ੴ

ਸਿੱਖਬਾਣੀ · SikhBani

Ang 873

Sri Guru Granth Sahib · Raag Gond · 4 shabads, 54 lines
Translations
Shabad Bhagat Kabir Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਧੰਨੁ ਗੁਪਾਲ; ਧੰਨੁ ਗੁਰਦੇਵ ॥

dhan gupaal; dhan guradev |

Sant Singh KhalsaBlessed is the Lord of the World. Blessed is the Divine Guru.
Manmohan SinghAuspicious is the Lord and auspicious the Divine Guru.
Manmohan Singh (Punjabi)ਸੁਲੱਖਣਾ ਹੈ ਸੁਆਮੀ ਅਤੇ ਸੁਲੱਖਣਾ ਹੀ ਰੱਬ-ਰੂਪ ਗੁਰੂ।
Fareedkot Teekaਗੁਰਦੇਵ ਧੰਨ ਹੈਂ, ਜਿਨ ਕੀ ਕ੍ਰਿਪਾ ਤੇ ਗੋਪਾਲ ਧੰਨਤਾ ਜੋਗ ਜਾਣਿਆ ਹੈ॥
Prof. Sahib Singhਸੋ, ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ (ਜੋ ਅੰਨ ਪੈਦਾ ਕਰਦਾ ਹੈ), ਧੰਨ ਹੈ ਸਤਿਗੁਰੂ (ਜੋ ਐਸੇ ਪ੍ਰਭੂ ਦੀ ਸੂਝ ਬਖ਼ਸ਼ਦਾ ਹੈ),

ਪਦ ਅਰਥ ਧੰਨੁ = {Skt. धन्य = ੧. Bestowing wealth ੨. wealthy, rich, ੩. good, excellent, virtuous, ੪. blessed, fortunate, lucky} ਭਾਗਾਂ ਵਾਲਾ, ਸੁਹਣਾ, ਗੁਣਵਾਨ। ਗੁਪਾਲ = ਧਰਤੀ ਦਾ ਪਾਲਣ ਵਾਲਾ ਪ੍ਰਭੂ। ਗੁਰਦੇਵ = ਸਤਿਗੁਰੂ।

SikhNet (Spanish)Bendito sea el Señor del mundo, Bendito sea el Divino Guru;

ਧੰਨੁ ਅਨਾਦਿ; ਭੂਖੇ ਕਵਲੁ ਟਹਕੇਵ ॥

dhan anaad; bhookhe kaval ttahakev |

Sant Singh KhalsaBlessed is that grain, by which the heart-lotus of the hungry blossoms forth.
Manmohan SinghBlessed is the Corn etc, by which the heart-lotus of the hungry blooms.
Manmohan Singh (Punjabi)ਧੰਨਤਾਯੋਗ ਹੈ ਅਨਾਜ ਆਦਿਕ, ਜਿਸ ਦੁਆਰਾ ਭੁੱਖੇ ਦਾ ਦਿਲ-ਕੰਵਲ ਟਹਿਕ ਆਉਂਦਾ ਹੈ।
Fareedkot Teekaਪੁਨਹ ਧੰਨ ਅਨਾਜ ਹੈ, ਜਿਸ ਕੋ ਖਾਇ ਕੇ ਭੂਖੇ ਕਾ ਰਿਦਾ ਕਮਲ ਟਹਿਕ ਅਰਥਾਤ ਪਰਫੁਲਤ ਹੋਇ ਆਵਤਾ ਹੈ॥
Prof. Sahib Singhਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ (ਫੁੱਲ ਵਾਂਗ) ਟਹਿਕ ਪੈਂਦਾ ਹੈ।

ਪਦ ਅਰਥ ਅਨਾਦਿ = ਅੰਨ ਆਦਿ, ਅਨਾਜ। ਕਵਲੁ = ਹਿਰਦਾ। ਟਹਕੇਵ = ਟਹਿਕ ਪੈਂਦਾ ਹੈ, ਖਿੜ ਪੈਂਦਾ ਹੈ।

SikhNet (Spanish)bendita sea la semilla de la que nace y florece el Loto de nuestro corazón.

ਧਨੁ ਓਇ ਸੰਤ; ਜਿਨ ਐਸੀ ਜਾਨੀ ॥

dhan oe sant; jin aisee jaanee |

Sant Singh KhalsaBlessed are those Saints, who know this.
Manmohan SinghHail unto those saints, who realise thus.
Manmohan Singh (Punjabi)ਸ਼ਾਬਾਸ਼ ਹੈ ਉਨ੍ਹਾਂ ਸਾਧੂਆਂ ਨੂੰ ਜੋ ਇਸ ਤਰ੍ਹਾਂ ਅਨੁਭਵ ਕਰਦੇ ਹਨ।
Fareedkot Teekaਵਹੁ ਸੰਤ ਭੀ ਧੰਨ ਹੈਂ, ਜਿਨੋਂ ਨੇ ਐਸੀ ਪੂਰਬਉਕਤ ਬਾਤ ਜਾਨੀ ਹੈ॥
Prof. Sahib Singhਉਹ ਸੰਤ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ (ਕਿ ਅੰਨ ਨਿੰਦਣ-ਜੋਗ ਨਹੀਂ ਹੈ)

ਪਦ ਅਰਥ ਜਿਨ = ਜਿਨ੍ਹਾਂ ਨੇ।

SikhNet (Spanish)Benditos son los Santos que conocen esto,

ਤਿਨ ਕਉ ਮਿਲਿਬੋ; ਸਾਰਿੰਗਪਾਨੀ ॥੧॥

tin kau milibo; saaringapaanee |1|

Sant Singh KhalsaMeeting with them, one meets the Lord, the Sustainer of the World. ||1||
Manmohan SinghWith them meets the Lord, the sustainer of the world.
Manmohan Singh (Punjabi)ਸ਼੍ਰਿਸ਼ਟੀ ਨੂੰ ਥੰਮਣਹਾਰ ਸੁਆਮੀ ਉਨ੍ਹਾਂ ਨੂੰ ਮਿਲ ਪੈਂਦਾ ਹੈ।
Fareedkot Teekaਤਿਨ ਕੋ ਹੀ (ਸਾਰਿੰਗਪਾਨੀ) ਪ੍ਰਮਾਤਮਾ ਮਿਲਿਆ ਹੈ॥੧॥
Prof. Sahib Singh(ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ), ਉਹਨਾਂ ਨੂੰ ਪਰਮਾਤਮਾ ਮਿਲਦਾ ਹੈ ॥੧॥

ਪਦ ਅਰਥ ਮਿਲਿਬੋ = ਮਿਲੇਗਾ। ਸਾਰਿੰਗ ਪਾਨੀ = ਧਨਖਧਾਰੀ ਪ੍ਰਭੂ ॥੧॥

SikhNet (Spanish)pues encontrándolos, uno encuentra al Señor, el Sostenedor del Mundo.(1)

ਆਦਿ ਪੁਰਖ ਤੇ; ਹੋਇ ਅਨਾਦਿ ॥

aad purakh te; hoe anaad |

Sant Singh KhalsaThis grain comes from the Primal Lord God.
Manmohan SinghFrom The Primal Lord wells up corn etc.
Manmohan Singh (Punjabi)ਪ੍ਰਾਪੂਰਬਲੇ ਪ੍ਰਭੂ ਤੋਂ ਹੀ ਅਨਾਜ ਆਦਿਕ ਪੈਦਾ ਹੁੰਦਾ ਹੈ।
Fareedkot Teekaਆਦ ਪੁਰਖ ਤੋਂ ਅਨਾਜ ਹੂਆ ਹੈ॥
Prof. Sahib Singh(ਹੇ ਭਾਈ!) ਅੰਨ (ਜਿਸ ਨੂੰ ਤਿਆਗਣ ਵਿਚ ਤੁਸੀ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ,

ਪਦ ਅਰਥ ਆਦਿ ਪੁਰਖ = ਪਰਮਾਤਮਾ।

SikhNet (Spanish)Es el Ser Primordial Quien nos bendice con el pan de cada día

ਜਪੀਐ ਨਾਮੁ; ਅੰਨ ਕੈ ਸਾਦਿ ॥੧॥ ਰਹਾਉ ॥

japeeai naam; an kai saad |1| rahaau |

Sant Singh KhalsaOne chants the Naam, the Name of the Lord, only when he tastes this grain. ||1||Pause||
Manmohan SinghThen alone can the Name be repeated, if the mortal tastes the relish of corn. Pause.
Manmohan Singh (Punjabi)ਨਾਮ ਕੇਵਲ ਤਾਂ ਹੀ ਉਚਾਰਨ ਕੀਤਾ ਜਾ ਸਕਦਾ ਹੈ। ਜੇਕਰ ਪ੍ਰਾਣੀ ਅਨਾਜ ਦੇ ਸੁਆਦ ਨੂੰ ਚੱਖਦਾ ਹੈ। ਠਹਿਰਾਉ।
Fareedkot Teekaਔ ਅੰਨ ਕੇ ਸੁਆਦ ਕੋ ਹੀ ਲੈ ਕੇ ਨਾਮ ਜਪੀਤਾ ਹੈ, ਭਾਵ ਸੇ ਅੰਨ ਖਾਈਐ ਤੌ ਨਾਮ ਜਪਿਆ ਜਾਤਾ ਹੈ॥੧॥ ਰਹਾਉ ॥
Prof. Sahib Singhਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਅੰਨ ਕੈ ਸਦਿ = ਅੰਨ ਦੇ ਸੁਆਦ ਨਾਲ, ਅੰਨ ਖਾਧਿਆਂ ॥੧॥ ਰਹਾਉ ॥

SikhNet (Spanish)uno puede disfrutar del Nombre del Señor, sólo, si uno conoce el sabor de la comida. (1-Pausa)

