ੴ

ਸਿੱਖਬਾਣੀ · SikhBani

Salok Mehla 9 ਸਲੋਕ ਮਹਲਾ ੯

117 lines · Angs 1426-1429 · 57 parts

The saloks of Guru Tegh Bahadur Ji near the close of the Sri Guru Granth Sahib - meditations on detachment, the fleeting world, and remembrance of God. They are recited at the bhog (conclusion) of a complete path.

Translations
Shabad Guru Tegh Bahadur Ji Salok Ninth Mehl Ang 1426

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੇ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਲੋਕ ਮਹਲਾ ੯ ॥

salok mahalaa 9 |

Sant Singh KhalsaSalok, Ninth Mehl:
Manmohan SinghSlok 9th Guru.
Manmohan Singh (Punjabi)ਸਲੋਕ ਨੌਵੀ ਪਾਤਿਸ਼ਾਹੀ।
Prof. Sahib Singhਗੁਰੂ ਤੇਗਬਹਾਦਰ ਜੀ ਦੇ ਸਲੋਕ।
SikhNet (Spanish)Siri Rag, Mejl Guru Ram Das, Cuarto Canal Divino.

ਗੁਨ ਗੋਬਿੰਦ ਗਾਇਓ ਨਹੀ; ਜਨਮੁ ਅਕਾਰਥ ਕੀਨੁ ॥

gun gobind gaaeo nahee; janam akaarath keen |

Sant Singh KhalsaIf you do not sing the Praises of the Lord, your life is rendered useless.
Manmohan SinghIf thou have not sung the praises of the World-Lord, thou have wasted thy life in vain.
Manmohan Singh (Punjabi)ਜੇ ਤੂੰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ ਤਾਂ ਤੂੰ ਆਪਣੇ ਜੀਵਨ ਨੂੰ ਨਿਸਫਲ ਗਵਾ ਦਿਤਾ ਹੈ।
Fareedkot Teekaਹੇ ਮਨ! ਜਿਸ ਨੇ ਗੋਬਿੰਦ ਕੇ ਗੁਨਾਂ ਨੂੰ ਗਾਇਨ ਨਹੀਂ ਕੀਆ, ਤਿਸ ਨੇ ਇਸ ਮਾਨਸ ਜਨਮ ਕੋ ਅਕਾਰਥ ਕਰ ਦੀਆ ਹੈ॥
Prof. Sahib Singhਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ।

ਪਦ ਅਰਥ ਗੁਨ ਗੋਬਿੰਦ = ਗੋਬਿੰਦ ਦੇ ਗੁਣ। ਅਕਾਰਥ = ਵਿਅਰਥ। ਕੀਨੁ = ਬਣਾ ਲਿਆ।

SikhNet (Spanish)Si no entonas las Alabanzas del Señor tu vida se vuelve inútil.

ਕਹੁ ਨਾਨਕ. ਹਰਿ ਭਜੁ ਮਨਾ; ਜਿਹ ਬਿਧਿ ਜਲ ਕਉ ਮੀਨੁ ॥੧॥

kahu naanak. har bhaj manaa; jih bidh jal kau meen |1|

Sant Singh KhalsaSays Nanak, meditate, vibrate upon the Lord; immerse your mind in Him, like the fish in the water. ||1||
Manmohan SinghSays Nanak, meditate thou on God, O man, like the way, the fish loves water.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਹੇ ਬੰਦੇ! ਇਸ ਤਰੀਮੇ ਨਾਲ ਵਾਹਿਗੁਰੂ ਦਾ ਸਿਮਰਨ ਕਰ, ਜਿਸ ਤਰ੍ਹਾਂ ਮਛੀ ਪਾਣੀ ਨੂੰ ਪਿਆਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਐਸੇ ਹਰਿ ਕਾ ਭਜਨ ਕਰ ਜਿਸ ਤਰਹ ਜਲ ਕੋ ਮਛੀ ਸੇਵਤੀ ਹੈ॥੧॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ॥੧॥

ਪਦ ਅਰਥ ਕਹੁ = ਆਖ। ਮਨਾ = ਹੇ ਮਨ। ਜਿਹ ਬਿਧਿ = ਜਿਸ ਤਰੀਕੇ ਨਾਲ, ਜਿਸ ਤਰ੍ਹਾਂ। ਜਲ ਕਉ = ਪਾਣੀ ਨੂੰ। ਮੀਨੁ = ਮੱਛੀ ॥੧॥

SikhNet (Spanish)Dice Nanak, medita, vibra en el Señor, inmerge tu mente en Él, como el pez en el agua. (1)
Shabad Guru Tegh Bahadur Ji Salok Ninth Mehl Ang 1426

ਬਿਖਿਅਨ ਸਿਉ ਕਾਹੇ ਰਚਿਓ; ਨਿਮਖ. ਨ ਹੋਹਿ ਉਦਾਸੁ ॥

bikhian siau kaahe rachio; nimakh. na hohi udaas |

Sant Singh KhalsaWhy are you engrossed in sin and corruption? You are not detached, even for a moment!
Manmohan SinghWhy are thou engrossed in the deadly sins and becomes not detached even for a moment?
Manmohan Singh (Punjabi)ਤੂੰ ਪ੍ਰਾਣ-ਨਾਸ਼ਕ ਪਾਪਾਂ ਅੰਦਰ ਕਿਉਂ ਖਚਤ ਹੋਇਆ ਹੋਇਆ ਹੈ ਅਤੇ ਇਕ ਮੁਹਤ ਭਰ ਲਈ ਭੀ ਤੂੰ ਉਪਰਾਮ ਨਹੀਂ ਹੁੰਦਾ।
Fareedkot Teekaਹੇ ਮਨ! ਬਿਖ੍ਯੋਂ ਮੇਂ ਕਿਉਂ (ਰਚਿਓ) ਪ੍ਰੇਮ ਕਰ ਰਹਾ ਹੈਂ, ਨਿਮਖ ਮਾਤ੍ਰ ਭੀ ਤਿਨ ਬਿਖ੍ਯੋਂ ਸੇ ਉਦਾਸ ਨਹੀਂ ਹੋਤਾ ਹੈਂ?
Prof. Sahib Singhਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ।

ਪਦ ਅਰਥ ਬਿਖਿਅਨ ਸਿਉ = ਵਿਸ਼ਿਆਂ ਨਾਲ। ਕਾਹੇ = ਕਿਉਂ? ਨਿਮਖ = (निमेष) ਅੱਖ ਝਮਕਣ ਜਿਤਨੇ ਸਮੇ ਲਈ। ਨ ਹੋਹਿ = ਨ ਹੋਹਿਂ, ਤੂੰ ਨਹੀਂ ਹੁੰਦਾ। ਉਦਾਸੁ = ਉਪਰਾਮ।

SikhNet (Spanish)¿Por qué te involucras en el error y la corrupción?, no te desprendes de tus apegos ni por un instante.

ਕਹੁ ਨਾਨਕ. ਭਜੁ ਹਰਿ ਮਨਾ; ਪਰੈ ਨ. ਜਮ ਕੀ ਫਾਸ ॥੨॥

kahu naanak. bhaj har manaa; parai na. jam kee faas |2|

Sant Singh KhalsaSays Nanak, meditate, vibrate upon the Lord, and you shall not be caught in the noose of death. ||2||
Manmohan SinghSay Nanak, contemplate thou thy God, O man, that death's noose may fall on thee not.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਆਪਣੇ ਹਰੀ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਮੌਤ ਦੀ ਫਾਹੀ ਤੈਨੂੰ ਨਾਂ ਪਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਭੀ ਹਰਿ ਕਾ ਭਜਨ ਕਰ ਜੋ ਜਮ ਕੀ ਫਾਂਸੀ ਤੇਰੇ ਗਲ ਮੇਂ ਨ ਪਵੇਗੀ॥੨॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ ॥੨॥

ਪਦ ਅਰਥ ਪਰੈ ਨ = ਨਹੀਂ ਪੈਂਦੀ। ਫਾਸ = ਫਾਹੀ ॥੨॥

SikhNet (Spanish)Dice Nanak, medita vibrando en el Señor y no serás atrapado en el dogal de la muerte. (2)
Shabad Guru Tegh Bahadur Ji Salok Ninth Mehl Ang 1426

ਤਰਨਾਪੋ. ਇਉ ਹੀ ਗਇਓ; ਲੀਓ ਜਰਾ ਤਨੁ ਜੀਤਿ ॥

taranaapo. iau hee geo; leeo jaraa tan jeet |

Sant Singh KhalsaYour youth has passed away like this, and old age has overtaken your body.
Manmohan SinghThey youth has passed away in vain and old age has overcome thy body.
Manmohan Singh (Punjabi)ਤੇਰੀ ਜੁਆਨੀ ਐਵੇ ਹੀ ਬੀਤ ਗਈ ਹੈ ਅਤੇ ਬੁਢੇਪੇ ਲੇ ਤੇਰੇ ਸਰੀਰ ਉਤੇ ਕਬਜਾ ਕਰ ਲਿਆ ਹੈ।
Fareedkot Teekaਹੇ ਮਨ! (ਤਰਨਾਪੋ) ਜੁਬਾ ਅਵਸਥਾ ਕਾ ਸਮਾਂ ਤਾ ਯੌਂਹੀ ਬਿਅਰਥ ਬਿਖ੍ਯੋਂ ਮੇਂ ਚਲਾ ਗਿਆ ਔਰ ਅਬ ਬੁਢੇਪੇ ਨੇ ਸਭ ਇੰਦ੍ਰਿਯੋਂ ਕੌ ਜੀਤ ਲੀਆ॥
Prof. Sahib Singh(ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ।

ਪਦ ਅਰਥ ਤਰਨਾਮੋ = ਜੁਆਨੀ (तरुण = ਜੁਆਨ)। ਇਉ ਹੀ = ਇਉਂ ਹੀ, ਬੇ-ਪਰਵਾਹੀ ਵਿਚ। ਜਰਾ = ਬੁਢੇਪਾ। ਜੀਤਿ ਲੀਓ = ਜਿੱਤ ਲਿਆ।

SikhNet (Spanish)Tu juventud ha pasado y la vejez te ha sobrecogido,

ਕਹੁ ਨਾਨਕ. ਭਜੁ ਹਰਿ ਮਨਾ; ਅਉਧ ਜਾਤੁ ਹੈ ਬੀਤਿ ॥੩॥

kahu naanak. bhaj har manaa; aaudh jaat hai beet |3|

Sant Singh KhalsaSays Nanak, meditate, vibrate upon the Lord; your life is fleeting away! ||3||
Manmohan SinghSays Nanak, dwell thou on thy God, O man, thy life is fleeting away.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਤੂੰ ਆਪਣੇ ਹਰੀ ਦਾ ਚਿੰਤਨ ਕਰ, ਹੇ ਬੰਦੇ! ਤੇਰੀ ਜਿੰਦਗੀ ਭੱਜੀ ਜਾ ਰਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਯਿਹ ਬੁਢੇਪੇ ਕੀ ਅਵਧ ਭੀ ਬੀਤੀ ਜਾਤੀ ਹੈ, ਤਾਂ ਤੇ ਹਰਿ ਕਾ ਭਜਨ ਕਰ॥੩॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ ॥੩॥

ਪਦ ਅਰਥ ਅਉਧ = ਉਮਰ। ਜਾਤ ਹੈ ਬੀਤਿ = ਗੁਜ਼ਰਦੀ ਜਾ ਰਹੀ ਹੈ ॥੩॥

SikhNet (Spanish)dice Nanak, medita, pues tu vida está llegando a su fin. (3)
Shabad Guru Tegh Bahadur Ji Salok Ninth Mehl Ang 1426

ਬਿਰਧਿ ਭਇਓ. ਸੂਝੈ ਨਹੀ; ਕਾਲੁ ਪਹੂਚਿਓ ਆਨਿ ॥

biradh bheo. soojhai nahee; kaal pahoochio aan |

Sant Singh KhalsaYou have become old, and you do not understand that death is overtaking you.
Manmohan SinghThou have become old and thou see not that death has overtaken thee.
Manmohan Singh (Punjabi)ਤੂੰ ਬੁੱਢਾ ਹੋ ਗਿਆ ਹੈ ਅਤੇ ਤੈਨੂੰ ਦਿਸਦਾ ਨਹੀਂ ਕਿ ਮੌਤ ਨੇ ਤੈਨੂੰ ਆ ਪਕੜਿਆ ਹੈ।
Fareedkot Teekaਅਰੇ ਮੂਰਖ ਨਰ ਬੁਢਾ ਹੋ ਗਯਾ ਹੈਂ, ਨੇਤ੍ਰੋਂ ਸੇ ਤੇਰੇ ਕੋ ਸੂਝਤਾ ਭੀ ਨਹੀਂ ਹੈ, ਕਾਲ ਭੀ ਨਿਕਟ ਆਇ ਪਹੁੰਚਾ ਹੈ॥
Prof. Sahib Singh(ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।

ਪਦ ਅਰਥ ਬਿਰਧਿ = ਬੁੱਢਾ। ਸੂਝੈ ਨਹੀ = ਸਮਝ ਨਹੀਂ ਪੈਂਦੀ। ਕਾਲੁ = ਮੌਤ। ਆਨਿ = ਆ ਕੇ।

SikhNet (Spanish)Te has vuelto un anciano y no entiendes que la muerte te está tomando,

ਕਹੁ ਨਾਨਕ. ਨਰ ਬਾਵਰੇ; ਕਿਉ. ਨ ਭਜੈ ਭਗਵਾਨੁ ॥੪॥

kahu naanak. nar baavare; kiau. na bhajai bhagavaan |4|

Sant Singh KhalsaSays Nanak, you are insane! Why do you not remember and meditate on God? ||4||
Manmohan SinghSays Nanak, O crazy man, why remember thou not thy Illustrious Lord?
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਝੱਲੇ ਬੰਦੇ! ਤੂੰ ਕਿਉਂ ਆਪਣੇ ਕੀਰਤੀਮਾਨ ਮਾਲਕ ਦਾ ਆਰਾਧਨ ਨਹੀਂ ਕਰਦਾ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਕਿਉਂ ਨਹੀਂ ਭਗਵਾਨ ਕਾ ਭਜਨ ਕਰਤਾ, ਭਾਵ ਯੇਹ ਕਿ ਅਬ ਭੀ ਭਜਨ ਕਰ॥੪॥
Prof. Sahib Singhਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ॥੪॥

ਪਦ ਅਰਥ ਨਰ ਬਾਵਰੇ = ਹੇ ਝੱਲੇ ਮਨੁੱਖ! ਨ ਭਜਹਿ = ਤੂੰ ਨਹੀਂ ਜਪਦਾ ॥੪॥

SikhNet (Spanish)dice Nanak, estás loco, ¿por qué no recuerdas y meditas en Dios? (4)
Shabad Guru Tegh Bahadur Ji Salok Ninth Mehl Ang 1426

ਧਨੁ ਦਾਰਾ ਸੰਪਤਿ ਸਗਲ; ਜਿਨਿ ਅਪੁਨੀ ਕਰਿ ਮਾਨਿ ॥

dhan daaraa sanpat sagal; jin apunee kar maan |

Sant Singh KhalsaYour wealth, spouse, and all the possessions which you claim as your own
Manmohan SinghWealth, wife and all other property, which thou deem thy own;
Manmohan Singh (Punjabi)ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ, ਜਿਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ।
Fareedkot Teekaਧਨ ਔਰ ਇਸਤ੍ਰੀ ਔਰ ਹਯ ਗਯਾਦਿ ਸੰਪਤਿ ਇਨ ਕੋ ਮਤ ਅਪਨੀ ਕਰ ਕੇ (ਮਾਨਿ) ਸਮਝ॥
Prof. Sahib Singh(ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ-(ਇਸ ਨੂੰ) ਆਪਣੀ ਕਰ ਕੇ ਨਾਹ ਮੰਨ।

ਪਦ ਅਰਥ ਦਾਰਾ = ਇਸਤ੍ਰੀ। ਸੰਪਤਿ ਸਗਲ = ਸਾਰੀ ਸੰਪੱਤੀ, ਸਾਰੀ ਜਾਇਦਾਦ। ਜਿਨਿ ਮਾਨਿ = ਮਤਾਂ ਸਮਝ, ਨਾਹ ਮੰਨ। ਅਪੁਨੀ ਕਰਿ = ਆਪਣੀ ਜਾਣ ਕੇ।

SikhNet (Spanish)Tu riqueza, pareja, las posesiones que pregonas que son tuyas, no se irán contigo al final,

ਇਨ ਮੈ ਕਛੁ ਸੰਗੀ ਨਹੀ; ਨਾਨਕ. ਸਾਚੀ ਜਾਨਿ ॥੫॥

ein mai kachh sangee nahee; naanak. saachee jaan |5|

Sant Singh Khalsa- none of these shall go along with you in the end. O Nanak, know this as true. ||5||
Manmohan SinghNone of these shall be thy companion. Know thou this as true, O Nanak.
Manmohan Singh (Punjabi)ਇਨ੍ਹਾਂ ਵਿਚੋਂ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ। ਤੂੰ ਇਸ ਨੂੰ ਸਚ ਕਰਕੇਜਾਣ ਹੇ ਨਾਨਕ!
Fareedkot Teekaਇਨਮੇਂ ਤੇਰਾ ਕੁਛ ਭੀ (ਸੰਗੀ) ਸੰਗ ਜਾਨੇਹਾਰਾ ਨਹੀਂ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਯਿਹ ਮੇਰੀ ਸਿਖ੍ਯਾ ਸਚੀ ਸਮਝ॥੫॥
Prof. Sahib Singhਹੇ ਨਾਨਕ! ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ॥੫॥

ਪਦ ਅਰਥ ਇਨ ਮਹਿ = ਇਹਨਾਂ ਸਾਰਿਆਂ ਵਿਚੋਂ। ਸੰਗੀ = ਸਾਥੀ। ਸਾਚੀ ਜਾਨਿ = (ਇਹ ਗੱਲ) ਪੱਕੀ ਜਾਣ ਲੈ ॥੫॥

SikhNet (Spanish)oh, dice Nanak, entiende que esto es la Verdad. (5)
Shabad Guru Tegh Bahadur Ji Salok Ninth Mehl Ang 1426

ਪਤਿਤ. ਉਧਾਰਨ ਭੈ ਹਰਨ; ਹਰਿ. ਅਨਾਥ ਕੇ ਨਾਥ ॥

patit. udhaaran bhai haran; har. anaath ke naath |

Sant Singh KhalsaHe is the Saving Grace of sinners, the Destroyer of fear, the Master of the masterless.
Manmohan SinghGod is the Saviour of sinners, the Destroyer of fear and the Master of the masterless.
Manmohan Singh (Punjabi)ਵਾਹਿਗੁਰੂ ਪਾਪੀਆਂ ਨੂੰ ਪਾਰ ਕਰਨ ਵਾਲਾ, ਡਰ ਨਾਸ ਕਰਨਹਾਰ ਅਤੇ ਨਿਖਸਮਿਆਂ ਦਾ ਖਸਮ ਹੈ।
Fareedkot Teekaਪਤਿਤੋਂ ਕੇ ਉਧਾਰ ਕਰਨੇਹਾਰੇ ਸਭ ਪ੍ਰਕਾਰ ਕੇ ਭਯ ਕੇ ਦੂਰ ਕਰਨੇਹਾਰੇ ਅਨਾਥੋਂ ਕੇ ਨਾਥ ਹਰਿ ਹੈਂ॥
Prof. Sahib Singhਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ।

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਉਧਾਰਨ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ)। ਭੈ ਹਰਨ = ਸਾਰੇ ਡਰ ਦੂਰ ਕਰਨ ਵਾਲੇ। ਅਨਾਥ ਕੇ ਨਾਥ = ਨਿਖਸਮਿਆਂ ਦੇ ਖਸਮ।

SikhNet (Spanish)Él es la Gracia Salvadora de los malvados, el Destructor del miedo, el Maestro de maestros,

ਕਹੁ ਨਾਨਕ. ਤਿਹ ਜਾਨੀਐ; ਸਦਾ ਬਸਤੁ ਤੁਮ ਸਾਥਿ ॥੬॥

kahu naanak. tih jaaneeai; sadaa basat tum saath |6|

Sant Singh KhalsaSays Nanak, realize and know Him, who is always with you. ||6||
Manmohan SinghSays Nanak, realise thou Him, who abides ever with thee.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਅਨੁਭਵ ਕਰ, ਜੋ ਸਦੀਵ ਹੀ ਤੇਰੇ ਨਾਲ ਵਸਦਾ ਹੈ।
Fareedkot Teekaਸੋ ਸਦੀਵ ਕਾਲ ਤੇਰੇ ਸਾਥ ਰਹਿਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ (ਜਾਨੀਐ) ਜਾਨਨਾ ਚਾਹੀਐ॥੬॥
Prof. Sahib Singhਨਾਨਕ ਆਖਦਾ ਹੈ- ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ ॥੬॥

ਪਦ ਅਰਥ ਤਿਹ = ਉਸ (ਪਰਮਾਤਮਾ) ਨੂੰ। ਜਾਨੀਐ = (ਇਉਂ) ਜਾਣਨਾ ਚਾਹੀਦਾ ਹੈ (ਕਿ)। ਸਾਥਿ = ਨਾਲ ॥੬॥

SikhNet (Spanish)dice Nanak, entiéndelo y conócelo, pues Está siempre contigo. (6)
Shabad Guru Tegh Bahadur Ji Salok Ninth Mehl Ang 1426

ਤਨੁ ਧਨੁ ਜਿਹ ਤੋ ਕਉ ਦੀਓ; ਤਾਂ ਸਿਉ ਨੇਹੁ. ਨ ਕੀਨ ॥

tan dhan jih to kau deeo; taan siau nehu. na keen |

Sant Singh KhalsaHe has given you your body and wealth, but you are not in love with Him.
Manmohan SinghThou enshrine not affection for Him, for has given thee human body and riches.
Manmohan Singh (Punjabi)ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ, ਜਿਸ ਨੇ ਤੈਨੂੰ ਮਨੁਸ਼ੀ-ਦੇਹ ਅਤੇ ਦੌਲਤਾਂ ਬਖਸ਼ੀਆਂ ਹਨ।
Fareedkot Teekaਰੇ ਬਾਵਰੇ ਨਰ! ਜਿਸ ਨੇ ਤੁਝ ਕੋ ਤਨ, ਮਨ, ਧਨ ਦੀਆ ਹੈ ਤਿਸ ਸੇ ਤੈਨੇ ਸਨੇਹ ਨਹੀਂ ਕੀਆ॥
Prof. Sahib Singhਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ,

ਪਦ ਅਰਥ ਜਿਹ = ਜਿਸ (ਪਰਮਾਤਮਾ) ਨੇ। ਤੋ ਕਉ = ਤੈਨੂੰ। ਤਾਂ ਸਿਉ = ਉਸ (ਪਰਮਾਤਮਾ) ਨਾਲ। ਨੇਹੁ = ਪਿਆਰ।

SikhNet (Spanish)Te ha dado cuerpo y riqueza, pero no Lo amas, estás loco,

ਕਹੁ ਨਾਨਕ. ਨਰ ਬਾਵਰੇ; ਅਬ ਕਿਉ ਡੋਲਤ ਦੀਨ ॥੭॥

kahu naanak. nar baavare; ab kiau ddolat deen |7|

Sant Singh KhalsaSays Nanak, you are insane! Why do you now shake and tremble so helplessly? ||7||
Manmohan SinghSays Nanak, O crazy man, why now wobble thou like an abject person?
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਪਗਲੇ ਪ੍ਰਾਣੀ! ਤੂੰ ਹੁਣ ਕਿਉਂ ਇਕ ਨੀਚ ਪੁਰਸ਼ ਦੀ ਮਾਨੰਦ ਡਿਕਡੋਲੇ ਖਾਂਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਮ੍ਯ ਭਜਨ ਕਾ ਬੀਤ ਗਿਆ ਤੋ ਅਬ ਫਿਰ ਕ੍ਯੋਂ ਦੀਨ ਬਨਾ ਡੋਲਤਾ ਫਿਰਤਾ ਹੈਂ ਅਰਥਾਤ ਅਬ ਤੇਰਾ ਕੀਆ ਕੁਛ ਨਹੀਂ ਹੋਤਾ ॥੭॥
Prof. Sahib Singhਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ॥੭॥

ਪਦ ਅਰਥ ਨਰ ਬਾਵਰੇ = ਹੇ ਝੱਲੇ ਮਨੁੱਖ! ਦੀਨ = ਆਤੁਰ ॥੭॥

SikhNet (Spanish)¿por qué no te sacudes y tiemblas al sentirte indefenso? (7)
Shabad Guru Tegh Bahadur Ji Salok Ninth Mehl Ang 1426

