ੴ

ਸਿੱਖਬਾਣੀ · SikhBani

Rehras Sahib (T.) ਰਹਰਾਸਿ ਸਾਹਿਬ (ਟ:)

228 lines · Angs 8-1429 · 18 parts

Rehras Sahib is the evening prayer of the Sikhs, recited at sunset. It gathers hymns of Guru Nanak Dev Ji, Guru Amar Das Ji, Guru Ram Das Ji and Guru Arjan Dev Ji, giving thanks for the day. This is one of the two common arrangements of the bani.

Translations
Shabad Guru Ramdas Ji Raag Aasaa Ang 451 excerpt (4 of 17 lines)

ਹਰਿ ਜੁਗੁ ਜੁਗੁ. ਭਗਤ ਉਪਾਇਆ; ਪੈਜ ਰਖਦਾ ਆਇਆ. ਰਾਮ ਰਾਜੇ ॥

har jug jug. bhagat upaaeaa; paij rakhadaa aaeaa. raam raaje |

Sant Singh KhalsaIn each and every age, He creates His devotees and preserves their honor, O Lord King.
Manmohan SinghIn every age God created His saints and preserved their honour.
Manmohan Singh (Punjabi)ਹਰ ਇੱਕ ਯੁਗ ਅੰਦਰ ਵਾਹਿਗੁਰੂ ਨੇ ਆਪਣੇ ਸੰਤ ਪੈਦਾ ਕੀਤੇ ਤੇ ਉਹਨਾਂ ਦੀ ਇਜਤ ਆਬਰੂ ਰੱਖੀ।
Fareedkot Teekaਹੇ ਹਰਿ ਰਾਮ ਰਾਜੇ! ਤੈਨੇ ਚਾਰੋਂ ਜੁਗੋਂ ਮੇਂ ਭਗਤੋਂ ਕੋ ਉਤਪੰਨ ਕਰਾ ਹੈ, ਪੁਨਾ ਭਗਤੋਂ ਕੀ ਪ੍ਰਤਗਿਆ ਭੀ ਰਖਤਾ ਆਯਾ ਹੈ॥
Prof. Sahib Singhਪਰਮਾਤਮਾ ਹਰੇਕ ਜੁਗ ਵਿਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ।

ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ {ਵੇਖੋ 'ਗੁਰਬਾਣੀ ਵਿਆਕਰਣ'}। ਉਪਾਇਆ = ਪੈਦਾ ਕਰਦਾ ਆ ਰਿਹਾ ਹੈ। ਪੈਜ = ਇੱਜ਼ਤ। ਦੇਇ = ਦੇ ਕੇ।

SikhNet (Spanish)En cada época Dios ha creado a Sus Devotos y su honor siempre fue salvado por Él.

ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ ॥

haranaakhas dusatt har maariaa; prahalaad taraaeaa |

Sant Singh KhalsaThe Lord killed the wicked Harnaakhash, and saved Prahlaad.
Manmohan SinghWicked Harnakhsh, the Lord killed and saved Prehlad.
Manmohan Singh (Punjabi)ਪਾਂਬਰ ਹਰਨਾਖਸ਼ ਨੂੰ ਪ੍ਰਭੂ ਨੇ ਮਾਰ ਦਿੱਤਾ ਅਤੇ ਪ੍ਰਹਿਲਾਦ ਦੀ ਰੱਖਿਆ ਕੀਤੀ।
Fareedkot Teekaਹੇ ਹਰੀ! ਤੈਨੇ ਹਰਨਾਖ੍ਯਸ਼ ਦੁਸਟ ਕੋ ਮਾਰਾ ਹੈ, ਪੁਨਾ ਪ੍ਰਹਲਾਦ ਕੋ ਸੰਸਾਰ ਸਮੁੰਦ੍ਰ ਸੇ ਤਰਾਇਆ ਹੈ॥
Prof. Sahib Singh(ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ।
SikhNet (Spanish)El malvado Jarnakash, el padre tirano de Prehlad, fue destrozado por el Señor, y Prehlad,

ਅਹੰਕਾਰੀਆ ਨਿੰਦਕਾ. ਪਿਠਿ ਦੇਇ; ਨਾਮਦੇਉ. ਮੁਖਿ ਲਾਇਆ ॥

ahankaareea nindakaa. pitth dee; naamadeo. mukh laaeaa |

Sant Singh KhalsaHe turned his back on the egotists and slanderers, and showed His Face to Naam Dayv.
Manmohan SinghOn the egotists and slanderers, the Lord turned His back and to Namdev, He showed His face (affection).
Manmohan Singh (Punjabi)ਅਭਿਮਾਨੀਆਂ ਅਤੇ ਦੂਸ਼ਨ ਲਾਉਣ ਵਾਲਿਆਂ ਵੱਲ ਸੁਆਮੀ ਨੇ ਆਪਣੀ ਕੰਡ ਕਰ ਲਈ ਅਤੇ ਨਾਮ ਦੇਵ ਨੂੰ ਆਪਣਾ ਮੁਖੜਾ ਵਿਖਾਲਿਆ (ਪਿਆਰਿਆ ਸਤਿਕਾਰਿਆ)।
Fareedkot Teekaਹੰਕਾਰੀ ਨਿੰਦਕ ਬ੍ਰਹਮਨੋਂ ਕੋ ਪੀਠ ਦੇ ਕਰ, ਹਰਿ ਤੈਨੇ ਨਾਮਦੇਉ ਕੇ ਵਾਸਤੇ ਦੇਹਰੇ ਕੋ ਫੇਰ ਕਰ ਅਪਨੇ ਮੁਖ ਮੇਂ ਲਗਾਇ ਲੀਆ॥
Prof. Sahib Singh(ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ।

ਪਦ ਅਰਥ ਮੁਖਿ ਲਾਇਆ = ਆਪਣੇ ਮੂੰਹ ਲਾਇਆ, ਆਦਰ-ਸਨਮਾਨ ਦਿੱਤਾ, ਇੱਜ਼ਤ ਬਖ਼ਸ਼ੀ। ਐਸਾ = ਇਹੋ ਜਿਹੀ ਸਮਰਥਾ ਵਾਲਾ।

SikhNet (Spanish)el Devoto fue bendecido. Él le volteó la espalda a los ególatras y a los calumniadores y a Namdev lo llevó hasta Su Presencia.

ਜਨ ਨਾਨਕ. ਐਸਾ ਹਰਿ ਸੇਵਿਆ; ਅੰਤਿ ਲਏ ਛਡਾਇਆ ॥੪॥੧੩॥੨੦॥

jan naanak. aisaa har seviaa; ant le chhaddaaeaa |4|13|20|

Sant Singh KhalsaServant Nanak has so served the Lord, that He will deliver him in the end. ||4||13||20||
Manmohan SinghServant Nanak has so served His God, that He will deliver him in the end.
Manmohan Singh (Punjabi)ਨੌਕਰ ਨਾਨਕ ਨੇ ਆਪਣੇ ਵਾਹਿਗੁਰੂ ਦੀ ਐਸ ਤਰ੍ਹਾਂ ਸੇਵਾ ਕੀਤੀ ਹੈ ਕਿ ਅਖੀਰ ਨੂੰ ਉਹ ਉਸ ਨੂੰ ਬਚਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਹਮ ਦਾਸੋਂ ਨੇ ਐਸਾ ਤੂੰ ਸੇਵਨ ਕੀਆ ਹੈਂ, ਜੋ ਅੰਤ ਕੋ ਸਭ ਓਰ ਸੇ ਦੁਖੋਂ ਸੇ ਛਡਾਇ ਲੇਵੋ॥੪॥੧੩॥੨੦॥☬ਪ੍ਰੇਮ ਕੋ ਪ੍ਰਗਟ ਕਰਤੇ ਹੂਏ ਸ੍ਵੈ ਮਨ ਕੇ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਜੇਹੜਾ ਭੀ ਮਨੁੱਖ ਇਹੋ ਜਿਹੀ ਸਮਰਥਾ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਪਰਮਾਤਮਾ ਉਸ ਨੂੰ (ਦੋਖੀਆਂ ਵਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ) ਆਖ਼ਰ ਬਚਾ ਲੈਂਦਾ ਹੈ ॥੪॥੧੩॥੨੦॥

ਪਦ ਅਰਥ ਅੰਤਿ = ਆਖ਼ਰ ਨੂੰ ॥੪॥੧੩॥੨੦॥

SikhNet (Spanish)Nanak ha contemplado a tal Señor, y Él fue quien lo emancipó al final. (4-13-20)
Shabad Guru Nanak Dev Ji Raag Aasaa Ang 469

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਦੁਖੁ ਦਾਰੂ. ਸੁਖੁ ਰੋਗੁ ਭਇਆ; ਜਾ ਸੁਖੁ. ਤਾਮਿ ਨ ਹੋਈ ॥

dukh daaroo. sukh rog bheaa; jaa sukh. taam na hoee |

Sant Singh KhalsaSuffering is the medicine, and pleasure the disease, because where there is pleasure, there is no desire for God.
Manmohan SinghPain is the medicine and pleasure the malady, and where there is pleasure, there is no desire for God.
Manmohan Singh (Punjabi)ਦੁਖ ਦਵਾਈ ਹੈ, ਅਤੇ ਖੁਸ਼ੀ ਬੀਮਾਰੀ। ਜਦ ਖੁਸ਼ੀ ਹੁੰਦੀ ਹੈ, ਤਦ ਵਾਹਿਗੁਰੂ ਲਈ ਚਾਹ ਨਹੀਂ ਹੁੰਦੀ।
Fareedkot Teekaਵਿਖੇ ਸੁਖ ਰੋਗ ਹੂਆ ਹੈ ਔ ਜਪ ਤਪ ਕਾ ਦੁਖ ਔਖਧੀ ਭਇਆ ਹੈ। ਜਾਂ ਵਿਸਯ ਸੁਖ ਹੋਤਾ ਹੈ ਤਬ ਭਗਵਤ ਪਾਵਣੇ, ਭਾਵ ਜਪ ਤਪ ਕਰਨੇ ਕੀ (ਤਾਮਿ) ਇਛਾ ਹੀ ਨਹੀਂ ਹੋਤੀ। ਭਾਵ ਜੋ ਜਨਮ ਮਰਣ ਕਾ ਦੁਖ ਹੈ ਏਹੀ ਭ੍ਯਾ ਰੋਗ ਅਰ ਤਿਸ ਕੇ ਦੂਰ ਕਰਨੇ ਕੌ ਸੁਖ ਰੂਪ ਪਰਮੇਸ਼੍ਵਰ ਦਾ ਨਾਮ ਏਹੀ ਭ੍ਯਾ ਦਾਰੂ। ਜਬ ਸੁਖ ਰੂਪ ਨਾਮ ਦਾਰੂ ਜੀਵ ਕੋ ਮਿਲੇ ਤਉ ਆਗੇ ਰੋਗ ਕੌਨ ਜਨਮ ਮਰਣ ਰੂਪ ਦੁਖ ਸੋ ਪੁਨਾ ਪੁਰਸ਼ ਕੋ ਪ੍ਰਾਪਤ ਨਹੀਂ ਹੋਤਾ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ।

ਪਦ ਅਰਥ ਤਾਮਿ = ਤਦੋਂ।

SikhNet (Spanish)El dolor es la cura, el placer es la enfermedad, porque donde hay placer uno se olvida de Ti.

ਤੂੰ ਕਰਤਾ ਕਰਣਾ, ਮੈ ਨਾਹੀ; ਜਾ ਹਉ ਕਰੀ. ਨ ਹੋਈ ॥੧॥

toon karataa karanaa, mai naahee; jaa hau karee. na hoee |1|

Sant Singh KhalsaYou are the Creator Lord; I can do nothing. Even if I try, nothing happens. ||1||
Manmohan SinghThou art the Doer, I can do nothing. Even if I try to do something, it comes to nothing.
Manmohan Singh (Punjabi)ਤੂੰ ਕਰਨਹਾਰ ਹੈਂ, ਮੈਂ ਕੁਝ ਨਹੀਂ ਕਰ ਸਕਦਾ। ਜੇਕਰ ਮੈਂ ਕੁਝ ਕਰਨ ਦੀ ਕੋਸ਼ਿਸ਼ ਭੀ ਕਰਾਂ, ਤਾਂ ਭੀ ਕੁਝ ਨਹੀਂ ਬਣਦਾ।
Fareedkot Teekaਤੂੰ ਕ੍ਰਿਪਾ ਸਰੂਪ ਕਰਤਾ ਹੈਂ, ਮੈਂ ਕੁਛ ਨਹੀਂ ਕਰ ਸਕਤਾ। ਜੌ ਮੈਂ ਕੁਛ ਕੀਆ ਭੀ ਚਾਹੂੰ ਤੋ ਪਰਤੰਤ੍ਰ ਹੋਨੇ ਕਰ ਕੇ ਨਹੀਂ ਹੋਤਾ॥੧॥
Prof. Sahib Singhਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ)। ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ ॥੧॥

ਪਦ ਅਰਥ ਕਰਣਾ = ਕਰਨਹਾਰ। ਮੈ ਨਾਹੀ = ਮੈਂ ਕੁਝ ਭੀ ਨਹੀਂ, ਮੇਰੀ ਕੋਈ ਪਾਂਇਆਂ ਨਹੀਂ ਹੈ। ਜਾ ਹਉ ਕਰੀ = ਜੇ ਮੈਂ 'ਹਉ' ਆਖਾਂ, ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਬੈਠਾਂ। ਨ ਹੋਈ = ਨਹੀਂ ਫਬਦਾ, ਇਹ ਗੱਲ ਫਬਦੀ ਨਹੀਂ ॥੧॥

SikhNet (Spanish)Tú eres el Creador; ¿quién soy yo para crear? Aunque tratara de crear, no podría crear nada. (1)

ਬਲਿਹਾਰੀ ਕੁਦਰਤਿ ਵਸਿਆ ॥

balihaaree kudarat vasiaa |

Sant Singh KhalsaI am a sacrifice to Your almighty creative power which is pervading everywhere.
Manmohan SinghSacrifice am I unto Thee. who abides in His creation.
Manmohan Singh (Punjabi)ਕੁਰਬਾਨ ਹਾਂ ਮੈਂ ਤੇਰੇ ਉਤੋਂ। ਤੂੰ ਆਪਣੀ ਰਚਨਾ ਅੰਦਰ ਵਸਦਾ ਹੈਂ।
Fareedkot Teekaਕੁਦਰਤ ਮਾਇਆ ਦ੍ਵਾਰੇ ਸੰਸਾਰ ਕੋ ਰਚ ਕਰ ਫਿਰ ਤਿਸਮੈਂ ਜੋ ਤੂੰ ਬਸਿਆ ਹੈਂ, ਮੈਂ ਤੇਰੇ ਬਲਿਹਾਰੀ ਜਾਤਾ ਹੂੰ॥
Prof. Sahib Singhਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,
SikhNet (Spanish)Ofrezco mi ser en sacrificio a Ti, oh Señor; Tú habitas en Tu Naturaleza.

ਤੇਰਾ ਅੰਤੁ. ਨ ਜਾਈ ਲਖਿਆ ॥੧॥ ਰਹਾਉ ॥

teraa ant. na jaaee lakhiaa |1| rahaau |

Sant Singh KhalsaYour limits cannot be known. ||1||Pause||
Manmohan SinghThine limit cannot be comprehended. Pause.
Manmohan Singh (Punjabi)ਤੇਰਾ ਓੜਕ ਜਾਣਿਆਂ ਨਹੀਂ ਜਾ ਸਕਦਾ। ਠਹਿਰਾਓ।
Fareedkot Teekaਤੇਰਾ ਅੰਤ ਕਿਸੀ ਸੇ ਲਖਾ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਤੇਰਾ ਅੰਤ ਪਾਇਆ ਨਹੀਂ ਜਾ ਸਕਦਾ ॥੧॥ ਰਹਾਉ ॥

ਪਦ ਅਰਥ ॥੧॥ਰਹਾਉ॥

SikhNet (Spanish)Sin Límite eres Tú; nadie conoce Tu Fin. (1‑Pausa)

ਜਾਤਿ ਮਹਿ ਜੋਤਿ. ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥

jaat meh jot. jot meh jaataa; akal kalaa bharapoor rahiaa |

Sant Singh KhalsaYour Light is in Your creatures, and Your creatures are in Your Light; Your almighty power is pervading everywhere.
Manmohan SinghThy light is contained in the creatures and the creatures are contained in Thine light. Thou O mighty Inconceivable Lord, art filling all.
Manmohan Singh (Punjabi)ਜੀਵਾਂ ਅੰਦਰ ਤੇਰੀ ਰੌਸ਼ਨੀ ਹੈ ਅਤੇ ਜੀਵ ਤੇਰੀ ਰੌਸ਼ਨੀ ਵਿੱਚ ਹਨ। ਤੂੰ, ਹੇ ਬਲਵਾਨ, ਅਗਾਧ ਸੁਆਮੀ ਸਾਰਿਆਂ ਵਿੱਚ ਪਰੀ-ਪੂਰਨ ਹੈਂ।
Fareedkot Teekaਹੇ ਜੋਤੀ! ਤੇਰੇ ਮੇਂ (ਜਾਤਾ) ਉਤਪਤੀ ਵਾ ਬ੍ਰਹਮਣਾਦਿ ਜਾਤੀਆਂ, ਭਾਵ ਕਲਪਤ ਰੂਪ ਕਰ ਕੇ ਸੰਸਾਰ ਹੈ ਔਰ ਹੇ ਜੋਤੀ! ਤੂੰ ਜਾਤ ਉਤਪਤਿ ਰੂਪ ਸੰਸਾਰ ਮੇਂ ਅਧਿਸਟਾਨ ਰੂਪ ਕਰ ਕੇ ਪੂਰਨ ਹੈਂ। ਔ (ਅਕਲ) ਕਲੇਸ ਸੇ ਰਹਿਤ ਤੂੰ ਅਪਨੀ (ਕਲਾ) ਸਕਤੀ ਕਰ ਸਰਬਤ੍ਰ ਮੇਂ ਭਰਪੂਰ ਹੋ ਰਹਾ ਹੈਂ॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ।

ਪਦ ਅਰਥ ਜਾਤਿ = ਸ੍ਰਿਸ਼ਟੀ। ਜੋਤਿ = ਰੱਬ ਦਾ ਨੂਰ। ਜੋਤਿ ਮਹਿ = ਸਾਰੀਆਂ ਜੋਤੀਆਂ ਵਿਚ, ਸਾਰੇ ਜੀਵਾਂ ਵਿਚ। ਜਾਤਾ = ਵੇਖਿਆ ਜਾਂਦਾ ਹੈ, ਦਿੱਸ ਰਿਹਾ ਹੈ। ਅਕਲ = ਸੰਪੂਰਨ। ਕਲਾ = ਟੋਟਾ, ਹਿੱਸਾ। ਅਕਲ ਕਲਾ = ਜਿਸ ਦੇ ਵਖੋ ਵਖਰੇ ਟੋਟੇ ਨਾ ਹੋਣ, ਇਕ-ਰਸ ਸੰਪੂਰਣ ਪ੍ਰਭੂ।

SikhNet (Spanish)En Tus criaturas, está Tu Luz, y a través de Tu Luz, eres conocido. Aunque uno está sin atributos, todos los atributos son inherentes a Ti.

ਤੂੰ ਸਚਾ ਸਾਹਿਬੁ. ਸਿਫਤਿ ਸੁਆਲੑਿਉ; ਜਿਨਿ ਕੀਤੀ. ਸੋ ਪਾਰਿ ਪਇਆ ॥

toon sachaa saahib. sifat suaalau; jin keetee. so paar peaa |

Sant Singh KhalsaYou are the True Lord and Master; Your Praise is so beautiful. One who sings it, is carried across.
Manmohan SinghThou art the True Lord, and beautiful is Thy praise. He who hymns it, swims across.
Manmohan Singh (Punjabi)ਤੂੰ ਸੱਚਾ ਸੁਆਮੀ ਹੈਂ। ਸੁੰਦਰ ਹੈ ਤੇਰੀ ਕੀਰਤੀ। ਜੋ ਇਸ ਨੂੰ ਗਾਇਨ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।
Fareedkot Teekaਤੂੰ ਸਚਾ ਸਾਹਿਬੁ ਹੈਂ ਤੇਰੀ ਸੋਭਾ (ਸੁਆਲਿਓ) ਸੁੰਦਰ ਹੈ। ਜਿਸ ਨੇ ਤੇਰੀ ਸੋਭਾ ਕਰੀ ਹੈ, ਸੋ ਸੰਸਾਰ ਸਮੁਦ੍ਰ ਸੇ ਪਾਰ ਪੜਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਗਿਆ ਹੈ।

ਪਦ ਅਰਥ ਸੁਆਲਿਉ = ਸੋਹਣੀ, ਸੁੰਦਰ। ਜਿਨਿ ਕੀਤੀ = ਜਿਸਨੇ (ਤੇਰੀ ਵਡਿਆਈ) ਕੀਤੀ।

SikhNet (Spanish)Tú eres el Uno Verdadero; Verdad, Verdad es Tu Alabanza.

ਕਹੁ ਨਾਨਕ. ਕਰਤੇ ਕੀਆ ਬਾਤਾ; ਜੋ ਕਿਛੁ ਕਰਣਾ, ਸੁ ਕਰਿ ਰਹਿਆ ॥੨॥

kahu naanak. karate keea baataa; jo kichh karanaa, su kar rahiaa |2|

Sant Singh KhalsaNanak speaks the stories of the Creator Lord; whatever He is to do, He does. ||2||
Manmohan SinghNanak tells the tales of the Creator that what the Lord is to do, that He continues to do.
Manmohan Singh (Punjabi)ਨਾਨਕ ਸਿਰਜਣਹਾਰ ਦੀਆਂ ਵਾਰਤਾਵਾਂ ਬਿਆਨ ਕਰਦਾ ਹੈ, ਜਿਹੜਾ ਕੁਝ ਪ੍ਰਭੂ ਨੇ ਕਰਨਾ ਹੈ, ਉਸ ਨੂੰ ਉਹ ਕਰੀ ਜਾ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ ਜੀ! ਤੇਰੀਆਂ ਬਾਤਾਂ ਕਹਤੇ ਹਾਂ। ਤੈਨੇ ਜੋ ਕੁਛ ਕਰਨਾ ਹੈ, ਸੋ ਤੂੰ ਕਰ ਰਹਿਆ ਹੈਂ, ਭਾਵ ਜੀਵ ਸੇ ਨ੍ਯਾ ਕੀਆ ਹੂਆ ਕਛੁ ਨਹੀਂ ਹੋਤਾ॥੨॥☬ਸਿਖ ਕੇ ਛੇ ੬ ਪ੍ਰਸਨੋਂ ਕਾ ਉਤ੍ਰ ਕਹਤੇ ਹੈਂ:
Prof. Sahib Singhਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫ਼ਤਿ-ਸਾਲਾਹ ਕਰ, (ਤੇ ਆਖ ਕਿ) ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ) ॥੨॥

ਪਦ ਅਰਥ ਨਾਨਕ = ਹੇ ਨਾਨਕ! ਕਹੁ ਕਰਤੇ ਕੀਆ ਬਾਤਾ = ਕਰਤਾਰ ਦੀਆਂ ਗੱਲਾਂ ਆਖ ॥੨॥

SikhNet (Spanish)Aquél que Te alaba, es cargado a través del océano, dice Nanak, todas las Maravillas son del Señor y lo que sea que Él tenga que hacer, eso hará. (2)
Shabad Guru Nanak Dev Ji So Dar Ang 8 - 9

ਸੋ ਦਰੁ ਰਾਗੁ ਆਸਾ ਮਹਲਾ ੧ ॥

so dar raag aasaa mahalaa 1 |

Sant Singh KhalsaSo Dar ~ That Door. Raag Aasaa, First Mehl:
Manmohan SinghSodar Aasa Measure First Guru.
Manmohan Singh (Punjabi)ਸੋ ਦਰ ਆਸਾ ਰਾਗ ਪਹਿਲੀ ਪਾਤਿਸ਼ਾਹੀ।
Fareedkot Teeka'ਸੋ ਦਰੁ' ਜੀ ਸੇ ਆਦਿ ਲੇ ਕਰ 'ਭਈ ਪ੍ਰਾਪਤਿ ਮਾਨੁਖ ਦੇਹੁਰੀਆ' ਈਹਾਂ ਪਰਯੰਤ ਸਾਯੰਕਾਲ ਕੀ ਰਹਿਰਾਸ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਕ ਗੁਰੂ ਮਤ ਕੇ ਲੋਕ ਪੜਤੇ ਥੇ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਚੇ ਪਾਤਿਸਾਹ ਕੇ ਸਮੇ ਇਸ ਮੇ ਚਉਪਈ ਆਦਿਕ ਔਰ ਦਸਮ ਗੁਰੂ ਕੀ ਬਾਣੀ ਭੀ ਮਿਲਾਈ ਗਈ ਹੈ। ਇਸ ਸਬਦ ਕਾ ਅਰਥ 'ਜਪੁ' ਜੀ ਕੇ 'ਸੋ ਦਰੁ' ਮੇ ਹੋ ਚੁਕਾ ਹੈ। ਕੋਈ ਕੋਈ ਅਖਰ ਕਾ ਪਾਠ ਭੇਦੁ ਹੈ। ਉਥਾਨਕਾ ਇਸ ਕੀ ਐਸੇ ਅਲੱਗ ਕਥਨ ਕਰਤੇ ਹੈਂ ਕਿ ਜਬ ਧ੍ਰੂ ਲੋਕ ਸੇਂ ਆਗੇ ਬੈਕੁੰਠ ਲੋਕ ਮੈ ਗਏ ਹੈਂ, ਤਬ ਏਹੁ ਸਬਦੁ ਭਗਵੰਤ ਕੇ ਸਨਮੁਖ ਉਚਾਰਨ ਕੀਆ ਹੈ। ਵਾ ਜਬ ਬੀਬੀ ਨਾਨਕੀ ਜੀ ਨੇ ਸੁਲਤਾਨਪੁਰਿ ਮੈ ਪੂਛਾ ਹੈ ਕਿ ਹੇ ਭਾਈ ਜੀ! ਆਪ ਜੋ ਸੇਖ ਸਾਂਈ ਪਾਸ ਗਏ ਥੇ, ਸੋ ਊਹਾਂ ਕੈਸਾ ਘਰੁ ਦਰੁ ਦੇਖਾ? ਤਬ ਬੀਬੀ ਜੀ ਕੋ 'ਜਪੁ' ਜੀ ਕਾ 'ਸੋ ਦਰੁ' ਸੁਨਾਇਆ ਹੈ। ਇਸ ਸੇ ਕੁਛ ਪਾਠਾਂਤ੍ਰ ਰੱਖ ਦੀਆ ਹੈ। ਸੋ ਈਹਾਂ ਸਨਮੁਖ ਬੇਨਤੀ ਮੈ ਲਗਾਵਨਾਂ। ਵਾ ਕੋਈਕ ਮਹਾਤਮਾਂ ਐਸੇ ਭੀ ਕਹਤੇ ਹੈਂ ਕਿ 'ਜਪੁ' ਜੀ ਕਾ 'ਸੋ ਦਰੁ' ਸਿਧੋਂ ਕੇ ਪ੍ਰਸਨੁ ਕਾ ਉਤਰੁ ਦੀਆ ਹੈ, ਔਰ ਰਹਿਰਾਸ ਕਾ 'ਸੋ ਦਰੁ' ਬੀਬੀ ਜੀ ਕੇ ਪ੍ਰਸਨੁ ਕਾ ਉਤਰੁ ਦੀਆ ਹੈ। ਔਰ ਆਸਾ ਕਾ 'ਸੋ ਦਰੁ' ਸੱਚਖੰਡ ਧ੍ਰੂਲੋਕ ਸੇ ਊਪਰ ਜਾਕਰ ਕਥਨੁ ਕੀਆ ਹੈ। ਵਾਸਤਵ ਤੇ ਦੋ ਹੀ 'ਸੋ ਦਰੁ' ਹੈਂ। ਏਕ 'ਜਪੁ' ਜੀ ਕਾ ਔਰ ਏਕ ਆਸਾ ਰਾਗ ਕਾ। ਔਰ ਆਸਾ ਰਾਗ ਕਾ ਹੀ ਰਹਿਰਾਸ ਮੈ ਲਿਖਿਆ ਹੈ, ਕੋਈ ਔਰ ਤੀਸਰਾ ਨਹੀਂ॥੧॥
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ 'ਸੋ-ਦਰ'।
SikhNet (Spanish)So-Dar, Rag Asa, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ; ਜਿਤੁ ਬਹਿ ਸਰਬ ਸਮਾਲੇ ॥

so dar teraa kehaa, so ghar kehaa; jit beh sarab samaale |

Sant Singh KhalsaWhere is That Door of Yours, and where is That Home, in which You sit and take care of all?
Manmohan SinghWhich is Your gate and which the mansion, sitting where-in (Thou) takest care of all,(O Lord)!
Manmohan Singh (Punjabi)ਉਹ ਤੇਰਾ ਦਰਵਾਜ਼ਾ ਕੇਹੋ ਜੇਹਾ ਹੈ ਅਤੇ ਉਹ ਮੰਦਰ ਕੈਸਾ ਹੈ, ਜਿਸ ਵਿੱਚ ਬੈਠ ਕੇ (ਤੂੰ) ਸਾਰਿਆਂ ਦੀ ਸੰਭਾਲ ਕਰਦਾ ਹੈ। (ਹੇ ਸਾਂਈਂ)!
Fareedkot Teekaਹੇ ਭਗਵੰਤ! ਤੇਰਾ ਸੋ ਦਰਵਾਜਾ ਕੈਸਾ ਹੈ? ਅਰੁ ਸੋ ਘਰੁ ਕੈਸਾ ਹੈ? ਜਿਸ ਮੈ ਇਸਥਿਤ ਹੋ ਕਰ ਸਰਬ ਜੀਵੋਂ ਕੀ ਖਬਰ ਲੇਤਾ ਹੈਂ। ਭਾਵ ਤੇਰਾ ਵਾਸਤਵ ਤੇ ਘਰੁ ਅਰੁ ਦਰੁ ਕੁਛੁ ਕਹਾ ਨਹੀਂ ਜਾਤਾ। ਪਰੰਤੂ ਜਗ੍ਯਾਸੂਓਂ ਕੇ ਧ੍ਯਾਨ ਨਿਮਤ ਆਪਨੇ ਘਰ ਦਰ ਕਾ ਕੁਛੁ ਵਰਨਨ ਕਰਤੇ ਹੈਂ।☬(ਸਤਸੰਗ ਦਰੁ ਸਰੂਪੁ) ਘਰੁ ਵਾ (ਸੰਸਾਰ ਦਰੁ) ਬੈਕੁੰਠ ਘਰੁ। ਸੋ ਅਬ ਤੇਰੇ ਸੰਸਾਰ ਘਰ ਦਰ ਕੀ ਰਚਨਾ ਕਹਤੇ ਹੈਂ॥
Prof. Sahib Singh(ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।

ਪਦ ਅਰਥ ਕੇਹਾ = ਕਿਹੋ ਜਿਹਾ? ਬੜਾ ਅਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ, ਤੂੰ ਸੰਭਾਲ ਕਰ ਰਿਹਾ ਹੈਂ।

SikhNet (Spanish)¿Oh dónde está Tu Casa y cómo abrir Tu Puerta? ¿En dónde Te sientas para dar soporte a todos?

ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥

vaaje tere naad anek asankhaa; kete tere vaavanahaare |

Sant Singh KhalsaThe Sound-current of the Naad vibrates there for You, and countless musicians play all sorts of instruments there for You.
Manmohan SinghCountless are Your musical instruments of various types which resound there and various are musicians there.
Manmohan Singh (Punjabi)ਬਹੁਤੀਆਂ ਕਿਸਮਾਂ ਦੇ ਤੇਰੇ ਅਣਗਿਣਤ ਸੰਗੀਤਕ ਸਾਜ਼ ਉਥੇ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਤੇਰੇ ਰਾਗ ਕਰਨ ਵਾਲੇ।
Fareedkot Teekaਹੇ ਅਸੰਖ ਭਾਵ ਬਿਯੰਤ ਰੂਪੁ! ਤੇਰੇ ਦ੍ਵਾਰੇ ਪਰ ਅਨੇਕ ਹੀ ਨਾਦ ਆਦਿਕ ਵਾਜੇ ਹੈਂ। ਅਰੁ ਤੇਰੇ ਦਰ ਮੈ (ਕੇਤੇ) ਬਹੁਤੇ ਹੀ ਤਿਨ ਵਾਜ੍ਯੋਂ ਕੇ ਵਜਾਵਨੇ ਵਾਲੇ ਹੈਂ॥
Prof. Sahib Singh(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।

ਪਦ ਅਰਥ ਨਾਦ = ਆਵਾਜ਼ਾਂ, ਸਬਦ, ਰਾਗ। ਵਾਵਣਹਾਰੇ = ਵਜਾਣ ਵਾਲੇ।

SikhNet (Spanish)Sin fin son las melodías tocadas por los músicos;

ਕੇਤੇ ਤੇਰੇ, ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥

kete tere, raag paree siau kaheeeh; kete tere gaavanahaare |

Sant Singh KhalsaThere are so many Ragas and musical harmonies to You; so many minstrels sing hymns of You.
Manmohan SinghGood many are Your measures with their consorts and good many Your minstrels hymn Thee.
Manmohan Singh (Punjabi)ਅਨੇਕਾਂ ਹਨ ਤੇਰੇ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਅਤੇ ਅਨੇਕਾਂ ਹੀ ਰਾਗੀ ਤੇਰਾ ਜਸ ਗਾਉਂਦੇ ਹਨ।
Fareedkot Teekaਤੇਰੇ ਦ੍ਵਾਰੇ ਪਰ ਕਿਤਨੇ ਹੀ ਰਾਗਣੀਯੋ ਕੇ ਸਹਿਤ ਰਾਗ ਕਹੀਤੇ ਹੈਂ। ਅਰੁ ਤੇਰੇ ਦ੍ਵਾਰੇ ਪਰ ਕਿਤਨੇ ਹੀ ਤਿਨ ਰਾਗ ਔਰ ਰਾਗਣੀਓਂ ਕੇ ਗਾਵਨੇ ਵਾਲੇ ਹੈਂ। ਤਿਨ ਗਾਵਨੇ ਵਾਲਿਓਂ ਕੋ ਸੰਖੇਪ ਸੇ ਕਹਤੇ ਹੈਂ॥
Prof. Sahib Singhਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ)।

ਪਦ ਅਰਥ ਪਰੀ = ਰਾਗ ਪਰੀ, ਰਾਗਣੀਆਂ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਹਿ = ਕਹੇ ਜਾਂਦੇ ਹਨ, ਆਖੇ ਜਾਂਦੇ ਹਨ।

SikhNet (Spanish)en Alabanza preparan un sinfín de armonías y compases para cantarte, oh Señor Bondadoso.

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ॥

gaavan tudhano pavan paanee baisantar; gaavai raajaa dharam duaare |

Sant Singh KhalsaWind, water and fire sing of You. The Righteous Judge of Dharma sings at Your Door.
Manmohan SinghSing Thee wind, water and fire; and the Righteous Justice sings (Thine) praises at (Thy) door.
Manmohan Singh (Punjabi)ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
Fareedkot Teekaਆਪ ਕੋ ਪੌਣ ਅਰੁ ਪਾਣੀ ਪੁਨਃ ਬੈਸੰਤਰੁ ਗਾਵਤਾ ਹੈ। ਔਰੁ ਧਰਮ ਰਾਜਾ ਭੀ ਤੇਰੇ ਦ੍ਵਾਰੇ ਪਰ ਤੇਰਾ ਜਸੁ ਗਾਵਤਾ ਹੈ॥
Prof. Sahib Singh(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।

ਪਦ ਅਰਥ ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ।

SikhNet (Spanish)Para cantarte están los vientos, el agua y el fuego,

ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ॥

gaavan tudhano chit gupat likh jaanan; likh likh dharam beechaare |

Sant Singh KhalsaChitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.
Manmohan SinghChitra Gupta (the recording angles), who know to write and on the basis of whose scribed writ, the Righteous Judge adjudicates, hymn Thee.
Manmohan Singh (Punjabi)ਚਿਤ੍ਰ ਗੁਪਤ (ਲਿਖਣ ਵਾਲੇ ਫ਼ਰਿਸ਼ਤੇ), ਜੋ ਲਿਖਣਾ ਜਾਣਦੇ ਹਨ, ਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜਸ ਗਾਇਨ ਕਰਦੇ ਹਨ।
Fareedkot Teekaਜੋ ਜੀਵੋਂ ਕੇ ਗੁਪਤ ਕਰਮੋਂ ਕੋ ਲਿਖ ਜਾਨਤੇ ਹੈਂ, ਸੋ ਚਿਤ੍ਰ ਗੁਪਤ ਜੀ ਭੀ ਤੇਰੇ ਜਸੁ ਕੋ ਗਾਵਤੇ ਹੈਂ। ਅਰੁ ਲਿਖ ਲਿਖ ਕਰ ਧਰਮ ਅਧਰਮ ਕਾ ਵੀਚਾਰੁ ਕਰਤੇ ਹੈਂ॥
Prof. Sahib Singhਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ।

ਪਦ ਅਰਥ ਚਿਤੁ ਗੁਪਤੁ = ਪੁਰਾਤਨ ਹਿੰਦੂ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਇਹ ਦੋਵੇਂ ਵਿਅਕਤੀਆਂ ਚਿੱਤਰ ਅਤੇ ਗੁਪਤ ਸਾਰੇ ਜੀਵਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਰਹਿੰਦੇ ਹਨ। ਲਿਖਿ ਜਾਣਹਿ = {Know to write} ਲਿਖਣਾ ਜਾਣਦੇ ਹਨ। ਲਿਖਿ ਲਿਖਿ = (ਹਰ ਵੇਲੇ) ਲਿਖ ਲਿਖ ਕੇ (ਜੋ ਕੁਝ ਉਹ ਚਿੱਤਰ ਗੁਪਤ ਹਰ ਵੇਲੇ ਲਿਖਦੇ ਰਹਿੰਦੇ ਹਨ)।

SikhNet (Spanish)Tu Alabanza está el rey de la muerte con todos sus ángeles que le acompañan.

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥

gaavan tudhano eesar brahamaa devee; sohan tere sadaa savaare |

Sant Singh KhalsaShiva, Brahma and the Goddess of Beauty, ever adorned by You, sing of You.
Manmohan SinghShiva, Brahma, and goddess, ever beautiful as adorned by Thee, sing Thee.
Manmohan Singh (Punjabi)ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ, ਬਰ੍ਹਮਾ ਅਤੇ ਭਵਾਨੀ, ਤੈਨੂੰ ਗਾਇਨ ਕਰਦੇ ਹਨ।
Fareedkot Teekaਤੁਝ ਕੋ (ਈਸਰੁ) ਸਿਵਜੀ ਅਰੁ ਬ੍ਰਹਮਾਂ ਸਹਿਤ ਦੇਵੀਓਂ ਕੇ ਜੋ ਤੇਰੇ (ਸਵਾਰੇ) ਬਨਾਏ ਹੂਏ ਹੈਂ, ਸੋ ਸਦਾ ਹੀ ਗਾਇਨ ਕਰਤੇ ਸੋਭਤੇ ਹੈਂ॥
Prof. Sahib Singh(ਹੇ ਪ੍ਰਭੂ!) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ)।

ਪਦ ਅਰਥ ਈਸਰੁ = ਸ਼ਿਵ। ਦੇਵੀ = ਦੇਵੀਆਂ। ਸੋਹਨਿ = ਸੋਹਣੇ ਲੱਗਦੇ ਹਨ, ਸੋਭਦੇ ਹਨ। ਸਵਾਰੇ = ਸੋਹਣੇ ਬਣਾਏ ਹੋਏ।

SikhNet (Spanish)Canta Shiva y Brama, canta la diosa Parwati;

ਗਾਵਨਿ ਤੁਧਨੋ ਇੰਦ੍ਰ. ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥

gaavan tudhano indr. indraasan baitthe; devatiaa dar naale |

Sant Singh KhalsaIndra, seated on His Throne, sings of You, with the deities at Your Door.
Manmohan SinghIndra, seated in his throne, with the deities at Thy gate, sings Thee.
Manmohan Singh (Punjabi)ਆਪਣੇ ਤਖ਼ਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜ਼ੇ ਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ।
Fareedkot Teekaਦੇਵਤਿਓਂ ਕੇ ਸਹਿਤ ਇੰਦ੍ਰ ਪਦ ਕੀ ਜੋ ਗਾਦੀ ਹੈ, ਤਿਸ ਪਰ ਬੈਠੇ ਹੂਏ ਇੰਦ੍ਰ ਭੀ ਤੇਰੇ ਦ੍ਵਾਰੇ ਪਰ ਗਾਵਤੇ ਹੈਂ॥
Prof. Sahib Singhਕਈ ਇੰਦਰ ਦੇਵਤੇ ਆਪਣੇ ਤਖ਼ਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ (ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ)।

ਪਦ ਅਰਥ ਇੰਦ੍ਰਾਸਣਿ = {ਇੰਦ੍ਰ = ਆਸਣ} ਇੰਦਰ ਦੇ ਆਸਣ ਉੱਤੇ (ਬੈਠੇ ਹੋਏ)। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆ ਨਾਲੇ = ਦੇਵਤਿਆਂ ਸਮੇਤ।

SikhNet (Spanish)incontables son las voces que cantan. Incontables son las melodías y cantos de esta canción del mundo.

ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ; ਗਾਵਨਿ ਤੁਧਨੋ ਸਾਧ ਬੀਚਾਰੇ ॥

gaavan tudhano sidh samaadhee andar; gaavan tudhano saadh beechaare |

Sant Singh KhalsaThe Siddhas in Samaadhi sing of You; the Saadhus sing of You in contemplation.
Manmohan SinghIn their meditative mood the perfect persons sing of Thee and the saints in their contemplation sins Thee as well.
Manmohan Singh (Punjabi)ਆਪਣੀ ਧਿਆਨ ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿਬ-ਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
Fareedkot Teekaਹੇ ਭਗਵੰਤ! ਸਮਾਧੀ ਵੀਚ ਇਸਥਿਤ ਹੋ ਕੇ ਸਿੱਧ ਭੀ ਤੇਰੇ ਜਸ ਕੋ ਗਾਵਤੇ ਹੈਂ। ਪੁਨਾ ਵਿਚਾਰਵਾਨ ਸਾਧ ਭੀ ਤੁਝ ਕੋ ਗਾਵਤੇ ਹੈਂ॥
Prof. Sahib Singh(ਹੇ ਪ੍ਰਭੂ!) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ। ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ।

ਪਦ ਅਰਥ ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਉਹ ਵਿਅਕਤੀਆਂ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਅਗਾਂਹ ਅਤੇ ਦੇਵਤਿਆਂ ਤੋਂ ਹੇਠ ਮੰਨੀਆਂ ਜਾਂਦੀਆਂ ਹਨ; ਇਹ ਸਿੱਧ ਪਵਿਤ੍ਰਤਾ ਦਾ ਪੁੰਜ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਹਨ। ਬੀਚਾਰੇ = ਬੀਚਾਰਿ, ਵਿਚਾਰ ਕੇ।

SikhNet (Spanish)Los Siddhas cantan en meditación silenciosa; todos los Santos cantan en profunda Contemplación.

ਗਾਵਨਿ ਤੁਧਨੋ ਜਤੀ ਸਤੀ ਸੰਤੋਖੀ; ਗਾਵਨਿ ਤੁਧਨੋ ਵੀਰ ਕਰਾਰੇ ॥

gaavan tudhano jatee satee santokhee; gaavan tudhano veer karaare |

Sant Singh KhalsaThe celibates, the fanatics, and the peacefully accepting sing of You; the fearless warriors sing of You.
Manmohan SinghThe continents, the true and the patients sing Thine praises and the dauntless warriors, admire Thee.
Manmohan Singh (Punjabi)ਕਾਮ-ਚੇਸ਼ਟਾ ਰਹਿਤ, ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜੱਸ ਗਾਉਂਦੇ ਹਨ ਅਤੇ ਨਿਧੜਕ ਯੋਧੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।
Fareedkot Teekaਤੁਝ ਕੋ ਜਤੀ ਅਰੁ ਸਤਵਾਦੀ ਪੁਨਃ ਸੰਤੋਖੀ ਗਾਵਤੇ ਹੈਂ। ਪੁਨਾ ਕਰੜੇ ਸੂਰਮੇ ਭੀ ਤੁਝ ਕੋ ਗਾਵਤੇ ਹੈਂ॥
Prof. Sahib Singhਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।

ਪਦ ਅਰਥ ਜਤੀ = ਕਾਮ-ਵਾਸ਼ਨਾ ਨੂੰ ਰੋਕ ਕੇ ਰੱਖਣ ਵਾਲੇ। ਸਤੀ = ਦਾਨੀ। ਵੀਰ = ਸੂਰਮੇ। ਕਰਾਰੇ = ਤਕੜੇ।

SikhNet (Spanish)Los entusiastas, los célibes y los guerreros, son una canción para Ti.

ਗਾਵਨਿ ਤੁਧਨੋ, ਪੰਡਿਤ ਪੜਨਿ ਰਖੀਸੁਰ; ਜੁਗੁ ਜੁਗੁ ਵੇਦਾ ਨਾਲੇ ॥

gaavan tudhano, panddit parran rakheesur; jug jug vedaa naale |

Sant Singh KhalsaThe Pandits, the religious scholars who recite the Vedas, with the supreme sages of all the ages, sing of You.
Manmohan SinghThe scholars, the readers of the Vedas of all the ages, together with the seven supreme sages, exalt Thee.
Manmohan Singh (Punjabi)ਸਾਰਿਆਂ ਜੁਗਾਂ ਤੋਂ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ, ਸਮੇਤ ਸੱਤੇ ਸ਼ਰੋਮਣੀ ਰਿਸ਼ੀਆਂ ਦੇ, ਤੇਰੀ ਪ੍ਰਸੰਸਾ ਕਰਦੇ ਹਨ।
Fareedkot Teekaਜੁਗੋਂ ਜੁਗੋਂ ਮੈਂ ਵੇਦੋਂ ਕੇ ਸਹਿਤ ਪੰਡਿਤ ਔਰੁ (ਪੜਨਿ) ਪੜਨੇ ਵਾਲੇ ਵਿਦ੍ਯਾਰਥੀ ਪੁਨਃ ਰਿਖੀਸ੍ਵਰ ਤੁਝ ਕੋ ਗਾਵਤੇ ਹੈਂ॥
Prof. Sahib Singh(ਹੇ ਪ੍ਰਭੂ!) ਪੰਡਿਤ ਅਤੇ ਮਹਾ ਰਿਖੀ ਜੋ (ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੇਰਾ ਹੀ ਜਸ ਕਰ ਰਹੇ ਹਨ।

ਪਦ ਅਰਥ ਪੜਨਿ = ਪੜ੍ਹਦੇ ਹਨ। ਰਖੀਸੁਰ = {ਰਿਖੀ = ਈਸਰੁ} ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ। ਵੇਦਾ ਨਾਲੇ = ਵੇਦਾਂ ਸਣੇ।

SikhNet (Spanish)Los escolares, aquéllos que leen los Vedas,

ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ; ਸੁਰਗੁ ਮਛੁ ਪਇਆਲੇ ॥

gaavan tudhano mohaneea man mohan; surag machh peaale |

Sant Singh KhalsaThe Mohinis, the enchanting heavenly beauties who entice hearts in paradise, in this world, and in the underworld of the subconscious, sing of You.
Manmohan SinghThe captivating she-seraphs, who beguile the heat in paradise, this world and the nether regions sing Thee.
Manmohan Singh (Punjabi)ਮੋਹਿਤ ਕਰ ਲੈਣ ਵਾਲੀਆਂ ਪਰੀਆਂ ਜੋ ਬਹਿਸਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਂਦੀਆਂ ਹਨ, ਤੈਨੂੰ ਹੀ ਗਾਉਂਦੀਆਂ ਹਨ।
Fareedkot Teekaਹੇ ਮਨ ਮੋਹਨ! ਪਰਮੇਸ੍ਵਰ ਵਾ ਮਨ ਕੇ ਮੋਹਣੇ ਵਾਲੀਆਂ ਇਸਤ੍ਰੀਆਂ ਸ੍ਵਰਗ ਮੈਂ ਅਰੁ (ਮੱਛ) ਮੱਧ ਭਾਵ ਮਾਤਲੋਕ ਮੈਂ ਅਰੁ ਪਤਾਲ ਮੇਂ ਤੇਰੇ ਕੋ ਗਾਵਤੀਆਂ ਹੈਂ॥
Prof. Sahib Singhਸੁੰਦਰ ਇਸਤ੍ਰੀਆਂ ਜੋ (ਆਪਣੀ ਸੁੰਦਰਤਾ ਨਾਲ ਮਨੁੱਖ ਦੇ) ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾ ਰਹੀਆਂ ਹਨ, (ਭਾਵ, ਤੇਰੀ ਸੁੰਦਰਤਾ ਦਾ ਪਰਕਾਸ਼ ਕਰ ਰਹੀਆਂ ਹਨ)। ਸੁਰਗ-ਲੋਕ, ਮਾਤ-ਲੋਕ ਅਤੇ ਪਤਾਲ-ਲੋਕ (ਭਾਵ, ਸੁਰਗ ਮਾਤ ਅਤੇ ਪਤਾਲ ਦੇ ਸਾਰੇ ਜੀਆ ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ।

ਪਦ ਅਰਥ ਮੋਹਣੀਆ = ਸੁੰਦਰ ਇਸਤ੍ਰੀਆਂ। ਮਨੁ ਮੋਹਨਿ = ਜੋ ਮਨ ਨੂੰ ਮੋਹ ਲੈਂਦੀਆਂ ਹਨ। ਮਛੁ = ਮਾਤ ਲੋਕ। ਪਇਆਲੇ = ਪਾਤਾਲ ਲੋਕ।

SikhNet (Spanish)sosteniendo la sabiduría de las épocas; los siete supremos sabios, todos Te alaban a Ti.

