ਰਾਮਕਲੀ ਮਹਲਾ ੩ ਅਨੰਦੁ ॥
raamakalee mahalaa 3 anand |
Sant Singh KhalsaRaamkalee, Third Mehl, Anand ~ The Song Of Bliss:
Manmohan SinghRamkali 3rd Guru. Anand.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ'।
SikhNet (Spanish)Ramkali, Mejl Guru Amar Das, Tercer Canal Divino, Anand -La Melodía del Éxtasis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਅਨੰਦੁ ਭਇਆ ਮੇਰੀ ਮਾਏ; ਸਤਿਗੁਰੂ. ਮੈ ਪਾਇਆ ॥
anand bheaa meree maae; satiguroo. mai paaeaa |
Sant Singh KhalsaI am in ecstasy, O my mother, for I have found my True Guru.
Manmohan SinghJoy has welled up, O my mother, for I have obtained my True Guru.
Manmohan Singh (Punjabi)ਸੱਚੀ ਖੁਸ਼ੀ ਉਤਪੰਨ ਹੋ ਆਈ ਹੈ, ਮੇ ਮੇਰੀ ਮਾਤਾਂ ਕਿਉਂ ਜੋ ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teeka(ਮਾਏ) ਹੇ ਸੰਤ ਜਨੋਂ! ਮੇਰੀ ਬੁਧੀ ਮੇਂ ਅਨੰਦ ਤੌ ਉਸੀ ਦਿਨ ਤੇ ਭਇਆ ਹੈ ਜਿਸ ਦਿਨ ਸੇ ਸਤਿਗੁਰੂ ਮੈਨੇ ਪਾਇਆ ਹੈ॥
Prof. Sahib Singhਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ।ਪਦ ਅਰਥ ਅਨੰਦੁ = ਪੂਰਨ ਖਿੜਾਉ। ਪਾਇਆ = ਪ੍ਰਾਪਤ ਕਰ ਲਿਆ ਹੈ।
SikhNet (Spanish)Me encuentro en Éxtasis, oh mi madre, pues he encontrado al Guru.
ਸਤਿਗੁਰੁ. ਤ ਪਾਇਆ ਸਹਜ ਸੇਤੀ; ਮਨਿ ਵਜੀਆ ਵਾਧਾਈਆ ॥
satigur. ta paaeaa sehaj setee; man vajeea vaadhaaeea |
Sant Singh KhalsaI have found the True Guru, with intuitive ease, and my mind vibrates with the music of bliss.
Manmohan SinghThe True Guru, I have found with ease and within my mind resounds the music of bliss.
Manmohan Singh (Punjabi)ਸੱਚੇ ਗੁਰਾਂ ਨੂੰ ਮੈਂ ਸੋਖ ਨਾਲ ਹੀ ਪਾ ਲਿਆ ਹੈ ਅਤੇ ਮੇਰੇ ਹਿਰਦੇ ਅੰਦਰ ਪ੍ਰੰਸਨਤਾ ਦਾ ਰਾਗ ਗੂੰਜਦਾ ਹੈ।
Fareedkot Teekaਜਾਂ ਸਤਿਗੁਰੂ ਪਾਇਆ ਤਾਂ (ਸਹਜ ਸੇਤੀ) ਗ੍ਯਾਨ ਸੰਯੁਕਤ ਹੂਆ ਹੂੰ, ਇਸੀ ਤੇ ਮੇਰੇ ਮਨ ਮੇਂ ਖੁਸ਼ੀਆਂ ਪ੍ਰਗਟ ਹੋਈਆਂ ਹੈਂ॥
Prof. Sahib Singhਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,ਪਦ ਅਰਥ ਸਹਜ = ਅਡੋਲ ਅਵਸਥਾ। ਸਹਜ ਸੇਤੀ = ਅਡੋਲ ਅਵਸਥਾ ਦੇ ਨਾਲ। ਮਨਿ = ਮਨ ਵਿਚ। ਵਾਧਾਈ = ਚੜ੍ਹਦੀ ਕਲਾ, ਉਤਸ਼ਾਹ ਪੈਦਾ ਕਰਨ ਵਾਲਾ ਗੀਤ।
SikhNet (Spanish)Al Guru lo he obtenido de manera espontánea y en mi ser se escucha la Divina Melodía.
ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥
raag ratan paravaar pareea; sabad gaavan aaeea |
Sant Singh KhalsaThe jewelled melodies and their related celestial harmonies have come to sing the Word of the Shabad.
Manmohan SinghThe gem like measures and their families, have come to hymn the Guru's word.