ਤਨੁ ਧਨੁ ਸੰਪੈ ਸੁਖ ਦੀਓ; ਅਰੁ ਜਿਹ ਨੀਕੇ ਧਾਮ ॥

tan dhan sanpai sukh deeo; ar jih neeke dhaam |

Sant Singh KhalsaHe has given you your body, wealth, property, peace and beautiful mansions.
Manmohan SinghHe, who has blessed thee with body, wealth, property happiness and beauteous mansions.
Manmohan Singh (Punjabi)ਜਿਸ ਨੇ ਤੈਨੂੰ ਦੇਹ, ਦੌਲਤ, ਜਾਇਦਾਦ, ਖੁਸ਼ੀ ਅਤੇ ਸੁੰਦਰ ਮੰਦਰ ਬਖਸ਼ੇ ਹਨ।
Fareedkot Teekaਹੇ ਮਨ! ਜਿਸ ਰਾਮ ਨੇ ਤੁਝ ਕੋ (ਤਨੁ) ਸਰੀਰ ਔਰ ਧਨ ਤਥਾ ਸੰਪਤਿ ਔਰ ਸਰਬ ਪ੍ਰਕਾਰ ਕਾ ਸੁਖ ਦੀਆ ਹੈ॥
Prof. Sahib Singhਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ,

ਪਦ ਅਰਥ ਸੰਪੈ = ਧਨ। ਅਰੁ = ਅਤੇ। ਜਿਹ = ਜਿਸ ਨੇ। ਨੀਕੇ = ਚੰਗੇ, ਸੋਹਣੇ। ਧਾਮ = ਘਰ।

SikhNet (Spanish)Te ha dado cuerpo, riqueza y propiedades; paz y bellas mansiones,

ਕਹੁ ਨਾਨਕ. ਸੁਨੁ ਰੇ ਮਨਾ; ਸਿਮਰਤ ਕਾਹਿ ਨ. ਰਾਮੁ ॥੮॥

kahu naanak. sun re manaa; simarat kaeh na. raam |8|

Sant Singh KhalsaSays Nanak, listen, mind: why don't you remember the Lord in meditation? ||8||
Manmohan SinghSays Nanak, hear thou, O my soul, why contemplate not thou thy Lord?
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਤੂੰ ਕਿਉਂ ਆਪਦੇ ਸੁਆਮੀ ਦਾ ਸਿਮਰਨ ਨਹੀਂ ਕਰਦੀ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਰਾਮ ਕਾ ਸਿਮਰਨ ਕਿਉਂ ਨਹੀਂ ਕਰਤਾ? ॥੮॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੮॥

ਪਦ ਅਰਥ ਕਾਹਿ ਨ = ਕਿਉਂ ਨਹੀਂ ॥੮॥

SikhNet (Spanish)dice Nanak, escucha mente, ¿por qué no recuerdas al Señor en tu meditación? (8)
Shabad Guru Tegh Bahadur Ji Salok Ninth Mehl Ang 1426

ਸਭ ਸੁਖ ਦਾਤਾ ਰਾਮੁ ਹੈ; ਦੂਸਰ ਨਾਹਿਨ ਕੋਇ ॥

sabh sukh daataa raam hai; doosar naahin koe |

Sant Singh KhalsaThe Lord is the Giver of all peace and comfort. There is no other at all.
Manmohan SinghThe Lord is the Giver of all comforts. Without there is not another.
Manmohan Singh (Punjabi)ਸੁਆਮੀ ਸਾਰੇ ਆਰਾਮ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਹੇ ਮਨ ਸੁਨ! ਸਭ ਸੁਖੋਂ ਕਾ ਦੇਨੇਹਾਰਾ ਏਕ ਰਾਮ ਹੀ ਹੈ ਦੂਸਰਾ ਕੋਈ ਨਹੀਂ ਹੈ॥
Prof. Sahib Singhਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ।

ਪਦ ਅਰਥ ਦਾਤਾ = ਦੇਣ ਵਾਲਾ। ਨਾਹਿਨ = ਨਹੀਂ।

SikhNet (Spanish)El Señor es el Dador de toda Paz y Bienestar, no hay nadie más,

ਕਹੁ ਨਾਨਕ. ਸੁਨਿ ਰੇ ਮਨਾ; ਤਿਹ ਸਿਮਰਤ. ਗਤਿ ਹੋਇ ॥੯॥

kahu naanak. sun re manaa; tih simarat. gat hoe |9|

Sant Singh KhalsaSays Nanak, listen, mind: meditating in remembrance on Him, salvation is attained. ||9||
Manmohan SinghSays Nanak, hearken thou, O my soul, meditating on Him, salvation is obtained.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਉਸ ਦਾ ਆਰਾਧਨ ਕਰਨ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਰਾਮ ਹੀ ਕੋ ਸਿਮਰਨ ਸੇ ਮੁਕਤਿ ਹੋਏਗੀ ਵਾ ਹੋਤੀ ਹੈ॥੯॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ ॥੯॥

ਪਦ ਅਰਥ ਤਿਹ = ਉਸ (ਰਾਮ) ਨੂੰ। ਸਿਮਰਤ = ਸਿਮਰਦਿਆਂ। ਉੱਚੀ ਆਤਮਕ ਅਵਸਥਾ ॥੯॥

SikhNet (Spanish)dice Nanak, escucha, mente, meditando en Él, la Salvación es obtenida. (9)
Shabad Guru Tegh Bahadur Ji Salok Ninth Mehl Ang 1427

ਜਿਹ ਸਿਮਰਤ. ਗਤਿ ਪਾਈਐ; ਤਿਹ ਭਜੁ ਰੇ ਤੈ ਮੀਤ ॥

jih simarat. gat paaeeai; tih bhaj re tai meet |

Sant Singh KhalsaRemembering Him in meditation, salvation is attained; vibrate and meditate on Him, O my friend.
Manmohan SinghRemember thou Him, O my friend, by contemplating whom one is emancipated.
Manmohan Singh (Punjabi)ਤੂੰ ਉਸ ਨੂੰ ਚੇਤੇ ਕਰ, ਹੇ ਮੇਰੇ ਮਿੱਤਰ! ਜਿਸ ਦਾ ਚਿੰਤਨ ਕਰਨ ਦੁਆਰਾ, ਜੀਵ ਮੋਖਸ਼ ਹੋ ਜਾਂਦਾ ਹੈ।
Fareedkot Teekaਹੇ ਮਿਤ੍ਰ ਮਨ ਸੁਨ! ਜਿਸ ਕੇ ਸਿਮਰਨ ਸੇ ਗਤਿ ਹੋਤੀ ਹੈ ਤਿਸ ਆਕਲ ਪੁਰਖ ਕੇ ਨਾਮ ਕੋ ਸਿਮਰਨ ਕਰ॥
Prof. Sahib Singhਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ।

ਪਦ ਅਰਥ ਪਾਈਐ = ਪ੍ਰਾਪਤ ਕਰਦੀ ਹੈ। ਤੈ = ਤੂੰ। ਰੇ ਮੀਤ = ਹੇ ਮਿੱਤਰ!

SikhNet (Spanish)Recordándolo en al Meditación la salvación es obtenida,

ਕਹੁ ਨਾਨਕ. ਸੁਨੁ ਰੇ ਮਨਾ; ਅਉਧ ਘਟਤ ਹੈ ਨੀਤ ॥੧੦॥

kahu naanak. sun re manaa; aaudh ghattat hai neet |10|

Sant Singh KhalsaSays Nanak, listen, mind: your life is passing away! ||10||
Manmohan SinghSays Nanak, hearken, O mortal, thy age is diminishing ever.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਸੁਣ ਹੇ ਪ੍ਰਾਣੀ! ਤੇਰੀ ਉਮਰ ਸਦਾ ਹੀ ਘਟਦੀ ਜਾ ਰਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਿਹ ਮਤ ਸਮਝ ਕਿ ਫਿਰ ਕਬੀ ਸਿਮਰ ਲੇਊਂਗਾ, ਦੇਖ ਤੇਰੀ ਅਵਸਥਾ ਪ੍ਰਤਿਦਿਨ ਘਟਤੀ ਜਾਤੀ ਹੈ॥੧੦॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ (ਪਰਮਾਤਮਾ ਦਾ ਸਿਮਰਨ ਨਾਹ ਵਿਸਾਰ) ॥੧੦॥

ਪਦ ਅਰਥ ਅਉਧ = ਉਮਰ। ਨੀਤ = ਨਿੱਤ ॥੧੦॥

SikhNet (Spanish)vibra tu ser y medita en Él, oh mi amigo, dice Nanak, escucha mente, tu vida se acaba. (10)
Shabad Guru Tegh Bahadur Ji Salok Ninth Mehl Ang 1427

ਪਾਂਚ ਤਤ ਕੋ ਤਨੁ ਰਚਿਓ; ਜਾਨਹੁ ਚਤੁਰ ਸੁਜਾਨ ॥

paanch tat ko tan rachio; jaanahu chatur sujaan |

Sant Singh KhalsaYour body is made up of the five elements; you are clever and wise - know this well.
Manmohan SinghO Clever and wise man, know that thy body is make up of five elements.
Manmohan Singh (Punjabi)ਹੇ ਸੁਘੜ ਅਤੇ ਸਿਆਣੇ ਬੰਦੇ! ਜਾਣ ਲੈ ਕਿ ਤੇਰਾ ਸਰੀਰ ਪੰਜਾਂ ਮੁਖ ਅੰਸ਼ਾਂ ਦਾ ਬਣਿਆ ਹੋਇਆ ਹੈ।
Fareedkot Teekaਹੇ ਮਨ ਚਤੁਰ (ਸੁਜਾਨ) ਗ੍ਯਾਨੀ ਵਾ ਪੰਡਿਤ! ਯੇਹ ਜਾਨ ਜੋ ਯਿਹ ਸਰੀਰ ਪਾਂਚ ਤਤੋਂ ਕਾ ਅਕਾਲ ਪੁਰਖ ਨੇ ਰਚਾ ਹੈ॥
Prof. Sahib Singhਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ।

ਪਦ ਅਰਥ ਪਾਂਚ ਤਤ = ਮਿੱਟੀ, ਹਵਾ, ਪਾਣੀ, ਅੱਗ, ਆਕਾਸ਼। ਕੋ = ਦਾ। ਚਤੁਰ = ਹੇ ਚਤੁਰ ਮਨੁੱਖ! ਸੁਜਾਨ = ਹੇ ਸਿਆਣੇ ਮਨੁੱਖ!

SikhNet (Spanish)Tu cuerpo está hecho de los cinco elementos, si tienes astucia y sabiduría,

ਜਿਹ ਤੇ ਉਪਜਿਓ ਨਾਨਕਾ; ਲੀਨ ਤਾਹਿ ਮੈ ਮਾਨੁ ॥੧੧॥

jih te upajio naanakaa; leen taeh mai maan |11|

Sant Singh KhalsaBelieve it - you shall merge once again into the One, O Nanak, from whom you originated. ||11||
Manmohan SinghBe thou sure, O Nanak, that thou shall blend with Him, from whom thou have sprung.
Manmohan Singh (Punjabi)ਤੂੰ ਚੰਗੀ ਤਰ੍ਹਾਂ ਜਾਣ ਲੈ, ਹੇ ਨਾਨਕ! ਕਿ ਤੈਨੂੰ ਉਸ ਨਾਲ ਅਭੇਦ ਹੋਣਾ ਹੈ, ਜਿਸ ਤੋਂ ਤੂੰ ਉਤਪੰਨ ਹੋਇਆ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਤਤੋਂ ਸੇ ਉਤਪੰਨ ਹੂਆ ਹੈ ਤਿਨੀ ਤਤੋਂ ਮੇਂ ਲਯ ਹੋਏਗਾ, ਭਾਵ ਯੇਹ ਕਿ ਚੇਤੰਨ੍ਯ ਦੇਵ ਇਸ ਸੇ ਅਲਗ ਹੀ ਹੈ, ਤਾਂ ਤੇ ਤਿਸੀ ਕਾ ਚਿੰਤਨ ਕਰ॥੧੧॥
Prof. Sahib Singhਹੇ ਨਾਨਕ! (ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ? ॥੧੧॥

ਪਦ ਅਰਥ ਜਿਹ ਤੇ = ਜਿਨ੍ਹਾਂ ਤੱਤਾਂ ਤੋਂ। ਤੇ = ਤੋਂ। ਤਾਹਿ ਮਾਹਿ = ਉਹਨਾਂ (ਹੀ ਤੱਤਾਂ) ਵਿਚ। ਮਾਨਿ = ਮੰਨ ਲੈ, ਯਕੀਨ ਜਾਣ ॥੧੧॥

SikhNet (Spanish)entiende esto, ten la seguridad de que te fusionarás nuevamente en el Uno, oh, dice Nanak, del Cuál te originaste. (11)
Shabad Guru Tegh Bahadur Ji Salok Ninth Mehl Ang 1427

ਘਟ ਘਟ ਮੈ ਹਰਿ ਜੂ ਬਸੈ; ਸੰਤਨ; ਕਹਿਓ ਪੁਕਾਰਿ ॥

ghatt ghatt mai har joo basai; santan; kahio pukaar |

Sant Singh KhalsaThe Dear Lord abides in each and every heart; the Saints proclaim this as true.
Manmohan SinghThe saints proclaim that the Venerable Lord abides in all hearts.
Manmohan Singh (Punjabi)ਸਾਧੂ ਉਚੀ ਬੋਲ ਕੇ ਆਖਦੇ ਹਨ ਕਿ ਪੂਜਯ ਪ੍ਰਭੂ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ।
Fareedkot Teekaਹੇ ਮਨ! ਘਟੋਂ ਘਟੋਂ ਮੇਂ ਹਰਿ ਜੀ ਬਸ ਰਹਾ ਹੈ। ਇਸ ਉਪਦੇਸ਼ ਕੋ ਸਭ ਸੰਤੋਂ ਨੇ ਪੁਕਾਰ ਕੇ ਕਹਾ ਹੈ, ਭਾਵ ਯਿਹ ਕਿ ਤੇਰੇ ਸੇ ਦੂਰ ਨਹੀਂ ਹੈ ਤੇਰੇ ਹੀ ਮੇਂ ਹੈ॥
Prof. Sahib Singhਸੰਤ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ।

ਪਦ ਅਰਥ ਘਟ = ਸਰੀਰ। ਘਟ ਘਟ ਮੈ = ਹਰੇਕ ਸਰੀਰ ਵਿਚ। ਜੂ = ਜੀ। ਪੁਕਾਰਿ = ਪੁਕਾਰ ਕੇ, ਉੱਚੀ ਬੋਲ ਕੇ।

SikhNet (Spanish)El Amado Señor habita en cada uno y en todos los corazones, los Santos proclaman esto como Verdad.

ਕਹੁ ਨਾਨਕ. ਤਿਹ ਭਜੁ ਮਨਾ; ਭਉ ਨਿਧਿ ਉਤਰਹਿ ਪਾਰਿ ॥੧੨॥

kahu naanak. tih bhaj manaa; bhau nidh utareh paar |12|

Sant Singh KhalsaSays Nanak, meditate and vibrate upon Him, and you shall cross over the terrifying world-ocean. ||12||
Manmohan SinghSays Nanak, contemplate thou Him, O my soul, that thou may cross the terrible world ocean.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਤਾਂ ਜੋ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤੂੰ ਤਿਸ ਕੋ ਭਜ, ਤਿਸ ਸੇ ਸੰਸਾਰ ਸਮੁੰਦ੍ਰ ਸੇ ਪਾਰ ਉੱਤਰ ਜਾਏਂਗਾ॥੧੨॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਤੂੰ ਉਸ (ਪਰਮਾਤਮਾ) ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਤੂੰ ਪਾਰ ਲੰਘ ਜਾਹਿਂਗਾ ॥੧੨॥

ਪਦ ਅਰਥ ਭਉਨਿਧਿ = ਸੰਸਾਰ-ਸਮੁੰਦਰ। ਉਤਰਹਿ = ਉਤਰਹਿਂ, ਤੂੰ ਲੰਘ ਜਾਹਿਂਗਾ ॥੧੨॥

SikhNet (Spanish)Dice Nanak, vibra y medita en Él y cruzarás el aterrador océano del mundo. (12)
Shabad Guru Tegh Bahadur Ji Salok Ninth Mehl Ang 1427

ਸੁਖੁ ਦੁਖੁ ਜਿਹ ਪਰਸੈ ਨਹੀ; ਲੋਭੁ ਮੋਹੁ ਅਭਿਮਾਨੁ ॥

sukh dukh jih parasai nahee; lobh mohu abhimaan |

Sant Singh KhalsaOne who is not touched by pleasure or pain, greed, emotional attachment and egotistical pride
Manmohan SinghWhomsoever touch not pleasure, pain, avarice, worldly love and self-conceit.
Manmohan Singh (Punjabi)ਜਿਸ ਨੂੰ ਖੁਸ਼ੀ, ਪੀੜ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਛੂੰਹਦੇ ਨਹੀਂ।
Fareedkot Teekaਹੇ ਮਨ! ਜਿਸ ਕੋ ਸੁਖ ਦੁਖ ਕਾ ਸਪਰਸ਼ ਨਹੀਂ ਦੋਨੋਂ ਅਵਸਥਾ ਮੇਂ ਏਕ ਰਸ ਰਹਿਤਾ ਹੈ ਔਰ ਲੋਭ, ਮੋਹ, ਹੰਕਾਰ ਜਿਸ ਕੋ ਨਹੀਂ ਹੈਂ॥
Prof. Sahib Singhਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ),

ਪਦ ਅਰਥ ਜਿਹ = ਜਿਸ (ਦੇ ਮਨ) ਨੂੰ। ਪਰਸੈ = ਛੁੰਹਦਾ। ਅਭਿਮਾਨੁ = ਅਹੰਕਾਰ।

SikhNet (Spanish)Quien no es tocado por el placer o el dolor, la avaricia, el apego emocional y el orgullo egoísta,

ਕਹੁ ਨਾਨਕ. ਸੁਨੁ ਰੇ ਮਨਾ; ਸੋ ਮੂਰਤਿ ਭਗਵਾਨ ॥੧੩॥

kahu naanak. sun re manaa; so moorat bhagavaan |13|

Sant Singh Khalsa- says Nanak, listen, mind: he is the very image of God. ||13||
Manmohan SinghSays Nanak, hearken, O man, He is the very image of the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਣ ਹੇ ਇਨਸਾਨ! ਉਹ ਸੁਆਮੀ ਦੀ ਹੀ ਤਸਵੀਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ ਸੁਣ! ਸੋ ਸੰਤ ਭਗਵਾਨ ਕੀ ਮੂਰਤਿ, ਭਾਵ ਸਰੂਪ ਹੈ॥੧੩॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ ਹੈ ॥੧੩॥

ਪਦ ਅਰਥ ਸੋ = ਉਹ (ਮਨੁੱਖ)। ਮੂਰਤਿ ਭਗਵਾਨ = ਭਗਵਾਨ ਦਾ ਸਰੂਪ ॥੧੩॥

SikhNet (Spanish)dice Nanak, escucha mente, ese ser es la mera Imagen de Dios. (13)
Shabad Guru Tegh Bahadur Ji Salok Ninth Mehl Ang 1427

ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ ॥

ausatat nindiaa naeh jihi; kanchan loh samaan |

Sant Singh KhalsaOne who is beyond praise and slander, who looks upon gold and iron alike
Manmohan SinghHe who is above praise and dispraise and, to whom gold and iron are alike;
Manmohan Singh (Punjabi)ਜੋ ਵਡਿਆਈ ਅਤੇ ਬਦਖੋਈ ਤੋਂ ਉਚੇਰੇ ਹੈ ਅਤੇ ਜਿਸ ਲਈ ਸੋਨਾ ਤੇ ਲੋਹਾ ਇਕ ਬਰਾਬਰ ਹਨ।
Fareedkot Teekaਹੇ ਮਨ ਸੁਨ! ਜਿਸ ਕੋ ਉਸਤਤਿ ਔਰ ਨਿੰਦਾ ਸਪਰਸ਼ ਨਹੀਂ ਕਰਤੀ ਹੈਂ ਔਰ ਸੋਇਨਾ ਅਰ ਲੋਹਾ ਜਿਸ ਕੋ ਤੁਲ ਹੈ॥
Prof. Sahib Singhਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ), ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ),

ਪਦ ਅਰਥ ਉਸਤਤਿ = ਵਡਿਆਈ। ਜਿਹਿ = ਜਿਸ (ਦੇ ਮਨ) ਨੂੰ। ਕੰਚਨ = ਸੋਨਾ। ਲੋਹ = ਲੋਹਾ। ਸਮਾਨਿ = ਇਕੋ ਜਿਹਾ।

SikhNet (Spanish)Quien está más allá de la alabanza o la calumnia, quien ve el oro y el hierro igual,

ਕਹੁ ਨਾਨਕ. ਸੁਨਿ ਰੇ ਮਨਾ; ਮੁਕਤਿ ਤਾਹਿ ਤੈ ਜਾਨਿ ॥੧੪॥

kahu naanak. sun re manaa; mukat taeh tai jaan |14|

Sant Singh Khalsa- says Nanak, listen, mind: know that such a person is liberated. ||14||
Manmohan SinghSays Nanak, hearken thou, O man, deem thou him to be emancipated.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ ਹੇ ਬੰਦੇ! ਕਿ ਉਸ ਨੂੰ ਤੂੰ ਮੋਖਸ਼ ਹੋਇਆ ਹੋਇਆ ਸਮਝ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਤੂੰ ਮੁਕਤਿ ਪੁਰਖ ਸਮਝ॥੧੪॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਇਹ ਗੱਲ (ਪੱਕ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ ॥੧੪॥

ਪਦ ਅਰਥ ਮੁਕਤਿ = ਮੋਹ ਤੋਂ ਖ਼ਲਾਸੀ। ਤਾਹਿ = ਉਸ (ਮਨੁੱਖ) ਨੇ (ਪ੍ਰਾਪਤ ਕੀਤੀ ਹੈ)। ਤੇ = ਤੂੰ। ਜਾਨਿ = ਸਮਝ ਲੈ ॥੧੪॥

SikhNet (Spanish)dice Nanak, escucha mente, considera a esa persona liberada. (14)
Shabad Guru Tegh Bahadur Ji Salok Ninth Mehl Ang 1427

ਹਰਖੁ ਸੋਗੁ ਜਾ ਕੈ ਨਹੀ; ਬੈਰੀ ਮੀਤ ਸਮਾਨਿ ॥

harakh sog jaa kai nahee; bairee meet samaan |

Sant Singh KhalsaOne who is not affected by pleasure or pain, who looks upon friend and enemy alike
Manmohan SinghHe, who is affected not by pleasure or pain and to whom friend and foe are a like.
Manmohan Singh (Punjabi)ਜੋ ਖੁਸ਼ੀ ਅਤੇ ਗਮੀ ਨੂੰ ਮਹਿਸੂਸ ਨਹੀਂ ਕਰਦਾ ਅਤੇ ਜਿਸ ਲਈ ਦੁਸ਼ਮਨ ਅਤੇ ਮਿੱਤਰ ਇੱਕ ਤੁੱਲ ਹਨ।
Fareedkot Teekaਹੇ ਮਨ ਸੁਨ! ਜਿਸ ਕੋ ਹਰਖ ਔਰ ਸੋਗ ਨਹੀਂ ਹੈ ਔਰ ਮਿਤ੍ਰ ਸ਼ਤ੍ਰੂ ਜਿਸ ਕੋ ਸਮਾਨ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਗ਼ਮੀ ਆਪਣਾ ਜ਼ੋਰ ਨਹੀਂ ਪਾ ਸਕਦੀ, ਜਿਸ ਨੂੰ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਜਾਪਦੇ ਹਨ,

ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਚਿੰਤਾ, ਗ਼ਮ। ਜਾ ਕੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਸਮਾਨਿ = ਇਕੋ ਜਿਹੇ।

SikhNet (Spanish)Quien no es afectado por el placer o el dolor, quien ve al amigo y al enemigo igual,

ਕਹੁ ਨਾਨਕ. ਸੁਨਿ ਰੇ ਮਨਾ; ਮੁਕਤਿ ਤਾਹਿ ਤੈ ਜਾਨਿ ॥੧੫॥

kahu naanak. sun re manaa; mukat taeh tai jaan |15|

Sant Singh Khalsa- says Nanak, listen, mind: know that such a person is liberated. ||15||
Manmohan SinghSays Nanak, hearken thou, O my soul, deem thou him to be emancipated.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਉਸ ਇਨਸਾਨ ਨੂੰ ਤੂੰ ਮੋਖਸ਼ ਹੋਇਆ ਹੋਇਆ ਖਿਆਲ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਤੂੰ ਮੁਕਤਿ ਪੁਰਖ ਸਮਝ॥੧੫॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਤੂੰ ਇਹ ਗੱਲ ਪੱਕੀ ਸਮਝ ਕਿ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਚੁੱਕੀ ਹੈ ॥੧੫॥

ਪਦ ਅਰਥ ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ ॥੧੫॥

SikhNet (Spanish)dice Nanak, escucha mente, considera a esa persona liberada. (15)
Shabad Guru Tegh Bahadur Ji Salok Ninth Mehl Ang 1427

ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥

bhai kaahoo kau det neh; neh bhai maanat aan |

Sant Singh KhalsaOne who does not frighten anyone, and who is not afraid of anyone else
Manmohan SinghWhosoever frightens none nor is afraid of anyone.
Manmohan Singh (Punjabi)ਜੋ ਕਿਸੇ ਨੂੰ ਡਰਾਉਂਦਾ ਨਹੀਂ, ਨਾਂ ਹੀ ਹੋਰਸ ਕਿਸੇ ਕੋਲੋਂ ਡਰਦਾ ਹੈ।
Fareedkot Teekaਹੇ ਮਨ ਸੁਨ! ਜੋ ਨਾ ਤੋ ਕਿਸੀ ਕੋ ਭਯ ਦੇਤਾ ਹੈ ਔਰ ਨਾ (ਆਨਿ) ਦੂਸਰੇ ਕੇ ਭਯ ਕੋ ਮਾਨਤਾ ਹੈ॥
Prof. Sahib Singhਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ)