ਜਪੀਐ ਨਾਮੁ; ਜਪੀਐ ਅੰਨੁ ॥

japeeai naam; japeeai an |

Sant Singh KhalsaMeditate on the Naam, and meditate on this grain.
Manmohan SinghContemplate thou the Lord's Name and think of his corn.
Manmohan Singh (Punjabi)ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਉਸ ਦੇ ਅਨਾਜ ਵੱਲ ਧਿਆਨ ਦੇ।
Fareedkot Teekaਜਬ (ਜਪੀਏ) ਖਾਈਏ ਅੰਨ ਕੋ ਤਬ ਹੀ ਨਾਮ ਜਪੀਤਾ ਹੈ॥
Prof. Sahib Singh(ਤਾਂ ਤੇ) ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਅੰਨ ਨੂੰ ਭੀ ਪਿਆਰ ਕਰਨਾ ਚਾਹੀਦਾ ਹੈ (ਭਾਵ, ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ)।
SikhNet (Spanish)Pensemos entonces en el Nombre del Señor y en nuestra comida,

ਅੰਭੈ ਕੈ ਸੰਗਿ; ਨੀਕਾ ਵੰਨੁ ॥

anbhai kai sang; neekaa van |

Sant Singh KhalsaMixed with water, its taste becomes sublime.
Manmohan SinghWith water sublime becomes the colour (taste) of the corn.
Manmohan Singh (Punjabi)ਪਾਣੀ ਦੇ ਨਾਲ ਸਰੇਸ਼ਟ ਹੋ ਜਾਂਦਾ ਹੈ ਅਨਾਜ ਦਾ ਰੰਗ (ਸੁਆਦ)।
Fareedkot Teekaਵਹੁ ਕੈਸਾ ਅੰਨ ਹੈ? ਜਿਸ ਕਾ ਜਲ ਕੇ ਸਾਥ ਮਿਲ ਕੇ ਚੰਗਾ (ਵੰਨੁ) ਰੰਗੁ ਹੋ ਜਾਤਾ ਹੈ, ਭਾਵ ਇਹ ਕਿ ਕਈ ਪ੍ਰਕਾਰ ਕੇ ਭੋਜਨ ਬਣ ਜਾਤੇ ਹੈਂ॥
Prof. Sahib Singh(ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ) ਪਾਣੀ ਦੀ ਸੰਗਤ ਨਾਲ ਇਸ ਅੰਨ ਦਾ ਕੇਹਾ ਸੁਹਣਾ ਰੰਗ ਨਿਕਲਦਾ ਹੈ! (ਜੇ ਪਾਣੀ ਵਰਤਣ ਵਿਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ?)।

ਪਦ ਅਰਥ ਅੰਭ = ਪਾਣੀ। ਵੰਨੁ = ਰੰਗ।

SikhNet (Spanish)que junto con el agua fresca sabe tan dulce;

ਅੰਨੈ ਬਾਹਰਿ; ਜੋ ਨਰ ਹੋਵਹਿ ॥

anai baahar; jo nar hoveh |

Sant Singh KhalsaOne who abstains from this grain,
Manmohan SinghThe man, who abstains from corn,
Manmohan Singh (Punjabi)ਜਿਹੜਾ ਪੁਰਸ਼ ਅਨਾਜ ਤੋਂ ਪ੍ਰਹੇਜ ਕਰਦਾ ਹੈ,
Fareedkot Teekaਅੰਨ ਤੋਂ ਬਾਹਰ ਜੋ ਪੁਰਖ ਹੋਵੇ ਹੈ, ਭਾਵ ਜੋ ਅੰਨ ਕਾ ਤ੍ਯਾਗੀ ਹੋਵਤਾ ਹੈ॥
Prof. Sahib Singhਜੋ ਮਨੁੱਖ ਅੰਨ ਤੋਂ ਤਰਕ ਕਰਦੇ ਹਨ,
SikhNet (Spanish)quien se niega la dicha del pan,

ਤੀਨਿ ਭਵਨ ਮਹਿ; ਅਪਨੀ ਖੋਵਹਿ ॥੨॥

teen bhavan meh; apanee khoveh |2|

Sant Singh Khalsaloses his honor in the three worlds. ||2||
Manmohan Singhhe loses his honour in the three worlds.
Manmohan Singh (Punjabi)ਉਹ ਤਿੰਨਾਂ ਜਹਾਨਾਂ ਅੰਦਰ ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਤੀਨੋਂ ਲੋਕੋਂ ਮੇਂ ਸੋ ਅਪਨੀ ਪਤਿ ਖੋਇ ਲੇਤਾ ਹੈ॥੨॥
Prof. Sahib Singhਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ (ਭਾਵ, ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ) ॥੨॥

ਪਦ ਅਰਥ ਅਪਨੀ = ਆਪਣੀ (ਇੱਜ਼ਤ) ॥੨॥

SikhNet (Spanish)pierde su honor en las tres Gunas del Señor.(2)

ਛੋਡਹਿ ਅੰਨੁ; ਕਰਹਿ ਪਾਖੰਡ ॥

chhoddeh an; kareh paakhandd |

Sant Singh KhalsaOne who discards this grain, is practicing hypocrisy.
Manmohan SinghShe, who abandons corn, really practises hypocrisy.
Manmohan Singh (Punjabi)ਜੋ ਅਨਾਜ ਨੂੰ ਤਿਆਗਦੀ ਹੈ, ਉਹ ਅਸਲ ਵਿੱਚ ਦੰਭ ਰਚਦੀ ਹੈ।
Fareedkot Teekaਜੋ ਕੋਈ ਅੰਨ ਛੋਡ ਕੇ ਪਾਖੰਡ ਕਰਤਾ ਹੈ॥
Prof. Sahib Singhਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ,
SikhNet (Spanish)Aquél que pretende tener Amor por el Señor, pero abandona la comida,

ਨਾ ਸੋਹਾਗਨਿ; ਨਾ ਓਹਿ ਰੰਡ ॥

naa sohaagan; naa ohi randd |

Sant Singh KhalsaShe is neither a happy soul-bride, nor a widow.
Manmohan SinghShe is neither the happy bride nor a window.
Manmohan Singh (Punjabi)ਉਹ ਨਾਂ ਖੁਸ਼ਬਾਸ਼ ਵਹੁਟੀ ਹੈ, ਨਾਂ ਹੀ ਵਿਧਵਾ।
Fareedkot Teekaਵਹੁ ਨਾ ਤੋ ਸੁਹਾਗਨਿ ਅਰਥਾਤ ਗਿਆਨੀ ਬ੍ਰਹਮਾ ਅਨੰਦੀ ਹੈ ਔ ਨਾ ਵਹੁ (ਰੰਡ) ਵਿਖੇ ਸੁਖ ਭੋਗਤਾ ਰਹਾ ਹੈ॥
Prof. Sahib Singhਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ।

ਪਦ ਅਰਥ ਰੰਡ = ਰੰਡੀਆਂ।

SikhNet (Spanish)no es aprobado ni por el hombre ni por Dios.

ਜਗ ਮਹਿ ਬਕਤੇ; ਦੂਧਾਧਾਰੀ ॥

jag meh bakate; doodhaadhaaree |

Sant Singh KhalsaThose who claim in this world that they live on milk alone,
Manmohan SinghThey who proclaim in the world that they live on milk alone,
Manmohan Singh (Punjabi)ਜੋ ਜਹਾਨ ਅੰਦਰ ਪੁਕਾਰਦੇ ਹਨ ਕਿ ਉਹ ਕੇਵਲ ਦੁੱਧ ਤੇ ਹੀ ਰਹਿੰਦੇ ਹਨ,
Fareedkot Teekaਜਗ ਬੀਚ ਤੌ ਕਹਿਤੇ ਹੈਂ, ਹਮ ਦੂਧਾਧਾਰੀ ਅਰਥਾਤ ਦੂਧ ਕੇ ਆਸਰੇ ਹੈਂ॥
Prof. Sahib Singh(ਅੰਨ ਛੱਡਣ ਵਾਲੇ ਸਾਧੂ,) ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀਂ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ,

ਪਦ ਅਰਥ ਬਕਤੇ = ਆਖਦੇ ਹਨ। ਦੂਧਾਧਾਰੀ = ਦੂਧ-ਆਧਾਰੀ, ਦੁੱਧ ਦੇ ਆਸਰੇ ਰਹਿਣ ਵਾਲੇ, ਨਿਰਾ ਦੁੱਧ ਪੀ ਕੇ ਜੀਵਨ-ਨਿਰਬਾਹ ਕਰਨ ਵਾਲੇ।

SikhNet (Spanish)Ellos le dicen al mundo, mira, vivimos sólo de leche,

ਗੁਪਤੀ ਖਾਵਹਿ; ਵਟਿਕਾ ਸਾਰੀ ॥੩॥

gupatee khaaveh; vattikaa saaree |3|

Sant Singh Khalsasecretly eat whole loads of food. ||3||
Manmohan Singhsecretly eat a whole two seers of eatables.
Manmohan Singh (Punjabi)ਉਹ ਲੁੱਕ ਕੇ ਖੁਰਾਕ ਦੀ ਸਮੂਹ ਦੁਸੇਰੀ ਹੀ ਖਾ ਜਾਂਦੇ ਹਨ।
Fareedkot Teekaਗੁਝੀ ਖਾ ਜਾਤੇ ਹੈਂ ਸਾਰੀ (ਵਟਿਕਾ) ਵਟੀ, ਵਟੀ ਨਾਮ ਪਾਂਚ ਸੇਰ ਕਾ ਹੈ। ਪੰਚ ਸੇਰ ਪੇੜੇ ਫਲੋਹਾਰ ਕੇ ਬਹਾਨੇ ਖਾ ਜਾਤੇ ਹੈਂ; ਵ ਬਨਾਇ ਕੇ ਕਸਾਰ ਦੀਆਂ ਪਿੰਨੀਆਂ ਰਖ ਛੋਡਨੀਆਂ ਔ ਚੋਰੀ ਖਾਇ ਲੈਣੀਆਂ॥੩॥
Prof. Sahib Singhਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ ॥੩॥

ਪਦ ਅਰਥ ਗੁਪਤੀ = ਲੁਕ ਕੇ। ਵਟਿਕਾ = {Skt. वटिका = A kind of cake or bread made of rice and mash} ਚਉਲ ਤੇ ਮਾਂਹ ਦੀ ਬਣੀ ਹੋਈ ਪਿੰਨੀ ਜਾਂ ਰੋਟੀ ॥੩॥

SikhNet (Spanish)pero todo el tiempo se comen lo que encuentran. (3)

