ੴ

ਸਿੱਖਬਾਣੀ · SikhBani

Barah Maha ਬਾਰਹ ਮਾਹਾ

129 lines · Angs 133-136 · 14 parts

Barah Maha, the Twelve Months, follows the soul-bride's longing for union with the Divine through the twelve months of the Punjabi calendar, month by month.

Translations
Shabad Guru Arjan Dev Ji Raag Maajh Ang 133

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ॥

baarah maahaa maanjh mahalaa 5 ghar 4 |

Sant Singh KhalsaBaarah Maahaa ~ The Twelve Months: Maajh, Fifth Mehl, Fourth House:
Manmohan SinghTwelve months Majh, Fifth Guru.
Manmohan Singh (Punjabi)ਬਾਰਾਂ ਮਹੀਨੇ ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mallh, Mejl Guru Aryan, Quinto Canal Divino (Bara Maja)

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the favour of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Creador Universal, por la Gracia del Verdadero Guru

ਕਿਰਤਿ ਕਰਮ ਕੇ ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ ॥

kirat karam ke veechhurre; kar kirapaa melahu raam |

Sant Singh KhalsaBy the actions we have committed, we are separated from You. Please show Your Mercy, and unite us with Yourself, Lord.
Manmohan SinghO Omnipresent Lord! show mercy and unite us with Thee who, on account of the deeds done, are separated from Thee.
Manmohan Singh (Punjabi)ਮੇਰੇ ਸਰਬ-ਵਿਆਪਕ ਸੁਆਮੀ! ਮਿਹਰ ਧਾਰ ਅਤੇ ਸਾਨੂੰ ਆਪਣੇ ਨਾਲ ਮਿਲਾ ਲੈ ਜਿਹੜੇ, ਕੀਤੇ ਹੋਏ ਅਮਲਾਂ ਦੇ ਕਾਰਨ ਤੇਰੇ ਨਾਲੋ ਵਿਛੜੇ ਹੋਏ ਹਨ।
Fareedkot Teekaਜੋ ਪੂਰਬ ਹਮ ਨੇ ਮੰਦ ਕਰਮ (ਕਿਰਤਿ) ਕਰਾ ਹੈ ਤਿਸ ਅਨੁਸਾਰ ਵਿਛੜੇ ਹੈਂ। ਹੇ ਗੁਰੋ! ਕਿਰਪਾ ਕਰ ਕੇ ਮੇਰੇ ਕੋ ਰਾਮ ਕੇ ਸਾਥ ਮੇਲੋ॥☬ਜੇ ਗੁਰ ਕਹੇ ਕਿ ਤੀਰਥ ਜਾਤ੍ਰਾਦਿ ਸੁਭ ਕਰਮ ਤੁਮ ਪਹਲੇ ਕਰੋ, ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ।

ਪਦ ਅਰਥ ਕਿਰਤਿ = {कृति} ਕਮਾਈ (Performance)। ਕੇ = ਅਨੁਸਾਰ। ਰਾਮ = ਹੇ ਪ੍ਰਭੂ!

SikhNet (Spanish)Nuestro Karma nos ha separado de Ti, oh Señor, sé Misericordioso con nosotros y tómanos en Tu Rebaño.

ਚਾਰਿ ਕੁੰਟ ਦਹ ਦਿਸ ਭ੍ਰਮੇ; ਥਕਿ ਆਏ. ਪ੍ਰਭ ਕੀ ਸਾਮ ॥

chaar kuntt deh dis bhrame; thak aae. prabh kee saam |

Sant Singh KhalsaWe have grown weary of wandering to the four corners of the earth and in the ten directions. We have come to Your Sanctuary, God.
Manmohan SinghWeary of wandering in the four corners and ten directions we have come to Thine sanctuary, O Lord!
Manmohan Singh (Punjabi)ਚਾਰੋਂ ਹੀ ਨੁੱਕਰਾਂ ਅਤੇ ਦਸਾਂ ਹੀ ਪਾਸਿਆਂ ਅੰਦਰ ਭਟਕ ਅਤੇ ਹਾਰ ਹੁਟ ਕੇ ਅਸੀਂ ਤੇਰੀ ਸ਼ਰਣੀ ਆ ਪਏ ਹਾਂ, ਹੇ ਸੁਆਮੀ!
Fareedkot Teeka(ਚਾਰਿ ਕੁੰਟ) ਚਾਰੋਂ ਕੂੰਣਾਂ ਪੂਰਬ, ਪਛਮ, ਉਤਰ, ਦਖਣ ਏਹ ਹੈਂ ਮੁਖ ਜਿਨੋਂ ਮੇਂ ਸੋ ਹਮ ਦਸੋਂ ਦਿਸਾ ਮੇਂ ਭਰਮੇ ਹਾਂ। ਹੇ ਪ੍ਰਭੋ! ਥਾਕ ਕਰ ਆਪ ਕੀ (ਸਾਮ) ਸਰਣ ਆਏ ਹੈਂ॥☬ਜੇ ਗੁਰ ਕਹੇ ਤੁਮ ਕੋ ਮਨੁਖ ਜਨਮ ਮਿਲਾ ਹੈ ਫਿਰ ਕਿਉਂ ਦੁਖੀ ਹੋ? ਪਰਮੇਸ੍ਵਰ ਭਜਨ ਸੇ ਬਿਨਾ ਮਾਨੁਖ ਜਨਮ ਕੀ ਨਿਸਫਲਤਾ ਦੇਖਾਵਤੇ ਹੈਂ:
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖ਼ਾਤਰ) ਭਟਕਦੇ ਰਹੇ ਹਾਂ, ਹੁਣ, ਹੇ ਪ੍ਰਭੂ! ਥੱਕ ਕੇ ਤੇਰੀ ਸਰਨ ਆਏ ਹਾਂ।

ਪਦ ਅਰਥ ਕੁੰਟ = ਕੂਟ, ਪਾਸਾ। ਦਹਦਿਸ = ਦਸ ਪਾਸੇ, (ਉੱਤਰ, ਪੱਛਮ, ਦੱਖਣ, ਪੂਰਬ, ਚਾਰ ਨੁੱਕਰਾਂ, ਉਪਰਲਾ ਪਾਸਾ, ਹੇਠਲਾ ਪਾਸਾ)। ਸਾਮ = ਸਰਨ।

SikhNet (Spanish)Sin sentido andábamos y fuimos abofeteados aquí y allá; torturados y fatigados, buscamos Tu Sombra.

ਧੇਨੁ. ਦੁਧੈ ਤੇ ਬਾਹਰੀ; ਕਿਤੈ. ਨ ਆਵੈ ਕਾਮ ॥

dhen. dudhai te baaharee; kitai. na aavai kaam |

Sant Singh KhalsaWithout milk, a cow serves no purpose.
Manmohan SinghA cow without milk serves no purpose.
Manmohan Singh (Punjabi)ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਨਹੀਂ ਆਉਂਦੀ।
Fareedkot Teekaਜੈਸੇ ਗਉ ਦੁਧ ਸੇ ਬਿਨਾ ਕਿਸੀ ਕਾਮ ਨਹੀਂ ਆਵਤੀ॥
Prof. Sahib Singh(ਜਿਵੇਂ) ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ,

ਪਦ ਅਰਥ ਧੇਨੁ = ਗਾਂ। ਬਾਹਰੀ = ਬਿਨਾ।

SikhNet (Spanish)Como la vaca que no da leche y no sirve de nada.

ਜਲ ਬਿਨੁ ਸਾਖ ਕੁਮਲਾਵਤੀ; ਉਪਜਹਿ ਨਾਹੀ ਦਾਮ ॥

jal bin saakh kumalaavatee; upajeh naahee daam |

Sant Singh KhalsaWithout water, the crop withers, and it will not bring a good price.
Manmohan SinghWithout water the crop withers and fetches not the price.
Manmohan Singh (Punjabi)ਪਾਣੀ ਦੇ ਬਗੈਰ ਫਸਲ ਮੁਰਝਾ ਜਾਂਦੀ ਹੈ ਅਤੇ ਮੁੱਲ ਨਹੀਂ ਵਟਿਆ ਜਾਂਦਾ।
Fareedkot Teekaਪੁਨਾ ਜੈਸੇ (ਸਾਖ) ਖੇਤੀ ਜਲ ਸੇ ਬਿਨਾ ਮੁਰਝਾਇ ਜਾਤੀ ਹੈ (ਦਾਮ) ਰੁਪਏ ਨਹੀਂ ਉਪਜਤੇ, ਭਾਵ ਯਹਿ ਕਿ ਨਹੀਂ ਵੱਟੀਤੇ॥
Prof. Sahib Singh(ਜਿਵੇਂ) ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ (ਫ਼ਸਲ ਨਹੀਂ ਪੱਕਦੀ, ਤੇ ਉਸ ਖੇਤੀ ਵਿਚੋਂ) ਧਨ ਦੀ ਕਮਾਈ ਨਹੀਂ ਹੋ ਸਕਦੀ, (ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ)।

ਪਦ ਅਰਥ ਸਾਖ = ਖੇਤੀ, ਫ਼ਸਲ। ਦਾਮ = ਪੈਸੇ, ਧਨ।

SikhNet (Spanish)Como el árbol joven privado de agua que se marchita y no florece, Como la mujer que se acongoja cuando le es negada la compañía de su esposo.

ਹਰਿ ਨਾਹ. ਨ ਮਿਲੀਐ ਸਾਜਨੈ; ਕਤ ਪਾਈਐ ਬਿਸਰਾਮ ॥

har naah. na mileeai saajanai; kat paaeeai bisaraam |

Sant Singh KhalsaIf we do not meet the Lord, our Friend, how can we find our place of rest?
Manmohan SinghIf we meet not God the Spouse our friend, how can we find rest?
Manmohan Singh (Punjabi)ਜੇਕਰ ਅਸੀਂ ਵਾਹਿਗੁਰੂ ਪਤੀ ਆਪਣੇ ਮਿਤ੍ਰ ਨੂੰ ਨਾਂ ਭੇਟੀਏ ਅਸੀਂ ਕਿਸ ਤਰ੍ਹਾਂ ਆਰਾਮ ਪਾ ਸਕਦੇ ਹਾਂ?
Fareedkot Teekaਤੈਸੇ ਹੀ ਮਾਨੁਖ ਜਨਮ ਕੋ ਪਾਇ ਕਰ ਜਬ ਹਰੀ ਸਾਜਨ ਕੋ ਨਾ ਮਿਲੀਐ ਤਬ (ਬਿਸਰਾਮ) ਇਸਥਿਰਤਾ ਕੋ (ਕਤ) ਕਹਾਂ ਪਾਉਣਾ ਹੈ॥
Prof. Sahib Singhਸੱਜਣ ਖਸਮ-ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ।

ਪਦ ਅਰਥ ਨਾਹ = {ੁਕਢਕ} ਖਸਮ। ਕਤ = ਕਿਵੇਂ, ਕਿਥੇ? ਬਿਸਰਾਮ = ਸੁਖ। ਜਿਤੁ = ਜਿਸ ਵਿਚ।

SikhNet (Spanish)Si no encontramos a Dios, el Esposo y Amigo Íntimo de nuestra Alma, ¿cómo podemos estar en paz?

ਜਿਤੁ ਘਰਿ. ਹਰਿ ਕੰਤੁ, ਨ ਪ੍ਰਗਟਈ; ਭਠਿ ਨਗਰ ਸੇ ਗ੍ਰਾਮ ॥

jit ghar. har kant, na pragattee; bhatth nagar se graam |

Sant Singh KhalsaThose homes, those hearts, in which the Husband Lord is not manifest-those towns and villages are like burning furnaces.
Manmohan SinghThose houses, villages and towns where-in God the Husband becomes not manifest are like a furnace.
Manmohan Singh (Punjabi)ਉਹ ਝੁਗੇ, ਪਿੰਡ ਅਤੇ ਕਸਬੇ, ਜਿਨ੍ਹਾਂ ਅੰਦਰ ਵਾਹਿਗੁਰੂ ਖਸਮ, ਪਰਤੱਖ ਨਹੀਂ ਹੁੰਦਾ, ਤੰਦੂਰ ਦੀ ਮਾਨਿੰਦ ਹਨ।
Fareedkot Teekaਜਿਸ (ਘਰਿ) ਅੰਤਹਕਰਣ ਮੇਂ ਹਰੀ ਪਤੀ ਪ੍ਰਗਟ ਨਹੀਂ ਹੂਆ, ਵਹੁ ਨਗਰ ਅਰਥਾਤ ਵੱਡੇ ਕਸਬੇ ਵਤ ਰਾਜਾਦਿਕੋਂ ਕੇ ਸਰੀਰ (ਗ੍ਰਾਮ) ਜਿਸ ਮੇਂ ਥੋਰੇ ਘਰ ਹੋਂ, ਤਦਵ ਕੰਗਾਲੋਂ ਕੇ ਸਰੀਰ ਸਭੀ ਭਠ ਜੈਸੇ ਤਪਤੇ ਹੈਂ ਸਾਂਤੀ ਨਹੀਂ ਆਵਤੀ॥
Prof. Sahib Singh(ਸੁਖ ਮਿਲੇ ਭੀ ਕਿਵੇਂ?) ਜਿਸ ਹਿਰਦੇ-ਘਰ ਵਿਚ ਪਤੀ ਪ੍ਰਭੂ ਨਾ ਆ ਵੱਸੇ, ਉਸ ਦੇ ਭਾ ਦੇ (ਵੱਸਦੇ) ਪਿੰਡ ਤੇ ਸ਼ਹਰ ਤੱਪਦੀ ਭੱਠੀ ਵਰਗੇ ਹੁੰਦੇ ਹਨ।

ਪਦ ਅਰਥ ਜਿਤੁ ਘਰਿ = ਜਿਸ (ਹਿਰਦੇ-) ਘਰ ਵਿਚ। ਭਠਿ = ਤਪਦੀ ਭੱਠੀ। ਸੇ = ਵਰਗੇ। ਗ੍ਰਾਮ = ਪਿੰਡ।

SikhNet (Spanish)Las casas, los pueblos y aldeas en donde Dios, el Esposo, no se manifiesta, se vuelven infernales.

ਸ੍ਰਬ ਸੀਗਾਰ ਤੰਬੋਲ ਰਸ; ਸਣੁ ਦੇਹੀ ਸਭ ਖਾਮ ॥

srab seegaar tanbol ras; san dehee sabh khaam |

Sant Singh KhalsaAll decorations, the chewing of betel to sweeten the breath, and the body itself, are all useless and vain.
Manmohan SinghAll decorations, betel and dainties along with the body are all in vain.
Manmohan Singh (Punjabi)ਸਮੂਹ ਹਾਰਸ਼ਿੰਗਾਰ, ਪਾਨ ਅਤੇ ਨਿਆਮਤਾ ਸਮੇਤ ਸਰੀਰ ਦੇ ਸਾਰੇ ਹੀ ਫਜੂਲ ਹਨ।
Fareedkot Teekaਸਰਬ ਸੀਗਾਰ (ਤੰਬੋਲ) ਪਾਨ ਔਰ ਜਿਤਨੇ ਰਸ ਹੈਂ ਜਿਨ ਮੇਂ ਲਾਗ ਕਰ ਪਰਮੇਸ੍ਵਰ ਕੋ ਭੁਲਾਇ ਦੀਆ ਹੈ, (ਸਣੁ ਦੇਹੀ) ਸਰੀਰ ਕੇ ਸਹਿਤ ਸਭ (ਖਾਮ) ਕਚੇ ਹੈਂ, ਭਾਵ ਯਹਿ ਕਿ ਨਾਸਵੰਤ ਹੈਂ॥
Prof. Sahib Singh(ਇਸਤ੍ਰੀ ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ ਹੀ ਵਿਅਰਥ ਦਿੱਸਦੇ ਹਨ,

ਪਦ ਅਰਥ ਸ੍ਰਬ = ਸਾਰੇ। ਤੰਬੋਲ = ਪਾਨ ਦੇ ਬੀੜੇ। ਸਣੁ = ਸਣੇ, ਸਮੇਤ। ਦੇਹੀ = ਸਰੀਰ। ਖਾਮ = ਕੱਚੇ, ਨਾਸਵੰਤ, ਵਿਅਰਥ।

SikhNet (Spanish)Del mismo modo el cuerpo suntuosamente adornado y la boca perfumada con hoja de areca, son vanas.

ਪ੍ਰਭ ਸੁਆਮੀ ਕੰਤ ਵਿਹੂਣੀਆ; ਮੀਤ ਸਜਣ ਸਭਿ ਜਾਮ ॥

prabh suaamee kant vihooneea; meet sajan sabh jaam |

Sant Singh KhalsaWithout God, our Husband, our Lord and Master, all friends and companions are like the Messenger of Death.
Manmohan SinghWithout the Lord Master the Bride groom all the friends and intimates are like the death's myrmidon.
Manmohan Singh (Punjabi)ਸਾਹਿਬ ਮਾਲਕ, ਲਾੜੇ ਬਗੇਰ, ਸਾਰੇ ਦੌਸਤ ਅਤੇ ਮਿੱਤਰ ਮੌਤ ਤੇ ਫ਼ਰਿਸ਼ਤੇ ਦੀ ਤਰ੍ਹਾਂ ਹਨ।
Fareedkot Teeka(ਪ੍ਰਭ) ਹੇ ਗੁਰੋ! ਸੁਆਮੀ ਕੰਤ ਪਰਮੇਸ੍ਵਰ ਕੀ ਪ੍ਰਾਪਤੀ ਸੇ ਬਿਨਾ ਮਿਤ੍ਰਤਾ ਕਰਨੇ ਵਾਲੇ, ਪੁਨਾ (ਸਜਣ) ਅਕ੍ਰਿਤਮ ਉਪਕਾਰੀ ਜੋ ਆਪ ਉਪਕਾਰ ਕਰ ਕੇ ਉਸਦਾ ਪ੍ਰਤਿ ਬਦਲਾ ਚਾਹੇ ਸਭੀ ਮੇਰੇ ਕੋ (ਜਾਮ) ਜਮ ਰੂਪ ਪ੍ਰਤੀਤ ਹੋਤੇ ਹੈਂ, ਭਾਵ ਯਹਿ ਕਿ ਸਭ ਭੈ ਕੇ ਹੇਤੁ ਹੈਂ॥
Prof. Sahib Singh(ਤਿਵੇਂ) ਮਾਲਕ ਖਸਮ-ਪ੍ਰਭੂ (ਦੀ ਯਾਦ) ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁਕਦੇ ਹਨ।

ਪਦ ਅਰਥ ਸਭਿ = ਸਾਰੇ। ਜਾਮ = ਜਮ, ਜਿੰਦ ਦੇ ਵੈਰੀ।

SikhNet (Spanish)También, nuestros íntimos y amigos se vuelven los ministros de la muerte si Tú, Señor de nuestro ser, no estás con nosotros.

ਨਾਨਕ ਕੀ ਬੇਨੰਤੀਆ; ਕਰਿ ਕਿਰਪਾ ਦੀਜੈ ਨਾਮੁ ॥

naanak kee benanteea; kar kirapaa deejai naam |

Sant Singh KhalsaThis is Nanak's prayer: "Please show Your Mercy, and bestow Your Name.
Manmohan SinghNanak's supplication is "show thine benediction and grant Thy Name".
Manmohan Singh (Punjabi)ਨਾਨਕ ਦੀ ਪ੍ਰਾਰਥਨਾ ਹੈ, "ਆਪਣੀ ਰਹਿਮਤ ਧਾਰ ਅਤੇ ਆਪਣਾ ਨਾਮ ਪ੍ਰਦਾਨ ਕਰ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਏਹੀ ਬੇਨਤੀ ਹੈ ਕਿਰਪਾ ਕਰ ਕੇ ਨਾਮ ਦੇਵੋ॥
Prof. Sahib Singh(ਤਾਹੀਏਂ) ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤ ਬਖ਼ਸ਼।
SikhNet (Spanish)Entonces Te suplico, oh Señor, sé Misericordioso y consérvame en Tu Presencia,

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ; ਜਿਸ ਕਾ ਨਿਹਚਲ ਧਾਮ ॥੧॥

har melahu suaamee sang prabh; jis kaa nihachal dhaam |1|

Sant Singh KhalsaO my Lord and Master, please unite me with Yourself, O God, in the Eternal Mansion of Your Presence". ||1||
Manmohan SinghO God! the Lord master eternal is whose mansion, unite me with Thee.
Manmohan Singh (Punjabi)ਹੇ ਵਾਹਿਗੁਰੂ! ਸਾਹਿਬ ਮਾਲਕ ਸਦੀਵੀ ਸਥਿਰ ਹੈ ਜਿਸ ਦਾ ਮੰਦਰ ਮੈਨੂੰ ਆਪਣੇ ਨਾਲ ਅਭੇਦ ਕਰ ਲੈ।
Fareedkot Teekaਹੇ ਸੁਆਮੀ! ਗੁਰੋ ਹਰੀ ਪ੍ਰਭੂ ਕੇ ਸਾਥ ਮੇਰੇ ਕੋ ਮੇਲਹੁ ਜਿਸ ਕਾ ਅਚਲ (ਧਾਮ) ਪ੍ਰਕਾਸ ਹੈ॥੧॥ ਅਬ ਬਾਰਾਂ ਮਾਹ ਚਲਾ:
Prof. Sahib Singhਹੇ ਹਰੀ! ਆਪਣੇ ਚਰਨਾਂ ਵਿਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇਕ ਤੇਰਾ ਘਰ ਸਦਾ ਅਟੱਲ ਰਹਿਣ ਵਾਲਾ ਹੈ ॥੧॥

ਪਦ ਅਰਥ ਸੰਗਿ = (ਆਪਣੇ) ਨਾਲ। ਧਾਮ = ਟਿਕਾਣਾ ॥੧॥

SikhNet (Spanish)consérvame en ese Estado en el que no llamo a nadie más que a Ti y mi Alma habita en el Éxtasis Eterno. (1)
Shabad Guru Arjan Dev Ji Raag Maajh Ang 133

ਚੇਤਿ ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ ॥

chet govind araadheeai; hovai anand ghanaa |

Sant Singh KhalsaIn the month of Chayt, by meditating on the Lord of the Universe, a deep and profound joy arises.
Manmohan SinghBy remembering the Master of the universe in the month of Chetar great rejoicing emanates.
Manmohan Singh (Punjabi)ਚੇਤ੍ਰ ਦੇ ਮਹੀਨੇ ਅੰਦਰ ਜਗਤ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ ਬਹੁਤੀ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਚੇਤ ਦੁਆਰਾ ਕਹਤੇ ਹੈਂ ਗੋਬਿੰਦ ਕਾ ਅਰਾਧਨਾ ਕਰੀਏ ਜਿਸ ਤੇ ਬਹੁਤ ਅਨੰਦ ਹੋਵੇ॥
Prof. Sahib Singhਚੇਤ ਵਿਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ।

ਪਦ ਅਰਥ ਚੇਤਿ = ਚੇਤ ਦੇ ਮਹੀਨੇ ਵਿਚ। ਘਣਾ = ਬਹੁਤ।

SikhNet (Spanish)En el amanecer del mes de Chaitra, llamamos a Gobind, el Heraldo de la Alegría,

ਸੰਤ ਜਨਾ ਮਿਲਿ ਪਾਈਐ; ਰਸਨਾ ਨਾਮੁ ਭਣਾ ॥

sant janaa mil paaeeai; rasanaa naam bhanaa |

Sant Singh KhalsaMeeting with the humble Saints, the Lord is found, as we chant His Name with our tongues.
Manmohan SinghBy meeting the pious persons, and uttering the Name with the tongue the Lord is obtained.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਨੂੰ ਭੇਟਣ ਅਤੇ ਜੀਭਾਂ ਨਾਲ ਨਾਮ ਦਾ ਉਚਾਰਣ ਕਰਨ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ।
Fareedkot Teekaਰਸਨਾ ਸੇ ਨਾਮ ਕਾ (ਭਣਾ) ਉਚਾਰਣ ਕਰਣਾ ਸੰਤ ਜਨੋਂ ਕੇ ਸਾਥ ਮਿਲ ਕੇ ਪਾਈਤਾ ਹੈ॥
Prof. Sahib Singhਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ।

ਪਦ ਅਰਥ ਮਿਲਿ = ਮਿਲ ਕੇ। ਰਸਨਾ = ਜੀਭ। ਭਣਾ = ਉਚਾਰਨ।

SikhNet (Spanish)y somos sobrellevados a Su Reino por los hombres piadosos. Llámenlo a Él, oh mis labios,

ਜਿਨਿ ਪਾਇਆ ਪ੍ਰਭੁ ਆਪਣਾ; ਆਏ ਤਿਸਹਿ ਗਣਾ ॥

jin paaeaa prabh aapanaa; aae tiseh ganaa |

Sant Singh KhalsaThose who have found God-blessed is their coming into this world.
Manmohan SinghIn this world the advent of only those is of account who have obtained their Lord.
Manmohan Singh (Punjabi)ਕੇਵਲ ਉਨ੍ਹਾਂ ਦਾ ਆਗਮਨ ਹੀ ਇਸ ਸੰਸਾਰ ਅੰਦਰ ਲੇਖੇ ਵਿੱਚ ਹੈ ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਪਾ ਲਿਆ ਹੈ।
Fareedkot Teekaਜਿਨ ਆਪਣੇ ਪ੍ਰਭੋ ਕੋ ਪਾਇਆ ਹੈ ਤਿਸ ਕੇ ਆਏ ਕੋ ਸਫਲਾ ਗਿਣਾ ਹੈ, ਭਾਵ ਤਿਸ ਕਾ ਜਨਮ ਸਫਲ ਹੈ॥
Prof. Sahib Singhਉਸੇ ਬੰਦੇ ਨੂੰ ਜਗਤ ਵਿਚ ਜੰਮਿਆ ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ (ਸਿਮਰਨ ਦੀ ਸਹਾਇਤਾ ਨਾਲ) ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ।

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਤਿਸਹਿ = ਉਸ ਨੂੰ। ਆਏ ਗਣਾ = ਆਇਆ ਸਮਝੋ।

SikhNet (Spanish)porque aquéllos que toman Conciencia de Su Señor, reciben el provecho de su residencia temporal en este mundo,

ਇਕੁ ਖਿਨੁ ਤਿਸੁ ਬਿਨੁ ਜੀਵਣਾ; ਬਿਰਥਾ ਜਨਮੁ ਜਣਾ ॥

eik khin tis bin jeevanaa; birathaa janam janaa |

Sant Singh KhalsaThose who live without Him, for even an instant-their lives are rendered useless.
Manmohan SinghVain is deemed to be the life of him who live without Him even for a moment.
Manmohan Singh (Punjabi)ਬੇ-ਅਰਥ ਜਾਣਿਆ ਜਾਂਦਾ ਹੈ ਉਸ ਦਾ ਜੀਵਨ, ਜੋ ਉਸ ਦੇ ਬਗੇਰ, ਇਕ ਮੁਹਤ ਭਰ ਲਈ ਭੀ, ਜੀਉਂਦਾ ਹੈ।
Fareedkot Teekaਇਕ ਖਿਨ ਜੋ ਤਿਸ ਬਿਨਾ ਜੀਵਣਾ ਹੈ ਤਿਸ ਕਰ (ਜਣਾ) ਪੁਰਸੋਂ ਕਾ ਬਿਰਥਾ ਜਨਮ ਜਾਤਾ ਹੈ॥
Prof. Sahib Singh(ਕਿਉਂਕਿ) ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਖਿਨ ਮਾਤ੍ਰ ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ।

ਪਦ ਅਰਥ ਜਣਾ = ਜਾਣੋ।

SikhNet (Spanish)y los que son negados de Su Gracia, pierden sus vidas en el vacío.

