ੴ

ਸਿੱਖਬਾਣੀ · SikhBani

Bavan Akhri ਬਾਵਨ ਅਖਰੀ

689 lines · Angs 250-262 · 112 parts

Bavan Akhri is an acrostic composition of Guru Arjan Dev Ji in Raag Gauri built on the letters of the alphabet, each salok and pauri teaching through a letter.

Translations
Shabad Guru Arjan Dev Ji Raag Gauree Ang 250

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਗਉੜੀ ਬਾਵਨ ਅਖਰੀ ਮਹਲਾ ੫ ॥

gaurree baavan akharee mahalaa 5 |

Sant Singh KhalsaGauree, Baavan Akhree ~ The 52 Letters, Fifth Mehl:
Manmohan SinghGauri Having Fifty two letters Fifth Guru.
Manmohan Singh (Punjabi)ਗਉੜੀ ਬਵੰਜਾ ਅੱਖਰਾਂ ਵਾਲੀ ਪਾਤਸ਼ਾਹੀ ਪੰਜਵੀਂ।
Fareedkot Teekaਸ੍ਰੀ ਗੁਰੂ ਅਰਜਨੁ ਦੇਵ ਜੀ ਗਉੜੀ ਰਾਗੁ ਮੇਂ ਬਾਵਨ ਅਖਰੀ ਨਾਮਕ ਬਾਣੀ ਅਰਥਾਤ ਬਾਵਨ ਅਖਰੋਂ ਕਰ ਉਪਦੇਸ ਕਰਤੇ ਹੈਂ। ਯਦਪਿ ਗੁਰਮੁਖੀ ਮੇਂ ਪੈਂਤੀਸ ਅਖਰੋਂ ਕਾ ਸੰਕੇਤ ਹੈ, ਪਰੰਤੂ ਇਹਾਂ ਸੰਸਕ੍ਰਿਤ ਰੀਤਿ ਸੇ ਬਾਵਨ ਅਖਰ ਕਹੇ ਹੈਂ।(੩੩) ਤੇਤੀਸ ਬ੍ਯੰਜਨ ਹੈਂ ਅਰੁ੧੬ ਸ੍ਵਰ ਹੈਂ ਅਰ ਤੀਨ ਯੁਕ੍ਤਾਖਰ ਹੈਂ ਖ੍ਯ ੧, ਤ੍ਰ ੨, ਗ੍ਯ ੩, ਇਸ ਰੀਤਿ ਸੇ ਬਾਵਨ ਹੋ ਜਾਤੇ ਹੈਂ।☬ਇਸ ਬਾਣੀ ਮੇਂ ਸਲੋਕੁ ਮੂਲ ਰੂਪੁ ਹੈ ਅਰ ਤਿਸ ਕਾ ਟੀਕਾ ਰੂਪੁ ਪਉੜੀਆਂ ਹੈਂ। ਕਿਸੀ ਸਮ੍ਯ ਮਾਤਾ ਗੰਗਾ ਜੀ ਕੋ ਜੜਾਊ ਭੂਖਣੋਂ ਕੀ ਇਛਾ ਹੂਈ ਥੀ। ਤਿਨੋਂ ਕੇ ਨਮਿਤ ਇਹ ਬਾਣੀ ਵੈਰਾਗ ਬਿਬੇਕ ਆਦਿ ਰਤਨੋਂ ਕਰ ਜਟਤ ਰਚ ਕਰ ਪ੍ਰਲੋਕ ਕਾ ਭੂਖਣ ਜਾਣ ਕਰ ਕੇ ਸ੍ਰੀ ਮਾਤਾ ਗੰਗਾ ਜੀ ਕੇ ਕੰਠ ਕਰਾਈ, ਵਾ ਆਪਣੀ ਇਛਾ ਕਰ ਸਰਬ ਸਿਖਨ ਕੇ ਨਮਿਤ ਰਚੀ ਹੈ। ਆਦਿ ਅਰ ਅੰਤ ਮੇਂ ਦੋ ਮੰਗਲਾ ਚਰਨ ਕੀਏ ਹੈਂ। ਸੋ ਦੋਨੋਂ ਡਬੇ ਕੇ ਢਕਣੇ ਹੈਂ ਅਰ ਇਸ ਮੇਂ ਜੜਾਊ ਭੂਖਣ ਰੂਪ ਬਾਣੀ ਹੈ।
Prof. Sahib Singhਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਾਵਨ-ਅਖੱਰੀ' (੫੨ ਅੱਖਰਾਂ ਵਾਲੀ ਬਾਣੀ)।

ਪਦ ਅਰਥ ਬਾਵਨ ਅਖਰੀ = ੫੨ ਅੱਖਰਾਂ ਵਾਲੀ ਬਾਣੀ। ਮਹਲਾ = ਸਰੀਰ। ਮਹਲਾ ੫ = ਗੁਰੂ ਨਾਨਕ ਪੰਜਵੇਂ ਸਰੀਰ ਵਿਚ, ਗੁਰੂ ਅਰਜਨ ਦੇਵ (ਦੀ ਬਾਣੀ)।

SikhNet (Spanish)Gauri Bavan Akhri, Mejl Guru Aryan, Quinto Canal Divino.

ਸਲੋਕੁ ॥

salok |

Sant Singh KhalsaSalok:
Manmohan SinghSalok
Manmohan Singh (Punjabi)ਸਲੋਕ।
SikhNet (Spanish)Slok

ਗੁਰਦੇਵ ਮਾਤਾ. ਗੁਰਦੇਵ ਪਿਤਾ; ਗੁਰਦੇਵ ਸੁਆਮੀ ਪਰਮੇਸੁਰਾ ॥

guradev maataa. guradev pitaa; guradev suaamee paramesuraa |

Sant Singh KhalsaThe Divine Guru is my mother, the Divine Guru is my father; the Divine Guru is my Transcendent Lord and Master.
Manmohan SinghThe Divine Guru is my Mother, the Divine Guru my Father, and the divine Guru is my Lord and Supreme God.
Manmohan Singh (Punjabi)ਰੱਬ ਰੂਪ ਗੁਰੂ ਮੇਰੀ ਅੰਮੜੀ ਹੈ, ਰੱਬ ਰੂਪ ਗੁਰੂ ਮੇਰਾ ਬਾਬਲ, ਅਤੇ ਰੱਬ ਰੂਪ ਗੁਰੂ ਹੀ ਮੇਰਾ ਪ੍ਰਭੂ ਅਤੇ ਪਰਮ ਵਾਹਿਗੁਰੂ ਹੈ।
Fareedkot Teekaਗੁਰੂ ਜੋ (ਦੇਵ) ਪ੍ਰਕਾਸ ਰੂਪ ਅਰਥਾਤ ਤਤਵੇਤੇ ਹੈਂ, ਸੋਈ ਮਾਤਾ ਪਿਤਾ ਰੂਪ ਹੈ। ਪੁਨਃ ਗੁਰਦੇਵ ਹੀ (ਸੁਆਮੀ) ਰਾਜਾ ਹੈ ਅਰੁ ਪਰਮੇਸ੍ਵਰ ਕਾ ਰੂਪ ਹੈ। ਜਿਸ ਕੇ ਆਸਰੇ ਉਪਜੀਵਕਾ ਹੋ, ਉਸ ਕੋ ਭੀ ਸ੍ਵਾਮੀ ਕਹਤੇ ਹੈਂ॥
Prof. Sahib Singhਗੁਰੂ ਹੀ ਮਾਂ ਹੈ, ਗੁਰੂ ਹੀ ਪਿਉ ਹੈ (ਗੁਰੂ ਹੀ ਆਤਮਕ ਜਨਮ ਦੇਣ ਵਾਲਾ ਹੈ), ਗੁਰੂ ਮਾਲਕ-ਪ੍ਰਭੂ ਦਾ ਰੂਪ ਹੈ।
SikhNet (Spanish)El Guru es la Madre, el Padre, el Dios de dioses, el Maestro.

ਗੁਰਦੇਵ ਸਖਾ. ਅਗਿਆਨ ਭੰਜਨੁ; ਗੁਰਦੇਵ ਬੰਧਿਪ ਸਹੋਦਰਾ ॥

guradev sakhaa. agiaan bhanjan; guradev bandhip sahodaraa |

Sant Singh KhalsaThe Divine Guru is my companion, the Destroyer of ignorance; the Divine Guru is my relative and brother.
Manmohan SinghThe Divine Guru is my companion, the dispeller of spiritual ignorance and the Divine Guru is my relation and brother.
Manmohan Singh (Punjabi)ਰੱਬ ਰੂਪ ਗੁਰੂ ਆਤਮਕ ਬੇਸਮਝੀ ਦੂਰ ਕਰਨ ਵਾਲਾ ਮੇਰਾ ਸਾਥੀ ਹੈ ਅਤੇ ਰੱਬ ਰੂਪ ਗੁਰੂ ਹੀ ਮੇਰਾ ਸਨਬੰਧੀ ਤੇ ਭਰਾ ਹੈ।
Fareedkot Teekaਗੁਰਦੇਵ ਹੀ (ਸਖਾ) ਮਿਤ੍ਰ ਹੈ ਅਗਿਆਨ ਕੋ ਨਸਟ ਕਰਨੇ ਹਾਰੇ ਹੈਂ ਔਰ ਗੁਰਦੇਵ ਸਹੋਦਰ ਭਾਈ ਅਰਥਾਤ ਏਕ ਹੀ ਉਦਰ ਸੇਂ ਜਨਮੁ ਲੇਣੇ ਵਾਲੇ ਭ੍ਰਾਤਾ ਵਤ ਹੈਂ॥
Prof. Sahib Singhਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ।

ਪਦ ਅਰਥ ਸਖਾ = ਮਿੱਤਰ। ਅਗਿਆਨ ਭੰਜਨੁ = ਅਗਿਆਨ ਦਾ ਨਾਸ ਕਰਨ ਵਾਲਾ। ਬੰਧਿਪ = ਸੰਬੰਧੀ। ਸਹੋਦਰਾ = {ਸਹ = ਉਦਰ = ਇਕੋ ਮਾਂ ਦੇ ਪੇਟ ਵਿਚੋਂ ਜੰਮੇ ਹੋਏ} ਭਰਾ।

SikhNet (Spanish)El Guru es el Compañero, el Destructor de la Ignorancia, el Pariente, el Hermano.

ਗੁਰਦੇਵ ਦਾਤਾ. ਹਰਿ ਨਾਮੁ ਉਪਦੇਸੈ; ਗੁਰਦੇਵ ਮੰਤੁ. ਨਿਰੋਧਰਾ ॥

guradev daataa. har naam upadesai; guradev mant. nirodharaa |

Sant Singh KhalsaThe Divine Guru is the Giver, the Teacher of the Lord's Name. The Divine Guru is the Mantra which never fails.
Manmohan SinghThe Divine Guru is the giver and the teacher of God's Name and the Divine Guru is my Infallible spell.
Manmohan Singh (Punjabi)ਰੱਬ ਰੂਪ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਅਤੇ ਪ੍ਰਚਾਰਕ ਹੈ, ਅਤੇ ਰੱਬ ਰੂਪ ਗੁਰੂ ਹੀ ਮੇਰਾ ਅਚੂਕ ਮੰਤ੍ਰ ਹੈ।
Fareedkot Teekaਗੁਰਦੇਵ ਜੀ ਹਰਿ ਨਾਮ ਉਪਦੇਸ ਕੇ ਦਾਤਾ ਹੈਂ। ਗੁਰਦੇਵ ਜੀ ਕਾ ਜੋ ਮੰਤ੍ਰ ਹੈ, ਸੋ (ਨਿਰੋਧਰਾ) ਨਿਰਨੇ ਕਰ ਕੇ ਵਾ ਵਸੇਸ ਕਰ ਕੇ ਵਾ, ਨਿਰ ਆਸਰੇ ਉਧਾਰ ਕਰਤਾ ਹੈ। ਭਾਵ ਸੇ ਔਰ ਕਰਮ ਕੀ ਸਹਾਇਤਾ ਨਹੀਂ ਚਾਹਿਤਾ ਹੈ॥
Prof. Sahib Singhਗੁਰੂ (ਅਸਲੀ) ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ਦਾ ਹੈ, ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ (ਕੋਈ ਵਿਕਾਰ ਆਦਿਕ) ਗਵਾ ਨਹੀਂ ਸਕਦਾ।

ਪਦ ਅਰਥ ਨਿਰੋਧਰਾ = ਜਿਸ ਨੂੰ ਰੋਕਿਆ ਨਾ ਜਾ ਸਕੇ, ਜਿਸ ਦਾ ਅਸਰ ਗਵਾਇਆ ਨ ਜਾ ਸਕੇ। ਮੰਤੁ = ਉਪਦੇਸ਼।

SikhNet (Spanish)El Guru es el Ser Benévolo, quién nos bendice con el Naam, el Nombre del Señor; a través de Su Mantra, la mente es apaciguada.

ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ; ਗੁਰਦੇਵ. ਪਾਰਸ ਪਰਸ ਪਰਾ ॥

guradev saant sat budh moorat; guradev. paaras paras paraa |

Sant Singh KhalsaThe Divine Guru is the Image of peace, truth and wisdom. The Divine Guru is the Philosopher's Stone - touching it, one is transformed.
Manmohan SinghThe Divine Guru is the image of peace, truth and wisdom. The Divine Guru is the Philosopher's stone by touching which the mortal is saved.
Manmohan Singh (Punjabi)ਰੱਬ ਰੂਪ ਗੁਰੂ ਠੰਢ-ਚੈਨ, ਸੱਚ ਤੇ ਦਾਨਾਈ ਦੀ ਤਸਵੀਰ ਹੈ। ਰੱਬ ਰੂਪ ਗੁਰੂ ਅਮੋਲਕ ਪੱਥਰ ਹੈ, ਜਿਸ ਨਾਲ ਛੂਹ ਕੇ ਪ੍ਰਾਣੀ ਬਚ ਜਾਂਦਾ ਹੈ।
Fareedkot Teekaਗੁਰਦੇਵ ਸਾਂਤਿ ਅਰੁ ਸਤ੍ਯ ਅਰ (ਬੁਧਿ) ਗਿਆਨ ਰੂਪੁ ਹੈ, ਪੁਨਾ ਗੁਰਦੇਵ ਜੀ ਕਾ ਜੋ (ਪਰਸ) ਮਿਲਾਪ ਹੈ, ਸੋ ਪਾਰਸ ਤੇ ਭੀ (ਪਰਾ) ਅਧਿਕ ਹੈ॥
Prof. Sahib Singhਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ, ਗੁਰੂ ਇਕ ਐਸਾ ਪਾਰਸ ਹੈ ਜਿਸ ਦੀ ਛੋਹ ਪਾਰਸ ਦੀ ਛੋਹ ਨਾਲੋਂ ਸ੍ਰੇਸ਼ਟ ਹੈ।

ਪਦ ਅਰਥ ਸਤਿ = ਸੱਚ, ਸਦਾ-ਥਿਰ ਪ੍ਰਭੂ। ਬੁਧਿ = ਅਕਲ। ਮੂਰਤਿ = ਸਰੂਪ। ਪਰਸ = ਛੋਹ।

SikhNet (Spanish)El Guru es la Encarnación de la Paz, la Verdad, la Sabiduría, la Piedra Filosofal, quien con Su Toque lo convierte todo en oro y aún más.

ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥

guradev teerath amrit sarovar; gur giaan majan aparanparaa |

Sant Singh KhalsaThe Divine Guru is the sacred shrine of pilgrimage, and the pool of divine ambrosia; bathing in the Guru's wisdom, one experiences the Infinite.
Manmohan SinghThe Divine Guru is a place of pilgrimage and a tank of Nectar. By having a bath in Guru's Divine Knowledge, man meets the Illimitable Master.
Manmohan Singh (Punjabi)ਰੱਬ ਰੂਪ ਗੁਰੂ ਧਰਮ ਅਸਥਾਨ ਤੇ ਆਬਿਹਿਯਾਤ ਦਾ ਤਾਲਾਬ ਹੈ। ਗੁਰਾਂ ਦੇ ਬ੍ਰਹਮ-ਬੋਧ ਵਿੱਚ ਨ੍ਹਾਉਣ ਦੁਆਰਾ ਬੰਦਾ ਬੇਅੰਤ ਮਾਲਕ ਨੂੰ ਮਿਲ ਪੈਦਾ ਹੈ।
Fareedkot Teekaਗੁਰਦੇਵ (ਤੀਰਥ) ਪਵਿਤ੍ਰ ਰੂਪ ਹੈਂ, ਵਾ ਤੀਰਥ ਕੈਸੇ ਹੈਂ? ਅੰਮ੍ਰਿਤ ਕਾ ਸਰੋਵਰ ਹੈਂ, ਭਾਵ ਸੇ ਜੋ ਕੋਈ ਤਿਨ ਕੀ ਸੰਗਤਿ ਕਰਤਾ ਹੈ ਤਿਸ ਕੌ ਜਨਮ ਮਰਨ ਰਹਿਤ ਕਰ ਦੇਤੇ ਹੈਂ। ਅਰੁ ਗੁਰੂ ਸਰੋਵਰ ਮੇਂ ਜੋ ਗ੍ਯਾਨ ਰੂਪ ਅੰਮ੍ਰਿਤ ਹੈ ਤਿਸ ਮੇਂ ਜਿਸ ਪੁਰਸ ਨੈ ਇਸਨਾਨ ਕੀਆ ਹੈ, ਸੋ ਪੁਰਸ (ਅਪਰੰ) ਬ੍ਰਹਮਾਦਿਕੋਂ ਕਾ ਪਰਾ ਰੂਪ ਪਰਮੇਸ੍ਵਰ ਕੋ ਪ੍ਰਾਪਤਿ ਹੂਆ ਹੈ॥
Prof. Sahib Singhਗੁਰੂ (ਸੱਚਾ) ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਦੇ ਗਿਆਨ (-ਜਲ) ਦਾ ਇਸ਼ਨਾਨ (ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ) ਬਹੁਤ ਹੀ ਸ੍ਰੇਸ਼ਟ ਹੈ।

ਪਦ ਅਰਥ ਅੰਮ੍ਰਿਤ ਸਰੋਵਰੁ = ਅੰਮ੍ਰਿਤ ਦਾ ਸਰੋਵਰ। ਮਜਨੁ = ਚੁੱਭੀ, ਇਸ਼ਨਾਨ। ਅਪਰੰਪਰਾ = ਪਰੇ ਤੋਂ ਪਰੇ।

SikhNet (Spanish)El Guru es el Lugar de Peregrinaje, el Tanque de Néctar, bañarse en Él trae Infinita Sabiduría.

ਗੁਰਦੇਵ ਕਰਤਾ. ਸਭਿ ਪਾਪ ਹਰਤਾ; ਗੁਰਦੇਵ. ਪਤਿਤ ਪਵਿਤ ਕਰਾ ॥

guradev karataa. sabh paap harataa; guradev. patit pavit karaa |

Sant Singh KhalsaThe Divine Guru is the Creator, and the Destroyer of all sins; the Divine Guru is the Purifier of sinners.
Manmohan SinghThe Divine Guru is the Creator and the Destroyer of all the sins and the Divine Guru is the purifier of the impure.
Manmohan Singh (Punjabi)ਰੱਬ ਰੂਪ ਗੁਰੂ ਜੀ ਸਿਰਜਣਹਾਰ, ਅਤੇ ਸਮੂਹ ਗੁਨਾਹਾਂ ਦੇ ਨਾਸ ਕਰਨ ਵਾਲੇ ਹਨ ਅਤੇ ਰੱਬ ਰੂਪ ਗੁਰੂ ਜੀ ਅਪਵਿੱਤ੍ਰ ਨੂੰ ਪਵਿੱਤ੍ਰ ਕਰਨਹਾਰ ਹਨ।
Fareedkot Teekaਗੁਰਦੇਵ ਕਰਤਾ ਰੂਪ ਹੈਂ, ਜੀਵ ਕੇ ਸਭ ਪਾਪੋਂ ਕੇ ਹਰਨੇ ਹਾਰੇ ਹੈਂ ਔਰ ਗੁਰਦੇਵ ਨੇ (ਪਤਿਤ) ਪਾਪੀਓਂ ਕੋ ਪਵਿਤ੍ਰ ਕੀਆ ਹੈ॥
Prof. Sahib Singhਗੁਰੂ ਕਰਤਾਰ ਦਾ ਰੂਪ ਹੈ, ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਗੁਰੂ ਵਿਕਾਰੀ ਬੰਦਿਆਂ (ਦੇ ਹਿਰਦੇ) ਨੂੰ ਪਵਿੱਤਰ ਕਰਨ ਵਾਲਾ ਹੈ।

ਪਦ ਅਰਥ ਸਭਿ = ਸਾਰੇ। ਹਰਤਾ = ਦੂਰ ਕਰਨ ਵਾਲਾ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ। ਪਵਿਤ ਕਰਾ = ਪਵਿਤ੍ਰ ਕਰਨ ਵਾਲਾ।

SikhNet (Spanish)El Guru es el Creador, el Destructor de todos los errores, Purificador de todos los que los cometen.

ਗੁਰਦੇਵ. ਆਦਿ ਜੁਗਾਦਿ ਜੁਗੁ ਜੁਗੁ; ਗੁਰਦੇਵ ਮੰਤੁ ਹਰਿ ਜਪਿ ਉਧਰਾ ॥

guradev. aad jugaad jug jug; guradev mant har jap udharaa |

Sant Singh KhalsaThe Divine Guru existed at the primal beginning, throughout the ages, in each and every age. The Divine Guru is the Mantra of the Lord's Name; chanting it, one is saved.
Manmohan SinghThe Divine Guru is from the beginning, from the beginning from the beginning of ages and in every age. The Divine Guru is the spell of God's Name, by repeating which the mortal is saved.
Manmohan Singh (Punjabi)ਰੱਬ ਰੂਪ ਗੁਰੂ ਐਨ ਆਰੰਭ, ਯੁੱਗਾਂ ਦੇ ਅਰੰਭ ਤੋਂ ਅਤੇ ਹਰ ਯੁਗ ਵਿੱਚ ਹਨ। ਨਿਰੰਕਾਰ ਸਰੂਪ ਗੁਰੂ ਰੱਬ ਦੇ ਨਾਮ ਦਾ ਮੰਤ੍ਰ ਹੈ, ਜਿਸ ਨੂੰ ਉਚਾਰਣ ਕਰਨ ਦੁਆਰਾ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਗੁਰਦੇਵ (ਆਦਿ ਜੁਗਾਦਿ) ਸਦਾ ਸਦਾ ਪੀਛੇ ਥੇ ਅਰ ਜੁਗ ਜੁਗ ਮੇਂ ਆਗੇ ਹੋਵੈਂਗੇ, ਅਬ ਹੈਂ। ਔਰ ਗੁਰਦੇਵ ਕੇ (ਮੰਤੁ) ਉਪਦੇਸ ਕਰ ਜਿਸ ਪੁਰਸ ਨੇ ਹਰੀ ਕੋ ਜਪਾ ਹੈ, ਸੋ ਪੁਰਸ ਉਧਾਰ ਕੋ ਪ੍ਰਾਪਤਿ ਹੂਆ ਹੈ॥
Prof. Sahib Singhਜਦੋਂ ਤੋਂ ਜਗਤ ਬਣਿਆ ਹੈ ਗੁਰੂ ਸ਼ੂਰੂ ਤੋਂ ਹੀ ਹਰੇਕ ਜੁਗ ਵਿਚ (ਪਰਮਾਤਮਾ ਦੇ ਨਾਮ ਦਾ ਉਪਦੇਸ਼-ਦਾਤਾ) ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਮੰਤ੍ਰ ਜਪ ਕੇ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ।

ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ। ਜਪਿ = ਜਪ ਕੇ। ਉਧਰਾ = (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚ ਜਾਈਦਾ ਹੈ।

SikhNet (Spanish)El Guru es desde el principio de los tiempos y ha sido a través de las épocas, Habitando en el Mantra uno es salvado.

ਗੁਰਦੇਵ ਸੰਗਤਿ. ਪ੍ਰਭ ਮੇਲਿ ਕਰਿ ਕਿਰਪਾ; ਹਮ ਮੂੜ ਪਾਪੀ. ਜਿਤੁ ਲਗਿ ਤਰਾ ॥

guradev sangat. prabh mel kar kirapaa; ham moorr paapee. jit lag taraa |

Sant Singh KhalsaO God, please be merciful to me, that I may be with the Divine Guru; I am a foolish sinner, but holding onto Him, I am carried across.
Manmohan SinghMy Master, take pity and unite me, a fool and a sinner, with the society of the Guru, by clinging to which I may swim across the sea of life.
Manmohan Singh (Punjabi)ਹੇ ਮੇਰੇ ਮਾਲਕ, ਰਹਿਮ ਕਰ ਅਤੇ ਮੈਂ ਬੁੱਧੂ ਅਤੇ ਗੁਨਾਹਗਾਰ ਨੂੰ ਗੁਰਾਂ ਦੇ ਸਮੇਲਣ ਨਾਲ ਜੋੜ ਦੇ, ਜਿਸ ਨਾਲ ਜੁੜ ਕੇ ਮੈਂ ਜੀਵਨ ਦੇ ਸਮੁੰਦਰ ਤੋਂ ਪਾਰ ਹੋ ਜਾਵਾਂ।
Fareedkot Teekaਹੇ ਪ੍ਰਭੂ! ਕਿਰਪਾ ਦ੍ਰਿਸਟੀ ਕਰਕੈ ਗੁਰਦੇਵ ਜੀ ਕੀ ਸੰਗਤਿ ਮੇਂ ਮੇਰੇ ਕੋ ਮੇਲੁ। (ਹਮ) ਸਮੂਹ ਵਾ ਮੇਰੇ ਸਮਾਨ ਮੂਰਖ ਪਾਪੀਓਂ ਕਾ ਸਮੁਦਾਇ ਤਿਨ ਕੇ ਸਾਥ (ਲਗਿ) ਮਿਲ ਕਰ ਤਰ ਗਿਆ ਹੈ, ਵਾ ਮੈਂ ਮਿਲ ਕਰ ਤਰ ਜਾਵਾਂ॥
Prof. Sahib Singhਹੇ ਪ੍ਰਭੂ! ਮਿਹਰ ਕਰ, ਸਾਨੂੰ ਗੁਰੂ ਦੀ ਸੰਗਤਿ ਦੇਹ, ਤਾ ਕਿ ਅਸੀਂ ਮੂਰਖ ਪਾਪੀ ਉਸ ਦੀ ਸੰਗਤਿ ਵਿਚ (ਰਹਿ ਕੇ) ਤਰ ਜਾਈਏ।

ਪਦ ਅਰਥ ਪ੍ਰਭ = ਹੇ ਪ੍ਰਭੂ! ਜਿਤੁ = ਜਿਸ ਦੀ ਰਾਹੀਂ। ਜਿਤੁ ਲਗਿ = ਜਿਸ ਵਿਚ ਲੱਗ ਕੇ।

SikhNet (Spanish)El Señor nos bendice con la Sociedad del Guru para que nosotros, los inmensamente ignorantes, nos podamos salvar.

ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ; ਗੁਰਦੇਵ ਨਾਨਕ ਹਰਿ ਨਮਸਕਰਾ ॥੧॥

guradev satigur paarabraham paramesar; guradev naanak har namasakaraa |1|

Sant Singh KhalsaThe Divine Guru is the True Guru, the Supreme Lord God, the Transcendent Lord; Nanak bows in humble reverence to the Lord, the Divine Guru. ||1||
Manmohan SinghThe Divine Guru the True Guru, is Himself the Exalted Lord and the Great God. Unto the Godly Divine Guru, Nanak makes an obeisance.
Manmohan Singh (Punjabi)ਨਿਰੰਕਾਰ ਸਰੂਪ ਗੁਰੂ, ਸੱਚਾ ਗੁਰੂ, ਖੁਦ ਉਤਕ੍ਰਿਸ਼ਟ ਸਾਹਿਬ ਤੇ ਵੱਡਾ ਵਾਹਿਗੁਰੂ ਹੈ। ਈਸ਼ਵਰੀ ਤੇ ਰੱਬ ਰੂਪ ਗੁਰੂ ਨੂੰ ਨਾਨਕ ਬੰਦਨਾ ਕਰਦਾ ਹੈ।
Fareedkot Teeka(ਗੁਰ) ਪੂਜ੍ਯ ਅਰ (ਦੇਵ) ਪ੍ਰਕਾਸ ਰੂਪ ਸਤਗੁਰੂ ਪਾਰਬ੍ਰਹਮ ਪਰਮੇਸ੍ਵਰ ਕਾ ਸ੍ਵਰੂਪ ਹੀ ਹੈਂ। ਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਹਰੀ ਰੂਪ ਗੁਰਦੇਵ ਜੀ ਕੋ ਵਾ ਹਰ ਬਾਰੀ ਨਮਸਕਾਰ ਹੈ॥੧॥
Prof. Sahib Singhਗੁਰੂ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ। ਹੇ ਨਾਨਕ! ਹਰੀ ਦੇ ਰੂਪ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ ॥੧॥

ਪਦ ਅਰਥ ਨਾਨਕ = ਹੇ ਨਾਨਕ! ॥੧॥

SikhNet (Spanish)El Guru es el Señor Trascendente, el Dios de dioses, Nanak saluda al Dios Guru.(1)
Shabad Guru Arjan Dev Ji Raag Gauree Ang 250

ਸਲੋਕੁ ॥

salok |

Sant Singh KhalsaSalok:
Manmohan SinghSalok
Manmohan Singh (Punjabi)ਸਲੋਕ।
SikhNet (Spanish)Slok

ਆਪਹਿ ਕੀਆ ਕਰਾਇਆ; ਆਪਹਿ ਕਰਨੈ ਜੋਗੁ ॥

aapeh keea karaaeaa; aapeh karanai jog |

Sant Singh KhalsaHe Himself acts, and causes others to act; He Himself can do everything.
Manmohan SinghGod Himself acts and causes men to act. He Himself is potent to do everything.
Manmohan Singh (Punjabi)ਵਾਹਿਗੁਰੂ ਆਪੇ ਕਰਦਾ ਅਤੇ ਬੰਦਿਆਂ ਤੋਂ ਕਰਾਉਂਦਾ ਹੈ। ਉਹ ਆਪੇ ਹੀ ਹਰ ਸ਼ੈ ਕਰਨ ਦੇ ਸਮਰੱਥ ਹੈ।
Fareedkot Teekaਪਰਮੇਸ੍ਵਰ ਨੇ ਜਗਤ ਕੋ ਭੂਤਕਾਲ ਮੇਂ ਆਪ ਹੀ ਕੀਆ ਥਾ ਅਰ ਮਾਯਾ ਦ੍ਵਾਰੇ ਅਬ ਕਰਾਇਆ ਹੈ ਔਰ ਆਗੇ ਕੋ ਭੀ ਕਰਨੇ ਜੋਗ ਹੈਂ॥
Prof. Sahib Singhਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ।

ਪਦ ਅਰਥ ਆਪਹਿ = ਆਪ ਹੀ।

SikhNet (Spanish)Él Mismo es el Hacedor y la Causa, Él es el Único Poder atrás de todo.

ਨਾਨਕ. ਏਕੋ ਰਵਿ ਰਹਿਆ; ਦੂਸਰ. ਹੋਆ ਨ ਹੋਗੁ ॥੧॥

naanak. eko rav rahiaa; doosar. hoaa na hog |1|

Sant Singh KhalsaO Nanak, the One Lord is pervading everywhere; there has never been any other, and there never shall be. ||1||
Manmohan SinghNanak, the One Lord is pervading everywhere. Another there neither was nor shall be.
Manmohan Singh (Punjabi)ਨਾਨਕ ਇਕ ਪ੍ਰਭੂ ਹਰਿ ਥਾਂ ਵਿਆਪਕ ਹੋ ਰਿਹਾ ਹੈ। ਹੋਰ ਕੋਈ ਨਾਂ ਸੀ ਤੇ ਨਾਂ ਹੀ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਆਪੇ ਹੀ ਸਰਬ ਮੇਂ ਬ੍ਯਾਪਕ ਹੋ ਰਹਾ ਹੈ। ਦੂਸਰਾ ਕੋਈ ਨਾ ਤੋ ਪਹਲੇ ਹੂਆ ਹੈ ਅਰ ਨਾ ਅਬ ਹੈ ਨਾ ਆਗੇ ਹੋਵੇਗਾ॥
Prof. Sahib Singhਹੇ ਨਾਨਕ! ਉਹ ਆਪ ਹੀ ਸਾਰੇ ਜਗਤ ਵਿਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ ॥੧॥

ਪਦ ਅਰਥ ਰਵਿ ਰਹਿਆ = ਵਿਆਪਕ ਹੈ। ਹੋਗੁ = ਹੋਵੇਗਾ ॥੧॥

SikhNet (Spanish)Dice Nanak, Él, el Uno prevalece en todo, no hay nadie más que Él, ni lo habrá nunca. (1)
Shabad Guru Arjan Dev Ji Raag Gauree Ang 250

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
Prof. Sahib Singhਪਉੜੀ
SikhNet (Spanish)Pauri

ਓਅੰ ਸਾਧ ਸਤਿਗੁਰ; ਨਮਸਕਾਰੰ ॥

oan saadh satigur; namasakaaran |

Sant Singh KhalsaONG: I humbly bow in reverence to the One Universal Creator, to the Holy True Guru.
Manmohan SinghI pay homage to One God and the Saintly True Guru.
Manmohan Singh (Punjabi)ਮੈਂ ਇਕ ਵਾਹਿਗੁਰੂ ਅਤੇ ਸੰਤ ਸਰੂਪ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ!
Fareedkot Teeka(ਓਅੰ) ਮੰਗਲ ਰੂਪ ਵਾ ਓਂਕਾਰ ਸ੍ਵਰੂਪ (ਸਾਧ) ਸ੍ਰੇਸਟ ਜੋ (ਸਤਿ) ਤ੍ਰਿਕਾਲ ਅਬਾਧ ਹੈ ਅਰ (ਗੁਰ) ਪੂਜ੍ਯ ਹੈ, ਤਿਸ ਕੋ ਮੇਰੀ ਨਿਮਸਕਾਰ ਹੈ॥ ਪੁਨਃ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ,

ਪਦ ਅਰਥ ਓਅੰ = ਹਿੰਦੀ ਦੀ ਵਰਨਮਾਲਾ ਦਾ ਪਹਿਲਾ ਅੱਖਰ।

SikhNet (Spanish)ONG: Me someto humildemente al Único Creador de todo, al Verdadero y Santo Guru.