Manmohan Singh (Punjabi)ਹੀਰੇ ਵਰਗੇ ਰਾਗਾਂ ਨੂੰ ਅਤੇ ਉਨ੍ਹਾਂ ਦੀਆਂ ਰਾਗਨੀਆਂ ਗੁਰਬਾਣੀ ਦਾ ਕੀਰਤਨ ਕਰਨ ਲਈ ਆਏ ਹਨ।
Fareedkot Teekaਰਾਗ ਰਾਗਨੀਆਂ ਪ੍ਰਤੱਖ ਆਈਆਂ ਵਾ ਪ੍ਰੇਮ ਔ ਵੈਰਾਗ, ਪਰਵਾਰ, ਸਤ, ਸੰਤੋਖ, ਧਰਮ, ਵੀਚਾਰ ਪੁਨਹ ਕਰਣਾ, ਮੈਤ੍ਰੀ, ਮੁਦਤਾ, ਅਪੇਖ੍ਯਾ ਇਨ ਗੁਨੋਂ ਕੀਆ ਪੰਕਤੀਆਂ (ਸਬਦ) ਗੁਰ ਉਪਦੇਸ ਉਚਾਰਨ ਤੇ (ਆਈਆ) ਪ੍ਰਾਪਤਿ ਹੋਈਆਂ ਹੈਨ॥
Prof. Sahib Singhਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।ਪਦ ਅਰਥ ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ। ਰਾਗ ਰਤਨ = ਸੋਹਣੇ ਰਾਗ।
SikhNet (Spanish)Es como si todos los raguis vestidos con joyas y sus familias en celestiales cuerpos vinieran a cantar la Palabra del Shabd.
ਸਬਦੋ ਤ ਗਾਵਹੁ ਹਰੀ ਕੇਰਾ; ਮਨਿ ਜਿਨੀ ਵਸਾਇਆ ॥
sabado ta gaavahu haree keraa; man jinee vasaaeaa |
Sant Singh KhalsaThe Lord dwells within the minds of those who sing the Shabad.
Manmohan SinghThey, who enshrine the Lord in their mind, sing the Gurbani of the Lord.
Manmohan Singh (Punjabi)ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਪ੍ਰਭੂ ਦੀ ਗਰੁਬਾਣੀ ਨੂੰ ਗਾਉਂਦੇ ਹਨ।
Fareedkot Teekaਤਾਂ ਤੇ ਹੇ ਭਾਈ! ਜਿਨੋਂ ਨੇ ਹਰੀ ਕੋ ਮਨ ਮੇਂ ਵਸਾਇਆ ਹੈ, ਤਿਨ ਦੁਆਰੇ ਤੁਮ ਭੀ ਗੁਰ ਉਪਦੇਸ ਕੋ ਉਚਾਰਨ ਕਰੋ॥
Prof. Sahib Singh(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ)।ਪਦ ਅਰਥ ਕੇਰਾ = ਦਾ।
* ਭਾਵ: ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ।
SikhNet (Spanish)Cantan la Palabra sólo aquéllos que La han elevado en su mente.
ਕਹੈ ਨਾਨਕੁ. ਅਨੰਦੁ ਹੋਆ; ਸਤਿਗੁਰੂ ਮੈ ਪਾਇਆ ॥੧॥
kahai naanak. anand hoaa; satiguroo mai paaeaa |1|
Sant Singh KhalsaSays Nanak, I am in ecstasy, for I have found my True Guru. ||1||
Manmohan SinghSays Nanak, joy has ensued and I have attained to the True Guru.
Manmohan Singh (Punjabi)ਗੁਰੂ ਜੀ ਆਖਦੇ ਹਨ, ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚੇ ਗੁਰਦੇਵ ਜੀ ਨੂੰ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੁਝ ਕੋ ਉਸੀ ਦਿਨ ਤੇ ਅਨੰਦ ਹੂਆ ਹੈ ਜਿਸ ਦਿਨ ਤੇ ਸਤਿਗੁਰੂ ਮੈਨੇ ਪਾਇਆ ਹੈ॥੧॥
Prof. Sahib Singhਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥
SikhNet (Spanish)Dice Nanak, me encuentro en Éxtasis pues por fin encontré a mi Señor.(1)
ਏ ਮਨ ਮੇਰਿਆ; ਤੂ ਸਦਾ ਰਹੁ ਹਰਿ ਨਾਲੇ ॥
e man meriaa; too sadaa rahu har naale |
Sant Singh KhalsaO my mind, remain always with the Lord.
Manmohan SinghO my soul, ever abide thou with thy Lord.
Manmohan Singh (Punjabi)ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਪ੍ਰਭੂ ਦੇ ਨਾਲ ਵੱਸ।
Fareedkot Teekaਹੇ ਮੇਰਿਆ ਮਨਾ! ਤੂੰ ਸਦਾ ਹੀ ਹਰੀ ਕੇ ਨਾਲ ਰਹੁ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।
SikhNet (Spanish)Oh mente mía, vive siempre en Dios;
ਹਰਿ ਨਾਲਿ ਰਹੁ ਤੂ ਮੰਨ ਮੇਰੇ; ਦੂਖ ਸਭਿ ਵਿਸਾਰਣਾ ॥
har naal rahu too man mere; dookh sabh visaaranaa |
Sant Singh KhalsaRemain always with the Lord, O my mind, and all sufferings will be forgotten.
Manmohan SinghEver abide thou with thy God, O my soul and He shall make thee forget all sufferings.
