ਤਿਲੰਗ ਮਃ ੧ ॥
tilang mahalaa 1 |
Sant Singh KhalsaTilang, First Mehl:
Manmohan SinghTilang 1st Guru.
Manmohan Singh (Punjabi)ਤਿਲੰਕ ਪਹਿਲੀ ਪਾਤਿਸ਼ਾਹੀ।
SikhNet (Spanish)Tilang, Mejl Guru Nanak, Primer Canal Divino.
ਇਆਨੜੀਏ; ਮਾਨੜਾ ਕਾਇ ਕਰੇਹਿ ॥
eaanarree; maanarraa kaae karehi |
Sant Singh KhalsaO foolish and ignorant soul-bride, why are you so proud?
Manmohan SinghO silly woman, why takest thou pride?
Manmohan Singh (Punjabi)ਹੇ ਕਮਲੀਏ ਤ੍ਰੀਮਤੇ! ਤੂੰ ਹੰਕਾਰ ਕਿਉਂ ਕਰਦੀ ਹੈ।
Fareedkot Teekaਹੇ ਅਗਿਯਾਤ ਜੀਵ ਰੂਪ ਇਸਤ੍ਰੀ! (ਮਾਨੜਾ) ਗੁਮਾਨੁ (ਕਾਇ) ਕਿਸ ਵਾਸਤੇ ਕਰਤੀ ਹੈਂ॥
Prof. Sahib Singhਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ?ਪਦ ਅਰਥ ਇਆਨੀ = ਅੰਞਾਣ ਕੁੜੀ। ਇਆਨੜੀ = ਬਹੁਤ ਅੰਞਾਣ ਕੁੜੀ। ਇਆਨੜੀਏ = ਹੇ ਬਹੁਤ ਅੰਞਾਣ ਜਿੰਦੇ! ਮਾਨੜਾ = ਕੋਝਾ ਮਾਣ। ਕਾਇ = ਕਿਉਂ? ਕਰੇਹਿ = ਤੂੰ ਕਰਦੀ ਹੈਂ।
SikhNet (Spanish)Oh, novia ignorante, ¿Por qué te enorgulleces tanto,
ਆਪਨੜੈ ਘਰਿ ਹਰਿ; ਰੰਗੋ. ਕੀ ਨ ਮਾਣੇਹਿ ॥
aapanarrai ghar har; rango. kee na maanehi |
Sant Singh KhalsaWithin the home of your own self, why do you not enjoy the Love of your Lord?
Manmohan SinghWhy enjoyest thou not the love of God, in Thy own home?
Manmohan Singh (Punjabi)ਤੂੰ ਆਪਣੇ ਨਿੱਜ ਦੇ ਗ੍ਰਹਿ ਅੰਦਰ ਕਿਉਂ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਨਹੀਂ ਲੈਂਦੀ?
Fareedkot Teekaਅਪਨੇ ਸਰੀਰ ਹੀ ਅੰਦਰ ਹਰੀ ਹੈ, ਤਿਸ ਕੇ (ਰੰਗੋਂ) ਅਨੰਦ ਕੋ ਕਿਉਂ ਨਹੀਂ ਭੋਗਤੀ॥ ਪ੍ਰਮਾਣੁ-☬"ਕਾਹੇ ਰੇ ਬਨੁ ਖੋਜਨ ਜਾਈ॥☬ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥"
Prof. Sahib Singhਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ?ਪਦ ਅਰਥ ਘਰਿ = ਘਰ ਵਿਚ, ਹਿਰਦੇ ਵਿਚ। ਰੰਗੋ = ਰੰਗੁ, ਆਨੰਦ। ਕੀ = ਕਿਉਂ?
SikhNet (Spanish)y no gozas del Amor de tu Esposo en tu propio hogar?
ਸਹੁ ਨੇੜੈ. ਧਨ ਕੰਮਲੀਏ; ਬਾਹਰੁ. ਕਿਆ ਢੂਢੇਹਿ ॥
sahu nerrai. dhan kamalee; baahar. kiaa dtoodtehi |
Sant Singh KhalsaYour Husband Lord is so very near, O foolish bride; why do you search for Him outside?
Manmohan SinghThy Bridegroom is quite near, O foolish bride, What for searchest thou abroad?
Manmohan Singh (Punjabi)ਤੇਰਾ ਪਤੀ ਨਜਦੀਕ ਹੀ ਹੈ। ਹੇ ਪਗਲੀਏ ਪਤਨੀਏ ਤੂੰ ਕਾਹਦੇ ਲਈ ਬਾਹਰ ਭਾਲਦੀ ਫਿਰਦੀ ਹੈ।
Fareedkot Teekaਸਹੁ ਜੋ ਵਾਹਿਗੁਰੂ ਪਤੀ ਹੈ, ਸੋ ਅਤੀ ਨਜੀਕ ਹੈ, ਕਿਆ ਅਪਨਾ ਆਪ ਹੀ ਸਰੂਪ ਹੈ। (ਧਨ) ਹੇ ਜਗ੍ਯਾਸੀ ਰੂਪੀ ਕਮਲੀ ਇਸਤ੍ਰੀ! ਬਾਹਿਰ ਕਿਆ ਢੂੰਢਤੀ ਹੈਂ॥ ਯਥਾ-☬"ਸੋ ਪ੍ਰਭ ਨੇਰੈ ਹੂੰ ਤੇ ਨੇਰੈ॥"☬ਜੇ ਕਹੇ ਪਤੀ ਕੈਸੇ ਪ੍ਰਾਪਤਿ ਹੋਵੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ?ਪਦ ਅਰਥ ਧਨ ਕੰਮਲੀਏ = ਹੇ ਭੋਲੀ ਜੀਵ-ਇਸਤ੍ਰੀਏ! ਬਾਹਰੁ = ਬਾਹਰਲਾ ਜਗਤ {ਨੋਟ: 'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।
SikhNet (Spanish)Pues tan cerca está tu Señor y lo buscas tan lejos y por otras partes.