ਪਦ ਅਰਥ ਭੈ = ਡਰਾਵੇ (ਬਹੁ-ਵਚਨ ਲਫ਼ਜ਼ 'ਭਉ' ਤੋਂ)। ਆਨ = ਹੋਰਨਾਂ ਦੇ।

SikhNet (Spanish)Quien no asusta a nadie y quien no le tiene miedo a nadie,

ਕਹੁ ਨਾਨਕ. ਸੁਨਿ ਰੇ ਮਨਾ; ਗਿਆਨੀ ਤਾਹਿ ਬਖਾਨਿ ॥੧੬॥

kahu naanak. sun re manaa; giaanee taeh bakhaan |16|

Sant Singh Khalsa- says Nanak, listen, mind: call him spiritually wise. ||16||
Manmohan SinghSays Nanak, her thou, O my soul, call thou him, a men of Divine knowledge.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਤੂੰ ਉਸ ਨੂੰ ਬ੍ਰਹਮ ਬੇਤਾ ਆਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਗਿਆਨੀ ਕਹੀਤਾ ਹੈ॥੧੬॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ ॥੧੬॥

ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਤਾਹਿ = ਉਸ ਨੂੰ। ਬਖਾਨਿ = ਆਖ ॥੧੬॥

SikhNet (Spanish)dice Nanak, escucha, mente, considéralo Sabio. (16)
Shabad Guru Tegh Bahadur Ji Salok Ninth Mehl Ang 1427

ਜਿਹਿ ਬਿਖਿਆ ਸਗਲੀ ਤਜੀ; ਲੀਓ ਭੇਖ ਬੈਰਾਗ ॥

jihi bikhiaa sagalee tajee; leeo bhekh bairaag |

Sant Singh KhalsaOne who has forsaken all sin and corruption, who wears the robes of neutral detachment
Manmohan SinghHe, who has abandoned all sins and has donned the garb of detachedness.
Manmohan Singh (Punjabi)ਜਿਸ ਨੇ ਸਾਰੇ ਪਾਪ ਛੱਡ ਦਿੱਤੇ ਹਨ ਅਤੇ ਉਪਰਾਮਤਾ ਦੀ ਪੁਸ਼ਾਕ ਪਾ ਲਈ ਹੈ।
Fareedkot Teekaਹੇ ਮਨ ਸੁਨ! ਜਿਸ ਨੇ ਸਭ ਬਿਖ੍ਯੋਂ ਕੀ ਵਾਸ਼ਨਾ ਤ੍ਯਾਗ ਦਿਤੀ ਹੈ, ਬੈਰਾਗਵਾਨੋਂ ਕਾ ਭੇਖ ਧਾਰਨ ਕੀਆ ਹੈ ਅਰਥਾਤ ਕਿੰਚਨ ਹੂਆ ਹੈ॥
Prof. Sahib Singhਜਿਸ (ਮਨੁੱਖ) ਨੇ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਈਰਖਾ, ਆਦਿਕ ਅਨੇਕਾਂ ਰੂਪਾਂ ਵਾਲੀ) ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, (ਉਸੇ ਨੇ ਹੀ ਸਹੀ) ਵੈਰਾਗ ਦਾ (ਸਹੀ) ਭੇਖ ਧਾਰਨ ਕੀਤਾ (ਸਮਝ)।

ਪਦ ਅਰਥ ਜਿਹਿ = ਜਿਸ (ਮਨੁੱਖ) ਨੇ। ਬਿਖਿਆ = ਮਾਇਆ। ਸਗਲੀ = ਸਾਰੀ। ਬਿਖਿਆ ਸਗਲੀ = (ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਨਿੰਦਾ, ਈਰਖਾ, ਆਦਿਕ) ਸਾਰੀ ਦੀ ਸਾਰੀ ਮਾਇਆ।

SikhNet (Spanish)Quien ha dejado la maldad, el error y la corrupción y viste la túnica del desapego neutral,

ਕਹੁ ਨਾਨਕ. ਸੁਨੁ ਰੇ ਮਨਾ; ਤਿਹ ਨਰ ਮਾਥੈ ਭਾਗੁ ॥੧੭॥

kahu naanak. sun re manaa; tih nar maathai bhaag |17|

Sant Singh Khalsa- says Nanak, listen, mind: good destiny is written on his forehead. ||17||
Manmohan SinghSays Nanak, hear thou, O my soul, good destiny is writ on that man's brow.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੇ! ਚੰਗੀ ਪ੍ਰਾਲਬਧ ਉਸ ਪ੍ਰਾਣੀ ਦੇ ਮੱਥੇ ਤੇ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਮਨੁਖ ਕੇ ਮਸਤਕ ਮੇਂ ਉਤਮ ਭਾਗ੍ਯ ਸਮਝ॥੧੭॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਮਨੁੱਖ ਦੇ ਮੱਥੇ ਉਤੇ (ਚੰਗਾ) ਭਾਗ (ਜਾਗਿਆ ਸਮਝ) ॥੧੭॥

ਪਦ ਅਰਥ ਤਿਹ ਨਰ ਮਾਥੈ = ਉਸ ਮਨੁੱਖ ਦੇ ਮੱਥੇ ਉੱਤੇ ॥੧੭॥

SikhNet (Spanish)dice Nanak, escucha mente, el buen Destino está grabado en su frente. (17)
Shabad Guru Tegh Bahadur Ji Salok Ninth Mehl Ang 1427

ਜਿਹਿ ਮਾਇਆ ਮਮਤਾ ਤਜੀ; ਸਭ ਤੇ ਭਇਓ ਉਦਾਸੁ ॥

jihi maaeaa mamataa tajee; sabh te bheo udaas |

Sant Singh KhalsaOne who renounces Maya and possessiveness and is detached from everything
Manmohan SinghHe who abandons wealth and worldly love and is detached from everything.
Manmohan Singh (Punjabi)ਜੋ ਧਨ ਦੌਲਤ ਅਤੇ ਸੰਸਾਰੀ ਮੋਹ ਨੂੰ ਤਿਆਗ ਦਿੰਦਾ ਹੈ ਅਤੇ ਹਰ ਵਸਤੂ ਵੱਲੋਂ ਉਪਰਾਮ ਹੋ ਜਾਂਦਾ ਹੈ।
Fareedkot Teekaਹੇ ਮਨ ਸੁਨ! ਜਿਸ ਨੇ ਮਾਯਾ ਕੀ ਮਮਤਾ ਕਾ ਤ੍ਯਾਗ ਕਰ ਦੀਆ ਹੈ ਔਰ ਸਭ ਬਿਸ਼੍ਯੋਂ ਸੇ ਉਦਾਸ ਹੂਆ ਹੈ॥
Prof. Sahib Singhਜਿਸ (ਮਨੁੱਖ) ਨੇ ਮਾਇਆ ਦਾ ਮੋਹ ਛੱਡ ਦਿੱਤਾ, (ਜਿਹੜਾ ਮਨੁੱਖ ਮਾਇਆ ਦੇ ਕਾਮਾਦਿਕ) ਸਾਰੇ ਵਿਕਾਰਾਂ ਵਲੋਂ ਉਪਰਾਮ ਹੋ ਗਿਆ,

ਪਦ ਅਰਥ ਮਮਤਾ = ਅਪਣੱਤ। ਤੇ = ਤੋਂ। ਉਦਾਸੁ = ਉਪਰਾਮ।

SikhNet (Spanish)Quien renuncia a la Maya, a las posesiones y vive desapegado de todo lo demás,

ਕਹੁ ਨਾਨਕ. ਸੁਨੁ ਰੇ ਮਨਾ; ਤਿਹ ਘਟਿ ਬ੍ਰਹਮ ਨਿਵਾਸੁ ॥੧੮॥

kahu naanak. sun re manaa; tih ghatt braham nivaas |18|

Sant Singh Khalsa- says Nanak, listen, mind: God abides in his heart. ||18||
Manmohan SinghSays Nanak, hearken, thou, O man, within his mind, abides the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਉਸ ਦੇ ਹਿਰਦੇ ਅੰਦਰ ਪ੍ਰਭੂ ਵੱਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਅੰਤਸ਼ਕਰਣ ਮੇਂ ਬ੍ਰਹਮ ਕਾ ਨਿਵਾਸ ਹੂਆ ਸਮਝ॥੧੮॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਦੇ ਹਿਰਦੇ ਵਿਚ (ਪਰਤੱਖ ਤੌਰ ਤੇ) ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ॥੧੮॥

ਪਦ ਅਰਥ ਤਿਹ ਘਟਿ = ਉਸ (ਮਨੁੱਖ) ਦੇ ਹਿਰਦੇ ਵਿਚ ॥੧੮॥

SikhNet (Spanish)dice Nanak, escucha mente, Dios habita en su corazón. (18)
Shabad Guru Tegh Bahadur Ji Salok Ninth Mehl Ang 1427

ਜਿਹਿ ਪ੍ਰਾਨੀ ਹਉਮੈ ਤਜੀ; ਕਰਤਾ ਰਾਮੁ ਪਛਾਨਿ ॥

jihi praanee haumai tajee; karataa raam pachhaan |

Sant Singh KhalsaThat mortal, who forsakes egotism, and realizes the Creator Lord
Manmohan SinghThe mortal, who forsakes ego and realises his Creator-Lord.
Manmohan Singh (Punjabi)ਜਿਹੜਾ ਜੀਵ ਹੰਗਤਾ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਸਿਰਜਣਹਾਰ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਹੇ ਮਨ! ਜਿਸ ਪ੍ਰਾਨੀ ਨੇ ਹੰਤਾ, ਮਮਤਾ ਕਾ ਤ੍ਯਾਗ ਕਰ ਦੀਆ ਹੈ ਅਰ ਕਰਤਾਪੁਰਖ ਰਾਮ ਕੋ ਪਹਿਚਾਨਾ ਹੈ॥
Prof. Sahib Singhਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਕੇ (ਆਪਣੇ ਅੰਦਰੋਂ) ਹਉਮੈ ਤਿਆਗ ਦਿੱਤੀ,

ਪਦ ਅਰਥ ਜਿਹਿ ਪ੍ਰਾਨੀ = ਜਿਸ ਪ੍ਰਾਣੀ ਨੇ। ਪਛਾਨਿ = ਪਛਾਣ ਕੇ, ਜਾਣ-ਪਛਾਣ ਪਾ ਕੇ, ਸਾਂਝ ਪਾ ਕੇ।

SikhNet (Spanish)El mortal que abandona el egoísmo y toma Conciencia del Señor Creador,

ਕਹੁ ਨਾਨਕ. ਵਹੁ ਮੁਕਤਿ ਨਰੁ; ਇਹ ਮਨ ਸਾਚੀ ਮਾਨੁ ॥੧੯॥

kahu naanak. vahu mukat nar; ih man saachee maan |19|

Sant Singh Khalsa- says Nanak, that person is liberated; O mind, know this as true. ||19||
Manmohan SinghSays Nanak, emancipated is that man. Deem thou this as true, O my soul.
Manmohan Singh (Punjabi)ਗੁਰੂ ਜੀ ਆਖਦੇ ਹਨ, ਮੋਖਸ਼ ਹੈ ਉਹ ਇਨਸਾਨ। ਇਸ ਨੂੰ ਸੱਚ ਕਰ ਕੇ ਜਾਣ, ਹੇ ਮੇਰੀ ਜਿੰਦੜੀਏ!
Fareedkot Teekaਇਸ ਬਾਤ ਕੋ ਸਚੀ ਸਮਝ, ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਨਰ ਮੁਕਤਿ ਸਰੂਪ ਹੈ॥੧੯॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ (ਹੀ) ਮੁਕਤ ਹੈ ॥੧੯॥

ਪਦ ਅਰਥ ਵਹੁ ਨਰੁ = ਉਹ ਮਨੁੱਖ। ਮੁਕਤ = ਵਿਕਾਰਾਂ ਤੋਂ ਬਚਿਆ ਹੋਇਆ। ਮਨ = ਹੇ ਮਨ! ॥੧੯॥

SikhNet (Spanish)dice Nanak, escucha mente, esa persona está liberada, toma esto como una Verdad. (19)
Shabad Guru Tegh Bahadur Ji Salok Ninth Mehl Ang 1427

ਭੈ ਨਾਸਨ. ਦੁਰਮਤਿ ਹਰਨ; ਕਲਿ ਮੈ ਹਰਿ ਕੋ ਨਾਮੁ ॥

bhai naasan. duramat haran; kal mai har ko naam |

Sant Singh KhalsaIn this Dark Age of Kali Yuga, the Name of the Lord is the Destroyer of fear, the Eradicator of evil-mindedness.
Manmohan SinghIn the Darkage, God's Name is the destroyer of dread and the banisher of evil-intellect.
Manmohan Singh (Punjabi)ਕਲਯੁਗ ਦੇ ਅੰਦਰ ਵਾਹਿਗੁਰੂ ਦਾ ਨਾਮ ਤ੍ਰਾਸ ਨਾਸ ਕਰਨਹਾਰ ਅਤੇ ਖੋਟੀ ਅਕਲ ਨੂੰ ਦੂਰ ਕਰਨ ਵਾਲਾ ਹੈ।
Fareedkot Teekaਭੈ ਕੇ ਨਾਸ ਕਰਨੇਹਾਰਾ ਖੋਟੀ (ਮਤਿ) ਬੁਧਿ ਕੇ ਦੂਰ ਕਰਨੇਹਾਰਾ ਇਸ ਕਲਿਜੁਗ ਮੇਂ ਹਰਿ ਕਾ ਨਾਮ ਹੈ॥
Prof. Sahib Singhਇਸ ਕਲੇਸ਼ਾਂ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ) ਸਾਰੇ ਡਰ ਨਾਸ ਕਰਨ ਵਾਲਾ ਹੈ, ਖੋਟੀ ਮੱਤ ਦੂਰ ਕਰਨ ਵਾਲਾ ਹੈ।

ਪਦ ਅਰਥ ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਹਰਨ = ਦੂਰ ਕਰਨ ਵਾਲਾ। ਦੁਰਮਤਿ = ਖੋਟੀ ਮੱਤ। ਕਲਿ ਮਹਿ = ਕਲੇਸ਼ਾਂ-ਭਰੇ ਸੰਸਾਰ ਵਿਚ। ਕੋ = ਦਾ।

SikhNet (Spanish)En esta oscura Era de Kali, el Nombre de Dios es el Destructor del miedo, el erradicador de la maldad de la mente.

ਨਿਸਿ ਦਿਨੁ ਜੋ ਨਾਨਕ ਭਜੈ; ਸਫਲ ਹੋਹਿ ਤਿਹ ਕਾਮ ॥੨੦॥

nis din jo naanak bhajai; safal hohi tih kaam |20|

Sant Singh KhalsaNight and day, O Nanak, whoever vibrates and meditates on the Lord's Name, sees all of his works brought to fruition. ||20||
Manmohan SinghNight and day, whosoever recites the Name, O Nanak, his tasks are accomplished.
Manmohan Singh (Punjabi)ਰੈਣ ਅਤੇ ਦਿਹੁੰ, ਜੋ ਨਾਮ ਦਾ ਉਚਾਰਨ ਕਰਦਾ ਹੈ, ਹੇ ਨਾਨਕ! ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਰਿ ਨਾਮ ਕਾ ਜੋ ਰਾਤ ਦਿਨ ਭਜਨ ਕਰਤਾ ਹੈ ਤਿਸ ਕੇ ਸਭ ਕਾਮ ਸਫਲ ਹੋਤੇ ਹੈਂ ਅਰਥਾਤ ਪੂਰਨ ਕਾਮ ਹੋਤਾ ਹੈ॥੨੦
Prof. Sahib Singhਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦਾ ਨਾਮ ਰਾਤ ਦਿਨ ਜਪਦਾ ਰਹਿੰਦਾ ਹੈ ਉਸ ਦੇ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ ॥੨੦॥

ਪਦ ਅਰਥ ਨਿਸਿ = ਰਾਤ। ਭਜੈ = ਜਾਪਦਾ ਹੈ (ਇਕ-ਵਚਨ)। ਹੋਰਿ = ਹੋ ਜਾਂਦੇ ਹਨ। ਤਿਹ ਕਾਮ = ਉਸ ਦੇ (ਸਾਰੇ) ਕੰਮ ॥੨੦॥

SikhNet (Spanish)Noche y día oh, dice Nanak, quien medite y vibre en el Nombre del Señor, ve cómo todos sus esfuerzos dan fruto. (20)
Shabad Guru Tegh Bahadur Ji Salok Ninth Mehl Ang 1427

ਜਿਹਬਾ ਗੁਨ ਗੋਬਿੰਦ ਭਜਹੁ; ਕਰਨ ਸੁਨਹੁ ਹਰਿ ਨਾਮੁ ॥

jihabaa gun gobind bhajahu; karan sunahu har naam |

Sant Singh KhalsaVibrate with your tongue the Glorious Praises of the Lord of the Universe; with your ears, hear the Lord's Name.
Manmohan SinghRecite thou the Lord's praise with thy tongue and hear the God's Name with thine ears.
Manmohan Singh (Punjabi)ਆਪਣੀ ਰਸਨਾ ਨਾਲ ਤੂੰ ਪ੍ਰਭੂ ਦਾ ਜੱਸ ਉਚਾਰਨ ਕਰ ਅਤੇ ਆਪਦੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸੁਣ।
Fareedkot Teekaਹੇ ਮਨ! ਰਸਨਾ ਕਰ ਕੇ ਗੋਬਿੰਦ ਕੇ ਗੁਣੋਂ ਕੋ (ਭਜਹੁ) ਅੰਗੀਕਾਰ ਕਰ ਔਰ ਕਾਨੋਂ ਕਰ ਕੇ ਹਰਿ ਕੇ ਨਾਮ ਕੋ ਸ੍ਰਵਨ ਕਰ॥
Prof. Sahib Singh(ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰੋ, (ਆਪਣੇ) ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰੋ।

ਪਦ ਅਰਥ ਜਿਹਬਾ = ਜੀਭ (ਨਾਲ)। ਕਰਨ = ਕੰਨਾਂ ਨਾਲ।

SikhNet (Spanish)Vibra con tu lengua las Gloriosas Alabanzas del Señor del Universo y con tus oídos escucha el Nombre del Señor.

ਕਹੁ ਨਾਨਕ. ਸੁਨਿ ਰੇ ਮਨਾ; ਪਰਹਿ ਨ ਜਮ ਕੈ ਧਾਮ ॥੨੧॥

kahu naanak. sun re manaa; pareh na jam kai dhaam |21|

Sant Singh KhalsaSays Nanak, listen, man: you shall not have to go to the house of Death. ||21||
Manmohan SinghSays Nanak, hearken thou, O man, thiswise thou shall not go to the Yama's abodes.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਇਸ ਤਰ੍ਹਾਂ ਤੂੰ ਯਮ ਦੇ ਘਰ ਨੂੰ ਨਹੀਂ ਜਾਵੇਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਜਮ ਕੇ ਧਾਮ ਤੂੰ ਨਹੀਂ ਪੜੇਂਗਾ॥੨੧॥
Prof. Sahib Singhਨਾਨਕ ਆਖਦਾ ਹੈ- ਹੇ ਮਨ! (ਜਿਹੜੇ ਮਨੁੱਖ ਨਾਮ ਜਪਦੇ ਹਨ, ਉਹ) ਜਮਾਂ ਦੇ ਵੱਸ ਨਹੀਂ ਪੈਂਦੇ ॥੨੧॥

ਪਦ ਅਰਥ ਪਰਹਿ ਨ = ਨਹੀਂ ਪੈਂਦੇ। ਧਾਮ = ਘਰ। ਜਮ ਕੈ ਧਾਮ = ਜਮ ਕੇ ਧਾਮਿ, ਜਮ ਦੇ ਘਰ ਵਿਚ, ਜਮ ਦੇ ਵੱਸ ਵਿਚ ॥੨੧॥

SikhNet (Spanish)Dice Nanak, escucha humano, no tendrás que pasar por la casa de la muerte. (21)
Shabad Guru Tegh Bahadur Ji Salok Ninth Mehl Ang 1427

ਜੋ ਪ੍ਰਾਨੀ ਮਮਤਾ ਤਜੈ; ਲੋਭ ਮੋਹ ਅਹੰਕਾਰ ॥

jo praanee mamataa tajai; lobh moh ahankaar |

Sant Singh KhalsaThat mortal who renounces possessiveness, greed, emotional attachment and egotism
Manmohan SinghThe mortal who renounces mineness, avarice, worldly attachment and self-conceit.
Manmohan Singh (Punjabi)ਜਿਹੜਾ ਜੀਵ ਅਪਣੱਤ, ਲਾਲਚ, ਸੰਸਾਰੀ ਲਗਨ ਅਤੇ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ।
Fareedkot Teekaਹੇ ਮਨ! ਜੋ ਪ੍ਰਾਨੀ ਮਮਤਾ ਕੋ ਤ੍ਯਾਗਤਾ ਹੈ ਔਰ ਲੋਭ, ਮੋਹ, ਹੰਕਾਰ ਕੋ ਤਿਆਗ ਦੇਤਾ ਹੈ॥
Prof. Sahib Singhਜਿਹੜਾ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਮਮਤਾ ਤਿਆਗਦਾ ਹੈ, ਲੋਭ ਮੋਹ ਅਤੇ ਅਹੰਕਾਰ ਦੂਰ ਕਰਦਾ ਹੈ,

ਪਦ ਅਰਥ ਮਮਤਾ = ਅਪਣੱਤ, ਮੋਹ। ਤਜੈ = ਛੱਡਦਾ ਹੈ।

SikhNet (Spanish)El mortal que renuncia a la actitud posesiva, a la avaricia, al apego emocional y al egoísmo,

ਕਹੁ ਨਾਨਕ. ਆਪਨ ਤਰੈ; ਅਉਰਨ ਲੇਤ ਉਧਾਰ ॥੨੨॥

kahu naanak. aapan tarai; aauran let udhaar |22|

Sant Singh Khalsa- says Nanak, he himself is saved, and he saves many others as well. ||22||
Manmohan SinghSays Nanak, he himself is saved and saves others as well.
Manmohan Singh (Punjabi)ਗੁਰੂ ਜੀ ਆਖਦੇ ਹਨ, ਊਹ ਖੁਦ ਬਚ ਜਾਂਣਾ ਹੈ ਅਤੇ ਹੋਰਨਾਂ ਨੂੰ ਬਚਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਆਪ ਸੰਸਾਰ ਸਮੁੰਦ੍ਰ ਸੇ ਤਰਤਾ ਹੈ ਔਰ ਭੀ ਸਭ ਸਤਸੰਗੀਓਂ ਕੋ ਤਾਰ ਲੇਤਾ ਹੈ॥੨੨॥
Prof. Sahib Singhਨਾਨਕ ਆਖਦਾ ਹੈ- ਉਹ ਆਪ (ਭੀ ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਅਤੇ ਹੋਰਨਾਂ ਨੂੰ ਭੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੨੨॥

ਪਦ ਅਰਥ ਤਰੈ = ਪਾਰ ਲੰਘ ਜਾਂਦਾ ਹੈ। ਅਉਰਨ = ਹੋਰਨਾਂ ਨੂੰ। ਲੇਤ ਉਧਾਰ = ਲੇਤ ਉਧਾਰਿ, ਬਚਾ ਲੈਂਦਾ ਹੈ ॥੨੨॥

SikhNet (Spanish)dice Nanak, él mismo es salvado y salva a muchos otros también. (22)
Shabad Guru Tegh Bahadur Ji Salok Ninth Mehl Ang 1427

ਜਿਉ ਸੁਪਨਾ ਅਰੁ ਪੇਖਨਾ; ਐਸੇ ਜਗ ਕਉ ਜਾਨਿ ॥

jiau supanaa ar pekhanaa; aise jag kau jaan |

Sant Singh KhalsaLike a dream and a show, so is this world, you must know.
Manmohan SinghAs is a dream and a show, so know thou this world to be.
Manmohan Singh (Punjabi)ਜਿਸ ਤਰ੍ਹਾਂ ਦਾ ਇੱਕ ਸੁਫਨਾ ਅਤੇ ਖੁਲਾਸਾ ਹੈ, ਉਸੇ ਤਰ੍ਹਾਂ ਦਾ ਹੀ ਤੂੰ ਇਸ ਸੰਸਾਰ ਨੂੰ ਸਮਝ।
Fareedkot Teekaਹੇ ਮਨ! ਜੈਸੇ ਸੁਪਨਾ ਹੋਤਾ ਹੈ ਔਰ (ਪੇਖਨਾ) ਪੁਤਲੀਓਂ ਕਾ ਤਮਾਸ਼ਾ ਹੋਤਾ ਹੈ, ਇਸੀ ਪ੍ਰਕਾਰ ਸੰਸਾਰ ਕੋ ਸਮਝ॥
Prof. Sahib Singhਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ।