ਜਲਿ ਥਲਿ ਮਹੀਅਲਿ ਪੂਰਿਆ; ਰਵਿਆ ਵਿਚਿ ਵਣਾ ॥

jal thal maheeal pooriaa; raviaa vich vanaa |

Sant Singh KhalsaThe Lord is totally pervading the water, the land, and all space. He is contained in the forests as well.
Manmohan SinghThe Lord is fully filling water dry lands the earth and firmament and is contained in the forests too.
Manmohan Singh (Punjabi)ਪ੍ਰਭੂ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਜੰਗਲਾਂ ਅੰਦਰ ਭੀ ਵਿਆਪਕ ਹੈ।
Fareedkot Teekaਜਲ ਥਲ ਪ੍ਰਿਥੀ ਅਕਾਸ ਮੇਂ ਪੂਰਨ ਹੋ ਰਹਾ ਹੈ, ਪੁਨਾ ਬਨੋਂ ਮੇਂ ਵਿਆਪਿਆ ਹੈ॥
Prof. Sahib Singhਜੇਹੜਾ ਪ੍ਰਭੂ ਪਾਣੀ ਵਿਚ ਧਰਤੀ ਵਿਚ ਅਕਾਸ਼ ਵਿਚ ਜੰਗਲਾਂ ਵਿਚ ਹਰ ਥਾਂ ਵਿਅਪਕ ਹੈ,

ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।

SikhNet (Spanish)El Señor está compenetrado en todo, en la tierra, en el agua, en los espacios inferiores, en las estrellas, en los bosques y en los claros.

ਸੋ ਪ੍ਰਭੁ. ਚਿਤਿ ਨ ਆਵਈ; ਕਿਤੜਾ ਦੁਖੁ ਗਣਾ ॥

so prabh. chit na aavee; kitarraa dukh ganaa |

Sant Singh KhalsaThose who do not remember God-how much pain must they suffer!
Manmohan SinghHow much pain shall I reckon to befall a person who remembers not that Lord?
Manmohan Singh (Punjabi)ਕਿੰਨੀ ਕੁ ਤਕਲੀਫ ਮੈਂ ਗਿਣਾਂ, ਜੋ ਉਸ ਜੀਵ ਨੂੰ ਵਿਆਪਦੀ ਹੈ, ਜੋ ਉਸ ਸੁਆਮੀ ਨੂੰ ਚੇਤੇ ਨਹੀਂ ਕਰਦਾ।
Fareedkot Teekaਜਿਨ ਕੋ ਸੋ ਐਸਾ ਪ੍ਰਭੂ ਚਿਤ ਨਹੀਂ ਆਵਤਾ ਤਿਨ ਕੋ ਕਿਤਨਾ ਕੁ ਦੁਖ ਗਿਨਾ ਹੈ, ਭਾਵ ਯਹਿ ਕਿ ਬੁਹਤ ਦੁਖ ਹੈ॥
Prof. Sahib Singhਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿਚ ਨਾਹ ਵੱਸੇ, ਤਾਂ ਉਸ ਮਨੁੱਖ ਦਾ (ਮਾਨਸਕ) ਦੁੱਖ ਬਿਆਨ ਨਹੀਂ ਹੋ ਸਕਦਾ।
SikhNet (Spanish)Por ende, ¿cuánto dolor no sentimos por perder Conciencia de Él?

ਜਿਨੀ ਰਾਵਿਆ ਸੋ ਪ੍ਰਭੂ; ਤਿੰਨਾ ਭਾਗੁ ਮਣਾ ॥

jinee raaviaa so prabhoo; tinaa bhaag manaa |

Sant Singh KhalsaThose who dwell upon their God have great good fortune.
Manmohan SinghVery great is the fortune of those who repeat the Name of that Lord.
Manmohan Singh (Punjabi)ਬਹੁਤ ਹੀ ਚੰਗੀ ਕਿਸਮਤ ਹੈ ਉਨ੍ਹਾਂ ਦੀ ਜੋ ਉਸ ਸਾਈਂ ਦੇ ਨਾਮ ਦਾ ਉਚਾਰਣ ਕਰਦੇ ਹਨ।
Fareedkot Teekaਜਿਨੋਂ ਨੇ ਸੋ ਪ੍ਰਭੂ ਜਪਿਆ ਹੈ, ਤਿਨ ਪੁਰਸੋਂ ਨੇ (ਭਾਗੁ ਮਣਾ) ਸ੍ਰੇਸਟ ਭਾਗੋਂ ਕਰ ਅਨੰਦ ਮਾਣਿਆ ਹੈ, ਵਾ ਤਿਨ ਕੇ ਭਾਗ ਸਿਰੋਮਣ ਹੈਂ, ਵਾ ਤਿਨ ਕੇ ਭਾਗ ਮਣਾ ਮੂੰਹੋ ਹੈਂ, ਭਾਵ ਏਹ ਕਿ ਅਨੰਤ ਹੈਂ॥
Prof. Sahib Singh(ਪਰ) ਜਿਨ੍ਹਾਂ ਬੰਦਿਆਂ ਨੇ ਉਸ (ਸਰਬ ਵਿਆਪਕ) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ।

ਪਦ ਅਰਥ ਮਣਾ = ਮਣਾ = ਮੂੰਹੀਂ, ਬਹੁਤ।

SikhNet (Spanish)Afortunados son aquéllos que Lo conciben en sí mismos.

ਹਰਿ ਦਰਸਨ ਕੰਉ ਮਨੁ ਲੋਚਦਾ; ਨਾਨਕ ਪਿਆਸ ਮਨਾ ॥

har darasan knau man lochadaa; naanak piaas manaa |

Sant Singh KhalsaMy mind yearns for the Blessed Vision of the Lord's Darshan. O Nanak, my mind is so thirsty!
Manmohan SinghFor God's sight, O Nanak! my soul craves and my mind is thirsty.
Manmohan Singh (Punjabi)ਵਾਹਿਗੁਰੂ ਦੇ ਦੀਦਾਰ ਲਈ, ਹੇ ਨਾਨਕ! ਮੇਰੀ ਆਤਮਾ ਤਰਸਦੀ ਹੈ ਤੇ ਮੇਰਾ ਚਿੱਤ ਤਿਹਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਦਰਸਨ ਕਉ ਮਨ ਚਾਹੁਤਾ ਹੈ ਪੁਨਾ ਮਨ ਮੇਂ ਦਰਸਨ ਕੀ ਚਾਹ ਹੈ, ਵਾ ਮਨਾ ਮੂੰਹ ਅਰਥਾਤ ਅਧਿਕ ਚਾਹ ਹੈ॥
Prof. Sahib Singhਨਾਨਕ ਦਾ ਮਨ (ਭੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿਚ ਹਰੀ-ਦਰਸਨ ਦੀ ਪਿਆਸ ਹੈ।

ਪਦ ਅਰਥ ਕੰਉ = ਨੂੰ। ਮਨਾ = ਮਨਿ, ਮਨ ਵਿਚ।

SikhNet (Spanish)¡Oh, mi Alma y mi mente añoran tener la Visión de Él

ਚੇਤਿ ਮਿਲਾਏ ਸੋ ਪ੍ਰਭੂ; ਤਿਸ ਕੈ ਪਾਇ ਲਗਾ ॥੨॥

chet milaae so prabhoo; tis kai paae lagaa |2|

Sant Singh KhalsaI touch the feet of one who unites me with God in the month of Chayt. ||2||
Manmohan SinghI touch the feet of him who may unite me with that Master, in the month of Chetar.
Manmohan Singh (Punjabi)ਮੈਂ ਉਸ ਦੇ ਪੈਰੀ ਪੈਦਾ ਹਾਂ ਜੋ ਮੈਨੂੰ ਚੇਤ੍ਰ ਦੇ ਮਹੀਨੇ ਅੰਦਰ ਉਸ ਮਾਲਕ ਨਾਲ ਮਿਲਾ ਦੇਵੇ।
Fareedkot Teekaਚੇਤ ਦੁਆਰਾ ਕਹਤੇ ਹੈਂ: ਜੋ ਸੋ ਪ੍ਰਭੂ ਕੋ ਮਿਲਾਇ ਦੇਵੇ ਤਿਸ ਕੋ ਚਰਨੋਂ ਮੇਂ ਲਾਗਾਂ॥੨॥
Prof. Sahib Singhਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਾਂਗਾ ॥੨॥

ਪਦ ਅਰਥ ਤਿਸ ਕੈ ਪਾਇ = ਉਸ ਮਨੁੱਖ ਦੇ ਪੈਰੀਂ। ਲਗਾ = ਲੱਗਾਂ, ਮੈਂ ਲੱਗਦਾ ਹਾਂ ॥੨॥

SikhNet (Spanish)Él en el mes de Chaitra! Me postro a los pies de la persona que me une con mi Señor.(2)
Shabad Guru Arjan Dev Ji Raag Maajh Ang 133 - 134

ਵੈਸਾਖਿ ਧੀਰਨਿ ਕਿਉ ਵਾਢੀਆ; ਜਿਨਾ ਪ੍ਰੇਮ ਬਿਛੋਹੁ ॥

vaisaakh dheeran kiau vaadteea; jinaa prem bichhohu |

Sant Singh KhalsaIn the month of Vaisaakh, how can the bride be patient? She is separated from her Beloved.
Manmohan SinghIn the month of Waisakh how can the separated, who suffer separation from their Beloved have patience?
Manmohan Singh (Punjabi)ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ ਕਿਸ ਤਰ੍ਹਾਂ ਧੀਰਜ ਕਰ ਸਕਦੀਆਂ ਹਨ?
Fareedkot Teekaਵੈਸਾਖ ਦੁਆਰਾ ਕਹਤੇ ਹੈਂ: ਪਰਮੇਸ੍ਵਰ ਸੇ (ਵਾਢੀਆ) ਵਿਛੁੜੀਆਂ ਹੋਈਆਂ ਜਿਨੋਂ ਕੇ ਪ੍ਰੇਮ ਕਾ (ਬਿਛੋਹ) ਵਿਛੋੜਾ ਹੂਆ ਹੈ, ਕੈਸੇ ਧੀਰਜ ਕਰਨ?
Prof. Sahib Singh(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ,

ਪਦ ਅਰਥ ਵੈਸਾਖਿ = ਵੈਸਾਖ ਵਿਚ। ਕਿਉ ਧੀਰਨਿ = ਕਿਵੇਂ ਧੀਰਜ ਕਰਨ? ਵਾਢੀਆ = ਪਤੀ ਤੋਂ ਵਿੱਛੁੜੀਆਂ ਹੋਈਆਂ। ਬਿਛੋਹੁ = ਵਿਛੋੜਾ। ਪ੍ਰੇਮ ਬਿਛੋਹੁ = ਪ੍ਰੇਮ ਦੀ ਅਣਹੋਂਦ।

SikhNet (Spanish)En el mes de Vaisakh, ¿cómo pueden tener paciencia los que sufren por la separación de su Bienamado?

ਹਰਿ ਸਾਜਨੁ ਪੁਰਖੁ ਵਿਸਾਰਿ ਕੈ; ਲਗੀ ਮਾਇਆ ਧੋਹੁ ॥

har saajan purakh visaar kai; lagee maaeaa dhohu |

Sant Singh KhalsaShe has forgotten the Lord, her Life-companion, her Master; she has become attached to Maya, the deceitful one.
Manmohan SinghThey forget Lord God the Friend, and are attached with the deceitful wealth.
Manmohan Singh (Punjabi)ਉਹ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਭੁਲਾ ਦਿੰਦੀਆਂ ਹਨ ਅਤੇ ਛਲਣ ਵਾਲੀ ਧਨ ਦੌਲਤ ਨਾਲ ਚਿਮੜੀਆਂ ਹੋਈਆਂ ਹਨ।
Fareedkot Teekaਹਰੀ ਸਜਨ ਪੁਰਖ ਕੋ ਵਿਸਾਰ ਕਰ ਕੇ (ਧੋਹੁ) ਛਲਰੂਪ ਮਾਇਆ ਮੇਂ ਬੁਧੀ ਲਗੀ ਹੈ॥
Prof. Sahib Singh(ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?

ਪਦ ਅਰਥ ਮਾਇਆ ਧੋਹੁ = ਧੋਹ ਰੂਪ ਮਾਇਆ, ਮਨ = ਮੋਹਣੀ ਮਾਇਆ।

SikhNet (Spanish)Se han olvidado del Señor Dios, su Íntimo Amigo, y están viendo solamente los engañosos asuntos terrenales.

ਪੁਤ੍ਰ ਕਲਤ੍ਰ ਨ ਸੰਗਿ ਧਨਾ; ਹਰਿ ਅਵਿਨਾਸੀ ਓਹੁ ॥

putr kalatr na sang dhanaa; har avinaasee ohu |

Sant Singh KhalsaNeither son, nor spouse, nor wealth shall go along with you-only the Eternal Lord.
Manmohan SinghThe son the wife and the riches go not with the mortal but that imperishable God does.
Manmohan Singh (Punjabi)ਲੜਕਾ, ਵਹੁਟੀ ਅਤੇ ਮਾਲ ਮਿਲਖ ਪ੍ਰਾਣੀ ਦੇ ਨਾਲ ਨਹੀਂ ਜਾਂਦੇ ਪ੍ਰੰਤੂ ਉਹ ਨਾਸ-ਰਹਿਤ ਵਾਹਿਗੁਰੂ ਹੀ ਉਸ ਦਾ ਸਾਥੀ ਹੁੰਦਾ ਹੈ।
Fareedkot Teekaਪੁਤ੍ਰ ਪੁਨਾ ਇਸਤ੍ਰੀ ਤਥਾ ਧਨ ਕੋਈ ਜੀਵ ਕਾ ਸੰਗ ਨਹੀਂ ਕਰਤਾ, (ਓਹੁ) ਵਹੁ ਹਰੀ ਅਬਿਨਾਸੀ ਸਹਾਇਕ ਹੋਤਾ ਹੈ॥
Prof. Sahib Singhਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ।

ਪਦ ਅਰਥ ਕਲਤ੍ਰ = ਇਸਤ੍ਰੀ। ਪਲਚਿ = ਫਸ ਕੇ, ਉਲਝ ਕੇ। ਸਗਲੀ = ਸਾਰੀ (ਸ੍ਰਿਸ਼ਟੀ)।

SikhNet (Spanish)Sabe que ni hijos, ni esposa, ni dinero, te ayudarán a la larga, sino solamente el Señor Eterno.

ਪਲਚਿ ਪਲਚਿ ਸਗਲੀ ਮੁਈ; ਝੂਠੈ ਧੰਧੈ ਮੋਹੁ ॥

palach palach sagalee muee; jhootthai dhandhai mohu |

Sant Singh KhalsaEntangled and enmeshed in the love of false occupations, the whole world is perishing.
Manmohan SinghBeing entangled and enmeshed in the love of false occupations the whole world had perished.
Manmohan Singh (Punjabi)ਕੂੜੇ ਕਾਰਾਂ ਵਿਹਾਰਾਂ ਦੀ ਲਗਨ ਅੰਦਰ ਫਸ ਅਤੇ ਉਲਝ ਕੇ ਸਾਰੀ ਦੁਨੀਆਂ ਮਲੀਆਮੇਟ ਹੋ ਗਈ ਹੈ।
Fareedkot Teekaਝੂਠੇ ਬਿਓਂਹਾਰੋਂ ਮੇਂ ਮੋਹ ਕਰ ਕੇ ਸਭ ਸ੍ਰਿਸਟੀ ਫਸ ਫਸ ਕਰ ਮਰੀ ਹੈ॥
Prof. Sahib Singhਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ।

ਪਦ ਅਰਥ ਧੰਧੈ ਮੋਹੁ = ਧੰਧੇ ਦਾ ਮੋਹ।

SikhNet (Spanish)Enredado en la trampa de Maya nadie se ha escapado de un mísero fin.

ਇਕਸੁ. ਹਰਿ ਕੇ ਨਾਮ ਬਿਨੁ; ਅਗੈ. ਲਈਅਹਿ ਖੋਹਿ ॥

eikas. har ke naam bin; agai. leeeh khohi |

Sant Singh KhalsaWithout the Naam, the Name of the One Lord, they lose their lives in the hereafter.
Manmohan SinghWithout the Name of One God, One had his future marred.
Manmohan Singh (Punjabi)ਇਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਇਨਸਾਨ ਆਪਣਾ ਭਵਿੱਖ ਵਿਗਾੜ ਲੈਂਦਾ ਹੈ।
Fareedkot Teekaਏਕ ਹਰੀ ਕੇ ਨਾਮ ਸੇ ਬਿਨਾ ਔਰ ਸਕਾਮੀ ਕਰਮ ਜਮ ਮਾਰਗ ਮੇਂ ਖੋਸ ਲਈਤੇ ਹੈਂ॥
Prof. Sahib Singhਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)।

ਪਦ ਅਰਥ ਖੋਹਿ ਲਈਅਹਿ = ਖੋਹੇ ਜਾਂਦੇ ਹਨ। ਅਗੈ = ਪਹਿਲਾਂ ਹੀ।

SikhNet (Spanish)Exceptuando por el Nombre del Señor, todo lo demás desaparece en el mundo venidero.

ਦਯੁ ਵਿਸਾਰਿ. ਵਿਗੁਚਣਾ; ਪ੍ਰਭ ਬਿਨੁ. ਅਵਰੁ ਨ ਕੋਇ ॥

day visaar. viguchanaa; prabh bin. avar na koe |

Sant Singh KhalsaForgetting the Merciful Lord, they are ruined. Without God, there is no other at all.
Manmohan SinghBy forgetting God the mortal is ruined. Without the Lord there is no other.
Manmohan Singh (Punjabi)ਵਾਹਿਗੁਰੂ ਨੂੰ ਭੁਲਾ ਕੇ ਬੰਦਾ ਤਬਾਹ ਹੋ ਜਾਂਦਾ ਹੈ। ਠਾਕਰ ਦੇ ਬਗੈਰ ਹੋਰ ਕੋਈ ਨਹੀਂ।
Fareedkot Teeka(ਦਯੁ) ਪ੍ਰੇਰਕ ਵਾਹਿਗੁਰੂ ਕੋ ਵਿਸਾਰ ਕਰ ਖਰਾਬ ਹੋਨਾ ਹੈ, ਕਿਉਂਕਿ ਪ੍ਰਭੂ ਸੇ ਬਿਨਾ ਔਰ ਕੋਈ ਸਾਹਇਕ ਨਹੀਂ॥
Prof. Sahib Singhਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ।

ਪਦ ਅਰਥ ਦਯੁ = ਪਿਆਰਾ ਪ੍ਰਭੂ। ਵਿਗੁਚਣਾ = ਖ਼ੁਆਰ ਹੋਈਦਾ ਹੈ।

SikhNet (Spanish)Olvidándose de Dios, el mortal es arruinado; sin el Señor, no hay nadie más.

ਪ੍ਰੀਤਮ ਚਰਣੀ. ਜੋ ਲਗੇ; ਤਿਨ ਕੀ ਨਿਰਮਲ ਸੋਇ ॥

preetam charanee. jo lage; tin kee niramal soe |

Sant Singh KhalsaPure is the reputation of those who are attached to the Feet of the Beloved Lord.
Manmohan SinghPure is the fame of those who are attached to the feet of the Beloved.
Manmohan Singh (Punjabi)ਪਵਿੱਤਰ ਹੈ ਸੋਭਾ ਉਨ੍ਹਾਂ ਦੀ ਜਿਹੜੇ ਪਿਆਰੇ ਦੇ ਪੈਰਾਂ ਨਾਲ ਜੁੜੇ ਹੋਏ ਹਨ।
Fareedkot Teekaਜੋ ਪਿਆਰੇ ਵਾਹਗੁਰੂ ਕੇ ਚਰਣੋਂ ਮੇਂ ਲਗੇ ਹੈਂ ਤਿਨ ਕੀ ਸੋਭਾ ਨਿਰਮਲ ਹੈ॥☬ਅਬ ਬੇਨਤੀ ਕਰਨੇ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ।

ਪਦ ਅਰਥ ਸੋਇ = ਸੋਭਾ।

SikhNet (Spanish)Solamente se conoce como ser puro aquél que se aferra a los Pies del Señor.

ਨਾਨਕ ਕੀ ਪ੍ਰਭ ਬੇਨਤੀ; ਪ੍ਰਭ ਮਿਲਹੁ ਪਰਾਪਤਿ ਹੋਇ ॥

naanak kee prabh benatee; prabh milahu paraapat hoe |

Sant Singh KhalsaNanak makes this prayer to God: "Please, come and unite me with Yourself."
Manmohan SinghNanak makes supplication before the Lord "Come and unite me with Thee, O Lord! "
Manmohan Singh (Punjabi)ਨਾਨਕ ਸਾਹਿਬ ਅਗੇ ਪ੍ਰਾਰਥਨਾ ਕਰਦਾ ਹੈ, ਹੇ ਸਾਹਿਬ! ਆ ਕੇ ਮੈਨੂੰ ਆਪਣੇ ਨਾਲ ਅਭੇਦ ਕਰ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰੀ ਬੇਨਤੀ ਹੈ ਜੇ ਕਰ ਮਿਲੋ ਤਾਂ ਮੇਰੀ (ਪਰਾ) ਸਭ ਸੇ ਪਰੇ (ਪਤਿ) ਇਜਤ ਹੋਵੇ॥
Prof. Sahib Singhਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ।

ਪਦ ਅਰਥ ਪਰਾਪਤਿ ਹੋਇ = {पर्याप्तं = to one's heart's content} ਜਿਸ ਨਾਲ (ਮੇਰੇ) ਦਿਲ ਦੀ ਰੀਝ ਪੂਰੀ ਹੋ ਜਾਏ।

SikhNet (Spanish)Nanak reza, Te pido, oh Señor, que me unas Contigo y nunca me dejes.

ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ ॥੩॥

vaisaakh suhaavaa taan lagai; jaa sant bhettai har soe |3|

Sant Singh KhalsaThe month of Vaisaakh is beautiful and pleasant, when the Saint causes me to meet the Lord. ||3||
Manmohan SinghOnly then does the month of Waisakh become beautiful when the saint causes man to meet that God.
Manmohan Singh (Punjabi)ਕੇਵਲ ਤਦ ਹੀ ਵੈਸਾਖ ਦਾ ਮਹੀਨਾ ਸੁਹਾਵਣਾ ਹੁੰਦਾ ਹੈ ਜਦ ਸਾਧੂ ਬੰਦੇ ਨੂੰ ਉਸ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ।
Fareedkot Teekaਹੇ ਹਰੀ! ਤੇਰਾ ਜੋ ਸੰਤੁ ਹੈ, ਜਬ ਸੋ ਮਿਲੈ ਵੈਸਾਖ ਸੋਭਨੀਕ ਤੌ ਲਗਤਾ ਹੈ॥੩॥
Prof. Sahib Singh(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥

ਪਦ ਅਰਥ ਸੰਤੁ ਹਰਿ = ਹਰੀ-ਸੰਤ। ਭੇਟੈ = ਮਿਲਿ ਪਏ ॥੩॥

SikhNet (Spanish)El mes de Vaisakh es alegre y fragante solamente si estamos elevados por la Gracia del Santo en la Unión con Dios.(3)
Shabad Guru Arjan Dev Ji Raag Maajh Ang 134

ਹਰਿ ਜੇਠਿ ਜੁੜੰਦਾ ਲੋੜੀਐ; ਜਿਸੁ ਅਗੈ ਸਭਿ ਨਿਵੰਨਿ ॥

har jetth jurrandaa lorreeai; jis agai sabh nivan |

Sant Singh KhalsaIn the month of Jayt'h, the bride longs to meet with the Lord. All bow in humility before Him.
Manmohan SinghIn the month of Jeth, man ought to unite with Him before whom all bow.
Manmohan Singh (Punjabi)ਜੇਠ ਦੇ ਮਹੀਨੇ ਵਿੱਚ, ਆਦਮੀ ਨੂੰ ਉਸ ਨਾਲ ਜੁੜਣਾ ਉਚਿਤ ਹੈ ਜਿਸ ਦੇ ਮੂਹਰੇ ਸਾਰੇ ਨਿੰਵਦੇ ਹਨ।
Fareedkot Teekaਜੇਠ ਮਹੀਨੇ ਦੁਆਰਾ ਕਹਤੇ ਹੈਂ: ਹਰੀ ਮੇਂ ਮਨ ਜੁੜਿਆ ਚਾਹੀਏ, ਜਿਸ ਹਰੀ ਆਗੇ ਸਭ ਨਿਮਰ ਹੋਤੇ ਹੈਂ॥
Prof. Sahib Singhਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ।

ਪਦ ਅਰਥ ਜੇਠਿ = ਜੇਠ ਵਿਚ। ਹਰਿ ਜੁੜੰਦਾ ਲੋੜੀਐ = ਪ੍ਰਭੂ ਚਰਨਾਂ ਵਿਚ ਜੁੜਨਾ ਚਾਹੀਦਾ ਹੈ। ਸਭਿ = ਸਾਰੇ ਜੀਵ। ਨਿਵੰਨਿ = ਨਿਊਂਦੇ ਹਨ।

SikhNet (Spanish)En el mes de Jeth, encuentra al Señor Dios, en Aquél ante Quien se postran todos.