ਅੰਨੈ ਬਿਨਾ; ਨ ਹੋਇ ਸੁਕਾਲੁ ॥

anai binaa; na hoe sukaal |

Sant Singh KhalsaWithout this grain, time does not pass in peace.
Manmohan SinghWithout corn, time passes not in peace.
Manmohan Singh (Punjabi)ਅਨਾਜ ਦਾ ਬਾਝੋਂ ਸਮਾਂ ਸੁੱਖ ਅੰਦਰ ਬਤੀਤ ਨਹੀਂ ਹੁੰਦਾ।
Fareedkot Teekaਅੰਨ ਪੈਦੇ ਹੋਇ ਬਿਨਾਂ ਸੁਕਾਲ ਨਹੀਂ ਹੋਤਾ, ਭਾਵ ਜੀਵ ਖੁਧਾ ਕਰ ਦੁਖੀ ਰਹਤਾ ਹੈ॥
Prof. Sahib Singhਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ,
SikhNet (Spanish)Pues sin granos para comer,

ਤਜਿਐ ਅੰਨਿ; ਨ ਮਿਲੈ ਗੁਪਾਲੁ ॥

tajiai an; na milai gupaal |

Sant Singh KhalsaForsaking this grain, one does not meet the Lord of the World.
Manmohan SinghAbandoning corn, the Lord is met not.
Manmohan Singh (Punjabi)ਅਨਾਜ ਛੱਡਣ ਨਾਲ ਸੁਆਮੀ ਨਹੀਂ ਮਿਲਦਾ।
Fareedkot Teekaਅੰਨ ਕੇ ਤ੍ਯਾਗਨੇ ਸੇ ਗੁਪਾਲ ਨਹੀਂ ਮਿਲਤਾ ਹੈ॥
Prof. Sahib Singhਅੰਨ ਛੱਡਿਆਂ ਰੱਬ ਨਹੀਂ ਮਿਲਦਾ।

ਪਦ ਅਰਥ ਤਜਿਐ ਅੰਨਿ = ਜੇ ਅੰਨ ਤਜਿਆ ਜਾਏ, ਅੰਨ ਛੱਡਿਆਂ।

SikhNet (Spanish)el hambre no se va y abandonando la comida no es la forma de encontrar a Dios.

ਕਹੁ ਕਬੀਰ; ਹਮ ਐਸੇ ਜਾਨਿਆ ॥

kahu kabeer; ham aise jaaniaa |

Sant Singh KhalsaSays Kabeer, this I know:
Manmohan SinghSays Kabir, thus have I realised, that blest is the corn etc.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮ ਨੇ ਤਾਂ ਐਸੇ ਹੀ ਜਾਨਿਆ ਹੈ॥
Prof. Sahib Singhਕਬੀਰ ਆਖਦਾ ਹੈ- ਸਾਨੂੰ ਇਹ ਨਿਸ਼ਚਾ ਹੈ,
SikhNet (Spanish)Dice Kabir

ਧੰਨੁ ਅਨਾਦਿ; ਠਾਕੁਰ ਮਨੁ ਮਾਨਿਆ ॥੪॥੮॥੧੧॥

dhan anaad; tthaakur man maaniaa |4|8|11|

Sant Singh Khalsablessed is that grain, which brings faith in the Lord and Master to the mind. ||4||8||11||
Manmohan Singhby which my mind is propitiated with the Lord.
Manmohan Singh (Punjabi)ਕਿ ਮੁਬਾਰਕ ਹੈ ਅਨਾਜ ਆਦਿਕ ਜਿਸ ਦੁਆਰਾ ਮੇਰਾ ਚਿੱਤ ਪ੍ਰਭੂ ਨਾਲ ਅਨੰਦ-ਪ੍ਰਸੰਨ ਹੋ ਗਿਆ ਹੈ।
Fareedkot Teekaਜੋ ਅਨਾਜ ਧੰਨ ਹੈ ਜਿਸ ਕੋ ਛਕ ਕਰ ਕੇ ਠਾਕੁਰ ਮੇਂ ਮਨ ਮਾਨਿਆ ਹੈ, ਵਾ ਪਰਮੇਸਰ ਜੀ ਕੋ ਪਿਆਰਾ ਹੈ॥੪॥੮॥੧੧॥☬ਹਰੀ ਨਾਮ ਔ ਹਰੀ ਕੀ ਕੀਰਤੀ ਕੀ ਸਰਬ ਤੀਰਥਾਦਿ ਕਰਮੋਂ ਤੇ ਅਧਿਕਤਾ ਦਿਖਾਵਤੇ ਹੈਂ:
Prof. Sahib Singhਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰ ਕੇ) ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ ॥੪॥੮॥੧੧॥
SikhNet (Spanish)esto es de lo que me he dado cuenta, oh hombre, benditos sean los granos de comida que nos alimentan, porque así vivimos complacidos con nuestro Señor. (4-8-11)

Open this shabad →

Shabad Bhagat Namdev Ji Raag Gond

ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ॥

raag gondd baanee naamadeo jee kee ghar 1 |

Sant Singh KhalsaRaag Gond, The Word Of Naam Dayv Jee, First House:
Manmohan SinghRag Gond, Hymns of Namdev ji.
Manmohan Singh (Punjabi)ਰਾਗ ਗੋਂਡ ਨਾਮਦੇਵ ਦੀ ਬਾਣੀ।
Prof. Sahib Singhਰਾਗ ਗੋਂਡ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Gond, palabras del Reverendo Nam Dev-yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅਸੁਮੇਧ ਜਗਨੇ ॥

asumedh jagane |

Sant Singh KhalsaThe ritual sacrifice of horses,
Manmohan SinghThe performance of horse-sacrifice feast,
Manmohan Singh (Punjabi)ਘੋੜੇ ਦੀ ਕੁਰਬਾਨੀ ਦਾ ਭੰਡਾਰਾ ਕਰਨਾ,
Fareedkot Teekaਅਸੁਮੇਧ ਆਦਿ ਯਗੋਂ ਕੋ ਕਰੇ॥
Prof. Sahib Singhਜੇ ਕੋਈ ਮਨੁੱਖ ਅਸਮੇਧ ਜੱਗ ਕਰੇ,

ਪਦ ਅਰਥ ਅਸੁਮੇਧ = {Skt. अश्वमेधः अश्वः प्रधानतया मेध्यते हिस्यतेsत्र} ਵੇਦਕ ਸਮੇ ਸੰਤਾਨ ਦੀ ਖ਼ਾਤਰ ਰਾਜੇ ਇਹ ਜੱਗ ਕਰਦੇ ਸਨ। ਫਿਰ ਉਹ ਰਾਜੇ ਭੀ ਕਰਨ ਲੱਗ ਪਏ ਜੋ ਆਂਢ = ਗੁਆਂਢ ਦੇ ਰਜਵਾੜਿਆਂ ਵਿਚ ਸਭ ਤੋਂ ਵੱਡਾ ਅਖਵਾਉਣਾ ਚਾਹੁੰਦੇ ਸਨ। ਇਕ ਘੋੜਾ ਸਜਾ ਕੇ ਕੁਝ ਸੂਰਬੀਰਾਂ ਦੀ ਨਿਗਰਾਨੀ ਵਿਚ ਇਕ ਸਾਲ ਲਈ ਛੱਡ ਦਿੱਤਾ ਜਾਂਦਾ ਸੀ; ਜਿਸ ਓਪਰੇ ਰਜਵਾੜੇ ਵਿਚੋਂ ਘੋੜਾ ਲੰਘੇ, ਉਹ ਰਾਜਾ ਜਾਂ ਲੜੇ ਜਾਂ ਈਨ ਮੰਨੇ। ਸਾਲ ਪਿੱਛੋਂ ਜਦੋਂ ਉਹ ਘੋੜਾ ਆਪਣੇ ਰਾਜ ਵਿਚ ਆਵੇ ਤਾਂ ਜੱਗ ਕੀਤਾ ਜਾਂਦਾ ਸੀ। ਅਜਿਹੇ ੧੦੦ ਜੱਗ ਕੀਤਿਆਂ ਇੰਦਰ ਦੀ ਪਦਵੀ ਮਿਲਦੀ ਮੰਨੀ ਜਾਂਦੀ ਸੀ। ਤਾਹੀਏਂ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇੰਦਰ ਇਹਨਾਂ ਜੱਗਾਂ ਦੇ ਰਾਹ ਵਿਚ ਰੋਕ ਪਾਇਆ ਕਰਦਾ ਸੀ।

SikhNet (Spanish)El sacrificio de caballos es un Yagna;

ਤੁਲਾ ਪੁਰਖ; ਦਾਨੇ ॥

tulaa purakh; daane |

Sant Singh Khalsagiving one's weight in gold to charities,
Manmohan SinghGiving of one's weight, in gold as alms,
Manmohan Singh (Punjabi)ਆਦਮੀ ਦੇ ਆਪਣੇ ਭਾਰ ਦੇ ਬਰਾਬਰ ਸੋਨੇ ਦਾ ਦਾਨ ਪੁੰਨ
Fareedkot Teekaਪੁਰਖ ਤੁਲਾ ਕਾ ਦਾਨ ਕਰੇ ਅਪਣੇ ਬਰਾਬਰ ਕਿਸੀ ਵਸਤੂ ਕਾ ਦਾਨ ਦੇਣਾ, ਇਸ ਕਾ ਨਾਮ ਤੁਲਾ ਹੈ; ਵਾ ਤੁਲਾ ਦਾਨ ਅਰ (ਪੁਰਖ) ਪੌਰਸ ਦਾਨ ਕਰੇ। ਕੋਈਕ ਨਛਤ੍ਰ ਮੇਂ ਮੰਤ੍ਰ ਅਰ ਵਿਧੀਓਂ ਕਰ ਕੇ ਸਾਵਰਣ ਕੀ ਮਨੁਖ ਜੈਸੀ ਮੂਰਤੀ ਬਨ ਜਾਤੀ ਹੈ। ਉਸ ਕਾ ਕੋਈ ਅੰਗ ਕਾਟ ਲਈਏ ਤਉ ਤਤਕਾਲ ਓਹੀ ਅੰਗ ਪੂਰਨ ਹੋ ਜਾਤਾ ਹੈ, ਪਰੰਤੂ ਜਦ ਤਕ ਸਿਰ ਨ ਕਟਿਆ ਜਾਏ। ਸਿਰ ਕਾਟਨੇ ਤੇ ਵਰਤੀਦਾ ਹੂਆ ਮੁਕ ਜਾਂਦਾ ਹੈ, ਫੇਰ ਅੰਗ ਪੂਰਨ ਨਹੀਂ ਹੋਤਾ ਹੈ॥
Prof. Sahib Singhਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ,

