ੴ

ਸਿੱਖਬਾਣੀ · SikhBani

Sidh Gosht ਸਿਧ ਗੋਸਟਿ

406 lines · Angs 938-946 · 36 parts

Sidh Gosht is Guru Nanak Dev Ji's dialogue with the Sidh yogis in Raag Ramkali - questions and answers on the true yoga: union with the One through the Name, living detached in the midst of the world.

Translations
Shabad Guru Nanak Dev Ji Raag Raamkalee Ang 938

ਰਾਮਕਲੀ ਮਹਲਾ ੧ ਸਿਧ ਗੋਸਟਿ ॥

raamakalee mahalaa 1 sidh gosatt |

Sant Singh KhalsaRaamkalee, First Mehl, Sidh Gosht ~ Conversations With The Siddhas:
Manmohan SinghRamkali 1st Guru Sidh Goshat.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ ਸਿੱਧ ਗੋਸ਼ਟ।
Fareedkot Teekaਏਕ ਸਮੈਂ ਮਾਝੇ ਮੇਂ ਵਟਾਲੇ ਸ਼ਹਰ ਪਾਸ ਅਚਲ ਨਾਮ ਸਥਾਨ ਹੈ, ਜਹਾਂ ਸਿਵਰਾਤ ਫਾਗੁਨ ਵਦੀ ਚੌਦਸ ਕਾ ਮੇਲਾ ਹੋਤਾ ਹੈ। ਤਹਾਂ ਸਿਧ ਸਭੀ ਆਏ ਥੇ। ਸ੍ਰੀ ਗੁਰੂ ਨਾਨਕ ਦੇਵ ਜੀ ਭੀ ਗਏ। ਤਹਾਂ ਸਿਧੋਂ ਸੇ ਚਰਚਾ ਹੂਈ, ਸੋ ਚਰਚਾ ਇਸ ਬਾਨੀ ਮੇਂ ਲਿਖੀ ਹੈ। ਇਸ ਕਰ ਕੇ ਇਸ ਬਾਣੀ ਕਾ ਨਾਮ ਸਿਧ ਗੋਸਟਿ ਹੈ। ਸੋ ਉਸ ਸਿਧ ਗੋਸਟ ਕੋ ਸਿਖੋਂ ਪ੍ਰਤੀ ਔਰ ਅਸਥਾਨ ਔਰ ਕਾਲ ਮੇਂ ਫਿਰ ਗੁਰੂ ਜੀ ਸੁਨਾਉਤੇ ਭਏ ਹੈਂ:
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸਿਧ ਗੋਸਟਿ'।
SikhNet (Spanish)Ramkali, Mejl Guru Nanak, Primer Canal Divino: Sida Goshti

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the grace of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਰਾਮਕਲੀ ਮਹਲਾ ੧ ਸਿਧ ਗੋਸਟਿ ਦਾ ਭਾਵ: ਪਉੜੀ ਵਾਰ: (੧) ਪਹਿਲੀ ਪਉੜੀ 'ਮੰਗਲਾਚਰਨ' ਦੀ ਹੈ। ਇਸ ਵਿਚ 'ਸੰਤ ਸਭਾ' ਦੀ ਵਡਿਆਈ ਕੀਤੀ ਹੈ ਕਿ 'ਸਤਿਸੰਗ' ਦੀ ਬਰਕਤਿ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। (ਰਹਾਉ) ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਨਾਲ ਕੋਈ ਲਾਭ ਨਹੀਂ ਹੁੰਦਾ। ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਾਉ ਹੋ ਸਕਦਾ ਹੈ ਤੇ ਆਤਮਕ ਪਵਿਤ੍ਰਤਾ ਹਾਸਲ ਹੁੰਦੀ ਹੈ। (੨, ੩) ਚਰਪਟ ਜੋਗੀ ਵਲੋਂ ਪ੍ਰਸ਼ਨ-ਤੁਹਾਡਾ ਕੀਹ ਮਤ ਹੈ ਤੇ ਉਸ ਦਾ ਕੀਹ ਮਨੋਰਥ ਹੈ? ਗੁਰੂ ਨਾਨਕ ਦੇਵ ਜੀ ਦਾ ਉੱਤਰ-ਮੇਰਾ ਮਤ ਹੈ "ਸਤਸੰਗ ਦਾ ਆਸਰਾ ਲੈ ਕੇ ਪ੍ਰਭੂ ਦਾ ਸਿਮਰਨ ਕਰਨਾ"। ਮਨੁੱਖ ਦੀ ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਕੇ ਆਪਣੇ ਆਪ ਨੂੰ ਪਛਾਣੇ ਤੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹੇ। (੪, ੫) ਚਰਪਟ ਦਾ ਪ੍ਰਸ਼ਨ-ਸੰਸਾਰ ਇਕ ਐਸੇ ਸਮੁੰਦਰ ਵਰਗਾ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। ਤੁਹਾਡੇ ਮਤ-ਅਨੁਸਾਰ ਇਸ ਤੋਂ ਪਾਰ ਲੰਘਣ ਦਾ ਕੀਹ ਤਰੀਕਾ ਹੈ? ਗੁਰੂ ਨਾਨਕ ਸਾਹਿਬ ਦਾ ਉੱਤਰ-ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਇਕ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ਉਹ ਦੁਨੀਆਵੀ ਆਸਾਂ ਦੇ ਜਾਲ ਤੋਂ ਲਾਂਭੇ ਰਹਿੰਦਾ ਹੈ, ਤੇ ਇਸ ਤਰ੍ਹਾਂ ਜਗਤ ਵਿਚ ਕਿਰਤ-ਕਾਰ ਕਰਦਾ ਹੋਇਆ ਭੀ ਇਉਂ ਅਛੋਹ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁਲ ਨਹੀਂ ਭਿੱਜਦਾ, ਜਾਂ, ਜਿਵੇਂ

SikhNet (Spanish)Un Dios Creador Universal, por la Gracia del Verdadero Guru

ਸਿਧ ਸਭਾ, ਕਰਿ ਆਸਣਿ ਬੈਠੇ; ਸੰਤ ਸਭਾ ਜੈਕਾਰੋ ॥

sidh sabhaa, kar aasan baitthe; sant sabhaa jaikaaro |

Sant Singh KhalsaThe Siddhas formed an assembly; sitting in their Yogic postures, they shouted, "Salute this gathering of Saints."
Manmohan SinghThe men of miracles forming an assembly sat on their seats and said to the Guru, "Make thou salutation to this assembly of saints" Answers the Guru:
Manmohan Singh (Punjabi)ਕਰਾਮਾਤੀ ਬੰਦੇ ਮਜਲਸ ਬਣਾ ਕੇ ਆਪਣਿਆਂ ਅਸਥਾਨਾਂ ਉੱਤੇ ਬਹਿ ਗਏ ਅਤੇ ਗੁਰੂ ਜੀ ਨੂੰ ਆਖਿਆ, "ਤੂੰ ਇਸ ਸਾਧੂਆਂ ਦੀ ਮਜਲਸ ਨੂੰ ਪ੍ਰਣਾਮ ਕਰ।"
Fareedkot Teekaਗੁਰੂ ਜੀ ਕਹਿਤੇ ਹੈਂ: ਹੇ ਭਾਈ! ਸਿਧ ਸਭਾ ਲਗਾਇ ਕਰ ਆਸਣੋਂ ਪਰ ਬੈਠੇ ਹੂਏ ਥੇ। ਤਬ ਮੈਨੇ ਕਹਾ: ਹੇ ਸੰਤ ਸਭਾ! ਤੁਮ ਕੋ ਜੈਕਾਰੋ ਕਹੀਏ ਨਿਮਸਕਾਰ ਹੈ। ਤਬ ਸਿਧੋਂ ਨੇ ਕਹਿਆ: ਤੁਮਨੇ ਭਿੰਨ ਭਿੰਨ ਨਮਸਕਾਰ ਕਿਉਂ ਨਹੀਂ ਕਰੀ ਹੈ। ਤਬ ਗੁਰੂ ਜੀ ਕਹਤੇ ਭਏ: ਪ੍ਰਿਥਮ ਤੋ ਪ੍ਰਾਣੋਂ ਕਾ ਭਰੋਸਾ ਕਛੁ ਨਹੀਂ ਹੈ, ਦੂਸਰੇ ਭਿੰਨ ਭਿੰਨ ਕਰਨੇ ਸੇ ਦੇਰੀ ਲਾਗਤੀ ਥੀ॥
Prof. Sahib Singh(ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ 'ਰੱਬੀ ਮਜਲਸ' (ਸਤਸੰਗ) ਬਣਾ ਕੇ ਅਡੋਲ ਬੈਠੇ ਹਨ;

ਪਦ ਅਰਥ ਸਿਧ = ਸਿੱਧ ਦੀ, ਪਰਮਾਤਮਾ ਦੀ। ਸਭਾ = ਮਜਲਸ। ਸਿਧ ਸਭਾ = ਰੱਬੀ ਮਜਲਸ, ਉਹ ਇਕੱਠ ਜਿਥੇ ਰੱਬ ਦੀਆਂ ਗੱਲਾਂ ਹੋ ਰਹੀਆਂ ਹੋਣ। ਕਰਿ = ਬਣਾ ਕੇ। ਆਸਣਿ = ਆਸਣ ਉਤੇ, (ਭਾਵ), ਅਡੋਲ। ਜੈਕਾਰੋ = ਨਮਸਕਾਰ।

SikhNet (Spanish)Los Siddha Yoguis, los Yoguis tras los poderes espirituales, formaron una asamblea y, sentados en sus posturas yóguicas, se dirigieron a Guru Nanak diciendo, haz tu reverencia a esta reunión de Santos.

ਤਿਸੁ ਆਗੈ ਰਹਰਾਸਿ ਹਮਾਰੀ; ਸਾਚਾ ਅਪਰ ਅਪਾਰੋ ॥

tis aagai raharaas hamaaree; saachaa apar apaaro |

Sant Singh KhalsaI offer my salutation to the One who is true, infinite and incomparably beautiful.
Manmohan Singh(Says Guru Nanak) "My Salutation is before Him, who is True, infinite and extremely Exquisite.
Manmohan Singh (Punjabi)(ਗੁਰੂ ਜੀ ਉੱਤਰ ਦਿੰਦੇ ਹਨ) "ਮੇਰੀ ਪ੍ਰਣਾਮ ਉਸ ਦੇ ਮੂਹਰੇ ਹੈ ਜੋ ਸੱਚਾ, ਬੇਅੰਤ ਤੇ ਪਰਮ ਉਤਕ੍ਰਿਸ਼ਟ ਹੈ।
Fareedkot Teekaਹੇ ਸਿਧੋ! ਹਮਾਰੀ ਤਿਸੁ ਆਗੇ ਰਹਰਾਸਿ ਕਹੀਏ ਨਮਸਕਾਰ ਹੈ, ਜੋ ਸਾਚਾ ਅਪਰ ਅਪਾਰੁ ਹੈ, ਮੈਨੇ ਦੋਹਾਂ ਕੋ ਨਮਸਕਾਰ ਨਹੀਂ ਕਰੀ ਹੈ॥
Prof. Sahib Singhਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ।

ਪਦ ਅਰਥ ਤਿਸੁ ਆਗੈ = ਉਸ 'ਸੰਤ ਸਭਾ' ਅੱਗੇ। ਰਹਰਾਸਿ = ਅਰਦਾਸ।

SikhNet (Spanish)Sólo me postro ante mi Señor, el Uno Verdadero e Infinito.

ਮਸਤਕੁ ਕਾਟਿ ਧਰੀ ਤਿਸੁ ਆਗੈ; ਤਨੁ ਮਨੁ ਆਗੈ ਦੇਉ ॥

masatak kaatt dharee tis aagai; tan man aagai deo |

Sant Singh KhalsaI cut off my head, and offer it to Him; I dedicate my body and mind to Him.
Manmohan SinghI cut off my head and lay it before Him and surrender my body and soul unto Him".
Manmohan Singh (Punjabi)ਮੈਂ ਆਪਣਾ ਸਿਰ ਵੱਢ ਕੇ ਉਸ ਦੇ ਮੂਹਰੇ ਰਖਦਾ ਹਾਂ ਅਤੇ ਆਪਣੀ ਦੇਹ ਤੇ ਆਤਮਾ ਉਸ ਨੂੰ ਸਮਰਪਣ ਕਰਦਾ ਹਾਂ।"
Fareedkot Teekaਮਸਤਕੁ ਕਾਟ ਕੇ ਤਨ ਮਨ ਸਭ ਆਗੇ ਧਰ ਦੇਉ॥☬ਜੇ ਕਹੇ ਜੋ ਪਰਮੇਸਰ ਕੋ ਤਨ ਮਨ ਦੇਤੇ ਹੋ ਤਉ ਸਿਧੋ ਕੋ ਨਿਮਸਕਾਰ ਕਿਉਂ ਕਰੀ? ਤਿਸ ਪਰ ਕਹਤੇ ਹੈਂ:
Prof. Sahib Singhਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ,

ਪਦ ਅਰਥ ਮਸਤਕੁ = ਮੱਥਾ, ਸਿਰ। ਧਰੀ = ਮੈਂ ਧਰਾਂ।

SikhNet (Spanish)Mi cuerpo y mi mente pertenecen a Él y mi cabeza es una ofrenda en Su Altar.

ਨਾਨਕ. ਸੰਤੁ ਮਿਲੈ, ਸਚੁ ਪਾਈਐ; ਸਹਜ ਭਾਇ ਜਸੁ ਲੇਉ ॥੧॥

naanak. sant milai, sach paaeeai; sehaj bhaae jas leo |1|

Sant Singh KhalsaO Nanak, meeting with the Saints, Truth is obtained, and one is spontaneously blessed with distinction. ||1||
Manmohan SinghNanak, by meeting the saint Guru, the True Lord is obtained and one is spontaneously blessed with glory.
Manmohan Singh (Punjabi)ਨਾਨਕ, ਸਾਧੂ ਗਰਦੇਵ ਜੀ ਨੂੰ ਭੇਟਣ ਦੁਆਰਾ, ਸੱਚਾ ਸੁਆਮੀ ਪ੍ਰਾਪਤ ਹੋ ਜਾਂਦਾ ਹੈ ਅਤੇ ਜੀਵ ਨੂੰ ਸੁਤੇ ਸਿੱਧ ਹੀ ਪ੍ਰਭਤਾ ਦੀ ਦਾਤ ਮਿਲ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤ ਕੇ ਮਿਲਣੇ ਤੇ ਸਚ ਰੂਪ ਪ੍ਰਮੇਸਰ ਦੀ ਪ੍ਰਾਪਤੀ ਹੋਤੀ ਹੈ ਅਰੁ ਸਹਜ ਭਾਇ ਕਹੀਏ ਨਿਰਜਤਨ ਹੀ ਜਸ ਕੋ ਲਈਦਾ ਹੈ॥੧॥☬ਤਬ ਸਿਧੋਂ ਨੇ ਕਹਿਆ: ਹੇ ਬਾਲੇ! ਚਲੁ ਤੁਮ ਕੋ ਤੀਰਥ ਜਾਤ੍ਰਾ ਕਰਵਾਈਏ। ਤਿਸੁ ਪਰ ਕਹਤੇ ਭਏ:
Prof. Sahib Singh(ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ॥੧॥

ਪਦ ਅਰਥ ਸਹਜ ਭਾਇ = ਸੁਖੈਨ ਹੀ। ਜਸੁ ਲੇਉ = ਜਸ ਕਰਾਂ, ਪ੍ਰਭੂ ਦੇ ਗੁਣ ਗਾਵਾਂ ॥੧॥

* ਨੋਟ: ਲਫ਼ਜ਼ 'ਸਿਧ' ਦਾ ਅਰਥ 'ਪਰਮਾਤਮਾ' ਕੀਤਾ ਗਿਆ ਹੈ। ਇਸੇ ਹੀ ਬਾਣੀ ਦੀ ਪਉੜੀ ਨੰ: ੩੩ ਵਿਚ ਭੀ ਲਫ਼ਜ਼ 'ਸਿਧ' ਆਇਆ ਹੈ ਜਿਸ ਦਾ ਅਰਥ ਹੈ 'ਪਰਮਾਤਮਾ': "ਨਾਮਿ ਰਤੇ ਸਿਧ ਗੋਸਟਿ ਹੋਇ ॥ ਨਾਮਿ ਰਤੇ ਸਦਾ ਤਪੁ ਹੋਇ ॥" 'ਸਿਧ ਗੋਸਟਿ'-ਪ੍ਰਭੂ ਨਾਲ ਮਿਲਾਪ। 'ਸਿਧ ਗੋਸਟਿ' ਦੀ ਲੰਮੀ ਬਾਣੀ ਦੇ ਅਰੰਭ ਵਿਚ ਇਹ ਪਹਿਲੀ ਪਉੜੀ 'ਮੰਗਲਾ-ਚਰਨ' ਵਜੋਂ ਹੈ, ਜੋ ਵਿਚੇ ਹੀ 'ਮਨੋਰਥ' ਭੀ ਪਰਗਟ ਕਰਦਾ ਹੈ। ਮੰਗਲਾ-ਚਰਨ ਹੈ 'ਸੰਤ ਸਭਾ' ਦੀ ਵਡਿਆਈ। 'ਮਨੋਰਥ' ਹੈ 'ਸਚੁ ਪਾਈਐ'।

SikhNet (Spanish)Encontrando al Verdadero Guru, uno toma Conciencia de la Verdad en su mente y es bendecido espontáneamente con Gloria.(1)

ਕਿਆ ਭਵੀਐ; ਸਚਿ ਸੂਚਾ ਹੋਇ ॥

kiaa bhaveeai; sach soochaa hoe |

Sant Singh KhalsaWhat is the use of wandering around? Purity comes only through Truth.
Manmohan SinghWhat is the good of wandering about? it is through the True Name, that the man is rendered pure.
Manmohan Singh (Punjabi)ਭਾਉਂਦੇ ਫਿਰਨ ਦਾ ਕੀ ਲਾਭ ਹੈ? ਸੱਚੇ ਨਾਮ ਦੇ ਰਾਹੀਂ ਹੀ ਇਨਸਾਨ ਪਵਿੱਤਰ ਹੁੰਦਾ ਹੈ।
Fareedkot Teekaਹੇ ਸਿਧੋ! ਭਵਣੇ ਕਰ ਕੇ ਕਿਆ ਹੋਤਾ ਹੈ? ਸਚ ਨਾਮ ਜਪ ਕਰ ਕੇ ਜੀਉ ਸੂਚਾ ਹੋਤਾ ਹੈ॥
Prof. Sahib Singh(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ;

ਪਦ ਅਰਥ ਕਿਆ ਭਵੀਐ = ਭੌਣ ਦਾ ਕੀਹ ਲਾਭ? ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਦਾ ਕੀਹ ਲਾਭ? ਸਚਿ = 'ਸੱਚ' ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਜੁੜਿਆਂ)। ਸੂਚਾ = ਪਵਿਤ੍ਰ।

SikhNet (Spanish)¿De qué sirve este divagar de los Yoguis? Uno es purificado sólo realizando la Verdad

ਸਾਚ ਸਬਦ ਬਿਨੁ; ਮੁਕਤਿ. ਨ ਕੋਇ ॥੧॥ ਰਹਾਉ ॥

saach sabad bin; mukat. na koe |1| rahaau |

Sant Singh KhalsaWithout the True Word of the Shabad, no one finds liberation. ||1||Pause||
Manmohan SinghWithout the True Name, No one is emancipated.
Manmohan Singh (Punjabi)ਸਤਿਨਾਮ ਦੇ ਬਾਝੋਂ ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ।
Fareedkot Teekaਤਾਂ ਤੇ ਸਾਚੇ ਗੁਰਾਂ ਦੇ ਸਬਦ ਤੇ ਬਿਨਾ ਮੁਕਤਿ ਕੋਈ ਨਹੀਂ ਹੋਤਾ ਹੈ॥੧॥ ਰਹਾਉ ॥☬ਪ੍ਰਸ਼ਨ:
Prof. Sahib Singh(ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ("ਦੁਨੀਆ ਸਾਗਰ ਦੁਤਰ ਤੋਂ") ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ ॥

ਪਦ ਅਰਥ ਰਹਾਉ = ਠਹਰ ਜਾਓ, (ਭਾਵ), ਇਸ ਸਾਰੀ ਲੰਮੀ ਬਾਣੀ ਦਾ 'ਮੁੱਖ ਭਾਵ' ਇਹਨਾਂ ਦੋ ਤੁਕਾਂ ਵਿਚ ਹੈ ॥੧॥ ਰਹਾਉ ॥

* ਨੋਟ: 'ਸੁਖਮਨੀ' ਦੀਆਂ ੨੪ ਅਸ਼ਟਪਦੀਆਂ ਹਨ, ਪਰ ਸਾਰੀ ਲੰਮੀ ਬਾਣੀ ਦਾ 'ਮੁੱਖ-ਭਾਵ' ਕੇਵਲ ਹੇਠ-ਲਿਖੀਆਂ ਦੋ ਤੁਕਾਂ ਵਿਚ ਹੈ ਜਿਨ੍ਹਾਂ ਦੇ ਅੰਤ ਵਿਚ ਲਫ਼ਜ਼ 'ਰਹਾਉ' ਦਰਜ ਹੈ: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ਰਹਾਉ॥ ਇਸੇ ਤਰ੍ਹਾਂ 'ਓਅੰਕਾਰੁ' ਇਕ ਲੰਮੀ ਬਾਣੀ ਹੈ, ਇਸ ਦਾ 'ਮੁਖ ਭਾਵ' 'ਰਹਾਉ' ਦੀਆਂ ਤੁਕਾਂ ਵਿਚ ਇਉਂ ਹੈ: ਸੁਣਿ ਪਾਡੇ, ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮੁ, ਗੁਰਮੁਖਿ ਗੋਪਾਲਾ ॥੧॥ਰਹਾਉ॥

SikhNet (Spanish)y sin la Palabra uno no es emancipado.(1-Pausa)

ਕਵਨ ਤੁਮੇ. ਕਿਆ ਨਾਉ ਤੁਮਾਰਾ; ਕਉਨੁ ਮਾਰਗੁ. ਕਉਨੁ ਸੁਆਓ ॥

kavan tume. kiaa naau tumaaraa; kaun maarag. kaun suaao |

Sant Singh KhalsaWho are you? What is your name? What is your way? What is your goal?
Manmohan Singh(Ask the Yogis) Q. 1: "Who art thou? Q. 2: What is thy Name? Q. 3: What is thy sect? Q. 4: What is thine life-object?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 1: ਤੂੰ ਕਉਣ ਹੈਂ? ਪ੍ਰ. 2: ਤੇਰਾ ਨਾਮ ਕੀ ਹੈ? ਪ੍ਰ. 3: ਤੇਰਾ ਮੱਤ ਕੀ ਹੈ? ਪ੍ਰ. 4: ਤੇਰਾ ਜੀਵਨ ਮਨੋਰਥ ਕੀ ਹੈ?
Fareedkot Teekaਆਪ ਕਵਨ ਸਰੂਪ ਹੋ ੧, ਅਰੁ ਤੁਮਾਰਾ ਨਾਮ ਕਿਆ ਹੈ ੨, ਅਰੁ ਤੇਰਾ ਰਸਤਾ ਕਵਨ ਹੈ ੩, ਅਰ ਤੇਰਾ (ਸੁਆਓ) ਪਰੋਜਨ ਕਵਨ ਹੈ? ॥੪॥☬ਉਤਰ:
Prof. Sahib Singh(ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ?

ਪਦ ਅਰਥ ਤੁਮ੍ਹੇ = ਅੱਖਰ 'ਮ' ਦੇ ਨਾਲ ਅੱਧਾ 'ਹ' ਹੈ। ਮਾਰਗੁ = ਰਸਤਾ, ਪੰਥ, ਮਤ। ਸੁਆਓ = ਮਨੋਰਥ, ਪ੍ਰਯੋਜਨ।

SikhNet (Spanish)Preguntaron los Yoguis: ¿Quién eres tú? ¿Cuál es tu nombre y tu secta? ¿Cuál es tu meta?

ਸਾਚੁ ਕਹਉ ਅਰਦਾਸਿ ਹਮਾਰੀ; ਹਉ. ਸੰਤ ਜਨਾ ਬਲਿ ਜਾਓ ॥

saach khau aradaas hamaaree; hau. sant janaa bal jaao |

Sant Singh KhalsaWe pray that you will answer us truthfully; we are a sacrifice to the humble Saints.
Manmohan SinghOur prayer is that thou tell us the truth. We are a sacrifice unto the pious persons.
Manmohan Singh (Punjabi)ਸਾਡੀ ਬੇਨਤੀ ਹੈ ਕਿ ਤੂੰ ਸਾਨੂੰ ਸੱਚੋ ਸੱਚ ਦੱਸ। ਅਸੀਂ ਨੇਕ ਪੁਰਸ਼ਾਂ ਉੱਤੋਂ ਕੁਰਬਾਨ ਜਾਂਦੇ ਹਾ।
Fareedkot Teekaਹੇ ਸਿਧੋ! ਮੈਂ ਸਚ ਕਹਤਾ ਹਾਂ ਅਰ ਸੰਤੋਂ ਕੇ ਆਗੇ ਹਮਾਰੀ ਅਰਦਾਸਿ ਹੈ ਅਰ ਹਉ ਸੰਤ ਜਨਾ ਕੇ ਬਲਿਹਾਰ ਜਾਤਾ⁽¹⁾ ਹੂੰ, ਭਾਵ ਅਰਥ ਏਹ ਹੈ- ਜੋ ਸੰਤੋਂ ਦਾ ਸਰੂਪ ਸੋਈ ਮੇਰਾ ਸਰੂਪ ਹੈ, ੧ ਜੋ ਸੰਤੋਂ ਦਾ ਨਾਉਂ ਸੋਈ ਹਮਾਰਾ ਨਾਉਂ ਹੈ, ੨ ਜੋ ਸੰਤੋਂ ਦਾ ਮਾਰਗ ਸੋਈ ਹਮਾਰਾ ਮਾਰਗ ਹੈ, ੩ ਜੋ ਸੰਤੋਂ ਕਾ ਪ੍ਰੋਜਨੁ ਹੈ, ਸੋਈ ਹਮਾਰਾ ਪ੍ਰੋਜਨ ਹੈ॥☬ਪ੍ਰਸਨੁ:
Prof. Sahib Singh(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ)।

ਪਦ ਅਰਥ ਕਹਉ = ਮੈਂ ਕਹਿੰਦਾ ਹਾਂ, ਮੈਂ ਜਪਦਾ ਹਾਂ। ਹਉ = ਮੈਂ।

SikhNet (Spanish)El Guru contestó, hablo sólo la Verdad cuando digo que mi ser lo ofrezco en sacrificio a los Santos.

ਕਹ ਬੈਸਹੁ. ਕਹ ਰਹੀਐ ਬਾਲੇ; ਕਹ ਆਵਹੁ. ਕਹ ਜਾਹੋ ॥

keh baisahu. keh raheeai baale; keh aavahu. keh jaaho |

Sant Singh KhalsaWhere is your seat? Where do you live, boy? Where did you come from, and where are you going?
Manmohan SinghQ. 5: Where is thy seat? Q. 6: Where abidest thou, O boy?
Manmohan Singh (Punjabi)ਪ੍ਰ. 5: ਤੇਰਾ ਟਿਕਾਣਾ ਕਿੱਥੇ ਹੈ? ਪ੍ਰ. 6: ਤੂੰ ਕਿੱਥੇ ਵਸਦਾ ਹੈਂ, ਹੇ ਬਾਲਕੇ?
Fareedkot Teekaਹੇ ਬਾਲੇ! ਕਹਾਂ ਬੈਠਤੇ ਹੋ ੧, ਅਰ ਕਹਾਂ ਰਹਿਤੇ ਹੋ ੨, ਔ ਕਹਾਂ ਤੇ ਆਏ ਹੋ ੩, ਔ ਕਹਾਂ ਜਾਹੁਗੇ ੪?
Prof. Sahib Singh(ਚਰਪਟ ਦਾ ਪ੍ਰਸ਼ਨ) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ?

ਪਦ ਅਰਥ ਕਹ = ਕਿਥੇ? ਕਿਸ ਦੇ ਆਸਰੇ? ਬੈਸਹੁ = (ਤੁਸੀ) ਬੈਠਦੇ ਹੋ, ਸ਼ਾਂਤ-ਚਿੱਤ ਹੁੰਦੇ ਹੋ। ਬਾਲੇ = ਹੇ ਬਾਲਕ! ਕਹ = ਕਿਥੇ?

SikhNet (Spanish)Dijeron los Yoguis: ¿Dónde vives, joven? ¿De dónde vienes? ¿A dónde vas?

ਨਾਨਕੁ ਬੋਲੈ. ਸੁਣਿ ਬੈਰਾਗੀ; ਕਿਆ ਤੁਮਾਰਾ ਰਾਹੋ ॥੨॥

naanak bolai. sun bairaagee; kiaa tumaaraa raaho |2|

Sant Singh KhalsaTell us, Nanak - the detached Siddhas wait to hear your reply. What is your path?" ||2||
Manmohan SinghQ. 7: Whence hast thou come? Q. 8: Whither goest thou? The detached Sidhs say, hear thou, O Nanak. Q. 9: What is the way?
Manmohan Singh (Punjabi)ਪ੍ਰ. 7: ਤੂੰ ਕਿੱਥੇ ਆਇਆ ਹੈਂ? ਪ੍ਰ. 8: ਤੂੰ ਕਿਧਰ ਨੂੰ ਜਾਣਾ ਹੈ? ਤਿਆਗੀ ਸਿੱਧ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਨਾਨਕ! ਪ੍ਰ. 9: ਤੇਰਾ ਰਸਤਾ ਕਿਹੜਾ ਹੈ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੋ ਸਿੱਧ ਬੋਲੇ ਸੁਣ ਹੇ ਬੈਰਾਗਵਾਨ! ਤੁਮਾਰਾ ਰਾਹੁ ਕਿਆ ਹੈ? ॥੨॥☬ਉਤ੍ਰ:
Prof. Sahib Singhਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ- ਹੇ ਸੰਤ! ਸੁਣ, ਤੇਰਾ ਕੀਹ ਮਤ ਹੈ? ॥੨॥

ਪਦ ਅਰਥ ਨਾਨਕੁ ਬੋਲੈ = ਨਾਨਕ ਆਖਦਾ ਹੈ (ਕਿ ਜੋਗੀ ਨੇ ਪੁਛਿਆ)। ਬੈਰਾਗੀ = ਹੇ ਬੈਰਾਗੀ! ਹੇ ਵੈਰਾਗਵਾਨ! ਹੇ ਸੰਤ ਜੀ! ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਰਾਹੋ = ਰਾਹੁ, ਮਤ, ਮਾਰਗ ॥੨॥

SikhNet (Spanish)Tú que estás desapegado, dinos, ¿cuál es tu camino?.(2)
Shabad Guru Nanak Dev Ji Raag Raamkalee Ang 938

ਘਟਿ ਘਟਿ ਬੈਸਿ. ਨਿਰੰਤਰਿ ਰਹੀਐ; ਚਾਲਹਿ ਸਤਿਗੁਰ ਭਾਏ ॥

ghatt ghatt bais. nirantar raheeai; chaaleh satigur bhaae |

Sant Singh KhalsaHe dwells deep within the nucleus of each and every heart. This is my seat and my home. I walk in harmony with the Will of the True Guru.
Manmohan Singh(Answers the Guru) The Lord is within all the hearts. A. 5: In Him is my seat. A. 6: In Him is my abode. A. 3: I walk in the True Guru's will and this alone is my sect.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਸਾਹਿਬ ਸਾਰਿਆਂ ਦਿਲਾਂ ਅੰਦਰ ਹੈ। ਉ. 5: ਉਸ ਦੇ ਵਿੱਚ ਹੈ ਮੇਰਾ ਟਿਕਾਣਾ। ਉ. 6: ਉਸ ਦੇ ਅੰਦਰ ਹੈ ਮੇਰਾ ਵਾਸਾ। ਉ. 3: ਮੈਂ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹਾਂ ਅਤੇ ਇਹ ਹੀ ਹੈ ਮੇਰਾ ਮੱਤ।
Fareedkot Teekaਘਟਾਂ ਘਟਾਂ ਮੇਂ ਜੋ (ਨਿਰੰਤਰਿ) ਏਕ ਰਸ (ਬੈਸਿ) ਇਸਥਿਤ ਹੈ ਤਿਸ ਮੇਂ ਹਮ ਰਹਿਤੇ ਹੈਂ ੧, ਅਰ ਸਤਿਗੁਰੋਂ ਕੀ ਆਗ੍ਯਾ ਅਨੁਸਾਰ ਚਲਨਾ ਏਹ ਹਮਾਰਾ ਰਾਹੁ ਹੈ ੨॥
Prof. Sahib Singh(ਸਤਿਗੁਰੂ ਜੀ ਦਾ ਉੱਤਰ-) (ਹੇ ਚਰਪਟ!) ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜ ਕੇ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿਚ ਚੱਲਦੇ ਹਾਂ।

ਪਦ ਅਰਥ ਘਟਿ = ਘਟ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ (ਭਾਵ, ਹਰੇਕ ਘਟ ਵਿਚ ਵਿਆਪਕ ਪ੍ਰਭੂ ਦੀ ਯਾਦ ਅੰਦਰ)। ਬੈਸਿ = ਬੈਠ ਕੇ, ਟਿਕ ਕੇ। ਨਿਰੰਤਰਿ = ਨਿਰ-ਅੰਤਰਿ, ਇਕ-ਰਸ, ਸਦਾ। ਅੰਤਰ = ਵਿੱਥ, ਵਕਫ਼ਾ। ਰਹੀਐ = ਰਹੀਦਾ ਹੈ, ਸੁਰਤ ਜੁੜਦੀ ਹੈ। ਭਾਏ = ਭਾਉ ਵਿਚ, ਮਰਜ਼ੀ ਵਿਚ।

SikhNet (Spanish)El Guru contestó, habito eternamente en el Uno, Quien prevalece en todos los corazones y mi camino es seguir la Instrucción del Guru Verdadero.

ਸਹਜੇ ਆਏ. ਹੁਕਮਿ ਸਿਧਾਏ; ਨਾਨਕ. ਸਦਾ ਰਜਾਏ ॥

sahaje aae. hukam sidhaae; naanak. sadaa rajaae |

Sant Singh KhalsaI came from the Celestial Lord God; I go wherever He orders me to go. I am Nanak, forever under the Command of His Will.
Manmohan SinghA. 7: I have proceeded from God. A. 8: I shall go whither He shall direct me in His will. A. 2: My Name is Nanak. A. 1: I am ever an obeyer of God's order.
Manmohan Singh (Punjabi)ਉ. 7: ਮੈਂ ਵਾਹਿਗੁਰੂ ਕੋਲੋਂ ਆਇਆ ਹਾਂ। ਉ. 8: ਮੈਂ ਓਥੇ ਨੂੰ ਜਾਵਾਂਗਾ ਜਿਥੇ ਨੂੰ ਉਹ ਮੈਨੂੰ ਆਪਣੀ ਰਜ਼ਾ ਅੰਦਰ ਟੋਰੇਗਾ। ਉ. 2: ਮੇਰਾ ਨਾਮ ਨਾਨਕ ਹੈ। ਉ. 1: ਮੈਂ ਸਦੀਵ ਹੀ ਹਰੀ ਦੇ ਹੁਕਮ ਦਾ ਫ਼ਰਮਾਂਬਰਦਾਰ ਹਾਂ।
Fareedkot Teekaਸਹਜੇ ਹੀ ਹੁਕਮ ਸੇ ਆਏ ਹੈਂ ੩, ਔ ਹੁਕਮ ਮੇਂ ਹੀ (ਸਿਧਾਏ) ਜਾਹਿਗੇ ੪। ਸ੍ਰੀ ਗੁਰੂ ਜੀ ਕਹਿਤੇ ਹੈਂ: ਸਰਬ ਕਾਲ ਪ੍ਰਮੇਸ੍ਵਰ ਕੀ (ਰਜਾਏ) ਆਗ੍ਯਾ ਮੇਂ ਚਲਤੇ ਹੈਂ॥
Prof. Sahib Singhਹੇ ਨਾਨਕ! ਪ੍ਰਭੂ ਦੇ ਹੁਕਮ ਵਿਚ ਸੁਤੇ ਹੀ (ਜਗਤ ਵਿਚ) ਆਏ, ਹੁਕਮ ਵਿਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜ਼ਾ ਵਿਚ ਹੀ ਰਹਿੰਦੇ ਹਾਂ।

ਪਦ ਅਰਥ ਸਹਜੇ = ਸੁਤੇ ਹੀ। ਹੁਕਮਿ = ਹੁਕਮ ਵਿਚ। ਸਿਧਾਏ = ਫਿਰਦੇ ਹਾਂ। ਰਜਾਏ = ਰਜ਼ਾ ਵਿਚ।

SikhNet (Spanish)Vine por la Voluntad de Dios y por Su Voluntad también me iré; estoy sujeto siempre a Su Voluntad.

ਆਸਣਿ ਬੈਸਣਿ ਥਿਰੁ ਨਾਰਾਇਣੁ; ਐਸੀ ਗੁਰਮਤਿ ਪਾਏ ॥

aasan baisan thir naaraaein; aisee guramat paae |

Sant Singh KhalsaI sit in the posture of the eternal, imperishable Lord. These are the Teachings I have received from the Guru.
Manmohan SinghA. 9: To be seated in the Imperishable Lord's contemplate mood is my way. A. 4: The attainment of such a transcendent comprehension is my life object.
Manmohan Singh (Punjabi)ਉ. 9: ਅਬਿਨਾਸੀ ਸੁਆਮੀ ਦੀ ਧਿਆਨ ਅਸਥਾ ਵਿੱਚ ਟਿਕੇ ਰਹਿਣਾ ਹੀ ਮੇਰਾ ਰਸਤਾ ਹੈ। ਉ. 4: ਐਹੋ ਜੇਹੀ ਵਿਸ਼ਾਲ ਗਿਆਤ ਦੀ ਪ੍ਰਾਪਤੀ ਮੇਰਾ ਜੀਵਨ ਮਨੋਰਥ ਹੈ।
Fareedkot Teekaਆਸਣ ਕਰ ਕੇ ਜੋ ਥਿਰੁ ਨਾਰਾਇਣ ਮੇਂ ਬੈਸਣਾ ਕਰਿਆ ਹੈ, ਸੋ ਐਸੀ ਗੁਰਮਤਿ ਹੈ ਜਿਸ ਕਰ ਕੇ ਏਹ ਸਰਬ ਸਾਧਨ ਪਾਏ ਹੈਂ॥
Prof. Sahib Singh(ਪੱਕੇ) ਆਸਣ ਵਾਲਾ, (ਸਦਾ) ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ, ਅਸਾਂ ਇਹੀ ਗੁਰ-ਸਿੱਖਿਆ ਲਈ ਹੈ।

ਪਦ ਅਰਥ ਆਸਣਿ = ਆਸਣ ਵਾਲਾ। ਬੈਸਣਿ = ਬੈਠਣ ਵਾਲਾ। ਥਿਰੁ = ਕਾਇਮ ਰਹਿਣ ਵਾਲਾ।

SikhNet (Spanish)Tal es la Instrucción que he recibido del Guru que considero mi Única Postura Eterna:

ਗੁਰਮੁਖਿ ਬੂਝੈ. ਆਪੁ ਪਛਾਣੈ; ਸਚੇ ਸਚਿ ਸਮਾਏ ॥੩॥

guramukh boojhai. aap pachhaanai; sache sach samaae |3|

Sant Singh KhalsaAs Gurmukh, I have come to understand and realize myself; I merge in the Truest of the True. ||3||
Manmohan SinghKnowing and recognising myself by Guru's grace, I have merged in the Trust of the True.
Manmohan Singh (Punjabi)ਗੁਰਾ ਦੀ ਦਇਆ ਦੁਆਰਾ ਆਪਣੇ ਆਪ ਨੂੰ ਜਾਣ ਅਤੇ ਸਿੰਝਾਣ ਕੇ, ਮੈਂ ਸਚਿਆਰਾਂ ਦੇ ਪਰਮ ਸੱਚਿਆਰ ਵਿੰਚ ਲੀਨ ਹੋ ਗਿਆ ਹਾਂ।
Fareedkot Teekaਜੋ ਗੁਰੋਂ ਦ੍ਵਾਰੇ ਸਮਝ ਕੇ ਅਪਨੇ ਆਪ ਕੋ ਪਛਾਣੇ ਵੁਹ ਸਚੇ ਮੇਂ ਨਿਸਚੇ ਕਰ ਕੇ ਸਮਾਇ ਜਾਤਾ ਹੈ। ਭਾਵ ਤੁਮ ਭੀ ਗੁਰਮਤਿ ਅੰਗੀਕਾਰ ਕਰ ਕੇ ਅਪਨੇ ਆਪ ਕੋ ਪਛਾਨੋ॥੩॥☬ਚਰਪਟ ਕਾ ਪ੍ਰਸ਼ਨ:
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੩॥

ਪਦ ਅਰਥ ਬੂਝੈ = ਸਮਝ ਵਾਲਾ ਬਣਦਾ ਹੈ, ਗਿਆਨਵਾਨ ਹੁੰਦਾ ਹੈ। ਆਪੁ = ਆਪਣੇ ਆਪ ਨੂੰ ॥੩॥

* ਨੋਟ: ਪਉੜੀ ਨੰ: ੨ ਦੀਆਂ ਅੰਤਲੀਆਂ ਦੋ ਤੁਕਾਂ ਦੇ ਪ੍ਰਸ਼ਨ ਦਾ ਉੱਤਰ ਪਉੜੀ ਨੰ: ੩ ਹੈ।

SikhNet (Spanish)ser la del Señor, al Cuál conozco por la Gracia del Guru, mi Ser, y así me sumerjo en la Verdad. (3)

ਦੁਨੀਆ ਸਾਗਰੁ. ਦੁਤਰੁ ਕਹੀਐ; ਕਿਉ ਕਰਿ ਪਾਈਐ ਪਾਰੋ ॥

duneea saagar. dutar kaheeai; kiau kar paaeeai paaro |

Sant Singh Khalsa"The world-ocean is treacherous and impassable; how can one cross over?"
Manmohan Singh(The Yogis say) "The world-ocean is said to be impassable. Q. 10: How can one cross it?"
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 10: ਜਗਤ ਇਕ ਪਾਰ ਨਾਂ ਕੀਤਾ ਜਾਣ ਵਾਲਾ ਸਮੁੰਦਰ ਆਖਿਆ ਜਾਂਦਾ ਹੈ। ਬੰਦਾ ਇਸ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ?
Fareedkot Teekaਏਹ ਜੋ ਦੁਨੀਆਂ ਦੁਸ੍ਤਰ ਸਮੁੰਦਰ ਕਹੀਤਾ ਹੈ ਇਸ ਕੇ ਪਾਰ ਕੋ ਕੈਸੇ ਪਾਈਏ?
Prof. Sahib Singh(ਚਰਪਟ ਦਾ ਪ੍ਰਸ਼ਨ) ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਂ ਲੱਭੇ?

ਪਦ ਅਰਥ ਦੁਤਰੁ = ਦੁੱਤਰੁ, ਦੁਸ-ਤੁਰ, ਜਿਸ ਨੂੰ ਤਰਨਾ ਔਖਾ ਹੈ। ਕਿਉਕਰਿ = ਕਿਵੇਂ? ਕਿਸ ਤਰ੍ਹਾਂ? ਪਾਰੋ = ਪਾਰਲਾ ਕੰਢਾ।

SikhNet (Spanish)Preguntó Charpat, el Yogui: se considera que el mar del mundo es imposible de cruzar, ¿cómo entonces puede uno ir a través?

ਚਰਪਟੁ ਬੋਲੈ, ਅਉਧੂ ਨਾਨਕ; ਦੇਹੁ ਸਚਾ ਬੀਚਾਰੋ ॥

charapatt bolai, aaudhoo naanak; dehu sachaa beechaaro |

Sant Singh KhalsaCharpat the Yogi says, "O Nanak, think it over, and give us your true reply."
Manmohan SinghCharpat says: "O Nanak, the detached, give thou a true reply after due deliberation".
Manmohan Singh (Punjabi)ਚਰਪਟ ਆਖਦਾ ਹੈ: "ਹੇ ਨਿਰਲੇਪ ਨਾਨਕ! ਯੋਗ ਸੋਚ ਵਿਚਾਰ ਮਗਰੋਂ ਤੂੰ ਇਸ ਦਾ ਸੱਚਾ ਉੱਤਰ ਦੇ।"
Fareedkot Teekaਚਰਪਟ ਜੀ ਕਹਿਤੇ ਭਏ ਹੈਂ: ਅਵਧੂਤ ਨਾਨਕ ਸਚਾ ਉਤ੍ਰ ਬੀਚਾਰ ਕਰ ਦੇਹੁ॥☬ਚਰਪਟ ਕੋ ਵਡਿਆਈ ਸਹਿਤ ਉਤ੍ਰ ਕਹਤੇ ਹੈਂ:
Prof. Sahib Singhਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ।

ਪਦ ਅਰਥ ਨਾਨਕ = ਹੇ ਨਾਨਕ! ਅਉਧੂ = ਵਿਰਕਤ।

SikhNet (Spanish)Habla, oh Nanak, el desapegado. Te rogamos que nos contestes esto.

ਆਪੇ ਆਖੈ ਆਪੇ ਸਮਝੈ; ਤਿਸੁ ਕਿਆ ਉਤਰੁ ਦੀਜੈ ॥

aape aakhai aape samajhai; tis kiaa utar deejai |

Sant Singh KhalsaWhat answer can I give to someone, who claims to understand himself?
Manmohan Singh (Punjabi)ਜੋ ਕਹਿੰਦਾ ਹੈ ਕਿ ਉਹ ਖ਼ੁਦ ਹੀ ਸਮਝਦਾ ਹੈ, ਉਸ ਨੂੰ ਮੈਂ ਕੀ ਜਵਾਬ ਦੇ ਸਕਦਾ ਹਾਂ? He who says that he himself understands; what answer can I give him?
Fareedkot Teekaਜੋ ਆਪੇ ਪ੍ਰਸਨੁ ਕਰੇ ਔ ਆਪੇ ਹੀ ਸਮਝਤਾ ਹੋਵੈ ਤਿਸ ਕੋ ਉਤ੍ਰ ਕਿਆ ਦੇਨਾ ਹੈ ਅਰਥਾਤ ਆਪ ਸਭ ਸਮਝਤੇ ਹੈਂ॥
Prof. Sahib Singhਉੱਤਰ: (ਜੋ ਮਨੁੱਖ ਜੋ ਕੁਝ) ਆਪ ਆਖਦਾ ਹੈ ਤੇ ਆਪ ਹੀ (ਉਸ ਨੂੰ) ਸਮਝਦਾ (ਭੀ) ਹੈ ਉਸ ਨੂੰ (ਉਸ ਦੇ ਪ੍ਰਸ਼ਨ ਦਾ) ਉੱਤਰ ਦੇਣ ਦੀ ਲੋੜ ਨਹੀਂ ਹੁੰਦੀ।
SikhNet (Spanish)Dijo Nanak: ¿Cómo puede uno instruir a alguien que dice que ya sabe todo?

ਸਾਚੁ ਕਹਹੁ. ਤੁਮ ਪਾਰਗਰਾਮੀ; ਤੁਝੁ. ਕਿਆ ਬੈਸਣੁ ਦੀਜੈ ॥੪॥

saach kahahu. tum paaragaraamee; tujh. kiaa baisan deejai |4|

Sant Singh KhalsaI speak the Truth; if you have already crossed over, how can I argue with you? ||4||
Manmohan SinghTruly speak I unto thee, that how can I argue with thee, when thou deemest that thou hast reached the yonder shore". (Says Guru Nanak).
Manmohan Singh (Punjabi)ਮੈਂ ਤੈਨੂੰ ਸੱਚ ਆਖਦਾ ਹਾਂ ਕਿ ਮੈਂ ਤੇਰੇ ਨਾਲ ਕਿਸ ਤਰ੍ਹਾਂ ਬਹਿਸ ਕਰ ਸਕਦਾ ਹਾਂ, ਜਦ ਤੂੰ ਸਮਝਦਾ ਹੈ ਕਿ ਤੂੰ ਪਰਲੇ ਕਿਨਾਰੇ ਪੁੱਜ ਚੁੱਕਾ ਹੈ।" (ਗੁਰੂ ਨਾਨਕ ਕਹਿੰਦੇ ਹਨ)।
Fareedkot Teekaਹਮ ਸਚੁ ਕਹਿਤੇ ਹੈਂ ਤੁਮ ਤੋ ਸੰਸਾਰ ਤੇ ਪਾਰ ਹੋ ਤੁਮਕੋ (ਬੈਸਣੁ) ਉਤ੍ਰ ਕਯਾ ਦੀਜੀਏ॥੪॥☬ਪੁਨ: ਚਰਪਟ ਨੇ ਕਹਾ ਕਿ ਮੈਂ ਆਪ ਕੀ ਰਸਨਾਂ ਦੁਆਰਾ ਕਛੁ ਸੁਨਾ ਚਾਹਤਾ ਹੂੰ?☬ਤਿਸੁ ਪਰ ਕਹਿਤੇ ਹੈਂ:
Prof. Sahib Singh(ਇਸ ਵਾਸਤੇ, ਹੇ ਚਰਪਟ!) ਤੇਰੇ (ਪ੍ਰਸ਼ਨ) ਵਿਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ, (ਉਂਝ ਉੱਤਰ ਇਹ ਹੈ ਕਿ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ (ਇਸ 'ਦੁਤਰੁ ਸਾਗਰੁ' ਤੋਂ) ਪਾਰ ਲੰਘ ਜਾਉਗੇ ॥੪॥

ਪਦ ਅਰਥ ਸਾਚੁ ਕਹਹੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਵਾਲਾ। ਬੈਸਣੁ = (ਸੰ: ਵ੍ਯਸਨ) ਉਕਾਈ, ਨੁਕਸ। {ਵ੍ਯਸਨ = ਪ੍ਰਹਾਰੀ (ਸੰ: ਵ੍ਯਸਨ ਪ੍ਰਹਾਰਿਨ), ਉਹ ਜੋ ਚਰਚਾ ਵਿਚ ਆਪਣੇ ਵਿਰੋਧੀ ਦੀ ਕਿਸੇ ਉਕਾਈ ਤੇ ਚੋਟ ਮਾਰਦਾ ਹੈ} ॥੪॥

SikhNet (Spanish)¿Cómo puede uno argüir con aquél que considera que ya ha cruzado el mar de la existencia material?(4)
Shabad Guru Nanak Dev Ji Raag Raamkalee Ang 938

ਜੈਸੇ ਜਲ ਮਹਿ. ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥

jaise jal meh. kamal niraalam; muragaaee nai saane |

Sant Singh KhalsaThe lotus flower floats untouched upon the surface of the water, and the duck swims through the stream;
Manmohan SinghA. 10: As a lotus-flower remains unaffected in water, as also a duck swims and becomes not wet,
Manmohan Singh (Punjabi)ਉ. 10: ਜਿਸ ਤਰ੍ਹਾਂ ਕੰਵਲ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਜਿਸ ਤਰ੍ਹਾਂ ਮੁਰਗਾਬੀ ਨਦੀ ਦੇ ਬਹਾਉਂਦੇ ਸਾਮ੍ਹਣੇ ਤਰਦੀ ਹੈ ਅਤੇ ਗਿੱਲੀ ਨਹੀਂ ਹੁੰਦੀ,
Fareedkot Teekaਜੈਸੇ ਜਲ ਮੇਂ ਕਮਲ ਅਸੰਗ ਰਹਿਤਾ ਹੈਂ ਅਰੁ ਜੈਸੇ ਮੁਰਗਾਈ ਕੀ ਅਸੰਗਤਾ ਮੇਂ (ਨੈਸਾਣੇ) ਨੀਸਾਨੀ ਹੈ, ਜੋ ਜਲ ਮੇਂ ਰਹਿ ਕੇ ਪੰਖ ਨਹੀਂ ਭੀਜਤਾ, ਐਸੇ ਹੀ ਸੰਸਾਰ ਮੇਂ ਸੰਤੁ ਅਸੰਗ ਰਹੇ॥
Prof. Sahib Singhਜਿਵੇਂ ਪਾਣੀ ਵਿਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ)

ਪਦ ਅਰਥ ਨਿਰਾਲਮੁ = ਨਿਰਾਲੰਭ, (ਨਿਰ-ਆਲੰਭ) ਨਿਰ-ਆਸਰਾ, ਨਿਰਾਲਾ, (ਨਿਰ-ਆਲਯ) ਵੱਖਰਾ। ਨੈ = ਨਈ, ਨਦੀ ਵਿਚ। ਸਾਣੇ = ਜਿਵੇਂ।

SikhNet (Spanish)Como el loto vive desapegado en las aguas, como el pato en el río flota despreocupado,

ਸੁਰਤਿ ਸਬਦਿ. ਭਵ ਸਾਗਰੁ ਤਰੀਐ; ਨਾਨਕ. ਨਾਮੁ ਵਖਾਣੇ ॥

surat sabad. bhav saagar tareeai; naanak. naam vakhaane |

Sant Singh Khalsawith one's consciousness focused on the Word of the Shabad, one crosses over the terrifying world-ocean. O Nanak, chant the Naam, the Name of the Lord.
Manmohan Singhso with fixed intent on the Guru's word and uttering the Name, O Nanak, the dreadful world-ocean is crossed.
Manmohan Singh (Punjabi)ਏਸੇ ਤਰ੍ਹਾਂ ਗੁਰਾਂ ਦੀ ਬਾਣੀ ਉੱਤੇ ਬਿਰਤੀ ਜੋੜਨ ਅਤੇ ਨਾਮ ਦਾ ਉਚਾਰਨ ਕਰਨ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੁਨਃ ਪ੍ਰੀਤੀ ਸੇ ਗੁਰੋਂ ਕੇ ਉਪਦੇਸ ਸੇ ਨਾਮ ਕੋ (ਵਖਾਣੇ) ਜਪੇ, ਇਉਂ ਭਵਸਾਗਰ ਕੋ (ਤਰੀਐ) ਤਰੀਤਾ ਹੈ॥☬ਤਰੇ ਹੋਏ ਪੁਰਸੋਂ ਕੀ ਉਸ੍ਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ। ਵਖਾਣੇ = ਵਖਾਣਿ, ਵਖਾਣ ਕੇ, ਜਪ ਕੇ।

SikhNet (Spanish)Como el loto vive desapegado en las aguas, como el pato en el río flota despreocupado, así uno cruza el mar de la existencia material con su mente entonada en la Palabra.

ਰਹਹਿ ਇਕਾਂਤਿ. ਏਕੋ ਮਨਿ ਵਸਿਆ; ਆਸਾ ਮਾਹਿ ਨਿਰਾਸੋ ॥

raheh ikaant. eko man vasiaa; aasaa maeh niraaso |

Sant Singh KhalsaOne who lives alone, as a hermit, enshrining the One Lord in his mind, remaining unaffected by hope in the midst of hope,
Manmohan SinghHe who lives in an aloneness, enshrining the one Lord in his mind, living without desire in the midst of desires,
Manmohan Singh (Punjabi)ਜੋ ਇਕ ਸੁਆਮੀ ਨੂੰ ਆਪਣੇ ਹਿਰਦੇ ਟਿਕਾ, ਖ਼ਾਹਿਸ਼ਾ ਅੰਦਰ ਖ਼ਾਹਿਸ਼-ਰਹਿਤ ਰਹਿ ਕੱਲਮਕੱਲਾ ਵਿਚਰਦਾ ਹੈ,
Fareedkot Teekaਵਹੁ ਇਕਾਂਤ ਰਹਿਤੇ ਹੈਂ ਪੁਨਾ ਏਕ ਮੇਂ ਹੀ ਉਨ ਕਾ ਮਨੁ ਵਸਿਆ ਹੈ, ਅਰੁ ਆਸਾ ਕੇ ਬੀਚ ਹੀ ਨਿਰਾਸ ਹੈਂ, ਭਾਵ ਸਰਬ ਬਿਵਹਾਰੋਂ ਮੇਂ ਅਸੰਗ ਹੈਂ॥
Prof. Sahib Singh(ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿਚ ਵੱਸਦੇ ਹਨ।
SikhNet (Spanish)Uno vive desapegado enalteciendo al Único Señor en la mente, inspirado en la Esperanza, viviendo en medio de Ella

ਅਗਮੁ ਅਗੋਚਰੁ ਦੇਖਿ ਦਿਖਾਏ; ਨਾਨਕੁ. ਤਾ ਕਾ ਦਾਸੋ ॥੫॥

agam agochar dekh dikhaae; naanak. taa kaa daaso |5|

Sant Singh Khalsasees and inspires others to see the inaccessible, unfathomable Lord. Nanak is his slave. ||5||
Manmohan Singhand sees and shows to others the Inaccessible and Incomprehensible Lord; of him Nanak is a slave.
Manmohan Singh (Punjabi)ਅਤੇ ਪਹੁੰਚ ਤੋਂ ਪਰ੍ਹੇ ਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਨੂੰ ਵੇਖਦਾ ਅਤੇ ਹੋਰਨਾਂ ਨੂੰ ਵਿਖਾਲਦਾ ਹੈ, ਉਸਦਾ ਨਾਨਕ ਦਾਸ (ਸੇਵਕ) ਹੈ।
Fareedkot Teeka(ਅਗਮ ਅਗੋਚਰੁ) ਪ੍ਰਮਾਤਮਾ ਕੋ ਆਪ ਦੇਖਾ ਹੈ ਪੁਨਃ ਅਵਰੋਂ ਕੋ ਦਿਖਾਵਤੇ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਨ ਕੇ ਦਾਸ ਹੈਂ। ਭਾਵ ਤੁਮ ਭੀ ਦਾਸਾ ਭਾਉ ਅੰਗੀਕਾਰ ਕਰੋ ਤੋ ਤੁਮ ਕੋ ਭੀ ਪ੍ਰਾਪਤੀ ਹੋ ਜਾਇਗੀ॥੫॥☬ਔਰ ਸਿਧ ਤੀਨ ਪ੍ਰਸ੍ਨ ਕਰਤਾ ਭਯਾ ਤੀਨ ਹੀ ਉਤ੍ਰ ਇਸ ਪੌੜੀ ਮੇਂ ਦੀਏ ਹੈਂ:
Prof. Sahib Singh(ਅਜੇਹੇ ਜੀਵਨ ਵਾਲਾ ਜੋ ਮਨੁੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ ॥੫॥

ਪਦ ਅਰਥ ਅਗਮੁ = ਅ-ਗਮ, ਜਿਸ ਤਕ ਜਾਇਆ ਨ ਜਾ ਸਕੇ {ਗਮ = ਜਾਣਾ}। ਅਗੋਚਰ = ਅ-ਗੋ-ਚਰ {ਅ = ਨਹੀਂ। ਗੋ = ਗਿਆਨ ਇੰਦ੍ਰੇ। ਚਰ = ਅੱਪੜਨਾ}, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। (ਨੋਟ: ਦੂਜੀ ਅਤੇ ਚੌਥੀ ਤੁਕ ਦੇ ਲਫ਼ਜ਼ "ਨਾਨਕ" ਅਤੇ "ਨਾਨਕੁ" ਵਿਚ ਫ਼ਰਕ ਪਾਠਕ-ਜਨ ਚੇਤੇ ਰੱਖਣ) ॥੫॥

* ਨੋਟ: ਸਤਿਗੁਰੂ ਜੀ ਦਾ ਉੱਤਰ ਇਸ ਪਉੜੀ ਦੇ ਅਖ਼ੀਰ ਤਕ ਤੁਰਿਆ ਆਉਂਦਾ ਹੈ।

SikhNet (Spanish)y así logra ver lo Imperceptible e Insondable. Nanak rinde homenaje a tal persona. (5)

ਸੁਣਿ ਸੁਆਮੀ ਅਰਦਾਸਿ ਹਮਾਰੀ; ਪੂਛਉ ਸਾਚੁ ਬੀਚਾਰੋ ॥

sun suaamee aradaas hamaaree; poochhau saach beechaaro |

Sant Singh Khalsa"Listen, Lord, to our prayer. We seek your true opinion.
Manmohan Singh(Say the Yogis) O Lord, listen thou to our prayer; we ask thee thy true opinion.
Manmohan Singh (Punjabi)(ਯੋਗੀ ਆਖਦੇ ਹਨ) ਹੇ ਸਾਈਂ! ਤੂੰ ਸਾਡੀ ਬੇਨਤੀ ਸੁਣ। ਅਸੀਂ ਤੈਨੂੰ ਤੇਰੀ ਸੱਚੀ ਰਾਏ ਪੁੱਛਦੇ ਹਾਂ।
Fareedkot Teekaਸ੍ਰੀ ਗੁਰੂ ਜੀ ਸੇ ਕਹਿਤਾ ਹੈ: ਹੇ ਸ੍ਵਾਮੀ! ਹਮਾਰੀ ਬੇਨਤੀ ਸੁਨੋ: ਹਮ ਸਾਚ ਪੂਛਤੇ ਹੈਂ, ਵੀਚਾਰ ਕਰ ਉਤ੍ਰ ਦੀਜੀਏ॥
Prof. Sahib Singh(ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ;

ਪਦ ਅਰਥ ਸਾਚੁ = ਸਹੀ, ਠੀਕ।

SikhNet (Spanish)Los Yoguis dijeron, oh Maestro, escucha nuestra oración.

ਰੋਸੁ. ਨ ਕੀਜੈ, ਉਤਰੁ ਦੀਜੈ; ਕਿਉ ਪਾਈਐ ਗੁਰ ਦੁਆਰੋ ॥

ros. na keejai, utar deejai; kiau paaeeai gur duaaro |

Sant Singh KhalsaDon't be angry with us - please tell us: How can we find the Guru's Door?"
Manmohan SinghTake it not ill and give a suitable reply. Q. 11: How can one arrive at the Great God's door?
Manmohan Singh (Punjabi)ਇਸ ਨੂੰ ਬੁਰਾ ਨਾਂ ਮਨਾਉਣਾ ਤੇ ਯੋਗ ਜਵਾਬ ਦੇਣਾ। ਪ੍ਰ. 11: ਇਨਸਾਨ ਕਿਸ ਤਰ੍ਹਾਂ ਵਿਸ਼ਾਲ ਵਾਹਿਗੁਰੂ ਦੇ ਦਰ ਉੱਤੇ ਪੁੱਜ ਸਕਦਾ ਹੈਂ?
Fareedkot Teekaਆਪ ਕ੍ਰੋਧ ਨ ਕਰਨਾ ਹਮ ਕੋ ਉਤ੍ਰ ਦੇਨਾ॥☬ਪ੍ਰਸ੍ਨ: ੧ ਪ੍ਰਮੇਸ੍ਵਰ ਨੂੰ ਕਿਸ ਪ੍ਰਕਾਰ ਪਾਈਏ?☬ਉਤ੍ਰ: ੧ ਪ੍ਰਮੇਸਰ ਕੋ ਗੁਰਾਂ ਦ੍ਵਾਰੇ ਪਾਈਤਾ ਹੈ॥
Prof. Sahib Singhਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ)?

ਪਦ ਅਰਥ ਰੋਸੁ = ਗੁੱਸਾ। ਗੁਰਦੁਆਰੋ = ਗੁਰੂ ਦਾ ਦਰ।

SikhNet (Spanish)Te pedimos acerca de esta verdad. No lo tomes a mal, sino contesta ¿cómo es que uno puede llegar a la Puerta del Guru?

ਇਹੁ ਮਨੁ ਚਲਤਉ. ਸਚ ਘਰਿ ਬੈਸੈ; ਨਾਨਕ ਨਾਮੁ ਅਧਾਰੋ ॥

eihu man chaltau. sach ghar baisai; naanak naam adhaaro |

Sant Singh KhalsaThis fickle mind sits in its true home, O Nanak, through the Support of the Naam, the Name of the Lord.
Manmohan SinghAnswers the Guru: A. 11: Through the Name's support, O Nanak, this mercurial mind sits in its true home,
Manmohan Singh (Punjabi)ਗੁਰੂ ਜੀ ਜਵਾਬ ਦਿੰਦੇ ਹਨ: ਉ. 11: ਨਾਮ ਦੇ ਆਸਰੇ ਰਾਹੀਂ, ਇਹ ਚੰਚਲ ਮਨੂਆ ਆਪਣੇ ਸੱਚੇ ਧਾਮ (ਟਿਕਾਣੇ) ਅੰਦਰ ਬੈਠ ਜਾਂਦਾ ਹੈ, ਹੇ ਨਾਨਕ!
Fareedkot Teekaਪ੍ਰਸ੍ਨ: ਇਹ ਮਨੁ ਜੋ (ਚਲਤਉ) ਚੰਚਲ ਹੂਆ ਹੂਆ ਹੈ, ਸੋ (ਸਚ ਘਰਿ) ਪਰਮੇਸਰ ਮੇਂ ਕੈਸੇ ਇਸਥਿਤ ਹੋਵੈ ੨?☬ਉਤ੍ਰ: ਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਕੇ ਆਸਰੇ ਇਸਥਿਤ ਹੋਤਾ ਹੈ ੨॥
Prof. Sahib Singh(ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ।

ਪਦ ਅਰਥ ਚਲਤਉ = ਚੰਚਲ। ਸਚ ਘਰਿ = ਸੱਚੇ ਦੇ ਘਰ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ। ਅਧਾਰੋ = ਆਸਰਾ।

SikhNet (Spanish)Dijo el Guru, la mente mercurial se estabiliza y concibe la Verdad, su Verdadero Estado, cuando tiene como apoyo el Nombre del Señor y ama verdaderamente al Señor.

ਆਪੇ ਮੇਲਿ ਮਿਲਾਏ ਕਰਤਾ; ਲਾਗੈ ਸਾਚਿ ਪਿਆਰੋ ॥੬॥

aape mel milaae karataa; laagai saach piaaro |6|

Sant Singh KhalsaThe Creator Himself unites us in Union, and inspires us to love the Truth. ||6||
Manmohan Singhand enshrines love for the True Lord and then the Creator, of Himself unites one in His union.
Manmohan Singh (Punjabi)ਅਤੇ ਸੱਚੇ ਸਾਈਂ ਨਾਲ ਪ੍ਰੇਮ ਪਾ ਲੈਂਦਾ ਹੈ, ਤਾਂ ਸਿਰਜਣਹਾਰ ਖ਼ੁਦ ਹੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਪ੍ਰਸ੍ਨ: ਅਪਨੇ ਮੇਲ ਮੇਂ ਕਰਤਾ ਕੈਸੇ ਮਿਲਾਵੇ?☬ਉਤ੍ਰ: ਝੂਠ ਤਿਆਗ ਕੇ ਜੋ ਸਚ ਮੇਂ ਪਿਆਰੁ ਲਾਗੈ ਤੋ ਕਰਤਾ ਮੇਲ ਮੇਂ ਮਿਲਾਇ ਲੇਤਾ ਹੈ॥੬॥☬ਲੋਹਾਰੀਪਾ ਸਿਧੁ ਸਿਧੋਂ ਕਾ ਨਿਜ ਸਿਧਾਂਤ ਕਹਤਾ ਹੈ:
Prof. Sahib Singh(ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ ॥੬॥

ਪਦ ਅਰਥ ਸਾਚਿ = ਸੱਚੇ ਪ੍ਰਭੂ ਵਿਚ ॥੬॥

SikhNet (Spanish)Es entonces cuando el Señor Creador desde Sí Mismo lo une con Él.(6)
Shabad Guru Nanak Dev Ji Raag Raamkalee Ang 938 - 939

ਹਾਟੀ ਬਾਟੀ ਰਹਹਿ ਨਿਰਾਲੇ; ਰੂਖਿ ਬਿਰਖਿ ਉਦਿਆਨੇ ॥

haattee baattee raheh niraale; rookh birakh udiaane |

Sant Singh Khalsa"Away from stores and highways, we live in the woods, among plants and trees.
Manmohan Singh (Punjabi)ਅਸੀਂ ਦੁਕਾਨ ਅਤੇ ਰਸਤਿਆਂ ਤੋਂ ਨਿਵੇਕਲੇ ਜੰਗਲਾਂ ਵਿੱਚ, ਦਰੱਖਤਾਂ ਤੇ ਪੌਦਿਆਂ ਦੇ ਹੇਠਾਂ ਵਸਦੇ ਹਾਂ। Detached from and high ways, we abide in woods under the trees and plants.
Fareedkot Teeka(ਹਾਟੀ) ਦੁਕਾਨ, ਭਾਵ ਘਰ (ਬਾਟੀ) ਰਸਤੇ ਇਨ ਤੇ ਸਿਧੁ ਨਿਆਰਾ ਰਹਿ ਕਰਿ ਉਦ੍ਯਾਨ ਕੇ ਬ੍ਰਿਛੋਂ ਮੇਂ ਜਾਇ ਬੈਠੇ⁽¹⁾॥
Prof. Sahib Singh(ਲੋਹਾਰੀਪਾ ਦਾ ਕਥਨ) ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ,

ਪਦ ਅਰਥ ਹਾਟੀ = ਮੇਲਾ, ਮੰਡੀ, ਦੁਕਾਨ। ਰੂਖਿ = ਰੁੱਖ ਹੇਠ। ਬਿਰਖਿ = ਬਿਰਖ ਹੇਠ। ਉਦਿਆਨੇ = ਜੰਗਲ ਵਿਚ।

SikhNet (Spanish)Dijeron los Yoguis, nosotros vivimos en el bosque desapegados de los caminos mundanos.

ਕੰਦ ਮੂਲੁ ਅਹਾਰੋ ਖਾਈਐ; ਅਉਧੂ ਬੋਲੈ ਗਿਆਨੇ ॥

kand mool ahaaro khaaeeai; aaudhoo bolai giaane |

Sant Singh KhalsaFor food, we take fruits and roots. This is the spiritual wisdom spoken by the renunciates.
Manmohan SinghWe take fruits and roots as our food, this is the gnosis, which the Yogis utter.
Manmohan Singh (Punjabi)ਅਸੀਂ ਫਲ ਅਤੇ ਜੜ੍ਹ ਆਪਣੇ ਭੋਜਨ ਵਜੋਂ ਛਕਦੇ ਹਾਂ। ਇਹ ਹੈ ਬ੍ਰਹਮ ਵੀਚਾਰ, ਜੋ ਯੋਗੀ ਉਚਾਰਨ ਕਰਦੇ ਹਨ।
Fareedkot Teeka(ਕੰਦ) ਫਲ ਔਰ ਜੋ ਜਮੀਨ ਕੇ ਬੀਚ ਸੇ ਨਿਕਸਤੇ ਹੈਂ, ਸੋ ਮੂਲ ਤਿਨ ਕਾ ਆਹਾਰੁ ਕਰੇ ਅਰ ਮੁਖ ਤੇ (ਅਉਧੂ) ਸੁਧ ਗ੍ਯਾਨ ਬੋਲੇ॥
Prof. Sahib Singhਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ- ਜੋਗੀ (ਲੋਹਾਰੀਪਾ) ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ।

ਪਦ ਅਰਥ ਕੰਦ = ਧਰਤੀ ਦੇ ਅੰਦਰ ਉੱਗਣ ਵਾਲੀਆਂ ਗਾਜਰ ਮੂਲੀ ਵਰਗੀਆਂ ਸਬਜ਼ੀਆਂ। ਕੰਦ ਮੂਲੁ = ਮੂਲੀ। ਅਹਾਰੋ = ਖ਼ੁਰਾਕ। ਅਉਧੂ = ਵਿਰਕਤ, ਜੋਗੀ। ਬੋਲੈ = (ਭਾਵ,) ਬੋਲਿਆ।

SikhNet (Spanish)Comemos raíces y frutas según la Instrucción de los Yoguis.

ਤੀਰਥਿ ਨਾਈਐ. ਸੁਖੁ ਫਲੁ ਪਾਈਐ; ਮੈਲੁ. ਨ ਲਾਗੈ ਕਾਈ ॥

teerath naaeeai. sukh fal paaeeai; mail. na laagai kaaee |

Sant Singh KhalsaWe bathe at sacred shrines of pilgrimage, and obtain the fruits of peace; not even an iota of filth sticks to us.
Manmohan SinghWe bathe at holies obtain the fruit of peace and not even an iota of filth attaches to us. Says Lorharipa.
Manmohan Singh (Punjabi)ਅਸੀਂ ਧਰਮ ਅਸਥਾਨਾਂ ਤੇ ਇਸ਼ਨਾਨ ਕਰਦੇ ਹਾਂ, ਆਰਾਮ ਚੈਨ ਦਾ ਮੇਵਾ ਹਾਸਲ ਕਰਦੇ ਹਾਂ ਅਤੇ ਸਾਨੂੰ ਇਕ ਭੋਰਾ ਭਰ ਭੀ ਮਲੀਣਤਾ ਨਹੀਂ ਚਿਮੜਦੀ।
Fareedkot Teekaਔ ਤੀਰਥੋਂ ਕਾ ਇਸਨਾਨ ਕਰੀਏ ਤੋ ਸੁਖ ਰੂਪ ਫਲ ਕੋ ਪਾਈਤਾ ਹੈ, ਪੁਨਾ ਕਿਸੀ ਪ੍ਰਕਾਰ ਕੀ ਮੈਲ ਨਹੀਂ ਲਾਗਤੀ॥
Prof. Sahib Singhਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ 'ਸੁਖ', ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ।

ਪਦ ਅਰਥ ਤੀਰਥਿ = ਤੀਰਥ ਉਤੇ।

SikhNet (Spanish)Tomamos baños de purificación en lugares santos y recolectamos el fruto de Paz en la mente y nuestras mentes se conservan puras e inmaculadas.

ਗੋਰਖ ਪੂਤੁ. ਲੋਹਾਰੀਪਾ ਬੋਲੈ; ਜੋਗ ਜੁਗਤਿ. ਬਿਧਿ ਸਾਈ ॥੭॥

gorakh poot. lohaareepaa bolai; jog jugat. bidh saaee |7|

Sant Singh KhalsaLuhaareepaa, the disciple of Gorakh says, this is the Way of Yoga." ||7||
Manmohan Singhthis alone is the way of uniting in the union of the Lord". Loharipa, the disciple of Gorakh says.
Manmohan Singh (Punjabi)ਕੇਵਲ ਇਹ ਹੀ ਹੈ ਤ੍ਰੀਕਾ ਸੁਆਮੀ ਦੇ ਮਿਲਾਪ ਅੰਦਰ ਮਿਲਣ ਦਾ।" ਗੋਰਖ ਦਾ ਚੇਲਾ ਲੁਹਾਰੀਪਾ ਕਹਿੰਦਾ ਹੈ।
Fareedkot Teekaਗੋਰਖ ਕਾ (ਪੂਤੁ) ਬੇਟਾ, ਭਾਵ ਚੇਲਾ ਲੋਹਾਰੀਪਾ ਬੋਲਤਾ ਭਇਆ: ਹੇ ਨਾਨਕ! ਜੋਗ ਮੇਂ ਜੁੜਨੇ ਕੀ ਬਿਧੀ ਵਹੀ ਹੈ, ਜੋ ਮੇਂਨੇ ਪੀਛੇ ਕਹੀ ਹੈ॥੭॥☬ਗੁਰੂ ਜੀ ਨਿਜ ਸਿਧਾਂਤ ਕਹਿਤੇ ਹੈਂ:
Prof. Sahib Singhਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ ॥੭॥

ਪਦ ਅਰਥ ਗੋਰਖ ਪੂਤੁ = ਗੋਰਖਨਾਥ ਦਾ ਚੇਲਾ। ਸਾਈ = ਇਹੀ ॥੭॥

SikhNet (Spanish)Dice Lojaripa, el discípulo de Gorakj que éste es en verdad el camino del Yoga.(7)

ਹਾਟੀ ਬਾਟੀ. ਨੀਦ, ਨ ਆਵੈ; ਪਰ ਘਰਿ ਚਿਤੁ. ਨ ਡੋੁਲਾਈ ॥

haattee baattee. need, na aavai; par ghar chit. na dduolaaee |

Sant Singh KhalsaIn the stores and on the road, do not sleep; do not let your consciousness covet anyone else's home.
Manmohan Singh(Answers the Guru) At home and abroad, lie thou not asleep and let not thy mind covet another's home.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਘਰ ਅਤੇ ਬਾਹਰ ਤੂੰ ਸੁੱਤਾ ਨਾਂ ਰਹੁ ਅਤੇ ਆਪਣੇ ਮਨ ਨੂੰ ਹੋਰਸ ਦੇ ਗ੍ਰਹਿ ਦੀ ਹਿਰਸ ਨਾਂ ਕਰਨ ਦੇ।
Fareedkot Teeka(ਹਾਟੀ) ਘਰੋਂ ਮੇਂ ਰਹੈ ਅਰ (ਬਾਟੀ) ਰਸਤੇ ਮੇਂ ਭੀ ਚਲੇ, ਪਰੰਤੂ ਅਵਿਦ੍ਯਾ ਰੂਪ ਨਿੰਦਰਾ ਨ ਆਵੈ ਔ ਪਰ ਇਸਤ੍ਰੀ ਮੇਂ ਚਿੱਤ ਨਾ ਡੁਲਾਵੇ॥
Prof. Sahib Singh(ਗੁਰੂ ਜੀ ਦਾ ਕਥਨ) ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿਚ ਮਨ ਨੂੰ ਡੋਲਣ ਨਾਹ ਦੇਵੇ;

ਪਦ ਅਰਥ ਡਲਾਈ = ਅੱਖਰ 'ਡ' ਦੇ ਨਾਲ ਦੋ 'ਲਗਾਂ' ਹਨ, (ੋ) ਅਤੇ (ੁ)। ਲਫ਼ਜ਼ ਦੀ ਅਸਲ 'ਲਗ' (ੋ) ਹੈ, ਪਰ ਇਥੇ ਛੰਦ ਦੀ ਚਾਲ ਨੂੰ ਪੂਰਾ ਰੱਖਣ ਲਈ (ੁ) ਪੜ੍ਹਨਾ ਹੈ।

SikhNet (Spanish)Dijo el Guru, uno no debería de dormir ni dentro de su casa, y en particular, fuera en el bosque, ni debería de trastornarse viendo la belleza o las riquezas de otros.

ਬਿਨੁ ਨਾਵੈ. ਮਨੁ ਟੇਕ, ਨ ਟਿਕਈ; ਨਾਨਕ. ਭੂਖ, ਨ ਜਾਈ ॥

bin naavai. man ttek, na ttikee; naanak. bhookh, na jaaee |

Sant Singh KhalsaWithout the Name, the mind has no firm support; O Nanak, this hunger never departs.
Manmohan SinghWithout the Name, the mind is comforted and held not and its hunger O Nanak, departs not.
Manmohan Singh (Punjabi)ਨਾਮ ਦੇ ਬਾਝੋਂ ਮਨੂਆ ਪ੍ਰਸੰਨ ਅਤੇ ਨਿਹਚਲ ਨਹੀਂ ਹੁੰਦਾ ਅਤੇ ਹੇ ਨਾਨਕ, ਨਾਂ ਹੀ ਇਸ ਦੀ ਭੁੱਖ ਦੂਰ ਹੁੰਦੀ ਹੈ।
Fareedkot Teekaਨਾਮ ਤੇ ਬਿਨਾਂ ਮਨ ਕੋ ਨ ਟਿਕਾਵੈ ਅਰੁ ਨਾਮ ਜਪਨੇ ਕੀ ਭੂਖ ਨ ਜਾਵੈ ਅਰਥਾਤ ਚਾਹ ਬਨੀ ਰਹੇ॥
Prof. Sahib Singh(ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।

ਪਦ ਅਰਥ ਭੂਖ = ਤ੍ਰਿਸ਼ਨਾ, ਲਾਲਚ।

SikhNet (Spanish)Hay que saber que sin el Nombre del Señor la mente no es contenida, ni el hambre satisfecha.

ਹਾਟੁ ਪਟਣੁ ਘਰੁ ਗੁਰੂ ਦਿਖਾਇਆ; ਸਹਜੇ ਸਚੁ ਵਾਪਾਰੋ ॥

haatt pattan ghar guroo dikhaaeaa; sahaje sach vaapaaro |

Sant Singh KhalsaThe Guru has revealed the stores and the city within the home of my own heart, where I intuitively carry on the true trade.
Manmohan SinghThe Guru has shown me the shop and the city within my very home where I easily deal in the true business.
Manmohan Singh (Punjabi)ਗੁਰਾਂ ਨੇ ਮੈਨੂੰ ਦੁਕਾਨ ਅਤੇ ਸ਼ਹਿਰ ਮੇਰੇ ਹਿਰਦੇ ਅੰਦਰ ਹੀ ਵਿਖਾਲ ਦਿੱਤੇ ਹਨ ਜਿੱਥੇ ਮੈਂ ਸੁਖੈਨ ਹੀ ਸੰਚਾ ਵਣਜ ਕਰਦਾ ਹਾਂ।
Fareedkot Teekaਸਰੀਰ ਰੂਪ ਸਹਿਰ ਮੇਂ (ਹਾਟੁ) ਰਿਦਾ ਜੋ ਹੈ ਤਿਸ ਮੇਂ (ਘਰੁ) ਸਰੂਪ ਅਪਨਾ ਗੁਰੋਂ ਨੇ ਦਿਖਾਇ ਦੀਆ ਹੈ, ਅਬ ਸੁਤੇ ਹੀ ਸਚ ਨਾਮ ਕਾ ਜਪਨਾ ਰੂਪ ਬਿਆਪਾਰ ਕਰਤੇ ਹੈਂ॥
Prof. Sahib Singh(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ 'ਨਾਮ' ਵਿਹਾਝਦਾ ਹੈ।

ਪਦ ਅਰਥ ਹਾਟੁ = (ਅਸਲੀ ਵਪਾਰ 'ਨਾਮ' ਵਿਹਾਝਣ ਵਾਸਤੇ) ਦੁਕਾਨ। ਪਟਣੁ = ਸ਼ਹਿਰ। ਸਹਜੇ = ਸਹਿਜ, ਸਹਜ-ਅਵਸਥਾ ਵਿਚ ਟਿਕ ਕੇ, ਅਡੋਲ ਰਹਿ ਕੇ।

SikhNet (Spanish)Dentro de mí mismo veo reflejado el mundo entero por la Gracia del Guru y trato con la Verdad sentado en Estado de Equilibrio.

ਖੰਡਿਤ ਨਿਦ੍ਰਾ. ਅਲਪ ਅਹਾਰੰ; ਨਾਨਕ. ਤਤੁ ਬੀਚਾਰੋ ॥੮॥

khanddit nidraa. alap ahaaran; naanak. tat beechaaro |8|

Sant Singh KhalsaSleep little, and eat little; O Nanak, this is the essence of wisdom. ||8||
Manmohan Singh(Say the Yogis) We sleep little and eat little. This O Nanak, is the Quintessence of the Idea of 'Yoga'.
Manmohan Singh (Punjabi)(ਯੋਗੀ ਆਖਦੇ ਹਨ) ਅਸੀਂ ਥੋੜਾ ਸੌਂਦੇ ਹਾਂ ਅਤੇ ਥੋੜਾ ਹੀ ਖਾਂਦੇ ਹਾਂ, ਇਹ ਹੈ, ਹੇ ਨਾਨਕ; 'ਯੋਗ' ਦੇ ਖਿਆਲ ਦਾ ਨਿਚੋੜ।
Fareedkot Teekaਨਿੰਦ੍ਰਾ ਖੰਡਤ ਕਰੀ ਹੈ ਔ (ਅਲਪ) ਥੋੜਾ ਅਹਾਰ ਕਰਤੇ ਹੈਂ, ਪ੍ਰਤੱਖ੍ਯ ਵਾ ਅਵਿਦ੍ਯਾ ਨਿੰਦ੍ਰਾ ਔ ਪ੍ਰਵਿਰਤੀ ਰੂਪ ਅਗਰ ਥੋੜਾ ਕੀਆ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤੱਤ ਸਿਖ੍ਯਾ ਕਾ ਬੀਚਾਰ ਕਰਤੇ ਹੈਂ॥੮॥☬ਨਿਜਮਤ ਮੇਂ ਲਿਆਵਣੇ ਕੋ ਸਿਧੋਂ ਕਾ ਪ੍ਰਸ਼ਨ:
Prof. Sahib Singhਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿਚ ਨਹੀਂ ਪੈਂਦਾ) ॥੮॥

ਪਦ ਅਰਥ ਖੰਡਿਤ = ਘੱਟ ਕੀਤੀ ਹੋਈ। ਅਲਪ = ਥੋੜ੍ਹਾ ॥੮॥

SikhNet (Spanish)Como y duermo poco; esta es la Quintaesencia que he encontrado. (8)
Shabad Guru Nanak Dev Ji Raag Raamkalee Ang 939

ਦਰਸਨੁ ਭੇਖ ਕਰਹੁ ਜੋਗਿੰਦ੍ਰਾ; ਮੁੰਦ੍ਰਾ ਝੋਲੀ ਖਿੰਥਾ ॥

darasan bhekh karahu jogindraa; mundraa jholee khinthaa |

Sant Singh Khalsa"Wear the robes of the sect of Yogis who follow Gorakh; put on the ear-rings, begging wallet and patched coat.
Manmohan Singh (Punjabi)ਤੂੰ ਯੋਗੀਆਂ ਦੇ ਸੁਆਮੀ ਗੋਰਖ ਦੇ ਮੱਤ ਦਾ ਧਾਰਮਕ ਲਿਬਾਸ ਪਹਿਰ ਅਤੇ ਕੰਨਾਂ ਦੀਆਂ ਮੁਰਕੀਆਂ, ਮੰਗਣ ਵਾਲੀ ਚਿੱਪੀ ਅਤੇ ਖੱਡਣੀ ਧਾਰਨ ਕਰ। Wear thou the religious garb of the sect of Gorakh, the Lord of the Yogis and take up the ear-rings; begging, wallet and the patched-coat.
Fareedkot Teekaਹੇ ਬਾਲੇ! ਇਹ ਜੋ ਹਮਾਰਾ ਜੋਗੀ ਦਰਸਨ ਹੈ ਤੁਮ ਇਸ ਕਾ ਭੇਖ ਧਾਰਨ ਕਰੋ? ਤੁਮ ਕੋ ਜੋਗੀਓਂ ਕਾ ਗੁਰੂ ਬਨਾਵੈਂਗੇ, ਤਾਂ ਤੇ ਮੁੰਦਰਾਂ ਪਹਿਰੋ ਅਰ ਝੋਲੀ ਪਕੜੋ, ਖਿੰਥਾ ਗਲੇ ਮੇਂ ਪਾਵੋ॥
Prof. Sahib Singhਨਾਨਕ ਆਖਦਾ ਹੈ (ਕਿ ਜੋਗੀ ਨੇ ਕਿਹਾ- ਹੇ ਨਾਨਕ!) ਜੋਗੀਆਂ ਦਾ ਮਤ ਸ੍ਵੀਕਾਰ ਕਰੋ, ਮੁੰਦ੍ਰਾ, ਝੋਲੀ ਤੇ ਗੋਦੜੀ ਪਹਿਨੋ।

ਪਦ ਅਰਥ ਦਰਸਨੁ = ਮਤ। ਜੋਗਿੰਦ੍ਰਾ = ਜੋਗੀ-ਰਾਜ ਦਾ। ਖਿੰਥਾ = ਗੋਦੜੀ।

SikhNet (Spanish)Oh Yogui, deja que la Visión del Señor sea tu manto, tus aretes y tu bolsa.

ਬਾਰਹ ਅੰਤਰਿ. ਏਕੁ ਸਰੇਵਹੁ; ਖਟੁ ਦਰਸਨ ਇਕ ਪੰਥਾ ॥

baarah antar. ek sarevahu; khatt darasan ik panthaa |

Sant Singh KhalsaAmong the twelve schools of Yoga, ours is the highest; among the six schools of philosophy, ours is the best path.
Manmohan SinghOut of the six school of philosophy, ours is the one sect of Yoga. From amongst its twelve sects, adopt thou the one 'Ai' sect.
Manmohan Singh (Punjabi)ਛੇ ਫ਼ਲਸਫ਼ੇ ਦੇ ਮਾਰਗਾਂ ਵਿਚੋਂ ਸਾਡਾ ਇਕ ਯੋਗ ਮੱਤ ਹੈ! ਇਸ ਦੇ ਬਾਰਾਂ ਮਤਾਂ ਵਿਚੋਂ ਤੂੰ ਇਕ 'ਆਈ' ਮੱਤ ਨੂੰ ਇਖਤਿਆਰ ਕਰ।
Fareedkot Teekaਖਟ ਦਰਸਨੋਂ ਮੇਂ ਜੋ ਏਕ ਹਮਾਰਾ ਦਰਸਨ ਹੈ ਇਸ ਮੇਂ ਬਾਰਹਿ ਪੰਥ ਹੈਂ। ਬਾਰਾਂ ਮੇਂ ਸੇ ਏਕ ਆਈ ਪੰਤ ਤੁਮ ਸੇਵਨ ਕਰੋ॥
Prof. Sahib Singhਛੇ ਭੇਖਾਂ ਵਿਚ ਇਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਹਨਾਂ ਵਿਚੋਂ ਸਾਡੇ 'ਆਈ ਪੰਥ' ਨੂੰ ਧਾਰਨ ਕਰੋ।

ਪਦ ਅਰਥ ਬਾਰਹ = ਜੋਗੀਆਂ ਦੇ ੧੨ ਪੰਥ = ਰਾਵਲ, ਹੇਤੁ ਪੰਥ, ਪਾਵ ਪੰਥ, ਆਈ ਪੰਥ, ਗਮ੍ਯ ਪੰਥ, ਪਾਗਲ-ਪੰਥ, ਗੋਪਾਲ-ਪੰਥ, ਕੰਥੜੀ-ਪੰਥ, ਬਨ ਪੰਥ, ਧ੍ਵਜ ਪੰਥ, ਚੋਲੀ, ਦਾਸ ਪੰਥ। ਏਕੁ = ਇਕ 'ਆਈ ਪੰਥ', ਸਾਡਾ ਆਈ ਪੰਥ। ਸਰੇਵਹੁ = ਧਾਰਨ ਕਰੋ, ਕਬੂਲੋ। ਖਟੁ ਦਰਸਨ = ਛੇ ਭੇਖ: ਜੰਗਮ, ਜੋਗੀ, ਜੈਨੀ, ਸੰਨਿਆਸੀ, ਬੈਰਾਗੀ, ਬੈਸਨੋ। ਇਕ ਪੰਥਾ = ਸਾਡਾ ਜੋਗੀ-ਪੰਥ।

SikhNet (Spanish)En todas las doce sectas de Yoga contempla solamente al Único Señor y deja que Su Camino te enseñe la Sabiduría de los seis Shastras.