ਗਾਵਨਿ ਤੁਧਨੋ, ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥

gaavan tudhano, ratan upaae tere; atthasatth teerath naale |

Sant Singh KhalsaThe celestial jewels created by You, and the sixty-eight sacred shrines of pilgrimage, sing of You.
Manmohan SinghThe (fourteen) invaluable objects, created by Thee with sixty-eight places of pilgrimage, hymn (Thee.)
Manmohan Singh (Punjabi)ਤੇਰੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ, ਅਠਾਹਠ ਅਸਥਾਨਾ ਸਮੇਤ, (ਤੇਰੀ) ਕੀਰਤੀ ਕਰਦੇ ਹਨ।
Fareedkot Teekaਹੇ ਭਗਵਾਨ! ਤੇਰੇ ਉਤਪੰਨ ਕੀਏ ਹੂਏ ਰਤਨ ਭੀ ਤੁਝ ਕੋ ਗਾਵਤੇ ਹੈਂ। ਔਰੁ ਅਠਾਹਟ ਤੀਰਥ ਅਰੁ ਨਾਲੇ ਭੀ ਗਾਵਤੇ ਹੈਂ, ਭਾਵ ਨਦੀਆਂ ਨਾਲ੍ਯੋਂ ਕੇ ਅਭਿਮਾਨੀ ਦੇਵਤਾ ਗਾਵਤੇ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ।

ਪਦ ਅਰਥ ਉਪਾਏ ਤੇਰੇ = ਤੇਰੇ ਕੀਤੇ ਹੋਏ। ਅਠਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।

SikhNet (Spanish)Las gemas creadas por Ti y los lugares santos, todos relatan Tus Excelencias.

ਗਾਵਨਿ ਤੁਧਨੋ ਜੋਧ ਮਹਾਬਲ ਸੂਰਾ; ਗਾਵਨਿ ਤੁਧਨੋ ਖਾਣੀ ਚਾਰੇ ॥

gaavan tudhano jodh mahaabal sooraa; gaavan tudhano khaanee chaare |

Sant Singh KhalsaThe brave and mighty warriors sing of You. The spiritual heroes and the four sources of creation sing of You.
Manmohan SinghThe supremely mighty warriors and Divine heroes sing Thee and the four sources of creation magnify Thee.
Manmohan Singh (Punjabi)ਪਰਮ ਬਲਵਾਨ ਯੋਧੇ ਅਤੇ ਈਸ਼ੂਹੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਬੇ ਤੈਨੂੰ ਸਲਾਹੁੰਦੇ ਹਨ।
Fareedkot Teekaਵਡੇ ਬਲੀ ਸੂਰਮੇਂ ਤੁਝ ਕੋ ਗਾਵਤੇ ਹੈਂ। ਪੁਨਃ ਅੰਡਜਾਦਿ ਚਾਰੋ ਖਾਣੀਯੋ ਕੇ ਜੀਵ ਤੁਝ ਕੋ ਗਾਵਤੇ ਹੈਂ॥
Prof. Sahib Singhਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤਿ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।

ਪਦ ਅਰਥ ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ {ਅੰਡਜ, ਜੇਰਜ, ਸੇਤਜ, ਉਤਭੁਜ}। ਖਾਣੀ = ਖਾਣ ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ {ਖਨ = ਪੁੱਟਣਾ}। ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੀਵ ਚਾਰ ਖਾਣੀਆਂ ਤੋਂ ਪੈਦਾ ਹੋਏ ਹਨ: ਅੰਡਾ, ਜਿਓਰ, ਮੁੜਕਾ, ਪਾਣੀ ਦੀ ਸਹੈਤਾ ਨਾਲ ਧਰਤੀ ਵਿਚੋਂ ਆਪਣੇ ਆਪ ਉੱਗ ਪੈਣਾ (ਇਥੇ ਭਾਵ ਹੈ, ਚੌਹਾਂ ਹੀ ਖਾਣੀਆਂ ਦੇ ਜੀਵ, ਸਾਰੀ ਰਚਨਾ)।

SikhNet (Spanish)Los poderosos guerreros y héroes divinos son un himno para Ti y las cuatro fuentes de la creación, el huevo, el vientre, el sudor y la semilla,

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥

gaavan tudhano khandd manddal brahamanddaa; kar kar rakhe tere dhaare |

Sant Singh KhalsaThe worlds, solar systems and galaxies, created and arranged by Your Hand, sing of You.
Manmohan SinghThe continents the worlds and solar, system, created Thine glories.
Manmohan Singh (Punjabi)ਤੇਰੇ ਹੱਥਾਂ ਦੇ ਰਚੇ ਅਤੇ ਅਸਥਾਪਨ ਕੀਤੇ ਹੋਏ ਬਰਿਆਜ਼ਮ ਸੰਸਾਰ ਅਤੇ ਸੂਰਜ ਬੰਧਾਨ ਤੇਰੀਆਂ ਬਜ਼ੁਰਗੀਆਂ ਅਲਾਪਦੇ ਹਨ।
Fareedkot Teekaਤੁਝਕੋ ਨਵ ਖੰਡੋਂ ਅਰੁ (ਮੰਡਲ) ਦੀਪ ਔਰੁ ਬ੍ਰਹਮੰਡ ਭਾਵ ਤਿਨ ਮੈ ਨਿਵਾਸੁ ਕਰਨੇ ਵਾਲੇ ਜੀਵ ਗਾਵਤੇ ਹੈਂ, ਜੋ (ਕਰਿ ਕਰਿ) ਰਚ ਰਚ ਕਰ ਤੇਰੇ ਧਾਰਨ ਕਰ ਰਖੇ ਹੂਏ ਹੈਂ॥
Prof. Sahib Singhਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ।

ਪਦ ਅਰਥ ਖੰਡ = ਟੋਟਾ, ਬ੍ਰਹਮੰਡ ਦਾ ਟੋਟਾ, ਹਰੇਕ ਧਰਤੀ। ਮੰਡਲ = ਚੱਕ੍ਰ, ਬ੍ਰਹਮੰਡ ਦਾ ਇਕ ਚੱਕ੍ਰ ਜਿਸ ਵਿਚ ਇੱਕ ਸੂਰਜ, ਇੱਕ ਚੰਦ੍ਰਮਾ ਅਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ। ਧਾਰੇ = ਟਿਕਾਏ ਹੋਏ।

SikhNet (Spanish)Te magnifican. Los continentes, los mundos y los sistemas solares, creados y puestos por Tu Mano, todos cantan Tu Gloria.

ਸੇਈ ਤੁਧਨੋ ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥

seee tudhano gaavan, jo tudh bhaavan; rate tere bhagat rasaale |

Sant Singh KhalsaThey alone sing of You, who are pleasing to Your Will. Your devotees are imbued with Your Sublime Essence.
Manmohan SinghThey also eulogise Thee, who are Thy saints and are pleasing to Thee and are steeped (in Name) and thy bliss impairing love.
Manmohan Singh (Punjabi)ਤੇਰੇ ਸਾਧੂ, ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ, ਤੇਰੇ ਨਾਮ ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਸਲਾਹੁੰਦੇ ਹਨ।
Fareedkot Teekaਜੋ ਤੁਝ ਕੋ ਭਾਵਤੇ ਹੈਂ ਸੋਈ ਤੁਝ ਕੋ ਗਾਵਤੇ ਹੈਂ। (ਰਸਾਲੇ) ਪ੍ਰੇਮ ਕਾ ਘਰੁ ਵਾ ਜੋ ਸਮੂਹ ਭਗਤ ਹੈਂ, ਸੋ ਤੇਰੇ ਮੈਂ ਰਤੇ ਹੈਂ॥
Prof. Sahib Singh(ਹੇ ਪ੍ਰਭੂ!) ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ (ਭਾਵ, ਉਹਨਾਂ ਦੀ ਕੀਤੀ ਸਿਫ਼ਤ-ਸਾਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਤੇਰੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਸੇਈ = ਉਹੀ ਬੰਦੇ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੱਤੇ, ਰੰਗੇ ਹੋਏ, ਪ੍ਰੇਮ ਵਿਚ ਮਸਤ। ਰਸਾਲੇ = {ਰਸ-ਆਲਯ} ਰਸ ਦੇ ਘਰ, ਰਸੀਏ।

SikhNet (Spanish)Estos Santos que Te han Complacido, están llenos con Tu Nombre y constantemente Te alaban a Ti.

ਹੋਰਿ ਕੇਤੇ ਤੁਧਨੋ ਗਾਵਨਿ, ਸੇ. ਮੈ ਚਿਤਿ ਨ ਆਵਨਿ; ਨਾਨਕੁ. ਕਿਆ ਬੀਚਾਰੇ ॥

hor kete tudhano gaavan, se. mai chit na aavan; naanak. kiaa beechaare |

Sant Singh KhalsaSo many others sing of You, they do not come to mind. O Nanak, how can I think of them all?
Manmohan SinghMany others whom I cannot recollect within my mind, sing Thee. How can Nanak think of them.
Manmohan Singh (Punjabi)ਹੋਰ ਬਹੁਤੇਰੇ, ਜਿਨ੍ਹਾ ਨੂੰ ਮੈਂ ਅਪਣੇ ਮਨ ਅੰਦਰ ਚਿਤਵਨ ਨਹੀਂ ਕਗਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਦਾ ਖਿਆਲ ਕਰ ਸਕਦਾ ਹੈ?
Fareedkot Teekaਤੁਝ ਕੋ ਔਰੁ ਭੀ ਕਿਤਨੇ ਭਾਵ ਬਹੁਤੇ ਗਾਵਤੇ ਹੈਂ। ਸੋ ਸਭ ਮੇਰੇ ਚਿੰਤਨ ਵੀਚ ਨਹੀਂ ਆਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ, (ਮੈਂ ਤਿਨ ਕਾ ਕਿਆ ਵਿਚਾਰ ਕਰੋਂ) ਭਾਵ ਅਗਿਣਤ ਹੈਂ। ਬੀਬੀ ਜੀ ਨੇ ਕਹਾ ਕਿ ਹੇ ਭਾਈ, ਪਰਮੇਸ੍ਵਰ ਕਬ ਥਾ ਅਰੁ ਕੈਸਾ ਹੈ?☬ਤਿਸੁ ਪਰ ਕਹਤੇ ਭਏ :
Prof. Sahib Singhਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। (ਭਲਾ, ਇਸ ਗਿਣਤੀ ਬਾਰੇ) ਨਾਨਕ ਕੀਹ ਵਿਚਾਰ ਕਰ ਸਕਦਾ ਹੈ? (ਨਾਨਕ ਇਹ ਵਿਚਾਰ ਕਰਨ-ਜੋਗਾ ਨਹੀਂ ਹੈ)।

ਪਦ ਅਰਥ ਹੋਰਿ ਕੇਤੇ = ਅਨੇਕਾਂ ਹੋਰ ਜੀਵ {ਲਫ਼ਜ਼ 'ਹੋਰਿ' ਲਫ਼ਜ਼ 'ਹੋਰ' ਤੋਂ ਬਹੁ-ਵਚਨ ਹੈ}। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਬੀਚਾਰੇ = ਕੀਹ ਵਿਚਾਰ ਕਰ ਸਕਦਾ ਹੈ?

SikhNet (Spanish)Hay tantos otros, Nanak no puede nombrarlos a cada uno.

ਸੋਈ ਸੋਈ ਸਦਾ ਸਚੁ ਸਾਹਿਬੁ; ਸਾਚਾ ਸਾਚੀ ਨਾਈ ॥

soee soee sadaa sach saahib; saachaa saachee naaee |

Sant Singh KhalsaThat True Lord is True, forever True, and True is His Name.
Manmohan SinghThat and that Lord is ever True. He is True, and True is His Name.
Manmohan Singh (Punjabi)ਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
Fareedkot Teekaਸਦਾ ਸਚਾ ਸਾਹਿਬ ਭੂਤ ਕਾਲ ਮੈ ਥਾ ਔਰੁ ਸੋਈ ਸਚਾ ਸਾਚੀ (ਨਾਈ) ਵਡਿਆਈ ਵਾਲਾ, ਅਬ ਹੈ॥
Prof. Sahib Singhਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਭੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਚੁ = ਥਿਰ ਰਹਿਣ ਵਾਲਾ। ਨਾਈ = ਵਡਿਆਈ {ਅਰਬੀ ਲਫ਼ਜ਼ स्ना। ਇਸ ਅਰਬੀ ਲਫ਼ਜ਼ ਦੇ ਪੰਜਾਬੀ ਵਿਚ ਦੋ ਪਾਠ ਹਨ: ਅਸਨਾਈ, ਨਾਈ। 'ਜੋ ਕਿਛੁ ਹੋਇਆ ਸਭੁ ਕਿਛੁ ਤੁਝ ਤੇ, ਤੇਰੀ ਸਭ ਅਸਨਾਈ'} ਇਸੇ ਤਰ੍ਹਾਂ ਸੰਸਕ੍ਰਿਤ ਦੇ ਲਫ਼ਜ਼ਾਂ ਤੋਂ: स्थान = ਅਸਥਾਨ, ਥਾਨ, स्नान = ਅਸਨਾਨ, ਨ੍ਹਾਨ, स्तंभ = ਅਸਥੰਭ, ਥੰਭ, स्नेह = ਅਸਨੇਹ, ਨੇਹ, स्थिर = ਅਸਥਿਰ, ਥਿਰ, स्थल = ਅਸਥਲ, ਤਲ, {ਵੇਖੋ 'ਗੁਰਬਾਣੀ ਵਿਆਕਰਣ'}। {ਨੋਟ: ਲਫ਼ਜ਼ 'ਸਾਚਾ' ਪੁਲਿੰਗ ਹੈ ਅਤੇ 'ਸਾਹਿਬ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਸਾਚੀ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਨਾਈ' ਦਾ ਵਿਸ਼ੇਸ਼ਣ ਹੈ। ਇਸ ਤੁਕ ਦੇ ਪਾਠ ਵਿਚ ਵਿਸ੍ਰਾਮਾਂ ਦਾ ਖ਼ਿਆਲ ਰੱਖਣਾ}।

SikhNet (Spanish)Verdad es Él y Verdad es Su Nombre;

ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥

hai bhee hosee, jaae na jaasee; rachanaa jin rachaaee |

Sant Singh KhalsaHe is, and shall always be. He shall not depart, even when this Universe which He has created departs.
Manmohan SinghHe, who created the creation is and shall also be. He shall not depart when the creation shall depart (disappear).
Manmohan Singh (Punjabi)ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ, ਤੇ ਹੋਵੇਗਾ ਭੀ। ਜਦ ਸ੍ਰਿਸ਼ਟੀ (ਅਲੋਪ ਹੋਏਗੀ) ਜਾਂ (ਜਾਏਗੀ) ਉਹ ਨਹੀਂ ਜਾਵੇਗਾ।
Fareedkot Teeka(ਭੀ) ਪੁਨਃ ਸੋਈ ਸਚੁ ਭਵਿੱਖਤ ਮੇ ਸਦਾ ਹੀ ਹੋਸੀ, ਹੋਵੇਗਾ। ਔਰੁ ਰਚਨਾ (ਜਾਇ) ਚਲੀ ਜਾਵੇਗੀ। ਔਰੁ ਜਿਨਿ ਰਚਾਈ ਹੈ, ਸੋ (ਨ ਜਾਸੀ) ਨ ਜਾਇਗਾ॥
Prof. Sahib Singhਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।

ਪਦ ਅਰਥ ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ (ਪ੍ਰਭੂ) ਨੇ। ਰਚਾਈ = ਪੈਦਾ ਕੀਤੀ ਹੈ।

SikhNet (Spanish)Él es el Creador de todo y sólo Él permanecerá cuando esta creación llegue a su fin.

ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥

rangee rangee bhaatee, kar kar jinasee; maaeaa jin upaaee |

Sant Singh KhalsaHe created the world, with its various colors, species of beings, and the variety of Maya.
Manmohan Singh(God), who fashioned the world, has by divers contrivances created the creation of various colors and kinds.
Manmohan Singh (Punjabi)ਵਾਹਿਗੁਰੂ ਜਿਸ ਨੇ ਸੰਸਾਰ ਸਾਜਿਆ ਹੈ, ਨੇ ਮੁਖਤਲਿਫ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।
Fareedkot Teekaਅਨੇਕ ਰੰਗੋਂ ਕੀ ਔਰੁ ਤਰਹ ਕੀ ਮਾਯਾ ਦ੍ਵਾਰੇ, ਜਿਣਸਾਂ, ਭਾਵ ਪਸੁ ਪੰਛੀ ਆਦਿ ਭੇਦੋਂ ਕਰ ਕੇ ਜਿਸਨੇ ਉਪਾਈ ਹੈ॥
Prof. Sahib Singhਜਿਸ ਪ੍ਰਭੂ ਨੇ ਕਈ ਰੰਗਾਂ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।

ਪਦ ਅਰਥ ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ (ਪ੍ਰਭੂ) ਨੇ। ਉਪਾਈ = ਪੈਦਾ ਕੀਤੀ ਹੈ।

SikhNet (Spanish)Él es quien hizo que este mundo se manifestara de muchos colores y especies de seres.

ਕਰਿ ਕਰਿ ਦੇਖੈ. ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ॥

kar kar dekhai. keetaa aapanaa; jiau tis dee vaddiaaee |

Sant Singh KhalsaHaving created the creation, He watches over it Himself, by His Greatness.
Manmohan SinghHaving created the creation, He, as it pleases His Honour, beholds His handiwork.
Manmohan Singh (Punjabi)ਰਚਨਾ ਨੂੰ ਰਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਦੇਖਦਾ ਹੈ।
Fareedkot Teekaਅਪਨਾ ਕੀਤਾ ਹੂਆ ਜੋ ਪ੍ਰਪੰਚੁ ਹੈ ਤਿਸ ਕੋ ਰਚ ਰਚ ਕੇ, ਜੈਸੇ ਤਿਸਦੀ (ਵਡਿਆਈ) ਇਛਾ ਹੋਤੀ ਹੈ, ਤੈਸੇ ਹੀ ਦੇਖਤਾ ਹੈ ਭਾਵ ਪਾਲਣਾ ਕਰਤਾ ਹੈ॥
Prof. Sahib Singhਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।

ਪਦ ਅਰਥ ਕਰਿ ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।

SikhNet (Spanish)Él cuida todo lo que ha hecho, estando todo justo como a Él le place.

ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ. ਹੁਕਮੁ ਨ ਕਰਣਾ ਜਾਈ ॥

jo tis bhaavai soee karasee; fir. hukam na karanaa jaaee |

Sant Singh KhalsaHe does whatever He pleases. No one can issue any order to Him.
Manmohan SinghWhatever pleases Him He does that. (To Him) then no one can issue an order.
Manmohan Singh (Punjabi)ਜੋ ਕੁਛ ਉਸ ਨੂੰ ਭਾਉਂਦਾ ਹੈ ਉਹੀ ਕਰਦਾ ਹੈ। ਫਿਰ ਕੋਈ (ਉਸਨੂੰ) ਫੁਰਮਾਨ ਜਾਰੀ ਨਹੀਂ ਕਰ ਸਕਦਾ।
Fareedkot Teekaਜੋ ਤਿਸੁ ਪ੍ਰਮੇਸ੍ਵਰ ਕੋ ਭਾਵਤਾ ਹੈ, ਤੀਨੋਂ ਕਾਲੋਂ ਮੇ ਸੋਈ ਹੋਤਾ ਹੈ। ਪੁਨਾਂ ਤਿਸ ਪਰ ਕਿਸੀ ਸੇ ਹੁਕਮੁ ਨਹੀ ਕਰ੍ਯਾ ਜਾਤਾ ਹੈ॥
Prof. Sahib Singhਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ 'ਇਉਂ ਨਹੀਂ, ਇਉਂ ਕਰ')।

ਪਦ ਅਰਥ ਤਿਸੁ ਭਾਵੈ = ਉਸ ਨੂੰ ਚੰਗਾ ਲੱਗਦਾ ਹੈ। ਕਰਸੀ = ਕਰੇਗਾ। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ।

SikhNet (Spanish)El no toma instrucción de nadie,

ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ. ਰਹਣੁ ਰਜਾਈ ॥੧॥

so paatisaahu saahaa patisaahib; naanak. rehan rajaaee |1|

Sant Singh KhalsaHe is the King, the King of kings, the Supreme Lord and Master of kings. Nanak remains subject to His Will. ||1||
Manmohan SinghHe is the king the Emperor of the kings Nanak remains subjects to (His) will.
Manmohan Singh (Punjabi)ਉਹ ਰਾਜਾ ਹੈ, ਰਾਜਿਆਂ ਦਾ ਮਹਰਾਜਾ, ਨਾਨਕ (ਉਸ ਦੀ) ਰਜ਼ਾ ਦੇ ਤਾਬੇ ਰਹਿੰਦਾ ਹੈ।
Fareedkot Teekaਸੋ ਸਾਹੋਂ ਅਰੁ ਪਾਤਿਸਾਹੋਂ ਕਾ ਪਾਤਸਾਹੁ ਹੈ। ਸ੍ਰੀ ਗੁਰੂ ਜੀ ਕਹਤੇ ਹੈਂ, ਤਿਸੁ (ਰਜਾਈ) ਪ੍ਰਮੇਸ੍ਵਰ ਕੀ ਆਗਿਆ ਮੈ ਰਹਣਾ ਯੋਗ੍ਯ ਹੈ॥☬ਏਕ ਕਾਲ ਬਾਬਾ ਕਾਲੂ ਜੀ ਨੇ ਕਹਾ, 'ਪੁਤ੍ਰ, ਜਿਸ ਸਾਹਿਬ ਕਾ ਤੂੰ ਭਜਨੁ ਕਰਤਾ ਹੈ, ਸੋ ਕਿਤਨਾ ਕੁ ਵਡਾ ਹੈ?' ਤਬ ਸ੍ਰੀ ਗੁਰੂ ਜੀ ਹਰੀ ਕੇ ਸਨਮੁਖ ਬੇਨਤੀ ਕਰਤੇ ਹੂਏ ਪਿਤਾ ਕੋ ਉਤ੍ਰ ਦੇਤੇ ਹੈਂ:
Prof. Sahib Singhਉਹ ਪ੍ਰਭੂ (ਸਾਰੇ ਜਗਤ ਦਾ) ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ ॥੧॥{9}

ਪਦ ਅਰਥ ਸਾਹਾ ਪਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ ਮਾਲਕ। ਰਹਣੁ = ਰਹਿਣਾ (ਫਬਦਾ ਹੈ)। ਰਜਾਈ = ਰਜ਼ਾ ਵਿਚ ॥੧॥

* ਨੋਟ: ਪਉਣ ਪਾਣੀ ਬੈਸੰਤਰ ਆਦਿਕ ਅਚੇਤਨ ਪਦਾਰਥ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ, ਭਾਵ, ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ। ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਹੀ ਕਰਨੀ ਹੈ। {੧੪੩੦ ਪੰਨੇ ਵਾਲੀ ਬੀੜ, ਪੰਨਾ ੯}

SikhNet (Spanish)porque Él, oh, dice Nanak, es el Rey, el Rey de reyes, el Maestro y Señor Supremo y todo permanece sujeto a Su Voluntad (1)
Shabad Guru Nanak Dev Ji So Dar Ang 9

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure, First Guru.
Manmohan Singh (Punjabi)ਰਾਗ ਆਸਾ, ਪਹਿਲੀ ਪਾਤਸ਼ਾਹੀ।
SikhNet (Spanish)Rag Asa, Mejl Guru Nanak, Primer Canal Divino.

ਸੁਣਿ ਵਡਾ; ਆਖੈ ਸਭੁ ਕੋਇ ॥

sun vaddaa; aakhai sabh koe |

Sant Singh KhalsaHearing of His Greatness, everyone calls Him Great.
Manmohan SinghBy hearing every one calls Thee great (O Lord!),
Manmohan Singh (Punjabi)ਸੁਣ ਸੁਣਾ ਕੇ ਹਰ ਕੋਈ ਤੈਨੂੰ ਵਿਸ਼ਾਲ ਆਖਦਾ ਹੈ (ਹੇ ਸੁਆਮੀ),
Fareedkot Teekaਸਾਸਤ੍ਰੋਂ ਸੇ ਸੁਨ ਸੁਨ ਕਰ ਕੇ ਸਭ ਕੋਈ ਵਡਾ ਕਹਿਤਾ ਹੈ।
Prof. Sahib Singhਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।

ਪਦ ਅਰਥ ਸੁਣਿ = ਸੁਣ ਕੇ। ਸਭੁ ਕੋਇ = ਹਰੇਕ ਜੀਵ।

SikhNet (Spanish)Oh Señor, oyendo de Ti, todos hablan de Tu Grandeza,

ਕੇਵਡੁ ਵਡਾ; ਡੀਠਾ ਹੋਇ ॥

kevadd vaddaa; ddeetthaa hoe |

Sant Singh KhalsaBut just how Great His Greatness is-this is known only to those who have seen Him.
Manmohan SinghBut One, who has seen Thee Knows, how great Thou art.
Manmohan Singh (Punjabi)ਪਰ ਜਿਸ ਨੇ ਤੈਨੂੰ ਵੇਖਿਆ ਹੈ, ਉਹ ਜਾਣਦਾ ਹੈ, ਕਿ ਤੂੰ ਕਿੱਡਾ ਕੁ ਵਿਸ਼ਾਲ ਹੈਂ।
Fareedkot Teeka(ਕੇਵਡੁ) ਕਿਤਨਾਂ ਵਡਾ ਹੈ? ਜਬ ਕਿਸੀ ਨੇ ਦੇਖਾ ਹੋਇ, ਤਬ ਕਹੇ ਕਿ ਇਤਨਾ ਵਡਾ ਹੈ॥
Prof. Sahib Singhਪਰ ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ?) ਇਹ ਗੱਲ ਤੇਰਾ ਦਰਸਨ ਕੀਤਿਆਂ ਹੀ ਦੱਸੀ ਜਾ ਸਕਦੀ ਹੈ (ਤੇਰਾ ਦਰਸਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈਂ)।

ਪਦ ਅਰਥ ਕੇਵਡੁ = ਕੇਡਾ। ਡੀਠਾ = ਵੇਖਿਆਂ ਹੀ। ਹੋਇ = (ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ।

SikhNet (Spanish)pero sólo aquél que Te ha visto, sabe qué tan Grande Eres.

ਕੀਮਤਿ ਪਾਇ ਨ ਕਹਿਆ ਜਾਇ ॥

keemat paae na kahiaa jaae |

Sant Singh KhalsaHis Value cannot be estimated; He cannot be described.
Manmohan SinghNone can appraise and narrate (Thee).
Manmohan Singh (Punjabi)ਕੋਈ (ਤੇਰਾ) ਮੁੱਲ ਨਹੀਂ ਪਾ ਸਕਦਾ ਤੇ ਨਾਂ ਹੀ (ਤੈਨੂੰ) ਬਿਆਨ ਕਰ ਸਕਦਾ ਹੈ।
Fareedkot Teekaਤਾਂਤੇ ਨਾ ਤੇਰੀ ਕੀਮਤਿ ਪਾਈ ਜਾਤੀ ਹੈ, ਨਾ ਤੇਰਾ ਅੰਤੁ ਕਹਾ ਜਾਤਾ ਹੈ।
Prof. Sahib Singhਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ।

SikhNet (Spanish)Nadie puede describir o fijarte un valor.

ਕਹਣੈ ਵਾਲੇ ਤੇਰੇ; ਰਹੇ ਸਮਾਇ ॥੧॥

kahanai vaale tere; rahe samaae |1|

Sant Singh KhalsaThose who describe You, Lord, remain immersed and absorbed in You. ||1||
Manmohan SinghThine describers remain absorbed in Thee.
Manmohan Singh (Punjabi)ਤੈਨੂੰ ਵਰਨਣ ਕਰਨ ਵਾਲੇ ਤੇਰੇ ਅੰਦਰ ਲੀਨ ਰਹਿੰਦੇ ਹਨ।
Fareedkot Teekaਵਾ ਜਿਨ ਸੰਤੋਂ ਨੇ ਤੇਰੀ (ਕੀਮਤਿ) ਮ੍ਰਯਾਦਾ ਪਾਈ ਹੈ, ਭਾਵ ਸਤ ਚਿਤ ਅਨੰਦ ਰੂਪ ਜਾਨਾ ਹੈ, ਤਿਨ ਕੇ ਤੂੰ ਅਨੁਭਵ ਗੰਮ ਹੈਂ। ਰਸਨਾ ਸੇ ਇਦੰਤਾ ਕਰ ਕਹਾ ਨਹੀਂ ਜਾਤਾ ਹੈ। ਜੋ ਕਹਨੇ ਵਾਲੇ ਤੇਰੇ ਸੰਤ ਹੈਂ, ਸੋ ਤੇਰੇ ਹੀ ਮੇ (ਸਮਾਇ) ਅਭੇਦ ਹੋ ਰਹੇ ਹੈਂ॥
Prof. Sahib Singhਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ॥੧॥

ਪਦ ਅਰਥ ਰਹੇ ਸਮਾਇ = ਲੀਨ ਹੋ ਜਾਂਦੇ ਹਨ॥੧॥

SikhNet (Spanish)Los que tratan de Describirte se quedan absorbidos en Ti. (1)

ਵਡੇ ਮੇਰੇ ਸਾਹਿਬਾ; ਗਹਿਰ ਗੰਭੀਰਾ ਗੁਣੀ ਗਹੀਰਾ ॥

vadde mere saahibaa; gahir ganbheeraa gunee gaheeraa |

Sant Singh KhalsaO my Great Lord and Master of Unfathomable Depth, You are the Ocean of Excellence.
Manmohan SinghO My great Master of unfathomable depth, (Thou art) an ocean of excellences.
Manmohan Singh (Punjabi)ਹੇ ਮੇਰੇ ਅਥਾਹ ਡੂੰਘਾਈ ਵਾਲੇ ਭਾਰੇ ਮਾਲਕ, (ਤੂੰ) ਵਡਿਆਈਆਂ ਦਾ ਸਮੁੰਦਰ ਹੈਂ।
Fareedkot Teekaਹੇ ਮੇਰੇ ਵੱਡੇ ਸਾਹਿਬ! (ਗਹਿਰ ਗੰਭੀਰ) ਡੂੰਘੇ ਔਰ ਨਿਹੱਲ ਗੁਣੋ ਕੇ ਸਮੁੰਦ੍ਰ!
Prof. Sahib Singhਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ। ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ।

ਪਦ ਅਰਥ ਗਹਿਰ = ਹੇ ਡੂੰਘੇ! ਗੰਭੀਰਾ = ਹੇ ਵੱਡੇ ਜਿਗਰੇ ਵਾਲੇ! ਗੁਣੀ ਗਹੀਰਾ = ਹੇ ਗੁਣਾਂ ਕਰਕੇ ਡੂੰਘੇ! ਹੇ ਬੇਅੰਤ ਗੁਣਾਂ ਦੇ ਮਾਲਕ!

SikhNet (Spanish)Oh Dios Todopoderoso, Maestro de Profundidades Insondables, Tú eres un Océano de Virtud.

ਕੋਇ ਨ ਜਾਣੈ; ਤੇਰਾ ਕੇਤਾ, ਕੇਵਡੁ ਚੀਰਾ ॥੧॥ ਰਹਾਉ ॥

koe na jaanai; teraa ketaa, kevadd cheeraa |1| rahaau |

Sant Singh KhalsaNo one knows the extent or the vastness of Your Expanse. ||1||Pause||
Manmohan SinghNone knows, how much and how great, Thy expanse is. Pause.
Manmohan Singh (Punjabi)ਕੋਈ ਨਹੀਂ ਜਾਣਦਾ ਤੇਰਾ ਕਿੰਨਾਂ ਜ਼ਿਆਦਾ ਤੇ ਕਿੱਡਾ ਵੱਡਾ ਵਿਸਥਾਰ ਹੈ। ਠਹਿਰਾੳ।
Fareedkot Teekaਕੋਈ ਇਸ ਬਾਰਤਾ ਕੋ ਜਾਨ ਨਹੀਂ ਸਕਤਾ, ਜੋ ਤੇਰਾ ਕਿਤਨਾ ਕੁ (ਚੀਰਾ) ਅਵਧਿ ਵਾ ਦਫਤਰ ਹੈ॥੧॥ ਰਹਾਉ ਟੇਕ ਕੋ ਕਹਤੇ ਹੈਂ ਅਰਥਾਤ ਵਿਸ੍ਰਾਮ ਔਰੁ ਰਹਾਉ ਮਨ ਕੋ ਠਹਰਾਉ ਐਸਾ ਭੀ ਅਰਥੁ ਕਰਤੇ ਹੈਂ॥
Prof. Sahib Singhਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ ॥

ਪਦ ਅਰਥ ਚੀਰਾ = ਪਾਟ, ਚੌੜਾਈ, ਵਿਸਥਾਰ॥੧॥ਰਹਾਉ॥

SikhNet (Spanish)Tu Grandeza y Vastedad son Incalculables. (1-Pausa)

ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥

sabh suratee mil; surat kamaaee |

Sant Singh KhalsaAll the intuitives met and practiced intuitive meditation.
Manmohan SinghAll the contemplatives have met and practised contemplation.
Manmohan Singh (Punjabi)ਸਾਰੇ ਵਿਚਾਰਵਾਨ ਨੇ ਇਕੱਠੇ ਹੋ ਕੇ ਵੀਚਾਰ ਕੀਤੀ ਹੈ।
Fareedkot Teekaਸਭ (ਸੁਰਤੀ) ਬੇਦੋਂ ਕੀ ਸ੍ਰੁਤੀਯੋਂ ਨੇ ਵਾ ਪੰਡਿਤ ਜਨੋਂ ਨੇ ਮਿਲ ਕਰ ਕੇ ਅਪਨੀ (ਸੁਰਤਿ) ਬ੍ਰਿਤੀ ਕਮਾਈ, ਭਾਵ ਲਗਾਈ॥
Prof. Sahib Singh(ਤੂੰ ਕੇਡਾ ਵੱਡਾ ਹੈਂ-ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਜਤਨ ਕੀਤੇ , ਮੁੜ ਮੁੜ ਜਤਨ ਕੀਤੇ।

ਪਦ ਅਰਥ ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਸਾਰਿਆਂ ਨੇ ਇਕ ਦੂਜੇ ਦੀ ਸਹੈਤਾ ਲੈ ਕੇ। ਸੁਰਤੀ = ਸੁਰਤਿ। ਸੁਰਤੀ ਸੁਰਤ ਕਮਾਈ = ਸੁਰਤ ਕਮਾਈ, ਸੁਰਤ ਕਮਾਈ, ਮੁੜ ਮੁੜ ਸਮਾਧੀ ਲਾਈ।

SikhNet (Spanish)Todos los meditadores se han juntado y tratado de Contemplarte;

ਸਭ ਕੀਮਤਿ ਮਿਲਿ; ਕੀਮਤਿ ਪਾਈ ॥

sabh keemat mil; keemat paaee |

Sant Singh KhalsaAll the appraisers met and made the appraisal.
Manmohan SinghAll the appraisers, having met together, have appraises (Thy) worth.
Manmohan Singh (Punjabi)ਸਮੂਹ ਮੁੱਲ ਪਾਉਣ ਵਾਲਿਆਂ ਨੇ, ਇਕੱਤ੍ਰ ਹੋ ਕੇ (ਤੇਰਾ) ਮੁੱਲ ਪਾਇਆ ਹੈ।
Fareedkot Teekaਸਭ (ਕੀਮਤਿ) ਜਹੁਰੀ, ਭਾਵ ਵਿਚਾਰਵਾਨੋ ਨੇ ਮਿਲ ਕਰ ਤੇਰੀ ਕੀਮਤਿ ਪਾਈ, ਭਾਵ ਉਨੋ ਨੇ ਭੀ ਬਿਅੰਤੁ ਹੀ ਕਹਾ॥
Prof. Sahib Singhਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਨੇ ਆਪੋ ਵਿਚ ਇਕ ਦੂਜੇ ਦੀ ਸਹੈਤਾ ਲੈ ਕੇ, ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ,

ਪਦ ਅਰਥ ਸਭ… ਪਾਈ = ਸਭ ਮਿਲਿ ਕੀਮਤਿ ਪਾਈ, ਕੀਮਤਿ ਪਾਈ।

SikhNet (Spanish)Todos los evaluadores se han reunido y han tratado de medir Tu Valor;

ਗਿਆਨੀ ਧਿਆਨੀ; ਗੁਰ ਗੁਰਹਾਈ ॥

giaanee dhiaanee; gur gurahaaee |

Sant Singh KhalsaThe spiritual teachers, the teachers of meditation, and the teachers of teachers
Manmohan SinghThe theologians, the visualisers and they, who are the preachers of preachers, (have described Thee.)
Manmohan Singh (Punjabi)ਬ੍ਰਹਮਵੇਤਿਆਂ ਬਿਰਤੀ ਜੋੜਨ ਵਾਲਿਆਂ ਅਤੇ ਉਹ, ਜੋ ਪ੍ਰਚਾਰਕਾਂ ਦੇ ਪ੍ਰਚਾਰਕ ਹਨ, (ਨੇ ਤੈਨੂੰ ਬਿਆਨ ਕੀਤਾ ਹੈ)।
Fareedkot Teekaਗਿਆਨੀ, ਸਾਸਤ੍ਰ ਵੇਤਾ, ਧਿਆਨੀ, ਪ੍ਰਾਣਾਂਯਾਮ (ਗੁਰ ਗੁਰਹਾਈ) ਗੁਰੋਂ ਕੇ ਭੀ ਗੁਰ॥
Prof. Sahib Singh()

ਪਦ ਅਰਥ ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤ ਜੋੜਨ ਵਾਲੇ। ਗੁਰ = ਵੱਡੇ। ਗੁਰ ਹਾਈ = ਗੁਰ ਭਾਈ, ਵਡਿਆਂ ਦੇ ਭਰਾ, ਅਜਿਹੇ ਹੋਰ ਕੋਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਇਹ ਲਫ਼ਜ਼ 'ਗੁਰ ਗੁਰਹਾਈ' ਲਫ਼ਜ਼ 'ਗਿਆਨੀ ਧਿਆਨੀ' ਦਾ ਵਿਸ਼ੇਸ਼ਣ ਹਨ}।

SikhNet (Spanish)Todos los teólogos, los místicos y aquéllos que instruyen a los ministros;

ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥

kehan na jaaee; teree til vaddiaaee |2|

Sant Singh Khalsa-they cannot describe even an iota of Your Greatness. ||2||
Manmohan SinghThey cannot tell even an iota of Thy greatness.
Manmohan Singh (Punjabi)ਉਹ ਤੇਰੀ ਮਹਾਨਤਾ ਨੂੰ ਇਕ ਭੋਰਾ ਭੀ ਨਹੀਂ ਦੱਸ ਸਕਦੇ।
Fareedkot Teekaਭਾਵ ਵਡ੍ਯੋਂ ਸੇ ਵਡੇ, ਏਨਾਂ ਸੇ ਤੇਰੀ ਤਿਲੁ ਮਾਤ੍ਰ ਭੀ ਵਡਿਆਈ ਕਹੀ ਨਹੀਂ ਜਾਤੀ॥੨॥
Prof. Sahib Singhਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਭੀ ਹਿੱਸਾ ਨਹੀਂ ਦੱਸ ਸਕੇ ॥੨॥

ਪਦ ਅਰਥ ਤਿਲੁ = ਰਤਾ ਜਿਤਨੀ ਭੀ॥੨॥

SikhNet (Spanish)Todos han tratado de Describirte pero no pueden relatar la más pequeña parte de Ti. (2)

ਸਭਿ ਸਤ. ਸਭਿ ਤਪ; ਸਭਿ ਚੰਗਿਆਈਆ ॥

sabh sat. sabh tap; sabh changiaaeea |

Sant Singh KhalsaAll Truth, all austere discipline, all goodness,
Manmohan SinghAll truths, all austerities all goodness
Manmohan Singh (Punjabi)ਸਾਰੀਆਂ ਸਚਾਈਆਂ, ਸਾਰੀਆਂ ਕਰੜੀਆਂ ਘਾਲਣਾ, ਸਾਰੀਆਂ ਚੰਗਿਆਈਆਂ,
Fareedkot Teekaਸਤ ਵਾਦੀ ਹੋਣੇ ਆਦਿ ਸਭ ਪ੍ਰਕਾਰ ਕੇ ਗੁਣ ਔਰੁ ਸਭ ਪ੍ਰਕਾਰ ਕੇ ਤਪ, ਸਭ ਪ੍ਰਕਾਰ ਕੀਆਂ ਜੋ (ਚੰਗਿਆਈਆ) ਭਲਿਆਈਆਂ ਹੈਂ॥
Prof. Sahib Singh(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਨਹੀਂ ਲਾ ਸਕਿਆ, ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ;

ਪਦ ਅਰਥ ਸਭਿ ਸਤ = ਸਾਰੇ ਭਲੇ ਕੰਮ। ਤਪ = ਕਸ਼ਟ, ਔਖਿਆਈਆਂ। ਚੰਗਿਆਈਆ = ਚੰਗੇ ਗੁਣ।

SikhNet (Spanish)Toda virtud espiritual, toda perfección,

ਸਿਧਾ ਪੁਰਖਾ; ਕੀਆ; ਵਡਿਆਈਆ ॥

sidhaa purakhaa; keea; vaddiaaeea |

Sant Singh Khalsaall the great miraculous spiritual powers of the Siddhas
Manmohan Singhand the magnificences of the men of occult powers,
Manmohan Singh (Punjabi)ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,
Fareedkot Teekaਔਰੁ ਜੋ ਸਿਧੋਂ ਪੁਰਸੋਂ ਕੀ ਸਿੱਧੀਆਂ ਰੂਪੁ ਵਡਿਆਈਆਂ ਹੈਂ॥
Prof. Sahib Singhਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ;

ਪਦ ਅਰਥ ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ।

SikhNet (Spanish)todos los logros de los adeptos y los milagros, todos son Tus Regalos, oh Señor.

ਤੁਧੁ ਵਿਣੁ; ਸਿਧੀ. ਕਿਨੈ ਨ ਪਾਈਆ ॥

tudh vin; sidhee. kinai na paaeea |

Sant Singh Khalsawithout You, no one has attained such powers.
Manmohan Singhwithout Thee none has ever attained such power.
Manmohan Singh (Punjabi)ਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪਰਾਪਤ ਨਹੀਂ ਹੋਈਆਂ।
Fareedkot Teekaਸੋ ਤੇਰੀ ਕ੍ਰਿਪਾ ਸੇਂ ਬਿਨਾ ਪੂਰਬੋਕਤਿ ਗੁਨੋਂ ਕੀ ਜੋ ਸਿਧੀਆਂ ਹੈਂ, ਸੋ ਕਿਸੀ ਨੇ ਨਹੀਂ ਪਾਈਆਂ॥
Prof. Sahib Singhਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ।

ਪਦ ਅਰਥ ਸਿਧੀ = ਸਫਲਤਾ, ਕਾਮਯਾਬੀ।

SikhNet (Spanish)sin ti, nadie a obtenido tan maravilloso poder.

ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥੩॥

karam milai; naahee tthaak rahaaeea |3|

Sant Singh KhalsaThey are received only by Your Grace. No one can block them or stop their flow. ||3||
Manmohan SinghWith Thy grace they are procured No one can obstruct and stop (their flow).
Manmohan Singh (Punjabi)ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ (ਉਨ੍ਹਾਂ ਦੇ ਵਹਾਉ ਨੂੰ) ਠਲ੍ਹ ਕੇ ਬੰਦ ਨਹੀਂ ਕਰ ਸਕਦਾ।
Fareedkot Teekaਜਿਸ ਕੋ ਤੇਰੀ ਕ੍ਰਿਪਾ ਸੇਂ ਮਿਲਤੀ ਹੈਂ, ਤਿਸ ਤੇ ਕਿਸੀ ਕੀ ਰੋਕੀ ਰੁਕਤੀ ਨਹੀਂ ਹੈਂ, ਵਾ ਬਿਨਾ ਕ੍ਰਿਪਾ ਤੇ ਰੋਕੀ ਰਹਤੀ ਹੈਂ॥੩॥
Prof. Sahib Singh(ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥

ਪਦ ਅਰਥ ਕਰਮਿ = (ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ। ਠਾਕਿ = ਵਰਜ ਕੇ, ਰੋਕ ਕੇ॥੩॥

SikhNet (Spanish)Todo lo tenemos por Tu Gracia y nadie puede cambiar Tu Orden. (3)

ਆਖਣ ਵਾਲਾ; ਕਿਆ ਵੇਚਾਰਾ ॥

aakhan vaalaa; kiaa vechaaraa |

Sant Singh KhalsaWhat can the poor helpless creatures do?
Manmohan SinghWhat can the helpless creatures do?
Manmohan Singh (Punjabi)ਨਿਰਬਲ ਉਚਾਰਨ ਕਰਨ ਵਾਲਾ ਕੀ ਕਰ ਸਕਦਾ ਹੈ?
Fareedkot Teekaਜੇ ਕੋਈ ਕਹੇ ਕਿ ਹੇ ਅਕਾਲ ਪੁਰਖੁ! ਮੈ ਤੇਰੀ ਸਭ ਸੋਭਾ ਕੋ ਕਹੂੰਗਾ ਤੇ ਕਹਿਨੇ ਵਾਲਾ ਵਿਚਾਰਾ ਕਿਯਾ ਤੁੱਛ ਜੀਵ ਹੈ, ਜੋ ਕਹਿ ਸੱਕੇਗਾ॥
Prof. Sahib Singhਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ?
SikhNet (Spanish)¿Qué puede este hombre hacer sin Ti?

ਸਿਫਤੀ ਭਰੇ; ਤੇਰੇ ਭੰਡਾਰਾ ॥

sifatee bhare; tere bhanddaaraa |

Sant Singh KhalsaYour Praises are overflowing with Your Treasures.
Manmohan SinghThine treasure are brimful with Thy praises,
Manmohan Singh (Punjabi)ਤੇਰੇ ਖਜ਼ਾਨੇ ਤੇਰੀਆਂ ਕੀਰਤੀਆਂ ਨਾਲ ਲਬਾਲਬ ਹਨ।
Fareedkot Teekaਕ੍ਯੋਂਕਿ ਹੇ ਅਕਾਲ ਪੁਰਖ! ਤੇਰੇ (ਸਿਫਤੀ) ਉਸਤਤਿ੍ਯੋਂ ਕੇ (ਭੰਡਾਰਾ) ਖਜਾਨੇ, ਭਾਵ ਸੰਤੋਂ ਕੇ ਰਿਦੇ ਵਾ ਬੇਦ ਸਾਸਤ੍ਰ ਭਰੇ ਹੂਏ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਸਿਫਤੀ = ਸਿਫ਼ਤਾਂ ਨਲ, ਗੁਣਾਂ ਨਾਲ।

SikhNet (Spanish)Tus almacenes están repletos de Tesoros.

ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥

jis too dehi; tisai kiaa chaaraa |

Sant Singh KhalsaThose, unto whom You give-how can they think of any other?
Manmohan SinghWhy should he, whom. Thou givest, think of some other means?
Manmohan Singh (Punjabi)ਜਿਨੂੰ ਤੂੰ ਦਿੰਦਾ ਹੈਂ। ਉਹ ਕਿਉਂ ਕਿਸੇ ਹੋਰ ਜ਼ਰੀਏ ਦਾ ਖਿਆਲ ਕਰੇ?
Fareedkot Teekaਜਿਸ ਕੋ ਤੂੰ ਅਪਨੀ ਉਸਤਤੀ ਕਰਨੇ ਕੀ ਬੁੱਧਿ ਦੇਤਾ ਹੈਂ, ਤਿਸ ਕੇ ਸਾਥ ਕਿਸੀ ਕਾ ਕਯਾ (ਚਾਰਾ) ਬਲੁ ਹੈ, ਅਰਥਾਤ ਨਹੀਂ ਹੈ॥
Prof. Sahib Singhਜਿਸ ਨੂੰ ਤੂੰ ਸਿਫ਼ਤ-ਸਾਲਾਹ ਕਰਨ ਦੀ ਦਾਤ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,

ਪਦ ਅਰਥ ਚਾਰਾ = ਜ਼ੋਰ ਤਦਬੀਰ, ਜਤਨ।

SikhNet (Spanish)Aquél que ha recibido de Ti, no piensa en otros medios.

ਨਾਨਕ; ਸਚੁ ਸਵਾਰਣਹਾਰਾ ॥੪॥੨॥

naanak; sach savaaranahaaraa |4|2|

Sant Singh KhalsaO Nanak, the True One embellishes and exalts. ||4||2||
Manmohan SinghO Nanak! the True one Himself is the decorator.
Manmohan Singh (Punjabi)ਹੇ ਨਾਨਕ! ਸਤਿਪੁਰਖ ਖੁਦ ਹੀ ਸ਼ਿੰਗਾਰਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚ ਰੂਪ! ਤੂੰ ਹੀ ਸਭ ਕੋ (ਸਵਾਰਣ) ਬਨਾਵਨੇ ਹਾਰਾ ਹੈਂ। ਭਾਵ ਏਹਿ ਕਿ ਜੋ ਚਾਹਿਤਾ ਹੈਂ, ਸੋਈ ਕਰਤਾ ਹੈਂ ਔਰੁ ਸੋਈ ਹੋਤਾ ਹੈ॥੪॥੨॥☬ਮਾਤਾ ਤ੍ਰਿਪਤਾ ਜੀ ਨੇ ਕਹਾ, ਹੇ ਪੁਤ੍ਰ! ਆਪ ਕਿਸੀ ਏਕ ਸਮੇ ਭਜਨ ਕੀਆ ਕਰੋ, ਹਰ ਵਖਤ ਕ੍ਯੋਂ ਨਾਮ ਜਪਤੇ ਰਹਤੇ ਹੋ? ਤਿਸ ਪਰ ਸਬਦੁ ਉਚਾਰਣ ਕਰਤੇ ਭਏ॥
Prof. Sahib Singh(ਕਿਉਂਕਿ) ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ ॥੪॥੨॥{9}

ਪਦ ਅਰਥ ॥੪॥

SikhNet (Spanish)Oh, dice Nanak, el Señor Mismo da la Plenitud. (4-2)
Shabad Guru Nanak Dev Ji So Dar Ang 9 - 10

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure, First Guru.
Manmohan Singh (Punjabi)ਰਾਗ ਆਸਾ, ਪਹਿਲੀ ਪਾਤਸ਼ਾਹੀ।
SikhNet (Spanish)Rag Asa Mejl Guru Nanak, Primer Canal Divino.

