ੴ

ਸਿੱਖਬਾਣੀ · SikhBani

Asa Ki Var ਆਸਾ ਕੀ ਵਾਰ

734 lines · Angs 448-475 · 107 parts

Asa Ki Var is a var (ballad) of Guru Nanak Dev Ji in Raag Asa, sung in gurdwaras in the early morning. Through saloks and pauris it confronts ritualism, hypocrisy and caste, and honours the dignity of women.

Translations
Shabad Guru Ramdas Ji Raag Aasaa Ang 448 - 449 excerpt (6 of 18 lines)

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By true Guru is grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਸਾ ਮਹਲਾ ੪ ਛੰਤ ਘਰੁ ੪ ॥

aasaa mahalaa 4 chhant ghar 4 |

Sant Singh KhalsaAasaa, Fourth Mehl, Chhant, Fourth House:
Manmohan SinghAsa 4th Guru. Chhant.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ। ਛੰਦ।
Prof. Sahib Singhਰਾਗ ਆਸਾ, ਘਰ ੪ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Ram Das, Cuarto Canal Divino, Chhant.

ਹਰਿ ਅੰਮ੍ਰਿਤ ਭਿੰਨੇ ਲੋਇਣਾ; ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

har amrit bhine loeinaa; man prem ratanaa raam raaje |

Sant Singh KhalsaMy eyes are wet with the Nectar of the Lord, and my mind is imbued with His Love, O Lord King.
Manmohan SinghMine eyes are wet with God s elixir and my soul is imbued with his love, O Lord.
Manmohan Singh (Punjabi)ਮੇਰੇ ਨੇਤਰ ਵਾਹਿਗੁਰੂ ਦੇ ਸੁਧਾਰਸ ਨਾਲ ਭਿੱਜੇ ਹੋਏ ਹਨ ਅਤੇ ਮੇਰੀ ਜਿੰਦੜੀ ਉਸ ਦੇ ਪਿਆਰ ਨਾਲ ਰੰਗੀ ਹੋਈ ਹੈ।
Fareedkot Teekaਹੇ ਹਰੀ ਰਾਮ ਰਾਜੇ! ਤੇਰੇ ਨਾਮ ਅੰਮ੍ਰਿਤ ਕਰ ਕੇ ਹਮਰੇ ਨੇਤ੍ਰ ਭੀਨੇ ਹੈਂ ਔਰ ਮਨ ਤੇਰੇ ਪ੍ਰੇਮ ਮੇਂ (ਰਤੰਨਾ) ਰਤਾ ਹੂਆ ਹੈ॥
Prof. Sahib Singhਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਜਲ ਨਾਲ ਸਰੂਰ ਵਿਚ ਆ ਗਈਆਂ ਹਨ, ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ।

ਪਦ ਅਰਥ ਭਿੰਨੇ = ਭਿੱਜੇ ਹੋਏ ਹਨ, ਤਰ ਹੋ ਗਏ ਹਨ, ਸਰੂਰ ਵਿਚ ਆ ਗਏ ਹਨ। ਲੋਇਣ = ਅੱਖਾਂ। ਪ੍ਰੇਮਿ = ਪ੍ਰੇਮ-ਰੰਗ ਵਿਚ। ਰਤੰਨਾ = ਰੱਤਾ ਹੋਇਆ, ਰੰਗਿਆ ਗਿਆ ਹੈ।

SikhNet (Spanish)Mis ojos brillan con el Colirio de mi Señor, y mi mente se ilumina con Su Amor.

ਮਨੁ. ਰਾਮਿ ਕਸਵਟੀ ਲਾਇਆ; ਕੰਚਨੁ ਸੋਵਿੰਨਾ ॥

man. raam kasavattee laaeaa; kanchan sovinaa |

Sant Singh KhalsaThe Lord applied His touch-stone to my mind, and found it one hundred per cent gold.
Manmohan SinghMy master applied his touch-stone to my soul and found it hundred percent gold.
Manmohan Singh (Punjabi)ਮੇਰੇ ਮਾਲਕ ਨੇ ਮੇਰੀ ਆਤਮਾਂ ਨੂੰ ਆਪਣੀ ਕਸੌਟੀ ਤੇ ਚਾੜਿ੍ਹਆ ਅਤੇ ਇਸ ਨੂੰ ਖਾਲਸ (ਸੌ ਵੰਨੀ ਦਾ, ਸੋਨਾ) ਪਾਇਆ ਹੋਇਆ ਹੈ।
Fareedkot Teekaਹੇ ਰਾਮ! ਤੇਰੇ ਨਾਮ ਰੂਪੀ ਕਸੌਟੀ ਪਰ ਲਗਾਇਆ ਹੂਆ ਮਨ (ਸੋਵਿੰਨਾ) ਸੁਸਟੂ ਰੰਗ ਵਾਲਾ ਵਾ ਸੌ ਅਗਨ ਕਰ ਸੁਧ ਕੀਆ ਹੂਆ ਕੰਚਨ ਹੋਤਾ ਹੈ॥ ਬਾਰਾਂ ਅਗਨਿ ਕਾ ਸੁਧ ਕੰਚਨ ਕਹਾ ਜਾਤਾ ਹੈ, ਇਹ ਸੌ ਅਗਨਿ ਕਾ ਪਰਖਿ ਸੁਧ ਕੰਚਨ, ਭਾਵ ਉਤਮ ਆਨੰਦ ਵਾਲਾ ਹੂਆ ਹੈ॥
Prof. Sahib Singhਪਰਮਾਤਮਾ ਨੇ ਮੇਰੇ ਮਨ ਨੂੰ (ਆਪਣੇ ਨਾਮ ਦੀ) ਕਸਵੱਟੀ ਉਤੇ ਘਸਾਇਆ ਹੈ, ਤੇ ਇਹ ਸੁੱਧ ਸੋਨਾ ਬਣ ਗਿਆ ਹੈ।

ਪਦ ਅਰਥ ਰਾਮਿ = ਰਾਮ ਨੇ। ਕੰਚਨੁ = ਸੋਨਾ। ਸੋਵਿੰਨਾ = ਸੁਵੰਨ, ਸੋਹਣੇ ਰੰਗ ਵਾਲਾ।

SikhNet (Spanish)Mi Dios ha probado mi mente en Su Piedra Filosofal y mira, mi mente se ha trasmutado en oro verdadero.

ਗੁਰਮੁਖਿ ਰੰਗਿ ਚਲੂਲਿਆ; ਮੇਰਾ ਮਨੁ ਤਨੋ ਭਿੰਨਾ ॥

guramukh rang chalooliaa; meraa man tano bhinaa |

Sant Singh KhalsaAs Gurmukh, I am dyed in the deep red of the poppy, and my mind and body are drenched with His Love.
Manmohan SinghThrough the Guru I am dyed deep red and my mind and body are wet with Lord is love.
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਗੂੜਾ ਲਾਲ ਰੰਗੀਜ ਗਿਆ ਹਾਂ ਅਤੇ ਮੇਰਾ ਚਿੱਤ ਅਤੇ ਦੇਹਿ ਪ੍ਰਭੂ ਦੇ ਪ੍ਰੇਮ ਨਾਲ ਸਿੰਨੇ (ਭਿੱਜੇ) ਹਨ।
Fareedkot Teekaਗੁਰੋਂ ਦੁਆਰੇ ਗਾੜੇ, ਭਾਵ ਆਤਮ ਅਨੰਦ ਵਿਖੇ ਮੇਰਾ ਮਨੁ ਤਨੁ ਭਿਜਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਗੂੜ੍ਹਾ ਲਾਲ ਹੋ ਗਿਆ ਹੈ, ਮੇਰਾ ਮਨ ਤਰੋ-ਤਰ ਹੋ ਗਿਆ ਹੈ, ਮੇਰਾ ਹਿਰਦਾ ਤਰੋ-ਤਰ ਹੋ ਗਿਆ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਚਲੂਲਿਆ = ਗੂੜ੍ਹੇ ਲਾਲ ਰੰਗ ਨਾਲ ਰੰਗਿਆ ਗਿਆ ਹੈ। ਤਨੋ = ਤਨੁ, ਸਰੀਰ, ਹਿਰਦਾ।

SikhNet (Spanish)A través del Guru soy teñido en el Color Carmesí de Dios, como el color de la Flor de Lala. Mi mente y mi cuerpo están imbuidos en Su Amor.

ਜਨੁ ਨਾਨਕੁ. ਮੁਸਕਿ ਝਕੋਲਿਆ; ਸਭੁ ਜਨਮੁ ਧਨੁ ਧੰਨਾ ॥੧॥

jan naanak. musak jhakoliaa; sabh janam dhan dhanaa |1|

Sant Singh KhalsaServant Nanak is drenched with His Fragrance; blessed, blessed is his entire life. ||1||
Manmohan SinghSlave Nanak is soaked in Lord's perfume and blessed is his entire life.
Manmohan Singh (Punjabi)ਗੋਲਾ ਨਾਨਕ, ਸੁਆਮੀ ਦੀ ਸੁਗੰਧੀ ਅੰਦਰ ਗੱਚ ਹੋਇਆ ਹੋਇਆ ਹੈ ਅਤੇ ਮੁਬਾਰਕ, ਮੁਬਾਰਕ ਹੈ, ਉਸ ਦੀ ਸਾਰੀ ਜਿੰਦਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਜਸ ਰੂਪ (ਮੁਸਕਿ) ਸੁਗੰਧ ਮੇਂ ਮੇਰਾ ਮਨ (ਝਕੋਲਿਆ) ਮਿਲਿਆ ਹੈ, ਤਿਸ ਕਰ ਕੇ ਯਹ ਸਭ ਮਾਨੁਖ ਜਨਮ ਅਤਿ ਧੰਨਤਾ ਕੇ ਜੋਗ ਹੂਆ ਹੈ॥੧॥
Prof. Sahib Singh(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ (ਪ੍ਰਭੂ ਦੇ ਨਾਮ ਦੀ) ਕਸਤੂਰੀ ਨਾਲ ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ, (ਦਾਸ ਨਾਨਕ ਦਾ) ਸਾਰਾ ਜੀਵਨ ਹੀ ਭਾਗਾਂ ਵਾਲਾ ਬਣ ਗਿਆ ਹੈ ॥੧॥

ਪਦ ਅਰਥ ਮੁਸਕਿ = ਕਸਤੂਰੀ ਨਾਲ। ਝਕੋਲਿਆ = ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ। ਧਨੁ ਧੰਨਾ = ਭਾਗਾਂ ਵਾਲਾ, ਸਫਲ ॥੧॥

SikhNet (Spanish)Nanak ha sido bañado en la fragancia del musgo, y ahora su nacimiento es bendecido. (1)
Shabad Guru Nanak Dev Ji Raag Aasaa Ang 462

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name and creative His personality. He is without fear, without enmity, Immortal in from, Unborn and self-illumined. By Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ; ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਦ ਅਰਥ ੴ = 'ਓਅੰਕਾਰ' ਸੰਸਕ੍ਰਿਤ ਦੇ 'ਓਅੰ' ਸ਼ਬਦ ਤੋਂ ਲਿਆ ਗਿਆ ਹੈ। ਇਹ ਸ਼ਬਦ 'ਓਅੰ' ਸਭ ਤੋਂ ਪਹਿਲਾਂ ਉਪਨਿਸ਼ਦਾਂ ਵਿਚ ਵਰਤਿਆ ਗਿਆ ਹੈ 'ਮਾਂਡੂਕਯ' ਉਪਨਿਸ਼ਦ ਵਿਚ ਲਿਖਿਆ ਹੈ ਕਿ ਜੋ ਕੁਝ ਹੋ ਚੁਕਿਆ ਹੈ, ਜੋ ਐਸ ਵੇਲੇ ਮੌਜੂਦ ਹੈ ਅਤੇ ਜੋ ਹੋਵੇਗਾ, ਇਹ 'ਓਅੰ' ਹੀ ਹੈ। ਉਪਨਿਸ਼ਦਾਂ ਤੋਂ ਪਿਛੋਂ ਦੇ ਸਮੇ ਵਿਚ ਸ਼ਬਦ 'ਓਅੰ' ਵਿਸ਼ਨੂੰ, ਸ਼ਿਵ ਅਤੇ ਬ੍ਰਹਮਾ ਦੇ ਸਮੁਦਾਇ ਲਈ ਵਰਤਿਆ ਗਿਆ। 'ਓਅੰਕਾਰ' ਸ਼ਬਦ 'ਅਕਾਲ ਪੁਰਖ' ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਉਂਦਾ ਹੈ, ਜਿਵੇਂ: ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰ ਬੇਦ ਨਿਰਮਏ ॥ (ਰਾਮਕਲੀ ਮਹਲਾ ੧ ਦਖਣੀ, ਓਅੰਕਾਰ)।ੁ ਸ਼ਬਦ 'ਏਕੰਕਾਰ' ਭੀ (ਜੋ ੴ ਦਾ ਉਚਾਰਨ ਹੈ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਹੈ, ਯਥਾ: ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ (ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ)। ਸਤਿਨਾਮੁ: ਜਿਸ ਦਾ ਨਾਮ 'ਸਤਿ' ਹੈ। ਸ਼ਬਦ 'ਸਤਿ' ਸੰਸਕ੍ਰਿਤ ਦੇ ਧਾਤੂ 'ਅਸ' ਤੋਂ ਹੈ, ਜਿਸ ਦਾ ਅਰਥ ਹੈ 'ਹੋਣਾ'। 'ਸਤਿ' ਦਾ ਸੰਸਕ੍ਰਿਤ ਰੂਪ 'ਸਤਯ' ਹੈ। ਇਸ ਦਾ ਅਰਥ ਹੈ 'ਹੋਂਦ ਵਾਲਾ'। 'ਸਤਿਨਾਮੁ' ਦਾ ਅਰਥ ਹੈ, 'ਉਹ ਇਕ ਓਅੰਕਾਰ ਜਿਸ ਦਾ ਨਾਮ ਹੈ ਹੋਂਦ ਵਾਲਾ'। ਪੁਰਖੁ: ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਦੇ ਅਰਥ ਇਉਂ ਕੀਤੇ ਹਨ: 'ਪੁਰਿ ਸ਼ੇਤੇ ਇਤਿ ਪੁਰੁਸ਼ਹ'। ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ। ਸੰਸਕ੍ਰਿਤ ਵਿਚ ਸ਼ਬਦ 'ਪੁ

* ਆਸਾ ਦੀ ਵਾਰ ਦਾ ਭਾਵ: ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ 'ਆਸਾ ਦੀ ਵਾਰ' ਦੀ ਕੀਹ ਸ਼ਕਲ ਸੀ-ਇਸ ਗੱਲ ਦਾ ਨਿਰਨਾ "ਸਲੋਕ ਭੀ ਮਹਲੇ ਪਹਿਲੇ ਕੇ ਲਿਖੇ" ਦੇ ਸਿਰਲੇਖ ਦੀ ਵਿਆਖਿਆ ਵਿਚ ਕੀਤਾ ਗਿਆ ਹੈ। 'ਵਾਰ' ਪਹਿਲਾਂ ਕੇਵਲ ਪਉੜੀਆਂ ਹੀ ਸੀ। ਸੋ ਆਸਾ ਦੀ ਵਾਰ ਦਾ ਭਾਵ ਲਿਖਣ ਜਾਂ ਸਮਝਣ ਵੇਲੇ ਹਰੇਕ ਪਉੜੀ ਦੇ ਸਲੋਕਾਂ ਦਾ ਧਿਆਨ ਰੱਖਣ ਦੀ ਲੋੜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਜਾਂ ਸਲੋਕ ਆਦਿਕ ਆਮ ਤੌਰ ਤੇ ਕਿਸੇ ਖ਼ਾਸ ਇਤਿਹਾਸਕ ਸਾਖੀ ਸੰਬੰਧੀ ਹਨ, ਪਰ ਉਹਨਾਂ ਦਾ ਮੁਖ-ਭਾਵ ਹਰੇਕ ਮਨੁੱਖ ਦੇ ਜੀਵਨ ਤੇ ਘਟ ਸਕਦਾ ਹੈ। ਇਸ ਗੱਲ ਦੀ ਲੋੜ ਨਹੀਂ ਹੈ ਕਿ ਜੇ ਉਹੋ ਜਿਹੀ ਇਤਿਹਾਸਕ ਘਟਨਾ ਵਰਤੋਂ ਵਿਚ ਆਵੇ, ਤਦੋਂ ਹੀ ਕੋਈ ਸ਼ਬਦ ਜਾਂ ਸਲੋਕ ਢੁਕ ਸਕੇਗਾ। ਇਸੇ ਤਰ੍ਹਾਂ 'ਆਸਾ ਦੀ ਵਾਰ' ਦੇ ਸਲੋਕਾਂ ਦਾ ਸਾਖੀ ਵਾਲਾ ਸੰਬੰਧ ਪਉੜੀਆਂ ਨਾਲ ਨਹੀਂ ਹੈ, ਕੇਵਲ ਮੁੱਖ ਭਾਵ ਦਾ ਸੰਬੰਧ ਪਉੜੀਆਂ ਦੇ ਭਾਵ ਨਾਲ ਹੈ। ਇਸ ਗੱਲ ਨੂੰ ਹੋਰ ਵਧੀਕ ਸਮਝਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿਚੋਂ ਇਕ ਸਾਖੀ ਲੈ ਲਵੋ। ਸੰਗਲਾਦੀਪ ਤੋਂ ਆਉਂਦੇ ਹੋਏ, ਰਸਤੇ ਵਿਚ ਜੈਨੀਆਂ ਦੇ ਇਕ ਮੱਠ ਤੇ ਗੁਰੂ ਸਾਹਿਬ ਇਕ ਸਰੇਵੜੇ ਨੂੰ ਮਿਲੇ, ਜਿਸ ਦਾ ਨਾਉਂ 'ਅਨਭੀ' ਸੀ। ਇਸ ਦੇ ਨਾਲ ਧਰਮ-ਵਿਚਾਰ ਦੇ ਸੰਬੰਧ ਵਿਚ ਗੁਰੂ ਸਾਹਿਬ ਨੇ ਹੇਠ-ਲਿਖਿਆ ਸਲੋਕ ਉਚਾਰਿਆ: ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ ਭੇਡਾ ਵਾਗ

SikhNet (Spanish)Auto Existente, Iluminador, por la Gracia del Guru.

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru. The dirge of praise with sloks, The sloks, too of the first Guru are written.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ। ਜੱਸਮਈ ਕਵਿਤਾ ਸਲੋਕਾਂ ਸਮੇਤ। ਸਲੋਕ ਭੀ ਪਹਿਲੀ ਪਾਤਸ਼ਾਹੀ ਦੇ ਲਿਖੇ ਗਏ ਹਨ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ। 'ਵਾਰ' ਸਲੋਕਾਂ ਸਮੇਤ, ਵਾਰ ਤੇ ਸਲੋਕ ਵੀ ਗੁਰੂ ਨਾਨਕ ਦੇ ਹਨ।

* ਨੋਟ: ਸਾਰੀ ਬਾਣੀ ਨੂੰ ਤਰਤੀਬ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਇਕੱਤਰ ਕਰਾਉਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਸਨ। ਵਖੋ ਵਖਰੇ ਸ਼ਬਦਾਂ ਅਤੇ ਬਾਣੀਆਂ ਦੇ ਮੁੱਢ ਵਿਚ ਸਿਰਲੇਖ ਭੀ ਗੁਰੂ ਅਰਜਨ ਸਾਹਿਬ ਜੀ ਨੇ ਹੀ ਭਾਈ ਗੁਰਦਾਸ ਜੀ ਤੋਂ ਲਿਖਾਏ। ਆਸਾ ਦੀ ਵਾਰ ਦੇ ਮੁੱਢ ਤੇ ਭੀ ਇਹ ਪੰਕਤੀ 'ਸਲੋਕ ਭੀ ਮਹਲੇ ਪਹਿਲੇ ਕੇ ਲਿਖੇ' ਉਹਨਾਂ ਦੀ ਹੀ ਲਿਖਾਈ ਹੋਈ ਹੈ। ਉਹ ਆਪ ਹੀ ਲਿਖ ਰਹੇ ਹਨ ਕਿ ਇਸ ਵਾਰ ਦੇ 'ਨਾਲਿ' ਸਲੋਕ ਭੀ ਅਸਾਂ ਮਹਲੇ ਪਹਿਲੇ ਕੇ ਲਿਖ ਦਿੱਤੇ ਹਨ। ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਣ ਤੋਂ ਪਹਿਲਾਂ 'ਆਸਾ ਦੀ ਵਾਰ' ਕੇਵਲ ੨੪ ਪਉੜੀਆਂ ਹੀ ਸੀ। ਸਾਰੇ ਗੁਰ-ਮਹਲਾਂ ਦੀ ਅਤੇ ਭਗਤਾਂ ਆਦਿਕਾਂ ਦੀ ਬਾਣੀ ਨੂੰ ਤਰਤੀਬ ਦੇਣ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਹਰੇਕ ਰਾਗ ਦੇ 'ਸ਼ਬਦ', ਫੇਰ 'ਅਸਟਪਦੀਆਂ', 'ਛੰਤ' ਤੇ 'ਵਾਰ' ਆਦਿਕ ਲਿਖਾਏ ਅਤੇ ਰਾਗ ਦੇ ਅਖ਼ੀਰ ਵਿਚ ਭਗਤਾਂ ਦੇ ਸ਼ਬਦ ਲਿਖਾਏ। ਏਸੇ ਤਰ੍ਹਾਂ ਸਾਰੇ ਗੁਰ-ਮਹਲਾਂ ਦੇ ਸਲੋਕਾਂ ਨੂੰ ਆਪ ਨੇ ਵਾਰਾਂ ਦੀਆਂ ਪਉੜੀਆਂ ਦੇ ਨਾਲ ਦੋ ਦੋ ਤਿੰਨ ਤਿੰਨ ਕਰ ਕੇ ਜੋੜ ਦਿੱਤਾ। ਜੇਹੜੇ ਸਲੋਕ ਵਧ ਰਹੇ, ਉਹਨਾਂ ਨੂੰ ਬੀੜ ਦੇ ਅਖ਼ੀਰ ਵਿਚ ਦਰਜ ਕੀਤਾ ਤੇ ਸਿਰਲੇਖ ਵਜੋਂ ਲਿਖਿਆ 'ਸਲੋਕ ਵਾਰਾਂ ਤੇ ਵਧੀਕ'।

SikhNet (Spanish)Asa, Mejl Guru Nanak, Primer Canal Divino.

ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ; ਟੁੰਡੇ ਅਸ ਰਾਜੈ ਕੀ, ਧੁਨੀ ॥

vaar salokaa naal, salok bhee mahale pahile ke likhe; ttundde as raajai kee, dhunee |

Sant Singh KhalsaVaar With Saloks, And Saloks Written By The First Mehl. To Be Sung To The Tune Of 'Tunda-Asraajaa':
Manmohan SinghThe stanzas should be sung to the tune of Tunda As Raja.
Manmohan Singh (Punjabi)ਪਉੜੀਆਂ ਟੁੰਡੇ ਅਸਰਾਜੇ ਦੀ ਤਰਜ ਤੇ ਗਾਉਣੀਆਂ (ਹਨ)।
Fareedkot Teekaਏਕ ਸਾਰੰਗ ਨਾਮੇ ਰਾਜਾ ਥਾ। ਤਿਸ ਕੇ ਤੀਨ ਪੁਤ੍ਰ ਥੇ। ਅਸਰਾਜ ਪਟਰਾਨੀ ਸੇ ਥਾ। ਖਾਨ ੧, ਸੁਲਤਾਨ ੨, ਦੂਸਰੀ ਰਾਣੀਓਂ ਸੇ ਥੇ। ਰਾਜ ਕਾ ਅਧਕਾਰ ਅਸਰਾਜ ਕਾ ਥਾ। ਸੋ ਇਸ ਈਰਖਾ ਕਰ ਕੇ ਖਾਨ ਸੁਲਤਾਨ ਦੋਨੋਂ ਨੇ ਸ਼ਿਕਾਰ ਕੇ ਬਹਾਨੇ ਲੇ ਜਾਕਰ ਅਸਰਾਜ ਕੇ ਹਾਥ ਪਾਉਂ ਕਾਟ ਕਰ ਕੂਪ ਮੇਂ ਗਿਰਾਇ ਦੀਆ ਔਰ ਪਿਤਾ ਸੇ ਕਹਾ ਕਿ ਸ਼ੇਰ ਮਾਰ ਕਰ ਅਸਰਾਜ ਕੋ ਖਾਇ ਗਿਆ। ਬਨਜਾਰੋਂ ਕੀ ਏਕ ਗੋਲ ਜਾਤੀ ਥੀ। ਉਨਮੇਂ ਸੇ ਕੋਈ ਕੂਪ ਪਰ ਪਾਨੀ ਭਰਨੇ ਗਿਆ। ਉਸ ਨੇ ਅਸਰਾਜ ਕੀ ਇਹ ਦਸ਼ਾ ਦੇਖੀ, ਦ੍ਯਾ ਆਈ ਨਿਕਾਲ ਕਰ ਔਖਧਿ ਕੀਆ, ਘਾਉ ਅਛੇ ਹੋ ਗਏ। ਭਾਗ੍ਯ ਬਸ ਏਕ ਰਾਜਾ ਨਿਰਸੰਤਾਨ ਮਰ ਗਿਆ ਥਾ। ਸੋ ਉਸ ਕੇ ਮੰਤ੍ਰੀਓਂ ਨੇ ਕੁਛ ਸੰਕੇਤ ਕੀਆ ਥਾ ਕਿ ਜੋ ਪ੍ਰਾਤਾਕਾਲ ਮਿਲੈ ਔਰ ਜਿਸ ਕੇ ਹਾਥ ਸੇ ਕਿਲੇ ਕਾ ਤਾਲਾ ਖੁਲ ਜਾਇ ਉਸੀ ਕੋ ਰਾਜਾ ਬਨਾਉਨਾ ਹੈ। ਪ੍ਰਾਤ ਕਾਲ ਸੋ ਅਸਰਾਜ ਟੁੰਡਾ ਮਿਲਾ ਔਰ ਇਸੀ ਕੇ ਹਾਥ ਲਗਨੇ ਸੇ ਤਾਲਾ ਖੁਲ ਗਇਆ। ਸੋ ਇਹ ਬਹੁਤ ਦਿਨ ਤਕ ਵਹਾਂ ਰਾਜ ਕਰਤਾ ਰਹਾ। ਟੁੰਡੇਸ ਲੋਗ ਕਹਤੇ ਰਹੇ। ਏਕ ਦਿਨ ਕੋਠੇ ਪਰ ਬੈਠਾ ਥਾ ਕਿ ਵਹੀ ਬਨਜਾਰੇ ਜਾਤੇ ਥੇ ਦੇਖ ਕਰ ਬੁਲਾਇਆ ਔਰ ਉਨ ਕੀ ਸੇਵਾ ਕਰ ਧਨ ਦੇ ਕਰ ਬਿਦਾ ਕੀਆ। ਰਾਜਾ ਕੇ ਅਹਲਕਾਰੋਂ ਨੇ ਬਨਜਾਰੋਂ ਸੇ ਪੂਛਾ ਕਿ ਆਪ ਸੇ ਉਨ ਕਾ ਕਿਆ ਸੰਬੰਧ ਹੈ। ਤਬ ਬਨਜਾਰੋਂ ਨੇ ਕਹਾ ਕਿ ਹਮ ਇਸ ਕੋ ਕਿਸੀ ਗੁਨਾਹ ਸੇ ਮਾਰਨੇ ਲਗੇ ਥੇ, ਪਰੰਤੂ ਦ੍ਯਾ ਕਰ ਕੇ ਮਾਰਾ ਨਹੀਂ ਹਾਥ ਪਾਉਂ ਕਾਟ ਕਰ ਛੋਡ ਦੀਆ। ਇਸ ਉਪਕਾਰ ਕੋ ਤੁਮਾਰੇ ਰਾਜਾ ਨੇ ਮਾਨਾ ਹੈ। ਸੁਨ
Prof. Sahib Singh(ਇਹ ਵਾਰ) ਟੁੰਡੇ (ਰਾਜਾ) ਅਸਰਾਜ ਦੀ (ਵਾਰ ਦੀ) ਸੁਰ ਉਤੇ (ਗਾਉਣੀ ਹੈ)।

ਪਦ ਅਰਥ ਧੁਨੀ = ਸੁਰ।

ਸਾਖੀ: ਅਸਰਾਜ ਇਕ ਰਾਜੇ ਦਾ ਪੁੱਤਰ ਸੀ, ਜਿਸ ਦਾ ਨਾਮ ਸਾਰੰਗ ਸੀ। ਆਪਣੀ ਇਸਤ੍ਰੀ ਮਰ ਜਾਣ ਕਰਕੇ ਰਾਜਾ ਸਾਰੰਗ ਨੇ ਪਿਛਲੀ ਉਮਰੇ ਇਕ ਹੋਰ ਵਿਆਹ ਕਰ ਲਿਆ। ਨਵੀਂ ਰਾਣੀ ਆਪਣੇ ਮਤ੍ਰੇਏ ਪੁੱਤਰ ਅਸਰਾਜ ਤੇ ਰੀਝ ਪਈ, ਪਰ ਅਸਰਾਜ ਆਪਣੇ ਧਰਮ ਤੇ ਕਾਇਮ ਰਿਹਾ। ਜਦੋਂ ਰਾਣੀ ਦੀ ਹੋਰ ਕੋਈ ਚਾਲ ਪੁੱਤਰ ਨੂੰ ਧਰਮ ਤੋਂ ਡੇਗਣ ਵਿਚ ਕਾਮਯਾਬ ਨਾਹ ਹੋਈ, ਤਾਂ ਉਸ ਨੇ ਰਾਜੇ ਪਾਸ ਅਸਰਾਜ ਦੇ ਉਲਟ ਝੂਠੇ ਦੂਸ਼ਣ ਲਗਾ ਦਿੱਤੇ। ਰਾਜੇ ਨੇ ਕ੍ਰੋਧ ਵਿਚ ਆ ਕੇ ਪੁੱਤਰ ਵਾਸਤੇ ਫਾਂਸੀ ਦਾ ਹੁਕਮ ਦੇ ਦਿੱਤਾ। ਰਾਜੇ ਦਾ ਵਜ਼ੀਰ ਸਿਆਣਾ ਸੀ। ਉਸ ਨੇ ਅਸਰਾਜ ਨੂੰ ਜਾਨੋਂ ਤਾਂ ਨਾਹ ਮਾਰਿਆ ਪਰ ਉਸ ਦਾ ਇਕ ਹੱਥ ਕੱਟ ਕੇ ਉਸ ਨੂੰ ਸ਼ਹਿਰੋਂ ਬਾਹਰ ਕਿਸੇ ਉਜਾੜ ਵਿਚ ਇਕ ਖੂਹ ਤੇ ਛੱਡ ਦਿੱਤਾ। ਉੱਥੋਂ ਦੀ ਵਣਜਾਰਿਆਂ ਦਾ ਇਕ ਕਾਫ਼ਲਾ ਲੰਘਿਆ। ਉਹਨਾਂ ਵਿਚੋਂ ਇਕ ਵਣਜਾਰੇ ਨੇ ਅਸਰਾਜ ਨੂੰ ਆਪਣੇ ਨਾਲ ਲੈ ਲਿਆ। ਵਣਜਾਰੇ ਕਿਸੇ ਹੋਰ ਰਾਜੇ ਦੇ ਸ਼ਹਿਰ ਵਿਚੋਂ ਦੀ ਲੰਘੇ। ਉਥੇ ਅਸਰਾਜ ਇਕ ਧੋਬੀ ਦੇ ਪਾਸ ਵੇਚ ਦਿੱਤਾ ਗਿਆ। ਅਸਰਾਜ ਉੱਥੇ ਧੋਬੀ ਦੇ ਘਰ ਰਹਿ ਕੇ ਸੇਵਾ ਵਿਚ ਆਪਣੇ ਦਿਨ ਬਿਤਾਉਣ ਲੱਗ ਪਿਆ। ਸਮਾ ਪਾ ਕੇ ਉਸ ਸ਼ਹਿਰ ਦਾ ਰਾਜਾ ਸੰਤਾਨ-ਹੀਨ ਹੀ ਮਰ ਗਿਆ। ਵਜ਼ੀਰਾਂ ਨੇ ਆਪੋ ਵਿਚ ਫ਼ੈਸਲਾ ਕੀਤਾ ਕਿ ਸਵੇਰੇ ਜੋ ਮਨੁੱਖ ਸਭ ਤੋਂ ਪਹਿਲਾਂ ਸ਼ਹਿਰ ਦਾ ਦਰਵਾਜ਼ਾ ਖੜਕਾਏ, ਉਸ ਨੂੰ ਰਾਜ ਦੇ ਦਿੱਤਾ ਜਾਏ। ਅਸਰਾਜ ਦੇ ਭਾਗ ਜਾਗੇ ਧੋਬੀ ਦਾ ਬਲਦ ਖੁਲ੍ਹ ਗਿਆ ਬਲਦ ਦੀ ਢੂੰਡ ਭਾਲ ਵਿਚ ਅਸਰਾਜ ਸਵੇਰੇ ਹੀ ਉਠ ਤੁਰਿਆ ਤੇ ਦਰਵਾਜ਼ਾ

SikhNet (Spanish)Var, con Sloks del primer Mejl Guru Nanak, para ser cantadas en la tonalidad de Tunda Asraya

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥

balihaaree gur aapane; diauhaarree sad vaar |

Sant Singh KhalsaA hundred times a day, I am a sacrifice to my Guru;
Manmohan SinghA hundred times a day, I am a sacrifice unto my Guru,
Manmohan Singh (Punjabi)ਸੈਕੜੇ ਵਾਰੀ ਇਕ ਦਿਨ ਵਿੱਚ ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
Fareedkot Teekaਮੈਂ ਅਪਨੇ ਗੁਰੋਂ ਪਰ ਏਕ (ਦਿਉਹਾੜੀ) ਦਿਨਮੇਂ (ਸਦ) ਸੌਵਾਰ ਬਲਿਹਾਰੀ ਜਾਤਾ ਹੂੰ॥
Prof. Sahib Singhਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿਚ ਸੌ ਵਾਰੀ ਸਦਕੇ ਹੁੰਦਾ ਹਾਂ,

ਪਦ ਅਰਥ ਦਿਉਹਾੜੀ = ਦਿਹਾੜੀ ਵਿਚ। ਸਦ ਵਾਰ = ਸਉ (ਸੌ) ਵਾਰੀ।

SikhNet (Spanish)Ofrezco mi ser en sacrificio a mi Guru un sinnúmero de veces cada día;

ਜਿਨਿ. ਮਾਣਸ ਤੇ ਦੇਵਤੇ ਕੀਏ; ਕਰਤ. ਨ ਲਾਗੀ ਵਾਰ ॥੧॥

jin. maanas te devate kee; karat. na laagee vaar |1|

Sant Singh KhalsaHe made angels out of men, without delay. ||1||
Manmohan Singhwho without making any delay, make angles out of men.
Manmohan Singh (Punjabi)ਜਿਨ੍ਹਾਂ ਚਿਰ ਲਾਉਣ ਦੇ ਬਗੈਰ (ਤੁਰਤ) ਮਨੁੱਖ ਨੂੰ ਫਰਿਸ਼ਤਾ ਬਣਾ ਦਿੱਤਾ ਹੈ।
Fareedkot Teekaਵਹੁ ਗੁਰੂ ਕੈਸੇ ਹੈਂ? ਜਿਨੋਂ ਨੇ ਮਾਨੁਖ ਸੇ ਦੇਵਤਾ ਬਨਾਏ ਹੈਂ, ਪਰੰਤੂ ਕਰਤਿਆਂ ਕੋ (ਵਾਰ) ਦੇਰ ਨਹੀਂ ਲਗੀ॥੧॥☬ਸ੍ਰੀ ਗੁਰੂ ਅਰਜਨ ਦੇਵ ਜੀ ਮਹਲਾ ੨ ਕਾ ਸਲੋਕ ਭੀ ਮਿਲਾਉਤੇ ਹੈਂ:
Prof. Sahib Singhਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ ॥੧॥

ਪਦ ਅਰਥ ਜਿਨਿ = ਜਿਸ (ਗੁਰੂ) ਨੇ। ਮਾਣਸ ਤੇ = ਮਨੁੱਖਾਂ ਤੋਂ। ਕਰਤ = ਬਣਾਉਂਦਿਆਂ। ਵਾਰ = ਦੇਰ, ਚਿਰ ॥੧॥

SikhNet (Spanish)Él es Quien hizo ángeles de los humanos sin espera alguna. (1)
Shabad Guru Angad Dev Ji Raag Aasaa Ang 463

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਜੇ. ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥

je. sau chandaa ugaveh; sooraj charreh hajaar |

Sant Singh KhalsaIf a hundred moons were to rise, and a thousand suns appeared,
Manmohan SinghIf hundred moons arise and a thousand suns appear,
Manmohan Singh (Punjabi)ਜੇਕਰ ਸੌ ਚੰਦਮੇ ਚੜ੍ਹ ਪੈਣ ਅਤੇ ਹਜਾਰ ਭਾਨ (ਸੂਰਜ) ਨਿਕਲ ਪੈਣ,
Fareedkot Teekaਜੇਕਰ ਸੌ ਚੰਦ੍ਰਮਾ (ਉਗਵਹਿ) ਉਦ੍ਯ ਹੋਇ ਅਰ ਸਹੰਸਰ ਸੂਰਜ ਭੀ ਚਢਹਿ॥
Prof. Sahib Singhਜੇ (ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ,

ਪਦ ਅਰਥ ਸਉ ਚੰਦਾ = ਇਕ ਸੌ ਚੰਦ੍ਰਮਾ।

SikhNet (Spanish)Si hubiera cien lunas y mil soles brillando, aun con toda esta luz,

ਏਤੇ ਚਾਨਣ ਹੋਦਿਆਂ; ਗੁਰ ਬਿਨੁ. ਘੋਰ ਅੰਧਾਰ ॥੨॥

ete chaanan hodiaan; gur bin. ghor andhaar |2|

Sant Singh Khalsaeven with such light, there would still be pitch darkness without the Guru. ||2||
Manmohan Singheven with such light, there would be pitch darkness without the Guru.
Manmohan Singh (Punjabi)ਐਨੀ ਰੌਸ਼ਨੀ ਦੇ ਹੁੰਦਿਆਂ ਸੁੰਦਿਆਂ ਭੀ ਗੁਰਾਂ ਦੇ ਬਾਝੋਂ ਅੰਨ੍ਹੇਰ ਘੁੱਪ ਹੀ ਹੋਵੇਗਾ।
Fareedkot Teekaਏਤਨੇ ਚਾਂਦਨ ਹੋਤੇ ਭੀ ਸਤਗੁਰੋਂ ਬਿਨਾਂ ਜੀਵ ਕੋ ਅੰਤਸਕਰਨ ਮੇਂ ਅਗਿਆਨ ਰੂਪ (ਘੋਰ ਅੰਧਾਰ) ਮਹਾਂ ਅੰਧੇਰਾ ਰਹਤਾ ਹੈ। ਭਾਵ ਇਹ ਕਿ ਸੂਰਜ ਔਰ ਚੰਦ੍ਰਮਾਂ ਬ੍ਰਹਮਾਂਡ ਮੇਂ ਪ੍ਰਕਾਸ ਕਰਤੇ ਹੈਂ ਰਿਦੈ ਮੇਂ ਨਹੀਂ ਕਰਤੇ। ਵਾ ਚੰਦ ਸੂਰਜ ਕਾ ਭਾਵ ਪੁਰਾਣੋਂ ਔਰ ਬੇਦੋਂ ਕੋ ਸੈਂਕੜੇ ਵਾ ਹਜਾਰਾਂ ਵਾਰੀ ਪੜ ਲੇਵੇ। ਏਤਨੇ ਸਾਸਤ੍ਰ ਬੋਧ ਹੋਤੇ ਭੀ ਗੁਰੂ ਸ੍ਰੋਤ੍ਰੀ ਔ ਬ੍ਰਹਮ ਨੇਸਟੀ ਸੇ ਬਿਨਾਂ ਅਗਿਆਨ ਰੂਪ ਅੰਧੇਰਾ ਰਹਤਾ ਹੈ॥੨॥
Prof. Sahib Singhਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ ਵਾਲੇ ਜੇ ਇਤਨੇ ਭੀ ਚੰਦ੍ਰਮਾ ਸੂਰਜ ਆਦਿਕ ਗ੍ਰਹਿ ਅਕਾਸ਼ ਵਿਚ ਚੜ੍ਹ ਪੈਣ), ਗੁਰੂ ਤੋਂ ਬਿਨਾ (ਫੇਰ ਭੀ) ਘੁੱਪ ਹਨੇਰਾ ਹੈ ॥੨॥

ਪਦ ਅਰਥ ਏਤੇ ਚਾਨਣ = ਇਤਨੇ ਚਾਨਣ। ਗੁਰ ਬਿਨੁ = ਗੁਰੂ ਤੋਂ ਬਿਨਾ। ਘੋਰ ਅੰਧਾਰ = ਘੁੱਪ ਹਨੇਰਾ।੨। ❀ ਇਸ ਸਲੋਕ ਵਿਚ 'ਸਉ ਨਾਹ' ਪਦ ਵਰਤਿਆ ਗਿਆ ਹੈ। ਕਈ ਸੱਜਣ ਪਹਿਲੇ 'ਸਉ' ਦਾ ਅਰਥ 'ਸੈਂਕੜਾ' ਕਰਦੇ ਹਨ ਅਤੇ ਦੂਜੇ 'ਸਉ' ਦਾ ਅਰਥ 'ਸ਼ਹੁ' 'ਖਸਮ' ਕਰਦੇ ਹਨ। ਇਹ ਉੱਕਾ ਹੀ ਅਸ਼ੁੱਧ ਹੈ। ਦੋਹੀ ਥਾਂਈ ਸ਼ਬਦ 'ਸਉ' ਦਾ ਜੋੜ ਇਕੋ ਹੀ ਹੈ। ਦੂਜੇ ਥਾਂ 'ਸਉ' ਦਾ ਉਚਾਰਨ ਕਰਨ ਵੇਲੇ 'ਹ' ਦਾ ਉਚਾਰਨ ਕਰ ਕੇ 'ਸਹੁ' ਆਖਣਾ ਵੱਡੀ ਭੁੱਲ ਹੈ। ਇਸ ਦੂਜੇ 'ਸਉ' ਦਾ ਉਚਾਰਨ ਤੇ ਅਰਥ 'ਸਹੁ' ਕਰਨ ਵਾਲੇ ਸੱਜਣ ਸ਼ਬਦ 'ਨਾਹ' ਦਾ ਅਰਥ 'ਨਹੀਂ' ਕਰਦੇ ਹਨ। ਇਕ ਇਹ ਹੋਰ ਭੁੱਲ ਹੈ। ਇਸ ਤਰ੍ਹਾਂ ਉਹ ਸਜਣ ਇਸ ਸ਼ਬਦ 'ਨਾਹ' ਨੂੰ ਕ੍ਰਿਆ-ਵਿਸ਼ੇਸ਼ਣ (Adverb) ਬਣਾ ਦੇਂਦੇ ਹਨ। ਗੁਰਬਾਣੀ ਨੂੰ ਵਿਆਕਰਣ ਅਨੁਸਾਰ ਪੜ੍ਹਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਇਹ ਸ਼ਬਦ ਕ੍ਰਿਆ-ਵਿਸ਼ੇਸ਼ਣ ਹੋਵੇ, ਤਾਂ ਇਸ ਦਾ ਰੂਪ 'ਨਾਹਿ' ਹੁੰਦਾ ਹੈ, ਭਾਵ ਇਸ ਦੇ ਅੰਤ ਵਿਚ (ਿ) ਹੁੰਦੀ ਹੈ, ਕਿਉਂਕਿ ਇਹ 'ਨਾਹਿ' ਸ਼ਬਦ ਅਸਲ ਵਿਚ ਸੰਸਕ੍ਰਿਤ ਦੇ ਦੋ ਸ਼ਬਦਾਂ 'ਨ' (न) ਅਤੇ 'ਹਿ' (हि) ਦੇ ਜੋੜ ਤੋਂ ਬਣਿਆ ਹੋਇਆ ਹੈ। ਸ਼ਬਦ 'ਨਾਹ' ਸੰਸਕ੍ਰਿਤ ਦੇ ਸ਼ਬਦ 'ਨਾਥ' (नाथ) ਦਾ ਪ੍ਰਾਕ੍ਰਿਤ ਰੂਪ ਹੈ। 'ਥ' ਤੋਂ 'ਹ' ਕਿਉਂ ਹੋ ਗਿਆ, ਇਸ ਵਿਸ਼ੇ ਉੱਤੇ 'ਗੁਰਬਾਣੀ ਵਿਆਕਰਣ' ਵਿਚ ਵਿਸਥਾਰ ਨਾਲ ਵਿਚਾਰ ਕੀਤੀ ਗਈ ਹੈ। ਗੁਰਬਾਣੀ ਵਿਚ ਕਈ ਥਾਈਂ ਸ਼ਬਦ 'ਨਾਹ' ਆਇਆ ਹੈ, ਜਿਸ ਦਾ ਅਰਥ ਹੈ 'ਖਸਮ'। ਨਾਹੁ-ਇਕ ਖਸਮ (ਇਕ-ਵਚਨ, Singular) ਨਾਹ-(ਬਹੁਤੇ

SikhNet (Spanish)sin el Guru todo sería oscuro y deprimente. (2)
Shabad Guru Nanak Dev Ji Raag Aasaa Ang 463

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਨਾਨਕ. ਗੁਰੂ ਨ ਚੇਤਨੀ; ਮਨਿ ਆਪਣੈ ਸੁਚੇਤ ॥

naanak. guroo na chetanee; man aapanai suchet |

Sant Singh KhalsaO Nanak, those who do not think of the Guru, and who think of themselves as clever,
Manmohan SinghNanak, they who think not of the Guru and in their heart deem themselves very clever,
Manmohan Singh (Punjabi)ਨਾਨਕ ਜੋ ਗੁਰੂ ਜੀ ਨੂੰ ਚੇਤੇ ਨਹੀਂ ਕਰਦੇ ਅਤੇ ਆਪਣੇ ਦਿਲ ਵਿੱਚ ਆਪਣੇ ਆਪ ਨੂੰ ਬਹੁਤਾ ਚਤੁਰ ਖਿਆਲ ਕਰਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰੇ ਨਹੀਂ ਚਿੰਤਨ ਕਰਤੇ, ਅਪਨੇ ਮਨ ਸੇ ਆਪ ਹੀ ਸੁਚੇਤ ਬਨਤੇ ਹੈਂ॥
Prof. Sahib Singhਹੇ ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤਰ (ਬਣੇ ਹੋਏ) ਹਨ,

ਪਦ ਅਰਥ ਨਾਨਕ = ਹੇ ਨਾਨਕ! ਨ ਚੇਤਨੀ = ਨਹੀਂ ਚੇਤਦੇ। ਮਨਿ ਆਪਣੈ = ਆਪਣੇ ਮਨ ਵਿਚ।

SikhNet (Spanish)Nanak, ¡Quienes no habitan en su Guru se creen sabios por ellos mismos!

ਛੁਟੇ ਤਿਲ ਬੂਆੜ ਜਿਉ; ਸੁੰਞੇ ਅੰਦਰਿ ਖੇਤ ॥

chhutte til booaarr jiau; sunye andar khet |

Sant Singh Khalsashall be left abandoned in the field, like the scattered sesame.
Manmohan Singhshall be left forlorn in the reaped field like a spurious sesame.
Manmohan Singh (Punjabi)ਉਹ ਥੋਥੇ ਕੁੰਜਦ (ਤਿਲ-ਸੱਲਿਆਂ) ਵਾਂਗੂੰ ਵੱਢੀ ਹੋਈ ਪੈਲੀ ਵਿੱਚ ਸੁੰਨੇ ਛੱਡ ਦਿੱਤੇ ਜਾਣਗੇ।
Fareedkot Teekaਸੋ ਬੁਆੜ ਤਿਲ ਕੀ ਭਾਂਤ ਸੂੰਨੇ ਖੇਤ ਮੇਂ ਛੁਟੇ ਹੈਂ ਅਰਥਾਤ ਕ੍ਰਿਸਾਨ ਕੇ ਕਾਟਨੇ ਸੇ ਰਹਿਤੇ ਹੈਂ, ਕਿਉਂਕਿ ਤਿਨਮੇਂ ਤਿਲ ਕਾ ਦਾਨਾ ਨਹੀਂ ਹੋਤਾ॥
Prof. Sahib Singhਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ।

ਪਦ ਅਰਥ ਤਿਲ ਬੂਆੜ ਜਿਉ = ਬੂਆੜ ਤਿਲਾਂ ਵਾਂਗ। ਛੁਟੇ = ਛੁੱਟੜ ਪਏ ਹਨ।

SikhNet (Spanish)Ellos son como la semilla insignificante de ajonjolí que es dejada en el campo.

ਖੇਤੈ ਅੰਦਰਿ ਛੁਟਿਆ; ਕਹੁ ਨਾਨਕ. ਸਉ ਨਾਹ ॥

khetai andar chhuttiaa; kahu naanak. sau naah |

Sant Singh KhalsaThey are abandoned in the field, says Nanak, and they have a hundred masters to please.
Manmohan SinghThey are left in the field says Nanak and they have a hundred owners.
Manmohan Singh (Punjabi)ਉਹ ਪੈਲੀ ਵਿੱਚ ਛੱਡ ਦਿੱਤੇ ਜਾਂਦੇ ਹਨ, ਗੁਰੂ ਨਾਨਕ ਜੀ ਆਖਦੇ ਹਨ, ਅਤੇ ਉਹਨਾਂ ਦੇ ਸੌ (ਅਨੇਕ) ਮਾਲਕ ਹੁੰਦੇ ਹਨ।
Fareedkot Teekaਉਨ ਕੇ ਖੇਤ ਕੇ ਅੰਦਰ ਬੁਆੜ ਛੁਟੇ ਤਿਲੋਂ ਕਾ ਕੋਈ (ਸਉ) ਮਾਲਕ ਨਹੀਂ ਹੋਤਾ॥
Prof. Sahib Singhਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ,

ਪਦ ਅਰਥ ਛੁਟਿਆ = ਛੁੱਟੜ ਪਏ ਹੋਇਆਂ ਦੇ। ਸਉ = (ਇਕ) ਸੌ। ਨਾਹ = ਖਸਮ।

SikhNet (Spanish)Podrán tener cientos de maestros a quienes complacer, pero siempre estarán solos y abandonados.

ਫਲੀਅਹਿ ਫੁਲੀਅਹਿ ਬਪੁੜੇ; ਭੀ. ਤਨ ਵਿਚਿ ਸੁਆਹ ॥੩॥

faleeeh fuleeeh bapurre; bhee. tan vich suaah |3|

Sant Singh KhalsaThe wretches bear fruit and flower, but within their bodies, they are filled with ashes. ||3||
Manmohan SinghThe wretches bear fruit and flower, but still, within their body they have but ashes.
Manmohan Singh (Punjabi)ਉਹ ਬਦ-ਨਸੀਬ ਫਲਦੇ ਅਤੇ ਫੁਲਦੇ ਹਨ, ਪਰ ਤਾਂ ਭੀ ਉਹਨਾਂ ਦੇ ਸਰੀਰ ਅੰਦਰ ਨਿਰੀ ਰਾਖ ਹੀ ਹੁੰਦੀ ਹੈ।
Fareedkot Teekaਫਲਤੇ ਭੀ ਹੈਂ ਫੂਲਤੇ ਭੀ ਹੈਂ, ਪਰੰਤੂ ਤਿਨ (ਬਪੁੜੇ) ਬਿਚਾਰੋਂ ਕੇ ਅੰਦਰ ਭਸਮ ਹੀ ਰਹਤੀ ਹੈ ਦਾਨਾ ਨਹੀਂ ਹੋਤਾ। ਤਦ ਵਤ ਮਨੁਮੁਖ ਜਨਮਤੇ ਭੀ ਹੈਂ ਪੁਤ੍ਰ ਪੌਤ੍ਰਾਦਿ ਧਨ ਸੇ ਫੂਲਤੇ ਫਲਤੇ ਭੀ ਹੈਂ, ਪਰੰਤੂ ਗੁਰ ਗਿਆਨ ਬਿਨਾਂ ਬੁਆੜ ਤਿਲ ਕੀ ਭਾਂਤਿ ਬ੍ਯਰਥ ਜਨਮ ਹੋਤੇ ਹੈਂ॥੩॥☬ਸਤਗੁਰੋਂ ਕੋ ਨਮਸਕਾਰਾਤਮਕ ਮੰਗਲ ਕਰ ਕੇ ਅਬ ਵਾਰ ਕੀ ਮੂਲ ਰੂਪ ਪੌੜੀ ਕਾ ਪ੍ਰਾਰੰਭ ਕਰਤੇ ਹੈਂ:
Prof. Sahib Singhਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ, ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ ॥੩॥

ਪਦ ਅਰਥ ਬਪੁੜੇ = ਵਿਚਾਰੇ। ਬੂਆੜ = ਸੜਿਆ ਹੋਇਆ (सः व्युष्ट) ॥੩॥

* ਨੋਟ: ਸ਼ਬਦ 'ਸਉ' ਦਾ ਅਰਥ 'ਸਹੁ' ਅਤੇ 'ਨਾਹ' ਦਾ ਅਰਥ 'ਨਾਹਿ' ਕਰਨ ਵਾਲੇ ਸੱਜਣ ਸ਼ਾਇਦ ਇੱਥੇ ਇਹ ਇਤਰਾਜ਼ ਕਰਨ ਕਿ ਨਿਖਸਮੇ ਬੂਟਿਆਂ ਦੇ ਸੌ ਖਸਮ ਕਿਵੇਂ ਹੋਏ। ਇਸ ਦੇ ਉੱਤਰ ਵਿਚ ਕੇਵਲ ਇਹ ਬੇਨਤੀ ਹੈ ਕਿ ਕਿਸੇ ਸੱਜਣ ਦੇ ਆਪਣੇ ਮਨ ਦੇ ਖ਼ਿਆਲਾਂ ਦੀ ਪੁਸ਼ਟੀ ਕਰਨ ਵਾਸਤੇ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਪਰਤੱਖ ਵਿਆਕਰਣ ਦੇ ਉਲਟ ਨਹੀਂ ਕੀਤੇ ਜਾ ਸਕਦੇ। ਉਂਞ ਇਹ ਗੱਲ ਹੈ ਭੀ ਬੜੀ ਸਾਫ਼। ਕਦੇ ਕਦੇ ਬੇ-ਰੁਤੀ ਵਰਖਾ ਤੇ ਬੱਦਲਾਂ ਦੀ ਲਿਸ਼ਕ ਦੇ ਕਾਰਨ ਛੋਲਿਆਂ ਦੇ ਫ਼ਸਲਾਂ ਦੇ ਫ਼ਸਲ ਸੜ ਜਾਂਦੇ ਹਨ। ਨਾ ਤਾ ਉਹਨਾਂ ਵਿਚ ਦਾਣੇ ਹੀ ਪੈਂਦੇ ਹਨ ਅਤੇ ਨਾ ਹੀ ਉਹ ਪਸ਼ੂਆਂ ਦੇ ਖਾਣ ਦੇ ਕੰਮ ਆ ਸਕਦੇ ਹਨ। ਜ਼ਿਮੀਦਾਰਾਂ ਪਾਸ ਵਿਹਲ ਨਾਹ ਹੋਣ ਕਰਕੇ, ਉਹ ਫ਼ਸਲ ਨਿਖਸਮੇ ਹੀ ਖੇਤਾਂ ਵਿਚ ਪਏ ਰਹਿੰਦੇ ਹਨ। ਤਦੋਂ ਪਿੰਡਾਂ ਦੇ ਕਮੀਣ ਤੇ ਗ਼ਰੀਬ ਲੋੜਵੰਦੇ ਲੋਕ ਰੋਜ਼ ਜਾ ਕੇ ਬਾਲਣ ਵਾਸਤੇ ਭਰੀਆਂ ਦੀਆਂ ਭਰੀਆਂ ਬੰਨ੍ਹ ਕੇ ਲੈ ਆਉਂਦੇ ਹਨ। ਉਥੇ ਇਹ ਗੱਲ ਪਰਤੱਖ ਵੇਖੀਦੀ ਹੈ ਕਿ ਇੱਕ ਜ਼ਿਮੀਦਾਰ ਖਸਮ ਦੇ ਨਾ ਹੋਣ ਕਰਕੇ ਕਮੀਣ ਆਦਿਕ ਉਹਨਾਂ ਦੇ ਕਈ ਖਸਮ ਆ ਬਣਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਵਿਚ ਚਤਰ ਬਣ ਕੇ ਗੁਰੂ ਨੂੰ ਮਨੋਂ ਵਿਸਾਰ ਦੇਂਦੇ ਹਾਂ, ਗੁਰੂ ਦੀ ਰਾਹਬਰੀ ਦੀ ਲੋੜ ਨਹੀਂ ਸਮਝਦੇ, ਤਾਂ ਕਾਮਾਦਿਕ ਸੌ ਖਸਮ ਇਸ ਮਨ ਦੇ ਆ ਬਣਦੇ ਹਨ, ਭਾਵ, ਮਨ ਕਦੇ ਕਿਸੇ ਵਿਕਾਰ ਅਤੇ ਕਦੇ ਕਿਸੇ ਵਿਕਾਰ ਦਾ ਸ਼ਿਕਾਰ ਪਿਆ ਬਣਦਾ ਹੈ।

SikhNet (Spanish)Aunque parezcan florecer, dentro del cuerpo de aquéllos miserables no hay nada más que cenizas. (3)
Shabad Guru Nanak Dev Ji Raag Aasaa Ang 463

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੀਨੑੈ ਆਪੁ ਸਾਜਿਓ; ਆਪੀਨੑੈ ਰਚਿਓ ਨਾਉ ॥

aapeenai aap saajio; aapeenai rachio naau |

Sant Singh KhalsaHe Himself created Himself; He Himself assumed His Name.
Manmohan SinghThe Lord, of Himself created His ownself and assumed He Himself the Name.
Manmohan Singh (Punjabi)ਸੁਆਮੀ ਨੇ ਖੁਦ ਆਪਣੇ ਆਪ ਨੂੰ ਬਣਾਇਆ ਅਤੇ ਖੁਦ ਹੀ ਉਸ ਨੇ ਨਾਮ ਅਖਤਿਆਰ ਕੀਤਾ।
Fareedkot Teekaਹੇ ਅਕਾਲ ਪੁਰਖ! (ਆਪੀਨੈ ਆਪ) ਆਪ ਸੇ ਆਪ ਅਰਥਾਤ ਸੁਤੰਤ੍ਰ ਪੰਜ ਤਤੋਂ ਕੋ ਰਚਿਆ ਹੈ ਔਰ ਆਪ ਹੀ ਤੈਨੇ ਨਾਮ ਰੂਪ ਆਤਮਕ ਜਗਤ ਰਚਾ ਹੈ॥☬ਜੋ ਪਰਮੇਸ਼੍ਵਰ ਕਹੇ ਮੇਰੇ ਮੇਂ ਤੋ ਕਿਰਿਆ ਬਨਤੀ ਨਹੀਂ? ਤਿਸ ਪਰ ਕਹਤੇ ਹੈਂ:
Prof. Sahib Singhਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ।

ਪਦ ਅਰਥ ਆਪੀਨ੍ਹ੍ਹੈ = ਆਪ ਹੀ ਨੇ, (ਅਕਾਲ ਪੁਰਖ) ਨੇ ਆਪ ਹੀ। ਆਪੁ = ਆਪਣੇ ਆਪ ਨੂੰ। ਨਾਉ = ਨਾਮਣਾ, ਵਡਿਆਈ।

SikhNet (Spanish)El Señor Mismo se creó a Sí Mismo y Él Mismo asumió el Nombre.

ਦੁਯੀ. ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥

duyee. kudarat saajeeai; kar aasan ddittho chaau |

Sant Singh KhalsaSecondly, He fashioned the creation; seated within the creation, He beholds it with delight.
Manmohan SinghSecondly He made the creation and seated therein, He beholds it with delight.
Manmohan Singh (Punjabi)ਦੋਇਮ ਉਸ ਨੇ ਰਚਨਾ ਬਣਾਈ ਅਤੇ ਇਸ ਅੰਦਰ ਬੈਠ ਕੇ ਉਹ ਇਸ ਨੂੰ ਖੁਸ਼ੀ ਨਾਲ ਦੇਖਦਾ ਹੈ।
Fareedkot Teekaਦੂਸਰੀ ਜੋ ਮਾਇਆ ਹੈ ਤਿਸ ਦੁਆਰਾ ਆਪ ਸੇ ਭਿੰਨ ਸ੍ਰਿਸਟੀ (ਸਾਜੀ) ਬਨਾਈ ਹੈ। ਫਿਰ ਤਿਸ ਮੇਂ ਆਸਣ ਕਰਕੇ, ਭਾਵ ਸਰਬ ਕੇ ਅੰਤਸਕਰਣ ਮੇਂ ਸਿਥਤ ਹੋ ਕਰ (ਚਾਉ) ਤਮਾਸੇ ਵਾ ਉਤਸ਼ਾਹੋਂ ਕੋ ਦੇਖ ਰਹਾ ਹੈ॥
Prof. Sahib Singhਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿਚ ਵਿਆਪਕ ਹੋ ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।

ਪਦ ਅਰਥ ਦੁਯੀ = ਦੂਜੀ। ਸਾਜੀਐ = ਬਣਾਈ ਹੈ। ਕਰਿ = ਕਰ ਕੇ, ਬਣਾ ਕੇ। ਚਾਉ = ਤਮਾਸ਼ਾ।

SikhNet (Spanish)Luego creó la naturaleza, y habitando en ella se deleitó con su belleza.

ਦਾਤਾ ਕਰਤਾ. ਆਪਿ ਤੂੰ; ਤੁਸਿ ਦੇਵਹਿ. ਕਰਹਿ ਪਸਾਉ ॥

daataa karataa. aap toon; tus deveh. kareh pasaau |

Sant Singh KhalsaYou Yourself are the Giver and the Creator; by Your Pleasure, You bestow Your Mercy.
Manmohan SinghThou Thyself art the Donor and Creator and being pleased, Thou bestoweth and shower mercy.
Manmohan Singh (Punjabi)ਤੂੰ ਆਪੇ ਹੀ ਦਾਤਾਰ ਅਤੇ ਸਿਰਜਣਹਾਰ ਹੈਂ। ਪ੍ਰਸੰਨ ਹੋ ਤੂੰ ਦਿੰਦਾ ਅਤੇ ਕ੍ਰਿਪਾਲਤਾ ਕਰਦਾ ਹੈਂ।
Fareedkot Teekaਹੇ ਕਰਤਾ! ਤੂੰ ਆਪ ਹੀ ਦਾਤਾ ਹੈਂ ਅਧਿਆਹਾਰ ਕਰ ਆਪ ਹੀ ਭੋਗਤਾ ਹੈਂ। ਤੂੰ ਜਿਸ ਪਰ ਪ੍ਰਸੰਨ ਹੋਤਾ ਹੈਂ (ਤੁਸਿ) ਤਿਸ ਕੋ ਨਾਮ ਕੀ (ਪਸਾਉ) ਦਾਤ ਕਰ ਦੇਵੈ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ (ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ (ਇਹਨਾਂ ਦੇ) ਸਾਜਣ ਵਾਲਾ ਹੈਂ। (ਤੂੰ ਆਪ ਹੀ ਤ੍ਰੁੱਠ ਕੇ (ਜੀਵਾਂ ਨੂੰ) ਦੇਂਦਾ ਹੈਂ ਅਤੇ ਬਖ਼ਸ਼ਸ਼ ਕਰਦਾ ਹੈਂ।

ਪਦ ਅਰਥ ਤੁਸਿ = ਤ੍ਰੁੱਠ ਕੇ, ਪ੍ਰਸੰਨ ਹੋ ਕੇ। ਦੇਵਹਿ = ਤੂੰ ਦੇਂਦਾ ਹੈਂ। ਕਰਹਿ = ਤੂੰ ਕਰਦਾ ਹੈਂ। ਪਸਾਉ = ਪ੍ਰਸਾਦ, ਕਿਰਪਾ, ਬਖ਼ਸ਼ਸ਼।

SikhNet (Spanish)Tú, oh Señor, eres el Creador y el Uno Benévolo; por Tu Placer bendices a todos.

ਤੂੰ ਜਾਣੋਈ ਸਭਸੈ; ਦੇ ਲੈਸਹਿ. ਜਿੰਦੁ ਕਵਾਉ ॥

toon jaanoee sabhasai; de laiseh. jind kavaau |

Sant Singh KhalsaYou are the Knower of all; You give life, and take it away again with a word.
Manmohan SinghThou art the Knower of all and Thou givest and takest life with a word.
Manmohan Singh (Punjabi)ਤੂੰ ਸਾਰਿਆਂ ਨੂੰ ਜਾਨਣ ਵਾਲਾ ਹੈਂ। ਇੱਕ ਲਫਜ ਨਾਲ ਤੂੰ ਜਿੰਦ ਜਾਨ ਨੂੰ ਦੇ ਦਿੰਦਾ ਤੇ ਲੈ ਲੈਦਾ ਹੈਂ।
Fareedkot Teekaਤੂੰ (ਜਾਣੋਈ) ਸਭ ਕੇ ਜਾਣਨੇ ਵਾਲਾ, ਭਾਵ ਪਿਤਾ ਵਾ ਸਭ ਕੇ ਅੰਤਸਕਰਣ ਕੀ ਜਾਨਣੇ ਹਾਰਾ ਹੈ। (ਦੇ ਲੈਸਹਿ ਜਿੰਦ ਕਵਾਉ) ਏਕ ਬਾਕ੍ਯ ਸੰਕਲਪਕਰ ਜਾਨ, ਭਾਵ ਜੀਵ ਕੋ ਦੇਤਾ ਹੈ। ਏਕ ਬਾਕ੍ਯਕਰ ਲੇਤਾ ਹੈ ਅਰਥਾਤ ਉਤਪਤਿ ਪ੍ਰਲ੍ਯ ਕਰਤਾ ਹੈ; ਵਾ ਦੇਹ ਰੂਪ (ਕਵਾਉ) ਪੁਸ਼ਾਕ ਮੇਂ ਜੀਵ ਸਤਾ ਦੇ ਕਰ ਫਿਰ ਲੇ ਲੇਤਾ ਹੈ; ਵਾ ਦੇਹ ਰੂਪ ਪੁਸ਼ਾਕ ਦੇ ਕਰ ਫਿਰ ਸ੍ਵੇਛਿਤ ਲੇ ਲੇਤਾ ਹੈ॥
Prof. Sahib Singhਤੂੰ ਸਭਨਾਂ ਜੀਆਂ ਦੀ ਜਾਣਨਹਾਰ ਹੈਂ। ਜਿੰਦ ਅਤੇ ਸਰੀਰ ਦੇ ਕੇ (ਤੂੰ ਆਪ ਹੀ) ਲੈ ਲਵੇਂਗਾ (ਭਾਵ, ਤੂੰ ਆਪ ਹੀ ਜਿੰਦ ਤੇ ਸਰੀਰ ਦੇਂਦਾ ਹੈਂ, ਆਪ ਹੀ ਮੁੜ ਲੈ ਲੈਂਦਾ ਹੈਂ)।

ਪਦ ਅਰਥ ਜਾਣੋਈ = ਜਾਣਨਹਾਰਾ, ਜਾਣੂ। ਸਭਸੈ = ਸਭਨਾਂ ਦਾ। ਦੇ = ਦੇ ਕੇ। ਲੈਸਹਿ = ਲੈ ਲਵੇਂਗਾ। ਜਿੰਦੁ ਕਵਾਉ = ਜਿੰਦ ਅਤੇ ਜਿੰਦ ਦਾ ਕਵਾਉ (ਲਿਬਾਸ, ਪੋਸ਼ਾਕ), ਭਾਵ, ਸਰੀਰ।

SikhNet (Spanish)Tú conoces todo de todo, das vida en un momento, y en un momento también la tomas.

ਕਰਿ ਆਸਣੁ; ਡਿਠੋ ਚਾਉ ॥੧॥

kar aasan; ddittho chaau |1|

Sant Singh KhalsaSeated within the creation, You behold it with delight. ||1||
Manmohan SinghAbiding within, Thou beholdest Thy creation with delight.
Manmohan Singh (Punjabi)ਅੰਦਰ ਵੱਸ ਕੇ ਤੂੰ ਆਪਣੀ ਰਚਨਾ ਨੂੰ ਖੁਸ਼ੀ ਨਾਲ ਵੇਖਦਾ ਹੈਂ।
Fareedkot Teekaਇਸ ਪ੍ਰਕਾਰ ਸ੍ਰਿਸ੍ਟੀ ਕੋ ਰਚ ਕਰ ਪੁਨਾ ਜੀਵੋਂ ਕੇ ਅੰਤਸਕਰਣ ਮੇਂ ਤੂੰ ਅਪਨਾ ਆਸਨੁ ਕਰ ਕੇ ਤਮਾਸੇ ਦੇਖਤਾ ਹੈਂ॥੧॥☬ਸਰਬ ਜਗਤ ਕੋ ਸਚੇ ਪਰਮੇਸ੍ਵਰ ਕਰ ਰਚਾ ਹੂਆ ਵਾ ਸਚ ਰੂਪੁ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਤੂੰ (ਕੁਦਰਤ ਵਿਚ) ਆਸਣ ਜਮਾ ਕੇ ਤਮਾਸ਼ਾ ਵੇਖ ਰਿਹਾ ਹੈਂ ॥੧॥
SikhNet (Spanish)Habitando en Tu Creación, mantienes a todos en Tu Mirada y estás complacido en Tu Ser. (1)
Shabad Guru Ramdas Ji Raag Aasaa Ang 449 excerpt (4 of 18 lines)

ਹਰਿ ਪ੍ਰੇਮ ਬਾਣੀ. ਮਨੁ ਮਾਰਿਆ; ਅਣੀਆਲੇ ਅਣੀਆ. ਰਾਮ ਰਾਜੇ ॥

har prem baanee. man maariaa; aneeaale aneea. raam raaje |

Sant Singh KhalsaThe Bani of the Lord's Love is the pointed arrow, which has pierced my mind, O Lord King.
Manmohan SinghThe hymn of God's love is the pointed arrow which has smitten my heart O Lord.
Manmohan Singh (Punjabi)ਵਾਹਿਗੁਰੂ ਦੀ ਪ੍ਰੀਤ ਦੀ ਗੁਰਬਾਣੀ ਦਾ ਤਿੱਖਾ ਤੀਰ ਮੇਰੇ ਦਿਲ ਨੂੰ ਲੱਗ ਗਿਆ ਹੈ।
Fareedkot Teekaਹੇ ਹਰੀ ਰਾਮ ਰਾਜੇ! ਤੇਰੀ ਪ੍ਰੇਮ ਮਈ ਬਾਣੀ ਜੋ ਹੈ (ਅਣੀਆਲੇ) ਅਣੀਆਂ ਕੁੰਡੀਆਂ ਵਾਲੇ ਤੀਰ ਹੈਂ, ਤਿਨੋਂ ਕਰ ਕੇ ਮਨੁ ਮਾਰਿਆ ਗਇਆ ਹੈ॥
Prof. Sahib Singhਪ੍ਰਭੂ-ਚਰਨਾਂ ਵਿਚ ਪ੍ਰੇਮ ਪੈਦਾ ਕਰਨ ਵਾਲੀ ਗੁਰਬਾਣੀ ਨੇ ਮੇਰਾ ਮਨ ਵਿੰਨ੍ਹ ਲਿਆ ਹੈ ਜਿਵੇਂ ਤ੍ਰਿੱਖੀ ਨੋਕ ਵਾਲੇ ਤੀਰ (ਕਿਸੇ ਚੀਜ਼ ਨੂੰ) ਵਿੰਨ੍ਹ ਲੈਂਦੇ ਹਨ।

ਪਦ ਅਰਥ ਅਣੀਆਲੇ = ਅਣੀ ਵਾਲੇ, ਤ੍ਰਿੱਖੀ ਨੋਕ ਵਾਲੇ (ਤੀਰ)।

SikhNet (Spanish)El Bani del Amor de mi Señor, es la afilada flecha que ha atravesado mi mente, oh Señor.

ਜਿਸੁ ਲਾਗੀ ਪੀਰ. ਪਿਰੰਮ ਕੀ; ਸੋ ਜਾਣੈ ਜਰੀਆ ॥

jis laagee peer. piram kee; so jaanai jareea |

Sant Singh KhalsaOnly those who feel the pain of this love, know how to endure it.
Manmohan SinghHe alone who feels the pain of love know how to endure it.
Manmohan Singh (Punjabi)ਕੇਵਲ ਓਹੀ ਜਿਸ ਨੂੰ ਪਿਆਰ ਦੀ ਪੀੜ ਵਾਪਰਦੀ ਹੈ, ਇਸ ਨੂੰ ਬਰਦਾਸ਼ਤ ਕਰਨਾ ਜਾਣਦਾ ਹੈ।
Fareedkot Teekaਜਿਸ ਕੋ ਪ੍ਰੇਮ ਕੀ ਪੀੜਾ ਲਗੀ ਹੈ, ਸੋ ਸਹਾਰਨੇ ਵਾਲਾ ਹੀ ਜਾਣਦਾ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ ਪ੍ਰਭੂ ਪ੍ਰੇਮ ਦੀ ਪੀੜ ਉੱਠਦੀ ਹੈ ਉਹੀ ਜਾਣਦਾ ਹੈ ਕਿ ਉਸ ਨੂੰ ਕਿਵੇਂ ਸਹਾਰਿਆ ਜਾ ਸਕਦਾ ਹੈ।

ਪਦ ਅਰਥ ਪੀਰ = ਪੀੜ, ਦਰਦ। ਪਿਰੰਮ = ਪ੍ਰੇਮ। ਜਰੀਆ = ਜਰੀ ਜਾਂਦੀ ਹੈ।

SikhNet (Spanish)Sólo quien siente el dolor del Amor de mi Señor, sabe como soportarlo.

ਜੀਵਨ ਮੁਕਤਿ ਸੋ ਆਖੀਐ; ਮਰਿ ਜੀਵੈ ਮਰੀਆ ॥

jeevan mukat so aakheeai; mar jeevai mareea |

Sant Singh KhalsaThose who die, and remain dead while yet alive, are said to be Jivan Mukta, liberated while yet alive.
Manmohan SinghHe how effaces his ownself and is dead in life is said to have been emancipated while alive.
Manmohan Singh (Punjabi)ਜੋ ਆਪਣੇ ਆਪੇ ਨੂੰ ਮਾਰਦਾ ਹੈ, ਅਤੇ ਜੀਉਂਦੇ ਜੀ ਮਰਿਆ ਹੋਇਆ ਹੈ, ਉਹ ਜੀਵਨ ਵਿੱਚ ਹੀ ਮੋਖਸ਼ ਹੋਇਆ ਕਿਹਾ ਜਾਂਦਾ ਹੈ।
Fareedkot Teeka(ਮਰਿ ਜੀਵੈ) ਜੋ ਗੁਰਮੁਖਿ ਹੈਂ ਤਿਨ ਕੇ ਉਪਦੇਸ ਕਰ ਜੋ ਜੀਵ ਭਾਉ ਸੇ ਮਰਾ ਹੈ, ਸੋਈ ਜੀਵਨ ਮੁਕਤਿ ਕਹਾ ਜਾਤਾ ਹੈ॥
Prof. Sahib Singhਜੇਹੜਾ ਮਨੁੱਖ ਮਾਇਆ ਦੇ ਮੋਹ ਵਲੋਂ ਅਛੋਹ ਹੋ ਕੇ ਆਤਮਕ ਜੀਵਨ ਜੀਊਂਦਾ ਹੈ ਉਹ ਦੁਨੀਆ ਦੀ ਕਿਰਤ ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ।

ਪਦ ਅਰਥ ਜੀਵਨ ਮੁਕਤਿ = ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਮਰਿ = ਮਰ ਕੇ, ਮਾਇਆ ਵਲੋਂ ਅਛੋਹ ਹੋ ਕੇ।

SikhNet (Spanish)Quienes mueren y permanecen muertos en vida, se les llama Yivan Mukta, liberados en vida.

ਜਨ ਨਾਨਕ. ਸਤਿਗੁਰੁ ਮੇਲਿ ਹਰਿ; ਜਗੁ ਦੁਤਰੁ ਤਰੀਆ ॥੨॥

jan naanak. satigur mel har; jag dutar tareea |2|

Sant Singh KhalsaO Lord, unite servant Nanak with the True Guru, that he may cross over the terrifying world-ocean. ||2||
Manmohan SinghO God unit serf Nanak with the true Guru that be may cross the arduous world-ocean.
Manmohan Singh (Punjabi)ਹੇ ਵਾਹਿਗੁਰੂ, ਨਫਰ ਨਾਨਕ ਨੂੰ ਸੱਚੇ ਗੁਰਾਂ ਨਾਲ ਜੋੜਦੇ ਤਾਂ ਜੋ ਊਹ ਬਿਖੜੇ ਸਮੁੰਦਰ ਸੰਸਾਰ ਤੋਂ ਪਾਰ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਐਸੇ ਸਤਿਗੁਰੋਂ ਕੋ ਮੇਲ ਜਿਸ ਕਰ ਜਗਤ ਦੁਸ੍ਤਰ ਸੇ ਤਰਿਆ ਜਾਇ॥੨॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਿਲਾ, ਤਾ ਕਿ ਮੈਂ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਸਕਾਂ ਜਿਸ ਨੂੰ ਤਰਨਾ ਔਖਾ ਹੈ ॥੨॥

ਪਦ ਅਰਥ ਦੁਤਰੁ = ਜਿਸ ਤੋਂ ਪਾਰ ਲੰਘਣਾ ਔਖਾ ਹੈ ॥੨॥

SikhNet (Spanish)Reza Nanak, oh Señor, úneme con el Guru para que nade a través del mar infranqueable de la existencia. (2)
Shabad Guru Nanak Dev Ji Raag Aasaa Ang 463

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸਚੇ ਤੇਰੇ ਖੰਡ; ਸਚੇ ਬ੍ਰਹਮੰਡ ॥

sache tere khandd; sache brahamandd |

Sant Singh KhalsaTrue are Your worlds, True are Your solar Systems.
Manmohan SinghTrue are Thy continents and true Thine solar systems.
Manmohan Singh (Punjabi)ਸਤਿ ਹਨ ਤੇਰੇ ਮਹਾਂਦੀਪ ਅਤੇ ਸਤਿ ਹਨ ਤੇਰੇ ਸੂਰਜ ਮੰਡਲ।
Fareedkot Teekaਹੇ ਸਚੇ! ਇਹ ਖੰਡ ਬ੍ਰਹਮੰਡ ਤੇਰੇ ਰਚੇ ਹੂਏ ਹੈਂ ਵਾ ਖੰਡੋਂ ਵਾਲੇ ਬ੍ਰਹਮੰਡ ਵਾ ਖੰਡ ਬ੍ਰਹਮੰਡ ਸਭ ਤੇਰੇ ਹੀ ਸਰੂਪ ਹੈਂ॥
Prof. Sahib Singhਹੇ ਸੱਚੇ ਪਾਤਸ਼ਾਹ! ਤੇਰੇ (ਪੈਦਾ ਕੀਤੇ ਹੋਏ) ਖੰਡ ਤੇ ਬ੍ਰਹਿਮੰਡ ਸੱਚੇ ਹਨ (ਭਾਵ, ਖੰਡ ਤੇ ਬ੍ਰਹਿਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ ਅਟੱਲ ਹੈ)।

ਪਦ ਅਰਥ ਸਚੇ = ਸਦਾ-ਥਿਰ ਰਹਿਣ ਵਾਲੇ। ਖੰਡ = ਟੁਕੜੇ, ਹਿੱਸੇ, ਸ੍ਰਿਸ਼ਟੀ ਦੇ ਹਿੱਸੇ। ਬ੍ਰਹਮੰਡ = ਸ੍ਰਿਸ਼ਟੀ, ਜਗਤ।

SikhNet (Spanish)Verdad Tus Regiones, Verdad son las Formas que Tú creaste.

ਸਚੇ ਤੇਰੇ ਲੋਅ; ਸਚੇ ਆਕਾਰ ॥

sache tere loa; sache aakaar |

Sant Singh KhalsaTrue are Your realms, True is Your creation.
Manmohan SinghTrue are Thine worlds and true Thy creation.
Manmohan Singh (Punjabi)ਸੱਚੇ ਹਨ ਤੇਰੇ ਜਗਤ ਅਤੇ ਸੱਚੀ ਤੇਰੀ ਰਚਨਾ।
Fareedkot Teekaਇੰਦਰ ਜਮ ਕੁਬੇਰਾਦਿਕ ਲੋਕ ਵਾ ੧੪ ਲੋਕ ਵਾ ਤੀਨ ਲੋਕ ਔਰ ਤਿਨਮੇਂ ਰਹਨੇ ਹਾਰੋਂ ਕੇ (ਆਕਾਰ) ਸਰੀਰ ਸਭ, ਹੇ ਸਚੇ! ਤੇਰੇ ਰਚੇ ਹੂਏ ਹੈਂ ਵਾ ਤੇਰਾ ਰੂਪ ਹੋਨੇ ਤੇ ਸਭ ਸਚੇ ਹੈਂ॥
Prof. Sahib Singhਤੇਰੇ (ਸਿਰਜੇ ਹੋਏ ਚੌਂਦਾਂ) ਲੋਕ ਤੇ (ਇਹ ਬੇਅੰਤ) ਆਕਾਰ ਭੀ ਸਦਾ-ਥਿਰ ਰਹਿਣ ਵਾਲੇ ਹਨ;

ਪਦ ਅਰਥ ਲੋਅ = ਚੌਦਾਂ ਲੋਕ। ਆਕਾਰ = ਸਰੂਪ, ਸ਼ਕਲ, ਰੰਗ ਰੰਗ ਦੇ ਜੀਅ ਜੰਤ, ਪਦਾਰਥ ਆਦਿਕ ਜੋ ਦਿਖਾਈ ਦੇ ਰਹੇ ਹਨ।

SikhNet (Spanish)Verdad son Tus Obras, Verdad son Tus Pensamientos.

ਸਚੇ ਤੇਰੇ ਕਰਣੇ; ਸਰਬ ਬੀਚਾਰ ॥

sache tere karane; sarab beechaar |

Sant Singh KhalsaTrue are Your actions, and all Your deliberations.
Manmohan SinghTrue are Thine doings and all the deliberation.
Manmohan Singh (Punjabi)ਸੱਚੇ ਹਨ ਤੇਰੇ ਕੰਮਕਾਜ ਅਤੇ ਸਾਰੇ ਧਿਆਨ।
Fareedkot Teekaਜੋ ਸਰਬ ਪ੍ਰਕਾਰ ਕੇ ਬੀਚਾਰ ਕਰਨੇ ਹੈਂ, ਸੋ ਭੀ ਸਚੇ ਤੇਰੇ ਹੀ ਹੈਂ॥
Prof. Sahib Singhਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ-ਰਹਿਤ ਹਨ।

ਪਦ ਅਰਥ ਕਰਣੇ = ਕੰਮ। ਸਰਬ = ਸਾਰੇ।

SikhNet (Spanish)Verdad es Tu Comando, Verdad es Tu Corte.

ਸਚਾ ਤੇਰਾ ਅਮਰੁ; ਸਚਾ ਦੀਬਾਣੁ ॥

sachaa teraa amar; sachaa deebaan |

Sant Singh KhalsaTrue is Your Command, and True is Your Court.
Manmohan SinghTrue is Thy order and true Thy court.
Manmohan Singh (Punjabi)ਸੱਚਾ ਹੈ ਤੇਰਾ ਹੁਕਮ ਅਤੇ ਸੱਚਾ ਤੇਰਾ ਦਰਬਾਰ।
Fareedkot Teeka(ਅਮਰੁ) ਰਾਜ ਭੀ ਤੇਰਾ ਸਤ ਹੈ, ਤੇਰਾ (ਦੀਬਾਣੁ) ਦਰਬਾਰ, ਭਾਵ ਸਤਸੰਗ ਭੀ ਸਤ੍ਯ ਹੈ॥
Prof. Sahib Singhਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ,

ਪਦ ਅਰਥ ਅਮਰੁ = ਹੁਕਮੁ, ਪਾਤਸ਼ਾਹੀ। ਦੀਬਾਣੁ = ਦੀਵਾਨ, ਕਚਹਿਰੀ, ਦਰਬਾਰ।

SikhNet (Spanish)Verdad es Tu Voluntad, Verdad es Tu Palabra.

ਸਚਾ ਤੇਰਾ ਹੁਕਮੁ; ਸਚਾ ਫੁਰਮਾਣੁ ॥

sachaa teraa hukam; sachaa furamaan |

Sant Singh KhalsaTrue is the Command of Your Will, True is Your Order.
Manmohan SinghTrue is Thy will and true Thy order.
Manmohan Singh (Punjabi)ਸੱਚੀ ਹੈ ਤੇਰੀ ਰਜਾ ਤੇ ਸੱਚਾ ਤੇਰਾ ਉਚਾਰਨ।
Fareedkot Teekaਤੇਰਾ ਹੁਕਮ ਸਚਾ ਹੈ ਅਰ ਤੇਰਾ ਬੇਦ ਰੂਪ (ਫੁਰਮਾਣ) ਪ੍ਰਵਾਨਾ ਭੀ ਸਤ੍ਯ ਹੈ॥
Prof. Sahib Singhਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ।
SikhNet (Spanish)Verdad es Tu Gracia, Verdad es Tu Signo.

ਸਚਾ ਤੇਰਾ ਕਰਮੁ; ਸਚਾ ਨੀਸਾਣੁ ॥

sachaa teraa karam; sachaa neesaan |

Sant Singh KhalsaTrue is Your Mercy, True is Your Insignia.
Manmohan SinghTrue is Thy grace and true Thy sign.
Manmohan Singh (Punjabi)ਸੱਚੀ ਹੈ ਤੇਰੀ ਰਹਿਮਤ ਅਤੇ ਸੱਚਾ ਤੇਰਾ ਚਿੰਨ੍ਹ।
Fareedkot Teekaਜੋ ਤੇਰਾ, ਭਾਵ ਤੇਰੇ ਅਰਥ ਜੋ ਨਿਸਕਾਮ ਕਰਮ ਹੈ, ਸੋ ਭੀ ਸਤ੍ਯ ਹੈ, ਵਾ ਤੇਰਾ ਕੀਆ ਜੋ ਇਹ ਪ੍ਰਪੰਚ ਰੂਪ ਕਰਮ ਹੈ, ਸੋ ਭੀ ਸਤ੍ਯ ਹੈ। ਔਰ ਤੇਰਾ (ਨੀਸਾਣੁ) ਪ੍ਰਗਟ ਹੋਣਾ, ਭਾਵ ਭਗਤੋਂ ਕੇ ਵਾਸਤੇ ਅਵਤਾਰ ਧਾਰਨਾ ਭੀ ਸਚਾ ਹੈ॥
Prof. Sahib Singhਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ) ਸਦਾ ਵਾਸਤੇ ਕਾਇਮ ਹੈ।

ਪਦ ਅਰਥ ਨੀਸਾਣੁ = ਨਿਸ਼ਾਨ, ਜਲਵਾ, ਜ਼ਹੂਰ। ਕਰਮੁ = ਬਖ਼ਸ਼ਸ਼।

SikhNet (Spanish)Millones de millones Te llaman Luz y Verdad;

ਸਚੇ ਤੁਧੁ ਆਖਹਿ; ਲਖ ਕਰੋੜਿ ॥

sache tudh aakheh; lakh karorr |

Sant Singh KhalsaHundreds of thousands and millions call You True.
Manmohan SinghLacs and millions call Thee true.
Manmohan Singh (Punjabi)ਲੱਖਾਂ ਅਤੇ ਕਰੋੜਾਂ ਹੀ ਤੈਨੂੰ ਸੱਚਾ ਕਹਿੰਦੇ ਹਨ।
Fareedkot Teekaਹੇ ਸਚੇ! ਲਾਖੋਂ ਕਰੋੜੋਂ ਜੀਵ ਤੇਰੇ ਕੋ ਬਿਅੰਤ ਕਰ ਕਹਤੇ ਹੈਂ॥
Prof. Sahib Singhਲੱਖਾਂ ਕਰੋੜਾਂ ਜੀਵ, ਜੋ ਤੈਨੂੰ ਸਿਮਰ ਰਹੇ ਹਨ, ਸੱਚੇ ਹਨ (ਭਾਵ, ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ-ਇਹ ਭੀ ਤੇਰਾ ਇਕ ਅਜਿਹਾ ਚਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਥਿਰ ਹੈ)।

ਪਦ ਅਰਥ ਸਚੇ = (ਉਹ ਜੀਵ) ਸੱਚੇ ਹਨ, ਸਦਾ-ਥਿਰ ਹਨ।

SikhNet (Spanish)en Ti, El Verdadero, está todo el Poder,

ਸਚੈ ਸਭਿ ਤਾਣਿ; ਸਚੈ ਸਭਿ ਜੋਰਿ ॥

sachai sabh taan; sachai sabh jor |

Sant Singh KhalsaIn the True Lord is all power, in the True Lord is all might.
Manmohan SinghIn the True Lord is all power and all might.
Manmohan Singh (Punjabi)ਸੱਚੇ ਸਾਈਂ ਅੰਦਰ ਹੀ ਸਾਰੀ ਤਾਕਤ ਤੇ ਸਾਰੀ ਸ਼ਕਤੀ ਹੈ।
Fareedkot Teekaਤੇਰੇ (ਤਾਣ) ਬਲ ਸਚੇ ਹੈਂ ਔ ਤੇਰੇ (ਜੋਰਿ) ਜੋੜ ਭੀ ਸਚੇ ਹੈਂ, ਭਾਵ ਜੈਸੇ ਤੈਨੇ ਅੰਗ ਪ੍ਰਤੰਗ ਰਚੇ ਹੈਂ ਤੈਸੇ ਹੀ ਠੀਕ ਹੈਂ॥
Prof. Sahib Singh(ਇਹ ਖੰਡ, ਬ੍ਰਹਿਮੰਡ, ਲੋਕ, ਆਕਾਰ, ਜੀਅ ਜੰਤ ਆਦਿਕ) ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜ਼ੋਰ ਵਿਚ ਹਨ (ਭਾਵ, ਇਹਨਾਂ ਸਭਨਾਂ ਦੀ ਹਸਤੀ, ਸਭਨਾਂ ਦਾ ਆਸਰਾ ਪ੍ਰਭੂ ਆਪ ਹੈ)।

ਪਦ ਅਰਥ ਸਚੈ = ਸੱਚੇ ਦੇ (ਵਿਚ)। ਤਾਣਿ = ਤਾਣ ਵਿਚ। ਸਚੈ ਜੋਰਿ = ਸੱਚੇ ਦੇ ਜੋਰ ਵਿਚ।

SikhNet (Spanish)toda Majestad. Verdad es Tu Alabanza,

ਸਚੀ ਤੇਰੀ ਸਿਫਤਿ; ਸਚੀ ਸਾਲਾਹ ॥

sachee teree sifat; sachee saalaah |

Sant Singh KhalsaTrue is Your Praise, True is Your Adoration.
Manmohan SinghTrue is Thy praise and true thy commendation.
Manmohan Singh (Punjabi)ਸੱਚੀ ਹੈ ਤੇਰੀ ਕੀਰਤੀ ਅਤੇ ਸੱਚੀ ਤੇਰੀ ਤਾਰੀਫ।
Fareedkot Teekaਤੇਰੀ ਉਸਤਤੀ ਸਚੀ ਹੈ ਅਰੁ ਉਸ ਕੀ ਸਲਾਘਾ ਕਰਨੀ ਭੀ ਸਚੀ ਹੈ, ਭਾਵ ਸਰੂਪ ਫਲ ਕੇ ਦੇਨੇ ਹਾਰੀ ਹੈ॥
Prof. Sahib Singhਤੇਰੀ ਸਿਫ਼ਤਿ-ਸਾਲਾਹ ਕਰਨੀ ਤੇਰਾ ਇਕ ਅਟੱਲ ਸਿਲਸਿਲਾ ਹੈ;
SikhNet (Spanish)Verdad Tu Encomienda; oh Tú, Rey Verdadero,

ਸਚੀ ਤੇਰੀ ਕੁਦਰਤਿ; ਸਚੇ ਪਾਤਿਸਾਹ ॥

sachee teree kudarat; sache paatisaah |

Sant Singh KhalsaTrue is Your almighty creative power, True King.
Manmohan SinghO True King, true is Thine Omnipotence.
Manmohan Singh (Punjabi)ਹੇ ਸੱਚੇ ਸੁਲਤਾਨ! ਸੱਚੀ ਹੈ ਤੇਰੀ ਅਪਾਰ ਸ਼ਕਤੀ।
Fareedkot Teekaਹੇ ਸਚੇ ਪਾਤਸਾਹ ਪਰਮੇਸ੍ਵਰ! ਤੇਰੀ ਕੁਦਰਤਿ ਮਾਯਾ ਕੀ ਸਤ੍ਯ ਹੈ॥
Prof. Sahib Singhਹੇ ਸੱਚੇ ਪਾਤਿਸ਼ਾਹ! ਇਹ ਸਾਰੀ ਰਚਨਾ ਹੀ ਤੇਰਾ ਇਕ ਨਾ ਮੁੱਕਣ ਵਾਲਾ ਪਰਬੰਧ ਹੈ।

ਪਦ ਅਰਥ ਸਚੇ ਪਾਤਿਸਾਹ = ਹੇ ਸੱਚੇ ਪਾਤਸ਼ਾਹ! ਕੁਦਰਤਿ = ਰਚਨਾ।

SikhNet (Spanish)Verdad, Verdad es todo Tu Juego.

ਨਾਨਕ ਸਚੁ, ਧਿਆਇਨਿ ਸਚੁ ॥

naanak sach, dhiaaein sach |

Sant Singh KhalsaO Nanak, true are those who meditate on the True One.
Manmohan SinghNanak, true are they who remember the true One.
Manmohan Singh (Punjabi)ਨਾਨਕ, ਸੱਚੇ ਹਨ ਉਹ, ਜੋ ਸਤਿਪੁਰਖ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਤ੍ਯ ਰੂਪ! ਜੋ ਤੁਝੇ ਧ੍ਯਾਉਤੇ ਹੈਂ, ਸੋ ਸਤ੍ਯ ਹੈਂ॥
Prof. Sahib Singhਹੇ ਨਾਨਕ! ਜੋ ਜੀਵ ਉਸ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਉਹ ਭੀ ਉਸ ਦਾ ਰੂਪ ਹਨ;
SikhNet (Spanish)Dice Nanak, ¡Quienes habitan en Tu Verdad también son verdaderos!

ਜੋ ਮਰਿ ਜੰਮੇ; ਸੁ ਕਚੁ ਨਿਕਚੁ ॥੧॥

jo mar jame; su kach nikach |1|

Sant Singh KhalsaThose who are subject to birth and death are totally false. ||1||
Manmohan SinghThey who are born and die, are the falsest of the false.
Manmohan Singh (Punjabi)ਜਿਹੜੇ ਜੰਮਦੇ ਅਤੇ ਮਰਦੇ ਹਨ, ਉਹ ਕੂੜਿਆਂ ਦੇ ਪਰਮ ਕੂੜੇ ਹਨ।
Fareedkot Teekaਸੋ ਮਨਮੁਖ ਕਚੋਂ ਸੇ ਭੀ ਕਚੇ ਹੈਂ, ਭਾਵ ਅਨੀ ਸਰਬਾਦੀ ਹੈਂ, ਜੋ ਜਨਮਤੇ ਮਰਤੇ ਹੈਂ॥੧॥
Prof. Sahib Singhਪਰ ਜੋ ਜੰਮਣ ਮਰਨ ਦੇ ਗੇੜ ਵਿਚ ਪਏ ਹਨ, ਉਹ (ਅਜੇ) ਬਿਲਕੁਲ ਕੱਚੇ ਹਨ (ਭਾਵ, ਉਸ ਅਸਲ ਜੋਤ ਦਾ ਰੂਪ ਨਹੀਂ ਹੋਏ) ॥੧॥

ਪਦ ਅਰਥ ਮਰਿ = ਮਰ ਕੇ। ਮਰਿ ਜੰਮੇ = ਮਰ ਕੇ ਜੰਮੇ, ਭਾਵ, ਮਰਦੇ ਹਨ ਤੇ ਜੰਮਦੇ ਹਨ, ਜੰਮਣ ਮਰਨ ਦੇ ਗੇੜ ਵਿਚ ਪੈਂਦੇ ਹਨ। ਸੁ = ਉਹ ਜੀਵ। ਕਚੁ = ਨਿਕਚੁ ਨਿਰੋਲ ਕੱਚੇ ॥੧॥

* ਨੋਟ: ਸ਼ਬਦ 'ਸਚੁ' ਸੰਸਕ੍ਰਿਤ ਸ਼ਬਦ 'ਸਤਯ' (सत्य) ਦਾ ਪੰਜਾਬੀ ਰੂਪ ਹੈ, 'ਸਤਯ' ਦਾ ਅਰਥ ਹੈ 'ਅਸਲੀ', ਜੋ ਸੱਚ-ਮੁੱਚ ਹੋਂਦ ਵਿਚ ਹੈ। ਕਈ ਮਤਾਂ ਵਾਲੇ ਇਹ ਖ਼ਿਆਲ ਕਰਦੇ ਹਨ ਕਿ ਜਗਤ ਅਸਲ ਵਿਚ ਕੁਝ ਨਹੀਂ ਹੈ। ਗੁਰੂ ਨਾਨਕ ਸਾਹਿਬ ਇਸ ਸਲੋਕ ਵਿਚ ਫ਼ੁਰਮਾਉਂਦੇ ਹਨ ਕਿ ਖੰਡਾਂ, ਬ੍ਰਹਿਮੰਡਾਂ ਆਦਿਕ ਵਾਲਾ ਇਹ ਸਾਰਾ ਸਿਲਸਲਾ ਭਰਮ ਰੂਪ ਨਹੀਂ ਹੈ; ਹਸਤੀ ਵਾਲੇ ਰੱਬ ਦਾ ਸੱਚ-ਮੁੱਚ ਇਹ ਹਸਤੀ ਵਾਲਾ ਹੀ ਪਸਾਰਾ ਹੈ। ਪਰ ਹੈ ਇਹ ਸਾਰੀ ਖੇਡ ਉਸ ਦੇ ਆਪਣੇ ਹੱਥ ਵਿਚ। ਸਮੁੱਚੇ ਤੌਰ ਤੇ ਇਹ ਸਾਰੀ ਕੁਦਰਤ ਉਸ ਦਾ ਇਕ ਅਟੱਲ ਪਰਬੰਧ ਹੈ, ਪਰ ਇਸ ਦੇ ਵਿਚ ਜੇ ਵਖੋ ਵਖਰੇ ਪਦਾਰਥ, ਜੀਆ ਜੰਤਾਂ ਦੇ ਸਰੀਰ ਆਦਿਕ ਲਈਏ ਤਾਂ ਇਹ ਨਾਸਵੰਤ ਹਨ। ਹਾਂ, ਜੋ ਉਸ ਨੂੰ ਸਿਮਰਦੇ ਹਨ, ਉਹ ਉਸ ਦਾ ਰੂਪ ਹੋ ਜਾਂਦੇ ਹਨ।

SikhNet (Spanish)Sin Ti, todo lo que nace para morir es falso y frívolo. (1)
Shabad Guru Nanak Dev Ji Raag Aasaa Ang 463

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਵਡੀ ਵਡਿਆਈ; ਜਾ ਵਡਾ ਨਾਉ ॥

vaddee vaddiaaee; jaa vaddaa naau |

Sant Singh KhalsaGreat is His greatness, as great as His Name.
Manmohan SinghGreat is Lord's glory, as great is His Name.
Manmohan Singh (Punjabi)ਮਹਾਨ ਹੈ ਪ੍ਰਭ ਦੀ ਪ੍ਰਭਤਾ, ਕਿਉਂਕਿ ਮਹਾਨ ਹੈ ਉਸ ਦਾ ਨਾਮ।
Fareedkot Teekaਤੇਰੀ ਵਡਿਆਈ ਇਸੁ ਕਰ ਵੱਡੀ ਹੈ, ਜੋ ਤੇਰਾ ਨਾਮੁ ਸਭ ਸਾਧਨੋਂ ਤੇ ਅਧਕ ਹੈ॥
Prof. Sahib Singhਉਸ ਪ੍ਰਭੂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮਣਾ ਵੱਡਾ ਹੈ।

ਪਦ ਅਰਥ ਜਾ = ਜਿਸ ਦਾ, ਜਿਸ ਪ੍ਰਭੂ ਦਾ, ਕਿ ਉਸ ਪ੍ਰਭੂ ਦਾ। ਨਾਉ = ਨਾਮ, ਨਾਮਣਾ, ਜਸ।

SikhNet (Spanish)Grande es Tu Gloria porque Grande es Tu Nombre;

ਵਡੀ ਵਡਿਆਈ; ਜਾ ਸਚੁ ਨਿਆਉ ॥

vaddee vaddiaaee; jaa sach niaau |

Sant Singh KhalsaGreat is His greatness, as True is His justice.
Manmohan SinghGreat is His glory, as true is His justice.
Manmohan Singh (Punjabi)ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਸੱਚਾ ਹੈ ਉਸ ਦਾ ਇਨਸਾਫ।
Fareedkot Teekaਪੁਨਾ ਤੇਰੀ ਵਡਾਈ ਤਉ ਹੀ ਵਡੀ ਹੈ ਜਉ ਸਚਾ ਇਨਸਾਫ ਕਰਤਾ ਹੈਂ॥
Prof. Sahib Singhਪ੍ਰਭੂ ਦਾ ਇਹ ਇਕ ਵੱਡਾ ਗੁਣ ਹੈ ਕਿ ਉਸ ਦਾ ਨਾਉਂ (ਸਦਾ) ਅਟੱਲ ਹੈ।
SikhNet (Spanish)Grande es Tu Gloria porque Tu Justicia es Tu Verdad.

ਵਡੀ ਵਡਿਆਈ; ਜਾ ਨਿਹਚਲ ਥਾਉ ॥

vaddee vaddiaaee; jaa nihachal thaau |

Sant Singh KhalsaGreat is His greatness, as permanent as His Throne.
Manmohan SinghGreat is His glory, as, stable is His seat.
Manmohan Singh (Punjabi)ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਅਹਿਲ ਹੈ ਉਸ ਦਾ ਆਸਣ।
Fareedkot Teekaਇਸਕਰ ਭੀ ਤੇਰੀ ਬਡਿਆਈ ਬਡੀ ਹੈ, ਜੋ ਤੇਰਾ ਥਾਉਂ, ਭਾਵ ਸਰੂਪ ਅਚਲ ਹੈ॥
Prof. Sahib Singhਉਸ ਦੀ ਇਹ ਇਕ ਵੱਡੀ ਸਿਫ਼ਤ ਹੈ ਕਿ ਉਸ ਦਾ ਆਸਣ ਅਡੋਲ ਹੈ।

ਪਦ ਅਰਥ ਨਿਹਚਲ = ਅਚੱਲ, ਨਾ ਚੱਲਣ ਵਾਲਾ, ਅਬਿਨਾਸੀ।

SikhNet (Spanish)Grande es Tu Gloria porque Eterno es Tu Asiento;

ਵਡੀ ਵਡਿਆਈ; ਜਾਣੈ ਆਲਾਉ ॥

vaddee vaddiaaee; jaanai aalaau |

Sant Singh KhalsaGreat is His greatness, as He knows our utterances.
Manmohan SinghGreat is His glory, as he knows our utterances.
Manmohan Singh (Punjabi)ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਉਹ ਸਾਡੀਆਂ ਗੱਲਾਂ ਨੂੰ ਜਾਣਦਾ ਹੈ।
Fareedkot Teekaਪੁਨਾ ਜੋ ਬੋਲਿਆ ਹੂਆ ਜਾਣ ਲੇਤਾ ਹੈ ਇਸਤੇ ਤੇਰੀ ਵਡਿਆਈ ਵੱਡੀ ਹੈ॥
Prof. Sahib Singhਪ੍ਰਭੂ ਦੀ ਇਹ ਇਕ ਬੜੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ,

ਪਦ ਅਰਥ ਆਲਾਉ = ਅਲਾਪ, ਜੀਵਾਂ ਦੇ ਅਲਾਪ, ਜੀਵਾਂ ਦੇ ਬਚਨ, ਜੋ ਕੁਝ ਜੀਵ ਬੋਲਦੇ ਹਨ, ਜੀਆਂ ਦੀਆਂ ਅਰਦਾਸਾਂ।

SikhNet (Spanish)Grande es Tu Gloria porque Tú conoces nuestra forma de hablar.

ਵਡੀ ਵਡਿਆਈ; ਬੁਝੈ ਸਭਿ ਭਾਉ ॥

vaddee vaddiaaee; bujhai sabh bhaau |

Sant Singh KhalsaGreat is His greatness, as He understands all our affections.
Manmohan SinghGreat is His glory, as He understands all our affections.
Manmohan Singh (Punjabi)ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਉਹ ਸਾਡੀਆਂ ਸਾਰੀਆਂ ਮੁਹਬਤਾਂ ਨੂੰ ਸਮਝਦਾ ਹੈ।
Fareedkot Teekaਇਸ ਕਰ ਕੇ ਤੇਰੀ ਬਡਿਆਈ ਬਡੀ ਹੈ, ਜੋ ਸਭ ਕੇ ਮਨ ਕੇ (ਭਾਉ) ਪ੍ਰੇਮ ਕੋ ਬੂਝਤਾ ਹੈ॥
Prof. Sahib Singhਅਤੇ ਸਾਰਿਆਂ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ।

ਪਦ ਅਰਥ ਭਾਉ = ਵਲਵਲੇ, ਤਰੰਗ।

SikhNet (Spanish)Grande es Tu Gloria porque Tú conoces los pensamientos íntimos.

ਵਡੀ ਵਡਿਆਈ; ਜਾ. ਪੁਛਿ ਨ ਦਾਤਿ ॥

vaddee vaddiaaee; jaa. puchh na daat |

Sant Singh KhalsaGreat is His greatness, as He gives without being asked.
Manmohan SinghGreat is His glory, as He gives gifts without being asked for.
Manmohan Singh (Punjabi)ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਉਹ ਬਿਨਾਂ ਕਿਸੇ ਦੀ ਸਲਾਹ ਲੈਣ ਜਾਂ ਆਖਣ ਦੇ ਬਖਸ਼ੀਸ਼ਾਂ ਦਿੰਦਾ ਹੈ।
Fareedkot Teekaਇਸ ਕਰ ਕੇ ਤੇਰੀ ਬਡਿਆਈ ਵੱਡੀ ਹੈ, ਜੋ ਕਿਸੀ ਸੇ ਪੂਛ ਕਰ ਦਾਨੁ ਨਹੀਂ ਕਰਤਾ ਹੈ॥
Prof. Sahib Singhਰੱਬ ਦੀ ਇਹ ਇਕ ਉੱਚੀ ਸਿਫ਼ਤ ਹੈ ਕਿ ਕਿਸੇ ਦੀ ਸਲਾਹ ਲੈ ਕੇ (ਜੀਵਾਂ ਨੂੰ) ਦਾਤਾਂ ਨਹੀਂ ਦੇ ਰਿਹਾ,

ਪਦ ਅਰਥ ਜਾ = ਕਿ ਉਹ। ਪੁਛਿ = (ਕਿਸੇ ਨੂੰ) ਪੁੱਛ ਕੇ।

SikhNet (Spanish)Grande es Tu Gloria porque Tú das sin que Te pidamos.

ਵਡੀ ਵਡਿਆਈ; ਜਾ ਆਪੇ ਆਪਿ ॥

vaddee vaddiaaee; jaa aape aap |

Sant Singh KhalsaGreat is His greatness, as He Himself is all-in-all.
Manmohan SinghGreat is His glory, as He Himself is all in all.
Manmohan Singh (Punjabi)ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਸਾਰਾ ਕੁਛ ਉਹ ਆਪ ਹੀ ਆਪ ਹੈ।
Fareedkot Teekaਇਸ ਕਰ ਕੇ ਭੀ ਤੇਰੀ ਬਡਿਆਈ ਬਡੀ ਹੈ, ਜੋ ਤੂੰ ਆਪ ਹੀ ਆਪ ਹੈਂ॥
Prof. Sahib Singh(ਆਪਣੇ ਆਪ ਬੇਅੰਤ ਦਾਤਾਂ ਬਖ਼ਸ਼ਦਾ ਹੈ) (ਕਿਉਂਕਿ) ਉਸ ਵਰਗਾ ਹੋਰ ਕੋਈ ਨਹੀਂ ਹੈ।

ਪਦ ਅਰਥ ਆਪੇ ਆਪਿ = ਆਪ ਹੀ ਆਪ ਹੈ, ਭਾਵ, ਸੁਤੰਤਰ ਹੈ।

SikhNet (Spanish)Grande es Tu Gloria porque Tú eres Todo en todo.

ਨਾਨਕ; ਕਾਰ. ਨ ਕਥਨੀ ਜਾਇ ॥

naanak; kaar. na kathanee jaae |

Sant Singh KhalsaO Nanak, His actions cannot be described.
Manmohan SinghNanak, His acts cannot be narrated.
Manmohan Singh (Punjabi)ਨਾਨਕ ਉਸ ਦੇ ਕੰਮ ਵਰਨਣ ਕੀਤੇ ਨਹੀਂ ਜਾ ਸਕਦੇ।
Fareedkot Teekaਤੇਰੀ ਕਾਰ, ਭਾਵ ਜੋ ਤੈਨੇ ਸ੍ਰਿਸ੍ਟੀ ਰਚੀ ਹੈ, ਸੋ ਕਹੀ ਨਹੀਂ ਜਾਤੀ॥
Prof. Sahib Singhਹੇ ਨਾਨਕ! ਰੱਬ ਦੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ,

ਪਦ ਅਰਥ ਕਾਰ = ਉਸ ਦਾ ਰਚਿਆ ਹੋਇਆ ਇਹ ਸਾਰਾ ਖੇਲ, ਉਸ ਦੀ ਕੁਦਰਤੀ ਕਲਾ।

SikhNet (Spanish)Dice Nanak, ¡Tus hechos uno no los puede relatar,

ਕੀਤਾ ਕਰਣਾ; ਸਰਬ ਰਜਾਇ ॥੨॥

keetaa karanaa; sarab rajaae |2|

Sant Singh KhalsaWhatever He has done, or will do, is all by His Own Will. ||2||
Manmohan SinghWhat He did or shall do, is all His own will.
Manmohan Singh (Punjabi)ਜੋ ਕੁਝ ਉਸ ਨੇ ਕੀਤਾ ਹੈ ਜਾਂ ਕਰੇਗਾ, ਸਭ ਉਸ ਦਾ ਆਪਣਾ ਭਾਣਾ ਹੈ।
Fareedkot Teekaਜੋ ਤੈਨੇ (ਕਰਣਾ) ਪ੍ਰਪੰਚ ਕੀਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਭ ਤੇਰੀ (ਰਜਾਇ) ਆਗ੍ਯਾ ਮੇਂ ਹੈ॥੨॥
Prof. Sahib Singhਸਾਰੀ ਰਚਨਾ ਉਸ ਆਪਣੇ ਹੁਕਮ ਵਿਚ ਰਚੀ ਹੈ ॥੨॥

ਪਦ ਅਰਥ ਕੀਤਾ ਕਰਣਾ = ਉਸ ਦੀ ਰਚੀ ਹੋਈ ਸ੍ਰਿਸ਼ਟੀ। ਰਜਾਇ = ਰੱਬ ਦੇ ਹੁਕਮ ਵਿਚ ॥੨॥

SikhNet (Spanish)porque todo lo que es y será depende de Tu Voluntad! (2)
Shabad Guru Angad Dev Ji Raag Aasaa Ang 463

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਇਹੁ ਜਗੁ, ਸਚੈ ਕੀ ਹੈ ਕੋਠੜੀ; ਸਚੇ ਕਾ ਵਿਚਿ ਵਾਸੁ ॥

eihu jag, sachai kee hai kottharree; sache kaa vich vaas |

Sant Singh KhalsaThis world is the room of the True Lord; within it is the dwelling of the True Lord.
Manmohan SinghThis world is the True Lord's chamber and within it is the abode of the True One.
Manmohan Singh (Punjabi)ਇਹ ਸੰਸਾਰ ਸੱਚੇ ਸੁਆਮੀ ਦਾ ਕਮਰਾ (ਟਿਕਾਣਾ) ਹੈ। ਇਸ ਦੇ ਵਿੱਚ ਸਤਿਪੁਰਖ ਦਾ ਵਸੇਬਾ ਹੈ।
Fareedkot Teekaਇਹ ਜਗਤ ਸਚੇ ਕੀ ਕੋਠੜੀ ਹੈ ਔ ਇਸਮੇਂ ਸਚੇ ਪਰਮਾਤਮਾ ਕਾ ਨਿਵਾਸ ਹੈ॥
Prof. Sahib Singhਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ।

ਪਦ ਅਰਥ ਸਚੈ ਕੀ ਹੈ ਕੋਠੜੀ = ਸਦਾ ਕਾਇਮ ਰਹਿਣ ਵਾਲੇ ਰੱਬ ਦੀ ਥਾਂ ਹੈ।

SikhNet (Spanish)El mundo es el Hogar del Uno Verdadero; en él el Uno Verdadero habita.

ਇਕਨੑਾ. ਹੁਕਮਿ ਸਮਾਇ ਲਏ; ਇਕਨੑਾ. ਹੁਕਮੇ ਕਰੇ ਵਿਣਾਸੁ ॥

eikanaa. hukam samaae le; ikanaa. hukame kare vinaas |

Sant Singh KhalsaBy His Command, some are merged into Him, and some, by His Command, are destroyed.
Manmohan SinghSome, by His order, He absorbs in Himself, and some, by His order, He destroys.
Manmohan Singh (Punjabi)ਕਈਆਂ ਨੂੰ ਆਪਣੇ ਅਮਰ ਦੁਆਰਾ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਤੇ ਕਈਆਂ ਨੂੰ ਆਪਣੇ ਹੁਕਮ ਦੁਆਰਾ ਤਬਾਹ ਕਰ ਦਿੰਦਾ ਹੈ।
Fareedkot Teekaਅਪਨੇ ਹੁਕਮ ਮੇਂ ਇਕਨੋਂ ਕੋ ਅਪਨੇ ਮੇਂ (ਸਮਾਇ ਲਏ) ਅਭੇਦ ਕਰ ਲੇਤਾ ਹੈ, ਇਕਨੋਂ ਕੋ ਅਪਨੇ ਹੁਕਮ ਕਰ ਕੇ ਨਾਸ ਕਰ ਦੇਤਾ ਹੈ॥
Prof. Sahib Singhਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ।

ਪਦ ਅਰਥ ਇਕਨ੍ਹ੍ਹਾ = ਕਈ ਜੀਵਾਂ ਨੂੰ। ਹੁਕਮਿ = ਆਪਣੇ ਹੁਕਮ ਅਨੁਸਾਰ। ਸਮਾਇ ਲਏ = ਆਪਣੇ ਵਿਚ ਸਮਾ ਲੈਂਦਾ ਹੈ।

SikhNet (Spanish)A algunos, por Su Voluntad, Él los une Consigo Mismo; a otros los destruye.

ਇਕਨੑਾ. ਭਾਣੈ ਕਢਿ ਲਏ; ਇਕਨੑਾ. ਮਾਇਆ ਵਿਚਿ ਨਿਵਾਸੁ ॥

eikanaa. bhaanai kadt le; ikanaa. maaeaa vich nivaas |

Sant Singh KhalsaSome, by the Pleasure of His Will, are lifted up out of Maya, while others are made to dwell within it.
Manmohan SinghSome at His pleasure, He withdraws from mammon, and others He causes to abide therein.
Manmohan Singh (Punjabi)ਕਈਆਂ ਨੂੰ ਉਹ ਆਪਣੀ ਖੁਸ਼ੀ ਨਾਲ ਮੋਹਨੀ ਮਾਇਆ, ਵਿਚੋਂ ਬਾਹਰ ਧੂ ਲੈਂਦਾ ਹੈ ਤੇ ਹੋਰਨਾਂ ਨੂੰ ਅੰਦਰ ਟਿਕਾ ਦਿੰਦਾ ਹੈ।
Fareedkot Teekaਇਕਨੋਂ ਕੋ ਅਪਣੇ ਭਾਣੈ ਆਗ੍ਯਾ ਕਰ ਕੇ ਸੰਸਾਰ ਸਮੁੰਦ੍ਰ ਮੇਂ ਡੂਬਤੇ ਕੋ ਗੁਰੂ ਰੂਪ ਹੋ ਕਰ ਕਾਢਿ ਲੇਤਾ ਹੈ, ਇਕਨੋਂ ਕੋ ਮਨਮੁਖ ਜਾਨ ਕਰ ਮਾਯਾ ਹੀ ਮੇਂ ਨਿਵਾਸ ਦੇਤਾ ਹੈ ਅਰਥਾਤ ਪਾਇ ਦੇਤਾ ਹੈ॥
Prof. Sahib Singhਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ।

ਪਦ ਅਰਥ ਭਾਣੈ = ਆਪਣੀ ਰਜ਼ਾ ਅਨੁਸਾਰ। ਕਢਿ ਲਏ = (ਮਾਇਆ ਦੇ ਮੋਹ ਵਿਚੋਂ) ਕੱਢ ਲੈਂਦਾ ਹੈ।

SikhNet (Spanish)A otros, por Su Voluntad, Él los libera de la Maya; a otros los involucra más.

ਏਵ ਭਿ. ਆਖਿ ਨ ਜਾਪਈ; ਜਿ ਕਿਸੈ. ਆਣੇ ਰਾਸਿ ॥

ev bhi. aakh na jaapee; ji kisai. aane raas |

Sant Singh KhalsaNo one can say who will be rescued.
Manmohan SinghThis too cannot be said, as to whom He will reclaim.
Manmohan Singh (Punjabi)ਇਹ ਭੀ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਸ ਨੂੰ ਸੁਆਰ ਦੇਵੇਗਾ।
Fareedkot Teekaਇਸ ਪ੍ਰਕਾਰ ਭੀ ਕਹੀਤਾ ਹੈ ਔ ਜਨੀਤਾ ਨਹੀਂ ਹੈ ਕਿ ਜੋ (ਕਿਸੈ) ਕਿਸ ਕੀ ਕਰਣੀ (ਰਾਸਿ) ਸੂਤ ਵਾ ਸਚੀ (ਆਣੈ) ਲਿਆਵੈਗਾ॥
Prof. Sahib Singhਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ।

ਪਦ ਅਰਥ ਏਵ ਭਿ = ਏਸ ਤਰ੍ਹਾਂ ਭੀ, ਇਹ ਗੱਲ ਭੀ। ਆਖਿ ਨ ਜਾਪਈ = ਆਖੀ ਨਹੀਂ ਜਾ ਸਕਦੀ। ਜਿ = ਕਿ। ਕਿਸੈ = ਕਿਸ ਜੀਵ ਨੂੰ। ਆਣੈ ਰਾਸਿ = ਰਾਸ ਲਿਆਉਂਦਾ ਹੈ, ਸਿੱਧੇ ਰਾਹੇ ਪਾਉਂਦਾ ਹੈ, ਬੇੜਾ ਪਾਰ ਕਰਦਾ ਹੈ।

SikhNet (Spanish)¿Quién de nosotros puede decir a quién, con Su Misericordia, Él otorgará Su Bendición?

ਨਾਨਕ. ਗੁਰਮੁਖਿ ਜਾਣੀਐ; ਜਾ ਕਉ ਆਪਿ ਕਰੇ ਪਰਗਾਸੁ ॥੩॥

naanak. guramukh jaaneeai; jaa kau aap kare paragaas |3|

Sant Singh KhalsaO Nanak, he alone is known as Gurmukh, unto whom the Lord reveals Himself. ||3||
Manmohan SinghNanak, he alone is known to be Guru-ward unto whom the Lord reveals Himself.
Manmohan Singh (Punjabi)ਨਾਨਕ ਕੇਵਲ ਓਹੀ ਗੁਰੂ-ਸਮਰਪਨ ਜਾਣਿਆਂ ਜਾਂਦਾ ਹੈ, ਜਿਸ ਉਤੇ ਸੁਆਮੀ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਆਪ ਗੁਰੂ ਰੂਪ ਹੋ ਕਰ ਗ੍ਯਾਨ ਰੂਪ (ਪਰਗਾਸੁ) ਚਾਨਣ ਕਰ ਦੇਤਾ ਹੈ, ਸੋ ਗੁਰਮੁਖਿ ਜਾਨਤੇ ਹੈਂ॥੩॥
Prof. Sahib Singhਹੇ ਨਾਨਕ! ਜਿਸ (ਵਡਭਾਗੀ) ਮਨੁੱਖ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਸਮਝ ਪੈ ਜਾਂਦੀ ਹੈ ॥੩॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਾਣੀਐ = ਸਮਝ ਆਉਂਦੀ ਹੈ। ਜਾ ਕਉ = ਜਿਸ ਮਨੁੱਖ ਉੱਤੇ ॥੩॥

SikhNet (Spanish)Dice Nanak: ¡Solamente aquél cuya mente es iluminada por Dios, llega al Guru! (3)
Shabad Guru Nanak Dev Ji Raag Aasaa Ang 463

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਾਨਕ. ਜੀਅ ਉਪਾਇ ਕੈ; ਲਿਖਿ ਨਾਵੈ ਧਰਮੁ ਬਹਾਲਿਆ ॥

naanak. jeea upaae kai; likh naavai dharam bahaaliaa |

Sant Singh KhalsaO Nanak, having created the souls, the Lord installed the Righteous Judge of Dharma to read and record their accounts.
Manmohan SinghCreating the beings, God has installed the Righteous Judge to record their accounts.
Manmohan Singh (Punjabi)ਜੀਵਾਂ ਨੂੰ ਪੈਦਾ ਕਰਕੇ ਵਾਹਿਗੁਰੂ ਨੇ ਉਹਨਾਂ ਦੇ ਨਾਵੇਂ (ਲੇਖਾ) ਲਿਖਣ ਲਈ ਧਰਮਰਾਜ ਨੂੰ ਅਸਥਾਪਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਖੋਪਤੀ ਸਮ ਪ੍ਰਲੋ ਕਰ ਮਾਯਾ ਮੇਂ ਲੀਨ ਹੂਏ ਹੂਏ ਜੀਵੋਂ ਕੋ ਉਤਪੰਨ, ਭਾਵ ਆਵਰ, ਭਾਵ ਕਰਕੇ, ਆਪ ਹੀ ਉਨ ਕਾ ਪੁੰਨ ਪਾਪ ਰੂਪ ਕਰਮੋਂ ਕੇ ਨਾਵੈ, ਭਾਵ ਲੇਖਾ ਲਿਖਨੇ ਵਾਸਤੇ ਧਰਮ ਰਾਜਾ ਅਦਾਲਤੀ ਤੈਨੇ (ਬਹਾਲਿਆ) ਬੈਠਾਇਆ ਹੈ॥
Prof. Sahib Singhਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ।

ਪਦ ਅਰਥ ਜੀਅ ਉਪਾਇ ਕੈ = ਜੀਵਾਂ ਨੂੰ ਪੈਦਾ ਕਰ ਕੇ। ਧਰਮੁ = ਧਰਮ ਰਾਜ। ਲਿਖਿ ਨਾਵੈ = ਨਾਵਾਂ ਲਿਖਣ ਲਈ, ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਲਈ।

SikhNet (Spanish)Dice Nanak: ¡Creando el mundo de la vida e implantando Su Luz en él, Dios lo hizo el asiento de la Ley Divina!

ਓਥੈ. ਸਚੇ ਹੀ ਸਚਿ ਨਿਬੜੈ; ਚੁਣਿ ਵਖਿ ਕਢੇ ਜਜਮਾਲਿਆ ॥

othai. sache hee sach nibarrai; chun vakh kadte jajamaaliaa |

Sant Singh KhalsaThere, only the Truth is judged true; the sinners are picked out and separated.
Manmohan SinghThere, only the truth is adjusted true and the sinners are picked up and separated out.
Manmohan Singh (Punjabi)ਓਥੇ ਕੇਵਲ ਸੱਚ ਨੂੰ ਹੀ ਸੱਚ ਦਰਸਾਇਆ ਜਾਂਦਾ ਹੈ। ਪਾਪੀਆਂ ਨੂੰ ਚੁਣ ਕੇ ਵੱਖਰਾ ਕਰ ਦਿੱਤਾ ਜਾਂਦਾ ਹੈ।
Fareedkot Teekaਉਸ ਧਰਮਰਾਇ ਕੀ ਅਦਾਲਤ ਮੇਂ ਨਿਸਚੇ ਕਰ ਕੇ ਵਾ ਸਚੇ ਪੁਰਖ ਹੈਂ, ਸਚੋ ਸਚ ਕਾ ਨਿਬੇੜਾ ਹੋਤਾ ਹੈ। ਸੋ ਜੀਤ ਵਾਲਿਓਂ ਸੇ ਚੁਨ ਕਰ (ਵਖਿ) ਅਲਗ ਨਿਕਾਲੇ ਜਾਤੇ ਹੈਂ, ਜੋ (ਜਜਮਾਲਿਆ) ਮੰਦ ਕਰਮੋਂ ਕਰ ਦਬਾਏ ਹੂਏ ਹੈਂ॥
Prof. Sahib Singhਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ, ਜਿਨ੍ਹਾਂ ਦੇ ਪੱਲੇ 'ਸਚੁ' ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ।

ਪਦ ਅਰਥ ਓਥੈ = ਉਸ ਸਰਬ-ਰਾਜ ਦੇ ਅੱਗੇ। ਨਿਬੜੈ = ਨਿਬੜਦੀ ਹੈ। ਚੁਣਿ = ਚੁਣ ਕੇ। ਜਜਮਾਲਿਆ = ਜਜ਼ਾਮੀ ਜੀਵ, ਕੋਹੜੇ ਜੀਵ, ਗੰਦੇ ਜੀਵ, ਮੰਦ-ਕਰਮੀ ਜੀਵ। ਸਚੇ ਹੀ ਸਚਿ = ਨਿਰੋਲ ਸੱਚ ਹੀ ਰਾਹੀਂ, ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ।

SikhNet (Spanish)Ante Su Juicio solamente los auténticos son aprobados, y los falsos son señalados y marcados como tales.

ਥਾਉ. ਨ ਪਾਇਨਿ ਕੂੜਿਆਰ; ਮੁਹ ਕਾਲੑੈ. ਦੋਜਕਿ ਚਾਲਿਆ ॥

thaau. na paaein koorriaar; muh kaalai. dojak chaaliaa |

Sant Singh KhalsaThe false find no place there, and they go to hell with their faces blackened.
Manmohan SinghThe false find no place there and they go to hell with blackened faces.
Manmohan Singh (Punjabi)ਝੂਠਿਆਂ ਨੂੰ ਓਥੇ ਥਾਂ ਨਹੀਂ ਮਿਲਦੀ, ਉਹ ਸਿਆਹ ਚਿਹਰਿਆਂ ਨਾਲ ਨਰਕ ਨੂੰ ਜਾਂਦੇ ਹਨ।
Fareedkot Teekaਜੋ (ਕੂੜਿਆਰੁ) ਝੂਠੇ ਹੈਂ, ਸੋ ਉਸ ਸਭਾ ਮੇਂ ਸਥਾਨ ਨਹੀਂ ਪਾਉਤੇ ਹੈਂ। ਉਹ ਮੂੰਹ ਕਾਲੇ ਕਰ ਕੇ (ਦੋਜਕਿ) ਨਰਕੋਂ ਮੇਂ ਜਾਯਾ ਕਰਤੇ ਹੈਂ ਵਾ ਉਨ ਕੋ ਚਲਾਇਆ ਹੈ॥
Prof. Sahib Singhਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ।

ਪਦ ਅਰਥ ਥਾਉ ਨ ਪਾਇਨਿ = ਥਾਂ ਨਹੀਂ ਪਾਂਦੇ। ਮੁਹ ਕਾਲ੍ਹ੍ਹੈ = ਮੂੰਹ ਕਾਲੇ ਨਾਲ, ਮੂੰਹ ਕਾਲਾ ਕਰ ਕੇ। ਦੋਜਕਿ = ਦੋਜ਼ਕ ਵਿਚ। ਚਾਲਿਆ = ਧੱਕੇ ਜਾਂਦੇ ਹਨ, ਪਾਏ ਜਾਂਦੇ ਹਨ।

SikhNet (Spanish)Los falsos no encuentran refugio, sus caras se apagan y son encaminados a la oscuridad de su conciencia.

ਤੇਰੈ ਨਾਇ ਰਤੇ. ਸੇ ਜਿਣਿ ਗਏ; ਹਾਰਿ ਗਏ. ਸਿ ਠਗਣ ਵਾਲਿਆ ॥

terai naae rate. se jin ge; haar ge. si tthagan vaaliaa |

Sant Singh KhalsaThose who are imbued with Your Name win, while the cheaters lose.
Manmohan SinghThey who are imbued with Thy Name win, O Lord, They who are cheats they lose the day.
Manmohan Singh (Punjabi)ਜੋ ਤੈਡੇ ਨਾਮ ਨਾਲ ਰੰਗੇ ਹਨ, ਉਹ ਜਿੱਤ ਜਾਂਦੇ ਹਨ, ਹੇ ਸਾਈਂ! ਜੋ ਠੱਗ ਹਨ, ਉਹ ਸ਼ਿਕਸ਼ਤ ਖਾ ਜਾਂਦੇ ਹਨ।
Fareedkot Teekaਜੋ ਤੇਰੇ ਨਾਮ ਮੇਂ ਮਸਤ ਹੈਂ, ਸੋ (ਜਿਣਿ ਗਏ) ਉਸ ਅਦਾਲਤ ਮੇਂ ਜੀਤ ਗਏ ਹੈਂ। ਜੋ ਸੰਸਾਰ ਕੇ ਠਗਨੇ ਵਾਲੇ ਦੰਭੀ ਹੈਂ, ਸੋ ਹਾਰ ਗਏ ਹੈਂ॥
Prof. Sahib Singh(ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ।

ਪਦ ਅਰਥ ਤੇਰੈ ਨਾਇ = ਤੇਰੇ ਨਾਮ ਵਿਚ। ਜਿਣਿ = ਜਿੱਤ ਕੇ। ਹਾਰਿ = (ਬਾਜ਼ੀ) ਹਾਰ ਕੇ। ਸਿ = ਉਹ ਮਨੁੱਖ। ਠਗਣ ਵਾਲਿਆ = ਠੱਗਣ ਵਾਲੇ ਮਨੁੱਖ, ਵਲ-ਫਰੇਬ ਕਰਨ ਵਾਲੇ ਮਨੁੱਖ।

SikhNet (Spanish)Aquéllos que están imbuidos en Tu Nombre, oh Señor, han ganado el juego de la vida.

ਲਿਖਿ ਨਾਵੈ; ਧਰਮੁ ਬਹਾਲਿਆ ॥੨॥

likh naavai; dharam bahaaliaa |2|

Sant Singh KhalsaThe Lord installed the Righteous Judge of Dharma to read and record the accounts. ||2||
Manmohan SinghGod has installed Dharamraj to record the accounts.
Manmohan Singh (Punjabi)ਹਰੀ ਨੇ ਧਰਮ ਰਾਜ ਨੂੰ ਲੇਖੇ ਪੱਤੇ ਲਿਖਣ ਲਈ ਬਿਠਾਇਆ ਹੈ।
Fareedkot Teekaਐਸਾ ਧਰਮ ਰਾਜਾ ਨਾਮੇ ਲਿਖਨੇ ਵਾਲਾ ਤੈਨੇ ਬੈਠਾਇਆ ਹੈ॥੨॥☬ਸਰਬ ਕੋ ਬ੍ਰਹਮ ਰੂਪ ਕਥਨ ਕਰਤੇ ਹੈਂ:
Prof. Sahib Singh(ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ ॥੨॥

* ਨੋਟ: ਇਸ ਪਉੜੀ ਦੀ ਦੂਜੀ ਤੁਕ ਦਾ ਪਾਠ ਆਮ ਤੌਰ ਤੇ ਗ਼ਲਤ ਕੀਤਾ ਜਾ ਰਿਹਾ ਹੈ, 'ਸਚੇ ਹੀ ਸਚਿ' ਦੇ ਥਾਂ 'ਸਚੋ ਹੀ ਸਚੁ' ਪਰਚਲਤ ਹੋ ਗਿਆ ਹੈ। ਵਿਆਕਰਣ ਤੋਂ ਨਾਵਾਕਫ਼ ਹੋਣ ਦੇ ਕਾਰਣ 'ਸਚੇ ਹੀ ਸਚਿ' ਅਸ਼ੁੱਧ ਪਰਤੀਤ ਹੋਣ ਲੱਗ ਪਿਆ। ਸ਼ਾਇਦ ਕਿਸੇ ਸੱਜਣ ਨੂੰ ਇਹ ਖ਼ਿਆਲ ਭੀ ਆਇਆ ਹੋਵੇ ਕਿ ਛਾਪੇ ਵਿਚ ਗ਼ਲਤੀ ਨਾਲ 'ਸਚੇ ਹੀ ਸਚਿ' ਛਪ ਗਿਆ ਹੈ, ਚਾਹੀਦਾ 'ਸਚੋ ਹੀ ਸਚੁ' ਸੀ। ਕਈ ਸੱਜਣ ਗੁਟਕਿਆਂ ਵਿਚ ਅਤੇ ਟੀਕਿਆਂ ਵਿਚ 'ਸਚੇ ਹੀ ਸਚਿ' ਦੇ ਥਾਂ 'ਸਚੋ ਹੀ ਸਚੁ' ਛਾਪਣ ਲੱਗ ਪਏ ਹਨ।

SikhNet (Spanish)Los traidores son traicionados; implantando Tu Luz en nuestro interior, hiciste que nuestro cuerpo fuera el aposento de Tu Ley. (2)
Shabad Guru Ramdas Ji Raag Aasaa Ang 449 excerpt (4 of 18 lines)

ਹਮ ਮੂਰਖ ਮੁਗਧ ਸਰਣਾਗਤੀ; ਮਿਲੁ ਗੋਵਿੰਦ ਰੰਗਾ, ਰਾਮ ਰਾਜੇ ॥

ham moorakh mugadh saranaagatee; mil govind rangaa, raam raaje |

Sant Singh KhalsaI am foolish and ignorant, but I have taken to His Sanctuary; may I merge in the Love of the Lord of the Universe, O Lord King.
Manmohan SinghI ignorant and stupid have entered Guru is asylum may I be blessed with Lord's love
Manmohan Singh (Punjabi)ਮੈਂ ਜਾਹਲ ਅਤੇ ਮੂੜ ਨੇ ਗੁਰਾਂ ਦੀ ਪਨਾਹ ਲਈ ਹੈ। ਰੱਬ ਕਰੇ ਮੈਨੂੰ ਪ੍ਰਭੂ ਦੀ ਪ੍ਰੀਤ ਦੀ ਦਾਤ ਪ੍ਰਾਪਤ ਹੋਵੇ।
Fareedkot Teekaਹੇ ਰਾਮ ਰਾਜੇ ਗੋਵਿੰਦ! ਹਮ ਮੂਰਖ (ਮੁਗਧ) ਬਾਲਕ ਵਾ ਮੂਰਖੋਂ ਸੇ ਭੀ ਮੂਰਖ ਆਪ ਕੀ ਸਰਣ ਮੇਂ ਆਏ ਹੈਂ। (ਰੰਗਾ) ਹੇ ਅਨੰਦ ਸਰੂਪ! ਹਮ ਕੋ ਅਪਨੇ ਸੇ ਮੇਲ॥
Prof. Sahib Singhਹੇ ਬੇਅੰਤ ਕੌਤਕਾਂ ਦੇ ਮਾਲਕ ਗੋਵਿੰਦ! (ਸਾਨੂੰ) ਮਿਲ, ਅਸੀਂ ਮੂਰਖ ਬੇ-ਸਮਝ ਤੇਰੀ ਸਰਨ ਆਏ ਹਾਂ।

ਪਦ ਅਰਥ ਮੁਗਧ = ਮੂਰਖ, ਬੇ-ਸਮਝ। ਗੋਵਿੰਦ = ਹੇ ਗੋਵਿੰਦ! ਰੰਗਾ = ਕਈ ਚੋਜ = ਤਮਾਸ਼ੇ ਕਰਨ ਵਾਲਾ।

SikhNet (Spanish)Tonto e ignorante, pero he llegado a Tu Santuario y ahí me podré inmergir en el Amor del Señor del Universo, oh Dios Rey.

ਗੁਰਿ ਪੂਰੈ ਹਰਿ ਪਾਇਆ; ਹਰਿ ਭਗਤਿ ਇਕ ਮੰਗਾ ॥

gur poorai har paaeaa; har bhagat ik mangaa |

Sant Singh KhalsaThrough the Perfect Guru, I have obtained the Lord, and I beg for the one blessing of devotion to the Lord.
Manmohan SinghThrough the perfect Guru I have obtained God and I pray for the devotional service of God alone.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਮੈਨੂੰ ਵਾਹਿਗੁਰੂ ਪ੍ਰਾਪਤ ਹੋਇਆ ਹੈ। ਮੈਂ ਕੇਵਲ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਦੀ ਮੰਗ ਕਰਦਾ ਹਾਂ।
Fareedkot Teekaਪੂਰੇ ਗੁਰੋਂ ਸੇ ਹੇ ਹਰਿ! ਤੇਰੀ ਇਕ ਭਗਤਿ ਮਾਂਗ ਕੇ ਤੁਝ ਹਰਿ ਕੋ ਪਾਇਆ ਹੈ॥
Prof. Sahib Singhਮੈਂ (ਗੁਰੂ ਪਾਸੋਂ) ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦਾ ਹਾਂ (ਕਿਉਂਕਿ) ਪੂਰੇ ਗੁਰੂ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ।

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਮੰਗਾ = ਮੰਗਾਂ, ਮੈਂ ਮੰਗਦਾ ਹਾਂ।

SikhNet (Spanish)A través del Guru Perfecto he obtenido al Señor y sólo pido esa Bendición de Devoción del Señor.

ਮੇਰਾ ਮਨੁ ਤਨੁ. ਸਬਦਿ ਵਿਗਾਸਿਆ; ਜਪਿ ਅਨਤ ਤਰੰਗਾ ॥

meraa man tan. sabad vigaasiaa; jap anat tarangaa |

Sant Singh KhalsaMy mind and body blossom forth through the Word of the Shabad; I meditate on the Lord of infinite waves.
Manmohan SinghBy Guru's hymns my soul and body have bloomed and I meditate on the Lord of endless (infinite) waves.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਮੇਰੀ ਆਤਮਾ ਅਤੇ ਦੇਹਿ ਖਿੜ ਗਏ ਹਨ ਅਤੇ ਮੈਂ ਬੇਅੰਤ ਲਹਿਰਾਂ ਵਾਲੇ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਹੇ (ਅਨਤ ਤਰੰਗਾ) ਅਨੇਕ ਰੂਪ ਧਾਰਨ ਕਰਨ ਹਾਰੇ! ਗੁਰ ਸਬਦ ਕਰ ਤੁਝ ਕੋ ਜਪ ਕਰ ਕੇ (ਤਨੁ) ਸੂਖਮੁ ਮੇਰਾ ਮਨੁ ਅਰ ਤਨੁ ਸਰੀਰੁ (ਵਿਗਾਸਿਆ) ਖਿੜਿਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਬੇਅੰਤ ਲਹਰਾਂ ਵਾਲੇ (ਸਮੁੰਦਰ-ਪ੍ਰਭੂ) ਨੂੰ ਸਿਮਰ ਕੇ ਮੇਰਾ ਮਨ ਖਿੜ ਪਿਆ ਹੈ, ਮੇਰਾ ਹਿਰਦਾ ਪ੍ਰਫੁਲਤ ਹੋ ਗਿਆ ਹੈ।

ਪਦ ਅਰਥ ਸਬਦਿ = ਗੁਰ-ਸ਼ਬਦ ਦੀ ਰਾਹੀਂ। ਵਿਗਾਸਿਆ = ਖਿੜ ਪਿਆ ਹੈ। ਜਪਿ = ਜਪ ਕੇ। ਅਨਤ ਤਰੰਗਾ = ਅਨੰਤ ਤਰੰਗਾਂ ਵਾਲਾ, ਜਿਸ ਵਿਚ ਬੇਅੰਤ ਲਹਰਾਂ ਉਠ ਰਹੀਆਂ ਹਨ।

SikhNet (Spanish)Mi mente y mi cuerpo florecen a través de la Palabra del Shabd, habitando en el Señor de Oleadas Infinitas de Dicha.

ਮਿਲਿ ਸੰਤ ਜਨਾ. ਹਰਿ ਪਾਇਆ; ਨਾਨਕ. ਸਤਸੰਗਾ ॥੩॥

mil sant janaa. har paaeaa; naanak. satasangaa |3|

Sant Singh KhalsaMeeting with the humble Saints, Nanak finds the Lord, in the Sat Sangat, the True Congregation. ||3||
Manmohan SinghOn meeting the holy men Nanak obtained God in the society of saints.
Manmohan Singh (Punjabi)ਨੇਕ ਪੁਰਸ਼ ਨੂੰ ਮਿਲ ਕੇ ਨਾਨਕ ਨੇ ਸਤ ਸੰਗਤ ਅੰਦਰ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਸੰਤਜਨੋਂ ਕੇ ਸਤਸੰਗ ਮੇਂ ਮਿਲ ਕਰ ਕੇ ਤੇਰੇ ਕੋ ਪਾਇਆ ਹੈ॥੩॥
Prof. Sahib Singhਹੇ ਨਾਨਕ! (ਆਖ-) ਸੰਤ ਜਨਾਂ ਨੂੰ ਮਿਲ ਕੇ ਸੰਤਾਂ ਦੀ ਸੰਗਤਿ ਵਿਚ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ ॥੩॥

ਪਦ ਅਰਥ ਮਿਲਿ = ਮਿਲ ਕੇ {ਲਫ਼ਜ਼ 'ਮਿਲੁ' ਅਤੇ 'ਮਿਲਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ} ॥੩॥

SikhNet (Spanish)Al encontrar a los Humildes Santos del Señor, la Saad Sangat, he encontrado al Señor. (3)
Shabad Guru Nanak Dev Ji Raag Aasaa Ang 463 - 464

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਵਿਸਮਾਦੁ ਨਾਦ; ਵਿਸਮਾਦੁ ਵੇਦ ॥

visamaad naad; visamaad ved |

Sant Singh KhalsaWonderful is the sound current of the Naad, wonderful is the knowledge of the Vedas.
Manmohan SinghMarvellous (wonderful) is Thy word and marvellous Thy knowledge.
Manmohan Singh (Punjabi)ਅਸਚਰਜ ਹੈ ਤੇਰਾ ਸ਼ਬਦ ਅਤੇ ਅਸਚਰਜ ਤੇਰੀ ਗਿਆਤ।
Fareedkot Teekaਧੁਨ ਆਤਮਕ ਸਬਦ ਸਿਤਾਰ ਤੰਬੂਰ ਰਬਾਬਾਦਿ ਭੀ ਆਸਚਰਜ ਹੈਂ। ਬਰਨਾਤਮ ਸਬਦ ਬੇਦ ਭੀ ਤੇਰਾ ਆਸਚਰਜ, ਭਾਵ ਬ੍ਰਹਮ ਰੂਪ ਹੈ॥
Prof. Sahib Singhਕਈ ਨਾਦ ਤੇ ਕਈ ਵੇਦ;

ਪਦ ਅਰਥ ਨਾਦ = ਅਵਾਜ਼, ਰਾਗ। ਵੇਦ = ਹਿੰਦੂ ਮਤ ਦੇ ਧਰਮ ਪੁਸਤਕ।

SikhNet (Spanish)Maravillosa es Tu Melodía, Maravillosa Tu Sabiduría.

ਵਿਸਮਾਦੁ ਜੀਅ; ਵਿਸਮਾਦੁ ਭੇਦ ॥

visamaad jeea; visamaad bhed |

Sant Singh KhalsaWonderful are the beings, wonderful are the species.
Manmohan SinghMarevllous are Thine creatures and marvellous their species.
Manmohan Singh (Punjabi)ਅਸਚਰਜ ਹਨ ਤੇਰੇ ਜੀਵ ਅਤੇ ਅਸਚਰਜ ਉਹਨਾਂ ਦੀਆਂ ਕਿਸਮਾਂ।
Fareedkot Teekaਜੀਵ ਭੀ ਆਸਚਰਜ ਹੈਂ, ਤਿਨਮੈਂ ਜੋ ਬ੍ਰਹਮਣਾਦਿ ਭੇਦ ਪਾਏ ਹੈਂ, ਸੋ ਭੀ। ਵਾ ਈਸ੍ਵਰ ਜੀਵ ਕਾ ੧, ਪਰਸਪਰ ਜੀਵੋਂ ਕਾ ੨, ਚੇਤਨ ਜੜ ਕਾ ੩, ਪਰਸਪਰ ਜੜੋਂ ਕਾ ੪, ਮਾਇਆ ਔਰ ਬ੍ਰਹਮ ਕਾ ੫॥
Prof. Sahib Singhਬੇਅੰਤ ਜੀਵ ਤੇ ਜੀਵਾਂ ਦੇ ਕਈ ਭੇਦ;

ਪਦ ਅਰਥ ਭੇਦ = ਜੀਵਾਂ ਦੇ ਭੇਦ, ਜੀਵਾਂ ਦੀਆਂ ਬੇਅੰਤ ਕਿਸਮਾਂ।

SikhNet (Spanish)Maravillosa es Tu Vida, Maravillosas Tus Distinciones.

ਵਿਸਮਾਦੁ ਰੂਪ; ਵਿਸਮਾਦੁ ਰੰਗ ॥

visamaad roop; visamaad rang |

Sant Singh KhalsaWonderful are the forms, wonderful are the colors.
Manmohan SinghMarvellous are Thine forms and marvellous their colours.
Manmohan Singh (Punjabi)ਅਸਚਰਜ ਹਨ ਤੇਰੇ ਸਰੂਪ ਅਤੇ ਅਸਚਰਜ ਉਹਨਾਂ ਦੇ ਵਰਨ।
Fareedkot Teekaਸਰੂਪ ਭੀ ਤਿਨ ਕੇ ਆਸਚਰਜ ਹੈਂ, ਰੰਗ ਰਕਤ ਪੀਤਾਦਿ ਆਸਚਰਜ ਰੂਪ ਹੈਂ॥
Prof. Sahib Singhਜੀਵਾਂ ਦੇ ਤੇ ਹੋਰ ਪਦਾਰਥਾਂ ਦੇ ਕਈ ਰੂਪ ਤੇ ਕਈ ਰੰਗ
SikhNet (Spanish)Maravillosa Tu Forma, Maravilloso Tu Color.

ਵਿਸਮਾਦੁ; ਨਾਗੇ ਫਿਰਹਿ ਜੰਤ ॥

visamaad; naage fireh jant |

Sant Singh KhalsaWonderful are the beings who wander around naked.
Manmohan SinghMarvellous are the beings, who wander naked.
Manmohan Singh (Punjabi)ਅਸਚਰਜ ਹਨ ਉਹ ਜੀਵ ਜੋ ਨੰਗੇ ਫਿਰਦੇ ਹਨ।
Fareedkot Teekaਜੋ ਜੀਵ ਬਸਤ੍ਰ ਰਹਿਤ ਨਗਨ ਫਿਰਤੇ ਹੈਂ, ਸੋ ਭੀ ਅਸਚਰਜ ਰੂਪ ਹੈਂ॥
Prof. Sahib Singhਕਈ ਜੰਤ (ਸਦਾ) ਨੰਗੇ ਹੀ ਫਿਰ ਰਹੇ ਹਨ; ਇਹ ਸਭ ਕੁਝ ਵੇਖ ਕੇ ਵਿਸਮਾਦ ਅਵਸਥਾ ਬਣ ਰਹੀ ਹੈ।
SikhNet (Spanish)Maravillosas son las criaturas que andan desnudas.

ਵਿਸਮਾਦੁ ਪਉਣੁ; ਵਿਸਮਾਦੁ ਪਾਣੀ ॥

visamaad paun; visamaad paanee |

Sant Singh KhalsaWonderful is the wind, wonderful is the water.
Manmohan SinghWonderful is Thy wind and wonderful Thy water.
Manmohan Singh (Punjabi)ਅਲੌਕਿਕ ਹੈ ਤੇਰੀ ਹਵਾ ਅਤੇ ਅਲੌਕਿਕ ਤੇਰਾ ਜਲ।
Fareedkot Teekaਪੌਣ ਅਸਚਰਜ ਰੂਪ ਹੈ ਪਾਣੀ ਭੀ ਆਸਚਰਜ ਰੂਪ ਹੈ॥
Prof. Sahib Singhਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ,
SikhNet (Spanish)Maravilloso es el aire, maravillosa es el agua.

ਵਿਸਮਾਦੁ ਅਗਨੀ; ਖੇਡਹਿ ਵਿਡਾਣੀ ॥

visamaad aganee; kheddeh viddaanee |

Sant Singh KhalsaWonderful is fire, which works wonders.
Manmohan SinghWonderful is Thy fire, which works wonders.
Manmohan Singh (Punjabi)ਅਲੌਕਿਕ ਹੈ ਤੇਰੀ ਅੱਗ ਜੋ ਹੈਰਾਨ-ਕੁਨ ਖੇਡਾਂ ਖੇਲਦੀ ਹੈ।
Fareedkot Teekaਤਥਾ ਅਗਨੀ ਭੀ ਅਸਚਰਜ ਰੂਪ ਹੈ। ਜੋ ਅਸਚਰਜ ਰੂਪ ਹੈ, ਸੋ ਖੇਲਤਾ ਹੈ, ਭਾਵ ਕਹੀਂ ਸਮਾਨ ਰੂਪ ਹੋ ਕਰ ਸਥਿਤ ਹੈ ਕਹੀਂ ਵਸੇਸ ਰੂਪ ਹੋ ਕਰ ਬ੍ਰਹਮਾਂਡੋਂ ਕੋ ਉਤਪਤ ਕਰਤਾ ਹੈ। ਵਾ ਸੋ ਕੈਸਾ ਹੈ? ਜਿਸ ਕੀ ਖੇਡ (ਵਿਡਾਣੀ) ਅਸਚਰਜ ਹੈ ਵਾ (ਵਿਡਾਣੀ) ਵੱਡਾ ਹੈ॥
Prof. Sahib Singhਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ ਰਹੀਆਂ ਹਨ;

ਪਦ ਅਰਥ ਅਗਨੀ ਖੇਡਹਿ ਵਿਡਾਣੀ = ਅਗਨੀਆਂ ਜੋ ਅਚਰਜ ਖੇਡਾਂ ਖੇਡਦੀਆਂ ਹਨ। {ਨੋਟ: ਅਗਨੀਆਂ ਕਈ ਕਿਸਮ ਦੀਆਂ ਗਿਣੀਆਂ ਜਾਂਦੀਆਂ ਹਨ: ਬੜਵਾ ਅਗਨੀ, ਜੋ ਸਮੁੰਦਰ ਵਿਚ ਹੈ; ਦਾਵਾ ਅਗਨੀ, ਜੰਗਲ ਦੀ ਅੱਗ; ਜਠਰ ਅਗਨੀ, ਪੇਟ ਦੀ ਅੱਗ, ਜੋ ਭੋਜਨ ਪਚਾਂਦੀ ਹੈ; ਕੋਪ ਅਗਨੀ; ਚਿੰਤਾ-ਅਗਨੀ; ਗਿਆਨ ਅਗਨੀ; ਰਾਜ-ਅਗਨੀ। ਹਵਾ ਦੀਆਂ ਅਗਨੀਆਂ ਤਿੰਨ ਕਿਸਮ ਦੀਆਂ ਹਨ: ਗਾਰ੍ਹਪਤ੍ਯ, ਆਹਨ੍ਯੀ, ਦਖ੍ਹਿਣ}।

SikhNet (Spanish)Maravilloso es el fuego que hace muchas maravillas.

ਵਿਸਮਾਦੁ ਧਰਤੀ; ਵਿਸਮਾਦੁ ਖਾਣੀ ॥

visamaad dharatee; visamaad khaanee |

Sant Singh KhalsaWonderful is the earth, wonderful the sources of creation.
Manmohan SinghWonderful is the earth and wonderful the sources of production.
Manmohan Singh (Punjabi)ਅਲੌਕਿਕ ਹੈ ਜਮੀਨ ਅਤੇ ਅਲੌਕਿਕ ਹੀ ਉਤਪਤੀ ਦੇ ਨਿਕਾਸ।
Fareedkot Teekaਧਰਤੀ ਭੀ ਅਸਚਰਜ ਰੂਪ ਹੈ, ਅੰਡਜ, ਜੇਰਜ, ਸ੍ਵੇਤਜ, ਉਤਭੁਜ, ਚਾਰੋਂ ਖਾਣੀ ਭੀ ਅਸਚਰਜ ਰੂਪ ਹੈਂ॥
Prof. Sahib Singhਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣੀਆਂ

ਪਦ ਅਰਥ ਖਾਣੀ = ਸ੍ਰਿਸ਼ਟੀ ਦੀ ਉਤਪੱਤੀ ਦੀਆਂ ਚਾਰ ਖਾਣਾਂ ਅੰਡ, ਜੇਰ, ਉਦਕ, ਸੇਤ, (ਅੰਡਾ, ਜਿਉਰ, ਪਾਣੀ ਤੇ ਮੁੜ੍ਹਕਾ); ਇਹਨਾਂ ਚੌਹਾਂ ਖਾਣੀਆਂ ਦੀ ਪੈਦਾਇਸ਼ ਦੇ ਨਾਮ ਇਹਨਾਂ ਦੇ ਅਨੁਸਾਰ ਇਹ ਹਨ: ਅੰਡਜ, ਜੇਰਜ, ਉਤਭਜ, ਸੇਤਜ।

SikhNet (Spanish)Maravillosa es la tierra, maravillosas las formas de las especies.

ਵਿਸਮਾਦੁ; ਸਾਦਿ ਲਗਹਿ ਪਰਾਣੀ ॥

visamaad; saad lageh paraanee |

Sant Singh KhalsaWonderful are the tastes to which mortals are attached.
Manmohan SinghWonderful are the revelments to which the mortals are attached.
Manmohan Singh (Punjabi)ਅਲੌਕਿਕ ਹਨ ਰੰਗ-ਰਲੀਆਂ, ਜਿਨ੍ਹਾਂ ਨਾਲ ਬੰਦੇ ਚਿਮੜੇ ਹੋਏ ਹਨ।
Fareedkot Teekaਜਿਨ ਬਿਖ੍ਯ ਸ੍ਵਾਦੋਂ ਮੇਂ ਜੀਵ ਲਗ ਰਹੇ ਹੈਂ, ਸੋ ਭੀ ਅਸਚਰਜ ਹੈਂ॥
Prof. Sahib Singhਜੀਵ ਪਦਾਰਥਾਂ ਦੇ ਸੁਆਦ ਵਿਚ ਲੱਗ ਰਹੇ ਹਨ; ਇਹ ਕੁਦਰਤ ਵੇਖ ਕੇ ਮਨ ਵਿਚ ਥੱਰਾਹਟ ਪੈਦਾ ਹੋ ਰਹੀ ਹੈ।

ਪਦ ਅਰਥ ਸਾਦਿ = ਸੁਆਦ ਵਿਚ।

SikhNet (Spanish)Maravillosos los sabores que llevan un señuelo a la vida.

ਵਿਸਮਾਦੁ ਸੰਜੋਗੁ; ਵਿਸਮਾਦੁ ਵਿਜੋਗੁ ॥

visamaad sanjog; visamaad vijog |

Sant Singh KhalsaWonderful is union, and wonderful is separation.
Manmohan SinghWonderful is the union and wonderful the separation.
Manmohan Singh (Punjabi)ਅਲੋਕਿਕ ਹੈ ਮਿਲਾਪ ਅਤੇ ਅਲੋਕਿਕ ਹੀ ਵਿਛੋੜਾ।
Fareedkot Teekaਸੰਜੋਗ ਮਿਲਾਪ ਭੀ ਅਸਚਰਜ ਰੂਪ ਹੈ, (ਵਿਜੋਗੁ) ਵਿਛੋੜਾ ਭੀ ਅਸਚਰਜ ਰੂਪ ਹੈ॥
Prof. Sahib Singhਕਿਤੇ ਜੀਵਾਂ ਦਾ ਮੇਲ ਹੈ, ਕਿਤੇ ਵਿਛੋੜਾ ਹੈ;

ਪਦ ਅਰਥ ਸੰਜੋਗੁ = ਮੇਲ, ਜੀਵਾਂ ਦਾ ਮੇਲ। ਵਿਜੋਗੁ = ਵਿਛੋੜਾ।

SikhNet (Spanish)Maravillosa es la Unión, maravillosa la separación.

ਵਿਸਮਾਦੁ ਭੁਖ; ਵਿਸਮਾਦੁ ਭੋਗੁ ॥

visamaad bhukh; visamaad bhog |

Sant Singh KhalsaWonderful is hunger, wonderful is satisfaction.
Manmohan SinghWonderful is the hunger and wonderful repletion.
Manmohan Singh (Punjabi)ਅਲੌਕਿਕ ਹੈ ਪਦਾਰਥ ਦੀ ਭੁਖ ਅਤੇ ਅਤੇ ਅਲੌਕਿਕ ਹੀ ਰਜੇਵਾਂ।
Fareedkot Teekaਭੁ~ਖ ਭੀ ਅਸਚਰਜ ਰੂਪ ਹੈ ਪਦਾਰਥੋਂ ਕੇ ਭੋਗ ਭੀ ਅਸਚਰਜ ਰੂਪ ਹੈਂ, ਵਾ ਅਸਚਰਜ ਰੂਪ ਰਚਨਾ ਕੋ ਦੇਖ ਕਰ ਹਮ ਅਸਚਰਜ ਹੋ ਰਹੇ ਹੈਂ॥
Prof. Sahib Singhਕਿਤੇ ਭੁੱਖ (ਸਤਾ ਰਹੀ ਹੈ), ਕਿਤੇ ਪਦਾਰਥਾਂ ਦਾ ਭੋਗ ਹੈ (ਭਾਵ, ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ),

ਪਦ ਅਰਥ ਭੋਗੁ = ਪਦਾਰਥਾਂ ਦਾ ਵਰਤਣਾ।

SikhNet (Spanish)Maravillosa el hambre, maravillosa la satisfacción.

ਵਿਸਮਾਦੁ ਸਿਫਤਿ; ਵਿਸਮਾਦੁ ਸਾਲਾਹ ॥

visamaad sifat; visamaad saalaah |

Sant Singh KhalsaWonderful is His Praise, wonderful is His adoration.
Manmohan SinghWonderful is Thy praise and wonderful Thy eulogy.
Manmohan Singh (Punjabi)ਹੈਰਾਨ-ਕੁਨ ਹੈ ਤੇਰੀ ਉਪਮਾ ਤੇ ਹੈਰਾਨ-ਕੁਨ ਤੇਰੀ ਕੀਰਤੀ।
Fareedkot Teeka(ਸਿਫਤਿ) ਸੋਭਾ ਕਰਨੇ ਹਾਰੇ ਸਿਫਤੀ ਭੀ ਅਸਚਰਜ ਰੂਪ ਹੈਂ, (ਸਾਲਾਹ) ਸੋਭਾ ਭੀ ਅਸਚਰਜ ਰੂਪ ਹੈ। ਵਾ ਹਿੰਦੂ ਮੁਸਲਮਾਨੋਂ ਕੀ ਬੋਲੀ ਕੇ ਭੇਦ ਕਰ ਸਿਫਤ ਔ ਸਲਾਹ ਦੋ ਪਦ ਹੈਂ॥
Prof. Sahib Singhਕਿਤੇ (ਕੁਦਰਤ ਦੇ ਮਾਲਕ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ,
SikhNet (Spanish)Maravillosa la Alabanza, maravillosos los elogios.

ਵਿਸਮਾਦੁ ਉਝੜ; ਵਿਸਮਾਦੁ ਰਾਹ ॥

visamaad ujharr; visamaad raah |

Sant Singh KhalsaWonderful is the wilderness, wonderful is the path.
Manmohan SinghWonderful is the wilderness and wonderful the path.
Manmohan Singh (Punjabi)ਹੈਰਾਨ-ਕੁਨ ਹੈ ਬੀਆਬਾਨ ਅਤੇ ਹੈਰਾਨ-ਕੁਨ ਹੀ ਵੱਖ ਵੱਖ ਮਾਰਗ।
Fareedkot Teekaਉਝੜ ਭੀ ਅਸਚਰਜ ਰੂਪ ਹੈ (ਰਾਹ) ਰਸਤੇ ਭੀ ਅਸਚਰਜ ਰੂਪ ਹੈਂ, ਵਾ ਪ੍ਰਤਖ੍ਯ ਉਜਾੜ ਔ ਰਸਤਾ ਬ੍ਰਹਮ ਹੈ॥
Prof. Sahib Singhਕਿਤੇ ਔਝੜ ਹੈ, ਕਿਤੇ ਰਸਤੇ ਹਨ-ਇਹ ਅਚਰਜ ਖੇਡ ਵੇਖ ਕੇ ਮਨ ਵਿਚ ਹੈਰਤ ਹੋ ਰਹੀ ਹੈ।

ਪਦ ਅਰਥ ਉਝੜ = ਅਸਲੀ ਰਾਹ ਤੋਂ ਖੁੰਝ ਕੇ ਕੁ-ਰਸਤਾ।

SikhNet (Spanish)Maravilloso estar en el Camino, maravilloso estar perdido.

ਵਿਸਮਾਦੁ ਨੇੜੈ; ਵਿਸਮਾਦੁ ਦੂਰਿ ॥

visamaad nerrai; visamaad door |

Sant Singh KhalsaWonderful is closeness, wonderful is distance.
Manmohan SinghWonderful is Thy nearness and wonderful the remoteness from Thee.
Manmohan Singh (Punjabi)ਹੈਰਾਨ-ਕੁਨ ਹੈ ਤੇਰੀ ਨਜਦੀਕੀ ਅਤੇ ਹੈਰਾਨ-ਕੁਨ ਹੈ ਤੇਰੇ ਪਾਸੋਂ ਦੁਰੇਡਾਪਣ।
Fareedkot Teekaਗਿਆਨੀਓਂ ਕੋ ਨਿਕਟ ਪਰਤੀਤ ਹੋਤਾ ਹੈ, ਸੋ ਭੀ ਅਸਚਰਜ ਰੂਪ ਹੈ, ਅਗਿਆਨੀਓਂ ਕੋ ਦੂਰ ਦਿਖਾਈ ਪੜਤਾ ਹੈ, ਸੋ ਭੀ ਅਸਚਰਜ ਰੂਪ ਹੈ॥
Prof. Sahib Singh(ਕੋਈ ਆਖਦਾ ਹੈ ਰੱਬ) ਨੇੜੇ ਹੈ (ਕੋਈ ਆਖਦਾ ਹੈ) ਦੂਰ ਹੈ;
SikhNet (Spanish)Maravilloso lo cerca, maravilloso lo lejos.

ਵਿਸਮਾਦੁ; ਦੇਖੈ ਹਾਜਰਾ ਹਜੂਰਿ ॥

visamaad; dekhai haajaraa hajoor |

Sant Singh KhalsaHow wonderful to behold the Lord, ever-present here.
Manmohan Singhwonderful is to behold Thee just present.
Manmohan Singh (Punjabi)ਹੈਰਾਨ-ਕੁਨ ਹੈ ਤੈਨੂੰ ਐਨ ਪ੍ਰਤੱਖ ਵੇਖਣਾ।
Fareedkot Teekaਵਾ ਨੇੜੇ ਔ ਦੂਰ ਸਭ ਮੇਂ ਅਸਚਰਜ ਹੀ ਅਸਚਰਜ ਰੂਪ ਹੈ। ਪ੍ਰਤਖ੍ਯ ਹੀ ਅਸਚਰਜ ਰੂਪ ਪਰਮੇਸ਼੍ਵਰ ਸਭ ਕੋ ਦੇਖ ਰਹਾ ਹੈ॥☬ਮਾਇਕ ਰਚਨਾ:
Prof. Sahib Singh(ਕੋਈ ਆਖਦਾ ਹੈ ਕਿ) ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ-ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ।
SikhNet (Spanish)Maravillosa la Presencia que uno ve en el presente.