ਪਦ ਅਰਥ ਤੁਲਾ = ਤੁਲ ਕੇ ਬਰਾਬਰ ਦਾ, ਸਾਵਾਂ।

SikhNet (Spanish)el dar en caridad el peso de uno en oro

ਪ੍ਰਾਗ ਇਸਨਾਨੇ ॥੧॥

praag isanaane |1|

Sant Singh Khalsaand ceremonial cleansing baths -||1||
Manmohan Singhand an ablution at praying.
Manmohan Singh (Punjabi)ਤੇ ਪਰਯਾਗ ਦਾ ਮਜਨ,
Fareedkot Teekaਔ ਪ੍ਰਾਗ ਮੇਂ ਮਕਰ ਮਾਘ ਮੇਂ ਇਸਨਾਨ ਕਰੇ॥੧॥
Prof. Sahib Singhਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ॥੧॥

ਪਦ ਅਰਥ ਪ੍ਰਾਗ = ਹਿੰਦੂ-ਤੀਰਥ; ਇਸ ਸ਼ਹਿਰ ਦਾ ਨਾਮ ਅੱਜ ਕਲ ਅਲਾਹਬਾਦ ਹੈ ॥੧॥

SikhNet (Spanish)o el bañarse en la confluencia del Prayaga es en vano. (1)

ਤਉ. ਨ ਪੁਜਹਿ; ਹਰਿ ਕੀਰਤਿ ਨਾਮਾ ॥

tau. na pujeh; har keerat naamaa |

Sant Singh KhalsaThese are not equal to singing the Praises of the Lord's Name.
Manmohan SinghEven these equal not the Hymning of the praise of the Lord's Name.
Manmohan Singh (Punjabi)ਇਹ ਭੀ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੇ ਬਰਾਬਰ ਨਹੀਂ ਹੁੰਦੇ।
Fareedkot Teekaਤੌ ਭੀ ਹਰੀ ਨਾਮ ਕੀਰਤਨ ਕੇ ਬਰਾਬਰ ਨਹੀਂ (ਪੁਜੇ) ਹੋਤੇ॥
Prof. Sahib Singhਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ।
SikhNet (Spanish)Todo esto no iguala a cantar el Nombre del Señor,

ਅਪੁਨੇ ਰਾਮਹਿ ਭਜੁ; ਰੇ ਮਨ ਆਲਸੀਆ ॥੧॥ ਰਹਾਉ ॥

apune raameh bhaj; re man aalaseea |1| rahaau |

Sant Singh KhalsaMeditate on your Lord, you lazy man! ||1||Pause||
Manmohan SinghO slothful man, meditate thou on the Omnipresent Lords. Pause.
Manmohan Singh (Punjabi)ਹੇ ਦਲਿੱਦਰੀ ਬੰਦੇ! ਤੂੰ ਆਪਣੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ। ਠਹਿਰਾਉ।
Fareedkot Teekaਤਾਂ ਤੇ ਹੇ ਮਨ ਆਲਸੀਆ! ਤੂੰ ਅਪਨੇ ਰਾਮ ਕੋ ਭਜ॥੧॥ ਰਹਾਉ ॥
Prof. Sahib Singhਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ॥੧॥ ਰਹਾਉ ॥
SikhNet (Spanish)oh mente indolente, contempla a tu Dios.(1-Pausa)

ਗਇਆ; ਪਿੰਡੁ ਭਰਤਾ ॥

geaa; pindd bharataa |

Sant Singh KhalsaOffering sweet rice at Gaya,
Manmohan SinghTo offer rice-balls at Gaya,
Manmohan Singh (Punjabi)ਗਇਆ ਤੋਂ ਚੌਲਾਂ ਦੇ ਪਿੰਡ ਭੇਟਾ ਕਰਨੇ,
Fareedkot Teekaਗਇਆ ਮੇਂ ਜਾਇਕੇ ਪਿਤਰੋਂ ਕੇ ਨਮਿਤ ਪਿੰਡੋਂ ਕੋ ਕੋਈ ਭਰਤਾ ਹੈ॥
Prof. Sahib Singhਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ,

ਪਦ ਅਰਥ ਗਇਆ = ਹਿੰਦੂ ਤੀਰਥ, ਜੋ ਹਿੰਦੂ ਦੀਵੇ-ਵੱਟੀ ਖੁਣੋਂ ਮਰ ਜਾਏ ਉਸ ਦੀ ਕਿਰਿਆ ਗਇਆ ਜਾ ਕੇ ਕਰਾਈ ਜਾਂਦੀ ਹੈ। ਪਿੰਡੁ = ਚਉਲਾਂ ਜਾਂ ਜੌਂ ਦੇ ਆਟੇ ਦੇ ਪੇੜੇ ਜੋ ਪਿਤਰਾਂ ਨਿਮਿਤ ਮਣਸੀਦੇ ਹਨ।

SikhNet (Spanish)Si uno se va a Galla a ofrecer bolas de arroz

ਬਨਾਰਸਿ; ਅਸਿ ਬਸਤਾ ॥

banaaras; as basataa |

Sant Singh Khalsaliving on the river banks at Benares,
Manmohan Singhto live on the bank of Asi rivulet near Kashi,
Manmohan Singh (Punjabi)ਕਾਂਸ਼ੀ ਦੇ ਨੇੜੇ ਆਸ਼ੀ ਨਦੀ ਦੇ ਕਿਨਾਰੇ ਤੇ ਰਹਿਣਾ,
Fareedkot Teekaਔ ਬਨਾਰਸ ਮੇਂ ਕੋਈ ਬਸਤਾ (ਅਸਿ) ਹੈ॥
Prof. Sahib Singhਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ,

ਪਦ ਅਰਥ ਅਸਿ = ਬਨਾਰਸ ਦੇ ਨਾਲ ਵਗਦੀ ਨਦੀ ਦਾ ਨਾਮ ਹੈ।

SikhNet (Spanish)a los ancestros o habita en las orillas del Río

ਮੁਖਿ ਬੇਦ ਚਤੁਰ ਪੜਤਾ ॥੨॥

mukh bed chatur parrataa |2|

Sant Singh Khalsareciting the four Vedas by heart;||2||
Manmohan Singhto recite the four Vedas by heart,
Manmohan Singh (Punjabi)ਚਾਰੇ ਹੀ ਵੇਦਾਂਦਾ ਮੂੰਹ-ਜ਼ਬਾਨੀ ਪਾਠ ਕਰਨਾ,
Fareedkot Teekaਔਰ ਚਾਰੇ ਬੇਦ ਮੁਖਿ ਕੰਠ ਸੇ ਪੜਤਾ ਹੈ॥੨॥
Prof. Sahib Singhਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ ॥੨॥

ਪਦ ਅਰਥ ਮੁਖਿ = ਮੂੰਹੋਂ। ਚਤੁਰ = ਚਾਰ ॥੨॥

SikhNet (Spanish)Ási cerca de Kashi y recita con su corazón los cuatro Vedas.(2)

ਸਗਲ ਧਰਮ; ਅਛਿਤਾ ॥

sagal dharam; achhitaa |

Sant Singh KhalsaCompleting all religious rituals,
Manmohan Singhto practice all religious rites,
Manmohan Singh (Punjabi)ਸਾਰੇ ਧਾਰਮਿਕ ਸੰਸਕਾਰਾਂ ਦਾ ਕਰਨਾ,
Fareedkot Teekaਵਰਣ ਆਸਰਮੋਂ ਕੇ ਸਗਲ ਧਰਮੋਂ (ਅਛਿਤਾ) ਸਹਿਤ ਹੈ॥
Prof. Sahib Singhਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ,

ਪਦ ਅਰਥ ਅਛਿਤਾ = {Skt. अक्षर} ਸੰਯੁਕਤ।

SikhNet (Spanish)Y practica todas las diferentes disciplinas,

ਗੁਰ ਗਿਆਨ; ਇੰਦ੍ਰੀ ਦ੍ਰਿੜਤਾ ॥

gur giaan; indree drirrataa |

Sant Singh Khalsarestraining sexual passion by the spiritual wisdom given by the Guru,
Manmohan Singhto restrain passions with the Guru given gnosis,
Manmohan Singh (Punjabi)ਗੁਰਾਂ ਦੀ ਦਿੱਤੀ ਹੋਈ ਗਿਆਤ ਨਾਲ ਵਿਸ਼ੇ-ਵੇਗਾਂ ਨੂੰ ਰੋਕਣਾ,
Fareedkot Teekaਬੜਾ ਗਿਆਨ ਕਥਨ ਕਰਤਾ ਹੈ, ਪੁਨਹ ਇੰਦ੍ਰਯਾਂ ਕੋ ਬਾਹਰ ਤੇ ਸੰਕੋਚਤਾ ਹੈ ਦ੍ਰਿੜ ਕਰਕੇ॥
Prof. Sahib Singhਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ,

ਪਦ ਅਰਥ ਦ੍ਰਿੜਤਾ = ਵੱਸ ਵਿਚ ਰੱਖੇ।

SikhNet (Spanish)se instruye en la sabiduría de un guru,

ਖਟੁ ਕਰਮ ਸਹਿਤ ਰਹਤਾ ॥੩॥

khatt karam sahit rahataa |3|

Sant Singh Khalsaand performing the six rituals;||3||
Manmohan Singhto live by performing six religious rituals,
Manmohan Singh (Punjabi)ਛੇ ਕਰਮਕਾਂਡ ਕਰਦੇ ਜੀਵਨ ਬਤੀਤ ਕਰਨਾ,
Fareedkot Teekaਜਪ ੧, ਹੋਮ ੨, ਸੰਧਿਆ ੩, ਸਨਾਨ ੪, ਅਥਿਤ ਪੂਜਾ ੫, ਦੇਵ ਅਰਚਾ ੬, ਇਨ ਖਟ ਕਰਮੋਂ ਕੇ ਸਹਿਤ ਰਹਿਤਾ ਹੈ॥
Prof. Sahib Singhਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ ॥੩॥