ਆਖਾ ਜੀਵਾ; ਵਿਸਰੈ ਮਰਿ ਜਾਉ ॥

aakhaa jeevaa; visarai mar jaau |

Sant Singh KhalsaChanting it, I live; forgetting it, I die.
Manmohan SinghBy repeating thy Name, I live, by forgetting it I die.
Manmohan Singh (Punjabi)ਤੇਰਾ ਨਾਮ ਉਚਾਰਨ ਕਰਨ ਦੁਆਰਾ ਮੈਂ ਜੀਉਂਦਾ ਹਾਂ, ਇਸ ਨੂੰ ਭੁਲਾ ਕੇ ਮੈਂ ਮਰ ਜਾਂਦਾ ਹਾਂ।
Fareedkot Teekaਹੇ ਮਾਤਾ ਜੀ! ਜਬ ਤਕ ਮੈਂ (ਆਖਾ) ਕਹਿਤਾ ਹੂੰ ਅਰਥਾਤ ਹਰੀ ਕਾ ਨਾਮੁ ਜਪਤਾ ਹੂੰ, ਤਬੀ ਤਕ ਮੈ ਜੀਵਤਾ ਹੂੰ। ਜਬ ਮੇਰੇ ਕੋ ਨਾਮ ਵਿਸਰਿ ਜਾਇ, ਫਿਰ ਮੈ ਮਰ ਜਾਤਾ ਅਰਥਾਤ ਦੁਖੀ ਹੋਤਾ ਹੂੰ॥
Prof. Sahib Singh(ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।

ਪਦ ਅਰਥ ਆਖਾ = ਆਖਾਂ, (ਜਦੋਂ) ਮੈਂ (ਹਰਿ-ਨਾਮ) ਉਚਾਰਦਾ ਹਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਰਿ ਜਾਉ = ਮਰਿ ਜਾਉਂ, ਮੈਂ ਮਰ ਜਾਂਦਾ ਹਾਂ, (ਵਿਕਾਰਾਂ ਦੇ ਕਾਰਨ) ਮੇਰਾ ਆਤਮਕ ਜੀਵਨ ਮੁੱਕ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।

SikhNet (Spanish)Recordando Su Nombre me es dada la vida, Olvidándolo, muero seguramente.

ਆਖਣਿ ਅਉਖਾ; ਸਾਚਾ ਨਾਉ ॥

aakhan aaukhaa; saachaa naau |

Sant Singh KhalsaIt is so difficult to chant the True Name.
Manmohan SinghDifficult to utter is the True Name.
Manmohan Singh (Punjabi)ਮੁਸ਼ਕਲ ਏ ਸੱਤਨਾਮ ਦਾ ਉਚਾਰਨ ਕਰਨਾ।
Fareedkot Teekaਪਰੰਤੂ ਏਹ ਸਾਚਾ ਨਾਮੁ ਕਹਿਨਾ ਵਡਾ ਕਠਨੁ ਹੈ। ਇਸ ਕੋ ਸਭ ਨਹੀਂ ਕਹਿ ਸਕਤੇ ਹੈਂ, ਭਾਵ ਏਹਿ ਕਿ ਜਬ ਵਡੇ ਪੂਰਬਲੇ ਸੁੱਕ੍ਰਿਤ ਉਦੇ ਹੋਵੈਂ ਤਬ ਨਾਮ ਮੇਂ ਪ੍ਰੀਤਿ ਹੋਤੀ ਹੈ॥
Prof. Sahib Singh(ਇਹ ਪਤਾ ਹੁੰਦਿਆਂ ਭੀ) ਸਦਾ ਕਾਇਮ-ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ)।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)Es difícil cantar el Nombre Verdadero.

ਸਾਚੇ ਨਾਮ ਕੀ; ਲਾਗੈ ਭੂਖ ॥

saache naam kee; laagai bhookh |

Sant Singh KhalsaIf someone feels hunger for the True Name,
Manmohan SinghIf man feels hunger for the True Name,
Manmohan Singh (Punjabi)ਜੇਕਰ ਇਨਸਾਨ ਨੂੰ ਸੱਤਨਾਮ ਦੀ ਖੁੰਧਿਆ ਲਗ ਜਾਵੇ,
Fareedkot Teekaਜੇ ਕਰ ਸਚ ਨਾਮ ਕੀ ਭੂਖ ਲਗੇ, ਭਾਵ ਚਾਹ ਹੋਵੇ॥
Prof. Sahib Singh(ਜਿਸ ਮਨੁੱਖ ਦੇ ਅੰਦਰ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ,
SikhNet (Spanish)Si alguien tiene hambre del Nombre

ਉਤੁ ਭੂਖੈ; ਖਾਇ ਚਲੀਅਹਿ ਦੂਖ ॥੧॥

aut bhookhai; khaae chaleeeh dookh |1|

Sant Singh Khalsathat hunger shall consume his pain. ||1||
Manmohan Singhthat hunger shall consume his pains.
Manmohan Singh (Punjabi)ਉਹ ਭੁਖ ਉਸ ਦੇ ਦੁਖੜਿਆਂ ਨੂੰ ਖਾ ਜਾਏਗੀ।
Fareedkot Teekaਤੌ ਉਸ ਭੂਖ ਕੇ ਹੋਣੇ ਤੇ ਦੁੱਖੋਂ ਕੋ ਖਾਇ ਕਰ, ਅਰਥਾਤ ਅਭਾਵ ਕਰ ਕੇ ਪ੍ਰਲੋਕ ਮੈ ਚਲੀਤਾ ਹੈ। ਵਾ ਉਸ ਭੁਖ ਕੇ ਭੋਜਨੁ ਨਾਮੁ ਕੋ ਜਬ ਖਾਈਏ, ਭਾਵ ਜਪੀਏ, ਤਬ ਦੁੱਖ ਚਲੇ ਜਾਤੇ ਹੈਂ॥੧॥
Prof. Sahib Singhਉਸ ਤਾਂਘ ਦੀ ਬਰਕਤਿ ਨਾਲ (ਹਰਿ-ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਉਤੁ = {ਲਫ਼ਜ਼ 'ਉਸ' ਤੋਂ ਕਰਣ ਕਾਰਕ। 'ਜਿਸ' ਤੋਂ 'ਜਿਤੁ'}। ਉਤੁ ਭੂਖੈ = ਉਸ ਭੁੱਖ ਦੇ ਕਾਰਨ। ਖਾਇ = (ਨਾਮ-ਭੋਜਨ) ਖਾ ਕੇ। ਚਲਿਅਹਿ = ਦੂਰ ਹੋ ਜਾਂਦੇ ਹਨ॥੧॥

SikhNet (Spanish)éste consumirá todas sus penas. (1)

ਸੋ ਕਿਉ ਵਿਸਰੈ; ਮੇਰੀ ਮਾਇ ॥

so kiau visarai; meree maae |

Sant Singh KhalsaHow can I forget Him, O my mother?
Manmohan SinghHow can He be forgotten O my Mother?
Manmohan Singh (Punjabi)ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ।
Fareedkot Teekaਹੇ ਮਾਤਾ ਜੀ! ਸੋ ਨਾਮੁ ਮੇਰੇ ਕੋ ਕ੍ਯੋਂ ਵਿਸਰਿ ਜਾਇ, ਭਾਵ ਨਹੀਂ ਵਿਸਰਤਾ ਹੈ॥
Prof. Sahib Singhਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।

ਪਦ ਅਰਥ ਮਾਇ = ਹੇ ਮਾਂ! ਕਿਉ ਵਿਸਰੈ = ਕਦੇ ਨਾਹ ਭੁੱਲੇ।

SikhNet (Spanish)Oh mi madre, ¿Cómo puede el Señor ser olvidado?

ਸਾਚਾ ਸਾਹਿਬੁ; ਸਾਚੈ ਨਾਇ ॥੧॥ ਰਹਾਉ ॥

saachaa saahib; saachai naae |1| rahaau |

Sant Singh KhalsaTrue is the Master, True is His Name. ||1||Pause||
Manmohan SinghTrue is the Lord and true His Name, O my Mother? Pause.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸਦਾ ਨਾਮ। ਠਹਿਰਾਉ।
Fareedkot Teekaਸੋ ਸੱਚਾ ਮਾਲਕ ਹੈ ਔਰੁ ਤਿਸ ਕੇ ਨਾਮ ਭੀ ਸੱਚੇ ਹੈਂ॥੧॥ ਰਹਾਉ ॥
Prof. Sahib Singhਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ॥੧॥ ਰਹਾਉ ॥

ਪਦ ਅਰਥ ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ। ਨਾਇ = ਨਾਮ ਦੀ ਰਾਹੀਂ ॥੧॥ ਰਹਾਉ ॥

SikhNet (Spanish)Verdad es Él y Verdad es Su Nombre.

ਸਾਚੇ ਨਾਮ ਕੀ; ਤਿਲੁ ਵਡਿਆਈ ॥

saache naam kee; til vaddiaaee |

Sant Singh KhalsaTrying to describe even an iota of the Greatness of the True Name,
Manmohan SinghRecounting the greatness of the True name,
Manmohan Singh (Punjabi)ਇਨਸਾਨ ਸੱਚੇ ਨਾਮ ਦੀ ਬਜ਼ੁਰਗੀ ਨੂੰ ਬਿਆਨ ਕਰਦੇ ਹੋਏ,
Fareedkot Teekaਸਤਿ ਨਾਮ ਕੀ (ਤਿਲੁ) ਥੋੜੀ ਸੀ ਭੀ (ਵਡਿਆਈ) ਸੋਭਾ ਕੋ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ…

ਪਦ ਅਰਥ ਤਿਲੁ = ਰਤਾ ਭਰ ਭੀ।

SikhNet (Spanish)Muchos se han fatigado diciendo lo grande que es el Nombre,

ਆਖਿ ਥਕੇ; ਕੀਮਤਿ ਨਹੀ ਪਾਈ ॥

aakh thake; keemat nahee paaee |

Sant Singh Khalsapeople have grown weary, but they have not been able to evaluate it.
Manmohan SinghMen have grown weary but they have not been able to appraise even a jot of it.
Manmohan Singh (Punjabi)ਹਾਰ ਹੁਟ ਗਏ ਹਨ ਪ੍ਰਤੂੰ ਉਹ ਇਸ ਦੇ ਛਿਨ ਮਾਤ੍ਰ ਦਾ ਭੀ ਮੁੱਲ ਨਹੀਂ ਪਾ ਸਕੇ।
Fareedkot Teekaਕਹਿ ਕਰ ਕੇ ਸੇਖ, ਸਾਰਦਾ, ਬ੍ਯਾਸਾਦਿ ਥੱਕ ਗਏ ਹੈਂ। ਪਰੰਤੂ ਉਸ ਕੀ ਕੀਮਤਿ, ਭਾਵ ਇਦੰਤਾ ਨਹੀਂ ਪਾਈ॥ (ਨਾਮ ਕਾ ਮਹਤ੍ਵ ਕਹ ਕਰ ਅਬ ਨਾਮੀ ਕਾ ਮਹਤ੍ਵ ਕਹਤੇ ਹੈਂ।)
Prof. Sahib Singhਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ।

ਪਦ ਅਰਥ ਆਖਿ = ਆਖ ਕੇ, ਬਿਆਨ ਕਰ ਕੇ।

SikhNet (Spanish)sin haber mencionado todavía ni una pizca de Su Valor.

ਜੇ ਸਭਿ ਮਿਲਿ ਕੈ; ਆਖਣ ਪਾਹਿ ॥

je sabh mil kai; aakhan paeh |

Sant Singh KhalsaEven if everyone were to gather together and speak of Him,
Manmohan SinghIf all men meet and glorify Thee,
Manmohan Singh (Punjabi)ਜੇਕਰ ਸਮੂਹ ਇਨਸਾਨ ਮਿਲ ਕੇ ਤੇਰੀ ਪਰਸੰਸਾ ਕਰਨ,
Fareedkot Teekaਜੇ ਕਰ ਸਭ ਸੰਸਾਰ ਕੇ ਲੋਗ ਮਿਲਿ ਕਰ ਨਾਮੀ ਕੀ ਉਸਤਤੀ ਕਰਨ ਲਗੇਂ॥
Prof. Sahib Singhਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ,

ਪਦ ਅਰਥ ਸਭਿ = ਸਾਰੇ ਜੀਵ। ਆਪਣਿ ਪਾਹਿ = ਆਖਣ ਦਾ ਜਤਨ ਕਰਨ {'ਆਖਣਿ ਪਾਇ' ਇਕ-ਵਚਨ ਹੈ 'ਜੇ ਕੋ ਖਾਇਕੁ ਆਖਣਿ ਪਾਇ'}।

SikhNet (Spanish)Y por nuestra Alabanza, aunque se hiciera con la fuerza de todos los seres juntos,

ਵਡਾ ਨ ਹੋਵੈ; ਘਾਟਿ ਨ ਜਾਇ ॥੨॥

vaddaa na hovai; ghaatt na jaae |2|

Sant Singh KhalsaHe would not become any greater or any lesser. ||2||
Manmohan SinghThou would neither grow greater nor lesser.
Manmohan Singh (Punjabi)ਤੂੰ ਨਾਂ ਹੀ ਹੋਰ ਵਿਸ਼ਾਲ ਹੋਵੇਂਗਾ, ਨਾਂ ਹੀ ਘਟ।
Fareedkot Teekaਤੌ ਉਸਤਤੀ ਕਰਨੇ ਸੇਂ ਵਡਾ ਨਹੀਂ ਹੋਤਾ, ਔਰ ਨਿੰਦਾ ਕਰਨੇ ਸੇਂ ਘਟਤਾ ਨਹੀਂ। ਭਾਵ ਨਿੰਦਾ ਸੁਨ ਕੇ ਇਤ ਜੀਵੋਂ ਵਤ ਖਿੰਨਚਿਤ ਨਹੀਂ ਹੋਤਾ ਹੈ॥੨॥
Prof. Sahib Singhਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ॥੨॥
SikhNet (Spanish)el Señor no se haría ni más pequeño ni más grande. (2)

ਨਾ ਓਹੁ ਮਰੈ; ਨ ਹੋਵੈ ਸੋਗੁ ॥

naa ohu marai; na hovai sog |

Sant Singh KhalsaThat Lord does not die; there is no reason to mourn.
Manmohan SinghThat Lord dies not, nor there is any mourning.
Manmohan Singh (Punjabi)ਉਹ ਸਾਹਿਬ ਮਰਦਾ ਨਹੀਂ, ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ।
Fareedkot Teekaਹੇ ਮਾਤਾ ਜੀ! ਵਹੁ ਸਚਾ ਸਾਹਿਬੁ ਕਬੀ ਮਰਤਾ ਨਹੀਂ ਹੈ। ਇਸ ਸੇ ਉਸ ਕੇ ਭਗਤੋਂ ਕੋ ਉਸ ਕੇ ਵਿਯੋਗ ਕਾ ਸੋਕੁ ਕਬੀ ਨਹੀਂ ਹੋਤਾ ਹੈ॥
Prof. Sahib Singhਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।

ਪਦ ਅਰਥ ਸੋਗੁ = ਅਫ਼ਸੋਸ।

SikhNet (Spanish)El Señor no muere, así que no podemos sentir luto por Él.

ਦੇਦਾ ਰਹੈ; ਨ ਚੂਕੈ ਭੋਗੁ ॥

dedaa rahai; na chookai bhog |

Sant Singh KhalsaHe continues to give, and His Provisions never run short.
Manmohan SinghHe continues to give; His provisions never run short.
Manmohan Singh (Punjabi)ਉਹ ਦੇਈ ਜਾਂਦਾ ਹੈ, ਉਸ ਦੇ ਭੰਡਾਰੇ ਮੁਕਦੇ ਨਹੀਂ।
Fareedkot Teekaਵਹੁ ਪਰਮੇਸ੍ਵਰ ਜਗਤ ਕੋ ਐਸਾ ਖਾਨ ਪਾਨ ਦੇਤਾ ਰਹਿਤਾ ਹੈ, ਜੋ ਕਬੀ ਭੀ (ਚੂਕੈ) ਭੂਲਤਾ ਨਹੀਂ, ਸਭ ਕੋ ਸਿਮਰਨ ਕਰ ਦੇਤਾ ਹੈ॥
Prof. Sahib Singhਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ)।

ਪਦ ਅਰਥ ਦੇਦਾ = ਦੇਂਦਾ। ਨ ਚੂਕੈ = ਨਹੀਂ ਮੁੱਕਦਾ। ਭੋਗੁ = ਵਰਤਣਾ।

SikhNet (Spanish)Él siempre está dando y Su Almacén de Regalos no tiene fin.

ਗੁਣੁ ਏਹੋ; ਹੋਰੁ ਨਾਹੀ ਕੋਇ ॥

gun eho; hor naahee koe |

Sant Singh KhalsaThis Virtue is His alone; there is no other like Him.
Manmohan SinghThis alone is His merit that none else is like Him.
Manmohan Singh (Punjabi)ਉਸ ਦੀ ਇਹੋ ਹੀ ਖੂਬੀ ਹੈ ਕਿ ਉਸਦੇ ਵਰਗਾ ਹੋਰ ਕੋਈ ਨਹੀਂ,
Fareedkot Teekaਏਹੋ ਜੇਹਾ, ਭਾਵ ਪਰਮੇਸ੍ਵਰ ਜੈਸਾ ਗੁਣੁ ਹੋਰੁ ਕਿਸੀ ਮੈਂ ਨਹੀਂ ਹੈ॥
Prof. Sahib Singhਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।

ਪਦ ਅਰਥ ਗੁਣੁ ਏਹੋ = ਇਹੀ ਖ਼ੂਬੀ। ਕੋ = ਕੋਈ (ਹੋਰ)।

SikhNet (Spanish)Esta es Su Grandeza, no hay nadie igual a Él,

ਨਾ ਕੋ ਹੋਆ; ਨਾ ਕੋ ਹੋਇ ॥੩॥

naa ko hoaa; naa ko hoe |3|

Sant Singh KhalsaThere never has been, and there never will be. ||3||
Manmohan SinghThere has been none, nor there shall be any.
Manmohan Singh (Punjabi)ਨਾਂ ਕੋਈ ਹੋਇਆ ਹੈ, ਤੇ ਨਾਂ ਹੀ ਕੋਈ ਹੋਵਗਾ।
Fareedkot Teekaਇਸ ਸੇ ਨ ਪ੍ਰਮੇਸ੍ਵਰ ਜੈਸਾ ਪਹਿਲੇ ਕੋਈ ਹੂਆ ਹ,ੈ ਔਰ ਨ ਕੋਈ ਆਗੇ ਹੋਗਾ॥੩॥
Prof. Sahib Singh(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥

ਪਦ ਅਰਥ ਹੋਆ = ਹੋਇਆ ਹੈ। ਨਾ ਹੋਇ = ਨਾਹ ਹੀ ਹੋਵੇਗਾ॥੩॥

SikhNet (Spanish)no lo hubo nunca, ni lo habrá. (3)

ਜੇਵਡੁ ਆਪਿ; ਤੇਵਡ ਤੇਰੀ ਦਾਤਿ ॥

jevadd aap; tevadd teree daat |

Sant Singh KhalsaAs Great as You Yourself are, O Lord, so Great are Your Gifts.
Manmohan SinghAs great as Thou art, O; Lord! so, great are Thine gift.
Manmohan Singh (Punjabi)ਜਿੱਡਾ ਵੱਡਾ ਤੂੰ ਹੈਂ ਹੇ ਸਾਹਿਬ! ੳਡੀਆਂ ਵੱਡੀਆਂ ਹਨ ਤੇਰੀਆਂ ਬਖਸ਼ੀਸ਼ਾਂ।
Fareedkot Teekaਹੇ ਪਰਮੇਸਰ! ਜਿਤਨੇ ਵਡੇ ਆਪ ਹੋ, ਤਿਤਨੀ ਹੀ ਵਡੀ ਆਪ ਕੀ (ਦਾਤਿ) ਬਖਸ਼ੀਸ਼ ਹੈ॥
Prof. Sahib Singh(ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼।

ਪਦ ਅਰਥ ਜੇਵਡੁ = ਜਿਤਨਾ ਵੱਡਾ। ਤੇਵਡ = ਉਤਨੀ ਵੱਡੀ।

SikhNet (Spanish)Tan Grande como Eres, oh Señor, así son Tus Regalos.

ਜਿਨਿ ਦਿਨੁ ਕਰਿ ਕੈ; ਕੀਤੀ ਰਾਤਿ ॥

jin din kar kai; keetee raat |

Sant Singh KhalsaThe One who created the day also created the night.
Manmohan Singh(Thine is the personality) who makest the say and the night (too).
Manmohan Singh (Punjabi)(ਤੇਰੀ ਹੀ ਵਿਅਕਤੀ ਹੈ) ਜੋ ਦਿਨ ਬਣਾਉਂਦੀ ਹੈ ਅਤੇ ਰੇਣ ਨੂੰ (ਭੀ) ਬਣਾਉਂਦੀ ਹੈ।
Fareedkot Teekaਆਪ ਕੈਸੇ ਹੋ! ਕਿ ਪਹਿਲੇ ਜਿਸ ਨੇ ਦਿਨੁ ਬਨਾਇ ਕਰ ਫਿਰ ਰਾਤ ਕਰ ਦਈ ਹੈ। ਅਰਥਾਤ ਯਦਿ ਰਾਤਿ ਨ ਹੋਤੀ ਤੋ ਜੀਵ ਧੰਧਯੋਂ ਮੈ ਹੀ ਮਰ ਜਾਤੇ। ਇਸ ਸੇ ਰਾਤ ਕਾ ਕਰਨਾ ਭੀ ਪਰਮੇਸ੍ਵਰ ਕੀ ਬਖਸੀਸ ਹੈ॥
Prof. Sahib Singh(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।

ਪਦ ਅਰਥ ਜਿਨਿ = ਜਿਸ (ਤੈਂ) ਨੇ। ਕਰਿ ਕੈ = ਪੈਦਾ ਕਰ ਕੇ।

SikhNet (Spanish)Tú hiciste el día junto con la noche.

ਖਸਮੁ ਵਿਸਾਰਹਿ; ਤੇ ਕਮਜਾਤਿ ॥

khasam visaareh; te kamajaat |

Sant Singh KhalsaThose who forget their Lord and Master are vile and despicable.
Manmohan SinghVile are they who forget their Master.
Manmohan Singh (Punjabi)ਅਧਮ ਹਨ ਉਹ ਜਿਹੜੇ ਆਪਣੇ ਮਾਲਕ ਨੂੰ ਭੁਲਾੳਦੇ ਹਨ।
Fareedkot Teekaਹੇ ਪ੍ਰਮੇਸ੍ਵਰ! ਐਸੇ ਆਪ (ਖਸਮ) ਸ੍ਵਾਮੀ ਕੋ ਜੋ ਵਿਸਾਰ ਦੇਤੇ ਹੈਂ, ਭਾਵ ਭੁਲਾਇ ਦੇਤੇ ਹੈਂ, ਸੋ (ਕਮਜਾਤਿ) ਅਰਥਾਤ ਨੀਚ ਹੈਂ॥
Prof. Sahib Singhਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ, ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਵਿਸਾਰਹਿ = ਭੁਲਾ ਦੇਂਦੇ ਹਨ। ਤੇ = ਉਹ (ਬੰਦੇ) {ਬਹੁ-ਵਚਨ}। ਕਮਜਾਤਿ = ਭੈੜੀ ਜਾਤ ਵਾਲੇ।

SikhNet (Spanish)Viles y miserables son las criaturas que se olvidan de su Amo.

ਨਾਨਕ. ਨਾਵੈ ਬਾਝੁ; ਸਨਾਤਿ ॥੪॥੩॥

naanak. naavai baajh; sanaat |4|3|

Sant Singh KhalsaO Nanak, without the Name, they are wretched outcasts. ||4||3||
Manmohan SinghO Nanak! without God's Name, men are out caste wretches.
Manmohan Singh (Punjabi)ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਨਾਮ ਕੇ (ਸਨਾਤਿ) ਪ੍ਰੇਤ ਵਤ ਹੈਂ॥੪॥੩॥☬ਸ੍ਰੀ ਗੁਰੂ ਅਮਰ ਦਾਸ ਜੀ ਨੇ ਬੀਬੀ ਭਾਨੀ ਜੀ ਕੇ ਵਿਵਾਹ ਸੇ ਪੀਛੇ ਗੁਰੂ ਰਾਮਦਾਸ ਜੀ ਕੋ ਕਹਾ ਕਿ 'ਹੇ ਜੇਠਾ ਜੀ! ਹਮਾਰੇ ਕੁਲ ਕੀ ਰੀਤੀ ਹੈ। ਜੋ ਜਾਮਾਤਾ ਕੁਛੁ ਨਿਜ ਇਛਾ ਪੂਰਬਕ ਮਾਂਗਤਾ ਹੈ। ਸੋਈ ਦੇਈਤਾ ਹੈ। ਇਸ ਸੇ ਤੁਮ ਭੀ ਕੁਛ ਮਾਂਗੋ ਹਮ ਤੁਮ ਪਰ ਪ੍ਰਸਿੰਨ ਹੋ ਕੇ ਦੇਵੇਂਗੇ।' ਤਬ ਸ੍ਰੀ ਗੁਰੂ ਰਾਮਦਾਸ ਜੀ ਨੇ ਏਹੁ ਸਬਦ ਕਹਾ:
Prof. Sahib Singhਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ ॥੪॥੩॥{9}

ਪਦ ਅਰਥ ਨਾਵੈ ਬਾਝੁ = ਹਰਿ-ਨਾਮ ਤੋਂ ਬਿਨਾ। ਸਨਾਤਿ = ਨੀਚ॥੪॥

SikhNet (Spanish)Oh, dice Nanak, sin el Nombre, este hombre es un miserable exiliado. (1-3)
Shabad Guru Ramdas Ji So Dar Ang 10

ਰਾਗੁ ਗੂਜਰੀ ਮਹਲਾ ੪ ॥

raag goojaree mahalaa 4 |

Sant Singh KhalsaRaag Goojaree, Fourth Mehl:
Manmohan SinghGujri Measure, Fourth Guru.
Manmohan Singh (Punjabi)ਰਾਗ ਗੂਜਰੀ, ਚੌਥੀ ਪਾਤਸ਼ਾਹੀ।
SikhNet (Spanish)Rag Guyeri, Mejl Guru Ram Das, Cuarto Canal Divino.

ਹਰਿ ਕੇ ਜਨ, ਸਤਿਗੁਰ ਸਤਪੁਰਖਾ; ਬਿਨਉ ਕਰਉ ਗੁਰ ਪਾਸਿ ॥

har ke jan, satigur satapurakhaa; binau krau gur paas |

Sant Singh KhalsaO humble servant of the Lord, O True Guru, O True Primal Being: I offer my humble prayer to You, O Guru.
Manmohan SinghO my Great Sat Guru, the accepted one of the Lord and the True Person, I make a supplication before Thee.
Manmohan Singh (Punjabi)ਹੇ ਸੁਆਮੀ ਦੇ ਪ੍ਰਵਾਣਿਤ, ਸੱਚੇ ਪੁਰਸ਼ ਮੇਰੇ ਵਿਸ਼ਾਲ ਸਤਿਗੁਰੂ ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਸਤਿਗੁਰੂ ਸਤਿ ਪੁਰਖ! (ਗੁਰ) ਪੂਜ੍ਯ ਹਰਿ ਕੇ ਭਗਤ, ਮੇਰੀ ਆਪ ਕੇ ਪਾਸ ਇਹੀ ਬੇਨਤੀ ਹੈ॥
Prof. Sahib Singhਹੇ ਮਹਾਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ! ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ,

ਪਦ ਅਰਥ ਹਰਿ ਕੇ ਜਨ = ਹੇ ਹਰੀ ਦੇ ਸੇਵਕ! ਸਤਿਗੁਰੂ = ਹੇ ਸਤਿਗੁਰ! ਸਤ ਪੁਰਖਾ = ਹੇ ਮਹਾ ਪੁਰਖ ਗੁਰੂ! ਬਿਨਉ = {विनय} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ ਪਾਸਿ = ਹੇ ਗੁਰੂ! ਤੇਰੇ ਪਾਸ।

SikhNet (Spanish)Oh, Sirviente Humilde del Señor, oh, Guru Verdadero. Oh, Ser Primordial y Verdadero, Te ofrezco ésta, mi humilde oración, oh Guru,

ਹਮ ਕੀਰੇ ਕਿਰਮ. ਸਤਿਗੁਰ ਸਰਣਾਈ; ਕਰਿ ਦਇਆ. ਨਾਮੁ ਪਰਗਾਸਿ ॥੧॥

ham keere kiram. satigur saranaaee; kar deaa. naam paragaas |1|

Sant Singh KhalsaI am a mere insect, a worm. O True Guru, I seek Your Sanctuary. Please be merciful, and bless me with the Light of the Naam, the Name of the Lord. ||1||
Manmohan SinghI, an insect and a worm, have sought Thy shelter, mercifully bestow on me the light of God's Name, O True Guru!
Manmohan Singh (Punjabi)ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਮਿਹਰ ਧਾਰ ਮੈਨੂੰ ਹਰੀ ਨਾਮ ਦੀ ਰੌਸ਼ਨੀ ਪਰਦਾਨ ਕਰ ਹੇ ਸੱਚੇ ਗੁਰਦੇਵ ਜੀ!
Fareedkot Teekaਹਮ (ਕੀਰੇ ਕਿਰਮ) ਛੋਟੇ ਸੇ ਭੀ ਛੋਟੇ ਜੀਵ ਹੈਂ। ਹੇ ਸਤਿਗੁਰੋ! ਆਪ ਕੀ ਸਰਣਿ ਮੇਂ ਆਏ ਹੈਂ, ਕ੍ਰਿਪਾ ਕਰ ਕੇ ਨਾਮ ਕਾ ਪ੍ਰਕਾਸੁ ਮੇਰੇ ਅੰਤਸਕਰਣ ਮੇ ਕਰੋ ॥੧॥☬ਜੇ ਕਹੇਂ ਕਿਸ ਨਾਮ ਕਾ ਪ੍ਰਕਾਸੁ ਕਰੇਂ? ਤਿਸੁ ਪਰ ਕਹਤੇ ਹੈਂ:
Prof. Sahib Singhਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ। ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ ॥੧॥

ਪਦ ਅਰਥ ਸਤਿਗੁਰ ਸਰਣਾਈ = ਹੇ ਗੁਰੂ! ਤੇਰੀ ਸਰਨ। ਕੀਰੇ ਕਿਰਮ = ਨਿਮਾਣੇ ਦੀਨ ਜੀਵ। ਪਰਗਾਸਿ = ਪਰਗਟ ਕਰ, ਚਾਨਣ ਕਰ॥੧॥

SikhNet (Spanish)soy un simple insecto, un gusano. Oh, Verdadero Guru, busco Tu Santuario. Por favor, muestra Tu Misericordia y bendíceme con la Luz del Naam, el Nombre del Señor (1)

ਮੇਰੇ ਮੀਤ ਗੁਰਦੇਵ; ਮੋ ਕਉ. ਰਾਮ ਨਾਮੁ ਪਰਗਾਸਿ ॥

mere meet guradev; mo kau. raam naam paragaas |

Sant Singh KhalsaO my Best Friend, O Divine Guru, please enlighten me with the Name of the Lord.
Manmohan SinghO My friend, the bright Guru! Illumine me with the Name of the Omnipresent Lord.
Manmohan Singh (Punjabi)ਹੇ, ਪ੍ਰਕਾਸ਼ਵਾਨ ਗੁਰੂ ਮੇਰੇ ਮਿੱਤ੍ਰ ਮੈਨੂੰ ਸਰਬ ਵਿਆਪਕ ਸੁਆਮੀ ਦੇ ਨਾਮ ਨਾਲ ਰੌਸ਼ਨ ਕਰ।
Fareedkot Teekaਹੇ ਮੇਰੇ ਮਿਤ੍ਰ ਗੁਰਦੇਵ ਜੀ! ਜੌ ਮੁਝ ਪਰ ਕ੍ਰਿਪਾਲ ਹੂਏ ਹੋ, ਤੌ ਰਾਮ ਨਾਮ ਕਾ ਮੇਰੇ ਅੰਤਸਕਰਨ ਮੇਂ ਪ੍ਰਕਾਸੁ ਕਰ ਦੇਵੋ॥
Prof. Sahib Singhਹੇ ਮੇਰੇ ਮਿੱਤਰ ਗੁਰੂ! ਮੈਨੂੰ ਪ੍ਰਭੂ ਦਾ ਨਾਮ-ਚਾਨਣ ਬਖ਼ਸ਼।

ਪਦ ਅਰਥ ਮੋ ਕਉ = ਮੈਨੂੰ, ਮੇਰੇ ਅੰਦਰ। ਮੀਤ = ਹੇ ਮਿੱਤਰ!

SikhNet (Spanish)Oh mi Verdadero Guru, Sirviente de Dios, Verdad Encarnada, Te pido, soy la más baja de las criaturas y busco mi refugio en Ti

ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

guramat naam, meraa praan sakhaaee; har keerat hamaree raharaas |1| rahaau |

Sant Singh KhalsaThrough the Guru's Teachings, the Naam is my breath of life. The Kirtan of the Lord's Praise is my life's occupation. ||1||Pause||
Manmohan SinghThe Name revealed to me by Guru's instruction is the friend of my very life and God's praise is my life's vocation. Pause.
Manmohan Singh (Punjabi)ਗੁਰਾਂ ਦੀ ਸਿਖ ਮਤ ਦੁਆਰਾ ਮੈਨੂੰ ਦਰਸਾਇਆ ਹੋਇਆ ਨਾਮ ਮੇਰੀ ਜਿੰਦ ਜਾਨ ਦਾ ਮਿੱਤ੍ਰ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾੳ।
Fareedkot Teekaਹੇ ਗੁਰੋ! ਆਪ ਕੀ (ਗੁਰਮਤਿ) ਸਿਖ੍ਯਾ ਸੇ ਜਪਾ ਹੂਆ ਨਾਮੁ ਮੇਰੇ ਪ੍ਰਾਣੋਂ ਕਾ (ਸਖਾਈ) ਹੋਵੇਗਾ॥ ਇਤਨਾ ਸੁਨ ਕਰ ਸ੍ਰੀ ਗੁਰੂ ਅਮਰ ਦਾਸ ਜੀ ਨੇ ਕਹਾ 'ਹੇ ਪ੍ਰਿਯ! ਨਾਮੁ ਦਾਨੁ ਭੀ ਲੇ ਔਰ ਜੋ ਵਿਹਾਰੁ ਕੁਲਰੀਤਿਕ ਹੈ, ਸੋ ਭੀ ਮਾਂਗ ਲੈ'। ਤਿਸੁ ਪਰ ਕਹਤੇ ਹੈਂ, ਹੇ ਕ੍ਰਿਪਾ ਸਿੰਧ! ਹਮਾਰੀ ਤੋ ਏਹੀ (ਰਹਰਾਸਿ) ਰੀਤੀ ਹੈ, ਵਾ ਬੇਨਤੀ ਹੈ, ਕਿ ਗੁਰੋਂ ਸੇ ਹਰਿ ਕੀਰਤੀ ਹੀ ਮਾਂਗਨੀ ਤਾਂ ਤੇ ਏਹੀ ਉਪਦੇਸੁ ਦੇਵੋ॥੧॥
Prof. Sahib Singhਗੁਰੂ ਦੀ ਦੱਸੀ ਮਤਿ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫ਼ਤ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸਿ-ਪੂੰਜੀ ਬਣੀ ਰਹੇ ॥੧॥ ਰਹਾਉ ॥

ਪਦ ਅਰਥ ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ (ਮਿਲਿਆ ਹੋਇਆ)। ਪ੍ਰਾਨ ਸਖਾਈ = ਜਿੰਦ ਦਾ ਸਾਥੀ। ਕੀਰਤਿ = ਸੋਭਾ, ਸਿਫ਼ਤ-ਸਾਲਾਹ। ਰਹਰਾਸਿ = ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ॥੧॥ਰਹਾਉ॥

SikhNet (Spanish)Por Misericordia, concédeme la Luz del Nombre de Dios, oh mi Verdadero Guru. (1-Pausa)

ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ, ਹਰਿ ਪਿਆਸ ॥

har jan ke vadd bhaag vaddere; jin har har saradhaa, har piaas |

Sant Singh KhalsaThe servants of the Lord have the greatest good fortune; they have faith in the Lord, and a longing for the Lord.
Manmohan SinghThe greatest good fortune is of the people of God who have faith in the Lord Master and thirst for God.
Manmohan Singh (Punjabi)ਪ੍ਰਮਭਾਰੀ ਚੰਗੀ ਕਿਸਮਤ ਹੈ, ਰੱਬ ਦੇ ਬੰਦਿਆਂ ਦੀ ਜਿਨ੍ਹਾਂ ਦਾ ਸੁਆਮੀ ਮਾਲਕ ਉਪਰ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਤਰੇਹ ਹੈ।
Fareedkot Teekaਹੇ ਗੁਰੂ ਜੀ! ਮੈ ਤੋ ਆਪ ਕੀ ਕ੍ਰਿਪਾ ਸੇ ਹੀ ਜਾਨਤਾ ਹਾਂ, ਜਿਨ ਕੋ ਹਰਿ ਨਾਮ ਕੀ ਸਰਧਾ ਹੈ ਔਰੁ ਹਰਿ ਜਪਨੇ ਕੀ ਪਿਆਸ ਹੈ, ਤਿਨ ਹਰਿ ਦਾਸੋਂ ਕੇ ਵਡੇ ਸੇ ਵਡੇ ਭਾਗ ਹੈਂ॥
Prof. Sahib Singhਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਧਾ ਹੈ, ਖਿੱਚ ਹੈ।
SikhNet (Spanish)Oh mi Invaluable Amigo, mi Guru Divino, ilumíname con el Nombre del Señor.

ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ; ਮਿਲਿ ਸੰਗਤਿ. ਗੁਣ ਪਰਗਾਸਿ ॥੨॥

har har naam milai, tripataaseh; mil sangat. gun paragaas |2|

Sant Singh KhalsaObtaining the Name of the Lord, Har, Har, they are satisfied; joining the Sangat, the Blessed Congregation, their virtues shine forth. ||2||
Manmohan SinghBy obtaining the Name of the Lord God they are satiated and by meeting the society of saints their virtues shine forth.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰਨ ਦੁਆਰਾ, ਉਹ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਣ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੌਸ਼ਨ ਹੋ ਆਉਂਦੀਆਂ ਹਨ।
Fareedkot Teekaਕਯੋਂਕਿ ਹਰਿ ਹਰਿ ਨਾਮ ਮਿਲਨੇ ਸੇ ਵਹੁ ਅਪਨੀ ਤ੍ਰਿਪਤੀ ਮਾਨਤੇ ਹੈਂ, ਔਰ ਸਾਧ ਸੰਗਤਿ ਮੇਂ ਮਿਲ ਕਰ ਕੇ ਹਰਿ ਗੁਨੋਂ ਕਾ ਪ੍ਰਕਾਸ ਹੋਤਾ ਹੈ॥੨॥
Prof. Sahib Singhਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਸਾਧ ਸੰਗਤਿ ਵਿਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ ॥੨॥

ਪਦ ਅਰਥ ਤ੍ਰਿਪਤਾਸਹਿ = ਰੱਜ ਜਾਂਦੇ ਹਨ। ਮਿਲਿ = ਮਿਲ ਕੇ॥੨॥

SikhNet (Spanish)El Nombre, que me fue revelado por la Instrucción del Guru, es la respiración de mi vida. Y la Alabanza de mi Señor es mi vocación. Los más afortunados son los Gurmukjs que tienen Fe en el Señor y tienen sed de Él. (2)

ਜਿਨ ਹਰਿ ਹਰਿ, ਹਰਿ ਰਸੁ ਨਾਮੁ. ਨ ਪਾਇਆ; ਤੇ ਭਾਗਹੀਣ ਜਮ ਪਾਸਿ ॥

jin har har, har ras naam. na paaeaa; te bhaagaheen jam paas |

Sant Singh KhalsaThose who have not obtained the Sublime Essence of the Name of the Lord, Har, Har, Har, are most unfortunate; they are led away by the Messenger of Death.
Manmohan SinghThey who have not gained God, God's elixir and God's Name are unfortunate and are near (handed over to) the minister of death.
Manmohan Singh (Punjabi)ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਉਹ ਨਿਕਰਮਣ ਹਨ ਅਤੇ ਉਹ ਮੌਤ ਦੇ ਦੂਤ ਦੇ ਨੇੜੇ (ਸਪੁਰਦ) ਕੀਤੇ ਜਾਂਦੇ ਹਨ।
Fareedkot Teekaਜਿਨੋ ਨੇ ਹਰੀ ਕੇ ਹਰਿ ਹਰਿ ਨਾਮੁ ਕਾ ਰਸੁ ਨਹੀਂ ਪਾਇਆ ਹੈ। ਸੋ (ਭਾਗਹੀਨ) ਅਭਾਗੇ ਜਮ ਕੇ ਪਾਸ ਸੰਜਮਨੀ ਪੁਰੀ ਕੋ ਜਾਤੇ ਹੈਂ। ਵਾ ਜਮ ਕੀ ਫਾਂਸੀ ਮੈ ਪੜਤੇ ਹੈਂ॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ)।
SikhNet (Spanish)Recibiendo el Nombre de Dios su sed es calmada y en la Compañía de los Santos, sus cualidades brillan. Aquéllos que no han conocido a Dios, Su Néctar o Su Nombre, son desafortunados en verdad y el ministro de la muerte se acerca a ellos.

ਜੋ ਸਤਿਗੁਰ ਸਰਣਿ ਸੰਗਤਿ. ਨਹੀ ਆਏ; ਧ੍ਰਿਗੁ ਜੀਵੇ. ਧ੍ਰਿਗੁ ਜੀਵਾਸਿ ॥੩॥

jo satigur saran sangat. nahee aae; dhrig jeeve. dhrig jeevaas |3|

Sant Singh KhalsaThose who have not sought the Sanctuary of the True Guru and the Sangat, the Holy Congregation-cursed are their lives, and cursed are their hopes of life. ||3||
Manmohan SinghFie on the life and accursed the hope of living of those who have not sought the society and protection of the Sat Guru.
Manmohan Singh (Punjabi)ਥੂਹ ਹੈ ਉਨ੍ਹਾਂ ਦੀ ਜ਼ਿੰਦਗੀ ਨੂੰ, ਤੇ ਲਾਨ੍ਹਤ ਹੈ ਉਨ੍ਹਾਂ ਦੇ ਜਿਉਣ ਦੀ ਆਸ ਨੂੰ, ਜਿਹੜੇ ਸਤਿਗੁਰਾਂ ਦੀ ਸਭਾ ਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।
Fareedkot Teekaਜੋ ਸਤਿਗੁਰੋਂ ਕੀ ਸਰਣ ਦ੍ਵਾਰਾ ਸਾਧ ਸੰਗਤਿ ਮੇਂ ਨਹੀ ਪ੍ਰਾਪਤਿ ਭਏ, ਤਿਨ ਮਨਮੁਖੋਂ ਕੇ ਜੀਵਨ ਪਰ ਭੀ ਧਿਕਾਰ ਹੈ। ਔਰੁ ਆਗੇ ਜੋ ਉਨ ਕੋ ਜੀਵਨੇ ਕੀ ਆਸਾ ਹੈ, ਤਿਸ ਪਰ ਭੀ ਧਿਕਾਰ ਹੈ॥੩॥
Prof. Sahib Singhਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤਿ ਵਿਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ॥੩॥

ਪਦ ਅਰਥ ਧ੍ਰਿਗੁ ਜੀਵੇ = ਲਾਹਨਤ ਹੈ ਉਹਨਾਂ ਦੇ ਜੀਵੇ ਨੂੰ॥੩॥

SikhNet (Spanish)La vida está perdida y sin esperanza para aquéllos que no han buscado la compañía del Verdadero Guru. (3)

ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

jin har jan, satigur sangat paaee; tin dhur masatak likhiaa likhaas |

Sant Singh KhalsaThose humble servants of the Lord who have attained the Company of the True Guru, have such pre-ordained destiny inscribed on their foreheads.
Manmohan SinghThe men of God, who have obtained the society of the True Guru, they have, on their fore-heads the pro-ordained writ.
Manmohan Singh (Punjabi)ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦੀ ਸੁਹਬਤ ਪਰਾਪਤ ਹੋਈ ਹੈ, ਉਨ੍ਹਾਂ ਦੇ ਮੱਥਿਆਂ ਉਤੇ, ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।
Fareedkot Teekaਜਿਨ ਹਰਿ ਜਨੋਂ, ਗੁਰਮੁਖੋਂ ਨੇ ਸਤਗੁਰੂ ਕੀ ਸੰਗਤਿ ਪਾਈ ਹੈ, ਤਿਨ ਕੇ ਮਸਤਕ ਪਰ ਧੁਰ ਸੇ ਕ੍ਰਿਪਾ ਕੀ ਲਿਖਤ ਕਾ (ਲਿਖਾਸਿ) ਲੇਖੁ ਲਿਖਾ ਹੈ॥
Prof. Sahib Singhਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ।

ਪਦ ਅਰਥ ਧੁਰਿ = ਧੁਰ ਤੋਂ, ਪਰਮਾਤਮਾ ਵਲੋਂ। ਮਸਤਕਿ = ਮੱਥੇ ਉੱਤੇ। ਲਿਖਾਸਿ = ਲੇਖ {ਲਫ਼ਜ਼ 'ਜੀਵਾਸਿ' ਅਤੇ 'ਲਿਖਾਸਿ' ਲਫ਼ਜ਼ 'ਜੀਵੇ' ਅਤੇ 'ਲੇਖ' ਤੋਂ ਬਦਲੇ ਹੋਏ ਹਨ ਤੁਕਾਂਤ ਪੂਰਾ ਕਰਨ ਲਈ}।

SikhNet (Spanish)Aquéllos que se han unido a la compañía del Verdadero Guru tienen ese Destino inscrito desde antes en sus frentes.

ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ ਨਾਨਕ. ਨਾਮੁ ਪਰਗਾਸਿ ॥੪॥੪॥

dhan dhan satasangat, jit har ras paaeaa; mil jan naanak. naam paragaas |4|4|

Sant Singh KhalsaBlessed, blessed is the Sat Sangat, the True Congregation, where the Lord's Essence is obtained. Meeting with His humble servant, O Nanak, the Light of the Naam shines forth. ||4||4||
Manmohan SinghBlest, blest is the saints congregation from where God's elixir is procured. By meeting God's own, O Nanak! manifest becomes Lord's Name.
Manmohan Singh (Punjabi)ਮੁਬਾਰਕ, ਮੁਬਾਰਕ, ਹੈ ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਰੱਬ ਦੇ ਆਪਣੇ ਨੂੰ ਮਿਲ ਕੇ, ਹੇ ਨਾਨਕ! ਪ੍ਰਗਟ ਹੋ ਜਾਂਦਾ ਸਾਈਂ ਦਾ ਨਾਮ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਗੁਰੂ ਜੀ! ਐਸੀ ਜੋ ਆਪ ਕੀ ਸਤਸੰਗਤਿ ਹੈ, ਸੋ ਧੰਨ ਧੰਨ ਹੈ। ਜਿਸ ਕਰ ਕੇ ਹਰਿ-ਰਸ ਪ੍ਰਾਪਤਿ ਹੂਆ ਹੈ, ਔਰੁ ਦਾਸੋਂ ਕੋ ਨਾਮ ਕਾ ਪ੍ਰਕਾਸੁ ਹੋਤਾ ਹੈ। ਤਾਂ ਤੇ ਹੇ ਪ੍ਰਭੋ ਮੇਰੇ ਕੋ ਨਾਮ ਹੀ ਦੇਵੋ॥੪॥੪॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਜਬ ਗਾਦੀ ਪਰ ਬਿਰਾਜਮਾਨ ਹੂਏ, ਤਬ ਏਕ ਕਾਲ ਮੇਂ ਲੰਗਰ ਕੇ ਖਰਚ ਕੀ ਨ੍ਯੂਨਤਾ ਹੋ ਗਈ। ਕਿਉਂਕਿ ਜੋ ਧਨੁ ਆਉਤਾ ਥਾ, ਸੋ ਪ੍ਰਿਥੀਚੰਦ ਜੀ ਸੰਭਾਲ ਲੇਤੇ ਥੇ। ਤਿਸ ਸਮੇ ਭਾਈ ਗੁਰਦਾਸ ਜੀ ਆਏ। ਲੰਗਰ ਕੀ ਨ੍ਯੂਨਤਾ ਦੇਖ ਕਰ ਤਿਨੋਂ ਨੇ ਕੁਛੁ ਆਪ ਭੀ ਉਦਮੁ ਕੀਆ ਅਰੁ ਗੁਰੂ ਮਹਾਂਰਾਜ ਜੀ ਕੋ ਭੀ ਉਦਮੁ ਕੇ ਲੀਏ ਪ੍ਰੇਰਾ। ਤਬ ਗੁਰੂ ਜੀ ਮਨ ਕੇ ਬਹਾਨੇ ਸੇ ਉਪਦੇਸੁ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਧੰਨ ਹੈ ਸਤਸੰਗ! ਧੰਨ ਹੈ ਸਤਸੰਗ! ਜਿਸ ਵਿਚ (ਬੈਠਿਆਂ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿਚ ਪਰਮਾਤਮਾ ਦਾ) ਨਾਮ ਆ ਵੱਸਦਾ ਹੈ ॥੪॥੪॥

ਪਦ ਅਰਥ ਜਿਤੁ = ਜਿਸ ਵਿਚ, ਜਿਸ ਦੀ ਰਾਹੀਂ। ਮਿਲਿ ਜਨ = ਜਨਾਂ ਨੂੰ ਮਿਲ ਕੇ, ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ॥੪॥

* ਨੋਟ: ਇਸ ਸ਼ਬਦ ਦੀ ਬਾਬਤ ਕਈ ਵਿਦਵਾਨਾਂ ਨੇ ਇਹ ਲਿਖਿਆ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਵਿਆਹ ਦੇ ਸਮੇਂ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਹਜ਼ੂਰ ਉਚਾਰਨ ਕੀਤਾ ਸੀ। ਪਰ ਇਹ ਗੱਲ ਪਰਖ ਦੀ ਕਸਵੱਟੀ ਉਤੇ ਟਿਕ ਨਹੀਂ ਸਕਦੀ। ਸੰਨ ੧੫੫੨ ਵਿਚ ਗੁਰੂ ਅਮਰਦਾਸ ਜੀ ਗੁਰਿਆਈ ਦੀ ਗੱਦੀ ਉੱਤੇ ਬੈਠੇ। ਸੰਨ ੧੫੫੩ ਵਿਚ ਉਹਨਾਂ ਆਪਣੀ ਲੜਕੀ ਬੀਬੀ ਭਾਨੀ ਜੀ ਦੀ ਸ਼ਾਦੀ ਜੇਠਾ ਜੀ (ਗੁਰੂ ਰਾਮਦਾਸ ਜੀ) ਨਾਲ ਕੀਤੀ, ਤਦੋਂ ਉਹਨਾਂ ਦੀ ਉਮਰ ੧੯ ਸਾਲ ਸੀ। ਗੁਰੂ ਅਮਰਦਾਸ ਜੀ ਸੰਨ ੧੫੭੪ ਵਿਚ ਜੋਤੀ ਜੋਤਿ ਸਮਾਏ ਅਤੇ ਗੁਰੂ ਰਾਮਦਾਸ ਜੀ ਗੁਰੂ ਬਣੇ, ਆਪਣੇ ਵਿਆਹ ਤੋਂ ੨੧ ਸਾਲ ਪਿੱਛੋਂ ਗੁਰੂ ਬਣੇ। ਜਦ ਤਕ ਉਹ ਗੁਰੂ ਨਹੀਂ ਸਨ ਬਣੇ, ਤਦ ਤਕ ਉਹ ਲਫ਼ਜ਼ 'ਨਾਨਕ' ਵਰਤ ਕੇ ਕੋਈ ਬਾਣੀ ਉਚਾਰਨ ਦਾ ਹੱਕ ਨਹੀ ਸਨ ਰੱਖਦੇ। ਸੋ, ਇਹ ਸ਼ਬਦ ਗੁਰੂ ਰਾਮਦਾਸ ਜੀ ਦੇ ਵਿਆਹ ਦੇ ਵੇਲੇ ਦਾ ਨਹੀਂ ਹੋ ਸਕਦਾ। ਸੰਨ ੧੫੭੪ ਤੋਂ ਪਿੱਛੋਂ ਦਾ ਹੀ ਹੋ ਸਕਦਾ ਹੈ ਜਦੋਂ ਕਿ ਉਹ ਗੁਰੂ ਬਣ ਚੁਕੇ ਹੋਏ ਸਨ।

SikhNet (Spanish)Bendita, bendita es la Asamblea de los Santos. Ahí uno recibe el Néctar de Dios. Oh, dice Nanak, encontrando al Sirviente de Dios Su Nombre es Manifiesto.(4-4)
Shabad Guru Arjan Dev Ji So Dar Ang 10

ਰਾਗੁ ਗੂਜਰੀ ਮਹਲਾ ੫ ॥

raag goojaree mahalaa 5 |

Sant Singh KhalsaRaag Goojaree, Fifth Mehl:
Manmohan SinghGujri Measure, Fifth Guru.
Manmohan Singh (Punjabi)ਰਾਗ ਗੁਜਰੀ, ਪੰਜਵੀਂ ਪਾਤਸ਼ਾਹੀ।
SikhNet (Spanish)Rag Guyeri, Mejl Guru Aryan, Quinto Canal Divino.

ਕਾਹੇ ਰੇ ਮਨ, ਚਿਤਵਹਿ ਉਦਮੁ; ਜਾ ਆਹਰਿ. ਹਰਿ ਜੀਉ ਪਰਿਆ ॥

kaahe re man, chitaveh udam; jaa aahar. har jeeo pariaa |

Sant Singh KhalsaWhy, O mind, do you plot and plan, when the Dear Lord Himself provides for your care?
Manmohan SinghWhy doest thou, O Mind! think of enterprises, when Revered God Himself is engaged in thy care?
Manmohan Singh (Punjabi)ਤੂੰ ਕਿਉਂ ਹੈ ਮਨ! ਤਰੱਦਦਾਂ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ iਫ਼ਕਰ ਵਿੱਚ ਲਗਾ ਹੋਇਆ ਹੈ?
Fareedkot Teekaਹੇ ਮਨ! ਤੂੰ ਉਦਮੁ ਕ੍ਯੋਂ ਚਿਤਵਨ ਕਰਤਾ ਹੈਂ, ਜਬ ਸਭ ਕੇ (ਆਹਰਿ) ਉੱਦਮ ਅਰਥਾਤ ਫਿਕਰ ਮੇਂ ਹਰਿ ਜੀ ਆਪ ਪੜ ਰਹਾ ਹੈ॥
Prof. Sahib Singhਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ?

ਪਦ ਅਰਥ ਕਾਹੇ = ਕਿਉਂ? ਚਿਤਵਹਿ = ਤੂੰ ਸੋਚਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਜ਼ਿਕਰ ਕਰਦਾ ਹੈਂ, {❀ ਨੋਟ:'ਉੱਦਮ ਚਿਤਵਨ' ਅਤੇ 'ਉੱਦਮ ਕਰਨ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। ਰੋਜ਼ੀ ਕਮਾਣ ਲਈ ਉੱਦਮ ਕਰਨਾ ਹਰੇਕ ਮਨੁੱਖ ਦਾ ਫ਼ਰਜ਼ ਹੈ। ਗੁਰੂ ਸਾਹਿਬ ਨੇ ਚਿੰਤਾ-ਤੌਖ਼ਲਾ ਕਰੀ ਜਾਣ ਵਾਲੇ ਗ਼ਲਤ ਰਸਤੇ ਵਲੋਂ ਵਰਜਿਆ ਹੈ}। ਜਾ ਆਹਰਿ = ਜਿਸ ਆਹਰ ਵਿਚ। ਪਰਿਆ = ਪਿਆ ਹੋਇਆ ਹੈ।

SikhNet (Spanish)Oh mi mente, ¿por qué piensas en cada empresa en la que te aventuras, cuando el Mismo Señor toma cuidado de ti?

ਸੈਲ ਪਥਰ ਮਹਿ. ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥੧॥

sail pathar meh. jant upaae; taa kaa rijak, aagai kar dhariaa |1|

Sant Singh KhalsaFrom rocks and stones He created living beings; He places their nourishment before them. ||1||
Manmohan SinghIn the rocks and stones He has created beings. Their sustenance He puts before them.
Manmohan Singh (Punjabi)ਚਿਟਾਨਾਂ ਅਤੇ ਪਾਹਨਾਂ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਉਪਜੀਵਕਾ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
Fareedkot Teekaਤਿਸੁ ਪਰ ਦ੍ਰਿਸਟਾਂਤੁ (ਸੈਲ) ਖੁਸਕ ਪੱਥਰ ਵਾ (ਸੈਲ) ਪਰਬਤੋਂ ਕੇ ਪਥਰੋਂ ਮੈਂ ਭੀ ਜੋ ਜੀਵ ਉਤਪੰਨ ਕਰੇ ਹੈਂ। ਤਿਨ ਕਾ ਭੋਜਨੁ ਹਰੀ ਨੇ ਪਹਿਲੇ ਹੀ ਬਨਾਇ ਰਖਾ ਹੈ॥੧॥
Prof. Sahib Singhਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥

ਪਦ ਅਰਥ ਸੈਲ = ਚਿਟਾਨ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ॥੧॥

SikhNet (Spanish)Él ha puesto criaturas vivas hasta en las rocas y las piedras, y les ha proveído también de sustento. (1)

ਮੇਰੇ ਮਾਧਉ ਜੀ; ਸਤਸੰਗਤਿ ਮਿਲੇ. ਸੁ ਤਰਿਆ ॥

mere maadhau jee; satasangat mile. su tariaa |

Sant Singh KhalsaO my Dear Lord of souls, one who joins the Sat Sangat, the True Congregation, is saved.
Manmohan SinghO My venerable Lord of mammon! He, who mixes with the society of saints, is saved.
Manmohan Singh (Punjabi)ਹੈ ਮੇਰੇ ਪੂਜਯ ਮਾਇਆ ਦੇ ਸੁਆਮੀ! ਜੇ ਕੋਈ ਸਾਧ ਸੰਗਤ ਨਾਲ ਜੁੜਦਾ ਹੈ ਉਹ ਪਾਰ ਉਤਰ ਜਾਂਦਾ ਹੈ।
Fareedkot Teekaਹੇ ਮੇਰੇ ਮਨ! ਮਾਧਵ ਜੀ ਕੀ ਜੋ ਸਤ ਸੰਗਤਿ ਹੈ, ਤਿਸ ਮੇ ਜੋ ਮਿਲਾ ਹੈ, ਸੋ ਸੰਸਾਰ ਸਮੁੰਦ੍ਰ ਸੇਂ ਤਰਾ ਹੈ॥
Prof. Sahib Singhਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ।

ਪਦ ਅਰਥ ਮਾਧਉ ਜੀ = ਹੇ ਪ੍ਰਭੂ ਜੀ! ਹੇ ਮਾਇਆ ਦੇ ਪਤੀ ਜੀ! {ਮਾਧਉ = ਮਾ-ਧਵ। ਮਾ = ਮਾਇਆ। ਧਵ = ਪਤੀ}।

SikhNet (Spanish)Oh mi Respetado Señor, aquél que guarda la Compañía de los Santos es guiado en su camino.

ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥

gur parasaad param pad paaeaa; sooke kaasatt hariaa |1| rahaau |

Sant Singh KhalsaBy Guru's Grace, the supreme status is obtained, and the dry wood blossoms forth again in lush greenery. ||1||Pause||
Manmohan SinghBy the grace of the Guru, (he) obtains the supreme state (as) the dry wood blooms forth. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ (ਉਹ) ਮਹਾਨ ਮਰਤਬਾ ਪਾ ਲੈਂਦਾ ਹੈ (ਜਿਵੇਂ) ਸੁੱਕੀ ਲੱਕੜ ਹਰੀ ਭਰੀ ਹੋ ਜਾਂਵਦੀ ਹੈ। ਠਹਿਰਾਉ।
Fareedkot Teekaਕਿਸ ਪ੍ਰਕਾਰ ਤਰਾ ਹੈ? ਸੋ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇਂ ਪਰਮਪਦ ਮੋਖ ਕੋ ਪ੍ਰਾਪਤਿ ਹੂਆ ਹੈ। ਕੈਸਾ ਵਹੁ ਸਤਸੰਗੁ ਹੈ? ਕਿ ਜਿਸ ਨੇ ਸੁਕੇ ਕਾਸਟ ਵਤ ਸੂੰਨ ਹ੍ਰਿਦੇ ਕੋ ਹਰਾ ਕਰ ਦੀਆ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਪਰਸਾਦਿ = ਕਿਰਪਾ ਨਾਲਿ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਾਸਟ = ਕਾਠ, ਲੱਕੜੀ॥੧॥ਰਹਾਉ॥

SikhNet (Spanish)Por la Gracia del Guru, él logra el aposento celestial, y hasta la madera seca revive. (1-Puse)

ਜਨਨਿ ਪਿਤਾ, ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥

janan pitaa, lok sut banitaa; koe na kis kee dhariaa |

Sant Singh KhalsaMothers, fathers, friends, children and spouses-no one is the support of anyone else.
Manmohan SinghOf mother, father, people, son, (and) wife no one is the support of another.
Manmohan Singh (Punjabi)ਮਾਂ, ਪਿਉ, ਜਨਤਾ, ਪੁਤ੍ਰ (ਅਤੇ) ਪਤਨੀ ਵਿਚੋਂ ਕੋਈ ਕਿਸੇ ਹੋਰ ਦਾ ਆਸਰਾ ਨਹੀਂ।
Fareedkot Teekaਮਾਤਾ, ਪਿਤਾ, ਪੁੱਤ੍ਰ, ਇਸਤ੍ਰੀ ਔਰੁ ਸਭ ਸਨਬੰਧੀ ਲੋਕ, ਕੋਈ ਭੀ ਕਿਸੀ ਕੀ (ਆ) ਸਰਬ ਓਰ ਤੇ (ਧਰਿ) ਟੇਕ ਨਹੀਂ ਹੈ॥
Prof. Sahib Singh(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ-ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।

ਪਦ ਅਰਥ ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਵਹੁਟੀ। ਧਰਿਆ = ਆਸਰਾ। ਕਿਸ ਕੀ = ਕਿਸੇ ਦਾ।

SikhNet (Spanish)No hay nadie que pueda ser soporte de otro; ni madre, ni padre, ni amigo, hijo o esposo.

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ॥੨॥

sir sir rijak sanbaahe tthaakur; kaahe man bhau kariaa |2|

Sant Singh KhalsaFor each and every person, our Lord and Master provides sustenance. Why are you so afraid, O mind? ||2||
Manmohan SinghTo every individual the Lord reaches sustenance, why fearest (thou), O My soul?
Manmohan Singh (Punjabi)ਹਰ ਜਣੇ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ, ਹੇ ਮੇਰੀ ਜਿੰਦੜੀਏ (ਤੂੰ) ਕਿਉਂ ਡਰਦੀ ਹੈ।
Fareedkot Teekaਤਾਂ ਤੇ (ਸਿਰਿ ਸਿਰਿ) ਸਿਰਬਸਿਰ ਅਰਥਾਤ ਜਿਤਨੇ ਜੀਵ ਹੈਂ, ਸਭ ਕੋ ਰਚ ਕਰ ਕੇ ਫਿਰਿ (ਰਿਜਕੁ) ਭੋਜਨੁ ਠਾਕੁਰੁ ਪਹੁਚਾਉਤਾ ਹੈ। ਤਬ ਹੇ ਮਨ! ਤੂੰ ਕ੍ਯੋਂ (ਭਉ) ਭੈ ਕਰਤਾ ਹੈਂ॥੨॥
Prof. Sahib Singhਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥

ਪਦ ਅਰਥ ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ ਸਿਰ ਉਤੇ, ਹਰੇਕ ਜੀਵ ਲਈ। ਸੰਬਾਹੇ = {संवाहय} ਅਪੜਾਂਦਾ ਹੈ। ਮਨ = ਹੇ ਮਨ! ॥੨॥

SikhNet (Spanish)Sólo el Señor provee de sustento a todos, así es que, ¿por qué tienes miedo, oh mi mente? (2)

ਊਡੇ ਊਡਿ. ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥

aoodde aoodd. aavai sai kosaa; tis paachhai bachare chhariaa |

Sant Singh KhalsaThe flamingoes fly hundreds of miles, leaving their young ones behind.
Manmohan SinghThe flamingoes come having flown over hundreds of miles, their youngling they leave behind.
Manmohan Singh (Punjabi)ਸੈਕੜੇ ਮੀਲ ਉਡਾਰੀ ਮਾਰਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।
Fareedkot Teekaਕੂੰਜੋਂ ਕੀ ਡਾਰ ਉਡ ਉਡ ਕਰ ਸੈਂਕੜੇ ਕੋਸਾਂ ਤਕ ਚਲੀ ਆਵਤੀ ਹੈ। ਔਰੁ ਤਿਨ ਕੂੰਜੋਂ ਨੇਂ ਅਪਨੇ ਬਚ੍ਯੋਂ ਕੋ ਪੀਛੇ ਛੋਡ ਦੀਆ ਹੈ॥
Prof. Sahib Singh(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ।

ਪਦ ਅਰਥ ਊਡੇ = ਊਡਿ। ਊਡੇ ਊਡਿ = ਊਡਿ ਊਡਿ, ਉੱਡ ਕੇ। ਸੈ = ਸੈਂਕੜੇ (ਲਫ਼ਜ਼ 'ਸਉ' ਤੋਂ ਬਹੁ-ਵਚਨ)। ਤਿਸੁ ਪਾਛੈ = ਉਸ (ਕੂੰਜ) ਦੇ ਪਿਛੇ। ਬਚਰੇ = ਨਿੱਕੇ ਨਿੱਕੇ ਬੱਚੇ। ਛਰਿਆ = ਛੱਡੇ ਹੋਏ ਹੁੰਦੇ ਹਨ।

SikhNet (Spanish)Los flamingos emigran cientos de millas, dejando atrás a sus crías,

ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ; ਮਨ ਮਹਿ. ਸਿਮਰਨੁ ਕਰਿਆ ॥੩॥

tin kavan khalaavai, kavan chugaavai; man meh. simaran kariaa |3|

Sant Singh KhalsaWho feeds them, and who teaches them to feed themselves? Have you ever thought of this in your mind? ||3||
Manmohan SinghWho feeds them and who causes them to peck? (Hast thou ever) thought of it in thy mind?
Manmohan Singh (Punjabi)ਉਨ੍ਹਾਂ ਨੂੰ ਕੌਣ ਖੁਲਾਉਂਦਾ ਹੈ, ਅਤੇ ਕੌਣ ਚੁਗਾਉਂਦਾ ਹੈ? (ਕੀ ਤੂੰ ਆਪਣੇ) ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
Fareedkot Teekaਤਿਨ ਕੋ ਕੌਣੁ (ਖਲਾਵੈ) ਲਡਾਵਤਾ ਹੈ, ਵਾ ਚੋਗੇ ਕੋ ਖਲਾਵਤਾ ਹੈ, ਕੁਕੜੀ ਵਤ ਔਰੁ ਕੌਨ ਚੋਗ ਚੁਗਾਉਤਾ ਹੈ। ਚਿੜੀ ਆਦਿ ਵਤ ਮੁਖ ਮੈਂ ਕੌਣ ਦੇਤਾ ਹੈ, ਭਾਵ ਕੋਈ ਨਹੀਂ ਦੇਤਾ। ਉਨ ਡਾਰ ਵਾਲੀ ਕੂੰਜੋਂ ਮੇਂ ਸੇ ਜਿਸ ਕਾ ਬੱਚਾ ਹੋਤਾ ਹੈ, ਵਹੁ ਅਪਨੇ ਬੱਚੇ ਕੋ ਸਿਮਰਨ ਕਰਤੀ ਹੈ। ਤਿਸ ਕੇ ਸਿਮਰਨ ਹੀ ਸੇ ਪਾਲਨਾ ਹੋਤੀ ਹੈ। ਫਿਰ ਤੂੰ ਕਿਉਂ ਭੈ ਕਰਤਾ ਹੈਂ॥੩॥
Prof. Sahib Singhਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥

ਪਦ ਅਰਥ ਚੁਗਾਵੈ = ਚੋਗਾ ਦੇਂਦਾ ਹੈ। ਮਨਿ ਮਹਿ = (ਉਹ ਕੂੰਜ ਆਪਣੇ) ਮਨ ਵਿਚ। ਸਿਮਰਨੁ = (ਉਹਨਾਂ ਬੱਚਿਆਂ ਦਾ) ਧਿਆਨ। ਖਲਾਵੈ = ਖੁਆਲਦਾ ਹੈ। ਕਵਣੁ ਖਲਾਵੈ = ਕੌਣ ਖੁਆਲਦਾ ਹੈ? ਕੋਈ ਭੀ ਕੁਝ ਖੁਆਲਦਾ ਨਹੀਂ।੩। "ਜੈਸੀ ਗਗਨਿ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ। ਉਹ ਰਾਖੈ ਚੀਤੁ ਪੀਛੈ ਬਿਚਿ ਬਚਰੇ, ਨਿਤ ਹਿਰਦੈ ਸਾਰਿ ਸਮਾਲੀ।੧।੭।੧੩।੫੧। (ਗਉੜੀ ਬੈਰਾਗਣਿ ਮ: ੪)।

SikhNet (Spanish)¿has pensado esto alguna vez en tu vida? (3)

ਸਭਿ ਨਿਧਾਨ. ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥

sabh nidhaan. das asatt sidhaan; tthaakur kar tal dhariaa |

Sant Singh KhalsaAll the nine treasures, and the eighteen supernatural powers are held by our Lord and Master in the Palm of His Hand.
Manmohan SinghAll the nine treasure and the eighteen supernatural powers, the Lord holds on the palm of His hand.
Manmohan Singh (Punjabi)ਸਮੂਹ ਨੌ ਖ਼ਜ਼ਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ, ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।
Fareedkot Teekaਸਭ ਪ੍ਰਕਾਰ ਕੀਆਂ ਜੋ ਪਦਮਾਦਿ ਨਿੱਧੀਆਂ ਹੈਂ, ਔਰ ਅਠਾਰਾਂ ਜੋ ਸਿਧੀਆਂ ਹੈਂ। ਸੋ ਠਾਕੁਰ ਨੇ ਇਹ ਸਭ ਅਪਨੇ ਹਾਥ ਕੀ ਤਲੀ ਪਰ ਧਰੀਆਂ ਹੂਈਆਂ ਹੈਂ, ਭਾਵ ਅਪਨੇ ਭਗਤੋਂ ਕੋ ਦੇਤਾ ਹੂਆ ਦੇਰ ਨਹੀਂ ਕਰਤਾ ਹੈ॥
Prof. Sahib Singhਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ।

ਪਦ ਅਰਥ ਸਭਿ ਨਿਧਾਨ = ਸਾਰੇ ਖ਼ਜ਼ਾਨੇ। ਅਸਟ = ਅੱਠ। ਦਸ ਅਸਟ = ਅਠਾਰਾਂ। ਸਿਧਾਨ = ਸਿੱਧੀਆਂ। ਪਦਮ = ਸੋਨਾ ਚਾਂਦੀ। ਮਹਾ ਪਦਮ = ਹੀਰੇ ਜਵਾਹਰਾਤ। ਸੰਖ = ਸੁੰਦਰ ਭੋਜਨ ਤੇ ਕੱਪੜੇ। ਮਕਰ = ਸ਼ਸਤ੍ਰ ਵਿੱਦਿਆ ਦੀ ਪ੍ਰਾਪਤੀ, ਰਾਜ ਦਰਬਾਰ ਵਿਚ ਮਾਣ। ਮੁਕੰਦੁ = ਰਾਗ ਆਦਿਕ ਕੋਮਲ ਹੁਨਰਾਂ ਦੀ ਪ੍ਰਾਪਤੀ। ਕੁੰਦ = ਸੋਨੇ ਦੀ ਸੁਦਾਗਰੀ। ਨੀਲ = ਮੋਤੀ ਮੂੰਗੇ ਦੀ ਸੁਦਾਗਰੀ। ਕੱਛਪ = ਕੱਪੜੇ ਦਾਣੇ ਦੀ ਸੁਦਾਗਰੀ। ਕਰ ਤਲ = ਹੱਥਾਂ ਦੀਆਂ ਤਲੀਆਂ ਉਤੇ।

SikhNet (Spanish)Los Nueve Tesoros y los Dieciocho Poderes sobrenaturales están en la Palma de la Mano del Señor.

ਜਨ ਨਾਨਕ. ਬਲਿ ਬਲਿ, ਸਦ ਬਲਿ ਜਾਈਐ; ਤੇਰਾ. ਅੰਤੁ ਨ ਪਾਰਾਵਰਿਆ ॥੪॥੫॥

jan naanak. bal bal, sad bal jaaeeai; teraa. ant na paaraavariaa |4|5|

Sant Singh KhalsaServant Nanak is devoted, dedicated, forever a sacrifice to You, Lord. Your Expanse has no limit, no boundary. ||4||5||
Manmohan SinghSlave Nanak is devoted, dedicated and ever a sacrifice (unto Thee, O Lord!) To Thy vastness there is no limit or bound.
Manmohan Singh (Punjabi)ਗੋਲਾ ਨਾਨਕ (ਤੇਰੇ ਉਤੋਂ, ਹੇ ਸੁਆਮੀ!) ਸਦਕੇ, ਸਮਰਪਨ ਤੇ ਸਦੀਵ ਹੀ ਕੁਰਬਾਨ ਜਾਂਦਾ ਹੈ। ਤੇਰੇ ਅਤਿ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਮਹਾਰਾਜ ਕੇ ਊਪਰ ਸੇਂ ਨਿਤ੍ਯੰਪ੍ਰਤੀ ਵਾਰੰਵਾਰ ਬਲਿਹਾਰ ਜਾਈਏ, ਔਰੁ ਇਸ ਪ੍ਰਕਾਰ ਬੇਨਤੀ ਕਰੀਏ ਕਿ ਹੇ ਹਰੀ ਤੇਰੇ ਪਾਰ ਉਰਾਰ ਕਾ ਅੰਤੁ ਨਹੀਂ ਹੈ, ਭਾਵ ਬਿ੍ਯੰਤੁ ਹੈਂ॥੪॥੫॥
Prof. Sahib Singhਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ-ਹੇ ਪ੍ਰਭੂ!) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ॥੪॥੫॥

ਪਦ ਅਰਥ ਪਾਰਾਵਰਿਆਂ = ਪਾਰ-ਅਵਰ, ਪਾਰਲਾ ਉਰਲਾ ਬੰਨਾ॥੪॥

* ਨੋਟ: ਅਠਾਰਾਂ ਸਿੱਧੀਆਂ ਵਿੱਚੋਂ ਅੱਠ ਸਿੱਧੀਆਂ ਬਹੁਤ ਪ੍ਰਸਿੱਧ ਹਨ: अणिना लधिमा प्राप्त; प्राकाम्य महिमा तथा। ईशित्वं च वशित्वं च, तथा कामावसायिता। ਅਣਿਮਾ-ਬਹੁਤ ਹੀ ਸੂਖਮ ਰੂਪ ਹੋ ਜਾਣਾ। ਲਘਿਮਾ = ਸਰੀਰ ਨੂੰ ਛੋਟਾ ਕਰ ਲੈਣਾ। ਪ੍ਰਾਪਤੀ = ਮਨ-ਇੱਛਤ ਪਦਾਰਥ ਹਾਸਲ ਕਰ ਲੈਣੇ। ਪ੍ਰਾਕਾਮਯ = ਹੋਰਨਾਂ ਦੇ ਮਨ ਦੀ ਜਾਣ ਲੈਣਾ। ਮਹਿਮਾ = ਸਰੀਰ ਨੂੰ ਵੱਡਾ ਕਰ ਲੈਣਾ। ਈਸ਼ਿੱਤ੍ਵ = ਆਪਣੀ ਮਰਜ਼ੀ ਅਨੁਸਾਰ ਸਭ ਨੂੰ ਪ੍ਰੇਰ ਲੈਣਾ। ਵਸ਼ਿੱਤ੍ਵ = ਸਭ ਨੂੰ ਵੱਸ ਕਰ ਲੈਣਾ। ਕਾਮਾਵਸਾਇਤਾ = ਕਾਮ-ਵਾਸਨਾ ਨੂੰ ਰੋਕਣ ਦੀ ਸੱਤਿਆ। ਨਿਧਾਨ = (ਨੌ) ਖ਼ਜ਼ਾਨੇ {ਸਾਰੇ ਜਗਤ ਦੇ ਨੌ ਖ਼ਾਜ਼ਾਨੇ ਮਿਥੇ ਗਏ ਹਨ। ਇਹਨਾਂ ਖ਼ਜ਼ਾਨਿਆਂ ਦਾ ਮਾਲਕ ਕੁਬੇਰ ਦੇਵਤਾ ਮੰਨਿਆ ਗਿਆ ਹੈ}। महापद्मश्च पद्मश्च शंखो मकर कच्छपौ। मुकुन्द कुन्द नोलाश्च, खर्वश्च निधयो नव। * ਨੋਟ: 'ਸੋਦਰੁ' ਦੇ ਸਿਰ-ਲੇਖ ਹੇਠ ਉਪਰਲੇ ਸੰਗ੍ਰਹ ਦੇ ਪੰਜ ਸ਼ਬਦ ਆ ਚੁਕੇ ਹਨ। ਹੁਣ ਅਗਾਂਹ ਨਵਾਂ ਸਿਰ-ਲੇਖ 'ਸੋ ਪੁਰਖੁ' ਸ਼ੁਰੂ ਹੁੰਦਾ ਹੈ ਜਿਸ ਦੇ ਚਾਰ ਸ਼ਬਦ ਹਨ।

SikhNet (Spanish)El Esclavo Nanak, es Devoto dedicado; siempre ofreciendo su ser en sacrificio a Ti, oh Señor. En Tu Vastedad no hay límite ni fin, ni frontera. (4-5)
Shabad Guru Ramdas Ji So Purakh Ang 10 - 11

ਰਾਗੁ ਆਸਾ ਮਹਲਾ ੪ ਸੋ ਪੁਰਖੁ ॥

raag aasaa mahalaa 4 so purakh |

Sant Singh KhalsaRaag Aasaa, Fourth Mehl, So Purakh ~ That Primal Being:
Manmohan SinghAsa Measure, Fourth Guru. That Lord.
Manmohan Singh (Punjabi)ਰਾਗ ਆਸਾ, ਚਉਥੀ ਪਾਤਸ਼ਾਹੀ। ਉਹ ਸੁਆਮੀ।
Prof. Sahib Singhਰਾਗ ਆਸਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋ-ਪੁਰਖੁ'।
SikhNet (Spanish)Rag Asa, Mejl Guru Ram Das, Cuarto Canal Divino, So-Purkj.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, by the true Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Hay sólo un Dios, por la Gracia del Verdadero Guru es obtenido.

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥

so purakh niranjan, har purakh niranjan; har agamaa agam apaaraa |

Sant Singh KhalsaThat Primal Being is Immaculate and Pure. The Lord, the Primal Being, is Immaculate and Pure. The Lord is Inaccessible, Unreachable and Unrivalled.
Manmohan SinghThat Lord is pure, Lord God is sans stain, God is unapproachable unintelligible and unrivalled.
Manmohan Singh (Punjabi)ਉਹ ਸੁਆਮੀ ਪਵਿਤ੍ਰ ਹੈ। ਵਾਹਿਗੁਰੂ ਸੁਆਮੀ ਬੇ-ਦਾਗ ਹੈ ਵਾਹਿਗੁਰੂ-ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਲਾਸਾਨੀ ਹੈ।
Fareedkot Teekaਪੁਰਖੁ ਨਾਮੁ ਵਿਰਾਟ ਕਾ ਹੈ। ਸੋ ਤੂੰ ਨਿਰੰਜਨ ਪੁਰਖੁ ਭੂਤ ਕਾਲ ਮੇਂ ਭੀ ਮਨ ਬਾਣੀ ਸੇ ਪਰੇ ਅਗਮਯ ਥਾ। ਸੋ ਤੂੰ ਹਰਿ ਨਿਰੰਜਨੁ ਪੁਰਖੁ ਵਰਤਮਾਨ ਕਾਲ ਮੇਂ ਭੀ ਅਗਮ੍ਯ ਹੈਂ। ਸੋ ਤੂੰ ਹਰਿ ਪੁਰਖੁ ਭਵਿੱਖਤ ਕਾਲ ਮੇਂ ਭੀ (ਅਪਾਰ) ਅਗਮ੍ਯ ਹੀ ਰਹੇਂਗਾ॥
Prof. Sahib Singhਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ (ਫਿਰ ਵੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਅਤੇ ਬੇਅੰਤ ਹੈ।

ਪਦ ਅਰਥ ਸੋ = ਉਹ। ਪੁਰਖੁ = { पुरि शोते इति पुरषः} ਜੋ ਹਰੇਕ ਸਰੀਰ ਵਿਚ ਵਿਆਪਕ ਹੈ। ਨਿਰੰਜਨੁ = ਨਿਰ-ਅੰਜਨੁ। ਅੰਜਨੁ = ਕਾਲਖ, ਮਾਇਆ ਦਾ ਪ੍ਰਭਾਵ} ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਅਗਮ = ਅਪਹੁੰਚ {ਗਮ = ਪਹੁੰਚ}। ਅਪਾਰਾ = ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।

SikhNet (Spanish)Ese Señor es Puro. El Señor Dios está sin Mancha. Dios es Inalcanzable, Ininteligible y sin Rival.

ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥

sabh dhiaaveh sabh dhiaaveh tudh jee; har sache sirajanahaaraa |

Sant Singh KhalsaAll meditate, all meditate on You, Dear Lord, O True Creator Lord.
Manmohan SinghAll meditate, all meditate on Thee, O Reverend God, the True Creator!
Manmohan Singh (Punjabi)ਸਾਰੇ ਸਿਮਰਨ ਕਰਦੇ ਹਨ, ਸਾਰੇ ਸਿਮਰਨ ਕਰਦੇ ਹਨ ਤੇਰਾ ਹੈ, ਮਾਣਨੀਯ ਵਾਹਿਗੁਰੂ ਸੱਚੇ ਕਰਤਾਰ!
Fareedkot Teekaਹੇ ਸਚੇ ਸਿਰਜਨਹਾਰ ਹਰੀ! (ਤੁਧ) ਤੇਰੇ ਕੋ ਹੀ ਸਭ ਪਹਿਲੇ ਧ੍ਯਾਉਤੇ ਥੇ, ਔਰੁ ਅਬ ਭੀ ਸਭ ਧ੍ਯਾਵਤੇ ਹੈਂ, ਔਰੁ ਆਗੇ ਭੀ ਧਿਯਾਵੇਗੇ। ਯਦ੍ਯਪਿ ਈਹਦਾ ਧਿਆਵਹਿ ਪਦੁ ਹੈਂ, ਤਥਾਪਿ ਏਕ ਕਾ ਅੱਧ੍ਯਾਹਾਰੁ ਕਰ ਲੇਨਾ ਵਾ ਮਨ ਬਾਣੀ ਕਰ ਸਭ ਜੀਵ ਤੇਰੇ ਕੋ ਹੀ ਧ੍ਯਾਵਤੇ ਹੈਂ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ।

ਪਦ ਅਰਥ ਸਭਿ = ਸਾਰੇ ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}।

SikhNet (Spanish)Todos meditan, todos meditan en Ti, oh Reverendo Dios, Creador Verdadero.

ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥

sabh jeea tumaare jee; toon jeea kaa daataaraa |

Sant Singh KhalsaAll living beings are Yours-You are the Giver of all souls.
Manmohan SinghAll the creatures are Thine, Thou art the Bountiful to the living beings.
Manmohan Singh (Punjabi)ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ।
Fareedkot Teekaਹੇ ਹਰਿ ਜੀ! ਸਭਿ ਜੀਵ ਤੁਮਾਰੇ ਉਤਪੰਨ ਕੀਏ ਹੈਂ, ਔਰ ਤੁਹੀਂ ਸਭ ਜੀਵੋਂ ਕੇ ਪ੍ਰਤਿ ਭੋਗ ਔਰ ਮੋਛ ਕਾ ਦਾਤਾ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।

ਪਦ ਅਰਥ ਦਾਤਾਰਾ = ਰਾਜ਼ਕ।

SikhNet (Spanish)Todas las criaturas son Tuyas. Eres el Donador de los seres vivientes.

ਹਰਿ ਧਿਆਵਹੁ ਸੰਤਹੁ ਜੀ; ਸਭਿ ਦੂਖ ਵਿਸਾਰਣਹਾਰਾ ॥

har dhiaavahu santahu jee; sabh dookh visaaranahaaraa |

Sant Singh KhalsaMeditate on the Lord, O Saints; He is the Dispeller of all sorrow.
Manmohan SinghO ye saints! meditate on God, the Dispeller of all the distresses.
Manmohan Singh (Punjabi)ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ।
Fareedkot Teekaਅਰੁ ਮੈਂ ਐਸੇ ਉਪਦੇਸੁ ਕਰਤਾ ਹੂੰ। ਹੇ ਭਾਈ ਸੰਤ ਜਨੋ! ਜੋ ਸਭ ਦੁੱਖੋਂ ਕੇ ਵਿਸਾਰਨੇ, ਭਾਵ ਦੁੱਖ ਦੂਰ ਕਰ ਕੇ ਸੁਖ ਦੇਣੇ ਹਾਰਾ ਹੈ, ਤਿਸ ਹਰਿ ਜੀ ਕੋ ਧਿਆਵੋ॥
Prof. Sahib Singhਹੇ ਸੰਤ ਜਨੋ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
SikhNet (Spanish)Escuchen Santos, mediten en Dios, el disipador de todos los sufrimientos.

ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ ਜੀ; ਕਿਆ ਨਾਨਕ. ਜੰਤ ਵਿਚਾਰਾ ॥੧॥

har aape tthaakur, har aape sevak jee; kiaa naanak. jant vichaaraa |1|

Sant Singh KhalsaThe Lord Himself is the Master, the Lord Himself is the Servant. O Nanak, the poor beings are wretched and miserable! ||1||
Manmohan SinghGod Himself is the Master and Himself the servant, How insignificant the man is, O Nanak!1
Manmohan Singh (Punjabi)ਵਾਹਿਗੁਰੂ ਖ਼ੁਦ ਸੁਆਮੀ ਹੈ ਅਤੇ ਖ਼ੁਦ ਹੀ ਟਹਿਲੂਆਂ। ਇਨਸਾਨ ਕਿੰਨਾ ਨਾਚੀਜ਼ ਹੈ, ਹੇ ਨਾਨਕ।
Fareedkot Teekaਹੇ ਸੰਤੋ! ਹਰਿ ਆਪੇ ਹੀ ਠਾਕੁਰੁ ਅਰਥਾਤ ਸ੍ਵਾਮੀ ਹੈ, ਅਰੁ ਹਰੀ ਆਪੇ ਹੀ ਸੇਵਕੁ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੈ ਕ੍ਯਾ ਵਿਚਾਰਾ ਤੁੱਛ ਜੀਵ ਹੂੰ, ਜੋ ਤਿਸ ਕਾ ਜਸੁ ਵਰਨਨ ਕਰ ਸਕੂੰ॥੧॥
Prof. Sahib Singhਉਹ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਹੇ ਨਾਨਕ! ਉਸ ਤੋਂ ਬਿਨਾ) ਜੀਵ ਵਿਚਾਰੇ ਕੀਹ ਹਨ? (ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ) ॥੧॥

ਪਦ ਅਰਥ ਠਾਕੁਰੁ = ਮਾਲਕ॥੧॥

SikhNet (Spanish)Dios Mismo es el Señor y Él Mismo es el Sirviente, dice Nanak, oh qué insignificante es el hombre. (1)

ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ॥

toon ghatt ghatt antar, sarab nirantar jee; har eko purakh samaanaa |

Sant Singh KhalsaYou are constant in each and every heart, and in all things. O Dear Lord, you are the One.
Manmohan SinghThou, O venerable and unique Lord God! art uniterruptedly contained in all the hearts and every thing.
Manmohan Singh (Punjabi)ਤੂੰ ਹੇ ਪੂਜਯ ਤੇ ਅਦੁੱਤੀ ਵਾਹਿਗੁਰੂ ਸੁਆਮੀ! ਸਾਰਿਆਂ ਦਿਲਾਂ ਅਤੇ ਹਰ ਇਕਸੁ ਅੰਦਰ ਇਕ ਰਸ ਸਮਾਇਆ ਹੋਇਆ ਹੈ।
Fareedkot Teekaਹੇ ਹਰਿ ਪੁਰਖ ਜੀ! ਸਭ ਘਟੋਂ ਘਟੋਂ ਕੇ ਅੰਤਰ (ਨਿਰੰਤਰਿ) ਏਕ ਰਸ ਤੂੰ ਹੀ ਏਕ ਸਮਾਇ ਰਹਾ ਹੈਂ॥
Prof. Sahib Singhਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ।

ਪਦ ਅਰਥ ਘਟ = ਸਰੀਰ। ਅੰਤਰਿ = ਅੰਦਰ, ਵਿਚ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਰਬ = ਸਾਰੇ। ਨਿਰੰਤਰਿ = ਅੰਦਰ ਇਕ-ਰਸ। ਸਰਬ ਨਿਰੰਤਰਿ = ਸਾਰਿਆਂ ਵਿਚ ਇਕ-ਰਸ। ਅੰਤਰੁ = ਵਿੱਥ। ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ। ਏਕੋ = ਇਕ (ਆਪ) ਹੀ।

SikhNet (Spanish)Oh Venerable Dios, nuestro Señor, estás contenido en forma continua en todos los corazones y en todas las cosas.

ਇਕਿ ਦਾਤੇ. ਇਕਿ ਭੇਖਾਰੀ ਜੀ; ਸਭਿ ਤੇਰੇ ਚੋਜ ਵਿਡਾਣਾ ॥

eik daate. ik bhekhaaree jee; sabh tere choj viddaanaa |

Sant Singh KhalsaSome are givers, and some are beggars. This is all Your Wondrous Play.
Manmohan SinghSome are the givers and some the mumpers. All these are Thine worderous frolics.
Manmohan Singh (Punjabi)ਕਈ ਸਖ਼ੀ ਹਨ, ਅਤੇ ਕਈ ਮੰਗਤੇ। ਇਹ ਸਾਰੀਆਂ ਤੇਰੀਆਂ ਅਸਚਰਜ ਖੇਡਾਂ ਹਨ।
Fareedkot Teekaਹੇ ਹਰਿ ਜੀ! ਸੰਸਾਰ ਮੈ ਜੋ ਏਕ ਦਾਤੇ ਬਨੇ ਹੂਏ ਹੈਂ ਔਰੁ ਏਕ ਭਿੱਛਕ ਬਨੇ ਹੂਏ ਹੈਂ। ਏਹ ਸਭ (ਵਿਡਾਣਾ) ਅਸਚਰਜ ਰੂਪ ਤੇਰੇ ਹੀ (ਚੋਜ) ਤਮਾਸ਼ੇ ਹੈਂ॥
Prof. Sahib Singh(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਦਾਤੇ = ਦਾਨੀ। ਭੇਖਾਰੀ = ਮੰਗਤੇ। ਸਭਿ = ਸਾਰੇ। ਵਿਡਾਣ = ਅਚਰਜ। ਚੋਜ = ਕੌਤਕ, ਤਮਾਸ਼ੇ।

SikhNet (Spanish)Algunos son los que dan y otros los pordioseros que toman, todo esto es Tu Maravilloso Juego.

ਤੂੰ ਆਪੇ ਦਾਤਾ. ਆਪੇ ਭੁਗਤਾ ਜੀ; ਹਉ ਤੁਧੁ ਬਿਨੁ ਅਵਰੁ ਨ ਜਾਣਾ ॥

toon aape daataa. aape bhugataa jee; hau tudh bin avar na jaanaa |

Sant Singh KhalsaYou Yourself are the Giver, and You Yourself are the Enjoyer. I know no other than You.
Manmohan SinghThou Thyself art the Giver and Thyself the Enjoyer. Beside Thee I know of none other.
Manmohan Singh (Punjabi)ਤੂੰ ਆਪ ਹੀ ਦੇਣ ਵਾਲਾ ਹੈ ਤੇ ਆਪ ਹੀ ਭੋਗਣ ਵਾਲਾ। ਤੇਰੇ ਬਗ਼ੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਤੂੰ ਆਪ ਹੀ ਦਾਤਾ ਹੈਂ ਅਰੁ ਆਪ ਹੀ ਭੁਗਤਾ ਹੈਂ, ਮੈ ਤੋ ਤੇਰੇ ਬਿਨਾ ਦੂਸਰਾ ਕੋਈ ਨਹੀ ਜਾਨਤਾ ਹੂੰ॥
Prof. Sahib Singh(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ, ਆਪ (ਹੀ ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ)।

ਪਦ ਅਰਥ ਭੁਗਤਾ = ਭੋਗਣ ਵਾਲਾ, ਵਰਤਣ ਵਾਲਾ। ਹਉ = ਹਉਂ, ਮੈਂ।

SikhNet (Spanish)Tú Mismo eres el Dador y Tú Mismo El que lo goza. Aparte de Ti no conozco a nadie más.

ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ; ਤੇਰੇ. ਕਿਆ ਗੁਣ ਆਖਿ ਵਖਾਣਾ ॥

toon paarabraham beant beant jee; tere. kiaa gun aakh vakhaanaa |

Sant Singh KhalsaYou are the Supreme Lord God, Limitless and Infinite. What Virtues of Yours can I speak of and describe?
Manmohan SinghThou art the infinite and limitless supreme Lord, What excellences of Thine should I narrate and recount?
Manmohan Singh (Punjabi)ਤੂੰ ਅਨੰਤ ਤੇ ਬੇ-ਓੜਕ ਸ਼ਰੋਮਣੀ ਸਾਹਿਬ ਹੈ। ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ, ਮੈਂ ਵਰਣਨ ਤੇ ਬਿਆਨ ਕਰਾਂ?
Fareedkot Teekaਹੇ ਪਾਰਬ੍ਰਹਮ ਜੀ! ਤੂੰ ਤੀਨੋ ਕਾਲੋਂ ਮੇ ਅੰਤਰ ਹਿਤ ਹੈਂ, ਮੈਂ ਤੇਰੇ ਗੁਨੋਂ ਕੋ ਮੁਖ ਸੇ ਕਿਆ ਵਰਨਨ ਕਰੂੰ॥
Prof. Sahib Singhਤੂੰ ਬੇਅੰਤ ਪਾਰਬ੍ਰਹਮ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਗਾ ਕੇ ਦੱਸਾਂ?

ਪਦ ਅਰਥ ਆਖਿ = ਆਖ ਕੇ। ਵਖਾਣਾ = ਮੈਂ ਬਿਆਨ ਕਰਾਂ।

SikhNet (Spanish)Eres el Señor Supremo, Infinito e Ilimitado. Qué Excelencias Tuyas podría contar o narrar.

ਜੋ ਸੇਵਹਿ. ਜੋ ਸੇਵਹਿ ਤੁਧੁ ਜੀ; ਜਨੁ ਨਾਨਕੁ. ਤਿਨ ਕੁਰਬਾਣਾ ॥੨॥

jo seveh. jo seveh tudh jee; jan naanak. tin kurabaanaa |2|

Sant Singh KhalsaUnto those who serve You, unto those who serve You, Dear Lord, servant Nanak is a sacrifice. ||2||
Manmohan SinghSerf Nanak is a sacrifice unto those who serve, who serve Thee, O sire Lord!
Manmohan Singh (Punjabi)ਨਫ਼ਰ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਹੜੇ, ਹੇ ਸੁਆਮੀ ਮਹਾਰਾਜ, ਤੇਰੀ ਟਹਿਲ ਤੇ ਘਾਲ ਕਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰੇ ਦਾਸ ਮਨ ਕਰ ਕੇ ਸੇਵਨ ਕਰਤੇ ਹੈਂ, ਮੈਂ ਤਿਨ ਦਾਸੋਂ ਪਰ ਬਲਿਹਾਰ ਜਾਤਾ ਹੂੰ॥੨॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਯਾਦ ਕਰਦੇ ਹਨ ਤੈਨੂੰ ਸਿਮਰਦੇ ਹਨ (ਤੇਰਾ) ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੨॥

ਪਦ ਅਰਥ ਸੇਵਹਿ = ਸਿਮਰਦੇ ਹਨ। ਜਨੁ ਨਾਨਕ = {ਪਿਛਲੇ ਬੰਦ ਵਿਚ ਦੇ 'ਜਨ ਨਾਨਕ' ਅਤੇ ਇਸ 'ਜਨੁ ਨਾਨਕੁ' ਦੇ ਫ਼ਰਕ ਨੂੰ ਧਿਆਨ ਨਾਲ ਵੇਖੋ}॥੨॥

SikhNet (Spanish)El Sirviente Nanak ofrece su ser en sacrificio a aquéllos que sirven a los que Te sirven a Ti. (2)

ਹਰਿ ਧਿਆਵਹਿ. ਹਰਿ ਧਿਆਵਹਿ ਤੁਧੁ ਜੀ; ਸੇ ਜਨ. ਜੁਗ ਮਹਿ ਸੁਖਵਾਸੀ ॥

har dhiaaveh. har dhiaaveh tudh jee; se jan. jug meh sukhavaasee |

Sant Singh KhalsaThose who meditate on You, Lord, those who meditate on You-those humble beings dwell in peace in this world.
Manmohan SinghWho deliberate and ponder over Thee, O Sire Lord! those persons abide in peace in this world.
Manmohan Singh (Punjabi)ਹੇ ਸੁਆਮੀ ਮਹਾਰਾਜ! ਜੋ ਤੇਰਾ ਅਰਾਧਨ ਤੇ ਸਿਮਰਨ ਕਰਦੇ ਹਨ, ਉਹ ਪੁਰਸ਼ ਇਸ ਜਹਾਨ ਅੰਦਰ ਆਰਾਮ ਵਿੱਚ ਰਹਿੰਦੇ ਹਨ।
Fareedkot Teekaਹੇ ਹਰਿ ਜੀ! ਜੋ ਆਪ ਕੋ ਮਨ ਔਰ ਬਾਣੀ ਕਰ ਕੇ ਧਿਆਵਤੇ ਹੈਂ, ਸੋ ਦਾਸ (ਜੁਗ) ਸੰਸਾਰ ਮੈਂ ਵਾ ਜੁਗ ਜੁਗ ਮੈਂ, ਭਾਵ ਸਦਾ ਸੁਖੀ ਵਸਤੇ ਹੈਂ॥
Prof. Sahib Singhਹੇ ਪ੍ਰਭੂ ਜੀ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।

ਪਦ ਅਰਥ ਹਰਿ ਜੀ = ਹੇ ਪ੍ਰਭੂ ਜੀ! ਧਿਆਵਹਿ = ਸਿਮਰਦੇ ਹਨ। ਸੇ ਜਨ = ਉਹ ਬੰਦੇ। ਜੁਗਿ ਮਹਿ = ਜ਼ਿੰਦਗੀ ਵਿਚ। ਸੁਖਵਾਸੀ = ਸੁਖ ਨਾਲ ਵੱਸਣ ਵਾਲੇ।

SikhNet (Spanish)Oh Supremo Señor, aquéllos que meditan en Ti, viven en Paz en este mundo.