ਭੈ ਕੀਆ ਦੇਹਿ ਸਲਾਈਆ ਨੈਣੀ; ਭਾਵ ਕਾ ਕਰਿ ਸੀਗਾਰੋ ॥
bhai keea dehi salaaeea nainee; bhaav kaa kar seegaaro |
Sant Singh KhalsaApply the Fear of God as the maascara to adorn your eyes, and make the Love of the Lord your ornament.
Manmohan SinghPut the slave needles of God's fear into thine eyes and make the decoration of the Lord's love.
Manmohan Singh (Punjabi)ਰੱਬ ਦੇ ਡਰ ਦੇ ਸੁਰਮੇ ਦਾ ਸਰੁਚੂ ਆਪਣੀਆਂ ਅੱਖਾਂ ਵਿੱਚ ਪਾ ਅਤੇ ਪ੍ਰਭੂ ਦੀ ਪ੍ਰੀਤ ਦਾ ਹਾਰਸ਼ਿੰਗਾਰ ਬਣਾ।
Fareedkot Teekaਵਾਹਿਗੁਰੂ ਜੀ ਕਾ ਜੋ ਭੈ ਧਾਰਨ ਕਰਨਾ ਹੈ ਇਹ ਬੁਧ ਰੂਪੀ ਨੇਤ੍ਰਾਂ ਮੇਂ ਸੁਰਮੇਂ ਕੀ ਸਲਾਈਆਂ ਦੇਹ, ਭਾਵ ਪਾਉ ਔਰ ਪ੍ਰੇਮ ਕਾ ਸਿੰਗਾਰ ਧਾਰਨ ਕਰੁ॥
Prof. Sahib Singh(ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ।ਪਦ ਅਰਥ ਭਾਵ ਕਾ = ਪ੍ਰੇਮ ਦਾ। ਸਲਾਈ = ਸੁਰਮਚੂ ਜਿਸ ਨਾਲ ਅੱਖਾਂ ਵਿਚ ਸੁਰਮਾ ਪਾਈਦਾ ਹੈ।
SikhNet (Spanish)Aplica el Colirio de Su Reverencia a tus ojos y decora tu ser con Su Amor,
ਤਾ ਸੋਹਾਗਣਿ ਜਾਣੀਐ ਲਾਗੀ; ਜਾ ਸਹੁ ਧਰੇ ਪਿਆਰੋ ॥੧॥
taa sohaagan jaaneeai laagee; jaa sahu dhare piaaro |1|
Sant Singh KhalsaThen, you shall be known as a devoted and committed soul-bride, when you enshrine love for your Husband Lord. ||1||
Manmohan SinghThen alone shall thou be known as devoted wife, attached to thy spouse, if thou bearest Him love.
Manmohan Singh (Punjabi)ਕੇਵਲ ਤਦ ਹੀ ਤੰ ਾਅਪਣੇ ਪਤੀ ਨਾਲ ਜੁੜੀ ਹੋੲ ਜਾਂ-ਨਿਸਾਰ ਪਤਨੀ ਜਾਣੀ ਜਾਵੇਗੀ। ਜੇਕਰ ਤੂੰ ਉਸ ਨਾਲ ਪ੍ਰੇਮ ਕਰੇਗੀ।
Fareedkot Teekaਹੇ ਜਗ੍ਯਾਸੀ ਰੂਪੀ ਸੁਹਾਗਣੀ! ਤਬ ਤੂੰ ਤਿਸ ਵਾਹਿਗੁਰੂ ਕੇ ਸਾਥ ਤਤਪਰ ਹੋਈ ਜਾਣੀਏਗੀ ਜਬ ਸੋ (ਸਹੁ) ਪਤੀ ਤੇਰੇ ਮੇਂ ਪਿਆਰ ਧਾਰਨ ਕਰੇਗਾ॥੧॥☬ਪ੍ਰਸ਼ਨ: ਏਹ ਜਗ੍ਯਾਸੀ ਇਸਤ੍ਰੀ ਅਪਨੇ ਬਲ ਕਰ ਕਿਉਂ ਨਹੀਂ ਪਾ ਲੈਂਦੀ? ਤਿਸ ਪਰ ਕਹਤੇ ਹੈਂ:
Prof. Sahib Singhਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ ॥੧॥ਪਦ ਅਰਥ ਲਾਗੀ = ਲੱਗੀ ਹੋਈ, ਜੁੜੀ ਹੋਈ ॥੧॥
SikhNet (Spanish)pues sólo así serás la verdadera Esposa, cuando ames a tu Señor. (1)
ਇਆਣੀ ਬਾਲੀ ਕਿਆ ਕਰੇ; ਜਾ ਧਨ. ਕੰਤ ਨ ਭਾਵੈ ॥
eaanee baalee kiaa kare; jaa dhan. kant na bhaavai |
Sant Singh KhalsaWhat can the silly young bride do, if she is not pleasing to her Husband Lord?
Manmohan SinghWhat can the silly young bride do, if she pleases not her Groom?