ਆਦਿ ਮਧਿ ਅੰਤਿ; ਨਿਰੰਕਾਰੰ ॥

aad madh ant; nirankaaran |

Sant Singh KhalsaIn the beginning, in the middle, and in the end, He is the Formless Lord.
Manmohan SinghThe Formless One is in the beginning the middle and the end.
Manmohan Singh (Punjabi)ਆਕਾਰ-ਰਹਿਤ ਪੁਰਖ ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਹੈ।
Fareedkot Teekaਆਦਿ ਅਰ ਮਧ, ਪੁਨਃ ਅੰਤ ਮੇਂ ਅਰਥਾਤ ਤੀਨੋਂ ਕਾਲੋਂ ਮੇਂ ਸੋਈ ਨਿਰੰਕਾਰ ਬਰਤ ਰਹਾ ਹੈ॥
Prof. Sahib Singhਜੋ ਜਗਤ ਦੇ ਸ਼ੁਰੂ ਵਿਚ ਭੀ ਆਪ ਹੀ ਸੀ, ਹੁਣ ਭੀ ਆਪ ਹੀ ਹੈ, ਜਗਤ ਦੇ ਅੰਤ ਵਿਚ ਭੀ ਆਪ ਹੀ ਰਹੇਗਾ।

ਪਦ ਅਰਥ ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਜਗਤ ਦੀ ਮੌਜੂਦਗੀ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ।

SikhNet (Spanish)Saludos al Dios Guru, quien estando Sin Forma, es en el principio, en medio y al final.

ਆਪਹਿ ਸੁੰਨ; ਆਪਹਿ ਸੁਖ ਆਸਨ ॥

aapeh sun; aapeh sukh aasan |

Sant Singh KhalsaHe Himself is in the absolute state of primal meditation; He Himself is in the seat of peace.
Manmohan SinghThe Lord Himself is in primordial trance and Himself is in the seat of peace.
Manmohan Singh (Punjabi)ਪ੍ਰਭੂ ਖੁਦ ਆਫੁਰ ਤਾੜੀ ਅੰਦਰ ਹੈ ਅਤੇ ਖੁਦ ਹੀ ਸ਼ਾਂਤ ਸਮਾਧ ਵਿੱਚ ਹੈ।
Fareedkot Teekaਆਪ ਹੀ ਸੁੰਨ ਅਫੁਰ ਨਿਰੰਕਾਰ ਹੈ, ਪੁਨਃ ਆਪ ਹੀ ਧ੍ਯਾਨ ਕਰਤਾ ਜਗ੍ਯਾਸੂਓਂ ਕੋ (ਸੁਖ ਆਸਨ) ਸੁਖ ਅਸਥਾਨ ਵੈਰਾਟ ਸ੍ਵਰੂਪ ਹੈ॥
Prof. Sahib Singh(ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ) ਨਿਰੀ ਇਕੱਲ-ਰੂਪ ਭੀ ਉਹ ਆਪ ਹੀ ਹੁੰਦਾ ਹੈ, ਆਪ ਹੀ ਆਪਣੇ ਸੁਖ-ਸਰੂਪ ਵਿਚ ਟਿਕਿਆ ਹੁੰਦਾ ਹੈ,

ਪਦ ਅਰਥ ਸੁੰਨ = ਸੁੰਞ, ਜਿਥੇ ਕੁਝ ਭੀ ਨ ਹੋਵੇ।

SikhNet (Spanish)Él Mismo está en el Trance Primordial, Él Mismo está en el Asiento de Paz.

ਆਪਹਿ ਸੁਨਤ; ਆਪ ਹੀ ਜਾਸਨ ॥

aapeh sunat; aap hee jaasan |

Sant Singh KhalsaHe Himself listens to His Own Praises.
Manmohan SinghHe Himself hears His praises.
Manmohan Singh (Punjabi)ਆਪਣਾ ਜੱਸ ਉਹ ਆਪ ਹੀ ਸ੍ਰਵਣ ਕਰਦਾ ਹੈ।
Fareedkot Teekaਆਪ ਹੀ ਸੁਨਤਾ ਹੈ ਅਰ ਆਪ ਹੀ ਜਸ ਰੂਪ ਹੈ। ਭਾਵ ਆਪ ਹੀ ਜਗ੍ਯਾਸੂ ਰੂਪ ਹੋ ਕਰ ਸ੍ਰੋਤਾ ਹੈ, ਪੁਨਃ ਆਪ ਹੀ (ਜਾਸਨ) ਜਸ ਕੇ ਉਚਾਰਨੇ ਵਾਲਾ ਗੁਰੂ ਰੂਪ ਹੈ॥
Prof. Sahib Singhਤਦੋਂ ਆਪਣੀ ਸੋਭਾ ਸੁਣਨ ਵਾਲਾ ਭੀ ਆਪ ਹੀ ਹੁੰਦਾ ਹੈ।

ਪਦ ਅਰਥ ਜਾਸਨ = ਜਸ।

SikhNet (Spanish)Él Mismo escucha, Él Mismo entona Su Propia Alabanza.

ਆਪਨ ਆਪੁ; ਆਪਹਿ ਉਪਾਇਓ ॥

aapan aap; aapeh upaaeo |

Sant Singh KhalsaHe Himself created Himself.
Manmohan SinghHis ownself, He has Himself created.
Manmohan Singh (Punjabi)ਆਪਣਾ ਆਪ ਉਸ ਨੇ ਆਪੇ ਹੀ ਪੈਦਾ ਕੀਤਾ ਹੈ।
Fareedkot Teekaਅਪਨੇ ਆਪ ਹੀ ਪਰਮੇਸ੍ਵਰ ਜਗਤ ਰੂਪ ਹੈ, ਪੁਨਃ ਆਪ ਹੀ ਤਿਸ ਨੇ ਉਤਪਤ ਕੀਆ ਹੈ॥
Prof. Sahib Singhਆਪਣੇ ਆਪ ਨੂੰ ਦਿੱਸਦੇ ਸਰੂਪ ਵਿਚ ਲਿਆਉਣ ਵਾਲਾ ਭੀ ਆਪ ਹੀ ਹੈ,

ਪਦ ਅਰਥ ਆਪੁ = ਆਪਣੇ ਆਪ ਨੂੰ।

SikhNet (Spanish)Él Mismo se creó a Sí Mismo,

ਆਪਹਿ ਬਾਪ; ਆਪ ਹੀ ਮਾਇਓ ॥

aapeh baap; aap hee maaeo |

Sant Singh KhalsaHe is His Own Father, He is His Own Mother.
Manmohan SinghHe is His own father, His own mother.
Manmohan Singh (Punjabi)ਉਹ ਆਪ ਆਪਣਾ ਪਿਤਾ ਹੈ ਅਤੇ ਆਪ ਹੀ ਆਪਣੀ ਮਾਤਾ।
Fareedkot Teekaਪਰਮੇਸ੍ਵਰ ਆਪ ਹੀ ਪਿਤਾ ਰੂਪ ਹੈ, ਪੁਨਃ ਆਪ ਹੀ (ਮਾਇਓ) ਮਾਤਾ ਹੈ॥
Prof. Sahib Singhਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ।

ਪਦ ਅਰਥ ਮਾਇਓ = ਮਾਂ।

SikhNet (Spanish)Él Mismo es Su Propio Padre y Su Propia Madre.

ਆਪਹਿ ਸੂਖਮ; ਆਪਹਿ ਅਸਥੂਲਾ ॥

aapeh sookham; aapeh asathoolaa |

Sant Singh KhalsaHe Himself is subtle and etheric; He Himself is manifest and obvious.
Manmohan SinghHe Himself, is minute and Himself great.
Manmohan Singh (Punjabi)ਉਹ ਖੁਦ ਹੀ ਮਹੀਨ ਹੈ ਅਤੇ ਖੁਦ ਹੀ ਵੱਡਾ।
Fareedkot Teekaਸੂਖਮ ਰੂਪ ਭੀ ਆਪ ਹੀ ਹੈ, ਪੁਨਃ ਆਪ ਹੀ ਅਸਥੂਲ ਰੂਪ ਹੈ॥
Prof. Sahib Singhਅਣ-ਦਿੱਸਦੇ ਤੇ ਦਿੱਸਦੇ ਸਰੂਪ ਵਾਲਾ ਆਪ ਹੀ ਹੈ।

ਪਦ ਅਰਥ ਅਸਥੂਲਾ = ਦ੍ਰਿਸ਼ਟਮਾਨ ਜਗਤ।

SikhNet (Spanish)Él Mismo es Sutil, Él Mismo es Aparente,

ਲਖੀ ਨ ਜਾਈ; ਨਾਨਕ ਲੀਲਾ ॥੧॥

lakhee na jaaee; naanak leelaa |1|

Sant Singh KhalsaO Nanak, His wondrous play cannot be understood. ||1||
Manmohan SinghNanak His play cannot be understood.
Manmohan Singh (Punjabi)ਨਾਨਕ ਉਸ ਦੀ ਖੇਡ ਸਮਝੀ ਨਹੀਂ ਜਾ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਲੀਲਾ ਲਖੀ ਨਹੀਂ ਜਾਤੀ ਹੈ, ਭਾਵ ਸੇ ਤਿਸ ਕੀ ਰਚਨਾ ਬ੍ਯੰਤ ਹੈ॥੧॥
Prof. Sahib Singhਹੇ ਨਾਨਕ! (ਪਰਮਾਤਮਾ ਦੀ ਇਹ ਜਗ-ਰਚਨਾ ਵਾਲੀ) ਖੇਡ ਬਿਆਨ ਨਹੀਂ ਕੀਤੀ ਜਾ ਸਕਦੀ ॥੧॥

ਪਦ ਅਰਥ ਲੀਲ੍ਹ੍ਹਾ = ਖੇਡ ॥੧॥

SikhNet (Spanish)dice Nanak, nadie puede saber en verdad de ésta Su Jugada.(1)

ਕਰਿ ਕਿਰਪਾ; ਪ੍ਰਭ ਦੀਨ ਦਇਆਲਾ ॥

kar kirapaa; prabh deen deaalaa |

Sant Singh KhalsaO God, Merciful to the meek, please be kind to me,
Manmohan SinghO Lord, compassionate to the poor, show mercy unto me,
Manmohan Singh (Punjabi)ਗਰੀਬਾਂ ਤੇ ਮਾਇਆਵਾਨ ਹੇ ਸੁਆਮੀ! ਮੇਰੇ ਉਤੇ ਰਹਿਮ ਧਾਰ,
Fareedkot Teekaਹੇ ਦੀਨ ਦ੍ਯਾਲ ਪ੍ਰਭੂ! ਐਸੀ ਕਿਰਪਾ ਕਰੁ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ।
SikhNet (Spanish)Oh Tú, Ser Bondadoso, ten piedad del débil,

ਤੇਰੇ ਸੰਤਨ ਕੀ; ਮਨੁ ਹੋਇ ਰਵਾਲਾ ॥ ਰਹਾਉ ॥

tere santan kee; man hoe ravaalaa | rahaau |

Sant Singh Khalsathat my mind might become the dust of the feet of Your Saints. ||Pause||
Manmohan Singhso that my heart may become the dust of Thine Saints' feet. Pause.
Manmohan Singh (Punjabi)ਤਾਂ ਜੋ ਮੇਰਾ ਦਿਲ ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਹੋ ਜਾਵੇ। ਠਹਿਰਾਉ।
Fareedkot Teekaਮੇਰਾ ਮਨੁ ਤੇਰੇ ਸੰਤ ਜਨੋਂ ਕੀ ਧੂੜੀ ਹੋ ਜਾਵੈ, ਭਾਵ ਨਿੰਮ੍ਰਤਾ ਧਾਰੇ॥ ਰਹਾਉ ॥
Prof. Sahib Singhਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥ ਰਹਾਉ ॥

ਪਦ ਅਰਥ ਰਵਾਲਾ = ਚਰਨ-ਧੂੜ। ਰਹਾਉ = ਕੇਂਦਰੀ ਭਾਵ।ਰਹਾਉ।

* ਨੋਟ: ਸਾਰੀ ਬਾਣੀ ਬਾਵਨ ਅੱਖਰੀ ਦਾ ਕੇਂਦਰੀ ਖ਼ਿਆਲ ਇਹਨਾਂ ਉਪਰਲੀਆਂ ਦੋ ਤੁਕਾਂ ਵਿਚ ਹੈ।

SikhNet (Spanish)para que mi mente se vuelva el Polvo sobre el cual pisan Tus Santos.
Shabad Guru Arjan Dev Ji Raag Gauree Ang 250

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕ
SikhNet (Spanish)Slok

ਨਿਰੰਕਾਰ ਆਕਾਰ ਆਪਿ; ਨਿਰਗੁਨ ਸਰਗੁਨ ਏਕ ॥

nirankaar aakaar aap; niragun saragun ek |

Sant Singh KhalsaHe Himself is formless, and also formed; the One Lord is without attributes, and also with attributes.
Manmohan SinghThe One Lord is without form and yet with form. He is without qualities and yet is with qualities.
Manmohan Singh (Punjabi)ਅਦੁੱਤੀ ਸਾਹਿਬ ਸਰੂਪ-ਰਹਿਤ ਹੈ ਅਤੇ ਫਿਰ ਭੀ ਸਰੂਪ ਸਹਿਤ। ਉਹ ਲੱਛਣਾ-ਵਿਹੂਣ ਹੈ ਅਤੇ ਨਾਲੇ ਲੱਛਣ-ਸੰਯੁਕਤ।
Fareedkot Teekaਜੋ ਨਿਰਾਕਾਰ ਨਿਰਗੁਣ ਪ੍ਰਭੂ ਹੈ, ਸੋਈ ਏਕ ਆਪਿ ਅਕਾਰ ਰੂਪ ਹੋ ਕਰ ਸ੍ਰਗੁਣ ਹੋਤਾ ਭਇਆ॥
Prof. Sahib Singhਆਕਾਰ-ਰਹਿਤ ਪਰਮਾਤਮਾ ਆਪ ਹੀ (ਜਗਤ-) ਆਕਾਰ ਬਣਾਂਦਾ ਹੈ। ਉਹ ਆਪ ਹੀ (ਨਿਰੰਕਾਰ ਰੂਪ ਵਿਚ) ਮਾਇਆ ਦੇ ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ, ਤੇ ਜਗਤ-ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾਂ ਵਾਲਾ ਹੋ ਜਾਂਦਾ ਹੈ।

ਪਦ ਅਰਥ ਆਕਾਰ = ਸਰੂਪ। ਨਿਰੰਕਾਰ = ਆਕਾਰ ਤੋਂ ਬਿਨਾ। ਗੁਨ = ਮਾਇਆ ਦੇ ਤਿੰਨ ਸੁਭਾਵ, (ਰਜ, ਤਮ, ਸਤ੍ਵ)। ਨਿਰਗੁਨ = ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਜ਼ੋਰ ਨਹੀਂ ਪਾ ਰਹੇ। ਸਰਗੁਨ = ਉਹ ਸਰੂਪ ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਮੌਜੂਦ ਹਨ।

SikhNet (Spanish)Él, el Uno sin Forma, también la tiene, Él es el Absoluto y también el Relativo.

ਏਕਹਿ ਏਕ ਬਖਾਨਨੋ; ਨਾਨਕ. ਏਕ ਅਨੇਕ ॥੧॥

ekeh ek bakhaanano; naanak. ek anek |1|

Sant Singh KhalsaDescribe the One Lord as One, and Only One; O Nanak, He is the One, and the many. ||1||
Manmohan SinghNanak, describe the One Lord as One. The One Lord is One and Manifold.
Manmohan Singh (Punjabi)ਨਾਨਕ, ਅਦੁੱਤੀ ਸਾਹਿਬ ਨੂੰ ਬਿਲਕੁਲ ਇਕੱਲਾ ਹੀ ਬਿਆਨ ਕਰ, ਉਹ ਸਾਹਿਬ ਇਕ ਅਤੇ ਅਨੇਕ ਹੈ।
Fareedkot Teekaਬੇਦ ਅਰ ਸ਼ਾਸਤ੍ਰ ਤਿਸ ਏਕ ਹੀ ਏਕ ਕਾ ਬਖ੍ਯਾਨ ਕਰਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਏਕ ਅਨੇਕ ਰੂਪੋਂ ਕੋ ਧਾਰ ਰਹਾ ਹੈ॥੧॥☬ਜੋ ਕਹੇ ਏਕ ਅਨੇਕ ਰੂਪ ਕੈਸੇ ਹੂਆ? ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕਾਂ ਰੂਪ ਬਣਾ ਲੈਂਦਾ ਹੈ, (ਪਰ ਇਹ ਅਨੇਕ ਰੂਪ ਉਸ ਤੋਂ ਵੱਖਰੇ ਨਹੀਂ ਹਨ) ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇਕ ਆਪ ਹੀ ਆਪ ਹੈ ॥੧॥

ਪਦ ਅਰਥ ਏਕਹਿ = ਇਕੋ ਹੀ ॥੧॥

SikhNet (Spanish)Dice Nanak, Él quien es conocido como el Uno, también es el Todo. (1)
Shabad Guru Arjan Dev Ji Raag Gauree Ang 250

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
Prof. Sahib Singhਪਉੜੀ
SikhNet (Spanish)Pauri

ਓਅੰ ਗੁਰਮੁਖਿ; ਕੀਓ ਅਕਾਰਾ ॥

oan guramukh; keeo akaaraa |

Sant Singh KhalsaONG: The One Universal Creator created the Creation through the Word of the Primal Guru.
Manmohan SinghThe One Lord, the Great Guru, created all the forms.
Manmohan Singh (Punjabi)ਵੱਡੇ ਗੁਰੂ, ਇਕ ਪ੍ਰਭੂ ਨੇ ਸਮੂਹ ਸਰੂਪ ਸਾਜੇ ਹਨ।
Fareedkot Teekaਗੁਰਮੁਖੋਂ ਨੇ ਐਸੇ ਜਾਨਾ ਹੈ ਕਿ ਓਅੰ ਰੂਪ ਪ੍ਰਮਾਤਮਾ ਨੇ ਜਗਤ ਕਾ ਆਕਾਰੁ ਕੀਆ ਹੈ॥
Prof. Sahib Singhਗੁਰਮੁਖ ਬਣਨ ਵਾਸਤੇ ਪ੍ਰਭੂ ਨੇ ਜਗਤ-ਰਚਨਾ ਕੀਤੀ ਹੈ।

ਪਦ ਅਰਥ ਅਕਾਰਾ = ਜਗਤ-ਰਚਨਾ।

SikhNet (Spanish)ONG: Él, el Guru Primordial, creó todas las formas.

ਏਕਹਿ ਸੂਤਿ ਪਰੋਵਨਹਾਰਾ ॥

ekeh soot parovanahaaraa |

Sant Singh KhalsaHe strung it upon His one thread.
Manmohan SinghHe has strung them all unto One thread.
Manmohan Singh (Punjabi)ਉਸ ਨੇ ਉਨ੍ਹਾਂ ਸਾਰਿਆਂ ਨੂੰ ਇਕ ਧਾਗੇ ਵਿੱਚ ਪਰੋਤਾ ਹੋਇਆ ਹੈ।
Fareedkot Teekaਪੁਨ: ਏਕ ਹੀ ਚੇਤਨ ਸੱਤਾ ਰੂਪੀ ਸੂਤ ਵਿਖੇ ਆਕਾਰ ਰੂਪੀ ਮਣਕਿਓਂ ਕੇ ਪਰੋਵਨੇ ਵਾਲਾ ਹੈ॥
Prof. Sahib Singhਸਾਰੇ ਜੀਵ-ਜੰਤਾਂ ਨੂੰ ਆਪਣੇ ਇਕੋ ਹੀ ਹੁਕਮ-ਧਾਗੇ ਵਿਚ ਪ੍ਰੋ ਰੱਖਣ ਦੇ ਸਮਰੱਥ ਹੈ।

ਪਦ ਅਰਥ ਸੂਤਿ = ਸੂਤਰ ਵਿਚ, ਹੁਕਮ ਵਿਚ।

SikhNet (Spanish)Él, el Uno lo engarza todo en un mismo hilo.

ਭਿੰਨ ਭਿੰਨ; ਤ੍ਰੈ ਗੁਣ ਬਿਸਥਾਰੰ ॥

bhin bhin; trai gun bisathaaran |

Sant Singh KhalsaHe created the diverse expanse of the three qualities.
Manmohan SinghThe three qualities, He has differently diffused.
Manmohan Singh (Punjabi)ਤਿੰਨ ਹੀ ਲੱਛਣ ਉਸ ਨੇ ਵਖੋ ਵੱਖਰੇ ਫੈਲਾਏ ਹੋਏ ਹਨ।
Fareedkot Teekaਨਿਆਰੇ ਨਿਆਰੇ ਤੀਨੋਂ ਗੁਣੋਂ ਕੋ ਬਿਸਥਾਰ ਕੀਆ ਹੈ। ਤਮੋ ਗੁਣੀ ਪਾਤਾਲ ਮੇਂ ਨਾਗ, ਅਰ ਰਜੋ ਗੁਨੀ ਪ੍ਰਿਥ੍ਵੀ ਮੇਂ ਮਾਨੁਖ, ਅਰ ਸ੍ਵਰਗ ਮੇਂ ਸਤੋ ਗੁਣੀ ਦੇਵਤਾ ਹੈ॥
Prof. Sahib Singhਪ੍ਰਭੂ ਨੇ ਮਾਇਆ ਦੇ ਤਿੰਨ ਗੁਣਾਂ ਦਾ ਵੱਖ ਵੱਖ ਖਿਲਾਰਾ ਕਰ ਦਿੱਤਾ ਹੈ।

ਪਦ ਅਰਥ ਭਿੰਨ = ਵੱਖ। ਬਿਸਥਾਰ = ਖਿਲਾਰਾ।

SikhNet (Spanish)Él Mismo creó los Tres Modos,

ਨਿਰਗੁਨ ਤੇ; ਸਰਗੁਨ ਦ੍ਰਿਸਟਾਰੰ ॥

niragun te; saragun drisattaaran |

Sant Singh KhalsaFrom formless, He appeared as form.
Manmohan SinghFrom Absolute He appears to be Related.
Manmohan Singh (Punjabi)ਗੁਣਾ-ਵਿਹੂਣ ਤੋਂ ਉਹ ਗੁਣਾ-ਸੰਯੁਕਤ ਨਜ਼ਰੀਂ ਪੈਦਾ ਹੈ।
Fareedkot Teekaਨਿਰਗੁਣ ਸ੍ਵਰੂਪ ਤੇ ਪਰਮੇਸਰ ਸਰਗੁਣ ਵੈਰਾਟ (ਦ੍ਰਿਸਟਾਰੰ) ਦਿਖਾਈ ਦੇਤਾ ਹੈ॥
Prof. Sahib Singhਪ੍ਰਭੂ ਨੇ ਆਪਣੇ ਅਦ੍ਰਿਸ਼ਟ ਰੂਪ ਤੋਂ ਦਿੱਸਦਾ ਜਗਤ ਰਚਿਆ ਹੈ।

ਪਦ ਅਰਥ ਦ੍ਰਿਸਟਾਰੰ = ਦਿੱਸ ਪਿਆ।

SikhNet (Spanish)la expansión diversa, y evoluciona Su Ser Absoluto en el Relativo,

ਸਗਲ ਭਾਤਿ ਕਰਿ; ਕਰਹਿ ਉਪਾਇਓ ॥

sagal bhaat kar; kareh upaaeo |

Sant Singh KhalsaThe Creator has created the creation of all sorts.
Manmohan SinghThe Creator has created the creation of all sorts.
Manmohan Singh (Punjabi)ਰਚਣਹਾਰ ਨੇ ਰਚਨਾ ਸਮੂਹ ਪਰਕਾਰ ਦੀ ਰਚੀ ਹੈ।
Fareedkot Teekaਸਗਲ ਪ੍ਰਕਾਰ ਕਰ ਤਿਸ ਨੇ ਆਪ ਜਗਤ ਕੋ ਉਪਾਵਣਾ ਕੀਆ ਹੈ॥☬ਜੇ ਕਹੇ ਜੀਵਾਂ ਕੋ ਜਨਮ ਮਰਣ ਕੈਸੇ ਹੂਆ? ਸੋ ਕਹਤੇ ਹੈਂ:
Prof. Sahib Singhਹੇ ਪ੍ਰਭੂ! ਤੂੰ ਸਾਰੀਆਂ (ਅਨੇਕਾਂ) ਕਿਸਮਾਂ ਬਣਾ ਕੇ ਜਗਤ-ਉਤਪੱਤੀ ਕੀਤੀ ਹੈ।

ਪਦ ਅਰਥ ਉਪਾਇਓ = ਉਤਪੱਤੀ।

SikhNet (Spanish)y así creó Él la creación de diferentes formas,

ਜਨਮ ਮਰਨ; ਮਨ ਮੋਹੁ ਬਢਾਇਓ ॥

janam maran; man mohu badtaaeo |

Sant Singh KhalsaThe attachment of the mind has led to birth and death.
Manmohan SinghWorldly love, the root of birth and death, the Master has increased in man's mind.
Manmohan Singh (Punjabi)ਜੰਮਣ, ਮਰਣ ਦੀ ਜੜ੍ਹ, ਸੰਸਾਰੀ ਮਮਤਾ, ਮਾਲਕ ਨੇ ਮਨੁੱਸ਼ ਦੇ ਮਨੂਏ ਅੰਦਰ ਘਨੇਰੀ ਕਰ ਦਿਤੀ ਹੈ।
Fareedkot Teekaਮਨ ਮੇਂ ਜੋ ਮੋਹ ਵਧਾਇ ਦੀਆ ਹੈ, ਇਸ ਤੇ ਜਨਮ ਮਰਨ ਹੋਤਾ ਹੈ॥
Prof. Sahib Singhਜਨਮ ਮਰਨ ਦਾ ਮੂਲ ਜੀਵਾਂ ਦੇ ਮਨ ਦਾ ਮੋਹ ਭੀ ਤੂੰ ਹੀ ਵਧਾਇਆ ਹੈ,
SikhNet (Spanish)el nacimiento, la mente, su proyección y la muerte

ਦੁਹੂ ਭਾਤਿ ਤੇ; ਆਪਿ ਨਿਰਾਰਾ ॥

duhoo bhaat te; aap niraaraa |

Sant Singh KhalsaHe Himself is above both, untouched and unaffected.
Manmohan SinghFrom both the varieties He Himself is free.
Manmohan Singh (Punjabi)ਦੋਨਾਂ ਕਿਸਮਾਂ ਤੋਂ ਉਹ ਖੁਦ ਅਟੰਕ ਹੈ।
Fareedkot Teekaਦੋਨੋਂ ਤਰ੍ਹਾਂ ਸੇ ਅਰਥਾਤ ਜਨਮ ਅਰ ਮਰਨ ਸੇ ਆਪ ਨਿਆਰਾ ਹੈ॥
Prof. Sahib Singhਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈਂ।

ਪਦ ਅਰਥ ਦੁਹੂ ਭਾਤਿ = ਜਨਮ ਤੇ ਮਰਨ।

SikhNet (Spanish)Pero Él Mismo está por encima de todo.

ਨਾਨਕ; ਅੰਤੁ ਨ ਪਾਰਾਵਾਰਾ ॥੨॥

naanak; ant na paaraavaaraa |2|

Sant Singh KhalsaO Nanak, He has no end or limitation. ||2||
Manmohan SinghNanak, the Lord has no limit and this or that end.
Manmohan Singh (Punjabi)ਨਾਨਕ ਸਾਈਂ ਦਾ ਕੋਈ ਓੜਕ ਅਤੇ ਇਹ ਜਾਂ ਓਹ ਕਿਨਾਰਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਪਾਰਾਵਾਰ ਕਾ ਅੰਤੁ ਨਹੀਂ ਹੈ॥੨॥
Prof. Sahib Singhਹੇ ਨਾਨਕ! (ਆਖ-) ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੨॥
SikhNet (Spanish)Dice Nanak, Ilimitado es Él, de Él no se conoce ningún fin. (2)
Shabad Guru Arjan Dev Ji Raag Gauree Ang 250

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕ
SikhNet (Spanish)Slok

ਸੇਈ ਸਾਹ. ਭਗਵੰਤ ਸੇ; ਸਚੁ ਸੰਪੈ ਹਰਿ ਰਾਸਿ ॥

seee saah. bhagavant se; sach sanpai har raas |

Sant Singh KhalsaThose who gather Truth, and the riches of the Lord's Name, are rich and very fortunate.
Manmohan SinghThey are rich and they are fortunate, who have the wealth of Truth and the capital of God's Name.
Manmohan Singh (Punjabi)ਉਹ ਦੌਲਤਮੰਦ ਹਨ ਅਤੇ ਉਹੀ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਕੋਲ ਸੱਚ ਦੀ ਦੌਲਤ ਅਤੇ ਰੱਬ ਦੀ ਨਾਮ ਦੀ ਪੂੰਜੀ ਹੈ?
Fareedkot Teekaਵਹੀ ਸ਼ਾਹੂਕਾਰ (ਭਗਵੰਤ ਸੇ) ਭਾਗੋਂ ਵਾਲੇ, ਵਾ ਭਗਵੰਤ ਕਾ ਸ੍ਵਰੂਪ ਹੈ ਜਿਨ ਕੇ ਪਾਸ ਸਚੇ ਹਰਿ ਨਾਮ ਰੂਪਿ ਸੰਪਤਾਦੀ (ਰਾਸਿ) ਪੂੰਜੀ ਅਰਥਾਤ ਸਰਧਾ ਹੈ॥
Prof. Sahib Singh(ਜੀਵ ਜਗਤ ਵਿਚ ਹਰਿ-ਨਾਮ ਦਾ ਵਣਜ ਕਰਨ ਆਏ ਹਨ) ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਹਰੀ ਦਾ ਨਾਮ (ਵਣਜ ਕਰਨ ਲਈ) ਪੂੰਜੀ ਹੈ, ਉਹੀ ਸਾਹੂਕਾਰ ਹਨ, ਉਹੀ ਧਨ ਵਾਲੇ ਹਨ।

ਪਦ ਅਰਥ ਸੇਈ = ਉਹੀ ਬੰਦੇ। ਭਗਵੰਤ = ਧਨ ਵਾਲੇ। ਸੇ = ਉਹੀ ਬੰਦੇ। ਸੰਪੈ = ਧਨ। ਰਾਸਿ = ਪੂੰਜੀ।

SikhNet (Spanish)Sólo serán ricos en verdad, los que guarden el Tesoro del Nombre del Señor.