ਇਨ ਬਿਧਿ ਮਨੁ ਸਮਝਾਈਐ ਪੁਰਖਾ; ਬਾਹੁੜਿ ਚੋਟ. ਨ ਖਾਈਐ ॥

ein bidh man samajhaaeeai purakhaa; baahurr chott. na khaaeeai |

Sant Singh KhalsaThis is the way to instruct the mind, so you will never suffer beatings again."
Manmohan SinghIn this way the mind is instructed, O man, and then the mortal suffers not strokes again".
Manmohan Singh (Punjabi)ਇਸ ਤਰੀਕੇ ਨਾਲ ਮਨ ਸੁਧਰ ਜਾਂਦਾ ਹੈ, ਹੇ ਪੁਰਸ਼! ਅਤੇ ਪ੍ਰਾਨੀ ਮੁੜ ਕੇ ਸੱਟਾਂ ਨਹੀਂ ਸਹਾਰਦਾ।"
Fareedkot Teeka(ਇਨ ਬਿਧਿ) ਇਸ ਰੀਤੀ ਸੇ, ਭਾਵ ਹਮਾਰੇ ਪੰਥ ਮੇਂ ਆਇਕੇ ਭਲੀ ਪ੍ਰਕਾਰ ਮਨ ਕੋ ਸਮਝਾਈਏ। ਹੇ ਪੁਰਖਾ! (ਬਾਹੁੜਿ) ਫੇਰ ਜਮ ਕੀ ਚੋਟ ਨਾ ਖਾਈਏ, ਭਾਵ ਨਹੀਂ ਖਾਈਤੀ ਹੈ॥
Prof. Sahib Singhਹੇ ਪੁਰਖਾ! ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ (ਮਾਇਆ ਦੀ) ਚੋਟ ਨਹੀਂ ਖਾਈਦੀ।

ਪਦ ਅਰਥ ਪੁਰਖਾ = ਹੇ ਪੁਰਖ ਨਾਨਕ!

SikhNet (Spanish)Si uno instruye su mente así, no conoce la tristeza más.

ਨਾਨਕੁ ਬੋਲੈ. ਗੁਰਮੁਖਿ ਬੂਝੈ; ਜੋਗ ਜੁਗਤਿ ਇਵ ਪਾਈਐ ॥੯॥

naanak bolai. guramukh boojhai; jog jugat iv paaeeai |9|

Sant Singh KhalsaNanak speaks: the Gurmukh understands; this is the way that Yoga is attained. ||9||
Manmohan SinghNanak asserts, that by Guru's grace, the Lord is realised and only in the following way the 'Real Yoga is attained to,
Manmohan Singh (Punjabi)ਨਾਨਕ ਕਹਿੰਦਾ ਹੈ ਕਿ ਗੁਰਾਂ ਦੀ ਦਇਆ ਦੁਆਰਾ ਸੁਆਮੀ ਅਨੁਭਵ ਕੀਤਾ ਜਾਂਦਾ ਹੈ ਅਤੇ ਕੇਵਲ ਹੇਠਲੀ ਵਿਧੀ ਅਨੂਸਾਰ ਹੀ 'ਅਸਲ ਯੋਗ' ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈ: ਵੁਹ ਸਿੱਧ ਐਸੇ ਬੋਲੇ ਕਿ ਜਬ ਗੁਰੋਂ ਦ੍ਵਾਰੇ ਸਮਝੇ ਵਾ ਪੂਛੇ ਤਬ ਜੋਗ ਕੀ ਜੁਗਤੀ ਇਸ ਪ੍ਰਕਾਰ ਪਾਈਤੀ ਹੈ॥੯॥
Prof. Sahib Singh(ਉੱਤਰ:) ਨਾਨਕ ਆਖਦਾ ਹੈ ਕਿ ਗੁਰੂ ਦੇ ਸਨਮੁਖ ਹੋਇਆਂ ਮਨੁੱਖ (ਮਨ ਨੂੰ ਸਮਝਾਣ ਦਾ ਢੰਗ) ਸਮਝਦਾ ਹੈ, ਜੋਗ ਦੀ ਜੁਗਤਿ ਇਸ ਤਰ੍ਹਾਂ ਲੱਭਦੀ ਹੈ (ਕਿ) ॥੯॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। {ਨੋਟ: ਇਹ ਲਫ਼ਜ਼ ਦੱਸਦਾ ਹੈ ਕਿ ਇਥੋਂ ਸਤਿਗੁਰੂ ਜੀ ਨੇ ਉੱਤਰ ਸ਼ੁਰੂ ਕਰ ਦਿੱਤਾ ਹੈ}। ਇਵ = ਇਸ ਤਰ੍ਹਾਂ (ਜਿਵੇਂ ਅਗਾਂਹ ਦੱਸਿਆ ਹੈ) ॥੯॥

* ਨੋਟ: ਜੋਗੀ ਇਥੇ ਆਪਣੇ ਮਤ ਦੀ ਵਡਿਆਈ ਕਰਦਾ ਹੈ। ਪਹਿਲੀਆਂ ਤਿੰਨ ਤੁਕਾਂ ਵਿਚ ਸਤਿਗੁਰੂ ਜੀ ਜੋਗੀ ਦਾ ਖ਼ਿਆਲ ਦੱਸਦੇ ਹਨ। ਅਖ਼ੀਰਲੀ ਤੁਕ ਵਿਚ ਆਪਣਾ ਉੱਤਰ ਸ਼ੁਰੂ ਕਰਦੇ ਹਨ ਜੋ ਪਉੜੀ ਨੰ: ੧੧ ਤਕ ਜਾਂਦਾ ਹੈ।

SikhNet (Spanish)Si uno sabe esto a través del Guru, uno conoce en verdad el Camino del Yoga. (9)

ਅੰਤਰਿ ਸਬਦੁ ਨਿਰੰਤਰਿ ਮੁਦ੍ਰਾ; ਹਉਮੈ ਮਮਤਾ ਦੂਰਿ ਕਰੀ ॥

antar sabad nirantar mudraa; haumai mamataa door karee |

Sant Singh KhalsaLet constant absorption in the Word of the Shabad deep within be your ear-rings; eradicate egotism and attachment.
Manmohan SinghMake thou the incessant enshrining of the Name in the mind and the renunciation of ego and attachment, thine ear-rings.
Manmohan Singh (Punjabi)ਆਪਣੇ ਹਿਰਦੇ ਅੰਦਰ ਇਕਰੱਸ ਨਾਮ ਨੂੰ ਟਿਕਾਉਣ ਅਤੇ ਹੰਕਾਰ ਤੇ ਲਗਨ ਦੇ ਤਿਆਗ ਨੂੰ, ਤੂੰ ਆਪਣੇ ਕੰਨਾਂ ਦੀਆਂ ਵਾਲੀਆਂ ਬਣਾ।
Fareedkot Teekaਅਪਨੇ ਬ੍ਰਹਮ ਕੋ ਅੰਤਰ ਏਕ ਰਸ ਜਾਣਿਆ ਹੈ ਏਹ ਦਰਸਨ ਕਾ ਭੇਖ ਧਾਰ ਕਰ ਜੋਗੀਓਂ ਕੇ ਇੰਦਰ ਹੂਏ ਹੈਂ ਔ ਹੰਤਾ ਕੋ ਤਿਆਗ ਕੈ ਨਿੰਮ੍ਰਤਾ ਧਾਰੀ ਹੈ। ਪੁਨਾ ਮਮਤਾ ਕੋ ਤਿਆਗ ਕੈ ਸਮਤਾ ਜੋ ਧਾਰੀ ਇਹ ਦੋ ਮੁੰਦ੍ਰਾਂ ਪਹਿਰੀਆਂ ਹੈ॥
Prof. Sahib Singhਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ-ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ;

ਪਦ ਅਰਥ ਅੰਤਰਿ = (ਮਨ ਦੇ) ਅੰਦਰ। ਨਿਰੰਤਰਿ = ਨਿਰ-ਅੰਤਰਿ, ਇੱਕ-ਰਸ, ਮਤਵਾਤਰ, ਸਦਾ। ਮਮ = ਮੇਰਾ। ਮਮਤਾ = ਮੇਰ-ਪਨ, ਅਪਣੱਤ, ਦੁਨੀਆਵੀ ਪਦਾਰਥਾਂ ਨੂੰ ਆਪਣਾ ਬਨਾਣ ਦਾ ਖ਼ਿਆਲ।

SikhNet (Spanish)Disfruta de la Palabra del Shabd y apacigua tu ego en lugar de usar aretes de castidad.

ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ; ਗੁਰ ਕੈ ਸਬਦਿ. ਸੁ ਸਮਝ ਪਰੀ ॥

kaam krodh ahankaar nivaarai; gur kai sabad. su samajh paree |

Sant Singh KhalsaDiscard sexual desire, anger and egotism, and through the Word of the Guru's Shabad, attain true understanding.
Manmohan SinghDiscard thou thy lust, wrath and self-conceit and by Guru's instruction, thou shalt be blessed with sublime understanding.
Manmohan Singh (Punjabi)ਤੂੰ ਆਪਣੀ ਵਿਸ਼ੇ ਭੇਗ ਲਾਲਸਾ, ਗੁਸੇ ਅਤੇ ਸਵੈ-ਹੰਗਤਾ ਨੂੰ ਛੱਡ ਦੇ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਤੈਨੂੰ ਸ੍ਰੇਸ਼ਟ ਗਿਆਨ ਪ੍ਰਾਪਤ ਹੋ ਜਾਵੇਗਾ।
Fareedkot Teekaਕਾਮ, ਕ੍ਰੋਧ ਔ ਹੰਕਾਰ ਜੋ ਗੁਰੂ ਸਬਦ ਕਰ ਕੇ ਨਿਵਾਰੇ ਹੈਂ, ਸੋ ਮੇਰੇ ਮਨ ਮੇਂ ਸ੍ਰੇਸ਼ਟ ਸਮਝ ਪਰੀ ਹੈ। ਇਹੁ ਹਮਾਰਾ ਆਈ ਪੰਥ ਹੈ॥
Prof. Sahib Singhਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ।

ਪਦ ਅਰਥ ਨਿਵਾਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਸੁ = ਚੰਗੀ।

SikhNet (Spanish)Erradica dentro de ti la lujuria, el enojo y el orgullo y sé instruido en la Sabiduría del Guru a través de la Palabra del Shabd.

ਖਿੰਥਾ ਝੋਲੀ ਭਰਿਪੁਰਿ ਰਹਿਆ; ਨਾਨਕ. ਤਾਰੈ ਏਕੁ ਹਰੀ ॥

khinthaa jholee bharipur rahiaa; naanak. taarai ek haree |

Sant Singh KhalsaFor your patched coat and begging bowl, see the Lord God pervading and permeating everywhere; O Nanak, the One Lord will carry you across.
Manmohan SinghSee thou the Lord fully pervading everywhere. Make thou this thy patched-coat and begging-bowl. Thus, O Nanak, the One Lord shall ferry thee across.
Manmohan Singh (Punjabi)ਤੂੰ ਸੁਆਮੀ ਨੂੰ ਹਰ ਥਾਂ ਹੀ ਪਰੀਪੂਰਨ ਵੇਖ। ਇਸ ਨੂੰ ਤੂੰ ਆਪਣੀ ਖਫਣੀ ਅਤੇ ਮੰਗਣ ਵਾਲਾ ਠੂਠਾ ਬਣਾ। ਇਸ ਤਰ੍ਹਾਂ, ਹੇ ਨਾਨਕ, ਇੱਕ ਸਾਹਿਬ ਤੇਰਾ ਪਾਰ ਉਤਾਰਾਕਰ ਦੇਵੇਗਾ।
Fareedkot Teekaਜੋ ਪਰਮੇਸਰ ਕੋ ਹਸਤੀ ਚੀਟੀ ਮੇਂ ਭਰਪੂਰ ਹੋ ਰਹਿਆ ਜਾਣਿਆ ਹੈ ਏਹ ਹਮਾਰੀ ਖਿੰਥਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਹਰੀ ਹੀ ਤਾਰੇਗਾ ਏਹ ਜੋ ਨਿਸਚਾ ਕੀਆ ਹੈ, ਇਹ ਝੋਲੀ ਹੈ॥
Prof. Sahib Singhਹੇ ਨਾਨਕ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ।

ਪਦ ਅਰਥ ਭਰਿ ਪੁਰਿ = ਭਰਪੂਰ, ਨਕਾ-ਨਕ, ਸਭ ਥਾਈਂ ਮੌਜੂਦ।

SikhNet (Spanish)Busca ver al Señor prevaleciendo en todo en vez de tener bolsa y manto.

ਸਾਚਾ ਸਾਹਿਬੁ ਸਾਚੀ ਨਾਈ; ਪਰਖੈ ਗੁਰ ਕੀ ਬਾਤ ਖਰੀ ॥੧੦॥

saachaa saahib saachee naaee; parakhai gur kee baat kharee |10|

Sant Singh KhalsaTrue is our Lord and Master, and True is His Name. Analyze it, and you shall find the Word of the Guru to be True. ||10||
Manmohan SinghTrue is the Lord true is His Name and on assaying, true thou shalt find the Guru's word as well.
Manmohan Singh (Punjabi)ਸੱਚਾ ਹੈ ਸੁਆਮੀ, ਸੱਚਾ ਹੈ ਉਸ ਦਾ ਨਾਮ ਪਰਖਣ ਤੇ ਸੱਚੀ ਹੀ ਤੂੰ ਪਾਵੇਗਾਂ ਗੁਰਾਂ ਦੀ ਬਾਣੀ ਨੂੰ ਭੀ।
Fareedkot Teekaਸਾਚਾ ਸਾਹਿਬ ਹੈ ਔ ਤਿਸ ਕੀ (ਨਾਈ) ਵਡਿਆਈ ਭੀ ਸਾਚੀ ਹੈ। ਪਰੰਤੂ ਗੁਰੋਂ ਕੀ ਉਪਦੇਸ ਰੂਪ ਜੋ ਖਰੀ ਬਾਤ ਹੈ ਤਿਸ ਕਰ ਕੇ (ਪਰਖੈ) ਜਾਣੈ॥੧੦॥☬ਅਪਨੇ ਅਨੁਭਵ ਕਰ ਬਿਨਾਂ ਪੂਛੇ ਕਹਤੇ ਹੈਂ:
Prof. Sahib Singhਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਨਿਰਨਾ ਕਰ ਲੈਂਦਾ ਹੈ ਕਿ ਇਕ ਪਰਮਾਤਮਾ ਹੀ (ਮਾਇਆ ਦੀ ਚੋਟ ਤੋਂ) ਬਚਾਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ ॥੧੦॥

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਨਾਈ = ਵਡਿਆਈ। (ਨੋਟ: ਅਰਬੀ ਲਫ਼ਜ਼ 'स्ना' ਤੋਂ ਦੋ ਪੰਜਾਬੀ ਰੂਪ ਹਨ, 'ਅਸਨਾਈ' ਅਤੇ 'ਨਾਈ'। ਵੇਖੋ 'ਗੁਰਬਾਣੀ ਵਿਆਕਰਣ')। ਖਰੀ ਬਾਤ = ਖਰੀ ਗੱਲ ਦੀ ਰਾਹੀਂ, ਸੱਚੇ ਸ਼ਬਦ ਦੀ ਰਾਹੀਂ ॥੧੦॥

SikhNet (Spanish)El Maestro es Verdadero, como es Su Nombre, y Él es testigo de la Verdad de la Palabra del Shabd del Guru.(10)
Shabad Guru Nanak Dev Ji Raag Raamkalee Ang 939

ਊਂਧਉ ਖਪਰੁ; ਪੰਚ ਭੂ ਟੋਪੀ ॥

aoondhau khapar; panch bhoo ttopee |

Sant Singh KhalsaLet your mind turn away in detachment from the world, and let this be your begging bowl. Let the lessons of the five elements be your cap.
Manmohan SinghMake thou turning away from the world thy beggar's wallet and the essence of the five elements thy cap.
Manmohan Singh (Punjabi)ਦੁਨੀਆਂ ਵਲੋਂ ਮੋੜਾ ਪਾ ਲੈਣ ਨੂੰ, ਤੂੰ ਆਪਣਾ ਭਿਖਾਰੀ ਦਾ ਪਿਆਲਾ ਬਣਾ ਅਤੇ ਪੰਜਾਂ ਤੱਤਾਂ ਦੇ ਸਾਰ ਅੰਸ਼ ਨੂੰ ਆਪਣੀ ਟੋਪੀ।
Fareedkot Teeka(ਊਂਧਉ) ਉਲਟੇ ਰਿਦੇ ਕੋ ਜੋ ਸੀਧਾ ਕੀਆ ਅਰਥਾਤ ਜੋ ਪਰਮੇਸਰ ਕੇ ਸਨਮੁਖ ਕੀਆ ਹੈ, ਏਹ ਹਾਥ ਮੇਂ ਖਪਰੁ ਪਕੜਾ ਹੈ। ਅਰ ਪੰਚ ਤੱਤੋਂ ਕੇ ਜੋ ਗੁਣ ਧਾਰਨ ਕੀਏ ਹੈਂ ਇਹ ਟੋਪੀ ਪਹਿਰੀ ਹੈ॥
Prof. Sahib Singhਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤ ਉਸ (ਮਨੁੱਖ) ਦਾ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ,

ਪਦ ਅਰਥ ਊਂਧਉ = ਉਲਟਿਆ ਹੋਇਆ, ਸੰਸਾਰਕ ਖ਼ਾਹਸ਼ਾਂ ਵਲੋਂ ਮੁੜਿਆ ਹੋਇਆ। ਖਪਰੁ = ਜੋਗੀ ਜਾਂ ਮੰਗਤੇ ਦਾ ਉਹ ਪਿਆਲਾ ਜਿਸ ਵਿਚ ਭਿੱਖਿਆ ਪੁਆਂਦਾ ਹੈ। ਭੂ = ਤੱਤ। ਪੰਚਭੂ = ਪੰਜਾਂ ਤੱਤਾਂ ਦੇ ਉਪਕਾਰੀ ਗੁਣ = (ਅਕਾਸ਼ ਦੀ ਨਿਰਲੇਪਤਾ; ਅਗਨੀ ਦਾ ਸੁਭਾਉ ਮੈਲ ਸਾੜਨਾ; ਵਾਯੂ ਦੀ ਸਮ-ਦਰਸਤਾ; ਜਲ ਦੀ ਸੀਤਲਤਾ; ਧਰਤੀ ਦੀ ਧੀਰਜ)।

SikhNet (Spanish)Deja que la mente, libre de deseo, sea tu plato para pedir limosna, y acepta de los elementos lo siguiente: del Éter, el desapego; del Fuego, la Purificación; de la Tierra, la Paciencia; del Agua, la Fluidez; del Aire, la imparcialidad; que esos atributos sean tu taza.

ਕਾਂਇਆ ਕੜਾਸਣੁ; ਮਨੁ ਜਾਗੋਟੀ ॥

kaaneaa karraasan; man jaagottee |

Sant Singh KhalsaLet the body be your meditation mat, and the mind your loin cloth.
Manmohan SinghLet keeping the body alert be thy grass-matting and the mind's control thy loin-cloth.
Manmohan Singh (Punjabi)ਸ਼ਰੀਰ ਨੂੰ ਸਚੇਤ ਰੱਖਣ ਦੀ ਤੇਰੀ ਘਾਅ ਦੀ ਫੂੜ੍ਹੀ ਹੋਵੇ ਅਤੇ ਮਨੂਏ ਨੂੰ ਕਾਬੂ ਰੱਖਣ ਦਾ ਤੇਰਾ ਲੰਗੋਟਾ।
Fareedkot Teekaਕਾਇਆ ਕੋ ਜੋ ਜਪ ਤਪ ਕਰ ਕੇ ਕਸਣਾ ਕੀਆ ਹੈ ਇਹ ਕੜਾਸਣ ਹੈ, ਜੋ ਛਾਤੀ ਪਰ ਮੋਟੀ ਕਾਲੀ ਸੇਲੀ ਵਲੀ ਹੋਤੀ ਹੈ ਤਿਸ ਕਾ ਨਾਮ ਕੜਾਸਣ ਹੈ। ਮਨ ਕੋ ਜੋ ਪਰਮੇਸਰ ਵਲ ਜੋੜਾ ਹੈ ਏਹ (ਜਾਗੋਟੀ) ਗਲ ਕੀ ਸੇਲੀ ਹੈ॥
Prof. Sahib Singhਸਰੀਰ (ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ) ਉਸ ਦਾ ਦੱਭ ਦਾ ਆਸਣ ਹੈ, (ਵੱਸ ਵਿਚ ਆਇਆ ਹੋਇਆ) ਮਨ ਉਸ ਦੀ ਲੰਗੋਟੀ ਹੈ,

ਪਦ ਅਰਥ ਕੜਾਸਣੁ = ਕਟ ਦਾ ਆਸਣ। ਕਟ = ਫੂਹੜੀ (a straw mat)। ਜਾਗੋਟੀ = ਲੰਗੋਟੀ।

SikhNet (Spanish)Que el cuerpo, en alerta, sea el petate sobre el que te sientas, la mente bajo control, tu taparrabos

ਸਤੁ ਸੰਤੋਖੁ ਸੰਜਮੁ ਹੈ ਨਾਲਿ ॥

sat santokh sanjam hai naal |

Sant Singh KhalsaLet truth, contentment and self-discipline be your companions.
Manmohan SinghLet chastity, contentment and self-discipline be thine disciples or companions
Manmohan Singh (Punjabi)ਪਵਿੱਤਰਤਾ, ਸੰਤੁਸ਼ਟਤਾ ਅਤੇ ਸਵੈ-ਜ਼ਬਤ, ਤੇਰੇ ਸਾਥੀ ਹੋਣ।
Fareedkot Teekaਸਤ, ਸੰਤੋਖ, ਸੰਜਮ, ਏਹ ਸਾਥ ਚੇਲੇ ਹੈਂ॥
Prof. Sahib Singhਸਤ ਸੰਤੋਖ ਤੇ ਸੰਜਮ ਉਸ ਦੇ ਨਾਲ (ਤਿੰਨ ਚੇਲੇ) ਹਨ
SikhNet (Spanish)Deja que la Verdad, el Contentamiento y la Continencia sean tus discípulos.

ਨਾਨਕ. ਗੁਰਮੁਖਿ ਨਾਮੁ ਸਮਾਲਿ ॥੧੧॥

naanak. guramukh naam samaal |11|

Sant Singh KhalsaO Nanak, the Gurmukh dwells on the Naam, the Name of the Lord. ||11||
Manmohan SinghBecoming God conscious like this, O Nanak, the mortal contemplates the Name.
Manmohan Singh (Punjabi)ਇਸ ਤਰ੍ਹਾਂ ਬ੍ਰਹਮ-ਬੇਤਾ ਹੋ, ਹੇ ਨਾਨਕ! ਪ੍ਰਾਨੀ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰੇ ਨਾਮ ਕੋ ਸਿਮਰਤੇ ਹੈਂ, ਇਹ ਭਿਖਿਆ ਮਾਂਗਤੇ ਹਾਂ॥੧੧॥
Prof. Sahib Singhਹੇ ਨਾਨਕ! (ਜੋ ਮਨੁੱਖ) ਗੁਰੂ ਦੀ ਰਾਹੀਂ (ਪ੍ਰਭੂ ਦਾ) ਨਾਮ ਯਾਦ ਕਰਦਾ ਹੈ ॥੧੧॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਸਮਾਲਿ = ਸਮਾਲੇ, ਸਮ੍ਹਾਲਦਾ ਹੈ ॥੧੧॥

* ਨੋਟ: ਪਉੜੀ ਨੰ: ੯ ਦੀ ਚੌਥੀ ਤੁਕ ਤੋਂ ਸ਼ੁਰੂ ਹੋਇਆ ਉੱਤਰ ਇਥੇ ਆ ਕੇ ਮੁੱਕਦਾ ਹੈ।

SikhNet (Spanish)Y así, dice Nanak, goza del Nombre del Señor por la Gracia del Guru.(11)

ਕਵਨੁ ਸੁ ਗੁਪਤਾ; ਕਵਨੁ ਸੁ ਮੁਕਤਾ ॥

kavan su gupataa; kavan su mukataa |

Sant Singh Khalsa"Who is hidden? Who is liberated?
Manmohan Singh(Ask the Yogis) Q. 12: Who is unmanifest? Q. 13: Who is emancipated?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 12: ਕੌਣ ਅਦ੍ਰਿਸ਼ਟ ਹੈ? ਪ੍ਰ. 13: ਕੌਣ ਬੰਦਖ਼ਲਾਸ ਹੈ?
Fareedkot Teekaਪਰਮੇਸਰ ਗੁਪਤ ਕਿਸ ਕੋ ਹੈ ੧, ਬੰਧਨੋਂ ਸੇ ਛੂਟਾ ਹੂਆ ਕਵਨ ਹੈ ੨?
Prof. Sahib Singh(ਪ੍ਰਸ਼ਨ:) ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ?

ਪਦ ਅਰਥ ਗੁਪਤਾ = ਲੁਕਿਆ ਹੋਇਆ।

SikhNet (Spanish)Dijeron los Yoguis: ¿Quién, en verdad, es No Manifiesto? ¿Quién emancipado?

ਕਵਨੁ ਸੁ; ਅੰਤਰਿ ਬਾਹਰਿ ਜੁਗਤਾ ॥

kavan su; antar baahar jugataa |

Sant Singh KhalsaWho is united, inwardly and outwardly?
Manmohan SinghQ. 14: Who is that who is united from within and without?
Manmohan Singh (Punjabi)ਪ੍ਰ. 14: ਉਹ ਕੌਣ ਹੈ ਜੇ ਅੰਦਰੋਂ ਅਤੇ ਬਾਹਰੋਂ ਜੁੜਿਆ ਹੋਇਆ ਹੈ?
Fareedkot Teekaਅੰਤਰ ਸਰੀਰ ਮੇਂ ਕੌਨ ਜੁੜ ਰਹਾ ਹੈ ੩?
Prof. Sahib Singhਉਹ ਕੌਣ ਹੈ ਜੋ ਅੰਦਰੋਂ ਬਾਹਰੋਂ (ਭਾਵ, ਜਿਸ ਦਾ ਮਨ ਭੀ ਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ) ਮਿਲਿਆ ਹੋਇਆ ਹੈ?

ਪਦ ਅਰਥ ਅੰਤਰਿ = ਅੰਦਰੋਂ। ਬਾਹਰਿ = ਬਾਹਰੋਂ। ਅੰਤਰਿ ਬਾਹਰਿ = (ਭਾਵ,) ਮਨ ਦੀ ਰਾਹੀਂ ਅਤੇ ਸਰੀਰ ਦੀ ਰਾਹੀਂ। ਜੁਗਤਾ = ਜੁੜਿਆ ਹੋਇਆ, ਮਿਲਿਆ ਹੋਇਆ।

SikhNet (Spanish)¿Quién está unido a la Realidad suprema adentro y afuera?

ਕਵਨੁ ਸੁ ਆਵੈ; ਕਵਨੁ ਸੁ ਜਾਇ ॥

kavan su aavai; kavan su jaae |

Sant Singh KhalsaWho comes, and who goes?
Manmohan SinghQ. 15: Who is he that comes? Q. 16: Who is he, who goes?
Manmohan Singh (Punjabi)ਪ੍ਰ. 15: ਉਹ ਕੌਣ ਹੈ ਜੋ ਆਉਂਦਾ ਹੈ? ਪ੍ਰ. 16: ਉਹ ਕੌਣ ਹੈ ਜੋ ਜਾਂਦਾ ਹੈ?
Fareedkot Teekaਆਵਤਾ ਜਾਵਤਾ ਕਵਨ ਹੈ ੪?
Prof. Sahib Singh(ਸਦਾ) ਜੰਮਦਾ ਮਰਦਾ ਕੌਣ ਹੈ?

ਪਦ ਅਰਥ ਆਵੈ ਜਾਇ = ਜੰਮਦਾ ਮਰਦਾ।

SikhNet (Spanish)¿Quién viene y se va?

ਕਵਨੁ ਸੁ; ਤ੍ਰਿਭਵਣਿ ਰਹਿਆ ਸਮਾਇ ॥੧੨॥

kavan su; tribhavan rahiaa samaae |12|

Sant Singh KhalsaWho is permeating and pervading the three worlds?" ||12||
Manmohan SinghQ. 17: Who is he, that is pervading the three world s?
Manmohan Singh (Punjabi)ਪ੍ਰ. 17: ਉਹ ਕੌਣ ਹੈ ਜੋ ਤਿਨ੍ਹਾਂ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ?
Fareedkot Teekaਔ ਤੀਨੋਂ ਭਵਨੋ ਮੇਂ ਕਵਨ ਸਮਾਇ ਰਹਾ ਹੈ ੫ ?॥੧੨॥
Prof. Sahib Singhਤ੍ਰਿਲੋਕੀ ਦੇ ਨਾਥ ਵਿਚ ਲੀਨ ਕੌਣ ਹੈ? ॥੧੨॥

ਪਦ ਅਰਥ ਤ੍ਰਿਭਵਣ = ਤਿੰਨਾਂ ਭਵਨਾਂ ਦੇ ਮਾਲਕ ਵਿਚ, ਤਿੰਨ-ਭਵਨਾਂ-ਵਿਚ-ਵਿਆਪਕ ਪ੍ਰਭੂ ਵਿਚ {ਤਿੰਨ ਭਵਨ = ਆਕਾਸ਼, ਮਾਤ ਲੋਕ ਤੇ ਪਾਤਾਲ ਸੰ: ਤ੍ਰਿਭਵਨ} ॥੧੨॥

SikhNet (Spanish)Explícanos, ¿Quién prevalece en los tres mundos?(12)
Shabad Guru Nanak Dev Ji Raag Raamkalee Ang 939

ਘਟਿ ਘਟਿ ਗੁਪਤਾ; ਗੁਰਮੁਖਿ ਮੁਕਤਾ ॥

ghatt ghatt gupataa; guramukh mukataa |

Sant Singh KhalsaHe is hidden within each and every heart. The Gurmukh is liberated.
Manmohan Singh(Answers the Guru) A. 12: He who permeates all the hearts is Unmanifest. A. 13: The Guru-ward is emancipated.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 12: ਜੋ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ, ਉਹ ਹੀ ਅਦ੍ਰਿਸ਼ਟ ਹੈ। ਉ. 13: ਗੁਰੂ ਅਨੁਸਾਰੀ ਬੰਦਖ਼ਲਾਸ ਹੈ।
Fareedkot Teekaਉਤ੍ਰ: (ਘਟਿ ਘਟਿ ਗੁਪਤਾ) ਪਰਮੇਸਰ ਤੋਂ ਘਟੋਂ ਘਟੋਂ ਮੇਂ ਹੈ ਪਰੰਤੂ ਮਨਮੁਖੋਂ ਕੋ ਗੁਪਤੁ ਹੈ ੧, ਗੁਰਮੁਖ ਘਟ ਘਟ ਮੇਂ ਪੂਰਨ ਜਾਨਕੇ ਬੰਧਨੋਂ ਤੇ (ਮੁਕਤਾ) ਛੂਟਾ ਹੈ ੨॥
Prof. Sahib Singh(ਉੱਤਰ:) ਜੋ (ਪ੍ਰਭੂ) ਹਰੇਕ ਸਰੀਰ ਵਿਚ ਮੌਜੂਦ ਹੈ ਉਹ ਗੁਪਤ ਹੈ; ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ (ਵਰਤਣ ਵਾਲਾ ਪ੍ਰਭੂ)। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ।

SikhNet (Spanish)Dijo el Guru, aquél que llena todos los corazones no es Manifiesto;

ਅੰਤਰਿ ਬਾਹਰਿ; ਸਬਦਿ ਸੁ ਜੁਗਤਾ ॥

antar baahar; sabad su jugataa |

Sant Singh KhalsaThrough the Word of the Shabad, one is united, inwardly and outwardly.
Manmohan SinghA. 14 he, the Guru-ward is united with the Name, from within and without.
Manmohan Singh (Punjabi)ਉ. 14: ਉਹ ਗੁਰੂ ਅਨੁਸਾਰੀ ਹੀ ਅੰਦਰੋਂ ਅਤੇ ਬਾਹਰੋਂ ਨਾਮ ਨਾਲ ਜੁੜਿਆ ਹੋਇਆ ਹੈ।
Fareedkot Teekaਅੰਤਰ ਬਾਹਰਿ (ਸਬਦਿ) ਬ੍ਰਹਮੁ ਜੁੜ ਰਹਾ ਹੈ ੩॥
Prof. Sahib Singhਜੋ ਮਨੁੱਖ ਗੁਰ-ਸ਼ਬਦ ਵਿਚ ਜੁੜਿਆ ਹੈ ਉਹ ਮਨ ਤੇ ਤਨ ਕਰ ਕੇ (ਪ੍ਰਭੂ ਵਿਚ) ਜੁੜਿਆ ਹੋਇਆ ਹੈ।

ਪਦ ਅਰਥ ਸਬਦਿ = ਸ਼ਬਦ ਵਿਚ (ਜੁੜਿਆ ਹੋਇਆ)।

SikhNet (Spanish)el hombre de Dios es emancipado porque está unido con la Palabra dentro y fuera de sí.

ਮਨਮੁਖਿ ਬਿਨਸੈ ਆਵੈ ਜਾਇ ॥

manamukh binasai aavai jaae |

Sant Singh KhalsaThe self-willed manmukh perishes, and comes and goes.
Manmohan SinghA. 15: The egocentric perishes, and comes and goes. A. 16: It is the egocentric, who goes.
Manmohan Singh (Punjabi)ਉ. 15: ਆਪ ਹੁਦਰਾ ਨਾਸ ਹੁੰਦਾ ਤੇ ਜੰਮਦਾ ਮਰਦਾ ਹੈ। ਉ. 16: ਆਪ ਹੁਦਰਾ ਹੀ ਹੈ ਜੋ ਜਾਂਦਾ ਹੈ।
Fareedkot Teekaਮਨਮੁਖ ਮਰ ਕੇ ਜਾਤਾ ਹੈ ਜਨਮ ਕੇ ਆਵਤਾ ਹੈ ੪॥
Prof. Sahib Singhਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।

ਪਦ ਅਰਥ ਬਿਨਸੈ = ਨਾਸ ਹੁੰਦਾ ਹੈ।

SikhNet (Spanish)El egocéntrico es quien va y viene

ਨਾਨਕ; ਗੁਰਮੁਖਿ ਸਾਚਿ ਸਮਾਇ ॥੧੩॥

naanak; guramukh saach samaae |13|

Sant Singh KhalsaO Nanak, the Gurmukh merges in Truth. ||13||
Manmohan SinghA. 17: Nanak, the Guru-ward knows that the True Lord is pervading the three worlds. The Yogis say.
Manmohan Singh (Punjabi)ਉ. 17: ਨਾਨਕ, ਗੁਰੂ-ਅਨੁਸਾਰੀ ਜਾਣਦਾ ਹੈ ਕਿ ਸੱਚਾ ਸੁਆਮੀ ਤਿੰਨਾਂ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੀਨ ਭਵਨੋਂ ਮੇਂ ਸਾਚਾ ਅਕਾਲ ਪੁਰਖ ਸਮਾਇ ਰਹਾ ਹੈ, ਪਰੰਤੂ ਗੁਰਮੁਖੋਂ ਨੇ ਜਾਨਾ ਹੈ ੫ ॥੧੩॥☬ਪ੍ਰਸ਼ਨ:
Prof. Sahib Singhਹੇ ਨਾਨਕ! ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧੩॥

ਪਦ ਅਰਥ ਸਾਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੧੩॥

* ਨੋਟ: ਪਉੜੀ ਨੰ: ੧੧ ਤਕ ਚਰਪਟ ਤੇ ਲੋਹਾਰੀਪਾ ਜੋਗੀ ਦੇ ਪ੍ਰਸ਼ਨ ਮੁੱਕ ਚੁਕੇ ਹਨ। ਹੁਣ ਅੱਗੋਂ ਖੁੱਲ੍ਹੇ ਪ੍ਰਸ਼ਨ ਉੱਤਰ ਹਨ।

SikhNet (Spanish)y el hombre de Dios es quien permanece siempre unido en la Verdad. (13)

ਕਿਉ ਕਰਿ ਬਾਧਾ; ਸਰਪਨਿ ਖਾਧਾ ॥

kiau kar baadhaa; sarapan khaadhaa |

Sant Singh Khalsa"How is one placed in bondage, and consumed by the serpent of Maya?
Manmohan SinghQ. 18: How is one bound and eaten up by mammon, the she-serpent?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 18: ਬੰਦਾ ਕਿਸ ਤਰ੍ਹਾਂ ਜਕੜਿਆ ਹੋਇਆ ਹੈ ਅਤੇ ਮਾਇਆ ਨਾਗਣ ਉਸ ਨੂੰ ਕਿਵੇਂ ਖਾ ਜਾਂਦੀ ਹੈ?
Fareedkot Teekaਕਿਉਂ ਕਰ ਇਹ ਜੀਵ ਬਾਂਧਾ ਗਿਆ ਹੈ ੧, ਕਿਉਂ ਕਰ ਮਾਯਾ ਸਰਪਨੀ ਨੇ ਖਾਧਾ ਹੈ ੨?
Prof. Sahib Singh(ਪ੍ਰਸ਼ਨ:) (ਇਹ ਜੀਵ) ਕਿਵੇਂ (ਐਸਾ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹ ਅੱਗੋਂ ਆਪਣੇ ਬਚਾ ਲਈ ਭੱਜ ਭੀ ਨਹੀਂ ਸਕਦਾ)?

ਪਦ ਅਰਥ ਸਰਪਨਿ = ਸਪਣੀ, ਮਾਇਆ।

SikhNet (Spanish)Los Yoguis preguntaron: ¿Cómo es uno atado y consumido por Maya, la serpiente?

ਕਿਉ ਕਰਿ ਖੋਇਆ; ਕਿਉ ਕਰਿ ਲਾਧਾ ॥

kiau kar khoeaa; kiau kar laadhaa |

Sant Singh KhalsaHow does one lose, and how does one gain?
Manmohan SinghQ. 19: How does one lose? Q. 20: How does one gain?
Manmohan Singh (Punjabi)ਪ੍ਰ. 19: ਇਨਸਾਨ ਕਿਸ ਤਰ੍ਹਾਂ ਗੁਆ ਲੈਂਦਾ ਹੈ? ਪ੍ਰ. 20: ਉਹ ਕਿਸ ਤਰ੍ਹਾਂ ਲਾਭ ਉਠਾਉਂਦਾ ਹੈ?
Fareedkot Teekaਕਿਉਂ ਕਰ ਜਨਮ ਖੋਇਆ ਹੈ ੩, ਕਿਉਂ ਕਰ (ਲਾਧਾ) ਪਾਇਆ ਹੈ ਅਰਥਾਤ ਸਫਲ ਕੀਆ ਹੈ ੪?
Prof. Sahib Singh(ਇਸ ਜੀਵ ਨੇ) ਕਿਵੇਂ (ਆਪਣੇ ਜੀਵਨ ਦਾ ਲਾਭ) ਗੰਵਾ ਲਿਆ ਹੈ? ਕਿਵੇਂ (ਮੁੜ ਉਹ ਲਾਹਾ) ਲੱਭ ਸਕੇ?

ਪਦ ਅਰਥ ਕਿਉ ਕਰਿ = ਕਿਵੇਂ?

SikhNet (Spanish)¿Cómo es que uno pierde o gana?

ਕਿਉ ਕਰਿ ਨਿਰਮਲੁ; ਕਿਉ ਕਰਿ ਅੰਧਿਆਰਾ ॥

kiau kar niramal; kiau kar andhiaaraa |

Sant Singh KhalsaHow does one become immaculate and pure? How is the darkness of ignorance removed?
Manmohan SinghQ. 21: How does one become pure? Q. 22: How is one's darkness removed?
Manmohan Singh (Punjabi)ਪ੍ਰ. 21: ਇਨਸਾਨ ਕਿਸ ਤਰ੍ਹਾਂ ਪਵਿੱਤਰ ਹੁੰਦਾ ਹੈ? ਪ੍ਰ. 22: ਕਿਸ ਤਰ੍ਹਾਂ ਉਸ ਦਾ ਅਨ੍ਹੇਰਾ ਦੂਰ ਹੁੰਦਾ ਹੈ?
Fareedkot Teekaਨਿਰਮਲ ਕਿਉਂ ਕਰ ਹੋਤਾ ਹੈ ੫, ਅੰਧਿਆਰਾ ਕਿਉਂ ਕਰ ਦੂਰ ਹੋ ਜਾਤਾ ਹੈ ੬?
Prof. Sahib Singh(ਇਹ ਜੀਵ) ਕਿਵੇਂ ਪਵਿਤ੍ਰ ਹੋ ਸਕੇ? ਕਿਵੇਂ (ਇਸ ਦੇ ਅੱਗੇ) ਹਨੇਰਾ (ਟਿਕਿਆ ਹੋਇਆ) ਹੈ?
SikhNet (Spanish)¿Cómo se vuelve uno Puro? ¿Cómo se envuelve en la oscuridad?

ਇਹੁ ਤਤੁ ਬੀਚਾਰੈ; ਸੁ ਗੁਰੂ ਹਮਾਰਾ ॥੧੪॥

eihu tat beechaarai; su guroo hamaaraa |14|

Sant Singh KhalsaOne who understands this essence of reality is our Guru." ||14||
Manmohan SinghHe who understands this reality; He is our Religious Preceptor.
Manmohan Singh (Punjabi)ਜੋ ਇਸ ਅਸੀਲਅਤ ਨੂੰ ਸਮਝਦਾ ਹੈ, ਉਹ ਸਾਡਾ ਧਾਰਮਕ ਉਸਤਾਦ (ਗੁਰੂ) ਹੈ।
Fareedkot Teekaਇਹ ਪ੍ਰਸ਼ਨੋਂ ਕਾ ਸਿਧਾਂਤ ਜੋ ਵਿਚਾਰੇ ਸੋ ਹਮਾਰਾ ਗੁਰੂ ਹੈ॥੧੪॥
Prof. Sahib Singhਜੋ ਇਸ ਅਸਲੀਅਤ ਨੂੰ (ਠੀਕ ਤਰ੍ਹਾਂ) ਵਿਚਾਰੇ, ਸਾਡੀ ਉਸ ਨੂੰ ਨਮਸਕਾਰ ਹੈ ॥੧੪॥

ਪਦ ਅਰਥ ਸੁ ਗੁਰੂ ਹਮਾਰਾ = ਉਹ ਸਾਡਾ ਗੁਰੂ ਹੈ, ਅਸੀਂ ਉਸ ਨੂੰ ਆਪਣਾ ਗੁਰੂ ਮੰਨਾਂਗੇ, ਅਸੀਂ ਉਸ ਅੱਗੇ ਸਿਰ ਨਿਵਾਵਾਂਗੇ ॥੧੪॥

SikhNet (Spanish)Quien conoce la Esencia de esto, es nuestro Maestro.
Shabad Guru Nanak Dev Ji Raag Raamkalee Ang 939

ਦੁਰਮਤਿ ਬਾਧਾ; ਸਰਪਨਿ ਖਾਧਾ ॥

duramat baadhaa; sarapan khaadhaa |

Sant Singh KhalsaMan is bound by evil-mindedness, and consumed by Maya, the serpent.
Manmohan Singh(Answers the Guru) A. 18: The evil intellect binds one, then is he eaten up by the snake.
Manmohan Singh (Punjabi)(ਗੁਰੂ ਜੀ ਉਤਰ ਦਿੰਦੇ ਹਨ) ਉ. 18: ਖੋਟੀ ਬੁੱਧੀ ਬੰਦੇ ਨੂੰ ਜੱਕੜ ਲੈਂਦੀ ਹੈ ਤਦ ਨਾਗਣ ਉਸ ਨੂੰ ਖਾ ਜਾਂਦੀ ਹੈ।
Fareedkot Teekaਖੋਟੀ ਮਤ ਕਰ ਜੀਵ ਬਾਂਧਾ ਹੈ ੧, ਦੁਰਮਤ ਕਰ ਮਾਯਾ ਸਰਪਨੀ ਨੇ ਖਾਧਾ ਹੈ ੨॥
Prof. Sahib Singh(ਉੱਤਰ:) (ਇਹ ਜੀਵ) ਭੈੜੀ ਮੱਤ ਵਿਚ (ਇਉਂ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹਨਾਂ ਚਸਕਿਆਂ ਵਿਚੋਂ ਇਸ ਦਾ ਨਿਕਲਣ ਨੂੰ ਜੀ ਨਹੀਂ ਕਰਦਾ);
SikhNet (Spanish)Dijo el Guru, la maldad de la mente nos ata y luego Maya nos consume.

ਮਨਮੁਖਿ ਖੋਇਆ; ਗੁਰਮੁਖਿ ਲਾਧਾ ॥

manamukh khoeaa; guramukh laadhaa |

Sant Singh KhalsaThe self-willed manmukh loses, and the Gurmukh gains.
Manmohan SinghA19: An apostate loses. A 20: The pious person gains.
Manmohan Singh (Punjabi)ਉ. 19: ਅਧਰਮੀ ਗੁਆ ਲੈਂਦਾ ਹੈ। ਉ. 20 ਪਵਿੱਤਰ ਪੁਰਸ਼ ਲਾਭ ਉਠਾਉਂਦਾ ਹੈ।
Fareedkot Teekaਮਨਮੁਖਤਾ ਕਰ ਜਨਮ ਖੋਇਆ ਹੈ ੩, ਗੁਰਮਤਿ ਕਰ ਜਨਮ ਲਾਧਾ, ਭਾਵ ਸਫਲ ਕੀਆ ਹੈ ੪॥
Prof. Sahib Singhਮਨ ਦੇ ਪਿੱਛੇ ਲੱਗਣ ਵਾਲੇ ਨੇ (ਜੀਵਨ ਦਾ ਲਾਹਾ) ਗਵਾ ਲਿਆ ਹੈ, ਤੇ, ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਖੱਟ ਲਿਆ ਹੈ।
SikhNet (Spanish)El egocéntrico pierde y el Hombre de Dios es el ganador.

ਸਤਿਗੁਰੁ ਮਿਲੈ; ਅੰਧੇਰਾ ਜਾਇ ॥

satigur milai; andheraa jaae |

Sant Singh KhalsaMeeting the True Guru, darkness is dispelled.
Manmohan SinghA. 22: Meeting the True Guru, man's darkness is dispelled.
Manmohan Singh (Punjabi)ਉ. 22: ਸੱਚੇ ਗੁਰਾਂ ਨੂੰ ਭੋਟਣ ਦੁਆਰਾ ਬੰਦੇ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜੋ ਸਤਿਗੁਰ ਮਿਲੇ ਤੌ ਅਗ੍ਯਾਨੁ ਅੰਧੇਰਾ ਜਾਤਾ ਹੈ ੫॥
Prof. Sahib Singh(ਮਾਇਆ ਦੇ ਚਸਕਿਆਂ ਦਾ) ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਸਤਿਗੁਰੂ ਮਿਲ ਪਏ (ਭਾਵ, ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਲੱਗ ਪਏ)।
SikhNet (Spanish)Encontrando al Guru Verdadero, la oscuridad de la Conciencia es diluida,

ਨਾਨਕ; ਹਉਮੈ ਮੇਟਿ ਸਮਾਇ ॥੧੫॥

naanak; haumai mett samaae |15|

Sant Singh KhalsaO Nanak, eradicating egotism, one merges in the Lord. ||15||
Manmohan SinghA. 21: Nanak, stilling his ego, the mortal becomes pure and merges in the Lord.
Manmohan Singh (Punjabi)ਉ. 21: ਨਾਨਕ, ਆਪਣਾ ਹੰਕਾਰ ਮੰਸ ਕੇ ਪ੍ਰਾਨੀ ਪਵਿੱਤਰ ਹੋ, ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਉਮੈਂ ਕੋ ਮੇਟਕੈ ਪ੍ਰਮੇਸ੍ਵਰ ਮੇਂ ਸਮਾਵੈ ਇਉਂ ਮਨ ਨਿਰਮਲ ਹੋਤਾ ਹੈ ੬। ਈਹਾਂ ਛਠਵਾਂ ਉਤਰ ਸ੍ਰੀ ਗੁਰੂ ਜੀ ਨੇ ਪਹਿਲੇ ਦੀਆ ਹੈ, ਕਿਉਂਕਿ ਸਿਧਾਂਤ ਨਿਰਮਲਤਾ ਪਰ ਰਖਨਾ ਥਾ॥੧੫॥☬ਅਬ ਸਿਧਾਂਤ ਕੀ ਪੋੜੀ ਚਲੀ:
Prof. Sahib Singhਹੇ ਨਾਨਕ! (ਮਨੁੱਖ) ਹਉਮੈ ਮਿਟਾ ਕੇ ਹੀ ਪ੍ਰਭੂ ਵਿਚ ਲੀਨ ਹੋ ਸਕਦਾ ਹੈ ॥੧੫॥

ਪਦ ਅਰਥ ਮੇਟਿ = ਮਿਟਾ ਕੇ। (ਸੁੰਨ = ਸੰ: ਸ਼ੂਨਯ) ਅਫੁਰ ਪਰਮਾਤਮਾ, ਨਿਰਗੁਣ-ਸਰੂਪ ਪ੍ਰਭੂ ॥੧੫॥

SikhNet (Spanish)y con ella el ego; es así como uno se une con Dios.(15)

ਸੁੰਨ ਨਿਰੰਤਰਿ; ਦੀਜੈ ਬੰਧੁ ॥

sun nirantar; deejai bandh |

Sant Singh KhalsaFocused deep within, in perfect absorption,
Manmohan SinghIf man fixes his soul in the Lord,
Manmohan Singh (Punjabi)ਜੇਕਰ ਬੰਦਾ ਆਪਣੀ ਆਤਮਾ ਨੂੰ ਸੁਆਮੀ ਅੰਦਰ ਜੋੜ ਲਵੇ,
Fareedkot Teeka(ਸੁੰਨ) ਅਫੁਰ ਪਰਮੇਸਰ ਮੇਂ ਨਿਰੰਤਰ ਇਸ ਮਨ ਕੋ ਬੰਧ ਦੀਜੀਏ॥
Prof. Sahib Singh(ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿਚ) ਇਕ-ਰਸ ਅਫੁਰ ਪਰਮਾਤਮਾ (ਦੀ ਯਾਦ) ਦਾ ਇਕ ਅਤੁੱਟ ਬੰਨਾ ਬਣਾ ਦੇਈਏ,

ਪਦ ਅਰਥ ਨਿਰੰਤਰਿ = ਇੱਕ-ਰਸ, ਲਗਾਤਾਰ। ਬੰਧੁ = ਬੰਨ੍ਹ, ਰੋਕ, ਬੰਨਾ।

SikhNet (Spanish)Si uno conserva la mente en el trance sin semilla,

ਉਡੈ ਨ. ਹੰਸਾ; ਪੜੈ ਨ. ਕੰਧੁ ॥

auddai na. hansaa; parrai na. kandh |

Sant Singh Khalsathe soul-swan does not fly away, and the body-wall does not collapse.
Manmohan Singhhis mind-swan flies not, nor his body-wall falls.
Manmohan Singh (Punjabi)ਤਦ ਉਸ ਦਾ ਰਾਜਹੰਸ ਮਨ ਉਡਦਾ ਨਹੀਂ, ਨਾਂ ਹੀ ਉਸ ਦੀ ਦੇਹ ਦੀ ਦੀਵਾਰ ਡਿਗਦੀ ਹੈ।
Fareedkot Teekaਤਿਸ ਕਰ ਕੇ (ਹੰਸਾ) ਜੀਵ ਉਡਤਾ ਨਹੀਂ ਅਰ (ਕੰਧੁ) ਸਰੀਰ ਮੇਂ ਭੀ ਨਹੀਂ ਪੜਤਾ, ਭਾਵ ਜਨਮ ਮਰਣ ਸੇ ਰਹਿਤ ਹੋਤਾ ਹੈ॥
Prof. Sahib Singh(ਤਾਂ ਫਿਰ ਮਾਇਆ ਦੀ ਖ਼ਾਤਰ) ਮਨ ਭਟਕਦਾ ਨਹੀਂ, ਤੇ ਸਰੀਰ ਭੀ ਛਿੱਜਦਾ ਨਹੀਂ (ਭਾਵ, ਸਰੀਰ ਦੀ ਸੱਤਿਆ ਨਾਸ ਨਹੀਂ ਹੁੰਦੀ)।

ਪਦ ਅਰਥ ਉਡੈ ਨ = ਭਟਕਦਾ ਨਹੀਂ। ਹੰਸਾ = ਜੀਵ, ਮਨ। ਕੰਧੁ = ਸਰੀਰ। ਨ ਪੜੈ = ਨਹੀਂ ਢਹਿੰਦਾ, ਛਿੱਜਦਾ ਨਹੀਂ।

SikhNet (Spanish)entonces el cisne de la mente no vuela de su sitio ni las paredes del cuerpo se caen.

ਸਹਜ ਗੁਫਾ ਘਰੁ ਜਾਣੈ ਸਾਚਾ ॥

sehaj gufaa ghar jaanai saachaa |

Sant Singh KhalsaThen, one knows that his true home is in the cave of intuitive poise.
Manmohan SinghHe, then deems the cave of equipoise his Real Home.
Manmohan Singh (Punjabi)ਤਦ ਉਹ ਅਡੋਲਤਾ ਦੀ ਕੰਦਰਾ ਨੂੰ ਆਪਣਾ ਅਸਲੀ ਗ੍ਰਹਿ ਖ਼ਿਆਲ ਕਰਦਾ ਹੈ।
Fareedkot Teekaਸਤਿ ਰੂਪ (ਗੁਫਾ) ਰਿਦੇ ਮੇਂ ਜੋ (ਸਾਚਾ) ਘਰ ਪਰਮੇਸਰ ਹੈ ਤਿਸ ਕੋ ਜਾਣੈ॥
Prof. Sahib Singhਜੋ ਮਨੁੱਖ ਸਹਜ-ਅਵਸਥਾ ਦੀ ਗੁਫ਼ਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲਏ (ਭਾਵ, ਜਿਸ ਮਨੁੱਖ ਦਾ ਮਨ ਸਦਾ ਅਡੋਲ ਰਹੇ),

ਪਦ ਅਰਥ ਸਹਜ = ਮਨ ਦੀ ਉਹ ਹਾਲਤ ਜਦੋਂ ਇਹ ਅਡੋਲ ਹੈ, ਅਡੋਲਤਾ।

SikhNet (Spanish)La verdadera casa es la cueva del Equilibrio

ਨਾਨਕ; ਸਾਚੇ ਭਾਵੈ ਸਾਚਾ ॥੧੬॥

naanak; saache bhaavai saachaa |16|

Sant Singh KhalsaO Nanak, the True Lord loves those who are truthful. ||16||
Manmohan SinghNanak, the True Lord loves the true person.
Manmohan Singh (Punjabi)ਨਾਨਕ ਸੱਚਾ ਸੁਆਮੀ ਸੱਚੇ ਪੁਰਸ਼ ਨੂੰ ਪਿਆਰ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸਾਚਾ ਪੁਰਸ਼ ਸਾਚੇ ਪਰਮੇਸਰ ਕੋ ਭਾਵਤਾ ਹੈ॥੧੬॥☬ਪ੍ਰਸ਼ਨ:
Prof. Sahib Singhਹੇ ਨਾਨਕ! ਉਹ ਪਰਮਾਤਮਾ ਦਾ ਰੂਪ ਹੋ ਕੇ ਉਸ ਪ੍ਰਭੂ ਨੂੰ ਪਿਆਰਾ ਲੱਗਣ ਲਗ ਪੈਂਦਾ ਹੈ ॥੧੬॥
SikhNet (Spanish)y el Señor Verdadero ama al ser Verdadero.(16)
Shabad Guru Nanak Dev Ji Raag Raamkalee Ang 939

ਕਿਸੁ ਕਾਰਣਿ; ਗ੍ਰਿਹੁ ਤਜਿਓ ਉਦਾਸੀ ॥

kis kaaran; grihu tajio udaasee |

Sant Singh Khalsa"Why have you left your house and become a wandering Udaasee?
Manmohan Singh(Ask the Yogis) Q. 23: What is the reason that forsaking thy home thou hast become a hermit?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 23: ਕੀ ਸਬੱਬ ਹੈ ਕਿ ਆਪਣੇ ਘਰ ਨੂੰ ਛੱਡ ਕੇ ਤੂੰ ਵੈਰਾਗੀ ਹੋ ਗਿਆ ਹੈਂ।
Fareedkot Teekaਕਿਸ ਵਾਸਤੇ ਗ੍ਰਹਸਤ ਤਿਆਗ ਕਰ ਉਦਾਸੀ ਭਏ ਹੈਂ ੧?
Prof. Sahib Singh(ਪ੍ਰਸ਼ਨ:) (ਜੇ 'ਹਾਟੀ ਬਾਟੀ' ਨੂੰ ਤਿਆਗਣਾ ਨਹੀਂ, ਤਾਂ) ਤੁਸਾਂ ਕਿਉਂ ਘਰ ਛੱਡਿਆ ਸੀ ਤੇ 'ਉਦਾਸੀ' ਬਣੇ ਸੀ?

ਪਦ ਅਰਥ ਕਿਸੁ ਕਾਰਣੁ = ਕਾਹਦੇ ਲਈ? ਤਜਿਓ = ਤਿਆਗਿਆ ਸੀ। ਉਦਾਸੀ = ਵਿਰਕਤ ਹੋ ਕੇ।

SikhNet (Spanish)Dijeron los Yoguis: ¿Entonces, por qué es que tú has abandonado tu hogar y te has vuelto un recluso?

ਕਿਸੁ ਕਾਰਣਿ; ਇਹੁ ਭੇਖੁ ਨਿਵਾਸੀ ॥

kis kaaran; ihu bhekh nivaasee |

Sant Singh KhalsaWhy have you adopted these religious robes?
Manmohan SinghQ. 24: What is the reason that thou hast adopted this dress?
Manmohan Singh (Punjabi)ਪ੍ਰ. 24: ਕੀ ਸਬੱਬ ਹੈ ਕਿ ਤੂੰ ਇਹ ਲਿਬਾਸ ਧਾਰਨ ਕੀਤਾ ਹੈ।
Fareedkot Teekaਅਰ ਕਿਸ ਨਮਿਤ ਇਸ ਭੇਖ ਕੇ ਨਿਵਾਸੀ ਹੂਏ ਹੈਂ ੨?
Prof. Sahib Singhਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ?

ਪਦ ਅਰਥ ਨਿਵਾਸੀ = ਧਾਰਨ ਵਾਲੇ (ਹੋਏ ਸੀ)।

SikhNet (Spanish)Dinos ¿Porqué te has puesto los ropajes de un mendigante?

ਕਿਸੁ ਵਖਰ ਕੇ; ਤੁਮ ਵਣਜਾਰੇ ॥

kis vakhar ke; tum vanajaare |

Sant Singh KhalsaWhat merchandise do you trade?
Manmohan SinghQ. 25: Of what merchandise art thou the customer?
Manmohan Singh (Punjabi)ਪ੍ਰ. 25: ਤੂੰ ਕਿਹੜੇ ਸੌਦੇ ਸੂਤ ਦਾ ਗਾਹਕ ਹੈਂ?
Fareedkot Teekaਕਿਸ ਸੋਦੇ ਕੇ ਤੁਮ ਵਣਜਾਰੇ ਹੋ ੩?
Prof. Sahib Singhਤੁਸੀ ਕਿਸ ਸੌਦੇ ਦੇ ਵਪਾਰੀ ਹੋ?

ਪਦ ਅਰਥ ਵਣਜਾਰੇ = ਵਪਾਰੀ।

SikhNet (Spanish)¿Qué es lo que buscas comprar

ਕਿਉ ਕਰਿ; ਸਾਥੁ ਲੰਘਾਵਹੁ ਪਾਰੇ ॥੧੭॥

kiau kar; saath langhaavahu paare |17|

Sant Singh KhalsaHow will you carry others across with you?" ||17||
Manmohan SinghQ. 26: How shalt thou ferry across thy sect?
Manmohan Singh (Punjabi)ਪ੍ਰ. 26: ਤੂੰ ਆਪਣੇ ਪੰਬ ਦਾ ਕਿਸ ਤਰ੍ਹਾਂ ਪਾਰ ਉਤਾਰਾ ਕਰੇਗਾਂ?
Fareedkot Teekaਅਰ ਕਿਸ ਪ੍ਰਕਾਰ ਅਪਨੇ ਸਿਖ ਸਾਥੀਓਂ ਕੋ ਸੰਸਾਰ ਸਮੁੰਦ੍ਰ ਸੇ ਪਾਰ (ਲੰਘਾਵਹੁ) ਉਤਾਰੋਗੇ ੪ ?॥੧੭॥☬ਉੱਤਰ:
Prof. Sahib Singh(ਆਪਣੇ ਸ਼ਰਧਾਲੂਆਂ ਦੀ) ਜਮਾਤ ਨੂੰ (ਇਸ 'ਦੁਤਰ ਸਾਗਰ' ਕਿਵੇਂ ਪਾਰ ਲੰਘਾਵੋਗੇ? (ਭਾਵ, ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸਾਂ ਕੇਹੜਾ ਰਾਹ ਦੱਸਿਆ ਹੈ)? ॥੧੭॥

ਪਦ ਅਰਥ ਸਾਥੁ = (ਸੰ: ਸਾਰਥੁ) ਕਾਫ਼ਲਾ। {ਨੋਟ: ਲਫ਼ਜ਼ "ਸਾਥੁ" ਅਤੇ "ਸਾਥਿ" ਦਾ ਫ਼ਰਕ ਚੇਤੇ ਰੱਖਣ-ਯੋਗ ਹੈ। 'ਸਾਥੁ' ਨਾਂਵ ਹੈ, ਅਤੇ 'ਸਾਥਿ' ਸੰਬੰਧਕ ਹੈ। ਵੇਖੋ 'ਗੁਰਬਾਣੀ ਵਿਆਕਰਣ'} ॥੧੭॥

* ਨੋਟ: ਸਿੱਧਾਂ ਨਾਲ ਇਹ ਗੋਸ਼ਟਿ ਬਟਾਲੇ (ਜ਼ਿਲਾ ਗੁਰਦਾਸਪੁਰ) ਦੇ ਲਾਗੇ 'ਅੱਚਲ' ਤੇ ਹੋਈ ਸੀ। ਸਤਿਗੁਰੂ ਜੀ 'ਸ਼ਿਵਰਾਤਿ' ਦਾ ਮੇਲਾ ਸੁਣ ਕੇ ਕਰਤਾਰਪੁਰੋਂ ਆਏ ਸਨ ਤੇ ਇਸ ਵੇਲੇ ਗ੍ਰਿਹਸਤੀ ਲਿਬਾਸ ਵਿਚ ਸਨ, ਤਾਹੀਏਂ ਭੰਗਰਨਾਥ ਨੇ ਪੁੱਛਿਆ ਸੀ-"ਭੇਖ ਉਤਾਰਿ ਉਦਾਸਿ ਦਾ, ਵਤਿ ਕਿਉ ਸੰਸਾਰੀ ਰੀਤਿ ਚਲਾਈ ॥" ਦੂਜੀ 'ਉਦਾਸੀ' ਵਿਚ ਇਹਨਾਂ ਸਿੱਧਾਂ ਨੂੰ ਸੁਮੇਰ ਪਰਬਤ ਤੇ ਮਿਲੇ ਸਨ, ਤਦੋਂ ਉਦਾਸੀ ਬਾਣੇ ਵਿਚ ਸਨ। ਇਥੇ ਪਉੜੀ ਨੰ: ੧੭ ਦੇ ਪ੍ਰਸ਼ਨ ਵਿਚ ਉਸ ਵੇਲੇ ਦੇ ਉਦਾਸੀ ਬਾਣੇ ਵਲ ਇਸ਼ਾਰਾ ਹੈ।

SikhNet (Spanish)y cómo piensas conducir a tus seguidores a través?(17)

ਗੁਰਮੁਖਿ ਖੋਜਤ ਭਏ ਉਦਾਸੀ ॥

guramukh khojat bhe udaasee |

Sant Singh KhalsaI became a wandering Udaasee, searching for the Gurmukhs.
Manmohan Singh(Answers the Guru) A. 23: In search of the saints I have become a hermit.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 23: ਸੰਤਾਂ ਦੀ ਤਲਾਸ਼ ਵਿੱਚ ਮੈਂ ਵੈਰਾਗੀ ਹੋ ਗਿਆ ਹਾਂ।
Fareedkot Teekaਗੁਰਮੁਖੋਂ ਕੋ ਖੋਜਤੇ ਵਾ ਪੂਜ੍ਯ ਮੁਖ ਪਰਮੇਸਰ ਕੋ ਖੋਜਤੇ ਉਦਾਸੀ ਹੂਏ ਹੈਂ ੧॥
Prof. Sahib Singh(ਉੱਤਰ:) ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ,

ਪਦ ਅਰਥ ਭਏ = ਬਣੇ ਸਾਂ।

SikhNet (Spanish)Dijo el Guru, me he vuelto recluso para buscar a los Hombres de Dios.

ਦਰਸਨ ਕੈ ਤਾਈ; ਭੇਖ ਨਿਵਾਸੀ ॥

darasan kai taaee; bhekh nivaasee |

Sant Singh KhalsaI have adopted these robes seeking the Blessed Vision of the Lord's Darshan.
Manmohan SinghA. 24: For the sake of the Lord's vision, I have adopted this costume.
Manmohan Singh (Punjabi)ਉ. 24: ਸਾਹਿਬ ਦੇ ਦੀਦਾਰ ਦੀ ਖ਼ਾਤਰ ਮੈਂ ਇਹ ਭੇਸ ਧਾਰਨ ਕੀਤਾ ਹੈ।
Fareedkot Teekaਅਰ ਸੰਤੋਂ ਕੇ ਦਰਸਨ ਕੇ ਵਾਸਤੇ ਭੇਖ ਕੇ ਨਿਵਾਸੀ ਹੂਏ ਹੈਂ ੨॥
Prof. Sahib Singhਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ (ਉਦਾਸੀ-) ਭੇਖ ਧਾਰਿਆ ਸੀ।

ਪਦ ਅਰਥ ਕੈ ਤਾਈ = ਦੀ ਖ਼ਾਤਰ। ਦਰਸਨ = ਗੁਰਮੁਖਾਂ ਦਾ ਦਰਸ਼ਨ।

SikhNet (Spanish)Es para tener la visión de ellos que he asumido el traje de mendigante.

ਸਾਚ ਵਖਰ ਕੇ; ਹਮ ਵਣਜਾਰੇ ॥

saach vakhar ke; ham vanajaare |

Sant Singh KhalsaI trade in the merchandise of Truth.
Manmohan SinghA. 25: I am the trader of the true merchandise.
Manmohan Singh (Punjabi)ਉ. 25: ਮੈਂ ਸੱਚੇ ਸੌਦੇ ਸੂਤ ਦਾ ਵਾਪਾਰੀ ਹਾਂ।
Fareedkot Teekaਸਚੇ ਨਾਮ ਸੋਦੇ ਕੇ ਹਮ ਵਣਜਾਰੇ ਹੈਂ ੩॥
Prof. Sahib Singhਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ।
SikhNet (Spanish)Busco comprar la Verdad, porque soy el mercader de la Verdad.

ਨਾਨਕ; ਗੁਰਮੁਖਿ ਉਤਰਸਿ ਪਾਰੇ ॥੧੮॥

naanak; guramukh utaras paare |18|

Sant Singh KhalsaO Nanak, as Gurmukh, I carry others across. ||18||
Manmohan SinghA. 26: Nanak, through the Guru's grace I shall ferry across my sect.
Manmohan Singh (Punjabi)ਉ. 26: ਗੁਰਾਂ ਦੀ ਦਇਆ ਰਾਹੀਂ ਮੈਂ ਆਪਦੇ ਪੰਥ ਦਾ ਪਾਰ ਉਤਾਰਾ ਕਰ ਦਿਆਂਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਦੁਆਰੇ ਸਭ ਪਾਰ ਉਤਾਰੈਂਗੇ ੪ ॥੧੮॥
Prof. Sahib Singhਹੇ ਨਾਨਕ! ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ('ਦੁਤਰ ਸਾਗਰ' ਤੋਂ) ਪਾਰ ਲੰਘਦਾ ਹੈ ॥੧੮॥
SikhNet (Spanish)Es mediante el Hombre de Dios que llevaré a mis compañeros a través del océano del mundo. (18)
Shabad Guru Nanak Dev Ji Raag Raamkalee Ang 939 - 940

ਕਿਤੁ ਬਿਧਿ ਪੁਰਖਾ; ਜਨਮੁ ਵਟਾਇਆ ॥

kit bidh purakhaa; janam vattaaeaa |

Sant Singh Khalsa"How have you changed the course of your life?
Manmohan Singh(Ask the Yogis) Q. 27: By what device, O man, hast thou changed thy life's course?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 27: ਕਿਸ ਤਰੀਕੇ ਦੁਆਰਾ, ਹੇ ਪੁਰਸ਼! ਤੂੰ ਆਪਣੇ ਜੀਵਨ ਦਾ ਰੁਖ ਬਦਲਿਆ ਹੈ?
Fareedkot Teekaਪ੍ਰਸ਼ਨ: ਹੇ ਪੁਰਖਾ! ਤੁਮ ਨੇ ਕਿਸੀ ਬਿਧੀ ਕਰ ਕੇ ਜਨਮੁ (ਵਟਾਇਆ) ਬਦਲਾਇਆ ਹੈ ੧ ?
Prof. Sahib Singh(ਪ੍ਰਸ਼ਨ:) ਹੇ ਪੁਰਖਾ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ?

ਪਦ ਅਰਥ ਕਿਤੁ ਬਿਧਿ = ਕਿਸ ਤਰੀਕੇ ਨਾਲ? ਜਨਮੁ ਵਟਾਇਆ = ਜ਼ਿੰਦਗੀ ਪਲਟ ਲਈ ਹੈ।

SikhNet (Spanish)Preguntaron los Yoguis: ¿Cómo has cambiado el curso de tu vida,

ਕਾਹੇ ਕਉ ਤੁਝੁ; ਇਹੁ ਮਨੁ ਲਾਇਆ ॥

kaahe kau tujh; ihu man laaeaa |

Sant Singh KhalsaWith what have you linked your mind?
Manmohan SinghQ. 28: With what hast thou attached this mind of thine?
Manmohan Singh (Punjabi)ਪ੍ਰ. 28: ਤੂੰ ਆਪਣੇ ਇਸ ਮਨ ਨੂੰ ਕਿਸ ਦੇ ਨਾਲ ਜੋੜਿਆ ਹੈ?
Fareedkot Teekaਕਿਸ ਵਸਤੂ ਮੇਂ ਤੁਮ ਨੇ ਇਸ ਮਨ ਕੋ ਲਗਾਇਆ ਹੈ ੨ ?
Prof. Sahib Singhਤੂੰ ਆਪਣਾ ਇਹ ਮਨ ਕਿਸ ਵਿਚ ਜੋੜਿਆ ਹੈ?

ਪਦ ਅਰਥ ਕਾਹੇ ਕਉ = ਕਿਸ ਨਾਲ?

SikhNet (Spanish)en quién estás entonado y para qué?

ਕਿਤੁ ਬਿਧਿ; ਆਸਾ ਮਨਸਾ ਖਾਈ ॥

kit bidh; aasaa manasaa khaaee |

Sant Singh KhalsaHow have you subdued your hopes and desires?
Manmohan SinghQ. 29: By what device hast thou stilled thy hope and desire?
Manmohan Singh (Punjabi)ਪ੍ਰ. 29: ਕਿਸ ਤਰੀਕੇ ਦੁਆਰਾ ਤੂੰ ਆਪਣੀ ਉਮੈਦ ਅਤੇ ਖ਼ਾਹਿਸ਼ ਨੂੰ ਮੇਟਿਆ ਹੈ?
Fareedkot Teekaਕਿਸ ਬਿਧੀ ਕਰ ਕੇ ਤੁਮ ਨੇ ਆਸਾ ਮਨਸਾ ਖਾਈ ਹੈ ੩?
Prof. Sahib Singhਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ?

ਪਦ ਅਰਥ ਮਨਸਾ = ਮਨ ਦਾ ਫੁਰਨਾ। ਖਾਈ = ਖਾ ਲਈ ਹੈ।

SikhNet (Spanish)¿Cómo has calmado tus deseos y esperanzas?

ਕਿਤੁ ਬਿਧਿ; ਜੋਤਿ ਨਿਰੰਤਰਿ ਪਾਈ ॥

kit bidh; jot nirantar paaee |

Sant Singh KhalsaHow have you found the Light deep within your nucleus?
Manmohan SinghQ. 30: With what device hast thou found the Light within thee?
Manmohan Singh (Punjabi)ਪ੍ਰ. 30: ਕਿਸ ਤਰੀਕੇ ਨਾਲ ਤੂੰ ਪ੍ਰਭੂ-ਪ੍ਰਕਾਸ਼ ਨੂੰ ਆਪਣੇ ਅੰਦਰੋਂ ਪਾਇਆ ਹੈ?
Fareedkot Teekaਅਰ ਏਕ ਰਸ ਜੋਤਿ ਕਿਸ ਪਰਕਾਰ ਪਾਈ ਹੈ? ॥੪॥
Prof. Sahib Singhਰੱਬੀ ਪ੍ਰਕਾਸ਼ ਤੈਨੂੰ ਇੱਕ-ਰਸ ਕਿਵੇਂ ਮਿਲ ਪਿਆ ਹੈ?

ਪਦ ਅਰਥ ਨਿਰੰਤਰਿ = ਇੱਕ-ਰਸ। ਜੋਤਿ = ਰੱਬੀ ਪ੍ਰਕਾਸ਼।

SikhNet (Spanish)¿Cómo encontraste la Luz interior?

ਬਿਨੁ ਦੰਤਾ; ਕਿਉ ਖਾਈਐ ਸਾਰੁ ॥

bin dantaa; kiau khaaeeai saar |

Sant Singh KhalsaWithout teeth, how can you eat iron?
Manmohan SinghQ. 31: How can man eat iron without the teeth?
Manmohan Singh (Punjabi)ਪ੍ਰ. 31: ਦੰਦਾਂ ਦੇ ਬਗ਼ੈਰ ਬੰਦਾ ਲੋਹੇ ਨੂੰ ਕਿਸ ਤਰਾਂ ਖਾ ਸਕਦਾ ਹੈ।
Fareedkot Teekaਬਿਨਾਂ ਦਾਂਤੋਂ ਕੇ ਕਿਸ ਪ੍ਰਕਾਰ (ਸਾਰੁ) ਲੋਹੇ ਕੋ ਖਾਈਏ ੫?
Prof. Sahib Singh(ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ?

ਪਦ ਅਰਥ ਦੰਤ = ਦੰਦ। ਸਾਰੁ = ਲੋਹਾ।

SikhNet (Spanish)¿Cómo puede uno comerse lo incomible y hasta sin dientes?

ਨਾਨਕ. ਸਾਚਾ ਕਰਹੁ ਬੀਚਾਰੁ ॥੧੯॥

naanak. saachaa karahu beechaar |19|

Sant Singh KhalsaGive us your true opinion, Nanak." ||19||
Manmohan SinghO Nanak, give thou thy true opinion.
Manmohan Singh (Punjabi)ਹੇ ਨਾਨਕ! ਤੂੰ ਆਪਣੀ ਸੱਚੀ ਸੁਚੀ ਰਾਏ ਦੱਸ।
Fareedkot Teekaਹੇ ਨਾਨਕ ਜੀ! ਇਨ ਪ੍ਰਸ਼ਨੋਂ ਕਾ ਸਚਾ ਬਿਚਾਰ ਕਰਹੁ? ॥੧੯॥☬ਉਤ੍ਰ:
Prof. Sahib Singhਹੇ ਨਾਨਕ! ਕੋਈ ਸਹੀ ਵੀਚਾਰ ਦੱਸੋ (ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ) ॥੧੯॥
SikhNet (Spanish)Di, oh Nanak, ¿qué exactamente es la Verdad? (19)

ਸਤਿਗੁਰ ਕੈ ਜਨਮੇ; ਗਵਨੁ ਮਿਟਾਇਆ ॥

satigur kai janame; gavan mittaaeaa |

Sant Singh KhalsaBorn into the House of the True Guru, my wandering in reincarnation ended.
Manmohan Singh(Answers the Guru) A27: Being born in the True Guru's home I have changed my life's course and ended is my wandering.
Manmohan Singh (Punjabi)(ਗੁਰੂ ਜੀ ਉੱਤਰ ਦਿੰਦੇ ਹਨ) ਉ. 27: ਸੱਚੇ ਗੁਰਾਂ ਦੇ ਘਰ ਪੈਂਦਾ ਹੋ, ਮੈਂ ਆਪਣਾ ਜੀਵਨ ਰੁਖ ਬਦਲ ਲਿਆ ਹੈ ਤੇ ਮੁੱਕ ਗਈ ਹੈ ਮੇਰੀ ਭਟਕਣਾ।
Fareedkot Teekaਜਬ ਸਤਗੁਰੋਂ ਦੁਵਾਰੇ ਉਪਦੇਸ ਲੀਆ ਤਬ ਜਨਮੁ ਔ ਚੌਰਾਸੀ ਕਾ ਭ੍ਰਮਣਾ ਮਿਟਾਇਆ ਹੈ; ਵਾ ਜਬ ਸਤਗੁਰੋਂ ਕੇ ਸਿਖ ਹੂਏ ਤਬ ਜਨਮ ਬਦਲਾ ਗਯਾ ਹੈ। ਪਰਮਾਨ:☬"ਜਿਨ ਮਾਣਸ ਤੇ ਦੇਵਤੇ ਕੀਏ॥"☬ਔਰ ਚੋਰਾਸੀ ਕਾ (ਗਵਨੁ) ਭਰਮਨਾ ਮਿਟਾਇਆ ਹੈ ੧॥
Prof. Sahib Singh(ਉੱਤਰ:) ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ।

ਪਦ ਅਰਥ ਸਤਿਗੁਰ ਕੈ = ਸਤਿਗੁਰੂ ਦੇ ਘਰ ਵਿਚ। ਸਤਿਗੁਰ ਕੇ ਜਨਮੇ = ਸਤਿਗੁਰੂ ਦੇ ਘਰ ਵਿਚ ਜਨਮ ਲਿਆਂ, ਜਦੋਂ ਗੁਰੂ ਦੀ ਸਰਣ ਆ ਕੇ ਪਿਛਲਾ ਸੁਭਾਉ ਮਿਟਾ ਦਿੱਤਾ। ਗਵਨੁ = ਭਟਕਣਾ, ਆਵਾਗਵਨ।

SikhNet (Spanish)Dijo Nanak, mis idas y venidas cesaron cuando volví a nacer en la Casa del Guru,

ਅਨਹਤਿ ਰਾਤੇ; ਇਹੁ ਮਨੁ ਲਾਇਆ ॥

anahat raate; ihu man laaeaa |

Sant Singh KhalsaMy mind is attached and attuned to the unstruck sound current.
Manmohan SinghA. 28: This mind of mine I have tinged with and attached to the celestial strain.
Manmohan Singh (Punjabi)ਉ. 28: ਇਸ ਆਪਣੇ ਮਨੂਏ ਨੂੰ ਮੈਂ ਬੈਕੁੰਠੀ ਕੀਰਤਨ ਨਾਲ ਰੰਗਿਆ ਅਤੇ ਜੋੜਿਆ ਹੈ।
Fareedkot Teeka(ਰਾਤੇ) ਪ੍ਰੇਮੀ ਹੋ ਕੇ ਇਸ ਅਪਨੇ ਮਨ ਕੋ (ਅਨਹਤਿ) ਪ੍ਰਮੇਸ੍ਵਰ ਮੇਂ ਲਗਾਇਆ ਹੈ ੨॥
Prof. Sahib Singhਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ।

ਪਦ ਅਰਥ ਅਨਹਤਿ = ਅਨਹਤ ਵਿਚ। ਅਨਹਤ = ਇਕ-ਰਸ ਵਿਆਪਕ ਪ੍ਰਭੂ {ਅਨਾਹਤਂ = ਆਹਤਂ ਛੇਦੋ ਭੋਗੋ ਵਾ ਤੱਨਾਸਤਿ ਯਸ੍ਯ। अनाहतं = अहतं छेदो भोगो वा तन्नास्ति यस्य}। ਰਾਤੇ = ਮਸਤ ਹੋਇਆ। ਲਾਇਆ = ਪਰਚਾ ਲਿਆ।

SikhNet (Spanish)y mi mente se mantiene firme estando entonado en la Melodía Divina de la Palabra del Shabd.

ਮਨਸਾ ਆਸਾ; ਸਬਦਿ ਜਲਾਈ ॥

manasaa aasaa; sabad jalaaee |

Sant Singh KhalsaThrough the Word of the Shabad, my hopes and desires have been burnt away.
Manmohan SinghA. 29: My desire and hope I have found the Light within me.
Manmohan Singh (Punjabi)ਉ. 28: ਆਪਣੀ ਖ਼ਾਹਿਸ਼ ਅਤੇ ਉਮੈਦ ਨੂੰ ਮੈਂ ਨਾਮ ਨਾਲ ਸਾੜ ਸੁੱਟਿਆ ਹੈ।
Fareedkot Teeka(ਮਨਸਾ) ਬੁਧੀ ਮੇਂ ਜੋ ਆਸਾ ਥੀ ਸੋ ਗੁਰ ਸਬਦ ਕਰ ਜਲਾਈ ਹੈ, ਇਸ ਪ੍ਰਕਾਰ ਆਸਾ ਮਨਸਾ ਖਾਈ ਹੈ ੩॥
Prof. Sahib Singhਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ,
SikhNet (Spanish)Mis anhelos y deseos han sido sublimados en el Fuego Purificador del Nombre,

ਗੁਰਮੁਖਿ ਜੋਤਿ ਨਿਰੰਤਰਿ ਪਾਈ ॥

guramukh jot nirantar paaee |

Sant Singh KhalsaAs Gurmukh, I found the Light deep within the nucleus of my self.
Manmohan SinghA. 30: By the Guru's grace, I have found the Light within me.
Manmohan Singh (Punjabi)ਉ. 30: ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ-ਪ੍ਰਕਾਸ਼ ਨੂੰ ਆਪਣੇ ਅੰਦਰੋਂ ਹੀ ਪਾ ਲਿਆ ਹੈ।
Fareedkot Teekaਅਰ ਗੁਰੋਂ ਦਵਾਰੇ ਨਿਰੰਤਰ ਜੋਤ ਪਾਈ ਹੈ ੪॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ।
SikhNet (Spanish)y por la Gracia del Guru encontré la Luz Interior.

ਤ੍ਰੈ ਗੁਣ ਮੇਟੇ; ਖਾਈਐ ਸਾਰੁ ॥

trai gun mette; khaaeeai saar |

Sant Singh KhalsaEradicating the three qualities, one eats iron.
Manmohan SinghA. 31: Effacing the three modes, man can eat iron without the teeth.
Manmohan Singh (Punjabi)ਉ. 31: ਤਿੰਨਾਂ ਹੀ ਅਵਸਥਾਵਾਂ ਨੂੰ ਮਿਟਾ ਕੇ ਬੰਦਾ ਦੰਦਾਂ ਦੇ ਬਗ਼ੈਰ ਲੋਹੇ ਨੂੰ ਖਾ ਸਕਦਾ ਹੈ।
Fareedkot Teekaਜੋ ਤੀਨ ਗੁਣੋਂ ਕੋ ਮੇਟਣਾ ਹੈ ਏਹੀ ਇਸ (ਸਾਰੁ) ਲੋਹੇ ਕਰੜੇ ਕੋ ਖਾਈਤਾ ਹੈ ੫॥
Prof. Sahib Singh(ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ।

ਪਦ ਅਰਥ ਤ੍ਰੈਗੁਣ = ਮਾਇਆ ਦੇ ਤਿੰਨ ਗੁਣ; ਤਮੋ ਗੁਣ, ਰਜੋ ਗੁਣ, ਸਤੋ ਗੁਣ; ਅਗਿਆਨ, ਪ੍ਰਵਿਰਤੀ, ਗਿਆਨ; ਪ੍ਰਕ੍ਰਿਤੀ ਵਿਚੋਂ ਉੱਠੀਆਂ ਲਹਿਰਾਂ ਜੋ ਤਿੰਨ ਕਿਸਮ ਦਾ ਅਸਰ ਸਾਡੇ ਮਨ ਤੇ ਪਾਂਦੀਆਂ ਹਨ, ਇਹ ਤਿੰਨ ਗੁਣ ਹਨ ਮਾਇਆ ਦੇ: ਸੁਸਤੀ, ਚੁਸਤੀ ਤੇ ਸ਼ਾਂਤੀ।

SikhNet (Spanish). Cuando uno trasciende las tres Gunas es como si comiera lo incomible.

ਨਾਨਕ; ਤਾਰੇ ਤਾਰਣਹਾਰੁ ॥੨੦॥

naanak; taare taaranahaar |20|

Sant Singh KhalsaO Nanak, the Emancipator emancipates. ||20||
Manmohan SinghThus, O Nanak, the Emancipator Himself emancipates the mortal.
Manmohan Singh (Punjabi)ਇਸ ਤਰ੍ਹਾਂ, ਹੇ ਨਾਨਕ! ਕਲਿਆਨ ਕਰਨਹਾਰ ਖ਼ੁਦ ਹੀ ਜੀਵ ਦੀ ਕਲਿਆਨ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਰਨਹਾਰ ਪ੍ਰਮੇਸ੍ਵਰ ਤਾਰ ਲੇਤਾ ਹੈ ੬॥੨੦॥☬ਪ੍ਰਸ਼ਨ:
Prof. Sahib Singh(ਪਰ) ਹੇ ਨਾਨਕ! (ਇਸ 'ਦੁਤਰ ਸਾਗਰ' ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ ॥੨੦॥
SikhNet (Spanish)Y entonces, Nanak, siendo emancipado, libera a otros también.(20)
Shabad Guru Nanak Dev Ji Raag Raamkalee Ang 940

ਆਦਿ ਕਉ ਕਵਨੁ ਬੀਚਾਰੁ ਕਥੀਅਲੇ; ਸੁੰਨ ਕਹਾ ਘਰ ਵਾਸੋ ॥

aad kau kavan beechaar katheeale; sun kahaa ghar vaaso |

Sant Singh Khalsa"What can you tell us about the beginning? In what home did the absolute dwell then?
Manmohan Singh(Ask the Yogis) Q. 32: Regarding the beginning what view of thine doest thou give? Q. 33: In which home the Profound Lord did abode then?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 32: ਆਰੰਭ ਦੇ ਮੁਤਅਲਕ ਤੂੰ ਆਪਣੀ ਕੀ ਰਾਏ ਦਿੰਦਾ ਹੈ? ਪ੍ਰ. 33: ਤਦ, ਅਫੁਰ ਸੁਆਮੀ ਕਿਸ ਟਿਕਾਣੇ ਅੰਦਰ ਵਸਦਾ ਹੈ?
Fareedkot Teekaਆਦਿ ਰੂਪ ਪ੍ਰਮੇਸ੍ਵਰ ਕਾ ਬੀਚਾਰ (ਕਵਨੁ) ਕਥਨ ਕਰੀਤਾ ਹੈ ੧, ਪੁਨਾ ਅਫੁਰ ਰੂਪ ਕਾ ਕਿਸ ਘਰ ਮੇਂ ਨਿਵਾਸ ਹੈ ੨?
Prof. Sahib Singh(ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ?

ਪਦ ਅਰਥ ਆਦਿਕ = ਮੁੱਢ, ਆਰੰਭ, ਜਗਤ-ਰਚਨਾ ਦਾ ਮੁੱਢ। ਕਥੀਅਲੇ = ਕਿਹਾ ਜਾਂਦਾ ਹੈ। ਸੁੰਨ = (ਸੰ: ਸ਼ੂਨ੍ਯ) ਅਫੁਰ ਪਰਮਾਤਮਾ, ਨਿਰਗੁਣ-ਸਰੂਪ ਪ੍ਰਭੂ। ਘਰ ਵਾਸੋ = ਟਿਕਾਣਾ, ਅਸਥਾਨ।

SikhNet (Spanish)Dijeron los Yoguis: ¿Cuál es tu idea del comienzo de la creación? ¿En dónde habitaba en ese entonces el Dios Absoluto?

ਗਿਆਨ ਕੀ ਮੁਦ੍ਰਾ ਕਵਨ ਕਥੀਅਲੇ; ਘਟਿ ਘਟਿ ਕਵਨ ਨਿਵਾਸੋ ॥

giaan kee mudraa kavan katheeale; ghatt ghatt kavan nivaaso |

Sant Singh KhalsaWhat are the ear-rings of spiritual wisdom? Who dwells in each and every heart?
Manmohan SinghQ. 34: What are said to be the ear-rings of gnosis? Q. 35: Who is it, that abides in all the hearts?
Manmohan Singh (Punjabi)ਪ੍ਰ. 34: ਬ੍ਰਹਮ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਕਿਹੜੀਆਂ ਆਖੀਆਂ ਜਾਂਦੀਆਂ ਹਨ। ਪ੍ਰ. 35: ਉਹ ਕੌਣ ਹੈ ਜੋ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ?
Fareedkot Teekaਗਿਆਨ ਕੀ (ਮੁਦ੍ਰਾ) ਨਿਸਾਨੀ ਕਵਨ ਕਹੀਤੀ ਹੈ ੩, ਅਰ ਘਟ ਘਟ ਮੇਂ ਕਿਸ ਕਾ ਨਿਵਾਸ ਹੈ ੪?
Prof. Sahib Singhਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ?