ਪਦ ਅਰਥ ਖਟੁ ਕਰਮ = ਛੇ ਕਰਮ (ਵਿੱਦਿਆ ਪੜ੍ਹਨਾ ਤੇ ਪੜ੍ਹਾਉਣਾ, ਜੱਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਲੈਣਾ) ॥੩॥

SikhNet (Spanish)para controlar sus sentidos y hace los seis tipos de buenas obras.(3)

ਸਿਵਾ ਸਕਤਿ ਸੰਬਾਦੰ ॥

sivaa sakat sanbaadan |

Sant Singh KhalsaExpounding on Shiva and Shakti
Manmohan Singhand to dilate upon the discourses of Shiva and Parbati his wife.
Manmohan Singh (Punjabi)ਅਤੇ ਸ਼ਿਵਜੀ ਅਤੇ ਉਸ ਦੀ ਪਤਨੀ ਪਾਰਬਤੀ ਦੀ ਗਿਆਨ ਚਰਚਾ ਦਾ ਵੀਚਾਰ ਕਰਨਾ।
Fareedkot Teekaਸਿਵ ਸੇ ਸਿਵ ਸਕਤਿ ਪੂਜਨੇ ਮੇਂ ਭੀ ਪ੍ਰੀਤੀ ਰਾਖਤਾ ਹੈ, ਪੁਨਹ ਚਤਰਾਈ ਸਹਿਤ ਚਰਚਾ ਭੀ ਕਰਤਾ ਹੈ।ਪਰੰਤੂ ਨਾਮ ਬਿਨਾਂ ਕਾਮਨਾ ਕੇ ਹੀ ਦਾਤੇ ਹੈਂ; ਵਾ ਸਿਵਾ ਕਾ ਅਰੁ ਪਾਰਬਤੀ ਕਾ ਸੰਬਾਦੁ ਰਾਮਾਯਣ ਪੜਨਾ ਏਹ ਸਭ ਕਰਮੋਂ ਭੇਦ ਕੋ ਪਾਵਣੇ ਵਾਲੇ ਹੋਤੇ ਹੈਂ, ਭਾਵ ਪਰਮਾਤਮਾ ਮੇਂ ਅਭੇਦ ਨਾਮ ਬਿਨਾ ਨਹੀਂ ਹੋਤਾ।
Prof. Sahib Singhਰਾਮਾਇਣ (ਆਦਿਕ) ਦਾ ਪਾਠ-

ਪਦ ਅਰਥ ਸਿਵਾ ਸਕਤਿ ਸੰਬਾਦ = ਸ਼ਿਵ ਤੇ ਪਾਰਬਤੀ ਦੀ ਪਰਸਪਰ ਗੱਲ-ਬਾਤ, ਰਾਮਾਇਣ। ਰਾਮਾਇਣ ਦੀ ਸਾਰੀ ਵਾਰਤਾ, ਸ਼ਿਵ ਜੀ ਨੇ ਪਾਰਬਤੀ ਨੂੰ ਇਹ ਵਾਰਤਾ ਵਾਪਰਨ ਤੋਂ ਪਹਿਲਾਂ ਹੀ ਸੁਣਾਈ ਦੱਸੀ ਜਾਂਦੀ ਹੈ।

SikhNet (Spanish)todo eso no vale, oh mi mente.

ਮਨ; ਛੋਡਿ ਛੋਡਿ ਸਗਲ ਭੇਦੰ ॥

man; chhodd chhodd sagal bhedan |

Sant Singh KhalsaO man, renounce and abandon all these things.
Manmohan SinghO man, leave and forsake the all these different occupations.
Manmohan Singh (Punjabi)ਹੇ ਬੰਦੇ! ਇਨ੍ਹਾਂ ਸਾਰਿਆਂ ਮੁਖਤਲਿਫ ਕਾਰ-ਵਿਹਾਰਾਂ ਨੂੰ ਛੱਡ ਅਤੇ ਤਿਆਗ ਦੇ।
Fareedkot Teekaਮਨ ਇਨ ਕੋ ਛੋਡ ਤੂੰ ਛੋਡ॥
Prof. Sahib Singhਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ।

ਪਦ ਅਰਥ ਭੇਦ = (ਪ੍ਰਭੂ ਨਾਲੋਂ) ਵਿੱਥ ਤੇ ਰੱਖਣ ਵਾਲੇ ਕੰਮ।

SikhNet (Spanish)Abandona mejor la idea del otro y contempla a tu Señor;

ਸਿਮਰਿ ਸਿਮਰਿ ਗੋਬਿੰਦੰ ॥

simar simar gobindan |

Sant Singh KhalsaMeditate, meditate in remembrance on the Lord of the Universe.
Manmohan SinghDeliberate and meditate thou on the Lord of the Universe.
Manmohan Singh (Punjabi)ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਅਤੇ ਭਜਨ ਕਰ।
Fareedkot Teekaਗੋਬਿੰਦ ਨਾਮ ਕੋ ਤੂੰ ਬਾਰੰਬਾਰ ਸਿਮਰ॥☬ਪ੍ਰਸ਼ਨ: ਕਿਆ ਲਾਭ ਹੋਵੈਗਾ?☬ਉਤ੍ਰ:
Prof. Sahib Singhਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ,
SikhNet (Spanish)sí, vive en el Nombre del Señor

ਭਜੁ ਨਾਮਾ; ਤਰਸਿ ਭਵ ਸਿੰਧੰ ॥੪॥੧॥

bhaj naamaa; taras bhav sindhan |4|1|

Sant Singh KhalsaMeditate, O Naam Dayv, and cross over the terrifying world-ocean. ||4||1||
Manmohan SinghContemplating Him, O Nama, thou shalt swim across the dreadful world-ocean.
Manmohan Singh (Punjabi)ਉਸ ਦਾ ਚਿੰਤਨ ਕਰਨ ਦੁਆਰਾ, ਹੇ ਨਾਮੇ! ਤੂੰ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਜਬ ਗੋਬਿੰਦ ਨਾਮ ਕੋ ਭਜੇਂਗਾ ਤੋ ਤੂੰ ਸੰਸਾਰ ਸਮੁੰਦਰ ਸੇ ਤਰ ਜਾਏਂਗਾ॥੪॥੧॥☬ਅਪਨੀ ਪ੍ਰੀਤੀ ਦ੍ਰਿਸ੍ਟਾਂਤੋਂ ਸਹਿਤ ਜਨਾਵਤੇ ਹੈਂ:
Prof. Sahib Singh(ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ ॥੪॥੧॥

ਪਦ ਅਰਥ ਤਰਸਿ = ਤਰੇਂਗਾ। ਭਵ ਸਿੰਧ = ਭਵ ਸਾਗਰ, ਸੰਸਾਰ-ਸਮੁੰਦਰ ॥੪॥੧॥

* ਭਾਵ: ਜੱਗ, ਦਾਨ, ਤੀਰਥ-ਇਸ਼ਨਾਨ ਆਦਿਕ ਕੋਈ ਭੀ ਕਰਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ, ਰਾਮਕਲੀ ਵਿਚ ਨਾਮਦੇਵ ਜੀ ਦਾ ਸ਼ਬਦ ਨੰ: ੪।

SikhNet (Spanish)para que puedas ser llevado a través del mar de la existencia. (4)

Open this shabad →

Shabad Bhagat Namdev Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਨਾਦ ਭ੍ਰਮੇ; ਜੈਸੇ ਮਿਰਗਾਏ ॥

naad bhrame; jaise miragaae |

Sant Singh KhalsaThe deer is lured by the sound of the hunter's bell;
Manmohan SinghAs the deer follows the sound of huntsman's bell,
Manmohan Singh (Punjabi)ਜਿਸ ਤਰ੍ਹਾਂ ਹਿਰਨ ਸ਼ਿਕਾਰੀ ਦੇ ਘੰਡਾ-ਹੇੜੇ ਦੀ ਆਵਾਜ਼ ਮਗਰ ਦੌੜਦਾ ਹੈ,
Fareedkot Teekaਜੈਸੇ ਘੰਟਾ ਹੇੜੇ ਕੇ ਸਬਦ ਮੇਂ ਪ੍ਰੀਤੀ ਕਰ ਕੇ ਮ੍ਰਿਗ ਭਰਮਤਾ ਹੂਆ, ਭਾਵ ਲੁਭਾਇਮਾਨ ਹੂਆ ਠਹਿਰ ਜਾਤਾ ਹੈ॥
Prof. Sahib Singhਜਿਵੇਂ ਹਰਨ (ਆਪਣਾ ਆਪ ਭੁਲਾ ਕੇ) ਨਾਦ ਦੇ ਪਿੱਛੇ ਦੌੜਦਾ ਹੈ,

ਪਦ ਅਰਥ ਨਾਦ = ਆਵਾਜ਼, ਘੰਡੇਹੇੜੇ ਦੀ ਅਵਾਜ਼, ਹਰਨ ਨੂੰ ਫੜਨ ਲਈ ਘੜੇ ਉੱਤੇ ਖੱਲ ਮੜ੍ਹ ਕੇ ਬਣਾਇਆ ਹੋਇਆ ਸਾਜ, ਇਸ ਦੀ ਅਵਾਜ਼ ਹਰਨ ਨੂੰ ਮੋਹ ਲੈਂਦੀ ਹੈ। ਭ੍ਰਮੇ = ਭਟਕਦਾ ਹੈ, ਦੌੜਦਾ ਹੈ। ਮਿਰਗਾਏ = ਮਿਰਗ, ਹਰਨ।