ਨਾਨਕ. ਸਚੁ ਸੁਚਿ ਪਾਈਐ; ਤਿਹ ਸੰਤਨ ਕੈ ਪਾਸਿ ॥੧॥

naanak. sach such paaeeai; tih santan kai paas |1|

Sant Singh KhalsaO Nanak, truthfulness and purity are obtained from Saints such as these. ||1||
Manmohan SinghNanak, truthfulness and piety are obtained from those Saints.
Manmohan Singh (Punjabi)ਨਾਨਕ, ਸੱਚਾਈ ਅਤੇ ਪਵਿੱਤ੍ਰਤਾ ਉਨ੍ਹਾਂ ਸਾਧਾਂ ਪਾਸੋਂ ਪ੍ਰਾਪਤ ਹੁੰਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤ ਜਨੋਂ ਕੇ ਪਾਸ ਸੇ ਸਚ ਰੂਪ ਪਰਮੇਸ੍ਵਰ ਕੀ ਪ੍ਰਾਪਤੀ ਅਰ (ਸੁਚਿ) ਪਵਿਤ੍ਰਤਾ ਪ੍ਰਾਪਤਿ ਹੋਤੀ ਹੈ॥੧॥☬ਸੋ ਪਰਮੇਸ੍ਵਰ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਅਜਿਹੇ ਸੰਤ ਜਨਾਂ ਤੋਂ ਹੀ ਨਾਮ-ਧਨ ਤੇ ਆਤਮਕ ਪਵਿੱਤ੍ਰਤਾ ਹਾਸਲ ਹੁੰਦੀ ਹੈ ॥੧॥

ਪਦ ਅਰਥ ਸੁਚਿ = ਆਤਮਕ ਪਵਿਤ੍ਰਤਾ। ਤਿਹ = ਉਹਨਾਂ ॥੧॥

SikhNet (Spanish)Dice Nanak, de tales Santos uno logra la Verdad y la Piedad.(1)
Shabad Guru Arjan Dev Ji Raag Gauree Ang 250

ਪਵੜੀ ॥

pavarree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
Prof. Sahib Singhਪਵੜੀ

ਪਦ ਅਰਥ ਪਵੜੀ:

SikhNet (Spanish)Pauri

ਸਸਾ; ਸਤਿ ਸਤਿ. ਸਤਿ ਸੋਊ ॥

sasaa; sat sat. sat soaoo |

Sant Singh KhalsaSASSA: True, True, True is that Lord.
Manmohan SinghS: True, true, true is that Lord.
Manmohan Singh (Punjabi)ਸ-ਸੱਚਾ, ਸੱਚਾ, ਸੱਚਾ ਹੈ ਉਹ ਸੁਆਮੀ।
Fareedkot Teekaਸੱਸੇ ਅਖਰ ਦ੍ਵਾਰਾ ਕਹਤੇ ਹੈਂ: ਸੋ ਪ੍ਰਭੂ ਤੀਨ ਕਾਲੋਂ ਮੇਂ ਸਤਿ ਹੈ॥
Prof. Sahib Singhਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ,

ਪਦ ਅਰਥ ਸਤਿ = ਸਦਾ-ਥਿਰ ਰਹਿਣ ਵਾਲਾ। ਸੋਊ = ਉਹੀ ਬੰਦਾ ਜਿਸ ਨੂੰ।

SikhNet (Spanish)SASSA: Verdad, Verdad, Verdad es Él.

ਸਤਿ ਪੁਰਖ ਤੇ; ਭਿੰਨ ਨ ਕੋਊ ॥

sat purakh te; bhin na koaoo |

Sant Singh KhalsaNo one is separate from the True Primal Lord.
Manmohan SinghNone is separate from the True Lord.
Manmohan Singh (Punjabi)ਕੋਈ ਭੀ ਸੱਚੇ ਸੁਆਮੀ ਨਾਲੋਂ ਵੱਖਰਾ ਨਹੀਂ।
Fareedkot Teekaਸਤਿਪੁਰਖ ਪਰਮੇਸ੍ਵਰ ਤੇ ਨ੍ਯਾਰਾ ਕੋਈ ਨਹੀਂ ਹੈ॥
Prof. Sahib Singhਉਸ ਸਦਾ-ਥਿਰ ਵਿਆਪਕ ਪ੍ਰਭੂ ਤੋਂ ਵੱਖਰੀ ਹਸਤੀ ਵਾਲਾ ਹੋਰ ਕੋਈ ਨਹੀਂ ਹੈ।
SikhNet (Spanish)No, nadie está separado del Verdadero Purusha.

ਸੋਊ ਸਰਨਿ ਪਰੈ; ਜਿਹ ਪਾਯੰ ॥

soaoo saran parai; jih paayan |

Sant Singh KhalsaThey alone enter the Lord's Sanctuary, whom the Lord inspires to enter.
Manmohan SinghHe alone enters His sanctuary, whom He causes to enter.
Manmohan Singh (Punjabi)ਕੇਵਲ ਉਹੀ ਉਸ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਜਿਸ ਨੂੰ ਉਹ ਲਿਆਉਂਦਾ ਹੈ।
Fareedkot Teekaਸੋਈ ਪੁਰਸ ਤਿਸ ਕੀ ਸਰਨ ਪੜਤਾ ਹੈ ਜਿਸ ਕੋ ਵਹੁ ਆਪ ਪਾਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪਣੀ ਸਰਨੀ ਪਾਂਦਾ ਹੈ, ਉਹੀ ਪੈਂਦਾ ਹੈ।

ਪਦ ਅਰਥ ਪਾਯੰ = ਪਾਂਦਾ ਹੈ।

SikhNet (Spanish)Sólo aquél a quién Él bendice, busca Su Refugio, habita en Él

ਸਿਮਰਿ ਸਿਮਰਿ; ਗੁਨ ਗਾਇ ਸੁਨਾਯੰ ॥

simar simar; gun gaae sunaayan |

Sant Singh KhalsaMeditating, meditating in remembrance, they sing and preach the Glorious Praises of the Lord.
Manmohan SinghHe sings preaches on Lord's excellences.
Manmohan Singh (Punjabi)ਉਹ ਸਾਹਿਬ ਦੀਆਂ ਵਡਿਆਈਆਂ ਨੂੰ ਗਾਉਂਦਾ ਪ੍ਰਚਾਰਦਾ ਅਤੇ ਇਕ-ਰਸ ਵੀਚਾਰਦਾ ਹੈ।
Fareedkot Teekaਪੁਨ: ਵਹੁ ਪੁਰਸ ਮਨ ਤਨ ਕਰ ਤਿਸ ਕੋ ਸਿਮਰਤਾ ਹੈ, ਬਾਣੀ ਕਰ ਕੇ ਤਿਸ ਕੇ ਗੁਣੋਂ ਕੋ ਗਾਇ ਸੁਨਾਵਤਾ ਹੈ॥੨॥
Prof. Sahib Singhਉਹ ਮਨੁੱਖ ਪ੍ਰਭੂ ਦਾ ਸਿਮਰਨ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰ ਕੇ ਹੋਰਨਾਂ ਨੂੰ ਭੀ ਸੁਣਾਂਦਾ ਹੈ।
SikhNet (Spanish)y recita las Alabanzas del Señor.

ਸੰਸੈ ਭਰਮੁ; ਨਹੀ ਕਛੁ ਬਿਆਪਤ ॥

sansai bharam; nahee kachh biaapat |

Sant Singh KhalsaDoubt and skepticism do not affect them at all.
Manmohan SinghDoubt and delusion cling to him not in the least.
Manmohan Singh (Punjabi)ਸੰਦੇਹ ਤੇ ਵਹਿਮ ਉਸ ਨੂੰ ਉੱਕੇ ਹੀ ਨਹੀਂ ਚਿਮੜਦੇ।
Fareedkot Teekaਸਹਿਸਾ ਅਰ ਭਰਮ ਤਿਸ ਕੋ ਕਛੁ ਬ੍ਯਾਪ ਨਹੀਂ ਸਕਤੇ ਹੈਂ॥
Prof. Sahib Singhਕੋਈ ਸਹਮ ਕੋਈ ਭਟਕਣਾ ਉਸ ਮਨੁੱਖ ਉਤੇ ਜ਼ੋਰ ਨਹੀਂ ਪਾ ਸਕਦਾ, (ਕਿਉਂਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ।)

ਪਦ ਅਰਥ ਸੰਸੈ = ਸਹਸਾ, ਸਹਮ। ਭਰਮੁ = ਭਟਕਣਾ। ਬਿਆਪਤ = ਜ਼ੋਰ ਪਾਂਦਾ।

SikhNet (Spanish)A él la duda no lo derrota,

ਪ੍ਰਗਟ ਪ੍ਰਤਾਪੁ; ਤਾਹੂ ਕੋ ਜਾਪਤ ॥

pragatt prataap; taahoo ko jaapat |

Sant Singh KhalsaThey behold the manifest glory of the Lord.
Manmohan SinghObviously manifest Glory of the Divine is seen by him.
Manmohan Singh (Punjabi)ਉਸ ਨੂੰ ਰੱਬੀ ਤੇਜ ਪਰਤੱਖ ਹੀ ਜ਼ਾਹਰ ਦਿਸਦਾ ਹੈ।
Fareedkot Teekaਜਿਸ ਵਾਹਿਗੁਰੂ ਕਾ ਪ੍ਰਤਾਪ ਪ੍ਰਗਟ ਹੈ, ਤਿਸੀ ਕੋ ਵਹੁ ਪੁਰਸ ਜਪਤਾ ਹੈ, ਵਾ ਤਿਸ ਪੁਰਸ ਕਾ ਪ੍ਰਤਾਪੁ ਪ੍ਰਗਟ (ਜਾਪਤ) ਜਾਣੀਤਾ ਹੈ॥
Prof. Sahib Singhਉਸ ਨੂੰ ਹਰ ਥਾਂ ਪ੍ਰਭੂ ਦਾ ਹੀ ਪ੍ਰਤਾਪ ਪ੍ਰਤੱਖ ਦਿੱਸਦਾ ਹੈ।

ਪਦ ਅਰਥ ਤਾਹੂ ਕੋ = ਉਸ ਪ੍ਰਭੂ ਦਾ ਹੀ। ਜਾਪਤ = ਦਿੱਸਦਾ ਹੈ।

SikhNet (Spanish)y él ve la Presencia de la Gloria del Señor por todas partes.

ਸੋ ਸਾਧੂ; ਇਹ ਪਹੁਚਨਹਾਰਾ ॥

so saadhoo; ih pahuchanahaaraa |

Sant Singh KhalsaThey are the Holy Saints - they reach this destination.
Manmohan SinghHe is the Saint, who attains to this destination.
Manmohan Singh (Punjabi)ਉਹੀ ਸੰਤ ਹੈ ਜਿਹੜਾ ਇਸ ਮੰਜ਼ਲ ਨੂੰ ਪਹੁੰਚਦਾ ਹੈ।
Fareedkot Teekaਸੋਈ ਪੁਰਸ (ਸਾਧੂ) ਸ੍ਰੇਸਟ ਹੈ, ਜੋ (ਇਹ) ਇਸ ਸਤਿ ਸ੍ਵਰੂਪ ਕੋ ਪਹੁਚਨਹਾਰ ਹੂਆ ਹੈ, ਭਾਵ ਸੇ ਸਤਿ ਰੂਪ ਹੀ ਹੂਆ ਹੈ॥
Prof. Sahib Singhਜੋ ਮਨੁੱਖ ਇਸ ਆਤਮਕ ਅਵਸਥਾ ਤੇ ਪਹੁੰਚਦਾ ਹੈ, ਉਸ ਨੂੰ ਸਾਧੂ ਜਾਣੋ।

ਪਦ ਅਰਥ ਇਹ = ਇਸ ਅਵਸਥਾ ਤਕ।

SikhNet (Spanish)Sólo aquél que logra este Estado es el verdadero Santo.

ਨਾਨਕ; ਤਾ ਕੈ ਸਦ ਬਲਿਹਾਰਾ ॥੩॥

naanak; taa kai sad balihaaraa |3|

Sant Singh KhalsaNanak is forever a sacrifice to them. ||3||
Manmohan SinghNanak is, ever, a sacrifice unto him.
Manmohan Singh (Punjabi)ਨਾਨਕ ਹਮੇਸ਼ਾਂ, ਉਸ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਦੀਵ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਨਾਨਕ! (ਆਖ)-ਮੈਂ ਉਸ ਤੋਂ ਸਦਾ ਸਦਕੇ ਹਾਂ ॥੩॥
SikhNet (Spanish)Nanak ofrece su Ser siempre en sacrificio a él.(3)
Shabad Guru Arjan Dev Ji Raag Gauree Ang 250 - 251

ਸਲੋਕੁ ॥

salok |

Sant Singh KhalsaSalok:
Manmohan SinghSalok.
Manmohan Singh (Punjabi)ਸਲੋਕ।
Prof. Sahib Singhਸਲੋਕ
SikhNet (Spanish)Slok

ਧਨੁ ਧਨੁ ਕਹਾ ਪੁਕਾਰਤੇ; ਮਾਇਆ ਮੋਹ ਸਭ ਕੂਰ ॥

dhan dhan kahaa pukaarate; maaeaa moh sabh koor |

Sant Singh KhalsaWhy are you crying out for riches and wealth? All this emotional attachment to Maya is false.
Manmohan SinghWhy art thou crying for wealth and riches? Love of worldly valuables is all false.
Manmohan Singh (Punjabi)ਤੂੰ ਦੌਲਤ ਤੇ ਦਰਬ ਲਈ ਕਿਉਂ ਦੁਹਾਈ ਪਾਈ ਹੋਈ ਹੈ? ਸੰਸਾਰੀ ਪਦਾਰਥ ਦੀ ਲਗਨ ਸਾਰੀ ਹੀ ਝੂਠੀ ਹੈ।
Fareedkot Teekaਹੇ ਜੀਵੋ! ਧਨ ਪ੍ਰਾਪਤਿ ਹੋਵੇ ਧਨ ਮਿਲ ਜਾਵੇ, ਐਸੇ ਕ੍ਯੋਂ ਪੁਕਾਰ ਰਹੇ ਹੋ? ਕਿਉਂਕਿ ਮਾਯਾ ਕਾ ਮੋਹਿ ਸਭ ਝੂਠਾ ਹੈ। ਵਾ ਧਨ ਕੋ ਧਨ ਰੂਪ ਜਾਣ ਕੇ (ਕਹਾ) ਕਬ ਪੁਕਾਰਤੇ ਹੈਂ, ਭਾਵ ਸੇ ਨਹੀਂ ਪੁਕਾਰਤੇ ਹੈਂ। ਜਿਨ ਹਰੀ ਭਗਤੋਂ ਨੇ ਮਾਇਆ ਕਾ ਮੋਹ ਸਭ (ਕੂਰ) ਝੂਠਾ ਜਾਨਾ ਹੈ॥
Prof. Sahib Singh(ਹੇ ਭਾਈ!) ਕਿਉਂ ਹਰ ਵੇਲੇ ਧਨ ਇਕੱਠਾ ਕਰਨ ਲਈ ਹੀ ਕੂਕਦੇ ਰਹਿੰਦੇ ਹੋ? ਮਾਇਆ ਦਾ ਮੋਹ ਤਾਂ ਝੂਠਾ ਹੀ ਹੈ (ਇਸ ਧਨ ਨੇ ਸਦਾ ਨਾਲ ਨਹੀਂ ਨਿਭਣਾ)।

ਪਦ ਅਰਥ ਕੂਰ = ਕੂੜ, ਨਾਸਵੰਤ।

SikhNet (Spanish)¿Para qué perseguir riqueza y más riqueza?, el amor a Maya es todo falso.

ਨਾਮ ਬਿਹੂਨੇ ਨਾਨਕਾ; ਹੋਤ ਜਾਤ ਸਭੁ ਧੂਰ ॥੧॥

naam bihoone naanakaa; hot jaat sabh dhoor |1|

Sant Singh KhalsaWithout the Naam, the Name of the Lord, O Nanak, all are reduced to dust. ||1||
Manmohan SinghWithout God's Name, O Nanak all are being reduced to dust.
Manmohan Singh (Punjabi)ਰੱਬ ਦੇ ਨਾਮ ਦੇ ਬਗੈਰ ਹੇ ਨਾਨਕ! ਸਾਰੇ ਮਿੱਟੀ ਹੁੰਦੇ ਜਾ ਰਹੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ ਨਾਮ ਸੇ ਰਹਤ ਹੈਂ, ਸੋ ਸਭੀ (ਜਾਤ) ਉਤਪਤਿ ਹੋ ਕੇ ਧੂਰ ਹੋਤੇ ਰਹਤੇ ਹੈਂ। ਸੰਤ ਜਨੋਂ ਨੇ ਐਸੇ ਜਾਨਿਆ ਹੈ ਨਾਮ ਬਿਨਾਂ ਸਭ ਧੂੜ ਹੋਤੇ ਜਾਤੇ ਹੈਂ॥
Prof. Sahib Singhਹੇ ਨਾਨਕ! ਨਾਮ ਤੋਂ ਸੱਖਣਾ ਰਹਿ ਕੇ ਸਾਰਾ ਜਗਤ ਹੀ ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ ॥੧॥

ਪਦ ਅਰਥ ਧੂਰ = ਖੇਹ ॥੧॥

SikhNet (Spanish)Sin el Naam, el Nombre del Señor, dice Nanak, todo vale menos que el polvo.
Shabad Guru Arjan Dev Ji Raag Gauree Ang 251

ਪਵੜੀ ॥

pavarree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਵੜੀ

ਪਦ ਅਰਥ ਪਵੜੀ:

SikhNet (Spanish)Pauri

ਧਧਾ. ਧੂਰਿ ਪੁਨੀਤ; ਤੇਰੇ ਜਨੂਆ ॥

dhadhaa. dhoor puneet; tere janooaa |

Sant Singh KhalsaDHADHA: The dust of the feet of the Saints is sacred.
Manmohan SinghDh: Sacred is the dust of Thine slave's feet, O Lord.
Manmohan Singh (Punjabi)ਧ-ਪਵਿਤ੍ਰ ਹੈ ਤੇਰੇ ਗੋਲਿਆਂ ਦੇ ਪੈਰਾਂ ਦੀ ਧੂੜ, ਹੇ ਸੁਆਮੀ!
Fareedkot Teekaਧੱਧੇ ਦ੍ਵਾਰਾ ਕਹਤੇ ਹੈਂ: ਹੇ ਜੀਵ! (ਜਨੂਆ) ਸੰਤ ਜਨੋਂ ਕੀ ਚਰਨ ਧੂਰੀ ਤੇਰੇ ਕੋ (ਪੁਨੀਤ) ਪਵਿਤ੍ਰ ਕਰਨੇ ਵਾਲੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਪਵਿਤ੍ਰ (ਕਰਨ ਵਾਲੀ ਹੁੰਦੀ) ਹੈ।

ਪਦ ਅਰਥ ਪੁਨੀਤ = ਪਵਿਤ੍ਰ। ਜਨੂਆ = ਦਾਸਾਂ ਦੀ।

SikhNet (Spanish)DHADJA: Bendito es el Polvo de los Pies de Tus Santos, oh Señor;

ਧਨਿ ਤੇਊ; ਜਿਹ ਰੁਚ ਇਆ ਮਨੂਆ ॥

dhan teaoo; jih ruch eaa manooaa |

Sant Singh KhalsaBlessed are those whose minds are filled with this longing.
Manmohan SinghBlest are they within whose mind this longing subsists.
Manmohan Singh (Punjabi)ਮੁਬਾਰਕ ਹਨ ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਚਾਹਨਾ ਹੈ।
Fareedkot Teekaਅਰ ਵਹੁ ਪੁਰਸ ਧੰਨਤਾ ਯੋਗ ਹੈਂ ਜਿਨ ਕੇ ਮਨ ਮੇਂ (ਇਆ) ਇਸ ਸੰਤ ਚਰਨ ਧੂਰੀ ਕੀ ਰੁਚੀ ਹੈ॥
Prof. Sahib Singhਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ ਇਸ ਧੂੜ ਦੀ ਤਾਂਘ ਹੈ।

ਪਦ ਅਰਥ ਧਨਿ = ਭਾਗਾਂ ਵਾਲੇ। ਤੇਊ = ਉਹ ਬੰਦੇ। ਜਿਹ ਮਨੂਆ = ਜਿਨ੍ਹਾਂ ਦੇ ਮਨ ਵਿਚ। ਇਆ ਰੁਚ = ਇਸ (ਧੂਰ) ਦੀ ਤਾਂਘ।

SikhNet (Spanish)benditos son aquéllos que buscan nada más que eso.

ਧਨੁ ਨਹੀ ਬਾਛਹਿ; ਸੁਰਗ ਨ ਆਛਹਿ ॥

dhan nahee baachheh; surag na aachheh |

Sant Singh KhalsaThey do not seek wealth, and they do not desire paradise.
Manmohan SinghThey want not wealth and desire not paradise.
Manmohan Singh (Punjabi)ਉਹ ਦਰਬ ਨਹੀਂ ਚਾਹੁੰਦੇ ਅਤੇ ਬਹਿਸ਼ਤ ਨਹੀਂ ਲੋੜਦੇ।
Fareedkot Teekaਵਹੁ ਪੁਰਸ ਧਨ ਕੋ ਨਹੀਂ ਚਾਹਿਤੇ ਹੈਂ ਅਰੁ ਸ੍ਵਰਗ ਕੀ ਇਛਾ ਨਹੀਂ ਕਰਤੇ ਹੈਂ॥
Prof. Sahib Singh(ਅਜੇਹੇ ਮਨੁੱਖ ਇਸ ਚਰਨ-ਧੂੜ ਦੇ ਟਾਕਰੇ ਤੇ ਦੁਨੀਆ ਵਾਲਾ) ਧਨ ਨਹੀਂ ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ,

ਪਦ ਅਰਥ ਬਾਛਹਿ = ਚਾਹੁੰਦੇ। ਆਛਹਿ = ਚਾਹੁੰਦੇ।

SikhNet (Spanish)Ellos no buscan la riqueza, ni los placeres del paraíso,

ਅਤਿ ਪ੍ਰਿਅ ਪ੍ਰੀਤਿ; ਸਾਧ ਰਜ ਰਾਚਹਿ ॥

at pria preet; saadh raj raacheh |

Sant Singh KhalsaThey are immersed in the deep love of their Beloved, and the dust of the feet of the Holy.
Manmohan SinghThey are fascinated with the intense love of the Beloved and dust of Saints feet.
Manmohan Singh (Punjabi)ਉਹ ਪ੍ਰੀਤਮ ਦੇ ਪਰਮ-ਪ੍ਰੇਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਨਾਲ ਫ਼ਰੇਫ਼ਤਾ ਹੋਏ ਹੋਏ ਹਨ।
Fareedkot Teeka(ਪ੍ਰਿਅ) ਪਤੀ ਪਰਮੇਸ੍ਵਰ ਕੀ ਅਤੀ ਪ੍ਰੀਤੀ ਕੇ ਵਾਸਤੇ ਸਾਧੂ ਕੀ ਚਰਨ ਧੂਰੀ ਮੇਂ (ਰਾਚਹਿ) ਰਚ ਰਹੇ ਹੈਂ॥
Prof. Sahib Singhਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿਚ ਅਤੇ ਗੁਰਮੁਖਾਂ ਦੀ ਚਰਨ-ਧੂੜ ਵਿਚ ਹੀ ਮਸਤ ਰਹਿੰਦੇ ਹਨ।

ਪਦ ਅਰਥ ਰਜ = ਚਰਨ-ਧੂੜ। ਰਾਚਹਿ = ਮਸਤ ਹੁੰਦੇ ਹਨ।

SikhNet (Spanish)ellos Te aman sólo a Ti, su Ser más Querido, lo que en realidad buscan es el Polvo debajo de los Pies de los Santos.

ਧੰਧੇ ਕਹਾ ਬਿਆਪਹਿ; ਤਾਹੂ ॥

dhandhe kahaa biaapeh; taahoo |

Sant Singh KhalsaHow can worldly affairs affect those,
Manmohan SinghHow can worldly affairs affect those,
Manmohan Singh (Punjabi)ਸੰਸਾਰੀ ਕਾਰ-ਵਿਹਾਰ ਉਨ੍ਹਾਂ ਉਤੇ ਕਿਸ ਤਰ੍ਹਾਂ ਅਸਰ ਕਰ ਸਕਦੇ ਹਨ,
Fareedkot Teekaਤਿਨ ਕੋ ਸੰਸਾਰ ਕੇ ਧੰਧੇ ਕਬ ਬ੍ਯਾਪ ਸਕਤੇ ਹੈਂ॥
Prof. Sahib Singhਮਾਇਆ ਦੇ ਕੋਈ ਜੰਜਾਲ ਉਹਨਾਂ ਤੇ ਜ਼ੋਰ ਨਹੀਂ ਪਾ ਸਕਦੇ,

ਪਦ ਅਰਥ ਧੰਧੇ = ਜੰਜਾਲ। ਤਾਹੂ = ਉਹਨਾਂ ਨੂੰ।

SikhNet (Spanish)Ellos no están involucrados en la contienda del mundo,

ਜੋ ਏਕ ਛਾਡਿ; ਅਨ ਕਤਹਿ. ਨ ਜਾਹੂ ॥

jo ek chhaadd; an kateh. na jaahoo |

Sant Singh KhalsaWho do not abandon the One Lord, and who go nowhere else?
Manmohan Singhwho forsaking the One Lord go not anywhere else?
Manmohan Singh (Punjabi)ਜੋ ਇਕ ਪ੍ਰਭੂ ਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦੇ?
Fareedkot Teekaਜੋ ਪੁਰਸ ਏਕ ਪਰਮੇਸ੍ਵਰ ਕੋ ਛੋਡ ਕਰ ਔਰ ਕਹੀਂ ਨਹੀਂ ਜਾਤੇ ਹੈਂ॥
Prof. Sahib Singhਜੇਹੜੇ ਮਨੁੱਖ ਇਕ ਪਰਮਾਤਮਾ ਦੀ ਓਟ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ।

ਪਦ ਅਰਥ ਅਨ ਕਤਹਿ = ਕਿਸੇ ਹੋਰ ਥਾਂ।

SikhNet (Spanish)y por nada en el mundo dejan al Uno para irse con otro.

ਜਾ ਕੈ ਹੀਐ; ਦੀਓ ਪ੍ਰਭ ਨਾਮ ॥

jaa kai heeai; deeo prabh naam |

Sant Singh KhalsaOne whose heart is filled with God's Name,
Manmohan SinghHe, within whose mind the Lord has put His Name,
Manmohan Singh (Punjabi)ਜਿਸ ਦੇ ਅੰਤਰ ਆਤਮੇ ਸਾਹਿਬ ਨੇ ਆਪਣਾ ਨਾਮ ਰਖਿਆ ਹੈ,
Fareedkot Teekaਜਿਸ ਪੁਰਸ਼ ਕੇ ਹਿਰਦੇ ਮੇਂ ਪ੍ਰਭੂ ਨੇ ਅਪਨਾ ਨਾਮੁ ਦੀਆ ਹੈ॥
Prof. Sahib Singhਪ੍ਰਭੂ ਨੇ ਜਿਨ੍ਹਾਂ ਦੇ ਹਿਰਦੇ ਵਿਚ ਆਪਣਾ ਨਾਮ ਵਸਾ ਦਿੱਤਾ ਹੈ,

ਪਦ ਅਰਥ ਹੀਐ = ਹਿਰਦੇ ਵਿਚ।

SikhNet (Spanish)Aquél a quien el Señor bendice en su corazón con Su Nombre,

ਨਾਨਕ ਸਾਧ ਪੂਰਨ ਭਗਵਾਨ ॥੪॥

naanak saadh pooran bhagavaan |4|

Sant Singh KhalsaO Nanak, is a perfect spiritual being of God. ||4||
Manmohan Singhis the Perfect saint of God, O Nanak.
Manmohan Singh (Punjabi)ਉਹ ਰੱਬ ਦਾ ਮੁਕੰਮਲ ਸੰਤ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਾਧੂ ਪੂਰਨ ਭਗਵਾਨ ਕਾ ਸ੍ਵਰੂਪ ਹੀ ਹੈ॥੪॥
Prof. Sahib Singhਹੇ ਨਾਨਕ! ਉਹ ਭਗਵਾਨ ਦਾ ਰੂਪ ਪੂਰੇ ਸੰਤ ਹਨ ॥੪॥
SikhNet (Spanish)dice Nanak, es el Santo, él es en verdad el Mismo Señor Perfecto.(4)
Shabad Guru Arjan Dev Ji Raag Gauree Ang 251

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਅਨਿਕ ਭੇਖ ਅਰੁ ਙਿਆਨ ਧਿਆਨ; ਮਨਹਠਿ. ਮਿਲਿਅਉ ਨ ਕੋਇ ॥

anik bhekh ar ngiaan dhiaan; manahatth. miliaau na koe |

Sant Singh KhalsaBy all sorts of religious robes, knowledge, meditation and stubborn-mindedness, no one has ever met God.
Manmohan SinghThrough various religious garbs knowledge, concentration and mind's obstinacy, none has met the Lord.
Manmohan Singh (Punjabi)ਘਨੇਰੇ ਧਾਰਮਕ-ਪਹਿਰਾਵੇ, ਗਿਆਤ, ਇਕਾਗਰਤਾ ਅਤੇ ਚਿੱਤ ਦੀ ਜਿੱਦ ਰਾਹੀਂ ਕੋਈ ਭੀ ਸਾਹਿਬ ਨੂੰ ਪ੍ਰਾਪਤ ਨਹੀਂ ਹੋਇਆ।
Fareedkot Teekaਮਨ ਕੇ ਹਠ ਕਰ ਕੇ ਅਨੇਕ ਭੇਖ ਧਾਰਨੇ ਅਰ ਸਾਸਤ੍ਰਿ ਗ੍ਯਾਨ ਅਰ ਧ੍ਯਾਨ ਕਰਨੇ ਕਰ ਧਾਰਨਾ ਬਿਨਾ ਈਸ੍ਵਰ ਕੌ ਕੋਈ ਨਹੀਂ ਮਿਲਾ ਹੈ॥
Prof. Sahib Singhਅਨੇਕਾਂ ਧਾਰਮਿਕ ਭੇਖ ਕੀਤਿਆਂ, ਧਰਮ-ਚਰਚਾ ਕਰਨ ਨਾਲ, ਮਨ ਦੇ ਹਠ ਨਾਲ ਸਮਾਧੀਆਂ ਲਾਇਆਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।

ਪਦ ਅਰਥ ਙਿਆਨ = ਗਿਆਨ, ਧਰਮ = ਚਰਚਾ। ਹਠਿ = ਹਠ ਨਾਲ, ਬਦੋ-ਬਦੀ ਜ਼ੋਰ ਲਾ ਕੇ।

SikhNet (Spanish)Ni tu atuendo que te distingue, ni tu conocimiento, tampoco tu concentración, ni tu poder de forzar la voluntad de otros te llevarán a tu Señor.

ਕਹੁ ਨਾਨਕ. ਕਿਰਪਾ ਭਈ; ਭਗਤੁ ਙਿਆਨੀ ਸੋਇ ॥੧॥

kahu naanak. kirapaa bhee; bhagat ngiaanee soe |1|

Sant Singh KhalsaSays Nanak, those upon whom God showers His Mercy, are devotees of spiritual wisdom. ||1||
Manmohan SinghSays Nanak, he, on whom is Lord's grace is the Saint and the Divine.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਸੁਆਮੀ ਦੀ ਮਿਹਰ ਹੈ, ਉਹੀ ਸੰਤ ਅਤੇ ਬ੍ਰਹਿਮ-ਬੇਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਪਰਮੇਸ੍ਵਰ ਕੀ ਕ੍ਰਿਪਾ ਹੂਈ ਹੈ, ਸੋ ਭਗਤ ਗਯਾਨੀ ਹੂਆ ਹੈ, ਭਾਵ ਏਹ ਭਗਤੀ ਸਹਿਤ ਗ੍ਯਾਨ ਤਰੁ ਗ੍ਯਾਨ ਹੈ। ਇਹੀ ਮਤ ਗੁਰੂ ਜੀ ਨੇ ਮੁਖ ਰਖਾ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਤੇ ਪ੍ਰਭੂ ਦੀ ਮਿਹਰ ਹੋਵੇ, ਉਹੀ ਭਗਤ ਬਣ ਸਕਦਾ ਹੈ, ਉਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥

ਪਦ ਅਰਥ ਙਿਆਨੀ = ਗਿਆਨੀ, ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ॥੧॥

SikhNet (Spanish)Aquél que tiene la Gracia del Señor, es el verdadero Devoto y el Sabio.(1)
Shabad Guru Arjan Dev Ji Raag Gauree Ang 251

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਙੰਙਾ; ਙਿਆਨੁ ਨਹੀ. ਮੁਖ ਬਾਤਉ ॥

ngangaa; ngiaan nahee. mukh baatau |

Sant Singh KhalsaNGANGA: Spiritual wisdom is not obtained by mere words of mouth.
Manmohan SinghNg: Divine Knowledge is not obtained by words of mouth.
Manmohan Singh (Punjabi)ਬ੍ਰਹਿਮ ਗਿਆਨ ਮੂੰਹ ਜ਼ਬਾਨੀ ਦੀਆਂ ਗੱਲਾਂ ਨਾਲ ਹਾਸਲ ਨਹੀਂ ਹੁੰਦਾ।
Fareedkot Teekaਙੰਙੇ ਦ੍ਵਾਰੇ ਕਹਤੇ ਹੈਂ: ਧਾਰਨਾ ਸੇ ਬਿਨਾ ਜੋ ਗ੍ਯਾਨ ਕੀਆਂ ਮੁਖ ਸੇ ਬਾਤਾਂ ਕਰਨੀਆਂ ਹੈ, ਸੋ ਯਿਹ ਗ੍ਯਾਨ ਨਹੀਂ ਕਹਾਵਤਾ ਹੈ॥
Prof. Sahib Singhਨਿਰੀਆਂ ਮੂੰਹ ਦੀਆਂ ਗੱਲਾਂ ਨਾਲ,

ਪਦ ਅਰਥ ਙਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਮੁਖ ਬਾਤਉ = ਮੂੰਹ ਦੀਆਂ ਗੱਲਾਂ ਨਾਲ।

SikhNet (Spanish)GANGAN: La Sabiduría no viene por hablar con elegancia,

ਅਨਿਕ ਜੁਗਤਿ; ਸਾਸਤ੍ਰ ਕਰਿ ਭਾਤਉ ॥

anik jugat; saasatr kar bhaatau |

Sant Singh KhalsaIt is not obtained through the various debates of the Shaastras and scriptures.
Manmohan SinghNor is it obtained through many kinds of arguments, which the Shastras tell.
Manmohan Singh (Punjabi)ਸ਼ਾਸਤਰਾਂ ਦੀਆਂ ਦੱਸੀਆਂ ਹੋਈਆਂ ਅਨੇਕਾਂ ਕਿਸਮਾਂ ਦੀਆਂ ਦਲੀਲਾਂ ਰਾਹੀਂ ਭੀ ਇਹ ਪ੍ਰਾਪਤ ਨਹੀਂ ਹੁੰਦਾ।
Fareedkot Teekaਅਨੇਕ ਸਾਸਤ੍ਰੋਂ ਕੀਆਂ ਜੁਗਤੀਓਂ ਅਰਥਾਤ ਦ੍ਰਿਸ਼ਟਾਂਤੋਂ ਕੇ (ਭਾਤਉ) ਪ੍ਰਕਾਰ ਕਰਨੇ ਅਰਥਾਤ ਉਚਾਰਨ ਕਰਨੇ ਸੇ ਭੀ ਗ੍ਯਾਨ ਨਹੀਂ ਹੋਤਾ॥☬ਜੇ ਕਹੈ ਗ੍ਯਾਨ ਕਾ ਕਿਆ ਲਛਣ ਹੈ? ਸੋ ਕਹਤੇ ਹੈਂ:
Prof. Sahib Singhਸ਼ਾਸਤਰਾਂ ਦੀਆਂ ਅਨੇਕ ਕਿਸਮ ਦੀਆਂ ਜੁਗਤੀਆਂ ਵਰਤਿਆਂ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਹੋ ਸਕਦੀ।

ਪਦ ਅਰਥ ਅਨਿਕ ਭਾਤਉ ਜੁਗਤਿ = ਅਨੇਕ ਭਾਂਤ ਦੀਆਂ ਜੁਗਤੀਆਂ ਨਾਲ।

SikhNet (Spanish)tampoco de las muchas formas que indican los Shastras.