Manmohan Singh (Punjabi)ਤੂੰ ਹਮੇਸ਼ਾਂ ਆਪਣੇ ਵਾਹਿਗੁਰੂ ਦੇ ਨਾਲ ਵੱਜ, ਹੇ ਮੇਰੀ ਜਿੰਦੇ। ਅਤੇ ਉਹ ਤੈਨੂੰ ਸਾਰੇ ਹੀ ਦੁੱਖੜੇ ਭੁਲਾ ਦੇਵੇਗਾ।
Fareedkot Teekaਹੇ ਮੇਰੇ ਮਨ! ਹਰੀ ਕੇ ਤੂੰ ਸਾਥ ਰਹੁ, ਇਸ ਤੇ ਸਭ ਦੁਖੋਂ ਕਾ ਵਰਜਨਾ ਹੋਵੈਗਾ, ਭਾਵ ਸਭ ਦੁਖ ਦੂਰ ਹੋ ਜਾਨਗੇ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।ਪਦ ਅਰਥ ਮੰਨ ਮੇਰੇ = ਹੇ ਮੇਰੇ ਮਨ! ਸਭਿ = ਸਾਰੇ। ਵਿਸਾਰਣਾ = ਦੂਰ ਕਰਨ ਵਾਲਾ।
SikhNet (Spanish)habita en Él y deshazte de todas tus aflicciones
ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥
angeekaar ohu kare teraa; kaaraj sabh savaaranaa |
Sant Singh KhalsaHe will accept You as His own, and all your affairs will be perfectly arranged.
Manmohan SinghHe Shall own thee and shall arrange all thine affairs.
Manmohan Singh (Punjabi)ਉਹ ਤੈਨੂੰ ਆਪਣਾ ਲਵੇਗਾ ਅਤੇ ਤੇਰੇ ਸਾਰੇ ਕੰਮਕਾਜ ਰਾਸ ਕਰ ਦੇਵੇਗਾ।
Fareedkot Teekaਵਹੁ ਹਰੀ ਤੇਰਾ (ਅੰਗੀਕਾਰੁ) ਪਖੁ ਕਰੇਗਾ, ਇਸ ਤੇ ਤੇਰਾ ਸਭ ਕਾਰਜ ਸਵਾਰਨ ਕਰੇਗਾ॥
Prof. Sahib Singhਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ।
SikhNet (Spanish)Él, tu Señor, será tu Soporte y así vivirás satisfecho.
ਸਭਨਾ ਗਲਾ ਸਮਰਥੁ ਸੁਆਮੀ; ਸੋ. ਕਿਉ ਮਨਹੁ ਵਿਸਾਰੇ ॥
sabhanaa galaa samarath suaamee; so. kiau manahu visaare |
Sant Singh KhalsaOur Lord and Master is all-powerful to do all things, so why forget Him from your mind?
Manmohan SinghThe Lord is Omnipotent to do all things. Why Forget Him from thy mind?
Manmohan Singh (Punjabi)ਸਾਹਿਬ ਸਾਰੀਆਂ ਚੀਜ਼ਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈਂ।
Fareedkot Teekaਜੋ ਸਭਨਾਂ ਗਲਾਂ ਮੇਂ ਸੁਆਮੀ ਸਾਮਰਥ ਹੈ, ਸੋ ਤਿਸ ਕੋ ਕਿਉਂ ਮਨ ਸੇ ਬਿਸਾਰਤਾ ਹੈਂ॥
Prof. Sahib Singhਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ।ਪਦ ਅਰਥ ਸਮਰਥੁ = ਕਰਨ-ਯੋਗ। ਮਨਹੁ = ਮਨ ਤੋਂ। ਵਿਸਰੇ = ਵਿਸਰਦਾ ਹੈਂ।
SikhNet (Spanish)El Maestro es Todopoderoso; ¿por qué habríamos de Abandonarlo?
ਕਹੈ ਨਾਨਕੁ. ਮੰਨ ਮੇਰੇ; ਸਦਾ ਰਹੁ ਹਰਿ ਨਾਲੇ ॥੨॥
kahai naanak. man mere; sadaa rahu har naale |2|
Sant Singh KhalsaSays Nanak, O my mind, remain always with the Lord. ||2||
Manmohan SinghSays Nanak, O my soul, abide thou with thy God.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਵਾਹਿਗੁਰੂ ਨਾਲ ਵੱਸ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਤੂੰ ਸਦਾ ਹੀ ਹਰੀ ਕੇ ਸਾਥ ਰਹੁ ਔਰ ਐਸੇ ਪ੍ਰਾਰਥਨਾ ਕਰ॥੨॥
Prof. Sahib Singhਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥* ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਉਸ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ, ਉਸ ਦੇ ਸਾਰੇ ਕੰਮ ਸਵਾਰਦਾ ਹੈ। ਉਹ ਮਾਲਕ ਸਾਰੇ ਕੰਮ ਕਰਨ-ਜੋਗਾ ਹੈ।
SikhNet (Spanish)Dice Nanak, permanece por siempre en Dios, oh mente mía. (2)
ਸਾਚੇ ਸਾਹਿਬਾ; ਕਿਆ ਨਾਹੀ. ਘਰਿ ਤੇਰੈ ॥
saache saahibaa; kiaa naahee. ghar terai |
Sant Singh KhalsaO my True Lord and Master, what is there which is not in Your celestial home?
Manmohan SinghO my True Lord, what is that which Thou has not in Thy home?