Manmohan Singh (Punjabi)ਮਤ-ਹੀਣ ਜੁਆਨ ਪਤਨੀ ਕੀ ਕਰ ਸਕਦੀ ਹੈ। ਜੇਕਰ ਆਪਣੇ ਅਪਣੇ ਪਤੀ ਨੂੰ ਪ੍ਰਸੰਨ ਨਹੀਂ ਕਰਦੀ।
Fareedkot Teekaਜੋ ਤਿਸ ਪਤੀ ਕੋ ਨ ਭਾਵੇ (ਇਆਣੀ ਬਾਲੀ) ਅਗ੍ਯਾਤ ਇਸਤ੍ਰੀ ਰੂਪ ਜਗ੍ਯਾਸੀ ਭੈ ਔ ਪ੍ਰੇਮ ਸੇ ਬਿਨਾ ਕ੍ਯਾ ਕਰ ਸਕਤੀ ਹੈ॥
Prof. Sahib Singh(ਪਰ) ਅੰਞਾਣ ਜੀਵ-ਇਸਤ੍ਰੀ ਭੀ ਕੀਹ ਕਰ ਸਕਦੀ ਹੈ ਜੇ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਹੀ ਨਾਹ ਲੱਗੇ?ਪਦ ਅਰਥ ਕਿਆ ਕਰੇ = ਕੀਹ ਕਰ ਸਕਦੀ ਹੈ? ਕੰਤ ਨ ਭਾਵੈ = ਕੰਤ ਨੂੰ ਚੰਗੀ ਨਾਹ ਲੱਗੇ।
SikhNet (Spanish)Oh tonto ignorante, ¿De qué te sirve tu belleza cuando al Mismo Señor no le gusta?
ਕਰਣ ਪਲਾਹ ਕਰੇ ਬਹੁਤੇਰੇ; ਸਾ ਧਨ. ਮਹਲੁ ਨ ਪਾਵੈ ॥
karan palaah kare bahutere; saa dhan. mehal na paavai |
Sant Singh KhalsaShe may plead and implore so many times, but still, such a bride shall not obtain the Mansion of the Lord's Presence.
Manmohan SinghThough she may make good many implorations, ye, such a bride cannot obtain her spouse's mansion.
Manmohan Singh (Punjabi)ਭਾਵੇਂ ਉਹ ਘਣੇਰੇ ਹਾੜੇ, ਤਰਲੇ ਕੱਢੇ, ਤਾਂ ਭੀ ਐਸੀ ਪਤਨੀ ਆਪਣੇ ਪਤੀ ਦੇ ਟਿਕਾਣੇ ਨੂੰ ਨਹੀਂ ਪਾ ਸਕਦੀ।
Fareedkot Teekaਊਚਾ ਰੁਦਨ ਕਰਨੇ ਆਦੀ ਯਤਨ ਬਹੁਤ ਹੀ ਕਰਤੀ ਹੈ, ਪ੍ਰੰਤੂ ਬਿਨਾ ਹਰੀ ਕੀ ਦਯਾ ਤੇ ਉਹ ਇਸਤ੍ਰੀ ਸਰੂਪ ਕੋ ਕਦਾਚਿਤ ਨਹੀਂ ਪਾਵਤੀ॥
Prof. Sahib Singhਅਜੇਹੀ ਜੀਵ-ਇਸਤ੍ਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ-ਪ੍ਰਭੂ ਦਾ ਮਹਲ-ਘਰ ਲੱਭ ਹੀ ਨਹੀਂ ਸਕਦੀ।ਪਦ ਅਰਥ ਕਰਣ ਪਲਾਹ = {करूणाप्रलाप} ਤਰਲੇ, ਕੀਰਨੇ। ਸਾਧਨ = ਜੀਵ-ਇਸਤ੍ਰੀ।
SikhNet (Spanish)Lloras y gritas por Él, pero no te posas en la Mansión del Señor.
ਵਿਣੁ ਕਰਮਾ. ਕਿਛੁ ਪਾਈਐ ਨਾਹੀ; ਜੇ ਬਹੁਤੇਰਾ ਧਾਵੈ ॥
vin karamaa. kichh paaeeai naahee; je bahuteraa dhaavai |
Sant Singh KhalsaWithout the karma of good deeds, nothing is obtained, although she may run around frantically.
Manmohan SinghWithout good deeds, nothing can be obtained though she may run about a great deal.
Manmohan Singh (Punjabi)ਵਾਹਿਗੁਰੂ ਦੇ ਮਿਹਰ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੋ ਸਕਦਾ। ਭਾਵੇਂ ਕਿੰਨਾ ਹੀ ਬਹੁਸੰਤ ਹੈ। ਭਾਵੇਂ ਉਹ ਕਿੰਨਾ ਹੀ ਵੱਡਾ ਕਿਉਂ ਨਾਂ ਨੱਠ ਭੱਜ ਲਵੇ।
Fareedkot Teekaਜੇਕਰ ਬਹੁਤੇਰਾ ਹੀ ਧਾਵਤੀ ਫਿਰੇ, ਨਿਸਕਾਮ ਕਰਮ ਬਿਨਾ (ਕਿਛੁ) ਰੰਚਕ ਮਾਤ੍ਰ ਭੀ ਨਹੀਂ ਪਾਈਤਾ॥
Prof. Sahib Singh(ਅਸਲ ਗੱਲ ਇਹ ਹੈ ਕਿ) ਜੀਵ-ਇਸਤ੍ਰੀ ਭਾਵੇਂ ਕਿਤਨੀ ਹੀ ਦੌੜ-ਭੱਜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੁਝ ਭੀ ਹਾਸਲ ਨਹੀਂ ਹੁੰਦਾ।ਪਦ ਅਰਥ ਕਰਮਾ = ਕਰਮ, ਬਖ਼ਸ਼ਸ਼। ਧਾਵੈ = ਦੌੜ-ਭੱਜ ਕਰੇ।
SikhNet (Spanish)Sin acciones verdaderas, por más que uno vaya y venga por todas partes, ¿qué puede uno en realidad encontrar?
ਲਬ ਲੋਭ ਅਹੰਕਾਰ ਕੀ ਮਾਤੀ; ਮਾਇਆ ਮਾਹਿ ਸਮਾਣੀ ॥
lab lobh ahankaar kee maatee; maaeaa maeh samaanee |
Sant Singh KhalsaShe is intoxicated with greed, pride and egotism, and engrossed in Maya.
Manmohan SinghInebriated with avarice, covetousness and pride, she is engrossed in worldliness.