ਵੇਖਿ ਵਿਡਾਣੁ; ਰਹਿਆ ਵਿਸਮਾਦੁ ॥

vekh viddaan; rahiaa visamaad |

Sant Singh KhalsaBeholding His wonders, I am wonder-struck.
Manmohan SinghBeholding Thine wonders, wonder-struck am I.
Manmohan Singh (Punjabi)ਤੇਰੇ ਅਚੰਭੇ ਦੇਖ ਕੇ ਮੈਂ ਚਕ੍ਰਿਤ ਹੋ ਰਿਹਾ ਹਾਂ।
Fareedkot Teekaਪਰਮੇਸ਼੍ਵਰ ਅਸਚਰਜ ਰੂਪ ਵਾ ਵੱਡੇ ਅਸਚਰਜ ਰੂਪ ਮਾਇਕ ਰਚਨਾ ਕੋ ਤੂੰ ਦੇਖ ਰਹਾ ਹੈਂ॥
Prof. Sahib Singh(ਰੱਬ ਦੀ) ਅਚਰਜ ਕੁਦਰਤ ਨੂੰ ਵੇਖ ਕੇ ਮਨ ਵਿਚ ਕਾਂਬਾ ਜਿਹਾ ਛਿੜ ਰਿਹਾ ਹੈ।

ਪਦ ਅਰਥ ਵਿਡਾਣੁ = ਅਚਰਜ ਕੌਤਕ। ਵੇਖਿ = ਵੇਖ ਕੇ। ਰਹਿਆ ਵਿਸਮਾਦੁ = ਵਿਸਮਾਦ ਪੈਦਾ ਹੋ ਰਿਹਾ ਹੈ, ਹਿਰਦੇ ਵਿਚ ਥੱਰਾਹਟ ਪੈਦਾ ਹੋ ਰਹੀ ਹੈ, ਮਨ ਵਿਚ ਕਾਂਬਾ ਹੋ ਰਿਹਾ ਹੈ।

SikhNet (Spanish)Estoy asombrado de ver maravilla tras maravilla.

ਨਾਨਕ. ਬੁਝਣੁ; ਪੂਰੈ ਭਾਗਿ ॥੧॥

naanak. bujhan; poorai bhaag |1|

Sant Singh KhalsaO Nanak, those who understand this are blessed with perfect destiny. ||1||
Manmohan SinghPerfectly fortunate are they, O Nanak, who realise this.
Manmohan Singh (Punjabi)ਪੂਰਨ ਕਿਸਮਤ ਵਾਲੇ ਹਨ ਉਹ, ਹੇ ਨਾਨਕ! ਜੋ ਇਸ ਨੂੰ ਅਨੁਭਵ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪੂਰਨ ਭਾਗ ਹੋਇ ਤਬ ਇਹ ਅਸਚਰਜਤਾ ਕਾ (ਬੁਝਣੁ) ਸਮਝਣਾ ਹੋਤਾ ਹੈ॥੧॥☬ਜੇ ਕਹੇ ਜਿਸ ਮਾਇਕ ਰਚਨਾ ਕੋ ਵਹੁ ਦੇਖ ਰਹਾ ਹੈ, ਸੋ ਮਾਇਆ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ ॥੧॥

ਪਦ ਅਰਥ ਬੁਝਣੁ = (ਇਸ 'ਵਿਡਾਣੁ' ਨੂੰ) ਸਮਝਣਾ। ❀ ਵਿਦਮਾਦੁ ਬਾਰੇ ਨੋਟ: ਸੰਸਕ੍ਰਿਤ ਪੁਸਤਕਾਂ ਵਿਚ ਸਾਧਾਰਨ ਤੌਰ ਤੇ ਕਾਵ੍ਯਾ ਦੇ ਅੱਠ ਰਸ (ਵਲਵਲਾ, ਤਰੰਗ) ਗਿਣੇ ਗਏ ਹਨ। (ਸਿੰਗ੍ਰਾਰ, ਹਾਸਯ, ਕਰੁਣਾ, ਰੌਦ੍ਰ ਵੀਰ, ਭਿਆਨਕ, ਬੀਭਤ ਅਤੇ ਅਦਭੁਤ)। ਪਰ ਕਈ ਵਾਰੀ 'ਸ਼ਾਂਤ ਰਸ' ਰਲਾ ਕੇ ਕੁੱਲ ਨੌ ਰਸ ਮਿਥੇ ਜਾਂਦੇ ਹਨ। 'ਅਦਭੁਤ' ਰਸ ਕੀਹ ਹੈ? ਹੈਰਾਨਗੀ; ਅਚਰਜਤਾ, ਵਿਸਮਾਦ। ਕੁਦਰਤ ਦੇ ਬੇਅੰਤ ਰੰਗਾ-ਰੰਗ ਦੇ ਪਦਾਰਥਾਂ ਨੂੰ ਵੇਖ ਕੇ ਮਨੁੱਖ ਦੇ ਮਨ ਵਿਚ ਇਕ ਹੈਰਾਨਗੀ ਪੈਦਾ ਹੁੰਦੀ ਹੈ, ਜਿਸ ਤੋਂ 'ਅਦਭੁਤ' ਰਸ ਉਤਪੰਨ ਹੁੰਦਾ ਹੈ। ਕੁਦਰਤ ਦੇ ਬੇਅੰਤ ਪਦਾਰਥਾਂ ਨੂੰ ਵੇਖ ਕੇ (ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੀ ਅਕਲ ਚਕ੍ਰਿਤ ਜਿਹੀ ਹੋ ਜਾਏ, ਜਿਨ੍ਹਾਂ ਤੋਂ ਕਾਦਰ ਦੀ ਕਾਰੀਗੀਰੀ ਦਾ ਕਮਾਲ ਪਰਗਟ ਹੋਵੇ) ਮਨੁੱਖ ਦੇ ਮਨ ਵਿਚ ਇਕ ਥੱਰਾਹਟ ਜਿਹੀ, ਇਕ ਕਾਂਬਾ ਜਿਹਾ ਆ ਜਾਂਦਾ ਹੈ। ਇਸ ਥੱਰਾਹਟ ਇਸ ਕਾਂਬੇ ਨੂੰ 'ਵਿਸਮਾਦ' ਕਿਹਾ ਜਾਂਦਾ ਹੈ ॥੧॥

SikhNet (Spanish)Es a través del Perfecto Destino que uno conoce su respuesta. (1)
Shabad Guru Nanak Dev Ji Raag Aasaa Ang 464

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਕੁਦਰਤਿ ਦਿਸੈ. ਕੁਦਰਤਿ ਸੁਣੀਐ; ਕੁਦਰਤਿ. ਭਉ ਸੁਖ ਸਾਰੁ ॥

kudarat disai. kudarat suneeai; kudarat. bhau sukh saar |

Sant Singh KhalsaBy His Power we see, by His Power we hear; by His Power we have fear, and the essence of happiness.
Manmohan SinghBy Thy power we see, by Thy power we hear and by thy power we fear and have the essence of happiness.
Manmohan Singh (Punjabi)ਤੇਰੀ ਸ਼ਕਤੀ ਦੁਆਰਾ ਵੇਖਣਾ ਹੈ, ਤੇਰੀ ਸ਼ਕਤੀ ਦੁਆਰਾ ਸੁਨਣਾ ਹੈ, ਅਤੇ ਤੇਰੀ ਸ਼ਕਤੀ ਦੁਆਰਾ ਹੀ ਡਰਾਂ ਤੇ ਖੁਸ਼ੀ ਦਾ ਜੌਹਰ (ਤੱਤ) ਹੈ।
Fareedkot Teekaਜੋ ਕੁਛ ਦਿਖਾਈ ਪੜਤਾ ਹੈ, ਸੋ ਮਾਇਆ ਰੂਪ ਹੈ ਔ ਜੋ ਸੁਨਾਈ ਪੜਤਾ ਹੈ, ਸੋ ਭੀ ਮਾਇਆ ਰੂਪ ਹੈ, ਅਰ ਜੋ ਭ੍ਯ ਹੈ, ਸੋ (ਸੁਖੁ ਸਾਰੁ) ਸ੍ਰੇਸ਼ਟ ਸੁਖ ਹੈ, ਸੋ ਸਭ ਮਾਇਆ ਹੈ॥
Prof. Sahib Singh(ਹੇ ਪ੍ਰਭੂ!) ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ।

ਪਦ ਅਰਥ ਕੁਦਰਤਿ = ਕਲਾ, ਵਿਡਾਣੁ, ਅਚਰਜ ਤਮਾਸ਼ਾ। ਦਿਸੈ = ਜੋ ਕੁਝ ਦਿੱਸ ਰਿਹਾ ਹੈ। ਸੁਖ ਸਾਰੁ = ਸੁੱਖਾਂ ਦਾ ਸਾਰ।

SikhNet (Spanish)Gracias a Su Poder se da la vista, Gracias a Su Poder el escuchar.Gracias a Su Poder existe el miedo, y la Esencia de la Felicidad.

ਕੁਦਰਤਿ ਪਾਤਾਲੀ ਆਕਾਸੀ; ਕੁਦਰਤਿ ਸਰਬ ਆਕਾਰੁ ॥

kudarat paataalee aakaasee; kudarat sarab aakaar |

Sant Singh KhalsaBy His Power the nether worlds exist, and the Akaashic ethers; by His Power the entire creation exists.
Manmohan SinghBy Thine power exist the nether regions and skies and by Thine power exists the entire creation.
Manmohan Singh (Punjabi)ਤੇਰੀ ਸ਼ਕਤੀ ਦੁਆਰਾ ਹੀ ਪਾਤਾਲ ਤੇ ਅਸਮਾਨ ਹਨ ਤੇ ਤੇਰੀ ਸ਼ਕਤੀ ਦੁਆਰਾ ਹੀ ਸਾਰੀ ਰਚਨਾ।
Fareedkot Teekaਪਾਤਾਲੋਂ ਔ ਆਕਾਸੋਂ ਮੇਂ ਮਾਇਆ ਹੈ ਔ ਸਰਬ ਸਰੀਰ ਮਾਇਆ ਰੂਪ ਹੈ॥
Prof. Sahib Singhਪਤਾਲਾਂ ਤੇ ਅਕਾਸ਼ਾਂ ਵਿਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ।

ਪਦ ਅਰਥ ਸਰਬ ਆਕਾਰੁ = ਸਾਰਾ ਦ੍ਰਿਸ਼ਟਮਾਨ ਸਰੂਪ, ਸਾਰਾ ਜਗਤ।

SikhNet (Spanish)Gracias a Su Poder existen los bajos mundos, Gracias a Su Poder están los cielos.

ਕੁਦਰਤਿ ਵੇਦ ਪੁਰਾਣ ਕਤੇਬਾ; ਕੁਦਰਤਿ ਸਰਬ ਵੀਚਾਰੁ ॥

kudarat ved puraan katebaa; kudarat sarab veechaar |

Sant Singh KhalsaBy His Power the Vedas and the Puraanas exist, and the Holy Scriptures of the Jewish, Christian and Islamic religions. By His Power all deliberations exist.
Manmohan SinghBy Thine power are the Vedas, the Puranas and the Islamic, Christian and Jewish books, and by Thine power is all deliberation.
Manmohan Singh (Punjabi)ਤੇਰੀ ਸ਼ਕਤੀ ਦੁਆਰਾ ਹੈ ਵੇਦ, ਪੁਰਾਨ ਅਤੇ ਮੁਸਲਮਾਨ, ਈਸਾਈ ਤੇ ਯਹੂਦੀ ਕਿਤਾਬਾਂ ਅਤੇ ਤੇਰੀ ਸ਼ਕਤੀ ਦੁਆਰਾ ਹੀ ਸਮੂਹ ਸੋਚ ਵਿਚਾਰ।
Fareedkot Teekaਜੋ ਬੇਦ ਪੁਰਾਨ (ਕਤੇਬਾ) ਕੁਰਾਨ ਹੈ, ਸੋ ਸਭ ਮਾਇਆ ਹੈ ਔ ਜੋ ਸਭ ਬੀਚਾਰ ਹੈ, ਸੋ ਭੀ ਮਾਇਆ ਹੈ॥
Prof. Sahib Singhਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ;

ਪਦ ਅਰਥ ਕਤੇਬਾਂ = ਮੁਸਲਮਾਨਾਂ ਅਤੇ ਈਸਾਈਆਂ ਦੀਆਂ ਧਰਮ = ਪੁਸਤਕਾਂ। ਸਰਬ ਵੀਚਾਰੁ = ਸਾਰਾ ਵਿਚਾਰ, ਸਾਰੀ ਵਿਚਾਰ-ਸੱਤਾ।

SikhNet (Spanish)Gracias a Su Poder se dan todas las manifestaciones y todas las formas.Gracias a Su Poder están los Vedas, los Puranas y los textos Semíticos.

ਕੁਦਰਤਿ ਖਾਣਾ ਪੀਣਾ ਪੈਨੑਣੁ; ਕੁਦਰਤਿ ਸਰਬ ਪਿਆਰੁ ॥

kudarat khaanaa peenaa painan; kudarat sarab piaar |

Sant Singh KhalsaBy His Power we eat, drink and dress; by His Power all love exists.
Manmohan SinghBy Thy power is eating, drinking and dressing, and by Thy power if all love.
Manmohan Singh (Punjabi)ਤੇਰੀ ਸ਼ਕਤੀ ਦੁਆਰਾ ਛਕਣਾ, ਪਾਨ ਕਰਨਾ ਤੇ ਪਹਿਰਨਾ ਹੈ ਤੇਰੀ ਸ਼ਕਤੀ ਦੁਆਰਾ ਹੀ ਸਮੂਹ ਪ੍ਰੇਮ ਹੈ।
Fareedkot Teekaਖਾਣਾ ਪੀਣਾ ਪਹਿਰਨਾ ਇਹ ਮਾਇਆ ਹੈ ਔ ਸਰਬ ਪ੍ਰਕਾਰ ਸੇ ਪਿਆਰ ਕਰਨਾ ਹੈ ਇਹ ਭੀ ਮਾਇਆ ਹੈ॥
Prof. Sahib Singh(ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ।
SikhNet (Spanish)Gracias a Su Poder se habita en Su Sabiduría Sublime.

ਕੁਦਰਤਿ ਜਾਤੀ ਜਿਨਸੀ ਰੰਗੀ; ਕੁਦਰਤਿ ਜੀਅ ਜਹਾਨ ॥

kudarat jaatee jinasee rangee; kudarat jeea jahaan |

Sant Singh Khalsa- By His Power come the species of all kinds and colors; by His Power the living beings of the world exist.
Manmohan SinghBy Thine power are species, kinds and colours, and by Thine, power the living beings of the world.
Manmohan Singh (Punjabi)ਤੇਰੀ ਸ਼ਕਤੀ ਦੁਆਰਾ ਭਾਂਤਾਂ, ਕਿਸਮਾਂ ਤੇ ਵਰਨ ਹਨ ਅਤੇ ਤੇਰੀ ਸ਼ਕਤੀ ਦੁਆਰਾ ਹੀ ਜਗਤ ਦੇ ਜਾਨਦਾਰ ਜੀਵ।
Fareedkot Teekaਜਾਤੀਆਂ ਕੇ ਬ੍ਰਾਹਮਣਾਦ ਭੇਦ ਔ ਸਰਬ ਪ੍ਰਕਾਰ ਕੀਆਂ ਜਿਨਸਾਂ, ਭਾਵ ਪਸੁ ਪੰਛੀ ਆਦਿ ਸਬ ਪ੍ਰਕਾਰ ਕੇ ਰੰਗ ਏਹ ਸਭ ਮਾਇਆ ਹੀ ਹੈ। ਔਰ ਜਿਤਨੇ ਸੰਸਾਰ ਮੇਂ ਜੀਵ ਹੈਂ, ਸੋ ਸਭ ਮਾਇਆ ਹੈ॥
Prof. Sahib Singhਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਜਗਤ ਦੇ ਜੀਵਾਂ ਵਿਚ ਤੇਰੀ ਹੀ ਕੁਦਰਤ ਵਰਤ ਰਹੀ ਹੈ,

ਪਦ ਅਰਥ ਜੀਅ ਜਹਾਨ = ਜਗਤ ਦੇ ਜੀਵਾਂ ਵਿਚ।

SikhNet (Spanish)Gracias a Su Poder podemos comer, tomar y vestirnos.

ਕੁਦਰਤਿ ਨੇਕੀਆ. ਕੁਦਰਤਿ ਬਦੀਆ; ਕੁਦਰਤਿ ਮਾਨੁ ਅਭਿਮਾਨੁ ॥

kudarat nekeea. kudarat badeea; kudarat maan abhimaan |

Sant Singh KhalsaBy His Power virtues exist, and by His Power vices exist. By His Power come honor and dishonor.
Manmohan SinghBy Thine power are virtues and by thine power the vices. By Thine power are honour and dishonour.
Manmohan Singh (Punjabi)ਤੇਰੀ ਸ਼ਕਤੀ ਦੁਆਰਾ ਚੰਗਿਆਈਆਂ ਹਨ ਤੇ ਤੇਰੀ ਸ਼ਕਤੀ ਦੁਆਰਾ ਹੀ ਬੁਰਿਆਈਆਂ। ਤੇਰੀ ਸ਼ਕਤੀ ਦੁਆਰਾ ਹੀ ਇਜਤ ਤੇ ਬੇਇਜਤੀ ਹੈ।
Fareedkot Teeka(ਨੇਕੀਆ) ਭਲਿਆਈਆਂ ਮਾਇਆ ਹੈ, (ਬਦੀਆ) ਬੁਰਿਆਈਆਂ ਮਾਇਆ ਹੈ, ਮਾਨ ਆਦਰ ਔ (ਅਭਿਮਾਨੁ) ਨਿਰਾਦਰ ਵਾ ਹੰਕਾਰ ਜੋ ਹੈ ਇਹੁ ਸਭ ਮਾਇਆ ਹੈ॥
Prof. Sahib Singh(ਜਗਤ ਵਿਚ) ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ; ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਅਹੰਕਾਰ ਪਰਧਾਨ ਹੈ-ਇਹ ਤੇਰਾ ਅਚਰਜ ਕੌਤਕ ਹੈ।

ਪਦ ਅਰਥ ਮਾਨੁ = ਆਦਰ। ਅਭਿਮਾਨੁ = ਅਹੰਕਾਰ।

SikhNet (Spanish)Gracias a Su Poder reside el Amor que habita en todos.

ਕੁਦਰਤਿ ਪਉਣੁ ਪਾਣੀ ਬੈਸੰਤਰੁ; ਕੁਦਰਤਿ ਧਰਤੀ ਖਾਕੁ ॥

kudarat paun paanee baisantar; kudarat dharatee khaak |

Sant Singh KhalsaBy His Power wind, water and fire exist; by His Power earth and dust exist.
Manmohan SinghBy Thy power are wind, water and fire and by Thy power are the earth and dust.
Manmohan Singh (Punjabi)ਤੈਡੀ ਸ਼ਕਤੀ ਦੁਆਰਾ, ਹਵਾ, ਜਲ ਤੇ ਅੱਗ ਹਨ ਅਤੇ ਤੇਰੀ ਸ਼ਕਤੀ ਦੁਆਰਾ ਜਮੀਨ ਅਤੇ ਮਿੱਟੀ ਹਨ।
Fareedkot Teekaਪਵਣ ਪਾਣੀ ਅਗਨੀ ਏਹ ਸਭ ਮਾਇਆ ਰੂਪ ਹੈਂ ਔ ਪ੍ਰਿਥ੍ਵੀ ਜੋ ਖਾਕ ਰੂਪ ਹੈ, ਸੋ (ਕੁਦਰਿਤ) ਮਾਇਆ ਹੈ॥
Prof. Sahib Singhਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ।

ਪਦ ਅਰਥ ਬੈਸੰਤਰੁ = ਅੱਗ।

SikhNet (Spanish)Gracias a Su Poder existe el poder, pues Él es el Señor Creador.

ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ; ਪਾਕੀ ਨਾਈ ਪਾਕੁ ॥

sabh teree kudarat, toon kaadir karataa; paakee naaee paak |

Sant Singh KhalsaEverything is in Your Power, Lord; You are the all-powerful Creator. Your Name is the Holiest of the Holy.
Manmohan SinghEverything, is Thy might. Thou t the Omnipotent Creator, and Thy Name is the holiest of the holy.
Manmohan Singh (Punjabi)ਹਰ ਵਸਤੂ ਤੇਰੀ ਸੱਤਿਆ ਦੁਆਰੇ ਹੀ ਹੈ। ਤੂੰ ਸਰਬ-ਸ਼ਕਤੀਮਾਨ ਸਿਰਜਨਹਾਰ ਹੈਂ। ਤੈਡਾਂ ਨਾਮ ਪਵਿੱਤਰਾਂ ਦਾ ਪਰਮ ਪਵਿੱਤਰ ਹੈ।
Fareedkot Teekaਹੇ ਕਰਤਾ ਪੁਰਖ ਸਭ ਕੇ ਰਚਨੇ ਵਾਲੇ! ਸਭ ਤੇਰੀ ਮਾਇਆ ਹੈ ਤੂੰ ਆਪ ਪਵਿਤ੍ਰ ਹੈਂ ਔਰ ਤੇਰੀ (ਨਾਈ) ਵਡਿਆਈ ਭੀ (ਕਾਦਿਰੁ)⁽¹⁾ ਪਵਿਤ੍ਰ ਹੈ॥
Prof. Sahib Singh(ਹੇ ਪ੍ਰਭੂ!) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ।

ਪਦ ਅਰਥ ਪਾਕੀ = ਪਵਿੱਤਰ। ਨਾਈ = ਵਡਿਆਈ, ਸਿਫ਼ਤ। ਪਾਕੁ = (ਤੂੰ ਆਪ) ਪਵਿੱਤਰ (ਹੈਂ)।

SikhNet (Spanish)Gracias a Su Nombre Puro, Él es aclamado como lo más Puro de lo puro.

ਨਾਨਕ. ਹੁਕਮੈ ਅੰਦਰਿ ਵੇਖੈ; ਵਰਤੈ ਤਾਕੋ ਤਾਕੁ ॥੨॥

naanak. hukamai andar vekhai; varatai taako taak |2|

Sant Singh KhalsaO Nanak, through the Command of His Will, He beholds and pervades the creation; He is absolutely unrivalled. ||2||
Manmohan SinghSays Nanak, through Thy pleasure, Thou O Lord beholdest and pervadest everything Altogether unrivalled Thou art.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਆਪਣੀ ਖੁਸ਼ੀ ਰਾਹੀਂ ਤੂੰ ਹੇ ਸੁਆਮੀ! ਹਰ ਵਸਤੂ ਨੂੰ ਤੱਕਦਾ ਅਤੇ ਉਸ ਵਿੱਚ ਵਿਆਪਕ ਹੈਂ। ਤੂੰ ਬਿਲਕੁਲ ਬੇ-ਮਿਸਾਲ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਅਪਨੇ ਹੁਕਮ ਵਿਖੇ ਰਖ ਕੇ ਸਭ ਕੋ ਦੇਖ ਰਹਾ ਹੈਂ ਔ (ਤਾਕੋ ਤਾਕੁ) ਏਕੋ ਏਕ ਵਰਤ ਰਹਾ ਹੈ; ਵਾ ਹੇ ਸ਼ੇਖ ਬ੍ਰਹਮ! ਜੋ ਏਕ ਵਰਤ ਰਹਾ ਹੈ ਤਿਸ ਕੋ (ਤਾਕ) ਦੇਖ॥੨॥☬ਪ੍ਰਸ਼ਨ: ਪਹਿਲੇ ਦੂਸਰੀ ਪੌੜੀ ਮੇਂ ਧਰਮ ਰਾਇ ਕੋ ਹਿਸਾਬ ਲੇਨੇ ਵਾਲਾ ਕਹਾ ਫਿਰ ਕਹਾ ਏਕ ਕੋ ਦੇਖ, ਇਸ ਕੀ ਬਿਵਸਥਾ ਕਿਆ ਹੈ?☬ਉਤਰ:
Prof. Sahib Singhਹੇ ਨਾਨਕ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ ॥੨॥

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਤਾਕੋ ਤਾਕੁ = ਇਕੱਲਾ ਆਪ ਹੀ ਆਪ। ਵਰਤੈ = ਵਰਤ ਰਿਹਾ ਹੈ, ਮੌਜੂਦ ਹੈ ॥੨॥

SikhNet (Spanish)Dice Nanak, ¡El Señor actúa de acuerdo a Su Ley y también con Discriminación! (2)
Shabad Guru Nanak Dev Ji Raag Aasaa Ang 464

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੀਨੑੈ ਭੋਗ ਭੋਗਿ ਕੈ; ਹੋਇ ਭਸਮੜਿ, ਭਉਰੁ ਸਿਧਾਇਆ ॥

aapeenai bhog bhog kai; hoe bhasamarr, bhaur sidhaaeaa |

Sant Singh KhalsaEnjoying his pleasures, one is reduced to a pile of ashes, and the soul passes away.
Manmohan SinghEnjoying revelments, man himself becomes a heap of ashes and his soul passes away.
Manmohan Singh (Punjabi)ਰੰਗ-ਰਲੀਆਂ ਮਾਨ ਕੇ ਬੰਦਾ ਖੁਦ ਸੁਆਹ ਦੀ ਢੇਰੀ ਹੋ ਜਾਂਦਾ ਹੈ ਤੇ ਉਸ ਦੀ ਆਤਮਾਂ ਟੁਰ ਵੰਞਦੀ ਹੈ।
Fareedkot Teekaਆਪ ਹੀ ਜੀਵੋਂ ਨੇ ਭੋਗ ਭੋਗਨੇ ਕੀਏ ਹੈਂ। ਜਬ ਮਿਰਤਕ ਹੂਆ, ਤਬ ਇਸ (ਭਸਮੜਿ) ਭਸਮ ਹੂਏ ਹੂਏ ਸਰੀਰ ਮੇਂ ਸੇ ਭ੍ਰਮ ਰੂਪ ਜੀਵ ਚਲਾ ਗਿਆ॥
Prof. Sahib Singhਰੱਬ ਆਪ ਹੀ (ਜੀਵ-ਰੂਪ ਹੋ ਕੇ) ਪਦਾਰਥ ਦੇ ਰੰਗ ਮਾਣਦਾ ਹੈ (ਇਹ ਭੀ ਉਸ ਦੀ ਅਚਰਜ ਕੁਦਰਤ ਹੈ)। (ਸਰੀਰ) ਮਿੱਟੀ ਦੀ ਢੇਰੀ ਹੋ ਜਾਂਦਾ ਹੈ (ਤੇ ਆਖ਼ਰ ਜੀਵਾਤਮਾ-ਰੂਪ) ਭਉਰ (ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ।

ਪਦ ਅਰਥ ਭੋਗ = ਪਦਾਰਥਾਂ ਦੇ ਭੋਗ। ਭੋਗਿ ਕੈ = ਮਾਣ ਕੇ, ਵਰਤ ਕੇ। ਹੋਇ = ਹੋ ਕੇ। ਭਸਮੜਿ = ਭਸਮ ਦੀ ਮੜ੍ਹੀ, ਮਿੱਟੀ ਦੀ ਢੇਰੀ। ਭਉਰੁ = ਆਤਮਾ। ਵਡਾ ਹੋਆ = ਮਰ ਗਿਆ।

SikhNet (Spanish)Abandonando su ser uno se va de parranda, y luego, habiendo hecho cenizas su Alma,

ਵਡਾ ਹੋਆ ਦੁਨੀਦਾਰੁ; ਗਲਿ ਸੰਗਲੁ ਘਤਿ, ਚਲਾਇਆ ॥

vaddaa hoaa duneedaar; gal sangal ghat, chalaaeaa |

Sant Singh KhalsaHe may be great, but when he dies, the chain is thrown around his neck, and he is led away.
Manmohan SinghWhen the worldly man dies, a chain is thrown around his neck and he is led away.
Manmohan Singh (Punjabi)ਜਦ ਦੁਨੀਆਂਦਾਰ ਮਰ ਜਾਂਦਾ ਹੈ, ਉਸ ਦੀ ਗਰਦਨ ਦੁਆਲੇ ਜੰਜੀਰ ਪਾ ਲਿਆ ਜਾਂਦਾ ਹੈ ਤੇ ਉਹ ਅੱਗੇ ਲਾ ਲਿਆ ਜਾਂਦਾ ਹੈ।
Fareedkot Teekaਜਿਤਨਾ ਬਡਾ ਦੁਨੀਆਂਦਾਰ ਹੂਆ ਥਾ, ਉਤਨਾ ਹੀ ਬਡਾ ਬਾਰੀ ਸੰਗਲ ਗਲੇ ਮੇਂ ਪਾਇਕੇ ਜਮਦੂਤੋਂ ਨੇ ਆਗੇ ਕੋ ਚਲਾਯਾ ਹੈ॥
Prof. Sahib Singh(ਇਸ ਤਰ੍ਹਾਂ ਦਾ) ਦੁਨੀਆ ਦੇ ਧੰਧਿਆਂ ਵਿਚ ਫਸਿਆ ਹੋਇਆ ਜੀਵ (ਜਦੋਂ) ਮਰਦਾ ਹੈ, (ਇਸ ਦੇ) ਗਲ ਵਿਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ (ਭਾਵ, ਮਾਇਆ ਵਿਚ ਵੇੜ੍ਹਿਆ ਹੋਇਆ ਜੀਵ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਤੇ 'ਹੰਸ ਚਲਸੀ ਡੁਮਣਾ')।

ਪਦ ਅਰਥ ਦੁਨੀਦਾਰੁ = ਦੁਨੀਆਦਾਰ, ਦੁਨੀਆ ਵਿਚ ਖਚਿਤ ਹੋਇਆ ਜੀਵ। ਗਲਿ = ਗਲ ਵਿਚ। ਘਤਿ = ਪਾ ਕੇ। ਚਲਾਇਆ = ਅੱਗੇ ਲਾ ਲਿਆ।

SikhNet (Spanish)ligera como la abeja negra, se va. A pesar de todas sus riquezas, el hombre del mundo es obligado a partir, amarrado del cuello por su maldad.

ਅਗੈ ਕਰਣੀ ਕੀਰਤਿ ਵਾਚੀਐ; ਬਹਿ ਲੇਖਾ ਕਰਿ ਸਮਝਾਇਆ ॥

agai karanee keerat vaacheeai; beh lekhaa kar samajhaaeaa |

Sant Singh KhalsaThere, his good and bad deeds are added up; sitting there, his account is read.
Manmohan SinghThere, his good and bad acts are read out to this and seating Him his account to explained to him.
Manmohan Singh (Punjabi)ਓਥੇ ਉਸ ਦੇ ਚੰਗੇ ਤੇ ਮੰਦੇ ਅਮਲ ਵਿਚਾਰੇ ਜਾਂਦੇ ਹਨ। ਅਤੇ ਉਸ ਨੂੰ ਬਨਾਲ ਕੇ ਉਸ ਦਾ ਹਿਸਾਬ-ਕਿਤਾਬ ਉਸ ਨੂੰ ਦਰਸਾਇਆ ਜਾਂਦਾ ਹੈ।
Fareedkot Teekaਜਬ ਆਗੇ ਪਰਲੋਕ ਮੇਂ ਧਰਮ ਰਾਇ ਕੇ ਸਨਮੁਖ ਗਿਆ, ਤਬ ਇਸ ਕੀ ਕਰਨੀ ਅਨੁਸਾਰ (ਕੀਰਤਿ) ਸੋਭਾ ਵਾ ਅਕੀਰਤੀ ਅਸੋਭਾ ਪੜੀਤੀ ਹੈ, ਭਾਵ ਇਸ ਕਾ ਸੁਭ ਅਸੁਭ ਚਿਤ੍ਰ ਗੁਪਤ ਪੜ ਸੁਨਾਵਤਾ ਹੈ। ਔਰ ਬੈਠਾਲ ਕਰ ਧਰਮ ਰਾਇ ਨੇ ਲੇਖਾ ਕਰ ਕੇ ਸਮਝਾਇ ਦੀਆ ਕਿ ਤੇਰੇ ਕਰਮੋਂ ਕਾ ਇਹ ਫਲ ਤੈਨੂੰ ਮਿਲੈਗਾ॥
Prof. Sahib Singhਪਰਲੋਕ ਵਿਚ (ਭਾਵ, ਧਰਮਰਾਜ ਦੇ ਦਰਬਾਰ ਵਿਚ, ਵੇਖੋ ਪਉੜੀ ੨) ਰੱਬ ਦੀ ਸਿਫ਼ਤਿ-ਸਾਲਾਹ ਰੂਪ ਕਮਾਈ ਹੀ ਕਬੂਲ ਪੈਂਦੀ ਹੈ, ਓਥੈ (ਜੀਵ ਦੇ ਕੀਤੇ ਕਰਮਾਂ ਦਾ) ਹਿਸਾਬ ਚੰਗੀ ਤਰ੍ਹਾਂ (ਇਸ ਨੂੰ) ਸਮਝਾ ਦਿੱਤਾ ਜਾਂਦਾ ਹੈ।

ਪਦ ਅਰਥ ਅਗੈ = ਪਰਲੋਕ ਵਿਚ। ਕਰਣੀ = ਕਿਰਤ-ਕਮਾਈ। ਕੀਰਤਿ = ਵਡਿਆਈ, ਸਿਫ਼ਤਿ-ਸਾਲਾਹ। ਵਾਚੀਐ = ਵਾਚੀ ਜਾਂਦੀ ਹੈ, ਲੇਖੇ ਵਿਚ ਗਿਣੀ ਜਾਂਦੀ ਹੈ। ਬਹਿ = ਬੈਠ ਕੇ, ਭਾਵ, ਧੀਰਜ ਨਾਲ ਚੰਗੀ ਤਰ੍ਹਾਂ।

SikhNet (Spanish)En el más allá solamente cuenta la Virtud del Estado de Unión con Dios; sí, así es como la cuenta es evaluada. A la hora de la muerte,

ਥਾਉ ਨ ਹੋਵੀ. ਪਉਦੀਈ; ਹੁਣਿ ਸੁਣੀਐ ਕਿਆ ਰੂਆਇਆ ॥

thaau na hovee. paudeeee; hun suneeai kiaa rooaaeaa |

Sant Singh KhalsaHe is whipped, but finds no place of rest, and no one hears his cries of pain.
Manmohan SinghWhen thrashed, he finds no place of shelter, but none hears his bewailing now.
Manmohan Singh (Punjabi)ਜਦ ਕੁੱਟ ਪੈਦੀ ਹੈ, ਤਦ ਉਸ ਨੂੰ ਕੋਈ ਪਨਾਹ ਦੀ ਥਾਂ ਨਹੀਂ ਮਿਲਦੀ। ਹੁਣ ਉਸ ਦੇ ਰੋਣ-ਪਿੱਟਣ ਨੂੰ ਕੌਣ ਸੁਣਦਾ ਹੈ?
Fareedkot Teekaਮੰਦ ਕਰਮੀਓਂ ਕੋ ਚੋਟਾਂ ਪੜਤੀਆਂ ਹੈਂ ਤਬ ਉਨ ਸੇ ਬਚਣੇ ਕੋ ਥਾਉਂ ਨਹੀਂ ਪ੍ਰਾਪਤ ਹੋਤਾ। ਜਬ ਰੁਦਨ ਕਰਨੇ ਲਗੇ ਤਬ ਜਮਦੂਤ ਕਹਤੇ ਹੈਂ ਰੋਣਾ ਤੇਰਾ ਹੁਣ ਕਿਆ ਸੁਣੀਐਗਾ ਅਰਥਾਤ ਕੋਈ ਨਹੀਂ ਸੁਨਤਾ ਹੈ॥
Prof. Sahib Singh(ਮਾਇਆ ਦੇ ਭੋਗਾਂ ਵਿਚ ਹੀ ਫਸੇ ਰਹਿਣ ਦੇ ਕਾਰਨ) ਓਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਸ ਵੇਲੇ ਇਸ ਦੀ ਕੋਈ ਭੀ ਕੂਕ-ਪੁਕਾਰ ਸੁਣੀ ਨਹੀਂ ਜਾਂਦੀ।

ਪਦ ਅਰਥ ਥਾਉ ਨ ਹੋਵੀ = ਢੋਈ ਨਹੀਂ ਮਿਲਦੀ। ਪਉਦੀਈ = ਪੈਂਦਿਆਂ, ਜੁਤੀਆਂ ਪੈਂਦਿਆਂ। ਹੁਣਿ = ਐਸ ਵੇਲੇ, ਜਦੋਂ ਮਾਰ ਪੈਂਦੀ ਹੈ। ਕਿਆ ਰੂਆਇਆ = ਕਿਹੜੀ ਪੁਕਾਰ, ਕਿਹੜਾ ਰੋਣ ਕਿਹੜਾ ਤਰਲਾ। ਸੁਣੀਐ = ਸੁਣਿਆ ਜਾਂਦਾ ਹੈ।

SikhNet (Spanish)el poderoso se lamenta, y a nadie le importa, y castigado, no encuentra ningún refugio. Mira,

ਮਨਿ ਅੰਧੈ; ਜਨਮੁ ਗਵਾਇਆ ॥੩॥

man andhai; janam gavaaeaa |3|

Sant Singh KhalsaThe blind man has wasted his life away. ||3||
Manmohan SinghThe blind man has wasted away his life.
Manmohan Singh (Punjabi)ਅੰਨ੍ਹੇ ਆਦਮੀ ਨੇ ਆਪਣੀ ਜਿੰਦਗੀ ਬਰਬਾਦ ਕਰ ਲਈ ਹੈ।
Fareedkot Teekaਹੇ ਅੰਧੇ ਮਨ ਜੀਵ! ਤੈਨੇ ਅਪਨਾ ਮਾਨੁਖ ਜਨਮ ਗਵਾਇ ਲਿਆ ਅਰਥਾਤ ਵਿਗਾੜ ਲਿਆ, ਹੁਣ ਹੋਏ ਸੇ ਕਿਆ ਰੋਤਾ ਹੈ॥੩॥☬ਬੇਦ ਕੀ ਸੁਰਤੀ ਕਾ ਅਰਥ ਰੂਪ ਸਲੋਕ ਕਥਨ ਕਰਤੇ ਹੈਂ:
Prof. Sahib Singhਮੂਰਖ ਮਨ (ਵਾਲਾ ਜੀਵ) ਆਪਣਾ (ਮਨੁੱਖਾ-) ਜਨਮ ਅਜਾਈਂ ਗਵਾ ਲੈਂਦਾ ਹੈ ॥੩॥

ਪਦ ਅਰਥ ਮਨਿ = ਮਨ ਨੇ। ਅੰਧੈ = ਅੰਧੇ ਨੇ। ਗਵਾਇਆ = ਵਿਅਰਥ ਕਰ ਲਿਆ ॥੩॥

SikhNet (Spanish)el ciego de mente malgasta su vida en vano. (3)
Shabad Guru Ramdas Ji Raag Aasaa Ang 449 excerpt (4 of 18 lines)

ਦੀਨ ਦਇਆਲ ਸੁਣਿ ਬੇਨਤੀ; ਹਰਿ ਪ੍ਰਭ ਹਰਿ ਰਾਇਆ, ਰਾਮ ਰਾਜੇ ॥

deen deaal sun benatee; har prabh har raaeaa, raam raaje |

Sant Singh KhalsaO Merciful to the meek, hear my prayer, O Lord God; You are my Master, O Lord King.
Manmohan SinghO God compassionate to the poor heart my supplication O God, thou art my Lord and my King.
Manmohan Singh (Punjabi)ਹੇ ਗਰੀਬਾਂ ਉਤੇ ਮਿਹਰਬਾਨ ਵਾਹਿਗੁਰੂ ਮੇਰੀ ਪ੍ਰਾਰਥਨਾ ਸਰਵਣ ਕਰ। ਹੇ ਵਾਹਿਗੁਰੂ! ਤੂੰ ਮੇਰਾ ਸੁਆਮੀ ਅਤੇ ਮੇਰਾ ਪਾਤਸ਼ਾਹ ਹੈਂ।
Fareedkot Teekaਹੇ ਰਾਮ ਰਾਜੇ ਹਰਿਰਾਇ ਹਰਿ ਪ੍ਰਭ ਦੀਨ ਦਇਆਲ! ਏਕ ਮੇਰੀ ਬੇਨਤੀ ਸੁਨੋ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਹਰੀ! ਹੇ ਪ੍ਰਭੂ! ਹੇ ਪ੍ਰਭੂ ਪਾਤਿਸ਼ਾਹ! ਮੇਰੀ ਬੇਨਤੀ ਸੁਣ।

ਪਦ ਅਰਥ ਦਇਆਲ = ਹੇ ਦਇਆ ਦੇ ਘਰ! ਪ੍ਰਭ = ਹੇ ਪ੍ਰਭੂ! ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ!

SikhNet (Spanish)Oh Señor Compasivo con el pobre, escucha mi plegaria.

ਹਉ ਮਾਗਉ ਸਰਣਿ ਹਰਿ ਨਾਮ ਕੀ; ਹਰਿ ਹਰਿ ਮੁਖਿ ਪਾਇਆ ॥

hau maagau saran har naam kee; har har mukh paaeaa |

Sant Singh KhalsaI beg for the Sanctuary of the Lord's Name, Har, Har; please, place it in my mouth.
Manmohan SinghI pray for the refuge of God s Name O my Lord God! put it into my mouth.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਦੀ ਪਨਾਹ ਦੀ ਯਾਚਨਾ ਕਰਦਾ ਹਾਂ। ਮੇਰੇ ਵਾਹਿਗੁਰੂ ਸੁਆਮੀ ਤੂੰ ਇਸ ਨੂੰ ਮੇਰੇ ਮੂੰਹ ਵਿੱਚ ਪਾ ਦੇ।
Fareedkot Teekaਹੇ ਹਰੀ! ਮੈਂ ਤੇਰੇ ਨਾਮ ਕੀ ਸਰਨ ਮਾਂਗਤਾ ਹੂੰ, ਜਿਸ ਕਰ ਮੇਰੇ ਮੁਖ ਮੇਂ ਹਰਿ ਹਰਿ ਜਾਪ ਪਾਯਾ ਜਾਇ; ਹਰਿ ਹਰਿ ਨਾਮੁ ਅੰਮ੍ਰਿਤ ਮੁਖ ਮੇਂ ਪਾਯਾ ਕਰੂੰ॥
Prof. Sahib Singhਹੇ ਹਰੀ! ਮੈਂ ਤੇਰੇ ਨਾਮ ਦਾ ਆਸਰਾ ਮੰਗਦਾ ਹਾਂ। ਹੇ ਹਰੀ! (ਤੇਰੀ ਮੇਹਰ ਹੋਵੇ ਤਾਂ ਮੈਂ ਤੇਰਾ ਨਾਮ) ਆਪਣੇ ਮੂੰਹ ਵਿਚ ਪਾ ਸਕਦਾ ਹਾਂ (ਮੂੰਹ ਨਾਲ ਜਪ ਸਕਦਾ ਹਾਂ)।

ਪਦ ਅਰਥ ਹਉ = ਮੈਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਸਰਣਿ = ਆਸਰਾ, ਓਟ। ਮੁਖਿ = ਮੁਖ ਵਿਚ।

SikhNet (Spanish)Oh Maestro, Señor, mi Rey, busco el Refugio de Tu Nombre; viértelo Tú en mis labios.

ਭਗਤਿ ਵਛਲੁ. ਹਰਿ ਬਿਰਦੁ ਹੈ; ਹਰਿ ਲਾਜ ਰਖਾਇਆ ॥

bhagat vachhal. har birad hai; har laaj rakhaaeaa |

Sant Singh KhalsaIt is the Lord's natural way to love His devotees; O Lord, please preserve my honor!
Manmohan SinghTo love His devotees is the inherent disposition of God save my honour O Lord.
Manmohan Singh (Punjabi)ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨਾ ਵਾਹਿਗੁਰੂ ਦਾ ਮੁੱਢ ਕਦੀਮੀ ਸੁਭਾਵ ਹੈ। ਸੋ, ਤੂੰ ਮੇਰੀ ਇਜ਼ਤ ਆਬਰੂ ਰੱਖ, ਹੇ ਸੁਆਮੀ!
Fareedkot Teekaਹੇ ਭਗਤ ਵਤਸਲ ਹਰਿ! ਯਹ ਤੇਰਾ (ਬਿਰਦ) ਪ੍ਰਣ ਹੈ, (ਹਰਿ) ਜੋ ਕੋਈ ਸਰਣ ਆਵੈ ਤਿਸ ਕੀ ਲਜ੍ਯਾ ਰਖਤਾ ਆਇਆ ਹੈ॥
Prof. Sahib Singhਪਰਮਾਤਮਾ ਦਾ ਇਹ ਮੁੱਢ ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ ਨਾਲ ਪਿਆਰ ਕਰਦਾ ਹੈ (ਜੇਹੜਾ ਉਸ ਦੀ ਸਰਨ ਪਏ, ਉਸ ਦੀ) ਇੱਜ਼ਤ ਰੱਖ ਲੈਂਦਾ ਹੈ।

ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਲਾਜ = ਇੱਜ਼ਤ।

SikhNet (Spanish)Tú eres el Amante de Tus Devotos; ese es Tu Título de Realeza; ¡salva mi honor, oh mi Señor!

ਜਨੁ ਨਾਨਕੁ ਸਰਣਾਗਤੀ; ਹਰਿ ਨਾਮਿ ਤਰਾਇਆ ॥੪॥੮॥੧੫॥

jan naanak saranaagatee; har naam taraaeaa |4|8|15|

Sant Singh KhalsaServant Nanak has entered His Sanctuary, and has been saved by the Name of the Lord. ||4||8||15||
Manmohan SinghServant Nanak has entered thine sanctuary O God and thy Name has saved him.
Manmohan Singh (Punjabi)ਨੌਕਰ ਨਾਨਕ ਨੇ ਤੇਰੀ ਸ਼ਰਣ ਲਈ ਹੈ, ਹੇ ਵਾਹਿਗੁਰੂ, ਅਤੇ ਤੇਰੇ ਨਾਮ ਨੇ ਉਸ ਦਾ ਪਾਰ ਊਤਾਰਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਨਾਮੀ! ਨਾਮ ਕਰ ਤੈਨੇ ਭਗਤੋਂ ਕੋ ਤਰਾਇਆ ਹੈ, ਤਾਂ ਤੇ ਮੈਂ ਤੇਰੀ ਸਰਣ ਹੂੰ ਮੁਝ ਕੋ ਭੀ ਤਾਰ ਲੇਹੁ॥੪॥੮॥੧੫॥
Prof. Sahib Singhਦਾਸ ਨਾਨਕ (ਭੀ) ਉਸ ਹਰੀ ਦੀ ਸਰਨ ਆ ਪਿਆ ਹੈ (ਸਰਨ ਆਏ ਮਨੁੱਖ ਨੂੰ) ਹਰੀ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੮॥੧੫॥

ਪਦ ਅਰਥ ਨਾਮਿ = ਨਾਮ ਦੀ ਰਾਹੀਂ ॥੪॥੮॥੧੫॥

SikhNet (Spanish)Nanak se ha retirado a Tu Asilo; llévame con Tu Nombre a través. (4‑8‑15)
Shabad Guru Nanak Dev Ji Raag Aasaa Ang 464

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਭੈ ਵਿਚਿ; ਪਵਣੁ ਵਹੈ ਸਦਵਾਉ ॥

bhai vich; pavan vahai sadavaau |

Sant Singh KhalsaIn the Fear of God, the wind and breezes ever blow.
Manmohan SinghIn Lord's fear wind and breeze ever blow.
Manmohan Singh (Punjabi)ਸੁਆਮੀ ਦੇ ਡਰ ਵਿੱਚ ਹਮੇਸ਼ਾਂ ਵਾਯੂ ਅਤੇ ਧੀਮੀ ਹਵਾਵਾਂ ਵਗਦੀਆਂ ਹਨ।
Fareedkot Teeka(ਸਦ) ਸਦਗਤ ਵਾਲਾ ਪਉਣ ਵਾ (ਪਵਣੁ) ਝੰਝਾ (ਸਦਵਾਉ) ਸ੍ਰੇਸ਼ਟ ਪਵਣ, ਭਾਵ ਸੀਤਲ ਮੰਦ ਸੁਗੰਧ ਵਾਲੀ ਜੋ ਹੈ॥
Prof. Sahib Singhਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ।

ਪਦ ਅਰਥ ਭੈ ਵਿਚਿ = ਡਰ ਵਿਚ। ਪਵਣੁ ਵਹੈ = ਹਵਾ ਵਗਦੀ ਹੈ। ਸਦਵਾਉ = ਸਦਾ-ਏਵ, ਸਦਾ ਹੀ।

SikhNet (Spanish)En Reverencia al Señor sopla el aire con sus miríadas de brisas.

ਭੈ ਵਿਚਿ; ਚਲਹਿ ਲਖ ਦਰੀਆਉ ॥

bhai vich; chaleh lakh dareeaau |

Sant Singh KhalsaIn the Fear of God, thousands of rivers flow.
Manmohan SinghIn Lord's fear flow lacs of rivers.
Manmohan Singh (Punjabi)ਸੁਆਮੀ ਦੇ ਡਰ ਅੰਦਰ ਲੱਖਾਂ ਹੀ ਦਰਿਆ ਵਹਿੰਦੇ ਹਨ।
Fareedkot Teekaਏਹ ਅਕਾਲ ਪੁਰਖ ਕੇ ਭ੍ਯ ਮੇਂ ਬਹਤਾ ਹੈ ਔ ਲਾਖੋਂ (ਦਰੀਆਉ) ਨਦ ਭੀ ਭ੍ਯ ਮੇਂ ਚਲਤੇ ਹੈਂ॥
Prof. Sahib Singhਲੱਖਾਂ ਦਰੀਆਉ ਭੀ ਭੈ ਵਿਚ ਹੀ ਵਗ ਰਹੇ ਹਨ।

ਪਦ ਅਰਥ ਚਲਹਿ = ਚੱਲਦੇ ਹਨ।

SikhNet (Spanish)En Reverencia a Él corren un sinnúmero de ríos.

ਭੈ ਵਿਚਿ; ਅਗਨਿ ਕਢੈ ਵੇਗਾਰਿ ॥

bhai vich; agan kadtai vegaar |

Sant Singh KhalsaIn the Fear of God, fire is forced to labor.
Manmohan SinghIn Lord's fear fire is forced to perform labour.
Manmohan Singh (Punjabi)ਸੁਆਮੀ ਦੇ ਡਰ ਅੰਦਰ ਅੱਗ ਬਿਗਾਰ ਕਰਦੀ ਹੈ।
Fareedkot Teekaਅਗਨੀ ਸਭ ਜੀਵੋਂ ਕੀ ਬਿਗਾਰ ਭ੍ਯ ਮੇਂ ਕਾਢਤੀ ਹੈ ਅਰਥਾਤ ਸਭ ਕਾ ਕਾਰਜ ਸਾਧਨ ਕਰਤੀ ਹੈ॥
Prof. Sahib Singhਅੱਗ ਜੋ ਸੇਵਾ ਕਰ ਰਹੀ ਹੈ, ਇਹ ਭੀ ਰੱਬ ਦੇ ਭੈ ਵਿਚ ਹੀ ਹੈ।

ਪਦ ਅਰਥ ਕਢੈ ਵੇਗਾਰਿ = ਵਗਾਰ ਕੱਢਦੀ ਹੈ।

SikhNet (Spanish)En Reverencia a Él, el fuego se estremece en su obra.

ਭੈ ਵਿਚਿ; ਧਰਤੀ ਦਬੀ ਭਾਰਿ ॥

bhai vich; dharatee dabee bhaar |

Sant Singh KhalsaIn the Fear of God, the earth is crushed under its burden.
Manmohan SinghIn Lord's fear the earth is trampled under burden.
Manmohan Singh (Punjabi)ਸਾਈਂ ਦੇ ਡਰ ਵਿੱਚ ਜ਼ਮੀਨ ਬੋਝ ਹੇਠਾਂ ਲਤਾੜੀ ਹੋਈ ਹੈ।
Fareedkot Teekaਭ੍ਯ ਕਰ ਕੇ ਪ੍ਰਿਥ੍ਵੀ (ਭਾਰਿ) ਬੋਝ ਸੇ ਦਬੀ ਹੂਈ ਹੈ॥
Prof. Sahib Singhਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਪਈ ਹੈ।

ਪਦ ਅਰਥ ਭਾਰਿ = ਭਾਰ ਦੇ ਹੇਠ। ਇੰਦੁ = ਇੰਦਰ ਦੇਵਤਾ, ਬੱਦਲ।

SikhNet (Spanish)En Reverencia a Él, la Tierra soporta el peso de su densidad.

ਭੈ ਵਿਚਿ; ਇੰਦੁ ਫਿਰੈ ਸਿਰ ਭਾਰਿ ॥

bhai vich; ind firai sir bhaar |

Sant Singh KhalsaIn the Fear of God, the clouds move across the sky.
Manmohan SinghIn Lord's fear the cloud moves head-long.
Manmohan Singh (Punjabi)ਸਾਈਂ ਦੇ ਡਰ ਵਿੰਚ ਬੱਦਲ ਸਿਰ-ਪਰਨੇ ਤੁਰਿਆ ਫਿਰਦਾ ਹੈ।
Fareedkot Teekaਸਿਰ ਭਾਰ, ਭਾਵ ਸਾਰਾ ਜੋਰ ਲਗਾਇ ਕਰ ਇੰਦ੍ਰ ਬ~ਦਲ ਵਾ ਇੰਦ੍ਰ ਭੀ ਭ੍ਯ ਕਰ ਰਾਜ ਕਾਜ ਮੇਂ ਫਿਰਤਾ ਹੈ॥
Prof. Sahib Singhਰੱਬ ਦੇ ਭੈ ਵਿਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ (ਭਾਵ, ਮੇਘ ਉਸ ਦੀ ਰਜ਼ਾ ਵਿਚ ਹੀ ਉੱਡ ਰਹੇ ਹਨ)।

ਪਦ ਅਰਥ ਫਿਰੈ = ਫਿਰਦਾ ਹੈ। ਸਿਰ ਭਾਰਿ = ਸਿਰ ਦੇ ਭਾਰ।

SikhNet (Spanish)En Reverencia a Él, las nubes flotan en el aire y fluctúan.

ਭੈ ਵਿਚਿ; ਰਾਜਾ ਧਰਮ ਦੁਆਰੁ ॥

bhai vich; raajaa dharam duaar |

Sant Singh KhalsaIn the Fear of God, the Righteous Judge of Dharma stands at His Door.
Manmohan SinghIn Lord's fear Dharamraj (righteous Judge) stands at His door.
Manmohan Singh (Punjabi)ਸਾਈਂ ਦੇ ਡਰ ਵਿੱਚ ਧਰਮ ਰਾਜ ਉਸ ਦੇ ਬੂਹੇ ਤੇ ਖੜਾ ਹੈ।
Fareedkot Teekaਧਰਮ ਰਾਜਾ ਭੀ ਅਪਨੇ ਵਾ ਪਰਮੇਸ਼੍ਵਰ ਕੇ ਦ੍ਵਾਰ ਪਰ ਬੈਠ ਕਰ ਭ੍ਯ ਮੇਂ ਨਿਆਉ ਕਰਤਾ ਹੈ॥
Prof. Sahib Singhਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿਚ ਹੈ।

ਪਦ ਅਰਥ ਰਾਜਾ ਧਰਮ ਦੁਆਰੁ = ਧਰਮ ਰਾਜੇ ਦਾ ਦੁਆਰ।

SikhNet (Spanish)En Reverencia a Él, el Juez de la Ley Divina se para en la Puerta del Señor.

ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥

bhai vich sooraj; bhai vich chand |

Sant Singh KhalsaIn the Fear of God, the sun shines, and in the Fear of God, the moon reflects.
Manmohan SinghIn Lord's fear is retrained the sun and in Lord's fear the moon.
Manmohan Singh (Punjabi)ਸੁਆਮੀ ਦੇ ਡਰ ਵਿੱਚ ਹੈ ਸੂਰਜ ਤੇ ਸੁਆਮੀ ਦੇ ਡਰ ਵਿੱਚ ਹੀ ਚੰਦਰਮਾ।
Fareedkot Teekaਭ੍ਯ ਮੇਂ ਸੂਰਜ ਭ੍ਯ ਮੇਂ ਚੰਦ੍ਰਮਾਂ॥
Prof. Sahib Singhਸੂਰਜ ਭੀ ਤੇ ਚੰਦ੍ਰਮਾ ਭੀ ਰੱਬ ਦੇ ਹੁਕਮ ਵਿਚ ਹਨ,
SikhNet (Spanish)En Reverencia a Él el sol resplandece.

ਕੋਹ ਕਰੋੜੀ ਚਲਤ; ਨ ਅੰਤੁ ॥

koh karorree chalat; na ant |

Sant Singh KhalsaThey travel millions of miles, endlessly.
Manmohan SinghThey travel myriads of miles without an end.
Manmohan Singh (Punjabi)ਉਹ ਕ੍ਰੋੜਾਂ ਹੀ ਮੀਲ ਬਿਨਾਂ ਕਿਸੇ ਓੜਕ ਦੇ ਤੁਰਦੇ ਹਨ।
Fareedkot Teekaਕ੍ਰੋੜੋਂ ਕੋਸ ਚਲਤੇ ਹੈਂ ਅੰਤ ਨਹੀਂ ਆਵਤਾ ਹੈ॥
Prof. Sahib Singhਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਓੜਕ ਨਹੀਂ ਆਉਂਦਾ।

ਪਦ ਅਰਥ ਕੋਹ ਕਰੋੜੀ = ਕਰੋੜਾਂ ਕੋਹ।

SikhNet (Spanish)En Reverencia a Él brilla la luna, y se mueven millones de años en el tiempo y espacio sin fin.

ਭੈ ਵਿਚਿ; ਸਿਧ ਬੁਧ ਸੁਰ ਨਾਥ ॥

bhai vich; sidh budh sur naath |

Sant Singh KhalsaIn the Fear of God, the Siddhas exist, as do the Buddhas, the demi-gods and Yogis.
Manmohan SinghIn Lord's fear are the men of miracles, Bhudhas, the demigods and the Yogis.
Manmohan Singh (Punjabi)ਸਾਹਿਬ ਦੇ ਡਰ ਅੰਦਰ ਹਨ ਕਰਾਮਾਤੀ ਬੰਦੇ, ਬੁੱਧ, ਦੇਵਤੇ ਅਤੇ ਯੋਗੀ।
Fareedkot Teekaਜੋ ਜਿਤਨੇ ਸਿਧ ਹੈਂ, ਜੋ ਬੁਧਵਾਨ ਹੈਂ ਵਾ ਬੁਧ ਆਦਿ ਜੋ ਨਵ ਗ੍ਰਹ ਹੈਂ ਔ ਨੌ ਦੇਵਤਾ ਹੈਂ ਔ ਨਾਥ ਹੈਂ ਸਭ ਭ੍ਯ ਮੇਂ ਹੈਂ॥
Prof. Sahib Singhਸਿੱਧ, ਬੁਧ, ਦੇਵਤੇ ਤੇ ਨਾਥ-ਸਾਰੇ ਰੱਬ ਦੇ ਭੈ ਵਿਚ ਹਨ।

ਪਦ ਅਰਥ ਸਿਧ = ਅਣਿਮਾ ਆਦਿਕ ਅੱਠ ਸਿੱਧੀਆਂ ਨੂੰ ਜਿਨ੍ਹਾਂ ਮਹਾਤਮਾ ਲੋਕਾਂ ਨੇ ਪ੍ਰਾਪਤ ਕਰ ਲਿਆ ਹੁੰਦਾ ਸੀ, ਉਹਨਾਂ ਨੂੰ ਸਿੱਧ ਕਿਹਾ ਜਾਂਦਾ ਸੀ; ਪੁੱਗੇ ਹੋਏ ਜੋਗੀ। ਬੁਧ = ਗਿਆਨਵਾਨ, ਜੋ ਜਗਤ ਦੇ ਮਾਇਕ ਬੰਧਨਾਂ ਤੋਂ ਮੁਕਤ ਹਨ।

SikhNet (Spanish)En Reverencia a Él habitan los Siddhas, Buddhas y Nathas;

ਭੈ ਵਿਚਿ; ਆਡਾਣੇ ਆਕਾਸ ॥

bhai vich; aaddaane aakaas |

Sant Singh KhalsaIn the Fear of God, the Akaashic ethers are stretched across the sky.
Manmohan SinghIn Lord's fear is stretched the sky.
Manmohan Singh (Punjabi)ਸਾਹਿਬ ਦੇ ਡਰ ਅੰਦਰ ਅਸਮਾਨ ਤਣਿਆ ਹੋਇਆ ਹੈ।
Fareedkot Teekaਅਕਾਸ ਭੀ (ਆਡਾਣੇ) ਛਾਏ ਹੂਏ ਵਾ ਨਿਰਾਸ੍ਰਯ ਹੈ, ਸੋ ਭੀ ਭਯ ਮੇਂ ਹੈਂ॥
Prof. Sahib Singhਇਹ ਉੱਪਰ ਤਣੇ ਹੋਏ ਅਕਾਸ਼ (ਜੋ ਦਿੱਸਦੇ ਹਨ, ਇਹ ਭੀ) ਭੈ ਵਿਚ ਹੀ ਹਨ।

ਪਦ ਅਰਥ ਆਡਾਣੇ = ਤਣੇ ਹੋਏ।

SikhNet (Spanish)En Reverencia a Él, el cielo se extiende sobre la tierra.

ਭੈ ਵਿਚਿ; ਜੋਧ ਮਹਾਬਲ ਸੂਰ ॥

bhai vich; jodh mahaabal soor |

Sant Singh KhalsaIn the Fear of God, the warriors and the most powerful heroes exist.
Manmohan SinghIn Lord's fear are the warriors and the very powerful heroes.
Manmohan Singh (Punjabi)ਸਾਹਿਬ ਦੇ ਡਰ ਅੰਦਰ ਹਨ ਯੋਧੇ ਅਤੇ ਪਰਮ ਬਲਵਾਨ ਸੂਰਮੇ।
Fareedkot Teekaਮਹਾਂ ਜੋਧ ਬਲੀ ਜੋ ਸੂਰਮੇ ਹੈਂ ਵਾ ਰਥੀ, ਮਹਾਰਥੀ, ਅਤਿ ਰਥੀ ਭੀ ਭ੍ਯ ਮੇਂ ਹੈਂ॥
Prof. Sahib Singhਬੜੇ ਬੜੇ ਬਲ ਵਾਲੇ ਜੋਧੇ ਤੇ ਸੂਰਮੇ ਸਭ ਰੱਬ ਦੇ ਭੈ ਵਿਚ ਹਨ।

ਪਦ ਅਰਥ ਮਹਾਬਲ = ਵੱਡੇ ਬਲ ਵਾਲੇ।

SikhNet (Spanish)En Reverencia a Él, actúan los guerreros y héroes valientes,

ਭੈ ਵਿਚਿ; ਆਵਹਿ ਜਾਵਹਿ ਪੂਰ ॥

bhai vich; aaveh jaaveh poor |

Sant Singh KhalsaIn the Fear of God, multitudes come and go.
Manmohan SinghIn Lord's fear multitudes come and go.
Manmohan Singh (Punjabi)ਸਾਹਿਬ ਦੇ ਡਰ ਵਿੱਚ ਜਮਘਟਿਆ ਦੇ ਜਮਘਟੇ ਆਉਂਦੇ ਤੇ ਜਾਂਦੇ ਹਨ।
Fareedkot Teekaਪੂਰੋਂ ਕੇ ਪੂਰ ਸਭ ਭ੍ਯ ਮੇਂ ਆਵਤੇ ਜਾਤੇ, ਭਾਵ ਜਨਮਤੇ ਮਰਤੇ ਹੈਂ॥
Prof. Sahib Singhਪੂਰਾਂ ਦੇ ਪੂਰ ਜੀਵ ਜੋ ਜਗਤ ਵਿਚ ਜੰਮਦੇ ਤੇ ਮਰਦੇ ਹਨ, ਸਭ ਭੈ ਵਿਚ ਹਨ।

ਪਦ ਅਰਥ ਆਵਹਿ = (ਜੋ ਭੀ ਜੀਵ ਜਗਤ ਵਿਚ) ਆਉਂਦੇ ਹਨ। ਪੂਰ = ਸਾਰੇ ਦੇ ਸਾਰੇ ਜੀਵ ਜੋ ਇਸ ਸੰਸਾਰ-ਸਾਗਰ ਵਿਚ ਜ਼ਿੰਦਗੀ-ਰੂਪ ਬੇੜੀ ਵਿਚ ਬੈਠੇ ਹੋਏ ਹਨ।

SikhNet (Spanish)En Reverencia a Él, cargamentos enteros de hombres van y vienen.

ਸਗਲਿਆ; ਭਉ ਲਿਖਿਆ ਸਿਰਿ ਲੇਖੁ ॥

sagaliaa; bhau likhiaa sir lekh |

Sant Singh KhalsaGod has inscribed the Inscription of His Fear upon the heads of all.
Manmohan SinghThe Lord has written the writ of His fear on the heads of all.
Manmohan Singh (Punjabi)ਸੁਆਮੀ ਨੇ ਆਪਣੀ ਡਰ ਦੀ ਸਾਰਿਆਂ ਦੇ ਸਿਰਾਂ ਉਤੇ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਸਭ ਜੀਵੋਂ ਕੇ ਸਿਰ ਪਰ ਭ੍ਯ ਕਾ ਲੇਖ ਲਿਖਾ ਹੂਆ ਹੈ॥
Prof. Sahib Singhਸਾਰੇ ਹੀ ਜੀਵਾਂ ਦੇ ਮੱਥੇ ਤੇ ਭਉ-ਰੂਪ ਲੇਖ ਲਿਖਿਆ ਹੋਇਆ ਹੈ, ਭਾਵ, ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿਚ ਹਨ।

ਪਦ ਅਰਥ ਸਗਲਿਆ ਸਿਰਿ = ਸਾਰੇ ਜੀਵਾਂ ਦੇ ਸਿਰ ਉੱਤੇ। ਲੇਖੁ ਲਿਖਿਆ = ਭਉ ਰੂਪੀ ਲੇਖ ਲਿਖਿਆ ਹੋਇਆ ਹੈ।

SikhNet (Spanish)Sí, el Decreto de la Reverencia al Señor rige sobre todos nosotros.

ਨਾਨਕ. ਨਿਰਭਉ ਨਿਰੰਕਾਰੁ; ਸਚੁ ਏਕੁ ॥੧॥

naanak. nirbhau nirankaar; sach ek |1|

Sant Singh KhalsaO Nanak, the Fearless Lord, the Formless Lord, the True Lord, is One. ||1||
Manmohan SinghNanak, the True Formless Lord alone is fearless.
Manmohan Singh (Punjabi)ਨਾਨਕ, ਕੇਵਲ ਸੱਚਾ, ਸਰੂਪ-ਰਹਿਤ ਸੁਆਮੀ ਹੀ ਨਿਡਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭ੍ਯ ਸੇ ਰਹਿਤ ਏਕ ਸਚ ਰੂਪ ਨਿਰੰਕਾਰ ਹੈ॥੧॥☬ਪੂਰਬ ਸਲੋਕ ਮੇਂ ਕਹੇ ਅਰਥ ਕੋ ਦ੍ਰਿੜ ਕਰਾਵਤੇ ਹੂਏ ਜਗਤ ਕੀ ਬਚਿਤ੍ਰਤਾ ਕਹ ਕਰ ਅਨਿਤ ਦੇਖਾਵਤੇ ਹੈਂ:
Prof. Sahib Singhਹੇ ਨਾਨਕ! ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ ॥੧॥

* ਨੋਟ: 'ਸੱਤਿਆਰਥ ਪ੍ਰਕਾਸ਼' ਦੇ ਕਰਤਾ ਨੇ ਗੁਰੂ ਨਾਨਕ ਸਾਹਿਬ ਉੱਤੇ ਇਹ ਦੂਸ਼ਨ ਲਾਇਆ ਹੈ ਕਿ ਉਹ ਸੰਸਕ੍ਰਿਤ ਨਹੀਂ ਜਾਣਦੇ ਸਨ, ਪਰ ਆਪਣੇ ਆਪ ਨੂੰ ਸੰਸਕ੍ਰਿਤ ਦਾ ਵਿਦਵਾਨ ਪਰਗਟ ਕਰਨ ਦਾ ਜਤਨ ਕਰਦੇ ਸਨ, ਕਿਉਂਕਿ ਉਹਨਾਂ ਨੇ ਸੰਸਕ੍ਰਿਤ 'ਭਯ' ਦੇ ਥਾਂ 'ਭਉ' ਵਰਤਿਆ ਹੈ। ਇਸ ਮਜ਼ਮੂਨ ਸੰਬੰਧੀ ਜੋ ਸੱਜਣ ਵਿਸਥਾਰ-ਪੂਰਵਕ ਵਿਚਾਰ ਪੜ੍ਹਨੀ ਚਾਹੁੰਦੇ ਹੋਣ, ਉਹ ਮੇਰੇ 'ਗੁਰਬਾਣੀ ਵਿਆਕਰਣ' ਦੇ ਅੰਕ 'ਵਰਣਬੋਧ' ਨੂੰ ਪੜ੍ਹਨ।

SikhNet (Spanish)Dice Nanak, ¡No cabe el miedo en El Uno Absoluto, Él solamente es el Verdadero Señor! (1)
Shabad Guru Nanak Dev Ji Raag Aasaa Ang 464 - 465

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਨਾਨਕ. ਨਿਰਭਉ ਨਿਰੰਕਾਰੁ; ਹੋਰਿ ਕੇਤੇ ਰਾਮ ਰਵਾਲ ॥

naanak. nirbhau nirankaar; hor kete raam ravaal |

Sant Singh KhalsaO Nanak, the Lord is fearless and formless; myriads of others, like Rama, are mere dust before Him.
Manmohan SinghNanak the Formless Lord alone is fearless, and many others like Ram are as dust before Him.
Manmohan Singh (Punjabi)ਨਾਨਕ, ਕੇਵਲ ਆਕਾਰ-ਰਹਿਤ ਪ੍ਰਭੂ ਹੀ ਡਰ-ਰਹਿਤ ਹੈ। ਰਾਮ ਵਰਗੇ ਘਣੇਰੇ ਹੋਰ ਉਹਦੇ ਅੱਗੇ ਧੂੜ ਵਾਗੂੰ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਰਭਉ ਨਿਰੰਕਾਰ ਤੋ ਰਾਮ ਹੈ ਹੋਰ ਜੀਵ ਤੋ (ਰਵਾਲ) ਧੂਰਿ ਰੂਪ ਬਹੁਤ ਹੈਂ। ਵਾ ਹੋਰ ਰਾਮ ਆਦਿ ਅਵਤਾਰ ਪਰਮੇਸ਼੍ਵਰ ਦੇ ਰੋਮਾਦੀ ਪੰਕਤੀ ਵਾ ਰਮਾਲ ਕਰਨੇ ਵਾਲੇ ਹੈਂ॥
Prof. Sahib Singhਹੇ ਨਾਨਕ! ਇਕ ਨਿਰੰਕਾਰ ਹੀ ਭੈ-ਰਹਿਤ ਹੈ, (ਅਵਤਾਰੀ) ਰਾਮ (ਜੀ) ਵਰਗੇ ਕਈ ਹੋਰ (ਉਸ ਨਿਰੰਕਾਰ ਦੇ ਸਾਮ੍ਹਣੇ) ਤੁੱਛ ਹਨ;

ਪਦ ਅਰਥ ਹੋਰਿ = (ਨਿਰੰਕਾਰ ਤੋਂ ਬਿਨਾ) ਹੋਰ ਸਾਰੇ। ਰਵਾਲ = ਧੂੜ, (ਭਾਵ) ਤੁੱਛ।

SikhNet (Spanish)Dice Nanak, ¡Solamente el Único Señor es Absoluto y sin miedo; todos los Ramas ante Él son insignificantes!

ਕੇਤੀਆ ਕੰਨੑ ਕਹਾਣੀਆ; ਕੇਤੇ ਬੇਦ ਬੀਚਾਰ ॥

keteea kana kahaaneea; kete bed beechaar |

Sant Singh KhalsaThere are so many stories of Krishna, so many who reflect over the Vedas.
Manmohan SinghGood many are the stories of Krishan and good many the reciters of Vedas.
Manmohan Singh (Punjabi)ਬਹੁਤੀਆਂ ਹਨ ਸਾਖੀਆਂ ਕ੍ਰਿਸ਼ਨ ਦੀਆਂ ਅਤੇ ਬਹੁਤੇ ਹੀ ਹਨ, ਵੇਦਾਂ ਨੂੰ ਵਾਚਣ ਵਾਲੇ।
Fareedkot Teeka(ਕੰਨ੍ਹ੍ਹ) ਕ੍ਰਿਸ਼ਨ ਕੀਆਂ ਕਥਾ ਕੇਤੀਆਂ ਹੈਂ, ਕਥਾ ਕੋ ਕਹਨੇ ਹਾਰੇ ਕਿਤਨੇ ਹੈਂ, ਭਾਵ ਬਹੁਤ ਹੈਂ। ਔਰ ਕਿਤਨੇ ਬੇਦ ਹੈਂ, ਬੇਦ ਕਾ ਬਿਚਾਰ ਕਰਨੇ ਹਾਰੇ ਕਿਤਨੇ ਹੈਂ, ਭਾਵ ਕਹਣੇ ਵਾਲੇ ਭੀ ਬਹੁਤ ਹੈਂ॥
Prof. Sahib Singh(ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਤੇ) ਕ੍ਰਿਸ਼ਨ (ਜੀ) ਦੀਆਂ ਕਈ ਸਾਖੀਆਂ ਤੇ ਵੇਦਾਂ ਦੇ ਕਈ ਵੀਚਾਰ ਭੀ ਤੁੱਛ ਹਨ।

ਪਦ ਅਰਥ ਕੇਤੀਆ = ਕਿੰਨੀਆਂ ਹੀ; ਬੇਅੰਤ। ਕੰਨ੍ਹ੍ਹ ਕਹਾਣੀਆ = ਕ੍ਰਿਸ਼ਨ ਜੀ ਦੀਆਂ ਕਹਾਣੀਆਂ।

SikhNet (Spanish)Millones son los cuentos de Krishna y los pensamientos de los Vedas.

ਕੇਤੇ ਨਚਹਿ ਮੰਗਤੇ; ਗਿੜਿ ਮੁੜਿ ਪੂਰਹਿ ਤਾਲ ॥

kete nacheh mangate; girr murr pooreh taal |

Sant Singh KhalsaSo many beggars dance, spinning around to the beat.
Manmohan SinghMany a beggar dance and, turning and bending round, beat the time.
Manmohan Singh (Punjabi)ਅਨੇਕਾਂ ਹੀ ਭਿਖਾਰੀ ਨਿਰਤਕਾਰੀ ਕਰਦੇ ਹਨ ਅਤੇ ਅੱਗੇ ਪਿੱਛੇ ਹੋ ਕੇ ਰਾਗ ਦੀ ਸੁਰ ਪੂਰਦੇ ਹਨ।
Fareedkot Teekaਔ ਕਿਤਨੇ ਮੰਗਤੇ ਨਾਚਤੇ ਹੈਂ, (ਗਿੜਿ ਮੁੜਿ ਪੂਰਹਿ ਤਾਲ) ਫਿਰ ਫਿਰ ਕਰ ਕੇ ਹਾਵ ਭਾਵ ਸੇ ਤਾਲ ਪੂਰਤੇ ਹੈਂ॥
Prof. Sahib Singh(ਉਸ ਨਿਰੰਕਾਰ ਦਾ ਗਿਆਨ ਪ੍ਰਾਪਤ ਕਰਨ ਲਈ) ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ,

ਪਦ ਅਰਥ ਗਿੜਿ ਮੁੜਿ = ਭਉਂ ਭਉਂ ਕੇ, ਪਰਤ ਪਰਤ ਕੇ।

SikhNet (Spanish)Millones son los Devotos que como mendigos bailan pasos al compás de la música para otros.

ਬਾਜਾਰੀ ਬਾਜਾਰ ਮਹਿ; ਆਇ ਕਢਹਿ ਬਾਜਾਰ ॥

baajaaree baajaar meh; aae kadteh baajaar |

Sant Singh KhalsaThe magicians perform their magic in the market place, creating a false illusion.
Manmohan SinghThe guisers come in the market place and exhibit a false show.
Manmohan Singh (Punjabi)ਬਹੁ-ਰੂਪੀਏ ਮੰਡੀ ਵਿੱਚ ਆਉਂਦੇ ਹਨ ਅਤੇ ਝੂਠਾ ਦਿਖਾਵਾ ਵਿਖਾਲਦੇ ਹਨ।
Fareedkot Teeka(ਬਾਜਾਰੀ) ਮਸਕਰੇ, ਭਾਵ ਨਾਟਕ ਕਰਨੇ ਹਾਰੇ ਨਟ ਵਾ ਰਾਸ ਧਾਰੀ ਬਾਜਾਰ ਮੇਂ ਆਇ ਕਰ, ਭਾਵ ਤਮਾਸ਼ੇ ਕਾ ਸਾਜ ਨਿਕਾਲਤੇ ਹੈਂ ਅਪਨੀ (ਬਾਜਾਰ) ਦੁਕਾਨ ਖੋਲ ਬੈਠਤੇ ਹੈਂ॥
Prof. Sahib Singhਰਾਸਧਾਰੀਏ ਭੀ ਬਜ਼ਾਰਾਂ ਵਿਚ ਆ ਕੇ ਰਾਸਾਂ ਪਾਂਦੇ ਹਨ,

ਪਦ ਅਰਥ ਬਾਜਾਰੀ = ਰਾਸਧਾਰੀਏ। ਆਇ ਕਢਹਿ ਬਾਜਾਰ = ਆ ਕੇ ਰਾਸਾਂ ਪਾਉਂਦੇ ਹਨ।

SikhNet (Spanish)Aquéllos que en el mercado venden y hacen lo suyo en las calles,

ਗਾਵਹਿ ਰਾਜੇ ਰਾਣੀਆ; ਬੋਲਹਿ ਆਲ ਪਤਾਲ ॥

gaaveh raaje raaneea; boleh aal pataal |

Sant Singh KhalsaThey sing as kings and queens, and speak of this and that.
Manmohan SinghThey sing as King and queens and speak of the upper and the lower regions.
Manmohan Singh (Punjabi)ਉਹ ਪਾਤਸ਼ਾਹ ਤੇ ਰਾਣੀਆਂ ਬਣ ਕੇ ਗਾਉਂਦੇ ਹਨ ਅਤੇ ਉਪਰਲੇ ਤੇ ਹੇਠਲੇ (ਲੋਕਾਂ) ਦੀਆਂ ਗੱਲਾਂ ਕਰਦੇ ਹਨ।
Fareedkot Teekaਰਾਜੇ ਰਾਣੀਓਂ ਕੇ ਪ੍ਰਕਰਣ ਗਾਉਤੇ ਹੈਂ, (ਆਲ ਪਤਾਲ) ਅਕਾਸ ਪਤਾਲ ਕੀ ਬਾਤੇਂ ਕਰਤੇ ਹੈਂ ਵਾ ਅਸਤ ਬ੍ਯਸਤ ਬਾਤੇਂ ਕਰਤੇ ਹੈਂ॥
Prof. Sahib Singhਰਾਜਿਆਂ ਤੇ ਰਾਣੀਆਂ ਦੇ ਸਰੂਪ ਬਣਾ ਬਣਾ ਕੇ ਗਾਉਂਦੇ ਹਨ ਤੇ (ਮੂੰਹੋਂ) ਕਈ ਢੰਗਾਂ ਦੇ ਬਚਨ ਬੋਲਦੇ ਹਨ,

ਪਦ ਅਰਥ ਆਲ = ਚਾਲ, ਠੱਗੀ। ਆਲ ਪਤਾਲ = ਪਤਾਲ ਦੇ ਆਲ, ਬੜੇ ਡੂੰਘੇ ਚਾਲਾਂ ਦੇ ਬਚਨ, ਉਹ ਬਚਨ ਜੋ ਦੂਜਿਆਂ ਦੀ ਸਮਝ ਵਿਚ ਨਾਹ ਆਉਣ।

SikhNet (Spanish)podrán cantar como reyes, pero hablan basura.

ਲਖ ਟਕਿਆ ਕੇ ਮੁੰਦੜੇ; ਲਖ ਟਕਿਆ ਕੇ ਹਾਰ ॥

lakh ttakiaa ke mundarre; lakh ttakiaa ke haar |

Sant Singh KhalsaThey wear earrings, and necklaces worth thousands of dollars.
Manmohan SinghThey wear ear-rings worth lacs of rupees and necklace worth lakhs.
Manmohan Singh (Punjabi)ਉਹ ਲੱਖਾਂ ਹੀ ਰੁਪਿਆਂ ਦੇ ਕੰਨ-ਕੁੰਡਲ ਪਹਿਨਦੇ ਹਨ ਅਤੇ ਲੱਖਾਂ ਰੁਪਿਆਂ ਦੀਆਂ ਮਾਲਾ।
Fareedkot Teekaਸੋ ਉਨ ਬਜਾਰੀਓਂ ਕੇ ਨਾਚ ਮੇਂ ਲਾਖ (ਟਕਿਆ) ਰੁਪਯੋਂ ਕੇ (ਮੁੰਦੜੇ) ਬਾਲੇ ਵਾ ਛਲੇ, ਲਾਖੋਂ ਰੁਪਯੋਂ ਕੇ ਹਾਰ ਪਹਿਰਨੇ ਹਾਰਿ੍ਯੋਂ ਕੇ ਚਰਿਤ੍ਰ ਕਰਤੇ ਹੈਂ ਵਾ ਆਪ ਪਹਰਤੇ ਹੈਂ॥
Prof. Sahib Singhਲੱਖਾਂ ਰੁਪਇਆਂ ਦੇ (ਭਾਵ, ਕੀਮਤੀ) ਵਾਲੇ ਤੇ ਹਾਰ ਪਾਂਦੇ ਹਨ;

ਪਦ ਅਰਥ ਮੁੰਦੜੇ = ਸੋਹਣੇ ਸੋਹਣੇ ਵਾਲੇ।

SikhNet (Spanish)Preciosos son los aretes, preciosos los listones en sus cuellos, pero el cuerpo que los viste es reducido a polvo.

ਜਿਤੁ ਤਨਿ ਪਾਈਅਹਿ ਨਾਨਕਾ; ਸੇ ਤਨ ਹੋਵਹਿ ਛਾਰ ॥

jit tan paaeeeh naanakaa; se tan hoveh chhaar |

Sant Singh KhalsaThose bodies on which they are worn, O Nanak, those bodies turn to ashes.
Manmohan SinghThe bodies on which they are worn, O Nanak, those bodies becomes ashes.
Manmohan Singh (Punjabi)ਜਿਨ੍ਹਾਂ ਸਰੀਰਾਂ ਉੱਤੇ ਉਹ ਪਾਏ ਜਾਂਦੇ ਹਨ, ਹੇ ਨਾਨਕ! ਉਹ ਸਰੀਰ ਸੁਆਹ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਸਰੀਰ ਮੇਂ ਹਾਰਾਦਿ ਭੂਖਣ ਪਹਰਤੇ ਹੈਂ, ਸੋ ਸਰੀਰ ਭਸਮ ਹੋ ਜਾਤੇ ਹੈਂ॥☬ਜੋ ਰਾਸ ਮੇਂ ਨਾਰਦ ਰੂਪ ਹੋ ਕੇ, ਜੇ ਕਹੇ ਵੇ ਤੋ 'ਅਹੰ ਬ੍ਰਹਮਾਸਮ' ਐਸਾ ਗਿਆਨ ਕਥਨ ਕਰਤੇ ਹੈਂ ਉਨ ਕਾ ਨਾਸ ਕੈਸਾ ਹੋਗਾ? ਸ੍ਰੀ ਗੁਰੂ ਨਾਨਕ ਦੇਵ ਜੀ ਕਹਤੇ ਹੈਂ: ਏਕ ਗਿਆਨ ਕੀਆਂ ਬਾਤਾਂ ਜੋ ਕਰਤੇ ਹੈਂ ਅਰ ਆਪ ਕੋ ਨਿਰਭਉ ਜਨਾਵਤੇ ਹੈਂ। ਤਿਸ ਪਰ ਕਹਤੇ ਹੈਂ:
Prof. Sahib Singhਪਰ, ਹੇ ਨਾਨਕ! (ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਵਾਲੇ ਤੇ ਹਾਰ ਤਾਂ) ਜਿਸ ਜਿਸ ਸਰੀਰ ਉੱਤੇ ਪਾਈਦੇ ਹਨ, ਉਹ ਸਰੀਰ (ਅੰਤ ਨੂੰ) ਸੁਆਹ ਹੋ ਜਾਂਦੇ ਹਨ (ਤੇ ਇਸ ਗਾਉਣ ਨੱਚਣ ਨਾਲ, ਇਹਨਾਂ ਵਾਲਿਆਂ ਤੇ ਹਾਰਾਂ ਦੇ ਪਹਿਨਣ ਨਾਲ 'ਗਿਆਨ' ਕਿਵੇਂ ਮਿਲ ਸਕਦਾ ਹੈ?)

ਪਦ ਅਰਥ ਜਿਤੁ ਤਨਿ = ਜਿਸ ਜਿਸ ਸਰੀਰ ਉੱਤੇ। ਪਾਈਅਹਿ = ਪਾਏ ਜਾਂਦੇ ਹਨ।

SikhNet (Spanish)Uno no puede encontrar la Sabiduría a través de tanto chismorreo;

ਗਿਆਨੁ. ਨ ਗਲੀਈ ਢੂਢੀਐ; ਕਥਨਾ ਕਰੜਾ ਸਾਰੁ ॥

giaan. na galeeee dtoodteeai; kathanaa kararraa saar |

Sant Singh KhalsaWisdom cannot be found through mere words. To explain it is as hard as iron.
Manmohan SinghDivine Knowledge is not sought by mere worlds. To explain it is hard like iron.
Manmohan Singh (Punjabi)ਬ੍ਰਹਿਮ-ਬੀਚਾਰ, ਨਿਰੀਆਂ ਗੱਲਾਂ ਬਾਤਾਂ ਨਾਲ ਨਹੀਂ ਲੱਭਦਾ, ਇਸ ਦਾ ਬਿਆਨ ਕਰਨਾ ਲੋਹੇ ਵਰਗਾ ਸਖ਼ਤ ਹੈ।
Fareedkot Teekaਜੋ ਬਾਤੋਂ ਸੇ ਗਿਆਨ ਕਥਨ ਕਰਨਾ ਹੈ (ਢੂਢੀਐ), ਭਾਵ ਵਿਚਾਰ ਦੇਖੀਏ ਤਉ ਉਨ ਮੇਂ ਗਿਆਨ ਨਹੀਂ ਹੈ। ਧਾਰਨ ਸਹਤ ਹੋ ਕਰ ਜੋ ਗਿਆਨ ਕਥਨਾ ਹੈ ਏਹੁ ਹੈ (ਕਰੜਾ) ਕਠਨ ਔ ਫਲ ਗਿਆਨ ਕਾ (ਸਾਰੁ) ਸ੍ਰੇਸਟ, ਭਾਵ ਕੈਵਲ ਹੈ॥
Prof. Sahib Singhਗਿਆਨ ਨਿਰੀਆਂ ਗੱਲਾਂ ਨਾਲ ਨਹੀਂ ਭਾਲਿਆ ਜਾ ਸਕਦਾ, (ਗਿਆਨ ਕਿਵੇਂ ਮਿਲ ਸਕਦਾ ਹੈ-ਇਸ ਗੱਲ ਦਾ) ਬਿਆਨ ਕਰਨਾ ਇਉਂ ਕਰੜਾ ਹੈ ਜਿਵੇਂ ਲੋਹਾ (ਭਾਵ, ਬਹੁਤ ਔਖਾ ਹੈ)।

ਪਦ ਅਰਥ ਗਲੀਈ = ਗੱਲਾਂ ਦੀ ਰਾਹੀਂ। ਕਥਨਾ = ਬਿਆਨ ਕਰਨਾ। ਸਾਰੁ = ਲੋਹਾ।

SikhNet (Spanish)describir Su Esencia es muy difícil. Solamente por Su Gracia estamos bendecidos con ella;

ਕਰਮਿ ਮਿਲੈ. ਤਾ ਪਾਈਐ; ਹੋਰ ਹਿਕਮਤਿ ਹੁਕਮੁ. ਖੁਆਰੁ ॥੨॥

karam milai. taa paaeeai; hor hikamat hukam. khuaar |2|

Sant Singh KhalsaWhen the Lord bestows His Grace, then alone it is received; other tricks and orders are useless. ||2||
Manmohan SinghIf one becomes the recipient of Lord's grace, then alone he obtains it. Other devices and orders are ruinous.
Manmohan Singh (Punjabi)ਜੇਕਰ ਬੰਦਾ ਸੁਆਮੀ ਦੀ ਰਹਿਮਤ ਦਾ ਪਾਤਰ ਹੋ ਜਾਵੇ, ਕੇਵਲ ਤਦ ਹੀ ਉਹ ਉਸ ਨੂੰ ਪ੍ਰਾਪਤ ਕਰਦਾ ਹੈ। ਹੋਰਸ ਤਦਬੀਰਾਂ ਤੇ ਅਮਰ (ਹੁਕਮ) ਨਿਰੇ ਪੁਰੇ ਤਬਾਹ ਕਰਨ ਵਾਲੇ ਹਨ।
Fareedkot Teekaਸੋ ਐਸਾ ਗ੍ਯਾਨ ਜੇਕਰ ਅਕਾਲ ਪੁਰਖ ਕੀ ਕ੍ਰਿਪਾ ਪ੍ਰਾਪਤ ਹੋਇ ਤੋ ਮਿਲਤਾ ਹੈ ਔਰ (ਹਿਕਮਤਿ) ਤਦਬੀਰ (ਹੁਕਮੁ) ਆਗਿਆ ਕਰਨੀ ਇਨ ਕਰ ਜੀਵ ਖ੍ਵਾਰ ਹੋਤਾ ਹੈ, ਭਾਵ ਖਰਾਬ ਹੋਤਾ ਹੈ॥੨॥☬ਜੇ ਕਹੇ ਖੁਆਰੀ ਤੇ ਕੈਸੇ ਬਚੇ? ਤਿਸ ਪਰ ਕਹਤੇ ਹੈਂ:
Prof. Sahib Singh(ਹਾਂ) ਰੱਬ ਦੀ ਮੇਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ, (ਮੇਹਰ ਤੋਂ ਬਿਨਾ ਕੋਈ) ਹੋਰ ਚਾਰਾਜੋਈ ਤੇ ਹੁਕਮ (ਵਰਤਣਾ) ਵਿਅਰਥ ਹੈ ॥੨॥

ਪਦ ਅਰਥ ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਹਿਕਮਤਿ = ਚਲਾਕੀ, ਢੰਗ ॥੨॥

SikhNet (Spanish)cualquier otra forma o astucia es un intento en vano. (2)
Shabad Guru Nanak Dev Ji Raag Aasaa Ang 465

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਦਰਿ ਕਰਹਿ. ਜੇ ਆਪਣੀ; ਤਾ ਨਦਰੀ ਸਤਿਗੁਰੁ ਪਾਇਆ ॥

nadar kareh. je aapanee; taa nadaree satigur paaeaa |

Sant Singh KhalsaIf the Merciful Lord shows His Mercy, then the True Guru is found.
Manmohan SinghIf the merciful Master shows His mercy, then, is the True Guru obtained.
Manmohan Singh (Punjabi)ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰ ਧਾਰੇ, ਤਦ ਹੀ ਸੱਚੇ ਗੁਰੂ ਜੀ ਪਾਏ ਜਾਂਦੇ ਹਨ।
Fareedkot Teekaਜੇਕਰ ਹਰੀ ਅਪਨੀ ਕ੍ਰਿਪਾ ਦ੍ਰਿਸ਼ਟ ਕਰੈ, ਤੋ (ਨਦਰੀ) ਕ੍ਰਿਪਾ ਸੇ ਦੇਖਨੇ ਹਾਰਾ ਅਰਥਾਤ ਰਖ੍ਯਕ ਸਤਿਗੁਰੂ ਪ੍ਰਾਪਤ ਹੋਤਾ ਹੈ॥
Prof. Sahib Singhਹੇ ਪ੍ਰਭੂ! ਜੇ ਤੂੰ (ਜੀਵ ਉੱਤੇ) ਮਿਹਰ ਦੀ ਨਜ਼ਰ ਕਰੇਂ, ਤਾਂ ਉਸ ਨੂੰ ਤੇਰੀ ਕਿਰਪਾ-ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਜ਼ਰ। ਕਰਹਿ = (ਹੇ ਪ੍ਰਭੂ! ਤੂੰ) ਕਰਹਿ। ਨਦਰੀ = ਤੇਰੀ ਮਿਹਰ ਦੀ ਨਜ਼ਰ ਨਾਲ।

SikhNet (Spanish)Si el Señor muestra Su Misericordia, uno recibe al Verdadero Guru en su corazón

ਏਹੁ ਜੀਉ ਬਹੁਤੇ ਜਨਮ ਭਰੰਮਿਆ; ਤਾ ਸਤਿਗੁਰਿ ਸਬਦੁ ਸੁਣਾਇਆ ॥

ehu jeeo bahute janam bharamiaa; taa satigur sabad sunaaeaa |

Sant Singh KhalsaThis soul wandered through countless incarnations, until the True Guru instructed it in the Word of the Shabad.
Manmohan SinghThis soul wandered through many births and then, the True Guru communicated to it the Name.
Manmohan Singh (Punjabi)ਇਹ ਆਤਮਾਂ ਘਣੇਰੇ ਜਨਮਾਂ ਅੰਦਰ ਭਟਕਦੀ ਫਿਰੀ, ਤਦ ਸੱਚੇ ਗੁਰਾਂ ਨੇ ਇਸ ਨੂੰ ਨਾਮ ਦਰਸਾਇਆ।
Fareedkot Teekaਇਹ ਜੀਵ ਬਹੁਤ ਜਨਮੋਂ ਮੇਂ ਭਰਮਤਾ ਹੂਆ ਆਇਆ ਹੈ। ਜਬ ਕ੍ਰਿਪਾ ਭਈ ਹੈ ਤਬ ਸਤਿਗੁਰੋਂ ਨੇ (ਸਬਦੁ) ਉਪਦੇਸ਼ ਸੁਨਾਯਾ ਹੈ॥
Prof. Sahib Singhਇਹ (ਵਿਚਾਰਾ) ਜੀਵ (ਜਦੋਂ) ਬਹੁਤੇ ਜਨਮਾਂ ਵਿਚ ਭਟਕ ਚੁਕਿਆ (ਤੇ ਤੇਰੀ ਮਿਹਰ ਦੀ ਨਜ਼ਰ ਹੋਈ) ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸ਼ਬਦ ਸੁਣਾਇਆ।

ਪਦ ਅਰਥ ਭਰੰਮਿਆ = ਭਟਕ ਚੁਕਿਆ। ਸਤਿਗੁਰਿ = ਸਤਿਗੁਰ ਨੇ।

SikhNet (Spanish)y el Verdadero Guru le da la Palabra al Alma que ha vagado a través de muchas vidas.

ਸਤਿਗੁਰ ਜੇਵਡੁ. ਦਾਤਾ ਕੋ ਨਹੀ; ਸਭਿ ਸੁਣਿਅਹੁ ਲੋਕ ਸਬਾਇਆ ॥

satigur jevadd. daataa ko nahee; sabh suniahu lok sabaaeaa |

Sant Singh KhalsaThere is no giver as great as the True Guru; hear this, all you people.
Manmohan SinghThere is no benefactor so great as the True Guru, Hear this, all, O ye people.
Manmohan Singh (Punjabi)ਸੱਚੇ ਗੁਰਾਂ ਜਿੱਡਾ ਵੱਡਾ ਹੋਰ ਕੋਈ ਦਾਤਾਰ ਨਹੀਂ। ਇਸ ਨੂੰ ਸੁਣੋ ਤੁਸੀਂ ਹੇ ਸਾਰੇ, ਸਾਰੇ ਜਾਣਿਓ।
Fareedkot Teekaਸਤਗੁਰੋਂ ਕੇ ਬਰਾਬਰ ਕੋਈ ਦਾਤਾ ਨਹੀਂ। ਜੋ ਕੋਈ ਸਭਾ ਮੇਂ ਆਇਆ ਇਸ ਬਾਤ ਕੋ ਸਭ ਲੋਕ ਸ੍ਰਵਣ ਕਰੋ; ਵਾ ਜੋ ਸੰਸਾਰ ਮੇਂ ਆਇਆ ਹੈ ਗੁਰ ਉਪਦੇਸ ਸੁਣੇ ਬਿਨਾਂ ਜੋ ਸਬ ਮਰਦਾ ਹੈ ਵਾ ਬਾਵਾਂ, ਭਾਵ ਕੁਟਲਤਾ ਮੇਂ ਆਇਆ ਹੂਆ ਹੈ॥
Prof. Sahib Singhਹੇ ਸਾਰੇ ਲੋਕੋ! ਧਿਆਨ ਦੇ ਕੇ ਸੁਣੋ, ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ।

ਪਦ ਅਰਥ ਸਭਿ ਲੋਕ ਸਬਾਇਆ = ਹੇ ਸਾਰੇ ਲੋਕੋ!

SikhNet (Spanish)Escuchen todos, tan Bueno como el Verdadero Guru, no existe en verdad nadie.

ਸਤਿਗੁਰਿ ਮਿਲਿਐ. ਸਚੁ ਪਾਇਆ; ਜਿਨੑੀ ਵਿਚਹੁ ਆਪੁ ਗਵਾਇਆ ॥

satigur miliai. sach paaeaa; jinaee vichahu aap gavaaeaa |

Sant Singh KhalsaMeeting the True Guru, the True Lord is found; He removes self-conceit from within,
Manmohan SinghBy meeting the Satguru, who has removed self-conceit from within him,
Manmohan Singh (Punjabi)ਸਤਿਗੁਰਾਂ ਨੂੰ ਭੇਟਣ ਦੁਆਰਾ, ਜਿਨ੍ਹਾਂ ਨੇ ਆਪਣੇ ਅੰਦਰੋਂ ਸਵੈ-ਹੰਗਤਾ ਮੇਟ ਛੱਡੀ ਹੈ,
Fareedkot Teekaਸਤਗੁਰ ਸੇ (ਮਿਲਿਐ) ਮਿਲਨੇ ਕਰ ਕੇ ਸਚ ਪਾਇਆ ਜਾਤਾ ਹੈ ਵਾ ਤਿਨੋਂ ਨੇ ਪਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ-ਭਾਵ ਗਵਾ ਦਿੱਤਾ ਹੈ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ,

ਪਦ ਅਰਥ ਸਤਿਗੁਰਿ ਮਿਲੀਐ = ਜੇ ਸਤਿਗੁਰੂ ਮਿਲ ਪਏ, (ਕਿਹੜਾ ਸਤਿਗੁਰੂ? ਉਤਰ: "ਜਿਨਿ ਸਚੋ ਸਚੁ ਬੁਝਾਇਆ")। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਿਨ੍ਹ੍ਹ੍ਹ੍ਹੀ = ਜਿਨ੍ਹਾਂ ਮਨੁੱਖਾਂ ਨੇ। ਆਪੁ = ਆਪਣਾ ਆਪ, ਅਪਣੱਤ, ਅਹੰਕਾਰ।

SikhNet (Spanish)Recibiendo al Guru, obtenemos la Verdad y además perdemos nuestro individualismo.

ਜਿਨਿ; ਸਚੋ ਸਚੁ ਬੁਝਾਇਆ ॥੪॥

jin; sacho sach bujhaaeaa |4|

Sant Singh Khalsaand instructs us in the Truth of Truths. ||4||
Manmohan Singhand who preaches all truth, attains the True Lord.
Manmohan Singh (Punjabi)ਅਤੇ ਜੋ ਸਮੂਹ ਸੱਚ ਨੂੰ ਪ੍ਰਚਾਰਦੇ ਹਨ, ਉਹ ਸੱਚਾ ਸੁਆਮੀ ਪਾਉਂਦੇ ਹਨ।
Fareedkot Teekaਜਿਨੋਂ ਨੇ ਬੀਚ ਸੇ ਆਪਾ ਭਾਉ ਦੂਰ ਕਰ ਦੀਆ ਹੈ, ਪੁਨਾ ਜਿਨ ਕੋ ਸਤਗੁਰੋਂ ਨੇ ਸਚ ਹੀ ਸਚ ਕਹ ਦੀਆ ਹੈ ਤਿਨੋਂ ਨੇ ਹੰਕਾਰ ਗਵਾਇਆ ਹੈ॥੪॥☬ਏਕ ਕਾਲ ਮੇਂ ਕਹੀਂ ਰਾਸਧਾਰੀਓਂ ਨੇ ਰਾਸ ਕਰੀ। ਤਬ ਸਿਖੋਂ ਨੇ ਕਹਾ ਕਿ ਚਲੀਐ ਰਾਸ ਦੇਖ ਆਵੈਂ। ਤਿਸ ਪਰ ਗੁਰੁ ਜੀ ਪਰਮੇਸ਼੍ਵਰ ਸੰਬੰਧੀ ਸਚੀ ਰਾਸ ਕੀ ਸਾਮਗ੍ਰੀ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੈ। (ਭਾਵ, ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਉਂਦੇ ਹਨ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸੂਝ ਦੇਂਦਾ ਹੈ) ॥੪॥

ਪਦ ਅਰਥ ਸਚੋ ਸਚੁ = ਨਿਰੋਲ ਸੱਚ, ਸੱਚ ਹੀ ਸੱਚ। ਬੁਝਾਇਆ = ਸਮਝਾ ਦਿੱਤਾ। ਜਿਨਿ = ਜਿਸ (ਗੁਰੂ) ਨੇ ॥੪॥

SikhNet (Spanish)A través de él, la Esencia de la Verdad de Dios es revelada. (4)
Shabad Guru Ramdas Ji Raag Aasaa Ang 449 excerpt (5 of 17 lines)

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਗੁਰਮੁਖਿ. ਢੂੰਢਿ ਢੂਢੇਦਿਆ; ਹਰਿ ਸਜਣੁ ਲਧਾ. ਰਾਮ ਰਾਜੇ ॥

guramukh. dtoondt dtoodtediaa; har sajan ladhaa. raam raaje |

Sant Singh KhalsaAs Gurmukh, I searched and searched, and found the Lord, my Friend, my Sovereign Lord King.
Manmohan SinghSearching and seeking through the Guru I have found out God the friend.
Manmohan Singh (Punjabi)ਗੁਰਾਂ ਦੇ ਰਾਹੀਂ, ਖੋਜ ਭਾਲ ਕਰਕੇ ਮੈਂ ਵਾਹਿਗੁਰੂ ਮਿੱਤਰ ਨੂੰ ਲੱਭ ਲਿਆ ਹੈ।
Fareedkot Teeka(ਢੂੰਢਿ) ਰਸਤੇ ਕੋ ਢੂਢਤੇ ਹੂਏ ਗੁਰੋਂ ਦੁਆਰੇ ਹਰਿ ਰਾਮ ਰਾਜੇ ਸਜਨ ਕੋ (ਲਧਾ) ਪਾਇਆ ਹੈ। ਕਹਾਂ ਪਾਯਾ ਹੈ?
Prof. Sahib Singhਗੁਰੂ ਦੀ ਸਰਨ ਪੈ ਕੇ ਭਾਲ ਕਰਦਿਆਂ ਕਰਦਿਆਂ ਮੈਂ ਮਿੱਤਰ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਧਾ = ਲੱਭ ਪਿਆ ਹੈ।

SikhNet (Spanish)Busqué y busqué por todas partes y encontré al Amigo, mi Todo Prevaleciente Rey,

ਕੰਚਨ ਕਾਇਆ ਕੋਟ ਗੜ; ਵਿਚਿ ਹਰਿ ਹਰਿ ਸਿਧਾ ॥

kanchan kaaeaa kott garr; vich har har sidhaa |

Sant Singh KhalsaWithin the walled fortress of my golden body, the Lord, Har, Har, is revealed.
Manmohan SinghWithin the walled castle of my golden body the Lord God is revealed.
Manmohan Singh (Punjabi)ਮੇਰੇ ਸੁਨਹਿਰੀ ਸਰੀਰ ਦੇ ਫ਼ਸੀਲ (ਕੰਧ) ਵਾਲੇ ਕਿਲ੍ਹੇ ਅੰਦਰ ਵਾਹਿਗੁਰੂ ਸੁਆਮੀ ਪ੍ਰਗਟ ਹੋਇਆ ਹੈ।
Fareedkot Teekaਕਰੋੜ ਸਵਰਨ ਸਮ, ਭਾਵ ਅਮੋਲਕ ਜੋ (ਕਾਇਆ) ਸਰੀਰ ਰੂਪੀ (ਗਢ) ਕਿਲਾ ਹੈ, ਤਿਸ ਮੇਂ (ਹਰਿ) ਸਰਬ ਪਰਮਾਣੋਂ ਕਰ ਕੇ ਹਰਿ ਕੋ ਸਿਧਿ ਕੀਆ ਹੈ॥ ਯਥਾ-☬"ਬਾਹਰ ਢੂਢਨ ਤੇ ਛੂਟ ਪਰੇ ਗੁਰ ਘਰ ਹੀ ਮਾਹਿ ਦਿਖਾਇਆ ਥਾ॥"
Prof. Sahib Singhਮੇਰਾ ਇਹ ਸਰੀਰ ਕਿਲ੍ਹਾ (ਮਾਨੋ) ਸੋਨੇ ਦਾ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਇਸ ਵਿਚ ਪਰਮਾਤਮਾ ਪਰਗਟ ਹੋ ਗਿਆ ਹੈ।

ਪਦ ਅਰਥ ਕੰਚਨ ਕੋਟ ਗੜ = ਸੋਨੇ ਦਾ ਕਿਲ੍ਹਾ। ਕਾਇਆ = ਸਰੀਰ। ਸਿਧਾ = ਸਿੱਧਾ, ਪਰਗਟ।

SikhNet (Spanish)mi Dios, a través del Guru. Dentro de las murallas de mi cuerpo dorado, el Señor se reveló.

ਹਰਿ ਹਰਿ ਹੀਰਾ ਰਤਨੁ ਹੈ; ਮੇਰਾ ਮਨੁ ਤਨੁ ਵਿਧਾ ॥

har har heeraa ratan hai; meraa man tan vidhaa |

Sant Singh KhalsaThe Lord, Har, Har, is a jewel, a diamond; my mind and body are pierced through.
Manmohan SinghThe Lord master is a jewel and ruby wherewith my soul and body are pierced.
Manmohan Singh (Punjabi)ਸੁਆਮੀ ਮਾਲਕ ਇੱਕ ਜਵੇਹਰ ਤੇ ਮਾਣਕ ਹੈ, ਜਿਸ ਨਾਲ ਮੇਰੀ ਆਤਮਾਂ ਅਤੇ ਦੇਹਿ ਵਿੰਨ੍ਹੇ ਗਏ ਹਨ।
Fareedkot Teekaਹਰਿ ਹਰਿ ਨਾਮ ਇਹੀ ਹੀਰਾ ਰਤਨ ਹੈ ਜਿਸ ਨੇ ਮੇਰਾ ਮਨੁ ਔਰ ਤਨ ਬੇਧਨ ਕੀਆ ਹੈ, ਵਾ ਤਿਸ ਮੇਂ ਮੇਰਾ ਮਨ ਤਨ ਮਿਲਿਆ ਹੈ॥
Prof. Sahib Singh(ਮੈਨੂੰ ਆਪਣੇ ਅੰਦਰ ਹੀ) ਪਰਮਾਤਮਾ ਦਾ ਨਾਮ-ਰਤਨ, ਪਰਮਾਤਮਾ ਦਾ ਨਾਮ-ਹੀਰਾ (ਮਿਲ ਪਿਆ) ਹੈ (ਜਿਸ ਨਾਲ ਮੇਰਾ ਕਠੋਰ) ਮਨ (ਮੇਰਾ ਕਠੋਰ) ਹਿਰਦਾ ਵਿੰਨ੍ਹਿਆ ਗਿਆ ਹੈ (ਨਰਮ ਹੋ ਗਿਆ ਹੈ)।

ਪਦ ਅਰਥ ਵਿਧਾ = ਵਿੱਝ ਗਿਆ ਹੈ। ਧੁਰਿ = ਧੁਰ ਦਰਗਾਹ ਤੋਂ।

SikhNet (Spanish)El Señor es el Diamante y penetra a través de mi cuerpo y de mi mente.

ਧੁਰਿ ਭਾਗ ਵਡੇ ਹਰਿ ਪਾਇਆ; ਨਾਨਕ. ਰਸਿ ਗੁਧਾ ॥੧॥

dhur bhaag vadde har paaeaa; naanak. ras gudhaa |1|

Sant Singh KhalsaBy the great good fortune of pre-ordained destiny, I have found the Lord. Nanak is permeated with His sublime essence. ||1||
Manmohan SinghPredestined as very fortunate I have obtained God. Nanak is kneaded with His Nectar.
Manmohan Singh (Punjabi)ਮੁੱਢ ਤੋਂ ਭਾਰੇ ਭਾਗਾਂ ਵਾਲਾ ਹੋਣ ਕਰਕੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ। ਨਾਨਕ ਉਸ ਦੇ ਅੰਮ੍ਰਿਤ ਨਾਲ ਗੁੰਨਿਆ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਆਦ ਸੇ ਮੇਰੇ ਵੱਡੇ ਪੁੰਨ ਥੇ ਤਉ ਹਰੀ ਕੋ ਪਾਇਆ ਹੈ। ਪੁਨਾ ਇਸ ਹਰਿ ਰਸ ਮੇਂ ਮੇਰਾ ਮਨ (ਗੁਧਾ) ਗੂੰਧਾ ਗਿਆ ਹੈ, ਭਾਵ ਅਭੇਦ ਹੂਆ ਹੈ॥੧॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਧੁਰ ਪ੍ਰਭੂ ਦੀ ਹਜ਼ੂਰੀ ਤੋਂ ਵੱਡੇ ਭਾਗਾਂ ਨਾਲ ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰਾ ਆਪਾ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਿਆ ਹੈ ॥੧॥

ਪਦ ਅਰਥ ਰਸਿ = ਰਸ ਵਿਚ, ਅਨੰਦ ਵਿਚ। ਗੁਧਾ = ਗੁੱਝ ਗਿਆ ਹਾਂ ॥੧॥

SikhNet (Spanish)Sí, siendo bendecido por el Dios Eterno, obtengo a mi Señor, y así soy compenetrado íntegramente con Su Esencia. (1)
Shabad Guru Nanak Dev Ji Raag Aasaa Ang 465

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok First Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino

ਘੜੀਆ, ਸਭੇ ਗੋਪੀਆ; ਪਹਰ ਕੰਨੑ ਗੋਪਾਲ ॥

gharreea, sabhe gopeea; pehar kana gopaal |

Sant Singh KhalsaAll the hours are the milk-maids, and the quarters of the day are the Krishnas.
Manmohan SinghAll the hours are milk-maids and the quarters of a day are Krishans and herds-men.
Manmohan Singh (Punjabi)ਸਾਰੇ ਘੰਟੇ ਗੁਆਲਣਾਂ ਹਨ ਅਤੇ ਦਿਨ ਦੇ ਚੌਥਈਏ ਕ੍ਰਿਸ਼ਨ ਅਤੇ ਵਾਗੀ ਹਨ।
Fareedkot Teekaਰਾਸ ਕਾ ਸਰੂਪ ਬਰਨਨ ਕਰਤੇ ਹੈਂ: ਦਿਨ ਰਾਤ੍ਰਿ ਕੀ ਜੋ (ਘੜੀਆ) ਘਟਿਕਾ ਸੋਈ ਗੋਪੀਆਂ ਹੈਂ, ਆਠ ਪਹਰ ਜੋ ਹੈਂ ਸੋਈ (ਕੰਨ੍ਹ੍ਹ) ਕ੍ਰਿਸ਼ਨ ਕੇ ਸਾਥ (ਗੋਪਾਲ) ਗੋਪੋਂ ਕੇ ਲੜਕੇ ਹੈਂ॥
Prof. Sahib Singh(ਸਾਰੀਆਂ) ਘੜੀਆਂ (ਮਾਨੋ) ਗੋਪੀਆਂ ਹਨ; (ਦਿਨ ਦੇ ਸਾਰੇ) ਪਹਿਰ, (ਮਾਨੋ) ਕਾਨ੍ਹ ਹਨ;

ਪਦ ਅਰਥ ਘੜੀਆ = ਜਿਵੇਂ ਸੰਸਕ੍ਰਿਤ 'ਘਟ' ਤੋਂ 'ਘੜਾ' ਪੰਜਾਬੀ ਸ਼ਬਦ ਹੈ, ਜਿਵੇਂ ਸੰਸਕ੍ਰਿਤ 'ਕਟਕ' ਤੋਂ 'ਕੜਾ' ਪੰਜਾਬੀ ਹੈ, ਤਿਵੇਂ ਸੰਸਕ੍ਰਿਤ 'ਘਟਿਕਾ' ਤੋਂ ਪੰਜਾਬੀ ਵਿਚ 'ਘੜੀ' ਹੈ। 'ਘੜੀ' ਸਮੇ ਦੀ ਇਕ ਵੰਡ ਦਾ ਨਾਉਂ ਹੈ, ਜੋ ੨੪ ਮਿੰਟਾਂ ਦੇ ਬਰਾਬਰ ਹੁੰਦੀ ਹੈ। ਗੋਪੀ = ਗਾਈਆਂ ਦੀ ਰਾਖੀ ਕਰਨ ਵਾਲੀ, ਗੁਜਰਾਣੀ। ਇਹ ਸ਼ਬਦ 'ਗੋਪੀ' ਖ਼ਾਸ ਤੌਰ ਤੇ ਬਿੰਦ੍ਰਾਬਨ ਦੀਆਂ ਗੁਜਰਾਣੀਆਂ ਵਾਸਤੇ ਵਰਤਿਆ ਜਾਂਦਾ ਹੈ ਜੋ ਕ੍ਰਿਸ਼ਨ ਜੀ ਦੇ ਗੋਕਲ ਰਹਿਣ ਦੇ ਸਮੇ ਉਹਨਾਂ ਨਾਲ ਖੇਡਿਆ ਕਰਦੀਆਂ ਸਨ। ਕ੍ਰਿਸ਼ਨ ਜੀ ਦਾ ਜਨਮ ਤਾਂ ਮਥਰਾ ਵਿਚ ਹੋਇਆ ਸੀ, ਜੋ ਹਿੰਦੂ ਮਤ ਅਨੁਸਾਰ ਭਾਰਤ ਦੀਆਂ ਸਭ ਤੋਂ ਵਧੀਕ ਸੱਤ ਪਵਿੱਤਰ ਨਗਰੀਆਂ ਵਿਚੋਂ ਇਕ ਹੈ। ਉਹ ਸੱਤ ਨਗਰੀਆਂ ਇਹ ਹਨ: ਅਜੁਧਿਆ, ਮਥਰਾ, ਮਾਯਾ, ਕਾਂਸੀ, ਕਾਂਚੀ, ਅਵੰਤਿਕਾ ਅਤੇ ਪੁਰੀ।। ਪਹਰ = ਸਾਰੇ ਦਿਨ ਦਾ ਅਠਵਾਂ ਹਿੱਸਾ, ਜੋ ੩ ਘੰਟੇ ਦੇ ਬਰਾਬਰ ਹੁੰਦਾ ਹੈ। ਕੰਨ੍ਹ੍ਹ = ਸੰਸਕ੍ਰਿਤ ਸ਼ਬਦ 'ਕ੍ਰਿਸ਼ਨ' ਦਾ ਪ੍ਰਾਕ੍ਰਿਤ ਰੂਪ ਹੈ। ਗੋਪਾਲ = ਕ੍ਰਿਸ਼ਨ ਜੀ ਦਾ ਨਾਮ ਹੈ।

SikhNet (Spanish)Vean como Dios juega, las horas bailan como las Gopis, los minutos como Krishnas.

ਗਹਣੇ ਪਉਣੁ ਪਾਣੀ ਬੈਸੰਤਰੁ; ਚੰਦੁ ਸੂਰਜੁ ਅਵਤਾਰ ॥

gahane paun paanee baisantar; chand sooraj avataar |

Sant Singh KhalsaThe wind, water and fire are the ornaments; the sun and moon are the incarnations.
Manmohan SinghThe wind, water and the fire are the ornaments and the moon and the sun are the incarnations.
Manmohan Singh (Punjabi)ਹਵਾ, ਜਲ ਅਤੇ ਅਗਨੀ ਜੇਵਰਾਤ ਹਨ ਅਤੇ ਚੰਦ੍ਰਮਾ ਤੇ ਸੂਰਜ ਅਵਤਾਰ ਹਨ।
Fareedkot Teekaਪਵਣ ਪਾਣੀ ਅਗਨ ਇਹੀ ਤੀਨ ਚਤਰ ਮਾਸੇ ਕੀ ਘੜੀਆਂ ਰੂਪ ਗੋਪੀਓਂ ਕੇ ਭੂਖਨ ਹੈਂ, ਸਾਵਨ ਭਾਦੋਂ ਅਸੂ ਕਤਿਕ ੪ ਮਹੀਨੇ ਜਲ ਭੂਖਨ ਹੈਂ, ਮਘਰ ਪੋਹ ਮਾਘ ਫਗਣ ਇਸ ਮੇਂ ਅਗਨਿ ਭੂਖਨ ਹੈਂ, ਚੇਤ ਵਿਸਾਖ ਜੇਠ ਅਸਾੜ ਇਸਮੇਂ ਪਵਨ ਭੂਖਨ ਹੈ, ਇਸਮੇਂ ਚੰਦ ਰਾਮ ਕ੍ਰਿਸ਼ਨ ਸੂਰਜ ਅਵਤਾਰ ਹੈਂ, ਜਿਨ ਕੀ ਲੀਲਾ ਹੋ ਰਹੀ ਹੈ॥
Prof. Sahib Singhਪਉਣ ਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ)। (ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ) ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ।

ਪਦ ਅਰਥ ਬੈਸੰਤਰੁ = ਅੱਗ।

SikhNet (Spanish)Como adornos tienen el aire, el agua y el fuego y le bailan al sol y a la luna las encarnaciones del tiempo.

ਸਗਲੀ ਧਰਤੀ ਮਾਲੁ ਧਨੁ; ਵਰਤਣਿ ਸਰਬ ਜੰਜਾਲ ॥

sagalee dharatee maal dhan; varatan sarab janjaal |

Sant Singh KhalsaAll of the earth, property, wealth and articles are all entanglements.
Manmohan SinghAll the goods of the earth, property, wealth and other things of use, are all entanglements
Manmohan Singh (Punjabi)ਜ਼ਮੀਨ ਦਾ ਸਮੂਹ ਵਸਤ-ਵਲੇਵਾ, ਜਾਇਦਾਦ, ਦੌਲਤ ਤੇ ਵਰਤੋਂ ਦੀਆਂ ਹੋਰ ਸ਼ੈਆਂ ਹਨ, ਪਰ ਇਹ ਸਾਰੇ ਝਮੇਲੇ ਹੀ ਹਨ।
Fareedkot Teekaਜਿਤਨੀ ਪ੍ਰਿਥਵੀ ਹੈ ਏਹੁ ਇਸ ਰਾਸ ਵਿਖੈ ਗਊਆਂ ਆਦਿ ਧਨ ਮਾਲ ਹੈ, ਅਰ ਜੋ ਕੁਛ ਸੰਸਾਰ ਮੇਂ ਵਰਤ ਰਹਿਆ ਹੈ, ਸੋ ਸਰਬ ਜੰਜਾਲ ਰੂਪ ਹੈ॥ ਸੋਈ ਸਪਸ਼ਟ ਕਰਤੇ ਹੈਂ:
Prof. Sahib Singhਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ।
SikhNet (Spanish)Todo el mundo baila con millones de hombres embelesados con sus riquezas.

ਨਾਨਕ. ਮੁਸੈ ਗਿਆਨ ਵਿਹੂਣੀ; ਖਾਇ ਗਇਆ ਜਮਕਾਲੁ ॥੧॥

naanak. musai giaan vihoonee; khaae geaa jamakaal |1|

Sant Singh KhalsaO Nanak, without divine knowledge, one is plundered, and devoured by the Messenger of Death. ||1||
Manmohan SinghNanak, one without the Divine Knowledge is plundered and the Death's Minister devours him.
Manmohan Singh (Punjabi)ਨਾਨਕ, ਬ੍ਰਹਿਮ ਬੀਚਾਰ ਤੋਂ ਸੱਖਣਾ ਬੰਦਾ ਲੁੱਟਿਆ ਪੁੱਟਿਆ ਜਾਂਦਾ ਹੈ ਅਤੇ ਮੌਤ ਦਾ ਦੂਤ ਉਸ ਨੂੰ ਨਿਗਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗਿਆਨ ਸੇ ਬਿਨਾਂ ਸ੍ਰਿਸ਼ਟੀ (ਮੁਸੈ) ਲੁਟੀ ਜਾਤੀ ਹੈ ਜਮ ਔਰ (ਕਾਲੁ) ਸਮਾਂ ਇਸ ਕੋ ਖਾਇ ਗਇਆ ਹੈ॥੧॥☬ਅਬ ਬਾਹਯ ਰਾਸ ਕਾ ਨਿਖੇਧ ਕਰਤੇ ਹੈਂ:
Prof. Sahib Singh(ਮਾਇਆ ਦੀ ਇਸ ਰਾਸ ਵਿਚ) ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ॥੧॥

ਪਦ ਅਰਥ ਮੁਸੈ = ਠੱਗੀ ਜਾ ਰਹੀ ਹੈ। ਵਿਹੂਣੀ = ਸੱਖਣੀ, ਖ਼ਾਲੀ ॥੧॥

* ਭਾਵ: ਇਹ ਜਗਤ ਰੱਬ ਦੀ ਨਿਰਤਕਾਰੀ ਦਾ ਥਾਂ ਹੈ, ਇਸ ਵਿਚ ਪਉਣ, ਪਾਣੀ ਅਗਨੀ, ਧਰਤੀ ਆਦਿਕ ਤੱਤਾਂ ਤੋਂ ਬਣੇ ਹੋਏ ਸੋਹਣੇ ਪਦਾਰਥ ਤੱਕ ਕੇ ਜੀਵ ਮੋਹਿਤ ਹੋ ਰਹੇ ਹਨ, ਤੇ ਆਪਣੀ ਉਮਰ ਇਸੇ ਮਸਤੀ ਵਿਚ ਹੀ ਵਿਅਰਥ ਗਵਾ ਰਹੇ ਹਨ।

SikhNet (Spanish)Bailan con muy diferentes pasos, pero sin la Sabiduría, acaban siendo engañados y el mensajero de la muerte a su tiempo desgasta la vida de cada cual. (1)
Shabad Guru Nanak Dev Ji Raag Aasaa Ang 465

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਵਾਇਨਿ ਚੇਲੇ; ਨਚਨਿ ਗੁਰ ॥

vaaein chele; nachan gur |

Sant Singh KhalsaThe disciples play the music, and the gurus dance.
Manmohan SinghThe disciples play the music and the preceptors dance.
Manmohan Singh (Punjabi)ਮੁਰੀਦ ਰਾਗ ਅਲਾਪਦੇ ਹਨ ਤੇ ਮੁਰਸ਼ਿਦ ਨਿਰਤਕਾਰੀ ਕਰਦੇ ਹਨ।
Fareedkot Teekaਚੇਲੇ ਭਗਤੀਏ (ਵਾਇਨਿ) ਬਾਜੇ ਬਜਾਉਤੇ ਹੈਂ (ਗੁਰ) ਰਾਮ ਕ੍ਰਿਸ਼ਨ ਨਾਚਤੇ ਹੈਂ॥
Prof. Sahib Singh(ਰਾਸਾਂ ਵਿਚ) ਚੇਲੇ ਸਾਜ ਵਜਾਉਂਦੇ ਹਨ, ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ।

ਪਦ ਅਰਥ ਵਾਇਨਿ = (ਸਾਜ) ਵਜਾਉਂਦੇ ਹਨ।

SikhNet (Spanish)Los discípulos tocan la música y los gurus bailan, marcando el tiempo con sus pies.

ਪੈਰ ਹਲਾਇਨਿ; ਫੇਰਨੑਿ ਸਿਰ ॥

pair halaaein; ferana sir |

Sant Singh KhalsaThey move their feet and roll their heads.
Manmohan SinghThey move their feet and roll their heads.
Manmohan Singh (Punjabi)ਉਹ ਆਪਣੇ ਪੱਗ (ਪੈਰ) ਹਿਲਾਉਂਦੇ ਹਨ ਤੇ ਸੀਸ ਘੁਮਾਉਂਦੇ ਹਨ।
Fareedkot Teekaਪੈਰ ਹਿਲਾਉਤੇ ਹੈਂ ਸਿਰ ਫੇਰਤੇ ਹੈਂ॥
Prof. Sahib Singh(ਨਾਚ ਵੇਲੇ ਉਹ ਗੁਰੂ) ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ।
SikhNet (Spanish)Menean sus cabezas y el polvo sube a llenar su cabello enmarañado.

ਉਡਿ ਉਡਿ ਰਾਵਾ; ਝਾਟੈ ਪਾਇ ॥

audd udd raavaa; jhaattai paae |

Sant Singh KhalsaThe dust flies and falls upon their hair.
Manmohan SinghDust flies, flies and falls on their head's hair.
Manmohan Singh (Punjabi)ਘੱਟਾ ਉਡ, ਉਡ ਕੇ ਉਹਨਾਂ ਦੇ ਸਿਰ ਦੇ ਵਾਲਾਂ ਉਤੇ ਪੈਂਦਾ ਹੈ।
Fareedkot Teekaਉਡ ਉਡ ਕਰ ਕੇ (ਰਾਵਾ) ਘਟਾ ਤਿਨ ਕੇ (ਝਾਟੈ) ਵਾਲੋਂ ਮੇਂ ਪੜਤਾ ਹੈ॥
Prof. Sahib Singh(ਉਹਨਾਂ ਦੇ ਪੈਰਾਂ ਨਾਲ) ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿਚ ਪੈਂਦਾ ਹੈ।

ਪਦ ਅਰਥ ਰਾਵਾ = ਘੱਟਾ। ਝਾਟੈ = ਝਾਟੇ ਵਿਚ।

SikhNet (Spanish)La gente, divertida, los ve y en sus casas se ríe de ellos.

ਵੇਖੈ ਲੋਕੁ; ਹਸੈ ਘਰਿ ਜਾਇ ॥

vekhai lok; hasai ghar jaae |

Sant Singh KhalsaBeholding them, the people laugh, and then go home.
Manmohan SinghBeholding them the, people laugh and go home.
Manmohan Singh (Punjabi)ਉਹਨਾਂ ਨੂੰ ਦੇਖ ਕੇ ਆਦਮੀ ਹਸਦੇ ਹਨ ਤੇ ਘਰਾਂ ਨੂੰ ਜਾਂਦੇ ਹਨ।
Fareedkot Teekaਲੋਕ ਦੇਖਤੇ ਹੈਂ ਪੁਨਾ ਅਪਨੇ ਘਰਿ ਜਾਇ ਜਾਇ ਕਰ ਹਸਤੇ ਹੈਂ; ਵਾ ਘਰੋਂ ਸੇ ਜਾਇ ਕਰ ਲੋਕ ਦੇਖਤੇ ਹੈਂ ਪੁਨਾ ਹਸਤੇ ਹੈਂ॥
Prof. Sahib Singh(ਰਾਸ ਵੇਖਣ ਆਏ ਹੋਏ) ਲੋਕ (ਉਹਨਾਂ ਨੂੰ ਨੱਚਦਿਆਂ) ਵੇਖਦੇ ਹਨ ਅਤੇ ਹੱਸਦੇ ਹਨ (ਅੱਖਰੀਂ-ਲੋਕ ਵੇਖਦਾ ਹੈ ਅਤੇ ਹੱਸਦਾ ਹੈ)।
SikhNet (Spanish)Todo este baile es con el afán y al son de sacar dinero.

ਰੋਟੀਆ ਕਾਰਣਿ; ਪੂਰਹਿ ਤਾਲ ॥

rotteea kaaran; pooreh taal |

Sant Singh KhalsaThey beat the drums for the sake of bread.
Manmohan SinghFor the sake of bread they beat the time.
Manmohan Singh (Punjabi)ਟੁਕੜੇ ਦੀ ਖਾਤਰ ਉਹ ਸੁਰ ਤਾਲ ਮੇਲਦੇ ਹਨ।
Fareedkot Teekaਰੋਟੀਓਂ ਕੇ ਵਾਸਤੇ ਤਾਲ ਤੋੜਤੇ ਹੈਂ॥
Prof. Sahib Singh(ਪਰ ਉਹ ਰਾਸਧਾਰੀਏ) ਰੋਜ਼ੀ ਦੀ ਖ਼ਾਤਰ ਨੱਚਦੇ ਹਨ,

ਪਦ ਅਰਥ ਪੂਰਹਿ ਤਾਲ = ਤਾਲ ਪੂਰਦੇ ਹਨ, ਨੱਚਦੇ ਹਨ।

SikhNet (Spanish)Solamente para esto pegan sus cabezas contra el piso,

ਆਪੁ ਪਛਾੜਹਿ; ਧਰਤੀ ਨਾਲਿ ॥

aap pachhaarreh; dharatee naal |

Sant Singh KhalsaThey throw themselves upon the ground.
Manmohan SinghThey dash themselves against the ground.
Manmohan Singh (Punjabi)ਉਹ ਆਪਣੇ ਆਪ ਨੂੰ ਜਮੀਨ ਨਾਲ ਪਟਕਾਉਂਦੇ ਹਨ।
Fareedkot Teekaਅਪਨੇ ਆਪ ਕੋ ਧਰਤੀ ਸੇ ਮਾਰਤੇ ਹੈਂ, ਭਾਵ ਅਪਜੀਵਕਾ ਕੋ ਤਾਲ ਪੂਰਤੇ ਹੈਂ॥
Prof. Sahib Singhਅਤੇ ਆਪਣੇ ਆਪ ਨੂੰ ਭੁਇਂ ਤੇ ਮਾਰਦੇ ਹਨ।

ਪਦ ਅਰਥ ਪਛਾੜਹਿ = ਪਛਾੜਦੇ ਹਨ, ਮਰਦੇ ਹਨ।

SikhNet (Spanish)cantan las partes de las Gopis,

ਗਾਵਨਿ ਗੋਪੀਆ; ਗਾਵਨਿ ਕਾਨੑ ॥

gaavan gopeea; gaavan kaana |

Sant Singh KhalsaThey sing of the milk-maids, they sing of the Krishnas.
Manmohan SinghSing milk-maid and sing Krishans.
Manmohan Singh (Punjabi)ਗਾਉਂਦੀਆਂ ਹਨ ਗੁਆਲਣਾਂ ਤੇ ਗਾਉਂਦੇ ਹਨ ਕ੍ਰਿਸ਼ਨ।
Fareedkot Teekaਗੋਪੀਆਂ ਭੀ ਗਾਵਤੀ ਹੈਂ ਕ੍ਰਿਸ਼ਨ ਔਰ ਰਾਮ ਭੀ ਗਾਵਤੇ ਹੈਂ॥
Prof. Sahib Singhਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ, ਕਾਨ੍ਹ (ਦੇ ਸਾਂਗ ਬਣ ਕੇ) ਗਾਉਂਦੇ ਹਨ,

ਪਦ ਅਰਥ ਗਾਵਨਿ ਗੋਪੀਆ = ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ।

SikhNet (Spanish)y de los Krishnas,

ਗਾਵਨਿ; ਸੀਤਾ ਰਾਜੇ ਰਾਮ ॥

gaavan; seetaa raaje raam |

Sant Singh KhalsaThey sing of Sitas, and Ramas and kings.
Manmohan SinghSing Sitas and sing Ramas and Kings.
Manmohan Singh (Punjabi)ਸੀਤਾਵਾਂ, ਰਾਜੇ ਤੇ ਰਾਮ ਚੰਦਰ ਗਾਉਂਦੇ ਹਨ।
Fareedkot Teekaਸੀਤਾ ਭੀ ਗਾਵਤੀ ਹੈ ਰਾਜੇ ਕੇ ਅਵਤਾਰੋਂ ਕੋ ਭੀ ਗਾਵਤੇ ਹੈਂ, ਵਾ ਗੋਪੀਆਂ ਔ ਕਾਹਨ ਔ ਸੀਤਾ ਔ ਰਾਜੇ ਰਾਮ ਕੇ ਚਰਿਤ੍ਰੋਂ ਕੋ ਗਾਵਤੇ ਹੈਂ॥
Prof. Sahib Singhਸੀਤਾ, ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ।
SikhNet (Spanish)los Sitas los Ramasy los Reyes.

ਨਿਰਭਉ ਨਿਰੰਕਾਰੁ ਸਚੁ ਨਾਮੁ ॥

nirbhau nirankaar sach naam |

Sant Singh KhalsaThe Lord is fearless and formless; His Name is True.
Manmohan SinghFearless is the Formless Lord, whose Name is true,
Manmohan Singh (Punjabi)ਡਰ-ਰਹਿਤ ਹੈ ਸਰੂਪ-ਰਹਿਤ ਸੁਆਮੀ, ਜਿਸ ਦਾ ਨਾਮ ਸੱਚਾ ਹੈ,
Fareedkot Teekaਜਿਸ ਕਾ ਨਾਮ ਸਚਾ ਹੈ, ਸੋ ਨਿਰੰਕਾਰ ਹੈ ਭਯ ਸੇ ਰਹਤ ਹੈ॥
Prof. Sahib Singhਜਿਹੜਾ ਪ੍ਰਭੂ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ ਸਦਾ ਅਟੱਲ ਹੈ,
SikhNet (Spanish)Sin embargo, la Verdadera Canción a cantar es la del Señor Absoluto y sin Miedo,

ਜਾ ਕਾ ਕੀਆ; ਸਗਲ ਜਹਾਨੁ ॥

jaa kaa keea; sagal jahaan |

Sant Singh KhalsaThe entire universe is His Creation.
Manmohan Singhand whose creation is the whole world.
Manmohan Singh (Punjabi)ਅਤੇ ਜਿਸ ਦੀ ਰਚਨਾ ਹੈ ਸਮੂਹ ਜਗਤ।
Fareedkot Teekaਜਿਸ ਕਾ ਇਹ ਸਾਰਾ ਸੰਸਾਰ ਕੀਆ ਹੂਆ ਹੈ॥
Prof. Sahib Singhਜਿਸ ਦਾ ਸਾਰਾ ਜਗਤ ਬਣਾਇਆ ਹੋਇਆ ਹੈ,
SikhNet (Spanish)Creador del mundo entero.

ਸੇਵਕ ਸੇਵਹਿ; ਕਰਮਿ ਚੜਾਉ ॥

sevak seveh; karam charraau |

Sant Singh KhalsaThose servants, whose destiny is awakened, serve the Lord.
Manmohan SinghThe slaves, whose destiny is awakened, they serve their Lord.
Manmohan Singh (Punjabi)ਜਿਨ੍ਹਾਂ ਗੋਲਿਆਂ ਦੀ ਕਿਸਮਤ ਜਾਗ ਉਠਦੀ ਹੈ, ਉਹ ਆਪਣੇ ਸਾਹਿਬ ਦੀ ਸੇਵਾ ਕਮਾਉਂਦੇ ਹਨ।
Fareedkot Teekaਜਿਨਕੌ ਅਕਾਲ ਪੁਰਖ ਕੀ (ਕਰਮਿ) ਕ੍ਰਿਪਾ ਕਾ ਚੜਾਉ ਹੈ, ਸੋ ਸੇਵਕ ਹੋ ਕਰ ਸੇਵਨ ਕਰਤੇ ਹੈਂ॥
Prof. Sahib Singhਉਸ ਨੂੰ (ਕੇਵਲ ਉਹੀ) ਸੇਵਕ ਸਿਮਰਦੇ ਹਨ, ਜਿਨ੍ਹਾਂ ਦੇ ਅੰਦਰ (ਰੱਬ ਦੀ) ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿਚ (ਸਿਮਰਨ ਕਰਨ ਦਾ) ਉਤਸ਼ਾਹ ਹੈ,

ਪਦ ਅਰਥ ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਚੜਾਉ = ਚੜ੍ਹਦੀ ਕਲਾ।

SikhNet (Spanish)Aquéllos cuyo Destino despierta, se ponen al Servicio de su Señor,

ਭਿੰਨੀ ਰੈਣਿ; ਜਿਨੑਾ ਮਨਿ ਚਾਉ ॥

bhinee rain; jinaa man chaau |

Sant Singh KhalsaThe night of their lives is cool with dew; their minds are filled with love for the Lord.
Manmohan SinghDewy (cool) is the night of those within whose mind is the Lord's love.
Manmohan Singh (Punjabi)ਤ੍ਰੇਉਲੀ ਹੋਈ (ਠੰਢੀ ਸ਼ਾਂਤੀ) ਹੈ ਰਾਤ ਉਹਨਾਂ ਦੀ, ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦਾ ਪ੍ਰੇਮ ਹੈ।
Fareedkot Teekaਜਿਨ ਕੇ ਮਨ ਮੇਂ ਪ੍ਰੇਮ ਹੈ ਤਿਨੋਂ ਕੀ ਆਵਸਥਾ ਰੂਪੀ ਰਾਤ੍ਰਿ ਆਤਮ ਅਨੰਦ ਕਰ (ਭਿੰਨੀ) ਭਿਜੀ ਵਾ ਸਨਿਗਧ ਹੋਈ ਹੈ॥
Prof. Sahib Singhਉਹਨਾਂ ਸੇਵਕਾਂ ਦੀ ਜ਼ਿੰਦਗੀ-ਰੂਪ ਰਾਤ ਸੁਆਦਲੀ ਗੁਜ਼ਰਦੀ ਹੈ-

ਪਦ ਅਰਥ ਰੈਣਿ = ਰਾਤ, ਜ਼ਿੰਦਗੀ ਰੂਪ ਰਾਤ।

SikhNet (Spanish)y cuando cae el rocío de la noche, su mente entra en Éxtasis.

ਸਿਖੀ ਸਿਖਿਆ; ਗੁਰ ਵੀਚਾਰਿ ॥

sikhee sikhiaa; gur veechaar |

Sant Singh KhalsaContemplating the Guru, I have been taught these teachings;
Manmohan SinghPondering over the Guru, I have learnt the instruction,
Manmohan Singh (Punjabi)ਗੁਰਾਂ ਦਾ ਧਿਆਨ ਧਾਰ ਕੇ ਮੈਂ ਇਹ ਸਿਖਮਤ ਸਿੱਖ ਲਈ ਹੈ,
Fareedkot Teekaਗੁਰੋਂ ਸੇ ਜਿਨੋਂ ਨੇ ਵਾਹਿਗੁਰੂ ਕੀ ਪ੍ਰਾਪਤੀ ਕੀ ਸਿਖਿਆ ਸਿਖੀ, ਭਾਵ ਲਈ ਹੈ ਤਿਨੋਂ ਕੋ ਗੁਰੋਂ ਦ੍ਵਾਰੇ ਬੀਚਾਰ ਪ੍ਰਾਪਤ ਹੂਆ ਹੈ॥
Prof. Sahib Singhਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ,

ਪਦ ਅਰਥ ਸਿਖੀ = ਸਿੱਖ ਲਈ। ਗੁਰ ਵੀਚਾਰਿ = ਗੁਰੂ ਦੀ ਵੀਚਾਰ ਦੀ ਰਾਹੀਂ।

SikhNet (Spanish)Reflexionando en la Palabra del Guru, el Discípulo ha aprendido esto,

ਨਦਰੀ ਕਰਮਿ. ਲਘਾਏ ਪਾਰਿ ॥

nadaree karam. laghaae paar |

Sant Singh Khalsagranting His Grace, He carries His servants across.
Manmohan Singhthat the Merciful Master, through His mercy, ferries His slave across.
Manmohan Singh (Punjabi)ਕਿ ਮਿਹਰਬਾਨ ਮਾਲਕ ਆਪਣੀ ਮਿਹਰ ਰਾਹੀਂ ਆਪਣੇ ਗੋਲਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teeka(ਨਦਰੀ) ਵਾਹਿਗੁਰੂ ਤਿਨਕੋ ਅਪਨੀ (ਕਰਮਿ) ਕ੍ਰਿਪਾ ਸੇ ਸੰਸਾਰ ਸਮੁੰਦਰ ਸੇ ਪਾਰ ਕਰ ਦੇਤਾ ਹੈ॥☬ਜੋ ਕਹੈ ਕਿ ਕ੍ਰਿਸ਼ਨ ਰਾਮ ਲੀਲਾ ਮੇਂ ਜੋ ਨਾਚਤੇ ਹੈਂ ਤਿਨਕੌ ਕੁਛ ਪੁੰਨ ਹੋਗਾ ਵਾ ਨਹੀਂ? ਤਿਨ ਕੇ ਪ੍ਰੇਮ ਰਹਿਤ ਨਾਚਨੇ ਕਾ ਨਿਖੇਧ ਕਰਤੇ ਹੈਂ:
Prof. Sahib Singhਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖ਼ਸ਼ਸ਼ ਦੁਆਰਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
SikhNet (Spanish)es a través de la Gracia del Señor que uno es llevado a través del océano de la vida.

ਕੋਲੂ ਚਰਖਾ; ਚਕੀ ਚਕੁ ॥

koloo charakhaa; chakee chak |

Sant Singh KhalsaThe oil-press, the spinning wheel, the grinding stones, the potter's wheel,
Manmohan SinghThe oil- press, spinning wheel, quern potters wheel,
Manmohan Singh (Punjabi)ਕੋਲੂ, ਚਰਖਾ, ਚੱਕੀ, ਘੁਮਾਰ ਦਾ ਪੱਹੀਆ,
Fareedkot Teekaਬਿਨਾਂ ਪ੍ਰੇਮ ਜੇ ਕੋਲੂ ਤਥਾ ਚਰਖਾ ਔਰ ਚਕੀ ਕੁਮਾਰ ਕਾ ਚਕ॥
Prof. Sahib Singh(ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ, ਵੇਖੋ ਬੇਅੰਤ ਪਦਾਰਥ ਤੇ ਜੀਵ ਸਦਾ ਭੌਂਦੇ ਰਹਿੰਦੇ ਹਨ) ਕੋਹਲੂ, ਚਰਖਾ, ਚੱਕੀ, ਚੱਕ,
SikhNet (Spanish)La prensa para hacer aceite, el torno para hilar, el molcajete para moler,

ਥਲ ਵਾਰੋਲੇ; ਬਹੁਤੁ ਅਨੰਤੁ ॥

thal vaarole; bahut anant |

Sant Singh Khalsathe numerous, countless whirlwinds in the desert,
Manmohan Singhand many and endless, desert, whirl--winds,
Manmohan Singh (Punjabi)ਮਾਰੂ ਥਲ ਦੇ ਅਨੇਕਾਂ ਬੇਅੰਤ ਵਾਵਰੋਲੇ,
Fareedkot Teekaਮਾਰੂ ਥਲੋਂ ਮੇਂ (ਵਿਰੋਲੇ) ਪੌਨ ਕਾ ਚਕ੍ਰ ਬਹੁਤੀ ਅਨੰਤ ਪ੍ਰਕਾਰ ਘੂਮਤੇ ਹੈਂ॥
Prof. Sahib Singhਥਲਾਂ ਦੇ ਬੇਅੰਤ ਵਰੋਲੇ,

ਪਦ ਅਰਥ ਥਲ ਵਾਰੋਲੇ = ਥਲਾਂ ਦੇ ਵਾਰੋਲੇ।

SikhNet (Spanish)el torno del alfarero para moldear.

ਲਾਟੂ ਮਾਧਾਣੀਆ; ਅਨਗਾਹ ॥

laattoo maadhaaneea; anagaah |

Sant Singh Khalsathe spinning tops, the churning sticks, the threshers,
Manmohan Singhtops, the churning -staves, thrashers,
Manmohan Singh (Punjabi)ਲਾਟੂ, ਮਧਾਣੀਆਂ, ਫਲ੍ਹੇ,
Fareedkot Teekaਲਾਟੂ ਮਧਾਣੀ ਦਹੀਂ ਮਥਨੇ ਹਾਰੀ (ਅਨਗਾਹ) ਫਲ੍ਹੇ ਵਾ ਬੈਲ ਅੰਨ ਕੋ ਗਾਹਨ ਕਰਤੇ ਹੂਏ॥
Prof. Sahib Singhਲਾਟੂ, ਮਧਾਣੀਆਂ, ਫਲ੍ਹੇ,

ਪਦ ਅਰਥ ਅਨਗਾਹ = ਅੰਨ ਗਾਹੁਣ ਵਾਲੇ ਫਲ੍ਹੇ।

SikhNet (Spanish)El trompo para jugar, la mantequera, las trilladoras,

ਪੰਖੀ ਭਉਦੀਆ; ਲੈਨਿ ਨ ਸਾਹ ॥

pankhee bhaudeea; lain na saah |

Sant Singh Khalsathe breathless tumblings of the birds,
Manmohan Singhthe breathless tumblings of the birds,
Manmohan Singh (Punjabi)ਇਕ-ਸਾਹਾ ਪੰਛੀਆਂ ਦੀਆਂ ਲੋਟ ਪੋਟਣੀਆਂ
Fareedkot Teekaਪੰਖੀਓਂ ਕੀਆਂ ਪੰਗਤੀਆਂ ਅਕਾਸ ਮੇਂ ਭ੍ਰਮਣ ਕਰਤੀਆਂ ਸ੍ਵਾਸ ਹੀ ਨਹੀਂ ਲੇਤੀਆਂ, ਭਾਵ ਨਿਰੰਤ੍ਰ ਭਰਮਤੀਆਂ ਹੈਂ॥
Prof. Sahib Singhਪੰਛੀ, ਭੰਭੀਰੀਆਂ ਜੋ ਇਕ-ਸਾਹੇ ਉਡਦੀਆਂ ਰਹਿੰਦੀਆਂ ਹਨ-ਇਹ ਸਭ ਭੌਂਦੇ ਰਹਿੰਦੇ ਹਨ।

ਪਦ ਅਰਥ ਭਉਦੀਆ = ਭੰਭੀਰੀਆਂ।

SikhNet (Spanish)los vientos eternos del desierto, los pájaros que cantan volando ante vistas esplendorosas.

ਸੂਐ ਚਾੜਿ; ਭਵਾਈਅਹਿ ਜੰਤ ॥

sooai chaarr; bhavaaeeeh jant |

Sant Singh Khalsaand the men moving round and round on spindles
Manmohan Singhand mounted on the stakes the beings are whirled around,
Manmohan Singh (Punjabi)ਅਤੇ ਸੀਖ ਉਤੇ ਟੰਗ ਕੇ ਜੀਵਾਂ ਦਾ ਘੁਮਾਉਣਾ,
Fareedkot Teeka(ਸੂਐ ਚਾੜਿ) ਚੰਡੋਲ ਪਰ ਚਢਾ ਕਰ। ਵਾ ਦਖਣ ਦੇਸ ਮੇਂ ਇਕ ਸੁਆ ਦੇਵੀ ਹੈ। ਉਸ ਅਸਥਾਨ ਮੇਂ ਜਿਸ ਕੇ ਬਾਲਕ ਨਹੀਂ ਜੀਵਤਾ ਵਹ ਸੁਖਨਾ ਕਰਤੀ ਹੈ। ਫਿਰ ਬਾਲਕ ਕੋ ਲੇਜਾਇ ਕਰ ਪੀਠ ਭਾਰ ਸੂਏ ਪਰ ਚਢਾਉਤੇ ਹੈਂ ਔਰ ਸੂਏ ਕੋ ਬਲ ਕਰਕੈ ਫੇਰਤੇ ਹੈਂ। ਉਸ ਸਮ੍ਯ ਬਾਲਕ ਮੂਰਛਾ ਹੋ ਜਾਤਾ ਹੈ। ਕਹਤੇ ਹੈਂ ਫਿਰ ਵਹੁ ਅਪਨੀ ਆਰਬਲਾ ਭੋਗਤਾ ਹੈ॥
Prof. Sahib Singhਸੂਲ ਉੱਤੇ ਚਾੜ੍ਹ ਕੇ ਕਈ ਜੰਤ ਭਵਾਈਂਦੇ ਹਨ।
SikhNet (Spanish)Y la gente dando vuelta tras vuelta sobre el huso;

ਨਾਨਕ. ਭਉਦਿਆ; ਗਣਤ ਨ ਅੰਤ ॥

naanak. bhaudiaa; ganat na ant |

Sant Singh KhalsaO Nanak, the tumblers are countless and endless.
Manmohan SinghNanak, the tumblers are countless and endless.
Manmohan Singh (Punjabi)ਨਾਨਕ ਘੁੰਮਣ ਵਾਲੇ ਅਣਗਿਣਤ ਅਤੇ ਬੇਓੜਕ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਬਹੁਤ ਸੇ ਭ੍ਰਮਣ ਕਰਤੇ ਹੈਂ ਜਿਨ ਕਾ ਅੰਤ ਨਹੀਂ ਆਉਤਾ ਕਹਾਂ ਤਕ ਗਿਣਤੀ ਕਰੀਏ॥
Prof. Sahib Singhਹੇ ਨਾਨਕ! ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ।
SikhNet (Spanish)Oh Nanak, los cantares no tienen cuento y son interminables.

ਬੰਧਨ ਬੰਧਿ; ਭਵਾਏ ਸੋਇ ॥

bandhan bandh; bhavaae soe |

Sant Singh KhalsaThe Lord binds us in bondage - so do we spin around.
Manmohan SinghHe, the Lord, swings around the mortals, who are bound in entanglement.
Manmohan Singh (Punjabi)ਜੋ ਪ੍ਰਾਣੀ ਜੰਜਾਲਾਂ ਅੰਦਰ ਜਕੜੇ ਹੋਏ ਹਨ ਉਹਨਾਂ ਨੂੰ ਉਹ ਸਾਹਿਬ ਭੁਆਟਣੀਆਂ ਦਿੰਦਾ ਹੈ।
Fareedkot Teekaਪਰੰਤੂ ਬੰਧਨੋਂ ਮੇਂ ਬਾਂਧੇ ਹੂਏ ਜੋ ਜੀਵ ਹੈਂ, ਸੋ ਭ੍ਰਮਾਏ ਜਾਤੇ ਹੈਂ॥
Prof. Sahib Singh(ਇਸੇ ਤਰ੍ਹਾਂ) ਉਹ ਪ੍ਰਭੂ ਜੀਵਾਂ ਨੂੰ (ਮਾਇਆ ਦੇ) ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ,

ਪਦ ਅਰਥ ਬਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ।

SikhNet (Spanish)no existe el fin de las cosas que bailan.

ਪਇਐ ਕਿਰਤਿ; ਨਚੈ ਸਭੁ ਕੋਇ ॥

peiai kirat; nachai sabh koe |

Sant Singh KhalsaAccording to their actions, so do all people dance.
Manmohan SinghAccording to the acts performed, every one dances.
Manmohan Singh (Punjabi)ਕੀਤੇ ਹੋਏ ਕਰਮਾਂ ਅਨੁਸਾਰ ਹਰ ਕੋਈ ਨੱਚਦਾ ਹੈ।
Fareedkot Teekaਅਪਨੇ ਅਪਨੇ ਕਿਰਤ ਕਰਮੋਂ ਕੇ ਬਸ ਹੂਏ ਹੂਏ ਸਭ ਨਾਚਤੇ ਹੈਂ॥
Prof. Sahib Singhਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ।

ਪਦ ਅਰਥ ਪਇਐ ਕਿਰਤਿ = ਕੀਤੇ ਹੋਏ ਕਰਮ ਦੇ ਸੰਸਕਾਰਾਂ ਅਨੁਸਾਰ।

SikhNet (Spanish)Así como el Señor lo dicta, así todos bailamos.

ਨਚਿ ਨਚਿ ਹਸਹਿ; ਚਲਹਿ ਸੇ ਰੋਇ ॥

nach nach haseh; chaleh se roe |

Sant Singh KhalsaThose who dance and dance and laugh, shall weep on their ultimate departure.
Manmohan SinghThey, who dance, dance and laugh, shall weep on their departure.
Manmohan Singh (Punjabi)ਜੋ ਨੱਚਦੇ, ਨੱਚਦੇ ਹਸਦੇ ਹਨ, ਉਹ ਤੁਰਨ (ਮੌਤ) ਵੇਲੇ ਰੋਂਦੇ ਹਨ।
Fareedkot Teekaਜੋ ਨਾਚ ਨਾਚ ਕਰ ਕੇ ਹਸਤੇ ਹੈਂ ਫਿਰ ਚਲਨੇ ਕੇ ਸਮ੍ਯ ਰੋਤੇ ਹੈਂ॥
Prof. Sahib Singhਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ।

ਪਦ ਅਰਥ ਰੋਇ = ਰੋ ਕੇ।

SikhNet (Spanish)Aquéllos que bailan ahora, se lamentarán en el más allá,

ਉਡਿ. ਨ ਜਾਹੀ; ਸਿਧ. ਨ ਹੋਹਿ ॥

audd. na jaahee; sidh. na hohi |

Sant Singh KhalsaThey do not fly to the heavens, nor do they become Siddhas.
Manmohan SinghThey fly not to the sky thereby, nor do they become adepets.
Manmohan Singh (Punjabi)ਇਸ ਦੁਆਰਾ ਉਹ ਆਸਮਾਨੀ ਨਹੀਂ ਚੜ੍ਹਦੇ ਤੇ ਨਾਂ ਹੀ ਪੂਰਨ ਪੁਰਸ਼ ਬਣਦੇ ਹਨ।
Fareedkot Teekaਸੁਭ ਕਰਮ ਸਤਸੰਗ ਸੇ ਰਹਿਤ ਹੂਏ ਹੂਏ ਐਸੇ ਲੋਕ ਸਿਧੀਆਂ ਕੋ ਪ੍ਰਾਪਤ ਹੋ ਕਰ ਨ ਤੋ ਅਕਾਸ ਮੇਂ ਉਡ ਜਾਤੇ ਹੈਂ ਨ (ਸਿਧ) ਮੋਖ੍ਯ ਜੋ ਜਾਤੇ ਹੈਂ॥
Prof. Sahib Singh(ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ।

ਪਦ ਅਰਥ ਉਡਿ ਨ ਜਾਹੀ = (ਕਿਸੇ ਉੱਚੀ ਅਵਸਥਾ ਉੱਤੇ) ਉੱਡ ਕੇ ਨਹੀਂ ਅੱਪੜਦੇ।

SikhNet (Spanish)puesto que así no pueden volar a los cielos ni volverse ascetas.

ਨਚਣੁ ਕੁਦਣੁ; ਮਨ ਕਾ ਚਾਉ ॥

nachan kudan; man kaa chaau |

Sant Singh KhalsaThey dance and jump around on the urgings of their minds.
Manmohan SinghDancing and leaping are mind's yearnings.
Manmohan Singh (Punjabi)ਨੱਚਣਾ ਅਤੇ ਕੁੱਦਣਾ ਚਿੱਤ ਦੀਆਂ ਉਮੰਗਾਂ ਹਨ।
Fareedkot Teekaਨਾਚਨਾ ਕੁਦਨਾ ਇਹ ਮਨ ਕਾ ਉਤਸ਼ਾਹ ਹੈ ਇਸ ਕਰ ਕੇ ਪ੍ਰੇਮ ਨਹੀਂ ਹੋਤਾ॥
Prof. Sahib Singhਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ,
SikhNet (Spanish)Todo juego y todo baile es para darle gusto a la mente de cada cual.

ਨਾਨਕ. ਜਿਨੑ ਮਨਿ ਭਉ; ਤਿਨੑਾ ਮਨਿ ਭਾਉ ॥੨॥

naanak. jina man bhau; tinaa man bhaau |2|

Sant Singh KhalsaO Nanak, those whose minds are filled with the Fear of God, have the love of God in their minds as well. ||2||
Manmohan SinghNanak, those who have God's fear in their mind, in their mind is His love as well.
Manmohan Singh (Punjabi)ਨਾਨਕ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਫਰ ਹੈ, ਉਨ੍ਹਾਂ ਦੇ ਹਿਰਦੇ ਅੰਦਰ ਹੀ ਉਸ ਦਾ ਪ੍ਰੇਮ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ ਅਕਾਲ ਪੁਰਖ ਕਾ (ਭਉ) ਭ੍ਯ ਹੋਤਾ ਹੈ, ਤਿਨ ਕੇ ਮਨ ਅੰਦਰ (ਭਾਉ) ਪ੍ਰੇਮ ਹੋਤਾ ਹੈ। ਜਿਸ ਕੇ ਸਭ ਸਾਧਨ ਸਫਲ ਹੋਤੇ ਹੈਂ॥੨॥
Prof. Sahib Singhਹੇ ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ ॥੨॥

ਪਦ ਅਰਥ xxx ॥੨॥

SikhNet (Spanish)Solamente ama a su Dios, aquél que baila en Reverencia a Dios a través de su mente. (2)
Shabad Guru Nanak Dev Ji Raag Aasaa Ang 465

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਾਉ ਤੇਰਾ ਨਿਰੰਕਾਰੁ ਹੈ; ਨਾਇ ਲਇਐ. ਨਰਕਿ, ਨ ਜਾਈਐ ॥

naau teraa nirankaar hai; naae leiai. narak, na jaaeeai |

Sant Singh KhalsaYour Name is the Fearless Lord; chanting Your Name, one does not have to go to hell.
Manmohan SinghThy Name is the Formless Lord and by repeating Thy Name man goes not to hell.
Manmohan Singh (Punjabi)(ਹੇ ਵਾਹਿਗੁਰੂ) ਤੇਰਾ ਨਾਮ ਸਰੂਪ-ਰਹਿਤ ਸੁਆਮੀ ਹੈ। ਤੇਰਾ ਨਾਮ ਲੈਣ ਦੁਆਰਾ ਬੰਦਾ ਦੋਜਕ ਨੂੰ ਨਹੀਂ ਜਾਂਦਾ।
Fareedkot Teekaਹੇ ਭਾਈ! ਨਿਰੰਕਾਰ ਕਾ ਨਾਮ ਤੇਰਾ ਕਲਿਆਣ ਕਰਤਾ ਹੈ, ਨਾਮ ਜਪਨੇ ਤੇ ਨਰਕ ਮੇਂ ਨਹੀਂ ਜਾਈਤਾ ਹੈ॥
Prof. Sahib Singh(ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ।

ਪਦ ਅਰਥ ਨਾਇ ਲਇਐ = ਜੇ (ਤੇਰਾ) ਨਾਮ ਸਿਮਰੀਏ।

SikhNet (Spanish)Tu Nombre, oh Señor, es el Único sin forma; habitando en Él, uno no cae en la oscuridad.

ਜੀਉ ਪਿੰਡੁ ਸਭੁ ਤਿਸ ਦਾ; ਦੇ ਖਾਜੈ. ਆਖਿ ਗਵਾਈਐ ॥

jeeo pindd sabh tis daa; de khaajai. aakh gavaaeeai |

Sant Singh KhalsaSoul and body all belong to Him; asking Him to give us sustenance is a waste.
Manmohan SinghThe soul and body are all His; the man eats what He gives, and to say ought else is to waste words.
Manmohan Singh (Punjabi)ਆਤਮਾਂ ਤੇ ਦੇਹ ਸਾਰੇ ਉਸੇ ਦੇ ਹਨ, ਜੋ ਕੁਛ ਉਹ ਦਿੰਦਾ ਹੈ, ਬੰਦਾ ਓਹੀ ਕੁਛ ਖਾਂਦਾ ਹੈ। ਕੁਝ ਹੋਰ ਕਹਿਣਾ, ਬੇਅਰਥ ਹੈ।
Fareedkot Teeka(ਜੀਉ ਪਿੰਡੁ) ਸਰੀਰ ਕੋ ਤਿਸ ਅਕਾਲ ਪੁਰਖ ਕਾ ਜਾਨ ਕਰ (ਦੇ) ਜਥਾ ਸ਼ਕਤਿ ਦੇ ਕਰ (ਖਾਜੈ) ਭੋਜਨ ਕਰੀਏ (ਆਖਿ ਗਵਾਈਐ) ਕਹਕਰ ਗਾਵਾਈਤਾ ਹੈ। ਵਾ ਜੋ ਮੁਖ ਤੇ ਕਹਣਾ ਹੈ ਕੇ ਮੈਂ ਦੀਆ ਤਿਸ ਕੋ ਗਵਾ ਦੇਈਏ, ਭਾਵ ਕਹੀਏ ਨਾ॥
Prof. Sahib Singhਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ) ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ।

ਪਦ ਅਰਥ ਪਿੰਡੁ = ਸਰੀਰ। ਤਿਸ ਦਾ = ਉਸ (ਰੱਬ) ਦਾ। ਖਾਜੇ = ਖਾਜ, ਖ਼ੁਰਾਕ, ਭੋਜਨ।

SikhNet (Spanish)Ya que Tú eres nuestro cuerpo y Alma, el pedirte el sustento es desperdiciar el aliento.

ਜੇ ਲੋੜਹਿ ਚੰਗਾ ਆਪਣਾ; ਕਰਿ ਪੁੰਨਹੁ. ਨੀਚੁ ਸਦਾਈਐ ॥

je lorreh changaa aapanaa; kar punahu. neech sadaaeeai |

Sant Singh KhalsaIf you yearn for goodness, then perform good deeds and feel humble.
Manmohan SinghIf thou desirest thy good, O man, perform virtuous deeds and feel lowly.
Manmohan Singh (Punjabi)ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈਂ ਹੇ ਬੰਦੇ! ਨੇਕ ਕਰਮ ਕਰ ਅਤੇ ਨੀਵਾਂ ਅਖਵਾ।
Fareedkot Teekaਜੇ ਤੂੰ ਆਪਣਾ ਭਲਾ ਚਾਹੁਤਾ ਹੈਂ ਤੋ ਪੁਨ੍ਯ ਕਰਮੋਂ ਕੇ ਕਰ ਕੇ ਅਪਨੇ ਕੋ (ਨੀਚੁ) ਨੀਵਾਂ ਕਹਾਈਏ॥
Prof. Sahib Singhਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ।

ਪਦ ਅਰਥ ਲੋੜਹਿ = ਤੂੰ ਲੋੜਦਾ ਹੈਂ, ਤੂੰ ਚਾਹੁੰਦਾ ਹੈਂ। ਕਰਿ ਪੁੰਨਹੁ = ਭਲਿਆਈ ਕਰ ਕੇ।

SikhNet (Spanish)Si uno quiere el bien, haciendo el bien uno debería de sentirse humilde.

ਜੇ ਜਰਵਾਣਾ ਪਰਹਰੈ; ਜਰੁ ਵੇਸ ਕਰੇਦੀ ਆਈਐ ॥

je jaravaanaa paraharai; jar ves karedee aaeeai |

Sant Singh KhalsaEven if you remove the signs of old age, old age shall still come in the guise of death.
Manmohan SinghIf thou remove the signs of old-age, the old age shall come to thee in guise (of death etc.)
Manmohan Singh (Punjabi)ਜੇਕਰ ਤੂੰ ਬੁਢੇਪੇ ਦੇ ਚਿੰਨ੍ਹ ਹਟਾ ਲਵੇਂ ਤਾਂ ਬੁਢੇਪਾ ਤੈਨੂੰ ਕਿਸੇ ਬਦਲੇ ਲਿਬਾਸ ਵਿੱਚ ਆ ਟਕਰੂਗਾ, (ਜਿਵੇਂ ਮੌਤ ਆਦਿ)।
Fareedkot Teekaਜੇਕਰ ਜੋਗਾਦਿ ਕ੍ਰਿਆ ਕਰ (ਜਰਵਾਣਾ) ਕਾਲ ਕੋ ਦੂਰ ਕੀਆ ਹੈ ਤਉ ਹਟਤਾ ਨਹੀਂ; ਵਾ (ਜਰਵਾਣਾ) ਬੁਢੇਪੇ ਕੋ ਪਰਹਰੈ ਦੂਰ ਕਰੇ ਤਉ ਹੋਤਾ ਨਹੀਂ ਹੈ, ਉਲਟੀ ਬ੍ਰਿਧਾਵਸਥਾ ਭੇਖੁ ਕਰਤੀ ਆਵਤੀ ਹੈ॥
Prof. Sahib Singhਜੇ (ਕੋਈ ਜੀਵ) ਬੁਢੇਪੇ ਨੂੰ ਪਰੇ ਹਟਾਉਣਾ ਚਾਹੇ (ਭਾਵ, ਬੁਢੇਪੇ ਤੋਂ ਬਚਣਾ ਚਾਹੇ, ਤਾਂ ਇਹ ਜਤਨ ਫ਼ਜ਼ੂਲ ਹੈ) ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ।

ਪਦ ਅਰਥ ਜਰਵਾਣਾ = ਬਲਵਾਨ। ਜਰੁ = ਬੁਢੇਪਾ। ਪਰਹਰੈ = ਛੱਡਣਾ ਚਾਹੁੰਦਾ ਹੈ। ਵੇਸ ਕਰੇਦੀ = ਵੇਸ ਧਾਰ ਧਾਰ ਕੇ। ਆਈਐ = (ਬੁਢੇਪਾ) ਆ ਰਿਹਾ ਹੈ।

SikhNet (Spanish)Si uno pierde de vista la muerte, ¿no será que la vejez toma su verdadera forma?