ਪਦ ਅਰਥ ਗਿਆਨ = ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ। ਮੁਦ੍ਰਾ = (੧) ਮੁੰਦ੍ਰਾਂ, (੨) ਨਿਸ਼ਾਨੀ, (੩) ਜੋਗੀਆਂ ਦੇ ਪੰਜ ਸਾਧਨ ਖੇਚਰੀ, ਭੂਚਰੀ, ਗੋਚਰੀ, ਚਾਚਰੀ, ਉਨਮਨੀ।

SikhNet (Spanish)¿Cuáles son los aretes de la Sabiduría?, ¿Quién vive en todos los corazones?

ਕਾਲ ਕਾ ਠੀਗਾ. ਕਿਉ ਜਲਾਈਅਲੇ; ਕਿਉ. ਨਿਰਭਉ ਘਰਿ ਜਾਈਐ ॥

kaal kaa ttheegaa. kiau jalaaeeale; kiau. nirbhau ghar jaaeeai |

Sant Singh KhalsaHow can one avoid the attack of death? How can one enter the home of fearlessness?
Manmohan SinghQ36: How can death's stroke be fended off? Q37: How can one enter into the home of fearlessness?
Manmohan Singh (Punjabi)ਪ੍ਰ. 36: ਮੌਤ ਦੀ ਸੱਟ ਕਿਕੂੰ ਦੂਰ ਕੀਤੀ ਜਾ ਸਕਦੀ ਹੈ? ਪ੍ਰ. 37: ਬੰਦਾ ਨਿੱਡਰਤਾ ਦੇ ਧਾਮ ਅੰਦਰ ਕਿਸ ਤਰ੍ਹਾਂ ਦਾਖ਼ਲ ਹੋ ਸਕਦਾ ਹੈ?
Fareedkot Teekaਕਾਲ ਕਾ (ਠੀਗਾ) ਸੋਟਾ ਕਿਉਂ ਕਰ ਜਲਾਇਆ ਜਾਵੇ ੫, ਨਿਰਭਉ ਘਰ ਮੇਂ ਕੈਸੇ ਜਾਈਏ ੬?
Prof. Sahib Singhਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ?

ਪਦ ਅਰਥ ਠੀਗਾ = ਚੋਟ, ਸੱਟ, ਸੋਟਾ। ਜਲਾਈਅਲੇ = ਸਾੜਿਆ ਜਾਏ। ਘਰਿ = ਘਰ ਵਿਚ।

SikhNet (Spanish)¿Cómo se puede vencer el temor a la muerte y vivir con valentía?

ਸਹਜ ਸੰਤੋਖ ਕਾ ਆਸਣੁ ਜਾਣੈ; ਕਿਉ. ਛੇਦੇ ਬੈਰਾਈਐ ॥

sehaj santokh kaa aasan jaanai; kiau. chhede bairaaeeai |

Sant Singh KhalsaHow can one know the posture of intuition and contentment, and overcome one's adversaries?"
Manmohan SinghQ. 38: How can the adversaries (ego, anger, lust etc.) be slain?
Manmohan Singh (Punjabi)ਪ੍ਰ. 38: ਕਾਮ, ਕ੍ਰੋਧ ਆਦਿ ਦੁਸ਼ਮਨ ਕਿਸ ਤਰ੍ਹਾਂ ਮਾਰੇ ਜਾ ਸਕਦੇ ਹਨ?
Fareedkot Teekaਸਹਜ ਸੰਤੋਖ ਗੁਣੋਂ ਕਾ (ਆਸਣੁ) ਠਹਿਰਣਾ ਕਿਸ ਪ੍ਰਕਾਰ ਜਾਣੇ ੭, ਅਰ ਵੈਰੀਆਂ ਕੋ ਕਿਸ ਪ੍ਰਕਾਰ (ਛੇਦੇ) ਕਟੇ ੮?☬ਦੋ ਤੁਕੋਂ ਮੇਂ ਸਿਧਾਂਤ ਕਹਿਤੇ ਹੈਂ:
Prof. Sahib Singhਕਿਵੇਂ (ਹਉਮੈ) ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ (ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ)?

ਪਦ ਅਰਥ ਬੈਰਾਈਐ = ਵੈਰੀ ਨੂੰ।

SikhNet (Spanish)¿Cómo puede uno vencer a los adversarios?

ਗੁਰ ਕੈ ਸਬਦਿ. ਹਉਮੈ ਬਿਖੁ ਮਾਰੈ; ਤਾ ਨਿਜ ਘਰਿ ਹੋਵੈ ਵਾਸੋ ॥

gur kai sabad. haumai bikh maarai; taa nij ghar hovai vaaso |

Sant Singh KhalsaThrough the Word of the Guru's Shabad, egotism and corruption are conquered, and then one comes to dwell in the home of the self within.
Manmohan Singh(Answers the Guru) A. 37: If man knows God, the seat of bliss and contentment and through Guru's word effaces his ego and sin, then he abides in his own home of fearlessness.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 37: ਜੇਕਰ ਬੰਦਾ ਪ੍ਰਸੰਨਤਾ ਤੇ ਸੰਤੁਸ਼ਟਤਾ ਦੇ ਟਿਕਾਣੇ ਹਰੀ ਨੂੰ ਜਾਣ ਲਵੇ ਅਤੇ ਗੁਰਬਾਣੀ ਦੇ ਰਾਹੀਂ ਆਪਣੀ ਹੰਗਤਾ ਤੇ ਪਾਪ ਨੂੰ ਮੇਟ ਦੇਵੇ, ਤਦ ਉਹ ਆਪਣੇ ਨਿੱਜ ਦੇ ਨਿਰਭੈਤਾ ਦੇ ਘਰ ਅੰਦਰ ਵਸਦਾ ਹੈ।
Fareedkot Teekaਗੁਰੋਂ ਕੇ ਉਪਦੇਸ ਸੇ ਹਉਮੈ ਔ ਵਿਖ੍ਯੋਂ ਕੋ ਜਬ ਮਾਰੈ ਤਬ ਇਸ ਜੀਵ ਕਾ (ਨਿਜ ਘਰਿ) ਸ੍ਵੈ ਸਰੂਪ ਮੇਂ ਵਾਸਾ ਹੋ ਜਾਵੈ॥
Prof. Sahib Singh(ਉੱਤਰ:) (ਜੋ ਮਨੁੱਖ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿਚ ਟਿਕ ਜਾਂਦਾ ਹੈ।
SikhNet (Spanish)Nanak dijo, estando en la Casa de Paz y Armonía uno lava el vicio del ego.

ਜਿਨਿ ਰਚਿ ਰਚਿਆ. ਤਿਸੁ ਸਬਦਿ ਪਛਾਣੈ; ਨਾਨਕੁ. ਤਾ ਕਾ ਦਾਸੋ ॥੨੧॥

jin rach rachiaa. tis sabad pachhaanai; naanak. taa kaa daaso |21|

Sant Singh KhalsaOne who realizes the Shabad of the One who created the creation - Nanak is his slave. ||21||
Manmohan SinghA. 36: If one realises the Name of Him, who has created the creation, Nanak, then, becomes his slave.
Manmohan Singh (Punjabi)ਉ. 36: ਜੇਕਰ ਇਨਸਾਨ ਉਸ ਦੇ ਨਾਮ ਨੂੰ ਅਨੁਭਵ ਕਰ ਲਵੇ, ਜਿਸ ਨੇ ਰਚਨਾ ਰਚੀ ਹੈ, ਤਾਂ ਨਾਨਕ! ਉਸ ਦਾ ਗੁਮਾਸ਼ਤਾ (ਸੇਵਕ) ਬਣ ਜਾਂਦਾ ਹੈ।
Fareedkot Teekaਜਿਨ ਨੇ ਇਸ ਸੰਸਾਰ ਕੇ (ਰਚਿ) ਬਨਾਉ ਕੋ (ਰਚਿਆ) ਬਣਾਇਆ ਹੈ, ਜੋ ਤਿਸ (ਸਬਦਿ) ਬ੍ਰਹਮ ਕੋ ਪਛਾਣੈਂ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਕਾ ਦਾਸ ਹੂੰ। ਇਨ ਕੇ ਉਤ੍ਰ ਤੇਈਸਵੀ ਪੌੜੀ ਮੇਂ ਹੋਵੇਂਗੇ॥੨੧॥☬ਇਹ ਪ੍ਰਸਨ ਤੋ ਬੀਚ ਹੀ ਰਹੇ ਔਰ ਏਕ ਬਹੁਤ ਕਾਹਲਾ ਸਿਧ ਆਇਆ। ਤਿਸ ਨੇ ਕਹਾ: ਪਹਿਲੇ ਮੇਰੇ ਪ੍ਰਸ਼ਨ ਸੁਨ ਕਰ ਉਤ੍ਰ ਦੇ ਲਉ, ਪੀਛੇ ਇਸ ਕੇ ਉੱਤ੍ਰ ਦੇਨੇ। ਸ੍ਰੀ ਗੁਰੂ ਜੀ ਨੇ ਕਹਾ: ਤੁਮ ਭੀ ਕਹੋ। ਤਿਸ ਪਰ ਕਹਿਤਾ ਹੈ:
Prof. Sahib Singhਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ॥੨੧॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ ॥੨੧॥

SikhNet (Spanish)Meditando en la Palabra del Shabd del Guru uno llega a estar en su propio ser. Nanak es el Esclavo de quien conoce la Palabra del Creador. (21)

ਕਹਾ ਤੇ ਆਵੈ. ਕਹਾ ਇਹੁ ਜਾਵੈ; ਕਹਾ ਇਹੁ ਰਹੈ ਸਮਾਈ ॥

kahaa te aavai. kahaa ihu jaavai; kahaa ihu rahai samaaee |

Sant Singh Khalsa"Where did we come from? Where are we going? Where will we be absorbed?
Manmohan Singh(Ask the Yogis) Q. 39: Wherefrom has the man come? Q. 40: Whither does he go? Q. 41: Wherein remains he merged?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 39: ਇਨਸਾਨ ਕਿਥੋਂ ਆਇਆ ਹੈ? ਪ੍ਰ. 40: ਉਹ ਕਿਥੇ ਚੱਲਿਆ ਜਾਂਦਾ ਹੈ? ਪ੍ਰ. 41: ਉਹ ਕਿਥੇ ਲੀਨ ਹੋਇਆ ਰਹਿੰਦਾ ਹੈ?
Fareedkot Teekaਇਹੁ ਜੀਵ ਕਹਾਂ ਤੇ ਆਵਤਾ ਹੈ ੧, ਕਹਾਂ ਜਾਤਾ ਹੈ ੨, ਕਹਾਂ ਸਮਾਇ ਰਹਿਤਾ ਹੈ ੩, ਔਰ ਅਵਗਤ ਸਰੂਪ ਕੋ ਕੈਸੇ ਪਾਉਤਾ ਹੈ ੪?
Prof. Sahib Singh(ਪ੍ਰਸ਼ਨ:) ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? (ਭਾਵ, ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ?)

ਪਦ ਅਰਥ ਕਹਾ ਤੇ = ਕਿਥੋਂ? ਇਹੁ = ਇਹ ਜੀਵ।

SikhNet (Spanish)Preguntaron los Yoguis, cómo obtiene el hombre el nacimiento y la muerte, a dónde va y a dónde se inmerge?

ਏਸੁ ਸਬਦ ਕਉ, ਜੋ ਅਰਥਾਵੈ; ਤਿਸੁ ਗੁਰ. ਤਿਲੁ, ਨ ਤਮਾਈ ॥

es sabad kau, jo arathaavai; tis gur. til, na tamaaee |

Sant Singh KhalsaOne who reveals the meaning of this Shabad is the Guru, who has no greed at all.
Manmohan SinghHe who understands the meaning of this Divine discourse; Him we call the Guru, who has not even iota of avarice.
Manmohan Singh (Punjabi)ਜੋ ਈਸ਼ਵਰੀ ਚਰਚਾ ਦਾ ਅਰਥ ਸਮਝਦਾ ਹੈ; ਉਸ ਨੂੰ ਅਸੀਂ ਗੁਰੂ ਆਖਦੇ ਹਾ; ਜਿਸ ਨੂੰ ਕਿ ਇਕ ਭੋਰਾ ਭਰ ਲਾਲਚ ਨਹੀਂ।
Fareedkot Teekaਇਸ ਹਮਾਰੇ ਸਬਦ ਕਾ ਜਿਸ ਕੋ (ਅਰਥਾਵੈ) ਅਰਥ ਆਵੈ, ਭਾਵ ਧਾਰਨਾ ਮੇਂ ਹੈ ਤਿਸ ਕੋ ਮੈਂ ਗੁਰੂ ਜਾਨਤਾ ਹੂੰ, ਤਿਸ ਕੋ ਤਿਲ ਮਾਤ੍ਰ ਤਮੀ ਨਹੀਂ ਹੈ॥
Prof. Sahib Singhਜੋ ਇਹ ਗੱਲ ਸਮਝਾ ਦੇਵੇ, (ਅਸੀਂ ਮੰਨਾਂਗੇ ਕਿ) ਉਸ ਗੁਰੂ ਨੂੰ ਰਤਾ ਭੀ ਲੋਭ ਨਹੀਂ ਹੈ।

ਪਦ ਅਰਥ ਅਰਥਾਵੈ = ਸਮਝਾ ਦੇਵੇ। ਤਮਾਈ = ਤਮ੍ਹ੍ਹਾ, ਲਾਲਚ।

SikhNet (Spanish)Aquél que conoce este Misterio lo llamamos Guru, el desapegado.

ਕਿਉ ਤਤੈ ਅਵਿਗਤੈ ਪਾਵੈ; ਗੁਰਮੁਖਿ ਲਗੈ ਪਿਆਰੋ ॥

kiau tatai avigatai paavai; guramukh lagai piaaro |

Sant Singh KhalsaHow can one find the essence of the unmanifest reality? How does one become Gurmukh, and enshrine love for the Lord?
Manmohan SinghQ. 42: How can man obtain the Formless Reality? Q. 43: How can he enshrine love for God, through the Guru?
Manmohan Singh (Punjabi)ਪ੍ਰ. 42: ਆਦਮੀ ਸਰੂਪ-ਰਹਤਿ ਅਸਲੀਅਤ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ? ਪ੍ਰ. 43: ਗੁਰਾਂ ਦੇ ਰਾਹੀਂ ਉਸ ਦੀ ਹਰੀ ਨਾਲ ਪ੍ਰੀਤ ਕਿਸ ਤਰ੍ਹਾਂ ਪੈ ਸਕਦੀ ਹੈ।
Fareedkot Teekaਪ੍ਰਥਮ ਚੌਥੇ ਪ੍ਰਸਨ ਕਾ ਉਤਰ: ਜੋ ਗੁਰੋਂ ਦਵਾਰੇ ਪਰਮੇਸਰ ਮੇਂ ਪਿਆਰ ਲਾਗੇ ਤੌ (ਅਵਿਗਤੇ) ਪਰਮੇਸ੍ਵਰ ਕੋ ਪਾਉਤਾ ਹੈ॥
Prof. Sahib Singhਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ (ਪ੍ਰਭੂ ਨਾਲ ਇਸ ਦਾ) ਪਿਆਰ ਕਿਵੇਂ ਬਣੇ?

ਪਦ ਅਰਥ ਤਤੁ = ਅਸਲੀਅਤ, ਜਗਤ ਦਾ ਅਸਲਾ ਪ੍ਰਭੂ। ਅਵਿਗਤ = ਅੱਵਿਅਕਤ, ਵਿਅਕਤੀ-ਰਹਿਤ, ਅਦ੍ਰਿਸ਼ਟ ਪ੍ਰਭੂ।

SikhNet (Spanish)¿Cómo puede uno obtener la Esencia indivisible de lo No Manifiesto? ¿Cómo llega uno a Amarlo a través del Guru?

ਆਪੇ ਸੁਰਤਾ. ਆਪੇ ਕਰਤਾ; ਕਹੁ ਨਾਨਕ. ਬੀਚਾਰੋ ॥

aape surataa. aape karataa; kahu naanak. beechaaro |

Sant Singh KhalsaHe Himself is consciousness, He Himself is the Creator; share with us, Nanak, your wisdom."
Manmohan SinghQ. 44: He who Himself is the Hearer and Himself the Creator, O Nanak, what sayest thou regarding His explanation?
Manmohan Singh (Punjabi)ਪ੍ਰ. 44: ਜੋ ਆਪ ਸੁਣਨ ਵਾਲਾ ਅਤੇ ਆਪ ਹੀ ਰਚਨਹਾਰ ਹੈ; ਹੇ ਨਾਨਕ! ਤੂੰ ਉਸ ਦੀ ਵਿਆਖਿਆ ਬਾਰੇ ਕੀ ਆਖਦਾ ਹੈ?
Fareedkot Teekaਸੋ ਅਬਗਤ ਆਪੇ ਹੀ ਸਰਬ ਕਾ (ਸੁਰਤਾ) ਗ੍ਯਾਤਾ ਹੈ, ਆਪੇ ਹੀ ਸਰਬ ਕਾ ਕਰਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੇ ਸਰੂਪ ਕਾ ਬੀਚਾਰ ਕਰੋ॥
Prof. Sahib Singhਹੇ ਨਾਨਕ! (ਸਾਨੂੰ ਉਸ ਪ੍ਰਭੂ ਦੀ) ਵਿਚਾਰ ਦੱਸ ਜੋ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ ਤੇ ਆਪ ਹੀ, (ਉਹਨਾਂ ਦੀ) ਸੁਣਨ ਵਾਲਾ ਹੈ।

ਪਦ ਅਰਥ ਸੁਰਤਾ = ਸੁਣਨ ਵਾਲਾ।

SikhNet (Spanish)Oh Nanak, háblanos de Aquél que lo creó todo y escucha todo.

ਹੁਕਮੇ ਆਵੈ. ਹੁਕਮੇ ਜਾਵੈ; ਹੁਕਮੇ ਰਹੈ ਸਮਾਈ ॥

hukame aavai. hukame jaavai; hukame rahai samaaee |

Sant Singh KhalsaBy His Command we come, and by His Command we go; by His Command, we merge in absorption.
Manmohan Singh(Answers the Guru) A. 39: The man originates from the Lord's command. A. 40: he goes back to where is His will.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 39: ਇਨਸਾਨ ਪ੍ਰਭੂ ਦੇ ਫ਼ੁਰਮਾਨ ਤੋਂ ਉਤਪੰਨ ਹੁੰਦਾ ਹੈ। ਉ. 40: ਜਿੱਥੇ ਉਸ ਦੀ ਰਜ਼ਾ ਹੈ, ਉੱਥੇ ਉਹ ਚੱਲਿਆ ਜਾਂਦਾ ਹੈ।
Fareedkot Teekaਪੁਨਾ ਉਸ ਕੇ ਹੁਕਮ ਮੇਂ ਹੀ ਆਵਤਾ ਹੈ ੧, ਔ ਹੁਕਮ ਮੇਂ ਹੀ ਜਾਤਾ ਹੈ ੨, ਉਸ ਕੇ ਹੁਕਮ ਮੇਂ ਹੀ ਜੀਵ ਸੰਸਾਰ ਮੇਂ ਸਮਾਇ ਰਹਿਤਾ ਹੈ ੩॥
Prof. Sahib Singh(ਉੱਤਰ:) (ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਇਥੇ) ਆਉਂਦਾ ਹੈ, ਹੁਕਮ ਵਿਚ ਹੀ (ਇਥੋਂ) ਤੁਰ ਜਾਂਦਾ ਹੈ, ਜੀਵ ਨੂੰ ਹੁਕਮ ਵਿਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ।
SikhNet (Spanish)Dijo el Guru, el hombre nace por la Voluntad del Señor y por la Voluntad del Señor también muere. Por Su Voluntad también se inmerge en Él

ਪੂਰੇ ਗੁਰ ਤੇ ਸਾਚੁ ਕਮਾਵੈ; ਗਤਿ ਮਿਤਿ ਸਬਦੇ ਪਾਈ ॥੨੨॥

poore gur te saach kamaavai; gat mit sabade paaee |22|

Sant Singh KhalsaThrough the Perfect Guru, live the Truth; through the Word of the Shabad, the state of dignity is attained. ||22||
Manmohan SinghA. 41: He remains merged in the Lord's will. A. 43: By practising truth and realizing the Lord's dignity and worth, he is blessed with the Lord's love by the Perfect Guru.
Manmohan Singh (Punjabi)ਉ. 41: ਉਹ ਸਾਹਿਬ ਦੀ ਰਜ਼ਾ ਅੰਦਰ ਲੀਨ ਰਹਿੰਦਾ ਹੈ। ਉ. 43: ਸੱਚ ਦੀ ਕਮਾਈ ਕਰਨ ਉੱਤੇ ਸਾਈਂ ਦੇ ਰੁਤਬੇ ਤੇ ਕਦਰ ਨੂੰ ਅਨੁਭਵ ਕਰਨ ਦੁਆਰਾ ਉਸ ਨੂੰ ਪੂਰਨ ਗੁਰਾਂ ਪਾਸੋਂ ਪ੍ਰਭੂ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
Fareedkot Teekaਜੋ ਪੂਰੇ ਗੁਰੋਂ ਕੇ ਸਚੇ ਉਪਦੇਸ ਕੋ ਕਮਾਵੈ ਤੋ ਇਸ (ਮਿਤਿ) ਮਰਯਾਦਾ ਕਰ ਕੇ (ਸਬਦੇ) ਬ੍ਰਹਮ ਕੀ (ਗਤਿ) ਪਰਾਪਤੀ ਪਾਈਤੀ ਹੈ॥੨੨॥☬ਅਬ ਇਕੀਵੀਂ ਪੌੜੀ ਕੇ ਉਤ੍ਰ ਕਹਿਤੇ ਹੈਂ:
Prof. Sahib Singhਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ (ਸਿਮਰਨ ਦੀ) ਕਮਾਈ ਕਰਦਾ ਹੈ, ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ (ਬੇਅੰਤ) ਹੈ ॥੨੨॥

ਪਦ ਅਰਥ ਗਤਿ = ਹਾਲਤ। ਮਿਤਿ = ਮਾਪ ॥੨੨॥

SikhNet (Spanish)y practica la Verdad por la Gracia del Perfecto Guru, Quien conoce la Extensión y Contenido del Señor a través de la Palabra del Shabd.(22)
Shabad Guru Nanak Dev Ji Raag Raamkalee Ang 940

ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ; ਸੁੰਨ ਨਿਰੰਤਰਿ ਵਾਸੁ ਲੀਆ ॥

aad kau bisamaad beechaar katheeale; sun nirantar vaas leea |

Sant Singh KhalsaWe can only express a sense of wonder about the beginning. The absolute abided endlessly deep within Himself then.
Manmohan SinghA. 32: As for the beginning, one can only think and talk in terms of wonder. A. 33: The Profound Lord, then did dwell with His ownself.
Manmohan Singh (Punjabi)ਉ. 32: ਆਰੰਭ ਦੇ ਬਾਰੇ ਬੰਦਾ ਕੇਵਲ ਅਸਚਰਜਤਾ ਵਿੱਚ ਹੀ ਖ਼ਿਆਲ ਤੇ ਕਥਨ ਕਰ ਸਕਦਾ ਹੈ। ਉ. 33: ਅਫੁਰ ਸੁਆਮੀ ਓਦੋ ਆਪਣੇ ਆਪ ਵਿੱਚ ਹੀ ਵਸਦਾ ਸੀ।
Fareedkot Teekaਆਦਿ ਰੂਪ ਪਰਮੇਸ੍ਵਰ ਕੇ ਸਰੂਪ ਕਾ ਬੀਚਾਰ (ਬਿਸਮਾਦੁ) ਅਸਚਰਜ ਹੈ ੧, ਅਰੁ (ਸੁੰਨ) ਅਫੁਰ ਪਰਮੇਸੁਰ ਨੇ ਨਿਰੰਤਰ ਸਰਬ ਠੌਰ ਮੇਂ ਬਾਸੁ ਲੀਆ ਹੈ ੨॥
Prof. Sahib Singh(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।

ਪਦ ਅਰਥ ਬਿਸਮਾਦੁ = ਅਸਚਰਜ। ਨਿਰੰਤਰਿ = ਇੱਕ-ਰਸ।

SikhNet (Spanish)Uno sólo puede hablar en términos de asombro acerca del Principio. En ese entonces el Señor Absoluto vivía absorto en Sí Mismo.

ਅਕਲਪਤ ਮੁਦ੍ਰਾ. ਗੁਰ ਗਿਆਨੁ ਬੀਚਾਰੀਅਲੇ; ਘਟਿ ਘਟਿ ਸਾਚਾ, ਸਰਬ ਜੀਆ ॥

akalapat mudraa. gur giaan beechaareeale; ghatt ghatt saachaa, sarab jeea |

Sant Singh KhalsaConsider freedom from desire to be the ear-rings of the Guru's spiritual wisdom. The True Lord, the Soul of all, dwells within each and every heart.
Manmohan SinghA. 34: The True Lord, the Life of all, abides within all the hearts. A. 35: The True Lord, the Life of all, abides within all hearts.
Manmohan Singh (Punjabi)ਉ. 34: ਨਿਰਇੱਛਤਾਂ ਗੁਰਾਂ ਦੀ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਜਾਣੀ ਜਾਂਦੀ ਹੈ। ਉ. 35: ਸਾਰਿਆਂ ਦੀ ਜਿੰਦਜਾਨ ਸੱਚਾ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ।
Fareedkot Teekaਕਲਪਣਾਂ ਤੇ ਰਹਿਤ ਹੋਣਾ ਏਹੁ ਗੁਰੋਂ ਕੇ ਗਿਆਨ ਕੀ (ਮੁਦ੍ਰਾ) ਨੀਸਾਨੀ ਵਿਚਾਰੀਤੀ ਹੈ ੩, ਔਰ ਸਰਬ ਜੀਆਂ ਕੇ ਘਟਿ ਘਟਿ ਮੇਂ ਸਾਚਾ ਪਰਮੇਸੁਰ ਹੀ ਨਿਵਾਸ ਕਰ ਰਹਾ ਹੈ ੪॥
Prof. Sahib Singhਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ)। ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ।

ਪਦ ਅਰਥ ਕਲਪਤ = ਬਣਾਈ ਹੋਈ, ਨਕਲੀ, ਫ਼ਰਜ਼ੀ। ਅਕਲਪਤ = ਅਸਲੀ। ਮੁਦ੍ਰਾ = ਸਾਧਨ।

SikhNet (Spanish)El estar sin deseos es el arete, si uno medita en la Sabiduría del Guru; el Señor, el Dios, sólo Él habita en los corazones de todos.

ਗੁਰ ਬਚਨੀ ਅਵਿਗਤਿ ਸਮਾਈਐ; ਤਤੁ ਨਿਰੰਜਨੁ ਸਹਜਿ ਲਹੈ ॥

gur bachanee avigat samaaeeai; tat niranjan sehaj lahai |

Sant Singh KhalsaThrough the Guru's Word, one merges in the absolute, and intuitively receives the immaculate essence.
Manmohan SinghA. 42: By means of Gurbani, man easily obtains and merges in the pure Formless Reality.
Manmohan Singh (Punjabi)ਉ. 42: ਗੁਰਾਂ ਦੀ ਬਾਣੀ ਦੁਆਰਾ, ਬੰਦਾ ਸੁਖੈਨ ਹੀ ਪਵਿੱਤ੍ਰ ਤੇ ਸਰੂਪ-ਰਹਿਤ ਅਸਲੀਅਤ (ਹਰੀ) ਨੂੰ ਪਾ ਲੈਂਦਾ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਬਚਨੋਂ ਕਰ ਅਵਗਤ ਮੇਂ ਸਮਾਈਤਾ ਹੈ, ਇਉਂ ਕਾਲ ਕਾ ਠੀਗਾ ਜਲਾਈਤਾ ਹੈ ੫, ਤਤ ਨਰਿੰਜਨ ਕੋ (ਸਹਜਿ ਲਹੈ) ਗ੍ਯਾਨ ਕਰ ਪਾਈਤਾ ਹੈ, ਇਉ ਨਿਰਭਉ ਕੈ ਘਰ ਜਾਈਤਾ ਹੈ ੬॥
Prof. Sahib Singhਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ।

ਪਦ ਅਰਥ ਅਵਿਗਤਿ = ਅਵਿਗਤ ਵਿਚ, ਅੱਵਿਅਕਤ ਹਰੀ ਵਿਚ, ਅਦ੍ਰਿਸ਼ਟ ਪ੍ਰਭੂ ਵਿਚ। ਸਹਜਿ = ਅਡੋਲਤਾ ਵਿਚ।

SikhNet (Spanish)A través de la Palabra del Guru uno logra la armonía y a través de esta armonía obtiene la Esencia del Absoluto.

ਨਾਨਕ. ਦੂਜੀ ਕਾਰ, ਨ ਕਰਣੀ ਸੇਵੈ; ਸਿਖੁ ਸੁ ਖੋਜਿ ਲਹੈ ॥

naanak. doojee kaar, na karanee sevai; sikh su khoj lahai |

Sant Singh KhalsaO Nanak, that Sikh who seeks and finds the Way does not serve any other.
Manmohan SinghA. 38: The Sikh who works for the Guru and serves not another; He finds way to slay his adversaries, O Nanak.
Manmohan Singh (Punjabi)ਉ. 38: ਜੋ ਸਿੱਖ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਹੋਰ ਕਿਸੇ ਨੂੰ ਨਹੀਂ ਸੇਵਦਾ, ਉਹ ਆਪਣੇ ਦੁਸ਼ਮਨਾਂ (ਭਰਮ ਆਦਿ) ਨੂੰ ਮਾਰ ਲੈਣ ਦਾ ਰਾਹ ਲੱਭ ਲੈਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਗਤੀ ਤੇ ਬਿਨਾ ਦੂਜੀ ਕਾਰ ਨਹੀਂ ਕਰਣੀ ਚਾਹਤੀ, ਜੇਕਰ ਇਉਂ ਸਹਿਜ ਸੰਤੋਖ ਕੀ ਰਿਦੇ ਮੇਂ ਇਸਥਤੀ ਜਾਣਤਾ ਹੈ ੭। ਜੋ ਸਿਖ ਹੋ ਕਰ ਗੁਰੋਂ ਕੋ ਸੇਵਤਾ ਹੈ, ਸੋ ਕਾਮਾਦੀ ਵੈਰੀਓਂ ਕੇ ਕਾਟਣੇ ਕਾ ਖੋਜੁ ਲੇਤਾ, ਭਾਵ ਕਾਟਤਾ ਹੈ ੮॥
Prof. Sahib Singh(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ।
SikhNet (Spanish)Así, deja de divagar por otros caminos; porque aquél que busca, encuentra.

ਹੁਕਮੁ ਬਿਸਮਾਦੁ ਹੁਕਮਿ ਪਛਾਣੈ; ਜੀਅ ਜੁਗਤਿ ਸਚੁ ਜਾਣੈ ਸੋਈ ॥

hukam bisamaad hukam pachhaanai; jeea jugat sach jaanai soee |

Sant Singh KhalsaWonderful and amazing is His Command; He alone realizes His Command and knows the true way of life of His creatures.
Manmohan SinghA. 44: Wonder is the will of Him, who Himself is the Hearer and Creator. He alone knows His command and truly understands the way of life of the beings.
Manmohan Singh (Punjabi)ਉ. 44: ਅਦੱਭੁਤ ਹੈ ਓਸ ਦੀ ਰਜ਼ਾ, ਜੋ ਖੁਦ ਹੀ ਸ੍ਰੋਤਾ ਅਤੇ ਸਿਰਜਣਹਾਰ ਹੈ। ਕੇਵਲ ਉਹਹੀ ਆਪਣੇ ਫੁਰਮਾਨ ਨੂੰ ਜਾਣਦਾ ਹੈ ਅਤੇ ਜੀਵਾਂ ਦੀ ਜੀਵਨ ਰਹੁ-ਰੀਤੀ ਨੂੰ ਐਨ ਸੱਚੀ ਤਰ੍ਹਾਂ ਸਮਝਦਾ ਹੈ।
Fareedkot Teeka(ਸਚੁ) ਨਿਸਚੈ ਕਰ ਜੋ ਜੀਉ ਕੀ ਜੁਗਤੀ ਕੋ ਜਾਨਤਾ ਹੈ, ਸੋਈ ਉਸੀ (ਹੁਕਮਿ) ਅਕਾਲ ਪੁਰਖ ਅਸਚਰਜ ਕੇ ਹੁਕਮ ਕੋ ਪਹਿਚਾਨਤਾ ਹੈ॥
Prof. Sahib Singhਹੇ ਨਾਨਕ! 'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ।
SikhNet (Spanish)Maravillosa es la Voluntad de Dios que solamente es conocida cuando uno la sigue, entonces puede uno ir a través del camino de la vida de la Verdad.

ਆਪੁ ਮੇਟਿ ਨਿਰਾਲਮੁ ਹੋਵੈ; ਅੰਤਰਿ ਸਾਚੁ. ਜੋਗੀ ਕਹੀਐ ਸੋਈ ॥੨੩॥

aap mett niraalam hovai; antar saach. jogee kaheeai soee |23|

Sant Singh KhalsaOne who eradicates his self-conceit becomes free of desire; he alone is a Yogi, who enshrines the True Lord deep within. ||23||
Manmohan SinghHe, who effaces his self-conceit, becomes detached and enshrines the True in his mind, is said to be a Yogi.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਅਟੰਕ ਹੋ ਵੰਝਦਾ ਹੈ ਅਤੇ ਆਪਣੇ ਹਿਰਦੇ ਅੰਦਰ ਸੱਚੇ ਸੁਆਮੀ ਨੂੰ ਟਿਕਾਉਂਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ।
Fareedkot Teekaਆਪਾ ਭਾਉ ਮੇਟ ਕੈ (ਨਿਰਾਲਮੁ) ਅਸੰਗ ਹੋ ਕਰ ਜੋ ਅੰਤਰ ਸਾਚ ਧਾਰਨ ਕਰਤਾ ਹੈ, ਸੋਈ ਜੋਗੀ ਕਹੀਤਾ ਹੈ॥੨੩॥☬ਉਨੀਸ ਪੌੜੀਓਂ ਮੇਂ ਸਿਧਾਂਤ ਕਹਤੇ ਹੈਂ:
Prof. Sahib Singhਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥

ਪਦ ਅਰਥ ਨਿਰਾਲਮੁ = ਨਿਰਾਲਾ, ਨਿਰਲੇਪ ॥੨੩॥

* ਨੋਟ: ਇਸ ਤੋਂ ਅਗਾਂਹ ਪਉੜੀ ਨੰ: ੪੨ ਤਕ ਪ੍ਰਸ਼ਨ ਉੱਤਰ ਨਹੀਂ ਹਨ, ਸਤਿਗੁਰੂ ਜੀ ਆਪ ਹੀ ਆਪਣੇ ਮਤ ਦੀ ਵਿਆਖਿਆ ਕਰਦੇ ਹਨ।

SikhNet (Spanish)Aquél que se deshace de todo sentido de individualidad y se apega a la Verdad, es un verdadero Yogui.(23)

ਅਵਿਗਤੋ ਨਿਰਮਾਇਲੁ ਉਪਜੇ; ਨਿਰਗੁਣ ਤੇ ਸਰਗੁਣੁ ਥੀਆ ॥

avigato niramaaeil upaje; niragun te saragun theea |

Sant Singh KhalsaFrom His state of absolute existence, He assumed the immaculate form; from formless, He assumed the supreme form.
Manmohan SinghFrom formless the Lord assumed the Immaculate Form and from the state of being without any attributes, He became one with attributes.
Manmohan Singh (Punjabi)ਸਰੂਪ-ਰਹਿਤ ਤੋਂ ਸੁਆਮੀ ਨੇ ਪਵਿੱਤ੍ਰ ਸਰੂਪ ਧਾਰਨ ਕਰ ਲਿਆ ਅਤੇ ਲੱਛਣ-ਰਹਿਤ ਤੋਂ ਉਹ ਲੱਛਣਾ-ਸੰਯੁਕਤ ਹੋ ਗਿਆ।
Fareedkot Teekaਅਵਗਤ ਜੋ ਨਿਰਮਲੁ ਨਿਰਗੁਨੁ ਹੈ, ਤਿਸ ਤੇ ਉਪਜ ਕਰ ਸਰਗੁਣ ਵੈਰਾਟ ਰੂਪ ਹੂਆ ਹੈ॥
Prof. Sahib Singh(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ,

ਪਦ ਅਰਥ ਅਵਿਗਤੋ = ਅੱਵਿਅਕਤ ਤੋਂ, ਅਵਿਗਤ ਤੋਂ, ਅਦ੍ਰਿਸ਼ਟ ਤੋਂ। ਉਪਜੇ = ਪਰਗਟ ਹੁੰਦਾ ਹੈ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਣੁ = ਮਾਇਆ ਦੇ ਤਿੰਨ ਗੁਣਾਂ ਸਮੇਤ।

SikhNet (Spanish)Del Absoluto, Él, de Sí Mismo, se manifestó. De Su Esencia sin forma, Él tomó todas las formas.

ਸਤਿਗੁਰ ਪਰਚੈ ਪਰਮ ਪਦੁ ਪਾਈਐ; ਸਾਚੈ ਸਬਦਿ ਸਮਾਇ ਲੀਆ ॥

satigur parachai param pad paaeeai; saachai sabad samaae leea |

Sant Singh KhalsaBy pleasing the True Guru, the supreme status is obtained, and one is absorbed in the True Word of the Shabad.
Manmohan SinghBy pleasing the True Guru, the mortal attains the supreme status and merges in the True Name.
Manmohan Singh (Punjabi)ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਪ੍ਰਾਨੀ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੇ (ਪਰਚੈ) ਉਪਦੇਸ ਕਰ ਪ੍ਰਮ ਪਦ ਕੋ ਪਾਈਤਾ ਹੈ, ਸਾਚੇ ਉਪਦੇਸ ਕਰ ਗੁਰੋਂ ਨੇ ਸਿਖ ਕੋ ਬ੍ਰਹਮ ਮੇਂ ਸਮਾਇ ਲੀਆ ਹੈ॥
Prof. Sahib Singhਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ।

ਪਦ ਅਰਥ ਪਰਚੈ = ਪਤੀਜਣ ਨਾਲ। ਪਰਮ ਪਦੁ = ਉੱਚੀ ਆਤਮਕ ਅਵਸਥਾ।

SikhNet (Spanish)Complaciendo al Verdadero Guru uno obtiene el Estado de Éxtasis y se sumerge en la Palabra del Shabd.

ਏਕੇ ਕਉ ਸਚੁ ਏਕਾ ਜਾਣੈ; ਹਉਮੈ ਦੂਜਾ ਦੂਰਿ ਕੀਆ ॥

eke kau sach ekaa jaanai; haumai doojaa door keea |

Sant Singh KhalsaHe knows the True Lord as the One and only; he sends his egotism and duality far away.
Manmohan SinghThe One Lord, he knows as the only True One and obliterates his ego and duality.
Manmohan Singh (Punjabi)ਇੱਕ ਸੁਆਮੀ ਨੂੰ ਹੀ ਕੇਵਲ ਸਤਿਪੁਰਖ ਹੀ ਜਾਣਦਾ ਹੈ ਅਤੇ ਆਪਣੀ ਹੰਗਤਾ ਤੇ ਦਵੈਤ-ਭਾਵ ਨੂੰ ਮੇਟ ਸੁੱਟਦਾ ਹੈ।
Fareedkot Teekaਏਕ ਬ੍ਰਹਮ ਕੋ ਨਿਸਚੇ ਕਰ ਕੇ ਸੋ ਏਕ ਹੀ ਜਾਣਤਾ ਹੈ ਜਿਸ ਨੇ ਹਉਮੈਂ ਔ ਦੂਜਾ ਭਾਉ ਦੂਰ ਕੀਆ ਹੈ॥
Prof. Sahib Singh(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,
SikhNet (Spanish)Cuando uno reconoce al Único Señor como Verdadero y erradica su ego, así como la sensación de separación

ਸੋ ਜੋਗੀ ਗੁਰਸਬਦੁ ਪਛਾਣੈ; ਅੰਤਰਿ ਕਮਲੁ ਪ੍ਰਗਾਸੁ ਥੀਆ ॥

so jogee gurasabad pachhaanai; antar kamal pragaas theea |

Sant Singh KhalsaHe alone is a Yogi, who realizes the Word of the Guru's Shabad; the lotus of the heart blossoms forth within.
Manmohan SinghHe alone is a Yogi, who understands the Guru's instruction and whose heart-lotus has bloomed.
Manmohan Singh (Punjabi)ਕੇਵਲ ਉਹ ਹੀ ਯੋਗੀ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ ਅਤੇ ਜਿਸ ਦਾ ਦਿਲ ਕੰਵਲ ਖਿੜਿਆ ਹੋਇਆ ਹੈ।
Fareedkot Teekaਔਰ ਜੋ ਗੁਰੋਂ ਕੇ ਸਬਦ ਕੋ ਪਛਾਨਤਾ ਹੈ ਪੁਨਾ ਜਿਸ ਕੇ (ਅੰਤਰਿ) ਅੰਤਸਕਰਨ ਕਮਲ ਮੇਂ ਗ੍ਯਾਨ ਪਰਕਾਸ ਭਯਾ ਹੈ, ਸੋਈ ਜੋਗੀ ਹੈ॥
Prof. Sahib Singh(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।
SikhNet (Spanish)entonces se vuelve Yogui y entiende la Palabra del Shabd del Guru, y dentro de sí florece el Loto que lo ilumina.

ਜੀਵਤੁ ਮਰੈ. ਤਾ ਸਭੁ ਕਿਛੁ ਸੂਝੈ; ਅੰਤਰਿ ਜਾਣੈ ਸਰਬ ਦਇਆ ॥

jeevat marai. taa sabh kichh soojhai; antar jaanai sarab deaa |

Sant Singh KhalsaIf one remains dead while yet alive, then he understands everything; he knows the Lord deep within himself, who is kind and compassionate to all.
Manmohan SinghIf one remains dead in life, then understands he everything and within his mind realises the presence of the Lord, who is merciful to all.
Manmohan Singh (Punjabi)ਜੇਕਰ ਬੰਦਾ ਜੀਉਂਦੇ ਜੀ ਮਰਿਆ ਰਹੇ ਤਦ ਉਹ ਸਾਰਾ ਕੁਝ ਸਮਝ ਲੈਂਦਾ ਹੈ ਅਤੇ ਆਪਣੇ ਹਿਰਦੇ ਅੰਦਰ ਉਸ ਸਾਈਂ ਦੀ ਹਜ਼ੂਰੀ ਨੂੰ ਅਨੁਭਵ ਕਰਦਾ ਹੈ ਜੋ ਸਾਰਿਆਂ ਉੱਤੇ ਮਿਹਰਬਾਨ ਹੈ।
Fareedkot Teekaਸਰਬ ਕੇ ਉਪਰ ਮਨ ਅੰਤਰ ਸੇ ਦਯਾ ਕਰ ਜਾਣੈ ਔਰ ਜੀਵ ਭਾਵ ਸੇ ਮਰੇ ਤੌ ਸਭ ਕੁਛ ਸੂਝਤਾ ਹੈ, ਭਾਵ ਸਤ ਅਸਤ ਕੋ ਜਾਨਤਾ ਹੈ॥
Prof. Sahib Singhਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ।
SikhNet (Spanish)Cuando uno muere hacia su individualidad, recibe todo conocimiento dentro de sí mismo y conoce al Dios Todo Misericordioso.

ਨਾਨਕ. ਤਾ ਕਉ ਮਿਲੈ ਵਡਾਈ; ਆਪੁ ਪਛਾਣੈ ਸਰਬ ਜੀਆ ॥੨੪॥

naanak. taa kau milai vaddaaee; aap pachhaanai sarab jeea |24|

Sant Singh KhalsaO Nanak, he is blessed with glorious greatness; he realizes himself in all beings. ||24||
Manmohan SinghNanak, he alone obtains honour, who realises himself amongst all the being.
Manmohan Singh (Punjabi)ਨਾਨਕ, ਕੇਵਲ ਉਹ ਹੀ ਇੱਜ਼ਤ ਆਬਰੂ ਪਾਉਂਦਾ ਹੈ ਜੋ ਆਪਣੇ ਆਪ ਨੂੰ ਸਾਰਿਆਂ ਜੀਵਾਂ ਅੰਦਰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਬਡਿਆਈ ਮਿਲਤੀ ਹੈ, ਜੋ ਸਰਬ ਜੀਵੋਂ ਕੋ ਅਪਨਾ ਆਪ ਹੀ ਪਛਾਨਤਾ ਹੈ॥੨੪॥
Prof. Sahib Singhਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥
SikhNet (Spanish)Solamente recibe la Gloria, quien logra verse a sí mismo en todas las manifestaciones de vida.(24)
Shabad Guru Nanak Dev Ji Raag Raamkalee Ang 940 - 941

ਸਾਚੌ ਉਪਜੈ ਸਾਚਿ ਸਮਾਵੈ; ਸਾਚੇ ਸੂਚੇ ਏਕ ਮਇਆ ॥

saachau upajai saach samaavai; saache sooche ek meaa |

Sant Singh KhalsaWe emerge from Truth, and merge into Truth again. The pure being merges into the One True Lord.
Manmohan SinghThe true person emerges from truth and merges in truth as well. The pure one becomes one and the same with True Lord.
Manmohan Singh (Punjabi)ਸੱਚਾ ਪੁਰਸ਼ ਸੱਚ ਤੋਂ ਉਤਪੰਨ ਹੁੰਦਾ ਹੈ ਅਤੇ ਸੱਚ ਅੰਦਰ ਹੀ ਲੀਨ ਹੋ ਜਾਂਦਾ ਹੈ। ਪਵਿੱਤਰ ਪੁਰਸ਼ ਸੱਚੇ ਸੁਆਮੀ ਨਾਲ ਇੱਕ ਮਿੱਕ ਥੀ ਵੰਝਦਾ ਹੈ।
Fareedkot Teeka(ਸਾਚੌ) ਬ੍ਰਹਮ ਸੇ ਏਹ ਸੰਸਾਰ ਉਪਜਤਾ ਹੈ ਔ (ਸਾਚਿ) ਬ੍ਰਹਮ ਮੇਂ ਹੀ ਸਮਾਇ ਜਾਤਾ ਹੈ। ਔ ਸਾਚੇ ਨਾਮ ਕਰ ਜੋ ਸੂਚੇ ਹੂਏ ਹੈਂ ਵਹੁ ਤਿਸੁ ਪ੍ਰਮੇਸ੍ਵਰ ਕੇ ਸਾਥ ਏਕ ਰੂਪ ਹੂਏ ਹੈਂ॥
Prof. Sahib Singh(ਗੁਰਮੁਖਿ) ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿਚ ਹੀ ਲੀਨ ਰਹਿੰਦਾ ਹੈ; ਪ੍ਰਭੂ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ।

ਪਦ ਅਰਥ ਸਾਚੌ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਤੋਂ। ਸੂਚੇ = ਪਵਿਤ੍ਰ ਮਨੁੱਖ। ਏਕ ਮਇਆ = ਇਕ-ਮਿਕ, ਪੰਨਾ ਇੱਕ-ਰੂਪ।

SikhNet (Spanish)El Hombre de Dios nace de la Verdad, y al morir se une a la Verdad. Aquél que es Puro, se vuelve uno con la Verdad.

ਝੂਠੇ ਆਵਹਿ ਠਵਰ. ਨ ਪਾਵਹਿ; ਦੂਜੈ ਆਵਾ ਗਉਣੁ ਭਇਆ ॥

jhootthe aaveh tthavar. na paaveh; doojai aavaa gaun bheaa |

Sant Singh KhalsaThe false come, and find no place of rest; in duality, they come and go.
Manmohan SinghThe false ones come and find no place of rest, Through duality they continue coming and going.
Manmohan Singh (Punjabi)ਕੂੜੇ (ਲੋਕ) ਆਉਂਦੇ ਹਨ ਤੇ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਮਿਲਦੀ। ਦਵੈਤ-ਭਾਵ ਰਾਹੀਂ ਉਹ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਜੋ ਦੂਜੇ ਭਾਵ ਮੇਂ ਹੈਂ ਵਹੁ ਝੂਠੇ ਬਾਰੰਬਾਰ ਆਵਤੇ ਹੈਂ ਅਰੁ ਠਹਿਰਨੇ ਨਹੀਂ ਪਾਵਤੇ ਹੈਂ, ਤਿਨ ਕੋ ਤੌ ਆਵਣਾ ਜਾਵਣਾ ਹੀ (ਭਯਾ) ਹੂਆ ਹੈ॥
Prof. Sahib Singhਪਰ ਝੂਠੇ (ਭਾਵ, ਨਾਸਵੰਤ ਮਾਇਆ ਵਿਚ ਲੱਗੇ ਹੋਏ ਬੰਦੇ) ਜਗਤ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਉ ਨਹੀਂ ਹਾਸਲ ਹੁੰਦਾ (ਸੋ ਇਸ) ਦੂਜੇ-ਭਾਵ ਦੇ ਕਾਰਣ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ।

ਪਦ ਅਰਥ ਆਵਾਗਉਣੁ = ਜਨਮ ਮਰਨ ਦਾ ਗੇੜ।

SikhNet (Spanish). Los falsos nacen en este mundo pero no encuentran el Refugio y, apoyándose en otros, van y vienen.

ਆਵਾ ਗਉਣੁ ਮਿਟੈ. ਗੁਰਸਬਦੀ; ਆਪੇ ਪਰਖੈ ਬਖਸਿ ਲਇਆ ॥

aavaa gaun mittai. gurasabadee; aape parakhai bakhas leaa |

Sant Singh KhalsaThis coming and going in reincarnation is ended through the Word of the Guru's Shabad; the Lord Himself analyzes and grants His forgiveness.
Manmohan SinghBy Guru's instruction, transmigration comes to an end. The Lord Himself assays and grants pardon.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਉਣਾ ਤੇ ਜਾਣਾ ਮੁੱਕ ਜਾਂਦਾ ਹੈ। ਸੁਆਮੀ ਖ਼ੁਦ ਹੀ ਪਰਖਦਾ ਅਤੇ ਮੁਆਫੀ ਬਖ਼ਸ਼ਦਾ ਹੈ।
Fareedkot Teekaਆਵਣ ਜਾਣਾ ਤੌ ਗੁਰ ਉਪਦੇਸ ਕਰ ਮਿਟਤਾ ਹੈ। ਜੋ ਆਪ ਖਰੇ ਪਰਖ ਲਏ ਹੈਂ ਉਨ ਕੋ ਵਾਹਿਗੁਰੂ ਨੇ ਬਖਸ ਲਇਆ ਹੈ॥
Prof. Sahib Singhਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ (ਗੁਰ-ਸ਼ਬਦ ਵਿਚ ਜੁੜੇ ਮਨੁੱਖ ਨੂੰ) ਪ੍ਰਭੂ ਆਪ ਪਛਾਣ ਲੈਂਦਾ ਹੈ, ਤੇ (ਉਸ ਉਤੇ) ਮੇਹਰ ਕਰਦਾ ਹੈ।
SikhNet (Spanish)Es a través de la Palabra del Shabd del Guru que este vaivén termina, y el Señor Mismo lo bendice y lo recibe.

ਏਕਾ ਬੇਦਨ ਦੂਜੈ ਬਿਆਪੀ; ਨਾਮੁ ਰਸਾਇਣੁ ਵੀਸਰਿਆ ॥

ekaa bedan doojai biaapee; naam rasaaein veesariaa |

Sant Singh KhalsaOne who suffers from the disease of duality, forgets the Naam, the source of nectar.
Manmohan SinghHe, who is afflicted with the malady of another's love, forgets Name, the home of elixir.
Manmohan Singh (Punjabi)ਜੋ ਹੋਰਸ (ਮਾਇਆ) ਦੇ ਪਿਆਰ ਦੀ ਬੀਮਾਰੀ ਨਾਲ ਦੁਖੀ ਹੋਏ ਹੋਏ ਹਨ; ਉਹ ਅੰਮ੍ਰਿਤ ਦੇ ਘਰ, ਨਾਮ, ਨੂੰ ਭੁਲਾ ਦਿੰਦੇ ਹਨ।
Fareedkot Teekaਜਿਨ ਕੋ ਦੂਜੇ ਭਾਵ ਕੀ ਏਕ (ਬੇਦਨ) ਪੀੜਾ ਬ੍ਯਾਪੀ ਹੈ, ਤਿਨ ਕੋ ਨਾਮੁ ਜੋ ਰਸੋਂ ਕਾ ਘਰੁ ਹੈ, ਸੋ (ਵੀਸਰਿਆ) ਭੂਲਾ ਹੂਆ ਹੈ॥
Prof. Sahib Singh(ਪਰ ਜਿਨ੍ਹਾਂ ਨੂੰ) ਸਾਰੇ-ਰਸਾਂ-ਦਾ-ਘਰ-ਪ੍ਰਭੂ ਦਾ ਨਾਮ ਵਿੱਸਰ ਜਾਂਦਾ ਹੈ ਉਹਨਾਂ ਨੂੰ ਦੂਜੇ-ਭਾਵ ਵਿਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਂਦੀ ਹੈ।

ਪਦ ਅਰਥ ਬੇਦਨ = ਵੇਦਨ, ਪੀੜ, ਦੁੱਖ। ਦੂਜੈ = ਪ੍ਰਭੂ ਤੋਂ ਬਿਨਾ ਹੋਰ ਨਾਲ ਪਿਆਰ ਦੇ ਕਾਰਨ। ਬਿਆਪੀ = ਸਤਾ ਰਹੀ ਹੈ। ਰਸਾਇਣੁ = (ਰਸ-ਅਯਨ) ਰਸਾਂ ਦਾ ਘਰ।

SikhNet (Spanish)Cuando la enfermedad del apego hacia los demás le aflige, tiende a abandonar a Dios, sin percatarse que es Él la Única Medicina de todo mal.

ਸੋ ਬੂਝੈ. ਜਿਸੁ ਆਪਿ ਬੁਝਾਏ; ਗੁਰ ਕੈ ਸਬਦਿ. ਸੁ ਮੁਕਤੁ ਭਇਆ ॥

so boojhai. jis aap bujhaae; gur kai sabad. su mukat bheaa |

Sant Singh KhalsaHe alone understands, whom the Lord inspires to understand. Through the Word of the Guru's Shabad, one is liberated.
Manmohan SinghHe alone understands, whom the Lord Himself makes understand. By Guru's instruction he is emancipated.
Manmohan Singh (Punjabi)ਕੇਵਲ ਉਹ ਹੀ ਸਮਝਦਾ ਹੈ ਜਿਸ ਨੂੰ ਸੁਆਮੀ ਖ਼ੁਦ ਸਮਝਾਉਂਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਮੁਕਤ ਹੋ ਜਾਂਦਾ ਹੈ।
Fareedkot Teekaਸੋਈ ਸਮਝਤਾ ਹੈ ਜਿਸ ਕੋ ਆਪ ਗੁਰੂ ਸਮਝਾਵਤਾ ਹੈ, ਅਰ ਜਿਸ ਨੇ ਗੁਰੋਂ ਕੇ ਉਪਦੇਸ ਕਰ ਸਮਝਾ ਹੈ, ਸੋ ਜਗ੍ਯਾਸੂ ਮੁਕਤ ਭਯਾ ਹੈ॥
Prof. Sahib Singh(ਇਹ ਭੇਤ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦੇ ਕਾਰਨ ਉਹ ਮਨੁੱਖ (ਹਉਮੈ ਤੋਂ) ਆਜ਼ਾਦ ਹੋ ਜਾਂਦਾ ਹੈ।

ਪਦ ਅਰਥ ਆਪਿ = {ਪਉੜੀ ਨੰ: ੨੪ ਵਿਚ ਲਫ਼ਜ਼ 'ਆਪੁ' ਤੇ ਇਸ ਲਫ਼ਜ਼ 'ਆਪਿ' ਦਾ ਫ਼ਰਕ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)Pero esto, sólo lo sabe aquél a quien Dios se lo ha hecho saber, al emanciparlo a través de la Palabra del Shabd del Guru.

ਨਾਨਕ. ਤਾਰੇ ਤਾਰਣਹਾਰਾ; ਹਉਮੈ ਦੂਜਾ ਪਰਹਰਿਆ ॥੨੫॥

naanak. taare taaranahaaraa; haumai doojaa parahariaa |25|

Sant Singh KhalsaO Nanak, the Emancipator emancipates one who drives out egotism and duality. ||25||
Manmohan SinghNanak, the Floater (God) floats the mortal, who stills his ego and duality.
Manmohan Singh (Punjabi)ਨਾਨਕ, ਪਾਰ ਉਤਾਰਨ ਵਾਲਾ (ਪ੍ਰਭੂ) ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਆਪਣੀ ਹੰਗਤਾ ਤੇ ਦਵੈਤ-ਭਾਵ ਨੂੰ ਮੇਟ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਨੇ ਹਉਮੈਂ ਔ ਦੂਜਾ ਭਾਵ ਤਿਆਗਿਆ ਹੈ ਤਿਸ ਕੋ ਤਾਰਣਹਾਰਾ ਜੋ ਵਾਹਿਗੁਰੂ ਹੈ, ਸੋ ਤਾਰ ਲੇਤਾ ਹੈ॥੨੫॥
Prof. Sahib Singhਹੇ ਨਾਨਕ! ਜਿਸ ਨੇ ਹਉਮੈ ਤੇ ਦੂਜਾ-ਭਾਵ ਤਿਆਗ ਦਿੱਤਾ ਹੈ ਉਸ ਨੂੰ ਤਾਰਣਹਾਰ ਪ੍ਰਭੂ ਤਾਰ ਲੈਂਦਾ ਹੈ ॥੨੫॥

ਪਦ ਅਰਥ ਪਰਹਰਿਆ = ਦੂਰ ਕੀਤਾ ॥੨੫॥

SikhNet (Spanish)Dice Nanak, el Único Señor nos emancipa a todos, elevándonos de nuestro ego hacia la Conciencia Universal.(25)

ਮਨਮੁਖਿ ਭੂਲੈ; ਜਮ ਕੀ ਕਾਣਿ ॥

manamukh bhoolai; jam kee kaan |

Sant Singh KhalsaThe self-willed manmukhs are deluded, under the shadow of death.
Manmohan SinghThe perverse are gone astray and are under the sway of death.
Manmohan Singh (Punjabi)ਮਨਮੁੱਖ ਪੁਰਸ਼, ਕੁਰਾਹੇ ਪਏ ਹਨ ਅਤੇ ਮੌਤ ਦੀ ਹਕੂਮਤ ਥੱਲੇ ਹਨ।
Fareedkot Teekaਮਨਮੁਖਤਾ ਕਰ ਕੇ ਜੋ ਵਾਹਿਗੁਰੂ ਸੇ ਭੂਲੇ ਹੈਂ ਤਿਨ ਕੋ ਜਮ ਕੀ ਕਣੌਡ ਹੈ॥
Prof. Sahib Singhਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਜੀਵਨ ਦਾ ਸਹੀ ਰਸਤਾ) ਖੁੰਝ ਜਾਂਦਾ ਹੈ ਤੇ ਜਮ ਦੀ ਮੁਥਾਜੀ ਵਿਚ ਹੋ ਜਾਂਦਾ ਹੈ,

ਪਦ ਅਰਥ ਕਾਣਿ = ਮੁਥਾਜੀ।

SikhNet (Spanish)Siguiendo el camino del ego, el hombre divaga y se somete a la muerte.

ਪਰ ਘਰੁ ਜੋਹੈ; ਹਾਣੇ ਹਾਣਿ ॥

par ghar johai; haane haan |

Sant Singh KhalsaThey look into the homes of others, and lose.
Manmohan SinghThey have an eye on another's home and suffer a great loss.
Manmohan Singh (Punjabi)ਉਹ ਪਰਾਏ ਝੁੱਗੇ ਤੇ ਅੱਖ ਰੱਖਦੇ ਹਨ ਅਤੇ ਬਹੁਤ ਨੁਕਸਾਨ ਉਠਾਉਂਦੇ ਹਨ।
Fareedkot Teekaਅਰੁ ਪਰਾਏ ਘਰੋਂ ਕੋ ਜੋ ਦੇਖਣਾ ਹੈ, ਭਾਵ ਪ੍ਰਮੇਸ੍ਵਰ ਤੇ ਬਿਨਾ ਹੋਰੋਂ ਕੀ ਆਸਾ ਕਰਨੀ, ਤਿਸ ਮੇਂ ਤੋ ਹਾਨ ਹੀ ਹਾਨ ਹੈ ਕੁਛ ਨਫਾ ਨਹੀਂ ਹੈ॥
Prof. Sahib Singhਪਰਾਇਆ ਘਰ ਤੱਕਦਾ ਹੈ, ਉਸ ਨੂੰ (ਇਸ ਕੁਕਰਮ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ।

ਪਦ ਅਰਥ ਜੋਹੈ = ਤੱਕਦਾ ਹੈ। ਹਾਣੇ ਹਾਣਿ = ਹਾਣਿ ਹੀ ਹਾਣਿ, ਘਾਟਾ ਹੀ ਘਾਟਾ।

SikhNet (Spanish)Se fija en las posesiones de otros y pierde el Mérito de estar vivo.

ਮਨਮੁਖਿ ਭਰਮਿ; ਭਵੈ ਬੇਬਾਣਿ ॥

manamukh bharam; bhavai bebaan |

Sant Singh KhalsaThe manmukhs are confused by doubt, wandering in the wilderness.
Manmohan SinghAn apostate is strayed by doubt and wanders in wilderness.
Manmohan Singh (Punjabi)ਅਧਰਮੀ ਨੂੰ ਸੰਦੇਹ ਨੇ ਗੁਮਰਾਹ ਕੀਤਾ ਹੋਇਆ ਹੈ ਅਤੇ ਉਹ ਉਜਾੜ ਬੀਆਥਾਨ ਅੰਦਰ ਭਟਕਦਾ ਹੈ।
Fareedkot Teekaਮਨਮੁਖ ਭਰਮ ਕਰ ਕੇ ਸੰਸਾਰ (ਬੇਬਾਣਿ) ਉਜਾੜ ਮੇਂ ਫਿਰਤੇ ਹੈਂ॥
Prof. Sahib Singhਭੁਲੇਖੇ ਵਿਚ ਪਿਆ ਹੋਇਆ ਮਨਮੁਖ (ਮਾਨੋ) ਜੰਗਲ ਵਿਚ ਭਟਕ ਰਿਹਾ ਹੈ,

ਪਦ ਅਰਥ ਭਰਮਿ = ਭਰਮ ਵਿਚ, ਭੁਲੇਖੇ ਵਿਚ। ਬੇਬਾਣਿ = ਜੰਗਲ ਵਿਚ।

SikhNet (Spanish)El egocéntrico es desviado por la duda y anda de aquí para allá como un salvaje.

ਵੇਮਾਰਗਿ ਮੂਸੈ; ਮੰਤ੍ਰਿ ਮਸਾਣਿ ॥

vemaarag moosai; mantr masaan |

Sant Singh KhalsaHaving lost their way, they are plundered; they chant their mantras at cremation grounds.
Manmohan SinghHe who recites incantations in the cremation ground, is following the evil path and is plundered.
Manmohan Singh (Punjabi)ਜੋ ਸ਼ਮਸ਼ਾਨਭੂਮੀ ਅੰਦਰ ਜਾਦੂ ਟੂਣੇ ਪੜ੍ਹਦਾ ਹੈ, ਉਹ ਮੰਦੇ ਰਾਹੇ ਟੁਰ ਰਿਹਾ ਹੈ ਅਤੇ ਆਖਿਰ ਨੂੰ ਲੁਟਿਆ ਪੁੱਟਿਆ ਜਾਂਦਾ ਹੈ।
Fareedkot Teekaਕਿਉਂ ਇਕ (ਵੇਮਾਰਗਿ) ਖੋਟੇ ਰਸਤ੍ਯੋਂ ਮੇਂ ਚਲਨੇ ਕਰ ਕੇ ਲੂਟੇ ਗਏ ਹੈਂ।☬ਜੇ ਕਹੇ ਵਹੁ ਖੋਟੇ ਰਸਤੇ ਕੌਨ ਹੈਂ?☬ਉਤ੍ਰ: (ਮੰਤ੍ਰਿ ਮਸਾਣਿ) ਮਸਾਣੋਂ ਮੇਂ ਬੈਠ ਕਰ ਮੰਤ੍ਰ ਜਪਣੇ ਆਦਿ॥
Prof. Sahib Singhਕੁਰਾਹੇ ਪੈ ਕੇ (ਇਉਂ) ਠੱਗਿਆ ਜਾ ਰਿਹਾ ਹੈ ਜਿਵੇਂ ਮਸਾਣ ਵਿਚ ਮੰਤ੍ਰ ਪੜ੍ਹਨ ਵਾਲਾ ਮਨੁੱਖ (ਭੈੜੇ ਪਾਸੇ ਪਿਆ ਹੈ)।

ਪਦ ਅਰਥ ਵੇਮਾਰਗਿ = ਗ਼ਲਤ ਰਸਤੇ ਤੇ, ਕੁਰਾਹੇ। ਮੂਸੈ = ਠੱਗਿਆ ਜਾਂਦਾ ਹੈ। ਮੰਤ੍ਰਿ = ਮੰਤ੍ਰ ਪੜ੍ਹਨ ਵਾਲਾ। ਮਸਾਣਿ = ਮਸਾਣ ਵਿਚ।

SikhNet (Spanish)Recitar versos en ritos crematorios también lo desvía del camino.

ਸਬਦੁ. ਨ ਚੀਨੈ; ਲਵੈ ਕੁਬਾਣਿ ॥

sabad. na cheenai; lavai kubaan |

Sant Singh KhalsaThey do not think of the Shabad; instead, they utter obscenities.
Manmohan SinghHe reflects not on the Name and utters obscene words.
Manmohan Singh (Punjabi)ਉਹ ਨਾਮ ਨੂੰ ਨਹੀਂ ਵਿਚਾਰਦਾ ਅਤੇ ਗੰਦੇ ਬਚਨ ਬੋਲਦਾ ਹੈ।
Fareedkot Teekaਬ੍ਰਹਮ ਕੋ ਤੋ ਪਹਚਾਨਤੇ ਨਹੀਂ ਔ ਖੋਟੀਆਂ ਬਾਣੀਆਂ ਕੋ (ਲਵੈ) ਬੋਲਤੇ ਹੈਂ॥
Prof. Sahib Singh(ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ (ਭਾਵ, ਗੁਰੂ ਦੇ ਸ਼ਬਦ ਦੀ ਉਸ ਨੂੰ ਕਦਰ ਨਹੀਂ ਪੈਂਦੀ), ਤੇ ਦੁਰਬਚਨ ਹੀ ਬੋਲਦਾ ਹੈ।

ਪਦ ਅਰਥ ਲਵੈ = ਲਉਂ ਲਉਂ ਕਰਦਾ ਹੈ। ਕੁਬਾਣਿ = ਦੁਰਬਚਨ।

SikhNet (Spanish)Dice Nanak, ese ser no conoce la Palabra del Shabd y habla desde la dualidad.

ਨਾਨਕ. ਸਾਚਿ ਰਤੇ; ਸੁਖੁ ਜਾਣਿ ॥੨੬॥

naanak. saach rate; sukh jaan |26|

Sant Singh KhalsaO Nanak, those who are attuned to the Truth know peace. ||26||
Manmohan SinghHe alone who is imbued with the True name knows, what peace Is, O Nanak.
Manmohan Singh (Punjabi)ਜੋ ਸੱਚੇ ਨਾਮ ਨਾਲ ਰੰਗੀਜਿਆ ਹੈ, ਕੇਵਲ ਉਹ ਹੀ ਜਾਣਦਾ ਹੈ ਕਿ ਸੁਖ ਅਨੰਦ ਕੀ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਚ ਮੇਂ ਰਤੇ ਹੈਂ, ਜੋ ਸੁਖ ਸਰੂਪ ਵਾਹਿਗੁਰੂ ਕੋ ਜਾਨਤੇ ਹੈਂ॥੨੬॥☬ਗੁਰਮੁਖੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਸੁਖ ਉਸ ਨੂੰ (ਮਿਲਿਆ) ਜਾਣੋ ਜੋ ਸੱਚੇ ਪ੍ਰਭੂ ਵਿਚ ਰੰਗਿਆ ਹੋਇਆ ਹੈ ॥੨੬॥
SikhNet (Spanish)Sólo aquél que está imbuido en la Verdad, conoce la Paz.(26)
Shabad Guru Nanak Dev Ji Raag Raamkalee Ang 941

ਗੁਰਮੁਖਿ; ਸਾਚੇ ਕਾ ਭਉ ਪਾਵੈ ॥

guramukh; saache kaa bhau paavai |

Sant Singh KhalsaThe Gurmukh lives in the Fear of God, the True Lord.
Manmohan SinghThe Guru-ward enshrines the True Lord's fear.
Manmohan Singh (Punjabi)ਗੁਰੂ-ਸਮਰਪਨ ਸੱਚੇ ਸਾਈਂ ਦੇ ਡਰ ਨੂੰ ਧਾਰਨ ਕਰਦਾ ਹੈ।
Fareedkot Teekaਗੁਰਮੁਖਿ ਸਾਚੇ ਵਾਹਿਗੁਰੂ ਕਾ ਭਉ ਮਨ ਮੇਂ ਧਾਰਨ ਕਰਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿਚ ਟਿਕਾਂਦਾ ਹੈ,
SikhNet (Spanish)El Hombre de Dios habita en la Reverencia al Señor,

ਗੁਰਮੁਖਿ; ਬਾਣੀ ਅਘੜੁ. ਘੜਾਵੈ ॥

guramukh; baanee agharr. gharraavai |

Sant Singh KhalsaThrough the Word of the Guru's Bani, the Gurmukh refines the unrefined.
Manmohan SinghThe Guru-ward makes sweet his unrefined speech.
Manmohan Singh (Punjabi)ਗੁਰੂ-ਸਮਰਪਣ ਆਪਣੀ ਰੁੱਖੀ ਬੋਲੀ ਨੂੰ ਰਸੀਲੀ ਬਣਾ ਲੈਂਦਾ ਹੈ।
Fareedkot Teekaਅਰੁ ਗੁਰੋਂ ਦੁਵਾਰੇ (ਅਘੜੁ) ਨਿਕੰਮੀ⁽¹⁾ ਬਾਣੀ ਕੋ (ਘੜਾਵੈ) ਸਵਾਰਤੇ ਹੈਂ॥
Prof. Sahib Singhਗੁਰੂ ਦੀ ਬਾਣੀ ਦੀ ਰਾਹੀਂ ਅਮੋੜ-ਮਨ ਨੂੰ ਸੁਚੱਜਾ ਬਣਾਂਦਾ ਹੈ,

ਪਦ ਅਰਥ ਅਘੜੁ = ਅਮੋੜ ਮਨ, ਜੋ ਚੰਗੀ ਤਰ੍ਹਾਂ ਘੜਿਆ ਹੋਇਆ ਨਹੀਂ।

SikhNet (Spanish)y a través de la Palabra del Shabd se sobrepone a su mente salvaje;

ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥

guramukh niramal har gun gaavai |

Sant Singh KhalsaThe Gurmukh sings the immaculate, Glorious Praises of the Lord.
Manmohan SinghThe Guru-ward hymns the Lord's immaculate praise.
Manmohan Singh (Punjabi)ਗੁਰੂ-ਸਮਰਪਨ ਪ੍ਰਭੂ ਦਾ ਪਵਿੱਤਰ ਜੱਸ ਗਾਇਨ ਕਰਦਾ ਹੈ।
Fareedkot Teekaਗੁਰਮੁਖਿ ਹਰੀ ਕੇ ਗੁਨ ਗਾਇਕੈ ਨਿਰਮਲੁ ਹੋਤੇ ਹੈਂ, ਪੁਨਃ ਗਾਵਤੇ ਹੈਂ॥
Prof. Sahib Singhਨਿਰਮਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
SikhNet (Spanish)canta la Alabanza Inmaculada de Dios

ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥

guramukh pavitru param pad paavai |

Sant Singh KhalsaThe Gurmukh attains the supreme, sanctified status.
Manmohan SinghThe Guru-ward, attains the pure supreme status.
Manmohan Singh (Punjabi)ਗੁਰੂ-ਸਮਰਪਨ ਪਾਵਨ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਅਰੁ ਗੁਰਮੁਖਿ ਹੀ ਪਵਿਤ੍ਰ ਪਰਮਪਦ ਕੋ ਪਾਵਤੇ ਹੈਂ॥
Prof. Sahib Singh(ਤੇ ਇਸ ਤਰ੍ਹਾਂ) ਪਵਿਤ੍ਰ ਤੇ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ।

ਪਦ ਅਰਥ ਪਰਮ ਪਦੁ = ਸਭ ਤੋਂ ਉੱਤਮ ਦਰਜਾ।

SikhNet (Spanish)y logra el Estado de Éxtasis Puro;

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥

guramukh rom rom har dhiaavai |

Sant Singh KhalsaThe Gurmukh meditates on the Lord with every hair of his body.
Manmohan SinghThe God-conscious being remembers God through every hair of his.
Manmohan Singh (Punjabi)ਵਾਹਿਗੁਰੂ-ਬੇਤਾ, ਆਪਣੇ ਹਰ ਵਾਲ ਦੁਆਰਾ ਵਾਹਿਗੁਰੂ ਨੂੰ ਸਿਮਰਦਾ ਹੈ।
Fareedkot Teekaਪੁਨਾ ਗੁਰਮੁਖਿ ਰੋਮ ਰੋਮ ਹਰੀ ਕੋ ਧਿਆਵਤੇ ਹੈਂ। ਇਸਮੈਂ ਦੋ ਭਾਵ ਹੈਂ: ਭਗਤੋਂ ਕੇ ਰੋਮ ਰੋਮ ਸੇ ਰਾਮਨਾਮ ਕੀ ਧੁਨੀ ਹੋਤੀ ਹੈ। ਹਨੂਮਾਨਵਤ ਵਾ ਰੋਮ ਰੋਮ, ਭਾਵ ਬਨ ਤ੍ਰਿਣ ਮੇਂ ਪਰਮੇਸਰ ਕੋ ਪੂਰਨ ਜਾਨ ਕਰ ਧਿਆਨ ਕਰਤੇ ਹੈਂ॥
Prof. Sahib Singhਗੁਰਮੁਖਿ ਮਨੁੱਖ ਤਨੋਂ ਮਨੋਂ ਪਰਮਾਤਮਾ ਨੂੰ ਯਾਦ ਕਰਦਾ ਹੈ,

ਪਦ ਅਰਥ ਰੋਮਿ ਰੋਮਿ = ਹਰੇਕ ਰੋਮ ਦੀ ਰਾਹੀਂ; (ਭਾਵ,) ਤਨੋਂ ਮਨੋਂ।

SikhNet (Spanish)contempla al Señor en cuerpo y Alma

ਨਾਨਕ; ਗੁਰਮੁਖਿ ਸਾਚਿ ਸਮਾਵੈ ॥੨੭॥

naanak; guramukh saach samaavai |27|

Sant Singh KhalsaO Nanak, the Gurmukh merges in Truth. ||27||
Manmohan SinghNanak, the God-conscious being merges in the True Lord.
Manmohan Singh (Punjabi)ਨਾਨਕ ਵਾਹਿਗੁਰੂ ਨੂੰ ਜਾਣਨ ਵਾਲਾ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਗੁਰਮੁਖ ਸਾਚ ਸਰੂਪ ਮੇਂ ਅਰਥਾਤ ਕੇਵਲ ਮੋਖ ਕੋ ਪਾਵਤੇ ਹੈਂ॥੨੭॥
Prof. Sahib Singhਹੇ ਨਾਨਕ! (ਬੰਦਗੀ ਦੀ ਰਾਹੀਂ) ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੭॥

ਪਦ ਅਰਥ ਸਾਚਿ = ਸੱਚੇ ਪ੍ਰਭੂ ਵਿਚ ॥੨੭॥

SikhNet (Spanish)y se sumerge en la Verdad. (27)

ਗੁਰਮੁਖਿ ਪਰਚੈ; ਬੇਦ ਬੀਚਾਰੀ ॥

guramukh parachai; bed beechaaree |

Sant Singh KhalsaThe Gurmukh is pleasing to the True Guru; this is contemplation on the Vedas.
Manmohan SinghThe pious persons remains busy in reflecting on the gnosis.
Manmohan Singh (Punjabi)ਪਵਿੱਤ੍ਰ ਪੁਰਸ਼ ਗਿਆਨ ਵਿਚਾਰਨ ਵਿੰਚ ਰੁੱਝਿਆ ਰਹਿੰਦਾ ਹੈ।
Fareedkot Teekaਗੁਰਮੁਖਿ ਬੇਦ ਕੇ ਬੀਚਾਰਨੇ ਮੇਂ ਪਰਚੇ ਹੂਏ ਹੈਂ॥
Prof. Sahib Singhਜੋ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ (ਭਾਵ, ਜਿਸ ਨੂੰ ਸਤਿਗੁਰੂ ਵਿਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ) ਉਹ (ਮਾਨੋ) ਵੇਦਾਂ ਦਾ ਗਿਆਤਾ ਹੋ ਗਿਆ ਹੈ (ਉਸ ਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ)।

ਪਦ ਅਰਥ ਪਰਚਾ = ਡੂੰਘੀ ਸਾਂਝ, ਪਿਆਰ (ਸੰ: परिचिं ਪਰਿਚਿ = ਸਾਂਝ ਬਨਾਣੀ, ਮਿੱਤ੍ਰਤਾ ਕਾਇਮ ਕਰਨੀ)।

SikhNet (Spanish)Se puede entender la Sabiduría de los Vedas

ਗੁਰਮੁਖਿ ਪਰਚੈ; ਤਰੀਐ ਤਾਰੀ ॥

guramukh parachai; tareeai taaree |

Sant Singh KhalsaPleasing the True Guru, the Gurmukh is carried across.
Manmohan SinghBeing satisfied through the Guru one crosses the world-rivulet.
Manmohan Singh (Punjabi)ਗੁਰਾਂ ਦੇ ਰਾਹੀਂ ਪਤੀਜਦ ਦੁਆਰਾ, ਇਨਸਾਨ ਸੰਸਾਰ-ਨਦੀ ਤੋਂ ਪਾਰ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕੇ ਉਪਦੇਸ ਕਰ ਕੇ (ਤਾਰੀ)⁽¹⁾ ਨਦੀ ਜੋ ਮਾਯਾ ਹੈ, ਸੋ ਤਰੀਤੀ ਹੈ॥
Prof. Sahib Singhਗੁਰੂ ਨਾਲ ਡੂੰਘੀ ਸਾਂਝ ਬਣਾਇਆਂ ਸੰਸਾਰ-ਸਮੁੰਦਰ ਤੋਂ ਤਰ ਜਾਈਦਾ ਹੈ,
SikhNet (Spanish)habiendo tomado Conciencia de la Palabra del Shabd del Guru y en esta realización, cruzar el mar de las existencias materiales.

ਗੁਰਮੁਖਿ ਪਰਚੈ; ਸੁ ਸਬਦਿ ਗਿਆਨੀ ॥

guramukh parachai; su sabad giaanee |

Sant Singh KhalsaPleasing the True Guru, the Gurmukh receives the spiritual wisdom of the Shabad.
Manmohan SinghHe, who is satisfied by Guru's grace, becomes the discerner of the Guru's word.
Manmohan Singh (Punjabi)ਜਿਸ ਦੀ ਗੁਰਾਂ ਦੀ ਦਇਆ ਦੁਆਰਾ ਨਿਸ਼ਾ ਹੋ ਜਾਂਦੀ ਹੈ, ਉਹ ਗੁਰਬਾਣੀ ਦੀ ਗਿਆਨੀ ਥੀ ਵੰਝਦਾ ਹੈ।
Fareedkot Teekaਗੁਰਮੁਖੋਂ ਕੇ (ਪਰਚੈ) ਉਪਦੇਸ ਤੇ (ਸੁ ਸਬਦਿ) ਸੁਸਟੂ ਜੋ ਬ੍ਰਹਮੁ ਹੈ ਤਿਸ ਕੇ ਜਾਨਨੇ ਵਾਲੇ ਹੋਈਤਾ ਹੈ॥
Prof. Sahib Singhਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਵਾਲਾ ਹੋ ਜਾਈਦਾ ਹੈ,

ਪਦ ਅਰਥ ਗਿਆਨੀ = ਗਿਆਨ ਵਾਲਾ, ਪ੍ਰਭੂ ਨਾਲ ਡੂੰਘੀ ਜਾਣ = ਪਛਾਣ ਵਾਲਾ।

SikhNet (Spanish)Sí, uno se vuelve Sabio a través de la Palabra,

ਗੁਰਮੁਖਿ ਪਰਚੈ; ਅੰਤਰ ਬਿਧਿ ਜਾਨੀ ॥

guramukh parachai; antar bidh jaanee |

Sant Singh KhalsaPleasing the True Guru, the Gurmukh comes to know the path within.
Manmohan SinghBeing satisfied by Guru's grace, the mortal comes to know the inner mortal why of life.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪੀਤਜ ਕੇ, ਪ੍ਰਾਨੀ ਅੰਦਰਲੀ ਜੀਵਨ-ਰਹੁ-ਰੀਤੀ ਨੂੰ ਜਾਣ ਲੈਂਦਾ ਹੈ।
Fareedkot Teekaਅਰੁ ਗੁਰਮੁਖੋਂ ਕੇ ਉਪਦੇਸ ਸੇ ਅੰਤਰ ਕੀ ਬਿਧੀ ਜਾਨੀਤੀ ਹੈ, ਭਾਵ ਸਰਬਾਂਤਰਯਾਮੀ ਹੋਈਤਾ ਹੈ॥
Prof. Sahib Singhਤੇ ਗੁਰ-ਸ਼ਬਦ ਦੀ ਰਾਹੀਂ ਅੰਦਰਲੇ ਦੀ ਸੂਝ ਪੈ ਜਾਂਦੀ ਹੈ।

ਪਦ ਅਰਥ ਅੰਤਰ = ਅੰਦਰ ਦੀ। (ਨੋਟ: ਪਉੜੀ ਨੰ: ੨੪ ਵਿਚ ਦੇ ਲਫ਼ਜ਼ 'ਅੰਤਰਿ' ਤੇ ਇਸ ਲਫ਼ਜ਼ 'ਅੰਤਰ' ਦਾ ਫ਼ਰਕ ਸਮਝਣ-ਜੋਗ ਹੈ)। ਅੰਤਰਿ = ਆਪਣੇ ਅੰਦਰ। ਅੰਤਰ ਬਿਧਿ = ਅੰਦਰ ਦੀ ਹਾਲਤ}।

SikhNet (Spanish)ya que conoce el secreto de la vida interior.

ਗੁਰਮੁਖਿ ਪਾਈਐ ਅਲਖ ਅਪਾਰੁ ॥

guramukh paaeeai alakh apaar |

Sant Singh KhalsaThe Gurmukh attains the unseen and infinite Lord.
Manmohan SinghBy Guru's grace one attains to the Invisible and infinite Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਅਦ੍ਰਿਸ਼ਟ ਅਤੇ ਅਨੰਤ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਦੁਆਰੇ (ਅਲਖ ਅਪਾਰੁ) ਵਾਹਿਗੁਰੂ ਪਾਈਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਅਦ੍ਰਿਸ਼ਟ ਤੇ ਬੇ-ਅੰਤ ਪ੍ਰਭੂ ਮਿਲ ਪੈਂਦਾ ਹੈ;

ਪਦ ਅਰਥ ਅਲਖ = ਜਿਸ ਦੇ ਕੋਈ ਖ਼ਾਸ ਚਿਹਨ ਨਿਸ਼ਾਨ ਜਾਂ ਲੱਛਣ ਨਹੀਂ।

SikhNet (Spanish)Uno alcanza al Dios Infinito e Insondable

ਨਾਨਕ; ਗੁਰਮੁਖਿ ਮੁਕਤਿ ਦੁਆਰੁ ॥੨੮॥

naanak; guramukh mukat duaar |28|

Sant Singh KhalsaO Nanak, the Gurmukh finds the door of liberation. ||28||
Manmohan SinghNanak, through the Guru's grace, one attains the door of salvation.
Manmohan Singh (Punjabi)ਨਾਨਕ, ਗੁਰਾਂ ਦੀ ਰਹਿਮਤ ਰਾਹੀਂ ਬੰਦਾ ਮੋਖਸ਼ ਦੇ ਦਰਵਾਜ਼ੇ ਨੂੰ ਹਾਸਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦੁਆਰੇ ਹੀ (ਮੁਕਤਿ ਦੁਆਰੁ) ਵੈਕੁੰਠ ਵਾ ਗਿਆਨ ਪਾਈਤਾ ਹੈ॥੨੮॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ ਹੀ (ਹਉਮੈ ਤੋਂ) ਖ਼ਲਾਸੀ ਦਾ ਰਸਤਾ ਲੱਭਦਾ ਹੈ ॥੨੮॥

ਪਦ ਅਰਥ ਦੁਆਰੁ = ਦਰਵਾਜ਼ਾ ॥੨੮॥

SikhNet (Spanish)a través del Guru y cruza el Umbral de la Salvación. (28)
Shabad Guru Nanak Dev Ji Raag Raamkalee Ang 941

ਗੁਰਮੁਖਿ; ਅਕਥੁ ਕਥੈ ਬੀਚਾਰਿ ॥

guramukh; akath kathai beechaar |

Sant Singh KhalsaThe Gurmukh speaks the unspoken wisdom.
Manmohan SinghThe Lord-conscious begins to utter the difficult to describe Divine comprehension.
Manmohan Singh (Punjabi)ਪ੍ਰਭੂ ਨੂੰ ਜਾਣਨ ਵਾਲਾ ਪ੍ਰਾਨੀ ਅਕਹਿ ਈਸ਼ਵਰੀ ਧਿਆਨ ਨੂੰ ਵਰਨਣ ਕਰਦਾ ਹੈ।
Fareedkot Teekaਗੁਰੋਂ ਦ੍ਵਾਰੇ (ਅਕਥੁ) ਵਾਹਿਗੁਰੂ ਕਾ ਬੀਚਾਰ ਕਥੀਤਾ ਹੈ॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਗੁਰੂ ਦੀ ਦੱਸੀ) ਵੀਚਾਰ ਨਾਲ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ,

ਪਦ ਅਰਥ ਅਕਥੁ = ਜੋ ਕਥਿਆ ਨਾਹ ਜਾ ਸਕੇ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਬੀਚਾਰਿ = ਵਿਚਾਰ ਦੀ ਰਾਹੀਂ।

SikhNet (Spanish)Lleno de Sabiduría

ਗੁਰਮੁਖਿ; ਨਿਬਹੈ ਸਪਰਵਾਰਿ ॥

guramukh; nibahai saparavaar |

Sant Singh KhalsaIn the midst of his family, the Gurmukh lives a spiritual life.
Manmohan SinghAbiding with his family, the Lord conscious begins to practise righteousness.
Manmohan Singh (Punjabi)ਆਪਣੇ ਟੱਬਰ ਕਬੀਲੇ ਨਾਲ ਰਹਿੰਦਾ ਹੋਇਆ ਪ੍ਰਭੂ ਨੂੰ ਜਾਣਨ ਵਾਲਾ ਪ੍ਰਾਣੀ ਸਚਾਈ ਕਮਾਉਂਦਾ ਹੈ।
Fareedkot Teekaਅਰ ਗੁਰੋਂ ਦੁਆਰੇ ਹੀ ਸਹਿਤ ਪਰਵਾਰ ਕੇ (ਨਿਬਹੈ) ਨਿਭੀਤਾ ਹੈ, ਭਾਵ ਤਰੀਤਾ ਹੈ॥
Prof. Sahib Singh(ਇਸ ਤਰ੍ਹਾਂ) ਗੁਰਮੁਖ ਘਰਬਾਰੀ ਹੁੰਦਾ ਹੋਇਆ ਹੀ (ਜ਼ਿੰਦਗੀ ਦੀ ਬਾਜ਼ੀ ਵਿਚ) ਪੁੱਗ ਜਾਂਦਾ ਹੈ।

ਪਦ ਅਰਥ ਨਿਬਹੈ = ਪੁੱਗਦਾ ਹੈ। ਸਪਰਵਾਰਿ = ਸ-ਪਰਵਾਰਿ, ਪਰਵਾਰ ਵਿਚ ਰਹਿੰਦਿਆਂ।

SikhNet (Spanish)el Hombre de Dios habla lo Inefable y practica la Rectitud en medio de su hogar.

ਗੁਰਮੁਖਿ ਜਪੀਐ; ਅੰਤਰਿ ਪਿਆਰਿ ॥

guramukh japeeai; antar piaar |

Sant Singh KhalsaThe Gurmukh lovingly meditates deep within.
Manmohan SinghThe holyman contemplates his Lord with hearty love.
Manmohan Singh (Punjabi)ਨੇਕ ਬੰਦਾ ਦਿਲੀ ਪ੍ਰੇਮ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਹੈ।
Fareedkot Teekaਅੰਤਰ ਸੇ ਪਿਆਰ ਲਾਇਕੇ ਗੁਰੋਂ ਦ੍ਵਾਰੇ ਹੀ ਨਾਮ ਜਪੀਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਹੀ ਹਿਰਦੇ ਵਿਚ ਪਿਆਰ ਨਾਲ ਪ੍ਰਭੂ ਨੂੰ ਜਪ ਸਕੀਦਾ ਹੈ,

ਪਦ ਅਰਥ ਅੰਤਰਿ = ਹਿਰਦੇ ਵਿਚ। ਪਿਆਰਿ = ਪਿਆਰ ਨਾਲ।

SikhNet (Spanish)Contempla a su Señor con Amor en su corazón y alcanza,

ਗੁਰਮੁਖਿ ਪਾਈਐ; ਸਬਦਿ ਅਚਾਰਿ ॥

guramukh paaeeai; sabad achaar |

Sant Singh KhalsaThe Gurmukh obtains the Shabad, and righteous conduct.
Manmohan SinghThe pious person obtains the Name and good conduct.
Manmohan Singh (Punjabi)ਪਵਿੱਤਰ ਪੁਰਸ਼ ਨਾਮ ਅਤੇ ਚੰਗੇ ਆਚਰਨ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਅਰ ਗੁਰੋਂ ਦ੍ਵਾਰੇ ਹੀ (ਅਚਾਰਿ) ਕਰਤੱਬ੍ਯ ਸਿਖ ਕੇ ਬ੍ਰਹਮ ਕੋ ਪਾਈਤਾ ਹੈ॥
Prof. Sahib Singhਤੇ ਗੁਰਸ਼ਬਦ ਦੀ ਰਾਹੀਂ ਉੱਚਾ ਆਚਰਣ ਬਣ ਕੇ ਪ੍ਰਭੂ ਮਿਲਦਾ ਹੈ।

ਪਦ ਅਰਥ ਸਬਦਿ = ਗੁਰਸ਼ਬਦ ਦੀ ਰਾਹੀਂ। ਅਚਾਰਿ = ਆਚਾਰ ਦੀ ਰਾਹੀਂ, ਚੰਗੇ ਆਚਰਨ ਨਾਲ।

SikhNet (Spanish)a través de la Palabra y por la Gracia del Guru, a Dios con pureza en su conducta.