Manmohan Singh (Punjabi)ਲਾਲਚ, ਤਮ੍ਹਾਂ ਅਤੇ ਹਉੇਮੈ ਨਾਲ ਮਤਵਾਲੀ ਹੋਈ ਹੋਈ ਐਸੀ ਇਸਤਰੀ ਦੁਨੀਆ ਦਾਰੀ ਅੰਦਰ ਖੱਚਤ ਹੈ।
Fareedkot Teeka(ਲਬ) ਖਾਣੇ ਕਾ ਲਾਲਚ (ਲੋਭ) ਜਮਾ ਕਰਨੇ ਕਾ ਅਰੁ ਅਹੰਕਾਰ ਆਦੀ ਵਿਕਾਰ ਕੀ (ਮਾਤੀ) ਮਸਤੀ ਕਰ ਮਾਇਆ ਬੀਚ ਸਮਾਈ ਹੋਈ ਕ੍ਯਾ ਤਤਪਰ ਹੋਈ ਹੋਈ ਹੈ॥
Prof. Sahib Singhਜੇ ਜੀਵ-ਇਸਤ੍ਰੀ ਜੀਭ ਦੇ ਚਸਕੇ ਲਾਲਚ ਤੇ ਅਹੰਕਾਰ (ਆਦਿਕ) ਵਿਚ ਹੀ ਮਸਤ ਰਹੇ, ਅਤੇ ਸਦਾ ਮਾਇਆ (ਦੇ ਮੋਹ) ਵਿਚ ਡੁੱਬੀ ਰਹੇ,ਪਦ ਅਰਥ ਮਾਤੀ = ਮੱਤੀ ਹੋਈ, ਮਸਤ।
SikhNet (Spanish)? Intoxicada con el ego, la avaricia y el orgullo,
ਇਨੀ ਬਾਤੀ. ਸਹੁ ਪਾਈਐ ਨਾਹੀ; ਭਈ ਕਾਮਣਿ ਇਆਣੀ ॥੨॥
einee baatee. sahu paaeeai naahee; bhee kaaman eaanee |2|
Sant Singh KhalsaShe cannot obtain her Husband Lord in these ways; the young bride is so foolish! ||2||
Manmohan SinghBy these things the Groom is obtained not, Ignorant is the young bride.
Manmohan Singh (Punjabi)ਇਨ੍ਹਾਂ ਗੱਲਾ ਨਾਲ ਪਤੀ ਪ੍ਰਾਪਤ ਨਹੀਂ ਹੁੰਦਾ, ਬੇਸਮਝ ਹੈ ਨੌਜਵਾਨ ਪਤਨੀ।
Fareedkot Teekaਇਨਾਂ ਪੂਰਬੋਕਤ ਵਿਕਾਰੋਂ ਕੀਆਂ ਬਾਤਾਂ ਕਰ ਕੇ ਪਤੀ ਵਾਹਿਗੁਰੂ ਨਹੀਂ ਪਾਈਤਾ, ਤਾਂ ਤੇ ਜਗ੍ਯਾਸੀ ਇਸਤ੍ਰੀ ਅਗ੍ਯਾਤ (ਭਈ) ਹੋਇ ਰਹੀ ਹੈ॥੨॥☬ਪ੍ਰਸ਼ਨ: ਇਹ ਅਗ੍ਯਾਤ ਇਸਤ੍ਰੀ ਕੈਸੇ ਤਿਸ ਪਤੀ ਕੋ ਪ੍ਰਾਪਤਿ ਹੋਵੈ?
Prof. Sahib Singhਤਾਂ ਇਹਨੀਂ ਗੱਲੀਂ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ-ਇਸਤ੍ਰੀ ਅੰਞਾਣ ਹੀ ਰਹੀ (ਜੋ ਵਿਕਾਰਾਂ ਵਿਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ) ॥੨॥ਪਦ ਅਰਥ ਇਨੀ ਬਾਤੀ = ਇਹਨਾਂ ਗੱਲਾਂ ਨਾਲ। ਕਾਮਣਿ = ਇਸਤ੍ਰੀ ॥੨॥
SikhNet (Spanish)la esposa es envuelta en la ilusión y de ésta forma la pobre ignorante no encuentra a su Esposo.(2)
ਜਾਇ ਪੁਛਹੁ. ਸੋਹਾਗਣੀ ਵਾਹੈ; ਕਿਨੀ ਬਾਤੀ. ਸਹੁ ਪਾਈਐ ॥
jaae puchhahu. sohaaganee vaahai; kinee baatee. sahu paaeeai |
Sant Singh KhalsaGo and ask the happy, pure soul-brides, how did they obtain their Husband Lord?
Manmohan SinghGo and ask the chaste brides, by what actions is the Spouse obtained.
Manmohan Singh (Punjabi)ਜਾ ਕੇ ਸਤਵੰਤਿਆਂ ਵਹੁਟੀ ਕੋਲੋ ਵਹੁਟੀਆਂ ਪਾਸੋਂ ਪਤਾ ਕਰ ਲਓ ਕਿ ਕਿਹੜੀਆਂ ਅਮਲਾਂ ਦੁਆਰਾ ਕੰਤ ਪਾਇਆ ਜਾਂਦਾ ਹੈ।
Fareedkot Teeka(ਵਾਹੈ) ਓਹ ਜੋ ਸੰਤ ਜਨ ਰੂਪੀ ਸੋਹਾਗਣੀਆਂ ਹੈਂ ਤਿਨ ਕੇ ਪਾਸ ਜਾਇਕਰ ਪੂਛੇ, ਜੋ ਕਿਨੀ (ਬਾਤੀ) ਗਲਾਂ ਕਰ ਪਤੀ ਕੋ ਪਾਈਤਾ ਹੈ॥
Prof. Sahib Singh(ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ,ਪਦ ਅਰਥ ਵਾਹੈ = ਉਹਨਾਂ ਨੂੰ।
SikhNet (Spanish)Ve y pregunta a las verdaderas Esposas, ¿Cómo lograron estar con su Señor?