ਕੋ ਰਹੈ ਨ; ਭਰੀਐ ਪਾਈਐ ॥੫॥

ko rahai na; bhareeai paaeeai |5|

Sant Singh KhalsaNo one remains here when the count of the breaths is full. ||5||
Manmohan SinghNone remains here when his measure (of breaths) is full.
Manmohan Singh (Punjabi)ਜਦ ਬੰਦੇ ਦੀ (ਸਵਾਸਾਂ ਰੂਪੀ) ਪੜੋਪੀ ਭਰ ਜਾਂਦੀ ਹੈ, ਤਾਂ ਕੋਈ ਭੀ ਏਥੇ ਨਹੀਂ ਰਹਿੰਦਾ।
Fareedkot Teekaਜੈਸੇ (ਪਾਈਐ) ਪਾਈ ਜਿਸ ਕੋ ਪੰਜਾਬ ਮੇਂ ਪੜੋਪੀ ਕਹਤੇ ਹੈਂ ਉਸਮੇਂ ਜਬ ਦਾਨੇ ਭਰ ਲੀਏ ਜਾਤੇ ਹੈਂ ਤਬ ਫਿਰ ਗਿਰਾਇ ਦੇਤੇ ਹੈਂ। ਬਾਕੀ ਫਿਰ ਕੋਈ ਦਾਨਾ ਨਹੀਂ ਰਹਤਾ। ਤਿਸੀ ਤਰਹ ਜਬ ਸਭ ਸ੍ਵਾਸ ਪੂਰੇ ਹੋ ਜਾਤੇ ਹੈਂ ਤਬ ਜੀਵ ਮ੍ਰਿਤ ਹੋ ਜਾਤਾ ਹੈ॥੫॥☬ਭਗਤੀ ਕੋ ਸਭ ਸੇ ਵਿਸ਼ੇਸ਼ ਕਹਤੇ ਹੈਂ:
Prof. Sahib Singhਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਤਾਂ ਕੋਈ ਜੀਵ ਇੱਥੇ ਰਹਿ ਨਹੀਂ ਸਕਦਾ ॥੫॥

ਪਦ ਅਰਥ ਭਰੀਐ ਪਾਈਐ = ਜਦੋਂ ਪਾਈ ਭਰੀ ਜਾਂਦੀ ਹੈ, ਜਦੋਂ ਸੁਆਸ ਪੂਰੇ ਹੋ ਜਾਂਦੇ ਹਨ ॥੫॥

SikhNet (Spanish)Nadie se queda cuando el vaso de la vida está lleno. (5)
Shabad Guru Ramdas Ji Raag Aasaa Ang 449 excerpt (4 of 17 lines)

ਪੰਥੁ ਦਸਾਵਾ. ਨਿਤ ਖੜੀ; ਮੁੰਧ ਜੋਬਨਿ ਬਾਲੀ. ਰਾਮ ਰਾਜੇ ॥

panth dasaavaa. nit kharree; mundh joban baalee. raam raaje |

Sant Singh KhalsaI stand by the roadside, and ask the way; I am just a youthful bride of the Lord King.
Manmohan SinghI, a girl like youthful bride of my Lord the king stand ever and inquire the road to him.
Manmohan Singh (Punjabi)ਮੈਂ ਆਪਣੇ ਸੁਆਮੀ ਪਾਤਸ਼ਾਹ ਦੀ ਜੁਆਨੀ ਭਰੀ ਪਤਨੀ ਸਦੀਵ ਹੀ ਉਠ ਕੇ ਉਸ ਦਾ ਮਾਰਗ ਪੁੱਛਦੀ ਹਾਂ।
Fareedkot Teekaਮੈਂ (ਮੁੰਧ) ਇਸਤ੍ਰੀ ਜੋਬਨ ਵਾਲੀ ਪਰਮ ਪ੍ਰੇਮ ਵਾਲੀ ਸੋ ਰਾਮ ਰਾਜੇ ਹਰੀ ਕਾ ਨਿਤ੍ਯ ਹੀ ਖੜੀ ਸਾਵਧਾਨ ਹੋ ਕਰ (ਪੰਥੁ) ਰਸਤਾ ਦਸਾਵਾ ਪੂਛਤੀ ਹੂੰ॥
Prof. Sahib Singhਹੇ ਸਤਿਗੁਰੂ! ਮੈਂ ਜੋਬਨ-ਮੱਤੀ ਅੰਞਾਣ ਜੀਵ-ਇਸਤ੍ਰੀ (ਤੇਰੇ ਦਰ ਤੇ) ਸਦਾ ਖਲੋਤੀ ਹੋਈ (ਤੈਥੋਂ ਪਤੀ-ਪ੍ਰਭੂ ਦੇ ਦੇਸ ਦਾ) ਰਾਹ ਪੁਛਦੀ ਹਾਂ।

ਪਦ ਅਰਥ ਪੰਥੁ = ਰਸਤਾ। ਦਸਾਵਾ = ਦਸਾਵਾਂ, ਮੈਂ ਪੁੱਛਦੀ ਹਾਂ। ਮੁੰਧ = ਜੀਵ-ਇਸਤ੍ਰੀ। ਜੋਬਨਿ = ਜਵਾਨੀ ਵਿਚ (ਮੱਤੀ ਹੋਈ)। ਬਾਲੀ = ਅੰਞਾਣ।

SikhNet (Spanish)Me paro a un lado viendo hacia el más allá; yo, la joven y bella Novia de mi Rey.

ਹਰਿ ਹਰਿ ਨਾਮੁ. ਚੇਤਾਇ ਗੁਰ; ਹਰਿ ਮਾਰਗਿ ਚਾਲੀ ॥

har har naam. chetaae gur; har maarag chaalee |

Sant Singh KhalsaThe Guru has caused me to remember the Name of the Lord, Har, Har; I follow the Path to Him.
Manmohan SinghThe Guru has caused me to remember the Name of Lord God and I now tread the way to God.
Manmohan Singh (Punjabi)ਗੁਰਾਂ ਨੇ ਮੇਰੇ ਪਾਸੋਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਵਾਇਆ ਹੈ ਅਤੇ ਮੈਂ ਹੁਣ ਵਾਹਿਗੁਰੂ ਦੇ ਰਾਹੇ ਟੁਰਦੀ ਹਾਂ।
Fareedkot Teekaਹੇ ਗੁਰੋ! ਮੁਝੇ ਹਰਿ ਹਰਿ ਨਾਮ ਕਾ ਸਿਮਰਨ ਕਰਾਓ, ਜਿਸ ਕਰ ਮੈਂ ਹਰਿ ਮਾਰਗ ਮੇਂ (ਚਾਲੀ) ਚਲਨੇ ਹਾਰੀ ਬਨੂੰ॥
Prof. Sahib Singhਹੇ ਸਤਿਗੁਰੂ! ਮੈਨੂੰ ਪ੍ਰਭੂ-ਪਤੀ ਦਾ ਨਾਮ ਚੇਤੇ ਕਰਾਂਦਾ ਰਹੁ (ਮੇਹਰ ਕਰ) ਮੈਂ ਪਰਮਾਤਮਾ ਦੇ (ਦੇਸ ਪਹੁੰਚਣ ਵਾਲੇ) ਰਸਤੇ ਉਤੇ ਤੁਰਾਂ।

ਪਦ ਅਰਥ ਗੁਰ = ਹੇ ਗੁਰੂ! ਚੇਤਾਇ = ਚੇਤੇ ਕਰਾ। ਮਾਰਗਿ = ਰਸਤੇ ਉਤੇ। ਚਾਲੀ = ਚੱਲਾਂ।

SikhNet (Spanish)Permíteme, oh Guru, amar por siempre Su Nombre, para que pueda seguir Sus Huellas.

ਮੇਰੈ ਮਨਿ ਤਨਿ. ਨਾਮੁ ਆਧਾਰੁ ਹੈ; ਹਉਮੈ ਬਿਖੁ ਜਾਲੀ ॥

merai man tan. naam aadhaar hai; haumai bikh jaalee |

Sant Singh KhalsaThe Naam, the Name of the Lord, is the Support of my mind and body; I have burnt away the poison of ego.
Manmohan SinghWithin my mind and body is the support of the Name and I have burnt down the poison of pride
Manmohan Singh (Punjabi)ਮੇਰੀ ਆਤਮਾਂ ਅਤੇ ਦੇਹਿ ਅੰਦਰ ਨਾਮ ਦਾ ਆਸਰਾ ਹੈ ਅਤੇ ਮੈਂ ਹੰਕਾਰ ਦੀ ਜ਼ਹਿਰ ਨੂੰ ਸਾੜ ਸੁੱਟਿਆ ਹੈ।
Fareedkot Teekaਮੇਰੇ ਮਨ ਮੇਂ ਤਨ ਮੇਂ ਨਾਮ ਹੀ ਕਾ ਆਸਰਾ ਹੈ, ਹੰਤਾ ਮਮਤਾ ਬਿਖ ਮੈਨੇ ਜਲਾਇ ਦਈ ਹੈ॥
Prof. Sahib Singhਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪ੍ਰਭੂ ਦਾ ਨਾਮ ਹੀ ਸਹਾਰਾ ਹੈ (ਜੇ ਤੇਰੀ ਕਿਰਪਾ ਹੋਵੇ ਤਾਂ ਇਸ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਮੈਂ ਹਉਮੈ-ਜ਼ਹਰ ਨੂੰ ਸਾੜ ਦਿਆਂ।

ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਅਧਾਰੁ = ਆਸਰਾ। ਬਿਖੁ = ਜ਼ਹਿਰ। ਜਾਲੀ = ਜਾਲੀਂ, ਜਲਾਵਾਂ, ਸਾੜ ਦਿਆਂ।

SikhNet (Spanish)Lo primordial de mi cuerpo y de mi mente es el Nombre; ya he quemado el recinto traicionero del ego.

ਜਨ ਨਾਨਕ. ਸਤਿਗੁਰੁ ਮੇਲਿ ਹਰਿ; ਹਰਿ ਮਿਲਿਆ ਬਨਵਾਲੀ ॥੨॥

jan naanak. satigur mel har; har miliaa banavaalee |2|

Sant Singh KhalsaO True Guru, unite me with the Lord, unite me with the Lord, adorned with garlands of flowers. ||2||
Manmohan SinghO my God unite serf Nanak with true Guru who himself is united with the flower-bedecked Lord.
Manmohan Singh (Punjabi)ਮੇਰੇ ਸੱਚੇ ਗੁਰੂ ਨਫਰ ਨਾਨਕ ਨੂੰ ਵਾਹਿਗੁਰੂ ਨਾਲ ਮਿਲਾ ਦੇ, ਜੋ ਖੁਦ ਜੰਗਲਾਂ ਦੇ ਮਾਲਕ ਵਾਹਿਗੁਰੂ ਨਾਲ ਮਿਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੂੰ ਸੋ ਸਤਗੁਰ ਮੇਲ, ਹੇ ਹਰੀ ਬਨਵਾਲੀ! ਜਿਨ ਕੋ ਤੂੰ ਮਿਲਿਆ ਹੈਂ॥੨॥
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮੈਨੂੰ) ਗੁਰੂ ਮਿਲਾ! ਜੇਹੜਾ ਭੀ ਕੋਈ ਪਰਮਾਤਮਾ ਨੂੰ ਮਿਲਿਆ ਹੈ ਗੁਰੂ ਦੀ ਰਾਹੀਂ ਹੀ ਮਿਲਿਆ ਹੈ ॥੨॥

ਪਦ ਅਰਥ ਮੇਲਿ = ਮਿਲਾਂ। ਬਨਵਾਲੀ = ਪਰਮਾਤਮਾ ॥੨॥

SikhNet (Spanish)Úneme con mi Señor, oh Guru, úneme con ese Señor, Cuyo Jardín de Flores es el Universo entero. (2)
Shabad Guru Nanak Dev Ji Raag Aasaa Ang 465 - 466

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਮੁਸਲਮਾਨਾ. ਸਿਫਤਿ ਸਰੀਅਤਿ; ਪੜਿ ਪੜਿ ਕਰਹਿ ਬੀਚਾਰੁ ॥

musalamaanaa. sifat sareeat; parr parr kareh beechaar |

Sant Singh KhalsaThe Muslims praise the Islamic law; they read and reflect upon it.
Manmohan SinghThe Muslims praise the Islamic law and they read and reflect upon it.
Manmohan Singh (Punjabi)ਮੁਸਲਮਾਨ ਇਸਲਾਮੀ ਕਾਨੂੰਨ ਦੀ ਤਾਰੀਫ ਕਰਦੇ ਹਨ ਤੇ ਇਸ ਨੂੰ ਵਾਚਦੇ ਅਤੇ ਵੀਚਾਰਦੇ ਹਨ।
Fareedkot Teekaਮੁਸਲਮਾਨ (ਸਰੀਅਤਿ) ਅਪਨੇ ਧਰਮ ਪੁਸਤਕ ਕੋ ਪਢ ੨ ਕੇ (ਸਿਫਤਿ) ਸੋਭਾ ਕਰੀ ਹੈ ਅਰ ਪੜ ਪੜ ਕਰ ਉਸੀ ਸਰਾ ਕਾ ਬੀਚਾਰੁ ਕਰਤੇ ਹੈਂ॥
Prof. Sahib Singhਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ), ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ (ਇਹ) ਵਿਚਾਰ ਕਰਦੇ ਹਨ,
SikhNet (Spanish)Los musulmanes alaban su ley y la leen y la contemplan,

ਬੰਦੇ ਸੇ. ਜਿ ਪਵਹਿ ਵਿਚਿ ਬੰਦੀ; ਵੇਖਣ ਕਉ ਦੀਦਾਰੁ ॥

bande se. ji paveh vich bandee; vekhan kau deedaar |

Sant Singh KhalsaThe Lord's bound servants are those who bind themselves to see the Lord's Vision.
Manmohan SinghAccording to them the Lord's servants are only they, who fall in captivity (of orthodoxy of Islamic law) to see His sight.
Manmohan Singh (Punjabi)ਉਹਨਾਂ ਅਨੁਸਾਰ ਖੁਦਾ ਦੇ ਸੇਵਕ ਉਹ ਹਨ ਜੋ ਉਸ ਦਾ ਦਰਸ਼ਨ ਦੇਖਣ ਦੀ ਖਾਤਰ ਸ਼ਰ੍ਹਾ ਦੀ ਕੈਦ ਅੰਦਰ ਪੈ ਜਾਂਦੇ ਹਨ।
Fareedkot Teekaਖੁਦਾਇ ਕਾ ਦਰਸਨ ਕਰਨੇ ਵਾਸਤੇ ਜੋ (ਬੰਦੀ) ਬੰਦਗੀ ਮੇਂ ਪੜਤੇ ਹੈਂ, ਸੋ (ਬੰਦੇ) ਦਾਸ ਹੈਂ॥
Prof. Sahib Singh(ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ।

ਪਦ ਅਰਥ ਬੰਦੇ ਸੇ = (ਸ਼ਰਹ ਅਨੁਸਾਰ ਇਹ ਵੀਚਾਰ ਕਰਦੇ ਹਨ ਕਿ) ਬੰਦੇ ਉਹੀ ਹਨ। ਬੰਦੀ = (ਸ਼ਰਹ ਦੀ) ਬੰਦਸ਼। ਦਰਸਨ = ਸ਼ਾਸਤਰ।

SikhNet (Spanish)pero el Esclavo del Señor es aquél que se concreta en tener la Visión de Su Darshan.

ਹਿੰਦੂ ਸਾਲਾਹੀ ਸਾਲਾਹਨਿ; ਦਰਸਨਿ ਰੂਪਿ ਅਪਾਰੁ ॥

hindoo saalaahee saalaahan; darasan roop apaar |

Sant Singh KhalsaThe Hindus praise the Praiseworthy Lord; the Blessed Vision of His Darshan, His form is incomparable.
Manmohan SinghThe Hindus praise the Praiseworthy God, when they see in many a beauteous form.
Manmohan Singh (Punjabi)ਹਿੰਦੂ ਵਡਿਆਏ ਹੋਏ ਪੁਰਖ (ਹਰੀ) ਦੀ ਵਡਿਆਈ ਕਰਦੇ ਹਨ, ਜਿਸ ਦਾ ਦੀਦਾਰ ਤੇ ਸੁੰਦਰਤਾ ਬੇ-ਮਿਸਾਲ ਹਨ।
Fareedkot Teekaਕਰਨੇ ਜੋਗ ਜੋ ਪਰਮੇਸ੍ਵਰ ਹੈ, ਜੋ ਹਿੰਦੂ ਤਿਸ ਕੋ ਸਲਾਹੁਤੇ ਹੈਂ, ਤਿਨਕੋਂ ਤਿਸੁ ਅਪਾਰ ਰੂਪ ਕਾ ਦਰਸਨ ਹੋਤਾ ਹੈ॥
Prof. Sahib Singhਹਿੰਦੂ ਸ਼ਾਸਤਰ ਦੁਆਰਾ ਹੀ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ,

ਪਦ ਅਰਥ ਸਾਲਾਹਨਿ = ਸਲਾਹ ਕਰਦੇ ਹਨ। ਦਰਸਨਿ = ਸ਼ਾਸਤਰ ਦੁਆਰਾ। ਸਾਲਾਹੀ = ਸਾਲਾਹੁਣ-ਯੋਗ ਹਰੀ ਨੂੰ। ਰੂਪਿ = ਸੁੰਦਰ।

SikhNet (Spanish)Los hindúes alaban al Señor Cuya Presencia y Forma son Infinitas,

ਤੀਰਥਿ ਨਾਵਹਿ, ਅਰਚਾ ਪੂਜਾ; ਅਗਰ ਵਾਸੁ ਬਹਕਾਰੁ ॥

teerath naaveh, arachaa poojaa; agar vaas bahakaar |

Sant Singh KhalsaThey bathe at sacred shrines of pilgrimage, making offerings of flowers, and burning incense before idols.
Manmohan SinghThey bathe at holy places, make flower -offerings and spread the perfume of eagle-wood before idols.
Manmohan Singh (Punjabi)ਉਹ ਧਰਮ ਅਸਥਾਨਾਂ ਉਤੇ ਨਹਾਉਂਦੇ ਹਨ, ਬੁੱਤਾਂ ਮੂਹਰੇ ਫੁੱਲਾਂ ਦੀ ਉਪਾਸ਼ਨਾ ਕਰਦੇ ਹਨ ਅਤੇ ਊਦ ਦੀ ਲਕੜੀ ਦੀ ਸੁਗੰਧੀ ਖਿਲਾਰਦੇ ਹਨ।
Fareedkot Teekaਏਕ ਤੀਰਥੋਂ ਕੇ ਸ੍ਨਾਨ ਕਰਤੇ ਹੈਂ, ਅਨੇਕ ਪ੍ਰਕਾਰ ਕੀ (ਅਰਚਾ) ਮੂਰਤੀ ਕੀ ਪੂਜਾ ਕਰਤੇ ਹੈਂ, ਅਗਰ ਆਦਿ ਸੁਗੰਧੀਓਂ ਕਾ ਧੂਪ (ਬਹਕਾਰ) ਮਹਕਾਵਤੇ, ਭਾਵ ਠਾਕੁਰ ਕੋ ਦੇਤੇ ਹੈਂ॥
Prof. Sahib Singhਹਰੇਕ ਤੀਰਥ ਤੇ ਨ੍ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ।

ਪਦ ਅਰਥ ਤੀਰਥਿ = ਤੀਰਥ ਉੱਤੇ। ਅਰਚਾ = ਆਦਰ ਸਤਕਾਰ, ਪੂਜਾ। ਅਗਰਵਾਸੁ = ਚੰਦਨ ਦੀ ਵਾਸ਼ਨਾ। ਬਹਕਾਰੁ = ਮਹਿਕਾਰ, ਖ਼ੁਸ਼ਬੋ।

SikhNet (Spanish)pero ¡para ganárselo se bañan en las supuestas aguas santas y queman incienso perfumado y hacen ofrendas de flores a ídolos!

ਜੋਗੀ ਸੁੰਨਿ ਧਿਆਵਨੑਿ ਜੇਤੇ; ਅਲਖ ਨਾਮੁ ਕਰਤਾਰੁ ॥

jogee sun dhiaavana jete; alakh naam karataar |

Sant Singh KhalsaThe Yogis meditate on the absolute Lord there; they call the Creator the Unseen Lord.
Manmohan SinghThe Yogis, that there are, meditate on the Absolute Lord and name the Creator as Unseen.
Manmohan Singh (Punjabi)ਯੋਗੀ ਜਿੰਨੇ ਭੀ ਹਨ, ਨਿਰਗੁਣ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਸਿਰਜਣਹਾਰ ਨੂੰ ਅਦ੍ਰਿਸ਼ਟ ਦਾ ਨਾਮ ਦਿੰਦੇ ਹਨ।
Fareedkot Teekaਅਲਖੁ ਰੂਪੁ ਤਿਸ ਕਰਤਾਰ ਕਾ ਨਾਮ ਲੇ ਕਰ ਜੋਗੀ ਜੋ ਹੈਂ ਸੁੰਨ ਅਫੁਰ ਕਾ ਧ੍ਯਾਨ ਕਰਤੇ ਹੈਂ ਵਾ (ਸੁੰਨਿ) ਦਸਮੇਂ ਦ੍ਵਾਰ ਮੇਂ ਧ੍ਯਾਨੁ ਕਰਤੇ ਹੈਂ॥
Prof. Sahib Singhਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ 'ਅਲਖ, ਅਲਖ' ਉਸ ਦਾ ਨਾਮ ਉਚਾਰਦੇ ਹਨ।

ਪਦ ਅਰਥ ਸੁੰਨਿ = ਸੁੰਨ ਵਿਚ, ਅਫੁਰ ਅਵਸਥਾ ਵਿਚ।

SikhNet (Spanish)Los Yoguis meditan en el vacío y dicen que el Creador es Inefable.

ਸੂਖਮ ਮੂਰਤਿ. ਨਾਮੁ ਨਿਰੰਜਨ; ਕਾਇਆ ਕਾ ਆਕਾਰੁ ॥

sookham moorat. naam niranjan; kaaeaa kaa aakaar |

Sant Singh KhalsaBut to the subtle image of the Immaculate Name, they apply the form of a body.
Manmohan SinghBut to the Lord of minute (form less) personality and of the immaculate Name, they give the form of a body.
Manmohan Singh (Punjabi)ਪ੍ਰੰਤੂ, ਮਹੀਨ (ਆਕਾਰ-ਰਹਿਤ) ਵਿਅਕਤੀ ਵਾਲੇ ਅਤੇ ਪਵਿੱਤਰ ਨਾਮ ਵਾਲੇ ਸਾਹਿਬ ਨੂੰ ਉਹ ਸਰੀਰ ਦਾ ਸਰੂਪ ਦਿੰਦੇ ਹਨ।
Fareedkot Teekaਜਿਸੁ ਕਾ ਨਿੰਰਜਨ ਨਾਮੁ ਹੈ, ਸੋ ਸੂਖ੍ਯਮ (ਮੂਰਤਿ) ਸਰੂਪ ਹੈ। ਤਿਸ ਕੋ ਕਾਇਆ ਕਾ ਆਕਾਰ ਜਾਨ ਕਰ, ਭਾਵ ਸਥੂਲ ਬੈਰਾਟ ਆਦਿ ਰੂਪ ਜਾਨ ਕੇ ਚਿੰਤਨ ਕਰਤੇ ਹੈਂ॥
Prof. Sahib Singh(ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ।

ਪਦ ਅਰਥ ਸੂਖਮ ਮੂਰਤਿ = ਰੱਬ ਦਾ ਉਹ ਸਰੂਪ ਜਿਹੜਾ ਇਹਨਾਂ ਅਸਥੂਲ ਇੰਦਰਿਆਂ ਨਾਲ ਨਹੀਂ ਵੇਖਿਆ ਜਾ ਸਕਦਾ।

SikhNet (Spanish)Sin embargo, al Nombre Sutil y Absoluto le dan la forma de un cuerpo.

ਸਤੀਆ. ਮਨਿ ਸੰਤੋਖੁ ਉਪਜੈ; ਦੇਣੈ ਕੈ ਵੀਚਾਰਿ ॥

sateea. man santokh upajai; denai kai veechaar |

Sant Singh KhalsaIn the minds of the virtuous, contentment is produced, thinking about their giving.
Manmohan SinghIn the mind of the generous, contentment is produced and they think of giving (in charity)
Manmohan Singh (Punjabi)ਦਾਨੀਆਂ ਦੇ ਚਿੱਤ ਅੰਦਰ ਸੰਤੁਸ਼ਟਤਾ ਉਤਪੰਨ ਹੋ ਜਾਂਦੀ ਹੈ। ਉਹ ਦਾਨ ਦੇਣ ਬਾਰੇ ਸੋਚਦੇ ਹਨ।
Fareedkot Teekaਜੋ ਸਤੀਏ ਹੈਂ ਸਤ੍ਯ ਬੋਲਨੇ ਹਾਰੇ ਤਿਨ ਕੇ ਮਨ ਮੇਂ ਸਤ ਸੰਤੋਖਾਦਿ ਗੁਣ ਉਪਜਤੇ ਹੈਂ। ਜੋ ਦਾਤੇ ਹੈਂ ਤਿਨ ਕੇ ਮਨ ਮੇਂ ਦੇਨੇ ਕੇ ਬੀਚਾਰ ਉਪਜਤੇ ਹੈਂ॥
Prof. Sahib Singhਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕੁਝ ਦੇਣ ਦੀ ਵਿਚਾਰ ਕਰਦੇ ਹਨ;

ਪਦ ਅਰਥ ਸਤੀ = ਦਾਨੀ ਮਨੁੱਖ। ਦੇਣੈ ਕੇ ਵੀਚਾਰਿ = (ਕਿਸੇ ਨੂੰ ਕੁਝ) ਦੇਣ ਦੇ ਖ਼ਿਆਲ ਵਿਚ। ਸੰਤੋਖੁ = ਖ਼ੁਸ਼ੀ, ਉਤਸ਼ਾਹ।

SikhNet (Spanish)Las personas piadosas se sienten contentas si dan todo lo que pueden,

ਦੇ ਦੇ ਮੰਗਹਿ, ਸਹਸਾ ਗੂਣਾ; ਸੋਭ ਕਰੇ ਸੰਸਾਰੁ ॥

de de mangeh, sahasaa goonaa; sobh kare sansaar |

Sant Singh KhalsaThey give and give, but ask a thousand-fold more, and hope that the world will honor them.
Manmohan SinghThey give and ask in turn, a thousand times more hereafter and wish the world to honour them.
Manmohan Singh (Punjabi)ਪ੍ਰੰਤੂ ਦਿੱਤੇ ਦਾਨ ਦੇ ਬਦਲੇ ਵਿੱਚ ਹਜਾਰਾਂ ਗੁਣਾ ਮੰਗਦੇ ਹਨ ਅਤੇ ਚਾਹੁੰਦੇ ਹਨ ਕਿ ਜਗਤ ਉਹਨਾਂ ਦੀ ਸੋਭਾ ਕਰੇ।
Fareedkot Teekaਦੇ ਦੇ ਕਰ ਕੇ ਦਾਨ ਕੋ ਪ੍ਰਭੂ ਸੇ ਸਹਸ ਗੁਣਾ ਮਾਂਗਤੇ ਹੈਂ। ਹਿੰਦੂਓਂ ਕੇ ਮਤ ਮੇਂ ਸਹਸ੍ਰ ਗੁਣਾ ਲਿਖਾ ਹੈ, ਮੁਸਲਮਾਨੋ ਮੇਂ ਸਤਰ ਗੁਣਾ ਲਿਖਾ ਹੈ॥
Prof. Sahib Singh(ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੍ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ।

ਪਦ ਅਰਥ ਸਹਸਾ ਗੂਣਾ = (ਆਪਣੇ ਦਿੱਤੇ ਹੋਏ ਨਾਲੋਂ) ਹਜ਼ਾਰ ਗੁਣਾ (ਵਧੀਕ)।

SikhNet (Spanish)pero después de dar, exigen más y más reconocimiento del mundo.

ਚੋਰਾ ਜਾਰਾ ਤੈ ਕੂੜਿਆਰਾ; ਖਾਰਾਬਾ ਵੇਕਾਰ ॥

choraa jaaraa tai koorriaaraa; khaaraabaa vekaar |

Sant Singh KhalsaThe thieves, adulterers, perjurers, evil-doers and sinners
Manmohan SinghThe thieves, adulterers, perjurers evil-doers and sinners.
Manmohan Singh (Punjabi)ਤਸਕਰ, ਜਨਾਹੀ, ਝੂਠੇ, ਕੁਕਰਮੀ ਅਤੇ ਪਾਪੀ।
Fareedkot Teekaਇਸੀ ਭਾਂਤ ਮਨਮੁਖੋਂ ਮੇਂ ਚੋਰਾਂ ਯਾਰਾਂ ਦੇ ਸੰਬੂਹ ਪੁਨਾ (ਕੂੜਿਆਰਾ) ਝੂਠੋਂ ਕੇ ਸੰਬੂਹ ਖਾਰਾਬਾ (ਵੇਕਾਰ) ਬਿਕਾਰੀ ਲੋਗ ਏਹ ਸਭ ਖਰਾਬੀ ਕਰ ਰਹੇ ਹੈਂ ਅਰਥਾਤ ਬੁਰੇ ਕਰਮੋਂ ਮੇਂ ਲਗ ਰਹੇ ਹੈਂ॥
Prof. Sahib Singh(ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ,

ਪਦ ਅਰਥ ਜਾਰਾ = ਪਰ ਇਸਤ੍ਰੀ-ਗਾਮੀ। ਤੈ = ਅਤੇ। ਕੂੜਿਆਰ = ਝੂਠ ਬੋਲਣ ਵਾਲੇ। ਖਰਾਬ = ਭੈੜੇ। ਵੇਕਾਰ = ਮੰਦ ਕਰਮੀ।

SikhNet (Spanish)Después están los ladrones, los hechiceros, los mentirosos, y los malvados,

ਇਕਿ. ਹੋਦਾ ਖਾਇ ਚਲਹਿ ਐਥਾਊ; ਤਿਨਾ ਭਿ ਕਾਈ ਕਾਰ ॥

eik. hodaa khaae chaleh aithaaoo; tinaa bhi kaaee kaar |

Sant Singh Khalsa- after using up what good karma they had, they depart; have they done any good deeds here at all?
Manmohan SinghLike the above, depart after eating here, what they had. Have they thus done any good deed?
Manmohan Singh (Punjabi)ਉਪਰਲਿਆਂ ਵਰਗੇ, ਕਈ ਜੋ ਕੁਛ ਉਹਨਾਂ ਕੋਲ ਸੀ ਏਥੇ ਖਾ ਕੇ ਟੁਰ ਜਾਂਦੇ ਹਨ। ਕੀ ਉਹਨਾਂ ਨੇ ਭੀ ਕੋਈ ਚੰਗਾ ਕੰਮ ਕੀਤਾ ਹੈ?
Fareedkot Teekaਇਕ ਪਾਸ ਹੋਤਾ, ਭਾਵ ਜੋ ਪੂਰਬ ਜਨਮ ਮੇਂ ਪੁੰਨ ਕੀਆ (ਹੋਦਾ) ਹੂਆ ਥਾ, ਤਿਸ ਕੋ ਲੋਕ ਮੇਂ (ਖਾਇ) ਭੋਗ ਕਰ ਫਿਰ ਨਰਕੋਂ ਕੌ ਚਲੇ ਜਾਤੇ ਹੈਂ। (ਤਿਨਾ ਭਿ) ਤਿਨਕੋਂ ਬਹੁਰੋ ਜੋ ਕਹੀਏ ਕਿ ਕੋਈ ਪੁੰਨ੍ਯ ਕਰਮ ਰੂਪ (ਕਾਰ) ਕ੍ਰਿਤ੍ਯ ਮਿਲੈਗੀ, ਭਾਵ ਸੇ ਨਹੀਂ ਮਿਲੈਗੀ॥
Prof. Sahib Singhਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ।

ਪਦ ਅਰਥ ਇਕਿ = ਕਈ ਮਨੁੱਖ। ਹੋਦਾ = ਕੋਲ ਹੁੰਦੀ ਵਸਤ। ਐਥਾਊ = ਏਥੋਂ, ਇਸ ਜਗਤ ਤੋਂ। ਖਾਇ ਚਲਹਿ = ਖਾ ਕੇ ਤੁਰ ਪੈਂਦੇ ਹਨ। ਤਿਨਾ ਭਿ = ਉਹਨਾਂ ਨੂੰ ਭੀ। ਕਾਈ ਕਾਰ = ਕੋਈ ਨ ਕੋਈ ਸੇਵਾ।

SikhNet (Spanish)y aquéllos que se comen todo el mérito que obtuvieron en el pasado. ¿Tiene algún valor su vida?

ਜਲਿ ਥਲਿ ਜੀਆ ਪੁਰੀਆ ਲੋਆ; ਆਕਾਰਾ ਆਕਾਰ ॥

jal thal jeea pureea loaa; aakaaraa aakaar |

Sant Singh KhalsaThere are beings and creatures in the water and on the land, in the worlds and universes, form upon form.
Manmohan SinghThere are beings in water, on land, in the worlds, in the universes and in the worlds, in the germs and microbes.
Manmohan Singh (Punjabi)ਪਾਣੀ ਵਿੱਚ, ਜਮੀਨ ਉਤੇ, ਜਹਾਨਾਂ ਅੰਦਰ, ਹੋਰ ਆਲਮਾਂ ਵਿੱਚ ਅਤੇ ਸਰੂਪਾਂ ਦੇ ਅੰਦਰਲੇ ਜਰਾਸੀਮਾਂ ਦੇ ਅੰਦਰ ਜੀਵ ਹਨ।
Fareedkot Teekaਜਲੋਂ ਮੇਂ ਥਲੋਂ ਮੇਂ ਜਿਤਨੇ ਜੀਵੋਂ ਕੇ ਸਮੁਦਾਇ ਹੈਂ, ਜੋ ਬਰੁਣ ਇੰਦ੍ਰਾਦਿ ਪਰੀਓਂ ਮੇਂ ਲੋਕੋਂ ਮੇਂ ੧੪ ਜੋ ਜੀਵੀ ਹੈਂ, ਪੁਨਾ ਜੋ (ਆਕਾਰ) ਸਰੀਰੋਂ ਮੇਂ ਸਰੀਰ ਹੈਂ, ਭਾਵ ਜੂਆਂ ਆਦਿ॥
Prof. Sahib Singhਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ-

ਪਦ ਅਰਥ ਜਲਿ = ਜਲ ਵਿਚ। ਜੀਆ = ਜੀਵ। ਲੋਅ = ਲੋਕ। ਆਕਾਰਾ ਆਕਾਰ = ਸਾਰੇ ਦ੍ਰਿਸ਼ਟਮਾਨ ਬ੍ਰਹਿਮੰਡਾਂ ਦੇ।

SikhNet (Spanish)En las aguas como en la tierra, en los tres mundos como en las esferas,

ਓਇ ਜਿ ਆਖਹਿ. ਸੁ ਤੂੰਹੈ ਜਾਣਹਿ; ਤਿਨਾ ਭਿ. ਤੇਰੀ ਸਾਰ ॥

oe ji aakheh. su toonhai jaaneh; tinaa bhi. teree saar |

Sant Singh KhalsaWhatever they say, You know; You care for them all.
Manmohan SinghWhat they say, that thou knowest and for them, too, Thou carest.
Manmohan Singh (Punjabi)ਜੋ ਕੁਛ ਉਹ ਕਹਿੰਦੇ ਹਨ, ਉਸ ਨੂੰ ਵਾਹਿਗੁਰੂ ਤੂੰ ਜਾਣਦਾ ਹੈਂ। ਉਹਨਾਂ ਦੀ ਖਬਰਦਾਰੀ ਭੀ ਤੂੰ ਹੀ ਕਰਦਾ ਹੈਂ।
Fareedkot Teekaਮੈਂ ਕਹਾਂ ਤਕ ਕਹੂੰ ਓਹ ਜੋ ਕਹਤੇ ਹੈਂ, ਹੇ ਅਕਾਲ ਪੁਰਖ! ਸੋ ਤੂੰ ਹੀ ਜਾਨਤਾ ਹੈਂ (ਭਿ) ਪੁਨਾ (ਤਿਨਾ ਭਿ) ਤਿਨਕੀ (ਸਾਰ) ਖਬਰ ਤੇਰੀ ਤਰਫੋਂ (ਸਾਰ) ਸਮਾਲ ਵਿਖੈ ਹੈ॥
Prof. Sahib Singhਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ।

ਪਦ ਅਰਥ ਓਇ = ਉਹ ਸਾਰੇ ਜੀਵ। ਜਿ = ਜੋ ਕੁਝ। ਤੂੰ ਹੈ = ਤੂੰ ਹੀ, (ਹੇ ਪ੍ਰਭੂ!)। ਸਾਰ = ਬਲ, ਤਾਕਤ, ਆਸਰਾ।

SikhNet (Spanish)hay vida, forma tras forma, y cualquiera que sea su deseo, Tú lo llenas, pues, ¿quién otro es su Soporte más que Tú, oh Dios?

ਨਾਨਕ. ਭਗਤਾ ਭੁਖ ਸਾਲਾਹਣੁ; ਸਚੁ ਨਾਮੁ ਆਧਾਰੁ ॥

naanak. bhagataa bhukh saalaahan; sach naam aadhaar |

Sant Singh KhalsaO Nanak, the hunger of the devotees is to praise You; the True Name is their only support.
Manmohan SinghBut, the saints, O Nanak, hunger to praise Thee, O Lord, and the True Name is their mainstay.
Manmohan Singh (Punjabi)ਪ੍ਰੰਤੂ, ਸੰਤ ਜਨ, ਹੇ ਨਾਨਕ, ਤੇਰੀ ਸਿਫ਼ਤ ਕਰਨ ਦੇ ਭੁੱਖੇ ਹਨ, ਅਤੇ ਸੱਚਾ ਨਾਮ ਉਹਨਾਂ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰੇ ਭਗਤ ਹੈਂ ਤਿਨ ਕੋ ਤੋ ਕੇਵਲ ਤੇਰੇ ਸਾਲਾਹਨ ਕੀ (ਭੁਖ) ਇਛਾ ਰਹਤੀ ਹੈ, ਔਰ ਹੇ ਸਤ ਸਰੂਪ! ਤੇਰੇ ਨਾਮ ਕਾ ਆਸਰਾ ਰਹਤਾ ਹੈ॥
Prof. Sahib Singhਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ।

ਪਦ ਅਰਥ ਭੁਖ ਸਾਲਾਹਣੁ = ਸਿਫ਼ਤਿ-ਸਾਲਾਹ ਰੂਪੀ ਭੁੱਖ। ਆਧਾਰੁ = ਆਸਰਾ।

SikhNet (Spanish)Dice Nanak, ¡El hambre de Tus Devotos reside solamente en alabarte,

ਸਦਾ ਅਨੰਦਿ ਰਹਹਿ. ਦਿਨੁ ਰਾਤੀ; ਗੁਣਵੰਤਿਆ ਪਾ ਛਾਰੁ ॥੧॥

sadaa anand raheh. din raatee; gunavantiaa paa chhaar |1|

Sant Singh KhalsaThey live in eternal bliss, day and night; they are the dust of the feet of the virtuous. ||1||
Manmohan SinghThe eternal beatitude, they abide, day and night, and they are the dust of the feet of the virtuous.
Manmohan Singh (Punjabi)ਸਦੀਵੀ ਸਥਿਰ ਪ੍ਰਸੰਨਤਾ ਅੰਦਰ ਉਹ ਦਿਹੁੰ ਰੈਣ ਵਿਚਰਦੇ ਹਨ। ਉਹ ਗੁਣਵਾਨ ਬੰਦਿਆਂ ਦੇ ਪੈਰਾਂ ਦੀ ਧੂੜ ਹਨ।
Fareedkot Teekaਤੇਰੀ ਸਲਾਹਨਾ ਮੇਂ ਸਦਾ ਅਨੰਦ ਰਹਤੇ ਹੈਂ, ਮੈਂ ਤਿਨ (ਗੁਣਵੰਤਿਆ) ਗੁਣਵਾਨੋਂ ਕੇ ਚਰਨੋਂ ਕੀ ਧੂਰ ਹੂੰ॥੧॥☬ਸੇਖ ਬ੍ਰਹਮ ਨੇ ਕਹਾ ਕਿ ਗੁਰੂ ਜੀ ਹਮਾਰੇ ਮਤ ਮੇਂ ਲਿਖਾ ਹੈ ਕਿ ਜੋ ਜਲਾਏ ਜਾਤੇ ਹੈਂ, ਸੋ ਦੋਜਕ ਕੋ ਜਾਤੇ ਹੈਂ। ਸ੍ਰੀ ਗੁਰੂ ਜੀ ਨੇ ਕਹਾ: ਸੇਖ ਜੀ ਜਲਨੇ ਸੇ ਤੋ ਕੋਈ ਭੀ ਨਹੀਂ ਬਚਤਾ ਹੈ। ਸੇਖ ਨੇ ਕਹਾ ਕੈਸੇ? ਤਿਸ ਪਰ ਬਚਨ ਹੂਆ:
Prof. Sahib Singhਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ ॥੧॥

ਪਦ ਅਰਥ ਪਾ ਛਾਰੁ = ਪੈਰਾਂ ਦੀ ਖ਼ਾਕ ॥੧॥

* ਨੋਟ: ਗੁਰਬਾਣੀ ਨੂੰ ਗਹੁ ਨਾਲ ਪੜ੍ਹ ਕੇ ਵਿਚਾਰਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਸਤਿਗੁਰੂ ਜੀ ਕਿਸੇ ਇਕ ਜਾਂ ਕਈ ਮਤਾਂ ਤੇ ਕੋਈ ਵਿਚਾਰ ਕਰਦੇ ਹਨ, ਤਾਂ ਪਹਿਲਾਂ ਆਪ ਉਹਨਾਂ ਮਤਾਂ ਦੇ ਖ਼ਿਆਲ ਲਿਖਦੇ ਹਨ, ਅੰਤ ਵਿਚ ਆਪਣਾ ਮਤ ਪੇਸ਼ ਕਰਦੇ ਹਨ। ਇਸ ਸਲੋਕ ਦੀਆਂ ਜੇ ਦੋ ਦੋ ਤੁਕਾਂ ਨੂੰ ਗਹੁ ਨਾਲ ਵੇਖਿਆ ਜਾਵੇ, ਤਾਂ ਸਾਫ਼ ਪਰਗਟ ਹੁੰਦਾ ਹੈ ਕਿ ਇਸਲਾਮ, ਹਿੰਦੂ ਮਤ, ਜੋਗ ਮਤ, ਦਾਨੀ ਅਤੇ ਵਿਕਾਰੀ ਆਦਿਕਾਂ ਸੰਬੰਧੀ ਗੁਰੂ ਸਾਹਿਬ ਖ਼ਿਆਲ ਦੱਸ ਰਹੇ ਹਨ। ਸੁਤੇ ਹੀ ਯੋਗ ਇਹੀ ਦਿੱਸਦਾ ਹੈ ਕਿ ਇਹਨਾਂ ਸਭਨਾਂ ਦਾ ਜ਼ਿਕਰ ਕਰ ਕੇ ਗੁਰੂ ਸਾਹਿਬ ਆਪਣਾ ਸਾਂਝਾ ਖ਼ਿਆਲ ਅਖ਼ੀਰ ਤੇ ਦੱਸਦੇ। ਤਾਂ ਤੇ ਉਪਰਲੀਆਂ ਦੋ ਤੁਕਾਂ ਵਿਚੋਂ ਪਹਿਲੀ ਨੂੰ ਇਸਲਾਮ ਸੰਬੰਧੀ ਵਰਤ ਕੇ ਦੂਜੀ ਨੂੰ ਗੁਰਮਤ ਦਾ ਸਿੱਧਾਂਤ ਦੱਸਣਾ ਭੁੱਲ ਹੈ, ਕਿਉਂਕਿ ਇਹ ਨਿਯਮ ਅਗਲੀਆਂ ਤੁਕਾਂ ਵਿਚ ਕਿਤੇ ਨਹੀਂ ਵਰਤਿਆ ਗਿਆ। ਅਸਲ 'ਵਾਰ' ਨਿਰੀਆਂ ਪਉੜੀਆਂ ਤੋਂ ਬਣੀ ਹੋਈ ਹੈ। ਹਰੇਕ ਪਉੜੀ ਨਾਲ ਢੁਕਵੇਂ ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਲਿਖੇ ਹੋਏ ਹਨ। ਜਦੋਂ ਇਸ ਪਉੜੀ ਦੇ ਭਾਵ ਨੂੰ ਗਹੁ ਨਾਲ ਵਿਚਾਰੀਏ, ਤਾਂ ਭੀ: "ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤ ਲਾਇਆ ॥ ਜਗ ਜੀਵਨੁ ਦਾਤਾ ਪਾਇਆ ॥" ਵਾਲਾ ਸਿੱਧਾਂਤ ਸਲੋਕ ਦੀਆਂ ਅੰਤਲੀਆਂ ਤੁਕਾਂ "ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ" ਵਿਚੋਂ ਮਿਲਦਾ ਹੈ।

SikhNet (Spanish)oh Señor, y su sustento es Tu Verdadero Nombre, y así viven gozosos, siendo el Polvo de los Seres de Mérito! (1)
Shabad Guru Nanak Dev Ji Raag Aasaa Ang 466

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮੑਿਆਰ ॥

mittee musalamaan kee; perrai pee kumaaar |

Sant Singh KhalsaThe clay of the Muslim's grave becomes clay for the potter's wheel.
Manmohan SinghThe clay of a Muslim (in the grave after death) falls into the potter's clod.
Manmohan Singh (Punjabi)ਮੁਸਲਮਾਨ ਦੀ ਕਬਰ ਦੀ ਮਿੱਟੀ ਘੁਮਾਰ ਦੇ ਪਿੰਨੇ ਵਿੱਚ ਪੈਦੀ ਹੈ।
Fareedkot Teekaਮੁਸਲਮਾਨੋਂ ਕੀ ਜਹਾਂ ਕਬਰੇਂ ਹੋਂ ਵਹੁ ਮਿਟੀ ਚਿਕਨੀ ਹੋਤੀ ਹੈ, ਸੋ ਕੁਮਿਆਰ ਲੋਗ ਉਸ ਮਿਟੀ ਕੋ ਖੋਦ ਕਰ ਕੇ ਲੇ ਆਉਤੇ ਹੈਂ। ਔਰ ਉਸ ਕੋ ਭਲੀ ਭਾਂਤਿ ਕਮਾਉਤੇ ਹੈਂ, ਫਿਰ ਉਹ ਮਿਟੀ ਕੁਮਾਰੋਂ ਕੇ ਪੇੜੇ ਮੇਂ ਪੜਤੀ ਹੈ ਅਰਥਾਤ ਉਸ ਕਾ ਪਿੰਨਾ ਹੋਤਾ ਹੈ॥
Prof. Sahib Singh(ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ, ਪਰ) ਉਸ ਥਾਂ ਦੀ ਮਿੱਟੀ ਭੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ (ਕਈ ਵਾਰੀ) ਕੁਮ੍ਹਿਆਰ ਦੇ ਵੱਸ ਪੈ ਜਾਂਦੀ ਹੈ (ਭਾਵ, ਉਹ ਮਿੱਟੀ ਚੀਕਣੀ ਹੋਣ ਕਰਕੇ ਕੁਮ੍ਹਿਆਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਣ ਲਈ ਲੈ ਆਉਂਦੇ ਹਨ);
SikhNet (Spanish)El barro de la tumba del musulmán se vuelve el material que usa el orfebre.

ਘੜਿ ਭਾਂਡੇ ਇਟਾ ਕੀਆ; ਜਲਦੀ ਕਰੇ ਪੁਕਾਰ ॥

gharr bhaandde ittaa keea; jaladee kare pukaar |

Sant Singh KhalsaPots and bricks are fashioned from it, and it cries out as it burns.
Manmohan SinghFrom it vessels are fashioned and bricks made and it cries out as it burns.
Manmohan Singh (Punjabi)ਇਸ ਤੋਂ ਬਰਤਨ ਬਣਾਏ ਜਾਂਦੇ ਹਨ, ਤੇ ਇੱਟਾਂ ਘੜੀਆਂ ਜਾਂਦੀਆਂ ਹਨ। ਸੜਦੀ ਹੋਈ ਇਹ ਚੀਕ-ਚਿਹਾੜਾ ਪਾਉਂਦੀ ਹੈ।
Fareedkot Teekaਫਿਰ ਉਸ ਕੋ ਚੱਕ ਪਰ ਰਖ ਕਰ ਓਸੀ ਕੇ (ਭਾਂਡੇ) ਬਰਤਨ ਘੜਤੇ ਹੈਂ ਔਰ ਇਟਾਂ ਭੀ ਕਰੀਆਂ ਜਾਤੀਆਂ ਹੈ। ਫਿਰ ਆਵੇ ਮੇਂ ਚਿਨ ਕਰ ਅਗਨ ਲਗਾਉਤੇ ਹੈਂ। ਤਬ ਵਹੁ ਮੁਸਲਮਾਨੋਂ ਕੀ ਮਿਟੀ ਜਲਤੀ ਹੂਈ ਸੂੰ ਸੂੰ ਪੁਕਾਰ ਕਰਤੀ ਹੈ, ਭਾਵ ਕਿ ਜੋ ਮੁਝ ਕੋ ਪਹਲੇ ਜਲਾਉਤੇ ਤੋ ਫੇਰ ਕਿਉਂ ਦੁਖੁ ਸਹਨਾ ਪੜਤਾ॥
Prof. Sahib Singh(ਕੁਮ੍ਹਿਆਰ ਉਸ ਮਿੱਟੀ ਨੂੰ) ਘੜ ਕੇ (ਉਸ ਦੇ) ਭਾਂਡੇ ਤੇ ਇੱਟਾਂ ਬਣਾਉਂਦਾ ਹੈ, (ਤੇ ਆਵੀ ਵਿਚ ਪੈ ਕੇ, ਉਹ ਮਿੱਟੀ, ਮਾਨੋ) ਸੜਦੀ ਹੋਈ ਪੁਕਾਰ ਕਰਦੀ ਹੈ,

ਪਦ ਅਰਥ ਕੀਆ = ਬਣਾਈਆਂ। ਕਰੇ ਪੁਕਾਰ = (ਉਹ ਮਿੱਟੀ, ਮਾਨੋ) ਪੁਕਾਰ ਕਰਦੀ ਹੈ।

SikhNet (Spanish)De él moldea ladrillos y vasijas y cuando lo introduce en el horno, el barro se lamenta.

ਜਲਿ ਜਲਿ ਰੋਵੈ ਬਪੁੜੀ; ਝੜਿ ਝੜਿ ਪਵਹਿ ਅੰਗਿਆਰ ॥

jal jal rovai bapurree; jharr jharr paveh angiaar |

Sant Singh KhalsaThe poor clay burns, burns and weeps, as the fiery coals fall upon it.
Manmohan SinghThe poor clay burns, burns and weeps and the fiery coals continually fall from to it.
Manmohan Singh (Punjabi)ਗਰੀਬ ਮਿੱਟੀ ਮੱਚਦੀ ਅਤੇ ਰੋਂਦੀ ਹੈ ਅਤੇ ਸੜਦੇ ਹੋਏ ਕੋਲੇ ਇਸ ਤੋਂ ਡਿੱਗ ਡਿੱਗ ਪੈਦੇ ਹਨ।
Fareedkot Teekaਵਹੁ ਮੁਸਲਮਾਨੋਂ ਕੀ ਮਿਟੀ ਬਿਚਾਰੀ ਜਲ ਜਲ ਕਰ ਕੇ ਰੋਤੀ ਹੈ ਔਰ ਉਸ ਪਰ ਸੇ ਅਗਨਿ ਕੇ ਅੰਗਾਰੇ ਗਿਰ ਗਿਰ ਪੜਤੇ ਹੈਂ॥
Prof. Sahib Singhਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ,

ਪਦ ਅਰਥ ਜਲਿ ਜਲਿ = ਸੜ ਸੜ ਕੇ। ਪਵਹਿ = (ਭੁੰਞੇ) ਡਿਗਦੇ ਹਨ।

SikhNet (Spanish)Sí, el barro se quema y llora mientras las fieras brazas caen incesantemente sobre él.

ਨਾਨਕ. ਜਿਨਿ ਕਰਤੈ. ਕਾਰਣੁ ਕੀਆ; ਸੋ ਜਾਣੈ. ਕਰਤਾਰੁ ॥੨॥

naanak. jin karatai. kaaran keea; so jaanai. karataar |2|

Sant Singh KhalsaO Nanak, the Creator created the creation; the Creator Lord alone knows. ||2||
Manmohan SinghNanak God, the Creator, who made the world, alone knows, whether it is better to burn or bury.
Manmohan Singh (Punjabi)ਨਾਨਕ, ਕੇਵਲ ਵਾਹਿਗੁਰੂ, ਸਿਰਜਣਹਾਰ ਹੀ, ਜਿਸ ਨੇ ਸੰਸਾਰ ਸਾਜਿਆ ਹੈ, ਜਾਣਦਾ ਹੈ ਕਿ ਸਾੜਨਾ ਚੰਗਾ ਹੈ ਜਾਂ ਦੱਬਣਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੇਖ ਜੀ! ਜਿਸ ਕਰਤਾ ਪੁਰਖ ਨੇ ਇਸੁ ਕਾਰਣ ਕਾਰਜ ਰੂਪ ਸ੍ਰਿਸ੍ਟੀ ਕੋ ਕੀਆ ਹੈ, ਸੋਈ ਕਰਤਾਰ ਇਸ ਭੇਦ ਕੋ ਜਾਨਤਾ ਹੈ। ਔਰ ਦੂਸਰਾ ਨਹੀਂ ਜਾਨਤਾ ਹੈ ਕਿ ਕੌਨ ਸ੍ਵਰਗ ਕੋ ਜਾਤਾ ਹੈ ਅਰੁ ਕੌਨ ਨਰਕ ਕੋ ਜਾਤਾ ਹੈ॥੨॥☬ਵਾ (ਮਿਟੀ) ਪ੍ਰਿਥੀ ਆਦੀ ਪੰਜ ਤਤ ਰਚਤ ਸਰੀਰ ਰੂਪੀ (ਮੁਸਲ) ਕੁਪੁ ਇਸਦਾ ਮਾਨ ਹੰਕਾਰ ਕੀ ਕਰਨਾ ਹੈ। ਤਤੋਂ ਰੂਪੀ ਮਿਟੀ ਬ੍ਰਹਮਾ ਰੂਪ ਘੁਮਾਰ ਦੇ (ਪੇੜੈ) ਪਲੇ ਵਾ ਲੋਈਏ, ਭਾਵ ਜੋ ਪਿੰਡੁ ਪ੍ਰਣੰਮ ਕਰ ਭਾਂਡਾ ਬਨਤਾ ਹੈ, ਤਿਸ ਕੇ ਭਾਂਡੇ ਚੈਤਨ ਇਟਾਂ ਜੜਦੇ ਹਾਂ ਕਰੀਆਂ, ਭਾਵ ਅਸਥਾਵਰ ਜੰਗਮ ਸ੍ਰਿਸ੍ਟੀ ਰਚੀ। ਸੋ ਮਿਟੀ ਬਿਚਾਰੀ ਗਰਭ ਮੇਂ ਜਲਤੀ, ਭਾਵ ਦੁਖੀ ਹੂਈ ਪੁਕਾਰ ਕਰਤੀ ਹੈ। ਪੁਨਾ ਬਿਵਹਾਰ ਮੇਂ ਜਲ ਜਲ ਦੁਖੀ ਹੋ ਕਰ ਵੀਚਾਰੀ ਰੋਂਦੀ, ਭਾਵ ਮਿਟੀ ਸਬੰਧ ਸੈ ਜੀਵ ਰੋਤੇ ਹੈਂ। ਅੰਗਾਰ ਝੜ ਝੜ ਪੈਂਦੇ, ਭਾਵ ਦੁਖ ਮੇਂ ਹੋਰੁ ਦੁਖ ਪ੍ਰਾਪਤਿ ਹੋਤਾ ਹੈ। ਵਾ ਚਿਖਾ ਮੇਂ ਜਲਨੇ ਕੇ ਵਖਿਤ ਅੰਗਾਰ ਝੜ ਝੜ ਪੜਤੇ ਹੈਂ।☬ਜੇ ਕਹੇ ਜੀਵ ਦੁਖੋਂ ਸੇ ਕੈਸੇ ਬਚੇ? ਤਿਸ ਪਰ ਕਹਤੇ ਹੈਂ:☬ਜਿਸ ਕਰਤੇ ਨੇ ਜਗਤ ਕੇ ਕਾਰਣ ਬ੍ਰਹਮਾ ਵਾ ਮਾਇਆ ਮਹਤਤ ਆਦਿਕੋਂ ਕੋ ਕੀਆ ਹੈ, ਸੋ ਓਹ ਕਰਤਾਰੁ ਨੂੰ ਜਾਣੇ, ਤਉ ਦੁਖੋਂ ਤੇ ਰਹਤ ਹੋਤਾ ਹੈ॥੨॥
Prof. Sahib Singh(ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ), ਹੇ ਨਾਨਕ! ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਉਹ (ਅਸਲ ਭੇਦ ਨੂੰ) ਜਾਣਦਾ ਹੈ ॥੨॥

ਪਦ ਅਰਥ ਜਿਨਿ ਕਰਤੈ = ਜਿਸ ਕਰਤਾਰ ਨੇ। ਕਾਰਣੁ = ਜਗਤ ਦੀ ਮਾਇਆ ॥੨॥

* ਭਾਵ: ਜਦੋਂ ਜੀਵਾਤਮਾ ਆਪਣਾ ਸਰੀਰ-ਚੋਲਾ ਛੱਡ ਜਾਏ, ਤਾਂ ਉਸ ਸਰੀਰ ਨੂੰ ਦੱਬਣ ਜਾਂ ਸਾੜਨ ਆਦਿਕ ਕਿਸੇ ਕਿਰਿਆ ਦਾ ਕੋਈ ਅਸਰ ਜੀਵਾਤਮਾ ਉੱਤੇ ਨਹੀਂ ਪੈ ਸਕਦਾ। ਜਿਤਨਾ ਚਿਰ ਇਹ ਸਰੀਰ ਵਿਚ ਰਹਿੰਦਾ ਸੀ, ਤਦੋਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਹੈ। ਉਹ ਫ਼ੈਸਲਾ ਕੀ ਹੈ? ਹਰੇਕ ਜੀਵ ਸਬੰਧੀ ਇਸ ਪ੍ਰਸ਼ਨ ਦੇ ਉੱਤਰ ਨੂੰ ਤਾਂ ਕਰਤਾਰ ਹੀ ਜਾਣਦਾ ਹੈ, ਜਿਸ ਨੇ ਜਗਤ-ਮਰਯਾਦਾ ਰਚੀ ਹੈ (ਭਾਵ, ਰੱਬ ਆਪ ਹੀ ਜਾਣਦਾ ਹੈ, ਕਿ ਜੀਵ ਆਪਣੀ ਕਮਾਈ ਅਨੁਸਾਰ ਉਸ ਦੇ ਹੁਕਮ ਵਿਚ ਕਿੱਥੇ ਜਾ ਅੱਪੜਿਆ ਹੈ)। ਸੋ ਇਹ ਝਗੜਾ ਵਿਅਰਥ ਹੈ। ਇਕ ਵਿਚਾਰ ਜੋ ਹਰੇਕ ਜੀਵ ਲਈ ਗੁਣਕਾਰੀ ਹੈ, ਉਹ ਇਹ ਹੈ: "ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥ ਜਗ ਜੀਵਨੁ ਦਾਤਾ ਪਾਇਆ ॥" ਤੀਜੀ ਪਾਤਿਸ਼ਾਹੀ ਭੀ ਇਸੇ ਖ਼ਿਆਲ ਨੂੰ ਇਉਂ ਫੁਰਮਾਉਂਦੇ ਹਨ: ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥੧੬॥ ਸੋਰਠਿ ਕੀ ਵਾਰ ਮ: ੩

SikhNet (Spanish)Dice Nanak, ¡Aquél que creó el mundo es el Único que sabe qué nos pasará en el más allá! (2)
Shabad Guru Nanak Dev Ji Raag Aasaa Ang 466

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਬਿਨੁ ਸਤਿਗੁਰ. ਕਿਨੈ ਨ ਪਾਇਓ; ਬਿਨੁ ਸਤਿਗੁਰ. ਕਿਨੈ ਨ ਪਾਇਆ ॥

bin satigur. kinai na paaeo; bin satigur. kinai na paaeaa |

Sant Singh KhalsaWithout the True Guru, no one has obtained the Lord; without the True Guru, no one has obtained the Lord.
Manmohan SinghWithout the True Guru none has obtained the Lord; without the True Guru, none has obtained the Lord.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਪ੍ਰਭੂ ਪ੍ਰਾਪਤ ਨਹੀਂ ਹੋਇਆ, ਸੱਚੇ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਪ੍ਰਭੂ ਪ੍ਰਾਪਤ ਨਹੀਂ ਹੋਇਆ।
Fareedkot Teekaਬਿਨਾਂ ਸਤਿਗੁਰੋਂ ਸੇ ਨਾਹੀਂ ਪਾਰਬ੍ਰਹਮ ਕੋ ਪਹਿਲੇ ਕਿਸੀ ਨੇ ਪਾਯਾ ਹੈ ਅਰ ਨ ਬਿਨਾਂ ਸਤਿਗੁਰੋਂ ਕੇ ਕਿਸੀ ਨੇ ਅਬ ਪਾਯਾ ਹੈ; ਵਾ ਨ ਹਿੰਦੂਓਂ ਨੇ ਪਾਯਾ ਹੈ ਨ ਮੁਸਲਮਾਨੋਂ ਨੇ ਪਾਯਾ ਹੈ॥
Prof. Sahib Singhਕਿਸੇ ਮਨੁੱਖ ਨੂੰ ('ਜਗ ਜੀਵਨੁ ਦਾਤਾ') ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ ('ਜਗ ਜੀਵਨ ਦਾਤਾ') ਨਹੀਂ ਮਿਲਿਆ।

ਪਦ ਅਰਥ ਕਿਨੈ = ਕਿਨਿ ਹੀ, ਕਿਸੇ ਨੇ ਹੀ। ਪਾਇਓ = ਪਾਇਆ।

SikhNet (Spanish)Sin el Verdadero Guru, nadie ha obtenido al Señor, pues en el Verdadero Guru, reside Su Esencia.

ਸਤਿਗੁਰ ਵਿਚਿ. ਆਪੁ ਰਖਿਓਨੁ; ਕਰਿ ਪਰਗਟੁ. ਆਖਿ ਸੁਣਾਇਆ ॥

satigur vich. aap rakhion; kar paragatt. aakh sunaaeaa |

Sant Singh KhalsaHe has placed Himself within the True Guru; revealing Himself, He declares this openly.
Manmohan SinghIn the True Guru, the Lord has placed Himself, and I openly declare and proclaim it.
Manmohan Singh (Punjabi)ਸੱਚੇ ਗੁਰਾਂ ਅੰਦਰ ਪ੍ਰਭੂ ਨੇ ਆਪਣੇ ਆਪ ਨੂੰ ਅਸਥਾਪਨ ਕੀਤਾ ਹੈ। ਮੈਂ ਇਹ ਜਾਹਿਰਾ ਤੌਰ ਤੇ, ਪੁਕਾਰ ਕੇ ਆਖਦਾ ਹਾਂ।
Fareedkot Teekaਕਰਤਾਰ ਨੇ ਸਤਿਗੁਰੋਂ ਕੇ ਬੀਚ ਮੇਂ ਆਪਨਾ ਆਪੁ ਗ੍ਯਾਨ ਕਲਾ ਰਖੀ ਹੈ। ਇਸ ਬਾਰਤਾ ਕੋ ਕਰਤਾ ਪੁਰਖ ਨੇ ਸਾਸਤ੍ਰ ਦੁਆਰੇ ਕਹਿ ਸੁਨਾਯਾ ਹੈ॥
Prof. Sahib Singh(ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ।

ਪਦ ਅਰਥ ਰਖਿਓਨੁ = ਉਸ ਨੇ ਰੱਖ ਦਿੱਤਾ ਹੈ (ਇਸ ਕ੍ਰਿਆ-ਰੂਪ ਨੂੰ ਸਮਝਣ ਵਾਸਤੇ ਵੇਖੋ 'ਗੁਰਬਾਣੀ ਵਿਆਕਰਣ')।

SikhNet (Spanish)Revelándola, él se la enseña a todos. Conociendo al Verdadero Guru, uno se sale para siempre del tiempo;

ਸਤਿਗੁਰ ਮਿਲਿਐ. ਸਦਾ ਮੁਕਤੁ ਹੈ; ਜਿਨਿ ਵਿਚਹੁ ਮੋਹੁ ਚੁਕਾਇਆ ॥

satigur miliai. sadaa mukat hai; jin vichahu mohu chukaaeaa |

Sant Singh KhalsaMeeting the True Guru, eternal liberation is obtained; He has banished attachment from within.
Manmohan SinghSalvation is obtained for aye, by meeting the True Guru, who has banished worldly attachment from within him.
Manmohan Singh (Punjabi)ਸੱਚੇ ਗੁਰੂ, ਜਿਨ੍ਹਾਂ ਨੇ ਆਪਣੇ ਅੰਦਰੋਂ ਸੰਸਾਰੀ ਮਮਤਾ ਦੂਰ ਕੀਤੀ ਹੈ, ਨੂੰ ਭੇਟਣ ਦੁਅਰਾ, ਹਮੇਸ਼ਾਂ ਲਈ ਕਲਿਆਨ ਹੋ ਜਾਂਦੀ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਪੁਰਸੁ ਸਦਾ ਮੁਕਤ ਰੂਪ ਹੋਤਾ ਹੈ। ਸੋ ਹੂਆ ਹੈ ਜਿਸ ਨੇ ਰਿਦੇ ਮੇਂ ਸੇ ਮੋਹ ਚੁਕਾਯਾ, ਭਾਵ ਦੂਰ ਕਰ ਦੀਆ ਹੈ॥
Prof. Sahib Singhਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ।

ਪਦ ਅਰਥ ਸਤਿਗੁਰ ਮਿਲਿਐ = ਜੇ (ਇਹੋ ਜਿਹਾ) ਗੁਰੂ ਮਿਲ ਪਏ।

SikhNet (Spanish)a través de él uno pierde todo el apego a la ilusión.

ਉਤਮੁ ਏਹੁ ਬੀਚਾਰੁ ਹੈ; ਜਿਨਿ. ਸਚੇ ਸਿਉ ਚਿਤੁ ਲਾਇਆ ॥

autam ehu beechaar hai; jin. sache siau chit laaeaa |

Sant Singh KhalsaThis is the highest thought, that one's consciousness is attached to the True Lord.
Manmohan SinghThe excellent idea (theme) is this that one attaches one's mind to the True Lord.
Manmohan Singh (Punjabi)ਸ੍ਰੇਸ਼ਟ ਖਿਆਲ ਇਹ ਹੈ ਕਿ ਇਨਸਾਨ ਆਪਣੇ ਮਨ ਨੂੰ ਸੱਚੇ ਸੁਆਮੀ ਨਾਲ ਜੋੜ ਲਵੇ।
Fareedkot Teekaਯਹ ਉਤਮ ਬੀਚਾਰ ਤਿਸ ਕੋ ਪ੍ਰਾਪਤ ਹੈ ਜਿਸ ਨੇ ਸਚ ਪਰਮਾਤਮਾ ਸੇ ਚਿਤ ਕੋ ਲਗਾਇਆ ਹੈ॥
Prof. Sahib Singh(ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ।

SikhNet (Spanish)Sí, el más alto de los pensamientos es aquél en el que uno está entonado al Único Verdadero, así es obtenido

ਜਗਜੀਵਨੁ ਦਾਤਾ; ਪਾਇਆ ॥੬॥

jagajeevan daataa; paaeaa |6|

Sant Singh KhalsaThus the Lord of the World, the Great Giver is obtained. ||6||
Manmohan SinghLike this, one attains the Beneficent Lord, the Life of the world.
Manmohan Singh (Punjabi)ਇਸ ਤਰ੍ਹਾਂ ਉਹ ਜਗਤ ਦੀ ਜਿੰਦ-ਜਾਨ ਦਾਤਾਰ ਸੁਆਮੀ ਨੂੰ ਪਾ ਲੈਂਦਾ ਹੈ।
Fareedkot Teekaਤਿਸੀ ਨੇ ਜਗ ਜੀਵਨ ਜਗਤ ਕਾ ਪ੍ਰਾਨ ਰੂਪ ਪਾ੍ਯਾਰਾ ਅਕਾਲ ਪੁਰਖੁ ਪਾਯਾ ਹੈ॥੬॥
Prof. Sahib Singhਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ ॥੬॥

ਪਦ ਅਰਥ ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦੀ ਜਾਨ (ਪ੍ਰਭੂ)। ❀ ਨੋਟ: 'ਪਾਇਓ' ਤੇ 'ਪਾਇਆ' ਦੇ ਅਰਥ ਇਹ ਕਰਨੇ ਕਿ ਪਿਛਲੇ ਸਮੇ ਵਿਚ 'ਪਾਇਆ' ਤੇ 'ਹੁਣ ਪਾਇਆ' ਵਿਆਕਰਣ ਅਨੁਸਾਰ ਅਸ਼ੁੱਧ ਹਨ। ਪਾਇਓ ਤੇ ਪਾਇਆ ਦੋਵੇਂ ਹੀ ਭੂਤ ਕਾਲ ਦੇ ਰੂਪ ਹਨ, ਦੋਹਾਂ ਦਾ ਇਕੋ ਹੀ ਅਰਥ ਹੈ। (ਵੇਖੋ 'ਗੁਰਬਾਣੀ ਵਿਆਕਰਣ')। ਦੋ ਵਾਰੀ ਉਹੋ ਗੱਲ ਆਖਣ ਨਾਲ ਇਸ ਖ਼ਿਆਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਗੁਰੂ ਤੋਂ ਬਿਨਾ ਕਿਸੇ ਨੂੰ ਰੱਬ ਨਹੀਂ ਮਿਲਿਆ ॥੬॥

SikhNet (Spanish)Él, el Único Benévolo, Quien es la Vida y el Universo entero. (6)
Shabad Guru Ramdas Ji Raag Aasaa Ang 449 excerpt (4 of 17 lines)

ਗੁਰਮੁਖਿ ਪਿਆਰੇ ਆਇ ਮਿਲੁ; ਮੈ ਚਿਰੀ ਵਿਛੁੰਨੇ, ਰਾਮ ਰਾਜੇ ॥

guramukh piaare aae mil; mai chiree vichhune, raam raaje |

Sant Singh KhalsaO my Love, come and meet me as Gurmukh; I have been separated from You for so long, Lord King.
Manmohan SinghThrough the Guru come and meet me O my beloved since long I have been separated from thee.
Manmohan Singh (Punjabi)ਗੁਰਾਂ ਦੇ ਰਾਹੀਂ ਮੈਨੂੰ ਆ ਕੇ ਮਿਲ ਪਉ, ਹੇ ਮੇਰੇ ਪ੍ਰੀਤਮ! ਮੈਂ ਦੇਰ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ।
Fareedkot Teekaਹੇ ਰਾਮ ਰਾਜੇ ਪਿਆਰੇ! ਮੁਝ ਚਿਰੰਕਾਲ ਕੇ ਬਿਛਰੇ ਕੋ ਗੁਰੋਂ ਦ੍ਵਾਰੇ ਆਇ ਮਿਲ॥
Prof. Sahib Singhਹੇ ਪਿਆਰੇ ਹਰੀ! ਮੈਨੂੰ ਚਿਰ ਦੇ ਵਿਛੁੜੇ ਹੋਏ ਨੂੰ ਗੁਰੂ ਦੀ ਰਾਹੀਂ ਆ ਮਿਲ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਪਿਆਰੇ = ਹੇ ਪਿਆਰੇ ਹਰੀ! ਮੈ = ਮੈਨੂੰ।

SikhNet (Spanish)Encuéntrame, oh mi Amado; ha sido un largo tiempo desde que fui desviado del Camino del Guru.

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ; ਹਰਿ ਨੈਣ ਰਸਿ ਭਿੰਨੇ ॥

meraa man tan bahut bairaagiaa; har nain ras bhine |

Sant Singh KhalsaMy mind and body are sad; my eyes are wet with the Lord's sublime essence.
Manmohan SinghMy mind and body are gone very sad My eyes are moist with God's ambrosia.
Manmohan Singh (Punjabi)ਮੇਰਾ ਹਿਰਦਾ ਅਤੇ ਸਰੀਰ ਘਣੇ ਉਦਾਸ ਹੋ ਗਏ ਹਨ। ਮੇਰੀਆਂ ਅੱਖਾਂ ਵਾਹਿਗੁਰੂ ਅੰਮ੍ਰਿਤ ਨਾਲ ਸਿੰਨੀਆਂ (ਭਿੱਜੀਆਂ) ਹਨ।
Fareedkot Teekaਬਿਨਾਂ ਮਿਲੇ ਮੇਰਾ ਮਨ ਔਰ ਤਨ ਬਹੁਤ (ਬੈਰਾਗਿਆ) ਉਦਾਸੀਨ ਹੂਆ ਹੈ। ਹੇ ਹਰਿ! ਮੇਰੇ ਨੇਤ੍ਰ ਤੇਰੇ ਰਸ ਮੇਂ ਭੀਨੇ ਰਹਤੇ ਹੈਂ ਅਰਥਾਤ ਸਜਲ ਰਹਤੇ ਹੈਂ॥
Prof. Sahib Singhਹੇ ਹਰੀ! ਮੇਰਾ ਮਨ ਮੇਰਾ ਹਿਰਦਾ ਬਹੁਤ ਓਦਰਿਆ ਹੋਇਆ ਹੈ, ਮੇਰੀਆਂ ਅੱਖਾਂ (ਵਿਛੋੜੇ ਦੇ ਕਾਰਨ ਤੇਰੇ) ਪ੍ਰੇਮ-ਜਲ ਨਾਲ ਭਿੱਜੀਆਂ ਹੋਈਆਂ ਹਨ।

ਪਦ ਅਰਥ ਬੈਰਾਗਿਆ = ਓਦਰਿਆ ਹੋਇਆ ਹੈ। ਰਸਿ = (ਪ੍ਰੇਮ) ਜਲ ਨਾਲ। ਭਿੰਨੇ = ਭਿੱਜੇ ਹੋਏ।

SikhNet (Spanish)Mi mente y mi cuerpo se han vuelto una lágrima, y mis ojos están empapados de Tu Esencia.

ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ; ਮਿਲਿ ਹਰਿ ਮਨੁ ਮੰਨੇ ॥

mai har prabh piaaraa das gur; mil har man mane |

Sant Singh KhalsaShow me my Lord God, my Love, O Guru; meeting the Lord, my mind is pleased.
Manmohan SinghMy Guru show me the Lord God my love meeting Him my mind is pleased.
Manmohan Singh (Punjabi)ਮੇਰੇ ਗੁਰਦੇਵ ਮੈਨੂੰ ਮੇਰਾ ਪ੍ਰੀਤਮ ਵਾਹਿਗੁਰੂ ਸੁਆਮੀ ਵਿਖਾਲ ਦੇ। ਉਸ ਨੂੰ ਮਿਲ ਕੇ ਮੇਰਾ ਚਿੱਤ ਪ੍ਰਸੰਨ ਹੋ ਜਾਂਦਾ ਹੈ।
Fareedkot Teekaਹੇ ਗੁਰੋ! ਮੁਝੇ ਹਰਿ ਪ੍ਰਭ ਪਿਆਰਾ (ਦਸਿ) ਬਤਾਉ, ਜੋ ਹੇ ਹਰਿ! ਆਪਸੇ ਮਿਲ ਕਰ ਕੇ ਮੇਰਾ ਮਨ (ਮੰਨੇ) ਪਤੀਆਵੈ॥
Prof. Sahib Singhਹੇ ਹਰੀ! ਮੈਨੂੰ ਪਿਆਰੇ ਗੁਰੂ ਦੀ ਦੱਸ ਪਾ, ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿਚ ਗਿੱਝ ਜਾਏ।

ਪਦ ਅਰਥ ਮਿਲਿ = ਮਿਲ ਕੇ। ਮੰਨੇ = ਪਤੀਜ ਜਾਏ, ਧਰਵਾਸ ਫੜੇ।

SikhNet (Spanish)Muéstrame, oh Guru, dónde está mi Señor, para que encontrándolo, mi mente permanezca complacida.

ਹਉ ਮੂਰਖੁ ਕਾਰੈ ਲਾਈਆ; ਨਾਨਕ ਹਰਿ ਕੰਮੇ ॥੩॥

hau moorakh kaarai laaeea; naanak har kame |3|

Sant Singh KhalsaI am just a fool, O Nanak, but the Lord has appointed me to perform His service. ||3||
Manmohan SinghMe a fool Guru Nanak has appointed to perform the service, the service of God.
Manmohan Singh (Punjabi)ਮੈਂ ਬੇਵਕੂਫ ਨੂੰ ਗੁਰੂ ਨਾਨਕ ਨੇ ਟਹਿਲ ਕਮਾਉਣ ਲਈ ਨੀਅਤ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਮੂਰਖ ਕੋ ਹਰਿ ਭਗਤ ਰੂਪ ਕਾਰ ਮੇਂ ਲਗਾਉ ਤਬ ਹਮ ਕਾਮ ਕੇ ਹੋਵੈਂਗੇ⁽¹⁾॥੩॥
Prof. Sahib Singhਹੇ ਨਾਨਕ! (ਆਖ-) ਹੇ ਹਰੀ! ਮੈਂ ਮੂਰਖ ਹਾਂ, ਮੈਨੂੰ ਆਪਣੇ (ਨਾਮ ਸਿਮਰਨ ਦੇ) ਕੰਮ ਵਿਚ ਜੋੜ ॥੩॥

ਪਦ ਅਰਥ ਹਉ = ਮੈਂ ॥੩॥

SikhNet (Spanish)A mí, al más tonto, el Señor me ha llamado a Su Servicio, a Su Devoción y a Su Amor. (3)
Shabad Guru Nanak Dev Ji Raag Aasaa Ang 466

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਹਉ ਵਿਚਿ ਆਇਆ; ਹਉ ਵਿਚਿ ਗਇਆ ॥

hau vich aaeaa; hau vich geaa |

Sant Singh KhalsaIn ego they come, and in ego they go.
Manmohan SinghIn pride man comes, in pride he departs.
Manmohan Singh (Punjabi)ਹੰਕਾਰ ਅੰਦਰ ਬੰਦਾ ਆਉਂਦਾ ਹੈ। ਹੰਕਾਰ ਅੰਦਰ ਹੀ ਉਹ ਚਲਿਆ ਜਾਂਦਾ ਹੈ।
Fareedkot Teekaਆਵਨਾ ਜਾਨਾ ਹੰਕਾਰ ਕਰ ਹੋਤਾ ਹੈ॥
Prof. Sahib Singh(ਜਦ ਤਾਈਂ ਜੀਵ) 'ਹਉ' ਵਿਚ (ਹੈ, ਭਾਵ, ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅੱਡਰੀ ਹਸਤੀ ਬਣਾਈ ਬੈਠਾ ਹੈ, ਤਦ ਤਾਈਂ ਕਦੇ) ਜਗਤ ਵਿਚ ਆਉਂਦਾ ਹੈ (ਕਦੇ) ਜਗਤ ਤੋਂ ਚਲਾ ਜਾਂਦਾ ਹੈ,

ਪਦ ਅਰਥ ਹਉ = ਮੈਂ, ਜੀਵ ਦਾ ਆਪਣੀ 'ਮੈਂ' ਦਾ ਖ਼ਿਆਲ, ਆਪਣੀ ਵੱਖਰੀ ਹਸਤੀ ਦਾ ਖ਼ਿਆਲ, ਰੱਬ ਨਾਲੋਂ ਅੱਡਰੀ ਹੋਂਦ ਦਾ ਖ਼ਿਆਲ। ਗਇਆ = ਗੁਆਚਿਆ, ਨੁਕਸਾਨ ਹੋਇਆ।

SikhNet (Spanish)En el ego uno viene, en el ego uno se va; en el ego uno nace, en el ego uno muere.

ਹਉ ਵਿਚਿ ਜੰਮਿਆ; ਹਉ ਵਿਚਿ ਮੁਆ ॥

hau vich jamiaa; hau vich muaa |

Sant Singh KhalsaIn ego they are born, and in ego they die.
Manmohan SinghIn pride he is born, in pride he dies.
Manmohan Singh (Punjabi)ਹੰਕਾਰ ਅੰਦਰ ਉਹ ਜੰਮਦਾ ਹੈ ਅਤੇ ਹੰਕਾਰ ਅੰਦਰ ਹੀ ਉਹ ਮਰ ਜਾਂਦਾ ਹੈ।
Fareedkot Teekaਜਨਮਨਾ ਮਰਨਾ ਹੰਕਾਰ ਕਰ ਹੋਤਾ ਹੈ॥
Prof. Sahib Singhਕਦੇ ਜੰਮਦਾ ਹੈ, ਕਦੇ ਮਰਦਾ ਹੈ।
SikhNet (Spanish)En el ego uno da, en el ego uno toma; en el ego uno gana, y en ego uno pierde.

ਹਉ ਵਿਚਿ ਦਿਤਾ; ਹਉ ਵਿਚਿ ਲਇਆ ॥

hau vich ditaa; hau vich leaa |

Sant Singh KhalsaIn ego they give, and in ego they take.
Manmohan SinghIn pride he gives, in pride he takes.
Manmohan Singh (Punjabi)ਹੰਕਾਰ ਅੰਦਰ ਉਹ ਦਿੰਦਾ ਹੈ, ਹੰਕਾਰ ਅੰਦਰ ਹੀ ਉਹ ਲੈਂਦਾ ਹੈ।
Fareedkot Teekaਦੇਨਾ ਲੇਨਾ ਹੰਕਾਰ ਕਰ ਹੋਤਾ ਹੈ॥
Prof. Sahib Singhਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ।
SikhNet (Spanish)En el ego uno es verdadero, o engaña como un vil mentiroso;

ਹਉ ਵਿਚਿ ਖਟਿਆ; ਹਉ ਵਿਚਿ ਗਇਆ ॥

hau vich khattiaa; hau vich geaa |

Sant Singh KhalsaIn ego they earn, and in ego they lose.
Manmohan SinghIn pride he earns, in pride he losses.
Manmohan Singh (Punjabi)ਹੰਕਾਰ ਅੰਦਰ ਉਹ ਕਮਾਉਂਦਾ ਹੈ, ਹੰਕਾਰ ਅੰਦਰ ਹੀ ਉਹ ਗੁਆ ਲੈਂਦਾ ਹੈ।
Fareedkot Teekaਖਟਨਾ ਖੋਵਨਾ ਹੰਕਾਰ ਕਰ ਹੋਤਾ ਹੈ॥
Prof. Sahib Singhਇਸੇ 'ਮੈਂ, ਮੈਂ' ਦੇ ਖ਼ਿਆਲ ਵਿਚ (ਕਿ ਇਹ ਕੰਮ 'ਮੈਂ' ਕਰਦਾ ਹਾਂ, 'ਮੈਂ' ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ।
SikhNet (Spanish)en el ego uno medita en la Virtud y el error.

ਹਉ ਵਿਚਿ; ਸਚਿਆਰੁ ਕੂੜਿਆਰੁ ॥

hau vich; sachiaar koorriaar |

Sant Singh KhalsaIn ego they become truthful or false.
Manmohan SinghIn pride he becomes true or false.
Manmohan Singh (Punjabi)ਹੰਕਾਰ ਅੰਦਰ ਉਹ ਸੱਚਾ ਜਾਂ ਝੂਠਾ ਹੋ ਜਾਂਦਾ ਹੈ।
Fareedkot Teekaਸਚਾ ਹੋਨਾ ਝੂਠਾ ਹੋਣਾ ਹੰਕਾਰ ਕਰ ਹੋਤਾ ਹੈ॥
Prof. Sahib Singhਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ, ਕਦੇ ਝੂਠਾ ਹੈ।
SikhNet (Spanish)En el ego, vamos derecho a la oscuridad o vamos hacia la luz;

ਹਉ ਵਿਚਿ; ਪਾਪ ਪੁੰਨ ਵੀਚਾਰੁ ॥

hau vich; paap pun veechaar |

Sant Singh KhalsaIn ego they reflect on virtue and sin.
Manmohan SinghIn pride he reflects on virtue or vice.
Manmohan Singh (Punjabi)ਹੰਕਾਰ ਅੰਦਰ ਉਹ ਨੇਕੀ ਜਾਂ ਬਦੀ ਨੂੰ ਸੋਚਦਾ ਹੈ।
Fareedkot Teekaਪਾਪ ਕਾ ਬੀਚਾਰ ਪੁੰਨ ਕਾ ਬੀਚਾਰ ਹੰਕਾਰ ਕਰ ਹੋਤਾ ਹੈ॥
Prof. Sahib Singhਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ (ਭਾਵ, ਇਹ ਸੋਚਦਾ ਹੈ ਕਿ 'ਮੈ' ਇਹ ਭਲੇ ਕੰਮ ਕੀਤੇ ਹਨ, 'ਮੈ' ਇਹ ਮਾੜੇ ਕੰਮ ਕੀਤੇ ਹਨ),
SikhNet (Spanish)en el ego somos felices, y en el ego vivimos en la angustia.

ਹਉ ਵਿਚਿ; ਨਰਕਿ ਸੁਰਗਿ ਅਵਤਾਰੁ ॥

hau vich; narak surag avataar |

Sant Singh KhalsaIn ego they go to heaven or hell.
Manmohan SinghIn pride he falls in hell or heaven.
Manmohan Singh (Punjabi)ਹੰਕਾਰ ਅੰਦਰ ਉਹ ਦੋਜਕ ਜਾਂ ਬਹਿਸ਼ਤ ਵਿੱਚ ਪੈਂਦਾ ਹੈ।
Fareedkot Teekaਨਰਕ ਮੇਂ (ਅਵਤਾਰ) ਜਨਮਨਾ ਸ੍ਵਰਗ ਮੇਂ ਜਨਮਨਾ ਹੰਕਾਰ ਕਰ ਹੋਤਾ ਹੈ॥
Prof. Sahib Singhਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ (ਭਾਵ, ਰੱਬ ਵਿਚ ਆਪਣਾ ਆਪ ਇਕ-ਰੂਪ ਨਾ ਕਰਨ ਕਰਕੇ) ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ।

ਪਦ ਅਰਥ ਨਰਕਿ ਸੁਰਗਿ ਅਵਤਾਰੁ = ਨਰਕ ਜਾਂ ਸੁਰਗ ਵਿਚ ਪੈਣਾ।

SikhNet (Spanish)En el ego cometemos errores, y en el ego los lavamos.

ਹਉ ਵਿਚਿ ਹਸੈ; ਹਉ ਵਿਚਿ ਰੋਵੈ ॥

hau vich hasai; hau vich rovai |

Sant Singh KhalsaIn ego they laugh, and in ego they weep.
Manmohan SinghIn pride he laughs, in pride he weeps.
Manmohan Singh (Punjabi)ਹੰਕਾਰ ਅੰਦਰ ਉਹ ਹੱਸਦਾ ਹੈ, ਹੰਕਾਰ ਅੰਦਰ ਉਹ ਰੋਂਦਾ ਹੈ।
Fareedkot Teekaਹਸਨਾ ਰੋਨਾ ਹੰਕਾਰ ਕਰ ਹੋਤਾ ਹੈ॥
Prof. Sahib Singhਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ (ਭਾਵ, ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁੱਖੀ।)
SikhNet (Spanish)En el ego perdemos la distinción de la casta y el tipo.

ਹਉ ਵਿਚਿ ਭਰੀਐ; ਹਉ ਵਿਚਿ ਧੋਵੈ ॥

hau vich bhareeai; hau vich dhovai |

Sant Singh KhalsaIn ego they become dirty, and in ego they are washed clean.
Manmohan SinghIn pride he is soiled, in pride he is washed off.
Manmohan Singh (Punjabi)ਹੰਕਾਰ ਅੰਦਰ ਉਹ ਲਿਬੜਦਾ ਹੈ, ਹੰਕਾਰ ਅੰਦਰ ਉਹ ਧੋਤਾ ਜਾਂਦਾ ਹੈ।
Fareedkot Teekaਪਾਪੋਂ ਸੇ ਭਰਨਾ ਪਾਪੋਂ ਸੇ ਧੋਨਾ ਹੰਕਾਰ ਕਰ ਹੋਤਾ ਹੈ॥
Prof. Sahib Singhਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ।

ਪਦ ਅਰਥ ਭਰੀਐ = (ਪਾਪਾਂ ਦੀ ਮੈਲ ਨਾਲ) ਮਲੀਨ ਹੋ ਜਾਂਦਾ ਹੈ।

SikhNet (Spanish)En el ego somos sabios, en el ego somos ignorantes;

ਹਉ ਵਿਚਿ; ਜਾਤੀ ਜਿਨਸੀ ਖੋਵੈ ॥

hau vich; jaatee jinasee khovai |

Sant Singh KhalsaIn ego they lose social status and class.
Manmohan SinghIn pride, he loses he castes and kind.
Manmohan Singh (Punjabi)ਹੰਕਾਰ ਅੰਦਰ ਉਹ ਆਪਣੀ ਜਾਤ ਤੇ ਵੰਨਗੀ ਵੰਞਾ ਲੈਂਦਾ ਹੈ।
Fareedkot Teekaਬ੍ਰਹਮਣਾਦਿ ਜਾਤਿ ਮੇਂ ਹੋਨਾ ਔਰ ਜਾਤੀਓਂ ਕੇ ਜਿਨਸੁ ਭੇਦੋਂ ਕੋ ਖੋਇਕਰ ਸੰਨ੍ਯਾਸੀ ਆਦਿ ਹੋਨਾ ਹੰਕਾਰ ਕਰ ਹੋਤਾ ਹੈ॥
Prof. Sahib Singhਇਸ ਵਖਰੀ ਹੋਂਦ ਵਿਚ ਗ੍ਰਸਿਆ ਹੋਇਆ ਜੀਵ ਕਦੇ ਜ਼ਾਤਪਾਤ ਦੇ ਖ਼ਿਆਲ ਵਿਚ ਪੈ ਕੇ (ਭਾਵ ਇਹ ਖ਼ਿਆਲ ਕਰ ਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਣਾ ਆਪ) ਗਵਾ ਲੈਂਦਾ ਹੈ।

ਪਦ ਅਰਥ ਜਾਤੀ ਜਿਨਸੀ = ਜ਼ਾਤ ਪਾਤ।

SikhNet (Spanish)sí, en el ego no conocemos la Esencia de la Liberación.

ਹਉ ਵਿਚਿ ਮੂਰਖੁ; ਹਉ ਵਿਚਿ ਸਿਆਣਾ ॥

hau vich moorakh; hau vich siaanaa |

Sant Singh KhalsaIn ego they are ignorant, and in ego they are wise.
Manmohan SinghIn pride, he is ignorant, in pride he is wise.
Manmohan Singh (Punjabi)ਹੰਕਾਰ ਅੰਦਰ ਉਹ ਬੇਸਮਝ ਹੁੰਦਾ ਹੈ ਤੇ ਹੰਕਾਰ ਅੰਦਰ ਹੀ ਅਕਲਮੰਦ।
Fareedkot Teekaਮੂਰਖ ਹੋਨਾ ਚਤੁਰ ਹੋਨਾ ਹੰਕਾਰ ਕਰ ਹੋਤਾ ਹੈ॥
Prof. Sahib Singhਜਿਤਨਾ ਚਿਰ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ-ਦੀਵਾਰੀ ਦੇ ਅੰਦਰ ਹੈ, ਇਹ (ਲੋਕਾਂ ਦੀ ਨਜ਼ਰ ਵਿਚ) ਕਦੇ ਮੂਰਖ (ਗਿਣਿਆ ਜਾਂਦਾ) ਹੈ ਕਦੇ ਸਿਆਣਾ।
SikhNet (Spanish)En el ego uno está involucrado en la Maya;

ਮੋਖ ਮੁਕਤਿ ਕੀ; ਸਾਰ ਨ ਜਾਣਾ ॥

mokh mukat kee; saar na jaanaa |

Sant Singh KhalsaThey do not know the value of salvation and liberation.
Manmohan SinghHe knows not the worth of salvation and emancipation.
Manmohan Singh (Punjabi)ਉਹ ਮੋਖਸ਼ ਅਤੇ ਕਲਿਆਣ ਦੀ ਕਦਰ ਨੂੰ ਨਹੀਂ ਜਾਣਦਾ।
Fareedkot Teeka(ਮੋਖ ਮੁਕਤਿ) ਕੈਵਲ੍ਯ ਮੁਕਤਿ ਕਾ (ਸਾਰ) ਭੇਦ ਕਾ ਨਾ ਜਾਨਨਾ॥
Prof. Sahib Singh(ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ, ਜਦ ਤਕ ਇਸ ਹੱਦ-ਬੰਦੀ ਦੇ ਵਿਚ ਬੱਝਾ ਹੋਇਆ ਹੈ, ਇਸ ਹੱਦਬੰਦੀ ਤੋਂ ਬਾਹਰ ਹੋਣ ਦੀ, ਭਾਵ) ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ।

ਪਦ ਅਰਥ ਸਾਰ = ਸਮਝ।

SikhNet (Spanish)en el ego, uno se encuentra bajo la sombra de la duda.

ਹਉ ਵਿਚਿ ਮਾਇਆ; ਹਉ ਵਿਚਿ ਛਾਇਆ ॥

hau vich maaeaa; hau vich chhaaeaa |

Sant Singh KhalsaIn ego they love Maya, and in ego they are kept in darkness by it.
Manmohan SinghIn pride he loves mammon and in pride he is shadowed by it.
Manmohan Singh (Punjabi)ਹੰਕਾਰ ਅੰਦਰ ਹੀ ਮੋਹਨੀ ਮਾਇਆ ਹੈ ਅਤੇ ਹੰਕਾਰ ਅੰਦਰ ਹੀ ਇਸ ਦੀ ਛਾਂ (ਪ੍ਰਭਾਵ) ਹੇਠਾਂ ਆ ਜਾਂਦਾ ਹੈ।
Fareedkot Teekaਸੁਧ ਸਤੋ ਪ੍ਰਧਾਨ ਮਾਯਾ, ਤਮੋ ਪ੍ਰਧਾਨ ਅਵਿਦ੍ਯਾ ਛਾਯਾ ਵਾ ਜੋ ਛਾਯਾ ਛਲ ਕਾ ਕਰਨਾ ਹੈ ਇਤਿ੍ਯਾਦਿ ਸਭ ਹੰਕਾਰ ਕਰ ਹੋਤਾ ਹੈ॥
Prof. Sahib Singhਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿਚ ਹੈ, ਤਦ ਤਾਈਂ ਜੀਵ 'ਮਾਇਆ ਮਾਇਆ' (ਕੂਕਦਾ ਫਿਰਦਾ ਹੈ), ਤਦ ਤਾਈਂ ਇਸ ਉਤੇ ਮਾਇਆ ਦਾ ਪਰਭਾਵ ਪਿਆ ਹੋਇਆ ਹੈ;

ਪਦ ਅਰਥ ਛਾਇਆ = (ਮਾਇਆ ਦਾ) ਸਾਇਆ।

SikhNet (Spanish)Sí, en el ego se da nacimiento tras nacimiento.

ਹਉਮੈ ਕਰਿ ਕਰਿ; ਜੰਤ ਉਪਾਇਆ ॥

haumai kar kar; jant upaaeaa |

Sant Singh KhalsaLiving in ego, mortal beings are created.
Manmohan SinghBy taking pride the beings are created.
Manmohan Singh (Punjabi)ਹੰਕਾਰ ਕਰਨ ਕਰਕੇ ਜੀਵ ਰਚੇ ਜਾਂਦੇ ਹਨ।
Fareedkot Teekaਜਿਤਨੇ ਜੀਵੋਂ ਕੀ ਉਤਪਤੀ ਹੈ ਸਭ ਹੰਕਾਰ ਕਰ ਕੇ ਹੈ॥
Prof. Sahib Singhਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ।
SikhNet (Spanish)Si uno ve al ego dentro de uno mismo, uno encuentra la Puerta de la Liberación,

ਹਉਮੈ ਬੂਝੈ; ਤਾ ਦਰੁ ਸੂਝੈ ॥

haumai boojhai; taa dar soojhai |

Sant Singh KhalsaWhen one understands ego, then the Lord's gate is known.
Manmohan SinghIf ego is stilled, then is the God's gate seen.
Manmohan Singh (Punjabi)ਜੇਕਰ ਹੰਗਤਾ ਨਵਿਰਤ ਹੋ ਜਾਵੇ, ਤਦ ਹੀ ਸਾਹਿਬ ਦਾ ਬੂਹਾ ਦਿਸਦਾ ਹੈ।
Fareedkot Teekaਜਬ ਹੰਤਾ ਮਮਤਾ (ਬੂਝੈ) ਨਿਵਿਰਤ ਹੋ ਜਾਵੇ ਤੌ (ਦਰੁ) ਅੰਤਹਕਰਣ ਮੇਂ ਹਰੀ ਸੂਝਤਾ ਹੈ ਅਰਥਾਤ ਸਾਖ੍ਯਾਤ ਹੋਤਾ ਹੈ॥
Prof. Sahib Singhਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਭਾਵ, ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੀ ਵਖੇਵੇਂ ਵਾਲੀ ਹੱਦਬੰਦੀ ਵਿਚ ਕੈਦ ਹਾਂ, (ਰੱਬ ਨਾਲੋਂ ਟੁਟਿਆ ਪਿਆ ਹਾਂ) ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ,

ਪਦ ਅਰਥ ਸੂਝੈ = ਸੁਝ ਪੈਂਦਾ ਹੈ, ਦਿੱਸ ਪੈਂਦਾ ਹੈ।

SikhNet (Spanish)pero sin Sabiduría Divina,

ਗਿਆਨ ਵਿਹੂਣਾ; ਕਥਿ ਕਥਿ ਲੂਝੈ ॥

giaan vihoonaa; kath kath loojhai |

Sant Singh KhalsaWithout spiritual wisdom, they babble and argue.
Manmohan SinghWithout divine knowledge man prattles, prattles and wrangles.
Manmohan Singh (Punjabi)ਰੱਬੀ ਗਿਆਤ ਦੇ ਬਾਝੋਂ ਬੰਦਾ, ਬਕਦਾ-ਬੋਲਦਾ ਅਤੇ ਝਗੜਦਾ ਹੈ।
Fareedkot Teekaਸੋ ਇਸ ਗ੍ਯਾਨ ਕੇ ਬਿਨਾਂ (ਕਥਿ ਕਥਿ) ਕਹਿ ਕਹਿ ਕਰ ਕੇ (ਲੂਝੈ) ਝਗੜਤਾ ਰਹਤਾ ਹੈ॥
Prof. Sahib Singh(ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ।

ਪਦ ਅਰਥ ਕਥਿ ਕਥਿ = ਆਖ ਆਖ ਕੇ। ਲੂਝੈ = ਲੁੱਝਦਾ ਹੈ ਖਿੱਝਦਾ ਹੈ।

SikhNet (Spanish)uno se revuelca y pelea duelos mundanos en vano.

ਨਾਨਕ. ਹੁਕਮੀ; ਲਿਖੀਐ ਲੇਖੁ ॥

naanak. hukamee; likheeai lekh |

Sant Singh KhalsaO Nanak, by the Lord's Command, destiny is recorded.
Manmohan SinghNanak, by Lord's order the destiny is recorded.
Manmohan Singh (Punjabi)ਨਾਨਕ ਸਾਈਂ ਦੇ ਹੁਕਮ ਦੁਆਰਾ ਕਿਸਮਤ ਲਿਖੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਹੁਕਮੀ) ਆਗ੍ਯਾ ਕਰਨੇ ਹਾਰੇ ਅਕਾਲ ਪੁਰਖ ਨੇ ਯਹ ਲੇਖ ਬੇਦ ਮੇਂ ਲਿਖਾ ਹੈ॥
Prof. Sahib Singhਹੇ ਨਾਨਕ! ਇਹ ਲੇਖ (ਭੀ) ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ।

ਪਦ ਅਰਥ ਹੁਕਮਿ = (ਰੱਬ ਦੇ) ਹੁਕਮ ਅਨੁਸਾਰ। ਲੇਖੁ = (ਇਹ ਹਉਮੈ ਵਾਲਾ) ਲੇਖ, ਜੀਵ ਦੇ ਅੰਦਰ ਦਾ ਇਹ ਸੰਸਕਾਰ ਕਿ ਮੈਂ ਇਕ ਅੱਡਰੀ ਹਸਤੀ ਹਾਂ।

SikhNet (Spanish)Dice Nanak, ¡A través de la Voluntad de Dios, se forja nuestro destino,

ਜੇਹਾ ਵੇਖਹਿ; ਤੇਹਾ ਵੇਖੁ ॥੧॥

jehaa vekheh; tehaa vekh |1|

Sant Singh KhalsaAs the Lord sees us, so are we seen. ||1||
Manmohan SinghAs men see Themselves, so God does see Them.
Manmohan Singh (Punjabi)ਜਿਸ ਤਰ੍ਹਾਂ ਬੰਦੇ ਰੱਬ ਨੂੰ ਦੇਖਦੇ ਹਨ, ਓਸੇ ਤਰ੍ਹਾਂ ਹੀ ਰੱਬ ਉਹਨਾਂ ਨੂੰ ਦੇਖਦਾ ਹੈ।
Fareedkot Teekaਕਿ ਜੈਸਾ ਸੁਖੁ ਦੁਖੁ ਤੂੰ ਆਪਨੇ ਮੇਂ ਦੇਖਤਾ ਹੈਂ ਤੈਸਾ ਦੂਸਰੇ ਮੇਂ ਭੀ ਦੇਖ; ਵਾ ਜੈਸਾ ਅਪਨੇ ਕੋ ਦੁਖੁ ਵਾ ਸੁਖੁ ਦੇਖੇ ਤੈਸਾ ਅਪਨੇ ਕਰਮੁ ਦੇਖੁ॥੧॥☬ਗੁਰੂ ਅੰਗਦ ਜੀ ਸੇ ਸਿਖੋਂ ਨੇ ਪੂਛਾ ਗੁਰੂ ਜੀ ਯਹ ਗੁਰੂ ਨਾਨਕ ਜੀ ਨੇ ਹਉਮੈ ਕੋ ਬਾਰੰਬਾਰ ਦੁਖ ਰੂਪ ਕਹਾ ਹੈ? ਸ੍ਰੀ ਗੁਰੂ ਜੀ ਕਹਤੇ ਹੈਂ:
Prof. Sahib Singhਜੀਵ ਜਿਵੇਂ ਜਿਵੇਂ ਵੇਖਦੇ ਹਨ, ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵਖਰੀ ਹਸਤੀ ਬਣ ਜਾਂਦੀ ਹੈ; ਉਹੋ ਜਿਹੀ ਉਹਨਾਂ ਦੀ 'ਹਉ' ਬਣ ਜਾਂਦੀ ਹੈ। ਹਰੇਕ ਜੀਵ ਦੀ ਇਹ ਵਖੋ ਵਖਰੀ ਹਸਤੀ, ਵਖੋ ਵਖਰੀ 'ਹਉ' ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਮਨੁੱਖ ਦੀ ਆਪਣੀ ਇਕ ਵਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ) ॥੧॥

ਪਦ ਅਰਥ ਵੇਖਹਿ = (ਜੀਵ) ਵੇਖਦੇ ਹਨ, (ਹੋਰਨਾਂ ਵਲ) ਵੇਖਦੇ ਹਨ, ਜੀਆਂ ਦੀ ਨੀਅਤ ਹੁੰਦੀ ਹੈ। ਵੇਖੁ = ਦ੍ਰਿੱਸ਼, ਸ਼ਕਲ, ਸਰੂਪ, ਵੱਖਰੀ ਹਸਤੀ, ਹਉਂ ॥੧॥

SikhNet (Spanish)y así como Él nos ve, así nos deberíamos ver a nosotros mismos! (1)
Shabad Guru Angad Dev Ji Raag Aasaa Ang 466

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਹਉਮੈ ਏਹਾ ਜਾਤਿ ਹੈ; ਹਉਮੈ ਕਰਮ ਕਮਾਹਿ ॥

haumai ehaa jaat hai; haumai karam kamaeh |

Sant Singh KhalsaThis is the nature of ego, that people perform their actions in ego.
Manmohan SinghThe nature of ego is this, that man goes about his business in pride.
Manmohan Singh (Punjabi)ਹੰਕਾਰ ਦੀ ਖਸਲਤ ਇਹ ਹੈ ਕਿ ਆਦਮੀ ਹੰਕਾਰ ਅੰਦਰ ਆਪਣਾ ਕਾਰ-ਵਿਹਾਰ ਕਰਦਾ ਹੈ।
Fareedkot Teekaਹਉਮੈ ਕੀ ਜਾਤ ਉਤਪਤੀ ਯਹੀ ਹੈ, ਜੋ ਹਉਮੈਂ ਕਰ ਕੇ ਕਰਮੋਂ ਕੋ ਕਰਨਾ ਹੈ॥
Prof. Sahib Singh'ਹਉਮੈ' ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ।

ਪਦ ਅਰਥ ਜਾਤਿ = ਕੁਦਰਤੀ ਸੁਭਾਉ, ਲੱਖਣ। ਹਉਮੈ ਕਰਮ = ਹਉਮੈ ਦੇ ਕੰਮ, ਉਹ ਕੰਮ ਜਿਨ੍ਹਾਂ ਨਾਲ 'ਹਉ' ਬਣੀ ਰਹੇ।

SikhNet (Spanish)La naturaleza del ego es actuar en ego;

ਹਉਮੈ ਏਈ ਬੰਧਨਾ; ਫਿਰਿ ਫਿਰਿ ਜੋਨੀ ਪਾਹਿ ॥

haumai eee bandhanaa; fir fir jonee paeh |

Sant Singh KhalsaThis is the bondage of ego, that time and time again, they are reborn.
Manmohan SinghThe trammel of ego is this that man, again and again, enters into existences.
Manmohan Singh (Punjabi)ਹੰਗਤਾ ਦਾ ਏਹੀ ਫੰਧਾ ਹੈ, ਕਿ ਇਨਸਾਨ ਮੁੜ ਮੁੜ ਜੂਨੀਆਂ ਅੰਦਰ ਪੈਂਦਾ ਹੈ।
Fareedkot Teekaਸੋ ਯਹੀ ਹੌਮੈਂ ਬੰਧਨੋਂ ਕੇ ਦੇਣੇ ਵਾਲੀ ਹੈ ਔਰ ਇਸੀ ਕਰ ਜੀਵ ਬਾਰੰਬਾਰ ਜੂਨੀਓਂ ਮੇਂ ਪੜਤੇ ਹੈਂ॥
Prof. Sahib Singhਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।

ਪਦ ਅਰਥ ਏਈ = ਇਹੈ ਹੀ।

SikhNet (Spanish)la atadura del ego implica estar atados a la ronda.

ਹਉਮੈ. ਕਿਥਹੁ ਊਪਜੈ; ਕਿਤੁ ਸੰਜਮਿ. ਇਹ ਜਾਇ ॥

haumai. kithahu aoopajai; kit sanjam. ih jaae |

Sant Singh KhalsaWhere does ego come from? How can it be removed?
Manmohan SinghWhere is ego born from and by what way is it removed?
Manmohan Singh (Punjabi)ਗਰੂਰ ਕਿਥੋਂ ਪੈਦਾ ਹੁੰਦਾ ਹੈ ਅਤੇ ਕਿਸ ਜੁਗਤੀ ਦੁਆਰਾ ਇਹ ਦੂਰ ਹੁੰਦਾ ਹੈ?
Fareedkot Teekaਸੋ ਹਉਮੈਂ ਕੀ ਉਤਪਤੀ ਕਹਾਂ ਸੇ ਹੈ ਔਰ ਹਉਮੈਂ ਕਿਸ ਪ੍ਰਕਾਰ ਜਾਤੀ ਹੈ?
Prof. Sahib Singh(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।

ਪਦ ਅਰਥ ਕਿਤੁ ਸੰਜਮਿ = ਕਿਸ ਜੁਗਤੀ ਨਾਲ, ਕਿਸ ਤਰੀਕੇ ਨਾਲ।

SikhNet (Spanish)¿Cómo nace el ego? ¿Y cómo es soltado?

ਹਉਮੈ ਏਹੋ ਹੁਕਮੁ ਹੈ; ਪਇਐ ਕਿਰਤਿ ਫਿਰਾਹਿ ॥

haumai eho hukam hai; peiai kirat firaeh |

Sant Singh KhalsaThis ego exists by the Lord's Order; people wander according to their past actions.
Manmohan SinghThis is the Lord's will that on account of ego men wander according to their past acts.
Manmohan Singh (Punjabi)ਸੁਆਮੀ ਦੀ ਰਜਾ ਇਹ ਹੈ ਕਿ ਸਵੈ-ਹੰਗਤਾ ਦੇ ਸਬੱਬ, ਇਨਸਾਨ ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਭਟਕਦੇ ਹਨ।
Fareedkot Teekaਅਬ ਸਿਧਾਂਤ ਕਹਤੇ ਹੈਂ: ਯਹ ਹਉਮੈਂ ਭੀ ਹੁਕਮ ਸੇ ਹੀ ਔ ਜੈਸਾ ਕਰਮ ਪੜ ਗ੍ਯਾ, ਭਾਵ ਲਿਖਾ ਗਿਆ ਹੈ ਤਿਸ ਅਨੁਸਾਰ ਜੀਵੋਂ ਕੋ ਫਿਰਾਉਤੀ ਹੈ॥
Prof. Sahib Singh(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ)।

ਪਦ ਅਰਥ ਪਇਐ ਕਿਰਤਿ ਫਿਰਾਹਿ = ਕਿਰਤ ਦੇ ਪਾਣ ਦੇ ਕਾਰਨ ਜੀਵ ਫਿਰਦੇ ਹਨ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਾਸਤੇ ਦੌੜਦੇ ਹਨ।

SikhNet (Spanish)Sí, esto es la Voluntad del Señor, que en el ego uno siga el decreto del hábito.

ਹਉਮੈ ਦੀਰਘ ਰੋਗੁ ਹੈ; ਦਾਰੂ ਭੀ ਇਸੁ ਮਾਹਿ ॥

haumai deeragh rog hai; daaroo bhee is maeh |

Sant Singh KhalsaEgo is a chronic disease, but it contains its own cure as well.
Manmohan SinghEgo is a chronic disease, but it has also its curing medicine.
Manmohan Singh (Punjabi)ਹੰਕਾਰ ਇੱਕ ਡਾਢੀ ਬਿਮਾਰੀ ਹੈ, ਪਰ ਇਸ ਨੂੰ ਰਾਜੀ ਕਰਨ ਵਾਲੀ ਦਵਾਈ ਭੀ ਹੈ, ਭਾਵ-ਇਹ ਲਾ-ਇਲਾਜ ਨਹੀਂ।
Fareedkot Teekaਇਹ ਹਉਮੈਂ ਅੰਤਸਕਰਣ ਮੇਂ ਭਾਰੀ ਰੋਗ ਹੈ ਵਾ ਕੁਸ਼ਟ ਹੈ, ਪਰੰਤੂ ਇਸ ਕਾ ਦਾਰੂ ਔਖਧ ਭੀ ਇਸੀ ਅੰਤਸਕਰਣ ਮੇਂ ਹੈ। ਵਾ ਇਸ ਹੰਕਾਰ ਮੇਂ, ਭਾਵ ਸੁਧ ਅਹੰਕਾਰ ਸਿਧਾਂਤ ਅਹੰਬ੍ਰਹਮਾਸਮਿ ਨਿਸਚੇ ਕਰ ਜੀਵ ਦੁਖਾਂ ਤੇ ਰਹਤ ਹੋਤਾ ਹੈ, ਸੋ ਇਹ ਨਿਸਚਾ ਗੁਰ ਉਪਦੇਸ ਕੇ ਧਾਰਨੇ ਕਰ ਹੋਤਾ ਹੈ॥
Prof. Sahib Singhਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ।

ਪਦ ਅਰਥ ਦੀਰਘ = ਲੰਮਾ, ਢੇਰ ਚਿਰ ਰਹਿਣ ਵਾਲਾ {ਕਿਸੇ ਕੁਸੰਗ ਵਿਚ ਪੈ ਕੇ ਜਦੋਂ ਇਕ ਦੋ ਵਾਰੀ ਸ਼ਰਾਬ ਪੀਤਿਆਂ ਕਿਸੇ ਮਨੁੱਖ ਨੂੰ ਸ਼ਰਾਬ ਪੀਣ ਦਾ ਚਸਕਾ ਪੈ ਜਾਂਦਾ ਹੈ, ਤਾਂ ਉਹ ਚਸਕਾ ਹੀ ਮੁੜ ਆਪਣੇ ਆਪ ਉਸ ਨੂੰ ਸ਼ਰਾਬ-ਖਾਨੇ ਵਲ ਲਈ ਫਿਰਦਾ ਹੈ; ਇਸ ਤਰ੍ਹਾਂ ਉਹ ਚਸਕਾ ਹੋਰ ਵਧ ਜਾਂਦਾ ਹੈ, ਇਹ ਇਕ ਦੀਰਘ ਰੋਗ ਬਣ ਜਾਂਦਾ ਹੈ; ਇਸੇ ਤਰ੍ਹਾਂ ਜੋ ਭੀ ਆਦਤ ਇਕ ਵਾਰੀ ਬਣਦੀ ਹੈ ਉਹ ਆਪਣੇ ਆਪ ਇਸ ਨਿਯਮ ਅਨੁਸਾਰ ਲੰਮੀ ਹੁੰਦੀ ਜਾਂਦੀ ਹੈ}। ਦਾਰੂ ਭੀ = ਇਲਾਜ ਭੀ ਹੈ, (ਭਾਵ, ਇਹ ਹਉਮੈ ਇਲਾਜ ਤੋਂ ਬਿਨਾ ਨਹੀਂ ਹੈ)। ਇਸੁ ਮਾਹਿ = ਇਸ ਹਉਮੈ ਵਿਚ, ਇਸ ਹਉਮੈ ਦਾ।

SikhNet (Spanish)El ego es un mal crónico, pero dentro de él también está el remedio.

ਕਿਰਪਾ ਕਰੇ ਜੇ ਆਪਣੀ; ਤਾ ਗੁਰ ਕਾ ਸਬਦੁ ਕਮਾਹਿ ॥

kirapaa kare je aapanee; taa gur kaa sabad kamaeh |

Sant Singh KhalsaIf the Lord grants His Grace, one acts according to the Teachings of the Guru's Shabad.
Manmohan SinghIf the Lord bestows His grace, then man acts according to Guru's instruction (And this is the cure for ago.)
Manmohan Singh (Punjabi)ਜੇਕਰ ਸੁਆਮੀ ਆਪਣੀ ਮਿਹਰ ਧਾਰੇ, ਤਦ ਬੰਦਾ ਗੁਰਾਂ ਦੇ ਉਪਦੇਸ਼ ਅਨੁਸਾਰ ਕਰਮ ਕਮਾਉਂਦਾ ਹੈ (ਇਹ ਇਸ ਦਾ ਇਲਾਜ ਹੈ)।
Fareedkot Teekaਪਰੰਤੂ ਜਬ ਅਕਾਲ ਪੁਰਖ ਅਪਨੀ ਕਿਰਪਾ ਕਰੈ ਤਬ ਇਹ ਜੀਵ ਗੁਰ ਉਪਦੇਸ਼ ਕੋ ਕਮਾਵਤਾ ਹੈ॥
Prof. Sahib Singhਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ।
SikhNet (Spanish)Si el Señor nos otorga Su Gracia, uno practica la Palabra del Guru.

ਨਾਨਕੁ ਕਹੈ. ਸੁਣਹੁ ਜਨਹੁ; ਇਤੁ ਸੰਜਮਿ. ਦੁਖ ਜਾਹਿ ॥੨॥

naanak kahai. sunahu janahu; it sanjam. dukh jaeh |2|

Sant Singh KhalsaNanak says, listen, people: in this way, troubles depart. ||2||
Manmohan SinghSays Nanak, hear, O ye people in this way the trouble departs.
Manmohan Singh (Punjabi)ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਲੋਕੋ! ਇਸ ਜੁਗਤੀ ਦੁਆਰਾ ਇਹ ਰੋਗ ਦੂਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਅੰਗਦ ਦੇਵ ਜੀ ਕਹਤੇ ਹੈਂ: ਹੇ ਸਿਖੋ ਸੁਣੋ! (ਇਤੁ ਸੰਜਮਿ) ਇਸ ਬਿਧ ਕਰ ਹਉਮੈ ਕੇ ਦੁਖ ਨਾਸ ਹੋ ਜਾਤੇ ਹੈਂ॥੨॥
Prof. Sahib Singhਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ ॥੨॥

ਪਦ ਅਰਥ ਨਾਨਕੁ ਕਹੈ = ਆਖਦਾ ਹੈ। ਇਤੁ ਸੰਜਮਿ = ਇਸ ਜੁਗਤੀ ਨਾਲ ॥੨॥

* 'ਦਾਰੂ ਭੀ ਇਸੁ ਮਾਹਿ' ਬਾਰੇ ਨੋਟ: ਸ਼ਬਦ 'ਭੀ' ਜਿਸ ਸ਼ਬਦ ਦੇ ਨਾਲ ਵਰਤਿਆ ਜਾਂਦਾ ਹੈ, ਉਚਾਰਨ ਵਿਚ ਤੇ ਅਰਥ ਵਿਚ ਉਸ ਉੱਤੇ ਜ਼ੋਰ ਦੇਈਦਾ ਹੈ। ਇਸ ਉਪਰਲੀ ਤੁਕ ਵਿਚ ਸ਼ਬਦ 'ਦਾਰੂ' ਨੂੰ ਬਾਕੀ ਸ਼ਬਦਾਂ ਨਾਲੋਂ ਵਧੀਕ ਜ਼ੋਰ ਦੇ ਕੇ ਪੜ੍ਹਨਾ ਹੈ। ਇਸ ਤਰ੍ਹਾਂ ਪਾਠ ਕਰਨ ਦੇ ਨਾਲ ਹੀ ਇਸ ਦਾ ਅਰਥ ਭੀ ਖੁਲ੍ਹ ਜਾਂਦਾ ਹੈ। ਕਈ ਸੱਜਣ ਪਾਠ ਵੇਲੇ ਸ਼ਬਦ 'ਇਸੁ' ਉੱਤੇ ਜ਼ੋਰ ਦੇਂਦੇ ਹਨ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਅਰਥ ਕਰਨ ਵੇਲੇ ਔਝੜੇ ਪੈ ਜਾਈਦਾ ਹੈ, ਕਿਉਂਕਿ ਵਧੀਕ ਧਿਆਨ ਸ਼ਬਦ 'ਇਸੁ' ਵਲ ਰਹਿੰਦਾ ਹੈ। ਇਹੀ ਕਾਰਨ ਹੈ ਕਿ ਕਈ ਸੱਜਣ ਇਸ ਤੁਕ ਦਾ ਅਰਥ ਕਰਨ ਵੇਲੇ ਇਹ ਪੁੱਛਦੇ ਸੁਣੀਦੇ ਹਨ ਕਿ 'ਇਸ ਹਉਮੈ ਦੇ ਵਿਚ ਹੀ ਦਾਰੂ ਕਿਸ ਤਰ੍ਹਾਂ ਹੈ'।

SikhNet (Spanish)Dice Nanak, ¡Escuchen hombres, así el mal es curado! (2)
Shabad Guru Nanak Dev Ji Raag Aasaa Ang 466 - 467

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੇਵ ਕੀਤੀ. ਸੰਤੋਖੀਈਂ; ਜਿਨੑੀ. ਸਚੋ ਸਚੁ ਧਿਆਇਆ ॥

sev keetee. santokheenee; jinaee. sacho sach dhiaaeaa |

Sant Singh KhalsaThose who serve are content. They meditate on the Truest of the True.
Manmohan SinghOnly those do the real service who being contented, meditate on God, the truest of the true.
Manmohan Singh (Punjabi)ਸੰਤੋਖਵਾਨ, ਜੋ ਸੱਚਿਆਰਾਂ ਦੇ ਪਰਮ ਸਚਿਆਰ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਸਲ ਘਾਲ ਕਮਾਉਂਦੇ ਹਨ।
Fareedkot Teekaਜਿਨ (ਸੰਤੋਖੀਈ) ਸੰਤੋਖੀ ਪੁਰਸ਼ੋਂ ਨੇ ਤੇਰੀ ਸੇਵਾ ਕਰੀ ਹੈ, ਤਿਨੋਂ ਨੇ ਹੇ ਸਚ ਰੂਪ! ਤੈਨੂੰ (ਸਚੁ) ਨਿਸਚੇ ਕਰ ਕੇ ਧਿਆਇਆ ਹੈ॥
Prof. Sahib Singhਜਿਹੜੇ ਸੰਤੋਖੀ ਮਨੁੱਖ ਸਦਾ ਇਕ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, (ਪ੍ਰਭੂ ਦੀ) ਸੇਵਾ ਉਹੀ ਕਰਦੇ ਹਨ।

ਪਦ ਅਰਥ ਸੰਤੋਖੀਈ = ਸੰਤੋਖੀ ਮਨੁੱਖਾਂ ਨੇ। ਸਚੋ ਸਚੁ = ਨਿਰੋਲ ਸੱਚਾ (ਰੱਬ)।

SikhNet (Spanish)Los Seres de Contentamiento sirven a su Señor y no residen en ninguno más que en el Uno Verdadero.

ਓਨੑੀ ਮੰਦੈ ਪੈਰੁ. ਨ ਰਖਿਓ; ਕਰਿ ਸੁਕ੍ਰਿਤੁ ਧਰਮੁ ਕਮਾਇਆ ॥

onaee mandai pair. na rakhio; kar sukrit dharam kamaaeaa |

Sant Singh KhalsaThey do not place their feet in sin, but do good deeds and live righteously in Dharma.
Manmohan SinghThey place not their foot in sin, do good deeds and practise piety.
Manmohan Singh (Punjabi)ਉਹ ਆਪਣਾ ਪੱਗ ਪਾਪ ਵਿੱਚ ਨਹੀਂ ਟਿਕਾਉਂਦੇ, ਚੰਗੇ ਕਰਮ ਕਮਾਉਂਦੇ, ਅਤੇ ਈਸ਼ਵਰ ਭਗਤੀ ਕਰਦੇ ਹਨ।
Fareedkot Teekaਮੰਦ ਕਰਮੋਂ ਮੇਂ ਪੈਰ ਨਹੀਂ ਰਖਾ ਹੈ (ਸੁਕ੍ਰਿਤੁ) ਪੁੰਨ ਕਰ ਕੇ ਧਰਮ ਕੋ ਕਮਾਇਆ ਹੈ॥
Prof. Sahib Singhਉਹ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਧਰਮ-ਅਨੁਸਾਰ ਆਪਣਾ ਜੀਵਨ ਨਿਬਾਹੁੰਦੇ ਹਨ।

ਪਦ ਅਰਥ ਮੰਦੈ = ਮੰਦੇ ਥਾਂ ਤੇ। ਸੁਕ੍ਰਿਤੁ = ਭਲਾ ਕੰਮ। ਧਰਮੁ ਕਮਾਇਆ = ਧਰਮ ਅਨੁਸਾਰ ਆਪਣਾ ਜੀਵਨ ਬਣਾਇਆ ਹੈ।

SikhNet (Spanish)Sus Pies no tocan el error; hacen el bien y practican la rectitud,

ਓਨੑੀ. ਦੁਨੀਆ ਤੋੜੇ ਬੰਧਨਾ; ਅੰਨੁ ਪਾਣੀ ਥੋੜਾ ਖਾਇਆ ॥

onaee. duneea torre bandhanaa; an paanee thorraa khaaeaa |

Sant Singh KhalsaThey burn away the bonds of the world, and eat a simple diet of grain and water.
Manmohan SinghThey burn (break) the worldly bonds and live on paltry corn and water.
Manmohan Singh (Punjabi)ਉਹ ਜਗਤ ਦੇ ਜੰਜਾਲਾਂ ਨੂੰ ਤੋੜ ਸੁੱਟਦੇ ਹਨ ਅਤੇ ਥੋੜੇ ਦਾਣੇ ਪਾਣੀ ਤੇ ਗੁਜ਼ਾਰਾ ਕਰਦੇ ਹਨ।
Fareedkot Teekaਉਨ੍ਹੋਂ ਪੁਰਖੋਂ ਨੇ ਅੰਨ ਪਾਣੀ ਥੋੜਾ ਖਾਇਆ ਹੈ ਅਰਥਾਤ ਸੰਜਮੀ ਰਹਤੇ ਹੈਂ। ਇਸੀ ਤੇ ਉਨੋਂ ਨੇ (ਦੁਨੀਆ) ਮਾਇਆ ਕੇ ਕੀਏ ਹੂਏ ਬੰਧਨਾਂ ਕੇ ਸਮਦਾਇ ਤੋੜੇ ਹੈਂ॥
Prof. Sahib Singhਦੁਨੀਆ ਦੇ ਧੰਧਿਆਂ ਵਿਚ ਖਚਤ ਕਰਨ ਵਾਲੇ ਮਾਇਆ ਦੇ ਮੋਹ ਰੂਪ ਜ਼ੰਜੀਰ ਉਹਨਾਂ ਤੋੜ ਦਿੱਤੇ ਹਨ, ਥੋੜਾ ਖਾਂਦੇ ਹਨ, ਅਤੇ ਥੋੜਾ ਹੀ ਪੀਂਦੇ ਹਨ (ਭਾਵ, ਖਾਣ ਪੀਣ ਚਸਕੇ ਦੀ ਖ਼ਾਤਰ ਨਹੀਂ, ਸਰੀਰਕ ਨਿਰਬਾਹ ਵਾਸਤੇ ਹੈ)।
SikhNet (Spanish)queman las amarras mundanas y comen escasamente una dieta simple de granos y agua.

ਤੂੰ ਬਖਸੀਸੀ ਅਗਲਾ; ਨਿਤ ਦੇਵਹਿ. ਚੜਹਿ ਸਵਾਇਆ ॥

toon bakhaseesee agalaa; nit deveh. charreh savaaeaa |

Sant Singh KhalsaYou are the Great Forgiver; You give continually, more and more each day.
Manmohan SinghThou art a great Bestower and Ever, givest, which increase day by day.
Manmohan Singh (Punjabi)ਤੂੰ ਵੱਡਾ ਦਾਤਾਰ ਹੈਂ ਅਤੇ ਸਦੀਵ ਹੀ ਦਾਤਾਂ ਦਿੰਦਾ ਹੈਂ ਜੋ ਰੋਜ ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।
Fareedkot Teekaਤੂੰ ਜੋ (ਅਗਲਾ) ਬਹੁਤ ਬਖਸੀਸ ਕੇ ਦੇਣੇ ਹਾਰਾ ਹੈਂ ਵਾ ਅੰਨਾਦਿ ਕਾਲ ਸੇ ਜੀਵੋਂ ਕੋ ਨਿਤ ਦਾਤ ਦੇਤਾ ਹੈਂ ਔ ਸਵਾਇਆ ਚੜਤਾ ਹੈ, ਭਾਵ ਤੇਰੇ ਕੁਛ ਕਮ ਨਹੀਂ ਹੋਤਾ॥
Prof. Sahib Singh'ਹੇ ਪ੍ਰਭੂ! ਤੂੰ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਸਦਾ ਜੀਵਾਂ ਨੂੰ ਦਾਤਾਂ ਬਖ਼ਸ਼ਦਾ ਹੈਂ,'

ਪਦ ਅਰਥ ਬਖਸੀਸੀ = ਬਖ਼ਸ਼ਸ਼ ਕਰਨ ਵਾਲਾ। ਅਗਲਾ = ਵੱਡਾ, ਬਹੁਤ। ਦੇਵਹਿ = (ਹੇ ਹਰੀ!) ਤੂੰ ਜੀਵਾਂ ਨੂੰ ਦਾਤਾਂ ਦੇਂਦਾ ਹੈਂ। ਚੜਹਿ = ਤੂੰ ਚੜ੍ਹਦਾ ਹੈਂ, ਤੂੰ ਵਧਦਾ ਹੈਂ। ਸਵਾਇਆ = ਬਹੁਤ, ਵਧੀਕ।

SikhNet (Spanish)Eres el Gran Perdonador, continuamente das más y más,

ਵਡਿਆਈ ਵਡਾ ਪਾਇਆ ॥੭॥

vaddiaaee vaddaa paaeaa |7|

Sant Singh KhalsaBy His greatness, the Great Lord is obtained. ||7||
Manmohan SinghBy the praise of the Great God, man attains to Him.
Manmohan Singh (Punjabi)ਵੱਡੇ ਵਾਹਿਗੁਰੂ ਦੇ ਜੱਸ ਦੁਆਰਾ ਬੰਦਾ ਉਸ ਨੂੰ ਪਾ ਲੈਂਦਾ ਹੈ।
Fareedkot Teekaਹੇ ਅਕਾਲ ਪੁਰਖ! ਬਡਾ ਤੂੰ ਬਡਿਆਈ ਕਰਨੇ ਸੇ ਭਾਵ ਭਗਤੀ ਸੇ ਦਾਸੋਂ ਨੇ ਪਾਇਆ ਹੈ॥੭॥☬ਸੇਖ ਬ੍ਰਹਮ ਨੇ ਕਹਾ ਆਪ ਨਾਮ ਕੀ ਮਹਿਮਾ ਕਹੀਏ ਕਿਯੋਂਕਿ ਕਈ ਪੁਰਖ ਨਾਮ ਤੇ ਬਿਨਾਂ ਤਿਲਕ ਔ ਜਨੇਊ, ਭਾਵ ਭੇਖੋਂ ਚਿੰਨੋਂ ਸੇ ਹੀ ਕਲਿਆਣ ਮਾਨਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਇਸ ਤਰ੍ਹਾਂ ਦੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ ॥੭॥

ਪਦ ਅਰਥ ਵਡਿਆਈ = (ਇਸ ਤਰ੍ਹਾਂ) ਵਡਿਆਈ ਕਰ ਕੇ ॥੭॥

SikhNet (Spanish)por Su Grandeza el Grandioso Señor es obtenido. (7)
Shabad Guru Ramdas Ji Raag Aasaa Ang 449 excerpt (4 of 17 lines)

ਗੁਰ ਅੰਮ੍ਰਿਤ ਭਿੰਨੀ ਦੇਹੁਰੀ; ਅੰਮ੍ਰਿਤੁ ਬੁਰਕੇ. ਰਾਮ ਰਾਜੇ ॥

gur amrit bhinee dehuree; amrit burake. raam raaje |

Sant Singh KhalsaThe Guru's body is drenched with Ambrosial Nectar; He sprinkles it upon me, O Lord King.
Manmohan SinghThe Guru's body is drenched with the nectar of God the King and he has sprinkled the Lord's nectar on me.
Manmohan Singh (Punjabi)ਗੁਰਾਂ ਦੀ ਦੇਹਿ ਵਾਹਿਗੁਰੂ, ਪਾਤਸ਼ਾਹ ਦੇ ਸੁਧਾਰਸ ਨਾਲ ਗੱਚ ਹੋਈ ਹੋਈ ਹੈ। ਅਤੇ ਉਹਨਾਂ ਨੇ ਸਾਹਿਬ ਦਾ ਆਬਿ-ਹਿਯਾਤ ਮੇਰੇ ਉਤੇ ਛਿੜਕ ਦਿੱਤਾ ਹੈ।
Fareedkot Teekaਗੁਰੋਂ ਕੀ ਦੇਹ ਰਾਮ ਰਾਜੇ ਕੇ ਨਾਮ ਕਰ ਭੀਗੀ ਹੂਈ ਹੈ ਔਰ ਗੁਰ ਹਰਿ ਨਾਮ ਅੰਮ੍ਰਿਤ ਕੇ (ਬੁਰਕੇ) ਛੀਂਟੇ ਦੇਤੇ ਹੈਂ ਅਰਥਾਤ ਉਪਦੇਸ਼ ਕਰਤੇ ਹੈਂ॥
Prof. Sahib Singhਗੁਰੂ ਦਾ ਸੋਹਣਾ ਹਿਰਦਾ ਸਦਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜਾ ਰਹਿੰਦਾ ਹੈ, ਉਹ (ਗੁਰੂ ਹੋਰਨਾਂ ਦੇ ਹਿਰਦੇ ਵਿਚ ਭੀ ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਦਾ ਰਹਿੰਦਾ ਹੈ।

ਪਦ ਅਰਥ ਗੁਰ ਦੇਹੁਰੀ = ਗੁਰੂ ਦਾ ਸੋਹਣਾ ਸਰੀਰ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬੁਰਕੇ = (ਹੋਰਨਾਂ ਦੇ ਹਿਰਦੇ ਸਰੀਰ ਵਿਚ) ਛਿੜਕਦਾ ਹੈ।

SikhNet (Spanish)El cuerpo de mi Guru está imbuido con el Elixir, Él salpica el Néctar del Señor sobre mi ser.

ਜਿਨਾ. ਗੁਰਬਾਣੀ ਮਨਿ ਭਾਈਆ; ਅੰਮ੍ਰਿਤਿ ਛਕਿ ਛਕੇ ॥

jinaa. gurabaanee man bhaaeea; amrit chhak chhake |

Sant Singh KhalsaThose whose minds are pleased with the Word of the Guru's Bani, drink in the Ambrosial Nectar again and again.
Manmohan SinghThey to whose soul the Guru's hymns are pleasing continually quaff the nectar.
Manmohan Singh (Punjabi)ਜਿਨ੍ਹਾਂ ਦੀ ਆਤਮਾਂ ਨੂੰ ਗੁਰਾਂ ਦੀ ਬਾਣੀ ਭਾਉਂਦੀ ਹੈ, ਉਹ ਸੁਧਾਰਸ ਨੂੰ ਲਗਾਤਾਰ ਪਾਨ ਕਰਦੇ ਹਨ।
Fareedkot Teekaਜਿਨ ਕੋ ਅਪਨੇ ਮਨ ਮੇਂ ਗੁਰ ਕੀ ਬਾਣੀ ਅਛੀ ਲਗਤੀ ਹੈ ਉਨ ਕੇ ਮਨ ਨਾਮ ਅੰਮ੍ਰਿਤ ਸੇ ਤਦਾਕਾਰ ਹੋਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਵਿਚ ਸਤਿਗੁਰੂ ਦੀ ਬਾਣੀ ਪਿਆਰੀ ਲੱਗ ਪੈਂਦੀ ਹੈ, ਬਾਣੀ ਦਾ ਰਸ ਮਾਣ ਮਾਣ ਕੇ ਉਹਨਾਂ ਦੇ ਹਿਰਦੇ ਭੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਜਾਂਦੇ ਹਨ।

ਪਦ ਅਰਥ ਮਨਿ = ਮਨ ਵਿਚ। ਭਾਈਆ = ਭਾਈ, ਪਿਆਰੀ ਲੱਗੀ। ਅੰਮ੍ਰਿਤਿ = ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਜਲ ਨਾਲ। ਛਕਿ ਛਕੇ = ਛਕਿ ਛਕਿ, ਛਕ ਛਕ ਕੇ।

SikhNet (Spanish)Aquéllos que han alabado en sus mentes la Palabra, se alimentan del Elixir de Dios.

ਗੁਰ ਤੁਠੈ. ਹਰਿ ਪਾਇਆ; ਚੂਕੇ ਧਕ ਧਕੇ ॥

gur tutthai. har paaeaa; chooke dhak dhake |

Sant Singh KhalsaAs the Guru is pleased, the Lord is obtained, and you shall not be pushed around any more.
Manmohan SinghThe Guru being pleased I have obtained God and shall no more be pushed and buffeted.
Manmohan Singh (Punjabi)ਗੁਰਾਂ ਦੇ ਪ੍ਰਸੰਨ ਹੋਣ ਤੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਹੁਣ ਮੈਨੂੰ ਧੱਕੇ ਨਹੀਂ ਪੈਣਗੇ।
Fareedkot Teekaਗੁਰੋਂ ਕੀ ਪ੍ਰਸੰਨਤਾ ਸੇ ਜਿਨੋਂ ਨੇ ਹਰਿ ਕੋ ਪਾਇਆ ਹੈ, ਤਿਨ ਕੇ (ਧਕ ਧਕੇ) ਸੰਦੇਹ ਛੁਟ ਗਏ ਹੈਂ॥
Prof. Sahib Singhਗੁਰਾਂ ਦੇ ਪ੍ਰਸੰਨ ਹੋਣ ਤੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਹੁਣ ਮੈਨੂੰ ਧੱਕੇ ਨਹੀਂ ਪੈਣਗੇ।

ਪਦ ਅਰਥ ਤੁਠੈ = ਦਇਆਵਾਨ ਹੋਣ ਨਾਲ। ਚੂਕੇ = ਮੁੱਕ ਗਏ। ਧਕ ਧਕੇ = ਨਿੱਤ ਦੇ ਧੱਕੇ, ਨਿੱਤ ਦੇ ਠੇਡੇ।

SikhNet (Spanish)Cuando el Guru es Misericordioso, obtenemos a nuestro Señor,

ਹਰਿ ਜਨੁ. ਹਰਿ ਹਰਿ ਹੋਇਆ; ਨਾਨਕੁ. ਹਰਿ ਇਕੇ ॥੪॥੯॥੧੬॥

har jan. har har hoeaa; naanak. har ike |4|9|16|

Sant Singh KhalsaThe Lord's humble servant becomes the Lord, Har, Har; O Nanak, the Lord and His servant are one and the same. ||4||9||16||
Manmohan SinghLord s slave becomes the Lord God O Nanak the Lord and his slave are one.
Manmohan Singh (Punjabi)ਵਾਹਿਗੁਰੂ ਦਾ ਗੋਲਾ ਵਾਹਿਗੁਰੂ ਸੁਆਮੀ ਹੋ ਜਾਂਦਾ ਹੈ। ਹੇ ਨਾਨਕ ਪ੍ਰਭੂ ਤੇ ਪ੍ਰਭੂ ਦਾ ਗੋਲਾ ਇਕੋ ਹੀ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰਿ ਜਨ ਹਰਿ ਨਾਮ ਕੋ ਜਪ ਕਰ ਕੇ ਹਰਿ ਕੇ ਸਾਥ ਏਕ ਹੋ ਗਏ ਹੈਂ ਅਰਥਾਤ ਅਭੇਦ ਹੂਏ ਹੈਂ॥੪॥੯॥੧੬॥
Prof. Sahib Singhਹੇ ਨਾਨਕ! ਪਰਮਾਤਮਾ ਤੇ ਪਰਮਾਤਮਾ ਦਾ ਸੇਵਕ ਇਕ-ਰੂਪ ਹੋ ਜਾਂਦੇ ਹਨ, ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੪॥੯॥੧੬॥

ਪਦ ਅਰਥ ਨਾਨਕੁ = ਨਾਨਕ (ਆਖਦਾ ਹੈ) ॥੪॥੯॥੧੬॥

SikhNet (Spanish)y ya no somos sacudidos más, porque el Santo se vuelve Uno con el Señor, sí, el Señor y el Santo se vuelven Uno. (4‑9‑16)
Shabad Guru Nanak Dev Ji Raag Aasaa Ang 467

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਪੁਰਖਾਂ ਬਿਰਖਾਂ ਤੀਰਥਾਂ; ਤਟਾਂ ਮੇਘਾਂ ਖੇਤਾਂਹ ॥

purakhaan birakhaan teerathaan; tattaan meghaan khetaanh |

Sant Singh KhalsaMen, trees, sacred shrines of pilgrimage, banks of sacred rivers, clouds, fields,
Manmohan SinghMen, trees, holy places, banks of sacred streams, clouds and fields,
Manmohan Singh (Punjabi)ਇਨਸਾਨ, ਦਰਖਤਾਂ, ਧਰਮ-ਅਸਥਾਨਾਂ, ਪਵਿੱਤਰ ਨਦੀਆਂ ਦਿਆਂ ਕਿਨਾਰਿਆਂ, ਬੱਦਲਾਂ, ਪੈਲੀਆਂ,
Fareedkot Teekaਪੁਰਖੋਂ ਮੇਂ, ਬ੍ਰਿਖਯੋਂ ਮੇਂ, ਤੀਰਥੋਂ ਕੇ, ਤਟੋਂ ਮੇਂ, ਮੇਘੋਂ ਮੇਂ, ਖੇਤੋਂ ਮੇਂ॥
Prof. Sahib Singhਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ) ਬੱਦਲ, ਖੇਤ,

ਪਦ ਅਰਥ ਮਿਤਿ = ਅੰਦਾਜ਼ਾ, ਮਰਯਾਦਾ। ਤਟ = ਨਦੀਆਂ ਦੇ ਕਿਨਾਰਿਆ ਦਾ। ਮੇਘ = ਬੱਦਲ। ਦੀਪ = ਉਹ ਧਰਤੀ ਜਿਸ ਦੇ ਦੋ ਪਾਸਿਆਂ ਵਲ ਪਾਣੀ ਹੋਵੇ।

SikhNet (Spanish)De los hombres, la vegetación, las estaciones de peregrinaje,

ਦੀਪਾਂ ਲੋਆਂ ਮੰਡਲਾਂ; ਖੰਡਾਂ ਵਰਭੰਡਾਂਹ ॥

deepaan loaan manddalaan; khanddaan varabhanddaanh |

Sant Singh Khalsaislands, continents, worlds, solar systems, and universes;
Manmohan Singhislands, spheres, universes, continents and solar systems,
Manmohan Singh (Punjabi)ਟਾਪੂਆਂ, ਗੋਲਾਕਾਰਾਂ ਆਲਮਾਂ, ਮਹਾਂ ਦੀਪਾਂ, ਸੂਰਜ-ਮੰਡਲਾਂ,
Fareedkot Teekaਦੀਪੋਂ ਲੋਕੋਂ ਮੇਂ, ਖੰਡੋਂ ਮੇਂ, ਇਨ ਸਭ ਕਰ ਕੇ ਸੰਯੁਕਤ ਬ੍ਰਹਮੰਡੋਂ ਮੇਂ॥
Prof. Sahib Singhਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰ ਆਦਿਕ ਪਰਬਤ,

ਪਦ ਅਰਥ ਲੋਅ = ਲੋਕ, ਸਾਰੇ ਜਗਤ ਦਾ ਇਕ ਹਿੱਸਾ। ਸਾਧਾਰਨ ਤੌਰ ਤੇ ਤਿੰਨ ਲੋਕ ਗਿਣੇ ਗਏ ਹਨ: ਸੁਰਗ, ਪ੍ਰਿਥਵੀ ਅਤੇ ਪਤਾਲ; ਪਰ ਇਸ ਤੋਂ ਵਧੇਰੀ ਗਿਣਤੀ ੧੪ ਭੀ ਕੀਤੀ ਗਈ ਹੈ, ਸੱਤ ਲੋਕ ਧਰਤੀ ਤੋਂ ਉਤਾਂਹ ਅਤੇ ਸੱਤ ਲੋਕ ਧਰਤੀ ਦੇ ਹੇਠਲੇ ਪਾਸੇ। ਮੰਡਲ = ਚੱਕਰ; ਚੰਦ, ਸੂਰਜ, ਧਰਤੀ ਆਦਿਕ ਕੁਝ ਗ੍ਰੈਹਾਂ ਦਾ ਇਕ ਇਕੱਠ ਜਾਂ ਚੱਕਰ। ਖੰਡ = ਟੋਟਾ, ਹਿੱਸਾ, ਧਰਤੀ ਦਾ ਹਿੱਸਾ, ਜਿਵੇਂ 'ਭਰਤਖੰਡ'। ਵਰਭੰਡ = ਬ੍ਰਹਿਮੰਡ, ਬ੍ਰਹਮ ਦਾ ਅੰਡਾ, ਸ੍ਰਿਸ਼ਟੀ।

SikhNet (Spanish)los bancos de los ríos, las nubes, y los ranchos; de las islas, las esferas y las regiones y los universos;

ਅੰਡਜ ਜੇਰਜ ਉਤਭੁਜਾਂ; ਖਾਣੀ ਸੇਤਜਾਂਹ ॥

anddaj jeraj utabhujaan; khaanee setajaanh |

Sant Singh Khalsathe four sources of creation - born of eggs, born of the womb, born of the earth and born of sweat;
Manmohan Singhthe sources of creation, egg-born, womb-born, earth-born and sweat-born,
Manmohan Singh (Punjabi)ਉਤਪਤੀ ਦੇ ਨਿਕਾਸਾਂ, ਜੋ ਆਂਡੇ ਤੋਂ ਪੈਦਾ ਹੋਇਆ, ਗਰਭ ਤੋਂ ਪੈਦਾ ਹੋਇਆ, ਧਰਤੀ ਤੋਂ ਪੈਦਾ ਹੋਇਆ, ਮੁੜ੍ਹਕੇ ਤੋਂ ਪੈਦਾ ਹੋਇਆ,
Fareedkot Teekaਅੰਡਜੋਂ ਮੇਂ, ਜੇਰਜੋਂ ਮੇਂ, ਉਤਭੁਜੋਂ ਸ੍ਵੇਤਜ ਖਾਨੋਂ ਮੇਂ॥
Prof. Sahib Singhਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਜੀਵ ਜੰਤ-

ਪਦ ਅਰਥ ਅੰਡਜ = ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਪੰਛੀ ਆਦਿਕ। ਜੇਰਜ = ਜਿਓਰ ਤੋਂ ਪੈਦਾ ਹੋਏ ਜੀਵ, ਪਸ਼ੂ ਮਨੁੱਖ ਆਦਿਕ। ਉਤਭੁਜ = ਧਰਤੀ ਵਿਚੋਂ ਉੱਗਣ ਵਾਲੇ, ਬਨਸਪਤੀ। ਖਾਣੀ = ਉਤਪੱਤੀ ਦੀ ਥਾਂ। (ਸ੍ਰਿਸ਼ਟੀ ਦੀ ਉਤਪੱਤੀ ਦੇ ਚਾਰ ਤਰੀਕੇ ਮੰਨੇ ਗਏ ਹਨ: ਅੰਡਜ, ਜੇਰਜ, ਉਤਭੁਜ ਅਤੇ ਸੇਤਜ)। ਸੇਤਜ = (ਸ੍ਵੇਦਜ) ਪਸੀਨੇ ਤੋਂ ਪੈਦਾ ਹੋਏ ਜੀਵ, ਜੂਆਂ ਆਦਿਕ। ਸੋ = ਉਹ ਪ੍ਰਭੂ।

SikhNet (Spanish)de los nacidos de un huevo, de los nacidos de un vientre,

ਸੋ ਮਿਤਿ ਜਾਣੈ ਨਾਨਕਾ; ਸਰਾਂ ਮੇਰਾਂ ਜੰਤਾਹ ॥

so mit jaanai naanakaa; saraan meraan jantaah |

Sant Singh Khalsaoceans, mountains, and all beings - O Nanak, He alone knows their condition.
Manmohan Singhand oceans, mountains and sentient beings; He, the Lord, knows their condition,
Manmohan Singh (Punjabi)ਸਮੁੰਦਰਾਂ, ਪਹਾੜਾਂ ਅਤੇ ਪ੍ਰਾਣਧਾਰੀਆਂ, ਉਹ ਸਾਹਿਬ ਉਹਨਾਂ ਸਭ ਦੀ ਦਿਸ਼ਾ ਨੂੰ ਜਾਣਦਾ ਹੈ, ਹੇ ਨਾਨਕ!
Fareedkot Teeka(ਸਰਾਂ) ਸਮੁੰਦਰੋਂ ਮੇਂ, (ਮੇਰਾਂ) ਪਰਬਤੋਂ ਮੇਂ, (ਜੰਤਾਹ) ਜੋ ਜੀਵ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਇਨ ਕੀ (ਮਿਤਿ) ਮਰਜਾਦਾ ਕੋ ਸੋ ਅਕਾਲ ਪੁਰਖ ਜਾਨਤਾ ਹੈ॥
Prof. Sahib Singhਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ (ਜਿਸ ਨੇ ਇਹ ਸਭ ਪੈਦਾ ਕੀਤੇ ਹਨ)।

ਪਦ ਅਰਥ ਸਰਾਂ = ਸਰੋਵਰਾਂ ਦੀ। ਮੇਰਾਂ = ਮੇਰੂ (ਵਰਗੇ) ਪਰਬਤਾਂ ਦੀ। ਜੰਤਾਹ = ਸਾਰੇ ਜੀਵਾਂ ਦੀ।

SikhNet (Spanish)de los nacidos de la tierra y de los nacidos del sudor;

ਨਾਨਕ. ਜੰਤ ਉਪਾਇ ਕੈ; ਸੰਮਾਲੇ ਸਭਨਾਹ ॥

naanak. jant upaae kai; samaale sabhanaah |

Sant Singh KhalsaO Nanak, having created the living beings, He cherishes them all.
Manmohan SinghO Nanak, having created the beings, the Lord takes care of them all.
Manmohan Singh (Punjabi)ਨਾਨਕ, ਜੀਵਾਂ ਨੂੰ ਪੈਦਾ ਕਰਕੇ, ਸੁਆਮੀ ਉਨ੍ਹਾਂ ਸਾਰਿਆਂ ਦੀ ਸੰਭਾਲ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੀਵੋਂ ਕੋ ਉਤਪਤ ਕਰ ਕੇ ਸੋ ਸਭ ਕੀ ਸੰਭਾਲ ਕਰਤਾ ਹੈ॥
Prof. Sahib Singhਹੇ ਨਾਨਕ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ।

ਪਦ ਅਰਥ ਸੰਮਾਲੇ = ਸੰਭਾਲ ਕਰਦਾ ਹੈ।

SikhNet (Spanish)y de los mares, las montañas y de todas las criaturas, solamente el Señor conoce su límite.

ਜਿਨਿ ਕਰਤੈ ਕਰਣਾ ਕੀਆ; ਚਿੰਤਾ ਭਿ ਕਰਣੀ ਤਾਹ ॥

jin karatai karanaa keea; chintaa bhi karanee taah |

Sant Singh KhalsaThe Creator who created the creation, takes care of it as well.
Manmohan SinghThe Creator, who has created the world. He takes care of it as well.
Manmohan Singh (Punjabi)ਸਿਰਜਣਹਾਰ, ਜਿਸ ਨੇ ਸੰਸਾਰ ਸਾਜਿਆ ਹੈ, ਉਹ ਇਸ ਦਾ ਖਿਆਲ ਭੀ ਕਰਦਾ ਹੈ।
Fareedkot Teekaਜਿਸ ਕਰਤੇ ਪੁਰਖ ਨੇ ਜਹ ਜਗਤ ਕਰਣਾ (ਕੀਆ) ਬਨਾਇਆ ਹੈ ਤਿਸ ਕੋ ਇਸ ਕੀ ਚਿੰਤਾ ਕਰਣੀ ਪੜਤੀ ਹੈ॥
Prof. Sahib Singhਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ।

ਪਦ ਅਰਥ ਜਿਨਿ ਕਰਤੈ = ਜਿਸ ਕਰਤਾਰ ਨੇ। ਕਰਣਾ = ਸ੍ਰਿਸ਼ਟੀ। ਤਾਹ = ਉਸ ਕਰਤਾਰ ਨੇ।

SikhNet (Spanish)Dice Nanak, ¡Aquél que crea a todos, también los sostiene,

ਸੋ ਕਰਤਾ ਚਿੰਤਾ ਕਰੇ; ਜਿਨਿ ਉਪਾਇਆ ਜਗੁ ॥

so karataa chintaa kare; jin upaaeaa jag |

Sant Singh KhalsaHe, the Creator who formed the world, cares for it.
Manmohan SinghHe, the Fashioner who fashioned the universe, fells anxiety for it.
Manmohan Singh (Punjabi)ਉਹ ਘੜਨਹਾਰ: ਜਿਸਨੇ ਆਲਮ ਘੜਿਆ ਹੈ, ਇਸ ਦਾ ਫਿਕਰ ਭੀ ਕਰਦਾ ਹੈ।
Fareedkot Teekaਜਿਸ ਨੇ ਜਗਤ ਕੋ ਉਤਪਤ ਕੀਆ ਹੈ, ਸੋ ਏਕੋ ਕਰਤਾ ਚਿੰਤਾ, ਭਾਵ ਪਾਲਨਾ ਕਾ ਸੰਕਲਪ ਕਰ ਰਿਹਾ ਹੈ॥
Prof. Sahib Singhਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ।
SikhNet (Spanish)esta maravilla es de Él y Él también la cuida; sí, el Sostenedor es Aquél que creó este mundo!

ਤਿਸੁ ਜੋਹਾਰੀ. ਸੁਅਸਤਿ ਤਿਸੁ; ਤਿਸੁ ਦੀਬਾਣੁ ਅਭਗੁ ॥

tis johaaree. suasat tis; tis deebaan abhag |

Sant Singh KhalsaUnto Him I bow and offer my reverence; His Royal Court is eternal.
Manmohan SinghTo whom is my obeisance and unto Him is my salutation, and Imperishable is His court.
Manmohan Singh (Punjabi)ਉਸ ਨੂੰ ਮੇਰੀ ਨਮਸਕਾਰ ਹੈ ਅਤੇ ਉਸੇ ਨੂੰ ਹੀ ਮੇਰੀ ਪ੍ਰਣਾਮ। ਅਬਿਨਾਸ਼ੀ ਹੈ ਉਸ ਦਾ ਦਰਬਾਰ।
Fareedkot Teekaਤਿਸੀ ਕੋ (ਜੋਹਾਰੀ) ਨਮਸਕਾਰ ਕਰੋ, (ਸੁਅਸਤਿ) ਕਲਿਆਣ ਰੂਪ ਤਿਸੀ ਕੋ ਜਾਨੋ, ਜਿਸ ਕਾ ਦੀਬਾਣੁ ਆਸਰਾ ਵਾ ਸਭਾ ਵਾ ਸਤਸੰਗ (ਅਭਗੁ) ਨਾਮ ਤੇ ਰਹਿਤ ਹੈ॥
Prof. Sahib Singhਮੈਂ ਉਸੇ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਭਾਵ, ਉਸੇ ਦੀ ਸਿਫ਼ਤਿ-ਸਾਲਾਹ ਕਰਦਾ ਹਾਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ।

ਪਦ ਅਰਥ ਜੋਹਾਰੀ = ਮੈਂ ਪ੍ਰਣਾਮ ਕਰਦਾ ਹਾਂ, ਮੈਂ ਸਦਕੇ ਹਾਂ। ਸੁਅਸਤਿ = ਜੈ ਹੋਵੇ, ਸਦਾ ਅਟੱਲ ਰਹੇ। ਸੁਅਸਤਿ ਤਿਸੁ = ਉਸ ਪ੍ਰਭੂ ਦੀ ਜੈ ਹੋਵੇ। ਤਿਸੁ ਦੀਬਾਣੁ = ਉਸ ਪ੍ਰਭੂ ਦਾ ਆਸਰਾ। ਅਭਗੁ = ਨਾ ਨਾਸ ਹੋਣ ਵਾਲਾ।

SikhNet (Spanish)Me postro ante Él en Reverencia, ante Aquél Cuya Corte es Eterna.

ਨਾਨਕ. ਸਚੇ ਨਾਮ ਬਿਨੁ; ਕਿਆ ਟਿਕਾ. ਕਿਆ ਤਗੁ ॥੧॥

naanak. sache naam bin; kiaa ttikaa. kiaa tag |1|

Sant Singh KhalsaO Nanak, without the True Name, of what use is the frontal mark of the Hindus, or their sacred thread? ||1||
Manmohan SinghNanak, without the True Name, of what avail is frontal mark and of what a sacred thread?
Manmohan Singh (Punjabi)ਨਾਨਕ, ਸਤਿਨਾਮ ਦੇ ਬਗੈਰ ਕੀ ਫਾਇਦਾ ਹੈ ਤਿਲਕ ਦਾ, ਅਤੇ ਕੀ ਜਨੇਊ ਦਾ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਸਚੇ ਕਰਤਾ ਕੇ ਨਾਮ ਸੇ ਰਹਿਤ ਜੋ ਟਿਕਾ ਔਰ (ਤਗੁ) ਜਨੇਊ ਆਦਿ ਧਾਰਨ ਮਾਤ੍ਰ ਸੇ ਹੀ ਅਪਨੇ ਕੋ ਪੁਨੀਤ ਔਰ ਬਡਾ ਮਾਨਤੇ ਹੈਂ, ਸੋ ਕ੍ਯਾ ਹੈਂ। ਭਾਵ ਸਭ ਚਿੰਨ ਨਾਮ ਜਪੇ ਸੇ ਬਿਨਾਂ ਬ੍ਯਰਥ ਹੈ॥੧॥
Prof. Sahib Singhਹੇ ਨਾਨਕ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਕ ਭੇਖ ਕਿਸੇ ਅਰਥ ਨਹੀਂ ॥੧॥

ਪਦ ਅਰਥ ਕਿਆ ਟਿਕਾ ਕਿਆ ਤਗੁ = ਟਿੱਕਾ ਤੇ ਜਨੇਊ ਕੀਹ ਹਨ? ਟਿੱਕਾ ਤੇ ਜਨੇਊ ਆਦਿਕ ਬਾਹਰ ਦੇ ਦਿਖਾਵੇ ਦੇ ਚਿੰਨ੍ਹ ਵਿਅਰਥ ਹਨ। {ਨੋਟ: ਅਰਥ ਕਰਨ ਵੇਲੇ ਚੌਥੀ ਤੁਕ ਦਾ ਲਫ਼ਜ਼ 'ਮਿਤਿ', ਲਫ਼ਜ਼ 'ਪੁਰਖਾਂ' ਤੋਂ ਲੈ ਕੇ 'ਜੰਤਾਹ' ਤਕ ਹਰੇਕ 'ਨਾਵ' ਦੇ ਨਾਲ ਵਰਤਿਆ ਜਾਇਗਾ} ॥੧॥

SikhNet (Spanish)Dice Nanak, Sin el Verdadero Nombre, ¿de qué sirve la marca de azafrán y el hilo sagrado? (1)
Shabad Guru Nanak Dev Ji Raag Aasaa Ang 467

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਲਖ ਨੇਕੀਆ ਚੰਗਿਆਈਆ; ਲਖ ਪੁੰਨਾ ਪਰਵਾਣੁ ॥

lakh nekeea changiaaeea; lakh punaa paravaan |

Sant Singh KhalsaHundreds of thousands of virtues and good actions, and hundreds of thousands of blessed charities,
Manmohan SinghLacs of virtues and good actions and lacs of approved charities,
Manmohan Singh (Punjabi)ਲੱਖਾਂ ਪਵਿੱਤਰਤਾਈਆਂ ਅਤੇ ਸ਼ੁਭ ਕਰਮ, ਲੱਖਾਂ ਹੀ ਪ੍ਰਮਾਣੀਕ ਦਾਨ,
Fareedkot Teeka(ਲਖ) ਬਹੁਤੁ (ਨੇਕੀਆ) ਭਲਿਆਈਆਂ ਕਰੈ (ਚੰਗਿਅਈਆ) ਅਛੇ ਕਰਮ ਕਰੈ, ਲਾਖ ਪ੍ਰਕਾਰ ਕੇ ਪੁੰਨੋਂ ਕਰ ਕੇ ਪ੍ਰਮਾਣੀਕ ਹੋ ਜਾਵੈ॥ ਹਿੰਦੂ ਮੁਸਲਮਾਨੋਂ ਕੀ ਬੋਲੀ ਹੈ।
Prof. Sahib Singhਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ;

ਪਦ ਅਰਥ ਪੁੰਨਾ = ਧਰਮ ਦੇ ਕੰਮ। ਪਰਵਾਣੁ = (ਜੋ ਲੋਕਾਂ ਦੀਆਂ ਨਜ਼ਰਾਂ ਵਿਚ) ਕਬੂਲ (ਹੋਣ)।

SikhNet (Spanish)Millones de buenas acciones, millones de virtudes aprobadas, millones de austeridades

ਲਖ ਤਪ ਉਪਰਿ ਤੀਰਥਾਂ; ਸਹਜ ਜੋਗ ਬੇਬਾਣ ॥

lakh tap upar teerathaan; sehaj jog bebaan |

Sant Singh Khalsahundreds of thousands of penances at sacred shrines, and the practice of Sehj Yoga in the wilderness,
Manmohan Singhlacs of penances at holy places and the practice of the way of Lord's union in wilderness,
Manmohan Singh (Punjabi)ਧਰਮ ਅਸਥਾਨਾਂ ਤੇ ਲੱਖਾਂ ਹੀ ਤਪੱਸਿਆ ਅਤੇ ਬੀਆਬਾਨ ਵਿੱਚ ਸੁਆਮੀ ਦੇ ਮਿਲਾਪ ਦੇ ਰਸਤੇ ਅਭਿਆਸ,
Fareedkot Teekaਤੀਰਥੋਂ ਪਰ ਬੈਠ ਕਰ ਲਾਖ ਪ੍ਰਕਾਰ ਕੇ ਤਪ ਕਰੈ, (ਬੇਬਾਣ) ਉਜਾੜ ਵਾ ਬਨ, ਭਾਵ ਇਕਾਂਤ ਸਥਾਨ ਮੇਂ (ਸਹਜ) ਗ੍ਯਾਨ ਵਾ ਸ੍ਵਭਾਵਕ ਵਾ ਸਾਂਤਿ ਪੂਰਬਕ ਜੋਗ ਸਾਧਨ ਕਰੈ॥
Prof. Sahib Singhਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ;

ਪਦ ਅਰਥ ਸਹਜ = ਸੁਭਾਵਕ, ਸ਼ਾਂਤੀ-ਪੂਰਵਕ, ਆਪਣੇ ਧੁਰ ਅਸਲੇ ਨਾਲ ਇਕ-ਮਿਕ ਹੋ ਕੇ। ਜੋਗ = ਜੋਗ ਮੱਤ ਅਨੁਸਾਰ ਚਿੱਤ ਦੇ ਫੁਰਨਿਆਂ ਨੂੰ ਰੋਕਣ ਦਾ ਨਾਉਂ 'ਜੋਗ' ਹੈ। ਬੇਬਾਣ = ਜੰਗਲਾਂ ਵਿਚ।

SikhNet (Spanish)en los lugares Santos o la práctica del Yoga en el bosque,

ਲਖ ਸੂਰਤਣ ਸੰਗਰਾਮ; ਰਣ ਮਹਿ ਛੁਟਹਿ ਪਰਾਣ ॥

lakh sooratan sangaraam; ran meh chhutteh paraan |

Sant Singh Khalsahundreds of thousands of courageous actions and giving up the breath of life on the field of battle,
Manmohan Singhlacs of valours and giving up of the breath in an engagement in the battle-field,
Manmohan Singh (Punjabi)ਲੱਖਾਂ ਸੂਰਮਤਾਈਆਂ ਅਤੇ ਮੁਠ ਭੀੜ ਵਿੱਚ ਲੜਾਈ ਦੇ ਮੈਦਾਨਾਂ ਵਿੱਚ ਸੁਆਸ ਤਿਆਗਣੇ,
Fareedkot Teekaਲਾਖ ਪ੍ਰਕਾਰ ਕੇ ਸੂਰਮਤ੍ਵ ਕਰ ਕੇ ਰਣਭੂਮਿਕਾ ਮੇਂ (ਸੰਗਰਾਮ) ਜੁਧ ਕਰਤੇ ਕੇ ਪ੍ਰਾਣ ਛੁਟ ਜਾਵੈਂ॥
Prof. Sahib Singhਰਣ-ਭੂਮੀਆਂ ਵਿਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ,

ਪਦ ਅਰਥ ਛੁਟਹਿ ਪਰਾਣ = ਪਰਾਣ ਨਿਕਲਣ, ਅੰਤ ਸਮਾ ਆਵੇ।

SikhNet (Spanish)millones de actos heroicos y el entregar el aliento en un campo de batalla;

ਲਖ ਸੁਰਤੀ. ਲਖ ਗਿਆਨ ਧਿਆਨ; ਪੜੀਅਹਿ ਪਾਠ ਪੁਰਾਣ ॥

lakh suratee. lakh giaan dhiaan; parreeeh paatth puraan |

Sant Singh Khalsahundreds of thousands of divine understandings, hundreds of thousands of divine wisdoms and meditations and readings of the Vedas and the Puraanas
Manmohan Singhlacs of Divine comprehensions and concentrations and lacs of readings of Vedas and recitations of Puranas,
Manmohan Singh (Punjabi)ਲੱਖਾਂ ਬ੍ਰਹਿਮ-ਗਿਆਨ ਤੇ ਤਾਈਆਂ ਅਤੇ ਲੱਖਾਂ ਹੀ ਵੇਦਾਂ ਦੇ ਪੜ੍ਹਨੇ ਅਤੇ ਪੁਰਾਣਾਂ ਦੇ ਪਾਠ ਕਰਨੇ,
Fareedkot Teekaਬੇਦ ਕੀਆਂ ਲਖੋ ਸੁਰਤੀਆਂ ਪੜੇ, ਲਖਾਂ ਗ੍ਯਾਨ ਕੀਆਂ ਬਾਤਾਂ ਕਰੇ, ਲਾਖੋਂ ਦੇਵਤੋਂ ਕਾ ਧ੍ਯਾਨ ਕਰੇ॥
Prof. Sahib Singhਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ;

ਪਦ ਅਰਥ ਸੁਰਤੀ = ਧਿਆਨ ਜੋੜਨਾ। ਪੜੀਅਹਿ = ਪੜ੍ਹੇ ਜਾਣ। ਪਾਠ ਪੁਰਾਣ = ਪੁਰਾਣਾਂ ਦੇ ਪਾਠ।

SikhNet (Spanish)miles de textos Semíticos, conocimiento y concentraciones y la lectura de los Puranas,

ਜਿਨਿ ਕਰਤੈ ਕਰਣਾ ਕੀਆ; ਲਿਖਿਆ ਆਵਣ ਜਾਣੁ ॥

jin karatai karanaa keea; likhiaa aavan jaan |

Sant Singh Khalsa- before the Creator who created the creation, and who ordained coming and going,
Manmohan SinghWho has made the world and has written coming and going
Manmohan Singh (Punjabi)ਜਿਸ ਨੇ ਸੰਸਾਰ ਸਾਜਿਆ ਹੈ, ਅਤੇ ਆਵਨ ਤੇ ਗਮਨ ਲਿਖਿਆ ਹੈ,
Fareedkot Teekaਹੇ ਭਾਈ! ਜਿਸ ਕਰਤਾ ਪੁਰਖ ਨੇ (ਕਰਣਾ) ਜਗਤੁ ਕੀਆ ਹੈ ਤਿਸ ਨੇ ਆਵਨਾ ਜਾਵਨਾ ਸਭ ਕੇ ਸਿਰ ਪਰ ਲਿਖਾ ਹੈ॥
Prof. Sahib Singhਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ (ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨਾ ਹੀ ਉੱਤਮ ਮੱਤ ਹੈ)

ਪਦ ਅਰਥ ਲਿਖਿਆ = ਲਿਖ ਦਿੱਤਾ ਹੈ। ਆਵਣ ਜਾਣੁ = ਜੀਵਾਂ ਦਾ ਜੰਮਣਾ ਮਰਨਾ।

SikhNet (Spanish)son todos en vano, pues el Creador creó todo y decretó el ir y venir de todos.