ਪਦ ਅਰਥ ਅਰੁ = ਅਤੇ। ਕਉ = ਨੂੰ। ਜਾਨਿ = ਸਮਝ ਲੈ।

SikhNet (Spanish)Oh, dice Nanak, como un sueño o una obra de teatro,

ਇਨ ਮੈ ਕਛੁ ਸਾਚੋ ਨਹੀ; ਨਾਨਕ. ਬਿਨੁ ਭਗਵਾਨ ॥੨੩॥

ein mai kachh saacho nahee; naanak. bin bhagavaan |23|

Sant Singh KhalsaNone of this is true, O Nanak, without God. ||23||
Manmohan SinghNanak, without the Lord, nothing is true in these.
Manmohan Singh (Punjabi)ਨਾਨਕ, ਸੁਆਮੀ ਦੇ ਬਗੈਰ ਇਨ੍ਹਾਂ ਦੇ ਵਿੱਚ ਕੁਝ ਭੀ ਸੱਚ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਭਗਵਾਨ ਕੇ ਇਨ ਦੋਨੋਂ ਦ੍ਰਿਸ਼ਟਾਂਤੋਂ ਤੁਲ ਇਸ ਸੰਸਾਰ ਮੇਂ ਕੋਈ ਸਚਾ ਨਹੀਂ ਹੈ॥੨੩॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ ॥੨੩॥

ਪਦ ਅਰਥ ਇਨ ਮਹਿ = ਇਹਨਾਂ (ਦਿੱਸਦੇ ਪਦਾਰਥਾਂ) ਵਿਚ (ਬਹੁ-ਵਚਨ)। ਕਛੁ = ਕੋਈ ਭੀ ਪਦਾਰਥ। ਸਾਚੋ = ਸਦਾ ਕਾਇਮ ਰਹਿਣ ਵਾਲਾ, ਸਦਾ ਸਾਥ ਨਿਬਾਹੁਣ ਵਾਲਾ ॥੨੩॥

SikhNet (Spanish)así es este mundo, debes saberlo, nada de esto es verdad sin Dios. (23)
Shabad Guru Tegh Bahadur Ji Salok Ninth Mehl Ang 1427

ਨਿਸਿ ਦਿਨੁ ਮਾਇਆ ਕਾਰਨੇ; ਪ੍ਰਾਨੀ ਡੋਲਤ ਨੀਤ ॥

nis din maaeaa kaarane; praanee ddolat neet |

Sant Singh KhalsaNight and day, for the sake of Maya, the mortal wanders constantly.
Manmohan SinghNight and day, the mortal ever wanders for the sake of wealth.
Manmohan Singh (Punjabi)ਰੈਣ ਅਤੇ ਦਿਹੁੰ, ਧਨ ਦੌਲਤ ਦੀ ਖਾਤਰ ਫਾਨੀ ਬੰਦਾ ਭਟਕਦਾ ਫਿਰਦਾ ਹੈ।
Fareedkot Teekaਰਾਤ ਦਿਨ (ਨੀਤ) ਹਮੇਸ਼ਾ ਮਾਯਾ ਕੇ ਵਾਸਤੇ (ਪ੍ਰਾਨੀ) ਜੀਵ ਡੋਲਤਾ ਫਿਰਤਾ ਹੈ॥
Prof. Sahib Singh(ਹੇ ਭਾਈ!) ਮਾਇਆ (ਇਕੱਠੀ ਕਰਨ) ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ।

ਪਦ ਅਰਥ ਨਿਸਿ = ਰਾਤ। ਕਾਰਨੇ = ਦੀ ਖ਼ਾਤਰ। ਡੋਲਤ = ਭਟਕਦਾ ਫਿਰਦਾ ਹੈ। ਨੀਤ = ਨਿੱਤ, ਸਦਾ।

SikhNet (Spanish)Noche y día, por la Maya, el mortal vaga constantemente y de entre millones,

ਕੋਟਨ ਮੈ. ਨਾਨਕ ਕੋਊ; ਨਾਰਾਇਨੁ ਜਿਹ ਚੀਤਿ ॥੨੪॥

kottan mai. naanak koaoo; naaraaein jih cheet |24|

Sant Singh KhalsaAmong millions, O Nanak, there is scarcely anyone, who keeps the Lord in his consciousness. ||24||
Manmohan SinghBut rare is the one among millions, who enshrines the Lord in his mind, O Nanak.
Manmohan Singh (Punjabi)ਪਰ ਕਰੋੜਾਂ ਵਿਚੋਂ ਕੋਈ ਵਿਰਲਾ ਹੀ ਹੈ, ਹੇ ਨਾਨਕ! ਜੋ ਆਪਣੇ ਮਨ ਅੰਦਰ ਪ੍ਰਭੂ ਨੂੰ ਵਸਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ ਨਰਾਇਨ ਬਸਤਾ ਹੈ ਵਹੁ ਪੁਰਖ ਕੋਟੋਂ ਮੇਂ ਸੇ ਕੋਈ ਏਕ ਹੋਤਾ ਹੈਂ॥੨੪॥ ਯਥਾ-☬"ਕੋਟ ਮਧੇ ਕੋ ਬਿਰਲਾ ਸੇਵਕੁ ਹੋਰ ਸਗਲੇ ਬਿਉਹਾਰੀ॥"
Prof. Sahib Singhਹੇ ਨਾਨਕ! ਕ੍ਰੋੜਾਂ (ਬੰਦਿਆਂ) ਵਿਚ ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ ॥੨੪॥

ਪਦ ਅਰਥ ਕੋਟਨ ਮੈ = ਕ੍ਰੋੜਾਂ ਵਿਚ। ਕੋਊ = ਕੋਈ ਵਿਰਲਾ। ਜਿਹ ਚੀਤਿ = ਜਿਸ ਦੇ ਚਿੱਤ ਵਿਚ ॥੨੪॥

SikhNet (Spanish)oh, dice Nanak, escasamente hay uno que guarda al Señor en su Conciencia. (24)
Shabad Guru Tegh Bahadur Ji Salok Ninth Mehl Ang 1427

ਜੈਸੇ ਜਲ ਤੇ ਬੁਦਬੁਦਾ; ਉਪਜੈ ਬਿਨਸੈ ਨੀਤ ॥

jaise jal te budabudaa; upajai binasai neet |

Sant Singh KhalsaAs the bubbles in the water well up and disappear again,
Manmohan SinghAs the bubble ever appears and disappears on water.
Manmohan Singh (Punjabi)ਜਿਸ ਤਰ੍ਹਾਂ ਪ੍ਰਾਣੀ ਉਤੇ ਬੁਲਬੁਲ ਹਮੇਸ਼ਾਂ ਬਣਦਾ ਅਤੇ ਬਿਨਸਦਾ ਰਹਿੰਦਾ ਹੈ।
Fareedkot Teekaਹੇ ਮਿਤ੍ਰ ਮਨ! ਜੈਸੇ ਜਲ ਤੇ (ਬੁਦਬੁਦਾ) ਫੇਨ ਉਪਜਤਾ ਹੈ ਔਰ ਬਿਨਸਤਾ ਰਹਿਤਾ ਹੈ॥
Prof. Sahib Singhਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ,

ਪਦ ਅਰਥ ਤੇ = ਤੋਂ। ਬੁਦਬੁਦਾ = ਬੁਲਬੁਲਾ।

SikhNet (Spanish)Así como las burbujas en el agua crecen y desaparecen,

ਜਗ ਰਚਨਾ ਤੈਸੇ ਰਚੀ; ਕਹੁ ਨਾਨਕ. ਸੁਨਿ ਮੀਤ ॥੨੫॥

jag rachanaa taise rachee; kahu naanak. sun meet |25|

Sant Singh Khalsaso is the universe created; says Nanak, listen, O my friend! ||25||
Manmohan SinghSo was the creation of the world made, says Nanak, hearken thou, O friend of mine.
Manmohan Singh (Punjabi)ਏਸੇ ਤਰ੍ਹਾਂ ਹੀ ਇਸ ਸੰਸਾਰ ਦੀ ਉਤਪਤੀ ਕੀਤੀ ਗਈ ਹੈ, ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੇ ਮਿੱਤਰ!
Fareedkot Teekaਇਸੀ ਪ੍ਰਕਾਰ ਜਗਤ ਕੀ ਰਚਨਾ ਕਰਤਾਪੁਰਖ ਨੇ ਰਚੀ ਹੈ॥੨੫॥
Prof. Sahib Singhਨਾਨਕ ਆਖਦਾ ਹੈ- ਹੇ ਮਿੱਤਰ! ਸੁਣ, ਤਿਵੇਂ ਹੀ (ਪਰਮਾਤਮਾ ਨੇ) ਜਗਤ ਦੀ (ਇਹ) ਖੇਡ ਬਣਾਈ ਹੋਈ ਹੈ ॥੨੫॥

ਪਦ ਅਰਥ ਰਚੀ = ਬਣਾਈ ਹੋਈ ਹੈ। ਮੀਤ = ਹੇ ਮਿੱਤਰ! ॥੨੫॥

SikhNet (Spanish)así es el Universo Creado, dice Nanak, escucha oh amigo mío. (25)
Shabad Guru Tegh Bahadur Ji Salok Ninth Mehl Ang 1427

ਪ੍ਰਾਨੀ ਕਛੂ. ਨ ਚੇਤਈ; ਮਦਿ ਮਾਇਆ ਕੈ ਅੰਧੁ ॥

praanee kachhoo. na chetee; mad maaeaa kai andh |

Sant Singh KhalsaThe mortal does not remember the Lord, even for a moment; he is blinded by the wine of Maya.
Manmohan SinghBlinded by the wine of worldly valuables the mortal cherishes not his Lord even for a while.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਸ਼ਰਾਬ ਦਾ ਅੰਨ੍ਹਾ ਕੀਤਾ ਹੋਇਆ, ਫਾਨੀ ਬੰਦਾ ਥੋੜ੍ਹਾ ਜਿਹਾ ਭੀ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ।
Fareedkot Teekaਮਾਯਾ ਕੇ ਮਦ ਸੇ ਅੰਧਾ ਹੂਆ ਹੂਆ ਪ੍ਰਾਨੀ ਕੁਛ ਥੋੜਾ ਭੀ ਸ਼ੁਭ ਚਿੰਤਨ ਨਹੀਂ ਕਰਤਾ ਹੈ॥
Prof. Sahib Singhਪਰ ਮਾਇਆ ਦੇ ਨਸ਼ੇ ਵਿਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੋਚਦਾ।

ਪਦ ਅਰਥ ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ, ਨਹੀਂ ਸੋਚਦਾ। ਮਦਿ = ਨਸ਼ੇ ਵਿਚ। ਮਦਿ ਮਾਇਆ ਕੈ = ਮਾਇਆ ਦੇ ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ।

SikhNet (Spanish)El mortal no recuerda al Señor ni por un momento, vive cegado por el vino de Maya,

ਕਹੁ ਨਾਨਕ. ਬਿਨੁ ਹਰਿ ਭਜਨ; ਪਰਤ ਤਾਹਿ ਜਮ ਫੰਧ ॥੨੬॥

kahu naanak. bin har bhajan; parat taeh jam fandh |26|

Sant Singh KhalsaSays Nanak, without meditating on the Lord, he is caught by the noose of Death. ||26||
Manmohan SinghSays Nanak, without the God's meditation, death's noose falls around him.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਕੇ ਭਜਨ ਸੇ ਬਿਨਾਂ ਜਮ ਕੇ (ਫੰਧ) ਬੰਧਨ ਮੇਂ ਪੜਤਾ ਹੈ॥੨੬॥
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੨੬॥

ਪਦ ਅਰਥ ਪਰਤ = ਪੈਂਦੇ ਹਨ, ਪਏ ਰਹਿੰਦੇ ਹਨ। ਫੰਧ = ਫਾਹੇ, ਫਾਹੀਆਂ ॥੨੬॥

SikhNet (Spanish)dice Nanak, sin meditar en el Señor, es atrapado por el dogal de la muerte. (26)
Shabad Guru Tegh Bahadur Ji Salok Ninth Mehl Ang 1427

ਜਉ ਸੁਖ ਕਉ ਚਾਹੈ ਸਦਾ; ਸਰਨਿ ਰਾਮ ਕੀ ਲੇਹ ॥

jau sukh kau chaahai sadaa; saran raam kee leh |

Sant Singh KhalsaIf you yearn for eternal peace, then seek the Sanctuary of the Lord.
Manmohan SinghIf thou desire eternal peace, then, seek thou the refuge of thy Lord.
Manmohan Singh (Punjabi)ਜੇਕਰ ਤੂੰ ਕਾਲਸਥਾਈ ਆਰਾਮ ਚਾਹੁੰਦਾ ਹੈਂ, ਤਾਂ ਤੂੰ ਆਪਣੇ ਪ੍ਰਭੂ ਦੀ ਪਨਾਹ ਲੈ।
Fareedkot Teekaਹੇ ਮਨ! ਜੇਕਰ ਨਿਤ੍ਯ ਸੁਖ ਚਾਹਤਾ ਹੈਂ ਤੌ ਰਾਮ ਕੀ ਸਰਨ ਗ੍ਰਹਿਨ ਕਰ॥
Prof. Sahib Singhਜੇ (ਮਨੁੱਖ) ਆਤਮਕ ਆਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ।

ਪਦ ਅਰਥ ਜਉ = ਜੇ। ਚਾਹੈ = ਚਾਹੁੰਦਾ ਹੈ, ਲੋੜਦਾ ਹੈ। ਲੇਹ = ਲਈ ਰੱਖੇ; ਪਿਆ ਰਹੇ।

SikhNet (Spanish)Si añoras la Paz Eterna, busca entonces el Santuario del Señor,

ਕਹੁ ਨਾਨਕ. ਸੁਨਿ ਰੇ ਮਨਾ; ਦੁਰਲਭ ਮਾਨੁਖ ਦੇਹ ॥੨੭॥

kahu naanak. sun re manaa; duralabh maanukh deh |27|

Sant Singh KhalsaSays Nanak, listen, mind: this human body is difficult to obtain. ||27||
Manmohan SinghSays Nanak, hearken thou, O man, difficult of attainment is this human body.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਮੁਸ਼ਕਲ ਨਾਲ ਹੱਥ ਲੱਗਣ ਵਾਲੀ ਹੈ, ਇਹ ਮਨੁਸ਼ੀ ਕਾਇਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਿਹ ਮਾਨੁਖ ਦੇਹ ਦੁਰਲਭ ਹੈ॥੨੭॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖ਼ਾਤਰ ਭਟਕਣਾ ਵਿਚ ਹੀ ਨਹੀਂ ਰੋਲ ਦੇਣਾ ਚਾਹੀਦਾ) ॥੨੭॥

ਪਦ ਅਰਥ ਦੇਹ = ਸਰੀਰ ॥੨੭॥

SikhNet (Spanish)dice Nanak, escucha mente, este cuerpo humano es difícil de obtener. (27)
Shabad Guru Tegh Bahadur Ji Salok Ninth Mehl Ang 1427

ਮਾਇਆ ਕਾਰਨਿ ਧਾਵਹੀ; ਮੂਰਖ ਲੋਗ ਅਜਾਨ ॥

maaeaa kaaran dhaavahee; moorakh log ajaan |

Sant Singh KhalsaFor the sake of Maya, the fools and ignorant people run all around.
Manmohan SinghFor the sake of riches, the foolish and ignorant, their life passes away in vain.
Manmohan Singh (Punjabi)ਧਨ-ਦੌਲਤ ਦੀ ਖਾਤਰ, ਬੇਵਕੂਫ ਅਤੇ ਬੇਸਮਝ ਬੰਦੇ ਭੱਜੇ ਫਿਰਦੇ ਹਨ।
Fareedkot Teekaਹੇ ਮਨ! ਮਾਯਾ ਕੇ ਨਮਿਤ ਕਰ ਕੇ ਮੂਰਖ ਲੋਗ (ਅਜਾਨ) ਅਗ੍ਯਾਤ ਪੁਰਸ ਦੌੜਤੇ ਫਿਰਤੇ ਹੈਂ॥
Prof. Sahib Singhਮੂਰਖ ਬੇ-ਸਮਝ ਬੰਦੇ (ਨਿਰੀ) ਮਾਇਆ (ਇਕੱਠੀ ਕਰਨ) ਵਾਸਤੇ ਭਟਕਦੇ ਰਹਿੰਦੇ ਹਨ,

ਪਦ ਅਰਥ ਧਾਵਹੀ = ਧਾਵਹਿ, ਦੌੜੇ ਫਿਰਦੇ ਹਨ। ਅਜਾਨ = ਬੇ-ਸਮਝ।

SikhNet (Spanish)Persiguiendo a Maya, los tontos e ignorantes merodean,

ਕਹੁ ਨਾਨਕ. ਬਿਨੁ ਹਰਿ ਭਜਨ ਬਿਰਥਾ; ਜਨਮੁ ਸਿਰਾਨ ॥੨੮॥

kahu naanak. bin har bhajan birathaa; janam siraan |28|

Sant Singh KhalsaSays Nanak, without meditating on the Lord, life passes away uselessly. ||28||
Manmohan SinghSays Nanak, Without the Lord's meditation, their life passes away in vain.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ, ਉਨ੍ਹਾਂ ਦੀ ਉਮਰ ਬੇਅਰਥ ਬੀਤ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਬਿਨਾਂ ਹਰਿ ਭਜਨ ਕੇ ਬ੍ਯਰਥ ਹੀ ਜਨਮ ਬਿਤਾਵਤੇ ਹੈਂ॥੨੮॥
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੇ ਭਜਨ ਤੋਂ ਬਿਨਾ (ਉਹਨਾਂ ਦਾ ਇਹ ਮਨੁੱਖਾ) ਜਨਮ ਅਜਾਈਂ ਬੀਤ ਜਾਂਦਾ ਹੈ ॥੨੮॥

ਪਦ ਅਰਥ ਸਿਰਾਨ = ਗੁਜ਼ਰ ਜਾਂਦਾ ਹੈ ॥੨੮॥

SikhNet (Spanish)dice Nanak, sin meditar en el Señor, la vida transcurre inútilmente. (28)
Shabad Guru Tegh Bahadur Ji Salok Ninth Mehl Ang 1427 - 1428

ਜੋ ਪ੍ਰਾਨੀ. ਨਿਸਿ ਦਿਨੁ ਭਜੈ; ਰੂਪ ਰਾਮ ਤਿਹ ਜਾਨੁ ॥

jo praanee. nis din bhajai; roop raam tih jaan |

Sant Singh KhalsaThat mortal who meditates and vibrates upon the Lord night and day - know him to be the embodiment of the Lord.
Manmohan SinghThe mortal, who, night and day, contemplates his Lord, deem thou him to be His embodiment.
Manmohan Singh (Punjabi)ਜੋ ਜੀਵ ਰੈਣ ਅਤੇ ਦਿਹੁੰ ਆਪਣੈ ਸਾਈਂ ਦਾ ਆਰਾਧਨ ਕਰਦਾ ਹੈ, ਤੂੰ ਉਸ ਨੂੰ ਉਸ ਦਾ ਸਰੂਪ ਹੀ ਸਮਝ।
Fareedkot Teekaਹੇ ਮਨ! ਜੋ ਪ੍ਰਾਨੀ ਰਾਤ ਦਿਨ ਭਜਨ ਕਰਤਾ ਹੈ ਤਿਸ ਕੋ ਤੂੰ ਰਾਮ ਕਾ ਸ੍ਵਰੂਪ ਸਮਝ॥
Prof. Sahib Singhਜਿਹੜਾ ਮਨੁੱਖ ਰਾਤ ਦਿਨ (ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦਾ ਰੂਪ ਸਮਝੋ।

ਪਦ ਅਰਥ ਨਿਸਿ = ਰਾਤ। ਭਜੈ = ਜਪਦਾ ਹੈ। ਰੂਪ ਰਾਮ = ਪਰਮਾਤਮਾ ਦਾ ਰੂਪ। ਤਿਹ = ਉਸ ਨੂੰ। ਜਾਨੁ = ਸਮਝੋ।

SikhNet (Spanish)Conoce al mortal que día y noche medita y vibra su ser en el Señor, conócelo como la encarnación del Mismo Señor.

ਹਰਿ ਜਨ ਹਰਿ ਅੰਤਰੁ ਨਹੀ; ਨਾਨਕ. ਸਾਚੀ ਮਾਨੁ ॥੨੯॥

har jan har antar nahee; naanak. saachee maan |29|

Sant Singh KhalsaThere is no difference between the Lord and the humble servant of the Lord; O Nanak, know this as true. ||29||
Manmohan SinghBetween God's slave and God, there is no difference, O Nanak, understand thou this as true.
Manmohan Singh (Punjabi)ਰੱਬ ਦੇ ਗੋਲੇ ਅਤੇ ਰੱਬ ਦੇ ਵਿਚਕਾਰ, ਕੋਈ ਫਰਕ ਨਹੀਂ ਹੇ ਨਾਨਕ! ਤੂੰ ਇਸ ਨੂੰ ਸੱਚ ਕਰ ਕੇ ਸਮਝ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਬਾਤ ਕੋ ਸਚ ਮਨ ਮੇਂ ਜਾਨ ਕਿ ਹਰਿ ਮੇਂ ਔਰ ਹਰਿ ਜਨ ਮੇਂ ਕੁਛ ਰੰਚਕ ਮਾਤ੍ਰ ਭੀ ਭੇਦ ਨਹੀਂ ਹੈ॥੨੯॥
Prof. Sahib Singhਹੇ ਨਾਨਕ! ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ ॥੨੯॥

ਪਦ ਅਰਥ ਅੰਤਰੁ = ਫ਼ਰਕ, ਵਿੱਥ। ਹਰਿ ਜਨ = ਹਰਿ = ਜਨ, ਪਰਮਾਤਮਾ ਦਾ ਭਗਤ। ਸਾਚੀ ਮਾਨੁ = (ਇਹ ਗੱਲ) ਸੱਚੀ ਮੰਨ ॥੨੯॥

SikhNet (Spanish)No hay diferencia entre el Señor y Su humilde Sirviente, oh, dice Nanak, toma esto como la Verdad. (29)
Shabad Guru Tegh Bahadur Ji Salok Ninth Mehl Ang 1428

ਮਨੁ ਮਾਇਆ ਮੈ ਫਧਿ ਰਹਿਓ; ਬਿਸਰਿਓ ਗੋਬਿੰਦ ਨਾਮੁ ॥

man maaeaa mai fadh rahio; bisario gobind naam |

Sant Singh KhalsaThe mortal is entangled in Maya; he has forgotten the Name of the Lord of the Universe.
Manmohan SinghThe man is entangled in mammon and he has forgotten the Lord's Name.
Manmohan Singh (Punjabi)ਇਨਸਾਨ ਧਨ ਦੌਲਤ ਅੰਦਰ ਫਾਥਾ ਹੋਇਆ ਹੈ ਅਤੇ ਉਸ ਨੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ।
Fareedkot Teekaਜਿਸ ਕਾ ਮਨ ਮਾਯਾ ਮੇਂ ਫਸ ਰਹਾ ਹੈ ਔਰ ਗੋਬਿੰਦ ਕਾ ਨਾਮ ਬਿਸਰ ਗਿਆ ਹੈ॥
Prof. Sahib Singh(ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ,

ਪਦ ਅਰਥ ਫਧਿ ਰਹਿਓ = ਫਸਿਆ ਰਹਿੰਦਾ ਹੈ।

SikhNet (Spanish)El mortal está involucrado en la Maya, se le ha olvidado el Nombre del Señor del Universo,

ਕਹੁ ਨਾਨਕ. ਬਿਨੁ ਹਰਿ ਭਜਨ; ਜੀਵਨ ਕਉਨੇ ਕਾਮ ॥੩੦॥

kahu naanak. bin har bhajan; jeevan kaune kaam |30|

Sant Singh KhalsaSays Nanak, without meditating on the Lord, what is the use of this human life? ||30||
Manmohan SinghSays Nanak, without the Lord's meditation, of what avail is this human life?
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ ਇਹ ਮਨੁਸ਼ੀ ਜਿੰਦੜੀ ਕਿਹੜੇ ਕੰਮ ਦੀ ਹੈ?
Fareedkot Teekaਐਸੇ ਪੁਰਖ ਕਾ ਹਰਿ ਭਜਨ ਸੇ ਰਹਿਤ ਜੋ ਜੀਵਨਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਕਿਸ ਕਾਮ ਕਾ ਹੈ ਅਰਥਾਤ ਬ੍ਯਰਥ ਹੈ॥੩੦॥
Prof. Sahib Singhਨਾਨਕ ਆਖਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ? ॥੩੦॥

ਪਦ ਅਰਥ ਕਉਨੇ ਕਾਮ = ਕਿਸ ਕੰਮ? ਕਿਸੇ ਭੀ ਕੰਮ ਨਹੀਂ ॥੩੦॥

SikhNet (Spanish)dice Nanak, sin meditar en el Señor, ¿para qué sirve la vida humana? (30)
Shabad Guru Tegh Bahadur Ji Salok Ninth Mehl Ang 1428