ਸੇ ਮੁਕਤੁ. ਸੇ ਮੁਕਤੁ ਭਏ, ਜਿਨ ਹਰਿ ਧਿਆਇਆ ਜੀ; ਤਿਨ. ਤੂਟੀ ਜਮ ਕੀ ਫਾਸੀ ॥

se mukat. se mukat bhe, jin har dhiaaeaa jee; tin. toottee jam kee faasee |

Sant Singh KhalsaThey are liberated, they are liberated-those who meditate on the Lord. For them, the noose of death is cut away.
Manmohan SinghEmancipated and liberated are they who remember Thee, O Sire God, Their death's noose is cut.
Manmohan Singh (Punjabi)ਮੋਖ਼ਸ਼ ਅਤੇ ਬੰਦ ਖਲਾਸ ਹਨ ਉਹ, ਹੇ ਵਾਹਿਗੁਰੂ ਮਹਾਰਾਜ! ਜੋ ਤੇਰਾ ਚਿੰਤਨ ਕਰਦੇ ਹਨ। ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਹੇ ਹਰਿ ਜੀ! ਜਿਨੋ ਨੇ ਆਪ ਕੋ ਧਯਾਇਆ ਹੈ, ਸੋਈ ਸੰਸਾਰ ਸੇ ਮੁਕਤਿ ਭਏ ਹੈਂ, ਫਿਰ ਮੁਕਤਿ ਕੀ ਇਛਾ ਸੇ ਭੀ ਮੁਕਤਿ ਹੋ ਗਏ ਹੈਂ। ਆਵਾਗਵਨ ਰੂਪੁ ਜਮ ਕੀ ਫਾਸੀ ਤਿਨੋ ਕੀ ਟੂਟਿ ਗਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ)।

ਪਦ ਅਰਥ ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਫਾਸੀ = ਫਾਹੀ।

SikhNet (Spanish)Aquéllos que Te recuerdan, oh Señor Dios, viven emancipados y liberados, el mensajero de la muerte no se les acerca.

ਜਿਨ ਨਿਰਭਉ. ਜਿਨ ਹਰਿ ਨਿਰਭਉ ਧਿਆਇਆ ਜੀ; ਤਿਨ ਕਾ. ਭਉ ਸਭੁ ਗਵਾਸੀ ॥

jin nirbhau. jin har nirbhau dhiaaeaa jee; tin kaa. bhau sabh gavaasee |

Sant Singh KhalsaThose who meditate on the Fearless One, on the Fearless Lord-all their fears are dispelled.
Manmohan SinghThey who meditate on the Fearless, the Fearless Lord; their fear is all shaken off.
Manmohan Singh (Punjabi)ਜੋ ਨਿੱਡਰ, ਨਿੱਡਰ, ਪ੍ਰਭੂ ਦਾ ਭਜਨ ਕਰਦੇ ਹਨ, ਉਨ੍ਹਾਂ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ।
Fareedkot Teekaਹੇ ਨਿਰਭਉ ਹਰਿ ਜੀ! ਜਿਨੋਂ ਨੇ ਸੰਸਾਰ ਸੇ ਨਿਰਭਉ ਹੋ ਕਰ, ਨਿਰਭਉ ਹੋਣੇ ਕੇ ਵਾਸਤੇ ਆਪ ਕੋ ਧਿਆਇਆ ਹੈ। ਤਿਨ ਕਾ ਸਰਬ ਪ੍ਰਕਾਰ ਕਾ ਭੈ ਦੂਰ ਕਰ ਦੇਤਾ ਹੈਂ ਅਰ ਕਰੇਂਗਾ॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ; ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।

ਪਦ ਅਰਥ ਭਉ ਸਭੁ = ਸਾਰਾ ਡਰ। ਗਵਾਸੀ = ਦੂਰ ਕਰ ਦੇਂਦਾ ਹੈ।

SikhNet (Spanish)Los miedos de aquéllos que meditan en el Valeroso Señor son destruidos.

ਜਿਨ ਸੇਵਿਆ. ਜਿਨ ਸੇਵਿਆ ਮੇਰਾ ਹਰਿ ਜੀ; ਤੇ. ਹਰਿ ਹਰਿ ਰੂਪਿ ਸਮਾਸੀ ॥

jin seviaa. jin seviaa meraa har jee; te. har har roop samaasee |

Sant Singh KhalsaThose who serve, those who serve my Dear Lord, are absorbed into the Being of the Lord, Har, Har.
Manmohan SinghThey who have served, they who have served my Sire God; they are absorbed in the personality of Lord God.
Manmohan Singh (Punjabi)ਜਿਨ੍ਹਾਂ ਨੇ ਮੇਰੇ ਵਾਹਿਗੁਰੂ ਮਹਾਰਾਜ ਦੀ ਟਹਿਲ ਕਮਾਈ ਹੈ, ਟਹਿਲ ਕਮਾਈ ਹੈ, ਉਹ ਵਾਹਿਗੁਰੂ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਹੇ ਮੇਰੇ ਸ੍ਵਾਮੀ ਹਰਿ ਜੀ! ਜਿਨੋਂ ਨੇ ਆਪ ਕੋ ਮਨ ਔਰੁ ਬਾਣੀ ਕਰ ਕੇ ਸੇਵਨ ਕੀਆ ਹੈ। ਸੋ ਹੇ ਹਰਿ ਜੀ ਤੇਰੇ ਦੂਖ ਹਰਨ ਕਰਨੇ ਹਾਰੇ ਰੂਪ ਮੇਂ (ਸਮਾਇ) ਗਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿਚ ਹੀ ਲੀਨ ਹੋ ਗਏ ਹਨ।

ਪਦ ਅਰਥ ਰੂਪਿ = ਰੂਪ ਵਿਚ। ਸਮਾਸੀ = ਮਿਲ ਜਾਂਦੇ ਹਨ।

SikhNet (Spanish)Aquéllos que han servido a mi Señor Dios, viven absorbidos en Su Personalidad.

ਸੇ ਧੰਨੁ ਸੇ ਧੰਨੁ. ਜਿਨ ਹਰਿ ਧਿਆਇਆ ਜੀ; ਜਨੁ ਨਾਨਕੁ. ਤਿਨ ਬਲਿ ਜਾਸੀ ॥੩॥

se dhan se dhan. jin har dhiaaeaa jee; jan naanak. tin bal jaasee |3|

Sant Singh KhalsaBlessed are they, blessed are they, who meditate on their Dear Lord. Servant Nanak is a sacrifice to them. ||3||
Manmohan SinghBlest are they, blest are they, who have meditated on Sire God. Serf Nanak is devoted unto then.
Manmohan Singh (Punjabi)ਮੁਬਾਰਕ ਹਨ ਉਹ, ਮੁਬਾਰਕ ਹਨ ਉਹ, ਜਿਨ੍ਹਾਂ ਨੇ ਵਾਹਿਗੁਰੂ ਮਹਾਰਾਜ ਦਾ ਆਰਾਧਨ ਕੀਤਾ ਹੈ। ਨਫਰ ਨਾਨਕ ਉਨ੍ਹਾਂ ਉਤੋਂ ਸਦਕੇ ਜਾਂਦਾ ਹੈ।
Fareedkot Teekaਹੇ ਹਰਿ ਜੀ! ਜਿਨੋਂ ਨੇ ਆਪ ਕੋ ਧਿਆਇਆ ਹੈ, ਸੋ ਪੁਰਸ ਅਤਿਸੇ ਕਰ ਕੇ ਧੰਨ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਜੋ ਜਨ ਹੈਂ ਮੈ ਦਾਸ ਤਿਨ ਕੇ ਬਲਿਹਾਰੇ (ਜਾਸੀ) ਜਾਤਾ ਹੂੰ ॥੩॥
Prof. Sahib Singhਭਾਗਾਂ ਵਾਲੇ ਹਨ ਉਹ ਮਨੁੱਖ, ਧੰਨ ਹਨ ਉਹ ਮਨੁੱਖ, ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੩॥

ਪਦ ਅਰਥ ਧੰਨ = ਭਾਗਾਂ ਵਾਲੇ। ਬਲਿ ਜਾਸੀ = ਸਦਕੇ ਜਾਂਦਾ ਹੈ॥੩॥

SikhNet (Spanish)Benditos son aquéllos, benditos son aquéllos que han meditado en el Señor Dios, el Sirviente Nanak se vuelve Devoto de ellos. (3)

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ; ਭਰੇ ਬਿਅੰਤ ਬੇਅੰਤਾ ॥

teree bhagat teree bhagat bhanddaar jee; bhare biant beantaa |

Sant Singh KhalsaDevotion to You, devotion to You, is a treasure overflowing, infinite and beyond measure.
Manmohan SinghInfinite and innumerable treasures of Thine meditation, Thine meditation, ever remain brimful.
Manmohan Singh (Punjabi)ਤੇਰੇ ਸਿਮਰਨ ਤੇਰੇ ਸਿਮਰਨ ਦੇ ਅਨੰਤ ਤੇ ਅਣਗਿਣਤ ਖ਼ਜ਼ਾਨੇ ਸਦੀਵ ਹੀ ਪਰੀਪੂਰਨ ਰਹਿੰਦੇ ਹਨ।
Fareedkot Teekaਹੇ ਬਿਅੰਤ ਹਰਿ ਜੀ! ਤੇਰੀ ਭਗਤੀ ਕੇ ਖਜਾਨੇ, ਭਾਵ ਭਗਤੋਂ ਕੇ ਰਿਦੇ ਤੀਨੋ ਕਾਲੋਂ ਮੇ ਬ੍ਯੰਤ ਹੀ ਭਰੇ ਹੂਏ ਹੈਂ, ਅਰੁ ਹੋਵੇਂਗੇ॥
Prof. Sahib Singhਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜਾਨੇ ਭਰੇ ਪਏ ਹਨ।

ਪਦ ਅਰਥ ਭਗਤਿ ਭੰਡਾਰ = ਭਗਤੀ ਦੇ ਖ਼ਜ਼ਾਨੇ। ਭਗਤ = ਭਗਤੀ ਕਰਨ ਵਾਲੇ {ਨੋਟ: ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।

SikhNet (Spanish)Infinito e Insondable es el Tesoro de Tu Meditación, en ella uno permanece insaciable.

ਤੇਰੇ ਭਗਤ. ਤੇਰੇ ਭਗਤ. ਸਲਾਹਨਿ ਤੁਧੁ ਜੀ; ਹਰਿ ਅਨਿਕ ਅਨੇਕ ਅਨੰਤਾ ॥

tere bhagat. tere bhagat. salaahan tudh jee; har anik anek anantaa |

Sant Singh KhalsaYour devotees, Your devotees praise You, Dear Lord, in many and various and countless ways.
Manmohan SinghIn many and various ways, the numberless saint of Thine, saints of Thine, O God! praise Thee.
Manmohan Singh (Punjabi)ਬਹੁਤਿਆਂ ਅਤੇ ਭਿੰਨ ਭਿੰਨ ਤਰੀਕਿਆਂ ਨਾਲ ਬੇਗਿਣਤ ਤੇਰੇ ਸਾਧੂ, ਤੇਰੇ ਸਾਧੂ, ਹੇ ਵਾਹਿਗੁਰੂ! ਤੇਰੀ ਸਿਫ਼ਤ ਸ਼ਲਾਘਾ ਕਰਦੇ ਹਨ।
Fareedkot Teekaਹੇ ਅਨੰਤ ਹਰਿ ਜੀ! ਤੇਰੇ ਅਨੇਕ ਭਗਤ ਤੇਰੀ ਤੀਨੋ ਕਾਲੋਂ ਮੇ (ਸਲਾਹਨਿ) ਸੋਭਾ ਕਰਤੇ ਹੈਂ॥
Prof. Sahib Singhਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ।
SikhNet (Spanish)De muchas y variadas formas, los innumerables Santos Tuyos, oh Dios, Te alaban.

ਤੇਰੀ ਅਨਿਕ ਤੇਰੀ ਅਨਿਕ, ਕਰਹਿ ਹਰਿ ਪੂਜਾ ਜੀ; ਤਪੁ ਤਾਪਹਿ, ਜਪਹਿ ਬੇਅੰਤਾ ॥

teree anik teree anik, kareh har poojaa jee; tap taapeh, japeh beantaa |

Sant Singh KhalsaFor You, many, for You, so very many perform worship services, O Dear Infinite Lord; they practice disciplined meditation and chant endlessly.
Manmohan SinghGood many and servant perform Thy, (O Sire) Thy worship, O Endless God! They practise penances and repeat Thy Name.
Manmohan Singh (Punjabi)ਬਹੁਤ ਜਿਆਦਾ ਅਤੇ ਕਈ ਤੇਰੀ (ਜੀ ਹਾਂ) ਤੇਰੀ, ਉਪਾਸਨਾ ਕਰਦੇ ਹਨ, ਹੇ ਹੱਦ-ਬੰਨਾਂ ਰਹਿਤ ਵਾਹਿਗੁਰੂ! ਉਹ ਤਪੱਸਿਆਂ ਸਾਧਦੇ ਹਨ ਅਤੇ ਤੇਰੇ ਨਾਮ ਨੂੰ ਉਚਾਰਦੇ ਹਨ।
Fareedkot Teekaਹੇ ਬਿਅੰਤ ਹਰਿ ਜੀ! ਤੇਰੀ ਅਨੇਕ ਪ੍ਰਕਾਰ ਕੀ ਪੂਜਾ ਹੈ, ਅਰ ਤੇਰੀ ਪ੍ਰਾਪਤੀ ਵਾਸਤੇ ਅਨੇਕ ਹੀ ਪੂਜਾਰੀ ਪੂਜਾ ਕਰਤੇ ਰਹਿਤੇ ਹੈਂ, ਔਰ ਅਨੇਕ ਤੇਰੇ ਤਪੁ ਤਾਪਤੇ ਹੈਂ, ਅਰ ਅਨੇਕ ਹੀ ਤੇਰਾ ਜਪੁ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ। ਬੇਅੰਤ ਜੀਵ (ਤੈਨੂੰ ਮਿਲਣ ਲਈ) ਤਪ ਸਾਧਦੇ ਹਨ।

ਪਦ ਅਰਥ ਅਨਿਕ = ਅਨੇਕਾਂ। ਤਪੁ = ਧੂਣੀਆਂ ਆਦਿਕ ਦਾ ਸਰੀਰਕ ਔਖ।

SikhNet (Spanish)Gran número de ellos realiza Tu Alabanza, oh Dios Infinito. Ellos practican disciplinas y repiten Tu Nombre.

ਤੇਰੇ ਅਨੇਕ ਤੇਰੇ ਅਨੇਕ, ਪੜਹਿ ਬਹੁ ਸਿਮ੍ਰਿਤਿ ਸਾਸਤ ਜੀ; ਕਰਿ ਕਿਰਿਆ ਖਟੁ ਕਰਮ ਕਰੰਤਾ ॥

tere anek tere anek, parreh bahu simrit saasat jee; kar kiriaa khatt karam karantaa |

Sant Singh KhalsaFor You, many, for You, so very many read the various Simritees and Shaastras. They perform rituals and religious rites.
Manmohan SinghMany and various men of Thine read many Simirtis and Shashtras. They accomplish rituals and perform six religious rites.
Manmohan Singh (Punjabi)ਤੇਰੇ ਘਣੇ ਤੇ ਕਈ ਬੰਦੇ ਬਹੁਤੀਆਂ ਸਿਮਰਤੀਆਂ ਅਤੇ ਸ਼ਾਸਤਰ ਵਾਚਦੇ ਹਨ। ਉਹ ਕਰਮ-ਕਾਂਡ ਕਰਦੇ ਹਨ ਅਤੇ ਛੇ ਧਾਰਮਕ ਸੰਸਕਾਰ ਕਮਾਉਂਦੇ ਹਨ।
Fareedkot Teekaਹੇ ਅਕਾਲ ਪੁਰਖ ਜੀ! ਤੇਰੇ ਸਰੂਪ ਕੇ ਕਥਨ ਕਰਨ ਵਾਲੇ ਅਨੇਕ ਸਾਸਤ੍ਰ ਅਰ ਬਹੁਤ ਹੀ ਸਿੰਮ੍ਰਿਤੀਆਂ ਹੈਂ, ਔਰ ਅਨੇਕ ਹੀ ਤੇਰੇ ਭਗਤਿ ਤਿਨ ਸਿਮ੍ਰਿਤ, ਸਾਸਤ੍ਰੋਂ ਕੋ ਪਢਤੇ ਹੈਂ, ਅਰ ਅਨੇਕ ਜੱਗ੍ਯਾਦਿ ਕਰਮੋਂ ਕੋ ਕਰਤੇ ਹੈਂ, ਔਰ ਅਨੇਕ ਖਟ ਕਰਮ ਕਰਤੇ ਹੈਂ॥
Prof. Sahib Singhਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤਿਆਂ ਅਤੇ ਸ਼ਾਸਤ੍ਰ ਪੜ੍ਹਦੇ ਹਨ (ਅਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।

ਪਦ ਅਰਥ ਸਿਮ੍ਰਿਤਿ = ਉਹ ਧਾਰਮਿਕ ਪੁਸਤਕ ਜੋ ਹਿੰਦੂ ਵਿਦਵਾਨ ਰਿਸ਼ੀਆਂ ਨੇ ਵੇਦਾਂ ਨੂੰ ਚੇਤੇ ਕਰ ਕੇ ਆਪਣੇ ਸਮਾਜ ਦੀ ਅਗਵਾਈ ਲਈ ਲਿਖੇ, ਇਹਨਾਂ ਦੀ ਗਿਣਤੀ ੨੭ ਦੇ ਕਰੀਬ ਹੈ। ਸਾਸਤ = ਹਿੰਦੂ ਧਰਮ ਦੇ ਫਲਸਫ਼ੇ ਦੇ ਪੁਸਤਕ ਜੋ ਗਿਣਤੀ ਵਿਚ ਛੇ ਹਨ: ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ। ਕਿਰਿਆ = ਧਾਰਮਿਕ ਸੰਸਕਾਰ। ਖਟੁ = ਛੇ। ਖਟੁ ਕਰਮ = ਮਨੂ-ਸਿਮ੍ਰਿਤੀ ਅਨੁਸਾਰ ਇਹ ਛੇ ਕਰਮ ਇਉਂ ਹਨ: ਵਿਦਿਆ ਪੜ੍ਹਨੀ ਤੇ ਪੜ੍ਹਾਣੀ; ਜੱਗ ਕਰਨਾ ਤੇ ਜੱਗ ਕਰਾਣਾ; ਦਾਨ ਦੇਣਾ ਤੇ ਦਾਨ ਲੈਣਾ। ਕਰੰਤਾ = ਕਰਦੇ ਹਨ।

SikhNet (Spanish)Muchos y variados son los Santos Tuyos que leen los textos Semíticos y los Shastras.

ਸੇ ਭਗਤ ਸੇ ਭਗਤ ਭਲੇ, ਜਨ ਨਾਨਕ ਜੀ; ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥

se bhagat se bhagat bhale, jan naanak jee; jo bhaaveh mere har bhagavantaa |4|

Sant Singh KhalsaThose devotees, those devotees are sublime, O servant Nanak, who are pleasing to my Dear Lord God. ||4||
Manmohan SinghSublime are those saints, thou saints, O Serf Nanak! who are pleasing to my auspicious Master.
Manmohan Singh (Punjabi)ਸ੍ਰੇਸ਼ਟ ਹਨ, ਉਹ ਸੰਤ, ਉਹ ਸੰਤ, ਹੇ ਨਫ਼ਰ ਨਾਨਕ! ਜਿਹੜੇ ਮੇਰੇ ਮੁਬਾਰਕ ਮਾਲਕ ਨੂੰ ਚੰਗੇ ਲੱਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਹਰਿ ਭਗਵੰਤ ਜੀ, ਜੋ ਆਪ ਕੋ (ਭਾਵਹਿ) ਅਛੇ ਲਗਤੇ ਹੈਂ, ਸੋ ਭਗਤ ਤੀਨੋ ਕਾਲੋਂ ਮੇ ਭਲੇ ਹੈਂ॥੪॥
Prof. Sahib Singhਹੇ ਦਾਸ ਨਾਨਕ! ਉਹੀ ਭਗਤ ਭਲੇ ਹਨ (ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥

ਪਦ ਅਰਥ ਭਾਵਹਿ = ਚੰਗੇ ਲੱਗਦੇ ਹਨ॥੪॥

SikhNet (Spanish)Ellos hacen rituales y realizan los seis ritos religiosos. Sublimes son aquéllos Santos, dice el Sirviente Nanak, que están complaciendo a mi Maestro Auspicioso. (4)

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ; ਤੁਧੁ ਜੇਵਡੁ. ਅਵਰੁ ਨ ਕੋਈ ॥

toon aad purakh aparanpar karataa jee; tudh jevadd. avar na koee |

Sant Singh KhalsaYou are the Primal Being, the Most Wonderful Creator. There is no other as Great as You.
Manmohan SinghThou are the primal Being, the most excellent Creator. None else is as great as Thee.
Manmohan Singh (Punjabi)ਤੂੰ ਪਰਾਪੂਰਬਲੀ ਹਸਤੀ, ਪ੍ਰਮ ਸ਼ੇਸ਼ਟ ਸਿਰਜਨਹਾਰ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਪੁਰਖ! ਤੂੰ ਸਭ ਕੀ ਆਦਿ ਹੈਂ ਔਰੁ ਅਪਰੰਪਰ, ਭਾਵ ਚੀਟੀ ਸੇ ਬ੍ਰਹਮਾਂ ਪ੍ਰਯੰਤ ਸਭ ਕਾ ਕਰਤਾ ਹੈਂ। ਇਸੀ ਤੇ ਤੇਰੇ ਜੈਸਾ ਵਡਾ ਔਰੁ ਕੋਈ ਨਹੀ ਹੈ॥
Prof. Sahib Singhਹੇ ਪ੍ਰਭੂ! ਤੂੰ (ਸਾਰੇ ਜਗਤ ਦਾ) ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਆਦਿ = ਮੁੱਢ। ਅਪਰੰਪਰੁ = ਅ-ਪਰੰ = ਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਤੁਧੁ ਜੇਵਡੁ = ਤੇਰੇ ਜੇਡਾ, ਤੇਰੇ ਬਰਾਬਰ ਦਾ। ਅਵਰੁ = ਹੋਰ।

SikhNet (Spanish)Eres el Ser Primordial, el más Excelente Creador, nadie es más grandioso que Tú.

ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ; ਤੂੰ ਨਿਹਚਲੁ ਕਰਤਾ ਸੋਈ ॥

toon jug jug eko, sadaa sadaa toon eko jee; toon nihachal karataa soee |

Sant Singh KhalsaAge after age, You are the One. Forever and ever, You are the One. You never change, O Creator Lord.
Manmohan SinghFrom age to age Thou art one and the same, aye and ever, and Thou art identically the same. Such an ever stable Creator Thou art.
Manmohan Singh (Punjabi)ਯੁਗਾਂ ਯੁਗਾਂ ਤੋਂ ਤੂੰ ਇੰਨ ਬਿੰਨ ਉਹੀ ਹੈ। ਹਮੇਸ਼ਾਂ ਤੇ ਹਮੇਸ਼ਾਂ ਤੂੰ ਐਨ ਉਹੀ ਹੈ। ਇਹੋ ਜਿਹਾ ਸਦੀਵੀ ਸਥਿਰ ਸਿਰਜਣਹਾਰ ਤੂੰ ਹੈ।
Fareedkot Teekaਤੂੰ ਜੁਗੋਂ ਜੁਗੋਂ ਮੈ ਏਕ ਹੀ ਹੈਂ, ਪੁਨਾ ਤੂੰ ਸਦਾ ਸਦਾ ਏਕ ਅਦ੍ਵਤੀ ਸਰੂਪ ਹੈਂ, ਔਰੁ ਸੋਈ ਤੂੰ (ਨਿਹਚਲੁ) ਕੁਟਸਥ ਕਰਤਾ ਪੁਰਖ ਹੈਂ॥
Prof. Sahib Singhਤੂੰ ਹਰੇਕ ਜੁਗ ਵਿਚ ਇਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ।

ਪਦ ਅਰਥ ਜੁਗੁ ਜੁਗੁ = ਹਰੇਕ ਜੁਗੁ ਵਿਚ। ਏਕੋ = ਇਕ ਆਪ ਹੀ। ਨਿਹਚਲੁ = ਨਾਹ ਹਿੱਲਣ ਵਾਲਾ, ਅਟੱਲ। ਵਰਤੈ = ਹੁੰਦਾ ਹੈ।

SikhNet (Spanish)Entre Era y Era has sido Uno y el Mismo por siempre, y eres Idénticamente el Mismo, tal Estabilidad Maravillosa es sólo Tuya. Oh Creador,

ਤੁਧੁ ਆਪੇ ਭਾਵੈ ਸੋਈ ਵਰਤੈ ਜੀ; ਤੂੰ ਆਪੇ ਕਰਹਿ ਸੁ ਹੋਈ ॥

tudh aape bhaavai soee varatai jee; toon aape kareh su hoee |

Sant Singh KhalsaEverything happens according to Your Will. You Yourself accomplish all that occurs.
Manmohan SinghWhatever Thou Thyself likest, that comes to pass. What Thyself Thou actest, that gets accomplished.
Manmohan Singh (Punjabi)ਜੋ ਕੁਛ ਤੈਨੂੰ ਖੁਦ ਚੰਗਾ ਲੱਗਦਾ ਹੈ, ਉਹ ਹੋ ਆਉਂਦਾ ਹੈ। ਜੋ ਤੂੰ ਆਪ ਕਰਦਾ ਹੈ, ਉਹ, ਹੋ ਜਾਂਦਾ ਹੈ।
Fareedkot Teekaਹੇ ਪਰਮੇਸ੍ਵਰ! ਜੋ ਆਪ ਕੋ ਭਾਵਤਾ ਹੈ, ਸੋਈ ਵਰਤਤਾ ਹੈ। ਜੋ ਤੂੰ ਆਪ ਕਰਤਾ ਹੈਂ, ਸੋਈ ਬਾਤ ਹੋਤੀ ਹੈ, ਅਰ ਹੋਵੇਗੀ॥
Prof. Sahib Singhਹੇ ਪ੍ਰਭੂ! ਜਗਤ ਵਿਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।

ਪਦ ਅਰਥ ਸੁ = ਉਹ।

SikhNet (Spanish)lo que sea que a Ti te gusta, eso viene a suceder; lo que sea que actúas, eso se realiza.

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ; ਤੁਧੁ ਆਪੇ ਸਿਰਜਿ ਸਭ ਗੋਈ ॥

tudh aape srisatt sabh upaaee jee; tudh aape siraj sabh goee |

Sant Singh KhalsaYou Yourself created the entire universe, and having fashioned it, You Yourself shall destroy it all.
Manmohan SinghThou Thyself created the whole universe and having fashioned Thou Thyself shall destroy it all.
Manmohan Singh (Punjabi)ਤੂੰ ਆਪ ਹੀ ਸਾਰਾ ਆਲਮ ਰਚਿਆ ਹੈ ਅਤੇ ਸਾਜ ਕੇ ਆਪ ਹੀ ਇਸ ਸਾਰੇ ਨੂੰ ਨਾਸ ਕਰ ਦੇਵੇਗਾ।
Fareedkot Teekaਤੈਨੇ ਆਪ ਹੀ ਸਭ ਸ੍ਰਿਸਟੀ ਉਤਪੰਨ ਕਰੀ ਹੈ। ਆਪ ਨੇ ਹੀ ਫਿਰ ਸਿਰਜੀ ਹੂਈ ਸ੍ਰਿਸ਼ਟੀ (ਗੋਈ) ਅਪਨੇ ਮੈ ਮਿਲਾਈ ਹੈ। ਭਾਵ ਏਹਿ ਕਿ ਉਤਪਤ ਪਾਲਨਾ, ਪੁਨਾ ਪ੍ਰਲੈ ਤੂੰ ਹੀ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ। ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ ਕਰਦਾ ਹੈਂ।

ਪਦ ਅਰਥ ਸਭ = ਸਾਰੀ। ਉਪਾਈ = ਪੈਦਾ ਕੀਤੀ। ਸਿਰਜਿ = ਪੈਦਾ ਕਰ ਕੇ। ਆਪੇ = ਆਪ ਹੀ। ਗੋਈ = ਨਾਸ ਕੀਤੀ।

SikhNet (Spanish)Tú Mismo has creado el Universo entero y, habiéndolo moldeado, lo destruirás también.

ਜਨੁ ਨਾਨਕੁ. ਗੁਣ ਗਾਵੈ ਕਰਤੇ ਕੇ ਜੀ; ਜੋ ਸਭਸੈ ਕਾ ਜਾਣੋਈ ॥੫॥੧॥

jan naanak. gun gaavai karate ke jee; jo sabhasai kaa jaanoee |5|1|

Sant Singh KhalsaServant Nanak sings the Glorious Praises of the Dear Creator, the Knower of all. ||5||1||
Manmohan SinghSlave Nanak sings the praises of the Sire Creator, who is the knower of one and all.
Manmohan Singh (Punjabi)ਗੋਲਾ ਨਾਨਕ ਸਿਰਜਣਹਾਰ ਮਹਾਰਾਜ ਦਾ ਜੱਸ ਗਾਇਨ ਕਰਦਾ ਹੈ, ਜਿਹੜਾ ਸਾਰਿਆਂ ਦਾ ਜਾਨਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਰਤਾ ਪੁਰਖੁ, ਜੋ ਤੂੰ ਸਭਕੇ ਜਨਨੇ ਵਾਲਾ ਵਾ ਜਾਨਨੇ ਹਾਰਾ ਹੈਂ, ਮੈਂ ਤੇਰਾ ਦਾਸੁ ਹੋ ਕੇ ਤੇਰੇ ਹੀ ਗੁਣ ਗਾਵਤਾ ਹੂੰ॥੫॥੧॥
Prof. Sahib Singhਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ॥੫॥੧॥

ਪਦ ਅਰਥ ਜਾਣੋਈ = ਜਾਣਨ ਵਾਲਾ। ਸਭਸੈ ਕਾ = ਹਰੇਕ (ਦੇ ਦਿਲ) ਦਾ। ਸੋਈ = ਸੰਭਾਲ ਕਰਨ ਵਾਲਾ॥੫॥

* ਨੋਟ: ਇਸ ਸ਼ਬਦ ਦੇ ਪੰਜ ਬੰਦ (Stanzas) ਹਨ। ਹਰੇਕ ਬੰਦ ਵਿਚ ਪੰਜ ਪੰਜ ਤੁਕਾਂ ਹਨ ਅਖ਼ੀਰਲੇ ਬੰਦ ਦੇ ਮੁੱਕਣ ਤੇ ਅੰਕ '੫' ਦੇ ਨਾਲ ਇਕ ਹੋਰ ਅੰਕ '੧' ਦਿੱਤਾ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਸਿਰ-ਲੇਖ 'ਸੋ ਪੁਰਖੁ' ਇਕ ਨਵਾਂ ਸੰਗ੍ਰਹਿ ਹੈ ਜਿਸ ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)El Esclavo Nanak canta las Alabanzas del Señor Creador Quien es el Conocedor de todo.(5-1)
Shabad Guru Ramdas Ji So Purakh Ang 11 - 12

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa Measure, Fourth Guru.
Manmohan Singh (Punjabi)ਆਸਾ ਰਾਗ, ਚਊਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਤੂੰ ਕਰਤਾ ਸਚਿਆਰੁ; ਮੈਡਾ ਸਾਂਈ ॥

toon karataa sachiaar; maiddaa saanee |

Sant Singh KhalsaYou are the True Creator, my Lord and Master.
Manmohan SinghO God! Thou art the true creator, my Master,
Manmohan Singh (Punjabi)ਹੇ ਵਾਹਿਗੁਰੂ! ਤੂੰ ਸੱਚਾ ਸਿਰਜਣਹਾਰ, ਮੇਰਾ ਮਾਲਕ ਹੈਂ।
Fareedkot Teekaਹੇ ਕਰਤਾ ਪੁਰਖੁ! ਜੋ ਤੂੰ ਹੀ (ਸਚਿਆਰੁ) ਸੱਚਾ ਮੇਰਾ ਸ੍ਵਾਮੀ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ।

ਪਦ ਅਰਥ ਸਚਿਆਰੁ = {ਸਚ-ਆਲਯ} ਥਿਰਤਾ ਦਾ ਘਰ, ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ, ਮਾਲਕ।

SikhNet (Spanish)Oh Dios, eres el Verdadero Creador, mi Maestro.

ਜੋ ਤਉ ਭਾਵੈ. ਸੋਈ ਥੀਸੀ; ਜੋ ਤੂੰ ਦੇਹਿ. ਸੋਈ ਹਉ ਪਾਈ ॥੧॥ ਰਹਾਉ ॥

jo tau bhaavai. soee theesee; jo toon dehi. soee hau paaee |1| rahaau |

Sant Singh KhalsaWhatever pleases You comes to pass. As You give, so do we receive. ||1||Pause||
Manmohan SinghThat alone happens what pleaseth Thee. I receive that what Thou givest me. Pause.
Manmohan Singh (Punjabi)ਕੇਵਲ ਉਹੀ ਹੁੰਦਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਮੈਂ ਉਹੀ ਕੁਝ ਪਰਾਪਤ ਕਰਦਾ ਹਾਂ, ਜੋ ਕੁਝ ਤੂੰ ਮੈਨੂੰ ਦਿੰਦਾ ਹੈਂ। ਠਹਿਰਾਉ।
Fareedkot Teekaਜੋ ਆਪ ਕੋ ਭਾਵਤਾ ਹੈ, ਸੋਈ ਹੋਤਾ ਹੈ। ਜੋ ਦੇਤਾ ਹੈ, ਸੋਈ ਹਮ ਪਾਉਤੇ ਹੈਂ ॥੧॥ ਰਹਾਉ ॥
Prof. Sahib Singh(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਤੂੰ ਦੇਵੇਂ, ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥

ਪਦ ਅਰਥ ਤਉ = ਤੈਨੂੰ। ਭਾਵੈ = ਚੰਗਾ ਲੱਗਦਾ ਹੈ। ਥੀਸੀ = ਹੋਵੇਗਾ। ਹਉ = ਹਉਂ, ਮੈਂ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥

SikhNet (Spanish)Sólo sucede lo que Te place y sólo recibo lo que me das. (1-Puse)

ਸਭ ਤੇਰੀ; ਤੂੰ ਸਭਨੀ ਧਿਆਇਆ ॥

sabh teree; toon sabhanee dhiaaeaa |

Sant Singh KhalsaAll belong to You, all meditate on you.
Manmohan SinghAll are thine and all meditate on Thee.
Manmohan Singh (Punjabi)ਸਾਰੇ ਹੀ ਤੇਰੇ ਹਨ ਅਤੇ ਸਾਰੇ ਹੀ ਤੈਨੂੰ ਸਿਮਰਦੇ ਹਨ।
Fareedkot Teekaਸਭ ਸ੍ਰਿਸਟੀ ਤੇਰੀ ਹੈ, ਔਰੁ ਸਭੀ ਨੇ ਤੁਝ ਕੋ ਧਿਆਇਆ ਹੈ॥
Prof. Sahib Singh(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੇਰੀ (ਬਣਾਈ ਹੋਈ) ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ।

ਪਦ ਅਰਥ ਸਭ = ਸਾਰੀ (ਸ੍ਰਿਸ਼ਟੀ)। ਤੂੰ = ਤੈਨੂੰ।

SikhNet (Spanish)Todos Te pertenecen y todos meditan en Ti.

ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥

jis no kripaa kareh; tin naam ratan paaeaa |

Sant Singh KhalsaThose who are blessed with Your Mercy obtain the Jewel of the Naam, the Name of the Lord.
Manmohan SinghHe, unto whom Thou showest mercy, obtains the jewel of Thy Name.
Manmohan Singh (Punjabi)ਜਿਸ ਉਤੇ ਤੂੰ ਦਇਆ ਧਾਰਦਾ ਹੈ, ਉਹ ਤੇਰੇ ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ।
Fareedkot Teekaਪਰੰਤੂ ਜਿਸ ਪਰ ਤੂੰ ਕ੍ਰਿਪਾ ਕਰਤਾ ਹੈਂ, ਤਿਸੀ ਨੇ ਤੇਰਾ ਨਾਮ ਰਤਨੁ ਗੁਰੋਂ ਸੇ ਪਾਯਾ ਹੈ॥
Prof. Sahib Singhਜਿਸ ਉੱਤੇ ਤੂੰ ਦਇਆ ਕਰਦਾ ਹੈਂ ਉਸੇ ਨੇ ਤੇਰਾ ਰਤਨ ਵਰਗਾ (ਕੀਮਤੀ) ਨਾਮ ਲੱਭਾ ਹੈ।

ਪਦ ਅਰਥ ਤਿਨਿ = ਉਸ (ਮਨੁੱਖ) ਨੇ।

SikhNet (Spanish)Aquél a quien brindas Tu Misericordia, obtiene la Joya de Tu Nombre.

ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥

guramukh laadhaa; manamukh gavaaeaa |

Sant Singh KhalsaThe Gurmukhs obtain it, and the self-willed manmukhs lose it.
Manmohan SinghThe pious persons obtain the Name and the self-willed lose it.
Manmohan Singh (Punjabi)ਪਵਿੱਤਰ ਪੁਰਸ਼ ਨਾਮ ਨੂੰ ਪਰਾਪਤ ਕਰ ਲੈਂਦੇ ਹਨ ਅਤੇ ਆਪ-ਹੁਦਰੇ ਇਸ ਨੂੰ ਗੁਆ ਬੈਠਦੇ ਹਨ।
Fareedkot Teekaਇਸੀ ਸੇ ਆਪ ਕੀ ਕ੍ਰਿਪਾ ਵਾਲੇ ਗੁਰਮੁਖੋਂ ਨੇ ਨਾਮੁ ਰਤਨੁ (ਲਾਧਾ) ਪਾਇਆ ਹੈ, ਔਰੁ ਕ੍ਰਿਪਾ ਹੀਨ ਮਨਮੁਖੋਂ ਨੇ ਨਾਮੁ ਰਤਨੁ ਖੋਇ ਦੀਆ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੋਇਆ ਉਸ ਨੇ (ਇਹ ਰਤਨ) ਲੱਭ ਲਿਆ। ਜੋ ਆਪਣੇ ਮਨ ਦੇ ਪਿੱਛੇ ਤੁਰਿਆ, ਉਸ ਨੇ ਗਵਾ ਲਿਆ।

ਪਦ ਅਰਥ ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ। ਮਨਮੁਖਿ = ਉਹ ਮਨੁੱਖ ਜਿਸ ਦਾ ਮੂੰਹ ਆਪਣੇ ਮਨ ਵਲ ਹੈ।

SikhNet (Spanish)Los Gurmukjs Lo obtienen y lo soberbios Manmukjs lo pierden.

ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥੧॥

tudh aap vichhorriaa; aap milaaeaa |1|

Sant Singh KhalsaYou Yourself separate them from Yourself, and You Yourself reunite with them again. ||1||
Manmohan SinghThou Thyself separatest the mortals and Thyself unitest them.
Manmohan Singh (Punjabi)ਤੂੰ ਆਪੇ ਹੀ ਪ੍ਰਾਣੀਆਂ ਨੂੰ ਵੱਖਰਾ ਕਰ ਦਿੰਦਾ ਹੈ ਆਪੇ ਹੀ ਉਨ੍ਹਾਂ ਨੂੰ ਜੋੜ ਲੈਂਦਾ ਹੈਂ।
Fareedkot Teekaਤੁਮ ਨੇ ਆਪ ਹੀ ਉਨੇ ਅਪਨੇ ਸੇ ਦੂਰ ਕੀਆ ਹੈ ਔਰੁ ਆਪਿ ਹੀ ਅਪਨੇ ਮੇਂ ਮਿਲਾ ਲੀਆ ਹੈ॥੧॥
Prof. Sahib Singh(ਪਰ ਕਿਸੇ ਜੀਵ ਦੇ ਕੀਹ ਵੱਸ? ਹੇ ਪ੍ਰਭੂ!) ਜੀਵ ਨੂੰ ਤੂੰ ਆਪ ਹੀ (ਆਪਣੇ ਨਾਲੋਂ) ਵਿਛੋੜਦਾ ਹੈਂ, ਆਪ ਹੀ ਆਪਣੇ ਨਾਲ ਮਿਲਾਂਦਾ ਹੈਂ ॥੧॥
SikhNet (Spanish)Tú Mismo separas a los mortales y Tú Mismo los unes. (1)

ਤੂੰ ਦਰੀਆਉ; ਸਭ ਤੁਝ ਹੀ ਮਾਹਿ ॥

toon dareeaau; sabh tujh hee maeh |

Sant Singh KhalsaYou are the River of Life; all are within You.
Manmohan SinghThou art the river and all are with in Thee.
Manmohan Singh (Punjabi)ਤੂੰ ਦਰਿਆ ਹੈ ਅਤੇ ਸਾਰੇ ਤੇਰੇ ਅੰਦਰ ਹਨ।
Fareedkot Teekaਹੇ ਪਰਮੇਸ੍ਵਰ! ਤੂ ਨਦੁ ਹੈਂ, ਔਰੁ ਸਭ ਪ੍ਰਪੰਚ ਤੇਰੇ ਮੇਂ ਤਰੰਗ ਰੂਪੁ ਹੈ॥
Prof. Sahib Singh(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ, ਮਾਨੋ, ਇਕ) ਦਰੀਆ ਹੈਂ, ਸਾਰੇ ਜੀਵ ਤੇਰੇ ਵਿਚ ਹੀ (ਮਾਨੋ, ਲਹਿਰਾਂ) ਹਨ।

ਪਦ ਅਰਥ ਮਾਹਿ = ਵਿਚ।

SikhNet (Spanish)Tú eres el río y todo está dentro de Ti.

ਤੁਝ ਬਿਨੁ; ਦੂਜਾ ਕੋਈ ਨਾਹਿ ॥

tujh bin; doojaa koee naeh |

Sant Singh KhalsaThere is no one except You.
Manmohan SinghBeside Thee, there is no one else.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਇਸ ਸੇਂ ਤੇਰੇ ਬਿਨਾ ਦੂਸਰਾ ਕੋਈ ਨਹੀ ਹੈ, ਕਯੋਂਕਿ ਤਰੰਗ ਜਲ ਰੂਪ ਹੀ ਹੋਤੇ ਹੈਂ॥
Prof. Sahib Singhਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
SikhNet (Spanish)Aparte de Ti, no hay nadie más.

ਜੀਅ ਜੰਤ; ਸਭਿ ਤੇਰਾ ਖੇਲੁ ॥

jeea jant; sabh teraa khel |

Sant Singh KhalsaAll living beings are Your playthings.
Manmohan SinghAll the sentient-beings are Thine play things
Manmohan Singh (Punjabi)ਸਮੂਹ ਪ੍ਰਾਣਧਾਰੀ ਤੇਰੇ ਖਿਡਾਉਣੇ ਹਨ।
Fareedkot Teekaਵਡੇ ਛੋਟੇ ਜਿਤਨੇ ਜੀਵ ਹੈਂ, ਸਭ ਤੇਰਾ ਹੀ ਖੇਲੁ ਹੈ॥
Prof. Sahib Singhਇਹ ਸਾਰੇ ਜੀਆ ਜੰਤ ਤੇਰੀ (ਰਚੀ ਹੋਈ) ਖੇਡ ਹੈ।

ਪਦ ਅਰਥ ਸਭਿ = ਸਾਰੇ।

SikhNet (Spanish)Todos los seres son Tus Juguetes.

ਵਿਜੋਗਿ ਮਿਲਿ. ਵਿਛੁੜਿਆ; ਸੰਜੋਗੀ ਮੇਲੁ ॥੨॥

vijog mil. vichhurriaa; sanjogee mel |2|

Sant Singh KhalsaThe separated ones meet, and by great good fortune, those suffering in separation are reunited once again. ||2||
Manmohan SinghThe separated meet, but it is through good luck that the union of the separated is accomplished.
Manmohan Singh (Punjabi)ਵਿਛੁੰਨੇ ਮਿਲ ਪੈਦੇ ਹਨ, ਪ੍ਰੰਤੂ ਚੰਗੇ ਭਾਗਾਂ ਰਾਹੀਂ ਵਿਛੁੰਨਿਆਂ ਦਾ ਮੇਲ-ਮਿਲਾਪ ਹੁੰਦਾ ਹੈ।
Fareedkot Teekaਜਿਨ ਕੋ ਸਤਸੰਗ ਨਹੀ ਹੂਆ ਹੈ, ਸੋ ਮਨਮੁਖ ਤੇਰੇ ਮਿਲਨੇ ਸੇਂ ਬਿਯੋਗੀ ਹੈਂ। ਜਿਨ ਗੁਰਮੁਖੋਂ ਕੋ ਸਤਸੰਗ ਕਾ ਮੇਲੁ ਹੂਆ ਹੈ, ਸੋ ਤੇਰੇ ਸੰਜੋਗੀ ਹੈਂ। ਗੁਰੂਮਤ ਮੇਂ ਗੁਰਮੁਖਿ ਨਾਮੁ ਜਗ੍ਯਾਸੂ ਵਾ ਗਿ੍ਯਾਨੀ ਕਾ ਹੈ, ਔਰੁ ਮਨਮੁਖੁ ਨਾਮੁ ਅਗ੍ਯਾਨੀ ਕਾ ਹੈ। ਜੋ ਗੁਰੋਂ ਕੋ ਮੁੱਖ ਰੱਖੇ ਸੋ ਗੁਰਮੁਖ, ਜੋ ਮਨ ਕੋ ਮੁੱਖੁ ਰੱਖੇ ਸੋ ਮਨਮੁਖੁ॥੨॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਵਿਛੋੜੇ ਦਾ ਲੇਖ ਹੈ, ਉਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਭੀ ਤੈਥੋਂ ਵਿਛੁੜੇ ਹੋਏ ਹਨ। (ਪਰ ਤੇਰੀ ਰਜ਼ਾ ਅਨੁਸਾਰ) ਸੰਜੋਗਾਂ ਦੇ ਲੇਖ ਨਾਲ (ਫਿਰ ਤੇਰੇ ਨਾਲ) ਮਿਲਾਪ ਹੋ ਜਾਂਦਾ ਹੈ ॥੨॥

ਪਦ ਅਰਥ ਵਿਜੋਗਿ = ਵਿਜੋਗ ਦੇ ਕਾਰਨ (ਭਾਵ, ਜਿਸ ਦੇ ਮੱਥੇ ਉੱਤੇ ਵਿਜੋਗ ਦਾ ਲੇਖ ਹੈ)। ਮਿਲਿ = ਮਿਲ ਕੇ, ਮਨੁੱਖਾ ਸਰੀਰ ਪ੍ਰਾਪਤ ਕਰ ਕੇ। ਸੰਜੋਗੀ = ਸੰਜੋਗ (ਦੇ ਲੇਖ) ਨਾਲ। ਮੇਲੁ = ਮਿਲਾਪ॥੨॥

SikhNet (Spanish)Los que están separados se encuentran, pero esto sucede sólo por la buena fortuna. (2)

ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥

jis no too jaanaaeihi; soee jan jaanai |

Sant Singh KhalsaThey alone understand, whom You inspire to understand;
Manmohan SinghThe man, whom thou causeth to understand, understands Thee,
Manmohan Singh (Punjabi)ਜਿਸ ਨੂੰ ਤੂੰ ਸਮਝਾਉਂਦਾ ਹੈ, ਉਹੀ ਇਨਸਾਨ ਤੈਨੂੰ ਸਮਝਦਾ ਹੈ,
Fareedkot Teekaਹੇ ਭਗਵਨ! ਜਿਸ ਨੋ ਤੂੰ ਗੁਰੂ ਹੋ ਕਰ ਜਣਾਉਤਾ ਹੈਂ, ਸੋਈ ਇਸ ਬਿਧੀ ਕੋ ਜਾਨਤਾ ਹੈ॥
Prof. Sahib Singh(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ।

ਪਦ ਅਰਥ ਜਾਣਾਇਹਿ = (ਤੂੰ) ਸਮਝ ਬਖ਼ਸ਼ਦਾ ਹੈਂ। ਸੋਈ = ਉਹੀ।

SikhNet (Spanish)Sólo el hombre que permites que Te entienda, Te entiende,

ਹਰਿ ਗੁਣ; ਸਦ ਹੀ ਆਖਿ ਵਖਾਣੈ ॥

har gun; sad hee aakh vakhaanai |

Sant Singh Khalsathey continually chant and repeat the Lord's Praises.
Manmohan Singhand he ever utters are repeats Thine praises.
Manmohan Singh (Punjabi)ਅਤੇ ਹਮੇਸ਼ਾਂ ਤੇਰਾ ਜੱਸ ਵਰਨਣ ਤੇ ਉਚਾਰਣ ਕਰਦਾ ਹੈ।
Fareedkot Teekaਔਰੁ ਸੋਈ ਰਾਤ ਦਿਨ ਨਿੱਤ ਤੇਰੇ ਗੁਨੋ ਕਾ ਵਖ੍ਯਾਨੁ ਕਰਤਾ ਹੈ॥
Prof. Sahib Singhਉਹ ਮਨੁੱਖ, ਹੇ ਹਰੀ! ਸਦਾ ਤੇਰੇ ਗੁਣ ਗਾਂਦਾ ਹੈ, ਅਤੇ (ਹੋਰਨਾਂ ਨੂੰ) ਉਚਾਰ ਉਚਾਰ ਕੇ ਸੁਣਾਂਦਾ ਹੈ।

ਪਦ ਅਰਥ ਸਦ = ਸਦਾ। ਆਖਿ = ਆਖ ਕੇ।

SikhNet (Spanish)Te entiende, y repite para siempre Tus Alabanzas,

ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥

jin har seviaa; tin sukh paaeaa |

Sant Singh KhalsaThose who serve You find peace.
Manmohan SinghHe, who has served Thee, has obtained peace.
Manmohan Singh (Punjabi)ਜਿਸ ਨੇ ਤੇਰੀ ਟਹਿਲ ਕਮਾਈ ਹੈ, ਉਸ ਨੂੰ ਆਰਾਮ ਪ੍ਰਾਪਤ ਹੋਇਆ ਹੈ।
Fareedkot Teekaਹੇ ਹਰਿ! ਜਿਸ ਨੇ ਇਸ ਭਾਂਤਿ ਆਪ ਕੋ ਸੇਵਨ ਕੀਆ ਹੈ, ਤਿਸੀ ਨੇ ਸੁਖ ਰੂਪੁ ਆਤਮ ਪਦ ਕੋ ਪਾਇਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸੁਖ ਹਾਸਲ ਕੀਤਾ ਹੈ।
SikhNet (Spanish)Aquél que Te ha servido, ha obtenido la Paz

ਸਹਜੇ ਹੀ; ਹਰਿ ਨਾਮਿ ਸਮਾਇਆ ॥੩॥

sahaje hee; har naam samaaeaa |3|

Sant Singh KhalsaThey are intuitively absorbed into the Lord's Name. ||3||
Manmohan SinghHe easily gets absorbed in Thy Name.2
Manmohan Singh (Punjabi)ਸੁਖੈਨ ਹੀ ਉਹ ਤੇਰੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੇ ਨਾਮੀ ਹਰਿ! ਸੋ ਪੁਰਸੁ ਸ੍ਵਾਭਾਵਿਕ ਹੀ ਤੇਰੇ ਮੈ ਸਮਾਇਆ ਹੈ॥੩॥
Prof. Sahib Singhਉਹ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੩॥

ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ॥੩॥

SikhNet (Spanish)y fácilmente puede absorberse en Tu Nombre. (3)

ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ॥

too aape karataa; teraa keea sabh hoe |

Sant Singh KhalsaYou Yourself are the Creator. Everything that happens is by Your Doing.
Manmohan SinghThou Thyself are thy Maker. It is by Thy doing that everything comes to pass.
Manmohan Singh (Punjabi)ਤੂੰ ਆਪ ਹੀ ਰਚਨਹਾਰ ਹੈਂ ਅਤੇ ਤੇਰੇ ਕਾਰਨ ਦੁਆਰਾ ਹੀ ਹਰ ਸ਼ੈ ਹੁੰਦੀ ਹੈ।
Fareedkot Teekaਹੇ ਕਰਤਾ ਪੁਰਖ! ਤੂ ਆਪ ਹੀ ਸ੍ਵਤੰਤ੍ਰ ਕਰਤਾ ਹੈਂ, ਇਸ ਸੇਂ ਸਭ ਕੁਛੁ ਤੇਰਾ ਹੀ ਕੀਆ ਹੂਆ ਹੋਤਾ ਹੈ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ।

ਪਦ ਅਰਥ ਆਪੇ = ਆਪ ਹੀ। ਕੀਆ = ਕੀਤਾ ਹੋਇਆ। ਸਭੁ = ਹਰੇਕ ਕੰਮ।

SikhNet (Spanish)Tú mismo eres el Creador, es por Tu Voluntad que todo viene a suceder.