ਹਰਿ ਸਜਣ ਦਾਵਣਿ ਲਗਿਆ; ਕਿਸੈ. ਨ ਦੇਈ ਬੰਨਿ ॥

har sajan daavan lagiaa; kisai. na deee ban |

Sant Singh KhalsaOne who has grasped the hem of the robe of the Lord, the True Friend-no one can keep him in bondage.
Manmohan SinghNone can keep him in bondage, who is attached to the skirt of God the Friend.
Manmohan Singh (Punjabi)ਕੋਈ ਜਣਾ ਉਸ ਨੂੰ ਬੰਦੀ ਵਿੱਚ ਨਹੀਂ ਰਖ ਸਕਦਾ ਜੋ ਵਾਹਿਗੁਰੂ ਮਿਤ੍ਰ ਦੇ ਪੱਲੇ ਨਾਲ ਜੁੜਿਆ ਹੋਇਆ ਹੈ।
Fareedkot Teekaਹਰੀ ਸਜਣ ਕੇ (ਦਾਵਣਿ) ਪਲੇ ਲਗਿਆਂ ਕਿਆ ਸਰਣ ਕੋ ਪ੍ਰਾਪਤਿ ਹੋਇਆਂ, ਕਿਸ ਕੋ ਬੰਨ ਕੇ ਨਹੀਂ ਦੇਤਾ ਅਰਥਾਤ ਸਰਣ ਸੂਰ ਹੈ॥
Prof. Sahib Singhਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)।

ਪਦ ਅਰਥ ਸਜਣ ਦਾਵਣਿ = ਸੱਜਣ ਦੇ ਦਾਮਨ ਵਿਚ, ਪੱਲੇ ਵਿਚ। ਕਿਸੈ... ਬੰਨਿ = ਕਿਸੇ ਨੂੰ ਬੰਨ੍ਹਣ ਨਹੀਂ ਦੇਂਦਾ, ਕਿਸੇ ਜਮ ਆਦਿਕ ਨੂੰ ਆਗਿਆ ਨਹੀਂ ਦੇਂਦਾ ਕਿ ਉਸ ਜੀਵ ਨੂੰ ਬੰਨ੍ਹ ਕੇ ਅੱਗੇ ਲਾ ਲਏ।

SikhNet (Spanish)Aférrate a Su Túnica y nadie te podrá esclavizar.

ਮਾਣਕ ਮੋਤੀ ਨਾਮੁ ਪ੍ਰਭ; ਉਨ ਲਗੈ ਨਾਹੀ ਸੰਨਿ ॥

maanak motee naam prabh; un lagai naahee san |

Sant Singh KhalsaGod's Name is the Jewel, the Pearl. It cannot be stolen or taken away.
Manmohan SinghThe Lord's Name is like gems and pearls. Them none can burgle and steal.
Manmohan Singh (Punjabi)ਸੁਆਮੀ ਦਾ ਨਾਮ ਜਵੇਹਰਾਂ ਤੇ ਹੀਰਿਆਂ ਦੀ ਮਾਨਿੰਦ ਹੈ, ਉਨ੍ਹਾਂ ਨੂੰ ਕੋਈ ਜਣਾ ਪਾੜ ਨਾਂ ਕੇ ਚੁਰਾ ਨਹੀਂ ਸਕਦਾ।
Fareedkot Teekaਮਾਣਕ ਮੋਤੀ ਅਰਥਾਤ ਸਰਬ ਪਦਾਰਥ ਰੂਪ ਪ੍ਰਭੂ ਕਾ ਨਾਮ ਹੈ ਉਨ ਗੁਨੋਂ ਰੂਪੀ ਧਨ ਕੋ (ਸੰਨ੍ਹ੍ਹਿ) ਪਾੜ ਨਹੀਂ ਲਗਤਾ, ਭਾਵ ਏਹਿ ਕਿ ਚੋਰਾਯਾ ਨਹੀਂ ਜਾਤਾ॥
Prof. Sahib Singh(ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤਿ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ।
SikhNet (Spanish)Su Nombre es Precioso como las gemas y las perlas, pero a diferencia de ellas, la Riqueza del Naam, del Nombre, nadie te la puede robar.

ਰੰਗ ਸਭੇ ਨਾਰਾਇਣੈ; ਜੇਤੇ ਮਨਿ ਭਾਵੰਨਿ ॥

rang sabhe naaraaeinai; jete man bhaavan |

Sant Singh KhalsaIn the Lord are all pleasures which please the mind.
Manmohan SinghIn the Primal Being are all the delights which fascinate the mind.
Manmohan Singh (Punjabi)ਆਦਿ ਪੁਰਖ ਅੰਦਰ ਸਾਰੀਆਂ ਖੁਸ਼ੀਆਂ ਹਨ ਜਿਹੜੀਆਂ ਚਿੱਤ ਨੂੰ ਮੋਹਿਤ ਕਰਦੀਆਂ ਹਨ।
Fareedkot Teekaਜਿਤਨੇ ਜੀਵੋਂ ਕੇ ਮਨ ਮੇਂ ਰੰਗ ਭਾਵਤੇ ਹੈਂ ਸਭ ਨਰਾਇਣ ਕੇ ਹੈਂ, ਭਾਵ ਪਰਮੇਸ੍ਵਰ ਭਜਨ ਕਰ ਸਭ ਅਨੰਦ ਬੀਚ ਹੀ ਆ ਜਾਤੇ ਹੈਂ॥
Prof. Sahib Singhਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ।

ਪਦ ਅਰਥ ਰੰਗ ਜੇਤੇ = ਜਿਤਨੇ ਭੀ ਰੰਗ ਹਨ। ਨਾਰਾਇਣੈ = ਪਰਮਾਤਮਾ ਦੇ। ਭਾਵੰਨਿ = ਪਿਆਰੇ ਲੱਗਦੇ ਹਨ।

SikhNet (Spanish)En el Ser Primordial encuentras todos los deleites que fascinan a la mente.

ਜੋ ਹਰਿ ਲੋੜੇ ਸੋ ਕਰੇ; ਸੋਈ ਜੀਅ ਕਰੰਨਿ ॥

jo har lorre so kare; soee jeea karan |

Sant Singh KhalsaAs the Lord wishes, so He acts, and so His creatures act.
Manmohan SinghWhat God desires, He does that. That very thing the creatures do.
Manmohan Singh (Punjabi)ਜੋ ਕੁਛ ਭਗਵਾਨ ਚਾਹੁੰਦਾ ਹੈ, ਉਹ ਉਹੀ ਕਰਦਾ ਹੈ। ਐਨ ਉਹੀ ਚੀਜ ਹੀ ਜੀਵ ਕਰਦੇ ਹਨ।
Fareedkot Teekaਜੋ ਜੋ ਹਰੀ ਕਰਾਯਾ ਚਾਹੁੰਦਾ ਹੈ ਜੀਵ ਸੋਈ ਸੋਈ ਕਰਮ ਕਰਤੇ ਹੈਂ॥
Prof. Sahib Singh(ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਕਰੰਨਿ = ਕਰਦੇ ਹਨ।

SikhNet (Spanish)Dios realiza todo como a Él le place; tu disposición es esa que Él te confiere.

ਜੋ ਪ੍ਰਭਿ ਕੀਤੇ ਆਪਣੇ; ਸੇਈ ਕਹੀਅਹਿ ਧੰਨਿ ॥

jo prabh keete aapane; seee kaheeeh dhan |

Sant Singh KhalsaThey alone are called blessed, whom God has made His Own.
Manmohan SinghThey whom the Lord has made His own are said to be praise worthy.
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਨਿਜ ਦੇ ਬਣਾਇਆ ਹੈ ਉਹ ਸ਼ਲਾਘਾ-ਯੋਗ ਆਖੇ ਜਾਂਦੇ ਹਨ।
Fareedkot Teekaਜੋ ਪੁਰਸ਼ ਪ੍ਰਭੂ ਨੇ ਅਪਨੇ ਦਾਸ ਕੀਏ ਹੈਂ, ਉਸਤਤੀ ਜੋਗ ਕਹੀਤੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਕਹੀਅਹਿ = ਕਹੇ ਜਾਂਦੇ ਹਨ।

SikhNet (Spanish)Benditos son aquéllos a los que Dios ha hecho suyos.

ਆਪਣ ਲੀਆ ਜੇ ਮਿਲੈ; ਵਿਛੁੜਿ ਕਿਉ ਰੋਵੰਨਿ ॥

aapan leea je milai; vichhurr kiau rovan |

Sant Singh KhalsaIf people could meet the Lord by their own efforts, why would they be crying out in the pain of separation?
Manmohan SinghBy their own obtainment, If men could meet the Lord, why should they then weep in separation?
Manmohan Singh (Punjabi)ਆਪਣੇ ਆਪ ਦੀ ਪਰਾਪਤੀ ਦੁਆਰਾ ਜੇਕਰ ਬੰਦੇ ਪ੍ਰਭੂ ਨੂੰ ਮਿਲ ਸਕਦੇ ਤਾਂ ਉਹ ਜੁਦਾਈ ਅੰਦਰ ਕਿਉਂ ਵਿਰਲਾਪ ਕਰਦੇ?
Fareedkot Teekaਜੇ ਕਰ ਆਪਣਾ ਲੀਆ ਹੂਆ ਹਰੀ ਮਿਲ ਜਾਤਾ ਹੋਵੇ ਤੌ ਪਰਮੇਸ੍ਵਰ ਸੇ ਵਿਛੁੜ ਕੇ ਜੀਵ ਕਿਉਂ ਰੋਵਨ॥☬ਪ੍ਰਸ਼ਨ: ਹਰੀ ਕੀ ਪ੍ਰਾਪਤੀ ਕੈਸੇ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ?

ਪਦ ਅਰਥ ਵਿੱਛੁੜਿ = ਪ੍ਰਭੂ ਤੋਂ ਵਿਛੁੜ ਕੇ।

SikhNet (Spanish)Por nosotros mismos no llegamos a la Plenitud;

ਸਾਧੂ ਸੰਗੁ ਪਰਾਪਤੇ; ਨਾਨਕ. ਰੰਗ ਮਾਣੰਨਿ ॥

saadhoo sang paraapate; naanak. rang maanan |

Sant Singh KhalsaMeeting Him in the Saadh Sangat, the Company of the Holy, O Nanak, celestial bliss is enjoyed.
Manmohan SinghMeeting God through the society of the saints, O Nanak! the pious persons enjoy celestial bliss.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਵਾਹਿਗੁਰੂ ਨੂੰ ਮਿਲ ਕੇ ਹੇ ਨਾਨਕ! ਪਵਿੱਤ੍ਰ ਪੁਰਸ਼ ਬੈਕੁੰਠੀ ਆਨੰਦ ਭੌਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕਉ ਸੰਤੋਂ ਕਾ ਸੰਗ ਹੂਆ ਹੈ, ਸੋ ਹਰੀ ਕੋ ਪਰਾਪਤ ਹੋ ਕਰ ਅਨੰਦ ਭੋਗਤੇ ਹੈਂ॥
Prof. Sahib Singhਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ।

ਪਦ ਅਰਥ ਸਾਧੂ ਸੰਗੁ = ਗੁਰੂ ਦਾ ਸਾਥ।

SikhNet (Spanish)si fuera eso posible, ¿cómo nos estaríamos lamentando todo el tiempo debido a nuestra inconformidad?

ਹਰਿ ਜੇਠੁ ਰੰਗੀਲਾ ਤਿਸੁ ਧਣੀ; ਜਿਸ ਕੈ ਭਾਗੁ ਮਥੰਨਿ ॥੪॥

har jetth rangeelaa tis dhanee; jis kai bhaag mathan |4|

Sant Singh KhalsaIn the month of Jayt'h, the playful Husband Lord meets her, upon whose forehead such good destiny is recorded. ||4||
Manmohan SinghIn Jeth, the playful Lord Master meets Him, on whose forehead good fortune is recorded.
Manmohan Singh (Punjabi)ਜੇਠ ਵਿੱਚ ਖਿਲੰਦੜਾ ਸੁਆਮੀ ਮਾਲਕ ਉਸ ਨੂੰ ਮਿਲਦਾ ਹੈ, ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਜੇਠ ਕੇ ਮਹੀਨੇ ਦੁਆਰੇ ਕਹਤੇ ਹੈਂ: ਹਰੀ ਧਨੀ (ਰੰਗੀਲਾ) ਅਨੰਦੀ ਤਿਸ ਕੋ ਪ੍ਰਾਪਤਿ ਹੋਤਾ ਹੈ ਜਿਸ ਕੇ ਮਸਤਕ ਮੇਂ ਸ੍ਰੇਸਟ ਭਾਗ ਹੈਂ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ ॥੪॥

ਪਦ ਅਰਥ ਤਿਸੁ = ਉਸ (ਮਨੁੱਖ) ਨੂੰ। ਜਿਸ ਕੈ ਮਥੰਨਿ = ਜਿਸ ਦੇ ਮੱਥੇ ਉੱਤੇ ॥੪॥

SikhNet (Spanish)En el mes de Jeth los que encuentran al Santo Guru conocen la Alegría Celestial, y se deleitan en el juego amoroso del Señor.(4)
Shabad Guru Arjan Dev Ji Raag Maajh Ang 134

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ. ਨ ਜਿੰਨਾ ਪਾਸਿ ॥

aasaarr tapandaa tis lagai; har naahu. na jinaa paas |

Sant Singh KhalsaThe month of Aasaarh seems burning hot, to those who are not close to their Husband Lord.
Manmohan SinghThe month of Har, seems hot for them to whom God Spouse is not near.
Manmohan Singh (Punjabi)ਹਾੜ ਦਾ ਮਹੀਨਾ, ਉਨ੍ਹਾਂ ਨੂੰ ਗਰਮ ਮਲੂਮ ਹੁੰਦਾ ਹੈ, ਜਿਨ੍ਹਾਂ ਦੇ ਲਾਗੇ ਵਾਹਿਗੁਰੂ ਕੰਤ ਨਹੀਂ।
Fareedkot Teekaਜਿਨ ਕੇ ਪਾਸ ਹਰੀ (ਨਾਹੁ) ਪਤੀ ਨਹੀਂ ਅਰਥਾਤ ਪ੍ਰਾਪਤਿ ਨਹੀਂ, ਤਿਨ ਕੋ ਹਾੜ ਤਪਤ ਹੂਆ ਲਗਤਾ ਹੈ॥
Prof. Sahib Singhਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ,`

ਪਦ ਅਰਥ ਨਾਹੁ = ਖਸਮ।

SikhNet (Spanish)El tiempo de Asarh es quemante para aquéllos que no sienten la Presencia de Dios.

ਜਗਜੀਵਨ ਪੁਰਖੁ ਤਿਆਗਿ ਕੈ; ਮਾਣਸ ਸੰਦੀ ਆਸ ॥

jagajeevan purakh tiaag kai; maanas sandee aas |

Sant Singh KhalsaThey have forsaken God the Primal Being, the Life of the World, and they have come to rely upon mere mortals.
Manmohan SinghThey forsake God the life of the world and rely upon man's hope.
Manmohan Singh (Punjabi)ਉਹ ਜਗਤ ਦੀ ਜਿੰਦ-ਜਾਨ, ਵਾਹਿਗੁਰੂ ਨੂੰ ਛੱਡ ਦਿੰਦੇ ਹਨ ਅਤੇ ਮਨੁੱਖ ਦੀ ਉਮੀਦ ਅਤੇ ਭਰੋਸਾ ਰਖਦੇ ਹਨ।
Fareedkot Teekaਜੋ ਜਗਜੀਵਨ ਪੁਰਖ ਕੋ ਤਿਆਗ ਕਰ ਕੇ ਮਾਨੁਖ ਕੀ ਆਸਾ ਕਰਤੇ ਹੈਂ॥
Prof. Sahib Singhਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।

ਪਦ ਅਰਥ ਜਗ ਜੀਵਨ ਪੁਰਖੁ = ਜਗਤ ਦਾ ਸਹਾਰਾ ਪ੍ਰਭੂ। ਸੰਦੀ = ਦੀ।

SikhNet (Spanish)Sí, para aquéllos que rechazan la Vida de toda vida y dependen de otros mortales

ਦੁਯੈ ਭਾਇ ਵਿਗੁਚੀਐ; ਗਲਿ ਪਈਸੁ. ਜਮ ਕੀ ਫਾਸ ॥

duyai bhaae vigucheeai; gal pees. jam kee faas |

Sant Singh KhalsaIn the love of duality, the soul-bride is ruined; around her neck she wears the noose of Death.
Manmohan SinghThrough another's love the man is ruined and round his neck wears the death's halter.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਰਾਬਾਦ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਪੈਦੀ ਹੈ।
Fareedkot Teekaਸੋ ਦ੍ਵੈਤ ਭਾਵ ਕਰ ਖਰਾਬ ਹੋਤੇ ਹੈਂ, ਪੁਨਾ ਤਿਨ ਕੇ ਗਲ ਮੇਂ ਜਮ ਕੀ ਫਾਸੀ ਪੜੀ ਹੀ ਜਾਨੋਂ॥
Prof. Sahib Singh(ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ)।

ਪਦ ਅਰਥ ਦੁਯੈ ਭਾਇ = (ਪ੍ਰਭੂ ਤੋਂ ਬਿਨਾ ਕਿਸੇ) ਦੂਜੇ ਪਿਆਰ ਵਿਚ। ਵਿਗੁਚੀਐ = ਖ਼ੁਆਰ ਹੋਈਦਾ ਹੈ। ਗਲਿ = ਗਲ ਵਿਚ।

SikhNet (Spanish)igualmente torturados por la dualidad, son atrapados en el dogal del mirmidón de la muerte.

ਜੇਹਾ ਬੀਜੈ ਸੋ ਲੁਣੈ; ਮਥੈ ਜੋ ਲਿਖਿਆਸੁ ॥

jehaa beejai so lunai; mathai jo likhiaas |

Sant Singh KhalsaAs you plant, so shall you harvest; your destiny is recorded on your forehead.
Manmohan SinghWhatever is recorded on man's brow and what he shows that does he reap.
Manmohan Singh (Punjabi)ਜੋ ਕੁਛ ਬੰਦੇ ਦੇ ਮੱਥੇ ਤੇ ਲਿਖਿਆ ਹੋਇਆ ਹੈ ਤੇ ਜਿਹੜਾ ਕੁਝ ਉਹ ਬੀਜਦਾ ਹੈ ਉਹੀ ਕੁਝ ਉਹ ਵੱਢਦਾ ਹੈ।
Fareedkot Teekaਜੈਸਾ ਕਰਮ ਕਰੇਗਾ ਤੈਸਾ ਭੋਗੇਗਾ ਜੋ ਮਸਤਕ ਮੇਂ ਲੇਖ ਲਿਖਾ ਹੈ, ਸੋ ਅਬ ਕਰਤਾ ਹੈ॥
Prof. Sahib Singh(ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ।

ਪਦ ਅਰਥ ਲੁਣੈ = ਵੱਢਦਾ ਹੈ। ਮਥੈ = ਮੱਥੇ ਉੱਤੇ।

SikhNet (Spanish)Ese es su merecido; cosechan lo que siembran.

ਰੈਣਿ ਵਿਹਾਣੀ ਪਛੁਤਾਣੀ; ਉਠਿ ਚਲੀ ਗਈ ਨਿਰਾਸ ॥

rain vihaanee pachhutaanee; utth chalee gee niraas |

Sant Singh KhalsaThe life-night passes away, and in the end, one comes to regret and repent, and then depart with no hope at all.
Manmohan SinghWhen the night of human life passes away the man repents and departs without hope.
Manmohan Singh (Punjabi)ਜਦ ਮਨੁੱਖੀ ਜੀਵਨ ਦੀ ਰਾਤ੍ਰੀ ਬਤੀਤ ਹੌ ਜਾਂਦੀ ਹੈ, ਬੰਦਾ ਪਸਚਾਤਾਪ ਕਰਦਾ ਹੈ ਤੇ ਬੇਉਮੀਦ ਹੋ ਟੁਰ ਜਾਂਦਾ ਹੈ।
Fareedkot Teekaਜਬ (ਰੈਣਿ) ਉਮਰ ਚਲੀ ਗਈ ਤਬ ਜੀਵ ਰੂਪ ਇਸਤ੍ਰੀ ਪਸਚਾਤਾਪ ਕਰਤੀ ਹੂਈ ਨਿਰਾਸ ਹੋ ਕਰ ਉਠ ਕਰ ਚਲੀ ਜਾਤੀ ਹੈ॥
Prof. Sahib Singh(ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ।

ਪਦ ਅਰਥ ਰੈਣਿ = ਰਾਤ, ਉਮਰ। ਨਿਰਾਸ = ਟੁੱਟੇ ਹੋਏ ਦਿਲ ਵਾਲਾ।

SikhNet (Spanish)Cuando la cortina se cierra sobre la noche de sus vidas, esos hombres parten con remordimiento, sin esperanza y sin alegría.

ਜਿਨ ਕੌ ਸਾਧੂ ਭੇਟੀਐ; ਸੋ ਦਰਗਹ ਹੋਇ ਖਲਾਸੁ ॥

jin kau saadhoo bhetteeai; so daragah hoe khalaas |

Sant Singh KhalsaThose who meet with the Holy Saints are liberated in the Court of the Lord.
Manmohan SinghThey, who meet the saints, are exonerated in God's Court.
Manmohan Singh (Punjabi)ਜੋ ਸੰਤਾ ਨੂੰ ਮਿਲਦੇ ਹਨ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦੇ ਹਨ।
Fareedkot Teekaਜਿਨ ਕੋ ਸੰਤ ਮਿਲੇ ਹੈਂ, ਸੋ ਦਰਗਾਹ ਮੇਂ ਬੰਧਨ ਸੇ ਰਹਤ ਹੋਏ ਹੈਂ॥☬ਤਾਂ ਤੇ ਐਸੇ ਬੇਨਤੀ ਕਰੀਏ:
Prof. Sahib Singhਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ)।

ਪਦ ਅਰਥ ਕੌ = ਨੂੰ। ਭੇਟੀਐ = ਮਿਲਦਾ ਹੈ। ਸਾਧੂ = ਗੁਰੂ। ਖਲਾਸੁ = ਸੁਰਖ਼ਰੂ, ਆਦਰ-ਯੋਗ।

SikhNet (Spanish)Sin embargo, los que encuentran al Maestro realizado, son exonerados en la Puerta de Dios.

ਕਰਿ ਕਿਰਪਾ ਪ੍ਰਭ ਆਪਣੀ; ਤੇਰੇ ਦਰਸਨ ਹੋਇ ਪਿਆਸ ॥

kar kirapaa prabh aapanee; tere darasan hoe piaas |

Sant Singh KhalsaShow Your Mercy to me, O God; I am thirsty for the Blessed Vision of Your Darshan.
Manmohan SinghShow Thy mercy unto me, O Lord! that I may thirst for a sight of Thee.
Manmohan Singh (Punjabi)ਮੇਰੇ ਉਤੇ ਆਪਣੀ ਰਹਿਮਤ ਧਾਰ, ਹੇ ਸਾਹਿਬ! ਤਾਂ ਜੋ ਮੈਨੂੰ ਤੇਰੇ ਦੀਦਾਰ ਪਾਉਣ ਦੀ ਤ੍ਰੇਹ ਲਗੇ।
Fareedkot Teekaਹੇ ਪ੍ਰਭੂ! ਐਸੀ ਅਪਨੀ ਕਿਰਪਾ ਕਰ ਜਿਸ ਕਰ ਤੇਰੇ ਦਰਸਨ ਕੀ ਹੀ ਚਾਹ ਹੋਵੇ॥
Prof. Sahib Singhਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ-ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ,

ਪਦ ਅਰਥ ਪ੍ਰਭ = ਹੇ ਪ੍ਰਭੂ! ਹੋਇ = ਬਣੀ ਰਹੇ।

SikhNet (Spanish)Por Misericordia, oh Señor, deja que añore estar Contigo, y Contigo solamente,

ਪ੍ਰਭ. ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ॥

prabh. tudh bin doojaa ko nahee; naanak kee aradaas |

Sant Singh KhalsaWithout You, God, there is no other at all. This is Nanak's humble prayer.
Manmohan SinghNanak makes a supplications, "Beside Thee, O Lord! there is not any other".
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, "ਤੇਰੇ ਬਗੈਰ, ਹੇ ਸਾਹਿਬ! ਕੋਈ ਦੁਸਰਾ ਨਹੀਂ।"
Fareedkot Teekaਹੇ ਪ੍ਰਭੂ! ਤੇਰੇ ਸੇ ਬਿਨਾ ਦੂਸਰਾ ਔਰ ਕੋਈ ਨਹੀਂ, ਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਤੇਰੇ ਹੀ ਆਗੇ ਬੇਨਤੀ ਹੈ, ਭਾਵ ਦਰਸ਼ਨ ਦੇਹੋ॥
Prof. Sahib Singh(ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ।
SikhNet (Spanish)porque sin Ti, todo lo demás es un vacío insípido y sin sentido.

ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ ਹਰਿ ਚਰਣ ਨਿਵਾਸ ॥੫॥

aasaarr suhandaa tis lagai; jis man har charan nivaas |5|

Sant Singh KhalsaThe month of Aasaarh is pleasant, when the Feet of the Lord abide in the mind. ||5||
Manmohan SinghHar is pleasant for him, in whose heart abide God's feet.
Manmohan Singh (Punjabi)ਹਾੜ ਉਸ ਨੂੰ ਖੁਸਗਵਾਰ ਲਗਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦੇ ਪੈਰ ਵਸਦੇ ਹਨ।
Fareedkot Teekaਹੇ ਹਰੀ! ਜਿਸ ਕੇ ਮਨ ਮੇਂ ਤੇਰੇ ਚਰਨੋਂ ਕਾ (ਨਿਵਾਸੁ) ਭਾਵ ਧ੍ਯਾਨ ਹੈ, ਉਸ ਕੋ ਹਾੜ ਅੱਛਾ ਲਗਦਾ ਭਾਵ ਸਫਲੁ ਹੈ॥੫॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥੫॥

ਪਦ ਅਰਥ ਜਿਸੁ ਮਨਿ = ਜਿਸ ਦੇ ਮਨ ਵਿਚ ॥੫॥

SikhNet (Spanish)Placentero es el calor de Asaar para los que viven en Dios. (5)
Shabad Guru Arjan Dev Ji Raag Maajh Ang 134

ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ॥

saavan sarasee kaamanee; charan kamal siau piaar |

Sant Singh KhalsaIn the month of Saawan, the soul-bride is happy, if she falls in love with the Lotus Feet of the Lord.
Manmohan SinghIn the month of Sawan, happy is the bride who enshrines love for the Lord's lotus feet.
Manmohan Singh (Punjabi)ਸਾਉਣ ਦੇ ਮਹੀਨੇ ਅੰਦਰ ਉਹ ਵਹੁਟੀ ਖੁਸ਼ ਹੈ, ਜਿਸ ਦੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੀਤ ਹੈ।
Fareedkot Teekaਸਾਵਣ ਦ੍ਵਾਰੇ ਕਹਤੇ ਹੈਂ, ਜੋ ਜੀਵ ਰੂਪੀ ਇਸਤ੍ਰੀ ਚਰਨ ਕਮਲੋਂ ਮੇਂ ਪਿਆਰ ਕਰਤੀ ਹੈ, ਸੋ (ਸਰਸੀ) ਅਧਿਕਤਾ ਵਾ ਅਨੰਦ ਕੋ ਪ੍ਰਾਪਤਿ ਹੂਈ ਹੈ॥
Prof. Sahib Singhਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।

ਪਦ ਅਰਥ ਸਾਵਣਿ = ਸਾਵਣ ਵਿਚ। ਸਰਸੀ = ਸ-ਰਸੀ, ਰਸ ਵਾਲੀ, ਹਰਿਆਵਲੀ। ਕਾਮਣੀ = ਜੀਵ-ਇਸਤ੍ਰੀ।

SikhNet (Spanish)La novia que enaltece los Pies de Loto del Señor en su corazón se siente plena en el mes de Savan.

ਮਨੁ ਤਨੁ ਰਤਾ ਸਚ ਰੰਗਿ; ਇਕੋ ਨਾਮੁ ਅਧਾਰੁ ॥

man tan rataa sach rang; iko naam adhaar |

Sant Singh KhalsaHer mind and body are imbued with the Love of the True One; His Name is her only Support.
Manmohan SinghHer mind and body are imbued with the love of the True One and God's Name is her only support.
Manmohan Singh (Punjabi)ਉਸ ਦੀ ਆਤਮਾ ਤੇ ਦੇਹਿ ਸਤਿਪੁਰਖ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਰੱਬ ਦਾ ਨਾਮ ਹੀ ਉਸ ਦਾ ਇਕੋ ਹੀ ਆਸਰਾ ਹੈ।
Fareedkot Teekaਜਿਨ੍ਹੋਂ ਨੇ ਏਕ ਨਾਮ ਕਾ ਹੀ ਆਸਰਾ ਕੀਆ ਹੈ, ਤਿਨ ਕਾ ਮਨ ਤਨ ਸਚੇ ਪ੍ਰੇਮ ਮੇਂ ਰਤਾ ਹੈ॥
Prof. Sahib Singhਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।

ਪਦ ਅਰਥ ਸਚ ਰੰਗਿ = ਸੱਚੇ ਦੇ ਪਿਆਰ ਵਿਚ। ਆਧਾਰੁ = ਆਸਰਾ।

SikhNet (Spanish)Su cuerpo y su mente están imbuidos con la Verdad y su Único Soporte es el Nombre de Dios.

ਬਿਖਿਆ ਰੰਗ ਕੂੜਾਵਿਆ; ਦਿਸਨਿ ਸਭੇ ਛਾਰੁ ॥

bikhiaa rang koorraaviaa; disan sabhe chhaar |

Sant Singh KhalsaThe pleasures of corruption are false. All that is seen shall turn to ashes.
Manmohan SinghThe sinful pleasures are false. All that is apparent, turns to ashes.
Manmohan Singh (Punjabi)ਪਾਪਾਂ ਭਰੀਆਂ ਖੁਸ਼ੀਆਂ ਝੂਠੀਆਂ ਹਨ। ਸਾਰਾ ਕੁਛ ਜੋ ਨਜ਼ਰੀ ਪੈਦਾ ਹੈ ਸੁਆਹ ਹੋ ਜਾਂਦਾ ਹੈ।
Fareedkot Teekaਵਿਸ੍ਯੋਂ ਕੇ ਰੰਗ ਸਭੇ ਝੂਠੇ ਔਰ ਨਾਸਵੰਤ ਦਿਖਾਈ ਦੇਤੇ ਹੈਂ॥
Prof. Sahib Singhਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ।

ਪਦ ਅਰਥ ਬਿਖਿਆ ਰੰਗ = ਮਾਇਆ ਦੇ ਰੰਗ। ਦਿਸਨਿ = ਦਿੱਸਦੇ ਹਨ। ਛਾਰੁ = ਸੁਆਹ।

SikhNet (Spanish)Falsos son los colores de Maya; todo lo aparente ahí se vuelve ceniza.

ਹਰਿ ਅੰਮ੍ਰਿਤ ਬੂੰਦ ਸੁਹਾਵਣੀ; ਮਿਲਿ ਸਾਧੂ ਪੀਵਣਹਾਰੁ ॥

har amrit boond suhaavanee; mil saadhoo peevanahaar |

Sant Singh KhalsaThe drops of the Lord's Nectar are so beautiful! Meeting the Holy Saint, we drink these in.
Manmohan SinghBeauteous are the drops of God's Nectar. By meeting the Saint-Guru one quaffs them.
Manmohan Singh (Punjabi)ਸੁੰਦਰ ਹਨ ਵਾਹਿਗੁਰੂ ਦੇ ਆਬਿ-ਹਿਯਾਂਤ ਦੀਆਂ ਕਣੀਆਂ। ਸੰਤ-ਗੁਰਾਂ ਨੂੰ ਮਿਲ ਕੇ ਬੰਦਾ ਉਹਨਾਂ ਨੂੰ ਪਾਨ ਕਰਦਾ ਹੈ।
Fareedkot Teekaਸੋਭਨੀਕ ਹਰੀ ਨਾਮ ਅੰਮ੍ਰਿਤ ਬੂੰਦ ਹੈ ਪਰੰਤੂ ਸੰਤੋਂ ਕੋ ਮਿਲ ਕਰ ਪੀਵਣ ਵਾਲੇ ਹੋਈਤਾ ਹੈ॥
Prof. Sahib Singh(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।

ਪਦ ਅਰਥ ਸਾਧੂ = ਗੁਰੂ। ਪੀਵਣਹਾਰ = ਪੀਣ ਜੋਗਾ।

SikhNet (Spanish)El Dulce Néctar de Dios gotea en nuestras Almas por la Gracia del Guru.

ਵਣੁ ਤਿਣੁ ਪ੍ਰਭ ਸੰਗਿ ਮਉਲਿਆ; ਸੰਮ੍ਰਥ ਪੁਰਖ ਅਪਾਰੁ ॥

van tin prabh sang mauliaa; samrath purakh apaar |

Sant Singh KhalsaThe forests and the meadows are rejuvenated and refreshed with the Love of God, the All-powerful, Infinite Primal Being.
Manmohan SinghThe forests and grass blades are refreshed with the love of the omnipotent, all-pervading and infinite Lord.
Manmohan Singh (Punjabi)ਜੰਗਲ ਅਤੇ ਘਾਹ ਦੀਆਂ ਤਿੜਾਂ ਸਰਬ-ਸ਼ਕਤੀਵਾਨ, ਸਰਬ-ਵਿਆਪਕ ਅਤੇ ਅਨੰਤ ਸੁਆਮੀ ਦੇ ਪਰੇਮ ਨਾਲ ਪਰਫੁੱਲਤ ਹੁੰਦੀਆਂ ਹਨ।
Fareedkot Teekaਅਪਾਰ ਸਾਮਰਥ ਪੁਰਖੁ ਪ੍ਰਭੂ ਕੀ ਸੱਤਾ ਕੇ ਸਾਥ ਵਣ ਤ੍ਰਿਣ (ਮਉਲਿਆ) ਪ੍ਰਫੁਲਤ ਹੋ ਰਹਾ ਹੈ॥
Prof. Sahib Singhਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,

ਪਦ ਅਰਥ ਤਿਣੁ = ਘਾਹ। ਮਉਲਿਆ = ਹਰਿਆ-ਭਰਿਆ।

SikhNet (Spanish)Poderoso y sin Límite es el Señor; los bosques y los claros reverberean con Su Amor Infinito.

ਹਰਿ ਮਿਲਣੈ ਨੋ ਮਨੁ ਲੋਚਦਾ; ਕਰਮਿ ਮਿਲਾਵਣਹਾਰੁ ॥

har milanai no man lochadaa; karam milaavanahaar |

Sant Singh KhalsaMy mind yearns to meet the Lord. If only He would show His Mercy, and unite me with Himself!
Manmohan SinghTo meet God, my mind yearns through His grace He is met.
Manmohan Singh (Punjabi)ਵਾਹਿਗੁਰੂ ਨੂੰ ਭੇਟਣ ਲਈ ਮੇਰਾ ਚਿੱਤ ਤਰਸਦਾ ਹੈ। ਉਸ ਦੀ ਮਿਹਰ ਰਾਹੀਂ ਉਹ ਮਿਲਦਾ ਹੈ।
Fareedkot Teekaਹਰੀ ਕੇ ਮਿਲਣੇ ਕੋ ਬਹੁਤ ਜਨੋਂ ਕਾ ਮਨ ਚਾਹੁਤਾ ਹੈ ਪਰੰਤੂ ਸੁਭ ਕਰਮ ਮੇਲਨੇ ਵਾਲੇ ਹੈਂ॥
Prof. Sahib Singhਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ।

ਪਦ ਅਰਥ ਕਰਮਿ = ਮਿਹਰ ਨਾਲ।

SikhNet (Spanish)Añoro estar en la Presencia de Dios; por Su Gracia Lo encontraré.

ਜਿਨੀ ਸਖੀਏ ਪ੍ਰਭੁ ਪਾਇਆ; ਹੰਉ ਤਿਨ ਕੈ ਸਦ ਬਲਿਹਾਰ ॥

jinee sakhee prabh paaeaa; hnau tin kai sad balihaar |

Sant Singh KhalsaThose brides who have obtained God-I am forever a sacrifice to them.
Manmohan SinghThe fellow-maids who have obtained the Lord; unto them I am ever a sacrifice.
Manmohan Singh (Punjabi)ਜਿਹੜੀਆਂ ਸਹੇਲੀਆਂ ਸਾਹਿਬ ਨੂੰ ਪਰਾਪਤ ਹੋਈਆਂ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ।
Fareedkot Teekaਜਿਨ ਸੰਤ ਰੂਪ ਸਖੀਓਂ ਨੇ ਪ੍ਰਭੂ ਕੋ ਪਾਇਆ ਹੈ, ਤਿਨ ਕੇ ਸਦਾ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
SikhNet (Spanish)Ofrezco mi ser en sacrificio a aquéllos de mis compañeros que han obtenido a mi Bienamado.

ਨਾਨਕ. ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ॥

naanak. har jee meaa kar; sabad savaaranahaar |

Sant Singh KhalsaO Nanak, when the Dear Lord shows kindness, He adorns His bride with the Word of His Shabad.
Manmohan SinghNanak, when venerable God shows mercy He bedecks the mortal with His Name.
Manmohan Singh (Punjabi)ਨਾਨਕ, ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ ਉਹ ਪ੍ਰਾਣੀ ਨੂੰ ਆਪਣੇ ਨਾਮ ਨਾਲ ਸਸ਼ੋਭਤ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਜੀਵੋਂ ਪਰ ਦਯਾ ਕਰ ਕੇ ਗੁਰ ਸ਼ਬਦ ਸੇ ਸੁਧ ਕਰਨੇ ਵਾਲਾ ਹੈ॥
Prof. Sahib Singhਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।

ਪਦ ਅਰਥ ਮਇਆ = ਦਇਆ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Ten Misericordia, oh Señor, y alumbra mi corazón con Tu Nombre.

ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ ॥੬॥

saavan tinaa suhaaganee; jin raam naam ur haar |6|

Sant Singh KhalsaSaawan is delightful for those happy soul-brides whose hearts are adorned with the Necklace of the Lord's Name. ||6||
Manmohan SinghSawan is delightful for those happy wives whose mind is bedecked with the necklace of the Name of the pervading God.
Manmohan Singh (Punjabi)ਸਾਉਣ ਉਨ੍ਹਾਂ ਪ੍ਰਸੰਨ ਪਤਨੀਆਂ ਲਈ ਮੰਗਲਮਈ ਹੈ ਜਿਨ੍ਹਾਂ ਦਾ ਮਨ ਵਿਆਪਕ ਵਾਹਿਗੁਰੂ ਦੇ ਨਾਮ ਦੀ ਮਾਲਾ ਨਾਲ ਸਜਿਆ ਹੈ।
Fareedkot Teekaਸਾਵਣ ਪ੍ਰਤੱਖ ਸਫਲਾ ਤਿਨ ਸੁਹਾਗਣੀਓਂ ਕਾ ਹੈ ਜਿਨ੍ਹੋਂ ਨੇ ਰਾਮ ਕੇ ਨਾਮ ਕਾ ਹਾਰ ਰਿਦੈ ਮੇਂ ਧਾਰਨ ਕੀਆ ਹੈ॥
Prof. Sahib Singhਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ॥੬॥

ਪਦ ਅਰਥ ਉਰਿ = ਹਿਰਦੇ ਵਿਚ ॥੬॥

SikhNet (Spanish)El mes de Savan es un deleite para las novias dichosas, que van adornadas con las Guirnaldas del Naam, el Nombre.(6)
Shabad Guru Arjan Dev Ji Raag Maajh Ang 134

ਭਾਦੁਇ. ਭਰਮਿ ਭੁਲਾਣੀਆ; ਦੂਜੈ ਲਗਾ ਹੇਤੁ ॥

bhaadue. bharam bhulaaneea; doojai lagaa het |

Sant Singh KhalsaIn the month of Bhaadon, she is deluded by doubt, because of her attachment to duality.
Manmohan SinghIn Bhadon she, who cherishes love for another is lost in doubt.
Manmohan Singh (Punjabi)ਭਾਦੋਂ ਵਿੱਚ ਜੋ ਹੋਰਸ ਨਾਲ ਨੇਹੁੰ ਗੰਢਦੀ ਹੈ ਉਹ ਵਹਿਮ ਅੰਦਰ ਘੁੱਸੀ ਹੋਈ ਹੈ।
Fareedkot Teekaਭਾਦੋਂ ਕੇ ਮਹੀਨੇ ਦੁਆਰਾ ਕਹਤੇ ਹੈਂ: ਜੋ ਜੀਵ ਰੂਪ ਇਸਤ੍ਰੀਆਂ ਭ੍ਰਮ ਕਰ ਭੂਲੀਆਂ ਹੂਈਆਂ ਹੈਂ ਤਿਨ ਕਾ ਦ੍ਵੈਤ ਮੇਂ ਪ੍ਰੇਮ ਲਗਾ ਹੈ॥
Prof. Sahib Singh(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ।

ਪਦ ਅਰਥ ਭਾਦੁਇ = ਭਾਦਰੋਂ ਦੇ ਮਹੀਨੇ ਵਿਚ। ਭਰਮਿ = ਭਟਕਣਾ ਵਿਚ। ਭੁਲਾਣੀਆ = ਕੁਰਾਹੇ ਪੈ ਜਾਂਦੀ ਹੈ। ਹੇਤੁ = ਹਿਤ, ਪਿਆਰ।

SikhNet (Spanish)Conducido por la ilusión, en Bjadon, la dualidad nos ofusca.

ਲਖ ਸੀਗਾਰ ਬਣਾਇਆ; ਕਾਰਜਿ ਨਾਹੀ ਕੇਤੁ ॥

lakh seegaar banaaeaa; kaaraj naahee ket |

Sant Singh KhalsaShe may wear thousands of ornaments, but they are of no use at all.
Manmohan SinghThough she may make lakhs of decorations but they are not of any avail.
Manmohan Singh (Punjabi)ਭਾਵੇਂ ਉਹ ਲੱਖਾਂ ਹੀ ਹਾਰਸ਼ਿੰਗਾਰ ਬਣਾ ਲਵੇ, ਪ੍ਰੰਤੂ ਉਹ ਕਿਸੇ ਭੀ ਲਾਭ ਦੇ ਨਹੀਂ।
Fareedkot Teekaਯਦ੍ਯਪਿ (ਲਖ) ਬਹੁਤੇ ਹੀ ਸੁਭ ਗੁਣੋਂ ਕੇ ਸੀਂਗਾਰ ਕੋ ਬਨਾਇਆ ਹੈ, ਤੋ ਭੀ ਕਿਸੇ ਕੰਮ ਨਹੀਂ, ਭਾਵ ਏਹਿ ਕਿ ਸੰਬੰਧੀਓਂ ਮੇਂ ਹਿਤ ਹੋਣੇ ਤੇ ਬਿਅਰਥ ਹੈ॥
Prof. Sahib Singhਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ।

ਪਦ ਅਰਥ ਕੇਤੁ ਕਾਰਜਿ = ਕਿਸੇ ਕੰਮ ਵਿਚ।

SikhNet (Spanish)Aunque uno proponga elaborados arreglos y preparaciones, de nada sirven.

ਜਿਤੁ ਦਿਨਿ. ਦੇਹ ਬਿਨਸਸੀ; ਤਿਤੁ ਵੇਲੈ ਕਹਸਨਿ ਪ੍ਰੇਤੁ ॥

jit din. deh binasasee; tith velai kahasan pret |

Sant Singh KhalsaOn that day when the body perishes-at that time, she becomes a ghost.
Manmohan SinghThe day the body perishes at that time people call him a ghost.
Manmohan Singh (Punjabi)ਜਿਸ ਦਿਹਾੜੇ ਸਰੀਰ ਨਾਸ ਹੁੰਦਾ ਹੈ, ਵੁਸ ਵਕਤ ਲੋਕੀਂ ਉਸਨੂੰ ਭੂਤ ਆਖਦੇ ਹਨ।
Fareedkot Teekaਜਿਸ ਦਿਨ ਸਰੀਰ (ਬਿਨਸਸੀ) ਅਭਾਵ ਹੂਆ ਉਸੀ ਸਮੇਂ ਮੇਂ ਪ੍ਰੇਤ ਕਹੇਂਗੇ, ਭਾਵ ਮੁਰਦੇ ਕੀ ਪ੍ਰੇਤ ਸੰਗ੍ਯਾ ਹੈ॥
Prof. Sahib Singhਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ)।

ਪਦ ਅਰਥ ਜਿਤੁ = ਜਿਸ ਵਿਚ। ਦਿਨਿ = ਦਿਨ ਵਿਚ। ਦੇਹ = ਸਰੀਰ। ਕਹਸਨਿ = ਆਖਣਗੇ। ਬਿਨਸਸੀ = ਬਿਨਸੇਗੀ। ਪ੍ਰੇਤ = ਗੁਜ਼ਰ ਚੁਕਿਆ, ਅਪਵਿਤ੍ਰ।

SikhNet (Spanish)El cuerpo se muere y el Alma toma la forma de fantasma.

ਪਕੜਿ ਚਲਾਇਨਿ ਦੂਤ ਜਮ; ਕਿਸੈ. ਨ ਦੇਨੀ ਭੇਤੁ ॥

pakarr chalaaein doot jam; kisai. na denee bhet |

Sant Singh KhalsaThe Messenger of Death seizes and holds her, and does not tell anyone his secret.
Manmohan SinghThe couriers of death seize and dispatch the soul and acquaint none with the secret.
Manmohan Singh (Punjabi)ਮੌਤ ਦੇ ਫ਼ਰਿਸ਼ਤੇ ਰੂਹ ਨੂੰ ਫੜ ਕੇ ਟੋਰ ਦਿੰਦੇ ਹਨ ਅਤੇ ਮਰਮ ਕਿਸੇ ਨੂੰ ਭੀ ਨਹੀਂ ਦਸਦੇ।
Fareedkot Teekaਮੰਦ ਕਰਮੀਓਂ ਕੋ ਜਮਦੂਤ ਪਕੜ ਕਰ ਜਮ ਪੁਰੀ ਕੋ ਤੋਰੈਂਗੇ ਕਿਸੀ ਕੋ ਭੇਦ ਨਹੀਂ ਦੇਵੇਂਗੇ॥
Prof. Sahib Singhਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ)।

ਪਦ ਅਰਥ ਪਕੜਿ = ਫੜ ਕੇ। ਨ ਦੇਨੀ = ਨਹੀਂ ਦੇਂਦੇ, ਨ ਦੇਨਿ।

SikhNet (Spanish)¿Quién puede aliviar al Alma, atrapada en las garras de la muerte?

ਛਡਿ ਖੜੋਤੇ ਖਿਨੈ ਮਾਹਿ; ਜਿਨ ਸਿਉ ਲਗਾ ਹੇਤੁ ॥

chhadd kharrote khinai maeh; jin siau lagaa het |

Sant Singh KhalsaAnd her loved ones-in an instant, they move on, leaving her all alone.
Manmohan SinghThey, with whom man is in love leave him in an instant and stand aside.
Manmohan Singh (Punjabi)ਜਿਨ੍ਹਾਂ ਨਾਲ ਇਨਸਾਨ ਦਾ ਪਿਆਰ ਹੈ, ਇਕ ਮੁਹਤ ਵਿੱਚ ਉਸ ਨੂੰ ਤਿਆਗ ਕੇ ਪਰੇਡੇ ਜਾ ਖੜਦੇ ਹਨ।
Fareedkot Teekaਜਿਨ ਸੰਬੰਧੀਓਂ ਕੇ ਸਾਥ ਪ੍ਰੇਮ ਲਗਾ ਹੈ ਵਹੁ ਏਕ ਖਿਨ ਮਹਿ ਮਮਤਾ ਛੋਡ ਕਰ ਭਿੰਨ ਖੜੋਤੇ ਹੋਵੇਂਗੇ॥
Prof. Sahib Singh(ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ।
SikhNet (Spanish)En un abrir y cerrar de ojos, los seres que uno ha amado lo desconocen.

ਹਥ ਮਰੋੜੈ ਤਨੁ ਕਪੇ; ਸਿਆਹਹੁ ਹੋਆ ਸੇਤੁ ॥

hath marorrai tan kape; siaahahu hoaa set |

Sant Singh KhalsaShe wrings her hands, her body writhes in pain, and she turns from black to white.
Manmohan SinghHe wrings his hands (tantalises) his body reels in pain and changes from black to white.
Manmohan Singh (Punjabi)ਉਹ ਆਪਣੇ ਹੱਥ ਨਪੀੜਦਾ ਝੁਰਦਾ ਹੈ, ਉਸ ਦੀ ਦੇਹਿ ਦਰਦ ਵਿੱਚ ਕੰਬਦੀ ਹੈ ਤੇ ਉਹ ਕਾਲੇ ਤੋਂ ਚਿੱਟਾਂ ਹੋ ਜਾਂਦਾ ਹੈ।
Fareedkot Teekaਜੀਵ ਹਾਥ ਮਲੇਗਾ ਸਰੀਰ ਜਮ ਕੇ ਭੈ ਕਰ (ਕਪੇ) ਕਾਂਪੇਗਾ ਵਾ ਤਨ ਖੜਗਾਦਿਕੋਂ ਕਰ (ਕਪੈ) ਕਾਟਤੇ ਹੈਂ ਰੰਗ ਸਿਆਹ ਹੋਤਾ ਹੈ, ਪੁਨਾ ਭੈ ਕਰ ਸੁਪੈਦ ਹੋਤਾ ਹੈ॥
Prof. Sahib Singh(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ)।

ਪਦ ਅਰਥ ਕਪੇ = ਕੱਪੀਦਾ ਹੈ। ਸਿਆਹਹੁ = ਕਾਲੇ (ਰੰਗ) ਤੋਂ। ਸੇਤੁ = ਚਿੱਟਾ।

SikhNet (Spanish)En la muerte su cuerpo se retuerce de angustia y su cara obscurece de remordimiento.

ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ॥

jehaa beejai so lunai; karamaa sandarraa khet |

Sant Singh KhalsaAs she has planted, so does she harvest; such is the field of karma.
Manmohan SinghAs the man sows so does he reap. Such is the field of actions.
Manmohan Singh (Punjabi)ਜੇਹੋ ਜੇਹਾ ਇਨਸਾਨ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ, ਐਹੋ ਜੇਹੀ ਹੈ ਪੈਲੀ ਅਮਲਾ ਦੀ।
Fareedkot Teekaਜੈਸਾ ਕਰਮ ਕਰਤਾ ਹੈ ਤੈਸਾ ਫਲ ਭੋਗਤਾ ਹੈ ਇਹ ਸਰੀਰ ਕਰਮੋਂ ਕਾ ਖੇਤ ਹੈ॥
Prof. Sahib Singhਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ)।

ਪਦ ਅਰਥ ਲੂਣੈ = ਵੱਢਦਾ ਹੈ। ਖੇਤੁ = ਪੈਲੀ। ਸੰਦੜਾ = ਦਾ।

SikhNet (Spanish)En la dimensión del Karma, cada acción hecha trae inexorablemente su consecuencia.

ਨਾਨਕ ਪ੍ਰਭ ਸਰਣਾਗਤੀ; ਚਰਣ ਬੋਹਿਥ. ਪ੍ਰਭ ਦੇਤੁ ॥

naanak prabh saranaagatee; charan bohith. prabh det |

Sant Singh KhalsaNanak seeks God's Sanctuary; God has given him the Boat of His Feet.
Manmohan SinghNanak has sought the Lord's protection. The Master has given him the boat of His feet to cross the world-ocean.
Manmohan Singh (Punjabi)ਨਾਨਕ ਨੇ ਸੁਆਮੀ ਦੀ ਪਨਾਹ ਲਈ ਹੈ। ਮਾਲਕ ਨੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਉਸ ਨੂੰ ਆਪਣੇ ਚਰਨਾਂ ਦਾ ਜਹਾਜ ਦਿੱਤਾ ਹੈ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਕੀ ਸਰਣ ਕੋ ਪ੍ਰਾਪਤ ਹੋਏ ਹੈਂ ਤਿਨ ਕੋ ਸੋ ਪ੍ਰਭੂ ਚਰਣੋਂ ਰੂਪੀ ਜਹਾਜ ਦੇਤਾ ਹੈ॥
Prof. Sahib Singhਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ

ਪਦ ਅਰਥ ਬੋਹਿਥ = ਜਹਾਜ਼।

SikhNet (Spanish)Nanak ha buscado la Protección de Dios y el Maestro le ha dado el Barco de Sus Pies de Loto para cruzar el mar de las existen­cias.