ਜੋ ਕਿਛੁ ਕਰੇ. ਸੋ ਭਲਾ ਕਰਿ ਮਾਨੀਐ; ਹਿਕਮਤਿ ਹੁਕਮੁ ਚੁਕਾਈਐ ॥
jo kichh kare. so bhalaa kar maaneeai; hikamat hukam chukaaeeai |
Sant Singh KhalsaWhatever the Lord does, accept that as good; do away with your own cleverness and self-will.
Manmohan SinghWhatever the Lord does, accept that as good and do away with thy cleverness and will.
Manmohan Singh (Punjabi)ਜਿਹੜਾ ਕੁਝ ਸੁਆਮੀ ਕਰਦਾ ਹੈ, ਉਸ ਨੂੰ ਚੰਗਾ ਕਰ ਕੇ ਮੰਨ ਅਤੇ ਆਪਣੀ ਚਾਲਾਕੀ ਤੇ ਜਿੰਦ ਨੂੰ ਛੱਡ ਦੇ।
Fareedkot Teekaਤਬ ਓਹ ਸੁਹਾਗਣੀ ਸੰਤ ਜਨ ਉਤ੍ਰ ਦੇਤੇ ਹੈਂ: ਜੋ ਕਿਛ ਸੋ ਵਾਹਿਗੁਰੂ ਪਤੀ ਕਰੇ ਤਿਸ ਕੋ ਭਲਾ ਕਰ ਕੇ ਹੀ ਮੱਨੀਏ, (ਹਿਕਮਤਿ) ਸਿਆਣਪਾਂ (ਹੁਕਮੁ) ਜੋ ਹੇ ਪ੍ਰਮੇਸਰ! ਇਉਂ ਤੈਨੇ ਕਿਉਂ ਕੀਆ ਅਬ ਐਸੇ ਕਰ ਸੋ ਇਨਾਂ ਨੂੰ ਚਿਤ ਸੇ ਉਠਾਇ ਦੇਈਏ, ਭਾਵ ਯਹਿ ਵਾਹਿਗੁਰੂ ਕੇ ਭਾਣੇ ਮੇਂ ਪ੍ਰਸੰਨ ਰਹੀਏ॥
Prof. Sahib Singh(ਉਹ ਇਹੀ ਉੱਤਰ ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ (ਸਿਰ ਮੱਥੇ ਤੇ) ਮੰਨੋ,ਪਦ ਅਰਥ ਹਿਕਮਤਿ = ਚਲਾਕੀ। ਹੁਕਮੁ = ਧੱਕਾ, ਵਧੀਕੀ, ਜੋਰਾਵਰੀ।
SikhNet (Spanish)Ellas dicen que se someten a Su Voluntad, dejando de ser voluntariosas y dejando atrás su astucia.
ਜਾ ਕੈ. ਪ੍ਰੇਮਿ ਪਦਾਰਥੁ ਪਾਈਐ; ਤਉ ਚਰਣੀ ਚਿਤੁ ਲਾਈਐ ॥
jaa kai. prem padaarath paaeeai; tau charanee chit laaeeai |
Sant Singh KhalsaBy His Love, true wealth is obtained; link your consciousness to His lotus feet.
Manmohan SinghAttach thou thy mind to His feet, by whose love the wealth of emancipation is attained.
Manmohan Singh (Punjabi)ਤੂੰ ਆਪਣਾ ਮਨ ਉਸ ਦੇ ਚਰਨਾਂ ਨਾਲ ਜੋੜ, ਜਿਸ ਦੀ ਪ੍ਰੀਤ ਦੁਆਰਾ, ਮੋਖਸ਼ ਦੀ ਦੌਲਤ ਪਿਆਰੀ ਹੁੰਦੀ ਹੈ।
Fareedkot Teekaਜਿਸ ਸਤਿਗੁਰਾਂ ਕੇ ਵਿਖੇ ਪ੍ਰੇਮ ਕਰਨੇ ਸੇਂ (ਪਦਾਰਥੁ) ਗਿਆਨ ਪ੍ਰਾਪਤਿ ਹੋਤਾ ਹੈ, ਤਬ ਉਸੀ ਕੇ ਚਰਣਾਰਬਿੰਦ ਮੇਂ ਚਿਤ ਕੋ ਲਗਾਈਐ॥
Prof. Sahib Singhਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ-ਵਸਤ ਮਿਲਦੀ ਹੈ ਉਸ ਦੇ ਚਰਨਾਂ ਵਿਚ ਮਨ ਜੋੜੋ,ਪਦ ਅਰਥ ਜਾ ਕੈ ਪ੍ਰੇਮਿ = ਜਿਸ ਦੇ ਪ੍ਰੇਮ ਦੀ ਰਾਹੀਂ। ਤਉ = ਉਸ ਦੀ।
SikhNet (Spanish)A través del Amor de Dios encuentra el Tesoro de tu vida, enaltece Sus Pies en tu mente.
ਸਹੁ ਕਹੈ ਸੋ ਕੀਜੈ. ਤਨੁ ਮਨੋ ਦੀਜੈ; ਐਸਾ ਪਰਮਲੁ ਲਾਈਐ ॥
sahu kahai so keejai. tan mano deejai; aisaa paramal laaeeai |
Sant Singh KhalsaAs your Husband Lord directs, so you must act; surrender your body and mind to Him, and apply this perfume to yourself.
Manmohan SinghDo thou that, what is spouse bids thee. Surrender thy body and soul to Him and apply thou such a perfume.