SikhNet (Spanish)Uno es atraído por los sonidos dulces, así como el venado,

ਪ੍ਰਾਨ ਤਜੇ; ਵਾ ਕੋ ਧਿਆਨੁ. ਨ ਜਾਏ ॥੧॥

praan taje; vaa ko dhiaan. na jaae |1|

Sant Singh Khalsait loses its life, but it cannot stop thinking about it. ||1||
Manmohan Singhand gives up its own life, but ceases not to think of that;
Manmohan Singh (Punjabi)ਤੇ ਆਪਣੀ ਜਿੰਦ ਦੇ ਦਿੰਦਾ ਹੈ, ਪਰ ਉਸ ਦਾ ਖਿਆਲ ਨਹੀਂ ਛੱਡਦਾ।
Fareedkot Teekaਪੁਨਹ ਪ੍ਰਾਨ ਤਿਆਗ ਦੇਤਾ ਹੈ ਪਰੰਤੂ ਘੰਟੇ ਕੇ ਸ਼ਬਦ ਕਾ ਧਿਆਨ ਮ੍ਰਿਗ ਕੇ ਮਨ ਤੋਂ ਨਹੀਂ ਜਾਤਾ। ਐਸੇ ਮੇਰਾ ਮਨ ਰਾਮ ਕੇ ਧਿਆਨ ਕੋ ਨਹੀਂ ਛੋਡਤਾ ਹੈ॥੧॥
Prof. Sahib Singhਜਿੰਦ ਦੇ ਦੇਂਦਾ ਹੈ ਪਰ ਉਸ ਨੂੰ ਉਸ ਨਾਦ ਦਾ ਧਿਆਨ ਨਹੀਂ ਵਿੱਸਰਦਾ ॥੧॥

ਪਦ ਅਰਥ ਵਾ ਕੋ = ਉਸ (ਨਾਦ) ਦਾ ॥੧॥

SikhNet (Spanish)que entrega su vida a los cazadores, es atraído por esos sonidos. (1)

ਐਸੇ ਰਾਮਾ; ਐਸੇ ਹੇਰਉ ॥

aise raamaa; aise herau |

Sant Singh KhalsaIn the same way, I look upon my Lord.
Manmohan Singhin the same and likewise manner I see my Lord.
Manmohan Singh (Punjabi)ਇਸੇ ਤਰ੍ਹਾਂ ਅਤੇ ਇੰਜ ਹੀ ਮੈਂ ਆਪਣੇ ਸੁਆਮੀ ਨੂੰ ਵੇਖਦਾ ਹਾਂ।
Fareedkot Teekaਰਾਮ ਤੋ ਐਸੇ ਹੈ ਔ ਮੈਂ ਐਸੇ ਦੇਖਤਾ ਹੂੰ॥
Prof. Sahib Singhਮੈਂ ਭੀ ਪ੍ਰਭੂ ਨੂੰ ਇਉਂ ਹੀ ਤੱਕਦਾ ਹਾਂ।

ਪਦ ਅਰਥ ਹੇਰਉ = ਮੈਂ ਵੇਖਦਾ ਹਾਂ।

SikhNet (Spanish)Bendíceme, oh Dios,

ਰਾਮੁ ਛੋਡਿ; ਚਿਤੁ ਅਨਤ. ਨ ਫੇਰਉ ॥੧॥ ਰਹਾਉ ॥

raam chhodd; chit anat. na ferau |1| rahaau |

Sant Singh KhalsaI will not abandon my Lord, and turn my thoughts to another. ||1||Pause||
Manmohan SinghForsaking the Lord, I turn not my mind to another. Pause.
Manmohan Singh (Punjabi)ਪ੍ਰਭੂ ਨੂੰ ਤਿਆਗ ਕੇ, ਮੈਂ ਆਪਣਾ ਮਨ ਹੋਰਸ ਵੱਲ ਨਹੀਂ ਮੋੜਦਾ। ਠਹਿਰਾਉ।
Fareedkot Teekaਵਾ ਹੇ ਭਾਈ! ਤੁਮ ਮੈਨੂੰ ਐਸੇ ਦੇਖੋ, ਰਾਮ ਕੋ ਛੋਡ ਕੈ ਮੈਂ ਅਪਨੇ ਚਿਤ ਕੋ ਔਰ ਤਰਫ ਨਹੀਂ ਫੇਰਤਾ ਹੂੰ॥੧॥ ਰਹਾਉ ॥
Prof. Sahib Singhਮੈਂ ਆਪਣੇ ਪਿਆਰੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਵਲ ਆਪਣੇ ਚਿੱਤ ਨੂੰ ਨਹੀਂ ਜਾਣ ਦੇਂਦਾ ॥੧॥ ਰਹਾਉ ॥

ਪਦ ਅਰਥ ਅਨਤ = ਹੋਰ ਪਾਸੇ {अन्यत्र}। ਨ ਫੇਰਉ = ਮੈਂ ਨਹੀਂ ਫੇਰਦਾ ॥੧॥ ਰਹਾਉ ॥

SikhNet (Spanish)para que Te vea, de tal forma que no Te abandone nunca y no vuelva más al estado de dualidad.(1-Pausa)

ਜਿਉ ਮੀਨਾ; ਹੇਰੈ ਪਸੂਆਰਾ ॥

jiau meenaa; herai pasooaaraa |

Sant Singh KhalsaAs the fisherman looks upon the fish,
Manmohan SinghAs the fisherman gazes on the fish.
Manmohan Singh (Punjabi)ਜਿਸ ਤਰ੍ਹਾਂ ਮਹਾਗੀਰ ਮੱਛੀ ਨੂੰ ਤਾੜਦਾ ਹੈ।
Fareedkot Teekaਜੈਸੇ ਮਛੀਆਂ ਕੋ ਇਕਾਗ੍ਰ ਚਿਤ ਹੋਇਕੈ ਦੇਖਤਾ ਹੈ। (ਪਸੂਆਰਾ) ਦੁਤੀਰਾ ਨਾਮੁ ਕੋਈ ਜਾਨਵਰ ਹੋਤਾ ਹੈ। ਕੋਈ ਬਗੁਲੇ ਕੋ ਹੀ ਪਸੂਆਰਾ ਨਾਮ ਪੰਛੀ ਕਹਤੇ ਹੈਂ॥
Prof. Sahib Singhਜਿਵੇਂ ਮਾਹੀਗੀਰ ਮੱਛੀਆਂ ਵਲ ਤੱਕਦਾ ਹੈ,

ਪਦ ਅਰਥ ਮੀਨਾ = ਮੱਛੀਆਂ। ਪਸੂਆਰਾ = {पशुहारिन्} ਮਾਹੀਗੀਰ, ਝੀਵਰ।

SikhNet (Spanish)Así como el pescador piensa sólo en el pez,

ਸੋਨਾ ਗਢਤੇ; ਹਿਰੈ ਸੁਨਾਰਾ ॥੨॥

sonaa gadtate; hirai sunaaraa |2|

Sant Singh Khalsaand the goldsmith looks upon the gold he fashions;||2||
Manmohan SinghAs the goldsmith steel gold while fashioning it.
Manmohan Singh (Punjabi)ਜਿਸ ਤਰ੍ਹਾਂ ਸੁਨਿਆਰ ਕੰਚਨ ਨੂੰ ਘੜਦਿਆਂ ਹੋਇਆ ਇਸ ਨੂੰ ਚੁਰਾ ਲੈਂਦਾ ਹੈ।
Fareedkot Teekaਔ ਸੋਨੇ ਕੋ ਘੜਤੇ ਹੂਏ ਇਕ ਚਿਤ ਹੂਆ ਸੁਨਾਰਾ ਦੇਖਤਾ ਹੈ। ਵਾ (ਹਿਰੈ) ਚੁਰਾਵਤਾ, ਭਾਵ ਚੁਰਾਨੇ ਮੇਂ ਪ੍ਰੀਤੀ ਹੈ॥੨॥
Prof. Sahib Singhਜਿਵੇਂ ਸੋਨਾ ਘੜਦਿਆਂ ਸੁਨਿਆਰਾ (ਸੋਨੇ ਵਲ ਗਹੁ ਨਾਲ) ਤੱਕਦਾ ਹੈ ॥੨॥

ਪਦ ਅਰਥ ਗਢਤੇ = ਘੜਦਿਆਂ। ਹਿਰੈ = ਹੇਰੈ, ਗਹੁ ਨਾਲ ਤੱਕਦਾ ਹੈ ॥੨॥

SikhNet (Spanish)así como el joyero piensa en robarse un poco de oro para hacerse una cadena. (2)

ਜਿਉ ਬਿਖਈ; ਹੇਰੈ ਪਰ ਨਾਰੀ ॥

jiau bikhee; herai par naaree |

Sant Singh KhalsaAs the man driven by sex looks upon another man's wife,
Manmohan SinghAs the lustful man gazes on another's woman,
Manmohan Singh (Punjabi)ਜਿਸ ਤਰ੍ਹਾਂ ਕਾਮੀ ਪੁਰਸ਼ ਪਰਾਈ ਇਸਤਰੀ ਨੂੰ ਤਕਾਉਂਦਾ ਹੈ,
Fareedkot Teekaਜੈਸੇ ਬਿਸਈ ਪੁਰਖ ਵਿਸੇ ਪ੍ਰੀਤੀ ਸਹਿਤ ਪਰ ਨਾਰੀ ਕੋ ਦੇਖਤਾ ਹੈ॥
Prof. Sahib Singhਜਿਵੇਂ ਵਿਸ਼ਈ ਮਨੁੱਖ ਪਰਾਈ ਨਾਰ ਵਲ ਤੱਕਦਾ ਹੈ,

ਪਦ ਅਰਥ ਬਿਖਈ = ਵਿਸ਼ਈ ਮਨੁੱਖ। ਹੇਰੈ = ਤੱਕਦਾ ਹੈ।

SikhNet (Spanish)Así como el vicioso seduce a la mujer de otro,

ਕਉਡਾ ਡਾਰਤ; ਹਿਰੈ ਜੁਆਰੀ ॥੩॥

kauddaa ddaarat; hirai juaaree |3|

Sant Singh Khalsaand the gambler looks upon the throwing of the dice -||3||
Manmohan Singhand as the gambler marks the throwing of shell.
Manmohan Singh (Punjabi)ਤੇ ਜਿਸ ਤਰ੍ਹਾਂ ਜੂਏਵਾਜ਼ ਕਊਡੀਆਂ ਦੇ ਸਿੱਟਣ ਨੂੰ ਵੇਖਦਾ ਹੈ।
Fareedkot Teekaਪੁਨਹ ਕੌਡੀ ਕੋ ਗੇਰਤਾ ਹੂਆ ਜੈਸੇ ਅਪਨੇ ਦਾਵ ਕੋ ਪ੍ਰੀਤੀ ਕਰ ਕੇ ਜੁਆਰੀਆ ਦੇਖਤਾ ਹੈ॥੩॥
Prof. Sahib Singhਜਿਵੇਂ (ਜੂਆ ਖੇਡਣ ਲੱਗਾ) ਜੁਆਰੀਆ ਕਉਡਾਂ ਸੁੱਟ ਕੇ ਗਹੁ ਨਾਲ ਤੱਕਦਾ ਹੈ (ਕਿ ਕੀਹ ਦਾਉ ਪਿਆ ਹੈ) ॥੩॥