ਨਾਨਕ. ਮਤੀ ਮਿਥਿਆ; ਕਰਮੁ ਸਚਾ ਨੀਸਾਣੁ ॥੨॥

naanak. matee mithiaa; karam sachaa neesaan |2|

Sant Singh KhalsaO Nanak, all these things are false. True is the Insignia of His Grace. ||2||
Manmohan SinghNanak, before the Creator, these acts of wisdom are false and true is the mark of His grace.
Manmohan Singh (Punjabi)ਨਾਨਕ, ਸਿਰਜਣਹਾਰ ਅੱਗੇ, ਅਕਲਮੰਦੀ ਦੇ ਇਹ ਕਰਮ ਕੂੜੇ ਹਨ ਅਤੇ ਸੱਚਾ ਹੈ ਰਹਿਮਤ ਦਾ ਚਿੰਨ੍ਹ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਹ ਪੂਰਬੋਕਤ ਸਭ (ਮਤੀ) ਬੁਧੀ ਮਿਥ੍ਯਾ ਹੈਂ ਔਰ ਸਚਾ ਕਰਮੁ ਭਗਤੀ ਰੂਪ (ਨੀਸਾਣੁ) ਪ੍ਰਗਟ, ਭਾਵ ਜਨਮ ਮਰਣ ਸੇ ਰਹਤ ਕਰਤਾ ਹੈ॥੨॥
Prof. Sahib Singh(ਪਰ) ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। (ਦਰਗਾਹ ਵਿਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ ॥੨॥

ਪਦ ਅਰਥ ਮਤੀ = ਹੋਰ ਮੱਤਾਂ। ਮਿਥਿਆ = ਵਿਅਰਥ। ਕਰਮੁ = ਮਿਹਰ, ਬਖ਼ਸ਼ਸ਼। ਨੀਸਾਣੁ = ਪਰਵਾਨਾ, ਰਾਹਦਾਰੀ, ਨਿਸ਼ਾਨ। ਸਚਾ ਨੀਸਾਣੁ = ਸੱਚਾ ਪਰਵਾਨਾ, ਸਦਾ ਕਾਇਮ ਰਹਿਣ ਵਾਲੀ ਰਾਹਦਾਰੀ ॥੨॥

SikhNet (Spanish)Ante Él, cualquier artefacto es falso; Su Gracia solamente es la verdadera medida para que seamos aprobados. (2)
Shabad Guru Nanak Dev Ji Raag Aasaa Ang 467

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚਾ ਸਾਹਿਬੁ ਏਕੁ ਤੂੰ; ਜਿਨਿ ਸਚੋ ਸਚੁ ਵਰਤਾਇਆ ॥

sachaa saahib ek toon; jin sacho sach varataaeaa |

Sant Singh KhalsaYou alone are the True Lord. The Truth of Truths is pervading everywhere.
Manmohan SinghThou alone art the True Lord, who hast diffused the absolute truth.
Manmohan Singh (Punjabi)ਕੇਵਲ ਤੂੰ ਹੀ ਸੱਚਾ ਸੁਆਮੀ ਹੈਂ, ਜਿਸ ਨੇ ਨਿਰੋਲ ਸੱਚ ਹੀ ਫੈਲਾਇਆ ਹੈ।
Fareedkot Teekaਤੂੰ ਸਚਾ ਸਾਹਿਬ ਏਕ ਹੈਂ ਜਿਸ ਨੇ ਜੋ ਬਰਤਾਰਾ ਬਰਤਾਯਾ ਹੈ ਸਭ ਸਚੁ ਹੈ॥
Prof. Sahib Singhਹੇ ਪ੍ਰਭੂ! ਕੇਵਲ ਤੂੰ ਹੀ ਪੂਰਨ ਤੌਰ ਤੇ ਅਡੋਲ ਰਹਿਣ ਵਾਲਾ ਮਾਲਕ (ਪੂਰਨ ਤੌਰ ਤੇ ਖਿੜਿਆ ਹੋਇਆ) ਹੈਂ, ਅਤੇ ਤੂੰ ਆਪ ਹੀ ਆਪਣੀ ਅਡੋਲਤਾ ਦਾ ਗੁਣ (ਜਗਤ ਵਿਚ) ਵਰਤਾ ਦਿੱਤਾ ਹੈ।

ਪਦ ਅਰਥ ਏਕ ਤੂੰ = ਕੇਵਲ ਤੂੰ। ਸਚੋ ਸਚੁ = ਪੂਰਨ ਅਡੋਲਤਾ, ਪੂਰਨ ਖਿੜਾਉ। ਵਰਤਾਇਆ = ਵੰਡ ਦਿੱਤਾ, ਉਤਪੰਨ ਕਰ ਦਿੱਤਾ।

SikhNet (Spanish)Verdadero, oh Señor, eres Tú, Quien Te has manifestado en todos como Verdad.

ਜਿਸੁ ਤੂੰ ਦੇਹਿ, ਤਿਸੁ ਮਿਲੈ ਸਚੁ; ਤਾ ਤਿਨੑੀ ਸਚੁ ਕਮਾਇਆ ॥

jis toon dehi, tis milai sach; taa tinaee sach kamaaeaa |

Sant Singh KhalsaHe alone receives the Truth, unto whom You give it; then, he practices Truth.
Manmohan SinghHe, to whom Thou givest, receives truth, and he, then, practises truth.
Manmohan Singh (Punjabi)ਜਿਸ ਨੂੰ ਤੂੰ ਦਿੰਦਾ ਹੈਂ, ਓਹੀ ਸੱਚ ਨੂੰ ਪਾਉਂਦਾ ਹੈ। ਅਤੇ ਤਦ ਉਹ ਸੱਚ ਦੀ ਕਮਾਈ ਕਰਦਾ ਹੈ।
Fareedkot Teekaਜਿਸ ਕੋ ਤੂੰ ਅਪਨੇ ਸਚ ਕਾ ਬੋਧ ਦੇਤਾ ਹੈਂ ਤਿਸ ਕੋ ਸਚੁ ਮਿਲਤਾ ਹੈ, ਤਬ ਤਿਨੋਂ ਨੇ ਸਚੁ ਕਮਾਇਆ ਹੈ॥
Prof. Sahib Singh(ਪਰ) ਇਹ ਖਿੜਾਉ ਵਾਲਾ ਗੁਣ (ਕੇਵਲ) ਉਸ ਉਸ ਜੀਵ ਨੂੰ ਹੀ ਮਿਲਦਾ ਹੈ ਜਿਸ ਜਿਸ ਨੂੰ ਤੂੰ ਆਪ ਦੇਂਦਾ ਹੈਂ, ਤੇਰੀ ਬਖ਼ਸ਼ਸ਼ ਦੀ ਬਰਕਤਿ ਨਾਲ, ਉਹ ਮਨੁੱਖ ਉਸ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਨ।

ਪਦ ਅਰਥ ਤੂੰ ਦੇਹਿ = ਤੂੰ ਦੇਂਦਾ ਹੈਂ। ਤਾ = ਤਾਂ, ਉਸ ਦਾਤਾਰ ਦੀ ਬਰਕਤਿ ਨਾਲ। ਤਿਨੀ = ਉਹਨਾਂ (ਵਡਭਾਗੀਆਂ) ਨੇ। ਸਚੁ ਕਮਾਇਆ = ਸੱਚ ਨੂੰ ਕਮਾਇਆ ਹੈ, ਪੂਰਨ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਇਆ ਹੈ।

SikhNet (Spanish)A aquél que Tú bendices con la Verdad, sólo él La practica.

ਸਤਿਗੁਰਿ ਮਿਲਿਐ. ਸਚੁ ਪਾਇਆ; ਜਿਨੑ ਕੈ ਹਿਰਦੈ ਸਚੁ ਵਸਾਇਆ ॥

satigur miliai. sach paaeaa; jina kai hiradai sach vasaaeaa |

Sant Singh KhalsaMeeting the True Guru, Truth is found. In His Heart, Truth is abiding.
Manmohan SinghTruth is obtained by meeting the True Guru, in whose mind the truth abides.
Manmohan Singh (Punjabi)ਸੱਚੇ ਗੁਰਾਂ, ਜਿਨ੍ਹਾਂ ਦੇ ਮਨ ਅੰਦਰ ਸੱਚ ਵੱਸਦਾ ਹੈ, ਨੂੰ ਭੇਟਣ ਦੁਆਰਾ ਸੱਚ ਪ੍ਰਾਪਤ ਹੁੰਦਾ ਹੈ।
Fareedkot Teekaਜਿਨ ਸੁਤਿਗੁਰੋਂ ਕੇ ਹ੍ਰਿਦ੍ਯ ਮੇਂ ਤੈਨੇ ਸਚ ਬਸਾਇਆ ਹੂਆ ਹੈ। ਹੇ ਸਚ ਰੂਪੁ! ਤੂੰ ਤਿਨ ਸਤਿਗੁਰੋਂ ਕੇ ਮਿਲਨੇ ਸੇ ਪ੍ਰਾਪਤ ਹੂਆ ਹੈਂ॥
Prof. Sahib Singhਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਇਹ ਪੂਰਨ ਖਿੜਾਉ ਵਾਲੀ ਦਾਤ ਮਿਲਦੀ ਹੈ, ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਖਿੜਾਉ ਟਿਕਾ ਦੇਂਦਾ ਹੈ।

ਪਦ ਅਰਥ ਜਿਨ ਕੈ = ਜਿਨ੍ਹਾਂ ਮਨੁੱਖਾਂ ਦੇ। ਵਸਾਇਆ = ਗੁਰੂ ਨੇ ਟਿਕਾਇ ਦਿੱਤਾ।

SikhNet (Spanish)Sí, es a través del Verdadero Guru que uno recibe la Verdad. Y dentro de nuestros corazones, olamente la Verdad está empotrada.

ਮੂਰਖ. ਸਚੁ ਨ ਜਾਣਨੑੀ; ਮਨਮੁਖੀ ਜਨਮੁ ਗਵਾਇਆ ॥

moorakh. sach na jaananaee; manamukhee janam gavaaeaa |

Sant Singh KhalsaThe fools do not know the Truth. The self-willed manmukhs waste their lives away in vain.
Manmohan SinghThe fools know not the truth, Being self-willed, they lose their life.
Manmohan Singh (Punjabi)ਬੇਵਕੂਫ ਸੱਚ ਨੂੰ ਨਹੀਂ ਜਾਣਦੇ। ਆਪ-ਹੁਦਰੇ ਹੋਣ ਕਾਰਣ ਉਹ ਆਪਣਾ ਜੀਵਨ ਗੁਆ ਲੈਂਦੇ ਹਨ।
Fareedkot Teekaਜੋ ਮੂਰਖ ਸਚ ਕੋ ਨਹੀਂ ਜਾਨਤੇ ਤਿਨ ਮਨਮੁਖੋਂ ਨੇ ਜਨਮ ਬ੍ਯਰਥ ਗਵਾਇਆ ਹੈ॥
Prof. Sahib Singhਮੂਰਖਾਂ ਨੂੰ ਇਸ ਖਿੜਾਉ ਦੀ ਸਾਰ ਨਹੀਂ ਆਉਂਦੀ, ਉਹ ਮਨਮੁਖ (ਇਸ ਤੋਂ ਵਾਂਜੇ ਰਹਿ ਕੇ) ਆਪਣਾ ਜਨਮ ਅਜਾਈਂ ਗਵਾਉਂਦੇ ਹਨ,

ਪਦ ਅਰਥ ਮਨਮੁਖੀ = ਉਹਨਾਂ ਮਨਮੁਖਾਂ ਨੇ।

SikhNet (Spanish)El ignorante no conoce la Verdad; siendo un Manmukj arrogante, malgasta su vida.

ਵਿਚਿ ਦੁਨੀਆ; ਕਾਹੇ ਆਇਆ ॥੮॥

vich duneea; kaahe aaeaa |8|

Sant Singh KhalsaWhy have they even come into the world? ||8||
Manmohan SinghWhy have they (such persons) come into the world?
Manmohan Singh (Punjabi)ਅਹਿਜੇ ਲੋਕ ਕਿਉਂ ਜਹਾਨ ਵਿੱਚ ਆਏ ਹਨ?
Fareedkot Teekaਜਿਸ ਨੇ ਤੈਨੂੰ ਜਾਣਿਆ ਨਹੀਂ ਸੋ ਸੰਸਾਰ ਮੇਂ ਕਿਸ ਵਾਸਤੇ ਆਇਆ ਹੈ, ਭਾਵ ਤਿਨ ਕਾ ਜਨਮ ਬ੍ਯਰਥ ਹੈ॥☬ਸੇਖ ਬ੍ਰਹਮ ਨੇ ਕਹਾ ਬਹੁਤ ਲੋਕ ਪਢਨੇ ਸੇ ਮੁਕਤਿ ਮਾਨਤੇ ਹੈਂ, ਆਪ ਕਾ ਕ੍ਯਾ ਸਿਧਾਂਤ ਹੈ?☬ਉੱਤ੍ਰ: ਪ੍ਰੇਮ ਬਿਨਾਂ ਸਭ ਕੀ ਨਿਖੇਧੀ ਦਿਖਾਉਤੇ ਹੈਂ:
Prof. Sahib Singhਜਗਤ ਵਿਚ ਜਨਮ ਲੈਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੮॥

ਪਦ ਅਰਥ ਕਾਹੇ ਆਇਆ = ਕਿਉਂ ਆਏ, ਆਉਣ ਦਾ ਕੋਈ ਲਾਭ ਨਾਹ ਹੋਇਆ ॥੮॥

SikhNet (Spanish)Oh, ¿por qué tal persona vino al mundo, oh por qué? (8)
Shabad Guru Ramdas Ji Raag Aasaa Ang 449 excerpt (5 of 17 lines)

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਹਰਿ ਅੰਮ੍ਰਿਤ ਭਗਤਿ ਭੰਡਾਰ ਹੈ; ਗੁਰ ਸਤਿਗੁਰ ਪਾਸੇ. ਰਾਮ ਰਾਜੇ ॥

har amrit bhagat bhanddaar hai; gur satigur paase. raam raaje |

Sant Singh KhalsaThe treasure of Ambrosial Nectar, the Lord's devotional service, is found through the Guru, the True Guru, O Lord King.
Manmohan SinghWith the great True Guru is the treasure of God's ambrosial devotional service.
Manmohan Singh (Punjabi)ਵੱਡੇ, ਸੱਚੇ ਗੁਰਾਂ ਦੇ ਕੋਲ ਵਾਹਿਗੁਰੂ ਦੀ ਸੁਧਾ ਸਰੂਪ, ਪ੍ਰੇਮ ਮਈ ਸੇਵਾ ਦਾ ਖਜ਼ਾਨਾ ਹੈ।
Fareedkot Teeka(ਗੁਰ) ਬਡੇ ਜੋ ਸਤਗੁਰ ਹੈਂ ਤਿਨ ਕੇ ਪਾਸ ਹਰੀ ਰਾਮ ਰਾਜੇ ਕੀ ਭਗਤ ਰੂਪ ਅੰਮ੍ਰਿਤ ਕਾ ਭੰਡਾਰ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖ਼ਜ਼ਾਨੇ ਗੁਰੂ ਸਤਿਗੁਰੂ ਦੇ ਕੋਲ ਹੀ ਹਨ।

ਪਦ ਅਰਥ ਪਾਸੇ = ਪਾਸਿ, ਕੋਲ।

SikhNet (Spanish)Mi Señor es el Tesoro de Néctar, y atesorado está Él en la Palabra del Guru.

ਗੁਰੁ ਸਤਿਗੁਰੁ ਸਚਾ ਸਾਹੁ ਹੈ; ਸਿਖ ਦੇਇ. ਹਰਿ ਰਾਸੇ ॥

gur satigur sachaa saahu hai; sikh dee. har raase |

Sant Singh KhalsaThe Guru, the True Guru, is the True Banker, who gives to His Sikh the capital of the Lord.
Manmohan SinghThe great True Guru is the True banker who gives his disciple the Lord s capital.
Manmohan Singh (Punjabi)ਵਿਸ਼ਾਲ ਸੱਚਾ ਗੁਰੂ ਸੱਚਾ ਸ਼ਾਹੂਕਾਰ ਹੈ, ਜੋ ਆਪਣੇ ਮੁਰੀਦ ਨੂੰ ਸੁਆਮੀ ਦੀ ਪੂੰਜੀ ਦਿੰਦਾ ਹੈ।
Fareedkot Teekaਪੂਜ੍ਯ ਸਤਗੁਰੂ ਸਚਾ ਸਾਹੂਕਾਰ ਹੈ, ਸੋ ਸਿਖ ਕੋ ਹਰਿ ਨਾਮ ਰੂਪ (ਰਾਸੇ) ਪੂੰਜੀ ਦੇਤਾ ਹੈ॥
Prof. Sahib Singhਇਸ ਸਦਾ-ਥਿਰ ਹਰਿ-ਭਗਤੀ ਦੇ ਖ਼ਜ਼ਾਨੇ ਦਾ ਸਾਹੂਕਾਰ ਗੁਰੂ ਸਤਿਗੁਰੂ ਹੀ ਹੈ, ਉਹ ਆਪਣੇ ਸਿੱਖਾਂ ਨੂੰ ਇਹ ਭਗਤੀ-ਸਰਮਾਇਆ ਦੇਂਦਾ ਹੈ।

ਪਦ ਅਰਥ ਸਾਚਾ ਸਾਹੁ = ਸਦਾ-ਥਿਰ ਨਾਮ-ਖ਼ਜ਼ਾਨੇ ਦਾ ਸਾਹੂਕਾਰ। ਸਿਖ = ਸਿੱਖਾਂ ਨੂੰ। ਦੇਇ = ਦੇਂਦਾ ਹੈ। ਰਾਸੇ = ਰਾਸਿ, ਪੂੰਜੀ, ਸਰਮਾਇਆ।

SikhNet (Spanish)El Verdadero Guru es el Verdadero Mercader, y bendice a sus Devotos con su Almacén de Amor.

ਧਨੁ ਧੰਨੁ ਵਣਜਾਰਾ ਵਣਜੁ ਹੈ; ਗੁਰੁ ਸਾਹੁ ਸਾਬਾਸੇ ॥

dhan dhan vanajaaraa vanaj hai; gur saahu saabaase |

Sant Singh KhalsaBlessed, blessed is the trader and the trade; how wonderful is the Banker, the Guru!
Manmohan SinghBlessed, blessed is the trader and the trade, and all honour is into Guru, the merchant.
Manmohan Singh (Punjabi)ਮੁਬਾਰਕ ਮੁਬਾਰਕ ਹੈ ਵਾਪਾਰੀ ਅਤੇ ਵਪਾਰ ਆਫਰੀਨ ਹੈ ਗੁਰੂ ਸੌਦਾਗਰ ਨੂੰ।
Fareedkot Teekaਧੰਨ ਹਰਿ ਨਾਮ ਕਾ (ਵਣਜੁ) ਬਯੋਪਾਰ ਹੈ ਔਰ (ਗੁਰੂ) ਸ਼ਾਹੂਕਾਰ ਕੋ ਭੀ (ਸਾਬਾਸੇ) ਧੰਨ੍ਯਬਾਦ ਹੈ, ਜੋ ਐਸਾ ਬਣਜ ਕਰਾਵਾਉਤੇ ਹੈਂ॥
Prof. Sahib Singh(ਪ੍ਰਭੂ-ਭਗਤੀ ਦਾ ਵਣਜ) ਸ੍ਰੇਸ਼ਟ ਵਣਜ ਹੈ, ਭਾਗਾਂ ਵਾਲਾ ਹੈ ਉਹ ਮਨੁੱਖ ਜੋ ਇਹ ਵਣਜ ਕਰਦਾ ਹੈ, ਨਾਮ-ਧਨ ਦਾ ਸ਼ਾਹ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦੇਂਦਾ ਹੈ।

ਪਦ ਅਰਥ ਧਨੁ ਧੰਨੁ = ਭਾਗਾਂ ਵਾਲਾ। ਸਾਬਾਸੇ = ਸਾਬਾਸ਼।

SikhNet (Spanish)Bendito, bendito es el mercader y el comercio, y Santo es el Verdadero Mercader, el Guru. Dice Nanak, sólo obtienen al Guru

ਜਨੁ ਨਾਨਕੁ. ਗੁਰੁ ਤਿਨੑੀ ਪਾਇਆ; ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥

jan naanak. gur tinaee paaeaa; jin dhur likhat lilaatt likhaase |1|

Sant Singh KhalsaO servant Nanak, they alone obtain the Guru, who have such pre-ordained destiny written upon their foreheads. ||1||
Manmohan SinghO slave Nanak, they alone obtained Guru who have such a pre-ordained writ on there forehead.
Manmohan Singh (Punjabi)ਹੇ ਗੋਲੇ ਨਾਨਕ ਕੇਵਲ ਓਹੀ ਗੁਰਾਂ ਨੂੰ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਕਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਸਤਗੁਰ ਤਿਨੋਂ ਨੇ ਪਾਇਆ ਹੈ ਜਿਨ ਕਾ ਧੁਰ ਸੇ (ਲਿਲਾਟਿ) ਮਸਤਕ ਮੇਂ ਸੁਭ ਲਿਖਤ ਲਿਖਾ ਹੈ॥੧॥
Prof. Sahib Singhਦਾਸ ਨਾਨਕ ਆਖਦਾ ਹੈ, ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ (ਇਸ ਸਰਮਾਏ ਦੀ ਪ੍ਰਾਪਤੀ ਦਾ) ਲੇਖ ਲਿਖਿਆ ਹੈ ਉਹਨਾਂ ਨੂੰ ਹੀ ਮਿਲਦਾ ਹੈ ॥੧॥

ਪਦ ਅਰਥ ਜਿਨ ਲਿਲਾਟਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ। ਲਿਖਾਸੇ = ਲਿਖਿਆ ਹੋਇਆ ਹੈ ॥੧॥

SikhNet (Spanish)aquéllos cuyo Destino estaba así trazado por el Señor Eterno. (1)
Shabad Guru Nanak Dev Ji Raag Aasaa Ang 467

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino

ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ॥

parr parr gaddee ladeeeh; parr parr bhareeeh saath |

Sant Singh KhalsaYou may read and read loads of books; you may read and study vast multitudes of books.
Manmohan SinghMan may read and study cart loads of books and he may read and study the entire multitudes of books.
Manmohan Singh (Punjabi)ਬੰਦਾ ਗ੍ਰੰਥ ਪੜ੍ਹ-ਵਾਚ ਕੇ ਛਕੜ ਭਰ ਲਵੇ। ਉਹ ਪੁਸਤਕਾਂ ਦੇ ਸਾਰੇ ਸਮੁਦਾਇ ਪੜ੍ਹ-ਵਾਚ ਲਵੇ।
Fareedkot Teekaਪੜਿ ਪੜਿ ਕਰ ਕੇ ਪੁਸਤਕੋਂ ਕੀ ਗਾੜੀ ਲਾਦ ਲੇਈਏ ਵਾ ਜਹਾਂ ਗਾੜੀ ਨਹੀਂ ਜਾ ਸਕਤੀ ਤਹਾਂ ਸਾਥ ਊਟੋਂ ਖਚਰੋਂ ਪਰ ਪੁਸਤਕੋਂ ਕੋ ਲਾਦਿ ਲੇ ਜਾਈਏ॥
Prof. Sahib Singhਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ;

ਪਦ ਅਰਥ ਲਦੀਅਹਿ = ਲੱ ਦੀਆਂ ਜਾਣ, (ਪੜ੍ਹੀਆਂ ਹੋਈਆਂ ਪੁਸਤਕਾਂ ਨਾਲ ਗੱਡੀਆਂ) ਭਰੀਆਂ ਜਾਣ। ਭਰੀਅਹਿ = ਭਰ ਲਏ ਜਾਣ। ਸਾਥ = ਢੇਰ। ਭਰੀਅਹਿ ਸਾਥ = ਢੇਰਾਂ ਦੇ ਢੇਰ ਲਾਏ ਜਾ ਸਕਣ।

SikhNet (Spanish)Cargamentos enteros de conocimientos tenemos, y nuestra caravana no carga nada más que libros,

ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ॥

parr parr berree paaeeai; parr parr gaddeeeh khaat |

Sant Singh KhalsaYou may read and read boat-loads of books; you may read and read and fill pits with them.
Manmohan SinghHe may read and study books and pit them in boats. He may read and study books and fill pits with them.
Manmohan Singh (Punjabi)ਉਹ ਕਿਤਾਬਾਂ ਪੜ੍ਹ ਵਾਚ ਕੇ ਉਹਨਾਂ ਨੂੰ ਕਿਸ਼ਤੀਆਂ ਵਿੱਚ ਪਾ ਲਵੇ। ਉਹ ਪੋਥੀਆਂ ਪੜ੍ਹ-ਵਾਚ ਕੇ ਉਹਨਾਂ ਨਾਲ ਟੋਏ ਭਰ ਲਵੇ।
Fareedkot Teekaਪ੍ਰਦੇਸ ਜਾਨੇ ਵਾਸਤੇ ਪੜ ਪੜ ਕਰ ਕੇ (ਬੇੜੀ) ਨੌਕਾ ਮੇਂ ਪੁਸਤਕੇਂ ਰਖ ਦੀਜੀਏ ਔਰ ਜੋ ਪੜ ਪੜ ਕਰ ਜਰਜਰੀ ਹੋ ਜਾਂਇ ਤਿਨ ਕਾ ਖਾਤਾ ਭਰ ਦੀਜੀਏ॥
Prof. Sahib Singhਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ;

ਪਦ ਅਰਥ ਬੇੜੀ ਪਾਈਐ = (ਪੜ੍ਹੀਆਂ ਹੋਈਆਂ ਪੋਥੀਆਂ ਨਾਲ) ਇਕ ਬੇੜੀ ਭਰੀ ਜਾ ਸਕੇ। ਗਡੀਅਹਿ = ਗੱਡੇ ਜਾ ਸਕਣ, ਪੂਰੇ ਜਾ ਸਕਣ। ਖਾਤ = ਟੋਏ, ਖਾਤੇ।

SikhNet (Spanish)sí, tenemos barcos enteros llenos de ellos.

ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ॥

parreeeh jete baras baras; parreeeh jete maas |

Sant Singh KhalsaYou may read them year after year; you may read them as many months are there are.
Manmohan SinghHe may read year upon year and may study for all the months, that there are.
Manmohan Singh (Punjabi)ਉਹ ਸਾਲ-ਬ-ਸਾਲ ਪੜ੍ਹਦਾ ਰਹੇ, ਅਤੇ ਉਹ ਜਿੰਨੇ ਭੀ ਮਹੀਨੇ ਹਨ, ਸਾਰੇ ਵਾਚਦਾ ਹੀ ਰਹੇ।
Fareedkot Teekaਜਿਤਨੇ ਬਰਸਾਨਿ ਬਰਸ ਜੀਵਤੇ ਰਹੈਂ ਪੜਤੇ ਰਹੀਏ ਔਰ ਸਭ ਮਾਸੋਂ ਮੇਂ ਪੜਤੇ ਰਹੀਏ॥
Prof. Sahib Singhਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ;

ਪਦ ਅਰਥ ਜੇਤੇ ਬਰਸ = ਜਿਤਨੇ ਸਾਲ ਹਨ, ਕਈ ਸਾਲ। ਪੜੀਅਹਿ ਜੇਤੇ ਬਰਸ ਬਰਸ = ਕਈ ਸਾਲਾਂ ਦੇ ਸਾਲ ਪੜ੍ਹ ਕੇ ਗੁਜ਼ਾਰੇ ਜਾ ਸਕਣ। ਮਾਸ = ਮਹੀਨੇ। ਜੇਤੇ ਮਾਸ = ਜਿਤਨੇ ਭੀ ਮਹੀਨੇ ਹਨ।

SikhNet (Spanish)Y si con ellos llenamos todos los huecos y las cavernas también,

ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ॥

parreeai jetee aarajaa; parreeeh jete saas |

Sant Singh KhalsaYou may read them all your life; you may read them with every breath.
Manmohan SinghHe may continue reading for his entire life and study with every breath of his.
Manmohan Singh (Punjabi)ਉਹ ਆਪਣੀ ਸਾਰੀ ਉਮਰ ਵਾਚਦਾ ਹੀ ਰਹੇ ਅਤੇ ਆਪਣੇ ਹਰ ਸੁਆਸ ਨਾਲ ਪੜ੍ਹੇ।
Fareedkot Teekaਸਾਰੀ ਉਮਰ ਪੜਤੇ ਰਹੀਏ ਜਿਤਨੇ ਸ੍ਵਾਸ ਹੈਂ, ਭਾਵ ਸ੍ਵਾਸ ਸ੍ਵਾਸ ਪਢਤੇ ਰਹੀਏ॥
Prof. Sahib Singhਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ)।

ਪਦ ਅਰਥ ਪੜੀਐ = ਪੜ੍ਹ ਕੇ ਬਿਤਾਈ ਜਾਏ। ਜੇਤੀ ਆਰਜਾ = ਜਿਤਨੀ ਉਮਰ ਹੈ। ਸਾਸ = ਸੁਆਸ।

SikhNet (Spanish)y si los leemos mes tras mes y año tras año, vida tras vida, respiración tras respiración, no importa.

ਨਾਨਕ. ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥੧॥

naanak. lekhai ik gal; hor haumai jhakhanaa jhaakh |1|

Sant Singh KhalsaO Nanak, only one thing is of any account: everything else is useless babbling and idle talk in ego. ||1||
Manmohan SinghNanak, only one thing, God's Name is of account and all else is but to prate and prattle in pride.
Manmohan Singh (Punjabi)ਨਾਨਕ, ਕੇਵਲ ਇੱਕ ਚੀਜ, ਰੱਬ ਦਾ ਨਾਮ, ਹਿਸਾਬ ਵਿੱਚ ਹੈ। ਬਾਕੀ ਸਮੂਹ ਹੰਕਾਰ ਵਿੱਚ ਬਕਣਾ ਤੇ ਬਕਵਾਸ ਕਰਨਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਲੇਖੈ) ਹਿਸਾਬ ਮੇਂ ਏਕ ਗਲ ਹੈ, ਜੋ ਗੁਰਾਂ ਨੇ ਗਲ ਸੁਨਾਈ, ਭਾਵ ਅਦ੍ਵੈਤ ਕਾ ਉਪਦੇਸ ਕੀਆ ਹੈ ਕਿ ਜਗਤ ਮਿਥਿਆ ਹੈ, ਬ੍ਰਹਮ ਸਤ੍ਯ ਹੈ, ਜੀਵ ਹੀ ਸੁਧ ਬ੍ਰਹਮ ਰੂਪ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ॥੧॥

ਪਦ ਅਰਥ ਲੇਖੈ = ਲੇਖੇ ਵਿਚ, ਪਰਵਾਨਗੀ ਵਿਚ। ਇਕ ਗਲ = ਇਕ ਰੱਬ ਦੀ ਗੱਲ, ਇੱਕ ਦੀ ਸਿਫ਼ਤਿ-ਸਾਲਾਹ। ਹੋਰੁ = ਹੋਰ ਜਤਨ। ਝਖਣਾ ਝਾਖ = ਝਾਖ ਝਖਣਾ, ਝਖਾਂ ਮਾਰਨੀਆਂ।੧। ❀ ਨੋਟ: 'ਪੜੀਐ' ਵਿਆਕਰਣ ਅਨੁਸਾਰ ਵਰਤਮਾਨ ਕਾਲ, ਕਰਮ ਵਾਚ (Passive Voice), ਅੱਨ ਪੁਰਖ, ਇਕ-ਵਚਨ ਹੈ। 'ਪੜੀਅਹਿ' ਇਸੇ ਦਾ 'ਬਹੁ-ਵਚਨ' ਹੈ। 'ਪੜਹਿ' ਵਰਤਮਾਨ ਕਾਲ, ਕਰਤ੍ਰੀ ਵਾਚ (Active Voice) ਹੈ। ਵਧੀਕ ਸਮਝਣ ਵਾਸਤੇ, ਵੇਖੋ 'ਗੁਰਬਾਣੀ ਵਿਆਕਰਣ' ॥੧॥

SikhNet (Spanish)Para Dios la única cosa que cuenta es el Amor a Él. Todo lo demás es el parloteo del ego. (1)
Shabad Guru Nanak Dev Ji Raag Aasaa Ang 467 - 468

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਲਿਖਿ ਲਿਖਿ ਪੜਿਆ; ॥ ਤੇਤਾ ਕੜਿਆ ॥

likh likh parriaa; | tetaa karriaa |

Sant Singh KhalsaThe more one write and reads, the more one burns.
Manmohan SinghThe more one writes and reads, the more one burns.
Manmohan Singh (Punjabi)ਜਿੰਨ੍ਹਾਂ ਬਹੁਤਾ ਬੰਦਾ ਲਿਖਦਾ-ਪੜ੍ਹਦਾ ਹੈ, ਓਨਾ ਹੀ ਬਹੁਤਾ ਸੜਦਾ ਬਲਦਾ ਹੈ।
Fareedkot Teekaਜਿਤਨਾ ਲਿਖ ਲਿਖ ਕਰ ਕੇ ਪੜਾ ਹੈ॥ ਤਿਤਨਾ (ਕੜਿਆ) ਝੁਰਤਾ ਹੈ ਅਰਥਾਤ ਅਨੇਕ ਮਤੋਂ ਮੇਂ ਪੜ ਕਰ ਬੁਧ ਭ੍ਰਾਮਕ ਹੋ ਗਈ ਹੈ; ਵਾ ਕਰਮੋਂ ਮੇਂ ਕਸਾ ਗਿਆ, ਭਾਵ ਬੰਧਿਆ ਗਿਆ ਹੈ॥
Prof. Sahib Singhਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ)।

ਪਦ ਅਰਥ ਲਿਖਿ ਲਿਖਿ ਪੜਿਆ = (ਜਿਤਨਾ ਹੀ ਮਨੁੱਖ ਵਿੱਦਿਆ) ਲਿਖਦਾ ਪੜ੍ਹਦਾ ਹੈ। ਤੇਤਾ = ਉਤਨਾ ਹੀ। ਕੜਿਆ = ਅਹੰਕਾਰੀ ਹੋ ਜਾਂਦਾ ਹੈ।

SikhNet (Spanish)Mientras más lea y escriba uno, más se consume. Mientras más Santuarios visite, más parlotea.

ਬਹੁ ਤੀਰਥ ਭਵਿਆ. ॥ ਤੇਤੋ ਲਵਿਆ ॥

bahu teerath bhaviaa. | teto laviaa |

Sant Singh KhalsaThe more one wanders at sacred shrines of pilgrimage, the more one talks uselessly.
Manmohan SinghThe more the man wanders on pilgrim stations, the more he talks.
Manmohan Singh (Punjabi)ਜਿੰਨਾਂ ਜਿਆਦਾ ਉਹ ਯਾਤ੍ਰਾ ਅਸਥਾਨਾਂ ਤੇ ਭਾਉਂਦਾ ਹੈ, ਉਨ੍ਹਾਂ ਜਿਆਦਾ ਹੀ ਉਹ ਬੋਲਦਾ ਹੈ।
Fareedkot Teekaਜਿਤਨਾ ਬਹੁਤ ਤੀਰਥੋਂ ਮੇਂ ਭ੍ਰਮਨ ਕੀਆ ਹੈ॥ ਤਿਤਨਾ ਹੀ (ਲਵਿਆ) ਬਹੁਤ ਬੋਲਤਾ ਹੈ, ਭਾਵ ਦੇਸ਼ਾਂਤ੍ਰੋਂ ਕੀਆਂ ਬਾਤਾਂ ਕਰਤਾ ਹੈ॥
Prof. Sahib Singhਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ-ਯਾਤ੍ਰਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ)।

ਪਦ ਅਰਥ ਤੇਤੋ = ਉਤਨਾ ਹੀ ਵਧੀਕ। ਲਵਿਆ = (ਕਾਂ ਵਾਂਗ) ਲਉਂ ਲਉਂ ਕਰਦਾ ਹੈ, ਭਾਵ, ਥਾਂ ਥਾਂ ਆਖਦਾ ਫਿਰਦਾ ਹੈ ਕਿ ਮੈਂ ਤੀਰਥਾਂ ਦੀ ਯਾਤਰਾ ਕਰ ਆਇਆ ਹਾਂ।

SikhNet (Spanish)Mientras más se vista uno como mendigo, más sufre el cuerpo.

ਬਹੁ ਭੇਖ ਕੀਆ; ਦੇਹੀ ਦੁਖੁ ਦੀਆ ॥

bahu bhekh keea; dehee dukh deea |

Sant Singh KhalsaThe more one wears religious robes, the more pain he causes his body.
Manmohan SinghThe more he takes to religious grabs, the more discomfort he causes his body.
Manmohan Singh (Punjabi)ਜਿੰਨੇ ਜਿਆਦਾ ਉਹ ਮਜਹਬੀ ਬਾਣੇ ਪਾਉਂਦਾ ਹੈ, ਓਨੀ ਜਿਆਦਾ ਤਕਲੀਫ ਹੀ ਉਹ ਆਪਣੇ ਸਰੀਰ ਨੂੰ ਦਿੰਦਾ ਹੈ।
Fareedkot Teekaਜਿਤਨੇ ਬਹੁਤ ਭੇਖੋਂ ਕੋ ਧਾਰਨ ਕਰਾ ਹੈ, ਸਰੀਰ ਕੋ ਭਸਮ ਲਗਾਉਨਾ ਆਦਿ ਦੁਖ ਹੀ ਦੀਆ ਹੈ॥
Prof. Sahib Singhਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ,

ਪਦ ਅਰਥ ਦੇਹੀ = ਸਰੀਰ।

SikhNet (Spanish)Sufre vida, pues éstas han sido tus propias acciones.

ਸਹੁ ਵੇ ਜੀਆ, ਅਪਣਾ ਕੀਆ ॥

sahu ve jeea, apanaa keea |

Sant Singh KhalsaO my soul, you must endure the consequences of your own actions.
Manmohan SinghEndure, O my soul, the result of thine acts.
Manmohan Singh (Punjabi)ਸਹਾਰ, ਹੇ ਮੇਰੀ ਜਿੰਦੜੀਏ! ਤੂੰ ਆਪਣੇ ਅਮਲਾਂ ਦੇ ਫਲ।
Fareedkot Teekaਹੇ ਜੀਵ! ਅਪਨਾ ਕੀਆ ਜੋ ਕਰਮ ਹੈ ਤਿਸ ਕਾ ਫਲ੍ਹ ਸਹਾਰ॥
Prof. Sahib Singh(ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ)।

ਪਦ ਅਰਥ ਸਹੁ = ਸਹਾਰ। ਵੇ ਜੀਆ = ਹੇ ਜੀਵ!

SikhNet (Spanish)Cuando uno deja de comer, s

ਅੰਨੁ. ਨ ਖਾਇਆ; ਸਾਦੁ ਗਵਾਇਆ ॥

an. na khaaeaa; saad gavaaeaa |

Sant Singh KhalsaOne who does not eat the corn, misses out on the taste.
Manmohan SinghHe who eats not corn, looses the relish of life.
Manmohan Singh (Punjabi)ਜੋ ਅਨਾਜ ਨਹੀਂ ਖਾਂਦਾ, ਉਹ ਜੀਵਨ ਦਾ ਸੁਆਦ ਵੰਞਾ ਲੈਂਦਾ ਹੈ।
Fareedkot Teekaਅੰਨ ਨਾ ਖਾਧਾ ਸ੍ਵਾਦ ਖੋ ਬੈਠਾ॥
Prof. Sahib Singh(ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ,

ਪਦ ਅਰਥ ਸਾਦੁ = ਸੁਆਦ। ਸਾਦੁ ਗਵਾਇਆ = ਸੁਆਦ ਗਵਾ ਲੈਂਦਾ ਹੈ, ਕੋਈ ਲੁਤਫ ਨਹੀਂ ਰਹਿ ਜਾਂਦਾ ਹੈ।

SikhNet (Spanish)e pierde el sabor del paladar.

ਬਹੁ ਦੁਖੁ ਪਾਇਆ; ਦੂਜਾ ਭਾਇਆ ॥

bahu dukh paaeaa; doojaa bhaaeaa |

Sant Singh KhalsaOne obtains great pain, in the love of duality.
Manmohan SinghThrough love of another, man suffers great hardship.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਹੁਤੀ ਤਕਲੀਫ ਉਠਾਉਂਦਾ ਹੈ।
Fareedkot Teekaਦ੍ਵੈਤ ਭਾਉ ਜੋ (ਭਾਇਆ) ਹਛਾ ਲਗਾ ਹੈ ਤਿਸ ਕਰ ਕੇ ਬਹੁਤ ਦੁਖ ਹੀ ਪਾਇਆ ਹੈ॥
Prof. Sahib Singhਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ।

ਪਦ ਅਰਥ ਦੂਜਾ = (ਨਾਮ ਤੋਂ ਬਿਨਾ) ਕੋਈ ਅਡੰਬਰ। ਭਾਇਆ = ਚੰਗਾ ਲੱਗਾ।

SikhNet (Spanish)Cuando uno está enamorado de otro, sufre inmensamente.

ਬਸਤ੍ਰ ਨ ਪਹਿਰੈ; ॥ ਅਹਿਨਿਸਿ ਕਹਰੈ ॥

basatr na pahirai; | ahinis kaharai |

Sant Singh KhalsaOne who does not wear any clothes, suffers night and day.
Manmohan SinghHe who wears not clothes, endures calamity, day and night.
Manmohan Singh (Punjabi)ਜੋ ਕੱਪੜੇ ਨਹੀਂ ਪਹਿਨਦਾ, ਉਹ ਦਿਹੁੰ ਰੈਣ ਮੁਸੀਬਤ ਸਹਾਰਦਾ ਹੈ।
Fareedkot Teekaਬਸਤ੍ਰੋਂ ਕੋ ਨਹੀਂ ਪੈਹਨਤਾ॥ ਰਾਤ ਦਿਨ (ਕਹਰੈ) ਦੁਖ ਪਾਵਤਾ ਹੈ॥
Prof. Sahib Singhਕੱਪੜੇ ਨਹੀਂ ਪਾਂਦਾ, ਤੇ ਦਿਨ ਰਾਤ ਔਖਾ ਹੋ ਰਿਹਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਕਹਰੈ = ਦੁੱਖ ਸਹਾਰਦਾ ਹੈ।

SikhNet (Spanish)Cuando uno no usa ropa, uno tiembla día y noche. Hundido en el silencio, es desperdiciado.

ਮੋਨਿ ਵਿਗੂਤਾ; ॥ ਕਿਉ ਜਾਗੈ. ਗੁਰ ਬਿਨੁ, ਸੂਤਾ ॥

mon vigootaa; | kiau jaagai. gur bin, sootaa |

Sant Singh KhalsaThrough silence, he is ruined. How can the sleeping one be awakened without the Guru?
Manmohan SinghThrough silence, the man is ruined. How can the sleeping one be awakened without the Guru?
Manmohan Singh (Punjabi)ਚੁੱਪ-ਚਾਪ ਰਾਹੀਂ ਬੰਦਾ ਤਬਾਹ ਹੋ ਜਾਂਦਾ ਹੈ। ਸੁੱਤਾ ਹੋਇਆ ਇਨਸਾਨ ਗੁਰੂ ਬਗੈਰ ਕਿਸ ਤਰ੍ਹਾਂ ਜਾਗ ਸਕਦਾ ਹੈ?
Fareedkot Teekaਮੌਨ ਧਾਰਨ ਕਰ (ਵਿਗੂਤਾ) ਖਰਾਬ ਹੂਆ॥ ਬਿਨਾਂ ਗੁਰੋਂ ਸੇ ਸੋਯਾ ਹੂਆ ਅਗਿਆਨ ਨਿੰਦ੍ਰਾ ਸੇ ਜੀਵ ਕੈਸੇ ਜਾਗੈ॥
Prof. Sahib Singh(ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ?

ਪਦ ਅਰਥ ਮੋਨਿ = ਮੋਨ-ਧਾਰੀ ਜੋ ਚੁੱਪ ਬੈਠਾ ਰਹੇ। ਵਿਗੂਤਾ = ਕੁਰਾਹੇ ਪਿਆ ਹੋਇਆ ਹੈ।

SikhNet (Spanish)¿Cómo se puede despertar del sueño sin el Guru? Él va descalzo,

ਪਗ ਉਪੇਤਾਣਾ; ॥ ਅਪਣਾ ਕੀਆ ਕਮਾਣਾ ॥

pag upetaanaa; | apanaa keea kamaanaa |

Sant Singh KhalsaOne who goes barefoot suffers by his own actions.
Manmohan SinghHe who goes bare footed, obtains the fruit of his actions.
Manmohan Singh (Punjabi)ਜੋ ਨੰਗੀਂ ਪੈਰੀਂ ਫਿਰਦਾ ਹੈ, ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
Fareedkot Teekaਪੈਰੋਂ ਸੇ (ਉਪੇਤਾਣਾ) ਨੰਗਾ ਰਹਿਤਾ ਹੈ ਜੋੜਾ ਨਹੀਂ ਪਹਿਨਤਾ॥ ਅਪਨਾ ਪੁਰਬ ਜੋ ਪਾਪ ਕੀਆ ਹੂਆ ਹੈ, ਉਸ ਕਾ ਫਲ੍ਹ ਪੈਰੋਂ ਮੇਂ ਕਾਂਟੇ ਚੁਭਤੇ ਹੈਂ॥
Prof. Sahib Singh(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ, ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ।

ਪਦ ਅਰਥ ਪਗ = ਪੈਰ, ਚਰਨ। ਉਪੇਤਾਣਾ = ਜੁੱਤੀ ਤੋਂ ਬਿਨਾ।

SikhNet (Spanish)y ¿de quién es la culpa? Él come tierra, y se pone cenizas en la cabeza;

ਅਲੁ ਮਲੁ ਖਾਈ; ਸਿਰਿ ਛਾਈ ਪਾਈ ॥

al mal khaaee; sir chhaaee paaee |

Sant Singh KhalsaOne who eats filth and throws ashes on his head
Manmohan SinghHe, who eats fifth and throws ashes on his head.
Manmohan Singh (Punjabi)ਜੋ ਗੰਦਗੀ ਖਾਂਦਾ ਹੈ, ਉਹ ਆਪਣੇ ਸੀਸ ਤੇ ਸੁਆਹ ਪਾਉਂਦਾ ਹੈ।
Fareedkot Teekaਬਾਮ ਮਾਰਗੀ ਸਾਧਨ ਕਰਤਾ ਮਲ ਮੂਤ੍ਰ ਕੋ ਖਾਨੇ ਲਗਾ ਹੈ, ਅਘੋਰੀ ਹੋ ਗਿਆ ਸਿਰ ਰਾਖ ਪਾਇ ਲਈ॥
Prof. Sahib Singh(ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ,

ਪਦ ਅਰਥ ਅਲੁ ਮਲੁ = ਗੰਦੀਆਂ ਚੀਜ਼ਾਂ। ਸਿਰਿ = ਸਿਰ ਉਤੇ। ਛਾਈ = ਸੁਆਹ।

SikhNet (Spanish)sí, el tonto ciego ha perdido Su Amor.

ਮੂਰਖਿ ਅੰਧੈ; ਪਤਿ ਗਵਾਈ ॥

moorakh andhai; pat gavaaee |

Sant Singh Khalsathe blind fool loses his honor.
Manmohan SinghHe the blind fool, loses his honour.
Manmohan Singh (Punjabi)ਉਹ ਅੰਨ੍ਹਾਂ, ਬੇਵਕੂਫ ਆਪਣੀ ਇਜ਼ਤ ਗੁਆ ਲੈਂਦਾ ਹੈ।
Fareedkot Teekaਇਸ ਮੂਰਖ ਅੰਧੇ ਜੀਵ ਨੇ ਨਾਮ ਸੇ ਬਿਨਾਂ ਤੋ ਪਤ ਹੀ ਗਵਾਈ ਹੈ॥
Prof. Sahib Singhਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ।

ਪਦ ਅਰਥ ਮੂਰਖਿ = ਮੂਰਖ ਨੇ। ਪਤਿ = ਇੱਜ਼ਤ। ਥਾਇ ਨ ਪਾਈ = ਥਾਂ ਤੇ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ।

SikhNet (Spanish)Sin el Nombre del Señor ninguna austeridad sirve.

ਵਿਣੁ ਨਾਵੈ; ਕਿਛੁ. ਥਾਇ ਨ ਪਾਈ ॥

vin naavai; kichh. thaae na paaee |

Sant Singh KhalsaWithout the Name, nothing is of any use.
Manmohan SinghWithout the Name, nothing becomes acceptable.
Manmohan Singh (Punjabi)ਨਾਮ ਦੇ ਬਾਝੋਂ ਕੋਈ ਚੀਜ ਭੀ ਕਬੂਲ ਨਹੀਂ ਪੈਂਦੀ।
Fareedkot Teekaਨਾਮ ਸੇ ਬਿਨਾਂ ਕੋਈ ਕਰਮ (ਥਾਇ) ਠਿਕਾਨੇ ਨਹੀਂ ਲਗਤਾ, ਭਾਵ ਸਭ ਸਫਲ ਨਹੀਂ ਹੋਤਾ ਹੈ॥
Prof. Sahib Singhਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ।
SikhNet (Spanish)Él vive en la maleza o en el campo de cremación,

ਰਹੈ ਬੇਬਾਣੀ; ਮੜੀ ਮਸਾਣੀ ॥

rahai bebaanee; marree masaanee |

Sant Singh KhalsaOne who lives in the wilderness, in cemetaries and cremation grounds
Manmohan SinghHe who dwells in wilderness and at burial and cremation-ground.
Manmohan Singh (Punjabi)ਉਹ ਬੀਆਬਾਨ ਅਤੇ ਕਬਰਸਤਾਨ ਤੇ ਸ਼ਮਸ਼ਾਨ ਭੂਮੀਆਂ ਤੇ ਰਹਿੰਦਾ ਹੈ।
Fareedkot Teeka(ਬੇਬਾਣੀ) ਉਜਾੜੋਂ ਮੇਂ ਰਹਤਾ ਹੈ ਮੜੀਓਂ ਮਸਾਣੋਂ ਮੇਂ ਰਹਤਾ ਹੈ॥
Prof. Sahib Singhਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ,

ਪਦ ਅਰਥ ਬੇਬਾਣੀ = ਜੰਗਲਾਂ ਵਿਚ।

SikhNet (Spanish)pues el ciego no conoce la Esencia y llora hasta el final.

ਅੰਧੁ ਨ ਜਾਣੈ; ਫਿਰਿ ਪਛੁਤਾਣੀ ॥

andh na jaanai; fir pachhutaanee |

Sant Singh Khalsa- that blind man does not know the Lord; he regrets and repents in the end.
Manmohan SinghThat blind man knows not the Lord and regrets afterwards.
Manmohan Singh (Punjabi)ਅੰਨ੍ਹਾਂ ਆਦਮੀ ਪ੍ਰਭੂ ਨੂੰ ਨਹੀਂ ਜਾਣਦਾ ਅਤੇ ਮਗਰੋਂ ਅਫਸੋਸ ਕਰਦਾ ਹੈ।
Fareedkot Teekaਇਨ ਪਾਖੰਡੋਂ ਕੇ ਧਾਰਨੇ ਕਰ ਅੰਧਾ ਜੀਵ ਪਰਮੇਸ੍ਵਰ ਕੋ ਨਹੀਂ ਜਾਨਤਾ ਹੈ, ਫਿਰ ਅੰਤ ਕੋ ਅੰਧੇ ਅਨਜਾਨ ਕੀ ਬੁਧਿ ਪਸਚਾਤਾਪ ਕਰਤੀ ਹੈ॥
Prof. Sahib Singhਅੰਨ੍ਹਾ (ਮੂਰਖ ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ।

ਪਦ ਅਰਥ ਅੰਧੁ = ਅੰਨ੍ਹਾ, ਮੂਰਖ ਮਨੁੱਖ।

SikhNet (Spanish)Si uno conoce al Verdadero Guru, uno obtiene

ਸਤਿਗੁਰੁ ਭੇਟੇ; ਸੋ ਸੁਖੁ ਪਾਏ ॥

satigur bhette; so sukh paae |

Sant Singh KhalsaOne who meets the True Guru finds peace.
Manmohan SinghHe who meets the True Guru, attains peace.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਆਰਾਮ ਪਾਉਂਦਾ ਹੈ।
Fareedkot Teekaਜੋ ਸਤਗੁਰੋਂ ਕੋ ਮਿਲਤੇ ਹੈਂ, ਸੋ ਸੁਖ ਪਾਵਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ,

ਪਦ ਅਰਥ ਸਤਿਗੁਰੁ ਭੇਟੇ = (ਜਿਸ ਮਨੁੱਖ ਨੂੰ) ਗੁਰੂ ਮਿਲ ਪਏ।

SikhNet (Spanish)Paz y toma el Nombre del Señor en su mente.

ਹਰਿ ਕਾ ਨਾਮੁ; ਮੰਨਿ ਵਸਾਏ ॥

har kaa naam; man vasaae |

Sant Singh KhalsaHe enshrines the Name of the Lord in his mind.
Manmohan SinghGod's name, he implants in his mind.
Manmohan Singh (Punjabi)ਰੱਬ ਦੇ ਨਾਮ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ।
Fareedkot Teekaਸੋ ਹਰਿ ਕੇ ਨਾਮ ਕੋ ਮਨ ਮੇਂ ਬਸਾਉਤਾ ਹੈ॥
Prof. Sahib Singhਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ।

ਪਦ ਅਰਥ ਮੰਨਿ = ਮਨ ਵਿਚ।

SikhNet (Spanish)Dice Nanak, ¡Aquél en quien reside Su Gracia recibe a Dios

ਨਾਨਕ. ਨਦਰਿ ਕਰੇ; ਸੋ ਪਾਏ ॥

naanak. nadar kare; so paae |

Sant Singh KhalsaO Nanak, when the Lord grants His Grace, He is obtained.
Manmohan SinghNanak he to whom the Lord shows mercy attains Him.
Manmohan Singh (Punjabi)ਨਾਨਕ ਜਿਸ ਉਤੇ ਸਾਈਂ ਮਿਹਰ ਕਰਦਾ ਹੈ, ਉਹ ਉਸ ਨੂੰ ਪਾ ਲੈਂਦਾ ਹੈ।
Fareedkot Teekaਜਿਸ ਪਰ ਅਕਾਲ ਪੁਰਖ ਕ੍ਰਿਪਾ ਕੀ ਦ੍ਰਿਸ਼ਟ ਕਰਤਾ ਹੈ ਔ ਸਤਿਗੁਰੋਂ ਕੋ ਪਾਉਤਾ ਹੈ॥
Prof. Sahib Singh(ਪਰ) ਹੇ ਨਾਨਕ! ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ।
SikhNet (Spanish)y se quita de la desesperanza y del miedo,

ਆਸ ਅੰਦੇਸੇ ਤੇ. ਨਿਹਕੇਵਲੁ; ਹਉਮੈ. ਸਬਦਿ ਜਲਾਏ ॥੨॥

aas andese te. nihakeval; haumai. sabad jalaae |2|

Sant Singh KhalsaHe becomes free of hope and fear, and burns away his ego with the Word of the Shabad. ||2||
Manmohan SinghFrom hope and fear, he becomes free and his ego, he burns with God's Name.
Manmohan Singh (Punjabi)ਉਮੈਦ ਅਤੇ ਫਿਕਰ ਤੋਂ ਉਹ ਮੁਬਰਰਾ (ਪਾਕਸਾਫ) ਹੋ ਜਾਂਦਾ ਹੈ, ਅਤੇ ਆਪਣੀ ਹੰਗਤਾ ਨੂੰ ਰੱਬ ਦੇ ਨਾਂਮ ਨਾਲ ਸਾੜ ਸੁੱਟਦਾ ਹੈ।
Fareedkot Teekaਆਸਾ ਔ (ਅੰਦੇਸੇ) ਸੰਸੇ ਇਨ ਸਭ ਸੇ ਰਹਿਤ ਹੋ ਕਰ ਗੁਰ ਸਬਦ ਮੇਂ ਹੰਤਾ ਮਮਤਾ ਕੋ ਜਲਾਇ ਕਰ ਗੁਰਮੁਖ ਸੁਧ ਹੋਤਾ ਹੈ॥੨॥
Prof. Sahib Singhਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ ॥੨॥

ਪਦ ਅਰਥ ਅੰਦੇਸੇ = ਚਿੰਤਾ। ਤੇ = ਤੋਂ। ਨਿਹਕੇਵਲੁ = ਅਛੋਹ, ਨਿਰਲੇਪ। ਸਬਦਿ = ਸ਼ਬਦ ਦੁਆਰਾ ॥੨॥

SikhNet (Spanish)sólo apacigua su ego, con la Palabra del Guru! (2)
Shabad Guru Nanak Dev Ji Raag Aasaa Ang 468

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਭਗਤ. ਤੇਰੈ ਮਨਿ ਭਾਵਦੇ; ਦਰਿ ਸੋਹਨਿ. ਕੀਰਤਿ ਗਾਵਦੇ ॥

bhagat. terai man bhaavade; dar sohan. keerat gaavade |

Sant Singh KhalsaYour devotees are pleasing to Your Mind, Lord. They look beautiful at Your door, singing Your Praises.
Manmohan SinghThe Saints, O Lord, are pleasing to Thy mind, They look beautiful and sing Thine praises at Thy gate.
Manmohan Singh (Punjabi)ਭਗਤ, ਹੇ ਸੁਆਮੀ! ਤੇਰੇ ਚਿੱਤ ਨੂੰ ਚੰਗੇ ਲਗਦੇ ਹਨ। ਤੇਰੇ ਬੂਹੇ ਤੇਰੀਆਂ ਸਿਫਤਾਂ ਗਾਇਨ ਕਰਦੇ ਹੋਏ ਉਹ ਸੁੰਦਰ ਲਗਦੇ ਹਨ।
Fareedkot Teekaਜੋ ਤੇਰੇ ਸਤਸੰਗਤ ਦਰ ਮੇਂ ਤੇਰਾ ਕੀਰਤਨ ਗਾਉਤੇ ਹੂਏ ਸੋਭਾਇਮਾਨ ਭਗਤ ਹੈਂ, ਸੋ ਤੇਰੇ ਮਨ ਮੇਂ (ਭਾਵਦੇ) ਅਛੇ ਲਗਦੇ ਹੈਂ॥
Prof. Sahib Singh(ਹੇ ਪ੍ਰਭੂ!) ਤੈਨੂੰ ਆਪਣੇ ਮਨ ਵਿਚ ਭਗਤ ਪਿਆਰੇ ਲਗਦੇ ਹਨ, ਜੋ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ ਤੇ ਤੇਰੇ ਦਰ ਉੱਤੇ ਸੋਭ ਰਹੇ ਹਨ।

ਪਦ ਅਰਥ ਤੇਰੈ ਮਨਿ = ਤੇਰੇ ਮਨ ਵਿਚ। ਦਰਿ = (ਤੇਰੇ) ਦਰਵਾਜ਼ੇ ਉੱਤੇ। ਕੀਰਤਿ = ਸੋਭਾ, ਵਡਿਆਈ।

SikhNet (Spanish)Tus Devotos, oh Señor, Te son placenteros; ellos se ven bellos cantando Tus Alabanzas

ਨਾਨਕ. ਕਰਮਾ ਬਾਹਰੇ; ਦਰਿ ਢੋਅ. ਨ ਲਹਨੑੀ ਧਾਵਦੇ ॥

naanak. karamaa baahare; dar dtoa. na lehanaee dhaavade |

Sant Singh KhalsaO Nanak, those who are denied Your Grace, find no shelter at Your Door; they continue wandering.
Manmohan SinghNanak, they who are destitute of Thy favour find not shelter at Thine door and wander about.
Manmohan Singh (Punjabi)ਨਾਨਕ ਜੋ ਤੇਰੀ ਰਹਿਮਤ ਤੋਂ ਸੱਖਣੇ ਹਨ, ਉਹਨਾਂ ਨੂੰ ਤੇਰੇ ਦਰਵਾਜੇ ਤੇ ਪਨਾਹ ਨਹੀਂ ਮਿਲਦੀ ਅਤੇ ਉਹ ਭਟਕਦੇ ਫਿਰਦੇ ਹਨ।
Fareedkot Teekaਜੋ ਸੁਭ ਕਰਮੋਂ ਸੇ ਬਾਹਰ ਹੈਂ ਅਰਥਾਤ ਨਿਸਕਾਮ ਕਰਮ ਔ ਸਾਧ ਸੰਗਤ ਜਿਨੋਂ ਨੇ ਨਹੀਂ ਕਰੀ ਹੈ। ਸੋ ਤੇਰੇ ਸਤ ਸੰਗਤਿ ਦ੍ਵਾਰੇ ਮੇਂ (ਢੋਅ ਨ ਲਹਨੀ) ਆਸਰਾ ਨਹੀਂ ਪਕੜਤੇ ਹੈਂ ਵਾ ਆਦਰ ਨਹੀਂ ਪਾਉਤੇ ਹੈਂ, ਚੌਰਾਸੀ ਮੇਂ (ਧਾਵਦੇ) ਦੌੜੇ ਫਿਰਤੇ ਹੈਂ॥
Prof. Sahib Singhਹੇ ਨਾਨਕ! ਭਾਗ-ਹੀਣ ਮਨੁੱਖ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ,

ਪਦ ਅਰਥ ਕਰਮਾ ਬਾਹਰੇ = ਭਾਗ ਹੀਣ। ਢੋਅ = ਆਸਰਾ। ਧਾਵਦੇ = ਭਟਕਦੇ ਫਿਰਦੇ ਹਨ।

SikhNet (Spanish)en Tu Puerta. Aquéllos que no reciben Tu Gracia no obtienen el Refugio y por siempre vagan.

ਇਕਿ. ਮੂਲੁ ਨ ਬੁਝਨੑਿ, ਆਪਣਾ; ਅਣਹੋਦਾ ਆਪੁ ਗਣਾਇਦੇ ॥

eik. mool na bujhana, aapanaa; anahodaa aap ganaaeide |

Sant Singh KhalsaSome do not understand their origins, and without cause, they display their self-conceit.
Manmohan SinghSome know not origin and without cause exhibit their self-conceit.
Manmohan Singh (Punjabi)ਕਈ ਆਪਣੇ ਮੁੱਢ ਨੂੰ ਨਹੀਂ ਜਾਣਦੇ ਅਤੇ ਬਿਨਾਂ ਵਜ੍ਹਾ ਆਪਣੀ ਸਵੈ-ਹੰਗਤਾ ਨੂੰ ਵਿਖਾਲਦੇ ਹਨ।
Fareedkot Teekaਏਕ ਮਨਮੁਖ ਅਪਨਾ ਮੂਲ ਜੋ ਬ੍ਰਹਮ ਹੈ ਤਿਸ ਕੋ ਨਹੀਂ ਜਾਨਤੇ, ਅਪਨੇ ਕੋ ਅਣਹੋਂਦਾ ਦੇਹ ਜਾਤ ਅਭਿਮਾਨ ਮੇਂ ਗਿਨਾਉਤੇ ਹੈਂ॥
Prof. Sahib Singh(ਕਿਉਂਕਿ) ਇਹ (ਵਿਚਾਰੇ) ਆਪਣੇ ਅਸਲੇ ਨੂੰ ਨਹੀਂ ਸਮਝਦੇ, (ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ) ਹੋਣ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਜਤਲਾਂਦੇ ਹਨ।

ਪਦ ਅਰਥ ਇਕਿ = ਕਈ ਜੀਵ। ਮੂਲੁ = ਮੁੱਢ, ਪ੍ਰਭੂ। ਅਣਹੋਦਾ = (ਘਰ ਵਿਚ) ਪਦਾਰਥ ਤੋਂ ਬਿਨਾ ਹੀ। ਆਪੁ = ਆਪਣੇ ਆਪ ਨੂੰ। ਗਣਾਇਦੇ = ਵੱਡਾ ਜਤਲਾਂਦੇ ਹਨ।

SikhNet (Spanish)Algunos no conocen a Dios, su Origen, y sin causa viven en ego.

ਹਉ ਢਾਢੀ ਕਾ ਨੀਚ ਜਾਤਿ; ਹੋਰਿ ਉਤਮ ਜਾਤਿ ਸਦਾਇਦੇ ॥

hau dtaadtee kaa neech jaat; hor utam jaat sadaaeide |

Sant Singh KhalsaI am the Lord's minstrel, of low social status; others call themselves high caste.
Manmohan SinghI am the Lord's bard of low birth, others call themselves of high caste.
Manmohan Singh (Punjabi)ਮੈਂ ਨੀਵੇਂ ਘਰਾਣੇ ਦਾ ਸਾਹਿਬ ਦਾ ਭੱਟ ਹਾਂ। ਬਾਕੀ ਦੇ ਆਪਣੇ ਆਪ ਨੂੰ ਉਚੀ ਜਾਤੀ ਦੇ ਅਖਵਾਉਂਦੇ ਹਨ।
Fareedkot Teekaਔਰ ਬਿਆਸ ਬਸਿਸਟ ਆਦਿ ਤੋ ਉਤਮ ਜਾਤ ਕਹਾਉਤੇ ਹੈਂ, ਮੈਂ ਆਪ ਕਾ (ਢਾਢੀ) ਜਸ ਕਰਨੇ ਵਾਲਾ (ਨੀਚ) ਨੀਵੀ ਜਾਤ ਕਾ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਨੀਵੀਂ ਜਾਤ ਵਾਲਾ (ਤੇਰੇ ਦਰ ਦਾ) ਇਕ ਮਾੜਾ ਜਿਹਾ ਢਾਢੀ ਹਾਂ, ਹੋਰ ਲੋਕ (ਆਪਣੇ ਆਪ ਨੂੰ) ਉੱਤਮ ਜਾਤ ਵਾਲੇ ਅਖਵਾਂਦੇ ਹਨ।

ਪਦ ਅਰਥ ਹਉ = ਮੈਂ। ਢਾਢੀ = ਵਡਿਆਈ ਕਰਨ ਵਾਲਾ, ਵਾਰ ਗਾਉਣ ਵਾਲਾ, ਭੱਟ। ਢਾਢੀ ਕਾ = ਮਾੜਾ ਜਿਹਾ ਢਾਢੀ (ਜਿਵੇਂ ਘਟੁਕਾ = ਨਿੱਕਾ ਜਿਹਾ ਘੜਾ)। ਨੀਚ ਜਾਤਿ = ਨੀਵੀ ਜ਼ਾਤ ਵਾਲਾ। ਹੋਰਿ = ਹੋਰ ਲੋਕ। ਉਤਮ ਜਾਤਿ = ਉੱਚੀ ਜ਼ਾਤ ਵਾਲੇ।

SikhNet (Spanish)Yo solamente soy el músico de Dios, soy de baja casta; los demás dicen que son de una casta más alta.

ਤਿਨੑ ਮੰਗਾ; ਜਿ ਤੁਝੈ ਧਿਆਇਦੇ ॥੯॥

tina mangaa; ji tujhai dhiaaeide |9|

Sant Singh KhalsaI seek those who meditate on You. ||9||
Manmohan SinghI ask for the society of those, who meditate on Thee.
Manmohan Singh (Punjabi)ਮੈਂ ਉਹਨਾਂ ਦੀ ਸੰਗਤ ਮੰਗਦਾ ਹਾਂ, ਜੋ ਤੇਰੀ ਬੰਦਗੀ ਕਰਦੇ ਹਨ।
Fareedkot Teekaਜੋ ਤੇਰਾ ਧਿਆਉਨਾ ਕਰਤੇ ਹੈਂ ਤਿਨ ਸੇ ਮੈਂ ਤੇਰਾ ਨਾਮ ਮਾਂਗਤਾ ਹੂੰ, ਵਾ ਜੋ ਤੁਝ ਕੋ ਧਿਆਉਤੇ ਹੈਂ ਤਿਨ ਕੀ ਸੰਗਤ ਮਾਂਗਤਾ ਹੂੰ॥੯॥☬ਸੰਸਾਰ ਕਾ ਮਿਥਿਆਤ੍ਵ ਦਿਖਾਵਤੇ ਹੈਂ:
Prof. Sahib Singhਜੋ ਤੇਰਾ ਭਜਨ ਕਰਦੇ ਹਨ, ਮੈਂ ਉਹਨਾਂ ਪਾਸੋਂ (ਤੇਰਾ 'ਨਾਮ') ਮੰਗਦਾ ਹਾਂ ॥੯॥
SikhNet (Spanish)Yo solamente busco la Compañía de aquellos Santos que viven en Dios. (9)
Shabad Guru Ramdas Ji Raag Aasaa Ang 449 - 450 excerpt (4 of 17 lines)

ਸਚੁ ਸਾਹੁ ਹਮਾਰਾ ਤੂੰ ਧਣੀ; ਸਭੁ ਜਗਤੁ ਵਣਜਾਰਾ ਰਾਮ ਰਾਜੇ ॥

sach saahu hamaaraa toon dhanee; sabh jagat vanajaaraa raam raaje |

Sant Singh KhalsaYou are my True Banker, O Lord; the whole world is Your trader, O Lord King.
Manmohan SinghThou, O my Master, art the True Banker, and the whole world is a dealer of Thine.
Manmohan Singh (Punjabi)ਤੂੰ ਹੇ ਮੇਰੇ ਮਾਲਕ! ਸੱਚਾ ਸ਼ਾਹੂਕਾਰ ਹੈਂ। ਸਾਰਾ ਜਹਾਨ ਤੇਰਾ ਵਪਾਰੀ ਹੈ।
Fareedkot Teekaਹੇ ਰਾਮ ਰਾਜੇ ਸਚਾ ਸ਼ਾਹੂਕਾਰ! ਤੂੰ ਹਮਾਰਾ (ਧਣੀ) ਸੁਆਮੀ ਹੈਂ ਔਰ ਸਾਰਾ ਜਗਤ ਤੇਰਾ ਵਣਜਾਰਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ (ਤੇਰਾ ਪੈਦਾ ਕੀਤਾ ਹੋਇਆ ਇਹ) ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ-ਸਰਮਾਏ ਨਾਲ ਨਾਮ ਦਾ ਵਣਜ ਕਰਨ ਆਇਆ ਹੋਇਆ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ। ਸਭੁ = ਸਾਰਾ।

SikhNet (Spanish)Tú, oh mi Maestro, eres mi Verdadero Mercader, y el mundo entero comercia contigo.

ਸਭ ਭਾਂਡੇ ਤੁਧੈ ਸਾਜਿਆ; ਵਿਚਿ ਵਸਤੁ ਹਰਿ ਥਾਰਾ ॥

sabh bhaandde tudhai saajiaa; vich vasat har thaaraa |

Sant Singh KhalsaYou fashioned all vessels, O Lord, and that which dwells within is also Yours.
Manmohan SinghAll the vessels Thou hast fashioned and the thing within, is also Thine, O God.
Manmohan Singh (Punjabi)ਸਾਰੇ ਬਰਤਨ ਤੂੰ ਹੀ ਘੜੇ ਹਨ। ਅੰਦਰਲੀ ਚੀਜ ਭੀ ਤੇਰੀ ਹੀ ਹੈ, ਹੇ ਵਾਹਿਗੁਰੂ!
Fareedkot Teekaਸਭ (ਭਾਂਡੇ) ਸਰੀਰ ਤੈਨੇ ਬਨਾਏ ਹੈਂ, ਹੇ ਹਰੀ! ਇਨ ਕੇ ਵਿਚ ਵਸਤ (ਥਾਰਾ) ਤੇਰਾ ਸਰੂਪ ਹੈ॥
Prof. Sahib Singhਹੇ ਪ੍ਰਭੂ! ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ, ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ-ਵਸਤ ਮੌਜੂਦ ਹੈ।

ਪਦ ਅਰਥ ਭਾਂਡੇ = ਸਰੀਰ। ਤੁਧੈ = ਤੂੰ ਹੀ। ਹਰਿ = ਹੇ ਹਰੀ! ਥਾਰਾ = ਤੇਰੀ ਹੀ।

SikhNet (Spanish)Todas las vasijas son Tuyas, oh mi Alfarero Sublime, y lo que está en su interior también es Tuyo

ਜੋ ਪਾਵਹਿ ਭਾਂਡੇ ਵਿਚਿ ਵਸਤੁ, ਸਾ ਨਿਕਲੈ; ਕਿਆ ਕੋਈ ਕਰੇ ਵੇਚਾਰਾ ॥

jo paaveh bhaandde vich vasat, saa nikalai; kiaa koee kare vechaaraa |

Sant Singh KhalsaWhatever You place in that vessel, that alone comes out again. What can the poor creatures do?
Manmohan SinghThe thing which Thou puts into the vessel, that alone comes out. What can any.
Manmohan Singh (Punjabi)ਜਿਹੜੀ ਚੀਜ਼ ਤੂੰ ਬਰਤਨ ਵਿੱਚ ਪਾਊਦਾਂ ਹੈਂ ਕੇਵਲ ਓਹੀ ਬਾਹਰ ਨਿਕਲਦੀ ਹੈ। ਕੋਈ ਗਰੀਬ ਜੀਵ ਕੀ ਕਰ ਸਕਦਾ ਹੈ?
Fareedkot Teekaਜੋ ਵਸਤ ਜਿਸ ਬਰਤਨ ਮੇਂ ਪਾਈ ਜਾਤੀ ਹੈ, ਸੋਈ ਨਿਕਲਤੀ ਹੈ ਇਸ ਮੇਂ ਔਰ ਕੋਈ ਕਿਆ ਬਿਚਾਰ ਕਰੇਗਾ। ਭਾਵ ਇਹ ਕਿ ਬ੍ਰਹਮ ਅਤਰਿਕਤ ਅਪਰ ਕੁਛ ਨਹੀਂ ਹੈ "ਸਭ ਗੋਬਿੰਦ ਹੈ ਸਭ ਗੋਬਿੰਦ ਹੈ" ਇਹ ਸਿਧ ਹੋਗਾ॥
Prof. Sahib Singhਕੋਈ ਵਿਚਾਰਾ ਜੀਵ (ਆਪਣੇ ਉੱਦਮ ਨਾਲ) ਕੁਝ ਭੀ ਨਹੀਂ ਕਰ ਸਕਦਾ, ਜੇਹੜਾ ਕੋਈ (ਗੁਣ ਔਗੁਣ) ਪਦਾਰਥ ਤੂੰ ਇਹਨਾਂ ਸਰੀਰਾਂ ਵਿਚ ਪਾਂਦਾ ਹੈ ਉਹੀ ਉੱਘੜਦਾ ਹੈ।

ਪਦ ਅਰਥ ਪਾਵਹਿ = ਤੂੰ ਪਾਂਦਾ ਹੈਂ। ਸਾ = ਉਹੀ।

SikhNet (Spanish)y lo que sea que pones en la vasija, eso sale. ¿Qué es lo que la pobre criatura podría hacer?

ਜਨ ਨਾਨਕ ਕਉ. ਹਰਿ ਬਖਸਿਆ; ਹਰਿ ਭਗਤਿ ਭੰਡਾਰਾ ॥੨॥

jan naanak kau. har bakhasiaa; har bhagat bhanddaaraa |2|

Sant Singh KhalsaThe Lord has given the treasure of His devotional worship to servant Nanak. ||2||
Manmohan SinghUnto servant Nanak, God has donated the treasure of His love-adoration.
Manmohan Singh (Punjabi)ਦਾਸ ਨਾਨਕ ਨੂੰ ਵਾਹਿਗੁਰੂ ਨੇ ਆਪਣੀ ਪਿਆਰੀ ਉਪਾਸ਼ਨਾ ਦਾ ਖਜ਼ਾਨਾ ਪ੍ਰਦਾਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੋ ਹੇ ਹਰਿ! ਤੈਨੇ ਹਰ ਪ੍ਰਕਾਰ ਸੇ ਅਪਨੀ ਭਗਤਿ ਰੂਪ (ਭੰਡਾਰਾ) ਖਜਾਨਾ ਦੀਆ ਹੈ॥੨॥
Prof. Sahib Singhਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ ॥੨॥

ਪਦ ਅਰਥ ਕਉ = ਨੂੰ ॥੨॥

SikhNet (Spanish)El Señor ha bendecido a Nanak con el Tesoro de Tu Alabanza. (2)
Shabad Guru Nanak Dev Ji Raag Aasaa Ang 468

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਕੂੜੁ ਰਾਜਾ. ਕੂੜੁ ਪਰਜਾ; ਕੂੜੁ ਸਭੁ ਸੰਸਾਰੁ ॥

koorr raajaa. koorr parajaa; koorr sabh sansaar |

Sant Singh KhalsaFalse is the king, false are the subjects; false is the whole world.
Manmohan SinghFalse is the King, false the subjects and false is the entire world.
Manmohan Singh (Punjabi)ਝੂਠਾ ਹੈ ਪਾਤਸ਼ਾਹ, ਝੂਠੀ ਹੀ ਰਿਆਇਆ ਅਤੇ ਝੂਠਾ ਹੈ ਸਾਰਾ ਸੰਸਾਰ।
Fareedkot Teekaਰਾਜਾ ਪਰਜਾ ਜੋ ਸੰਸਾਰ ਮੇਂ ਹੈਂ, ਸੋ ਸਭ ਝੂਠ ਰੂਪ ਹੈਂ॥
Prof. Sahib Singhਇਹ ਸਾਰਾ ਜਗਤ ਛਲ ਰੂਪ ਹੈ (ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ), (ਇਸ ਵਿਚ ਕੋਈ) ਰਾਜਾ (ਹੈ, ਤੇ ਕਈ ਲੋਕ) ਪਰਜਾ (ਹਨ)। ਇਹ ਭੀ (ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਵਿਖਾਣ ਵਾਂਗ) ਛਲ ਹੀ ਹਨ।

ਪਦ ਅਰਥ ਕੂੜੁ = ਛਲ, ਭਰਮ (ਨੋਟ: ਸ਼ਬਦ 'ਕੂੜੁ' ਵਿਸ਼ੇਸ਼ਣ ਨਹੀਂ ਹੈ, 'ਨਾਂਵ' ਹੈ ਅਤੇ ਪੁਲਿੰਗ ਹੈ। ਇਹੀ ਕਾਰਨ ਹੈ ਕਿ 'ਮਾੜੀ', 'ਕਾਇਆ', 'ਬੀਬੀ' ਆਦਿਕ ਇਸਤ੍ਰੀ ਲਿੰਗ ਸ਼ਬਦਾਂ ਨਾਲ ਭੀ ਸ਼ਬਦ 'ਕੂੜੁ' ਪੁਲਿੰਗ ਇਕ-ਵਚਨ ਹੀ ਹੈ)।

SikhNet (Spanish)Falso es el rey, falsos son los súbditos, falso es todo el mundo.

ਕੂੜੁ ਮੰਡਪ. ਕੂੜੁ ਮਾੜੀ; ਕੂੜੁ ਬੈਸਣਹਾਰੁ ॥

koorr manddap. koorr maarree; koorr baisanahaar |

Sant Singh KhalsaFalse is the mansion, false are the skyscrapers; false are those who live in them.
Manmohan SinghFalse is the mansion, false the sky-scraper and false is the dweller therein.
Manmohan Singh (Punjabi)ਝੂਠਾ ਹੈ ਮਹਿਲ, ਝੂਠੀ ਹੀ ਉਚੀ ਅਟਾਰੀ ਅਤੇ ਝੂਠਾ ਹੈ ਅੰਦਰ ਰਹਿਣ ਵਾਲਾ।
Fareedkot Teeka(ਮੰਡਪ) ਅਸਥਾਨ (ਮਾੜੀ) ਮੰਦਰ ਔਰ ਤਿਨ ਮੇਂ ਬੈਠਨੇ ਹਾਰੇ ਸੋ ਸਭ ਝੂਠ ਰੂਪ ਹੈਂ॥
Prof. Sahib Singh(ਇਸ ਜਗਤ ਵਿਚ ਕਿਤੇ ਇਹਨਾਂ ਰਾਜਿਆਂ ਦੇ) ਸ਼ਾਮਿਆਨੇ ਤੇ ਮਹਲ ਮਾੜੀਆਂ (ਹਨ, ਇਹ) ਭੀ ਛਲ ਰੂਪ ਹਨ, ਤੇ ਇਹਨਾਂ ਵਿਚ ਵੱਸਣ ਵਾਲਾ (ਰਾਜਾ) ਭੀ ਛਲ ਹੀ ਹੈ।

ਪਦ ਅਰਥ ਮੰਡਪ = ਸ਼ਾਮਿਆਨੇ। ਮਾੜੀ = ਮਹਲ। ਬੈਸਣਹਾਰੁ = (ਮਹਲ ਵਿਚ) ਵੱਸਣ ਵਾਲਾ।

SikhNet (Spanish)Falso es el palacio, falsos son los rascacielos, falsos son los que viven en ellos.

ਕੂੜੁ ਸੁਇਨਾ. ਕੂੜੁ ਰੁਪਾ; ਕੂੜੁ ਪੈਨੑਣਹਾਰੁ ॥

koorr sueinaa. koorr rupaa; koorr painanahaar |

Sant Singh KhalsaFalse is gold, and false is silver; false are those who wear them.
Manmohan SinghFalse is gold, false is silver and false is the wearer.
Manmohan Singh (Punjabi)ਝੂਠਾ ਹੈ ਸੋਨਾ, ਝੂਠੀ ਹੈ ਚਾਂਦੀ ਅਤੇ ਝੂਠਾ ਹੀ ਹੈ ਪਾਉਣ ਵਾਲਾ।
Fareedkot Teekaਸੋਨਾਂ ਚਾਂਦੀ ਔਰ ਤਿਨ ਕੇ ਸਾਧਨ ਕਰਨੇ ਹਾਰੇ ਸਭ ਝੂਠ ਰੂਪ ਹੈਂ॥
Prof. Sahib Singhਸੋਨਾ, ਚਾਂਦੀ (ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ) ਭਰਮ ਰੂਪ ਹੀ ਹਨ,

ਪਦ ਅਰਥ ਰੁਪਾ = ਚਾਂਦੀ।

SikhNet (Spanish)Falso es el oro, falsa es la plata, y falso es quien los usa.

ਕੂੜੁ ਕਾਇਆ. ਕੂੜੁ ਕਪੜੁ; ਕੂੜੁ ਰੂਪੁ ਅਪਾਰੁ ॥

koorr kaaeaa. koorr kaparr; koorr roop apaar |

Sant Singh KhalsaFalse is the body, false are the clothes; false is incomparable beauty.
Manmohan SinghFalse is the body, false is the raiment and false is peerless beauty.
Manmohan Singh (Punjabi)ਝੂਠੀ ਹੈ ਦੇਹਿ, ਝੂਠੀ ਪੁਸ਼ਾਕ ਅਤੇ ਝੂਠੀ ਹੈ ਲਾਸਾਨੀ ਸੁੰਦਰਤਾ।
Fareedkot Teekaਸਰੀਰ ਬਸਤ੍ਰ ਜੋ ਸੰਚਤ ਜੋ ਸੁੰਦਰਜਤਾ ਹੈ ਅਪਾਰ, ਸਭ ਝੂਠ ਰੂਪ ਹੈਂ॥
Prof. Sahib Singhਇਹ ਸਰੀਰਕ ਅਕਾਰ, (ਸੋਹਣੇ ਸੋਹਣੇ) ਕੱਪੜੇ ਅਤੇ (ਸਰੀਰਾਂ ਦਾ) ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛਲ ਹੀ ਹਨ (ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਹਿਹਾ ਹੈ)।

ਪਦ ਅਰਥ ਕਾਇਆ = ਸਰੀਰ। ਅਪਾਰੁ = ਬੇਅੰਤ, ਬਹੁਤ।

SikhNet (Spanish)Falso es el cuerpo, falsa la ropa y falsa la vanidad de toda esta belleza.

ਕੂੜੁ ਮੀਆ ਕੂੜੁ ਬੀਬੀ; ਖਪਿ ਹੋਏ ਖਾਰੁ ॥

koorr meea koorr beebee; khap hoe khaar |

Sant Singh KhalsaFalse is the husband, false is the wife; they mourn and waste away.
Manmohan SinghFalse is husband and false is wife, who pine away and become miserable.
Manmohan Singh (Punjabi)ਝੂਠਾ ਹੈ ਪਤੀ, ਝੂਠੀ ਹੈ ਪਤਨੀ, ਜੋ ਖੁਰ ਜਾਂਦੇ ਅਤੇ ਖੁਆਰ ਹੁੰਦੇ ਹਨ।
Fareedkot Teekaਮੀਆਂ ਬੀਬੀ ਸਭ ਪ੍ਰਪੰਚ ਝੂਠਾ ਹੈ। ਸਭ ਪਦੋਂ ਕੇ ਸਾਥ ਕੂੜ ਲਗਾਏ ਜਾਨਾ ਇਸ ਕੋ ਸਤ ਜਾਨ ਕਰ ਇਸ ਮੇਂ ਲਗ ਕਰ ਖਪ ਖਪ ਕਰ ਕੇ ਜੀਵ (ਖਾਰੁ) ਨਾਸ ਹੋਤੇ ਹੈਂ; ਵਾ ਖਰਾਬ ਹੋਤੇ ਹੈਂ ਵਾ ਦੁਖੀ ਹੋਤੇ ਹੈਂ ਵਾ (ਖਾਰੁ) ਭਸਮ ਹੋਤੇ ਹੈਂ॥
Prof. Sahib Singh(ਪ੍ਰਭੂ ਨੇ ਕਿਤੇ) ਮਨੁੱਖ (ਬਣਾ ਦਿੱਤੇ ਹਨ, ਕਿਤੇ) ਇਸਤ੍ਰੀਆਂ; ਇਹ ਸਾਰੇ ਭੀ ਛਲ ਰੂਪ ਹਨ, ਜੋ (ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛਲ ਵਿਚ) ਖਚਿਤ ਹੋ ਕੇ ਖ਼ੁਆਰ ਹੋ ਰਹੇ ਹਨ।

ਪਦ ਅਰਥ ਮੀਆ = ਖਸਮ, ਪਤੀ। ਬੀਬੀ = ਬੀਵੀ, ਔਰਤ, ਇਸਤ੍ਰੀ। ਖਪਿ = ਖਪ ਕੇ, ਖਚਿਤ ਹੋ ਕੇ। ਖਾਰੁ = ਖੁਆਰ, ਜ਼ਲੀਲ, ਬੇਇੱਜ਼ਤ।

SikhNet (Spanish)Falso es el novio, falsa es la novia puesto que ellos mueren.

ਕੂੜਿ ਕੂੜੈ ਨੇਹੁ ਲਗਾ; ਵਿਸਰਿਆ ਕਰਤਾਰੁ ॥

koorr koorrai nehu lagaa; visariaa karataar |

Sant Singh KhalsaThe false ones love falsehood, and forget their Creator.
Manmohan SinghThe false one loves what is false and forgets the Creator.
Manmohan Singh (Punjabi)ਝੂਠਾ ਆਦਮੀ ਝੂਠ ਨੂੰ ਪਿਆਰ ਕਰਦਾ ਹੈ ਅਤੇ ਸਿਰਜਣਹਾਰ ਨੂੰ ਭੁਲਾ ਦਿੰਦਾ ਹੈ।
Fareedkot Teekaਜਿਨ ਝੂਠੋਂ ਕਾ ਇਨ ਝੂਠੇ ਪਦਾਰਥੋਂ ਸੇ ਪ੍ਰੇਮ ਲਗਾ ਹੈ, ਤਿਨ ਕੋ ਪੁਰਖ ਭੂਲ ਗਿਆ ਹੈ॥
Prof. Sahib Singh(ਇਸ ਦ੍ਰਿਸ਼ਟਮਾਨ) ਛਲ ਵਿਚ ਫਸੇ ਹੋਏ ਜੀਵ ਦਾ ਛਲ ਵਿਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ।

ਪਦ ਅਰਥ ਕੂੜਿ = ਕੂੜ ਵਿਚ, ਛਲ ਵਿਚ। ਕੂੜੈ = ਕੂੜੇ ਮਨੁੱਖ ਦਾ, ਛਲ ਵਿਚ ਫਸੇ ਹੋਏ ਜੀਵ ਦਾ।

SikhNet (Spanish)Los falsos aman lo falso y niegan a su Señor Creador.

ਕਿਸੁ ਨਾਲਿ ਕੀਚੈ ਦੋਸਤੀ; ਸਭੁ ਜਗੁ ਚਲਣਹਾਰੁ ॥

kis naal keechai dosatee; sabh jag chalanahaar |

Sant Singh KhalsaWith whom should I become friends, if all the world shall pass away?
Manmohan SinghWith whom should I contract friendship the whole world is to pass away.
Manmohan Singh (Punjabi)ਮੈਂ ਕੀਹਦੇ ਸੰਗ ਯਾਰੀ ਪਾਵਾਂ। ਸਾਰਾ ਜਹਾਨ ਟੁਰ ਵੰਞਣ ਵਾਲਾ ਹੈ।
Fareedkot Teekaਤਾਂ ਤੇ ਕਿਸ ਮਾਇਕ ਪਦਾਰਥ ਸੇ ਮਿਤ੍ਰਤਾ ਕਰੀਏ ਸਭ ਜਗਤ (ਚਲਣਹਾਰੁ) ਨਾਸਵੰਤ ਹੈ॥
Prof. Sahib Singh(ਇਸ ਨੂੰ ਯਾਦ ਨਹੀਂ ਰਹਿ ਗਿਆ ਕਿ) ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਭੀ ਮੋਹ ਨਹੀਂ ਪਾਣਾ ਚਾਹੀਦਾ।

ਪਦ ਅਰਥ ਕੀਚੈ = ਕੀਤੀ ਜਾਏ।

SikhNet (Spanish)¿De quién me haré amigo si todo el mundo va a morir?

ਕੂੜੁ ਮਿਠਾ. ਕੂੜੁ ਮਾਖਿਉ; ਕੂੜੁ ਡੋਬੇ ਪੂਰੁ ॥

koorr mitthaa. koorr maakhiau; koorr ddobe poor |

Sant Singh KhalsaFalse is sweetness, false is honey; through falsehood, boat-loads of men have drowned.
Manmohan SinghFalse is sweetness and false is honey. In falsehood the boat loads are drowned.
Manmohan Singh (Punjabi)ਝੂਠਾ ਹੈ ਮਿਠਾਸ ਅਤੇ ਝੂਠਾ ਹੀ ਮਖਿਆਲ। ਝੂਠਾਂ ਅੰਦਰ ਬੇੜੀਆਂ ਦੇ ਪੁਰਾਂ ਦੇ ਪੂਰ ਡੁੱਬ ਗਏ ਹਨ।
Fareedkot Teekaਝੂਠ (ਮਿਠਾ) ਸੰਖੀਏ ਵਤ ਹੈ, ਪਰੰਤੂ ਝੂਠ (ਮਾਖਿਓ) ਸ਼ਹਤ ਕੀ ਭਾਤ ਪ੍ਰਤੀਤ ਹੋ ਰਹਾ ਹੈ। ਇਸ ਝੂਠ ਨੇ ਪੂਰੋਂ ਕੇ ਪੂਰ ਸੰਸਾਰ ਮੇਂ ਡਬੋ ਦੀਏ ਹੈਂ॥
Prof. Sahib Singh(ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ) ਛਲ (ਸਾਰੇ ਜੀਵਾਂ ਨੂੰ) ਪਿਆਰਾ ਲੱਗ ਰਿਹਾ ਹੈ, ਸ਼ਹਿਦ (ਵਾਂਗ) ਮਿੱਠਾ ਲੱਗਦਾ ਹੈ, ਇਸ ਤਰ੍ਹਾਂ ਇਹ ਛਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ।

ਪਦ ਅਰਥ ਮਿਠਾ = ਸੁਆਦਲਾ, ਪਿਆਰਾ। ਪੂਰੁ = (ਜ਼ਿੰਦਗੀ-ਰੂਪ ਬੇੜੀ ਹੈ, ਸਾਰੇ ਜੀਵ ਇਸ ਦਾ 'ਪੂਰ' ਹਨ); ਸਾਰੇ ਜੀਵ।

SikhNet (Spanish)Falsos son los dulces y falsa es la miel; a través de la falsedad se han hundido miles de barcos llenos de hombres.

ਨਾਨਕੁ ਵਖਾਣੈ ਬੇਨਤੀ; ਤੁਧੁ ਬਾਝੁ ਕੂੜੋ ਕੂੜੁ ॥੧॥

naanak vakhaanai benatee; tudh baajh koorro koorr |1|

Sant Singh KhalsaNanak speaks this prayer: without You, Lord, everything is totally false. ||1||
Manmohan SinghNanak, makes a supplication except Thee, O my Master, everything is thoroughly false.
Manmohan Singh (Punjabi)ਨਾਨਕ ਪ੍ਰਾਰਥਨਾਂ ਕਰਦਾ ਹੈ, ਤੇਰੇ ਬਗੈਰ ਹੇ ਮੇਰੇ ਮਾਲਕ ਹਰ ਸ਼ੈ ਝੂਠ ਹੀ ਝੂਠ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਤੇਰੇ ਨਾਮ ਬਿਨਾਂ ਸਭ ਝੂਠ ਹੀ ਝੂਠ ਹੈ। ਤਾਂ ਤੇ ਮੈਂ ਏਹੀ ਬੇਨਤੀ ਕਰਤਾ ਹੂੰ ਜੋ ਅਪਨਾ ਸਤਨਾਮ ਦੇਹੁ॥੧॥☬ਜੇ ਕਹੇ ਇਸ ਮਿਥਿਆ ਰੂਪ ਸੰਸਾਰ ਮੇਂ ਸਚ ਕੀ ਪ੍ਰਾਪਤੀ ਕੈਸੇ ਹੋਵੇ? ਤਿਸ ਪਰ ਸ੍ਰੀ ਮੁਖ ਸੇ ਬਚਨ ਕਹਤੇ ਹੈਂ:
Prof. Sahib Singh(ਹੇ ਪ੍ਰਭੂ!) ਨਾਨਕ (ਤੇਰੇ ਅੱਗੇ) ਅਰਜ਼ ਕਰਦਾ ਹੈ ਕਿ ਤੈਥੋਂ ਬਿਨਾ (ਇਹ ਜਗਤ) ਛਲ ਹੈ ॥੧॥

ਪਦ ਅਰਥ ਨਾਨਕੁ ਵਖਾਣੈ = ਨਾਨਕ ਆਖਦਾ ਹੈ। ਕੂੜੋ ਕੂੜੀ = ਕੂੜ ਹੀ ਕੂੜ, ਛਲ ਹੀ ਛਲ।੧। ❀ ਨੋਟ: ਇਸ ਸਲੋਕ ਵਿਚ ਸ਼ਬਦ 'ਕੂੜੁ', 'ਕੂੜਿ' ਅਤੇ 'ਕੂੜੈ' ਤ੍ਰੈਵੇਂ ਸਮਝਣ-ਜੋਗ ਹਨ। 'ਕੂੜੁ' ਨਾਂਵ (noun) ਹੈ, ਕਰਤਾ ਕਾਰਕ, ਇਕ-ਵਚਨ। 'ਕੂੜਿ' ਸ਼ਬਦ 'ਕੂੜੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ। 'ਕੂੜੈ' ਸ਼ਬਦ 'ਕੂੜਾ' ਤੋਂ ਸੰਬੰਧ ਕਾਰਕ, ਇਕ-ਵਚਨ ਹੈ। ਚੇਤੇ ਰੱਖਣ ਦੀ ਲੋੜ ਹੈ ਕਿ ਸ਼ਬਦ 'ਕੂੜੈ' ਸ਼ਬਦ 'ਕੂੜਾ' ਤੋਂ ਹੈ, 'ਕੂੜੁ' ਤੋਂ ਨਹੀਂ। ਸ਼ਬਦ 'ਕੂੜਾ' ਸੰਸਕ੍ਰਿਤ ਦੇ ਸ਼ਬਦ ਕੂਟਕ (क्त्र्टक) ਦਾ ਪ੍ਰਾਕ੍ਰਿਤ ਤੇ ਪੰਜਾਬੀ ਰੂਪ ਹੈ, ਜੋ ਵਿਸ਼ੇਸ਼ਣ ਹੈ ਤੇ ਜਿਸ ਦਾ ਅਰਥ ਹੈ 'ਝੂਠਾ, ਛਲ ਵਿਚ ਫਸਿਆ ਹੋਇਆ' ॥੧॥

SikhNet (Spanish)Reza Nanak, ¡Oh Señor, sin Ti, todo es falso! (1)
Shabad Guru Nanak Dev Ji Raag Aasaa Ang 468

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਸਚੁ. ਤਾ ਪਰੁ ਜਾਣੀਐ; ਜਾ ਰਿਦੈ ਸਚਾ ਹੋਇ ॥

sach. taa par jaaneeai; jaa ridai sachaa hoe |

Sant Singh KhalsaOne knows the Truth only when the Truth is in his heart.
Manmohan SinghThen alone the man is known as true, if the truth be in his heart.
Manmohan Singh (Punjabi)ਕੇਵਲ ਤਦ ਹੀ ਆਦਮੀ ਸੱਚਾ ਜਾਣਿਆਂ ਜਾਂਦਾ ਹੈ, ਜੇਕਰ ਸੱਚ ਉਸ ਦੇ ਦਿਲ ਵਿੱਚ ਹੋਵੇ।
Fareedkot Teekaਤਬ (ਪਰੁ) ਭਲੀ ਪ੍ਰਕਾਰ ਕਰ ਸਚ ਜਾਨਾ ਜਾਤਾ ਹੈ, ਜਬ ਪੁਰਸ ਰਿਦੈ ਸਚਾ ਹੋਵੈ॥
Prof. Sahib Singh(ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿਚ ਟਿਕ ਜਾਏ।

ਪਦ ਅਰਥ ਤਾ ਪਰੁ = ਤਾਂ ਹੀ, ਤਦੋਂ ਹੀ। ਜਾਣੀਐ = ਜਾਣਿਆ ਜਾ ਸਕਦਾ ਹੈ। ਸਚੁ = (ਸ਼ਬਦ 'ਕੂੜੁ' ਦੇ ਉਲਟ ਸ਼ਬਦ 'ਸਚੁ' ਹੈ; 'ਕੂੜੁ' ਦਾ ਅਰਥ ਹੈ 'ਛਲੁ' ਜੋ ਅਸਲੀਅਤ ਤੋਂ ਬਿਨਾ ਹੈ, ਜੋ ਉਤਨਾ ਚਿਰ ਹੀ ਹੈ, ਜਿਤਨਾ ਚਿਰ ਉਸ ਦਾ ਬਣਾਣ ਵਾਲਾ ਉਸ ਦੀ ਹੋਂਦ ਚਾਹੁੰਦਾ ਹੈ। ਇਸ ਦੇ ਉਲਟ 'ਸਚੁ' ਦਾ ਅਰਥ ਹੈ) ਅਸਲੀਅਤ। ਰਿਦੈ = ਹਿਰਦੇ ਵਿਚ। ਸਚਾ = ਅਸਲੀਅਤ ਵਾਲਾ, ਹਰੀ।

SikhNet (Spanish)Conocemos la Verdad cuando el corazón

ਕੂੜ ਕੀ ਮਲੁ ਉਤਰੈ; ਤਨੁ ਕਰੇ ਹਛਾ ਧੋਇ ॥

koorr kee mal utarai; tan kare hachhaa dhoe |

Sant Singh KhalsaThe filth of falsehood departs, and the body is washed clean.
Manmohan SinghHis filth of falsehood departs and he washed his body clean.
Manmohan Singh (Punjabi)ਉਸ ਦੀ ਝੂਠ ਦੀ ਮੈਲ ਲਹਿ ਜਾਂਦੀ ਹੈ ਅਤੇ ਉਹ ਆਪਣੀ ਦੇਹਿ ਨੂੰ ਧੋ ਕੇ ਸਾਫ ਸੁਥਰੀ ਕਰ ਲੈਂਦਾ ਹੈ।
Fareedkot Teekaਝੂਠ ਕੀ ਮੈਲ ਉਤਰ ਜਾਇ ਔਰ ਸਰੀਰ ਕੋ ਨਾਮ ਸਿਮਰਣ ਸੇ ਧੋਇ ਕਰ ਸੁਧ ਕਰ ਲੇਵੇ॥
Prof. Sahib Singhਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ।

ਪਦ ਅਰਥ ਕੂੜ ਕੀ ਮਲੁ = ਮਾਇਆ ਰੂਪ ਛਲ ਦੀ (ਮਨ ਉੱਤੇ) ਮੈਲ।

SikhNet (Spanish)es verdadero y purificamos nuestro cuerpo de la falsedad y lo hacemos puro.

ਸਚੁ. ਤਾ ਪਰੁ ਜਾਣੀਐ; ਜਾ ਸਚਿ ਧਰੇ ਪਿਆਰੁ ॥

sach. taa par jaaneeai; jaa sach dhare piaar |

Sant Singh KhalsaOne knows the Truth only when he bears love to the True Lord.
Manmohan SinghThen alone, man is known as true, if he bears love to the True One.
Manmohan Singh (Punjabi)ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਣਾ ਹੈ, ਜੇਕਰ ਉਹ ਸਤਿਪੁਰਖ ਨੂੰ ਪ੍ਰੇਮ ਕਰਦਾ ਹੈ।
Fareedkot Teekaਸਚ ਤੌ ਭਲੀ ਪ੍ਰਕਾਰ ਜਾਨਾ ਜਾਤਾ ਹੈ, ਜਬ ਸਚੇ ਵਾਹਿਗੁਰੂ ਸੇ ਪ੍ਰੇਮ ਧਾਰਨ ਕਰੈ॥
Prof. Sahib Singh(ਮਾਇਆ ਛਲ ਵਲੋਂ ਮਨ ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿਚ ਮਨ ਜੋੜਦਾ ਹੈ,
SikhNet (Spanish)Conocemos la Verdad cuando amamos la Verdad.

ਨਾਉ ਸੁਣਿ. ਮਨੁ ਰਹਸੀਐ; ਤਾ ਪਾਏ ਮੋਖ ਦੁਆਰੁ ॥

naau sun. man rahaseeai; taa paae mokh duaar |

Sant Singh KhalsaHearing the Name, the mind is enraptured; then, he attains the gate of salvation.
Manmohan SinghWhen the mind is enraptured on hearing the Name, then the mortal obtains the door of salvation.
Manmohan Singh (Punjabi)ਜਦ ਨਾਮ ਨੂੰ ਸਰਵਣ ਕਰਕੇ ਹਿਰਦਾ ਪਰਮ ਪ੍ਰਸੰਨ ਹੋ ਜਾਂਦਾ ਹੈ, ਤਦ, ਪ੍ਰਾਣੀ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
Fareedkot Teekaਸਚੇ ਨਾਮ ਕੋ (ਸੁਣਿ) ਸ੍ਰਵਣ ਕਰ ਕੇ (ਮਨੁ) ਮਨਨ ਕਰੇ (ਰਹਸੀਐ) ਨਿਧਿਆਸਨ ਕਰੇ, ਤਬ (ਮੋਖ ਦੁਆਰੁ) ਗਿਆਨ ਕੋ ਪ੍ਰਾਪਤ ਹੋਤਾ ਹੈ॥
Prof. Sahib Singh(ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ।

ਪਦ ਅਰਥ ਰਹਸੀਐ = ਖਿੜ ਪੈਂਦਾ ਹੈ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ, ਮਾਇਆ ਰੂਪ ਛਲ ਦੇ ਜ਼ੰਜੀਰਾਂ ਤੋਂ ਛੁੱਟਣ ਦਾ ਰਸਤਾ।

SikhNet (Spanish)Sí, cuando escuchamos el Nombre del Señor,

ਸਚੁ. ਤਾ ਪਰੁ ਜਾਣੀਐ; ਜਾ ਜੁਗਤਿ ਜਾਣੈ ਜੀਉ ॥

sach. taa par jaaneeai; jaa jugat jaanai jeeo |

Sant Singh KhalsaOne knows the Truth only when he knows the true way of life.
Manmohan SinghThen alone is the man deemed to be true, if the knows the true way of life.
Manmohan Singh (Punjabi)ਕੇਵਲ ਤਦ ਹੀ ਇਨਸਾਨ ਸੱਚਾ ਸਮਝਿਆ ਜਾਂਦਾ ਹੈ, ਜੇਕਰ ਉਹ ਜੀਵਨ ਦੇ ਸੱਚੇ ਰਸਤੇ ਨੂੰ ਜਾਣਦਾ ਹੈ।
Fareedkot Teekaਭਲੀ ਪ੍ਰਕਾਰ ਸਚ ਤੌ ਜਾਨਾ ਜਾਤਾ ਹੈ, ਜੋ ਜੀਉ ਵਾਹਿਗੁਰੂ ਮੇਂ ਬ੍ਰਿਤੀ ਕਾ (ਜੁਗਤਿ) ਜੋੜਨਾ ਜਾਨੈ॥
Prof. Sahib Singhਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ,

ਪਦ ਅਰਥ ਜੁਗਤਿ = ਜ਼ਿੰਦਗੀ ਸੋਹਣੇ ਤਰੀਕੇ ਨਾਲ ਗੁਜ਼ਾਰਨ ਦਾ ਢੰਗ।

SikhNet (Spanish)nuestra mente está complacida y obtenemos la Puerta de la Salvación.

ਧਰਤਿ ਕਾਇਆ ਸਾਧਿ ਕੈ; ਵਿਚਿ ਦੇਇ ਕਰਤਾ ਬੀਉ ॥

dharat kaaeaa saadh kai; vich dee karataa beeo |

Sant Singh KhalsaPreparing the field of the body, he plants the Seed of the Creator.
Manmohan SinghPreparing the body field, he puts into it the seed of the Creator.
Manmohan Singh (Punjabi)ਦੇਹਿ ਦੀ ਪੈਲੀ ਨੂੰ ਬਣਾ ਸੁਆਰ ਕੇ, ਉਹ ਇਸ ਅੰਦਰ ਸਿਰਜਨਹਾਰ ਦਾ ਬੀਜ ਬੀਜਦਾ ਹੈ।
Fareedkot Teekaਸਰੀਰ ਪ੍ਰਿਥਵੀ ਕੋ ਨਿਸਕਾਮ ਕਰਮੋਂ ਸੇ ਸੁਧ ਕਰ ਕੇ ਕਰਤਾ ਕੇ ਨਾਮ ਕਾ ਬੀਜ ਦੇਇ, ਭਾਵ ਪਾਵੈ॥
Prof. Sahib Singhਭਾਵ, ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿਚ ਪ੍ਰਭੂ ਦਾ ਨਾਮ ਬੀਜ ਦੇਵੇ।

ਪਦ ਅਰਥ ਧਰਤਿ ਕਾਇਆ = ਸਰੀਰ ਰੂਪ ਧਰਤੀ। ਦੇਇ = ਦੇ ਦੇਵੇ, ਬੀਜ ਦੇਵੇ। ਕਰਤਾ ਬੀਉ = ਕਰਤਾਰ ਦਾ ('ਨਾਮ' ਰੂਪ) ਬੀਜ।

SikhNet (Spanish)Conocemos la Verdad sólo cuando nuestra Alma conoce el Camino,

ਸਚੁ. ਤਾ ਪਰੁ ਜਾਣੀਐ; ਜਾ ਸਿਖ. ਸਚੀ ਲੇਇ ॥

sach. taa par jaaneeai; jaa sikh. sachee lee |

Sant Singh KhalsaOne knows the Truth only when he receives true instruction.
Manmohan SinghThen alone is the mortal deemed to be true when he receives the true instruction.
Manmohan Singh (Punjabi)ਕੇਵਲ ਤਦ ਹੀ ਪ੍ਰਾਣੀ ਸੱਚਾ ਸਮਝਿਆ ਜਾਂਦਾ ਹੈ, ਜਦ ਉਹ ਸੱਚੀ ਸਿਖਮਤ ਪ੍ਰਾਪਤ ਕਰਦਾ ਹੈ।
Fareedkot Teekaਭਲੀ ਪ੍ਰਕਾਰ ਸਚ ਤੌ ਜਾਨਾ ਹੈ, ਜਬ ਸਚੀ ਸਿਖ੍ਯਾ (ਲੇਇ) ਧਾਰਨ ਕਰੈ॥
Prof. Sahib Singhਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ ਸਿੱਖਿਆ (ਗੁਰੂ ਪਾਸੋਂ) ਲਏ,
SikhNet (Spanish)y cultivando nuestros cuerpos plantamos la Semilla de Dios.

ਦਇਆ ਜਾਣੈ ਜੀਅ ਕੀ; ਕਿਛੁ ਪੁੰਨੁ ਦਾਨੁ ਕਰੇਇ ॥

deaa jaanai jeea kee; kichh pun daan karee |

Sant Singh KhalsaShowing mercy to other beings, he makes donations to charities.
Manmohan SinghHe shows mercy to living beings and gives something in charity.
Manmohan Singh (Punjabi)ਉਹ ਪ੍ਰਾਣ-ਧਾਰੀਆਂ ਤੇ ਤਰਸ ਕਰਦਾ ਹੈ, ਕੁਝ ਖੈਰਾਤ ਵਜੋਂ ਭੀ ਦਿੰਦਾ ਹੈ।
Fareedkot Teekaਅਪਨੇ ਜੀਉ ਕੀ ਮੁਕਤਿ ਹੋਤਾ, ਭਾਵ ਚੌਰਾਸੀ ਭ੍ਰਮਨ ਸੇ ਛੁੜਾਨੇ ਹਿਤ ਦ੍ਯਾ ਕਰੈ, ਜਾਣੈ ਵਾ ਸਭ ਜੀਵੋਂ ਪਰ ਦ੍ਯਾ ਕੀ ਦ੍ਰਿਸ੍ਟ ਕਰ (ਜਾਣੈ) ਜਾਨ ਕਰਕੈ ਕਛੁ ਬਨ ਪੜੈ, (ਦਾਨ) ਬਿਧਵਤ ਜਲ ਕੁਸਾ ਲੇ ਕਰ ਪੁੰਨ ਸਾਮਾਨ ਸੇ ਦੇਨਾ ਕਰੇ। ਇਸ ਕਾ ਨਾਮ ਪੁੰਨ ਦਾਨ ਹੈ ਵਾ ਪੁੰਨ ਕਾਲ ਮੇਂ ਦਾਨ ਕਰੈ ਸੋ ਪੁੰਨ ਦਾਨ ਹੈ॥
Prof. Sahib Singhਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ (ਲੋੜਵੰਦਾਂ ਨੂੰ) ਕੁਝ ਦਾਨ ਪੁੰਨ ਕਰੇ।
SikhNet (Spanish)Conocemos la Verdad si recibimos la Verdadera Instrucción del Guru.

ਸਚੁ. ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ ਕਰੇ ਨਿਵਾਸੁ ॥

sach. taan par jaaneeai; jaa aatam teerath kare nivaas |

Sant Singh KhalsaOne knows the Truth only when he dwells in the sacred shrine of pilgrimage of his own soul.
Manmohan SinghThen alone is one knows as true, when he abides in the pilgrimage station of his heart.
Manmohan Singh (Punjabi)ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਦਾ ਹੈ, ਜਦ ਉਹ ਆਪਣੇ ਦਿਲ ਦੇ ਧਰਮ-ਅਸਥਾਨ ਤੇ ਵੱਸਦਾ ਹੈ।
Fareedkot Teekaਭਲੀ ਪ੍ਰਕਾਰ ਸਚੁ ਤਬ ਜਾਨਾ ਜਾਤਾ ਹੈ, ਜਬ ਮਨ ਆਤਮ ਤੀਰਥ ਮੇਂ ਨਿਵਾਸੁ ਕਰੇ॥☬ਕੈਸੇ ਕਰੇ?
Prof. Sahib Singhਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ,

ਪਦ ਅਰਥ ਆਤਮ ਤੀਰਥਿ = ਆਤਮ ਰੂਪ ਤੀਰਥ ਉੱਤੇ।

SikhNet (Spanish)Conocemos la Verdad si habitamos en la estación de peregrinaje del Ser.

ਸਤਿਗੁਰੂ ਨੋ ਪੁਛਿ ਕੈ; ਬਹਿ ਰਹੈ. ਕਰੇ ਨਿਵਾਸੁ ॥

satiguroo no puchh kai; beh rahai. kare nivaas |

Sant Singh KhalsaHe sits and receives instruction from the True Guru, and lives in accordance with His Will.
Manmohan SinghHe takes instruction from the Guru and sits and abides according to his will.
Manmohan Singh (Punjabi)ਉਹ ਗੁਰਾਂ ਪਾਸੋਂ ਸਿਖਮਤ ਲੈਂਦਾ ਹੈ ਅਤੇ ਉਹਨਾਂ ਦੀ ਰਜਾ ਅਨੁਸਾਰ ਬੈਠਦਾ ਅਤੇ ਵੱਸਦਾ ਹੈ।
Fareedkot Teekaਸਤਗੁਰੋਂ ਸੇ ਪੂਛ ਕਰ ਇਸਥਤ ਹੋ ਕਰ ਜੋ ਸਭ ਮੇਂ ਨਿਵਾਸ ਕਰ ਰਹਾ ਹੈ ਤਿਸਮੇਂ ਬੈਠਾ ਰਹੈ, ਭਾਵ ਅਡੋਲੁ ਰਹੇ। ਵਾ (ਬਹਿ ਰਹੈ) ਆਸਨ ਜਿਤ ਹੋਨੇ ਮੇਂ ਭਾਵ ਹੈ ਅਰੁ ਮਨ ਕੋ ਵਾਸਨਾ ਸੇ ਰਹਤੇ ਕਰੇ॥
Prof. Sahib Singhਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ।

ਪਦ ਅਰਥ ਬਹਿ ਰਹੈ = ਬੈਠਾ ਰਹੇ, ਮਨ ਨੂੰ ਵਿਕਾਰਾਂ ਵਲ ਦੌੜਨ ਤੋਂ ਰੋਕ ਰੱਖੇ।

SikhNet (Spanish)Y así como vivimos en la Voluntad del Guru, así vivimos.

ਸਚੁ. ਸਭਨਾ ਹੋਇ ਦਾਰੂ; ਪਾਪ ਕਢੈ ਧੋਇ ॥

sach. sabhanaa hoe daaroo; paap kadtai dhoe |

Sant Singh KhalsaTruth is the medicine for all; it removes and washes away our sins.
Manmohan SinghTruth is the medicine for all and it removes and washed away the sin.
Manmohan Singh (Punjabi)ਸੱਚ ਸਾਰਿਆਂ ਲਈ ਇਕ ਦਵਾਈ ਹੈ। ਇਹ ਕਸਮਲ (ਪਾਪ) ਨੂੰ ਧੋ ਕੇ ਬਾਹਰ ਕੱਢ ਦਿੰਦਾ ਹੈ।
Fareedkot Teekaਸਚ ਜੋ ਹੈ, ਸੋ ਸਭ ਰੋਗੋਂ ਕੀ ਔਖਧਿ ਹੋਤਾ ਭ੍ਯਾ ਹੈ। ਪਾਪੋਂ ਰੂਪੀ ਮੈਲ ਕੋ ਧੋਇ ਕਰ ਮਨ ਕੇ ਬੀਚ ਸੇ ਨਿਕਾਲ ਦੇਤਾ ਹੈ॥
Prof. Sahib Singhਉਨ੍ਹਾਂ ਮਨੁੱਖਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ) ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ),
SikhNet (Spanish)La Verdad es la curación de todo, y nos limpia del error.

ਨਾਨਕੁ. ਵਖਾਣੈ ਬੇਨਤੀ; ਜਿਨ ਸਚੁ ਪਲੈ ਹੋਇ ॥੨॥

naanak. vakhaanai benatee; jin sach palai hoe |2|

Sant Singh KhalsaNanak speaks this prayer to those who have Truth in their laps. ||2||
Manmohan SinghNanak makes supplication unto those, who have truth in their lap.
Manmohan Singh (Punjabi)ਨਾਨਕ ਉਹਨਾਂ ਦੇ ਮੂਹਰੇ ਪ੍ਰਾਰਥਨਾਂ ਕਰਦਾ ਹੈ, ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ (ਪਲੈ) ਬਸਤ੍ਰ ਵਾ ਲੜ, ਭਾਵ ਰਿਦੈ ਸਚੁ ਨਾਮੁ ਹੋਵੈ, ਤਿਨ ਪਾਸ ਜੀਵ ਬੇਨਤੀ ਕਰੇ ਤਉ ਮੁਕਤਿ ਪਾਵੈ ਹੈ॥੨॥
Prof. Sahib Singhਨਾਨਕ ਅਰਜ਼ ਕਰਦਾ ਹੈ- ਜਿਨ੍ਹਾਂ ਦੇ ਹਿਰਦੇ ਵਿਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ ॥੨॥

ਪਦ ਅਰਥ xxx ॥੨॥

SikhNet (Spanish)El llamado de este rezo de Nanak es para aquéllos cuya única posesión es la Verdad de Dios. (2)
Shabad Guru Nanak Dev Ji Raag Aasaa Ang 468

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਦਾਨੁ ਮਹਿੰਡਾ ਤਲੀ ਖਾਕੁ; ਜੇ ਮਿਲੈ. ਤ ਮਸਤਕਿ ਲਾਈਐ ॥

daan mahinddaa talee khaak; je milai. ta masatak laaeeai |

Sant Singh KhalsaThe gift I seek is the dust of the feet of the Saints; if I were to obtain it, I would apply it to my forehead.
Manmohan SinghFor me gift it the dust of saints feet. If I obtain it, then, I shall apply it to my forehead.
Manmohan Singh (Punjabi)ਮੇਰੀ ਦਾਤ ਸੰਤਾਂ ਦੇ ਪੈਰਾਂ ਦੀ ਧੂੜ ਹੈ। ਜੇਕਰ ਇਹ ਮੈਨੂੰ ਮਿਲ ਜਾਵੇ, ਤਦ ਮੈਂ ਇਸ ਨੂੰ ਆਪਣੇ ਮੱਥੇ ਨੂੰ ਲਾਵਾਂਗਾ।
Fareedkot Teeka(ਮਹਿੰਡਾ) ਮੇਰਾ ਦਾਨੁ ਤੋ ਸੰਤੋਂ ਕੇ ਚਰਨੋਂ ਕੀਆਂ ਤਲੀਆਂ ਦੀ ਧੂੜੀ ਹੈ, ਜੇਕਰ ਮਿਲੇ ਤਉ ਮਾਥੇ ਪਰ ਲਗਾਈਐ॥
Prof. Sahib Singh(ਮੇਰਾ ਇਹ ਚਿੱਤ ਕਰਦਾ ਹੈ ਕਿ ਮੈਨੂੰ ਸੰਤਾਂ ਦੇ) ਪੈਰਾਂ ਦੀ ਖ਼ਾਕ ਦਾ ਦਾਨ ਮਿਲੇ। ਜੇ ਇਹ ਦਾਨ ਮਿਲ ਜਾਏ, ਤਾਂ ਮੱਥੇ ਉੱਤੇ ਲਾਣੀ ਚਾਹੀਦੀ ਹੈ।

ਪਦ ਅਰਥ ਦਾਨੁ = ਬਖ਼ਸ਼ਸ਼। ਮਹਿੰਡਾ = ਮੇਰਾ, ਭਾਵ, ਮੇਰੇ ਵਾਸਤੇ। ਤਲੀ ਖਾਕੁ = (ਪੈਰਾਂ ਦੀਆਂ ਤਲੀਆਂ ਦੀ ਖਾਕ, ਚਰਨ-ਧੂੜ। ਤ = ਤਾਂ।

SikhNet (Spanish)Yo busco solamente el Polvo de los Pies de los Santos, para que me lo pueda aplicar en la frente.

ਕੂੜਾ ਲਾਲਚੁ ਛਡੀਐ; ਹੋਇ ਇਕ ਮਨਿ. ਅਲਖੁ ਧਿਆਈਐ ॥

koorraa laalach chhaddeeai; hoe ik man. alakh dhiaaeeai |

Sant Singh KhalsaRenounce false greed, and meditate single-mindedly on the unseen Lord.
Manmohan SinghForsake false avarice and with single mind meditate thou on the Unseen Lord.
Manmohan Singh (Punjabi)ਝੂਠੇ ਲੋਭ ਨੂੰ ਤਿਆਗ ਦੇ ਅਤੇ ਇੱਕ ਚਿੱਤ ਹੋ ਕੇ ਤੂੰ ਅਦ੍ਰਿਸ਼ਟ ਸੁਆਮੀ ਦਾ ਸਿਮਰਨ ਕਰ।
Fareedkot Teekaਝੂਠਾ ਲਾਲਚੁ ਛੋਡ ਦੇਈਏ ਅਰੁ ਇਕ ਮਨ ਹੋ ਕਰ ਅਲਖ ਪੁਰਖੁ ਕਾ ਧ੍ਯਾਨ ਕਰੀਏ॥
Prof. Sahib Singh(ਹੋਰ) ਲਾਲਚ, ਜੋ ਮਾਇਆ ਦੇ ਜਾਲ ਵਿਚ ਹੀ ਫਸਾਂਦਾ ਹੈ, ਛੱਡ ਦੇਣਾ ਚਾਹੀਦਾ ਹੈ, ਅਤੇ ਮਨ ਨੂੰ ਕੇਵਲ ਪ੍ਰਭੂ ਵਿਚ ਜੋੜ ਕੇ ਉਸ ਦੀ ਭਗਤੀ ਕਰਨੀ ਚਾਹੀਦੀ ਹੈ,

ਪਦ ਅਰਥ ਕੂੜਾ = ਕੂੜ ਵਿਚ ਫਸਾਣ ਵਾਲਾ, ਮਾਇਆ ਦੇ ਜਾਲ ਵਿਚ ਫਸਾਣ ਵਾਲਾ। ਅਲਖੁ = ਅਦ੍ਰਿਸ਼ਟ।

SikhNet (Spanish)Abandonando el egoísmo falso, contemplo al Único, Incognoscible Señor con toda mi mente.

ਫਲੁ ਤੇਵੇਹੋ ਪਾਈਐ; ਜੇਵੇਹੀ ਕਾਰ ਕਮਾਈਐ ॥

fal teveho paaeeai; jevehee kaar kamaaeeai |

Sant Singh KhalsaAs are the actions we commit, so are the rewards we receive.
Manmohan SinghAs are the deeds, we do, so is the fruit which we obtain.
Manmohan Singh (Punjabi)ਜੇਹੋ ਜਿਹੇ ਕਰਮ ਅਸੀਂ ਕਰਦੇ ਹਾਂ, ਓਹੋ ਜਿਹਾ ਹੀ ਮੇਵਾ ਅਸੀਂ ਪ੍ਰਾਪਤ ਕਰਦੇ ਹਾਂ।
Fareedkot Teekaਜੈਸੀ ਕਾਰ ਕਰੀਐ (ਤੇਵੇਹੋ) ਤੈਸਾ ਫਲੁ ਪਾਈਤਾ ਹੈ॥
Prof. Sahib Singh(ਕਿਉਂਕਿ) ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ।

ਪਦ ਅਰਥ ਤੇਵੇਹੋ = ਤਿਹੋ ਜਿਹਾ ਹੀ। ਜੇਵੇਹੀ = ਜਿਹੋ ਜਿਹੀ।

SikhNet (Spanish)Cosechamos la fruta de los hechos que plantamos;

ਜੇ ਹੋਵੈ ਪੂਰਬਿ ਲਿਖਿਆ; ਤਾ ਧੂੜਿ ਤਿਨੑਾ ਦੀ ਪਾਈਐ ॥

je hovai poorab likhiaa; taa dhoorr tinaa dee paaeeai |

Sant Singh KhalsaIf it is so pre-ordained, then one obtains the dust of the feet of the Saints.
Manmohan SinghIf it is so writ in the beginning, then, the man obtains the dust of the feet of those Saints.
Manmohan Singh (Punjabi)ਜੇਕਰ ਮੁੱਢ ਤੋਂ ਐਸੀ ਲਿਖਤਾਕਾਰ ਹੋਵੇ, ਤਦ ਆਦਮੀ ਉਹਨਾਂ ਸੰਤਾਂ ਦੇ ਪੈਰਾਂ ਦੀ ਖਾਕ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜੋ ਪੂਰਬ ਕਰਮਾਨੁਸਾਰ ਸੁਭ ਲੇਖੁ ਲਿਖਾ ਹੋਇ ਤਬ ਤਿਨ ਸੰਤੋਂ ਕੀ ਚਰਨ ਧੂੜ ਪਾਈਤੀ ਹੈ॥
Prof. Sahib Singhਪਰ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਤਾਂ ਹੀ ਮਿਲਦੀ ਹੈ ਜੇ ਚੰਗੇ ਭਾਗ ਹੋਣ।

ਪਦ ਅਰਥ ਪੂਰਬਿ = ਪਹਿਲੇ ਤੋਂ, ਮੁੱਢ ਤੋਂ, ਧੁਰ ਤੋਂ। ਲਿਖਿਆ = ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੀ ਹੋਂਦ।

SikhNet (Spanish)y si está así escrito por la Eternidad uno recibe el Polvo de los Pies de los Santos.

ਮਤਿ ਥੋੜੀ; ਸੇਵ ਗਵਾਈਐ ॥੧੦॥

mat thorree; sev gavaaeeai |10|

Sant Singh KhalsaBut through small-mindedness, we forfeit the merits of selfless service. ||10||
Manmohan SinghFor reasons of meager intellect we lose the value of service.
Manmohan Singh (Punjabi)ਥੋੜੀ ਮਤ ਕਾਰਣ ਅਸੀਂ ਸੇਵਾ ਦੇ ਮਹਾਤਮ (ਫਲ) ਨੂੰ ਗਵਾ ਲੈਂਦੇ ਹਾਂ।
Fareedkot Teekaਸੰਤੋਂ ਕੀ ਸੇਵਾ ਕਰ ਕੇ ਤੁਛੁ ਬੁਧੀ ਕੋ ਗਵਾਇ ਦੇਈਏ ਵਾ ਥੋੜੀ ਬੁਧੀ ਕਰ ਕੇ ਸੇਵਾ ਗਵਾਇ ਦੇਈਦੀ ਹੈ॥੧੦॥
Prof. Sahib Singh(ਗੁਰਮੁਖਾਂ ਦਾ ਆਸਰਾ-ਪਰਨਾ ਛੱਡ ਕੇ) ਜੇ ਆਪਣੀ ਹੋਛੀ ਜਿਹੀ ਮਤ ਦੀ ਟੇਕ ਰੱਖੀਏ ਤਾਂ (ਇਸ ਦੇ ਆਸਰੇ) ਕੀਤੀ ਹੋਈ ਘਾਲ-ਕਮਾਈ ਵਿਅਰਥ ਜਾਂਦੀ ਹੈ ॥੧੦॥

ਪਦ ਅਰਥ ਮਤਿ ਥੋੜੀ = ਆਪਣੀ ਮਤਿ ਥੋੜਿ ਹੋਵੇ, ਜੇ ਆਪਣੀ ਥੋੜੀ ਮਤ ਦੀ ਟੇਕ ਰੱਖੀਏ ॥੧੦॥

SikhNet (Spanish)Es a través del ego en nuestras pequeñas mentes que perdemos hasta el mérito de poder servir. (10)
Shabad Guru Ramdas Ji Raag Aasaa Ang 450 excerpt (4 of 17 lines)

ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ; ਤੂੰ ਅਪਰ ਅਪਾਰੋ. ਰਾਮ ਰਾਜੇ ॥

ham kiaa gun tere vitharah suaamee; toon apar apaaro. raam raaje |

Sant Singh KhalsaWhat Glorious Virtues of Yours can I describe, O Lord and Master? You are the most infinite of the infinite, O Lord King.
Manmohan SinghWhat merits of Thine can I narrate O Lord? Thou art the remotest of the remote Master, the king.
Manmohan Singh (Punjabi)ਮੈਂ ਤੇਰੀਆਂ ਕਿਹੜੀਆਂ ਖੂਬੀਆਂ ਬਿਆਨ ਕਰ ਸਕਦਾ ਹਾਂ, ਹੇ ਸਾਹਿਬ? ਤੂੰ ਪਰ੍ਹੇ ਤੋਂ ਪਰ੍ਹੇ ਪ੍ਰਭੂ ਪਾਤਸ਼ਾਹ ਹੈਂ।
Fareedkot Teekaਹੇ ਸ੍ਵਾਮੀ ਰਾਮ ਰਾਜੇ! ਹਮ ਤੇਰੇ ਕਿਆ ਗੁਣੋਂ ਕਾ ਬਿਸਥਾਰ ਕਰਹਿ, ਤੂੰ ਤੋ ਅਪਰ ਅਪਾਰ ਹੈਂ॥
Prof. Sahib Singhਹੇ ਮੇਰੇ ਮਾਲਕ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਅਸੀਂ ਤੇਰੇ ਕੇਹੜੇ ਕੇਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ? ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ।

ਪਦ ਅਰਥ ਹਮ = ਅਸੀਂ ਜੀਵ। ਵਿਥਰਹ = ਵਿਸਥਾਰ ਨਾਲ ਦੱਸ ਸਕਦੇ ਹਾਂ। ਕਿਆ ਗੁਣ = ਕੇਹੜੇ ਕੇਹੜੇ ਗੁਣ? ਸੁਆਮੀ = ਹੇ ਸੁਆਮੀ! ਅਪਰ = ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

SikhNet (Spanish)¿Cómo podría describir Tus Méritos, oh mi Señor Trascendente e Infinito?

ਹਰਿ ਨਾਮੁ ਸਾਲਾਹਹ. ਦਿਨੁ ਰਾਤਿ; ਏਹਾ ਆਸ ਆਧਾਰੋ ॥

har naam saalaahah. din raat; ehaa aas aadhaaro |

Sant Singh KhalsaI praise the Lord's Name, day and night; this alone is my hope and support.
Manmohan SinghGod's Name, I praise day and night, and this alone is my hope and support.
Manmohan Singh (Punjabi)ਰੱਬ ਦੇ ਨਾਮ ਦੀ ਮੈਂ ਰਾਤ ਦਿਨ ਸਿਫ਼ਤ ਕਰਦਾ ਹਾਂ। ਕੇਵਲ ਇਹ ਹੀ ਮੇਰੀ ਆਸ ਤੇ ਆਸਰਾ ਹਨ।
Fareedkot Teekaਹੇ ਹਰੀ! ਹਮ ਕੇਵਲ ਤੇਰੇ ਨਾਮ ਕੀ ਰਾਤ ਦਿਨ ਸੋਭਾ ਕਰਤੇ ਹੈਂ ਔਰ ਨਾਮ ਹੀ ਕਾ ਤਨ ਮਨ ਕਰ ਆਸਰਾ ਰਖਤੇ ਹੈਂ॥
Prof. Sahib Singhਹੇ ਸੁਆਮੀ! ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ, ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ।

ਪਦ ਅਰਥ ਸਾਲਾਹਹ = ਅਸੀਂ ਸਲਾਹੁੰਦੇ ਹਾਂ। ਆਧਾਰੋ = ਆਸਰਾ।

SikhNet (Spanish)Alabo Tu Nombre por siempre, porque ésta es mi única Esperanza, lo primordial.

ਹਮ ਮੂਰਖ. ਕਿਛੂਅ ਨ ਜਾਣਹਾ; ਕਿਵ ਪਾਵਹ ਪਾਰੋ ॥

ham moorakh. kichhooa na jaanahaa; kiv paavah paaro |

Sant Singh KhalsaI am a fool, and I know nothing. How can I find Your limits?
Manmohan SinghI am a fool and know nothing. How can I find Thy limit?
Manmohan Singh (Punjabi)ਮੈਂ ਮੂੜ ਹਾਂ, ਅਤੇ ਕੁਝ ਭੀ ਨਹੀਂ ਜਾਣਦਾ। ਤੇਰਾ ਅੰਤ ਮੈਂ ਕਿਸ ਤਰ੍ਹਾਂ ਲੱਭ ਸਕਦਾ ਹਾਂ?
Fareedkot Teekaਹੇ ਸ੍ਵਾਮੀ! ਹਮ ਮੂਰਖ ਕਛ ਸਾਧਨ ਨਹੀਂ ਜਾਨਤੇ, ਸੰਸਾਰ ਸਮੁੰਦਰ ਕੇ ਪਾਰ ਕੋ ਕੈਸੇ ਪਾਵਹਿਗੇ॥
Prof. Sahib Singhਹੇ ਪ੍ਰਭੂ! ਅਸੀਂ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ?

ਪਦ ਅਰਥ ਕਿਛੂਅ = ਕੁਝ ਭੀ। ਨ ਜਾਣਹਾ = ਅਸੀਂ ਨਹੀਂ ਜਾਣਦੇ। ਕਿਵ = ਕਿਵੇਂ? ਪਾਵਹ = ਅਸੀਂ ਪਾਈਏ। ਪਾਰੋ = ਪਾਰ, ਅੰਤ।

SikhNet (Spanish)Soy inocente en Tu Sendero, y sin saber, ¿cómo podría medir Tu Expansión?

ਜਨੁ ਨਾਨਕੁ. ਹਰਿ ਕਾ ਦਾਸੁ ਹੈ; ਹਰਿ ਦਾਸ ਪਨਿਹਾਰੋ ॥੩॥

jan naanak. har kaa daas hai; har daas panihaaro |3|

Sant Singh KhalsaServant Nanak is the slave of the Lord, the water-carrier of the slaves of the Lord. ||3||
Manmohan SinghAttendant Nanak is God's servant, nay, the water-carrier of God's slaves.
Manmohan Singh (Punjabi)ਸੇਵਕ ਨਾਨਕ ਵਾਹਿਗੁਰੂ ਦਾ ਨੌਕਰ ਹੈ, ਨਹੀਂ ਵਾਹਿਗੁਰੂ ਦੇ ਗੋਲੇ ਦਾ ਪਾਣੀ ਭਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੋ ਆਪ ਕਾ ਦਾਸ ਹੈ, ਮੈਂ ਤਿਸ ਕੇ (ਪਨਿਹਾਰੋ) ਪਾਨੀ ਭਰਨੇ ਹਾਰੋਂ ਕਾ ਦਾਸ ਹੂੰ॥੩॥
Prof. Sahib Singhਦਾਸ ਨਾਨਕ ਤਾਂ ਪਰਮਾਤਮਾ ਦਾ ਦਾਸ ਹੈ, ਪਰਮਾਤਮਾ ਦੇ ਦਾਸਾਂ ਦਾ ਦਾਸ ਹੈ ॥੩॥

ਪਦ ਅਰਥ ਪਨਿਹਾਰੋ = ਪਾਣੀ ਭਰਨ ਵਾਲਾ, ਸੇਵਕ ॥੩॥

SikhNet (Spanish)Así Nanak se vuelve el Esclavo del Señor; no, el Esclavo de Sus Esclavos. (3)
Shabad Guru Nanak Dev Ji Raag Aasaa Ang 468

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸਚਿ ਕਾਲੁ. ਕੂੜੁ ਵਰਤਿਆ; ਕਲਿ ਕਾਲਖ ਬੇਤਾਲ ॥

sach kaal. koorr varatiaa; kal kaalakh betaal |

Sant Singh KhalsaThere is a famine of Truth; falsehood prevails, and the blackness of the Dark Age of Kali Yuga has turned men into demons.
Manmohan SinghThere is a famine of truth, falsehood prevails and the blackness of the Dark age has made men demons.
Manmohan Singh (Punjabi)ਸੱਚਾਈ ਦਾ ਕਹਿਤ (ਕਾਲ) ਪੈ ਗਿਆ ਹੈ, ਝੂਠ ਪ੍ਰਚੱਲਤ ਹੋ ਰਿਹਾ ਹੈ, ਅਤੇ ਕਾਲੇ ਯੁੱਗ ਦੀ ਸਿਆਹੀ ਨੇ ਬੰਦਿਆਂ ਨੂੰ ਭੂਤਨੇ ਬਣਾ ਛੱਡਿਆ ਹੈ।
Fareedkot Teekaਕਲਿਜੁਗ ਮੇਂ ਪਾਪੋਂ ਕੀ ਕਾਲਿਕ ਕਰ ਕੇ ਸਭ ਜੀਵ (ਬੇਤਾਲ) ਭੂਤ ਹੋ ਰਹੇ ਹੈਂ ਸਚ ਬੋਲਨੇ ਕਾ ਕਾਲ ਪੜਾ ਹੈ ਔਰ ਝੂਠ ਸਭ ਮੇਂ ਬਰਤਮਾਨ ਹੋ ਰਹਾ ਹੈ॥
Prof. Sahib Singh(ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵ ਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖ਼ਿਆਲ ਜੀਵਾਂ ਦੇ ਹਿਰਦਿਆਂ ਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ)।

ਪਦ ਅਰਥ ਸਚਿ = ਸੱਚ ਵਿਚ। ਸਚਿ ਕਾਲੁ = ਸੱਚ ਵਿਚ ਕਾਲ ਪੈ ਗਿਆ ਹੈ ਅਸਲੀਅਤ ਦੀ ਪਰਖ ਨਹੀਂ ਰਹੀ। ਕਾਲਖ = ਕਾਲਾਪਨ, ਵਿਕਾਰਾਂ ਦੀ ਸਿਆਹੀ। ਬੇਤਾਲ = ਭੂਤ ਪ੍ਰੇਤ।

SikhNet (Spanish)Hay una escasez de la Verdad. La falsedad está difundida en todas partes, y la oscura Era de Kali Yug baila su loco baile.

ਬੀਉ ਬੀਜਿ. ਪਤਿ ਲੈ ਗਏ; ਅਬ ਕਿਉ ਉਗਵੈ ਦਾਲਿ ॥

beeo beej. pat lai ge; ab kiau ugavai daal |

Sant Singh KhalsaThose who planted their seed have departed with honor; now, how can the shattered seed sprout?
Manmohan SinghThey, who have sown the seed of the Name have departed with honour. How can the broken seed sprout now?
Manmohan Singh (Punjabi)ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ ਹੈ, ਉਹ ਇਜਤ ਆਬਰੂ ਨਾਲ ਗਏ ਹਨ। ਹੁਣ ਟੁਟਿਆ ਹੋਇਆ ਬੀਜ ਕਿਸ ਤਰ੍ਹਾਂ ਪੁੰਗਰ ਸਕਦਾ ਹੈ?
Fareedkot Teekaਜਿਨੋਂ ਨੇ ਪਿਛਲੇ ਜੁਗ ਮੇਂ ਜਗਾਦਿ ਕਰਮੋਂ ਕਾ ਬੀਜੁ ਬੀਜਾ ਹੈ, ਸੋ ਪ੍ਰਤਿਸ੍ਟਾ ਲੇ ਕਰ ਸ੍ਵਰਗਾਦਿਕੋਂ ਮੇਂ ਗਏ ਹੈਂ। ਅਬ ਇਸ ਜੁਗ ਮੇਂ ਉਸ ਬੀਜ ਕੀ ਦਾਲ ਹੋ ਗਈ ਅਰਥਾਤ ਨ ਰਿਖਿ ਰਹੇ, ਨ ਧਨ ਰਹਾ, ਨ ਮੰਤ੍ਰੋਂ ਮੇਂ ਸ਼ਕਤੀ ਰਹੀ। ਅਬ ਜੋ ਉਨ ਕਰਮੋਂ ਕੋ ਕੀਆ ਚਾਹੁਤੇ ਹੈਂ, ਜੋ (ਉਗਵੈ) ਅੰਕਰਿਤ ਹੋਇਗੇ ਸੋ ਕਬੀ ਨਹੀਂ ਹੋਇਗੇ॥
Prof. Sahib Singhਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ। ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ)।

ਪਦ ਅਰਥ ਬੀਉ = ਨਾਮ ਰੂਪ ਬੀਜ। ਬੀਜਿ = ਬੀਜ ਕੇ। ਕਿਉ ਉਗਵੈ = ਨਹੀਂ ਉੱਗ ਸਕਦੀ। ਦਾਲਿ = ਦਾਣੇ ਦੇ ਦੋਵੇਂ ਹਿੱਸੇ ਵਖੋ ਵਖਰੇ।

SikhNet (Spanish)Aquéllos que plantaron la buena semilla, cosecharon Amor.

ਜੇ ਇਕੁ ਹੋਇ; ਤ ਉਗਵੈ. ਰੁਤੀ ਹੂ ਰੁਤਿ ਹੋਇ ॥

je ik hoe; ta ugavai. rutee hoo rut hoe |

Sant Singh KhalsaIf the seed is whole, and it is the proper season, then the seed will sprout.
Manmohan Singhif the seed be whole and there be the proper season, then the seed germinates.
Manmohan Singh (Punjabi)ਜੇਕਰ ਬੀਜ ਮੁਕੰਮਲ ਹੋਵੇ ਅਤੇ ਮੁਨਾਸਿਬ ਮੌਸਮ ਹੋਵੇ, ਤਦ ਹੀ ਬੀ ਜੰਮ ਪੈਂਦਾ ਹੈ।
Fareedkot Teekaਜੇ ਇਕ ਦਾਨਾ, ਭਾਵ ਜਗ ਕੀ ਪੂਰੀ ਸਮਗ੍ਰੀ ਹੋਇ, ਰੁਤੋਂ ਮੇਂ ਰੁਤ ਭੀ ਹੋਇ, ਭਾਵ ਸਤ ਤ੍ਰੇਤਾ ਦ੍ਵਾਪੁਰ ਹੋਇ ਤੌ (ਉਗਵੈ) ਜੰਮੇ, ਭਾਵ ਕਰਮੁ ਫਲ ਪ੍ਰਦਾਤਾ ਹੋਵੈ॥
Prof. Sahib Singhਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀ ਚੰਗੀ ਫਬਵੀਂ ਹੋਵੇ, (ਇਸੇ ਤਰ੍ਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾ ਅੰਮ੍ਰਿਤ ਵੇਲਾ ਭੀ ਖੁੰਝਾਇਆ ਨਾ ਜਾਏ)।

ਪਦ ਅਰਥ ਇਕੁ = ਸਾਬਤ ਬੀਜ। ਰੁਤੀ ਹੂ ਰੁਤਿ = ਰੁਤਾਂ ਵਿਚੋਂ ਰੁਤ, ਭਾਵ ਚੰਗੀ ਰੁਤ, ਫਬਵੀਂ ਰੁਤ। ਪਾਹ = ਲਾਗ, ਕੱਪੜੇ ਨੂੰ ਪੱਕਾ ਰੰਗ ਚਾੜ੍ਹਨ ਲਈ ਜੋ ਪਾਣੀ ਵਿਚ ਰੰਗ ਤੋਂ ਪਹਿਲਾਂ ਪਾਈਦੀ ਹੈ।

SikhNet (Spanish)¿Cómo puede la semilla rota, germinar? Primero la semilla debe de estar entera,

ਨਾਨਕ. ਪਾਹੈ ਬਾਹਰਾ; ਕੋਰੈ. ਰੰਗੁ ਨ ਸੋਇ ॥

naanak. paahai baaharaa; korai. rang na soe |

Sant Singh KhalsaO Nanak, without treatment, the raw fabric cannot be dyed.
Manmohan SinghNanak, without a mordant, the brand new cloth cannot be dyed.
Manmohan Singh (Punjabi)ਨਾਨਕ ਲਾਗ ਦੇ ਬਗੈਰ ਨਵਾਂ ਨਕੋਰ ਕੱਪੜਾ ਰੰਗਿਆ ਨਹੀਂ ਜਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਪਾਹੁ ਦੀਏ ਤੇ ਬਿਨਾਂ ਕੋਰੇ ਬਸਤ੍ਰ ਪਰ ਰੰਗ ਦੀ ਸੋਇ ਸੋਭਾ ਨਹੀਂ ਹੋਤੀ, ਕਰਮੋਂ ਕੀ ਇਹਾਂ ਸੋਭਾ ਨਹੀਂ ਔ ਯਥਾਰਥ ਫਲੁ ਨਹੀਂ ਹੋਤਾ॥☬ਸਮਗ੍ਰੀ ਪਰ ਬਸਤ੍ਰ ਕਾ ਉਦਾਹਰਣ ਕਹਤੇ ਹੈਂ:
Prof. Sahib Singhਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋ ਲਾਗ ਵਰਤਿਆਂ ਚੜ੍ਹਦਾ ਹੈ।

ਪਦ ਅਰਥ ਕੋਰੈ = ਕੋਰੇ (ਕੱਪੜੇ) ਨੂੰ। ਰੰਗੁ ਸੋਇ = ਉਹ (ਪੱਕਾ) ਰੰਗ ਜੋ (ਹੋਣਾ ਚਾਹੀਦਾ ਹੈ, ਭਾਵ) ਵਧੀਆ ਪੱਕਾ ਰੰਗ।

SikhNet (Spanish)y luego la estación debe de ser propicia. Y solamente así, la semilla germinará.

ਭੈ ਵਿਚਿ. ਖੁੰਬਿ ਚੜਾਈਐ; ਸਰਮੁ ਪਾਹੁ ਤਨਿ ਹੋਇ ॥

bhai vich. khunb charraaeeai; saram paahu tan hoe |

Sant Singh KhalsaIn the Fear of God it is bleached white, if the treatment of modesty is applied to the cloth of the body.
Manmohan SinghIf the mordant of modesty be modesty be applied to the body it is washed white of sins in Lord's fear.
Manmohan Singh (Punjabi)ਜੇਕਰ ਦੇਹਿ ਨੂੰ ਲੱਜਿਆ ਦੀ ਲਾਗ ਲਾ ਦਿੱਤੀ ਜਾਵੇ, ਤਾਂ ਇਹ ਪ੍ਰਭੂ ਦੇ ਡਰ ਅੰਦਰ ਪਾਪਾਂ ਤੋਂ ਧੋ ਕੇ ਉਜਲ ਹੋ ਜਾਂਦੀ ਹੈ।
Fareedkot Teekaਵਾਹਗੁਰੂ ਕੇ ਭ੍ਯ ਮੇਂ ਰਹਨਾ ਮਨ ਬਸਤ੍ਰ ਕੋ ਇਸੁ ਖੁੰਬ ਪਰ ਚੜਾਈਐ, ਮੰਦ ਕਰਮੋਂ ਸੇ (ਸਰਮੁ) ਲਜ੍ਯਾ ਕਰਨੀ ਇਹੁ (ਤਨਿ) ਸਰੀਰ ਕੋ, ਭਾਵ ਸੂਖਮ ਸਰੀਰ ਮਨ ਕੋ ਪਾਹੁ ਹੋਵੇ॥
Prof. Sahib Singhਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ।

ਪਦ ਅਰਥ ਸਰਮੁ = ਮਿਹਨਤ। ਰਪੈ = ਰੰਗਿਆ ਜਾਏ।

SikhNet (Spanish)Dice Nanak, sin educar a la tela cruda de la mente, ¿cómo puede tomar el Color de Dios?En la Reverencia al Señor, es hervida la tela del cuerpo, y se refina con la Humildad.

ਨਾਨਕ. ਭਗਤੀ ਜੇ ਰਪੈ; ਕੂੜੈ. ਸੋਇ ਨ ਕੋਇ ॥੧॥

naanak. bhagatee je rapai; koorrai. soe na koe |1|

Sant Singh KhalsaO Nanak, if one is imbued with devotional worship, his reputation is not false. ||1||
Manmohan SinghNanak, if the man be imbed with the Lord's meditation, then, his repute is not false even in the least.
Manmohan Singh (Punjabi)ਨਾਨਕ ਜੇਕਰ ਇਨਸਾਨ ਵਾਹਿਗੁਰੂ ਦੇ ਸਿਮਰਨ ਨਾਲ ਰੰਗਿਆ ਜਾਵੇ ਤਾਂ ਉਸ ਦੀ ਸੋਭਾ ਭੋਰਾਭਰ ਭੀ ਝੂਠੀ ਨਹੀਂ ਹੁੰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਕਰ ਭਗਤੀ ਰੂਪੀ ਮਜੀਠੇ ਰੰਗ ਮੇਂ (ਰਪੈ) ਰੰਗਿਆ ਜਾਏ, ਤਬ ਮਨ ਕੇ ਝੂਠ ਕੀ (ਸੋਇ) ਲੇਸ ਭੀ ਨਹੀਂ ਰਹਤੀ॥੧॥☬ਕਲਜੁਗ ਕਾ ਰਾਜ ਬਰਨਨ ਕਰਤੇ ਹੈਂ:
Prof. Sahib Singh(ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ॥੧॥

ਪਦ ਅਰਥ ਕੂੜੈ = ਕੂੜ ਦੀ ਛਲ ਠੱਗੀ ਦੀ। ਸੋਇ = ਖ਼ਬਰ, ਭਿਣਖ ॥੧॥

* ਨੋਟ: ਇਸ ਸਲੋਕ ਵਿਚ ਦੋ ਦ੍ਰਿਸ਼ਟਾਂਤ ਦਿੱਤੇ ਗਏ ਹਨ ਪਹਿਲੀਆਂ ੩ ਤੁਕਾਂ ਵਿਚ ਖੇਤੀ ਬੀਜਣ ਦਾ ਅਤੇ ਦੂਜੀਆਂ ੩ ਤੁਕਾਂ ਵਿਚ ਕੱਪੜਾ ਰੰਗਣ ਦਾ। ਪਹਿਲੇ ਦ੍ਰਿਸ਼ਟਾਂਤ ਵਿਚ ਦੱਸਿਆ ਗਿਆ ਹੈ ਕਿ ਜਿਵੇਂ ਸਾਬਤ ਦਾਣਾ ਹੀ ਬੀਜਿਆਂ ਉੱਗ ਸਕਦਾ ਹੈ, ਜੇ ਦਾਣਾ ਦਲ ਦਿੱਤਾ ਜਾਏ, ਤਾਂ ਨਹੀਂ ਉੱਗਦਾ। ਇਸੇ ਤਰ੍ਹਾਂ ਜੇ ਮਨ ਦੋ-ਫਾੜ ਰਹੇ, ਭਾਵ, ਜੇ ਅੰਦਰ ਦੁਚਿੱਤਾ-ਪਨ ਰਹੇ, ਤਾਂ 'ਨਾਮ' ਬੀਜ ਉੱਗ ਨਹੀਂ ਸਕਦਾ, ਵਧ-ਫੁਲ ਨਹੀਂ ਸਕਦਾ। ਦੂਜੇ ਦ੍ਰਿਸ਼ਟਾਂਤ ਵਿਚ ਲਿਖਿਆ ਹੈ ਕਿ ਕੋਰੇ ਕੱਪੜੇ ਨੂੰ ਪੱਕਾ ਰੰਗ ਨਹੀਂ ਚੜ੍ਹ ਸਕਦਾ। ਪਹਿਲਾਂ ਖੁੰਬ ਤੇ ਚਾੜ੍ਹਨ ਦੀ ਲੋੜ ਹੈ, ਫੇਰ ਰੰਗ ਦੇਣ ਤੋਂ ਪਹਿਲਾਂ ਪਾਹ ਦੇਣੀ ਪੈਂਦੀ ਹੈ। ਇਸੇ ਤਰ੍ਹਾਂ ਇਸ ਕੋਰੇ ਮਨ ਨੂੰ ਨਾਮ ਵਿਚ ਰੰਗਣ ਵਾਸਤੇ ਪਹਿਲਾਂ ਰੱਬ ਦੇ ਡਰ ਰੂਪ ਖੁੰਬ ਤੇ ਚਾੜ੍ਹਨ ਦੀ ਲੋੜ ਹੈ। ਇਸ ਤਰ੍ਹਾਂ ਇਸ ਦਾ ਕੋਰਾ-ਪਨ (ਨਿਰਦਇਤਾ) ਦੂਰ ਹੋ ਜਾਂਦਾ ਹੈ, ਜੀਵ ਰੱਬ ਦੇ ਡਰ ਵਿਚ ਰਹਿ ਕੇ ਜੀਆਂ ਤੇ ਤਰਸ ਕਰਨ ਲੱਗ ਪੈਂਦਾ ਹੈ। ਫੇਰ ਇਸ ਮਨ ਨੂੰ ਮਿਹਨਤ ਦੀ ਪਾਹ ਦਿੱਤੀ ਜਾਏ, ਭਾਵ ਆਲਸ ਤਿਆਗ ਕੇ ਉੱਦਮੀ ਬਣਿਆ ਰਹੇ। ਤਦੋਂ ਰੱਬ ਦੇ ਭਗਤੀ-ਰੰਗ ਵਿਚ ਰੰਗਿਆਂ ਸੋਹਣੇ ਰੰਗ ਵਾਲਾ ਹੋ ਜਾਂਦਾ ਹੈ।

SikhNet (Spanish)Y si está imbuida con la Fe, entonces, su reputación no será falsa. (1)
Shabad Guru Nanak Dev Ji Raag Aasaa Ang 468 - 469

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਲਬੁ ਪਾਪੁ ਦੁਇ. ਰਾਜਾ ਮਹਤਾ; ਕੂੜੁ ਹੋਆ ਸਿਕਦਾਰੁ ॥

lab paap due. raajaa mahataa; koorr hoaa sikadaar |

Sant Singh KhalsaGreed and sin are the king and prime minister; falsehood is the treasurer.
Manmohan SinghBoth avarice and sin are the King and Minister and falsehood is the Master of Mint.
Manmohan Singh (Punjabi)ਲਾਲਚ ਅਤੇ ਕਸਮਲ (ਪਾਪ) ਦੋਵੇਂ ਪਾਤਸ਼ਾਹ ਅਤੇ ਵਜੀਰ ਹਨ ਅਤੇ ਝੂਠ ਟਕਸਾਲ ਦਾ ਸਰਦਾਰ (ਚੌਧਰੀ) ਹੈ।
Fareedkot Teekaਲੋਭ ਰਾਜਾ ਹੈ, (ਮਹਤਾ) ਬਜੀਰੁ ਵਾ ਪਟਵਾਰੀ ਪਾਪੁ ਹੈ, ਝੂਠ (ਸਿਕਦਾਰੁ) ਠਾਨੇਦਾਰ ਬਨਾ ਹੂਆ ਹੈ ਵਾ ਸਰਦਾਰੁ ਹੈ॥
Prof. Sahib Singh(ਜਗਤ ਵਿਚ ਜੀਵਾਂ ਵਾਸਤੇ) ਜੀਭ ਦਾ ਚਸਕਾ, ਮਾਨੋ, ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ,

ਪਦ ਅਰਥ ਲਬੁ = ਜੀਭ ਦਾ ਚਸਕਾ। ਮਹਤਾ = ਵਜ਼ੀਰ। ਸਿਕਦਾਰੁ = ਚੌਧਰੀ।

SikhNet (Spanish)La avaricia y el error son el rey y el ministro, y la falsedad es el tesorero.

ਕਾਮੁ ਨੇਬੁ ਸਦਿ. ਪੁਛੀਐ; ਬਹਿ ਬਹਿ ਕਰੇ ਬੀਚਾਰੁ ॥

kaam neb sad. puchheeai; beh beh kare beechaar |

Sant Singh KhalsaSexual desire, the chief advisor, is summoned and consulted; they all sit together and contemplate their plans.
Manmohan SinghLust, the assistant official, is summoned and consulted and they all sit together and chalk out evil plans.
Manmohan Singh (Punjabi)ਭੋਗ-ਬਿਲਾਸ ਦੇ ਛੋਟੇ ਹਾਕਮ ਨੂੰ ਬੁਲਾ ਕੇ ਉਸ ਦੀ ਸਲਾਹ ਲਈ ਜਾਂਦੀ ਹੈ। ਸਾਰੇ ਇਕੱਠੇ ਬੈਠ ਕੇ ਮੰਦੇ ਦਾਉ ਪੇਚ ਸੋਚਦੇ ਹਨ।
Fareedkot Teekaਕਾਮ (ਨੇਬ) ਚੋਬਦਾਰ ਹੈ, ਬੁਲਾਇ ਕਰ ਉਸ ਕੀ ਸਲਾਹ ਪੂਛੀ ਜਾਤੀ ਹੈ। ਬੈਠ ਬੈਠ ਕਰ ਚਾਰੋਂ ਆਪਸ ਮੇਂ ਪਾਪ ਕਾ ਬੀਚਾਰੁ ਕਰਤੇ ਹੈਂ; ਭਾਵ ਕਲਜੁਗ ਕੇ ਰਾਜੇ ਲੋਭੀ ਹੈਂ ਔ ਬਜੀਰ ਵਾ ਪਟਵਾਰੀ ਪਾਪੀ ਹੈਂ, ਸ੍ਰਦਾਰ ਝੂਠੇ ਔ ਚੋਬਦਾਰ ਕਾਮੀ ਹੈਂ, ਫਿਰ ਇਨਸਾਫੁ ਕਹਾਂ ਸੇ ਮਿਲੇ॥
Prof. Sahib Singh(ਇਸੇ ਲੱਬ ਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ, (ਇਸ ਨੂੰ) ਸੱਦ ਕੇ ਸਲਾਹ ਪੁੱਛੀ ਜਾਂਦੀ ਹੈ, ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ।

ਪਦ ਅਰਥ ਨੇਬੁ = ਨਾਇਬ। ਸਦਿ = ਸੱਦ ਕੇ, ਬੁਲਾ ਕੇ।

SikhNet (Spanish)La lujuria es el consejero y así entre ellos conversan.

ਅੰਧੀ ਰਯਤਿ. ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ ॥

andhee rayat. giaan vihoonee; bhaeh bhare muradaar |

Sant Singh KhalsaTheir subjects are blind, and without wisdom, they try to please the will of the dead.
Manmohan SinghThe subjects are blind and, without wisdom, they satisfy the Official's fire or greed with bribe carrion.
Manmohan Singh (Punjabi)ਪਰਜਾ ਅੰਨ੍ਹੀ ਅਤੇ ਸਿਆਣਪ ਤੋਂ ਸੱਖਣੀ ਹੈ, ਅਤੇ ਹਾਕਮ ਦੀ ਲਾਲਚ ਦੀ ਅੱਗ ਨੂੰ ਵੱਢੀ ਦੀ ਲਾਸ਼ ਨਾਲ ਸ਼ਾਂਤ ਕਰਦੀ ਹੈ।
Fareedkot Teekaਯਹ ਰਯਤ ਧਰਮਾ ਧਰਮ ਕੇ ਗ੍ਯਾਨ ਸੇ ਰਹਿਤ ਅੰਧੀ ਹੈ। ਤ੍ਰਿਸ੍ਨਾ ਰੂਪ (ਭਾਹਿ) ਅਗਨ ਕਰ ਭਰੇ ਹੂਏ ਜੀਵ (ਮੁਰਦਾਰੁ) ਜੋ ਪਰਾਯਾ ਹੱਕੁ ਹੈ, ਸੋ ਖਾਤੇ ਹੈ॥☬ਪੁਨ: ਰਾਸ ਕੇ 'ਮਿਸ' ਬਹਾਨੇ ਕਰ ਕੇ ਕਲਜੁਗ ਕੀ ਬਿਪਰਜੇ ਕਿਰਿਆ ਦੇਖਾਵਤੇ ਹੈਂ:
Prof. Sahib Singh(ਇਹਨਾਂ ਦੀ) ਪਰਜਾ ਗਿਆਨ ਤੋਂ ਸੱਖਣੀ (ਹੋਣ ਦੇ ਕਾਰਣ), ਮਾਨੋ ਅੰਨ੍ਹੀ ਹੋਈ ਹੋਈ ਹੈ ਅਤੇ ਤ੍ਰਿਸ਼ਨਾ (ਅੱਗ) ਦੀ ਚੱਟੀ ਭਰ ਰਹੀ ਹੈ।

ਪਦ ਅਰਥ ਅੰਧੀ ਰਯਤਿ = ਕਾਮਾਦਿਕ ਵਿਕਾਰਾਂ ਦੇ ਅਧੀਨ ਰਹਿ ਕੇ ਅੰਨ੍ਹੇ ਹੋਏ ਜੀਵ। ਭਾਹਿ = ਅੱਗ, ਤ੍ਰਿਸ਼ਨਾ ਦੀ ਅੱਗ। ਮੁਰਦਾਰੁ = ਹਰਾਮ, ਵੱਢੀ, ਰਿਸ਼ਵਤ। ਭਰੇ ਮੁਰਦਾਰੁ = (ਰਯਤ) ਚੱਟੀ ਭਰਦੀ ਹੈ।

SikhNet (Spanish)Sus súbditos también están ciegos y sin Sabiduría, y como los muertos, bailan al son de la voluntad de otro.