Manmohan Singh (Punjabi)ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਭੰਡਾਰੇ ਵਿੱਚ ਨਹੀਂ।
Fareedkot Teekaਹੇ ਸਾਚੇ ਸਾਹਿਬ! ਤੇਰੇ ਘਰ ਮੇਂ ਕਿਆ ਨਹੀਂ ਹੈ, ਭਾਵ ਸਭੀ ਕੁਛ ਹੈ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! (ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ, ਪਰ) ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?ਪਦ ਅਰਥ ਘਰਿ ਤੇਰੈ = ਤੇਰੇ ਘਰ ਵਿਚ।
SikhNet (Spanish)Oh Maestro Verdadero, ¿acaso existe algo que no se encuentre en Tu Hogar?
ਘਰਿ ਤ ਤੇਰੈ. ਸਭੁ ਕਿਛੁ ਹੈ; ਜਿਸੁ ਦੇਹਿ ਸੁ ਪਾਵਏ ॥
ghar ta terai. sabh kichh hai; jis dehi su paave |
Sant Singh KhalsaEverything is in Your home; they receive, unto whom You give.
Manmohan SinghWithin Thy home is everything, but he alone receives it, whom Thou givest.
Manmohan Singh (Punjabi)ਤੇਰੇ ਘਰ ਅੰਦਰ ਹਰ ਪਸਤੂ ਹੈ, ਪਰ ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ ਜਿਸ ਨੂੰ ਤੂੰ ਦਿੰਦਾ ਹੈ।
Fareedkot Teekaਤੇਰੇ ਘਰ ਤਾਂ (ਸਭੁ ਕਿਛੁ) ਸਭ ਪਦਾਰਥ ਹੈ, ਪਰੰਤੂ ਜਿਸ ਕੋ ਤੂੰ ਦੇਤਾ ਹੈਂ, ਸੋ ਪਾਵਤਾ ਹੈ॥
Prof. Sahib Singhਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ।ਪਦ ਅਰਥ ਤ = ਤਾਂ। ਸਭੁ ਕਿਛੁ = ਹਰੇਕ ਚੀਜ਼। ਦੇਹਿ = ਤੂੰ ਦੇਂਦਾ ਹੈਂ। ਸੁ = ਉਹ ਮਨੁੱਖ। ਪਾਵਏ = ਪਾਵੈ, ਪਾ ਲੈਂਦਾ ਹੈ, ਹਾਸਲ ਕਰਦਾ ਹੈ।
SikhNet (Spanish)En Tu Hogar se encuentra todo, pero sólo aquél a quien Tú bendices, gozará de ello;
ਸਦਾ ਸਿਫਤਿ ਸਲਾਹ ਤੇਰੀ; ਨਾਮੁ ਮਨਿ ਵਸਾਵਏ ॥
sadaa sifat salaah teree; naam man vasaave |
Sant Singh KhalsaConstantly singing Your Praises and Glories, Your Name is enshrined in the mind.
Manmohan SinghHe, who enshrines Thy Name in his mind ever hymns Thine praise and excellences, O Lord.
Manmohan Singh (Punjabi)ਜੋ ਤੇਰੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾਉਦਾਂ ਹੈ, ਉਹ ਹਮੇਸ਼ਾਂ ਹੀ ਤੇਰੀ ਮਹਿਮਾ ਅਤੇ ਗੁਣਾਂ ਨੂੰ ਗਾਇਨ ਕਰਦਾ ਹੈ, ਹੇ ਸੁਆਮੀ।
Fareedkot Teekaਹੇ ਸਿਫਤੀ! ਸਦਾ ਤੇਰਾ ਸਲਾਹਣਾ ਕਰਤੇ ਹੈਂ, ਪੁਨਾ ਤੇਰੇ ਨਾਮ ਕੋ ਹੀ ਮਨ ਮੇਂ ਵਸਾਵਤੇ ਹੈਂ॥
Prof. Sahib Singh(ਫਿਰ, ਉਹ ਮਨੁੱਖ) ਤੇਰਾ ਨਾਮ ਤੇ ਤੇਰੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ)।ਪਦ ਅਰਥ ਸਿਫਤਿ ਸਲਾਹ = ਵਡਿਆਈ। ਮਨਿ = ਮਨ ਵਿਚ। ਵਸਾਵਏ = ਵਸਾਵੈ, ਵਸਾਂਦਾ ਹੈ।
SikhNet (Spanish)cantando Tu Alabanza para siempre y enalteciendo Tu Nombre en su ser.
ਨਾਮੁ ਜਿਨ ਕੈ ਮਨਿ ਵਸਿਆ; ਵਾਜੇ ਸਬਦ ਘਨੇਰੇ ॥
naam jin kai man vasiaa; vaaje sabad ghanere |
Sant Singh KhalsaThe divine melody of the Shabad vibrates for those, within whose minds the Naam abides.
Manmohan SinghMany strains of rejoicing play of him in whose mind the Lord's Name abides.