ਪਦ ਅਰਥ ਡਾਰਤ = ਸੁੱਟਦਿਆਂ। ਹਿਰੈ = ਹੇਰੈ, ਤੱਕਦਾ ਹੈ ਕਿ ਕੀਹ ਸੋਟ ਪਈ ਹੈ ॥੩॥

SikhNet (Spanish)y tirando los dados el jugador trata de robarle a alguien. (3)

ਜਹ ਜਹ ਦੇਖਉ; ਤਹ ਤਹ ਰਾਮਾ ॥

jeh jeh dekhau; teh teh raamaa |

Sant Singh KhalsaIn the same way, wherever Naam Dayv looks, he sees the Lord.
Manmohan SinghSimilarly wherever Namdev sees, he perceives the Lord there.
Manmohan Singh (Punjabi)ਇਸੇ ਤਰ੍ਹਾਂ ਜਿਥੇ ਕਿਤੇ ਨਾਮਾ ਪੇਖਦਾ ਹੈ, ਉਥੇ ਸਾਈਂ ਨੂੰ ਹੀ ਦੇਖਦਾ ਹੈ।
Fareedkot Teekaਤੈਸੇ ਹੀ ਮੈਂ ਜਹਿੰ ਜਹਿੰ ਦੇਖਤਾ ਹੂੰ ਤਹਿੰ ਤਹਿੰ ਰਾਮ ਕੋ ਹੀ ਦੇਖਤਾ ਹੂੰ॥
Prof. Sahib Singhਮੈਂ ਭੀ ਜਿੱਧਰ ਤੱਕਦਾ ਹਾਂ ਪ੍ਰਭੂ ਨੂੰ ਹੀ ਵੇਖਦਾ ਹਾਂ (ਮੇਰੀ ਸੁਰਤ ਸਦਾ ਪ੍ਰਭੂ ਵਿਚ ਹੀ ਰਹਿੰਦੀ ਹੈ)।

ਪਦ ਅਰਥ ਜਹ ਜਹ = ਜਿੱਧਰ।

SikhNet (Spanish)Así yo añoro ver al Señor donde sea que volteo;

ਹਰਿ ਕੇ ਚਰਨ; ਨਿਤ ਧਿਆਵੈ ਨਾਮਾ ॥੪॥੨॥

har ke charan; nit dhiaavai naamaa |4|2|

Sant Singh KhalsaNaam Dayv meditates continuously on the Feet of the Lord. ||4||2||
Manmohan SinghNamdev ever meditates upon the Lord's feet.
Manmohan Singh (Punjabi)ਨਾਮ ਦੇਵ ਸਦਾ ਹੀ ਸਾਹਿਬ ਦੇ ਚਰਨਾਂ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਿਤੇ ਹੈਂ: ਐਸੇ ਹੀ ਪ੍ਰੀਤੀ ਯੁਕਤ ਹੂਆ ਹੂਆ ਹਰੀ ਕੇ ਚਰਨੋਂ ਕਾ ਨਿਤ ਹੀ ਮੈਂ ਧਿਆਨ ਕਰਤਾ ਹੂੰ॥੪॥੨॥☬ਅਪਨਾ ਨਿਜ ਸਿਧਾਂਤ ਪ੍ਰਗਟ ਕਰਤੇ ਹੂਏ ਰਾਮ ਪਾਸ ਬੇਨਤੀ ਕਰਤੇ ਹੈਂ:
Prof. Sahib Singhਮੈਂ ਨਾਮਦੇਵ (ਇਹਨਾਂ ਵਾਂਗ) ਸਦਾ ਆਪਣੇ ਪ੍ਰਭੂ ਨੂੰ ਸਿਮਰਦਾ ਹਾਂ ॥੪॥੨॥

* ਭਾਵ: ਪ੍ਰਭੂ ਨਾਲ ਪ੍ਰੀਤ ਇਹੋ ਜਿਹੀ ਹੋਵੇ ਕਿ ਆਪਾ ਭੁੱਲ ਜਾਏ, ਸੁਰਤਿ ਸਦਾ ਪ੍ਰਭੂ ਵਿਚ ਰਹੇ। * ਨੋਟ: 'ਰਹਾਉ' ਦੀ ਤੁੱਕ ਵਿਚ ਜ਼ਿਕਰ ਹੈ ਕਿ ਮੈਂ ਰਾਮ ਨੂੰ 'ਹੇਰਦਾ ਹਾਂ' ਵੇਖਦਾ ਹਾਂ, ਇਸ ਤਰ੍ਹਾਂ ਹੋਰ ਖ਼ਿਆਲ ਭੁਲਾ ਕੇ ਵੇਖਦਾ ਹਾਂ, ਜਿਵੇਂ ਹਰਨ, ਪਸੂਆਰਾ ਵਿਸ਼ਈ ਆਦਿਕ। ਜੁਆਰੀਆ ਕਉਡਾਂ ਸੁੱਟ ਕੇ ਉਹਨਾਂ ਨੂੰ ਚੁਰਾਉਂਦਾ ਨਹੀਂ ਗਹੁ ਨਾਲ ਵੇਖਦਾ ਹੈ ਕਿ ਕਉਡਾਂ ਸੁੱਟਿਆਂ ਕੀਹ ਦਾਉ ਪਿਆ ਹੈ। ਸੋ, ਇੱਥੇ ਲਫ਼ਜ਼ "ਹਿਰੈ" ਲਫ਼ਜ਼ "ਹੇਰੈ" ਦੇ ਥਾਂ ਵਰਤਿਆ ਹੈ। ਇਸੇ ਤਰ੍ਹਾਂ "ਹਿਰੈ ਸੁਨਾਰਾ" ਦਾ ਭਾਵ ਹੈ "ਹੇਰੈ ਸੁਨਾਰਾ" ਇਹ ਸਾਰੇ ਦ੍ਰਿਸ਼ਟਾਂਤ 'ਹੇਰਨ' (ਵੇਖਣ) ਦੇ ਹੀ ਸੰਬੰਧ ਵਿਚ ਹਨ।

SikhNet (Spanish)aspiro habitar sólo en Sus Pies.(4-2)

Open this shabad →

Shabad Bhagat Namdev Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਮੋ ਕਉ ਤਾਰਿ ਲੇ ਰਾਮਾ; ਤਾਰਿ ਲੇ ॥

mo kau taar le raamaa; taar le |

Sant Singh KhalsaCarry me across, O Lord, carry me across.
Manmohan SinghFloat me over, O Lord, float me over.
Manmohan Singh (Punjabi)ਮੇਰਾ ਪਾਰ ਉਤਾਰਾ ਕਰ ਕੇ, ਹੇ ਪ੍ਰਭੂ! ਮੇਰਾ ਪਾਰ ਉਤਾਰਾ ਕਰ ਦੇ।
Fareedkot Teekaਹੇ ਰਾਮ! ਮੇਰੇ ਕੋ ਤਾਰ ਲੇ, ਕ੍ਰਿਪਾ ਕਰ ਕੇ ਤਾਰ ਲੇ॥
Prof. Sahib Singhਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ।

ਪਦ ਅਰਥ ਮੋ ਕਉ = ਮੈਨੂੰ। ਰਾਮਾ = ਹੇ ਰਾਮ! {ਨੋਟ: ਨਾਮਦੇਵ ਜੀ ਜਿਸ ਨੂੰ "ਬਾਪ ਬੀਠੁਲਾ" ਕਹਿ ਰਹੇ ਹਨ ਉਸੇ ਨੂੰ ਹੀ 'ਰਾਮ' ਕਹਿ ਕੇ ਪੁਕਾਰਦੇ ਹਨ, ਸੋ, ਕਿਸੇ 'ਬੀਠੁਲ' ਮੂਰਤੀ ਵਲ ਇਸ਼ਾਰਾ ਨਹੀਂ ਹੈ, ਪਰਮਾਤਮਾ ਅੱਗੇ ਅਰਦਾਸ ਹੈ। ਧ੍ਰੂਅ ਤੇ ਨਾਰਦ ਦਾ ਸੰਬੰਧ ਕਿਸੇ ਬੀਠੁਲ = ਮੂਰਤੀ ਨਾਲ ਨਹੀਂ ਹੋ ਸਕਦਾ}।

SikhNet (Spanish)Sálvame, oh sálvame Señor mío,

ਮੈ ਅਜਾਨੁ ਜਨੁ ਤਰਿਬੇ. ਨ ਜਾਨਉ; ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥

mai ajaan jan taribe. na jaanau; baap beetthulaa baah de |1| rahaau |

Sant Singh KhalsaI am ignorant, and I do not know how to swim. O my Beloved Father, please give me Your arm. ||1||Pause||
Manmohan SinghI am an unskillful man and know not how to swim O God, my dear Father, give Thou, me Thine arm. Pause.
Manmohan Singh (Punjabi)ਮੈਂ ਅਨਜਾਣਾ ਬੰਦਾ ਹਾਂ ਅਤੇ ਮੈਨੂੰ ਤਰਨਾ ਨਹੀਂ ਆਉਂਦਾ। ਹੇ ਵਾਹਿਗੁਰੂ! ਮੇਰੇ ਪਿਆਰੇ ਪਿਤਾ ਤੂੰ ਮੈਨੂੰ ਆਪਣੀ ਬਾਂਹ ਪਕੜਾ ਦੇ। ਠਹਿਰਾਉ।
Fareedkot Teekaਮੈਂ ਅਜਾਨ ਦਾਸ ਤਰਣਾ ਨਹੀਂ ਜਾਨਤਾ ਹੂੰ। ਹੇ ਬਾਪ ਪਰਮੇਸਰ! ਮੇਰੇ ਕੋ ਅਪਨੀ ਬਾਂਹਿ ਪਕੜਾਇ ਦੇਹੁ, ਭਾਵ ਕ੍ਰਿਪਾ ਕਰੁ, ਜੋ ਮੈਂ ਡੂਬਤਾ ਹੂਆ ਨਿਕਸ ਆਵਾਂ॥੧॥ ਰਹਾਉ ॥
Prof. Sahib Singhਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ ॥੧॥ ਰਹਾਉ ॥