ਗਿਆਨੀ ਨਚਹਿ. ਵਾਜੇ ਵਾਵਹਿ; ਰੂਪ ਕਰਹਿ ਸੀਗਾਰੁ ॥

giaanee nacheh. vaaje vaaveh; roop kareh seegaar |

Sant Singh KhalsaThe spiritually wise dance and play their musical instruments, adorning themselves with beautiful decorations.
Manmohan SinghThe divines dance, play musical instruments and disguise and decorate themselves.
Manmohan Singh (Punjabi)ਵਿਚਾਰਵਾਨ ਨਿਰਤਕਾਰੀ ਕਰਦੇ ਹਨ, ਸੰਗੀਤਕ ਸਾਜ ਵਜਾਉਂਦੇ ਹਨ ਅਤੇ ਭੇਸ ਧਾਰਦੇ ਤੇ ਹਾਰ-ਸ਼ਿੰਗਾਰ ਲਾਉਂਦੇ ਹਨ।
Fareedkot Teekaਜੋ ਕ੍ਰਿਸ਼ਨ ਜੀ ਕੇ ਚਰਿਤ੍ਰੋਂ ਕੋ (ਗਿਆਨੀ) ਜਾਨਨੇ ਵਾਲੇ ਹੈਂ, ਸੋ ਨਾਚਤੇ ਤਿਨ ਕੇ ਆਗੇ ਵਾਜੇ ਵਜਾਤੇ ਹੈਂ। ਬਸਤ੍ਰੋਂ ਔਰ ਭੂਖਣੋਂ ਕਰ ਸਿੰਗਾਰੁ ਕਰ ਕੇ ਕ੍ਰਿਸ਼ਨ ਔ ਰਾਧਕਾਂ ਦਾ ਰੂਪ ਬਨਾਵਤੇ ਹੈਂ; ਭਾਵ ਏਹੁ ਹੈ ਅਪਨੇ ਪੇਟ ਕੇ ਭਰਨੇ ਵਾਸਤੇ ਅਪਨੇ ਬਡਿਓਂ ਕੀਆਂ ਨਕਲਾਂ ਕਰ ਭੰਡੀ ਕਰਤੇ ਹੈਂ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ ਗਿਆਨ-ਵਾਨ (ਉਪਦੇਸ਼ਕ) ਅਖਵਾਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਂਦੇ ਹਨ ਤੇ ਸ਼ਿੰਗਾਰ ਕਰਦੇ ਹਨ;

ਪਦ ਅਰਥ ਗਿਆਨੀ = ਹੋਰਨਾਂ ਨੂੰ ਉਪਦੇਸ਼ ਕਰਨ ਵਾਲੇ। ਵਾਵਹਿ = ਵਜਾਂਦੇ ਹਨ। ਰੂਪ ਕਰਹਿ = ਕਈ ਭੇਸ ਵਟਾਂਦੇ ਹਨ।

SikhNet (Spanish)Los muy ensoberbecidos bailan, tocan y se visten lujosamente;

ਊਚੇ ਕੂਕਹਿ. ਵਾਦਾ ਗਾਵਹਿ; ਜੋਧਾ ਕਾ ਵੀਚਾਰੁ ॥

aooche kookeh. vaadaa gaaveh; jodhaa kaa veechaar |

Sant Singh KhalsaThey shout out loud, and sing epic poems and heroic stories.
Manmohan SinghThey shout aloud and sing of epic poems and heroes tales.
Manmohan Singh (Punjabi)ਉਹ ਉਚੀ ਉਚੀ ਪੁਕਾਰਦੇ ਹਨ ਅਤੇ ਯੁੱਧਾਂ ਵਾਲੇ ਕਾਵਯ ਤੇ ਸੂਰਮਿਆਂ ਦੀਆਂ ਰਾਮ-ਕਹਾਣੀਆਂ ਗਾਉਂਦੇ ਹਨ।
Fareedkot Teekaਔਰ ਊਚੀ ਸੁਰ ਕਰ (ਕੂਕਹਿ) ਅਵਾਜਾਂ ਮਾਰਤੇ ਹੈਂ। ਸੋ ਵਿਚਾਰ ਕਰ (ਵਾਦਾ) ਬਿ੍ਯਰਥ (ਵਾਦ) ਵਿਰੋਧ ਕੋ ਗਾਵਤੇ ਹੈਂ ਔ (ਜੋਧਾ) ਸੂਰਮਿਓਂ ਕਾ ਹੀ ਵੀਚਾਰੁ ਕਰਤੇ ਹੈਂ॥
Prof. Sahib Singhਉਹ ਗਿਆਨੀ ਉੱਚੀ ਉੱਚੀ ਕੂਕਦੇ ਹਨ, ਜੁੱਧਾਂ ਦੇ ਪਰਸੰਗ ਸੁਣਾਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ।

ਪਦ ਅਰਥ ਵਾਦਾ = ਝਗੜੇ ਜੁੱਧਾਂ ਦੇ ਪਰਸੰਗ। ਜੋਧਾ ਕਾ ਵੀਚਾਰੁ = ਸੂਰਮਿਆਂ ਦੀਆਂ ਕਹਾਣੀਆਂ ਦੀ ਵਿਆਖਿਆ।

SikhNet (Spanish)gritan y confunden a otros elogiando a héroes falsos.

ਮੂਰਖ ਪੰਡਿਤ. ਹਿਕਮਤਿ ਹੁਜਤਿ; ਸੰਜੈ ਕਰਹਿ ਪਿਆਰੁ ॥

moorakh panddit. hikamat hujat; sanjai kareh piaar |

Sant Singh KhalsaThe fools call themselves spiritual scholars, and by their clever tricks, they love to gather wealth.
Manmohan SinghThe fools call themselves scholars and with devices and cavils, they love to amass wealth.
Manmohan Singh (Punjabi)ਬੇਵਕੂਫ ਆਪਣੇ ਆਪ ਨੂੰ ਵਿਦਵਾਨ ਆਖਦੇ ਹਨ ਅਤੇ ਚਲਾਕੀਆਂ ਤੇ ਢੁੱਚਰਾਂ ਨਾਲ ਧਨ ਇਕੱਤਰ ਕਰਨ ਨਾਲ ਉਨ੍ਹਾਂ ਦਾ ਪ੍ਰੇਮ ਹੈ।
Fareedkot Teekaਜੋ (ਹਿਕਮਤਿ) ਸਿਆਨਪ ਸੀਖ ਕਰ ਔ (ਹੁਜਤਿ) ਬਿਤੰਡਾਬਾਦ ਕਰਤੇ ਹੈਂ ਔਰ ਤਿਸ ਦ੍ਵਾਰੇ ਧਨ ਕੋ (ਸੰਜੈ) ਇਕਤ੍ਰ ਕਰਨੇ ਮੇਂ ਪ੍ਯਾਰ ਕਰਤੇ ਹੈਂ। ਜੋ ਮੂਰਖ ਹੈਂ, ਸੋ ਕਲਿ ਕੇ ਪੰਡਤ ਕਹਾਉਤੇ ਹੈਂ॥
Prof. Sahib Singhਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, (ਪਰ) ਮਾਇਆ ਦੇ ਇਕੱਠਾ ਕਰਨ ਵਿਚ ਜੁੱਟੇ ਹੋਏ ਹਨ।

ਪਦ ਅਰਥ ਹਿਕਮਤਿ = ਚਲਾਕੀ। ਹੁਜਤਿ = ਦਲੀਲ। ਸੰਜੈ = ਮਾਇਆ ਦੇ ਇਕੱਠਾ ਕਰਨ ਵਿਚ।

SikhNet (Spanish)Los Pandits absurdos se regocijan en el argumento y aprecian sus reglas auto impuestas.

ਧਰਮੀ. ਧਰਮੁ ਕਰਹਿ ਗਾਵਾਵਹਿ; ਮੰਗਹਿ ਮੋਖ ਦੁਆਰੁ ॥

dharamee. dharam kareh gaavaaveh; mangeh mokh duaar |

Sant Singh KhalsaThe righteous waste their righteousness, by asking for the door of salvation.
Manmohan SinghThe virtuous disfigure their meritorious acts by asking for the door of salvation.
Manmohan Singh (Punjabi)ਨੇਕ ਬੰਦੇ ਮੁਕਤੀ ਦੇ ਦਰ ਦੀ ਜਾਚਨਾ ਕਰਨ ਕਰਕੇ ਆਪਣੇ ਨੇਕ ਕੰਮਾਂ ਨੂੰ ਗਵਾ ਲੈਂਦੇ ਹਨ।
Fareedkot Teekaਜੋ ਕਲਜੁਗ ਕੇ ਧਰਮੀ ਹੈਂ, ਸੋ ਧਰਮੁ ਕਰ ਕੇ ਧਰਮ ਕੋ ਗਵਾਇ ਲੇਤੇ ਹੈਂ, ਪੁਨਃ ਮੁਕਤੀ ਕਾ ਦਰਵਾਜਾ ਗ੍ਯਾਨ ਮਾਂਗਤੇ ਹੈਂ ਵਾ ਦੁਆਰੇ ਪਰ ਮੁਕਤੀ ਮਾਂਗਤੇ ਹੈਂ, ਭਾਵ ਸੁਭੁ ਕਰਮੁ ਕਰ ਕੇ ਉਸੀ ਵਕਤ ਫਲੁ ਚਾਹੁਤੇ ਹੈਂ॥
Prof. Sahib Singh(ਜੋ ਮਨੁੱਖ ਆਪਣੇ ਆਪ ਨੂੰ) ਧਰਮੀ ਸਮਝਦੇ ਹਨ, ਉਹ ਆਪਣੇ ਵਲੋਂ (ਤਾਂ) ਧਰਮ ਦਾ ਕੰਮ ਕਰਦੇ ਹਨ, ਪਰ (ਸਾਰੀ) (ਮਿਹਨਤ) ਗਵਾ ਬੈਠਦੇ ਹਨ, (ਕਿਉਂਕਿ ਇਸ ਦੇ ਵੱਟੇ ਵਿਚ) ਮੁਕਤੀ ਦਾ ਦਰ ਮੰਗਦੇ ਹਨ ਕਿ ਅਸੀਂ ਮੁਕਤ ਹੋ ਜਾਵੀਏ, (ਭਾਵ, ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਭੀ ਵਾਸ਼ਨਾ ਦੇ ਬੱਧੇ ਹਨ)।

ਪਦ ਅਰਥ ਧਰਮੀ = ਆਪਣੇ ਆਪ ਨੂੰ ਧਰਮ = ਵਾਲਾ ਸਮਝਣ ਵਾਲੇ। ਗਾਵਾਵਹਿ = ਗਵਾ ਲੈਂਦੇ ਹਨ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ।

SikhNet (Spanish)Los virtuosos practican la Virtud, pero pierden su mérito si piden la Liberación como premio.

ਜਤੀ ਸਦਾਵਹਿ, ਜੁਗਤਿ. ਨ ਜਾਣਹਿ; ਛਡਿ ਬਹਹਿ ਘਰ ਬਾਰੁ ॥

jatee sadaaveh, jugat. na jaaneh; chhadd baheh ghar baar |

Sant Singh KhalsaThey call themselves celibate, and abandon their homes, but they do not know the true way of life.
Manmohan SinghThey call themselves continent leave their home and hearth and know not the way of life. imperfect and done call himself imperfect.
Manmohan Singh (Punjabi)ਉਹ ਪ੍ਰਹੇਜਗਾਰ ਅਖਵਾਉਂਦੇ ਹਨ, ਆਪਣੇ ਦਰ ਘਰ ਨੂੰ ਤਿਆਗ ਦਿੰਦੇ ਹਨ ਅਤੇ ਜੀਵਨ ਦੀ ਰਹੁ ਰੀਤੀ ਨੂੰ ਨਹੀਂ ਸਮਝਦੇ।
Fareedkot Teekaਜੋ ਕਲਜੁਗ ਮੇਂ (ਜਤੀ) ਸੰਨ੍ਯਾਸੀ ਕਹਾਵਤੇ ਹੈਂ, ਸੋ ਤ੍ਯਾਗ ਕੀ ਜੁਗਤੀ ਕੋ ਤੋ ਜਾਨਤੇ ਨਹੀਂ, ਘਰ ਛੋਡ ਕਰ (ਬਾਰੁ) ਉਜਾੜ ਮੇਂ ਜਾ ਬੈਠਤੇ ਹੈਂ। ਇਤਨੇ ਮੇਂ ਆਪ ਕੋ ਜਤੀ ਮਾਨਤੇ ਹੈਂ। ਵਾ ਘਰ ਬਾਰ ਛੋਡ ਬੈਠਤੇ ਹੈਂ। ਸੰਨ੍ਯਾਸ ਕੀ ਜੁਗਤੀ ਮੇਂ ਦਸਮ ਗੁਰੂ ਜੀ ਕਾ ਪ੍ਰਮਾਣੁ-☬"ਰੇ ਮਨ ਐਸੋ ਕਰ ਸਨਿਆਸਾ॥☬ਬਨ ਸੇ ਸਦਨ ਸਭੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ॥"
Prof. Sahib Singh(ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ।

ਪਦ ਅਰਥ ਜਤੀ = ਉਹ ਮਨੁੱਖ ਜਿਨ੍ਹਾਂ ਨੇ ਆਪਣਿਆਂ ਇੰਦਰਿਆਂ ਨੂੰ ਕਾਬੂ ਰੱਖਿਆ ਹੋਇਆ ਹੈ। ਜੁਗਿਤ = (ਜਤੀ ਬਣਨ ਦੀ) ਜਾਚ। ਛਡਿ ਬਹਹਿ = ਛੱਡ ਬੈਠਦੇ ਹਨ। ਘਰ ਬਾਰੁ = ਗ੍ਰਿਹਸਤ, ਘਰ ਘਾਟ।

SikhNet (Spanish)Algunos presumen ser hombres de castidad, pero como no conocen el Camino abandonan sus hogares.

ਸਭੁ ਕੋ ਪੂਰਾ ਆਪੇ ਹੋਵੈ; ਘਟਿ ਨ ਕੋਈ ਆਖੈ ॥

sabh ko pooraa aape hovai; ghatt na koee aakhai |

Sant Singh KhalsaEveryone calls himself perfect; none call themselves imperfect.
Manmohan SinghEveryone deems himself perfect and none call himself imperfect.
Manmohan Singh (Punjabi)ਹਰ ਕੋਈ ਆਪਣੇ ਆਪ ਨੂੰ ਪੂਰਨ ਸਮਝਦਾ ਹੈ। ਕੋਈ ਭੀ ਆਪਣੇ ਆਪ ਨੂੰ ਘੱਟ ਨਹੀਂ ਕਹਿੰਦਾ।
Fareedkot Teekaਸਭ ਕੋਈ ਗੁਣਾ ਕਰ ਆਪ ਹੀ ਪੂਰਾ ਹੋ ਬੈਠਤਾ ਹੈ ਆਪ ਕੋ ਘਟ ਕੋਈ ਭੀ ਨਹੀਂ ਕਹਤਾ॥
Prof. Sahib Singh(ਇਸ ਲੱਬ, ਪਾਪ, ਕੂੜ ਅਤੇ ਕਾਮ ਦਾ ਇਤਨਾ ਜਬ੍ਹਾ ਹੈ,) (ਜਿਧਰ ਤੱਕੋ) ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ ਹੈ। ਕੋਈ ਮਨੁੱਖ ਇਹ ਨਹੀਂ ਆਖਦਾ ਕਿ ਮੇਰੇ ਵਿਚ ਕੋਈ ਊਣਤਾ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ। ਪੂਰਾ = ਮੁਕੰਮਲ, ਅਭੁੱਲ। ਘਟਿ = ਊਣਾ।

SikhNet (Spanish)Cada cual es completo en sí mismo;

ਪਤਿ ਪਰਵਾਣਾ. ਪਿਛੈ ਪਾਈਐ; ਤਾ ਨਾਨਕ. ਤੋਲਿਆ ਜਾਪੈ ॥੨॥

pat paravaanaa. pichhai paaeeai; taa naanak. toliaa jaapai |2|

Sant Singh KhalsaIf the weight of honor is placed on the scale, then, O Nanak, one sees his true weight. ||2||
Manmohan SinghIf the weight of honour be put into the hind scale, then alone, O Nanak, the man appears properly weighed.
Manmohan Singh (Punjabi)ਜੇਕਰ ਇਜਤ ਦਾ ਵੱਟਾ ਪਿਛਲੇ ਪਲੜੇ ਵਿੱਚ ਪਾ ਦਿੱਤਾ ਜਾਵੇ ਕੇਵਲ ਤਦ ਹੀ, ਹੇ ਨਾਨਕ! ਬੰਦਾ ਚੰਗੀ ਤਰ੍ਹਾਂ ਤੋਲਿਆ ਹੋਇਆ ਮਲੂਮ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੁ ਜਬ ਪ੍ਰਤਿਸ੍ਟ ਰੂਪ (ਪਰਵਾਣਾ) ਵਟਾ ਪਿਛੈ ਪਾਈਐ, ਜਿਨ ਗੁਨੋਂ ਕਰ ਮਹਾਤਮਾਂ ਕੀ ਪਤਿ ਰਹ ਆਈ ਹੈ। ਸੋ ਗੁਨੋਂ ਰੂਪੀ ਵਟਾ ਬੁਧ ਰੂਪ ਤਕੜੀ ਦੇ ਪਿਛਲੇ ਛਾਬੇ ਮੇਂ ਪਾਈਏ, ਭਾਵ ਪੂਰਬ ਹੂਏ ਮਹਾਤਮਾ ਕੇ ਗੁਨ ਏਕ ਓਰ ਕਰ ਬੁਧੀ ਮੇਂ ਵਿਚਾਰੀਏ। ਏਕ ਓਰ ਅਪਨੇ ਗੁਨ ਰਖੀਏ, ਭਾਵ ਵਿਚਾਰੀਏ। ਤਉ ਤੁਲਿਆ ਹੂਆ (ਜਾਪੈ) ਜਾਨੀਤਾ ਹੈ ਕੇ ਉਨ ਕੇ ਸਮ ਹੈ ਵਾ ਕਮ ਹੈ॥੨॥
Prof. Sahib Singhਪਰ ਹੇ ਨਾਨਕ! ਤਾਂ ਹੀ ਮਨੁੱਖ ਤੋਲ ਵਿਚ (ਭਾਵ, ਪਰਖ ਵਿਚ) ਪੂਰਾ ਉਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿਚ (ਰੱਬ ਦੀ ਦਰਗਾਹ ਵਿਚ ਮਿਲੀ ਹੋਈ) ਇੱਜ਼ਤ ਰੂਪ ਵੱਟਾ ਪਾਇਆ ਜਾਏ; ਭਾਵ ਉਹੀ ਮਨੁੱਖ ਊਣਤਾ-ਰਹਿਤ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲੇ ॥੨॥

ਪਦ ਅਰਥ ਪਤਿ = ਇੱਜ਼ਤ। ਪਰਵਾਣਾ = ਵੱਟਾ। ਪਿਛੈ = (ਤੱਕੜੀ ਦੇ) ਪਿਛਲੇ ਛਾਬੇ ਵਿਚ ॥੨॥

SikhNet (Spanish)a nadie le falta nada. Solamente cuando uno es medido con la Balanza del Honor, llega a conocer cuánto pesa de verdad. (2)
Shabad Guru Nanak Dev Ji Raag Aasaa Ang 469

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਵਦੀ ਸੁ ਵਜਗਿ ਨਾਨਕਾ; ਸਚਾ ਵੇਖੈ ਸੋਇ ॥

vadee su vajag naanakaa; sachaa vekhai soe |

Sant Singh KhalsaEvil actions become publicly known; O Nanak, the True Lord sees everything.
Manmohan SinghWickedness becomes well known, but He, the True Lord sees everything, O Nanak.
Manmohan Singh (Punjabi)ਬੁਰਾਈ ਭਲੀ ਪ੍ਰਕਾਰ ਉਜਾਗਰ ਹੋ ਜਾਂਦੀ ਹੈ। ਉਹ ਸੱਚਾ ਵਾਹਿਗੁਰੂ ਸਾਰਾ ਕੁਛ ਦੇਖਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਰਮੇਸ਼੍ਵਰ ਨੇ (ਵਦੀ) ਠਟੀ ਰਚੀ (ਸੁ ਵਜਗਿ) ਸੋ ਪ੍ਰਗਟ ਹੋਤੀ ਹੈ ਅਰ ਸੋ ਸਚਾ ਸਭ ਕੁਛ ਦੇਖ ਰਹਾ ਹੈ, ਉਸ ਸੇ ਕੁਛ ਛਿਪਾ ਨਹੀਂ ਹੈ॥
Prof. Sahib Singhਹੇ ਨਾਨਕ! ਜੋ ਗੱਲ ਰੱਬ ਵਲੋਂ ਥਾਪੀ ਜਾ ਚੁਕੀ ਹੈ ਉਹੀ ਹੋ ਕੇ ਰਹੇਗੀ, (ਕਿਉਂਕਿ) ਉਹ ਸੱਚਾ ਪ੍ਰਭੂ (ਹਰੇਕ ਜੀਵ ਦੀ ਆਪ) ਸੰਭਾਲ ਕਰ ਰਿਹਾ ਹੈ।

ਪਦ ਅਰਥ ਵਦੀ = ਮਿਥੀ ਹੋਈ, ਰੱਬ ਵਲੋਂ ਨੀਯਤ ਹੋਈ ਹੋਈ। ਸੁ = ਉਹੀ ਗੱਲ। ਵਜਗਿ = ਵੱਜੇਗੀ, ਪਰਗਟ ਹੋਵੇਗੀ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਵੇਖੈ = (ਹਰੇਕ ਜੀਵ ਦੀ) ਸੰਭਾਲ ਕਰ ਰਿਹਾ ਹੈ।

SikhNet (Spanish)El mundo conoce de un acto, lo que se ve por fuera, pero el Señor ve el interior de todo.

ਸਭਨੀ ਛਾਲਾ ਮਾਰੀਆ; ਕਰਤਾ ਕਰੇ ਸੁ ਹੋਇ ॥

sabhanee chhaalaa maareea; karataa kare su hoe |

Sant Singh KhalsaEveryone makes the attempt, but that alone happens which the Creator Lord does.
Manmohan SinghEvery one has taken a jump, but what the Creator does, that alone comes to pass.
Manmohan Singh (Punjabi)ਹਰ ਇਕਸ ਨੇ ਛਲਾਂਗ ਲਗਾਈ ਹੈ, ਪਰ ਜੋ ਕੁਛ ਸਿਰਜਨਹਾਰ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਜਿਤਨੇ ਜੀਵ ਹੈਂ ਸਭ ਨੇ ਛਾਲਾਂ ਮਾਰੀਆਂ ਹੈਂ, ਭਾਵ ਸਾਧਨ ਕੀਏ ਹੈਂ, ਪਰੰਤੂ ਜਿਸ ਕੇ ਕਰਤਾ ਪੁਰਖ ਪ੍ਰਮਾਣ ਕਰੇ ਸੋਈ ਸਾਧਨੋਂ ਸੇ ਸਿਧ ਹੈ॥
Prof. Sahib Singhਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦੀ ਉਹੀ ਹੈ ਜੋ ਕਰਤਾਰ ਕਰਦਾ ਹੈ।

ਪਦ ਅਰਥ ਸਭਨੀ = ਸਭ ਜੀਵਾਂ ਨੇ। ਛਾਲਾ ਮਾਰੀਆ = ਆਪਣਾ ਜ਼ੋਰ ਲਾਇਆ ਹੈ। ਸੁ ਹੋਇ = ਉਹੀ ਕੁਝ ਵਰਤਦਾ ਹੈ।

SikhNet (Spanish)Aunque traten lo que sea, solamente ocurrirá lo que está en la Voluntad del Señor.

ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ ॥

agai jaat na jor hai; agai jeeo nave |

Sant Singh KhalsaIn the world hereafter, social status and power mean nothing; hereafter, the soul is new.
Manmohan SinghIn the next world, caste and power count not; hereafter, the mortal has to deal with the new beings.
Manmohan Singh (Punjabi)ਪ੍ਰਲੋਕ ਵਿੱਚ ਜਾਤੀ ਅਤੇ ਬਲ ਦਾ ਕੋਈ ਮੁੱਲ ਨਹੀਂ। ਏਦੂੰ ਮਗਰੋਂ, ਪ੍ਰਾਣੀ ਦਾ ਨਵਿਆਂ ਜੀਵਾਂ ਨਾਲ ਵਾਹ ਪੈਂਦਾ ਹੈ।
Fareedkot Teekaਆਗੇ ਪਰਲੋਕ ਮੇਂ ਨ ਜਾਤ ਹੈ, ਨ ਬਲ ਹੈ। ਅਗੇ ਨਵੀਨ ਜੀਵ, ਭਾਵ ਲੋਗ ਹੈਂ; ਵਾ ਵੇ ਲੋਗ ਤੁਝ ਕੋ ਜੀਉ ਕਹਿ ਕਰ ਨਹੀਂ ਬੁਲਾਵੈਂਗੇ। ਨੀਚ ਸੰਬੋਧਨ ਵੇ ਰੇ ਕਾ ਦੇ ਕਰ ਬੁਲਾਵੈਂਗੇ॥
Prof. Sahib Singhਰੱਬ ਦੀ ਦਰਗਾਹ ਵਿਚ ਨਾ (ਕਿਸੇ ਉੱਚੀ ਨੀਵੀਂ) ਜਾਤ (ਦਾ ਵਿਤਕਰਾ) ਹੈ, ਨਾ ਹੀ (ਕਿਸੇ ਦਾ) ਧੱਕਾ (ਚੱਲ ਸਕਦਾ) ਹੈ, ਕਿਉਂਕਿ ਓਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ (ਭਾਵ, ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਸੇ ਦਬਾਉ ਵਿਚ ਨਹੀਂ ਆਉਂਦੇ)।

ਪਦ ਅਰਥ ਅਗੈ = ਇਹ ਸਰੀਰ ਛੱਡ ਕੇ ਜਿੱਥੇ ਜਾਣਾ ਹੈ ਓਥੇ। ਜਾਤਿ = ਭਾਵ, ਕਿਸੇ ਉੱਚੀ ਜਾਂ ਨੀਵੀਂ ਜਾਤ ਦਾ ਵਿਤਕਰਾ। ਜੋਰੁ = ਧੱਕਾ।

SikhNet (Spanish)En el más allá no importa la casta y el poder, porque el hombre renace en el mundo de Dios.

ਜਿਨ ਕੀ ਲੇਖੈ ਪਤਿ ਪਵੈ; ਚੰਗੇ ਸੇਈ ਕੇਇ ॥੩॥

jin kee lekhai pat pavai; change seee kee |3|

Sant Singh KhalsaThose few, whose honor is confirmed, are good. ||3||
Manmohan SinghA few, whose honour is of account, they are good.
Manmohan Singh (Punjabi)ਵਿਰਲੇ ਹੀ, ਜਿਨ੍ਹਾਂ ਦੀ ਇਜਤ ਆਬਰੂ ਗਿਣਤੀ ਵਿੱਚ ਪੈਂਦੀ ਹੈ, (ਪਰਵਾਨ ਪੈਂਦੀ ਹੈ) ਭਲੇ ਹੁੰਦੇ ਹਨ।
Fareedkot Teekaਸੋਈ ਕੋਈ ਅਛੇ ਹੋਇਂਗੇ ਜਿਨ ਕੀ ਪਤਿਸ਼ਟਾ ਵਹਾਂ ਲੇਖੇ ਮੇਂ ਪੜੇਗੀ ਅਰਥਾਤ ਪ੍ਰਮਾਣ ਹੋਵੈਗੀ॥੩॥
Prof. Sahib Singhਓਥੇ ਉਹੋ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ (ਭਾਵ ਜਿਨ੍ਹਾਂ ਨੇ ਜਗਤ ਵਿਚ ਭਲੇ ਕੰਮ ਕੀਤੇ ਹੋਏ ਸਨ, ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ) ॥੩॥

ਪਦ ਅਰਥ ਸੇਈ ਕੇਇ = ਉਹੀ ਕੋਈ ਕੋਈ (ਜੀਵ)। ਲੇਖੈ = ਲੇਖਾ ਹੋਣ ਵੇਲੇ ॥੩॥

SikhNet (Spanish)Solamente aquéllos cuyo honor está considerado en las cuentas del Señor, son gente honorable. (3)
Shabad Guru Nanak Dev Ji Raag Aasaa Ang 469

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਧੁਰਿ ਕਰਮੁ. ਜਿਨਾ ਕਉ ਤੁਧੁ ਪਾਇਆ; ਤਾ ਤਿਨੀ ਖਸਮੁ ਧਿਆਇਆ ॥

dhur karam. jinaa kau tudh paaeaa; taa tinee khasam dhiaaeaa |

Sant Singh KhalsaOnly those whose karma You have pre-ordained from the very beginning, O Lord, meditate on You.
Manmohan SinghOnly they, whose destiny Thou, O Lord, hast so written from the beginning, meditate on thee.
Manmohan Singh (Punjabi)ਕੇਵਲ ਓਹੀ, ਜਿਨ੍ਹਾਂ ਦੀ ਕਿਸਮਤ ਤੂੰ ਹੇ ਸੁਆਮੀ! ਮੁੱਢ ਤੋਂ ਐਹੋ ਜਿਹੀ ਲਿਖ ਛੱਡੀ ਹੈ, ਤੈਨੂੰ ਸਿਮਰਦੇ ਹਨ।
Fareedkot Teekaਹੇ ਅਕਾਲ ਪੁਰਖ! ਆਪ ਨੇ ਆਦਿ ਸੇ ਜਿਸ ਪਰ ਕਰਮ ਪਾਇਆ, ਭਾਵ ਕ੍ਰਿਪਾ ਕਰੀ ਹੈ, ਤਿਨੋਂ ਨੇ (ਖਸਮੁ) ਸ੍ਵਾਮੀ ਅਰਥਾਤ ਆਪ ਕਾ ਧਿਆਨ ਕੀਆ ਹੈ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਮਾਲਕ ਨੂੰ (ਭਾਵ, ਤੈਨੂੰ) ਸਿਮਰਿਆ ਹੈ।

ਪਦ ਅਰਥ ਧੁਰਿ = ਧੁਰ ਤੋਂ, ਮੁੱਢ ਤੋਂ। ਕਰਮੁ = ਬਖ਼ਸ਼ਸ਼, ਮਿਹਰ।

SikhNet (Spanish)Sólo aquéllos cuyo destino lo tienen así escrito por Ti, oh Señor, pueden Contemplarte.

ਏਨਾ ਜੰਤਾ ਕੈ ਵਸਿ. ਕਿਛੁ ਨਾਹੀ; ਤੁਧੁ. ਵੇਕੀ ਜਗਤੁ ਉਪਾਇਆ ॥

enaa jantaa kai vas. kichh naahee; tudh. vekee jagat upaaeaa |

Sant Singh KhalsaNothing is in the power of these beings; You created the various worlds.
Manmohan SinghNothing is in the power of these creatures. Thou hast created the diverse worlds.
Manmohan Singh (Punjabi)ਇਨ੍ਹਾਂ ਜੀਵਾਂ ਦੇ ਅਖਤਿਆਰ ਵਿੱਚ ਕੁਝ ਭੀ ਨਹੀਂ, ਤੂੰ ਮੁਖਤਲਿਫ (ਭਿੰਨ ਭਿੰਨ) ਸੰਸਾਰ ਸਾਜੇ ਹਨ।
Fareedkot Teeka(ਤੁਧੁ ਵੇਕੀ) ਤੈਨੇ ਭਿੰਨ ਭਿੰਨ, ਭਾਵ ਤ੍ਰਹ ਤ੍ਰਹ ਕਾ ਸੰਸਾਰ ਉਤਪੰਨ ਕੀਆ ਹੈ। ਤਾਂ ਤੇ ਇਨ ਜੀਵੋਂ ਕੇ ਬਸ ਮੇਂ ਕੁਛ ਨਹੀਂ ਹੈ॥
Prof. Sahib Singhਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ (ਕਿ ਤੇਰਾ ਸਿਮਰਨ ਕਰ ਸਕਣ)। ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ;

ਪਦ ਅਰਥ ਤੁਧੁ = ਤੂੰ ਹੇ ਕਰਤਾਰ! ਵੇਕੀ = ਕਈ ਤਰ੍ਹਾਂ ਦਾ, ਕਈ ਰੰਗਾਂ ਦਾ।

SikhNet (Spanish)En las manos de estas criaturas, no hay nada. Esta creación de muchas facetas es Tuya;

ਇਕਨਾ ਨੋ ਤੂੰ ਮੇਲਿ ਲੈਹਿ; ਇਕਿ ਆਪਹੁ ਤੁਧੁ ਖੁਆਇਆ ॥

eikanaa no toon mel laihi; ik aapahu tudh khuaaeaa |

Sant Singh KhalsaSome, You unite with Yourself, and some, You lead astray.
Manmohan SinghSome Thou unitest with Thyself and some thou leadest astray from Thee.
Manmohan Singh (Punjabi)ਕਈਆਂ ਨੂੰ ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ ਅਤੇ ਕਈਆਂ ਨੂੰ ਆਪਣੇ ਕੋਲੋਂ ਖੁੰਝਾ ਦਿੰਦਾ ਹੈਂ।
Fareedkot Teekaਇਕਨੋਂ ਕੋ ਤੂੰ ਕ੍ਰਿਪਾ ਕਰ ਕੇ ਮਿਲਾਇ ਲੇਤਾ ਹੈਂ, ਇਕਨਾ ਕੋ ਤੈਨੇ ਅਪਨੇ ਸਰੂਪ ਤੇ (ਖੁਆਇਆ) ਭੁਲਾਇਆ ਹੈ॥
Prof. Sahib Singhਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ।

ਪਦ ਅਰਥ ਇਕਨਾ ਨੋ = ਕਈ ਜੀਵਾਂ ਨੂੰ। ਇਕਿ = ਕਈ ਜੀਵ। ਆਪਹੁ = ਆਪਣੇ ਆਪ ਤੋਂ। ਤੁਧੁ = ਤੂੰ, ਹੇ ਪ੍ਰਭੂ! ਖੁਆਇਆ = ਖੁੰਝਾਏ ਹੋਏ ਹਨ, ਪਰੇ ਕੀਤੇ ਹੋਏ ਹਨ।

SikhNet (Spanish)a algunos Tú los unes Contigo Mismo y a otros los mandas lejos.

ਗੁਰ ਕਿਰਪਾ ਤੇ ਜਾਣਿਆ; ਜਿਥੈ ਤੁਧੁ ਆਪੁ ਬੁਝਾਇਆ ॥

gur kirapaa te jaaniaa; jithai tudh aap bujhaaeaa |

Sant Singh KhalsaBy Guru's Grace You are known; through Him, You reveal Yourself.
Manmohan SinghThou art known by the grace of the Guru, through whom Thou revealest thyself.
Manmohan Singh (Punjabi)ਤੂੰ ਗੁਰਾਂ ਦੀ ਰਹਿਮਤ ਦੁਆਰਾ ਜਾਣਿਆਂ ਜਾਂਦਾ ਹੈਂ। ਜਿਨ੍ਹਾਂ ਦੇ ਰਾਹੀਂ ਤੂੰ ਆਪਣੇ ਆਪ ਨੂੰ ਪ੍ਰਗਟ ਕਰਦਾ ਹੈਂ।
Fareedkot Teekaਗੁਰੋਂ ਕੀ ਕ੍ਰਿਪਾ ਸੇ ਤਹਾਂ ਤੈਨੂੰ ਜਾਨਾ ਹੈ (ਜਿਥੈ) ਜਿਸ ਰਿਦੇ ਮੇਂ ਆਪ ਤੁਠੇ ਜਗ੍ਯਾਸੂਓਂ ਕੋ ਬੁਝਾਇਆ, ਭਾਵ ਗਿਆਨ ਦੀਆ ਹੈ॥
Prof. Sahib Singhਜਿਸ (ਵਡਭਾਗੀ) ਮਨੁੱਖ ਦੇ ਹਿਰਦੇ ਵਿਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ,

ਪਦ ਅਰਥ ਜਾਣਿਆ = (ਤੈਨੂੰ) ਜਾਣ ਲਿਆ। ਜਿਥੈ = ਜਿਸ ਮਨੁੱਖ ਦੇ ਅੰਦਰ। ਆਪੁ = ਆਪਣਾ ਆਪਾ। ਬੁਝਾਇਆ = ਸਮਝਾ ਦਿੱਤਾ ਹੈ।

SikhNet (Spanish)A través de la Gracia del Guru, Tú eres Manifiesto, y haces que los hombres Te conozcan.

ਸਹਜੇ ਹੀ; ਸਚਿ ਸਮਾਇਆ ॥੧੧॥

sahaje hee; sach samaaeaa |11|

Sant Singh KhalsaWe are easily absorbed in You. ||11||
Manmohan SinghThey are easily absorbed in the True Lord.
Manmohan Singh (Punjabi)ਉਹ ਸੁਖੈਨ ਹੀ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਜਿਸ ਨੋ ਬੁਝਾਇਆ ਹੈ, ਸੋ ਸੁਭਾਵਕ ਹੀ ਹੇ ਸਚ ਰੂਪ! ਤੇਰੇ ਮੇਂ ਸਮਾਇਆ ਹੈ॥
Prof. Sahib Singhਅਤੇ ਉਹ ਸਹਿਜ ਸੁਭਾਇ ਹੀ (ਆਪਣੇ) ਅਸਲੇ ਵਿਚ ਇਕ-ਮਿਕ ਹੋ ਗਿਆ ਹੈ ॥੧੧॥

ਪਦ ਅਰਥ ਸਹਜੇ ਹੀ = ਸੁਤੇ ਹੀ। ਸਚਿ = ਸੱਚ ਵਿਚ, ਥਿਰਤਾ ਵਿਚ, ਅਡੋਲਤਾ ਵਿਚ, ਅਸਲੀਅਤ ਵਿਚ। ਸਮਾਇਆ = ਲੀਨ ਹੋ ਜਾਂਦਾ ਹੈ ॥੧੧॥

SikhNet (Spanish)Y así, pueden estar inmersos en la Verdad espontáneamente. (11)
Shabad Guru Ramdas Ji Raag Aasaa Ang 450 excerpt (4 of 17 lines)

ਜਿਉ ਭਾਵੈ ਤਿਉ ਰਾਖਿ ਲੈ; ਹਮ ਸਰਣਿ ਪ੍ਰਭ ਆਏ, ਰਾਮ ਰਾਜੇ ॥

jiau bhaavai tiau raakh lai; ham saran prabh aae, raam raaje |

Sant Singh KhalsaAs it pleases You, You save me; I have come seeking Your Sanctuary, O God, O Lord King.
Manmohan SinghAs it pleases Thee, so do Thou save me and I have sought Thine refuge, O Lord Master, the king.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਮੈਨੂੰ ਬਚਾ ਲੈ, ਮੈਂ ਤੇਰੀ ਪਨਾਹ ਲਈ ਹੈ, ਹੇ ਸੁਆਮੀ, ਮਾਲਕ ਪਾਤਸ਼ਾਹ।
Fareedkot Teekaਹੇ (ਰਾਮ ਰਾਜੇ) ਪ੍ਰਭੂ! ਹਮ ਤੇਰੀ ਸ਼ਰਣ ਮੇਂ ਆਏ ਹੈਂ ਜਿਸ ਪ੍ਰਕਾਰ ਤੈਨੂੰ ਅਛਾ ਲਗੇ ਤਿਸ ਪ੍ਰਕਾਰ ਸ਼ਰਨ ਮੇਂ ਲੇਹਿ॥
Prof. Sahib Singhਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤਿਵੇਂ ਸਾਨੂੰ (ਮੰਦੇ ਕੰਮਾਂ ਤੋਂ) ਬਚਾ ਲੈ।

ਪਦ ਅਰਥ ਭਾਵੈ = (ਤੈਨੂੰ) ਚੰਗਾ ਲੱਗੇ। ਪ੍ਰਭ = ਹੇ ਪ੍ਰਭੂ!

SikhNet (Spanish)Cobíjanos, oh Señor, en Tu Voluntad; buscamos Tu Refugio, oh Rey.

ਹਮ ਭੂਲਿ ਵਿਗਾੜਹ ਦਿਨਸੁ ਰਾਤਿ; ਹਰਿ ਲਾਜ ਰਖਾਏ ॥

ham bhool vigaarrah dinas raat; har laaj rakhaae |

Sant Singh KhalsaI am wandering around, ruining myself day and night; O Lord, please save my honor!
Manmohan SinghI am straying and spoiling myself day and night. O God, save Thou my honour.
Manmohan Singh (Punjabi)ਦਿਹੁੰ ਰੈਣ ਕੁਰਾਹੇ ਪੈ ਕੇ ਮੈਂ ਆਪਣੇ ਆਪ ਨੂੰ ਬਰਬਾਦ ਕਰ ਰਿਹਾ ਹਾਂ। ਹੇ ਵਾਹਿਗੁਰੂ! ਤੂੰ ਮੇਰੀ ਇਜ਼ਤ ਰੱਖ।
Fareedkot Teekaਹਮ ਭੂਲ ਕਰ ਕੇ ਤੇਰੇ ਹੁਕਮ ਸੇ ਰਾਤ ਦਿਨ ਬਿਗਾੜ, ਭਾਵ ਗੁਨਾਹ ਕਰਤੇ ਹੈਂ, ਤੂੰ ਮੇਰੀ ਲਜਿਆ ਰਖ ਲੇਹਿ॥
Prof. Sahib Singhਅਸੀਂ ਦਿਨ ਰਾਤ (ਜੀਵਨ-ਰਾਹ ਤੋਂ) ਖੁੰਝ ਕੇ (ਆਪਣੇ ਆਤਮਕ ਜੀਵਨ ਨੂੰ) ਖ਼ਰਾਬ ਕਰਦੇ ਰਹਿੰਦੇ ਹਾਂ। ਹੇ ਹਰੀ! ਸਾਡੀ ਇੱਜ਼ਤ ਰੱਖ।

ਪਦ ਅਰਥ ਭੂਲਿ = ਭੁੱਲ ਕੇ, ਕੁਰਾਹੇ ਪੈ ਕੇ। ਵਿਗਾੜਹ = ਅਸੀਂ ਆਪਣੇ ਜੀਵਨ ਨੂੰ ਖ਼ਰਾਬ ਕਰ ਰਹੇ ਹਾਂ। ਲਾਜ = ਇੱਜ਼ਤ। ਹਰਿ = ਹੇ ਹਰੀ! ਰਖਾਏ = ਰਖਾਇ, ਰੱਖ।

SikhNet (Spanish)Somos desviados por el error cada día; asegura nuestro Honor, oh Señor.

ਹਮ ਬਾਰਿਕ. ਤੂੰ ਗੁਰੁ ਪਿਤਾ ਹੈ; ਦੇ ਮਤਿ ਸਮਝਾਏ ॥

ham baarik. toon gur pitaa hai; de mat samajhaae |

Sant Singh KhalsaI am just a child; You, O Guru, are my father. Please give me understanding and instruction.
Manmohan SinghI am child and Thou, O Guru, art my father. Do Thou instruct me and put me on the right track.
Manmohan Singh (Punjabi)ਮੈਂ ਬੱਚਾ ਹਾਂ। ਤੂੰ ਹੇ ਗੁਰੂ ਮੇਰਾ ਬਾਬਲ ਹੈਂ। ਤੂੰ ਮੈਨੂੰ ਸਿਖਮਤ ਦੇਹ, ਅਤੇ ਠੀਕ ਰਸਤੇ ਪਾ।
Fareedkot Teekaਹਮ ਬਾਲਕ ਹੈਂ ਔਰ ਤੂੰ ਗੁਰੂ ਅਰ ਪਿਤਾ ਹੈਂ। ਜੈਸੇ ਸਮਝਾਏ ਜਾਵੈ ਤੈਸੇ ਹਮ ਕੋ ਭਲੀ ਮਤ ਦੇ ਕਰ ਸਮਝਾਓ॥
Prof. Sahib Singhਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਗੁਰੂ ਹੈਂ ਤੂੰ ਸਾਡਾ ਪਿਤਾ ਹੈਂ, ਸਾਨੂੰ ਮਤਿ ਦੇ ਕੇ ਚੰਗੀ ਸਮਝ ਬਖ਼ਸ਼।

ਪਦ ਅਰਥ ਦੇ = ਦੇ ਕੇ। ਸਮਝਾਏ = ਸਮਝਾਇ, ਸਮਝ ਬਖ਼ਸ਼।

SikhNet (Spanish)Somos Tus niños, oh Padre, oh Guru, haznos sabios en Tu Sendero.

ਜਨੁ ਨਾਨਕੁ ਦਾਸੁ ਹਰਿ ਕਾਂਢਿਆ; ਹਰਿ ਪੈਜ ਰਖਾਏ ॥੪॥੧੦॥੧੭॥

jan naanak daas har kaandtiaa; har paij rakhaae |4|10|17|

Sant Singh KhalsaServant Nanak is known as the Lord's slave; O Lord, please preserve his honor! ||4||10||17||
Manmohan SinghServant Nanak is said to be the slave of God. So keep Thou his honour, O God.
Manmohan Singh (Punjabi)ਨੌਕਰ ਨਾਨਕ ਵਾਹਿਗੁਰੂ ਦਾ ਗੁਲਾਮ ਆਖਿਆ ਜਾਂਦਾ ਹੈ। ਸੋ ਤੂੰ ਉਸ ਦੀ ਇਜ਼ਤ ਆਬਰੂ ਰੱਖ ਹੇ, ਵਾਹਿਗੁਰੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਦਾਸ (ਕਾਂਢਿਆ) ਕਹਾਉਤੇ ਹੈਂ, ਤਾਂ ਤੇ ਹੇ ਹਰਿ! ਮੇਰੀ (ਪੈਜ) ਪ੍ਰਤਗਿਆ ਵਾ ਆਪਨੀ ਭਗਤ ਵਤਸਲ ਪ੍ਰਤਗਿਆ ਰਾਖਹੁ ਪਹਲੇ ਭੀ ਰਖਤੇ ਆਏ ਹੋ॥੪॥੧੦॥੧੭॥
Prof. Sahib Singhਹੇ ਹਰੀ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ, (ਮੇਹਰ ਕਰ, ਆਪਣੇ ਦਾਸ ਦੀ) ਇੱਜ਼ਤ ਰੱਖ ॥੪॥੧੦॥੧੭॥

ਪਦ ਅਰਥ ਕਾਂਢਿਆ = ਕਿਹਾ ਜਾਂਦਾ ਹੈ, ਅਖਵਾਂਦਾ ਹੈ। ਪੈਜ = ਲਾਜ। ਰਖਾਏ = ਰਖਾਇ, ਰੱਖ ॥੪॥੧੦॥੧੭॥

SikhNet (Spanish)La reputación de Nanak es la de ser el Esclavo del Señor. Es así como conserva su honor, oh Dios. (4‑10‑17)
Shabad Guru Nanak Dev Ji Raag Aasaa Ang 469

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਦੁਖੁ ਦਾਰੂ. ਸੁਖੁ ਰੋਗੁ ਭਇਆ; ਜਾ ਸੁਖੁ. ਤਾਮਿ ਨ ਹੋਈ ॥

dukh daaroo. sukh rog bheaa; jaa sukh. taam na hoee |

Sant Singh KhalsaSuffering is the medicine, and pleasure the disease, because where there is pleasure, there is no desire for God.
Manmohan SinghPain is the medicine and pleasure the malady, and where there is pleasure, there is no desire for God.
Manmohan Singh (Punjabi)ਦੁਖ ਦਵਾਈ ਹੈ, ਅਤੇ ਖੁਸ਼ੀ ਬੀਮਾਰੀ। ਜਦ ਖੁਸ਼ੀ ਹੁੰਦੀ ਹੈ, ਤਦ ਵਾਹਿਗੁਰੂ ਲਈ ਚਾਹ ਨਹੀਂ ਹੁੰਦੀ।
Fareedkot Teekaਵਿਖੇ ਸੁਖ ਰੋਗ ਹੂਆ ਹੈ ਔ ਜਪ ਤਪ ਕਾ ਦੁਖ ਔਖਧੀ ਭਇਆ ਹੈ। ਜਾਂ ਵਿਸਯ ਸੁਖ ਹੋਤਾ ਹੈ ਤਬ ਭਗਵਤ ਪਾਵਣੇ, ਭਾਵ ਜਪ ਤਪ ਕਰਨੇ ਕੀ (ਤਾਮਿ) ਇਛਾ ਹੀ ਨਹੀਂ ਹੋਤੀ। ਭਾਵ ਜੋ ਜਨਮ ਮਰਣ ਕਾ ਦੁਖ ਹੈ ਏਹੀ ਭ੍ਯਾ ਰੋਗ ਅਰ ਤਿਸ ਕੇ ਦੂਰ ਕਰਨੇ ਕੌ ਸੁਖ ਰੂਪ ਪਰਮੇਸ਼੍ਵਰ ਦਾ ਨਾਮ ਏਹੀ ਭ੍ਯਾ ਦਾਰੂ। ਜਬ ਸੁਖ ਰੂਪ ਨਾਮ ਦਾਰੂ ਜੀਵ ਕੋ ਮਿਲੇ ਤਉ ਆਗੇ ਰੋਗ ਕੌਨ ਜਨਮ ਮਰਣ ਰੂਪ ਦੁਖ ਸੋ ਪੁਨਾ ਪੁਰਸ਼ ਕੋ ਪ੍ਰਾਪਤ ਨਹੀਂ ਹੋਤਾ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ।

ਪਦ ਅਰਥ ਤਾਮਿ = ਤਦੋਂ।

SikhNet (Spanish)El dolor es la cura, el placer es la enfermedad, porque donde hay placer uno se olvida de Ti.

ਤੂੰ ਕਰਤਾ ਕਰਣਾ, ਮੈ ਨਾਹੀ; ਜਾ ਹਉ ਕਰੀ. ਨ ਹੋਈ ॥੧॥

toon karataa karanaa, mai naahee; jaa hau karee. na hoee |1|

Sant Singh KhalsaYou are the Creator Lord; I can do nothing. Even if I try, nothing happens. ||1||
Manmohan SinghThou art the Doer, I can do nothing. Even if I try to do something, it comes to nothing.
Manmohan Singh (Punjabi)ਤੂੰ ਕਰਨਹਾਰ ਹੈਂ, ਮੈਂ ਕੁਝ ਨਹੀਂ ਕਰ ਸਕਦਾ। ਜੇਕਰ ਮੈਂ ਕੁਝ ਕਰਨ ਦੀ ਕੋਸ਼ਿਸ਼ ਭੀ ਕਰਾਂ, ਤਾਂ ਭੀ ਕੁਝ ਨਹੀਂ ਬਣਦਾ।
Fareedkot Teekaਤੂੰ ਕ੍ਰਿਪਾ ਸਰੂਪ ਕਰਤਾ ਹੈਂ, ਮੈਂ ਕੁਛ ਨਹੀਂ ਕਰ ਸਕਤਾ। ਜੌ ਮੈਂ ਕੁਛ ਕੀਆ ਭੀ ਚਾਹੂੰ ਤੋ ਪਰਤੰਤ੍ਰ ਹੋਨੇ ਕਰ ਕੇ ਨਹੀਂ ਹੋਤਾ॥੧॥
Prof. Sahib Singhਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ)। ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ ॥੧॥

ਪਦ ਅਰਥ ਕਰਣਾ = ਕਰਨਹਾਰ। ਮੈ ਨਾਹੀ = ਮੈਂ ਕੁਝ ਭੀ ਨਹੀਂ, ਮੇਰੀ ਕੋਈ ਪਾਂਇਆਂ ਨਹੀਂ ਹੈ। ਜਾ ਹਉ ਕਰੀ = ਜੇ ਮੈਂ 'ਹਉ' ਆਖਾਂ, ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਬੈਠਾਂ। ਨ ਹੋਈ = ਨਹੀਂ ਫਬਦਾ, ਇਹ ਗੱਲ ਫਬਦੀ ਨਹੀਂ ॥੧॥

SikhNet (Spanish)Tú eres el Creador; ¿quién soy yo para crear? Aunque tratara de crear, no podría crear nada. (1)

ਬਲਿਹਾਰੀ ਕੁਦਰਤਿ ਵਸਿਆ ॥

balihaaree kudarat vasiaa |

Sant Singh KhalsaI am a sacrifice to Your almighty creative power which is pervading everywhere.
Manmohan SinghSacrifice am I unto Thee. who abides in His creation.
Manmohan Singh (Punjabi)ਕੁਰਬਾਨ ਹਾਂ ਮੈਂ ਤੇਰੇ ਉਤੋਂ। ਤੂੰ ਆਪਣੀ ਰਚਨਾ ਅੰਦਰ ਵਸਦਾ ਹੈਂ।
Fareedkot Teekaਕੁਦਰਤ ਮਾਇਆ ਦ੍ਵਾਰੇ ਸੰਸਾਰ ਕੋ ਰਚ ਕਰ ਫਿਰ ਤਿਸਮੈਂ ਜੋ ਤੂੰ ਬਸਿਆ ਹੈਂ, ਮੈਂ ਤੇਰੇ ਬਲਿਹਾਰੀ ਜਾਤਾ ਹੂੰ॥
Prof. Sahib Singhਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,
SikhNet (Spanish)Ofrezco mi ser en sacrificio a Ti, oh Señor; Tú habitas en Tu Naturaleza.

ਤੇਰਾ ਅੰਤੁ. ਨ ਜਾਈ ਲਖਿਆ ॥੧॥ ਰਹਾਉ ॥

teraa ant. na jaaee lakhiaa |1| rahaau |

Sant Singh KhalsaYour limits cannot be known. ||1||Pause||
Manmohan SinghThine limit cannot be comprehended. Pause.
Manmohan Singh (Punjabi)ਤੇਰਾ ਓੜਕ ਜਾਣਿਆਂ ਨਹੀਂ ਜਾ ਸਕਦਾ। ਠਹਿਰਾਓ।
Fareedkot Teekaਤੇਰਾ ਅੰਤ ਕਿਸੀ ਸੇ ਲਖਾ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਤੇਰਾ ਅੰਤ ਪਾਇਆ ਨਹੀਂ ਜਾ ਸਕਦਾ ॥੧॥ ਰਹਾਉ ॥

ਪਦ ਅਰਥ ॥੧॥ਰਹਾਉ॥

SikhNet (Spanish)Sin Límite eres Tú; nadie conoce Tu Fin. (1‑Pausa)

ਜਾਤਿ ਮਹਿ ਜੋਤਿ. ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥

jaat meh jot. jot meh jaataa; akal kalaa bharapoor rahiaa |

Sant Singh KhalsaYour Light is in Your creatures, and Your creatures are in Your Light; Your almighty power is pervading everywhere.
Manmohan SinghThy light is contained in the creatures and the creatures are contained in Thine light. Thou O mighty Inconceivable Lord, art filling all.
Manmohan Singh (Punjabi)ਜੀਵਾਂ ਅੰਦਰ ਤੇਰੀ ਰੌਸ਼ਨੀ ਹੈ ਅਤੇ ਜੀਵ ਤੇਰੀ ਰੌਸ਼ਨੀ ਵਿੱਚ ਹਨ। ਤੂੰ, ਹੇ ਬਲਵਾਨ, ਅਗਾਧ ਸੁਆਮੀ ਸਾਰਿਆਂ ਵਿੱਚ ਪਰੀ-ਪੂਰਨ ਹੈਂ।
Fareedkot Teekaਹੇ ਜੋਤੀ! ਤੇਰੇ ਮੇਂ (ਜਾਤਾ) ਉਤਪਤੀ ਵਾ ਬ੍ਰਹਮਣਾਦਿ ਜਾਤੀਆਂ, ਭਾਵ ਕਲਪਤ ਰੂਪ ਕਰ ਕੇ ਸੰਸਾਰ ਹੈ ਔਰ ਹੇ ਜੋਤੀ! ਤੂੰ ਜਾਤ ਉਤਪਤਿ ਰੂਪ ਸੰਸਾਰ ਮੇਂ ਅਧਿਸਟਾਨ ਰੂਪ ਕਰ ਕੇ ਪੂਰਨ ਹੈਂ। ਔ (ਅਕਲ) ਕਲੇਸ ਸੇ ਰਹਿਤ ਤੂੰ ਅਪਨੀ (ਕਲਾ) ਸਕਤੀ ਕਰ ਸਰਬਤ੍ਰ ਮੇਂ ਭਰਪੂਰ ਹੋ ਰਹਾ ਹੈਂ॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ।

ਪਦ ਅਰਥ ਜਾਤਿ = ਸ੍ਰਿਸ਼ਟੀ। ਜੋਤਿ = ਰੱਬ ਦਾ ਨੂਰ। ਜੋਤਿ ਮਹਿ = ਸਾਰੀਆਂ ਜੋਤੀਆਂ ਵਿਚ, ਸਾਰੇ ਜੀਵਾਂ ਵਿਚ। ਜਾਤਾ = ਵੇਖਿਆ ਜਾਂਦਾ ਹੈ, ਦਿੱਸ ਰਿਹਾ ਹੈ। ਅਕਲ = ਸੰਪੂਰਨ। ਕਲਾ = ਟੋਟਾ, ਹਿੱਸਾ। ਅਕਲ ਕਲਾ = ਜਿਸ ਦੇ ਵਖੋ ਵਖਰੇ ਟੋਟੇ ਨਾ ਹੋਣ, ਇਕ-ਰਸ ਸੰਪੂਰਣ ਪ੍ਰਭੂ।

SikhNet (Spanish)En Tus criaturas, está Tu Luz, y a través de Tu Luz, eres conocido. Aunque uno está sin atributos, todos los atributos son inherentes a Ti.

ਤੂੰ ਸਚਾ ਸਾਹਿਬੁ. ਸਿਫਤਿ ਸੁਆਲੑਿਉ; ਜਿਨਿ ਕੀਤੀ. ਸੋ ਪਾਰਿ ਪਇਆ ॥

toon sachaa saahib. sifat suaalau; jin keetee. so paar peaa |

Sant Singh KhalsaYou are the True Lord and Master; Your Praise is so beautiful. One who sings it, is carried across.
Manmohan SinghThou art the True Lord, and beautiful is Thy praise. He who hymns it, swims across.
Manmohan Singh (Punjabi)ਤੂੰ ਸੱਚਾ ਸੁਆਮੀ ਹੈਂ। ਸੁੰਦਰ ਹੈ ਤੇਰੀ ਕੀਰਤੀ। ਜੋ ਇਸ ਨੂੰ ਗਾਇਨ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।
Fareedkot Teekaਤੂੰ ਸਚਾ ਸਾਹਿਬੁ ਹੈਂ ਤੇਰੀ ਸੋਭਾ (ਸੁਆਲਿਓ) ਸੁੰਦਰ ਹੈ। ਜਿਸ ਨੇ ਤੇਰੀ ਸੋਭਾ ਕਰੀ ਹੈ, ਸੋ ਸੰਸਾਰ ਸਮੁਦ੍ਰ ਸੇ ਪਾਰ ਪੜਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਗਿਆ ਹੈ।

ਪਦ ਅਰਥ ਸੁਆਲਿਉ = ਸੋਹਣੀ, ਸੁੰਦਰ। ਜਿਨਿ ਕੀਤੀ = ਜਿਸਨੇ (ਤੇਰੀ ਵਡਿਆਈ) ਕੀਤੀ।

SikhNet (Spanish)Tú eres el Uno Verdadero; Verdad, Verdad es Tu Alabanza.

ਕਹੁ ਨਾਨਕ. ਕਰਤੇ ਕੀਆ ਬਾਤਾ; ਜੋ ਕਿਛੁ ਕਰਣਾ, ਸੁ ਕਰਿ ਰਹਿਆ ॥੨॥

kahu naanak. karate keea baataa; jo kichh karanaa, su kar rahiaa |2|

Sant Singh KhalsaNanak speaks the stories of the Creator Lord; whatever He is to do, He does. ||2||
Manmohan SinghNanak tells the tales of the Creator that what the Lord is to do, that He continues to do.
Manmohan Singh (Punjabi)ਨਾਨਕ ਸਿਰਜਣਹਾਰ ਦੀਆਂ ਵਾਰਤਾਵਾਂ ਬਿਆਨ ਕਰਦਾ ਹੈ, ਜਿਹੜਾ ਕੁਝ ਪ੍ਰਭੂ ਨੇ ਕਰਨਾ ਹੈ, ਉਸ ਨੂੰ ਉਹ ਕਰੀ ਜਾ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ ਜੀ! ਤੇਰੀਆਂ ਬਾਤਾਂ ਕਹਤੇ ਹਾਂ। ਤੈਨੇ ਜੋ ਕੁਛ ਕਰਨਾ ਹੈ, ਸੋ ਤੂੰ ਕਰ ਰਹਿਆ ਹੈਂ, ਭਾਵ ਜੀਵ ਸੇ ਨ੍ਯਾ ਕੀਆ ਹੂਆ ਕਛੁ ਨਹੀਂ ਹੋਤਾ॥੨॥☬ਸਿਖ ਕੇ ਛੇ ੬ ਪ੍ਰਸਨੋਂ ਕਾ ਉਤ੍ਰ ਕਹਤੇ ਹੈਂ:
Prof. Sahib Singhਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫ਼ਤਿ-ਸਾਲਾਹ ਕਰ, (ਤੇ ਆਖ ਕਿ) ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ) ॥੨॥

ਪਦ ਅਰਥ ਨਾਨਕ = ਹੇ ਨਾਨਕ! ਕਹੁ ਕਰਤੇ ਕੀਆ ਬਾਤਾ = ਕਰਤਾਰ ਦੀਆਂ ਗੱਲਾਂ ਆਖ ॥੨॥

SikhNet (Spanish)Aquél que Te alaba, es cargado a través del océano, dice Nanak, todas las Maravillas son del Señor y lo que sea que Él tenga que hacer, eso hará. (2)
Shabad Guru Angad Dev Ji Raag Aasaa Ang 469

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਜੋਗ ਸਬਦੰ. ਗਿਆਨ ਸਬਦੰ; ਬੇਦ ਸਬਦੰ ਬ੍ਰਾਹਮਣਹ ॥

jog sabadan. giaan sabadan; bed sabadan braahamanah |

Sant Singh KhalsaThe Way of Yoga is the Way of spiritual wisdom; the Vedas are the Way of the Brahmins.
Manmohan SinghThe way of union with the Lord is the way of Divine Knowledge but with the Brahmans, the way is through the Vedas.
Manmohan Singh (Punjabi)ਪ੍ਰਭੂ ਦੇ ਮਿਲਾਪ ਦਾ ਰਸਤਾ, ਈਸ਼ਵਰੀ ਗਿਆਨ ਦਾ ਰਸਤਾ ਹੈ। ਬ੍ਰਹਮਣਾਂ ਦਾ ਰਸਤਾ ਵੇਦਾਂ ਦੇ ਰਾਹੀਂ ਹੈ।
Fareedkot Teekaਅਕਾਲ ਪੁਰਖ ਮੇਂ ਬ੍ਰਿਤੀ ਕੇ (ਜੋਗ) ਜੋੜਨੇ ਵਾਲੇ ਸੰਨ੍ਯਾਸੀਓਂ ਕਾ ਏਕ ਬ੍ਰਹਮ ਕਾ ਵੀਚਾਰ ਹੀ (ਸਬਦੰ) ਧਰਮੁ ਵਾ ਉਪਦੇਸੁ ਹੈ। ਬ੍ਰਹਮਣੋਂ ਕਾ ਬੇਦ ਪੜਨਾ ਪਢਾਉਨਾਦਿ ਯਹੀ ਧਰਮੁ ਵਾ ਉਪਦੇਸੁ ਹੈ॥
Prof. Sahib Singhਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ)। ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ।

ਪਦ ਅਰਥ ਸਬਦੰ = ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼, ਗੁਰੂ ਦਾ ਹੁਕਮ, ਜੀਵ ਦਾ ਧਰਮ। ਜੋਗ ਸਬਦੰ = ਜੋਗ ਦਾ ਧਰਮ। ਸਬਦੰ ਬ੍ਰਾਹਮਣਹ = ਬ੍ਰਾਹਮਣਾਂ ਦਾ ਧਰਮ।

SikhNet (Spanish)El camino del Yoga es la Sabiduría; el camino de los Brahmanes son los Vedas.

ਖਤ੍ਰੀ ਸਬਦੰ; ਸੂਰ ਸਬਦੰ; ਸੂਦ੍ਰ ਸਬਦੰ ਪਰਾ ਕ੍ਰਿਤਹ ॥

khatree sabadan; soor sabadan; soodr sabadan paraa kritah |

Sant Singh KhalsaThe Way of the Khshatriya is the Way of bravery; the Way of the Shudras is service to others.
Manmohan SinghKhatri's way is the way of bravery, of the Sudras the way is the service of others.
Manmohan Singh (Punjabi)ਖਤਰੀਆਂ ਦਾ ਰਸਤਾ ਸੂਰਤਮਈ ਦਾ ਰਸਤਾ ਹੈ। ਸ਼ੂਦਰਾਂ ਦਾ ਰਸਤਾ ਹੈ, ਹੋਰਨਾਂ ਦਾ ਕਾਰ-ਵਿਹਾਰ।
Fareedkot Teekaਖਤ੍ਰੀਓਂ ਕਾ ਸੁਰਤਾ ਆਦਿ ਹੀ ਧਰਮੁ ਵਾ ਉਪਦੇਸੁ ਹੈ। (ਪ੍ਰਾਕ੍ਰਿਤ) ਭਲੀ ਪ੍ਰਕਾਰ ਖੇਤੀ ਆਦਿ ਕ੍ਰਿਤ ਕਰਨੀ ਯਹ ਬੈਸ੍ਯੋਂ ਕਾ ਧਰਮੁ ਵਾ ਉਪਦੇਸ ਹੈ। ਸੂਦ੍ਰੋਂ ਕਾ ਪਰਾਈ ਕ੍ਰਿਤ ਸੇਵਾ ਕਰਨਾ ਧਰਮੁ ਵਾ ਉਪਦੇਸੁ ਹੈ॥
Prof. Sahib Singhਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ।

ਪਦ ਅਰਥ ਪਰਾਕ੍ਰਿਤਹ = ਪਰਾਈ ਕਿਰਤ ਕਰਨੀ, ਦੂਜਿਆਂ ਦੀ ਸੇਵਾ ਕਰਨੀ।

SikhNet (Spanish)El camino de los guerreros Kshartriyas es el heroísmo; el camino de los shudras es el servicio a otros.

ਸਰਬ ਸਬਦੰ. ਏਕ ਸਬਦੰ; ਜੇ ਕੋ ਜਾਣੈ ਭੇਉ ॥

sarab sabadan. ek sabadan; je ko jaanai bheo |

Sant Singh KhalsaThe Way of all is the Way of the One; Nanak is a slave to one who knows this secret;
Manmohan SinghIf any one knows the secret, the duty of all is one Lord's meditation.
Manmohan Singh (Punjabi)ਸਾਰਿਆਂ ਦਾ ਫਰਜ, ਇਕ ਸਾਹਿਬ ਦੇ ਸਿਮਰਨ ਦਾ ਫਰਜ ਹੈ।
Fareedkot Teekaਸਰਬ ਕਾ ਸਾਧਾਰਣ ਧਰਮੁ ਵਾ ਉਪਦੇਸ ਯਹ ਹੈ: ਜੋ ਏਕ ਅਦ੍ਵਤੀਅ ਬ੍ਰਹਮ ਕੋ ਜਾਨਨਾ ਜੋ ਕੋਈ ਇਸ ਭੇਦ ਕੋ ਜਾਨਤਾ ਹੈ॥
Prof. Sahib Singhਪਰ ਸਾਰਿਆਂ ਦਾ ਮੁੱਖ-ਧਰਮ ਇਹ ਹੈ ਕਿ ਇਕ ਪ੍ਰਭੂ ਦਾ ਸਿਮਰਨ ਕਰੀਏ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ,

ਪਦ ਅਰਥ ਸਰਬ ਸਬਦੰ = ਸਾਰਿਆਂ ਧਰਮਾਂ ਦਾ ਧਰਮ, ਭਾਵ, ਸਭ ਤੋਂ ਸ੍ਰੇਸ਼ਟ ਧਰਮ। ਏਕ ਸਬਦੰ = ਇਕ ਪ੍ਰਭੂ ਦਾ ਸਿਮਰਨ ਰੂਪ ਧਰਮ। ਭੇਉ = ਭੇਦ।

SikhNet (Spanish)Pero, el Camino de los caminos es el Camino de la Verdad. El Camino de quien conoce Su Misterio,

ਨਾਨਕੁ ਤਾ ਕਾ ਦਾਸੁ ਹੈ; ਸੋਈ ਨਿਰੰਜਨ ਦੇਉ ॥੩॥

naanak taa kaa daas hai; soee niranjan deo |3|

Sant Singh KhalsaHe himself is the Immaculate Divine Lord. ||3||
Manmohan SinghNanak is a serf of him who understands this as he himself is the immaculate Lord.
Manmohan Singh (Punjabi)ਜੇਕਰ ਕੋਈ ਜਣਾ ਇਸ ਭੇਤ ਨੂੰ ਜਾਣਦਾ ਹੈ, ਨਾਨਕ ਉਸ ਦਾ ਨਫਰ ਹੈ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਿਰੰਜਨ ਰੂਪ ਦੇਵ ਪ੍ਰਕਾਸਕ ਹੈ ਔ ਮੈਂ ਤਿਸ ਕਾ ਸੇਵਕ ਹੂੰ॥੩॥
Prof. Sahib Singhਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ ॥੩॥

ਪਦ ਅਰਥ ਸੋਈ = ਉਹੀ ਮਨੁੱਖ। ਨਿਰੰਜਨ ਦੇਉ = ਪ੍ਰਭੂ (ਦਾ ਰੂਪ) ਹੈ ॥੩॥

SikhNet (Spanish)Nanak es Su Esclavo; él mismo es la Manifestación del Dios Inmaculado. (3)
Shabad Guru Angad Dev Ji Raag Aasaa Ang 469

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਏਕ ਕ੍ਰਿਸਨੰ. ਸਰਬ ਦੇਵਾ; ਦੇਵ ਦੇਵਾ ਤ ਆਤਮਾ ॥

ek krisanan. sarab devaa; dev devaa ta aatamaa |

Sant Singh KhalsaThe One Lord Krishna is the Divine Lord of all; He is the Divinity of the individual soul.
Manmohan SinghThe One Lord is the God of all gods and he is the soul of their godliness.
Manmohan Singh (Punjabi)ਇੱਕ ਪ੍ਰਭੂ ਸਾਰਿਆਂ ਦੇਵਤਿਆਂ ਦਾ ਈਸ਼ਵਰ ਹੈ। ਉਹ ਉਹਨਾਂ ਦੇ ਦੇਵਾਪਨ ਦੀ ਰੂਹ ਹੈ।
Fareedkot Teeka(ਕ੍ਰਿਸ) ਸਤਾ ਕੋ ਕਹਤੇ ਹੈਂ, ਸੋ ਤਤ ਪਦ ਕਾ ਲਖ੍ਯ ਹੈ, (ਨੰ) ਆਨੰਦ ਅਰਥ ਮੇਂ ਹੈ। ਸੋ ਪਰਮ ਪ੍ਰੇਮਕਾ ਸਥਾਨ ਤ੍ਵੰ ਪਦ ਕਾ ਲਖ੍ਯ ਹੈ ਔਰ ਤਿਨ ਦੋਨੋ ਲਖ੍ਯੋਂ ਕਾ ਅਭੇਦ ਰੂਪ ਬ੍ਰਹਮ ਕ੍ਰਿਸਨ ਸਬਦ ਕਾ ਅਰਥ ਹੈ। ਏਕ ਜੋ ਕ੍ਰਿਸ੍ਨ ਦੇਵ ਹੈ, ਸੋ ਸਭ ਦੇਵਤੋਂ ਕਾ ਦੇਵ ਪ੍ਰਕਾਸ਼ਕ ਹੈ, ਸੋਈ ਈਸਰ (ਆਤਮਾ) ਜੀਵ ਰੂਪ ਹੈ॥
Prof. Sahib Singhਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ।

ਪਦ ਅਰਥ ਏਕ ਕ੍ਰਿਸਨੰ = ਇਕ ਪਰਮਾਤਮਾ। ਸਰਬ ਦੇਵ ਆਤਮਾ = ਸਾਰੇ ਦੇਵਤਿਆਂ ਦਾ ਆਤਮਾ। ਦੇਵ ਦੇਵਾ ਆਤਮਾ = ਦੇਵਤਿਆਂ ਦੇ ਦੇਵਤਿਆਂ ਦਾ ਆਤਮਾ। ਤ = ਭੀ।

SikhNet (Spanish)Krishna puede que sea el dios de los dioses, pero más alto está aún el Ser, el Alma, Atman. Pero el Alma también deriva su poder del Alma Universal.

ਆਤਮਾ ਬਾਸੁਦੇਵਸੵਿ; ਜੇ ਕੋ ਜਾਣੈ ਭੇਉ ॥

aatamaa baasudevasay; je ko jaanai bheo |

Sant Singh KhalsaNanak is a slave to anyone who understands this mystery of the all-pervading Lord;
Manmohan SinghIf any one knows the mystery of the soul and the Omnipresent Lord,
Manmohan Singh (Punjabi)ਜੇਕਰ ਕੋਈ ਜਣਾ, ਰੂਹ ਅਤੇ ਸਰਬ ਵਿਆਪਕ ਸੁਆਮੀ ਦੇ ਰਾਜ ਨੂੰ ਸਮਝਦਾ ਹੋਵੇ,
Fareedkot Teeka(ਆਤਮਾ) ਜੀਵ (ਵਾਸੁਦੇਵ) ਬ੍ਰਹਮ ਕਾ ਰੂਪ ਹੈ, ਜੋ ਕੋਈ ਇਸ ਭੇਦ ਕੋ ਜਾਨਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ,

ਪਦ ਅਰਥ ਵਾਸਦੇਵ = (ਜਿਵੇਂ ਸ਼ਬਦ 'ਕ੍ਰਿਸ਼ਨ' ਦਾ ਅਰਥ 'ਪਰਮਾਤਮਾ' ਭੀ ਹੈ, ਤਿਵੇਂ 'ਕ੍ਰਿਸ਼ਨ' ਜੀ ਦਾ ਇਹ ਨਾਮ ਭੀ 'ਪਰਮਾਤਮਾ' ਅਰਥ ਵਿਚ ਹੀ ਲੈਣਾ ਹੈ) ਪਰਮਾਤਮਾ। ਬਾਸੁਦੇਵਸ੍ਯ੍ਯਿ = ਪਰਮਾਤਮਾ ਦਾ। ਬਾਸੁਦੇਵਸ੍ਯ੍ਯਿ ਆਤਮਾ = ਪ੍ਰਭੂ ਦਾ ਆਤਮਾ।

SikhNet (Spanish)De Aquél que conoce Su Misterio,

ਨਾਨਕੁ ਤਾ ਕਾ ਦਾਸੁ ਹੈ; ਸੋਈ ਨਿਰੰਜਨ ਦੇਉ ॥੪॥

naanak taa kaa daas hai; soee niranjan deo |4|

Sant Singh KhalsaHe himself is the Immaculate Divine Lord. ||4||
Manmohan Singhof him Nanak, is a slave as he himself is the Pure Lord.
Manmohan Singh (Punjabi)ਉਸ ਦਾ ਨਾਨਕ ਗੁਮਾਸ਼ਤਾ ਹੈ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਮਾਯਾ ਤੇ ਰਹਤ ਅਰੁ (ਦੇਵ) ਪ੍ਰਕਾਸ਼ ਰੂਪੁ ਹੈਂ, ਮੈਂ ਤਿਸ ਕਾ ਦਾਸੁ ਹੂੰ॥੪॥☬ਮਨ ਕੀ ਇਸਥਿਤੀ ਮੇਂ ਦ੍ਰਿਸਟਾਂਤੁ ਕਹਤੇ ਹੈਂ:
Prof. Sahib Singhਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ ॥੪॥

ਪਦ ਅਰਥ ਨਿਰੰਜਨ = ਅੰਜਨ (ਭਾਵ, ਮਾਇਆ ਰੂਪ ਕਾਲਖ) ਤੋਂ ਰਹਿਤ ਹਰੀ ॥੪॥

SikhNet (Spanish)Nanak es Su Esclavo; tal ser es la Manifestación misma del Dios Inmaculado. (4)
Shabad Guru Nanak Dev Ji Raag Aasaa Ang 469

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਕੁੰਭੇ ਬਧਾ. ਜਲੁ ਰਹੈ; ਜਲ ਬਿਨੁ. ਕੁੰਭੁ ਨ ਹੋਇ ॥

kunbhe badhaa. jal rahai; jal bin. kunbh na hoe |

Sant Singh KhalsaWater remains confined within the pitcher, but without water, the pitcher could not have been formed;
Manmohan SinghAs the water remains confined in a pitcher, but the pitcher cannot be shaped without water,
Manmohan Singh (Punjabi)ਜਿਸ ਤਰ੍ਹਾਂ ਘੜੇ ਵਿੱਚ ਬੱਝਿਆ ਹੋਇਆ ਪਾਣੀ ਟਿਕਿਆ ਰਹਿੰਦਾ ਹੈ, ਪ੍ਰੰਤੂ ਪਾਣੀ ਦੇ ਬਗੈਰ ਘੜਾ ਨਹੀਂ ਬਣਦਾ,
Fareedkot Teeka(ਕੁੰਭੇ) ਘੜੇ ਸੇ ਬਿਨਾਂ ਜਲ ਸਿਥਰ ਨਹੀਂ ਹੋਤਾ, ਜਲ ਔ ਕੁਮਾਰ ਸੇ ਬਿਨਾਂ ਕੁੰਭ ਨਹੀਂ ਬਨ ਸਕਤਾ॥
Prof. Sahib Singh(ਜਿਵੇਂ) ਪਾਣੀ ਘੜੇ (ਆਦਿਕ ਭਾਂਡੇ) ਵਿਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ,

ਪਦ ਅਰਥ ਕੁੰਭ = ਘੜਾ। ਕੁੰਭੇ = ਘੜੇ ਵਿਚ ਹੀ। ਬਧਾ = ਬੱਝਾ ਹੋਇਆ ਹੈ। ਰਹੈ = ਰਹਿੰਦਾ ਹੈ, ਟਿਕ ਸਕਦਾ ਹੈ। ਕੁੰਭੁ ਨ ਹੋਇ = ਘੜਾ ਨਹੀਂ ਹੁੰਦਾ, ਘੜਾ ਨਹੀਂ ਬਣ ਸਕਦਾ।

SikhNet (Spanish)La jarra contiene el agua, pero, ¿sin el agua puede ser la jarra moldeada?

ਗਿਆਨ ਕਾ ਬਧਾ. ਮਨੁ ਰਹੈ; ਗੁਰ ਬਿਨੁ. ਗਿਆਨੁ ਨ ਹੋਇ ॥੫॥

giaan kaa badhaa. man rahai; gur bin. giaan na hoe |5|

Sant Singh Khalsajust so, the mind is restrained by spiritual wisdom, but without the Guru, there is no spiritual wisdom. ||5||
Manmohan Singhso the mind, controlled by Divine knowledge is restrained, but sans the Guru, there can be no gnosis.
Manmohan Singh (Punjabi)ਏਸੇ ਤਰ੍ਹਾਂ ਬ੍ਰਹਿਮ ਬੋਧ ਦਾ ਕਾਬੂ ਕੀਤਾ ਹੋਇਆ ਮਨੂਆ ਟਿਕਿਆ ਰਹਿੰਦਾ ਹੈ, ਪ੍ਰੰਤੂ ਗੁਰਾਂ ਦੇ ਬਾਝੋਂ ਰੱਬੀ ਗਿਆਤ ਨਹੀਂ ਹੁੰਦੀ।
Fareedkot Teekaਤਿਸੀ ਤਰਾਂ ਗ੍ਯਾਨ ਕਾ ਬਾਧਾ ਹੂਆ ਮਨ ਸਿਥਰ ਰਹਤਾ ਹੈ, ਪਰੰਤੁ ਜੈਸੇ ਘੜੇ ਕਰ ਬਾਧਾ ਹੂਆ ਜਲ ਰਹਤਾ ਹੈ ਔ ਗੁਰੂ ਸੇ ਬਿਨਾਂ ਗ੍ਯਾਨੁ ਨਹੀਂ ਹੋ ਸਕਤਾ ਹੈ। ਇਹਾਂ ਗੁਰੂ ਨਮਿਤ ਕਾਰਨ ਹੈ, ਮਨ ਉਪਾਦਾਨੁ ਕਾਰਨ ਹੈ। ਜੈਸੇ ਕੁਮਾਰ ਨਮਿਤ ਕਾਰਨ ਹੈ, ਜਲ ਮ੍ਰਿਤਕਾਦਿ ਉਪਾਦਾਨ ਕਾਰਨ ਹੈ, ਤੈਸੇ ਗੁਰੂ ਨਮਿਤ ਕਾਰਨੁ ਹੈ, ਮਨੁ ਉਪਾਦਾਨੁ ਕਾਰਣੁ ਹੈ॥੫॥☬ਕਰਮੋਂ ਕਾ ਫਲ੍ਹ ਦਿਖਾਵਤੇ ਹੈਂ:
Prof. Sahib Singh(ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ) ਅਤੇ ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ ॥੫॥

ਪਦ ਅਰਥ ਮਨੁ ਰਹੈ = ਮਨ ਟਿਕਦਾ ਹੈ ॥੫॥

SikhNet (Spanish)La mente es sostenida por la Sabiduría, pero, ¿cómo puede uno conseguir la Sabiduría sin el Guru? (5)
Shabad Guru Nanak Dev Ji Raag Aasaa Ang 469

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਪੜਿਆ ਹੋਵੈ ਗੁਨਹਗਾਰੁ; ਤਾ ਓਮੀ ਸਾਧੁ. ਨ ਮਾਰੀਐ ॥

parriaa hovai gunahagaar; taa omee saadh. na maareeai |

Sant Singh KhalsaIf an educated person is a sinner, then the illiterate holy man is not to be punished.
Manmohan Singhif an educated person is the sinner, then an illiterate saints is not to be punished (because of his illiteracy).
Manmohan Singh (Punjabi)ਜੇਕਰ ਵਿਦਵਾਨ ਪੁਰਸ਼ ਅਪਰਾਧੀ ਹੋਵੇ, ਤਦ ਅਨਪੜ੍ਹ ਸੰਤ ਨੂੰ (ਕੇਵਲ ਅਨਪੜ੍ਹ ਹੋਣ ਕਰਕੇ) ਸਜਾ ਨਹੀਂ ਮਿਲਦੀ।
Fareedkot Teekaਜੋ ਪੜਾ ਹੂਆ ਗੁਨਾਹ ਕਰੈਗਾ ਤੋ ਉਸ ਕੇ ਸਥਾਨ (ਓਮੀ) ਅਨਪਢ ਸਾਧ ਪਰਲੋਕ ਮੇਂ ਮਾਰਾ ਨਹੀਂ ਜਾਇਗਾ, ਅਰਥਾਤ ਜੋ ਗੁਨਾਹ ਕਰੈਗਾ ਸੋਈ ਭਰੈਗਾ॥
Prof. Sahib Singhਜੇ ਪੜ੍ਹਿਆ-ਲਿਖਿਆ ਮਨੁੱਖ ਮੰਦ-ਕਰਮੀ ਹੋ ਜਾਏ (ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਦਾ ਇਹ ਹਾਲ, ਤਾਂ ਅਨਪੜ੍ਹ ਦਾ ਕੀ ਬਣੇਗਾ, ਕਿਉਂਕਿ ਜੇ) ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। (ਨਿਬੇੜਾ ਮਨੁੱਖ ਦੀ ਕਮਾਈ ਤੇ ਹੁੰਦਾ ਹੈ, ਪੜ੍ਹਨ ਜਾਂ ਨਾਹ ਪੜ੍ਹਨ ਦਾ ਮੁੱਲ ਨਹੀਂ ਪੈਂਦਾ)।

ਪਦ ਅਰਥ ਪੜਿਆ = ਪੜ੍ਹਿਆ ਹੋਇਆ ਮਨੁੱਖ। ਗੁਨਹਗਾਰੁ = ਮੰਦੇ ਕੰਮ ਕਰਨ ਵਾਲਾ। ਓਮੀ = ਨਿਰਾ ਸ਼ਬਦ 'ਓਮ' ਨੂੰ ਹੀ ਜਾਣਨ ਵਾਲਾ, ਭਾਵ, ਅਨਪੜ੍ਹ ਮਨੁੱਖ। ਸਾਧੁ = ਭਲਾ ਮਨੁੱਖ। ਨ ਮਾਰੀਐ = ਮਾਰ ਨਹੀਂ ਖਾਂਦਾ।

SikhNet (Spanish)¿Si un hombre culto es malvado, el Santo iletrado no será en su lugar castigado?

ਜੇਹਾ ਘਾਲੇ ਘਾਲਣਾ; ਤੇਵੇਹੋ ਨਾਉ ਪਚਾਰੀਐ ॥

jehaa ghaale ghaalanaa; teveho naau pachaareeai |

Sant Singh KhalsaAs are the deeds done, so is the reputation one acquires.
Manmohan SinghAs are the deeds a man does, so is the Name, he acquires.
Manmohan Singh (Punjabi)ਜੇਹੋ ਜਿਹੇ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਸ ਦਾ ਨਾਮ ਪੈ ਜਾਂਦਾ ਹੈ।
Fareedkot Teekaਇਸ ਲੋਕ ਸੇ ਭੀ ਜੋ ਘਾਲਣਾ ਘਾਲਤਾ ਹੈ ਜੈਸਾ ਕਰਮ ਕਰਤਾ ਹੈ ਤੇਵੇਹੋ ਤੈਸਾ ਹੀ (ਨਾਉ ਪਚਾਰੀਐ) ਨਾਮ ਲੇਕੇ ਲੋਕ ਪੁਕਾਰ ਕਰਤੇ ਹੈਂ। ਭਾਵ ਲੋਕ ਪ੍ਰਲੋਕ ਸਭ ਸਥਾਨੋਂ ਮੇਂ ਧਰਮ ਹੀ ਕਾ ਫਲ੍ਹ ਹੋਤਾ ਹੈ॥
Prof. Sahib Singhਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ;

ਪਦ ਅਰਥ ਘਾਲਣਾ ਘਾਲੇ = ਕਮਾਈ ਕਰੇ। ਤੇਵੇਹੋ = ਤਿਹੋ ਜਿਹਾ ਹੀ। ਪਚਾਰੀਐ = ਪਰਚਲਤ ਹੋ ਜਾਂਦਾ ਹੈ, ਮਸ਼ਹੂਰ ਹੋ ਜਾਂਦਾ ਹੈ।

SikhNet (Spanish)Así como son los actos propios, así es uno conocido.

ਐਸੀ ਕਲਾ. ਨ ਖੇਡੀਐ; ਜਿਤੁ ਦਰਗਹ ਗਇਆ. ਹਾਰੀਐ ॥

aisee kalaa. na kheddeeai; jit daragah geaa. haareeai |

Sant Singh KhalsaSo do not play such a game, which will bring you to ruin at the Court of the Lord.
Manmohan SinghPlay not such a game, which may bring thee defeat on arriving at God's court.
Manmohan Singh (Punjabi)ਐਹੋ ਜਿਹੀ ਖੇਡ ਨਾਂ ਖੇਲ, ਜਿਸ ਕਰਕੇ ਹਰੀ ਦਰਬਾਰ ਪੁੱਜਣ ਤੇ ਤੈਨੂੰ ਸ਼ਿਕਸ਼ਤ ਖਾਣੀ ਪਵੇ।
Fareedkot Teekaਐਸੀ (ਕਲਾ) ਬਾਜੀ, ਭਾਵ ਐਸੀ ਕਰਨੀ ਨ ਕਰੀਏ, ਜਿਸ ਕਰ ਪਰਲੋਕ ਮੇਂ (ਦਰਗਹ) ਨ੍ਯਾਯ ਸਥਾਨ ਮੇਂ ਜਾਇ ਕਰ ਹਾਰਨਾ ਪੜੇ॥
Prof. Sahib Singh(ਤਾਂ ਤੇ) ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿਚ ਜਾ ਕੇ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਬੈਠੀਏ।

ਪਦ ਅਰਥ ਕਲਾ = ਖੇਡ। ਜਿਤੁ = ਜਿਸ ਦੇ ਕਾਰਨ।

SikhNet (Spanish)¿Por qué jugar entonces ese juego que te hará perder en la Corte Verdadera?

ਪੜਿਆ ਅਤੈ ਓਮੀਆ; ਵੀਚਾਰੁ ਅਗੈ ਵੀਚਾਰੀਐ ॥

parriaa atai omeea; veechaar agai veechaareeai |

Sant Singh KhalsaThe accounts of the educated and the illiterate shall be judged in the world hereafter.
Manmohan SinghOf the educated and the uneducated the accounts shall be adjudged, hereafter.
Manmohan Singh (Punjabi)ਵਿਦਵਾਨ ਅਤੇ ਵਿਦਿਆ-ਹੀਣ ਦਾ ਹਿਸਾਬ ਕਿਤਾਬ ਪ੍ਰਲੋਕ ਵਿੱਚ ਪੜਤਾਲਿਆ ਜਾਵੇਗਾ।
Fareedkot Teekaਹੇ ਭਾਈ! ਪੜਾ ਹੂਆ ਔਰ (ਓਮੀਆ) ਅਨਪੜੋਂ ਕਾ ਬੀਚਾਰ ਆਗੇ ਬੀਚਾਰਾ ਜਾਏਗਾ। ਅਰਥਾਤ ਜੋ ਪਰਲੋਕ ਮੇਂ ਆਦਰ ਪਾਵੈਗਾ ਸੋ ਪਢਾ ਹੂਆ ਕਹਾ ਜਾਇਗਾ, ਜੋ ਧਕੇ ਖਾਇਗਾ ਵਹੀ ਅਨਪੜ ਕਹਾ ਜਾਇਗਾ॥
Prof. Sahib Singhਮਨੁੱਖ ਭਾਵੇਂ ਪੜ੍ਹਿਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ।

ਪਦ ਅਰਥ ਵੀਚਾਰੀਐ = ਵਿਚਾਰੀ ਜਾਂਦੀ ਹੈ, ਕਬੂਲ ਪੈਂਦੀ ਹੈ।

SikhNet (Spanish)¿Quién es culto y quién es iletrado? eso será juzgado en el más allá.

ਮੁਹਿ ਚਲੈ; ਸੁ ਅਗੈ ਮਾਰੀਐ ॥੧੨॥

muhi chalai; su agai maareeai |12|

Sant Singh KhalsaOne who stubbornly follows his own mind shall suffer in the world hereafter. ||12||
Manmohan SinghThe head strong shall be thrashed in the next World.
Manmohan Singh (Punjabi)ਮੂੰਹ ਜੋਰ, ਅਗਲੇ ਜਹਾਨ ਵਿੱਚ ਕੁੱਟੇ ਫਾਟੇ ਜਾਣਗੇ।
Fareedkot Teekaਜੋ ਬਿਖਯੋਂ ਕੇ ਮੁਹ ਚਲੇ ਲੂਟੇ ਹੂਏ ਜੀਵ ਚਲੇ ਹੈਂ ਵਾ ਲੋਭੀ ਵਾ ਮਨਮਤੀਏ ਜੋ ਮੁਹ ਆਈ ਬਕਤੇ ਹੈਂ, ਸੋ ਆਗੇ ਪਰਲੋਕ ਮੇਂ ਮਾਰੇ ਜਾਏਂਗੇ ਅਰਥਾਤ ਨਰਕ ਮੇਂ ਜਾਏਂਗੇ। ਸਿਧਾਂਤ ਇਹ ਕਿ ਗੁਰ ਕ੍ਰਿਪਾ ਸੇ ਮਨ ਸਥਿਰ ਹੋਗਾ, ਪਢਨੇ ਸੇ ਵਾ ਅਨਪਢਨੇ ਸੇ ਨਹੀਂ ਹੋਗਾ॥੧੨॥☬ਸਭ ਜੁਗੋਂ ਕਾ ਭਿੰਨ ਭਿੰਨ ਧਰਮ ਦਿਖਾਵਤੇ ਹੂਏ ਜੀਵ ਕੋ ਏਕ ਕਹਤੇ ਹੈਂ:
Prof. Sahib Singhਜੋ ਮਨੁੱਖ (ਇਸ ਜਗਤ ਵਿਚ) ਆਪਣੀ ਮਰਜ਼ੀ ਅਨੁਸਾਰ ਹੀ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ ॥੧੨॥

ਪਦ ਅਰਥ ਮੁਹਿ ਚਲੈ = ਮੂੰਹ ਦੇ ਜ਼ੋਰ ਚੱਲੇ, ਜੋ ਮਨੁੱਖ ਮੂੰਹ-ਜ਼ੋਰ ਹੋਵੇ, ਆਪਣੀ ਮਰਜ਼ੀ ਦੇ ਅਨੁਸਾਰ ਤੁਰੇ ॥੧੨॥

SikhNet (Spanish)Aquél que sigue la voluntad de su mente sufrirá después. (12)
Shabad Guru Ramdas Ji Raag Aasaa Ang 450 excerpt (5 of 17 lines)

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਜਿਨ ਮਸਤਕਿ ਧੁਰਿ ਹਰਿ ਲਿਖਿਆ; ਤਿਨਾ ਸਤਿਗੁਰੁ ਮਿਲਿਆ, ਰਾਮ ਰਾਜੇ ॥

jin masatak dhur har likhiaa; tinaa satigur miliaa, raam raaje |

Sant Singh KhalsaThose who have the blessed pre-ordained destiny of the Lord written on their foreheads, meet the True Guru, the Lord King.
Manmohan SinghThey alone. who have such a writ of God on their forehead, since the very beginning, them the True Guru meets.
Manmohan Singh (Punjabi)ਕੇਵਲ ਓਹੀ ਜਿਨ੍ਹਾਂ ਦੇ ਮੱਥੇ ਉਤੇ ਐਹੋ ਜੇਹੀ ਵਾਹਿਗੁਰੂ ਦੀ ਲਿਖਤਕਾਰ ਐਨ ਆਰੰਭ ਤੋਂ ਹੈ, ਉਹਨਾਂ ਨੂੰ ਸੱਚੇ ਗੁਰਦੇਵ ਮਿਲ ਪੈਦੇ ਹਨ।
Fareedkot Teekaਹੇ ਹਰੀ ਰਾਮ ਰਾਜੇ! ਜਿਨ ਕੇ ਧੁਰ ਸੇ ਮਸਤਕ ਮੇਂ ਤੈਨੇ ਸ਼ੁਭ ਲੇਖ ਲਿਖਾ ਹੈ ਤਿਨੋਂ ਕੋ ਸਤਗੁਰੂ ਮਿਲਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਪਰਮਾਤਮਾ (ਗੁਰੂ-ਮਿਲਾਪ ਦਾ ਲੇਖ) ਲਿਖ ਦੇਂਦਾ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ,

ਪਦ ਅਰਥ ਮਸਤਕਿ = ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ।

SikhNet (Spanish)En quienes Dios escribió que encontrarían al Guru, Lo encontraron, al Verdadero Guru, el Rey Omnipresente.

ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ਘਟਿ ਬਲਿਆ ॥

agiaan andheraa kattiaa; gur giaan ghatt baliaa |

Sant Singh KhalsaThe Guru removes the darkness of ignorance, and spiritual wisdom illuminates their hearts.
Manmohan SinghThe Guru removes their darkness of ignorance, and Divine Knowledge illumined in their heart.
Manmohan Singh (Punjabi)ਗੁਰੂ ਜੀ ਉਹਨਾਂ ਦੇ ਨਾਂ-ਜਾਨਣ ਵਾਲੇ ਅੰਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਉਹਨਾਂ ਦੇ ਦਿਲ ਵਿੱਚ ਬ੍ਰਹਿਮਬੋਧ ਦਾ ਪ੍ਰਕਾਸ਼ ਹੋ ਜਾਂਦਾ ਹੈ।
Fareedkot Teekaਸਤੁਗਰ ਨੇ ਤਿਨ ਕਾ ਅਗਿਆਨ ਅੰਧੇਰਾ ਕਾਟ ਦੀਆ ਹੈ, ਪੁਨਾ ਤਿਨੋਂ ਕੇ ਰਿਦੇ ਮੇਂ ਆਤਮ ਗਿਆਨ ਦੀਪਕ ਪ੍ਰਕਾਸ਼ ਹੂਆ ਹੈ॥
Prof. Sahib Singh(ਉਹਨਾਂ ਦੇ ਮਨ ਵਿਚੋਂ, ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ, ਉਹਨਾਂ ਦੇ ਹਿਰਦੇ ਵਿਚ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ।

ਪਦ ਅਰਥ ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧੇਰਾ = ਹਨੇਰਾ। ਘਟਿ = ਹਿਰਦੇ ਵਿਚ। ਬਲਿਆ = ਚਮਕ ਪਿਆ।

SikhNet (Spanish)La oscuridad de su ignorancia fue disipada y sus corazones se iluminaron con la Sabiduría del Guru.

ਹਰਿ ਲਧਾ ਰਤਨੁ ਪਦਾਰਥੋ; ਫਿਰਿ. ਬਹੁੜਿ ਨ ਚਲਿਆ ॥

har ladhaa ratan padaaratho; fir. bahurr na chaliaa |

Sant Singh KhalsaThey find the wealth of the jewel of the Lord, and then, they do not wander any longer.
Manmohan SinghThey find the wealth of the jewel of God's Name and then wander not, again.
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਦੇ ਜਵੇਹਰ ਦੀ ਦੌਲਤ ਨੂੰ ਪਾ ਲੈਂਦੇ ਹਨ ਅਤੇ ਤਦ ਮੁੜ ਕੇ ਭਟਕਦੇ ਨਹੀਂ।
Fareedkot Teekaਤਿਨ ਕੋ ਗਿਆਨ ਦੀਪਕ ਕੇ ਚਾਂਦਨੇ ਮੇਂ ਇਸੀ ਅੰਤਸ਼ਕਰਣ ਮੇਂ ਹੀ ਹਰਿ ਰਤਨ ਪਦਾਰਥ ਮਿਲ ਗਿਆ ਹੈ, ਫਿਰ ਵਹਿ ਨਿਸਚੇ ਸੇ ਚਲਾਇਮਾਨ ਨਹੀਂ ਹੂਆ ਹੈ॥
Prof. Sahib Singhਉਹਨਾਂ ਨੂੰ ਪਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਹੈ ਜੇਹੜਾ ਮੁੜ (ਉਹਨਾਂ ਪਾਸੋਂ ਕਦੇ) ਗੁਆਚਦਾ ਨਹੀਂ।

ਪਦ ਅਰਥ ਲਧਾ = ਲੱਭ ਪਿਆ। ਪਦਾਰਥੋ = ਕੀਮਤੀ ਚੀਜ਼। ਬਹੁੜਿ = ਮੁੜ। ਚਲਿਆ = ਗਵਾਚਿਆ।

SikhNet (Spanish)Obtuvieron la Joya del Nombre del Señor y sus idas y venidas cesaron.

ਜਨ ਨਾਨਕ. ਨਾਮੁ ਆਰਾਧਿਆ; ਆਰਾਧਿ ਹਰਿ ਮਿਲਿਆ ॥੧॥

jan naanak. naam aaraadhiaa; aaraadh har miliaa |1|

Sant Singh KhalsaServant Nanak meditates on the Naam, the Name of the Lord, and in meditation, he meets the Lord. ||1||
Manmohan SinghSerf Nanak has meditated on the Name and through meditation he has met the Lord.
Manmohan Singh (Punjabi)ਨਫਰ ਨਾਨਕ ਨੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਿਮਰਨ ਦੇ ਰਾਹੀਂ ਉਹ ਸਾਹਿਬ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੋਂ ਨੇ ਨਾਮੁ ਕਾ ਆਰਾਧਨ ਕਰਾ ਹੈ ਤਿਸੁ (ਆਰਾਧਿ) ਆਰਾਧਿਨੇ ਜੋਗੁ ਵਾ ਆਰਾਧਨੇ ਸੇ ਹਰਿ ਮਿਲਾ ਹੈ॥੧॥
Prof. Sahib Singhਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਨਾਮ ਸਿਮਰ ਕੇ ਉਹ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੇ ਹਨ ॥੧॥

ਪਦ ਅਰਥ ਆਰਾਧਿ = ਸਿਮਰ ਕੇ ॥੧॥

SikhNet (Spanish)Nanak meditó en el Nombre del Señor y así entró en el Señor. (1)
Shabad Guru Nanak Dev Ji Raag Aasaa Ang 470

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਨਾਨਕ. ਮੇਰੁ ਸਰੀਰ ਕਾ; ਇਕੁ ਰਥੁ ਇਕੁ ਰਥਵਾਹੁ ॥

naanak. mer sareer kaa; ik rath ik rathavaahu |

Sant Singh KhalsaO Nanak, the soul of the body has one chariot and one charioteer.
Manmohan SinghNanak, the prime human body has one chariot and one charioteer.
Manmohan Singh (Punjabi)ਨਾਨਕ, ਸ਼੍ਰੋਮਣੀ ਮਨੁੱਖੀ ਦੇਹਿ ਦੀ ਇੱਕ ਗੱਡੀ ਤੇ ਇਕ ਗੱਡੀ ਵਾਨ ਹੈ।
Fareedkot Teeka(ਮੇਰੁ) ਮਣਕੇ ਸਮ ਸਰੀਰ ਰਥ ਮੇਂ ਇਸਥਤ ਹੋਨੇ ਵਾਲਾ ਜੀਵ ਏਕ ਹੀ ਹੈ, ਤਿਸ ਕਾ ਸਰੀਰ ਰਥ ਭੀ ਏਕ ਹੈ ਔਰ ਸਰੀਰ ਕਾ ਪ੍ਰੇਰਕ ਰਥਵਾਹੀ ਭੀ ਏਕ ਹੀ ਹੋਤਾ ਹੈ॥
Prof. Sahib Singhਹੇ ਨਾਨਕ! ਚੌਰਾਸੀਹ ਲੱਖ ਜੂਨਾਂ ਵਿਚੋਂ ਸ਼ਿਰੋਮਣੀ ਮਨੁੱਖਾ ਸਰੀਰ ਦਾ ਇਕ ਰਥ ਹੈ ਤੇ ਇਕ ਰਥਵਾਹੀ ਹੈ (ਭਾਵ, ਇਹ ਜ਼ਿੰਦਗੀ ਦਾ ਇਕ ਲੰਮਾ ਸਫ਼ਰ ਹੈ, ਮਨੁੱਖ ਮੁਸਾਫ਼ਰ ਹੈ; ਇਸ ਲੰਮੇ ਸਫ਼ਰ ਨੂੰ ਸੌਖੇ ਤਰੀਕੇ ਨਾਲ ਤੈ ਕਰਨ ਵਾਸਤੇ ਜੀਵ ਸਮੇ ਦੇ ਪਰਭਾਵ ਵਿਚ ਆਪਣੀ ਮਤ ਅਨੁਸਾਰ ਕਿਸੇ ਨ ਕਿਸੇ ਦੀ ਅਗਵਾਈ ਵਿਚ ਤੁਰ ਰਹੇ ਹਨ, ਕਿਸੇ ਨ ਕਿਸੇ ਦਾ ਆਸਰਾ ਤੱਕ ਰਹੇ ਹਨ। ਪਰ ਜਿਉਂ ਜਿਉਂ ਸਮਾ ਗੁਜ਼ਰਦਾ ਜਾ ਰਿਹਾ ਹੈ, ਜੀਵਾਂ ਦੇ ਸੁਭਾਉ ਬਦਲ ਰਹੇ ਹਨ, ਇਸ ਵਾਸਤੇ ਜੀਵਾਂ ਦਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਮਨੋਰਥ ਭੀ ਬਦਲ ਰਿਹਾ ਹੈ; ਤਾਂ ਤੇ)

ਪਦ ਅਰਥ ਮੇਰੁ = ਜਿਵੇਂ 'ਮੇਰੂ' ਪਰਬਤ ਦੇ ਦੁਆਲੇ ਸਾਰੇ ਗ੍ਰਹਿ (ਤਾਰੇ) ਭੌਂਦੇ ਹਨ, ਸਾਰੇ 'ਦੀਪਾਂ' ਦਾ ਇਹ ਕੇਂਦਰ ਹੈ ਤੇ ਇਸ ਵਿਚ ਸੋਨਾ ਤੇ ਹੀਰੇ ਮਿਲਦੇ ਹਨ; ਜਿਵੇਂ ਮਾਲਾ ਦੇ ੧੦੮ ਮਣਕਿਆਂ ਵਿਚ ਸਿਰਤਾਜ ਮਣਕਾ 'ਮੇਰੂ' ਹੈ; ਜਿਵੇਂ ਮੋਤੀਆਂ ਦੇ ਹਾਰ ਦਾ ਸ਼ਿਰੋਮਣ ਮੋਤੀ 'ਮੇਰੂ' ਅਖਵਾਂਦਾ ਹੈ, ਤਿਵੇਂ ਪ੍ਰਭੂ ਦੀ ਰਚਨਾ ਦੀਆਂ ਬੇਅੰਤ ਜੂਨੀਆਂ ਵਿਚੋਂ ਸ਼ਿਰੋਮਣੀ ਜੂਨ ਮਨੁੱਖਾ-ਜੂਨ 'ਮੇਰੂ' ਅਖਵਾਂਦੀ ਹੈ ਅਤੇ ਮਨੁੱਖਾ-ਸਰੀਰ ਬਾਕੀ ਸਭ ਜੂਨੀਆਂ ਦੇ ਸਰੀਰਾਂ ਵਿਚੋਂ 'ਮੇਰੂ' ਹੈ। ਮੇਰੁ ਸਰੀਰ ਕਾ = (ਸਰੀਰਾਂ ਵਿਚੋਂ) ਮੇਰੁ ਸਰੀਰ ਦਾ, (ਸਾਰੀਆਂ ਜੂਨੀਆਂ ਦੇ ਸਰੀਰਾਂ ਵਿਚੋਂ) ਮੇਰੂ ਸਰੀਰ ਦਾ, ਸ਼ਿਰੋਮਣੀ ਸਰੀਰ ਦਾ, ਭਾਵ, ਮਨੁੱਖਾ-ਸਰੀਰ ਦੇ ਵਾਸਤੇ। ਰਥੁ = ਕਾਠ ਉਪਨਿਸ਼ਦ ਵਿਚ ਮਨੁੱਖਾ ਸਰੀਰ ਨੂੰ ਰਥ ਨਾਲ ਉਪਮਾ ਦਿੱਤੀ ਗਈ ਹੈ; ਭਾਵ, ਸਰੀਰ ਨੂੰ ਰਥ ਸਮਝੋ ਤੇ ਆਤਮਾ ਨੂੰ ਇਸ ਰਥ ਦਾ ਰਥਵਾਹੀ ਜਾਣੋ। ਰਥਵਾਹੁ = ਰਥ ਨੂੰ ਚਲਾਣ ਵਾਲਾ।

SikhNet (Spanish)Dice Nanak, ¡En el cuerpo humano y su Alma está la carreta y el carretero!

ਜੁਗੁ ਜੁਗੁ ਫੇਰਿ ਵਟਾਈਅਹਿ; ਗਿਆਨੀ ਬੁਝਹਿ ਤਾਹਿ ॥

jug jug fer vattaaeeeh; giaanee bujheh taeh |

Sant Singh KhalsaIn age after age they change; the spiritually wise understand this.
Manmohan SinghThey change after every age and the divines understand this.
Manmohan Singh (Punjabi)ਹਰ ਯੁਗ ਮਗਰੋਂ ਉਹ ਬਦਲ ਜਾਂਦੇ ਹਨ। ਰੱਬੀ ਗਿਆਤ ਵਾਲੇ ਇਸ ਨੂੰ ਸਮਝਦੇ ਹਨ।
Fareedkot Teekaਪੁਨਾ ਜੁਗ ਜੁਗ ਮੇਂ ਰਬ ਔਰ ਰਥਵਾਹੀ ਬਦਲੇ ਜਾਤੇ ਹੈਂ। ਇਸ ਭੇਦ ਕੋ ਗਿਆਨੀ ਲੋਕ ਜਾਨਤੇ ਹੈਂ॥
Prof. Sahib Singhਹਰੇਕ ਜੁਗ ਵਿਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ, ਇਸ ਭੇਦ ਨੂੰ ਸਿਆਣੇ ਮਨੁੱਖ ਸਮਝਦੇ ਹਨ।

ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ। ਜੁਗੁ = ਇਸ ਸ੍ਰਿਸ਼ਟੀ ਦੀ ਇਕ ਉਮਰ ਨੂੰ 'ਜੁਗ' ਕਿਹਾ ਜਾਂਦਾ ਹੈ। ਜੁਗ ਗਿਣਤੀ ਵਿਚ ਚਾਰ ਹਨ: ਸਤਜੁਗ, ਤ੍ਰੇਤਾ, ਦੁਆਪਰ ਤੇ ਕਲਜੁਗ। ਹਰੇਕ ਜੁਗ ਦੀ ਉਮਰ ਕ੍ਰਮ ਅਨੁਸਾਰ ੧੭੨੮੦੦੦, ੧੫੯੬੦੦੦, ੮੬੪੦੦੦ ਅਤੇ ੪੭੨੦੦੦ ਸਾਲ (ਮਨੁੱਖਾਂ ਦੇ ਸਾਲ) ਹੈ; ਇਹ ਸਾਰਾ ਸਮਾ ਮਿਲਾ ਕੇ ਇਕ 'ਮਹਾ ਜੁਗ' ਬਣਦਾ ਹੈ। ਹਰੇਕ ਜੁਗ ਦੀ ਉਮਰ ਤਰਤੀਬ = ਵਾਰ ਘਟਦੀ ਗਈ ਹੈ। ਇਸ ਸੰਬੰਧੀ ਖ਼ਿਆਲ ਇਹ ਹੈ ਕਿ ਇਹਨਾਂ ਜੁਗਾਂ ਵਿਚ ਦੇ ਜੀਵਾਂ ਦਾ ਸਰੀਰਕ ਬਲ ਤੇ ਆਚਰਨ ਕਮਜ਼ੋਰ ਹੁੰਦਾ ਜਾ ਰਿਹਾ ਹੈ, ਇਸ ਕਰਕੇ ਜੁਗਾਂ ਦੀ ਉਮਰ ਭੀ ਨਾਲੋ ਨਾਲ ਘਟਦੀ ਜਾ ਰਹੀ ਹੈ। ਵਟਾਈਅਹਿ = ਵਟਾਏ ਜਾਂਦੇ ਹਨ, ਬਦਲਦੇ ਰਹਿੰਦੇ ਹਨ। ਗਿਆਨੀ = ਗਿਆਨ ਵਾਲੇ ਮਨੁੱਖ। ਤਾਹਿ = ਇਸ ਗੱਲ ਨੂੰ।

SikhNet (Spanish)Época tras época ellos cambian, pero los Sabios todo lo conocen.

ਸਤਜੁਗਿ. ਰਥੁ ਸੰਤੋਖ ਕਾ; ਧਰਮੁ ਅਗੈ ਰਥਵਾਹੁ ॥

satajug. rath santokh kaa; dharam agai rathavaahu |

Sant Singh KhalsaIn the Golden Age of Sat Yuga, contentment was the chariot and righteousness the charioteer.
Manmohan SinghIn the Gold-age, contentment is the carriage and piety the driver in front.
Manmohan Singh (Punjabi)ਸੁਨਹਿਰੀ ਯੁਗ ਅੰਦਰ ਸੰਤੁਸ਼ਤਾ ਗੱਡੀ ਹੈ ਅਤੇ ਪਵਿੱਤਰਤਾ ਮੂਹਰੇ ਗਾੜੀਵਾਨ।
Fareedkot Teekaਸਤਜੁਗ ਮੇਂ ਸਰੀਰ ਰਥ ਸੰਤੋਖ ਕਾ ਥਾ ਧਰਮ ਰਥ ਕਾ ਪ੍ਰੇਰਕ ਥਾ, ਅਰਥਾਤ ਸਭ ਜੀਵ ਧਰਮਾਤਮਾ ਔਰ ਸੰਤੋਖੀ ਥੇ॥
Prof. Sahib Singhਸਤਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਸੰਤੋਖ' ਹੁੰਦਾ ਹੈ ਤੇ ਰਥਵਾਹੀ 'ਧਰਮ' ਹੈ (ਭਾਵ, ਜਦੋਂ ਮਨੁੱਖਾਂ ਦਾ ਆਮ ਤੌਰ ਤੇ ਜ਼ਿੰਦਗੀ ਦਾ ਨਿਸ਼ਾਨਾ 'ਧਰਮ' ਹੋਵੇ, 'ਧਰਮ' ਜੀਵਨ-ਮਨੋਰਥ ਹੋਣ ਕਰਕੇ ਸੁਤੇ ਹੀ 'ਸੰਤੋਖ' ਉਹਨਾਂ ਦੀ ਸਵਾਰੀ ਹੁੰਦਾ ਹੈ, 'ਸੰਤੋਖ' ਵਾਲਾ ਸੁਭਾਉ ਜੀਵਾਂ ਦੇ ਅੰਦਰ ਪਰਬਲ ਹੁੰਦਾ ਹੈ। ਇਹ ਜੀਵ, ਮਾਨੋ, ਸਤਜੁਗੀ ਹਨ, ਸਤਜੁਗ ਵਿਚ ਵੱਸ ਰਹੇ ਹਨ)।

ਪਦ ਅਰਥ ਸਤਜੁਗਿ = ਸਤਜੁਗ ਵਿਚ।

SikhNet (Spanish)En la Era de Oro, el contentamiento fue la carreta y la religión el carretero.

ਤ੍ਰੇਤੈ ਰਥੁ ਜਤੈ ਕਾ; ਜੋਰੁ ਅਗੈ ਰਥਵਾਹੁ ॥

tretai rath jatai kaa; jor agai rathavaahu |

Sant Singh KhalsaIn the Silver Age of Traytaa Yuga, celibacy was the chariot and power the charioteer.
Manmohan SinghIn the Sliver-age, continence is the carriage and power the driver, in front.
Manmohan Singh (Punjabi)ਚਾਂਦੀ ਦੇ ਯੁਗ ਅੰਦਰ ਪ੍ਰਹੇਜਗਾਰੀ ਦੀ ਗੱਡੀ ਹੈ ਅਤੇ ਤਾਕਤ ਮੂਹਰੇ ਡਰਾਈਵਰ।
Fareedkot Teekaਤ੍ਰੇਤੇ ਮੇਂ ਸਰੀਰ ਰਥ ਜਤ ਕਥਾ (ਜੋਰੁ) ਬਲ ਜਤ ਕਾ ਪ੍ਰੇਰਕ ਥਾ; ਅਰਥਾਤ ਸਭ ਜਤੀ ਔਰ ਬਲੀ ਥੇ ਵਾ ਬਲ ਕਰ ਜਤ ਰਖਤੇ ਥੇ॥
Prof. Sahib Singhਤ੍ਰੇਤੇ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਜਤੁ' ਹੈ ਤੇ ਇਸ 'ਜਤ' ਰੂਪ ਰਥ ਦੇ ਅੱਗੇ ਰਥਵਾਹੀ 'ਜੋਰੁ' ਹੈ (ਭਾਵ, ਜਦੋਂ ਮਨੁੱਖਾਂ ਦਾ ਜ਼ਿੰਦਗੀ ਦਾ ਨਿਸ਼ਾਨਾ 'ਸੂਰਮਤਾ' (Chivalry) ਹੋਵੇ, ਤਦੋਂ ਸੁਤੇ ਹੀ 'ਜਤੁ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਸੂਰਮਤਾ' ਦੇ ਪਿਆਰੇ ਮਨੁੱਖਾਂ ਦੇ ਅੰਦਰ 'ਜਤੀ' ਰਹਿਣ ਦਾ ਵਲਵਲਾ ਸਭ ਤੋਂ ਵਧੀਕ ਪਰਬਲ ਹੁੰਦਾ ਹੈ।)

ਪਦ ਅਰਥ ਤ੍ਰੇਤੈ = ਤ੍ਰੇਤੇ ਜੁਗ ਵਿਚ।

SikhNet (Spanish)En la Era de Plata, la continencia fue la carreta y el poder el carretero.

ਦੁਆਪੁਰਿ ਰਥੁ ਤਪੈ ਕਾ; ਸਤੁ ਅਗੈ ਰਥਵਾਹੁ ॥

duaapur rath tapai kaa; sat agai rathavaahu |

Sant Singh KhalsaIn the Brass Age of Dwaapar Yuga, penance was the chariot and truth the charioteer.
Manmohan SinghIn the Brass-age penance is the carriage and truth the driver in front.
Manmohan Singh (Punjabi)ਪਿੱਤਲ ਦੇ ਯੁਗ ਅੰਦਰ ਤਪੱਸਿਆ ਗੱਡੀ ਹੈ ਅਤੇ ਸੱਚ ਮੂਹਰੇ ਗਾੜੀਵਾਨ।
Fareedkot Teekaਦ੍ਵਾਪਰ ਮੇਂ ਸਰੀਰ ਰਥ ਤਪ ਕਾ ਥਾ, ਸਤ ਰਥ ਕਾ ਪ੍ਰੇਰਕ ਥਾ, ਅਰਥਾਤ ਸਭ ਤਪਸ੍ਵੀ ਵਾ ਸਤ ਬੋਲਨੇ ਹਾਰੇ ਥੇ। ਵਾ ਸਤ੍ਯ ਬੋਲਨੇ ਕਰ ਤਪ ਕੀ ਰਖਿਆ ਕਰਤੇ ਥੇ॥
Prof. Sahib Singhਦੁਆਪਰ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਤਪੁ' ਹੈ ਤੇ ਇਸ 'ਤਪ' ਰੂਪ ਰਥ ਦੇ ਅੱਗੇ ਰਥਵਾਹੀ 'ਸਤੁ' ਹੁੰਦਾ ਹੈ (ਭਾਵ, ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚਾ ਆਚਰਨ ਹੋਵੇ, ਤਦੋਂ ਸੁਤੇ ਹੀ 'ਤਪ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਉੱਚੇ ਆਚਰਨ' ਦੇ ਆਸ਼ਕ ਆਪਣੇ ਸਰੀਰਕ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੀ ਖ਼ਾਤਰ ਕਈ ਤਰ੍ਹਾਂ ਦੇ ਤਪ, ਕਸ਼ਟ ਝੱਲਦੇ ਹਨ)।

ਪਦ ਅਰਥ ਸਤੁ = ਉੱਚਾ ਆਚਰਨ।

SikhNet (Spanish)En la Era de Bronce, la austeridad fue la carreta y la compasión el carretero.

ਕਲਜੁਗਿ ਰਥੁ ਅਗਨਿ ਕਾ; ਕੂੜੁ ਅਗੈ ਰਥਵਾਹੁ ॥੧॥

kalajug rath agan kaa; koorr agai rathavaahu |1|

Sant Singh KhalsaIn the Iron Age of Kali Yuga, fire is the chariot and falsehood the charioteer. ||1||
Manmohan SinghIn the Iron-age, fire is the chariot and falsehood, the charioteer, in front.
Manmohan Singh (Punjabi)ਲੋਹੇ ਦੇ ਸਮੇਂ ਅੰਦਰ ਅੱਗ ਦਾ ਰਥ ਹੈ ਅਤੇ ਝੂਠ ਮੂਹਰੇ ਰਥਵਾਨ।
Fareedkot Teekaਕਲਜੁਗ ਮੇਂ ਸਰੀਰ ਰਥ ਅਗਨ ਕਾ ਹੈ ਝੂਠ ਅਗਨ ਕਾ ਪ੍ਰੇਰਕ ਹੈ ਅਰਥਾਤ ਸਭ ਜੀਵ ਤ੍ਰਿਸ਼ਨਾ ਕਾਮ ਕ੍ਰੋਧ ਕੀ ਅਗਨ ਮੇਂ ਦਗਧ ਹੈਂ। ਮਿਥਿਆ ਬੋਲਤੇ ਹੈਂ ਵਾ ਮਿਥਿਆ ਬੋਲ ਕਰ ਕਾਮ ਕ੍ਰੋਧ ਤ੍ਰਿਸ਼ਨਾ ਕੀ ਅਗਨ ਮੇਂ ਪ੍ਰੇਰਤੇ ਹੈਂ। ਚਾਰੋਂ ਜੁਗੋਂ ਕੇ ਚਾਰੋਂ ਬੇਦੋਂ ਕੇ ਉਪਦੇਸ ਦੁਆਰੇ ਸਭ ਸਿਧਾਂਤ ਭਾਉ ਭਗਤੀ ਕਰ ਕੇ ਨਿਮ੍ਰ ਭਾਵ ਧਾਰਨ ਸੇ ਮੋਖ ਕੀ ਪ੍ਰਾਪਤੀ ਕਹਤੇ ਹੈਂ॥੧॥
Prof. Sahib Singhਕਲਜੁਗ ਵਿਚ ਮਨੁੱਖਾ-ਸਰੀਰ ਦਾ ਰਥ ਤ੍ਰਿਸ਼ਨਾ-ਅੱਗ ਹੈ ਤੇ ਇਸ 'ਅੱਗ' ਰੂਪ ਰਥ ਦੇ ਅੱਗੇ ਰਥਵਾਹੀ 'ਕੂੜੁ' ਹੈ (ਭਾਵ, ਜਦੋਂ ਜੀਵਾਂ ਦਾ ਜ਼ਿੰਦਗੀ ਦਾ ਮਨੋਰਥ 'ਕੂੜੁ' ਠੱਗੀ ਆਦਿਕ ਹੋਵੇ ਤਦੋਂ ਸੁਤੇ ਹੀ 'ਤ੍ਰਿਸ਼ਨਾ' ਰੂਪ ਅੱਗ ਉਹਨਾਂ ਦੀ ਸਵਾਰੀ ਹੁੰਦੀ ਹੈ। ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਅੱਗ ਭੜਕਦੀ ਰਹਿੰਦੀ ਹੈ) ॥੧॥

* ਨੋਟ: ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਜੀ ਹਿੰਦੂ ਮਤ ਅਨੁਸਾਰ ਜੁਗਾਂ ਦੀ ਕੀਤੀ ਹੋਈ ਵੰਡ ਤੇ ਵਿਚਾਰ ਕਰਦੇ ਹੋਏ ਫੁਰਮਾਂਦੇ ਹਨ ਕਿ ਸਤਜੁਗ, ਤ੍ਰੇਤਾ, ਦੁਆਪਰ, ਕਲਜੁਗ ਦੇ ਪਹਿਰੇ ਦੀ ਪਛਾਣ ਕਰਨ ਵਾਸਤੇ ਜੀਵਾਂ ਦੇ ਆਮ ਪਰਵਿਰਤੀ ਸੁਭਾਉ ਵਲ ਵੇਖੋ। ਜਿੱਥੇ 'ਧਰਮ' ਪਰਬਲ ਹੈ, ਉਥੇ ਮਾਨੋ, 'ਸਤਜੁਗ' ਦਾ ਰਾਜ ਹੈ, ਤੇ ਜਿੱਥੇ 'ਕੂੜੁ' ਪਰਧਾਨ ਹੈ, ਉਥੇ ਸਮਝੋ ਕਲਜੁਗ ਦਾ ਪਹਿਰਾ ਹੈ। ਜੁਗਾਂ ਦਾ ਪਰਭਾਵ ਜਗਤ ਤੇ ਨਹੀਂ ਹੈ, ਜਗਤ ਦੇ ਜੀਵਾਂ ਦਾ ਸੁਭਾਉ ਤੇ ਆਚਰਨ ਬਦਲਣ ਨਾਲ ਮਾਨੋ ਜੁਗ ਬਦਲ ਗਿਆ ਹੈ।੧।

SikhNet (Spanish)En la Era oscura de Kali, la carreta es de fuego y es manejada por la falsedad. (1)
Shabad Guru Nanak Dev Ji Raag Aasaa Ang 470

ਮਃ ੧ ॥

mahalaa 1 |

Sant Singh KhalsaFirst Mehl:
Manmohan SinghSlok 1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਸਾਮ ਕਹੈ ਸੇਤੰਬਰੁ ਸੁਆਮੀ; ਸਚ ਮਹਿ ਆਛੈ. ਸਾਚਿ ਰਹੇ ॥

saam kahai setanbar suaamee; sach meh aachhai. saach rahe |

Sant Singh KhalsaThe Sama Veda says that the Lord Master is robed in white; in the Age of Truth,
Manmohan SinghSam Ved, says, that the Lord is white-robed, and in the True age, every one desired truth, dwelt in truth,
Manmohan Singh (Punjabi)ਸ਼ਾਮ ਵੇਦ ਆਖਦਾ ਹੈ ਕਿ ਸਾਹਿਬ ਸੁਫੈਦ-ਬਸਤਰਾਂ ਵਾਲਾ ਹੈ। ਸੱਚੇ ਯੁੱਗ ਅੰਦਰ ਹਰ ਜਣਾ ਸੱਚ ਨੂੰ ਚਾਹੁੰਦਾ ਸੀ, ਸੱਚ ਵਿੱਚ ਵਸਦਾ ਸੀ,
Fareedkot Teekaਸਤਜੁਗ ਕਾ ਸਾਮ ਬੇਦ ਹੈ। ਜੋ ਸ੍ਵਾਮੀ ਕੋ ਸ੍ਵੇਤੰਬਰ ਕਹਤਾ ਹੈ ਅਰਥਾਤ ਸੁਧ ਸਤੋ ਰੂਪ ਹੰਸਾ ਅਵਤਾਰ ਕੀ ਉਪਾਸਨਾ ਕਹਤਾ ਹੈ। ਸੋ ਸਰੀਰ ਕਰ ਸਚੇ (ਆਛੈ) ਸਿਥਤ ਥੇ ਔ (ਸਾਚਿ ਰਹੇ) ਬਾਨੀ ਭੀ ਸਚੀ ਹੀ ਬੋਲਤੇ ਰਹਤੇ ਥੇ॥
Prof. Sahib Singhਸਾਮ ਵੇਦ ਆਖਦਾ ਹੈ ਕਿ (ਭਾਵ, ਸਤਜੁਗ ਵਿਚ) ਜਗਤ ਦੇ ਮਾਲਕ (ਸੁਆਮੀ) ਦਾ ਨਾਮ 'ਸੇਤੰਬਰੁ' (ਪਰਸਿੱਧ) ਹੈ (ਭਾਵ, ਤਦੋਂ ਰੱਬ ਨੂੰ 'ਸੇਤੰਬਰ' ਮੰਨ ਕੇ ਪੂਜਾ ਹੋ ਰਹੀ ਸੀ), ਜੋ ਸਦਾ 'ਸੱਚ' ਵਿਚ ਟਿਕਿਆ ਰਹਿੰਦਾ ਹੈ;

ਪਦ ਅਰਥ ਸਾਮ = ਤੀਜਾ ਵੇਦ; ਪਹਿਲੇ ਦੋ 'ਰਿਗ' ਅਤੇ 'ਯਜੁਰ' ਹਨ।

SikhNet (Spanish)En el tiempo de Sama Veda, el Señor estaba vestido de blanco, y las idas,

ਸਭੁ ਕੋ; ਸਚਿ ਸਮਾਵੈ ॥

sabh ko; sach samaavai |

Sant Singh KhalsaEveryone desired Truth, abided in Truth, and was merged in the Truth.
Manmohan Singhand was absorbed in truth.
Manmohan Singh (Punjabi)ਅਤੇ ਸੱਚ ਵਿੱਚ ਹੀ ਲੀਨ ਹੁੰਦਾ ਸੀ।
Fareedkot Teekaਔ ਸਭ ਕੋਈ ਮਨ ਕਰ ਕੇ ਭੀ ਸਚੇ ਹੀ ਮੇਂ ਸਮਾਉਤਾ ਥਾ ਅਰਥਾਤ ਚਿੰਤਨ ਕਰਤੇ ਰਹਿਤੇ ਥੇ। ਸਤਜੁਗ ਕੇ ਜੋ ਲੋਗ ਥੇ, ਸੋ ਐਸੇ ਥੇ ਵਾ ਬੇਦ ਉਪਦੇਸ ਐਸੇ ਕਰਤੇ ਥੇ॥
Prof. Sahib Singhਤਦੋਂ ਹਰੇਕ ਜੀਵ 'ਸੱਚ' ਵਿਚ ਲੀਨ ਹੁੰਦਾ ਹੈ ('ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ'); (ਜਦੋਂ ਆਮ ਤੌਰ ਤੇ ਹਰੇਕ ਜੀਵ 'ਸੱਚ' ਵਿਚ, 'ਧਰਮੁ' ਵਿਚ ਦ੍ਰਿੜ੍ਹ ਸੀ, ਤਦੋਂ ਸਤਜੁਗ ਵਰਤ ਰਿਹਾ ਸੀ)।
SikhNet (Spanish)venidas y la vida de cada cuál residían en la Verdad.

ਰਿਗੁ ਕਹੈ; ਰਹਿਆ ਭਰਪੂਰਿ ॥

rig kahai; rahiaa bharapoor |

Sant Singh KhalsaThe Rig Veda says that God is permeating and pervading everywhere;
Manmohan SinghThe Rig Ved says that God is fully contained every where;
Manmohan Singh (Punjabi)ਰਿੱਗ ਵੇਦ ਆਖਦਾ ਹੈ ਕਿ ਵਾਹਿਗੁਰੂ ਹਰ ਜਗ੍ਹਾਂ ਪਰੀ ਪੂਰਨ ਹੈ,
Fareedkot Teekaਤ੍ਰੇਤੇ ਕਾ ਰਿਗ ਬੇਦ ਹੈ, ਸੋ ਸ੍ਵਾਮੀ ਕੋ ਸਭ ਮੇਂ ਭਰਪੂਰ ਹੋ ਰਹਾ ਕਹਤਾ ਹੈ॥☬ਸੋ ਕੌਨ ਹੈ?
Prof. Sahib Singhਰਿਗਵੇਦ ਆਖਦਾ ਹੈ ਕਿ (ਭਾਵ, ਤ੍ਰੇਤੇ ਜੁਗ ਵਿਚ) (ਸ੍ਰੀ) ਰਾਮ (ਜੀ) ਦਾ ਨਾਮ ਹੀ ਸਾਰੇ ਸਭ ਥਾਈਂ ਵਿਆਪਕ ਹੈ,
SikhNet (Spanish)En la Era de Rig Veda, el Nombre del Dios Todo Prevaleciente era Rama, el más alto entre los dioses,

ਰਾਮ ਨਾਮੁ; ਦੇਵਾ ਮਹਿ ਸੂਰੁ ॥

raam naam; devaa meh soor |

Sant Singh Khalsaamong the deities, the Lord's Name is the most exalted.
Manmohan Singhand amongst the deities, the Lord's Name is the most exalted.
Manmohan Singh (Punjabi)ਅਤੇ ਦੇਵਤਿਆਂ ਵਿੱਚੋਂ ਰਾਮ ਦਾ ਨਾਮ ਪਰਮ ਉਤਕ੍ਰਿਸ਼ਟ ਹੈ।
Fareedkot Teekaਰਾਮ ਹੈ ਨਾਮ ਜਿਸ ਕਾ ਔ ਸਭ ਦੇਵਤੋਂ ਮੇਂ ਸੂਰਮਾ ਹੈ ਅਰਥਾਤ ਰਾਮ ਕੀ ਉਪਸ਼ਨਾ ਥੀ॥
Prof. Sahib Singh(ਸ੍ਰੀ) ਰਾਮ (ਜੀ) ਦਾ ਨਾਮ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ।

ਪਦ ਅਰਥ ਰਾਮ ਨਾਮੁ = (ਸ੍ਰੀ) ਰਾਮ (ਜੀ) ਦਾ ਨਾਮ। ਦੇਵਾ ਮਹਿ = ਦੇਵਤਿਆਂ ਵਿਚ। ਸੂਰੁ = ਸੂਰਜ।

SikhNet (Spanish)y Aquél que pronunciaba su Nombre, borraba sus errores y su Liberación estaba asegurada.

ਨਾਇ ਲਇਐ; ਪਰਾਛਤ ਜਾਹਿ ॥

naae leiai; paraachhat jaeh |

Sant Singh KhalsaChanting the Name, sins depart;
Manmohan SinghBy uttering the Name, the sins depart,
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਦੂਰ ਹੋ ਜਾਂਦੇ ਹਨ,
Fareedkot Teekaਜਿਸ ਕੇ ਨਾਮ ਕੇ ਲੇਨੇ ਸੇ ਸਬ ਜੀਵੋਂ ਕੇ ਪ੍ਰਾਸਚਿਤ ਪਾਪ ਚਲੇ ਜਾਤੇ ਹੈਂ॥
Prof. Sahib Singh(ਸ੍ਰੀ ਰਾਮ ਜੀ) ਦਾ ਨਾਮ ਲਿਆਂ (ਹੀ) ਪਾਪ ਦੂਰ ਹੋ ਜਾਂਦੇ ਹਨ,

ਪਦ ਅਰਥ ਨਾਇ ਲਇਐ = ਜੇ ਨਾਮ ਜਪੀਏ। ਪਰਾਛਤ = ਪਾਪ।

SikhNet (Spanish)En la Era de Yayur Veda, invocaban a Krishna, de la tribu Yadav,

ਨਾਨਕ; ਤਉ ਮੋਖੰਤਰੁ ਪਾਹਿ ॥

naanak; tau mokhantar paeh |

Sant Singh KhalsaO Nanak, then, one obtains salvation.
Manmohan Singhand then, O Nanak, man obtains salvation.
Manmohan Singh (Punjabi)ਅਤੇ ਤਦ, ਹੇ ਨਾਨਕ! ਆਦਮੀ ਮੁਕਤੀ ਪਾ ਲੈਂਦਾ ਹੈ।
Fareedkot Teekaਤਬ ਜੀਵ ਅੰਤਰ, ਭਾਵ ਰਿਦੇ ਮੇਂ ਮੁਕਤ ਕੋ ਪ੍ਰਾਪਤ ਹੋਤੇ ਹੈਂ, ਵਾ ਅੰਤਰ ਭੇਦ ਸੇ ਛੂਟਨਾ ਪਾਵਤੇ ਹੈਂ॥
Prof. Sahib Singhਹੇ ਨਾਨਕ! (ਰਿਗਵੇਦ ਆਖਦਾ ਹੈ ਕਿ ਜੀਵ) ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ।
SikhNet (Spanish)quien sedujo a Chandravali por la fuerza, y le trajo a Vindravan,

ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ; ਕਾਨੑ ਕ੍ਰਿਸਨੁ ਜਾਦਮੁ ਭਇਆ ॥

juj meh jor chhalee chandraaval; kaana krisan jaadam bheaa |

Sant Singh KhalsaIn the Jujar Veda, Kaan Krishna of the Yaadva tribe seduced Chandraavali by force.
Manmohan SinghIn the time of Yujar Veda, Kan Krishan of Yadva tribe seduced Chandrawli by force.
Manmohan Singh (Punjabi)ਯੁਜਰ ਵੇਦ ਦੇ ਸਮੇਂ ਅੰਦਰ, ਯਾਦਵ ਕੁਲ ਦੇ ਕਾਨ੍ਹ ਕ੍ਰਿਸ਼ਨ ਨੇ ਚੰਦ੍ਰਾਵਲੀ ਨੂੰ ਬਲਿ ਨਾਲ ਠੱਗ ਲਿਆ।
Fareedkot Teekaਦ੍ਵਾਪਰ ਜੁਗ ਕਾ ਜੁਜਰ ਬੇਦ ਹੈ। ਸੋ ਕਹਤਾ ਹੈ ਜਿਸ ਨੇ ਅਪਨੇ ਬਲ ਕਰ ਚੰਦ੍ਰਾਵਲ ਗੋਪੀ ਛਲੀ ਹੈ ਵਾ ਚੰਦ੍ਰਮਾਂ ਕੀ ਚਾਂਦਨੀ ਛਲੀ। ਰਾਸ ਕੇ ਸਮ੍ਯ ਸਰਦ ਰਾਤ੍ਰਿ ੬ ਮਹੀਨੇ ਕੀ ਕਰੀ ਵਾ ਜਾਦੋ ਕੁਲ ਕੀ ਪੰਗਤੀ ਛਲੀ, ਭਾਵ ਪ੍ਰਭਾਸ ਛੇਤ੍ਰ ਮੇਂ ਲੜਾ ਕੇ ਮਾਰ ਦੀਏ। ਸੋ ਜਾਦੋ ਕੁਲ ਮੇਂ ਕਾਨ ਕ੍ਰਿਸ਼ਨ ਆਦਿ ਨਾਮ ਹੂਆ ਹੈ॥
Prof. Sahib Singhਯਜੁਰ ਵੇਦ (ਵਿਚ ਭਾਵ, ਦੁਆਪਰ ਵਿਚ) ਜਗਤ ਦੇ ਮਾਲਕ ਦਾ ਨਾਮ ਸਾਂਵਲ 'ਜਾਦਮੁ' ਕ੍ਰਿਸ਼ਨ ਪਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ,

ਪਦ ਅਰਥ ਜੋਰਿ = ਜ਼ੋਰ ਨਾਲ, ਧੱਕੇ ਨਾਲ। ਜਾਦਮੁ = 'ਜਦੁ' ਕੁਲ ਵਿਚ ਪੈਦਾ ਹੋਇਆ ਸ੍ਰੀ ਕ੍ਰਿਸ਼ਨ।

SikhNet (Spanish)el árbol Divino, cielos para su bienamada Gopi y se deleitó en Vindravan.

ਪਾਰਜਾਤੁ. ਗੋਪੀ ਲੈ ਆਇਆ; ਬਿੰਦ੍ਰਾਬਨ ਮਹਿ ਰੰਗੁ ਕੀਆ ॥

paarajaat. gopee lai aaeaa; bindraaban meh rang keea |

Sant Singh KhalsaHe brought the Elysian Tree for his milk-maid, and revelled in Brindaaban.
Manmohan SinghHe brought the elysian tree for his milk-maid and revelled in Bindraban.
Manmohan Singh (Punjabi)ਉਸ ਨੇ ਆਪਣੀ ਗੁਆਲਣ ਲਈ ਕਲਪ ਬਿਰਛ ਲੈ ਆਂਦਾ ਅਤੇ ਬਿੰਦ੍ਰਾਬਨ ਵਿੱਚ ਰੰਗ-ਰਲੀਆਂ ਮਾਣੀਆਂ।
Fareedkot Teeka(ਗੋ) ਪ੍ਰਿਥੀ ਕਾ ਜੋ (ਪੀ) ਪਤੀ ਹੈ, ਸੋ ਪਾਰਜਾਤ ਨਾਮ ਕਲਪ ਬ੍ਰਿਖ੍ਯ ਸਤਭਾਮਾ ਤੇ ਵਾਸਤੇ ਇੰਦ੍ਰ ਸੇ ਜੁਧ ਕਰ ਕੇ ਲੇ ਆਯਾ ਵਾ ਪਾਰਜਾਤ ਲੈ ਆਇਆ। ਔ ਗੋਪਕਾਓਂ ਸੇ ਮਿਲ ਕਰ ਬਿੰਦ੍ਰਾ ਬਨ ਮੇਂ ਰਾਸ ਕਾ ਰੰਗ ਕਰਤਾ ਭਇਆ. ਭਾਵ ਕਰਮ ਸੇ ਤੀਨੋਂ ਜੁਗੋਂ ਮੇਂ ਹੰਸ ਔਰ ਰਾਮ ਔ ਕ੍ਰਿਸ਼ਨ ਕੀ ਉਪਾਸਨਾ ਕਹੀ॥
Prof. Sahib Singhਜਿਸ ਨੇ ਆਪਣੀ ਗੋਪੀ (ਸਤ੍ਯਭਾਮਾ) ਦੀ ਖ਼ਾਤਰ ਪਾਰਜਾਤ ਰੁੱਖ (ਇੰਦਰ ਦੇ ਬਾਗ਼ ਵਿਚੋਂ) ਲੈ ਆਂਦਾ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਵਰਤਾਇਆ।

ਪਦ ਅਰਥ ਪਾਰਜਾਤੁ = ਇੰਦਰ ਦੇ ਬਾਗ਼ 'ਨੰਦਨ' ਵਿਚ ਪੰਜ ਸ੍ਰੇਸ਼ਟ ਰੁੱਖਾਂ ਵਿਚੋਂ ਇਕ ਦਾ ਨਾਉਂ 'ਪਾਰਜਾਤ' ਹੈ। ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਨੂੰ ਰਿੜਕਿਆ ਸੀ, ਤਦੋਂ ਉਸ ਵਿਚੋਂ ਚੌਦਾਂ ਰਤਨ ਨਿਕਲੇ, ਜਿਨ੍ਹਾਂ ਵਿਚੋਂ ਇਕ 'ਪਾਰਜਾਤ' ਰੁੱਖ ਸੀ। ਕ੍ਰਿਸ਼ਨ ਜੀ ਨੇ ਇਹ ਰੁੱਖ ਉਸ ਬਾਗ਼ ਵਿਚੋਂ ਪੁੱਟ ਕੇ ਲੈ ਆਂਦਾ ਤੇ ਆਪਣੀ ਪਿਆਰੀ 'ਸਤ੍ਯਭਾਮਾ' ਦੇ ਬਾਗ਼ ਵਿਚ ਲਾ ਦਿੱਤਾ। ਇਹ 'ਸਤ੍ਯਭਾਮਾ' ਰਾਜਾ ਸ਼ਤ੍ਰਾਜਿਤ ਦੀ ਧੀ ਤੇ ਸ੍ਰੀ ਕ੍ਰਿਸ਼ਨ ਜੀ ਦੀ ਪਿਆਰੀ ਇਸਤ੍ਰੀ ਸੀ। ਇੰਦਰ ਦੇ ਬਾਗ਼ 'ਨੰਦਨ' ਵਿਚ ਪੰਜ ਵਧੀਆ ਜਾਤੀ ਦੇ ਰੁੱਖ ਦੱਸੇ ਗਏ ਹਨ। ਉਹ ਪੰਜੇ ਰੁੱਖ ਇਹ ਹਨ: ਮੰਦਾਰ, ਪਾਰਜਾਤ, ਸੰਤਾਨ, ਕਲਪ-ਰੁੱਖ ਤੇ ਹਰੀ ਚੰਦਨ। ਚੰਦ੍ਰਾਵਲਿ = ਇਕ ਗੋਪੀ ਦਾ ਨਾਮ ਸੀ। ਇਹ ਰਾਧਾ ਦੀ ਚਚੇਰੀ ਭੈਣ ਸੀ, ਰਾਧਾ ਦੇ ਪਿਤਾ ਵ੍ਰਿਖਭਾਨ ਦੇ ਜੇਠੇ ਭਰਾ ਚੰਦ੍ਰਭਾਨ ਦੀ ਇਹ ਲੜਕੀ ਸੀ। ਚੰਦ੍ਰਾਵਲੀ ਗੋਵਰਧਨ ਨਾਲ ਵਿਆਹੀ ਗਈ ਸੀ, ਜੋ ਕਰਲਾ ਨਾਮਕ ਪਿੰਡ ਦਾ ਰਹਿਣ ਵਾਲਾ ਸੀ। ਗੋਪੀ = 'ਸਤ੍ਯਭਾਮਾ' ਗੋਪੀ ਦੇ ਵਾਸਤੇ।

SikhNet (Spanish)En la época de Atharva Veda, la Era oscura,

ਕਲਿ ਮਹਿ. ਬੇਦੁ ਅਥਰਬਣੁ ਹੂਆ; ਨਾਉ ਖੁਦਾਈ ਅਲਹੁ ਭਇਆ ॥

kal meh. bed atharaban hooaa; naau khudaaee alahu bheaa |

Sant Singh KhalsaIn the Dark Age of Kali Yuga, the Atharva Veda became prominent; Allah became the Name of God.
Manmohan SinghIn the Dark-age, Athrav Veda became prominent and Allah became the Name of God.
Manmohan Singh (Punjabi)ਕਾਲੇ ਸਮੇਂ ਅੰਦਰ ਅਥਰਵ ਵੇਦ ਉਘਾ ਹੋਇਆ ਅਤੇ ਵਾਹਿਗੁਰੂ ਦਾ ਨਾਮ ਅੱਲਾ ਪੈ ਗਿਆ।
Fareedkot Teekaਕਲਿਜੁਗ ਕਾ ਅਥਰਬਣ ਬੇਦ ਹੂਆ। ਕਲੀ ਕੇ ਪ੍ਰਤਾਪ ਕਰ (ਖੁਦਾਈ) ਸ੍ਵਾਮੀ ਕਾ ਨਾਮ ਅਲਹ ਭਇਆ॥
Prof. Sahib Singhਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜਗਤ ਦੇ ਮਾਲਕ ਦਾ ਨਾਮ 'ਖੁਦਾਇ' ਤੇ 'ਅਲਹੁ' ਵੱਜਣ ਲੱਗ ਪਿਆ ਹੈ;

ਪਦ ਅਰਥ ਕਲਿ ਮਹਿ = ਕਲਿਜੁਗ ਵਿਚ। ਅਲਹੁ = ਅੱਲਾ, ਰੱਬ।

SikhNet (Spanish)el Nombre de Dios era Alá quien se vistió con el azul de los musulmanes

ਨੀਲ ਬਸਤ੍ਰ ਲੇ ਕਪੜੇ ਪਹਿਰੇ; ਤੁਰਕ ਪਠਾਣੀ ਅਮਲੁ ਕੀਆ ॥

neel basatr le kaparre pahire; turak patthaanee amal keea |

Sant Singh KhalsaMen began to wear blue robes and garments; Turks and Pat'haans assumed power.
Manmohan SinghMen, then took to and wore blue robes and dresses, and Turks and Pathans exercised away.
Manmohan Singh (Punjabi)ਇਨਸਾਨ ਉਦੋਂ ਨੀਲੇ ਬਾਣੇ ਤੇ ਪੁਸ਼ਾਕੇ ਲੈ ਕੇ ਪਾਉਂਦੇ ਸਨ ਅਤੇ ਮੁਸਲਮਾਨ ਤੇ ਪਠਾਣ ਰਾਜ ਕਰਦੇ ਸਨ।
Fareedkot Teekaਨੀਲ ਬਸਤਰ ਰੰਗਾਇ ਕਰ ਕਪੜੇ ਪਹਿਨਤੇ ਭਏ। (ਪਠਾਣੀ) ਪਠਾਣੋਂ ਕੀ ਜਾਤੀ ਵਾ ਤੁਰਕੋਂ ਕਾ, ਮੁਗਲੋਂ ਕੀ ਜਾਤੀ ਕਾ ਹੁਕਮ ਪਰਮੇਸ਼੍ਵਰ ਨੇ ਕਰ ਦੀਆ। ਭਾਵ ਏਹੁ ਹੈ ਕਲੀ ਜੁਗ ਮੇਂ ਮੁਸਲਮਾਨੋਂ ਕੀ ਅਧਕਤਾ ਹੂਈ ਅਰ ਫਾਰਸੀ ਕੇ ਪ੍ਰਭਾਵ ਸੇ ਹਿੰਦੂ ਭੀ ਮੁਸਲਮਾਨੀ ਬੋਲੀ ਬੋਲਨੇ ਲਗੇ॥ ਜਥਾ ਬਾਜੇ ਹਿੰਦੂ ਬੀ ਕਹ ਦੇਤੇ ਹੈਂ, ਖੁਦਾ ਕੀ ਕਸਮ ਹੈ ਵਾ ਖੁਦਾ ਜਾਨੇ ਕਿਆ ਹੋਗਾ॥
Prof. Sahib Singhਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ।

ਪਦ ਅਰਥ ਅਮਲੁ = ਹੁਕਮੁ, ਰਾਜ। ਤੁਰਕ ਪਠਾਣੀ = ਤੁਰਕਾਂ ਪਠਾਣਾਂ ਨੇ।

SikhNet (Spanish)y asumió los atributos de un turco y de un afgano.

ਚਾਰੇ ਵੇਦ ਹੋਏ ਸਚਿਆਰ ॥

chaare ved hoe sachiaar |

Sant Singh KhalsaThe four Vedas each claim to be true.
Manmohan SinghThe four Vedas were professed to be true.
Manmohan Singh (Punjabi)ਚਾਰੋਂ ਹੀ ਵੇਦ ਸੱਚੇ ਕਹੇ ਗਏ।
Fareedkot Teekaਇਸ ਪ੍ਰਕਾਰ ਚਾਰੋਂ ਬੇਦ ਅਪਨੇ ਅਪਨੇ ਜੁਗ ਕਾ ਹਾਲ ਕਹ ਕੇ ਸਚੇ ਹੋ ਗਏ ਹੈਂ॥
Prof. Sahib Singhਚਾਰੇ ਵੇਦ ਸੱਚੇ ਹੋ ਗਏ ਹਨ (ਭਾਵ, ਚੌਹਾਂ ਹੀ ਜੁਗਾਂ ਵਿਚ ਜਗਤ ਦੇ ਮਾਲਕ ਦਾ ਨਾਮ ਵਖੋ-ਵਖਰਾ ਵੱਜਦਾ ਰਿਹਾ ਹੈ, ਹਰੇਕ ਸਮੇ ਇਹੀ ਖ਼ਿਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ 'ਸੇਤੰਬਰ', 'ਰਾਮ', 'ਕ੍ਰਿਸ਼ਨ' ਤੇ 'ਅਲਹੁ' ਆਖ ਆਖ ਕੇ ਜਪੇਗਾ, ਉਹੀ ਮੁਕਤੀ ਪਾਏਗਾ);
SikhNet (Spanish)Los cuatro Vedas así proclamaron la Verdad en cada uno, y quienes leen y los reflejan,

ਪੜਹਿ ਗੁਣਹਿ ਤਿਨੑ ਚਾਰ ਵੀਚਾਰ ॥

parreh guneh tina chaar veechaar |

Sant Singh KhalsaReading and studying them, four doctrines are found.
Manmohan SinghBy reading and studying them, one finds four doctrines in them.
Manmohan Singh (Punjabi)ਉਨ੍ਹਾਂ ਨੂੰ ਵਾਚਣ ਅਤੇ ਘੋਖਣ ਦੁਆਰਾ, ਇਨਸਾਨ ਉਨ੍ਹਾਂ ਵਿੱਚ ਚਾਰ ਮਤ ਪਾਉਂਦਾ ਹੈ। ਪ੍ਰੰਤੂ।
Fareedkot Teekaਜੋ ਤਿਨ ਬੇਦੋਂ ਕੋ ਪਢਤੇ ਔ ਵਿਚਾਰਤੇ ਹੈਂ, ਤਿਨ ਕੋ (ਚਾਰ) ਸੁੰਦਰ ਬਿਚਾਰ ਪ੍ਰਾਪਤ ਹੋਤਾ ਹੈ॥
Prof. Sahib Singhਅਤੇ ਜੋ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, (ਭਾਵ, ਆਪੋ ਆਪਣੇ ਸਮੇ ਵਿਚ ਜੋ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮ-ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ) ਉਹ ਹੋਏ ਭੀ ਚੰਗੀਆਂ ਯੁਕਤੀਆਂ (ਚਾਰ=ਸੁੰਦਰ; ਵੀਚਾਰ=ਦਲੀਲ, ਯੁਕਤੀ) ਵਾਲੇ ਹਨ।

ਪਦ ਅਰਥ ਪੜਹਿ = (ਜੋ) ਪੜ੍ਹਦੇ ਹਨ। ਗੁਣਹਿ = ਜੋ ਵਿਚਾਰਦੇ ਹਨ। ਤਿਨ੍ਹ੍ਹ ਵੀਚਾਰ = ਉਹਨਾਂ ਦੇ ਵਿਚਾਰ। ਚਾਰ = ਸੁੰਦਰ।

SikhNet (Spanish)conocen lo que tiene mérito y lo que no lo tiene.

ਭਾਉ ਭਗਤਿ ਕਰਿ; ਨੀਚੁ ਸਦਾਏ ॥

bhaau bhagat kar; neech sadaae |

Sant Singh KhalsaWith loving devotional worship, abiding in humility,
Manmohan SinghWhen a person cherishs love and meditation of God and calls himself lowly,
Manmohan Singh (Punjabi)ਜੇਕਰ ਆਦਮੀ ਵਾਹਿਗੁਰੂ ਨਾਲ ਪਿਆਰ ਤੇ ਉਸ ਦਾ ਸਿਮਰਨ ਕਰੇ ਅਤੇ ਆਪਣੇ ਆਪ ਨੂੰ ਨੀਵਾਂ ਅਖਵਾਵੇ,
Fareedkot Teekaਸਭ ਬੇਦੋਂ ਕਾ ਸਿਧਾਂਤ ਇਹ ਹੈ ਕਿ ਪ੍ਰੇਮਾ ਭਗਤੀ ਕਰ ਕੇ ਅਪਨੇ ਆਪ ਕੋ ਨੀਮਾਂ ਕਹਾਵੇ, ਭਾਵ ਨਿੰਮ੍ਰਤਾ ਭਉ ਰਖੈ॥
Prof. Sahib Singh(ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਭਾਵ, ਅਹੰਕਾਰ ਤੋਂ ਬਚਿਆ ਰਹਿੰਦਾ ਹੈ)
SikhNet (Spanish)Dice Nanak, ¡Solamente aquél que es el Devoto del Señor y en su Adoración amorosa habita en Humildad,

ਤਉ ਨਾਨਕ; ਮੋਖੰਤਰੁ ਪਾਏ ॥੨॥

tau naanak; mokhantar paae |2|

Sant Singh KhalsaO Nanak, salvation is attained. ||2||
Manmohan Singhit is then, O Nanak that he obtains salvation.
Manmohan Singh (Punjabi)ਤਾਂ ਹੀ ਹੇ ਨਾਨਕ, ਉਹ ਮੁਕਤੀ ਨੂੰ ਪਾਉਂਦਾ ਹੈ।
Fareedkot Teekaਤਬ ਰਿਦੇ ਕੇ ਅੰਦਰ ਮੋਖ੍ਯ ਪਾਵਤਾ ਹੈ ਵਾ ਅੰਤਰ ਭੇਦ ਮੋਖ੍ਯ ਪਾਵਤਾ ਹੈ ਅਰਥਾਤ ਅਭੇਦ ਨਿਸਚਯ ਹੋਤਾ ਹੈ॥੨॥
Prof. Sahib Singhਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ ॥੨॥

* 'ਕਲਿ ਮਹਿ ਬੇਦੁ ਅਥਰਬਣੁ ਹੂਆ' ਦੇ ਅਰਥ ਸੰਬੰਧੀ ਨੋਟ: ਜਿਵੇਂ ਇਸ ਤੁਕ ਵਿਚ 'ਕਲਜੁਗ' ਦੇ ਨਾਲ 'ਬੇਦੁ ਅਥਰਬਣੁ' ਵਰਤਿਆ ਗਿਆ ਹੈ ਤਿਵੇਂ ਪਹਿਲੀਆਂ ਤੁਕਾਂ ਵਿਚ ਸ਼ਬਦ 'ਸਾਮ' ਨਾਲ 'ਦੁਆਪਰ' ਵਰਤਣਾ ਹੈ। 'ਨਾਉ ਖੁਦਾਈ ਅਲਹੁ ਭਇਆ'-ਕਲਜੁਗ ਵਿਚ 'ਸੁਆਮੀ' ਦਾ ਨਾਉਂ 'ਖੁਦਾਇ' ਤੇ 'ਅਲਹੁ' ਪਰਧਾਨ ਹੋ ਗਿਆ। 'ਕਲਿ......ਕੀਆ'-ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜੀਵਾਂ ਦੀ ਅਗਵਾਈ ਮਾਨੋ, ਅਥਰਬਣ ਬੇਦ ਕਰ ਰਿਹਾ ਹੈ, ਭਾਵ, ਕਲਜੁਗ ਵਿਚ ਜਾਦੂ ਟੂਣੇ, ਵੈਰ-ਵਿਰੋਧ ਤੇ ਜ਼ੁਲਮ ਪਰਧਾਨ ਹਨ; ਭਾਵ, 'ਕਲਿਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ।' ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ, ਜਿਨ੍ਹਾਂ ਨੇ ਨੀਲੇ ਬਸਤਰ ਲੈ ਕੇ ਉਹਨਾਂ ਦੇ ਕੱਪੜੇ (ਬਣਵਾ ਕੇ) ਪਾਏ ਹੋਏ ਹਨ; ਉਹਨਾਂ ਦੇ ਹੀ ਤੇਜ ਪਰਤਾਪ ਕਰਕੇ ਹੁਣ 'ਸੁਆਮੀ' ਦਾ ਨਾਉਂ 'ਖੁਦਾਇ' ਤੇ 'ਅਲਹੁ' ਵੱਜ ਰਿਹਾ ਹੈ। 'ਜੁਜ ਮਹਿ......ਕਾਨ੍ਹ੍ਹ ਕ੍ਰਿਸ਼ਨ ਜਾਦਮੁ ਭਇਆ'-ਦੁਆਪਰ ਵਿਚ 'ਸੁਆਮੀ ਦਾ ਨਾਉਂ' 'ਜਾਦਮੁ ਕਾਨ੍ਹ੍ਹ ਕ੍ਰਿਸ਼ਨ' ਵੱਜਦਾ ਸੀ। ਕਿਹੜਾ 'ਕ੍ਰਿਸ਼ਨ'? ਜੋ 'ਕਾਨ੍ਹ੍ਹ' ਸਾਵਲੇ ਰੰਗ ਦਾ ਸੀ ਤੇ 'ਜਾਦਮੁ' ਜਾਦਵਾਂ ਦੀ ਕੁਲ ਵਿਚੋਂ ਸੀ; ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ ਸੀ, ਜਿਸ ਨੇ (ਆਪਣੀ) ਗੋਪੀ (ਸਤ੍ਯਭਾਮਾ) ਦੀ ਖ਼ਾਤਰ 'ਪਾਰਜਾਤ' ਰੁੱਖ ਇੰਦਰ ਦੇ ਬਾਗ਼ ਵਿਚੋਂ ਲੈ ਆਂਦਾ ਸੀ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਕੀਤੇ ਸਨ। ਰਿਗੁਵੇਦ ਆਖਦਾ ਹੈ ਕਿ (ਤ੍ਰੇਤੇ ਜੁਗ ਵਿਚ ਸ੍ਰੀ ਰਾਮ ਜੀ

SikhNet (Spanish)será emancipado! (2)
Shabad Guru Nanak Dev Ji Raag Aasaa Ang 470

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਤਿਗੁਰ ਵਿਟਹੁ ਵਾਰਿਆ; ਜਿਤੁ ਮਿਲਿਐ ਖਸਮੁ ਸਮਾਲਿਆ ॥

satigur vittahu vaariaa; jit miliai khasam samaaliaa |

Sant Singh KhalsaI am a sacrifice to the True Guru; meeting Him, I have come to cherish the Lord Master.
Manmohan SinghA sacrifice am I unto the True Guru, by meeting whom the Lord is remembered.
Manmohan Singh (Punjabi)ਕੁਰਬਾਨ ਹਾਂ ਮੈਂ ਸੱਚੇ ਗੁਰਾਂ ਉੱਤੋਂ ਜਿਨ੍ਹਾਂ ਨੂੰ ਭੇਟਣ ਦੁਆਰਾ ਸਿਮਰਿਆ ਜਾਂਦਾ ਹੈ।
Fareedkot Teekaਸਤਿਗੁਰੋਂ ਕੇ (ਵਿਟਹੁ) ਊਪਰ ਸੇ ਬਲਿਹਾਰ ਜਾਈਐ, ਜਿਨ ਕੇ ਮਿਲਨੇ ਸੇ ਸ੍ਵਾਮੀ ਕੋ ਯਾਦ ਕੀਆ ਹੈ॥
Prof. Sahib Singhਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੂੰ ਮਿਲਣ ਕਰ ਕੇ ਮੈਂ ਮਾਲਕ ਨੂੰ ਯਾਦ ਕਰਦਾ ਹਾਂ,

ਪਦ ਅਰਥ ਵਿਟਹੁ = ਤੋਂ। ਜਿਤ ਮਿਲਿਐ = ਜਿਸ ਗੁਰੂ ਨੂੰ ਮਿਲਣ ਕਰ ਕੇ।

SikhNet (Spanish)Yo ofrezco mi ser en sacrificio al Verdadero Guru y Encontrándolo presencio a mi Señor.

ਜਿਨਿ ਕਰਿ ਉਪਦੇਸੁ. ਗਿਆਨ ਅੰਜਨੁ ਦੀਆ; ਇਨੑੀ ਨੇਤ੍ਰੀ ਜਗਤੁ ਨਿਹਾਲਿਆ ॥

jin kar upades. giaan anjan deea; inaee netree jagat nihaaliaa |

Sant Singh KhalsaHe has taught me and given me the healing ointment of spiritual wisdom, and with these eyes, I behold the world.
Manmohan SinghWho has instructed and given me the salv of gnosis and with these eyes I have seen the reality of the World.
Manmohan Singh (Punjabi)ਜਿਸ ਨੇ ਮੈਨੂੰ ਸਿਖਿਆ ਦਿੱਤੀ ਅਤੇ ਬ੍ਰਹਿਮ-ਬੋਧ ਦਾ ਸੁਰਮਾ ਬਖਸ਼ਿਆ ਹੈ ਅਤੇ ਇਨ੍ਹਾਂ ਅੱਖਾਂ ਨਾਲ ਮੈਂ ਸੰਸਾਰ ਦੀ ਅਸਲੀਅਤ ਨੂੰ ਵੇਖ ਲਿਆ ਹੈ।
Fareedkot Teekaਜਿਨੋਂ ਨੇ ਉਪਦੇਸ਼ ਕਰ ਕੇ ਬੁਧ ਨੇਤ੍ਰੋਂ ਮੇਂ ਐਸਾ ਗਿਆਨ ਕਾ ਅੰਜਨ ਪਾਇ ਲਗਾਇ ਦੀਆ ਹੈ, ਜਿਸ ਕਰ ਇਨ੍ਹੋਂ ਨੇਤ੍ਰੋਂ ਸੇ ਜਗਤ ਕੋ ਬ੍ਰਹਮ ਰੂਪ (ਨਿਹਾਲਿਆ) ਦੇਖਾ ਹੈ॥
Prof. Sahib Singhਅਤੇ ਜਿਸ ਨੇ ਆਪਣੀ ਸਿੱਖਿਆ ਦੇ ਕੇ (ਮਾਨੋ) ਗਿਆਨ ਦਾ ਸੁਰਮਾ ਦੇ ਦਿੱਤਾ ਹੈ, (ਜਿਸ ਦੀ ਬਰਕਤਿ ਕਰਕੇ) ਮੈਂ ਇਹਨਾਂ ਅੱਖਾਂ ਨਾਲ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ।

ਪਦ ਅਰਥ ਜਿਨਿ = ਜਿਸ ਗੁਰੂ ਨੇ। ਜਗਤੁ ਨਿਹਾਲਿਆ = ਜਗਤ ਨੂੰ, ਭਾਵ, ਜਗਤ ਦੀ ਅਸਲੀਅਤ ਨੂੰ ਵੇਖ ਲਿਆ ਹੈ।

SikhNet (Spanish)A través de Su Instrucción me bendijo con el Colirio de la Sabiduría y a través de ella vi al mundo.

ਖਸਮੁ ਛੋਡਿ ਦੂਜੈ ਲਗੇ; ਡੁਬੇ ਸੇ ਵਣਜਾਰਿਆ ॥

khasam chhodd doojai lage; ddube se vanajaariaa |

Sant Singh KhalsaThose dealers who abandon their Lord and Master and attach themselves to another, are drowned.
Manmohan SinghThe dealers who leave Spouse and attach themselves to another are drowned.
Manmohan Singh (Punjabi)ਸੁਦਾਗਰ ਜੋ ਪਤੀ ਨੂੰ ਤਿਆਗ ਕੇ ਹੋਰਸ ਨਾਲ ਜੁੜਦੇ ਹਨ, ਉਹ ਡੁੱਬ ਜਾਂਦੇ ਹਨ।
Fareedkot Teekaਐਸੇ ਸ੍ਵਾਮੀ ਕੋ ਛੋਡ ਕਰ ਜੋ ਦੂਸਰੇ ਬਨਜ ਮੇਂ ਅਰਥਾਤ ਆਨ ਦੇਉ ਉਪਾਸ਼ਨਾ ਮੇਂ ਲਗੇ ਹੈਂ, ਸੋ ਬਨਜਾਰੇ ਡੂਬੇ ਹੈਂ॥
Prof. Sahib Singh(ਅਤੇ ਸਮਝ ਲਿਆ ਹੈ ਕਿ) ਜੋ ਮਨੁੱਖ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿਚ ਚਿੱਤ ਜੋੜ ਰਹੇ ਹਨ, ਉਹ ਇਸ ਸੰਸਾਰ (ਸਾਗਰ) ਵਿਚ ਡੁੱਬ ਗਏ ਹਨ।

ਪਦ ਅਰਥ ਦੂਜੈ = ਦੂਜੇ ਵਿਚ, ਕਿਸੇ ਹੋਰ ਵਿਚ। ਵਣਜਾਰਿਆ = ਵਣਜਾਰੇ, ਵਣਜ ਕਰਨ ਵਾਲੇ, ਜਗਤ ਵਿਚ ਵਣਜ ਕਰਨ ਆਏ ਹੋਏ ਜੀਵ।

SikhNet (Spanish)Los buscadores, abandonando a su Novio, se han ido con el otro y se han ahogado.