ਤੁਧੁ ਬਿਨੁ; ਦੂਜਾ ਅਵਰੁ ਨ ਕੋਇ ॥

tudh bin; doojaa avar na koe |

Sant Singh KhalsaThere is no one except You.
Manmohan SinghBeside Thee, there is no other second.
Manmohan Singh (Punjabi)ਤੈ ਬਾਝੋਂ ਹੋਰ ਦੂਸਰਾ ਕੋਈ ਨਹੀਂ।
Fareedkot Teekaਔਰੁ ਤੇਰੇ ਬਿਨਾ ਦੂਸਰਾ ਔਰੁ ਕੋਈ ਕਰਤਾ ਨਹੀਂ ਹੈ॥
Prof. Sahib Singhਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।

ਪਦ ਅਰਥ ਅਵਰੁ = ਹੋਰ।

SikhNet (Spanish)Aparte de Ti, no hay otro más.

ਤੂ ਕਰਿ ਕਰਿ ਵੇਖਹਿ; ਜਾਣਹਿ ਸੋਇ ॥

too kar kar vekheh; jaaneh soe |

Sant Singh KhalsaYou created the creation; You behold it and understand it.
Manmohan SinghThou beholdest and understandest the created creation of Thine.
Manmohan Singh (Punjabi)ਤੂੰ ਆਪਣੀ ਉਸ ਰਚੀ ਰਚਨਾ ਨੂੰ ਦੇਖਦਾ ਅਤੇ ਸਮਝਦਾ ਹੈ।
Fareedkot Teekaਤੂ ਹੀ ਸਭ ਰਚਨਾ ਰਚ ਕਰ ਫਿਰ ਕੌਤਕ ਦੇਖ ਰਿਹਾ ਹੈਂ, ਔਰ ਸੋ ਤੂੰ ਹੀ ਸਭ ਰਚਨਾ ਕੇ ਭੇਦ ਕੋ ਜਾਨਤਾ ਹੈਂ॥
Prof. Sahib Singhਜੀਵ ਪੈਦਾ ਕਰ ਕੇ ਉਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ, ਤੇ, ਹਰੇਕ (ਦੇ ਦਿਲ) ਦੀ ਸਾਰ ਜਾਣਦਾ ਹੈਂ।

ਪਦ ਅਰਥ ਵੇਖਹਿ = ਸੰਭਾਲ ਕਰਦਾ ਹੈਂ। ਸੋਇ = ਸਾਰ।

SikhNet (Spanish)Sólo Tú observas y entiendes Tu Propia creación.

ਜਨ ਨਾਨਕ; ਗੁਰਮੁਖਿ ਪਰਗਟੁ ਹੋਇ ॥੪॥੨॥

jan naanak; guramukh paragatt hoe |4|2|

Sant Singh KhalsaO servant Nanak, the Lord is revealed through the Gurmukh, the Living Expression of the Guru's Word. ||4||2||
Manmohan SinghThrough the Guru, O slave Nanak! God is revealed.
Manmohan Singh (Punjabi)ਗੁਰਾਂ ਦੇ ਰਾਹੀਂ, ਹੈ ਗੋਲੇ ਨਾਨਕ! ਵਾਹਿਗੁਰੂ ਪਰਤੱਖ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੋਂ ਕੋ ਤੂ ਗੁਰੋਂ ਦ੍ਵਾਰੇ ਪ੍ਰਗਟ ਹੋਤਾ ਹੈ॥੪॥੨॥
Prof. Sahib Singhਹੇ ਦਾਸ ਨਾਨਕ! ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ ॥੪॥੨॥{11-12}

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।੪। ❀ 'ਤੂੰ' ਬਾਰੇ ਨੋਟ: ਗਉੜੀ ਛੰਤ ਮ: ੫, ਪੰਨਾ ੨੪੮: 'ਮੋਹਨ; ਤੂੰ ਮਾਨਹਿ ਏਕੁ ਜੀ, ਅਵਰ ਸਭ ਰਾਲੀ'; ਇਥੇ ਭੀ ਲਫ਼ਜ਼ 'ਤੂੰ' ਦਾ ਅਰਥ 'ਤੈਨੂੰ' ਹੈ (ਭਾਵ, ਹੇ ਮੋਹਨ ਪ੍ਰਭੂ? ਤੈਨੂੰ ਇੱਕ ਨੂੰ ਹੀ ਲੋਕ-ਨਾਸ ਰਹਿਤ ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨਾਸਵੰਤ ਹੈ)। ਇਸੇ ਤਰ੍ਹਾਂ ਸਿਰੀ ਰਾਗੁ ਮ: ੫, ਪੰਨਾ ੫੧, ਸ਼ਬਦ ਨੰ: ੯੫: 'ਜਿਨਿ ਤੂੰ ਸਾਜਿ ਸਵਾਰਿਆ' (ਤੂੰ = ਤੈਨੂੰ)। ਪੰਨਾ ੫੨: 'ਜਿਨ ਤੂੰ ਸੇਵਿਆ ਭਾਉ ਕਰਿ' (ਤੂੰ = ਤੈਨ)। ਪੰਨਾ ੬੧: 'ਗੁਰਮਤਿ ਤੂੰ ਸਲਾਹਣਾ, ਹੋਰੁ ਕੀਮਤਿ ਕਹਣੁ ਨ ਜਾਇ' (ਤੂੰ = ਤੈਨੂੰ)। ਪੰਨਾ ੧੦੦: 'ਜਿਨ ਤੂੰ ਜਾਤਾ, ਜੋ ਤੁਧੁ ਮਨਿ ਭਾਣੇ' (ਤੂੰ = ਤੈਨੂੰ)। ਪੰਨਾ ੧੦੨: 'ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ' (ਤੂੰ = ਤੈਨੂੰ)। ਪੰਨਾ ੧੩੦: 'ਤੁਧੁ ਬਿਨੁ ਅਵਰੁ ਨ ਕੋਈ ਜਾਚਾ, ਗੁਰ ਪਰਸਾਦੀ ਤੂੰ ਪਾਵਣਿਆ' (ਤੂੰ = ਤੈਨੂੰ)। ਪੰਨਾ ੧੪੨: 'ਭੀ ਤੂੰ ਹੈ ਸਲਾਹਣਾ, ਆਖਣ ਲਹੈ ਨ ਚਾਉ' (ਤੂੰ = ਤੈਨੂੰ)। ਹੋਰ ਬਥੇਰੇ ਐਸੇ ਪ੍ਰਮਾਣ ਹਨ ॥੪॥੨॥

* ਨੋਟ: ਇਸ ਸ਼ਬਦ ਦੇ ੪ ਬੰਦ ਹਨ। ਅੰਕ ਨੰ: ੪ ਤੋਂ ਅਗਲਾ ਅੰਕ ੨ ਦੱਸਦਾ ਹੈ ਕਿ ਸਿਰ-ਲੇਖ 'ਸੋ ਪੁਰਖੁ' ਦੀ ਲੜੀ ਵਿਚ ਇਹ ਦੂਜਾ ਸ਼ਬਦ ਹੈ।

SikhNet (Spanish)A través del Guru, oh, dice el Esclavo Nanak, Dios es revelado. (4-2)
Shabad Guru Nanak Dev Ji So Purakh Ang 12

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure, First Guru.
Manmohan Singh (Punjabi)ਆਸਾ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਤਿਤੁ ਸਰਵਰੜੈ, ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥

tit saravararrai, bheele nivaasaa; paanee paavak tineh keea |

Sant Singh KhalsaIn that pool, people have made their homes, but the water there is as hot as fire!
Manmohan SinghMan has obtained an abode in that world-pool, whose water that Lord has made hot as fire.
Manmohan Singh (Punjabi)ਆਦਮੀ ਦਾ ਵਾਸਾ ਉਹ ਸੰਸਾਰੀ ਛੱਪੜ ਅੰਦਰ ਹੋਇਆ ਹੈ, ਜਿਸ ਦਾ ਜਲ ਉਸ ਹਰੀ ਨੇ ਅੱਗ ਵਰਗਾ ਤੱਤਾ ਕੀਤਾ ਹੋਇਆ ਹੈ।
Fareedkot Teekaਹੇ ਮਨ! ਦੇਖ ਤੋ ਇਸ ਸੰਸਾਰ ਸਰੋਵਰ ਮੇਂ ਤੇਰਾ (ਨਿਵਾਸੁ) ਰਹਿਨਾ ਹੂਆ ਹੈ। ਜਿਸ ਮੇਂ ਸਬਦੁ, ਸਪਰਸੁ, ਰੂਪੁ,ਰਸੁ, ਗੰਧ, ਜਲ ਹੈ॥
Prof. Sahib Singh(ਹੇ ਭਾਈ! ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ।

ਪਦ ਅਰਥ ਤਿਤੁ = ਉਸ ਵਿਚ {ਲਫ਼ਜ਼ 'ਤਿਸੁ' ਤੋਂ 'ਤਿਤੁ' ਅਧਿਕਰਨ ਕਾਰਕ, ਇਕ-ਵਚਨ ਹੈ}। ਸਰਵਰੁ = ਤਾਲਾਬ। ਸਰਵਰੜਾ = ਭਿਆਨਕ ਤਾਲਾਬ। ਸਰਵਰੜੈ = ਭਿਆਨਕ ਤਾਲਾਬ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰ ਵਿਚ। ਭਈਲੇ = ਹੋਇਆ ਹੈ। ਪਾਵਕੁ = ਅੱਗ, ਤਿਸ਼੍ਰਨਾ ਦੀ ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।

SikhNet (Spanish)El hombre ha obtenido un recinto en ese océano del mundo, en el que el Señor le ha puesto el agua caliente al fuego.

ਪੰਕਜੁ ਮੋਹ, ਪਗੁ ਨਹੀ ਚਾਲੈ; ਹਮ ਦੇਖਾ. ਤਹ ਡੂਬੀਅਲੇ ॥੧॥

pankaj moh, pag nahee chaalai; ham dekhaa. teh ddoobeeale |1|

Sant Singh KhalsaIn the swamp of emotional attachment, their feet cannot move. I have seen them drowning there. ||1||
Manmohan SinghIn the mire of worldly love, his feet move on not. I have seen him drowning there-in.
Manmohan Singh (Punjabi)ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਤੁਰਦੇ। ਮੈਂ ਉਸ ਨੂੰ, ਉਸ ਅੰਦਰ ਡੁੱਬਦਿਆਂ ਤੱਕ ਲਿਆ ਹੈ।
Fareedkot Teekaਤ੍ਰਿਸਨਾ ਅਗਨੀ ਹੈ, ਮੋਹ ਰੂਪੁ ਚੀਕੜੁ ਹੈ, ਜਿਸ ਮੈ ਫਸ ਕਰ ਬੁੱਧੀ ਰੂਪੁ ਚਰਨੁ ਪਰਮੇਸ੍ਵਰ ਕੀ ਤਰਫ ਨਹੀ ਚਲ ਸਕਤਾ ਹੈ। ਤਿਸ ਸਰੋਵਰ ਮੇਂ ਮਨਮੁਖੋਂ ਕੋ ਹਮਨੇ (ਡੂਬੀਅਲੇ) ਡੂਬਤੇ ਦੇਖਾ ਹੈ॥੧॥ ਵਾ ਤਿਸ ਸਤਸੰਗ ਸਰੋਵਰ ਮੇਂ ਨਿਵਾਸੁ ਹੂਆ ਹੈ, ਜਹਾਂ ਸੰਤੋਂ ਨੇ ਸੰਤੋਖ ਸੇ ਆਸਾ, ਤ੍ਰਿਸਨਾਦਿ ਅਗਨਿ ਕੋ ਪਾਣੀ ਕੀਆ ਹੈ, ਅਰਥਾਤ ਸਾਂਤਿ ਕੀਆ ਹੈ। ਪੰਕਜ ਪਦ ਸੇਂ ਚਰਨ ਕਮਲ ਜਾਨਨਾ। ਜੋ ਭਗਵੰਤ ਕੇ ਚਰਨ ਕਮਲੋਂ ਮੇਂ ਮੋਹਤ ਭਏ ਹੈਂ, ਸੋ (ਨਹੀ ਚਾਲੈ) ਚਲਾਇਮਾਨ ਨਹੀਂ ਹੋਤੇ। ਹਮਨੇ ਦੇਖਾ ਹੈ, ਸੋ ਸੰਤ ਤਿਸੀ ਰਸ ਮੇਂ (ਡੂਬੀਅਲੇ) ਗੋਤਾ ਲਗਾਇ ਨਿਮਗਨ ਹੋਏ ਰਹਿਤੇ ਹੈਂ॥੧॥
Prof. Sahib Singh(ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ)। ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ ॥੧॥

ਪਦ ਅਰਥ ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ ਹੀ, ਸਾਡੇ ਸਾਹਮਣੇ ਹੀ। ਤਹ = ਉਸ (ਸਾਰ) ਵਿਚ। ਡੂਬੀਅਲੇ = ਡੁੱਬ ਗਏ, ਡੁੱਬ ਰਹੇ ਹਨ॥੧॥

SikhNet (Spanish)En el fango del amor mundano, sus pies no se mueven y lo he visto ahogándose ahí mismo. (1)

ਮਨ. ਏਕੁ ਨ ਚੇਤਸਿ; ਮੂੜ ਮਨਾ ॥

man. ek na chetas; moorr manaa |

Sant Singh KhalsaIn your mind, you do not remember the One Lord-you fool!
Manmohan SinghO foolish man! why rememberest thou not the unique Lord in thy mind.
Manmohan Singh (Punjabi)ਹੇ ਮੁਰਖ ਮਨੁੱਖ! ਤੂੰ ਕਿਉਂ ਆਪਣੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਸਿਮਰਨ ਨਹੀਂ ਕਰਦਾ।
Fareedkot Teekaਹੇ ਮੂਰਖ ਮਨਾ! ਤੂੰ ਏਕ ਮਨ ਹੋ ਕਰ ਕੇ ਪਰਮੇਸ੍ਵਰ ਕੋ ਨਹੀਂ ਸਿਮਰਤਾ ਹੈਂ॥
Prof. Sahib Singhਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ।

ਪਦ ਅਰਥ ਮਨ = ਹੇ ਮਨ! ਮੂੜ ਮਨਾ = ਹੇ ਮੂਰਖ ਮਨ!

SikhNet (Spanish)Oh tonto, ¿por qué no has recordado al Único Señor en tu mente?

ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥

har bisarat; tere gun galiaa |1| rahaau |

Sant Singh KhalsaYou have forgotten the Lord; your virtues shall wither away. ||1||Pause||
Manmohan SinghBy forgetting God, thy virtues, O man! shall wither away. Pause.
Manmohan Singh (Punjabi)ਰੱਬ ਨੂੰ ਭੁਲਾਉਣ ਦੁਆਰਾ, ਹੈ ਬੰਦੇ! ਤੇਰੀਆਂ ਨੇਕੀਆਂ ਸੁੱਕ ਸੜ ਜਾਣਗੀਆਂ। ਠਹਿਰਾਉ।
Fareedkot Teekaਅਰਥਾਤ ਹਰੀ ਕੋ ਸਿਮਰੁ, ਨਹੀਂ ਤੋ ਹਰਿ ਕੇ ਵਿਸਰਨੇ ਸੇ ਜਿਤਨੇ ਤੇਰੇ ਗੁਣ ਹੈਂ, ਸੋ ਸਭ ਗਲ ਜਾਵੇਂਗੇ, ਅਰਥਾਤ ਬ੍ਯਰਥ ਹੋ ਜਾਵੇਂਗੇ। ਵਾ ਹਰਿ ਵਿਸਰਨੇ ਸੇ ਤੇਰੇ (ਗਲਿਆ) ਗਲੇ ਮੇ (ਗੁਣ) ਰੱਸਾ ਪੜੇਗਾ॥੧॥
Prof. Sahib Singhਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥

ਪਦ ਅਰਥ ਗਲਿਆ = ਗਲਦੇ ਜਾ ਰਹੇ ਹਨ, ਘਟਦੇ ਜਾ ਰਹੇ ਹਨ॥੧॥ਰਹਾਉ॥

SikhNet (Spanish)Olvidándote de Dios, tus virtudes se irán desvaneciendo. (1-Pausa)

ਨਾ ਹਉ ਜਤੀ ਸਤੀ. ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ॥

naa hau jatee satee. nahee parriaa; moorakh mugadhaa janam bheaa |

Sant Singh KhalsaI am not celibate, nor truthful, nor scholarly. I was born foolish and ignorant into this world.
Manmohan SinghI am not a continent or a true man nor a scholar, Foolish and ignorant, I am born in this world.
Manmohan Singh (Punjabi)ਮੈਂ ਨਾਂ ਬ੍ਰਹਮਚਾਰੀ ਜਾਂ ਸੱਚਾ ਮਨੁੱਖ ਤੇ ਨਾਂ ਹੀ ਵਿਦਵਾਨ ਹਾਂ, ਬੇਵਕੂਫ ਅਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆਂ ਹਾਂ।
Fareedkot Teekaਇਸ ਸੇ ਹੇ ਮਨ! ਇਸ ਪ੍ਰਕਾਰ ਤੂ ਬੇਨਤੀ ਕਰੁ ਕਿ ਹੇ ਅਕਾਲ ਪੁਰਖ! ਨਾ ਮੈਂ ਜਤੀ ਨ ਸਤੀ ਨ ਪੜਿਆ ਹੂੰ, ਕਿੰਤੂ ਅਤੀ ਮੂਰਖਤਾ ਕਰ ਕੇ ਮੇਰਾ ਜਨਮੁ ਨਿਸਫਲੁ ਭਇਆ ਹੈ॥
Prof. Sahib Singh(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।

ਪਦ ਅਰਥ ਹਉ = ਮੈਂ। ਜਤੀ = ਕਾਮ-ਵਾਸਨਾ ਨੂੰ ਰੋਕਣ ਦਾ ਜਤਨ ਕਰਨ ਵਾਲਾ। ਸਤੀ = ਉੱਚੇ ਆਚਰਨ ਵਾਲਾ। ਮੁਗਧ = ਮੂਰਖ, ਬੇ-ਸਮਝ। ਜਨਮੁ = ਜੀਵਨ।

SikhNet (Spanish)Yo no practico la continencia, ni la verdad; tampoco soy un escolar; tonto e ignorante he nacido en este mundo.

ਪ੍ਰਣਵਤਿ ਨਾਨਕ. ਤਿਨ ਕੀ ਸਰਣਾ; ਜਿਨ ਤੂ ਨਾਹੀ ਵੀਸਰਿਆ ॥੨॥੩॥

pranavat naanak. tin kee saranaa; jin too naahee veesariaa |2|3|

Sant Singh KhalsaPrays Nanak, I seek the Sanctuary of those who have not forgotten You, O Lord! ||2||3||
Manmohan SinghPray Nanak! I have sought the sanctuary of those who forget Thee not,(O Lord!).
Manmohan Singh (Punjabi)ਬਿਨੇ ਕਰਦਾ ਹੈ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ ਜਿਹੜੇ ਤੈਨੂੰ ਨਹੀਂ ਭੁਲਾਉਂਦੇ, (ਹੈ ਸਾਹਿਬ!)।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਤੂੰ ਵਿਸਰਤਾ ਨਹੀਂ ਹੈਂ, ਉਨ ਸੰਤੋਂ ਕੀ ਸ਼ਰਨ ਮੈਂ ਪੜਾ ਹੂੰ॥੨॥੩॥
Prof. Sahib Singhਸੋ, ਨਾਨਕ ਬੇਨਤੀ ਕਰਦਾ ਹੈ (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੩॥

ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ॥੨॥

SikhNet (Spanish)Nanak reza, he buscado el Santuario de aquéllos que no Te olvidan, oh Señor. (2-3)
Shabad Guru Arjan Dev Ji So Purakh Ang 12

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa Measure, Fifth Guru.
Manmohan Singh (Punjabi)ਰਾਗ ਆਸਾ, ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਭਈ ਪਰਾਪਤਿ; ਮਾਨੁਖ ਦੇਹੁਰੀਆ ॥

bhee paraapat; maanukh dehureea |

Sant Singh KhalsaThis human body has been given to you.
Manmohan SinghThis human body has come to thy hand.
Manmohan Singh (Punjabi)ਇਹ ਮਨੁੱਖੀ ਦੇਹ ਤੇਰੇ ਹੱਥ ਲੱਗੀ ਹੈ।
Fareedkot Teekaਹੇ ਭਾਈ! ਇਹ ਜੋ ਮਨੁਖ ਦੇਹੀ ਪ੍ਰਾਪਤਿ ਹੋਈ ਹੈ॥
Prof. Sahib Singh(ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ।

ਪਦ ਅਰਥ ਭਈ ਪਰਾਪਤਿ = ਮਿਲੀ ਹੈ। ਦੇਹੁਰੀਆ = ਸੋਹਣੀ ਦੇਹ, ਸੋਹਣਾ ਸਰੀਰ। ਮਾਨੁਖ ਦੇਹੁਰੀਆ = ਸੋਹਣਾ ਮਨੁੱਖਾ ਸਰੀਰ।

SikhNet (Spanish)Has ganado un cuerpo humano en esta vida.

ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥

gobind milan kee; ih teree bareea |

Sant Singh KhalsaThis is your chance to meet the Lord of the Universe.
Manmohan SinghThis is thy chance to meet the Lord of the world.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਣ ਦਾ ਇਹੀ ਤੇਰਾ ਮੌਕਾ ਹੈ।
Fareedkot Teekaਏਹੀ ਤੇਰੀ ਗੋਬਿੰਦ ਸੇ ਮਿਲਣੇ ਕੀ (ਬਰੀਆ) ਵਾਰੀ ਅਰਥਾਤ ਔਸੁਰ ਹੈ॥
Prof. Sahib Singhਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ।

ਪਦ ਅਰਥ ਬਰੀਆ = ਵਾਰੀ, ਮੌਕਾ, ਸਮਾ।

SikhNet (Spanish)Ahora es tu oportunidad, la de encontrar al Señor del mundo.

ਅਵਰਿ ਕਾਜ ਤੇਰੈ; ਕਿਤੈ ਨ ਕਾਮ ॥

avar kaaj terai; kitai na kaam |

Sant Singh KhalsaNothing else will work.
Manmohan SinghOther works are of no avail to thee.
Manmohan Singh (Punjabi)ਹੋਰ ਕਾਰਜ ਤੇਰੇ ਕਿਸੇ ਭੀ ਕੰਮ ਨਹੀਂ।
Fareedkot Teekaਔਰੁ ਜਿਤਨੇ ਧੰਧੇ ਹੈਂ, ਸੋ ਤੇਰੇ ਕਿਸੀ ਕਾਮ ਨਹੀਂ ਆਵੇਂਗੇ॥
Prof. Sahib Singh(ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ)।

ਪਦ ਅਰਥ ਅਵਰਿ = ਹੋਰ ਸਾਰੇ {ਅਵਰੁ = ਇਕ-ਵਚਨ। ਅਵਰਿ = ਬਹੁ-ਵਚਨ}।

SikhNet (Spanish)Cualquier otra cosa que hagas, de nada sirve.

ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥

mil saadhasangat; bhaj keval naam |1|

Sant Singh KhalsaJoin the Saadh Sangat, the Company of the Holy; vibrate and meditate on the Jewel of the Naam. ||1||
Manmohan SinghJoining the society of saints, contemplate over the Name alone.
Manmohan Singh (Punjabi)ਸਤਿਸੰਗਤ ਅੰਦਰ ਜੁੜ ਕੇ, ਸਿਰਫ ਨਾਮ ਦਾ ਆਰਾਧਨ ਕਰ।
Fareedkot Teekaਇਸ ਸੇਂ ਸਾਧੋਂ ਕੀ ਸੰਗਤਿ ਮੇਂ ਮਿਲ, ਔਰੁ ਕੇਵਲ ਨਾਮੁ ਹੀ ਕੋ ਭਜੁ॥੧॥
Prof. Sahib Singh(ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ, ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਲਾਹ ਵਿਚ ਜੁੜੇਂ) ॥੧॥

ਪਦ ਅਰਥ ਭਜੁ = ਯਾਦ ਕਰ, ਸਿਮਰ॥੧॥

SikhNet (Spanish)Entrando en la Saad Sangat, la Sociedad de los Santos, medita sólo en el Naam. (1)

ਸਰੰਜਾਮਿ ਲਾਗੁ; ਭਵਜਲ ਤਰਨ ਕੈ ॥

saranjaam laag; bhavajal taran kai |

Sant Singh KhalsaMake every effort to cross over this terrifying world-ocean.
Manmohan SinghMake effort for crossing the dreadful world-ocean.
Manmohan Singh (Punjabi)ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਆਹਰ ਕਰ।
Fareedkot Teekaਹੇ ਭਾਈ! ਸੰਸਾਰ ਰੂਪੁ ਸਮੁੰਦ੍ਰ ਸੇਂ ਤਰਨੇ ਕੇ (ਸਰੰਜਾਮਿ) ਉੱਦਮ ਮੇ ਲਗੁ॥
Prof. Sahib Singh(ਹੇ ਭਾਈ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ।

ਪਦ ਅਰਥ ਸਰੰਜਾਮਿ = ਇੰਤਜ਼ਾਮ ਵਿਚ, ਆਹਰ ਵਿਚ। ਲਾਗੁ = ਲੱਗ। ਭਵਜਲ = ਸੰਸਾਰ-ਸਮੁੰਦਰ। ਤਰਨ ਕੈ ਸਰੰਜਾਮਿ = ਪਾਰ ਲੰਘਣ ਦੇ ਆਹਰ ਵਿਚ।

SikhNet (Spanish)Haz todo el esfuerzo por cruzar el terrible océano del mundo.

ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥

janam brithaa jaat; rang maaeaa kai |1| rahaau |

Sant Singh KhalsaYou are squandering this life uselessly in the love of Maya. ||1||Pause||
Manmohan SinghIn the love of worldliness, the human life is passing in vain. Pause.
Manmohan Singh (Punjabi)ਦੁਨੀਆਂਦਾਰੀ ਦੀ ਪ੍ਰੀਤ ਅੰਦਰ, ਮਨੁੱਖੀ ਜੀਵਨ ਬੇ-ਅਰਥ ਬੀਤ ਰਿਹਾ ਹੈ। ਠਹਿਰਾਉ।
Fareedkot Teekaਤੇਰਾ ਏਹੁ ਜਨਮੁ ਅਰਥਾਤ ਮਨੁਖ ਸਰੀਰੁ ਮਾਇਆ ਕੇ (ਰੰਗਿ) ਪ੍ਰੇਮ ਮੇ ਲਗਾ ਹੂਆ ਬਿਅਰਥ ਚਲਾ ਜਾਤਾ ਹੈ॥੧॥ ਔਰੁ ਇਸ ਪ੍ਰਕਾਰ ਬੇਨਤੀ ਕਰੁ:
Prof. Sahib Singh(ਨਹੀਂ ਤਾਂ ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਬ੍ਰਿਥਾ = ਵਿਅਰਥ। ਜਾਤ = ਜਾ ਰਿਹਾ ਹੈ। ਰੰਗਿ = ਪਿਆਰ ਵਿਚ॥੧॥ਰਹਾਉ॥

SikhNet (Spanish)Dedicándose al amor mundano, al hombre se le va la existencia en vano.(1-Pausa)

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥

jap tap sanjam dharam na kamaaeaa |

Sant Singh KhalsaI have not practiced meditation, self-discipline, self-restraint or righteous living.
Manmohan SinghI have not practised meditation, arduous toil, self-restraint and faith.
Manmohan Singh (Punjabi)ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ।
Fareedkot Teekaਹੇ ਅਕਾਲ! ਪੁਰਖ ਮੈਂਨੇ ਨ ਜਪੁ ਕੀਆ ਹੈ, ਨ ਤਪੁ ਕੀਆ ਹੈ, ਨ ਇੰਦ੍ਰ੍ਯੋਂ ਕਾ ਰੋਕਨਾ ਰੂਪੁ ਸੰਜਮੁ ਹੀ ਕੀਆ ਹੈ, ਨ ਕੁਛੁ ਧਰਮੁ ਹੀ ਕਮਾਇਆ ਹੈ॥
Prof. Sahib Singh(ਹੇ ਭਾਈ!) ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ-ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ।

ਪਦ ਅਰਥ ਜਪੁ = ਸਿਮਰਨ। ਤਪੁ = ਸੇਵਾ ਆਦਿਕ ਉੱਦਮ। ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਚੰਗੀ ਤਰ੍ਹਾਂ ਆਹਰ।

SikhNet (Spanish)No he practicado la meditación, no he realizado disciplinas pesadas, no tengo autocontrol, ni he practicado la fe.

ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥

sevaa saadh na jaaniaa har raaeaa |

Sant Singh KhalsaI have not served the Holy; I have not acknowledged the Lord, my King.
Manmohan SinghI have not served the Saint and have not recognised God, the King.
Manmohan Singh (Punjabi)ਮੈਂ ਸਾਧੂ ਦੀ ਟਹਿਲ ਨਹੀਂ ਕਮਾਈ ਅਤੇ ਵਾਹਿਗੁਰੂ ਪਾਤਸ਼ਾਹ ਨੂੰ ਨਹੀਂ ਸਿੰਞਾਤਾ।
Fareedkot Teekaਨਾ ਮੈਨੇ ਸਾਧੋਂ ਕੀ ਸੇਵਾ ਹੀ ਕਰੀ ਹੈ, ਹੇ ਹਰਿ ਰਾਇਆ! ਨ ਮੈਂਨੇ ਤੇਰੇ ਕੋ ਹੀ ਜਾਨਾ ਹੈ॥
Prof. Sahib Singhਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ।

ਪਦ ਅਰਥ ਸਾਧੁ = ਗੁਰੂ। ਸੇਵਾ ਹਰਿ ਰਾਇਆ = ਮਾਲਕ ਪ੍ਰਭੂ ਦਾ ਸਿਮਰਨ।

SikhNet (Spanish)No he servido al Santo ni tampoco he reconocido a Dios, el Rey,

ਕਹੁ ਨਾਨਕ; ਹਮ ਨੀਚ ਕਰੰਮਾ ॥

kahu naanak; ham neech karamaa |

Sant Singh KhalsaSays Nanak, my actions are contemptible!
Manmohan SinghGroveling are mine actions, says Nanak.
Manmohan Singh (Punjabi)ਅਧਮ ਹਨ ਮੇਰੇ ਅਮਲ, ਗੁਰੂ ਜੀ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਨੀਚ ਕਰਮੋਂ ਕਾ ਕਰਨੇਹਾਰਾ ਹੂੰ॥
Prof. Sahib Singh(ਪ੍ਰਭੂ ਦੇ ਦਰ ਤੇ ਅਰਦਾਸ ਕਰਦਾ ਹੋਇਆ) ਨਾਨਕ ਆਖਦਾ ਹੈ (ਹੇ ਪ੍ਰਭੂ!) ਅਸੀਂ ਜੀਵ ਮੰਦ-ਕਰਮੀ ਹਾਂ (ਤੇਰੀ ਸਰਨ ਪਏ ਹਾਂ),

ਪਦ ਅਰਥ ਹਮ = ਅਸੀਂ ਜੀਵ। ਨੀਚ ਕਰੰਮਾ = ਮੰਦ-ਕਰਮੀ।

SikhNet (Spanish)reprobables son mis acciones,

ਸਰਣਿ ਪਰੇ ਕੀ; ਰਾਖਹੁ ਸਰਮਾ ॥੨॥੪॥

saran pare kee; raakhahu saramaa |2|4|

Sant Singh KhalsaO Lord, I seek Your Sanctuary; please, preserve my honor! ||2||4||
Manmohan SinghPreserve the honour of thine shelter-seeker, (O my Master!)
Manmohan Singh (Punjabi)ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ, (ਹੇ ਮੇਰੇ ਮਾਲਕ!)।
Fareedkot Teekaਤੇਰੀ ਸਰਨ ਪੜਾ ਹੂੰ, ਤਾਂ ਤੇ ਸਰਣ ਪੜੇ ਕੀ ਆਪ ਲੱਜਾ ਰਖੋ॥੨॥੪॥
Prof. Sahib Singhਸਰਨ ਪਿਆਂ ਦੀ ਲਾਜ ਰੱਖ ॥੨॥੪॥

ਪਦ ਅਰਥ ਸਰਮਾ = ਸਰਮ, ਲਾਜ॥੨॥

* ਨੋਟ: ਸਾਧਾਰਨ ਤੌਰ ਤੇ ਹਰੇਕ ਸੰਗ੍ਰਹਿ ਦੇ ਸ਼ਬਦ ਆਦਿਕ ਮ: ੧ ਦੇ ਸ਼ਬਦਾਂ ਨਾਲ ਸ਼ੁਰੂ ਹੁੰਦੇ ਹਨ। ਅਗਾਂਹ ਬਾਕੀ ਗੁਰ-ਵਿਅਕਤੀਆਂ ਦੇ ਸਿਲਸਲੇ-ਵਾਰ ਆਉਂਦੇ ਹਨ। ਪਰ ਸੰਗ੍ਰਹਿ 'ਸੋ ਪੁਰਖੁ' ਦਾ ਪਹਿਲਾ ਸ਼ਬਦ ਹੈ ਹੀ ਮ: ੪ ਦਾ। ਇਸ ਵਾਸਤੇ ਮ: ੪ ਦਾ ਦੂਜਾ ਸ਼ਬਦ ਭੀ ਨਾਲ ਹੀ ਦੇ ਕੇ ਅਗਾਂਹ ਬਾਕੀ ਦੀ ਤਰਤੀਬ ਸਿਲਸਿਲੇ-ਵਾਰ ਰੱਖੀ ਹੈ। ਜੇ ਇਹ ਦੋਵੇਂ ਸੰਗ੍ਰਹਿ ਵੱਖ ਵੱਖ ਨਾਹ ਹੁੰਦੇ ਤਾਂ ਇਹਨਾਂ ਦੀ ਰਲਵੀਂ ਤਰਤੀਬ ਇਉਂ ਹੁੰਦੀ: ਮ: ੧-ਸੋਦਰੁ ਕੇਹਾ; ਸੁਣਿ ਵਡਾ; ਆਖਾ ਜੀਵਾ; ਤਿਤੁ ਸਰਵਰੜੈ (੪ ਸ਼ਬਦ)। ਮ: ੪-ਹਰਿ ਕੇ ਜਨ; ਸੋ ਪੁਰਖੁ; ਤੂੰ ਕਰਤਾ (੩ ਸ਼ਬਦ)। ਮ: ੫-ਕਾਹੇ ਰੇ ਮਨ; ਭਈ ਪਰਾਪਤਿ (੨ ਸ਼ਬਦ)। ਜੋੜ ੯ ਸ਼ਬਦ।

SikhNet (Spanish)dice Nanak, conserva el Honor de tu Buscador, de Tu Santuario, oh mi Maestro. (2-4)
Shabad Guru Amardas Ji Raag Raamkalee Ang 917 excerpt (28 of 210 lines)

ਰਾਮਕਲੀ ਮਹਲਾ ੩ ਅਨੰਦੁ ॥

raamakalee mahalaa 3 anand |

Sant Singh KhalsaRaamkalee, Third Mehl, Anand ~ The Song Of Bliss:
Manmohan SinghRamkali 3rd Guru. Anand.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ'।
SikhNet (Spanish)Ramkali, Mejl Guru Amar Das, Tercer Canal Divino, Anand -La Melodía del Éxtasis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅਨੰਦੁ ਭਇਆ ਮੇਰੀ ਮਾਏ; ਸਤਿਗੁਰੂ. ਮੈ ਪਾਇਆ ॥

anand bheaa meree maae; satiguroo. mai paaeaa |

Sant Singh KhalsaI am in ecstasy, O my mother, for I have found my True Guru.
Manmohan SinghJoy has welled up, O my mother, for I have obtained my True Guru.
Manmohan Singh (Punjabi)ਸੱਚੀ ਖੁਸ਼ੀ ਉਤਪੰਨ ਹੋ ਆਈ ਹੈ, ਮੇ ਮੇਰੀ ਮਾਤਾਂ ਕਿਉਂ ਜੋ ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teeka(ਮਾਏ) ਹੇ ਸੰਤ ਜਨੋਂ! ਮੇਰੀ ਬੁਧੀ ਮੇਂ ਅਨੰਦ ਤੌ ਉਸੀ ਦਿਨ ਤੇ ਭਇਆ ਹੈ ਜਿਸ ਦਿਨ ਸੇ ਸਤਿਗੁਰੂ ਮੈਨੇ ਪਾਇਆ ਹੈ॥
Prof. Sahib Singhਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ।

ਪਦ ਅਰਥ ਅਨੰਦੁ = ਪੂਰਨ ਖਿੜਾਉ। ਪਾਇਆ = ਪ੍ਰਾਪਤ ਕਰ ਲਿਆ ਹੈ।

SikhNet (Spanish)Me encuentro en Éxtasis, oh mi madre, pues he encontrado al Guru.

ਸਤਿਗੁਰੁ. ਤ ਪਾਇਆ ਸਹਜ ਸੇਤੀ; ਮਨਿ ਵਜੀਆ ਵਾਧਾਈਆ ॥

satigur. ta paaeaa sehaj setee; man vajeea vaadhaaeea |

Sant Singh KhalsaI have found the True Guru, with intuitive ease, and my mind vibrates with the music of bliss.
Manmohan SinghThe True Guru, I have found with ease and within my mind resounds the music of bliss.
Manmohan Singh (Punjabi)ਸੱਚੇ ਗੁਰਾਂ ਨੂੰ ਮੈਂ ਸੋਖ ਨਾਲ ਹੀ ਪਾ ਲਿਆ ਹੈ ਅਤੇ ਮੇਰੇ ਹਿਰਦੇ ਅੰਦਰ ਪ੍ਰੰਸਨਤਾ ਦਾ ਰਾਗ ਗੂੰਜਦਾ ਹੈ।
Fareedkot Teekaਜਾਂ ਸਤਿਗੁਰੂ ਪਾਇਆ ਤਾਂ (ਸਹਜ ਸੇਤੀ) ਗ੍ਯਾਨ ਸੰਯੁਕਤ ਹੂਆ ਹੂੰ, ਇਸੀ ਤੇ ਮੇਰੇ ਮਨ ਮੇਂ ਖੁਸ਼ੀਆਂ ਪ੍ਰਗਟ ਹੋਈਆਂ ਹੈਂ॥
Prof. Sahib Singhਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,

ਪਦ ਅਰਥ ਸਹਜ = ਅਡੋਲ ਅਵਸਥਾ। ਸਹਜ ਸੇਤੀ = ਅਡੋਲ ਅਵਸਥਾ ਦੇ ਨਾਲ। ਮਨਿ = ਮਨ ਵਿਚ। ਵਾਧਾਈ = ਚੜ੍ਹਦੀ ਕਲਾ, ਉਤਸ਼ਾਹ ਪੈਦਾ ਕਰਨ ਵਾਲਾ ਗੀਤ।

SikhNet (Spanish)Al Guru lo he obtenido de manera espontánea y en mi ser se escucha la Divina Melodía.

ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥

raag ratan paravaar pareea; sabad gaavan aaeea |

Sant Singh KhalsaThe jewelled melodies and their related celestial harmonies have come to sing the Word of the Shabad.
Manmohan SinghThe gem like measures and their families, have come to hymn the Guru's word.
Manmohan Singh (Punjabi)ਹੀਰੇ ਵਰਗੇ ਰਾਗਾਂ ਨੂੰ ਅਤੇ ਉਨ੍ਹਾਂ ਦੀਆਂ ਰਾਗਨੀਆਂ ਗੁਰਬਾਣੀ ਦਾ ਕੀਰਤਨ ਕਰਨ ਲਈ ਆਏ ਹਨ।
Fareedkot Teekaਰਾਗ ਰਾਗਨੀਆਂ ਪ੍ਰਤੱਖ ਆਈਆਂ ਵਾ ਪ੍ਰੇਮ ਔ ਵੈਰਾਗ, ਪਰਵਾਰ, ਸਤ, ਸੰਤੋਖ, ਧਰਮ, ਵੀਚਾਰ ਪੁਨਹ ਕਰਣਾ, ਮੈਤ੍ਰੀ, ਮੁਦਤਾ, ਅਪੇਖ੍ਯਾ ਇਨ ਗੁਨੋਂ ਕੀਆ ਪੰਕਤੀਆਂ (ਸਬਦ) ਗੁਰ ਉਪਦੇਸ ਉਚਾਰਨ ਤੇ (ਆਈਆ) ਪ੍ਰਾਪਤਿ ਹੋਈਆਂ ਹੈਨ॥
Prof. Sahib Singhਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।

ਪਦ ਅਰਥ ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ। ਰਾਗ ਰਤਨ = ਸੋਹਣੇ ਰਾਗ।

SikhNet (Spanish)Es como si todos los raguis vestidos con joyas y sus familias en celestiales cuerpos vinieran a cantar la Palabra del Shabd.

ਸਬਦੋ ਤ ਗਾਵਹੁ ਹਰੀ ਕੇਰਾ; ਮਨਿ ਜਿਨੀ ਵਸਾਇਆ ॥

sabado ta gaavahu haree keraa; man jinee vasaaeaa |

Sant Singh KhalsaThe Lord dwells within the minds of those who sing the Shabad.
Manmohan SinghThey, who enshrine the Lord in their mind, sing the Gurbani of the Lord.
Manmohan Singh (Punjabi)ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਪ੍ਰਭੂ ਦੀ ਗਰੁਬਾਣੀ ਨੂੰ ਗਾਉਂਦੇ ਹਨ।
Fareedkot Teekaਤਾਂ ਤੇ ਹੇ ਭਾਈ! ਜਿਨੋਂ ਨੇ ਹਰੀ ਕੋ ਮਨ ਮੇਂ ਵਸਾਇਆ ਹੈ, ਤਿਨ ਦੁਆਰੇ ਤੁਮ ਭੀ ਗੁਰ ਉਪਦੇਸ ਕੋ ਉਚਾਰਨ ਕਰੋ॥
Prof. Sahib Singh(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ)।

ਪਦ ਅਰਥ ਕੇਰਾ = ਦਾ।

* ਭਾਵ: ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ।

SikhNet (Spanish)Cantan la Palabra sólo aquéllos que La han elevado en su mente.

ਕਹੈ ਨਾਨਕੁ. ਅਨੰਦੁ ਹੋਆ; ਸਤਿਗੁਰੂ ਮੈ ਪਾਇਆ ॥੧॥

kahai naanak. anand hoaa; satiguroo mai paaeaa |1|

Sant Singh KhalsaSays Nanak, I am in ecstasy, for I have found my True Guru. ||1||
Manmohan SinghSays Nanak, joy has ensued and I have attained to the True Guru.
Manmohan Singh (Punjabi)ਗੁਰੂ ਜੀ ਆਖਦੇ ਹਨ, ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚੇ ਗੁਰਦੇਵ ਜੀ ਨੂੰ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੁਝ ਕੋ ਉਸੀ ਦਿਨ ਤੇ ਅਨੰਦ ਹੂਆ ਹੈ ਜਿਸ ਦਿਨ ਤੇ ਸਤਿਗੁਰੂ ਮੈਨੇ ਪਾਇਆ ਹੈ॥੧॥
Prof. Sahib Singhਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥
SikhNet (Spanish)Dice Nanak, me encuentro en Éxtasis pues por fin encontré a mi Señor.(1)

ਏ ਮਨ ਮੇਰਿਆ; ਤੂ ਸਦਾ ਰਹੁ ਹਰਿ ਨਾਲੇ ॥

e man meriaa; too sadaa rahu har naale |

Sant Singh KhalsaO my mind, remain always with the Lord.
Manmohan SinghO my soul, ever abide thou with thy Lord.
Manmohan Singh (Punjabi)ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਪ੍ਰਭੂ ਦੇ ਨਾਲ ਵੱਸ।
Fareedkot Teekaਹੇ ਮੇਰਿਆ ਮਨਾ! ਤੂੰ ਸਦਾ ਹੀ ਹਰੀ ਕੇ ਨਾਲ ਰਹੁ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।
SikhNet (Spanish)Oh mente mía, vive siempre en Dios;

ਹਰਿ ਨਾਲਿ ਰਹੁ ਤੂ ਮੰਨ ਮੇਰੇ; ਦੂਖ ਸਭਿ ਵਿਸਾਰਣਾ ॥

har naal rahu too man mere; dookh sabh visaaranaa |

Sant Singh KhalsaRemain always with the Lord, O my mind, and all sufferings will be forgotten.
Manmohan SinghEver abide thou with thy God, O my soul and He shall make thee forget all sufferings.
Manmohan Singh (Punjabi)ਤੂੰ ਹਮੇਸ਼ਾਂ ਆਪਣੇ ਵਾਹਿਗੁਰੂ ਦੇ ਨਾਲ ਵੱਜ, ਹੇ ਮੇਰੀ ਜਿੰਦੇ। ਅਤੇ ਉਹ ਤੈਨੂੰ ਸਾਰੇ ਹੀ ਦੁੱਖੜੇ ਭੁਲਾ ਦੇਵੇਗਾ।
Fareedkot Teekaਹੇ ਮੇਰੇ ਮਨ! ਹਰੀ ਕੇ ਤੂੰ ਸਾਥ ਰਹੁ, ਇਸ ਤੇ ਸਭ ਦੁਖੋਂ ਕਾ ਵਰਜਨਾ ਹੋਵੈਗਾ, ਭਾਵ ਸਭ ਦੁਖ ਦੂਰ ਹੋ ਜਾਨਗੇ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।

ਪਦ ਅਰਥ ਮੰਨ ਮੇਰੇ = ਹੇ ਮੇਰੇ ਮਨ! ਸਭਿ = ਸਾਰੇ। ਵਿਸਾਰਣਾ = ਦੂਰ ਕਰਨ ਵਾਲਾ।

SikhNet (Spanish)habita en Él y deshazte de todas tus aflicciones

ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥

angeekaar ohu kare teraa; kaaraj sabh savaaranaa |

Sant Singh KhalsaHe will accept You as His own, and all your affairs will be perfectly arranged.
Manmohan SinghHe Shall own thee and shall arrange all thine affairs.
Manmohan Singh (Punjabi)ਉਹ ਤੈਨੂੰ ਆਪਣਾ ਲਵੇਗਾ ਅਤੇ ਤੇਰੇ ਸਾਰੇ ਕੰਮਕਾਜ ਰਾਸ ਕਰ ਦੇਵੇਗਾ।
Fareedkot Teekaਵਹੁ ਹਰੀ ਤੇਰਾ (ਅੰਗੀਕਾਰੁ) ਪਖੁ ਕਰੇਗਾ, ਇਸ ਤੇ ਤੇਰਾ ਸਭ ਕਾਰਜ ਸਵਾਰਨ ਕਰੇਗਾ॥
Prof. Sahib Singhਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।

ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ।

SikhNet (Spanish)Él, tu Señor, será tu Soporte y así vivirás satisfecho.