ਸੇ ਭਾਦੁਇ. ਨਰਕਿ ਨ ਪਾਈਅਹਿ; ਗੁਰੁ ਰਖਣ ਵਾਲਾ ਹੇਤੁ ॥੭॥

se bhaadue. narak na paaeeeh; gur rakhan vaalaa het |7|

Sant Singh KhalsaThose who love the Guru, the Protector and Savior, in Bhaadon, shall not be thrown down into hell. ||7||
Manmohan SinghThey, who enshrine affection for the Guru, the saviour, are not consigned to hell in the month of Bhadon.
Manmohan Singh (Punjabi)ਜੋ ਬਚਾਉਣਹਾਰ ਗੁਰਾਂ ਨੂੰ ਪਿਆਰ ਕਰਦੇ ਹਨ। ਉਹ ਭਾਦੋਂ ਦੇ ਮਹੀਨੇ ਅੰਦਰ ਦੋਜਖ਼ ਵਿੱਚ ਨਹੀਂ ਪਾਏ ਜਾਂਦੇ।
Fareedkot Teekaਭਾਦੋਂ ਦੁਆਰਾ ਕਹਤੇ ਹੈਂ: ਜਿਨ ਕੇ ਪ੍ਰੇਮ ਕੋ ਗੁਰੂ ਰਖਣ ਵਾਲਾ ਹੈ, ਸੋ ਨਰਕ ਮੇਂ ਨਹੀਂ ਪਾਈਤੇ ਹੈਂ॥੭॥
Prof. Sahib Singhਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ ॥੭॥

ਪਦ ਅਰਥ ਨਾ ਪਾਈਅਹਿ = ਨਹੀਂ ਪਾਏ ਜਾਂਦੇ। ਹੇਤੁ = ਹਿਤੂ, ਪਿਆਰ ਕਰਨ ਵਾਲਾ ॥੭॥

SikhNet (Spanish)En el mes de Bhadon, aquéllos que enaltecen al Guru, el Salvador, en su corazón, no sentirán las agonías de la oscuridad. (7)
Shabad Guru Arjan Dev Ji Raag Maajh Ang 134 - 135

ਅਸੁਨਿ. ਪ੍ਰੇਮ ਉਮਾਹੜਾ; ਕਿਉ ਮਿਲੀਐ ਹਰਿ ਜਾਇ ॥

asun. prem umaaharraa; kiau mileeai har jaae |

Sant Singh KhalsaIn the month of Assu, my love for the Lord overwhelms me. How can I go and meet the Lord?
Manmohan SinghIn Assu the Lord's love is over-flowing from within me. How shall I go and meet God?
Manmohan Singh (Punjabi)ਅੱਸੂ ਵਿੱਚ ਪ੍ਰਭੂ ਦੀ ਪ੍ਰੀਤ ਮੇਰੇ ਅੰਦਰੋਂ ਉਛਲ ਉਛਲ ਕੇ ਪੈ ਰਹੀ ਹੈ। ਮੈਂ ਕਿਸ ਤਰ੍ਹਾਂ ਜਾ ਕੇ ਵਾਹਿਗੁਰੂ ਨੂੰ ਮਿਲਾ?
Fareedkot Teekaਅਸੂ ਦੁਆਰਾ ਕਹਤੇ ਹੈਂ: ਪ੍ਰੇਮ ਕਾ ਉਤਸਾਹੁ ਹੂਆ ਹੈ ਕਿ ਸਤਸੰਗ ਮੇਂ ਜਾ ਕਰ, ਹੇ ਹਰੀ! ਤੇਰੇ ਕੋ ਕਿਉਂ ਕਰ ਮਿਲੀਐ?
Prof. Sahib Singhਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ।

ਪਦ ਅਰਥ ਅਸੁਨਿ = ਅੱਸੂ ਵਿਚ। ਉਮਾਹੜਾ = ਉਛਾਲਾ। ਜਾਇ = ਜਾ ਕੇ। ਕਿਉਂ = ਕਿਵੇਂ? ਕਿਸੇ ਨ ਕਿਸੇ ਤਰ੍ਹਾਂ।

SikhNet (Spanish)En el mes de Assu el Amor del Señor rebosa en mi corazón.

ਮਨਿ ਤਨਿ ਪਿਆਸ ਦਰਸਨ ਘਣੀ; ਕੋਈ ਆਣਿ ਮਿਲਾਵੈ ਮਾਇ ॥

man tan piaas darasan ghanee; koee aan milaavai maae |

Sant Singh KhalsaMy mind and body are so thirsty for the Blessed Vision of His Darshan. Won't someone please come and lead me to him, O my mother.
Manmohan SinghWithin my mind and body is the great thirst for the Lord's sight. Let some one come and cause me to meet Him, O mother!
Manmohan Singh (Punjabi)ਮੇਰੀ ਆਤਮਾ ਦੇ ਦੇਹਿ ਅੰਦਰ ਸਾਹਿਬ ਦੇ ਦੀਦਾਰ ਦੀ ਬਹੁਤੀ ਤ੍ਰੇਹ ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮਾਤਾ!
Fareedkot Teekaਹੇ (ਮਾਇ) ਸੰਤ ਜਨੋਂ! ਮਨ ਤਨ ਬੀਚ ਦਰਸਨ ਕੀ ਬਹੁਤ ਚਾਹ ਹੈ ਕੋਈ (ਆਣਿ) ਲਿਆ ਕਰ ਮਿਲਾਵੇ॥
Prof. Sahib Singhਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ।

ਪਦ ਅਰਥ ਮਨਿ = ਮਨ ਵਿਚ। ਤਨਿ = ਸਰੀਰ ਵਿਚ। ਘਣੀ = ਬਹੁਤ। ਆਣਿ = ਲਿਆ ਕੇ। ਮਾਇ = ਹੇ ਮਾਂ!

SikhNet (Spanish)Inmenso es mi deseo de tener el Darshan de Su Presencia, oh mi madre, ¿cómo Lo encontraré?

ਸੰਤ ਸਹਾਈ ਪ੍ਰੇਮ ਕੇ; ਹਉ. ਤਿਨ ਕੈ ਲਾਗਾ ਪਾਇ ॥

sant sahaaee prem ke; hau. tin kai laagaa paae |

Sant Singh KhalsaThe Saints are the helpers of the Lord's lovers; I fall and touch their feet.
Manmohan SinghThe saints are my helpers in my love march. I fall at their feet.
Manmohan Singh (Punjabi)ਮੇਰੀ ਪ੍ਰੀਤ ਦੀ ਮੰਜਲ ਅੰਦਰ ਸਾਧੂ ਮੇਰੇ ਸਹਾਇਕ ਹਨ। ਮੈਂ ਉਨ੍ਹਾਂ ਦੇ ਪੈਰੀ ਪੈਦਾ ਹਾਂ।
Fareedkot Teekaਜੋ ਪ੍ਰੇਮ ਕੇ ਸਹਾਇਕ ਸੰਤ ਜਨ ਹੈਂ, ਮੈਂ ਤਿਨ ਕੀ ਚਰਣੀ ਲਾਗਤਾ ਹੂੰ॥
Prof. Sahib Singh(ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ।

ਪਦ ਅਰਥ ਹਉ = ਮੈਂ! ਤਿਨ ਕੈ ਪਾਇ = ਉਹਨਾਂ ਦੀ ਚਰਨੀਂ।

SikhNet (Spanish)¿Quién me puede guiar hacia Él? Los Santos son mi soporte en el camino; oh, ¡permite que me postre a Sus Pies!

ਵਿਣੁ ਪ੍ਰਭ. ਕਿਉ ਸੁਖੁ ਪਾਈਐ; ਦੂਜੀ ਨਾਹੀ ਜਾਇ ॥

vin prabh. kiau sukh paaeeai; doojee naahee jaae |

Sant Singh KhalsaWithout God, how can I find peace? There is nowhere else to go.
Manmohan SinghWithout the Lord how can peace be obtained? There is no place besides.
Manmohan Singh (Punjabi)ਸੁਆਮੀ ਦੇ ਬਗੈਰ ਆਰਾਮ ਕਿਸ ਤਰ੍ਰਾਂ ਪਾਇਆ ਜਾ ਸਕਦਾ ਹੈ? ਹੋਰ ਕੋਈ ਜਗ੍ਰਾ ਹੈ ਹੀ ਨਹੀਂ।
Fareedkot Teekaਪਰਮੇਸ੍ਵਰ ਸੇ ਬਿਨਾਂ ਕੈਸੇ ਸੁਖ ਪਾਈਏ ਕਿਉਂਕਿ ਉਸ ਸੇ ਬਿਨਾਂ ਸੁਖਦਾਯਕ ਔਰ ਕੋਈ ਜਗਾ ਨਹੀਂ॥
Prof. Sahib Singh(ਹੇ ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ।

ਪਦ ਅਰਥ ਜਾਇ = ਥਾਂ।

SikhNet (Spanish)Sin el Señor no hay paz, no hay refugio.

ਜਿੰਨੑੀ ਚਾਖਿਆ ਪ੍ਰੇਮ ਰਸੁ; ਸੇ ਤ੍ਰਿਪਤਿ ਰਹੇ ਆਘਾਇ ॥

jinaee chaakhiaa prem ras; se tripat rahe aaghaae |

Sant Singh KhalsaThose who have tasted the sublime essence of His Love, remain satisfied and fulfilled.
Manmohan SinghThey, who have tasted the ambrosia of love, remain sated and satiated.
Manmohan Singh (Punjabi)ਜਿਨ੍ਹਾਂ ਨੇ ਪ੍ਰੀਤ ਦਾ ਅੰਮ੍ਰਿਤ ਪਾਨ ਕੀਤਾ ਹੈ, ਉਹ ਰਜੇ ਅਤੇ ਧ੍ਰਾਪੇ ਰਹਿੰਦੇ ਹਨ।
Fareedkot Teekaਜਿਨ੍ਹੋਂ ਨੇ ਪ੍ਰੇਮ ਕਾ ਰਸ ਚਾਖਿਆ ਹੈ ਸੇ ਲੋਕ ਪ੍ਰਲੋਕ ਕੇ ਪਦਾਰਥਾਂ ਸੇ ਤ੍ਰਿਪਤਿ ਹੂਏ ਹੈਂ॥
Prof. Sahib Singhਜਿਨ੍ਹਾਂ (ਵਡ-ਭਾਗੀਆਂ) ਨੇ ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ, ਮਾਇਆ ਵੱਲੋਂ) ਉਹ ਰੱਜ ਜਾਂਦੇ ਹਨ,

ਪਦ ਅਰਥ ਰਸੁ = ਸੁਆਦ, ਆਨੰਦ। ਰਹੇ ਆਘਾਇ = ਰੱਜ ਗਏ, ਤ੍ਰਿਸ਼ਨਾ ਪੋਹ ਨਹੀਂ ਸਕਦੀ।

SikhNet (Spanish)Aquéllos que han probado el Néctar del Amor Divino son saciados y quedan satisfechos.

ਆਪੁ ਤਿਆਗਿ ਬਿਨਤੀ ਕਰਹਿ; ਲੇਹੁ ਪ੍ਰਭੂ ਲੜਿ ਲਾਇ ॥

aap tiaag binatee kareh; lehu prabhoo larr laae |

Sant Singh KhalsaThey renounce their selfishness and conceit, and they pray, "God, please attach me to the hem of Your robe."
Manmohan SinghStilling their self-conceit, they make the supplication, O Lord, attach us to Thine skirt".
Manmohan Singh (Punjabi)ਸਵੈ-ਹੰਗਤਾ ਨੂੰ ਨਵਿਰਤ ਕਰਕੇ, ਉਹ ਪ੍ਰਾਰਥਨਾ ਕਰਦੇ ਹਨ, ਹੇ ਸੁਆਮੀ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ।
Fareedkot Teekaਹੰਕਾਰ ਕੋ ਮਾਰ ਕਰ ਐਸੇ ਬੇਨਤੀ ਕਰਤੇ ਹੈਂ ਕਿ ਹੇ ਪ੍ਰਭੂ ਅਪਨੇ ਲੜ ਲਗਾਇ ਲੈ॥
Prof. Sahib Singhਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ-ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ।

ਪਦ ਅਰਥ ਆਪੁ = ਆਪਾ-ਭਾਵ। ਲੜਿ = ਲੜ ਵਿਚ, ਪੱਲੇ।

SikhNet (Spanish)Ellos dejan de estar interesados en su auto imagen y sólo rezan para estar siempre con Dios.

ਜੋ ਹਰਿ ਕੰਤਿ ਮਿਲਾਈਆ; ਸਿ ਵਿਛੁੜਿ. ਕਤਹਿ ਨ ਜਾਇ ॥

jo har kant milaaeea; si vichhurr. kateh na jaae |

Sant Singh KhalsaThose whom the Husband Lord has united with Himself, shall not be separated from Him again.
Manmohan SinghThey, whom God the Spouse, has united with Himself, neither separate nor go anywhere else.
Manmohan Singh (Punjabi)ਜਿਹੜੀਆਂ ਭਗਵਾਨ ਪਤੀ ਨੇ ਆਪਣੇ ਨਾਲ ਮਿਲਾ ਲਈਆਂ ਹਨ ਉਹ ਕਦੇ ਭੀ ਜੂਦਾ ਹੋ ਕੇ ਹੋਰ ਕਿਧਰੇ ਨਹੀਂ ਜਾਂਦੀਆਂ।
Fareedkot Teekaਜੋ ਹਰੀ ਕੰਤ ਨੇ ਆਪਨੇ ਸਾਥ ਮਿਲਾਇਆ ਹੈ, ਸੋ ਕਹੀਂ ਵਿਛੁੜਿ ਨਹੀਂ ਜਾਤੀਆਂ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ,

ਪਦ ਅਰਥ ਕੰਤਿ = ਕੰਤ ਨੇ। ਕਤਹਿ = ਕਿਸੇ ਹੋਰ ਥਾਂ।

SikhNet (Spanish)La persona a quien Dios ha unido Consigo Mismo, nunca se separará de Él ni buscará a alguien más.

ਪ੍ਰਭ ਵਿਣੁ ਦੂਜਾ ਕੋ ਨਹੀ; ਨਾਨਕ ਹਰਿ ਸਰਣਾਇ ॥

prabh vin doojaa ko nahee; naanak har saranaae |

Sant Singh KhalsaWithout God, there is no other at all. Nanak has entered the Sanctuary of the Lord.
Manmohan SinghWithout the Lord there is no other second. Nanak has entered God's sanctuary.
Manmohan Singh (Punjabi)ਸਾਹਿਬ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਨਾਨਕ ਨੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਤੇ ਬਿਨਾਂ ਦੂਜਾ ਕੋਈ ਨਹੀਂ ਤਾਂ ਤੇ ਹਰੀ ਕੀ ਸਰਣ ਲਈ ਹੈ॥
Prof. Sahib Singh(ਕਿਉਂਕਿ) ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ) ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ।
SikhNet (Spanish)Sin Dios, no hay ningún otro; Nanak ha entrado en Su Santuario.

ਅਸੂ ਸੁਖੀ ਵਸੰਦੀਆ; ਜਿਨਾ. ਮਇਆ ਹਰਿ ਰਾਇ ॥੮॥

asoo sukhee vasandeea; jinaa. meaa har raae |8|

Sant Singh KhalsaIn Assu, the Lord, the Sovereign King, has granted His Mercy, and they dwell in peace. ||8||
Manmohan SinghIn Assu they, on whom is the grace of God the King dwell in peace.
Manmohan Singh (Punjabi)ਅੱਸੂ ਵਿੱਚ ਜਿਨ੍ਹਾਂ ਉਤੇ ਵਾਹਿਗੁਰੂ ਪਾਤਸ਼ਾਹ ਦੀ ਮਿਹਰ ਹੈ, ਉਹ ਆਰਾਮ ਅੰਦਰ ਰਹਿੰਦੀਆਂ ਹਨ।
Fareedkot Teekaਜਿਨ ਕੋ ਹਰੀ ਰਾਜਾ ਕੀ ਦਯਾ ਹੈ, ਸੋ ਅਸੂ ਮੇਂ ਸੁਖੀ ਵਸਦੀਆਂ ਹੈਂ॥੮॥
Prof. Sahib Singhਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ। ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ॥੮॥

ਪਦ ਅਰਥ ਮਇਆ = ਮਿਹਰ ॥੮॥

SikhNet (Spanish)En Assu los que sienten el Deleite del Amor de Dios, el Rey, viven en Dicha y en Paz. (8)
Shabad Guru Arjan Dev Ji Raag Maajh Ang 135

ਕਤਿਕਿ ਕਰਮ ਕਮਾਵਣੇ; ਦੋਸੁ. ਨ ਕਾਹੂ ਜੋਗੁ ॥

katik karam kamaavane; dos. na kaahoo jog |

Sant Singh KhalsaIn the month of Katak, do good deeds. Do not try to blame anyone else.
Manmohan SinghIn Katak do thou Good deeds. It is not advisable to impute blame to any other.
Manmohan Singh (Punjabi)ਕੱਤਕ ਵਿੱਚ ਤੂੰ ਚੰਗੇ ਅਮਲ ਕਰ। ਕਿਸੇ ਹੋਰ ਉਤੇ ਇਲਜਾਮ ਲਾਉਣਾ ਮੁਨਾਸਬ ਨਹੀਂ।
Fareedkot Teekaਕੱਤਕ ਦੁਆਰੇ ਕਹਤੇ ਹੈਂ: ਜੈਸੇ ਜੀਵ ਕਰਮ ਕਮਾਵਣੇ ਕਰਤਾ ਹੈ, ਤੈਸੇ ਫਲ ਭੋਗਤਾ ਹੈ ਕਿਸੀ ਕੋ ਦੋਸ਼ ਦੇਣਾ ਜੋਗ ਨਹੀਂ॥
Prof. Sahib Singhਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ।

ਪਦ ਅਰਥ ਕਤਿਕਿ = ਕੱਤਕ (ਦੀ ਠੰਡੀ ਬਹਾਰ) ਵਿਚ। ਕਾਹੂ ਜੋਗੁ = ਕਿਸੇ ਦੇ ਜ਼ਿੰਮੇ, ਕਿਸੇ ਦੇ ਮੱਥੇ।

SikhNet (Spanish)En Kartik, realiza las buenas acciones, y no culpes a los demás por tus desgracias,

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥

paramesar te bhuliaan viaapan sabhe rog |

Sant Singh KhalsaForgetting the Transcendent Lord, all sorts of illnesses are contracted.
Manmohan SinghBy forgetting the supreme Lord, all the ailments cling to the man.
Manmohan Singh (Punjabi)ਪਾਰਬ੍ਰਹਿਮ ਨੂੰ ਭੁਲਾਉਣ ਕਰਕੇ ਇਨਸਾਨ ਨੂੰ ਸਾਰੀਆਂ ਬੀਮਾਰੀਆਂ ਚਿਮੜ ਜਾਂਦੀਆਂ ਹਨ।
Fareedkot Teekaਪਰਮੇਸ੍ਵਰ ਸੇ ਭੂਲਿਆਂ ਹੋਇਆਂ ਕੋ ਸੰਪੂਰਨ ਰੋਗ ਆਨ ਕਰ ਲਗਤੇ ਹੈਂ॥
Prof. Sahib Singhਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ।

ਪਦ ਅਰਥ ਵਿਆਪਨਿ = ਜ਼ੋਰ ਪਾ ਲੈਂਦੇ ਹਨ।

SikhNet (Spanish)pues, todas las desgracias vienen por olvidarse de Dios.

ਵੇਮੁਖ ਹੋਏ ਰਾਮ ਤੇ; ਲਗਨਿ ਜਨਮ ਵਿਜੋਗ ॥

vemukh hoe raam te; lagan janam vijog |

Sant Singh KhalsaThose who turn their backs on the Lord shall be separated from Him and consigned to reincarnation, over and over again.
Manmohan SinghThe non-believers in the Omnipresent Lord suffer separation from Him, birth after birth.
Manmohan Singh (Punjabi)ਸਰਬ-ਵਿਆਪਕ ਸੁਆਮੀ ਵਿੱਚ ਭਰੋਸਾ ਨਾਂ ਰਖਣ ਵਾਲੇ ਉਸ ਨਾਲੋਂ ਜਨਮ ਜਨਮਾਤ੍ਰਾਂ ਲਈ ਵਿਛੜ ਜਾਂਦੇ ਹਨ।
Fareedkot Teekaਜੋ ਰਾਮ ਤੇ ਵੇਮੁਖ ਹੋਏ ਹੈਂ ਤਿਨ ਕੋ ਜਨਮ ਕਰ ਵਿਛੋੜੇ ਸੇ ਦੁਖ ਲਗਤੇ ਹੈਂ॥
Prof. Sahib Singhਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ।

ਪਦ ਅਰਥ ਰਾਮ ਤੇ = ਰੱਬ ਤੋਂ। ਲਗਨਿ = ਲੱਗ ਜਾਂਦੇ ਹਨ। ਜਨਮ ਵਿਜੋਗ = ਜਨਮਾਂ ਦੇ ਵਿਛੋੜੇ, ਲੰਮੇ ਵਿਛੋੜੇ।

SikhNet (Spanish)Los que le dan la espalda a Dios, sufren la separación vida tras vida.

ਖਿਨ ਮਹਿ ਕਉੜੇ ਹੋਇ ਗਏ; ਜਿਤੜੇ ਮਾਇਆ ਭੋਗ ॥

khin meh kaurre hoe ge; jitarre maaeaa bhog |

Sant Singh KhalsaIn an instant, all of Maya's sensual pleasures turn bitter.
Manmohan SinghIn an instant all the pleasures of wealth become bitter.
Manmohan Singh (Punjabi)ਇਕ ਮੁਹਤ ਵਿੱਚ ਧਨ ਦੌਲਤ ਦੇ ਸਾਰੇ ਰੰਗ ਰਸ ਤਲਖ ਹੋ ਜਾਂਦੇ ਹਨ।
Fareedkot Teekaਜਿਤਨੇ ਮਾਇਆ ਕੇ ਭੋਗ ਮੀਠੇ ਮਾਨਤਾ ਥਾ, ਸੋ ਖਿਨ ਮੇਂ ਅੰਤ ਕਾਲ ਸਮੇਂ (ਕਉੜੇ) ਦੁਖਦਾਈ ਹੋ ਗਏ॥
Prof. Sahib Singhਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ,

ਪਦ ਅਰਥ ਮਾਇਆ ਭੋਗ = ਮਾਇਆ ਦੀਆਂ ਮੌਜਾਂ, ਦੁਨੀਆ ਦੇ ਐਸ਼।

SikhNet (Spanish)Amargo se vuelve el sabor de los placeres sensoriales en un abrir y cerrar de ojos.

ਵਿਚੁ. ਨ ਕੋਈ ਕਰਿ ਸਕੈ; ਕਿਸ ਥੈ ਰੋਵਹਿ ਰੋਜ ॥

vich. na koee kar sakai; kis thai roveh roj |

Sant Singh KhalsaNo one can then serve as your intermediary. Unto whom can we turn and cry?
Manmohan SinghFor them none can play the role of an intermediary. Before whom shall they daily bewail?
Manmohan Singh (Punjabi)ਉਨ੍ਹਾਂ ਲਈ ਕੋਈ ਭੀ ਵਿਚੋਲਗੀ ਨਹੀਂ ਕਰ ਸਕਦਾ। ਉਹ ਨਿਤਾ ਪ੍ਰਤੀ ਕੀਹਦੇ ਮੂਹਰੇ ਜਾ ਕੇ ਵਿਰਲਾਪ ਕਰਨਗੇ?
Fareedkot Teekaਔਰ ਮਿਲਾਪ ਮੇਂ (ਵਿਚੁ ਨ) ਵਿਚੋਲਪਨਾ ਕੋਈ ਨਹੀਂ ਕਰ ਸਕਤਾ, ਕਿਸ ਕੇ ਪਾਸ (ਰੋਜ) ਹਮੇਸ ਵਾ ਰੋਣਾ ਰੋਈਏ॥
Prof. Sahib Singh(ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ।

ਪਦ ਅਰਥ ਵਿਚੁ = ਵਿਚੋਲਾ ਪਨ। ਕਿਸ ਥੈ = (ਹੋਰ) ਕਿਸ ਕੋਲ? ਰੋਜ = ਨਿਤ, ਹਰ ਰੋਜ਼।

SikhNet (Spanish)¿A quién podemos acudir? Nada sirve.

ਕੀਤਾ. ਕਿਛੂ ਨ ਹੋਵਈ; ਲਿਖਿਆ ਧੁਰਿ ਸੰਜੋਗ ॥

keetaa. kichhoo na hovee; likhiaa dhur sanjog |

Sant Singh KhalsaBy one's own actions, nothing can be done; destiny was pre-determined from the very beginning.
Manmohan SinghNothing can be done by man's doing. In the very beginning the destiny was recorded.
Manmohan Singh (Punjabi)ਆਦਮੀ ਦੇ ਕਰਨ ਨਾਲ ਕੁਝ ਭੀ ਨਹੀਂ ਹੋ ਸਕਦਾ, ਐਨ ਆਰੰਭ ਵਿੱਚ ਹੀ ਕਿਸਮਤ ਲਿਖੀ ਗਈ ਸੀ।
Fareedkot Teekaਅਪਨਾ ਕੀਆ ਹੂਆ ਕਿਛੁ ਨਹੀਂ ਹੋਤਾ ਸੰਜੋਗ ਵਿਜੋਗ ਧੁਰ ਸੇ ਹੀ ਲਿਆ ਗਯਾ ਹੈ॥
Prof. Sahib Singh(ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ।

ਪਦ ਅਰਥ ਕੀਤਾ = ਆਪਣਾ ਕੀਤਾ। ਧੁਰਿ = ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਤੋਂ।

SikhNet (Spanish)Lo que es el Decreto Divino, viene a pasar; ¿qué puede hacer el mortal?