ਸਤਿਗੁਰੂ ਹੈ ਬੋਹਿਥਾ; ਵਿਰਲੈ ਕਿਨੈ ਵੀਚਾਰਿਆ ॥

satiguroo hai bohithaa; viralai kinai veechaariaa |

Sant Singh KhalsaThe True Guru is the boat, but few are those who realize this.
Manmohan SinghThe True Guru is a boat but a few there, are, who realise this.
Manmohan Singh (Punjabi)ਸੱਚੇ ਗੁਰੂ ਜੀ ਇਹ ਜਹਾਜ਼ ਹਨ। ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
Fareedkot Teekaਸਤਗੁਰੂ ਹੀ ਵਾ ਸਤਗੁਰ ਪਾਸ ਸੰਸਾਰ ਸਮੁੰਦਰ ਸੇ ਪਾਰ ਕਰਨੇ ਹਾਰਾ ਗਿਆਨ (ਬੋਹਿਥਾ) ਜਹਾਜ ਹੈ, ਇਹ ਕਿਸੀ ਵਿਰਲੇ ਨੇ ਬੀਚਾਰ ਕੀਆ ਹੈ॥
Prof. Sahib Singh(ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ) ਸਤਗੁਰੂ ਜਹਾਜ਼ ਹੈ (ਪਰ) ਕਿਸੇ ਵਿਰਲੇ ਮਨੁੱਖ ਨੇ ਹੀ ਇਸ ਗੱਲ ਨੂੰ ਸਮਝਿਆ ਹੈ।
SikhNet (Spanish)El Verdadero Guru es la Barca, pero pocos son aquéllos que conocen esto.

ਕਰਿ ਕਿਰਪਾ ਪਾਰਿ ਉਤਾਰਿਆ ॥੧੩॥

kar kirapaa paar utaariaa |13|

Sant Singh KhalsaGranting His Grace, He carries them across. ||13||
Manmohan SinghShowering his benediction, he ferries them across.
Manmohan Singh (Punjabi)ਆਪਣੀ ਮਿਹਰ ਧਾਰ ਕੇ ਉਹ ਉਨ੍ਹਾਂ ਨੂੰ ਪਾਰ ਕਰ ਦਿੰਦੇ ਹਨ।
Fareedkot Teekaਜਿਸ ਨੇ ਬੀਚਾਰ ਕੀਆ ਹੈ ਤਿਸ ਕੋ ਕ੍ਰਿਪਾ ਕਰ ਕੇ ਸੰਸਾਰ ਸਮੁੰਦਰ ਸੇ ਪਾਰ ਉਤਾਰ ਦੀਆ ਹੈ॥੧੩॥☬ਦੰਭ ਕੀ ਨਿਖੇਧੀ ਮੇਂ ਦ੍ਰਿਸ਼ਟਾਂਤ ਕਹਤੇ ਹੈਂ:
Prof. Sahib Singh(ਮੇਰੇ ਸਤਿਗੁਰੂ ਨੇ) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਕਰ ਦਿੱਤਾ ਹੈ ॥੧੩॥

ਪਦ ਅਰਥ xxx ॥੧੩॥

SikhNet (Spanish)Es por Su Gracia que somos llevados a través. (13)
Shabad Guru Ramdas Ji Raag Aasaa Ang 450 excerpt (4 of 17 lines)

ਜਿਨੀ. ਐਸਾ ਹਰਿ ਨਾਮੁ. ਨ ਚੇਤਿਓ; ਸੇ ਕਾਹੇ. ਜਗਿ ਆਏ. ਰਾਮ ਰਾਜੇ ॥

jinee. aisaa har naam. na chetio; se kaahe. jag aae. raam raaje |

Sant Singh KhalsaThose who have not kept the Lord's Name in their consciousness - why did they bother to come into the world, O Lord King?
Manmohan SinghThey, who did not contemplate on such a Name of God, why did they come in this world?
Manmohan Singh (Punjabi)ਜਿਨ੍ਹਾਂ ਨੇ ਐਹੋ ਜਿਹੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਇਸ ਜਹਾਨ ਵਿੱਚ ਕਿਉਂ ਆਏ ਸਨ?
Fareedkot Teekaਹੇ ਰਾਮ ਰਾਜੇ! ਜਿਨੋਂ ਨੇ ਐਸਾ ਹਰਿ ਨਾਮ ਨਹੀਂ ਚਿੰਤਨ ਕੀਆ ਹੈ, ਸੋ ਕਿਉਂ ਸੰਸਾਰ ਮੇਂ ਆਏ ਹੈਂ ਅਰਥਾਤ ਬਿਅਰਥ ਜਨਮੇ ਹੈਂ॥
Prof. Sahib Singh(ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਜੰਮੇ?

ਪਦ ਅਰਥ ਐਸਾ = ਅਜੇਹਾ ਕੀਮਤੀ। ਸੇ = ਉਹ ਬੰਦੇ। ਕਾਹੇ = ਕਿਸ ਵਾਸਤੇ? ਜਗਿ = ਜਗਤ ਵਿਚ।

SikhNet (Spanish)Aquéllos que no enaltecen a tal Glorioso Nombre, ¿para qué vinieron a este mundo, oh querido?

ਇਹੁ ਮਾਣਸ ਜਨਮੁ ਦੁਲੰਭੁ ਹੈ; ਨਾਮ ਬਿਨਾ ਬਿਰਥਾ ਸਭੁ ਜਾਏ ॥

eihu maanas janam dulanbh hai; naam binaa birathaa sabh jaae |

Sant Singh KhalsaIt is so difficult to obtain this human incarnation, and without the Naam, it is all futile and useless.
Manmohan SinghVery difficult to obtain is this human birth and without the Name, it all goes in vain.
Manmohan Singh (Punjabi)ਬੜੀ ਔਖਿਆਈ ਨਾਲ ਹੱਥ ਲੱਗਣ ਵਾਲਾ ਹੈ, ਇਹ ਮਨੁੱਖੀ ਜੀਵਨ। ਨਾਮ ਦੇ ਬਗ਼ੈਰ ਇਹ ਸਾਰਾ ਵਿਅਰਥ ਚਲਿਆ ਜਾਂਦਾ ਹੈ।
Fareedkot Teekaਯਹ ਮਾਨੁਖ ਜਨਮ ਦੁਰਲੱਭ ਹੈ, ਨਾਮ ਸੇ ਬਿਨਾਂ ਸਭ ਪ੍ਰਕਾਰ ਸੇ ਬ੍ਯਰਥ ਹੀ ਜਾਤਾ ਹੈ॥
Prof. Sahib Singhਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ।

ਪਦ ਅਰਥ ਦੁਲੰਭੁ = ਦੁਰਲੱਭ, ਬੜੀ ਮੁਸ਼ਕਲ ਨਾਲ ਮਿਲਣ ਵਾਲਾ। ਬਿਰਥਾ = ਅਜਾਈਂ। ਸਭੁ = ਸਾਰਾ।

SikhNet (Spanish)Extraordinario y precioso es el nacimiento humano, pero sin el Nombre, es desperdiciado.

ਹੁਣਿ ਵਤੈ. ਹਰਿ ਨਾਮੁ. ਨ ਬੀਜਿਓ; ਅਗੈ ਭੁਖਾ. ਕਿਆ ਖਾਏ ॥

hun vatai. har naam. na beejio; agai bhukhaa. kiaa khaae |

Sant Singh KhalsaNow, in this most fortunate season, he does not plant the seed of the Lord's Name; what will the hungry soul eat, in the world hereafter?
Manmohan SinghNow, in the opportune season, man sows not God's Name. What will the hungry eat, hereafter?
Manmohan Singh (Punjabi)ਹੁਣ ਮੁਨਾਸਬ ਰੁੱਤ ਵਿੱਚ ਬੰਦਾ ਵਾਹਿਗੁਰੂ ਦਾ ਨਾਮ ਨਹੀਂ ਬੀਜਦਾ, ਮਗਰੋਂ ਖੁਦਿਆਵੰਤ (ਭੁੱਖਾ) ਕੀ ਖਾਊਗਾ?
Fareedkot Teekaਹੁਣ ਇਸ (ਵਤੈ) ਸਮ੍ਯ ਮੇਂ ਜੋ ਨਾਮ ਕੋ ਨਹੀਂ ਬੀਜਾ ਹੈ, ਜਬ ਅਗੇ ਪ੍ਰਲੋਕ ਮੇਂ ਭੂਖ ਹੋਈ ਤਬ ਕਿਆ ਖਾਏਗਾ ਅਰਥਾਤ ਪਛਤਾਉਨਾ ਹੀ ਹਾਥ ਰਹੇਗਾ॥
Prof. Sahib Singhਜੇਹੜਾ ਮਨੁੱਖਾ ਜਨਮ ਵਿਚ ਢੁਕਵੇਂ ਸਮੇ (ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਆਤਮਕ ਜੀਵਨ ਆਤਮ-ਜੀਵਨ ਦੀ ਭੁਖ ਕਿਵੇਂ ਮੇਟੇਗਾ?

ਪਦ ਅਰਥ ਹੁਣਿ = ਇਸ ਮਨੁੱਖਾ ਜਨਮ ਵਿਚ। ਵਤੈ = ਵੱਤਰ ਦੇ ਵੇਲੇ। ਅਗੈ = ਪਰਲੋਕ ਵਿਚ, ਸਮਾ ਲੰਘ ਜਾਣ ਤੇ। ਕਿਆ ਖਾਏ = ਕੀਹ ਖਾਏਗਾ?

SikhNet (Spanish)Cuando viene la estación, si uno no cosecha lo sembrado, entonces, ¿qué comerán los hambrientos en la escasez?

ਮਨਮੁਖਾ ਨੋ ਫਿਰਿ ਜਨਮੁ ਹੈ; ਨਾਨਕ ਹਰਿ ਭਾਏ ॥੨॥

manamukhaa no fir janam hai; naanak har bhaae |2|

Sant Singh KhalsaThe self-willed manmukhs are born again and again. O Nanak, such is the Lord's Will. ||2||
Manmohan SinghThe way-ward are born again. Such is the will of God, O Nanak.
Manmohan Singh (Punjabi)ਆਪ-ਹੁਦਰੇ ਮੁੜ ਕੇ ਜੰਮਦੇ ਹਨ। ਐਹੋ ਜਿਹੀ ਹੈ ਰਜ਼ਾ ਵਾਹਿਗੁਰੂ ਦੀ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਕਰ ਕੇ ਮਨਮੁਖੋਂ ਕੋ ਫਿਰ ਜਨਮ ਹੋਤਾ ਹੈ ਐਸਾ ਹੀ (ਹਰਿ ਭਾਏ) ਹਰਿ ਕੋ ਭਾਵਤਾ ਹੈ॥੨॥
Prof. Sahib Singhਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ॥੨॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਹਰਿ ਭਾਇ = ਹਰੀ ਨੂੰ (ਇਹੀ) ਚੰਗਾ ਲੱਗਦਾ ਹੈ ॥੨॥

SikhNet (Spanish)Los soberbios son echados de nuevo en algún vientre; tal es la Voluntad del Señor. (2)
Shabad Guru Nanak Dev Ji Raag Aasaa Ang 470

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸਿੰਮਲ ਰੁਖੁ ਸਰਾਇਰਾ; ਅਤਿ ਦੀਰਘ ਅਤਿ ਮੁਚੁ ॥

sinmal rukh saraaeiraa; at deeragh at much |

Sant Singh KhalsaThe simmal tree is straight as an arrow; it is very tall, and very thick.
Manmohan SinghThe bombax hepta phylum tree is straight like an arrow. it is very tall and extremely thick.
Manmohan Singh (Punjabi)ਸਿੰਬਲ ਦਾ ਬਿਰਛ ਤੀਰ ਵਰਗਾ ਸਿੱਧਾ ਹੈ। ਇਹ ਬਹੁਤਾ ਉੱਚਾ ਅਤੇ ਮਹਾਨ ਮੋਟਾ ਹੁੰਦਾ ਹੈ।
Fareedkot Teekaਸਿੰਮਲ ਕਾ ਬ੍ਰਿਖ੍ਯ ਜੈਸੇ (ਸਰਾਇਰਾ) ਸੀਧਾ ਹੋਤਾ ਹੈ ਔਰ (ਅਤਿ ਦੀਰਘ) ਅਤ ਊਚਾ ਹੋਤਾ ਹੈ, (ਅਤਿ ਮੁਚੁ) ਅਤਿ ਮੋਟਾ ਹੋਤਾ ਹੈ॥
Prof. Sahib Singhਸਿੰਮਲ ਦਾ ਰੁੱਖ ਕੇਡਾ ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ।

ਪਦ ਅਰਥ ਸਰਾਇਰਾ = ਸਿੱਧਾ। ਦੀਰਘ = ਲੰਮਾ। ਮੁਚੁ = ਵੱਡਾ, ਮੋਟਾ।

SikhNet (Spanish)El árbol Simel que es grueso, crece como una flecha hacia lo alto.

ਓਇ ਜਿ ਆਵਹਿ ਆਸ ਕਰਿ; ਜਾਹਿ ਨਿਰਾਸੇ ਕਿਤੁ ॥

oe ji aaveh aas kar; jaeh niraase kit |

Sant Singh KhalsaBut those birds which visit it hopefully, depart disappointed.
Manmohan Singh(But) those several birds, which visit it with hope, depart disappointed.
Manmohan Singh (Punjabi)ਉਹ ਕਿਤਨੇ ਹੀ ਪੰਛੀ ਜੋ ਉਮੈਦ ਧਾਰ ਕੇ ਇਸ ਕੋਲ ਆਉਂਦੇ ਹਨ, ਬੇ-ਉਮੈਦ ਹੋ ਕੇ ਟੁਰ ਜਾਂਦੇ ਹਨ।
Fareedkot Teekaਪਰੰਤੂ (ਓਇ ਜਿ) ਵਹੁ ਜੋ ਫਲ੍ਹ ਕੀ ਆਸਾ ਕਰ ਕੇ ਪੰਖੀ ਸਭ ਹੀ ਆਉਤੇ ਹੈਂ, ਸੋ (ਕਿਤੁ) ਕਿਤਨੇ, ਭਾਵ ਬਹੁਤੇ ਹੀ ਨਿਰਾਸ ਹੋ ਕਰ ਜਾਤੇ ਹੈਂ॥
Prof. Sahib Singh(ਪਰ) ਉਹ ਪੰਛੀ ਜੋ (ਫਲ ਖਾਣ ਦੀ) ਆਸ ਰੱਖ ਕੇ (ਇਸ ਉਤੇ) ਆ ਬੈਠਦੇ ਹਨ, ਉਹ ਨਿਰਾਸ ਹੋ ਕੇ ਕਿਉਂ ਜਾਂਦੇ ਹਨ?

ਪਦ ਅਰਥ ਕਿਤੁ = ਕਿਉਂ।

SikhNet (Spanish)Si alguien llega a ese árbol con esperanzas, uno se va de ahí desilusionado

ਫਲ ਫਿਕੇ ਫੁਲ ਬਕਬਕੇ; ਕੰਮਿ ਨ ਆਵਹਿ ਪਤ ॥

fal fike ful bakabake; kam na aaveh pat |

Sant Singh KhalsaIts fruits are tasteless, its flowers are nauseating, and its leaves are useless.
Manmohan SinghIts fruits are insipid, flowers nauseating and leaves useless.
Manmohan Singh (Punjabi)ਇਸ ਦੇ ਫਲ ਫਿਕਲੇ ਹੁੰਦੇ ਹਨ, ਫੁੱਲ ਜੀ ਕੱਚਾ ਕਰਨ ਵਾਲੇ ਅਤੇ ਪੱਤੇ ਬੇ-ਮਤਲਬੇ।
Fareedkot Teekaਕਿਉਂਕਿ ਫਲ ਉਸ ਕੇ ਫੀਕੇ ਹੋਤੇ ਹੈਂ, ਫੁਲ ਬਕਬਕੇ ਹੋਤੇ ਹੈਂ, ਪੱਤੇ ਭੀ ਕਾਮ ਨਹੀਂ ਆਉਤੇ ॥
Prof. Sahib Singhਇਸ ਦਾ ਕਾਰਨ ਇਹ ਹੈ ਕਿ ਰੁੱਖ ਭਾਵੇਂ ਏਡਾ ਉੱਚਾ, ਲੰਮਾ ਤੇ ਮੋਟਾ ਹੈ, ਪਰ (ਇਸ ਦੇ) ਫਲ ਫਿੱਕੇ ਹੁੰਦੇ ਹਨ, ਤੇ ਫੁੱਲ ਬੇਸੁਆਦੇ ਹਨ, ਪੱਤਰ ਭੀ ਕਿਸੇ ਕੰਮ ਨਹੀਂ ਆਉਂਦੇ।

ਪਦ ਅਰਥ ਪਤ = ਪੱਤਰ।

SikhNet (Spanish)porque sus frutas son insípidas, sus flores dan náuseas y sus hojas no sirven para nada.

ਮਿਠਤੁ ਨੀਵੀ ਨਾਨਕਾ; ਗੁਣ ਚੰਗਿਆਈਆ ਤਤੁ ॥

mitthat neevee naanakaa; gun changiaaeea tat |

Sant Singh KhalsaSweetness and humility, O Nanak, are the essence of virtue and goodness.
Manmohan SinghSweetness and humility, O Nanak, is the essence of merits and virtues.
Manmohan Singh (Punjabi)ਮਿਠਾਸ ਅਤੇ ਨਿੰਮ੍ਰਤਾ, ਹੇ ਨਾਨਕ! ਖੂਬੀਆਂ ਅਤੇ ਨੇਕੀਆਂ ਦਾ ਨਿਚੋੜ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਮਿਠਤ ਵਾਲੀ ਹੈ, ਸੋ ਯਦਿਪੀ ਨੀਵੀ ਹੈ। (ਤਤੁ) ਸੋ ਬੇਰੀ ਦੇ ਗੁਨੋਂ ਦੀਆਂ ਭਲਿਆਈਆਂ ਕਹੀਆਂ ਨਹੀਂ ਜਾਤੀਆਂ। ਦ੍ਰਿਸ੍ਟਾਂਤ- ਦੇਖਨੇ ਮੇਂ ਅਤਿ ਸੂਧਾ ਸੰਤ ਪ੍ਰਤੀਤ ਹੋਤਾ ਹੈ। ਪ੍ਰਤਿਸ੍ਟਾ ਜਸ ਬਨ ਰਹਾ ਹੈ ਯਹੀ ਦੀਰਘਤਾ ਹੈ। ਮੁਚਤਾ ਯਹ ਹੈ, ਜੋ ਸਿਖ ਪਰ ਸਿਖ ਮੰਡਲੀ ਬਿਭੂਤੀ ਸਭ ਪ੍ਰਕਾਰ ਬਨ ਰਹੀ ਹੈ, ਪਰੰਤੂ ਫਲ ਗ੍ਯਾਨ ਕੀ ਬਾਤੈਂ ਜੋ ਕਰਤਾ ਹੈ, ਸੋ ਬਚਨ (ਫੀਕੇ) ਪ੍ਰੇਮ ਸੇ ਰਹਿਤ ਕਥਨ ਮਾਤ੍ਰ ਹੈਂ। ਫੁਲ ਕਰਮ ਸਕਾਮੀ ਕਰਤਾ ਹੈ, ਸੋ ਬਕਬਕੇ ਹੈਂ। ਤਿਸ ਕੀ ਪ੍ਰਤਿਸ੍ਟਾ ਪ੍ਰਲੋਕ ਮੇਂ ਉਸ ਕੇ ਵਾ ਜਗ੍ਯਾਸੀ ਕੇ ਕਿਸੀ ਕਾਮ ਨਹੀਂ ਆਉਤੀ। (ਮਿਠਤ ਨੀਵੀ) ਬਾਨੀ ਜਿਨ ਕੀ ਮਧੁਰ ਬੁਧਿ ਨਿਮ੍ਰਤਾ ਸੇ ਭਰੀ ਹੋਈ ਪਰੋਪਕਾਰਾਦਿ ਗੁਣੋਂ ਕੀ ਭਲਿਆਈ ਹੈ, ਤਤ੍ਵ ਮਿਥ੍ਯਾ ਕੇ ਬਿਬੇਕ ਕਰਨੇ ਕੇ ਗੁਣ ਕੀ ਤਿਨ ਮੇਂ ਚੰਗਿਆਈ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਗ੍ਯਾਨੁ ਕਰਮ ਪ੍ਰਤਿਸ੍ਟਾ ਸਭ ਰਸਦਾਇਕ ਹੈ, ਪੁਨਃ ਵਹੁ ਮੋਖ ਪਾਵਤੇ ਹੈਂ॥
Prof. Sahib Singhਹੇ ਨਾਨਕ! ਨੀਵੇਂ ਰਹਿਣ ਵਿਚ ਮਿਠਾਸ ਹੈ, ਗੁਣ ਹਨ, ਨੀਵਾਂ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ, ਭਾਵ, ਸਭ ਤੋਂ ਚੰਗਾ ਗੁਣ ਹੈ।

ਪਦ ਅਰਥ ਮਿਠਤੁ = ਮਿਠਾਸ। ਨੀਵੀ = ਨੀਵੇਂ ਰਹਿਣ ਵਿਚ। ਤਤੁ = ਸਾਰ।

SikhNet (Spanish)La dulzura y la humildad, oh dice Nanak, ¡son la Esencia de la Virtud!

ਸਭੁ ਕੋ ਨਿਵੈ ਆਪ ਕਉ; ਪਰ ਕਉ. ਨਿਵੈ ਨ ਕੋਇ ॥

sabh ko nivai aap kau; par kau. nivai na koe |

Sant Singh KhalsaEveryone bows down to himself; no one bows down to another.
Manmohan SinghEveryone bows for himself None bows for another.
Manmohan Singh (Punjabi)ਹਰ ਕੋਈ ਆਪਣੀ ਖਾਤਰ ਨਿਉਂਦਾ ਹੈ। ਓਪਰੇ ਦੀ ਖਾਤਰ ਕੋਈ ਨਹੀਂ ਨਿਉਂਦਾ।
Fareedkot Teekaਜੋ ਨਿਮ੍ਰਤਾ ਕਰਤਾ ਹੈ, ਸੋ ਸਭ ਕੋਈ ਆਪ ਕੋ ਨਿਉਂਦਾ ਹੈ, ਭਾਵ ਅਪਨੇ ਵਾਸਤੇ ਕਰਤਾ ਹੈ, ਪਰਾਏ ਵਾਸਤੇ ਕੋਈ ਨਿਮ੍ਰਤਾ ਨਹੀਂ ਕਰਤਾ॥
Prof. Sahib Singh(ਭਾਵੇਂ ਆਮ ਤੌਰ ਤੇ ਜਗਤ ਵਿਚ) ਹਰੇਕ ਜੀਵ ਆਪਣੇ ਸੁਆਰਥ ਲਈ ਲਿਫਦਾ ਹੈ, ਕਿਸੇ ਦੂਜੇ ਦੀ ਖ਼ਾਤਰ ਨਹੀਂ,

ਪਦ ਅਰਥ ਆਪ ਕਉ = ਆਪਣੇ ਮਤਲਬ ਵਾਸਤੇ, ਆਪਣੇ ਲਈ।

SikhNet (Spanish)Con estas cualidades uno se postra ante todos menos ante sí mismo; nadie más hace esto.

ਧਰਿ ਤਾਰਾਜੂ ਤੋਲੀਐ; ਨਿਵੈ ਸੁ ਗਉਰਾ ਹੋਇ ॥

dhar taaraajoo toleeai; nivai su gauraa hoe |

Sant Singh KhalsaWhen something is placed on the balancing scale and weighed, the side which descends is heavier.
Manmohan SinghIf a thing be placed in the pan of a balance and weighed, the side which descends that is the heavier.
Manmohan Singh (Punjabi)ਜੇਕਰ ਕੋਈ ਚੀਜ ਤੱਕੜੀ ਦੇ ਪੱਲੜੇ ਵਿੱਚ ਰੱਖ ਕੇ ਜੋਖੀ ਜਾਵੇ ਤਾਂ ਜਿਹੜਾ ਪਾਸਾ ਨੀਵਾਂ ਹੁੰਦਾ ਹੈ ਉਹ ਭਾਰਾ ਹੁੰਦਾ ਹੈ।
Fareedkot Teekaਜਬ ਬੁਧੀ ਰੂਪੀ ਤਾਰਾਜੂ ਪਰ ਧਰ ਕੇ ਤੋਲੀਏ ਤੋ ਜੋ ਨਿਉਂਤਾ ਹੈ ਵਹੀ ਭਾਰੀ ਹੋਤਾ ਹੈ, ਭਾਵ ਸੁਭ ਗੁਣੋਂ ਸੰਜੁਗਤਿ ਹੋਤਾ ਹੈ॥
Prof. Sahib Singh(ਇਹ ਭੀ ਵੇਖ ਲਵੋ ਕਿ) ਜੇ ਤੱਕੜੀ ਉਤੇ ਧਰ ਕੇ ਤੋਲਿਆ ਜਾਏ (ਭਾਵ, ਜੇ ਚੰਗੀ ਤਰ੍ਹਾਂ ਪਰਖ ਕੀਤੀ ਜਾਏ ਤਾਂ ਭੀ) ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ, (ਭਾਵ ਜੋ ਲਿਫਦਾ ਹੈ ਉਹੀ ਵੱਡਾ ਗਿਣੀਦਾ ਹੈ)।

ਪਦ ਅਰਥ ਗਉਰਾ = ਭਾਰਾ।

SikhNet (Spanish)Si en la balanza uno pesa algo, lo que pesa más, baja.

ਅਪਰਾਧੀ ਦੂਣਾ ਨਿਵੈ; ਜੋ ਹੰਤਾ ਮਿਰਗਾਹਿ ॥

aparaadhee doonaa nivai; jo hantaa miragaeh |

Sant Singh KhalsaThe sinner, like the deer hunter, bows down twice as much.
Manmohan SinghThe sinner like the deer hunter, bows twice as much.
Manmohan Singh (Punjabi)ਹਰਨ ਦੇ ਸ਼ਿਕਾਰੀ ਦੀ ਮਾਨਿੰਦ ਪਾਪੀ ਦੁਗਣਾ ਨੀਵਾਂ ਹੁੰਦਾ ਹੈ।
Fareedkot Teekaਪਰੰਤੂ ਇਸਮੇਂ ਭੀ ਏਕ ਭੇਦ ਹੈ ਕਿ ਪਾਖੰਡ ਪੂਰਬਕ ਪ੍ਰੇਮ ਰਹਿਤ ਨਿਮ੍ਰਤਾ ਨ ਹੋ। (ਅਪਰਾਧੀ) ਪਾਪੀ ਸਭ ਸੇ (ਦੂਣਾ) ਨਿਉਤਾ ਹੈ। ਜੈਸੇ ਮ੍ਰਿਗੋਂ ਕੇ ਮਾਰਨੇ ਵਾਲਾ ਨਿਉਤਾ ਹੈ ਤਿਸ ਕੋ ਨਿਮ੍ਰਤਾ ਕਾ ਕਛੁ ਪੁੰਨ ਨਹੀਂ ਉਲਟਾ ਅਧਕ ਪਾਪ ਹੋਤਾ ਹੈ॥
Prof. Sahib Singh(ਪਰ ਨਿਊਣ ਦਾ ਭਾਵ, ਮਨੋਂ ਨਿਊਣਾ ਹੈ, ਨਿਰਾ ਸਰੀਰ ਨਿਵਾਉਣਾ ਨਹੀਂ ਹੈ; ਜੇ ਸਰੀਰ ਦੇ ਨਿਵਾਉਣ ਨੂੰ ਨੀਵਾਂ ਰਹਿਣਾ ਆਖੀਦਾ ਹੋਵੇ ਤਾਂ) ਸ਼ਿਕਾਰੀ ਜੋ ਮਿਰਗ ਮਾਰਦਾ ਫਿਰਦਾ ਹੈ, ਲਿਫ ਕੇ ਦੋਹਰਾ ਹੋ ਜਾਂਦਾ ਹੈ,

ਪਦ ਅਰਥ ਹੰਤਾ = ਮਾਰਨ ਵਾਲਾ।

SikhNet (Spanish)El malvado se postra dos veces más, así como el cazador de los venados,

ਸੀਸਿ ਨਿਵਾਇਐ, ਕਿਆ ਥੀਐ; ਜਾ ਰਿਦੈ ਕੁਸੁਧੇ ਜਾਹਿ ॥੧॥

sees nivaaeiai, kiaa theeai; jaa ridai kusudhe jaeh |1|

Sant Singh KhalsaBut what can be achieved by bowing the head, when the heart is impure? ||1||
Manmohan SinghWhat can be achieved by bowing the head, when the man goes with filthy mind?
Manmohan Singh (Punjabi)ਸਿਰ ਝੁਕਾਉਣ ਦੁਆਰਾ ਕੀ ਪ੍ਰਾਪਤ ਹੋ ਸਕਦਾ ਹੈ, ਜਦ ਇਨਸਾਨ ਮਲੀਨ ਮਨ ਨਾਲ ਜਾਂਦਾ ਹੈ?
Fareedkot Teekaਜੋ ਰਿਦੈ (ਕੁਸੁਧੇ) ਟੇਡੇ ਜਾਤੇ ਹੈਂ ਤਉ ਸੀਸ ਨਿਵਾਉਨੇ ਸੇ ਕ੍ਯਾ ਹੋਤਾ ਹੈ, ਭਾਵ ਕਛੁ ਨਹੀਂ ਹੋਤਾ ਹੈ॥੧॥☬ਇਹ ਸਲੋਕ ਕਾਸੀ ਮੇਂ ਪ੍ਰਤਪਖੀ ਬ੍ਰਹਮਣੋਂ ਸਾਥ ਹੂਆ ਹੈ:
Prof. Sahib Singhਪਰ ਜੇ ਨਿਰਾ ਸਿਰ ਹੀ ਨਿਵਾ ਦਿੱਤਾ ਜਾਏ, ਤੇ ਅੰਦਰੋਂ ਜੀਵ ਖੋਟੇ ਹੀ ਰਹਿਣ ਤਾਂ ਇਸ ਨਿਊਣ ਦਾ ਕੋਈ ਲਾਭ ਨਹੀਂ ਹੋ ਸਕਦਾ ਹੈ ॥੧॥

ਪਦ ਅਰਥ ਸੀਸ ਨਿਵਾਇਐ = ਜੇ ਨਿਰਾ ਸਿਰ ਨਿਵਾਇਆ ਜਾਏ। ਕੁਸੁਧੇ = ਖੋਟੇ ॥੧॥

SikhNet (Spanish)pero el sólo hecho de postrar la cabeza no sirve si el corazón es impuro. (1)
Shabad Guru Nanak Dev Ji Raag Aasaa Ang 470

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਪੜਿ ਪੁਸਤਕ; ਸੰਧਿਆ ਬਾਦੰ ॥

parr pusatak; sandhiaa baadan |

Sant Singh KhalsaYou read your books and say your prayers, and then engage in debate;
Manmohan SinghYou read books, say vesper prayers and argue,
Manmohan Singh (Punjabi)ਤੁਸੀਂ ਪੋਥੀਆਂ ਵਾਚਦੇ ਹੋ, ਤ੍ਰਿਕਾਲਾਂ ਦੀ ਪ੍ਰਾਰਥਨਾ ਅਤੇ ਬਹਿਸ ਕਰਦੇ ਹੋ,
Fareedkot Teekaਪੁਸਤਕ ਪੜਤੇ ਹੋ, ਸੰਧ੍ਯਾ ਕਰਤੇ ਹੋ, (ਬਾਦੰ) ਚਰਚਾ ਕਰਤੇ ਹੋ॥
Prof. Sahib Singh(ਪੰਡਤ ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ) ਚਰਚਾ ਛੇੜਦਾ ਹੈ,

ਪਦ ਅਰਥ ਪੁਸਤਕ = (ਵੇਦ ਸ਼ਾਸਤਰ ਆਦਿਕ ਧਰਮ) ਪੁਸਤਕਾਂ। ਬਾਦੰ = ਚਰਚਾ।

SikhNet (Spanish)Quienes leen libros sagrados y hacen sus rezos y luego argumentan,

ਸਿਲ ਪੂਜਸਿ; ਬਗੁਲ ਸਮਾਧੰ ॥

sil poojas; bagul samaadhan |

Sant Singh Khalsayou worship stones and sit like a stork, pretending to be in Samaadhi.
Manmohan Singhyou worship stones and sit in trance like a crane.
Manmohan Singh (Punjabi)ਪੱਥਰ ਪੂਜਦੇ ਹੋ, ਤੇ ਬਗਲੇ ਦੀ ਤਰ੍ਹਾਂ ਤਾੜੀ ਲਾਉਂਦੇ ਹੋ।
Fareedkot Teeka(ਸਿਲ) ਸਾਲਗ੍ਰਾਮ ਪੂਜਤੇ ਹੋ, ਬਗਲੇ ਕੀ ਭਾਂਤ ਸਮਾਧਿ ਲਗਾਉਤੇ ਹੋ॥
Prof. Sahib Singhਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;

ਪਦ ਅਰਥ ਸਿਲ = ਪੱਥਰ ਦੀ ਮੂਰਤੀ। ਬਗੁਲ = ਬਗਲਿਆਂ ਵਾਂਗ।

SikhNet (Spanish)alaban artefactos y piedras y luego como garzas entran en un seudo trance,

ਮੁਖਿ ਝੂਠ; ਬਿਭੂਖਣ ਸਾਰੰ ॥

mukh jhootth; bibhookhan saaran |

Sant Singh KhalsaWith your mouth you utter falsehood, and you adorn yourself with precious decorations;
Manmohan SinghWith your mouth you utter falsehood like the precious ornaments,
Manmohan Singh (Punjabi)ਆਪਣੇ ਮੂੰਹ ਨਾਲ ਤੁਸੀਂ ਪਰਮ ਸ਼੍ਰੇਸ਼ਟ ਗਹਿਣਿਆਂ ਵਰਗਾ ਕੂੜ ਬੋਲਦੇ ਹੋ,
Fareedkot Teekaਮੁਖ ਸੇ ਝੂਠੀ ਬਾਤ ਭੀ ਜੋ ਕਰਤੇ ਹੋ, ਤਿਸ ਕੋ ਬਿਸੇਖ ਕਰ ਸਚੇ ਭੂਖਨੋਂ ਕੇ ਸਮਾਨ (ਸਾਰੰ) ਸ੍ਰੇਸਟ ਬਨਾਇ ਦੇਤੇ ਹੋ॥
Prof. Sahib Singhਮੁਖੋਂ ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ;

ਪਦ ਅਰਥ ਬਿਭੂਖਣ = ਗਹਿਣੇ। ਸਾਰੰ = ਸ੍ਰੇਸ਼ਟ, ਸੋਹਣੇ।

SikhNet (Spanish)en sus labios hay falsedad aunque sus cuerpos estén arropados de religiosidad

ਤ੍ਰੈਪਾਲ; ਤਿਹਾਲ ਬਿਚਾਰੰ ॥

traipaal; tihaal bichaaran |

Sant Singh Khalsayou recite the three lines of the Gayatri three times a day.
Manmohan Singhand recite the three line Goatri three times a day.
Manmohan Singh (Punjabi)ਅਤੇ ਤਿੰਨਾਂ ਪੈਰਾਂ ਵਾਲੀ ਗਾਇਤ੍ਰੀ ਦਾ ਦਿਨ ਵਿੱਚ ਤਿੰਨ ਵਾਰੀ ਪਾਠ ਕਰਦੇ ਹੋ।
Fareedkot Teeka(ਤ੍ਰੈਪਾਲ) ਤ੍ਰਿਪਦੀ ਗਾਇਤ੍ਰੀ ਮੰਤ੍ਰ ਜੋ ਹੈ ਤਿਸ ਕਾ ਤੀਨੋ ਸੰਧ੍ਯਾ ਕਾਲ ਮੇਂ ਵਿਚਾਰ ਕਰਤੇ ਹੋ ਵਾ ਜੋ ਪ੍ਰਮੇਸ੍ਵਰ (ਤ੍ਰੈ) ਤੀਨ ਲੋਕ ਕੀ ਪਾਲਨਾ ਕਰਨੇ ਵਾਲਾ ਹੈ, ਸੋ (ਤਿਹਾਲ) ਤੁਮਾਰਾ (ਹਾਲ) ਬ੍ਰਿਤਾਂਤ ਵਿਚਾਰ ਰਹਾ, ਭਾਵ ਜਾਨ ਰਹਾ ਹੈ॥
Prof. Sahib Singh(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ;

ਪਦ ਅਰਥ ਤ੍ਰੈਪਾਲ = ਤਿੰਨ ਪਾਲਾਂ ਵਾਲੀ, ਤਿੰਨ ਪਦਾਂ ਵਾਲੀ ਤ੍ਰਿਪਦਾ; ਗਾਯਤ੍ਰੀ ਮੰਤਰ ( ਗਾਯਤ੍ਰੀ ਇਕ ਬੜੇ ਪਵਿੱਤਰ ਛੰਦ ਦਾ ਨਾਮ ਹੈ, ਜਿਸ ਨੂੰ ਹਰੇਕ ਬ੍ਰਾਹਮਣ ਸੰਧਿਆ ਕਰਨ ਵੇਲੇ ਅਤੇ ਕਈ ਹੋਰ ਸਮਿਆਂ ਉੱਤੇ ਭੀ ਬੜੀ ਸ਼ਰਧਾ ਨਾਲ ਪੜ੍ਹਦਾ ਹੈ। ਉਹਨਾਂ ਦਾ ਵਿਸ਼ਵਾਸ ਹੈ ਕਿ ਇਸ ਮੰਤਰ ਦਾ ਪ੍ਰੇਮ ਨਾਲ ਪਾਠ ਕੀਤਿਆਂ ਸਭ ਪਾਪ ਨਿਵਿਰਤ ਹੋ ਜਾਂਦੇ ਹਨ। ਇਹ ਮੰਤਰ ਰਿਗਵੇਦ ਦੇ ਤੀਜੇ ਮੰਡਲ ਵਿਚ ਇਉਂ ਲਿਖਿਆ ਹੈ: तत्सवितुर्व रेग्य भगी देबस्य धीमही धियो यो नः प्रचोदयात् ॥ऋग्॥३॥६३॥१०॥) ਤਿਹਾਲ = ਤ੍ਰਿਹਕਾਲ, ਤਿੰਨ ਵਾਰੀ।

SikhNet (Spanish)y reciten las tres líneas de los textos del Gayatri tres veces al día.

ਗਲਿ ਮਾਲਾ; ਤਿਲਕੁ ਲਿਲਾਟੰ ॥

gal maalaa; tilak lilaattan |

Sant Singh KhalsaAround your neck is a rosary, and on your forehead is a sacred mark;
Manmohan SinghAround your neck is the rosary, on your forehead the sacred mark,
Manmohan Singh (Punjabi)ਤੁਹਾਡੀ ਗਰਦਨ ਦੁਆਲੇ ਸਿਮਰਨੀ ਹੈ, ਤੁਹਾਡੇ ਮੱਥੇ ਉੱਤੇ ਟਿੱਕਾ,
Fareedkot Teekaਗਲੇ ਮੇਂ ਮਾਲਾ ਪਹਨਤੇ ਹੋ, ਮਸਤਕ ਪਰ ਊਰਧ ਪੁੰਡ ਵਾ ਤ੍ਰਿਪੁੰਡ ਤਿਲਕ ਲਗਾਉਤੇ ਹੋ॥
Prof. Sahib Singhਗਲ ਵਿਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ;

ਪਦ ਅਰਥ ਲਿਲਾਟੰ = ਮੱਥੇ ਉਤੇ।

SikhNet (Spanish)Alrededor de sus cuellos está el rosario y en sus frentes tienen la marca de azafrán,

ਦੁਇ ਧੋਤੀ; ਬਸਤ੍ਰ ਕਪਾਟੰ ॥

due dhotee; basatr kapaattan |

Sant Singh Khalsaupon your head is a turban, and you wear two loin cloths.
Manmohan Singhand on your head is a towel and you have two loin cloths.
Manmohan Singh (Punjabi)ਤੁਹਾਡੇ ਸਿਰ ਉੱਤੇ ਤੌਲੀਆਂ ਅਤੇ ਤੁਹਾਡੇ ਕੋਲ ਦੋ ਧੋਤੀਆਂ ਹਨ।
Fareedkot Teekaਦੋ ਧੋਤੀਆਂ ਰਖਤੇ ਹੋ ਔ (ਕਪਾਟੰ) ਮਸਤਕ ਪਰ ਬਸਤ੍ਰ ਰਖਤੇ ਹੋ, ਭਾਵ ਪੂਜਾ ਕਾਲ ਮੇਂ ਪਰਣਾ ਰਖਤੇ ਵਾ 'ਪਾਟ' ਰੇਸ਼ਮ ਕਾ ਬਸਤ੍ਰ ਪਵਿਤ੍ਰ ਜਾਨ ਕਰ ਰਖਤੇ ਹੋ॥
Prof. Sahib Singh(ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇਕ ਵਸਤਰ ਧਰ ਲੈਂਦਾ ਹੈ।

ਪਦ ਅਰਥ ਕਪਾਟੰ = ਸਿਰ ਉੱਤੇ।

SikhNet (Spanish)usan calzones de tela especial y también cubren sus cabezas.

ਜੇ ਜਾਣਸਿ; ਬ੍ਰਹਮੰ ਕਰਮੰ ॥

je jaanas; brahaman karaman |

Sant Singh KhalsaIf you knew the nature of God,
Manmohan SinghIf you know the Nature of the Lord,
Manmohan Singh (Punjabi)ਜੇਕਰ ਤੂੰ ਪ੍ਰਭੂ ਦੇ ਦਸਤੂਰ ਨੂੰ ਜਾਣਦਾ ਹੋਵੇਂ,
Fareedkot Teekaਜੋ ਬ੍ਰਹਮ ਕੇ ਜਾਨਨੇ ਕਾ (ਕਰਮੰ) ਪ੍ਰਕਾਰ, ਭਾਵ ਸਾਧਨ (ਜਾਣਸਿ) ਜਾਨਤੇ ਹੈਂ॥
Prof. Sahib Singhਪਰ ਜੇ ਇਹ ਪੰਡਤ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ,

ਪਦ ਅਰਥ ਬ੍ਰਹਮੰ ਕਰਮੰ = ਬ੍ਰਹਮ ਦੇ ਕੰਮ, ਰੱਬ ਦੀ (ਬੰਦਗੀ) ਦੇ ਕੰਮ।

SikhNet (Spanish)Si solamente conocieran la Naturaleza de Dios,

ਸਭਿ ਫੋਕਟ ਨਿਸਚਉ ਕਰਮੰ ॥

sabh fokatt nischau karaman |

Sant Singh Khalsayou would know that all of these beliefs and rituals are in vain.
Manmohan Singhthen you will find that all these beliefs and rites are vain.
Manmohan Singh (Punjabi)ਤਾਂ ਤੈਨੂੰ ਪਤਾ ਲੱਗੇਗਾ ਕਿ ਇਹ ਸਮੂਹ ਨਿਸਚੇ ਤੇ ਸੰਸਕਾਰ ਵਿਅਰਥ ਹਨ।
Fareedkot Teekaਤਿਨ ਕੇ ਨਿਹਚੇ ਮੇਂ ਪੂਰਬੋਕਤ ਕਰਮ ਸਭ (ਫੋਕਟ) ਸਾਰ ਤੇ ਰਹਤ, ਭਾਵ ਨਿਹਫਲ ਹੈਂ। ਜੋ ਕੋਈ ਵਾ ਤੁਮ ਜੇਕਰ ਬ੍ਰਹਮ ਪ੍ਰਾਪਤੀ ਕੇ ਸਾਧਨੋਂ ਕੋ ਜਾਨਤੇ ਹੋ ਨਿਹਚੇ ਕਰ ਕੇ ਪੂਰਬੁਕਤ ਕਰਮ ਨਿਸਫਲ ਹੈਂ॥
Prof. Sahib Singhਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ ਹਨ।

ਪਦ ਅਰਥ ਫੋਕਟ = ਫੋਕੇ, ਵਿਅਰਥ। ਨਿਸਚਉ = ਨਿਸ਼ਚੇ ਕਰ ਕੇ, ਯਕੀਨਨ, ਜ਼ਰੂਰ।

SikhNet (Spanish)sabrían que estos actos y creencias son falsos.

ਕਹੁ ਨਾਨਕ. ਨਿਹਚਉ ਧਿਆਵੈ ॥

kahu naanak. nihchau dhiaavai |

Sant Singh KhalsaSays Nanak, meditate with deep faith;
Manmohan SinghSays Nanak, in Good faith meditate on the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਨੇਕ ਨੀਅਤੀ ਨਾਲ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਸਚਯ ਕਰ ਕੇ ਪਰਮੇਸ੍ਵਰ ਕਾ ਧ੍ਯਾਨੁ ਕਰੇ॥
Prof. Sahib Singhਆਖ, ਹੇ ਨਾਨਕ! (ਮਨੁੱਖ) ਸਰਧਾ ਧਾਰ ਕੇ ਰੱਬ ਨੂੰ ਸਿਮਰੇ-ਕੇਵਲ ਇਹੋ ਰਸਤਾ ਗੁਣਕਾਰੀ ਹੈ,

ਪਦ ਅਰਥ ਨਿਹਚਉ = ਸ਼ਰਧਾ ਧਾਰ ਕੇ।

SikhNet (Spanish)Dice Nanak, Uno debería de contemplar al Señor Eterno, pero,

ਵਿਣੁ ਸਤਿਗੁਰ; ਵਾਟ ਨ ਪਾਵੈ ॥੨॥

vin satigur; vaatt na paavai |2|

Sant Singh Khalsawithout the True Guru, no one finds the Way. ||2||
Manmohan SinghWithout the True Guru, man finds not the way.
Manmohan Singh (Punjabi)ਸੱਚੇ ਗੁਰਾਂ ਦੇ ਬਾਝੌਂ ਇਨਸਾਨ ਨੂੰ ਰਸਤਾ ਨਹੀਂ ਲੱਭਦਾ।
Fareedkot Teekaਪੁਨ: ਸਤਿਗੁਰੂ ਸੇ ਬਿਨਾਂ ਧ੍ਯਾਨ ਕਾ ਰਸਤਾ ਜੀਉ ਪਾਵਤਾ ਨਹੀਂ ॥੨॥
Prof. Sahib Singh(ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ॥੨॥

ਪਦ ਅਰਥ ਵਾਟ = ਰਸਤਾ ॥੨॥

SikhNet (Spanish)¿cómo puede uno encontrar el Camino sin el Verdadero Guru? (2)
Shabad Guru Nanak Dev Ji Raag Aasaa Ang 470 - 471

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ ਜਾਵਣਾ ॥

kaparr roop suhaavanaa; chhadd duneea andar jaavanaa |

Sant Singh KhalsaAbandoning the world of beauty, and beautiful clothes, one must depart.
Manmohan SinghLeaving comely raiment and beauty in this world, the man departs.
Manmohan Singh (Punjabi)ਸੁਹਣੀ ਪੁਸ਼ਾਕ ਅਤੇ ਸੁੰਦਰਤਾ ਨੂੰ ਇਸ ਸੰਸਾਰ ਵਿੱਚ ਛੱਡ ਕੇ ਇਨਸਾਨ ਟੁਰ ਜਾਂਦਾ ਹੈ।
Fareedkot Teeka(ਕਪੜੁ) ਬਸਤ੍ਰ, ਭਾਵ ਕਪੜੋਂ ਕਾ ਸਮਦਾਉ ਅਰੁ (ਸੁਹਾਵਣਾ) ਸੁੰਦਰੁ ਰੂਪ ਜੋ ਦੇਖੀਤਾ ਹੈ, ਸੋ ਸਭ ਇਸੀ ਸੰਸਾਰ ਮੇਂ ਛੋਡ ਕਰ ਚਲਾ ਜਾਨਾ ਹੈ॥
Prof. Sahib Singhਇਹ ਸੋਹਣਾ ਸਰੀਰ ਤੇ ਸੋਹਣਾ ਰੂਪ (ਇਸੇ ਜਗਤ ਵਿਚ) (ਜੀਵਾਂ ਨੇ) ਛੱਡ ਕੇ ਤੁਰ ਜਾਣਾ ਹੈ।

ਪਦ ਅਰਥ ਕਪੜੁ = ਜਿੰਦ ਦਾ ਕੱਪੜਾ, ਸਰੀਰ।

SikhNet (Spanish)Bella es la forma de la vida, pero uno la deja en la tierra

ਮੰਦਾ ਚੰਗਾ ਆਪਣਾ; ਆਪੇ ਹੀ ਕੀਤਾ ਪਾਵਣਾ ॥

mandaa changaa aapanaa; aape hee keetaa paavanaa |

Sant Singh KhalsaHe obtains the rewards of his good and bad deeds.
Manmohan SinghMan himself obtains the fruit of his bad and good deeds.
Manmohan Singh (Punjabi)ਆਦਮੀ ਖੁਦ ਹੀ ਆਪਣੇ ਬੁਰੇ ਤੇ ਭਲੇ ਅਮਲਾਂ ਦਾ ਫਲ ਪਾ ਲੈਂਦਾ ਹੈ।
Fareedkot Teekaਜੋ ਮੰਦਾ ਬੁਰਾ ਕਾਮ (ਚੰਗਾ) ਭਲਾ ਕਰਮ ਅਪਨਾ ਕੀਆ ਹੂਆ ਹੈ, ਤਿਸੀ ਅਨੁਸਾਰ ਆਪੇ ਹੀ ਫਲੁ ਪਾਉਨਾ ਹੈ॥
Prof. Sahib Singh(ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ।
SikhNet (Spanish)y entonces es recompensado por sus actos ya sean buenos o malos.

ਹੁਕਮ ਕੀਏ ਮਨਿ ਭਾਵਦੇ; ਰਾਹਿ ਭੀੜੈ ਅਗੈ ਜਾਵਣਾ ॥

hukam kee man bhaavade; raeh bheerrai agai jaavanaa |

Sant Singh KhalsaHe may issue whatever commands he wishes, but he shall have to take to the narrow path hereafter.
Manmohan SinghOne may issue one's heart desired commands here, but he shall proceed by the narrow road hereafter.
Manmohan Singh (Punjabi)ਬੰਦਾ ਏਥੇ ਆਪਣੇ ਦਿਲ-ਚਾਹੁੰਦੇ ਫੁਰਮਾਨ ਪਿਆ ਜਾਰੀ ਕਰੇ ਪ੍ਰੰਤੂ ਪ੍ਰਲੋਕ ਵਿੱਚ ਉਸ ਨੂੰ ਤੰਗ ਰਸਤੇ ਟੁਰਨਾ ਪਵੇਗਾ।
Fareedkot Teekaਮਨ ਭਾਵਤੇ, ਭਾਵ ਬਿਚਾਰ ਔਰ ਨੀਤ ਰਹਿਤ ਜੋ ਹੁਕਮ (ਕੀਏ) ਚਲਾਏ ਹੈਂ, ਤਿਨੋਂ ਕੋ ਜਮ ਮਾਰਗ ਕੇ (ਭੀੜੈ) ਤੰਗ ਰਸਤੇ ਮੇਂ ਜਾਣਾ ਹੋਇਗਾ॥
Prof. Sahib Singhਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਔਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ)।

ਪਦ ਅਰਥ ਰਾਹਿ ਭੀੜੈ = ਭੀੜੇ ਰਸਤੇ ਵਿਚੋਂ ਦੀ। ਅਗੈ = ਭਾਵ, ਮਰਨ ਤੋਂ ਪਿਛੋਂ, ਇਹ ਦਿੱਸਦਾ ਜਗਤ ਛੱਡ ਕੇ।

SikhNet (Spanish)Aquí uno hace lo que le place, pero en el más allá, tiene que pasar a través del camino angosto.

ਨੰਗਾ. ਦੋਜਕਿ ਚਾਲਿਆ; ਤਾ. ਦਿਸੈ ਖਰਾ ਡਰਾਵਣਾ ॥

nangaa. dojak chaaliaa; taa. disai kharaa ddaraavanaa |

Sant Singh KhalsaHe goes to hell naked, and he looks hideous then.
Manmohan SinghAll-naked when he goes to the hell, he then looks very hideous indeed.
Manmohan Singh (Punjabi)ਨੰਗ-ਧੜੰਗ ਜਦ ਉਹ ਨਰਕ ਨੂੰ ਜਾਂਦਾ ਹੈ, ਤਦ ਉਹ ਸੱਚ ਮੁੱਚ ਡਾਢਾ ਹੀ ਭਿਆਨਕ ਦਿਸਦਾ ਹੈ।
Fareedkot Teekaਜਬ ਜੀਵ ਨੰਗਾ ਹੋ ਕਰ (ਦੋਜਕਿ) ਨਰਕ ਕੋ ਚਲਾ ਤਬ ਅਤੀ (ਡਰਾਵਣਾ) ਭ੍ਯਾਨਕ ਦਿਖਲਾਈ ਪੜੈਗਾ॥
Prof. Sahib Singh(ਇਹੋ ਜਿਹਾ ਜੀਵ) ਨੰਗਾ (ਕੀਤਾ ਜਾਂਦਾ ਹੈ, ਭਾਵ, ਉਸ ਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਮ੍ਹਣੇ ਰੱਖਿਆ ਜਾਂਦਾ ਹੈ) ਦੋਜ਼ਕ ਵਿਚ ਧਕਿਆ ਜਾਂਦਾ ਹੈ, ਅਤੇ ਉਸ ਵੇਲੇ (ਉਸ ਨੂੰ ਆਪਣੇ ਆਪ ਨੂੰ) ਬੜਾ ਡਰਾਉਣਾ ਰੂਪ ਦਿਸਦਾ ਹੈ।

ਪਦ ਅਰਥ ਨੰਗਾ = ਨੰਗਾ ਕਰ ਕੇ, ਪਾਜ ਉਘੇੜ ਕੇ, ਨਸ਼ਰ ਕਰ ਕੇ। ਦੋਜਕਿ = ਦੋਜ਼ਕ ਵਿਚ। ਚਾਲਿਆ = ਚਲਾਇਆ ਜਾਂਦਾ ਹੈ, ਧੱਕਿਆ ਜਾਂਦਾ ਹੈ। ਤਾ = ਤਦੋਂ, ਉਸ ਵੇਲੇ। ਖਰਾ = ਬਹੁਤ।

SikhNet (Spanish)Desnudo, es llevado a la oscuridad de su conciencia y esto lo aterroriza.

ਕਰਿ ਅਉਗਣ; ਪਛੋਤਾਵਣਾ ॥੧੪॥

kar aaugan; pachhotaavanaa |14|

Sant Singh KhalsaHe regrets the sins he committed. ||14||
Manmohan SinghHe regrets the sins, he committed.
Manmohan Singh (Punjabi)ਉਹ ਕੀਤੇ ਹੋਏ ਪਾਪਾਂ ਤੇ ਪਸਚਾਤਾਪ ਕਰਦਾ ਹੈ।
Fareedkot Teekaਅਵਗਨ ਕਰ ਕੇ ਪਛਤਾਵਨਾ ਹੋਤਾ ਹੈ॥੧੪॥☬ਜਨੇਊ ਪਹਰਾਉਨੇ ਵਾਲੇ ਬ੍ਰਹਮਣ ਪ੍ਰਤੀ ਕਹਤੇ ਹੈਂ:☬ਸ੍ਰੀ ਗੁਰੂ ਨਾਨਕ ਜੀ ਕੋ ਜਬ ਪੰਡਿਤ ਹਰਿਦ੍ਯਾਲ ਜਨੇਊ ਪਹਿਨਾਉਨੇ ਲਗਾ, ਉਸ ਕਾਲ ਮੇਂ ਸ੍ਰੀ ਗੁਰੂ ਬਾਬਾ ਜੀ ਨੇ ਯਹਿ ਸਲੋਕ ਕਹਾ: ਹੇ ਪਾਂਡੇ ਜੀ! ਜੇਕਰ ਜੀਉ ਕਾ ਜਨੇਊ ਹੈ ਤਉ ਪਹਿਨਾਓ ਪ੍ਰੋਹਤ ਨੇ ਕਹਾ: ਦ੍ਯਾਲ ਜੀ ਉਸ ਜਨੇਊ ਕਾ ਆਪ ਕਥਨ ਕਰੀਏ:☬ਉੱਤ੍ਰ: ਸ੍ਰੀ ਮੁਖ ਵਾਕ:
Prof. Sahib Singhਭੈੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਹੈ ॥੧੪॥

ਪਦ ਅਰਥ xxx ॥੧੪॥

SikhNet (Spanish)Sí, cometiendo errores uno no cosecha más que dolor. (14)
Shabad Guru Ramdas Ji Raag Aasaa Ang 450 excerpt (4 of 17 lines)

ਤੂੰ ਹਰਿ. ਤੇਰਾ ਸਭੁ ਕੋ; ਸਭਿ ਤੁਧੁ ਉਪਾਏ. ਰਾਮ ਰਾਜੇ ॥

toon har. teraa sabh ko; sabh tudh upaae. raam raaje |

Sant Singh KhalsaYou, O Lord, belong to all, and all belong to You. You created all, O Lord King.
Manmohan SinghThou, O God, belongest to all and all belong to Thee. My Master, the King, Thou hast created all.
Manmohan Singh (Punjabi)ਤੂੰ ਹੇ ਹਰੀ ਸਾਰਿਆਂ ਦਾ ਹੈਂ ਅਤੇ ਸਾਰੇ ਤੇਰੀ ਮਲਕੀਅਤ ਹਨ। ਮੇਰੇ ਮਾਲਕ ਪਾਤਸ਼ਾਹ ਤੂੰ ਸਾਰਿਆਂ ਨੂੰ ਰਚਿਆ ਹੈ।
Fareedkot Teekaਹੇ ਹਰਿ ਰਾਮ ਰਾਜੇ! ਤੂੰ ਸਭ ਕਾ ਸ੍ਵਾਮੀ ਹੈਂ ਔ ਤੇਰੇ ਦਾਸ ਹੈਂ, ਸਭ ਤੇਰੇ ਹੀ ਉਤਪਿਤ ਕੀਏ ਹੂਏ ਹੈਂ॥
Prof. Sahib Singhਹੇ ਹਰੀ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ।

ਪਦ ਅਰਥ ਸਭੁ ਕੋ = ਹਰੇਕ ਜੀਵ। ਸਭਿ = ਸਾਰੇ।

SikhNet (Spanish)Oh Señor, Tú perteneces a todos y todos pertenecen a Ti, pues todos, oh Rey Omnipotente,

ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ; ਸਭਿ ਚਲਹਿ ਚਲਾਏ ॥

kichh haath kisai dai kichh naahee; sabh chaleh chalaae |

Sant Singh KhalsaNothing is in anyone's hands; all walk as You cause them to walk.
Manmohan SinghNothing, nothing is in the hands of any one. All walk as Thou drivest them.
Manmohan Singh (Punjabi)ਕੁਝ ਭੀ, ਕੁਝ ਭੀ ਨਹੀਂ ਕਿਸੇ ਜਣੇ ਦੇ ਹੱਥ ਵਿੱਚ। ਹਰ ਇੱਕ ਬੰਦਾ ਉਸ ਤਰ੍ਹਾਂ ਤੁਰਦਾ ਹੈ, ਜਿਸ ਤਰ੍ਹਾਂ ਤੂੰ ਉਸ ਨੂੰ ਤੋਰਦਾ ਹੈਂ।
Fareedkot Teekaਕਿਸੀ ਕੋ ਹਾਥ ਮੇਂ ਕੁਛੁ ਪਦਾਰਥ ਥੋੜਾ ਭੀ ਨਹੀਂ ਹੈ, ਸਭ ਤੇਰੇ ਹੀ ਚਲਾਏ ਚਲਤੇ ਹੈਂ॥
Prof. Sahib Singhਕਿਸੇ ਜੀਵ ਦੇ ਆਪਣੇ ਵੱਸ ਵਿਚ ਕੁਝ ਨਹੀਂ, ਜਿਵੇਂ ਤੂੰ ਤੋਰਦਾ ਹੈਂ ਤਿਵੇਂ ਸਾਰੇ ਜੀਵ ਤੁਰਦੇ ਹਨ।

ਪਦ ਅਰਥ ਹਾਥਿ = ਹੱਥ ਵਿਚ। ਚਲਹਿ = ਚੱਲਦੇ ਹਨ, ਤੁਰਦੇ ਹਨ।

SikhNet (Spanish)fueron creados por Ti. Nada está en las manos de nadie, y todos son guiados en Tu Voluntad.

ਜਿਨੑ ਤੂੰ ਮੇਲਹਿ ਪਿਆਰੇ. ਸੇ ਤੁਧੁ ਮਿਲਹਿ; ਜੋ ਹਰਿ ਮਨਿ ਭਾਏ ॥

jina toon meleh piaare. se tudh mileh; jo har man bhaae |

Sant Singh KhalsaThey alone are united with You, O Beloved, whom You cause to be so united; they alone are pleasing to Your Mind.
Manmohan SinghMy Beloved God, they alone unite with Thee, whom Thou unitest and who are pleasing to Thy mind.
Manmohan Singh (Punjabi)ਮੇਰੇ ਪ੍ਰੀਤਮ ਵਾਹਿਗੁਰੂ, ਕੇਵਲ ਓਹੀ ਤੈਨੂੰ ਮਿਲਦੇ ਹਨ, ਜਿਨ੍ਹਾਂ ਨੂੰ ਤੂੰ ਮਿਲਾਉਂਦਾ ਹੈ ਅਤੇ ਜੋ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ।
Fareedkot Teekaਹੇ ਹਰਿ ਪ੍ਯਾਰੇ! ਜਿਸ ਕੋ ਤੂੰ ਮਿਲਾਉਤਾ ਹੈਂ, ਸੋ ਤੁਝ ਕੋ ਮਿਲਤਾ ਹੈ, ਜੋ ਹੇ ਹਰਿ! ਤੇਰੇ ਮਨ ਮੇਂ ਭਾਏ ਹੈਂ, ਸੋ ਮਿਲੇ ਹੈਂ॥
Prof. Sahib Singhਹੇ ਪਿਆਰੇ! ਜਿਨ੍ਹਾਂ ਜੀਵਾਂ ਨੂੰ ਤੂੰ ਆਪਣੇ ਨਾਲ ਮਿਲਾਂਦਾ ਹੈਂ, ਜੇਹੜੇ ਤੈਨੂੰ ਆਪਣੇ ਮਨ ਵਿਚ ਚੰਗੇ ਲੱਗਦੇ ਉਹ ਤੇਰੇ ਚਰਨਾਂ ਵਿਚ ਜੁੜੇ ਰਹਿੰਦੇ ਹਨ।

ਪਦ ਅਰਥ ਪਿਆਰੇ = ਹੇ ਪਿਆਰੇ! ਤੁਧੁ = ਤੈਨੂੰ। ਮਨਿ = ਮਨ ਵਿਚ। ਭਾਏ = ਚੰਗੇ ਲੱਗਦੇ ਹਨ।

SikhNet (Spanish)Aquéllos a quienes unes en Tu ser, viven para siempre en Tu aprobación. Nanak ha encontrado al Verdadero Guru,

ਜਨ ਨਾਨਕ. ਸਤਿਗੁਰੁ ਭੇਟਿਆ; ਹਰਿ ਨਾਮਿ ਤਰਾਏ ॥੩॥

jan naanak. satigur bhettiaa; har naam taraae |3|

Sant Singh KhalsaServant Nanak has met the True Guru, and through the Lord's Name, he has been carried across. ||3||
Manmohan SinghServant Nanak has met the True Guru, who, through God's Name, has floated him.
Manmohan Singh (Punjabi)ਨੌਕਰ ਨਾਨਕ, ਸੱਚੇ ਗੁਰਾਂ ਨੂੰ ਮਿਲ ਪਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੁਆਰਾ ਉਸ ਨੂੰ ਪਾਰ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਕੋ ਤੇਰੀ ਕ੍ਰਿਪਾ ਸੇ ਸਤਿਗੁਰ ਮਿਲਾ ਹੈ, ਹੇ ਹਰਿ ਨਾਮੀ! ਸੋ ਤੈਨੇ ਤਰਾਏ ਹੈਂ॥੩॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਹਨਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਤਰਾਏ = ਪਾਰ ਲੰਘਾਂਦਾ ਹੈ ॥੩॥

SikhNet (Spanish)y así, a través del Nombre del Señor, ha nadado a través. (3)
Shabad Guru Nanak Dev Ji Raag Aasaa Ang 471

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਦਇਆ ਕਪਾਹ. ਸੰਤੋਖੁ ਸੂਤੁ; ਜਤੁ ਗੰਢੀ. ਸਤੁ ਵਟੁ ॥

deaa kapaah. santokh soot; jat gandtee. sat vatt |

Sant Singh KhalsaMake compassion the cotton, contentment the thread, modesty the knot and truth the twist.
Manmohan SinghMake compassion the cotton contentment the thread, continence the knot and truth the twist.
Manmohan Singh (Punjabi)ਮਿਹਰਬਾਨੀ ਨੂੰ ਕਪਾਸ, ਸੰਤੁਸ਼ਟਤਾ ਨੂੰ ਧਾਗਾ, ਪ੍ਰਹੇਜ਼ਗਾਰੀ ਨੂੰ ਗੱਠ ਅਤੇ ਸੱਚ ਨੂੰ ਮਰੋੜਾ ਬਣਾ।
Fareedkot Teekaਸਭ ਜੀਵੋਂ ਪਰ ਦ੍ਯਾ ਕਰਨੀ ਯਹੀ ਤੋ ਕਪਾਸ ਹੋਇ ਔਰ ਉਸ ਮੇਂ ਸੇ ਸੰਤੋਖ ਕਾ ਸੂਤ ਨਿਕਾਲੈ ਔਰ ਇੰਦ੍ਰੀਓਂ ਕਾ ਦਮਨ ਰੂਪ ਕੀਆ ਗੰਢਾਂ ਦੇਵੇ, ਸਤ ਬੋਲਨ ਰੂਪ ਵਟੁ ਦੇਵੇ॥
Prof. Sahib Singhਹੇ ਪੰਡਤ! ਉਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ,

ਪਦ ਅਰਥ ਦਇਆ = ਪਿਆਰ, ਤਰਸ। ਜਤੁ = (ਆਪਣੇ ਆਪ ਨੂੰ) ਵੱਸ ਵਿਚ ਰੱਖਣਾ। ਗੰਢੀ = ਗੰਢਾਂ (ਗੰਢਿ ਇਕ-ਵਚਨ Singular) ਤੋਂ ਗੰਢੀ ਬਹੁ-ਵਚਨ ਹੈ, ਜਿਵੇਂ 'ਲਹਰਿ' ਇਕ-ਵਚਨ ਤੋਂ 'ਲਹਰੀ' ਬਹੁ-ਵਚਨ ਹੈ। ਸਤੁ = ਸੁੱਚਾ ਆਚਰਨ।

SikhNet (Spanish)La Compasión es el algodón, el Contentamiento es el hilo, la Continencia es el nudo y la Verdad la trenza.

ਏਹੁ ਜਨੇਊ. ਜੀਅ ਕਾ; ਹਈ ਤ. ਪਾਡੇ ਘਤੁ ॥

ehu janeaoo. jeea kaa; hee ta. paadde ghat |

Sant Singh KhalsaThis is the sacred thread of the soul; if you have it, then go ahead and put it on me.
Manmohan SinghThis is the sacred thread of the soul and if thou hast it, O Brahman then, put it on me.
Manmohan Singh (Punjabi)ਇਹ ਹੈ ਜੰਞੂ ਆਤਮਾ ਦਾ। ਜੇ ਤੇਰੇ ਕੋਲ ਇਹ ਹੈ, ਹੇ ਬ੍ਰਾਹਮਣ! ਤਦ, ਮੈਨੂੰ ਇਹ ਪਾ ਦੇ।
Fareedkot Teekaਇਹ ਜੀਵ ਕਾ ਜਨੇਊ ਹੈ, ਹੇ ਪਾਂਡੇ ਜੀ! ਜਉ ਤੁਮਾਰੇ ਪਾਸ ਹੋਇ ਤੋ ਹਮਾਰੇ ਕੋ (ਘਤੁ) ਪਾਉ, ਭਾਵ ਪਹਿਨਾਉ ਵਾ ਅਪਨੇ ਪਾਉ॥
Prof. Sahib Singhਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ।

ਪਦ ਅਰਥ ਜੀਅ ਕਾ = ਆਤਮਾ ਦੇ ਵਾਸਤੇ। ਹਈ = ਜੇ ਤੇਰੇ ਪਾਸ ਹੈ। ਤ = ਤਾਂ।

SikhNet (Spanish)Éstos son en verdad, el hilo sagrado del Alma. Oh Brahmán, pónmelo si es que tú tienes uno puesto.

ਨਾ ਏਹੁ ਤੁਟੈ. ਨ ਮਲੁ ਲਗੈ; ਨਾ ਏਹੁ ਜਲੈ. ਨ ਜਾਇ ॥

naa ehu tuttai. na mal lagai; naa ehu jalai. na jaae |

Sant Singh KhalsaIt does not break, it cannot be soiled by filth, it cannot be burnt, or lost.
Manmohan SinghIf breaks not, nor it is soiled with filth nor it is burnt, nor lost.
Manmohan Singh (Punjabi)ਇਹ ਟੁੱਟਦਾ ਨਹੀਂ, ਨਾਂ ਹੀ ਇਸ ਨੂੰ ਮੈਲ ਚਿਮੜਦੀ ਹੈ। ਇਹ ਨਾਂ ਸੜਦਾ ਹੈ, ਤੇ ਨਾਂ ਹੀ ਗਵਾਚਦਾ ਹੈ।
Fareedkot Teekaਯਹ ਜੀਉ ਕਾ ਜਨੇਊ ਕੈਸਾ ਹੈ? ਜੋ ਨ ਤੋ ਟੂਟਤਾ ਹੈ, ਨ ਮੈਲ ਲਗਤੀ ਹੈ, ਨ ਜਲਤਾ ਹੈ, ਨ ਕਹੀਂ ਜਾਤਾ ਹੈ॥
Prof. Sahib Singh(ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ।

ਪਦ ਅਰਥ ਨ ਜਾਇ = ਨਾ ਹੀ ਇਹ ਜਨੇਊ ਗੁਆਚਦਾ ਹੈ।

SikhNet (Spanish)Este hilo no se rompe ni se llega a ensuciar; tampoco puede ser quemado y no se desgasta.

ਧੰਨੁ ਸੁ ਮਾਣਸ ਨਾਨਕਾ; ਜੋ. ਗਲਿ ਚਲੇ ਪਾਇ ॥

dhan su maanas naanakaa; jo. gal chale paae |

Sant Singh KhalsaBlessed are those mortal beings, O Nanak, who wear such a thread around their necks.
Manmohan SinghBlessed are the mortals, O Nanak, who go wearing such a thread on their neck.
Manmohan Singh (Punjabi)ਮੁਬਾਰਕ ਹਨ ਉਹ ਪ੍ਰਾਣੀ, ਹੇ ਨਾਨਕ! ਜੋ ਐਹੋ ਜੇਹਾ ਜਨੇਊ ਆਪਣੀ ਗਰਦਨ ਦੁਆਲੇ ਪਾ ਕੇ ਜਾਂਦੇ ਹਨ।
Fareedkot Teekaਹੇ ਪੰਡਤ ਜੀ! ਸੋ ਪੁਰਖੁ ਧੰਨੁ ਹੈਂ, ਜੋ ਇਸ ਪ੍ਰਕਾਰ ਜੀਉ ਕਾ ਜਨੇਊ ਗਲ ਪਹਿਰ ਕਰ ਪਰਲੋਕ ਕੋ ਚਲੇ ਹੈਂ॥
Prof. Sahib Singhਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ।

ਪਦ ਅਰਥ ਚਲੇ ਪਾਇ = ਪਾ ਚੱਲੇ ਹਨ, ਜਿਨ੍ਹਾਂ ਨੇ ਪਾ ਲਿਆ ਹੈ।

SikhNet (Spanish)Benditos son aquéllos, oh dice Nanak, ¡que lo usan en sus cuellos!

ਚਉਕੜਿ ਮੁਲਿ ਅਣਾਇਆ; ਬਹਿ ਚਉਕੈ ਪਾਇਆ ॥

chaukarr mul anaaeaa; beh chaukai paaeaa |

Sant Singh KhalsaYou buy the thread for a few shells, and seated in your enclosure, you put it on.
Manmohan SinghThou buyest and bringest a thread for four shells and seated in an enclosure, putest it on.
Manmohan Singh (Punjabi)ਤੂੰ ਚਾਰ ਕਉਡੀਆਂ ਨੂੰ ਧਾਗਾ ਖਰੀਦ ਕੇ ਲਿਆਉਂਦਾ ਹੈਂ ਅਤੇ ਵਲਗਣ ਵਿੱਚ ਬੈਠ ਕੇ ਇਸ ਨੂੰ ਪਾਉਂਦਾ ਹੈਂ।
Fareedkot Teekaਅਬ ਸਰੀਰ ਕੇ ਜਨੇਊ ਕੋ ਕਹਤੇ ਹੈਂ (ਚਉਕੜਿ) ਜਨੇਊ ਮੋਲ ਮੰਗਾਇਆ ਪੁਨਾ ਚੋਕੇ ਮੇਂ ਬੈਠ ਕਰ ਕੇ ਗਲੇ ਮੇਂ ਪਾਇਆ॥
Prof. Sahib Singh(ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ,

ਪਦ ਅਰਥ ਚਉਕੜਿ = ਚਾਰ ਕੌਡੀਆਂ ਤੋਂ। ਅਣਾਇਆ = ਮੰਗਵਾਇਆ।

SikhNet (Spanish)Las cuatro cualidades del hilo que se puede comprar, es usado por el Brahmán bautizado y puesto en el lugar santificado.

ਸਿਖਾ ਕੰਨਿ ਚੜਾਈਆ; ਗੁਰੁ ਬ੍ਰਾਹਮਣੁ ਥਿਆ ॥

sikhaa kan charraaeea; gur braahaman thiaa |

Sant Singh KhalsaWhispering instructions into others' ears, the Brahmin becomes a guru.
Manmohan SinghThe Brahman becomes religious preceptor and whispers instructions into the ears.
Manmohan Singh (Punjabi)ਬ੍ਰਾਹਮਣ ਧਾਰਮਕ ਉਸਤਾਦ ਬਣ ਜਾਂਦਾ ਹੈ ਅਤੇ ਕੰਨਾਂ ਵਿੱਚ ਸਿੱਖਿਆ ਫੂਕਦਾ ਹੈ।
Fareedkot Teekaਅਰ ਬ੍ਰਾਹਮਣੋਂ ਕੇ ਕਾਨ ਮੇਂ ਗਾਇਤ੍ਰੀ ਮੰਤ੍ਰ ਕੀ ਸਿਖ੍ਯਾ ਦੀ, ਤਬ ਸੇ ਬ੍ਰਾਹਮਣ ਗੁਰੂ (ਥਿਆ) ਹੂਆ॥
Prof. Sahib Singh(ਫੇਰ ਤੂੰ ਉਸ ਦੇ) ਕੰਨ ਵਿਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ।

ਪਦ ਅਰਥ ਸਿਖਾ = ਸਿਖਿਆ, ਉਪਦੇਸ਼। ਚੜਾਈਆ = ਦਿੱਤੀ, ਚਾੜ੍ਹੀ। ਥਿਆ = ਹੋ ਗਿਆ।

SikhNet (Spanish)La Sabiduría le es susurrada al oído y el Brahmán se convierte en guru,

ਓਹੁ ਮੁਆ. ਓਹੁ ਝੜਿ ਪਇਆ; ਵੇਤਗਾ ਗਇਆ ॥੧॥

ohu muaa. ohu jharr peaa; vetagaa geaa |1|

Sant Singh KhalsaBut he dies, and the sacred thread falls away, and the soul departs without it. ||1||
Manmohan Singh(But) that man dies and the sacrificial thread falls and the soul departs without the thread.
Manmohan Singh (Punjabi)(ਪ੍ਰੰਤੂ) ਉਹ ਆਦਮੀ ਮਰ ਜਾਂਦਾ ਹੈ, ਉਹ ਜਨੈਊ ਡਿੱਗ ਪੈਂਦਾ ਹੈ ਅਤੇ ਆਤਮਾ ਬਿਨਾਂ ਧਾਗੇ ਦੇ ਟੁਰ ਵੰਞਦੀ ਹੈ।
Fareedkot Teekaਜਬ ਓਹ ਪੁਰਖੁ ਮਰ ਗ੍ਯਾ, ਭਾਵ ਸਰੀਰ ਕਾ ਵਜੋਗ ਹੂਆ, ਤਬ ਵਹੁ ਜਨੇਊ ਚਿਖਾ ਮੇਂ ਜਲ ਕਰ ਝੜ ਪ੍ਯਾ, ਭਾਵ ਲਹ ਗ੍ਯਾ। ਤਬ ਜੀਉ ਜਨੇਊ ਸੇ ਬਿਨਾਂ ਪਰਲੋਕ ਮੇਂ ਗ੍ਯਾ॥੧॥
Prof. Sahib Singh(ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ ॥੧॥
SikhNet (Spanish)pero cuando el hombre muere, éste hilo es quemado y se va al más allá sin el hilo. (1)
Shabad Guru Nanak Dev Ji Raag Aasaa Ang 471

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਲਖ ਚੋਰੀਆ ਲਖ ਜਾਰੀਆ; ਲਖ ਕੂੜੀਆ ਲਖ ਗਾਲਿ ॥

lakh choreea lakh jaareea; lakh koorreea lakh gaal |

Sant Singh KhalsaHe commits thousands of robberies, thousands of acts of adultery, thousands of falsehoods and thousands of abuses.
Manmohan SinghMan commits lacs of thefts and lacs of adulteries and utters lacs of falsehoods and lacs of abuses.
Manmohan Singh (Punjabi)ਆਦਮੀ ਲੱਖਾਂ ਚੋਰੀਆਂ ਅਤੇ ਲੱਖਾਂ ਵਿਭਚਾਰ ਕਰਦਾ ਹੈ ਅਤੇ ਲੱਖਾਂ ਝੂਠ ਤੇ ਮੰਦੇ ਬਚਨ ਬੋਲਦਾ ਹੈ।
Fareedkot Teekaਇਸ ਜਨੇਊ ਕੋ ਪਾਇ ਕਰ ਲਾਖੋਂ ਚੋਰੀਆਂ ਕਰਤੇ ਹੈਂ, ਲਾਖੋਂ (ਜਾਰੀਆ) ਪਰ ਇਸਤ੍ਰੀ ਗਮਨ ਕਰਤੇ ਹੈਂ, ਲਾਖੋਂ (ਕੂੜੀਆ) ਝੂਠੀਆਂ ਬਾਤਾਂ ਕਰਤੇ ਹੈਂ, ਲਾਖੋਂ ਗਾਲੀਆਂ ਦੇਤੇ ਹੈਂ॥
Prof. Sahib Singh(ਮਨੁੱਖ) ਲੱਖਾਂ ਚੋਰੀਆਂ ਤੇ ਜਾਰੀਆਂ (ਯਾਰੀਆਂ ਪਰ-ਇਸਤ੍ਰੀ ਗਮਨ) ਕਰਦਾ ਹੈ; ਲੱਖਾਂ ਝੂਠ ਬੋਲਦਾ ਹੈ ਤੇ ਗਾਲ੍ਹੀਆਂ ਕੱਢਦਾ ਹੈ।

ਪਦ ਅਰਥ ਕੂੜੀਆ = ਝੂਠ।

SikhNet (Spanish)Innumerables son los robos, amores ilícitos, falsedades y abusos;

ਲਖ ਠਗੀਆ ਪਹਿਨਾਮੀਆ; ਰਾਤਿ ਦਿਨਸੁ ਜੀਅ ਨਾਲਿ ॥

lakh tthageea pahinaameea; raat dinas jeea naal |

Sant Singh KhalsaHe practices thousands of deceptions and secret deeds, night and day, against his fellow beings.
Manmohan SinghHe practises countless deceptions and villainies, night and day, with his fellow beings.
Manmohan Singh (Punjabi)ਉਹ ਰੈਣ ਦਿਹੁੰ ਅਣਗਿਣਤ ਠੱਗੀਆਂ ਠੋਰੀਆਂ ਅਤੇ ਪਾਂਬਰਤਾਈਆਂ ਆਪਣੇ ਸਾਥ ਦੇ ਜੀਵਾਂ ਨਾਲ ਕਰਦਾ ਹੈ।
Fareedkot Teekaਲਾਖੋਂ ਠਗੀਆਂ ਔਰ ਲਾਖੋਂ (ਪਹਿਨਾਮੀਆ) ਛਪਾਇ ਕਰ ਕੇ ਮੰਦ ਕਰਤੂਤਾਂ ਕਰਨੀਆਂ, ਇਹ ਬਿਕਾਰ ਰਾਤਿ ਦਿਨ ਜੀਵੋਂ ਕੇ ਨਾਲ ਰਹਤੇ ਹੈਂ॥
Prof. Sahib Singhਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਲੱਖਾਂ ਠੱਗੀਆਂ ਤੇ ਪਹਿਨਾਮੀਆਂ (ਅਮਾਨਤ ਵਿੱਚ ਖ਼ਿਆਨਤ) ਕਰਦਾ ਹੈ।

ਪਦ ਅਰਥ ਪਹਿਨਾਮੀਆ = ਪਹਿਨਾਮੀਆਂ, ਅਮਾਨਤ ਵਿਚ ਖ਼ਿਆਨਤ ਕਰਨੀ। ਜੀਅ ਨਾਲਿ = ਆਪਣੇ ਮਨ ਨਾਲ, ਲੁਕ ਲੁਕ ਕੇ, ਲੋਕਾਂ ਤੋਂ ਲੁਕਾ ਲੁਕਾ ਕੇ, ਚੋਰੀ ਚੋਰੀ।

SikhNet (Spanish)sinnúmero son los engaños escondidos que se apegan a la vida día y noche.

ਤਗੁ ਕਪਾਹਹੁ ਕਤੀਐ; ਬਾਮੑਣੁ ਵਟੇ ਆਇ ॥

tag kapaahahu kateeai; baaman vatte aae |

Sant Singh KhalsaThe thread is spun from cotton, and the Brahmin comes and twists it.
Manmohan SinghThe thread is spun from cotton and the Brahman comes and twists it.
Manmohan Singh (Punjabi)ਧਾਗਾ ਰੂੰ ਤੋਂ ਕੱਤਿਆਂ ਜਾਂਦਾ ਹੈ ਅਤੇ ਬ੍ਰਾਹਮਣ ਆ ਕੇ ਇਸ ਨੂੰ ਵੱਟਦਾ ਹੈ।
Fareedkot Teekaਤਗੁ ਕਪਾਹ ਤੇ ਕਤੀ ਦਾ ਹੈ ਔ ਬ੍ਰਾਹਮਣ ਆਕਰ ਵਟਦਾ ਹੈ॥
Prof. Sahib Singh(ਇਹ ਤਾਂ ਹੈ ਮਨੁੱਖ ਦੇ ਅੰਤਰ-ਆਤਮੇ ਦਾ ਹਾਲ ਪਰ ਬਾਹਰ ਤੱਕੋ, ਲੋਕਾ-ਚਾਰੀ ਕੀਹ ਕੁਝ ਹੋ ਰਿਹਾ ਹੈ) ਕਪਾਹ ਤੋਂ (ਭਾਵ, ਕਪਾਹ ਲਿਆ ਕੇ) ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ (ਜਜਮਾਨ ਦੇ ਘਰ) ਆ ਕੇ (ਉਸ ਧਾਗੇ ਨੂੰ) ਵੱਟ ਦੇਂਦਾ ਹੈ।

ਪਦ ਅਰਥ ਤਗੁ = ਤਾਗਾ। ਵਟੇ ਆਇ = ਆ ਕੇ ਵੱਟ ਦੇਂਦਾ ਹੈ (ਤੇ ਜਨੇਊ ਬਣਾ ਦੇਂਦਾ ਹੈ)।

SikhNet (Spanish)Y aun así, éste Brahmán tuerce el hilo de algodón que él hiló,

ਕੁਹਿ ਬਕਰਾ ਰਿੰਨੑਿ ਖਾਇਆ; ਸਭੁ ਕੋ ਆਖੈ ਪਾਇ ॥

kuhi bakaraa rina khaaeaa; sabh ko aakhai paae |

Sant Singh KhalsaThe goat is killed, cooked and eaten, and everyone then says, "Put on the sacred thread."
Manmohan SinghThe goat is killed, cooked and eaten and everyone then says, put on the sacred thread.
Manmohan Singh (Punjabi)ਬੱਕਰਾ ਮਾਰਿਆ ਪਕਾਇਆ ਤੇ ਖਾਧਾ ਜਾਂਦਾ ਹੈ। ਤਦ ਹਰ ਕੋਈ ਕਹਿੰਦਾ ਹੈ, ਜਨੇਊ ਪਾ ਦਿਉ।
Fareedkot Teekaਬਕਰਾ (ਕੁਹਿ) ਮਾਰ ਕੇ ਪੁਨਾ ਰਿੰਨ ਕਰ ਕੇ ਖਾਇਆ, ਤਬ ਸਭੁ ਕੋਈ ਕਹਤਾ ਹੈ ਕੇ ਜਨੇਊ ਪਾਇਆ ਹੈ॥
Prof. Sahib Singh(ਘਰ ਆਏ ਹੋਏ ਸਾਰੇ ਅੰਗ-ਸਾਕਾਂ ਨੂੰ) ਬੱਕਰਾ ਮਾਰ ਕੇ ਤੇ ਰਿੰਨ੍ਹ ਕੇ ਖੁਆਇਆ ਜਾਂਦਾ ਹੈ; (ਘਰ ਦਾ) ਹਰੇਕ ਪ੍ਰਾਣੀ ਆਖਦਾ ਹੈ 'ਜਨੇਊ ਪਾਇਆ ਗਿਆ ਹੈ; ਜਨੇਊ ਪਾਇਆ ਗਿਆ ਹੈ'।

ਪਦ ਅਰਥ ਕੁਹਿ = ਵੱਢ ਕੇ। ਰਿੰਨ੍ਹ੍ਹਿ = ਰਿੰਨ੍ਹ ਕੇ। ਸਭੁ ਕੋ = ਹਰੇਕ ਜੀਵ, (ਪਰਵਾਰ ਦਾ) ਹਰੇਕ ਪ੍ਰਾਣੀ। ਪਾਇ = (ਜਨੇਊ) ਪਾ ਲਿਆ।

SikhNet (Spanish)y luego sacrifica y cuece al chivo y comiéndoselo le dice a todos, oh, ponte el hilo sagrado.

ਹੋਇ ਪੁਰਾਣਾ ਸੁਟੀਐ; ਭੀ ਫਿਰਿ ਪਾਈਐ ਹੋਰੁ ॥

hoe puraanaa sutteeai; bhee fir paaeeai hor |

Sant Singh KhalsaWhen it wears out, it is thrown away, and another one is put on.
Manmohan SinghWhen it wears off, it is thrown away and then another is put on over again.
Manmohan Singh (Punjabi)ਜਦ ਇਹ ਬੋਦਾ ਹੋ ਜਾਂਦਾ ਹੈ, ਇਸ ਨੂੰ ਸੁੱਟ ਦਿੰਦੇ ਹਨ ਅਤੇ ਤਦ ਹੋਰ ਨਵੇਂ ਸਿਰਿਓਂ ਪਾ ਦਿੱਤਾ ਜਾਂਦਾ ਹੈ।
Fareedkot Teekaਜਬ ਵਹੁ ਪੁਰਾਨਾ ਹੋ ਗ੍ਯਾ ਤਬ ਉਸ ਕੋ ਸੁਟ ਦਈਤਾ ਹੈ ਪੁਨਾ ਪੁਨਾ ਔਰ ਪਾਈਤਾ ਹੈ॥
Prof. Sahib Singhਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦਿੱਤਾ ਜਾਂਦਾ ਹੈ ਅਤੇ ਇਸ ਦੇ ਥਾਂ ਹੋਰ ਜਨੇਊ ਪਾ ਲਿਆ ਜਾਂਦਾ ਹੈ।
SikhNet (Spanish)Cuando el hilo se desgasta, es cambiado por otro.

ਨਾਨਕ. ਤਗੁ ਨ ਤੁਟਈ; ਜੇ ਤਗਿ ਹੋਵੈ ਜੋਰੁ ॥੨॥

naanak. tag na tuttee; je tag hovai jor |2|

Sant Singh KhalsaO Nanak, the thread would not break, if it had any real strength. ||2||
Manmohan SinghNanak, the thread would not break if it has any strength.
Manmohan Singh (Punjabi)ਨਾਨਕ, ਧਾਗਾ ਟੁਟੇ ਹੀ ਨਾਂ, ਜੇਕਰ ਧਾਗੇ ਵਿੱਚ ਕੋਈ ਸੱਤਿਆ ਹੋਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤਗੁ) ਜਨੇਊ ਬਲ ਵਾਲਾ ਹੋਵੇ ਤੋ ਟੂਟੇ ਨਹੀਂ॥੨॥☬ਇਤਨਾ ਸੁਨ ਕਰ ਪਰੋਹਿਤ ਹਰਿਦ੍ਯਾਲ ਜੀ ਨੇ ਕਹਾ: ਗੁਰੂ ਜੀ ਜਨੇਊ ਕਾ ਤੋ ਜੋੜਾ ਪਹਿਰਾ ਜਾਤਾ ਹੈ ਆਪ ਨੇ ਏਕ ਜਨੇਊ ਕਾ ਕਥਨੁ ਕੀਆ ਦੂਸਰਾ ਭੀ ਕਹੀਐ: ਸ੍ਰੀ ਮੁਖ ਵਾਕ:
Prof. Sahib Singhਹੇ ਨਾਨਕ! ਜੇ ਧਾਗੇ ਵਿਚ ਜ਼ੋਰ ਹੋਵੇ (ਭਾਵ, ਜੇ ਆਤਮਾ ਦੇ ਕੰਮ ਆਉਣ ਵਾਲਾ ਆਤਮਾ ਨੂੰ ਬਲ ਦੇਣ ਵਾਲਾ ਕੋਈ ਜਨੇਊ ਹੋਵੇ) ਤਾਂ ਉਹ ਧਾਗਾ ਨਹੀਂ ਟੁੱਟਦਾ ॥੨॥

ਪਦ ਅਰਥ ਤਗਿ = ਤਗ ਵਿਚ, ਧਾਗੇ ਵਿਚ, ਜਨੇਊ ਵਿਚ ॥੨॥

* 'ਕੁਹਿ ਬਕਰਾ ਰਿੰਨ੍ਹ' ਬਾਰੇ ਨੋਟ: ਇਹਨਾਂ ਸ਼ਬਦਾਂ ਦਾ ਪਦ-ਛੇਦ ਕਿਸੇ ਹੋਰ ਤਰ੍ਹਾਂ ਨਹੀਂ ਹੋ ਸਕਦਾ। ਜੋ ਸੱਜਣ ਕਰਦੇ ਹਨ, ਉਹ ਪਰਤੱਖ ਤੌਰ ਤੇ ਗੁਰਬਾਣੀ ਦੇ ਵਿਆਕਰਣ ਤੋਂ ਆਪਣੀ ਨਾਵਾਕਫ਼ੀਅਤ ਪਰਗਟ ਕਰਦੇ ਹਨ। 'ਕੁਹਿਬ ਕਰਾਰਿ ਨ' ਆਖਣ ਵਾਲੇ ਸੱਜਣ ਇਹ ਚੇਤਾ ਨਹੀਂ ਰੱਖਦੇ ਕਿ 'ਰਿ' ਦੀ (ੰ) 'ਨ' ਦੀ (ਿ) ਅਤੇ (੍ਹ) ਨਾਲ ਨਹੀਂ ਰਹੇ। ਖੋਜੀ ਸੱਜਣ ਜਿਉਂ ਜਿਉਂ ਗੁਰਬਾਣੀ ਦੇ ਵਿਆਕਰਣ ਵਲ ਧਿਆਨ ਮਾਰਨਗੇ, ਉਹਨਾਂ ਨੂੰ ਪਤਾ ਲਗੇਗਾ ਕਿ ਬਾਣੀ ਦੀ ਇੱਕ ਭੀ ਲਗ ਮਾਤਰ ਅਗਾਂਹ ਪਿਛਾਂਹ ਕਰਨ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ। (ਇਸੇ ਨਾਵਾਕਫ਼ੀਅਤ ਦੇ ਕਾਰਨ ਸਭ ਟੀਕਾਕਾਰ ਹੇਠ-ਲਿਖੀ ਤੁਕ ਦੇ ਅਸ਼ੁੱਧ ਅਰਥ ਕਰਦੇ ਚਲੇ ਆਏ ਹਨ: ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥੫।੧੪॥ (ਸਵਈਏ ਮਹਲੇ ਤੀਜੇ ਕੇ)। 'ਇਕੁ ਬਿੰਨਿ' ਦਾ ਅਰਥ ਹੁਣ ਤਾਈਂ 'ਇਕ ਤੋਂ ਬਿਨਾ' ਹੀ ਹੁੰਦਾ ਆਇਆ ਹੈ। ਇਸ ਗੱਲ ਵੱਲ ਕਦੇ ਧਿਆਨ ਨਹੀਂ ਕੀਤਾ ਗਿਆ ਕਿ 'ਬਿਨੁ' ਅਤੇ 'ਬਿੰਨਿ' ਵਖੋ ਵਖਰੇ ਸ਼ਬਦ ਹਨ। ਸ਼ਬਦ 'ਬਿਨੁ' ਦਾ ਪ੍ਰਾਕਿਤ ਰੂਪ 'ਵਿਣੁ' ਹੈ, ਜੋ ਸੰਸਕ੍ਰਿਤ ਦੇ ਸ਼ਬਦ 'ਵਿਨਾ' ਦਾ ਵਿਗਾੜ ਹੈ। ਓਪਰੀ ਓਪਰੀ ਨਜ਼ਰ ਮਾਰਿਆਂ ਹੀ ਦਿੱਸ ਪੈਂਦਾ ਹੈ ਕਿ 'ਬਿਨੁ' ਅਤੇ 'ਬਿੰਨਿ' ਵਿਚ ਬਹੁਤ ਫ਼ਰਕ ਹੈ। ਇਸੇ ਤਰ੍ਹਾਂ 'ਕੁਹਿ ਬਕਰਾ ਰਿੰਨ੍ਹ੍ਹ ਖਾਇਆ' ਨੂੰ 'ਕੁਹਿਬ ਕਰਾਰਿ ਨ ਖਾਇਆ' ਪੜ੍ਹਨ ਵਾਲੇ ਸੱਜਣ ਆਪ ਹੀ ਵੇਖ ਲੈਣ ਕਿ ਉਹ ਕੇਡੀ ਭਾਰੀ ਭੁ

SikhNet (Spanish)Dice Nanak, si este hilo tuviera algún poder, no se rompería. (2)
Shabad Guru Nanak Dev Ji Raag Aasaa Ang 471

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਨਾਇ ਮੰਨਿਐ. ਪਤਿ ਊਪਜੈ; ਸਾਲਾਹੀ ਸਚੁ ਸੂਤੁ ॥

naae maniai. pat aoopajai; saalaahee sach soot |

Sant Singh KhalsaBelieving in the Name, honor is obtained. The Lord's Praise is the true sacred thread.
Manmohan SinghBy believing in the Name, honour, is produced and Lord's praise is the sacrificial thread.
Manmohan Singh (Punjabi)ਨਾਮ ਤੇ ਈਮਾਨ ਲਿਆਉਣ ਦੁਆਰਾ ਇੱਜ਼ਤ ਉਤਪੰਨ ਹੁੰਦੀ ਹੈ। ਸੁਆਮੀ ਦੀ ਸਿਫ਼ਤ-ਸ਼ਲਾਘਾ ਸੱਚਾ ਜਨੇਊ ਹੈ।
Fareedkot Teekaਜੋ ਨਾਮ ਕਾ ਸ੍ਰਵਣ ਕਰਨਾ ਇਹ ਕਪਾਸ ਕਾ ਬੀਜ ਬੋਇਆ ਹੋਇ, ਜੋ ਨਾਮ ਕਾ ਮੰਨਨਾ ਹੈ, ਸੋ ਕਪਾਸ ਕੇ ਪਤੇ ਉਪਜੈ, ਉਸਮੈਂ ਜੋ ਸਚ ਰੂਪ ਕਾ ਸਲਾਹੁਣਾ, ਭਾਵ ਨਿਧਿਆਸਨ ਹੈ, ਸੋ ਸੂਤ੍ਰ ਨਿਕਾਲਾ ਜਾਇ॥
Prof. Sahib Singh(ਕਪਾਹ ਤੋਂ ਕੱਤੇ ਹੋਏ ਸੂਤਰ ਦਾ ਜਨੇਊ ਪਾ ਕੇ ਰੱਬ ਦੇ ਦਰ ਤੇ ਸੁਰਖ਼ਰੂ ਹੋਣ ਦੀ ਆਸ ਰੱਖਣੀ ਵਿਅਰਥ ਹੈ, ਰੱਬ ਦੀ ਦਰਗਾਹ ਵਿਚ ਤਦੋਂ ਹੀ) ਆਦਰ ਮਿਲਦਾ ਹੈ ਜੇ ਰੱਬ ਦਾ ਨਾਮ ਹਿਰਦੇ ਵਿਚ ਦ੍ਰਿੜ੍ਹ ਕਰ ਲਈਏ, (ਕਿਉਂਕਿ) ਰੱਬ ਦੀ ਸਿਫ਼ਤਿ-ਸਾਲਾਹ ਹੀ ਸੁੱਚਾ ਜਨੇਊ ਹੈ;

ਪਦ ਅਰਥ ਨਾਇ ਮੰਨਿਐ = ਜੇ (ਪ੍ਰਭੂ ਦਾ) ਨਾਉਂ ਮੰਨ ਲਈਏ, ਜੇ ਨਾਮ ਹਿਰਦੇ ਵਿਚ ਦ੍ਰਿੜ੍ਹ ਕਰ ਲਈਏ। ਪਤਿ = ਇੱਜ਼ਤ, ਆਦਰ। ਸਾਲਾਹੀ = ਸਾਲਾਹ ਹੀ, ਪ੍ਰਭੂ ਦੀ ਵਡਿਆਈ ਕਰਨੀ ਹੀ। ਸਚੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)Creyendo en el Nombre del Señor, uno obtiene Honor; en la Alabanza del Señor está el Hilo Verdadero.

ਦਰਗਹ ਅੰਦਰਿ ਪਾਈਐ; ਤਗੁ. ਨ ਤੂਟਸਿ ਪੂਤ ॥੩॥

daragah andar paaeeai; tag. na toottas poot |3|

Sant Singh KhalsaSuch a sacred thread is worn in the Court of the Lord; it shall never break. ||3||
Manmohan SinghSuch a sacred thread is worn in the Lord's court and it breaks not.
Manmohan Singh (Punjabi)ਐਹੋ ਜੇਹਾ ਪਵਿੱਤ ਧਾਗਾ ਪ੍ਰਭੂ ਦੇ ਦਰਬਾਰ ਵਿੱਚ ਪਹਿਨਿਆ ਜਾਂਦਾ ਹੈ ਅਤੇ ਇਹ ਟੁੱਟਦਾ ਨਹੀਂ।
Fareedkot Teekaਐਸਾ ਜਨੇਊ (ਪੂਤ) ਪਵਿਤਰ ਪਾਈਐ ਪੁਨਾ ਜਬ ਪਰਲੋਕ ਜਾਈਐ ਤਉ ਤੁਟਦਾ ਨਹੀਂ; ਭਾਵ ਨਾਮ ਜਪਨ ਕਾ ਪੁੰਨ ਪਰਲੋਕ ਮੇਂ ਸਾਥ ਸਹਾਇਕ ਹੋਤਾ ਹੈ, ਤਿਸ ਕਾ ਕਬੀ ਅਭਾਵ ਨਹੀਂ ਹੋਤਾ ਹੈ॥੩॥
Prof. Sahib Singh(ਇਹ ਸੁੱਚਾ ਜਨੇਊ ਧਾਰਨ ਕੀਤਿਆਂ) ਦਰਗਾਹ ਵਿਚ ਮਾਣ ਮਿਲਦਾ ਹੈ ਅਤੇ ਇਹ (ਕਦੇ) ਟੁੱਟਦਾ ਭੀ ਨਹੀਂ ॥੩॥

ਪਦ ਅਰਥ ਪੂਤ = ਪਵਿੱਤਰ, ਸੁੱਚਾ (ਤਗੁ)। ਨ ਤੂਟਸਿ = ਨਹੀਂ ਟੁੱਟੇਗਾ ॥੩॥

SikhNet (Spanish)Este Hilo Puro nunca se rompe y con él somos bendecidos en la Corte del Señor. (3)
Shabad Guru Nanak Dev Ji Raag Aasaa Ang 471

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਤਗੁ ਨ ਇੰਦ੍ਰੀ; ਤਗੁ. ਨ ਨਾਰੀ ॥

tag na indree; tag. na naaree |

Sant Singh KhalsaThere is no sacred thread for the sexual organ, and no thread for woman.
Manmohan SinghThere is no thread for the sexual organ and no thread there is for the woman,
Manmohan Singh (Punjabi)ਲਿੰਗ ਲਈ ਕੋਈ ਧਾਗਾ, ਅਤੇ ਇਸਤਰੀ ਲਈ ਕੋਈ ਧਾਗਾ ਨਹੀਂ।
Fareedkot Teekaਹੇ ਪੰਡਤ ਜੀ! ਜਨੇਊ ਪਹਿਨਨੇ ਕਾ ਇਹੀ ਪਰਜੋਜਨ ਹੈ ਕਿ ਧਰਮ ਕੈ ਬੰਧ ਕਰ ਬਿਕਾਰੋਂ ਸੇ ਇੰਦ੍ਰੀਓਂ ਕੋ ਰੋਕਨਾ। ਸੋ ਜਿਨ ਇੰਦ੍ਰੀਓਂ ਸੇ ਬਿਕਾਰ ਹੋਨੇ ਹੈਂ ਤਿਨਕੋਂ ਤੋ ਤਗ ਪਹਨਾਉਤੇ ਹੀ ਨਹੀਂ ਹੈ ਇੰਦ੍ਰੀ ਭਾਵ ਸਿਸਨ ਕੋ ਪਰ ਇਸਤ੍ਰੀ ਗਮਨ ਤੇ ਨ ਹਟਾਇਆ। ਨਾ ਇਸਤ੍ਰੀ ਕੋ ਪਰਤਖ੍ਯ ਤਗ ਪੜਾ, ਭਾਵ ਇਸਤ੍ਰੀ ਸੂਦਰੀ ਰਹੀ। ਵਾ ਸ਼ਿਸਨ ਇੰਦ੍ਰੇ ਕੋ ਪਰ ਨਾਰੀ ਕੀ ਤਰਫੋਂ ਤਗ (ਨ) ਨਹੀਂ ਪਾਇਆ, ਭਾਵ ਰੋਕਿਆ ਨਹੀਂ॥
Prof. Sahib Singh(ਪੰਡਤ ਨੇ ਆਪਣੇ) ਇੰਦਰਿਆਂ ਤੇ ਨਾੜੀਆਂ ਨੂੰ (ਇਹੋ ਜਿਹਾ) ਜਨੇਊ ਨਹੀਂ ਪਾਇਆ (ਕਿ ਉਹ ਇੰਦਰੇ ਵਿਕਾਰਾਂ ਵਲ ਨਾ ਜਾਣ; ਇਸ ਵਾਸਤੇ)

ਪਦ ਅਰਥ ਇੰਦ੍ਰੀ = ਸਰੀਰਕ ਇੰਦਰਿਆਂ ਨੂੰ। ਨਾਰੀ = ਨਾੜੀਆਂ।

SikhNet (Spanish)No hay ningún hilo para la mujer, ni para los órganos sensoriales;

ਭਲਕੇ ਥੁਕ ਪਵੈ; ਨਿਤ ਦਾੜੀ ॥

bhalake thuk pavai; nit daarree |

Sant Singh KhalsaThe man's beard is spat upon daily.
Manmohan Singhbecause of this, man's beard is daily and ever spat upon.
Manmohan Singh (Punjabi)ਇਨ੍ਹਾਂ ਦੇ ਸਬੱਬ, ਬੰਦੇ ਦੇ ਦਾੜ੍ਹੇ ਉਤੇ ਹਰ ਰੋਜ ਅਤੇ ਸਦਾ ਹੀ ਥੁੱਕਾਂ ਪੈਦੀਆਂ ਹਨ।
Fareedkot Teekaਜਿਸ ਪਰ ਇਸਤ੍ਰੀ ਕੇ ਗਮਨ ਤੇ ਨਿਤ ਸਵੇਰੇ ਦਾੜੀ ਪਰ (ਥੁਕ) ਲਾਨਤ ਪੜਤੀ ਹੈ, ਭਾਵ ਲੋਕ ਨਿੰਦਾ ਕਰਤੇ ਹੈਂ॥
Prof. Sahib Singhਨਿਤ ਹਰ ਰੋਜ਼ ਉਸ ਦੀ ਬੇਇੱਜ਼ਤੀ ਹੁੰਦੀ ਹੈ;

ਪਦ ਅਰਥ ਭਲਕੇ = ਨਿੱਤ, ਹਰ ਰੋਜ਼। ਦਾੜੀ ਥੁਕ ਪਵੈ = ਬੇਇੱਜ਼ਤੀ ਹੁੰਦੀ ਹੈ।

SikhNet (Spanish)y cada nueva mañana somos deshonorados por nuestras orgías sensuales.

ਤਗੁ ਨ ਪੈਰੀ; ਤਗੁ ਨ ਹਥੀ ॥

tag na pairee; tag na hathee |

Sant Singh KhalsaThere is no sacred thread for the feet, and no thread for the hands;
Manmohan SinghThere is not thread for the feet and no thread for the hands.
Manmohan Singh (Punjabi)ਪਗਾਂ ਲਈ ਕੋਈ ਧਾਗਾ ਨਹੀਂ ਅਤੇ ਧਾਗਾ ਹੱਥਾਂ ਲਈ ਭੀ ਨਹੀਂ।
Fareedkot Teekaਨ ਪੈਰੋਂ ਕੋ ਬੁਰੇ ਕਾਮੋਂ ਕੀ ਓਰ ਜਾਨੇ ਸੇ ਤਗ ਪੜਾ, ਹਾਥੋਂ ਕੋ ਭੀ ਤਗ ਨ ਪੜਾ ਕਿ ਪਰ ਇਸਤ੍ਰੀ ਵਾ ਪਰ ਦ੍ਰਬ੍ਯ ਕੀ ਓਰ ਨ ਜਾਇ॥
Prof. Sahib Singhਪੈਰਾਂ ਨੂੰ (ਅਜਿਹਾ) ਜਨੇਊ ਨਹੀਂ ਪਾਇਆ (ਕਿ ਭੈੜੇ ਪਾਸੇ ਨਾ ਲੈ ਜਾਣ), ਹੱਥਾਂ ਨੂੰ ਜਨੇਊ ਨਹੀਂ ਪਾਇਆ (ਕਿ ਉਹ ਮੰਦੇ ਕੰਮ ਨ ਕਰਨ);
SikhNet (Spanish)No hay hilo para los pies, no hay hilo para las manos,

ਤਗੁ ਨ ਜਿਹਵਾ; ਤਗੁ ਨ ਅਖੀ ॥

tag na jihavaa; tag na akhee |

Sant Singh Khalsano thread for the tongue, and no thread for the eyes.
Manmohan SinghNo thread there is for the tongue and no thread for the eyes.
Manmohan Singh (Punjabi)ਧਾਗਾ ਜੀਭ ਲਈ ਨਹੀਂ ਅਤੇ ਨਾਂ ਹੀ ਧਾਗਾ ਨੇਤ੍ਰਾਂ ਲਈ ਹੈ।
Fareedkot Teekaਜਿਹਬਾ ਕੋ ਭੀ ਮਾਸ ਮਦਰਾ ਸੇ ਵਾ ਪਰਨਿੰਦਾ ਸੇ ਹਟਾਉਨੇ ਕਾ ਤਗ ਨ ਪੜਾ, ਨੇਤ੍ਰੋਂ ਕੋ ਪਰ ਇਸਤ੍ਰੀ ਵਿਲੋਕਨਾਦ ਸੇ ਹਟਾਉਨੇ ਕਾ ਤਗ ਨ ਪੜਾ॥
Prof. Sahib Singhਜੀਭ ਨੂੰ (ਕੋਈ) ਜਨੇਊ ਨਹੀਂ ਪਾਇਆ (ਕਿ ਪਰਾਈ ਨਿੰਦਾ ਕਰਨ ਤੋਂ ਹਟੀ ਰਹੇ), ਅੱਖਾਂ ਨੂੰ (ਐਸਾ) ਜਨੇਊ ਨਹੀਂ ਪਾਇਆ (ਕਿ ਪਰਾਈ ਇਸਤ੍ਰੀ ਵਲ ਨਾ ਤੱਕਣ)।
SikhNet (Spanish)no hay hilo para los labios, no hay hilo para los ojos.

ਵੇਤਗਾ; ਆਪੇ ਵਤੈ ॥

vetagaa; aape vatai |

Sant Singh KhalsaThe Brahmin himself goes to the world hereafter without a sacred thread.
Manmohan SinghWithout the thread the Brahman himself wanders about.
Manmohan Singh (Punjabi)ਧਾਗੇ ਦੇ ਬਗੈਰ ਬ੍ਰਹਿਮਣ ਖੁਦ ਭਟਕਦਾ ਫਿਰਦਾ ਹੈ।
Fareedkot Teekaਹੇ ਪੰਡਤ ਜੀ! ਤੁਮ ਹੀ ਆਪ ਬਿਨਾਂ ਤਗ ਕੇ (ਵਤੈ) ਫਿਰਤੇ ਹੋ॥
Prof. Sahib Singhਆਪ ਤਾਂ ਇਹੋ ਜਿਹੇ ਜਨੇਊ ਤੋਂ ਵਾਂਜਿਆ ਹੋਇਆ ਭਟਕਦਾ ਫਿਰਦਾ ਹੈ,

ਪਦ ਅਰਥ ਵਤੈ = ਭੌਂਦਾ ਫਿਰਦਾ ਹੈ।

SikhNet (Spanish)El mismo Brahmán se va al más allá sin su hilo

ਵਟਿ ਧਾਗੇ; ਅਵਰਾ ਘਤੈ ॥

vatt dhaage; avaraa ghatai |

Sant Singh KhalsaTwisting the threads, he puts them on others.
Manmohan SinghTwisting the threads, he puts them on others.
Manmohan Singh (Punjabi)ਡੋਰਾਂ ਨੂੰ ਵੱਟ ਕੇ ਉਹ ਉਨ੍ਹਾਂ ਨੂੰ ਹੋਰਨਾਂ ਦੇ ਪਾਉਂਦਾ ਹੈ।
Fareedkot Teekaਔਰੋਂ ਕੋ ਤਾਗੇ ਵਟ ਕਰ ਕੇ ਗਲੇ ਮੇਂ (ਘਤੈ) ਪਾਉਤੇ ਹੋ॥
Prof. Sahib Singhਪਰ (ਕਪਾਹ ਦੇ ਸੂਤ ਦੇ) ਧਾਗੇ ਵੱਟ ਵੱਟ ਕੇ ਹੋਰਨਾਂ ਨੂੰ ਪਾਂਦਾ ਹੈ।
SikhNet (Spanish)y trenzándolo se lo pone a otros.

ਲੈ ਭਾੜਿ; ਕਰੇ ਵੀਆਹੁ ॥

lai bhaarr; kare veeaahu |

Sant Singh KhalsaHe takes payment for performing marriages;
Manmohan SinghHe takes remuneration for performing marriages,
Manmohan Singh (Punjabi)ਵਿਵਾਹ ਕਰਾਉਣ ਦੀ ਉਹ ਮਜਦੂਰੀ ਲੈਂਦਾ ਹੈ।
Fareedkot Teeka(ਭਾੜਿ) ਬਿਆਹ ਕਰਾਈ ਦਖਿਅਨਾ ਜਜਮਾਨ ਸੇ ਲੇ ਕਰ ਬਿਆਹੁ ਕਰਾਉਤੇ ਹੋ॥
Prof. Sahib Singhਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਲੈ ਕੇ ਕਰਦਾ ਹੈ,

ਪਦ ਅਰਥ ਭਾੜਿ = ਭਾੜਾ, ਮਜੂਰੀ, ਲਾਗ, ਦੱਛਣਾ।

SikhNet (Spanish)Cobrando él la vivienda a los que están bajo su tutela

ਕਢਿ ਕਾਗਲੁ; ਦਸੇ ਰਾਹੁ ॥

kadt kaagal; dase raahu |

Sant Singh Khalsareading their horoscopes, he shows them the way.
Manmohan SinghPulling out the calendar, he shows the way.
Manmohan Singh (Punjabi)ਪੱਤ੍ਰੀ ਕੱਢ ਕੇ ਉਹ ਰਸਤਾ ਵਿਖਾਲਦਾ ਹੈ।
Fareedkot Teeka(ਕਢਿ) ਨਿਕਾਲ ਕਰ (ਕਾਗਲੁ) ਪੁਸਤਕ ਸਗਨ ਸਾਸਤ੍ਰ ਕਾ ਰਸਤਾ ਬਤਾਉਤੇ ਹੋ॥
Prof. Sahib Singhਤੇ ਪੱਤ੍ਰੀ ਸੋਧ ਸੋਧ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ।

ਪਦ ਅਰਥ ਕਾਗਲੁ = ਕਾਗਦ, ਪੱਤ੍ਰੀ।

SikhNet (Spanish)y leyéndole los horóscopos, enseña el camino a todos.

ਸੁਣਿ ਵੇਖਹੁ ਲੋਕਾ; ਏਹੁ ਵਿਡਾਣੁ ॥

sun vekhahu lokaa; ehu viddaan |

Sant Singh KhalsaHear, and see, O people, this wondrous thing.
Manmohan SinghHear and see, ye people, this strange thing.
Manmohan Singh (Punjabi)ਸੁਣੋ ਅਤੇ ਦੇਖੋ, ਤੁਸੀਂ ਹੇ ਲੋਕੋ! ਇਹ ਹੈਰਾਨੀ ਦੀ ਗੱਲ।
Fareedkot Teekaਹੇ ਲੋਕੋ ਸੁਨੋ! ਔਰ ਇਸ (ਵਿਡਾਣੁ) ਅਸਚਰਜ ਕੋ ਦੇਖੋ॥
Prof. Sahib Singhਹੇ ਲੋਕੋ! ਸੁਣੋ, ਵੇਖੋ, ਇਹ ਅਚਰਜ ਤਮਾਸ਼ਾ!

ਪਦ ਅਰਥ ਏਹੁ ਵਿਡਾਣੁ = ਇਹ ਅਚਰਜ ਕੌਤਕ।

SikhNet (Spanish)Escucha, oh gente, y ve la Maravilla de las maravillas:

ਮਨਿ ਅੰਧਾ; ਨਾਉ ਸੁਜਾਣੁ ॥੪॥

man andhaa; naau sujaan |4|

Sant Singh KhalsaHe is mentally blind, and yet his name is wisdom. ||4||
Manmohan SinghWhile mentally blind, the Pandit is named Sujan (wise.)
Manmohan Singh (Punjabi)ਆਤਮਕ ਤੌਰ ਤੇ ਅੰਨ੍ਹਾ ਹੁੰਦਿਆਂ ਹੋਇਆ ਭੀ ਪੰਡਿਤ ਦਾ ਨਾਮ ਸਿਆਣਾ ਹੈ।
Fareedkot Teekaਮਨ ਕਰ ਕੇ ਤੋ ਅੰਧੇ ਹੈਂ ਔਰ ਨਾਮ (ਸੁਜਾਣੁ) ਚਤਰ, ਭਾਵ ਪੰਡਿਤ ਹੈਂ॥੪॥
Prof. Sahib Singh(ਪੰਡਿਤ ਆਪ ਤਾਂ) ਮਨੋਂ ਅੰਨ੍ਹਾ ਹੈ (ਭਾਵ, ਅਗਿਆਨੀ ਹੈ), (ਪਰ ਆਪਣਾ) ਨਾਮ (ਰਖਵਾਇਆ ਹੋਇਆ ਹੈ) 'ਸਿਆਣਾ' ॥੪॥

ਪਦ ਅਰਥ ਸੁਜਾਣੁ = ਸਿਆਣਾ, ਪੰਡਤ ॥੪॥

SikhNet (Spanish)su mente está ciega y él se llama a sí mismo sabiduría. (4)
Shabad Guru Nanak Dev Ji Raag Aasaa Ang 471

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਾਹਿਬੁ ਹੋਇ ਦਇਆਲੁ, ਕਿਰਪਾ ਕਰੇ; ਤਾ ਸਾਈ ਕਾਰ ਕਰਾਇਸੀ ॥

saahib hoe deaal, kirapaa kare; taa saaee kaar karaaeisee |

Sant Singh KhalsaOne, upon whom the Merciful Lord bestows His Grace, performs His service.
Manmohan SinghThe man to whom the Lord is compassionate and shows mercy, performs His service.
Manmohan Singh (Punjabi)ਜਿਸ ਉੱਤੇ ਸੁਆਮੀ ਮਿਹਰਬਾਨ ਹੈ ਅਤੇ ਦਇਆ ਧਾਰਦਾ ਹੈ, ਉਹ ਉਸ ਦੀ ਚਾਕਰੀ ਕਮਾਉਂਦਾ ਹੈ।
Fareedkot Teekaਜਬ ਸ੍ਵਾਮੀ ਦਿਆਲ ਹੋ ਕਰ ਕ੍ਰਿਪਾ ਦ੍ਰਿਸ਼ਟ ਕਰੈ ਤਬ ਉਸ ਜੀਵ ਸੇ ਸੁਭ ਕਰਮ (ਕਾਰ) ਕਰਾਉਤਾ ਹੈ; ਵਾ ਜਬ ਦਿਆਲ ਹੋਵੇਗਾ ਤਬ ਕਰਵਾਵੇਗਾ॥
Prof. Sahib Singh(ਜਿਸ ਸੇਵਕ ਉੱਤੇ ਪ੍ਰਭੂ) ਮਾਲਕ ਦਇਆਲ ਹੋ ਜਾਏ, ਮਿਹਰ ਕਰੇ, ਤਾਂ ਉਸ ਪਾਸੋਂ ਉਹੀ ਕੰਮ ਕਰਾਂਦਾ ਹੈ (ਜੋ ਉਸ ਨੂੰ ਭਾਉਂਦਾ ਹੈ);

ਪਦ ਅਰਥ ਸਾਈ ਕਾਰ = ਉਹੀ ਕੰਮ (ਜੋ ਉਸ ਨੂੰ ਭਾਉਂਦਾ ਹੈ)।

SikhNet (Spanish)Si el Maestro es Misericordioso, Él hace que hagamos Su Voluntad;

ਸੋ ਸੇਵਕੁ ਸੇਵਾ ਕਰੇ; ਜਿਸ ਨੋ ਹੁਕਮੁ ਮਨਾਇਸੀ ॥

so sevak sevaa kare; jis no hukam manaaeisee |

Sant Singh KhalsaThat servant, whom the Lord causes to obey the Order of His Will, serves Him.
Manmohan SinghThe servant, whom the Lord causes to abide by His order, serves Him.
Manmohan Singh (Punjabi)ਟਹਿਲੂਆਂ, ਜਿਸ ਪਾਸੋਂ ਸਾਈਂ ਆਪਣਾ ਫੁਰਮਾਨ ਸਵੀਕਾਰ ਕਰਾਉਂਦਾ ਹੈ, ਉਹ ਉਸ ਦੀ ਟਹਿਲ ਕਰਦਾ ਹੈ।
Fareedkot Teekaਸੇਵਕ ਹੋ ਕਰ ਸੋਈ ਸੇਵਾ ਕਰਤਾ ਹੈ ਜਿਸ ਸੇ ਅਪਨੀ ਆਗਿਆ ਮਨਾਉਤਾ ਹੈ ਵਾ ਮਨਾਵੇਗਾ॥
Prof. Sahib Singhਜਿਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈ, ਉਹ ਸੇਵਕ (ਪ੍ਰਭੂ-ਪਤੀ ਦੀ) ਸੇਵਾ ਕਰਦਾ ਹੈ;
SikhNet (Spanish)solamente fluyendo en Su Voluntad podemos Servirlo.

ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥

hukam maniai hovai paravaan; taa khasamai kaa mehal paaeisee |

Sant Singh KhalsaObeying the Order of His Will, he becomes acceptable, and then, he obtains the Mansion of the Lord's Presence.
Manmohan SinghBy obeying His command, man becomes acceptable and then obtains the Master's mansion.
Manmohan Singh (Punjabi)ਉਸ ਦੀ ਆਗਿਆ ਮੰਨਣ ਦੁਆਰਾ ਇਨਸਾਨ ਕਬੂਲ ਪੈ ਜਾਂਦਾ ਹੈ ਅਤੇ ਤਦ, ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ।
Fareedkot Teekaਜਉ ਹੁਕਮ ਕੋ ਮੰਨਿਐ ਮਾਨਨੇ ਕਰ ਕੇ ਪ੍ਰਮਾਣੀਕ ਹੋਤਾ ਹੈ ਵਾ ਹੋਵੈ, ਤਉ (ਖਸਮੈ) ਸ੍ਵਾਮੀ ਕਾ (ਮਹਲੁ) ਸਥਾਨ, ਭਾਵ ਸਰੂਪ ਪਾਉਤਾ ਹੈ ਵਾ ਪਾਵੇਗਾ॥
Prof. Sahib Singhਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਕਰਕੇ ਸੇਵਕ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦਾ ਹੈ ਅਤੇ ਮਾਲਕ ਦਾ ਘਰ ਲੱਭ ਲੈਂਦਾ ਹੈ।

ਪਦ ਅਰਥ ਹੁਕਮਿ ਮੰਨਿਐ = ਜੇ ਮਾਲਕ ਦੀ ਆਗਿਆ ਵਿਚ ਤੁਰੀਏ, ਜੇ ਰਜ਼ਾ ਵਿਚ ਰਾਜ਼ੀ ਰਹੀਏ, ਰਜ਼ਾ ਵਿਚ ਰਾਜ਼ੀ ਰਹਿਣ ਨਾਲ। ਪਰਵਾਣੁ = (ਦਰਗਾਹ ਵਿਚ) ਕਬੂਲ, ਸੁਰਖ਼ਰੂ। ਖਸਮੈ ਕਾ ਮਹਲੁ = ਖਸਮ ਦਾ ਘਰ, ਉਹ ਟਿਕਾਣਾ ਜਿੱਥੇ ਪ੍ਰਭੂ-ਪਤੀ ਸਾਖਿਆਤ ਪਰਗਟ ਹੁੰਦਾ ਹੈ।

SikhNet (Spanish)Aquél que se somete a Su Voluntad es aprobado y llega al Palacio del Señor.

ਖਸਮੈ ਭਾਵੈ ਸੋ ਕਰੇ; ਮਨਹੁ ਚਿੰਦਿਆ. ਸੋ ਫਲੁ ਪਾਇਸੀ ॥

khasamai bhaavai so kare; manahu chindiaa. so fal paaeisee |

Sant Singh KhalsaOne who acts to please His Lord and Master, obtains the fruits of his mind's desires.
Manmohan SinghHe who does that what pleases his Master, obtains the fruit his heart desires.
Manmohan Singh (Punjabi)ਜਿਹੜਾ ਉਹ ਕੁਛ ਕਰਦਾ ਹੈ, ਜੋ ਉਸ ਦੇ ਮਾਰਗ ਨੂੰ ਚੰਗਾ ਲੱਗਦਾ ਹੈ, ਉਹ, ਉਹ ਮੇਵਾ ਹਾਸਲ ਕਰ ਲੈਦਾ ਹੈ, ਜਿਸ ਨੂੰ ਉਸ ਦਾ ਦਿਲ ਲੋੜਦਾ ਹੈ।
Fareedkot Teekaਜੋ ਕਰਮ ਸ੍ਵਾਮੀ ਕੋ ਭਾਵਤਾ ਹੈ, ਸੋਈ ਕਰਤਾ ਹੈ, ਸੋ ਸੇਵਕ ਮਨ ਇਛਤ ਫਲ ਪਾਉਤਾ ਹੈ ਵਾ ਪਾਵੇਗਾ॥
Prof. Sahib Singhਜਦੋਂ ਸੇਵਕ ਉਹੀ ਕੰਮ ਕਰਦਾ ਹੈ ਜੋ ਖਸਮ ਨੂੰ ਚੰਗਾ ਲੱਗਦਾ ਹੈ ਤਾਂ ਉਸ ਨੂੰ ਮਨ-ਭਾਉਂਦਾ ਫਲ ਮਿਲਦਾ ਹੈ,

ਪਦ ਅਰਥ ਮਨਹੁ ਚਿੰਦਿਆ = ਮਨ-ਭਾਉਂਦਾ, ਮਨ-ਇੱਛਤ।

SikhNet (Spanish)Aquél que sigue la Voluntad del Señor, obtiene el deseo de su corazón

ਤਾ. ਦਰਗਹ ਪੈਧਾ ਜਾਇਸੀ ॥੧੫॥

taa. daragah paidhaa jaaeisee |15|

Sant Singh KhalsaThen, he goes to the Court of the Lord, wearing robes of honor. ||15||
Manmohan SinghHe, then goes to God's court, wearing the robe of honour.
Manmohan Singh (Punjabi)ਉਹ ਤਦ, ਇੱਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਤਉ ਹੀ ਪਰਲੋਕ ਮੇਂ ਪਰਮੇਸ਼੍ਵਰ ਕੀ ਸਭਾ ਮੇਂ ਪੈਧਾ ਜਾਵੈਗਾ, ਭਾਵ ਪਤਿਸਟਾ ਸਹਿਤ ਜਾਵੇਗਾ॥੧੫॥☬ਸੁਲਤਾਨ ਪੁਰ ਵੇਈਂ ਕੇ ਘਾਟ ਪਰ ਮਹਸੂਲੀਏ ਖਤ੍ਰੀ ਨੇ ਗਊ ਲੀਏ ਜਾਤੇ ਬ੍ਰਾਹਮਨ ਕੋ ਮਹਸੂਲ ਕੇ ਵਾਸਤੇ ਤੀਨ ਪਹਰ ਤਕ ਰੋਕ ਛੋਡਾ। ਗਊ ਬ੍ਰਹਮਨ ਦੋਨੋ ਭੂਖੇ ਰਹੇ। ਫਿਰ ਮਹਸੂਲੀਆ ਤਿਸੀ ਗਊ ਕੇ ਗੋਬਰ ਸੇ ਚੌਂਕਾ ਦੇ ਕਰ ਰਸੋਈ ਕਰਨੇ ਲਗਾ। ਇਸ ਬਿਪ੍ਰੀਤ ਸਰਧਾ ਕੋ ਦੇਖ ਕਰ ਬਚਨ ਹੂਆ:
Prof. Sahib Singhਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ॥੧੫॥

ਪਦ ਅਰਥ ਪੈਧਾ = ਸਿਰੋਪਾਉ ਲੈ ਕੇ, ਇੱਜ਼ਤ ਨਾਲ ॥੧੫॥

SikhNet (Spanish)y en la Corte del Señor es investido con el ropaje de Honor. (15)
Shabad Guru Ramdas Ji Raag Aasaa Ang 450 excerpt (4 of 17 lines)

ਕੋਈ ਗਾਵੈ. ਰਾਗੀ ਨਾਦੀ ਬੇਦੀ. ਬਹੁ ਭਾਤਿ ਕਰਿ; ਨਹੀ ਹਰਿ ਹਰਿ ਭੀਜੈ. ਰਾਮ ਰਾਜੇ ॥

koee gaavai. raagee naadee bedee. bahu bhaat kar; nahee har har bheejai. raam raaje |

Sant Singh KhalsaSome sing of the Lord, through musical Ragas and the sound current of the Naad, through the Vedas, and in so many ways. But the Lord, Har, Har, is not pleased by these, O Lord King.
Manmohan SinghSome sing Lord God through music, musical instruments and religions books in various ways, but, by these methods, Master, the King is not pleased.
Manmohan Singh (Punjabi)ਵਾਹਿਗੁਰੂ ਸੁਆਮੀ ਨੂੰ ਕਈ ਸੁਰੀਲੀਆਂ ਸੁਰਾਂ ਸੰਗੀਤਕ ਸਾਜਾਂ ਤੇ ਧਾਰਮਕ ਗ੍ਰੰਥਾਂ ਰਾਹੀਂ ਅਨੇਕਾਂ ਤ੍ਰੀਕਿਆਂ ਨਾਲ ਗਾਉਂਦੇ ਹਨ, ਪਰ ਮਾਲਕ ਪਾਤਸ਼ਾਹ ਇਨ੍ਹਾਂ ਢੰਗਾਂ ਨਾਲ ਖੁਸ਼ ਨਹੀਂ ਹੁੰਦਾ।
Fareedkot Teekaਕੋਈ ਪੁਰਖ (ਰਾਗੀ) ਰਾਗੋਂ ਔਰ ਨਾਦੋਂ ਕਰ ਕੇ ਤੇਰਾ ਗਾਨ ਕਰਤੇ ਹੈਂ ਕੋਈ ਬੇਦ ਧੁਨ ਕਰ ਕੇ ਗਾਨ ਕਰਤੇ ਹੈਂ, ਪਰੰਤੁ ਹੇ ਹਰਿ! ਇਸੀ ਤਰਹ ਬਹੁਤ ਭਾਂਤ ਸੇ ਬਹੁਤ ਗਾਉਤੇ ਹੈਂ। ਬਿਨਾਂ ਪ੍ਰੇਮ ਕੇ ਤੂੰ ਨਹੀਂ (ਭੀਜੈ) ਪਸੀਜਤਾ ਅਰਥਾਤ ਪ੍ਰਸਿੰਨ ਨਹੀਂ ਹੋਤਾ॥
Prof. Sahib Singhਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ਪਰ ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ।

ਪਦ ਅਰਥ ਗਾਵੈ = ਗੁਣ ਗਾਂਦਾ ਹੈ। ਰਾਗੀ = ਰਾਗੀਂ, ਰਾਗਾਂ ਦੀ ਰਾਹੀਂ ਗਾ ਕੇ। ਨਾਦੀ = ਨਾਦੀਂ, ਸੰਖ ਆਦਿ ਵਜਾ ਕੇ। ਬੇਦੀ = ਬੇਦੀਂ, ਧਰਮ-ਪੁਸਤਕਾਂ ਦੀ ਰਾਹੀਂ। ਬਹੁ ਭਾਂਤਿ ਕਰਿ = ਕਈ ਤਰੀਕਿਆਂ ਨਾਲ। ਭੀਜੈ = ਪ੍ਰਸੰਨ ਹੁੰਦਾ।

SikhNet (Spanish)Algunos Te cantan, oh Señor, a través del Naad y de los Vedas, pero no están imbuidos en Ti

ਜਿਨਾ ਅੰਤਰਿ. ਕਪਟੁ ਵਿਕਾਰੁ ਹੈ; ਤਿਨਾ ਰੋਇ. ਕਿਆ ਕੀਜੈ ॥

jinaa antar. kapatt vikaar hai; tinaa roe. kiaa keejai |

Sant Singh KhalsaThose who are filled with fraud and corruption within - what good does it do for them to cry out?
Manmohan SinghIn whom are fraud and sin what good can bewailing do unto them?
Manmohan Singh (Punjabi)ਜਿਨ੍ਹਾਂ ਦੇ ਅੰਦਰ ਛਲ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ?
Fareedkot Teekaਜਿਨ ਕੇ ਅੰਤਸਕਰਣ ਮੇਂ ਕਪਟ ਰੂਪੀ ਰੋਗ ਹੈ ਤਿਨੋਂ ਨੇ ਝੂਠੇ ਰੁਦਨ ਕਰ ਕੇ ਕ੍ਯਾ ਕਰ ਲੇਨਾ ਹੈ ਅਰਥਾਤ ਤਿਨ ਕਾ ਰੋਨਾ ਝੂਠਾ ਹੈ, ਵਾ ਰੋਇ ਤਿਨ ਕੀ ਸੋਭਾ ਕਿਆ ਕਰਨੀ ਹੈ॥
Prof. Sahib Singhਜਿਨ੍ਹਾਂ ਦੇ ਅੰਦਰ ਫ਼ਰੇਬ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ?

ਪਦ ਅਰਥ ਅੰਤਰਿ = ਅੰਦਰ। ਕਪਟੁ = ਫ਼ਰੇਬ। ਰੋਇ = ਰੋ ਕੇ।

SikhNet (Spanish)Pues aquéllos en quienes la traición y la maldad habitan, ¿de qué les sirve gritarle al Señor?

ਹਰਿ ਕਰਤਾ. ਸਭੁ ਕਿਛੁ ਜਾਣਦਾ; ਸਿਰਿ ਰੋਗ ਹਥੁ ਦੀਜੈ ॥

har karataa. sabh kichh jaanadaa; sir rog hath deejai |

Sant Singh KhalsaThe Creator Lord knows everything, although they may try to hide their sins and the causes of their diseases.
Manmohan SinghGod, the Creator, knows everything, though man tries to hide his sin or source of disease.
Manmohan Singh (Punjabi)ਵਾਹਿਗੁਰੂ ਸਿਰਜਣਹਾਰ ਸਭ ਕੁਝ ਜਾਣਦਾ ਹੈ, ਭਾਵੇਂ ਬੰਦਾ ਆਪਣਾ ਪਾਪ (ਬਿਮਾਰੀ ਦਾ ਮੁੱਢ) ਲੁਕਾਣ ਦੀ ਕੋਸ਼ਿਸ਼ ਕਰਦਾ ਹੈ।
Fareedkot Teekaਹੇ ਹਰਿ ਕਰਤਾ! ਤੂੰ ਸਭ ਕੁਛੁ ਜਾਨਤਾ ਹੈਂ ਸਭ ਰੋਗੋਂ ਕਾ (ਸਿਰਿ ਰੋਗ) ਸਿਰੋਮਣਿ ਅਗ੍ਯਾਨ ਰੋਗ ਤਿਨ ਕੇ ਅੰਤਸਕਰਣ ਰੂਪ ਹਾਥ ਮੇਂ ਕਰਮੋਂ ਨੇ ਦੀਆ ਹੈ। ਵਾ ਜੈਸੇ ਸਿਰ ਮੇਂ ਰੋਗ, ਭਾਵ ਗੰਜੁ ਹੋਵੈ ਅਰ ਉਸ ਕੇ ਉਪਰ ਹਾਥ ਦੀਜੀਏ ਤਉ ਲੁਕਦਾ ਨਹੀਂ, ਤੈਸੇ ਰੋਣੇ ਕਰ ਕਪਟ ਰੂਪ ਰੋਗੁ ਲੁਕਦਾ ਨਹੀਂ ਹੈ। ਵਾ ਸਿਰੋਮਣੀ ਹੰਕਾਰ ਰੋਗੁ ਉਨ ਕੇ ਮਨ ਰੂਪੀ ਹਾਥ ਮੇਂ ਦੇਤਾ ਹੈ॥
Prof. Sahib Singhਕਰਤਾਰ (ਹਰੇਕ ਮਨੁੱਖ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ, ਅੰਦਰਲੇ ਰੋਗਾਂ ਉਤੇ ਬੇਸ਼ੱਕ ਹੱਥ ਦਿੱਤਾ ਜਾਏ (ਭਾਵੇਂ ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ)।

ਪਦ ਅਰਥ ਸਿਰਿ ਰੋਗ = ਰੋਗਾਂ ਦੇ ਸਿਰ ਉਤੇ। ਹਥੁ ਦੀਜੈ = ਹੱਥ ਦਿੱਤਾ ਜਾਏ।

SikhNet (Spanish)El Señor Creador conoce todo, y aun así, tratamos de esconder nuestra vergüenza.

ਜਿਨਾ ਨਾਨਕ. ਗੁਰਮੁਖਿ ਹਿਰਦਾ ਸੁਧੁ ਹੈ; ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

jinaa naanak. guramukh hiradaa sudh hai; har bhagat har leejai |4|11|18|

Sant Singh KhalsaO Nanak, those Gurmukhs whose hearts are pure, obtain the Lord, Har, Har, by devotional worship. ||4||11||18||
Manmohan SinghThe pious persons, whose mind is pure, O Nanak, obtain Lord God's love-worship.
Manmohan Singh (Punjabi)ਪਵਿੱਤਰ ਪੁਰਸ਼ ਜਿਨ੍ਹਾਂ ਦਾ ਮਨ ਪਾਵਨ ਹੈ, ਹੇ ਨਾਨਕ! ਵਾਹਿਗੁਰੂ ਸੁਆਮੀ ਦੀ ਪਿਆਰ-ਉਪਾਸ਼ਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਜਿਨ ਗੁਰਮੁਖੋਂ ਕਾ ਹ੍ਰਿਦਾ ਸੁਧੁ ਹੈ ਵਹੁ ਹਰਿ ਪ੍ਰਕਾਰ ਸੇ ਤੇਰੀ ਭਗਤੀ ਲੇਤੇ ਹੈਂ॥੪॥੧੧॥੧੮॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹੀ ਹਰੀ ਦਾ ਨਾਮ ਲੈਂਦੇ ਹਨ ॥੪॥੧੧॥੧੮॥

ਪਦ ਅਰਥ ਸੁਧੁ = ਪਵਿਤ੍ਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥੧੧॥੧੮॥

SikhNet (Spanish)Dice Nanak, aquéllos que tienen pureza en su corazón, obtienen al Señor, a través de la Amorosa Adoración. (4‑11‑18)
Shabad Guru Nanak Dev Ji Raag Aasaa Ang 471

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਗਊ ਬਿਰਾਹਮਣ ਕਉ ਕਰੁ ਲਾਵਹੁ; ਗੋਬਰਿ. ਤਰਣੁ ਨ ਜਾਈ ॥

gaoo biraahaman kau kar laavahu; gobar. taran na jaaee |

Sant Singh KhalsaThey tax the cows and the Brahmins, but the cow-dung they apply to their kitchen will not save them.
Manmohan SinghThou chargest tax for the cow and the Brahman, but the cow-dung will not save thee.
Manmohan Singh (Punjabi)ਤੂੰ ਗਾਂ ਅਤੇ ਬ੍ਰਹਿਮਣ ਨੂੰ ਮਸੂਲ ਲਾਉਂਦਾ ਹੈਂ। ਗਾਂ ਦੇ ਗੋਹੇ ਨੇ ਤੇਰਾ ਪਾਰ ਉਤਾਰਾ ਨਹੀਂ ਕਰਨਾ।
Fareedkot Teekaਜਿਸ ਗਊ ਕੇ ਗੋਬਰ ਸੇ ਅਪਨੇ ਕੋ ਪਵਿਤ੍ਰ ਮਾਨਤਾ ਹੈ, ਗਊ ਔਰ ਬ੍ਰਹਮਨ ਕੋ ਕਰ ਲਗਾਉਤਾ ਹੈ ਔਰ ਗੋਬਰ ਸੇ ਅਪਨਾ ਉਧਾਰ ਕੀਆ ਚਾਹੁਤਾ ਹੈ, ਸੋ ਗੋਬਰ ਸੇ ਤਰਾ ਨਹੀਂ ਜਾਇਗਾ॥
Prof. Sahib Singh(ਦਰਿਆ ਦੇ ਪੱਤਣ ਤੇ ਬੈਠ ਕੇ) ਗਊ ਅਤੇ ਬ੍ਰਾਹਮਣ ਨੂੰ ਤਾਂ ਤੂੰ ਮਸੂਲ ਲਾਂਦਾ ਹੈਂ (ਭਾਵ, ਗਊ ਅਤੇ ਬ੍ਰਾਹਮਣ ਨੂੰ ਪਾਰ ਲੰਘਾਣ ਦਾ ਮਸੂਲ ਲਾ ਲੈਂਦਾ ਹੈਂ), (ਫੇਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਗਊ ਦੇ) ਗੋਹੇ ਨਾਲ (ਪੋਚਾ ਫੇਰਿਆਂ, ਸੰਸਾਰ-ਸਮੁੰਦਰ ਤੋਂ) ਤਰਿਆ ਨਹੀਂ ਜਾ ਸਕਦਾ।

ਪਦ ਅਰਥ ਕਰੁ = ਮਸੂਲ। ਲਾਵਹੁ = ਤੁਸੀ ਲਾਂਦੇ ਹਉ। ਗੋਬਰਿ = ਗੋਬਰ ਨਾਲ, ਗੋਹੇ ਨਾਲ ਪੋਚਾ ਫੇਰਿਆਂ।

SikhNet (Spanish)Traicionaron a su pueblo y a sus maestros espirituales para obtener la buena aceptación de los mongoles

ਧੋਤੀ ਟਿਕਾ ਤੈ ਜਪਮਾਲੀ; ਧਾਨੁ ਮਲੇਛਾਂ ਖਾਈ ॥

dhotee ttikaa tai japamaalee; dhaan malechhaan khaaee |

Sant Singh KhalsaThey wear their loin cloths, apply ritual frontal marks to their foreheads, and carry their rosaries, but they eat food with the Muslims.
Manmohan SinghThou wearest a loin-cloth putest a frontal mark carriest a rosary and eats the Muslims provisions.
Manmohan Singh (Punjabi)ਤੂੰ ਧੋਤੀ ਪਾਉਂਦਾ ਹੈਂ, ਤਿਲਕ ਲਾਉਂਦਾ ਹੈਂ, ਮਾਲਾ ਚੁੱਕੀ ਫਿਰਦਾ ਹੈਂ, ਅਤੇ ਰਾਸ਼ਨ ਮੁਸਲਮਾਨ ਦਾ ਖਾਂਦਾ ਹੈਂ।
Fareedkot Teekaਧੋਤੀ ਟਿਕਾ ਧਾਰ ਕਰ (ਤੈ) ਬਹੁਰੋ ਜਪ ਮਾਲੀ ਹਾਥ ਮੇਂ ਲੇ ਕਰ ਮੰਤ੍ਰ ਜਪਤਾ ਹੈ ਅੰਨ ਮਲੇਛੋਂ ਕਾ ਖਾਤਾ ਹੈ; ਵਾ ਹੇ ਮਲੇਛਾ! ਐਸਾ ਧਾਨੁ ਖਾਤਾ ਹੈਂ ਗ੍ਰੀਬੋਂ ਕੋ ਜੋ ਦੁਖ ਦੇ ਕਰ ਲੈਂਦਾ ਹੈਂ॥
Prof. Sahib Singhਧੋਤੀ (ਪਹਿਨਦਾ ਹੈਂ), ਟਿੱਕਾ (ਮੱਥੇ ਉਤੇ ਲਾਂਦਾ ਹੈਂ) ਅਤੇ ਮਾਲਾ (ਫੇਰਦਾ ਹੈਂ), ਪਰ ਪਦਾਰਥ ਮਲੇਛਾਂ ਦਾ ਖਾਂਦਾ ਹੈਂ, (ਭਾਵ ਪਦਾਰਥ ਉਹਨਾਂ ਤੋਂ ਲੈ ਕੇ ਛਕਦਾ ਹੈਂ, ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ)।

ਪਦ ਅਰਥ ਤੈ = ਅਤੇ। ਜਪਮਾਲੀ = ਮਾਲੀ। ਧਾਨੁ = ਪਦਾਰਥ, ਭੋਜਨ ਮਲੇਛਾਂ ਦਾ, ਮੁਸਲਮਾਨਾਂ ਦਾ। ਖਾਈ = ਖਾਂਦਾ ਹੈ।

SikhNet (Spanish)y pensaban que si incluían ciertos ritos hindúes en su vida, como usar la Dhoti, la marca en la frente, el rosario y cubrir su cocina con excremento de vaca iban a ser aceptados por los hindúes también.

ਅੰਤਰਿ ਪੂਜਾ. ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥

antar poojaa. parreh katebaa; sanjam turakaa bhaaee |

Sant Singh KhalsaO Siblings of Destiny, you perform devotional worship indoors, but read the Islamic sacred texts, and adopt the Muslim way of life.
Manmohan SinghO Brother, within thou performest worship, outside thou readest Muslim books and adoptest Mohammedan way of life.
Manmohan Singh (Punjabi)ਹੇ ਭਰਾ! ਅੰਦਰਵਾਰ ਤੂੰ ਉਪਾਸ਼ਨ ਕਰਦਾ ਹੈਂ, ਬਾਹਰਵਾਰ ਤੂੰ ਮੁਸਲਮਾਨੀ ਕਿਤਾਬਾਂ ਵਾਚਦਾ ਹੈਂ ਅਤੇ ਮੁਸਲਮਾਨੀ ਜੀਵਨ ਰਹੁ-ਰੀਤੀ ਧਾਰਨ ਕਰਦਾ ਹੈਂ।
Fareedkot Teekaਹੇ ਭਾਈ! ਯਹ ਸੰਜਮ ਤੁਮਾਰਾ ਤੁਰਕੋਂ ਵਾਲਾ ਹੈ। ਅੰਦਰ ਬੈਠਕੇ ਪੂਜਾ ਕਰਤੇ ਹੋ, ਭਾਵ ਮਲੇਛੋਂ ਕੇ ਭੈ ਕਰ ਪ੍ਰਗਟ ਪੂਜਾ ਨਹੀਂ ਕਰਤੇ ਥੇ। ਬਾਹਰ ਬੈਠਕਰ ਕਤੇਬਾਂ ਪੜਦੇ ਹੈਂ॥
Prof. Sahib Singhਅੰਦਰ ਬੈਠ ਕੇ (ਭਾਵ, ਤੁਰਕ ਹਾਕਮਾਂ ਤੋਂ ਚੋਰੀ ਚੋਰੀ) ਪੂਜਾ ਕਰਦਾ ਹੈਂ, (ਬਾਹਰ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ) ਕੁਰਾਨ ਆਦਿ ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਹੀ ਰਹਿਤ ਤੂੰ ਰੱਖੀ ਹੋਈ ਹੈ।

ਪਦ ਅਰਥ ਅੰਤਰਿ = ਅੰਦਰ, ਲੁਕ ਕੇ। ਸੰਜਮੁ = ਰਹਿਤ, ਰਹਿਣੀ। ਤੁਰਕਾ = ਤੁਰਕਾਂ ਵਾਲੀ, ਮੁਸਲਮਾਨਾਂ ਵਾਲੀ। ਭਾਈ = ਹੇ ਭਾਈ!

SikhNet (Spanish)En realidad, adoraban a los ídolos; por fuera leían el Corán y observaban el código de los turcos.

ਛੋਡੀਲੇ ਪਾਖੰਡਾ ॥

chhoddeele paakhanddaa |

Sant Singh KhalsaRenounce your hypocrisy!
Manmohan SinghLay aside the hypocrisy.
Manmohan Singh (Punjabi)ਆਪਣਾ ਦੰਭਪੁਣਾ ਤਿਆਗ ਦੇ।
Fareedkot Teeka(ਲੇ) ਰੇ ਪਾਖੰਡ ਕੋ ਛੋਡੀ ਦੇ॥
Prof. Sahib Singh(ਇਹ) ਪਾਖੰਡ ਤੂੰ ਛੱਡ ਦੇਹ।

ਪਦ ਅਰਥ ਛੋਡੀਲੇ = ਛੱਡ ਦੇਹ।

SikhNet (Spanish)Deshazte de tu engaño y de la hipocresía,

ਨਾਮਿ ਲਇਐ; ਜਾਹਿ ਤਰੰਦਾ ॥੧॥

naam leiai; jaeh tarandaa |1|

Sant Singh KhalsaTaking the Naam, the Name of the Lord, you shall swim across. ||1||
Manmohan SinghBy taking God's Name. Thou shalt swim across.
Manmohan Singh (Punjabi)ਰੱਬ ਦਾ ਨਾਮ ਲੈਣ ਦੁਆਰਾ ਤੂੰ ਪਾਰ ਉੱਤਰ ਜਾਵੇਗਾਂ।
Fareedkot Teekaਨਾਮ ਜਪਨੇ ਸੇ ਤਰਿ ਜਾਹਿਗਾ॥੧॥☬ਕਲੀਜੁਗ ਕਾ ਪ੍ਰਭਾਉ ਦੇਖਾਵਤੇ ਹੈਂ:
Prof. Sahib Singhਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ (ਸੰਸਾਰ-ਸਮੁੰਦਰ ਤੋਂ) ਤਰੇਂਗਾ ॥੧॥

ਪਦ ਅਰਥ ਨਾਮਿ ਲਇਐ = ਜੇ ਨਾਮ ਲਏਂਗਾ। ਜਾਹਿ ਤਰੰਦਾ = ਤਰ ਜਾਹਿਂਗਾ ॥੧॥

SikhNet (Spanish)oh Brahmán, pues es a través del Nombre del Señor que uno cruza nadando. (1)
Shabad Guru Nanak Dev Ji Raag Aasaa Ang 471 - 472

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਮਾਣਸ ਖਾਣੇ; ਕਰਹਿ ਨਿਵਾਜ ॥

maanas khaane; kareh nivaaj |

Sant Singh KhalsaThe man-eaters say their prayers.
Manmohan SinghThe man-eaters say the prayer.
Manmohan Singh (Punjabi)ਆਦਮੀ-ਖਾਣ ਵੇਲੇ ਨਮਾਜ਼ ਪੜ੍ਹਦੇ ਹਨ।
Fareedkot Teekaਜੋ ਮਾਨੁਖੋਂ ਕੋ ਖਾਨੇ ਹਾਰੇ, ਭਾਵ ਵੱਢੀ ਲੇਤੇ ਹੈਂ, ਸੋ ਵੁਜੂ ਕਰਤੇ ਹੈਂ, ਪੁਨਾ ਨਿਮਾਜ ਪਢਤੇ ਹੈਂ, ਭਾਵ ਸੇ ਐਸੇ ਕਾਜੀ ਅਨਸਾਫ ਪਰ ਹੈਂ॥
Prof. Sahib Singh(ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ।

ਪਦ ਅਰਥ ਮਾਣਸ ਖਾਣੇ = ਮਨੁੱਖਾਂ ਨੂੰ ਖਾਣ ਵਾਲੇ, ਵੱਢੀਖ਼ੋਰ। ਕਰਹਿ ਨਿਵਾਜ = ਨਮਾਜ਼ ਪੜ੍ਹਦੇ ਹਨ।

SikhNet (Spanish)Los devoradores de hombres pronuncian las cinco oraciones;

ਛੁਰੀ ਵਗਾਇਨਿ; ਤਿਨ ਗਲਿ ਤਾਗ ॥

chhuree vagaaein; tin gal taag |

Sant Singh KhalsaThose who wield the knife wear the sacred thread around their necks.
Manmohan SinghThey who wield the Scalpel (knife), wear thread round their neck.
Manmohan Singh (Punjabi)ਜੋ ਕਰਦ ਚਲਾਉਂਦੇ ਹਨ, ਉਨ੍ਹਾਂ ਦੀ ਗਰਦਨ ਦੁਆਲੇ ਜਨੇਊ ਹੈ।
Fareedkot Teekaਔਰ ਜੋ ਛੁਰੀ ਗਲੇ ਪਰ ਚਲਾਉਤੇ ਹੈਂ, ਭਾਵ ਚੁਗਲੀ ਵਾ ਕਲਮ ਰੂਪ ਛੁਰੀ ਬੇਗੁਨਾਹੋਂ ਪਰ ਚਲਾਉਨਾ ਕਰਤੇ ਹੈਂ, ਉਨ ਖਤ੍ਰੀਓਂ ਕੇ ਗਲੇ ਮੇਂ ਤਾਗੇ, ਭਾਵ ਜਨੇਊ ਹੈਂ॥
Prof. Sahib Singh(ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਹਨਾਂ ਦੇ ਗਲ ਵਿਚ ਜਨੇਊ ਹਨ।

ਪਦ ਅਰਥ ਛੁਰੀ ਵਗਾਇਨਿ = (ਜੋ ਲੋਕ) ਛੁਰੀ ਚਲਾਂਦੇ ਹਨ, ਭਾਵ, ਜ਼ੁਲਮ ਕਰਦੇ ਹਨ। ਤਾਗ = ਜੰਞੂ, ਜਨੇਊ।

SikhNet (Spanish)os que con su cuchillo matan al humano para comérselo usan el hilo sagrado

ਤਿਨ ਘਰਿ; ਬ੍ਰਹਮਣ ਪੂਰਹਿ ਨਾਦ ॥

tin ghar; brahaman pooreh naad |

Sant Singh KhalsaIn their homes, the Brahmins sound the conch.
Manmohan SinghIn their home the Brahmans sound the couch.
Manmohan Singh (Punjabi)ਉਨ੍ਹਾਂ ਦੇ ਗ੍ਰਹਿ ਵਿੱਚ ਬ੍ਰਾਹਮਣ ਸੰਖ ਵਜਾਉਂਦੇ ਹਨ।
Fareedkot Teekaਤਿਨਹੀ ਕੇ ਘਰ ਮੇਂ ਬ੍ਰਹਮਨ ਜਾਇ ਕਰ ਪੂਜਾ ਕਰ ਸੰਖ ਬਜਾਉਤੇ ਹੈਂ॥
Prof. Sahib Singhਇਹਨਾਂ (ਜ਼ਾਲਮ ਖੱਤ੍ਰੀਆਂ) ਦੇ ਘਰ ਵਿਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ;

ਪਦ ਅਰਥ ਤਿਨ ਘਰਿ = ਉਹਨਾਂ (ਖੱਤ੍ਰੀਆਂ) ਦੇ ਘਰਾਂ ਵਿਚ। ਪੂਰਹਿ ਨਾਦ = ਨਾਦ ਪੂਰਦੇ ਹਨ, ਸੰਖ ਵਜਾਂਦੇ ਹਨ।

SikhNet (Spanish)y en sus hogares soplan la concha del Brahmán para su oración,

ਉਨੑਾ ਭਿ ਆਵਹਿ ਓਈ ਸਾਦ ॥

aunaa bhi aaveh oee saad |

Sant Singh KhalsaThey too have the same taste.
Manmohan SinghThey too have the same taste.
Manmohan Singh (Punjabi)ਉਨ੍ਹਾਂ ਨੂੰ ਭੀ ਓਹੀ ਸੁਆਦ ਆਉਂਦਾ ਹੈ।
Fareedkot Teekaਤਿਨ ਕਾ ਧਾਨ ਖਾਨੇ ਸੇ ਬ੍ਰਹਮਨੋਂ ਕੋ ਭੀ ਵਹੀ ਸ੍ਵਾਦ ਆਵਤਾ ਹੈ, ਤੁਰਕੋਂ ਜੈਸਾ ਸੁਭਾਵ ਹੋਤਾ ਹੈ॥
Prof. Sahib Singhਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਹਨਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ (ਭਾਵ, ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ)।

ਪਦ ਅਰਥ ਉਨ੍ਹ੍ਹਾ ਭਿ = ਉਹਨਾਂ ਬ੍ਰਾਹਮਣਾਂ ਨੂੰ ਭੀ। ਆਵਹਿ ਓਈ ਸਾਦ = ਉਹੀ ਸੁਆਦ ਆਉਂਦੇ ਹਨ, (ਭਾਵ, ਜੋ ਕੁਝ ਉਹ ਖੱਤ੍ਰੀ ਮੁਨਸ਼ੀ ਖਾਂਦੇ ਹਨ, ਉਹਨਾਂ ਪਦਾਰਥਾਂ ਦਾ ਹੀ ਸੁਆਦ ਉਹਨਾਂ ਬ੍ਰਾਹਮਣਾਂ ਨੂੰ ਆਉਂਦਾ ਹੈ)।

SikhNet (Spanish)pero les fascina el sabor humano.

ਕੂੜੀ ਰਾਸਿ, ਕੂੜਾ ਵਾਪਾਰੁ ॥

koorree raas, koorraa vaapaar |

Sant Singh KhalsaFalse is their capital, and false is their trade.
Manmohan SinghFalse is their capital they take their food.
Manmohan Singh (Punjabi)ਝੂਠੀ ਹੈ ਉਨ੍ਹਾਂ ਦੀ ਪੂੰਜੀ ਅਤੇ ਝੁਠਾ ਉਨ੍ਹਾਂ ਦਾ ਵਣਜ।
Fareedkot Teekaਜਿਨ ਕੀ ਝੂਠ ਕੀ ਪੂੰਜੀ ਹੈ, ਸੋ ਝੂਠ ਹੀ ਕਾ ਬ੍ਯਾਪਾਰ ਕਰਤੇ ਹੈਂ, ਭਾਵ ਖੋਟੀ ਭਾਵਨਾ ਕਰ ਮੰਦ ਕਰਮ ਕਰਤੇ ਹੈਂ॥
Prof. Sahib Singh(ਇਹਨਾਂ ਲੋਕਾਂ ਦੀ) ਇਹ ਝੂਠੀ ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ (ਇਹ) ਵਪਾਰ ਹੈ।
SikhNet (Spanish)Falsas son sus posesiones y falso su comercio;

ਕੂੜੁ ਬੋਲਿ, ਕਰਹਿ ਆਹਾਰੁ ॥

koorr bol, kareh aahaar |

Sant Singh KhalsaSpeaking falsehood, they take their food.
Manmohan SinghBy telling falsehood, they take their food.
Manmohan Singh (Punjabi)ਝੂਠ ਬੋਲ ਕੇ ਉਹ ਭੋਜਨ ਛੱਕਦੇ ਹਨ।
Fareedkot Teekaਔਰ ਝੂਠ ਹੀ ਬੋਲ ਕਰ ਭੋਜਨੁ ਕਰਤੇ ਹੈਂ॥
Prof. Sahib Singhਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਂਦੇ ਹਨ।

ਪਦ ਅਰਥ ਕਰਹਿ ਆਹਾਰੁ = ਆਹਾਰ ਕਰਦੇ ਹਨ, ਖਾਣਾ ਖਾਂਦੇ ਹਨ, ਰੋਜ਼ੀ ਕਮਾਂਦੇ ਹਨ।

SikhNet (Spanish)sí, todos ellos satisfacen su apetito de falsedad.

ਸਰਮ ਧਰਮ ਕਾ ਡੇਰਾ ਦੂਰਿ ॥

saram dharam kaa dderaa door |

Sant Singh KhalsaThe home of modesty and Dharma is far from them.
Manmohan SinghThe abode of modesty and piety is far from them.
Manmohan Singh (Punjabi)ਲੱਜਿਆ ਅਤੇ ਪਵਿੱਤ੍ਰਤਾ ਦਾ ਵਸੇਬਾ ਉਨ੍ਹਾਂ ਕੋਲੋਂ ਦੁਰੇਡੇ ਹੈ।
Fareedkot Teeka(ਸਰਮ) ਲਜ੍ਯਾ ਕਾ ਔ ਧਰਮ ਬਰਨਾਸ੍ਰਮ ਕਾ (ਡੇਰਾ) ਅਸਥਾਨ ਤੋ ਬੁਹਤ ਦੂਰ ਹੋ ਰਹਾ ਹੈ॥
Prof. Sahib Singhਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ (ਭਾਵ, ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ)।

ਪਦ ਅਰਥ ਸਰਮ = ਲੱਜਾ, ਹਯਾ।

SikhNet (Spanish)El sentido de vergüenza y honor está muy alejado de ellos;

ਨਾਨਕ. ਕੂੜੁ ਰਹਿਆ ਭਰਪੂਰਿ ॥

naanak. koorr rahiaa bharapoor |

Sant Singh KhalsaO Nanak, they are totally permeated with falsehood.
Manmohan SinghNanak, falsehood is fully filling them all.
Manmohan Singh (Punjabi)ਨਾਨਕ, ਝੂਠ ਉਨ੍ਹਾਂ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬਤ੍ਰ ਝੂਠ ਹੀ ਪੂਰਣ ਹੋ ਰਹਾ ਹੈ॥
Prof. Sahib Singhਹੇ ਨਾਨਕ! ਸਭ ਥਾਈਂ ਝੂਠ ਹੀ ਪਰਧਾਨ ਹੋ ਰਿਹਾ ਹੈ।
SikhNet (Spanish)dice Nanak, ¡La falsedad los desborda!

ਮਥੈ ਟਿਕਾ ਤੇੜਿ ਧੋਤੀ ਕਖਾਈ ॥

mathai ttikaa terr dhotee kakhaaee |

Sant Singh KhalsaThe sacred marks are on their foreheads, and the saffron loin-cloths are around their waists;
Manmohan SinghWith the sacrificial mark on the brow and on his waist the ochre-coloured loin-cloth.
Manmohan Singh (Punjabi)ਮਨੁੱਖ ਦੇ ਮਸਤਕ ਤੇ ਤਿਲਕ ਹੈ ਅਤੇ ਉਸ ਦੇ ਲੱਕ ਦੁਆਲੇ ਭਗਵੀਂ ਧੋਤੀ।
Fareedkot Teekaਮਾਥੇ ਮੇਂ ਤਿਲੁਕ ਲਗਾ ਹੈ ਕਟਿ ਮੇਂ ਕਖਾਇ ਰੰਗ ਕੀ ਵਾ ਪੰਜ ਕਖੋਂ ਵਾਲੀ ਧੋਤੀ ਹੈ। ਕਖ ਨਾਮੁ ਮਰੋੜੀ ਦਾ ਹੈ। ਭਾਵ ਹਿੰਦੂਓਂ ਕੀ ਧੋਤੀ ਪੰਜ ਜਗਾ ਟੰਗੀ ਜਾਤੀ ਹੈ॥
Prof. Sahib Singh(ਇਹ ਖੱਤ੍ਰੀ) ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ)

ਪਦ ਅਰਥ ਕਖਾਈ = ਗੇਰੀ ਰੰਗ ਵਾਲੀ।

SikhNet (Spanish)Sobre sus frentes tienen la marca del azafrán, usan el taparrabo,

ਹਥਿ ਛੁਰੀ; ਜਗਤ ਕਾਸਾਈ ॥

hath chhuree; jagat kaasaaee |

Sant Singh Khalsain their hands they hold the knives - they are the butchers of the world!
Manmohan SinghIn his hand he holds the knife he is verily the world butcher.
Manmohan Singh (Punjabi)ਉਹਦੇ ਹੱਥ ਵਿੱਚ ਚਾਕੂ ਹੈ। ਉਹ ਅਵੱਸ਼ ਸੰਸਾਰ ਦਾ ਕਸਾਈ ਹੈ।
Fareedkot Teekaਸੋ ਸੁਧ ਹੈ ਹਾਥ ਮੇਂ ਕਲਮ ਰੂਪ ਛੁਰੀ ਹੈ, ਵਹੁ ਜਗਤ ਕੇ ਮਾਰਨੇ ਹਾਰੇ ਕਸਾਈ ਹੈਂ॥
Prof. Sahib Singhਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ।

ਪਦ ਅਰਥ ਜਗਤ ਕਾਸਾਈ = ਜਗਤ ਦਾ ਕਸਾਈ, ਜਗਤ ਦੇ ਹਰੇਕ ਜੀਵ ਉੱਤੇ ਵੱਸ ਲੱਗਿਆਂ ਜ਼ੁਲਮ ਕਰਨ ਵਾਲਾ।

SikhNet (Spanish)y en sus manos sostienen el puñal.