ਸਭਨਾ ਗਲਾ ਸਮਰਥੁ ਸੁਆਮੀ; ਸੋ. ਕਿਉ ਮਨਹੁ ਵਿਸਾਰੇ ॥

sabhanaa galaa samarath suaamee; so. kiau manahu visaare |

Sant Singh KhalsaOur Lord and Master is all-powerful to do all things, so why forget Him from your mind?
Manmohan SinghThe Lord is Omnipotent to do all things. Why Forget Him from thy mind?
Manmohan Singh (Punjabi)ਸਾਹਿਬ ਸਾਰੀਆਂ ਚੀਜ਼ਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈਂ।
Fareedkot Teekaਜੋ ਸਭਨਾਂ ਗਲਾਂ ਮੇਂ ਸੁਆਮੀ ਸਾਮਰਥ ਹੈ, ਸੋ ਤਿਸ ਕੋ ਕਿਉਂ ਮਨ ਸੇ ਬਿਸਾਰਤਾ ਹੈਂ॥
Prof. Sahib Singhਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ।

ਪਦ ਅਰਥ ਸਮਰਥੁ = ਕਰਨ-ਯੋਗ। ਮਨਹੁ = ਮਨ ਤੋਂ। ਵਿਸਰੇ = ਵਿਸਰਦਾ ਹੈਂ।

SikhNet (Spanish)El Maestro es Todopoderoso; ¿por qué habríamos de Abandonarlo?

ਕਹੈ ਨਾਨਕੁ. ਮੰਨ ਮੇਰੇ; ਸਦਾ ਰਹੁ ਹਰਿ ਨਾਲੇ ॥੨॥

kahai naanak. man mere; sadaa rahu har naale |2|

Sant Singh KhalsaSays Nanak, O my mind, remain always with the Lord. ||2||
Manmohan SinghSays Nanak, O my soul, abide thou with thy God.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਵਾਹਿਗੁਰੂ ਨਾਲ ਵੱਸ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਤੂੰ ਸਦਾ ਹੀ ਹਰੀ ਕੇ ਸਾਥ ਰਹੁ ਔਰ ਐਸੇ ਪ੍ਰਾਰਥਨਾ ਕਰ॥੨॥
Prof. Sahib Singhਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥

* ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਉਸ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ, ਉਸ ਦੇ ਸਾਰੇ ਕੰਮ ਸਵਾਰਦਾ ਹੈ। ਉਹ ਮਾਲਕ ਸਾਰੇ ਕੰਮ ਕਰਨ-ਜੋਗਾ ਹੈ।

SikhNet (Spanish)Dice Nanak, permanece por siempre en Dios, oh mente mía. (2)

ਸਾਚੇ ਸਾਹਿਬਾ; ਕਿਆ ਨਾਹੀ. ਘਰਿ ਤੇਰੈ ॥

saache saahibaa; kiaa naahee. ghar terai |

Sant Singh KhalsaO my True Lord and Master, what is there which is not in Your celestial home?
Manmohan SinghO my True Lord, what is that which Thou has not in Thy home?
Manmohan Singh (Punjabi)ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਭੰਡਾਰੇ ਵਿੱਚ ਨਹੀਂ।
Fareedkot Teekaਹੇ ਸਾਚੇ ਸਾਹਿਬ! ਤੇਰੇ ਘਰ ਮੇਂ ਕਿਆ ਨਹੀਂ ਹੈ, ਭਾਵ ਸਭੀ ਕੁਛ ਹੈ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! (ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ, ਪਰ) ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?

ਪਦ ਅਰਥ ਘਰਿ ਤੇਰੈ = ਤੇਰੇ ਘਰ ਵਿਚ।

SikhNet (Spanish)Oh Maestro Verdadero, ¿acaso existe algo que no se encuentre en Tu Hogar?

ਘਰਿ ਤ ਤੇਰੈ. ਸਭੁ ਕਿਛੁ ਹੈ; ਜਿਸੁ ਦੇਹਿ ਸੁ ਪਾਵਏ ॥

ghar ta terai. sabh kichh hai; jis dehi su paave |

Sant Singh KhalsaEverything is in Your home; they receive, unto whom You give.
Manmohan SinghWithin Thy home is everything, but he alone receives it, whom Thou givest.
Manmohan Singh (Punjabi)ਤੇਰੇ ਘਰ ਅੰਦਰ ਹਰ ਪਸਤੂ ਹੈ, ਪਰ ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ ਜਿਸ ਨੂੰ ਤੂੰ ਦਿੰਦਾ ਹੈ।
Fareedkot Teekaਤੇਰੇ ਘਰ ਤਾਂ (ਸਭੁ ਕਿਛੁ) ਸਭ ਪਦਾਰਥ ਹੈ, ਪਰੰਤੂ ਜਿਸ ਕੋ ਤੂੰ ਦੇਤਾ ਹੈਂ, ਸੋ ਪਾਵਤਾ ਹੈ॥
Prof. Sahib Singhਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ।

ਪਦ ਅਰਥ ਤ = ਤਾਂ। ਸਭੁ ਕਿਛੁ = ਹਰੇਕ ਚੀਜ਼। ਦੇਹਿ = ਤੂੰ ਦੇਂਦਾ ਹੈਂ। ਸੁ = ਉਹ ਮਨੁੱਖ। ਪਾਵਏ = ਪਾਵੈ, ਪਾ ਲੈਂਦਾ ਹੈ, ਹਾਸਲ ਕਰਦਾ ਹੈ।

SikhNet (Spanish)En Tu Hogar se encuentra todo, pero sólo aquél a quien Tú bendices, gozará de ello;

ਸਦਾ ਸਿਫਤਿ ਸਲਾਹ ਤੇਰੀ; ਨਾਮੁ ਮਨਿ ਵਸਾਵਏ ॥

sadaa sifat salaah teree; naam man vasaave |

Sant Singh KhalsaConstantly singing Your Praises and Glories, Your Name is enshrined in the mind.
Manmohan SinghHe, who enshrines Thy Name in his mind ever hymns Thine praise and excellences, O Lord.
Manmohan Singh (Punjabi)ਜੋ ਤੇਰੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾਉਦਾਂ ਹੈ, ਉਹ ਹਮੇਸ਼ਾਂ ਹੀ ਤੇਰੀ ਮਹਿਮਾ ਅਤੇ ਗੁਣਾਂ ਨੂੰ ਗਾਇਨ ਕਰਦਾ ਹੈ, ਹੇ ਸੁਆਮੀ।
Fareedkot Teekaਹੇ ਸਿਫਤੀ! ਸਦਾ ਤੇਰਾ ਸਲਾਹਣਾ ਕਰਤੇ ਹੈਂ, ਪੁਨਾ ਤੇਰੇ ਨਾਮ ਕੋ ਹੀ ਮਨ ਮੇਂ ਵਸਾਵਤੇ ਹੈਂ॥
Prof. Sahib Singh(ਫਿਰ, ਉਹ ਮਨੁੱਖ) ਤੇਰਾ ਨਾਮ ਤੇ ਤੇਰੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ)।

ਪਦ ਅਰਥ ਸਿਫਤਿ ਸਲਾਹ = ਵਡਿਆਈ। ਮਨਿ = ਮਨ ਵਿਚ। ਵਸਾਵਏ = ਵਸਾਵੈ, ਵਸਾਂਦਾ ਹੈ।

SikhNet (Spanish)cantando Tu Alabanza para siempre y enalteciendo Tu Nombre en su ser.

ਨਾਮੁ ਜਿਨ ਕੈ ਮਨਿ ਵਸਿਆ; ਵਾਜੇ ਸਬਦ ਘਨੇਰੇ ॥

naam jin kai man vasiaa; vaaje sabad ghanere |

Sant Singh KhalsaThe divine melody of the Shabad vibrates for those, within whose minds the Naam abides.
Manmohan SinghMany strains of rejoicing play of him in whose mind the Lord's Name abides.
Manmohan Singh (Punjabi)ਅਨੇਕਾਂ ਹੀ ਖੁਸ਼ੀ ਦੇ ਰਾਗ ਉਸ ਲਈ ਅਲਾਪੇ ਜਾਂਦੇ ਹਨ ਜਿਸ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ।
Fareedkot Teekaਜਿਨ ਕੇ ਮਨ ਮੇਂ ਤੇਰਾ ਨਾਮ ਵਸਿਆ ਹੈ ਉਨ ਕੇ ਜਸ ਰੂਪ ਬਹੁਤ ਵਾਜੇ ਵਜੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ਪੈਂਦੀਆਂ ਹਨ (ਭਾਵ, ਉਹਨਾਂ ਦੇ ਮਨ ਵਿਚ ਉਹ ਖ਼ੁਸ਼ੀ ਤੇ ਚਾਉ ਪੈਦਾ ਹੁੰਦਾ ਹੈ ਜੋ ਕਈ ਸਾਜ਼ਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ)।

ਪਦ ਅਰਥ ਜਿਨ ਕੈ ਮਨਿ = ਜਿਨ੍ਹਾਂ ਦੇ ਮਨ ਵਿਚ। ਵਾਜੇ = ਵੱਜਦੇ ਹਨ। ਸਬਦ = ਸਾਜਾਂ ਦੇ ਆਵਾਜ਼, ਰਾਗਾਂ ਦੀਆਂ ਸੁਰਾਂ। ਘਨੇਰੇ = ਬੇਅੰਤ।

SikhNet (Spanish)En aquéllos que alaban el Nombre, resuena la Melodía Divina.

ਕਹੈ ਨਾਨਕੁ. ਸਚੇ ਸਾਹਿਬ; ਕਿਆ ਨਾਹੀ. ਘਰਿ ਤੇਰੈ ॥੩॥

kahai naanak. sache saahib; kiaa naahee. ghar terai |3|

Sant Singh KhalsaSays Nanak, O my True Lord and Master, what is there which is not in Your home? ||3||
Manmohan SinghSays Nanak, O my True Lord, what is that, which is not in Thy mansion?
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਘਰ ਵਿੱਚ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਸਾਹਿਬ! ਤੇਰੇ ਘਰ ਮੇਂ ਕਿਆ ਨਹੀਂ ਅਰਥਾਤ ਸਭ ਕੁਛੁ ਹੈ॥੩॥
Prof. Sahib Singhਨਾਨਕ ਆਖਦਾ ਹੈ ਕਿ ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ (ਤੇ, ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ) ॥੩॥

ਪਦ ਅਰਥ ਸਚੇ = ਹੇ ਸਦਾ ਕਾਇਮ ਰਹਿਣ ਵਾਲੇ! ॥੩॥

* ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ। ਨਾਮ ਦੀ ਬਰਕਤਿ ਨਾਮ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੋਇਆ ਰਹਿੰਦਾ ਹੈ।

SikhNet (Spanish)Dice Nanak, oh mi Maestro Verdadero, ¿qué existe que no esté ya en Tu Hogar? (3)

ਸਾਚਾ ਨਾਮੁ; ਮੇਰਾ ਆਧਾਰੋ ॥

saachaa naam; meraa aadhaaro |

Sant Singh KhalsaThe True Name is my only support.
Manmohan SinghThe True Name is my only support.
Manmohan Singh (Punjabi)ਕੇਵਲ ਸੱਚਾ ਨਾਮ ਹੀ ਮੇਰਾ ਆਸਰਾ ਹੈ।
Fareedkot Teekaਸਚਾ ਨਾਮੁ ਹੀ ਮੇਰਾ ਆਸਰਾ ਹੈ॥
Prof. Sahib Singh(ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ।

ਪਦ ਅਰਥ ਆਧਾਰੋ = ਆਸਰਾ।

SikhNet (Spanish)El Nombre Verdadero del Señor es mi Único Soporte;

ਸਾਚੁ ਨਾਮੁ ਅਧਾਰੁ ਮੇਰਾ; ਜਿਨਿ ਭੁਖਾ ਸਭਿ ਗਵਾਈਆ ॥

saach naam adhaar meraa; jin bhukhaa sabh gavaaeea |

Sant Singh KhalsaThe True Name is my only support; it satisfies all hunger.
Manmohan SinghThe True Name, which has satisfied all my hunger, is my only support.
Manmohan Singh (Punjabi)ਸਤਿਨਾਮ, ਜਿਸ ਨੇ ਮੇਰੀ ਸਾਰੀ ਭੁਖ ਨਵਿਰਤ ਕਰ ਦਿੱਤੀ ਹੈ, ਹੀ ਮੇਰਾ ਇੱਕੋ ਇੱਕ ਆਸਰਾ ਹੈ।
Fareedkot Teekaਐਸਾ ਸਾਚਾ ਨਾਮ ਮੇਰਾ ਅਧਾਰ ਹੂਆ ਹੈ ਜਿਸ ਨੇ ਸਭ ਭੁਖਾਂ ਗਵਾਇ ਦਿਤੀਆਂ ਹੈਨ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ, ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ।

ਪਦ ਅਰਥ ਜਿਨਿ = ਜਿਸ (ਨਾਮ) ਨੇ। ਭੁਖ = ਲਾਲਚ।

SikhNet (Spanish)mi Único Soporte es el Nombre Verdadero que calma toda ansiedad.

ਕਰਿ ਸਾਂਤਿ ਸੁਖ ਮਨਿ ਆਇ ਵਸਿਆ; ਜਿਨਿ ਇਛਾ ਸਭਿ ਪੁਜਾਈਆ ॥

kar saant sukh man aae vasiaa; jin ichhaa sabh pujaaeea |

Sant Singh KhalsaIt has brought peace and tranquility to my mind; it has fulfilled all my desires.
Manmohan SinghAbiding in my mind, the Name has blessed me with peace and pleasure and fulfilled all my desires.
Manmohan Singh (Punjabi)ਮੇਰੇ ਚਿੱਤ ਅੰਦਰ ਵਸ ਕੇ ਨਾਮ ਨੇ ਮੈਨੂੰ ਠੰਢ ਚੈਨ ਤੇ ਅਨੰਦ ਬਖਸ਼ਿਆ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸਾਂ ਪੂਰੀਆਂ ਕਰ ਦਿੱਤੀਆ ਹਨ।
Fareedkot Teekaਪੁਨ: ਮਨ ਮੇਂ ਸਾਂਤ ਕਰੀ ਹੈ ਔ ਸੁਖ ਸਰੂਪ ਪਰਮਾਤਮਾ ਮੇਰੇ ਮਨ ਮੇਂ ਆਇ ਵਸਿਆ ਹੈ॥☬ਵਹੁ ਕੈਸਾ ਪ੍ਰਮਾਤਮਾ ਹੈ ਜਿਸ ਨੇ ਸਭ ਇਛਾ ਪੂਰੀਆਂ ਕਰੀਆਂ ਹੈਂ?
Prof. Sahib Singhਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ।

ਪਦ ਅਰਥ ਕਰਿ = (ਪੈਦਾ) ਕਰ ਕੇ। ਮਨਿ = ਮਨ ਵਿਚ। ਇਛਾ = ਮਨ ਦੀਆਂ ਕਾਮਨਾਂ। ਸਭਿ = ਸਾਰੀਆਂ।

SikhNet (Spanish)La Paz y la Bondad nacen en mi mente y así vivo satisfecho.

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ; ਜਿਸ ਦੀਆ ਏਹਿ ਵਡਿਆਈਆ ॥

sadaa kurabaan keetaa guroo vittahu; jis deea ehi vaddiaaeea |

Sant Singh KhalsaI am forever a sacrifice to the Guru, who possesses such glorious greatness.
Manmohan SinghI am eve a sacrifice unto my Guru, who possesses such like excellences.
Manmohan Singh (Punjabi)ਮੈਂ ਹਮੇਸ਼ਾਂ ਹੀ ਆਪਣੇ ਗੁਰਦੇਵ ਜੀ ਉੱਤਸ ਵਾਰਨੇ ਜਾਂਦਾ ਹਾਂ ਜਿਨ੍ਹਾਂ ਵਿੱਚ ਐਹੋ ਜੇਹੀਆਂ ਖੂਬੀਆਂ ਹਨ।
Fareedkot Teekaਇਸੀ ਤੇ ਮੈਂ ਸਦਾ ਅਪਨਾ ਆਪ ਗੁਰੋਂ ਕੇ ਉਪਰੋਂ ਕੁਰਬਾਨ ਕੀਤਾ ਹੈ, ਜਿਸ ਗੁਰੂ ਕੀਆਂ ਇਹੁ ਵਡਿਆਈਆਂ ਹੈਂ॥
Prof. Sahib Singhਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ।

ਪਦ ਅਰਥ ਕੁਰਬਾਣੁ = ਸਦਕੇ। ਵਿਟਹੁ = ਤੋਂ।

SikhNet (Spanish)Ofrezco mi ser en sacrificio a aquel Guru, Cuya Gloria ha dejado eco a través de las épocas.

ਕਹੈ ਨਾਨਕੁ. ਸੁਣਹੁ ਸੰਤਹੁ; ਸਬਦਿ ਧਰਹੁ ਪਿਆਰੋ ॥

kahai naanak. sunahu santahu; sabad dharahu piaaro |

Sant Singh KhalsaSays Nanak, listen, O Saints; enshrine love for the Shabad.
Manmohan SinghSays Nanak, hearken ye, O saints, profess ye love for the Lord's Gurbani.
Manmohan Singh (Punjabi)ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਪ੍ਰਭੂ ਦੀ ਗਰਬਾਣੀ ਨਾਲ ਪ੍ਰੇਮ ਕਰੋ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੁਣੋ ਹੇ ਸੰਤੋ! ਤੁਸੀ ਭੀ ਗੁਰ ਉਪਦੇਸ ਮੇਂ ਪਿਆਰ ਧਾਰੋ॥
Prof. Sahib Singhਨਾਨਕ ਆਖਦਾ ਹੈ ਕਿ ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ।
SikhNet (Spanish)Dice Nanak, escuchen, oh Santos: amen la Palabra del Shabd del Señor;

ਸਾਚਾ ਨਾਮੁ; ਮੇਰਾ ਆਧਾਰੋ ॥੪॥

saachaa naam; meraa aadhaaro |4|

Sant Singh KhalsaThe True Name is my only support. ||4||
Manmohan SinghThe True Name is my only support.
Manmohan Singh (Punjabi)ਸਤਿਨਾਮ ਹੀ ਮੇਰਾ ਇੱਕੋ ਇੱਕ ਆਸਰਾ ਹੈ।
Fareedkot Teekaਔਰੁ ਮੇਰਾ ਤਾਂ ਸਚਾ ਨਾਮ ਹੀ ਆਸਰਾ ਹੈ॥੪॥
Prof. Sahib Singh(ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ॥੪॥

* ਭਾਵ: ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਸਾਰੇ ਲਾਲਚ ਦੂਰ ਹੋ ਜਾਂਦੇ ਹਨ, ਅਤੇ ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ।

SikhNet (Spanish)el Nombre del Señor es en verdad mi Soporte. (4)

ਵਾਜੇ ਪੰਚ ਸਬਦ; ਤਿਤੁ ਘਰਿ ਸਭਾਗੈ ॥

vaaje panch sabad; tith ghar sabhaagai |

Sant Singh KhalsaThe Panch Shabad, the five primal sounds, vibrate in that blessed house.
Manmohan SinghThe five forms of music ring in that very fortunate house.
Manmohan Singh (Punjabi)ਉਸੁ ਪਰਮ ਸ੍ਰੇਸ਼ਟ ਕਰਮਾਂ ਵਾਲੇ ਹਿਰਦੇ ਅੰਦਰ ਪੰਜ ਕਿਸਮਾਂ ਦੇ ਰਾਗ ਗੂੰਜਦੇ ਹਨ।
Fareedkot Teekaਤਿਸੁ ਸਭਾਗੇ ਘਰ ਮੇਂ ਪੰਚ ਸਬਦੋਂ ਕੇ ਬਾਜੇ ਬਜੇ ਹੈਂ॥
Prof. Sahib Singhਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ,

ਪਦ ਅਰਥ ਵਾਜੇ = ਵੱਜਦੇ ਹਨ, ਵੱਜੇ ਹਨ। ਪੰਚ ਸਬਦ = ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ। ਤਿਤੁ = ਉਸ ਵਿਚ। ਤਿਤੁ ਘਰਿ = ਉਸ ਹਿਰਦੇ-ਘਰਿ ਵਿਚ। ਸਭਾਗੈ = ਭਾਗਾਂ ਵਾਲੇ ਵਿਚ।

SikhNet (Spanish)En aquel hogar afortunado donde manifiestas Tu Presencia,

ਘਰਿ ਸਭਾਗੈ ਸਬਦ ਵਾਜੇ; ਕਲਾ ਜਿਤੁ ਘਰਿ ਧਾਰੀਆ ॥

ghar sabhaagai sabad vaaje; kalaa jit ghar dhaareea |

Sant Singh KhalsaIn that blessed house, the Shabad vibrates; He infuses His almighty power into it.
Manmohan SinghIn that very fortunate house(heart) into which the Lord has infused His might resound the strains.
Manmohan Singh (Punjabi)ਉਸ ਪਰਮ ਸ੍ਰੇਸ਼ਟ ਕਰਮਾਂ ਵਾਲੇ ਰਿਦੈ-ਘਰ ਵਿੱਚ ਜਿਸ ਅੰਦਰ ਸਾਈਂ ਨੇ ਆਪਣੀ ਸੱਤਿਆ ਸੰਚਾਰੀ ਹੈ ਕੀਰਤਨ ਆਲਾਪੇ ਜਾ ਰਹੇ ਹਨ।
Fareedkot Teekaਵਾਹਿਗੁਰੂ ਨੇ ਅਪਨੀ ਸਕਤੀ ਜਿਸ ਘਰ ਮੇਂ ਵਿਸੇਸ ਧਾਰੀ ਹੈ ਤਿਸ ਸਭਾਗੇ ਘਰ ਸਰੀਰ ਵਾ ਸਤਸੰਗ ਮੇਂ ਸਬਦ ਬਾਜੇ ਹੈਂ॥
Prof. Sahib Singhਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ),

ਪਦ ਅਰਥ ਤਿਤੁ ਸਭਾਗੈ ਘਰਿ = ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ। ਕਲਾ = ਸੱਤਿਆ। ਜਿਤੁ ਘਰਿ = ਜਿਸ ਘਰ ਵਿਚ। ਧਾਰੀਆ = ਤੂੰ ਪਾਈ ਹੈ।

SikhNet (Spanish)oh Señor, se escuchan Celestiales Coros de Armonía.

ਪੰਚ ਦੂਤ ਤੁਧੁ ਵਸਿ ਕੀਤੇ; ਕਾਲੁ ਕੰਟਕੁ ਮਾਰਿਆ ॥

panch doot tudh vas keete; kaal kanttak maariaa |

Sant Singh KhalsaThrough You, we subdue the five demons of desire, and slay Death, the torturer.
Manmohan SinghO Lord, Thou makest man control the five demons and slyest the agonising death
Manmohan Singh (Punjabi)ਹੇ ਸਾਂਈਂ! ਤੇਰੇ ਆਸਰੇ ਬੰਦਾ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾਂ ਹੈ ਅਤੇ ਤੂੰ ਦੁਖਦਾਈ ਮੌਤ ਨੂੰ ਮਾਰ ਸੁਟਦਾ ਹੈਂ।
Fareedkot Teekaਤਿਸ ਨੇ ਪੰਚ ਦੂਤ ਕਾਮਾਦੀ ਤੇਰੇ ਭਰੋਸੇ ਪਰ ਵਸ ਕੀਤੇ ਹੈਂ, ਪੁਨਾ ਕਾਲ ਜੋ ਦੁਖਦਾਈ ਸਾ ਸੋ ਤਿਨੋਂ ਪੁਰਸੋਂ ਨੇ ਮਾਰਿਆ ਹੈ॥
Prof. Sahib Singh(ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ।

ਪਦ ਅਰਥ ਪੰਚ ਦੂਤ = ਕਾਮਾਦਿਕ ਪੰਜ ਵੈਰੀ। ਕੰਟਕੁ = ਕੰਡਾ। ਕੰਟਕੁ ਕਾਲੁ = ਡਰਾਉਣਾ ਕਾਲ, ਮੌਤ ਦਾ ਡਰ।

SikhNet (Spanish)En ese hogar Tú permites que uno conquiste a los cinco enemigos de las pasiones y que se venza el temor y la muerte.

ਧੁਰਿ ਕਰਮਿ ਪਾਇਆ ਤੁਧੁ. ਜਿਨ ਕਉ; ਸਿ. ਨਾਮਿ ਹਰਿ ਕੈ ਲਾਗੇ ॥

dhur karam paaeaa tudh. jin kau; si. naam har kai laage |

Sant Singh KhalsaThose who have such pre-ordained destiny are attached to the Lord's Name.
Manmohan SinghThey, whose destiny Thou hast so pre-ordained, O Lord, are attached to Thy Name.
Manmohan Singh (Punjabi)ਜਿਨ੍ਹਾਂ ਦੀ ਤੂੰ ਮੁੱਢ ਤੋਂ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਸੁਆਮੀ। ਉਹ ਹੀ ਤੇਰੇ ਨਾਮ ਨਾਲ ਜੁੜਦੇ ਹਨ।
Fareedkot Teekaਆਦੋਂ ਹੀ ਸੁਭ ਕਰਮੁ ਜਿਨ ਕੋ (ਪਾਇਆ) ਪ੍ਰਾਪਤਿ ਕੀਆ ਹੈ, ਹੇ ਹਰੀ! ਸੋ ਪੁਰਸ (ਤੁਧੁ) ਤੇਰੇ ਨਾਮ ਮੇਂ ਲਾਗੇ ਹੈਂ॥
Prof. Sahib Singhਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ।

ਪਦ ਅਰਥ ਧੁਰਿ = ਧੁਰ ਤੋਂ। ਕਰਮਿ = ਮੇਹਰ ਨਾਲ। ਸਿ = ਸੇ, ਉਹ ਬੰਦੇ। ਨਾਮਿ = ਨਾਮ ਵਿਚ।

SikhNet (Spanish)Aquéllos a quienes bendices en Tu Misericordia, oh Señor, viven entonados en Tu Nombre.

ਕਹੈ ਨਾਨਕੁ. ਤਹ ਸੁਖੁ ਹੋਆ; ਤਿਤੁ ਘਰਿ ਅਨਹਦ ਵਾਜੇ ॥੫॥

kahai naanak. teh sukh hoaa; tith ghar anahad vaaje |5|

Sant Singh KhalsaSays Nanak, they are at peace, and the unstruck sound current vibrates within their homes. ||5||
Manmohan SinghSays Nanak, they obtain peace and in their heart-home plays the celestial strain.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਉਨ੍ਹਾਂ ਦੇ ਹਿਰਦੇ-ਘਰ ਅੰਦਰ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਅੰਤਸਕਰਣ ਮੇਂ ਸੁਖ ਹੂਆ ਹੈ ਔ ਤਿਸ ਕੇ (ਘਰਿ) ਰਿਦੇ ਮੇਂ ਏਕ ਰਸ ਸਬਦ ਬਾਜੇ ਹੈਂ, ਤੇਰੇ ਸੰਬੰਧੀ ਗੀਤ ਗਾਇਨ ਕਰੀਤੇ ਹੈਂ॥੫॥
Prof. Sahib Singhਨਾਨਕ ਆਖਦਾ ਹੈ ਕਿ ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ॥੫॥

ਪਦ ਅਰਥ ਅਨਹਦ = ਅਨ-ਹਦ, ਬਿਨਾ ਵਜਾਏ ਵੱਜਣ ਵਾਲੇ, ਇਕ-ਰਸ, ਲਗਾਤਾਰ ॥੫॥

* ਭਾਵ: ਪਰਮਾਤਮਾ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਨਾਮ ਸਿਮਰਨ ਦਾ ਲੇਖ ਲਿਖ ਦੇਂਦਾ ਹੈ, ਉਹ ਮਨੁੱਖ ਨਾਮ ਵਿਚ ਜੁੜਦੇ ਹਨ। ਨਾਮ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵੈਰੀ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਇਸ ਤਰ੍ਹਾਂ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।

SikhNet (Spanish)Dice Nanak, ese hogar es todo Bondad; sí, la Melodía Divina resuena en su interior. (5)
Shabad Guru Amardas Ji Raag Raamkalee Ang 922 excerpt (6 of 210 lines)

ਅਨਦੁ ਸੁਣਹੁ ਵਡਭਾਗੀਹੋ; ਸਗਲ ਮਨੋਰਥ ਪੂਰੇ ॥

anad sunahu vaddabhaageeho; sagal manorath poore |

Sant Singh KhalsaListen to the song of bliss, O most fortunate ones; all your longings shall be fulfilled.
Manmohan SinghListen ye to 'word of bliss, O very fortunate ones and all your longings shall be fulfilled.
Manmohan Singh (Punjabi)ਤੁਸੀਂ ਖੁਸ਼ੀ ਦੀ ਬਾਣੀ ਨੂੰ ਸ੍ਰਵਣ ਕਰੋ, ਹੇ ਭਾਰੋ ਭਾਗਾਂ ਵਾਲਿਓ! ਅਤੇ ਤੁਹਾਡੀਆਂ ਸਾਰੀਆਂ ਅਭਿਆਸ਼ਾ ਪੂਰੀਆਂ ਹੋ ਜਾਣਗੀਆਂ।
Fareedkot Teekaਹੇ ਵਡਭਾਗੀਓ! ਇਹ ਜੋ ਅਨੰਦ ਨਾਮ ਬਾਣੀ ਹੈ ਇਸ ਕੋ ਸੁਣੋ, ਇਸ ਸੇ ਸਭ ਤੁਮਾਰੇ ਮਨੋਰਥ ਪੂਰੇ ਹੋ ਜਾਵੇਂਗੇ॥
Prof. Sahib Singhਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ),
SikhNet (Spanish)Oh seres afortunados, escuchen esta Melodía de Éxtasis. Así verán cumplidas todas las añoranzas de sus corazones,

ਪਾਰਬ੍ਰਹਮੁ ਪ੍ਰਭੁ ਪਾਇਆ; ਉਤਰੇ ਸਗਲ ਵਿਸੂਰੇ ॥

paarabraham prabh paaeaa; utare sagal visoore |

Sant Singh KhalsaI have obtained the Supreme Lord God, and all sorrows have been forgotten.
Manmohan SinghI have obtained Lord the Supreme Being and all my sorrows have departed.
Manmohan Singh (Punjabi)ਮੈਂ ਸੁਆਮੀ, ਸ਼੍ਰੋਮਣੀ ਸਾਹਿਬ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਗਮ ਦੂਰ ਹੋ ਗਏ ਸਨ।
Fareedkot Teekaਜਿਨੋਂ ਨੇ ਸੁਣਿਆਂ ਹੈ ਤਿਨੋਂ ਨੇ ਪਾਰਬ੍ਰਹਮ ਸਾਮਰਥ ਕੋ ਪਾਇਆ ਹੈ, ਤਿਨ ਕੇ ਸਭ ਝੋਰੇ ਉਤਰ ਗਏ ਹੈਂ॥
Prof. Sahib Singhਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ।

ਪਦ ਅਰਥ ਵਿਸੂਰੇ = ਚਿੰਤਾ-ਝੋਰੇ। ਸੰਤਾਪ = ਕਲੇਸ਼।

SikhNet (Spanish)así alcanzarán al Señor Trascendente y sus aflicciones terminarán.

ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ॥

dookh rog santaap utare; sunee sachee baanee |

Sant Singh KhalsaPain, illness and suffering have departed, listening to the True Bani.
Manmohan SinghHearing the True Gurbani, I am rid of the troubles, maladies and sufferings.
Manmohan Singh (Punjabi)ਸੱਚੀ ਗੁਰਬਾਣੀ ਨੂੰ ਸ਼੍ਰਵਣ ਕਰਨ ਦੁਆਰਾ ਮੈਂ ਤਕਲੀਫਾਂ ਬੀਮਾਰੀਆਂ ਤੇ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ।
Fareedkot Teekaਜਿਨੋਂ ਨੇ ਇਹ ਸਚੀ ਬਾਣੀ ਸੁਣੀ ਹੈ, ਤਿਨ ਕੇ ਦੁਖ ਰੋਗ ਪੁਨਾ ਭਲੀ ਪ੍ਰਕਾਰ ਆਧਿ, ਬਿਆਧਾਦਿ ਤਾਪ ਭੀ ਉਤਰ ਗਏ ਹੈਂ॥
Prof. Sahib Singhਅਕਾਲ ਪੁਰਖ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ।

ਪਦ ਅਰਥ ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)Escuchando la Palabra Verdadera, serán liberados de males y penas.

ਸੰਤ ਸਾਜਨ ਭਏ ਸਰਸੇ; ਪੂਰੇ ਗੁਰ ਤੇ ਜਾਣੀ ॥

sant saajan bhe sarase; poore gur te jaanee |

Sant Singh KhalsaThe Saints and their friends are in ecstasy, knowing the Perfect Guru.
Manmohan SinghThe saints and friends have become happy on knowing it from the Perfect Guru.
Manmohan Singh (Punjabi)ਸਾਧੂ ਤੇ ਮਿੱਤ੍ਰ ਇਸ ਨੂੰ ਪੂਰਨ ਗੁਰਾਂ ਪਾਸੋਂ ਜਾਣਨ ਦੁਆਰਾ ਪ੍ਰਸੰਨ ਹੋ ਗਏ ਹਨ।
Fareedkot Teekaਸੰਤ ਜੋ ਸਜਨ ਹੈਂ ਵਹੁ ਸਹਿਤ ਰਸ ਕੇ ਹੂਏ ਹੈਂ। ਇਹੁ ਅਨੰਦ ਬਾਣੀ ਕੀ ਮਹਿਮਾ ਹਮਨੇ ਪੂਰਨ ਗੁਰੋਂ ਸੇ ਜਾਣੀ ਹੈ॥
Prof. Sahib Singhਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ।

ਪਦ ਅਰਥ ਸਰਸੇ = ਸ-ਰਸ, ਰਹੇ, ਆਨੰਦ-ਭਰਪੂਰ। ਗੁਰ ਤੇ = ਗੁਰੂ ਤੋਂ। ਸਤਿਗੁਰੁ ਰਹਿਆ

SikhNet (Spanish)Oh Santos, compañeros míos, cuando el Guru Perfecto les revela su Ser, entonces logran el Éxtasis.

ਸੁਣਤੇ ਪੁਨੀਤ. ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥

sunate puneet. kahate pavit; satigur rahiaa bharapoore |

Sant Singh KhalsaPure are the listeners, and pure are the speakers; the True Guru is all-pervading and permeating.
Manmohan SinghImmaculate are the hearers and pure the utters and they see the True Guru all-pervading.
Manmohan Singh (Punjabi)ਪਵਿੱਤਰ ਹਨ ਸ੍ਰੋਤੇ ਅਤੇ ਨਿਰਮਲ ਹਨ ਬਕਤੇ, ਉਹ ਸੱਚੇ ਗੁਰਾਂ ਨੂੰ ਸਾਰੇ ਵਿਆਪਕ ਵੇਖਦੇ ਹਨ।
Fareedkot Teekaਸੁਣਤੇ ਪੁਨੀਤ, ਕਹਿਣੇ ਵਾਲੇ ਪਵਿਤ੍ਰ ਹੂਏ ਹੈ। ਪੁਨਾ ਤਿਨੋਂ ਨੇ ਏਸ ਬਾਣੀ ਦੁਆਰਾ ਸਤਿ ਸਰੂਪ ਜੋ ਪੂਜ ਹੈ ਸੰਸਾਰ ਮੇਂ ਬਿਆਪ ਰਹਿਆ ਜਾਣਿਆ ਹੈ॥
Prof. Sahib Singhਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ।

ਪਦ ਅਰਥ ਭਰਪੂਰੇ = ਗੁਰੂ (ਆਪਣੀ ਬਾਣੀ ਵਿਚ) ਭਰਪੂਰ ਹੈ, ਬਾਣੀ ਗੁਰੂ-ਰੂਪ ਹੈ।

SikhNet (Spanish)Así es como se vuelven puros y ven al Señor Omnipresente en todas partes, aquéllos que escuchan y recitan la Palabra Verdadera,

ਬਿਨਵੰਤਿ ਨਾਨਕੁ. ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥

binavant naanak. gur charan laage; vaaje anahad toore |40|1|

Sant Singh KhalsaPrays Nanak, touching the Guru's Feet, the unstruck sound current of the celestial bugles vibrates and resounds. ||40||1||
Manmohan SinghPrays Nanak, repairing to the Guru's Feet, the unblown bugles play for the mortal.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਗੁਰਾਂ ਦੇ ਪੈਰੀਂ ਪੈਣ ਨਾਲ ਪ੍ਰਾਣੀ ਲਈ ਬਿਨ ਵਜਾਏ ਵਾਜੇ ਵਜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨੰਮਰੀ ਹੋਇਕੈ ਜੋ ਗੁਰੋਂ ਕੀ ਚਰਨੀ ਲਾਗੇ ਹੈ ਤਿਨੋਂ ਕੋ ਏਕ ਰਸ ਦਸਮ ਦੁਆਰ ਕੇ ਬਾਜੇ ਵਾ ਨਾਮ ਜਪਨੇ ਕੇ ਸਬਦ ਪ੍ਰਗਟ ਹੂਏ ਹੈਂ॥੪੦॥੧॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਸਾਹਿਬ ਜੀ ਆਏ ਔਰ ਗੁਰੂ ਅਮਰਦਾਸ ਜੀ ਕੇ ਦੇਹੁਰੇ ਪਾਸ ਜਾਇਕਰ ਗੁਰੂ ਜੀ ਕੇ ਚਲਾਣੇ ਕਾ ਪ੍ਰਸੰਗ ਪੂਛਤੇ ਭਏ। ਤਬ ਸ੍ਰੀ ਗੁਰੂ ਅਮਰਦਾਸ ਜੀ ਕੇ ਪੁਤ੍ਰ ਕਾ ਪੌਤ੍ਰਾ ਬਾਬਾ ਸੁੰਦਰ ਦਾਸ ਨਾਮ ਪਰਲੋਕ ਕੇ ਸਦੇ ਕਾ ਹਾਲ ਕਹਿਤੇ ਭਏ। ਇਸ ਮੇਂ ਸੱਦਾ ਵਰਨਨ ਕੀਆ ਹੈ ਤਾਂ ਤੇ ਇਸ ਸਬਦ ਕਾ ਨਾਮ ਸਦੁ ਹੈ॥ ਪਹਿਲੇ ਮੰਗਲ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) ॥੪੦॥੧॥

ਪਦ ਅਰਥ ਅਨਹਦ = ਇਕ-ਰਸ। ਤੂਰੇ = ਵਾਜੇ। ਮਨੋਰਥ = ਮਨ ਦੀਆਂ ਦੌੜਾਂ ॥੪੦॥੧॥

* ਭਾਵ: ਆਤਮਕ ਆਨੰਦ ਦੇ ਲੱਛਣ: ਜਿਸ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ, ਕੋਈ ਦੁੱਖ ਰੋਗ ਕੋਈ ਕਲੇਸ਼ ਉਸ ਉਤੇ ਜ਼ੋਰ ਨਹੀਂ ਪਾ ਸਕਦਾ। ਆਨੰਦ ਦੀ ਇਹ ਅਵਸਥਾ ਸਤਿਗੁਰੂ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਇਸ ਬਾਣੀ ਨੂੰ ਗਾਣ ਵਾਲਿਆਂ ਸੁਣਨ ਵਾਲਿਆਂ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਪਰਤੱਖ ਦਿੱਸਦਾ ਹੈ।

SikhNet (Spanish)dice Nanak, postrándose a los Pies del Guru, la Divina Melodía de la Palabra resuena en su Alma.(40-1)

ਮੁੰਦਾਵਣੀ ਮਹਲਾ ੫ ॥

mundaavanee mahalaa 5 |

Sant Singh KhalsaMundaavanee, Fifth Mehl:
Manmohan SinghSeal 5th Guru.
Manmohan Singh (Punjabi)ਮੁਹਰ ਛਾਪ ਪੰਜਵੀਂ ਪਾਤਿਸ਼ਾਹੀ।
Fareedkot Teeka(ਮੁੰਦਾਵਣੀ) ਸਰਪੋਸ ਕੋ ਕਹਿਤੇ ਹੈਂ: ਜੈਸੇ ਥਾਲ ਮੇਂ ਪ੍ਰਸਾਦ ਰਖਕਰ ਊਪਰ ਸੇ ਉਸ ਕੋ ਸਰਪੋਸ ਸੇ ਮੂੰਦ ਦੇਤੇ ਹੈਂ। ਸੋ ਇਸ ਮੁੰਦਾਵਣੀ ਦ੍ਵਾਰਾ ਆਗੇ ਕੋ ਇਸ ਬਾਤ ਕਾ ਨਿਯਮ ਕੀਆ ਕਿ ਕੋਈ ਔਰ ਬਾਣੀ ਨ ਚਢਾਈ ਜਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਨੀ ਕੇ ਵਾਸਤੇ ਅਸਥਾਨ ਪਹਿਲੇ ਹੀ ਸੇ ਛੋੜ ਰਖਾ ਥਾ॥
Prof. Sahib Singh

ਪਦ ਅਰਥ ਮੁੰਦਾਵਣੀ = (मुद् = to please, ਪ੍ਰਸ਼ਨ ਕਰਨਾ मोदयति = pleases)। ਮੁਦਾਵਣੀ, ਜਾਂ, ਮੁੰਦਾਵਣੀ = ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤ।

SikhNet (Spanish)Mundavani, Mejl Guru Aryan, Quinto Canal Divino.

ਥਾਲ ਵਿਚਿ. ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ॥

thaal vich. tin vasatoo peeo; sat santokh veechaaro |

Sant Singh KhalsaUpon this Plate, three things have been placed: Truth, Contentment and Contemplation.
Manmohan SinghIn the platter are placed three things, truth, contentment and meditations.
Manmohan Singh (Punjabi)ਪਲੇਟ ਵਿੱਚ ਤਿੰਨ ਚੀਜ਼ਾਂ ਪਾਈਆਂ ਗਈਆਂ ਹਨ, ਸੱਚ ਸੰਤੁਸ਼ਟਤਾ ਅਤੇ ਸਿਮਰਨ।
Fareedkot Teekaਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਥਾਲ ਮੇਂ ਤੀਨ ਬਸਤੂ ਰਖੀਆਂ ਹੈਂ, ਸਤ ਬੋਲਨਾ ਯਥਾ ਲਾਭ ਸੰਤੋਖ, ਏਹ ਵਸਤੂ ਵੀਚਾਰੋ ਅਰਥਾਤ ਸਮਝੋ॥
Prof. Sahib Singh(ਉਸ ਮਨੁੱਖ ਦੇ ਹਿਰਦੇ-) ਥਾਲ ਵਿਚ ਉੱਚਾ ਆਚਰਨ, ਸੰਤੋਖ ਅਤੇ ਆਤਮਕ ਜੀਵਨ ਦੀ ਸੂਝ-ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ,

ਪਦ ਅਰਥ ਥਾਲ ਵਿਚਿ = (ਉਸ ਹਿਰਦੇ-) ਥਾਲ ਵਿਚ। ਤਿੰਨਿ ਵਸਤੂ = ਤਿੰਨ ਚੀਜ਼ਾਂ (ਸਤੁ, ਸੰਤੋਖੁ ਅਤੇ ਵੀਚਾਰ)।

SikhNet (Spanish)Tres cosas se han puesto sobre este plato, Verdad, Contentamiento y Contemplación;

ਅੰਮ੍ਰਿਤ ਨਾਮੁ. ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ ॥

amrit naam. tthaakur kaa peo; jis kaa sabhas adhaaro |

Sant Singh KhalsaThe Ambrosial Nectar of the Naam, the Name of our Lord and Master, has been placed upon it as well; it is the Support of all.
Manmohan SinghThe Nectar-Name of the Lord, who is the support of all, has also been put therein.
Manmohan Singh (Punjabi)ਸੁਆਮੀ ਦਾ ਸੁਧਾ ਸਰੂਪ ਨਾਮ, ਜੋ ਸਾਰਿਆਂ ਦਾ ਆਸਰਾ ਭੀ ਹੈ, ਉਸ ਅੰਦਰ ਪਾਇਆ ਗਿਆ ਹੈ।
Fareedkot Teekaਤੀਸਰਾ ਅੰਮ੍ਰਿਤ ਰੂਪ ਨਾਮ ਪਰਮੇਸ਼ਰ ਦਾ ਗੁਰੋਂ ਨੇ ਪਾਯਾ ਹੈ, ਜਿਸ ਨਾਮ ਦਾ ਸਭ ਕਿਸੇ ਨੂੰ ਆਸਰਾ ਹੈ ਅਰਥਾਤ ਊਚ ਨੀਚ ਕੋਈ ਜਪੇ ਸਭ ਕੋ ਮੁਕਤ ਕਰਤਾ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ-ਥਾਲ ਵਿਚ) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆ ਵੱਸਦਾ ਹੈ (ਇਹ 'ਅੰਮ੍ਰਿਤ ਨਾਮੁ' ਐਸਾ ਹੈ) ਕਿ ਇਸ ਦਾ ਆਸਰਾ ਹਰੇਕ ਜੀਵ ਲਈ (ਜ਼ਰੂਰੀ) ਹੈ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ) ਜਿਸ (ਨਾਮ) ਦਾ। ਸਭਸੁ = ਹਰੇਕ ਜੀਵ ਨੂੰ। ਅਧਾਰੋ = ਆਸਰਾ।

SikhNet (Spanish)el Néctar Ambrosial del Naam, el Nombre de nuestro Señor y Maestro, el Soporte de todo,

ਜੇ ਕੋ ਖਾਵੈ. ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ ॥

je ko khaavai. je ko bhunchai; tis kaa hoe udhaaro |

Sant Singh KhalsaOne who eats it and enjoys it shall be saved.
Manmohan SinghIf some one partakes this and relishes it, he is emancipated.
Manmohan Singh (Punjabi)ਜੇਕਰ ਕੋਈ ਜਣਾ ਇਸ ਭੋਜਨ ਨੂੰ ਖਾਂਦਾ ਹੈ, ਜੇਕਰ ਕੋਈ ਜਣਾ ਇਸ ਸਵਾਦ ਨੂੰ ਮਾਣਦਾ ਹੈ, ਉਸ ਦੀ ਕਲਿਆਣ ਹੋ ਜਾਂਦੀ ਹੈ।
Fareedkot Teekaਜੋ ਕੋਈ ਇਸ ਭੋਜਨ ਕੋ ਖਾਤਾ ਹੈ ਵਾ (ਭੁੰਚੇ) ਖਿਲਾਉਤਾ ਹੈ; ਵਾ ਜੋ ਅਬ ਖਾਤੇ ਹੈਂ ਆਗੇ ਜੋ ਖਾਏਂਗੇ, ਤਿਸ ਤਿਸ ਕਾ ਉਧਾਰ ਹੋਤਾ ਹੈ ਔਰ ਹੋਇਗਾ, ਜਿਸ ਨੇ ਇਸ ਭੋਜਨ ਕੋ ਕੀਆ ਹੈ॥
Prof. Sahib Singh(ਇਸ ਆਤਮਕ ਭੋਜਨ ਨੂੰ) ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ।

ਪਦ ਅਰਥ ਕੋ = ਕੋਈ (ਮਨੁੱਖ)। ਭੁੰਚੈ = ਭੁੰਚਦਾ ਹੈ, ਖਾਂਦਾ ਹੈ, ਮਾਣਦਾ ਹੈ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ ਦਾ (ੁ) ਉਡ ਗਿਆ ਹੈ) ਉਸ (ਮਨੁੱਖ) ਦਾ। ਉਧਾਰੋ = ਪਾਰ-ਉਤਾਰਾ, ਵਿਕਾਰਾਂ ਤੋਂ ਬਚਾਉ।

SikhNet (Spanish)también ha sido establecido. Quien Lo saborea y Lo disfruta, será salvado.