ਪ੍ਰਾਨੀ ਰਾਮੁ. ਨ ਚੇਤਈ; ਮਦਿ ਮਾਇਆ ਕੈ ਅੰਧੁ ॥

praanee raam. na chetee; mad maaeaa kai andh |

Sant Singh KhalsaThe mortal does not think of the Lord; he is blinded by the wine of Maya.
Manmohan SinghBlinded by the wine of wealth, the mortal remembers not his Lord.
Manmohan Singh (Punjabi)ਧਨ-ਦੌਲਤ ਦੀ ਸ਼ਰਾਬ ਦਾ ਅੰਨ੍ਹਾਂ ਕੀਤਾ ਹੋਇਆ, ਫਾਨੀ ਬੰਦਾ ਆਪਣੇ ਸਾਹਿਬ ਨੂੰ ਨਹੀਂ ਸਿਮਰਦਾ।
Fareedkot Teekaਹੇ ਮਨ! ਮਾਯਾ ਕੇ (ਮਦ) ਹੰਕਾਰ ਕਰ ਕੇ ਜੋ ਰਾਮ ਕੋ ਅੰਧਾ ਅਗ੍ਯਾਨੀ ਚਿੰਤਨ ਨਹੀਂ ਕਰਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ,

ਪਦ ਅਰਥ ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ। ਮਦਿ = ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ।

SikhNet (Spanish)El mortal no piensa en el Señor, esta siendo cegado por el vino de la Maya,

ਕਹੁ ਨਾਨਕ. ਹਰਿ ਭਜਨ ਬਿਨੁ; ਪਰਤ ਤਾਹਿ ਜਮ ਫੰਧ ॥੩੧॥

kahu naanak. har bhajan bin; parat taeh jam fandh |31|

Sant Singh KhalsaSays Nanak, without meditating on the Lord, he is caught in the noose of Death. ||31||
Manmohan SinghSays Nanak, without the God's meditation, death's noose falls around him.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਭਜਨ ਸੇ ਬਿਨਾਂ ਤਿਸ ਕੇ ਗਲ ਮੇਂ ਜਮ ਕਾ ਫੰਧ ਪੜਤਾ ਹੈ॥੩੧॥
Prof. Sahib Singhਨਾਨਕ ਆਖਦਾ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੩੧॥

ਪਦ ਅਰਥ ਪਰਤ = ਪਏ ਰਹਿੰਦੇ ਹਨ। ਤਾਹਿ = ਉਸ ਨੂੰ। ਜਮ ਫੰਧ = ਜਮਾਂ ਦੇ ਫਾਹੇ, ਜਮਾਂ ਦੀਆਂ ਫਾਹੀਆਂ ॥੩੧॥

SikhNet (Spanish)dice Nanak, sin meditar en el Señor, es atrapado en el dogal de la muerte. (31)
Shabad Guru Tegh Bahadur Ji Salok Ninth Mehl Ang 1428

ਸੁਖ ਮੈ ਬਹੁ ਸੰਗੀ ਭਏ; ਦੁਖ ਮੈ ਸੰਗਿ. ਨ ਕੋਇ ॥

sukh mai bahu sangee bhe; dukh mai sang. na koe |

Sant Singh KhalsaIn good times, there are many companions around, but in bad times, there is no one at all.
Manmohan SinghMan finds many friends in prosperity, however, none becomes his friend in adversity.
Manmohan Singh (Punjabi)ਲਹਿਰ ਬਹਿਰ ਅੰਦਰ ਆਦਮੀ ਦੇ ਬਹੁਤੇ ਬੇਲੀ ਹੁੰਦੇ ਹਨ, ਪ੍ਰੰਤੂ ਬਿਪਤਾ ਅੰਦਰ ਉਸ ਦਾ ਕੋਈ ਬੇਲੀ ਨਹੀਂ ਬਣਦਾ।
Fareedkot Teekaਹੇ ਮਨ! ਜਬ ਜੀਵੋਂ ਕੋ ਸੁਖ ਹੋਤਾ ਹੈ ਤਬ ਬਹੁਤ ਸੇ (ਸੰਗੀ) ਸਾਥੀ ਹੋ ਜਾਤੇ ਹੈਂ, ਜਬ ਕੋਈ ਬਿਪਤ ਆਉਤੀ ਹੈ ਤਬ ਉਸ ਦੁਖ ਮੇਂ ਕੋਈ ਭੀ ਸਾਥੀ ਨਹੀਂ ਹੋਤਾ ਹੈ॥
Prof. Sahib Singh(ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।

ਪਦ ਅਰਥ ਸੰਗੀ = ਸਾਥੀ, ਮੇਲੀ-ਗੇਲੀ। ਸੰਗਿ = ਨਾਲ।

SikhNet (Spanish)En lo buenos tiempos la compañía es abundante, pero en lo malos tiempos, no hay nadie,

ਕਹੁ ਨਾਨਕ. ਹਰਿ ਭਜੁ ਮਨਾ; ਅੰਤਿ ਸਹਾਈ ਹੋਇ ॥੩੨॥

kahu naanak. har bhaj manaa; ant sahaaee hoe |32|

Sant Singh KhalsaSays Nanak, vibrate, and meditate on the Lord; He shall be your only Help and Support in the end. ||32||
Manmohan SinghSays Nanak, O man, ponder thou over thy God, who shall be thy succourer in the end.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਦਾ ਚਿੰਤਨ ਕਰ, ਜੋ ਅਖੀਰ ਨੂੰ ਤੇਰਾ ਸਹਾਇਥ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਰਿ ਕਾ ਭਜਨ ਕਰ ਜੋ ਤੇਰਾ ਅੰਤ ਕੋ ਮਰਨ ਸਮੇਂ ਸਹਾਇਕ ਹੋਇ॥੩੨॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ ॥੩੨॥

ਪਦ ਅਰਥ ਅੰਤਿ = ਅਖ਼ੀਰ ਵੇਲੇ (ਭੀ)। ਸਹਾਈ = ਮਦਦਗਾਰ ॥੩੨॥

SikhNet (Spanish)dice Nanak, vibra y medita en el Señor, Él será tu Única Ayuda y Soporte al final. (32)
Shabad Guru Tegh Bahadur Ji Salok Ninth Mehl Ang 1428

ਜਨਮ ਜਨਮ ਭਰਮਤ ਫਿਰਿਓ; ਮਿਟਿਓ ਨ. ਜਮ ਕੋ ਤ੍ਰਾਸੁ ॥

janam janam bharamat firio; mittio na. jam ko traas |

Sant Singh KhalsaMortals wander lost and confused through countless lifetimes; their fear of death is never removed.
Manmohan SinghMan wanders about in many births and his fear of death is removed not.
Manmohan Singh (Punjabi)ਇਨਸਾਨ ਦੇ ਘਣੇਰਿਆਂ ਜਨਮਾਂ ਅੰਦਰ ਭਟਕਦਾ ਫਿਰਦਾ ਹੈ ਅਤੇ ਉਸ ਦਾ ਮੌਤ ਦਾ ਡਰ ਦੂਰ ਨਹੀਂ ਹੁੰਦਾ।
Fareedkot Teekaਹੇ (ਮਨ) ਪ੍ਯਾਰੇ! ਤੂੰ ਬਹੁਤ ਜਨਮੋਂ ਮੇਂ ਭ੍ਰਮਤਾ ਫਿਰਾ ਹੈਂ, ਪਰੰਤੂ ਜਮ ਕਾ ਭ੍ਯ ਤੇਰਾ ਨਹੀਂ ਮਿਟਾ ਹੈ॥
Prof. Sahib Singh(ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ।

ਪਦ ਅਰਥ ਜਨਮ ਜਨਮ = ਅਨੇਕਾਂ ਜਨਮਾਂ ਵਿਚ। ਕੋ = ਦਾ। ਤ੍ਰਾਸੁ = ਡਰ।

SikhNet (Spanish)Los mortales vagan perdidos y confundidos, a través de innumerables vidas,

ਕਹੁ ਨਾਨਕ. ਹਰਿ ਭਜੁ ਮਨਾ; ਨਿਰਭੈ ਪਾਵਹਿ ਬਾਸੁ ॥੩੩॥

kahu naanak. har bhaj manaa; nirabhai paaveh baas |33|

Sant Singh KhalsaSays Nanak, vibrate and meditate on the Lord, and you shall dwell in the Fearless Lord. ||33||
Manmohan SinghSays Nanak, O man, ponder thou over thy Lord, that thou may abides in the fearless God.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ, ਆਪਣੇ ਸਾਈਂ ਦਾ ਆਰਾਧਨ ਕਰ, ਤਾਂ ਜੋ ਤੈਨੂੰ ਨਿਡਰ ਹਰੀ ਵਿੱਚ ਵਾਸਾ ਮਿਲ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਅਬ ਭੀ ਹਰਿ ਕਾ ਭਜਨ ਕਰ, ਤੋ ਜਮ ਭਯ ਰਹਿਤ ਨਿਰਭ੍ਯ ਸਥਾਨ ਮੇਂ ਬਾਸਾ ਪਾਵੇਂਗਾ॥੩੩॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੩੩॥

ਪਦ ਅਰਥ ਨਿਰਭੈ = ਨਿਡਰ ਅਵਸਥਾ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ ॥੩੩॥

SikhNet (Spanish)su miedo a la muerte nunca le es removido, vibra y medita en el Señor y habitarás en el Valiente Señor. (33)
Shabad Guru Tegh Bahadur Ji Salok Ninth Mehl Ang 1428

ਜਤਨ ਬਹੁਤੁ ਮੈ ਕਰਿ ਰਹਿਓ; ਮਿਟਿਓ ਨ. ਮਨ ਕੋ ਮਾਨੁ ॥

jatan bahut mai kar rahio; mittio na. man ko maan |

Sant Singh KhalsaI have tried so many things, but the pride of my mind has not been dispelled.
Manmohan SinghI have grown weary of making many efforts, but my mind's ego is effaced not.
Manmohan Singh (Punjabi)ਮੈਂ ਘਣੇਰੇ ਉਪਰਾਲੇ ਕਰਕੇ ਹੰਭ ਗਿਆ ਹਾਂ, ਪ੍ਰੰਤੂ ਮੇਰੇ ਚਿੱਤ ਦੀ ਹੰਗਤਾ ਮਿਟਦੀ ਨਹੀਂ।
Fareedkot Teekaਹੇ ਜੀਵ! ਇਸ ਪ੍ਰਕਾਰ ਬੇਨਤੀ ਕਰ: ਹੇ ਭਗਵਾਨ! ਮੈਨੇ ਬਹੁਤ ਸੇ ਜਤਨ ਕੀਏ ਹੈਂ, ਪਰੰਤੂ ਮੇਰੇ ਮਨ ਕਾ ਹੰਕਾਰ ਨਾ ਜਾਤਾ ਭਯਾ॥
Prof. Sahib Singhਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ,

ਪਦ ਅਰਥ ਕੋ = ਦਾ। ਮਾਨੁ = ਅਹੰਕਾਰ।

SikhNet (Spanish)He tratado todo, pero el orgullo de mi mente no es disipado, envuelto en la maldad de mi mente,

ਦੁਰਮਤਿ ਸਿਉ. ਨਾਨਕ ਫਧਿਓ; ਰਾਖਿ ਲੇਹੁ ਭਗਵਾਨ ॥੩੪॥

duramat siau. naanak fadhio; raakh lehu bhagavaan |34|

Sant Singh KhalsaI am engrossed in evil-mindedness, Nanak. O God, please save me! ||34||
Manmohan SinghI am engrossed in evil-intentions, says Nanak, 'save me, O save me, my illustrious Lord.
Manmohan Singh (Punjabi)ਖੋਟੀਆਂ-ਰੁਚੀਆਂ ਨਾਲ ਨਾਨਕ ਜਕੜਿਆ ਹੋਇਆ ਹੈ, ਹੇ ਕੀਰਤੀਮਾਨ ਪ੍ਰਭੂ, ਤੂੰ ਮੇਰੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਖੋਟੀ ਮਤ ਮੇਂ ਫਸਾ ਹੂਆ ਹੂੰ, ਮੁਝੇ ਇਸ ਫੰਧ ਸੇ ਰਖ ਲੇਹੁ॥੩੪॥
Prof. Sahib Singhਨਾਨਕ ਦਾ (ਇਹ ਮਨ) ਖੋਟੀ ਮੱਤ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ ॥੩੪॥

ਪਦ ਅਰਥ ਦੁਰਮਤਿ = ਖੋਟੀ ਮੱਤ। ਸਿਉ = ਨਾਲ। ਫਧਿਓ = ਫਸਿਆ ਰਹਿੰਦਾ ਹੈ। ਭਗਵਾਨ = ਹੇ ਭਗਵਾਨ! ॥੩੪॥

SikhNet (Spanish)oh Dios, dice Nanak, por favor sálvame. (34)
Shabad Guru Tegh Bahadur Ji Salok Ninth Mehl Ang 1428

ਬਾਲ ਜੁਆਨੀ ਅਰੁ ਬਿਰਧਿ ਫੁਨਿ; ਤੀਨਿ ਅਵਸਥਾ ਜਾਨਿ ॥

baal juaanee ar biradh fun; teen avasathaa jaan |

Sant Singh KhalsaChildhood, youth and old age - know these as the three stages of life.
Manmohan SinghKnow thou that there are three stages of life, childhood, youth and then old age.
Manmohan Singh (Punjabi)ਤੂੰ ਜਾਣ ਲੈ ਕਿ ਜੀਵਨ ਦੀਆਂ ਤਿੰਨ ਦਸ਼ਾਂ ਹਨ, ਬਚਪਨ, ਯੁਵਾ ਅਵਸਥਾ ਅਤੇ ਫਿਰ ਬੁਢੇਪਾ।
Fareedkot Teekaਹੇ ਮਨ! ਬਾਲ੍ਯ ਅਵਸਥਾ, ਫਿਰ ਜੁਬਾ ਅਵਸਥਾ, ਫਿਰ ਬ੍ਰਿਧ ਅਵਸਥਾ ਯਿਹ ਤੀਨ ਅਵਸਥਾ ਸਰੀਰ ਕੀ ਜਾਨ॥
Prof. Sahib Singhਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ-(ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)।

ਪਦ ਅਰਥ ਅਰੁ = ਅਤੇ। ਬਿਰਧਿ = ਬੁਢੇਪਾ। ਫੁਨਿ = (पुनः) ਫਿਰ। ਤੀਨਿ = ਤਿੰਨ। ਜਾਨਿ = ਜਾਣ, ਸਮਝ ਲੈ।

SikhNet (Spanish)Las tres facetas de la vida son la niñez, la juventud y la vejez, pero sin meditar en el Señor,

ਕਹੁ ਨਾਨਕ. ਹਰਿ ਭਜਨ ਬਿਨੁ; ਬਿਰਥਾ ਸਭ ਹੀ ਮਾਨੁ ॥੩੫॥

kahu naanak. har bhajan bin; birathaa sabh hee maan |35|

Sant Singh KhalsaSays Nanak, without meditating on the Lord, everything is useless; you must appreciate this. ||35||
Manmohan SinghSays Nanak, know thou that without the Lord's meditation all are in vain.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਜਾਣ ਲੈ ਕਿ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੀਆਂ ਹੀ ਬੇਅਰਥ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਭਜਨ ਸੇ ਬਿਨਾਂ ਸਭ ਬ੍ਯਰਥ ਹੈਂ॥੩੫॥
Prof. Sahib Singhਨਾਨਕ ਆਖਦਾ ਹੈ ਕਿ (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ ॥੩੫॥

ਪਦ ਅਰਥ ਮਾਨ = ਮੰਨ ॥੩੫॥

SikhNet (Spanish)dice Nanak, todo es inútil, tienes que entender esto. (35)
Shabad Guru Tegh Bahadur Ji Salok Ninth Mehl Ang 1428

ਕਰਣੋ ਹੁਤੋ. ਸੁ ਨਾ ਕੀਓ; ਪਰਿਓ ਲੋਭ ਕੈ ਫੰਧ ॥

karano huto. su naa keeo; pario lobh kai fandh |

Sant Singh KhalsaYou have not done what you should have done; you are entangled in the web of greed.
Manmohan SinghWhat thou should have done, that thou have done not. Thou are entangled in the net of covetousness.
Manmohan Singh (Punjabi)ਜਿਹੜਾ ਕੁਛ ਤੈਨੂੰ ਕਰਨਾ ਚਾਹੀਦਾ ਸੀ, ਉਹ ਤੂੰ ਨਹੀਂ ਕੀਤਾ। ਤੂੰ ਲਾਲਚ ਦੇ ਜਾਲ ਵਿੱਚ ਫਸ ਗਿਆ ਹੈਂ।
Fareedkot Teekaਹੇ ਪਿਆਰੇ! ਜੋ ਤੈਨੇ ਕਰਨਾ ਥਾ, ਸੋ ਤੋ ਕੀਆ ਨਹੀਂ, ਲੋਭ ਕੇ ਫੰਧੇ ਮੇਂ ਫਸਾ ਰਹਾ॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ।

ਪਦ ਅਰਥ ਕਰਣੋ ਹੁਤੋ = (ਜੋ ਕੁਝ) ਕਰਨਾ ਸੀ। ਸੁ = ਉਹ। ਕੈ ਫੰਧ = ਦੇ ਫਾਹੇ ਵਿਚ।

SikhNet (Spanish)No has hecho lo que deberías, sigues atrapado en la red de la avaricia.

ਨਾਨਕ. ਸਮਿਓ ਰਮਿ ਗਇਓ; ਅਬ ਕਿਉ ਰੋਵਤ ਅੰਧ ॥੩੬॥

naanak. samio ram geo; ab kiau rovat andh |36|

Sant Singh KhalsaNanak, your time is past and gone; why are you crying now, you blind fool? ||36||
Manmohan SinghNanak! When one's times is past, why wail them, O blind man?
Manmohan Singh (Punjabi)ਨਾਨਕ, ਤੇਰਾ ਵੇਲਾ ਬੀਤ ਗਿਆ ਹੈ। ਤੂੰ ਹੁਣ ਕਿਉਂ ਵਿਰਲਾਪ ਕਰਦਾ ਹੈ, ਹੇ ਅੰਨ੍ਹੇ ਇਨਸਾਨ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਤੋ ਸਮ੍ਯ ਬਿਤੀਤ ਹੋ ਗਯਾ ਹੈ, ਹੇ ਅੰਧੇ! ਅਬ ਕਿਉਂ ਰੋਤਾ ਹੈਂ? ਅਪਨੇ ਕੀਏ ਕਾ ਫਲ੍ਹ ਭੋਗ, ਭਾਵ ਮਰਨ ਕਾਲ ਰੋਤਾ ਹੈ। ਤਬ ਜਮ ਤਿਸ ਕੋ ਐਸੇ ਕਹੇ ਹੈਂ॥੩੬॥
Prof. Sahib Singhਹੇ ਨਾਨਕ! (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ॥੩੬॥

ਪਦ ਅਰਥ ਸਮਿਓ = (ਮਨੁੱਖਾ ਜੀਵਨ ਦਾ) ਸਮਾ। ਰਮਿ ਗਇਓ = ਗੁਜ਼ਰ ਗਿਆ। ਅੰਧ = ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁੱਕੇ ਮਨੁੱਖ! ॥੩੬॥

SikhNet (Spanish)Dice Nanak, tu tiempo ya pasó y se fue, ¿Por qué lloras ahora, tonto ciego? (36)
Shabad Guru Tegh Bahadur Ji Salok Ninth Mehl Ang 1428

ਮਨੁ ਮਾਇਆ ਮੈ ਰਮਿ ਰਹਿਓ; ਨਿਕਸਤ ਨਾਹਿਨ. ਮੀਤ ॥

man maaeaa mai ram rahio; nikasat naahin. meet |

Sant Singh KhalsaThe mind is absorbed in Maya - it cannot escape it, my friend.
Manmohan SinghO friend, the mind is absorbed in riches and it can escape not from it,
Manmohan Singh (Punjabi)ਹੇ ਮਿਤ੍ਰ, ਮਨੂਆ ਧਨ-ਦੌਲਤ ਅੰਦਰ ਲੀਨ ਹੋਇਆ ਹੋਇਆ ਹੈ ਅਤੇ ਇਹ ਇਸ ਤੋਂ ਬਾਹਰ ਨਹੀਂ ਨਿਕਲ ਸਕਦਾ,
Fareedkot Teekaਤੈਸੇ ਹੇ ਮਨ! ਤੂੰ ਮਾਯਾ ਮੇਂ ਰਮਣ ਕਰ ਰਹਾ ਹੈਂ, ਮਾਯਾ ਸੇ ਬਾਹਿਰ ਨਹੀਂ ਨਿਕਸਤਾ ਹੈਂ॥
Prof. Sahib Singhਹੇ ਮਿੱਤਰ! ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ,

ਪਦ ਅਰਥ ਮੈ = ਮਹਿ, ਵਿਚ। ਰਮਿ ਰਹਿਓ = ਫਸਿਆ ਹੋਇਆ ਹੈ। ਨਾਹਿਨ = ਨਹੀਂ। ਮੀਤ = ਹੇ ਮਿੱਤਰ!

SikhNet (Spanish)La mente está absorbida en la Maya y no se puede escapar, oh mi amigo,

ਨਾਨਕ. ਮੂਰਤਿ ਚਿਤ੍ਰ ਜਿਉ; ਛਾਡਿਤ ਨਾਹਿਨ ਭੀਤਿ ॥੩੭॥

naanak. moorat chitr jiau; chhaaddit naahin bheet |37|

Sant Singh KhalsaNanak, it is like a picture painted on the wall - it cannot leave it. ||37||
Manmohan Singhjust as a picture, painted on the wall, leaves it not, O Nanak.
Manmohan Singh (Punjabi)ਜਿਸ ਤਰ੍ਹਾਂ ਕੰਧ ਉਤੇ ਖਿੱਚੀ ਹੋਈ ਤਸਵੀਰ, ਇਸ ਨੂੰ ਛੱਡ ਨਹੀਂ ਸਕਦੀ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਭੀਤ ਪਰ ਲਿਖੀ ਹੂਈ ਮੂਰਤ ਭੀਤ ਕੋ ਤ੍ਯਾਗਤੀ ਨਹੀਂ ਹੈ॥੩੭॥
Prof. Sahib Singhਹੇ ਨਾਨਕ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ ॥੩੭॥

ਪਦ ਅਰਥ ਮੂਰਤਿ = ਤਸਵੀਰ। ਚਿਤ੍ਰ = ਲੀਕਿਆ ਹੋਇਆ ਰੂਪ। ਭੀਤਿ = ਕੰਧ ॥੩੭॥

SikhNet (Spanish)dice Nanak, es como la pintura en la pared, que no se separa de ella. (37)
Shabad Guru Tegh Bahadur Ji Salok Ninth Mehl Ang 1428

ਨਰ ਚਾਹਤ ਕਛੁ ਅਉਰ; ਅਉਰੈ ਕੀ ਅਉਰੈ ਭਈ ॥

nar chaahat kachh aaur; aaurai kee aaurai bhee |

Sant Singh KhalsaThe man wishes for something, but something different happens.
Manmohan SinghMan seeks something, however, something totally different happens.
Manmohan Singh (Punjabi)ਆਦਮੀ ਕੁਝ ਹੋਰ ਚਾਹੁੰਦਾ ਹੈ, ਪ੍ਰੰਤੂ ਬਿਲਕੁਲ ਹੋਰ ਹੀ ਹੋ ਜਾਂਦਾ ਹੈ।
Fareedkot Teekaਮਾਨੁਖ ਕੁਛ ਹੋਰ ਚਾਹਤਾ ਹੈ, ਹੇ ਭਾਈ! ਉਸ ਚਿੰਤਨ ਸੇ ਔਰ ਕਾ ਔਰ ਹੀ ਹੋ ਜਾਤਾ ਹੈ, ਜੋ ਨਹੀਂ ਚਾਹੀਤਾ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ।

ਪਦ ਅਰਥ ਅਉਰੈ ਕੀ ਅਉਰੈ = ਹੋਰ ਦੀ ਹੋਰ।

SikhNet (Spanish)El ser humano desea algo, pero a veces sucede algo diferente, planea engañar a otros,

ਚਿਤਵਤ ਰਹਿਓ ਠਗਉਰ; ਨਾਨਕ. ਫਾਸੀ ਗਲਿ ਪਰੀ ॥੩੮॥

chitavat rahio tthgaur; naanak. faasee gal paree |38|

Sant Singh KhalsaHe plots to deceive others, O Nanak, but he places the noose around his own neck instead. ||38||
Manmohan SinghO Nanak, he thinks of deceiving others, however, a halter is put round his neck.
Manmohan Singh (Punjabi)ਉਹ ਹੋਰਨਾਂ ਨੂੰ ਧੋਖਾ ਦੇਣ ਦਾ ਖਿਆਲ ਕਰਦਾ ਹੈ, ਪ੍ਰੰਤੂ ਹੇ ਨਾਨਕ! ਉਸ ਦੀ ਗਰਦਨ ਦੁਆਲੇ ਫਾਹੀ ਪੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਚਿਤਵਨ ਤੋ ਠਗਉਰੀ ਕਾ ਕਰਤਾ ਹੈ ਕਿ ਮੇਂ ਔਰੋਂ ਕੋ ਠਗੂੰ ਔਰ ਅਪਨੇ ਹੀ ਗਲੇ ਮੇਂ ਜਮ ਕੀ ਫਾਂਸੀ ਪੜ ਜਾਤੀ ਹੈ॥੩੮॥
Prof. Sahib Singhਹੇ ਨਾਨਕ! (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ ॥੩੮॥

ਪਦ ਅਰਥ ਚਿਤਵਤ ਰਹਿਓ = ਤੂੰ ਸੋਚਦਾ ਰਿਹਾ। ਠਗਉਰ = ਠਗ-ਮੂਰੀ, ਠਗ-ਬੂਟੀ, ਠੱਗੀਆਂ। ਗਲਿ = ਗਲ ਵਿਚ। ਪਰੀ = ਪੈ ਗਈ ॥੩੮॥

SikhNet (Spanish)oh, dice Nanak, pero en vez, coloca el dogal de la muerte alrededor de su cuello. (38)
Shabad Guru Tegh Bahadur Ji Salok Ninth Mehl Ang 1428

ਜਤਨ ਬਹੁਤ ਸੁਖ ਕੇ ਕੀਏ; ਦੁਖ ਕੋ ਕੀਓ. ਨ ਕੋਇ ॥

jatan bahut sukh ke kee; dukh ko keeo. na koe |

Sant Singh KhalsaPeople make all sorts of efforts to find peace and pleasure, but no one tries to earn pain.
Manmohan SinghMan makes many efforts to obtain peace, however, makes none to fight pain.
Manmohan Singh (Punjabi)ਆਦਮੀ ਆਰਾਮ ਪ੍ਰਾਪਤ ਕਰਨ ਲਈ ਘਣੇਰੇ ਉਪਰਾਲੇ ਕਰਦਾ ਹੈ ਪ੍ਰੰਤੂ ਪੀੜ ਹਰਨ ਲਈ ਕੋਈ ਭੀ ਨਹੀਂ ਕਰਦਾ।
Fareedkot Teekaਹੇ ਮਨ ਸੁਨ! ਤੈਨੇ ਬਹੁਤ ਸੇ ਜਤਨ ਸੁਖ ਕੇ ਵਾਸਤੇ ਕੀਏ, ਦੁਖ ਕੇ ਵਾਸਤੇ ਕੋਈ ਭੀ ਜਤਨ ਨਹੀਂ ਕੀਆ॥
Prof. Sahib Singh(ਜੀਵ ਭਾਵੇਂ) ਸੁਖਾਂ (ਦੀ ਪ੍ਰਾਪਤੀ) ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ, ਅਤੇ ਦੁੱਖਾਂ ਵਾਸਤੇ ਜਤਨ ਨਹੀਂ ਕਰਦਾ (ਪਰ ਫਿਰ ਭੀ ਰਜ਼ਾ ਅਨੁਸਾਰ ਦੁਖ ਭੀ ਆ ਹੀ ਪੈਂਦੇ ਹਨ। ਸੁਖ ਭੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ)

ਪਦ ਅਰਥ ਸੁਖ ਕੇ = ਸੰਸਾਰਕ ਸੁਖਾਂ ਦੀ ਪ੍ਰਾਪਤੀ ਦੇ। ਕੋ = ਦਾ। ਦੁਖ ਕੋ = ਦੁੱਖਾਂ ਦਾ।

SikhNet (Spanish)La gente hace todo tipo de esfuerzos para encontrar Paz y Placer, pero nadie trata de ganarse el dolor.