Manmohan Singh (Punjabi)ਅਨੇਕਾਂ ਹੀ ਖੁਸ਼ੀ ਦੇ ਰਾਗ ਉਸ ਲਈ ਅਲਾਪੇ ਜਾਂਦੇ ਹਨ ਜਿਸ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ।
Fareedkot Teekaਜਿਨ ਕੇ ਮਨ ਮੇਂ ਤੇਰਾ ਨਾਮ ਵਸਿਆ ਹੈ ਉਨ ਕੇ ਜਸ ਰੂਪ ਬਹੁਤ ਵਾਜੇ ਵਜੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ਪੈਂਦੀਆਂ ਹਨ (ਭਾਵ, ਉਹਨਾਂ ਦੇ ਮਨ ਵਿਚ ਉਹ ਖ਼ੁਸ਼ੀ ਤੇ ਚਾਉ ਪੈਦਾ ਹੁੰਦਾ ਹੈ ਜੋ ਕਈ ਸਾਜ਼ਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ)।ਪਦ ਅਰਥ ਜਿਨ ਕੈ ਮਨਿ = ਜਿਨ੍ਹਾਂ ਦੇ ਮਨ ਵਿਚ। ਵਾਜੇ = ਵੱਜਦੇ ਹਨ। ਸਬਦ = ਸਾਜਾਂ ਦੇ ਆਵਾਜ਼, ਰਾਗਾਂ ਦੀਆਂ ਸੁਰਾਂ। ਘਨੇਰੇ = ਬੇਅੰਤ।
SikhNet (Spanish)En aquéllos que alaban el Nombre, resuena la Melodía Divina.
ਕਹੈ ਨਾਨਕੁ. ਸਚੇ ਸਾਹਿਬ; ਕਿਆ ਨਾਹੀ. ਘਰਿ ਤੇਰੈ ॥੩॥
kahai naanak. sache saahib; kiaa naahee. ghar terai |3|
Sant Singh KhalsaSays Nanak, O my True Lord and Master, what is there which is not in Your home? ||3||
Manmohan SinghSays Nanak, O my True Lord, what is that, which is not in Thy mansion?
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਘਰ ਵਿੱਚ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਸਾਹਿਬ! ਤੇਰੇ ਘਰ ਮੇਂ ਕਿਆ ਨਹੀਂ ਅਰਥਾਤ ਸਭ ਕੁਛੁ ਹੈ॥੩॥
Prof. Sahib Singhਨਾਨਕ ਆਖਦਾ ਹੈ ਕਿ ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ (ਤੇ, ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ) ॥੩॥ਪਦ ਅਰਥ ਸਚੇ = ਹੇ ਸਦਾ ਕਾਇਮ ਰਹਿਣ ਵਾਲੇ! ॥੩॥
* ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ। ਨਾਮ ਦੀ ਬਰਕਤਿ ਨਾਮ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੋਇਆ ਰਹਿੰਦਾ ਹੈ।
SikhNet (Spanish)Dice Nanak, oh mi Maestro Verdadero, ¿qué existe que no esté ya en Tu Hogar? (3)
ਸਾਚਾ ਨਾਮੁ; ਮੇਰਾ ਆਧਾਰੋ ॥
saachaa naam; meraa aadhaaro |
Sant Singh KhalsaThe True Name is my only support.
Manmohan SinghThe True Name is my only support.
Manmohan Singh (Punjabi)ਕੇਵਲ ਸੱਚਾ ਨਾਮ ਹੀ ਮੇਰਾ ਆਸਰਾ ਹੈ।
Fareedkot Teekaਸਚਾ ਨਾਮੁ ਹੀ ਮੇਰਾ ਆਸਰਾ ਹੈ॥
Prof. Sahib Singh(ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ।ਪਦ ਅਰਥ ਆਧਾਰੋ = ਆਸਰਾ।
SikhNet (Spanish)El Nombre Verdadero del Señor es mi Único Soporte;
ਸਾਚੁ ਨਾਮੁ ਅਧਾਰੁ ਮੇਰਾ; ਜਿਨਿ ਭੁਖਾ ਸਭਿ ਗਵਾਈਆ ॥
saach naam adhaar meraa; jin bhukhaa sabh gavaaeea |
Sant Singh KhalsaThe True Name is my only support; it satisfies all hunger.
Manmohan SinghThe True Name, which has satisfied all my hunger, is my only support.
Manmohan Singh (Punjabi)ਸਤਿਨਾਮ, ਜਿਸ ਨੇ ਮੇਰੀ ਸਾਰੀ ਭੁਖ ਨਵਿਰਤ ਕਰ ਦਿੱਤੀ ਹੈ, ਹੀ ਮੇਰਾ ਇੱਕੋ ਇੱਕ ਆਸਰਾ ਹੈ।
Fareedkot Teekaਐਸਾ ਸਾਚਾ ਨਾਮ ਮੇਰਾ ਅਧਾਰ ਹੂਆ ਹੈ ਜਿਸ ਨੇ ਸਭ ਭੁਖਾਂ ਗਵਾਇ ਦਿਤੀਆਂ ਹੈਨ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ, ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ।ਪਦ ਅਰਥ ਜਿਨਿ = ਜਿਸ (ਨਾਮ) ਨੇ। ਭੁਖ = ਲਾਲਚ।
SikhNet (Spanish)mi Único Soporte es el Nombre Verdadero que calma toda ansiedad.