ਸਬਦਿ ਭੇਦਿ ਜਾਣੈ ਜਾਣਾਈ ॥

sabad bhed jaanai jaanaaee |

Sant Singh KhalsaHe knows the mystery of the Shabad, and inspires others to know it.
Manmohan SinghHe, who Himself knows the Name's mystery others know it.
Manmohan Singh (Punjabi)ਜੋ ਆਪ ਨਾਮ ਦੇ ਭੇਤ ਨੂੰ ਪਾਉਂਦਾ ਹੈ, ਉਹ ਇਸ ਨੂੰ ਹੋਰਨਾਂ ਨੂੰ ਭੀ ਦਰਸਾਉਂਦਾ ਹੈ।
Fareedkot Teekaਤਿਨੋਂ ਨੇ ਬ੍ਰਹਮ ਭੇਦ ਕੋ ਆਪ ਜਾਨਿਆ ਹੈ ਔ ਜਗ੍ਯਾਸੀਓਂ ਕੋ ਭੀ ਬ੍ਰਹਮ ਕੇ ਪਾਵਣੇ ਕੀ ਜੁਗਤੀ ਜਾਣਾਈ ਹੈ॥
Prof. Sahib Singh(ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨਾਲ (ਆਪਣੇ ਮਨ ਨੂੰ) ਪ੍ਰੋ ਕੇ (ਪ੍ਰਭੂ ਨੂੰ) ਪਛਾਣਦਾ ਹੈ ਤੇ ਹੋਰਨਾਂ ਨੂੰ ਪਛਾਣ ਕਰਾਂਦਾ ਹੈ।

ਪਦ ਅਰਥ ਭੇਦਿ = ਵਿੰਨ੍ਹ ਕੇ। ਜਾਣਾਈ = ਜਾਣਾਏ, ਜਣਾਏ, ਹੋਰਨਾਂ ਨੂੰ ਦੱਸਦਾ ਹੈ।

SikhNet (Spanish)La Palabra del Shabd penetra todo su ser y al tener una experiencia propia,

ਨਾਨਕ; ਹਉਮੈ ਜਾਲਿ ਸਮਾਈ ॥੨੯॥

naanak; haumai jaal samaaee |29|

Sant Singh KhalsaO Nanak, burning away his ego, he merges in the Lord. ||29||
Manmohan SinghBurning his ego, He merges in the Lord, O Nanak.
Manmohan Singh (Punjabi)ਆਪਣੀ ਹੰਗਤਾ ਨੂੰ ਸਾੜ ਕੇ ਉਹ ਸਾਈਂ ਵਿੱਚ ਲੀਨ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨਕੀ ਹਉਮੈਂ ਰੂਪ ਲਾਟ ਜਾਲਿ (ਸਮਾਈ) ਨਸਟ ਹੂਈ ਹੈ॥੨੯॥
Prof. Sahib Singhਹੇ ਨਾਨਕ! ਗੁਰਮੁਖ (ਆਪਣੀ) ਹਉਮੈ (ਖ਼ੁਦ-ਗ਼ਰਜ਼ੀ) ਸਾੜ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੨੯॥

ਪਦ ਅਰਥ ਜਾਲਿ = ਸਾੜ ਕੇ ॥੨੯॥

SikhNet (Spanish)puede compartirla con otros también, calma su ego, y se une a Dios.(29)

ਗੁਰਮੁਖਿ; ਧਰਤੀ ਸਾਚੈ ਸਾਜੀ ॥

guramukh; dharatee saachai saajee |

Sant Singh KhalsaThe True Lord fashioned the earth for the sake of the Gurmukhs.
Manmohan SinghIt is for the pious persons, that the True Lord has created the earth.
Manmohan Singh (Punjabi)ਪਵਿੱਤਰ ਪੁਰਸ਼ਾਂ ਦੇ ਲਈ ਸੱਚੇ ਸੁਆਮੀ ਨੇ ਧਰਤੀ ਰਚੀ ਹੈ।
Fareedkot Teekaਗੁਰਮੁਖੋਂ ਨੇ ਐਸੇ ਜਾਣਿਆ ਹੈ ਕਿ ਧਰਤੀ ਸੱਚੇ ਵਾਹਿਗੁਰੂ ਨੇ ਸਾਜੀ ਅਰਥਾਤ ਰਚੀ ਹੈ॥
Prof. Sahib Singhਸੱਚੇ ਪ੍ਰਭੂ ਨੇ ਗੁਰਮੁਖ ਮਨੁੱਖ (ਪੈਦਾ ਕਰਨ) ਵਾਸਤੇ ਧਰਤੀ ਬਣਾਈ ਹੈ;

ਪਦ ਅਰਥ ਸਾਚੈ = ਸੱਚੇ ਪ੍ਰਭੂ ਨੇ।

SikhNet (Spanish)Fue por Amor a los seres con Conciencia de Dios que el Señor creó esta tierra,

ਤਿਸ ਮਹਿ; ਓਪਤਿ ਖਪਤਿ ਸੁ ਬਾਜੀ ॥

tis meh; opat khapat su baajee |

Sant Singh KhalsaThere, he set in motion the play of creation and destruction.
Manmohan SinghTherein He has set agoing the play of birth and death.
Manmohan Singh (Punjabi)ਉਸ ਅੰਦਰ ਉਸ ਨੇ ਜੰਮਣ ਅਤੇ ਮਰਨ ਦੀ ਖੇਡ ਰੱਚ ਛੱਡੀ ਹੈ।
Fareedkot Teekaਤਿਸੀ ਧਰਤੀ ਮੇਂ ਉਤਪਤੀ ਅਰ ਖਪਣਾਂ ਜੋ ਜੀਵੋਂ ਕਾ ਹੋ ਰਹਾ ਹੈ, ਸੋ ਬਾਜੀ ਰੂਪ ਹੈ॥
Prof. Sahib Singhਇਸ ਧਰਤੀ ਵਿਚ ਉਤਪੱਤੀ ਤੇ ਨਾਸ (ਗੁਰਮੁਖਤਾ ਦੇ ਵਿਕਾਸ ਲਈ) ਇਕ ਖੇਡ ਹੈ;

ਪਦ ਅਰਥ ਤਿਸੁ ਮਹਿ = ਉਸ (ਧਰਤੀ) ਵਿਚ। ਓਪਤਿ = ਉਤਪੱਤੀ। ਖਪਤਿ = ਨਾਸ। ਬਾਜੀ = ਖੇਡ।

SikhNet (Spanish)y se regocija con el lúdico vaivén de la vida.

ਗੁਰ ਕੈ ਸਬਦਿ ਰਪੈ ਰੰਗੁ ਲਾਇ ॥

gur kai sabad rapai rang laae |

Sant Singh KhalsaOne who is filled with the Word of the Guru's Shabad enshrines love for the Lord.
Manmohan SinghHe who is imbued with the Guru's word, come to enshrine love for the Lord.
Manmohan Singh (Punjabi)ਜੋ ਗੁਰਾਂ ਦੀ ਬਾਣੀ ਨਾਲ ਰੰਗੀਜਿਆ ਹੈ, ਉਸ ਦਾ ਪਿਆਰ ਪ੍ਰਭੂ ਨਾਲ ਪੈ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਮੇਂ ਰੰਗੇ ਹੈਂ ਵਹੁ ਔਰੋਂ ਕੋ ਭੀ ਰੰਗ ਲਾਵਤੇ ਹੈਂ॥
Prof. Sahib Singhਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਕੇ (ਪ੍ਰਭੂ ਦੇ ਰੰਗ ਵਿਚ) ਰੰਗਿਆ ਜਾਂਦਾ ਹੈ,

ਪਦ ਅਰਥ ਰਪੈ = ਰੰਗਿਆ ਜਾਂਦਾ ਹੈ। ਰੰਗੁ = ਪਿਆਰ

SikhNet (Spanish)Aquél que está imbuido en el Amor a la Palabra del Shabd del Guru,

ਸਾਚਿ ਰਤਉ; ਪਤਿ ਸਿਉ ਘਰਿ ਜਾਇ ॥

saach rtau; pat siau ghar jaae |

Sant Singh KhalsaAttuned to the Truth, he goes to his home with honor.
Manmohan SinghHe who is imbued with truth goes home with honour.
Manmohan Singh (Punjabi)ਜੋ ਸੱਚ ਨਾਲ ਰੰਗਿਆ ਹੋਇਆ ਹੈ, ਉਹ ਇੱਜ਼ਤ ਨਾਲ ਆਪਣੇ ਗ੍ਰਹਿ ਨੂੰ ਜਾਂਦਾ ਹੈ।
Fareedkot Teekaਜੋ ਸਾਚ ਮੇਂ (ਰਤਉ) ਰੰਗਿਆ ਹੈ, ਸੋ ਪਤਿ ਕੇ ਸਾਥ ਹੀ (ਘਰਿ) ਪ੍ਰਲੋਕ ਮੇਂ ਜਾਤਾ ਹੈ॥
Prof. Sahib Singhਤਾਂ ਸੱਚੇ ਵਿਚ ਰੱਤਾ ਹੋਇਆ (ਗੁਰਮੁਖ) ਇੱਜ਼ਤ ਲੈ ਕੇ ਆਪਣੇ ਘਰ ਵਿਚ ਅੱਪੜਦਾ ਹੈ (ਤੇ ਉਸ ਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ)।

ਪਦ ਅਰਥ ਰਤਉ = ਰੱਤਾ ਹੋਇਆ। ਪਤਿ = ਇੱਜ਼ਤ।

SikhNet (Spanish)está imbuido también en la Verdad y deja esta vida con Honor.

ਸਾਚ ਸਬਦ ਬਿਨੁ; ਪਤਿ. ਨਹੀ ਪਾਵੈ ॥

saach sabad bin; pat. nahee paavai |

Sant Singh KhalsaWithout the True Word of the Shabad, no one receives honor.
Manmohan SinghWithout the True Name, one obtains not honour.
Manmohan Singh (Punjabi)ਸੱਚੇ ਨਾਮ ਦੇ ਬਾਝੋਂ ਬੰਦੇ ਨੂੰ ਇੱਜ਼ਤ ਆਬਰੂ ਪ੍ਰਾਪਤ ਨਹੀਂ ਹੁੰਦੀ।
Fareedkot Teekaਸਚੇ ਉਪਦੇਸ ਬਿਨਾਂ (ਪਤਿ) ਪਰਤਿਸਟਾ ਨਹੀਂ ਪਾਵਤਾ॥
Prof. Sahib Singhਸੱਚੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਇਜ਼ਤ ਹਾਸਲ ਨਹੀਂ ਕਰ ਸਕਦਾ।
SikhNet (Spanish)Cierto es, sin la Palabra Verdadera, uno no logra tener Honor.

ਨਾਨਕ. ਬਿਨੁ ਨਾਵੈ; ਕਿਉ ਸਾਚਿ ਸਮਾਵੈ ॥੩੦॥

naanak. bin naavai; kiau saach samaavai |30|

Sant Singh KhalsaO Nanak, without the Name, how can one be absorbed in Truth? ||30||
Manmohan SinghNanak, without the Name, how can the mortal he absorbed in the True Lord?
Manmohan Singh (Punjabi)ਨਾਨਕ, ਨਾਮ ਦੇ ਬਗ਼ੈਰ, ਪ੍ਰਾਨੀ ਕਿਸ ਤਰ੍ਹਾਂ ਸੱਚੇ ਸੁਆਮੀ ਅੰਦਰ ਲੀਨ ਹੋ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਉਂਕਿ ਬਿਨਾਂ ਨਾਮ ਸੇ ਕਿਸ ਪ੍ਰਕਾਰ ਸਚ ਸਰੂਪ ਮੇਂ ਸਮਾਵੇਗਾ?॥੩੦॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਵਿਚ ਮਨੁੱਖ ਕਿਵੇਂ ਸਮਾ ਸਕਦਾ ਹੈ? (ਨਹੀਂ ਸਮਾ ਸਕਦਾ) ॥੩੦॥
SikhNet (Spanish)Dice Nanak: ¿Cómo podría uno inmergirse en la Verdad, si no es a través del Nombre del Señor?(30)
Shabad Guru Nanak Dev Ji Raag Raamkalee Ang 941

ਗੁਰਮੁਖਿ; ਅਸਟ ਸਿਧੀ ਸਭਿ ਬੁਧੀ ॥

guramukh; asatt sidhee sabh budhee |

Sant Singh KhalsaThe Gurmukh obtains the eight miraculous spiritual powers, and all wisdom.
Manmohan SinghBy Guru's grace, one attains the eight miraculous powers and all wisdom.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਅੱਠ ਕਰਾਮਾਤੀ ਸ਼ਕਤੀਆਂ ਤੇ ਸਮੂਹ-ਸਿਆਣਪਾਂ ਪਾ ਲੈਂਦਾ ਹੈ।
Fareedkot Teekaਗੁਰੋਂ ਦੁਆਰੇ ਹੀ ਅਸਟ ਸਿਧੀਆਂ ਔ ਬਿਵਹਾਰ ਪ੍ਰਮਾਰਥ ਕੀਆਂ ਸਭ ਬੁਧੀਆਂ ਪ੍ਰਾਪਤਿ ਹੋਤੀਆਂ ਹੈਂ॥
Prof. Sahib Singhਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਹੀ ਸਾਰੀਆਂ ਅੱਠੇ ਕਰਾਮਾਤੀ ਤਾਕਤਾਂ ਤੇ ਅਕਲਾਂ ਦੀ ਪ੍ਰਾਪਤੀ ਹੈ,

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਰੱਖਣਾ, ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ। ਅਸਟ = ਅੱਠ। ਅਸਟ ਸਿਧੀ = ਅੱਠ ਸਿੱਧੀਆਂ {ਅੱਠ ਕਰਾਮਾਤੀ ਤਾਕਤਾਂ = ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮ੍ਯ, ਈਸ਼ਿਤਾ, ਵਸ਼ਿਤਾ। ਅਣਿਮਾ = ਦੂਜੇ ਦਾ ਰੂਪ ਹੋ ਜਾਣਾ। ਮਹਿਮਾ = ਦੇਹ ਨੂੰ ਵੱਡਾ ਕਰ ਲੈਣਾ। ਲਘਿਮਾ = ਸਰੀਰ ਨੂੰ ਛੋਟਾ ਕਰ ਲੈਣਾ। ਗਰਿਮਾ = ਭਾਰੀ ਹੋ ਜਾਣਾ। ਪ੍ਰਾਪਤੀ = ਮਨ-ਇੱਛਤ ਭੋਗ ਹਾਸਲ ਕਰ ਲੈਣ ਦੀ ਸਮਰੱਥਾ। ਪ੍ਰਾਕਾਮ੍ਯ = ਹੋਰਨਾਂ ਦੇ ਦਿਲ ਦੀ ਜਾਣ ਲੈਣ ਦੀ ਤਾਕਤ। ਈਸ਼ਿਤਾ = ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ। ਵਸ਼ਿਤਾ = ਸਭ ਨੂੰ ਵੱਸ ਕਰ ਲੈਣਾ}।

SikhNet (Spanish)Despertando a la Conciencia de Dios, uno obtiene la Sabiduría y los poderes milagrosos;

ਗੁਰਮੁਖਿ; ਭਵਜਲੁ ਤਰੀਐ ਸਚ ਸੁਧੀ ॥

guramukh; bhavajal tareeai sach sudhee |

Sant Singh KhalsaThe Gurmukh crosses over the terrifying world-ocean, and obtains true understanding.
Manmohan SinghBy Guru's grace, one obtains true understanding and crosses the terrible world-ocean.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਨਸਾਨ ਸੱਚੀ ਸਮਝ ਪ੍ਰਾਪਤ ਕਰ ਲੈਂਦਾ ਹੈ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਅਰ ਗੁਰੋਂ ਦੁਵਾਰੇ ਹੀ ਸੰਸਾਰ ਸਮੁੰਦਰ ਸੇ ਤਰੀਤਾ ਹੈ ਔ ਸਚ ਕੀ ਭੀ (ਸੁਧੀ) ਗ੍ਯਾਤ ਪ੍ਰਾਪਤ ਹੋਤੀ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਸੰਸਾਰ-ਸਮੁੰਦਰ ਤਰ ਜਾਈਦਾ ਹੈ ਅਤੇ ਸੱਚੇ ਦੀ ਸੋਹਣੀ ਮੱਤ ਆ ਜਾਂਦੀ ਹੈ।

ਪਦ ਅਰਥ ਸੁਧੀ = सुधी, ਸ੍ਰੇਸ਼ਟ ਮੱਤ।

SikhNet (Spanish)es cierto, en la Conciencia de la Verdad, uno cruza el mar de la existencia.

ਗੁਰਮੁਖਿ; ਸਰ ਅਪਸਰ ਬਿਧਿ ਜਾਣੈ ॥

guramukh; sar apasar bidh jaanai |

Sant Singh KhalsaThe Gurmukh knows the ways of truth and untruth.
Manmohan SinghThe Guru-ward knows the way of truth and untruth.
Manmohan Singh (Punjabi)ਗੁਰੂ ਸਮਰਪਨ ਸੱਚ ਅਤੇ ਝੂਠ ਦੇ ਮਾਰਗ ਦੇ ਫਰਕ ਨੂੰ ਜਾਣਦਾ ਹੈ।
Fareedkot Teekaਗੁਰੋਂ ਦੁਆਰੇ ਪੁਰਸ਼ ਹੀ ਭਲੇ ਬੁਰੇ ਕੀ ਬਿਧੀ ਜਾਣਤਾ ਹੈ॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਚੰਗੇ ਮੰਦੇ ਸਮੇ ਦਾ ਹਾਲਤ ਜਾਣ ਲੈਂਦਾ ਹੈ,

ਪਦ ਅਰਥ ਅਪਸਰ = ਮੰਦਾ ਸਮਾ। ਸਰ = ਚੰਗਾ ਸਮਾ।

SikhNet (Spanish)En la Conciencia de Dios uno discrimina entre la Verdad y la falsedad

ਗੁਰਮੁਖਿ; ਪਰਵਿਰਤਿ ਨਰਵਿਰਤਿ. ਪਛਾਣੈ ॥

guramukh; paravirat naravirat. pachhaanai |

Sant Singh KhalsaThe Gurmukh knows worldliness and renunciation.
Manmohan SinghThe Guru-ward knows what is worldliness and renunciation.
Manmohan Singh (Punjabi)ਗੁਰੂ-ਸਮਰਪਨ ਜਾਣਦਾ ਹੈ ਕਿ ਦੁਨੀਆਂਦਾਰੀ ਅਤੇ ਨਿਰਲੇਪਤਾ ਕੀ ਹੈ।
Fareedkot Teekaਗੁਰੋਂ ਦੁਆਰੇ ਹੀ ਪਰਵਿਰਤੀ ਔ ਨਵਿਰਤੀ ਪਛਾਣਤਾ ਹੈ॥
Prof. Sahib Singhਤੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਛਾਣ ਲੈਂਦਾ ਹੈ ਕਿ ਕੀਹ ਛੱਡਣਾ ਹੈ ਤੇ ਕੀਹ ਗ੍ਰਹਣ ਕਰਨਾ ਹੈ।

ਪਦ ਅਰਥ ਪਰਵਿਰਤਿ = ਗ੍ਰਹਣ। ਨਰਵਿਰਤਿ = ਤਿਆਗ।

SikhNet (Spanish)y sabe lo que es el apego a lo mundano, así como el desapego.

ਗੁਰਮੁਖਿ ਤਾਰੇ; ਪਾਰਿ ਉਤਾਰੇ ॥

guramukh taare; paar utaare |

Sant Singh KhalsaThe Gurmukh crosses over, and carries others across as well.
Manmohan SinghThe God-conscious being emancipates others and ferries across.
Manmohan Singh (Punjabi)ਰੱਬ ਦਾ ਗਿਆਤਾ ਹੋਰਨਾਂ ਨੂੰ ਬੰਦਖ਼ਲਾਸ ਕਰਾ, ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਗੁਰੂ ਜੋ ਮੁਖ ਹੈ ਵਹੀ (ਤਾਰੇ) ਜਹਾਜ ਵਾ ਮਲਾਹ ਹੋ ਕਰ ਪਾਰ ਉਤਾਰਤੇ ਹੈਂ॥
Prof. Sahib Singhਗੁਰਮੁਖ ਮਨੁੱਖ (ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ) ਤਾਰ ਕੇ ਪਾਰਲੇ ਕੰਢੇ ਲਾ ਦੇਂਦਾ ਹੈ।
SikhNet (Spanish)Tal persona emancipa a otros y hace que crucen el mar de la existencia también.

ਨਾਨਕ; ਗੁਰਮੁਖਿ ਸਬਦਿ ਨਿਸਤਾਰੇ ॥੩੧॥

naanak; guramukh sabad nisataare |31|

Sant Singh KhalsaO Nanak, the Gurmukh is emancipated through the Shabad. ||31||
Manmohan SinghNanak, the holyman ferries across through the Name.
Manmohan Singh (Punjabi)ਨਾਨਕ, ਨੇਕ ਬੰਦਾ ਨਾਮ ਦੇ ਰਾਹੀਂ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਉਪਦੇਸ ਦੇ ਕੇ (ਨਿਸ) ਵਿਸੇਸ ਕਰ ਕੇ ਤਾਰਤੇ ਹੈਂ॥੩੧॥
Prof. Sahib Singhਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਬੰਦਾ (ਗੁਰੂ ਦੇ) ਸ਼ਬਦ ਦੀ ਰਾਹੀਂ (ਦੂਜਿਆਂ ਨੂੰ ਭੀ) ਤਾਰ ਦੇਂਦਾ ਹੈ ॥੩੧॥
SikhNet (Spanish)Sí, el Hombre con Conciencia de Dios libera a otros a través de la Palabra del Shabd. (31)

ਨਾਮੇ ਰਾਤੇ; ਹਉਮੈ ਜਾਇ ॥

naame raate; haumai jaae |

Sant Singh KhalsaAttuned to the Naam, the Name of the Lord, egotism is dispelled.
Manmohan SinghImbued with the Name, self conceit is stilled.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਸਵੈ-ਹੰਗਤਾ ਮਿੱਟ ਜਾਂਦੀ ਹੈ।
Fareedkot Teekaਜੋ ਨਾਮ ਮੇਂ ਰੱਤੇ ਹੈ, ਤਿਨ ਕੀ ਹਉਮੈਂ ਗਈ ਹੈ॥
Prof. Sahib Singh(ਪ੍ਰਭੂ ਦੇ) ਨਾਮ ਵਿਚ ਹੀ ਰੱਤੇ ਹੋਏ ਦੀ ਹਉਮੈ ਨਾਸ ਹੁੰਦੀ ਹੈ।

ਪਦ ਅਰਥ ਨਾਮੇ = ਨਾਮ ਵਿਚ ਹੀ।

SikhNet (Spanish)Imbuido en el Naam, el Nombre del Señor, uno es liberado de su ego;

ਨਾਮਿ ਰਤੇ; ਸਚਿ ਰਹੇ ਸਮਾਇ ॥

naam rate; sach rahe samaae |

Sant Singh KhalsaAttuned to the Naam, they remain absorbed in the True Lord.
Manmohan SinghThey, who are imbued with the Name, remain merged in the True Lord.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਸੁਆਮੀ ਅੰਦਰ ਲੀਨ ਰਹਿੰਦੇ ਹਨ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ ਸਚ ਮੇਂ ਸਮਾਇ ਰਹੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹ ਪ੍ਰਭੂ ਵਿਚ ਸਮਾਏ ਰਹਿੰਦੇ ਹਨ।
SikhNet (Spanish)sí, imbuido en el Nombre, uno habita en la Verdad;

ਨਾਮਿ ਰਤੇ; ਜੋਗ ਜੁਗਤਿ ਬੀਚਾਰੁ ॥

naam rate; jog jugat beechaar |

Sant Singh KhalsaAttuned to the Naam, they contemplate the Way of Yoga.
Manmohan SinghThey who are imbued with the Lord's Name, reflect over the way of union with Him.
Manmohan Singh (Punjabi)ਜੋ ਸਾਈਂ ਦੇ ਨਾਮ ਨਾਲ ਰੰਗੀਜੇ ਹਨ ਉਹ ਉਸ ਨਾਲ ਮਿਲਾਪ ਦੇ ਮਾਰਗ ਦੀ ਸੋਚ-ਵਿਚਾਰ ਕਰਦੇ ਹਨ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ ਜੋਗ ਕੀ ਜੁਗਤ ਕੋ ਬੀਚਾਰਤੇ ਹੈਂ॥
Prof. Sahib Singhਜੋ ਪ੍ਰਾਣੀ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹਨਾਂ ਨੂੰ ਹੀ ਜੋਗ ਦੀ ਜੁਗਤਿ ਤੇ ਸਹੀ ਵੀਚਾਰ ਪ੍ਰਾਪਤ ਹੋਈ ਹੈ।
SikhNet (Spanish)imbuido en el Nombre, uno conoce el Sendero de la Yoga Verdadera;

ਨਾਮਿ ਰਤੇ; ਪਾਵਹਿ ਮੋਖ ਦੁਆਰੁ ॥

naam rate; paaveh mokh duaar |

Sant Singh KhalsaAttuned to the Naam, they find the door of liberation.
Manmohan SinghImbued with the Name, one finds the door of salvation.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ, ਇਨਸਾਨ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ (ਮੋਖ ਦੁਆਰ) ਗ੍ਯਾਨ ਕੋ ਪਾਵਤੇ ਹੈਂ॥
Prof. Sahib Singhਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਹੀ ਹਉਮੈ ਤੋਂ ਛੁਟਕਾਰਾ ਪਾਣ ਦਾ ਰਾਹ ਲੱਭਦੇ ਹਨ,

ਪਦ ਅਰਥ ਮੋਖ = ਮੁਕਤੀ, ਆਜ਼ਾਦੀ, ਖ਼ਲਾਸੀ, ਹਉਮੈ ਤੋਂ ਖ਼ਲਾਸੀ।

SikhNet (Spanish)sí, imbuido en el Nombre, uno es Emancipado,

ਨਾਮਿ ਰਤੇ; ਤ੍ਰਿਭਵਣ ਸੋਝੀ ਹੋਇ ॥

naam rate; tribhavan sojhee hoe |

Sant Singh KhalsaAttuned to the Naam, they understand the three worlds.
Manmohan SinghImbued with the Name, the mortal gains the knowledge of the three worlds.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਕਰਾਮਤੀ ਬੰਦਿਆ ਇਨਸਾਨ ਨੂੰ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ ਤਿਨ ਕੋ ਤੀਨੋਂ ਲੋਕ ਕੀ ਸੁਧ ਹੋਤੀ ਹੈ॥
Prof. Sahib Singh(ਕਿਉਂਕਿ) ਨਾਮ ਵਿਚ ਰੱਤੇ ਬੰਦਿਆਂ ਨੂੰ ਤ੍ਰਿਲੋਕੀ ਦੀ ਸੂਝ ਪੈ ਜਾਂਦੀ ਹੈ (ਭਾਵ, ਆਪਣੀ ਨਿੱਕੀ ਜਿਹੀ ਅਪਣੱਤ ਦੇ ਥਾਂ ਸਾਰੀ ਤ੍ਰਿਲੋਕੀ ਹੀ ਉਹਨਾਂ ਨੂੰ ਰੱਬੀ ਸਾਂਝ ਦੇ ਕਾਰਨ ਆਪਣੀ ਦਿੱਸਦੀ ਹੈ)।

ਪਦ ਅਰਥ ਤ੍ਰਿਭਵਣ = ਤ੍ਰਿਲੋਕੀ ਦੀ।

SikhNet (Spanish)conoce el Misterio de los tres mundos

ਨਾਨਕ. ਨਾਮਿ ਰਤੇ; ਸਦਾ ਸੁਖੁ ਹੋਇ ॥੩੨॥

naanak. naam rate; sadaa sukh hoe |32|

Sant Singh KhalsaO Nanak, attuned to the Naam, eternal peace is found. ||32||
Manmohan SinghNanak, imbued with the Name, one attain s eternal peace.
Manmohan Singh (Punjabi)ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਇਨਸਾਨ ਨੂੰ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਨਾਮ ਮੇਂ ਰਤੇ ਹੈਂ, ਜੋ ਸਦਾ ਸੁਖ ਸਰੂਪ ਹੀ ਹੋਏ ਹੈਂ॥੩੨॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਨੂੰ ਸਦਾ ਟਿਕੇ ਰਹਿਣ ਵਾਲਾ ਸੁਖ ਮਿਲਦਾ ਹੈ ॥੩੨॥

ਪਦ ਅਰਥ ਸਦਾ ਸੁਖੁ = ਸਦਾ ਕਾਇਮ ਰਹਿਣ ਵਾਲਾ ਸੁਖ। ਰਾਤੇ = ਰੱਤੇ ਹੋਏ ਦੀ ॥੩੨॥

SikhNet (Spanish)y permanece en Éxtasis. (32)
Shabad Guru Nanak Dev Ji Raag Raamkalee Ang 941 - 942

ਨਾਮਿ ਰਤੇ; ਸਿਧ ਗੋਸਟਿ ਹੋਇ ॥

naam rate; sidh gosatt hoe |

Sant Singh KhalsaAttuned to the Naam, they attain Sidh Gosht - conversation with the Siddhas.
Manmohan SinghImbued with the Name, the discourse with the men of miracles becomes fruitful.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਕਰਾਮਾਤੀ ਬੰਦਿਆਂ ਨਾਲ ਗਿਆਨ ਚਰਚਾ ਸਫ਼ਲ ਹੋ ਜਾਂਦੀ ਹੈ।
Fareedkot Teekaਨਾਮ ਮੇਂ ਜੋ ਰਤੇ ਹੈਂ ਉਨ ਕੋ (ਸਿਧ) ਪ੍ਰਸਿਧ ਰੂਪ ਹਰੀ ਕੇ ਸਾਥ (ਗੋਸਟਿ) ਮਿਲਾਪਤਾ ਹੋਤੀ ਹੈ॥
Prof. Sahib Singh(ਪ੍ਰਭੂ ਦੇ) ਨਾਮ ਵਿਚ ਰੱਤਿਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ।

ਪਦ ਅਰਥ ਸਿਧ = ਪੂਰਨ ਪਰਮਾਤਮਾ। ਗੋਸਟਿ = ਮਿਲਾਪ। ਸਿਧ ਗੋਸਟਿ = ਪਰਮਾਤਮਾ ਨਾਲ ਮਿਲਾਪ (ਵੇਖੋ, ਇਸ ਬਾਣੀ ਦੇ ਅਰੰਭ ਵਿਚ ਲਫ਼ਜ਼ "ਸਿਧ ਗੋਸਟਿ" ਉਤੇ ਵਿਚਾਰ)।

SikhNet (Spanish)Imbuido en el Nombre, uno habla con conocimiento acerca de la Yoga

ਨਾਮਿ ਰਤੇ; ਸਦਾ ਤਪੁ ਹੋਇ ॥

naam rate; sadaa tap hoe |

Sant Singh KhalsaAttuned to the Naam, they practice intense meditation forever.
Manmohan SinghHe, who is imbued with the Lord's Name, ever practises penance.
Manmohan Singh (Punjabi)ਜੋ ਨਾਮ ਨਾਲ ਰੰਗੀਜਿਆਂ ਹੈ, ਉਹ ਸਦੀਵ ਹੀ ਤਪੱਸਿਆ ਕਰਦਾ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ, ਸੋ ਸਦਾ ਹੀ ਤਪ ਰੂਪ ਹੋ ਰਹੇ ਹੈਂ⁽¹⁾॥
Prof. Sahib Singhਪ੍ਰਭੂ-ਨਾਮ ਵਿਚ ਰੰਗੇ ਰਹਿਣਾ ਹੀ ਸਦਾ ਕਾਇਮ ਰਹਿਣ ਵਾਲਾ ਪੁੰਨ-ਕਰਮ ਹੈ।

ਪਦ ਅਰਥ ਤਪੁ = (੧) ਮਨ ਨੂੰ ਮਾਰਨ ਲਈ ਸਰੀਰ ਉਤੇ ਕਸ਼ਟ ਸਹਾਰਨ ਦਾ ਸਾਧਨ; (੨) ਪੁੰਨ-ਕਰਮ।

SikhNet (Spanish)porque aquél que está imbuido en el Nombre, practica la Verdadera austeridad.

ਨਾਮਿ ਰਤੇ; ਸਚੁ ਕਰਣੀ ਸਾਰੁ ॥

naam rate; sach karanee saar |

Sant Singh KhalsaAttuned to the Naam, they live the true and excellent lifestyle.
Manmohan SinghTo be imbued with the Lord's Name, is the true and sublime way of life.
Manmohan Singh (Punjabi)ਸੁਆਮੀ ਦੇ ਨਾਮ ਨਾਲ ਰੰਗੀਜਣਾ ਸੰਚੀ ਅਤੇ ਸ਼੍ਰੇਸ਼ਟ ਜੀਵਨ ਰਹੁ-ਰੀਤੀ ਹੈ।
Fareedkot Teekaਜੋ ਨਾਮ ਮੇਂ ਰਤੇ ਹੈਂ ਉਨ ਕੀ ਸਚੀ ਔ ਸ੍ਰੇਸਟ ਕਰਣੀ ਹੈ॥
Prof. Sahib Singhਨਾਮ ਵਿਚ ਲੱਗਣਾ ਹੀ ਸੱਚੀ ਤੇ ਉੱਤਮ ਕਰਣੀ ਹੈ।

ਪਦ ਅਰਥ ਸਾਰੁ = ਸ੍ਰੇਸ਼ਟ।

SikhNet (Spanish)Cierto es, la Esencia de la Vida Verdadera es estar imbuido en el Naam,

ਨਾਮਿ ਰਤੇ; ਗੁਣ ਗਿਆਨ ਬੀਚਾਰੁ ॥

naam rate; gun giaan beechaar |

Sant Singh KhalsaAttuned to the Naam, they contemplate the Lord's virtues and spiritual wisdom.
Manmohan SinghThey, who are imbued with the Name reflects on the Lord's virtues and gnosis.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ ਉਹ ਸਾਹਿਬ ਦੀਆਂ ਨੇਕੀਆਂ ਅਤੇ ਗਿਆਤ ਦੀ ਸੋਚ ਵਿਚਾਰ ਕਰਦੇ ਹਨ।
Fareedkot Teekaਜੋ ਨਾਮ ਮੇਂ ਰੱਤੇ ਹੈਂ, ਸੋ ਗ੍ਯਾਨ ਆਦਿਕ ਗੁਨੋਂ ਕਾ ਬੀਚਾਰ ਕਰਤੇ ਹੈਂ॥
Prof. Sahib Singhਨਾਮ ਵਿਚ ਰੱਤੇ ਰਿਹਾਂ ਹੀ ਪ੍ਰਭੂ ਦੇ ਗੁਣਾਂ ਨਾਲ ਜਾਣ-ਪਛਾਣ ਹੁੰਦੀ ਹੈ ਤੇ ਸਾਂਝ ਬਣਦੀ ਹੈ।

ਪਦ ਅਰਥ ਗਿਆਨ = ਜਾਣ-ਪਛਾਣ, ਸਾਂਝ

SikhNet (Spanish)el Nombre del Señor. Solamente y entonces es cuando uno reflexiona acertadamente sobre la Virtud y la Sabiduría.

ਬਿਨੁ ਨਾਵੈ; ਬੋਲੈ ਸਭੁ ਵੇਕਾਰੁ ॥

bin naavai; bolai sabh vekaar |

Sant Singh KhalsaWithout the Name, all that is spoken is useless.
Manmohan SinghWithout the Name, all that the mortal utters, is useless.
Manmohan Singh (Punjabi)ਨਾਮ ਦੇ ਬਾਝੋਂ ਸਾਰਾ ਕੁਛ ਜੋ ਪ੍ਰਾਨੀ ਬੋਲਦਾ ਹੈ, ਵਿਅਰਥ ਹੈ।
Fareedkot Teekaਨਾਮ ਬਿਨਾ ਜੋ ਬੋਲੈ ਸਭ (ਵੇਕਾਰੁ) ਨਿਕੰਮਾ ਹੈ॥
Prof. Sahib Singh(ਪ੍ਰਭੂ ਦੇ) ਨਾਮ ਤੋਂ ਬਿਨਾ ਮਨੁੱਖ ਜੋ ਬੋਲਦਾ ਹੈ ਵਿਅਰਥ ਹੈ।

ਪਦ ਅਰਥ ਵੇਕਾਰੁ = ਵੇ-ਕਾਰ, ਵਿਅਰਥ।

SikhNet (Spanish)Sin el Nombre todo lo que uno habla es vano.

ਨਾਨਕ. ਨਾਮਿ ਰਤੇ; ਤਿਨ ਕਉ ਜੈਕਾਰੁ ॥੩੩॥

naanak. naam rate; tin kau jaikaar |33|

Sant Singh KhalsaO Nanak, attuned to the Naam, their victory is celebrated. ||33||
Manmohan SinghNanak, all victory is to them, who are imbued with the Lord's Name.
Manmohan Singh (Punjabi)ਨਾਨਕ, ਸਮੂਹ ਜਿੱਤ ਉਨ੍ਹਾਂ ਦੀ ਹੀ ਹੈ ਜੋ ਸੁਆਮੀ ਦੇ ਨਾਮ ਨਾਲ ਚੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰੱਤੇ ਹੈਂ ਤਿਨ ਕੋ ਤੌ ਜਹਾਂ ਤਹਾਂ (ਜੈਕਾਰੁ) ਜੀਤ ਹੀ ਹੈ॥੩੩॥
Prof. Sahib Singhਹੇ ਨਾਨਕ! ਜੋ ਮਨੁੱਖ ਨਾਮ ਵਿਚ ਰੱਤੇ ਹੋਏ ਹਨ, ਉਹਨਾਂ ਨੂੰ (ਸਾਡੀ) ਨਮਸਕਾਰ ਹੈ ॥੩੩॥
SikhNet (Spanish)Oh, dice Nanak, victoriosos son los que están imbuidos en el Santo Nombre. (33)

ਪੂਰੇ ਗੁਰ ਤੇ; ਨਾਮੁ ਪਾਇਆ ਜਾਇ ॥

poore gur te; naam paaeaa jaae |

Sant Singh KhalsaThrough the Perfect Guru, one obtains the Naam, the Name of the Lord.
Manmohan SinghIt is through the Perfect Guru, that the Lord's Name is attained to.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਹੀ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ।
Fareedkot Teekaਪੂਰਨ ਗੁਰੋਂ ਸੇ ਨਾਮੁ ਪਾਯਾ ਜਾਤਾ ਹੈ॥
Prof. Sahib Singh(ਪ੍ਰਭੂ ਦਾ) ਨਾਮ ਗੁਰੂ ਤੋਂ ਮਿਲਦਾ ਹੈ;
SikhNet (Spanish)Uno es bendecido con el Naam, a través del Guru Perfecto,

ਜੋਗ ਜੁਗਤਿ; ਸਚਿ ਰਹੈ ਸਮਾਇ ॥

jog jugat; sach rahai samaae |

Sant Singh KhalsaThe Way of Yoga is to remain absorbed in Truth.
Manmohan SinghTo remain merged in the True Lord, is the only way to Yog.
Manmohan Singh (Punjabi)ਸੱਚੇ ਸੁਆਮੀ ਅੰਦਰ ਲੀਨ ਰਹਿਣਾ ਹੀ ਯੋਗ ਦਾ ਮਾਰਗ ਹੈ।
Fareedkot Teekaਅਰੁ ਜਿਨ ਕੋ ਗੁਰੂ ਪੂਰੇ ਮਿਲੇ ਹੈਂ ਵਹੁ ਜੋਗ ਕੀ ਜੁਗਤੀ ਮੇਂ ਨਿਸਚੇ ਸਮਾਇ ਰਹੇ ਹੈਂ॥
Prof. Sahib Singhਸੱਚੇ ਪ੍ਰਭੂ ਵਿਚ ਲੀਨ ਰਹਿਣਾ-ਇਹੀ ਹੈ (ਅਸਲ) ਜੋਗ ਦੀ ਜੁਗਤੀ।

ਪਦ ਅਰਥ ਸਚਿ = ਸੱਚ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।

SikhNet (Spanish)y es sumergiéndose en la Verdad como el Sendero Verdadero de la Yoga se cumple.

ਬਾਰਹ ਮਹਿ ਜੋਗੀ ਭਰਮਾਏ; ਸੰਨਿਆਸੀ ਛਿਅ ਚਾਰਿ ॥

baarah meh jogee bharamaae; saniaasee chhia chaar |

Sant Singh KhalsaThe Yogis wander in the twelve schools of Yoga; the Sannyaasis in six and four.
Manmohan SinghThe Yogis wander in twelve sects and the solitarians in six and four.
Manmohan Singh (Punjabi)ਯੋਗੀ ਬਾਰਾਂ ਭਖਾਂ ਅੰਦਰ ਭਟਕਦੇ ਹਨ ਅਤੇ ਇਕਾਤੀ ਦਸਾਂ ਜਾਂ ਛੇ ਅਤੇ ਚਾਰਾਂ ਅੰਦਰ।
Fareedkot Teekaਬਾਰਾਂ ਸੰਙਿਆ ਮੇਂ ਮਾਇਆ ਨੇ ਜੋਗੀ ਪੁਨਾ ਸੰਨਿਆਸੀ ਦਸ ਸੰਙਿਆ ਮੇਂ ਭਰਮਾਏ ਹੈਂ॥
Prof. Sahib Singh(ਪਰ) ਜੋਗੀ ਲੋਕ (ਆਪਣੇ) ਬਾਰਾਂ ਫ਼ਿਰਕਿਆਂ (ਦੀ ਵੰਡ) ਵਿਚ (ਇਸ ਅਸਲ ਨਿਸ਼ਾਨੇ ਤੋਂ) ਭੁੱਲ ਰਹੇ ਹਨ ਤੇ ਸੰਨਿਆਸੀ ਲੋਕ (ਆਪਣੇ) ਦਸ ਫ਼ਿਰਕਿਆਂ (ਦੇ ਵਖੋ ਵੱਖ ਸਾਧਨਾਂ) ਵਿਚ।

ਪਦ ਅਰਥ ਬਾਰਹ = ਜੋਗੀਆਂ ਦੇ ਬਾਰਾਂ ਫ਼ਿਰਕੇ: ਹੇਤੂ, ਪਾਵ, ਆਈ, ਗਮ੍ਯ, ਪਾਗਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ। ਛਿਅ ਚਾਰਿ = (੬+੪) ਦਸ ਫ਼ਿਰਕੇ ਸੰਨਿਆਸੀਆਂ ਦੇ; ਤੀਰਥ, ਆਸ੍ਰਮ, ਬਨ, ਆਰੰਨ੍ਯ, ਗਿਰਿ, ਪਰਬਤ, ਸਾਗਰ, ਸਰਸ੍ਵਤ, ਭਾਰਤੀ, ਪੁਰੀ।

SikhNet (Spanish)Los Yoguis están divididos en doce sectas, los renunciantes en diez,

ਗੁਰ ਕੈ ਸਬਦਿ. ਜੋ ਮਰਿ ਜੀਵੈ; ਸੋ ਪਾਏ ਮੋਖ ਦੁਆਰੁ ॥

gur kai sabad. jo mar jeevai; so paae mokh duaar |

Sant Singh KhalsaOne who remains dead while yet alive, through the Word of the Guru's Shabad, finds the door of liberation.
Manmohan SinghBy Guru's instruction, he who remains dead in life; He obtains the door of salvation.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਜੋ ਜੀਉਂਦੇ ਜੀ ਮਾਰਿਆ ਰਹਿੰਦਾ ਹੈ, ਉਹ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
Fareedkot Teekaਅਰੁ ਗੁਰੋਂ ਕੇ ਉਪਦੇਸ ਕਰ ਜੋ ਜੀਵ ਭਾਵ ਸੇ ਮਰੇ ਹੈਂ, ਸੋ (ਮੋਖ ਦੁਆਰੁ) ਗ੍ਯਾਨ ਪਾਵਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਵਲੋਂ) ਮਰ ਕੇ ਜਿਊਂਦਾ ਹੈ ਉਹ (ਹਉਮੈ ਤੋਂ) ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।
SikhNet (Spanish)pero sólo es emancipado aquél que muere hacia sí mismo despertando a la Palabra del Shabd.

ਬਿਨੁ ਸਬਦੈ. ਸਭਿ ਦੂਜੈ ਲਾਗੇ; ਦੇਖਹੁ ਰਿਦੈ ਬੀਚਾਰਿ ॥

bin sabadai. sabh doojai laage; dekhahu ridai beechaar |

Sant Singh KhalsaWithout the Shabad, all are attached to duality. Contemplate this in your heart, and see.
Manmohan SinghWithout the Name, all are attached to duality Reflect in thy mind and see.
Manmohan Singh (Punjabi)ਨਾਮ ਦੇ ਬਗ਼ੈਰ ਸਾਰ ਦਵੈਤ-ਭਾਵ ਨਾਲ ਜੁੜੇ ਹੋਏ ਹਨ। ਤੂੰ ਆਪਣੇ ਮਨ ਅੰਦਰ ਸੋਚ ਸਮਝ ਕੇ ਵੇਖ ਲੈ।
Fareedkot Teekaਬਿਨਾਂ ਗੁਰ ਉਪਦੇਸ ਸੇ ਸਭ ਲੋਕ ਦ੍ਵੈਤ ਮੇਂ ਲਾਗੇ ਹੈਂ। ਹੇ ਸੰਤੋ! ਆਪ ਰਿਦੇ ਮੇਂ ਬੀਚਾਰ ਕੇ ਦੇਖ ਲੇਵੋ॥
Prof. Sahib Singhਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਆਪਣਾ ਜ਼ਾਤੀ ਤਜਰਬਾ ਹੀ ਇਸ ਗੱਲ ਦੀ ਗਵਾਹੀ ਦੇ ਦੇਵੇਗਾ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਸਾਰੇ ਲੋਕ (ਪ੍ਰਭੂ ਨੂੰ ਛੱਡ ਕੇ) ਹੋਰ (ਰੁਝੇਵੇਂ) ਵਿਚ ਲੱਗੇ ਰਹਿੰਦੇ ਹਨ।
SikhNet (Spanish)Reflexiona sobre esto, sin la Palabra del Shabd,

ਨਾਨਕ. ਵਡੇ ਸੇ ਵਡਭਾਗੀ; ਜਿਨੀ ਸਚੁ ਰਖਿਆ ਉਰ ਧਾਰਿ ॥੩੪॥

naanak. vadde se vaddabhaagee; jinee sach rakhiaa ur dhaar |34|

Sant Singh KhalsaO Nanak, blessed and very fortunate are those who keep the True Lord enshrined in their hearts. ||34||
Manmohan SinghMagnificent and supremely fortunate are they, O Nanak who keep the True Lord clasped to their heart.
Manmohan Singh (Punjabi)ਵਿਸ਼ਾਲ ਅਤੇ ਪਰਮ ਚੰਗੇ ਨਸੀਬਾਂ ਵਾਲੇ ਹਨ ਉਹ ਨਾਨਕ, ਜੋ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਗੁਨੋਂ ਕਰ ਕੇ ਬਡੇ ਹੈਂ ਅਰੁ ਓਹੀ ਵਡਭਾਗੀ ਹੈਂ ਜਿਨੋਂ ਨੇ ਸਚ ਨਾਮ ਕੋ ਰਿਦੇ ਮੇਂ ਧਾਰ ਰਖਿਆ ਹੈ॥੩੪॥
Prof. Sahib Singhਹੇ ਨਾਨਕ! ਉਹ ਮਨੁੱਖ ਵੱਡੇ ਹਨ ਤੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੈ ॥੩੪॥

ਪਦ ਅਰਥ ਉਰਧਾਰਿ = ਉਰਿ-ਧਾਰਿ, ਹਿਰਦੇ ਵਿਚ ਧਾਰ ਕੇ। ਉਰ = ਹਿਰਦਾ ॥੩੪॥

SikhNet (Spanish)todos son atraídos hacia la dualidad. Dice Nanak, sólo son bendecidos con conocimiento, aquéllos que enaltecen la Verdad en sus mentes. (34)
Shabad Guru Nanak Dev Ji Raag Raamkalee Ang 942

ਗੁਰਮੁਖਿ ਰਤਨੁ ਲਹੈ; ਲਿਵ ਲਾਇ ॥

guramukh ratan lahai; liv laae |

Sant Singh KhalsaThe Gurmukh obtains the jewel, lovingly focused on the Lord.
Manmohan SinghEnshrining affection for Him, the holyman obtains the jewel of God.
Manmohan Singh (Punjabi)ਉਸ ਨਾਲ ਪਿਰਹੜੀ ਪਾ, ਨੇਕ ਬੰਦਾ ਵਾਹਿਗੁਰੂ ਰੂਪੀ ਜਵੇਹਰ ਨੂੰ ਪਾ ਲੈਂਦਾ ਹੈ।
Fareedkot Teekaਗੁਰਮੁਖ ਹੀ (ਰਤਨੁ) ਵੈਰਾਗ ਕੋ ਪਾਇਕਰ ਲਿਵ ਲਾਇ ਰਹੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਪ੍ਰਭੂ ਵਿਚ) ਸੁਰਤ ਜੋੜ ਕੇ ਪ੍ਰਭੂ-ਨਾਮ-ਰੂਪ ਰਤਨ ਲੱਭ ਲੈਂਦਾ ਹੈ,

ਪਦ ਅਰਥ ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ। ਰਤਨੁ = ਪ੍ਰਭੂ ਦਾ ਨਾਮ-ਰੂਪ ਕੀਮਤੀ ਪਦਾਰਥ।

SikhNet (Spanish)El Gurmukj obtiene la Joya Divina al entonarse en Él.

ਗੁਰਮੁਖਿ; ਪਰਖੈ ਰਤਨੁ ਸੁਭਾਇ ॥

guramukh; parakhai ratan subhaae |

Sant Singh KhalsaThe Gurmukh intuitively recognizes the value of this jewel.
Manmohan SinghThe holyman, all-too-spontaneously, recognises the worth of God, the Jewel.
Manmohan Singh (Punjabi)ਨੇਕ ਬੰਦਾ ਸੁਤੇ ਸਿੱਧ ਹੀ, ਵਾਹਿਗੁਰੂ ਜਵੇਹਰ ਦੀ ਕਦਰ ਨੂੰ ਪਛਾਣ ਲੈਂਦਾ ਹੈ।
Fareedkot Teekaਅਰੁ ਗੁਰਮੁਖ ਹੀ ਬ੍ਰਹਮ ਰਤਨ ਕੋ ਸੁਭਾਵਕ ਹੀ ਪਰਖਤੇ ਹੈਂ॥
Prof. Sahib Singhਉਹ ਮਨੁੱਖ (ਇਸ) ਆਪਣੀ ਲਗਨ ਨਾਲ ਹੀ ਨਾਮ-ਰਤਨ ਦੀ ਕਦਰ ਜਾਣ ਲੈਂਦਾ ਹੈ।

ਪਦ ਅਰਥ ਸੁਭਾਇ = ਸੁਤੇ ਹੀ, ਸੁਭਾਵਕ ਹੀ {ਨੋਟ: ਜਿਵੇਂ 'ਨਾਉ' ਤੋਂ 'ਨਾਇ' ਕਰਣ ਕਾਰਕ ਹੈ ਤਿਵੇਂ 'ਭਾਉ' ਤੋਂ 'ਭਾਇ'। 'ਸੁਭਾਉ' ਅਸਲ ਵਿਚ ਹੈ 'ਸ੍ਵਭਾਵ' = ਆਪਣਾ ਪਿਆਰ, ਆਪਣੀ ਲਗਨ}, ਆਪਣੀ ਲਗਨ ਨਾਲ ਹੀ।

SikhNet (Spanish)Sí, recibe la Sabiduría de esta Joya espontáneamente,

ਗੁਰਮੁਖਿ; ਸਾਚੀ ਕਾਰ ਕਮਾਇ ॥

guramukh; saachee kaar kamaae |

Sant Singh KhalsaThe Gurmukh practices Truth in action.
Manmohan SinghThe pious person practises the true deeds.
Manmohan Singh (Punjabi)ਪਵਿੱਤਰ ਪੁਰਸ਼ ਸੱਚੇ ਅਮਲਾਂ ਦੀ ਕਮਾਈ ਕਰਦਾ ਹੈ।
Fareedkot Teekaਗੁਰਮੁਖ ਸਾਚੀ ਕਾਰ ਕੋ ਕਮਾਵਤੇ ਹੈਂ॥
Prof. Sahib Singh(ਬੱਸ! ਇਹੀ) ਸੱਚੀ ਕਾਰ ਗੁਰਮੁਖ ਕਮਾਂਦਾ ਹੈ,
SikhNet (Spanish)practica lo bueno y es complacido con el Verdadero Señor.

ਗੁਰਮੁਖਿ; ਸਾਚੇ ਮਨੁ ਪਤੀਆਇ ॥

guramukh; saache man pateeae |

Sant Singh KhalsaThe mind of the Gurmukh is pleased with the True Lord.
Manmohan SinghThe Guru-ward's soul is pleased with the True One.
Manmohan Singh (Punjabi)ਗੁਰੂ-ਸਮਰਪਨ ਦੀ ਆਤਮਾ ਸੱਚੇ ਪੁਰਖ ਨਾਲ ਪਤੀਜ ਜਾਂਦੀ ਹੈ।
Fareedkot Teekaਅਰੁ ਗੁਰਮੁਖੋਂ ਕਾ ਸਾਚੇ ਮੇਂ ਮਨੁ ਪਤੀਆਵਤਾ ਹੈ॥
Prof. Sahib Singhਤੇ ਗੁਰਮੁਖ ਸੱਚੇ ਪ੍ਰਭੂ ਵਿਚ ਆਪਣੇ ਮਨ ਨੂੰ ਗਿਝਾ ਲੈਂਦਾ ਹੈ।

ਪਦ ਅਰਥ ਪਤੀਆਇ = ਤਸੱਲੀ ਕਰਾ ਲੈਂਦਾ ਹੈ, ਗਿਝਾ ਲੈਂਦਾ ਹੈ।

SikhNet (Spanish)La Voluntad del Señor

ਗੁਰਮੁਖਿ ਅਲਖੁ ਲਖਾਏ; ਤਿਸੁ ਭਾਵੈ ॥

guramukh alakh lakhaae; tis bhaavai |

Sant Singh KhalsaThe Gurmukh sees the unseen, when it pleases the Lord.
Manmohan SinghWhen it so pleases Him, the Guru-ward sees the Unseeable Lord.
Manmohan Singh (Punjabi)ਜਦ ਹਰੀ ਨੂੰ ਭਾਉਂਦਾ ਹੈ, ਗੁਰੂ-ਸਮਰਪਨ ਅਦ੍ਰਿਸ਼ਟ ਸੁਆਮੀ ਨੂੰ ਦੇਖ ਲੈਂਦਾ ਹੈ।
Fareedkot Teekaਜਿਸ ਕੋ ਚਾਹੇ ਗੁਰਮੁਖ ਤਿਸ ਕੋ (ਅਲਖੁ) ਪ੍ਰਮਾਤਮਾ ਲਖਾਇ ਦੇਤੇ ਹੈਂ॥
Prof. Sahib Singh(ਜਦੋਂ) ਉਸ ਪ੍ਰਭੂ ਨੂੰ ਭਾਉਂਦਾ ਹੈ ਤਾਂ ਗੁਰਮੁਖ ਉਸ ਅਲੱਖ ਪ੍ਰਭੂ (ਦੇ ਗੁਣਾਂ ਦੀ ਹੋਰਨਾਂ ਨੂੰ ਭੀ) ਸੂਝ ਪਾ ਦੇਂਦਾ ਹੈ।

ਪਦ ਅਰਥ ਅਲਖੁ = ਜਿਸ ਦਾ ਕੋਈ ਖ਼ਾਸ ਲੱਛਣ ਨਾਹ ਦਿੱਸੇ। ਲਖਾਏ = ਸੂਝ ਪੈਦਾ ਕਰ ਦੇਂਦਾ ਹੈ। ਤਿਸੁ = ਉਸ ਪ੍ਰਭੂ ਨੂੰ।

SikhNet (Spanish)es que conozca lo Inefable y,

ਨਾਨਕ ਗੁਰਮੁਖਿ; ਚੋਟ. ਨ ਖਾਵੈ ॥੩੫॥

naanak guramukh; chott. na khaavai |35|

Sant Singh KhalsaO Nanak, the Gurmukh does not have to endure punishment. ||35||
Manmohan SinghNanak, the God-conscious being suffers not the strokes.
Manmohan Singh (Punjabi)ਨਾਨਕ, ਵਾਹਿਗੁਰੂ ਨੂੰ ਜਾਣਨ ਵਾਲਾ ਜੀਵ ਸੱਟਾਂ ਨਹੀਂ ਸਹਾਰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਜਮੋਂ ਕੀ ਚੋਟ ਨਹੀਂ ਖਾਤੇ॥੩੫॥
Prof. Sahib Singhਹੇ ਨਾਨਕ! ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਵਿਕਾਰਾਂ ਦੀ) ਮਾਰ ਨਹੀਂ ਖਾਂਦਾ ॥੩੫॥

ਪਦ ਅਰਥ ਚੋਟ = ਮਾਰ ॥੩੫॥

SikhNet (Spanish)por la Gracia del Guru, que no llegue a sufrir. (35)

ਗੁਰਮੁਖਿ; ਨਾਮੁ ਦਾਨੁ ਇਸਨਾਨੁ ॥

guramukh; naam daan isanaan |

Sant Singh KhalsaThe Gurmukh is blessed with the Name, charity and purification.
Manmohan SinghThe pious person is blessed with the Name, charity and purity.
Manmohan Singh (Punjabi)ਪਵਿੱਤਰ ਪੁਰਸ਼ ਨੂੰ ਨਾਮ, ਦਾਨ ਪੁੰਨ ਅਤੇ ਪਵਿੱਤਰ ਦੀ ਦਾਤ ਮਿਲਦੀ ਹੈ।
Fareedkot Teekaਗੁਰਮੁਖ ਨਾਮ ਕੋ ਜਪਤੇ ਹੈਂ ਅਰ ਦਾਨ ਦੇਤੇ ਹੈਂ ਅਰੁ ਇਸਨਾਨੁ ਕਰਤੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਸ ਦਾ ਨਾਮ ਜਪਣਾ ਦਾਨ ਕਰਨਾ ਤੇ ਇਸ਼ਨਾਨ ਕਰਨਾ ਪ੍ਰਵਾਨ ਹੈ।

ਪਦ ਅਰਥ ਗੁਰਮੁਖਿ ਨਾਮੁ = ਗੁਰਮੁਖਿ ਮਨੁੱਖ ਦਾ ਹੀ ਨਾਮ (ਜਪਣਾ ਪ੍ਰਵਾਨ ਹੈ), ਗੁਰੂ ਦੇ ਹੁਕਮ ਵਿਚ ਤੁਰ ਕੇ ਹੀ ਨਾਮ ਸਿਮਰਨਾ ਠੀਕ ਹੈ। ਸਤਗੁਰੁ ਪੁਰਖ ਨ ਮੰਨਿਓ ਸਬਦਿ ਨ ਲਗੋ ਪਿਆਰ ॥ ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰ ਸਿਰੀ ਰਾਗੁ ਮ: ੩ ॥

SikhNet (Spanish)El Gurmukj es bendecido con el Nombre, la Compasión y la Pureza.

ਗੁਰਮੁਖਿ; ਲਾਗੈ ਸਹਜਿ ਧਿਆਨੁ ॥

guramukh; laagai sehaj dhiaan |

Sant Singh KhalsaThe Gurmukh centers his meditation on the celestial Lord.
Manmohan SinghThe pious person's attention remains fixed in the Lord.
Manmohan Singh (Punjabi)ਪਵਿੱਤਰ ਪੁਰਸ਼ ਦੀ ਬਿਰਤੀ ਸੁਆਮੀ ਅੰਦਰ ਜੁੜੀ ਰਹਿੰਦੀ ਹੈ।
Fareedkot Teekaਇਸੀ ਤੇ ਗੁਰਮੁਖੋਂ ਕਾ (ਸਹਜਿ) ਬ੍ਰਹਮ ਮੇਂ ਧਿਆਨੁ ਲਾਗਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਹੀ ਅਡੋਲ ਅਵਸਥਾ ਵਿਚ ਸੁਰਤ ਜੁੜਦੀ ਹੈ।
SikhNet (Spanish)Ecuánime, permanece entonado en Dios

ਗੁਰਮੁਖਿ; ਪਾਵੈ ਦਰਗਹ ਮਾਨੁ ॥

guramukh; paavai daragah maan |

Sant Singh KhalsaThe Gurmukh obtains honor in the Court of the Lord.
Manmohan SinghThe pious person obtains honour in the Lord's court.
Manmohan Singh (Punjabi)ਪਵਿੱਤਰ ਪੁਰਸ਼ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
Fareedkot Teekaਗੁਰਮੁਖ ਦਰਗਹ ਮੇਂ ਮਾਨ ਪਾਵਤੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।
SikhNet (Spanish)y lo honran en la Corte del Señor.

ਗੁਰਮੁਖਿ; ਭਉ ਭੰਜਨੁ ਪਰਧਾਨੁ ॥

guramukh; bhau bhanjan paradhaan |

Sant Singh KhalsaThe Gurmukh obtains the Supreme Lord, the Destroyer of fear.
Manmohan SinghThe pious person attains the Supreme Lord, the Destroyer of dread.
Manmohan Singh (Punjabi)ਪਵਿੱਤਰ ਪੁਰਸ਼, ਡਰ ਦੇ ਨਾਸ ਕਰਨ ਵਾਲੇ ਸ੍ਰੋਮਣੀ ਸੁਆਮੀ ਨੂੰ ਪਾ ਲੈਂਦਾ ਹੈ।
Fareedkot Teekaਅਰੁ ਗੁਰਮੁਖ ਭਉ ਕੇ ਭੰਜਨ ਮੇਂ ਮੁਖ੍ਯ ਹੈਂ; ਭਾਵ ਜਨਮ ਮਰਨ ਕੀ ਨਿਵ੍ਰਤੀ ਮੁਖ ਇਨਸੇ ਹੀ ਹੋਤੀ ਹੈ॥
Prof. Sahib Singhਉਹ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਜੋ ਡਰ-ਸਹਿਮ ਨਾਸ ਕਰਨ ਵਾਲਾ ਹੈ ਤੇ ਜੋ ਸਭ ਦਾ ਮਾਲਕ ਹੈ।

ਪਦ ਅਰਥ ਭਉ ਭੰਜਨੁ = ਦੁਨੀਆ ਵਾਲੇ ਡਰ-ਸਹਿਮ ਨਾਸ ਕਰਨ ਵਾਲਾ ਪ੍ਰਭੂ। ਪਰਧਾਨੁ = ਸਭ ਦਾ ਮੁਖੀ, ਸਭ ਦਾ ਮਾਲਕ। ਗੁਰਮੁਖਿ...ਪਰਧਾਨੁ = ਗੁਰਮੁਖਿ (ਪਾਵੈ) ਭਉ ਭੰਜਨੁ ਪਰਧਾਨੁ।

SikhNet (Spanish)Él obtiene al Ser Supremo, el Destructor del miedo

ਗੁਰਮੁਖਿ; ਕਰਣੀ ਕਾਰ ਕਰਾਏ ॥

guramukh; karanee kaar karaae |

Sant Singh KhalsaThe Gurmukh does good deeds, an inspires others to do so.
Manmohan SinghThe pious person practises virtuous deeds and actions.
Manmohan Singh (Punjabi)ਪਵਿੱਤਰ ਪੁਰਸ਼ ਨੇਕ ਕਰਮ ਅਤੇ ਅਮਲ ਕਮਾਉਂਦਾ ਹੈ।
Fareedkot Teekaਗੁਰਮੁਖ ਜਗ੍ਯਾਸੀਓਂ ਸੇ ਸੁਭ ਕਰਨੀ ਕੀ ਕਾਰ ਕਰਾਵਤੇ ਹੈਂ॥
Prof. Sahib Singhਗੁਰਮੁਖ ਮਨੁੱਖ (ਹੋਰਨਾਂ ਪਾਸੋਂ ਭੀ ਇਹੀ, ਭਾਵ, ਗੁਰੂ ਦੇ ਹੁਕਮ ਵਿਚ ਤੁਰਨ ਵਾਲਾ) ਕਰਨ-ਜੋਗ ਕੰਮ ਕਰਾਂਦਾ ਹੈ,

ਪਦ ਅਰਥ ਕਰਣੀ ਕਾਰ = ਕਰਨ-ਯੋਗ ਕੰਮ।

SikhNet (Spanish)y hace lo que es Su Voluntad. Estando unido con Él,

ਨਾਨਕ ਗੁਰਮੁਖਿ; ਮੇਲਿ ਮਿਲਾਏ ॥੩੬॥

naanak guramukh; mel milaae |36|

Sant Singh KhalsaO Nanak, the Gurmukh unites in the Lord's Union. ||36||
Manmohan SinghNanak, the pious person unites in the Lord's union.
Manmohan Singh (Punjabi)ਨਾਨਕ, ਪਵਿੱਤਰ ਪੁਰਸ਼ ਪ੍ਰਭੂ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਵਾਹਿਗੁਰੂ ਕੇ ਮੇਲ ਮੇਂ ਮਿਲਾਇ ਦੇਤੇ ਹੈਂ॥੩੬॥
Prof. Sahib Singh(ਤੇ ਇਸ ਤਰ੍ਹਾਂ ਉਹਨਾਂ ਨੂੰ) ਹੇ ਨਾਨਕ! (ਪ੍ਰਭੂ ਦੇ) ਮੇਲ ਵਿਚ ਮਿਲਾ ਦੇਂਦਾ ਹੈ ॥੩੬॥
SikhNet (Spanish)también une a otros con Dios. (36)
Shabad Guru Nanak Dev Ji Raag Raamkalee Ang 942

ਗੁਰਮੁਖਿ; ਸਾਸਤ੍ਰ ਸਿਮ੍ਰਿਤਿ ਬੇਦ ॥

guramukh; saasatr simrit bed |

Sant Singh KhalsaThe Gurmukh understands the Simritees, the Shaastras and the Vedas.
Manmohan SinghThe Guru-ward has the knowledge of the Shastras, the Simirtis and the Vedas.
Manmohan Singh (Punjabi)ਗੁਰੂ-ਸਮਰਪਨ ਨੂੰ ਸ਼ਾਸਤਰਾਂ, ਸਿਮਰਤੀਆਂ ਅਤੇ ਵੇਦਾਂ ਦੀ ਗਿਆਤ ਹੁੰਦੀ ਹੈ।
Fareedkot Teekaਗੁਰਮੁਖੋਂ ਨੇ ਸਾਸਤ੍ਰ ੬, ਸਿੰਮ੍ਰਤੀ ੨੭, ਬੇਦ ੪, ਇਨ ਸਭ ਕੇ ਸਿਧਾਂਤ ਕੋ ਜਾਣ ਲੀਆ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ (ਮਾਨੋ) ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦਾ ਗਿਆਨ ਹਾਸਲ ਕਰ ਚੁਕਾ ਹੈ, (ਭਾਵ, ਗੁਰੂ ਦੇ ਹੁਕਮ ਵਿਚ ਤੁਰਨਾ ਹੀ ਗੁਰਮੁਖਿ ਲਈ ਵੇਦਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਗਿਆਨ ਹੈ)।
SikhNet (Spanish)El Gurmukj tiene la Sabiduría de los Vedas,

ਗੁਰਮੁਖਿ ਪਾਵੈ; ਘਟਿ ਘਟਿ ਭੇਦ ॥

guramukh paavai; ghatt ghatt bhed |

Sant Singh KhalsaThe Gurmukh knows the secrets of each and every heart.
Manmohan SinghThe Guru-ward knows the mystery of all the hearts.
Manmohan Singh (Punjabi)ਗੁਰੂ-ਸਮਰਪਨ ਦੁਸ਼ਮਨੀ ਤੇ ਈਰਖਾ ਨੂੰ ਮੇਟ ਸੁੱਟਦਾ ਹੈ।
Fareedkot Teekaਬੇਦ ਪਦ ਸਲੇਖ ਹੈ, ਜੋ ਘਟ ਘਟ ਮੇਂ ਬ੍ਯਾਪਕ ਹੈ, ਤਿਸ ਕਾ ਭੇਤ ਗੁਰਮੁਖਿ ਪਾਵਤੇ ਹੈਂ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰ ਕੇ ਉਹ ਹਰੇਕ ਘਟ ਵਿਚ ਵਿਆਪਕ ਪ੍ਰਭੂ ਦਾ (ਸਰਬ-ਵਿਆਪਕਤਾ ਦਾ) ਭੇਤ ਸਮਝ ਲੈਂਦਾ ਹੈ,

ਪਦ ਅਰਥ ਭੇਦ = ਰਮਜ਼, ਰਾਜ਼, ਭੇਤ ਦੀ ਗੱਲ। ਘਟਿ ਘਟਿ = ਹਰੇਕ ਘਟ ਵਿਚ ਵਿਆਪਕ ਪ੍ਰਭੂ।

SikhNet (Spanish)de los Shastras y de los Textos Semíticos y conoce en su corazón el Misterio dentro de todo corazón.

ਗੁਰਮੁਖਿ; ਵੈਰ ਵਿਰੋਧ ਗਵਾਵੈ ॥

guramukh; vair virodh gavaavai |

Sant Singh KhalsaThe Gurmukh eliminates hate and envy.
Manmohan SinghThe Guru-ward effaces enmity and envy.
Manmohan Singh (Punjabi)ਗੁਰੂ-ਸਮਰਪਨ ਦੁਸ਼ਮਨੀ ਤੇ ਈਰਖਾ ਨੂੰ ਮੇਟ ਸੁੱਟਦਾ ਹੈ।
Fareedkot Teekaਵੈਰ ਜੋ ਨਵਾਂ ਹੋਵੈ, ਵਿਰੋਧ ਜੋ ਪੁਰਾਤਨ ਹੋਵੈ, ਤਿਸ ਕੋ ਗੁਰਮੁਖ ਗਵਾਵਤੇ ਹੈਂ॥
Prof. Sahib Singh(ਇਸ ਵਾਸਤੇ) ਗੁਰਮੁਖਿ (ਦੂਜਿਆਂ ਨਾਲ) ਵੈਰ-ਵਿਰੋਧ ਰੱਖਣਾ ਭੁਲਾ ਦੇਂਦਾ ਹੈ,
SikhNet (Spanish)Destierra de su mente la envidia

ਗੁਰਮੁਖਿ; ਸਗਲੀ ਗਣਤ ਮਿਟਾਵੈ ॥

guramukh; sagalee ganat mittaavai |

Sant Singh KhalsaThe Gurmukh erases all accounting.
Manmohan SinghThe Guru-ward does away with all the reckonings.
Manmohan Singh (Punjabi)ਗੁਰੂ-ਸਮਰਪਨ ਸਾਰੇ ਲੇਖੇ ਪਤੇ ਛੱਡ ਦਿੰਦਾ ਹੈ।
Fareedkot Teekaਗੁਰਮੁਖ ਕਰਮੋਂ ਕੀ ਸਾਰੀ ਗਿਣਤੀ ਮਿਟਾਇ ਦੇਤੇ ਹੈਂ॥
Prof. Sahib Singhਇਸ ਵੈਰ-ਵਿਰੋਧ ਦਾ) ਸਾਰਾ ਲੇਖਾ ਹੀ ਮਿਟਾ ਦੇਂਦਾ ਹੈ (ਭਾਵ, ਕਦੇ ਇਹ ਸੋਚ ਮਨ ਵਿਚ ਆਉਣ ਹੀ ਨਹੀਂ ਦੇਂਦਾ ਕਿ ਕਿਸੇ ਨੇ ਕਦੇ ਉਸ ਨਾਲ ਵਧੀਕੀ ਕੀਤੀ)।

ਪਦ ਅਰਥ ਗਣਤ = ਲੇਖਾ, ਹਿਸਾਬ॥

SikhNet (Spanish)y borra las cuentas de los hechos pasados.

ਗੁਰਮੁਖਿ; ਰਾਮ ਨਾਮ ਰੰਗਿ ਰਾਤਾ ॥

guramukh; raam naam rang raataa |

Sant Singh KhalsaThe Gurmukh is imbued with love for the Lord's Name.
Manmohan SinghThe Guru-ward is imbued with the love of the Lord's Name.
Manmohan Singh (Punjabi)ਗੁਰੂ-ਸਮਰਪਨ, ਪ੍ਰਭੂ ਦੇ ਨਾਮ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ।
Fareedkot Teekaਗੁਰਮੁਖੋਂ ਕਾ ਮਨੁ ਰਾਮ ਨਾਮ ਕੇ ਰੰਗ ਮੇਂ ਰੰਗਿਆ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੈ, ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤਾ ਰਹਿੰਦਾ ਹੈ।
SikhNet (Spanish)Él está imbuido en el Amor del Señor

ਨਾਨਕ. ਗੁਰਮੁਖਿ ਖਸਮੁ ਪਛਾਤਾ ॥੩੭॥

naanak. guramukh khasam pachhaataa |37|

Sant Singh KhalsaO Nanak, the Gurmukh realizes his Lord and Master. ||37||
Manmohan SinghNanak, the Guru-ward realises His Lord.
Manmohan Singh (Punjabi)ਨਾਨਕ, ਗੁਰੂ-ਸਮਰਪਨ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਨੇ ਅਪਨਾ ਸ੍ਵਾਮੀ ਵਾਹਿਗੁਰੂ ਪਛਾਨਾ ਹੈ॥੩੭॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਨੇ ਖਸਮ (-ਪ੍ਰਭੂ) ਨੂੰ ਪਛਾਣ ਲਿਆ ਹੈ ॥੩੭॥
SikhNet (Spanish)y conoce a Dios. (37)

ਬਿਨੁ ਗੁਰ; ਭਰਮੈ ਆਵੈ ਜਾਇ ॥

bin gur; bharamai aavai jaae |

Sant Singh KhalsaWithout the Guru, one wanders, coming and going in reincarnation.
Manmohan SinghWithout the Guru, one wanders in transmigration.
Manmohan Singh (Punjabi)ਗੁਰਾਂ ਦੇ ਬਾਝੋਂ ਬੰਦਾ ਆਵਾਗਉਣ ਅੰਦਰ ਭਟਕਦਾ ਹੈ।
Fareedkot Teekaਬਿਨਾਂ ਗੁਰੂ ਕੀ ਪ੍ਰਾਪਤੀ ਸੇ ਭਰਮ ਮੇਂ (ਆਵੈ ਜਾਇ) ਜਨਮਤਾ ਮਰਤਾ ਹੈ॥
Prof. Sahib Singhਸਤਿਗੁਰੂ (ਦੀ ਸਰਨ ਆਉਣ) ਤੋਂ ਬਿਨਾ (ਮਨੁੱਖ ਮਾਇਆ ਵਿਚ) ਭਟਕਦਾ ਹੈ ਤੇ ਜੰਮਦਾ ਮਰਦਾ ਰਹਿੰਦਾ ਹੈ।

ਪਦ ਅਰਥ ਭਰਮੈ = ਭਟਕਦਾ ਹੈ।

SikhNet (Spanish)Sin la Gracia del Guru, uno va y viene,

ਬਿਨੁ ਗੁਰ; ਘਾਲ. ਨ ਪਵਈ ਥਾਇ ॥

bin gur; ghaal. na pavee thaae |

Sant Singh KhalsaWithout the Guru, one's work is useless.
Manmohan SinghWithout the Guru, the service bears not fruit.
Manmohan Singh (Punjabi)ਗੁਰਾਂ ਦੇ ਬਾਝੋਂ ਟਹਿਲ ਸੇਵਾ ਸਫ਼ਲ ਨਹੀਂ ਹੁੰਦੀ।
Fareedkot Teekaਅਰ ਬਿਨਾਂ ਗੁਰੋਂ ਸੇ ਕਮਾਈ ਥਾਇ ਨਹੀ ਪੜਤੀ॥
Prof. Sahib Singhਗੁਰ-ਸਰਣ ਤੋਂ ਬਿਨਾ ਕੋਈ ਮੇਹਨਤ ਕਬੂਲ ਨਹੀਂ ਪੈਂਦੀ (ਕਿਉਂਕਿ "ਹਉ" ਟਿਕੀ ਰਹਿੰਦੀ ਹੈ)।

ਪਦ ਅਰਥ ਥਾਇ ਨ ਪਵਈ = ਕਬੂਲ ਨਹੀਂ ਹੁੰਦੀ।

SikhNet (Spanish)y los esfuerzos no dan fruto.

ਬਿਨੁ ਗੁਰ; ਮਨੂਆ ਅਤਿ ਡੋਲਾਇ ॥

bin gur; manooaa at ddolaae |

Sant Singh KhalsaWithout the Guru, the mind is totally unsteady.
Manmohan SinghWithout the Guru, the mind greatly wabbles.
Manmohan Singh (Punjabi)ਗੁਰਾਂ ਦੇ ਬਾਝੋਂ ਮਨ ਬਹੁਤ ਡਿੱਕੋਡੋਲੇ ਖਾਦਾ ਹੈ।
Fareedkot Teekaਬਿਨਾਂ ਗੁਰੋਂ ਸੇ ਮਨ ਅਤ੍ਯੰਤ ਡੋਲਤਾ ਹੈ॥
Prof. Sahib Singhਸਤਿਗੁਰੂ ਤੋਂ ਬਿਨਾ ਇਹ ਚੰਚਲ ਮਨ ਬਹੁਤ ਸਂਹਸਿਆਂ ਵਿਚ ਰਹਿੰਦਾ ਹੈ,

ਪਦ ਅਰਥ ਮਨੂਆ = ਚੰਚਲ ਮਨ ('ਮਨ' ਲਫ਼ਜ਼ ਤੋਂ 'ਮਨੂਆ' 'ਅਲਪਾਰਥਕ ਨਾਂਵ' ਹੈ; ਵੇਖੋ 'ਗੁਰਬਾਣੀ ਵਿਆਕਰਣ')। ਡੋਲਾਇ = ਡੋਲਦਾ ਹੈ, ਸਂਹਸਿਆਂ ਵਿਚ ਪਿਆ ਰਹਿੰਦਾ ਹੈ।

SikhNet (Spanish)La mente se tambalea y, nutriéndose de veneno, no alcanza a estar contenta.

ਬਿਨੁ ਗੁਰ. ਤ੍ਰਿਪਤਿ ਨਹੀ; ਬਿਖੁ ਖਾਇ ॥

bin gur. tripat nahee; bikh khaae |

Sant Singh KhalsaWithout the Guru, one is unsatisfied, and eats poison.
Manmohan SinghWithout the Guru, one is sated not and eats poison.
Manmohan Singh (Punjabi)ਗੁਰਾਂ ਦੇ ਬਾਝੋਂ ਬੰਦੇ ਨੂੰ ਰੱਜ ਨਹੀਂ ਆਉਂਦਾ ਤੇ ਉਹ ਜ਼ਹਿਰ ਖਾਂਦਾ ਹੈ।
Fareedkot Teekaਅਰ ਗੁਰੋਂ ਸੇ ਬਿਨਾਂ ਬਿਸ੍ਯੋਂ ਕੋ ਖਾਤਾ ਤ੍ਰਿਪਤਿ ਨਹੀਂ ਹੋਤਾ॥
Prof. Sahib Singhਸਤਿਗੁਰੂ ਤੋਂ ਬਿਨਾ ਇਹ ਜ਼ਹਿਰ ਖਾ ਖਾ ਕੇ (ਭਾਵ ਦੁਨੀਆ ਦੇ ਪਦਾਰਥ ਮਾਣ ਮਾਣ ਕੇ) ਰੱਜੀਦਾ ਨਹੀਂ।

ਪਦ ਅਰਥ ਬਿਖੁ = ਵਿਹੁ, ਜ਼ਹਿਰ। ਤ੍ਰਿਪਤਿ = ਸੰਤੋਖ।

SikhNet (Spanish)Uno es envenenado por la ponzoña del escorpión

ਬਿਨੁ ਗੁਰ; ਬਿਸੀਅਰੁ ਡਸੈ, ਮਰਿ ਵਾਟ ॥

bin gur; biseear ddasai, mar vaatt |

Sant Singh KhalsaWithout the Guru, one is stung by the poisonous snake of Maya, and dies.
Manmohan SinghWithout the Guru, one is stung by the poisonous snake of mammon and he dies in the way.
Manmohan Singh (Punjabi)ਗੁਰਾਂ ਦੇ ਬਾਝੋਂ, ਮਾਇਆ ਦਾ ਜ਼ਹਿਰੀਲਾ ਸੰਪ ਬੰਦੇ ਨੂੰ ਡੰਗ ਮਾਰਦਾ ਹੈ ਤੇ ਉਹ ਰਾਹ ਵਿੱਚ ਹੀ ਮਰ ਜਾਂਦਾ ਹੈ।
Fareedkot Teekaਗੁਰੋਂ ਸੇ ਬਿਨਾਂ ਕਾਲ ਰੂਪ (ਬਿਸੀਅਰੁ) ਸਰਪੁ ਡਸਤਾ ਹੈ ਔ (ਮਰਿ) ਜਮ ਕੇ ਬਾਟ ਮੇਂ ਵਾ ਅਧ ਵਿਚਾਲੇ ਮਰ ਜਾਤਾ ਹੈ, ਭਾਵ ਕੋਈ ਕਾਮਨਾ ਪੂਰਨ ਨਹੀਂ ਹੋਤੀ ਹੈ॥
Prof. Sahib Singhਗੁਰੂ (ਦੇ ਰਾਹ ਤੇ ਤੁਰਨ) ਤੋਂ ਬਿਨਾ (ਜਗਤ ਦਾ ਮੋਹ-ਰੂਪ) ਸੱਪ ਡੰਗ ਮਾਰਦਾ ਰਹਿੰਦਾ ਹੈ, (ਜ਼ਿੰਦਗੀ ਦੇ ਸਫ਼ਰ ਦੇ) ਅੱਧ ਵਿਚ ਹੀ (ਆਤਮਕ ਮੌਤੇ) ਮਰੀਦਾ ਹੈ।

ਪਦ ਅਰਥ ਬਿਸੀਅਰੁ = ਸੱਪ (ਜਗਤ ਦਾ ਮੋਹ)।

SikhNet (Spanish)de Maya y muere en el camino.

ਨਾਨਕ. ਗੁਰ ਬਿਨੁ; ਘਾਟੇ ਘਾਟ ॥੩੮॥

naanak. gur bin; ghaatte ghaatt |38|

Sant Singh KhalsaO Nanak without the Guru, all is lost. ||38||
Manmohan SinghNanak, without the Guru, the mortal suffers an utter loss.
Manmohan Singh (Punjabi)ਨਾਨਕ, ਗੁਰਾਂ ਦੇ ਬਾਝੋਂ ਪ੍ਰਾਨੀ ਭਾਰੀ ਨੁਕਸਾਨ ਉਠਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਸੇ ਬਿਨਾਂ ਘਾਟਾ ਹੀ ਘਾਟਾ ਹੈ॥੩੮॥
Prof. Sahib Singhਹੇ ਨਾਨਕ! ਸਤਿਗੁਰੂ ਦੇ (ਹੁਕਮ ਵਿਚ ਤੁਰਨ) ਤੋਂ ਬਿਨਾ ਮਨੁੱਖ ਨੂੰ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ ॥੩੮॥
SikhNet (Spanish)Sin el Guru uno pierde el Mérito de la vida. (38)
Shabad Guru Nanak Dev Ji Raag Raamkalee Ang 942

ਜਿਸੁ ਗੁਰੁ ਮਿਲੈ; ਤਿਸੁ ਪਾਰਿ ਉਤਾਰੈ ॥

jis gur milai; tis paar utaarai |

Sant Singh KhalsaOne who meets the Guru is carried across.
Manmohan SinghHe, whom the Guru meets; Him he ferries across.
Manmohan Singh (Punjabi)ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ; ਉਸ ਨੂੰ ਤਾਰ ਦਿੰਦੇ ਹਨ।
Fareedkot Teekaਜਿਸ ਕੋ ਗੁਰੂ ਮਿਲਤੇ ਹੈਂ ਤਿਸ ਕੋ ਪਾਰ ਉਤਾਰਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰ ਮਿਲ ਪੈਂਦਾ ਹੈ ਉਸ ਨੂੰ (ਉਹ "ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ,
SikhNet (Spanish)Aquél que se encuentra con el Guru, es liberado,

ਅਵਗਣ ਮੇਟੈ; ਗੁਣਿ ਨਿਸਤਾਰੈ ॥

avagan mettai; gun nisataarai |

Sant Singh KhalsaHis sins are erased, and he is emancipated through virtue.
Manmohan SinghThe Guru washes off his sins and his virtue emancipates him.
Manmohan Singh (Punjabi)ਗੁਰੂ ਜੀ ਉਸ ਦੇ ਪਾਪ ਧੋ ਸੁਟਦੇ ਹਨ ਅਤੇ ਉਸ ਦੀ ਨੇਕੀ ਉਸ ਦਾ ਪਾਰ ਉਤਾਰਾ ਕਰ ਦਿੰਦੀ ਹੈ।
Fareedkot Teekaਅਰ ਤਿਸ ਕੇ ਔਗੁਨੋਂ ਕੋ ਮੇਟ ਕੇ ਗੁਣ ਦੇ ਕੇ ਤਾਰਤੇ ਹੈਂ॥
Prof. Sahib Singhਗੁਰੂ ਉਸ ਦੇ ਅਉਗਣ ਮਿਟਾ ਦੇਂਦਾ ਹੈ ਤੇ ਗੁਣ ਦੇ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਗੁਣਿ = ਗੁਣ ਦੀ ਰਾਹੀਂ, ਗੁਣ ਦੇ ਕੇ।

SikhNet (Spanish)llega a deshacerse de todo vicio y su Virtud lo redime.

ਮੁਕਤਿ ਮਹਾ ਸੁਖ; ਗੁਰਸਬਦੁ ਬੀਚਾਰਿ ॥

mukat mahaa sukh; gurasabad beechaar |

Sant Singh KhalsaThe supreme peace of liberation is attained, contemplating the Word of the Guru's Shabad.
Manmohan SinghReflecting over the Guru's word, the supreme bliss of emancipation is obtained.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸੋਚਣ ਵੀਚਾਰਨ ਦੁਆਰਾ, ਕਲਿਆਣ ਦੀ ਪਰਮ ਖ਼ੁਸ਼ੀ ਪ੍ਰਾਪਤ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਸਬਦ ਬਿਚਾਰ ਮੇਂ ਮਹਾਂ ਸੁਖ ਰੂਪ ਮੁਕਤਿ ਪ੍ਰਾਪਤ ਹੋਤੀ ਹੈ॥
Prof. Sahib Singhਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ।
SikhNet (Spanish)La Liberación y el Éxtasis son obtenidos a través de la Contemplación de la Palabra del Guru.

ਗੁਰਮੁਖਿ; ਕਦੇ. ਨ ਆਵੈ ਹਾਰਿ ॥

guramukh; kade. na aavai haar |

Sant Singh KhalsaThe Gurmukh is never defeated.
Manmohan SinghThe Guru-ward suffers not defeat, ever.
Manmohan Singh (Punjabi)ਗੁਰੂ-ਸਮਰਪਨ ਕਦਾਚਿੱਤ ਸ਼ਿਕਸਤ ਨਹੀਂ ਖਾਂਦਾ।
Fareedkot Teekaਅਰ ਗੁਰਮੁਖੋਂ ਕੋ ਕਬੀ ਭੀ ਹਾਰ ਨਹੀਂ ਆਵਤੀ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ (ਹੈ ਉਹ ਜ਼ਿੰਦਗੀ ਦੀ ਬਾਜ਼ੀ ਕਦੇ) ਹਾਰ ਕੇ ਨਹੀਂ ਆਉਂਦਾ।

ਪਦ ਅਰਥ ਹਾਰਿ = ਹਾਰ ਕੇ।

SikhNet (Spanish)El Gurmukj nunca pierde. El cuerpo es la bodega de Dios, la mente es el marchante.