ਙਿਆਨੀ ਸੋਇ; ਜਾ ਕੈ ਦ੍ਰਿੜ ਸੋਊ ॥

ngiaanee soe; jaa kai drirr soaoo |

Sant Singh KhalsaThey alone are spiritually wise, whose minds are firmly fixed on the Lord.
Manmohan SinghHe alone is the theologian, within whose mind that Lord, firmly fixed.
Manmohan Singh (Punjabi)ਕੇਵਲ ਉਹੀ ਬ੍ਰਹਿਮ-ਬੇਤਾ ਹੈ, ਜਿਸ ਦੇ ਚਿੱਤ ਅੰਦਰ ਉਹ ਸਾਹਿਬ ਪੱਕੀ ਤਰ੍ਹਾਂ ਟਿਕਿਆ ਹੋਇਆ ਹੈ।
Fareedkot Teekaਗ੍ਯਾਨੀ ਵਹੁ ਪੁਰਸ ਹੈ ਜਿਸ ਕੇ ਹਿਰਦੇ ਮੇਂ (ਸੋਊ) ਸੋ ਅਕਾਲ ਪੁਰਖ ਦ੍ਰਿੜ ਹੋ ਰਹਾ ਹੈ॥
Prof. Sahib Singhਪਰਮਾਤਮਾ ਨਾਲ ਉਹੀ ਜਾਣ-ਪਛਾਣ ਪਾਣ ਵਾਲਾ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪੱਕਾ ਨਿਵਾਸ ਬਣੇ।

ਪਦ ਅਰਥ ਜਾ ਕੈ = ਜਿਸ ਦੇ ਹਿਰਦੇ ਵਿਚ।

SikhNet (Spanish)Sólo es sabio aquél que enaltece al Señor en su mente.

ਕਹਤ ਸੁਨਤ; ਕਛੁ ਜੋਗੁ ਨ ਹੋਊ ॥

kehat sunat; kachh jog na hoaoo |

Sant Singh KhalsaHearing and telling stories, no one attains Yoga.
Manmohan SinghThrough tell-tale and hearsay, one becomes not worthy at all.
Manmohan Singh (Punjabi)ਆਖਣ ਅਤੇ ਸ੍ਰੋਤ ਰਾਹੀਂ ਇਨਸਾਨ ਮੂਲੋਂ ਹੀ ਲਾਇਕ ਨਹੀਂ ਹੁੰਦਾ।
Fareedkot Teekaਕਹਿਨੇ ਅਰ ਸ੍ਰਵਣ ਕਰਨੇ ਸੇ ਕੁਛ ਪਰਮੇਸ੍ਵਰ ਕੇ ਸਾਥ (ਜੋਗੁ) ਜੁੜਨਾ ਨਹੀਂ ਹੋਤਾ॥
Prof. Sahib Singhਨਿਰਾ ਪ੍ਰਭੂ-ਮਿਲਾਪ ਦੀਆਂ ਗੱਲਾਂ ਆਖਣ ਸੁਣਨ ਨਾਲ ਪ੍ਰਭੂ-ਮਿਲਾਪ ਨਹੀਂ ਹੋ ਸਕਦਾ।

ਪਦ ਅਰਥ ਜੋਗੁ = ਮਿਲਾਪ।

SikhNet (Spanish)Escuchando historietas uno no llega a nada.

ਙਿਆਨੀ ਰਹਤ; ਆਗਿਆ ਦ੍ਰਿੜੁ ਜਾ ਕੈ ॥

ngiaanee rehat; aagiaa drirr jaa kai |

Sant Singh KhalsaThey alone are spiritually wise, who remain firmly committed to the Lord's Command.
Manmohan SinghHe is the Divine, who remains firmly committed to obey Lord's fiat.
Manmohan Singh (Punjabi)ਉਹੀ ਵਾਹਿਗੁਰੂ ਦਾ ਵੀਚਾਰਵਾਨ ਹੈ, ਜੋ ਪ੍ਰਭੂ ਦਾ ਹੁਕਮ ਮੰਨਣ ਵਿੱਚ ਤਤਪਰ ਰਹਿੰਦਾ ਹੈ।
Fareedkot Teekaਗ੍ਯਾਨੀ ਸੋਈ ਹੈ ਜਿਸ ਕੇ ਮਨ ਅੰਤ੍ਰ ਪਰਮੇਸ੍ਵਰ ਕੀ ਆਗ੍ਯਾ (ਦ੍ਰਿੜੁ) ਨਿਸਚੈ ਹੋਈ ਰਹਿਤੀ ਹੈ, ਭਾਵ ਸੇ ਪਰਮੇਸ੍ਵਰ ਕੇ ਹੁਕਮ ਕੋ ਪ੍ਰਸੰਨ ਹੋ ਕਰ ਮਾਨਤਾ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਰਜ਼ਾ ਪੱਕੀ ਟਿਕੀ ਰਹੇ, ਉਹੀ ਅਸਲ ਗਿਆਨੀ ਹੈ।

ਪਦ ਅਰਥ ਆਗਿਆ = ਰਜ਼ਾ।

SikhNet (Spanish)El Sabio es el que habita en la Voluntad del Señor

ਉਸਨ ਸੀਤ ਸਮਸਰਿ ਸਭ; ਤਾ ਕੈ ॥

ausan seet samasar sabh; taa kai |

Sant Singh KhalsaHeat and cold are all the same to them.
Manmohan SinghHeat and cold are all alike to him.
Manmohan Singh (Punjabi)ਗਰਮੀ ਅਤੇ ਸਰਦੀ ਸਮੂਹ ਉਸ ਨੂੰ ਇਕ ਸਮਾਨ ਹੈ।
Fareedkot Teekaਅਰ (ਉਸਨ) ਤਪਤ ਅਰ (ਸੀਤ) ਠੰਢ ਅਰਥਾਤ ਇਸਟ ਅਨਿਸ੍ਟ ਸਭ ਤਿਸ ਗ੍ਯਾਨੀ ਕੇ (ਸਮਸਰਿ) ਤੁਲ ਹੈ॥
Prof. Sahib Singhਉਸ ਨੂੰ ਸਾਰਾ ਦੁਖ-ਸੁਖ ਇਕ-ਸਮਾਨ ਪ੍ਰਤੀਤ ਹੁੰਦਾ ਹੈ।

ਪਦ ਅਰਥ ਉਸਨ = ਗਰਮੀ, ਦੁੱਖ। ਸੀਤ = ਸਰਦੀ, ਸੁਖ। ਸਮਸਰਿ = ਬਰਾਬਰ।

SikhNet (Spanish)y ve al dolor y al placer de la misma forma,

ਙਿਆਨੀ ਤਤੁ; ਗੁਰਮੁਖਿ ਬੀਚਾਰੀ ॥

ngiaanee tat; guramukh beechaaree |

Sant Singh KhalsaThe true people of spiritual wisdom are the Gurmukhs, who contemplate the essence of reality;
Manmohan SinghHe who, through the Guru, meditates on the master,
Manmohan Singh (Punjabi)ਜੋ ਗੁਰਾਂ ਦੇ ਰਾਹੀਂ ਮਾਲਕ ਦਾ ਚਿੰਤਨ ਕਰਦਾ ਹੈ,
Fareedkot Teekaਗ੍ਯਾਨੀ ਵਹੁ ਹੈ, ਜੋ ਗੁਰੋਂ ਦ੍ਵਾਰੇ ਤਤ ਮਿੱਥ੍ਯਾ ਕਾ ਵੀਚਾਰੀ ਹੂਆ ਹੈ ਅਰ ਵੀਚਾਰੀ ਸੋ ਹੂਆ ਹੈ॥
Prof. Sahib Singhਜੇਹੜਾ ਗੁਰੂ ਦੀ ਰਾਹੀਂ ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦਾ ਵਿਚਾਰਵਾਨ ਬਣ ਜਾਵੇ,
SikhNet (Spanish)y a través del Guru, vive en la Quintaesencia de la Realidad.

ਨਾਨਕ; ਜਾ ਕਉ ਕਿਰਪਾ ਧਾਰੀ ॥੫॥

naanak; jaa kau kirapaa dhaaree |5|

Sant Singh KhalsaO Nanak, the Lord showers His Mercy upon them. ||5||
Manmohan SinghO Nanak, is the real theologian to whom He extends his mercy.
Manmohan Singh (Punjabi)ਹੇ ਨਾਨਕ! ਉਹ ਅਸਲ ਬ੍ਰਹਿਮ-ਬੇਤਾ ਹੈ ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ ਪਰ ਪਰਮੇਸ੍ਵਰ ਨੇ ਕ੍ਰਿਪਾ ਦ੍ਰਿਸਟੀ ਧਾਰਨ ਕਰੀ ਹੈ॥੫॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰੇ, ਉਸ ਦੀ ਸਾਂਝ ਪਰਮਾਤਮਾ ਨਾਲ ਬਣਦੀ ਹੈ ॥੫॥
SikhNet (Spanish)Sobre él, dice Nanak, está la Gracia del Señor.(5)
Shabad Guru Arjan Dev Ji Raag Gauree Ang 251

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਆਵਨ ਆਏ ਸ੍ਰਿਸਟਿ ਮਹਿ; ਬਿਨੁ ਬੂਝੇ. ਪਸੁ ਢੋਰ ॥

aavan aae srisatt meh; bin boojhe. pas dtor |

Sant Singh KhalsaThose who have come into the world without understanding are like animals and beasts.
Manmohan SinghThe comers come into the world but sans knowing God, they are like animals and beasts.
Manmohan Singh (Punjabi)ਆਉਣ ਵਾਲੇ ਜਹਾਨ ਅੰਦਰ ਆਉਂਦੇ ਹਨ ਪਰ ਹਰੀ ਨੂੰ ਜਾਨਣ ਦੇ ਬਾਝੋਂ ਉਹ ਪਸੂਆਂ ਤੇ ਡੰਗਰਾਂ ਦੀ ਮਨਿੰਦ ਹਨ।
Fareedkot Teeka(ਆਵ) ਆਏ ਤੋ ਹੈਂ ਪਰੰਤੂ (ਨਆਏ) ਨਾ ਆਇਆਂ ਜੇਹੇ, ਵਾ ਆਵਨ ਮਾਤ੍ਰ ਹੀ ਆਏ ਹੈਂ। ਭਾਵ ਜਨਮ ਕਾ ਲਾਭੁ ਕੁਛ ਨਹੀਂ ਹੂਆ ਹੈ। ਵਾ ਆਵਨੇ ਕੀ ਵਾਰੀ ਆ ਗਈ, ਇਸ ਵਾਸਤੇ ਜੀਵ ਜਗਤ ਮੇਂ ਆਏ ਹੈਂ। ਪਰਮੇਸ੍ਵਰ ਕੇ ਜਾਣੇ ਸੇ ਬਿਨਾ ਢੋਰ (ਪਸੁ) ਦੇਖੀਤੇ ਹੈਂ। ਵਾ (ਪਸੁ ਢੋਰ) ਮੁਰਦੇ ਪਸੂ, ਵਾ (ਪਸੁ) ਘੋੜੇ ਆਦਿਕ ਉਤਮ ਚੌਪਾਏ ਅਰ (ਢੋਰ) ਖੋਤੇ ਆਦਿਕ ਨਿਖਿਧ ਚੌਪਾਓਂ ਵਤ ਹੈਂ॥
Prof. Sahib Singhਜਗਤ ਵਿਚ ਉਹਨਾਂ ਬੰਦਿਆਂ ਨੇ ਸਿਰਫ਼ ਕਹਣ-ਮਾਤ੍ਰ ਹੀ ਮਨੁੱਖਾ ਜਨਮ ਲਿਆ, ਪਰ ਜੀਵਨ ਦਾ ਸਹੀ ਰਸਤਾ ਸਮਝਣ ਤੋਂ ਬਿਨਾ ਉਹ ਪਸ਼ੂ ਡੰਗਰ ਹੀ ਰਹੇ (ਪਸ਼ੂਆਂ ਵਾਲੀ ਜ਼ਿੰਦਗੀ ਹੀ ਗੁਜ਼ਾਰਦੇ ਰਹੇ)।

ਪਦ ਅਰਥ ਢੋਰ = ਡੰਗਰ, ਮਹਾ ਮੂਰਖ। ਆਏ = ਜੰਮੇ।

SikhNet (Spanish)Aquél que viene al mundo pero no llega a conocer la Realidad, lleva su vida como animal.

ਨਾਨਕ. ਗੁਰਮੁਖਿ ਸੋ ਬੁਝੈ; ਜਾ ਕੈ ਭਾਗ ਮਥੋਰ ॥੧॥

naanak. guramukh so bujhai; jaa kai bhaag mathor |1|

Sant Singh KhalsaO Nanak, those who become Gurmukh understand; upon their foreheads is such pre-ordained destiny. ||1||
Manmohan SinghNanak, he alone knows the Lord, through the Guru, who has good destiny recorded on his forehead.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਕੇਵਲ ਉਹੀ ਸਾਹਿਬ ਨੂੰ ਸਮਝਦਾ ਹੈ ਜਿਸ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਸੋ ਪੁਰਸ਼ ਬੂਝਤੇ ਹੈਂ ਜਿਨ ਕੇ (ਮਥੋਰ) ਮਾਥੇ ਕੇ ਉਤਮ ਭਾਗ ਹੋਤੇ ਹੈਂ॥੧॥
Prof. Sahib Singhਹੇ ਨਾਨਕ! ਉਹ ਮਨੁੱਖ ਗੁਰੂ ਦੀ ਰਾਹੀਂ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਦੇ ਮੱਥੇ ਉਤੇ (ਪੂਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ) ਭਾਗ ਜਾਗ ਪੈਣ ॥੧॥

ਪਦ ਅਰਥ ਮਥੋਰ = ਮੱਥੇ ਉਤੇ ॥੧॥

SikhNet (Spanish)Dice Nanak, sólo aquél que lo tiene así inscrito en su Destino, a través del Guru, logra el Conocimiento.(1)
Shabad Guru Arjan Dev Ji Raag Gauree Ang 251

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਯਾ ਜੁਗ ਮਹਿ; ਏਕਹਿ ਕਉ ਆਇਆ ॥

yaa jug meh; ekeh kau aaeaa |

Sant Singh KhalsaThey have come into this world to meditate on the One Lord.
Manmohan SinghIn this world, the mortal is come to meditate on the Lord alone.
Manmohan Singh (Punjabi)ਇਸ ਜਹਾਨ ਅੰਦਰ, ਪ੍ਰਾਣੀ ਕੇਵਲ ਸਾਹਿਬ ਦਾ ਸਿਮਰਨ ਕਰਨ ਲਈ ਆਇਆ ਹੈ।
Fareedkot Teekaਇਸ ਸੰਸਾਰ ਮੇਂ ਜੀਵ ਏਕ ਪਰਮੇਸ੍ਵਰ ਕੇ ਪਾਵਣੇ ਕੇ ਵਾਸਤੇ ਆਯਾ ਥਾ॥
Prof. Sahib Singhਮਨੁੱਖ ਇਸ ਜਨਮ ਵਿਚ ਸਿਰਫ਼ ਪਰਮਾਤਮਾ ਦਾ ਸਿਮਰਨ ਕਰਨ ਲਈ ਜਨਮਿਆ ਹੈ,

ਪਦ ਅਰਥ ਯਾ ਜੁਗ ਮਹਿ = ਇਸ ਮਨੁੱਖਾ ਜਨਮ ਵਿਚ।

SikhNet (Spanish)Uno viene a este mundo para habitar sólo en el Uno,

ਜਨਮਤ ਮੋਹਿਓ; ਮੋਹਨੀ ਮਾਇਆ ॥

janamat mohio; mohanee maaeaa |

Sant Singh KhalsaBut ever since their birth, they have been enticed by the fascination of Maya.
Manmohan SinghSince his very birth, he is allured by the fascinating mammon.
Manmohan Singh (Punjabi)ਜੰਮਣ ਵੇਲੇ ਤੋਂ ਹੀ ਮੋਹ ਲੇਣ ਵਾਲੀ ਮੋਹਨੀ ਨੇ ਉਸ ਨੂੰ ਫ਼ਰੋਫ਼ਤਾ ਕਰ ਲਿਆ ਹੈ।
Fareedkot Teekaਪਰੰਤੂ ਜਨਮਤੇ ਕੋ ਹੀ ਮੋਹਨੀ ਮਾਇਆ ਨੇ (ਮੋਹਿਓ) ਠਗ ਲੀਆ॥
Prof. Sahib Singhਪਰ ਜੰਮਦਿਆਂ ਹੀ ਇਸ ਨੂੰ ਠਗਣੀ ਮਾਇਆ ਠੱਗ ਲੈਂਦੀ ਹੈ।

ਪਦ ਅਰਥ ਜਨਮਤ = ਜੰਮਦਿਆਂ ਹੀ। ਮੋਹਨੀ = ਠਗਣੀ।

SikhNet (Spanish)pero habiendo nacido es engañado y conducido por Maya.

ਗਰਭ ਕੁੰਟ ਮਹਿ; ਉਰਧ ਤਪ ਕਰਤੇ ॥

garabh kuntt meh; uradh tap karate |

Sant Singh KhalsaUpside-down in the chamber of the womb, they performed intense meditation.
Manmohan SinghInverted in the pit of the womb, the mortal performed penance.
Manmohan Singh (Punjabi)ਬੱਚੇਦਾਨੀ ਦੇ ਟੋਏ ਵਿੱਚ ਪੁੱਠਾ ਹੋਇਆ ਹੋਇਆ ਪ੍ਰਾਣੀ ਤਪੱਸਿਆ ਕਰਦਾ ਸੀ।
Fareedkot Teeka(ਗਰਭਕੁੰਟ) ਗਰਭ ਰੂਪ ਕੁੰਡ ਮੇਂ ਜੀਵ (ਉਰਧ) ਊਪਰ ਪੈਰ ਕਰ ਕੇ ਤਪੁ ਕਰਤੇ ਥੇ॥
Prof. Sahib Singh(ਇਹ ਆਮ ਪਰਚਲਤ ਖ਼ਿਆਲ ਹੈ ਕਿ) ਜੀਵ ਮਾਂ ਦੇ ਪੇਟ ਵਿਚ ਪੁੱਠੇ ਲਟਕੇ ਹੋਏ ਪਰਮਾਤਮਾ ਦਾ ਭਜਨ ਕਰਦੇ ਹਨ,

ਪਦ ਅਰਥ ਗਰਭ ਕੁੰਟ ਮਹਿ = ਮਾਂ ਦੇ ਪੇਟ ਵਿਚ। ਉਰਧ = ਉਲਟਾ, ਪੁੱਠਾ।

SikhNet (Spanish)En el vientre materno, uno está parado de cabeza, rezando por salir de ahí.

ਸਾਸਿ ਸਾਸਿ; ਸਿਮਰਤ ਪ੍ਰਭੁ ਰਹਤੇ ॥

saas saas; simarat prabh rahate |

Sant Singh KhalsaThey remembered God in meditation with each and every breath.
Manmohan SinghThere with every breath, he continued to remember the Lord.
Manmohan Singh (Punjabi)ਉਥੇ ਉਹ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਆਰਾਧਨ ਕਰਦਾ ਰਹਿੰਦਾ ਸੀ।
Fareedkot Teekaਔਰ ਸ੍ਵਾਸ ਸ੍ਵਾਸ ਪ੍ਰਭੂ ਕੋ ਸਿਮਰਤੇ ਰਹਿਤੇ ਥੇ। ਜਬ ਗਰਭ ਜੁਨੀ ਸੇ ਬਾਹਰ ਆਏ॥
Prof. Sahib Singhਉਥੇ ਸੁਆਸ ਸੁਆਸ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ।
SikhNet (Spanish)Y saliendo, con cada respiración habita en el Señor. Pero una vez en el mundo,

ਉਰਝਿ ਪਰੇ; ਜੋ ਛੋਡਿ ਛਡਾਨਾ ॥

aurajh pare; jo chhodd chhaddaanaa |

Sant Singh KhalsaBut now, they are entangled in things which they must leave behind.
Manmohan SinghHe is entangled with what he must abandon.
Manmohan Singh (Punjabi)ਉਹ ਉਸ ਨਾਲ ਉਲਝ ਗਿਆ ਹੈ, ਜੋ ਉਸ ਨੂੰ ਜਰੂਰ ਛੱਡਣਾ ਪੈਣਾ ਹੈ।
Prof. Sahib Singh(ਪਰ ਪ੍ਰਭੂ ਦੀ ਅਜਬ ਮਾਇਆ ਹੈ ਕਿ) ਜਿਸ ਮਾਇਆ ਨੂੰ ਜ਼ਰੂਰ ਛੱਡ ਜਾਣਾ ਹੈ, ਉਸ ਵਿਚ ਸਾਰੀ ਜ਼ਿੰਦਗੀ ਫਸੇ ਰਹਿੰਦੇ ਹਨ,

ਪਦ ਅਰਥ ਉਰਝਿ ਪਰੇ = ਫਸ ਗਏ, ਉਲਝ ਪਏ।

SikhNet (Spanish)se apega a todo lo que va a tener que dejar

ਦੇਵਨਹਾਰੁ; ਮਨਹਿ ਬਿਸਰਾਨਾ ॥

devanahaar; maneh bisaraanaa |

Sant Singh KhalsaThey forget the Great Giver from their minds.
Manmohan SinghThe Giver he forgets in his mind.
Manmohan Singh (Punjabi)ਦਾਤਾਰ ਨੂੰ ਉਹ ਆਪਣੇ ਚਿੱਤ ਵਿਚੋਂ ਭੁਲਾ ਦਿੰਦਾ ਹੈ।
Fareedkot Teekaਤਬ ਜੀਵੋਂ ਨੇ ਜੋ ਵਿਸ੍ਯ (ਛੋਡਿ) ਤ੍ਯਾਗ ਛੋਡਣੇ ਥੇ; ਵਾ ਜੋ ਪਦਾਰਥ ਪਿਛਲੇ ਲੋਕ ਛੋਡ ਗਏ ਹੈਂ ਅਰ ਅਬ ਆਗੇ ਕੋ (ਛਡਾਨਾ) ਛੋਡ ਜਾਣੇ ਹੈਂ। ਐਸੇ ਅਨਿੱਤ ਪਦਾਰਥੋਂ ਮੇਂ (ਉਰਝਿ ਪਰੇ) ਫਸ ਰਹੇ ਹੈਂ। ਅਰ ਜੋ ਸਰਬ ਪਦਾਰਥੋਂ ਕਾ ਦਾਤਾ ਵਾਹਿਗੁਰੂ ਹੈ ਤਿਸ ਕੋ ਜੀਵ ਨੇ ਮਨ ਸੇ ਬਿਸਾਰ ਛੋਡਾ ਹੈ। ਤਾਂ ਤੇ ਐਸੀ ਪ੍ਰਾਰਥਨਾ ਕਰੇ:
Prof. Sahib Singhਜੋ ਪ੍ਰਭੂ ਸਾਰੇ ਪਦਾਰਥ ਦੇਣ ਵਾਲਾ ਹੈ ਉਸ ਨੂੰ ਮਨ ਤੋਂ ਭੁਲਾ ਦੇਂਦੇ ਹਨ।

ਪਦ ਅਰਥ ਮਨਹਿ = ਮਨ ਵਿਚੋਂ।

SikhNet (Spanish)y así se olvida del Gran Dador.

ਧਾਰਹੁ ਕਿਰਪਾ; ਜਿਸਹਿ ਗੁਸਾਈ ॥

dhaarahu kirapaa; jiseh gusaaee |

Sant Singh KhalsaO Nanak, those upon whom the Lord showers His Mercy,
Manmohan SinghHe, to whom Thou showest favour, O Lord of the earth,
Manmohan Singh (Punjabi)ਜਿਸ ਉਤੇ ਤੂੰ ਰਹਿਮ ਕਰਦਾ ਹੈਂ, ਹੇ ਧਰਤੀ ਦੇ ਸੁਆਮੀ!
Fareedkot Teekaਹੇ (ਗੁਸਾਈ) ਪਰਮੇਸ੍ਵਰ! ਜਿਸੁ ਪੁਰ ਆਪ ਕ੍ਰਿਪਾ ਦ੍ਰਿਸ੍ਟੀ ਧਾਰਨ ਕਰਤੇ ਹੋ॥
Prof. Sahib Singhਹੇ ਮਾਲਕ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ,

ਪਦ ਅਰਥ ਗੁਸਾਈ = ਹੇ ਸ੍ਰਿਸ਼ਟੀ ਦੇ ਮਾਲਕ!

SikhNet (Spanish)Oh Señor, aquél que goza de Tu Gracia,

ਇਤ ਉਤ ਨਾਨਕ; ਤਿਸੁ ਬਿਸਰਹੁ ਨਾਹੀ ॥੬॥

eit ut naanak; tis bisarahu naahee |6|

Sant Singh Khalsado not forget Him, here or hereafter. ||6||
Manmohan Singhforgets Thee not, here and hereafter O Nanak.
Manmohan Singh (Punjabi)ਏਥੇ ਅਤੇ ਉਥੇ ਉਹ ਤੈਨੂੰ ਨਹੀਂ ਭੁਲਾਉਂਦਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਇਤ ਉਤ) ਈਹਾਂ ਊਹਾਂ ਅਰਥਾਤ ਲੋਕ ਪ੍ਰਲੋਕ ਮੇਂ ਤਿਸ ਕੋ ਆਪ ਬਿਸਰਤੇ ਨਹੀਂ ਹੋ, ਭਾਵ ਮੇਰੇ ਪਰ ਭੀ ਕਿਰਪਾ ਕਰੋ॥੬॥
Prof. Sahib Singhਹੇ ਨਾਨਕ! (ਆਖ-) ਉਸ ਦੇ ਮਨੋਂ ਤੂੰ ਲੋਕ ਪਰਲੋਕ ਵਿਚ ਕਦੇ ਨਹੀਂ ਵਿਸਰਦਾ ॥੬॥

ਪਦ ਅਰਥ ਇਤ ਉਤ = ਲੋਕ ਪਰਲੋਕ ਵਿਚ ॥੬॥

SikhNet (Spanish)no Te olvida nunca, ni aquí, ni aquí después. (6)
Shabad Guru Arjan Dev Ji Raag Gauree Ang 251

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਆਵਤ ਹੁਕਮਿ. ਬਿਨਾਸ ਹੁਕਮਿ; ਆਗਿਆ. ਭਿੰਨ ਨ ਕੋਇ ॥

aavat hukam. binaas hukam; aagiaa. bhin na koe |

Sant Singh KhalsaBy His Command, we come, and by His Command, we go; no one is beyond His Command.
Manmohan SinghMan is born by Lord's order and he dies by Lord's order. None is exempt from His order.
Manmohan Singh (Punjabi)ਬੰਦਾ ਸਾਈਂ ਦੇ ਹੁਕਮ ਦੁਆਰਾ ਜੰਮਦਾ ਹੈ ਸਾਈਂ ਦੇ ਹੁਕਮ ਦੁਆਰਾ ਉਹ ਮਰਦਾ ਹੈ। ਉਸ ਦੇ ਹੁਕਮ ਬਾਹਰ ਕੋਈ ਭੀ ਨਹੀਂ।
Fareedkot Teekaਸਭ ਜੀਵ ਪਰਮੇਸ੍ਵਰ ਕੇ ਹੁਕਮ ਸੇ ਸੰਸਾਰ ਮੇਂ ਆਵਤੇ ਹੈਂ ਅਰੁ ਤਿਸ ਕੇ ਹੁਕਮ ਮੇਂ ਮਰ ਕਰ ਚਲੇ ਜਾਤੇ ਹੈਂ। ਪਰਮੇਸ੍ਵਰ ਕੀ ਆਗ੍ਯਾ ਸੇ ਬਾਹਰ ਕੋਈ ਜੀਵ ਨਹੀਂ ਹੈ॥
Prof. Sahib Singhਜੀਵ ਪ੍ਰਭੂ ਦੇ ਹੁਕਮ ਵਿਚ ਜੰਮਦਾ ਹੈ, ਹੁਕਮ ਵਿਚ ਹੀ ਮਰਦਾ ਹੈ। ਕੋਈ ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ।

ਪਦ ਅਰਥ ਹੁਕਮਿ = ਹੁਕਮ ਅਨੁਸਾਰ। ਆਗਿਆ = ਹੁਕਮ। ਭਿੰਨ = ਵੱਖਰਾ, ਆਕੀ।

SikhNet (Spanish)Uno viene por Su Voluntad, y Lo alaba también por Su Voluntad;

ਆਵਨ ਜਾਨਾ ਤਿਹ ਮਿਟੈ; ਨਾਨਕ. ਜਿਹ ਮਨਿ ਸੋਇ ॥੧॥

aavan jaanaa tih mittai; naanak. jih man soe |1|

Sant Singh KhalsaComing and going in reincarnation is ended, O Nanak, for those whose minds are filled with the Lord. ||1||
Manmohan SinghThe coming and going is at an end for him, O Nanak, in whose heart that Lord abides.
Manmohan Singh (Punjabi)ਆਉਣਾ ਤੇ ਜਾਣਾ, ਹੇ ਨਾਨਕ! ਉਸ ਦਾ ਮੁਕ ਜਾਂਦਾ ਹੈ, ਜਿਸ ਦੇ ਦਿਲ ਉਹ ਸਾਹਿਬ ਵਸਦਾ ਹੈ।
Fareedkot Teekaਪਰੰਤੂ (ਆਵਨ ਜਾਨਾ) ਜਨਮਨਾ ਮਰਨਾ ਤਿਸ ਕਾ ਨਿਬ੍ਰਿਤ ਹੋਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪੁਰਸ ਕੇ ਮਨ ਮੇਂ ਸੋ ਪਰਮੇਸ੍ਵਰ ਬਸਤਾ ਹੈ॥੧॥☬ਮਾਯਾ ਕੀ ਪ੍ਰਬਲਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਸਿਰਫ਼) ਉਸ ਜੀਵ ਦਾ ਜਨਮ ਮਰਨ (ਦਾ ਗੇੜ) ਮੁੱਕਦਾ ਹੈ ਜਿਸ ਦੇ ਮਨ ਵਿਚ ਉਹ (ਹੁਕਮ ਦਾ ਮਾਲਕ ਪ੍ਰਭੂ) ਵੱਸਦਾ ਹੈ ॥੧॥

ਪਦ ਅਰਥ ਆਵਨ ਜਾਨਾ = ਜਨਮ ਮਰਨ। ਤਿਹ = ਉਸ ਦਾ। ਜਿਹ ਮਨਿ = ਜਿਸ ਦੇ ਮਨ ਵਿਚ ॥੧॥

SikhNet (Spanish)sin Su Voluntad, no ocurre nada. Sólo podrá escapar de las idas y venidas, aquél que enaltece al Señor en su mente.(1)
Shabad Guru Arjan Dev Ji Raag Gauree Ang 251

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਏਊ ਜੀਅ; ਬਹੁਤੁ ਗ੍ਰਭ ਵਾਸੇ ॥

eaoo jeea; bahut grabh vaase |

Sant Singh KhalsaThis soul has lived in many wombs.
Manmohan SinghThis soul has dwelt in many wombs.
Manmohan Singh (Punjabi)ਇਹ ਆਤਮਾ ਅਨੇਕਾਂ ਰਹਿਮਾਂ ਅੰਦਰ ਰਹਿ ਆਈ ਹੈ।
Fareedkot Teekaਯਹ ਜੋ ਜੀਵ ਹੈ ਬਹੁਤੇ ਗਰਭ ਮੇਂ ਨਿਵਾਸ ਕਰਤੇ ਹੈਂ॥
Prof. Sahib Singhਇਹ ਜੀਵ ਅਨੇਕਾਂ ਜੂਨਾਂ ਵਿਚ ਵਾਸ ਲੈਂਦੇ ਹਨ,

ਪਦ ਅਰਥ ਏਊ ਜੀਅ = ਇਹ ਜੀਵ {ਬਹੁ-ਵਚਨ}। ਗ੍ਰਭ = ਜੂਨਾਂ।

SikhNet (Spanish)El Alma pasa a través de muchos, muchos vientres

ਮੋਹ ਮਗਨ; ਮੀਠ ਜੋਨਿ ਫਾਸੇ ॥

moh magan; meetth jon faase |

Sant Singh KhalsaEnticed by sweet attachment, it has been trapped in reincarnation.
Manmohan SinghEnraptured by the sweet worldly attachment this soul remained entangled in those existences.
Manmohan Singh (Punjabi)ਮਿੱਠੀ ਸੰਸਾਰੀ ਲਗਨ ਦੀ ਮਸਤ ਕੀਤੀ ਹੋਈ ਇਹ ਆਤਮਾ ਉਨ੍ਹਾਂ ਜੂਨੀਆਂ ਅੰਦਰ ਫਾਥੀ ਰਹੀ।
Fareedkot Teekaਕਯੋਂਕਿ ਮਾਯਾ ਕੇ ਮੋਹ ਮੇਂ ਮਗਨ ਹੂਏ ਹੂਏ ਅਰ (ਮੀਤ) ਪ੍ਯਾਰੀ ਜਾਨ ਕਰ ਜੂਨੀਓਂ ਮੇਂ ਫਸ ਰਹੇ ਹੈਂ॥
Prof. Sahib Singhਮਿੱਠੇ ਮੋਹ ਵਿਚ ਮਸਤ ਹੋ ਕੇ ਜੂਨਾਂ ਦੇ ਗੇੜ ਵਿਚ ਫਸ ਜਾਂਦੇ ਹਨ।

ਪਦ ਅਰਥ ਮਗਨ = ਮਸਤ।

SikhNet (Spanish)y engolosinada en infinidad de dulces apegos, se pasa vida tras vida.