ਕਹੁ ਨਾਨਕ. ਸੁਨਿ ਰੇ ਮਨਾ; ਹਰਿ ਭਾਵੈ ਸੋ ਹੋਇ ॥੩੯॥

kahu naanak. sun re manaa; har bhaavai so hoe |39|

Sant Singh KhalsaSays Nanak, listen, mind: whatever pleases God comes to pass. ||39||
Manmohan SinghSays Nanak, O man, understand, whatever pleases God, that alone happens.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਇਨਸਾਨ! ਜਿਹੜਾ ਕੁਝ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਜੋ ਹਰਿ ਕੋ ਭਾਵਤਾ ਹੈ, ਸੋਈ ਸੁਖ ਯਾ ਦੁਖ ਪ੍ਰਾਪਤ ਹੋਤਾ ਹੈ॥੩੯॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜ਼ਰੂਰ) ਉਹ (ਹੀ) ਹੁੰਦਾ ਹੈ ॥੩੯॥

ਪਦ ਅਰਥ ਹਰਿ ਭਾਵੈ = ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩੯॥

SikhNet (Spanish)Escucha mente, dice Nanak, lo que sea que a Dios le place, eso es lo que sucede. (39)
Shabad Guru Tegh Bahadur Ji Salok Ninth Mehl Ang 1428

ਜਗਤੁ ਭਿਖਾਰੀ ਫਿਰਤੁ ਹੈ; ਸਭ ਕੋ ਦਾਤਾ ਰਾਮੁ ॥

jagat bhikhaaree firat hai; sabh ko daataa raam |

Sant Singh KhalsaThe world wanders around begging, but the Lord is the Giver of all.
Manmohan SinghThe world wanders about as a beggar and the Lord alone is the Bestower of all.
Manmohan Singh (Punjabi)ਸੰਸਾਰ ਮੰਗਤੇ ਦੀ ਮਾਨੰਦ ਭਟਕਦਾ ਫਿਰਦਾ ਹੈ ਅਤੇ ਕੇਵਲ ਸੁਆਮੀ ਹੀ ਸਾਰਿਆਂ ਦਾ ਦਾਤਾਰ ਹੈ।
Fareedkot Teekaਹੇ ਮਨ! ਸਾਰਾ ਸੰਸਾਰ ਭਿਖ੍ਯਕ ਹੂਆ ਫਿਰਤਾ ਹੈ ਔਰ ਏਕ ਰਾਮ ਹੀ ਸਭ ਕਾ ਦਾਤਾ ਹੈ॥
Prof. Sahib Singhਜਗਤ ਮੰਗਤਾ (ਹੋ ਕੇ) ਭਟਕਦਾ ਫਿਰਦਾ ਹੈ (ਇਹ ਚੇਤਾ ਨਹੀਂ ਰੱਖਦਾ ਕਿ) ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।

ਪਦ ਅਰਥ ਭਿਖਾਰੀ = ਮੰਗਤਾ। ਸਭ ਕੋ = ਸਭ ਜੀਵਾਂ ਦਾ।

SikhNet (Spanish)El mundo entero vaga limosneando, pero el Señor es el Dador de todo.

ਕਹੁ ਨਾਨਕ. ਮਨ ਸਿਮਰੁ ਤਿਹ; ਪੂਰਨ ਹੋਵਹਿ ਕਾਮ ॥੪੦॥

kahu naanak. man simar tih; pooran hoveh kaam |40|

Sant Singh KhalsaSays Nanak, meditate in remembrance on Him, and all your works will be successful. ||40||
Manmohan SinghSays Nanak, dwell thou on Him, O man, that thine tasks may be fulfilled.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਤੇਰੇ ਕਾਰਜ ਸੰਪੂਰਨ ਥੀ ਵੰਞਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਕਾ ਸਿਮਰਨ ਕਰ ਜੋ ਤੇਰੇ (ਕਾਮ) ਸੰਕਲਪ ਪੂਰਨ ਹੋ ਜਾਵੈਂ॥੪੦॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ ॥੪੦॥

ਪਦ ਅਰਥ ਮਨ = ਹੇ ਮਨ! ਤਿਹ = ਉਸ (ਪਰਮਾਤਮਾ) ਨੂੰ। ਹੋਵਹਿ = ਹੋ ਜਾਣਗੇ। ਕਾਮ = ਸਾਰੇ ਕੰਮ ॥੪੦॥

SikhNet (Spanish)Dice Nanak, medita recordándolo a Él y todos tus trabajos serán exitosos. (40)
Shabad Guru Tegh Bahadur Ji Salok Ninth Mehl Ang 1428

ਝੂਠੈ ਮਾਨੁ. ਕਹਾ ਕਰੈ; ਜਗੁ ਸੁਪਨੇ ਜਿਉ ਜਾਨੁ ॥

jhootthai maan. kahaa karai; jag supane jiau jaan |

Sant Singh KhalsaWhy do you take such false pride in yourself? You must know that the world is just a dream.
Manmohan SinghWhy take thou false pride? Know thou that the world is like a dream.
Manmohan Singh (Punjabi)ਤੂੰ ਕੂੜਾ ਹੰਕਾਰ ਕਿਉਂ ਕਰਦਾ ਹੈਂ? ਤੂੰ ਸੰਸਾਰ ਨੂੰ ਸੁਫਨੇ ਦੀ ਮਾਨੰਦ ਸਮਝ।
Fareedkot Teekaਹੇ ਮਨ! ਜਗਤ ਕੋ ਸੁਪਨੇ ਕੀ ਭਾਂਤ ਜਾਨ, ਇਸ ਝੂਠੇ ਜਗਤ ਕਾ ਕ੍ਯਾ ਮਾਨ ਕਰਤਾ ਹੈਂ?
Prof. Sahib Singh(ਪਤਾ ਨਹੀਂ ਮਨੁੱਖ) ਨਾਸਵੰਤ ਦੁਨੀਆ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ।` ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਵਾਂਗ (ਹੀ) ਸਮਝ ਰੱਖ।

ਪਦ ਅਰਥ ਝੂਠੈ = ਨਾਸਵੰਤ-(ਸੰਸਾਰ) ਦਾ। ਕਹਾ ਕਰੇ = ਕਿਉਂ ਕਰਦਾ ਹੈ? ਜਿਉ = ਵਰਗਾ। ਜਾਨਿ = ਸਮਝ ਲੈ।

SikhNet (Spanish)¿Por qué te enorgulleces tanto de ti?, debes comprender que el mundo no es más que un sueño,

ਇਨ ਮੈ ਕਛੁ ਤੇਰੋ ਨਹੀ; ਨਾਨਕ. ਕਹਿਓ ਬਖਾਨਿ ॥੪੧॥

ein mai kachh tero nahee; naanak. kahio bakhaan |41|

Sant Singh KhalsaNone of this is yours; Nanak proclaims this truth. ||41||
Manmohan SinghIn it there is nothing, which is thine. Nanak proclaims and narrates this truth.
Manmohan Singh (Punjabi)ਇਸ ਵਿੱਚ ਕੁਝ ਭੀ ਨਹੀਂ, ਜੋ ਤੈਡਾਂ ਹੈ। ਨਾਨਕ ਇਸ ਸੱਚ ਨੂੰ ਆਖਦਾ ਅਤੇ ਉਚਾਰਦਾ ਹੈ।
Fareedkot Teekaਇਸ ਜਗਤ ਮੇਂ ਤੇਰਾ ਕੁਛ ਨਹੀਂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਇਸ ਬਾਤ ਕੋ ਬੇਦ ਸ਼ਾਸਤ੍ਰ ਸਭ ਨੇ ਬਖ੍ਯਾਨ ਕਰ ਕੇ ਕਹਾ ਹੈ॥੪੧॥
Prof. Sahib Singh(ਹੇ ਭਾਈ!) (ਮੈਂ) ਨਾਨਕ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ (ਦਿੱਸਦੇ ਪਦਾਰਥਾਂ) ਵਿਚ ਤੇਰਾ (ਅਸਲ ਸਾਥੀ) ਕੋਈ ਭੀ ਪਦਾਰਥ ਨਹੀਂ ਹੈ ॥੪੧॥

ਪਦ ਅਰਥ ਇਨ ਮੈ = ਇਹਨਾਂ (ਦੁਨੀਆਵੀ ਪਦਾਰਥਾਂ) ਵਿਚ। ਤੇਰੋ = ਤੇਰਾ (ਅਸਲ ਸਾਥੀ)। ਬਖਾਨਿ = ਉਚਾਰ ਕੇ, ਸਮਝਾ ਕੇ ॥੪੧॥

SikhNet (Spanish)nada te pertenece y Nanak proclama esta Verdad. (41)
Shabad Guru Tegh Bahadur Ji Salok Ninth Mehl Ang 1428

ਗਰਬੁ ਕਰਤੁ ਹੈ ਦੇਹ ਕੋ; ਬਿਨਸੈ ਛਿਨ ਮੈ ਮੀਤ ॥

garab karat hai deh ko; binasai chhin mai meet |

Sant Singh KhalsaYou are so proud of your body; it shall perish in an instant, my friend.
Manmohan SinghThou entertain pride of thy body, which perishes in a moment, O friend.
Manmohan Singh (Punjabi)ਤੂੰ ਅਪਣੇ ਸਰੀਰ ਦਾ ਹੰਕਾਰ ਕਰਦਾ ਹੈਂ, ਜੋ ਕਿ ਇਕ ਮੁਹਤ ਵਿੱਚ ਨਾਸ ਹੋ ਜਾਂਦਾ ਹੈ, ਹੇ ਮਿੱਤਰ!
Fareedkot Teekaਹੇ ਮਿਤ੍ਰ ਮਨ! ਜਿਸ ਦੇਹ ਕੋ ਅਪਨੀ ਮਾਨਕਰ ਤੂੰ ਹੰਕਾਰ ਕਰਤਾ ਹੈਂ ਸੋਈ ਤੇਰੀ ਦੇਹੀ ਏਕ ਖ੍ਯਣ ਮੇਂ ਨਾਸ ਹੋ ਜਾਏਗੀ॥
Prof. Sahib Singhਹੇ ਮਿੱਤਰ! (ਜਿਸ) ਸਰੀਰ ਦਾ (ਮਨੁੱਖ ਸਦਾ) ਮਾਣ ਕਰਦਾ ਰਹਿੰਦਾ ਹੈ (ਕਿ ਇਹ ਮੇਰਾ ਆਪਣਾ ਹੈ, ਉਹ ਸਰੀਰ) ਇਕ ਛਿਨ ਵਿਚ ਹੀ ਨਾਸ ਹੋ ਜਾਂਦਾ ਹੈ। (ਹੋਰ ਪਦਾਰਥ ਦਾ ਮੋਹ ਤਾਂ ਕਿਤੇ ਰਿਹਾ, ਆਪਣੇ ਇਸ ਸਰੀਰ ਦਾ ਮੋਹ ਭੀ ਝੂਠਾ ਹੀ ਹੈ)।

ਪਦ ਅਰਥ ਗਰਬੁ = (गर्व) ਅਹੰਕਾਰ। ਦੇਹ ਕੋ = (ਜਿਸ) ਸਰੀਰ ਦਾ। ਬਿਨਸੈ = ਨਾਸ ਹੋ ਜਾਂਦਾ ਹੈ। ਮੀਤ = ਹੇ ਮਿੱਤਰ!

SikhNet (Spanish)Estás tan orgulloso de tu cuerpo, pero se acabará en un instante. Mi amigo,

ਜਿਹਿ ਪ੍ਰਾਨੀ. ਹਰਿ ਜਸੁ ਕਹਿਓ; ਨਾਨਕ. ਤਿਹਿ ਜਗੁ ਜੀਤਿ ॥੪੨॥

jihi praanee. har jas kahio; naanak. tihi jag jeet |42|

Sant Singh KhalsaThat mortal who chants the Praises of the Lord, O Nanak, conquers the world. ||42||
Manmohan SinghThe mortal, who recites the Lord's praise, he, O Nanak, conquers the whole world.
Manmohan Singh (Punjabi)ਜੋ ਜੀਵ ਸੁਆਮੀ ਦੀ ਮਹਿਮਾਂ ਉਚਾਰਨ ਕਰਦਾ ਹੈ, ਉਹ ਹੇ ਨਾਨਕ! ਸੰਸਾਰ ਨੂੰ ਜਿੱਤ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹਰਿ ਕੇ ਗੁਣ ਗਾਏ ਹੈਂ ਇਸੀ ਨੇ ਜਗਤ ਕੋ ਜੀਤ ਲੀਆ ਹੈ॥੪੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਸ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ॥੪੨॥

ਪਦ ਅਰਥ ਜਿਹਿ ਪ੍ਰਾਨੀ = ਜਿਸ ਮਨੁੱਖ ਨੇ। ਜਸੁ = ਸਿਫ਼ਤ-ਸਾਲਾਹ। ਤਿਹਿ = ਉਸ ਨੇ। ਜੀਤੁ = ਜਿੱਤ ਲਿਆ ॥੪੨॥

SikhNet (Spanish)el mortal que entona las Alabanzas del Señor, oh, dice Nanak, conquista el mundo. (42)
Shabad Guru Tegh Bahadur Ji Salok Ninth Mehl Ang 1428

ਜਿਹ ਘਟਿ ਸਿਮਰਨੁ ਰਾਮ ਕੋ; ਸੋ ਨਰੁ ਮੁਕਤਾ ਜਾਨੁ ॥

jih ghatt simaran raam ko; so nar mukataa jaan |

Sant Singh KhalsaThat person, who meditates in remembrance on the Lord in his heart, is liberated - know this well.
Manmohan SinghHe, within whose mind is the Lord's meditation, consider him to be emancipated.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਪ੍ਰਭੂ ਦੀ ਬੰਦਗੀ ਹੈ, ਤੂੰ ਉਸ ਇਨਸਾਨ ਨੂੰ ਮੋਖਸ਼ ਹੋਇਆ ਹੋਇਆ ਸਮਝ।
Fareedkot Teekaਹੇ ਮਨ! ਜਿਸ ਕੇ ਅੰਤਸਕਰਨ ਮੇਂ ਰਾਮ ਨਾਮ ਕਾ ਸਿਮਰਨ ਹੈ, ਐਸੇ ਤੂੰ ਜਾਨ ਸੋ ਮੁਕਤ ਪੁਰਖ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ।

ਪਦ ਅਰਥ ਜਿਹ ਘਟਿ = ਜਿਸ (ਮਨੁੱਖ) ਦੇ ਹਿਰਦੇ ਵਿਚ। ਕੋ = ਦਾ। ਮੁਕਤਾ = ਵਿਕਾਰਾਂ ਤੋਂ ਬਚਿਆ ਹੋਇਆ। ਜਾਨੁ = ਸਮਝੋ।

SikhNet (Spanish)La persona con cuyo corazón medita en el Señor, es liberada, aprende esto, no hay diferencia entre ella y el Señor.

ਤਿਹਿ ਨਰ ਹਰਿ ਅੰਤਰੁ ਨਹੀ; ਨਾਨਕ. ਸਾਚੀ ਮਾਨੁ ॥੪੩॥

tihi nar har antar nahee; naanak. saachee maan |43|

Sant Singh KhalsaThere is no difference between that person and the Lord: O Nanak, accept this as the Truth. ||43||
Manmohan SinghBetween that man and God, there is no difference. Accept thou this as truth, O Nanak.
Manmohan Singh (Punjabi)ਉਸ ਇਨਸਾਨ ਅਤੇ ਹਰੀ ਦੇ ਵਿਚਕਾਰ, ਕੋਈ ਫਰਕ ਨਹੀਂ, ਤੂੰ ਇਸ ਨੂੰ ਸੱਚ ਜਾਣ ਕੇ ਕਬੂਲ ਕਰ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸਮੇਂ ਔਰ ਹਰਿ ਮੇਂ ਕੁਛ ਭੇਦ ਨਹੀਂ ਹੈ, ਇਸ ਮੇਰੀ ਕਹੀ ਕੋ ਸਚ ਸਮਝ॥੪੩॥
Prof. Sahib Singhਹੇ ਨਾਨਕ! ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ॥੪੩॥

ਪਦ ਅਰਥ ਅੰਤਰੁ = ਫ਼ਰਕ, ਵਿੱਥ। ਸਾਚੀ ਮਾਨੁ = ਠੀਕ ਮੰਨ ॥੪੩॥

SikhNet (Spanish)Oh, dice Nanak, acepta esto como Verdad. (43)
Shabad Guru Tegh Bahadur Ji Salok Ninth Mehl Ang 1428

ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ਮਨਿ ॥

ek bhagat bhagavaan; jih praanee kai naeh man |

Sant Singh KhalsaThat person, who does not feel devotion to God in his mind
Manmohan SinghThe mortal, who enshrines not the devotion of One Lord in his mind,
Manmohan Singh (Punjabi)ਜਿਸ ਜੀਵ ਦੇ ਅੰਤਰ ਆਤਮੇ ਇਕ ਪ੍ਰਭੂ ਦਾ ਅਨੁਰਾਗ ਨਹੀਂ,
Fareedkot Teekaਏਕ ਭਗਵਾਨ ਕੀ ਭਗਤੀ ਜਿਸ ਸਰੀਰ ਧਾਰੀ ਕੇ ਮਨ ਮੇਂ ਨਹੀਂ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ,

ਪਦ ਅਰਥ ਕੈ ਮਨਿ = ਦੇ ਮਨ ਵਿਚ। ਜਿਹ ਪ੍ਰਾਨੀ ਕੈ ਮਨਿ = ਜਿਸ ਪ੍ਰਾਣੀ ਦੇ ਮਨ ਵਿਚ।

SikhNet (Spanish)Sabe que el cuerpo de quien no siente en su mente Devoción por Dios,

ਜੈਸੇ ਸੂਕਰ ਸੁਆਨ; ਨਾਨਕ. ਮਾਨੋ ਤਾਹਿ ਤਨੁ ॥੪੪॥

jaise sookar suaan; naanak. maano taeh tan |44|

Sant Singh Khalsa- O Nanak, know that his body is like that of a pig, or a dog. ||44||
Manmohan SinghO Nanak, deem thou his body to be like that of a hog and a dog.
Manmohan Singh (Punjabi)ਹੇ ਨਾਨਕ! ਤੂੰ ਉਸ ਦੀ ਦੇਹ ਨੂੰ ਸੂਰ ਅਤੇ ਕੁੱਤੇ ਦੀ ਦੇਹ ਵਰਗੀ ਜਾਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਰੀਰ ਤੋ ਜੈਸੇ ਸੂਕਰ ਔਰ ਸ੍ਵਾਨ ਹੈਂ ਤੈਸੇ ਸਮਝ॥੪॥
Prof. Sahib Singhਹੇ ਨਾਨਕ! ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ ॥੪੪॥

ਪਦ ਅਰਥ ਸੂਕਰ ਤਨੁ = ਸੂਰ ਦਾ ਸਰੀਰ। ਸੁਆਨ ਤਨੁ = ਕੁੱਤੇ ਦਾ ਸਰੀਰ। ਤਾਹਿ = ਉਸ (ਮਨੁੱਖ) ਦਾ ॥੪੪॥

SikhNet (Spanish)es como el de un puerco o un perro. (44)
Shabad Guru Tegh Bahadur Ji Salok Ninth Mehl Ang 1428

ਸੁਆਮੀ ਕੋ ਗ੍ਰਿਹੁ ਜਿਉ ਸਦਾ; ਸੁਆਨ ਤਜਤ ਨਹੀ ਨਿਤ ॥

suaamee ko grihu jiau sadaa; suaan tajat nahee nit |

Sant Singh KhalsaA dog never abandons the home of his master.
Manmohan SinghAs a dog never abandons the home of his Master of his Master for aye;
Manmohan Singh (Punjabi)ਜਿਸ ਤਰ੍ਹਾਂ ਕੁੱਤਾ ਸਦੀਵ ਹੀ ਆਪਣੈ ਮਾਲਕ ਦੇ ਘਰ ਨੂੰ ਕਦਾਚਿੱਤ ਨਹੀਂ ਛੱਡਦਾ।
Fareedkot Teekaਸ੍ਵਾਨ ਜੋ ਹੈ, ਸੋ ਜੈਸੇ ਅਪਨੇ ਅੰਨ ਦਾਤਾ ਸ੍ਵਾਮੀ ਕੇ ਘਰ ਕਾ ਤ੍ਯਾਗ ਨਹੀਂ ਕਰਤਾ ਹੈ॥
Prof. Sahib Singhਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ,

ਪਦ ਅਰਥ ਕੋ = ਦਾ। ਗ੍ਰਿਹੁ = ਘਰ। ਤਜਤ ਨਹੀ = ਨਹੀਂ ਛੱਡਦਾ।

SikhNet (Spanish)Un perro nunca abandona el recinto de su maestro,

ਨਾਨਕ. ਇਹ ਬਿਧਿ ਹਰਿ ਭਜਉ; ਇਕ ਮਨਿ ਹੁਇ ਇਕ ਚਿਤਿ ॥੪੫॥

naanak. ih bidh har bhjau; ik man hue ik chit |45|

Sant Singh KhalsaO Nanak, in just the same way, vibrate, and meditate on the Lord, single-mindedly, with one-pointed consciousness. ||45||
Manmohan SinghNanak, in this way, thou contemplate on God with focused mind and whole heart.
Manmohan Singh (Punjabi)ਨਾਨਕ ਇਸ ਤਰੀਕੇ ਨਾਲ ਤੂੰ ਇਕ ਮਨੂਏ ਅਤੇ ਇਕ ਦਿਲ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਹਰਿ ਕਾ ਭਜਨ ਏਕ ਮਨ ਏਕ ਚਿਤ ਸੇ ਦ੍ਰਿਢ ਹੋ ਕਰ ਕਰ॥੪੫॥
Prof. Sahib Singhਹੇ ਨਾਨਕ! ਇਸੇ ਤਰੀਕੇ ਨਾਲ ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ॥੪੫॥

ਪਦ ਅਰਥ ਇਹ ਬਿਧਿ = ਇਸ ਤਰੀਕੇ ਨਾਲ। ਭਜਉ = ਭਜਨ ਕਰਿਆ ਕਰੋ। ਇਕ ਮਨਿ ਹੁਇ = ਇਕਾਗਰ ਹੋ ਕੇ। ਇਕ ਚਿਤਿ ਹੁਇ = ਇਕ-ਚਿੱਤ ਹੋ ਕੇ ॥੪੫॥

SikhNet (Spanish)oh, dice Nanak, de la misma manera vibra y medita en el Señor, con una mente simple y Conciencia enfocada. (45)
Shabad Guru Tegh Bahadur Ji Salok Ninth Mehl Ang 1428