ਤਨੁ ਹਟੜੀ; ਇਹੁ ਮਨੁ ਵਣਜਾਰਾ ॥

tan hattarree; ihu man vanajaaraa |

Sant Singh KhalsaIn the store of the body, this mind is the merchant;
Manmohan SinghIn this body-shop, this mind is a merchant,
Manmohan Singh (Punjabi)ਇਸ ਦੇਹ ਦੀ ਦੁਕਾਨ ਵਿੰਚ, ਇਹ ਮਨੂਆ ਇੱਕ ਵਾਪਾਰੀ ਹੈ,
Fareedkot Teekaਸਰੀਰ ਰੂਪ ਤੌ ਹੱਟੀ ਬਨਾਈ ਹੈ ਔ ਮਨ ਇਸ ਮੇਂ ਵਣਜਾਰਾ ਕਰਾ ਹੈ॥
Prof. Sahib Singhਗੁਰਮੁਖ (ਆਪਣੇ) ਸਰੀਰ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾਂਦਾ ਹੈ,

ਪਦ ਅਰਥ ਹਟੜੀ = ਸੋਹਣੀ ਜਿਹੀ ਹੱਟੀ ('ਹਟ' ਤੋਂ 'ਹਟੜੀ' 'ਅਲਪਾਰਥਕ ਨਾਂਵ' ਹੈ; ਵੇਖੋ 'ਗੁਰਬਾਣੀ ਵਿਆਕਰਣ')।

SikhNet (Spanish)Y a través del Equilibrio

ਨਾਨਕ; ਸਹਜੇ ਸਚੁ ਵਾਪਾਰਾ ॥੩੯॥

naanak; sahaje sach vaapaaraa |39|

Sant Singh KhalsaO Nanak, it deals intuitively in Truth. ||39||
Manmohan Singhwho through poise deals in truth.
Manmohan Singh (Punjabi)ਜੋ ਅਡੋਲਤਾ ਦੇ ਰਾਹੀਂ ਸੱਚ ਦਾ ਵਣਜ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਹਟੀ ਮੇਂ ਗੁਰਮੁਖੋਂ ਨੇ ਸੁਭਾਵਕ ਹੀ ਸੱਚ ਨਾਮ ਕਾ ਵਾਪਾਰ ਕੀਆ ਹੈ॥੩੯॥
Prof. Sahib Singhਹੇ ਨਾਨਕ! ਅਡੋਲਤਾ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਵਣਜ ਕਰਦਾ ਹੈ ॥੩੯॥

ਪਦ ਅਰਥ ਸਹਜੇ = 'ਸਹਜ' ਅਵਸਥਾ ਵਿਚ ਜੁੜ ਕੇ, ਆਤਮਕ ਅਡੋਲਤਾ ਵਿਚ ਟਿਕ ਕੇ ॥੩੯॥

SikhNet (Spanish)uno comercia en la Verdad.(39)

ਗੁਰਮੁਖਿ; ਬਾਂਧਿਓ ਸੇਤੁ ਬਿਧਾਤੈ ॥

guramukh; baandhio set bidhaatai |

Sant Singh KhalsaThe Gurmukh is the bridge, built by the Architect of Destiny.
Manmohan SinghThe holy man is the bridge, built by God, the Destiny-scribe.
Manmohan Singh (Punjabi)ਨੇਕ ਬੰਦਾ, ਕਿਸਮਤ ਦੇ ਲਿਖਾਰੀ, ਵਾਹਿਗੁਰੂ ਦਾ ਬਣਾਇਆ ਹੋਇਆ ਇਕ ਪੁੱਲ ਹੈ।
Fareedkot Teekaਗੁਰਮੁਖੋਂ ਨੇ ਸੰਸਾਰ ਸਮੁੰਦ੍ਰ ਕੇ ਤਰਨ ਕੋ ਬਿਧਾਤੇ ਕਾ ਨਾਮੁ ਜਪ ਰੂਪ ਪੁਲ ਬਾਂਧਾ ਹੈ॥
Prof. Sahib Singhਕਰਤਾਰ ਨੇ (ਸੰਸਾਰ-ਸਮੁੰਦਰ ਤੇ) ਗੁਰਮੁਖਿ-ਰੂਪ ਪੁਲ ਬੰਨ੍ਹ ਦਿੱਤਾ (ਜਿਵੇਂ ਰਾਮਚੰਦ੍ਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ ਤੇ ਪੁਲ ਬੱਧਾ ਸੀ)।

ਪਦ ਅਰਥ ਸੇਤੁ = ਪੁਲ। ਬਿਧਾਤੈ = ਵਿਧਾਤਾ ਨੇ, ਕਰਤਾਰ ਨੇ।

SikhNet (Spanish)El Gurmukj es el puente construido por el Señor Creador.

ਲੰਕਾ ਲੂਟੀ; ਦੈਤ ਸੰਤਾਪੈ ॥

lankaa loottee; dait santaapai |

Sant Singh KhalsaThe demons of passion which plundered Sri Lanka - the body - have been conquered.
Manmohan SinghThrough him the body-ceylon is robbed off its wickedness and the demons are annihilated.
Manmohan Singh (Punjabi)ਉਸ ਦੇ ਰਾਹੀਂ ਦੇਹ ਦੀ ਲੰਕਾ ਦੀ ਬਦੀ ਨੂੰ ਲੁੱਟੀ ਪੁੱਟੀ ਜਾਂਦੀ ਹੈ ਅਤੇ ਦੈਂਤ ਮਲੀਆਮੇਟ ਹੋ ਜਾਂਦੇ ਹਨ।
Fareedkot Teekaਔ ਦੇਹ ਵਾ ਅਵਿਦ੍ਯਾ ਰੂਪ ਲੰਕਾ ਲੂਟੀ ਹੈ, ਤਿਸ ਮੇਂ ਜੋ ਕਾਮਾਦਿ ਬਿਕਾਰ ਦੈਤ ਥੇ, ਸੋ ਸੰਤਪਤ ਕੀਏ ਹੈਂ॥
Prof. Sahib Singh(ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ, (ਤਿਵੇਂ ਗੁਰੂ ਨੇ ਕਾਮਾਦਿਕਾਂ ਦੇ ਵੱਸ ਵਿਚ ਪਏ ਸਰੀਰ ਨੂੰ ਉਹਨਾਂ ਤੋਂ ਛੁਡਾ ਲਿਆ ਤੇ ਉਹ ਪੰਜ ਦੂਤ ਵੱਸ ਵਿਚ ਹੋ ਗਏ)।

ਪਦ ਅਰਥ ਦੈਤ = ਰਾਖਸ਼। ਸੰਤਾਪੈ = ਦੁਖੀ ਕਰਦਾ ਹੈ।

SikhNet (Spanish)A través del cuerpo llega a liberarse de la devastación

ਰਾਮਚੰਦਿ; ਮਾਰਿਓ ਅਹਿ ਰਾਵਣੁ ॥

raamachand; maario eh raavan |

Sant Singh KhalsaRam Chand - the mind - has slaughtered Raawan - pride;
Manmohan SinghThe Ram Chand of the mind slays the Rawan of pride,
Manmohan Singh (Punjabi)ਮਨ ਦਾ ਰਾਮ ਚੰਦ ਹੰਕਾਰ ਦੇ ਰਾਵਨ ਨੂੰ ਮਾਰ ਮੁਕਾਉਂਦਾ ਹੈ,
Fareedkot Teeka(ਅਹਿ) ਹੰਕਾਰ ਰੂਪ ਰਾਵਣ ਰਾਮਚੰਦ ਕੋ ਨਾਮ ਕਰ ਮਾਰਾ ਹੈ॥☬ਪ੍ਰਸ਼ਨ: ਕੈਸੇ ਮਾਰਾ ਹੈ?☬ਉਤਰ:
Prof. Sahib Singhਰਾਮਚੰਦ੍ਰ (ਜੀ) ਨੇ ਰਾਵਣ ਨੂੰ ਮਾਰਿਆ ਤਿਵੇਂ ਗੁਰਮੁਖ ਨੇ ਮਨ-ਸੱਪ ਨੂੰ ਮਾਰ ਦਿੱਤਾ;

ਪਦ ਅਰਥ ਰਾਮਚੰਦਿ = ਸ੍ਰੀ ਰਾਮ ਚੰਦ ਨੇ। ਅਹਿ = ਸੱਪ (ਮਨ)।

SikhNet (Spanish)de los cinco enemigos y su mente vence al ego.

ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥

bhed babheekhan guramukh parachaaein |

Sant Singh Khalsathe Gurmukh understands the secret revealed by Babheekhan.
Manmohan Singhand through the Guru is realised the secret, which Babhikhan disclosed.
Manmohan Singh (Punjabi)ਅਤੇ ਗੁਰਾਂ ਦੇ ਰਾਹੀਂ ਬਭੀਖਨ ਦਾ ਦਰਸਾਇਆ ਹੋਇਆ ਰਾਜ਼ ਅਨੁਭਵ ਕੀਤਾ ਜਾਂਦਾ ਹੈ।
Fareedkot Teekaਗੁਰੂ ਜੋ ਮੁਖ ਹੈ, ਸੋਈ ਭਏ ਭਬੀਖਨ। ਤਿਨੋਂ ਕੇ ਭੇਦ (ਪਰਚਾਇਣੁ) ਪ੍ਰਕਾਰ ਕੇ ਦਸਣੇ ਕਰ ਮਾਰਾ ਹੈ⁽¹⁾॥
Prof. Sahib Singhਸਤਿਗੁਰੂ ਦਾ ਉਪਦੇਸ਼ (ਮਨ ਨੂੰ ਮਾਰਨ ਵਿਚ ਇਉਂ ਕੰਮ ਆਇਆ ਜਿਵੇਂ) ਬਭੀਖਣ ਦਾ ਭੇਤ ਦੱਸਣਾ (ਰਾਵਣ ਨੂੰ ਮਾਰਨ ਲਈ ਕੰਮ ਆਇਆ)।

ਪਦ ਅਰਥ ਪਰਚਾਇਣੁ = ਉਪਦੇਸ਼। ਬਭੀਖਣ = ਰਾਵਣ ਦਾ ਭਾਈ ਜਿਸ ਨੇ ਰਾਮ ਚੰਦ੍ਰ ਜੀ ਨੂੰ ਸਾਰੇ ਭੇਤ ਦੱਸੇ ਸਨ।

SikhNet (Spanish)A través del Guru conoce el secreto que Bhibhishan guardó.

ਗੁਰਮੁਖਿ; ਸਾਇਰਿ ਪਾਹਣ ਤਾਰੇ ॥

guramukh; saaeir paahan taare |

Sant Singh KhalsaThe Gurmukh carries even stones across the ocean.
Manmohan SinghThe holyman ferries across the ocean, even the stones.
Manmohan Singh (Punjabi)ਨੇਕ ਬੰਦਾ ਪੱਥਰਾਂ ਨੂੰ ਭੀ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਗੁਰਮੁਖੋਂ ਨੇ ਸੰਸਾਰ ਸਮੁੰਦਰ ਤੇ ਪਥਰੋਂ ਸੇ ਜੜ ਔ ਪਾਪੋਂ ਕਰ ਕੇ ਭਾਰੇ ਜੀਵ ਉਧਾਰੇ ਹੈਂ॥
Prof. Sahib Singh(ਰਾਮਚੰਦ੍ਰ ਜੀ ਨੇ ਪੁਲ ਬੰਨ੍ਹਣ ਵੇਲੇ ਪੱਥਰ ਸਮੁੰਦਰ ਤੇ ਤਾਰੇ) ਸਤਿਗੁਰੂ ਨੇ (ਸੰਸਾਰ-) ਸਮੁੰਦਰ ਤੋਂ (ਪੱਥਰ-ਦਿਲਾਂ ਨੂੰ) ਤਾਰ ਦਿੱਤਾ,

ਪਦ ਅਰਥ ਸਾਇਰਿ = ਸਾਗਰ ਉਤੇ। ਪਾਹਣ = ਪੱਥਰ।

SikhNet (Spanish)El Gurmukj hace que las piedras lleguen a cruzar el océano

ਗੁਰਮੁਖਿ; ਕੋਟਿ ਤੇਤੀਸ ਉਧਾਰੇ ॥੪੦॥

guramukh; kott tetees udhaare |40|

Sant Singh KhalsaThe Gurmukh saves millions of people. ||40||
Manmohan SinghThe holyman saves thirty-three crores (millions) of men.
Manmohan Singh (Punjabi)ਨੇਕ ਬੰਦਾ ਤੇਤੀ ਕਰੋੜ (ਅਣਗਿਣਤ) ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਅਰ ਗੁਰਮੁਖੋਂ ਨੇ ਅਨੇਕ ਤੇਤੀਸ ਕਰੋੜ ਜੀਵ ਉਧਾਰੇ ਹੈਂ⁽¹⁾॥੪੦॥
Prof. Sahib Singhਗੁਰੂ ਦੀ ਰਾਹੀਂ ਤੇਤੀ ਕਰੋੜ (ਭਾਵ, ਬੇਅੰਤ ਜੀਵ) ਤਰ ਗਏ ਹਨ ॥੪੦॥
SikhNet (Spanish)y salva a millones de seres.(40)
Shabad Guru Nanak Dev Ji Raag Raamkalee Ang 942

ਗੁਰਮੁਖਿ; ਚੂਕੈ ਆਵਣ ਜਾਣੁ ॥

guramukh; chookai aavan jaan |

Sant Singh KhalsaThe comings and goings in reincarnation are ended for the Gurmukh.
Manmohan SinghOf the pious person, end the comings and goings,
Manmohan Singh (Punjabi)ਪਵਿੱਤਰ ਪੁਰਸ਼ ਦੇ ਆਉਣੇ (ਜੰਮਣ) ਅਤੇ ਜਾਣੇ (ਮਰਨ) ਮੁੱਕ ਜਾਂਦੇ ਹਨ।
Fareedkot Teekaਗੁਰਮੁਖੋਂ ਕਾ ਆਵਣਾ ਜਾਣਾ (ਚੂਕੈ) ਦੂਰ ਹੋਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ,
SikhNet (Spanish)Para el Gurmukj terminan las idas y venidas;

ਗੁਰਮੁਖਿ; ਦਰਗਹ ਪਾਵੈ ਮਾਣੁ ॥

guramukh; daragah paavai maan |

Sant Singh KhalsaThe Gurmukh is honored in the Court of the Lord.
Manmohan SinghThe pious person obtains honour in the Lord's court.
Manmohan Singh (Punjabi)ਪਵਿੱਤਰ ਪੁਰਸ਼ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਅਰ ਗੁਰਮੁਖਿ ਦਰਗਹ ਮੇਂ ਮਾਣ ਪਾਵਤੇ ਹੈਂ॥
Prof. Sahib Singhਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਲੈਂਦਾ ਹੈ।
SikhNet (Spanish)el Gurmukj es honrado en la Corte de Dios;

ਗੁਰਮੁਖਿ; ਖੋਟੇ ਖਰੇ ਪਛਾਣੁ ॥

guramukh; khotte khare pachhaan |

Sant Singh KhalsaThe Gurmukh distinguishes the true from the false.
Manmohan SinghThe pious person distinguishes the counterfeit from the genuine.
Manmohan Singh (Punjabi)ਪਵਿੱਤਰ ਪੁਰਸ਼ ਖੋਟਿਆ ਅਤੇ ਖਰਿਆਂ ਦੀ ਸਿੰਝਾਣ ਕਰ ਲੈਂਦਾ ਹੈ।
Fareedkot Teekaਗੁਰਮੁਖੋਂ ਕੋ ਖੋਟੇ ਖਰੇ ਕੀ ਪਛਾਣ ਹੈ॥
Prof. Sahib Singhਗੁਰੂ ਦੇ ਸਨਮੁਖ ਮਨੁੱਖ ਖੋਟੇ ਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ।

ਪਦ ਅਰਥ ਪਛਾਣੁ = ਪਛਾਣੂ।

SikhNet (Spanish)el Gurmukj distingue a los Verdaderos de los falsos;

ਗੁਰਮੁਖਿ; ਲਾਗੈ ਸਹਜਿ ਧਿਆਨੁ ॥

guramukh; laagai sehaj dhiaan |

Sant Singh KhalsaThe Gurmukh focuses his meditation on the celestial Lord.
Manmohan SinghThe pious person fixes his attention in the Creator-Lord.
Manmohan Singh (Punjabi)ਪਵਿੱਤਰ ਪੁਰਸ਼ ਆਪਣੀ ਬਿਰਤੀ ਸਿਰਜਣਹਾਰ ਸੁਆਮੀ ਅੰਦਰ ਜੋੜਦਾ ਹੈ।
Fareedkot Teekaਅਰੁ ਗੁਰਮੁਖੋਂ ਕਾ ਸਹਜ ਪਦ ਮੇਂ ਧਿਆਨ ਲਾਗਤਾ ਹੈ॥
Prof. Sahib Singh(ਇਸ ਵਾਸਤੇ ਖੋਟੇ ਕੰਮਾਂ ਵਿਚ ਫਸਦਾ ਨਹੀਂ ਤੇ) ਅਡੋਲਤਾ ਵਿਚ ਉਸ ਦੀ ਸੁਰਤ ਜੁੜੀ ਰਹਿੰਦੀ ਹੈ।

ਪਦ ਅਰਥ ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ।

SikhNet (Spanish)el Gurmukj enfoca su Meditación en el Señor Celestial.

ਗੁਰਮੁਖਿ; ਦਰਗਹ ਸਿਫਤਿ ਸਮਾਇ ॥

guramukh; daragah sifat samaae |

Sant Singh KhalsaIn the Court of the Lord, the Gurmukh is absorbed in His Praises.
Manmohan SinghPraising the Lord, the pious person merges in His court.
Manmohan Singh (Punjabi)ਸੁਆਮੀ ਦੀ ਸਿਫ਼ਤ ਸ਼ਲਾਘਾ ਕਰਨ ਦੁਆਰਾ ਪਵਿੱਤਰ ਪੁਰਸ਼ ਉਸ ਦੇ ਦਰਬਾਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕੀ ਸਿਫਤ ਪਰਮੇਸ੍ਵਰ ਕੀ ਦਰਗਾਹ ਪ੍ਰਲੋਕ ਮੇਂ ਸਮਾਇ ਰਹੀ, ਭਾਵ ਹੋ ਰਹੀ ਹੈ॥
Prof. Sahib Singhਗੁਰਮੁਖਿ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ।
SikhNet (Spanish)En la Corte del Señor, el Gurmukj permanece absorto en Su Alabanza.

ਨਾਨਕ ਗੁਰਮੁਖਿ; ਬੰਧੁ. ਨ ਪਾਇ ॥੪੧॥

naanak guramukh; bandh. na paae |41|

Sant Singh KhalsaO Nanak, the Gurmukh is not bound by bonds. ||41||
Manmohan SinghNanak, the pious person is not loaded with chains.
Manmohan Singh (Punjabi)ਨਾਨਕ, ਪਵਿੱਤਰ ਪੁਰਸ਼ ਨੂੰ ਬੇੜੀਆਂ ਨਹੀਂ ਪੈਂਦੀਆਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਕੋ ਕੋਈ ਬੰਧਨ ਨਹੀਂ ਪਾਵਤਾ ॥੪੧॥
Prof. Sahib Singh(ਇਸ ਤਰ੍ਹਾਂ) ਹੇ ਨਾਨਕ! ਗੁਰਮੁਖ (ਦੀ ਜ਼ਿੰਦਗੀ) ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੋਕ ਨਹੀਂ ਪੈਂਦੀ ॥੪੧॥

ਪਦ ਅਰਥ ਬੰਧੁ = ਰੋਕ। ਗੁਰਮੁਖਿ = ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ॥੪੧॥

SikhNet (Spanish)Oh, dice Nanak, para el Gurmukj ya no hay más ataduras ni amarras.(41)

ਗੁਰਮੁਖਿ; ਨਾਮੁ ਨਿਰੰਜਨ ਪਾਏ ॥

guramukh; naam niranjan paae |

Sant Singh KhalsaThe Gurmukh obtains the Name of the Immaculate Lord.
Manmohan SinghThe Guru-ward is blessed with the Name of the Immaculate Lord.
Manmohan Singh (Punjabi)ਗੁਰੂ ਸਮਰਪਨ ਨੂੰ ਪਵਿੱਤਰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ।
Fareedkot Teekaਗੁਰਮੁਖ ਪਰਮੇਸਰ ਕਾ ਨਾਮ ਪਾਵਤੇ ਹੈਂ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਨਿਰੰਜਨ ਦਾ ਨਾਮ ਪ੍ਰਾਪਤ ਕਰਦਾ ਹੈ,

ਪਦ ਅਰਥ ਨਿਰੰਜਨ = ਨਿਰ-ਅੰਜਨ, ਮਾਇਆ ਤੋਂ ਰਹਿਤ (ਅੰਜਨੁ = ਸੁਰਮਾ, ਕਾਲਖ, ਮਾਇਆ ਦੀ ਕਾਲਖ)।

SikhNet (Spanish)El Gurmukj es bendecido con el Nombre del Señor Inmaculado,

ਗੁਰਮੁਖਿ; ਹਉਮੈ ਸਬਦਿ ਜਲਾਏ ॥

guramukh; haumai sabad jalaae |

Sant Singh KhalsaThrough the Shabad, the Gurmukh burns away his ego.
Manmohan SinghThe Guru-ward burns his ego through the Name.
Manmohan Singh (Punjabi)ਗੁਰੂ-ਸਮਰਪਨ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਸੁੱਟਦਾ ਹੈ।
Fareedkot Teekaਅਰ ਗੁਰਮੁਖ ਸਬਦ ਕਰ ਕੇ ਹਉਮੈਂ ਕੋ ਜਲਾਵਤੇ ਹੈਂ॥
Prof. Sahib Singh(ਕਿਉਂਕਿ) ਉਹ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ।
SikhNet (Spanish)él se deshace de su ego a través del Shabd

ਗੁਰਮੁਖਿ; ਸਾਚੇ ਕੇ ਗੁਣ ਗਾਏ ॥

guramukh; saache ke gun gaae |

Sant Singh KhalsaThe Gurmukh sings the Glorious Praises of the True Lord.
Manmohan SinghThe Guru-ward sings the True Lord's praise.
Manmohan Singh (Punjabi)ਗੁਰੂ-ਸਮਰਪਲ ਸੱਚੇ ਸੁਆਮੀ ਦੀ ਸਿਫ਼ਤ ਸਲਾਹ ਗਾਇਨ ਕਰਦਾ ਹੈ।
Fareedkot Teekaਗੁਰਮੁਖ (ਸਾਚੇ) ਵਾਹਿਗੁਰੂ ਕੇ ਗੁਨ ਗਾਵਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਮਨੁੱਖ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ,
SikhNet (Spanish)esto es, cantando siempre las Alabanzas del Señor Verdadero.

ਗੁਰਮੁਖਿ; ਸਾਚੈ ਰਹੈ ਸਮਾਏ ॥

guramukh; saachai rahai samaae |

Sant Singh KhalsaThe Gurmukh remains absorbed in the True Lord.
Manmohan SinghThe Guru-ward, remains absorbed in the True One.
Manmohan Singh (Punjabi)ਗੁਰੂ-ਸਮਰਪਨ ਸਤਿਪੁਰਖ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਇਸੀ ਤੇ ਗੁਰਮੁਖ (ਸਾਚੈ) ਵਾਹਿਗੁਰੂ ਮੇਂ ਸਮਾਇ ਰਹੇ ਹੈਂ॥
Prof. Sahib Singhਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਸਾਚੈ = ਸੱਚੇ ਪ੍ਰਭੂ ਵਿਚ।

SikhNet (Spanish)El Gurmukj se mantiene unido a Él y,

ਗੁਰਮੁਖਿ. ਸਾਚਿ ਨਾਮਿ; ਪਤਿ ਊਤਮ ਹੋਇ ॥

guramukh. saach naam; pat aootam hoe |

Sant Singh KhalsaThrough the True Name, the Gurmukh is honored and exalted.
Manmohan SinghThrough the True Name, the Guru-ward is blessed with sublime honour.
Manmohan Singh (Punjabi)ਸੱਚੇ ਨਾਮ ਦੇ ਰਾਹੀਂ, ਗੁਰੂ-ਸਮਰਪਨ ਨੂੰ ਸ੍ਰੇਸ਼ਟ ਇੱਜ਼ਤ ਪ੍ਰਦਾਨ ਹੁੰਦੀ ਹੈ।
Fareedkot Teekaਗੁਰਮੁਖੋਂ ਕੀ ਸਚੇ ਨਾਮ ਕਰ ਕੇ ਪਤ ਸ੍ਰੇਸਟ ਹੂਈ ਹੈ॥
Prof. Sahib Singhਸੱਚੇ ਨਾਮ ਵਿਚ ਜੁੜੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਇੱਜ਼ਤ ਮਿਲਦੀ ਹੈ।

ਪਦ ਅਰਥ ਸਾਚਿ = ਸੱਚ ਵਿਚ। ਨਾਮਿ = ਨਾਮ ਵਿਚ। ਪਤਿ = ਇੱਜ਼ਤ।

SikhNet (Spanish)a través del Verdadero Nombre, es honrado y exaltado.

ਨਾਨਕ; ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥

naanak; guramukh sagal bhavan kee sojhee hoe |42|

Sant Singh KhalsaO Nanak, the Gurmukh understands all the worlds. ||42||
Manmohan SinghO Nanak, the Guru-ward has the knowledge of all the worlds.
Manmohan Singh (Punjabi)ਨਾਨਕ, ਗੁਰੂ-ਸਮਰਪਨ ਨੂੰ ਸਾਰਿਆਂ ਜਹਾਨਾਂ ਦੀ ਗਿਆਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਕੋ ਸਚੇ ਨਾਮ ਕਰ ਕੇ ਸੰਪੂਰਨ ਭਵਨੋਂ ਕੀ ਸੋਝੀ ਹੋਈ ਹੈ ਅਰਥਾਤ ਪ੍ਰਪੰਚ ਕੋ ਨਾਸ ਰੂਪ ਵਾ ਬ੍ਰਹਮ ਰੂਪ ਜਾਣਿਆ ਹੈ॥੪੨॥☬ਪ੍ਰਸ਼ਨ:
Prof. Sahib Singhਹੇ ਨਾਨਕ! ਗੁਰਮੁਖ ਮਨੁੱਖ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ (ਭਾਵ, ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਸਾਰੇ ਹੀ ਭਵਨਾਂ ਵਿਚ ਮੌਜੂਦ ਹੈ) ॥੪੨॥
SikhNet (Spanish)Oh, dice Nanak, el Gurmukj entiende el Misterio de todos los mundos.(42)
Shabad Guru Nanak Dev Ji Raag Raamkalee Ang 942 - 943

ਕਵਣ ਮੂਲੁ; ਕਵਣ ਮਤਿ ਵੇਲਾ ॥

kavan mool; kavan mat velaa |

Sant Singh Khalsa"What is the root, the source of all? What teachings hold for these times?
Manmohan Singh(Ask the Yogis) Q. 45: What is the origin of life?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 45: ਜੀਵਨ ਦਾ ਆਰੰਭ ਕੀ ਹੈ?
Fareedkot Teekaਉਤਮ ਮਤ ਕਾ ਮੂਲ ਕਵਨ ਹੈ ੧, ਔ ਮਤ ਕੀ ਪ੍ਰਾਪਤੀ ਕਾ ਵੇਲਾ ਕਉਨ ਹੈ ੨?
Prof. Sahib Singh(ਪ੍ਰਸ਼ਨ:)-(ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ?

ਪਦ ਅਰਥ ਮੂਲੁ = ਮੁੱਢ। ਵੇਲਾ = ਸਮਾ।

SikhNet (Spanish)Dicen los Yoguis: ¿Cómo se originó la vida?

ਤੇਰਾ ਕਵਣੁ ਗੁਰੂ; ਜਿਸ ਕਾ ਤੂ ਚੇਲਾ ॥

teraa kavan guroo; jis kaa too chelaa |

Sant Singh KhalsaWho is your guru? Whose disciple are you?
Manmohan SinghQ. 46: Which faith has sway at the present time?
Manmohan Singh (Punjabi)ਪ੍ਰ. 46: ਹੁਣ ਦੇ ਸਮੇਂ ਅੰਦਰ ਕਿਸ ਧਰਮ ਦੀ ਹਕੂਮਤ ਹੈ?
Fareedkot Teekaਪੁਨਾ ਜਿਸ ਕਾ ਤੂੰ ਚੇਲਾ ਹੈਂ, ਸੋ ਗੁਰੂ ਕੌਨ ਹੈ?
Prof. Sahib Singhਤੇਰਾ ਕੌਣ ਗੁਰੂ ਹੈ, ਜਿਸ ਦਾ ਤੂੰ ਚੇਲਾ ਹੈਂ?
SikhNet (Spanish)¿Qué es lo que influye en esta época?

ਕਵਣ ਕਥਾ ਲੇ; ਰਹਹੁ ਨਿਰਾਲੇ ॥

kavan kathaa le; rahahu niraale |

Sant Singh KhalsaWhat is that speech, by which you remain unattached?
Manmohan SinghQ. 47: Who is thy Guru, of whom thou art the disciple?
Manmohan Singh (Punjabi)ਪ੍ਰ. 47: ਤੇਰਾ ਗੁਰੂ ਕੌਣ ਹੈ, ਜਿਸ ਦਾ ਤੂੰ ਮੁਰੀਦ ਹੈਂ?
Fareedkot Teekaਕੌਨ ਸੀ ਕਥਾ ਲੇ ਕਰ ਅਰਥਾਤ ਸਮਝ ਕਰ ਨਿਰਾਲੇ ਰਹਿਤੇ ਹੋ?
Prof. Sahib Singhਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ?

ਪਦ ਅਰਥ ਕਥਾ = ਗੱਲ। ਕਵਣ ਕਥਾ ਲੇ = ਕੇਹੜੀ ਗੱਲ ਨਾਲ। ਨਿਰਾਲੇ = ਵੱਖਰੇ, ਨਿਰਲੇਪ।

SikhNet (Spanish)¿Quién es el Guru al que tú sigues?

ਬੋਲੈ ਨਾਨਕੁ; ਸੁਣਹੁ ਤੁਮ ਬਾਲੇ ॥

bolai naanak; sunahu tum baale |

Sant Singh KhalsaListen to what we say, O Nanak, you little boy.
Manmohan SinghQ. 48: What is the discourse, uttering which thou remains detached?
Manmohan Singh (Punjabi)ਪ੍ਰ. 48: ਉਹ ਕਿਹੜੀ ਧਰਮ-ਵਾਰਤਾ ਹੈ ਜਿਸ ਨੂੰ ਉਚਾਰ ਕੇ ਤੂੰ ਨਿਰਲੇਪ ਵਿਚਰਦਾ ਹੈਂ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਸਿਧ ਬੋਲੇ ਕਿ ਹੇ ਬਾਲਕੇ! ਤੁਮ ਸੁਣੋ?
Prof. Sahib Singhਨਾਨਕ ਕਹਿੰਦਾ ਹੈ (ਜੋਗੀਆਂ ਨੇ ਕਿਹਾ-) ਹੇ ਬਾਲਕ (ਨਾਨਕ!) ਸੁਣ,

ਪਦ ਅਰਥ ਬਾਲੇ = ਹੇ ਬਾਲਕ!

SikhNet (Spanish)¿Cuáles son las escrituras que te mantienen desapegado?

ਏਸੁ ਕਥਾ ਕਾ; ਦੇਇ ਬੀਚਾਰੁ ॥

es kathaa kaa; dee beechaar |

Sant Singh KhalsaGive us your opinion on what we have said.
Manmohan SinghHearken thou to what we say, O boy Nanak.
Manmohan Singh (Punjabi)ਜੋ ਕੁਝ ਅਸੀਂ ਆਖਦੇ ਹਾਂ, ਤੂੰ ਉਸ ਨੂੰ ਸੁਣ, ਹੇ ਬਾਲਕੇ ਨਾਨਕ!
Fareedkot Teekaਏਸ ਕਥਾ ਕਾ ਬੀਚਾਰ ਦੇਹ॥
Prof. Sahib Singh(ਅਸਾਨੂੰ) ਇਸ ਗੱਲ ਦੀ ਭੀ ਵਿਚਾਰ ਦੱਸ,
SikhNet (Spanish)Rogamos que nos contestes:

ਭਵਜਲੁ; ਸਬਦਿ ਲੰਘਾਵਣਹਾਰੁ ॥੪੩॥

bhavajal; sabad langhaavanahaar |43|

Sant Singh KhalsaHow can the Shabad carry us across the terrifying world-ocean?" ||43||
Manmohan SinghQ. 49: Give thou the exposition of this discourse; How does the Lord ferry the man across the terrible ocean?
Manmohan Singh (Punjabi)ਪ੍ਰ. 49: ਤੂੰ ਇਸ ਕਥਾ ਵਾਰਤਾ ਦੀ ਵਿਆਖਿਆ ਦੇ, ਪ੍ਰਭੂ ਕਿਸ ਤਰ੍ਹਾਂ ਬੰਦੇ ਨੂੰ ਭਿਆਨਕ ਸਮੁੰਦਰ ਤੋਂ ਪਾਰ ਕਰਦਾ ਹੈ।
Fareedkot Teekaਕਿ ਭਵਜਲ ਸੇ (ਲੰਘਾਵਣਹਾਰੁ) ਪਾਰ ਕਰਨੇਹਾਰਾ ਕੌਨ ਸਬਦ ਹੈ॥੪੩॥
Prof. Sahib Singh(ਅਸਾਨੂੰ ਇਹ ਗੱਲ ਭੀ ਸਮਝਾ ਕਿ ਕਿਵੇਂ) ਸ਼ਬਦ ਦੀ ਰਾਹੀਂ (ਗੁਰੂ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ ॥੪੩॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਲੰਘਾਵਣਹਾਰੁ = ਲੰਘਾਣ-ਯੋਗਾ, ਲੰਘਾਣ ਦੇ ਸਮਰੱਥ ॥੪੩॥

SikhNet (Spanish)¿cómo es que el Shabd te ayuda a cruzar el aterrador océano del mundo? (43)

ਪਵਨ ਅਰੰਭੁ; ਸਤਿਗੁਰ ਮਤਿ ਵੇਲਾ ॥

pavan aranbh; satigur mat velaa |

Sant Singh KhalsaFrom the air came the beginning. This is the age of the True Guru's Teachings.
Manmohan Singh(Answers the Guru) A. 45: The breath is the origin of life. A. 46: It is the time of the sway of the faith of the True Guru.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 45: ਸੁਆਸ ਜੀਵਨ ਦਾ ਮੂਲ ਹੈ। ਉ. 46: ਇਹ ਸੱਚੇ ਗੁਰਾਂ ਦੇ ਧਰਮ ਦੀ ਹਕੂਮਤ ਦਾ ਸਮਾਂ ਹੈ।
Fareedkot Teekaਵਾਸਨਾ ਕੋ ਰੋਕਨੇ ਕਾ ਵਾ ਸੁਵਾਸਾਂ ਕੋ ਨਾਮ ਜਪਨੇ ਮੇਂ ਜੋੜਨੇ ਕਾ ਜੋ ਅਰੰਭ ਕੀਆ ਹੈ, ਸੋ ਉਤਮ ਮਤਿ ਪਰਾਪਤੀ ਕਾ ਮੂਲੁ ਹੈ। ਅਰ ਜਬ ਸਤਿਗੁਰੋਂ ਕਾ ਮਿਲਾਪ ਹੂਆ ਹੈ, ਸੋ ਉਤਮ ਮਤਿ ਪ੍ਰਾਪਤੀ ਕਾ ਵੇਲਾ ਹੈ॥
Prof. Sahib Singh(ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ।

ਪਦ ਅਰਥ ਪਵਨ = ਪ੍ਰਾਣ।

SikhNet (Spanish)Dijo el Guru, el principio vino del aire, y la época es la del Verdadero Guru.

ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥

sabad guroo; surat dhun chelaa |

Sant Singh KhalsaThe Shabad is the Guru, upon whom I lovingly focus my consciousness; I am the chaylaa, the disciple.
Manmohan SinghA. 47: The Lord is my Guru, whose meditation, I, His disciple, greatly love.
Manmohan Singh (Punjabi)ਉ. 47: ਪ੍ਰਭੂ ਮੇਰਾ ਗੁਰੂ ਹੈ, ਜਿਸ ਦੇ ਸਿਮਰਨ ਨੂੰ ਮੈ, ਉਸ ਦਾ ਮੁਰੀਦ, ਬਹੁਤਾ ਹੀ ਪਿਆਰ ਕਰਦਾ ਹਾਂ।
Fareedkot Teeka(ਸਬਦੁ) ਬ੍ਰਹਮ ਹੀ ਮੇਰਾ ਗੁਰੂ ਹੈ, (ਸੁਰਤਿ) ਸ੍ਰੇਸਟ ਪਰੀਤੀ ਕਰ ਕੇ ਬ੍ਰਹਮ ਕੇ ਜਾਪ ਕੀ ਧੁਨੀ ਲਗਾਈ ਹੈ ਇਸੀ ਕਰ ਕੇ ਮੈਂ ਤਿਸ ਕਾ ਚੇਲਾ ਹਾਂ॥
Prof. Sahib Singhਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।

ਪਦ ਅਰਥ ਸੁਰਤਿ ਧੁਨਿ = ਸੁਰਤ ਦੀ ਧੁਨਿ, ਲਗਨ, ਟਿਕਾਉ।

SikhNet (Spanish)El Shabd es el Guru sobre el Cual enfoco amorosamente mi conciencia, soy el chela, el discípulo.

ਅਕਥ ਕਥਾ ਲੇ; ਰਹਉ ਨਿਰਾਲਾ ॥

akath kathaa le; rhau niraalaa |

Sant Singh KhalsaSpeaking the Unspoken Speech, I remain unattached.
Manmohan SinghA. 48: Uttering the discourse of the Ineffable Lord I remain detached.
Manmohan Singh (Punjabi)ਉ. 48: ਅਕਹਿ ਪ੍ਰਭੂ ਦੀ ਧਰਮ ਵਾਰਤਾ ਉਚਾਰਨ ਕਰਨ ਦੁਆਰਾ ਮੈਂ ਨਿਰਲੇਪ ਵਿਚਰਦਾ ਹਾਂ।
Fareedkot Teekaਅਕਥ ਕੀ ਕਥਾ ਲੇ ਕਰ ਮੈਂ ਸੰਸਾਰ ਸੇ ਨਿਰਾਲਾ ਰਹਿਤਾ ਹੂੰ॥
Prof. Sahib Singhਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।

ਪਦ ਅਰਥ ਅਕਥ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ। ਰਹਉ = ਮੈਂ ਰਹਿੰਦਾ ਹਾਂ। {ਨੋਟ: ਉਪਰਲੀ ਪਉੜੀ ਦੇ ਲਫ਼ਜ਼ 'ਰਹਹੁ' ਦੇ ਜੋੜ ਦਾ ਇਸ ਲਫ਼ਜ਼ ਨਾਲੋਂ ਫ਼ਰਕ ਧਿਆਨ-ਯੋਗ ਹੈ, ਉਸ ਦਾ ਅਰਥ ਹੈ "ਤੁਸੀ ਰਹਿੰਦੇ ਹੋ"}।

SikhNet (Spanish)Pronunciando el Inefable Discurso, no me apego a nada.

ਨਾਨਕ. ਜੁਗਿ ਜੁਗਿ; ਗੁਰ ਗੋਪਾਲਾ ॥

naanak. jug jug; gur gopaalaa |

Sant Singh KhalsaO Nanak, throughout the ages, the Lord of the World is my Guru.
Manmohan SinghNanak, all the ages through, God, the cherisher of the world, is my Guru.
Manmohan Singh (Punjabi)ਨਾਨਕ, ਸਰਿਆਂ ਯੁੱਗਾਂ ਅੰਦਰ ਸੰਸਾਰ ਦਾ ਪਾਲਣ ਪੋਸਣਹਾਰ ਸੁਆਮੀ ਹੀ ਮੇਰਾ ਗੁਰੂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੁਗ ਜੁਗ ਮੇਂ ਹਮਾਰਾ ਗੁਰੂ ਗੁਪਾਲ ਹੀ ਹੈ॥
Prof. Sahib Singhਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ।

ਪਦ ਅਰਥ ਜੁਗ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਗੋਪਾਲ = ਧਰਤੀ ਨੂੰ ਪਾਲਣ ਵਾਲਾ।

SikhNet (Spanish)Oh, dice Nanak, a través de las épocas, el Señor del mundo es mi Guru.

ਏਕੁ ਸਬਦੁ; ਜਿਤੁ ਕਥਾ ਵੀਚਾਰੀ ॥

ek sabad; jit kathaa veechaaree |

Sant Singh KhalsaI contemplate the sermon of the Shabad, the Word of the One God.
Manmohan SinghA. 49: Such is the unique Lord, by meditating on whose Divine discourse, the man crosses the terrible ocean.
Manmohan Singh (Punjabi)ਉ. 49: ਐਹੋ ਜੇਹਾ ਹੈ ਅਦੁੱਤੀ ਪ੍ਰਭੂ, ਜਿਸ ਦੀ ਧਰਮ ਵਾਰਤਾ ਦਾ ਚਿੰਤਨ ਕਰਨ ਦੁਆਰਾ, ਇਨਸਾਨ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teeka(ਏਕੁ) ਜੋ ਗੁਰ ਉਪਦੇਸੁ ਹੈ ਜਿਸ ਕੀ ਕਥਾ (ਵੀਚਾਰੀ) ਵਿਚਾਰਨੇ ਸੇ॥
Prof. Sahib Singhਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ,

ਪਦ ਅਰਥ ਏਕੁ ਸਬਦੁ = ਕੇਵਲ ਸ਼ਬਦ ਹੀ। ਜਿਤੁ = ਜਿਸ ਦੀ ਰਾਹੀਂ।

SikhNet (Spanish)Medito en el Sermón del Shabd, la Palabra de Dios.

ਗੁਰਮੁਖਿ; ਹਉਮੈ ਅਗਨਿ ਨਿਵਾਰੀ ॥੪੪॥

guramukh; haumai agan nivaaree |44|

Sant Singh KhalsaThe Gurmukh puts out the fire of egotism. ||44||
Manmohan SinghThus does the Guru-ward quench his fire of self-conceit.
Manmohan Singh (Punjabi)ਇਸ ਤਰ੍ਹਾਂ ਗੁਰੂ-ਸਮਰਪਨ ਆਪਣੀ ਸਵੈ-ਹੰਗਤਾ ਦੀ ਅੱਗ ਨੂੰ ਬੁਝਾ ਲੈਂਦਾ ਹੈ।
Fareedkot Teekaਗੁਰਮੁਖੋਂ ਨੇ ਹਉਮੈ ਅਗਨੀ ਨਿਵਾਰੀ ਹੈ। ਇਹੁ ਗੁਰ ਸਬਦਿ ਇਸ ਪਰਕਾਰ ਭਵਜਲ ਸੇ ਲੰਘਾਵਨਾ ਹਾਰਾ ਹੈ॥੪੪॥☬ਪ੍ਰਸ਼ਨ:
Prof. Sahib Singh(ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥

ਪਦ ਅਰਥ ਨਿਵਾਰੀ = ਦੂਰ ਕੀਤੀ ॥੪੪॥

SikhNet (Spanish)El Gurmukj sofoca el fuego del egoísmo. (44)
Shabad Guru Nanak Dev Ji Raag Raamkalee Ang 943

ਮੈਣ ਕੇ ਦੰਤ; ਕਿਉ ਖਾਈਐ ਸਾਰੁ ॥

main ke dant; kiau khaaeeai saar |

Sant Singh Khalsa"With teeth of wax, how can one chew iron?
Manmohan Singh(Ask the Yogis) Q. 50: How can iron be chewed with the waxen teeth?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 50: ਮੋਮ ਦੇ ਦੰਦਾਂ ਨਾਲ ਲੋਹਾ ਕਿਸ ਤਰ੍ਹਾਂ ਚਬਾਇਆ ਜਾ ਸਕਦਾ ਹੈ?
Fareedkot Teeka(ਮੈਣ) ਮੋਮ ਕੇ ਦੰਦਾਂ ਕਰ ਕੇ (ਸਾਰੁ) ਲੋਹਾ ਕੈਸਾ ਖਾਇਆ ਜਾਵੇ ੧?
Prof. Sahib Singh(ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ?

ਪਦ ਅਰਥ ਮੈਣ = ਮੋਮ (ਨੋਟ: ਲਫ਼ਜ਼ 'ਮੈਣ' ਸੰਸਕ੍ਰਿਤ ਦੇ ਲਫ਼ਜ਼ 'ਮਦਨ' ਦਾ ਪ੍ਰਾਕ੍ਰਿਤ-ਰੂਪ ਹੈ; 'ਮਦਨ' ਦਾ ਅਰਥ ਹੈ 'ਮੋਮ'। 'ਮਦਨ' ਮਅਣ, ਮੈਣ}। ਸਾਰੁ = ਲੋਹਾ।

SikhNet (Spanish)Dicen los Yoguis: ¿Cómo puede uno romper el hierro con dientes de cera?

ਜਿਤੁ ਗਰਬੁ ਜਾਇ; ਸੁ ਕਵਣੁ ਆਹਾਰੁ ॥

jit garab jaae; su kavan aahaar |

Sant Singh KhalsaWhat is that food, which takes away pride?
Manmohan SinghQ. 51: What is that feed, with which ego is stilled?
Manmohan Singh (Punjabi)ਪ੍ਰ. 51: ਉਹ ਕਿਹੜਾ ਭੋਜਨ ਹੈ ਜਿਸ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਜਿਸੁ ਕਰ ਕੇ ਗਰਬੁ ਜਾਇ ਸੋ ਕਵਨੁ ਭੋਜਨੁ ਹੈ ੨?
Prof. Sahib Singhਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ?

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਗਰਬੁ = ਅਹੰਕਾਰ। ਅਹਾਰੁ = ਖਾਣਾ।

SikhNet (Spanish)Te suplico, ¿qué debe uno comer para apaciguar el ego?

ਹਿਵੈ ਕਾ ਘਰੁ ਮੰਦਰੁ; ਅਗਨਿ ਪਿਰਾਹਨੁ ॥

hivai kaa ghar mandar; agan piraahan |

Sant Singh KhalsaHow can one live in the palace, the home of snow, wearing robes of fire?
Manmohan SinghQ. 52: How can one abide in the house and mansion of snow? Q. 53: How can the mortal doff the dress of fire?
Manmohan Singh (Punjabi)ਪ੍ਰ. 52: ਇਨਸਾਨ ਬਰਫ਼ ਦੇ ਗ੍ਰਹਿ ਅਤੇ ਮਹਿਲ ਅੰਦਰ ਕਿਸ ਤਰ੍ਹਾਂ ਵੱਸ ਸਕਦਾ ਹੈ? ਪ੍ਰ. 53: ਪ੍ਰਾਨੀ ਅੱਗ ਦੀ ਪੁਸ਼ਾਕ ਕਿਸ ਤਰ੍ਹਾ ਉਤਾਰ ਸਕਦਾ ਹੈ?
Fareedkot Teeka(ਹਿਵੈ) ਬਰਫ ਰੂਪੀ ਸਾਂਤੀ ਕੇ ਘਰ ਮੇਂ ਕੈਸੇ ਪ੍ਰਾਪਤਿ ਹੋਵੈ ੩ ਅਰੁ ਅਗਨੀ ਕਾ (ਪਿਰਾਹਨੁ) ਚੋਲਾ ਕੈਸੇ ਦੂਰ ਹੋਵੈ ੪॥
Prof. Sahib Singhਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ,

ਪਦ ਅਰਥ ਹਿਵ = ਬਰਫ਼। ਪਿਰਾਹਨੁ = ਪੈਰਾਹਨ, ਚੋਲਾ।

SikhNet (Spanish)Nuestro hogar es de hielo y nuestras túnicas son de fuego.

ਕਵਨ ਗੁਫਾ; ਜਿਤੁ ਰਹੈ ਅਵਾਹਨੁ ॥

kavan gufaa; jit rahai avaahan |

Sant Singh KhalsaWhere is that cave, within which one may remain unshaken?
Manmohan SinghQ54: Which is that cave, where the mind remains stable?
Manmohan Singh (Punjabi)ਪ੍ਰ. 54: ਉਹ ਕਿਹੜੀ ਕੰਦਰਾ ਹੈ ਜਿਥੇ ਮਨ ਅਸਥਿਰ ਰਹਿੰਦਾ ਹੈ?
Fareedkot Teekaਵਹੁ ਕੌਨ ਗੁਫਾ ਹੈ ਜਿਸਮੈਂ ਇਸਥਿਤ ਹੋ ਕਰ ਆਵਣ ਜਾਣ ਤੇ ਰਹਿਤ ਹੋਵੈ ੫॥
Prof. Sahib Singhਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ?

ਪਦ ਅਰਥ ਜਿਤੁ ਗੁਫਾ = ਜਿਸ ਗੁਫਾ ਵਿਚ। ਅਵਾਹਨੁ = ਅਡੋਲ, ਅਹਿੱਲ।

SikhNet (Spanish)Te suplico que nos digas, ¿en qué caverna encuentra la Paz nuestra mente?

ਇਤ ਉਤ; ਕਿਸ ਕਉ ਜਾਣਿ ਸਮਾਵੈ ॥

eit ut; kis kau jaan samaavai |

Sant Singh KhalsaWho should we know to be pervading here and there?
Manmohan SinghQ. 55: Whom should one deem pervading here and there?
Manmohan Singh (Punjabi)ਪ੍ਰ. 55: ਏਥੇ ਅਤੇ ਉਥੇ ਇਨਸਾਨ ਕਿਸ ਨੂੰ ਵਿਆਪਕ ਜਾਣੇ?
Fareedkot Teekaਇਤ ਉਤ ਕਿਸ ਕੋ ਸਮਾਇਆ ਜਾਣੇ ੬?
Prof. Sahib Singhਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ?

ਪਦ ਅਰਥ ਇਤ ਉਤ = ਇਥੇ ਓਥੇ, ਲੋਕ ਪਰਲੋਕ ਵਿਚ, ਹਰ ਥਾਂ।

SikhNet (Spanish)¿Quién prevalece sobre todo y, Quién es Aquél con Quien nos tenemos que unir?

ਕਵਨ ਧਿਆਨੁ; ਮਨੁ ਮਨਹਿ ਸਮਾਵੈ ॥੪੫॥

kavan dhiaan; man maneh samaavai |45|

Sant Singh KhalsaWhat is that meditation, which leads the mind to be absorbed in itself?" ||45||
Manmohan SinghQ. 56: Which is that realisation, that makes the mind merge in the mind itself?
Manmohan Singh (Punjabi)ਪ੍ਰ. 56: ਉਹ ਕਿਹੜੀ ਅਨੁਭਵਤਾ ਹੈ, ਜਿਸ ਦੁਆਰਾ ਮਨ, ਮਨ ਵਿੱਚ ਹੀ ਲੀਨ ਹੋ ਜਾਂਦਾ ਹੈ?
Fareedkot Teekaਅਰੁ ਕੌਣ ਵਹੁ ਧਿਆਨ ਹੈ ਜਿਸ ਕਰ ਇਹੁ ਮਨੁ (ਮਨਹਿ) ਆਤਮਾ ਮੇਂ ਸਮਾਵੈ ੭?॥੪੫॥☬ਦੋ ਪਉੜੀ ਮੇਂ ਉਤ੍ਰ ਕਹਿਤੇ ਹੈਂ:
Prof. Sahib Singhਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ॥੪੫॥

ਪਦ ਅਰਥ ਮਨਹਿ = ਮਨ ਵਿਚ ਹੀ। ਧਿਆਨੁ = ਸੁਰਤ ਦਾ ਨਿਸ਼ਾਨਾ, ਮਨ ਨੂੰ ਇਕ ਟਿਕਾਣੇ ਰੱਖਣ ਲਈ ਟਿਕਵਾਂ ਬੱਝਵਾਂ ਖ਼ਿਆਲ ॥੪੫॥

SikhNet (Spanish)¿Qué tipo de meditación hace que la mente resida dentro de sí misma?(45)

ਹਉ ਹਉ ਮੈ ਮੈ; ਵਿਚਹੁ ਖੋਵੈ ॥

hau hau mai mai; vichahu khovai |

Sant Singh KhalsaEradicating egotism and individualism from within,
Manmohan Singh(Answers the Guru) A. 54: Stilling his I-am-ness and mine-ness,
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 54: ਆਪਣੀ ਹੰਗਤਾ ਤੇ ਅਪਣਤ ਨੂੰ ਮਾਰ,
Fareedkot Teeka(ਹਉ ਹਉ ਮੈ ਮੈ ਵਿਚਹੁ ਖੋਵੈ) ਅਪਨੇ ਮੇਂ ਸੇ ਹੰਤਾ ਮਮਤਾ ਮੈਂ ਮੇਰੀ ਜਬ ਜੀਵ ਖੋਇ ਦੇਵੇ॥
Prof. Sahib Singh(ਉੱਤਰ:) (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿਚੋਂ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ,
SikhNet (Spanish)Dijo el Guru, cuando uno controla el ego, destruye la sensación de dualidad, del otro.

ਦੂਜਾ ਮੇਟੈ; ਏਕੋ ਹੋਵੈ ॥

doojaa mettai; eko hovai |

Sant Singh Khalsaand erasing duality, the mortal becomes one with God.
Manmohan Singhand effacing duality, man becomes one with God and stable remains his mind in such a cave.
Manmohan Singh (Punjabi)ਤੇ ਦਵੈਤ ਨੂੰ ਮੇਸ, ਬੰਦਾ ਹਰੀ ਨਾਲ ਇੱਕ ਮਿੱਕ ਹੋ ਜਾਂਦਾ ਹੈ ਅਤੇ ਸਥਿਰ ਰਹਿੰਦਾ ਹੈ ਉਸ ਦਾ ਮਨੁਆ, ਐਸੀ ਕੰਦਰਾ ਅੰਦਰ।
Fareedkot Teekaਔਰੁ ਦੂਜਾ ਭਾਵ ਮੇਟਕੇ ਏਕ ਰੂਪ ਹੋ ਜਾਵੇ ਤਬ ਇਸ ਏਕਤਾ ਰੂਪ ਗੁਫਾ ਮੇਂ ਇਸਿਥਤ ਰਹਿਤਾ ਹੈ ੫॥
Prof. Sahib Singhਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ।

ਪਦ ਅਰਥ ਦੂਜਾ = ਦੂਜਾਇਗੀ ਦਾ ਖ਼ਿਆਲ, ਮੇਰ-ਤੇਰ, ਵਿਤਕਰਾ।

SikhNet (Spanish)El mundo es muy duro para el tonto y arrogante Manmukj,

ਜਗੁ ਕਰੜਾ; ਮਨਮੁਖੁ ਗਾਵਾਰੁ ॥

jag kararraa; manamukh gaavaar |

Sant Singh KhalsaThe world is difficult for the foolish, self-willed manmukh;
Manmohan SinghA. 50: The world is hard for the way-ward fool.
Manmohan Singh (Punjabi)ਉ. 50: ਆਪ ਹੁਦਰੇ ਮੂੜ੍ਹ ਦੇ ਲਈ ਸੰਸਾਰ ਕਠਨ ਹੈ।
Fareedkot Teekaਮਨਮੁਖ ਗਵਾਰੋਂ ਕੋ ਜਗ ਕਰੜਾ ਹੋ ਰਹਾ ਹੈ॥
Prof. Sahib Singh(ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ)।
SikhNet (Spanish)practicando el Shabd uno mastica el hierro

ਸਬਦੁ ਕਮਾਈਐ; ਖਾਈਐ ਸਾਰੁ ॥

sabad kamaaeeai; khaaeeai saar |

Sant Singh Khalsapracticing the Shabad, one chews iron.
Manmohan SinghPractising the Name, iron is chewed with the waxen teeth.
Manmohan Singh (Punjabi)ਨਾਮ ਦੀ ਕਮਾਈ ਕਰਨ ਦੁਆਰਾ, ਮੋਮ ਦੇ ਦੰਦਾਂ ਨਾਲ ਲੋਹਾ ਚਬਾਇਆ ਜਾਂਦਾ ਹੈ।
Fareedkot Teekaਜੇ ਗੁਰੋਂ ਕਾ ਸਬਦੁ ਕਮਾਈਏ ਤੌ ਸੰਸਾਰ (ਸਾਰੁ) ਲੋਹੇ ਸਮ ਕਰੜੇ ਕੋ ਖਾਯਾ ਜਾਇ ੧॥
Prof. Sahib Singhਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ)। (ਬੱਸ! ਇਹ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ)।

ਪਦ ਅਰਥ ਸਾਰੁ = ਲੋਹਾ।

SikhNet (Spanish)y conoce al Señor dentro y fuera.

ਅੰਤਰਿ ਬਾਹਰਿ; ਏਕੋ ਜਾਣੈ ॥

antar baahar; eko jaanai |

Sant Singh KhalsaKnow the One Lord, inside and out.
Manmohan SinghA. 55: One should deem the One Lord pervading (here and there)or (Within and without).
Manmohan Singh (Punjabi)ਉ. 55: ਇਨਸਾਨ ਨੂੰ ਇੱਕ ਸੁਆਮੀ ਨੂੰ ਏਥੇ ਅਤੇ ਓਥੇ ਜਾਂ ਅੰਦਰ ਤੇ ਬਾਹਰ ਵਿਆਪਕ ਜਾਣਨਾ ਉਚਿੱਤ ਹੈ।
Fareedkot Teekaਔ ਅੰਤਰ ਬਾਹਰ ਏਕ ਬ੍ਰਹਮ ਕੋ ਸਮਾਇ ਜਾਣੈ ੬॥
Prof. Sahib Singhਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ,
SikhNet (Spanish)Oh, dice Nanak el fuego es apagado

ਨਾਨਕ. ਅਗਨਿ ਮਰੈ; ਸਤਿਗੁਰ ਕੈ ਭਾਣੈ ॥੪੬॥

naanak. agan marai; satigur kai bhaanai |46|

Sant Singh KhalsaO Nanak, the fire is quenched, through the Pleasure of the True Guru's Will. ||46||
Manmohan SinghA. 56: Nanak, through the realisation of the True Guru's will, fire is quenched and the mind merges in its if.
Manmohan Singh (Punjabi)ਉ. 56: ਨਾਨਕ ਸੱਚੇ ਗੁਰਾਂ ਦੀ ਰਜ਼ਾ ਨੂੰ ਅਨੁਭਵ ਕਰਨ ਦੇ ਰਾਹੀਂ, ਅੱਗ ਬੁੱਝ ਜਾਂਦੀ ਹੈ ਅਤੇ ਮਨੂਆ, ਮਨੂਏ ਅੰਦਰ ਹੀ ਲੀਨ ਥੀ ਵੰਝਦਾ ਹੈ।
Fareedkot Teekaਅਰੁ ਸਤਿਗੁਰੋਂ ਕੇ ਭਾਣੇ ਕਾ ਵਿਘਨੁ ਕਰਨੇ ਤੇ ਤ੍ਰਿਸਨਾ ਅਗਨੀ ਮਰ ਜਾਤੀ ਹੈ੭॥
Prof. Sahib Singhਹੇ ਨਾਨਕ! ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ ॥੪੬॥

ਪਦ ਅਰਥ ਅਗਨਿ = ਤ੍ਰਿਸ਼ਨਾ-ਅੱਗ। ਹਉ ਹਉ, ਮੈ ਮੈ = ਹਰ ਵੇਲੇ 'ਮੈਂ' ਦਾ ਖ਼ਿਆਲ; ਮੈਂ ਵੱਡਾ ਹੋ ਜਾਵਾਂ, 'ਮੈਂ ਅਮੀਰ ਹੋ ਜਾਵਾਂ' ਹਰ ਵੇਲੇ ਇਹ ਖ਼ਿਆਲ; ਖ਼ੁਦ-ਗ਼ਰਜ਼ੀ ॥੪੬॥

SikhNet (Spanish)simplemente por el Placer de la Voluntad del Verdadero Guru.(46)
Shabad Guru Nanak Dev Ji Raag Raamkalee Ang 943

ਸਚ ਭੈ ਰਾਤਾ; ਗਰਬੁ ਨਿਵਾਰੈ ॥

sach bhai raataa; garab nivaarai |

Sant Singh KhalsaImbued with the True Fear of God, pride is taken away;
Manmohan SinghA. 51: By being imbued in the fear of the True Lord, ego is stilled,
Manmohan Singh (Punjabi)ੳ. 51: ਸੱਚੇ ਸਾਈਂ ਦੇ ਡਰ ਅੰਦਰ ਰੰਗੀਜਣ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ,
Fareedkot Teekaਅਰੁ ਸਚੇ ਕੇ ਭੈ ਮੇਂ ਰਾਤਾ ਹੋਵੈ, ਇਸ ਭੋਜਨ ਕਰ ਗਰਬ ਕੋ ਨਿਵਾਰਤਾ ਹੈ ੨॥
Prof. Sahib Singhਜੋ ਮਨੁੱਖ ਸਦਾ ਕਾਦਿਮ ਰਹਿਣ ਵਾਲੇ ਪ੍ਰਭੂ ਦੇ ਡਰ ਵਿਚ ਰੱਤਾ ਹੋਇਆ ਹੈ (ਭਾਵ, ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ) ਉਹ ਅਹੰਕਾਰ ਦੂਰ ਕਰ ਦੇਂਦਾ ਹੈ,

ਪਦ ਅਰਥ ਸਚ ਭੈ = ਸੱਚੇ ਪ੍ਰਭੂ ਦੇ ਡਰ ਵਿਚ। ਗਰਬੁ = ਅਹੰਕਾਰ।

SikhNet (Spanish)Inmerso en el Temor Reverencial del Uno Verdadero, uno apacigua su propio ego,

ਏਕੋ ਜਾਤਾ; ਸਬਦੁ ਵੀਚਾਰੈ ॥

eko jaataa; sabad veechaarai |

Sant Singh Khalsarealize that He is One, and contemplate the Shabad.
Manmohan Singhthen one realises One God and reflects on His Name.
Manmohan Singh (Punjabi)ਤਾਂ ਉਹ ਇਕ ਵਾਹਿਗੁਰੂ ਨੂੰ ਅਨੁਭਵ ਕਰਦਾ ਹੈ ਤੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਔ ਸਬਦ ਕੋ ਵੀਚਾਰੇ ਪੁਨਾ ਏਕ ਕੋ ਜਾਣੈ॥
Prof. Sahib Singhਉਹ (ਸਦਾ) ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ (ਤੇ ਸ਼ਬਦ ਦੀ ਸਹੈਤਾ ਨਾਲ) ਉਸ ਨੇ (ਹਰ ਥਾਂ) ਇੱਕ ਪ੍ਰਭੂ ਨੂੰ ਪਛਾਣ ਲਿਆ ਹੈ।
SikhNet (Spanish)comprende que Él es Uno y medita en el Shabd.

ਸਬਦੁ ਵਸੈ ਸਚੁ ਅੰਤਰਿ ਹੀਆ ॥

sabad vasai sach antar heea |

Sant Singh KhalsaWith the True Shabad abiding deep within the heart,
Manmohan SinghA. 52: Enshrining the True Name in his mind and with the Lord's love,
Manmohan Singh (Punjabi)ਉ. 52: ਸੱਚੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਣ ਅਤੇ ਪ੍ਰਭੂ ਦੀ ਪ੍ਰੀਤ ਨਾਲ,
Fareedkot Teekaਅਰੁ ਜੋ ਸਚੁ ਸਬਦ ਹ੍ਰਿਦੇ ਕੇ ਅੰਤਰ ਬਸੇ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਅੰਦਰ ਪ੍ਰਭੂ (ਆਪ) ਵੱਸਦਾ ਹੈ,

ਪਦ ਅਰਥ ਅੰਤਰਿ ਹੀਆ = ਹਿਰਦੇ ਵਿਚ।

SikhNet (Spanish)Con el Verdadero Shabd uno habita en lo profundo del corazón,

ਤਨੁ ਮਨੁ ਸੀਤਲੁ; ਰੰਗਿ ਰੰਗੀਆ ॥

tan man seetal; rang rangeea |

Sant Singh Khalsathe body and mind are cooled and soothed, and colored with the Lord's Love.
Manmohan Singhand cooling and dancing his body and soul, man bides in the home and mansion of snow.
Manmohan Singh (Punjabi)ਆਪਣੀ ਦੇਹ ਤੇ ਆਤਮਾ ਨੂੰ ਠੰਡੀ ਕਰਨ ਤੇ ਰੰਗਣ ਦੁਆਰਾ, ਬੰਦਾ ਬਰਫ਼ ਦੇ ਗ੍ਰਾਹਿ ਤੇ ਮਹਿਲ ਅੰਦਰ ਵਸਦਾ ਹੈ।
Fareedkot Teekaਤੌ ਮਨੁ ਤਨੁ ਸੀਤਲੁ ਹੋਤਾ ਹੈ ਔ ਰੰਗ ਮੇਂ ਰੰਗਾ ਹੂਆ ਇਸ ਪ੍ਰਕਾਰ ਕਰ (ਹਿਵੈ ਘਰ) ਪ੍ਰਮਾਤਮਾਂ ਸੇ ਜੀਵ ਇਸਿਥਤਿ ਹੋਤਾ ਹੈ ੩॥
Prof. Sahib Singhਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ,

ਪਦ ਅਰਥ ਰੰਗਿ = ਰੰਗਿ ਵਿਚ।

SikhNet (Spanish)su cuerpo y mente son refrescados y se tiñe con el Color del Amor del Señor.

ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥

kaam krodh bikh agan nivaare |

Sant Singh KhalsaThe fire of sexual desire, anger and corruption is quenched.
Manmohan SinghA. 53: One quenches the fire of the sins of lust and wrath and thus puts off the dress of fire,
Manmohan Singh (Punjabi)ਉ. 53: ਬੰਦਾ ਵਿਸ਼ੇ ਭੋਗ ਤੇ ਗੁੱਸੇ ਦੇ ਪਾਪਾਂ ਦੀ ਅੱਗ ਨੂੰ ਬੁਝਾ ਦਿੰਦਾ ਹੈ ਤੇ ਐਕਰ ਅੱਗ ਦੀ ਪੁਸ਼ਾਕ ਨੂੰ ਉਤਾਰ ਸੁਟਦਾ ਹੈ,
Fareedkot Teekaਕਾਮੁ, ਕ੍ਰੋਧੁ, ਰੂਪੁ ਜੋ ਅਗਨੀ ਵਿਖ ਸਮ ਮਾਰਨੇ ਵਾਲੀ ਹੈ, ਇਸ ਕੋ ਨਿਵਾਰੇ ਤਬ ਅਗਨਿ ਕਾ ਚੇਲਾ ਦੂਰ ਹੋਤਾ ਹੈ॥
Prof. Sahib Singh(ਕਿਉਂਕਿ) ਉਹ ਆਪਣੇ ਅੰਦਰੋਂ ਕਾਮ ਕ੍ਰੋਪ-ਰੂਪ ਜ਼ਹਿਰ ਤੇ ਤ੍ਰਿਸ਼ਨਾ ਦੀ ਅੱਗ ਮਿਟਾ ਲੈਂਦਾ ਹੈ।
SikhNet (Spanish)El Fuego de la lujuria, del enojo y de la corrupción es extinguido.

ਨਾਨਕ; ਨਦਰੀ ਨਦਰਿ ਪਿਆਰੇ ॥੪੭॥

naanak; nadaree nadar piaare |47|

Sant Singh KhalsaO Nanak, the Beloved bestows His Glance of Grace. ||47||
Manmohan SinghO Nanak, through the mercy of the Merciful Beloved.
Manmohan Singh (Punjabi)ਮਿਹਰਬਾਨ ਪ੍ਰੀਤਮ ਦੀ ਮਿਹਰ ਰਾਹੀਂ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਯਾਰੇ! ਨਦਰੀ ਕੀ ਨਦਰਿ ਕਰ ੪॥੪੭॥☬ਪ੍ਰਸ਼ਨ:
Prof. Sahib Singhਹੇ ਨਾਨਕ! ਉਹ ਮਨੁੱਖ ਮੇਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿਚ ਰਹਿੰਦਾ ਹੈ ॥੪੭॥

ਪਦ ਅਰਥ ਨਦਰੀ = (ਮੇਹਰ ਦੀ) ਨਜ਼ਰ ਕਰਨ ਵਾਲਾ ਪ੍ਰਭੂ ॥੪੭॥

SikhNet (Spanish)Oh, dice Nanak, es entonces cuando el Bienamado nos otorga Su Mirada de Gracia. (47)

ਕਵਨ ਮੁਖਿ; ਚੰਦੁ ਹਿਵੈ ਘਰੁ ਛਾਇਆ ॥

kavan mukh; chand hivai ghar chhaaeaa |

Sant Singh Khalsa"The moon of the mind is cool and dark; how is it enlightened?
Manmohan Singh(Ask the Yogis) Q. 57: In what way the mind-moon, home of coldness and darkness, is illumined?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 57: ਕਿਸ ਤਰੀਕੇ ਨਾਲ ਠੰਡ ਤੇ ਅਨ੍ਹੇਰੇ ਦਾ ਘਰ, ਮਨ ਚੰਦਰਮਾ, ਰੌਸ਼ਨ ਹੁੰਦਾ ਹੈ?
Fareedkot Teekaਚੰਦ ਜੋ ਸਾਂਤੀ ਕਾ ਘਰੁ ਹੈ, ਸੋ ਕਵਨ ਦੁਆਰੇ ਛਾਯਾ ਰਹੇ ੧?
Prof. Sahib Singh(ਜੋਗੀਆਂ ਦਾ ਪ੍ਰਸ਼ਨ) ਕਿਸ ਤਰ੍ਹਾਂ (ਮਨੁੱਖ ਦੇ ਮਨ ਵਿਚ) ਸੀਤਲਤਾ ਦਾ ਘਰ ਚੰਦ੍ਰਮਾ ਟਿਕਿਆ ਰਹੇ (ਭਾਵ, ਕਿਸ ਤਰ੍ਹਾਂ ਮਨ ਵਿਚ ਸਦਾ ਠੰਡ-ਸ਼ਾਂਤੀ ਬਣੀ ਰਹੇ)?

ਪਦ ਅਰਥ ਕਵਨ ਮੁਖਿ = ਕਿਸ ਦੁਆਰੇ ਤੋਂ? ਕਿਸ ਵਸੀਲੇ ਦੀ ਰਾਹੀਂ? ਕਿਸ ਤਰ੍ਹਾਂ? ਹਿਵੈ ਘਰੁ = ਬਰਫ਼ ਦਾ ਘਰ। ਛਾਇਆ = ਪ੍ਰਭਾਵ ਪਾਈ ਰੱਖੇ।

SikhNet (Spanish)Dicen los Yoguis, ¿Cómo es que la luna de la mente enfría, como nieve, a la vida?

ਕਵਨ ਮੁਖਿ; ਸੂਰਜੁ ਤਪੈ ਤਪਾਇਆ ॥

kavan mukh; sooraj tapai tapaaeaa |

Sant Singh KhalsaHow does the sun blaze so brilliantly?
Manmohan SinghQ. 58: In What way the brilliant sun blazes?
Manmohan Singh (Punjabi)ਪ੍ਰ. 58: ਕਿਸ ਤਰੀਕੇ ਨਾਲ ਚਮਕੀਲ ਸੂਰਜ ਤਪਦਾ ਤੇ ਪ੍ਰਕਾਸ਼ਦਾ ਹੈ?
Fareedkot Teekaਅਰੁ ਓਹੁ ਕਵਨੁ ਦੁਆਰੁ ਹੈ ਜਿਸ ਕਰ ਗਿਆਨ ਰੂਪ ਸੂਰਜ ਪ੍ਰਕਾਸਿਆ ਹੂਆ ਅਵਿਦ੍ਯਾ ਨਿਸਾ ਮੇਂ ਜਬ (ਪ੍ਰਕਾਸੇ) ਵਸੇ ਅਗ੍ਯਾਨ ਜਨ ਅੰਧਕਾਰ ਤਬ ਮਿਟ ਜਾਵੈ॥੨॥
Prof. Sahib Singhਕਿਸ ਤਰ੍ਹਾਂ (ਮਨ ਵਿਚ) ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ (ਭਾਵ, ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ)?

ਪਦ ਅਰਥ ਸੂਰਜੁ = ਗਿਆਨ ਦਾ ਸੂਰਜ।

SikhNet (Spanish)¿Cómo es que el sol de la Sabiduría se enciende?

ਕਵਨ ਮੁਖਿ; ਕਾਲੁ ਜੋਹਤ ਨਿਤ ਰਹੈ ॥

kavan mukh; kaal johat nit rahai |

Sant Singh KhalsaHow can the constant watchful gaze of Death be turned away?
Manmohan SinghQ. 59: In what way the ever spying of death ceases?
Manmohan Singh (Punjabi)ਪ੍ਰ. 59: ਕਿਸ ਤਰੀਕੇ ਨਾਲ ਮੌਤ ਦਾ ਸਦਾ ਦਾ ਤਕਾਉਣਾ ਮੁੱਕ ਜਾਂਦਾ ਹੈ।
Fareedkot Teekaਕਵਨ ਦੁਆਰੇ ਕਾਲ ਕੋ ਨਿਤ ਹੀ ਦੇਖਤਾ ਰਹੇ, ਭਾਵ ਸਮੇਂ ਕੀ ਅਗਮਾ ਪਾਈ ਕਿਸ ਦੁਆਰੇ ਜਾਣੇ ੩?
Prof. Sahib Singhਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਏ (ਭਾਵ, ਕਿਵੇਂ ਹਰ ਵੇਲੇ ਦਾ ਮੌਤ ਦਾ ਸਹਿਮ ਮੁੱਕ ਜਾਏ)?

ਪਦ ਅਰਥ ਜੋਹਤ = ਤੱਕਦਾ।

SikhNet (Spanish)¿Cómo puede uno sobreponerse a las limitaciones del tiempo?

ਕਵਨ ਬੁਧਿ; ਗੁਰਮੁਖਿ ਪਤਿ ਰਹੈ ॥

kavan budh; guramukh pat rahai |

Sant Singh KhalsaBy what understanding is the honor of the Gurmukh preserved?
Manmohan SinghQ60: What is the intellect by which the holyman's honour is saved?
Manmohan Singh (Punjabi)ਪ੍ਰ. 60: ਉਹ ਕਿਹੜੀ ਅਕਲ ਹੈ ਜਿਸ ਦੁਆਰਾ ਨੇਕ ਪੁਰਸ਼ ਦੀ ਇੱਜ਼ਤ ਬੱਚ ਜਾਂਦੀ?
Fareedkot Teekaਅਰ ਸੋ ਕਵਨ ਬੁਧੀ ਹੈ ਜਿਸ ਕਰ ਗੁਰਮੁਖਾਂ ਦੀ ਪਤਿ ਰਹਤੀ ਹੈ ੪?
Prof. Sahib Singhਉਹ ਕੇਹੜੀ ਸਮਝ ਹੈ ਜਿਸ ਕਰਕੇ ਗੁਰਮੁਖਿ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ?
SikhNet (Spanish)¿Cómo se preserva el honor del Gurmukj?

ਕਵਨੁ ਜੋਧੁ; ਜੋ ਕਾਲੁ ਸੰਘਾਰੈ ॥

kavan jodh; jo kaal sanghaarai |

Sant Singh KhalsaWho is the warrior, who conquers Death?
Manmohan SinghQ. 61: Who is the warrior, that slays death?
Manmohan Singh (Punjabi)ਪ੍ਰ. 61: ਉਹ ਕਿਹੜਾ ਸੂਰਮਾ ਹੈ ਜੋ ਮੌਤ ਨੂੰ ਮਾਰ ਮੁਕਾਉਂਦਾ ਹੈ?
Fareedkot Teekaਸੋ ਕਵਨੁ (ਜੋਧੁ) ਸੂਰਮਾਂ ਹੈ, ਜੋ ਕਾਲ ਕੋ (ਸੰਘਾਰੈ) ਮਾਰਤਾ ਹੈ ੫?
Prof. Sahib Singhਉਹ ਕੇਹੜਾ ਸੂਰਮਾ ਹੈ ਜੋ ਮੌਤ ਨੂੰ (ਮੌਤ ਦੇ ਭਉ ਨੂੰ) ਮਾਰ ਲੈਂਦਾ ਹੈ?

ਪਦ ਅਰਥ ਜੋਧੁ = ਸੂਰਮਾ। ਸੰਘਾਰੈ = ਮਾਰ ਦੇਵੇ।

SikhNet (Spanish)¿Quién es el guerrero que vence a la muerte?

ਬੋਲੈ ਬਾਣੀ; ਨਾਨਕੁ ਬੀਚਾਰੈ ॥੪੮॥

bolai baanee; naanak beechaarai |48|

Sant Singh KhalsaGive us your thoughtful reply, O Nanak." ||48||
Manmohan SinghTell thou, O Nanak, thy thoughtful reply to these.
Manmohan Singh (Punjabi)ਹੇ ਨਾਨਕ! ਇਨ੍ਹਾਂ ਬਾਰੇ ਤੂੰ ਆਪਣਾ ਵਿਚਾਰ-ਭਰਿਆ ਉੱਤਰ ਦਸ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਬੀਚਾਰੁ ਕੀ ਬਾਣੀ ਕੋ ਸਿਧ ਬੋਲੇ॥੪੮॥☬ਉੱਤਰ:
Prof. Sahib Singhਨਾਨਕ ਕਹਿੰਦਾ ਹੈ, 'ਗੋਸਟਿ' ਦੇ ਸਿਲਸਿਲੇ ਵਿਚ (ਜੋਗੀਆਂ ਨੇ ਪੁੱਛਿਆ-) ਕਿ ਇਹ ਵੀਚਾਰ ਦੀ ਗੱਲ ਦੱਸੋ ॥੪੮॥

ਪਦ ਅਰਥ ਬਾਣੀ ਬੀਚਾਰੈ = ਵੀਚਾਰ ਦੀ ਬਾਣੀ, ਵਿਚਾਰ ਦੇ ਸਿਲਸਿਲੇ ਦੀ ਗੱਲ, 'ਗੋਸਟਿ' ਦੇ ਸਨਬੰਧ ਵਿਚ ॥੪੮॥

SikhNet (Spanish)Di, oh Nanak, ¿qué piensas de esto?(48)
Shabad Guru Nanak Dev Ji Raag Raamkalee Ang 943

ਸਬਦੁ ਭਾਖਤ; ਸਸਿ ਜੋਤਿ ਅਪਾਰਾ ॥

sabad bhaakhat; sas jot apaaraa |

Sant Singh KhalsaGiving voice to the Shabad, the moon of the mind is illuminated with infinity.
Manmohan Singh(Answers the Guru) A. 57: Uttering Good's Name, the mind moon is infinitely illumined.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 57: ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮਨ ਚੰਦਰਮਾ ਪਰਮ ਪ੍ਰਕਾਸ਼ ਹੋ ਜਾਂਦਾ ਹੈ।
Fareedkot Teeka(ਸਬਦੁ) ਗੁਰ ਉਪਦੇਸ ਜੋ ਹੈ ਤਿਸ ਕੇ (ਭਾਖਤ) ਉਚਾਰਨੇ ਸੇ ਸਤੋਗੁਣ ਰੂਪ ਚੰਦ੍ਰਮਾ ਕੀ ਅਪਾਰ ਜੋਤਿ ਪ੍ਰਾਪਤਿ ਹੋਤੀ ਹੈ ੧॥
Prof. Sahib Singh(ਉੱਤਰ:) (ਜਦੋਂ) ਸਤਿਗੁਰੂ ਦਾ ਸ਼ਬਦ ਉੱਚਾਰਦਿਆਂ (ਹਿਰਦੇ ਵਿਚ) ਚੰਦ੍ਰਮਾ ਦੀ ਅਪਾਰ ਜੋਤਿ ਪਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ),

ਪਦ ਅਰਥ ਭਾਖਤ = ਉੱਚਾਰਦਿਆਂ।

SikhNet (Spanish)Dijo el Guru, dando voz al Shabd, la luna de la mente es Iluminada Infinitamente

ਸਸਿ ਘਰਿ ਸੂਰੁ ਵਸੈ; ਮਿਟੈ ਅੰਧਿਆਰਾ ॥

sas ghar soor vasai; mittai andhiaaraa |

Sant Singh KhalsaWhen the sun dwells in the house of the moon, the darkness is dispelled.
Manmohan SinghA. 58: When the sun abides in the moon's is infinitely illumined.
Manmohan Singh (Punjabi)ਉ. 58: ਜਦ ਸੂਰਜ, ਚੰਦ ਦੇ ਗ੍ਰਹਿ ਵਿੱਚ ਟਿੱਕ ਜਾਂਦਾ ਹੈ ਤਾਂ ਇਹ ਪ੍ਰਕਾਸ਼ਦਾ ਹੈ ਤੇ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਗੁਰੋਂ ਦੁਆਰਾ (ਸਸਿ ਘਰਿ) ਸਤੋ ਗੁਣ ਸਹਿਤ ਰਿਦੇ ਮੇਂ ਗਿਆਨ ਰੂਪ ਸੂਰਜ ਜਬ ਵਸਤਾ ਹੈ ਤਬ ਅਗਿਆਨ ਅੰਧੇਰਾ ਮਿਟ ਜਾਤਾ ਹੈ ੨॥
Prof. Sahib Singhਚੰਦ੍ਰਮਾ ਦੇ ਘਰ ਵਿਚ ਸੂਰਜ ਆ ਵੱਸਦਾ ਹੈ (ਭਾਵ, ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ) ਹਨੇਰਾ ਮਿਟ ਜਾਂਦਾ ਹੈ।

ਪਦ ਅਰਥ ਸਸਿ = ਚੰਦ੍ਰਮਾ। ਘਰਿ = ਘਰ ਵਿਚ। ਸੂਰੁ = ਸੂਰਜ (ਭਾਵ, ਗਿਆਨ)।

SikhNet (Spanish)y la oscuridad interior se disipa cuando los vaivenes de la mente cesan y, apoyándose en el Naam, el Nombre del Señor,

ਸੁਖੁ ਦੁਖੁ ਸਮ ਕਰਿ; ਨਾਮੁ ਅਧਾਰਾ ॥

sukh dukh sam kar; naam adhaaraa |

Sant Singh KhalsaPleasure and pain are just the same, when one takes the Support of the Naam, the Name of the Lord.
Manmohan SinghA. 59: Leaning on the Name, death's spying ceases and one deems weal and woe alike.
Manmohan Singh (Punjabi)ਉ. 59: ਨਾਮ ਦਾ ਆਸਰਾ ਲੈਣ ਦੁਆਰਾ ਮੌਤ ਦਾ ਸਦਾ ਦਾ ਤਕਾਉਂਦਾ ਮੁੱਕ ਜਾਂਦਾ ਹੈ ਅਤੇ ਬੰਦਾ ਖ਼ੁਸ਼ੀ ਤੇ ਗਮੀ ਨੂੰ ਇਕ ਤੁੱਲ ਜਾਣਦਾ ਹੈ।
Fareedkot Teekaਨਾਮ ਕੇ ਅਧਾਰ ਕਰਨੇ ਸੇ ਸੁਖ ਦੁਖ ਸਮ ਕਰਨ ਜਾਨਨੇ ਸੇ ਜੀਵ ਨਿਤ ਕਾਲ ਕੋ ਜੋਹਤਾ ਰਹਿਤਾ ਹੈ। ਭਾਵ ਜਿਸ ਸਮੇਂ ਦੁਖਾਦਿ ਪ੍ਰਾਪਤਿ ਹੋਤੇ ਹੈਂ ਤਬ ਤਿਨ ਕੋ ਮਹਾਤਮਾਂ ਅਨਿਤ ਜਾਣ ਕੇ ਸਹਾਰਤਾ ਹੂਆ ਹਰਖ ਸੋਗ ਨਹੀਂ ਕਰਤਾ ਹੈ ੩॥
Prof. Sahib Singh(ਗੁਰ-ਸ਼ਬਦ ਦੀ ਬਰਕਤਿ ਨਾਲ ਜਦੋਂ ਗੁਰਮੁਖਿ) ਸੁਖ ਅਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ 'ਨਾਮ' ਨੂੰ (ਜ਼ਿੰਦਗੀ ਦਾ) ਆਸਰਾ ਬਣਾਂਦਾ ਹੈ (ਭਾਵ, ਜਦੋਂ ਨਾਹ ਸੁਖ ਵਿਚ ਤੇ ਨਾਹ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ)

ਪਦ ਅਰਥ ਸਮ = ਇੱਕੋ ਜਿਹਾ, ਬਰਾਬਰ। ਅਧਾਰ = ਆਸਰਾ।

SikhNet (Spanish)el placer y el dolor se vuelven lo mismo.

ਆਪੇ ਪਾਰਿ ਉਤਾਰਣਹਾਰਾ ॥

aape paar utaaranahaaraa |

Sant Singh KhalsaHe Himself saves, and carries us across.
Manmohan SinghA. 60: By His grace, the Lord Himself redeems the pious person and saves his honour.
Manmohan Singh (Punjabi)ਉ. 60: ਆਪਣੀ ਰਹਿਮਤ ਦੁਆਰਾ, ਪ੍ਰਭੂ ਆਪ ਹੀ ਪਵਿੱਤਰ ਪੁਰਸ਼ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਸ ਦੀ ਇੱਜ਼ਤ ਆਬਰੂ ਬਣਾਉਂਦਾ ਹੈ।
Fareedkot Teekaਆਪੇ ਹਰੀ ਸੰਸਾਰ ਸਮੁੰਦ੍ਰ ਸੇ ਪਾਰ ਉਤਾਰਨੇਹਾਰਾ ਹੈ। ਇਸ ਨਿਸਚੇ ਆਤਮਕ ਬੁਧੀ ਕਰ ਗੁਰਮੁਖੋਂ ਕੀ ਪਤਿ ਰਹਿਤੀ ਹੈ ੪॥
Prof. Sahib Singh(ਤਦੋਂ) ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ ("ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ।
SikhNet (Spanish)Así Dios, por Sí Mismo, nos lleva y nos carga a través.

ਗੁਰ ਪਰਚੈ; ਮਨੁ ਸਾਚਿ ਸਮਾਇ ॥

gur parachai; man saach samaae |

Sant Singh KhalsaWith faith in the Guru, the mind merges in Truth,
Manmohan SinghA. 61: Knowing the Guru's instruction, man merges in truth,
Manmohan Singh (Punjabi)ਉ. 61: ਗੁਰਾਂ ਦੇ ਉਪਦੇਸ਼ ਨੂੰ ਜਾਣਨ ਦੁਆਰਾ ਬੰਦਾ ਸੱਚ ਵਿੱਚ ਲੀਨ ਹੋ ਜਾਂਦਾ ਹੈ,
Prof. Sahib Singhਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ (ਗੁਰਮੁਖ ਦਾ) ਮਨ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ,

ਪਦ ਅਰਥ ਗੁਰ ਪਰਚੈ = ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ। ਸਾਚਿ = ਸੱਚੇ ਪ੍ਰਭੂ ਵਿਚ।

SikhNet (Spanish)Con Fe en la Instrucción del Guru, uno se une a la Verdad y solamente entonces,

ਪ੍ਰਣਵਤਿ ਨਾਨਕੁ; ਕਾਲੁ. ਨ ਖਾਇ ॥੪੯॥

pranavat naanak; kaal. na khaae |49|

Sant Singh Khalsaand then, prays Nanak, one is not consumed by Death. ||49||
Manmohan Singhand then prays Nanak, death eats him not.
Manmohan Singh (Punjabi)ਅਤੇ ਤਦ, ਨਾਨਕ ਬੇਨਤੀ ਕਰਦਾ ਹੈ, ਮੌਤ ਉਸ ਨੂੰ ਨਹੀਂ ਖਾਂਦੀ।
Fareedkot Teekaਗੁਰੋਂ ਕੇ ਪਰਚੇ ਕਰ ਜੋ ਮਨ ਸਾਚ ਮੇਂ ਸਮਾਵੈ, ਗੁਰੂ ਜੀ ਕਹਿਤੇ ਹੈਂ: ਤਉ ਕਾਲ ਨਹੀਂ ਖਾਤਾ ਹੈ ਅਰਥਾਤ ਜਨਮ ਮਰਨ ਤੇ ਰਹਿਤ ਹੋ ਜਾਤਾ ਹੈ॥੪੯॥☬ਸਿਧਾਂਤ ਕੀ ਪਉੜੀ ਕਹਿਤੇ ਹੈਂ:
Prof. Sahib Singhਤੇ ਨਾਨਕ ਬੇਨਤੀ ਕਰਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ ॥੪੯॥

ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ ॥੪੯॥

SikhNet (Spanish)dice Nanak, el tiempo y la muerte no te devoran.(49)

ਨਾਮ ਤਤੁ; ਸਭ ਹੀ ਸਿਰਿ ਜਾਪੈ ॥

naam tat; sabh hee sir jaapai |

Sant Singh KhalsaThe essence of the Naam, the Name of the Lord, is known to be the most exalted and excellent of all.
Manmohan SinghThe quintessence of the Name is known to be the most exalted of all.
Manmohan Singh (Punjabi)ਨਾਮ ਦਾ ਜੌਹਰ ਸਾਰਿਆਂ ਦਾ ਸ੍ਰੋਮਣੀ ਜਾਣਿਆ ਜਾਂਦਾ ਹੈ।
Fareedkot Teekaਨਾਮ ਹੀ ਸਾਰ ਰੂਪ ਸਭ ਸਾਧਨੋਂ ਮੇਂ (ਸਿਰਿ) ਸਿਰੋਮਣੀ ਜਾਨੀਤਾ ਹੈ॥
Prof. Sahib Singhਪ੍ਰਭੂ ਦੇ ਨਾਮ ਦੀ ਸੱਚਾਈ (ਹਿਰਦੇ ਵਿਚ ਸਹੀ ਕਰਨੀ) ਸਾਰੇ ਜਾਪਾਂ ਦਾ ਸ਼ਿਰੋਮਣੀ (ਜਾਪ) ਹੈ।

ਪਦ ਅਰਥ ਤਤੁ = ਅਸਲੀਅਤ, ਸੱਚਾਈ। ਨਾਮ ਤਤੁ = ਪ੍ਰਭੂ ਦੇ ਨਾਮ ਦੀ ਸੱਚਾਈ। ਸਭ ਹੀ ਸਿਰਿ ਜਾਪੈ = ਸਾਰੇ ਜਾਪਾਂ ਦੇ ਸਿਰ ਤੇ ਹੈ, ਸਾਰੇ ਜਾਪਾਂ ਤੋਂ ਸ੍ਰੇਸ਼ਟ ਹੈ।

SikhNet (Spanish)La Esencia del Naam, el Nombre del Señor es lo más Sublime y exaltado de todo.

ਬਿਨੁ ਨਾਵੈ; ਦੁਖੁ ਕਾਲੁ ਸੰਤਾਪੈ ॥

bin naavai; dukh kaal santaapai |

Sant Singh KhalsaWithout the Name, one is afflicted by pain and death.
Manmohan SinghWithout the Name, pain and death afflict the mortal.
Manmohan Singh (Punjabi)ਨਾਮ ਦੇ ਬਾਝੋਂ, ਪੀੜ ਤੇ ਮੌਤ ਪ੍ਰਾਣੀ ਨੂੰ ਦੁਖ ਦਿੰਦੇ ਹਨ।
Fareedkot Teekaਬਿਨਾ ਨਾਮ ਸੇ ਕਾਲ ਕਾ ਦੁਖ ਸੰਤਪਤ ਕਰਤਾ ਹੈ॥
Prof. Sahib Singhਜਦ ਤਕ ਹਿਰਦੇ ਵਿਚ ਨਾਮ (-ਤੱਤ) ਸਹੀ ਨਹੀਂ ਹੁੰਦਾ, (ਮਨੁੱਖ ਨੂੰ ਕਈ ਕਿਸਮ ਦਾ) ਦੁੱਖ ਸਤਾਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ।

ਪਦ ਅਰਥ ਸੰਤਾਪੈ = ਦੁਖੀ ਕਰਦਾ ਹੈ।

SikhNet (Spanish)Sin el Nombre uno es afectado por el dolor y la muerte.