ਇਨਿ ਮਾਇਆ; ਤ੍ਰੈ ਗੁਣ ਬਸਿ ਕੀਨੇ ॥

ein maaeaa; trai gun bas keene |

Sant Singh KhalsaThis Maya has subjugated beings through the three qualities.
Manmohan SinghThis mammon has subjugated the mortals of three qualities.
Manmohan Singh (Punjabi)ਇਸ ਮੋਹਨੀ ਨੇ ਤਿੰਨਾਂ ਲਛਣਾ ਵਾਲੇ ਪ੍ਰਾਣੀਆਂ ਨੂੰ ਕਾਬੂ ਕੀਤਾ ਹੋਇਆ ਹੈ।
Fareedkot Teekaਇਸ ਮਾਯਾ ਨੇ ਤ੍ਰਿਗੁਣੀ ਜੀਵ ਬਸਿ ਕੀਏ ਹੂਏ ਹੈਂ॥
Prof. Sahib Singhਇਸ ਮਾਇਆ ਨੇ (ਜੀਵਾਂ ਨੂੰ ਆਪਣੇ) ਤਿੰਨ ਗੁਣਾਂ ਦੇ ਵੱਸ ਵਿਚ ਕਰ ਰੱਖਿਆ ਹੈ।

ਪਦ ਅਰਥ ਇਨਿ = ਇਸ ਨੇ। ਬਸਿ = ਵੱਸ ਵਿਚ।

SikhNet (Spanish)La Maya tiene amarrados a todos a los Tres Modos

ਆਪਨ ਮੋਹ; ਘਟੇ ਘਟਿ ਦੀਨੇ ॥

aapan moh; ghatte ghatt deene |

Sant Singh KhalsaMaya has infused attachment to itself in each and every heart.
Manmohan SinghIts own love, it has infused in every heart.
Manmohan Singh (Punjabi)ਆਪਣੀ ਮੁਹੱਬਤ ਇਸ ਨੇ ਹਰ ਦਿਲ ਅੰਦਰ ਪਾਈ ਹੋਈ ਹੈ।
Fareedkot Teekaਤਿਸ ਮਾਇਆ ਨੇ ਅਪਨੇ ਮੋਹ ਘਟੋਂ ਘਟੋਂ ਮੇਂ ਦੀਏ ਹੂਏ ਹੈਂ॥☬ਪ੍ਰਸ਼ਨ:
Prof. Sahib Singhਹਰੇਕ ਜੀਵ ਦੇ ਹਿਰਦੇ ਵਿਚ ਇਸ ਨੇ ਆਪਣਾ ਮੋਹ ਟਿਕਾ ਦਿੱਤਾ ਹੈ।

ਪਦ ਅਰਥ ਘਟੇ ਘਟਿ = ਘਟਿ ਘਟਿ, ਹਰੇਕ ਸਰੀਰ ਵਿਚ।

SikhNet (Spanish)y a cada corazón lo ha encendido con su propia pasión.

ਏ ਸਾਜਨ; ਕਛੁ ਕਹਹੁ ਉਪਾਇਆ ॥

e saajan; kachh kahahu upaaeaa |

Sant Singh KhalsaO friend, tell me some way,
Manmohan SinghO friend, tell me of some device.
Manmohan Singh (Punjabi)ਹੇ ਮਿੱਤ੍ਰ! ਮੈਨੂੰ ਕੋਈ ਤਰਕੀਬ ਦੱਸ।
Fareedkot Teekaਹੇ ਮਹਾਂ ਪੁਰਸੋ! ਕੋਈ ਉਪਾਉ ਕਥਨ ਕਰੀਏ?
Prof. Sahib Singhਹੇ ਸੱਜਣ! ਕੋਈ ਐਸਾ ਇਲਾਜ ਦੱਸ,

ਪਦ ਅਰਥ ਏ = ਹੇ! ਉਪਾਇਆ = ਇਲਾਜ।

SikhNet (Spanish)Oh amigo, dime de alguna forma para salir de esto,

ਜਾ ਤੇ ਤਰਉ; ਬਿਖਮ ਇਹ ਮਾਇਆ ॥

jaa te trau; bikham ih maaeaa |

Sant Singh Khalsaby which I may swim across this treacherous ocean of Maya.
Manmohan SinghBy which I may swim across this arduous ocean of mammon.
Manmohan Singh (Punjabi)ਜਿਸ ਦੁਆਰਾ ਮੈਂ ਮੋਹਨੀ ਦੇ ਇਸ ਕਠਨ ਸਮੁੰਦਰ ਤੋਂ ਪਾਰ ਹੋ ਜਾਵਾਂ।
Fareedkot Teekaਜਿਸ ਉਪਾਉ ਕਰਨੇ ਤੇ ਯਿਹ ਕਠਨ ਮਾਯਾ ਕੀ ਨਦੀ ਸੇ ਤਰ ਕਰ ਪਾਰ ਹੋ ਜਾਵੋਂ? ॥☬ਉੱਤਰ:
Prof. Sahib Singhਜਿਸ ਨਾਲ ਮੈਂ ਇਸ ਔਖੀ ਮਾਇਆ (ਦੇ ਮੋਹ-ਰੂਪ ਸਮੁੰਦਰ) ਵਿਚੋਂ ਪਾਰ ਲੰਘ ਸਕਾਂ।

ਪਦ ਅਰਥ ਤਰਉ = ਤਰਉਂ, ਮੈਂ ਤਰਾਂ। ਬਿਖਮ = ਔਖੀ।

SikhNet (Spanish)para que pueda nadar a través del mar tumultuoso de Maya.

ਕਰਿ ਕਿਰਪਾ; ਸਤਸੰਗਿ ਮਿਲਾਏ ॥

kar kirapaa; satasang milaae |

Sant Singh KhalsaThe Lord showers His Mercy, and leads us to join the Sat Sangat, the True Congregation.
Manmohan SinghWhom the Lord showers His benediction & unites with the society of Saints,
Manmohan Singh (Punjabi)ਜਿਸ ਨੂੰ ਸੁਆਮੀ, ਆਪਣੀ ਮਿਹਰ ਧਾਰ ਕੇ ਸਤਿ-ਸੰਗਤ ਨਾਲ ਜੋੜਦਾ ਹੈ,
Fareedkot Teekaਪਰਮੇਸ੍ਵਰ ਨੇ ਅਪਨੀ ਕ੍ਰਿਪਾ ਕਰ ਕੇ ਜੋ ਪੁਰਸ ਸਤਿਸੰਗ ਮੇਂ ਮਿਲਾਇ ਲੀਏ ਹੈਂ॥
Prof. Sahib Singhਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਜੀਵ ਨੂੰ ਸਤਸੰਗ ਵਿਚ ਮਿਲਾਂਦਾ ਹੈ,
SikhNet (Spanish)Aquél que frecuenta la Saad Sangat, la Compañía de los Santos,

ਨਾਨਕ. ਤਾ ਕੈ; ਨਿਕਟਿ ਨ ਮਾਏ ॥੭॥

naanak. taa kai; nikatt na maae |7|

Sant Singh KhalsaO Nanak, Maya does not even come near. ||7||
Manmohan SinghNanak, mammon draws not near him.
Manmohan Singh (Punjabi)ਨਾਨਕ, ਉਸ ਦੇ ਨੇੜੇ ਮਾਇਆ ਨਹੀਂ ਲਗਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਸਮੀਪ ਮਾਯਾ ਨਹੀਂ ਆਵਤੀ ਹੈ॥੭॥
Prof. Sahib Singhਹੇ ਨਾਨਕ! (ਆਖ-) ਮਾਇਆ ਉਸ ਦੇ ਨੇੜੇ ਨਹੀਂ (ਢੁਕ ਸਕਦੀ) ॥੭॥

ਪਦ ਅਰਥ ਨਿਕਟਿ = ਨੇੜੇ। ਮਾਏ = ਮਾਇਆ ॥੭॥

SikhNet (Spanish)por la Gracia del Señor, dice Nanak, a ese ser no lo contamina el toque de Maya.(7)
Shabad Guru Arjan Dev Ji Raag Gauree Ang 251

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਕਿਰਤ ਕਮਾਵਨ ਸੁਭ ਅਸੁਭ; ਕੀਨੇ ਤਿਨਿ ਪ੍ਰਭਿ ਆਪਿ ॥

kirat kamaavan subh asubh; keene tin prabh aap |

Sant Singh KhalsaGod Himself causes one to perform good and bad actions.
Manmohan SinghThat Lord Himself causes man to perform good and bad acts.
Manmohan Singh (Punjabi)ਉਹ ਸਾਹਿਬ ਖੁਦ ਬੰਦੇ ਪਾਸੋਂ ਚੰਗੇ ਤੇ ਮੰਦੇ ਕਰਮਾਂ ਦੇ ਅਮਲ ਕਰਵਾਉਂਦਾ ਹੈ।
Fareedkot Teekaਜੋ (ਕਿਰਤ) ਕਰਮ ਸੁਭ ਅਥਵਾ ਅਸੁਭ ਜੀਵੋਂ ਨੇ (ਕਮਾਵਨ) ਕਰੇ ਹੈਂ, ਸੋ ਤਿਸੁ ਪ੍ਰਭੂ ਨੇ ਆਪ ਹੀ ਕਰੇ ਹੈਂ॥
Prof. Sahib Singh(ਹਰੇਕ ਜੀਵ ਵਿਚ ਬੈਠ ਕੇ) ਸਭ ਚੰਗੇ ਮੰਦੇ ਕੰਮ ਉਹ ਪ੍ਰਭੂ ਆਪ ਕਰ ਰਿਹਾ ਹੈ (ਪ੍ਰਭੂ ਨੇ ਆਪ ਕੀਤੇ ਹਨ)।

ਪਦ ਅਰਥ ਸੁਭ ਅਸੁਭ ਕਿਰਤ = ਚੰਗੇ ਮੰਦੇ ਕੰਮ। ਤਿਨਿ ਪ੍ਰਭਿ = ਉਸ ਪ੍ਰਭੂ ਨੇ।

SikhNet (Spanish)Toda acción, lo bueno y lo malo, viene del Señor.

ਪਸੁ. ਆਪਨ ਹਉ ਹਉ ਕਰੈ; ਨਾਨਕ. ਬਿਨੁ ਹਰਿ, ਕਹਾ ਕਮਾਤਿ ॥੧॥

pas. aapan hau hau karai; naanak. bin har, kahaa kamaat |1|

Sant Singh KhalsaThe beast indulges in egotism, selfishness and conceit; O Nanak, without the Lord, what can anyone do? ||1||
Manmohan SinghThe beast indulges in self-conceit and ego. Nanak, what can he do without God.
Manmohan Singh (Punjabi)ਡੰਗਰ ਸਵੈ-ਹੰਗਤਾ ਤੇ ਗ਼ਰੂਰ ਅੰਦਰ ਵਿਚਰਦਾ ਹੈ। ਨਾਨਕ, ਵਾਹਿਗੁਰੂ ਦੇ ਬਗੈਰ ਉਹ ਕੀ ਕਰ ਸਕਦਾ ਹੈ?
Fareedkot Teekaਪਸੂ ਜੀਵ ਅਪਨੇ ਆਪੁ ਕੋ ਕਰਤਾ ਮਾਨ ਕਰ ਐਸੇ ਕਹਿਤਾ ਹੈ ਕਿ ਏਹ ਮੈਂ ਹੀ ਕਰਤਾ ਹੂੰ ਅਰ ਮੇਂ ਹੀ ਕਰਾਂਗਾ। ਸ੍ਰੀ ਗੁਰੂ ਜੀ ਕਹਤੇ ਹੈਂ: ਜੇ ਵਿਚਾਰੀਏ ਤਾਂ ਹਰੀ ਸੇ ਬਿਨਾ ਤੁਛ ਜੀਵ ਕ੍ਯਾ ਕਰ ਸਕਤਾ ਹੈ, ਭਾਵ ਯੇਹ ਕੁਛੁ ਨਹੀਂ ਕਰ ਸਕਤਾ॥੧॥
Prof. Sahib Singhਪਰ ਹੇ ਨਾਨਕ! ਮੂਰਖ ਮਨੁੱਖ ਮਾਣ ਕਰਦਾ ਹੈ ਕਿ ਮੈਂ ਕਰਦਾ ਹਾਂ। ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦਾ ॥੧॥

ਪਦ ਅਰਥ ਪਸੁ = ਪਸ਼ੂ, ਮੂਰਖ। ਹਉ ਹਉ ਕਰੈ = 'ਮੈਂ ਮੈਂ' ਕਰਦਾ ਹੈ, ਅਹੰਕਾਰ ਕਰਦਾ ਹੈ ਕਿ ਮੈਂ ਕਰਦਾ ਹਾਂ ॥੧॥

SikhNet (Spanish)Ese animal dice fui yo quien lo hizo, pero ¿qué es lo que hay que pueda hacer sin Dios?(1)
Shabad Guru Arjan Dev Ji Raag Gauree Ang 251

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਏਕਹਿ ਆਪਿ ਕਰਾਵਨਹਾਰਾ ॥

ekeh aap karaavanahaaraa |

Sant Singh KhalsaThe One Lord Himself is the Cause of all actions.
Manmohan SinghThe Lord alone causes the mortals to act.
Manmohan Singh (Punjabi)ਕੇਵਲ ਪ੍ਰਭੂ ਹੀ ਪ੍ਰਾਣੀਆਂ ਪਾਸੋਂ ਕਾਰਜ ਕਰਵਾਉਂਦਾ ਹੈ।
Fareedkot Teekaਏਕ ਪਰਮੇਸ੍ਵਰ ਆਪ ਹੀ ਸਭ ਕਰਮੋਂ ਕੇ ਕਰਾਵਨੇ ਹਾਰਾ ਹੈ॥
Prof. Sahib Singh(ਜੀਵਾਂ ਪਾਸੋਂ ਚੰਗੇ ਮੰਦੇ ਕੰਮ) ਕਰਾਵਣ ਵਾਲਾ ਪ੍ਰਭੂ ਸਿਰਫ਼ ਆਪ ਹੀ ਹੈ,

ਪਦ ਅਰਥ ਏਕਹਿ = ਸਿਰਫ਼।

SikhNet (Spanish)Él, el Uno lo hace todo Él Mismo.

ਆਪਹਿ; ਪਾਪ ਪੁੰਨ ਬਿਸਥਾਰਾ ॥

aapeh; paap pun bisathaaraa |

Sant Singh KhalsaHe Himself distributes sins and noble acts.
Manmohan SinghHe himself diffuses sins and noble deeds.
Manmohan Singh (Punjabi)ਉਹ ਆਪੇ ਹੀ ਬਦੀਆਂ ਤੇ ਨੇਕੀਆਂ ਫੈਲਾਉਂਦਾ ਹੈ।
Fareedkot Teekaਔਰ ਆਪ ਹੀ ਤਿਸ ਨੇ ਪਾਪ ਅਰ ਪੁੰਨ ਕਾ ਵਿਸਥਾਰ ਕੀਆ ਹੈ॥
Prof. Sahib Singhਉਸ ਨੇ ਆਪ ਹੀ ਚੰਗੇ ਮੰਦੇ ਕੰਮਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ।

ਪਦ ਅਰਥ ਪਾਪ ਪੁੰਨ = ਮੰਦੇ ਚੰਗੇ ਕੰਮ।

SikhNet (Spanish)A través de Él viene lo bueno y lo malo,

ਇਆ ਜੁਗ; ਜਿਤੁ ਜਿਤੁ ਆਪਹਿ ਲਾਇਓ ॥

eaa jug; jit jit aapeh laaeo |

Sant Singh KhalsaIn this age, people are attached as the Lord attaches them.
Manmohan SinghIn this age, man is attached to what the Lord Himself attaches him with.
Manmohan Singh (Punjabi)ਇਸ ਯੁਗ ਅੰਦਰ ਆਦਮੀ ਉਸ ਨਾਲ ਜੂੜਦਾ ਹੈ, ਜਿਸ ਨਾਲ ਖੁਦ ਸੁਆਮੀ ਉਸ ਨੂੰ ਜੋੜਦਾ ਹੈ।
Fareedkot Teekaਇਸ ਸੰਸਾਰ ਮੇਂ ਜੀਵੋਂ ਕੋ ਜਹਾਂ ਜਹਾਂ ਆਪ ਹੀ ਕਰਮੋਂ ਮੇਂ ਲਗਾਇਆ ਹੂਆ ਹੈ॥
Prof. Sahib Singhਇਸ ਮਨੁੱਖਾ ਜਨਮ ਵਿਚ (ਭਾਵ, ਜਨਮ ਦੇ ਕੇ) ਜਿਸ ਜਿਸ ਪਾਸੇ ਪ੍ਰਭੂ ਆਪ ਲਾਂਦਾ ਹੈ (ਉਧਰ ਹੀ ਜੀਵ ਲੱਗਦੇ ਹਨ),

ਪਦ ਅਰਥ ਇਆ ਜੁਗ = ਇਸ ਮਨੁੱਖਾ ਜਨਮ ਵਿਚ। ਜਿਤੁ = ਜਿਸ ਪਾਸੇ। ਆਪਹਿ = ਆਪ ਹੀ।

SikhNet (Spanish)y así como es Su Voluntad, así uno hace en la vida,

ਸੋ ਸੋ ਪਾਇਓ; ਜੁ ਆਪਿ ਦਿਵਾਇਓ ॥

so so paaeo; ju aap divaaeo |

Sant Singh KhalsaThey receive that which the Lord Himself gives.
Manmohan SinghHe receives only that what God Himself gives.
Manmohan Singh (Punjabi)ਉਹ ਉਹੀ ਕੁਛ ਪਾਉਂਦਾ ਹੈ, ਜਿਹੜਾ ਕੁਛ ਹਰੀ ਆਪੇ ਦਿੰਦਾ ਹੈ।
Fareedkot Teekaਤਹਾਂ ਤਹਾਂ ਲਗ ਰਹੇ ਹੈਂ ਔਰ ਤਿਨ ਕਰਮੋਂ ਕਾ ਫਲੁ ਸੁਖ ਅਥਵਾ ਦੁਖ ਸੋਈ ਜੀਵੋਂ ਨੇ ਪਾਯਾ ਹੈ, ਜੋ ਪਰਮੇਸ੍ਵਰ ਨੇ ਆਪ ਤਿਨ ਕੋ ਦਿਵਾਯਾ ਹੈ॥
Prof. Sahib Singhਜੇਹੜੀ (ਮਤਿ) ਪ੍ਰਭੂ ਆਪ ਜੀਵਾਂ ਨੂੰ ਦੇਂਦਾ ਹੈ, ਉਹੀ ਉਹ ਗ੍ਰਹਣ ਕਰਦੇ ਹਨ।
SikhNet (Spanish)y obtiene sólo lo que el Señor le da.

ਉਆ ਕਾ ਅੰਤੁ; ਨ ਜਾਨੈ ਕੋਊ ॥

auaa kaa ant; na jaanai koaoo |

Sant Singh KhalsaNo one knows His limits.
Manmohan SinghHis limit no one knows.
Manmohan Singh (Punjabi)ਉਸ ਦਾ ਓੜਕ ਕੋਈ ਨਹੀਂ ਜਾਣਦਾ।
Fareedkot Teekaਉਸ ਪਰਮੇਸ੍ਵਰ ਕਾ ਕੋਈ ਅੰਤੁ ਨਹੀਂ ਜਾਨਤਾ ਹੈ॥
Prof. Sahib Singhਉਸ ਪ੍ਰਭੂ ਦੇ ਗੁਣਾਂ ਦਾ ਕੋਈ ਜੀਵ ਅੰਤ ਨਹੀਂ ਜਾਣ ਸਕਦਾ,

ਪਦ ਅਰਥ ਉਆ ਕਾ = ਉਸ ਪ੍ਰਭੂ ਦਾ।

SikhNet (Spanish)Sus límites no son conocidos por nadie

ਜੋ ਜੋ ਕਰੈ; ਸੋਊ ਫੁਨਿ ਹੋਊ ॥

jo jo karai; soaoo fun hoaoo |

Sant Singh KhalsaWhatever He does, comes to pass.
Manmohan SinghWhatever the Lord does, that ultimately, comes to pass.
Manmohan Singh (Punjabi)ਜਿਹੜਾ ਕੁਛ ਸੁਆਮੀ ਕਰਦਾ ਹੈ, ਆਖਰਕਾਰ ਉਹੀ ਹੁੰਦਾ ਹੈ।
Fareedkot Teekaਜੋ ਜੋ ਪਰਮੇਸ੍ਵਰ ਕਰਤਾ ਹੈ ਬਹੁੜੋ ਓਹੀ ਹੋਤਾ ਹੈ ਅਰੁ ਹੋਊਗਾ॥
Prof. Sahib Singh(ਜਗਤ ਵਿਚ) ਉਹੀ ਕੁਝ ਹੋ ਰਿਹਾ ਹੈ ਜੋ ਪ੍ਰਭੂ ਆਪ ਕਰਦਾ ਹੈ।

ਪਦ ਅਰਥ ਫੁਨਿ = ਮੁੜ, ਫਿਰ।

SikhNet (Spanish)y sólo ocurre lo que Él ordena.

ਏਕਹਿ ਤੇ; ਸਗਲਾ ਬਿਸਥਾਰਾ ॥

ekeh te; sagalaa bisathaaraa |

Sant Singh KhalsaFrom the One, the entire expanse of the Universe emanated.
Manmohan SinghFrom One alone is the entire expanse.
Manmohan Singh (Punjabi)ਕੇਵਲ ਇਕ ਤੋਂ ਹੀ ਸਾਰਾ ਖਿਲਾਰਾ ਹੋਇਆ ਹੈ।
Fareedkot Teekaਏਕ ਪਰਮੇਸ੍ਵਰ ਤੇ ਹੀ ਸੰਪੂਰਨ ਸੰਸਾਰ ਕਾ ਬਿਸਥਾਰ ਹੂਆ ਹੈ॥
Prof. Sahib Singhਇਹ ਸਾਰਾ ਜਗਤ-ਖਿਲਾਰਾ ਪ੍ਰਭੂ ਤੋਂ ਹੀ ਖਿਲਰਿਆ ਹੈ,
SikhNet (Spanish)Del Uno vino toda la expansión del Universo,

ਨਾਨਕ; ਆਪਿ ਸਵਾਰਨਹਾਰਾ ॥੮॥

naanak; aap savaaranahaaraa |8|

Sant Singh KhalsaO Nanak, He Himself is our Saving Grace. ||8||
Manmohan SinghNanak, the Lord Himself is the Reformer.
Manmohan Singh (Punjabi)ਨਾਨਕ, ਸਾਈਂ ਖੁਦ ਹੀ ਸੁਧਰਨਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਆਪ ਹੀ ਸਰਬ ਕੇ ਸਵਾਰਨੇ ਵਾਲਾ ਹੈ॥੮॥
Prof. Sahib Singhਹੇ ਨਾਨਕ! ਉਹ ਆਪ ਹੀ ਜੀਵਾਂ ਨੂੰ ਸਿੱਧੇ ਰਾਹੇ ਪਾਣ ਵਾਲਾ ਹੈ ॥੮॥
SikhNet (Spanish)Él, el Uno, nos salva a todos.(8)
Shabad Guru Arjan Dev Ji Raag Gauree Ang 251

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਰਾਚਿ ਰਹੇ. ਬਨਿਤਾ ਬਿਨੋਦ; ਕੁਸਮ ਰੰਗ ਬਿਖ ਸੋਰ ॥

raach rahe. banitaa binod; kusam rang bikh sor |

Sant Singh KhalsaMan remains engrossed in women and playful pleasures; the tumult of his passion is like the dye of the safflower, which fades away all too soon.
Manmohan SinghMan remains engrossed in women and playful merriments and the tumult of passions is like the dye of Saf-flower.
Manmohan Singh (Punjabi)ਇਨਸਾਨ ਤ੍ਰੀਮਤਾਂ ਅਤੇ ਅਨੰਦ-ਦਾਇਕ ਖੇਡਾਂ ਅੰਦਰ ਗ਼ਲਤਾਨ ਰਹਿੰਦਾ ਹੈ। ਵਿਸ਼ਿਆਂ ਦਾ ਸ਼ੋਰ-ਸ਼ਰਾਬਾ ਕਸੁੰਭੇ ਦੇ ਫੁੱਲ ਦੀ ਭਾਅ ਵਰਗਾ ਹੈ।
Fareedkot Teekaਹੇ ਜੀਵੋ! (ਬਨਿਤਾ) ਇਸਤ੍ਰੀ ਕੇ ਬਿਲਾਸੋਂ ਮੇਂ ਰਾਚ ਰਹੇ ਹੋ, ਸੋ ਬਿਸਯੋਂ ਕਾ ਜੋ ਸੋਰ ਸਰਾਬਾ ਹੈ (ਕੁਸਮ) ਕਸੁੰਭੇ ਕੇ ਰੰਗਵਤ ਹੈ, ਭਾਵ ਸੇ ਪ੍ਰਣਾਮੀ ਹੈ। ਵਾ ਜਿਨ ਇਸਤ੍ਰੀਓਂ ਕੇ ਬਿਲਾਸੋਂ ਮੇਂ ਰਚਿ ਰਹੇ ਹੈਂ, ਸੋ ਤਿਨ ਕਾ ਰੰਗ (ਕੁਸਮ) ਫੂਲੋਂ ਸਮ ਥੋੜੇ ਦਿਨ ਕੇ ਰਹਿਣੇ ਵਾਲਾ ਹੈ। ਔਰ (ਬਿਖ) ਜਹਿਰ ਕੇ ਤੁਲ ਮਾਰਨੇ ਵਾਲਾ ਹੈ, ਔਰ (ਸੋਰ) ਸੋਰੇ ਕੇ ਸਮਾਨ ਸੀਘ੍ਰ ਨਸ੍ਟ ਹੋ ਜਾਤਾ ਹੈ॥
Prof. Sahib Singh(ਅਸੀਂ ਜੀਵ) ਇਸਤ੍ਰੀ ਆਦਿਕ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਫੂੰ-ਫਾਂ ਕਸੁੰਭੇ ਦੇ ਰੰਗ (ਵਾਂਗ ਖਿਨ-ਭੰਗਰ ਹੀ ਹੈ)।

ਪਦ ਅਰਥ ਬਨਿਤਾ = ਇਸਤ੍ਰੀ। ਬਿਨੋਦ = ਚੋਜ = ਤਮਾਸ਼ੇ। ਕੁਸਮ = ਫੁੱਲ, ਕਸੁੰਭਾ ਫੁੱਲ। ਬਿਖ ਸੋਰ = ਬਿਖਿਆ ਦੇ ਸ਼ੋਰ, ਮਾਇਆ ਦੀ ਫੂੰ-ਫਾਂ।

SikhNet (Spanish)Uno es encarrilado en el amor a los placeres y a las mujeres, pero como el color del cártamo, así se destiñe el teatro de Maya.

ਨਾਨਕ ਤਿਹ ਸਰਨੀ ਪਰਉ; ਬਿਨਸਿ ਜਾਇ ਮੈ ਮੋਰ ॥੧॥

naanak tih saranee prau; binas jaae mai mor |1|

Sant Singh KhalsaO Nanak, seek God's Sanctuary, and your selfishness and conceit shall be taken away. ||1||
Manmohan SinghNanak, take His protection and thy self-conceit and self-hood shall depart.
Manmohan Singh (Punjabi)ਨਾਨਕ ਉਸ ਦੀ ਪਨਾਹ ਲੈ ਅਤੇ ਤੇਰੀ ਸਵੈ-ਹੰਗਤਾ ਤੇ ਅਪਣੱਤਾ ਦੂਰ ਹੋ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਤਿਸ ਕੀ ਸਰਨੀ ਪੜੋ ਜਿਸ ਕੀ ਸਰਨ ਪੜਨੇ ਸੇ (ਮੈ ਮੋਰ) ਮੈਂ ਮੇਰੀ ਨਿਬ੍ਰਿਤਿ ਹੋ ਜਾਵੈ॥
Prof. Sahib Singhਹੇ ਨਾਨਕ! (ਆਖ-) ਮੈਂ ਤਾਂ ਉਸ ਪ੍ਰਭੂ ਦੀ ਸਰਨ ਪੈਂਦਾ ਹਾਂ (ਜਿਸ ਦੀ ਮਿਹਰ ਨਾਲ) ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ ॥੧॥

ਪਦ ਅਰਥ ਪਰਉ = ਪਰਾਉਂ, ਮੈਂ ਪੈਂਦਾ ਹਾਂ। ਮੈ = ਹਉਮੈ। ਮੋਰ = ਮੇਰੀ, ਮਮਤਾ ॥੧॥

SikhNet (Spanish)Dice Nanak, busca solamente el Refugio de Aquél a través del Cuál uno se deshace de su ego negativo. (1)
Shabad Guru Arjan Dev Ji Raag Gauree Ang 252

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਰੇ ਮਨ. ਬਿਨੁ ਹਰਿ, ਜਹ ਰਚਹੁ; ਤਹ ਤਹ ਬੰਧਨ ਪਾਹਿ ॥

re man. bin har, jeh rachahu; teh teh bandhan paeh |

Sant Singh KhalsaO mind: without the Lord, whatever you are involved in shall bind you in chains.
Manmohan SinghO my soul, without God in whatsoever thou engage, there art thou loaded with chains.
Manmohan Singh (Punjabi)ਹੇ ਮੇਰੀ ਜਿੰਦੇ! ਰੱਬ ਦੇ ਬਗੈਰ ਜਿਸ ਕਾਸੇ ਵਿੱਚ ਭੀ ਤੂੰ ਪਰਵਿਰਤ ਹੁੰਦੀ ਹੈ, ਉਥੇ ਹੀ ਤੈਨੂੰ ਜ਼ੰਜੀਰਾਂ ਪੈਦੀਆਂ ਹਨ।
Fareedkot Teekaਹੇ ਮਨ! ਹਰੀ ਸੇ ਬਿਨਾ ਜਹਾਂ ਤੂੰ ਰਚਤਾ ਹੈਂ, ਤਹਾਂ ਤਹਾਂ ਤੇਰੇ ਕੋ ਬੰਧਨ ਹੀ ਪੜਤੇ ਹੈਂ॥
Prof. Sahib Singhਹੇ ਮੇਰੇ ਮਨ! ਪ੍ਰਭੂ ਤੋਂ ਬਿਨਾ ਹੋਰ ਜਿਥੇ ਜਿਥੇ ਪ੍ਰੇਮ ਪਾਏਂਗਾ, ਉਥੇ ਉਥੇ ਮਾਇਆ ਦੇ ਬੰਧਨ ਪੈਣਗੇ।
SikhNet (Spanish)Oh mi mente, sin el Amor del Señor, tus acciones se convierten en cadenas.