ਨੀਲ ਵਸਤ੍ਰ ਪਹਿਰਿ; ਹੋਵਹਿ ਪਰਵਾਣੁ ॥

neel vasatr pahir; hoveh paravaan |

Sant Singh KhalsaWearing blue robes, they seek the approval of the Muslim rulers.
Manmohan SinghWearing blue clothes, he becomes acceptable (in the eyes of Muslims).
Manmohan Singh (Punjabi)ਨੀਲੇ ਕੱਪੜੇ ਪਹਿਨ ਕੇ ਉਹ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਮਕਬੂਲ ਹੋ ਜਾਂਦਾ ਹੈ।
Fareedkot Teekaਭਾਵ ਨੀਲੀ ਬਰਦੀ ਪਹਿਨ ਕਰ ਪ੍ਰਾਣੀਕ ਹੋਤੇ ਹੈਂ॥
Prof. Sahib Singhਨੀਲੇ ਰੰਗ ਦੇ ਕੱਪੜੇ ਪਾ ਕੇ (ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ, ਤਾਂ ਹੀ) ਉਹਨਾਂ ਪਾਸ ਜਾਣ ਦੀ ਆਗਿਆ ਮਿਲਦੀ ਹੈ।

ਪਦ ਅਰਥ ਹੋਵਹਿ ਪਰਵਾਣੁ = ਕਬੂਲ ਹੁੰਦੇ ਹਨ, ਭਾਵ, ਮੁਲਾਜ਼ਮਤ ਵੇਲੇ ਨੀਲੇ ਕੱਪੜੇ ਪਾ ਕੇ ਜਾਂਦੇ ਹਨ, (ਤਾਂ ਹੀ ਹਾਕਮਾਂ ਦੇ ਸਾਹਮਣੇ ਜਾਣ ਦੀ ਆਗਿਆ ਮਿਲਦੀ ਹੈ)।

SikhNet (Spanish)Sí, ellos son los carniceros del mundo.

ਮਲੇਛ ਧਾਨੁ ਲੇ; ਪੂਜਹਿ ਪੁਰਾਣੁ ॥

malechh dhaan le; poojeh puraan |

Sant Singh KhalsaAccepting bread from the Muslim rulers, they still worship the Puraanas.
Manmohan SinghTaking bread from the Muslims he worships Puranas.
Manmohan Singh (Punjabi)ਮੁਸਲਮਾਨਾਂ ਤੋਂ ਟੁੱਕਰ ਲੈ ਕੇ ਉਹ ਪੁਰਾਣਾ ਨੂੰ ਪੂਜਦਾ ਹੈ।
Fareedkot Teekaਮਲੇਛ੍ਯੋਂ ਕਾ ਅਨੁ ਲੇਕੇ ਫਿਰ ਘਰ ਮੇਂ ਪੁਰਾਣੋਂ ਕੀ ਪੂਜਾ ਕਰਤੇ ਹੈਂ। ਭਾਵ ਜੋ ਨੌਕਰੀ ਸੇ ਉਪਜਾ ਪਦਾਰਥੁ ਹੈ, ਸੋ ਸੁਧੁ ਹੋਤਾ ਹੈ ਚਾਹੋ ਕਿਸੀ ਕੀ ਨੋਕਰੀ ਕਰੀਏ। ਮਲੇਛ ਧਾਨ ਕਾ ਭਾਵ ਜੋ ਅਸੁਧੁ ਪਦਾਰਥੁ ਹੈ ਰਿਸ਼ਵਤ ਆਦਕ, ਤਿਸੁ ਕੀ ਨਖੇਧੀ ਮੇਂ ਗੁਰੂ ਕਾ ਤਾਤਪਰਜੁ ਹੈ॥
Prof. Sahib Singh(ਜਿਨ੍ਹਾਂ ਨੂੰ) ਮਲੇਛ (ਆਖਦੇ ਹਨ, ਉਹਨਾਂ ਹੀ) ਪਾਸੋਂ ਰੋਜ਼ੀ ਲੈਂਦੇ ਹਨ, ਤੇ (ਫੇਰ ਭੀ) ਪੁਰਾਣ ਨੂੰ ਪੂਜਦੇ ਹਨ (ਭਾਵ, ਫੇਰ ਭੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ ਤੁਰ ਰਹੇ ਹਾਂ)।

ਪਦ ਅਰਥ ਲੈ = ਲੈ ਕੇ (ਭਾਵ, ਰੋਜ਼ੀ ਉਹਨਾਂ ਪਾਸੋਂ ਲੈਂਦੇ ਹਨ ਜਿਨ੍ਹਾਂ ਨੂੰ ਮਲੇਛ ਆਖਦੇ ਹਨ)। ਪੂਜਹਿ ਪੁਰਾਣੁ = ਪੁਰਾਣ ਨੂੰ ਪੂਜਦੇ ਹਨ, ਪੜ੍ਹਦੇ ਹਨ।

SikhNet (Spanish)Vistiéndose de azul, buscan la aprobación de los regidores musulmanes

ਅਭਾਖਿਆ ਕਾ ਕੁਠਾ; ਬਕਰਾ ਖਾਣਾ ॥

abhaakhiaa kaa kutthaa; bakaraa khaanaa |

Sant Singh KhalsaThey eat the meat of the goats, killed after the Muslim prayers are read over them,
Manmohan SinghHe eats the he-goat killed by uttering the foreign (Muslim-Kalma) words.
Manmohan Singh (Punjabi)ਪਰਦੇਸੀ ਸ਼ਬਦ ਉਚਾਰਨ ਕਰਕੇ ਮਾਰੇ ਹੋਏ ਬੱਕਰੇ ਨੂੰ ਉਹ ਖਾਂਦਾ ਹੈ।
Fareedkot Teeka(ਅਭਾਖਿਆ) ਮਲੇਛ ਭਾਖਾ ਅਰਥਾਤ ਕਲ ਮੇਂ ਰੂਪ ਮੰਤ੍ਰ ਕਾ ਮਾਰਾ ਹੂਆ ਬਕਰਾ ਖਾਣਾ ਕਰਤੇ ਹੋ॥
Prof. Sahib Singh(ਇੱਥੇ ਹੀ ਬੱਸ ਨਹੀਂ) ਖ਼ੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ (ਭਾਵ, ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ)

ਪਦ ਅਰਥ ਅਭਾਖਿਆ = ਕਿਸੇ ਦੂਜੀ ਬੋਲੀ ਦਾ, ਕਿਸੇ ਓਪਰੀ ਬੋਲੀ ਦਾ ਭਾਵ, ਕਲਮਾ ਪੜ੍ਹ ਕੇ। ਕੁਠਾ = ਹਲਾਲ ਕੀਤਾ ਹੋਇਆ। ਖਾਣਾ = ਖ਼ੁਰਾਕ।

SikhNet (Spanish)y alaban los Puranas rodeados de la comida de los bárbaros y comen la carne de la cabra

ਚਉਕੇ ਉਪਰਿ. ਕਿਸੈ ਨ ਜਾਣਾ ॥

chauke upar. kisai na jaanaa |

Sant Singh Khalsabut they do not allow anyone else to enter their kitchen areas.
Manmohan SinghHe allows none to enter his cooking enclosure.
Manmohan Singh (Punjabi)ਆਪਣੇ ਰਸੋਈ ਕਰਨ ਵਾਲੇ ਵਲਗਣ ਉੱਤੇ ਉਹ ਕਿਸੇ ਨੂੰ ਵੜਨ ਨਹੀਂ ਦਿੰਦਾ।
Fareedkot Teekaਫੇਰ ਕਹਤੇ ਹੋ ਹਮਾਰੇ ਚੌਕੇ ਉਪਰ ਕਿਸੇ ਨੇ ਜਾਣਾ ਨਹੀਂ, ਭਾਵ ਕੋਈ ਨ ਜਾਓ ਚਉਕਾ ਅਸੁਧੁ ਹੋ ਜਾਵੇਗਾ॥
Prof. Sahib Singh(ਪਰ ਆਖਦੇ ਹਨ ਕਿ) ਸਾਡੇ ਚੌਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ।
SikhNet (Spanish)a la cual antes de matarla le recitan los rezos musulmanes.

ਦੇ ਕੈ ਚਉਕਾ, ਕਢੀ ਕਾਰ ॥

de kai chaukaa, kadtee kaar |

Sant Singh KhalsaThey draw lines around them, plastering the ground with cow-dung.
Manmohan SinghPlastering the ground he draws lines around it.
Manmohan Singh (Punjabi)ਜ਼ਮੀਨ ਨੂੰ ਲੇਪਨ ਕਰਕੇ ਉਹ ਉਸ ਦੇ ਉਦਾਲੇ ਲਕੀਰਾਂ ਖਿੱਚਦਾ ਹੈ।
Fareedkot Teekaਚੌਕਾ ਦੇ ਕਰ ਫੇਰ ਲਕੀਰ ਨਿਕਾਲੀ॥
Prof. Sahib Singhਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ,
SikhNet (Spanish)No permiten que nadie ponga sus pies en su cocina;

ਉਪਰਿ ਆਇ ਬੈਠੇ. ਕੂੜਿਆਰ ॥

aupar aae baitthe. koorriaar |

Sant Singh KhalsaThe false come and sit within them.
Manmohan SinghThe false come and sit upon it.
Manmohan Singh (Punjabi)ਝੂਠੇ ਆ ਕੇ ਉਸ ਉਤੇ ਬਹਿ ਜਾਂਦੇ ਹਨ।
Fareedkot Teekaਪੁਨ: ਉਸ ਚਉਕੇ ਉਪਰ ਵਹੁ ਝੂਠੇ ਆ ਬੈਠੇ॥
Prof. Sahib Singh(ਪਰ ਇਸ) ਚੌਕੇ ਵਿਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ।
SikhNet (Spanish)marcan el cuadro y lo tapizan de excremento de vaca,

ਮਤੁ ਭਿਟੈ ਵੇ ਮਤੁ ਭਿਟੈ ॥

mat bhittai ve mat bhittai |

Sant Singh KhalsaThey cry out, "Do not touch our food,
Manmohan SinghThey, shout "touch not, O touch not!
Manmohan Singh (Punjabi)ਉਹ ਆਖਦੇ ਹਨ, "ਨਾਲ ਨ ਲੱਗਣਾ, ਓ ਨਾਲ ਨਾਂ ਲਗਣਾ,
Fareedkot Teekaਫਿਰ ਕਹਤੇ ਹੈਂ: ਅਰੇ ਭਾਈ ਹਮਾਰਾ ਚੌਕਾ ਕੋਈ ਮਤ ਛੁਹੋ ਮਤ ਛੁਹੋ॥
Prof. Sahib Singh(ਹੋਰਨਾਂ ਨੂੰ ਆਖਦੇ ਹਨ-ਸਾਡੇ ਚੌਕੇ ਦੇ ਨੇੜੇ ਨਾ ਆਉਣਾ) ਕਿਤੇ ਚੌਕਾ ਭਿੱਟਿਆ ਨਾਹ ਜਾਏ,

ਪਦ ਅਰਥ ਮਤੁ ਭਿਟੈ = ਮਤਾਂ ਭਿੱਟਿਆ ਜਾਏ।

SikhNet (Spanish)y en ese lugar se sientan nadie más que los falsos, mientras gritan:

ਇਹੁ ਅੰਨੁ ਅਸਾਡਾ ਫਿਟੈ ॥

eihu an asaaddaa fittai |

Sant Singh KhalsaOr it will be polluted!"
Manmohan Singhotherwise, this food of ours will be polluted".
Manmohan Singh (Punjabi)ਨਹੀਂ ਤਾਂ ਸਾਡਾ ਇਹ ਭੋਜਨ ਪਲੀਤ ਹੋ ਜਾਵੇਗਾ।"
Fareedkot Teekaਕਿਉਂਕਿ ਤੁਮਾਰੇ ਛੂਹਨੇ ਸੇ ਏਹੁ (ਅਸਾਡਾ) ਹਮਾਰਾ ਅੰਨੁ (ਫਿਟੈ) ਵਿਗੜ ਜਾਇਗਾ, ਭਾਵ ਅਸੁਧ ਹੋ ਜਾਇਗਾ॥
Prof. Sahib Singhਅਤੇ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ;

ਪਦ ਅਰਥ ਫਿਟੈ = ਖ਼ਰਾਬ ਹੋ ਜਾਏ।

SikhNet (Spanish)“no toquen nuestra comida porque se contamina”;

ਤਨਿ ਫਿਟੈ ਫੇੜ ਕਰੇਨਿ ॥

tan fittai ferr karen |

Sant Singh KhalsaBut with their polluted bodies, they commit evil deeds.
Manmohan SinghWith the polluted body, they commit evil deeds.
Manmohan Singh (Punjabi)ਪਲੀਤ ਦੇਹ ਨਾਲ ਉਹ ਮੰਦੇ ਅਮਲ ਕਮਾਉਂਦੇ ਹਨ।
Fareedkot Teekaਐਸੇ ਸਰੀਰ ਕੇ (ਫਿਟੈ) ਬਿਗੜੇ ਹੂਏ ਮਹਾਂ ਹੰਕਾਰੀ ਕਰਮ ਕਰਤੇ ਹੈਂ। (ਤਨਿ ਫਿਟੈ) ਕੁਸ਼ਟੀਆਂ ਜੈਸੇ (ਫੇੜ) ਕਰਮ ਕਰਤੇ ਹੈਂ ਭਾਵ ਕੁਸਟੀ ਕੋ ਕੋਈ ਨਹੀਂ ਛੁਹਾ ਕਰਤਾ ਨਾ ਕੁਸਟੀ ਆਪਕੋ ਛੁਹਣ ਹੀ ਦੇਤੇ ਹੈਂ ਤੈਸੇ ਹੀ ਤੁਮ ਹੋ॥
Prof. Sahib Singh(ਪਰ ਆਪ ਇਹ ਲੋਕ) ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ,

ਪਦ ਅਰਥ ਤਨਿ ਫਿਟੈ = ਫਿਟੇ ਹੋਏ ਸਰੀਰ ਨਾਲ, ਗੰਦੇ ਸਰੀਰ ਨਾਲ।

SikhNet (Spanish)pero con un cuerpo contaminado realizan actos malvados

ਮਨਿ ਜੂਠੈ ਚੁਲੀ ਭਰੇਨਿ ॥

man jootthai chulee bharen |

Sant Singh KhalsaWith filthy minds, they try to cleanse their mouths.
Manmohan SinghWith the impure mind, they gargle their throat.
Manmohan Singh (Punjabi)ਅਪਵਿੱਤ੍ਰ ਹਿਰਦੇ ਨਾਲ ਉਹ ਕੁਰਲੀ ਕਰਦੇ ਹਨ।
Fareedkot Teekaਮਨ ਕਰ ਕੇ (ਜੂਠੈ) ਅਸੁਧ ਹੈਂ ਔਰ ਪਵਿਤ੍ਰ (ਚੁਲੀ) ਆਚਮਾਨ ਸੇ ਕਰਤੇ ਹੈਂ॥
Prof. Sahib Singhਅਤੇ ਜੂਠੇ ਮਨ ਨਾਲ ਹੀ (ਭਾਵ, ਮਨ ਤਾਂ ਅੰਦਰੋਂ ਮਲੀਨ ਹੈ) ਚੁਲੀਆਂ ਕਰਦੇ ਹਨ।
SikhNet (Spanish)y con mentes puercas tratan de decir cosas puras.

ਕਹੁ ਨਾਨਕ. ਸਚੁ ਧਿਆਈਐ ॥

kahu naanak. sach dhiaaeeai |

Sant Singh KhalsaSays Nanak, meditate on the True Lord.
Manmohan SinghSays, Nanak, meditate thou on the True Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੱਚੇ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜਬ ਸਚ ਰੂਪ ਪਰਮਾਤਮਾ ਕਾ ਧਿਆਨ ਕਰੀਏ॥
Prof. Sahib Singhਨਾਨਕ ਆਖਦਾ ਹੈ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ।
SikhNet (Spanish)Dice Nanak, meditando en el Señor Verdadero

ਸੁਚਿ ਹੋਵੈ. ਤਾ ਸਚੁ ਪਾਈਐ ॥੨॥

such hovai. taa sach paaeeai |2|

Sant Singh KhalsaIf you are pure, you will obtain the True Lord. ||2||
Manmohan SinghIf thou art unpolluted, then alone shalt thou obtain the True One.
Manmohan Singh (Punjabi)ਜੇਕਰ ਤੂੰ ਪਵਿੱਤ੍ਰ ਪਾਵਨ ਹੋਵੇਗਾ, ਕੇਵਲ ਤਦ ਹੀ, ਤੂੰ ਸਤਿਪੁਰਖ ਨੂੰ ਪ੍ਰਾਪਤ ਹੋਵੇਗਾਂ।
Fareedkot Teekaਰਿਦੇ ਕੀ ਸੁਧੀ ਹੋਵੇ ਤਉ ਸਚ ਰੂਪ ਪਰਮੇਸ੍ਵਰ ਕੋ ਪਾਈਤਾ ਹੈ॥੨॥
Prof. Sahib Singhਤਾਂ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਏ ॥੨॥

ਪਦ ਅਰਥ ਸੁਚਿ = ਪਵਿੱਤਰਤਾ। ਹੋਵੈ ਤਾ = ਤਦੋਂ ਹੁੰਦੀ ਹੈ ॥੨॥

SikhNet (Spanish)y si vives en la Pureza de tu corazón, obtendrás al Verdadero Señor. (2)
Shabad Guru Nanak Dev Ji Raag Aasaa Ang 472

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਚਿਤੈ ਅੰਦਰਿ ਸਭੁ ਕੋ; ਵੇਖਿ ਨਦਰੀ ਹੇਠਿ ਚਲਾਇਦਾ ॥

chitai andar sabh ko; vekh nadaree hetth chalaaeidaa |

Sant Singh KhalsaAll are within Your mind; You see and move them under Your Glance of Grace, O Lord.
Manmohan SinghAll are within Thy mind and Thou seest and movest them beneath Thine glance, O Lord.
Manmohan Singh (Punjabi)(ਹੇ ਹਰੀ) ਸਾਰੇ ਤੇਰੇ ਮਨ ਵਿੱਚ ਹਨ। ਤੂੰ ਉਨ੍ਹਾਂ ਨੂੰ ਦੇਖਦਾ ਅਤੇ ਆਪਣੀ ਨਿਗ੍ਹਾ ਨੀਚੇ ਤੋਰਦਾ ਹੈਂ।
Fareedkot Teeka(ਚਿਤੈ) ਮਨ ਕੇ ਅੰਤਰ, ਭਾਵ ਮਨੋਮਾਤ੍ਰ ਸਭ ਕੋਈ ਹੈ ਸਿਧਾਂਤ ਸਭ ਪਰਪੰਚ ਮਿਥਿਆ ਹੈ। ਵਾ (ਨਦਰੀ) ਅਕਾਲ ਪੁਰਖ ਕੇ (ਚਿਤੈ) ਚਿਤਵਨੀ, ਭਾਵ ਸੰਕਲਪ ਵਾ ਦਫਤਰ ਕੇ ਅੰਦਰ (ਸਭੁ ਕੋ), ਭਾਵ ਸਾਰੀ ਸ੍ਰਿਸਟਿ ਹੈ ਔਰ ਸਭ ਕੋ ਦੇਖ ਰਹਾ ਹੈ, ਪੁਨਾ ਅਪਨੀ ਦ੍ਰਿਸਟਿ ਕੇ ਨੀਚੇ ਚਲਾਵਤਾ ਹੈ॥
Prof. Sahib Singhਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿਚ ਰੱਖਦਾ ਹੈ, ਤੇ ਹਰੇਕ ਨੂੰ ਆਪਣੀ ਨਜ਼ਰ ਵਿਚ ਰੱਖ ਕੇ ਕਾਰੇ ਲਾਈ ਰੱਖਦਾ ਹੈ।

ਪਦ ਅਰਥ ਚਿਤੈ ਅੰਦਰਿ = (ਪ੍ਰਭੂ ਦੇ) ਚਿੱਤ ਵਿਚ, ਧਿਆਨ ਵਿਚ। ਸਭੁ ਕੋ = ਹਰੇਕ ਜੀਵ। ਵੇਖਿ = ਵੇਖ ਕੇ, ਭਾਵ, ਗਹੁ ਨਾਲ। ਚਲਾਇਦਾ = ਤੋਰਦਾ ਹੈ, ਕਾਰੇ ਲਾਈ ਰੱਖਦਾ ਹੈ।

SikhNet (Spanish)Cada uno está en la Mente del Señor; el Señor conserva a todos en Su Mirada de Gracia.

ਆਪੇ ਦੇ ਵਡਿਆਈਆ; ਆਪੇ ਹੀ ਕਰਮ ਕਰਾਇਦਾ ॥

aape de vaddiaaeea; aape hee karam karaaeidaa |

Sant Singh KhalsaYou Yourself grant them glory, and You Yourself cause them to act.
Manmohan SinghThyself Thou grantest glory and Thyself causeth men to do deeds.
Manmohan Singh (Punjabi)ਖੁਦ ਹੀ ਤੂੰ ਸੋਭਾ-ਸ਼ਾਨ ਬਖਸ਼ਦਾ ਹੈਂ ਅਤੇ ਖੁਦ ਹੀ ਬੰਦਿਆਂ ਪਾਸੋਂ ਕੰਮ ਕਰਵਾਉਂਦਾ ਹੈਂ।
Fareedkot Teekaਔ ਆਪੇ ਹੀ ਕਰਮ ਕਰਵਾਵਤਾ ਹੈ, ਪੁਨਃ ਆਪ ਹੀ ਬਡਿਆਈਆਂ ਦੇਤਾ ਹੈ॥
Prof. Sahib Singhਆਪ ਹੀ (ਜੀਆਂ ਨੂੰ) ਵਡਿਆਈਆਂ ਬਖ਼ਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿਚ ਲਾਂਦਾ ਹੈ।
SikhNet (Spanish)Él Mismo confiere la Gloria y hace que los hombres actúen.

ਵਡਹੁ ਵਡਾ ਵਡ ਮੇਦਨੀ; ਸਿਰੇ ਸਿਰਿ ਧੰਧੈ ਲਾਇਦਾ ॥

vaddahu vaddaa vadd medanee; sire sir dhandhai laaeidaa |

Sant Singh KhalsaThe Lord is the greatest of the great; great is His world. He enjoins all to their tasks.
Manmohan SinghThe Lord is the greatest of the great and great is His world. He puts every one to work.
Manmohan Singh (Punjabi)ਪ੍ਰਭੂ ਵਿਸ਼ਾਲਾਂ ਦਾ ਪਰਮ ਵਿਸ਼ਾਲ ਹੈ, ਅਤੇ ਵਿਸ਼ਾਲ ਹੈ ਉਸ ਦਾ ਸੰਸਾਰ। ਉਹ ਹਰ ਇਕਸ ਨੂੰ ਕੰਮ ਕਾਜ ਲਾਉਂਦਾ ਹੈ।
Fareedkot Teekaਆਪ ਬ੍ਰਹਮਾਦ ਵਡੋਂ ਤੇ ਭੀ ਵੱਡਾ ਹੈ ਔ ਤਿਸ ਕੀ ਰਚੀ (ਮੇਦਨੀ) ਪ੍ਰਿਥਵੀ ਭੀ ਵੱਡੀ ਹੈ। (ਸਿਰੇ ਸਿਰਿ) ਭਿੰਨ ੨ ਵਾ ਰਚ ਰਚ ਕਰ ਕੇ ਬਿਵਹਾਰ ਮੇਂ ਲਗਾਵਤਾ ਹੈ॥
Prof. Sahib Singhਪ੍ਰਭੂ ਵੱਡਿਆਂ ਤੋਂ ਵੱਡਾ ਹੈ (ਭਾਵ, ਸਭ ਤੋਂ ਵੱਡਾ ਹੈ), (ਉਸ ਦੀ ਰਚੀ ਹੋਈ) ਸ੍ਰਿਸ਼ਟੀ ਭੀ ਬੇਅੰਤ ਹੈ। (ਇਤਨੀ ਬੇਅੰਤ ਸ੍ਰਿਸ਼ਟੀ ਹੁੰਦਿਆਂ ਭੀ) ਹਰੇਕ ਜੀਵ ਨੂੰ ਪ੍ਰਭੂ ਥਾਉਂ ਥਾਈਂ ਧੰਧਿਆਂ ਵਿਚ ਜੋੜੀ ਰੱਖਦਾ ਹੈ।

ਪਦ ਅਰਥ ਵਡਹੁ ਵਡਾ = ਵੱਡਿਆਂ ਤੋਂ ਵੱਡਾ। ਮੇਦਨੀ = ਸ੍ਰਿਸ਼ਟੀ, ਧਰਤੀ। ਵਡ ਮੇਦਨੀ = ਵੱਡੀ ਹੈ ਸ੍ਰਿਸ਼ਟੀ ਉਸ ਦੀ। ਸਿਰੇ ਸਿਰਿ = ਹਰੇਕ ਜੀਵ ਦੇ ਸਿਰ ਉੱਤੇ, ਥਾਉਂ ਥਾਈਂ।

SikhNet (Spanish)Él, lo más Alto de lo alto, y en la vasta tierra atrae a todos a Su Obra.

ਨਦਰਿ ਉਪਠੀ ਜੇ ਕਰੇ; ਸੁਲਤਾਨਾ ਘਾਹੁ ਕਰਾਇਦਾ ॥

nadar upatthee je kare; sulataanaa ghaahu karaaeidaa |

Sant Singh KhalsaIf he should cast an angry glance, He can transform kings into blades of grass.
Manmohan SinghIf He cast an angry glance, He makes monarchs as grass blades.
Manmohan Singh (Punjabi)ਜੇਕਰ ਉਹ ਕ੍ਰੋਪ-ਦ੍ਰਿਸ਼ਟੀ ਧਾਰ ਲਵੇ, ਤਾਂ ਪਾਤਸ਼ਾਹਾਂ ਨੂੰ ਘਾਹ ਦੇ ਤੀਲੇ ਵਾਂਙੂ ਕਰ ਦਿੰਦਾ ਹੈ।
Fareedkot Teekaਜੇਕਰ ਉਲਟੀ ਦ੍ਰਿਸਟੀ, ਭਾਵ ਕੋਪ ਕਰੇ ਤਉ ਪਾਤਸ਼ਾਹੋਂ ਕੋ ਘਾਸ ਖਾਣਾ ਕਰਾਵਤਾ ਹੈ ਵਾ ਖੋਤਣਾ ਕਰਾਵਤਾ ਹੈ॥
Prof. Sahib Singhਜੇ ਕਦੇ ਦੁਨੀਆ ਦੇ ਪਾਤਸ਼ਾਹਾਂ ਉੱਤੇ ਭੀ ਗੁੱਸੇ ਦੀ ਨਜ਼ਰ ਕਰੇ, ਤਾਂ ਉਹਨਾਂ ਨੂੰ ਕੱਖੋਂ ਹੌਲੇ ਕਰ ਦੇਂਦਾ ਹੈ;

ਪਦ ਅਰਥ ਉਪਠੀ = ਉਲਟੀ। ਘਾਹੁ ਕਰਾਇਦਾ = ਕੱਖੋਂ ਹੌਲੇ ਕਰ ਦੇਂਦਾ ਹੈ, ਭਾਵ, ਕੋਈ ਉਹਨਾਂ ਵਲ ਤੱਕਦਾ ਭੀ ਨਹੀਂ।

SikhNet (Spanish)Pero si alguien provoca Su descontento, entonces hace de los reyes pordioseros,

ਦਰਿ ਮੰਗਨਿ; ਭਿਖ ਨ ਪਾਇਦਾ ॥੧੬॥

dar mangan; bhikh na paaeidaa |16|

Sant Singh KhalsaEven though they may beg from door to door, no one will give them charity. ||16||
Manmohan SinghEven though they may beg from door to door, they receive no alms.
Manmohan Singh (Punjabi)ਭਾਵੇਂ ਉਹ ਦੁਆਰੇ ਦੁਆਰੇ ਮੰਗਦੇ ਫਿਰਨ, ਉਨ੍ਹਾਂ ਨੂੰ ਖ਼ੈਰ ਨਹੀਂ ਮਿਲਦੀ।
Fareedkot Teekaਔਰ ਦ੍ਵਾਰ ਦ੍ਵਾਰ ਪਰ ਭਿਖਿਆ ਮਾਂਗਤੇ ਹੈਂ ਤਾਂ ਵੀ ਕੋਈ ਨਹੀਂ ਦੇਤਾ ਹੈ॥੧੬॥☬ਲਹੌਰ ਮੇਂ ਗੰਗੂ ਭਾਗੂ ਖਤ੍ਰੀ ਤੁਰਕੋਂ ਕੇ ਅਹਲਕਾਰ ਥੇ। ਨਾਨਕ ਪ੍ਰਕਾਸ਼ ਮੇਂ ਦੁਨੀ ਚੰਦ ਲਿਖਾ ਹੈ। ਤਿਨੋਂ ਨੇ ਬਲ ਸੇ ਦੂਧ ਦਹੀਂ ਆਦਿ ਬਸਤ ਇਕਤ੍ਰ ਕਰ ਪਿਤਾ ਕੇ ਨਮਿਤ ਸਰਾਧ ਕੀਆ ਥਾ। ਸਰਾਧ ਕਾ ਮਹਾਤਮ ਉਨ ਕੇ ਚਿਤ ਮੇਂ ਇਹ ਥਾ ਕਿ ਕਿਸੀ ਤਰਹ ਸੇ ਚੋਰੀ ਆਦਿ ਧਨ ਲੇ ਕਰ ਭੀ ਕਰੈਂ ਪਰੰਤੂ ਸਰਾਧ ਕਰਨਾ ਚਾਹੀਐ। ਸ੍ਰੀ ਗੁਰੂ ਜੀ ਭੀ ਅਕਸਮਾਤ ਲਹੌਰ ਗਏ ਸੇ, ਸੋ ਵਹੁ ਮਹਾਰਾਜ ਕੇ ਲੀਏ ਪਰਸਾਦ ਲੇ ਕਰ ਆਏ। ਮਹਾਰਾਜ ਨੇ ਪੂਛਾ ਕਿ ਕੈਸਾ ਪਰਸਾਦ ਹੈ? ਗੰਗੂ ਭਾਗੂ ਨੇ ਕਹਾ: ਹਮਾਰੇ ਪਿਤਾ ਕਾ ਸਰਾਧ ਹੈ। ਮਹਾਰਾਜ ਨੇ ਕਹਾ: ਤੁਮਾਰਾ ਸਰਾਧ ਪਿਤਾ ਕੋ ਨਹੀਂ ਪਹੁੰਚੇਗਾ ਤੁਮਾਰਾ ਪਿਤਾ ਭੂਖਾ ਹੈ। ਉਨੋਂ ਨੇ ਪ੍ਰਸ਼ਨ ਕੀਆ ਕਾਰਨ ਨ ਪਹੁੰਚਨੇ ਕਾ ਕਿਆ ਹੈ? ਤਿਨੋਂ ਪ੍ਰਤੀ ਸ੍ਰੀ ਮੁਖਵਾਕ ਹੂਆ:
Prof. Sahib Singh(ਜੇ ਉਹ) ਲੋਕਾਂ ਦੇ ਦਰ ਤੇ ਜਾ ਕੇ ਸੁਆਲ ਪਾਂਦੇ ਹਨ, ਤਾਂ ਅਗੋਂ ਕੋਈ ਖ਼ੈਰ ਭੀ ਨਹੀਂ ਪਾਂਦਾ ॥੧੬॥

ਪਦ ਅਰਥ ਦਰਿ = (ਲੋਕਾਂ ਦੇ) ਦਰ ਉੱਤੇ। ਮੰਗਨਿ = (ਉਹ ਸੁਲਤਾਨ) ਮੰਗਦੇ ਹਨ। ਭਿਖ = ਭਿੱਖਿਆ, ਖ਼ੈਰ ॥੧੬॥

SikhNet (Spanish)y aun si van de puerta en puerta, la caridad no les es conferida. (16)
Shabad Guru Ramdas Ji Raag Aasaa Ang 450 excerpt (5 of 17 lines)

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਜਿਨ ਅੰਤਰਿ. ਹਰਿ ਹਰਿ ਪ੍ਰੀਤਿ ਹੈ; ਤੇ ਜਨ. ਸੁਘੜ ਸਿਆਣੇ. ਰਾਮ ਰਾਜੇ ॥

jin antar. har har preet hai; te jan. sugharr siaane. raam raaje |

Sant Singh KhalsaThose whose hearts are filled with the love of the Lord, Har, Har, are the wisest and most clever people, O Lord King.
Manmohan SinghDiscreet and wise are the persons, within whose mind is the Lord God's love.
Manmohan Singh (Punjabi)ਚਤੁਰ ਅਤੇ ਅਕਲਮੰਦ ਹਨ, ਉਹ ਪੁਰਸ਼, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੁਆਮੀ ਦਾ ਪਿਆਰਾ ਹੈ।
Fareedkot Teekaਜਿਨ ਕੇ ਅੰਤਸਕਰਣ ਮੇਂ ਮਨ ਬਾਣੀ ਕਰ ਕੇ ਰਾਮ ਰਾਜੇ ਹਰਿ ਹਰਿ ਨਾਮ ਜਪਣ ਕੀ ਪ੍ਰੀਤੀ ਹੈ, ਸੋ ਦਾਸ (ਸੁਘੜ) ਸੁੰਦਰ (ਸਿਆਣੇ) ਚਤੁਰ ਵਾ ਅਤੀ ਚਤੁਰ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ।

ਪਦ ਅਰਥ ਅੰਤਰਿ = ਹਿਰਦੇ ਵਿਚ। ਤੇ ਜਨ = ਉਹ ਬੰਦੇ। ਸੁਘੜ = ਸੁਚੱਜੇ, ਚੰਗੀ ਮਾਨਸਕ ਘਾੜਤ ਵਾਲੇ।

SikhNet (Spanish)Aquéllos sobre quienes se manifiesta el Amor del Señor, son verdaderamente sabios.

ਜੇ ਬਾਹਰਹੁ. ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ॥

je baaharahu. bhul chuk bolade; bhee khare har bhaane |

Sant Singh KhalsaEven if they misspeak outwardly, they are still very pleasing to the Lord.
Manmohan SinghEven if they outwardly err in speech, still they are very dear to God.
Manmohan Singh (Punjabi)ਜੇਕਰ ਉਹ ਜਾਹਰਾ ਤੌਰ ਉਤੇ ਗੱਲਬਾਤ ਵਿੱਚ ਗਲਤੀ ਭੀ ਕਰਦੇ ਹਨ, ਤਾਂ ਭੀ ਉਹ ਵਾਹਿਗੁਰੂ ਨੂੰ ਬਹੁਤ ਪਿਆਰੇ ਲੱਗਦੇ ਹਨ।
Fareedkot Teekaਜਦ੍ਯਪਿ ਵਹੁ ਬਾਹਰ ਸੇ (ਭੁਲਿ ਚੁਕਿ) ਭੁਲਿ ਚੂਕਕੇ ਬਚਨ ਕਰਤੇ ਹੈਂ (ਭੀ) ਤਾਂ ਵੀ (ਖਰੇ) ਭਲੀ ਪ੍ਰਕਾਰ ਹਰਿ ਕੋ (ਭਾਣੇ) ਅਛੇ ਲਗੇ ਹੈਂ॥
Prof. Sahib Singhਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ।

ਪਦ ਅਰਥ ਭੁਲਿ = ਭੁੱਲ ਕੇ। ਚੁਕਿ = ਉਕਾਈ ਖਾ ਕੇ। ਭੀ = ਫਿਰ ਭੀ। ਖਰੇ = ਚੰਗੇ। ਭਾਣੇ = ਪਿਆਰੇ ਲੱਗਦੇ ਹਨ।

SikhNet (Spanish)Aun si se equivocan en el hablar, el Señor los sigue amando.

ਹਰਿ ਸੰਤਾ ਨੋ ਹੋਰੁ ਥਾਉ ਨਾਹੀ; ਹਰਿ ਮਾਣੁ ਨਿਮਾਣੇ ॥

har santaa no hor thaau naahee; har maan nimaane |

Sant Singh KhalsaThe Lord's Saints have no other place. The Lord is the honor of the dishonored.
Manmohan SinghGod's saints have no other place. God is the honour of the dishonoured.
Manmohan Singh (Punjabi)ਵਾਹਿਗੁਰੂ ਦੇ ਸਾਧੂਆਂ ਦਾ ਹੋਰ ਕੋਈ ਟਿਕਾਣਾ ਨਹੀਂ। ਵਾਹਿਗੁਰੂ ਨਿਪੱਤਿਆਂ ਦੀ ਪੱਤ ਹੈ।
Fareedkot Teekaਹਰਿ ਸੰਤੋਂ ਕੋ ਬਿਨਾਂ ਹਰਿ ਕੇ ਹੋਰ ਕੋਈ ਸਥਾਨ ਨਹੀਂ ਹੈ, ਕ੍ਯੋਂਕਿ ਨਿਮਾਣ੍ਯੋਂ ਕਾ ਮਾਣੁ ਦਾਤਾ ਏਕ ਹਰੀ ਹੀ ਹੈ॥
Prof. Sahib Singhਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ।

ਪਦ ਅਰਥ ਥਾਉਂ = ਥਾਂ, ਆਸਰਾ।

SikhNet (Spanish)Los Santos del Señor no buscan otro refugio, y el Señor protege el honor del débil.

ਜਨ ਨਾਨਕ. ਨਾਮੁ ਦੀਬਾਣੁ ਹੈ; ਹਰਿ ਤਾਣੁ ਸਤਾਣੇ ॥੧॥

jan naanak. naam deebaan hai; har taan sataane |1|

Sant Singh KhalsaThe Naam, the Name of the Lord, is the Royal Court for servant Nanak; the Lord's power is his only power. ||1||
Manmohan SinghThe Name is the mainstay of slave Nanak, and through God's power he is powerful.
Manmohan Singh (Punjabi)ਨਾਮ ਹੀ ਗੋਲੇ ਨਾਨਕ ਦਾ ਆਸਰਾ ਹੈ, ਅਤੇ ਵਾਹਿਗੁਰੂ ਦੇ ਜ਼ੋਰ ਰਾਹੀਂ ਹੀ ਉਹ ਜੋਰਾਵਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕਾ ਨਾਮ ਹੀ (ਦੀਬਾਣੁ) ਆਸਰਾ ਹੈ, ਕ੍ਯੋਂਕਿ ਵਹੁ ਕੇਵਲ ਹਰੀ ਕੇ (ਤਾਣ) ਬਲ ਕੋ ਪਾਇ ਕਰ (ਸਤਾਣੇ) ਸਹਿਤ ਬਲ ਕੇ ਹੋਇ ਰਹੇ ਹੈਂ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥

ਪਦ ਅਰਥ ਦੀਬਾਣੁ = ਸਹਾਰਾ, ਫਰਿਆਦ ਦੀ ਥਾਂ। ਤਾਣੁ = ਤਾਕਤ, ਬਾਹੂ-ਬਲ। ਸਤਾਣੇ = ਤਕੜੇ, ਤਾਕਤ ਵਾਲੇ ॥੧॥

SikhNet (Spanish)Dice Nanak, el Nombre del Señor es la Corte Real, y el Señor es el Único Poder. (1)
Shabad Guru Nanak Dev Ji Raag Aasaa Ang 472

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਜੇ ਮੋਹਾਕਾ ਘਰੁ ਮੁਹੈ; ਘਰੁ ਮੁਹਿ, ਪਿਤਰੀ ਦੇਇ ॥

je mohaakaa ghar muhai; ghar muhi, pitaree dee |

Sant Singh KhalsaThe thief robs a house, and offers the stolen goods to his ancestors.
Manmohan SinghIf a thief robs a house and gives the house plunder to his ancestors.
Manmohan Singh (Punjabi)ਜੇਕਰ ਚੋਰ ਝੁੱਗਾ ਲੁੱਟ ਲਵੇ ਅਤੇ ਝੁੱਗੇ ਦੀ ਲੁੱਟ ਨੂੰ ਵੱਡੇ ਵਡੇਰਿਆਂ ਨੂੰ ਦੇ ਦੇਵੇ;
Fareedkot Teekaਜੇ ਕਰ (ਮੋਹਾਕਾ) ਚੋਰ ਘਰ (ਮੁਹੈ) ਚੁਰਾਵੇ ਔਰ ਚੁਰਾਕਰ ਪਿਤਰੋਂ ਕੋ ਦੇਵੇ, ਭਾਵ ਸਰਾਧ ਕਰਾਵੇਗਾ, ਭਾਵ ਜਬ ਵਹੁ ਧਨ ਪਿਤਰ ਲੋਕ ਮੇਂ ਪ੍ਰਾਪਤ ਹੋਇਗਾ॥
Prof. Sahib Singhਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ,

ਪਦ ਅਰਥ ਮੋਹਾਕਾ = ਠੱਗ, ਚੋਰ। ਜਿਵੇਂ ਸੰਸਕ੍ਰਿਤ ਸ਼ਬਦ 'ਕਟਕ' ਦਾ ਅਖ਼ੀਰਲਾ 'ਕ' ਪ੍ਰਾਕ੍ਰਿਤ ਵਿਚ 'ਅ' ਬਣ ਕੇ ਪੰਜਾਬੀ ਵਿਚ ਰੂਪ 'ਕੜਾ' ਬਣ ਗਿਆ ਹੈ, ਤਿਵੇਂ 'ਮੋਸ਼ਕ' (मोषक) ਤੋਂ (ष) ਦਾ 'ਹ' ਹੋ ਕੇ 'ਮੋਹਾ' ਬਣ ਗਿਆ। ਸ਼ਬਦ 'ਮੋਹਕਾ' ਦਾ ਅਰਥ ਹੈ "ਭੈੜਾ ਜਿਹਾ ਚੋਰ, ਚੰਦਰਾ ਚੋਰ।" ਘਰੁ ਮੁਹੈ = (ਕਿਸੇ ਦਾ) ਘਰ ਠੱਗੇ। ਘਰੁ ਮੁਹਿ = (ਪਰਾਇਆ) ਘਰ ਠੱਗ ਕੇ। ਪਿਤਰ = ਪਿਉ ਦਾਦਾ ਆਦਿਕ ਵੱਡੇ ਜੋ ਮਰ ਚੁਕੇ ਹੋਣ।

SikhNet (Spanish)Si un ladrón asalta una casa y el botín lo ofrece a sus ancestros,

ਅਗੈ. ਵਸਤੁ ਸਿਞਾਣੀਐ ਪਿਤਰੀ; ਚੋਰ ਕਰੇਇ ॥

agai. vasat siyaaneeai pitaree; chor karee |

Sant Singh KhalsaIn the world hereafter, this is recognized, and his ancestors are considered thieves as well.
Manmohan SinghIn the world next, the thing is recognised and the ancestors are made thieves.
Manmohan Singh (Punjabi)ਤਾਂ, ਪ੍ਰਲੋਕ ਵਿੱਚ ਚੀਜ਼ ਪਛਾਣੀ ਜਾਂਦੀ ਹੈ ਅਤੇ ਵੱਡੇ ਵਡੇਰੇ ਤਸਕਰ ਬਣਾ ਲਏ ਜਾਂਦੇ ਹਨ।
Fareedkot Teekaਤਬ ਉਸ ਵਸਤ ਕੋ ਉਨ ਕੇ ਪਿਤਰ ਜਿਨ ਕਾ ਧਨ ਹੈ ਪਹਿਚਾਨੇਂਗੇ, ਤੋ ਇਨ ਪਿਤਰੋਂ ਕੋ ਚੋਰ ਕਰੇਂਗੇ, ਵਾ ਸਰਾਧ ਕਰਨੇ ਵਾਲਾ ਅਪਨੇ ਪਿਤਰੋਂ ਕੋ ਚੋਰ ਕਰਤਾ ਹੈ॥
Prof. Sahib Singhਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)।

ਪਦ ਅਰਥ ਵਸਤੁ = ਚੀਜ਼। ਪਿਤਰੀ ਚੋਰ ਕਰੇਇ = (ਇਸ ਤਰ੍ਹਾਂ ਉਹ ਮਨੁੱਖ ਆਪਣੇ) ਪਿਤਰਾਂ ਨੂੰ ਚੋਰ ਬਣਾਂਦਾ ਹੈ।

SikhNet (Spanish)el acto en el otro mundo es registrado y las Almas muertas son cargadas con robo.

ਵਢੀਅਹਿ ਹਥ ਦਲਾਲ ਕੇ; ਮੁਸਫੀ ਏਹ ਕਰੇਇ ॥

vadteeeh hath dalaal ke; musafee eeh karee |

Sant Singh KhalsaThe hands of the go-between are cut off; this is the Lord's justice.
Manmohan SinghThe hands of the go-between are shorn off. Like this the Lord administers justice.
Manmohan Singh (Punjabi)ਵਿਚੋਲੇ ਦੇ ਹੱਥ ਕੱਟੇ ਜਾਂਦੇ ਹਨ। ਪ੍ਰਭੂ ਇਸ ਤਰ੍ਹਾਂ ਇਨਸਾਫ ਕਰਦਾ ਹੈ।
Fareedkot Teekaਤਬ ਇਹ ਝਗੜਾ ਧਰਮ ਰਾਜਾ ਕੇ ਪਾਸ ਜਾਇਗਾ। ਤਹਾਂ (ਦਲਾਲ) ਜੋ ਬ੍ਰਹਮਨ ਹੈਂ ਜਿਨੋਂ ਨੇ ਧਾਨ ਕੁਧਾਨ ਨ ਸਮਝ ਕਰ ਸਾਸਤ੍ਰ ਅਵਹਿਤ ਸਰਾਧ ਕਰਾਇਆ ਥਾ। ਤਿਨ ਕੇ ਹਾਥ ਉਸ ਸਚੀ ਅਦਾਲਤ ਮੇਂ ਕਾਟੇ ਜਾਂਇਗੇ। ਜੋ ਏਹੁ ਮੁਨਸਫੀ ਕਰਤਾ ਹੈ॥
Prof. Sahib Singh(ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ।

ਪਦ ਅਰਥ ਵਢੀਅਹਿ = ਵੱਢੇ ਜਾਂਦੇ ਹਨ। ਹਥ ਦਲਾਲ ਕੇ = ਉਸ ਬ੍ਰਾਹਮਣ ਦੇ ਹੱਥ ਜੋ ਲੋਕਾਂ ਦੇ ਪਿਤਰਾਂ ਨੂੰ ਪਦਾਰਥ ਅਪੜਾਣ ਲਈ ਦਲਾਲ (ਵਿਚੋਲਾ) ਬਣਦਾ ਹੈ। ਮੁਸਫੀ ਏਹ ਕਰੇਇ = (ਪ੍ਰਭੂ) ਇਹ ਨਿਆਉਂ ਕਰਦਾ ਹੈ।

SikhNet (Spanish)Las manos del Brahmán intercesor son cortadas; así es como la Justicia de Dios es administrada.

ਨਾਨਕ. ਅਗੈ ਸੋ ਮਿਲੈ; ਜਿ ਖਟੇ ਘਾਲੇ ਦੇਇ ॥੧॥

naanak. agai so milai; ji khatte ghaale dee |1|

Sant Singh KhalsaO Nanak, in the world hereafter, that alone is received, which one gives to the needy from his own earnings and labor. ||1||
Manmohan SinghNanak, in the next world, that alone is received, which one gives (to the needy) from his earnings and toil.
Manmohan Singh (Punjabi)ਨਾਨਕ, ਅਗਲੇ ਜਹਾਨ ਵਿੱਚ ਕੇਵਲ ਓਹੀ ਮਿਲਦਾ ਹੈ, ਜੋ ਇਨਸਾਨ ਆਪਣੀ ਕਮਾਈ ਅਤੇ ਮਿਹਨਤ ਮੁਸ਼ੱਕਤ ਵਿਚੋਂ (ਲੋੜਵੰਦਾਂ ਨੂੰ) ਦਿੰਦਾ ਹੈ!
Fareedkot Teekaਵਾ ਸ੍ਰੀ ਗੁਰੂ ਜੀ ਕਹਤੇ ਹੈਂ: ਆਗੇ ਵਹੀ ਬਸਤ ਮਿਲਤੀ ਹੈ, ਜੋ ਖਟੇ ਕਮਾਵੇ ਔ ਅਧਕਾਰੀ ਕੋ (ਘਾਲੇ) ਪਾਵੈ ਪੁਨਾ ਤਿਸ ਕੋ ਦੇਵੇ॥੧॥
Prof. Sahib Singhਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ॥੧॥

ਪਦ ਅਰਥ ਖਟੇ ਘਾਲੇ ਦੇਇ = (ਮਨੁੱਖ) ਖੱਟਦਾ ਹੈ, ਕਮਾਂਦਾ ਹੈ ਤੇ ਹੱਥੋਂ ਦੇਂਦਾ ਹੈ ॥੧॥

SikhNet (Spanish)Dice Nanak, ¡Oh, en el más allá, únicamente se recibe lo que uno da al necesitado a través del trabajo honesto! (1)
Shabad Guru Nanak Dev Ji Raag Aasaa Ang 472

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥

jiau joroo siranaavanee; aavai vaaro vaar |

Sant Singh KhalsaAs a woman has her periods, month after month,
Manmohan SinghAs a woman has her recurring monthly menses,
Manmohan Singh (Punjabi)ਜਿਸ ਤਰ੍ਹਾਂ ਤ੍ਰੀਮਤ ਨੂੰ ਮਾਹਵਾਰੀ ਖੂਨ ਮੁੜ ਮੁੜ ਕੇ ਆਉਂਦਾ ਹੈ,
Fareedkot Teekaਜੈਸੇ ਬਾਰੰਬਾਰ ਸਿਰ, ਭਾਵ ਭਿੰਨ ਭਿੰਨ ਇਸਤ੍ਰੀਓਂ ਕੋ (ਨਾਵਣੀ) ਰਿਤੁ ਆਵਤੀ ਹੈ। ਪਰੰਤੁ ਨਹਾਇ ਧੋਇ ਕਰ ਚੌਥੇ ਦਿਨ ਸੁਧ ਹੋਤੀ ਹੈਂ। ਇਸੀ ਤੇ ਤਿਸ ਦਾ ਨਾਮ ਸਿਰਨਾਵਣੀ ਕਹਤੇ ਹੈਂ, ਜੋ ਚਉਥੇ ਦਿਨ ਸਿਰ ਨਾਵਤੀਆਂ ਹੈਂ॥
Prof. Sahib Singhਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ),

ਪਦ ਅਰਥ ਜੋਰੂ = ਇਸਤ੍ਰੀ। ਸਿਰਨਾਵਣੀ = ਨ੍ਹਾਉਣੀ, ਮਾਹਵਾਰੀ ਖ਼ੂਨ। ਵਾਰੋ ਵਾਰ = ਹਰ ਮਹੀਨੇ, ਸਦਾ।

SikhNet (Spanish)Tú quieres ver como impureza la menstruación de la mujer que viene mes con mes

ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ॥

jootthe jootthaa mukh vasai; nit nit hoe khuaar |

Sant Singh Khalsaso does falsehood dwell in the mouth of the false; they suffer forever, again and again.
Manmohan Singhso does falsehood dwell in the mouth of the false one and he is ever, ever distressed.
Manmohan Singh (Punjabi)ਏਸੇ ਤਰ੍ਹਾਂ ਹੀ ਝੂਠੇ ਦੇ ਮੂੰਹ ਵਿੱਚ ਝੂਠ ਵਸਦਾ ਹੈ ਅਤੇ ਉਹ ਸਦਾ, ਸਦਾ ਹੀ ਦੁਖੀ ਹੁੰਦਾ ਹੈ।
Fareedkot Teekaਜੇ (ਜੂਠੇ) ਝੂਠੇ ਵਾ ਅਸੁਧ ਜੀਵ ਨਾਮ ਸੇ ਬੇਮੁਖ ਹੈਂ। ਤਿਨ ਕੇ ਮੁਖ ਮੇਂ (ਜੂਠਾ) ਨਿੰਦ੍ਯਾਦਿ ਸਬਦੁ ਬਸਤਾ ਹੈ ਤਿਸ ਕਰ ਨਿਤਹੀ ਖਰਾਬ ਹੋਤੇ ਹੈਂ॥
Prof. Sahib Singhਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ।

ਪਦ ਅਰਥ ਜੂਠੇ = ਝੂਠੇ ਮਨੁੱਖ ਦੇ। ਜੂਠਾ = ਝੂਠਾ। ਏਹਿ = ਅਜੇਹੇ ਮਨੁੱਖ।

SikhNet (Spanish)con toda regularidad, pero ve la impureza en los labios de la persona que tiene impureza

ਸੂਚੇ ਏਹਿ. ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥

sooche ehi. na aakheeeh; behan ji pinddaa dhoe |

Sant Singh KhalsaThey are not called pure, who sit down after merely washing their bodies.
Manmohan SinghThey who sit down after washing their body, are not called pure.
Manmohan Singh (Punjabi)ਉਹ ਜੋ ਆਪਣੇ ਸਰੀਰ ਨੂੰ ਧੋ ਕੇ ਬੈਠ ਜਾਂਦੇ ਹਨ, ਪਵਿੱਤ੍ਰ ਨਹੀਂ ਕਹੇ ਜਾਂਦੇ।
Fareedkot Teekaਔ ਏਹ ਸੁਚੇ ਨਹੀਂ ਕਹੇ ਜਾਤੇ ਹੈਂ, ਜੋ ਪਾਨੀ ਮੇਂ ਪਿੰਡਾ ਧੋਇਕਰ ਬੈਠਤੇ ਹੈਂ॥
Prof. Sahib Singhਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ।

ਪਦ ਅਰਥ ਸੂਚੇ = ਸੁੱਚੇ, ਪਵਿੱਤਰ। ਆਖੀਅਹਿ = ਆਖੇ ਜਾਂਦੇ ਹਨ। ਜਿ = ਜੋ ਮਨੁੱਖ।

SikhNet (Spanish)en la mente y con qué regularidad la escupe. La pureza no se logra lavando el cuerpo;

ਸੂਚੇ ਸੇਈ ਨਾਨਕਾ; ਜਿਨ ਮਨਿ ਵਸਿਆ ਸੋਇ ॥੨॥

sooche seee naanakaa; jin man vasiaa soe |2|

Sant Singh KhalsaOnly they are pure, O Nanak, within whose minds the Lord abides. ||2||
Manmohan SinghPure are they, O Nanak, within whose mind, He, the Lord abides.
Manmohan Singh (Punjabi)ਪਵਿੱਤ੍ਰ ਹਨ ਉਹ, ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਅੰਦਰ ਸਾਹਿਬ ਨਿਵਾਸ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਚੇ ਵਹੀ ਹੈਂ ਜਿਨ ਕੇ ਮਨ ਮੇਂ (ਸੋਇ) ਸੋ ਵਾਹਗੁਰੂ ਬਸਾ ਹੈ॥੨॥
Prof. Sahib Singhਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ॥੨॥

ਪਦ ਅਰਥ ਸੋਈ = ਉਹੀ ਮਨੁੱਖ। ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਸੋਇ = ਉਹ ਪ੍ਰਭੂ ॥੨॥

SikhNet (Spanish)puros, dice Nanak, ¡son aquéllos en cuya mente habita el Señor! (2)
Shabad Guru Nanak Dev Ji Raag Aasaa Ang 472

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੁਰੇ ਪਲਾਣੇ ਪਉਣ ਵੇਗ; ਹਰ ਰੰਗੀ ਹਰਮ ਸਵਾਰਿਆ ॥

ture palaane paun veg; har rangee haram savaariaa |

Sant Singh KhalsaWith saddled horses, as fast as the wind, and harems decorated in every way;
Manmohan SinghSaddled horses swift like wind, and belles adorned in every way, on them the mortal fix their mind.
Manmohan Singh (Punjabi)ਹਵਾ ਵਰਗੇ ਤੀਰ, ਕਾਠੀਆਂ ਵਾਲੇ ਘੋੜੇ ਅਤੇ ਹਰ ਤਰ੍ਹਾਂ ਨਾਲ ਸ਼ਿੰਗਾਰੀਆਂ ਹੋਈਆਂ, ਸੁੰਦਰੀਆਂ ਇਨ੍ਹਾਂ ਉਤੇ ਪ੍ਰਾਣੀ ਆਪਣੇ ਚਿੱਤ ਨੂੰ ਜੋੜਦੇ ਹਨ।
Fareedkot Teeka(ਤੁਰੇ) ਘੋੜੇ (ਪਲਾਣੇ) ਕਾਠੀਆਂ ਸੰਜੁਗਤਿ ਪਉਨ ਕੇ ਸਮਾਨ ਜਿਨ ਕਾ ਬੇਗ ਹੈ ਹਰ ਰੰਗੋਂ ਕੇ (ਹਰਮ) ਘਰ ਭੀ ਸਵਾਰ ਹੂਏ ਹੈਂ, ਵਾ ਹਰਿ ਰੰਗਕਰ (ਹਰਮ) ਇਸਤ੍ਰੀਆਂ ਕੋ ਸਵਾਰਾ ਹੂਆ ਹੈ॥
Prof. Sahib Singhਜਿਨ੍ਹਾਂ ਪਾਸ ਕਾਠੀਆਂ ਸਮੇਤ, (ਭਾਵ, ਸਦਾ ਤਿਆਰ-ਬਰ ਤਿਆਰ) ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ,

ਪਦ ਅਰਥ ਤੁਰੇ = ਘੋੜੇ। ਪਲਾਣੇ = ਕਾਠੀਆਂ (ਸਮੇਤ)। ਵੇਗ = ਤ੍ਰਿਖੀ ਚਾਲ। ਹਰ ਰੰਗੀ = ਹਰੇਕ ਰੰਗ ਦੇ। ਹਰਮ = ਮਹਲ। ਸਵਾਰਿਆ = ਸਜਾਏ ਹੋਏ ਹੋਣ।

SikhNet (Spanish)Sus caballos ensillados corren como el viento y sus garzas son las más coloridas.

ਕੋਠੇ ਮੰਡਪ ਮਾੜੀਆ; ਲਾਇ ਬੈਠੇ ਕਰਿ ਪਾਸਾਰਿਆ ॥

kotthe manddap maarreea; laae baitthe kar paasaariaa |

Sant Singh Khalsain houses and pavilions and lofty mansions, they dwell, making ostentatious shows.
Manmohan SinghThey dwell in houses, pavilions and lofty mansions and make ostentation.
Manmohan Singh (Punjabi)ਉਹੋ ਮਕਾਨਾਂ, ਤੰਬੂਆਂ ਅਤੇ ਉੱਚੇ ਮੰਦਰਾਂ ਅੰਦਰ ਵਸਦੇ ਹਨ ਅਤੇ ਅਡੰਬਰ ਰੱਚਦੇ ਹਨ।
Fareedkot Teekaਕੋਠੇ (ਮੰਡਪ) ਸਭਾ ਅਸਥਾਨ ਮਾੜੀਆਂ ਊਚੇ ਅਟਾਰੀਆਂ, ਤਿਸਮੇਂ ਪੁਤ੍ਰ ਪੋਤ੍ਰ ਪਰਿਵਾਰ ਨੌਕਰ ਆਦਿ ਕਾ ਪਸਾਰਾ ਲਗਾਇ ਕਰ ਬੈਠੇ ਹੈਂ॥
Prof. Sahib Singhਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ,

ਪਦ ਅਰਥ ਮੰਡਪ = ਮਹਲ, ਸ਼ਾਮੀਆਨੇ। ਲਾਇ......ਪਾਸਾਰਿਆ = ਲਾਇ ਕਰਿ ਪਾਸਾਰਿਆ ਬੈਠੇ, ਪਸਾਰੇ ਲਾ ਕੇ ਬੈਠੇ ਹੋਣ, ਸਜਾਵਟਾਂ ਸਜਾ ਕੇ ਬੈਠੇ ਹੋਣ।

SikhNet (Spanish)Sus casas son grandes mansiones con pasillos altos y adornados,

ਚੀਜ ਕਰਨਿ ਮਨਿ ਭਾਵਦੇ; ਹਰਿ ਬੁਝਨਿ ਨਾਹੀ. ਹਾਰਿਆ ॥

cheej karan man bhaavade; har bujhan naahee. haariaa |

Sant Singh KhalsaThey act out their minds' desires, but they do not understand the Lord, and so they are ruined.
Manmohan SinghThey do their mind-desired things but they know not God and so suffer defeat.
Manmohan Singh (Punjabi)ਉਹ ਆਪਣੇ ਚਿੱਤ-ਚਾਹੁੰਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਉਹ ਵਾਹਿਗੁਰੂ ਨੂੰ ਨਹੀਂ ਜਾਣਦੇ ਤੇ ਇਸ ਲਈ ਹਾਰ ਜਾਂਦੇ ਹਨ।
Fareedkot Teeka(ਚੀਜ) ਕੌਤਕ ਮਨ ਭਾਵਤੇ ਕਰਤੇ ਹੈਂ ਵਾ ਬਸਤੂਓਂ ਕਾ ਸੰਗ੍ਰਹ ਕਰਤੇ ਹੈਂ, ਪਰੰਤੂ ਹਰਿ ਕੋ ਨਹੀਂ ਜਾਨਤੇ। ਇਸੀ ਕਰ ਕੇ (ਹਾਰਿਆ) ਮਾਨੁਖ ਜਨਮ ਪਦਾਰਥੁ ਤਿਨੋਂ ਨੇ ਹਾਰਾ ਹੈ॥
Prof. Sahib Singhਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ।

ਪਦ ਅਰਥ ਚੀਜ = ਚੋਜ, ਕੌਤਕ, ਤਮਾਸ਼ੇ। ਮਨਿ ਭਾਵਦੇ ਚੀਜ = ਮਨ-ਭਾਉਂਦੇ ਕੌਤਕ, ਮਨ-ਮੰਨੀਆਂ ਰੰਗ-ਰਲੀਆਂ।

SikhNet (Spanish)tal es el ostentoso despliegue de los hombres de mundo que gozan de todo esto como les place.

ਕਰਿ ਫੁਰਮਾਇਸਿ ਖਾਇਆ; ਵੇਖਿ ਮਹਲਤਿ. ਮਰਣੁ ਵਿਸਾਰਿਆ ॥

kar furamaaeis khaaeaa; vekh mahalat. maran visaariaa |

Sant Singh KhalsaAsserting their authority, they eat, and beholding their mansions, they forget about death.
Manmohan SinghThey eat by exercising their authority, and seeing their mansions, they forget death.
Manmohan Singh (Punjabi)ਉਹ ਆਪਣੀ ਹਕੂਮਤ ਦੇ ਰੁਅਬ ਨਾਲ ਖਾਂਦੇ ਹਨ ਅਤੇ ਆਪਣੇ ਮੰਦਰਾਂ ਨੂੰ ਦੇਖ ਕੇ ਮੌਤ ਨੂੰ ਭੁਲਾ ਦਿੰਦੇ ਹਨ।
Fareedkot Teekaਫਰਮਾਇਸ ਕਰ ਕੇ ਪਦਾਰਥੋਂ ਕੋ ਖਾਇਆ ਹੈ, ਭਾਵ ਭੋਗ ਭੋਗੇ ਹੈਂ ਔਰ ਅਪਨੀ ਮਹਲਾਇਤੋਂ ਕੀ ਬਿਭੋ ਦੇਖ ਕਰ ਮਰਨਾ ਭੁਲਾਇ ਦੀਆ ਹੈ॥
Prof. Sahib Singhਜੋ ਮਨੁੱਖ (ਗ਼ਰੀਬਾਂ ਉੱਤੇ) ਹੁਕਮ ਕਰ ਕੇ (ਪਦਾਰਥ) ਖਾਂਦੇ ਹਨ (ਭਾਵ, ਮੌਜਾਂ ਮਾਣਦੇ ਹਨ) ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ,

ਪਦ ਅਰਥ ਫੁਰਮਾਇਸਿ = ਹੁਕਮ।

SikhNet (Spanish)Sin embargo, los gozos provienen de su propio ego, ya que no conocen al Señor. Mirando los palacios, sus ojos pierden la visión de

ਜਰੁ ਆਈ; ਜੋਬਨਿ ਹਾਰਿਆ ॥੧੭॥

jar aaee; joban haariaa |17|

Sant Singh KhalsaBut old age comes, and youth is lost. ||17||
Manmohan SinghWhen old age comes, youth fails them.
Manmohan Singh (Punjabi)ਜਦ ਬੁਢੇਪਾ ਆ ਜਾਂਦਾ ਹੈ, ਜੁਆਨੀ ਹਾਰ ਜਾਂਦੀ ਹੈ।
Fareedkot Teeka(ਜਰੁ) ਬੁਢੇਪਾ ਨਿਕਟ ਆਯਾ ਹੈ ਔ (ਜੋਬਨਿ) ਬਿਸ੍ਯੋਂ ਨੇ ਹਾਰ ਦੀਆ ਹੈ॥੧੭॥☬ਦਿਲੀ ਮੇਂ ਸਿਖ ਕੇ ਘਰ ਬ੍ਰਹਮ ਭੋਜ ਥਾ। ਤਿਸੀ ਸਮ੍ਯ ਸਿਖ ਕੇ ਪੋਤਾ ਜਨਮਾ। ਬ੍ਰਹਮਣੋਂ ਨੇ ਸੂਤਕ ਸੂਤਕ ਕਹਿ ਕਰ ਕੇ ਭੋਜਨ ਤ੍ਯਾਗ ਦੀਆ। ਤਿਨੋਂ ਕੇ ਪ੍ਰਥਾਇ ਸ੍ਰੀ ਮੁਖ ਬਚਨ ਹੂਆ ਸੂਤਕ ਨਿਰਣੇ ਸੇਂ:
Prof. Sahib Singhਉਹਨਾਂ ਜਵਾਨੀ ਦੇ ਠੱਗਿਆਂ ਨੂੰ (ਭਾਵ, ਜੁਆਨੀ ਦੇ ਨਸ਼ੇ ਵਿਚ ਮਸਤ ਪਏ ਹੋਏ ਮਨੁੱਖਾਂ ਨੂੰ) (ਗ਼ਫ਼ਲਤ ਵਿਚ ਹੀ) ਬੁਢੇਪਾ ਆ ਦਬਾਂਦਾ ਹੈ ॥੧੭॥

ਪਦ ਅਰਥ ਹਾਰਿਆ = (ਉਹ ਮਨੁੱਖ ਆਪਣਾ ਜਨਮ) ਹਾਰ ਜਾਂਦੇ ਹਨ। ਜਰੁ = ਬੁਢੇਪਾ। ਜੋਬਨਿ ਹਾਰਿਆ = ਜੋਬਨ ਦੇ ਠੱਗੇ ਹੋਇਆਂ ਨੂੰ ॥੧੭॥

SikhNet (Spanish)la inminencia de la muerte, y en poco tiempo, con un poco de más edad, su belleza es reducida a polvo. (17)
Shabad Guru Ramdas Ji Raag Aasaa Ang 450 excerpt (4 of 17 lines)

ਜਿਥੈ ਜਾਇ ਬਹੈ. ਮੇਰਾ ਸਤਿਗੁਰੂ; ਸੋ ਥਾਨੁ ਸੁਹਾਵਾ. ਰਾਮ ਰਾਜੇ ॥

jithai jaae bahai. meraa satiguroo; so thaan suhaavaa. raam raaje |

Sant Singh KhalsaWherever my True Guru goes and sits, that place is beautiful, O Lord King.
Manmohan SinghWherever my True Guru goes and sits, beautiful is that place, O Lord, the King.
Manmohan Singh (Punjabi)ਜਿਥੇ ਜਾ ਕੇ ਮੇਰੇ ਸੱਚੇ ਗੁਰਦੇਵ ਬੈਠਦੇ ਹਨ, ਉਹ ਜਗ੍ਹਾਂ ਸੁੰਦਰ ਹੈ, ਹੇ ਸੁਆਮੀ ਪਾਤਸ਼ਾਹ!
Fareedkot Teekaਰਾਮ ਰਾਜੇ ਕਾ ਸਰੂਪ ਮੇਰਾ ਸਤਿਗੁਰੂ ਪ੍ਰਤਖ੍ਯ ਜਿਸ ਸਥਾਨ ਮੇਂ ਜਾਇਕੇ ਬੈਠੇ ਵਾ ਜਿਸ ਰਿਦੇ ਮੇਂ ਉਪਦੇਸ ਰੂਪ ਹੋ ਕਰ ਜਾ ਬੈਠੇ, ਸੋ ਅਸਥਾਨ ਸੋਭਾਇਮਾਨ ਹੋਤਾ ਹੈ॥
Prof. Sahib Singhਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਜਿਥੈ = ਜਿਸ ਥਾਂ ਤੇ। ਜਾਇ = ਜਾ ਕੇ। ਸੁਹਾਵਾ = ਸੁਹਣਾ।

SikhNet (Spanish)En donde sea que esté el Verdadero Guru, Bendito, Bendito es ese lugar. Los

ਗੁਰਸਿਖੀਂ. ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥

gurasikhanee. so thaan bhaaliaa; lai dhoor mukh laavaa |

Sant Singh KhalsaThe Guru's Sikhs seek out that place; they take the dust and apply it to their faces.
Manmohan SinghThe Guru's disciples search out that site and take and apply the dust there of to there face.
Manmohan Singh (Punjabi)ਗੁਰਾਂ ਦੇ ਮੁਰੀਦ ਉਸ ਥਾਂ ਨੂੰ ਲੱਭ ਲੈਂਦੇ ਹਨ ਅਤੇ ਉਸ ਦੀ ਖਾਕ ਲੈ ਕੇ ਆਪਣੇ ਮਸਤਕ ਨੂੰ ਲਾਉਂਦੇ ਹਨ।
Fareedkot Teekaਗੁਰਸਿਖੋਂ ਨੇ ਉਸੀ ਸਥਾਨ ਕੋ ਖੋਜਾ ਹੈ ਔਰ ਉਸ ਸਥਾਨ ਕੀ ਧੂਰ ਕੋ ਲੇ ਕਰ ਮੁਖ ਸੇ ਲਗਾਇਆ ਹੈ॥
Prof. Sahib Singhਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ।

ਪਦ ਅਰਥ ਗੁਰਸਿਖੀ = ਗੁਰ-ਸਿੱਖਾਂ ਨੇ। ਭਾਲਿਆ = ਲੱਭ ਲਿਆ। ਧੂਰਿ = ਧੂੜ। ਮੁਖਿ = ਮੂੰਹ ਉਤੇ।

SikhNet (Spanish)Devotos buscan ese Santuario y aplican el Polvo Sagrado esparciéndolo en sus frentes.

ਗੁਰਸਿਖਾ ਕੀ ਘਾਲ. ਥਾਇ ਪਈ; ਜਿਨ ਹਰਿ ਨਾਮੁ ਧਿਆਵਾ ॥

gurasikhaa kee ghaal. thaae pee; jin har naam dhiaavaa |

Sant Singh KhalsaThe works of the Guru's Sikhs, who meditate on the Lord's Name, are approved.
Manmohan SinghThe service of the Guru's Sikhs, who ponder on the Name is approved.
Manmohan Singh (Punjabi)ਜੋ ਗੁਰੂ ਦੇ ਸਿੱਖ ਨਾਮ ਦਾ ਆਰਾਧਨ ਕਰਦੇ ਹਨ, ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ।
Fareedkot Teekaਜਿਨੋਂ ਨੇ ਹਰਿ ਨਾਮੁ ਧਿਆਯਾ ਹੈ, ਉਨ ਗੁਰ ਸਿਖੋਂ ਕੀ (ਘਾਲ) ਸੇਵਾ (ਥਾਇ ਪਈ) ਸਫਲ ਹੋਈ ਹੈ॥
Prof. Sahib Singhਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ।

ਪਦ ਅਰਥ ਘਾਲ = ਮੇਹਨਤ। ਥਾਇ ਪਈ = (ਪ੍ਰਭੂ-ਦਰ ਤੇ) ਕਬੂਲ ਹੋ ਗਈ।

SikhNet (Spanish)El trabajo del Devoto es aprobado, del Devoto que contempla el Nombre.

ਜਿਨੑ ਨਾਨਕੁ. ਸਤਿਗੁਰੁ ਪੂਜਿਆ; ਤਿਨ ਹਰਿ ਪੂਜ ਕਰਾਵਾ ॥੨॥

jina naanak. satigur poojiaa; tin har pooj karaavaa |2|

Sant Singh KhalsaThose who worship the True Guru, O Nanak - the Lord causes them to be worshipped in turn. ||2||
Manmohan SinghThey, who worship the True Guru, them the Lord causes to be worshipped.
Manmohan Singh (Punjabi)ਜੋ ਸੱਚੇ ਗੁਰਾਂ ਦੀ ਊਪਾਸ਼ਨਾਂ ਕਰਦੇ ਹਨ, ਸੁਆਮੀ ਉਹਨਾਂ ਦੀ ਉਪਾਸ਼ਨਾਂ ਕਰਵਾਊਦਾਂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਤਿਗੁਰੋਂ ਕਾ ਪੂਜਨ ਕੀਆ ਹੈ ਹਰਿ ਤਿਨ ਕੀ ਸਾਰੇ ਸੰਸਾਰ ਸੇ ਪੂਜਾ ਕਰਾਉਤਾ ਹੈ॥੨॥
Prof. Sahib Singhਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥੨॥

ਪਦ ਅਰਥ ਪੂਜ ਕਰਾਵਾ = ਪੂਜਾ ਕਰਾਂਦਾ ਹੈ। ਕਰਾਵਾ = ਕਰਾਈ। ਲਾਵਾ = ਲਾਈ। ਧਿਆਵਾ = ਧਿਆਇਆ ॥੨॥

SikhNet (Spanish)Dice Nanak, aquéllos que alaban a su Verdadero Guru, son convertidos por el Señor en objetos de Alabanza. (2)
Shabad Guru Nanak Dev Ji Raag Aasaa Ang 472

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਜੇ ਕਰਿ ਸੂਤਕੁ ਮੰਨੀਐ; ਸਭ ਤੈ ਸੂਤਕੁ ਹੋਇ ॥

je kar sootak maneeai; sabh tai sootak hoe |

Sant Singh KhalsaIf one accepts the concept of impurity, then there is impurity everywhere.
Manmohan SinghIf the principle of impurity be admitted, then there is impurity every where.
Manmohan Singh (Punjabi)ਜੇਕਰ ਅਪਵਿੱਤ੍ਰਤਾ ਦਾ ਅਸੂਲ ਸਵੀਕਾਰ ਕਰ ਲਿਆ ਜਾਵੇ, ਤਾਂ ਹਰ ਥਾਂ ਅਪਵਿੱਤ੍ਰਤਾ ਹੈ।
Fareedkot Teekaਜੇ ਕਰ ਜਨਮ ਕਾਲ ਕਾ ਸੂਤਕ ਮਾਨੀਏ ਤੋ ਸਭ ਕਰਮੋਂ ਦੇ ਕਰਨੇ ਤੈ ਵਾ ਸਭ ਸਥਾਨੋਂ ਮੇਂ ਸੂਤਕੁ ਹੋਤਾ ਹੈ॥
Prof. Sahib Singhਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ;

ਪਦ ਅਰਥ ਸਭ ਤੈ = ਸਭ ਥਾਈਂ।

SikhNet (Spanish)Si uno acepta el concepto de la impureza, entonces hay impureza por todas partes.

ਗੋਹੇ ਅਤੈ ਲਕੜੀ; ਅੰਦਰਿ ਕੀੜਾ ਹੋਇ ॥

gohe atai lakarree; andar keerraa hoe |

Sant Singh KhalsaIn cow-dung and wood there are worms.
Manmohan SinghIn cow-dung and wood there are worms.
Manmohan Singh (Punjabi)ਗੋਬਰ ਅਤੇ ਕਾਠ ਵਿੱਚ ਕਿਰਮ ਹੁੰਦੇ ਹਨ।
Fareedkot Teekaਦੇਖੋ ਗੋਹੇ (ਅਤੈ) ਬਹੁੜੋ ਲਕੜੀ ਸਭ ਕੇ ਅੰਦਰਿ ਕੀੜਾ ਹੋਤਾ ਹੈ। ਭਾਵ ਉਨ ਕੀੜੋਂ ਕੇ ਜਲਨੇ ਸੇ ਪਾਤਕ ਹੋਤਾ ਹੈ॥
Prof. Sahib Singhਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ);
SikhNet (Spanish)En el excremento de vaca y en la madera hay gusanos,

ਜੇਤੇ ਦਾਣੇ ਅੰਨ ਕੇ; ਜੀਆ ਬਾਝੁ. ਨ ਕੋਇ ॥

jete daane an ke; jeea baajh. na koe |

Sant Singh KhalsaAs many as are the grains of corn, none is without life.
Manmohan SinghAs many as are the grains of corn none is without life.
Manmohan Singh (Punjabi)ਜਿਤਨੇ ਭੀ ਦਾਣੇ ਅਨਾਜ ਦੇ ਹਨ, ਕੋਈ ਭੀ ਜਿੰਦਗੀ ਦੇ ਬਗੈਰ ਨਹੀਂ।
Fareedkot Teekaਜਿਤਨੇ ਅੰਨ ਕੇ ਦਾਣੇ ਹੈਂ ਜੀਵ ਕੇ ਬਿਨਾਂ ਕੋਈ ਭੀ ਨਹੀਂ ਹੈ॥
Prof. Sahib Singhਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ।

ਪਦ ਅਰਥ ਜੀਆ ਬਾਝੁ = ਜੀਆਂ ਤੋਂ ਬਿਨਾ।

SikhNet (Spanish)tantos como sean los granos de maíz, ninguno está sin vida.

ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ॥

pahilaa paanee jeeo hai; jit hariaa sabh koe |

Sant Singh KhalsaFirst, there is life in the water, by which everything else is made green.
Manmohan SinghIn the first place there is life in water, by which, all are make green.
Manmohan Singh (Punjabi)ਪਹਿਲ ਪ੍ਰਿਥਮੇ ਜਲ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ।
Fareedkot Teekaਦੇਖੋ ਪਹਿਲੇ ਪਾਣੀ ਹੀ ਜੀਉ ਹੈ, ਜਿਸ ਤੇ ਸਭ ਕੋਈ ਹਰਾ, ਭਾਵ ਉਤਪਤਿ ਵਾ ਅਨੰਦ ਹੋਤਾ ਹੈ॥
Prof. Sahib Singhਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ।

ਪਦ ਅਰਥ ਪਹਿਲਾ ਪਾਣੀ = ਸਭ ਤੋਂ ਪਹਿਲਾਂ ਪਾਣੀ, ਪਾਣੀ ਆਪ ਭੀ। ਜਿਤੁ = ਜਿਸ ਨਾਲ। ਸਭੁ ਕੋਇ = ਹਰੇਕ ਜੀਵ। ਹਰਿਆ = ਹਰਾ, ਜਿੰਦ ਵਾਲਾ।

SikhNet (Spanish)Primero había vida en el agua por medio de la cual todo lo demás se volvió verde.

ਸੂਤਕੁ ਕਿਉ ਕਰਿ ਰਖੀਐ; ਸੂਤਕੁ ਪਵੈ ਰਸੋਇ ॥

sootak kiau kar rakheeai; sootak pavai rasoe |

Sant Singh KhalsaHow can it be protected from impurity? It touches our own kitchen.
Manmohan SinghHow can impurity be warded off? If falls on our own kitchen.
Manmohan Singh (Punjabi)ਅਪਵਿੱਤ੍ਰਤਾ ਕਿਸ ਤਰ੍ਹਾਂ ਹੋੜੀ ਜਾ ਸਕਦੀ ਹੈ? ਇਹ ਸਾਡੇ ਬਵਰਚੀ ਖਾਨੇ ਤੇ ਆ ਡਿੱਗਦੀ ਹੈ।
Fareedkot Teekaਐਸਾ ਜਨਮ ਮਰਨ ਰੂਪੁ ਸੂਤਕੁ ਵਾ ਪਾਤਕੁ ਕੈਸੇ (ਰਖੀਐ) ਰੋਕੀਐ, ਭਾਵ ਦੂਰ ਹੋਇ। ਯਹ ਸੂਤਕੁ ਤੋ ਰਸੋਈ ਮੇਂ ਸਰਬਦਾ ਕਾਲ ਪੜਾ ਹੀ ਰਹਤਾ ਹੈ॥
Prof. Sahib Singhਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ, ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ।
SikhNet (Spanish)¿Cómo puede estar protegida de impurezas?, pues llega hasta nuestra propia cocina.

ਨਾਨਕ. ਸੂਤਕੁ ਏਵ. ਨ ਉਤਰੈ; ਗਿਆਨੁ ਉਤਾਰੇ ਧੋਇ ॥੧॥

naanak. sootak ev. na utarai; giaan utaare dhoe |1|

Sant Singh KhalsaO Nanak, impurity cannot be removed in this way; it is washed away only by spiritual wisdom. ||1||
Manmohan SinghNanak, impurity is not removed like this. It is washed away by Divine Knowledge.
Manmohan Singh (Punjabi)ਨਾਨਕ, ਅਸ਼ੁੱਧਤਾ ਇਸ ਤਰ੍ਹਾਂ ਦੂਰ ਨਹੀਂ ਹੁੰਦੀ ਬ੍ਰਹਿਮ ਵੀਚਾਰ ਇਸ ਨੂੰ ਧੋ ਸੁੱਟਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੂਤਕ ਇਸ ਪ੍ਰਕਾਰ ਨਹੀਂ ਉਤਰਤਾ ਵਾ (ਏਵ) ਨਿਸਚੇ ਕਰ ਨਹੀਂ ਉਤਰਤਾ। ਸੂਤਕ ਕੋ ਗ੍ਯਾਨੁ ਧੋਇਕਰ ਉਤਾਰਤਾ ਹੈ॥੧॥☬ਪ੍ਰਸ੍ਨ: ਵਹ ਕੌਨ ਸੂਤਕੁ ਹੈ, ਜੋ ਗ੍ਯਾਨ ਕਰ ਉਤਰਤਾ ਹੈ? ਸੋ ਦਿਖਾਉਤੇ ਹੈਂ:
Prof. Sahib Singhਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ ॥੧॥

ਪਦ ਅਰਥ ਏਵ = ਇਸ ਤਰ੍ਹਾਂ। ਉਤਾਰੈ ਧੋਇ = ਧੋ ਕੇ ਲਾਹ ਦੇਂਦਾ ਹੈ ॥੧॥

SikhNet (Spanish)Oh, dice Nanak, la impureza no se puede quitar de esta forma, es lavada sólo con la Sabiduría Espiritual. (1)
Shabad Guru Nanak Dev Ji Raag Aasaa Ang 472

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਮਨ ਕਾ ਸੂਤਕੁ ਲੋਭੁ ਹੈ; ਜਿਹਵਾ ਸੂਤਕੁ ਕੂੜੁ ॥

man kaa sootak lobh hai; jihavaa sootak koorr |

Sant Singh KhalsaThe impurity of the mind is greed, and the impurity of the tongue is falsehood.
Manmohan SinghThe mind's impurity is avarice and the tongue's impurity falsehood.
Manmohan Singh (Punjabi)ਚਿੱਤ ਦੀ ਅਪਵਿੱਤ੍ਰਤਾ ਲਾਲਚ ਹੈ ਅਤੇ ਜੀਭ ਦੀ ਅਪਵਿੱਤ੍ਰਤਾ ਝੁਠ ਹੈ।
Fareedkot Teekaਲੋਭ ਰੂਪ ਸੂਤਕੁ ਮਨ ਕੋ ਲਗਾ ਹੈ, ਝੂਠ ਬੋਲਣਾ ਯਹ ਬਾਣੀ ਕੋ ਸੂਤਕ ਲਗਾ ਹੈ॥
Prof. Sahib Singhਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ);

ਪਦ ਅਰਥ ਕੂੜੁ = ਝੂਠੁ (ਬੋਲਣਾ)।

SikhNet (Spanish)La impureza de la mente es la envidia, la de la lengua es la falsedad,

ਅਖੀ ਸੂਤਕੁ ਵੇਖਣਾ; ਪਰ ਤ੍ਰਿਅ ਪਰ ਧਨ ਰੂਪੁ ॥

akhee sootak vekhanaa; par tria par dhan roop |

Sant Singh KhalsaThe impurity of the eyes is to gaze upon the beauty of another man's wife, and his wealth.
Manmohan SinghThe defilement of the eyes is to behold another's woman, another's wealth and beauty.
Manmohan Singh (Punjabi)ਅੱਖਾਂ ਦੀ ਮਲੀਣਤਾ ਹੋਰਨਾ ਦੀ ਇਸਤਰੀ, ਹੋਰਸ ਦੀ ਦੌਲਤ ਅਤੇ ਸੁੰਦਰਤਾ ਦਾ ਦੇਖਣਾ ਹੈ।
Fareedkot Teekaਪਰ ਇਸਤ੍ਰੀ ਕਾ ਰੂਪ ਪਰਾਯਾ ਧਨੁ ਖੋਟੀ ਨਿਗਾ ਸੇ ਦੇਖਨਾ ਯਹ ਨੇਤ੍ਰੋਂ ਕੋ ਸੂਤਕ ਲਗਾ ਹੈ॥
Prof. Sahib Singh(ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ);

ਪਦ ਅਰਥ ਪਰ ਤ੍ਰਿਅ ਰੂਪੁ = ਪਰਾਈ ਇਸਤ੍ਰੀ ਦਾ ਰੂਪ।

SikhNet (Spanish)la impureza de los ojos es la envidia de la pareja, de la belleza y de las riquezas de los demás.

ਕੰਨੀ ਸੂਤਕੁ ਕੰਨਿ ਪੈ; ਲਾਇਤਬਾਰੀ ਖਾਹਿ ॥

kanee sootak kan pai; laaeitabaaree khaeh |

Sant Singh KhalsaThe impurity of the ears is to listen to the slander of others.
Manmohan SinghThe impurity of the ears is to hear the calumny of others with ears.
Manmohan Singh (Punjabi)ਕੰਨਾਂ ਦੀ ਪਲੀਤੀ, ਕੰਨਾਂ ਨਾਲ ਹੋਰਨਾਂ ਦੀ ਨਿੰਦਿਆਂ ਸੁਣਨਾ ਹੈ।
Fareedkot Teeka(ਕੰਨੀ) ਕਾਨੋਂ ਮੇਂ ਸੂਤਕੁ ਏਹੁ ਹੈ, ਜੋ ਕੰਨ (ਪੈ) ਉਪਰ (ਲਾਇਤਬਾਰੀ) ਚੁਗਲੀ ਕੋਈ (ਖਾਹਿ) ਖਾਵੇ। ਉਸ ਕੋ ਸੁਣਨਾ ਇਸ ਪ੍ਰਕਾਰ ਕਰ ਹਥ ਪੈਰ ਨਾਸਕਾ ਕਾ ਭੀ ਸੂਤਕ ਜਾਨਨਾ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਕੰਨ ਵਿਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ;

ਪਦ ਅਰਥ ਕੰਨਿ = ਕੰਨ ਨਾਲ। ਲਾਇਤਬਾਰੀ = ਚੁਗ਼ਲੀ। ਪੈ ਖਾਹਿ = ਪਏ ਖਾਹਿ, ਪਏ ਖਾਂਦੇ ਹਨ, ਬੇਪਰਵਾਹ ਹੋ ਕੇ (ਚੁਗ਼ਲੀ) ਸੁਣਦੇ ਹਨ।

SikhNet (Spanish)La impureza del oído es el escuchar y decir rumores.

ਨਾਨਕ. ਹੰਸਾ ਆਦਮੀ; ਬਧੇ ਜਮ ਪੁਰਿ ਜਾਹਿ ॥੨॥

naanak. hansaa aadamee; badhe jam pur jaeh |2|

Sant Singh KhalsaO Nanak, the mortal's soul goes, bound and gagged to the city of Death. ||2||
Manmohan SinghNanak, mortal's soul goes bound to the city of death.
Manmohan Singh (Punjabi)ਨਾਨਕ, ਜੀਵ ਦੀ ਆਤਮਾ ਨਰੜੀ ਹੋਈ ਮੌਤ ਦੇ ਸ਼ਹਿਰ ਨੂੰ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਨ ਸੂਤਕੋਂ ਕਰ ਪਕੜੇ ਹੂਏ ਹੰਸ ਰੂਪ ਜੋ ਆਦਮੀ ਹੈਂ, ਸੋ ਜਮਪੁਰ ਕੋ ਬਾਂਧੇ ਹੁਏ ਚਲੇ ਜਾਤੇ ਹੈਂ। ਇਹ ਸੂਤਕ ਪੂਰਬ ਕਥਤ ਗਿਆਨ ਤੇ ਉਤਰਤਾ ਹੈ॥੨॥
Prof. Sahib Singhਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿਚ ਜਾਂਦੇ ਹਨ ॥੨॥

ਪਦ ਅਰਥ ਹੰਸਾ ਆਦਮੀ = (ਵੇਖਣ ਨੂੰ) ਹੰਸਾਂ ਵਰਗੇ ਮਨੁੱਖ, ਬਾਹਰੋਂ ਸਾਫ਼ ਸੁਥਰੇ ਮਨੁੱਖ। ਜਮਪੁਰਿ = ਜਮਰਾਜ ਦੀ ਪੁਰੀ ਵਿਚ, ਨਰਕ ਵਿਚ ॥੨॥

SikhNet (Spanish)Dice Nanak, aún los más puros son amarrados y llevados a la ciudad de la muerte. (2)
Shabad Guru Nanak Dev Ji Raag Aasaa Ang 472

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ॥

sabho sootak bharam hai; doojai lagai jaae |

Sant Singh KhalsaAll impurity comes from doubt and attachment to duality.
Manmohan SinghAll impurity consists in doubt and attachment to duality.
Manmohan Singh (Punjabi)ਸਾਰੀ ਨਾਪਾਕੀ ਵਹਿਮ ਅਤੇ ਦਵੈਤ-ਭਾਗ ਦੇ ਲਗਾਉ ਵਿੱਚ ਹੈ।
Fareedkot Teekaਨਿਜ ਸਿਧਾਂਤ ਕਹਤੇ ਹੈਂ: ਸਭ ਸੂਤਕੋਂ ਕਾ ਸੂਤਕ ਭਰਮ ਹੈ, ਜਿਸ ਕਰ ਜੀਵ ਦ੍ਵੈਤ ਭਾਉ ਮੇਂ ਵਾ ਆਨ ਦੇਵ ਉਪਾਸ਼ਨਾ ਮੇਂ ਜਾਇ ਲਗੇ ਹੈਂ॥
Prof. Sahib Singhਸੂਤਕ ਨਿਰਾ ਭਰਮ ਹੀ ਹੈ, ਇਹ (ਸੂਤਕ-ਰੂਪ ਭਰਮ) ਮਾਇਆ ਵਿਚ ਫਸਿਆਂ (ਮਨੁੱਖ ਨੂੰ) ਆ ਲੱਗਦਾ ਹੈ।

ਪਦ ਅਰਥ ਸਭੋ = ਉੱਕਾ ਕੀ, ਨਿਰਾ ਪੁਰਾ। ਦੂਜੈ = ਮਾਇਆ ਵਿਚ। ਦੂਜੈ ਜਾਇ = ਮਾਇਆ ਵਿਚ ਫਸਿਆਂ।

SikhNet (Spanish)La impureza de las impurezas es amar a otro que no sea el Señor.

ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥

jaman maranaa hukam hai; bhaanai aavai jaae |

Sant Singh KhalsaBirth and death are subject to the Command of the Lord's Will; through His Will we come and go.
Manmohan SinghBirth and death are subject to Lord's command and through His will mortal comes and goes.
Manmohan Singh (Punjabi)ਪੈਦਾਇਸ਼ ਤੇ ਮੌਤ ਸਾਹਿਬ ਦੇ ਫੁਰਮਾਨ ਦੇ ਤਾਬੇ ਹਨ ਅਤੇ ਉਸ ਦੀ ਰਜ਼ਾ ਰਾਹੀਂ ਪ੍ਰਾਣੀ ਆਉਂਦਾ ਤੇ ਜਾਂਦਾ ਹੈ।
Fareedkot Teekaਜਨਮਨਾ ਔਰ ਮਰਨਾ ਇਹ ਤੋ ਪ੍ਰਭੂ ਕਾ ਹੁਕਮ ਹੀ ਹੈ। ਤਿਸ ਕੇ ਭਾਣੈ ਕਰ ਜੀਵ ਆਉਤਾ ਜਾਤਾ ਹੈ॥
Prof. Sahib Singh(ਉਞ ਤਾਂ) ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾ ਤੇ ਮਰਦਾ ਹੈ।
SikhNet (Spanish)El nacimiento y la muerte se dan por Su Voluntad; a través de Su Voluntad uno viene y va.

ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ ॥

khaanaa peenaa pavitru hai; diton rijak sanbaeh |

Sant Singh KhalsaEating and drinking are pure, since the Lord gives nourishment to all.
Manmohan SinghEating and drinking are pure, for the Lord has given sustenance to all.
Manmohan Singh (Punjabi)ਖਾਣਾ ਤੇ ਪੀਣਾ ਪਵਿੱਤਰ ਹਨ, ਕਿਉਂਕਿ ਪ੍ਰਭੂ ਨੇ ਸਾਰਿਆਂ ਨੂੰ ਰੋਜੀ ਦਿੱਤੀ ਹੈ।
Fareedkot Teekaਜੋ (ਰਿਜੁਕ) ਭੋਜਨ ਪ੍ਰਭੂ ਨੇ (ਸੰਬਾਹਿ) ਪਹੁੰਚਾਇ ਦੀਆ ਹੈ, ਤਿਸ ਕਾ ਖਾਨਾ ਪੀਨਾ ਇਹ ਸਭ ਪਵਿਤ੍ਰ ਬਸਤੁ ਹੈ॥
Prof. Sahib Singh(ਪਦਾਰਥਾਂ ਦਾ) ਖਾਣਾ ਪੀਣਾ ਭੀ ਪਵਿੱਤਰ ਹੈ (ਭਾਵ, ਮਾੜਾ ਨਹੀਂ, ਕਿਉਂਕਿ) ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ ਜੀਵਾਂ ਨੂੰ ਦਿੱਤਾ ਹੈ।

ਪਦ ਅਰਥ ਦਿਤੋਨੁ = (ਪ੍ਰਭੂ ਨੇ ਜੀਵਾਂ ਨੂੰ) ਦਿੱਤਾ ਹੈ। ਸੰਬਾਹਿ = ਇਕੱਠਾ ਕਰ ਕੇ।

SikhNet (Spanish)Cuando el Señor nos bendice con comida y bebida a través de Su Misericordia, eso es Puro.

ਨਾਨਕ. ਜਿਨੑੀ ਗੁਰਮੁਖਿ ਬੁਝਿਆ; ਤਿਨੑਾ ਸੂਤਕੁ ਨਾਹਿ ॥੩॥

naanak. jinaee guramukh bujhiaa; tinaa sootak naeh |3|

Sant Singh KhalsaO Nanak, the Gurmukhs, who understand the Lord, are not stained by impurity. ||3||
Manmohan SinghNanak, the Guru-wards, who know the Lord, to them impurity sticks not.
Manmohan Singh (Punjabi)ਨਾਨਕ, ਜੋ ਗੁਰੂ-ਸਮਰਪਣ ਸਾਹਿਬ ਨੂੰ ਜਾਣਦੇ ਹਨ, ਉਨ੍ਹਾਂ ਨੂੰ ਅਪਵਿੱਤ੍ਰਤਾ ਨਹੀਂ ਚਿਮੜਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੁਮ ਸੂਤਕ ਕਹਤੇ ਹੋ ਸੋ ਇਹ ਮਨਮੁਖੋਂ ਕੋ ਹੈ। ਜਿਨ ਗੁਰਮੁਖੋਂ ਨੇ ਅਕਾਲ ਪੁਰਖ ਕਾ ਭਾਣਾ ਸਮਝਾ ਹੈ, ਤਿਨ ਕੋ ਸੂਤਕ ਨਹੀਂ ਲਗਤਾ ਹੈ॥੩॥
Prof. Sahib Singhਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ ਸੂਤਕ ਨਹੀਂ ਲੱਗਦਾ ॥੩॥
SikhNet (Spanish)Dice Nanak, a los Gurmukjs que entienden al Señor, la impureza no se les pega. (3)
Shabad Guru Nanak Dev Ji Raag Aasaa Ang 473

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਤਿਗੁਰੁ ਵਡਾ ਕਰਿ ਸਾਲਾਹੀਐ; ਜਿਸੁ ਵਿਚਿ ਵਡੀਆ ਵਡਿਆਈਆ ॥

satigur vaddaa kar saalaaheeai; jis vich vaddeea vaddiaaeea |

Sant Singh KhalsaPraise the Great True Guru; within Him is the greatest greatness.
Manmohan SinghMagnify and praise the True Guru, in whom there are great greatness.
Manmohan Singh (Punjabi)ਸੱਚੇ ਗੁਰਾਂ ਦੀ ਉੱਚਤਾ ਤੇ ਕੀਰਤੀ ਗਾਇਨ ਕਰ, ਜਿਨ੍ਹਾਂ ਵਿੱਚ ਵਿਸ਼ਾਲ ਵਿਸ਼ਾਲਤਾਈਆਂ ਹਨ।
Fareedkot Teekaਜਿਸ ਸਤਗੁਰੂ ਮੇਂ ਵੱਡੀਆਂ ਵਡਿਆਈਆਂ ਹੈਂ, ਸੋ ਵੱਡਾ ਕਰ ਕਰ ਵਾ ਜਾਨ ਕਰ ਸਲਾਹੀਐ॥
Prof. Sahib Singhਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ।

ਪਦ ਅਰਥ ਵਡਾ ਕਰਿ ਸਾਲਾਹੀਐ = ਗੁਣ ਗਾਵੀਏ ਤੇ ਆਖੀਏ ਕਿ ਗੁਰੂ ਵੱਡਾ ਹੈ। ਜਿਸੁ ਵਿਚਿ = ਇਸ ਗੁਰੂ ਵਿਚ। ਵਡੀਆ ਵਡਿਆਈਆ = ਬੜੇ ਉੱਚੇ ਗੁਣ।

SikhNet (Spanish)Grande, Grande es el Verdadero Guru porque Él es el Tesoro de Bien.

ਸਹਿ ਮੇਲੇ; ਤਾ ਨਦਰੀ ਆਈਆ ॥

seh mele; taa nadaree aaeea |

Sant Singh KhalsaWhen the Lord causes us to meet the Guru, then we come to see them.
Manmohan SinghIf the Lord, causes man to meet the Guru, then, beholds he the Guru's greatness.
Manmohan Singh (Punjabi)ਜੇਕਰ ਸੁਆਮੀ ਇਨਸਾਨ ਨੂੰ ਗੁਰਾਂ ਨਾਲ ਮਿਲਾ ਦੇਵੇ, ਤਦ ਹੀ ਉਹ ਗੁਰਾਂ ਦੀਆਂ ਬਜ਼ੁਰਗੀਆਂ ਨੂੰ ਵੇਖਦਾ ਹੈ।
Fareedkot Teekaਪਰੰਤੂ ਜਬ (ਸਹਿ) ਸ੍ਵਾਮੀ ਅਕਾਲ ਪੁਰਖ ਗੁਰੋਂ ਸੇ ਮਿਲਾਵੈ ਤਬੀ ਗੁਰ ਵਡਿਆਈਆਂ ਦ੍ਰਿਸ਼ਟੀ ਮੇਂ ਆਈਆਂ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ-ਪਤੀ ਨੇ (ਗੁਰੂ ਨਾਲ) ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ,

ਪਦ ਅਰਥ ਸਹਿ = ਪਤੀ ਪ੍ਰਭੂ ਨੇ, ਸ਼ਹੁ ਨੇ। ਮੇਲੇ = ਮਿਲਾਏ ਹਨ (ਗੁਰੂ ਨਾਲ ਜੋ ਮਨੁੱਖ)। ਨਦਰੀ ਆਇਆ = (ਉਹਨਾਂ ਮਨੁੱਖਾਂ ਨੂੰ ਗੁਰੂ ਦੀਆਂ ਵਡਿਆਈਆਂ) ਦਿੱਸਦੀਆਂ ਹਨ।

SikhNet (Spanish)Cuando el Señor nos conduce al Guru, solamente entonces podemos reconocer Sus Virtudes,

ਜਾ ਤਿਸੁ ਭਾਣਾ; ਤਾ ਮਨਿ ਵਸਾਈਆ ॥

jaa tis bhaanaa; taa man vasaaeea |

Sant Singh KhalsaWhen it pleases Him, they come to dwell in our minds.
Manmohan SinghWhen it pleases Him, then, He enshrines them in man's mind.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਉਨ੍ਹਾਂ ਨੂੰ ਆਦਮੀ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ।
Fareedkot Teekaਜਾਂ ਤਿਸ ਪਰਮੇਸ਼੍ਵਰ ਕੋ ਵਾ ਸਿਖ ਭਇਆ ਹੈ ਤਾਂ ਮਨਮੈਂ ਬਸਾਈਆਂ ਹੈਂ॥
Prof. Sahib Singhਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿਚ ਭੀ ਗੁਣ ਵੱਸ ਪੈਂਦੇ ਹਨ।
SikhNet (Spanish)y cuando así es Su Voluntad, éstas se enaltecen en nuestras mentes.

ਕਰਿ ਹੁਕਮੁ ਮਸਤਕਿ ਹਥੁ ਧਰਿ; ਵਿਚਹੁ ਮਾਰਿ ਕਢੀਆ ਬੁਰਿਆਈਆ ॥

kar hukam masatak hath dhar; vichahu maar kadteea buriaaeea |

Sant Singh KhalsaBy His Command, when He places His hand on our foreheads, wickedness departs from within.
Manmohan SinghThe Guru puts his hand on man's forehead, and by his order beats out wickdnesses, from within him.
Manmohan Singh (Punjabi)ਗੁਰੂ ਬੰਦੇ ਦੇ ਮੱਥੇ ਉੱਤੇ ਆਪਣਾ ਹੱਥ ਰਖਦਾ ਹੈ ਅਤੇ ਆਪਣੇ ਅਸਰ ਦੁਆਰਾ ਬਦੀਆਂ ਨੂੰ ਉਸ ਦੇ ਅੰਦਰੋਂ ਕੁੱਟ ਕੇ ਕੱਢ ਦਿੰਦਾ ਹੈ।
Fareedkot Teekaਜਬ ਹਰੀ ਨੇ ਹੁਕਮ ਕੀਆ ਤਬ ਗੁਰੋਂ ਨੇ ਮਸਤਕ ਪਰ ਹਾਥ ਰਖ ਕਰ ਰਿਦੇ ਵਿਚੋਂ ਮਾਰ ਕਰ ਵਾ (ਮਾਰਿ) ਕਾਮਾਦਿ ਬੁਰਿਆਈਆਂ ਨਿਕਾਲੀਆਂ ਹੈਂ॥
Prof. Sahib Singhਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿਚੋਂ ਬੁਰਿਆਈਆਂ ਮਾਰ ਕੇ ਕੱਢ ਦੇਂਦਾ ਹੈ।

ਪਦ ਅਰਥ ਮਸਤਕਿ = (ਜੀਵ ਦੇ) ਮੱਥੇ ਉਤੇ। ਵਿਚਹੁ = ਜੀਵ ਦੇ ਮਨ ਵਿਚੋਂ।

SikhNet (Spanish)Él ordena que nuestra maldad se nos quite poniendo Su Mano en nuestra frente.

ਸਹਿ ਤੁਠੈ; ਨਉ ਨਿਧਿ ਪਾਈਆ ॥੧੮॥

seh tutthai; nau nidh paaeea |18|

Sant Singh KhalsaWhen the Lord is thoroughly pleased, the nine treasures are obtained. ||18||
Manmohan SinghWhen the spouse is pleased, the nine treasure are obtained.
Manmohan Singh (Punjabi)ਜਦ ਕੰਤ ਪ੍ਰਸੰਨ ਥੀ ਵੰਞਦਾ ਹੈ ਤਾਂ ਨੌਂ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਸੋ ਜਬ ਪਤੀ ਪ੍ਰਸੰਨ ਹੂਏ ਤਬ ਨਵੋਂ ਨਿਧੀਆਂ ਪਾਈਆਂ ਹੈਂ॥੧੮॥☬ਭੋਜਨ ਬਿਨਾਂ ਪਵਿਤ੍ਰ ਬਸਤੁ ਕੀ ਭੀ ਅਪਵਿਤ੍ਰਤਾ ਦਿਖਾਉਤੇ ਹੈਂ:
Prof. Sahib Singhਜੇ ਪਤੀ-ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ ॥੧੮॥

ਪਦ ਅਰਥ ਸਹਿ ਤੁਠੈ = ਜੇ ਸ਼ਹੁ (ਪਤੀ ਪ੍ਰਭੂ) ਤ੍ਰੁੱਠ ਪਏ। ਨਉਨਿਧਿ = ਨੌ ਖ਼ਜ਼ਾਨੇ, ਭਾਵ, ਸੰਸਾਰ ਦੇ ਸਾਰੇ ਪਦਾਰਥ। ਪਾਈਆ = (ਖ਼ਜ਼ਾਨੇ) ਮਿਲ ਪੈਂਦੇ ਹਨ।੧੮। ❀ 'ਨਉਨਿਧਿ (ਨੌ ਖ਼ਜ਼ਾਨੇ)' ਬਾਰੇ ਨੋਟ: ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ 'ਕੁਬੇਰ' ਦੇ ਨੌ ਖ਼ਜ਼ਾਨੇ ਮੰਨੇ ਗਏ ਹਨ, ਜੋ ਇਹ ਹਨ: महापद्मश्च पद्मश्च, शंखो मकर कच्छपौ ॥ मुकुन्दं कुन्दनीलाश्च खर्वश्चनिधयो नव ॥ ਇਹ 'ਕੁਬੇਰ' ਧਨ ਦਾ ਦੇਵਤਾ ਅਤੇ ਉੱਤਰ ਦਿਸ਼ਾ ਦਾ ਮਾਲਕ ਗਿਣਿਆ ਗਿਆ ਹੈ। ਜੱਖ ਅਤੇ ਕਿੰਨਰਾਂ ਦਾ ਰਾਜਾ ਭੀ ਇਹੀ ਹੈ। ਇਸ ਦਾ ਟਿਕਾਣਾ ਕੈਲਾਸ਼ ਪਰਬਤ ਉੱਤੇ ਹੈ। ਇਸ ਦਾ ਸਰੀਰ ਕੋਝਾ ਦੱਸਿਆ ਗਿਆ ਹੈ; ਤਿੰਨ ਲੱਤਾਂ, ਅੱਠ ਚੰਦ ਅਤੇ ਇਕ ਅੱਖ ਦੇ ਥਾਂ ਇਕ ਇਕ ਪੀਲਾ ਜਿਹਾ ਨਿਸ਼ਾਨ। ਸ਼ਬਦ 'ਕੁਬੇਰ' ਦੇ ਅੱਖਰੀ ਅਰਥ ਭੀ ਇਹੀ ਹਨ: 'ਉਹ ਜਿਸ ਦਾ ਸਰੀਰ ਕੋਝਾ ਹੈ।' कुत्सितं बेरं शरीरं यस्य ॥॥੧੮॥

SikhNet (Spanish)Pero sólo cuando el Señor muestra Su Misericordia recibimos los Nueve Tesoros del Señor. (18)
Shabad Guru Ramdas Ji Raag Aasaa Ang 450 - 451 excerpt (4 of 17 lines)

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ; ਹਰਿ ਨਾਮ ਹਰਿ ਤੇਰੀ. ਰਾਮ ਰਾਜੇ ॥

gurasikhaa man har preet hai; har naam har teree. raam raaje |

Sant Singh KhalsaThe Guru's Sikh keeps the Love of the Lord, and the Name of the Lord, in his mind. He loves You, O Lord, O Lord King.
Manmohan SinghThe Guru's Sikh, in his mind, has love for God and God's Name. He Loves Thee, O Lord God, the King.
Manmohan Singh (Punjabi)ਗੁਰੂ ਦੇ ਸਿੱਖ ਦੇ ਚਿੱਤ ਵਿੱਚ ਰੱਬ ਤੇ ਰੱਬ ਦੇ ਨਾਮ ਲਈ ਪਿਆਰ ਹੈ। ਉਹ ਤੈਨੂੰ ਪਿਆਰ ਕਰਦਾ ਹੈ, ਹੇ ਵਾਹਿਗੁਰੂ ਸੁਆਮੀ ਪਾਤਸ਼ਾਹ।
Fareedkot Teekaਹੇ ਹਰਿ ਰਾਮ ਰਾਜੇ! ਗੁਰ ਸਿਖਾਂ ਕੇ ਮਨ ਮੇਂ ਹਰ ਪ੍ਰਕਾਰ ਸੇ ਤੇਰੀ ਪ੍ਰਾਪਤੀ ਵਾਸਤੇ ਹਰਿ ਨਾਮ ਜਪਨੇ ਕੀ ਪ੍ਰੀਤਿ ਹੈ॥
Prof. Sahib Singhਹੇ ਹਰੀ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਹਰਿ = ਹੇ ਹਰੀ!

SikhNet (Spanish)El Gursikh conserva el Amor del Señor el Naam en su mente. Él te ama, oh Señor, oh Señor Dios.

ਕਰਿ ਸੇਵਹਿ. ਪੂਰਾ ਸਤਿਗੁਰੂ; ਭੁਖ ਜਾਇ ਲਹਿ ਮੇਰੀ ॥

kar seveh. pooraa satiguroo; bhukh jaae leh meree |

Sant Singh KhalsaHe serves the Perfect True Guru, and his hunger and self-conceit are eliminated.
Manmohan SinghWith the hands, he serves the Perfectly, True Guru and his hunger of self-hood is eliminated.
Manmohan Singh (Punjabi)ਆਪਣੇ ਹੱਥਾਂ ਨਾਲ ਊਹ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੀ ਮੈਂ ਮੇਰੀ ਦੀ ਖੁਦਿਆ ਦੂਰ ਹੋ ਜਾਂਦੀ ਹੈ।
Fareedkot Teekaਪੂਰਾ ਜੋ ਸਤਿਗੁਰੂ ਹੈ ਤਿਸ ਕਾ ਹਾਥੋਂ ਕਰ ਕੇ ਸੇਵਨ ਕਰਤੇ ਹੈਂ, ਜਿਸ ਕਰ ਕੇ (ਮੇਰੀ) ਮਮਤਾ ਔ (ਭੂਖ) ਇਛ੍ਯਾ ਦੂਰ ਹੋ ਜਾਇ॥
Prof. Sahib Singhਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ (ਜਿਸ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚੋਂ) ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ,

ਪਦ ਅਰਥ ਕਰਿ ਪੂਰਾ = ਪੂਰਨ ਜਾਣ ਕੇ, ਅਭੁੱਲ ਜਾਣ ਕੇ। ਭੁਖ = ਮਾਇਆ ਦੀ ਭੁੱਖ। ਮੇਰੀ = ਮਾਇਆ ਦੀ ਮਮਤਾ। ਜਾਇ ਲਹਿ = ਲਹਿ ਜਾਂਦੀ ਹੈ।

SikhNet (Spanish)Aquél que sirve al Guru Perfecto con toda su Fe, ambos, su hambre y su ego, son eliminados.

ਗੁਰਸਿਖਾ ਕੀ ਭੁਖ. ਸਭ ਗਈ; ਤਿਨ ਪਿਛੈ. ਹੋਰ ਖਾਇ ਘਨੇਰੀ ॥

gurasikhaa kee bhukh. sabh gee; tin pichhai. hor khaae ghaneree |

Sant Singh KhalsaThe hunger of the Gursikh is totally eliminated; indeed, many others are satisfied through them.
Manmohan SinghGoes all the appetite of the Sikhs of the Guru. Rather, other feed themselves in their wake.
Manmohan Singh (Punjabi)ਗੁਰੂ ਦੇ ਸਿੱਖਾਂ ਦੀ ਸਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ। ਹੋਰ ਅਨੇਕਾਂ ਹੀ ਉਹਨਾਂ ਦੇ ਮਗਰ ਆਪਣੀ ਪੇਟ-ਪੂਜਾ ਕਰਦੇ ਹਨ।
Fareedkot Teekaਗੁਰਸਿਖੋਂ ਕੀ ਸਭ ਭੂਖ ਜਾਤੀ ਰਹੀ ਹੈ, ਤਿਨ ਗੁਰ ਸਿਖੋਂ ਕੇ ਪੀਛੇ ਔਰ (ਘਨੇਰੀ) ਬਹੁਤ ਸ੍ਰਿਸ਼੍ਟੀ ਭੋਜਨ ਕਰਤੀ ਹੈ ਅਰਥਾਤ ਸਤਸੰਗ ਕਰ ਉਨ ਕੀ ਭੂਖ ਦੂਰ ਹੋਤੀ ਹੈ॥
Prof. Sahib Singhਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਕ ਖ਼ੁਰਾਕ ਖਾਂਦੀ ਹੈ।

ਪਦ ਅਰਥ ਸਭ = ਸਾਰੀ। ਖਾਇ = (ਆਤਮਕ ਖ਼ੁਰਾਕ) ਖਾਂਦੀ ਹੈ। ਘਨੇਰੀ = ਬਹੁਤ ਲੁਕਾਈ।

SikhNet (Spanish)Todos sus desesperados antojos se van, aunque muchos otros deban su sustento a Él.

ਜਨ ਨਾਨਕ. ਹਰਿ ਪੁੰਨੁ ਬੀਜਿਆ; ਫਿਰਿ ਤੋਟਿ ਨ ਆਵੈ, ਹਰਿ ਪੁੰਨ ਕੇਰੀ ॥੩॥

jan naanak. har pun beejiaa; fir tott na aavai, har pun keree |3|

Sant Singh KhalsaServant Nanak has planted the Seed of the Lord's Goodness; this Goodness of the Lord shall never be exhausted. ||3||
Manmohan SinghSerf Nanak has sown the virtue of God's Name and again, the virtue of the God's Name exhausts not.
Manmohan Singh (Punjabi)ਨਫਰ ਨਾਨਕ ਨੇ ਵਾਹਿਗੁਰੂ ਦੇ ਨਾਮ ਦੀ ਨੇਕੀ ਬੀਜੀ ਹੈ, ਅਤੇ ਮੁੜ ਵਾਹਿਗੁਰੂ ਦੇ ਨਾਮ ਦੀ ਨੇਕੀ ਨਿਖੁਟਦੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਦਾਸ ਨੇ ਹਰਿ ਨਾਮੁ ਪੁੰਨ੍ਯ ਰਿਦੇ ਭੂਮੀ ਮੇਂ (ਬੀਜਿਆ), ਭਾਵ ਜਪਿਆ ਵਾ ਧਾਰਿਆ ਹੈ, ਤਿਸ ਕੋ ਫਿਰ ਹਰਿ ਨਾਮ ਜਾਪ ਪੁੰਨ ਕਰ ਕੇ ਕਿਸੀ ਪਦਾਰਥ ਕੀ (ਤੋਟਿ) ਕਮਤੀ ਨਹੀਂ ਹੋਤੀ ਹੈ॥੩॥
Prof. Sahib Singhਹੇ ਦਾਸ ਨਾਨਕ! ਜੇਹੜੇ ਮਨੁੱਖ (ਆਪਣੇ ਹਿਰਦੇ-ਖੇਤ ਵਿਚ) ਹਰਿ-ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ॥੩॥

ਪਦ ਅਰਥ ਹਰਿ ਪੁੰਨੁ = ਨਾਮ ਸਿਮਰਨ ਦਾ ਭਲਾ ਬੀਜ। ਤੋਟਿ = ਕਮੀ, ਘਾਟ। ਕੇਰੀ = ਦੀ। ਪੁੰਨ ਕੇਰੀ = ਭਲੇ ਕੰਮ ਦੀ ॥੩॥

SikhNet (Spanish)Nanak ha sembrado la Semilla de Virtud del Señor y en él crece la Bondad Eterna. (3)
Shabad Guru Nanak Dev Ji Raag Aasaa Ang 473

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਪਹਿਲਾ ਸੁਚਾ ਆਪਿ ਹੋਇ; ਸੁਚੈ ਬੈਠਾ ਆਇ ॥

pahilaa suchaa aap hoe; suchai baitthaa aae |

Sant Singh KhalsaFirst, purifying himself, the Brahmin comes and sits in his purified enclosure.
Manmohan SinghFirstly becoming clean himself, the Brahman comes and sits in the cleansed enclosure.
Manmohan Singh (Punjabi)ਪਹਿਲਾਂ ਬ੍ਰਾਹਮਣ, ਖੁਦ ਸਾਫ ਸੁਥਰਾ ਹੋ ਆ ਕੇ ਸਾਫ ਸੁਥਰੇ ਚੌਕੇ ਵਿੱਚ ਬਹਿ ਜਾਂਦਾ ਹੈ।
Fareedkot Teekaਪ੍ਰਥਮ ਆਪ ਸ਼ਨਾਨਾਦਿ ਨਿਤ੍ਯ ਕਿਰਿਆ ਸੇ ਪਵਿਤ੍ਰ ਹੋਇ ਕਰ ਸੁਚੇ ਕੀਏ ਚੌਂਕੇ ਮੇਂ ਆਇ ਕਰ ਬੈਠਾ ਹੈ॥
Prof. Sahib Singhਸਭ ਤੋਂ ਪਹਿਲਾਂ (ਬ੍ਰਾਹਮਣ ਨ੍ਹਾ ਧੋ ਕੇ ਤੇ) ਸੁੱਚਾ ਹੋ ਕੇ ਸੁੱਚੇ ਚੌਕੇ ਉੱਤੇ ਆ ਬੈਠਦਾ ਹੈ,

ਪਦ ਅਰਥ ਸੁਚੈ = ਸੁੱਚੇ ਚੌਕੇ ਵਿਚ। ਕੋਇ...ਜਾਇ = (ਜਿਸ ਭੋਜਨ ਨੂੰ) ਕਿਸੇ ਮਨੁੱਖ ਨੇ ਜਾ ਕੇ ਅਜੇ ਭਿੱਟਿਆ ਨਹੀਂ।

SikhNet (Spanish)Primero el Brahmán se baña y luego se sienta en un cuadro que ha marcado

ਸੁਚੇ ਅਗੈ ਰਖਿਓਨੁ; ਕੋਇ. ਨ ਭਿਟਿਓ ਜਾਇ ॥

suche agai rakhion; koe. na bhittio jaae |

Sant Singh KhalsaThe pure foods, which no one else has touched, are placed before him.
Manmohan SinghThe pure viands, which no one has touched are placed before him.
Manmohan Singh (Punjabi)ਪਵਿੱਤ੍ਰ ਭੋਜਨ, ਜਿਸ ਨੂੰ ਕਿਸੇ ਨੇ ਨਹੀਂ ਛੂਹਿਆ ਉਸ ਦੇ ਮੂਹਰੇ ਰੱਖੇ ਜਾਂਦੇ ਹਨ।
Fareedkot Teekaਪਵਿਤ੍ਰ ਬ੍ਰਾਹਮਣ ਰਸੋਈਏ ਨੇ ਭੋਜਨ ਕਾ ਥਾਲ ਆਗੇ ਰਖਾ ਹੈ, ਜਿਸ ਕੋ ਜਾਇਕਰ ਕੋਈ ਭੀ ਨਹੀਂ ਛੁਹਾ ਹੈ॥
Prof. Sahib Singhਉਸ ਦੇ ਅੱਗੇ (ਜਜਮਾਨ) ਉਹ ਭੋਜਨ ਲਿਆ ਰੱਖਦਾ ਹੈ ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ ਸੀ।

ਪਦ ਅਰਥ ਸੁਚੇ ਅਗੈ ਰਖਿਓਨੁ = (ਉਹ ਭੋਜਨ) ਇਸ (ਨ੍ਹਾ-ਧੋ ਕੇ ਆਏ ਮਨੁੱਖ) ਦੇ ਅੱਗੇ (ਕਿਸੇ ਨੇ) ਰੱਖ ਦਿੱਤਾ।

SikhNet (Spanish)con gis y entonces la gente tiene que ponerle comida porque es el hombre puro y nadie se puede atrever a decir que no.

ਸੁਚਾ ਹੋਇ ਕੈ ਜੇਵਿਆ; ਲਗਾ ਪੜਣਿ ਸਲੋਕੁ ॥

suchaa hoe kai jeviaa; lagaa parran salok |

Sant Singh KhalsaBeing purified, he takes his food, and begins to read his sacred verses.
Manmohan SinghBeing purified thus, he takes his food and then, begins to read verses.
Manmohan Singh (Punjabi)ਇਸ ਤਰ੍ਹਾਂ ਪਵਿੱਤ੍ਰ ਹੋ ਕੇ ਉਹ ਭੋਜਨ ਛਕਦਾ ਹੈ ਅਤੇ ਤਦ ਚੂਲੀ ਪੜ੍ਹਨ ਲੱਗ ਪੈਂਦਾ ਹੈ।
Fareedkot Teekaਇਸ ਪ੍ਰਕਾਰ ਪਵਿਤ੍ਰ ਹੋ ਕੇ ਭੋਜਨ ਕਰਾ ਪੁਨਾ ਸਲੋਕ ਪਢਨੇ ਲਗਾ, ਭਾਵ ਚੁਲਾ ਪੜਨੇ ਲਗਾ॥
Prof. Sahib Singh(ਬ੍ਰਾਹਮਣ) ਸੁੱਚਾ ਹੋ ਕੇ ਉਸ (ਸੁੱਚੇ) ਭੋਜਨ ਨੂੰ ਖਾਂਦਾ ਹੈ, ਤੇ (ਖਾ ਕੇ) ਸਲੋਕ ਪੜ੍ਹਨ ਲੱਗ ਪੈਂਦਾ ਹੈ;

ਪਦ ਅਰਥ ਜੇਵਿਆ = ਖਾਧਾ। ਲਗਾ ਪੜਣਿ = ਪੜ੍ਹਨ ਲੱਗ ਪੈਂਦਾ ਹੈ।

SikhNet (Spanish)Este hombre puro luego come golosamente y habla palabras elevadas,

ਕੁਹਥੀ ਜਾਈ ਸਟਿਆ; ਕਿਸੁ ਏਹੁ ਲਗਾ ਦੋਖੁ ॥

kuhathee jaaee sattiaa; kis ehu lagaa dokh |

Sant Singh KhalsaBut it is then thrown into a filthy place - whose fault is this?
Manmohan SinghIt is then thrown in a filthy place, Whose fault is this?
Manmohan Singh (Punjabi)ਤਾਂ ਇਹ ਗੰਦੀ ਜਗ੍ਹਾ ਤੇ ਸੁੱਟਿਆ ਜਾਂਦਾ ਹੈ। ਇਹ ਕੀਹਦਾ ਕਸੂਰ ਹੈ?
Fareedkot Teekaਤਿਸ ਪਵਿਤਰ ਭੋਜਨ ਕੋ ਜਠਰਾਗਨਿ ਸੇ ਪਚਾਇ ਕਰ (ਕੁਹਥੀ ਜਾਈ) ਭ੍ਰਸ਼ਟ ਸਥਾਨੋਂ ਮੇਂ ਮਲ ਰੂਪ ਕਰ ਕੇ ਤਿਆਗ੍ਯਾ। ਅਬ ਇਹ ਕਹੋ ਕਿ ਅੰਨ ਕਾ ਵਹੁ ਦੋਸ ਕਿਸ ਕੋ ਲਗਾ, ਉਸੀ ਭੋਜਨ ਕਰਤਾ ਕੋ ਲਗਾ॥
Prof. Sahib Singh(ਪਰ ਇਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਭਾਵ ਢਿੱਡ ਵਿਚ) ਪਾ ਲੈਂਦਾ ਹੈ। (ਉਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਸੁੱਟਣ ਦਾ) ਦੋਸ਼ ਕਿਸ ਤੇ ਆਇਆ?

ਪਦ ਅਰਥ ਕੁਹਥੀ ਜਾਈ = ਕੁਥਾਂ, ਗੰਦੇ ਥਾਂ ਵਿਚ।

SikhNet (Spanish)pero la comida que se guardó en su estómago, ¿qué tan pura se volvió y por la culpa de quién?

ਅੰਨੁ ਦੇਵਤਾ ਪਾਣੀ ਦੇਵਤਾ, ਬੈਸੰਤਰੁ ਦੇਵਤਾ ਲੂਣੁ ॥

an devataa paanee devataa, baisantar devataa loon |

Sant Singh KhalsaThe corn is sacred, the water is sacred; the fire and salt are sacred as well;
Manmohan SinghThe corn is wholesome, the water is wholesome and the fire and salt are wholesome.
Manmohan Singh (Punjabi)ਅਨਾਜ ਭਲਾ ਹੈ, ਜਲ ਭਲਾ ਹੈ ਅਤੇ ਅੱਗ ਤੇ ਲੂਣ ਭਲੇ ਹਨ।
Fareedkot Teekaਪ੍ਰਥਮ ਅੰਨ ਆਪ ਦੇਵਤਾ ਹੈ, ਪਾਨੀ ਭੀ ਦੇਵਤਾ ਹੈ, ਅਗਨ ਦੇਉਤਾ ਹੈ, ਔ ਲੂਣ।
Prof. Sahib Singhਅੰਨ, ਪਾਣੀ, ਅੱਗ ਤੇ ਲੂਣ-ਚਾਰੇ ਹੀ ਦੇਵਤਾ ਹਨ (ਭਾਵ, ਪਵਿੱਤਰ ਪਦਾਰਥ ਹਨ),
SikhNet (Spanish)Pues el grano es un dios, como son también el agua, el aire, el fuego y la sal,

ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥

panjavaa paaeaa ghirat | taa hoaa paak pavit |

Sant Singh KhalsaWhen the fifth thing, the ghee, is added, then the food becomes pure and sanctified.
Manmohan SinghThen the fifth, clarified butter, is added, then the food becomes pure and sanctified.
Manmohan Singh (Punjabi)ਜਦ ਪੰਜਵੀਂ ਵਸਤੂ ਘਿਓ ਪਾ ਦਿੱਤਾ ਜਾਂਦਾ ਹੈ, ਤਦ ਭੋਜਨ ਸ਼ੁੱਧ ਅਤੇ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਜਬ ਇਨ ਪੁਰਬੁਕਤ ਚਾਰ ਬਸਤੂਓਂ ਮੇਂ ਪੰਜਵਾਂ ਘ੍ਰਿਤ ਪਾਇਆ ਹੈ॥ ਤਾਂ ਭੋਜਨ (ਪਾਕੁ) ਪਵਿਤ੍ਰ ਹੂਆ॥
Prof. Sahib Singhਪੰਜਵਾਂ ਘਿਉ ਭੀ ਪਵਿੱਤਰ ਹੈ, ਜੋ ਇਹਨਾਂ ਚੌਹਾਂ ਵਿਚ ਪਾਈਦਾ ਹੈ। ਤਾਂ (ਭਾਵ, ਇਹਨਾਂ ਪੰਜਾਂ ਨੂੰ ਰਲਾਇਆਂ) ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ।

ਪਦ ਅਰਥ ਪਾਕੁ = ਪਵਿੱਤਰ।

SikhNet (Spanish)y cuando el quinto dios, la mantequilla clarificada, se mezcla con ellos, la comida se vuelve más pura aún.

ਪਾਪੀ ਸਿਉ ਤਨੁ ਗਡਿਆ; ਥੁਕਾ ਪਈਆ ਤਿਤੁ ॥

paapee siau tan gaddiaa; thukaa peea tith |

Sant Singh KhalsaComing into contact with the sinful human body, the food becomes so impure that is is spat upon.
Manmohan SinghComing in contact with the sinful body the food becomes impure that is spat upon.
Manmohan Singh (Punjabi)ਗੁਨਾਹਗਾਰ ਦੇਹ ਨਾਲ ਲੱਗਣ ਦੁਆਰਾ ਭੋਜਨ ਅਪਵਿੱਤ੍ਰ ਹੋ ਜਾਂਦਾ ਹੈ ਅਤੇ ਉਸ ਉਤੇ ਥੁੱਕਾਂ ਪੈਦੀਆਂ ਹਨ।
Fareedkot Teekaਇਨ ਪਾਂਚੋਂ ਕੀ ਸੱਤਾ ਰੂਪ ਸਿਧ ਭੋਜਨ ਪਾਪੀ ਤਨ ਸਿਉਂ, ਭਾਵ ਪਾਪੀ ਜੀਵ ਕੇ ਸਰੀਰ ਸਾਥ ਜਬ (ਗਡਿਆ) ਮਿਲਾ, ਤਬ ਉਸ ਪਰ ਲੋਕੋਂ ਕੀਆਂ ਥੁਕਾਂ ਪੜੀਆਂ, ਭਾਵ ਸੋ ਭੋਜਨ ਮਲ ਰੂਪ ਕੋ ਦੇਖ ਗਲਾਨੀ ਕਰ ਲੋਕ ਥੂਕ ਦੇਤੇ ਹੈਂ॥
Prof. Sahib Singhਪਰ ਦੇਵਤਿਆਂ ਦੇ ਇਸ ਸਰੀਰ ਨੂੰ (ਭਾਵ, ਇਸ ਪਵਿੱਤਰ ਭੋਜਨ ਨੂੰ) ਪਾਪੀ (ਮਨੁੱਖ) ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ।

ਪਦ ਅਰਥ ਤਨੁ = (ਉਹਨਾਂ ਦੇਵਤਿਆਂ ਦਾ) ਸਰੀਰ। ਗਡਿਆ = ਰਲਾਇਆ। ਤਿਤੁ = ਉਸ ਉੱਤੇ।

SikhNet (Spanish)Pero echándola al vientre del malvado, esta comida pura se convierte en vil excremento.

ਜਿਤੁ ਮੁਖਿ ਨਾਮੁ. ਨ ਊਚਰਹਿ; ਬਿਨੁ ਨਾਵੈ. ਰਸ ਖਾਹਿ ॥

jit mukh naam. na aoochareh; bin naavai. ras khaeh |

Sant Singh KhalsaThat mouth which does not chant the Naam, and without the Name eats tasty foods
Manmohan SinghThe mouth, which utters not the Name and without the Name, eats delicacies,
Manmohan Singh (Punjabi)ਉਹ ਮੂੰਹ, ਜੋ ਨਾਮ ਦਾ ਉਚਾਰਨ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਨਿਆਮਤਾਂ ਛਕਦਾ ਹੈ,
Fareedkot Teeka(ਜਿਤੁ) ਜਿਸ ਕੇ ਮੁਖ ਸੇ ਨਾਮ ਕਾ ਉਚਾਰਣ ਨਹੀਂ ਹੋਤਾ ਹੈ ਔ ਬਿਨਾਂ ਨਾਮ ਕੇ ਰਸ ਖਾਤੇ ਹੈਂ॥
Prof. Sahib Singhਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦੇ, ਤੇ ਨਾਮ ਸਿਮਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦੇ ਹਨ,

ਪਦ ਅਰਥ ਜਿਤੁ ਮੁਖਿ = ਜਿਸ ਮੂੰਹ ਨਾਲ। ਰਸ ਖਾਹਿ = ਸੁਆਦਲੇ ਪਦਾਰਥ ਖਾਂਦੇ ਹਨ।

SikhNet (Spanish)Los labios que no pronuncian el Nombre del Señor

ਨਾਨਕ. ਏਵੈ ਜਾਣੀਐ; ਤਿਤੁ ਮੁਖਿ ਥੁਕਾ ਪਾਹਿ ॥੧॥

naanak. evai jaaneeai; tith mukh thukaa paeh |1|

Sant Singh Khalsa- O Nanak, know this: such a mouth is to be spat upon. ||1||
Manmohan Singhconsider it like this, O Nanak, as if that mouth is spat upon.
Manmohan Singh (Punjabi)ਐਉ ਸਮਝ ਲਓ, ਹੇ ਨਾਨਕ, ਕਿ ਉਸ ਮੂੰਹ ਉਤੇ ਰਾਲਾਂ (ਥੁੱਕਾ) ਪੈਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਇਹ ਨਿਸਚ੍ਯ ਜਾਨੋ ਕਿ ਇਹ ਥੂਕ ਤਿਨ ਹੀਂ ਕੇ ਮੁਖ ਪਰ ਪੜਤੀ ਹੈ॥੧॥☬ਕੋਈ ਇਸਤ੍ਰੀ ਕੀ ਨਿੰਦਾ ਦੁਆਰਾ ਗ੍ਰਹਸਤ ਕੀ ਨਿੰਦਾ ਕਰਤਾ ਥਾ। ਤਿਸ ਪ੍ਰਤਿ ਕਹਤੇ ਹੈਂ:
Prof. Sahib Singhਹੇ ਨਾਨਕ! ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਮੂੰਹ ਉਤੇ (ਭੀ) ਫਿਟਕਾਰਾਂ ਪੈਂਦੀਆਂ ਹਨ ॥੧॥

ਪਦ ਅਰਥ ਏਵੈ = ਏਸੇ ਤਰ੍ਹਾਂ (ਜਿਵੇਂ ਉਪਰ-ਲਿਖੇ ਪਵਿੱਤਰ ਪਦਾਰਥਾਂ ਉੱਤੇ ਥੁੱਕਾਂ ਪੈਂਦੀਆਂ ਹਨ)।੧। (ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ।)॥੧॥

SikhNet (Spanish)y el paladar que saborea las delicias sin el Nombre, son impuros. (1)
Shabad Guru Nanak Dev Ji Raag Aasaa Ang 473

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਭੰਡਿ ਜੰਮੀਐ. ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥

bhandd jameeai. bhandd ninmeeai; bhandd mangan veeaahu |

Sant Singh KhalsaFrom woman, man is born; within woman, man is conceived; to woman he is engaged and married.
Manmohan SinghWithin a woman, the man is conceived and from a woman he is born. With a woman he is betrothed and married.
Manmohan Singh (Punjabi)ਆਦਮੀ ਇਸਤਰੀ ਦੇ ਅੰਦਰ ਨਿਪਜਦਾ ਹੈ ਅਤੇ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ। ਇਸਤਰੀ ਨਾਲ ਹੀ ਉਸ ਦਾ ਮੰਗਣਾ ਅਤੇ ਵਿਵਾਹ ਹੁੰਦਾ ਹੈ।
Fareedkot Teekaਪ੍ਰਥਮ (ਭੰਡਿ) ਇਸਤ੍ਰੀ ਮੇਂ ਨਿੰਮਤਾ ਹੈ, ਭਾਵ ਰਿਤ ਦਾਨ ਦੇ ਕਰ ਪੁਰਸ਼ ਸੁਕਰ ਕੋ ਸੰਚਨ ਕਰ ਠਹਰਾਵਤਾ ਹੈ। ਪੁਨਾ ਤਿਸ ਸੇ ਪੁਤ੍ਰ ਜਨਮਤਾ ਹੈ, ਪੁਨਾ ਇਸਤ੍ਰੀ ਸਾਥ ਮਾਂਗਨਾ ਹੋਤਾ ਹੈ ਔਰ ਬਿਆਹ ਇਸਤ੍ਰੀ ਸੇ ਕਰਤਾ ਹੈ॥
Prof. Sahib Singhਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ।

ਪਦ ਅਰਥ ਭੰਡੁ = ਇਸਤ੍ਰੀ। ਭੰਡਿ = ਇਸਤ੍ਰੀ ਤੋਂ। ਜੰਮੀਐ = ਜੰਮੀਦਾ ਹੈ, ਪੈਦਾ ਹੋਈਦਾ ਹੈ। ਨਿੰਮੀਐ = ਨਿੰਮੀਦਾਹੈ, ਪ੍ਰਾਣੀ ਦਾ ਸਰੀਰ ਬਣਦਾ ਹੈ। ਮੰਗਣੁ = ਕੁੜਮਾਈ।

SikhNet (Spanish)Nacemos de la mujer, en el vientre de la mujer somos formados.

ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥

bhanddahu hovai dosatee; bhanddahu chalai raahu |

Sant Singh KhalsaWoman becomes his friend; through woman, the future generations come.
Manmohan SinghWith the woman man contracts friendship and with a woman the system of propagation keep on going.
Manmohan Singh (Punjabi)ਇਸਤਰੀ ਨਾਲ ਹੀ ਆਦਮੀ ਯਾਰੀ ਗੰਢਦਾ ਹੈ ਅਤੇ ਇਸਤਰੀ ਰਾਹੀਂ ਹੀ ਉਤਪਤੀ ਦਾ ਮਾਰਗ ਜਾਰੀ ਰਹਿੰਦਾ ਹੈ।
Fareedkot Teekaਫੇਰ ਇਸਤ੍ਰੀ ਸੇ ਦੋਸਤੀ ਹੈ, ਇਸਤ੍ਰੀ ਕਰ ਕੇ ਸੰਸਾਰ ਸੰਬੰਧ ਕਾ ਰਸਤਾ ਚਲਤਾ ਹੈ॥
Prof. Sahib Singhਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ।

ਪਦ ਅਰਥ ਭੰਡਹੁ = ਇਸਤ੍ਰੀ ਦੀ ਰਾਹੀਂ। ਰਾਹੁ = (ਸੰਸਾਰ ਦੀ ਉਤਪੱਤੀ ਦਾ) ਰਸਤਾ।

SikhNet (Spanish)A la mujer somos comprometidos, y con la mujer nos casamos.

ਭੰਡੁ ਮੁਆ. ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ॥

bhandd muaa. bhandd bhaaleeai; bhandd hovai bandhaan |

Sant Singh KhalsaWhen his woman dies, he seeks another woman; to woman he is bound.
Manmohan SinghWhen one's wife dies, another lady is sought for. It is through a woman that man restraints his passions.
Manmohan Singh (Punjabi)ਜਦ ਬੰਦੇ ਦੀ ਪਤਨੀ ਮਰ ਜਾਂਦੀ ਹੈ ਹੋਰ ਇਸਤਰੀ ਲਭੀ ਜਾਂਦੀ ਹੈ। ਇਸਤਰੀ ਨਾਲ ਬੰਦਾ ਜਬਤ ਵਿੱਚ ਰਹਿੰਦਾ ਹੈ।
Fareedkot Teekaਜਬ ਏਕ ਇਸਤ੍ਰੀ ਕੇ ਸਰੀਰ ਕਾ ਅਭਾਵ ਹੂਆ, ਤਬ ਦੂਸਰੀ ਇਸਤ੍ਰੀ ਖੋਜਤੀ ਹੈ। ਇਸਤ੍ਰੀਓਂ ਹੀ ਸੇ ਸਭ ਲਾਗੀਓਂ ਕੇ (ਬੰਧਾਨੁ) ਲਾਗ ਹੋਤੇ ਹੈਂ॥
Prof. Sahib Singhਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ।

ਪਦ ਅਰਥ ਭਾਲੀਐ = ਲੱਭੀਦਾ ਹੈ, ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ। ਬੰਧਾਨੁ = ਰਿਸ਼ਤੇਦਾਰੀ।

SikhNet (Spanish)En la mujer encontramos amistad, y con la mujer estamos en familia.

ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥

so kiau mandaa aakheeai; jit jameh raajaan |

Sant Singh KhalsaSo why call her bad? From her, kings are born.
Manmohan SinghWhy call her bad, from whom are born the king.
Manmohan Singh (Punjabi)ਉਸ ਨੂੰ ਬੁਰਾ ਕਿਉਂ ਕਹੀਏ, ਜਿਸ ਤੋਂ ਪਾਤਸ਼ਾਹ ਪੈਦਾ ਹੁੰਦੇ ਹਨ?
Fareedkot Teekaਸੋ ਇਸਤ੍ਰੀ ਕੋ ਖੋਟਾ ਬਚਨ ਕਿਉਂ ਕਹੀਐ, ਜਿਸ ਇਸਤ੍ਰੀ ਸੇ (ਰਾਜਾਨ) ਰਾਜੇ ਜਨਮਤੇ ਹੈਂ॥
Prof. Sahib Singhਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ।

ਪਦ ਅਰਥ ਜਿਤੁ = ਜਿਸ ਇਸਤ੍ਰੀ ਤੋਂ।

SikhNet (Spanish)Si una mujer se muere, buscamos a otra; a través de la mujer nos enlazamos con el mundo.

ਭੰਡਹੁ ਹੀ ਭੰਡੁ ਊਪਜੈ; ਭੰਡੈ ਬਾਝੁ. ਨ ਕੋਇ ॥

bhanddahu hee bhandd aoopajai; bhanddai baajh. na koe |

Sant Singh KhalsaFrom woman, woman is born; without woman, there would be no one at all.
Manmohan SinghFrom a woman, a woman is born, Without a woman, there, can be none.
Manmohan Singh (Punjabi)ਇਸਤਰੀ ਤੋਂ ਇਸਤਰੀ ਪੈਦਾ ਹੁੰਦੀ ਹੈ। ਇਸਤਰੀ ਦੇ ਬਿਨਾ ਕੋਈ ਭੀ ਨਹੀਂ ਹੋ ਸਕਦਾ।
Fareedkot Teekaਔਰ ਫਿਰ ਇਸਤ੍ਰੀਓਂ ਸੇ ਇਸਤ੍ਰੀਆਂ ਉਤਪੰਨ ਹੋਤੀ ਹੈਂ, ਇਸ ਕਰ ਕੇ ਇਸਤ੍ਰੀ ਰਹਤ ਕੋਈ ਨਹੀਂ ਹੋ ਸਕਤਾ ਹੈ॥
Prof. Sahib Singhਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ।

ਪਦ ਅਰਥ ਭੰਡਹੁ ਹੀ ਭੰਡੁ = ਇਸਤ੍ਰੀ ਤੋਂ ਇਸਤ੍ਰੀ।

SikhNet (Spanish)¿Por qué despreciar a la mujer quien da a luz a reyes y a todos?

ਨਾਨਕ. ਭੰਡੈ ਬਾਹਰਾ; ਏਕੋ ਸਚਾ ਸੋਇ ॥

naanak. bhanddai baaharaa; eko sachaa soe |

Sant Singh KhalsaO Nanak, only the True Lord is without a woman.
Manmohan SinghNanak, only the one True Lord, is without a woman.
Manmohan Singh (Punjabi)ਨਾਨਕ ਕੇਵਲ ਇਕ ਉਹ ਸੱਚਾ ਸੁਆਮੀ ਹੀ ਇਸਤਰੀ ਦੇ ਬਗੈਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਸਚਾ ਅਜੋਨੀ ਸੰਭਵ ਇਸ ਇਸਤ੍ਰੀ ਸੇ ਭਿੰਨ ਹੈ॥☬ਪਰਮਾਰਥ ਮੇਂ ਕਹਤੇ ਹੈਂ:
Prof. Sahib Singhਹੇ ਨਾਨਕ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ।
SikhNet (Spanish)De la mujer viene la mujer; sin la mujer no hay nadie.

ਜਿਤੁ ਮੁਖਿ ਸਦਾ ਸਾਲਾਹੀਐ; ਭਾਗਾ ਰਤੀ ਚਾਰਿ ॥

jit mukh sadaa saalaaheeai; bhaagaa ratee chaar |

Sant Singh KhalsaThat mouth which praises the Lord continually is blessed and beautiful.
Manmohan SinghThe mouth which ever praises the Lord, is fortunate, rosy and beautiful.
Manmohan Singh (Punjabi)ਮੁਖੜਾ ਜੋ ਹਮੇਸ਼ਾਂ ਹੀ ਮਾਲਕ ਦਾ ਜੱਸ ਉਚਾਰਨ ਕਰਦਾ ਹੈ, ਉਹ ਕਰਮਾਂ ਵਾਲਾ ਅਤੇ ਸੁੰਦਰ ਹੈ।
Fareedkot Teekaਜਿਸ ਮੁਖ ਕਰ ਕੇ ਸਦੀਵ ਕਾਲ ਪਰਮੇਸ੍ਵਰ ਦੀ ਸੋਭਾ ਕਰੀਤੀ ਹੈ, ਤਿਸੀ ਕੇ ਭਾਗੋਂ ਕੀ (ਚਾਰਿ) ਸੁੰਦਰ ਵਾ ਚਾਰ ਬੇਦ ਕਹਤੇ ਹੈਂ, ਉਸ ਕੇ ਭਾਗ ਦੀ ਰਤੀ ਹੈ॥
Prof. Sahib Singh(ਭਾਵੇਂ ਮਨੁੱਖ ਹੋਵੇ, ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ।

ਪਦ ਅਰਥ ਸਾਲਾਹੀਐ = ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੀਏ। ਭਾਗਾ ਰਤੀ ਚਾਰਿ = ਭਾਗਾਂ ਦੀਆਂ ਚਾਰ ਰੱਤੀਆਂ, ਭਾਗਾਂ ਦੀ ਮਣੀ, ਭਾਵ, ਚੰਗੇ ਭਾਗਾਂ ਦੇ ਕਾਰਣ ਉਹ ਮੁਖ ਸੋਹਣਾ ਲੱਗਦਾ ਹੈ।

SikhNet (Spanish)Oh, dice Nanak, sin la mujer, Dios Absoluto está Solo.

ਨਾਨਕ. ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ॥੨॥

naanak. te mukh aoojale; tith sachai darabaar |2|

Sant Singh KhalsaO Nanak, those faces shall be radiant in the Court of the True Lord. ||2||
Manmohan SinghNanak, those faces shall be bright in the court of that true Lord.
Manmohan Singh (Punjabi)ਨਾਨਕ ਉਹ ਚਿਹਰੇ ਉਸ ਸੱਚੇ ਸੁਆਮੀ ਦੀ ਦਰਗਾਹ ਵਿੱਚ ਰੌਸ਼ਨ ਹੋਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਚੇ ਕੇ ਦਰਬਾਰ ਮੇਂ ਤਿਨੀ ਕੇ ਮੁਖ ਉੱਜਲ ਹੈ॥੨॥
Prof. Sahib Singhਹੇ ਨਾਨਕ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ ॥੨॥

* ਨੋਟ: ਲਫ਼ਜ਼ 'ਭੰਡ' ਵਿਆਕਰਣ ਅਨੁਸਾਰ ਪੁਲਿੰਗ ਹੈ। ਵੇਖੋ 'ਗੁਰਬਾਣੀ ਵਿਆਕਰਣ'।

SikhNet (Spanish)Esos labios afortunados, graciosos como perlas que expresan la Alabanza del Señor son luminosos y relucientes en la Corte Divina. (2)
Shabad Guru Nanak Dev Ji Raag Aasaa Ang 473

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਭੁ ਕੋ ਆਖੈ ਆਪਣਾ; ਜਿਸੁ ਨਾਹੀ. ਸੋ ਚੁਣਿ ਕਢੀਐ ॥

sabh ko aakhai aapanaa; jis naahee. so chun kadteeai |

Sant Singh KhalsaAll call You their own, Lord; one who does not own You, is picked up and thrown away.
Manmohan SinghAll call Thee their own, O Lord, He, whose Thou art not, is picked up and thrown away.
Manmohan Singh (Punjabi)ਸਾਰੇ ਤੈਨੂੰ ਆਪਣਾ ਨਿੱਜ ਦਾ ਕਹਿੰਦੇ ਹਨ, ਜਿਸ ਦਾ ਤੂੰ ਨਹੀਂ ਹੈਂ, ਉਸ ਨੂੰ ਚੁਗ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ।
Fareedkot Teekaਪਰਮੇਸ੍ਵਰ ਕੋ ਸਭ ਕੋ ਅਪਨਾ ਕਹਤਾ ਹੈ। ਐਸਾ ਕੋਈ ਨਹੀਂ ਹੈ ਜਿਸ ਕਾ ਪਰਮੇਸ੍ਵਰ ਨਹੀਂ ਹੈ, ਉਸ ਕੋ ਸਭ ਸ੍ਰਿਸਟੀ ਵਿਚੋਂ ਚੁਨ ਕਰ ਕੇ ਅਲਗ ਨਿਕਾਲੀਏ ਤਉ ਕੋਈ ਨਹੀਂ ਨਿਕਲਤਾ ਹੈ, ਭਾਵ ਇਹ ਕਿ ਪਰਮੇਸ੍ਵਰ ਸਭ ਕਾ ਹੈ॥
Prof. Sahib Singhਜਗਤ ਵਿਚ ਹਰੇਕ ਜੀਵ ਨੂੰ ਮਮਤਾ ਲੱਗੀ ਹੋਈ ਹੈ; ਜਿਸ ਨੂੰ ਮਮਤਾ ਨਹੀਂ ਉਹ ਚੁਣ ਕੇ ਵੱਖਰਾ ਕਰ ਵਿਖਾਓ, ਭਾਵ, ਕੋਈ ਵਿਰਲਾ ਹੈ ਜਿਸ ਨੂੰ ਮਮਤਾ ਨਹੀਂ ਹੈ।

ਪਦ ਅਰਥ ਆਖੈ ਆਪਣਾ = (ਹਰੇਕ ਜੀਵ) ਆਖਦਾ ਹੈ, 'ਇਹ ਮੇਰੀ ਆਪਣੀ ਚੀਜ਼ ਹੈ,' ਭਾਵ, ਹਰੇਕ ਜੀਵ ਨੂੰ ਮਮਤਾ ਹੈ। ਜਿਸੁ ਨਾਹੀ = ਜਿਸ ਨੂੰ ਮਮਤਾ ਨਹੀਂ ਹੈ।

SikhNet (Spanish)Todos dicen que son Tuyos, oh Señor. ¿En dónde está aquella persona que no pertenece a Ti?

ਕੀਤਾ ਆਪੋ ਆਪਣਾ; ਆਪੇ ਹੀ ਲੇਖਾ ਸੰਢੀਐ ॥

keetaa aapo aapanaa; aape hee lekhaa sandteeai |

Sant Singh KhalsaEveryone receives the rewards of his own actions; his account is adjusted accordingly.
Manmohan SinghEvery one has to reap the fruit of his own actions and adjust his accounts.
Manmohan Singh (Punjabi)ਹਰ ਜਣੇ ਨੇ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਣਾ ਹੈ ਅਤੇ ਆਪਣਾ ਹਿਸਾਬ-ਕਿਤਾਬ ਚੁਕਤਾ ਕਰਨਾ ਹੈ।
Fareedkot Teekaਅਪਨਾ ਅਪਨਾ ਕੀਆ ਹੂਆ ਜੋ ਕਰਮ ਹੈ, ਤਿਸ ਕਾ ਹਿਸਾਬ ਭੀ ਆਪ ਹੀ (ਸੰਢੀਐ) ਭਰੀਤਾ ਹੈ ਵਾ ਸਹਾਰਨਾ ਪੜਤਾ ਹੈ॥
Prof. Sahib Singhਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ।

ਪਦ ਅਰਥ ਸੰਢੀਐ = ਭਰੀਦਾ ਹੈ!

SikhNet (Spanish)Pero todos ajustan sus cuentas como corresponde a sus hechos.

ਜਾ ਰਹਣਾ ਨਾਹੀ. ਐਤੁ ਜਗਿ; ਤਾ ਕਾਇਤੁ ਗਾਰਬਿ ਹੰਢੀਐ ॥

jaa rahanaa naahee. ait jag; taa kaaeit gaarab handteeai |

Sant Singh KhalsaSince one is not destined to remain in this world anyway, why should he ruin himself in pride?
Manmohan SinghSince, one is not to remain in this world; then why should he practise pride?
Manmohan Singh (Punjabi)ਜਦ ਆਦਮੀ ਨੇ ਇਸ ਜਹਾਨ ਅੰਦਰ ਨਹੀਂ ਰਹਿਣਾ ਤਾਂ ਉਹ ਕਿਉਂ ਹੰਕਾਰ ਕਰੇ।
Fareedkot Teekaਹੇ ਭਾਈ! ਜਬ ਇਸ ਸੰਸਾਰ ਮੇਂ ਰਹਣਾ ਹੀ ਨਹੀਂ ਹੈ ਤਬ ਕਿਉਂ ਗਰਬ ਮੇਂ (ਹੰਢੀਐ) ਫਿਰੀਏ।
Prof. Sahib Singhਜਦੋਂ ਇਸ ਜਗਤ ਵਿਚ ਸਦਾ ਰਹਿਣਾ ਹੀ ਨਹੀਂ ਹੈ, ਤਾਂ ਕਿਉਂ ਅਹੰਕਾਰ ਵਿਚ (ਪੈ ਕੇ) ਖਪੀਏ?

ਪਦ ਅਰਥ ਐਤੁ ਜਗਿ = ਇਸ ਜਗਤ ਵਿਚ। ਕਾਇਤੁ = ਕਿਉ। ਗਾਰਬਿ = ਅਹੰਕਾਰ ਵਿਚ। ਹੰਢੀਐ = ਖਪੀਏ।

SikhNet (Spanish)Si el hombre no pertenece al mundo, pues no vivirá para siempre,

ਮੰਦਾ. ਕਿਸੈ ਨ ਆਖੀਐ; ਪੜਿ ਅਖਰੁ. ਏਹੋ ਬੁਝੀਐ ॥

mandaa. kisai na aakheeai; parr akhar. eho bujheeai |

Sant Singh KhalsaDo not call anyone bad; read these words, and understand.
Manmohan SinghCall not any one bad, understand this by reading these words.
Manmohan Singh (Punjabi)ਕਿਸੇ ਨੂੰ ਭੀ ਬੁਰਾ ਨਾਂ ਕਹੁ, ਇਨ੍ਹਾਂ ਸ਼ਬਦਾਂ ਨੂੰ ਵਾਚਕੇ ਇਸ ਗੱਲ ਨੂੰ ਸਮਝੋ।
Fareedkot Teekaਤਾਂ ਤੇ ਕਿਸੀ ਕੋ ਬੁਰਾ ਨਾ ਕਹੀਏ ਸਾਸਤ੍ਰ ਕੇ ਅਖਰ ਪਢ ਕਰ ਏਹੀ ਸਮਝੀਏ॥
Prof. Sahib Singhਕੇਵਲ ਇਹ ਅੱਖਰ (ਭਾਵ, ਉਪਦੇਸ਼) ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ,
SikhNet (Spanish)¿por qué entonces, se desperdicia en el orgullo?

ਮੂਰਖੈ ਨਾਲਿ; ਨ ਲੁਝੀਐ ॥੧੯॥

moorakhai naal; na lujheeai |19|

Sant Singh KhalsaDon't argue with fools. ||19||
Manmohan SinghArgue not with a fool.
Manmohan Singh (Punjabi)ਬੇਵਕੂਫ ਨਾਲ ਵਾਦ-ਵਿਵਾਦ ਨਾਂ ਕਰ।
Fareedkot Teekaਔਰ ਮੂਰਖ ਜੋ ਜੀਵ ਹੈਂ ਤਿਨ ਕੇ ਸਾਥ ਵਿਤੰਡਾਬਾਦ ਸੇ ਨਾ (ਲੁਝੀਐ) ਝਗੜੀਐ, ਕਿਉਂਕਿ ਸਮਾਂ ਬਿਅਰਥ ਬੀਤਤਾ ਹੈ॥੧੯॥
Prof. Sahib Singhਅਤੇ ਮੂਰਖ ਨਾਲ ਨਹੀਂ ਝਗੜਣਾ ਚਾਹੀਦਾ ॥੧੯॥

ਪਦ ਅਰਥ ਲੁਝੀਐ = ਝਗੜੀਏ ॥੧੯॥

SikhNet (Spanish)No llames a nadie malo, ésta es la Esencia del Conocimiento, y no argumentes con un tonto. (19)
Shabad Guru Ramdas Ji Raag Aasaa Ang 451 excerpt (4 of 17 lines)

ਗੁਰਸਿਖਾ ਮਨਿ ਵਾਧਾਈਆ; ਜਿਨ ਮੇਰਾ ਸਤਿਗੁਰੂ ਡਿਠਾ, ਰਾਮ ਰਾਜੇ ॥

gurasikhaa man vaadhaaeea; jin meraa satiguroo dditthaa, raam raaje |

Sant Singh KhalsaThe minds of the Gursikhs rejoice, because they have seen my True Guru, O Lord King.
Manmohan SinghRejoicing are in the mind of the Guru-Sikhs, who have seen my True Guru, O Lord, the King.
Manmohan Singh (Punjabi)ਖੁਸ਼ੀਆਂ ਹਨ, ਗੁਰਾਂ ਦੇ ਚਿੱਤ ਅੰਦਰ, ਜਿਨ੍ਹਾਂ ਨੇ ਮੈਡਾ ਸੱਚਾ ਗੁਰੂ ਵੇਖਿਆ ਹੈ, ਹੇ ਪ੍ਰਭੂ ਪਾਤਸ਼ਾਹ!
Fareedkot Teekaਹੇ ਰਾਮ ਰਾਜੇ! ਜਿਨੋਂ ਨੇ ਮੇਰਾ ਸਤਿਗੁਰੂ ਦੇਖਿਆ ਹੈ, ਤਿਨ ਗੁਰੂ ਸਿਖੋਂ ਕੇ ਮਨ ਮੇਂ ਸਰਬਦਾ ਕਾਲ ਬਧਾਈਆਂ ਹੀ ਰਹਤੀਆਂ ਹੈਂ॥
Prof. Sahib Singhਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦੇ ਮਨ ਵਿਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ।

ਪਦ ਅਰਥ ਮਨਿ = ਮਨ ਵਿਚ। ਵਾਧਾਈਆ = ਖ਼ੁਸ਼ੀਆਂ, ਆਤਮਕ ਉਤਸ਼ਾਹ, ਚੜ੍ਹਦੀ ਕਲਾ।

SikhNet (Spanish)Iluminadas son las mentes de los Devotos que han visto a mi Verdadero Guru;

ਕੋਈ ਕਰਿ ਗਲ ਸੁਣਾਵੈ. ਹਰਿ ਨਾਮ ਕੀ; ਸੋ ਲਗੈ ਗੁਰਸਿਖਾ ਮਨਿ ਮਿਠਾ ॥

koee kar gal sunaavai. har naam kee; so lagai gurasikhaa man mitthaa |

Sant Singh KhalsaIf someone recites to them the story of the Lord's Name, it seems so sweet to the mind of those Gursikhs.
Manmohan SinghIf some one recites to them the discourse of God's Name, he seems sweet to the mind of the Guru's disciples.
Manmohan Singh (Punjabi)ਜੇਕਰ ਕੋਈ ਜਣਾ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਕਥਾ ਵਾਰਤਾ ਸ੍ਰਵਣ ਕਰਾਵੇ, ਤਾਂ ਉਹ ਗੁਰੂ ਦੇ ਮੁਰੀਦਾਂ ਦੇ ਚਿੱਤ ਨੂੰ ਮਿੱਠੜਾ ਲੱਗਦਾ ਹੈ।
Fareedkot Teekaਜੋ ਕੋਈ ਹਰਿ ਨਾਮ ਕੀ ਬਾਰਤਾ ਕਰ ਕੇ ਸੁਨਾਉਤਾ ਹੈ, ਸੋ ਗੁਰ ਸਿਖਾਂ ਕੇ ਮਨ ਮੇਂ ਮੀਠਾ ਲਗਤਾ ਹੈ॥
Prof. Sahib Singhਜੇ ਕੋਈ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਜਿਨ੍ਹ੍ਹ = ਜਿਨ੍ਹਾਂ ਨੇ। ਗਲ = ਗੱਲ, ਜ਼ਿਕਰ। ਸੋ = ਉਹ ਮਨੁੱਖ। ਮਿਠਾ = ਪਿਆਰਾ।

SikhNet (Spanish)si uno les recita el Evangelio del Señor, eso les parece Dulce.

ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨੑਾ; ਮੇਰਾ ਸਤਿਗੁਰੁ ਤੁਠਾ ॥

har daragah gurasikh painaaeeeh jinaa; meraa satigur tutthaa |

Sant Singh KhalsaThe Gursikhs are robed in honor in the Court of the Lord; my True Guru is very pleased with them.
Manmohan SinghThe Sikhs of the Guru, with whom my True Guru is mightily pleased are robed in God's court.
Manmohan Singh (Punjabi)ਗੁਰੂ ਦੇ ਸ਼ਿਸ਼ ਜਿਨ੍ਹਾਂ ਉਤੇ ਮੈਡਾਂ ਸੱਚਾ ਗੁਰੂ ਪਰਮ ਪ੍ਰਸੰਨ ਹੈ, ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ (ਸਿਰੋਪਾਏ) ਜਾਂਦੇ ਹਨ।
Fareedkot Teekaਜਿਨ ਗੁਰਸਿਖੋਂ ਪਰ ਮੇਰਾ ਸਤਗੁਰ (ਤੁਠਾ) ਪ੍ਰਸੰਨ ਹੂਆ ਹੈ, ਸੋ ਗੁਰਸਿਖਾਂ ਕੋ ਹਰਿ ਕੇ ਦਰਬਾਰ ਮੇਂ (ਪੈਨਾਈਅਹਿ) ਸਿਰੋਪਾਉ ਪਹਿਨਾਯਾ ਜਾਤਾ ਹੈ, ਭਾਵ ਪ੍ਰਤਿਸ੍ਟਾ ਸਹਤ ਕਰੀਤੇ ਹੈਂ॥
Prof. Sahib Singhਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਮਾਣ ਮਿਲਦਾ ਹੈ।

ਪਦ ਅਰਥ ਪੈਨ੍ਹ੍ਹਾਈਅਹਿ = ਸਰੋਪਾ ਦਿੱਤੇ ਜਾਂਦੇ ਹਨ, ਸਨਮਾਨੇ ਜਾਂਦੇ ਹਨ {ਵਰਤਮਾਨ ਕਾਲ ਕਰਮ ਵਾਚ, ਅੰਨ ਪੁਰਖ, ਬਹੁ-ਵਚਨ}। ਤੁਠਾ = ਮੇਹਰਬਾਨ ਹੋਇਆ।

SikhNet (Spanish)es investido en la Corte del Señor.

ਜਨ ਨਾਨਕੁ. ਹਰਿ ਹਰਿ ਹੋਇਆ; ਹਰਿ ਹਰਿ ਮਨਿ ਵੁਠਾ ॥੪॥੧੨॥੧੯॥

jan naanak. har har hoeaa; har har man vutthaa |4|12|19|

Sant Singh KhalsaServant Nanak has become the Lord, Har, Har; the Lord, Har, Har, abides within his mind. ||4||12||19||
Manmohan SinghNanak, the Lord's servant, within whose mind God's Name abides, has become the Lord God Himself.
Manmohan Singh (Punjabi)ਨਾਨਕ ਸਾਹਿਬ ਦਾ ਸੇਵਕ, ਜਿਸ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ, ਖੁਦ ਵਾਹਿਗੁਰੂ ਸੁਆਮੀ ਥੀ ਵੰਡਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਗੁਰ ਸਿਖ ਕੇ ਮਨ ਮੇਂ ਹਰਿ ਹਰਿ ਨਾਮ (ਵੁਠਾ) ਬਸਿਆ ਹੈ, ਸੋ ਵਾਸ਼ਨਾ ਕੋ (ਹਰਿ) ਤਿਆਗ ਕੇ ਹਰਿ ਸਰੂਪ ਹੂਆ ਹੈ॥੪॥੧੨॥੧੯॥
Prof. Sahib Singhਨਾਨਕ ਆਖਦਾ ਹੈ- ਉਹ ਗੁਰਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ ॥੪॥੧੨॥੧੯॥

ਪਦ ਅਰਥ ਨਾਨਕੁ = ਨਾਨਕ (ਆਖਦਾ ਹੈ)। ਵੁਠਾ = ਆ ਵੱਸਿਆ ॥੪॥੧੨॥੧੯॥

SikhNet (Spanish)Dice Nanak, el Sirviente del Señor se convierte en el Señor, pues a su mente ha llegado el Señor. (4-12-19)
Shabad Guru Nanak Dev Ji Raag Aasaa Ang 473

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਨਾਨਕ. ਫਿਕੈ ਬੋਲਿਐ; ਤਨੁ ਮਨੁ ਫਿਕਾ ਹੋਇ ॥

naanak. fikai boliai; tan man fikaa hoe |

Sant Singh KhalsaO Nanak, speaking insipid words, the body and mind become insipid.
Manmohan SinghNanak, by speaking dryly, the soul and body become dry (evil).
Manmohan Singh (Punjabi)ਨਾਨਕ, ਰੁੱਖਾ ਬੋਲਣ ਦੁਆਰਾ, ਆਤਮਾ ਅਤੇ ਦੇਹ ਮੰਦੇ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਫੀਕੇ ਬਚਨ ਕੇ ਕਹਨੇ ਸੇ ਤਨ ਔ ਮਨ ਫੀਕਾ ਹੋਤਾ ਹੈ ਅਰਥਾਤ ਬੁਰੇ ਬਚਨ ਕਥਨ ਕੇ ਬਾਦ ਮੇਂ ਪਸਚਾਤਾਪ ਹੋਤਾ ਹੈ; ਤਿਸ ਕਰ ਤਨ ਮਨ ਮੁਰਝਾ ਜਾਤਾ ਹੈ ਔ ਮਨ ਮੇਂ ਸੋਕ ਹੋਤਾ ਹੈ॥
Prof. Sahib Singhਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ)।

ਪਦ ਅਰਥ ਫਿਕੈ ਬੋਲਿਐ = ਜੇ ਫਿੱਕੇ ਬਚਨ ਬੋਲੀਏ।

SikhNet (Spanish)Dice Nanak, con un hablar severo, el cuerpo y la mente se vuelven insípidos,

ਫਿਕੋ ਫਿਕਾ ਸਦੀਐ; ਫਿਕੇ ਫਿਕੀ ਸੋਇ ॥

fiko fikaa sadeeai; fike fikee soe |

Sant Singh KhalsaHe is called the most insipid of the insipid; the most insipid of the insipid is his reputation.
Manmohan SinghHe is called the most evil of the evil and the most evil is his reputation.
Manmohan Singh (Punjabi)ਉਹ ਮਲੀਣਾਂ ਵਿਚੋਂ ਪਰਮ ਮਲੀਨ ਆਖਿਆ ਜਾਂਦਾ ਹੈ ਅਤੇ ਮਹਾਂ ਮੰਦੀ ਹੈ ਉਸ ਦੀ ਸ਼ੁਹਰਤ।
Fareedkot Teekaਫੀਕੇ ਬਚਨ ਬੋਲਨੇ ਵਾਲੋਂ ਕੋ ਫੀਕਾ ਕਹਾ ਜਾਤਾ ਹੈ ਔਰ ਫੀਕੇ ਬਚਨ ਬੋਲਨੇਹਾਰੇ ਕੀ ਸੋਭਾ ਭੀ ਫੀਕੀ ਹੋਤੀ ਹੈ॥
Prof. Sahib Singhਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ।

ਪਦ ਅਰਥ ਫਿਕੋ = ਫਿੱਕਾ ਹੀ। ਫਿਕੋ ਫਿਕਾ ਸਦੀਐ = ਰੁੱਖੇ ਬਚਨ ਬੋਲਣ ਵਾਲੇ ਮਨੁੱਖ ਨੂੰ ਰੁੱਖਾ ਹੀ ਆਖਿਆ ਜਾਂਦਾ ਹੈ; ਭਾਵ, ਜੋ ਮਨੁੱਖ ਰੁੱਖੇ ਬਚਨ ਬੋਲੇ, ਉਸ ਦੀ ਬਾਬਤ ਇਹ ਆਖੀਦਾ ਹੈ ਕਿ ਉਹ ਰੁੱਖਾ ਹੈ। ਫਿਕੇ = ਰੁੱਖਾ ਬੋਲਣ ਵਾਲੇ ਮਨੁੱਖ ਦੀ। ਸੋਇ = ਸੋਭਾ, ਲੋਕਾਂ ਦੀ ਰਾਇ।

SikhNet (Spanish)uno es reconocido como gárrulo e indiferente es su renombre.