Manmohan Singh (Punjabi)ਜਿਹੜਾ ਕੁੱਛ ਭਰਤਾ ਆਖਦਾ ਹੈ, ਤੂੰ ਓਹੀ ਕੁਝ ਕਰ। ਆਪਣੀ ਦੇਹ ਤੇ ਆਤਮਾ ਉਸ ਦੇ ਸਮਰਪਨ ਕਰਦੇ। ਤੂੰ ਐਹੋ ਜੇਹੀ ਸੁਗੰਧੀ ਮਲ।
Fareedkot Teekaਜੋ ਸੁਆਮੀ ਕਹੇ ਸੋ ਕਰੀਏ ਤਨ ਮਨ ਅਪਣਾ ਤਿਸੀ ਕੋ ਸਮਰਪਣ ਕਰ ਦੇਈਏ, ਐਸੀ ਧਾਰਨਾ ਰੂਪੀ ਚੰਦਨ ਕਾ ਲਗਾਵਣਾ ਕਰੀਏ॥
Prof. Sahib Singhਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ, ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ, ਬੱਸ! ਇਹ ਸੁਗੰਧੀ (ਜਿੰਦ ਵਾਸਤੇ) ਵਰਤੋ।ਪਦ ਅਰਥ ਮਨੋ = ਮਨੁ। ਪਰਮਲੁ = ਸੁਗੰਧੀ।
SikhNet (Spanish)Obedece Su Comando, y Entrégale tu cuerpo y tu mente, ésta es la fragancia que aplicas a tu ser.
ਏਵ ਕਹਹਿ ਸੋਹਾਗਣੀ ਭੈਣੇ; ਇਨੀ ਬਾਤੀ ਸਹੁ ਪਾਈਐ ॥੩॥
ev kaheh sohaaganee bhaine; inee baatee sahu paaeeai |3|
Sant Singh KhalsaSo speaks the happy soul-bride, O sister; in this way, the Husband Lord is obtained. ||3||
Manmohan SinghThus says the true wife, O sister. By these means the Bridegroom is obtained.
Manmohan Singh (Punjabi)ਐਸ ਤਰ੍ਹਾਂ ਸੋਹਾਗਵੰਤੀ ਆਖਦੀ ਹੈ, ਹੇ ਅੰਮਾ ਜਾਈਏ! ਇਨ੍ਹਾਂ ਤਰੀਕਿਆ ਦੁਆਰਾ ਪਤੀ ਪ੍ਰਾਪਤ ਹੁੰਦਾ ਹੈ।
Fareedkot Teekaਇਸ ਪ੍ਰਕਾਰ ਸੋ ਸੰਤਜਨ ਸੋਹਾਗਣੀ ਕਹਿਤੀ ਹੈਂ: ਹੇ ਜਗ੍ਯਾਸੀ ਰੂਪੀ ਭੈਣੇ! ਇਨਾਂ ਬਾਤਾਂ ਕਰ ਕੇ ਸੋ ਸੁਆਮੀ ਪ੍ਰਾਪਤਿ ਹੋਤਾ ਹੈ॥੩॥
Prof. Sahib Singhਸੋਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਹੇ ਭੈਣ! ਇਹਨੀਂ ਗੱਲੀਂ ਹੀ ਖਸਮ-ਪ੍ਰਭੂ ਮਿਲਦਾ ਹੈ ॥੩॥ਪਦ ਅਰਥ ਏਵ = ਇਸ ਤਰ੍ਹਾਂ। ਕਹਹਿ = ਕਹਿੰਦੀਆਂ ਹਨ ॥੩॥
SikhNet (Spanish)Dicen las verdaderas Esposas: oh hermana, así es como el Verdadero Señor es obtenido. (3)
ਆਪੁ ਗਵਾਈਐ. ਤਾ ਸਹੁ ਪਾਈਐ; ਅਉਰੁ ਕੈਸੀ ਚਤੁਰਾਈ ॥
aap gavaaeeai. taa sahu paaeeai; aaur kaisee chaturaaee |
Sant Singh KhalsaGive up your selfhood, and so obtain your Husband Lord; what other clever tricks are of any use?
Manmohan SinghEfface thy ownself and then shalt thou obtain the Groom. What can other cleverness avail?
Manmohan Singh (Punjabi)ਆਪਣੇ ਆਪ ਨੂੰ ਮਿਟਾ ਦੇ, ਤਦ ਤੂੰ ਆਪਣੇ ਪਤੀ ਨੂੰ ਪਾ ਲਵੇਗੀ। ਹੋਰਸ ਚਾਲਾਕੀ ਕਿਹੜੇ ਕੰਮ ਆ ਸਕਦੀ ਹੈ?
Fareedkot Teekaਪੁਨਾ (ਆਪ ਗਵਾਈਐ) ਮੈਂ ਮੇਰੀ ਰਿਦੇ ਤੇ ਗਵਾਈਏ ਤਬ ਤਿਸ ਪਤੀ ਕੋ ਪਾਈਤਾ ਹੈ ਔਰ ਕੋਈ ਕਿਸੀ ਪ੍ਰਕਾਰ ਕੀ ਚਤਰਾਈ ਕਿਆ ਹੈ ਅਰਥਾਤ ਕਿਸੀ ਕੰਮ ਨਹੀਂ॥
Prof. Sahib Singhਖਸਮ-ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ-ਭਾਵ ਦੂਰ ਕਰੀਏ। ਇਸ ਤੋਂ ਬਿਨਾ ਕੋਈ ਹੋਰ ਉੱਦਮ ਵਿਅਰਥ ਚਲਾਕੀ ਹੈ।ਪਦ ਅਰਥ ਆਪੁ = ਆਪਾ-ਭਾਵ। ਅਉਰੁ = ਕੋਈ ਹੋਰ ਉੱਦਮ। ਕੈਸੀ ਚਤੁਰਾਈ = ਵਿਅਰਥ ਚਲਾਕੀ।
SikhNet (Spanish)Si nos deshacemos de nuestro ego negativo, encontramos a nuestro Señor, por ningún otro artificio
ਸਹੁ ਨਦਰਿ ਕਰਿ ਦੇਖੈ. ਸੋ ਦਿਨੁ ਲੇਖੈ; ਕਾਮਣਿ ਨਉ ਨਿਧਿ ਪਾਈ ॥
sahu nadar kar dekhai. so din lekhai; kaaman nau nidh paaee |
Sant Singh KhalsaWhen the Husband Lord looks upon the soul-bride with His Gracious Glance, that day is historic - the bride obtains the nine treasures.