ਜਿਹ ਬਿਧਿ. ਕਤਹੂ ਨ ਛੂਟੀਐ; ਸਾਕਤ ਤੇਊ ਕਮਾਹਿ ॥

jih bidh. katahoo na chhootteeai; saakat teaoo kamaeh |

Sant Singh KhalsaThe faithless cynic does those deeds which will never allow him to be emancipated.
Manmohan SinghThe mammon-worshipper does the very deeds by means of which, he cannot in any way secure release.
Manmohan Singh (Punjabi)ਮਾਇਆ ਦਾ ਉਪਾਸ਼ਕ ਐਨ ਉਹੀ ਕੰਮ ਕਰਦਾ ਹੈ, ਜਿਨ੍ਹਾਂ ਦੁਆਰਾ ਉਸ ਦੀ ਕਦਾਚਿੱਤ ਖ਼ਲਾਸੀ ਨਹੀਂ ਹੋ ਸਕਦੀ।
Fareedkot Teekaਜਿਸ ਬਿਧਿ ਕਰ ਕਹੀਂ ਭੀ ਛੂਟਣਾ ਨ ਹੋਵੇ, (ਸਾਕਤ) ਮਨਮੁਖ ਲੋਗ (ਤੇਊ) ਓਹੀ ਕਰਮ ਕਮਾਵਤੇ ਹੈਂ॥
Prof. Sahib Singhਹਰੀ ਤੋਂ ਵਿੱਛੁੜੇ ਬੰਦੇ ਉਹੀ ਕੰਮ ਕਰਦੇ ਹਨ ਕਿ ਉਸ ਤਰੀਕੇ ਨਾਲ ਕਿਤੇ ਭੀ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਾਹ ਹੋ ਸਕੇ।

ਪਦ ਅਰਥ ਸਾਕਤ = ਪ੍ਰਭੂ ਨਾਲੋਂ ਵਿੱਛੁੜੇ ਜੀਵ।

SikhNet (Spanish)De ese nudo no te puedes zafar, te amarra a través de tus acciones, oh adorador de Maya.

ਹਉ ਹਉ ਕਰਤੇ. ਕਰਮ ਰਤ; ਤਾ ਕੋ ਭਾਰੁ ਅਫਾਰ ॥

hau hau karate. karam rat; taa ko bhaar afaar |

Sant Singh KhalsaActing in egotism, selfishness and conceit, the lovers of rituals carry the unbearable load.
Manmohan SinghThe lovers of rituals who practise pride, they bear an unendurable load.
Manmohan Singh (Punjabi)ਕਰਮ ਕਾਂਡਾਂ ਦੇ ਆਸ਼ਕ ਜੋ ਹੰਕਾਰ ਕਰਦੇ ਹਨ, ਉਹ ਅਸਹਿ ਬੋਝ ਬਰਦਾਸ਼ਤ ਕਰਦੇ ਹਨ।
Fareedkot Teekaਜੋ ਜੀਵ (ਕਰਮਰਤ) ਕਰਮੋਂ ਮੇਂ ਪ੍ਰੀਤੀ ਕਰ ਕੇ (ਹਉਹਉ) ਮੈਂ ਮੇਰਾ ਕਰਤੇ ਹੈਂ ਤਿਨ ਕੋ ਚੌਰਾਸੀ ਕਾ (ਅਫਾਰ) ਅਸਹਿ ਵਾ ਬਹੁਤਾ ਭਾਰ ਹੋਤਾ ਹੈ, ਭਾਵ ਸੇ ਨੀਚ ਜੂਨੀਓਂ ਮੇਂ ਭਟਕਤੇ ਹੈਂ। ਜੇਕਰ ਨਾਮ ਸਿਮਰਨ ਸਹਿਤ ਕਰਮ ਕਰੇ ਤਬ ਕਰਮ ਭੀ ਸਫਲੇ ਹੋਵੇਂ॥
Prof. Sahib Singh(ਤੀਰਥ, ਦਾਨ ਆਦਿਕ) ਕਰਮਾਂ ਦੇ ਪ੍ਰੇਮੀ (ਇਹ ਕਰਮ ਕਰ ਕੇ, ਇਹਨਾਂ ਦੇ ਕੀਤੇ ਦਾ) ਮਾਣ ਕਰਦੇ ਫਿਰਦੇ ਹਨ, ਇਸ ਹਉਮੈ ਦਾ ਭਾਰ ਭੀ ਅਸਹਿ ਹੁੰਦਾ ਹੈ,

ਪਦ ਅਰਥ ਕਰਮ ਰਤ = ਪੁੰਨ ਕਰਮਾਂ ਦੇ ਪ੍ਰੇਮੀ, ਕਰਮ ਕਾਂਡੀ। ਅਫਾਰ = ਨਾਹ ਝੱਲਿਆ ਜਾ ਸਕਣ ਵਾਲਾ, ਬਹੁਤ।

SikhNet (Spanish)Involucrado en tu propio Karma, cargas un terrible peso en tu ego y así no amas el Nombre del Señor,

ਪ੍ਰੀਤਿ ਨਹੀ. ਜਉ ਨਾਮ ਸਿਉ; ਤਉ ਏਊ ਕਰਮ ਬਿਕਾਰ ॥

preet nahee. jau naam siau; tau eaoo karam bikaar |

Sant Singh KhalsaWhen there is no love for the Naam, then these rituals are corrupt.
Manmohan SinghWhen there is no love with the God's Name, then, these rituals are sinful.
Manmohan Singh (Punjabi)ਜਦ ਰੱਬ ਦੇ ਨਾਮ ਨਾਲ ਪਿਰਹੜੀ ਨਹੀਂ, ਤਦ ਇਹ ਕਰਮ ਕਾਂਡ ਪਾਪ ਭਰੇ ਹਨ।
Fareedkot Teekaਤਾਂ ਤੇ ਜੋ ਨਾਮ ਕੇ ਸਾਥਿ ਪ੍ਰੀਤੀ ਨਹੀਂ ਹੈ ਤੌ ਯਹੀ ਕਰਮ ਬਿਕਾਰ ਰੂਪ ਅਰਥਾਤ ਬ੍ਯਰਥ ਹੈਂ, ਵਾ ਦੁੱਖ ਰੂਪ ਹੈਂ॥
Prof. Sahib Singhਜੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਬਣਿਆ, ਤਾਂ ਇਹ ਕਰਮ ਵਿਕਾਰ-ਰੂਪ ਹੋ ਜਾਂਦੇ ਹਨ।
SikhNet (Spanish)y cada acción tuya se convierte en un error más.

ਬਾਧੇ ਜਮ ਕੀ ਜੇਵਰੀ; ਮੀਠੀ ਮਾਇਆ ਰੰਗ ॥

baadhe jam kee jevaree; meetthee maaeaa rang |

Sant Singh KhalsaThe rope of death binds those who are in love with the sweet taste of Maya.
Manmohan SinghThey who are in Love with the sweet worldly valuables, are bound with death's rope.
Manmohan Singh (Punjabi)ਜੋ ਮਿੱਠੇ ਸੰਸਾਰੀ ਪਦਾਰਥਾਂ ਨੂੰ ਪ੍ਰੀਤ ਕਰਦੇ ਹਨ ਉਹ ਮੌਤ ਦੇ ਰੱਸੇ ਨਾਲ ਜਕੜੇ ਹੋਏ ਹਨ।
Fareedkot Teekaਵਹੁ ਪੁਰਸ਼ ਜਮ ਕੀ (ਜੇਵੜੀ) ਰਸੀ ਸਾਥ ਬਾਂਧੇ ਜਾਤੇ ਹੈਂ, ਜਿਨ ਕੋ ਮਾਯਾ (ਰੰਗ) ਅਨੰਦ ਵਾਲੀ (ਮੀਠੀ) ਪ੍ਯਾਰੀ ਲਗੀ ਹੈ॥
Prof. Sahib Singhਮਿੱਠੀ ਮਾਇਆ ਦੇ ਕੌਤਕਾਂ ਵਿਚ (ਫਸ ਕੇ ਜੀਵ) ਜਮ ਦੀ ਫਾਹੀ ਵਿਚ ਬੱਝ ਜਾਂਦੇ ਹਨ।
SikhNet (Spanish)Uno es atrapado entonces por la muerte, porque no se percata de que es engañado por el dulce traicionero de Maya,

ਭ੍ਰਮ ਕੇ ਮੋਹੇ. ਨਹ ਬੁਝਹਿ; ਸੋ ਪ੍ਰਭੁ ਸਦਹੂ ਸੰਗ ॥

bhram ke mohe. neh bujheh; so prabh sadahoo sang |

Sant Singh KhalsaDeluded by doubt, they do not understand that God is always with them.
Manmohan SinghDeluded by doubt, they understand not that the Lord is ever, with them.
Manmohan Singh (Punjabi)ਵਹਿਮ ਦੇ ਬਹਿਕਾਏ ਹੋਏ ਉਹ ਸਮਝਦੇ ਨਹੀਂ ਕਿ ਉਹ ਠਾਕੁਰ ਹਮੇਸ਼ਾਂ ਹੀ ਉਨ੍ਹਾਂ ਦੇ ਨਾਲ ਹੈ।
Fareedkot Teekaਭ੍ਰਮ ਕੇ ਮੋਹੇ ਹੂਏ ਜੀਵ ਬੂਝਤੇ ਨਹੀਂ ਹੈਂ ਕਿ ਸੋ ਪਰਮੇਸ੍ਵਰ ਨਿਸਚੇ ਕਰ ਸਦੀਵ ਕਾਲ ਸੰਗ ਹੀ ਹੈ॥
Prof. Sahib Singhਭਟਕਣਾ ਵਿਚ ਫਸੇ ਹੋਇਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਭੂ ਸਦਾ ਸਾਡੇ ਨਾਲ ਹੈ।
SikhNet (Spanish)y es poseído por la duda, a pesar de que el Señor vive siempre en él.

ਲੇਖੈ ਗਣਤ. ਨ ਛੂਟੀਐ; ਕਾਚੀ ਭੀਤਿ. ਨ ਸੁਧਿ ॥

lekhai ganat. na chhootteeai; kaachee bheet. na sudh |

Sant Singh KhalsaWhen their accounts are called for, they shall not be released; their wall of mud cannot be washed clean.
Manmohan SinghThey shall not be acquitted when their accounts are gone into. The mud wall can never be neat and tidy.
Manmohan Singh (Punjabi)ਜਦ ਉਨ੍ਹਾਂ ਦਾ ਲੇਖਾ ਪੱਤਾ ਗਿਣਿਆ ਗਿਆ, ਉਨ੍ਹਾਂ ਨੇ ਬਰੀ ਨਹੀਂ ਹੋਣਾ। ਕੱਚੀ ਕੰਧ ਕਦਾਚਿੱਤ ਸਾਫ਼ ਸੁਥਰੀ ਨਹੀਂ ਹੋ ਸਕਦੀ।
Fareedkot Teekaਕਰਮੋਂ ਕੇ ਲੇਖੇ ਕੀ ਗਿਣਤੀ ਕਰਨੇ ਸੇ ਨਹੀਂ ਛੂਟੀਤਾ ਹੈ ਔਰ ਜੈਸੇ ਕਾਚੀ ਕੰਧ ਜਲ ਸੇ ਧੋਣੇ ਕਰ ਕਬੀ ਸੁਧ ਨਹੀਂ ਹੋਤੀ ਹੈ। ਭਾਵ ਏਹ ਕਿ ਤੈਸੇ ਹੀ ਸਕਾਮ ਕਰਮੋਂ ਕੇ ਕਰਨੇ ਕਰ ਬੁਧੀ ਸੁਧ ਨਹੀਂ ਹੋਤੀ ਹੈ॥
Prof. Sahib Singh(ਅਸੀਂ ਜੀਵ ਇਤਨੇ ਮਾਇਆ-ਗ੍ਰਸੇ ਹਾਂ ਕਿ ਸਾਡੇ ਕੀਤੇ ਕੁਕਰਮਾਂ ਦਾ) ਲੇਖਾ ਕੀਤਿਆਂ ਸਾਡੀ ਬਰੀਅਤ ਨਹੀਂ ਹੋ ਸਕਦੀ, (ਪਾਣੀ ਨਾਲ ਧੋਤਿਆਂ) ਗਾਰੇ ਦੀ ਕੰਧ ਦੀ ਸਫ਼ਾਈ ਨਹੀਂ ਹੋ ਸਕਦੀ (ਹੋਰ ਹੋਰ ਗਾਰਾ ਬਣਦਾ ਜਾਇਗਾ)।

ਪਦ ਅਰਥ ਭੀਤਿ = ਕੰਧ। ਸੁਧਿ = ਸਫ਼ਾਈ, ਪਵਿਤ੍ਰਤਾ।

SikhNet (Spanish)Por nuestra propia cuenta no nos podemos liberar, pues la impureza no se limpia así,

ਜਿਸਹਿ ਬੁਝਾਏ ਨਾਨਕਾ; ਤਿਹ ਗੁਰਮੁਖਿ ਨਿਰਮਲ ਬੁਧਿ ॥੯॥

jiseh bujhaae naanakaa; tih guramukh niramal budh |9|

Sant Singh KhalsaOne who is made to understand - O Nanak, that Gurmukh obtains immaculate understanding. ||9||
Manmohan SinghHe, whom God imparts understanding through the Guru, O Nanak, acquires immaculate understanding.
Manmohan Singh (Punjabi)ਜਿਸ ਨੂੰ ਵਾਹਿਗੁਰੂ ਸਮਝ ਪ੍ਰਦਾਨ ਕਰਦਾ ਹੈ, ਗੁਰਾਂ ਦੇ ਰਾਹੀਂ ਹੇ ਨਾਨਕ! ਉਹ ਪਵਿੱਤਰ ਸੋਚ ਵਿਚਾਰ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਪਰਮੇਸ੍ਵਰ ਕ੍ਰਿਪਾ ਕਰ ਕੇ ਬੁਝਾਵਤਾ ਹੈ ਤਿਸ ਗੁਰਮੁਖਿ ਕੀ ਬੁਧੀ ਨਿਰਮਲ ਹੋ ਜਾਤੀ ਹੈ॥੯॥
Prof. Sahib Singhਹੇ ਨਾਨਕ! (ਆਖ-) ਪ੍ਰਭੂ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਦੀ ਬੁੱਧੀ ਪਵਿਤ੍ਰ ਹੋ ਜਾਂਦੀ ਹੈ ॥੯॥
SikhNet (Spanish)pero aquél que conoce al Señor, logra purificar su mente.(9)
Shabad Guru Arjan Dev Ji Raag Gauree Ang 252

ਸਲੋਕੁ ॥

salok |

Sant Singh KhalsaSalok:
Manmohan SinghSlock
Manmohan Singh (Punjabi)ਸਲੋਕ।
SikhNet (Spanish)Slok

ਟੂਟੇ ਬੰਧਨ ਜਾਸੁ ਕੇ; ਹੋਆ ਸਾਧੂ ਸੰਗੁ ॥

ttootte bandhan jaas ke; hoaa saadhoo sang |

Sant Singh KhalsaOne whose bonds are cut away joins the Saadh Sangat, the Company of the Holy.
Manmohan SinghHe, whose fetters are cut off, meets the Society of Saints.
Manmohan Singh (Punjabi)ਜਿਸ ਦੀਆਂ ਬੇੜੀਆਂ ਕਟੀਆਂ ਗਈਆਂ ਹਨ, ਉਹ ਸਤਿਸੰਗਤ ਨਾਲ ਜੁੜਦਾ ਹੈ।
Fareedkot Teeka(ਜਾਸੁ ਕੇ) ਜਿਸ ਪੁਰਸ ਕੇ ਤਾਂਈ ਸਾਧੂ ਸੰਗ ਹੂਆ ਹੈ ਤਿਸ ਕੇ ਅਗ੍ਯਾਨਾਦੀ ਬੰਧਨ ਟੂਟ ਗਏ ਹੈਂ॥
Prof. Sahib Singhਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਹਨ, ਉਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ।

ਪਦ ਅਰਥ ਜਾਸੁ ਕੇ = ਜਿਸ ਮਨੁੱਖ ਦੇ।

SikhNet (Spanish)Aquél que es liberado de sus amarras, logra entrar en la Saad Sangat, la Sociedad de los Santos.

ਜੋ ਰਾਤੇ ਰੰਗ ਏਕ ਕੈ; ਨਾਨਕ ਗੂੜਾ ਰੰਗੁ ॥੧॥

jo raate rang ek kai; naanak goorraa rang |1|

Sant Singh KhalsaThose who are imbued with the Love of the One Lord, O Nanak, take on the deep and lasting color of His Love. ||1||
Manmohan SinghThey who are imbued with the love of One Lord, have a fast deep colour.
Manmohan Singh (Punjabi)ਜੋ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਦੀ ਪੱਕੀ ਤੇ ਡੂੰਘੀ ਰੰਗਤ ਹੁੰਦੀ ਹੈ।
Fareedkot Teekaਜੋ ਏਕ ਪਰਮੇਸ੍ਵਰ ਕੇ ਪ੍ਰੇਮ ਮੇਂ ਰਾਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ (ਗੂੜਾ ਰੰਗੁ) ਸਘਨ ਆਤਮਾਨੰਦ ਪ੍ਰਾਪਤਿ ਹੂਆ ਹੈ॥੧॥
Prof. Sahib Singhਹੇ ਨਾਨਕ! (ਗੁਰੂ ਦੀ ਸੰਗਤਿ ਵਿਚ ਰਹਿ ਕੇ) ਜੋ ਇਕ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਰੰਗ ਐਸਾ ਗੂੜ੍ਹਾ ਹੁੰਦਾ ਹੈ (ਕਿ ਮਜੀਠ ਦੇ ਰੰਗ ਵਾਂਗ ਕਦੇ ਉਤਰਦਾ ਹੀ ਨਹੀਂ) ॥੧॥

ਪਦ ਅਰਥ ਗੂੜਾ ਰੰਗ = ਪੱਕਾ (ਮਜੀਠੀ) ਰੰਗ (ਕਸੁੰਭੇ ਵਰਗਾ ਕੱਚਾ ਨਹੀਂ) ॥੧॥

SikhNet (Spanish)Dice Nanak, aquél que es teñido con el Color del Señor, ese color dura para siempre. (1)
Shabad Guru Arjan Dev Ji Raag Gauree Ang 252

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਰਾਰਾ ਰੰਗਹੁ; ਇਆ ਮਨੁ ਅਪਨਾ ॥

raaraa rangahu; eaa man apanaa |

Sant Singh KhalsaRARRA: Dye this heart of yours in the color of the Lord's Love.
Manmohan SinghR: Dye this heart of thine with Lord's love.
Manmohan Singh (Punjabi)ਰ-ਇਸ ਆਪਣੇ ਦਿਲ ਨੂੰ ਪ੍ਰਭੂ ਦੀ ਪ੍ਰੀਤ ਨਾਲ ਰੰਗ।
Fareedkot Teekaਰਾਰੇ ਅਖਰ ਦ੍ਵਾਰਾ ਕਹਤੇ ਹੈਂ: ਹੇ ਭਾਈ! ਇਹ ਅਪਨਾ ਮਨੁ ਹਰੀ ਕੇ ਪ੍ਰੇਮ ਮੇਂ ਰੰਗੋ॥
Prof. Sahib Singh(ਹੇ ਭਾਈ!) ਆਪਣੇ ਇਸ ਮਨ ਨੂੰ (ਪ੍ਰਭੂ-ਨਾਮ ਦੇ ਰੰਗ ਵਿਚ) ਰੰਗੋ!
SikhNet (Spanish)RARA: Tiñe tu mente con el Color del Señor,

ਹਰਿ ਹਰਿ ਨਾਮੁ; ਜਪਹੁ ਜਪੁ ਰਸਨਾ ॥

har har naam; japahu jap rasanaa |

Sant Singh KhalsaMeditate on the Name of the Lord, Har, Har - chant it with your tongue.
Manmohan SinghLord God's Name, repeat thou again and again, with tongue.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੀ ਜੀਭਾ ਨਾਲ ਬਾਰੰਬਾਰ ਉਚਾਰਨ ਕਰ।
Fareedkot Teekaਅਰ ਰਸਨਾ ਕਰ ਕੇ ਹਰਿ ਹਰਿ ਨਾਮ ਕਾ ਜਾਪ ਜਪੋ॥☬ਜੇ ਕਹੈ ਜਾਪ ਕਾ ਕਿਆ ਫਲੁ ਹੋਗਾ? ਸੋ ਕਹਤੇ ਹੈਂ:
Prof. Sahib Singhਜੀਭ ਨਾਲ ਸਦਾ ਹਰੀ-ਨਾਮ ਦਾ ਜਾਪ ਜਪੋ।

ਪਦ ਅਰਥ ਰਸਨਾ = ਜੀਭ (ਨਾਲ)।

SikhNet (Spanish)y recita Su Nombre con tus labios.

ਰੇ ਰੇ ਦਰਗਹ; ਕਹੈ ਨ ਕੋਊ ॥

re re daragah; kahai na koaoo |

Sant Singh KhalsaIn the Court of the Lord, no one shall speak harshly to you.
Manmohan SinghNone shall address thee rudely in God's Court.
Manmohan Singh (Punjabi)ਰੱਬ ਦੇ ਦਰਬਾਰ ਅੰਦਰ ਤੈਨੂੰ ਕੋਈ ਨਿਰਾਦਰੀ ਨਾਲ ਨਹੀਂ ਬੁਲਾਏਗਾ।
Fareedkot Teeka(ਰੇ ਰੇ) ਅਰੇ ਅਰੇ ਐਸੇ ਅਨਾਦਰ ਕੇ ਬਚਨ ਤੁਮਾਰੇ ਕੋ ਦਰਗਾਹ ਮੇਂ ਕੋਈ ਨਹੀਂ ਕਹੇਗਾ॥
Prof. Sahib Singh(ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਤੁਹਾਨੂੰ ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇਗਾ,

ਪਦ ਅਰਥ ਰੇ ਰੇ = ਓਇ! ਓਇ! (ਭਾਵ, ਅਨਾਦਰੀ ਦੇ ਬਚਨ, ਦੁਰਕਾਰਨ ਦੇ ਬੋਲ)।

SikhNet (Spanish)Así nadie te tratará mal en la Corte del Señor

ਆਉ ਬੈਠੁ; ਆਦਰੁ ਸੁਭ ਦੇਊ ॥

aau baitth; aadar subh deaoo |

Sant Singh KhalsaEveryone shall welcome you, saying, "Come, and sit down."
Manmohan SinghAll shall welcome thee saying "Come, sit down".
Manmohan Singh (Punjabi)ਸਾਰੇ ਇਹ ਆਖ ਕੇ ਤੇਰੀ ਆਓ-ਭਗਤ ਕਰਨਗੇ, "ਆਓ ਜੀ, ਬੈਠੋ।"
Fareedkot Teekaਆਓ ਬੈਠੋ ਐਸੇ ਕਹਿ ਕਰ (ਸੁਭ) ਸ੍ਰੇਸਟ ਪੁਰਸੁ ਆਦਰ ਦੇਵੇਂਗੇ॥
Prof. Sahib Singh(ਸਗੋਂ) ਚੰਗਾ ਆਦਰ ਮਿਲੇਗਾ (ਕਹਿਣਗੇ)-ਆਓ ਬੈਠੋ!

ਪਦ ਅਰਥ ਸੁਭ = ਚੰਗਾ।

SikhNet (Spanish)y todos te darán la bienvenida en tu sitio exaltado.

ਉਆ ਮਹਲੀ; ਪਾਵਹਿ ਤੂ ਬਾਸਾ ॥

auaa mahalee; paaveh too baasaa |

Sant Singh KhalsaIn that Mansion of the Lord's Presence, you shall find a home.
Manmohan SinghIn that mansion of the Lord thou shall obtain a dwelling.
Manmohan Singh (Punjabi)ਸਾਈਂ ਦੇ ਉਸ ਮੰਦਰ ਅੰਦਰ ਤੈਨੂੰ ਵਸੇਬਾ ਮਿਲੇਗਾ।
Fareedkot Teeka(ਮਹਲੀ) ਹੇ ਜਗ੍ਯਾਸੂ! ਉਸ ਸ੍ਵਰੂਪ ਮੇਂ ਬਾਸਾ ਪਾਵੇਂਗਾ ਜਿਸਮੈਂ ਜਨਮ ਮਰਨ ਨਹੀਂ ਹੋਤਾ॥☬ਜੇ ਕਹੈ ਜਨਮ ਮਰਨ ਕ੍ਯੋਂ ਨਹੀਂ ਹੋਤਾ? ਸੋ ਕਹਤੇ ਹੈਂ:
Prof. Sahib Singh(ਹੇ ਭਾਈ!) ਜੇ ਤੂੰ ਨਾਮ ਵਿਚ ਮਨ ਰੰਗ ਲਏ ਤਾਂ ਤੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਮਿਲ ਜਾਏਗਾ,
SikhNet (Spanish)Es así como encontrarás tu lugar en el Castillo del Señor

ਜਨਮ ਮਰਨ; ਨਹ ਹੋਇ ਬਿਨਾਸਾ ॥

janam maran; neh hoe binaasaa |

Sant Singh KhalsaThere is no birth or death, or destruction there.
Manmohan SinghThere in no birth, death and destruction there.
Manmohan Singh (Punjabi)ਉਥੇ ਕੋਈ ਪੈਦਾਇਸ਼, ਮੌਤ ਅਤੇ ਬਰਬਾਦੀ ਨਹੀਂ।
Fareedkot Teekaਵਹੁ ਪੁਰਸ ਤਿਸ ਮੇਂ ਪ੍ਰਾਪਤਿ ਹੋ ਕਰ (ਬਿਨਾਸਾ) ਆਸਾ ਤੇ ਰਹਤ ਹੋ ਜਾਤਾ ਹੈ॥
Prof. Sahib Singhਨਾਹ ਜਨਮ ਮਰਨ ਦਾ ਗੇੜ ਰਹਿ ਜਾਏਗਾ, ਤੇ ਨਾਹ ਹੀ ਕਦੇ ਆਤਮਕ ਮੌਤ ਹੋਵੇਗੀ।
SikhNet (Spanish)y entonces ya no morirás más para nacer otra vez.

ਮਸਤਕਿ ਕਰਮੁ ਲਿਖਿਓ; ਧੁਰਿ ਜਾ ਕੈ ॥

masatak karam likhio; dhur jaa kai |

Sant Singh KhalsaOne who has such karma written on his forehead,
Manmohan SinghOn whose brow good destiny is pre-recorded,
Manmohan Singh (Punjabi)ਜਿਸ ਦੇ ਮੱਥੇ ਉਤੇ ਚੰਗੇ ਭਾਗ ਮੁੱਢ ਤੋਂ ਲਿਖੇ ਹੋਏ ਹਨ,
Fareedkot Teekaਜਿਸ ਪੁਰਸ ਕੇ ਮਸਤਕ ਪਰ (ਧੁਰਿ) ਆਦਿ ਸੇ ਹੀ ਉੱਤਮ ਕਰਮ ਲਿਖਾ ਹੈ॥
Prof. Sahib Singhਪਰ ਧੁਰੋਂ ਹੀ ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਮਿਹਰ ਦਾ ਲੇਖ ਲਿਖਿਆ (ਉੱਘੜਦਾ) ਹੈ,

ਪਦ ਅਰਥ ਮਸਤਕਿ = ਮੱਥੇ ਤੇ। ਕਰਮੁ = ਪ੍ਰਭੂ ਦੀ ਬਖ਼ਸ਼ਸ਼।

SikhNet (Spanish)Aquél que lleva la Gracia del Señor inscrita en su frente a todo lo largo,

ਹਰਿ ਸੰਪੈ; ਨਾਨਕ. ਘਰਿ ਤਾ ਕੈ ॥੧੦॥

har sanpai; naanak. ghar taa kai |10|

Sant Singh KhalsaO Nanak, has the wealth of the Lord in his home. ||10||
Manmohan SinghGod's wealth is in the house of him, O Nanak!
Manmohan Singh (Punjabi)ਰੱਬ ਦਾ ਧਨ ਉਸ ਦੇ ਗ੍ਰਹਿ ਵਿੱਚ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਨਾਮ ਰੂਪ ਸੰਪਤੀ ਤਿਸ ਪੁਰਸ ਕੇ ਰਿਦੇ ਘਰ ਮੇਂ ਪ੍ਰਾਪਤਿ ਹੋਤੀ ਹੈ॥੧੦॥
Prof. Sahib Singhਹੇ ਨਾਨਕ! ਉਸ ਦੇ ਹੀ ਹਿਰਦੇ-ਘਰ ਵਿਚ ਇਹ ਨਾਮ-ਧਨ ਇਕੱਠਾ ਹੁੰਦਾ ਹੈ ॥੧੦॥

ਪਦ ਅਰਥ ਸੰਪੈ = ਧਨ-ਪਦਾਰਥ ॥੧੦॥

SikhNet (Spanish)dice Nanak, en su propio hogar recibe el Tesoro del Señor.(10)
Shabad Guru Arjan Dev Ji Raag Gauree Ang 252

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਲਾਲਚ ਝੂਠ ਬਿਕਾਰ ਮੋਹ; ਬਿਆਪਤ ਮੂੜੇ ਅੰਧ ॥

laalach jhootth bikaar moh; biaapat moorre andh |

Sant Singh KhalsaGreed, falsehood, corruption and emotional attachment entangle the blind and the foolish.
Manmohan SinghAvarice, falsehood, sin and worldly love overtake the blind-folded fool.
Manmohan Singh (Punjabi)ਲੋਭ, ਕੂੜ, ਪਾਪ ਅਤੇ ਸੰਸਾਰੀ ਮਮਤਾ, ਅੰਨ੍ਹੇ ਮੂਰਖ ਨੂੰ ਆ ਚਿਮੜਦੇ ਹਨ।
Fareedkot Teeka(ਮੂੜੇ) ਮੂਰਖ (ਅੰਧ) ਅਗਿਆਨੀ ਲੋਗ ਲਾਲਚ ਅਰ ਝੂਠ, ਪੁਨਾ ਬਿਕਾਰੋਂ ਕੋ ਮੋਹਿ ਮੇਂ ਲਗ ਰਹੇ ਹੈਂ॥
Prof. Sahib Singhਹੇ ਨਾਨਕ! ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਫਸ ਜਾਂਦੇ ਹਨ,

ਪਦ ਅਰਥ ਬਿਆਪਤ = ਜ਼ੋਰ ਪਾ ਲੈਂਦੇ ਹਨ। ਅੰਧ = ਸੂਝ-ਹੀਣ, ਜਿਨ੍ਹਾਂ ਦੇ ਗਿਆਨ = ਨੇਤ੍ਰ ਬੰਦ ਹਨ।

SikhNet (Spanish)La avaricia, la falsedad, el error y los apegos, engañan a los ciegos tontos,

ਲਾਗਿ ਪਰੇ. ਦੁਰਗੰਧ ਸਿਉ; ਨਾਨਕ. ਮਾਇਆ ਬੰਧ ॥੧॥

laag pare. duragandh siau; naanak. maaeaa bandh |1|

Sant Singh KhalsaBound down by Maya, O Nanak, a foul odor clings to them. ||1||
Manmohan SinghBound down by mammon, they are cling to an offensive smell.
Manmohan Singh (Punjabi)ਮੋਹਨੀ ਦੇ ਨਰੜੇ ਹੋਏ ਉਹ ਮੰਦੀ ਵਾਸ਼ਨਾ ਨੂੰ ਚਿਮੜੇ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਇਆ ਕੇ ਬੰਧਨ ਕਰ ਕੇ (ਦੁਰਗੰਧ) ਖੋਟੀ ਵਾਸਨਾ ਮੇਂ ਜੀਵ ਲਗ ਪੜੇ ਹੈਂ॥੧॥
Prof. Sahib Singhਉਹਨਾਂ ਗਿਆਨ-ਹੀਣ ਮੂਰਖਾਂ ਉਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ, ਤੇ ਉਹ ਮੰਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ ॥੧॥

ਪਦ ਅਰਥ ਦੁਰਗੰਧ = ਗੰਦਗੀ, ਮੰਦੇ ਕੰਮ। ਬੰਧ = ਬੰਧਨ ॥੧॥

SikhNet (Spanish)y atrapados por Maya, lamen la mugre.(1)
Shabad Guru Arjan Dev Ji Raag Gauree Ang 252

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਲਲਾ; ਲਪਟਿ ਬਿਖੈ ਰਸ ਰਾਤੇ ॥

lalaa; lapatt bikhai ras raate |

Sant Singh KhalsaLALLA: People are entangled in the love of corrupt pleasures;
Manmohan SinghL: The men are entangled and tinctured with sinful pleasures.
Manmohan Singh (Punjabi)ਲ-ਇਨਸਾਨ ਪਾਪ ਭਰੀਆਂ ਮੌਜਾਂ ਅੰਦਰ ਫਾਬੇ ਅਤੇ ਰੰਗੇ ਹੋਏ ਹਨ।
Fareedkot Teekaਲਲੇ ਦ੍ਵਾਰਾ ਕਹਤੇ ਹੈਂ: ਏਹ ਜੀਵ ਲੰਪਟ ਹੋ ਕਰ ਕੇ ਵਿਸ੍ਯ ਰਸੋਂ ਮੇਂ ਰਾਤੇ ਹੈਂ॥
Prof. Sahib Singhਜੇਹੜੇ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ,

ਪਦ ਅਰਥ ਲਪਟਿ = ਚੰਬੜੇ ਹੋਏ। ਬਿਖੈ ਰਸ = ਵਿਸ਼ਿਆਂ ਦੇ ਸੁਆਦ।

SikhNet (Spanish)LALA: Drogado con el veneno de Maya,

ਅਹੰਬੁਧਿ; ਮਾਇਆ ਮਦ ਮਾਤੇ ॥

ahanbudh; maaeaa mad maate |

Sant Singh Khalsathey are drunk with the wine of egotistical intellect and Maya.
Manmohan SinghThey are intoxicated with the wine of haughty intellect and wealth.
Manmohan Singh (Punjabi)ਉਹ ਅੰਹਕਾਰ-ਮਤੀ ਅਕਲ ਅਤੇ ਧਨ-ਦੌਲਤ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਹਨ।
Fareedkot Teekaਅਹੰਕਾਰ ਬੁਧੀ ਕਰ ਕੇ ਮਾਯਾ ਕੇ ਰਸ ਵਿਖੇ (ਮਾਤੇ) ਮਸਤ ਹੋ ਰਹੇ ਹੈਂ॥
Prof. Sahib Singhਜਿਨ੍ਹਾਂ ਦੀ ਬੁਧਿ ਉਤੇ ਹਉਮੈ ਦਾ ਪਰਦਾ ਪੈ ਜਾਂਦਾ ਹੈ।

ਪਦ ਅਰਥ ਅਹੰਬੁਧਿ = 'ਮੈਂ ਮੈਂ' ਕਰਨ ਵਾਲੀ ਬੁੱਧੀ। ਮਦ = ਨਸ਼ਾ। ਮਾਤੇ = ਮਸਤ।

SikhNet (Spanish)el hombre vive ahí tirado e inconsciente, envuelto sólo en su ego.