ਪਦ ਅਰਥ ਤਰਿਬੇ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ। ਦੇ = ਦੇਹ, ਫੜਾ ॥੧॥ ਰਹਾਉ ॥

SikhNet (Spanish)pues soy ignorante y no sé cómo nadar a través. Oh Dios mío, Padre mío, extiéndeme Tu Mano.(1-Pausa)

ਨਰ ਤੇ. ਸੁਰ ਹੋਇ ਜਾਤ ਨਿਮਖ ਮੈ; ਸਤਿਗੁਰ ਬੁਧਿ ਸਿਖਲਾਈ ॥

nar te. sur hoe jaat nimakh mai; satigur budh sikhalaaee |

Sant Singh KhalsaI have been transformed from a mortal being into an angel, in an instant; the True Guru has taught me this.
Manmohan SinghThe True Guru has granted me such an understanding, that from a man, I have becomes a deity in a trice.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਇਹੋ ਜਿਹੀ ਸਮਝ ਦਰਸਾਈ ਹੈ ਕਿ ਇਕ ਮੁਹਤ ਵਿੱਚ ਮੈਂ ਮਨੁੱਖਾਂ ਤੋਂ ਦੇਵਤਾ ਹੋ ਗਿਆ ਹਾਂ।
Fareedkot Teekaਤਬ ਨਰ ਤੇ ਦੇਵਤਾ ਨਿਮਖ ਮਾਤ੍ਰ ਮੇਂ ਹੋਇ ਜਾਤਾ ਹੈ, ਭਾਵ ਅਧਕਾਰੀ ਹੋ ਜਾਤਾ ਹੈ, ਜਬ ਸਤਿਗੁਰੂ ਭਗਵਤ ਸੰਬੰਧੀ ਬੁਧੀ ਸਿਖਾਵਤੇ ਹੈਂ॥
Prof. Sahib Singh(ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ,

ਪਦ ਅਰਥ ਤੇ = ਤੋਂ। ਸੁਰ = ਦੇਵਤੇ। ਨਿਮਖ ਮੈ = ਅੱਖ ਫਰਕਣ ਦੇ ਸਮੇ ਵਿਚ। ਮੈ = ਵਿਚ, ਮਹਿ, ਮਾਹਿ। ਸਤਿਗੁਰ ਬੁਧਿ ਸਿਖਲਾਈ = ਗੁਰੂ ਦੀ ਸਿਖਾਈ ਹੋਈ ਮੱਤ ਨਾਲ।

SikhNet (Spanish)De un simple hombre, me he vuelto ser humano y así el Guru ha iluminado mi mente.

ਨਰ ਤੇ ਉਪਜਿ. ਸੁਰਗ ਕਉ ਜੀਤਿਓ; ਸੋ ਅਵਖਧ. ਮੈ ਪਾਈ ॥੧॥

nar te upaj. surag kau jeetio; so avakhadh. mai paaee |1|

Sant Singh KhalsaBorn of human flesh, I have conquered the heavens; such is the medicine I was given. ||1||
Manmohan SinghI have obtained such a medicine, by which though begotten by man, I have conquered heaven.
Manmohan Singh (Punjabi)ਮੈਨੂੰ ਇਹੋ ਜਿਹੀ ਦਵਾਈ ਪਰਾਪਤ ਹੋਈ ਹੈ, ਜਿਸ ਦੁਆਰਾ ਆਦਮੀ ਤੋਂ ਪੈਦਾ ਹੋ ਕੇ, ਮੈਂ ਬਹਿਸ਼ਤ ਨੂੰ ਫਤਹ ਕਰ ਲਿਆ ਹੈ।
Fareedkot Teekaਮਨੁਖ ਤੇ ਉਤਪਤਿ ਹੋ ਕੇ, ਭਾਵ ਮਨੁਖ ਜਨਮ ਪਾਕੇ ਜਿਸ ਵਿਚਾਰ ਰੂਪ ਔਖਧੀ ਸੇ ਸੰਤ ਜਨੋਂ ਨੇ ਸ੍ਵਰਗ ਕੋ ਜੀਤਾ ਹੈ, ਸੋਈ ਔਖਧੀ ਮੈਨੇ ਪਾਈ ਹੈ। ਭਾਵ ਇਛਾ ਸੇ ਰਹਤ ਹੋਨਾ ਹੀ ਸ੍ਵਰਗ ਕਾ ਜੀਤਨਾ ਹੈ ਵਾ (ਪਾਈ) ਪਾਵਾ॥੧॥
Prof. Sahib Singhਹੇ ਪਿਤਾ! (ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ) ॥੧॥

ਪਦ ਅਰਥ ਉਪਜਿ = ਉਪਜ ਕੇ, ਪੈਦਾ ਹੋ ਕੇ। ਅਵਖਧ = ਦਵਾਈ। ਪਾਈ = ਪਾਈਂ, ਪਾ ਲਵਾਂ ॥੧॥

SikhNet (Spanish)He nacido con cuerpo humano, pero he conquistado los cielos; tal es la alquimia de Dios. (1)

ਜਹਾ ਜਹਾ ਧੂਅ ਨਾਰਦੁ ਟੇਕੇ; ਨੈਕੁ ਟਿਕਾਵਹੁ ਮੋਹਿ ॥

jahaa jahaa dhooa naarad tteke; naik ttikaavahu mohi |

Sant Singh KhalsaPlease place me where You placed Dhroo and Naarad, O my Master.
Manmohan SinghWhere Thou hast placed Dhru and Narad, there, O my Master, place Thou me.
Manmohan Singh (Punjabi)ਜਿਥੇ ਤੂੰ ਧਰੂ ਅਤੇ ਨਾਰਦ ਨੂੰ ਟਿਕਾਇਆ ਹੈ, ਉਥੇ, ਹੇ ਮੇਰੇ ਮਾਲਕ! ਤੂੰ ਮੈਨੂੰ ਟਿਕਾ।
Fareedkot Teekaਪੁਨਹ ਜਹਾਂ ਧ੍ਰੂ ਜੀ ਔ ਜਹਾਂ ਨਾਰਦ ਜੀ ਤੈਨੇ ਇਸਥਿਤ ਕਰੇ ਹੈਂ ਅਰਥਾਤ ਮੋਖ ਪਦ ਕੋ ਪ੍ਰਾਪਤਿ ਕਰੇ ਹੈਂ, (ਨੈਕੁ) ਥੋੜਾ ਸਾ ਮੇਰੇ ਕੋ ਭੀ ਉਹਾਂ ਟਿਕਾਵੋ॥
Prof. Sahib Singhਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ,

ਪਦ ਅਰਥ ਜਹਾ ਜਹਾ = ਜਿਸ ਆਤਮਕ ਅਵਸਥਾ ਵਿਚ। ਟੇਕੇ = ਟਿਕਾਏ ਹਨ, ਇਸਥਿਤ ਕੀਤੇ ਹਨ। ਨੈਕੁ = {Skt. नैकश = Repeatedly, often. न एकशः = Not once} ਸਦਾ। ਮੋਹਿ = ਮੈਨੂੰ।

SikhNet (Spanish)Ahí donde habitaron Dhru y Narad, oh Dios, ahí ponme, a su lado, aunque sea por un momento.

ਤੇਰੇ ਨਾਮ ਅਵਿਲੰਬਿ. ਬਹੁਤੁ ਜਨ ਉਧਰੇ; ਨਾਮੇ ਕੀ ਨਿਜ ਮਤਿ ਏਹ ॥੨॥੩॥

tere naam avilanb. bahut jan udhare; naame kee nij mat eh |2|3|

Sant Singh KhalsaWith the Support of Your Name, so many have been saved; this is Naam Dayv's understanding. ||2||3||
Manmohan SinghWith the support of Thy Name, Good many people have been saved. This is Nama's own personal view.
Manmohan Singh (Punjabi)ਤੇਰੇ ਨਾਮ ਦੇ ਆਸਰੇ ਨਾਲ ਘਣੇਰੇ ਪੁਰਸ਼ ਪਾਰ ਉਤਰ ਗਏ ਹਨ। ਇਹ ਹੈ ਨਾਮੇ ਦੀ ਆਪਣੀ ਜਾਤੀ ਰਾਇ।
Fareedkot Teekaਤੇਰੇ ਨਾਮ ਕੇ ਆਸਰੇ ਕਰਿ ਬਹੁਤ ਜਨ ਤਰੇ ਹੈਂ। ਸ੍ਰੀ ਨਾਮਦੇਵ ਜੀ ਕਹਤੇ ਹੈਂ: ਮੇਰੀ ਅਪਨੀ ਮਤਿ ਤੋ ਏਹ ਹੈ ਕਿ ਨਾਮ ਸੇ ਹੀ ਤਰਨਾ ਹੋਤਾ ਹੈ॥੨॥੩॥☬ਦ੍ਰਿਸ੍ਟਾਂਤੋਂ ਸਹਤ ਅਪਨੀ ਅਤੀ ਪ੍ਰੀਤੀ ਜਨਾਵਤੇ ਹੈਂ:
Prof. Sahib Singhਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ। ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ ॥੨॥੩॥

ਪਦ ਅਰਥ ਅਵਿਲੰਬ = ਆਸਰਾ। ਅਵਿਲੰਬਿ = ਆਸਰੇ ਨਾਲ। ਉਧਰੇ = (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ। ਨਿਜ ਮਤਿ = ਆਪਣੀ ਮੱਤ, ਪੱਕਾ ਨਿਸ਼ਚਾ ॥੨॥੩॥

SikhNet (Spanish)Apoyándose en Tu Nombre, muchos han sido llevados a través, esta es la Sabiduría que Nam Dev ha aprendido. (2-3)

Open this shabad →

Ang 873 of 1430