ਤਤੋ ਤਤੁ ਮਿਲੈ; ਮਨੁ ਮਾਨੈ ॥

tato tat milai; man maanai |

Sant Singh KhalsaWhen one's essence merges into the essence, the mind is satisfied and fulfilled.
Manmohan SinghWhen man's essence merges in the Lord's essence, then is his mind sated.
Manmohan Singh (Punjabi)ਜਦ ਇਨਸਾਨ ਦੀ ਮੂਲ ਵਸਤੂ, ਪ੍ਰਭੂ ਦੀ ਮੂਲ ਵਸਤੂ ਵਿੱਚ ਲੀਨ ਹੋ ਜਾਂਦੀ ਹੈ, ਤਦ ਉਸ ਦਾ ਚਿੱਤ ਪਤੀਜ ਜਾਂਦਾ ਹੈ।
Fareedkot Teekaਜਬ ਗੁਰੋਂ ਕੇ ਮੰਤਰ ਕੋ ਮਨ ਮੇਂ (ਮਾਨੈ) ਮਨਨ ਕਰੈ ਤਬ ਈਸਰ (ਤਤੋ ਤਤੁ) ਸਾਰ ਸਾਰ, ਭਾਵ ਵਾਚੋ ਕੋ ਤਿਆਗ ਕਰ ਲਖ ਲਖ ਭਾਗ ਅਭੇਦ ਹੋਤਾ ਹੈ॥
Prof. Sahib Singh(ਜਦੋਂ ਹਿਰਦੇ ਵਿਚ) ਨਿਰੋਲ ਪ੍ਰਭੂ-ਨਾਮ ਦੀ ਸੱਚਾਈ (ਭਾਵ, ਇਹ ਸਰਧਾ ਕਿ ਪ੍ਰਭੂ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ) ਪਰਗਟ ਹੋ ਜਾਂਦੀ ਹੈ ਤਾਂ (ਮਨੁੱਖ ਦਾ) ਮਨ (ਉਸ ਸੱਚਾਈ ਵਿਚ) ਪਤੀਜ ਜਾਂਦਾ ਹੈ,

ਪਦ ਅਰਥ ਤਤੋ ਤਤੁ = ਤੱਤ ਹੀ ਤੱਤ, ਨਿਰੋਲ ਤੱਤ, ਨਿਰੋਲ ਪ੍ਰਭੂ-ਨਾਮ ਦੀ ਸੱਚਾਈ।

SikhNet (Spanish)Es solamente cuando nuestra Esencia se une a Dios que uno se vuelve pleno,

ਦੂਜਾ ਜਾਇ; ਇਕਤੁ ਘਰਿ ਆਨੈ ॥

doojaa jaae; ikat ghar aanai |

Sant Singh KhalsaDuality is gone, and one enters into the home of the One Lord.
Manmohan SinghWhen duality is dispelled, the soul enters into the One-Lord's Home.
Manmohan Singh (Punjabi)ਜਦ ਦਵੈਤ ਭਾਵ ਦੂਰ ਹੋ ਜਾਂਦਾ ਹੈ ਤਾਂ ਆਤਮਾ ਇੱਕ ਸੁਆਮੀ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਜਾਂਦੀ ਹੈ।
Fareedkot Teekaਇਸ ਰੀਤ ਸੇ (ਦੂਜਾ) ਦ੍ਵੈਤ ਭਾਵ ਜਾਏ ਔ ਏਕਤਾ ਕੇ ਘਰ ਮੇਂ ਮਨ ਕੋ ਲਿਆਵੈ॥☬ਪ੍ਰਸ਼ਨ: ਵੁਹ ਏਕ ਕੌਨ ਹੈ?☬ਉਤਰ:
Prof. Sahib Singhਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਮਨੁੱਖ ਏਕਤਾ ਦੇ ਘਰ ਵਿਚ ਆ ਟਿਕਦਾ ਹੈ।

ਪਦ ਅਰਥ ਇਕਤੁ ਘਰਿ = ਇੱਕ ਘਰ ਵਿਚ (ਭਾਵ, ਏਕਤਾ ਦੇ ਘਰ ਵਿਚ)।

SikhNet (Spanish)deshace el sentido de dualidad y entra en el Hogar del Señor.

ਬੋਲੈ ਪਵਨਾ; ਗਗਨੁ ਗਰਜੈ ॥

bolai pavanaa; gagan garajai |

Sant Singh KhalsaThe breath blows across the sky of the Tenth Gate and vibrates.
Manmohan SinghWhen the spiritual breath flows and the sky of the tenth gate resounds,
Manmohan Singh (Punjabi)ਜਦ ਰੂਹਾਨੀ ਸੁਆਸ ਰੁਮਕ ਪੈਂਦਾ ਹੈ ਅਤੇ ਦਸਮ ਦੁਆਰ ਦਾ ਅਸਮਾਨ ਗੂੰਜਦਾ ਹੈ,
Fareedkot Teekaਜਿਸ ਕੀ ਸਤਾ ਕੋ ਪਾਇਕਰ ਪੌਨ ਬੋਲਤਾ ਹੈ ਔ ਅਕਾਸ ਗਰਜਤਾ ਹੈ⁽¹⁾॥
Prof. Sahib Singhਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ, ਰੱਬੀ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ,

ਪਦ ਅਰਥ ਪਵਨ = ਪ੍ਰਾਣ। ਬੋਲੈ ਪਵਨਾ = ਪ੍ਰਾਣ ਬੋਲਦਾ ਹੈ, ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ। ਗਗਨੁ = ਆਕਾਸ਼, ਦਸਮ-ਦੁਆਰ, ਰੱਬੀ ਮਿਲਾਪ ਦੀ ਅਵਸਥਾ। ਗਰਜੈ = ਗੱਜਦਾ ਹੈ, ਬਲਵਾਨ ਹੁੰਦਾ ਹੈ।

SikhNet (Spanish)Las corrientes de aire vital fluyen, y el cielo, en nuestra Décima Puerta, resuena con la Melodía Divina,

ਨਾਨਕ; ਨਿਹਚਲੁ ਮਿਲਣੁ ਸਹਜੈ ॥੫੦॥

naanak; nihachal milan sahajai |50|

Sant Singh KhalsaO Nanak, the mortal then intuitively meets the eternal, unchanging Lord. ||50||
Manmohan Singhone easily meets with the Moveless Lord, O Nanak.
Manmohan Singh (Punjabi)ਤਾਂ ਜੀਵ ਸੁਖੈਨ ਹੀ ਅਹਿਲ ਸੁਆਮੀ ਨਾਲ ਮਿਲ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨਿਸਚਲ ਰੂਪ ਕੋ (ਸਹਜੇ) ਗਿਆਨ ਕਰ ਮਿਲਨਾ ਹੋਤਾ ਹੈ॥੫੦॥
Prof. Sahib Singh(ਤੇ, ਇਸ ਤਰ੍ਹਾਂ) ਹੇ ਨਾਨਕ! ਸਹਜ ਅਵਸਥਾ ਵਿਚ ਟਿਕਿਆਂ (ਜੀਵ ਤੇ ਪ੍ਰਭੂ ਦਾ) ਮਿਲਾਪ (ਸਦਾ ਲਈ) ਪੱਕਾ ਹੋ ਜਾਂਦਾ ਹੈ ॥੫੦॥

ਪਦ ਅਰਥ ਮਿਲਣੁ = ਮਿਲਾਪ। ਸਹਜੈ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਵਿਚ ॥੫੦॥

SikhNet (Spanish)y así sentado en Paz uno conoce al Señor y alcanza un Estado Inamovible. (50)
Shabad Guru Nanak Dev Ji Raag Raamkalee Ang 943

ਅੰਤਰਿ ਸੁੰਨੰ. ਬਾਹਰਿ ਸੁੰਨੰ; ਤ੍ਰਿਭਵਣ; ਸੁੰਨ ਮਸੁੰਨੰ ॥

antar sunan. baahar sunan; tribhavan; sun masunan |

Sant Singh KhalsaThe absolute Lord is deep within; the absolute Lord is outside us as well. The absolute Lord totally fills the three worlds.
Manmohan SinghWithin us is God, without us is God and the God alone is filling the Three worlds.
Manmohan Singh (Punjabi)ਸਾਡੇ ਅੰਦਰ ਰੱਬ ਹੈ, ਸਾਡੇ ਬਾਹਰ ਰੱਬ ਹੈ ਅਤੇ ਕੇਵਲ ਰੱਬ ਹੀ ਤਿੰਨਾਂ ਜਹਾਨਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teeka(ਅੰਤਰਿ) ਸ੍ਵਪਨ ਮੇਂ ਭੀ ਵਹੁ ਸੁੰਨ ਅਰ (ਬਾਹਰਿ) ਜਾਗ੍ਰਤ ਮੇਂ ਭੀ ਸੁੰਨ ਹੈ, ਪੁਨਾ ਤ੍ਰਿਭਵਣ ਤੀਸਰਾ ਭਵਣ ਜੋ ਸਖੋਪਤਿ ਹੈ ਤਿਸ ਮੇਂ ਭੀ ਸੁੰਨ ਹੀ ਹੈ॥☬ਜੇ ਕਹੈ ਸੁੰਨ ਵਾਦ ਆ ਜਾਵੇਗਾ? ਤਿਸ ਪਰ ਕਹਤੇ ਹੈਂ:☬(ਮਸੁੰਨੰ) ਚੇਤਨ ਰੂਪ ਹੈ⁽¹⁾॥
Prof. Sahib Singh(ਜਦੋਂ ਹਿਰਦੇ ਵਿਚ ਨਿਰੋਲ ਪ੍ਰਭੂ-ਨਾਮ ਦੀ ਸੱਚਾਈ ਪਰਗਟ ਹੋ ਪੈਂਦੀ ਹੈ ਤਾਂ ਇਹ ਯਕੀਨ ਬਣ ਜਾਂਦਾ ਹੈ ਕਿ) ਅੰਦਰ ਤੇ ਬਾਹਰ (ਭਾਵ, ਗੁਪਤ ਤੇ ਪਰਗਟ, ਦਿੱਸਦੇ ਤੇ ਅਣਦਿੱਸਦੇ ਪਦਾਰਥਾਂ ਵਿਚ ਹਰ ਥਾਂ) ਸਾਰੀ ਤ੍ਰਿਲੋਕੀ ਵਿਚ ਉਹੀ ਪ੍ਰਭੂ ਵਿਆਪਕ ਹੈ ਜਿਸ ਵਿਚ ਮਾਇਆ ਵਾਲੇ ਫੁਰਨੇ ਨਹੀਂ ਉਠਦੇ (ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ)।

ਪਦ ਅਰਥ ਸੁੰਨ = ਨਿਰਗੁਣ ਪ੍ਰਭੂ, ਉਹ ਪ੍ਰਭੂ ਜਿਸ ਵਿਚ ਮਾਇਆ ਵਾਲੇ ਫੁਰਨੇ ਨਹੀਂ ਉਠਦੇ। ਸੁੰਨ ਮਸੁੰਨ = ਸੁੰਨ ਹੀ ਸੁੰਞ, ਨਿਰੋਲ ਨਿਰਗੁਣ ਪ੍ਰਭੂ ਹੀ, ਨਿਰੋਲ ਉਹੀ ਪ੍ਰਭੂ ਜੋ ਮਾਇਆ ਦੇ ਫੁਰਨਿਆਂ ਦੇ ਅਸਰ ਹੇਠ ਨਹੀਂ ਆ ਸਕਦਾ।

SikhNet (Spanish)Dios está dentro de nosotros, fuera de nosotros y en los tres mundos,

ਚਉਥੇ ਸੁੰਨੈ. ਜੋ ਨਰੁ ਜਾਣੈ; ਤਾ ਕਉ. ਪਾਪੁ ਨ ਪੁੰਨੰ ॥

chauthe sunai. jo nar jaanai; taa kau. paap na punan |

Sant Singh KhalsaOne who knows the Lord in the fourth state, is not subject to virtue or vice.
Manmohan SinghThe man, who realises the Lord in the fourth state; Him vice and virtue effect not.
Manmohan Singh (Punjabi)ਜੋ ਇਨਸਾਨ ਚੌਥੀ ਅਵਸਥਾ ਅੰਦਰ ਪ੍ਰਭੂ ਨੂੰ ਅਨੁਭਵ ਕਰਦਾ ਹੈ, ਉਸ ਨੂੰ ਬਦੀ ਤੇ ਨੇਕੀ ਦਾ ਲੇਪ ਨਹੀਂ ਲਗਦਾ।
Fareedkot Teekaਤੀਨ ਅਵਸਥਾ ਕੇ ਸਾਖੀ ਅਫੁਰ ਰੂਪ ਚੌਥੇ ਕੋ ਜੋ ਜਾਣੈ ਤਿਸ ਕੋ ਪਾਪ ਪੁੰਨ ਕਾ ਲੇਪ ਨਹੀਂ ਹੈ॥
Prof. Sahib Singhਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ (ਸਹੀ ਤੌਰ ਤੇ) ਸਮਝ ਲੈਂਦਾ ਹੈ, ਉਸ ਨੂੰ ਭੀ (ਚਉਥੀ ਅਵਸਥਾ ਵਿਚ ਟਿਕਿਆ ਹੋਣ ਕਰਕੇ) ਪਾਪ ਤੇ ਪੁੰਨ ਪੋਹ ਨਹੀਂ ਸਕਦਾ (ਭਾਵ, ਕੋਈ ਪਾਪ ਕਿਸੇ ਕੁਕਰਮ ਵਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ-ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ)।

ਪਦ ਅਰਥ ਚਉਥੇ ਸੁੰਨ = ਚਉਥੀ ਅਵਸਥਾ ਵਾਲੇ ਨਿਰਗੁਣ ਪ੍ਰਭੂ ਨੂੰ, ਉਸ ਨਿਰਗੁਣ ਪ੍ਰਭੂ ਨੂੰ ਜੋ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚਾ ਹੈ।

SikhNet (Spanish)quien comprende a Dios en el Cuarto Estado, no es afectado por el error o el acierto.

ਘਟਿ; ਘਟਿ; ਸੁੰਨ ਕਾ ਜਾਣੈ ਭੇਉ ॥

ghatt; ghatt; sun kaa jaanai bheo |

Sant Singh KhalsaOne who knows the mystery of God the Absolute, who pervades each and every heart,
Manmohan SinghHe who knows the mystery of God, who is pervading all the hearts,
Manmohan Singh (Punjabi)ਜੋ ਸਾਰਿਆਂ ਦਿਲਾਂ ਅੰਦਰ ਵਿਆਪਕ, ਵਾਹਿਗੁਰੂ ਦੇ ਭੇਤ ਨੂੰ ਜਾਣਦਾ ਹੈ,
Fareedkot Teekaਘਟੋਂ ਘਟੋਂ ਮੇਂ ਸੁੰਨ ਕਾ ਭੇਦ ਜੋ ਜਾਣੇ। ਈਹਾਂ ਸੁੰਨ ਨਾਮ ਅਫੁਰ ਪਰਮੇਸਰ ਕਾ ਹੈ॥
Prof. Sahib Singhਜੋ ਮਨੁੱਖ ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣ ਲੈਂਦਾ ਹੈ (ਭਾਵ, ਜੋ ਮਨੁੱਖ ਇਹ ਦ੍ਰਿੜ੍ਹ ਕਰ ਲੈਂਦਾ ਹੈ ਕਿ ਪ੍ਰਭੂ ਹਰੇਕ ਘਟ ਵਿਚ ਮੌਜੂਦ ਭੀ ਹੈ, ਤੇ ਫਿਰ ਭੀ ਨਿਰਲੇਪ ਹੈ, ਉਹ ਮਨੁੱਖ ਭੀ ਦੁਨੀਆ ਵਿਚ ਰਹਿੰਦਾ ਹੋਇਆ ਨਿਰਲੇਪ ਹੋ ਕੇ)

ਪਦ ਅਰਥ ਘਟਿ ਘਟਿ ਸੁੰਨ ਕਾ = ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ; ਉਸ ਪ੍ਰਭੂ ਦਾ ਜੋ ਹਰੇਕ ਘਟ ਵਿਚ ਮੌਜੂਦ ਭੀ ਹੈ ਤੇ ਨਿਰਲੇਪ ਹੈ। ਭੇਉ = ਭੇਤ।

SikhNet (Spanish)Quien dentro de su corazón conoce el Misterio de Dios que prevalece en todos los corazones,

ਆਦਿ ਪੁਰਖੁ; ਨਿਰੰਜਨ ਦੇਉ ॥

aad purakh; niranjan deo |

Sant Singh KhalsaKnows the Primal Being, the Immaculate Divine Lord.
Manmohan Singhis himself the manifestation of the Primal, Immaculate and Bright Lord.
Manmohan Singh (Punjabi)ਉਹ ਖ਼ੁਦ ਹੀ ਪ੍ਰਿਥਮ ਪਵਿੱਤਰ ਅਤੇ ਪ੍ਰਕਾਸ਼ਵਾਨ ਪ੍ਰਭੂ ਦਾ ਸਰੂਪ ਹੈ।
Fareedkot Teekaਸੋ ਆਦਿ ਰੂਪ ਔ ਮਾਇਆ ਰਹਤ ਪ੍ਰਕਾਸ ਸਰੂਪ ਕੋ ਸਰਬਤ ਮੇਂ (ਪੁਰਖੁ) ਬਿਆਪਕ ਦੇਖਤਾ ਹੈ॥
Prof. Sahib Singhਆਦਿ ਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ।

ਪਦ ਅਰਥ ਆਦਿ = ਸਭ ਦਾ ਮੁੱਢ।

SikhNet (Spanish)se vuelve la Manifestación del Ser Primordial, el Señor Puro.

ਜੋ ਜਨੁ; ਨਾਮ ਨਿਰੰਜਨ ਰਾਤਾ ॥

jo jan; naam niranjan raataa |

Sant Singh KhalsaThat humble being who is imbued with the Immaculate Naam,
Manmohan SinghThe mortal, who is imbued with the Immaculate Name;
Manmohan Singh (Punjabi)ਜਿਹੜਾ ਪ੍ਰਾਣੀ ਪਾਵਨ ਪੁਨੀਤ ਨਾਮ ਨਾਲ ਰੰਗੀਜਿਆ ਹੈ,
Fareedkot Teekaਜੋ ਨਿਰੰਜਨ ਕੇ ਨਾਮ ਮੇਂ ਰੰਗਿਆ ਹੂਆ ਹੈ॥
Prof. Sahib Singhਜੋ ਮਨੁੱਖ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਮ ਦਾ ਮਤਵਾਲਾ ਹੈ,
SikhNet (Spanish)Aquél que está imbuido con el Nombre Inmaculado de Dios,

ਨਾਨਕ; ਸੋਈ ਪੁਰਖੁ ਬਿਧਾਤਾ ॥੫੧॥

naanak; soee purakh bidhaataa |51|

Sant Singh KhalsaO Nanak, is himself the Primal Lord, the Architect of Destiny. ||51||
Manmohan SinghHe him self, O Nanak, is the Lord creator.
Manmohan Singh (Punjabi)ਉਹ ਖ਼ੁਦ ਹੀ, ਹੇ ਨਾਨਕ! ਸੁਆਮੀ ਸਿਰਜਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪੁਰਖ (ਬਿਧਾਤਾ) ਪਰਮੇਸਰ ਕਾ ਸਰੂਪ ਹੈ॥੫੧॥☬ਪ੍ਰਸ਼ਨ:
Prof. Sahib Singhਹੇ ਨਾਨਕ! ਉਹੀ ਸਿਰਜਨਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੫੧॥

ਪਦ ਅਰਥ ਬਿਧਾਤਾ = ਕਰਤਾ, ਸਿਰਜਨਹਾਰ ॥੫੧॥

SikhNet (Spanish)dice Nanak, él Mismo es el Señor Creador. (51)

ਸੁੰਨੋ ਸੁੰਨੁ ਕਹੈ ਸਭੁ ਕੋਈ ॥

suno sun kahai sabh koee |

Sant Singh Khalsa"Everyone speaks of the Absolute Lord, the unmanifest void.
Manmohan Singh(Ask the Yogis) Every one talks of God, the Dispassionate God.
Manmohan Singh (Punjabi)(ਯੋਗੀ ਪੁਛਦੇ ਹਨ) ਹਰ ਕੌਈ ਹਰੀ, ਵੈਰਾਮਮਾਨ ਹਰੀ, ਬਾਰੇ ਆਖਦਾ ਹੈ।
Fareedkot Teekaਸੁੰਨ ਸੁੰਨ ਤੋ ਸਭ ਕੋਈ ਕਹਿਤਾ ਹੈ?
Prof. Sahib Singhਹਰੇਕ ਮਨੁੱਖ "ਅਫੁਰ ਅਵਸਥਾ" ਦਾ ਜ਼ਿਕਰ ਕਰਦਾ ਹੈ,

ਪਦ ਅਰਥ ਸੁੰਨੋ ਸੁੰਨੁ = ਸੁੰਞ ਹੀ ਸੁੰਞ, ਨਿਰੋਲ ਉਹ ਅਵਸਥਾ ਜਿਥੇ ਮਾਇਆ ਦੇ ਫੁਰਨੇ ਨਾਹ ਉੱਠਣ। ਸਭੁ ਕੋਈ = ਹਰੇਕ ਮਨੁੱਖ

SikhNet (Spanish)Todos hablan del “Vacío” en el Estado de Ecuanimidad pero,

ਅਨਹਤ ਸੁੰਨੁ; ਕਹਾ ਤੇ ਹੋਈ ॥

anahat sun; kahaa te hoee |

Sant Singh KhalsaHow can one find this absolute void?
Manmohan SinghQ. 62: Whence is the immortal Lord obtained?
Manmohan Singh (Punjabi)ਪ੍ਰ. 62: ਅਬਿਨਾਸ਼ੀ ਪ੍ਰਭੂ ਕਿੱਥੋਂ ਪ੍ਰਾਪਤ ਹੁੰਦਾ ਹੈ?
Fareedkot Teekaਸੋ (ਅਨਹਤ) ਏਕ ਰਸ ਸੁੰਨ ਕਹਾਂ ਤੇ ਪ੍ਰਾਪਤਿ ਹੋਤਾ ਹੈ ੧?
Prof. Sahib Singh(ਪਰ ਅਮਲੀ ਜੀਵਨ ਵਿਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ) ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ (ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ)।

ਪਦ ਅਰਥ ਅਨਹਤ = ਇੱਕ-ਰਸ, ਸਦਾ ਟਿਕੀ ਰਹਿਣ ਵਾਲੀ। ਕਹਾ ਤੇ = ਕਿਸ ਤੋਂ? ਕਿਥੋਂ? ਕਿਵੇਂ?

SikhNet (Spanish)¿cómo puede uno tener este Estado de Vacío sin fin?

ਅਨਹਤ ਸੁੰਨਿ ਰਤੇ; ਸੇ ਕੈਸੇ ॥

anahat sun rate; se kaise |

Sant Singh KhalsaWho are they, who are attuned to this absolute void?"
Manmohan SinghQ. 63: Of what kind are they who are imbued with the imperishable Lord? The Guru says.
Manmohan Singh (Punjabi)ਪ੍ਰ. 63: ਉਹ ਕਿਸ ਕਿਸਮ ਦੇ ਹਨ ਜੋ ਅਬਿਨਾਸ਼ੀ ਪ੍ਰਭੂ ਨਾਲ ਰੰਗੇ ਹੋਏ ਹਨ?
Fareedkot Teeka(ਅਨਹਤ) ਏਕ ਰਸ ਸੁੰਨ ਬ੍ਰਹਮ ਮੇਂ ਜੋ ਰਾਤੇ ਹੈਂ, ਸੋ ਕੈਸੇ ਹੈਂ?☬ਉਤਰ:
Prof. Sahib Singh(ਕਹਣ-ਮਾਤ੍ਰ ਜੇ ਕੋਈ ਪੁੱਛੇ ਕਿ) ਅਫੁਰ ਅਵਸਥਾ ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ,

ਪਦ ਅਰਥ ਸੁੰਨਿ = ਅਫੁਰ ਅਵਸਥਾ ਵਿਚ।

SikhNet (Spanish)¿Quiénes son esos que están envueltos en este Estado?

ਜਿਸ ਤੇ ਉਪਜੇ; ਤਿਸ ਹੀ ਜੈਸੇ ॥

jis te upaje; tis hee jaise |

Sant Singh KhalsaThey are like the Lord, from whom they originated.
Manmohan SinghA. 63: Thy are like Him, from whom they have emanated,
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 63: ਉਹ ਉਸ ਵਰਗੇ ਹਨ, ਜਿਸ ਤੋਂ ਉਹ ਉਤਪੰਨ ਹੋਏ ਹਨ,
Fareedkot Teekaਜਿਸ ਬ੍ਰਹਮ ਤੇ ਉਪਜੇ ਹੈਂ ਤਿਸ ਹੀ ਜੈਸੇ ਹੈਂ ਅਰਥਾਤ ਬ੍ਰਹਮ ਰੂਪ ਹੀ ਹੈਂ॥
Prof. Sahib Singh(ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ।
SikhNet (Spanish)Ellos son como el Señor del Cuál emanaron.

ਓਇ ਜਨਮਿ ਨ ਮਰਹਿ; ਨ ਆਵਹਿ ਜਾਹਿ ॥

oe janam na mareh; na aaveh jaeh |

Sant Singh KhalsaThey are not born, they do not die; they do not come and go.
Manmohan Singhthey transmigrate not, nor do they come and go.
Manmohan Singh (Punjabi)ਉਹ ਆਵਾਗਵਨ ਵਿੱਚ ਨਹੀਂ ਪੈਂਦੇ, ਨਾਂ ਹੀ ਉਹ ਆਉਂਦੇ ਤੇ ਜਾਂਦੇ ਹਨ।
Fareedkot Teekaਵੁਹ ਆਇ ਕੇ ਜਨਮਤੇ ਨਹੀਂ ਔ ਮਰ ਕੇ ਜਾਤੇ ਨਹੀਂ॥
Prof. Sahib Singhਉਹ ਮਨੁੱਖ (ਮੁੜ ਮੁੜ) ਨਾਹ ਜੰਮਦੇ ਹਨ ਨਾਹ ਮਰਦੇ ਹਨ, ਉਹਨਾਂ ਦਾ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ,

ਪਦ ਅਰਥ ਓਇ = ਉਹ ਬੰਦੇ।

SikhNet (Spanish)Ellos ni nacen ni mueren, ni van ni vienen, pues sus mentes están instruidas,

ਨਾਨਕ; ਗੁਰਮੁਖਿ ਮਨੁ ਸਮਝਾਹਿ ॥੫੨॥

naanak; guramukh man samajhaeh |52|

Sant Singh KhalsaO Nanak, the Gurmukhs instruct their minds. ||52||
Manmohan SinghA. 62: It is through the Guru, O Nanak, that the Imperishable Lord is obtained by instructing the mind.
Manmohan Singh (Punjabi)ਉ. 62: ਮਨ ਨੂੰ ਸਿਖਮੱਤ ਦੇਣ ਨਾਲ, ਹੇ ਨਾਨਕ! ਗੁਰਾਂ ਰਾਹੀਂ ਅਬਿਨਾਸ਼ੀ ਪ੍ਰਭੂ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਦ੍ਵਾਰੇ ਮਨ ਕੋ ਸਮਝਾਇਆ ਹੈ॥੫੨॥☬ਜੋ ਬਵੰਜਾ ਪੌੜੀ ਮੇਂ ਅਨਹਤ ਸੁੰਨ ਕਹਾਂ ਤੇ ਪ੍ਰਾਪਤਿ ਹੋਤਾ ਹੈ ਇਹ ਕਹਾ ਥਾ ਉਸ ਕਾ ਉਤ੍ਰ ਕਹਿਤੇ ਹੈਂ:
Prof. Sahib Singhਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸੁਮੱਤੇ ਲਾਂਦੇ ਹਨ ॥੫੨॥
SikhNet (Spanish)por la Gracia del Guru, en la Sabiduría del Señor. (52)
Shabad Guru Nanak Dev Ji Raag Raamkalee Ang 943 - 944

ਨਉ ਸਰ ਸੁਭਰ; ਦਸਵੈ ਪੂਰੇ ॥

nau sar subhar; dasavai poore |

Sant Singh KhalsaBy practicing control over the nine gates, one attains perfect control over the Tenth Gate.
Manmohan SinghBy perfectly controlling the nine doors, one is accomplished by arriving at the tenth gate.
Manmohan Singh (Punjabi)ਨਵਾਂ ਦਰਵਾਜ਼ਿਆਂ ਨੂੰ ਪੂਰੀ ਤਰ੍ਹਾਂ ਭਰ ਕੇ (ਕਾਬੂ ਕਰਕੇ) ਇਨਸਾਨ ਦਸਮ ਦੁਆਰ ਅੰਦਰ ਪੁੱਜ ਕੇ ਸੰਪੂਰਨ ਥੀ ਵੰਝਦਾ ਹੈ।
Fareedkot Teekaਨਉ ਦਵਾਰੋਂ ਕੋ ਰੋਕ ਕੇ ਦਸਵੇਂ ਦੁਆਰ ਮੇਂ ਜੋ ਪ੍ਰਾਣੋਂ ਕੋ ਪੂਰੇ ਹੈਂ॥
Prof. Sahib Singh(ਨਾਮ ਦੀ ਬਰਕਤਿ ਨਾਲ) ਜਦੋਂ ਨੌ ਗੋਲਕਾਂ ਨਕਾ-ਨਕ ਭਰੀਜ ਕੇ (ਭਾਵ, ਬਾਹਰ ਵਲ ਦੇ ਵਹਿਣ ਬੰਦ ਕਰ ਕੇ, ਮਾਇਕ ਪਦਾਰਥਾਂ ਵਲ ਦੀ ਦੌੜ ਮਿਟਾ ਕੇ) ਦਸਵੇਂ ਸਰ ਵਿਚ (ਭਾਵ, ਪ੍ਰਭੂ-ਮਿਲਾਪ ਦੀ ਅਵਸਥਾ ਵਿਚ) ਜਾ ਪੈਂਦੀਆਂ ਹਨ,

ਪਦ ਅਰਥ ਜਹ = ਜਿਸ ਅਵਸਥਾ ਵਿਚ। ਨਉ ਸਰ = ਸਰੀਰ ਦੀਆਂ ਨੌ ਗੋਲਕਾਂ। ਸੁਭਰ = ਨਕਾ-ਨਕ ਭਰੇ ਹੋਏ। ਨਉ ਸਰ ਸੁਭਰ = ਨਕਾ-ਨਕ ਭਰੇ ਹੋਏ ਸਰੋਵਰਾਂ ਵਰਗੀਆਂ ਨੌ ਗੋਲਕਾਂ, ਉਹਨਾਂ ਸਰੋਵਰਾਂ ਵਰਗੀਆਂ ਗੋਲਕਾਂ ਜਿਨ੍ਹਾਂ ਦੇ ਵਹਿਣ ਰੁਕੇ ਹੋਏ ਹਨ। ਦਸਵੈ = ਦਸਵੇਂ (ਸਰ) ਵਿਚ।

SikhNet (Spanish)Practicando el control sobre las nueve puertas, uno obtiene perfecto control sobre la Décima.

ਤਹ ਅਨਹਤ ਸੁੰਨ; ਵਜਾਵਹਿ ਤੂਰੇ ॥

teh anahat sun; vajaaveh toore |

Sant Singh KhalsaThere, the unstruck sound current of the absolute Lord vibrates and resounds.
Manmohan SinghThere in the tenth gate resounds the music of the Imperishable Lord.
Manmohan Singh (Punjabi)ਉਥੇ ਦਸਮ ਦੁਆਰ ਅੰਦਰ ਅਬਿਨਾਸ਼ੀ ਪ੍ਰਭੂ ਦਾ ਕੀਰਤਨ ਗੂੰਜਦਾ ਹੈ।
Fareedkot Teekaਤਿਸ ਕੋ ਅਨਹਦ ਸੁੰਨ ਕੇ ਵਾਜੇ ਵਜਾਵਤੇ ਹੈਂ। ਅਰ ਨੌ ਦੁਆਰੇ ਵਿਸ਼ਿਓਂ ਕੀ ਓਰ ਸੇ ਜਿਸ ਨੇ ਰੋਕੇ ਹੈਂ ਅਰ ਦਸਵੇਂ ਪਰਮਾਤਮਾ ਪੂਰੇ ਮੇਂ ਬ੍ਰਿਤੀ ਵਾ ਸਾਸੋਂ ਕੇ ਪੂਰੇ ਹੈਂ ਅਰਥਾਤ ਲਗਾਇਆ ਹੈ। ਤਿਸ ਕੋ ਅਨਹਤ ਸੁੰਨ (ਤੂਰੇ) ਸੀਘਰ (ਵਜਾਵਹਿ) ਪ੍ਰਗਟ ਹੋ ਜਾਵਤਾ ਹੈ ੧॥
Prof. Sahib Singhਤਦੋਂ (ਗੁਰਮੁਖ) ਇੱਕ-ਰਸ ਅਫੁਰ ਅਵਸਥਾ ਦੇ ਵਾਜੇ ਵਜਾਉਂਦੇ ਹਨ (ਭਾਵ, ਅਫੁਰ ਅਵਸਥਾ ਉਹਨਾਂ ਦੇ ਅੰਦਰ ਇਤਨੀ ਬਲ ਵਾਲੀ ਹੋ ਜਾਂਦੀ ਹੈ ਕਿ ਹੋਰ ਫੁਰਨਾ ਉਥੇ ਆ ਹੀ ਨਹੀਂ ਸਕਦਾ)।

ਪਦ ਅਰਥ ਤਹ = ਉਸ ਅਵਸਥਾ ਵਿਚ। ਅਨਹਤ ਸੁੰਨ ਤੂਰੇ = ਇੱਕ-ਰਸ ਅਫੁਰ ਅਵਸਥਾ ਦੇ ਵਾਜੇ। ਤੂਰੇ = ਵਾਜੇ।

SikhNet (Spanish)Ahí, la corriente de agua no alborotada del Señor vibra y resuena.

ਸਾਚੈ ਰਾਚੇ; ਦੇਖਿ ਹਜੂਰੇ ॥

saachai raache; dekh hajoore |

Sant Singh KhalsaBehold the True Lord ever-present, and merge with Him.
Manmohan SinghHe then sees the True Lord near and merges in Him.
Manmohan Singh (Punjabi)ਤਦ ਉਹ ਸੱਚੇ ਸੁਆਮੀ ਨੂੰ ਨੇੜੇ ਹੀ ਵੇਖਦਾ ਹੈ ਅਤੇ ਉਸ ਵਿੱਚ ਸਮਾਂ ਜਾਂਦਾ ਹੈ।
Fareedkot Teekaਜੋ (ਹਜੂਰੇ) ਪਾਸ ਸਚੇ ਕਰਤਾ ਪੁਰਖ ਕੋ ਦੇਖ ਕਰ ਸਾਚੇ ਮੇਂ ਰਚੇ ਹੈਂ॥
Prof. Sahib Singh(ਇਸ ਅਵਸਥਾ ਵਿਚ ਅੱਪੜੇ ਹੋਏ ਗੁਰਮੁਖ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ-ਸੰਗ ਵੇਖ ਕੇ ਉਸ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਹਜੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)Mirad, el verdadero Dios siempre presente, y únete a El,

ਘਟਿ ਘਟਿ ਸਾਚੁ; ਰਹਿਆ ਭਰਪੂਰੇ ॥

ghatt ghatt saach; rahiaa bharapoore |

Sant Singh KhalsaThe True Lord is pervading and permeating each and every heart.
Manmohan SinghThe True one is fully filling all hearts.
Manmohan Singh (Punjabi)ਸਤਿਪੁਰਖ ਸਾਰਿਆਂ ਦਿਲਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
Fareedkot Teekaਤਿਨੋਂ ਨੇ ਘਟ ਘਟ ਮੇਂ ਸਚਾ ਭਰਪੂਰ ਹੋ ਰਹਾ ਜਾਨਾ ਹੈ॥
Prof. Sahib Singhਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿਚ ਵਿਆਪਕ ਦਿੱਸਦਾ ਹੈ।
SikhNet (Spanish)El verdadero Señor prevalece y se impregna en cada uno de los corazones.

ਗੁਪਤੀ ਬਾਣੀ; ਪਰਗਟੁ ਹੋਇ ॥

gupatee baanee; paragatt hoe |

Sant Singh KhalsaThe hidden Bani of the Word is revealed.
Manmohan SinghThe one, unto whom the Unmanifest Gurbani becomes manifest,
Manmohan Singh (Punjabi)ਜਿਸ ਮਨੁਸ਼ ਤੇ ਗ਼ੈਬੀ ਗੁਰਬਾਣੀ ਸਪਸ਼ਟ ਹੋ ਜਾਂਦੀ ਹੈ,
Fareedkot Teeka(ਗੁਪਤੀ) ਛੁਪੀ ਹੋਈ ਜੋ ਚੇਤਨ ਸਤਾ ਹੈ, ਸੋ ਗੁਰ ਬਾਣੀ ਕਰ ਜਿਸ ਕੋ ਪ੍ਰਗਟ ਹੋਤੀ ਹੈ॥
Prof. Sahib Singh(ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ) ਲੁਕਵੀਂ (ਰੱਬੀ ਜੀਵਨ ਦੀ) ਰੌ ਪਰਗਟ ਹੁੰਦੀ ਹੈ (ਭਾਵ, ਜਿਸ ਨੂੰ ਉਹ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ),

ਪਦ ਅਰਥ ਗੁਪਤੀ ਬਾਣੀ = ਲੁਕਵੀਂ ਰੌ।

SikhNet (Spanish)El Bani oculto de la Palabra es revelado,

ਨਾਨਕ; ਪਰਖਿ ਲਏ ਸਚੁ ਸੋਇ ॥੫੩॥

naanak; parakh le sach soe |53|

Sant Singh KhalsaO Nanak, the True Lord is revealed and known. ||53||
Manmohan Singhcomes to know the True Lord, O Nanak.
Manmohan Singh (Punjabi)ਉਹ ਸੱਚੇ ਸੁਆਮੀ ਨੂੰ ਜਾਣ ਲੈਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ (ਸਚੁ) ਵਾਹਿਗੁਰੂ ਕੋ (ਪਰਖਿ) ਜਾਨ ਲੇਤਾ ਹੈ॥੫੩॥☬ਸਿਧਾਂਤ ਕਹਿਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਉਸ ਸੱਚੇ ਪ੍ਰਭੂ (ਦੇ ਨਾਮ-ਰੂਪ ਸਉਦੇ) ਦੀ ਕਦਰ ਸਮਝ ਲੈਂਦਾ ਹੈ ॥੫੩॥

ਪਦ ਅਰਥ ਸੋਇ = ਉਹ ਮਨੁੱਖ ॥੫੩॥

* ਨੋਟ: ਦੂਜੀ ਤੁਕ ਦਾ ਲਫ਼ਜ਼ 'ਤਹ' ਦੱਸਦਾ ਹੈ ਕਿ ਪਹਿਲੀ ਤੁਕ ਨਾਲ ਲਫ਼ਜ਼ 'ਜਹ' ਵਰਤਣਾ ਹੈ।

SikhNet (Spanish)oh, dice Nanak, el Señor Verdadero es revelado y conocido.(53)

ਸਹਜ ਭਾਇ ਮਿਲੀਐ; ਸੁਖੁ ਹੋਵੈ ॥

sehaj bhaae mileeai; sukh hovai |

Sant Singh KhalsaMeeting with the Lord through intuition and love, peace is found.
Manmohan SinghMeeting with the Lord all-too-spontaneously, peace is procured.
Manmohan Singh (Punjabi)ਸੁਤੇ ਸਿੱਧ ਹੀ ਸੁਆਮੀ ਨਾਲ ਮਿਲਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਜੋ (ਸਹਜ ਭਾਇ) ਸਾਂਤਿ ਸੁਭਾਇ ਮੇਂ ਮਿਲੀਐ ਤੌ ਸੁਖ ਹੋਤਾ ਹੈ॥
Prof. Sahib Singhਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ।

ਪਦ ਅਰਥ ਸਹਜ ਭਾਇ = ਸੁਤੇ ਹੀ, ਸਹਿਜ ਅਵਸਥਾ ਦੇ ਭਾਵ ਵਿਚ, ਅਡੋਲਤਾ ਵਿਚ ਅੱਪੜ ਕੇ।

SikhNet (Spanish)Conociendo al Señor con intuición y amor, la Paz es encontrada,

ਗੁਰਮੁਖਿ ਜਾਗੈ; ਨੀਦ. ਨ ਸੋਵੈ ॥

guramukh jaagai; need. na sovai |

Sant Singh KhalsaThe Gurmukh remains awake and aware; he does not fall sleep.
Manmohan SinghThe God-conscious being remains wakeful and slumbers not in sleep.
Manmohan Singh (Punjabi)ਵਾਹਿਗੁਰੂ ਨੂੰ ਜਾਣਨ ਵਾਲਾ ਬੰਦਾ ਜਾਗਦਾ ਰਹਿੰਦਾ ਹੈ ਅਤੇ ਨੀਂਦਰ ਅੰਦਰ ਘੁਰਾੜੇ ਨਹੀਂ ਮਾਰਦਾ।
Fareedkot Teekaਜੋ ਗੁਰਮੁਖ ਜਾਗੇ ਹੈਂ, ਸੋ ਅਵਿਦ੍ਯਾ ਨੀਂਦ ਮੇਂ ਨਹੀਂ ਸੋਵਤੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ।
SikhNet (Spanish)el Gurmukj permanece despierto, alerta y sin caer en el sueño.

ਸੁੰਨ ਸਬਦੁ; ਅਪਰੰਪਰਿ ਧਾਰੈ ॥

sun sabad; aparanpar dhaarai |

Sant Singh KhalsaHe enshrines the unlimited, absolute Shabad deep within.
Manmohan SinghThe lllimitable Lord-Master, he enshrines within his mind.
Manmohan Singh (Punjabi)ਹਦ ਬੰਨਾ-ਰਹਿਤ ਸੁਆਮੀ ਮਾਲਕ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ!
Fareedkot Teeka(ਸੁੰਨ) ਅਫੁਰ ਜੋ (ਅਪਰੰਪਰਿ) ਪ੍ਰਮਾਤਮਾਂ ਹੈ ਤਿਸ ਕੋ ਗੁਰ ਉਪਦੇਸ ਕਰ ਕੇ ਜੋ ਧਾਰਤੇ ਹੈਂ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ।

ਪਦ ਅਰਥ ਸੁੰਨ ਸਬਦੁ = ਨਿਰਗੁਣ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅਪਰੰਪਰਿ = ਅਪਰੰਪਰ ਵਿਚ, ਬੇਅੰਤ ਪ੍ਰਭੂ ਵਿਚ।

SikhNet (Spanish)Él enaltece el Ilimitado y Absoluto Shabd en lo profundo de su ser.

ਕਹਤੇ ਮੁਕਤੁ; ਸਬਦਿ ਨਿਸਤਾਰੈ ॥

kahate mukat; sabad nisataarai |

Sant Singh KhalsaChanting the Shabad, he is liberated, and saves others as well.
Manmohan SinghUttering the Name he is emancipated and by his instruction, he saves others.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ ਉਸ ਦੀ ਕਲਿਆਣ ਹੋ ਜਾਂਦੀ ਹੈ ਤੇ ਆਪਣੇ ਉਪਦੇਸ਼ ਦੁਆਰਾ ਉਹ ਹੋਰਨਾਂ ਨੂੰ ਤਾਰ ਦਿੰਦਾ ਹੈ।
Fareedkot Teekaਸੋ ਆਪ ਤੋ ਮੁਕਤਿ ਹੈਂ ਅਰ ਜਿਨ ਕੋ ਉਪਦੇਸ ਕਰਤੇ ਹੈਂ ਤਿਨ ਕੋ ਭੀ ਤਾਰ ਲੇਤੇ ਹੈਂ॥
Prof. Sahib Singh(ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Cantado el Shabd, es liberado y salva a otros también.

ਗੁਰ ਕੀ ਦੀਖਿਆ; ਸੇ ਸਚਿ ਰਾਤੇ ॥

gur kee deekhiaa; se sach raate |

Sant Singh KhalsaThose who practice the Guru's Teachings are attuned to the Truth.
Manmohan SinghThey, who act on the Guru's instruction, are imbued with the True Name.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਹ ਸੱਚੇ ਨਾਮ ਨਾਲ ਰੰਗੇ ਜਾਂਦੇ ਹਨ।
Fareedkot Teekaਜੋ ਤਿਨ ਗੁਰੋਂ ਕੀ ਦੀਖਿਆ ਕਰ ਸਚ ਮੇਂ ਰਾਤੇ ਹੈਂ॥
Prof. Sahib Singhਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ।

ਪਦ ਅਰਥ ਦੀਖਿਆ = ਉਹ ਸਿੱਖਿਆ ਜਿਸ ਨਾਲ ਸਿੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ।

SikhNet (Spanish)Quienes practican las Enseñanzas del Guru, viven entonados en la Verdad.

ਨਾਨਕ. ਆਪੁ ਗਵਾਇ; ਮਿਲਣ. ਨਹੀ ਭ੍ਰਾਤੇ ॥੫੪॥

naanak. aap gavaae; milan. nahee bhraate |54|

Sant Singh KhalsaO Nanak, those who eradicate their self-conceit meet with the Lord; they do not remain separated by doubt. ||54||
Manmohan SinghNanak, they who eradicate their self-conceit, meet the Lord and remain not separate.
Manmohan Singh (Punjabi)ਨਾਨਕ, ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਲੈਂਦੇ ਹਨ, ਉਹ ਸਾਈਂ ਨੂੰ ਮਿਲ ਪੈਂਦੇ ਹਨ ਅਤੇ ਵੱਖਰੇ ਨਹੀਂ ਰਹਿੰਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਨੇ ਆਪਾ ਭਾਵ ਗਵਾਇਆ ਹੈ, ਭਾਵ ਨਿਰਹੰਕਾਰ ਹੂਏ ਹੈਂ। ਇਸੀ ਤੇ ਤਿਨ ਕੇ ਮਿਲਨੇ ਮੇਂ ਭ੍ਰਾਂਤੀ ਨਹੀਂ ਹੈ, ਭਾਵ ਵਹੁ ਵਾਹਿਗੁਰੂ ਮੇਂ ਅਭੇਦ ਹੂਏ ਹੈਂ॥੫੪॥
Prof. Sahib Singhਹੇ ਨਾਨਕ! ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ॥੫੪॥

ਪਦ ਅਰਥ ਭ੍ਰਾਤੇ = ਭ੍ਰਾਂਤਿ, ਭਟਕਣਾ ॥੫੪॥

SikhNet (Spanish)Oh, dice Nanak, quienes erradican su engreimiento, encuentran al Señor y la duda no los separa más. (54)
Shabad Guru Nanak Dev Ji Raag Raamkalee Ang 944

ਕੁਬੁਧਿ ਚਵਾਵੈ; ਸੋ ਕਿਤੁ ਠਾਇ ॥

kubudh chavaavai; so kit tthaae |

Sant Singh Khalsa"Where is that place, where evil thoughts are destroyed?
Manmohan Singh(Ask the Yogis) Q. 64: Which is that place, where evil intellect is (destroyed or chewed)?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 64: ਉਹ ਕਿਹੜਾ ਅਸਥਾਨ ਹੈ ਜਿਥੇ ਖੋਟੀ ਮਤ ਨਾਸ ਹੋ ਜਾਂਦੀ ਹੈ?
Fareedkot Teekaਵਹੁ ਕੌਨਸਾ ਅਸਥਾਨ ਹੈਂ ਜਹਾਂ-ਕਬੁਧਿ ਕੋ (ਚਵਾਵੈ) ਉਠਾਵੇ, ਭਾਵ ਦੂਰ ਕਰੇ ੧?
Prof. Sahib Singh(ਪ੍ਰਸ਼ਨ:) ਇਹ ਗੱਲ ਕਿਸ ਥਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮੱਤ ਦੂਰ ਕਰ ਲਏ?

ਪਦ ਅਰਥ ਚਵਾਵੈ = ਚੁਕਾ ਦੇਵੇ, ਦੂਰ ਕਰੇ। ਸੋ = ਇਹ ਗੱਲ। ਕਿਤੁ ਠਾਇ = ਕਿਸ ਥਾਂ ਤੇ?

SikhNet (Spanish)¿Dónde está ese lugar en donde los pensamientos malignos son destruidos?

ਕਿਉ ਤਤੁ. ਨ ਬੂਝੈ; ਚੋਟਾ ਖਾਇ ॥

kiau tat. na boojhai; chottaa khaae |

Sant Singh KhalsaThe mortal does not understand the essence of reality; why must he suffer in pain?"
Manmohan SinghQ. 65: Without understanding the quintessence, why does the mortal bear blows?
Manmohan Singh (Punjabi)ਪ੍ਰ. 65: ਅਸਲੀਅਤ ਨੂੰ ਸਮਝੇ ਬਗ਼ੈਰ ਆਦਮੀ ਕਿਉਂ ਸੱਟਾਂ ਸਹਾਰਦਾ ਹੈ?
Fareedkot Teekaਅਰ ਤਤ ਬ੍ਰਹਮ ਕੋ ਕਿਉਂ ਨਹੀਂ ਬੂਝਤਾ ਔ ਜਮ ਕੀ ਚੋਟਾਂ ਖਾਵਤਾ ਹੈ ੨?
Prof. Sahib Singhਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ,
SikhNet (Spanish)El mortal no entiende la Esencia de la Realidad, ¿Por qué debe sufrir dolor?

ਜਮ ਦਰਿ ਬਾਧੇ; ਕੋਇ. ਨ ਰਾਖੈ ॥

jam dar baadhe; koe. na raakhai |

Sant Singh KhalsaNo one can save one who is tied up at Death's door.
Manmohan Singh(Answers the Guru) No one can rescue the mortal who is bound at death's door.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉਹ ਪ੍ਰਾਨੀ ਨੂੰ ਕੋਈ ਭੀ ਬਚਾ ਨਹੀਂ ਸਕਦਾ, ਜੋ ਮੌਤ ਦੇ ਬੂਹੇ ਤੇ ਨਰੜਿਆ ਹੋਇਆ ਹੈ।
Fareedkot Teekaਅਰ ਜਮ ਦੁਆਰੇ ਬਾਂਧੇ ਹੂਏ ਜੀਵ ਕੀ ਕੋਈ ਰਖ੍ਯਾ ਨਹੀਂ ਕਰਤਾ, ਤਿਸ ਕੀ ਰਖ੍ਯਾ ਕੈਸੇ ਹੋਇ ੩?
Prof. Sahib Singhਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ,

ਪਦ ਅਰਥ ਦਰਿ = ਦਰ ਤੇ।

SikhNet (Spanish)Atado a la puerta de la muerte, nadie lo puede salvar o ayudar,

ਬਿਨੁ ਸਬਦੈ; ਨਾਹੀ ਪਤਿ ਸਾਖੈ ॥

bin sabadai; naahee pat saakhai |

Sant Singh KhalsaWithout the Shabad, no one has any credit or honor.
Manmohan SinghWithout the Name, one has no honour and credit.
Manmohan Singh (Punjabi)ਨਾਮ ਦੇ ਬਾਝੋਂ ਇਨਸਾਨ ਦੀ ਕੋਈ ਇੱਜ਼ਤ ਅਤੇ ਇਤਬਾਰ ਨਹੀਂ।
Fareedkot Teeka(ਬਿਨੁ ਸਬਦੈ) ਗੁਰਉਪਦੇਸ ਸੇ ਬਿਨਾ (ਪਤਿ) ਪ੍ਰਤਿਸ੍ਟਾ ਈਹਾਂ ਅਰੁ ਪ੍ਰਲੋਕ ਮੇਂ ਸਾਖੈ ਪਤਿ ਨਹੀਂ ਹੈ, ਸੋ ਕੈਸੇ ਹੋਇ ੪?
Prof. Sahib Singhਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ, ਇਤਬਾਰ ਨਹੀਂ (ਭਾਵ, ਗੁਰੂ ਦੇ ਸ਼ਬਦ ਅਨੁਸਾਰ ਨਾਹ ਤੁਰਨ ਕਰਕੇ ਮਨੁੱਖ ਲੋਕਾਂ ਵਿਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੀਆਂ ਮੌਜਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਡਰਦਾ ਹੈ ਇਹੋ ਜਿਹੀਆ ਸੱਟਾਂ ਸਦਾ ਖਾਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਫਿਰ ਭੀ ਅਸਲੀਅਤ ਨੂੰ ਸਮਝਦਾ ਨਹੀਂ। ਇਹ ਕਿਉਂ?)।

ਪਦ ਅਰਥ ਪਤਿ ਸਾਖ = ਇੱਜ਼ਤ ਤੇ ਇਤਬਾਰ।

SikhNet (Spanish)y sin el Shabd, nadie logra tener crédito ni honor.

ਕਿਉ ਕਰਿ ਬੂਝੈ; ਪਾਵੈ ਪਾਰੁ ॥

kiau kar boojhai; paavai paar |

Sant Singh Khalsa"How can one obtain understanding and cross over?"
Manmohan Singh(Ask the Yogis) Q. 66: How can one obtain understanding and swim across?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 66: ਬੰਦਾ ਕਿਸ ਤਰ੍ਹਾਂ ਸਮਝ ਪ੍ਰਾਪਤ ਕਰ ਕੇ ਤਰ ਸਕਦਾ ਹੈ?
Fareedkot Teekaਕਿਸ ਪ੍ਰਕਾਰ ਪਰਮੇਸ੍ਵਰ ਕੋ ਬੂਝੈ ਜਿਸ ਤੇ ਸੰਸਾਰ ਕੇ ਪਾਰ ਕੋ ਪਾਇ ਲੇਵੈ?
Prof. Sahib Singhਇਹ ਕਿਵੇਂ ਸਮਝੇ ਤੇ ('ਦੁੱਤਰ ਸਾਗਰ' ਦੇ) ਪਾਰਲੇ ਕੰਢੇ ਲੱਗੇ?

ਪਦ ਅਰਥ ਪਾਰੁ = ਪਾਰਲਾ ਬੰਨਾ।

SikhNet (Spanish)¿Cómo puede uno saber y ser cargado a través?

ਨਾਨਕ; ਮਨਮੁਖਿ. ਨ ਬੁਝੈ, ਗਵਾਰੁ ॥੫੫॥

naanak; manamukh. na bujhai, gavaar |55|

Sant Singh KhalsaO Nanak, the foolish self-willed manmukh does not understand. ||55||
Manmohan Singh(Guru answers) The ignorant egocentric obtains not understanding, O Nanak.
Manmohan Singh (Punjabi)(ਗੁਰੂ ਜੀ ਜਵਾਬ ਦਿੰਦੇ ਹਨ) ਆਪ ਹੁਦਰੇ ਮੂਰਖ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ, ਹੇ ਨਾਨਕ!
Fareedkot Teekaਸਿਧ ਕਹਿਤੇ ਹੈਂ: ਹੇ ਨਾਨਕ ਜੀ! ਮੂਰਖੁ ਮਨਮੁਖਤਾ ਕਰ ਕੇ ਜੋ ਹਰੀ ਕੋ ਨਹੀਂ ਸਮਝਤਾ ਹੈ॥੫੫॥☬ਉਤ੍ਰ:
Prof. Sahib Singhਹੇ ਨਾਨਕ! ਮਨਮੁਖ ਮੂਰਖ ਸਮਝਦਾ ਨਹੀਂ ॥੫੫॥
SikhNet (Spanish)Dice Nanak, el tonto y arrogante Manmukj, no entiende nada.(55)

ਕੁਬੁਧਿ ਮਿਟੈ; ਗੁਰਸਬਦੁ ਬੀਚਾਰਿ ॥

kubudh mittai; gurasabad beechaar |

Sant Singh KhalsaEvil thoughts are erased, contemplating the Word of the Guru's Shabad.
Manmohan SinghA. 64: The evil intellect is destroyed at the Guru's place by reflecting on the Name.
Manmohan Singh (Punjabi)ਉ. 64: ਮੰਦੀ ਮੱਤ ਗੁਰਾਂ ਦੇ ਅਸਥਾਨ ਉਤੇ ਨਾਮ ਚਿੰਤਨ ਕਰਨ ਦੁਆਰਾ, ਨਾਸ ਹੋ ਜਾਂਦੀ ਹੈ।
Fareedkot Teekaਗੁਰ ਸਬਦ ਕੇ ਬੀਚਾਰ ਕਰ ਕੁਬੁਧਿ ਮਿਟ ਜਾਤੀ ਹੈ ੧॥
Prof. Sahib Singh(ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ।
SikhNet (Spanish)Cuando uno reflexiona en la Palabra del Shabd del Guru, los pensamientos malvados son borrados.

ਸਤਿਗੁਰੁ ਭੇਟੈ; ਮੋਖ ਦੁਆਰ ॥

satigur bhettai; mokh duaar |

Sant Singh KhalsaMeeting with the True Guru, the door of liberation is found.
Manmohan SinghA. 66: Meeting with the True Guru, one obtains understanding swims across and attains the door of salvation.
Manmohan Singh (Punjabi)ਉ. 66: ਸੱਚੇ ਗੁਰਾਂ ਨਾਲ ਮਿਲ ਕੇ ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ। ਉਹ ਤਰ ਜਾਂਦਾ ਹੈ ਤੇ ਮੁਕਤੀ ਦਾ ਦਰ ਪਾ ਲੈਂਦਾ ਹੈ।
Fareedkot Teekaਅਰ ਜਬ ਸਤਗੁਰੋਂ ਸੇ (ਭੇਟੈ) ਮਿਲੈ ਤਬ (ਮੋਖ ਦੁਆਰਿ) ਗ੍ਯਾਨ ਕੋ ਪਾਵੈ॥
Prof. Sahib Singhਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ।

ਪਦ ਅਰਥ ਭੇਟੈ = ਮਿਲੈ।

SikhNet (Spanish)Cuando uno conoce al Guru, uno obtiene la Puerta de la Salvación.

ਤਤੁ. ਨ ਚੀਨੈ; ਮਨਮੁਖੁ ਜਲਿ ਜਾਇ ॥

tat. na cheenai; manamukh jal jaae |

Sant Singh KhalsaThe self-willed manmukh does not understand the essence of reality, and is burnt to ashes.
Manmohan SinghA. 65: Becoming mind-ward one understands not quintessence, and is burnt to ashes,
Manmohan Singh (Punjabi)ਉ. 65: ਮਨ-ਅਨੁਸਾਰੀ (ਮਨਮੁੱਖ) ਹੋ, ਬੰਦਾ ਅਸਲੀਅਤ ਨੂੰ ਨਹੀਂ ਸਮਝਦਾ ਅਤੇ ਸੜ ਕੇ ਸੁਆਹ ਥੀ ਵੰਝਦਾ ਹੈ,
Fareedkot Teekaਅਰ ਤੱਤ ਕੋ ਜੋ ਨਹੀਂ ਜਾਨਤਾ ਇਸ ਕਰ ਕੇ ਮਨਮੁਖ ਜਲ ਜਾਤਾ, ਭਾਵ ਦੁਖੀ ਹੋਤਾ ਹੈ; ਭਾਵ ਤਬ ਤਤ ਕੋ ਜਾਣ ਲੇਤਾ ਹੈ ਫੇਰ ਚੋਟਾਂ ਨਹੀਂ ਖਾਤਾ ਭਾਵ ਦੁਖ ਨਹੀਂ ਪਾਵਤਾ ਹੈ
Prof. Sahib Singh(ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ,
SikhNet (Spanish)El tonto y soberbio Manmukj, no conoce la Esencia de la Realidad y es convertido en cenizas.

ਦੁਰਮਤਿ ਵਿਛੁੜਿ; ਚੋਟਾ ਖਾਇ ॥

duramat vichhurr; chottaa khaae |

Sant Singh KhalsaHis evil-mindedness separates him from the Lord, and he suffers.
Manmohan Singhthrough evil-intellect is separated from God and bears the blows.
Manmohan Singh (Punjabi)ਮੰਦੀ ਅਕਲ ਰਾਹੀਂ ਹਰੀ ਨਾਲੋਂ ਜੁਦਾ ਹੋ ਜਾਂਦਾ ਹੈ ਅਤੇ ਚੋਟਾਂ ਖਾਂਦਾ ਹੈ।
Fareedkot Teekaਅਰ ਖੋਟੀ ਮਤ ਕਰ ਕੇ ਵਿਛੜਾ ਹੂਆ ਜਮ ਕੀਆਂ ਚੋਟਾਂ ਖਾਤਾ ਹੈ॥
Prof. Sahib Singhਦੁਰਮੱਤ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ।

ਪਦ ਅਰਥ ਦੁਰਮਤਿ = ਭੈੜੀ ਅਕਲ ਦੇ ਕਾਰਨ। ਚੋਟਾ ਖਾਇ = ਮਾਰ ਖਾਂਦਾ ਹੈ, ਦੁਖੀ ਹੁੰਦਾ ਹੈ।

SikhNet (Spanish)Desviado por la mente maligna, sólo encuentra sufrimiento.

ਮਾਨੈ ਹੁਕਮੁ; ਸਭੇ ਗੁਣ ਗਿਆਨ ॥

maanai hukam; sabhe gun giaan |

Sant Singh KhalsaAccepting the Hukam of the Lord's Command, he is blessed with all virtues and spiritual wisdom.
Manmohan SinghSubmitting to the Lord's will, the mortal is blessed with all virtues and gnosis,
Manmohan Singh (Punjabi)ਸਾਹਿਬ ਦੀ ਰਜ਼ਾ ਕਬੂਲ ਕਰਨ ਦੁਆਰਾ ਪ੍ਰਾਨੀ ਨੂੰ ਸਮੂਹ ਨੇਕੀਆਂ ਅਤੇ ਬ੍ਰਹਮ ਬੋਧ ਦੀ ਦਾਤ ਮਿਲਦੀ ਹੈ,
Fareedkot Teekaਜਬ ਕਰਤਾ ਪੁਰਖ ਕਾ ਹੁਕਮ ਮਾਨੇ ਤਬ ਸਭ ਪ੍ਰਕਾਰ ਕੇ ਗੁਨ ਔ ਗਿਆਨ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ।
SikhNet (Spanish)Si uno se somete al Jukam del Mandato del Señor, obtiene Sabiduría y Mérito,

ਨਾਨਕ; ਦਰਗਹ ਪਾਵੈ ਮਾਨੁ ॥੫੬॥

naanak; daragah paavai maan |56|

Sant Singh KhalsaO Nanak, he is honored in the Court of the Lord. ||56||
Manmohan Singhand he obtains honour in the Lord's court.
Manmohan Singh (Punjabi)ਅਤੇ ਉਹ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
Fareedkot Teekaਅਰ ਜਬ ਗ੍ਯਾਨ ਕੀ ਪ੍ਰਾਪਤੀ ਹੂਈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਬ ਵਹੁ ਦਰਗਾਹ ਮੇਂ (ਮਾਨੁ) ਪਤਿਸਟਾ ਪਾਵਤਾ ਹੈ, ਭਾਵ ਜਮ ਸੇ ਰਖ੍ਯਾ ਹੋਤੀ ਹੈ॥੫੬॥
Prof. Sahib Singhਹੇ ਨਾਨਕ!ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੫੬॥
SikhNet (Spanish)es honrado en la Corte de Dios.(56)
Shabad Guru Nanak Dev Ji Raag Raamkalee Ang 944

ਸਾਚੁ ਵਖਰੁ ਧਨੁ; ਪਲੈ ਹੋਇ ॥

saach vakhar dhan; palai hoe |

Sant Singh KhalsaOne who possesses the merchandise, the wealth of the True Name,
Manmohan SinghHe, who possesses the Merchandise and wealth of he True Name,
Manmohan Singh (Punjabi)ਜਿਸ ਦੇ ਕੋਲ ਸੱਚੇ ਨਾਮ ਦਾ ਸੌਦਾ ਸੂਤ ਅਤੇ ਪਰਦਾਰਥ ਹੈ,
Fareedkot Teekaਸੱਚ ਨਾਮ ਕਾ ਸੌਦਾ ਔ ਸਰਦਾ ਰੂਪ ਧਨ ਜਿਸ ਕੇ (ਪਲੈ) ਲੜ, ਭਾਵ ਅੰਤਸਕਰਨ ਮੇਂ ਹੋਵੈ॥
Prof. Sahib Singhਜਿਸ ਮਨੁੱਖ ਨੇ ਸੱਚਾ ਸਉਦਾ ਨਾਮ-ਧਨ ਖੱਟਿਆ ਹੈ,

ਪਦ ਅਰਥ ਪਲੈ ਹੋਇ = ਹਾਸਲ ਕੀਤਾ ਹੋਵੇ।

SikhNet (Spanish)Quien posee la Mercancía, la Riqueza del Nombre Verdadero,

ਆਪਿ ਤਰੈ; ਤਾਰੇ ਭੀ ਸੋਇ ॥

aap tarai; taare bhee soe |

Sant Singh Khalsacrosses over, and carries others across with him as well.
Manmohan Singhsaves Himself and saves others, as well.
Manmohan Singh (Punjabi)ਉਹ ਖ਼ੁਦ ਪਾਰ ਉਤਾਰਾ ਕਰ ਜਾਂਦਾ ਹੈ ਅਤੇ ਹੋਰਨਾਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸੋ ਆਪ ਤੌ ਤਰੇ ਹੀ ਹੈ ਪਰੰਤੂ ਜਗ੍ਯਾਸੀ ਕੌ ਭੀ ਤਾਰਤੇ ਹੈਂ॥
Prof. Sahib Singhਉਹ ਆਪ ('ਦੁੱਤਰ ਸਾਗਰ' ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ।

ਪਦ ਅਰਥ ਸੋਇ = ਉਹ ਮਨੁੱਖ।

SikhNet (Spanish)Cruza a través y carga a otros consigo también

ਸਹਜਿ ਰਤਾ; ਬੂਝੈ ਪਤਿ ਹੋਇ ॥

sehaj rataa; boojhai pat hoe |

Sant Singh KhalsaOne who intuitively understands, and is attuned to the Lord, is honored.
Manmohan SinghHe, who knows and is imbued with the Lord, obtains honour.
Manmohan Singh (Punjabi)ਜੋ ਸੁਆਮੀ ਨੂੰ ਜਾਣਦਾ ਅਤੇ ਉਸ ਨਾਲ ਰੰਗੀਜਿਆ ਗਿਆ ਹੈ, ਉਹ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਜੋ ਗੁਰ ਸਬਦ ਕੋ ਸਮਝਤਾ ਹੈ ਔ (ਸਹਜਿ) ਬ੍ਰਹਮ ਮੇਂ ਰਤਾ ਹੈ, ਉਸ ਕੋ ਲੋਕ ਪਰਲੋਕ ਮੇਂ (ਪਤਿ) ਪਤਿਸਟਾ ਹੋਤੀ ਹੈ॥
Prof. Sahib Singhਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ,

ਪਦ ਅਰਥ ਸਹਜਿ = ਸਹਿਜ ਵਿਚ, ਅਡੋਲਤਾ ਵਿਚ। ਪਤਿ = ਇੱਜ਼ਤ।

SikhNet (Spanish)Con Conocimiento y gozando de Tranquilidad, es honrado ese ser de valor inestimable.

ਤਾ ਕੀ ਕੀਮਤਿ; ਕਰੈ. ਨ ਕੋਇ ॥

taa kee keemat; karai. na koe |

Sant Singh KhalsaNo one can estimate his worth.
Manmohan SinghNo one can evaluate his worth.
Manmohan Singh (Punjabi)ਕੋਈ ਜਣਾ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ।
Fareedkot Teekaਪੁਨਾ ਤਿਸ ਕੀ ਕੀਮਤ ਕੋਈ ਨਹੀਂ ਕਰ ਸਕਤਾ, ਭਾਵ ਤਿਸ ਕੀ ਮਹਿਮਾਂ ਬਿਅੰਤ ਹੈ॥
Prof. Sahib Singhਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ।
SikhNet (Spanish)Ninguno puede estimar su palabra

ਜਹ ਦੇਖਾ; ਤਹ ਰਹਿਆ ਸਮਾਇ ॥

jeh dekhaa; teh rahiaa samaae |

Sant Singh KhalsaWherever I look, I see the Lord permeating and pervading.
Manmohan SinghWherever I see, there I see Him pervading.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ ਉੱਥੇ ਮੈਂ ਉਸ ਨੂੰ ਵਿਆਪਕ ਵੇਖਦਾ ਹਾਂ।
Fareedkot Teekaਜਹਾਂ ਦੇਖਾ ਹੈ ਤਹਾਂ ਹੀ ਜਿਸ ਨੇ ਵਾਹਿਗੁਰੂ ਸਮਾਇ ਰਹਿਆ ਜਾਨਾ ਹੈ॥
Prof. Sahib Singhਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ
SikhNet (Spanish)A donde sea que uno voltea, sólo ve al Señor prevaleciendo y compenetrándolo todo.

ਨਾਨਕ. ਪਾਰਿ ਪਰੈ; ਸਚ ਭਾਇ ॥੫੭॥

naanak. paar parai; sach bhaae |57|

Sant Singh KhalsaO Nanak, through the Love of the True Lord, one crosses over. ||57||
Manmohan SinghNanak, through the Lord's true love one crosses the world-ocean.
Manmohan Singh (Punjabi)ਨਾਨਕ, ਪ੍ਰਭੂ ਦੇ ਸੱਚੇ ਪਿਆਰ ਦੇ ਰਾਹੀਂ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਸਚ ਭਾਇ) ਨਿਸਚੇ ਕਰ ਕੇ ਵਹੁ ਸੰਸਾਰ ਸੇ ਪਾਰ ਪੜਾ ਹੈ॥੫੭॥☬ਪ੍ਰਸ਼ਨ:
Prof. Sahib Singhਹੇ ਨਾਨਕ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ ('ਦੁਤਰ ਸਾਗਰ' ਤੋਂ) ਪਾਰ ਲੰਘ ਜਾਂਦਾ ਹੈ ॥੫੭॥

ਪਦ ਅਰਥ ਸਚ ਭਾਇ = ਸੱਚ ਦੇ ਭਾਵ ਵਿਚ, ਸੱਚੇ ਪ੍ਰਭੂ ਦੇ ਅਨੁਸਾਰ ਹੋ ਕੇ, ਸੱਚੇ ਦੀ ਰਜ਼ਾ ਵਿਚ ਰਹਿ ਕੇ। {ਨੋਟ: ਪਉੜੀ ਨੰ: ੫੫ ਵਿਚ ਦੇ ਲਫ਼ਜ਼ 'ਪਾਰੁ' ਅਤੇ ਇਥੇ ਲਫ਼ਜ਼ 'ਪਾਰਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। 'ਪਾਰੁ' ਹੈ 'ਨਾਂਵ' (ਪਾਰਲਾ ਕੰਢਾ) 'ਪਾਰਿ', ਹੈ 'ਕ੍ਰਿਆ ਵਿਸ਼ੇਸ਼ਣ' (ਪਾਰਲੇ ਕੰਢੇ)} ॥੫੭॥

SikhNet (Spanish)A través del Verdadero Amor de Dios, uno cruza hasta el otro lado.(57)

ਸੁ ਸਬਦ ਕਾ ਕਹਾ ਵਾਸੁ ਕਥੀਅਲੇ; ਜਿਤੁ ਤਰੀਐ ਭਵਜਲੁ ਸੰਸਾਰੋ ॥

su sabad kaa kahaa vaas katheeale; jit tareeai bhavajal sansaaro |

Sant Singh Khalsa"Where is the Shabad said to dwell? What will carry us across the terrifying world-ocean?
Manmohan Singh(Asks the Yogi) Q. 67: Where is said to be the abode of that Lord? Q. 68: What is that instruction, by which the terrible world ocean is ferried across?
Manmohan Singh (Punjabi)(ਯੋਗੀ ਪੁਛਦਾ ਹੈ) ਪ੍ਰ. 67: ਉਸ ਪ੍ਰਭੂ ਦਾ ਕਿੱਥੇ ਨਿਵਾਸ ਅਸਥਾਨ ਕਿਹਾ ਜਾਂਦਾ ਹੈ? ਪ੍ਰ. 68: ਉਹ ਕਿਹੜਾ ਉਪਦੇਸ਼ ਹੈ ਜਿਸ ਦੁਆਰਾ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ?
Fareedkot Teekaਉਸ (ਸਬਦ) ਬ੍ਰਹਮ ਕਾ ਕਹਾਂ ਬਾਸਾ ਕਹੀਤਾ ਹੈ ੧, ਅਰ ਜਿਸ ਕਰ ਸੰਸਾਰ ਸਮੁੰਦਰ ਸੇ ਤਰਿ ਜਾਵੀਏ ਸੋ ਉਪਦੇਸ ਕੌਨ ਹੈ ੨?
Prof. Sahib Singh(ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ?

ਪਦ ਅਰਥ ਸੁ = ਉਸ। ਜਿਤੁ = ਜਿਸ (ਸ਼ਬਦ) ਦੀ ਰਾਹੀਂ। ਕਥੀਅਲੇ = ਕਿਹਾ ਜਾਏ।

SikhNet (Spanish)Dicen los Yoguis: ¿Dónde reside el Shabd con el Cuál podemos ser transportados a través del aterrador océano del mundo?

ਤ੍ਰੈ ਸਤ ਅੰਗੁਲ, ਵਾਈ ਕਹੀਐ; ਤਿਸੁ ਕਹੁ ਕਵਨੁ ਅਧਾਰੋ ॥

trai sat angul, vaaee kaheeai; tis kahu kavan adhaaro |

Sant Singh KhalsaThe breath, when exhaled, extends out ten finger lengths; what is the support of the breath?
Manmohan SinghQ69: The exhaled breath is said to go away there and seven fingers from nostrils. Say thou, what is the support of that breath?
Manmohan Singh (Punjabi)ਪ੍ਰ. 69: ਬਾਹਰ ਕੱਢਿਆ ਹੋਇਆ ਸੁਆਸ ਤਿੰਨ ਤੇ ਸਤ ਉਂਗਲਾਂ ਨਾਸਾਂ ਤੋਂ ਪਰੇ ਜਾਂਦਾ ਆਖਿਆ ਜਾਂਦਾ ਹੈ, ਤਾਂ ਤੂੰ ਦਸ ਉਸ ਸੁਆਸ ਦਾ ਕੀ ਆਸਰਾ ਹੈ?
Fareedkot Teeka(ਤ੍ਰੈ ਸਤ) ਤੀਨ ਅਰ ਸਾਤ ਦਸ ਅੰਗੁਲ ਜੋ ਪ੍ਰਾਣ ਪੌਣ ਨਾਸਕਾ ਤੇ ਬਾਹਰ ਜਾਤਾ ਕਹੀਤਾ ਹੈ ਤਿਸ ਪ੍ਰਾਣਾਂ ਕਾ ਅਧਾਰ ਕੌਣ ਹੈ ੩?
Prof. Sahib Singh'ਪ੍ਰਾਣ' (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਦਾ ਕੀਹ ਆਸਰਾ ਹੈ?

ਪਦ ਅਰਥ ਤ੍ਰੈ ਸਤ = ਤਿੰਨ ਤੇ ਸੱਤ, ਦਸ। ਵਾਈ = ਪ੍ਰਾਣ {ਨੋਟ: ਜੋਗੀਆਂ ਦੇ ਖ਼ਿਆਲ ਅਨੁਸਾਰ ਸਾਹ ਬਾਹਰ ਵਲ ਕੱਢਿਆਂ ਹਵਾ ਦਸ ਉਂਗਲ ਦੇ ਫ਼ਾਸਲੇ ਤਕ ਬਾਹਰ ਜਾਂਦੀ ਹੈ, ਫਿਰ ਸਾਹ ਅੰਦਰ ਵਲ ਖਿੱਚੀਦਾ ਹੈ}। ਤ੍ਰੈ ਸਤ ਅੰਗੁਲ ਵਾਈ = ਦਸ ਉਂਗਲ-ਪ੍ਰਮਾਣ ਪ੍ਰਾਣ। ਕਹੁ = ਦੱਸੋ। ਕਵਨੁ = ਕੀਹ?

SikhNet (Spanish)¿Qué soporta el aire que, exhalado, llega a una distancia de diez dedos? Eso que habla dentro de nosotros,

ਬੋਲੈ ਖੇਲੈ ਅਸਥਿਰੁ ਹੋਵੈ; ਕਿਉ ਕਰਿ. ਅਲਖੁ ਲਖਾਏ ॥

bolai khelai asathir hovai; kiau kar. alakh lakhaae |

Sant Singh KhalsaSpeaking and playing, how can one be stable and steady? How can the unseen be seen?"
Manmohan SinghQ. 70: How can the mind, which speaks and sports, become silent? Q. 71: How can the Unseeable Lord, be seen?
Manmohan Singh (Punjabi)ਪ੍ਰ. 70: ਮਨ ਜੋ ਬੋਲਦਾ ਅਤੇ ਖੇਡਦਾ ਹੈ, ਕਿਸ ਤਰ੍ਹਾਂ ਅਹਿੱਲ ਹੋ ਸਕਦਾ ਹੈ? ਪ੍ਰ. 71: ਅਦ੍ਰਿਸ਼ਟ ਸੁਆਮੀ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ।
Fareedkot Teeka(ਬੋਲੈ ਖੇਲੈ) ਅਨੇਕ ਸੰਕਲਪ ਔ ਮਨੋਰਾਜ ਕਰਤਾ ਜੋ ਮਨ ਚੰਚਲ ਹੈ, ਸੋ ਕਿਉਂ ਕਰ ਇਸਥਿਤ ਹੋਵੈ ੪, ਔ ਕਿਉਂ ਕਰ ਅਲਖ ਰੂਪ ਅਪਨਾ ਆਪੁ ਜੀਵ ਕੋ ਲਖਾਵੈ ੫?
Prof. Sahib Singh(ਜੋ ਜੀਵਾਤਮਾ ਇਸ ਸਰੀਰ ਵਿਚ) ਬੋਲਦਾ ਤੇ ਕਲੋਲ ਕਰਦਾ ਹੈ, ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ।
SikhNet (Spanish)¿cómo puede ser guiado para que tomemos Conciencia de Él, del Incognoscible?

ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ; ਅਪਣੇ ਮਨ ਸਮਝਾਏ ॥

sun suaamee sach naanak pranavai; apane man samajhaae |

Sant Singh KhalsaListen, O master; Nanak prays truly. Instruct your own mind.
Manmohan Singh(Answers the Guru) Hear thou, O Sire, Nanak makes a true supplication. Instruct thou thy mind, thus.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸ੍ਰਵਣ ਕਰ, ਹੇ ਯੋਗੀ! ਨਾਨਕ ਸੱਚੀ ਬਿਨੈ ਕਰਦਾ ਹੈ। ਤੂੰ ਆਪਣੇ ਮਨ ਨੂੰ ਐਸ ਤਰ੍ਹਾਂ ਸਿਖਮਤ ਦੇ।
Fareedkot Teekaਸ੍ਰੀ ਗੁਰੂ ਜੀ ਪ੍ਰਥਮ ਚੌਥੇ ਪ੍ਰਸ਼ਨ ਕਾ ਉਤ੍ਰ ਕਹਿਤੇ ਹੈਂ: ਹੇ ਸ੍ਵਾਮੀ! ਤੁਮ ਸੁਨੋਂ ਅਪਨੇ ਮਨ ਕੋ ਸਮਝਾਵੌ ਕਿ ਸੰਸਾਰ ਮਿਥ੍ਯਾ ਹੈ ਔ ਪਰਮੇਸਰ ਸਤਿ ਹੈ। ਮਨ ਜੋ ਚੰਚਲ ਹੈ, ਸੋ ਇਹੁ ਵਿਚਾਰ ਕਰਨੇ ਤੇ ਇਸਥਤ ਹੋ ਜਾਤਾ ਹੈ॥ ਆਗੇ ਦੋ ਤੁਕਾਂ ਮੇਂ ਸਿਧਾਂਤੁ ਹੈ।
Prof. Sahib Singhਨਾਨਕ ਕਹਿੰਦਾ ਹੈ (ਜੋਗੀਆਂ ਨੇ ਪੁੱਛਿਆ) ਹੇ ਸੁਆਮੀ! ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ?

ਪਦ ਅਰਥ ਸੁਣਿ = ਸੁਣ ਕੇ। ਮਨ ਸਮਝਾਏ = ਕਿਉਂਕਰਿ ਆਪਣੇ ਮਨ ਸਮਝਾਏ। {ਨੋਟ: ਪਹਿਲੀਆਂ ਚਾਰ ਤੁਕਾਂ ਵਿਚ ਜੋਗੀ ਦਾ ਪ੍ਰਸ਼ਨ ਹੈ, ਪੰਜਵੀਂ ਤੁਕ ਤੋਂ ਉੱਤਰ ਸ਼ੁਰੂ ਹੁੰਦਾ ਹੈ}।

SikhNet (Spanish)Dice el Guru, oh Yogui, escucha. Instruyan a su propia mente.

ਗੁਰਮੁਖਿ ਸਬਦੇ ਸਚਿ ਲਿਵ ਲਾਗੈ; ਕਰਿ ਨਦਰੀ ਮੇਲਿ ਮਿਲਾਏ ॥

guramukh sabade sach liv laagai; kar nadaree mel milaae |

Sant Singh KhalsaThe Gurmukh is lovingly attuned to the True Shabad. Bestowing His Glance of Grace, He unites us in His Union.
Manmohan SinghThe Guru-ward is attuned to the True Guru-ward is attuned to the True Lord and by His grace He unites him in His grace, He unites him in His Union.
Manmohan Singh (Punjabi)ਗੁਰੂ-ਸਮਰਪਨ ਸੱਚੇ ਸਾਈਂ ਨੂੰ ਪਿਆਰ ਕਰਦਾ ਹੈ ਅਤੇ ਆਪਣੀ ਦਇਆ ਦੁਆਰਾ ਉਹ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਜੋ ਵਾਹਿਗੁਰੂ ਕ੍ਰਿਪਾ ਕਰ ਕੇ ਅਪਨੇ (ਮੇਲਿ) ਸਤਸੰਗ ਮੇਂ ਮਿਲਾਵੇ, ਤੌ ਗੁਰੋਂ ਦੁਆਰੇ ਇਸ ਨਿਸਚੇ ਕਰ ਸਚ ਮੇਂ (ਲਿਵ) ਬਿਰਤੀ ਲਾਗੇ ਹੈਂ॥
Prof. Sahib Singh(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਗੁਰੂ ਸ਼ਬਦ ਦੀ ਰਾਹੀਂ ਉਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ। ਸਬਦੇ = ਸ਼ਬਦ ਦੀ ਰਾਹੀਂ। ਸਚਿ = ਸੱਚੇ ਪ੍ਰਭੂ ਵਿਚ। ਨਦਰੀ = ਮੇਹਰ ਦੀ ਨਜ਼ਰ।

SikhNet (Spanish)El Gurmukj está amorosamente entonado en el Verdadero Shabd.Gracias a Su Mirada de Gracia, comulgamos con Él.

ਆਪੇ ਦਾਨਾ ਆਪੇ ਬੀਨਾ; ਪੂਰੈ ਭਾਗਿ ਸਮਾਏ ॥੫੮॥

aape daanaa aape beenaa; poorai bhaag samaae |58|

Sant Singh KhalsaHe Himself is all-knowing and all-seeing. By perfect destiny, we merge in Him. ||58||
Manmohan SinghThe Lord Himself is all-wise and Himself all-seeing, Through perfect destiny merges he in the Lord.
Manmohan Singh (Punjabi)ਪ੍ਰਭੂ ਖ਼ੁਦ ਸਰਬ-ਸਿਆਣਾ ਅਤੇ ਖ਼ੁਦ ਹੀ ਸਾਰਾ ਕੁਛ ਵੇਖਣਹਾਰ ਹੈ। ਪੂਰਨ ਪ੍ਰਾਲਬਧ ਰਾਹੀਂ ਉਹ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਆਪ ਹੀ ਵਾਹਿਗੁਰੂ ਦਾਨਾ ਹੈ, ਭਾਵ ਅੰਤਰ ਕੀ ਜਾਨਨੇ ਵਾਲਾ ਹੈ ਔ ਆਪ ਹੀ ਵਹੁ (ਬੀਨਾ) ਦੇਖਨੇਹਾਰਾ ਹੈ। ਤਿਸ ਵਾਹਿਗੁਰੋਂ ਪੂਰੇ ਭਾਗੋਂ ਕਰ ਜੀਉ ਸਮਾਈਤਾ ਹੈ, ਇਸ ਪ੍ਰਕਾਰ ਮਨ ਬੋਲਤਾ ਖੇਲਤਾ ਅਸਥਿਰ ਹੋਤਾ ਹੈ ੧॥੫੮॥☬ਉਤ੍ਰ:
Prof. Sahib Singh(ਕਿਉਂਕਿ) ਪ੍ਰਭੂ (ਉਸ ਦੇ ਦਿਲ ਦੀ) ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ। (ਇਸ ਤਰ੍ਹਾਂ) ਉੱਚੀ ਕਿਸਮਤ ਕਰਕੇ (ਗੁਰਮੁਖਿ ਮਨੁੱਖ ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ॥੫੮॥

ਪਦ ਅਰਥ ਦਾਨਾ = ਦਿਲ ਦੀ ਜਾਣਨ ਵਾਲਾ ਪ੍ਰਭੂ। ਬੀਨਾ = ਪਛਾਣਨ ਵਾਲਾ। ਪੂਰੈ ਭਾਗਿ = ਉੱਚੀ ਕਿਸਮਤ ਦੇ ਕਾਰਨ। ਸਮਾਏ = (ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ॥੫੮॥

SikhNet (Spanish)Él Mismo lo conoce todo y lo ve todo, sólo por unDestino Perfecto, nos inmergimos en Él.(58)
Shabad Guru Nanak Dev Ji Raag Raamkalee Ang 944

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ; ਜਹ ਦੇਖਾ ਤਹ ਸੋਈ ॥

su sabad kau nirantar vaas alakhan; jeh dekhaa teh soee |

Sant Singh KhalsaThat Shabad dwells deep within the nucleus of all beings. God is invisible; wherever I look, there I see Him.
Manmohan SinghA. 67: That Invisible Lord abides within all the beings, Wherever I see, there I see Him.
Manmohan Singh (Punjabi)ਉ. 67: ਉਹ ਅਦ੍ਰਿਸ਼ਟ ਸੁਆਮੀ ਸਾਰਿਆਂ ਜੀਵਾਂ ਅੰਦਰ ਵਸਦਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਵੇਖਦਾ ਹਾਂ।
Fareedkot Teeka(ਸੁ ਸਬਦ ਅਲਖੰ) ਬ੍ਰਹਮ ਜੋ ਅਲਖੁ ਹੈ ਤਿਸ ਕਾ ਵਾਸੁ ਜਹਾਂ ਦੇਖੀਤਾ ਹੈ ਤਹਾਂ ਸੋਈ ਹੈ, ਭਾਵ ਸਰਬ ਪੂਰਨ ਹੈ। ਪਹਲੇ ਪ੍ਰਸ਼ਨ ਕਾ ਉਤ੍ਰ ਹੈ॥
Prof. Sahib Singh(ਜਿਸ 'ਸ਼ਬਦ' ਦੀ ਰਾਹੀਂ "ਦੁੱਤਰ ਸਾਗਰ" ਤਰੀਦਾ ਹੈ) ਉਸ 'ਸ਼ਬਦ' ਨੂੰ ਇੱਕ-ਰਸ ਥਾਂ (ਮਿਲਿਆ ਹੋਇਆ) ਹੈ (ਭਾਵ, ਉਹ ਸ਼ਬਦ ਹਰ ਥਾਂ ਭਰਪੂਰ ਹੈ), 'ਸ਼ਬਦ' ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ।

ਪਦ ਅਰਥ ਕਉ = ਨੂੰ। ਨਿਰੰਤਰਿ = ਇੱਕ-ਰਸ। ਦੇਖਾ = ਵੇਖਦਾ ਹਾਂ।

SikhNet (Spanish)El Shabd habita profundo en el núcleo de todos los seres. Dios es Invisible, donde sea que volteo a ver, ahí está.