ਇਆ ਮਾਇਆ ਮਹਿ; ਜਨਮਹਿ ਮਰਨਾ ॥

eaa maaeaa meh; janameh maranaa |

Sant Singh KhalsaIn this Maya, they are born and die.
Manmohan SinghIn this mammon the mortal continues coming and going.
Manmohan Singh (Punjabi)ਇਸ ਮੋਹਨੀ ਅੰਦਰ ਪ੍ਰਾਣੀ ਆਉਂਦਾ ਅਤੇ ਜਾਂਦਾ ਰਹਿੰਦਾ ਹੈ।
Fareedkot Teekaਇਸ ਮਾਇਆ ਮੇਂ ਲਗ ਕਰ ਕੇ ਜਨਮਣਾ ਅਰ ਮਰਣਾ ਹੋਤਾ ਹੈ॥
Prof. Sahib Singhਉਹ ਮਨੁੱਖ ਵਿਸ਼ਿਆਂ ਦੇ ਸੁਆਦਾਂ ਨਾਲ ਚੰਬੜੇ ਰਹਿੰਦੇ ਹਨ, ਤੇ ਇਸ ਮਾਇਆ ਵਿਚ ਫਸ ਕੇ ਜਨਮ ਮਰਨ (ਦੇ ਗੇੜ ਵਿਚ ਪੈ ਜਾਂਦੇ ਹਨ।)
SikhNet (Spanish)Así nace para morir una y otra vez,

ਜਿਉ ਜਿਉ ਹੁਕਮੁ; ਤਿਵੈ ਤਿਉ ਕਰਨਾ ॥

jiau jiau hukam; tivai tiau karanaa |

Sant Singh KhalsaPeople act according to the Hukam of the Lord's Command.
Manmohan SinghAs is the Lord's order, so do men do.
Manmohan Singh (Punjabi)ਜਿਸ ਜਿਸ ਤਰ੍ਹਾਂ ਸਾਈਂ ਦੀ ਆਗਿਆ ਹੈ, ਉਸੇ ਤਰ੍ਹਾਂ ਹੀ ਬੰਦੇ ਕਰਦੇ ਹਨ।
Fareedkot Teekaਜਿਸ ਜਿਸ ਪ੍ਰਕਾਰ ਪ੍ਰਮੇਸ੍ਵਰ ਕਾ ਹੁਕਮ ਹੋਤਾ ਹੈ, ਤਿਸੀ ਪ੍ਰਕਾਰ ਜੀਵੋਂ ਕਾ ਕਰਮਾਦਿ ਕਰਨਾ ਹੋਤਾ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਿਵੇਂ ਤਿਵੇਂ ਹੀ ਜੀਵ ਕਰਮ ਕਰਦੇ ਹਨ।
SikhNet (Spanish)ilusionado y engañado por Maya, pero también esa es la Voluntad del Señor.

ਕੋਊ ਊਨ; ਨ ਕੋਊ ਪੂਰਾ ॥

koaoo aoon; na koaoo pooraa |

Sant Singh KhalsaNo one is perfect, and no one is imperfect.
Manmohan SinghNo one is imperfect and no one is perfect.
Manmohan Singh (Punjabi)ਕੋਈ ਨਾਂ-ਮੁਕੰਮਲ ਨਹੀਂ ਅਤੇ ਕੋਈ ਮੁਕੰਮਲ ਨਹੀਂ।
Fareedkot Teekaਅਪਣੇ ਆਪ ਨਾ ਕੋਈ ਊਣਾ ਹੀ ਹੈ ਅਰ ਨਾ ਕੋਈ ਪੂਰਨ ਹੈ॥
Prof. Sahib Singh(ਆਪਣੀ ਚਤੁਰਾਈ ਨਾਲ) ਨਾਹ ਕੋਈ ਜੀਵ ਪੂਰਨ ਬਣ ਸਕਦਾ ਹੈ,

ਪਦ ਅਰਥ ਊਨ = ਸੱਖਣਾ, ਊਣਾ, ਘੱਟ।

SikhNet (Spanish)No es ni perfecto

ਕੋਊ ਸੁਘਰੁ ਨ ਕੋਊ ਮੂਰਾ ॥

koaoo sughar na koaoo mooraa |

Sant Singh KhalsaNo one is wise, and no one is foolish.
Manmohan SinghBy himself none is wise and none foolish,
Manmohan Singh (Punjabi)ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਕੋਈ ਮੂਰਖ,
Fareedkot Teekaਨਾ ਕੋਈ ਚਤਰ ਹੀ ਹੈ ਅਰ ਨਾ ਕੋਈ ਮੂਰਖ ਹੈ॥
Prof. Sahib Singhਨਾਹ ਕੋਈ ਕਮਜ਼ੋਰ ਰਹਿ ਜਾਂਦਾ ਹੈ, ਨਾਹ ਕੋਈ (ਆਪਣੇ ਬਲ ਆਸਰੇ) ਸਿਆਣਾ ਹੋ ਗਿਆ ਹੈ, ਨਾਹ ਕੋਈ ਮੂਰਖ ਰਹਿ ਗਿਆ ਹੈ।

ਪਦ ਅਰਥ ਸੁਘਰੁ = ਸਿਆਣਾ। ਮੂਰਾ = ਮੂੜ੍ਹ, ਮੂਰਖ।

SikhNet (Spanish)No es ni perfecto ni imperfecto. No es ni sabio ni no sabio.

ਜਿਤੁ ਜਿਤੁ ਲਾਵਹੁ; ਤਿਤੁ ਤਿਤੁ ਲਗਨਾ ॥

jit jit laavahu; tith tit laganaa |

Sant Singh KhalsaWherever the Lord engages someone, there he is engaged.
Manmohan Singhwhere-so-ever Thou engagest man, there he gets engaged.
Manmohan Singh (Punjabi)ਜਿਥੇ ਕਿਤੇ ਭੀ ਤੂੰ ਬੰਦੇ ਨੂੰ ਜੋੜਦਾ ਹੈ, ਉਥੇ ਉਹ ਜੁੜ ਜਾਂਦਾ ਹੈ।
Fareedkot Teekaਐਸੇ ਪ੍ਰਾਰਥਨਾ ਕਰੋ: ਆਪ ਜੀਵੋਂ ਕੋ ਜਿਸ ਜਿਸ ਕਰਮ ਮੇਂ ਲਾਵਤੇ ਹੋ ਤਿਸੀ ਤਿਸੀ ਮੇਂ ਤਿਨ ਕਾ ਲਗਣਾ ਹੋਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਜਿਸ ਪਾਸੇ ਤੂੰ ਜੀਵਾਂ ਨੂੰ ਪ੍ਰੇਰਦਾ ਹੈਂ, ਉਧਰ ਉਧਰ ਹੀ ਇਹ ਲੱਗ ਪੈਂਦੇ ਹਨ।
SikhNet (Spanish)Así como es la Voluntad del Señor, así el hombre se conduce a sí mismo,

ਨਾਨਕ. ਠਾਕੁਰ; ਸਦਾ ਅਲਿਪਨਾ ॥੧੧॥

naanak. tthaakur; sadaa alipanaa |11|

Sant Singh KhalsaO Nanak, our Lord and Master is forever detached. ||11||
Manmohan SinghNanak, the Lord, ever, remains detached.
Manmohan Singh (Punjabi)ਨਾਨਕ ਪ੍ਰਭੂ ਹਮੇਸ਼ਾਂ ਅਟੰਕ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਠਾਕਰ! ਆਪ ਸਦਾ (ਅਲਿਪਨਾ) ਅਸੰਗ ਹੋ॥੧੧॥
Prof. Sahib Singhਹੇ ਨਾਨਕ! (ਕੈਸੀ ਅਚਰਜ ਖੇਡ ਹੈ! ਸਭ ਜੀਵਾਂ ਵਿਚ ਬੈਠ ਕੇ ਪਾਲਣਹਾਰ ਪ੍ਰਭੂ ਪ੍ਰੇਰਨਾ ਕਰ ਰਿਹਾ ਹੈ, ਫਿਰ ਭੀ) ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੧੧॥

ਪਦ ਅਰਥ ਅਲਿਪਨਾ = ਅਲੇਪ, ਮਾਇਆ ਦੇ ਪ੍ਰਭਾਵ ਤੋਂ ਪਰੇ ॥੧੧॥

SikhNet (Spanish)pero nuestro Maestro, dice Nanak, por siempre vive.(11)
Shabad Guru Arjan Dev Ji Raag Gauree Ang 252

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਲਾਲ ਗੁਪਾਲ ਗੋਬਿੰਦ ਪ੍ਰਭ; ਗਹਿਰ ਗੰਭੀਰ ਅਥਾਹ ॥

laal gupaal gobind prabh; gahir ganbheer athaah |

Sant Singh KhalsaMy Beloved God, the Sustainer of the World, the Lord of the Universe, is deep, profound and unfathomable.
Manmohan SinghMy Beloved Master, the World Cherisher and the Preserver of universe is deep, fortitudinous and unfathomable.
Manmohan Singh (Punjabi)ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਰੱਖਿਅਕ ਮੇਰਾ ਪ੍ਰੀਤਮ, ਮਾਲਕ, ਡੂੰਘਾ ਧੀਰਜਵਾਨ ਅਤੇ ਬੇਓੜਕ ਹੈ।
Fareedkot Teeka(ਲਾਲ) ਪ੍ਯਾਰਾ ਗੋਪਾਲ ਗੋਬਿੰਦ ਪ੍ਰਭੂ ਜੋ ਹੈ, ਸੋ (ਗਹਿਰ) ਡੂੰਘਾ ਅਰ (ਗੰਭੀਰ) ਨਿਰਹੱਲ ਅਰ ਅਥਾਹ ਅਰਥਾਤ ਬਿਅੰਤ ਹੈ॥
Prof. Sahib Singhਪਰਮਾਤਮਾ ਸਭ ਦਾ ਪਿਆਰਾ ਹੈ, ਸ੍ਰਿਸ਼ਟੀ ਦਾ ਰੱਖਿਅਕ ਹੈ, ਸਭ ਦੀ ਜਾਣਨ ਵਾਲਾ ਹੈ, ਵੱਡੇ ਜਿਗਰੇ ਵਾਲਾ ਹੈ, ਉਹ ਇਕ ਐਸਾ ਸਮੁੰਦਰ ਸਮਝੋ, ਜਿਸ ਦੀ ਹਾਥ ਨਹੀਂ ਪੈਂਦੀ। ਉਸ ਦਾ ਭੇਤ ਨਹੀਂ ਪੈ ਸਕਦਾ।

ਪਦ ਅਰਥ ਲਾਲ = ਪਿਆਰਾ। ਗੋਪਾਲ = ਧਰਤੀ ਦਾ ਪਾਲਕ। ਗਹਿਰ = ਡੂੰਘਾ, ਜਿਸ ਦਾ ਭੇਤ ਨ ਪਾਇਆ ਜਾ ਸਕੇ। ਗੰਭੀਰ = ਵੱਡੇ ਜਿਗਰੇ ਵਾਲਾ।

SikhNet (Spanish)Él, el Señor, el Soporte de la Tierra, es profundo y vasto.

ਦੂਸਰ ਨਾਹੀ ਅਵਰ ਕੋ; ਨਾਨਕ ਬੇਪਰਵਾਹ ॥੧॥

doosar naahee avar ko; naanak beparavaah |1|

Sant Singh KhalsaThere is no other like Him; O Nanak, He is not worried. ||1||
Manmohan SinghThere is no other like Him. Nanak, He is altogether unconcerned.
Manmohan Singh (Punjabi)ਹੋਰ ਕੋਈ ਦੂਜਾ ਉਸ ਦੀ ਮਾਨਿੰਦੇ ਨਹੀਂ। ਨਾਨਕ ਉਹ ਬਿਲਕੁਲ ਬੇਮੁਥਾਜ ਹੈ।
Fareedkot Teekaਤਿਸ ਤੇ ਬਿਨਾਂ ਦੂਸਰਾ ਔਰੁ ਕੋਈ ਨਹੀਂ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਵਹੁ ਬੇਪਰਵਾਹੁ ਹੈ॥੧॥
Prof. Sahib Singhਕੋਈ ਚਿੰਤਾ-ਫ਼ਿਕਰ ਉਸ ਦੇ ਨੇੜੇ ਨਹੀਂ ਢੁਕਦੇ। ਹੇ ਨਾਨਕ! ਉਸ ਵਰਗਾ ਕੋਈ ਹੋਰ ਦੂਜਾ ਨਹੀਂ ॥੧॥

ਪਦ ਅਰਥ ਬੇਪਰਵਾਹ = ਚਿੰਤਾ-ਫ਼ਿਕਰ ਤੋਂ ਉਤਾਂਹ ॥੧॥

SikhNet (Spanish)Dice Nanak, no hay nadie en el Universo que pueda igualar al Señor Autosuficiente. (1)
Shabad Guru Arjan Dev Ji Raag Gauree Ang 252

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਲਲਾ; ਤਾ ਕੈ ਲਵੈ. ਨ ਕੋਊ ॥

lalaa; taa kai lavai. na koaoo |

Sant Singh KhalsaLALLA: There is no one equal to Him.
Manmohan SinghL: There is none equal to Him. He is but One, there shall not be another.
Manmohan Singh (Punjabi)ਲ-ਉਸ ਦੇ ਬਰਾਬਰ ਹੋਰ ਕੋਈ ਨਹੀਂ।
Fareedkot Teekaਲਲੇ ਅਖਰ ਦ੍ਵਾਰਾ ਕਹਤੇ ਹੈਂ: ਤਿਸ ਪਰਮੇਸ੍ਵਰ ਕੇ (ਲਵੈ) ਤੁੱਲ ਵਾ ਪਾਸ ਕੋਈ ਨਹੀਂ ਹੈ॥
Prof. Sahib Singhਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,

ਪਦ ਅਰਥ ਲਵੈ = ਬਰਾਬਰ ਦਾ, ਨੇੜੇ ਤੇੜੇ ਦਾ।

SikhNet (Spanish)LALA: No hay nadie que iguale al Señor.

ਏਕਹਿ ਆਪਿ; ਅਵਰ ਨਹ ਹੋਊ ॥

ekeh aap; avar neh hoaoo |

Sant Singh KhalsaHe Himself is the One; there shall never be any other.
Manmohan SinghHe is but One, there shall not be another.
Manmohan Singh (Punjabi)ਉਹ ਕੇਵਲ ਇਕ ਹੈ, ਹੋਰ ਕੋਈ ਹੋਵੇਗਾ ਹੀ ਨਹੀਂ।
Fareedkot Teekaਪਰਮੇਸ੍ਵਰ ਅਦੁਤੀ ਆਪ ਹੀ ਹੈ ਔਰ ਆਗੇ ਕੋ ਭੀ ਤਿਸ ਬਿਨ ਔਰ ਕੋਈ ਨਹੀਂ ਹੋਵੇਗਾ॥
Prof. Sahib Singh(ਆਪਣੇ ਵਰਗਾ) ਉਹ ਆਪ ਹੀ ਆਪ ਹੈ (ਉਸ ਵਰਗਾ) ਹੋਰ ਕੋਈ ਨਹੀਂ।
SikhNet (Spanish)Él es el Uno Supremo, como Él no hay nadie más.

ਹੋਵਨਹਾਰੁ; ਹੋਤ ਸਦ ਆਇਆ ॥

hovanahaar; hot sad aaeaa |

Sant Singh KhalsaHe is now, He has been, and He shall always be.
Manmohan SinghHe is now, He shall be, and He, ever, has been.
Manmohan Singh (Punjabi)ਉਹ ਹੁਣ ਹੈ, ਉਹ ਹੋਵੇਗਾ ਤੇ ਹਮੇਸ਼ਾਂ ਹੁੰਦਾ ਆਇਆ ਹੈ।
Fareedkot Teeka(ਹੋਵਨਹਾਰੁ) ਭਾਵ ਸੱਤ ਰੂਪ ਅਬ ਹੈ, ਪ੍ਰਭੂ ਪੀਛੇ ਭੀ ਸਦੀਵ ਹੋਤਾ ਆਇਆ ਹੈ॥
Prof. Sahib Singhਸਦਾ ਤੋਂ ਹੀ ਉਹ ਪ੍ਰਭੂ ਹੋਂਦ ਵਾਲਾ ਚਲਿਆ ਆ ਰਿਹਾ ਹੈ,

ਪਦ ਅਰਥ ਹੋਵਨਹਾਰੁ = ਹੋਂਦ ਵਾਲਾ।

SikhNet (Spanish)Él, el Eterno, es, fue y siempre será.

ਉਆ ਕਾ ਅੰਤੁ; ਨ ਕਾਹੂ ਪਾਇਆ ॥

auaa kaa ant; na kaahoo paaeaa |

Sant Singh KhalsaNo one has ever found His limit.
Manmohan SinghHis limit, none has ever found.
Manmohan Singh (Punjabi)ਉਸ ਦਾ ਓੜਕ, ਕਦੇ ਕਿਸੇ ਨੂੰ ਨਹੀਂ ਲੱਭਾ।
Fareedkot Teekaਪਰੰਤੂ ਉਸ ਕਾ ਅੰਤ ਕਿਸੀ ਨੇ ਨਹੀਂ ਪਾਯਾ॥
Prof. Sahib Singhਕਿਸੇ ਨੇ ਉਸ (ਦੀ) ਹਸਤੀ ਦਾ ਅਖ਼ੀਰਲਾ ਬੰਨਾ ਨਹੀਂ ਲੱਭਾ।

ਪਦ ਅਰਥ ਕਾਹੂ = ਕਿਸੇ ਨੇ ਭੀ।

SikhNet (Spanish)Sus Límites jamás nadie los ha conocido.

ਕੀਟ ਹਸਤਿ ਮਹਿ; ਪੂਰ ਸਮਾਨੇ ॥

keett hasat meh; poor samaane |

Sant Singh KhalsaIn the ant and in the elephant, He is totally pervading.
Manmohan SinghIn an ant and an elephant, He is fully contained.
Manmohan Singh (Punjabi)ਇਕ ਕੀੜੀ ਤੇ ਇਕ ਹਾਥੀ ਵਿੱਚ ਉਹ ਪੂਰੀ ਤਰ੍ਹਾਂ ਰਮਿਆ ਹੋਇਆ ਹੈ।
Fareedkot Teekaਹਸਤੀ ਅਰ ਚੀਟੀ ਮੇਂ ਸਮਾਨ ਸੱਤਾ ਕਰ ਪੂਰਨ ਹੈ॥
Prof. Sahib Singhਕੀੜੀ ਤੋਂ ਲੈ ਕੇ ਹਾਥੀ ਤਕ ਸਭ ਵਿਚ ਪੂਰਨ ਤੌਰ ਤੇ ਪ੍ਰਭੂ ਵਿਆਪਕ ਹੈ।

ਪਦ ਅਰਥ ਕੀਟ = ਕੀੜੀ। ਹਸਤਿ = ਹਾਥੀ।

SikhNet (Spanish)Él habita en el gusano y también en el elefante,

ਪ੍ਰਗਟ ਪੁਰਖ; ਸਭ ਠਾਊ ਜਾਨੇ ॥

pragatt purakh; sabh tthaaoo jaane |

Sant Singh KhalsaThe Lord, the Primal Being, is known by everyone everywhere.
Manmohan SinghThe renowned Lord is known everywhere.
Manmohan Singh (Punjabi)ਕੀਰਤੀਮਾਨ ਪ੍ਰਭੂ ਹਰ ਥਾਂ ਉੱਘਾ ਹੈ।
Fareedkot Teekaਵਹੁ ਪੁਰਖ ਪਰਮੇਸ੍ਵਰ ਪ੍ਰਗਟ ਹੀ ਸਰਬ ਅਸਥਾਨੋਂ ਮੇਂ ਬ੍ਯਾਪਕ ਜਾਨਿਆਂ ਹੈ॥
Prof. Sahib Singhਉਹ ਸਰਬ-ਵਿਆਪਕ ਪਰਮਾਤਮਾ ਹਰ ਥਾਂ ਪ੍ਰਤੱਖ ਜਾਪ ਰਿਹਾ ਹੈ।
SikhNet (Spanish)y es Manifiesto y Conocido por todas partes.

ਜਾ ਕਉ ਦੀਨੋ; ਹਰਿ ਰਸੁ ਅਪਨਾ ॥

jaa kau deeno; har ras apanaa |

Sant Singh KhalsaThat one, unto whom the Lord has given His Love
Manmohan SinghHe, to whom God has given His Love,
Manmohan Singh (Punjabi)ਜਿਸ ਨੂੰ ਰੱਬ ਨੇ ਆਪਣੀ ਪ੍ਰੀਤ ਬਖਸ਼ੀ ਹੈ,
Fareedkot Teekaਜਿਸ ਪੁਰਸ ਕੋ ਹਰੀ ਨੇ ਅਪਨਾ (ਰਸੁ) ਪ੍ਰੇਮੁ ਦੀਆ ਹੈ॥
Prof. Sahib Singhਜਿਸ ਬੰਦੇ ਨੂੰ ਪ੍ਰਭੂ ਨੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ,
SikhNet (Spanish)Aquél a quien el Señor bendice con Su Aroma, ese ser,

ਨਾਨਕ. ਗੁਰਮੁਖਿ; ਹਰਿ ਹਰਿ ਤਿਹ ਜਪਨਾ ॥੧੨॥

naanak. guramukh; har har tih japanaa |12|

Sant Singh Khalsa- O Nanak, that Gurmukh chants the Name of the Lord, Har, Har. ||12||
Manmohan Singhrepeats Lord Master's. Name, O Nanak, through the Lord.
Manmohan Singh (Punjabi)ਉਹ, ਹੇ ਨਾਨਕ, ਗੁਰਾਂ ਦੇ ਰਾਹੀਂ ਸੁਆਮੀ ਮਾਲਕ ਦਾ ਨਾਮ ਉਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਨੇ ਗੁਰਾਂ ਦੁਆਰੇ ਹਰਿ ਹਰਿ ਨਾਮ ਕਾ ਜਪਨਾ ਕੀਆ ਹੈ॥੧੨॥
Prof. Sahib Singhਹੇ ਨਾਨਕ! ਉਹ ਬੰਦਾ ਗੁਰੂ ਦੀ ਸਰਨ ਪੈ ਕੇ ਸਦਾ ਉਸ ਨੂੰ ਜਪਦਾ ਹੈ ॥੧੨॥
SikhNet (Spanish)dice Nanak, por la Gracia del Guru, habita en el Señor. (12)
Shabad Guru Arjan Dev Ji Raag Gauree Ang 252

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਆਤਮ ਰਸੁ ਜਿਹ ਜਾਨਿਆ; ਹਰਿ ਰੰਗ ਸਹਜੇ ਮਾਣੁ ॥

aatam ras jih jaaniaa; har rang sahaje maan |

Sant Singh KhalsaOne who knows the taste of the Lord's sublime essence, intuitively enjoys the Lord's Love.
Manmohan SinghHe who knows the relish of Lord's elixir, naturally, enjoys God's love,
Manmohan Singh (Punjabi)ਜੋ ਸਾਹਿਬ ਦੇ ਅੰਮ੍ਰਿਤ ਦੇ ਸੁਆਦ ਨੂੰ ਜਾਣਦਾ ਹੈ ਉਹ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
Fareedkot Teeka(ਆਤਮ) ਜੀਵ ਕੋ ਬ੍ਰਹਮ ਕੀ ਪ੍ਰਾਪਤੀ ਕਾ ਸਾਧਨ ਪ੍ਰੇਮੁ ਜਿਨੋਂ ਨੇ ਜਾਨਾ ਹੈ, ਵਹੁ ਪੁਰਸ ਹਰੀ ਕਾ (ਰੰਗਿ) ਅਨੰਦ ਸਹਿਜੇ (ਮਾਣੁ) ਭੋਗਤੇ ਹੈਂ॥
Prof. Sahib Singhਹੇ ਨਾਨਕ! ਜੇਹੜੇ ਬੰਦੇ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਯਾਦ ਦਾ ਸੁਆਦ ਮਾਣਦੇ ਹਨ, ਜਿਨ੍ਹਾਂ ਨੇ ਇਸ ਆਤਮਕ ਆਨੰਦ ਨਾਲ ਸਾਂਝ ਪਾਈ ਹੈ,

ਪਦ ਅਰਥ ਰਸੁ = ਆਨੰਦ। ਜਿਹ = ਜਿਨ੍ਹਾਂ ਨੇ। ਸਹਜੇ = ਸਹਜਿ, ਅਡੋਲਤਾ ਵਿਚ (ਟਿਕ ਕੇ)।

SikhNet (Spanish)Aquél que ha probado el Sabor del Éxtasis, goza del Amor del Señor de manera natural.

ਨਾਨਕ. ਧਨਿ ਧਨਿ ਧੰਨਿ ਜਨ; ਆਏ ਤੇ ਪਰਵਾਣੁ ॥੧॥

naanak. dhan dhan dhan jan; aae te paravaan |1|

Sant Singh KhalsaO Nanak, blessed, blessed, blessed are the Lord's humble servants; how fortunate is their coming into the world! ||1||
Manmohan SinghBlessed, blessed blessed are the Lord's slaves and acceptable is their advent in this world, O Nanak.
Manmohan Singh (Punjabi)ਮੁਬਾਰਕ, ਮੁਬਾਰਕ, ਮੁਬਾਰਕ ਹਨ ਸਾਹਿਬ ਦੇ ਗੁਮਾਸ਼ਤੇ ਤੇ ਮਕਬੂਲ ਹੈ ਉਨ੍ਹਾਂ ਦਾ ਆਗਮਨ ਇਸ ਜਹਾਨ ਅੰਦਰ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਮਨ ਤਨ ਬਾਣੀ ਕਰਕੇ, ਵਾ ਤੀਨੋ ਕਾਲੋਂ ਮੇਂ ਧੰਨਤਾ ਯੋਗ ਹੈਂ ਔਰ ਸੰਸਾਰ ਮੇਂ ਆਏ ਹੂਏ ਭੀ ਵਹੀ ਪ੍ਰਵਾਨ ਹੈਂ॥
Prof. Sahib Singhਉਹ ਭਾਗਾਂ ਵਾਲੇ ਹਨ, ਉਹਨਾਂ ਦਾ ਹੀ ਜਗਤ ਵਿਚ ਜੰਮਣਾ ਸਫਲ ਹੈ ॥੧॥

ਪਦ ਅਰਥ ਧਨਿ = ਧੰਨ, ਭਾਗਾਂ ਵਾਲੇ। ਪਰਵਾਣੁ = ਕਬੂਲ ॥੧॥

SikhNet (Spanish)Bendito, bendito es tal ser, dice Nanak, que ha sido aprobado por el Señor.(1)
Shabad Guru Arjan Dev Ji Raag Gauree Ang 252

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri.

ਆਇਆ ਸਫਲ; ਤਾਹੂ ਕੋ ਗਨੀਐ ॥

aaeaa safal; taahoo ko ganeeai |

Sant Singh KhalsaHow fruitful is the coming into the world, of those
Manmohan SinghCount as profitable the advent of him,
Manmohan Singh (Punjabi)ਉਸ ਦਾ ਆਗਮਨ ਲਾਭਦਾਇਕ ਗਿਣਿਆ ਜਾਂਦਾ ਹੈ,
Fareedkot Teekaਸੰਸਾਰ ਮੇਂ ਸਫਲ ਆਵਣਾ ਤਿਸੀ ਕਾ ਗਿਣੀਤਾ ਹੈ॥
Prof. Sahib Singh(ਜਗਤ ਵਿਚ) ਉਸੇ ਮਨੁੱਖ ਦਾ ਆਉਣਾ ਨੇਪਰੇ ਚੜ੍ਹਿਆ ਜਾਣੋ, (ਜਗਤ ਵਿਚ ਉਹੀ) ਆਇਆ ਸਮਝੋ,

ਪਦ ਅਰਥ ਤਾਹੂ ਕੋ = ਉਸ ਦਾ। ਗਨੀਐ = ਸਮਝਣਾ ਚਾਹੀਦਾ ਹੈ।

SikhNet (Spanish)Fructífera es la vida de aquél que

ਜਾਸੁ ਰਸਨ; ਹਰਿ ਹਰਿ ਜਸੁ ਭਨੀਐ ॥

jaas rasan; har har jas bhaneeai |

Sant Singh Khalsawhose tongues celebrate the Praises of the Name of the Lord, Har, Har.
Manmohan Singhwhose tongue celebrates Lord God's praise.
Manmohan Singh (Punjabi)ਜਿਸ ਦੀ ਜੀਭ ਵਾਹਿਗੁਰੂ ਸੁਆਮੀ ਦੀ ਕੀਰਤੀ ਗਾਉਂਦੀ ਹੈ।
Fareedkot Teekaਜਿਸ ਕੀ ਰਸਨਾ ਸੇ ਹਰਿ ਹਰਿ ਜਸ ਉਚਾਰਨ ਹੋਤਾ ਹੈ॥
Prof. Sahib Singhਜਿਸ ਦੀ ਜੀਭ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ।

ਪਦ ਅਰਥ ਜਾਸੁ ਰਸਨ = ਜਿਸ ਦੀ ਜੀਭ। ਜਸੁ = ਸਿਫ਼ਤਿ-ਸਾਲਾਹ। ਭਨੀਐ = ਉਚਾਰਦੀ ਹੈ।

SikhNet (Spanish)que usa sus labios para recitar las Alabanzas del Señor;

ਆਇ ਬਸਹਿ; ਸਾਧੂ ਕੈ ਸੰਗੇ ॥

aae baseh; saadhoo kai sange |

Sant Singh KhalsaThey come and dwell with the Saadh Sangat, the Company of the Holy;
Manmohan SinghHe comes and associates with the Saints,
Manmohan Singh (Punjabi)ਉਹ ਆ ਕੇ ਸੰਤਾਂ ਨਾਲ ਮੇਲ-ਮਿਲਾਪ ਕਰਦਾ ਹੈ,
Fareedkot Teekaਜੋ ਪੁਰਸ ਸਾਧੂ ਕੇ ਸੰਗ ਮੇਂ ਆਇ ਕਰ ਨਿਵਾਸ ਕਰਤੇ ਹੈਂ॥
Prof. Sahib Singh(ਜੇਹੜੇ ਬੰਦੇ) ਗੁਰੂ ਦੀ ਹਜ਼ੂਰੀ ਵਿਚ ਆ ਟਿਕਦੇ ਹਨ,

ਪਦ ਅਰਥ ਸਾਧੂ = ਗੁਰੂ।

SikhNet (Spanish)de aquél que habita en la Saad Sangat, la Sociedad de los Santos,

ਅਨਦਿਨੁ; ਨਾਮੁ ਧਿਆਵਹਿ ਰੰਗੇ ॥

anadin; naam dhiaaveh range |

Sant Singh Khalsanight and day, they lovingly meditate on the Naam.
Manmohan Singhand night and day repeats the Name with love.
Manmohan Singh (Punjabi)ਅਤੇ ਰਾਤ ਦਿਨ, ਪਿਆਰ ਨਾਲ, ਨਾਮ ਦਾ ਜਾਪ ਕਰਦਾ ਹੈ।
Fareedkot Teekaਸੋ ਪ੍ਰੇਮ ਸਹਿਤ ਰਾਤਿ ਦਿਨ ਨਾਮ ਕੋ ਧ੍ਯਾਵਤੇ ਹੈਂ।
Prof. Sahib Singhਉਹ ਹਰ ਵੇਲੇ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗੇ = ਰੰਗ ਵਿਚ, ਪਿਆਰ ਨਾਲ।

SikhNet (Spanish)e imbuido en el Amor del Señor habita en el Nombre día y noche.