Manmohan SinghThe day when the Spouse looks with grace is of signal accounts, and the bride obtains nine treasures.
Manmohan Singh (Punjabi)ਉਹ ਦਿਹਾੜਾ ਹਿਸਾਬ ਕਿਤਾਬ (ਮਹੱਤਵਪੂਰਨ) ਵਿੱਚ ਹੈ, ਜਦ ਕੰਤ ਮਿਹਰ ਨਾਲ ਵੇਖਦਾ ਹੈ, ਅਤੇ ਪਤਨੀ (ਹਰੀ-ਭਗਤ) ਨੌ ਖਜਾਨੇ ਪਾ ਲੈਂਦੀ ਹੈ।
Fareedkot Teekaਸੋ ਵਾਹਿਗੁਰੂ ਪਤੀ ਜਬ ਕ੍ਰਿਪਾ ਦ੍ਰਿਸਟਿ ਕਰ ਦੇਖੇ ਸੋਈ ਦਿਨ ਲੇਖੇ ਪੜਤਾ ਹੈ, ਭਾਵ ਏਹ ਸੋਈ ਦਿਨ ਸਫਲ ਹੋਤਾ ਹੈ, ਅਰ ਜਿਸ ਪਰ ਕਿਰਪਾ ਕਰੀ ਹੈ ਤਿਸ ਜਗਿ੍ਯਾਸੀ ਇਸਤ੍ਰੀ ਨੇ ਨੌ ਨਿਧ ਰੂਪ ਸੁਆਮੀ ਕੀ ਪ੍ਰੀਤੀ ਪਾਇ ਲਈ ਹੈ॥
Prof. Sahib Singh(ਜ਼ਿੰਦਗੀ ਦਾ) ਉਹ ਦਿਨ ਸਫਲ ਜਾਣੋ ਜਦੋਂ ਪਤੀ-ਪ੍ਰਭੂ ਮੇਹਰ ਦੀ ਨਿਹਾਗ ਨਾਲ ਤੱਕੇ, (ਜਿਸ) ਜੀਵ-ਇਸਤ੍ਰੀ (ਵਲ ਮੇਹਰ ਦੀ) ਨਿਗਾਹ ਕਰਦਾ ਹੈ ਉਹ ਮਾਨੋ ਨੌ ਖ਼ਜ਼ਾਨੇ ਲੱਭ ਲੈਂਦੀ ਹੈ।ਪਦ ਅਰਥ ਲੇਖੈ = ਲੇਖੇ ਵਿਚ, ਸਫਲ। ਨਉਨਿਧਿ = ਨੌ ਖ਼ਜ਼ਾਨੇ।
SikhNet (Spanish)Él es obtenido y el día en que el Señor posa Su Mirada de Gracia en la Esposa, ella logra alcanzar en su ser los Nueve Tesoros de Éxtasis.
ਆਪਣੇ ਕੰਤ ਪਿਆਰੀ. ਸਾ ਸੋਹਾਗਣਿ; ਨਾਨਕ. ਸਾ ਸਭਰਾਈ ॥
aapane kant piaaree. saa sohaagan; naanak. saa sabharaaee |
Sant Singh KhalsaShe who is loved by her Husband Lord, is the true soul-bride; O Nanak, she is the queen of all.
Manmohan SinghShe, who is the beloved of her Bridegroom, is the happy wife, Nanak, she is the queen of all.
Manmohan Singh (Punjabi)ਜੋ ਆਪਣੇ ਭਰਤੇ ਨੂੰ ਚੰਗੀ ਲੱਗਦੀ ਹੈ, ਓਹੀ ਸੋਹਾਗਣ ਪਤਨੀ ਹੈ, ਨਾਨਕ ਉਹ ਸਾਰਿਆਂ ਦੀ ਰਾਣੀ ਹੈ।
Fareedkot Teekaਇਸ ਪ੍ਰਕਾਰ ਜੋ ਜਗ੍ਯਾਸੀ ਰੂਪ ਇਸਤ੍ਰੀ ਅਪਣੇ ਸੁਆਮੀ ਵਾਹਿਗੁਰੂ ਕੋ ਪਿਆਰੀ ਹੋਈ ਹੈ, ਸੋਈ ਸੁਹਾਗਣ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਸਭ ਜੀਵਾਂ ਵਿਚੋਂ ਰਾਜਾ ਦੀ ਸਿਰੋਮਣਿ ਰਾਣੀ ਭਈ ਹੈ; ਵਾ ਸਹਤ ਭਿਰਾਵਾਂ ਕੇ ਹੈ ਕਿਆ ਦੈਵੀ ਸੰਪਦਾ ਕੇ ਗੁਣਾਂ ਸੰਯੁਕਿਤ ਹੈ॥
Prof. Sahib Singhਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਆਪਣੇ ਖਸਮ-ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ (ਜਗਤ-) ਪਰਵਾਰ ਵਿਚ ਆਦਰ-ਮਾਣ ਪ੍ਰਾਪਤ ਕਰਦੀ ਹੈ।ਪਦ ਅਰਥ ਸਭਰਾਈ = ਭਰਾਵਾਂ ਵਾਲੀ, ਸਾਰੇ ਪਰਵਾਰ ਵਿਚ ਆਦਰ ਵਾਲੀ।
SikhNet (Spanish)Dice Nanak, quien es la Bienamada del Señor, ella y sólo ella es la verdadera Esposa, ella es la verdadera Hermana de Hermanos.