ਕਰਿ ਸਾਂਤਿ ਸੁਖ ਮਨਿ ਆਇ ਵਸਿਆ; ਜਿਨਿ ਇਛਾ ਸਭਿ ਪੁਜਾਈਆ ॥
kar saant sukh man aae vasiaa; jin ichhaa sabh pujaaeea |
Sant Singh KhalsaIt has brought peace and tranquility to my mind; it has fulfilled all my desires.
Manmohan SinghAbiding in my mind, the Name has blessed me with peace and pleasure and fulfilled all my desires.
Manmohan Singh (Punjabi)ਮੇਰੇ ਚਿੱਤ ਅੰਦਰ ਵਸ ਕੇ ਨਾਮ ਨੇ ਮੈਨੂੰ ਠੰਢ ਚੈਨ ਤੇ ਅਨੰਦ ਬਖਸ਼ਿਆ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸਾਂ ਪੂਰੀਆਂ ਕਰ ਦਿੱਤੀਆ ਹਨ।
Fareedkot Teekaਪੁਨ: ਮਨ ਮੇਂ ਸਾਂਤ ਕਰੀ ਹੈ ਔ ਸੁਖ ਸਰੂਪ ਪਰਮਾਤਮਾ ਮੇਰੇ ਮਨ ਮੇਂ ਆਇ ਵਸਿਆ ਹੈ॥☬ਵਹੁ ਕੈਸਾ ਪ੍ਰਮਾਤਮਾ ਹੈ ਜਿਸ ਨੇ ਸਭ ਇਛਾ ਪੂਰੀਆਂ ਕਰੀਆਂ ਹੈਂ?
Prof. Sahib Singhਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ।ਪਦ ਅਰਥ ਕਰਿ = (ਪੈਦਾ) ਕਰ ਕੇ। ਮਨਿ = ਮਨ ਵਿਚ। ਇਛਾ = ਮਨ ਦੀਆਂ ਕਾਮਨਾਂ। ਸਭਿ = ਸਾਰੀਆਂ।
SikhNet (Spanish)La Paz y la Bondad nacen en mi mente y así vivo satisfecho.
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ; ਜਿਸ ਦੀਆ ਏਹਿ ਵਡਿਆਈਆ ॥
sadaa kurabaan keetaa guroo vittahu; jis deea ehi vaddiaaeea |
Sant Singh KhalsaI am forever a sacrifice to the Guru, who possesses such glorious greatness.
Manmohan SinghI am eve a sacrifice unto my Guru, who possesses such like excellences.
Manmohan Singh (Punjabi)ਮੈਂ ਹਮੇਸ਼ਾਂ ਹੀ ਆਪਣੇ ਗੁਰਦੇਵ ਜੀ ਉੱਤਸ ਵਾਰਨੇ ਜਾਂਦਾ ਹਾਂ ਜਿਨ੍ਹਾਂ ਵਿੱਚ ਐਹੋ ਜੇਹੀਆਂ ਖੂਬੀਆਂ ਹਨ।
Fareedkot Teekaਇਸੀ ਤੇ ਮੈਂ ਸਦਾ ਅਪਨਾ ਆਪ ਗੁਰੋਂ ਕੇ ਉਪਰੋਂ ਕੁਰਬਾਨ ਕੀਤਾ ਹੈ, ਜਿਸ ਗੁਰੂ ਕੀਆਂ ਇਹੁ ਵਡਿਆਈਆਂ ਹੈਂ॥
Prof. Sahib Singhਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ।ਪਦ ਅਰਥ ਕੁਰਬਾਣੁ = ਸਦਕੇ। ਵਿਟਹੁ = ਤੋਂ।
SikhNet (Spanish)Ofrezco mi ser en sacrificio a aquel Guru, Cuya Gloria ha dejado eco a través de las épocas.
ਕਹੈ ਨਾਨਕੁ. ਸੁਣਹੁ ਸੰਤਹੁ; ਸਬਦਿ ਧਰਹੁ ਪਿਆਰੋ ॥
kahai naanak. sunahu santahu; sabad dharahu piaaro |
Sant Singh KhalsaSays Nanak, listen, O Saints; enshrine love for the Shabad.
Manmohan SinghSays Nanak, hearken ye, O saints, profess ye love for the Lord's Gurbani.
Manmohan Singh (Punjabi)ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਪ੍ਰਭੂ ਦੀ ਗਰਬਾਣੀ ਨਾਲ ਪ੍ਰੇਮ ਕਰੋ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੁਣੋ ਹੇ ਸੰਤੋ! ਤੁਸੀ ਭੀ ਗੁਰ ਉਪਦੇਸ ਮੇਂ ਪਿਆਰ ਧਾਰੋ॥
Prof. Sahib Singhਨਾਨਕ ਆਖਦਾ ਹੈ ਕਿ ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ।
SikhNet (Spanish)Dice Nanak, escuchen, oh Santos: amen la Palabra del Shabd del Señor;
ਸਾਚਾ ਨਾਮੁ; ਮੇਰਾ ਆਧਾਰੋ ॥੪॥
saachaa naam; meraa aadhaaro |4|
Sant Singh KhalsaThe True Name is my only support. ||4||
Manmohan SinghThe True Name is my only support.