ਤੀਰਥ ਬਰਤ ਅਰੁ ਦਾਨ ਕਰਿ; ਮਨ ਮੈ ਧਰੈ ਗੁਮਾਨੁ ॥

teerath barat ar daan kar; man mai dharai gumaan |

Sant Singh KhalsaThose who make pilgrimages to sacred shrines, observe ritualistic fasts and make donations to charity while still taking pride in their minds
Manmohan SinghWhosoever, while going on pilgrimage, fasting and giving alms, takes pride in his mind,
Manmohan Singh (Punjabi)ਜੋ ਕੋਈ ਯਾਤਰਾ ਕਰ, ਉਪਹਾਸ ਰੱਖ ਅਤੇ ਪੁੰਨ ਦਾਨ ਕਰਕੇ ਆਪਦੇ ਚਿੱਤ ਵਿੱਚ ਹੰਕਾਰ ਕਰਦਾ ਹੈ,
Fareedkot Teekaਬ੍ਰਤ, ਤੀਰਥ, ਦਾਨ ਕੋ ਕਰ ਕੇ ਫਿਰ ਜੋ ਇਨ ਕਾ ਅਭਿਮਾਨ ਕਰੇ ਕਿ ਮੈਨੇ ਕੀਏ ਹੈਂ॥
Prof. Sahib Singh(ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ)

ਪਦ ਅਰਥ ਅਰੁ = ਅਤੇ। ਕਰਿ = ਕਰ ਕੇ। ਮਨ ਮੈ = ਮਨ ਵਿਚ। ਗੁਮਾਨੁ = ਮਾਣ।

SikhNet (Spanish)Quienes hacen peregrinajes a lugares sagrados, realizan ayunos rituales y hacen donaciones de caridad, si el orgullo habita en sus mentes,

ਨਾਨਕ. ਨਿਹਫਲ ਜਾਤ ਤਿਹ; ਜਿਉ ਕੁੰਚਰ ਇਸਨਾਨੁ ॥੪੬॥

naanak. nihafal jaat tih; jiau kunchar isanaan |46|

Sant Singh Khalsa- O Nanak, their actions are useless, like the elephant, who takes a bath, and then rolls in the dust. ||46||
Manmohan SinghNanak, these deeds of him go in vain like the bathing of an elephant.
Manmohan Singh (Punjabi)ਨਾਨਕ ਉਸ ਦੇ ਇਹ ਕਰਮ, ਹਾਥੀ ਦੇ ਨ੍ਹਾਉਣ ਦੀ ਮਾਨੰਦ ਬੇਅਰਥ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿ ਤਿਸ ਅਭਿਮਾਨੀ ਕੇ ਤੀਰਥ, ਬ੍ਰਤਾਦਿ ਐਸੇ ਨਿਸਫਲ ਹੋ ਜਾਤੇ ਹੈਂ ਜੈਸੇ (ਕੁੰਚਰ) ਹਾਥੀ ਕਾ ਅਸ਼ਨਾਨ ਨਿਸਫਲ ਹੈ। ਕ੍ਯੋਂਕਿ ਅਸ਼ਨਾਨ ਕਰ ਕੇ ਮੈਲ ਧੋਈ ਜਾਤੀ ਹੈ, ਫਿਰ ਹਸਤੀ ਬਾਹਰ ਆਇਕਰ ਅਪਨੇ ਹਾਥੋਂ ਸੇ ਮ੍ਰਿਤਕਾ ਅਪਨੇ ਸਿਰ ਪਰ ਪਾਂਇ ਲੇਤਾ ਹੈ, ਤਿਸੀ ਭਾਂਤਿ ਜੀਉ ਹੰਕਾਰ ਸੇ ਤੀਰਥਾਦਿ ਫਲ ਕੋ ਨਾਸ ਕਰ ਲੇਤਾ ਹੈ॥੪੬॥
Prof. Sahib Singh(ਪਰ) ਹੇ ਨਾਨਕ! ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਦਾ ਕੀਤਾ ਹੋਇਆ) ਇਸ਼ਨਾਨ। (ਨੋਟ: ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ) ॥੪੬॥

ਪਦ ਅਰਥ ਤਿਹ = ਉਸ ਦੇ (ਇਹ ਤੀਰਥ ਵਰਤ ਦਾਨ)। ਨਿਹਫਲ = ਵਿਅਰਥ। ਕੁੰਚਰ = ਹਾਥੀ (ਦਾ) ॥੪੬॥

SikhNet (Spanish)oh, dice Nanak, sus acciones son tan inútiles como la del elefante que se baña y después se revuelca en el polvo. (46)
Shabad Guru Tegh Bahadur Ji Salok Ninth Mehl Ang 1428

ਸਿਰੁ ਕੰਪਿਓ, ਪਗ ਡਗਮਗੇ; ਨੈਨ ਜੋਤਿ. ਤੇ ਹੀਨ ॥

sir kanpio, pag ddagamage; nain jot. te heen |

Sant Singh KhalsaThe head shakes, the feet stagger, and the eyes become dull and weak.
Manmohan SinghThe head shakes, the feet stagger and the eyes become devoid of luster,
Manmohan Singh (Punjabi)ਮੂੰਢ ਕੰਬਦਾ ਹੈ, ਪੈਰ ਥਿੜਕਦੇ ਹਨ ਅਤੇ ਅੱਖਾਂ ਨੂਰ ਤੋਂ ਸੱਖਣੀਆਂ ਹੋ ਜਾਂਦੀਆਂ ਹਨ।
Fareedkot Teekaਸਿਰ ਭੀ ਕਾਂਪਨੇ ਲਗਾ ਪੈਰ ਭੀ (ਡਗਮਗੈ) ਡੋਲਨੇ ਲਗੇ ਸੀਧੇ ਨਹੀਂ ਪੜਤੇ ਹੈਂ, ਨੇਤ੍ਰ ਭੀ (ਜੋਤਿ) ਪ੍ਰਕਾਸ਼ ਸੇ ਰਹਿਤ ਹੋ ਗਏ ਹੈਂ॥
Prof. Sahib Singh(ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ,

ਪਦ ਅਰਥ ਕੰਪਿਓ = ਕੰਬ ਰਿਹਾ ਹੈ। ਪਗ = ਪੈਰ। ਡਗਮਗੇ = ਥਿੜਕ ਰਹੇ ਹਨ। ਤੇ = ਤੋਂ। ਨੈਨ = ਅੱਖਾਂ। ਜੋਤਿ = ਰੌਸ਼ਨੀ।

SikhNet (Spanish)La cabeza tiembla, los pies se tambalean y los ojos se ponen débiles,

ਕਹੁ ਨਾਨਕ. ਇਹ ਬਿਧਿ ਭਈ; ਤਊ. ਨ ਹਰਿ ਰਸਿ ਲੀਨ ॥੪੭॥

kahu naanak. ih bidh bhee; taoo. na har ras leen |47|

Sant Singh KhalsaSays Nanak, this is your condition. And even now, you have not savored the sublime essence of the Lord. ||47||
Manmohan Singhthis has become thy condition, O man, even then thou are absorbed not in the Lord's Name Nectar, Says Nanak.
Manmohan Singh (Punjabi)ਗੁਰੂ ਜੀ ਆਖਦੇ ਹਨ, ਇਹ ਹੋ ਗਈ ਹੈ ਤੇਰੀ ਹਾਲਤ, ਹੇ ਬੰਦੇ! ਤਾਂ ਭੀ ਤੂੰ ਪ੍ਰਭੂ ਦੇ ਨਾਮ ਅੰਮ੍ਰਿਤ ਅੰਦਰ ਅਭੇਦ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਬਿਧਿ ਕੀ ਇਨ ਜੀਵੋਂ ਕੀ ਦਸ਼ਾ ਭਈ ਹੈ, ਤੋ ਭੀ ਹਰਿ ਰਸ ਮੇਂ (ਲੀਨ) ਤਤਪਰ ਨਹੀਂ ਹੋਤੇ ਹੈਂ॥੪੭॥
Prof. Sahib Singhਨਾਨਕ ਆਖਦਾ ਹੈ- (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਨਹੀਂ ਹੁੰਦਾ ॥੪੭॥

ਪਦ ਅਰਥ ਇਹ ਬਿਧਿ = ਇਹ ਹਾਲਤ। ਤਊ = ਫਿਰ ਭੀ। ਲੀਨ = ਮਗਨ। ਹਰਿ ਰਸ ਲੀਨ = ਹਰਿ-ਨਾਮ ਦੇ ਰਸ ਵਿਚ ਮਗਨ ॥੪੭॥

SikhNet (Spanish)dice Nanak, ésta es tu condición, y aún así no has saboreado la Sublime Esencia del Señor. (47)
Shabad Guru Tegh Bahadur Ji Salok Ninth Mehl Ang 1429

ਨਿਜ ਕਰਿ ਦੇਖਿਓ. ਜਗਤੁ ਮੈ; ਕੋ ਕਾਹੂ ਕੋ ਨਾਹਿ ॥

nij kar dekhio. jagat mai; ko kaahoo ko naeh |

Sant Singh KhalsaI had looked upon the world as my own, but no one belongs to anyone else.
Manmohan SinghI have looked upon everyone as my own, however, I have observed that, in this world, no one is another's friend.
Manmohan Singh (Punjabi)ਲੋਕਾਂ ਨੂੰ ਆਪਣੇ ਨਿੱਜ ਦੇ ਬਣਾ ਕੇ ਮੈਂ ਵੇਖ ਲਿਆ ਹੈ ਕਿ ਇਸ ਸੰਸਾਰ ਅੰਦਰ, ਕੋਈ ਕਿਸੇ ਦਾ ਮਿੱਤਰ ਨਹੀਂ।
Fareedkot Teekaਜਗਤ ਕੋ (ਨਿਜ ਕਰਿ) ਅਪਨਾ ਬਨਾਇਕਰ ਦੇਖ ਲਿਆ ਹੈ, ਇਸ ਜਗਤ ਮੇਂ ਕੋਈ ਕਿਸੀ ਕਾ ਨਹੀਂ ਹੈ॥
Prof. Sahib Singhਮੈਂ ਜਗਤ ਨੂੰ ਆਪਣਾ ਸਮਝ ਕੇ (ਹੀ ਹੁਣ ਤਕ) ਵੇਖਦਾ ਰਿਹਾ, (ਪਰ ਇਥੇ ਤਾਂ) ਕੋਈ ਕਿਸੇ ਦਾ ਭੀ (ਸਦਾ ਲਈ ਆਪਣਾ) ਨਹੀਂ ਹੈ।

ਪਦ ਅਰਥ ਨਿਜ ਕਰਿ = ਆਪਣਾ ਸਮਝ ਕੇ। ਕੋ = ਕੋਈ ਜੀਵ। ਕਾਹੂ ਕੋ = ਕਿਸੇ ਦਾ ਭੀ।

SikhNet (Spanish)He visto al mundo como mío, pero nadie pertenece a nadie más,

ਨਾਨਕ. ਥਿਰੁ ਹਰਿ ਭਗਤਿ ਹੈ; ਤਿਹ ਰਾਖੋ ਮਨ ਮਾਹਿ ॥੪੮॥

naanak. thir har bhagat hai; tih raakho man maeh |48|

Sant Singh KhalsaO Nanak, only devotional worship of the Lord is permanent; enshrine this in your mind. ||48||
Manmohan SinghNanak, permanent is only the devotional service of God. Enshrine thou that in thy mind.
Manmohan Singh (Punjabi)ਨਾਨਕ, ਸਦੀਵੀ ਸਥਿਰ ਹੈ ਕੇਵਲ ਇਕ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਹੀ, ਤੂੰ ਉਸ ਨੂੰ ਆਪਣੇ ਚਿੱਤ ਅੰਦਰ ਟਿਕਾਈ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹਰਿ ਭਗਤ ਸਿਥਰ ਹੈ, ਤਿਸੀ ਕੋ ਮਨ ਮੇਂ ਰਖੋ॥੪੮॥
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ (ਹੀ) ਹੈ। ਇਸ (ਭਗਤੀ) ਨੂੰ (ਆਪਣੇ) ਮਨ ਵਿਚ ਪ੍ਰੋ ਰੱਖ ॥੪੮॥

ਪਦ ਅਰਥ ਥਿਰੁ = ਸਦਾ ਕਾਇਮ ਰਹਿਣ ਵਾਲੀ (स्थिर) ॥੪੮॥

SikhNet (Spanish)sólo la Alabanza de Devoción es permanente, enaltece esto en tu mente. (48)
Shabad Guru Tegh Bahadur Ji Salok Ninth Mehl Ang 1429

ਜਗ ਰਚਨਾ ਸਭ ਝੂਠ ਹੈ; ਜਾਨਿ ਲੇਹੁ ਰੇ ਮੀਤ ॥

jag rachanaa sabh jhootth hai; jaan lehu re meet |

Sant Singh KhalsaThe world and its affairs are totally false; know this well, my friend.
Manmohan SinghTotally false is the structure of the world. Know thou this, O my friend.
Manmohan Singh (Punjabi)ਸਮੂਹ ਕੂੜੀ ਹੈ ਸੰਸਾਰ ਦੀ ਬਨਾਵਟ। ਤੂੰ ਇਸ ਨੂੰ ਜਾਣ ਲੈ, ਹੇ ਮੇਰੇ ਮਿੱਤਰ।
Fareedkot Teekaਹੇ ਮ੍ਰਿਤ! ਜਗਤ ਕੀ ਜਿਤਨੀ ਰਚਨਾ ਹੈ ਸਭ ਮਿਥ੍ਯਾ ਹੈ, ਇਸ ਕੋ ਸਮਝ ਲੇਹੁ॥
Prof. Sahib Singhਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ।

ਪਦ ਅਰਥ ਝੂਠ = ਨਾਸਵੰਤ।

SikhNet (Spanish)El mundo y sus asuntos son totalmente falsos, entiéndelo bien, oh mi amigo,

ਕਹਿ ਨਾਨਕ. ਥਿਰੁ ਨਾ ਰਹੈ; ਜਿਉ ਬਾਲੂ ਕੀ ਭੀਤਿ ॥੪੯॥

keh naanak. thir naa rahai; jiau baaloo kee bheet |49|

Sant Singh KhalsaSays Nanak, it is like a wall of sand; it shall not endure. ||49||
Manmohan SinghSays Nanak, like the wall of sand, it remains not permanent.
Manmohan Singh (Punjabi)ਨਾਨਕ, ਰੇਤੇ ਦੀ ਮਾਨੱਦ, ਇਹ ਮੁਸਤਕਿਲ ਨਹੀਂ ਰਹਿੰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਬਾਲੂ ਕੀ ਭੀਤ ਸਿਥਰ ਨਹੀਂ ਰਹਤੀ ਇਸ ਭਾਂਤ ਜਗਤ ਰਚਨਾ ਭੀ ਖ੍ਯਣ ਭੰਗਰ ਹੈ॥੪੯॥
Prof. Sahib Singhਨਾਨਕ ਆਖਦਾ ਹੈ ਕਿ ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ॥੪੯॥

ਪਦ ਅਰਥ ਕਹਿ = ਕਹੈ, ਆਖਦਾ ਹੈ। ਬਾਲੂ = ਰੇਤ। ਭੀਤਿ = ਕੰਧ ॥੪੯॥

SikhNet (Spanish)dice Nanak, es como la pared de arena, no perdura. (49)
Shabad Guru Tegh Bahadur Ji Salok Ninth Mehl Ang 1429

ਰਾਮੁ ਗਇਓ; ਰਾਵਨੁ ਗਇਓ; ਜਾ ਕਉ ਬਹੁ ਪਰਵਾਰੁ ॥

raam geo; raavan geo; jaa kau bahu paravaar |

Sant Singh KhalsaRaam Chand passed away, as did Raawan, even though he had lots of relatives.
Manmohan SinghRam Chander passed away and Rawan, too, who has a large family, had to pass away.
Manmohan Singh (Punjabi)ਰਾਮ ਚੰਦਰ ਟੁਰ ਗਿਆ ਅਤੇ ਰਾਵਣ, ਜਿਸ ਦਾ ਭਾਰਾ ਟੱਬਰ ਕਬੀਲਾ ਸੀ, ਭੀ ਕੂਚ ਕਰ ਗਿਆ।
Fareedkot Teekaਯੇਹ ਤੀਨ ਸ਼ਲੋਕ ਮਾਤਾ ਜੀ ਪ੍ਰਤਿ ਲਿਖੇ: ਦੇਖੋ ਸ੍ਰੀ ਰਾਮਚੰਦ ਅਵਤਾਰ ਥੇ ਤਿਨੋਂ ਨੇ ਭੀ ਇਸ ਲੋਕ ਮੇਂ ਅਪਨੇ ਸਰੀਰ ਕੋ ਨ ਰਖਾ ਪ੍ਰਲੋਕ ਲੇ ਗਏ। ਜਿਸ ਰਾਵਨ ਕੇ ਲਾਖ ਬੇਟੇ, ਸਵਾ ਲਾਖ ਪੋਤੇ ਥੇ, ਆਗੇ ਇਨ ਕੇ ਇਸਤ੍ਰੀ ਪੁਤ੍ਰੋਂ ਕਾ ਅਪਨੀ ਇਸਤ੍ਰੀਓਂ ਕਾ ਤਿਨ ਕੇ ਸਬੰਧੀਓਂ ਕਾ ਬਹੁਤ ਪਰਿਵਾਰ ਥਾ, ਸੋ ਭੀ ਸੰਸਾਰ ਸੇ ਚਲਾ ਗਯਾ॥
Prof. Sahib Singh(ਦੇਖ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ।

ਪਦ ਅਰਥ ਗਇਓ = ਚਲਾ ਗਿਆ, ਕੂਚ ਕਰ ਗਿਆ। ਜਾ ਕਉ = ਜਿਸ (ਰਾਵਨ) ਨੂੰ। ਬਹੁ ਪਰਵਾਰੁ = ਵੱਡੇ ਪਰਵਾਰ ਵਾਲਾ (ਕਿਹਾ ਜਾਂਦਾ ਹੈ)।

SikhNet (Spanish)Ram Chand se fue, así como Rawan, aunque tenía muchos parientes,

ਕਹੁ ਨਾਨਕ. ਥਿਰੁ ਕਛੁ ਨਹੀ; ਸੁਪਨੇ ਜਿਉ ਸੰਸਾਰੁ ॥੫੦॥

kahu naanak. thir kachh nahee; supane jiau sansaar |50|

Sant Singh KhalsaSays Nanak, nothing lasts forever; the world is like a dream. ||50||
Manmohan SinghSays Nanak, nothing is ever-lasting, the world is like a dream.
Manmohan Singh (Punjabi)ਗੁਰੂ ਜੀ ਆਖਦੇ ਹਨ, ਕੋਈ ਸ਼ੈ ਭੀ ਸਦਾ ਸਲਾਮਤ ਨਹੀਂ। ਦੁਨੀਆਂ ਇਕ ਸੁਫਨੇ ਦੀ ਮਾਨੰਦ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਜਗਤ ਕੀ ਝੂਠੀ ਰਚਨਾ ਮੇਂ ਸਿਥਰ ਕੋਈ ਨਹੀਂ ਹੈ ਯੇਹ ਸੰਸਾਰ ਸ੍ਵਪਨਵਤ ਹੈ॥੫੦॥
Prof. Sahib Singhਨਾਨਕ ਆਖਦਾ ਹੈ- (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ। (ਇਹ) ਜਗਤ ਸੁਪਨੇ ਵਰਗਾ (ਹੀ) ਹੈ ॥੫੦॥

ਪਦ ਅਰਥ ਸੁਪਨੇ ਜਿਉ = ਸੁਪਨੇ ਵਰਗਾ ॥੫੦॥

SikhNet (Spanish)dice Nanak, nada dura por siempre, el mundo es como un sueño. (50)
Shabad Guru Tegh Bahadur Ji Salok Ninth Mehl Ang 1429

ਚਿੰਤਾ. ਤਾ ਕੀ ਕੀਜੀਐ; ਜੋ ਅਨਹੋਨੀ ਹੋਇ ॥

chintaa. taa kee keejeeai; jo anahonee hoe |

Sant Singh KhalsaPeople become anxious, when something unexpected happens.
Manmohan SinghOnly then one should worry, if a thing, not expected to happen, comes to pass.
Manmohan Singh (Punjabi)ਕੇਵਲ ਤਦ ਹੀ ਆਦਮੀ ਨੂੰ ਫਿਕਰ ਕਰਨਾ ਚਾਹੀਦਾ ਹੈ, ਜੇਕਰ ਕੋਈ ਨਾਂ ਹੋਣ ਵਾਲੀ ਗੱਲ ਹੋ ਜਾਵੇ।
Fareedkot Teekaਚਿੰਤਾ ਤਿਸ ਬਸਤ ਕੀ ਕਰਨੀ ਚਾਹੀਏ ਜੋ ਅਨਹੋਨੀ ਅਸਚਰਜ ਬਾਰਤਾ ਕੋਈ ਹੋਇ ਜਾਏ॥
Prof. Sahib Singh(ਮੌਤ ਆਦਿਕ ਤਾਂ) ਉਸ (ਘਟਨਾ) ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾਹ ਹੋਵੇ।

ਪਦ ਅਰਥ ਤਾ ਕੀ = ਉਸ (ਗੱਲ) ਦੀ। ਕੀਜੀਐ = ਕਰਨੀ ਚਾਹੀਦੀ ਹੈ। ਅਨਹੋਨੀ = ਨਾਹ ਹੋਣ ਵਾਲੀ, ਅਸੰਭਵ।

SikhNet (Spanish)La gente se pone ansiosa cuando algo inesperado sucede; esta es la manera del mundo,

ਇਹੁ ਮਾਰਗੁ ਸੰਸਾਰ ਕੋ; ਨਾਨਕ. ਥਿਰੁ ਨਹੀ ਕੋਇ ॥੫੧॥

eihu maarag sansaar ko; naanak. thir nahee koe |51|

Sant Singh KhalsaThis is the way of the world, O Nanak; nothing is stable or permanent. ||51||
Manmohan SinghThis is the way of the world. None is ever stable, O Nanak.
Manmohan Singh (Punjabi)ਇਹ ਜਗਤ ਦਾ ਰਸਤਾ ਹੈ। ਕੋਈ ਭੀ ਸਦੀਵੀ ਸਥਿਰ ਨਹੀਂ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦੇਹ ਕਾ ਤਿਆਗ ਯੇਹ ਤੋ ਸਭ ਸੰਸਾਰ ਕਾ ਰਸਤਾ ਹੈ, ਤਾਂ ਤੇ ਇਸ ਸੰਸਾਰ ਮੇਂ ਥਿਰ ਕੋਈ ਨਹੀਂ ਹੈ॥੫੧॥
Prof. Sahib Singhਹੇ ਨਾਨਕ! ਜਗਤ ਦੀ ਤਾਂ ਚਾਲ ਹੀ ਇਹ ਹੈ ਕਿ (ਇਥੇ) ਕੋਈ ਜੀਵ (ਭੀ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ॥੫੧॥

ਪਦ ਅਰਥ ਕੋ = ਦਾ। ਮਾਰਗੁ = ਰਸਤਾ। ਸੰਸਾਰ ਕੋ ਮਾਰਗੁ = ਸੰਸਾਰ ਦਾ ਰਸਤਾ ॥੫੧॥

SikhNet (Spanish)oh, dice Nanak, nada es estable o permanente. (51)
Shabad Guru Tegh Bahadur Ji Salok Ninth Mehl Ang 1429

ਜੋ ਉਪਜਿਓ. ਸੋ ਬਿਨਸਿ ਹੈ; ਪਰੋ ਆਜੁ ਕੈ ਕਾਲਿ ॥

jo upajio. so binas hai; paro aaj kai kaal |

Sant Singh KhalsaWhatever has been created shall be destroyed; everyone shall perish, today or tomorrow.
Manmohan SinghWhosoever is born, he must perish. Every one shall fall today or tomorrow.
Manmohan Singh (Punjabi)ਜਿਹੜਾ ਕੋਈ ਜੰਮਿਆ ਹੈ, ਉਹ ਨਾਸ ਹੋ ਜਾਊਗਾ। ਹਰ ਕੋਈ ਅੱਜ ਹੀ ਜਾਂ ਭਲਕੇ ਡਿੱਗ ਪਵੇਗਾ।
Fareedkot Teekaਜੋ ਉਤਪੰਨ ਹੂਆ ਹੈ, ਸੋ ਸਭੀ ਨਾਸ ਹੋਏਗਾ, ਚਾਹੇ ਆਜ ਨਾਸ ਹੋਇ ਚਾਹੇ ਕਲ ਨਾਸ ਹੋਇ ਵਾ (ਪਰੋ) ਪਰਸੋਂ ਨਾਸ ਹੋ॥
Prof. Sahib Singh(ਜਗਤ ਵਿਚ ਤਾਂ) ਜਿਹੜਾ ਭੀ ਜੰਮਿਆ ਹੈ ਉਹ (ਜ਼ਰੂਰ) ਨਾਸ ਹੋ ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ।

ਪਦ ਅਰਥ ਬਿਨਸਿ ਹੈ = ਨਾਸ ਹੋ ਜਾਇਗਾ। ਪਰੋ = ਨਾਸ ਹੋ ਜਾਣ ਵਾਲਾ। ਕੈ = ਜਾਂ। ਕਾਲਿ = ਭਲਕੇ।

SikhNet (Spanish)Lo que haya sido creado, será destruido, todos y cada uno perecerá hoy o mañana,

ਨਾਨਕ. ਹਰਿ ਗੁਨ ਗਾਇ ਲੇ; ਛਾਡਿ ਸਗਲ ਜੰਜਾਲ ॥੫੨॥

naanak. har gun gaae le; chhaadd sagal janjaal |52|

Sant Singh KhalsaO Nanak, sing the Glorious Praises of the Lord, and give up all other entanglements. ||52||
Manmohan SinghNanak, thou sing the Lord's praises and lay aside all other entanglements.
Manmohan Singh (Punjabi)ਨਾਨਕ, ਤੂੰ ਸਾਹਿਬ ਦੀਆਂ ਸਿਫਤਾਂ ਗਾਇਨ ਕਰ ਅਤੇ ਹੋਰ ਸਾਰੇ ਅਲਸੇਟੇ ਤਿਆਗ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਇਨ ਜੰਜਾਲੋਂ ਕਾ ਤ੍ਯਾਗ ਕਰ ਔ ਹਰਿ ਕੇ ਗੁਣ ਗਾਇਨ ਕਰ ਲੇਹ॥੫੨॥☬੧ ਸਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਪ੍ਰੀਖਿਆ ਵਾਸਤੇ ਲਿਖਾ:
Prof. Sahib Singhਹੇ ਨਾਨਕ! (ਇਸ ਵਾਸਤੇ ਮਾਇਆ ਦੇ ਮੋਹ ਦੀਆਂ) ਸਾਰੀਆਂ ਫਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ ॥੫੨॥

ਪਦ ਅਰਥ ਛਾਡਿ = ਛੱਡ ਕੇ। ਜੰਜਾਲ = ਮਾਇਆ ਦੇ ਮੋਹ ਦੀਆਂ ਫਾਹੀਆਂ ॥੫੨॥

SikhNet (Spanish)oh, dice Nanak, entona las Gloriosas Alabanzas del Señor y has a un lado cualquier otro enredo. (52)
Shabad Guru Tegh Bahadur Ji Salok Ninth Mehl Ang 1429

ਦੋਹਰਾ ॥

doharaa |

Sant Singh KhalsaDohraa:
Manmohan SinghDohra.
Manmohan Singh (Punjabi)ਦੋਹਰਾ।
SikhNet (Spanish)Dohra.