ਪਵਨ ਕਾ ਵਾਸਾ. ਸੁੰਨ ਨਿਵਾਸਾ; ਅਕਲ ਕਲਾ ਧਰ ਸੋਈ ॥

pavan kaa vaasaa. sun nivaasaa; akal kalaa dhar soee |

Sant Singh KhalsaThe air is the dwelling place of the absolute Lord. He has no qualities; He has all qualities.
Manmohan SinghAs is the air all-pervading, similarly all-abiding is the Lord, The Lord is unqualified and He is qualified. as well.
Manmohan Singh (Punjabi)ਜਿਸ ਤਰ੍ਹਾਂ ਹਵਾ ਸਰਬ-ਵਿਆਪਕ ਹੈ ਉਸੇ ਤਰ੍ਹਾਂ ਹੀ ਸੁਆਮੀ ਸਰਬ-ਨਿਵਾਸੀ ਹੈ। ਪ੍ਰਭੂ ਗੁਣ ਰਹਿਤ ਹੈ ਅਤੇ ਉਹ ਗੁਣ-ਸੰਯੁਕਤ ਭੀ ਹੈ।
Fareedkot Teekaਪਵਨ ਕਾ ਵਾਸਾ ਆਪ ਨੇ ਪੂਛਾ ਥਾ, ਸੋ (ਸੁੰਨ) ਅਫੁਰ ਬ੍ਰਹਮ ਮੇਂ ਤਿਸ ਕਾ ਨਿਵਾਸੁ ਹੈ। ਵਹੁ ਸੁੰਨ ਕੈਸਾ ਹੈ? ਆਪ (ਅਕਲ) ਕਲਪਨਾ ਵਾ ਕਲੇਸੋਂ ਤੇ ਰਹਿਤ ਹੈ ਔ ਸਰਬ ਮੇਂ ਸੋਈ ਕਲਾ ਕੋ ਧਾਰ ਰਹਿਆ ਹੈ, ਭਾਵ ਚੇਤਨ ਸੱਤਾ ਕੇ ਆਸ੍ਰੇ ਪ੍ਰਾਣੋਂ ਕਾ ਸਫੁਰਣੁ ਹੈ। ੩ ਪ੍ਰਸ਼ਨੁ ਕਾ ਉੱਤਰ ਹੈ॥
Prof. Sahib Singhਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ 'ਸ਼ਬਦ' ਦਾ ਵਾਸ (ਹਰ ਥਾਂ) ਹੈ। 'ਸ਼ਬਦ' ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ 'ਪ੍ਰਭੂ' ਤੇ ਪ੍ਰਭੂ ਦੀ ਸਿਫ਼ਤ ਦਾ 'ਸ਼ਬਦ' ਇੱਕ ਹੀ ਹਨ)।

ਪਦ ਅਰਥ ਪਵਨ = ਸ਼ਬਦ, ਗੁਰੂ ਦਾ ਸ਼ਬਦ, ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ। {ਨੋਟ: "ਤ੍ਰੈ ਸਤ ਅੰਗੁਲ ਵਾਈ" ਦਾ ਉੱਤਰ ਪਉੜੀ ਨੰ: ੬੦ ਵਿਚ ਹੈ। ਸੋ, ਇਥੇ 'ਪਵਨ' ਦਾ ਅਰਥ 'ਵਾਈ' ਜਾਂ 'ਹਵਾ' ਨਹੀਂ ਹੈ। ਭਾਈ ਗੁਰਦਾਸ ਜੀ ਲਿਖਦੇ ਹਨ: "ਪਵਨ ਗੁਰੂ ਗੁਰਸਬਦੁ ਹੈ," ਭਾਵ, 'ਪਵਨ' = 'ਗੁਰਸਬਦੁ' ਹੈ}। ਅਕਲ {ਸੰ: ਅਕਲ = ਨਾਸਤਿ ਕਲਾ ਅਵਯਵੋ ਯਸ੍ਯ नास्ति कला अवयवो यस्य} ਜਿਸ ਦੇ ਟੋਟੇ ਟੋਟੇ ਨਹੀਂ ਹਨ, ਪੂਰਨ ਪਾਰਬ੍ਰਹਮ। ਕਲਾਧਰ = ਸੱਤਾ ਧਾਰਨ ਵਾਲਾ।

SikhNet (Spanish)El aire es donde el Señor Absoluto habita, Él no tiene cualidades y en realidad tiene todas las cualidades.

ਨਦਰਿ ਕਰੇ. ਸਬਦੁ ਘਟ ਮਹਿ ਵਸੈ; ਵਿਚਹੁ ਭਰਮੁ ਗਵਾਏ ॥

nadar kare. sabad ghatt meh vasai; vichahu bharam gavaae |

Sant Singh KhalsaWhen He bestows His Glance of Grace, the Shabad comes to abide within the heart, and doubt is eradicated from within.
Manmohan SinghIf the Lords extends His mercy, the Name abides in the mind and the doubt is dispelled from within.
Manmohan Singh (Punjabi)ਜੇਕਰ ਪ੍ਰਭੂ ਆਪਣੀ ਰਹਿਮਤ ਧਾਰੇ ਤਾਂ ਨਾਮ ਰਿਦੇ ਅੰਦਰ ਟਿਕ ਜਾਂਦਾ ਹੈ ਅਤੇ ਸੰਦੇਹ ਅੰਦਰੋਂ ਦੂਰ ਹੋ ਜਾਂਦਾ ਹੈ।
Fareedkot Teekaਜੇ ਗੁਰੂ ਕ੍ਰਿਪਾ ਕਰੇ ਤੌ ਘਟ ਮੇਂ ਗੁਰਉਪਦੇਸੁ ਮਨੁ ਮੇਂ ਵਸਤਾ ਹੈ, ਪੁਨਾ ਤੌ ਹੀ ਮਨ ਮੇਂ ਸੇ ਭਰਮ ਗਵਾਵਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ 'ਸ਼ਬਦ' ਵੱਸਦਾ ਹੈ, ਉਹ ਮਨੁੱਖ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ,
SikhNet (Spanish)Cuando Dios es Misericordioso, el Shabd reside en el corazón y la duda se retira.

ਤਨੁ ਮਨੁ ਨਿਰਮਲੁ ਨਿਰਮਲ ਬਾਣੀ; ਨਾਮੋੁ ਮੰਨਿ ਵਸਾਏ ॥

tan man niramal niramal baanee; naamuo man vasaae |

Sant Singh KhalsaThe body and mind become immaculate, through the Immaculate Word of His Bani. Let His Name be enshrined in your mind.
Manmohan SinghEnshrining the Name in the mind, pure become the mortal's body and soul, and pure becomes his speech.
Manmohan Singh (Punjabi)ਨਾਮ ਨੂੰ ਹਿਰਦੇ ਅੰਦਰ ਟਿਕਾਉਣ ਨਾਲ ਪ੍ਰਾਣੀ ਦੀ ਦੇਹ ਤੇ ਆਤਮਾ ਪਵਿੱਤਰ ਹੋ ਜਾਂਦੀਆਂ ਹਨ, ਅਤੇ ਪਵਿੱਤਰ ਹੋ ਜਾਂਦੀ ਹੈ ਉਸ ਦੀ ਬੋਲਚਾਲ।
Fareedkot Teekaਜਬ ਇਹੁ ਜੀਉ ਮਨ ਮੇਂ ਨਾਮ ਕੋ ਵਸਾਏ ਤਬ ਤਨ ਮਨ ਨਿਰਮਲੁ ਹੋਤਾ ਹੈ ਔ ਬਾਣੀ ਭੀ ਨਿਰਮਲੁ ਹੋਤੀ ਹੈ॥
Prof. Sahib Singhਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਨਾਮ = {ਅੱਖਰ 'ਮ' ਦੇ ਨਾਲ ਦੋ 'ਲਗਾਂ' ਹਨ, ਪਾਠ ਵਿਚ (ਮੋ) ਪੜ੍ਹਨਾ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਮੰਨਿ = ਮਨ ਵਿਚ।

SikhNet (Spanish)El cuerpo y la mente se vuelven inmaculados a través de la Preciosa Palabra de Su Bani, deja que Su Nombre sea elevado en tu mente.

ਸਬਦਿ ਗੁਰੂ. ਭਵਸਾਗਰੁ ਤਰੀਐ; ਇਤ ਉਤ ਏਕੋ ਜਾਣੈ ॥

sabad guroo. bhavasaagar tareeai; it ut eko jaanai |

Sant Singh KhalsaThe Shabad is the Guru, to carry you across the terrifying world-ocean. Know the One Lord alone, here and hereafter.
Manmohan SinghA. 68: By the Guru's instruction the terrible world ocean is ferried across and one knows the One Lord here and hereafter.
Manmohan Singh (Punjabi)ਉ. 68: ਗੁਰਾਂ ਦੇ ਉਪਦੇਸ਼ ਦੁਆਰਾ ਭਿਆਨਕ ਸੰਸਾਰ ਤੋਂ ਪਾਰ ਹੋ ਜਾਈਦਾ ਹੈ ਅਤੇ ਬੰਦਾ ਏਥੇ ਤੇ ਉੱਥੇ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ।
Fareedkot Teekaਗੁਰੋਂ ਕੇ ਉਪਦੇਸ ਦ੍ਵਾਰਾ ਭਵਸਾਗਰ ਸੇ ਤਰੀਤਾ ਹੈ ਔ ਇਤ ਉਤ ਏਕ ਕੋ ਜਾਣੇ ਹੈ। ਏਹੁ ਦੂਜੇ ਪ੍ਰਸ਼ਨ ਦਾ ਉੱਤਰ ਹੈ॥
Prof. Sahib Singhਸਤਿਗੁਰ ਦੇ 'ਸ਼ਬਦ' ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। (ਜੋ ਤਰਿਆ ਹੈ ਉਹ) ਇਥੇ ਉਥੇ (ਲੋਕ ਪਰਲੋਕ ਵਿਚ ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ।

ਪਦ ਅਰਥ ਭਵ = ਸੰਸਾਰ।

SikhNet (Spanish)El Shabd es el Guru que te lleva a través del aterrador océano del mundo.

ਚਿਹਨੁ ਵਰਨੁ ਨਹੀ ਛਾਇਆ ਮਾਇਆ; ਨਾਨਕ. ਸਬਦੁ ਪਛਾਣੈ ॥੫੯॥

chihan varan nahee chhaaeaa maaeaa; naanak. sabad pachhaanai |59|

Sant Singh KhalsaHe has no form or color, shadow or illusion; O Nanak, realize the Shabad. ||59||
Manmohan SinghA. 71: The Lord who has no form and colour and who is free from darkness and worldliness is recognised and seen through the Name, O Nanak.
Manmohan Singh (Punjabi)ਉ. 71: ਪ੍ਰਭੂ, ਜਿਸ ਦਾ ਕੋਈ ਸਰੂਪ ਤੇ ਰੰਗ ਨਹੀਂ ਅਤੇ ਜਿਸ ਨੂੰ ਅਨ੍ਹੇਰੇ ਤੇ ਦੁਨੀਆਦਾਰੀ ਦੀ ਲੇਸ ਨਹੀਂ, ਨਾਮ ਦੇ ਰਾਹੀਂ ਸਿੰਝਾਣਿਆ ਤੇ ਵੇਖਿਆ ਜਾਂਦਾ ਹੈ, ਹੇ ਨਾਨਕ!
Fareedkot Teekaਜਿਸ ਕਾ ਚਿੰਨ ਔ ਵਰਣੁ ਨਹੀਂ ਹੈ ਔ (ਛਾਇਆ) ਅਵਿਦ੍ਯਾ ਪੁਨਾ ਮਾਯਾ ਦੋਨੋਂ ਜਿਸ ਮੇਂ ਨਹੀਂ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ ਤਿਸੁ ਅਲਖ ਬ੍ਰਹਮ ਕੋ ਗੁਰ ਸਬਦ ਕਰ ਪੁਰਸ ਪਛਾਨਤਾ ਹੈ; ਭਾਵ ਪ੍ਰਮੇਸਰ ਗੁਰ ਸਬਦੁ ਦੁਆਰਾ ਅਪਨੇ ਆਪ ਕੋ ਲਖਾਵਤਾ ਹੈ॥੫੯॥ ਪੰਚਮ ਪ੍ਰਸ਼ਨ ਕਾ ਉਤ੍ਰ ਹੈ॥☬ਤਬ ਸਿਧੋਂ ਨੇ ਕਹਾ: ਹਮ ਤੋ ਪਵਨ ਕਾ ਅਹਾਰ ਦੁਆਰਾ ਅਹਾਰੁ ਪੂਛਾ ਥਾ ਆਪ ਨੇ ਕਹਾ ਕਿ ਸੁੰਨ ਪਵਨ ਕਾ ਅਧਾਰ ਹੈ। ਤਾਂ ਤੇ ਪੁਨਾ ਏਹ ਉਤ੍ਰ ਕਹੋ ਪਵਨ ਕਾ ਅਹਾਰ ਕੌਨ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਮਨੁੱਖ ਇਸ 'ਸ਼ਬਦ' ਨੂੰ ਪਛਾਣ ਲੈਂਦਾ ਹੈ 'ਸ਼ਬਦ' ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਭਾਵ, ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਜਾਂਦੀ ਹੈ) ॥੫੯॥

ਪਦ ਅਰਥ ਛਾਇਆ = ਪ੍ਰਭਾਵ, ਸਾਇਆ ॥੫੯॥

* ਨੋਟ:ਪਉੜੀ ਨੰ: ੨੧ ਵਿਚ ਜੋਗੀ ਦਾ ਪ੍ਰਸ਼ਨ ਹੈ: "ਸੁੰਨ ਕਹਾ ਘਰ ਵਾਸੋ"। ਪਉੜੀ ਨੰ: ੨੩ ਵਿਚ ਸਤਿਗੁਰੂ ਜੀ ਦਾ ਉੱਤਰ ਹੈ: "ਸੁੰਨ ਨਿਰੰਤਰਿ ਵਾਸੁ ਲੀਆ"। ਇਸੇ ਤਰ੍ਹਾਂ ਨੰ: ੫੮ ਵਿਚ ਪ੍ਰਸ਼ਨ ਹੈ: "ਸੁ ਸਬਦ ਕਾ ਕਹਾ ਵਾਸੁ"। ਇਥੇ ਉੱਤਰ ਹੈ: "ਸੁ ਸਬਦ ਕਉ ਨਿਰੰਤਰਿ ਵਾਸੁ"। ਭਾਵ, 'ਸੁੰਨ, ਅਤੇ 'ਸਬਦ' ਦੋਹਾਂ ਦਾ 'ਨਿਰੰਤਰਿ ਵਾਸੁ' ਹੈ। ਇਸ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਨਜ਼ਰਾਂ ਵਿਚ 'ਪ੍ਰਭੂ' ਅਤੇ ਉਸ ਦੀ ਸਿਫ਼ਤਿ-ਸਾਲਾਹ ਦਾ 'ਸ਼ਬਦ' ਇੱਕ ਰੂਪ ਹਨ।

SikhNet (Spanish)Conoce al Único Señor aquí y en el más allá, conoce a Aquél que no tiene color ni signo ni es ilusorio, oh, dice Nanak, toma Conciencia del Shabd.(59)

ਤ੍ਰੈ ਸਤ ਅੰਗੁਲ ਵਾਈ ਅਉਧੂ; ਸੁੰਨ ਸਚੁ ਆਹਾਰੋ ॥

trai sat angul vaaee aaudhoo; sun sach aahaaro |

Sant Singh KhalsaO reclusive hermit, the True, Absolute Lord is the support of the exhaled breath, which extends out ten finger lengths.
Manmohan SinghA. 69: O Yogi, the True is the sustenance of the exhaled breath, which goes off ten fingers from the nostrils.
Manmohan Singh (Punjabi)ਉ. 69: ਹੇ ਯੋਗੀ! ਬਾਹਰ ਕੱਢੇ ਹੋਏ ਸੁਆਸ ਦਾ, ਜੋ ਨਾਸਾਂ ਤੋਂ ਦਸ ਉਂਗਲਾਂ ਪਰੇ ਚਲਿਆ ਜਾਂਦਾ ਹੈ, ਸੱਚਾ ਸੁਆਮੀ ਹੀ ਭੋਜਨ (ਆਸਰਾ) ਹੈ।
Fareedkot Teekaਹੇ ਅਵਧੂਤ! ਦਸ ਅੰਗਲ ਜੋ ਪਵਨ ਨਾਸਕਾ ਤੇ ਬਾਹਰ ਆਵਤਾ ਹੈ ਤਿਸ ਕਾ ਸਚਾ ਪੁੰਨ ਹੀ ਅਹਾਰੁ ਭੋਜਨ ਹੈ, ਭਾਵ ਚੇਤਨ ਕੀ ਸੱਤਾ ਪਾ ਕਰ ਪਵਨੁ ਚੇਸਟਾ ਕਰਤਾ ਹੈ॥
Prof. Sahib Singh(ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ)।

ਪਦ ਅਰਥ ਅਉਧੂ = ਹੇ ਜੋਗੀ! ਆਹਾਰੋ = ਖ਼ੁਰਾਕ, ਆਸਰਾ।

SikhNet (Spanish)El Verdadero y Absoluto Señor es el Soporte del aire que respiras que se esparce a lo largo de diez dedos de longitud.

ਗੁਰਮੁਖਿ ਬੋਲੈ ਤਤੁ ਬਿਰੋਲੈ; ਚੀਨੈ ਅਲਖ ਅਪਾਰੋ ॥

guramukh bolai tat birolai; cheenai alakh apaaro |

Sant Singh KhalsaThe Gurmukh speaks and churns the essence of reality, and realizes the unseen, infinite Lord.
Manmohan SinghThe Guru-ward utters and churns the quintessence and realises the Imperceptible and infinite Lord
Manmohan Singh (Punjabi)ਗੁਰੂ-ਸਮਰਪਨ ਅਸਲੀਅਤ ਨੂੰ ਹੀ ਉਚਾਰਦਾ ਅਤੇ ਰਿੜਕਦਾ ਹੈ, ਅਤੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ ਨੂੰ ਅਨੁਭਵ ਕਰਦਾ ਹੈ।
Fareedkot Teekaਗੁਰੋਂ ਦ੍ਵਾਰੇ ਜੇ ਨਾਮੁ ਬੋਲੇ, ਭਾਵ ਜਪੇ ਤੌ ਤੱਤ ਕੋ ਬਸੇਸ ਕਰ ਰੋਲ ਲੇਤਾ ਹੈ। ਭਾਵ ਮਿਥ੍ਯਾ ਪਦਾਰਥੋਂ ਕੀ ਵਾਸਨਾਂ ਕੋ ਹਟਾਇ ਕਰ ਅਲਖ ਅਪਾਰ ਰੂਪ ਜੋ ਬ੍ਰਹਮੁ ਹੈ ਤਿਸ ਕੋ ਪਹਿਚਾਨਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ)।

ਪਦ ਅਰਥ ਬੋਲੈ = ਜਪਦਾ ਹੈ। ਤਤੁ = ਅਸਲੀਅਤ। ਵਿਰੋਲੈ = ਰਿੜਕਦਾ ਹੈ।

SikhNet (Spanish)El Gurmukj repite lo que obtiene de la Esencia de la Realidad, pues él conoce al Señor Infinito.

ਤ੍ਰੈ ਗੁਣ ਮੇਟੈ. ਸਬਦੁ ਵਸਾਏ; ਤਾ ਮਨਿ ਚੂਕੈ ਅਹੰਕਾਰੋ ॥

trai gun mettai. sabad vasaae; taa man chookai ahankaaro |

Sant Singh KhalsaEradicating the three qualities, he enshrines the Shabad within, and then, his mind is rid of egotism.
Manmohan SinghA. 70: When man effaces the three modes and enshrines the Name within, then his ego is stilled, then the mind becomes steady.
Manmohan Singh (Punjabi)ਉ. 70: ਜਦ ਇਨਸਾਨ ਤਿੰਨਾਂ ਹੀ ਅਵਸਥਾਵਾਂ ਨੂੰ ਮੇਟ ਦਿੰਦਾ ਹੈ ਅਤੇ ਨਾਮ ਨੂੰ ਅੰਦਰ ਟਿਕਾ ਲੈਂਦਾ ਹੈ ਤਦ ਉਸ ਦੀ ਹਉਮੈਂ ਦੂਰ ਹੋ ਜਾਂਦੀ ਹੈ ਅਤੇ ਮਨ ਨਿਹਚਲ ਥੀ ਵੰਝਦਾ ਹੈ।
Fareedkot Teekaਜਾਂ ਤੀਨ ਗੁਨੋਂ ਕੋ ਮੇਟ ਕੈ ਉਪਦੇਸ ਕੋ ਮਨ ਮੇਂ ਵਸਾਵਤਾ ਹੈ, ਤਾਂ ਮਨ ਸੇ ਹੰਕਾਰ (ਚੂਕੈ) ਉਠ ਜਾਤਾ ਹੈ॥
Prof. Sahib Singhਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।

ਪਦ ਅਰਥ ਚੂਕੈ = ਮੁੱਕ ਜਾਂਦਾ ਹੈ

SikhNet (Spanish)Él se sobrepone a las tres modalidades, enalteciendo el Shabd en su interior, así su mente se libera del egoísmo.

ਅੰਤਰਿ ਬਾਹਰਿ ਏਕੋ ਜਾਣੈ; ਤਾ ਹਰਿ ਨਾਮਿ ਲਗੈ ਪਿਆਰੋ ॥

antar baahar eko jaanai; taa har naam lagai piaaro |

Sant Singh KhalsaInside and out, he knows the One Lord alone; he is in love with the Name of the Lord.
Manmohan SinghIf within and without, he knows the one, then alone comes he to profess love for the Lord's Name.
Manmohan Singh (Punjabi)ਜੇਕਰ ਅੰਦਰ ਅਤੇ ਬਾਹਰ ਉਹ ਕੇਵਲ ਇੱਕ ਨੂੰ ਹੀ ਜਾਣ, ਕੇਵਲ ਤਦ ਹੀ ਉਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਪੈਂਦੀ ਹੈ।
Fareedkot Teekaਔ ਅੰਤਰ ਬਾਹਰ ਏਕ ਕੋ ਹੀ ਤੌ ਜਾਨਤਾ ਹੈ, ਤੋ ਹਰੀ ਨਾਮ ਮੇਂ ਪਿਆਰੁ ਲਾਗਤਾ ਹੈ॥
Prof. Sahib Singh(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।
SikhNet (Spanish)Él conoce al Único Señor dentro y fuera y ama el Nombre de Dios.

ਸੁਖਮਨਾ ਇੜਾ ਪਿੰਗੁਲਾ ਬੂਝੈ; ਜਾ ਆਪੇ ਅਲਖੁ ਲਖਾਏ ॥

sukhamanaa irraa pingulaa boojhai; jaa aape alakh lakhaae |

Sant Singh KhalsaHe understands the Sushmana, Ida and Pingala, when the unseen Lord reveals Himself.
Manmohan SinghWhen the imperceptible Lord reveals His ownself to man, then is he blessed with the knowledge, which the Yogis think, they obtain through breath-control in the central, left and right bronchi.
Manmohan Singh (Punjabi)ਜਦ ਅਦ੍ਰਿਸ਼ਟ ਪ੍ਰਭੂ ਆਪਣੇ ਆਪ ਨੂੰ, ਬੰਦੇ ਨੂੰ ਦਰਸਾਉਂਦਾ ਹੈ, ਤਦ ਉਸ ਨੂੰ ਉਸ ਗਿਆਨ ਦੀ ਦਾਤ ਮਿਲਦੀ ਹੈ ਜੋ ਯੋਗੀਆਂ ਦਾ ਖ਼ਿਆਲ ਹੈ ਕਿ ਉਨ੍ਹਾਂ ਨੂੰ ਵਿਚਕਾਰਲੀ, ਖੱਬੀ ਤੇ ਸੱਜੀ ਨਾੜੀਆਂ ਵਿੱਚ ਪ੍ਰਾਣਾਯਾਮ ਕਰਨ ਰਾਹੀਂ ਪ੍ਰਾਪਤ ਹੁੰਦਾ ਹੈ।
Fareedkot Teekaਜਬ ਆਪ (ਅਲਖੁ) ਪਰਮੇਸ੍ਵਰ ਲਖਾਵੇ ਤਬ (ਸੁਖਮਨਾ ਇੜਾ ਪਿੰਗੁਲਾ) ਰਜੋ, ਸਤੋ, ਤਮੋਂ, ਤੀਨ ਗੁਨੋਂ ਕੋ ਬੂਝਤਾ ਹੈ,⁽¹⁾ ਭਾਵ ਜੈਸੇ ਏਹੁ ਜੜ ਹੈਂ ਤੈਸੇ ਜਾਨ ਕਰ ਇਨ ਕਾ ਪ੍ਰਕਾਸੁ ਚੈਤਨ ਕੋ ਜਾਨਤਾ ਹੈ॥
Prof. Sahib Singhਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,

ਪਦ ਅਰਥ ਇੜਾ = ਖੱਬੀ ਨਾਸ ਦੀ ਨਾੜੀ। ਪਿੰਗੁਲਾ = ਸੱਜੀ ਨਾਸ ਦੀ ਨਾੜੀ। ਸੁਖਮਨਾ = ਵਿਚਕਾਰਲੀ ਨਾੜੀ ਜਿਥੇ ਪ੍ਰਾਣਾਯਾਮ ਵੇਲੇ ਸੁਆਸ ਟਿਕਾਈਦੇ ਹਨ।

SikhNet (Spanish)Él entiende el Shusmana. Ida y Pingala, cuando el Señor se revela a Sí Mismo.

ਨਾਨਕ. ਤਿਹੁ ਤੇ ਊਪਰਿ ਸਾਚਾ; ਸਤਿਗੁਰ ਸਬਦਿ ਸਮਾਏ ॥੬੦॥

naanak. tihu te aoopar saachaa; satigur sabad samaae |60|

Sant Singh KhalsaO Nanak, the True Lord is above these three energy channels. Through the Word, the Shabad of the True Guru, one merges with Him. ||60||
Manmohan SinghNanak the True Lord is above the three devices of breath-control. By the True Guru's instruction one merges in Him.
Manmohan Singh (Punjabi)ਨਾਨਕ ਸੱਚਾ ਸੁਆਮੀ ਪ੍ਰਾਣਾ-ਯਾਮ ਦੇ ਤਿੰਨਾਂ ਸਾਧਨਾਂ ਤੋਂ ਉਚੇਰਾ ਹੈ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਤਿਹੁ) ਤੀਨੋਂ ਗੁਨੋਂ ਤੇ ਸਾਚਾ ਊਪਰ ਹੈ, ਪਰੰਤੂ ਜਾਨਤਾ ਤੋ ਹੈ, ਜੋ ਗੁਰੋਂ ਕੇ ਉਪਦੇਸ ਮੇਂ ਸਮਾਵੇ॥੬੦॥☬ਪ੍ਰਸ਼ਨ:
Prof. Sahib Singh(ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥

ਪਦ ਅਰਥ ਤਿਹੁ ਤੇ = ਤਿਨ੍ਹਾਂ ਤੋਂ, ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ, ਪ੍ਰਾਣਾਯਾਮ ਤੋਂ। ਮਨਿ = ਮਨ ਵਿਚੋਂ ॥੬੦॥

SikhNet (Spanish)Oh, dice Nanak, el Señor Verdadero está arriba y más allá de los tres canales de la respiración. A través de la Palabra, el Shabd del Verdadero Guru, uno se inmerge en Su Ser. (60)
Shabad Guru Nanak Dev Ji Raag Raamkalee Ang 944 - 945

ਮਨ ਕਾ ਜੀਉ ਪਵਨੁ ਕਥੀਅਲੇ; ਪਵਨੁ ਕਹਾ ਰਸੁ ਖਾਈ ॥

man kaa jeeo pavan katheeale; pavan kahaa ras khaaee |

Sant Singh Khalsa"The air is said to be the soul of the mind. But what does the air feed on?
Manmohan Singh(Ask the Yogis) Q. 72: Air is said to be the life of the mind. On what dainty does the air feed?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 72: ਹਵਾ, ਮਨ ਦੀ ਜਿੰਦ ਜਾਨ ਆਖੀ ਜਾਂਦੀ ਹੈ। ਹਵਾ ਕਿਸ ਨਿਆਮਤ ਨੂੰ ਛਕਦੀ ਹੈ?
Fareedkot Teekaਮਨ ਕਾ ਜੀਉ ਪ੍ਰਾਣ ਕਹੀਤਾ ਹੈ ਅਰਥਾਤ ਪ੍ਰਾਣੋਂ ਕਰ ਮਨੁ ਫੁਰਤਾ ਹੈ ਪਰੰਤੂ ਪੌਨ ਕਿਸ ਰਸ ਕੋ ਖਾਤਾ ਹੈ ੧?
Prof. Sahib Singh(ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)

ਪਦ ਅਰਥ ਜੀਉ = ਜਿੰਦ, ਆਸਰਾ। ਪਵਨੁ = ਪ੍ਰਾਣ। ਰਸੁ = ਖ਼ੁਰਾਕ। ਕਹਾ = ਕਿਥੋਂ?

SikhNet (Spanish)Dijeron los Yoguis, se considera que el aire es el Alma de la mente pero, ¿qué es lo que alimenta al aire?

ਗਿਆਨ ਕੀ ਮੁਦ੍ਰਾ ਕਵਨ ਅਉਧੂ; ਸਿਧ ਕੀ ਕਵਨ ਕਮਾਈ ॥

giaan kee mudraa kavan aaudhoo; sidh kee kavan kamaaee |

Sant Singh KhalsaWhat is the way of the spiritual teacher, and the reclusive hermit? What is the occupation of the Siddha?"
Manmohan SinghQ. 73: What is the way of life of the gnostic Yogi? Q. 74: What is the employment of an adept?
Manmohan Singh (Punjabi)ਪ੍ਰ. 73: ਗਿਆਨਵਾਨ ਯੋਗੀ ਦੀ ਜੀਵਨ ਮਰਯਾਦਾ ਕੀ ਹੈ? ਪ੍ਰ. 74: ਪੂਰਨ ਪੁਰਸ਼ ਦਾ ਕਾਰੋਬਾਰ ਕੀ ਹੈ?"
Fareedkot Teekaਔ ਹੇ ਅਵਧੂਤ! ਗ੍ਯਾਨ ਕੀ ਮੁਦ੍ਰਾ ਕੌਨ ਹੈ ੨, ਸਿਧ ਪੁਰਸ਼ ਕੀ ਮੋਖ ਕੀ ਕਮਾਈ ਕੌਨ ਹੈ ਅਰਥਾਤ ਮੁਕਤੀ ਕਾ ਸਾਧਨ ਕੌਨ ਹੈ ੩?☬ਗੁਰੂ ਜੀ ਕਹਤੇ ਹੈਂ: ਬਖੇੜੇ ਕੀਆਂ ਬਾਤਾਂ ਤੌ ਨ ਕਰੋ ਪਵਨ ਕਾ ਅਹਾਰ ਸੁੰਨ ਸਚਾ ਔ ਗ੍ਯਾਨ ਕੀ ਮੁਦ੍ਰਾ ਕਲਪਨਾ ਰਹਿਤ ਹੋਨਾਂ ਦੋਊ ਉੱਤਰ ਪੀਛੇ ਹਮ ਨੇ ਕਹ ਦੀਏ ਹੈਂ। ਅਬ ਮੋਖ ਕੀ ਕਮਾਈ ਸੁਨੋ:
Prof. Sahib Singhਹੇ ਜੋਗੀ! ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?

ਪਦ ਅਰਥ ਮੁਦ੍ਰਾ = ਸਾਧਨ। ਅਉਧੂ = ਹੇ ਜੋਗੀ! ਸਿਧ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਕਵਨ ਕਮਾਈ = ਕੀਹ ਮਿਲ ਜਾਂਦਾ ਹੈ?

SikhNet (Spanish)¿Cuál es el camino del Maestro Espiritual y del ermitaño recluido? Cuál es la práctica de un Siddha?

ਬਿਨੁ ਸਬਦੈ. ਰਸੁ, ਨ ਆਵੈ ਅਉਧੂ; ਹਉਮੈ ਪਿਆਸ. ਨ ਜਾਈ ॥

bin sabadai. ras, na aavai aaudhoo; haumai piaas. na jaaee |

Sant Singh KhalsaWithout the Shabad, the essence does not come, O hermit, and the thirst of egotism does not depart.
Manmohan Singh(Answers the Guru) A. 72: Without God, the air attains not its food from anywhere else and its thirst of ego departs not, O Yogi.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 72: ਹਰੀ ਦੇ ਬਾਝੋਂ ਹਵਾ ਨੂੰ ਹੋਰ ਕਿਧਰੋਂ ਇਸ ਦੀ ਖੁਰਾਕ ਨਹੀਂ ਮਿਲਦੀ ਤੇ ਇਸ ਦੀ ਹੰਗਤਾ ਦੀ ਤ੍ਰੇਹ ਦੂਰ ਨਹੀਂ ਹੁੰਦੀ, ਹੇ ਯੋਗੀ!
Fareedkot Teekaਹੇ ਅਵਧੂਤ! ਬਿਨਾਂ ਗੁਰੋਂ ਕੇ ਉਪਦੇਸ਼ ਸੇ ਮਮੋਖੂ ਕੋ ਰਸ ਨਹੀਂ ਆਵਤਾ, ਪੁਨਾ ਹੰਤਾ ਮਮਤਾ ਔ ਪਦਾਰਥੋਂ ਕੀ (ਪਿਆਸ) ਤ੍ਰਿਸ਼ਨਾ ਨਹੀਂ ਜਾਤੀ ਹੈ॥
Prof. Sahib Singh(ਉੱਤਰ:) ਹੇ ਜੋਗੀ! ਸਤਿਗੁਰੂ ਦੇ ਸ਼ਬਦ ਤੋਂ ਬਿਨਾਂ (ਪ੍ਰਾਣਾਂ ਨੂੰ) ਰਸ ਨਹੀਂ ਆਉਂਦਾ (ਭਾਵ, ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ, ਪ੍ਰਾਨਾਂ ਦੀ ਖ਼ੁਰਾਕ ਹੈ)। ਗੁਰੂ-ਸ਼ਬਦ ਤੋਂ ਬਿਨਾ ਹਉਮੈ ਦੀ ਤ੍ਰੇਹ ਨਹੀਂ ਮਿਟਦੀ।
SikhNet (Spanish)Dijo el Guru, sin el Shabd, oh Yoguis ermitaños, uno no obtiene la Esencia, y la sed del egoísmo no es saciada.

ਸਬਦਿ ਰਤੇ ਅੰਮ੍ਰਿਤ ਰਸੁ ਪਾਇਆ; ਸਾਚੇ ਰਹੇ ਅਘਾਈ ॥

sabad rate amrit ras paaeaa; saache rahe aghaaee |

Sant Singh KhalsaImbued with the Shabad, one finds the ambrosial essence, and remains fulfilled with the True Name.
Manmohan SinghA. 73: The way of life of the gnostic Yogi is this, that he is imbued with the Lord and obtains the immortalising ambrosia. A. 74: The vocation of an adept is this, that he remains satiated with the True Name.
Manmohan Singh (Punjabi)ਉ. 73: ਗਿਆਨਵਾਨ ਯੋਗੀ ਦੀ ਜੀਵਨ ਮਰਯਾਦਾ ਇਹ ਹੈ ਕਿ ਉਹ ਸਾਈਂ ਨਾਲ ਰੰਗਿਆ ਹੋਇਆ ਹੈ ਅਤੇ ਸੁਰਜੀਤ ਕਰ ਦੇਣ ਵਾਲੇ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ। ਉ. 74: ਪੂਰਨ ਪੁਰਸ਼ ਦਾ ਕਾਰੋਬਾਰ ਇਹ ਹੈ ਕਿ ਉਹ ਸੱਚੇ ਨਾਮ ਦੇ ਨਾਲ ਰੱਜਿਆ ਰਹਿੰਦਾ ਹੈ।
Fareedkot Teekaਜੋ ਗੁਰੋਂ ਕੇ ਸਬਦ ਮੇਂ ਰਤੇ ਹੈਂ ਤਿਨੋਂ ਨੇ (ਅੰਮ੍ਰਿਤ) ਮੁਕਤੀ ਕਾ ਰਸ ਪਾਯਾ ਹੈ, ਤਿਸ ਸਾਚੇ ਰਸ ਕੋ ਪਾਇ ਕਰ ਤ੍ਰਿਪਤ ਹੋ ਰਹੇ ਹੈਂ⁽¹⁾॥
Prof. Sahib Singhਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਨੂੰ ਸਦਾ ਟਿਕੇ ਰਹਿਣ ਵਾਲਾ ਨਾਮ-ਰਸ ਮਿਲ ਜਾਂਦਾ ਹੈ, ਉਹ ਸੱਚੇ ਪ੍ਰਭੂ ਵਿਚ ਰੱਜੇ ਰਹਿੰਦੇ ਹਨ (ਭਾਵ, ਨਾਮ ਵਿਚ ਜੁੜ ਕੇ ਸੰਤੋਖੀ ਹੋ ਜਾਂਦੇ ਹਨ)।

ਪਦ ਅਰਥ ਅਘਾਇ ਰਹੇ = ਰੱਜੇ ਰਹਿੰਦੇ ਹਨ।

SikhNet (Spanish)Imbuido en el Shabd, uno encuentra la Esencia Ambrosial y permanece lleno del Verdadero Nombre.

ਕਵਨ ਬੁਧਿ ਜਿਤੁ ਅਸਥਿਰੁ ਰਹੀਐ; ਕਿਤੁ ਭੋਜਨਿ ਤ੍ਰਿਪਤਾਸੈ ॥

kavan budh jit asathir raheeai; kit bhojan tripataasai |

Sant Singh Khalsa"What is that wisdom, by which one remains steady and stable? What food brings satisfaction?"
Manmohan Singh(Ask the Yogis) Q. 75: What is the understanding by which one remains steady? Q. 76: With what food the mortal remains satiated?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 75: ਉਹ ਕਿਹੜੀ ਸਮਝ ਹੈ ਜਿਸ ਦੁਆਰਾ ਬੰਦਾ ਅਡੋਲ ਰਹਿੰਦਾ ਹੈ। ਪ੍ਰ. 76: ਕਿਸ ਖੁਰਾਕ ਨਾਲ ਪ੍ਰਾਣੀ ਰੱਜਿਆ ਰੰਹਿਦਾ ਹੈ?
Fareedkot Teekaਔਰ ਕਵਨ ਬੁਧੀ ਹੈ ਜਿਸ ਕਰ ਅਸਥਿਰ ਰਹੀਤਾ ਹੈ ੧, ਔ ਕਿਸ ਭੋਜਨ ਕਰ ਤ੍ਰਿਪਤ ਹੋਵੀਤਾ ਹੈ ੨?☬ਸਾਚੇ ਕੋ ਪਾ ਕਰ ਜੋ ਗ੍ਯਾਨਵਾਨ ਅਘਾਇ ਰਹੇ ਹੈਂ, ਏਹੀ ਗਿਆਨ ਕੀ ਮੁੰਦ੍ਰਾ ਨੀਸਾਨੀ ਹੈ। ਜੇ ਨਰੰਕਸ ਤ੍ਰਿਪਤੀ ਹੈ ਅਰ ਗੁਰ ਸਬਦ ਮੇਂ ਰਤੇ ਰਹਿਨਾ ਇਹ ਸਿਧ ਕੀ ਕਮਾਈ ਹੈ॥
Prof. Sahib Singh(ਪ੍ਰਸ਼ਨ:) ਉਹ ਕੇਹੜੀ ਮਤ ਹੈ ਜਿਸ ਦੀ ਰਾਹੀ ਮਨ ਸਦਾ ਟਿਕਿਆ ਰਹਿ ਸਕਦਾ ਹੈ? ਕੇਹੜੀ ਖ਼ੁਰਾਕ ਨਾਲ ਮਨ ਸਦਾ ਰੱਜਿਆ ਰਹਿ ਸਕੇ?

ਪਦ ਅਰਥ ਕਿਤੁ ਭੋਜਨਿ = ਕਿਸ ਭੋਜਨ ਨਾਲ? ਤ੍ਰਿਪਤਾਸੈ = ਤ੍ਰਿਪਤ ਰਹੀਦਾ ਹੈ।

SikhNet (Spanish)Dijeron los Yoguis: ¿Qué tipo de Sabiduría estabiliza la mente, cuál es la comida que la satisface?

ਨਾਨਕ. ਦੁਖੁ ਸੁਖੁ ਸਮ ਕਰਿ ਜਾਪੈ; ਸਤਿਗੁਰ ਤੇ. ਕਾਲੁ, ਨ ਗ੍ਰਾਸੈ ॥੬੧॥

naanak. dukh sukh sam kar jaapai; satigur te. kaal, na graasai |61|

Sant Singh KhalsaO Nanak, when one looks upon pain and pleasure alike, through the True Guru, then he is not consumed by Death. ||61||
Manmohan Singh(Answers the Guru) A. 75: By the understanding deeming pain and peace alike, man remains steady. A. 76: With the Name-food obtained from the True Guru, one remain satiated and death devours him not.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 75: ਦੁਖ ਅਤੇ ਸੁਖ ਨੂੰ ਇੱਕ ਸਮਾਨ ਜਾਣਨ ਦੀ ਸਮਝ ਦੁਆਰਾ ਬੰਦਾ ਅਡੋਲ ਰਹਿੰਦਾ ਹੈ। ਉ. 76: ਸੱਚੇ ਗੁਰਾਂ ਪਾਸੋਂ ਪ੍ਰਾਪਤ ਕੀਤੀ ਹੋਈ ਨਾਮ ਦੀ ਖੁਰਾਕ ਨਾਲ ਇਨਸਾਨ ਰੱਜਿਆ ਰਹਿੰਦਾ ਹੈ ਅਤੇ ਮੌਤ ਉਸ ਨੂੰ ਨਿਗਲਦੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦੁਖ ਸੁਖ ਕੋ ਸਮ ਕਰ ਜਾਣੈ ਸਮਤਾ ਬੁਧੀ ਕਰ ਅਸਥਿਰ ਰਹੀਤਾ ਹੈ ੧, ਅਰ ਸਤਿਗੁਰੂ ਕੋ ਉਪਦੇਸ਼ ਰੂਪ ਭੋਜਨ ਕਰ ਤ੍ਰਿਪਤਿ ਹੋਵੀਤਾ ਹੈ ਔ ਇਸੀ ਤੇ ਕਾਲ ਨਹੀਂ ਗ੍ਰਸਤਾ ੨॥੬੧॥☬ਉਤ੍ਰ:
Prof. Sahib Singh(ਉੱਤਰ:) ਹੇ ਨਾਨਕ! ਸਤਿਗੁਰੂ ਤੋਂ (ਜੋ ਮਤ ਮਿਲਦੀ ਹੈ ਉਸ ਨਾਲ) ਦੁੱਖ ਤੇ ਸੁਖ ਇੱਕ-ਸਮਾਨ ਜਾਪਦਾ ਹੈ, ਸਤਿਗੁਰੂ ਤੋਂ (ਜੋ ਨਾਮ-ਭੋਜਨ ਮਿਲਦਾ ਹੈ, ਉਸ ਕਰਕੇ) ਮੌਤ (ਦਾ ਡਰ) ਪੋਹ ਨਹੀਂ ਸਕਦਾ ॥੬੧॥

ਪਦ ਅਰਥ ਸਮ = ਬਰਾਬਰ, ਇਕ-ਸਮਾਨ। ਗ੍ਰਾਸੈ = ਗ੍ਰਸਦਾ, ਵਿਆਪਦਾ ॥੬੧॥

SikhNet (Spanish)Dijo el Guru, si uno considera igual al dolor y al placer, por la Gracia del Guru, su mente se estabiliza y no experimenta la muerte.(61)

ਰੰਗਿ. ਨ ਰਾਤਾ; ਰਸਿ ਨਹੀ ਮਾਤਾ ॥

rang. na raataa; ras nahee maataa |

Sant Singh KhalsaIf one is not imbued with the Lord's Love, nor intoxicated with His subtle essence,
Manmohan SinghIf man is imbued not with the Lord's love, nor is inebriated with His Nectar,
Manmohan Singh (Punjabi)ਜੇਕਰ ਇਨਸਾਨ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਨਹੀਂ, ਨਾਂ ਹੀ ਉਹ ਉਸ ਦੇ ਅੰਮ੍ਰਿਤ ਨਾਲ ਮਗਨ ਹੋਇਆ ਹੈ,
Fareedkot Teeka(ਰੰਗਿ) ਪ੍ਰੇਮ ਮੇਂ ਨਹੀਂ ਰਾਤਾ ਰਹਿਤਾ ਕੈਸੇ ਰਪੈ ੧, ਅਰ (ਰਸਿ) ਅਨੰਦ ਮੇਂ ਨਹੀਂ ਮਸਤ ਹੋਤਾ ਕੈਸੇ ਹੋਵੈ ੨?
Prof. Sahib Singh(ਸ਼ਬਦ ਦੀ ਕਮਾਈ ਤੋਂ ਬਿਨਾ ਮਨੁੱਖ ਦਾ ਮਨ) ਪ੍ਰਭੂ ਦੇ ਪਿਆਰ ਵਿਚ ਰੰਗਿਆ ਨਹੀਂ ਜਾਂਦਾ ਤੇ ਉਹ ਪ੍ਰਭੂ ਦੇ ਆਨੰਦ ਵਿਚ ਖੀਵਾ ਨਹੀਂ ਹੁੰਦਾ।

ਪਦ ਅਰਥ ਰੰਗਿ = ਰੰਗ ਵਿਚ, ਪਿਆਰ ਵਿਚ। ਰਸਿ = ਰਸ ਵਿਚ। ਮਾਤਾ = ਮਸਤ, ਖੀਵਾ।

SikhNet (Spanish)Si uno no está adentrado en el Amor del Señor, no prueba de Su Esencia

ਬਿਨੁ ਗੁਰਸਬਦੈ; ਜਲਿ ਬਲਿ ਤਾਤਾ ॥

bin gurasabadai; jal bal taataa |

Sant Singh Khalsawithout the Word of the Guru's Shabad, he is frustrated, and consumed by his own inner fire.
Manmohan Singhand is bereft of the Guru's word, then he remains vexed and is consumed by his inner fire.
Manmohan Singh (Punjabi)ਅਤੇ ਗੁਰਾਂ ਦੀ ਬਾਣੀ ਤੋਂ ਸੱਖਣਾ ਹੈ, ਤਦ ਉਹ ਖਿੱਝਿਆ ਰਹਿੰਦਾ ਹੈ ਅਤੇ ਆਪਣੀ ਅੰਦਰਲੀ ਅੱਗ ਨਾਲ ਸੜ ਬਲ ਜਾਂਦਾ ਹੈ।
Fareedkot Teekaਬਿਨਾਂ ਗੁਰੋਂ ਕੇ ਉਪਦੇਸ਼ ਤੇ ਜਲ (ਬਲਿ) ਕਰ ਕੇ ਤਤਾ ਹੋਤਾ ਹੈ, ਸੋ ਕੈਸੇ ਸੀਤਲ ਹੋਵੇ ੩?
Prof. Sahib Singhਸਤਿਗੁਰੂ ਦੇ ਸ਼ਬਦ (ਦੀ ਕਮਾਈ ਕਰਨ) ਤੋਂ ਬਿਨਾ ਮਨੁੱਖ (ਮਾਇਕ ਧੰਧਿਆਂ ਵਿਚ) ਸੜ ਬਲ ਕੇ ਖਿੱਝਦਾ ਰਹਿੰਦਾ ਹੈ,

ਪਦ ਅਰਥ ਤਾਤਾ = ਸੜਦਾ, ਖਿੱਝਦਾ।

SikhNet (Spanish)ni conoce la Palabra del Shabd del Guru, y por ende es consumido por su fuego interior.

ਬਿੰਦੁ. ਨ ਰਾਖਿਆ; ਸਬਦੁ. ਨ ਭਾਖਿਆ ॥

bind. na raakhiaa; sabad. na bhaakhiaa |

Sant Singh KhalsaHe does not preserve his semen and seed, and does not chant the Shabad.
Manmohan SinghHe preserves not his seed, nor utters he the Lord's Name.
Manmohan Singh (Punjabi)ਉਹ ਆਪਣੇ ਵੀਰਜ ਨੂੰ ਸਾਂਭ ਕੇ ਨਹੀਂ ਰੱਖਦਾ, ਨਾ ਹੀ ਉਹ ਪ੍ਰਭੂ ਦਾ ਉਚਾਰਨ ਕਰਦਾ ਹੈ।
Fareedkot Teekaਬਿੰਦ ਕੋ ਨਹੀਂ ਰਾਖਿਆ ਕੈਸੇ ਰਾਖੇ ੪, ਸਬਦ ਨਹੀਂ ਕਹਿਆ ਕੈਸੇ ਕਹੇ ੫?
Prof. Sahib Singhਜਿਸ ਮਨੁੱਖ ਨੇ ਗੁਰ-ਸ਼ਬਦ ਨਹੀਂ ਉਚਾਰਿਆ, ਉਸ ਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ।

ਪਦ ਅਰਥ ਬਿੰਦੁ = ਵੀਰਜ। ਬਿੰਦੁ ਨ ਰਾਖਿਆ = ਉਸ ਮਨੁੱਖ ਨੇ ਵੀਰ੍ਯ ਨਹੀਂ ਸਾਂਭਿਆ, (ਭਾਵ) ਉਹ ਕਾਹਦਾ ਜਤੀ?

SikhNet (Spanish)No preserva su semen y su semilla y si no canta el Shabd, y no medita en el Verdadero Señor,

ਪਵਨੁ. ਨ ਸਾਧਿਆ; ਸਚੁ. ਨ ਅਰਾਧਿਆ ॥

pavan. na saadhiaa; sach. na araadhiaa |

Sant Singh KhalsaHe does not control his breath; he does not worship and adore the True Lord.
Manmohan SinghHe reforms not his breath (life) nor meditates he on the True Lord.
Manmohan Singh (Punjabi)ਉਹ ਆਪਣੇ ਸੁਆਸ (ਜੀਵਨ) ਨੂੰ ਨਹੀਂ ਸੁਧਾਰਦਾ, ਨਾਂ ਹੀ ਉਹ ਸੱਚੇ ਸਾਈਂ ਦਾ ਸਿਮਰਨ ਕਰਦਾ ਹੈ।
Fareedkot Teekaਪਵਨ ਨਹੀਂ ਸਾਧਿਆ ਕੈਸੇ ਸਾਧੇ ੬, ਸੱਚ ਨਹੀਂ ਅਰਾਧਿਆ ਕੈਸੇ ਅਰਾਧੇ ੭?
Prof. Sahib Singhਜਿਸ ਨੇ ਸੱਚੇ ਪ੍ਰਭੂ ਨੂੰ ਸਿਮਰਿਆ ਨਹੀਂ, ਉਸ ਨੇ ਪ੍ਰਾਣਾਯਾਮ ਕਰ ਕੇ ਕੀਹ ਲਿਆ?

ਪਦ ਅਰਥ ਪਵਨੁ ਨ ਸਾਧਿਆ = (ਪ੍ਰਾਣਾਯਾਮ ਦੀ ਰਾਹੀਂ) ਪ੍ਰਾਣ ਵੱਸ ਵਿਚ ਨਹੀਂ ਕੀਤੇ।

SikhNet (Spanish)la respiración no se regula de forma adecuada.

ਅਕਥ ਕਥਾ ਲੇ; ਸਮ ਕਰਿ ਰਹੈ ॥

akath kathaa le; sam kar rahai |

Sant Singh KhalsaBut one who speaks the Unspoken Speech, and remains balanced,
Manmohan SinghIf one remains alike in weal and woe, uttering the unutterable discourse of God,
Manmohan Singh (Punjabi)ਵਾਹਿਗੁਰੂ ਦੀ ਅਕਹਿ ਵਾਰਤਾ ਨੂੰ ਕਹਿੰਦਾ ਹੋਇਆ ਜੇਕਰ ਇਨਸਾਨ ਖੁਸ਼ੀ ਤੇ ਗਮੀ ਵਿੱਚ ਇਕ ਸਮਾਨ ਰਹਿੰਦਾ ਹੈ,
Fareedkot Teekaਅਕਥ ਕੀ ਕਥਾ ਲੈਕਰ ਮਨਮੈਂ ਜੀਉ ਸਮਤਾ ਬ੍ਰਿਤ ਕਰ ਕੇ ਰਹੇ ਇਸਥਿਤ ਹੋਵੈ॥
Prof. Sahib Singhਜੇ ਮਨੁੱਖ ਅਕੱਥ ਪ੍ਰਭੂ ਦੇ ਗੁਣ ਗਾ ਕੇ (ਦੁਖ ਸੁਖ ਨੂੰ) ਇੱਕ-ਸਮਾਨ ਜਾਣ ਕੇ ਜੀਵਨ ਬਿਤੀਤ ਕਰੇ,
SikhNet (Spanish)Pero quien pronuncia el Mensaje Inefable de Dios y mantiene a su mente meditativa en balance,

ਤਉ ਨਾਨਕ; ਆਤਮ ਰਾਮ ਕਉ ਲਹੈ ॥੬੨॥

tau naanak; aatam raam kau lahai |62|

Sant Singh KhalsaO Nanak, attains the Lord, the Supreme Soul. ||62||
Manmohan Singhthen he attains the Omnipresent Lord, O Nanak,
Manmohan Singh (Punjabi)ਤਦ ਉਹ ਸਰਬ ਵਿਆਪਕ ਸੁਆਮੀ ਨੂੰ ਪਾ ਲੈਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਉ (ਆਤਮ ਰਾਮ) ਪ੍ਰਮੇਸ੍ਵਰ ਕੋ (ਲਹੈ) ਪ੍ਰਾਪਤਿ ਹੋਤਾ ਹੈ। ਇਸ ਮੇਂ ਸਭੀ ਕਛੁ ਪ੍ਰਾਪਤਿ ਜਾਨ ਲੈਣਾ ਸਮਾਨ ਤੇ ਉੱਤਰ ਕਹਾ ਹੈ॥੬੨॥☬ਉਤ੍ਰ:
Prof. Sahib Singhਤਾਂ ਹੇ ਨਾਨਕ! ਉਹ ਸਾਰੇ-ਸੰਸਾਰ-ਦੀ-ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ॥੬੨॥
SikhNet (Spanish)entonces, dice Nanak, alcanza al Señor, el Alma Suprema.(62)
Shabad Guru Nanak Dev Ji Raag Raamkalee Ang 945

ਗੁਰ ਪਰਸਾਦੀ ਰੰਗੇ ਰਾਤਾ ॥

gur parasaadee range raataa |

Sant Singh KhalsaBy Guru's Grace, one is attuned to the Lord's Love.
Manmohan SinghBy the Guru's grace, man is imbued with the Lord's love.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ।
Fareedkot Teekaਜਿਸ ਪਰ ਗੁਰੋਂ ਕੀ ਕ੍ਰਿਪਾ ਹੋਵੇ ਵਹੁ ਪ੍ਰੇਮ ਮੇਂ ਰੱਤਾ ਰਹਤਾ ਹੈ ੧॥
Prof. Sahib Singhਸਤਿਗੁਰੂ ਦੀ ਮੇਹਰ ਨਾਲ ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੀਜਦਾ ਹੈ,

ਪਦ ਅਰਥ ਰੰਗੇ = (ਪ੍ਰਭੂ ਦੇ) ਪਿਆਰ ਵਿਚ।

SikhNet (Spanish)Uno está adentrado en el Amor de Dios por la Gracia del Guru,

ਅੰਮ੍ਰਿਤੁ ਪੀਆ; ਸਾਚੇ ਮਾਤਾ ॥

amrit peea; saache maataa |

Sant Singh KhalsaDrinking in the Ambrosial Nectar, he is intoxicated with the Truth.
Manmohan SinghIf the mortal quaffs the Nectar, he is absorbed in the True Lord, then.
Manmohan Singh (Punjabi)ਜੇਕਰ ਪ੍ਰਾਨੀ ਸੁਧਾਰਸ ਨੂੰ ਪਾਨ ਕਰ ਲਵੇ ਤਾਂ ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਅਰ ਜਿਸ ਨੇ ਉਪਦੇਸ਼ ਰੂਪ ਅੰਮ੍ਰਤ ਪੀਆ ਹੈ ਓਹ ਸਾਚੇ ਅਨੰਦ ਮੇਂ (ਮਾਤਾ) ਮਸਤੁ ਰਹਾ ਹੈ ੨॥
Prof. Sahib Singhਉਹ ਨਾਮ-ਅੰਮ੍ਰਿਤ ਪੀ ਲੈਂਦਾ ਹੈ, ਤੇ ਸੱਚੇ ਪ੍ਰਭੂ ਵਿਚ ਖੀਵਾ ਰਹਿੰਦਾ ਹੈ।

ਪਦ ਅਰਥ ਪੀਆ = ਪੀਤਾ।

SikhNet (Spanish)y probando el Néctar goza del Éxtasis de la Paz. Alabando al Señor Verdadero,

ਗੁਰ ਵੀਚਾਰੀ; ਅਗਨਿ ਨਿਵਾਰੀ ॥

gur veechaaree; agan nivaaree |

Sant Singh KhalsaContemplating the Guru, the fire within is put out.
Manmohan SinghReflecting on the Guru, the inner-fire is quenched.
Manmohan Singh (Punjabi)ਗੁਰਾਂ ਦਾ ਆਰਾਧਨ ਕਰਨ ਦੁਆਰਾ ਅੰਦਰਲੀ ਅੱਗ ਬੁੱਝ ਜਾਂਦੀ ਹੈ।
Fareedkot Teekaਜੋ ਗੁਰ ਉਪਦੇਸ਼ ਕਾ ਬੀਚਾਰੀ ਹੂਆ ਹੈ ਉਸੀ ਨੇ ਤ੍ਰਿਸ਼ਨਾ ਅਗਨੀ ਨਿਵਾਰੀ ਹੈ, ਸੋਈ ਸ਼ਾਂਤ ਹੂਆ ਹੈ ੩॥
Prof. Sahib Singhਜੋ ਮਨੁੱਖ ਗੁਰ-(ਸ਼ਬਦ) ਦੀ ਰਾਹੀਂ ਵਿਚਾਰਵਾਨ ਹੋ ਗਿਆ ਹੈ ਉਸ ਨੇ (ਤ੍ਰਿਸ਼ਨਾ) ਅੱਗ ਬੁਝਾ ਲਈ ਹੈ।
SikhNet (Spanish)Es reflejado por el Guru y apaga su fuego interior,

ਅਪਿਉ ਪੀਓ; ਆਤਮ ਸੁਖੁ ਧਾਰੀ ॥

apiau peeo; aatam sukh dhaaree |

Sant Singh KhalsaDrinking in the Ambrosial Nectar, the soul settles in peace.
Manmohan SinghDrinking the Lord's ambrosia, the soul procures peace.
Manmohan Singh (Punjabi)ਪ੍ਰਭੂ ਦਾ ਅੰਮ੍ਰਿਤ ਪਾਨ ਕਰਨ ਦੁਆਰਾ ਜਿੰਦੜੀ ਨੂੰ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਗੁਰਾਂ ਦੁਆਰੇ ਉਪਦੇਸ਼ ਰੂਪ (ਅਪਿਉ) ਅੰਮ੍ਰਿਤ ਪੀਆ ਹੈ ਤਿਨਾਂ ਦੁਆਰੇ ਸਬਦ ਉਚਾਰੇ, ਭਾਵ ਨਾਮ ਜਪੇ। ੫ ਪੰਜਵੇਂ ਪ੍ਰਸ਼ਨ ਦਾ ਉੱਤਰ ਹੈ॥ ਤਬ ਬਿੰਦ ਕੋ ਰਖਿਆ ਜਾਤਾ ਹੈ, ਇਉਂ ਬੀਰਜ ਰਖੇ। ਇਹ ਚੌਥੇ ਪ੍ਰਸ਼ਨ ਕਾ ਉੱਤਰ ਹੈ॥ ਔਰ ਜਬ ਆਤਮ ਸੁਖ ਕੋ ਧਾਰਨੇ ਵਾਲਾ ਹੋਵੇ ਦੋ ਪ੍ਰਸ਼ਨੋਂ ਕਾ ਏਕ ਉੱਤ੍ਰ ਹੈ॥
Prof. Sahib Singhਉਸ ਨੇ (ਨਾਮ-) ਅੰਮ੍ਰਿਤ ਪੀ ਲਿਆ ਹੈ, ਉਸ ਨੂੰ ਆਤਮਕ ਸੁਖ ਲੱਭ ਪਿਆ ਹੈ।

ਪਦ ਅਰਥ ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ ਜਲ। ਪੀਓ = ਪੀਤਾ। ਧਾਰੀ = ਧਾਰਿਆ, ਲੱਭਾ।

SikhNet (Spanish)y probando el Néctar goza del Éxtasis de la Paz. Alabando al Señor Verdadero,

ਸਚੁ ਅਰਾਧਿਆ; ਗੁਰਮੁਖਿ ਤਰੁ ਤਾਰੀ ॥

sach araadhiaa; guramukh tar taaree |

Sant Singh KhalsaWorshipping the True Lord in adoration, the Gurmukh crosses over the river of life.
Manmohan SinghContemplating the True Lord, by Guru's grace, one crosses the world-rivulet.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੱਚੇ ਸੁਆਮੀ ਦਾ ਸਿਮਰਨ ਕਰਕੇ ਇਨਸਾਨ ਸੰਸਾਰ ਦੀ ਨਦੀ ਤੋਂ ਪਾਰ ਹੋ ਜਾਂਦਾ ਹੈ।
Fareedkot Teekaਅਰ ਜਿਸ ਨੇ ਗੁਰ ਉਪਦੇਸ਼ ਕਰ ਸਚ ਕੋ ਅਰਾਧਿਆ ਹੈ ਉਸੀ ਨੇ ਪਰਾਨ ਪਵਨ ਕੋ ਸਾਧਿਆ ਹੈ ੬। ਅਰ ਗੁਰ ਉਪਦੇਸ਼ ਰੂਪ (ਤਾਰੀ) ਬੇੜੀ ਕਰ ਕੇ ਜੀਉ ਸੰਸਾਰ ਸਮੁੰਦਰ ਸੇ ਤਰਤਾ ਹੈ ੭॥
Prof. Sahib Singh(ਹੇ ਜੋਗੀ!) ਗੁਰੂ ਦੇ ਰਾਹ ਤੇ ਤੁਰ ਕੇ ਸੱਚੇ ਪ੍ਰਭੂ ਦਾ ਸਿਮਰਨ ਕਰ ਕੇ ('ਦੁਤਰ ਸਾਗਰ' ਤੋਂ) ਪਾਰ ਲੰਘ।
SikhNet (Spanish)el Gurmukj logra cruzar el río de la vida.

ਨਾਨਕ ਬੂਝੈ; ਕੋ ਵੀਚਾਰੀ ॥੬੩॥

naanak boojhai; ko veechaaree |63|

Sant Singh KhalsaO Nanak, after deep contemplation, this is understood. ||63||
Manmohan SinghSome rare discreet person understands likewise, O Nanak.
Manmohan Singh (Punjabi)ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਇਸ ਤਰਾਂ ਸਮਝਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ⁽¹⁾ ਬਾਤ ਕੋ ਕੋਈ (ਵੀਚਾਰੀ) ਵੀਚਾਰਵਾਨ ਹੀ ਬੂਝਤਾ ਹੈ॥੬੩॥☬ਪ੍ਰਸ਼ਨ:
Prof. Sahib Singh(ਪਰ) ਹੇ ਨਾਨਕ! ਕੋਈ ਵਿਰਲਾ ਵਿਚਾਰਵਾਨ (ਇਸ ਗੱਲ ਨੂੰ) ਸਮਝਦਾ ਹੈ ॥੬੩॥

ਪਦ ਅਰਥ ਵੀਚਾਰੀ = ਵਿਚਾਰ-ਵਾਨ। ਤਰੁ ਤਾਰੀ = ਤਾਰੀ ਤਰੁ, ਪਾਰ ਲੰਘ। ਕੋ = ਕੋਈ ਵਿਰਲਾ ॥੬੩॥

SikhNet (Spanish)Oh, dice Nanak, después de una profunda meditación uno alcanza este conocimiento.(63)

ਇਹੁ ਮਨੁ ਮੈਗਲੁ. ਕਹਾ ਬਸੀਅਲੇ; ਕਹਾ ਬਸੈ ਇਹੁ ਪਵਨਾ ॥

eihu man maigal. kahaa baseeale; kahaa basai ihu pavanaa |

Sant Singh Khalsa"Where does this mind-elephant live? Where does the breath reside?
Manmohan Singh(Ask the Yogis) Q. 77: Where abides this mind elephant? Q. 78: Where does this breath reside?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 77: ਇਹ ਮਨ ਹਾਥੀ ਕਿੱਥੇ ਰਹਿੰਦਾ ਹੈ? ਪ੍ਰ. 78: ਇਹ ਸੁਆਸ ਕਿੱਥੇ ਨਿਵਾਸ ਰਖਦਾ ਹੈ?
Fareedkot Teekaਇਹੁ ਮਨੁ ਹਾਥੀ ਕਹਾਂ ਬਸਤਾ ਹੈ ੧, ਅਰ ਇਹੁ ਪਵਨੁ ਕਹਾਂ ਬਸਤਾ ਹੈ ੨?
Prof. Sahib Singh(ਪ੍ਰਸ਼ਨ:) ਮਸਤ ਹਾਥੀ (ਵਰਗਾ) ਇਹ ਮਨ ਕਿਥੇ ਵੱਸਦਾ ਹੈ? ਇਹ ਪ੍ਰਾਣ ਕਿਥੇ ਵੱਸਦੇ ਹਨ?

ਪਦ ਅਰਥ ਮੈਗਲੁ = (ਸੰ: ਮਦਕਲ; मदकल) ਮਸਤ ਹਾਥੀ।

SikhNet (Spanish)Dijeron los Yoguis: ¿En dónde habita esta mente elefante? ¿Dónde reside la respiración vital?

ਕਹਾ ਬਸੈ ਸੁ ਸਬਦੁ ਅਉਧੂ; ਤਾ ਕਉ ਚੂਕੈ ਮਨ ਕਾ ਭਵਨਾ ॥

kahaa basai su sabad aaudhoo; taa kau chookai man kaa bhavanaa |

Sant Singh KhalsaWhere should the Shabad reside, so that the wanderings of the mind may cease?"
Manmohan SinghQ. 79: Where should the Lord abide, O detached Nanak, so that the mind's wandering may cease?
Manmohan Singh (Punjabi)ਪ੍ਰ. 79: ਉਹ ਸੁਆਮੀ ਕਿੱਥੇ ਨਿਵਾਸ ਕਰੇ, ਹੇ ਵੈਰਾਗੀ ਨਾਨਕ! ਤਾਂ ਜੋ ਮਨ ਦੀ ਭਟਕਣਾ ਮਿੱਟ ਜਾਵੇ?
Fareedkot Teekaਹੇ ਅਵਧੂਤ ਨਾਨਕ! ਸੋ (ਸਬਦੁ) ਬ੍ਰਹਮੁ ਕਹਾਂ ਬਸਤਾ ਹੈ ੩, ਜਿਸ ਉਪਦੇਸ ਕੋ ਪਾਇਕਰ ਪੁਰਸ ਕੇ ਮਨ ਕਾ ਫਿਰਨਾ ਚੂਕ ਜਾਏ ਸੋ ਕਉਨ ਉਪਦੇਸੁ ਹੈ ੪? ਚੌਥੇ ਪ੍ਰਸ਼ਨ ਕਾ ਪਹਿਲੇ ਉਤਰ ਕਹਤੇ ਹੈਂ:
Prof. Sahib Singhਹੇ ਜੋਗੀ (ਨਾਨਕ!) ਉਹ ਸ਼ਬਦ ਕਿਥੇ ਵੱਸਦਾ ਹੈ (ਜਿਸ ਦੀ ਰਾਹੀਂ ਤੁਹਾਡੇ ਮਤ-ਅਨੁਸਾਰ) ਮਨ ਦੀ ਭਟਕਣਾ ਮੁੱਕਦੀ ਹੈ?

ਪਦ ਅਰਥ ਭਵਨਾ = ਭਟਕਣਾ।

SikhNet (Spanish)¿En dónde habita el Shabd con el que las divagaciones de la mente cesan?

ਨਦਰਿ ਕਰੇ ਤਾ ਸਤਿਗੁਰੁ ਮੇਲੇ; ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥

nadar kare taa satigur mele; taa nij ghar vaasaa ihu man paae |

Sant Singh KhalsaWhen the Lord blesses one with His Glance of Grace, he leads him to the True Guru. Then, this mind dwells in its own home within.
Manmohan Singh(Answers the Guru) A. 77: When the Lord shows mercy, then He leads one to the True Guru and then this mind elephant abides in its own home.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 77: ਜਦ ਸਾਈਂ ਮਿਹਰ ਧਾਰਦਾ ਹੈ, ਤਦ ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਤੇ ਤਦ ਇਹ ਮਨੂਆ ਹਾਥੀ ਆਪਣੇ ਨਿਜ ਦੇ ਧਾਮ ਵਿੱਚ ਟਿਕੱ ਜਾਂਦਾ ਹੈ।
Fareedkot Teekaਜੋ ਪ੍ਰਮੇਸ੍ਵਰ ਨਜਰ ਕਰੇ ਤੌ ਸਤਿਗੁਰੋਂ ਕੋ ਮੇਲੇ, ਤੋ ਅਪਨੇ ਸਰੂਪ ਮੇਂ ਇਹੁ ਮਨੁ ਵਾਸਾ ਪਾਵਤਾ ਹੈ॥
Prof. Sahib Singh(ਉੱਤਰ:) ਜੇ ਪ੍ਰਭੂ ਮੇਹਰ ਦੀ ਨਿਗਾਹ ਕਰੇ ਤਾਂ ਉਹ ਸਤਿਗੁਰੂ ਮਿਲਾਂਦਾ ਹੈ ਤੇ (ਗੁਰੂ ਮਿਲਿਆਂ) ਇਹ ਮਨ ਆਪਣੇ ਹੀ ਘਰ ਵਿਚ (ਭਾਵ, ਆਪਣੇ ਆਪ ਵਿਚ) ਟਿਕ ਜਾਂਦਾ ਹੈ।
SikhNet (Spanish)Dijo el Guru, cuando Dios es Misericordioso, nos conduce al Guru y la mente se contiene en ella misma.

ਆਪੈ ਆਪੁ ਖਾਇ. ਤਾ ਨਿਰਮਲੁ ਹੋਵੈ; ਧਾਵਤੁ ਵਰਜਿ ਰਹਾਏ ॥

aapai aap khaae. taa niramal hovai; dhaavat varaj rahaae |

Sant Singh KhalsaWhen the individual consumes his egotism, he becomes immaculate, and his wandering mind is restrained.
Manmohan SinghWhen the mortal eats up his self-conceit, then he becomes immaculate and prohibits and restrains him wandering mind .
Manmohan Singh (Punjabi)ਜਦ ਪ੍ਰਾਨੀ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ, ਤਦ ਉਹ ਪਵਿੱਤਰ ਪਾਵਨ ਹੋ ਜਾਂਦਾ ਹੈ ਅਤੇ ਆਪਣੇ ਭਟਕਦੇ ਹੋਏ ਮਨ ਨੂੰ ਮਨਾ ਕੇ ਰੋਕੀ ਰਖਦਾ ਹੈ!
Fareedkot Teeka(ਆਪੈ ਆਪੁ) ਹੰਕਾਰ ਕੋ ਜੋ ਆਪ ਹੀ ਖਾਇ ਲੇਵੈ ਤੋ ਇਹੁ ਮਨੁ ਨਿਰਮਲ ਹੋਵੈ, ਤਉ ਧਾਵਤੇ ਮਨ ਕੋ ਸਿਖ ਰੋਕ ਰਾਖੇ, ਸੋ ਗੁਰ ਉਪਦੇਸ ਕਰ ਮਨ ਕਾ ਭੌਣਾ ਮਿਟਤਾ ਹੈ। ਚੌਥੇ ਪ੍ਰਸ਼ਨ ਕਾ ਇਹਾਂ ਤਕ ਉਤਰ ਹੈ॥੪॥☬ਸਰੀਰ ਕੇ ਪ੍ਰਸ਼ਨ:
Prof. Sahib Singh(ਗੁਰੂ ਦੇ ਹੁਕਮ ਵਿਚ ਤੁਰ ਕੇ ਜਦੋਂ) ਮਨ ਆਪਣੇ ਆਪ ਨੂੰ ਖਾ ਜਾਂਦਾ ਹੈ (ਭਾਵ, ਆਪਣੇ ਸੰਕਲਪ ਵਿਕਲਪ ਮੁਕਾ ਦੇਂਦਾ ਹੈ, ਜਦੋਂ ਮਨੁੱਖ ਮਨ ਦੇ ਪਿੱਛੇ ਤੁਰਨ ਦੇ ਥਾਂ ਗੁਰੂ ਦੇ ਹੁਕਮ ਵਿਚ ਤੁਰਦਾ ਹੈ) ਤਾਂ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਮਨੁੱਖ) ਮਾਇਆ ਵਲ ਦੌੜਦੇ ਮਨ ਨੂੰ ਰੋਕ ਰੱਖਦਾ ਹੈ।

ਪਦ ਅਰਥ ਆਪੈ ਆਪੁ = ਆਪਣੇ ਆਪ ਨੂੰ। ਧਾਵਤੁ = (ਵਿਕਾਰਾਂ ਵਲ) ਦੌੜਦਾ। ਵਰਜਿ = ਰੋਕ ਕੇ।

SikhNet (Spanish)Sí, cuando uno consume su propio ego, se vuelve inmaculado y cesan las divagaciones de la mente hacia lo externo.

ਕਿਉ ਮੂਲੁ ਪਛਾਣੈ. ਆਤਮੁ ਜਾਣੈ; ਕਿਉ ਸਸਿ ਘਰਿ. ਸੂਰੁ ਸਮਾਵੈ ॥

kiau mool pachhaanai. aatam jaanai; kiau sas ghar. soor samaavai |

Sant Singh Khalsa"How can the root, the source of all be realized? How can the soul know itself? How can the sun enter into the house of the moon?"
Manmohan Singh(Ask the Yogis) Q. 80: How can the Primal Being be known? Q. 81: How can man realise his own real-self? Q. 82: How can the sun enter into the house of the moon?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 80: ਆਦਿ ਪੁਰਖ ਕਿਸ ਤਰਾਂ ਜਾਣਿਆਂ ਜਾ ਸਕਦਾ ਹੈ? ਪ੍ਰ. 81: ਇਨਸਾਨ ਆਪਣੇ ਅਸਲੀ ਆਪੇ ਨੂੰ ਕਿਸ ਤਰਾਂ ਅਨੁਭਵ ਕਰ ਸਕਦਾ ਹੈ? ਪ੍ਰ. 82: ਕਿਸ ਤਰ੍ਹਾਂ ਸੂਰਜ ਚੰਦ ਦੇ ਧਾਮ ਵਿੱਚ ਪ੍ਰਵੇਸ਼ ਕਰ ਸਕਦਾ ਹੈ?
Fareedkot Teekaਮੂਲੁ ਕਾਰਣ ਕੋ ਕੈਸੇ ਪਛਾਣੇ ੫, ਔਰ ਆਤਮਾ ਕੋ ਕੈਸੇ ਜਾਣੇ ੬, ਔ ਸਸਿ ਘਰ ਮੇਂ ਸੂਰਜੁ ਕੈਸੇ ਸਮਾਵੈ, ਭਾਵ ਸਾਂਤੀਵਾਨ ਵਾ ਵੈਰਾਗਾਦੀ ਸਾਧਨੋਂ ਵਾਲੇ ਰਿਦੇ ਮੇਂ ਗ੍ਯਾਨ ਕੈਸੇ ਹੋਵੈ ੭? ਸਾਤਵੇਂ ਪ੍ਰਸ਼ਨੁ ਕਾ ਉਤਰ ਕਹਤੇ ਹੈਂ:
Prof. Sahib Singh(ਪ੍ਰਸ਼ਨ:) ਮਨੁੱਖ (ਜਗਤ ਦੇ) ਮੁੱਢ (ਪ੍ਰਭੂ) ਨੂੰ ਕਿਵੇਂ ਪਛਾਣੇ? ਆਪਣੇ ਆਤਮਾ ਨੂੰ ਕਿਵੇਂ ਸਮਝੇ? ਚੰਦ੍ਰਮਾ ਦੇ ਘਰ ਵਿਚ ਸੂਰਜ ਕਿਵੇਂ ਟਿਕੇ?

ਪਦ ਅਰਥ ਸਸਿ = ਚੰਦ੍ਰਮਾ। ਹਉਮੈ = ਹਉ ਮੈਂ, ਮੈਂ ਮੈਂ, ਮੈਂ ਦਾ ਹਰ ਵੇਲੇ ਧਿਆਨ, ਹਰ ਵੇਲੇ ਆਪਣੇ ਆਪ ਦਾ ਖ਼ਿਆਲ, ਵੱਖਰਾ-ਪਨ, ਖ਼ੁਦਗ਼ਰਜ਼ੀ।

SikhNet (Spanish)Dijeron los Yoguis: ¿Cómo puede uno conocer la Causa Primordial, cómo puede conocer su ser, cómo es que el sol entra en la casa de la luna?

ਗੁਰਮੁਖਿ. ਹਉਮੈ ਵਿਚਹੁ ਖੋਵੈ; ਤਉ ਨਾਨਕ. ਸਹਜਿ ਸਮਾਵੈ ॥੬੪॥

guramukh. haumai vichahu khovai; tau naanak. sehaj samaavai |64|

Sant Singh KhalsaThe Gurmukh eliminates egotism from within; then, O Nanak, the sun naturally enters into the home of the moon. ||64||
Manmohan Singh(Answers the Guru) A. 82: When by Guru's grace one stills his ego from within him, then the sun easily enters into the house of the moon, O Nanak.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 82: ਜਦ ਗੁਰਾਂ ਦੀ ਦਇਆ ਦੁਆਰਾ ਬੰਦਾ ਆਪਣੇ ਅੰਦਰੋਂ ਹੰਗਤਾਂ ਨੂੰ ਦੂਰ ਕਰ ਦਿੰਦਾ ਹੈ, ਤਦ ਸੂਰਜ ਚੰਦ ਦੇ ਧਾਮ ਵਿੱਚ ਸੁਖੈਨ ਹੀ ਪ੍ਰਵੇਸ਼ ਕਰ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ (ਗੁਰਮੁਖਿ) ਗੁਰਾਂ ਦੁਆਰੇ ਹਉਮੈਂ ਵਿਚਹੁ ਖੋਵੈ, ਤੋ ਜੋ (ਸਸਿ ਘਰਿ) ਸਤੋਗਨੁ ਸਹਿਤ ਅੰਤਸਕਰਨ ਹੈ ਤਿਸ ਮੇਂ (ਸਹਜਿ) ਗਿਆਨ ਰੂਪੁ ਸੂਰਜੁ ਸਮਾਵਤਾ ਹੈ। ਅਰੁ ਜਬ ਪ੍ਰਮੇਸ੍ਵਰ ਨਦਰਿ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਘਰ ਵਾਸਾ ਇਹੁ ਪਾਵਤਾ ਹੈ, ਇਉਂ ਆਤਮਾ ਕੋ ਜਾਨਤਾ ਹੈ ੭॥੬੪॥
Prof. Sahib Singh(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਆਪਣੇ ਅੰਦਰੋਂ 'ਹਉਮੈ' ਦੂਰ ਕਰਦਾ ਹੈ, ਤਦੋਂ ਹੇ ਨਾਨਕ! ਉਹ ਸਹਿਜ ਅਵਸਥਾ ਵਿਚ ਟਿਕ ਜਾਂਦਾ ਹੈ ॥੬੪॥

ਪਦ ਅਰਥ ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ॥੬੪॥

SikhNet (Spanish)Dijo el Guru, cuando el Gurmukj elimina su ego interno, entonces, dice Nanak, el sol penetra naturalmente en la casa de la luna. (64)
Shabad Guru Nanak Dev Ji Raag Raamkalee Ang 945 - 946

ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ; ਗੁਰਮੁਖਿ ਮੂਲੁ ਪਛਾਣਿ ਰਹੈ ॥

eihu man nihachal hiradai vaseeale; guramukh mool pachhaan rahai |

Sant Singh KhalsaWhen the mind becomes steady and stable, it abides in the heart, and then the Gurmukh realizes the root, the source of all.
Manmohan SinghA. 80: When becoming stable this mind abides in the mind itself, then, through the Guru the Primal Being is known.
Manmohan Singh (Punjabi)ਉ. 80: ਜਦ ਅਸਥਿਰ ਹੋ ਇਹ ਮਨ, ਮਨ ਅੰਦਰ ਹੀ ਵਸਦਾ ਹੈ, ਤਦ ਗੁਰਾਂ ਦੇ ਰਾਹੀਂ ਆਦਿ ਪੁਰਖ ਜਾਣ ਲਿਆ ਜਾਂਦਾ ਹੈ।
Fareedkot Teekaਪਹਲੇ ਪ੍ਰਸ਼ਨ ਕਾ ਉਤ੍ਰ: ਇਹੁ ਮਨੁ ਨਿਹਚਲ ਹੋ ਕਰ ਹਿਰਦੇ ਮੇਂ ਵਸਤਾ ਹੈ ੧। ਪਾਂਚਵੇਂ ਪ੍ਰਸ਼ਨੁ ਕਾ ਉਤ੍ਰ: ਗੁਰਮੁਖ ਮੂਲ ਕੋ ਭਾਵ ਰਕਤ ਬੀਰਜ ਸੇ ਇਸ ਸਰੀਰ ਕੀ ਉਤਪਤੀ ਹੈ, ਐਸੇ ਪਛਾਨ ਰਹੇ ਹੈਂ ੫॥
Prof. Sahib Singhਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਤੁਰ ਕੇ (ਜਗਤ ਦੇ) ਮੂਲ-(ਪ੍ਰਭੂ) ਨੂੰ ਪਛਾਣਦਾ ਹੈ (ਪ੍ਰਭੂ ਨਾਲ ਸਾਂਝ ਪਾਂਦਾ ਹੈ), ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿਚ ਟਿਕਦਾ ਹੈ।

ਪਦ ਅਰਥ ਨਿਹਚਲੁ = ਅਡੋਲ ਹੋ ਕੇ (ਭਾਵ, ਭਟਕਣੋਂ ਹਟ ਕੇ)। ਹਿਰਦੈ = ਹਿਰਦੇ ਵਿਚ।

SikhNet (Spanish)Cuando la mente se calma y estabiliza, habita en el corazón, y así el Gurmukj comprende la Esencia, la Fuente de todo.

ਨਾਭਿ ਪਵਨੁ ਘਰਿ ਆਸਣਿ ਬੈਸੈ; ਗੁਰਮੁਖਿ ਖੋਜਤ ਤਤੁ ਲਹੈ ॥

naabh pavan ghar aasan baisai; guramukh khojat tat lahai |

Sant Singh KhalsaThe breath is seated in the home of the navel; the Gurmukh searches, and finds the essence of reality.
Manmohan SinghA. 78: This breath is seated in its place in the home of the navel region. A. 81: Searching, by Guru's grace one can realise his own real-self.
Manmohan Singh (Punjabi)ਉ. 78: ਇਹ ਸੁਆਸ ਧੁੰਨੀ ਦੇ ਖਿੱਤੇ ਅੰਦਰ ਆਪਣੇ ਗ੍ਰਹਿ ਵਿੱਚ ਆਪਣੀ ਥਾਂ ਤੇ ਬੈਠਾ ਹੋਇਆ ਹੈ। ਉ. 81: ਗੁਰਾਂ ਦੀ ਦਇਆ ਦੁਆਰਾ ਭਾਲ ਕਰਕੇ ਇਨਸਾਨ ਆਪਣੇ ਅਸਲੀ ਆਪੇ ਦਾ ਅਨੁਭਵ ਪ੍ਰਾਪਤ ਕਰ ਲੈਂਦਾ ਹੈ।
Fareedkot Teekaਦੂਸਰੇ ਪ੍ਰਸ਼ਨੁ ਕਾ ਉਤ੍ਰ: ਨਾਭੀ ਘਰ ਮੇਂ ਪਵਨ ਆਸਨੁ ਕਰ ਬੈਠਤਾ ਹੈ, ਭਾਵ ਨਾਭੀ ਅਸਥਾਨ ਮੇਂ ਪਵਨ ਕੀ ਇਸਥਿਤੀ ਹੈ ੨। ਛੇਵੇਂ ਪ੍ਰਸ਼ਨ ਕਾ ਉਤ੍ਰ: ਗੁਰਮੁਖ ਖੋਜਤ ਤਤ ਲਹੇ ਇਉਂ ਆਤਮ ਜਾਣੈ ੬॥
Prof. Sahib Singhਪ੍ਰਾਣ (ਭਾਵ, ਸੁਆਸ) ਨਾਭੀ-ਰੂਪ ਘਰ ਵਿਚ ਆਸਣ ਤੇ ਬੈਠਦਾ ਹੈ (ਭਾਵ, ਪ੍ਰਾਣਾਂ ਦਾ ਆਰੰਭ ਨਾਭੀ ਤੋਂ ਹੁੰਦਾ ਹੈ), ਗੁਰੂ ਦੀ ਰਾਹੀਂ ਖੋਜ ਕਰ ਕੇ ਮਨੁੱਖ ਅਸਲੀਅਤ ਲੱਭਦਾ ਹੈ।

ਪਦ ਅਰਥ ਆਸਣਿ = ਆਸਣ ਉੱਤੇ। ਬੈਸੈ = ਬੈਠਦਾ ਹੈ।

SikhNet (Spanish)La Luz está posada en el hogar del ombligo y ahí el Gurmukj busca y encuentra la Esencia de la Realidad.

ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ; ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥

su sabad nirantar nij ghar aachhai; tribhavan jot su sabad lahai |

Sant Singh KhalsaThis Shabad permeates the nucleus of the self, deep within, in its own home; the Light of this Shabad pervades the three worlds.
Manmohan SinghA. 79: His Name, that is within all, should abide in his won home, so that the mind's wandering may cease. The mind then obtains. The mind then obtains the Lord, whose light is pervading the three worlds.
Manmohan Singh (Punjabi)ਉ. 79: ਉਸ ਦਾ ਨਾਮ ਜੋ ਸਾਰਿਆਂ ਦੇ ਅੰਦਰ ਹੈ, ਉਸ ਦੇ ਨਿਜੱ ਤੇ ਧਾਮ ਵਿੱਚ ਨਿਵਾਸ ਕਰ ਲਵੇ ਤਾਂ ਜੋ ਮਨ ਦੀ ਭਟਕਣਾ ਮਿੱਟ ਜਾਵੇ। ਮਨ, ਤਦ ਉਸ ਸੁਆਮੀ ਨੂੰ ਪਾ ਲੈਂਦਾ ਹੈ, ਜਿਸ ਦਾ ਪ੍ਰਕਾਸ਼ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੈ।
Fareedkot Teeka(ਸੁ ਸਬਦੁ) ਬ੍ਰਹਮ (ਨਿਰੰਤਰਿ) ਏਕ ਅਪਨੇ ਘਰ ਸੰਸਾਰ ਮੇਂ (ਆਛੈ) ਹੈ। ਤੀਨ ਭਵਨੋਂ ਮੇਂ ਸੋ (ਜੋਤਿ) ਪ੍ਰਮਾਤਮਾਂ ਬਿਆਪਕ ਹੈ। (ਸੁ) ਇਸ ਬਾਤ ਕੋ ਗੁਰ ਕੇ (ਸਬਦਿ) ਉਪਦੇਸ ਕਰ ਕੇ (ਲਹੈ) ਦੇਖਤਾ ਹੈ ੩॥
Prof. Sahib Singhਉਹ ਸ਼ਬਦ (ਜੋ 'ਦੁਤਰ ਸਾਗਰ' ਤੋਂ ਤਾਰਦਾ ਹੈ) ਇਕ-ਰਸ ਆਪਣੇ ਅਸਲ ਘਰ ਵਿਚ (ਭਾਵ, ਸੁੰਨ ਪ੍ਰਭੂ ਵਿਚ) ਟਿਕਦਾ ਹੈ, ਮਨੁੱਖ ਉਸ ਸ਼ਬਦ ਦੀ ਰਾਹੀਂ (ਹੀ) ਤ੍ਰਿਲੋਕੀ ਵਿਚ ਵਿਆਪਕ ਪ੍ਰਭੂ ਦੀ ਜੋਤਿ ਨੂੰ ਲੱਭਦਾ ਹੈ।

ਪਦ ਅਰਥ ਨਿਜ ਘਰਿ = ਆਪਣੇ ਅਸਲ ਘਰ ਵਿਚ। ਆਛੈ = ਹੈ।

SikhNet (Spanish)Este Shabd compenetra el núcleo del ser, profundo en su propio hogar; la Luz del Shabd prevalece en los tres mundos.

ਖਾਵੈ ਦੂਖ. ਭੂਖ ਸਾਚੇ ਕੀ; ਸਾਚੇ ਹੀ ਤ੍ਰਿਪਤਾਸਿ ਰਹੈ ॥

khaavai dookh. bhookh saache kee; saache hee tripataas rahai |

Sant Singh KhalsaHunger for the True Lord shall consume your pain, and through the True Lord, you shall be satisfied.
Manmohan SinghThe appetite for the True Lord consumes calamities and one is satiated through the truth.
Manmohan Singh (Punjabi)ਸੱਚੇ ਸਾਹਿਬ ਦੀ ਭੁਖ ਦੁਖ ਨੂੰ ਖਾ ਜਾਂਦੀ ਹੈ ਅਤੇ ਇਨਸਾਨ ਸੱਚ ਦੀ ਰਾਹੀਂ ਰੱਜਿਆ ਰਹਿੰਦਾ ਹੈ।
Fareedkot Teekaਸਿਧਾਂਤ ਚਲਾ: ਜੋ ਸਾਚੇ ਵਾਹਿਗੁਰੂ ਕੀ ਭੂਖ ਹੋਵੈ ਤੋ ਦੁਖੋਂ ਕੋ ਖਾਇ ਜਾਤਾ ਹੈ। ਸਾਚੇ ਕੀ ਚਾਹ ਸਾਥ ਹੀ ਆਸਾ ਤੇ ਤ੍ਰਿਪਤ ਹੋ ਰਹਤਾ ਹੈ॥
Prof. Sahib Singh(ਜਿਉਂ ਜਿਉਂ) ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਘ ਵਧਦੀ ਹੈ (ਤਿਉਂ ਤਿਉਂ) ਮਨੁੱਖ ਦੁੱਖਾਂ ਨੂੰ ਮੁਕਾ ਲੈਂਦਾ ਹੈ; ਸੱਚੇ ਪ੍ਰਭੂ ਵਿਚ ਹੀ ਤ੍ਰਿਪਤ ਰਹਿੰਦਾ ਹੈ।
SikhNet (Spanish)La añoranza por el Señor Verdadero consumirá tu dolor, y a través del Señor Verdadero, encontrarás la Liberación.

ਅਨਹਦ ਬਾਣੀ ਗੁਰਮੁਖਿ ਜਾਣੀ; ਬਿਰਲੋ ਕੋ ਅਰਥਾਵੈ ॥

anahad baanee guramukh jaanee; biralo ko arathaavai |

Sant Singh KhalsaThe Gurmukh knows the unstruck sound current of the Bani; how rare are those who understand.
Manmohan SinghThe unstruck music is known through the Guru and rare is the one who realises its import
Manmohan Singh (Punjabi)ਸੁੱਤੇ ਸਿੱਧ ਹੋਣ ਵਾਲਾ ਕੀਰਤਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ ਅਤੇ ਕੋਈ ਟਾਂਵਾਂ ਟੱਲ ਹੀ ਇਸ ਦੇ ਭਾਵ ਨੂੰ ਅਨੁਭਵ ਕਰਦਾ ਹੈ।
Fareedkot Teekaਗੁਰੋਂ ਦ੍ਵਾਰੇ (ਅਨਹਦ) ਏਕ ਰਸ (ਬਾਣੀ) ਉਪਦੇਸ ਕੀ ਰੀਤੀ ਜਾਨੀ ਹੈ, ਕਿਉਂਕਿ ਇਹ ਅਰਥ ਕਿਸੇ ਬਿਰਲੇ ਕੋ ਆਵਤਾ ਹੈ॥
Prof. Sahib Singhਇਕ-ਰਸ ਵਿਆਪਕ ਰੱਬੀ ਜੀਵਨ-ਰੌ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ ਕਿਸੇ ਵਿਰਲੇ ਨੇ ਇਹ ਰਾਜ਼ ਸਮਝਿਆ ਹੈ।

ਪਦ ਅਰਥ ਅਰਥਾਵੈ = ਅਰਥ ਸਮਝਦਾ ਹੈ, ਅਸਲੀਅਤ ਸਮਝਦਾ ਹੈ।

SikhNet (Spanish)El Gurmukj conoce la Inefable Melodía Celestial del Bani, escasos en verdad son los que lo comprenden.