ਐਸੈ ਰੰਗਿ ਰਾਤੀ. ਸਹਜ ਕੀ ਮਾਤੀ; ਅਹਿਨਿਸਿ ਭਾਇ ਸਮਾਣੀ ॥
aisai rang raatee. sehaj kee maatee; ahinis bhaae samaanee |
Sant Singh KhalsaThus she is imbued with His Love, intoxicated with delight; day and night, she is absorbed in His Love.
Manmohan SinghLike this she remains imbued with pleasure, intoxicated with glee and day and night absorbed in the Lord's love.
Manmohan Singh (Punjabi)ਐਕੁਰ ਉਹ ਖੁਸ਼ੀ ਨਾਲ ਰੰਗੀਜੀ, ਅਨੰਦ ਨਾਲ ਮਤਵਾਲੀ ਅਤੇ ਦਿਹੁੰ ਤੇ ਰੈਣ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ।
Fareedkot Teekaਇਸ ਪ੍ਰਕਾਰ ਜੋ ਅਨੰਦ ਮੇਂ ਰਤੀ ਹੈ ਅਰ (ਸਹਜ) ਸਾਂਤਿ ਪਦ ਕੀ (ਮਾਤੀ) ਮਸਤ ਹੋਈ ਹੈ, ਦਿਨੇ ਰਾਤ ਪ੍ਰੇਮ ਵਿਖੇ ਸਮਾਇ ਰਹੀ ਹੈ॥
Prof. Sahib Singhਜੇਹੜੀ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਅਡੋਲਤਾ ਵਿਚ ਮਸਤ ਰਹਿੰਦੀ ਹੈ, ਜੇਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦੀ ਹੈ,ਪਦ ਅਰਥ ਰੰਗਿ = ਰੰਗ ਵਿਚ। ਰਾਤੀ = ਰੱਤੀ ਹੋਈ, ਰੰਗੀ ਹੋਈ। ਅਹਿ = ਦਿਨ। ਨਿਸਿ = ਰਾਤ। ਭਾਇ = ਭਾਉ ਵਿਚ, ਪ੍ਰੇਮ ਵਿਚ।
SikhNet (Spanish)Sumergida en el Color del Señor y en el Equilibrio, y sumergida día y noche en Su Amor,
ਸੁੰਦਰਿ ਸਾਇ ਸਰੂਪ ਬਿਚਖਣਿ; ਕਹੀਐ ਸਾ ਸਿਆਣੀ ॥੪॥੨॥੪॥
sundar saae saroop bichakhan; kaheeai saa siaanee |4|2|4|
Sant Singh KhalsaShe is beautiful, glorious and brilliant; she is known as truly wise. ||4||2||4||
Manmohan SinghShe is spoken of as comely, beauteous and intelligent and she alone is wise.
Manmohan Singh (Punjabi)ਉਹ ਸੋਹਣੀ, ਸੁਨੱਖੀ ਅਤੇ ਸਮਝਦਾਰ ਆਖੀ ਜਾਂਦੀ ਹੈ ਅਤੇ ਕੇਵਲ ਓਹੀ ਅਕਲਮੰਦ ਹੈ।
Fareedkot Teekaਸੋ ਜਗ੍ਯਾਸੀ ਰੂਪ ਇਸਤ੍ਰੀ (ਸੁੰਦਰਿ) ਸਰੂਪ ਵਾਲੀ ਅਰ (ਬਿਚਖਣਿ) ਬਿਸੇਸ ਕਰ ਗਿਆਨ ਵੈਰਾਗ ਨੇਤ੍ਰਾਂ ਵਾਲੀ ਹੈ ਔਰ ਸੋਈ ਸਰਬ ਪ੍ਰਕਾਰ ਚਤਰ ਕਹੀਤੀ ਹੈ॥੪॥੨॥੪॥☬ਜਿਸ ਸਮੈਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਏਮਨਾਵਾਦ ਮੇਂ ਗਏ ਨਗਰ ਸੇ ਬਾਹਿਰ ਹੀ ਉਤਰੇ ਹੈਂ। ਭਾਈ ਮਰਦਾਨਾ ਨਗਰ ਮੇਂ ਭੋਜਨ ਹੇਤ ਗਿਆ। ਪਠਾਣੋ ਨੇ ਤਿਸ ਕੀ ਅਵਗ੍ਯਾ ਕਰੀ ਪੁਨਾ ਭਾਈ ਲਾਲੋ ਜੀ ਕੋ ਸਾਥ ਲੇ ਕਰ ਆਇਆ। ਤਬ ਅਪਨੇ ਦਾਸ ਕੀ ਅਵਗ੍ਯਾ ਦੇਖ ਕਰ ਪਠਾਣੋ ਪਰ ਕੋਪ ਸੇ ਲਾਲੋ ਜੀ ਕੋ ਸੁਨਾਵਤੇ ਹੂਏ ਭਾਵੀ ਕਾ ਸੁਚਕ ਸਬਦ ਉਚਾਰਨ ਕਰਤੇ ਭਏ: ਪੂਰਾ ਪ੍ਰਸੰਗ ਆਸਾ ਰਾਗ ਮੇਂ ਕਹ ਆਏ ਹੈਂ ਦੇਖ ਲੈਣਾ।
Prof. Sahib Singhਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ॥੪॥੨॥੪॥ਪਦ ਅਰਥ ਸੁੰਦਰਿ = ਸੁੰਦਰੀ, ਸੋਹਣੀ। ਸਾਈ = ਉਹੀ ਇਸਤ੍ਰੀ। ਸਰੂਪ = ਰੂਪ ਵਾਲੀ। ਬਿਚਖਣਿ = ਅਕਲ ਵਾਲੀ {विचक्षण = ਤੀਖਣ-ਬੁਧਿ}। ਸਾ = ਉਹ ਇਸਤ੍ਰੀ ॥੪॥੨॥੪॥
SikhNet (Spanish)ella es bella, gloriosa, brillante, sabia y vive despierta.(4-2-4)