ਵਡਭਾਗੀ ਮੇਰਾ ਪ੍ਰਭੁ ਮਿਲੈ; ਤਾਂ ਉਤਰਹਿ ਸਭਿ ਬਿਓਗ ॥

vaddabhaagee meraa prabh milai; taan utareh sabh biog |

Sant Singh KhalsaBy great good fortune, I meet my God, and then all pain of separation departs.
Manmohan SinghThrough the greatest good luck my Lord is met. Then do all the pangs of separation depart.
Manmohan Singh (Punjabi)ਭਾਰੇ ਚੰਗੇ ਕਰਮਾਂ ਰਾਹੀਂ ਮੇਰਾ ਮਾਲਕ ਮਿਲਦਾ ਹੈ। ਤਦ ਵਿਛੋੜੇ ਦੇ ਦੁਖੜੇ ਸਮੂਹ ਦੂਰ ਹੋ ਜਾਂਦੇ ਹਨ।
Fareedkot Teekaਜਬ ਵੱਡੇ ਭਾਗੋਂ ਕਰ ਮੇਰਾ ਪ੍ਰਭੂ ਮਿਲਤਾ ਹੈ ਤਬ ਵਿਛੋੜੇ ਕੇ ਦੁਖ ਮਿਟ ਜਾਤੇ ਹੈਂ॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singh(ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਬਿਓਗ = ਵਿਛੋੜੇ ਦੇ ਦੁੱਖ।

SikhNet (Spanish)Todas sus aflicciones cesan, si por la buena fortuna encuentra al Señor.

ਨਾਨਕ ਕਉ. ਪ੍ਰਭ ਰਾਖਿ ਲੇਹਿ; ਮੇਰੇ ਸਾਹਿਬ ਬੰਦੀ ਮੋਚ ॥

naanak kau. prabh raakh lehi; mere saahib bandee moch |

Sant Singh KhalsaPlease protect Nanak, God; O my Lord and Master, please release me from bondage.
Manmohan SinghDo Thou protect Nanak, O my Lord Master, the fetter cutter.
Manmohan Singh (Punjabi)ਤੂੰ ਨਾਨਕ ਦੀ ਰਖਿਆ ਕਰ, ਹੇ ਮੇਰੀਆਂ ਬੇੜੀਆਂ ਕੱਟਣ ਵਾਲੇ ਸੁਆਮੀ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਸਾਹਿਬ! ਤੂੰ ਵਾਸਨਾ ਰੂਪੀ (ਬੰਦੀ ਮੋਚ) ਬੇੜੀ ਕਾਟ ਕੇ ਰਾਖ ਲੇਹੁ॥
Prof. Sahib Singh(ਨਾਨਕ ਦੀ ਤਾਂ ਇਹੀ ਬੇਨਤੀ ਹੈ-) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ।

ਪਦ ਅਰਥ ਕਉ = ਨੂੰ। ਪ੍ਰਭੂ = ਹੇ ਪ੍ਰਭੂ! ਬੰਦੀ ਮੋਚ = ਹੇ ਕੈਦ ਤੋਂ ਛੁਡਾਣ ਵਾਲੇ!

SikhNet (Spanish)Esta es la oración de Nanak, oh Señor, Emancipador de todos, protégeme.

ਕਤਿਕ ਹੋਵੈ ਸਾਧਸੰਗੁ; ਬਿਨਸਹਿ ਸਭੇ ਸੋਚ ॥੯॥

katik hovai saadhasang; binaseh sabhe soch |9|

Sant Singh KhalsaIn Katak, in the Company of the Holy, all anxiety vanishes. ||9||
Manmohan SinghIn Katik by obtaining the society of the saints all the anxieties of the mortal depart.
Manmohan Singh (Punjabi)ਕੱਤਕ ਵਿੱਚ ਸਤਿਸੰਗਤ ਪਰਾਪਤ ਕਰਨ ਦੁਆਰਾ ਪ੍ਰਾਣੀ ਦੇ ਸਮੂਹ ਫਿਕਰ ਅੰਦੇਸੇ ਦੂਰ ਹੋ ਜਾਂਦੇ ਹਨ।
Fareedkot Teekaਕਤਕ ਦੁਆਰਾ ਕਹਤੇ ਹੈਂ: ਜਬ ਸੰਤੋਂ ਕਾ ਸਤਸੰਗ ਹੋਵੇ ਸੰਪੂਰਨ ਸੋਚ ਬਿਨਸ ਜਾਵੈ॥੯॥
Prof. Sahib Singhਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ॥੯॥

ਪਦ ਅਰਥ ਬਿਨਸਹਿ = ਨਾਸ ਹੋ ਜਾਂਦੇ ਹਨ। ਸੋਚ = ਫ਼ਿਕਰ ॥੯॥

SikhNet (Spanish)En el tiempo de Kartik, y en la sociedad de los Santos, que mis ansiedades me dejen. (9)
Shabad Guru Arjan Dev Ji Raag Maajh Ang 135

ਮੰਘਿਰਿ ਮਾਹਿ ਸੋਹੰਦੀਆ; ਹਰਿ ਪਿਰ ਸੰਗਿ ਬੈਠੜੀਆਹ ॥

manghir maeh sohandeea; har pir sang baittharreeaah |

Sant Singh KhalsaIn the month of Maghar, those who sit with their Beloved Husband Lord are beautiful.
Manmohan SinghIn Maghar beautiful are they who sit with their Beloved God.
Manmohan Singh (Punjabi)ਮੱਘਰ ਵਿੱਚ ਸੁੰਦਰ ਉਹ ਹਨ ਜੋ ਆਪਣੇ ਵਾਹਿਗੁਰੂ ਪ੍ਰੀਤਮ ਦੇ ਨਾਲ ਬਹਿੰਦੀਆਂ ਹਨ।
Fareedkot Teekaਮਘਰ ਮਹੀਨੇ ਦੁਆਰੇ ਕਹਤੇ ਹੈਂ: ਜੋ ਹਰੀ ਪਤੀ ਵਾਹਗੁਰੂ ਕੇ ਸਾਥ ਬੈਠੀਆਂ ਹੈਂ, ਅਰਥਾਤ ਭਜਨ ਕਰਤੀਆਂ ਹੈਂ, ਸੋ ਸੋਭਤੀਆਂ ਹੈਂ॥
Prof. Sahib Singhਮੱਘਰ (ਦੇ ਠੰਢੇ-ਮਿੱਠੇ) ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ।

ਪਦ ਅਰਥ ਮੰਘਿਰਿ = ਮੰਘਰ ਵਿਚ। ਮਾਹਿ = ਮਹੀਨੇ ਵਿਚ। ਪਿਰ ਸੰਗਿ = ਪਤੀ ਦੇ ਨਾਲ।

SikhNet (Spanish)En el tiempo de Maghar, bellos son aquéllos que están con su Bienamado.

ਤਿਨ ਕੀ ਸੋਭਾ ਕਿਆ ਗਣੀ; ਜਿ ਸਾਹਿਬਿ ਮੇਲੜੀਆਹ ॥

tin kee sobhaa kiaa ganee; ji saahib melarreeaah |

Sant Singh KhalsaHow can their glory be measured? Their Lord and Master blends them with Himself.
Manmohan SinghHow can their glory be measured whom the Lord blends with Himself?
Manmohan Singh (Punjabi)ਉਨ੍ਹਾਂ ਦੀ ਮਹਿਮਾ ਪਰਤਾਪ ਕਿਸ ਤਰ੍ਹਾਂ ਮਿਣਿਆਂ ਜਾ ਸਕਦਾ ਹੈ ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ?
Fareedkot Teekaਜੋ ਸਾਹਿਬ ਨੈ ਮੇਲੀਆਂ ਹੈਂ ਤਿਨ ਕੀ ਸੋਭਾ ਕੀ ਕਿਆ ਗਿਣਤੀ ਹੈ॥
Prof. Sahib Singhਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ।

ਪਦ ਅਰਥ ਕਿਆ ਗਣੀ = ਮੈਂ ਕੀਹ ਦੱਸਾਂ? ਬਿਆਨ ਨਹੀਂ ਹੋ ਸਕਦੀ। ਜਿ = ਜਿਨ੍ਹਾਂ ਨੂੰ। ਸਾਹਿਬਿ = ਸਾਹਿਬ ਨੇ।

SikhNet (Spanish)¿Cómo se puede medir la Gloria de la persona a quien Dios ha unido Consigo?

ਤਨੁ ਮਨੁ ਮਉਲਿਆ ਰਾਮ ਸਿਉ; ਸੰਗਿ ਸਾਧ ਸਹੇਲੜੀਆਹ ॥

tan man mauliaa raam siau; sang saadh sahelarreeaah |

Sant Singh KhalsaTheir bodies and minds blossom forth in the Lord; they have the companionship of the Holy Saints.
Manmohan SinghThe body and mind of those who have the companionship of saints bloom with the Pervading God.
Manmohan Singh (Punjabi)ਜਿਨ੍ਹਾਂ ਦਾ ਸਹੇਲਪਣਾ ਸੰਤਾਂ ਦੇ ਨਾਲ ਹੈ, ਉਨ੍ਹਾਂ ਦੀ ਦੇਹਿ ਤੇ ਆਤਮਾ ਵਿਆਪਕ ਵਾਹਿਗੁਰੂ ਨਾਲ ਪਰਫੂਲਤ ਹੁੰਦੀਆਂ ਹਨ।
Fareedkot Teekaਜਿਨ ਕੋ ਸੰਤ ਰੂਪ ਸਹੇਲੀਓਂ ਕਾ ਸੰਗ ਹੈ, ਤਿਨ ਕਾ ਤਨ ਮਨ ਰਾਮ ਕੇ ਸਾਥ ਮਿਲ ਰਹਾ ਵਾ ਹਰਿਆ ਹੂਆ ਹੈ, ਭਾਵ ਯਹਿ ਕਿ ਭਗਤੀ ਕਰਤੀਆਂ ਹੈਂ॥
Prof. Sahib Singhਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।

ਪਦ ਅਰਥ ਰਾਮ ਸਿਉ = ਪਰਮਾਤਮਾ ਨਾਲ। ਸਾਧ ਸਹੇਲੜੀਆਹ ਸੰਗਿ = ਸਤ ਸੰਗੀਆਂ ਨਾਲ।

SikhNet (Spanish)El cuerpo y la mente de los que tienen la Compañía de los Santos florecen con la Presencia del Dios Prevaleciente.

ਸਾਧ ਜਨਾ ਤੇ ਬਾਹਰੀ; ਸੇ ਰਹਨਿ ਇਕੇਲੜੀਆਹ ॥

saadh janaa te baaharee; se rehan ikelarreeaah |

Sant Singh KhalsaThose who lack the Company of the Holy, remain all alone.
Manmohan SinghThey, who are without the society of the pious persons, dwell all alone.
Manmohan Singh (Punjabi)ਜੋ ਪਵਿੱਤ੍ਰ ਪੁਰਸ਼ਾ ਦੀ ਸੰਗਤ ਤੋਂ ਵਾਂਞੇ ਹੋਏ ਹਨ ਉਹ ਕੱਲਮਕੱਲੇ ਹੀ ਵਸਦੇ ਹਨ।
Fareedkot Teekaਜੋ ਸੰਤੋਂ ਕੇ ਸੰਗ ਸੇ (ਬਾਹਰੀ) ਹੀਣ ਹੈ, ਸੋ ਪਤੀ ਸੇ ਬਿਨਾ ਏਕਲੀਆਂ ਰਹਤੀਆਂ ਹੈਂ॥
Prof. Sahib Singhਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ।

ਪਦ ਅਰਥ ਬਾਹਰੀ = ਬਿਨਾ। ਤੇ = ਤੋਂ।

SikhNet (Spanish)Sin la Sociedad de las Personas Piadosas uno se siente solo,

ਤਿਨ ਦੁਖੁ. ਨ ਕਬਹੂ ਉਤਰੈ; ਸੇ ਜਮ ਕੈ ਵਸਿ ਪੜੀਆਹ ॥

tin dukh. na kabahoo utarai; se jam kai vas parreeaah |

Sant Singh KhalsaTheir pain never departs, and they fall into the grip of the Messenger of Death.
Manmohan SinghTheir pain never departs and they fall under the clutches of the death's minister.
Manmohan Singh (Punjabi)ਉਨ੍ਹਾਂ ਦੀ ਤਕਲੀਫ ਕਦਾਚਿੱਤ ਦੁਰ ਨਹੀਂ ਹੁੰਦੀ ਅਤੇ ਉਹ ਮੌਤ ਦੇ ਦੂਤ ਦੇ ਪੰਜੇ ਵਿੱਚ ਫਸ ਜਾਂਦੇ ਹਨ।
Fareedkot Teekaਯਾਂ ਤੇ ਤਿਨ ਕਾ ਦੁਖ ਕਬੀ ਨਹੀਂ ਦੂਰ ਹੋਤਾ ਸੋ ਜਮ ਕੈ ਵਸ ਪਈਆਂ ਹੈਂ॥
Prof. Sahib Singhਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।
SikhNet (Spanish)el dolor nunca lo deja y la muerte lo atrapa de seguro.

ਜਿਨੀ ਰਾਵਿਆ ਪ੍ਰਭੁ ਆਪਣਾ; ਸੇ ਦਿਸਨਿ ਨਿਤ ਖੜੀਆਹ ॥

jinee raaviaa prabh aapanaa; se disan nit kharreeaah |

Sant Singh KhalsaThose who have ravished and enjoyed their God, are seen to be continually exalted and uplifted.
Manmohan SinghThey, who have enjoyed their Lord, are ever seen standing in His service.
Manmohan Singh (Punjabi)ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਮਾਣਿਆ ਹੈ, ਉਹ ਉਸ ਦੀ ਸੇਵਾ ਅੰਦਰ ਸਦਾ ਹੀ ਖਲੋਤੀਆਂ ਦਿਸਦੀਆਂ ਹਨ।
Fareedkot Teekaਔਰ ਜਿਨਹੋਂ ਨੇ ਪ੍ਰਭੂ ਆਪਨਾ ਜਾਨਕੇ ਰਾਵਿਆ ਹੈ, ਸੋ ਨਿਤ ਭਜਨ ਮੇਂ (ਖੜੀਆਹ) ਸਾਵਧਾਨ ਦੇਖੀਦੀਆਂ ਹੈਂ॥
Prof. Sahib Singhਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ)

ਪਦ ਅਰਥ ਦਿਸਹਿ = ਦਿੱਸਦੀਆਂ ਹਨ। ਖੜੀਆਹ = ਸਾਵਧਾਨ, ਸੁਚੇਤ।

SikhNet (Spanish)Los que han gozado de su Señor, siempre están a Su Servicio.

ਰਤਨ ਜਵੇਹਰ ਲਾਲ ਹਰਿ; ਕੰਠਿ ਤਿਨਾ ਜੜੀਆਹ ॥

ratan javehar laal har; kantth tinaa jarreeaah |

Sant Singh KhalsaThey wear the Necklace of the jewels, emeralds and rubies of the Lord's Name.
Manmohan SinghTheir neck is set with the jewels, emeralds and rubies of God's Name.
Manmohan Singh (Punjabi)ਉਨ੍ਹਾਂ ਦਾ ਗਲਾ ਵਾਹਿਗੁਰੂ ਦੇ ਨਾਮ ਦੇ ਜਵਾਹਿਰਾਤ, ਮਾਣਕਾ ਤੇ ਹੀਰਿਆਂ ਨਾਲ ਜੜਿਆ ਹੋਇਆ ਹੈ।
Fareedkot Teekaਤਿਨ ਕੇ (ਰਤਨ) ਵੈਰਾਗ ਔਰ (ਜਵੇਹਰ) ਸਾਖਿਆਤ ਕਾਰ ਪੁਨਾ (ਲਾਲ) ਪ੍ਰੇਮ ਅੰਤਹਕਰਣ ਮੇਂ ਔਰ ਜਰੀ ਨਾਮ ਕੰਠ ਮੇਂ ਜੜਤ ਹੈ॥
Prof. Sahib Singhਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ।

ਪਦ ਅਰਥ ਕੰਠਿ = ਗਲ ਵਿਚ (ਭਾਵ, ਹਿਰਦੇ ਵਿਚ)।

SikhNet (Spanish)Las gemas, esmeraldas y rubíes del Naam, el Nombre de Dios los adornan.

ਨਾਨਕ ਬਾਂਛੈ ਧੂੜਿ ਤਿਨ; ਪ੍ਰਭ ਸਰਣੀ ਦਰਿ ਪੜੀਆਹ ॥

naanak baanchhai dhoorr tin; prabh saranee dar parreeaah |

Sant Singh KhalsaNanak seeks the dust of the feet of those who take to the Sanctuary of the Lord's Door.
Manmohan SinghNanak desires the dust of the feet of those who fall for shelter at the Lord's door.
Manmohan Singh (Punjabi)ਨਾਨਕ ਉਨ੍ਹਾਂ ਦੇ ਪੈਰਾਂ ਦੀ ਖਾਕ ਲੋੜਦਾ ਹੈ ਜੋ ਪਨਾਹ ਲੈਣ ਲਈ ਸਾਹਿਬ ਦੇ ਬੂਹੇ ਤੇ ਡਿਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਕੇ ਦਰ ਮੇਂ ਜਾਕਰ ਸਰਣ ਪੜੀਆਂ ਹੈਂ, ਮੈਂ ਤਿਨ ਕੀ ਧੂੜ ਚਾਹਤਾ ਹੂੰ॥
Prof. Sahib Singhਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ।

ਪਦ ਅਰਥ ਬਾਂਛੈ = ਮੰਗਦਾ ਹੈ। ਦਰਿ = ਦਰ ਉਤੇ।

SikhNet (Spanish)Nanak añora tocar el Polvo de los Pies de Aquéllos que buscan refugio en la Puerta del Señor.

ਮੰਘਿਰਿ ਪ੍ਰਭੁ ਆਰਾਧਣਾ; ਬਹੁੜਿ. ਨ ਜਨਮੜੀਆਹ ॥੧੦॥

manghir prabh aaraadhanaa; bahurr. na janamarreeaah |10|

Sant Singh KhalsaThose who worship and adore God in Maghar, do not suffer the cycle of reincarnation ever again. ||10||
Manmohan SinghThey, who meditate on the Master in the month of Maghar are not born again.
Manmohan Singh (Punjabi)ਜੋ ਮਘਰ ਦੇ ਮਹੀਨੇ ਅੰਦਰ ਮਾਲਕ ਦਾ ਸਿਮਰਣ ਕਰਦੇ ਹਨ ਉਹ ਮੁੜ ਕੇ ਜਨਮ ਨਹੀਂ ਧਾਰਦੇ।
Fareedkot Teekaਮੰਘਿਰਿ ਦੁਆਰੇ ਕਹਤੇ ਹੈਂ: ਜਿਨੋਂ ਨੇ ਪ੍ਰਭੂ ਦਾ ਅਰਾਧਣਾ ਕੀਤਾ ਹੈ, ਤਿਨ ਕੋ ਫਿਰ ਜਨਮ ਨਹੀਂ ਹੋਤਾ ਹੈ॥੧੦॥
Prof. Sahib Singhਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ ॥੧੦॥

ਪਦ ਅਰਥ ਬਹੁੜਿ = ਮੁੜ, ਫਿਰ ॥੧੦॥

SikhNet (Spanish)Aquellos que adoran a Dios en Manghar, nunca mas sufren el ciclo de reencarnación. (10)
Shabad Guru Arjan Dev Ji Raag Maajh Ang 135

ਪੋਖਿ. ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ॥

pokh. tukhaar na viaapee; kantth miliaa har naahu |

Sant Singh KhalsaIn the month of Poh, the cold does not touch those, whom the Husband Lord hugs close in His Embrace.
Manmohan SinghIn Poh cold affects not those whom God the Husband, hugs to His bosom.
Manmohan Singh (Punjabi)ਪੋਹ ਵਿੱਚ ਪਾਲਾ ਉਹਨਾਂ ਨੂੰ ਨਹੀਂ ਪੋਹੰਦਾ, ਜਿਨ੍ਹਾਂ ਨੂੰ ਵਾਹਿਗੁਰੂ ਪਤੀ ਆਪਣੀ ਛਾਤੀ ਨਾਲ ਲਾਉਂਦਾ ਹੈ।
Fareedkot Teekaਪੋਹ ਮਹੀਨੇ ਦੁਆਰਾ ਕਹਤੇ ਹੈਂ: ਤਿਨ ਕੋ (ਤੁਖਾਰੁ) ਬਰਫ, ਭਾਵ ਜੜਤਾ ਰੂਪੀ ਜਾਡਾ ਨਹੀਂ ਬਿਆਪਤਾ ਜਿਨ ਕੇ ਕੰਠ ਮੇਂ ਹਰੀ ਪਤੀ ਮਿਲਾ ਹੈ॥
Prof. Sahib Singhਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ,

ਪਦ ਅਰਥ ਪੋਖਿ = ਪੋਹ ਮਹੀਨੇ ਵਿਚ। ਤੁਖਾਰੁ = ਕੱਕਰ, ਕੋਰਾ। ਨ ਵਿਆਪਈ = ਜ਼ੋਰ ਨਹੀਂ ਪਾਂਦਾ। ਕੰਠਿ = ਗਲ ਵਿਚ, ਗਲ ਨਾਲ (ਹਿਰਦੇ ਵਿਚ)। ਨਾਹੁ = ਨਾਥ, ਖਸਮ, ਪਤੀ।

SikhNet (Spanish)En el Abrazo del Bienamado, uno no siente el frío del mes de Poj.

ਮਨੁ ਬੇਧਿਆ ਚਰਨਾਰਬਿੰਦ; ਦਰਸਨਿ ਲਗੜਾ ਸਾਹੁ ॥

man bedhiaa charanaarabind; darasan lagarraa saahu |

Sant Singh KhalsaTheir minds are transfixed by His Lotus Feet. They are attached to the Blessed Vision of the Lord's Darshan.
Manmohan SinghThey, whose soul is pierced through with His lotus feet, remain attached to the Sovereign's sight.
Manmohan Singh (Punjabi)ਜਿਨ੍ਹਾਂ ਦੀ ਆਤਮਾ ਉਸਦੇ ਕੰਵਲ ਰੂਪੀ ਪੈਰਾਂ ਨਾਲ ਵਿੰਨ੍ਹੀ ਗਈ ਹੈ ਉਹ ਪਾਤਸ਼ਾਹ ਦੇ ਦੀਦਾਰ ਨਾਲ ਜੁੜੇ ਰਹਿੰਦੇ ਹਨ।
Fareedkot Teekaਜਿਨ ਕਾ ਮਨ ਹਰੀ ਕੇ ਚਰਨ ਕਮਲੋਂ ਮੇਂ ਮਿਲਿਆ ਹੈ, ਤਿਨ ਕੇ (ਦਰਸਨ ਲਗੜਾ ਸਾਹੁ) ਪਰਮੇਸ੍ਵਰ ਕਾ ਦਰਸਨੁ ਤਿਨ ਕੋ ਪ੍ਰਾਪਤਿ ਹੂਆ ਹੈ, ਭਾਵ ਯਹਿ ਕਿ ਸਾਖ੍ਯਾਤਾਕਾਰ ਹੂਆ ਹੈ॥
Prof. Sahib Singh(ਕਿਉਂਕਿ) ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ।

ਪਦ ਅਰਥ ਬੇਧਿਆ = ਵਿੰਨ੍ਹਿਆ ਜਾਂਦਾ ਹੈ। ਚਰਨਾਰਬਿੰਦ = ਚਰਨ-ਅਰਬਿੰਦ, ਚਰਨ ਕਮਲ। ਦਰਸਨਿ = ਦੀਦਾਰ ਵਿਚ। ਸਾਹੁ = ਇਕ ਇਕ ਸਾਹ, ਬ੍ਰਿਤੀ।

SikhNet (Spanish)Su mente, imbuida en Sus Bellos Pies de Loto, es transportada y su semblante resplandece con Su Visión.

ਓਟ ਗੋਵਿੰਦ ਗੋਪਾਲ ਰਾਇ; ਸੇਵਾ ਸੁਆਮੀ ਲਾਹੁ ॥

ott govind gopaal raae; sevaa suaamee laahu |

Sant Singh KhalsaSeek the Protection of the Lord of the Universe; His service is truly profitable.
Manmohan SinghSeek the protection of the King God, who is the Master of the world and the cherisher of the universe. The Lord's service is profitable.
Manmohan Singh (Punjabi)ਵਾਹਿਗੁਰੂ ਰਾਜੇ ਦੀ ਪਨਾਹ ਲੈ ਜੋ ਜਗਤ ਦਾ ਮਾਲਕ ਅਤੇ ਆਲਮ ਦਾ ਪਾਲਣ-ਪੋਸਣਹਾਰ ਹੈ। ਸਾਹਿਬ ਦੀ ਟਹਿਲ ਸੇਵਾ ਲਾਭਦਾਇਕ ਹੈ।
Fareedkot Teekaਗੋਵਿੰਦ ਗੋਪਾਲ ਰਾਇ ਤੇਰੀ ਓਟ ਲਈ ਹੈ, ਪੁਨਾ ਸੁਆਮੀ ਕੀ ਸੇਵਾ ਕਾ ਲਾਭ ਲੇਤੇ ਹੈਂ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ,

ਪਦ ਅਰਥ ਲਾਹੁ = ਲਾਭ।

SikhNet (Spanish)Dios es nuestro Socorro y Refugio y estar bajo Su Servicio es el único provecho que tiene nuestra vida.