ਫਿਕਾ ਦਰਗਹ ਸਟੀਐ; ਮੁਹਿ ਥੁਕਾ ਫਿਕੇ ਪਾਇ ॥

fikaa daragah satteeai; muhi thukaa fike paae |

Sant Singh KhalsaThe insipid person is discarded in the Court of the Lord, and the insipid one's face is spat upon.
Manmohan SinghThe sour-tongued persons is discarded in God's court and the evil one's face is spat upon.
Manmohan Singh (Punjabi)ਤਰਸ਼-ਜਬਾਨ ਪੁਰਸ਼ ਰੱਬ ਦੇ ਦਰਬਾਰ ਵਿਚੋਂ ਦੁਰਕਾਰਿਆਂ ਜਾਂਦਾ ਹੈ ਤੇ ਬੁਰੇ ਬੰਦੇ ਦੇ ਚਿਹਰੇ ਉੱਤੇ ਰਾਲਾਂ ਪੈਦੀਆਂ ਹਨ।
Fareedkot Teekaਫਿਕਾ ਦਰਗਹ ਸੇ ਗਿਰਾਇਆ ਜਾਤਾ ਹੈ, ਐਸੇ ਫੀਕੇ ਕੇ ਮੁਖ ਪਰ ਲਾਨਤ ਰੂਪ ਥੂਕ ਪੜਤੇ ਹੈਂ॥
Prof. Sahib Singhਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ।
SikhNet (Spanish)Los de áspero hablar son descartados en la Corte Divina y escupidos en la cara.

ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ॥੧॥

fikaa moorakh aakheeai; paanaa lahai sajaae |1|

Sant Singh KhalsaThe insipid one is called a fool; he is beaten with shoes in punishment. ||1||
Manmohan SinghThe harsh man is called a fool and he receives shoe-beating as punishment.
Manmohan Singh (Punjabi)ਬਦ-ਜਬਾਨ ਬੰਦਾ ਬੇਵਕੂਫ ਆਖਿਆ ਜਾਂਦਾ ਹੈ ਅਤੇ ਉਸ ਨੂੰ ਦੰਡ ਵਜੋਂ ਪੌਲੇ ਪੈਦੇ ਹਨ।
Fareedkot Teekaਐਸਾ ਜੋ ਮਨਮੁਖ ਫੀਕਾ ਬੋਲਨੇਹਾਰਾ ਮੂਰਖ ਕਹੀਤਾ ਹੈ, ਸੋ ਲੋਕ ਪਰਲੋਕ ਦੋਨੋਂ ਮੇਂ (ਪਾਣਾ) ਜੂਤਿਓਂ ਕੀ ਮਾਰ ਖਾਤਾ ਹੈ॥੧॥
Prof. Sahib Singh(ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ॥੧॥

ਪਦ ਅਰਥ ਪਾਣਾ = ਜੁੱਤੀਆਂ ॥੧॥

SikhNet (Spanish)Son considerados ignorantes y servidos a patadas. (1)
Shabad Guru Nanak Dev Ji Raag Aasaa Ang 473

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਅੰਦਰਹੁ ਝੂਠੇ ਪੈਜ ਬਾਹਰਿ; ਦੁਨੀਆ ਅੰਦਰਿ ਫੈਲੁ ॥

andarahu jhootthe paij baahar; duneea andar fail |

Sant Singh KhalsaThose who are false within, and honorable on the outside, are very common in this world.
Manmohan SinghThe persons false from within and honourable from without are abundant in this world.
Manmohan Singh (Punjabi)ਅੰਦਰੋਂ ਕੂੜੇ ਅਤੇ ਬਾਹਰੋਂ ਪਤਵੰਤੇ ਪੁਰਸ਼ ਇਸ ਜਹਾਨ ਅੰਦਰ ਫੈਲੇ ਹੋਏ ਹਨ।
Fareedkot Teekaਅੰਤਸਕਰਣ ਸੋ ਤੋ ਝੂਠੇ ਹੈਂ ਬਾਹਰ ਦੁਨੀਆਂ ਮੇਂ ਸਚਾਈ ਕੀ (ਪੈਜ) ਪਰਤਿਸ਼ਟਾ ਫੈਲਾਉਤੇ ਹੈਂ॥
Prof. Sahib Singhਜੋ ਮਨੁੱਖ ਮਨੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਅਤੇ ਜਗਤ ਵਿਚ ਵਿਖਾਵਾ ਬਣਾਈ ਰੱਖਦੇ ਹਨ,

ਪਦ ਅਰਥ ਪੈਜ = ਪਾਜ, ਵਿਖਾਵੇ ਦੀ ਇੱਜ਼ਤ। ਫੈਲੁ = ਫੈਲਸੂਫੀ, ਦਿਖਾਵਾ।

SikhNet (Spanish)Uno es falso por dentro y honorable por fuera, si el engaño es la manera de actuar en el mundo.

ਅਠਸਠਿ ਤੀਰਥ ਜੇ ਨਾਵਹਿ; ਉਤਰੈ ਨਾਹੀ. ਮੈਲੁ ॥

atthasatth teerath je naaveh; utarai naahee. mail |

Sant Singh KhalsaEven though they may bathe at the sixty-eight sacred shrines of pilgrimage, still, their filth does not depart.
Manmohan SinghTheir filth departs not, even though they may bathe at sixty eight holy places.
Manmohan Singh (Punjabi)ਭਾਵੇਂ ਉਹ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਲੈਣ ਤਾਂ ਭੀ ਉਨ੍ਹਾਂ ਦੀ ਮਲੀਣਤਾ ਦੂਰ ਨਹੀਂ ਹੁੰਦੀ।
Fareedkot Teekaਅਠਸਠ ਤੀਰਥ ਮੇਂ ਭੀ ਜੇ ਕਰ ਸ੍ਨਾਨ ਕਰੈ ਤੋ ਭੀ ਮਨ ਸੇ ਝੂਠ ਰੂਪ ਮੈਲੁ ਉਤਰੇ, ਭਾਵ ਜਾਤੀ ਨਹੀਂ॥
Prof. Sahib Singhਉਹ ਭਾਵੇਂ ਅਠਾਹਠ ਤੀਰਥਾਂ ਉੱਤੇ (ਜਾ ਕੇ) ਇਸ਼ਨਾਨ ਕਰਨ, ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ।
SikhNet (Spanish)La suciedad no se quita aunque se bañe uno en todas las aguas santas.

ਜਿਨੑ ਪਟੁ ਅੰਦਰਿ, ਬਾਹਰਿ ਗੁਦੜੁ; ਤੇ ਭਲੇ ਸੰਸਾਰਿ ॥

jina patt andar, baahar gudarr; te bhale sansaar |

Sant Singh KhalsaThose who have silk on the inside and rags on the outside, are the good ones in this world.
Manmohan SinghThey who have silk within and rags without are good in this world.
Manmohan Singh (Punjabi)ਜਿਨ੍ਹਾਂ ਦੇ ਅੰਦਰ ਰੇਸ਼ਮ ਹੈ ਅਤੇ ਬਾਹਰ ਲੀਰਾਂ ਕਚੀਰਾਂ, ਉਹ ਇਸ ਜੱਗ ਅੰਦਰ ਸ੍ਰੇਸ਼ਟ ਹਨ।
Fareedkot Teekaਜਿਨ ਕੇ ਅੰਦਰ (ਪਟੁ) ਸਾਫ ਹੈਂ, ਸੋ ਯਦਪਿ ਬਾਹਰ (ਗੁਦੜੁ) ਗੁਦੜੋਂ ਮੇਂ ਲਪੇਟੇ ਹੈਂ ਵਾ ਤਿਨ ਕੀ ਕਿਰਿਆ ਮੇਟੀ ਹੈ, ਪਰੰਤੂ ਸੋ ਸੰਸਾਰ ਮੇਂ ਭਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਅੰਦਰ (ਕੋਮਲਤਾ ਤੇ ਪ੍ਰੇਮ ਰੂਪ) ਪੱਟ ਹੈ, ਪਰ ਬਾਹਰ (ਰੁੱਖਾ-ਪਨ ਰੂਪ) ਗੁੱਦੜ ਹੈ, ਜਗਤ ਵਿਚ ਉਹ ਬੰਦੇ ਨੇਕ ਹਨ;

ਪਦ ਅਰਥ ਤੇ = ਉਹ ਮਨੁੱਖ। ਸੇਤੀ = ਨਾਲ।

SikhNet (Spanish)Con la suavidad de la seda por dentro, aunque vista de tela áspera por fuera, esa es la gente buena en el mundo,

ਤਿਨੑ ਨੇਹੁ ਲਗਾ ਰਬ ਸੇਤੀ; ਦੇਖਨੑੇ ਵੀਚਾਰਿ ॥

tina nehu lagaa rab setee; dekhanae veechaar |

Sant Singh KhalsaThey embrace love for the Lord, and contemplate beholding Him.
Manmohan SinghThey conceive love for God and contemplate beholding Him.
Manmohan Singh (Punjabi)ਉਨ੍ਹਾਂ ਦਾ ਵਾਹਿਗੁਰੂ ਨਾਲ ਪ੍ਰੇਮ ਹੈ ਅਤੇ ਉਸ ਨੂੰ ਵੇਖਣ ਦਾ ਧਿਆਨ ਧਾਰਦੇ ਹਨ।
Fareedkot Teekaਤਿਨੋਂ ਕਾ ਰੱਬ ਸੇ ਪ੍ਰੇਮ ਲਗਾ ਹੈ, ਰਬ ਕੇ ਦੇਖਨੇ ਵਾਸਤੇ ਬੀਚਾਰ ਕਰਤੇ ਰਹਤੇ ਹੈਂ॥
Prof. Sahib Singhਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਹੀ (ਸਦਾ ਜੁੜੇ ਰਹਿੰਦੇ ਹਨ)।

ਪਦ ਅਰਥ ਦੇਖਨ੍ਹ੍ਹੇ ਵੀਚਾਰਿ = ਰੱਬ ਨੂੰ ਵੇਖਣ ਦੇ ਧਿਆਨ ਵਿਚ (ਜੁੜੇ ਰਹਿੰਦੇ ਹਨ)।

SikhNet (Spanish)porque está entonada en el Amor del Señor y busca siempre Su Visión.

ਰੰਗਿ ਹਸਹਿ, ਰੰਗਿ ਰੋਵਹਿ; ਚੁਪ ਭੀ ਕਰਿ ਜਾਹਿ ॥

rang haseh, rang roveh; chup bhee kar jaeh |

Sant Singh KhalsaIn the Lord's Love, they laugh, and in the Lord's Love, they weep, and also keep silent.
Manmohan SinghIn Lord's love they laugh, in Lord's love they weep and keep silent too.
Manmohan Singh (Punjabi)ਪ੍ਰਭੂ ਦੀ ਪ੍ਰੀਤ ਵਿੱਚ ਉਹ ਹੱਸਦੇ ਹਨ, ਪ੍ਰਭੂ ਦੀ ਪ੍ਰੀਤ ਵਿੱਚ ਉਹ ਰੋਂਦੇ ਹਨ ਅਤੇ ਖਾਮੋਸ਼ ਭੀ ਹੋ ਜਾਂਦੇ ਹਨ।
Fareedkot Teekaਉਨ ਕੀ ਯਹ ਦਸ਼ਾ ਹੈ ਕਬੀ ਪ੍ਰੇਮ ਕਰ ਹਸਤੇ ਹੈਂ ਕਬੀ ਪ੍ਰੇਮ ਕਰ ਰੋਤੇ ਹੈਂ, ਪੁਨਾ ਪ੍ਰੇਮ ਕਰ ਚੁਪ ਕਰ, ਭਾਵ ਅੰਤਰ ਮੁਖ ਹੋ ਜਾਤੇ ਹੈਂ॥
Prof. Sahib Singhਉਹ ਮਨੁੱਖ ਪ੍ਰਭੂ ਦੇ ਪਿਆਰ ਵਿਚ (ਰੱਤੇ ਹੋਏ ਕਦੇ) ਹੱਸਦੇ ਹਨ, ਪ੍ਰੇਮ ਵਿਚ ਹੀ (ਕਦੇ) ਰੋਂਦੇ ਹਨ, ਅਤੇ ਪ੍ਰੇਮ ਵਿਚ ਹੀ (ਕਦੇ) ਚੁੱਪ ਭੀ ਕਰ ਜਾਂਦੇ ਹਨ (ਭਾਵ, ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ);
SikhNet (Spanish)A Su Placer ríen, lloran o guardan silencio, porque no les importa otro más que el Verdadero Señor.

ਪਰਵਾਹ ਨਾਹੀ. ਕਿਸੈ ਕੇਰੀ; ਬਾਝੁ ਸਚੇ ਨਾਹ ॥

paravaah naahee. kisai keree; baajh sache naah |

Sant Singh KhalsaThey do not care for anything else, except their True Husband Lord.
Manmohan SinghThey care not for anything except their True spouse.
Manmohan Singh (Punjabi)ਉਹ ਆਪਣੇ ਸੱਚੇ ਕੰਤ ਦੇ ਬਗੈਰ, ਕਿਸੇ ਦੀ ਭੀ ਪਰਵਾਹ ਨਹੀਂ ਕਰਦੇ।
Fareedkot Teekaਬਿਨਾਂ ਸਚੇ (ਨਾਹ) ਸ੍ਵਾਮੀ ਕੇ ਕਿਸੀ ਕੀ ਪਰਵਾਹ ਨਹੀਂ ਰਖਤੇ ਹੈਂ॥
Prof. Sahib Singhਉਹਨਾਂ ਨੂੰ ਸੱਚੇ ਖਸਮ (ਪ੍ਰਭੂ) ਤੋਂ ਬਿਨਾ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ।

ਪਦ ਅਰਥ ਕਿਸੈ ਕੇਰੀ = ਕਿਸੇ ਦੀ। ਨਾਹ = ਖਸਮ (ਵੇਖੋ ਸਲੋਕੁ ੩, ਪਉੜੀ ੧)।

SikhNet (Spanish)Ellos sirven siempre en la Puerta del Señor, y cuando Él da, ellos comen.

ਦਰਿ ਵਾਟ ਉਪਰਿ ਖਰਚੁ ਮੰਗਾ; ਜਬੈ ਦੇਇ. ਤ ਖਾਹਿ ॥

dar vaatt upar kharach mangaa; jabai dee. ta khaeh |

Sant Singh KhalsaSitting, waiting at the Lord's Door, they beg for food, and when He gives to them, they eat.
Manmohan SinghSitting at the road, leading to Lord's door, they beg for food, and when He gives, they eat then.
Manmohan Singh (Punjabi)ਸਾਹਿਬ ਦੇ ਦਰਵਾਜੇ ਦੇ ਰਸਤੇ ਉੱਤੇ ਬੈਠੇ ਹੋਏ ਉਹ ਭੋਜਨ ਦੀ ਯਾਚਨਾ ਕਰਦੇ ਹਨ ਤੇ ਜਦ ਉਹ ਦਿੰਦਾ ਹੈ, ਤਦ ਉਹ ਖਾਂਦੇ ਹਨ।
Fareedkot Teekaਪਰਮੇਸ੍ਵਰ ਕੇ ਦਰ ਪਰ ਪਹੁੰਚਨੇ ਕੀ ਜੋ (ਵਾਟ) ਡੰਡੀ, ਭਾਵ ਭਗਤੀ ਰਸਤਾ ਹੈ ਤਿਸ ਕਾ ਖਰਚਾ ਨਾਮੁ ਮਾਂਗਤੇ ਹੈਂ। ਜਬ ਪਰਮੇਸ੍ਵਰ ਨਾਮ ਦੇਹਿ ਤਬ ਖਾਤੇ ਹੈਂ॥
Prof. Sahib Singhਜ਼ਿੰਦਗੀ-ਰੂਪ ਰਾਹੇ ਪਏ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ।

ਪਦ ਅਰਥ ਵਾਟ ਉਪਰਿ = ਰਾਹ ਵਿਚ, ਜ਼ਿੰਦਗੀ-ਰੂਪ ਰਾਹੇ ਪਏ ਹੋਏ। ਖਰਚੁ ਮੰਗਾ = (ਨਾਮ-ਰੂਪ) ਖਾਣਾ ਹੀ ਮੰਗਦੇ ਹਨ। ਦੇਇ = (ਪ੍ਰਭੂ) ਦੇਂਦਾ ਹੈ।

SikhNet (Spanish)La Corte del Señor es uno; es Su misma Pluma la que escribe nuestro destino.

ਦੀਬਾਨੁ ਏਕੋ. ਕਲਮ ਏਕਾ; ਹਮਾ ਤੁਮੑਾ ਮੇਲੁ ॥

deebaan eko. kalam ekaa; hamaa tumaa mel |

Sant Singh KhalsaThere is only One Court of the Lord, and He has only one pen; there, you and I shall meet.
Manmohan SinghThe Lord's court is one and but one is Himself Pen, and we and you meet there.
Manmohan Singh (Punjabi)ਸੁਆਮੀ ਦੀ ਕਚਹਿਰੀ ਇਕ ਹੈ ਅਤੇ ਕੇਵਲ ਇਕ ਹੀ ਹੈ ਉਸ ਦੀ ਲੇਖਣੀ, ਅਸੀਂ ਤੇ ਤੁਸੀਂ ਓਥੇ ਮਿਲ ਪੈਦੇ ਹਾਂ।
Fareedkot Teeka(ਦੀਬਾਨੁ) ਆਸਰਾ ਭੀ ਏਕ ਕਾ ਹੈ ਹੁਕਮ ਰੂਪ ਕਲਮ ਭੀ ਏਕ ਕੀ ਚਲੀ ਹੈ। ਇਸ ਭਾਵ ਕੇ ਨ ਸਮਝ ਕਰ ਜੋ ਹਮਾਤੁਮਾ ਹਉਮੈ ਵਾ ਇਤਰ ਜੀਵਾਂ ਕਾ ਮੇਲ ਕਰਤਾ ਹੈ॥
Prof. Sahib Singh(ਉਹਨਾਂ ਨੂੰ ਇਹ ਨਿਸ਼ਚਾ ਹੈ) ਕਿ ਪ੍ਰਭੂ ਆਪ ਹੀ ਫ਼ੈਸਲਾ ਕਰਨ ਵਾਲਾ ਹੈ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸੇ ਦੇ ਦਰ ਤੇ ਹੁੰਦਾ ਹੈ;

ਪਦ ਅਰਥ ਦੀਬਾਨੁ = ਅਦਾਲਤ। ਕਲਮ = ਭਾਵ, ਲੇਖਾ ਲਿਖਣ ਵਾਲਾ (ਹਰੀ ਆਪ ਹੀ ਫ਼ੈਸਲਾ ਕਰਨ ਵਾਲਾ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ)। ਹਮਾ ਤੁਮ੍ਹ੍ਹਾ ਮੇਲੁ = ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ (ਪ੍ਰਭੂ ਦੇ ਦਰ ਤੇ ਹੋਵੇਗਾ)।

SikhNet (Spanish)Ahí tú y yo somos uno y lo mismo. Cuando Dios en Su Puerta nos juzga,

ਦਰਿ ਲਏ ਲੇਖਾ. ਪੀੜਿ ਛੁਟੈ; ਨਾਨਕਾ. ਜਿਉ ਤੇਲੁ ॥੨॥

dar le lekhaa. peerr chhuttai; naanakaa. jiau tel |2|

Sant Singh KhalsaIn the Court of the Lord, the accounts are examined; O Nanak, the sinners are crushed, like oil seeds in the press. ||2||
Manmohan SinghIn God's court the accounts are examined. Nanak, the sinners are crushed like the oil-seeds in an oil-press.
Manmohan Singh (Punjabi)ਰੱਬ ਦੇ ਦਰਬਾਰ ਅੰਦਰ ਹਿਸਾਬ-ਕਿਤਾਬ ਲਿਆ ਜਾਂਦਾ ਹੈ। ਨਾਨਕ ਪਾਪੀ ਕੋਲੂ ਵਿੱਚ ਤੇਲ ਵਾਲੇ ਬੀਜਾਂ ਦੀ ਮਾਨਿੰਦ ਪੀੜੇ ਜਾਂਦੇ ਹਨ।
Fareedkot Teekaਇਸ ਜੀਵ ਕਾ ਜਬ ਦਰਗਾਹਿ ਮੇਂ ਹਿਸਾਬੁ ਹੋਇਗਾ ਤਬ ਪੀੜ ਦੁਖ ਪਾ ਕਰ ਹੀ ਛੁਟਨਗੇ ਵਾ ਪੀੜਾ ਲਗੈਗੀ। ਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਤੇਲੁ ਨਿਕਾਲਣੇ ਵਾਸਤੇ ਤਿਲ ਪੀੜੇ ਜਾਤੇ ਹੈਂ ਤਿਉਂ ਦੁਖ ਪਾਵਤੇ ਹੈਂ॥੨॥
Prof. Sahib Singhਹੇ ਨਾਨਕ! ਪ੍ਰਭੂ ਸਭ ਤੋਂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ ਜਿਵੇਂ ਤੇਲ (ਭਾਵ, ਉਹਨਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਹਨਾਂ ਨੂੰ ਦੁੱਖਾਂ ਰੂਪ ਕੋਹਲੂ ਵਿਚ ਪਾ ਕੇ ਪੀੜਦਾ ਹੈ) ॥੨॥

ਪਦ ਅਰਥ ਜਿਉ ਤੇਲੁ = ਜਿਵੇਂ ਤੇਲ ਪੀੜੀਦਾ ਹੈ, ਜਿਵੇਂ ਪੀੜ ਕੇ ਤੇਲ ਕੱਢੀਦਾ ਹੈ ॥੨॥

SikhNet (Spanish)entonces así como las semillas son prensadas para sacarles el aceite, así los malvados lloran. (2)
Shabad Guru Nanak Dev Ji Raag Aasaa Ang 474

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਹੀ ਕਰਣਾ ਕੀਓ; ਕਲ ਆਪੇ ਹੀ ਤੈ ਧਾਰੀਐ ॥

aape hee karanaa keeo; kal aape hee tai dhaareeai |

Sant Singh KhalsaYou Yourself created the creation; You Yourself infused Your power into it.
Manmohan SinghThou Thyself didst create the world and Thou of Thyself infused power therein.
Manmohan Singh (Punjabi)ਤੂੰ ਖੁਦ ਹੀ ਸ੍ਰਿਸ਼ਟੀ ਸਾਜੀ ਹੈ ਅਤੇ ਤੂੰ ਖੁਦ ਹੀ ਉਸ ਵਿੱਚ ਸੱਤਿਆ ਪਾਈ ਹੈ।
Fareedkot Teekaਆਪ ਹੀ ਹਰੀ ਨੇ ਯਹ ਪ੍ਰਪੰਚੁ ਕੀਆ ਹੈ, ਫਿਰ ਆਪ ਹੀ ਅਪਨੀ (ਕਲ) ਸਕਤੀ ਧਾਰਨ ਕਰੀ ਹੈ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿਚ (ਜਿੰਦ ਰੂਪ) ਸੱਤਿਆ ਪਾਈ ਹੈ।

ਪਦ ਅਰਥ ਕਰਣਾ = ਸਰੀਰ, ਕੀਤਾ ਹੋਇਆ ਅਕਾਰ, ਸ੍ਰਿਸ਼ਟੀ। ਤੈ = (ਹੇ ਪ੍ਰਭੂ!) ਤੂੰ।

SikhNet (Spanish)Tú Mismo creaste la creación, y a través de ella se manifiesta Tu Poder.

ਦੇਖਹਿ ਕੀਤਾ ਆਪਣਾ; ਧਰਿ ਕਚੀ ਪਕੀ ਸਾਰੀਐ ॥

dekheh keetaa aapanaa; dhar kachee pakee saareeai |

Sant Singh KhalsaYou behold Your creation, like the losing and winning dice of the earth.
Manmohan SinghThou seest Thine creation as also losing and winning dice (good and bad men) this earth.
Manmohan Singh (Punjabi)ਤੂੰ ਆਪਣੀ ਰਚਨਾ ਅਤੇ ਹਾਰਨ ਤੇ ਜਿੱਤਣ ਵਾਲੀ ਨਰਦਾਂ ਨੂੰ ਧਰਤੀ ਉਤੇ ਵੇਖਦਾ ਹੈ।
Fareedkot Teekaਕਚੀ, ਭਾਵ ਪਾਪੀ (ਪਕੀ) ਪੁੰਨੀ ਸਾਰੀਐ ਨਰਦਾ ਜੀਵੋਂ ਰੂਪੀ ਸਭ ਕੋ (ਧਰਿ) ਇਸਥਿਤ ਕਰ ਕੇ ਦੇਖ ਰਹਾ ਹੈ॥
Prof. Sahib Singhਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ।

ਪਦ ਅਰਥ ਧਰਿ = ਧਰ ਕੇ, ਰੱਖ ਕੇ, (ਜਗਤ ਵਿਚ) ਰਚ ਕੇ। ਸਾਰੀ = ਨਰਦ, ਜੀਵ-ਰੂਪ ਨਰਦਾਂ। ਕਚੀ ਪਕੀ ਸਾਰੀਐ = ਕੱਚੀਆਂ ਪੱਕੀਆਂ ਨਰਦਾਂ ਨੂੰ, ਚੰਗੇ ਮੰਦੇ ਜੀਵਾਂ ਨੂੰ।

SikhNet (Spanish)Tú observas lo que creaste y pones cada figura de ajedrez en su lugar.

ਜੋ ਆਇਆ ਸੋ ਚਲਸੀ; ਸਭੁ ਕੋਈ ਆਈ ਵਾਰੀਐ ॥

jo aaeaa so chalasee; sabh koee aaee vaareeai |

Sant Singh KhalsaWhoever has come, shall depart; all shall have their turn.
Manmohan SinghWhosoever has come, he shall depart and all shall take their turn.
Manmohan Singh (Punjabi)ਜਿਹੜਾ ਕੋਈ ਭੀ ਆਇਆ ਹੈ, ਉਹ ਟੁਰ ਵੰਞੇਗਾ। ਆਪਣੀ ਵਾਰੀ ਹਰ ਕਿਸੇ ਦੀ ਆਉਣੀ ਹੈ।
Fareedkot Teekaਜੋ ਆਯਾ ਹੈ, ਸੋ ਸਭ ਕੋਈ ਅਪਨੀ ਵਾਰੀ ਆਈ ਅਨੁਸਾਰ ਚਲਾ ਜਾਇਗਾ॥
Prof. Sahib Singhਜੋ ਸੰਸਾਰ ਤੇ ਜਨਮ ਲੈ ਕੇ ਆਇਆ ਹੈ, ਉਸ ਦੀ ਮੌਤ ਵੀ ਅਵੱਸ਼ ਹੋਵੇਗੀ। ਇਹ ਮਤ ਦੀ ਵਾਰੀ ਸਭ ਨੂੰ ਆਉਣ ਵਾਲੀ ਹੈ।
SikhNet (Spanish)Aquél que viene llega para luego irse y el turno le llegará a cada uno.

ਜਿਸ ਕੇ ਜੀਅ ਪਰਾਣ ਹਹਿ; ਕਿਉ ਸਾਹਿਬੁ ਮਨਹੁ ਵਿਸਾਰੀਐ ॥

jis ke jeea paraan heh; kiau saahib manahu visaareeai |

Sant Singh KhalsaHe who owns our soul, and our very breath of life - why should we forget that Lord and Master from our minds?
Manmohan SinghWhy should we forget in our heart that Lord. who owns ore soul and life?
Manmohan Singh (Punjabi)ਆਪਣੇ ਦਿਲ ਵਿਚੋਂ ਆਪਾਂ ਉਸ ਸੁਆਮੀ ਨੂੰ ਕਿਉਂ ਭੁਲਾਈਏ ਜੋ ਸਾਡੀ ਜਿੰਦੜੀ ਤੇ ਜਿੰਦ-ਜਾਨ ਦਾ ਮਾਲਕ ਹੈ?
Fareedkot Teekaਜਿਸ ਹਰੀ ਨੇ ਜੀਉ ਕੋ ਪ੍ਰਾਣ ਦੀਏ ਹੂਏ ਹੈਨ, ਉਸ ਕੋ ਮਨ ਸੇ ਕਿਉਂ ਭੁਲਾਈਏ ਅਰਥਾਤ ਨ ਭੁਲਾਈਐ॥
Prof. Sahib Singhਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ।

ਪਦ ਅਰਥ ਜਿਸ ਕੇ = ਜਿਸ ਪ੍ਰਭੂ ਦੇ।

SikhNet (Spanish)Aquél que tiene vida, ¿por qué se olvida de su Maestro?

ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ ॥੨੦॥

aapan hathee aapanaa; aape hee kaaj savaareeai |20|

Sant Singh KhalsaWith our own hands, let us resolve our own affairs. ||20||
Manmohan SinghWith our own hands let us ourselves arrange our own affairs.
Manmohan Singh (Punjabi)ਆਪਣੇ ਹੱਥਾਂ ਨਾਲ ਆਓ ਆਪਾਂ ਆਪ ਹੀ ਆਪਣੇ ਨਿੱਜ ਦੇ ਕੰਮ ਰਾਸ ਕਰੀਏ।
Fareedkot Teekaਤਾਂ ਤੇ ਆਪਣੇ ਹਾਥ ਸੇ ਅਪਨਾ ਕਾਮ ਆਪ ਹੀ ਸਵਾਰਨਾਂ ਕਰੀਏ, ਮੁਕਤਿ ਕੇ ਵਾਸਤੇ ਪੁਰਖਾਰਥ ਕਰਨਾ ਚਾਹੀਏ॥੨੦॥
Prof. Sahib Singh(ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ) ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ, ਇਹ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ) ॥੨੦॥
SikhNet (Spanish)Con sus propias manos uno no llega a completar su trabajo. (20)
Shabad Guru Ramdas Ji Raag Aasaa Ang 451 excerpt (5 of 17 lines)

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਜਿਨੑਾ ਭੇਟਿਆ ਮੇਰਾ ਪੂਰਾ ਸਤਿਗੁਰੂ; ਤਿਨ ਹਰਿ ਨਾਮੁ ਦ੍ਰਿੜਾਵੈ. ਰਾਮ ਰਾਜੇ ॥

jinaa bhettiaa meraa pooraa satiguroo; tin har naam drirraavai. raam raaje |

Sant Singh KhalsaThose who meet my Perfect True Guru - He implants within them the Name of the Lord, the Lord King.
Manmohan SinghThey who meet my perfect, True Guru, within them, he establishes the Name of God, O Lord, the King.
Manmohan Singh (Punjabi)ਜੋ ਮੈਡੇ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹਨਾਂ ਦੇ ਅੰਦਰ ਉਹ, ਵਾਹਿਗੁਰੂ ਦੇ ਨਾਮ ਨੂੰ ਪੱਕਾ ਕਰ ਦਿੰਦੇ ਹਨ, ਹੇ ਪ੍ਰਭੂ ਪਾਤਸ਼ਾਹ!
Fareedkot Teekaਜਿਨ ਕੋ ਮੇਰਾ ਪੂਰਾ ਸਤਿਗੁਰੂ ਮਿਲਾ ਹੈ, ਤਿਨ ਕੋ ਹਰਿ ਰਾਮ ਰਾਜੇ ਕਾ ਨਾਮ ਦ੍ਰਿਢ ਕਰਾਉਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੱਲਾ ਫੜ ਲਿਆ, ਗੁਰੂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ।

ਪਦ ਅਰਥ ਜਿਨ੍ਹ੍ਹਾ ਭੇਟਿਆ = ਜਿਨ੍ਹਾਂ ਨੇ ਸਰਨ ਲਈ। ਦ੍ਰਿੜਾਵੈ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।

SikhNet (Spanish)Aquéllos que encuentran al Perfecto Guru, enaltecen el Nombre del Señor en su interior.

ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ; ਜੋ ਹਰਿ ਨਾਮੁ ਧਿਆਵੈ ॥

tis kee trisanaa bhukh sabh utarai; jo har naam dhiaavai |

Sant Singh KhalsaThose who meditate on the Lord's Name have all of their desire and hunger removed.
Manmohan SinghThey, who meditate on God's Name have all their desires and hungers removed.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਖਾਹਿਸ਼ਾਂ ਤੇ ਭੁੱਖਾਂ ਦੂਰ ਹੋ ਜਾਂਦੀਆਂ ਹਨ।
Fareedkot Teekaਜੋ ਹਰਿ ਨਾਮ ਜਪਤੇ ਹੈਂ ਤਿਨ ਕੀ ਤ੍ਰਿਸ਼ਨਾ ਰੂਪ ਭੁਖ ਸਭ ਦੂਰ ਹੋ ਜਾਤੀ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਮਨੁੱਖ ਦੀ ਮਾਇਆ ਵਾਲੀ ਭੁੱਖ-ਤ੍ਰੇਹ ਸਾਰੀ ਦੂਰ ਹੋ ਜਾਂਦੀ ਹੈ।

ਪਦ ਅਰਥ ਤਿਸ ਕੀ = ਉਸ (ਮਨੁੱਖ) ਦੀ। ਤ੍ਰਿਸਨਾ = ਤ੍ਰੇਹ। ਜੋ = ਜੇਹੜਾ ਮਨੁੱਖ।

SikhNet (Spanish)Contemplando el Nombre del Señor, todas sus añoranzas y hambres cesan

ਜੋ ਹਰਿ ਹਰਿ ਨਾਮੁ ਧਿਆਇਦੇ; ਤਿਨੑ ਜਮੁ. ਨੇੜਿ ਨ ਆਵੈ ॥

jo har har naam dhiaaeide; tina jam. nerr na aavai |

Sant Singh KhalsaThose who meditate on the Name of the Lord, Har, Har - the Messenger of Death cannot even approach them.
Manmohan SinghThey, who contemplate over the Name of the Lord Master, near them comes not the death's courier.
Manmohan Singh (Punjabi)ਜਿਹੜੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਹਨ, ਉਨ੍ਹਾਂ ਦੇ ਸਮੀਪ ਮੌਤ ਦਾ ਦੂਤ ਨਹੀਂ ਆਉਂਦਾ।
Fareedkot Teekaਜੋ ਹਰਿ ਹਰਿ ਨਾਮ ਧਿਆਉਤੇ ਹੈਂ ਤਿਨ ਕੇ ਨਿਕਟ ਜਮ ਨਹੀਂ ਆਵਤਾ॥
Prof. Sahib Singhਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।

ਪਦ ਅਰਥ ਜੋ ਧਿਆਇਦੇ = ਜੇਹੜੇ ਮਨੁੱਖ ਸਿਮਰਦੇ ਹਨ। ਤਿਨ੍ਹ੍ਹ ਨੇੜਿ = ਉਹਨਾਂ ਦੇ ਨੇੜੇ।

SikhNet (Spanish)y están a salvo del emisario de la muerte.

ਜਨ ਨਾਨਕ ਕਉ. ਹਰਿ ਕ੍ਰਿਪਾ ਕਰਿ; ਨਿਤ ਜਪੈ ਹਰਿ ਨਾਮੁ. ਹਰਿ ਨਾਮਿ ਤਰਾਵੈ ॥੧॥

jan naanak kau. har kripaa kar; nit japai har naam. har naam taraavai |1|

Sant Singh KhalsaO Lord, shower Your Mercy upon servant Nanak, that he may ever chant the Name of the Lord; through the Name of the Lord, he is saved. ||1||
Manmohan SinghO God, show mercy unto slave Nanak, who ever remembers God's Name and who with God's Name is saved.
Manmohan Singh (Punjabi)ਹੇ ਹਰੀ! ਗੋਲੇ ਨਾਨਕ ਉਤੇ ਮਿਹਰ ਧਾਰ। ਉਹ ਸਦਾ ਹਰੀ ਦਾ ਨਾਮ ਸਿਮਰਦਾ ਹੈ ਅਤੇ ਹਰੀ ਦੇ ਨਾਮ ਨਾਲ ਹੀ ਉਸ ਦਾ ਪਾਰ ਉਤਾਰਾ ਹੋਣਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਹਮ ਦਾਸੋਂ ਪਰ ਕ੍ਰਿਪਾ ਕਰ, ਜਿਸ ਕਰ ਨਿਤ ਹੀ ਤੇਰੇ ਹਰੀ ਨਾਮ ਕੋ ਜਪੈਂ ਔਰ ਹਰਿ ਨਾਮ ਕਰ ਕੇ ਸੰਸਾਰ ਸਮੁੰਦਰ ਸੇ ਅਪਰ ਜਗਿਆਸੂਓਂ ਕੋ ਭੀ (ਤਰਾਵੈ) ਪਾਰ ਕਰੈਂ॥੧॥
Prof. Sahib Singhਹੇ ਦਾਸ ਨਾਨਕ! ਜਿਸ ਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਸਦਾ ਉਸ ਦਾ ਨਾਮ ਜਪਦਾ ਹੈ, ਤੇ, ਪਰਮਾਤਮਾ ਉਸ ਨੂੰ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥

ਪਦ ਅਰਥ ਕਰਿ = ਕਰੇ, ਕਰਦਾ ਹੈ। ਨਾਮਿ = ਨਾਮ ਵਿਚ (ਜੋੜ ਕੇ)। ਤਰਾਵੈ = ਪਾਰ ਲੰਘਾ ਦੇਂਦਾ ਹੈ ॥੧॥

SikhNet (Spanish)En Nanak habita la Gracia del Señor y así él habita en el Nombre y es salvado. (1)
Shabad Guru Angad Dev Ji Raag Aasaa Ang 474

ਸਲੋਕੁ ਮਹਲਾ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਏਹ ਕਿਨੇਹੀ ਆਸਕੀ; ਦੂਜੈ ਲਗੈ ਜਾਇ ॥

eeh kinehee aasakee; doojai lagai jaae |

Sant Singh KhalsaWhat sort of love is this, which clings to duality?
Manmohan SinghWhat sort of love is this, which clings to another?
Manmohan Singh (Punjabi)ਇਹ ਕਿਸ ਕਿਸਮ ਦੀ ਪ੍ਰੀਤ ਹੈ, ਜੋ ਹੋਰਸ ਨਾਲ ਲੱਗਦੀ ਹੈ?
Fareedkot Teekaਏਹ ਕੈਸੀ (ਆਸਕੀ) ਪ੍ਰੀਤਿ ਹੈ ਜਿਸ ਕਰ ਦੂਸਰੇ ਭਾਵ ਮੇਂ ਮਨ ਜਾ ਲਗੇ॥
Prof. Sahib Singh(ਜੇ ਕੋਈ ਪ੍ਰੇਮੀ ਜੀਊੜਾ ਆਪਣੇ ਪਿਆਰੇ ਤੋਂ ਬਿਨਾ) ਕਿਸੇ ਹੋਰ ਵਿਚ (ਭੀ) ਚਿੱਤ ਜੋੜ ਲਏ, ਤਾਂ ਉਸ ਦੇ ਇਸ਼ਕ ਨੂੰ ਸੱਚਾ ਇਸ਼ਕ ਨਹੀਂ ਆਖਿਆ ਜਾ ਸਕਦਾ।

ਪਦ ਅਰਥ ਦੂਜੈ = (ਆਪਣੇ ਪ੍ਰੀਤਮ ਨੂੰ ਛੱਡ ਕੇ) ਕਿਸੇ ਹੋਰ ਵਿਚ।

SikhNet (Spanish)¿Qué forma de amor es aquél que se aferra a otro?

ਨਾਨਕ. ਆਸਕੁ ਕਾਂਢੀਐ; ਸਦ ਹੀ ਰਹੈ ਸਮਾਇ ॥

naanak. aasak kaandteeai; sad hee rahai samaae |

Sant Singh KhalsaO Nanak, he alone is called a lover, who remains forever immersed in absorption.
Manmohan SinghNanak he alone is called a lover, who, ever remains absorbed in God.
Manmohan Singh (Punjabi)ਨਾਨਕ, ਕੇਵਲ ਓਹੀ ਪਿਆਰ ਕਰਨ ਵਾਲਾ ਆਖਿਆ ਜਾਂਦਾ ਹੈ, ਜੋ ਹਮੇਸ਼ਾਂ, ਵਾਹਿਗੁਰੂ ਅੰਦਰ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰੀਤਿਵਾਨ ਸੋ ਕਹੀਤਾ ਹੈ, ਜੋ ਸਦਾ ਹੀ ਅਪਨੇ ਮਸੂਕ, ਭਾਵ ਪਰਮੇਸ੍ਵਰ ਮੇਂ ਸਮਾਇ ਰਹੇ॥
Prof. Sahib Singhਹੇ ਨਾਨਕ! ਉਹੀ ਮਨੁੱਖ ਸੱਚਾ ਆਸ਼ਕ ਕਿਹਾ ਜਾ ਸਕਦਾ ਹੈ ਜੋ ਹਰ ਵੇਲੇ (ਆਪਣੇ ਹੀ ਪ੍ਰੀਤਮ ਦੀ ਯਾਦ ਵਿਚ) ਡੁੱਬਾ ਰਹੇ।

ਪਦ ਅਰਥ ਕਾਂਢੀਐ = ਕਿਹਾ ਜਾਂਦਾ ਹੈ, ਕਹੀਦਾ ਹੈ। ਰਹੈ ਸਮਾਇ = ਸਮਾਇ ਰਹੈ, ਮਸਤ ਰਹੈ, (ਆਪਣੇ ਹੀ ਪ੍ਰੀਤਮ ਦੀ ਯਾਦ ਵਿਚ) ਡੁੱਬਾ ਰਹੇ।

SikhNet (Spanish)Aquél que se inmerge en el Amor a Dios es el amante verdadero.

ਚੰਗੈ ਚੰਗਾ ਕਰਿ ਮੰਨੇ; ਮੰਦੈ ਮੰਦਾ ਹੋਇ ॥

changai changaa kar mane; mandai mandaa hoe |

Sant Singh KhalsaBut one who feels good only when good is done for him, and feels bad when things go badly
Manmohan SinghHe who feels happy only when his Lord blesses him with weal, but becomes sad in adversity,
Manmohan Singh (Punjabi)ਜੋ ਕੇਵਲ ਓਦੋਂ ਹੀ ਖੁਸ਼ ਹੁੰਦਾ ਹੈ ਜਦ ਉਸ ਨੂੰ ਉਸ ਦਾ ਸਾਈਂ ਖੁਸ਼ੀ ਬਖਸ਼ਦਾ ਹੈ ਪਰ ਮੁਸੀਬਤ ਵਿੱਚ ਸ਼ੋਕਵਾਨ ਹੋ ਜਾਂਦਾ ਹੈ,
Fareedkot Teekaਜੋ ਇਸਟ ਅਨਿਸਟ ਮੇਂ ਸੁਖੀ ਦੁਖੀ ਹੋਤਾ ਹੈ, ਸੋ ਪ੍ਰੇਮੀ ਨਹੀਂ ਕਹੀਦਾ॥
Prof. Sahib Singh(ਆਪਣੇ ਪਿਆਰੇ ਵਲੋਂ ਹੋਏ ਕਿਸੇ) ਚੰਗੇ (ਕੰਮ) ਨੂੰ ਤੱਕ ਕੇ ਆਖੇ ਕਿ ਇਹ ਚੰਗਾ ਕੰਮ ਹੈ, ਪਰ ਮਾੜੇ ਕੰਮ ਨੂੰ ਵੇਖ ਕੇ ਆਖੇ ਕਿ ਇਹ ਮਾੜਾ ਕੰਮ ਹੈ (ਭਾਵ, ਆਪਣੇ ਵਲੋਂ ਆਏ ਕਿਸੇ ਸੁਖ ਨੂੰ ਤਾਂ ਹੱਸ ਕੇ ਕਬੂਲ ਕਰੇ, ਪਰ ਦੁੱਖ ਨੂੰ ਵੇਖ ਕੇ ਘਾਬਰ ਜਾਏ),

ਪਦ ਅਰਥ ਚੰਗੈ = ਚੰਗੇ (ਕੰਮ) ਨੂੰ, (ਆਪਣੇ ਪਿਆਰੇ ਵਲੋਂ ਹੋਏ ਕਿਸੇ) ਚੰਗੇ ਕੰਮ ਨੂੰ। ਮੰਦੈ ਮੰਦਾ ਹੋਇ = (ਆਪਣੇ ਸੱਜਣ ਵਲੋਂ ਹੋਏ ਕਿਸੇ) ਮਾੜੇ (ਕੰਮ) ਨੂੰ (ਵੇਖ ਕੇ, ਆਖੇ ਕਿ ਇਹ) ਮਾੜਾ (ਕੰਮ) ਹੋਇਆ ਹੈ।

SikhNet (Spanish)Si uno es bueno solamente cuando le han hecho bien, en la adversidad él se vuelve adverso.

ਆਸਕੁ ਏਹੁ. ਨ ਆਖੀਐ; ਜਿ ਲੇਖੈ ਵਰਤੈ ਸੋਇ ॥੧॥

aasak ehu. na aakheeai; ji lekhai varatai soe |1|

Sant Singh Khalsa- do not call him a lover. He trades only for his own account. ||1||
Manmohan Singhcall him thou not a lover for, he trades with the Lord for his good.
Manmohan Singh (Punjabi)ਉਸ ਨੂੰ ਤੂੰ ਪ੍ਰੇਮੀ ਨਾਂ ਕਹਿ ਕਿਉਂਕਿ ਉਹ ਪ੍ਰੇਮ ਵਿੱਚ ਵਣਜ ਕਰਦਾ ਹੈ ਜਦ ਕਿ ਉਹ ਜੋ ਭੀ ਉਸ ਦਾ ਸਾਈਂ ਕਰਦਾ ਹੈ, ਉਸ ਵਿੱਚ ਰਾਜ਼ੀ ਨਹੀਂ ਰਹਿੰਦਾ।
Fareedkot Teekaਸੋ ਪਰਮੇਸ੍ਵਰ ਨਾਲਿ ਜੋ ਲੇਖੇ ਮੇਂ ਵਰਤਦਾ ਹੈ, ਸੋ ਏਹੁ ਆਸਕੁ ਨਹੀਂ ਕਹੀਦਾ॥੧॥
Prof. Sahib Singhਉਹ ਮਨੁੱਖ ਭੀ, ਹੇ ਨਾਨਕ! ਸੱਚਾ ਆਸ਼ਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਲੇਖੇ ਗਿਣ ਗਿਣ ਕੇ ਪਿਆਰ ਦੀ ਸਾਂਝ ਬਣਾਂਦਾ ਹੈ ॥੧॥

ਪਦ ਅਰਥ ਜਿ ਸੋਇ = ਜੇ ਉਹ ਮਨੁੱਖ; ਜਿਹੜਾ ਮਨੁੱਖ ॥੧॥

SikhNet (Spanish)No lo llames amoroso puesto que él comercia con el amor. (1)
Shabad Guru Angad Dev Ji Raag Aasaa Ang 474

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਸਲਾਮੁ ਜਬਾਬੁ ਦੋਵੈ ਕਰੇ; ਮੁੰਢਹੁ ਘੁਥਾ ਜਾਇ ॥

salaam jabaab dovai kare; mundtahu ghuthaa jaae |

Sant Singh KhalsaOne who offers both respectful greetings and rude refusal to his master, has gone wrong from the very beginning.
Manmohan SinghHe, who both offers salutation and says 'no' to his Master, has gone wrong since the very beginning.
Manmohan Singh (Punjabi)ਜੋ ਆਪਣੇ ਮਾਲਕ ਦੇ ਮੁਹਰੇ ਦੋਵੇ, ਪ੍ਰਣਾਮ ਤੇ ਨਾਹ ਨੁੱਕਰ ਕਰਦਾ ਹੈ, ਉਹ ਐਨ ਆਰੰਭ ਤੋਂ ਹੀ ਕੁਰਾਹੇ ਪਿਆ ਹੋਇਆ ਹੈ।
Fareedkot Teekaਜੋ ਨਮਸਕਾਰ ਭੀ ਕਰੈ ਔਰ ਆਗੇ ਸੇ ਜਬਾਬੁ ਭੀ ਕਰੇ ਅਰਥਾਤ ਭਗਤ ਕਹਾਵੈ ਔਰ ਬਰਤਾਵਾ ਮਨੁਖਤਾ ਕਾ ਕਰੈ। ਸੋ (ਮੁਢਹੁ) ਮੂਲ ਰੂਪ ਕਰਤਾ ਪੁਰਖ ਸੋ (ਘੁਥਾ) ਭੂਲ ਜਾਤਾ ਹੈ॥
Prof. Sahib Singh(ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ, ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ।

ਪਦ ਅਰਥ ਸਲਾਮੁ = ਨਿਮ੍ਰਤਾ, ਸਿਰ ਨਿਵਾਣਾ। ਜਬਾਬੁ = ਇਤਰਾਜ਼, ਨਾਂਹ-ਨੁੱਕਰ। ਮੁੰਢਹੁ = ਉੱਕਾ ਹੀ।

SikhNet (Spanish)Aquél que saluda y luego es imprudente con el Maestro, n

ਨਾਨਕ. ਦੋਵੈ ਕੂੜੀਆ; ਥਾਇ ਨ ਕਾਈ ਪਾਇ ॥੨॥

naanak. dovai koorreea; thaae na kaaee paae |2|

Sant Singh KhalsaO Nanak, both of his actions are false; he obtains no place in the Court of the Lord. ||2||
Manmohan SinghBoth to his actions are false. He obtains no place in God's court.
Manmohan Singh (Punjabi)ਉਸ ਦੇ ਦੋਨੋਂ ਹੀ ਕੰਮ ਝੁਠੇ ਹਨ। ਰੱਬ ਦੀ ਦਰਗਾਹ ਅੰਦਰ ਉਹਨੂੰ ਕੋਈ ਜਗ੍ਹਾਂ ਨਹੀਂ ਮਿਲਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਸਲਾਮੁ ਅੋ ਜੁਬਾਬ ਦੋਨੋਂ ਰੀਤੀਆਂ ਝੂਠੀਆਂ ਹੈ, ਕੋਈ ਭੀ ਠਿਕਾਣੇ ਨਹੀਂ ਪੜਤੀ॥੨॥
Prof. Sahib Singhਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ-ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ ॥੨॥

ਪਦ ਅਰਥ ਦੋਵੈ = ਦੋਵੇਂ ਗੱਲਾਂ, ਭਾਵ, ਕਦੇ ਸਿਰ ਨਿਵਾਣਾ ਅਤੇ ਕਦੇ ਅੱਗੇ ਬੋਲ ਪੈਣਾ ॥੨॥

SikhNet (Spanish)o echa raíces puesto que sus dos caras son falsas y no valen nada ante el Señor. (2)
Shabad Guru Nanak Dev Ji Raag Aasaa Ang 474

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਤੁ ਸੇਵਿਐ ਸੁਖੁ ਪਾਈਐ; ਸੋ ਸਾਹਿਬੁ ਸਦਾ ਸਮੑਾਲੀਐ ॥

jit seviai sukh paaeeai; so saahib sadaa samaaleeai |

Sant Singh KhalsaServing Him, peace is obtained; meditate and dwell upon that Lord and Master forever.
Manmohan SinghEver meditate on that Lord, by serving whom solace is attained.
Manmohan Singh (Punjabi)ਹਮੇਸ਼ਾਂ ਉਸ ਸੁਆਮੀ ਦਾ ਸਿਮਰਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਸੁੱਖ ਚੈਨ ਪ੍ਰਾਪਤ ਹੁੰਦਾ ਹੈ।
Fareedkot Teekaਜਿਸ ਕੀ ਸੇਵਾ ਕਰਨੇ ਸੇ ਸੁਖ ਪ੍ਰਾਪਤ ਹੋਇ, ਤਿਸ ਸ੍ਵਾਮੀ ਕਾ ਸ੍ਰਬਦਾ ਕਾਲ ਸਿਮਰਨ ਕਰੀਏ॥
Prof. Sahib Singhਜਿਸ ਮਾਲਕ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।

ਪਦ ਅਰਥ ਸਮ੍ਹ੍ਹਾਲੀਐ = ਸੰਭਾਲਣਾ ਚਾਹੀਦਾ ਹੈ, ਚੇਤੇ ਰੱਖਣਾ ਚਾਹੀਦਾ ਹੈ।

SikhNet (Spanish)Sirviendo al Señor uno obtiene Beatitud, así es que apégate a Él.

ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ. ਕਿਉ ਘਾਲੀਐ ॥

jit keetaa paaeeai aapanaa; saa ghaal buree. kiau ghaaleeai |

Sant Singh KhalsaWhy do you do such evil deeds, that you shall have to suffer so?
Manmohan SinghWhy doest thou do such evil deeds, which thou hast to suffer for?
Manmohan Singh (Punjabi)ਤੂੰ ਐਹੋ ਜੇਹੇ ਮੰਦੇ ਅਮਲ ਕਿਉਂ ਕਮਾਉਂਦਾ ਹੈ, ਜਿਨ੍ਹਾਂ ਦਾ ਤੈਨੂੰ ਫਲ ਭੁਗਤਣਾ ਪੈਣਾ ਹੈ?
Fareedkot Teekaਜਬ ਜਿਸ ਬੁਰੀ ਘਾਲ ਕਰ ਅਪਨਾ ਹੀ ਕੀਆ ਪਾਈਤਾ ਹੈ, ਤਬ ਓਹੁ ਬੁਰੀ ਕਰਨੀ ਕਿਉਂ ਕਮਾਈਐ॥
Prof. Sahib Singhਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ)।

ਪਦ ਅਰਥ ਜਿਤੁ = ਜਿਸ (ਕੰਮ ਦੇ ਕਰਨ) ਨਾਲ। ਸਾ ਘਾਲ = ਉਹ ਮਿਹਨਤ।

SikhNet (Spanish)¿Por qué vas a hacer actos que te traen malas consecuencias?

ਮੰਦਾ. ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥

mandaa. mool na keechee; de lamee nadar nihaaleeai |

Sant Singh KhalsaDo not do any evil at all; look ahead to the future with foresight.
Manmohan SinghDo no evil at all and look ahead with far-sightedness.
Manmohan Singh (Punjabi)ਮੂਲੋਂ ਹੀ ਬਦੀ ਨਾਂ ਕਮਾ। ਦੂਰ-ਅੰਦੇਸ਼ੀ ਨਾਲ ਅਗਾਂਹ ਨੂੰ ਵੇਖ।
Fareedkot Teekaਮੰਦਾ ਕਰਮ ਕਬੀ ਭੀ ਨ ਕਰੀਏ, ਲੰਮੀ ਦ੍ਰਿਸ੍ਟੀ ਦੇ ਕੇ (ਨਿਹਾਲੀਐ) ਦੇਖੀਐ, ਭਾਵ ਵੈਰਾਗ ਕਰ ਜਗਤ ਕੋ ਨਾਸੁ ਰੂਪੁ ਵਾ ਗ੍ਯਾਨ ਦ੍ਰਿਸਟੀ ਕਰ ਬ੍ਰਹਮ ਰੂਪ ਦੇਖੀਏ॥
Prof. Sahib Singhਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ)।

ਪਦ ਅਰਥ ਮੂਲਿ ਨ ਕੀਚਈ = ਉੱਕਾ ਹੀ ਨਹੀਂ ਕਰਨਾ ਚਾਹੀਦਾ। ਨਿਹਾਲੀਐ = ਵੇਖਣਾ ਚਾਹੀਦਾ ਹੈ।

SikhNet (Spanish)No hagas maldades y ve hacia el futuro para ver la consecuencia de tus actos.

ਜਿਉ ਸਾਹਿਬ ਨਾਲਿ. ਨ ਹਾਰੀਐ; ਤੇਵੇਹਾ ਪਾਸਾ ਢਾਲੀਐ ॥

jiau saahib naal. na haareeai; tevehaa paasaa dtaaleeai |

Sant Singh KhalsaSo throw the dice in such a way, that you shall not lose with your Lord and Master.
Manmohan SinghSo, throw thou the dice, that thou mayest not lose with the Lord.
Manmohan Singh (Punjabi)ਤੂੰ ਐਸ ਤਰ੍ਹਾਂ ਨਰਦਾਂ ਸੁੱਟ, ਕਿ ਤੂੰ ਸੁਆਮੀ ਦੇ ਸੰਗ ਸ਼ਿਕਸਤ ਨਾਂ ਖਾਵੇਂ।
Fareedkot Teekaਜੈਸੇ ਸਾਹਬ ਨਾਲ ਪ੍ਰਣ ਕੀਏ ਹੂਏ, ਭਾਵ ਭਜਨੁ ਕਰਨੇ ਕੇ ਬਚਨੁ ਕੋ ਨਾ ਹਾਰ ਜਾਈਏ, (ਤੇਵੇਹਾ) ਤੈਸਾ ਪਾਸਾ ਢਾਲੀਐ, ਭਾਵ ਮਨ ਬਾਣੀ ਸਰੀਰ ਸੇ ਭਜਨ ਮੇਂ ਜਤਨ ਕਰੀਏ॥
Prof. Sahib Singhਕੋਈ ਇਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ, ਜਿਸ ਕਰਕੇ (ਪ੍ਰਭੂ) ਖਸਮ ਨਾਲੋਂ (ਪ੍ਰੀਤ) ਨਾ ਟੁੱਟ ਜਾਏ।

ਪਦ ਅਰਥ ਜਿਉ = ਜਿਸ ਤਰ੍ਹਾਂ, ਜਿਸ ਤਰੀਕੇ ਨਾਲ। ਨ ਹਾਰੀਐ = ਨਾ ਟੁੱਟੇ। ਤੇਵੇਹਾ = ਉਹੋ ਜਿਹਾ। ਪਾਸਾ ਢਾਲੀਐ = ਚਾਲ ਚੱਲਣੀ ਚਾਹੀਦੀ ਹੈ, ਉੱਦਮ ਕਰਨਾ ਚਾਹੀਦਾ ਹੈ।

SikhNet (Spanish)Toma aquel camino que no te hace perder semblante con tu Señor

ਕਿਛੁ ਲਾਹੇ ਉਪਰਿ; ਘਾਲੀਐ ॥੨੧॥

kichh laahe upar; ghaaleeai |21|

Sant Singh KhalsaDo those deeds which shall bring you profit. ||21||
Manmohan SinghRender thou such service, as may bring thee some profit.
Manmohan Singh (Punjabi)ਤੂੰ ਐਹੋ ਜੇਹੀ ਟਹਿਲ ਸੇਵਾ ਕਮਾ, ਜਿਸ ਤੋਂ ਤੈਨੂੰ ਕੁਝ ਲਾਭ ਪ੍ਰਾਪਤ ਹੋਵੇ।
Fareedkot Teekaਕੁਛੁ ਲਾਹੇ ਕੇ ਉਪਰ ਕਮਾਈ ਕਰੀਏ ਅਰਥਾਤ ਜਿਸਮੇਂ ਨਾਮ ਲਾਭ ਹੋਇ ਸੋ ਕਰੀਏ॥੨੧॥
Prof. Sahib Singh(ਮਨੁੱਖਾ-ਜਨਮ ਪਾ ਕੇ) ਕੋਈ ਨਫ਼ੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ ॥੨੧॥

ਪਦ ਅਰਥ ਘਾਲੀਐ = ਘਾਲ ਘਾਲਣੀ ਚਾਹੀਦੀ ਹੈ, ਕਮਾਈ ਕਰਨੀ ਚਾਹੀਦੀ ਹੈ ॥੨੧॥

SikhNet (Spanish)y esfuérzate por hacer lo que te traiga una verdadera ganancia. (21)
Shabad Guru Ramdas Ji Raag Aasaa Ang 451 excerpt (4 of 17 lines)

ਜਿਨੀ ਗੁਰਮੁਖਿ ਨਾਮੁ ਧਿਆਇਆ; ਤਿਨਾ ਫਿਰਿ ਬਿਘਨੁ. ਨ ਹੋਈ, ਰਾਮ ਰਾਜੇ ॥

jinee guramukh naam dhiaaeaa; tinaa fir bighan. na hoee, raam raaje |

Sant Singh KhalsaThose who, as Gurmukh, meditate on the Naam, meet no obstacles in their path, O Lord King.
Manmohan SinghThey, who, through the Guru, remember the Name, no more meet obstacle, in the way.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਨਾਮ ਦਾ ਚਿੰਤਨ ਕਰਦੇ ਹਨ, ਉਹਨਾਂ ਨੂੰ ਮੁੜ ਕੇ ਰਸਤੇ ਵਿੱਚ ਕਦੀ ਔਕੜ ਨਹੀਂ ਵਾਪਰਦੀ।
Fareedkot Teekaਜਿਨੋਂ ਨੇ ਗੁਰੋਂ ਦੁਆਰੇ ਰਾਮ ਰਾਜੇ ਕਾ ਨਾਮ ਧਿਆਇਆ ਹੈ, ਤਿਨ ਕੋ ਫੇਰ ਕਿਸੀ ਪ੍ਰਕਾਰ ਕਾ ਬਿਘਨ ਨਹੀਂ ਹੋਤਾ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਮੁੜ (ਵਿਕਾਰਾਂ ਆਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਬਿਘਨੁ = ਰੁਕਾਵਟ। ਸਦ = ਸਦਾ। ਪੁਰਖੁ = ਮਹਾ ਪੁਰਖ, ਸਮਰਥਾ ਵਾਲਾ।

SikhNet (Spanish)Para los que, por la Gracia del Guru, han meditado en el Nombre, no hay obstáculos en el camino.

ਜਿਨੀ ਸਤਿਗੁਰੁ ਪੁਰਖੁ ਮਨਾਇਆ; ਤਿਨ ਪੂਜੇ ਸਭੁ ਕੋਈ ॥

jinee satigur purakh manaaeaa; tin pooje sabh koee |

Sant Singh KhalsaThose who are pleasing to the almighty True Guru are worshipped by everyone.
Manmohan SinghThey, who propitiate their potent True Guru, them worships the whole world.
Manmohan Singh (Punjabi)ਜੋ ਆਪਣੇ ਵਿਆਪਕ ਸੱਚੇ ਗੁਰਾਂ ਨੂੰ ਰਿਝਾ ਲੈਂਦੇ ਹਨ, ਉਹਨਾਂ ਦੀ ਸਾਰਾ ਸੰਸਾਰ ਪੂਜਾ ਕਰਦਾ ਹੈ।
Fareedkot Teekaਜਿਨੋਂ ਨੇ ਸਤਗੁਰ ਪੁਰਖ ਕੋ ਮਨਾਇਆ ਪ੍ਰਸੰਨ ਕੀਆ ਹੈ, ਸਭ ਕੋਈ, ਭਾਵ ਤਿਨ ਕੀ ਸਾਰਾ ਸੰਸਾਰ ਪੂਜਾ ਕਰਤਾ ਹੈ॥
Prof. Sahib Singhਜੇਹੜੇ ਮਨੁੱਖ (ਆਪਣਾ ਜੀਵਨ ਸੁੱਚਾ ਬਣਾ ਕੇ) ਸਮਰਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ, ਹਰੇਕ ਜੀਵ ਉਹਨਾਂ ਦਾ ਆਦਰ-ਸਤਕਾਰ ਕਰਦਾ ਹੈ।

ਪਦ ਅਰਥ ਪੂਜੇ = ਆਦਰ ਕਰਦਾ ਹੈ। ਸਭੁ ਕੋਈ = ਹਰੇਕ ਜੀਵ।

SikhNet (Spanish)Sí, aquéllos que complacen a su Verdadero Guru, el Espíritu Divino,

ਜਿਨੑੀ ਸਤਿਗੁਰੁ ਪਿਆਰਾ ਸੇਵਿਆ; ਤਿਨੑਾ ਸੁਖੁ ਸਦ ਹੋਈ ॥

jinaee satigur piaaraa seviaa; tinaa sukh sad hoee |

Sant Singh KhalsaThose who serve their Beloved True Guru obtain eternal peace.
Manmohan SinghThey, who serve their beloved True Guru, ever obtain peace.
Manmohan Singh (Punjabi)ਜੋ ਆਪਣੇ ਪ੍ਰੀਤਮ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਊਹ ਹਮੇਸ਼ਾਂ ਆਰਾਮ ਪਾਉਂਦੇ ਹਨ।
Fareedkot Teekaਜਿਨੋਂ ਨੇ ਪਿਆਰਾ ਸਤਗੁਰ ਸੇਵਨ ਕੀਆ ਹੈ, ਤਿਨ ਕੋ ਸਦੀਵਕਾਲ ਸੁਖ ਹੂਆ ਹੈ॥
Prof. Sahib Singhਜੇਹੜੇ ਮਨੁੱਖ ਪਿਆਰੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ (ਗੁਰੂ ਦਾ ਆਸਰਾ ਲੈਂਦੇ ਹਨ) ਉਹਨਾਂ ਨੂੰ ਸਦਾ ਹੀ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ।
SikhNet (Spanish)son alabados en el mundo entero. Aquéllos que sirvieron a su Amado Guru, encontraron el Éxtasis Eterno.

ਜਿਨੑਾ ਨਾਨਕੁ. ਸਤਿਗੁਰੁ ਭੇਟਿਆ; ਤਿਨੑਾ ਮਿਲਿਆ ਹਰਿ ਸੋਈ ॥੨॥

jinaa naanak. satigur bhettiaa; tinaa miliaa har soee |2|

Sant Singh KhalsaThose who meet the True Guru, O Nanak - the Lord Himself meets them. ||2||
Manmohan SinghThose who meet Nanak, the True Guru, them, He, the Lord meets.
Manmohan Singh (Punjabi)ਜੋ ਸੱਚੇ ਗੁਰਾਂ ਨਾਨਕ ਨੂੰ ਮਿਲਦੇ ਹਨ, ਉਹਨਾਂ ਨੂੰ ਉਹ ਸੁਆਮੀ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਤਗੁਰੂ ਮਿਲਾ ਹੈ, ਤਿਨ ਕੋ ਸੋ ਹਰੀ ਮਿਲਾ ਹੈ॥੨॥
Prof. Sahib Singhਨਾਨਕ (ਆਖਦਾ ਹੈ) ਜੇਹੜੇ ਮਨੁੱਖ ਗੁਰੂ ਦਾ ਪੱਲਾ ਫੜਦੇ ਹਨ ਉਹਨਾਂ ਨੂੰ ਪਰਮਾਤਮਾ ਆਪ ਆ ਮਿਲਦਾ ਹੈ ॥੨॥

ਪਦ ਅਰਥ ਨਾਨਕੁ = ਨਾਨਕ (ਆਖਦਾ ਹੈ)। ਭੇਟਿਆ = ਸਰਨ ਲਈ, ਪੱਲਾ ਫੜਿਆ। ਸੋਈ = ਆਪ ਹੀ ॥੨॥

* ਨੋਟ: ਧਿਆਇਆ, ਮਨਾਇਆ, ਸੇਵਿਆ, ਭੇਟਿਆ, ਮਿਲਿਆ-ਇਹ ਲਫ਼ਜ਼ 'ਭੂਤ ਕਾਲ' ਵਿਚ ਹਨ। ਅਰਥ 'ਵਰਤਮਾਨ ਕਾਲ' ਵਿਚ ਕੀਤਾ ਗਿਆ ਹੈ।

SikhNet (Spanish)Dice Nanak, aquéllos que fueron al Encuentro del Verdadero Guru, los fue a encontrar también mi Señor. (2)
Shabad Guru Angad Dev Ji Raag Aasaa Ang 474

ਸਲੋਕੁ ਮਹਲਾ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਚਾਕਰੁ ਲਗੈ ਚਾਕਰੀ; ਨਾਲੇ ਗਾਰਬੁ ਵਾਦੁ ॥

chaakar lagai chaakaree; naale gaarab vaad |

Sant Singh KhalsaIf a servant performs service, while being vain and argumentative,
Manmohan SinghIf a servant performs service and is also vain, disputations and talks,
Manmohan Singh (Punjabi)ਜੇਕਰ ਇਕ ਟਹਿਲੂਆ ਟਹਿਲ ਕਮਾਉਂਦਾ ਹੈ ਅਤੇ ਨਾਲ ਹੀ ਹੰਕਾਰੀ ਅਤੇ ਝਗੜਾਲੂ ਹੈ,
Fareedkot Teekaਜੋ ਚਾਕੁਰ ਹੋ ਕਰ (ਚਾਕਰੀ) ਸੇਵਾ ਮੇਂ ਲਾਗੈ ਔਰ (ਨਾਲੇ) ਸਾਥ ਹੀ ਹੰਕਾਰ ਕਰ ਕੇ (ਵਾਦੁ) ਝਗੜਾ ਕਰੇ॥
Prof. Sahib Singhਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ,

ਪਦ ਅਰਥ ਨਾਲੇ = ਚਾਕਰੀ ਦੇ ਨਾਲ, ਭਾਵ, ਚਾਕਰੀ ਭੀ ਕਰੇ ਤੇ ਨਾਲੇ। ਗਾਰਬੁ = (ਸ਼ਬਦ 'ਗਰਬੁ' ਤੋਂ ਵਿਸ਼ੇਸ਼ਣ ਹੈ) ਗਰਬ ਵਾਲਾ, ਅਹੰਕਾਰ ਵਾਲਾ, ਅਹੰਕਾਰ-ਭਰਿਆ। ਵਾਦੁ = ਝਗੜਾ।

SikhNet (Spanish)Si el sirviente sirve al maestro, pero es vanidoso y le disputa todo,

ਗਲਾ ਕਰੇ ਘਣੇਰੀਆ; ਖਸਮ. ਨ ਪਾਏ ਸਾਦੁ ॥

galaa kare ghanereea; khasam. na paae saad |

Sant Singh Khalsahe may talk as much as he wants, but he shall not be pleasing to his Master.
Manmohan Singhhe earns not the pleasure of his Master.
Manmohan Singh (Punjabi)ਅਤੇ ਬਹੁਤੀਆਂ ਗੱਲਾਂ ਬਣਾਉਂਦਾ ਹੈ, ਉਹ ਆਪਣੇ ਮਾਲਕ ਦੀ ਖੁਸ਼ੀ ਦਾ ਪਾਤ੍ਰ ਨਹੀਂ ਹੁੰਦਾ।
Fareedkot Teekaਯਦਪ ਵਹੁ ਚਾਕਰ ਬਹੁਤ ਸੀ ਬਾਤਾਂ ਭੀ ਕਰੈ, ਪਰੰਤੂ ਖਸਮ ਕੀ ਖੁਸੀ ਕੇ ਅਨੰਦ ਕੋ ਨਹੀਂ ਪਾਵਤਾ ਹੈ॥
Prof. Sahib Singhਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ।

ਪਦ ਅਰਥ ਸਾਦੁ = ਪ੍ਰਸੰਨਤਾ, ਖ਼ੁਸ਼ੀ।

SikhNet (Spanish)no importa cuánto hable, no será aprobado por el Señor.

ਆਪੁ ਗਵਾਇ ਸੇਵਾ ਕਰੇ; ਤਾ ਕਿਛੁ ਪਾਏ ਮਾਨੁ ॥

aap gavaae sevaa kare; taa kichh paae maan |

Sant Singh KhalsaBut if he eliminates his self-conceit and then performs service, he shall be honored.
Manmohan SinghIf he effaces his self-conceit and performs service, he obtains some honour, then.
Manmohan Singh (Punjabi)ਜੇਕਰ ਉਹ ਆਪਣੀ ਸਵੈ-ਹੰਗਤਾ ਨੂੰ ਮੇਟ ਦੇਵੇ ਅਤੇ ਘਾਲ ਕਮਾਵੇ, ਤਦ ਕੁਝ ਕੁ ਇੱਜ਼ਤ ਆਬਰੂ ਪਾ ਲੈਂਦਾ ਹੈ।
Fareedkot Teekaਜਬ ਆਪਾਭਉ ਦੂਰ ਕਰ ਕੇ ਸੇਵਾ ਕਰੈ, ਸੇਵਕੁ ਤਬ ਕੁਛ ਮਾਨ ਪਾਵਤਾ ਹੈ॥
Prof. Sahib Singhਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ ਉਸ ਨੂੰ (ਮਾਲਕ ਦੇ ਦਰ ਤੋਂ) ਕੁਝ ਆਦਰ ਮਿਲਦਾ ਹੈ,

ਪਦ ਅਰਥ ਆਪੁ = ਆਪਣੇ ਆਪ ਨੂੰ, ਅਪਣੱਤ, ਹਉਮੈ, ਅਹੰਕਾਰ। ਤਾ = ਤਦੋਂ।

SikhNet (Spanish)Si él se pierde en su ser y así lo sirve,

ਨਾਨਕ. ਜਿਸ ਨੋ ਲਗਾ ਤਿਸੁ ਮਿਲੈ; ਲਗਾ ਸੋ ਪਰਵਾਨੁ ॥੧॥

naanak. jis no lagaa tis milai; lagaa so paravaan |1|

Sant Singh KhalsaO Nanak, if he merges with the one with whom he is attached, his attachment becomes acceptable. ||1||
Manmohan SinghNanak, if man meets Him with whom he is attached, his attachment becomes acceptable.
Manmohan Singh (Punjabi)ਨਾਨਕ, ਜੇਕਰ ਇਨਸਾਨ ਉਸ ਨੂੰ ਮਿਲ ਪਵੇ ਜਿਸ ਨਾਲ ਉਹ ਜੁੜਿਆ ਹੈ, ਤਾਂ ਉਸ ਦੀ ਲਗਨ ਕਬੂਲ ਪੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੋ ਲਗਾ ਚਾਹੁਤੇ ਵਾ ਜਿਸ ਦੇ ਭਜਨ ਮੇਂ ਲਗਾ ਹੈ ਤਿਸੁ ਨੋ ਮਿਲੈ, ਭਾਵ ਅਭੇਦ ਹੋਵੇ, ਤਉ ਲਗਾ (ਪਰਵਾਨੁ) ਸਫਲਾ ਹੈ॥੧॥
Prof. Sahib Singhਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ। (ਆਪਣਾ ਆਪ ਗੁਆ ਕੇ ਸੇਵਾ ਵਿਚ) ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ ॥੧॥

ਪਦ ਅਰਥ ਜਿਸ ਨੋ ਲਗਾ = ਜਿਸ ਮਾਲਕ ਦੀ ਸੇਵਾ ਕਰਦਾ ਹੈ। ਤਿਸੁ = ਉਸ ਮਾਲਕ ਨੂੰ। ਲਗਾ ਸੋ = ਸੋ (ਮਨੁੱਖ) ਲੱਗਾ ਹੋਇਆ, ਸੋ ਲੱਗਾ ਹੋਇਆ ਮਨੁੱਖ, ਮਾਲਕ ਦੀ ਸੇਵਾ ਕਰਦਾ ਉਹ ਮਨੁੱਖ ॥੧॥

SikhNet (Spanish)él obtiene Honor puesto que aprobado es aquél que se inmerge en Lo que ama. (1)
Shabad Guru Angad Dev Ji Raag Aasaa Ang 474

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਜੋ ਜੀਇ ਹੋਇ ਸੁ ਉਗਵੈ; ਮੁਹ ਕਾ ਕਹਿਆ ਵਾਉ ॥

jo jee hoe su ugavai; muh kaa kahiaa vaau |

Sant Singh KhalsaWhatever is in the mind, comes forth; spoken words by themselves are just wind.
Manmohan SinghWhatever is in the mind, that comes forth. The mere words of mouth are of no use.
Manmohan Singh (Punjabi)ਜਿਹੜਾ ਕੁਛ ਚਿੱਤ ਵਿੱਚ ਹੁੰਦਾ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਕੇਵਲ ਮੂੰਹ-ਜ਼ਬਾਨੀ ਦੀਆਂ ਗੱਲਾਂ ਵਿਅਰਥ ਹਨ।
Fareedkot Teekaਜੋ ਬਾਰਤਾ ਹ੍ਰਿਦ੍ਯ ਮੇਂ ਹੋਤੀ ਹੈ, ਸੋ (ਉਗਵੈ) ਪ੍ਰਗਟ ਹੋ ਜਾਤੀ ਹੈ ਔਰ ਮੁਖ ਕਾ ਜੋ ਕਹਨਾ ਹੈ, ਸੋ (ਵਾਉ) ਬਿ੍ਯਰਥ ਹੈ॥
Prof. Sahib Singhਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ), (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ।

ਪਦ ਅਰਥ ਜੀਇ = ਜੀਉ ਵਿਚ; ਜੀ ਵਿਚ, ਮਨ ਵਿਚ। ਮੁਹ ਕਾ ਕਹਿਆ = ਮੂੰਹ ਦਾ ਆਖਿਆ ਹੋਇਆ, ਜ਼ਬਾਨੀ ਆਖਿਆ ਹੋਇਆ ਬਚਨ। ਵਾਉ = ਹਵਾ, ਪੌਣ, ਭਾਵ, ਪੌਣ ਵਾਂਗ ਓਪਰਾ ਓਪਰਾ।

SikhNet (Spanish)Lo que sea que está en la mente llega a dar fruto. Lo que sea que está en los labios es viento.

ਬੀਜੇ ਬਿਖੁ ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ ॥੨॥

beeje bikh mangai amrit; vekhahu ehu niaau |2|

Sant Singh KhalsaHe sows seeds of poison, and demands Ambrosial Nectar. Behold - what justice is this? ||2||
Manmohan SinghThe mortal sows poison and demands nectar, See, what sort of justice this is.
Manmohan Singh (Punjabi)ਪ੍ਰਾਣੀ ਜ਼ਹਿਰ ਬੀਜਦਾ ਹੈ ਅਤੇ ਅੰਮ੍ਰਿਤ ਲੋੜਦਾ ਹੈ। ਦੇਖੋ। ਇਹ ਕਿਸ ਕਿਸਮ ਦਾ ਇਨਸਾਫ ਹੈ।
Fareedkot Teekaਜੋ ਬਿਖ ਤੋ ਬੀਜਤਾ ਹੈ ਔਰ ਅੰਮ੍ਰਿਤ ਮਾਂਗਤਾ ਹੈ ਭਲਾ ਦੇਖੋ ਯਹ ਨਿਆਉਂ ਹੈ? ਭਾਵ ਅਨ੍ਯਾਉਂ ਹੈ। ਅਰਥਾਤ ਜੈਸਾ ਕਰਮੁ ਕਰੈਗਾ ਵੈਸਾ ਹੀ ਫਲ ਭੁਗਤਨਾ ਪੜੈਗਾ॥੨॥
Prof. Sahib Singhਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮ੍ਰਿਤ ਹੈ ॥੨॥

ਪਦ ਅਰਥ ਵੇਖਹੁ ਏਹੁ ਨਿਆਉ = ਇਸ ਇਨਸਾਫ਼ ਨੂੰ ਵੇਖੋ; ਇਹ ਕਿਹੜੀ ਇਨਸਾਫ਼ ਦੀ ਗੱਲ ਹੈ? ਇਹ ਅਚਰਜ ਨਿਆਂ ਦੀ ਗੱਲ ਹੈ ॥੨॥

SikhNet (Spanish)Quien planta el veneno y busca cosechar el Néctar no le hace justicia a su mente. (2)
Shabad Guru Angad Dev Ji Raag Aasaa Ang 474

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਨਾਲਿ ਇਆਣੇ ਦੋਸਤੀ; ਕਦੇ. ਨ ਆਵੈ ਰਾਸਿ ॥

naal eaane dosatee; kade. na aavai raas |

Sant Singh KhalsaFriendship with a fool never works out right.
Manmohan SinghFriendship with a fool, never comes right.
Manmohan Singh (Punjabi)ਮੂਰਖ ਦੇ ਸਾਥ ਮਿੱਤ੍ਰਤਾ ਕਦਾਚਿਤ ਠੀਕ ਨਹੀਂ ਬਹਿੰਦੀ।
Fareedkot Teekaਇਆਣੇ ਬਾਲਕ ਵਾ ਮੂਰਖ ਸੇ ਜੋ ਪ੍ਰੀਤਿ ਹੈ, ਸੋ ਕਭੀ (ਰਾਸਿ) ਸੂਤ੍ਰ ਵਾ ਸਚਾਈ ਮੇਂ ਨਹੀਂ ਆਵਤੀ॥
Prof. Sahib Singhਕੋਈ ਭੀ ਮਨੁੱਖ ਪਰਖ ਕੇ ਵੇਖ ਲਏ, ਕਿਸੇ ਅੰਞਾਣ ਨਾਲ ਲਾਈ ਹੋਈ ਮਿੱਤਰਤਾ ਕਦੇ ਸਿਰੇ ਨਹੀਂ ਚੜ੍ਹਦੀ,
SikhNet (Spanish)La amistad con el necio no termina bien, porque él solamente actúa como él cree saber;

ਜੇਹਾ ਜਾਣੈ. ਤੇਹੋ ਵਰਤੈ; ਵੇਖਹੁ ਕੋ ਨਿਰਜਾਸਿ ॥

jehaa jaanai. teho varatai; vekhahu ko nirajaas |

Sant Singh KhalsaAs he knows, he acts; behold, and see that it is so.
Manmohan SinghAs he knows, so does he act. Let any one see and ascertain it.
Manmohan Singh (Punjabi)ਜੇਹੋ ਜੇਹਾ ਉਹ ਜਾਣਦਾ ਹੈ, ਉਹੋ ਜੇਹਾ ਹੀ ਉਹ ਕਰਦਾ ਹੈ। ਕੋਈ ਜਣਾ ਇਸ ਦਾ ਨਿਰਣਯ ਕਰਕੇ ਦੇਖ ਲਵੇ।
Fareedkot Teekaਜੈਸਾ ਵਹੁ ਜਾਨਤਾ ਹੈ ਓਸਾ ਹੀ ਬਰਤਾਉ ਕਰਤਾ ਹੈ। ਇਸ ਬਾਤ ਕੋ ਕੋਈ (ਨਿਰਜਾਸਿ) ਨਿਰਨੈ ਕਰ ਕੇ ਦੇਖ ਲੇਵੋ, ਭਾਵ ਮਨ ਕੇ ਸਾਥ ਪ੍ਰੀਤਿ ਕਰੀਏ ਤੋ ਠੀਕ ਨਹੀਂ। ਮਨ ਤੋ ਸੰਸਾਰ ਮੇਂ ਵਰਤ ਜਾਣਤਾ ਹੈ, ਭਾਵ ਸਾਸਤ੍ਰਾਂ ਦੁਆਰੇ ਨਿਰਨੇ ਕਰ ਕੇ ਦੇਖ ਲਓ॥
Prof. Sahib Singhਕਿਉਂਕਿ ਉਸ ਅੰਞਾਣ ਦਾ ਰਵੱਈਆ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਹੀ ਉਸ ਦੀ ਸਮਝ ਹੁੰਦੀ ਹੈ; (ਇਸੇ ਤਰ੍ਹਾਂ ਇਸ ਮੂਰਖ ਮਨ ਦੇ ਆਖੇ ਲੱਗਿਆਂ ਕਦੇ ਲਾਭ ਨਹੀਂ ਹੁੰਦਾ, ਇਹ ਮਨ ਆਪਣੀ ਸਮਝ ਅਨੁਸਾਰ ਵਿਕਾਰਾਂ ਵਲ ਹੀ ਲਈ ਫਿਰਦਾ ਹੈ)।

ਪਦ ਅਰਥ ਜੇਹਾ ਜਾਣੈ = ਜਿਹੋ ਜਿਹੀ ਉਸ ਅੰਞਾਣ ਦੀ ਸਮਝ ਹੁੰਦੀ ਹੈ। ਤੇਹੋ ਵਰਤੈ = ਉਹੋ ਜਿਹਾ ਉਹ ਕੰਮ ਕਰਦਾ ਹੈ। ਕੋ = ਕੋਈ ਮਨੁੱਖ। ਨਿਰਜਾਸਿ = ਨਿਰਣਾ ਕਰ ਕੇ, ਪਰਖ ਕਰ ਕੇ।

SikhNet (Spanish)lo puedes tratar y verás. La gente se une con sus semejantes; los diferentes se mantienen separados.

ਵਸਤੂ ਅੰਦਰਿ. ਵਸਤੁ ਸਮਾਵੈ; ਦੂਜੀ ਹੋਵੈ ਪਾਸਿ ॥

vasatoo andar. vasat samaavai; doojee hovai paas |

Sant Singh KhalsaOne thing can be absorbed into another thing, but duality keeps them apart.
Manmohan SinghA thing can put into a vessel only if another, that is inside be first removed.
Manmohan Singh (Punjabi)ਕੋਈ ਸ਼ੈ ਭਾਂਡੇ ਵਿੱਚ ਤਾਂ ਹੀ ਪਾਈ ਜਾ ਸਕਦੀ ਹੈ, ਜੇਕਰ (ਵਿੱਚ ਪਈ) ਦੂਸਰੀ ਨੂੰ ਪਹਿਲਾਂ ਪਰ੍ਹੇ ਕਰ ਦਿੱਤਾ ਜਾਵੇ।
Fareedkot Teekaਬ੍ਰਹਮ ਰੂਪ ਬਸਤੂ ਮੇਂ ਜੀਵ ਰੂਪ ਵਸਤੂ ਤਉ ਸਮਾਵਤੀ ਹੈ, ਜਬ (ਜੀ) ਅੰਤਸਕਰਣ ਮੇਂ ਸੇ (ਦੂ) ਦ੍ਵੈਤ (ਪਾਸਿ) ਅਲਗ ਹੋ ਜਾਵੈ॥
Prof. Sahib Singhਕਿਸੇ ਇਕ ਚੀਜ਼ ਵਿਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ; (ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ ਤਬਦੀਲ ਕੀਤਾ ਜਾਏ)।

ਪਦ ਅਰਥ ਸਮਾਵੈ = ਪੈ ਸਕਦੀ ਹੈ, ਸਮਾ ਸਕਦੀ ਹੈ। ਪਾਸਿ = ਲਾਂਭੇ, ਪਾਸੇ, ਵੱਖਰੀ।

SikhNet (Spanish)Al Maestro, no sirve darle órdenes; con Él solamente funciona el rezo.

ਸਾਹਿਬ ਸੇਤੀ. ਹੁਕਮੁ ਨ ਚਲੈ; ਕਹੀ ਬਣੈ ਅਰਦਾਸਿ ॥

saahib setee. hukam na chalai; kahee banai aradaas |

Sant Singh KhalsaNo one can issue commands to the Lord Master; offer instead humble prayers.
Manmohan SinghWith the Lord, command succeeds not. It behooves to address supplication to Him.
Manmohan Singh (Punjabi)ਸੁਆਮੀ ਨਾਲ ਫੁਰਮਾਨ ਕਰਨਾ ਕਾਮਯਾਬ ਨਹੀਂ ਹੁੰਦਾ। ਉਸ ਅੱਗੇ ਪ੍ਰਾਰਥਨਾ ਕਰਨੀ ਬਣਦੀ ਹੈ।
Fareedkot Teekaਸ੍ਵਾਮੀ ਸਾਥ ਹੁਕਮ ਕਰਾ ਚਲਤਾ ਨਹੀਂ ਅਰਦਾਸ ਕਹਨੀ ਬਨਤੀ ਹੈ॥
Prof. Sahib Singhਖਸਮ ਨਾਲ ਹੁਕਮ ਕੀਤਾ ਹੋਇਆ ਕਾਮਯਾਬ ਨਹੀਂ ਹੋ ਸਕਦਾ, ਉਸ ਦੇ ਅੱਗੇ ਤਾਂ ਨਿਮ੍ਰਤਾ ਹੀ ਫਬਦੀ ਹੈ।

ਪਦ ਅਰਥ ਸਾਹਿਬ ਸੇਤੀ = ਮਾਲਕ ਦੇ ਨਾਲ। ਬਣੈ = ਫਬਦੀ ਹੈ।

SikhNet (Spanish)Practicando la maldad, uno se vuelve malvado;

ਕੂੜਿ ਕਮਾਣੈ. ਕੂੜੋ ਹੋਵੈ; ਨਾਨਕ. ਸਿਫਤਿ ਵਿਗਾਸਿ ॥੩॥

koorr kamaanai. koorro hovai; naanak. sifat vigaas |3|

Sant Singh KhalsaPracticing falsehood, only falsehood is obtained. O Nanak, through the Lord's Praise, one blossoms forth. ||3||
Manmohan SinghBy practising falsehood, falsehood is attained. Nanak, through Lord's praise one blossoms forth.
Manmohan Singh (Punjabi)ਝੂਠ ਦੀ ਕਮਾਈ ਕਰਨ ਦੁਆਰਾ ਝੂਠ ਹੀ ਪ੍ਰਾਪਤ ਹੁੰਦਾ ਹੈ। ਨਾਨਕ! ਸਾਈਂ ਦੀ ਕੀਰਤੀ ਰਾਹੀਂ ਜੀਵ ਪ੍ਰਫੁੱਲਤ ਹੋ ਜਾਂਦਾ ਹੈ।
Fareedkot Teekaਜੋ ਮਿਥ੍ਯਾ ਕਰਮ, ਭਾਵ ਮੰਦ ਕਰਮ ਕਮਾਉਨੇ ਉਨ ਕਾ ਫਲੁ ਮਿਥ੍ਯਾ, ਭਾਵ ਦੁਖੁ ਹੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਕੀ ਉਸਤਤੀ ਕਰਨੇ ਤੇ (ਵਿਗਾਸਿ) ਅਨੰਦੁ ਹੋਤਾ ਹੈ॥੩॥
Prof. Sahib Singhਹੇ ਨਾਨਕ! ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ, (ਭਾਵ, ਜਿਤਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ਵਿਚ ਲੱਗਾ ਰਹਿੰਦਾ ਹੈ, ਉਤਨਾ ਚਿਰ ਚਿੰਤਾ ਵਿਚ ਹੀ ਫਸਿਆ ਰਹਿੰਦਾ ਹੈ, ਮਨ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਖਿੜਾਉ ਵਿਚ ਆਉਂਦਾ ਹੈ ॥੩॥

ਪਦ ਅਰਥ ਕੂੜਿ ਕਮਾਣੈ = ਛਲ ਕੀਤਿਆਂ, ਠੱਗੀ ਦੀ ਕਮਾਈ ਕੀਤਿਆਂ, ਧੋਖੇ ਦਾ ਕੰਮ ਕੀਤਿਆਂ। ਵਿਗਾਸਿ = ਵਿਗਸੀਦਾ ਹੈ, ਅੰਦਰ ਉਮਾਹ ਪੈਦਾ ਹੁੰਦਾ ਹੈ, ਅੰਦਰ ਖਿੜ ਆਉਂਦਾ ਹੈ ॥੩॥

SikhNet (Spanish)pero si practicas la Alabanza del Señor, entonces floreces. (3)
Shabad Guru Angad Dev Ji Raag Aasaa Ang 474

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਨਾਲਿ ਇਆਣੇ ਦੋਸਤੀ; ਵਡਾਰੂ ਸਿਉ ਨੇਹੁ ॥

naal eaane dosatee; vaddaaroo siau nehu |

Sant Singh KhalsaFriendship with a fool, and love with a pompous person,
Manmohan SinghFriendship with a blockhead (fool) and love with a worldly big man,
Manmohan Singh (Punjabi)ਬੇਵਕੂਫ ਨਾਲ ਯਾਰੀ ਅਤੇ (ਦੁਨੀਆਵੀ ਤੌਰਤ ਉੱਤੇ) ਵੱਡੇ ਆਦਮੀ ਦੇ ਨਾਲ ਪ੍ਰੀਤ,
Fareedkot Teekaਬਾਲਕ ਕੇ, ਭਾਵ ਮਨ ਕੇ ਸਾਥ ਵਾ ਮੂਰਖੋਂ ਕੇ ਸਾਥ ਜੋ ਮਿਤ੍ਰਤਾ ਕਰਨੀ ਹੈ ਔਰ (ਵਡਾਰੂ) ਰਾਜਾ ਵਾ ਇਸਤ੍ਰੀ, ਭਾਵ ਮਾਇਆ ਸੇ ਪ੍ਰੇਮ ਕਰਨਾ ਹੈ॥
Prof. Sahib Singhਅੰਞਾਣ ਨਾਲ ਮਿੱਤਰਤਾ, ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ-

ਪਦ ਅਰਥ ਵਡਾਰੂ = ਵੱਡਾ ਮਨੁੱਖ, ਆਪਣੇ ਨਾਲੋਂ ਵੱਡਾ ਮਨੁੱਖ।

SikhNet (Spanish)La amistad con el necio y el amor con el egoísta son como la línea

ਪਾਣੀ ਅੰਦਰਿ ਲੀਕ ਜਿਉ; ਤਿਸ ਦਾ ਥਾਉ ਨ ਥੇਹੁ ॥੪॥

paanee andar leek jiau; tis daa thaau na thehu |4|

Sant Singh Khalsaare like lines drawn in water, leaving no trace or mark. ||4||
Manmohan Singhare like the lines drawn in water, of which there is no trace or mark.
Manmohan Singh (Punjabi)ਜਲ ਵਿੱਚ ਲੀਕਰਾਂ ਦੀ ਮਾਨੰਦ ਹਨ, ਜਿਨ੍ਹਾਂ ਦਾ ਖੁਰਾ ਜਾਂ ਕੋਈ ਖੋਜ ਨਹੀਂ ਮਿਲਦਾ।
Fareedkot Teekaਇਨ ਕੀ ਪ੍ਰੀਤ ਜਲ ਕੀ ਲਕੀਰ ਕੀ ਨਿਆਈਂ ਹੈ। ਜਬ ਤਕ ਖੀਚਤੇ ਹੈਂ ਤਬ ਤਕ ਹੈ, ਫਿਰ ਜਲ ਮੇਂ (ਥਾਉ) ਅਸਥਾਨ ਨਹੀਂ ਪਰਤੀਤ ਹੋਤਾ। ਤੈਸੇ ਹੀ ਇਸਤ੍ਰੀ ਔ ਬਾਲਕ ਦੀ ਪ੍ਰੀਤੀ ਦਾ ਭੀ ਅਸਥਾਨ ਨਹੀਂ ਹੈ, ਭਾਵ ਅਨਿਸਥਿਰ ਹੈ॥੪॥
Prof. Sahib Singhਇਹ ਇਉਂ ਹਨ ਜਿਵੇਂ ਪਾਣੀ ਵਿਚ ਲੀਕ ਹੈ, ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ ॥੪॥
SikhNet (Spanish)que tratas de dibujar sobre el agua que no deja estela ni señal. (4)
Shabad Guru Angad Dev Ji Raag Aasaa Ang 474

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਹੋਇ ਇਆਣਾ ਕਰੇ ਕੰਮੁ; ਆਣਿ ਨ ਸਕੈ ਰਾਸਿ ॥

hoe eaanaa kare kam; aan na sakai raas |

Sant Singh KhalsaIf a fool does a job, he cannot do it right.
Manmohan SinghIf an ignorant man does some work, he cannot set it aright.
Manmohan Singh (Punjabi)ਜੇਕਰ ਇੱਕ ਬੇਸਮਝ ਬੰਦਾ ਕੋਈ ਕਾਰਜ ਕਰੇ ਤਾਂ ਉਹ ਇਸ ਨੂੰ ਠੀਕ ਨਹੀਂ ਕਰ ਸਕਦਾ।
Fareedkot Teekaਜੋ ਬਾਲਕ ਵਾ ਮੂਰਖ ਹੋ ਕਰ, ਭਾਵ ਜੋ ਜਾਣ ਬੁਝ ਕੇ ਮਾੜਾ ਵਾ ਮਨ ਜੋ ਇਆਣਾ, ਭਾਵ ਚੰਚਲ ਹੈ। ਜੋ ਕੋਈ ਇਸ ਦੇ ਅਨੁਸਾਰ ਹੋ ਕਰ ਕੇ ਕਾਮ ਕਰਤਾ ਹੈ, ਸੋ ਤਿਸ ਕੋ (ਰਾਸਿ) ਸੂਤ ਨਹੀਂ ਲਿਆ ਸਕਤਾ॥
Prof. Sahib Singhਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ;
SikhNet (Spanish)Si el tonto hace algo, no le sale bien;

ਜੇ ਇਕ ਅਧ ਚੰਗੀ ਕਰੇ; ਦੂਜੀ ਭੀ ਵੇਰਾਸਿ ॥੫॥

je ik adh changee kare; doojee bhee veraas |5|

Sant Singh KhalsaEven if he does something right, he does the next thing wrong. ||5||
Manmohan SinghEven if he does some rare thing right, he does another wrong.
Manmohan Singh (Punjabi)ਜੇਕਰ ਉਹ ਕੋਈ ਵਿਰਲੀ ਚੀਜ ਦਰੁਸਤ ਭੀ ਕਰ ਲਵੇ, ਤਾਂ ਉਹ ਹੋਰ ਨੂੰ ਗਲਤ ਕਰ ਦਿੰਦਾ ਹੈ।
Fareedkot Teekaਜੋ ਏਕ ਆਧ ਬਾਤ ਅਛੀ ਕਰਤਾ ਤੌ ਪੁਨਾ ਦੂਸਰੀ (ਵੇਰਾਸਿ) ਨਿਕੰਮੀ ਕਰਤਾ ਹੈ॥੫॥
Prof. Sahib Singhਜੇ ਭਲਾ ਉਹ ਕਦੇ ਕੋਈ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਏਗਾ ॥੫॥

ਪਦ ਅਰਥ ਇਕ ਅਧ = ਥੋੜਾ ਬਹੁਤਾ, ਕੋਈ ਇਕ ਕੰਮ। ਵੇਰਾਸਿ = ਉਲਟ = ਖ਼ਰਾਬ ॥੫॥

SikhNet (Spanish)aunque haga algo bien, luego hace algo mal. (5)
Shabad Guru Nanak Dev Ji Raag Aasaa Ang 474

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ॥

chaakar lagai chaakaree; je chalai khasamai bhaae |

Sant Singh KhalsaIf a servant, performing service, obeys the Will of his Master,
Manmohan SinghIf a servant engaged in service, walks according to his Master's will,
Manmohan Singh (Punjabi)ਜੇਕਰ ਸੇਵਾ ਅੰਦਰ ਜੁੱਟਿਆ ਹੋਇਆ ਸੇਵਕ ਆਪਣੇ ਮਾਲਕ ਦੀ ਰਜਾ ਅਨੁਸਾਰ ਟੁਰੇ,
Fareedkot Teekaਜੋ ਸੇਵਕ ਹੋ ਕਰ ਚਾਕਰੀ ਮੇਂ ਲਗੇ ਹੈਂ ਔ ਜੋ ਸ੍ਵਾਮੀ ਕੇ ਹੁਕਮ ਮੇਂ ਚਲੇ॥
Prof. Sahib Singhਜੋ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰੇ (ਤਾਂ ਹੀ ਸਮਝੋ, ਕਿ) ਉਹ ਮਾਲਕ ਦੀ ਨੌਕਰੀ ਕਰ ਰਿਹਾ ਹੈ,

ਪਦ ਅਰਥ ਖਸਮੈ ਭਾਇ = ਖਸਮ ਦੀ ਮਰਜ਼ੀ ਅਨੁਸਾਰ, ਆਪਣੇ ਮਾਲਕ ਦੀ ਮਰਜ਼ੀ ਦੇ ਪਿੱਛੇ।

SikhNet (Spanish)Si el sirviente se dedica al Servicio del Señor y camina en Su Voluntad,

ਹੁਰਮਤਿ ਤਿਸ ਨੋ ਅਗਲੀ; ਓਹੁ ਵਜਹੁ ਭਿ ਦੂਣਾ ਖਾਇ ॥

huramat tis no agalee; ohu vajahu bhi doonaa khaae |

Sant Singh Khalsahis honor increases, and he receives double his wages.
Manmohan Singhhis honour is magnified, and he receives double the wages.
Manmohan Singh (Punjabi)ਤਾਂ ਉਸ ਦੀ ਇੱਜ਼ਤ ਆਬਰੂ ਵਧੇਰੇ ਹੋ ਜਾਂਦੀ ਹੈ ਅਤੇ ਉਸ ਨੂੰ ਮਜ਼ਦੂਰੀ ਭੀ ਦੁਗਣੀ ਮਿਲਦੀ ਹੈ।
Fareedkot Teeka(ਹੁਰਮਤਿ) ਪ੍ਰਤਿਸ਼ਟਾ ਤਿਨ ਕੋ (ਅਗਲੀ) ਬਹੁਤ ਹੋਤੀ ਹੈ ਔਰ (ਵਜਹੁ) ਦੁਮਾਹਾ ਭੀ ਦੂਣਾ ਖਾਤਾ ਹੈ, ਭਾਵ ਪਰਾਰਬਧ ਕੋ ਭੋਗਤਾ ਪਰਸੰਨ ਰਹਤਾ ਹੈ॥
Prof. Sahib Singhਉਸ ਨੂੰ ਇਕ ਤਾਂ ਬੜੀ ਇੱਜ਼ਤ ਮਿਲਦੀ ਹੈ, ਦੂਜੇ ਤਨਖ਼ਾਹ ਭੀ ਮਾਲਕ ਪਾਸੋਂ ਦੂਣੀ ਲੈਂਦਾ ਹੈ।

ਪਦ ਅਰਥ ਹੁਰਮਤਿ = ਇੱਜ਼ਤ। ਅਗਲੀ = ਬਹੁਤੀ। ਵਜਹੁ = ਤਨਖ਼ਾਹ, ਰੋਜ਼ੀਨਾ, ਵਜ਼ੀਫਾ।

SikhNet (Spanish)él obtiene inmenso Honor y más de lo que le toca.

ਖਸਮੈ ਕਰੇ ਬਰਾਬਰੀ; ਫਿਰਿ ਗੈਰਤਿ ਅੰਦਰਿ ਪਾਇ ॥

khasamai kare baraabaree; fir gairat andar paae |

Sant Singh KhalsaBut if he claims to be equal to his Master, he earns his Master's displeasure.
Manmohan SinghIf he pleads equality with his Master then, he incurs his displeasure.
Manmohan Singh (Punjabi)ਜੇਕਰ ਉਹ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ, ਤਦ ਉਹ ਉਸ ਦੀ ਨਾਰਾਜਗੀ ਸਹੇੜ ਲੈਂਦਾ ਹੈ।
Fareedkot Teekaਔਰ ਜੋ ਸ੍ਵਾਮੀ ਕੀ ਬਰੋਬਰੀ ਕਰਤਾ ਹੈ, ਸੋ ਫਿਰ ਗੈਰਤ ਮੇਂ ਪ੍ਰਾਪਤ ਹੋਤਾ ਹੈ॥
Prof. Sahib Singhਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ (ਭਾਵ, ਮਾਲਕ ਨਾਲ ਸਾਵਾਂ ਹੋਣ ਦਾ ਜਤਨ ਕਰਦਾ ਹੈ), ਉਹ ਮਨ ਵਿਚ ਸ਼ਰਮਿੰਦਗੀ ਹੀ ਉਠਾਂਦਾ ਹੈ,

ਪਦ ਅਰਥ ਗੈਰਤਿ = ਸ਼ਰਮਿੰਦਗੀ।

SikhNet (Spanish)Pero si se pone como su rival y provoca al Maestro,

ਵਜਹੁ ਗਵਾਏ ਅਗਲਾ; ਮੁਹੇ ਮੁਹਿ ਪਾਣਾ ਖਾਇ ॥

vajahu gavaae agalaa; muhe muhi paanaa khaae |

Sant Singh KhalsaHe loses his entire salary, and is also beaten on his face with shoes.
Manmohan SinghHe not only his fat salary but also receives shoe beating on his very face.
Manmohan Singh (Punjabi)ਉਹ ਆਪਣੀ ਮੋਟੀ ਤਨਖਾਹ ਗੁਆ ਲੈਦਾ ਹੈ ਅਤੇ ਆਪਣੇ ਐਨ ਮੂੰਹ ਉਤੇ ਜੁੱਤੀਆਂ ਖਾਂਦਾ ਹੈ।
Fareedkot Teekaਆਗੇ ਕਾ ਭੀ ਜੋ ਮਿਲਨਾ ਹੈ, ਉਸ ਵਜਹੁ ਕੋ ਗਵਾਇ ਕਰ ਕੇ ਮੁਹੇ ਮੁਹ ਜੁਤੀਆਂ ਖਾਤਾ ਹੈ, ਭਾਵ ਪ੍ਰਾਰਬਧ ਕੋ ਦੁਖੀ ਹੂਆ ਭੋਗਤਾ ਹੈ॥
Prof. Sahib Singhਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ।

ਪਦ ਅਰਥ ਅਗਲਾ = ਪਹਿਲਾ, ਜੋ ਪਹਿਲਾਂ ਮਿਲਦਾ ਸੀ। ਮੁਹੇ ਮੁਹਿ = ਮੂੰਹ ਉੱਤੇ, ਭਾਵ, ਸਦਾ ਆਪਣੇ ਮੂੰਹ ਉੱਤੇ। ਪਾਣਾ = ਜੁੱਤੀਆਂ।

SikhNet (Spanish)pierde su sueldo y es castigado por el Señor.

ਜਿਸ ਦਾ ਦਿਤਾ ਖਾਵਣਾ; ਤਿਸੁ ਕਹੀਐ ਸਾਬਾਸਿ ॥

jis daa ditaa khaavanaa; tis kaheeai saabaas |

Sant Singh KhalsaLet us all celebrate Him, from whom we receive our nourishment.
Manmohan SinghWhose gifts, we eat, Him let us say "All hail".
Manmohan Singh (Punjabi)ਜੀਹਦੀਆਂ ਦਾਤਾਂ ਅਸੀਂ ਖਾਂਦੇ ਹਾਂ, ਉਸ ਨੂੰ ਆਓ ਆਪਾਂ ਐਨ ਆਫਰੀਨ ਆਖੀਏ।
Fareedkot Teekaਜਿਸ ਕਾ ਦੀਆ ਹਮੇਸਾ ਖਾਣਾ ਹੈ, ਤਿਸ ਕਾ ਧੰਨ੍ਯਬਾਦ ਕਰੀਏ॥
Prof. Sahib Singhਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;
SikhNet (Spanish)Por Su Bondad tenemos sustento, entonces vamos a Alabarlo.

ਨਾਨਕ. ਹੁਕਮੁ ਨ ਚਲਈ; ਨਾਲਿ ਖਸਮ ਚਲੈ ਅਰਦਾਸਿ ॥੨੨॥

naanak. hukam na chalee; naal khasam chalai aradaas |22|

Sant Singh KhalsaO Nanak, no one can issue commands to the Lord Master; let us offer prayers instead. ||22||
Manmohan SinghNanak, command succeeds not with the Lord. It is only the imploration which works.
Manmohan Singh (Punjabi)ਨਾਨਕ, ਸੁਆਮੀ ਦੇ ਸੰਗ ਫੁਰਮਾਨ ਕਾਮਯਾਬ ਨਹੀਂ ਹੁੰਦਾ, ਕੇਵਲ ਬੇਨਤੀ ਹੀ ਕਾਰਗਰ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਵਾਮੀ ਪਰ ਹੁਕਮ ਨਹੀਂ ਚੱਲਦਾ ਹੈ, ਸ੍ਵਾਮੀ ਕੇ ਸਾਥ ਅਰਦਾਸ ਕਰਨੀ ਚਲਤੀ ਹੈ॥੨੨॥
Prof. Sahib Singhਹੇ ਨਾਨਕ! ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਦੇ ਅੱਗੇ ਅਰਜ਼ ਕਰਨੀ ਹੀ ਫਬਦੀ ਹੈ ॥੨੨॥

ਪਦ ਅਰਥ xxx ॥੨੨॥

SikhNet (Spanish)Dice Nanak, con el Maestro no funciona tratar de comandarlo, solamente funciona el rezo. (22)
Shabad Guru Ramdas Ji Raag Aasaa Ang 451 excerpt (4 of 17 lines)

ਜਿਨੑਾ ਅੰਤਰਿ. ਗੁਰਮੁਖਿ ਪ੍ਰੀਤਿ ਹੈ; ਤਿਨੑ ਹਰਿ ਰਖਣਹਾਰਾ. ਰਾਮ ਰਾਜੇ ॥

jinaa antar. guramukh preet hai; tina har rakhanahaaraa. raam raaje |

Sant Singh KhalsaThose Gurmukhs, who are filled with His Love, have the Lord as their Saving Grace, O Lord King.
Manmohan SinghThe Guru-wards, within whose mind is the Lord's love, their saviour is God Master, the Monarch.
Manmohan Singh (Punjabi)ਜਿਨ੍ਹਾਂ ਗੁਰੂ ਸਮਰਪਣ ਦੇ ਹਿਰਦਿਆਂ ਅੰਦਰ ਪ੍ਰਭੂ ਦਾ ਪਿਆਰ ਹੈ, ਉਹਨਾਂ ਦਾ ਰੱਖਿਅਕ ਵਾਹਿਗੁਰੂ ਮਾਲਕ ਪਾਤਸ਼ਾਹ ਹੈ।
Fareedkot Teekaਜਿਨ ਗੁਰਮੁਖਾਂ ਕੇ ਅੰਤਰ ਹਰੀ ਰਾਮ ਰਾਜੇ ਕੀ ਪ੍ਰੀਤੀ ਹੈ, ਤਿਨ ਕਾ ਹਰਿ ਰਖਣ ਹਾਰਾ ਹੈ॥
Prof. Sahib Singhਗੁਰੂ ਦੇ ਦੱਸੇ ਰਸਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਬਚਾਣ ਦੀ ਸਮਰਥਾ ਵਾਲਾ ਪਰਮਾਤਮਾ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ।)

ਪਦ ਅਰਥ ਅੰਤਰਿ = ਹਿਰਦੇ ਵਿਚ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਿਆਂ। ਰਖਣਹਾਰਾ = ਬਚਾਣ ਦੀ ਸਮਰਥਾ ਵਾਲਾ।

SikhNet (Spanish)Con el Amor del Señor en su corazón, son protegidos por el Señor.

ਤਿਨੑ ਕੀ ਨਿੰਦਾ. ਕੋਈ ਕਿਆ ਕਰੇ; ਜਿਨੑ ਹਰਿ ਨਾਮੁ ਪਿਆਰਾ ॥

tina kee nindaa. koee kiaa kare; jina har naam piaaraa |

Sant Singh KhalsaHow can anyone slander them? The Lord's Name is dear to them.
Manmohan SinghHow can any one slander them, unto whom God's Name is dear?
Manmohan Singh (Punjabi)ਕੋਈ ਜਣਾ ਉਹਨਾਂ ਦੀ ਕਿਸ ਤਰ੍ਹਾਂ ਬਦਖੋਈ ਕਰ ਸਕਦਾ ਹੈ, ਜਿਨ੍ਹਾਂ ਨੂੰ ਰੱਬ ਦਾ ਨਾਮ ਪਿਆਰਾ ਲੱਗਦਾ ਹੈ।
Fareedkot Teekaਜਿਨ ਕੋ ਹਰਿਨਾਮ ਪਿਆਰਾ ਲਗਤਾ ਹੈ, ਤਿਨ ਕੀ ਨਿੰਦਾ ਕੋਈ ਕਿਆ ਕਰੈਗਾ, ਭਾਵ ਤਿਨ ਕਾ ਨਿੰਦਕ ਕੁਛ ਵਿਗਾੜ ਨਹੀਂ ਸਕਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਕੋਈ ਨਿੰਦਣ-ਜੋਗ ਭੈੜ ਉਹਨਾਂ ਦੇ ਜੀਵਨ ਵਿਚ ਰਹਿ ਹੀ ਨਹੀਂ ਜਾਂਦਾ।

ਪਦ ਅਰਥ ਕਿਆ ਕਰੇ = ਕੀਹ ਕਰ ਸਕਦਾ ਹੈ? ਨਹੀਂ ਕਰ ਸਕਦਾ (ਕਿਉਂਕਿ ਉਹਨਾਂ ਵਿਚ ਕੋਈ ਵਿਕਾਰ ਰਹਿ ਹੀ ਨਹੀਂ ਜਾਂਦਾ ਜਿਸ ਨੂੰ ਭੰਡਿਆ ਜਾ ਸਕੇ)।

SikhNet (Spanish)¿Quién quiere destruir a los que aman el Nombre del Señor en su corazón?

ਜਿਨ ਹਰਿ ਸੇਤੀ. ਮਨੁ ਮਾਨਿਆ; ਸਭ ਦੁਸਟ ਝਖ ਮਾਰਾ ॥

jin har setee. man maaniaa; sabh dusatt jhakh maaraa |

Sant Singh KhalsaThose whose minds are in harmony with the Lord - all their enemies attack them in vain.
Manmohan SinghThey, whose soul is reconciled (intimate) with God, all the miscreants, traduce them in vain.
Manmohan Singh (Punjabi)ਜਿਨ੍ਹਾਂ ਦੀ ਆਤਮਾਂ ਵਾਹਿਗੁਰੂ ਨਾਲ ਹਿਲ ਗਈ ਹੈ, ਸਾਰੇ ਕੁਕਰਮੀ ਉਹਨਾਂ ਨੂੰ ਬੇਫਾਇਦਾ ਤੁਹਮਤ ਲਾਉਂਦੇ ਹਨ।
Fareedkot Teekaਜਿਨ ਕਾ ਹਰਿ ਸੇ ਮਨ ਮਾਨਾ ਹੈ ਅਰਥਾਤ ਹਰਿ ਮੇਂ ਸਿਥਤ ਹੂਆ ਹੈ, ਤਿਨ ਕੇ ਕਾਮ ਮੇਂ ਬਿਘਨ ਕਰਨੇ ਕੋ ਸਭ ਦੁਸਟੋਂ ਨੇ ਝਖ ਮਾਰਾ ਹੈ, ਪਰੰਤੂ ਕਿਸੀ ਕਾ ਕਹਿਆ ਕਛੁ ਨਹੀਂ ਹੋਤਾ॥
Prof. Sahib Singhਸੋ ਜਿਨ੍ਹਾਂ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ, ਭੈੜੇ ਮਨੁੱਖ (ਉਹਨਾਂ ਨੂੰ ਬਦਨਾਮ ਕਰਨ ਲਈ ਐਵੇਂ) ਵਿਅਰਥ ਟੱਕਰਾਂ ਮਾਰਦੇ ਹਨ।

ਪਦ ਅਰਥ ਸੇਤੀ = ਨਾਲ। ਮਾਨਿਆ = ਪਤੀਜ ਗਿਆ, ਗਿੱਝ ਗਿਆ। ਦੁਸਟ = ਦੁਰਜਨ, ਭੈੜੇ ਮਨੁੱਖ। ਝਖ = ਵਿਅਰਥ ਜਤਨ।

SikhNet (Spanish)Los malhechores calumnian en vano a los que están imbuidos en el Señor.

ਜਨ ਨਾਨਕ. ਨਾਮੁ ਧਿਆਇਆ; ਹਰਿ ਰਖਣਹਾਰਾ ॥੩॥

jan naanak. naam dhiaaeaa; har rakhanahaaraa |3|

Sant Singh KhalsaServant Nanak meditates on the Naam, the Name of the Lord, the Lord Protector. ||3||
Manmohan SinghSerf Nanak has contemplated upon the Name of God, who is the Saviour of all.
Manmohan Singh (Punjabi)ਨਫਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ, ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਨਾਮ ਧਿਆਇਆ ਹੈ, ਤਿਨ ਕਾ ਹਰਿ ਰਖ੍ਯਕ ਹੂਆ ਹੈ॥੩॥
Prof. Sahib Singhਹੇ ਦਾਸ ਨਾਨਕ! (ਆਖ-) ਜੇਹੜੇ ਮਨੁੱਖ ਹਰਿ-ਨਾਮ ਸਿਮਰਦੇ ਹਨ, ਬਚਾਣ ਦੀ ਸਮਰਥਾ ਵਾਲਾ ਹਰੀ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ॥੩॥
SikhNet (Spanish)Nanak habita en el Nombre del Señor y el Señor lo protege en Su Misericordia. (3)
Shabad Guru Angad Dev Ji Raag Aasaa Ang 474 - 475

ਸਲੋਕੁ ਮਹਲਾ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਏਹ ਕਿਨੇਹੀ ਦਾਤਿ; ਆਪਸ ਤੇ ਜੋ ਪਾਈਐ ॥

eeh kinehee daat; aapas te jo paaeeai |

Sant Singh KhalsaWhat sort of gift is this, which we receive only by our own asking?
Manmohan SinghWhat sort of gift is this, which we receive only by our own asking?
Manmohan Singh (Punjabi)ਇਹ ਕਿਹੜੀ ਕਿਸਮ ਦੀ ਬਖਸ਼ੀਸ਼ ਹੈ, ਜਿਹੜੀ ਅਸੀਂ ਖੁਦ ਮੰਗ ਕੇ ਪ੍ਰਾਪਤ ਕਰਦੇ ਹਾਂ?
Fareedkot Teekaਏਹ ਦਾਤ ਕੈਸੀ ਹੈ, ਜੋ ਆਪਸ ਤੇ ਪਾਈਤੀ ਹੈ, ਭਾਵ ਭੂਤਾਦਿਕ ਕੋ ਸੇਵ ਕਰ ਤੁਛ ਸਿਧੀ ਹੋ ਜਾਣੀ ਕਿਆ ਹੈ?
Prof. Sahib Singhਜੇ ਆਖੀਏ ਕਿ ਮੈਂ ਆਪਣੇ ਉੱਦਮ ਨਾਲ ਇਹ ਚੀਜ਼ ਲਈ ਹੈ, ਤਾਂ ਇਹ (ਮਾਲਕ ਵਲੋਂ) ਬਖ਼ਸ਼ਸ਼ ਨਹੀਂ ਅਖਵਾ ਸਕਦੀ।

ਪਦ ਅਰਥ ਦਾਤਿ = ਬਖ਼ਸ਼ਸ਼। ਆਪਸ ਤੇ = ਆਪਣੇ ਆਪ ਤੋਂ, ਆਪਣੇ ਉੱਦਮ ਨਾਲ।

SikhNet (Spanish)¿De qué sirve el regalo que recibimos por nuestro propio esfuerzo?

ਨਾਨਕ. ਸਾ ਕਰਮਾਤਿ; ਸਾਹਿਬ ਤੁਠੈ ਜੋ ਮਿਲੈ ॥੧॥

naanak. saa karamaat; saahib tutthai jo milai |1|

Sant Singh KhalsaO Nanak, that is the most wonderful gift, which is received from the Lord, when He is totally pleased. ||1||
Manmohan SinghNanak, that is the wonderful gift, which is received, form the Lord when He is mightily pleased.
Manmohan Singh (Punjabi)ਨਾਨਕ ਅਸਚਰਜ ਦਾਤ ਉਹ ਹੈ, ਜਿਹੜੀ ਸੁਆਮੀ ਦੇ ਪਰਮ-ਪ੍ਰਸੰਨ ਹੋਣ ਉੱਤੇ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਕਰਾਮਾਤ ਸਰਬ ਸੇ ਉਤਮ ਹੈ, ਜੋ ਸ੍ਵਾਮੀ ਕੇ ਪ੍ਰਸੰਨ ਹੋਨੇ ਸੇ ਮਿਲਤੀ ਹੈ॥੧॥
Prof. Sahib Singhਹੇ ਨਾਨਕ! ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਤ੍ਰੁੱਠਿਆਂ ਮਿਲੇ ॥੧॥

ਪਦ ਅਰਥ ਕਰਮਾਤਿ = (ਫ਼ਾ: ਕਰਾਮਾਤ) ਬਖ਼ਸ਼ਸ਼, ਦਾਤ ॥੧॥

* ਨੋਟ: ਇਹ ਸ਼ਬਦ 'ਕਿਰਾਮਤਿ' ਤੋਂ ਨਹੀਂ ਹੈ, ਸ਼ਬਦ 'ਦਾਤਿ' ਦੇ ਨਾਲ ਬਖ਼ਸ਼ਸ਼ ਅਰਥ ਵਾਲਾ ਸ਼ਬਦ ਹੀ ਢੁੱਕਦਾ ਹੈ।

SikhNet (Spanish)Dice Nanak, el más Maravilloso Regalo es el que se recibe del Señor, cuando está totalmente Complacido. (1)
Shabad Guru Angad Dev Ji Raag Aasaa Ang 475

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਏਹ ਕਿਨੇਹੀ ਚਾਕਰੀ; ਜਿਤੁ ਭਉ ਖਸਮ ਨ ਜਾਇ ॥

eeh kinehee chaakaree; jit bhau khasam na jaae |

Sant Singh KhalsaWhat sort of service is this, by which the fear of the Lord Master does not depart?
Manmohan Singhwhat kind of service is this, by which the fear of the Master departs not?
Manmohan Singh (Punjabi)ਇਹ ਕਿਸ ਕਿਸਮ ਦੀ ਘਾਲ ਹੈ, ਜਿਸ ਦੁਆਰਾ ਮਾਲਕ ਦਾ ਡਰ ਦੂਰ ਨਹੀਂ ਹੁੰਦਾ?
Fareedkot Teekaਵਹੁ ਕਿਆ ਸੇਵਾ ਹੈ ਜਿਸ ਸੇ ਸ੍ਵਾਮੀ ਕਾ ਭਉ ਨ (ਜਾਇ) ਉਤਪਤ ਨ ਹੋਇ॥
Prof. Sahib Singhਜਿਸ ਸੇਵਾ ਦੇ ਕਰਨ ਨਾਲ (ਸੇਵਕ ਦੇ ਦਿਲ ਵਿਚੋਂ) ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ, ਉਹ ਸੇਵਾ ਅਸਲੀ ਸੇਵਾ ਨਹੀਂ।

ਪਦ ਅਰਥ ਜਿਤੁ = ਜਿਸ ਦੀ ਰਾਹੀਂ, ਜਿਸ ਦੀ ਚਾਕਰੀ ਦੇ ਕਰਨ ਨਾਲ।

SikhNet (Spanish)¿De qué sirve ese servicio que no nos quita la Reverencia al Señor?

ਨਾਨਕ. ਸੇਵਕੁ ਕਾਢੀਐ; ਜਿ ਸੇਤੀ ਖਸਮ ਸਮਾਇ ॥੨॥

naanak. sevak kaadteeai; ji setee khasam samaae |2|

Sant Singh KhalsaO Nanak, he alone is called a servant, who merges with the Lord Master. ||2||
Manmohan SinghNanak, he alone is called the servant, who merge with his Master.
Manmohan Singh (Punjabi)ਨਾਨਕ ਕੇਵਲ ਓਹੀ ਟਹਿਲੂਆ ਆਖਿਆ ਜਾਂਦਾ ਹੈ, ਜਿਹੜਾ ਆਪਣੇ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸੇਵਕ ਹੀ ਕਹਾ ਜਾਤਾ ਹੈ, ਸੋ ਸ੍ਵਾਮੀ ਵਾ ਖਸਮ ਕੇ ਹੁਕਮ ਸੇ ਅਭੇਦ ਹੋ ਜਾਇ। ਵਾ ਵਹੁ ਕਿਆ ਚਾਕਰੀ ਹੈ ਜਿਸ ਕਰ ਸ੍ਵਾਮੀ ਕਾ ਭੈ ਨ ਜਾਵੈ। ਸ੍ਰੀ ਗੁਰੂ ਜੀ ਕਹਤੇ ਹੈਂ: ਆਗਿਆ ਅਨੁਸਾਰ ਚਲਨੇ ਕਰ ਭੈ ਦੂਰ ਹੋਤਾ ਹੈ॥੨॥
Prof. Sahib Singhਹੇ ਨਾਨਕ! (ਸੱਚਾ) ਸੇਵਕ ਉਹੀ ਅਖਵਾਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇਕ-ਰੂਪ ਹੋ ਜਾਂਦਾ ਹੈ ॥੨॥

ਪਦ ਅਰਥ ਕਾਢੀਐ = ਆਖੀਦਾ ਹੈ, ਕਿਹਾ ਜਾਂਦਾ ਹੈ। ਜਿ = ਜੋ ਸੇਵਕ। ਸਮਾਇ = ਲੀਨ ਹੋ ਜਾਏ, ਸਮਾ ਜਾਏ, ਇਕ-ਰੂਪ ਹੋ ਜਾਏ ॥੨॥

SikhNet (Spanish)Dice Nanak, El verdadero Sirviente es aquél que se vuelve uno con Dios. (2)
Shabad Guru Nanak Dev Ji Raag Aasaa Ang 475

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਾਨਕ. ਅੰਤ ਨ ਜਾਪਨੑੀ; ਹਰਿ ਤਾ ਕੇ ਪਾਰਾਵਾਰ ॥

naanak. ant na jaapanaee; har taa ke paaraavaar |

Sant Singh KhalsaO Nanak, the Lord's limits cannot be known; He has no end or limitation.
Manmohan SinghNanak, God's limit of this end or of that, is not known. That or that end he has not.
Manmohan Singh (Punjabi)ਨਾਨਕ, ਵਾਹਿਗੁਰੂ ਦਾ ਓੜਕ ਜਾਣਿਆ ਨਹੀਂ ਜਾਂਦਾ। ਇਹ ਜਾਂ ਔਹ ਕਿਨਾਰਾ ਉਸ ਦਾ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤਾ ਕੇ) ਤਿਸ ਹਰਿ ਕੇ ਪਾਰ ਉਰਾਰ ਕਾ ਅੰਤ ਨਹੀਂ (ਜਾਪਨੀ) ਜਾਨੀਤਾ॥
Prof. Sahib Singhਹੇ ਨਾਨਕ! ਉਸ ਪ੍ਰਭੂ ਦੇ ਪਾਰਲੇ ਉਰਾਰਲੇ ਬੰਨਿਆਂ ਦੇ ਅੰਤ ਨਹੀਂ ਪੈ ਸਕਦੇ।

ਪਦ ਅਰਥ ਹਰਿ ਤਾ ਕੇ = ਉਸ ਹਰੀ ਦੇ।

SikhNet (Spanish)Dice Nanak, Infinito y Misterioso es el Señor; Él crea de Sí Mismo, Él destruye de Sí Mismo.

ਆਪਿ ਕਰਾਏ ਸਾਖਤੀ; ਫਿਰਿ ਆਪਿ ਕਰਾਏ ਮਾਰ ॥

aap karaae saakhatee; fir aap karaae maar |

Sant Singh KhalsaHe Himself creates, and then He Himself destroys.
Manmohan SinghHe of Himself creates and of Himself he, again destroys.
Manmohan Singh (Punjabi)ਉਹ ਖੁਦ ਹੀ ਪੈਦਾ ਕਰਦਾ ਹੈ ਅਤੇ ਖੁਦ ਹੀ ਮੁੜ ਨਾਸ ਕਰ ਦਿੰਦਾ ਹੈ।
Fareedkot Teekaਹਰਿ ਆਪ ਹੀ ਜੀਉ ਸੇ (ਸਾਖਤੀ) ਕਠੋਰਤਾ ਕਰਾਵਤਾ ਹੈ, ਆਪ ਹੀ ਧਰਮ ਰਾਇ ਸੇ ਮਾਰ ਕਰਾਉਤਾ ਹੈ॥
Prof. Sahib Singhਉਹ ਆਪ ਹੀ ਜੀਵਾਂ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਮਾਰ ਦੇਂਦਾ ਹੈ।

ਪਦ ਅਰਥ ਸਾਖਤੀ = ਬਨਾਵਟ, ਪੈਦਾਇਸ਼।

SikhNet (Spanish)Por el deseo algunos están con la soga al cuello;

ਇਕਨੑਾ ਗਲੀ ਜੰਜੀਰੀਆ; ਇਕਿ ਤੁਰੀ ਚੜਹਿ ਬਿਸੀਆਰ ॥

eikanaa galee janjeereea; ik turee charreh biseeaar |

Sant Singh KhalsaSome have chains around their necks, while some ride on many horses.
Manmohan SinghSome have chains around their necks and some ride on so many horses.
Manmohan Singh (Punjabi)ਕਈਆਂ ਦੀਆਂ ਗਰਦਨਾਂ ਦੁਆਲੇ ਸੰਗਲੀਆਂ ਹਨ ਅਤੇ ਕਈ ਘਣੇ ਘੋੜਿਆਂ ਦੀ ਸਵਾਰੀ ਕਰਦੇ ਹਨ।
Fareedkot Teekaਇਕਨੋਂ ਕੇ ਗਲੇ ਮੇਂ ਜੰਜੀਰੀਆਂ ਪੜਤੀਆਂ ਹੈਂ, ਇਕ (ਬਿਸੀਆਰ) ਬਹੁਤ ਵਾ ਵੱਡੇ ਘੋੜੋਂ ਪਰ ਚੜਤੇ ਹੈਂ॥
Prof. Sahib Singhਕਈ ਜੀਵਾਂ ਦੇ ਗਲ ਵਿਚ ਜ਼ੰਜੀਰ ਪਏ ਹੋਏ ਹਨ (ਭਾਵ, ਕਈ ਕੈਦ ਗ਼ੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ), ਅਤੇ ਬੇਸ਼ੁਮਾਰ ਜੀਵ ਘੋੜਿਆਂ ਤੇ ਚੜ੍ਹ ਰਹੇ ਹਨ (ਭਾਵ, ਮਾਇਆ ਦੀਆਂ ਮੌਜਾਂ ਲੈ ਰਹੇ ਹਨ)।

ਪਦ ਅਰਥ ਇਕਿ = ਕਈ ਜੀਵ। ਤੁਰੀ = ਘੋੜਿਆਂ ਉੱਤੇ। ਬਿਸੀਆਰ = ਬਹੁਤ ਸਾਰੇ।

SikhNet (Spanish)otros, en el Amor de Dios, disfrutan de muchas alegrías.

ਆਪਿ ਕਰਾਏ. ਕਰੇ ਆਪਿ; ਹਉ. ਕੈ ਸਿਉ ਕਰੀ ਪੁਕਾਰ ॥

aap karaae. kare aap; hau. kai siau karee pukaar |

Sant Singh KhalsaHe Himself acts, and He Himself causes us to act. Unto whom should I complain?
Manmohan SinghHimself the Lord acts and Himself He causes to act. With whom should I lodge a complaint?
Manmohan Singh (Punjabi)ਖੁਦ ਹੀ ਸਾਈਂ ਕਰਦਾ ਹੈ ਅਤੇ ਖੁਦ ਹੀ ਕਰਾਉਂਦਾ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ?
Fareedkot Teekaਆਪ ਹੀ ਜੀਉ ਰੂਪ ਹੋ ਕਰ ਕਰਮ ਕਰਤਾ ਹੈ, ਆਪ ਹੀ ਈਸ੍ਵਰ ਕਰਮ ਕਰਾਉਤਾ ਹੈ। ਮੈਂ ਕਿਸ ਕੇ ਪਾਸ ਪੁਕਾਰ ਕਰੂੰ?
Prof. Sahib Singh(ਇਹ ਸਾਰੇ ਖੇਡ ਤਮਾਸ਼ੇ) ਉਹ ਪ੍ਰਭੂ ਆਪ ਹੀ ਕਰ ਰਿਹਾ ਹੈ, (ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ) ਮੈਂ ਕਿਸ ਦੇ ਅੱਗੇ (ਇਸ ਦੀ) ਫ਼ਰਿਆਦ ਕਰ ਸਕਦਾ ਹਾਂ?

ਪਦ ਅਰਥ ਹਉ = ਮੈਂ। ਕੈ ਸਿਉ = ਕਿਸ ਦੇ ਅਗੇ।

SikhNet (Spanish)Si Él, por Él Mismo, hace todo, ¿a quién podemos irle a llorar?

ਨਾਨਕ. ਕਰਣਾ ਜਿਨਿ ਕੀਆ; ਫਿਰਿ ਤਿਸ ਹੀ ਕਰਣੀ ਸਾਰ ॥੨੩॥

naanak. karanaa jin keea; fir tis hee karanee saar |23|

Sant Singh KhalsaO Nanak, the One who created the creation - He Himself takes care of it. ||23||
Manmohan SinghNanak, He who has made the creation, he then, takes care of it.
Manmohan Singh (Punjabi)ਨਾਨਕ, ਜਿਸ ਨੇ ਰਚਨਾ ਰਚੀ ਹੈ, ਓਹੀ, ਮੁੜ ਕੇ ਇਸ ਦੀ ਰਖਵਾਲੀ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਇਹ ਪ੍ਰਪੰਚ ਕੀਆ ਹੈ ਫਿਰਿ ਤਿਸੀ ਨੇ ਸਾਰ ਕਰਨੀ, ਭਾਵ ਖਬਰ ਲੇਨੀ ਹੈ ਅਰਥਾਤ ਖਬਰ ਲੇ ਰਹਾ ਹੈ॥੨੩॥
Prof. Sahib Singhਹੇ ਨਾਨਕ! ਜਿਸ ਕਰਤਾਰ ਨੇ ਸ੍ਰਿਸ਼ਟੀ ਰਚੀ ਹੈ, ਫਿਰ ਉਹੀ ਉਸ ਦੀ ਸੰਭਾਲਣਾ ਕਰ ਰਿਹਾ ਹੈ ॥੨੩॥

ਪਦ ਅਰਥ ਕਰਣਾ = ਸ੍ਰਿਸ਼ਟੀ। ਜਿਨਿ = ਜਿਸ (ਪ੍ਰਭੂ) ਨੇ ॥੨੩॥

SikhNet (Spanish)Aquél que ha creado la creación, también está cuidando a Sus criaturas. (23)
Shabad Guru Ramdas Ji Raag Aasaa Ang 451 excerpt (4 of 17 lines)

ਹਰਿ ਜੁਗੁ ਜੁਗੁ. ਭਗਤ ਉਪਾਇਆ; ਪੈਜ ਰਖਦਾ ਆਇਆ. ਰਾਮ ਰਾਜੇ ॥

har jug jug. bhagat upaaeaa; paij rakhadaa aaeaa. raam raaje |

Sant Singh KhalsaIn each and every age, He creates His devotees and preserves their honor, O Lord King.
Manmohan SinghIn every age God created His saints and preserved their honour.
Manmohan Singh (Punjabi)ਹਰ ਇੱਕ ਯੁਗ ਅੰਦਰ ਵਾਹਿਗੁਰੂ ਨੇ ਆਪਣੇ ਸੰਤ ਪੈਦਾ ਕੀਤੇ ਤੇ ਉਹਨਾਂ ਦੀ ਇਜਤ ਆਬਰੂ ਰੱਖੀ।
Fareedkot Teekaਹੇ ਹਰਿ ਰਾਮ ਰਾਜੇ! ਤੈਨੇ ਚਾਰੋਂ ਜੁਗੋਂ ਮੇਂ ਭਗਤੋਂ ਕੋ ਉਤਪੰਨ ਕਰਾ ਹੈ, ਪੁਨਾ ਭਗਤੋਂ ਕੀ ਪ੍ਰਤਗਿਆ ਭੀ ਰਖਤਾ ਆਯਾ ਹੈ॥
Prof. Sahib Singhਪਰਮਾਤਮਾ ਹਰੇਕ ਜੁਗ ਵਿਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ।

ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ {ਵੇਖੋ 'ਗੁਰਬਾਣੀ ਵਿਆਕਰਣ'}। ਉਪਾਇਆ = ਪੈਦਾ ਕਰਦਾ ਆ ਰਿਹਾ ਹੈ। ਪੈਜ = ਇੱਜ਼ਤ। ਦੇਇ = ਦੇ ਕੇ।

SikhNet (Spanish)En cada época Dios ha creado a Sus Devotos y su honor siempre fue salvado por Él.

ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ ॥

haranaakhas dusatt har maariaa; prahalaad taraaeaa |

Sant Singh KhalsaThe Lord killed the wicked Harnaakhash, and saved Prahlaad.
Manmohan SinghWicked Harnakhsh, the Lord killed and saved Prehlad.
Manmohan Singh (Punjabi)ਪਾਂਬਰ ਹਰਨਾਖਸ਼ ਨੂੰ ਪ੍ਰਭੂ ਨੇ ਮਾਰ ਦਿੱਤਾ ਅਤੇ ਪ੍ਰਹਿਲਾਦ ਦੀ ਰੱਖਿਆ ਕੀਤੀ।
Fareedkot Teekaਹੇ ਹਰੀ! ਤੈਨੇ ਹਰਨਾਖ੍ਯਸ਼ ਦੁਸਟ ਕੋ ਮਾਰਾ ਹੈ, ਪੁਨਾ ਪ੍ਰਹਲਾਦ ਕੋ ਸੰਸਾਰ ਸਮੁੰਦ੍ਰ ਸੇ ਤਰਾਇਆ ਹੈ॥
Prof. Sahib Singh(ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ।
SikhNet (Spanish)El malvado Jarnakash, el padre tirano de Prehlad, fue destrozado por el Señor, y Prehlad,

ਅਹੰਕਾਰੀਆ ਨਿੰਦਕਾ. ਪਿਠਿ ਦੇਇ; ਨਾਮਦੇਉ. ਮੁਖਿ ਲਾਇਆ ॥

ahankaareea nindakaa. pitth dee; naamadeo. mukh laaeaa |

Sant Singh KhalsaHe turned his back on the egotists and slanderers, and showed His Face to Naam Dayv.
Manmohan SinghOn the egotists and slanderers, the Lord turned His back and to Namdev, He showed His face (affection).
Manmohan Singh (Punjabi)ਅਭਿਮਾਨੀਆਂ ਅਤੇ ਦੂਸ਼ਨ ਲਾਉਣ ਵਾਲਿਆਂ ਵੱਲ ਸੁਆਮੀ ਨੇ ਆਪਣੀ ਕੰਡ ਕਰ ਲਈ ਅਤੇ ਨਾਮ ਦੇਵ ਨੂੰ ਆਪਣਾ ਮੁਖੜਾ ਵਿਖਾਲਿਆ (ਪਿਆਰਿਆ ਸਤਿਕਾਰਿਆ)।
Fareedkot Teekaਹੰਕਾਰੀ ਨਿੰਦਕ ਬ੍ਰਹਮਨੋਂ ਕੋ ਪੀਠ ਦੇ ਕਰ, ਹਰਿ ਤੈਨੇ ਨਾਮਦੇਉ ਕੇ ਵਾਸਤੇ ਦੇਹਰੇ ਕੋ ਫੇਰ ਕਰ ਅਪਨੇ ਮੁਖ ਮੇਂ ਲਗਾਇ ਲੀਆ॥
Prof. Sahib Singh(ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ।

ਪਦ ਅਰਥ ਮੁਖਿ ਲਾਇਆ = ਆਪਣੇ ਮੂੰਹ ਲਾਇਆ, ਆਦਰ-ਸਨਮਾਨ ਦਿੱਤਾ, ਇੱਜ਼ਤ ਬਖ਼ਸ਼ੀ। ਐਸਾ = ਇਹੋ ਜਿਹੀ ਸਮਰਥਾ ਵਾਲਾ।

SikhNet (Spanish)el Devoto fue bendecido. Él le volteó la espalda a los ególatras y a los calumniadores y a Namdev lo llevó hasta Su Presencia.

ਜਨ ਨਾਨਕ. ਐਸਾ ਹਰਿ ਸੇਵਿਆ; ਅੰਤਿ ਲਏ ਛਡਾਇਆ ॥੪॥੧੩॥੨੦॥

jan naanak. aisaa har seviaa; ant le chhaddaaeaa |4|13|20|

Sant Singh KhalsaServant Nanak has so served the Lord, that He will deliver him in the end. ||4||13||20||
Manmohan SinghServant Nanak has so served His God, that He will deliver him in the end.
Manmohan Singh (Punjabi)ਨੌਕਰ ਨਾਨਕ ਨੇ ਆਪਣੇ ਵਾਹਿਗੁਰੂ ਦੀ ਐਸ ਤਰ੍ਹਾਂ ਸੇਵਾ ਕੀਤੀ ਹੈ ਕਿ ਅਖੀਰ ਨੂੰ ਉਹ ਉਸ ਨੂੰ ਬਚਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਹਮ ਦਾਸੋਂ ਨੇ ਐਸਾ ਤੂੰ ਸੇਵਨ ਕੀਆ ਹੈਂ, ਜੋ ਅੰਤ ਕੋ ਸਭ ਓਰ ਸੇ ਦੁਖੋਂ ਸੇ ਛਡਾਇ ਲੇਵੋ॥੪॥੧੩॥੨੦॥☬ਪ੍ਰੇਮ ਕੋ ਪ੍ਰਗਟ ਕਰਤੇ ਹੂਏ ਸ੍ਵੈ ਮਨ ਕੇ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਜੇਹੜਾ ਭੀ ਮਨੁੱਖ ਇਹੋ ਜਿਹੀ ਸਮਰਥਾ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਪਰਮਾਤਮਾ ਉਸ ਨੂੰ (ਦੋਖੀਆਂ ਵਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ) ਆਖ਼ਰ ਬਚਾ ਲੈਂਦਾ ਹੈ ॥੪॥੧੩॥੨੦॥

ਪਦ ਅਰਥ ਅੰਤਿ = ਆਖ਼ਰ ਨੂੰ ॥੪॥੧੩॥੨੦॥

SikhNet (Spanish)Nanak ha contemplado a tal Señor, y Él fue quien lo emancipó al final. (4-13-20)
Shabad Guru Nanak Dev Ji Raag Aasaa Ang 475

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਆਪੇ ਭਾਂਡੇ ਸਾਜਿਅਨੁ; ਆਪੇ ਪੂਰਣੁ ਦੇਇ ॥

aape bhaandde saajian; aape pooran dee |

Sant Singh KhalsaHe Himself fashioned the vessel of the body, and He Himself fills it.
Manmohan SinghThe Lord himself has fashioned the vessels (the bodies) and Himself he fills them.
Manmohan Singh (Punjabi)ਸਾਹਿਬ ਨੇ ਆਪ ਹੀ (ਸਰੀਰ ਰੂਪੀ) ਬਰਤਨ ਬਣਾਏ ਹਨ ਅਤੇ ਉਹ ਆਪ ਹੀ ਉਨ੍ਹਾਂ ਨੂੰ ਭਰਦਾ ਹੈ।
Fareedkot Teekaਆਪ ਹੀ ਪਰਮਾਤਮਾ ਨੇ ਸਰੀਰ ਰਚੇ ਹੈਂ, ਆਪ ਹੀ ਪੂਰਨ ਪਰਮਾਤਮਾ ਖਾਨ ਪਾਨ ਦੇਤਾ ਹੈ॥
Prof. Sahib Singhਪ੍ਰਭੂ ਨੇ (ਜੀਵਾਂ ਦੇ ਸਰੀਰ-ਰੂਪ) ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਭਾਵ, ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ)।

ਪਦ ਅਰਥ ਪੂਰਣੁ ਦੇਇ = ਭਰਦਾ ਹੈ, ਪੂਰਨਤਾ (ਉਹਨਾਂ ਭਾਂਡਿਆਂ ਵਿਚ) ਦੇਂਦਾ ਹੈ।

SikhNet (Spanish)El Señor Mismo construye las vasijas y Él Mismo las llena.

ਇਕਨੑੀ ਦੁਧੁ ਸਮਾਈਐ; ਇਕਿ ਚੁਲੑੈ ਰਹਨੑਿ ਚੜੇ ॥

eikanaee dudh samaaeeai; ik chulai rehana charre |

Sant Singh KhalsaInto some, milk is poured, while others remain on the fire.
Manmohan SinghInto some is poured the milk (Good qualities) and some remain put on the oven.
Manmohan Singh (Punjabi)ਕਈਆਂ ਵਿੱਚ ਖੀਰ (ਦੁੱਧ ਰੂਪੀ ਸਦਗੁਣ) ਪਾਇਆ ਜਾਂਦਾ ਹੈ ਅਤੇ ਕਈ ਅੰਗੀਠੀ ਉੱਤੇ ਹੀ ਰੱਖੇ ਰਹਿੰਦੇ ਹਨ।
Fareedkot Teekaਇਕ ਭਾਂਡੋਂ ਮੇਂ ਸੁਭ ਗੁਨ ਰੂਪ ਦੂਧ ਪ੍ਰਾਪਤ ਹੋਤਾ ਹੈ, ਏਕ ਚੂਲੇ ਪਰ ਚਢਤੇ ਹੈਂ ਅਰਥਾਤ ਤਪਤੇ ਰਹਤੇ ਹੈਂ॥
Prof. Sahib Singhਕਈ ਭਾਂਡਿਆਂ ਵਿਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁੱਲ੍ਹੇ ਉੱਤੇ ਹੀ ਤਪਦੇ ਰਹਿੰਦੇ ਹਨ (ਭਾਵ, ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ)।

ਪਦ ਅਰਥ ਇਕਨ੍ਹ੍ਹੀ = ਕਈ ਭਾਂਡਿਆਂ ਵਿਚ। ਸਮਾਈਐ = ਸਮਾਉਂਦਾ ਹੈ, ਪੈਂਦਾ ਹੈ।

SikhNet (Spanish)En algunos Él vierte la leche de la Compasión, y a otros los hace quemarse en el fuego del deseo.

ਇਕਿ ਨਿਹਾਲੀ ਪੈ ਸਵਨੑਿ; ਇਕਿ. ਉਪਰਿ ਰਹਨਿ ਖੜੇ ॥

eik nihaalee pai savana; ik. upar rehan kharre |

Sant Singh KhalsaSome lie down and sleep on soft beds, while others remain watchful.
Manmohan SinghSome lie down and sleep on wadded covers and watch over them.
Manmohan Singh (Punjabi)ਕਈ ਰਜਾਈਆਂ ਤੁਲਾਈਆਂ ਵਿੱਚ ਪੈ ਕੇ ਸੌ ਜਾਂਦੇ ਹਨ ਅਤੇ ਕਈ ਖਲੋ ਕੇ ਉਨ੍ਹਾਂ ਉਤੇ ਪਹਿਰਾ ਦਿੰਦੇ ਹਨ।
Fareedkot Teekaਏਕ (ਨਿਹਾਲੀ) ਤੋਸਕ 'ਤੁਲਾਈ' ਬਿਛਾਇ ਕਰ ਸੋਤੇ ਹੈਂ, ਏਕ ਊਪਰ ਖੜੇ ਰਹਤੇ, ਭਾਵ ਪਹਰਾ ਦੇਤੇ ਹੈਂ॥
Prof. Sahib Singhਕਈ (ਭਾਗਾਂ ਵਾਲੇ) ਤੁਲਾਈਆਂ ਉੱਤੇ ਬੇਫ਼ਿਕਰ ਹੋ ਕੇ ਸੌਂਦੇ ਹਨ, ਕਈ ਵਿਚਾਰੇ (ਉਹਨਾਂ ਦੀ ਰਾਖੀ ਆਦਿਕ ਸੇਵਾ ਵਾਸਤੇ) ਉਹਨਾਂ ਦੀ ਹਜ਼ੂਰੀ ਵਿਚ ਖਲੋਤੇ ਰਹਿੰਦੇ ਹਨ।

ਪਦ ਅਰਥ ਨਿਹਾਲੀ = ਤੁਲਾਈ। ਪੈ ਸਵਨ੍ਹ੍ਹਿ = ਲੰਮੀਆਂ ਤਾਣ ਕੇ ਸੌਂਦੇ ਹਨ, ਬੇ-ਫ਼ਿਕਰ ਹੋ ਕੇ ਸੌਂਦੇ ਹਨ। ਉਪਰਿ = (ਉਹਨਾਂ ਦੀ) ਸੇਵਾ ਵਾਸਤੇ, ਰਾਖੀ ਵਾਸਤੇ।

SikhNet (Spanish)Algunos, olvidándose de Dios, se duermen en la comodidad de su deliciosa cama, mientras que otros se mantienen despiertos con tal de no olvidarse de Dios.

ਤਿਨੑਾ ਸਵਾਰੇ ਨਾਨਕਾ; ਜਿਨੑ ਕਉ ਨਦਰਿ ਕਰੇ ॥੧॥

tinaa savaare naanakaa; jina kau nadar kare |1|

Sant Singh KhalsaHe adorns those, O Nanak, upon whom He casts His Glance of Grace. ||1||
Manmohan SinghNanak, the Master bedecks those, on whom he casts him gracious glance.
Manmohan Singh (Punjabi)ਨਾਨਕ, ਮਾਲਕ ਉਨ੍ਹਾਂ ਨੂੰ ਸਸ਼ੋਭਤ ਕਰਦਾ ਹੈ, ਜਿਨ੍ਹਾਂ ਉੱਤੇ ਉਹ ਆਪਣੀ ਦਇਆ-ਦ੍ਰਿਸ਼ਟੀ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਸਵਾਰਤਾ ਹੈ ਜਿਨ ਪਰ ਕ੍ਰਿਪਾ ਦ੍ਰਿਸਟ ਕਰਤਾ ਹੈ॥੧॥
Prof. Sahib Singhਪਰ, ਹੇ ਨਾਨਕ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ, ਉਹਨਾਂ ਦਾ ਜੀਵਨ ਸੁਧਾਰਦਾ ਹੈ) ॥੧॥

ਪਦ ਅਰਥ ਨਦਰਿ = ਮਿਹਰ ਦੀ ਨਜ਼ਰ ॥੧॥

SikhNet (Spanish)Dice Nanak, El Señor solamente adorna con Su Gracia a aquéllos que Lo aman. (1)
Shabad Guru Angad Dev Ji Raag Aasaa Ang 475

ਮਹਲਾ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਆਪੇ ਸਾਜੇ. ਕਰੇ ਆਪਿ; ਜਾਈ ਭਿ ਰਖੈ ਆਪਿ ॥

aape saaje. kare aap; jaaee bhi rakhai aap |

Sant Singh KhalsaHe Himself creates and fashions the world, and He Himself keeps it in order.
Manmohan SinghThe Lord Himself creates and Himself fashions the world and himself keeps it in place.
Manmohan Singh (Punjabi)ਸਾਹਿਬ ਖੁਦ ਦੁਨੀਆਂ ਨੂੰ ਰਚਦਾ ਤੇ ਖੁਦ ਹੀ ਬਣਾਉਂਦਾ ਹੈ। ਉਹ ਖੁਦ ਹੀ ਇਸ ਨੂੰ ਟਿਕਾਣੇ ਸਿਰ ਰੱਖਦਾ ਹੈ।
Fareedkot Teekaਆਪ ਹੀ ਸੂਖਮ ਤਤ੍ਵ (ਸਾਜੇ) ਰਚੇ ਹੈਂ, ਆਪ ਹੀ ਅਸਥੂਲ ਤਤ੍ਵੋਂ ਕੋ ਕਰੇ ਹੈ। (ਜਾਈ) ਜਗਹ ੧੪ ਲੋਕ ਭੀ ਆਪ ਹੀ ਰਚੇ ਹੈਂ॥
Prof. Sahib Singhਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ, ਸ੍ਰਿਸ਼ਟੀ ਦੀ ਸੰਭਾਲ ਭੀ ਆਪ ਹੀ ਕਰਦਾ ਹੈ,

ਪਦ ਅਰਥ ਜਾਈ = ਪੈਦਾ ਕੀਤੀ ਹੋਈ ਨੂੰ, ਸ੍ਰਿਸ਼ਟੀ ਨੂੰ।

SikhNet (Spanish)El Señor Mismo crea la Tierra y la llena de habitantes.

ਤਿਸੁ ਵਿਚਿ ਜੰਤ ਉਪਾਇ ਕੈ; ਦੇਖੈ ਥਾਪਿ ਉਥਾਪਿ ॥

tis vich jant upaae kai; dekhai thaap uthaap |

Sant Singh KhalsaHaving created the beings within it, He oversees their birth and death.
Manmohan SinghHaving created the beings therein, He beholds their birth and death.
Manmohan Singh (Punjabi)ਉਸ ਅੰਦਰ ਜੀਵਾਂ ਨੂੰ ਪੈਦਾ ਕਰਕੇ, ਉਹ ਉਨ੍ਹਾਂ ਦੇ ਜੰਮਣ ਤੇ ਮਰਨ ਨੂੰ ਵੇਖਦਾ ਹੈ।
Fareedkot Teekaਤਿਨ ਲੋਕੋਂ ਮੇਂ ਜੀਵੋਂ ਕੋ ਉਤਪੰਨ ਕਰ ਕੇ ਫਿਰ ਥਾਪਿ ਉਥਾਪਿ ਕੇ ਦੇਖਤਾ ਹੈ॥
Prof. Sahib Singhਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰ ਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ।

ਪਦ ਅਰਥ ਥਾਪਿ = ਥਾਪ ਕੇ, ਟਿਕਾ ਕੇ। ਉਥਾਪਿ = ਨਾਸ ਕਰ ਕੇ।

SikhNet (Spanish)En ella crea a las criaturas y haciéndolo, observa todo y luego lo deshace.

ਕਿਸ ਨੋ ਕਹੀਐ ਨਾਨਕਾ; ਸਭੁ ਕਿਛੁ ਆਪੇ ਆਪਿ ॥੨॥

kis no kaheeai naanakaa; sabh kichh aape aap |2|

Sant Singh KhalsaUnto whom should we speak, O Nanak, when He Himself is all-in-all? ||2||
Manmohan SinghWhom should we address, O Nanak, when He, the Lord Himself is all in all.
Manmohan Singh (Punjabi)ਕੀਹਨੂੰ ਬੇਨਤੀ ਕਰੀਏ, ਹੇ ਨਾਨਕ! ਜਦ ਕਿ ਸੁਆਮੀ ਖੁਦ ਹੀ ਸਾਰਾ ਕੁੱਝ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਭੇਦ ਕਿਸ ਸੇ ਕਹੀਏ, ਸਰਬ ਰੂਪ ਆਪ ਹੀ ਆਪ ਬ੍ਰਹਮ ਹੀ ਬ੍ਰਹਮ ਹੈ॥੨॥
Prof. Sahib Singhਹੇ ਨਾਨਕ! (ਉਸ ਤੋਂ ਬਿਨਾ) ਕਿਸੇ ਹੋਰ ਦੇ ਅਗੇ ਫ਼ਰਿਆਦ ਨਹੀਂ ਹੋ ਸਕਦੀ, ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ॥੨॥

ਪਦ ਅਰਥ ਸਭੁ ਕਿਛੁ = ਭਾਵ, ਸਭ ਕੁਝ ਕਰਨ ਦੇ ਸਮਰੱਥ ॥੨॥

SikhNet (Spanish)Dice Nanak, ¿A quién le vamos a preguntar algo, cuando el Señor es Todo en todo? (2)
Shabad Guru Nanak Dev Ji Raag Aasaa Ang 475

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥

vadde keea vaddiaaeea; kichh kahanaa kehan na jaae |

Sant Singh KhalsaThe description of the greatness of the Great Lord cannot be described.
Manmohan SinghThe description of the greatness of the Great Lord cannot be given.
Manmohan Singh (Punjabi)ਵਿਸ਼ਾਲ ਸੁਆਮੀ ਦੀ ਵਿਸ਼ਾਲਤਾ ਦਾ ਵਰਨਣ ਕੀਤਾ ਨਹੀਂ ਜਾ ਸਕਦਾ।
Fareedkot Teekaਵੱਡੇ ਅਕਾਲ ਪੁਰਖ ਕੀਆਂ ਵਡਿਆਈਆਂ ਕਾ (ਕਹਣਾ) ਜਸ ਕਹਾ ਨਹੀਂ ਜਾਤਾ॥
Prof. Sahib Singhਪ੍ਰਭੂ ਦੇ ਗੁਣਾਂ ਸੰਬੰਧੀ ਕੋਈ ਗੱਲ ਕਹੀ ਨਹੀਂ ਜਾ ਸਕਦੀ, (ਭਾਵ, ਗੁਣਾਂ ਦਾ ਅੰਤ ਨਹੀਂ ਪੈ ਸਕਦਾ)।

ਪਦ ਅਰਥ ਵਡਿਆਈਆ = ਗੁਣ, ਸਿਫ਼ਤਾਂ।

SikhNet (Spanish)Grande es el Señor, pero cuán Grande es, nadie lo puede decir.

ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥

so karataa kaadar kareem; de jeea rijak sanbaeh |

Sant Singh KhalsaHe is the Creator, all-powerful and benevolent; He gives sustenance to all beings.
Manmohan SinghHe is the Creator Omnipotent, Bounteous and he gives sustenance to all the beings.
Manmohan Singh (Punjabi)ਉਹ ਸਿਰਜਨਹਾਰ, ਸਰਬ-ਸ਼ਕਤੀਵਾਨ ਅਤੇ ਦਾਤਾਰ ਹੈ ਅਤੇ ਸਮੁਹ ਜੀਵਾਂ ਨੂੰ ਰੋਜੀ ਦਿੰਦਾ ਹੈ।
Fareedkot Teekaਸੋ ਕਰਤਾ ਬ੍ਰਹਮਾਦਿਕੋਂ ਕਾ ਭੀ ਕਰਤਾ (ਕਾਦਰ) ਮਾਇਆ ਵਾਲਾ ਹੈ ਔ (ਕਰੀਮੁ) ਕ੍ਰਿਪਾਲੂ ਹੈ, ਸਭ ਜੀਵੋਂ ਕੋ ਰਿਜਕ (ਸੰਬਾਹਿ) ਪਹੁੰਚਾਇ ਦੇਤਾ ਹੈ॥
Prof. Sahib Singhਉਹ ਆਪ ਹੀ ਸਿਰਜਨਹਾਰ ਹੈ, ਆਪ ਹੀ ਕੁਦਰਤ ਦਾ ਮਾਲਕ ਹੈ, ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ਤੇ ਆਪ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।

ਪਦ ਅਰਥ ਕਰੀਮੁ = ਕਰਮ ਕਰਨ ਵਾਲਾ, ਬਖ਼ਸ਼ਸ਼ ਕਰਨ ਵਾਲਾ। ਦੇ = ਦੇਂਦਾ ਹੈ। ਸੰਬਾਹਿ = (ਸੰਵਹ = To carry or bear along. Cause, to collect, to essemble. ਇਕੱਤਰ ਕਰਨਾ) ਇਕੱਠਾ ਕਰ ਕੇ। ਦੇ ਸੰਬਾਹਿ = ਸੰਬਾਹਿ ਦੇਂਦਾ ਹੈ, ਅਪੜਾਂਦਾ ਹੈ।

SikhNet (Spanish)Él es el Creador y la Causa, el Uno Benévolo;

ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ॥

saaee kaar kamaavanee; dhur chhoddee tinai paae |

Sant Singh KhalsaThe mortal does that work, which has been pre-destined from the very beginning.
Manmohan SinghThe mortal does the work, which he has destined for him, from the beginning.
Manmohan Singh (Punjabi)ਪ੍ਰਾਣੀ ਉਹੀ ਕੰਮ ਕਰਦਾ ਹੈ, ਜਿਹੜਾ ਉਸ ਨੇ ਮੁੱਢ ਤੋਂ ਉਸ ਲਈ ਲਿਖ ਛੱਡਿਆ ਹੈ।
Fareedkot Teekaਜੀਵ ਵਹੀ ਕਾਰ, ਭਾਵ ਕਿਰਿਆ ਕਮਾਉਣੀ ਕਰਤੇ ਹੈਂ, ਜੋ (ਧੁਰਿ) ਆਦਿ ਸੇ ਤਿਸ ਪਾਰਬ੍ਰਹਮ ਨੇ ਜੀਵ ਕੇ ਮਸਤਕ ਮੇਂ ਲਿਖ ਛੋੜੀ ਹੈ॥
Prof. Sahib Singhਸਾਰੇ ਜੀਵ ਉਹੀ ਕਰਦੇ ਹਨ ਜੋ ਉਸ ਪ੍ਰਭੂ ਨੇ ਆਪ ਹੀ (ਉਹਨਾਂ ਦੇ ਭਾਗਾਂ ਵਿਚ) ਪਾ ਛੱਡੀ ਹੈ।

ਪਦ ਅਰਥ ਤਿੰਨੈ = ਤਿਨ੍ਹ ਹੀ, ਉਸੇ ਨੇ ਆਪ ਹੀ, ਪ੍ਰ੍ਰਭੂ ਨੇ ਆਪ ਹੀ।

SikhNet (Spanish)Él mantiene a todos con Su Sustento.

ਨਾਨਕ. ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ॥

naanak. ekee baaharee; hor doojee naahee jaae |

Sant Singh KhalsaO Nanak, except for the One Lord, there is no other place at all.
Manmohan SinghNanak, except the One Lord, there is no other abiding place.
Manmohan Singh (Punjabi)ਨਾਨਕ ਇਹ ਸੁਆਮੀ ਦੇ ਬਗੈਰ, ਹੋਰ ਕੋਈ ਰਹਿਣ ਦੀ ਥਾਂ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਕ ਵਾਹਿਗੁਰੂ ਸੇ ਬਿਨਾਂ ਔਰ ਦੂਸਰੀ ਜਾਗਾ ਕੋਈ ਨਹੀਂ ਹੈ॥
Prof. Sahib Singhਹੇ ਨਾਨਕ! ਇਕ ਪ੍ਰਭੂ ਦੀ ਟੇਕ ਤੋਂ ਬਿਨਾ ਹੋਰ ਕੋਈ ਥਾਂ ਨਹੀਂ,

ਪਦ ਅਰਥ ਏਕੀ ਬਾਹਰੀ = ਇਕ ਥਾਂ ਤੋਂ ਬਿਨਾ, ਪ੍ਰਭੂ ਦੀ ਇਕ ਥਾਂ ਤੋਂ ਬਿਨਾ। ਜਾਇ = ਤਾਂ।

SikhNet (Spanish)Yo hago el trabajo que Él, mi Dios, me ha asignado.

ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ

so kare; ji tisai rajaae |24|1| sudh

Sant Singh KhalsaHe does whatever He wills. ||24||1|| Sudh||
Manmohan SinghThe Master does that, whatever is His will.
Manmohan Singh (Punjabi)ਮਾਲਕ ਓਹੀ ਕੁੱਛ ਕਰਦਾ ਹੈ, ਜਿਹੜਾ ਕੁੱਛ ਕਿ ਉਸ ਦਾ ਭਾਣਾ ਹੈ।
Fareedkot Teekaਸੋਈ ਜੀਵ ਕਰਤਾ ਹੈ, ਜੋ ਤਿਸ ਕੀ ਆਗਿਆ ਹੈ; ਵਾ ਜੀਵ ਕੋ ਸੋਈ ਕਰਨਾ ਚਾਹੀਐ ਜੋ ਤਿਸ ਪਰਮਾਤਮਾ ਕੀ ਆਗਿਆ ਹੈ॥੨੪॥੧॥ਸੁਧੁ॥☬ਇਸ ਸਬਦ ਮੇਂ ਤੀਨ ਪ੍ਰਸ਼ਨ ਕਹਿ ਕਰ ਉੱਤਰ ਕਹੇਂਗੇ:
Prof. Sahib Singhਜੋ ਕੁਝ ਉਸ ਦੀ ਮਰਜ਼ੀ ਹੈ ਉਹੀ ਕਰਦਾ ਹੈ ॥੨੪॥੧॥ ਸੁਧੁ

ਪਦ ਅਰਥ ਰਜਾਇ = ਮਰਜ਼ੀ ॥੨੪॥੧॥ਸੁਧੁ

SikhNet (Spanish)Sin el Uno, no hay otro con quien ir, y Él hace lo que está en Su Voluntad. (24‑1-Sud)