ਬਲੁ ਛੁਟਕਿਓ, ਬੰਧਨ ਪਰੇ; ਕਛੂ ਨ ਹੋਤ ਉਪਾਇ ॥

bal chhuttakio, bandhan pare; kachhoo na hot upaae |

Sant Singh KhalsaMy strength is exhausted, and I am in bondage; I cannot do anything at all.
Manmohan SinghMy strength is exhausted, I am in chains and I can make not any effort.
Manmohan Singh (Punjabi)ਮੇਰੀ ਸਤਿਆ ਖਤਮ ਹੋ ਗਈ ਹੈ, ਮੈਨੂੰ ਬੇੜੀਆਂ ਪਈਆਂ ਹੋਈਆਂ ਹਨ ਅਤੇ ਮੈਂ ਕੋਈ ਭੀ ਉਪਰਾਲਾ ਨਹੀਂ ਕਰ ਸਕਦਾ।
Fareedkot Teekaਹਮਾਰਾ ਬਲ ਸਭ ਛੁਟ ਗਇਆ ਹੈ ਔਰ ਸਰੀਰ ਮੇਂ ਬੰਧਨ ਪੜ ਗਏ ਹੈਂ, ਅਬ ਅੰਤ ਕਾ ਔਸਰ ਹੈ ਹਮਾਰਾ ਕੀਆ ਕੋਈ ਉਪਾਉ ਨਹੀਂ ਹੋਤਾ॥
Prof. Sahib Singh(ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਬਲੁ = (ਆਤਮਕ) ਤਾਕਤ। ਬੰਧਨ = (ਮਾਇਆ ਦੇ ਮੋਹ ਦੀਆਂ) ਫਾਹੀਆਂ। ਪਰੇ = ਪੈ ਗਏ, ਪੈ ਜਾਂਦੇ ਹਨ। ਉਪਾਇ = ਹੀਲਾ।

SikhNet (Spanish)Mis fuerzas se han agotado, estoy atado y no hay nada que pueda hacer,

ਕਹੁ ਨਾਨਕ. ਅਬ ਓਟ ਹਰਿ; ਗਜ ਜਿਉ ਹੋਹੁ ਸਹਾਇ ॥੫੩॥

kahu naanak. ab ott har; gaj jiau hohu sahaae |53|

Sant Singh KhalsaSays Nanak, now, the Lord is my Support; He will help me, as He did the elephant. ||53||
Manmohan SinghSay Nanak, God alone is now my refuge. He will help me as he did the elephant.
Manmohan Singh (Punjabi)ਗੁਰੂ ਜੀ ਆਖਦੇ ਹਨ, ਹੁਣ ਕੇਵਲ ਵਾਹਿਗੁਰੂ ਹੀ ਮੇਰੀ ਪਨਾਹ ਹੈ। ਉਹ ਮੇਰੀ ਸਹਾਇਤਾ ਕਰੇਗਾ, ਜਿਸ ਤਰ੍ਹਾਂ ਉਸ ਨੇ ਹਾਥੀ ਦੀ ਕੀਤੀ ਸੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਰ ਪ੍ਰਕਾਰ ਕਰ ਕੇ ਤੇਰੀ ਓਟ ਹੈ। ਜੈਸੇ ਆਪ ਨੇ ਹਰਿ ਹੋ ਕਰ ਗਜ ਕੀ ਰਖ੍ਯਾ ਕਰੀ ਥੀ ਤਿਸ ਭਾਂਤਿ ਮੇਰੀ ਭੀ ਸਹਾਇਤਾ ਕਰੋ॥੫੩॥
Prof. Sahib Singhਨਾਨਕ ਆਖਦਾ ਹੈ- ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ। ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ। (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ॥੫੩॥

ਪਦ ਅਰਥ ਅਬ = ਹੁਣ, ਉਸ ਵੇਲੇ। ਓਟ = ਆਸਰਾ। ਹਰਿ = ਹੇ ਹਰੀ! ਸਹਾਇ = ਸਹਾਈ, ਮਦਦਗਾਰ ॥੫੩॥

SikhNet (Spanish)dice Nanak, pero el Señor es mi Soporte, Él me brindará Su ayuda, así como hizo con el elefante. (53)
Shabad Guru Tegh Bahadur Ji Salok Ninth Mehl Ang 1429

ਬਲੁ ਹੋਆ ਬੰਧਨ ਛੁਟੇ; ਸਭੁ ਕਿਛੁ ਹੋਤ ਉਪਾਇ ॥

bal hoaa bandhan chhutte; sabh kichh hot upaae |

Sant Singh KhalsaMy strength has been restored, and my bonds have been broken; now, I can do everything.
Manmohan SinghI have regained my Power, my bonds are broken and all options are open on to me.
Manmohan Singh (Punjabi)ਸਾਰੀ ਸਤਿਆ ਮੁੜ ਮੇਰੇ ਵਿੱਚ ਆ ਗਈ ਹੈ। ਮੇਰੀਆਂ ਬੇੜੀਆਂ ਕੱਟੀਆਂ ਗਈਆਂ ਹਨ ਅਤੇ ਹੁਣ ਸਾਰੇ ਉਪਰਾਲੇ ਕਰ ਸਕਦਾ ਹਾਂ।
Fareedkot Teekaਇਸ ਪਰੀਖ੍ਯਾ ਰੂਪ ਸ਼ਲੋਕ ਕੋ ਪੜ੍ਹਕਰ ਸ੍ਰੀ ਕਲਗੀਧਰ ਜੀ ਨੇ ਸ੍ਰੀ ਅਨੰਦ ਪੁਰ ਜੀ ਸੇ ੧ ਸ਼ਲੋਕ ਕਰ ਉੱਤ੍ਰ ਲਿਖਾ। ਭਾਈ ਬੰਨੋਂ ਕੀ ਬੀੜ ਮੇਂ ਮਹਲਾ ੧੦ ਭੀ ਲਿਖਾ ਹੈ॥ ਹੇ ਸਤਿਗੁਰ ਕਰਣ ਕਾਰਣ ਜੀ! ਬਲ ਜਿਸ ਕਾ ਨਾਮ ਹੈ, ਸੋ ਆਪ ਹੀ ਸੇ ਉਤਪਨ ਹੂਆ ਹੈ ਔਰ ਸਭ ਬੰਧਨ ਆਪ ਕੇ ਛੂਟੇ ਹੂਏ ਹੈਂ ਔਰ ਸਭ ਕੁਛ ਆਪ ਕਾ ਕੀਆ ਉਪਾਉ ਹੋ ਸਕਤਾ ਹੈ॥
Prof. Sahib Singh(ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ।

ਪਦ ਅਰਥ ਛੁਟੇ = ਟੁੱਟ ਜਾਂਦੇ ਹਨ। ਸਭੁ ਕਿਛੁ ਉਪਾਇ = ਹਰੇਕ ਉੱਦਮ।

SikhNet (Spanish)Mi fuerza ha regresado y mis amarras se han roto, ahora puedo hacer de todo,

ਨਾਨਕ. ਸਭੁ ਕਿਛੁ ਤੁਮਰੈ ਹਾਥ ਮੈ; ਤੁਮ ਹੀ ਹੋਤ ਸਹਾਇ ॥੫੪॥

naanak. sabh kichh tumarai haath mai; tum hee hot sahaae |54|

Sant Singh KhalsaNanak: everything is in Your hands, Lord; You are my Helper and Support. ||54||
Manmohan SinghNanak, everything is in thine hands. It is only thou who can assist thyself.
Manmohan Singh (Punjabi)ਨਾਨਕ ਸਾਰਾ ਕੁਝ ਤੁਹਾਡੇ ਆਪਣੇ ਹੱਥਾਂ ਵਿੱਚ ਹੈ। ਤੁਸੀਂ ਆਪ ਹੀ ਆਪਣੀ ਸਹਾਇਤਾ ਕਰ ਸਕਦੇ ਹੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਗੁਰ ਨਾਨਕ ਦੇਵ ਸਰੂਪ! ਸਭ ਕੁਛ ਆਪ ਹੀ ਕੇ ਹਾਥ ਮੇਂ ਹੈ ਔ ਆਪ ਹੀ ਸਭ ਭਗਤੋਂ ਕੇ ਸਹਾਇਕ ਹੋਤੇ ਹੈਂ॥੫੪॥☬ਇਸੀ ਉੱਤ੍ਰ ਕੋ ਲੇ ਕਰ ਜੋ ਸਿਖ ਦਿੱਲੀ ਆਇਆ ਤਿਸੀ ਕੇ ਹਾਥ ਗੱਦੀ ਕੇ ਭੇਟ ਔਰ ਤੀਨ ਸ਼ਲੋਕ ਸਿਰੇਪਾਉ ਰੂਪ ਭੇਜੇ। ਪਹਿਲੇ ਮੇਂ ਜਗਤ ਕੀ ਦਸ਼ਾ, ਦੂਸਰੇ ਮੇਂ ਨਿਸਚ੍ਯ, ਤੀਸਰੇ ਮੇਂ ਉਪਦੇਸ਼ ਲਿਖਾ ਹੈ॥
Prof. Sahib Singhਸੋ, ਹੇ ਨਾਨਕ ਆਖਦਾ ਹੈ- (ਹੇ ਪ੍ਰਭੂ!) ਸਭ ਕੁਝ ਤੇਰੇ ਹੱਥ ਵਿਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ ॥੫੪॥

ਪਦ ਅਰਥ ਹੋਤ = ਹੋ ਸਕਦਾ ਹੈ। ਸਭੁ ਕਿਛੁ = ਹਰੇਕ ਚੀਜ਼ ॥੫੪॥

SikhNet (Spanish)dice Nanak, todo está en Tus Manos, Señor, Tú eres mi Ayuda y Soporte. (54)
Shabad Guru Tegh Bahadur Ji Salok Ninth Mehl Ang 1429

ਸੰਗ ਸਖਾ ਸਭਿ ਤਜਿ ਗਏ; ਕੋਊ. ਨ ਨਿਬਹਿਓ ਸਾਥਿ ॥

sang sakhaa sabh taj ge; koaoo. na nibahio saath |

Sant Singh KhalsaMy associates and companions have all deserted me; no one remains with me.
Manmohan SinghMy associates and mates have all left me. None has remained with me to the last.
Manmohan Singh (Punjabi)ਮੇਰੇ ਸੰਗੀ ਅਤੇ ਸਾਥੀ ਸਾਰੇ ਮੈਨੂੰ ਛੱਡ ਗਏ ਹਨ। ਕੋਈ ਭੀ ਅਖੀਰ ਤਾਂਈ ਮੇਰੇ ਨਾਲ ਨਹੀਂ ਰਿਹਾ।
Fareedkot Teekaਹੇ ਰਘੁ ਕੇ ਨਾਥ ਅਕਾਲ ਪੁਰਖ! ਭਾਵ ਯੇਹ ਕਿ ਹਮ ਭੀ ਇਸੀ ਕੁਲ ਮੇਂ ਹੈ, ਸੋ ਅਬ ਸੰਗੀ ਔਰ ਮਿਤ੍ਰ ਸਭ ਤ੍ਯਾਗ ਗਏ ਹੈਂ, ਕੋਈ ਭੀ ਸਾਥ ਮੇਂ ਨਿਭਤਾ ਨਹੀਂ ਭ੍ਯਾ ਹੈ॥
Prof. Sahib Singh(ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ,

ਪਦ ਅਰਥ ਸੰਗ = ਸੰਗੀ। ਸਭਿ = ਸਾਰੇ। ਤਜਿ ਗਏ = ਛੱਡ ਗਏ, ਛੱਡ ਜਾਂਦੇ ਹਨ। ਸਾਥਿ = ਨਾਲ।

SikhNet (Spanish)Mis asociados y compañeros todos me han abandonado, nadie permanece conmigo,

ਕਹੁ ਨਾਨਕ. ਇਹ ਬਿਪਤਿ ਮੈ; ਟੇਕ ਏਕ ਰਘੁਨਾਥ ॥੫੫॥

kahu naanak. ih bipat mai; ttek ek raghunaath |55|

Sant Singh KhalsaSays Nanak, in this tragedy, the Lord alone is my Support. ||55||
Manmohan SinghSays Nanak, in this calamity, the Lord alone is my support.
Manmohan Singh (Punjabi)ਗੁਰੂ ਜੀ ਆਖਦੇ ਹਨ ਬਿਪਤਾ ਅੰਦਰ ਕੇਵਲ ਪ੍ਰਭੂ ਹੀ ਮੇਰਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਬਿਪਤ ਕੇ ਸਮ੍ਯ ਮੇਂ ਏਕ ਤੁਮਾਰਾ ਹੀ ਆਸਰਾ⁽¹⁾ ਹੈ॥੫੫॥☬ਤਿਸ ਸਮ੍ਯ ਕਰਤਾ ਪੁਰਖ ਜੀ ਕੋ ਪ੍ਰਤਖ੍ਯ ਦੇਖ ਕਰ ਔਰ ਭਾਈ ਗੁਰਦਿਤਾ ਜੀ ਕੋ ਦੇਖ ਕਰ ਬਚਨ ਹੂਆ॥
Prof. Sahib Singhਨਾਨਕ ਆਖਦਾ ਹੈ- ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ) ॥੫੫॥

ਪਦ ਅਰਥ ਇਹ ਬਿਪਤਿ ਮੈ = ਇਸ ਮੁਸੀਬਤ ਵਿਚ, ਇਸ ਇਕੱਲਾ-ਪਨ ਵਿਚ। ਰਘੁਨਾਥ ਟੇਕ = ਪਰਮਾਤਮਾ ਦਾ ਆਸਰਾ ॥੫੫॥

SikhNet (Spanish)dice Nanak, esto es una tragedia, pero sólo el Señor es mi Soporte. (55)
Shabad Guru Tegh Bahadur Ji Salok Ninth Mehl Ang 1429

ਨਾਮੁ ਰਹਿਓ. ਸਾਧੂ ਰਹਿਓ; ਰਹਿਓ ਗੁਰੁ ਗੋਬਿੰਦੁ ॥

naam rahio. saadhoo rahio; rahio gur gobind |

Sant Singh KhalsaThe Naam remains; the Holy Saints remain; the Guru, the Lord of the Universe, remains.
Manmohan SinghOnly the Lord is eternal, His Name remains eternal and so are the saints.
Manmohan Singh (Punjabi)ਕੇਵਲ ਗੁਰੂ-ਪ੍ਰਮੇਸ਼ਰ ਸਦੀਵੀ ਤੌਰ ਤੇ ਅਸਥਿਰ ਹਨ ਅਤੇ ਅਸਥਿਰ ਹੈ ਉਸ ਦਾ ਨਾਮ ਅਤੇ ਉਸ ਦੇ ਸੰਤ।
Fareedkot Teekaਏਕ ਤੋ ਨਾਮ ਹਮਾਰੇ ਪਾਸ ਰਹਾ ਔਰ ਦੂਸਰੇ ਸਾਧੂ ਭਾਈ ਗੁਰਦਿਤਾ ਹਮਾਰੇ ਪਾਸ ਰਹਾ ਹੈ, ਤੀਸਰੇ ਗੁਰੂ ਗੋਬਿੰਦ ਅਰਥਾਤ ਪੂਜਣੇ ਜੋਗ ਪਰਸੇਸ੍ਵਰ ਸਾਥ ਰਹਾ ਹੈ॥
Prof. Sahib Singh(ਅੰਤ ਵੇਲੇ ਭੀ ਪਰਮਾਤਮਾ ਦਾ) ਨਾਮ (ਜੀਵ ਦੇ ਨਾਲ) ਰਹਿੰਦਾ ਹੈ, (ਬਾਣੀ ਦੇ ਰੂਪ ਵਿਚ) ਗੁਰੂ ਉਸ ਦੇ ਨਾਲ ਰਹਿੰਦਾ ਹੈ, ਅਕਾਲ ਪੁਰਖ ਉਸ ਦੇ ਨਾਲ ਹੈ,

ਪਦ ਅਰਥ ਰਹਿਓ = ਰਹਿੰਦਾ ਹੈ, ਸਾਥੀ ਬਣਿਆ ਰਹਿੰਦਾ ਹੈ। ਸਾਧੂ = ਗੁਰੂ। ਗੁਰੁ ਗੋਬਿੰਦ = ਅਕਾਲ ਪੁਰਖ।

SikhNet (Spanish)El Naam permanece, el Santo Nombre permanece, el Guru, el Señor del Universo, permanece,

ਕਹੁ ਨਾਨਕ. ਇਹ ਜਗਤ ਮੈ; ਕਿਨ ਜਪਿਓ ਗੁਰ ਮੰਤੁ ॥੫੬॥

kahu naanak. ih jagat mai; kin japio gur mant |56|

Sant Singh KhalsaSays Nanak, how rare are those who chant the Guru's Mantra in this world. ||56||
Manmohan SinghSays Nanak, rare is the one, who reflects over the Guru's word, in this world.
Manmohan Singh (Punjabi)ਗੁਰੂ ਜੀ ਆਖਦੇ ਹਨ, ਕੋਈ ਵਿਰਲਾ ਜਣਾ ਹੀ ਇਸ ਸੰਸਾਰ ਵਿੱਚ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੰਸਾਰ ਮੇਂ (ਕਿਨ) ਕਿਸੀ ਵਿਰਲੇ ਨੇ ਗੁਰ ਉਪਦੇਸ਼ ਲੈਕਰ ਨਾਮ ਜਪਾ ਹੈ॥੫੬॥☬ਸਮਾਪਤੀ ਕਰਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਇਸ ਦੁਨੀਆ ਵਿਚ ਜਿਸ ਕਿਸੇ (ਮਨੁੱਖ) ਨੇ (ਹਰਿ ਨਾਮ ਸਿਮਰਨ ਵਾਲਾ) ਗੁਰੂ ਦਾ ਉਪਦੇਸ਼ ਆਪਣੇ ਅੰਦਰ ਸਦਾ ਵਸਾਇਆ ਹੈ (ਤੇ ਨਾਮ ਜਪਿਆ ਹੈ (ਉਸ ਦੇ ਅੰਤ ਵੇਲੇ ਇਹ ਸਹਾਈ ਬਣਦੇ ਹਨ) ॥੫੬॥

ਪਦ ਅਰਥ ਕਿਨ = ਜਿਸ ਕਿਸੇ ਨੇ। ਗੁਰਮੰਤੁ = (ਹਰਿ-ਨਾਮ ਸਿਮਰਨ ਵਾਲਾ) ਗੁਰ-ਉਪਦੇਸ਼ ॥੫੬॥

SikhNet (Spanish)dice Nanak, extraordinarios son quienes entonan el Mantra de Guru en este mundo. (56)
Shabad Guru Tegh Bahadur Ji Salok Ninth Mehl Ang 1429

ਰਾਮ ਨਾਮੁ ਉਰ ਮੈ ਗਹਿਓ; ਜਾ ਕੈ ਸਮ. ਨਹੀ ਕੋਇ ॥

raam naam ur mai gahio; jaa kai sam. nahee koe |

Sant Singh KhalsaI have enshrined the Lord's Name within my heart; there is nothing equal to it.
Manmohan SinghThe Lord's Name, of which there is no peer, I have clasped to my mind.
Manmohan Singh (Punjabi)ਪ੍ਰਭੂ ਦੇ ਨਾਮ ਨੂੰ, ਜਿਸ ਦਾ ਕੋਈ ਸਾਨੀ ਨਹੀਂ, ਮੈਂ ਆਪਣੇ ਹਿਰਦੇ ਨਾਲ ਘੁੱਟ ਕੇ ਲਾ ਲਿਆ ਹੈ।
Fareedkot Teekaਹੇ ਰਾਮ! ਆਪ ਕਾ ਨਾਮ ਮੈਨੇ ਹ੍ਰਿਦ੍ਯ ਮੇਂ ਧਾਰਨ ਕੀਆ ਹੈ ਜਿਸ ਨਾਮ ਕੇ ਸਮਾਨ ਦੂਸਰਾ ਕੋਈ ਪਦਾਰਥ ਨਹੀਂ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ,

ਪਦ ਅਰਥ ਉਰ = ਹਿਰਦਾ। ਉਰ ਮਹਿ = ਹਿਰਦੇ ਵਿਚ। ਗਹਿਓ = ਫੜ ਲਿਆ, ਪੱਕੀ ਤਰ੍ਹਾਂ ਵਸਾ ਲਿਆ। ਜਾ ਕੈ ਸਮ = ਜਿਸ (ਹਰਿ-ਨਾਮ) ਦੇ ਬਰਾਬਰ।

SikhNet (Spanish)He enaltecido el Nombre del Señor en mi corazón, no hay nada que Lo iguale,

ਜਿਹ ਸਿਮਰਤ. ਸੰਕਟ ਮਿਟੈ; ਦਰਸੁ ਤੁਹਾਰੋ ਹੋਇ ॥੫੭॥੧॥

jih simarat. sankatt mittai; daras tuhaaro hoe |57|1|

Sant Singh KhalsaMeditating in remembrance on it, my troubles are taken away; I have received the Blessed Vision of Your Darshan. ||57||1||
Manmohan SinghSuch is thy Name, O Lord, remembering which my troubles end and I am blessed wit Thine vision.
Manmohan Singh (Punjabi)ਐਹੋ ਜਿਹਾ ਹੈ ਤੇਰਾ ਨਾਮ, ਹੇ ਸੁਆਮੀ! ਜਿਸ ਦਾ ਆਰਾਧਨ ਕਰਨ ਦੁਆਰਾ, ਮੇਰੇ ਦੁੱਖੜੇ ਮੁਕ ਜਾਂਦੇ ਹਨ ਅਤੇ ਮੈਨੂੰ ਤੇਰੇ ਦਰਸ਼ਨ ਦੀ ਦਾਤ ਪ੍ਰਾਪਤ ਹੁੰਦੀ ਹੈ।
Fareedkot Teekaਜਿਸ ਕੇ ਸਿਮਰਨ ਮਾਤ੍ਰ ਸੇ ਸਭ ਪ੍ਰਕਾਰ ਕਸ਼ਟ ਮਿਟ ਜਾਤੇ ਹੈਂ ਔਰ (ਤੁਹਾਰੋ) ਆਪ ਕਾ ਦਰਸ਼ਨ ਹੋਤਾ ਹੈ॥੫੭॥
Prof. Sahib Singhਅਤੇ ਜਿਸ ਨੂੰ ਸਿਮਰਿਆਂ ਹਰੇਕ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਭੀ ਹੋ ਜਾਂਦਾ ਹੈ ॥੫੭॥੧॥

ਪਦ ਅਰਥ ਜਿਹ ਸਿਮਰਤ = ਜਿਸ ਹਰਿ-ਨਾਮ ਨੂੰ ਸਿਮਰਦਿਆਂ। ਸੰਕਟ = ਦੁੱਖ-ਕਲੇਸ਼ ॥੫੭॥੧॥

SikhNet (Spanish)meditando en Él, mis problemas desaparecen. He recibido la Bendita Visión de Tu Darshan. (57-1)