Manmohan Singh (Punjabi)ਸਤਿਨਾਮ ਹੀ ਮੇਰਾ ਇੱਕੋ ਇੱਕ ਆਸਰਾ ਹੈ।
Fareedkot Teekaਔਰੁ ਮੇਰਾ ਤਾਂ ਸਚਾ ਨਾਮ ਹੀ ਆਸਰਾ ਹੈ॥੪॥
Prof. Sahib Singh(ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ॥੪॥* ਭਾਵ: ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਸਾਰੇ ਲਾਲਚ ਦੂਰ ਹੋ ਜਾਂਦੇ ਹਨ, ਅਤੇ ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ।
SikhNet (Spanish)el Nombre del Señor es en verdad mi Soporte. (4)
ਵਾਜੇ ਪੰਚ ਸਬਦ; ਤਿਤੁ ਘਰਿ ਸਭਾਗੈ ॥
vaaje panch sabad; tith ghar sabhaagai |
Sant Singh KhalsaThe Panch Shabad, the five primal sounds, vibrate in that blessed house.
Manmohan SinghThe five forms of music ring in that very fortunate house.
Manmohan Singh (Punjabi)ਉਸੁ ਪਰਮ ਸ੍ਰੇਸ਼ਟ ਕਰਮਾਂ ਵਾਲੇ ਹਿਰਦੇ ਅੰਦਰ ਪੰਜ ਕਿਸਮਾਂ ਦੇ ਰਾਗ ਗੂੰਜਦੇ ਹਨ।
Fareedkot Teekaਤਿਸੁ ਸਭਾਗੇ ਘਰ ਮੇਂ ਪੰਚ ਸਬਦੋਂ ਕੇ ਬਾਜੇ ਬਜੇ ਹੈਂ॥
Prof. Sahib Singhਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ,ਪਦ ਅਰਥ ਵਾਜੇ = ਵੱਜਦੇ ਹਨ, ਵੱਜੇ ਹਨ। ਪੰਚ ਸਬਦ = ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ। ਤਿਤੁ = ਉਸ ਵਿਚ। ਤਿਤੁ ਘਰਿ = ਉਸ ਹਿਰਦੇ-ਘਰਿ ਵਿਚ। ਸਭਾਗੈ = ਭਾਗਾਂ ਵਾਲੇ ਵਿਚ।
SikhNet (Spanish)En aquel hogar afortunado donde manifiestas Tu Presencia,
ਘਰਿ ਸਭਾਗੈ ਸਬਦ ਵਾਜੇ; ਕਲਾ ਜਿਤੁ ਘਰਿ ਧਾਰੀਆ ॥
ghar sabhaagai sabad vaaje; kalaa jit ghar dhaareea |
Sant Singh KhalsaIn that blessed house, the Shabad vibrates; He infuses His almighty power into it.
Manmohan SinghIn that very fortunate house(heart) into which the Lord has infused His might resound the strains.
Manmohan Singh (Punjabi)ਉਸ ਪਰਮ ਸ੍ਰੇਸ਼ਟ ਕਰਮਾਂ ਵਾਲੇ ਰਿਦੈ-ਘਰ ਵਿੱਚ ਜਿਸ ਅੰਦਰ ਸਾਈਂ ਨੇ ਆਪਣੀ ਸੱਤਿਆ ਸੰਚਾਰੀ ਹੈ ਕੀਰਤਨ ਆਲਾਪੇ ਜਾ ਰਹੇ ਹਨ।
Fareedkot Teekaਵਾਹਿਗੁਰੂ ਨੇ ਅਪਨੀ ਸਕਤੀ ਜਿਸ ਘਰ ਮੇਂ ਵਿਸੇਸ ਧਾਰੀ ਹੈ ਤਿਸ ਸਭਾਗੇ ਘਰ ਸਰੀਰ ਵਾ ਸਤਸੰਗ ਮੇਂ ਸਬਦ ਬਾਜੇ ਹੈਂ॥
Prof. Sahib Singhਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ),ਪਦ ਅਰਥ ਤਿਤੁ ਸਭਾਗੈ ਘਰਿ = ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ। ਕਲਾ = ਸੱਤਿਆ। ਜਿਤੁ ਘਰਿ = ਜਿਸ ਘਰ ਵਿਚ। ਧਾਰੀਆ = ਤੂੰ ਪਾਈ ਹੈ।
SikhNet (Spanish)oh Señor, se escuchan Celestiales Coros de Armonía.
ਪੰਚ ਦੂਤ ਤੁਧੁ ਵਸਿ ਕੀਤੇ; ਕਾਲੁ ਕੰਟਕੁ ਮਾਰਿਆ ॥
panch doot tudh vas keete; kaal kanttak maariaa |
Sant Singh KhalsaThrough You, we subdue the five demons of desire, and slay Death, the torturer.