ਏਹ ਵਸਤੁ. ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ॥

eeh vasat. tajee neh jaaee; nit nit rakh ur dhaaro |

Sant Singh KhalsaThis thing can never be forsaken; keep this always and forever in your mind.
Manmohan SinghThis can be forsaken not, so ever and always keep thou this enshrined in thy mind.
Manmohan Singh (Punjabi)ਇਹ ਚੀਜ਼ ਤਿਆਗੀ ਨਹੀਂ ਜਾ ਸਕਦੀ, ਸ਼ੲਸ ਲਈ ਸਦੀਵ ਸਦੀਵ ਹੀ ਤੂੰ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ।
Fareedkot Teekaਜਿਸ ਕੋ ਇਸ ਰਸ ਕਾ ਸ੍ਵਾਦ ਆਇਆ ਹੈ। ਤਿਸ ਸੇ ਫਿਰ ਯੇਹ ਵਸਤ ਤਿਆਗੀ ਨਹੀਂ ਜਾਤੀ ਹੈ, ਤਾਂ ਤੇ ਤੁਮ ਨਿਤ੍ਯਪ੍ਰਤਿ ਹਿਰਦੇ ਮੇਂ ਧਾਰਨ ਕਰ ਰਖੋ॥
Prof. Sahib Singh(ਜੇ ਆਤਮਕ 'ਉਧਾਰ' ਦੀ ਲੋੜ ਹੈ ਤਾਂ) ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਨਾਮ-ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਹੀ ਆਪਣੇ ਹਿਰਦੇ ਵਿਚ ਸਾਂਭ ਰੱਖ।

ਪਦ ਅਰਥ ਏਹ ਵਸਤੁ = ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਚੀਜ਼, ਇਹ ਮੁਦਾਵਣੀ। ਤਜੀ ਨਹ ਜਾਈ = ਤਿਆਗੀ ਨਹੀਂ ਜਾ ਸਕਦੀ। ਰਖੁ = ਸਾਂਭ ਕੇ ਰੱਖੋ। ਉਰਿ = ਹਿਰਦੇ ਵਿਚ। ਧਾਰੋ = ਟਿਕਾਓ।

SikhNet (Spanish)Esto no se te puede olvidar, consérvalo siempre en tu mente,

ਤਮ ਸੰਸਾਰੁ. ਚਰਨ ਲਗਿ ਤਰੀਐ; ਸਭੁ ਨਾਨਕ ਬ੍ਰਹਮ ਪਸਾਰੋ ॥੧॥

tam sansaar. charan lag tareeai; sabh naanak braham pasaaro |1|

Sant Singh KhalsaThe dark world-ocean is crossed over, by grasping the Feet of the Lord; O Nanak, it is all the extension of God. ||1||
Manmohan SinghRepairing to the Lord's feet, the dark world ocean is crossed; O Nanak, everything is an extension of the Lord.
Manmohan Singh (Punjabi)ਪ੍ਰਭੂ ਦੇ ਪੈਰਾਂ ਨਾਲ ਜੁੜ ਜਾਣ ਦੁਆਰਾ, ਅਨ੍ਹੇਰਾ ਜਗਤ ਸਮੁੰਦਰ ਪਾਰ ਕੀਤਾ ਜਾਂਦਾ ਹੈ, ਹੇ ਨਾਨਕ! ਹਰ ਵਸਤੂ ਪ੍ਰਭੂ ਦਾ ਹੀ ਵਿਸਥਾਰ ਹੈ।
Fareedkot Teekaਤਿਸ ਕਾ ਫਲ੍ਹ ਯੇਹ ਜੋ (ਤਮ) ਅੰਧਕਾਰ ਰੂਪ ਸੰਸਾਰ ਹੈ ਤਿਸ ਸੇ ਗੁਰੋਂ ਕੇ ਚਰਨੋਂ ਮੇਂ ਲਗ ਕਰ ਕੇ ਤਰ ਜਾਈਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸਭ ਬ੍ਰਹਮ ਹੀ ਪਸਾਰਾ ਹੈ, ਹੇ ਭਾਈ! ਵਾਸਤਵ ਵੀਚਾਰ ਕਰਨੇ ਤੇ ਪ੍ਰਤੀਤ ਹੋਤਾ ਹੈ॥
Prof. Sahib Singhਹੇ ਨਾਨਕ! (ਇਸ ਨਾਮ ਵਸਤੂ ਦੀ ਬਰਕਤਿ ਨਾਲ) ਪ੍ਰਭੂ ਦੀ ਚਰਨੀਂ ਲੱਗ ਕੇ ਘੁੱਪ ਹਨੇਰਾ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਹਰ ਥਾਂ ਪਰਮਾਤਮਾ ਦੇ ਆਪੇ ਦਾ ਪਰਕਾਸ਼ ਹੀ (ਦਿੱਸਣ ਲੱਗ ਪੈਂਦਾ ਹੈ) ॥੧॥

ਪਦ ਅਰਥ ਤਮ = (तमस्) ਹਨੇਰਾ। ਤਮ ਸੰਸਾਰੁ = (ਵਿਕਾਰਾਂ ਦੇ ਕਾਰਨ ਬਣਿਆ ਹੋਇਆ) ਘੁੱਪ ਹਨੇਰਾ ਜਗਤ। ਲਗਿ = ਲਗ ਕੇ। ਸਭੁ = ਹਰ ਥਾਂ। ਬ੍ਰਹਮ ਪਸਾਰੋ = ਪਰਮਾਤਮਾ ਦਾ ਖਿਲਾਰਾ, ਪਰਮਾਤਮਾ ਦੇ ਆਪੇ ਦਾ ਪਰਕਾਸ਼ ॥੧॥

* ਨੋਟ: ਸਿਰ ਲੇਖ 'ਮੁੰਦਾਵਣੀ' ਦਾ ਅਰਥ ਸਮਝਣ ਲਈ 'ਸੋਰਠਿ ਕੀ ਵਾਰ' ਦੀ ਅਠਵੀਂ ਪਉੜੀ ਦਾ ਪਹਿਲਾ ਸਲੋਕ ਸਾਹਮਣੇ ਰੱਖਣਾ ਜ਼ਰੂਰੀ ਹੈ: ਸਲੋਕੁ ਮ: ੩॥ ਥਾਲੈ ਵਿਚਿ ਤੈ ਵਸਤੂ ਪਈਓ, ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤ੍ਰਿਪਤੀਐ, ਪਾਈਐ ਮੋਖ ਦੁਆਰੁ ॥ ਇਹੁ ਭੋਜਨ ਅਲਭੁ ਹੈ ਸੰਤਹੁ, ਲਭੈ ਗੁਰ ਵੀਚਾਰਿ ॥ ਏਹ ਮੁਦਾਵਣੀ ਕਿਉ ਵਿਚਹੁ ਕਢੀਐ, ਸਦਾ ਰਖੀਐ ਉਰਿਧਾਰਿ ॥ ਏਹ ਮੁਦਾਵਣੀ ਸਤਿਗੁਰੂ ਪਾਈ, ਗੁਰਸਿਖਾ ਲਧੀ ਭਾਲਿ ॥ ਨਾਨਕ ਜਿਸੁ ਬੁਝਾਏ ਸੁ ਬੁਝਸੀ, ਹਰਿ ਪਾਇਆ ਗੁਰਮੁਖਿ ਘਾਲਿ ॥੧॥੮॥ (ਸੋਰਠਿ ਕੀ ਵਾਰ ਮ: ੪, ਪੰਨਾ ੬੪੫)। ਇਸ ਸਲੋਕ ਮ: ੩ ਨੂੰ 'ਮੁੰਦਾਵਣੀ ਮ: ੫' ਨਾਲ ਮਿਲਾ ਕੇ ਵੇਖੋ। ਦੋਹਾਂ ਦਾ ਮਜ਼ਮੂਨ ਇੱਕੋ ਹੀ ਹੈ। ਕਈ ਲਫ਼ਜ਼ ਸਾਂਝੇ ਹਨ। ਗੁਰੂ ਅਮਰਦਾਸ ਜੀ ਦੇ ਵਾਕ ਦਾ ਸਿਰਲੇਖ ਹੈ 'ਸਲੋਕੁ'। ਗੁਰੂ ਅਰਜਨ ਸਾਹਿਬ ਦੇ ਵਾਕ ਦਾ ਸਿਰਲੇਖ ਹੈ 'ਮੁੰਦਾਵਣੀ'। ਪਰ ਇਹ ਲਫ਼ਜ਼ ਗੁਰੂ ਅਮਰਦਾਸ ਜੀ ਨੇ 'ਸਲੋਕ' ਦੇ ਵਿਚ ਵਰਤ ਦਿੱਤਾ ਹੈ, ਭਾਵੇਂ ਰਤਾ ਕੁ ਫ਼ਰਕ ਹੈ; ਟਿੱਪੀ ਦਾ ਫ਼ਰਕ। ਖ਼ਿਆਲ, ਮਜ਼ਮੂਨ, ਲਫ਼ਜ਼ਾਂ ਦੀ ਸਾਂਝ ਦੇ ਆਧਾਰ ਤੇ ਨਿਰ-ਸੰਦੇਹ ਇਹ ਕਿਹਾ ਜਾ ਸਕਦਾ ਹੈ ਕਿ ਲਫ਼ਜ਼ 'ਮੁਦਾਵਣੀ' ਅਤੇ 'ਮੁੰਦਾਵਣੀ' ਇੱਕੋ ਹੀ ਹੈ। ਦੋਹਾਂ ਵਾਕਾਂ ਵਿਚ ਇਹ ਲਫ਼ਜ਼ 'ਇਸਤ੍ਰੀ ਲਿੰਗ' ਵਿਚ ਵਰਤਿਆ ਗਿਆ ਹੈ। ਗੁਰੂ ਅਰਜਨ ਸਾਹਿਬ ਇਸ 'ਮੁੰਦਾਵਣੀ' ਬਾਰੇ ਆਖਦੇ ਹਨ ਕਿ 'ਏਹ ਵਸਤੁ ਤਜੀ ਨਹ ਜਾਈ', ਇਸ ਨੂੰ 'ਨਿਤ ਨਿਤ ਰਖੁ ਉਰਿ ਧਾਰੋ'। ਇਹੀ ਗੱਲ ਗੁਰੂ ਅਮਰਦਾਸ ਜੀ ਨੇ ਇਉਂ ਆਖੀ

SikhNet (Spanish)el aterrador océano del mundo es cruzado, aferrándose a los Pies del Señor. Oh, dice Nanak, todo es la Extensión de Dios. (1)

ਸਲੋਕ ਮਹਲਾ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਮਾਪਤੀ ਪਰ ਬੇਨਤੀ ਕਰਤੇ ਹੈਂ:
SikhNet (Spanish)Slok, Mejl Guru Aryan, Quinto Canal Divino.

ਤੇਰਾ ਕੀਤਾ. ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥

teraa keetaa. jaato naahee; maino jog keetoee |

Sant Singh KhalsaI have not appreciated what You have done for me, Lord; only You can make me worthy.
Manmohan SinghO Lord, I have not appreciated, what thou have done for me, thou have made me worthy of Thy service.
Manmohan Singh (Punjabi)ਜਿਹੜਾ ਕੁਝ ਤੂੰ ਮੇਰੇ ਲਈ ਕੀਤਾ ਹੈ, ਮੈਂ ਉਸ ਦੀ ਕਦਰ ਨਹੀਂ ਪਾਈ, ਹੇ ਪ੍ਰਭੂ! ਤੂੰ ਮੈਨੂੰ ਆਪਣੀ ਸੇਵਾ ਦੇ ਲਾਇਕ ਬਣਾਇਆ ਹੈ।
Fareedkot Teekaਹੇ ਅਕਾਲ ਪੁਰਖ! ਤੇਰੇ ਕੀਏ ਹੂਏ ਉਪਕਾਰ ਕੋ ਮੁਝਨੇ ਕੁਛ ਨਹੀਂ ਜਾਨਾ, (ਈ) ਨਿਹਚੇ ਕਰ ਕੇ ਸਭ ਬਾਤੋਂ ਕੋ ਔਰ ਆਪ ਨੇ (ਜੋਗੁ) ਲਾਇਕ, ਭਾਵ ਸਭ ਬਾਤ ਮੇਂ ਸਮਰਥ ਕੀਆ ਹੈ॥
Prof. Sahib Singh(ਹੇ ਪ੍ਰਭੂ!) ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ, (ਉਪਕਾਰ ਦੀ ਦਾਤ ਸਾਂਭਣ ਲਈ) ਤੂੰ (ਆਪ ਹੀ) ਮੈਨੂੰ ਫਬਵਾਂ ਭਾਂਡਾ ਬਣਾਇਆ ਹੈ।

ਪਦ ਅਰਥ ਕੀਤਾ = ਕੀਤਾ ਹੋਇਆ (ਉਪਕਾਰ)। ਜਾਤੋ ਨਾਹੀ = (ਤੇਰੇ ਕੀਤੇ ਉਪਕਾਰ ਦੀ) ਮੈਂ ਕਦਰ ਨਹੀਂ ਸਮਝੀ। ਮੈਨੋ = ਮੈਨੂੰ। ਕੀਤੋਈ = ਤੂੰ (ਮੈਨੂੰ) ਬਣਾਇਆ ਹੈ। ਜੋਗੁ = ਲਾਇਕ, (ਉਪਕਾਰ ਦੀ ਦਾਤ ਸਾਂਭਣ ਲਈ) ਫਬਵਾਂ (ਭਾਂਡਾ)। ਮੈ

SikhNet (Spanish)No he apreciado lo que has hecho por mí, Señor, sólo Tú me haces Digno de Ti.

ਮੈ ਨਿਰਗੁਣਿਆਰੇ. ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥

mai niraguniaare. ko gun naahee; aape taras peoee |

Sant Singh KhalsaI am unworthy - I have no worth or virtues at all. You have taken pity on me.
Manmohan SinghIn me, the meritless one, there is no virtue. Thou of Thyself, O my Lord, have taken pity on me.
Manmohan Singh (Punjabi)ਮੈਂ ਗੁਣ ਵਿਹੂਣ ਵਿੱਚ ਕੋਈ ਨੇਕੀ ਨਹੀਂ। ਤੂੰ ਹੇ ਮੇਰੇ ਸਾਈਂ! ਖੁਦ-ਬ-ਖੁਦ ਹੀ ਮੇਰੇ ਉਤੇ ਰਹਿਮਤ ਧਾਰੀ ਹੈ।
Fareedkot Teekaਮੁਝ ਨਿਰਗੁਣੀ ਮੇਂ ਕੋਈ ਭੀ ਗੁਣ ਨਹੀਂ ਥਾ, ਤੁਝ ਕੋ ਆਪੇ ਹੀ ਮੇਰੇ ਪਰ (ਤਰਸੁ) ਦਯਾ (ਪਇਓਈ) ਆਈ॥
Prof. Sahib Singhਮੈਂ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਤੈਨੂੰ ਆਪ ਨੂੰ ਹੀ ਮੇਰੇ ਉਤੇ ਤਰਸ ਆ ਗਿਆ।

ਪਦ ਅਰਥ ਨਿਰਗੁਣਿਆਰੇ = ਮੈਂ ਗੁਣ-ਹੀਨ ਵਿਚ। ਕੋ ਗੁਣੁ = ਕੋਈ ਗੁਣ। ਆਪੇ = ਆਪ ਹੀ।

SikhNet (Spanish)No me siento Digno, no tengo Valor o Virtudes, para nada, pero has tenido Piedad de mí

ਤਰਸੁ ਪਇਆ. ਮਿਹਰਾਮਤਿ ਹੋਈ; ਸਤਿਗੁਰੁ ਸਜਣੁ ਮਿਲਿਆ ॥

taras peaa. miharaamat hoee; satigur sajan miliaa |

Sant Singh KhalsaYou took pity on me, and blessed me with Your Mercy, and I have met the True Guru, my Friend.
Manmohan SinghThou have shown mercy and rained Thine benediction on me. I have now met with the True Guru, my friend.
Manmohan Singh (Punjabi)ਤੂੰ ਮੇਰੇ ਉਤੇ ਕਿਰਪਾਲਤਾ ਕੀਤੀ ਹੈ ਅਤੇ ਆਪਣੀ ਮਿਹਰ ਮੇਰੇ ਤੇ ਬਰਸਾਈ ਹੈ। ਮੈਂ ਹੁਣ ਸੱਚੇ ਗੁਰਦੇਵ, ਆਪਣੇ ਮਿੱਤਰ ਨੂੰ ਮਿਲ ਪਿਆ ਹਾਂ।
Fareedkot Teekaਜਬ ਦ੍ਯਾ ਆਈ ਤਬ (ਮਿਹਰਾਮਤਿ) ਅਤ੍ਯੰਤ ਕ੍ਰਿਪਾ ਹੂਈ ਚਾਰੋਂ ਸਾਧਨ ਸਪੰਨ ਕੀਆ। ਜਬ ਸਭ ਸਾਧਨ ਪ੍ਰਾਪਤ ਹੂਏ ਤਬ ਸ੍ਰੀ ਸਤਿਗੁਰ ਸਜਨ ਅਕ੍ਰਿਤਮ ਉਪਕਾਰੀ ਮਿਲਤੇ ਭਏ॥
Prof. Sahib Singhਹੇ ਪ੍ਰਭੂ! ਤੇਰੇ ਮਨ ਵਿਚ ਮੇਰੇ ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ (ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ)।

ਪਦ ਅਰਥ ਮਿਹਰਾਮਤਿ = ਮਿਹਰ, ਦਇਆ।

SikhNet (Spanish)y me has bendecido con Tu Misericordia y así he encontrado al Verdadero Guru, mi Amigo.

ਨਾਨਕ. ਨਾਮੁ ਮਿਲੈ ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ॥੧॥

naanak. naam milai taan jeevaan; tan man theevai hariaa |1|

Sant Singh KhalsaO Nanak, if I am blessed with the Naam, I live, and my body and mind blossom forth. ||1||
Manmohan SinghNanak! Then alone I live and my body and soul blossom forth, if I am blessed with the Lord's Name.
Manmohan Singh (Punjabi)ਨਾਨਕ, ਜੇਕਰ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਅਤੇ ਮੇਰੀ ਦੇਹ ਤੇ ਆਤਮਾਂ ਪ੍ਰਫੁਲਤ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਿਗੁਰੋਂ ਕੀ ਕ੍ਰਿਪਾ ਸੇ ਤੇਰਾ ਨਾਮ ਮਿਲੇ ਮੈਂ ਜੀਵਤਾ ਹੂੰ। ਯਥਾ-☬'ਆਖਾ ਜੀਵਾ ਵਿਸਰੈ ਮਰਿ ਜਾਉ॥'☬ਪੁਨਾ-☬'ਮਰਣੰ ਬਿਸਰਣੰ ਗੋਬਿੰਦਹ ਜੀਵਣੰ ਨਾਮ ਧਿਵਣਹ॥'☬ਤਿਸ ਕਰ ਕੇ ਮੇਰਾ ਮਨ ਸੂਖ੍ਯਮ ਅੰਤਸ਼ਕਰਨ ਤਨ ਸਥੂਲ ਸਰੀਰ ਸਭ ਹਰਾ ਹੋ ਰਹਾ ਹੈ। ਸੋ ਉਪਕ੍ਰਮ ਸਤਿਨਾਮ ਸੇ ਲੇ ਕਰ ਉਪਸੰਗ੍ਰਹ ਸਤਿਨਾਮ ਮਿਲੇ ਤੋ ਜੀਵਤਾ ਹੂੰ॥੧॥
Prof. Sahib Singhਨਾਨਕ ਆਖਦਾ ਹੈ- (ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ ॥੧॥

ਪਦ ਅਰਥ ਮਿਲੈ = ਮਿਲਦਾ ਹੈ। ਤਾਂ = ਤਦੋਂ। ਜੀਵਾਂ = ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਲੱਭ ਪੈਂਦਾ ਹੈ। ਥੀਵੈ = ਹੋ ਜਾਂਦਾ ਹੈ। ਹਰਿਆ = (ਆਤਮਕ ਜੀਵਨ ਨਾਲ) ਹਰਾ-ਭਰਾ ॥੧॥

SikhNet (Spanish)Oh, dice Nanak, he sido bendecido con el Naam, ahora vivo y mi cuerpo y mente están en flor. (1)
Shabad Guru Arjan Dev Ji Raag Raamkalee Ang 961 - 962

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤਿਥੈ ਤੂ ਸਮਰਥੁ; ਜਿਥੈ ਕੋਇ ਨਾਹਿ ॥

tithai too samarath; jithai koe naeh |

Sant Singh KhalsaWhere You are, Almighty Lord, there is no one else.
Manmohan SinghThere Thou art, O Omnipotent Lord, where there is none else.
Manmohan Singh (Punjabi)ਉੱਥੇ ਤੂੰ ਸਰਬ ਸ਼ਕਤੀਵਾਨ ਸੁਆਮੀ ਹੈਂ, ਜਿਥੇ ਹੋਰ ਕੋਈ ਨਹੀਂ।
Fareedkot Teekaਹੇ ਸਾਮ੍ਰਥ! ਜਿਥੇ ਕੋਈ ਰਾਖਾ ਨਹੀਂ ਤਿਥੈ ਤੂੰ ਹੀ ਰਾਖਾ ਹੈਂ॥
Prof. Sahib Singh(ਹੇ ਪ੍ਰਭੂ!) ਜਿੱਥੇ ਹੋਰ ਕੋਈ (ਜੀਵ ਸਹਾਇਤਾ ਕਰਨ ਜੋਗਾ) ਨਹੀਂ ਉਥੇ, ਹੇ ਪ੍ਰਭੂ! ਤੂੰ ਹੀ ਮਦਦ ਕਰਨ ਜੋਗਾ ਹੈਂ।

ਪਦ ਅਰਥ ਸਮਰਥੁ = ਸਹਾਇਤਾ ਕਰਨ ਜੋਗਾ।

SikhNet (Spanish)Ahí donde estás Tú, oh Señor Todopoderoso, nadie puede estar,

ਓਥੈ ਤੇਰੀ ਰਖ; ਅਗਨੀ ਉਦਰ ਮਾਹਿ ॥

othai teree rakh; aganee udar maeh |

Sant Singh KhalsaThere, in the fire of the mother's womb, You protected us.
Manmohan SinghThere in the fire of mother's womb, Thou protectest the mortal, O Lord.
Manmohan Singh (Punjabi)ਉੱਥੇ ਮਾਂ ਦੇ ਪੇਟ ਦੀ ਅੱਗ ਵਿੱਚੱ ਤੂੰ ਪ੍ਰਾਣੀ ਦੀ ਰੱਖਿਆ ਕਰਦਾ ਹੈਂ, ਹੇ ਸੁਆਮੀ!
Fareedkot Teekaਪੇਟ ਮੇਂ ਜੋ ਅਗਨੀ ਹੈ ਓਥੇ ਭੀ ਤੇਰੀ ਹੀ ਰਖਿਆ ਹੈ॥
Prof. Sahib Singhਮਾਂ ਦੇ ਪੇਟ ਦੀ ਅੱਗ ਵਿਚ ਜੀਵ ਨੂੰ ਤੇਰਾ ਹੀ ਸਹਾਰਾ ਹੁੰਦਾ ਹੈ।

ਪਦ ਅਰਥ ਰਖ = ਰਖਿਆ, ਆਸਰਾ। ਉਦਰ ਅਗਨੀ = (ਮਾਂ ਦੇ) ਪੇਟ ਦੀ ਅੱਗ।

SikhNet (Spanish)pues ¿qué no proteges a Tus Criaturas aún en el fuego del vientre?

ਸੁਣਿ ਕੈ. ਜਮ ਕੇ ਦੂਤ; ਨਾਇ ਤੇਰੈ. ਛਡਿ ਜਾਹਿ ॥

sun kai. jam ke doot; naae terai. chhadd jaeh |

Sant Singh KhalsaHearing Your Name, the Messenger of Death runs away.
Manmohan SinghHearing Thy Name, the Death's couriers leave off the Mortal.
Manmohan Singh (Punjabi)ਤੇਰੇ ਨਾਮ ਨੂੰ ਸ੍ਰਵਣ ਕਰਕੇ, ਮੌਤ ਦੇ ਫਰੇਸ਼ਤੇ, ਪ੍ਰਾਨੀ ਨੂੰ ਛੱਡ ਜਾਂਦੇ ਹਨ।
Fareedkot Teekaਤੇਰੇ ਨਾਮ ਕੋ ਸੁਣ ਕੇ ਜਮ ਕੇ ਦੂਤ ਭੀ ਛਡ ਜਾਤੇ ਹੈਂ॥
Prof. Sahib Singh(ਹੇ ਪ੍ਰਭੂ! ਤੇਰਾ ਨਾਮ) ਸੁਣ ਕੇ ਜਮਦੂਤ (ਨੇੜੇ ਨਹੀਂ ਢੁਕਦੇ), ਤੇਰੇ ਨਾਮ ਦੀ ਬਰਕਤਿ ਨਾਲ (ਜੀਵ ਨੂੰ) ਛੱਡ ਕੇ ਚਲੇ ਜਾਂਦੇ ਹਨ।
SikhNet (Spanish)Escuchando Tu Nombre, aún los mensajeros de la muerte no nos tocan.

ਭਉਜਲੁ ਬਿਖਮੁ ਅਸਗਾਹੁ; ਗੁਰਸਬਦੀ ਪਾਰਿ ਪਾਹਿ ॥

bhaujal bikham asagaahu; gurasabadee paar paeh |

Sant Singh KhalsaThe terrifying, treacherous, impassible world-ocean is crossed over, through the Word of the Guru's Shabad.
Manmohan SinghThe dreadful, formidable and unfathomable world-ocean is crossed through the Guru's instruction.
Manmohan Singh (Punjabi)ਭਿਆਨਕ, ਕਠਨ ਅਤੇ ਅਥਾਹ ਸੰਸਾਰ ਸਮੁੰਦਰ ਗੁਰਾਂ ਦੇ ਉਪਦੇਸ਼ ਦੁਆਰਾ ਤਰਿਆ ਜਾਂਦਾ ਹੈ।
Fareedkot Teekaਅਗਾਹਿ ਅਥਾਹਿ ਅਰ ਕਠਨ ਹੈ ਤਰਨਾ ਜਿਸ ਕਾ, ਐਸਾ ਜੋ ਸੰਸਾਰ ਸਮੁੰਦ੍ਰ ਹੈ ਗੁਰ ਉਪਦੇਸ ਸੇਂ ਤਿਸ ਕੇ ਪਾਰ ਕੋ ਪਾਈਤਾ ਹੈ॥
Prof. Sahib Singhਇਸ ਔਖੇ ਤੇ ਅਥਾਹ ਸੰਸਾਰ-ਸਮੁੰਦਰ ਨੂੰ ਜੀਵ ਗੁਰੂ ਦੇ ਸ਼ਬਦ (ਦੀ ਸਹਾਇਤਾ) ਨਾਲ ਪਾਰ ਕਰ ਲੈਂਦੇ ਹਨ।

ਪਦ ਅਰਥ ਬਿਖਮੁ = ਔਖਾ। ਅਸਗਾਹੁ = ਬਹੁਤ ਡੂੰਘਾ, ਜਿਸ ਦੀ ਹਾਥ ਨ ਪੈ ਸਕੇ। ਪਾਰਿ ਪਾਹਿ = ਪਾਰ ਲੰਘ ਜਾਂਦੇ ਹਨ।

SikhNet (Spanish)Vasto e infranqueable es el mar de la existencia que uno cruza a través de la Palabra del Guru.

ਜਿਨ ਕਉ ਲਗੀ ਪਿਆਸ; ਅੰਮ੍ਰਿਤੁ ਸੇਇ ਖਾਹਿ ॥

jin kau lagee piaas; amrit see khaeh |

Sant Singh KhalsaThose who feel thirst for You, take in Your Ambrosial Nectar.
Manmohan SinghThey, who feel thirst for Thee partake of Thy Nectar.
Manmohan Singh (Punjabi)ਜਿਨ੍ਹਾਂ ਨੂੰ ਤੇਰੀ ਤ੍ਰੇਹ ਲੱਗੀ ਹੈ, ਉਹ ਤੇਰੇ ਨਾਮ ਅੰਮ੍ਰਿਤ ਨੂੰ ਛੱਕਦੇ ਹਨ।
Fareedkot Teekaਜਿਨ ਪੁਰਸੋਂ ਕੋ ਸਰਧਾ ਰੂਪ ਪਿਆਸ ਲਗੀ ਹੈ ਨਾਮ ਅੰਮ੍ਰਿਤ ਫਲ ਕੋ ਸੇਈ ਖਾਤੇ ਹੈਂ॥
Prof. Sahib Singhਪਰ ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ-ਪਿਆਸ ਪੈਦਾ ਹੋਈ ਹੈ।

ਪਦ ਅਰਥ ਸੇਇ = ਉਹੀ ਬੰਦੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਖਾਹਿ = ਖਾਂਦੇ ਹਨ, ਛਕਦੇ ਹਨ।

SikhNet (Spanish)Sí, aquéllos que Te añoran, son bendecidos con Tu Néctar.

ਕਲਿ ਮਹਿ ਏਹੋ ਪੁੰਨੁ; ਗੁਣ ਗੋਵਿੰਦ ਗਾਹਿ ॥

kal meh eho pun; gun govind gaeh |

Sant Singh KhalsaThis is the only act of goodness in this Dark Age of Kali Yuga, to sing the Glorious Praises of the Lord of the Universe.
Manmohan SinghThis is the only virtuous deed in the Darkage, that one sings the praise of the World-Lord.
Manmohan Singh (Punjabi)ਕਲਜੁਗ ਅੰਦਰ ਸਿਰਫ ਇਹ ਹੀ, ਨੇਕੀ ਦਾ ਕੰਮ ਹੈ ਕਿ ਇਨਸਾਨ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰੇ।
Fareedkot Teekaਕਲਜੁਗ ਮੇਂ ਗੁਣ ਗੋਬਿੰਦ ਕੇ ਗਾਵਣਾ ਇਹੋ ਵਡਾ ਪੁਨ ਹੈ॥
Prof. Sahib Singhਜੇਹੜੇ ਸੰਸਾਰ ਵਿਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ।

ਪਦ ਅਰਥ ਕਲਿ = ਸੰਸਾਰ। ਪੁੰਨ = ਨੇਕ ਕੰਮ। ਗਾਹਿ = ਗਾਂਦੇ ਹਨ।

SikhNet (Spanish)Este es el acto de más elevado mérito en la Edad de Kali Yug: cantar la Alabanza del Señor.

ਸਭਸੈ ਨੋ ਕਿਰਪਾਲੁ; ਸਮੑਾਲੇ ਸਾਹਿ ਸਾਹਿ ॥

sabhasai no kirapaal; samaale saeh saeh |

Sant Singh KhalsaHe is Merciful to all; He sustains us with each and every breath.
Manmohan SinghThe Master is merciful to all. He takes care of everyone at every breath.
Manmohan Singh (Punjabi)ਮਾਲਕ ਸਾਰਿਆਂ ਉੱਤੇ ਮਿਹਰਬਾਨ ਹੈ। ਉਹ ਹਰ ਇਕਸੁ ਦੀ ਸੁਆਸ ਨਾਲ ਸੰਭਾਲ ਕਰਦਾ ਹੈ।
Fareedkot Teekaਹੇ ਕਿਰਪਾਲ! ਸਭ ਕਿਸੇ ਕੋ ਸਵਾਸ ਸਵਾਸ ਸੰਭਾਲਤਾ ਹੈਂ, ਭਾਵ ਹਰ ਵਕਤ ਜੀਵਾਂ ਕੀ ਪਾਲਨਾ ਕਰਤਾ ਹੈਂ॥
Prof. Sahib Singhਕਿਰਪਾਲ ਪ੍ਰਭੂ ਹਰੇਕ ਜੀਵ ਦੀ ਸੁਆਸ ਸੁਆਸ ਸੰਭਾਲ ਕਰਦਾ ਹੈ।

ਪਦ ਅਰਥ ਸਭਸੈ ਨੋ = ਹਰੇਕ ਜੀਵ ਨੂੰ। ਸਾਹਿ ਸਾਹਿ = ਹਰੇਕ ਸੁਆਸ ਵਿਚ।

SikhNet (Spanish)Dios es Compasivo con todos, sostiene a todos y en todo momento.

ਬਿਰਥਾ ਕੋਇ. ਨ ਜਾਇ; ਜਿ ਆਵੈ ਤੁਧੁ ਆਹਿ ॥੯॥

birathaa koe. na jaae; ji aavai tudh aaeh |9|

Sant Singh KhalsaThose who come to You with love and faith are never turned away empty-handed. ||9||
Manmohan SinghO Nanak, none who longingly comes to Thine door, O Lord, returns empty-handed.
Manmohan Singh (Punjabi)ਹੇ ਨਾਨਕ! ਕੋਈ ਭੀ ਜੋ ਤਾਂਘ ਕਰਕੇ ਤੇਰੇ ਬੂਹੇ ਤੇ ਆਉਂਦਾ ਹੈ, ਹੇ ਸੁਆਮੀ! ਖਾਲੀ ਹੱਥੀਂ ਨਹੀਂ ਮੁੜਦਾ।
Fareedkot Teekaਜੋ ਕੋਈ (ਤੁਧੁ) ਤੇਰੀ ਸਰਨ ਚਾਹਿ ਕਰ ਆਵਤਾ ਹੈ, ਸੋ ਖਾਲੀ ਕੋਈ ਨਹੀਂ ਜਾਤਾ, ਭਾਵ ਧਰਮ, ਅਰਥ, ਕਾਮ, ਮੋਖ, ਪਾਵਤਾ ਹੈ॥੯॥
Prof. Sahib Singhਹੇ ਪ੍ਰਭੂ! ਜਿਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੯॥

ਪਦ ਅਰਥ ਬਿਰਥਾ = ਖ਼ਾਲੀ। ਤੁਧੁ ਆਹਿ = ਤੇਰੀ ਸਰਨ। ਜਿ = ਜਿਹੜਾ ॥੯॥

SikhNet (Spanish)Oh Señor, nadie se va con las manos vacías de Tu Sitio si uno llega hasta Ti con su corazón por delante.(9)
Shabad Guru Arjan Dev Ji Raag Gujri Ang 517 excerpt (6 of 8 lines)

ਸਲੋਕੁ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
Prof. Sahib Singhਗੁਰੂ ਅਰਜਨਦੇਵ ਜੀ ਦਾ ਸਲੋਕ।
SikhNet (Spanish)Slok, Mejl Guru Aryan, Quinto Canal Divino.

ਅੰਤਰਿ ਗੁਰੁ ਆਰਾਧਣਾ; ਜਿਹਵਾ ਜਪਿ ਗੁਰ ਨਾਉ ॥

antar gur aaraadhanaa; jihavaa jap gur naau |

Sant Singh KhalsaDeep within yourself, worship the Guru in adoration, and with your tongue, chant the Guru's Name.
Manmohan SinghWithin thy mind, contemplate thou on the Guru and with thy tongue, utter the Guru's Name.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ ਗੁਰਾਂ ਦਾ ਚਿੰਤਨ ਕਰ ਅਤੇ ਆਪਣੀ ਜੀਭ ਨਾਲ ਗੁਰਾਂ ਦਾ ਨਾਮ ਉਚਾਰਨ ਕਰ।
Fareedkot Teekaਅੰਤਸਕਰਣ ਕਰ ਕੇ ਗੁਰੋਂ ਕਾ ਅਰਾਧਨਾ ਕਰੀਏ, ਰਸਨਾ ਕਰ ਕੇ ਗੁਰੋਂ ਕਾ ਨਾਮ ਜਪੀਏ॥
Prof. Sahib Singhਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ,

ਪਦ ਅਰਥ ਅੰਤਰਿ = ਮਨ ਵਿਚ। ਆਰਾਧਣਾ = ਯਾਦ ਕਰਨਾ। ਗੁਰ ਨਾਉ = ਗੁਰੂ ਦਾ ਨਾਮ।

SikhNet (Spanish)En mi interior contemplo al Guru, con mis labios y mi lengua recito Su Palabra,

ਨੇਤ੍ਰੀ ਸਤਿਗੁਰੁ ਪੇਖਣਾ; ਸ੍ਰਵਣੀ ਸੁਨਣਾ ਗੁਰ ਨਾਉ ॥

netree satigur pekhanaa; sravanee sunanaa gur naau |

Sant Singh KhalsaLet your eyes behold the True Guru, and let your ears hear the Guru's Name.
Manmohan SinghWith thine eyes, behold the True Guru and with thine ears, hear the Guru's Name.
Manmohan Singh (Punjabi)ਆਪਣੀਆਂ ਅੱਖਾਂ ਨਾਲ ਸੱਚੇ ਗੁਰਾਂ ਨੂੰ ਵੇਖ ਅਤੇ ਆਪਣੇ ਕੰਨਾਂ ਨਾਲ ਗੁਰਾਂ ਦਾ ਨਾਉ ਸ੍ਰਵਣ ਕਰ।
Fareedkot Teekaਨੇਤ੍ਰੋਂ ਕਰ ਕੇ ਸਤਗੁਰੋਂ ਕਾ ਦਰਸਨ ਕਰੀਏ, ਕਾਨੋਂ ਕਰ ਕੇ ਸਤਗੁਰੋਂ ਕਾ ਨਾਮ ਸ੍ਰਵਣ ਕਰੀਏ॥
Prof. Sahib Singhਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ;

ਪਦ ਅਰਥ ਸ੍ਰਵਣੀ = ਕੰਨਾਂ ਨਾਲ।

SikhNet (Spanish)con mis ojos Lo veo y con mis oídos escucho Su Palabra,

ਸਤਿਗੁਰ ਸੇਤੀ ਰਤਿਆ; ਦਰਗਹ ਪਾਈਐ ਠਾਉ ॥

satigur setee ratiaa; daragah paaeeai tthaau |

Sant Singh KhalsaAttuned to the True Guru, you shall receive a place of honor in the Court of the Lord.
Manmohan SinghBeing imbued with the True Guru, thou shalt find a seat in the Lord's court.
Manmohan Singh (Punjabi)ਸੱਚੇ ਗੁਰਾਂ ਨਾਲ ਰੰਗੀਜਣ ਦੁਆਰਾ, ਤੈਨੂੰ ਸਾਹਿਬ ਦੇ ਦਰਬਾਰ ਵਿੱਚ ਟਿਕਾਣਾ ਮਿਲ ਜਾਊਗਾ।
Fareedkot Teekaਕਿਉਂਕਿ ਸਤਿਗੁਰੋਂ ਸੇ ਹੀ ਪ੍ਰੇਮ ਕਰਨੇ ਕਰ ਕੇ ਵਾਹਿਗੁਰੂ ਕੀ ਦਰਗਾਹ ਮੇਂ ਸਥਾਨ ਪਾਈਤਾ ਹੈ॥
Prof. Sahib Singhਜੇ ਇਸ ਤਰ੍ਹਾਂ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ।

ਪਦ ਅਰਥ ਸੇਤੀ = ਨਾਲ। ਰਤਿਆ = ਰੰਗੀਜ ਕੇ, ਪਿਆਰ ਕੀਤਿਆਂ।

SikhNet (Spanish)pues aquél que está imbuido en el Verdadero Guru,

ਕਹੁ ਨਾਨਕ. ਕਿਰਪਾ ਕਰੇ; ਜਿਸ ਨੋ ਏਹ ਵਥੁ ਦੇਇ ॥

kahu naanak. kirapaa kare; jis no eeh vath dee |

Sant Singh KhalsaSays Nanak, this treasure is bestowed on those who are blessed with His Mercy.
Manmohan SinghSays Nanak, the Lord gives this commodity to him, on whom he showers His benediction.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸਾਹਿਬ ਇਹ ਵਸਤੂ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਆਪ ਵਾਹਿਗੁਰੂ ਕਿਰਪਾ ਕਰਤਾ ਹੈ, ਤਿਸ ਕੋ ਐਸੀ ਗੁਰ ਭਗਤੀ ਰੂਪ (ਵਥੁ) ਵਸਤੂ ਦੇਤਾ ਹੈ॥
Prof. Sahib Singhਹੇ ਨਾਨਕ! ਇਹ ਦਾਤ ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ,

ਪਦ ਅਰਥ ਵਥੁ = ਚੀਜ਼।

SikhNet (Spanish)tiene su Recinto en la Corte del Señor. Aquél que es bendecido con este Tesoro, tiene la Gracia de Dios sobre él.

ਜਗ ਮਹਿ ਉਤਮ ਕਾਢੀਅਹਿ; ਵਿਰਲੇ ਕੇਈ ਕੇਇ ॥੧॥

jag meh utam kaadteeeh; virale keee kee |1|

Sant Singh KhalsaIn the midst of the world, they are known as the most pious - they are rare indeed. ||1||
Manmohan SinghRare, very rare, indeed, are such persons, who are said to be good men, in the world.
Manmohan Singh (Punjabi)ਥੋੜੇ, ਸੱਚ ਮੁੱਚ ਬਹੁਤ ਹੀ ਥੋੜੇ, ਐਸੇ ਪੁਰਸ਼ ਹਨ ਜੋ ਜਹਾਨ ਅੰਦਰ ਨੇਕ-ਬੰਦੇ ਆਖੇ ਜਾਂਦੇ ਹਨ।
Fareedkot Teekaਸੋ ਐਸੇ ਉਤਮ ਪੁਰਖ ਸੰਸਾਰ ਸੇ (ਕਾਢੀਅਹਿ) ਨਿਕਾਲੀਐ ਤੌ ਕੋਈ ਕੋਈ ਬਿਰਲੇ, ਭਾਵ ਅਤੀ ਥੋੜੇ ਹੈਂ॥੧॥
Prof. Sahib Singhਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ ॥੧॥

ਪਦ ਅਰਥ ਕਾਢੀਅਹਿ = ਅਖਵਾਂਦੇ ਹਨ ॥੧॥

SikhNet (Spanish)Pero extraordinario es tal ser; ese tipo de ser es la crema y nata de la creación. (1)
Shabad Guru Arjan Dev Ji Raag Gujri Ang 517 - 518

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਰਖੇ ਰਖਣਹਾਰਿ; ਆਪਿ ਉਬਾਰਿਅਨੁ ॥

rakhe rakhanahaar; aap ubaarian |

Sant Singh KhalsaO Savior Lord, save us and take us across.
Manmohan SinghThe saviour has saved me and He Himself has redeemed me.
Manmohan Singh (Punjabi)ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ। ਉਸ ਨੇ ਆਪੇ ਹੀ ਮੇਰਾ ਪਾਰ ਉਤਾਰ ਕਰ ਦਿੱਤਾ ਹੈ।
Fareedkot Teekaਜੋ ਗੁਰ ਰਖਨ ਹਾਰੇ ਨੇ ਅਪਨੀ ਸਰਨ ਮੇਂ ਰਖੇ ਹੈਂ, ਸੋ ਅਕਾਲ ਪੁਰਖ ਨੇ ਆਪ ਬਚਾਇ ਲੀਏ ਹੈਂ॥
Prof. Sahib Singhਰੱਖਿਆ ਕਰਨ ਵਾਲੇ ਪਰਮਾਤਮਾ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ,

ਪਦ ਅਰਥ ਰਖਣਹਾਰਿ = ਰੱਖਣਹਾਰ ਨੇ, ਰੱਖਿਆ ਕਰਨ ਵਾਲੇ (ਪ੍ਰਭੂ) ਨੇ। ਉਬਾਰਿਅਨੁ = ਬਚਾ ਲਏ ਉਸ (ਪ੍ਰਭੂ) ਨੇ।

SikhNet (Spanish)El Señor Mismo nos protege a todos; Él es Quien nos salva.

ਗੁਰ ਕੀ ਪੈਰੀ ਪਾਇ; ਕਾਜ ਸਵਾਰਿਅਨੁ ॥

gur kee pairee paae; kaaj savaarian |

Sant Singh KhalsaFalling at the feet of the Guru, our works are embellished with perfection.
Manmohan SinghFalling at the Guru's feet, mine affairs have been adjusted.
Manmohan Singh (Punjabi)ਗੁਰਾਂ ਦੇ ਪੈਰੀਂ ਪੈ ਕੇ, ਮੇਰੇ ਕਾਰਜ ਰਾਸ ਹੋ ਗਏ ਹਨ।
Fareedkot Teekaਗੁਰੋਂ ਕੇ ਚਰਨੋਂ ਮੇਂ ਪਾਇ ਕਰ ਕੇ ਤਿਨ ਕੇ ਕਾਰਜ ਹਰਿ ਨੇ ਸਵਾਰ ਦੀਏ ਹੈਂ॥
Prof. Sahib Singhਤੇ ਗੁਰੂ ਦੀ ਪੈਰੀਂ ਪਾ ਕੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ,

ਪਦ ਅਰਥ ਸਵਾਰਿਅਨੁ = ਸਵਾਰ ਦਿੱਤੇ ਉਸ ਨੇ। ਮਨਹੁ = ਮਨ ਤੋਂ।

SikhNet (Spanish)Él nos guía hasta los Pies del Guru y así a todos satisface.

ਹੋਆ ਆਪਿ ਦਇਆਲੁ; ਮਨਹੁ. ਨ ਵਿਸਾਰਿਅਨੁ ॥

hoaa aap deaal; manahu. na visaarian |

Sant Singh KhalsaYou have become kind, merciful and compassionate; we do not forget You from our minds.
Manmohan SinghWhen the Lord Himself becomes compassionate, within my mind, I forget Him not.
Manmohan Singh (Punjabi)ਜਦ ਸਾਹਿਬ ਖੁਦ ਮਿਹਰਬਾਨ ਹੋ ਜਾਂਦਾ ਹੈ, ਤਦ ਮੈਂ ਆਪਣੇ ਚਿੱਤੋਂ, ਉਸ ਨੂੰ ਨਹੀਂ ਭੁਲਾਉਂਦਾ।
Fareedkot Teekaਜਿਨ ਪਰ ਆਪ ਹਰੀ ਦਿਆਲੂ ਹੂਆ ਹੈ, ਤਿਨ ਕੋ ਮਨ ਸੇ ਬਿਸਾਰਾ ਨਹੀਂ ਹੈ॥
Prof. Sahib Singhਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ,

ਪਦ ਅਰਥ ਵਿਸਾਰਿਅਨੁ = ਵਿਸਾਰ ਦਿੱਤੇ ਉਸ ਨੇ।

SikhNet (Spanish)Siendo Compasivo Él no abandona a Sus Devotos.

ਸਾਧ ਜਨਾ ਕੈ ਸੰਗਿ; ਭਵਜਲੁ ਤਾਰਿਅਨੁ ॥

saadh janaa kai sang; bhavajal taarian |

Sant Singh KhalsaIn the Saadh Sangat, the Company of the Holy, we are carried across the terrifying world-ocean.
Manmohan SinghIn the society of the holy-men, I have crossed the life's dreadful ocean.
Manmohan Singh (Punjabi)ਨੇਕ ਬੰਦਿਆਂ ਦੀ ਸੰਗਤ ਅੰਦਰ ਮੈਂ ਜੀਵਨ ਦੇ ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਸਾਧ ਜਨੋਂ ਕਾ ਸਤਸੰਗ ਦੇ ਕਰ ਤਿਨ ਕੋ (ਭਵਜਲੁ) ਸੰਸਾਰ ਸੇ ਤਾਰਾ ਹੈ॥
Prof. Sahib Singhਤੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ।

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਤਾਰਿਅਨੁ = ਤਾਰੇ ਉਸ ਨੇ।

SikhNet (Spanish)En la Saad Sangat, la Sociedad de los Santos, somos llevados a través del terrible mar de la existencia.

ਸਾਕਤ ਨਿੰਦਕ ਦੁਸਟ; ਖਿਨ ਮਾਹਿ ਬਿਦਾਰਿਅਨੁ ॥

saakat nindak dusatt; khin maeh bidaarian |

Sant Singh KhalsaIn an instant, You have destroyed the faithless cynics and slanderous enemies.
Manmohan SinghThe apostates, slanderers and miscreants, the Lord, by has destroyed in an instant.
Manmohan Singh (Punjabi)ਅਧਰਮੀਆਂ, ਬਦਖੋਈ ਕਰਨ ਵਾਲਿਆਂ ਅਤੇ ਮੰਦ-ਕਰਮੀਆਂ ਨੂੰ ਸਾਹਿਬ ਨੇ ਇਕ ਮੁਹਤ ਵਿੱਚ ਨਾਸ ਕਰ ਦਿੱਤਾ ਹੈ।
Fareedkot Teekaਸਾਕਤ ਨਿੰਦਕ ਦੁਸ਼ਟੋਂ ਕੋ ਪਲ ਮੇਂ ਨਾਸ ਕਰ ਦੀਆ ਹੈ॥
Prof. Sahib Singhਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ।

ਪਦ ਅਰਥ ਸਾਕਤੁ = ਟੁਟੇ ਹੋਏ, ਵਿਛੁੜੇ ਹੋਏ। ਬਿਦਾਰਿਅਨੁ = ਨਾਸ ਕਰ ਦਿੱਤੇ ਉਸ ਨੇ[

SikhNet (Spanish)En un instante Has destruido a los shákatas y a los enemigos malvados.

ਤਿਸੁ ਸਾਹਿਬ ਕੀ ਟੇਕ; ਨਾਨਕ. ਮਨੈ ਮਾਹਿ ॥

tis saahib kee ttek; naanak. manai maeh |

Sant Singh KhalsaThat Lord and Master is my Anchor and Support; O Nanak, hold firm in your mind.
Manmohan SinghIn his mind, Nanak has the mainstay of the Lord,
Manmohan Singh (Punjabi)ਨਾਨਕ ਦੇ ਹਿਰਦੇ ਅੰਦਰ ਉਸ ਸੁਆਮੀ ਦਾ ਆਸਰਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਚੇ ਸਾਹਿਬ ਕੀ ਟੇਕ ਮਨ ਮੇਂ ਰਖੋ॥
Prof. Sahib Singhਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ,
SikhNet (Spanish)Ese Señor y Maestro es mi Ancla y mi Soporte, oh Nanak, mantente firme en tu mente.

ਜਿਸੁ ਸਿਮਰਤ ਸੁਖੁ ਹੋਇ; ਸਗਲੇ ਦੂਖ ਜਾਹਿ ॥੨॥

jis simarat sukh hoe; sagale dookh jaeh |2|

Sant Singh KhalsaRemembering Him in meditation, happiness comes, and all sorrows and pains simply vanish. ||2||
Manmohan Singhby remembering whom, peace is obtained and all the troubles vanish.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਆਰਾਮ ਮਿਲਦਾ ਹੈ ਤੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ।
Fareedkot Teekaਜਿਸ ਕੇ ਸਿਮਰਨੇ ਸੇ ਸੁਖ ਹੋਤਾ ਹੈ ਔਰ ਸਭ ਦੁਖ ਦੂਰ ਹੋ ਜਾਤੇ ਹੈਂ॥੨॥☬ਪਰਮੇਸ਼੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
SikhNet (Spanish)Recordándolo en tu meditación, la Felicidad llega y toda aflicción desaparece. (2)