ਨਾਨਕੁ ਆਖੈ. ਸਚੁ ਸੁਭਾਖੈ; ਸਚਿ ਰਪੈ ਰੰਗੁ. ਕਬਹੂ, ਨ ਜਾਵੈ ॥੬੫॥

naanak aakhai. sach subhaakhai; sach rapai rang. kabahoo, na jaavai |65|

Sant Singh KhalsaSays Nanak, one who speaks the Truth is dyed in the color of Truth, which will never fade away. ||65||
Manmohan SinghSays Nanak, the dye of him, who tells the Truth and who is imbued with truth, departs not ever.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜੋ ਸੱਚ ਬੋਲਦਾ ਹੈ ਅਤੇ ਜੋ ਸੱਚ ਨਾਲ ਰੰਗੀਜਿਆ ਹੈ, ਉਸ ਦੀ ਰੰਗਤ ਕਦੇ ਭੀ ਨਹੀਂ ਉਤਰਦੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚ ਹੀ ਜੋ ਕਹੇ ਔ ਸਚੇ ਨਾਮ ਮੇਂ ਮਨ ਕੋ (ਰਪੈ) ਰੰਗੇ ਤੌ ਇਹ ਰੰਗੁ ਕਭੀ ਭੀ ਨਹੀਂ ਜਾਤਾ ॥੬੫॥☬ਅਸੰਕਾ ਪੂਰਬਕ ਪ੍ਰਸ਼ਨ:
Prof. Sahib Singhਨਾਨਕ ਆਖਦਾ ਹੈ (ਜਿਸ ਨੇ ਸਮਝਿਆ ਹੈ) ਉਹ ਸੱਚੇ ਪ੍ਰਭੂ ਨੂੰ ਸਿਮਰਦਾ ਹੈ, ਸੱਚੇ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਇਹ ਰੰਗ ਕਦੇ ਉਤਰਦਾ ਨਹੀਂ ॥੬੫॥

ਪਦ ਅਰਥ ਸਚਿ = ਸੱਚ ਵਿਚ। ਰਪੈ = ਰੰਗਿਆ ਜਾਂਦਾ ਹੈ ॥੬੫॥

SikhNet (Spanish)Dice Nanak, quien habla la Verdad estará teñido con el Color de la Verdad, el Cuál nunca se desvanecerá. (65)

ਜਾ ਇਹੁ ਹਿਰਦਾ ਦੇਹ. ਨ ਹੋਤੀ; ਤਉ ਮਨੁ ਕੈਠੈ ਰਹਤਾ ॥

jaa ihu hiradaa deh. na hotee; tau man kaitthai rahataa |

Sant Singh Khalsa"When this heart and body did not exist, where did the mind reside?
Manmohan Singh(Ask the Yogis) Q. 83: When this heart and body where did the mind abide then?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 83: ਜਦ ਇਹ ਦਿਲ ਤੇ ਸਰੀਰ ਨਹੀਂ ਸਨ ਹੁੰਦੇ ਤਦ ਮਨੂਆ ਕਿਥੇ ਵਸਦਾ ਸੀ?
Fareedkot Teekaਜਾਂ ਇਹੁ ਹਰਦਾ ਔ ਦੇਹ ਨਹੀਂ ਹੋਤੀ ਥੀ ਤਉ ਇਹੁ ਮਨੁ (ਕੈਠੈ) ਕਹਾਂ ਰਹਤਾ ਥਾ ੧?
Prof. Sahib Singh(ਪ੍ਰਸ਼ਨ:) ਜਦੋਂ ਨਾਹ ਇਹ ਹਿਰਦਾ ਸੀ ਨਾਹ ਇਹ ਸਰੀਰ ਸੀ, ਤਦੋਂ ਮਨ (ਚੇਤਨ ਸੱਤਾ) ਕਿੱਥੇ ਰਹਿੰਦਾ ਸੀ?

ਪਦ ਅਰਥ ਦੇਹ = ਸਰੀਰ। ਮਨੁ = ਚੇਤਨ ਸੱਤਾ। ਕੈਠੈ = ਕਿਹ ਠਾਂ? ਕਿਸ ਥਾਂ ਤੇ?

SikhNet (Spanish)Dijeron los Yoguis, cuando aún el cuerpo y el corazón no existían, ¿dónde estaba la mente?

ਨਾਭਿ ਕਮਲ ਅਸਥੰਭੁ. ਨ ਹੋਤੋ; ਤਾ ਪਵਨੁ ਕਵਨ ਘਰਿ ਸਹਤਾ ॥

naabh kamal asathanbh. na hoto; taa pavan kavan ghar sahataa |

Sant Singh KhalsaWhen there was no support of the navel lotus, then in which home did the breath reside?
Manmohan SinghQ. 84: When there was no support of the naval lotus, in which home, the breath did stay then?
Manmohan Singh (Punjabi)ਪ੍ਰ. 84: ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ, ਤਦ ਸੁਆਸ ਕਿਹੜੇ ਗ੍ਰਹਿ (ਟਿਕਾਣੇ) ਵਿੱਚ ਟਿਕਦਾ ਸੀ?
Fareedkot Teekaਜਬ ਨਾਭੀ ਕਮਲ (ਅਸਥੰਭੁ) ਆਸਰਾ ਨਹੀਂ ਹੋਤਾ ਥਾ ਤੌ (ਪਵਨੁ) ਸਾਸ ਕਵਨ ਘਰ ਕੇ ਸਹਤ ਸੰਜੁਗਤ ਥਾ ਅਰਥਾਤ ਕਿਸ ਕੇ ਆਸਰੇ ਥਾ ੨?
Prof. Sahib Singhਜਦੋਂ ਨਾਭੀ ਦੇ ਚੱਕਰ ਦੀ ਥੰਮ੍ਹੀ ਨਹੀਂ ਸੀ ਤਾਂ ਪ੍ਰਾਣ (ਸੁਆਸ) ਕਿਸ ਘਰ ਵਿਚ ਆਸਰਾ ਲੈਂਦਾ ਸੀ?

ਪਦ ਅਰਥ ਅਸਥੰਭੁ = ਥੰਮ੍ਹੀ, ਸਹਾਰਾ {स्तम्भ}। ਪਵਨੁ = ਪ੍ਰਾਣ, ਸੁਆਸ। ਸਹਤਾ = ਆਸਰਾ ਲੈਂਦਾ ਸੀ।

SikhNet (Spanish)Sí, cuando el loto del ombligo no soportaba la respiración, ¿dónde estaba la respiración entonces?

ਰੂਪੁ ਨ ਹੋਤੋ. ਰੇਖ ਨ ਕਾਈ; ਤਾ ਸਬਦਿ ਕਹਾ ਲਿਵ ਲਾਈ ॥

roop na hoto. rekh na kaaee; taa sabad kahaa liv laaee |

Sant Singh KhalsaWhen there was no form or shape, then how could anyone lovingly focus on the Shabad?
Manmohan SinghQ. 85: When there was no form ore outline either, then how was love enshrined through the Name?
Manmohan Singh (Punjabi)ਪ੍ਰ. 85: ਜਦ ਕੋਈ ਸਰੂਪ ਜਾਂ ਨੁਹਾਰ ਨਹੀਂ ਸੀ ਤਦ ਨਾਮ ਦੇ ਰਾਹੀਂ ਪ੍ਰੀਤ ਕਿਸ ਤਰ੍ਹਾਂ ਲੱਗਦੀ ਸੀ?
Fareedkot Teekaਰੂਪ ਨਹੀਂ ਥਾ ਪੁਨਾ ਰੇਖ ਭੀ (ਕਾਈ) ਕੋਈ ਨਹੀਂ ਥੀ,ਤੋ ਬ੍ਰਹਮ ਨੇ ਕਹਾ ਲਿਵ ਲਗੀ ਥੀ, ਭਾਵ ਕਿਸ ਵਸਤੂ ਮੇਂ ਬਿਆਪਕ ਥਾ ੩?
Prof. Sahib Singhਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿਥੇ ਲਿਵ ਲਾਈ ਹੋਈ ਸੀ?

ਪਦ ਅਰਥ ਸਬਦਿ = ਸ਼ਬਦ ਨੇ।

SikhNet (Spanish)Cuándo no existía forma alguna, ¿cómo alguien podía enfocarse amorosamente en el Shabd?

ਰਕਤੁ ਬਿੰਦੁ ਕੀ, ਮੜੀ ਨ ਹੋਤੀ; ਮਿਤਿ ਕੀਮਤਿ. ਨਹੀ ਪਾਈ ॥

rakat bind kee, marree na hotee; mit keemat. nahee paaee |

Sant Singh KhalsaWhen there was no dungeon formed from egg and sperm, who could measure the Lord's value and extent?
Manmohan SinghQ. 86: When there was no body born of egg & sperm, could not the Lord's extent and worth be evaluated then?
Manmohan Singh (Punjabi)ਪ੍ਰ. 86: ਜਦ ਅੰਡੇ ਤੇ ਵੀਰਜ ਤੋਂ ਸਾਜਿਆ ਹੋਇਆ ਸਰੀਰ ਦਾ ਮੱਠ ਨਹੀਂ ਸੀ, ਕੀ ਤਦ ਪ੍ਰਭੂ ਦੇ ਵਿਸਥਾਰ ਤੇ ਮੁੱਲ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ?
Fareedkot Teekaਰਕਤ ਬਿੰਦ ਕੀ ਮੜੀ ਜੋ ਦੇਹ ਹੈ, ਜਬ ਸੋ ਨਹੀਂ ਹੋਤੀ ਥੀ ਤਬ (ਮਿਤਿ) ਮਰਯਾਦਾ ਕੀ ਕੀਮਤ ਨਹੀਂ ਪਾਈ ਜਾਤੀ ਥੀ, ਭਾਵ ਤਬ ਗੁਰਮੁਖ ਕਿਸ ਕਾ ਮੂਲ ਪਛਾਨਤੇ ਥੇ ੪?
Prof. Sahib Singhਜਦੋਂ (ਮਾਂ ਦੀ) ਰੱਤ ਤੇ (ਪਿਤਾ ਦੇ) ਬੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਉਸ ਵਿਚ ਲਿਵ ਕਿਵੇਂ ਇਹ ਮਨ ਲਾਂਦਾ ਸੀ?

ਪਦ ਅਰਥ ਰਕਤੁ = ਰੁੱਤ। ਬਿੰਦੁ = ਬੀਰਜ। ਮੜੀ = ਸਰੀਰ। ਮਿਤਿ = ਅੰਦਾਜ਼ਾ।

SikhNet (Spanish)¿Cuándo ha existido un recinto que no haya sido construido del esperma y del óvulo?, ¿Cómo podría uno evaluar al Ser Supremo?

ਵਰਨੁ ਭੇਖੁ ਅਸਰੂਪੁ ਨ ਜਾਪੀ; ਕਿਉ ਕਰਿ ਜਾਪਸਿ ਸਾਚਾ ॥

varan bhekh asaroop na jaapee; kiau kar jaapas saachaa |

Sant Singh KhalsaWhen color, dress and form could not be seen, how could the True Lord be known?"
Manmohan SinghQ. 87: When the Lord's colour, garb and form were not seen, how could then the True Lord be know ?
Manmohan Singh (Punjabi)ਪ੍ਰ. 87: ਜਦ ਸੁਆਮੀ ਦਾ ਰੰਗ ਭੇਸ ਤੇ ਸਰੂਪ ਵੇਖੇ ਨਹੀਂ ਸਨ ਜਾਂਦੇ, ਤਾਂ ਸੱਚਾ ਸੁਆਮੀ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਸੀ?
Fareedkot Teekaਵਰਨ ਭੇਖ ਰੂਪ ਜਬ ਏਹ ਨਹੀਂ ਜਾਣੀਤੇ (ਅਸ) ਹੈ ਤੌ ਕਿਸ ਪ੍ਰਕਾਰ (ਸਾਚਾ) ਪਰਮਾਤਮਾ ਜਾਣਿਆ ਜਾਤਾ ਥਾ, ਭਾਵ ਤਬ ਤਰਲੋਕੀ ਮੇਂ ਜੋਤਿ ਕੈਸੇ ਪਾਈਤੀ ਥੀ ੫?
Prof. Sahib Singhਜਿਸ ਪ੍ਰਭੂ ਦਾ ਰੰਗ ਭੇਖ ਤੇ ਸਰੂਪ ਨਹੀਂ ਦਿੱਸਦਾ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ?

ਪਦ ਅਰਥ ਅਸਰੂਪੁ = ਸ੍ਵਰੂਪੁ, ਸਰੂਪ।

SikhNet (Spanish)Si Dios no tiene color, ni forma, ni vestimenta, ¿cómo puede ser identificado con la Verdad?

ਨਾਨਕ. ਨਾਮਿ ਰਤੇ ਬੈਰਾਗੀ; ਇਬ ਤਬ ਸਾਚੋ ਸਾਚਾ ॥੬੬॥

naanak. naam rate bairaagee; ib tab saacho saachaa |66|

Sant Singh KhalsaO Nanak, those who are attuned to the Naam, the Name of the Lord, are detached. Then and now, they see the Truest of the True. ||66||
Manmohan Singh(Answers the Guru) Nanak, they alone are detached, who are imbued with the Name. Now, then and ever, see they the truest of the true.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਨਾਨਕ ਕੇਵਲ ਉਹ ਹੀ ਨਿਰਲੇਪ ਹਨ ਜੋ ਨਾਮ ਨਾਲ ਰੰਗੀਜੇ ਹਨ। ਹੁਣ, ਤਦ ਅਤੇ ਸਦਾ ਉਹ ਸਚਿਆਰਾਂ ਦੇ ਪਰਮ ਸਚਿਆਰ (ਹਰੀ) ਨੂੰ ਵੇਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੀ ਮੇਂ ਰਤੇ ਹੈਂ, ਸੋ ਬੈਰਾਗੀ ਬਿਰਕਤ ਹੈਂ। (ਇਬ) ਅਬ ਜਬ ਕੁਛ ਪ੍ਰਾਣਾਦਿ ਬਿਵਹਾਰ ਹੈਂ ਔ ਤਬ ਤਿਸ ਸਮੈਂ ਜਬ ਪ੍ਰਾਣਾਦਿ ਬਿਵਹਾਰ ਨਹੀਂ ਥਾ, ਸੋ ਉਨ ਕੇ ਨਿਸਚੇ ਮੇਂ ਤੌ ਸਚਾ ਹੀ ਸਚਾ ਹੈ। ਤਿਸ ਤੁਕ ਕਰ ਸਾਧਾਰਣ ਉਤਰ ਕਹਾ ਹੈ॥੬੬॥☬ਉੱਤਰ:
Prof. Sahib Singh(ਉੱਤਰ:) ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਵੈਰਾਗਵਾਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ (ਮੌਜੂਦ) ਪ੍ਰਤੀਤ ਹੁੰਦਾ ਹੈ ॥੬੬॥

ਪਦ ਅਰਥ ਇਬ = ਹੁਣ ਜਦੋਂ ਸਰੀਰ ਮੌਜੂਦ ਹੈ। ਤਬ = ਤਦੋਂ ਜਦੋਂ ਸਰੀਰ ਨਹੀਂ ਸੀ ॥੬੬॥

SikhNet (Spanish)Dijo el Guru, quienes están entonados en el Naam, en el Nombre del Señor, viven sin apegos y conocían al Señor así como Lo conocen ahora.(66)

ਹਿਰਦਾ ਦੇਹ. ਨ ਹੋਤੀ, ਅਉਧੂ; ਤਉ ਮਨੁ ਸੁੰਨਿ ਰਹੈ ਬੈਰਾਗੀ ॥

hiradaa deh. na hotee, aaudhoo; tau man sun rahai bairaagee |

Sant Singh KhalsaWhen the heart and the body did not exist, O hermit, then the mind resided in the absolute, detached Lord.
Manmohan SinghA. 83: O Yogi, when there were not heart and body, then the mind made abode in the Detached Lord.
Manmohan Singh (Punjabi)ਉ. 83: ਜਦ ਦਿਲ ਤੇ ਸਰੀਰ ਨਹੀਂ ਸਨ, ਹੇ ਯੋਗੀ। ਤਦ ਮਨ ਨਿਰਲੇਪ ਸੁਆਮੀ ਅੰਦਰ ਵਸਦਾ ਸੀ।
Fareedkot Teekaਹੇ ਅਵਧੂਤ! ਜੋ ਹਿਰਦਾ ਔ ਦੇਹ ਨਹੀਂ ਹੋਤੀ ਥੀ, ਤੌ ਇਹ ਮਨ ਕਰਮੋਂ ਸੇ ਬਿਰਕਤ ਹੋਇਕੇ (ਸੁਨਿ) ਅਫੁਰ ਮੇਂ ਰਹਿਤਾ ਥਾ ੧॥
Prof. Sahib Singh(ਉੱਤਰ:) ਹੇ ਜੋਗੀ! ਜਦੋਂ ਨਾਹ ਹਿਰਦਾ ਸੀ ਨਾਹ ਸਰੀਰ ਸੀ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿਚ ਟਿਕਿਆ ਹੋਇਆ ਸੀ।

ਪਦ ਅਰਥ ਅਉਧੂ = ਹੇ ਜੋਗੀ! ਸੁੰਨਿ = ਅਫੁਰ ਪ੍ਰਭੂ ਵਿਚ।

SikhNet (Spanish)Cuando no había ni cuerpo ni corazón humano, oh, Yogui ermitaño, la Mente habitaba desapegada en el Señor Absoluto.

ਨਾਭਿ ਕਮਲੁ ਅਸਥੰਭੁ. ਨ ਹੋਤੋ; ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥

naabh kamal asathanbh. na hoto; taa nij ghar bastau pavan anaraagee |

Sant Singh KhalsaWhen there was no support of the lotus of the navel, the breath remained in its own home, attuned to the Lord's Love.
Manmohan SinghA. 84: When there was no support of the navel-lotus, the breath then stayed in its own home imbued with the Lord's love.
Manmohan Singh (Punjabi)ਉ. 84: ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ, ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ, ਸੁਆਸ ਤਦ ਆਪਣੇ ਨਿਜ ਦੇ ਗ੍ਰਹਿ ਅੰਦਰ ਟਿਕਦਾ ਸੀ।
Fareedkot Teekaਜਬ ਨਾਭੀ ਕਮਲ ਆਸਰਾ ਨਹੀਂ ਹੋਤਾ ਥਾ, ਤੌ ਸ੍ਵਾਸ (ਨਿਜ ਘਰਿ) ਅਪਨਾ ਜੋ ਕਾਰਣ ਹੈ ਈਸਰ ਵਾ ਅਵਿਦ੍ਯਾ (ਅਨਰਾਗੀ) ਪ੍ਰੇਮੀ ਹੋਇਕੇ ਬਸਤਾ ਹੈ ੨॥
Prof. Sahib Singhਜਦੋਂ ਨਾਭੀ-ਚੱਕਰ-ਰੂਪ ਥੰਮੀ ਨਹੀਂ ਸੀ ਤਦੋਂ ਪ੍ਰਾਣ (ਪ੍ਰਭੂ ਦਾ) ਪ੍ਰੇਮੀ ਹੋ ਕੇ ਆਪਣੇ ਅਸਲ ਘਰ (ਪ੍ਰਭੂ) ਵਿਚ ਵੱਸਦਾ ਸੀ।

ਪਦ ਅਰਥ ਅਨਰਾਗੀ = ਪ੍ਰੇਮੀ ਹੋ ਕੇ।

SikhNet (Spanish)Cuando el loto del ombligo no soportaba el aire vital, habitaba entonces dentro de sí mismo, adentrado en el Amor del Señor.

ਰੂਪੁ ਨ ਰੇਖਿਆ. ਜਾਤਿ ਨ ਹੋਤੀ; ਤਉ ਅਕੁਲੀਣਿ ਰਹਤਉ. ਸਬਦੁ ਸੁ ਸਾਰੁ ॥

roop na rekhiaa. jaat na hotee; tau akuleen rahtau. sabad su saar |

Sant Singh KhalsaWhen there was no form or shape or social class, then the Shabad, in its essence, resided in the unmanifest Lord.
Manmohan SinghA. 85: When there was no form, no sign and no caste, then in its quintessence form, the Name dwelt in the Unlineal Lord.
Manmohan Singh (Punjabi)ਉ. 85: ਜਦ ਨਾਂ ਕੋਈ ਸਰੂਪ, ਨਾਂ ਚਿੰਨ੍ਹ ਅਤੇ ਨ ਹੀ ਜਾਤੀ ਸੀ, ਤਦ ਆਪਣਾ ਤਤ, ਸੂਰਤ ਅੰਦਰ ਨਾਮ, ਵੰਸ ਰਹਿਤ ਸਾਂਈਂ, ਅੰਦਰ ਵਸਦਾ ਸੀ।
Fareedkot Teekaਜਬ ਰੂਪ ਰੇਖ ਜਾਤੀ ਨਹੀਂ ਹੋਤੀ ਥੀ, ਤੌ (ਅਕੁਲੀਣਿ) ਕੁਲ ਰਹਿਤ ਜੋ ਬ੍ਰਹਮ ਹੈ, ਸੋਈ ਸਾਰ ਰੂਪ ਹੋ ਕਰ ਰਹਿਤਾ ਥਾ ੩॥
Prof. Sahib Singhਜਦੋਂ (ਜਗਤ ਦਾ) ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ੍ਰੇਸ਼ਟ ਸ਼ਬਦ (ਜੋ "ਦੁਤਰ ਸਾਗਰ" ਤੋਂ ਤਾਰਦਾ ਹੈ) ਕੁਲ-ਰਹਿਤ ਪ੍ਰਭੂ ਵਿਚ ਰਹਿੰਦਾ ਸੀ;

ਪਦ ਅਰਥ ਜਾਤਿ = ਹੋਂਦ, ਉਤਪੱਤੀ। ਅਕੁਲੀਣਿ = ਅਕੁਲੀਣ ਵਿਚ, ਕੁਲ-ਰਹਿਤ ਪ੍ਰਭੂ ਵਿਚ।

SikhNet (Spanish)Cuando no había forma, ni signo, ni individualización, entonces el Shabd, en su Esencia, habitaba en el Dios Absoluto.

ਗਉਨੁ ਗਗਨੁ ਜਬ ਤਬਹਿ. ਨ ਹੋਤਉ; ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥

gaun gagan jab tabeh. na hotau; tribhavan jot aape nirankaar |

Sant Singh KhalsaWhen the world and the sky did not even exist, the Light of the Formless Lord filled the three worlds.
Manmohan SinghA. 86: When there was no body tomb, no world and no firmament, then the light of the Formless Lord alone, pervaded the three worlds.
Manmohan Singh (Punjabi)ਉ. 86: ਜਦ ਨਾਂ ਦੇਹ ਮੜ੍ਹੀ, ਨਾਂ ਸੰਸਾਰ ਅਤੇ ਨਾਂ ਹੀ ਅਸਮਾਨ ਸੀ, ਤਦ ਕੇਵਲ ਸਰੂਪ ਰਹਿਤ ਸਾਈਂ ਦਾ ਪ੍ਰਕਾਸ਼ ਹੀ ਤਿੰਨਾਂ ਜਹਾਨਾਂ ਵਿੱਚ ਵਿਆਪਕ ਸੀ।
Fareedkot Teekaਜਬ (ਗਉਨੁ) ਪ੍ਰਿਥਵੀ ਵਾ ਪਵਨ ਔ ਅਕਾਸ ਨਹੀਂ ਹੋਤਾ ਥਾ, ਭਾਵ ਜਬ ਪੰਜ ਤਤ ਨਹੀਂ ਥੇ ਤਬ ਤੀਨ ਭਵਨੋਂ ਕਾ ਪਤੀ ਜੋਤੀ ਪ੍ਰਕਾਸ ਜੋ ਨਿਰੰਕਾਰ ਹੈ, ਸੋ ਆਪੇ, ਭਾਵ ਅਦੁਤੀ ਹੀ ਥਾ ੪॥
Prof. Sahib Singhਜਦੋਂ ਜਗਤ ਦੀ ਹਸਤੀ ਨਹੀਂ ਸੀ, ਅਕਾਸ਼ ਨਹੀਂ ਸੀ, ਤਦੋਂ ਆਕਾਰ-ਰਹਿਤ ਤ੍ਰਿਭਵਣੀ ਜੋਤਿ (ਭਾਵ, ਹੁਣ ਤ੍ਰਿਲੋਕੀ ਵਿਚ ਵਿਆਪਕ ਹੋਣ ਵਾਲੀ ਜੋਤਿ) ਆਪ ਹੀ ਆਪ ਸੀ।

ਪਦ ਅਰਥ ਗਉਨੁ = ਗਵਨੁ, ਗਮਨ, ਚਾਲ, ਜਗਤ ਦੀ ਚਾਲ, ਜਗਤ ਦੀ ਹੋਂਦ। ਗਗਨੁ = ਅਕਾਸ਼।

SikhNet (Spanish)Cuando no existía ni la tierra, ni el cielo, entonces la Luz del Señor Absoluto prevalecía en todos los tres mundos.

ਵਰਨੁ ਭੇਖੁ. ਅਸਰੂਪੁ ਸੁ ਏਕੋ; ਏਕੋ ਸਬਦੁ ਵਿਡਾਣੀ ॥

varan bhekh. asaroop su eko; eko sabad viddaanee |

Sant Singh KhalsaColor, dress and form were contained in the One Lord; the Shabad was contained in the One, Wondrous Lord.
Manmohan SinghA. 87: When the colour, garb and form of the One Lord were not seen, then all these resided in the one Wondrous Lord.
Manmohan Singh (Punjabi)ਉ. 87: ਜਦ ਇਕ ਸੁਆਮੀ ਦਾ ਰੰਗ, ਲਿਬਾਸ ਅਤੇ ਸਰੂਪ ਦਿਸ ਨਹੀਂ ਸਨ ਆਉਂਦੇ ਤਦ ਇਹ ਸਾਰੇ ਇਕ ਅਸਚਰਜ ਸੁਆਮੀ ਅੰਦਰ ਹੀ ਵੱਸਦੇ ਸਨ।
Fareedkot Teekaਵਰਨ ਭੇਖ ਤਥਾ (ਰੂਪੁ) ਅਕਾਰ ਜੋ ਸੋ ਏਕ ਹੀ (ਅਸ) ਹੈ ਸੀ ਸੋ ਅਸਚਰਜ ਰੂਪ ਏਕ ਬ੍ਰਹਮ ਹੀ ਥਾ, ਭਾਵ ਤਹਾਂ ਧਿਆਨ ਕੌਨ ਕਿਸ ਕਾ ਕਰੇ ੫॥
Prof. Sahib Singhਇਕੋ ਅਸਚਰਜ ਸ਼ਬਦ-ਰੂਪ ਪ੍ਰਭੂ ਹੀ ਸੀ, ਉਹੀ (ਜਗਤ ਦਾ) ਰੰਗ ਭੇਖ ਤੇ ਰੂਪ ਸੀ।

ਪਦ ਅਰਥ ਵਿਡਾਣੀ = ਅਸਚਰਜ।

SikhNet (Spanish)Sí, todas las distinciones, todas las formas, habitaban entonces en el Señor, el Shabd estaba contenido en el Uno, en el Maravilloso Señor.

ਸਾਚ ਬਿਨਾ. ਸੂਚਾ ਕੋ ਨਾਹੀ; ਨਾਨਕ ਅਕਥ ਕਹਾਣੀ ॥੬੭॥

saach binaa. soochaa ko naahee; naanak akath kahaanee |67|

Sant Singh KhalsaWithout the True Name, no one can become pure; O Nanak, this is the Unspoken Speech. ||67||
Manmohan SinghWithout the True Name, no one can become immaculate. Nanak, Ineffable is the Lord's anecdote.
Manmohan Singh (Punjabi)ਸੱਚੇ ਨਾਮ ਦੇ ਬਾਝੋਂ ਕੋਈ ਭੀ ਪਵਿੱਤਰ ਨਹੀਂ ਹੋ ਸਕਦਾ। ਨਾਨਕ, ਵਰਣਨ ਰਹਿਤ ਹੈ, ਸਾਹਿਬ ਦੀ ਕਥਾ ਵਾਰਤਾ।
Fareedkot Teekaਸਚ ਧਾਰਨੇ ਬਿਨਾਂ ਸੂਚਾ ਕੋਈ ਭੀ ਨਹੀਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਅਰਥ ਕਹਾਣੀ ਹੈ ॥੬੭॥☬ਪ੍ਰਸ਼ਨ:
Prof. Sahib Singhਹੇ ਨਾਨਕ! (ਐਸੇ ਉਸ) ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਨੂੰ ਮਿਲਣ) ਤੋਂ ਬਿਨਾ, ਜਿਸ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਕੋਈ ਮਨੁੱਖ ਸੁੱਚਾ ਨਹੀਂ ਹੈ ॥੬੭॥
SikhNet (Spanish)Sin el Nombre Verdadero, nadie se vuelve puro; oh, dice Nanak, este es el Inefable Discurso. (67)
Shabad Guru Nanak Dev Ji Raag Raamkalee Ang 946

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ; ਕਿਤੁ ਕਿਤੁ ਦੁਖਿ ਬਿਨਸਿ ਜਾਈ ॥

kit kit bidh jag upajai purakhaa; kit kit dukh binas jaaee |

Sant Singh Khalsa"How, in what way, was the world formed, O man? And what disaster will end it?"
Manmohan Singh(Ask the Yogis) Q. 88: In what, what way the world comes into being, O man? Q. 89: By what, what ills does it perish?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 88: ਕਿਸ, ਕਿਸ ਤਰੀਕੇ ਨਾਲ ਸੰਸਾਰ ਉਤਪੰਨ ਹੁੰਦਾ ਹੈ, ਹੇ ਪੁਰਸ਼? ਪ੍ਰ. 89: ਕਿਹੜੀਆਂ, ਕਿਹੜੀਆਂ ਬੁਰਿਆਈਆਂ ਦੁਆਰਾ ਇਹ ਨਾਸ ਹੋ ਜਾਂਦਾ ਹੈ?
Fareedkot Teekaਹੇ ਪੁਰਖਾ! ਕਿਸ ਕਿਸ ਬਿਧੀ ਕਰ ਕੇ ਜਗਤ ਉਤਪੰਨ ਹੋਤਾ ਹੈ ੧, ਔ ਕਿਸ ਕਿਸ ਬਿਧੀ ਕਰ ਕੇ ਦੁਖ ਸੇ ਬਿਨਸ ਜਾਤਾ ਹੈ ੨?
Prof. Sahib Singh(ਪ੍ਰਸ਼ਨ:) ਹੇ ਪੁਰਖ! ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਸ ਤਰ੍ਹਾਂ ਦੁੱਖ ਵਿਚ (ਪੈਂਦਾ) ਹੈ ਤੇ ਕਿਵੇਂ ਨਾਸ ਹੋ ਜਾਂਦਾ ਹੈ?

ਪਦ ਅਰਥ ਕਿਤੁ = ਕਿਸ ਨਾਲ? ਕਿਤੁ ਬਿਧਿ = ਕਿਸ ਵਿਧੀ ਨਾਲ? ਪੁਰਖਾ = ਹੇ ਪੁਰਖ! ਦੁਖਿ = ਦੁੱਖ ਨਾਲ।

SikhNet (Spanish)Dijeron los Yoguis: ¿Cómo llega el mundo a manifestarse? ¿Cómo se vuelve a sumergir en su Fuente, terminando así todo dolor?

ਹਉਮੈ ਵਿਚਿ ਜਗੁ ਉਪਜੈ ਪੁਰਖਾ; ਨਾਮਿ ਵਿਸਰਿਐ ਦੁਖੁ ਪਾਈ ॥

haumai vich jag upajai purakhaa; naam visariai dukh paaee |

Sant Singh KhalsaIn egotism, the world was formed, O man; forgetting the Naam, it suffers and dies.
Manmohan Singh(Answers the Guru) A. 88: Through self-conceit the world comes into being, O sire. A. 89: Forgetting the Name, it suffers pain and perishes.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 88: ਸਵੈ ਹੰਗਤਾ ਦੇ ਰਾਹੀਂ ਸੰਸਾਰ ਉਤਪੰਨ ਹੁੰਦਾ ਹੈ, ਹੇ ਸਾਈਂ! ਉ. 89: ਨਾਮ ਨੂੰ ਭੁਲਾ ਕੇ ਇਹ ਦੁਖ ਉਠਾਉਂਦਾ ਹੈ ਅਤੇ ਨਾਸ ਹੋ ਜਾਂਦਾ ਹੈ।
Fareedkot Teekaਹੇ ਪੁਰਖਾ! ਹਉਮੈਂ ਵਿਚ ਜਗ ਉਪਜਤਾ ਹੈ ਅਰ ਨਾਮ ਕੇ ਬਿਸਰਨੇ ਕਰ ਕੇ ਮਰ ਕਰ ਦੁਖ ਪਾਵਤਾ ਹੈ ੨॥
Prof. Sahib Singh(ਉੱਤਰ:) ਹੇ ਪੁਰਖ! ਜਗਤ ਹਉਮੈ ਵਿਚ ਪੈਦਾ ਹੁੰਦਾ ਹੈ, ਜੇ (ਇਸ ਨੂੰ) ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਦੁੱਖ ਪਾਂਦਾ ਹੈ।

ਪਦ ਅਰਥ ਹਉਮੈ = ਵੱਖਰਾ-ਪਨ, ਮੇਰ-ਤੇਰ, ਆਪਣੀ ਵੱਖਰੀ ਹੋਂਦ ਦਾ ਖ਼ਿਆਲ। ਨਾਮਿ ਵਿਸਰਿਐ = ਜੇ ਨਾਮ ਵਿੱਸਰ ਜਾਏ।

SikhNet (Spanish)Dijo el Guru, en el egoísmo el mundo fue creado, oh hombre, olvidando el Naam, sufre y muere.

ਗੁਰਮੁਖਿ ਹੋਵੈ. ਸੁ ਗਿਆਨੁ ਤਤੁ ਬੀਚਾਰੈ; ਹਉਮੈ ਸਬਦਿ ਜਲਾਏ ॥

guramukh hovai. su giaan tat beechaarai; haumai sabad jalaae |

Sant Singh KhalsaOne who becomes Gurmukh contemplates the essence of spiritual wisdom; through the Shabad, he burns away his egotism.
Manmohan SinghHe, who gets resigned to Guru's will reflects on the quintessence of the Divine knowledge and through the Name burns his ego.
Manmohan Singh (Punjabi)ਜੋ ਗੁਰੂ ਅਨੁਸਾਰੀ ਥੀ ਵੰਝਦਾ ਹੈ, ਉਹ ਬ੍ਰਹਮ ਗਿਆਤ ਦੇ ਸਾਰ ਅੰਸ਼ ਸੋਚਦਾ, ਸਮਝਦਾ ਹੈ ਅਤੇ ਨਾਮ ਦੇ ਰਾਹੀਂ ਆਪਣੀ ਹੰਗਤ ਨੂੰ ਸਾੜ ਸੁੱਟਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਗ੍ਯਾਨ ਕਰ ਕੇ (ਤਤੁ) ਬ੍ਰਹਮ ਕੋ ਬੀਚਾਰਤਾ ਹੈ ਔ ਹਉਮੈਂ ਕੋ ਗੁਰ ਉਪਦੇਸ ਕਰ ਜਲਾਵਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਉਹ ਤੱਤ-ਗਿਆਨ ਨੂੰ ਵਿਚਾਰਦਾ ਹੈ ਤੇ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜਦਾ ਹੈ,

ਪਦ ਅਰਥ ਸਬਦਿ = ਗੁਰ-ਸ਼ਬਦ ਦੀ ਰਾਹੀਂ।

SikhNet (Spanish)Quien se vuelve Gurmukj medita en la Esencia de la Sabiduría Espiritual. A través del Shabd, logra quemar y consumir su egoísmo.

ਤਨੁ ਮਨੁ ਨਿਰਮਲੁ ਨਿਰਮਲ ਬਾਣੀ; ਸਾਚੈ ਰਹੈ ਸਮਾਏ ॥

tan man niramal niramal baanee; saachai rahai samaae |

Sant Singh KhalsaHis body and mind become immaculate, through the Immaculate Bani of the Word. He remains absorbed in Truth.
Manmohan SinghHis body and mind become immaculate and immaculate is his Speech and he remains merged in the True Lord.
Manmohan Singh (Punjabi)ਉਸ ਦਾ ਸਰੀਰ ਤੇ ਮਨੂਆ ਪਵਿੱਤਰ ਹੋ ਜਾਂਦੇ ਹਨ ਅਤੇ ਪਵਿੱਤਰ ਹੈ ਉਸ ਦੀ ਬੋਲ ਬਾਣੀ ਅਤੇ ਉਹ ਸੱਚੇ ਸਾਈਂ ਅੰਦਰ ਲੀਨ ਰਹਿੰਦਾ ਹੈ।
Fareedkot Teekaਜੋ ਸਾਚੇ ਮੇਂ ਸਮਾਇ ਰਹੇ ਹੈਂ ਵੁਹ ਤਨ ਮਨ ਕਰ ਕੇ ਨਿਰਮਲ ਹੈਂ ਔ ਬਾਣੀ ਭੀ ਤਿਨ ਕੀ ਝੂਠ ਮਲ ਸੇ ਰਹਿਤ ਹੈ॥
Prof. Sahib Singhਉਸ ਦਾ ਤਨ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ; ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਸਾਚੈ = ਸੱਚੇ ਪ੍ਰਭੂ ਵਿਚ।

SikhNet (Spanish)Su cuerpo y mente se vuelven inmaculados, a través del Bani Inmaculado de la Palabra, permanece absorto en la Verdad.

ਨਾਮੇ ਨਾਮਿ ਰਹੈ ਬੈਰਾਗੀ; ਸਾਚੁ ਰਖਿਆ ਉਰਿ ਧਾਰੇ ॥

naame naam rahai bairaagee; saach rakhiaa ur dhaare |

Sant Singh KhalsaThrough the Naam, the Name of the Lord, he remains detached; he enshrines the True Name in his heart.
Manmohan SinghThrough the Nameable Lord's Name, he remains dispassionate and keeps the True Name enshrined in his mind.
Manmohan Singh (Punjabi)ਨਾਮੀ ਸੁਆਮੀ ਦੇ ਨਾਮ ਰਾਹੀਂ ਉਹ ਉਪਰਾਮਤ ਵਿੱਚੱ ਰਹਿੰਦਾ ਹੈ ਅਤੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ।
Fareedkot Teekaਨਾਮ ਸਿਮਰਨ ਕਰ ਕੇ ਬਿਰਕਤ ਹੂਆ ਹੂਆ ਨਾਮੀ ਮੇਂ ਇਸਥਿਰ ਹੋ ਰਹਿਤਾ ਹੈ, ਪੁਨਾ ਸਚ ਬੋਲਨੇ ਕੋ ਵਾ ਸਤ ਰੂਪ ਹਰੀ ਕੋ ਰਿਦੇ ਮੇਂ ਧਾਰਨ ਕਰ ਰਖਤਾ ਹੈ॥
Prof. Sahib Singhਉਹ ਮਨੁੱਖ (ਪ੍ਰਭੂ-ਚਰਨਾਂ ਦਾ) ਮਤਵਾਲਾ ਹੋ ਕੇ ਨਿਰੋਲ ਪ੍ਰਭੂ-ਨਾਮ ਵਿਚ ਹੀ ਜੁੜਿਆ ਰਹਿੰਦਾ ਹੈ, ਸਦਾ ਪ੍ਰਭੂ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ।

ਪਦ ਅਰਥ ਨਾਮੇ ਨਾਮਿ = ਨਾਮਿ ਹੀ ਨਾਮਿ, ਨਾਮ ਹੀ ਨਾਮ ਵਿਚ, ਨਿਰੋਲ ਪ੍ਰਭੂ-ਨਾਮ ਵਿਚ।

SikhNet (Spanish)A través del Naam, el Nombre del Señor, se conserva desapegado, y enaltece al Nombre Verdadero en su corazón.

ਨਾਨਕ ਬਿਨੁ ਨਾਵੈ. ਜੋਗੁ ਕਦੇ, ਨ ਹੋਵੈ; ਦੇਖਹੁ ਰਿਦੈ ਬੀਚਾਰੇ ॥੬੮॥

naanak bin naavai. jog kade, na hovai; dekhahu ridai beechaare |68|

Sant Singh KhalsaO Nanak, without the Name, Yoga is never attained; reflect upon this in your heart, and see. ||68||
Manmohan SinghNanak, without the Name, Yoga is attained not ever, Reflect thou in thy mind and see.
Manmohan Singh (Punjabi)ਨਾਨਕ, ਨਾਮ ਦੇ ਬਾਝੋਂ ਯੋਗ ਕਦਾਚਿੱਤ ਪ੍ਰਾਪਤ ਨਹੀਂ ਹੁੰਦਾ ਹੈ। ਤੂੰ ਆਪਣੇ ਹਿਰਦੇ ਵਿੱਚ ਸੋਚ ਸਮਝ ਕੇ ਵੇਖ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਿਧੋ! ਤੁਮ ਰਿਦੇ ਮੇਂ ਵੀਚਾਰ ਕਰ ਦੇਖੋ ਬਿਨਾਂ ਨਾਮ ਤੌ ਜੋਗ ਪ੍ਰਾਪਤਿ ਕਬੀ ਨਹੀਂ ਹੋਤਾ॥੬੮॥☬ਅਬ ਸਿਧਾਂਤ ਕਹਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ, ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਇਹੀ ਗਵਾਹੀ ਦੇਵੇਗਾ) ॥੬੮॥

ਪਦ ਅਰਥ ਜੋਗੁ = ਮਿਲਾਪ ॥੬੮॥

SikhNet (Spanish)Oh, dice Nanak, sin el Nombre, el Estado de Yoga nunca será obtenido, pondera esto en tu corazón y entenderás.(68)

ਗੁਰਮੁਖਿ; ਸਾਚੁ ਸਬਦੁ ਬੀਚਾਰੈ ਕੋਇ ॥

guramukh; saach sabad beechaarai koe |

Sant Singh KhalsaThe Gurmukh is one who reflects upon the True Word of the Shabad.
Manmohan SinghRare is the One, who by Guru's grace reflects on the True Name.
Manmohan Singh (Punjabi)ਕੋਈ ਵਿਰਲਾ ਜਣਾ ਹੀ ਗੁਰਾਂ ਦੀ ਰਹਿਮਤ ਦੁਆਰਾ ਸਤਿਨਾਮ ਦਾ ਚਿੰਤਨ ਕਰਦਾ ਹੈ।
Fareedkot Teekaਕੋਈ ਗੁਰਮੁਖ ਹੀ ਸਚੇ ਬ੍ਰਹਮ ਕੋ ਬੀਚਾਰਤਾ ਹੈ॥
Prof. Sahib Singhਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ,
SikhNet (Spanish)El Gurmukj es aquel que recita la Verdadera Palabra del Shabd.

ਗੁਰਮੁਖਿ; ਸਚੁ ਬਾਣੀ ਪਰਗਟੁ ਹੋਇ ॥

guramukh; sach baanee paragatt hoe |

Sant Singh KhalsaThe True Bani is revealed to the Gurmukh.
Manmohan SinghBy the Guru's grace, the True Gurbani becomes manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸੱਚੀ ਗੁਰਬਾਣੀ ਪ੍ਰਕਾਸ਼ ਹੋ ਜਾਂਦੀ ਹੈ।
Fareedkot Teekaਅਰ ਗੁਰਮੁਖੋਂ ਕੀ ਸਾਚੀ ਬਾਣੀ ਸੰਸਾਰ ਮੇਂ ਪਰਗਟ ਹੋਤੀ ਹੈ॥
Prof. Sahib Singhਸਤਿਗੁਰੂ ਦੀ ਬਾਣੀ ਦੀ ਰਾਹੀਂ ਸੱਚਾ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਪਦ ਅਰਥ ਬਾਣੀ = ਗੁਰੂ ਦੀ ਬਾਣੀ ਦੀ ਰਾਹੀਂ।

SikhNet (Spanish)El Verdadero Bani, le es revelado al Gurmukj.

ਗੁਰਮੁਖਿ ਮਨੁ ਭੀਜੈ; ਵਿਰਲਾ ਬੂਝੈ ਕੋਇ ॥

guramukh man bheejai; viralaa boojhai koe |

Sant Singh KhalsaThe mind of the Gurmukh is drenched with the Lord's Love, but how rare are those who understand this.
Manmohan SinghBy Guru's grace, the mind is steeped with Lord's love but rare is the one who understands this.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਚਿੱਤ, ਪ੍ਰਭੂ ਦੀ ਪ੍ਰੀਤ ਨਾਲ ਤਰੋ ਤਰ ਹੋ ਜਾਂਦਾ ਹੈ, ਪਰ ਕੋਈ ਟਾਂਵਾਂ ਹੀ ਇਸ ਨੂੰ ਸਮਝਦਾ ਹੈ।
Fareedkot Teekaਗੁਰੋਂ ਦੁਆਰੇ ਕਿਸੇ ਵਿਰਲੇ ਕਾ ਮਨ ਭੀਜਤਾ ਹੈ, ਜਿਸ ਕਾ ਭੀਜਤਾ ਹੈ, ਸੋਈ ਬੂਝਤਾ ਹੈ ਅਰਥਾਤ ਸਮਝਤਾ ਹੈ॥
Prof. Sahib Singhਗੁਰਮੁਖਿ ਮਨੁੱਖ ਦਾ ਮਨ (ਨਾਮ-ਰਸ ਵਿਚ) ਭਿੱਜਦਾ ਹੈ, (ਪਰ ਇਸ ਗੱਲ ਨੂੰ) ਕੋਈ ਵਿਰਲਾ ਸਮਝਦਾ ਹੈ।
SikhNet (Spanish)La mente del Gurmukj está empapada con el Amor del Señor, pero extraordinario es aquél que conoce esto,

ਗੁਰਮੁਖਿ; ਨਿਜ ਘਰਿ ਵਾਸਾ ਹੋਇ ॥

guramukh; nij ghar vaasaa hoe |

Sant Singh KhalsaThe Gurmukh dwells in the home of the self, deep within.
Manmohan SinghBy Guru's grace one abides in his own home (self).
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦਾ ਆਪਣੇ ਨਿੱਜ ਅਸਥਾਨ ਵਿੱਚ ਵਸਦਾ ਹੈ।
Fareedkot Teekaਐਸੇ ਗੁਰਮੁਖੋਂ ਕਾ (ਨਿਜ ਘਰਿ) ਸ੍ਵੈ ਸਰੂਪ ਮੇਂ ਵਾਸਾ ਹੋਤਾ ਹੈ॥
Prof. Sahib Singhਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿਚ ਹੋਇਆ ਰਹਿੰਦਾ ਹੈ।

ਪਦ ਅਰਥ ਨਿਜ ਘਰਿ = ਆਪਣੇ ਅਸਲ ਸਰੂਪ ਵਿਚ।

SikhNet (Spanish)el Gurmukj habita en el hogar del ser, en lo profundo de su interior.

ਗੁਰਮੁਖਿ ਜੋਗੀ; ਜੁਗਤਿ ਪਛਾਣੈ ॥

guramukh jogee; jugat pachhaanai |

Sant Singh KhalsaThe Gurmukh realizes the Way of Yoga.
Manmohan SinghIt is through the Guru, that Yogi knows the way of Yoga.
Manmohan Singh (Punjabi)ਗੁਰਾਂ ਦੇ ਰਾਹੀਂ ਯੋਗੀ, ਯੋਗ ਦੇ ਮਾਰਗ ਨੂੰ ਜਾਣ ਲੈਂਦਾ ਹੈ।
Fareedkot Teekaਗੁਰਮੁਖ ਜੋ ਜੋਗੀ ਹੈਂ, ਸੋ ਜੋਗ ਕੀ ਜੁਗਤ ਪਹਿਚਾਨਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹੀ (ਅਸਲ) ਜੋਗੀ ਹੈ ਉਹ (ਪ੍ਰਭੂ ਨਾਲ ਮਿਲਾਪ ਦੀ) ਜੁਗਤਿ ਪਛਾਣਦਾ ਹੈ।

ਪਦ ਅਰਥ ਜੁਗਤਿ = ਜੋਗ ਦੀ ਜੁਗਤਿ।

SikhNet (Spanish)Así el Gurmukj comprende el Sendero del Yoga,

ਗੁਰਮੁਖਿ ਨਾਨਕ; ਏਕੋ ਜਾਣੈ ॥੬੯॥

guramukh naanak; eko jaanai |69|

Sant Singh KhalsaO Nanak, the Gurmukh knows the One Lord alone. ||69||
Manmohan SinghThe Guru-ward knows the One Lord alone, O Nanak.
Manmohan Singh (Punjabi)ਗੁਰੂ ਅਨੁਸਾਰੀ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰਮੁਖ ਇਕ ਵਾਹਿਗੁਰੂ ਕੋ ਹੀ ਜਾਨਤੇ ਹੈਂ॥੬੯॥
Prof. Sahib Singhਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਜਾਣਦਾ ਹੈ ॥੬੯॥
SikhNet (Spanish)oh, dice Nanak, el Gurmukj conoce al Señor Absoluto.(69)
Shabad Guru Nanak Dev Ji Raag Raamkalee Ang 946

ਬਿਨੁ ਸਤਿਗੁਰ ਸੇਵੇ; ਜੋਗੁ. ਨ ਹੋਈ ॥

bin satigur seve; jog. na hoee |

Sant Singh KhalsaWithout serving the True Guru, Yoga is not attained;
Manmohan SinghWithout serving the True Guru, Yoga is obtained not.
Manmohan Singh (Punjabi)ਸੱਚੇ ਗੁਰਾਂ ਦੀ ਸੇਵਾ ਬਾਝੋਂ ਯੋਗ ਪ੍ਰਾਪਤ ਨਹੀਂ ਹੁੰਦਾ।
Fareedkot Teekaਸਤਿਗੁਰੂ ਕੀ ਸੇਵਾ ਬਿਨਾਂ ਜੋਗ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਪ੍ਰਭੂ ਨਾਲ) ਮੇਲ ਨਹੀਂ ਹੁੰਦਾ,
SikhNet (Spanish)Sin servir al Guru Verdadero, uno no logra el Estado de Yoga;

ਬਿਨੁ ਸਤਿਗੁਰ ਭੇਟੇ; ਮੁਕਤਿ. ਨ ਕੋਈ ॥

bin satigur bhette; mukat. na koee |

Sant Singh Khalsawithout meeting the True Guru, no one is liberated.
Manmohan SinghWithout meeting the True Guru, no one is emancipated.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਕੋਈ ਭੀ ਬੰਦਖਲਾਸ ਨਹੀਂ ਹੁੰਦਾ।
Fareedkot Teekaਅਰ ਸਤਿਗੁਰੋਂ ਸੇ ਬਿਨਾ ਮੁਕਤੀ ਕੋ ਕੋਈ ਪ੍ਰਾਪਤਿ ਨਹੀਂ ਹੋਤਾ॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ।
SikhNet (Spanish)sin encontrar al Verdadero Guru, uno no es liberado,

ਬਿਨੁ ਸਤਿਗੁਰ ਭੇਟੇ; ਨਾਮੁ ਪਾਇਆ. ਨ ਜਾਇ ॥

bin satigur bhette; naam paaeaa. na jaae |

Sant Singh KhalsaWithout meeting the True Guru, the Naam cannot be found.
Manmohan SinghWithout meeting the True Guru, the Name is attained not.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਬਗੈਰ ਨਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਬਿਨਾਂ ਸਤਿਗੁਰੂ ਮਿਲੇ ਨਾਮ ਭੀ ਨਹੀਂ ਪਾਇਆ ਜਾਤਾ॥
Prof. Sahib Singhਗੁਰੂ ਨੂੰ ਮਿਲਣ ਬਗ਼ੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ,
SikhNet (Spanish)sin el Verdadero Guru, el Naam no será encontrado.

ਬਿਨੁ ਸਤਿਗੁਰ ਭੇਟੇ; ਮਹਾ ਦੁਖੁ ਪਾਇ ॥

bin satigur bhette; mahaa dukh paae |

Sant Singh KhalsaWithout meeting the True Guru, one suffers in terrible pain.
Manmohan SinghWithout meeting the True Guru, one suffers immense pain.
Manmohan Singh (Punjabi)ਸੱਚੇ ਗੁਰਾਂ ਦੇ ਮਿਲਣ ਬਾਝੋਂ ਇਨਸਾਨ ਪਰਮ ਕਸ਼ਟ ਉਠਾਉਂਦਾ ਹੈ।
Fareedkot Teekaਅਰ ਸਤਿਗੁਰੋਂ ਸੇ ਮਿਲਿਆਂ ਬਿਨਾਂ ਬੜਾ ਦੁਖ ਪਾਵਤਾ ਹੈ॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਬੜਾ ਕਸ਼ਟ ਉਠਾਂਦਾ ਹੈ।
SikhNet (Spanish)Sin el Guru Verdadero uno sufre terrible dolor.

ਬਿਨੁ ਸਤਿਗੁਰ ਭੇਟੇ; ਮਹਾ ਗਰਬਿ ਗੁਬਾਰਿ ॥

bin satigur bhette; mahaa garab gubaar |

Sant Singh KhalsaWithout meeting the True Guru, there is only the deep darkness of egotistical pride.
Manmohan SinghWithout meeting with the True Guru the mortal abides in the supreme darkness of ego.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੇ ਬਗੈਰ, ਪ੍ਰਾਨੀ ਹੰਗਤਾਂ ਦੇ ਅਤਿਅੰਤ ਅਨ੍ਹੇਰੇ ਅੰਦਰ ਵਸਦਾ ਹੈ।
Fareedkot Teekaਬਿਨਾ ਸਤਿਗੁਰੂ ਮਿਲੇ (ਮਹਾ ਗਰਬਿ) ਬਡਾ ਹੰਕਾਰੀ ਹੋ ਰਹਿਤਾ ਹੈ, ਇਸੀ ਤੇ ਐਸੇ ਮਨ ਕੀ (ਗੁਬਾਰਿ) ਅੰਧੇਰਾ ਮੇਂ ਰਹਿਤਾ ਹੈ॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਘੋਰ ਹਨੇਰੇ ਵਿਚ ਅਹੰਕਾਰ ਵਿਚ ਰਹਿੰਦਾ ਹੈ।

ਪਦ ਅਰਥ ਗਰਬਿ = ਅਹੰਕਾਰ ਵਿਚ। ਗੁਬਾਰਿ = ਹਨੇਰੇ ਵਿਚ।

SikhNet (Spanish)Sin el Verdadero Guru, sólo existe el pozo profundo del orgullo egoísta.

ਨਾਨਕ. ਬਿਨੁ ਗੁਰ; ਮੁਆ. ਜਨਮੁ ਹਾਰਿ ॥੭੦॥

naanak. bin gur; muaa. janam haar |70|

Sant Singh KhalsaO Nanak, without the True Guru, one dies, having lost the opportunity of this life. ||70||
Manmohan SinghNanak, without the Guru, one loses his life and ultimately dies.
Manmohan Singh (Punjabi)ਨਾਨਕ, ਗੁਰੂ ਮਹਾਰਾਜ ਦੇ ਬਗੈਰ ਇਨਸਾਨ ਆਪਣਾ ਜੀਵਨ ਗੁਆ, ਅੰਤ ਨੂੰ ਮਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਸੇ ਬਿਨਾ ਅਮੋਲਕ ਜਨਮ ਕੋ ਸੰਸਾਰ ਜੂਏ ਮੇਂ ਹਾਰ ਕੇ ਮੂਆ ਹੈ॥੭੦॥
Prof. Sahib Singhਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ (ਦੀ ਬਾਜ਼ੀ) ਹਾਰ ਕੇ ਆਤਮਕ ਮੌਤ ਸਹੇੜਦਾ ਹੈ ॥੭੦॥

ਪਦ ਅਰਥ ਹਾਰਿ = ਹਾਰ ਕੇ। ਜੋਗੁ = (ਪਰਮਾਤਮਾ ਨਾਲ) ਮਿਲਾਪ ॥੭੦॥

SikhNet (Spanish)Oh, dice Nanak, sin el Verdadero Guru, uno muere, perdiendo la oportunidad en esta vida. (70)

ਗੁਰਮੁਖਿ ਮਨੁ ਜੀਤਾ; ਹਉਮੈ ਮਾਰਿ ॥

guramukh man jeetaa; haumai maar |

Sant Singh KhalsaThe Gurmukh conquers his mind by subduing his ego.
Manmohan SinghStilling his ego, the Guru-ward conquers his mind.
Manmohan Singh (Punjabi)ਆਪਣੀ ਹੰਗਤਾਂ ਨੂੰ ਮੇਟ ਕੇ ਗੁਰੂ ਅਨੁਸਾਰੀ ਆਪਣੇ ਮਨ ਨੂੰ ਜਿੱਤ ਲੈਂਦਾ ਹੈ।
Fareedkot Teekaਗੁਰਮੁਖੋਂ ਨੇ ਹਉਮੈਂ ਕੋ ਮਾਰ ਕੈ ਮਨ ਕੋ ਜੀਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੇ (ਆਪਣੀ) ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ।
SikhNet (Spanish)El Gurmukj conquista su mente controlando su ego.

ਗੁਰਮੁਖਿ; ਸਾਚੁ ਰਖਿਆ ਉਰ ਧਾਰਿ ॥

guramukh; saach rakhiaa ur dhaar |

Sant Singh KhalsaThe Gurmukh enshrines Truth in his heart.
Manmohan SinghThe Guru-ward keeps the True Name enshrined within his mind.
Manmohan Singh (Punjabi)ਗੁਰੂ ਅਨੁਸਾਰੀ ਸੱਚੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦਾ ਹੈ।
Fareedkot Teekaਔ ਗੁਰਮੁਖੋਂ ਨੇ ਹੀ ਸਾਚ ਕੋ ਰਿਦੇ ਮੇਂ ਧਾਰ ਰਖਿਆ ਹੈ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪਰੋ ਲਿਆ ਹੈ।

ਪਦ ਅਰਥ ਉਰ = ਹਿਰਦਾ।

SikhNet (Spanish)El Gurmukj enaltece la Verdad en su corazón.

ਗੁਰਮੁਖਿ ਜਗੁ ਜੀਤਾ; ਜਮਕਾਲੁ ਮਾਰਿ ਬਿਦਾਰਿ ॥

guramukh jag jeetaa; jamakaal maar bidaar |

Sant Singh KhalsaThe Gurmukh conquers the world; he knocks down the Messenger of Death, and kills it.
Manmohan SinghThe Guru-ward conquers the world and knocks down and slays the Death's myrmidon.
Manmohan Singh (Punjabi)ਗੁਰੂ ਅਨੁਸਾਰੀ ਜਗਤ ਨੂੰ ਜਿੱਤ ਲੈਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਨੂੰ ਢਾਹ ਕੇ ਮਾਰ ਸੁੱਟਦਾ ਹੈ।
Fareedkot Teekaਗੁਰਮੁਖੋਂ ਨੇ ਜਗ ਜੀਤਿਆ ਹੈ ਅਰ ਜਮ ਜੋ ਕਾਲ ਕਰਤਾ ਹੈ ਤਿਸ ਕੋ ਮਾਰ ਕੇ ਬਿਸਸੇ ਦਲ ਦੀਆ ਹੈ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ।

ਪਦ ਅਰਥ ਬਿਦਾਰਿ = ਪਾੜ ਕੇ।

SikhNet (Spanish)El Gurmukj conquista el mundo y vence a Yama, el mensajero de la muerte.

ਗੁਰਮੁਖਿ; ਦਰਗਹ. ਨ ਆਵੈ ਹਾਰਿ ॥

guramukh; daragah. na aavai haar |

Sant Singh KhalsaThe Gurmukh does not lose in the Court of the Lord.
Manmohan SinghThe Guru-ward loses not in the Lord's court.
Manmohan Singh (Punjabi)ਗੁਰੂ ਅਨੁਸਾਰੀ ਸਾਈਂ ਦੇ ਦਰਬਾਰ ਵਿੱਚ ਹਾਰ ਨਹੀਂ ਖਾਂਦਾ।
Fareedkot Teekaਔ ਗੁਰਮੁਖੋਂ ਕੋ ਦਰਗਾਹ ਮੇਂ ਹਾਰ ਨਹੀਂ ਆਵਤੀ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰਨ ਵਾਲਾ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਹਜ਼ੂਰੀ ਵਿਚ ਨਹੀਂ ਜਾਂਦਾ (ਭਾਵ, ਜਿੱਤ ਕੇ ਜਾਂਦਾ ਹੈ)।
SikhNet (Spanish)El Gurmukj no pierde en la Corte del Señor.

ਗੁਰਮੁਖਿ ਮੇਲਿ ਮਿਲਾਏ; ਸੋੁ ਜਾਣੈ ॥

guramukh mel milaae; suo jaanai |

Sant Singh KhalsaThe Gurmukh is united in God's Union; he alone knows.
Manmohan SinghHe alone, whom the Lord unites in His union, through the Guru, knows the worth thereof.
Manmohan Singh (Punjabi)ਕੇਵਲ ਉਹ ਹੀ, ਜਿਸ ਨੂੰ ਸਾਈਂ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈ, ਉਸ ਦੀ ਕਦਰ ਨੂੰ ਜਾਣਦਾ ਹੈ।
Fareedkot Teekaਜੋ ਗੁਰਮੁਖੋਂ ਕੇ ਮੇਲ ਮੇਂ ਅਪਨੇ ਆਪ ਕੋ ਮਿਲਾਵੇ ਹੈਂ, ਸੋ ਰਸ ਕੋ ਜਾਣੇ ਹੈਂ॥
Prof. Sahib Singhਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ (ਆਪਣੇ ਵਿਚ) ਮਿਲਾ ਲੈਂਦਾ ਹੈ (ਇਸ ਭੇਤ ਨੂੰ) ਉਹ ਗੁਰਮੁਖ (ਹੀ) ਸਮਝਦਾ ਹੈ।

ਪਦ ਅਰਥ ਮੇਲਿ = ਸੰਜੋਗ ਦੀ ਰਾਹੀਂ, ਸੰਜੋਗ ਬਣਾ ਕੇ। ਸ = {ਨੋਟ: ਅੱਖਰ 'ਸ' ਨਾਲ ਦੋ ਲਗਾਂ ਹਨ, ਅਸਲੀ ਲਗ (ੋ) ਹੈ, ਪਰ ਇਥੇ ਛੰਦ ਦੀ ਚਾਲ ਨੂੰ ਠੀਕ ਰੱਖਣ ਲਈ (ੁ) ਪੜ੍ਹਨਾ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)El Gurmukj es unido en Dios y sólo él lo sabe,

ਨਾਨਕ; ਗੁਰਮੁਖਿ ਸਬਦਿ ਪਛਾਣੈ ॥੭੧॥

naanak; guramukh sabad pachhaanai |71|

Sant Singh KhalsaO Nanak, the Gurmukh realizes the Word of the Shabad. ||71||
Manmohan SinghNanak, it is through the Guru, that one realises the Lord.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਹੀ ਇਨਸਾਨ, ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੀ ਗੁਰਮੁਖ (ਸਬਦਿ) ਬ੍ਰਹਮ ਕੋ ਪਛਾਨਤੇ ਹੈਂ॥੭੧॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਨਾਲ) ਜਾਣ-ਪਛਾਣ ਬਣਾ ਲੈਂਦਾ ਹੈ ॥੭੧॥
SikhNet (Spanish)oh dice Nanak, el Gurmukj comprende la Palabra del Shabd.(71)
Shabad Guru Nanak Dev Ji Raag Raamkalee Ang 946

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ; ਬਿਨੁ ਨਾਵੈ ਜੋਗੁ. ਨ ਹੋਈ ॥

sabadai kaa niberraa sun too aaudhoo; bin naavai jog. na hoee |

Sant Singh KhalsaThis is the essence of the Shabad - listen, you hermits and Yogis. Without the Name, there is no Yoga.
Manmohan SinghThis is the quintessence of the Divine discourse, hear thou O Yogi, that without the Name Yog is practised not.
Manmohan Singh (Punjabi)ਇਹ ਹੈ ਧਰਮ ਵਾਰਤਾ ਦਾ ਨਿਚੋੜ, ਤੂੰ ਸ੍ਰਵਣ ਕਰ, ਹੇ ਯੋਗੀ। ਕਿ ਨਾਮ ਦੇ ਬਾਝੋਂ ਯੋਗ ਕਮਾਇਆ ਨਹੀਂ ਜਾ ਸਕਦਾ।
Fareedkot Teekaਹੇ ਅਵਧੂਤ! ਸਿਧ (ਸਬਦੈ ਕਾ) ਪ੍ਰਸ਼ਨ ਉਤ੍ਰ ਕਾ ਸਿਧਾਂਤ ਤੂੰ ਸੁਣ: ਨਾਮ ਬਿਨਾ ਜੋਗ ਕੀ ਪ੍ਰਾਪਤੀ ਨਹੀਂ ਹੋਤੀ, ਭਾਵ ਪਰਮੇਸਰ ਮੇਂ ਬਿਰਤੀ ਨਹੀਂ ਲਾਗਤੀ ਹੈ॥
Prof. Sahib Singhਹੇ ਜੋਗੀ! ਸੁਣ, ਸਾਰੇ ਉਪਦੇਸ਼ ਦਾ ਸਾਰ (ਇਹ ਹੈ ਕਿ) ਪ੍ਰਭੂ ਦੇ ਨਾਮ ਤੋਂ ਬਿਨਾ ਜੋਗ (ਪ੍ਰਭੂ ਦਾ ਮਿਲਾਪ) ਨਹੀਂ।

ਪਦ ਅਰਥ ਸਬਦੈ ਕਾ = ਸਾਰੇ ਸ਼ਬਦ ਦਾ, ਸਾਰੇ ਉਪਦੇਸ਼ ਦਾ। ਨਿਬੇੜਾ = ਫ਼ੈਸਲਾ, ਸਾਰ। ਅਉਧੂ = ਹੇ ਜੋਗੀ!

SikhNet (Spanish)Esta es la Esencia del Shabd; escuchen, oh ermitaños y Yoguis, sin el Nombre no hay Yoga.

ਨਾਮੇ ਰਾਤੇ ਅਨਦਿਨੁ ਮਾਤੇ; ਨਾਮੈ ਤੇ ਸੁਖੁ ਹੋਈ ॥

naame raate anadin maate; naamai te sukh hoee |

Sant Singh KhalsaThose who are attuned to the Name, remain intoxicated night and day; through the Name, they find peace.
Manmohan SinghThey who are imbued with the Name, remain inebriated night and day, Through the Name attain they the peace.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਹ ਰੈਣ ਦਿਹੁੰ ਮਤਵਾਲੇ ਵਿਚਰਦੇ ਹਨ। ਨਾਮ ਦੇ ਰਾਹੀਂ ਉਹ ਆਰਾਮ ਚੈਨ ਪਾਉਂਦੇ ਹਨ।
Fareedkot Teekaਜੋ ਨਾਮ ਮੇਂ ਰੰਗੇ ਹੈਂ, ਸੋ ਰਾਤ ਦਿਨ ਮਸਤ ਰਹਿਤੇ ਹੈਂ ਔ ਨਾਮ ਤੇ ਹੀ ਸਰਬ ਸੁਖੋਂ ਕੀ ਪ੍ਰਾਪਤੀ ਹੋਈ ਹੈ॥
Prof. Sahib Singhਜੋ 'ਨਾਮ' ਵਿਚ ਰੱਤੇ ਹੋਏ ਹਨ ਉਹੀ ਹਰ ਵੇਲੇ ਮਤਵਾਲੇ ਹਨ। 'ਨਾਮ' ਤੋਂ ਹੀ ਸੁਖ ਮਿਲਦਾ ਹੈ।

ਪਦ ਅਰਥ ਮਾਤੇ = ਮਤਵਾਲੇ, ਮਸਤ। ਅਨਦਿਨੁ = ਹਰ ਰੋਜ਼, ਹਰ ਵੇਲੇ

SikhNet (Spanish)Quienes permanecen apegados al Nombre, se conservan embebidos noche y día. A través del Nombre, encuentran la Paz.

ਨਾਮੈ ਹੀ ਤੇ ਸਭੁ ਪਰਗਟੁ ਹੋਵੈ; ਨਾਮੇ ਸੋਝੀ ਪਾਈ ॥

naamai hee te sabh paragatt hovai; naame sojhee paaee |

Sant Singh KhalsaThrough the Name, everything is revealed; through the Name, understanding is obtained.
Manmohan SinghAll become renowned through the Name. It is through the Name, that understanding is attained.
Manmohan Singh (Punjabi)ਨਾਮ ਦੇ ਰਾਹੀਂ ਸਾਰੇ ਪ੍ਰਸਿੱਧ ਹੁੰਦੇ ਹਨ। ਨਾਮ ਦੇ ਰਾਹੀਂ ਹੀ ਸਮਝ ਪ੍ਰਾਪਤ ਹੁੰਦੀ ਹੈ।
Fareedkot Teekaਨਾਮ ਤੇ ਹੀ ਸਭ ਗੁਣ ਪ੍ਰਗਟ ਹੋਤੇ ਹੈਂ ਨਾਮ ਤੇ ਹੀ ਸਭ ਬਿਵਹਾਰੋਂ ਕੀ ਸੋਝੀ ਪਾਈਤੀ ਹੈ॥
Prof. Sahib Singh'ਨਾਮ' ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, 'ਨਾਮ' ਤੋਂ ਹੀ ਸਾਰੀ ਸੂਝ ਪੈਂਦੀ ਹੈ।
SikhNet (Spanish)Mediante el Nombre todo es revelado, mediante el Nombre el entendimiento es obtenido.

ਬਿਨੁ ਨਾਵੈ. ਭੇਖ ਕਰਹਿ ਬਹੁਤੇਰੇ; ਸਚੈ ਆਪਿ ਖੁਆਈ ॥

bin naavai. bhekh kareh bahutere; sachai aap khuaaee |

Sant Singh KhalsaWithout the Name, people wear all sorts of religious robes; the True Lord Himself has confused them.
Manmohan SinghWithout the Name, men wear many religious garbs and them the True Lord has Himself strayed.
Manmohan Singh (Punjabi)ਨਾਮ ਦੇ ਬਾਝੋਂ ਇਨਸਾਨ ਘਣੇਰੇ ਧਾਰਮਕ ਬਾਣੇ ਪਹਿਰਦੇ ਹਨ ਅਤੇ ਸੱਚੇ ਸੁਆਮੀ ਨੇ ਖੁਦ ਹੀ ਉਨ੍ਹਾਂ ਨੂੰ ਕੁਰਾਹੇ ਪਾਇਆ ਹੋਇਆ ਹੈ।
Fareedkot Teekaਬਿਨਾ ਨਾਮ ਸੇ ਜੋ ਬਹੁਤ ਹੀ ਭੇਖ ਧਾਰਨ ਕਰਤੇ ਹੈਂ, ਸੱਚੇ ਨੇ ਅਪਨੇ ਸਰੂਪ ਸੇ ਉਨ ਕੀ ਬੁਧੀ ਭੁਲਾਈ ਹੂਈ ਹੈ॥
Prof. Sahib Singhਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਭੇਖ ਕਰਦੇ ਹਨ ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ।

ਪਦ ਅਰਥ ਸਚੈ = ਸੱਚੇ ਪ੍ਰਭੂ ਨੇ। ਖੁਆਈ = ਕੁਰਾਹੇ ਪਾਏ ਹਨ।

SikhNet (Spanish)Sin el Nombre la gente usa vestimentas religiosas, pues el Señor Mismo es Quien les crea confusión.

ਸਤਿਗੁਰ ਤੇ. ਨਾਮੁ ਪਾਈਐ ਅਉਧੂ; ਜੋਗ ਜੁਗਤਿ ਤਾ ਹੋਈ ॥

satigur te. naam paaeeai aaudhoo; jog jugat taa hoee |

Sant Singh KhalsaThe Name is obtained only from the True Guru, O hermit, and then, the Way of Yoga is found.
Manmohan SinghFrom the True Guru, the Name is attained, O Yogi and then one comes to know the way of Yoga.
Manmohan Singh (Punjabi)ਸੱਚੇ ਗੁਰਾਂ ਪਾਸੋਂ ਨਾਮ ਪ੍ਰਾਪਤ ਹੁੰਦਾ ਹੈ, ਹੇ ਯੋਗੀ ਅਤੇ ਤਦ ਇਨਸਾਨ ਯੋਗ ਦੇ ਮਾਰਗ ਨੂੰ ਜਾਣ ਲੈਂਦਾ ਹੈ।
Fareedkot Teekaਹੇ ਅਵਧੂਤ ਗੋਰਖ ਜੀ! ਜੌ ਸਤਿਗੁਰੋਂ ਸੇ ਨਾਮ ਪ੍ਰਾਪਤ ਹੋਵੈ ਤੋ ਜੋਗ ਕੀ ਜੁਗਤੀ ਪ੍ਰਾਪਤ ਹੋਤੀ ਹੈ॥
Prof. Sahib Singhਹੇ ਜੋਗੀ! ਸਤਿਗੁਰੂ ਤੋਂ ਪ੍ਰਭੂ ਦਾ 'ਨਾਮ' ਮਿਲਦਾ ਹੈ ('ਨਾਮ' ਮਿਲਿਆਂ ਹੀ) ਜੋਗ ਦੀ ਸੁਰਤ ਸਿਰੇ ਚੜ੍ਹਦੀ ਹੈ।
SikhNet (Spanish)El Nombre es obtenido sólo del Verdadero Guru, oh ermitaño, y así el Sendero del Yoga es encontrado.

ਕਰਿ ਬੀਚਾਰੁ ਮਨਿ ਦੇਖਹੁ ਨਾਨਕ; ਬਿਨੁ ਨਾਵੈ ਮੁਕਤਿ. ਨ ਹੋਈ ॥੭੨॥

kar beechaar man dekhahu naanak; bin naavai mukat. na hoee |72|

Sant Singh KhalsaReflect upon this in your mind, and see; O Nanak, without the Name, there is no liberation. ||72||
Manmohan SinghReflect thou in thy mind and see that without the Name, one is emancipated not, O Nanak.
Manmohan Singh (Punjabi)ਤੂੰ ਆਪਣੇ ਚਿੱਤ ਅੰਦਰ ਸੋਚ ਸਮਝ ਕੇ ਵੇਖ ਲੈ ਕਿ ਨਾਮ ਦੇ ਬਾਝੋਂ ਆਦਮੀ ਮੁਕਤ ਨਹੀਂ ਹੁੰਦਾ ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਬੀਚਾਰ ਕਰ ਕੇ ਮਨ ਮੇਂ ਦੇਖੋ, ਬਿਨਾ ਨਾਮ ਸੇ ਮੁਕਤੀ ਕੀ ਪ੍ਰਾਪਤੀ ਕਬੀ ਨ ਹੋਵੇਗੀ॥੭੨॥☬ਬਾਣੀ ਕੀ ਸਮਾਪਤੀ ਕਰਤੇ ਹੂਏ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈ:
Prof. Sahib Singhਹੇ ਨਾਨਕ! ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, 'ਨਾਮ' ਤੋਂ ਬਿਨਾ ਮੁਕਤੀ ਨਹੀਂ ਮਿਲਦੀ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾ ਹਉਮੈ ਤੋਂ ਖ਼ਲਾਸੀ ਨਹੀਂ ਹੁੰਦੀ)।੭੨)॥੭੨॥
SikhNet (Spanish)Medita en esto en tu mente y ve; oh, dice Nanak, sin el Nombre, no hay Liberación.(72)

ਤੇਰੀ ਗਤਿ ਮਿਤਿ ਤੂਹੈ ਜਾਣਹਿ; ਕਿਆ ਕੋ ਆਖਿ ਵਖਾਣੈ ॥

teree gat mit toohai jaaneh; kiaa ko aakh vakhaanai |

Sant Singh KhalsaYou alone know Your state and extent, Lord; What can anyone say about it?
Manmohan SinghThine state and estimation, Thou alone knowest, O Lord, What can any one else say and narrate?
Manmohan Singh (Punjabi)ਤੇਰੀ ਅਵਸਥਾ ਅਤੇ ਅੰਦਾਜ਼ੇ ਨੂੰ ਕੇਵਲ ਤੂੰ ਹੀ ਜਾਣਦਾ ਹੈਂ ਹੇ ਪ੍ਰਭੂ! ਹੋਰ ਕੋਈ ਜਣਾ ਕੀ ਕਹਿ ਅਤੇ ਵਰਨਣ ਕਰ ਸਕਦਾ ਹੈ?
Fareedkot Teekaਹੇ ਭਗਵਨ! ਤੇਰੀ ਗਤੀ ਕੀ ਮਰਯਾਦਾ ਤੂਹੀ ਜਾਨਤਾ ਹੈਂ, ਤੇਰੀ ਮਰਯਾਦਾ ਕੋਈ ਕਹਿ ਕੇ ਕ੍ਯਾ ਵਖ੍ਯਾਨ ਕਰੇ॥
Prof. Sahib Singhਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਹੇ ਪ੍ਰਭੂ! ਇਹ ਗੱਲ ਤੂੰ ਆਪ ਹੀ ਜਾਣਦਾ ਹੈ। ਕੋਈ ਹੋਰ ਕੀਹ ਕਹਿ ਕੇ ਦੱਸ ਸਕਦਾ ਹੈ?

ਪਦ ਅਰਥ ਗਤਿ = ਹਾਲਤ। ਮਿਤਿ = ਮਿਣਤੀ।

SikhNet (Spanish)Oh Dios, Tú solamente conoces Tu Estado y Tú Mismo

ਤੂ ਆਪੇ ਗੁਪਤਾ. ਆਪੇ ਪਰਗਟੁ; ਆਪੇ ਸਭਿ ਰੰਗ ਮਾਣੈ ॥

too aape gupataa. aape paragatt; aape sabh rang maanai |

Sant Singh KhalsaYou Yourself are hidden, and You Yourself are revealed. You Yourself enjoy all pleasures.
Manmohan SinghThou Thyself art unmanifest, Thyself manifest and Thyself enjoyest all the pleasures.
Manmohan Singh (Punjabi)ਤੂੰ ਆਪ ਪੋਸ਼ੀਦਾ ਹੈ, ਆਪ ਹੀ ਪਰਤੱਖ ਅਤੇ ਆਪ ਹੀ ਸਾਰੀਆਂ ਖੁਸ਼ੀਆਂ ਨੂੰ ਭੋਗਦਾ ਹੈਂ।
Fareedkot Teekaਤੂੰ ਆਪੇ (ਗੁਪਤਾ) ਨਿਰਗੁਣ ਰੂਪ ਹੈਂ ਅਰ ਆਪ ਹੀ (ਪਰਗਟੁ) ਸਰਗੁਨ ਹੈਂ, ਆਪ ਹੀ ਤੂੰ ਸਭ ਅਨੰਦੋਂ ਕੋ ਮਾਣਤਾ ਹੈਂ॥
Prof. Sahib Singhਤੂੰ ਆਪ ਹੀ ਲੁਕਿਆ ਹੋਇਆ ਹੈਂ ਤੂੰ ਆਪ ਹੀ ਪਰਗਟ ਹੈਂ (ਭਾਵ, ਸੂਖਮ ਤੇ ਅਸਥੂਲ ਤੂੰ ਆਪ ਹੀ ਹੈਂ), ਤੂੰ ਆਪ ਹੀ ਸਾਰੇ ਰੰਗ ਮਾਣ ਰਿਹਾ ਹੈਂ।
SikhNet (Spanish)Te revelas y gozas de todos los placeres.

ਸਾਧਿਕ ਸਿਧ ਗੁਰੂ ਬਹੁ ਚੇਲੇ; ਖੋਜਤ ਫਿਰਹਿ ਫੁਰਮਾਣੈ ॥

saadhik sidh guroo bahu chele; khojat fireh furamaanai |

Sant Singh KhalsaThe seekers, the Siddhas, the many gurus and disciples wander around searching for You, according to Your Will.
Manmohan SinghGood many strivers, adepts, spiritual guides and disciples wander seeking Thee out, in Thy will.
Manmohan Singh (Punjabi)ਬਹੁਤ ਸਾਰੇ ਅਭਿਆਸੀ, ਪੂਰਨ ਪੁਰਸ਼, ਰੂਹਾਨੀ ਰਹਿਬਰ ਤੇ ਮੁਰੀਦ ਤੇਰੀ ਰਜ਼ਾ ਅੰਦਰ ਤੈਨੂੰ ਲੱਭਦੇ ਫਿਰਦੇ ਹਨ।
Fareedkot Teeka(ਸਾਧਿਕ) ਜਗ੍ਯਾਸੀ ਔ ਸਿਧ ਤਥਾ ਗੁਰੂ ਔ ਬਹੁਤ ਚੇਲੇ ਤੇਰੇ ਹੁਕਮ ਕੋ ਖੋਜਤੇ ਫਿਰਤੇ ਹੈਂ॥
Prof. Sahib Singhਸਾਧਨ ਕਰਨ ਵਾਲੇ ਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗੁਰੂ ਤੇ ਉਹਨਾਂ ਦੇ ਕਈ ਚੇਲੇ ਤੇਰੇ ਹੁਕਮ ਵਿਚ ਤੈਨੂੰ ਖੋਜਦੇ ਫਿਰਦੇ ਹਨ,

ਪਦ ਅਰਥ ਸਾਧਿਕ = ਸਾਧਨ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਫੁਰਮਾਣੈ = ਫੁਰਮਾਨ ਵਿਚ ਹੀ, ਤੇਰੇ ਹੁਕਮ ਵਿਚ ਹੀ।

SikhNet (Spanish)Los buscadores, los Sidhas, los miles de gurus y discípulos, vagan por todas partes en Tu Búsqueda, todo de acuerdo a Tu Voluntad.

ਮਾਗਹਿ ਨਾਮੁ, ਪਾਇ ਇਹ ਭਿਖਿਆ; ਤੇਰੇ ਦਰਸਨ ਕਉ ਕੁਰਬਾਣੈ ॥

maageh naam, paae ih bhikhiaa; tere darasan kau kurabaanai |

Sant Singh KhalsaThey beg for Your Name, and You bless them with this charity. I am a sacrifice to the Blessed Vision of Your Darshan.
Manmohan SinghThey bag Thee for thy Name and Thou blessest them with this alms. Unto Thine vision, O my Lord, I am a sacrifice.
Manmohan Singh (Punjabi)ਉਹ ਤੇਰੇ ਕੋਲੋਂ ਤੇਰੇ ਨਾਮ ਦੀ ਜਾਚਨਾ ਕਰਦੇ ਹਨ ਅਤੇ ਤੂੰ ਉਨ੍ਹਾਂ ਨੂੰ ਇਹ ਖੈਰ ਪਾਉਂਦਾ ਹੈਂ। ਤੇਰੇ ਦੀਦਾਰ ਉੱਤੋਂ, ਤੇ ਮੇਰੇ ਸੁਆਮੀ! ਮੈਂ ਸਦਕੇ ਜਾਂਦਾ ਹਾਂ।
Fareedkot Teekaਨਾਮ ਕੋ ਮਾਂਗਤੇ ਹੈਂ, ਕਹਿਤੇ ਹੈਂ: ਜੋ ਹਮ ਕੋ ਇਹ ਭਿਖਿਆ ਪਾਵੋ ਹਮ ਤੇਰੇ ਦਰਸਨ ਤੋਂ ਕੁਰਬਾਨ ਜਾਤੇ ਹੈਂ॥
Prof. Sahib Singhਤੈਥੋਂ ਤੇਰਾ 'ਨਾਮ' ਮੰਗਦੇ ਹਨ, ਤੈਥੋਂ ਇਹ ਭਿੱਖਿਆ ਲੈ ਕੇ ਤੇਰੇ ਦੀਦਾਰ ਤੋਂ ਸਦਕੇ ਹੁੰਦੇ ਹਨ।
SikhNet (Spanish)Ellos ruegan por Tu Nombre y Tú los bendices con Ello; oh, me postro en Reverencia y sacrificio ante la Visión de tu Darshan.

ਅਬਿਨਾਸੀ ਪ੍ਰਭਿ ਖੇਲੁ ਰਚਾਇਆ; ਗੁਰਮੁਖਿ ਸੋਝੀ ਹੋਈ ॥

abinaasee prabh khel rachaaeaa; guramukh sojhee hoee |

Sant Singh KhalsaThe eternal imperishable Lord God has staged this play; the Gurmukh understands it.
Manmohan SinghThe Imperishable Lord has staged this play. It is through the Guru, that one understands it.
Manmohan Singh (Punjabi)ਨਾਸ ਰਹਿਤ ਸੁਆਮੀ ਨੇ ਇਹ ਖੇਡ ਬਣਾਈ ਹੈ। ਗੁਰਾਂ ਦੇ ਰਾਹੀਂ ਹੀ ਇਨਸਾਨ ਇਸ ਨੂੰ ਸਮਝਦਾ ਹੈ।
Fareedkot Teekaਹੇ ਅਬਨਾਸੀ ਪ੍ਰਭੂ! ਤੈਨੇ ਏਹ ਸਭ ਖੇਲ ਰਚਾਇਆ ਹੋਇਆ ਹੈ, ਇਹ (ਸੋਝੀ) ਖਬਰ ਗੁਰੋਂ ਦਵਾਰੇ ਹੋਈ ਹੈ॥
Prof. Sahib Singhਅਬਿਨਾਸੀ ਪ੍ਰਭੂ ਨੇ (ਇਹ ਜਗਤ ਦੀ) ਖੇਡ ਰਚੀ ਹੈ ਗੁਰਮੁਖ ਮਨੁੱਖ ਨੂੰ ਇਹ ਸਮਝ ਪੈਂਦੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)El Señor Eterno e Imperecedero ha instalado Su Obra y el Gurmukj la comprende,

ਨਾਨਕ. ਸਭਿ ਜੁਗ ਆਪੇ ਵਰਤੈ; ਦੂਜਾ ਅਵਰੁ. ਨ ਕੋਈ ॥੭੩॥੧॥

naanak. sabh jug aape varatai; doojaa avar. na koee |73|1|

Sant Singh KhalsaO Nanak, He extends Himself throughout the ages; there is no other than Him. ||73||1||
Manmohan SinghNanak, the Lord Himself pervades all the ages. Without Him there is no any other second.
Manmohan Singh (Punjabi)ਨਾਨਕ, ਸਾਹਬ ਖੁਦ ਸਾਰਿਆਂ ਜੁੱਗਾਂ ਅੰਦਰ ਵਿਆਪਕ ਹੈ। ਉਸ ਦੇ ਬਿਨਾ ਹੋਰ ਕੋਈ ਦੂਸਰਾ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੂੰ ਸਭ ਜੁਗੋਂ ਮੇਂ ਆਪ ਹੀ ਵਰਤਤਾ ਹੈ ਤੇਰੇ ਸੇ ਬਿਨਾਂ ਦੂਸਰਾ ਔਰ ਕੋਈ ਭੀ ਨਹੀਂ ਹੈ॥੭੩॥੧॥☬ਇਸ ਉਪਦੇਸ ਕੋ ਸ੍ਰਵਣ ਕਰ ਫਿਰ ਸਭ ਸਿਧੋਂ ਕੇ ਰਿਦੇ ਮੇਂ ਸਾਂਤਿ ਹੋਤੀ ਭਈ ਔਰ ਫਿਰ ਚਰਚਾ ਕਰਨਾ ਛੋਡ ਕਰ ਨਿਮ੍ਰਤਾ ਪੂਰਬਕ ਨਮਸਕਾਰ ਕਰ ਕਰ ਸ੍ਰੀ ਗੁਰਦੇਵ ਜੀ ਕੇ ਗੁਨ ਕਥਨ ਕਹਤੇ ਹੂਏ ਅਪਨੇ ਅਪਨੇ ਅਸਥਾਨੋਂ ਕੋ ਜਾਤੇ ਭਏ॥
Prof. Sahib Singhਹੇ ਨਾਨਕ! ਸਾਰੇ ਹੀ ਜੁਗਾਂ ਵਿਚ ਉਹ ਆਪ ਹੀ ਮੌਜੂਦ ਹੈ, ਕੋਈ ਹੋਰ ਦੂਜਾ (ਉਸ ਵਰਗਾ) ਨਹੀਂ ॥੭੩॥੧॥

* ਨੋਟ: ਇਸ ਲੰਮੀ ਬਾਣੀ ਦੇ ਜਿਵੇਂ ਸ਼ੁਰੂ ਵਿਚ "ਮੰਗਲਾਚਰਣ" ਦੀ ਪਉੜੀ ਸੀ, ਹੁਣ ਪਉੜੀ ਨੰ: ੭੨ ਤਕ "ਪ੍ਰਭੂ ਮਿਲਾਪ" ਬਾਰੇ ਚਰਚਾ ਮੁਕਾ ਕੇ ਅਖ਼ੀਰ ਵਿਚ "ਪ੍ਰਾਰਥਨਾ" ਹੈ। * ਨੋਟ: ਅਖ਼ੀਰਲੇ ਅੰਕ '੧' ਦਾ ਭਾਵ ਇਹ ਹੈ ਕਿ 'ਸਿਧ ਗੋਸਟਿ' ਦੀਆਂ ੭੩ ਪਉੜੀਆਂ ਨੂੰ ਸਮੁੱਚੇ ਤੌਰ ਤੇ ਕੇਵਲ ਇੱਕ ਬਾਣੀ ਸਮਝਣਾ; ਸਾਰੀ ਬਾਣੀ ਦਾ ਇਕ ਸਾਂਝਾ ਭਾਵ ਹੈ।

SikhNet (Spanish)oh, dice Nanak, Él extiende Su Ser a través de las épocas y no hay nadie más que Él.(73-1)