Manmohan SinghO Lord, Thou makest man control the five demons and slyest the agonising death
Manmohan Singh (Punjabi)ਹੇ ਸਾਂਈਂ! ਤੇਰੇ ਆਸਰੇ ਬੰਦਾ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾਂ ਹੈ ਅਤੇ ਤੂੰ ਦੁਖਦਾਈ ਮੌਤ ਨੂੰ ਮਾਰ ਸੁਟਦਾ ਹੈਂ।
Fareedkot Teekaਤਿਸ ਨੇ ਪੰਚ ਦੂਤ ਕਾਮਾਦੀ ਤੇਰੇ ਭਰੋਸੇ ਪਰ ਵਸ ਕੀਤੇ ਹੈਂ, ਪੁਨਾ ਕਾਲ ਜੋ ਦੁਖਦਾਈ ਸਾ ਸੋ ਤਿਨੋਂ ਪੁਰਸੋਂ ਨੇ ਮਾਰਿਆ ਹੈ॥
Prof. Sahib Singh(ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ।ਪਦ ਅਰਥ ਪੰਚ ਦੂਤ = ਕਾਮਾਦਿਕ ਪੰਜ ਵੈਰੀ। ਕੰਟਕੁ = ਕੰਡਾ। ਕੰਟਕੁ ਕਾਲੁ = ਡਰਾਉਣਾ ਕਾਲ, ਮੌਤ ਦਾ ਡਰ।
SikhNet (Spanish)En ese hogar Tú permites que uno conquiste a los cinco enemigos de las pasiones y que se venza el temor y la muerte.
ਧੁਰਿ ਕਰਮਿ ਪਾਇਆ ਤੁਧੁ. ਜਿਨ ਕਉ; ਸਿ. ਨਾਮਿ ਹਰਿ ਕੈ ਲਾਗੇ ॥
dhur karam paaeaa tudh. jin kau; si. naam har kai laage |
Sant Singh KhalsaThose who have such pre-ordained destiny are attached to the Lord's Name.
Manmohan SinghThey, whose destiny Thou hast so pre-ordained, O Lord, are attached to Thy Name.
Manmohan Singh (Punjabi)ਜਿਨ੍ਹਾਂ ਦੀ ਤੂੰ ਮੁੱਢ ਤੋਂ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਸੁਆਮੀ। ਉਹ ਹੀ ਤੇਰੇ ਨਾਮ ਨਾਲ ਜੁੜਦੇ ਹਨ।
Fareedkot Teekaਆਦੋਂ ਹੀ ਸੁਭ ਕਰਮੁ ਜਿਨ ਕੋ (ਪਾਇਆ) ਪ੍ਰਾਪਤਿ ਕੀਆ ਹੈ, ਹੇ ਹਰੀ! ਸੋ ਪੁਰਸ (ਤੁਧੁ) ਤੇਰੇ ਨਾਮ ਮੇਂ ਲਾਗੇ ਹੈਂ॥
Prof. Sahib Singhਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ।ਪਦ ਅਰਥ ਧੁਰਿ = ਧੁਰ ਤੋਂ। ਕਰਮਿ = ਮੇਹਰ ਨਾਲ। ਸਿ = ਸੇ, ਉਹ ਬੰਦੇ। ਨਾਮਿ = ਨਾਮ ਵਿਚ।
SikhNet (Spanish)Aquéllos a quienes bendices en Tu Misericordia, oh Señor, viven entonados en Tu Nombre.
ਕਹੈ ਨਾਨਕੁ. ਤਹ ਸੁਖੁ ਹੋਆ; ਤਿਤੁ ਘਰਿ ਅਨਹਦ ਵਾਜੇ ॥੫॥
kahai naanak. teh sukh hoaa; tith ghar anahad vaaje |5|
Sant Singh KhalsaSays Nanak, they are at peace, and the unstruck sound current vibrates within their homes. ||5||
Manmohan SinghSays Nanak, they obtain peace and in their heart-home plays the celestial strain.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਉਨ੍ਹਾਂ ਦੇ ਹਿਰਦੇ-ਘਰ ਅੰਦਰ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਅੰਤਸਕਰਣ ਮੇਂ ਸੁਖ ਹੂਆ ਹੈ ਔ ਤਿਸ ਕੇ (ਘਰਿ) ਰਿਦੇ ਮੇਂ ਏਕ ਰਸ ਸਬਦ ਬਾਜੇ ਹੈਂ, ਤੇਰੇ ਸੰਬੰਧੀ ਗੀਤ ਗਾਇਨ ਕਰੀਤੇ ਹੈਂ॥੫॥
Prof. Sahib Singhਨਾਨਕ ਆਖਦਾ ਹੈ ਕਿ ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ॥੫॥ਪਦ ਅਰਥ ਅਨਹਦ = ਅਨ-ਹਦ, ਬਿਨਾ ਵਜਾਏ ਵੱਜਣ ਵਾਲੇ, ਇਕ-ਰਸ, ਲਗਾਤਾਰ ॥੫॥
* ਭਾਵ: ਪਰਮਾਤਮਾ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਨਾਮ ਸਿਮਰਨ ਦਾ ਲੇਖ ਲਿਖ ਦੇਂਦਾ ਹੈ, ਉਹ ਮਨੁੱਖ ਨਾਮ ਵਿਚ ਜੁੜਦੇ ਹਨ। ਨਾਮ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵੈਰੀ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਇਸ ਤਰ੍ਹਾਂ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।
SikhNet (Spanish)Dice Nanak, ese hogar es todo Bondad; sí, la Melodía Divina resuena en su interior. (5)