ਬਿਖਿਆ. ਪੋਹਿ ਨ ਸਕਈ; ਮਿਲਿ ਸਾਧੂ. ਗੁਣ ਗਾਹੁ ॥

bikhiaa. pohi na sakee; mil saadhoo. gun gaahu |

Sant Singh KhalsaCorruption shall not touch you, when you join the Holy Saints and sing the Lord's Praises.
Manmohan SinghOn meeting the saints sing the praises of the Lord and sin shall not be able to touch thee.
Manmohan Singh (Punjabi)ਸੰਤਾਂ ਨੂੰ ਭੇਟ ਕੇ ਪ੍ਰਭੂ ਦੀ ਸਿਫ਼ਤ-ਸ਼ਲਾਘਾ ਗਾਇਨ ਕਰ ਅਤੇ ਪਾਪ ਤੈਨੂੰ ਛੂਹ ਨਹੀਂ ਸਕੇਗਾ।
Fareedkot Teekaਤਿਨ ਕੋ ਵਿਖੇ ਵਾਸਨਾ ਸਪਰਸ ਨਹੀਂ ਕਰ ਸਕਤੀ ਜੋ ਸਤਸੰਗ ਮੇਂ ਮਿਲ ਕਰ ਗੁਣ ਗਾਵਤੇ ਹੈਂ॥
Prof. Sahib Singhਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਚੁੱਭੀ ਲਾਈ ਹੈ।

ਪਦ ਅਰਥ ਬਿਖਿਆ = ਮਾਇਆ। ਸਾਧੂ = ਗੁਰੂ। ਗੁਣ ਗਾਹੁ = ਗੁਣਾਂ ਦੀ ਵਿਚਾਰ, ਗੁਣਾਂ ਵਿਚ ਚੁੱਭੀ।

SikhNet (Spanish)Canta las Alabanzas del Señor en la Compañía de los Santos y el error no te tocará.

ਜਹ ਤੇ ਉਪਜੀ. ਤਹ ਮਿਲੀ; ਸਚੀ ਪ੍ਰੀਤਿ ਸਮਾਹੁ ॥

jeh te upajee. teh milee; sachee preet samaahu |

Sant Singh KhalsaFrom where it originated, there the soul is blended again. It is absorbed in the Love of the True Lord.
Manmohan SinghBeing absorbed in the True Love the soul gets blended with what it has sprung from.
Manmohan Singh (Punjabi)ਸੱਚੇ ਸਨੇਹ ਅੰਦਰ ਲੀਨ ਹੋਣ ਦੁਆਰਾ, ਆਤਮਾ ਉਸ ਅੰਦਰ ਅਭੇਦ ਹੋ ਜਾਂਦੀ ਹੈ ਜਿਥੋਂ ਇਹ ਪੈਦਾ ਹੋਈ ਹੈ।
Fareedkot Teekaਜਿਸ ਪਰਮੇਸ੍ਵਰ ਸੇ ਜੀਵ ਰੂਪ ਇਸਤ੍ਰੀ ਉਪਜੀ ਥੀ ਕਿਆ ਭਿੰਨ ਹੂਈ ਥੀ ਤਿਸੀ ਮੇਂ ਮਿਲ ਗਈ ਹੈਂ, ਯਾਂ ਤੇ ਸਚੀ ਪ੍ਰੀਤ ਕਰ (ਸਮਾਹੁ) ਅਨੰਦ ਹੂਆ ਹੈ॥
Prof. Sahib Singhਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ।

ਪਦ ਅਰਥ ਜਹ ਤੇ = ਜਿਸ ਪ੍ਰਭੂ ਤੋਂ। ਸਮਾਹੁ = ਲਿਵ।

SikhNet (Spanish)Absorbido en el Verdadero Amor, el Alma se funde con su Fuente Primordial.

ਕਰੁ ਗਹਿ ਲੀਨੀ ਪਾਰਬ੍ਰਹਮਿ; ਬਹੁੜਿ. ਨ ਵਿਛੁੜੀਆਹੁ ॥

kar geh leenee paarabraham; bahurr. na vichhurreeaahu |

Sant Singh KhalsaWhen the Supreme Lord God grasps someone's hand, he shall never again suffer separation from Him.
Manmohan SinghShe, whom the Supreme Lord has grasped by hand separates not again.
Manmohan Singh (Punjabi)ਸ਼੍ਰੋਮਣੀ ਸਾਹਿਬ ਨੇ ਜਿਸ ਦਾ ਹੱਥ ਪਕੜ ਲਿਆ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ।
Fareedkot Teekaਪਾਰਬ੍ਰਹਮ ਨੇ ਜੋ ਜੀਵ ਰੂਪੀ ਇਸਤ੍ਰੀ ਮਨ ਰੂਪੀ ਹਾਥ ਸੇ ਪਕੜ ਲਈ ਹੈ, ਸੋ ਫਿਰ ਭਿੰਨ ਨਹੀਂ ਹੋਤੀ ॥
Prof. Sahib Singhਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ।

ਪਦ ਅਰਥ ਕਰੁ = ਹੱਥ। ਗਹਿ = ਫੜ ਕੇ। ਪਾਰਬ੍ਰਹਮਿ = ਪਾਰਬ੍ਰਹਮ ਨੇ।

SikhNet (Spanish)Si Dios te toma de la mano acercándote hacia Él, no te separarás otra vez.

ਬਾਰਿ ਜਾਉ. ਲਖ ਬੇਰੀਆ; ਹਰਿ ਸਜਣੁ. ਅਗਮ ਅਗਾਹੁ ॥

baar jaau. lakh bereea; har sajan. agam agaahu |

Sant Singh KhalsaI am a sacrifice, 100,000 times, to the Lord, my Friend, the Unapproachable and Unfathomable.
Manmohan SinghA hundred thousand times I am a sacrifice unto God the unapproachable and unfathomable friend.
Manmohan Singh (Punjabi)ਲੱਖਾਂ ਵਾਰੀ ਮੈਂ ਪਹੁੰਚ ਤੋਂ ਪਰੇ ਅਤੇ ਅਤੇ ਅਥਾਹ ਦੋਸਤ ਵਾਹਿਗੁਰੂ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਹਰੀ ਸਜਨ ਅਗਮ (ਅਗਾਹੁ) ਅਥਾਹ ਪਰ ਮੈਂ ਲਖੋਂ ਵਾਰੀ ਵਾਰਨੇ ਜਾਤਾ ਹੂੰ॥
Prof. Sahib Singh(ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ।

ਪਦ ਅਰਥ ਬਾਰਿ ਜਾਉ = ਮੈਂ ਵਾਰਨੇ ਜਾਂਦੀ ਹਾਂ। ਬੇਰੀਆ = ਵਾਰੀ। ਅਗਮ = ਅਪਹੁੰਚ। ਅਗਾਹੁ = ਅਗਾਧ, ਡੂੰਘੇ ਜਿਗਰੇ ਵਾਲਾ।

SikhNet (Spanish)Cientos y miles de veces me postro ante Él, mi Amigo Íntimo, Insondable e Infinito.

ਸਰਮ ਪਈ ਨਾਰਾਇਣੈ; ਨਾਨਕ ਦਰਿ ਪਈਆਹੁ ॥

saram pee naaraaeinai; naanak dar peeaahu |

Sant Singh KhalsaPlease preserve my honor, Lord; Nanak begs at Your Door.
Manmohan SinghNanak has fallen at the Primal Being's door, and He had to preserve the honour of one lying at His door.
Manmohan Singh (Punjabi)ਨਾਨਕ ਪ੍ਰਿਥਮ ਪੁਰਖ ਦੇ ਬੂਹੇ ਤੇ ਢਹਿ ਪਿਆ ਹੈ ਅਤੇ ਉਸ ਨੂੰ ਆਪਣੇ ਦਰਵਾਜੇ ਤੇ ਢੱਠੇ ਹੋਏ ਦੀ ਲਜਿਆ ਪਾਲਣੀ ਪਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਰਾਇਣ ਕੇ ਜੋ ਦਰ ਪੜੇ ਹੈਂ ਤਿਨ ਕੀ ਤਿਸ ਕੋ ਲੱਜਾ ਪੜੀ ਹੈ॥
Prof. Sahib Singhਹੇ ਨਾਨਕ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ।

ਪਦ ਅਰਥ ਸਰਮ = ਲਾਜ। ਸਰਮ ਪਈ = ਇੱਜ਼ਤ ਰੱਖਣੀ ਪਈ। ਦਰਿ = ਦਰ ਉਤੇ।

SikhNet (Spanish)Postrado a Su Puerta, su Gracia ha descendido sobre mí. Dice Nanak,

ਪੋਖੁ ਸੋੁਹੰਦਾ ਸਰਬ ਸੁਖ; ਜਿਸੁ ਬਖਸੇ ਵੇਪਰਵਾਹੁ ॥੧੧॥

pokh suohandaa sarab sukh; jis bakhase veparavaahu |11|

Sant Singh KhalsaPoh is beautiful, and all comforts come to that one, whom the Carefree Lord has forgiven. ||11||
Manmohan SinghPoh is beauteous and the giver of all peace to him whom the Care-free Lord grants pardon.
Manmohan Singh (Punjabi)ਪੋਹ ਉਸ ਲਈ ਸੁੰਦਰ ਤੇ ਸਾਰੇ ਆਰਾਮ ਦੇਣਹਾਰ ਹੈ, ਜਿਸ ਨੂੰ ਬੇਮੁਥਾਜ ਸੁਆਮੀ ਮਾਫੀ ਦੇ ਦਿੰਦਾ ਹੈ।
Fareedkot Teekaਪੋਖ ਮੇਂ ਉਸ ਪੁਰਸ ਕੋ ਸੋਭਨੀਕਤਾ ਔਰ ਸਰਬ ਸੁਖ ਹੈ ਜਿਸ ਕੋ (ਵੇਪਰਵਾਹੁ) ਅਚਾਹ ਪਰਮੇਸ੍ਵਰ ਬਖਸ ਲੇਵੇ॥੧੧॥
Prof. Sahib Singhਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ॥੧੧॥

ਪਦ ਅਰਥ ਸਹੰਦਾ = {ਅਸਲ ਲਫ਼ਜ਼ 'ਸੋਹੰਦਾ' ਹੈ, ਪਾਠ 'ਸੁਹੰਦਾ' ਕਰਨਾ ਹੈ। ਅੱਖਰ 'ਸ' ਦੇ ਨਾਲ (ੋ) ਅਤੇ (ੁ) ਦੋਵੇ ਲਗਾਂ ਵਰਤੀਆਂ ਹਨ} ਸੋਹਣਾ ਲੱਗਦਾ ਹੈ ॥੧੧॥

SikhNet (Spanish)en la Gloria de Su Gracia encuentro toda alegría y comodidad.(11)
Shabad Guru Arjan Dev Ji Raag Maajh Ang 135 - 136

ਮਾਘਿ. ਮਜਨੁ ਸੰਗਿ ਸਾਧੂਆ; ਧੂੜੀ ਕਰਿ ਇਸਨਾਨੁ ॥

maagh. majan sang saadhooaa; dhoorree kar isanaan |

Sant Singh KhalsaIn the month of Maagh, let your cleansing bath be the dust of the Saadh Sangat, the Company of the Holy.
Manmohan SinghIn Magh deem the bath in the dust of the saints' congregation as an ablution at shrines.
Manmohan Singh (Punjabi)ਮਾਘ ਵਿੱਚ ਸਤਿਸੰਗਤ ਦੀ ਰੈਣ ਅੰਦਰ ਨ੍ਹਾਉਣ ਨੂੰ ਧਰਮ ਅਸਥਾਨਾਂ ਦੇ ਗੁਸਲ ਸਮਾਨ ਜਾਣ।
Fareedkot Teekaਮਾਘ ਮਹੀਨੇ ਮੇਂ ਪ੍ਰਯਾਗਾਦਿ ਤੀਰਥੋਂ ਕੇ ਸਨਾਨ ਕਾ ਫਲ੍ਹ ਤਿਸ ਕੋ ਹੈ, ਜੋ ਸੰਤੋਂ ਕੀ ਧੂੜੀ ਸਾਥ ਅਸਨਾਨ ਕਰਤੇ ਹੈਂ॥
Prof. Sahib Singhਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ।

ਪਦ ਅਰਥ ਮਾਘ = ਮਾਘ ਨਖ੍ਹਤ੍ਰ ਵਾਲੀ ਪੂਰਨਮਾਸੀ ਦਾ ਮਹੀਨਾ। ਮਾਘਿ = ਮਾਘ ਮਹੀਨੇ ਵਿਚ। {ਨੋਟ: ਇਸ ਮਹੀਨੇ ਦਾ ਪਹਿਲਾ ਦਿਨ ਹਿੰਦੂ-ਸ਼ਾਸਤ੍ਰਾਂ, ਅਨੁਸਾਰ ਬੜਾ ਪਵਿਤ੍ਰ ਹੈ, ਹਿੰਦੂ ਸੱਜਣ ਮਾਘੀ ਵਾਲੇ ਦਿਨ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਨਾ ਬਹੁਤ ਪੁੰਨ ਕੰਮ ਸਮਝਦੇ ਹਨ}। ਮਜਨੁ = ਚੁੱਭੀ।

SikhNet (Spanish)En el mes de Maagh báñate en el polvo que han pisado los hombres Santos.

ਹਰਿ ਕਾ ਨਾਮੁ ਧਿਆਇ ਸੁਣਿ; ਸਭਨਾ ਨੋ ਕਰਿ ਦਾਨੁ ॥

har kaa naam dhiaae sun; sabhanaa no kar daan |

Sant Singh KhalsaMeditate and listen to the Name of the Lord, and give it to everyone.
Manmohan SinghRemember and hear God's Name and bestow it as alms unto all.
Manmohan Singh (Punjabi)ਵਾਹਿਗੁਰੂ ਦੇ ਨਾਮ ਨੂੰ ਸਿਮਰ ਤੇ ਸਰਵਣ ਕਰ ਅਤੇ ਖੈਰਾਤ ਵਜੋਂ ਇਸ ਨੂੰ ਸਾਰਿਆਂ ਨੂੰ ਦੇ।
Fareedkot Teekaਹਰੀ ਕਾ ਨਾਮੁ ਧਿਆਉਣਾ ਪੁਨਾ ਸੁਣਨਾ ਕਰ ਔਰ ਸਭ ਕੋ ਦਾਨ ਕਰ॥
Prof. Sahib Singh(ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ,

ਪਦ ਅਰਥ ਦਾਨੁ = ਨਾਮੁ ਦਾ ਦਾਨ।

SikhNet (Spanish)Recita y escucha el Nombre de Dios y Compártelo con todos con caridad en tu corazón.

ਜਨਮ ਕਰਮ ਮਲੁ ਉਤਰੈ; ਮਨ ਤੇ ਜਾਇ ਗੁਮਾਨੁ ॥

janam karam mal utarai; man te jaae gumaan |

Sant Singh KhalsaIn this way, the filth of lifetimes of karma shall be removed, and egotistical pride shall vanish from your mind.
Manmohan SinghSo shall thy filth of evil actions of many births be removed and pride vanish from thy heart.
Manmohan Singh (Punjabi)ਇਸ ਤਰ੍ਹਾਂ ਤੇਰੀ ਅਨੇਕਾਂ ਜਨਮਾਂ ਦੀ ਮੰਦੇ ਅਮਲਾ ਦੀ ਗਿਲਾਜਤ ਲਹਿ ਜਾਉਗੀ ਅਤੇ ਹੰਕਾਰ ਤੇਰੇ ਦਿਲ ਤੋਂ ਦੂਰ ਹੋ ਜਾਵੇਗੀ।
Fareedkot Teekaਤਿਸ ਕਰ ਕੇ ਮਨ ਸੇ ਹੰਕਾਰ ਜਾਤਾ ਰਹੇਗਾ, ਔਰੁ ਜਨਮਾਂਤ੍ਰੋ ਕੀ ਕਰਮ ਮੈਲੁ ਉਤਰ ਜਾਵੇਗੀ॥
Prof. Sahib Singh(ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।

ਪਦ ਅਰਥ ਜਨਮ ਕਰਮ ਮਲੁ = ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ। ਗੁਮਾਨੁ = ਅਹੰਕਾਰ।

SikhNet (Spanish)Así es como puedes purificarte de la suciedad de vidas y vidas de malas acciones y quitar el orgullo de tu corazón.

ਕਾਮਿ ਕਰੋਧਿ. ਨ ਮੋਹੀਐ; ਬਿਨਸੈ ਲੋਭੁ ਸੁਆਨੁ ॥

kaam karodh. na moheeai; binasai lobh suaan |

Sant Singh KhalsaSexual desire and anger shall not seduce you, and the dog of greed shall depart.
Manmohan SinghLust and wrath shall not seduce thee and the dog of greed shall be destroyed.
Manmohan Singh (Punjabi)ਭੌਗ ਵੇਗ ਅਤੇ ਗੁੱਸਾ ਤੈਨੂੰ ਗੁਮਰਾਹ ਨਹੀਂ ਕਰਨਗੇ ਅਤੇ ਲਾਲਚ ਦਾ ਕੁੱਤਾ ਨਾਸ ਹੋ ਜਾਏਗਾ।
Fareedkot Teekaਕਾਮ ਕ੍ਰੋਧ ਕਰ ਮੋਹਤ ਨਹੀਂ ਹੋਈਤਾ, ਪੁਨਾ ਲੋਭ ਰੂਪ ਕੁਤਾ ਮਰ ਜਾਤਾ ਹੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ)।

ਪਦ ਅਰਥ ਕਾਮਿ = ਕਾਮ ਵਿਚ। ਕਰੋਧਿ = ਕ੍ਰੋਧ ਵਿਚ। ਮੋਹੀਐ = ਠੱਗੇ ਜਾਈਦਾ। ਸੁਆਨੁ = ਕੁੱਤਾ।

SikhNet (Spanish)La lujuria y el enojo no te seducirán y destruirás al perro de la avaricia dentro de ti.

ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥

sachai maarag chaladiaa; usatat kare jahaan |

Sant Singh KhalsaThose who walk on the Path of Truth shall be praised throughout the world.
Manmohan SinghThe world praises those who walk along the true way.
Manmohan Singh (Punjabi)ਦੁਨੀਆਂ ਉਨ੍ਹਾਂ ਦੀ ਵਡਿਆਈ ਕਰਦੀ ਹੈ ਜੋ ਸੱਚੇ ਰਸਤੇ ਟੁਰਦੇ ਹਨ।
Fareedkot Teekaਸਾਚੇ ਰਸਤੇ ਚਲਤਿਆਂ ਕੀ ਜਗਤ ਉਸਤੁਤੀ ਕਰਤਾ ਹੈ॥
Prof. Sahib Singhਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ।

ਪਦ ਅਰਥ ਮਾਰਗਿ = ਰਸਤੇ ਉੱਤੇ। ਉਸਤਤਿ = ਸੋਭਾ।

SikhNet (Spanish)Y siguiendo el Camino de la Verdad serás aclamado en el mundo.

ਅਠਸਠਿ ਤੀਰਥ ਸਗਲ ਪੁੰਨ; ਜੀਅ ਦਇਆ ਪਰਵਾਨੁ ॥

atthasatth teerath sagal pun; jeea deaa paravaan |

Sant Singh KhalsaBe kind to all beings-this is more meritorious than bathing at the sixty-eight sacred shrines of pilgrimage and the giving of charity.
Manmohan SinghTo take pity on the sentient beings is more acceptable than bathing at sixty-eight places of pilgrimage and giving all alms.
Manmohan Singh (Punjabi)ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਕਰਨ ਅਤੇ ਸਮੂਹ ਦਾਨ ਪੁੰਨ ਦੇਣ ਨਾਲੋਂ ਪ੍ਰਾਣ-ਧਾਰੀਆਂ ਤੇ ਤਰਸ ਖਾਣਾ ਵਧੇਰੇ ਸਵੀਕਾਰ ਯੋਗ ਹੈ।
Fareedkot Teekaਅਠਾਹਠ ਤੀਰਥੋਂ ਕੇ ਇਸਨਾਨ ਅਰ ਸਭ ਪੁੰਨੋਂ ਕੇ (ਪਰਵਾਨੁ) ਸਦਰਸ ਹੈ, ਜੋ ਜੀਵੋਂ ਪਰ ਵਾ ਆਪਨੇ ਜੀਵ ਪਰ ਦਯਾ ਕਰਨੀ ਹੈ॥
Prof. Sahib Singhਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ)।

ਪਦ ਅਰਥ ਅਠਸਠਿ = ਅਠਾਹਠ। ਪਰਵਾਨੁ = ਮੰਨਿਆ-ਪ੍ਰਮੰਨਿਆ (ਧਾਰਮਿਕ ਕੰਮ)।

SikhNet (Spanish)El tener Misericordia por todos los seres sensibles es la esencia de todo peregrinaje y caridad.

ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ ॥

jis no devai deaa kar; soee purakh sujaan |

Sant Singh KhalsaThat person, upon whom the Lord bestows His Mercy, is a wise person.
Manmohan SinghHe, on whom God mercifully bestows this virtue is a wise man.
Manmohan Singh (Punjabi)ਜਿਸ ਨੂੰ ਮਿਹਰ ਧਾਰ ਕੇ ਵਾਹਿਗੁਰੂ ਇਹ ਨੇਕੀ ਬਖਸ਼ਦਾ ਹੈ ਉਹ ਸਿਆਣਾ ਪੁਰਸ਼ ਹੈ।
Fareedkot Teekaਵਾਹਗੁਰੂ ਜਿਸ ਕੋ ਦਯਾ ਕਰ ਕੇ ਅਪਨਾ ਨਾਮੁ ਦੇਤਾ ਹੈ, ਸੋਈ ਪੁਰਸ ਚਤੁਰ ਹੈ॥
Prof. Sahib Singhਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।

ਪਦ ਅਰਥ ਕਰਿ = ਕਰ ਕੇ। ਸੁਜਾਨੁ = ਸਿਆਣਾ।

SikhNet (Spanish)Aquél a quien Dios ha concedido estas Virtudes es un hombre sabio en verdad.

ਜਿਨਾ ਮਿਲਿਆ ਪ੍ਰਭੁ ਆਪਣਾ; ਨਾਨਕ ਤਿਨ ਕੁਰਬਾਨੁ ॥

jinaa miliaa prabh aapanaa; naanak tin kurabaan |

Sant Singh KhalsaNanak is a sacrifice to those who have merged with God.
Manmohan SinghNanak is a sacrifice unto those who have met their Lord.
Manmohan Singh (Punjabi)ਨਾਨਕ ਉਨ੍ਹਾਂ ਉਤੋਂ ਘੋਲੀ ਜਾਂਦਾ ਹੈ ਜੋ ਆਪਣੇ ਸੁਆਮੀ ਨੂੰ ਮਿਲ ਪਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਆਪਨਾ ਸ੍ਵਾਮੀ ਹਰੀ ਮਿਲਿਆ ਹੈ, ਤਿਨ ਕੇ ਊਪਰ ਸੇ ਕੁਰਬਾਨ ਜਾਤਾ ਹੂੰ॥
Prof. Sahib Singhਹੇ ਨਾਨਕ! (ਆਖ-) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।
SikhNet (Spanish)Dice Nanak, Benditos son aquéllos que han conocido al Señor.

ਮਾਘਿ ਸੁਚੇ. ਸੇ ਕਾਂਢੀਅਹਿ; ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

maagh suche. se kaandteeeh; jin pooraa gur miharavaan |12|

Sant Singh KhalsaIn Maagh, they alone are known as true, unto whom the Perfect Guru is Merciful. ||12||
Manmohan SinghIn Magh they to whom the perfect Guru is merciful are called the pure.
Manmohan Singh (Punjabi)ਮਾਘ ਵਿੱਚ ਉਹ ਪਵਿੱਤ੍ਰ ਕਹੇ ਜਾਂਦੇ ਹਨ ਜਿਨ੍ਹਾਂ ਉਤੇ ਪੂਰਨ ਗੁਰਦੇਵ ਜੀ ਮਇਆਵਾਨ ਹਨ।
Fareedkot Teekaਜਿਨ੍ਹੋਂ ਪਰ ਪੂਰਾ ਗੁਰ ਦਯਾਲ ਹੂਆ ਹੈ ਮਾਘ ਮੇਂ ਸੋਈ ਪਵਿਤ੍ਰ ਕਹਤੇ ਹੈਂ॥੧੨॥
Prof. Sahib Singhਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦੇਂਦਾ ਹੈ) ॥੧੨॥

ਪਦ ਅਰਥ ਕਾਂਢੀਅਹਿ = ਆਖੇ ਜਾਂਦੇ ਹਨ ॥੧੨॥

SikhNet (Spanish)En el mes de Maagh serán elevados como Almas puras por la Gracia del Perfecto Guru. (12)
Shabad Guru Arjan Dev Ji Raag Maajh Ang 136

ਫਲਗੁਣਿ. ਅਨੰਦ ਉਪਾਰਜਨਾ; ਹਰਿ ਸਜਣ. ਪ੍ਰਗਟੇ ਆਇ ॥

falagun. anand upaarajanaa; har sajan. pragatte aae |

Sant Singh KhalsaIn the month of Phalgun, bliss comes to those, unto whom the Lord, the Friend, has been revealed.
Manmohan SinghIn Phagan they alone obtain happiness unto whom God the Friend has become manifest.
Manmohan Singh (Punjabi)ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ।
Fareedkot Teekaਫਾਗੁਣ ਮੇਂ ਤਿਨ ਕੋ ਅਨੰਦ (ਉਪਾਰਜਨਾ) ਉਪਜਾ ਹੈ ਜਿਨ ਕੋ ਹਰੀ ਸਜਨ ਆ ਪ੍ਰਗਟੇ ਹੈਂ॥
Prof. Sahib Singh(ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ) ਫੱਗਣ ਵਿਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ।

ਪਦ ਅਰਥ ਫਲਗੁਣਿ = ਫੱਗਣ (ਮਹੀਨੇ) ਵਿਚ। ਉਪਾਰਜਨਾ = ਉਪਜ, ਪ੍ਰਕਾਸ਼।

SikhNet (Spanish)En Falgan, grande es la Dicha si Dios, el Amigo, se manifiesta en mí.

ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ ॥

sant sahaaee raam ke; kar kirapaa deea milaae |

Sant Singh KhalsaThe Saints, the Lord's helpers, in their mercy, have united me with Him.
Manmohan SinghThe saints who render man assistance with the Pervading Lord, have mercifully united me with Him.
Manmohan Singh (Punjabi)ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
Fareedkot Teekaਪਰੰਤੂ ਰਾਮ ਕੇ ਪਿਆਰੇ ਜੋ ਸੰਤ ਹੈਂ ਜਬ ਸਹਾਈ ਹੂਏ ਤਬ ਤਿਨ੍ਹੋਂ ਨੇ ਕਿਰਪਾ ਕਰ ਕੇ ਮਿਲਾਇ ਦੀਆ ਹੈ॥
Prof. Sahib Singhਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ।

ਪਦ ਅਰਥ ਰਾਮ ਕੇ ਸਹਾਈ = ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ।

SikhNet (Spanish)Los Hombres Santos han propiciado mi encuentro con el Señor Prevaleciente y misericordiosamente me han llevado a unirme con Él.

ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ ॥

sej suhaavee sarab sukh; hun dukhaa naahee jaae |

Sant Singh KhalsaMy bed is beautiful, and I have all comforts. I feel no sadness at all.
Manmohan SinghMy couch is beautiful, I possess all the comforts and now there is no room for aches.
Manmohan Singh (Punjabi)ਮੇਰਾ ਪਲੰਘ ਸ਼ੋਭਨੀਕ ਹੈ, ਮੈਨੂੰ ਸਾਰੇ ਆਰਾਮ ਹਨ ਅਤੇ ਦੁੱਖ ਤਕਲੀਫਾਂ ਲਈ ਹੁਣ ਕੋਈ ਜਗ੍ਹਾ ਨਹੀਂ।
Fareedkot Teekaਸਰਬ ਸੁਖ ਅਰਥਾਤ ਆਤਮ ਸੁਖ ਹੋਣੇ ਕਰ ਅੰਤਹਕਰਣ ਰੂਪੀ ਸੇਹਜਾ ਸੋਭਤੀ ਭਈ ਹੈ, (ਹੁਣਿ) ਅਭ ਦੁਖੋਂ ਕੋ ਜਗਾ ਨਹੀਂ ਰਹੀ॥
Prof. Sahib Singhਉਹਨਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ।

ਪਦ ਅਰਥ ਸੇਜ = ਹਿਰਦਾ। ਜਾਇ = ਥਾਂ।

SikhNet (Spanish)Mi Alma descansa y disfruta de todas las comodidades y todo dolor ha desaparecido.

ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ ॥

eichh punee vaddabhaaganee; var paaeaa har raae |

Sant Singh KhalsaMy desires have been fulfilled-by great good fortune, I have obtained the Sovereign Lord as my Husband.
Manmohan SinghMy desire has been fulfilled and I am exceedingly lucky in having God the monarch, as my Spouse.
Manmohan Singh (Punjabi)ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਵਾਹਿਗੁਰੂ ਪਾਤਸ਼ਾਹ ਮੈਨੂੰ ਆਪਣੇ ਕੰਤ ਵਜੋਂ ਮਿਲਿਆ ਹੈ, ਤੇ ਮੈਂ ਬੜੇ ਚੰਗੇ ਕਰਮਾ ਵਾਲੀ ਹਾਂ।
Fareedkot Teekaਜਿਨੋਂ ਨੇ ਹਰੀ ਰਾਜਾ ਵਰ ਪਾਇਆ ਹੈ, ਤਿਨ ਵੱਡੇ ਭਾਗਾਂ ਵਾਲੀਓਂ ਕੀ ਸਰਬ ਇਛਾ ਪੂਰਨ ਭਈ ਹੈ॥
Prof. Sahib Singhਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ।

ਪਦ ਅਰਥ ਵਰੁ = ਖਸਮ-ਪ੍ਰਭੂ। ਗਾਵਹੀ = ਗਾਵਹਿ, ਗਾਂਦੀਆਂ ਹਨ।

SikhNet (Spanish)¡Afortunado soy al tener a Dios, el Monarca, mi Esposo, todos mis deseos han sido satisfechos!

ਮਿਲਿ ਸਹੀਆ ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ ॥

mil saheea mangal gaavahee; geet govind alaae |

Sant Singh KhalsaJoin with me, my sisters, and sing the songs of rejoicing and the Hymns of the Lord of the Universe.
Manmohan SinghMeeting together my fellow maids sing songs of rejoicing and utter the sermons of the world-Lord.
Manmohan Singh (Punjabi)ਇਕੱਠੀਆਂ ਹੋ ਕੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਇਨ ਕਰਦੀਆਂ ਹਨ ਅਤੇ ਸ੍ਰਿਸ਼ਟੀ ਦੇ ਸੁਆਮੀ ਦੇ ਭਜਨ ਉਚਾਰਣ ਕਰਦੀਆਂ ਹਨ।
Fareedkot Teekaਜੋ ਸੰਤ ਜਨ ਰੂਪ ਸਖੀਆਂ ਗੁਨ ਗਾਵਤੀਆਂ ਹੈਂ, ਤਿਨ ਕੇ ਸਾਥ ਮਿਲ ਕਰ ਕੇ ਗੋਵਿੰਦ ਕੇ ਮੰਗਲ ਕੇ ਗੀਤ ਉਚਾਰਨ ਕਰੂੰ॥
Prof. Sahib Singhਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ।

ਪਦ ਅਰਥ ਮੰਗਲੁ = ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਪੈਦਾ ਕਰਨ ਵਾਲਾ ਗੀਤ, ਸਿਫ਼ਤਿ-ਸਾਲਾਹ ਦੀ ਬਾਣੀ। ਅਲਾਇ = ਉਚਾਰ ਕੇ, ਅਲਾਪ ਕੇ।

SikhNet (Spanish)Vengan, mis amigos y Almas hermanas; cantemos los himnos de regocijo y proclamemos la Grandeza de Dios.

ਹਰਿ ਜੇਹਾ. ਅਵਰੁ ਨ ਦਿਸਈ; ਕੋਈ ਦੂਜਾ. ਲਵੈ ਨ ਲਾਇ ॥

har jehaa. avar na disee; koee doojaa. lavai na laae |

Sant Singh KhalsaThere is no other like the Lord-there is no equal to Him.
Manmohan SinghLike God I perceive no other. No one else is equal to Him.
Manmohan Singh (Punjabi)ਵਾਹਿਗੁਰੂ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕੋਈ ਦੂਸਰਾ ਉਸ ਦੇ ਬਰਾਬਰ ਨਹੀਂ।
Fareedkot Teekaਤਿਨ ਕੋ ਹਰੀ ਜੈਸਾ ਔਰ ਕੋਈ ਦੇਖਾਈ ਨਹੀਂ ਦੇਤਾ, ਇਸ ਤੇ ਕੋਈ ਦੂਜਾ ਉਸ ਕੇ ਸਦਰਸ ਵਾ ਪਾਸ ਨਹੀਂ ਲਾਇਆ ਜਾਤਾ॥
Prof. Sahib Singhਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ।

ਪਦ ਅਰਥ ਦਿਸਦੀ = ਦਿੱਸਦਾ। ਲਵੈ = ਨੇੜੇ। ਲਵੈ ਲਾਉਣੇ = ਨੇੜੇ ਤੇੜੇ, ਇਰਦ-ਗਿਰਦ। ਲਵੈ ਨ ਲਾਇ = ਲਵੈ ਲਾਉਣੇ ਨਹੀਂ, ਨੇੜੇ ਤੇੜੇ ਦਾ ਨਹੀਂ, ਬਰਾਬਰੀ ਕਰਨ ਜੋਗਾ ਨਹੀਂ।

SikhNet (Spanish)Como Dios no percibo a ningún otro; nadie se compara con Él.

ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ ॥

halat palat savaarion; nihachal diteean jaae |

Sant Singh KhalsaHe embellishes this world and the world hereafter, and He gives us our permanent home there.
Manmohan SinghHe has embellished my this world and the next one, and had given me a permanent place.
Manmohan Singh (Punjabi)ਉਸ ਨੇ ਮੇਰਾ ਇਹ ਲੋਕ ਤੇ ਪਰਲੋਕ ਸੁਧਾਰ ਦਿਤੇ ਹਨ ਅਤੇ ਮੈਨੂੰ ਮੁਸਤਕਿਲ ਥਾਂ ਦੇ ਦਿੱਤੀ ਹੈ।
Fareedkot Teekaਉਨ ਪਰੁਸ਼ੋ ਕਾ ਲੋਕ ਪ੍ਰਲੋਕ ਸਵਾਰਿਆ ਹੈ ਔਰ ਅਕਲ ਜਗਾ ਦਿਤੀ ਹੈ॥
Prof. Sahib Singhਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ, ਉਹਨਾਂ ਨੂੰ (ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ।

ਪਦ ਅਰਥ ਹਲਤੁ = {अत्र} ਇਹ ਲੋਕ। ਪਲਤੁ = {परत्र} ਪਰ ਲੋਕ। ਸਵਾਰਿਓਨੁ = ਉਸ (ਪ੍ਰਭੂ) ਨੇ ਸਵਾਰ ਦਿੱਤਾ। ਦਿਤੀਅਨੁ = ਉਸ (ਪ੍ਰਭੂ) ਨੇ ਦਿੱਤੀ। ਜਾਇ = ਥਾਂ।

SikhNet (Spanish)Dios me ha adornado en este mundo y me ha dado un lugar en la eternidad,

ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ. ਨ ਜਨਮੈ ਧਾਇ ॥

sansaar saagar te rakhian; bahurr. na janamai dhaae |

Sant Singh KhalsaHe rescues us from the world-ocean; never again do we have to run the cycle of reincarnation.
Manmohan SinghHe has rescued me from the world-ocean and I shall not again have to run through births.
Manmohan Singh (Punjabi)ਉਸ ਨੇ ਮੈਨੂੰ ਜਗਤ-ਸਮੁੰਦਰ ਤੋਂ ਬਚਾ ਲਿਆ ਹੈ ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਵਾਂਗਾ।
Fareedkot Teekaਤਿਨ ਕੀ ਸੰਸਾਰ ਸਮੁੰਦਰ ਤੇ ਰਖਿਆ ਕਰੀ ਹੈ, ਪੁਨਾ ਜਨਮਤੇ ਨਹੀਂ ਹੈ ਔਰ (ਧਾਇ) ਦੌੜਤੇ ਅਰਥਾਤ ਮਰਤੇ ਨਹੀਂ॥
Prof. Sahib Singhਪ੍ਰਭੂ ਨੇ ਸੰਸਾਰ-ਸਮੁੰਦਰ ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ, ਜਨਮਾਂ ਦੇ ਗੇੜ ਵਿਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ।

ਪਦ ਅਰਥ ਤੇ = ਤੋਂ। ਰਖਿਅਨੁ = ਉਸ (ਹਰੀ) ਨੇ ਰੱਖ ਲਏ। ਧਾਇ = ਧਾਈ, ਭਟਕਣਾ।

SikhNet (Spanish)Me ha rescatado del océano de las existencias, y me ha liberado del ciclo de nacimientos y muertes.

ਜਿਹਵਾ ਏਕ. ਅਨੇਕ ਗੁਣ; ਤਰੇ ਨਾਨਕ ਚਰਣੀ ਪਾਇ ॥

jihavaa ek. anek gun; tare naanak charanee paae |

Sant Singh KhalsaI have only one tongue, but Your Glorious Virtues are beyond counting. Nanak is saved, falling at Your Feet.
Manmohan SinghI have but one tongue and manifold are Thine excellences. Nanak is saved by falling at thine feet.
Manmohan Singh (Punjabi)ਮੇਰੀ ਕੇਵਲ ਇਕ ਜੀਭ ਹੈ ਅਤੇ ਘਲੇਰੀਆਂ ਹਨ ਤੇਰੀਆਂ ਉਤਕ੍ਰਿਸ਼ਟਤਾਈਆਂ। ਤੇਰੇ ਪੈਰੀ ਡਿਗ ਕੇ ਨਾਨਕ ਪਾਰ ਉਤਰ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਹਬਾ ਏਕ ਹੈ ਗੁਨ ਵਾਹਿਗੁਰੂ ਕੇ ਅਨੇਕ ਹੈਂ, ਜੋ ਜੀਵ ਹਰੀ ਨੇ ਅਪਨੀ ਚਰਨੀ ਪਾਏ ਹੈਂ, ਸੋ ਤਰੇ ਹੈਂ॥
Prof. Sahib Singhਹੇ ਨਾਨਕ! (ਆਖ-) ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ (ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।

ਪਦ ਅਰਥ ਪਾਇ = ਪੈ ਕੇ।

SikhNet (Spanish)Tengo un sólo par de labios para cantar y entonar Tus Infinitas Excelencias. ¡Nanak se postra a Tus Pies, oh Señor!

ਫਲਗੁਣਿ ਨਿਤ ਸਲਾਹੀਐ; ਜਿਸ ਨੋ. ਤਿਲੁ ਨ ਤਮਾਇ ॥੧੩॥

falagun nit salaaheeai; jis no. til na tamaae |13|

Sant Singh KhalsaIn Phalgun, praise Him continually; He has not even an iota of greed. ||13||
Manmohan SinghIn Phagan ever praise Him who has not ever an iota of avarice.
Manmohan Singh (Punjabi)ਫਗਣ ਵਿੱਚ ਸਦਾ ਹੀ ਉਸ ਦੀ ਉਸਤਤ ਕਰ, ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।
Fareedkot Teekaਫਾਗੁਨ ਦ੍ਵਾਰਾ ਕਹਤੇ ਹੈਂ: ਤਿਸ ਕੀ ਫਾਗਨ ਮੇਂ ਨਿੰਤਪ੍ਰਤੀ ਸਲਾਹੁਣਾ ਕਰੀਏ ਜਿਸ ਕੋ ਤਿਲ ਮਾਤ੍ਰ (ਤਮਾਇ) ਇੱਛਾ ਨਹੀਂ॥੧੩॥
Prof. Sahib Singhਫੱਗਣ ਦੇ ਮਹੀਨੇ ਵਿਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿਚ ਸਾਡਾ ਹੀ ਭਲਾ ਹੈ) ॥੧੩॥

ਪਦ ਅਰਥ ਤਿਲੁ = ਰਤਾ ਭੀ। ਤਮਾਇ = ਤਮ੍ਹਾ, ਲਾਲਚ ॥੧੩॥

SikhNet (Spanish)En el mes de Falgan alaba para siempre al Señor, Quien está libre de toda avaricia. (13)
Shabad Guru Arjan Dev Ji Raag Maajh Ang 136

ਜਿਨਿ ਜਿਨਿ ਨਾਮੁ ਧਿਆਇਆ; ਤਿਨ ਕੇ ਕਾਜ ਸਰੇ ॥

jin jin naam dhiaaeaa; tin ke kaaj sare |

Sant Singh KhalsaThose who meditate on the Naam, the Name of the Lord-their affairs are all resolved.
Manmohan SinghThe affairs of those who have meditated on the Name have been adjusted.
Manmohan Singh (Punjabi)ਜਿਨ੍ਹਾਂ ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਉਨ੍ਹਾਂ ਦੇ ਕਾਰਜ ਸੌਰ ਗਏ ਹਨ।
Fareedkot Teekaਜਿਨਿ ਜਿਨਿ ਪੁਰਸ਼ੋਂ ਨੇ ਨਾਮ ਧਿਆਇਆ ਹੈ, ਤਿਨ ਕੇ ਕਾਰਜ ਪੂਰਨ ਭਏ ਹੈਂ॥
Prof. Sahib Singhਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਸਰੇ = ਨੇਪਰੇ ਚੜ੍ਹ ਜਾਂਦੇ ਹਨ।

SikhNet (Spanish)Si uno se acuerda de Dios, sus perplejidades son resueltas.

ਹਰਿ ਗੁਰੁ ਪੂਰਾ ਆਰਾਧਿਆ; ਦਰਗਹ ਸਚਿ ਖਰੇ ॥

har gur pooraa aaraadhiaa; daragah sach khare |

Sant Singh KhalsaThose who meditate on the Perfect Guru, the Lord-Incarnate-they are judged true in the Court of the Lord.
Manmohan SinghThey, who contemplate over God-incarnate perfect Guru, are judged as true and genuine in His court.
Manmohan Singh (Punjabi)ਜੋ ਵਾਹਿਗੁਰੂ ਸਰੂਪ ਪੁਰਨ-ਗੁਰਾਂ ਦਾ ਚਿੰਤਨ ਕਰਦੇ ਹਨ, ਉਹ ਉਸ ਦੇ ਦਰਬਾਰ ਅੰਦਰ ਸੱਚੇ ਤੇ ਅਸਲੀ ਕਰਾਰ ਦਿਤੇ ਜਾਂਦੇ ਹਨ।
Fareedkot Teeka(ਸਚਿ) ਨਿਸਚ੍ਯ ਕਰ ਕੇ ਜਿਨ੍ਹੋਂ ਨੇ ਗੁਰੂ ਪੂਰਾ ਅਰਾਧਿਆ ਹੈ, ਸੋ ਪੁਰਸ਼ ਹਰੀ ਕੀ ਦਰਗਾਹ ਮੇਂ ਖਰੇ ਹੂਏ ਹੈਂ॥
Prof. Sahib Singhਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ।

ਪਦ ਅਰਥ ਦਰਗਹ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ। ਖਰੇ = ਸੁਰਖ਼ਰੂ।

SikhNet (Spanish)Si uno contempla la Perfecta Encarnación de Dios, nuestro Maestro Realizado, es aceptado en la Corte del Señor.

ਸਰਬ ਸੁਖਾ ਨਿਧਿ ਚਰਣ ਹਰਿ; ਭਉਜਲੁ ਬਿਖਮੁ ਤਰੇ ॥

sarab sukhaa nidh charan har; bhaujal bikham tare |

Sant Singh KhalsaThe Lord's Feet are the Treasure of all peace and comfort for them; they cross over the terrifying and treacherous world-ocean.
Manmohan SinghGod's feet are the treasure of all the comforts. Through them man crosses the dreadful and arduous world-ocean.
Manmohan Singh (Punjabi)ਵਾਹਿਗੁਰੂ ਦੇ ਪੈਰ, ਸਮੂਹ ਆਰਾਮਾਂ ਦਾ ਖ਼ਜ਼ਾਨਾ ਹਨ। ਉਨ੍ਹਾਂ ਦੇ ਰਾਹੀਂ ਆਦਮੀ ਭੈ-ਦਾਇਕ ਤੇ ਕਠਨ ਸੰਸਾਰ-ਸੰਮੁਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸਰਬ ਸੁਖੋਂ ਕੀ ਨਿਧੀ ਹਰੀ ਕੇ ਚਰਨ ਪਾ ਕਰ ਕਠਨ ਸੰਸਾਰ ਸਮੁੰਦਰ ਸੇ ਤਰੇ ਹੈਂ॥
Prof. Sahib Singhਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ।

ਪਦ ਅਰਥ ਨਿਧਿ = ਖ਼ਜ਼ਾਨਾ। ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ।

SikhNet (Spanish)A Sus Pies uno encuentra todos los tesoros y comodidades, y con Su Ayuda puede cruzar el terrible y arduo océano del mundo.

ਪ੍ਰੇਮ ਭਗਤਿ ਤਿਨ ਪਾਈਆ; ਬਿਖਿਆ ਨਾਹਿ ਜਰੇ ॥

prem bhagat tin paaeea; bikhiaa naeh jare |

Sant Singh KhalsaThey obtain love and devotion, and they do not burn in corruption.
Manmohan SinghThey obtain love and devotion and burn not in mortal sins.
Manmohan Singh (Punjabi)ਉਹ ਪ੍ਰੀਤ ਤੇ ਅਨੁਰਾਗ ਨੂੰ ਪਰਾਪਤ ਹੁੰਦੇ ਹਨ ਅਤੇ ਪ੍ਰਾਣ-ਨਾਸ਼ਕ ਪਾਪਾਂ ਅੰਦਰ ਨਹੀਂ ਸੜਦੇ।
Fareedkot Teekaਪੁਨਾ ਤਿਨ੍ਹੋਂ ਨੇ ਪ੍ਰੇਮਾਂ ਭਗਤੀ ਪਾਈ ਹੈ ਔਰ ਬਿਖ੍ਯੋਂ ਮੇਂ ਨਹੀਂ ਜਲਤੇ ਵਾ (ਜਰੇ) ਖਚਤ ਨਹੀਂ ਹੋਏ॥
Prof. Sahib Singhਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ।

ਪਦ ਅਰਥ ਤਿਨ = ਉਹਨਾਂ (ਬੰਦਿਆਂ) ਨੇ। ਬਿਖਿਆ = ਮਾਇਆ। ਜਰੇ = ਸੜਦੇ।

SikhNet (Spanish)En el Amor y la Devoción, uno es protegido de la maldad y de la oscuridad que ésta trae a la conciencia.

ਕੂੜ ਗਏ ਦੁਬਿਧਾ ਨਸੀ; ਪੂਰਨ ਸਚਿ ਭਰੇ ॥

koorr ge dubidhaa nasee; pooran sach bhare |

Sant Singh KhalsaFalsehood has vanished, duality has been erased, and they are totally overflowing with Truth.
Manmohan SinghThe falsehood had vanished love for duality has run away, and they are perfectly brimful with truth.
Manmohan Singh (Punjabi)ਝੂਠ ਅਲੋਪ ਹੋ ਗਿਆ ਹੈ, ਦਵੈਤ-ਭਾਵ ਦੌੜ ਗਿਆ ਹੈ ਅਤੇ ਉਹ ਸੱਚ ਨਾਲ ਪੂਰੀ ਤਰ੍ਹਾਂ ਲਬਾਲਬ ਹਨ।
Fareedkot Teekaਔਰ ਮਨ ਕੇ ਬੀਚ ਸੇ ਝੂਠਾਦਿ ਬਿਕਾਰ ਚਲੇ ਗਏ ਹੈਂ ਅਰ ਦ੍ਵੈਤ ਭਾਵਨਾ ਨਸੀ ਹੈ, ਅਰੁ ਪੂਰਨ ਪਰਮੇਸ੍ਵਰ ਕੇ ਨਿਸਚੇ ਕਰ ਅੰਤਹਕਰਣ ਭਰੇ ਹੂਏ ਹੈਂ॥
Prof. Sahib Singhਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਕੂੜ = ਵਿਅਰਥ ਝੂਠੇ ਲਾਲਚ। ਦੁਬਿਧਾ = ਦੁਚਿੱਤਾ-ਪਨ, ਮਨ ਦੀ ਭਟਕਣਾ। ਸਚਿ = ਸੱਚੇ ਪ੍ਰਭੂ ਵਿਚ। ਭਰੇ = ਟਿਕੇ ਰਹਿੰਦੇ ਹਨ।

SikhNet (Spanish)La falsedad desvanece, la dualidad ya no lo engaña, y la Verdad toma lugar.

ਪਾਰਬ੍ਰਹਮੁ ਪ੍ਰਭੁ ਸੇਵਦੇ; ਮਨ ਅੰਦਰਿ ਏਕੁ ਧਰੇ ॥

paarabraham prabh sevade; man andar ek dhare |

Sant Singh KhalsaThey serve the Supreme Lord God, and enshrine the One Lord within their minds.
Manmohan SinghThey serve the Supreme Lord Master and place the unique One in their heart.
Manmohan Singh (Punjabi)ਉਹ ਸ਼ਰੋਮਣੀ ਸਾਹਿਬ ਮਾਲਕ ਦੀ ਟਹਿਲ ਕਮਾਉਂਦੇ ਹਨ ਅਤੇ ਅਦੁੱਤੀ ਪੁਰਖ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ।
Fareedkot Teekaਪਾਰਬ੍ਰਹਮ ਪ੍ਰਭ ਏਕ ਕੋ ਹੀ ਮਨ ਮੇਂ ਧਾਰ ਕਰ ਸੇਵਤੇ ਹੈਂ॥
Prof. Sahib Singhਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।

ਪਦ ਅਰਥ ਧਰੇ = ਧਰਿ, ਧਰ ਕੇ।

SikhNet (Spanish)Entonces uno sirve al Supremo Señor Maestro, enalteciéndolo en su corazón.

ਮਾਹ ਦਿਵਸ. ਮੂਰਤ ਭਲੇ; ਜਿਸ ਕਉ. ਨਦਰਿ ਕਰੇ ॥

maah divas. moorat bhale; jis kau. nadar kare |

Sant Singh KhalsaThe months, the days, and the moments are auspicious, for those upon whom the Lord casts His Glance of Grace.
Manmohan SinghThe months days and moments are auspicious for those on whom the Lord casts His merciful glance.
Manmohan Singh (Punjabi)ਮਹੀਨੇ, ਦਿਹਾੜੇ ਅਤੇ ਮੁਹਤ ਉਨ੍ਹਾਂ ਲਈ ਚੰਗੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਣੀ ਰਹਿਮਤ ਦੀ ਨਜ਼ਰ ਧਾਰਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਨਜਰ ਕਰਤਾ ਹੈ ਤਿਸ ਕੋ ਮਹੀਨੇ ਬਿਨ ਮਹੂਰਤ ਸ੍ਰੇਸਟ ਹੈਂ॥
Prof. Sahib Singhਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ)।

ਪਦ ਅਰਥ ਮਾਹ = ਮਹੀਨੇ। ਦਿਵਸ = ਦਿਹਾੜੇ। ਮੂਰਤ = ਮੁਹੂਰਤ। ਜਿਨ ਕਉ = ਜਿਨ੍ਹਾਂ ਉੱਤੇ।

SikhNet (Spanish)Dichoso es el mes, el día y el momento en el que Dios nos concede Su Mirada de Gracia.

ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ ॥੧੪॥੧॥

naanak mangai daras daan; kirapaa karahu hare |14|1|

Sant Singh KhalsaNanak begs for the blessing of Your Vision, O Lord. Please, shower Your Mercy upon me! ||14||1||
Manmohan SinghNanak asks for the boon of Thine sight, O God! Shower Thine benediction on Him.
Manmohan Singh (Punjabi)ਨਾਨਕ ਤੇਰੇ ਦੀਦਾਰ ਦੀ ਦਾਤ ਦੀ ਯਾਂਚਨਾ ਕਰਦਾ ਹੈ, ਹੇ ਵਾਹਿਗੁਰੂ! ਆਪਣੀ ਰਹਿਮਤ ਉਸ ਤੇ ਨਿਛਾਵਰ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੇ ਕਰਨੇ ਵਾਲੇ ਪਰਮੇਸ੍ਵਰ! ਮੈਂ ਤੇਰਾ ਦਰਸਨ ਦਾਨ ਮਾਂਗਤਾ ਹੂੰ ਕਿਰਪਾ ਕਰੋ, ਭਾਵ ਏਹਿ ਕਿ ਦਰਸ਼ਨ ਦੇਵੋ॥੧੪॥੧॥
Prof. Sahib Singhਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤ ਮੰਗਦਾ ਹਾਂ ॥੧੪॥

ਪਦ ਅਰਥ ਹਰੇ = ਹੇ ਹਰੀ ॥੧੪॥

SikhNet (Spanish)Nanak desea solamente tener una Visión de Ti. (14-1)