ਆਵਤ ਸੋ ਜਨੁ; ਨਾਮਹਿ ਰਾਤਾ ॥

aavat so jan; naameh raataa |

Sant Singh KhalsaBlessed is the birth of those humble beings who are attuned to the Naam;
Manmohan SinghFruitful is the birth of that man who is imbued with God's Name,
Manmohan Singh (Punjabi)ਸਫਲ ਹੈ ਉਸ ਇਨਸਾਨ ਦਾ ਜਨਮ ਜਿਹੜਾ ਰੱਬ ਦੇ ਨਾਮ ਨਾਲ ਰੰਗਿਆ ਹੋਇਆ ਹੈ,
Fareedkot Teeka(ਆਵਤ) ਜਨਮ ਕਾਲ ਤੇ ਹੀ ਸੋ ਪੁਰਸ ਨਾਮ ਮੇਂ ਰਾਤਾ ਹੈ॥
Prof. Sahib Singhਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ,

ਪਦ ਅਰਥ ਨਾਮਹਿ = ਨਾਮ ਵਿਚ। ਰਾਤਾ = ਮਸਤ।

SikhNet (Spanish)Fructífera será solamente esa vida que esté imbuida en el Naam,

ਜਾ ਕਉ; ਦਇਆ ਮਇਆ ਬਿਧਾਤਾ ॥

jaa kau; deaa meaa bidhaataa |

Sant Singh Khalsathe Lord, the Architect of Destiny, bestows His Kind Mercy upon them.
Manmohan Singhand on whom is the mercy and grace of God, the Destiny Maker.
Manmohan Singh (Punjabi)ਅਤੇ ਜਿਸ ਉਤੇ ਕਿਸਮਤ ਦੇ ਲਿਖਾਰੀ, ਵਾਹਿਗੁਰੂ ਦੀ ਮਿਹਰ ਅਤੇ ਰਹਿਮਤ ਹੈ।
Fareedkot Teekaਜਿਸ ਕੋ (ਮਾਇਆ) ਕ੍ਰਿਪਾ ਸ੍ਵਰੂਪ ਬਿਧਾਤਾ ਕੀ ਦਯਾ ਹੂਈ ਹੈ॥
Prof. Sahib Singhਜਿਸ ਉਤੇ ਸਿਰਜਣਹਾਰ ਦੀ ਮਿਹਰ ਹੋਈ ਕਿਰਪਾ ਹੋਈ।

ਪਦ ਅਰਥ ਮਇਆ = ਮਿਹਰ, ਦਇਆ। ਬਿਧਾਤਾ = ਬਿਧਾਤੇ ਦੀ, ਸਿਰਜਣਹਾਰ ਦੀ।

SikhNet (Spanish)el Nombre del Señor, y sobre la cuál se pose la Compasión del Señor, el Hacedor de nuestro destino.

ਏਕਹਿ ਆਵਨ; ਫਿਰਿ ਜੋਨਿ. ਨ ਆਇਆ ॥

ekeh aavan; fir jon. na aaeaa |

Sant Singh KhalsaThey are born only once - they shall not be reincarnated again.
Manmohan SinghHe is born but once and enters not womb again.
Manmohan Singh (Punjabi)ਉਹ ਕੇਵਲ ਇਕ ਵਾਰੀ ਹੀ ਪੈਦਾ ਹੋਇਆ ਹੈ, ਤੇ ਮੁੜ ਕੇ ਜੂਨੀ ਵਿੱਚ ਨਹੀਂ ਪੈਦਾ।
Fareedkot Teekaਤਿਸ ਕਾ ਏਕ ਵੇਰ ਹੀ ਸੰਸਾਰ ਮੇਂ ਆਵਨਾ ਹੂਆ ਹੈ, ਪੁਨਾ ਗਰਭ ਜੁਨੀ ਮੇਂ ਨਹੀਂ ਆਯਾ॥
Prof. Sahib Singh(ਜਗਤ ਵਿਚ) ਉਸ ਮਨੁੱਖ ਦਾ ਜਨਮ ਇਕੋ ਵਾਰੀ ਹੁੰਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਆਉਂਦਾ,

ਪਦ ਅਰਥ ਏਕਹਿ ਆਵਨ = ਇਕੋ ਵਾਰੀ ਜਨਮ।

SikhNet (Spanish)Él nació una vez y ya no más volvió a entrar en ningún vientre,

ਨਾਨਕ; ਹਰਿ ਕੈ ਦਰਸਿ ਸਮਾਇਆ ॥੧੩॥

naanak; har kai daras samaaeaa |13|

Sant Singh KhalsaO Nanak, they are absorbed into the Blessed Vision of the Lord's Darshan. ||13||
Manmohan SinghNanak, He merges into the sight of God.
Manmohan Singh (Punjabi)ਨਾਨਕ ਉਹ ਵਾਹਿਗੁਰੂ ਦੇ ਦੀਦਾਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਹਰੀ ਕੇ (ਦਰਸਿ) ਸਰੂਪ ਮੇਂ ਸਮਾਯਾ ਅਰਥਾਤ ਅਭੇਦ ਹੂਆ ਹੈ॥੧॥
Prof. Sahib Singhਹੇ ਨਾਨਕ! ਜੋ ਪਰਮਾਤਮਾ ਦੇ ਦੀਦਾਰ ਵਿਚ ਲੀਨ ਰਹਿੰਦਾ ਹੈ ॥੧੩॥

ਪਦ ਅਰਥ ਦਰਸਿ = ਦੀਦਾਰ ਵਿਚ ॥੧੩॥

SikhNet (Spanish)y dice Nanak, él se inmerge en el Ser del Señor. (13)
Shabad Guru Arjan Dev Ji Raag Gauree Ang 252

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਯਾਸੁ ਜਪਤ ਮਨਿ ਹੋਇ ਅਨੰਦੁ; ਬਿਨਸੈ ਦੂਜਾ ਭਾਉ ॥

yaas japat man hoe anand; binasai doojaa bhaau |

Sant Singh KhalsaChanting it, the mind is filled with bliss; love of duality is eliminated, and pain, distress and desires are quenched.
Manmohan SinghBy repeating which the soul becomes happy, love of another is effaced,
Manmohan Singh (Punjabi)ਜਿਸ ਦੇ ਉਚਾਰਨ ਕਰਨ ਦੁਆਰਾ ਜਿੰਦਗੀ ਪਰਸੰਨ ਹੋ ਜਾਂਦੀ ਹੈ, ਹੋਰਸ ਦਾ ਪਿਆਰ ਮਿਟ ਜਾਂਦਾ ਹੈ,
Fareedkot Teekaਜਿਸ ਪਰਮੇਸ੍ਵਰ ਕੇ ਨਾਮ ਕੇ ਜਪਣੇ ਕਰ ਮਨ ਮੇਂ ਆਨੰਦ ਹੋਵੈ ਔਰ ਦ੍ਵੈਤ ਭਾਵ ਬਿਨਸ ਜਾਵੈ॥
Prof. Sahib Singhਜਿਸ ਪ੍ਰਭੂ ਦਾ ਨਾਮ ਜਪਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, (ਪ੍ਰਭੂ ਤੋਂ ਲਾਂਭੇ) ਕਿਸੇ ਹੋਰ ਦਾ ਮੋਹ ਦੂਰ ਹੋ ਸਕਦਾ ਹੈ,

ਪਦ ਅਰਥ ਯਾਸੁ = ਜਾਸੁ, ਜਿਸ ਨੂੰ। ਮਨਿ = ਮਨ ਵਿਚ। ਦੂਜਾ ਭਾਉ = ਕਿਸੇ ਹੋਰ ਨਾਲ ਪਿਆਰ।

SikhNet (Spanish)Viviendo en ese Ser, en el que la mente de uno se regocija y abandona el sentido de dualidad, la tristeza y el deseo,

ਦੂਖ ਦਰਦ ਤ੍ਰਿਸਨਾ ਬੁਝੈ; ਨਾਨਕ ਨਾਮਿ ਸਮਾਉ ॥੧॥

dookh darad trisanaa bujhai; naanak naam samaau |1|

Sant Singh KhalsaO Nanak, immerse yourself in the Naam, the Name of the Lord. ||1||
Manmohan Singhand there is an end to pain, distress and earthly desires; Nanak, be absorbed in that Name.
Manmohan Singh (Punjabi)ਅਤੇ ਪੀੜ ਕਲੇਸ਼ ਤੇ ਸੰਸਾਰੀ ਖਾਹਿਸ਼ਾਂ ਮੁੱਕ ਜਾਂਦੀਆਂ ਹਨ; ਨਾਨਕ! ਉਸ ਨਾਮ ਵਿੱਚ ਲੀਨ ਹੋ।
Fareedkot Teekaਪੁਨਾ ਦੂਖ ਦਰਦ ਅਰ ਤ੍ਰਿਸਨਾ ਅਗਨਿ ਬੁਝ ਜਾਵੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਾਂ ਤੇ ਤਿਸੁ ਨਾਮੀ ਮੇਂ ਸਮਾਵਣਾ ਕਰੁ॥੧॥
Prof. Sahib Singhਮਾਇਆ ਦਾ ਲਾਲਚ (ਤੇ ਲਾਲਚ ਤੋਂ ਪੈਦਾ ਹੋਇਆ) ਦੁਖ ਕਲੇਸ਼ ਮਿਟ ਜਾਂਦਾ ਹੈ, ਹੇ ਨਾਨਕ! ਉਸ ਦੇ ਨਾਮ ਵਿਚ ਟਿਕੇ ਰਹੋ ॥੧॥

ਪਦ ਅਰਥ ਤ੍ਰਿਸਨਾ = ਮਾਇਆ ਦਾ ਲਾਲਚ। ਨਾਮਿ = ਨਾਮ ਵਿਚ। ਸਮਾਉ = ਲੀਨ ਹੋਵੋ ॥੧॥

SikhNet (Spanish)uno se inmerge en Su Nombre, y habita en Él.
Shabad Guru Arjan Dev Ji Raag Gauree Ang 253

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਯਯਾ; ਜਾਰਉ ਦੁਰਮਤਿ ਦੋਊ ॥

yayaa; jaarau duramat doaoo |

Sant Singh KhalsaYAYYA: Burn away duality and evil-mindedness.
Manmohan SinghY: Burn thou thy evil-intellect and duality.
Manmohan Singh (Punjabi)ਯ-ਆਪਣੀ ਮੰਦੀ ਅਕਲ ਤੇ ਦਵੈਤ-ਭਾਵ ਨੂੰ ਸਾੜ ਸੁਟ।
Fareedkot Teekaਯਯੇ ਅਖਰ ਦ੍ਵਾਰਾ ਕਹਤੇ ਹੈਂ: ਦੁਰਮਤਿ ਅਰ ਦ੍ਵੈਤ ਕੋ ਜਲਾਇ ਦੇਵੋ॥
Prof. Sahib Singh(ਹੇ ਭਾਈ!) ਭੈੜੀ ਮਤ ਤੇ ਮਾਇਆ ਦਾ ਪਿਆਰ ਸਾੜ ਦਿਉ,

ਪਦ ਅਰਥ ਜਾਰਉ = ਜਾਰਹੁ, ਸਾੜ ਦਿਉ। ਦੋਊ = ਦੂਜਾ ਭਾਵ।

SikhNet (Spanish)YAYYA: Elimina de tu ser la idea de la dualidad,

ਤਿਸਹਿ ਤਿਆਗਿ; ਸੁਖ ਸਹਜੇ ਸੋਊ ॥

tiseh tiaag; sukh sahaje soaoo |

Sant Singh KhalsaGive them up, and sleep in intuitive peace and poise.
Manmohan SinghRelinquish them and sleep in peace and equipoise.
Manmohan Singh (Punjabi)ਇਨ੍ਹਾਂ ਨੂੰ ਛੱਡ ਦੇ ਅਤੇ ਆਰਾਮ ਅਤੇ ਅਡੋਲਤਾ ਅੰਦਰ ਸੌਂ।
Fareedkot Teekaਤਿਸ ਕੇ ਤ੍ਯਾਗਣੇ ਕਰ ਸੁਖ ਪੂਰਬਕ ਸ੍ਵਰੂਪ ਮੇਂ ਸੈਨ ਹੋਤਾ ਹੈ॥
Prof. Sahib Singhਇਸ ਨੂੰ ਤਿਆਗਿਆਂ ਹੀ ਸੁਖ ਵਿਚ ਅਡੋਲ ਅਵਸਥਾ ਵਿਚ ਟਿਕੇ ਰਹੋਗੇ।

ਪਦ ਅਰਥ ਤਿਸਹਿ = ਇਸ (ਦੁਰਮਤਿ) ਨੂੰ। ਸੋਊ = ਟਿਕੋਗੇ।

SikhNet (Spanish)y habita en el Reino de la Paz y el Equilibrio.

ਯਯਾ; ਜਾਇ ਪਰਹੁ ਸੰਤ ਸਰਨਾ ॥

yayaa; jaae parahu sant saranaa |

Sant Singh KhalsaYaya: Go, and seek the Sanctuary of the Saints;
Manmohan SinghY: Go and Seek Saints sanctuary,
Manmohan Singh (Punjabi)ਯ-ਜਾਹ ਜਾ ਕੇ ਸਾਧੂਆਂ ਦੀ ਸ਼ਰਣਾਗਤ ਸੰਭਾਲ,
Fareedkot Teekaਪੁਨਾ ਯਯੇ ਅਖਰ ਦ੍ਵਾਰਾ ਕਹਤੇ ਹੈਂ: ਸੰਤੋਂ ਕੀ ਸਰਨੀ ਜਾਇ ਪੜੋ॥
Prof. Sahib Singhਜਾ ਕੇ ਸੰਤਾਂ ਦੀ ਸਰਨੀ ਪਵੋ,
SikhNet (Spanish)Refúgiate en el lugar de los Santos.

ਜਿਹ ਆਸਰ; ਇਆ ਭਵਜਲੁ ਤਰਨਾ ॥

jih aasar; eaa bhavajal taranaa |

Sant Singh Khalsawith their help, you shall cross over the terrifying world-ocean.
Manmohan Singhby whose help, thou shalt cross this terrible world ocean.
Manmohan Singh (Punjabi)ਜਿਨ੍ਹਾਂ ਦੀ ਮਦਦ ਨਾਲ ਤੂੰ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।
Fareedkot Teekaਜਿਸ ਕੇ ਆਸਰੇ ਇਸ ਸੰਸਾਰ ਸਮੁੰਦਰ ਸੇ ਤਰਨਾ ਹੋਤਾ ਹੈ॥
Prof. Sahib Singhਇਸੇ ਆਸਰੇ ਇਸ ਸੰਸਾਰ-ਸਮੁੰਦਰ ਵਿਚੋਂ (ਸਹੀ ਸਲਾਮਤ) ਪਾਰ ਲੰਘ ਸਕੀਦਾ ਹੈ।
SikhNet (Spanish)Con su ayuda uno logra cruzar el aterrador océano del miedo.

ਯਯਾ; ਜਨਮਿ ਨ ਆਵੈ ਸੋਊ ॥

yayaa; janam na aavai soaoo |

Sant Singh KhalsaYaya: One who weaves the One Name into his heart,
Manmohan SinghY: He is not born again,
Manmohan Singh (Punjabi)ਯ- ਉਹ ਮੁੜ ਕੇ ਦੇਹਿ ਨਹੀਂ ਧਾਰਦਾ,
Fareedkot Teekaਫਿਰ ਯਯਾ ਅਖਰ ਕਹਿਤਾ ਹੈ: ਸੋ ਪੁਰਸ ਜਨਮ ਮੇਂ ਨਹੀਂ ਆਵਤਾ ਹੈ॥
Prof. Sahib Singhਉਹ ਮੁੜ ਮੁੜ ਜਨਮ ਵਿਚ ਨਹੀਂ ਆਉਂਦਾ,
SikhNet (Spanish)Quien deja que el Nombre de Dios se asiente en su mente,

ਏਕ ਨਾਮ ਲੇ; ਮਨਹਿ ਪਰੋਊ ॥

ek naam le; maneh paroaoo |

Sant Singh KhalsaDoes not have to take birth again.
Manmohan Singhwho takes the One Name in his heart.
Manmohan Singh (Punjabi)ਜੋ ਇਕ ਨਾਮ ਨੂੰ ਲੈ ਕੇ, ਆਪਣੇ ਦਿਲ ਅੰਦਰ ਪਰੋ ਲੈਂਦਾ ਹੈ।
Fareedkot Teekaਜੋ ਏਕ ਪਰਮੇਸ੍ਵਰ ਕੇ ਨਾਮ ਕੋ ਲੈਕਰ ਮਨ ਮੇਂ ਪਰੋਇ ਰਖਤਾ ਹੈ॥
Prof. Sahib Singhਜੇਹੜਾ ਬੰਦਾ ਇਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿਚ ਪ੍ਰੋ ਲੈਂਦਾ ਹੈ।

ਪਦ ਅਰਥ ਮਨਹਿ = ਮਨ ਵਿਚ।

SikhNet (Spanish)no vuelve a regresar a ningún vientre.

ਯਯਾ. ਜਨਮੁ ਨ ਹਾਰੀਐ; ਗੁਰ ਪੂਰੇ ਕੀ ਟੇਕ ॥

yayaa. janam na haareeai; gur poore kee ttek |

Sant Singh KhalsaYaya: This human life shall not be wasted, if you take the Support of the Perfect Guru.
Manmohan SinghY: Through the support of the Perfect Guru, thou shalt not lose thy human birth.
Manmohan Singh (Punjabi)ਯ-ਪੂਰਨ ਗੁਰਾਂ ਦੇ ਆਸਰੇ ਰਾਹੀਂ, ਤੂੰ ਆਪਣਾ ਮਨੁੱਖੀ ਜੀਵਨ ਨਹੀਂ ਹਾਰੇਗਾ।
Fareedkot Teekaਯਯੇ ਅਖਰ ਦ੍ਵਾਰਾ ਕਹਤੇ ਹੈਂ: ਹੇ ਭਾਈ! ਪੂਰੇ ਗੁਰੋਂ ਕੀ (ਟੇਕ) ਸਰਨ ਲੈਕਰ ਮਾਨੁਖ ਜਨਮ ਕੋ ਸੰਸਾਰ ਜੂਏ ਮੇਂ ਹਾਰ ਨਾ ਦੇਈਏ॥
Prof. Sahib Singhਪੂਰੇ ਗੁਰੂ ਦਾ ਆਸਰਾ ਲਿਆਂ ਮਨੁੱਖਾ ਜਨਮ ਵਿਅਰਥ ਨਹੀਂ ਜਾਂਦਾ।

ਪਦ ਅਰਥ ਨ ਹਾਰੀਐ = ਵਿਅਰਥ ਨਹੀਂ ਜਾਇਗਾ। ਟੇਕ = ਆਸਰਾ।

SikhNet (Spanish)A través del Soporte del Guru Perfecto uno no pierde el mérito de la vida, y logra la Paz,

ਨਾਨਕ. ਤਿਹ ਸੁਖੁ ਪਾਇਆ; ਜਾ ਕੈ ਹੀਅਰੈ ਏਕ ॥੧੪॥

naanak. tih sukh paaeaa; jaa kai heearai ek |14|

Sant Singh KhalsaO Nanak, one whose heart is filled with the One Lord finds peace. ||14||
Manmohan SinghNanak, he within whose heart there is but One Lord, obtain peace.
Manmohan Singh (Punjabi)ਨਾਨਕ ਜਿਸ ਦੇ ਦਿਲ ਅੰਦਰ ਕੇਵਲ ਇਕ ਪ੍ਰਭੂ ਹੈ ਉਹ ਆਰਾਮ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਹਿਰਦੇ ਮੇਂ ਏਕੁ ਪਰਮੇਸ੍ਵਰ ਵਸ ਰਹਾ ਹੈ ਤਿਨੋ ਨੇ ਸੁਖ ਪਾਯਾ ਹੈ॥੧੪॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਇਕ ਪ੍ਰਭੂ ਵੱਸ ਪਿਆ ਹੈ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ ਹੈ ॥੧੪॥

ਪਦ ਅਰਥ ਤਿਹ = ਉਸ ਨੇ। ਹੀਅਰੈ = ਹਿਰਦੇ ਵਿਚ ॥੧੪॥

SikhNet (Spanish)dice Nanak, sí, llevando al Señor en el fondo del corazón.(14)
Shabad Guru Arjan Dev Ji Raag Gauree Ang 253

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਅੰਤਰਿ ਮਨ ਤਨ ਬਸਿ ਰਹੇ; ਈਤ ਊਤ ਕੇ ਮੀਤ ॥

antar man tan bas rahe; eet aoot ke meet |

Sant Singh KhalsaThe One who dwells deep within the mind and body is your friend here and hereafter.
Manmohan SinghHe, who is man's friend in this world and the next one, resides within his soul and body.
Manmohan Singh (Punjabi)ਜੋ ਇਸ ਲੋਕ ਅਤੇ ਪਰਲੋਕ ਵਿੱਚ ਆਦਮੀ ਦਾ ਮਿੱਤਰ ਹੈ, ਉਹ ਉਸ ਦੀ ਆਤਮਾ ਅਤੇ ਦੇਹਿ ਅੰਦਰ ਰਹਿੰਦਾ ਹੈ।
Fareedkot Teekaਪਰਮੇਸ੍ਵਰ ਜੀ ਮਨ ਤਨ ਕੇ (ਅੰਤਰਿ) ਬੀਚ ਬਸਿ ਰਹੇ ਹੈਂ। ਜੋ ਈਤ ਊਤ, ਭਾਵ ਲੋਕ ਪ੍ਰਲੋਕ ਕੇ ਮਿਤ੍ਰ ਹੈਂ॥
Prof. Sahib Singhਲੋਕ ਪਰਲੋਕ ਦਾ ਸਾਥ ਦੇਣ ਵਾਲਾ ਪਰਮਾਤਮਾ ਉਸ ਮਨੁੱਖ ਦੇ ਮਨ ਵਿਚ ਤਨ ਵਿਚ ਹਰ ਵੇਲੇ ਵੱਸ ਪੈਂਦਾ ਹੈ,

ਪਦ ਅਰਥ ਅੰਤਰਿ = ਅੰਦਰ। ਈਤ ਊਤ ਕੇ ਮੀਤ = ਲੋਕ ਪਰਲੋਕ ਵਿਚ ਸਾਥ ਦੇਣ ਵਾਲਾ ਮਿੱਤਰ।

SikhNet (Spanish)En el interior de mi cuerpo y de mi mente habita el Señor, Quien me guarda Compañía aquí y aquí después.

ਗੁਰਿ ਪੂਰੈ ਉਪਦੇਸਿਆ; ਨਾਨਕ ਜਪੀਐ ਨੀਤ ॥੧॥

gur poorai upadesiaa; naanak japeeai neet |1|

Sant Singh KhalsaThe Perfect Guru has taught me, O Nanak, to chant His Name continually. ||1||
Manmohan SinghThe Perfect Guru has taught me, O Nanak, ever to meditate on the Lord.
Manmohan Singh (Punjabi)ਪੂਰਨ ਗੁਰਾਂ ਨੇ ਹੇ ਨਾਨਕ! ਹਮੇਸ਼ਾਂ ਸਾਹਿਬ ਦਾ ਸਿਮਰਨ ਕਰਨ ਦੀ ਮੈਨੂੰ ਸਿਖ ਮਤ ਦਿੱਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰੇ ਗੁਰੋਂ ਨੇ ਏਹ ਉਪਦੇਸ ਦੀਆ ਹੈ ਕਿ ਤਿਸ ਪਰਮੇਸ੍ਵਰ ਕੋ ਨਿਤਪ੍ਰਤਿ ਜਪੀਏ॥੧॥
Prof. Sahib Singhਗੁਰੂ ਜਿਸ ਪਰਮਾਤਮਾ ਨੂੰ ਨੇੜੇ ਵਿਖਾ ਦੇਂਦਾ ਹੈ, ਹੇ ਨਾਨਕ! ਐਸੇ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ ॥੧॥

ਪਦ ਅਰਥ ਗੁਰਿ = ਗੁਰੂ ਨੇ। ਉਪਦੇਸਿਆ = ਨੇੜੇ ਵਿਖਾ ਦਿੱਤਾ ॥੧॥

SikhNet (Spanish)Dice Nanak, cuando uno recibe la Instrucción del Guru Perfecto, uno habita en el Señor por siempre y para siempre.(1)
Shabad Guru Arjan Dev Ji Raag Gauree Ang 253

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri.

ਅਨਦਿਨੁ ਸਿਮਰਹੁ. ਤਾਸੁ ਕਉ; ਜੋ ਅੰਤਿ ਸਹਾਈ ਹੋਇ ॥

anadin simarahu. taas kau; jo ant sahaaee hoe |

Sant Singh KhalsaNight and day, meditate in remembrance on the One who will be your Help and Support in the end.
Manmohan SinghNight and day meditate upon Him, who will be thy Helper in the end.
Manmohan Singh (Punjabi)ਰਾਤ ਦਿਨ ਉਸਦਾ ਆਰਾਧਨ ਕਰ, ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
Fareedkot Teekaਹੇ ਭਾਈ ਜਨੋਂ! ਰਾਤ੍ਰਿ ਦਿਨ ਤਿਸ ਪਰਮੇਸ੍ਵਰ ਕਾ ਸਿਮਰਨ ਕਰੋ ਜੋ ਅੰਤ ਸਮੇਂ ਸਹਾਈ ਹੋਵੈ॥
Prof. Sahib Singhਜੋ ਪ੍ਰਭੂ ਅਖ਼ੀਰ ਸਮੇ ਸਹਾਇਤਾ ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਰੱਖੋ।

ਪਦ ਅਰਥ ਤਾਸੁ ਕਉ = ਉਸ ਨੂੰ।

SikhNet (Spanish)Habita en Él noche y día, en Aquél que te salvará al final.

ਇਹ ਬਿਖਿਆ ਦਿਨ ਚਾਰਿ ਛਿਅ; ਛਾਡਿ ਚਲਿਓ ਸਭੁ ਕੋਇ ॥

eih bikhiaa din chaar chhia; chhaadd chalio sabh koe |

Sant Singh KhalsaThis poison shall last for only a few days; everyone must depart, and leave it behind.
Manmohan SinghThis poison is only for four on six days. All must depart leaving it behind.
Manmohan Singh (Punjabi)ਇਹ ਜਹਿਰ ਕੇਵਲ ਚਾਰ ਜਾ ਛਿਆਂ ਦਿਹਾੜੀਆਂ ਲਈ ਹੈ। ਸਾਰੇ ਹੀ ਇਸ ਨੂੰ ਛੱਡ ਕੇ ਟੁਰ ਜਾਣਗੇ।
Fareedkot Teekaਇਹ ਜੋ ਵਿਸਯ ਅਨੰਦੁ ਹੈ, ਸੋ ਦਸ ਰੋਜ ਕਾ ਹੈ, ਭਾਵ ਥੋੜਾ ਕਾਲ ਰਹਿਣੇ ਵਾਲਾ ਹੈ। ਅੰਤਿ ਕੋ ਸਭ ਕੋਈ ਇਸ ਕੋ ਛੋਡ ਕਰ ਚਲਾ ਜਾਤਾ ਹੈ।☬ਜੇ ਕਹੇ ਸਨਬੰਧੀ ਸਹਾਇਕ ਹੈਂ: ਤਿਸ ਪਰ ਕਹਤੇ ਹੈਂ:
Prof. Sahib Singhਇਹ ਮਾਇਆ ਤਾਂ ਦਸ ਦਿਨਾਂ ਦੀ ਸਾਥਣ ਹੈ, ਹਰੇਕ ਜੀਵ ਇਸ ਨੂੰ ਇਥੇ ਹੀ ਛੱਡ ਕੇ ਤੁਰ ਜਾਂਦਾ ਹੈ।

ਪਦ ਅਰਥ ਬਿਖਿਆ = ਮਾਇਆ। ਚਾਰਿ ਛਿਅ = ਦਸ। ਸਭੁ ਕੋਇ = ਹਰੇਕ ਜੀਵ।

SikhNet (Spanish)Este veneno es ilusorio y todos lo tendrán que dejar en unos cuantos días.

ਕਾ ਕੋ; ਮਾਤ ਪਿਤਾ ਸੁਤ ਧੀਆ ॥

kaa ko; maat pitaa sut dheea |

Sant Singh KhalsaWho is our mother, father, son and daughter?
Manmohan SinghWhose are mother, father, son and daughter?
Manmohan Singh (Punjabi)ਕਿਸ ਦੇ ਹਨ ਮਾਈ, ਬਾਪ, ਪੁੱਤ ਅਤੇ ਲੜਕੀਆਂ?
Fareedkot Teekaਮਾਤਾ ਪਿਤਾ ਅਰ ਪੁਤ੍ਰ ਪੁਤ੍ਰੀ ਕਿਸ ਕੇ ਹੈਂ? ਕਾਕੋ ਉਕਤੀ ਸੇ ਕਿਸੀ ਕੇ ਨਹੀਂ॥
Prof. Sahib Singhਮਾਂ ਪਿਉ ਪੁੱਤਰ ਧੀ ਕੋਈ ਭੀ ਕਿਸੇ ਦਾ ਸਦਾ ਸਾਥੀ ਨਹੀਂ ਹੈ।

ਪਦ ਅਰਥ ਕਾ ਕੋ = ਕਿਸ ਦਾ? ਕਿਸੇ ਦਾ ਨਹੀਂ। ਸੁਤ = ਪੁੱਤਰ।

SikhNet (Spanish)¿Quién es el padre, la madre, el hijo y la hija, la casa y la esposa?

ਗ੍ਰਿਹ ਬਨਿਤਾ; ਕਛੁ ਸੰਗਿ ਨ ਲੀਆ ॥

grih banitaa; kachh sang na leea |

Sant Singh KhalsaHousehold, wife, and other things shall not go along with you.
Manmohan SinghHouse, wife and else he takes not with him.
Manmohan Singh (Punjabi)ਘਰ, ਪਤਨੀ ਅਤੇ ਹੋਰ ਕੁਝ ਉਸ ਨਾਲ ਨਹੀਂ ਲਿਜਾਂਦਾ।
Fareedkot Teekaਘਰ ਔ ਇਸਤ੍ਰੀ ਆਦਿਕੋਂ ਮੇਂ ਸੇ ਜੀਵ ਨੇ ਅੰਤ ਸਮੇਂ ਕੁਛ ਭੀ ਸੰਗ ਨਹੀਂ ਲੀਆ॥
Prof. Sahib Singhਘਰ ਇਸਤ੍ਰੀ ਕੋਈ ਭੀ ਸ਼ੈ ਕੋਈ ਜੀਵ ਇਥੋਂ ਨਾਲ ਲੈ ਕੇ ਨਹੀਂ ਜਾ ਸਕਦਾ।

ਪਦ ਅਰਥ ਬਨਿਤਾ = ਇਸਤ੍ਰੀ।

SikhNet (Spanish)¿Pueden ellos acompañarte al final?

ਐਸੀ ਸੰਚਿ; ਜੁ ਬਿਨਸਤ ਨਾਹੀ ॥

aisee sanch; ju binasat naahee |

Sant Singh KhalsaSo gather that wealth which shall never perish,
Manmohan SinghAmass such wealth, which perishes not,
Manmohan Singh (Punjabi)ਐਹੋ ਜੇਹੀ ਦੌਲਤ ਇਕੱਠੀ ਕਰ ਜੋ ਨਾਸ ਨਹੀਂ ਹੁੰਦੀ,
Fareedkot Teekaਐਸੀ ਨਾਮ ਰੂਪੀ ਬਿਭੂਤੀ ਸੰਚਣੀ ਕਰੋ ਜੋ ਕਭੀ ਨਸ੍ਟ ਨਹੀਂ ਹੋਤੀ॥
Prof. Sahib Singh(ਹੇ ਭਾਈ!) ਅਜਿਹੀ ਰਾਸਿ-ਪੂੰਜੀ ਇਕੱਠੀ ਕਰ ਜਿਸ ਦਾ ਕਦੇ ਨਾਸ ਨ ਹੋਵੇ,

ਪਦ ਅਰਥ ਸੰਚਿ = ਇਕੱਠੀ ਕਰ।

SikhNet (Spanish)Atesora entonces lo que sí se va contigo

ਪਤਿ ਸੇਤੀ; ਅਪੁਨੈ ਘਰਿ ਜਾਹੀ ॥

pat setee; apunai ghar jaahee |

Sant Singh Khalsaso that you may go to your true home with honor.
Manmohan Singhso that thou mayest go to thy home with honour.
Manmohan Singh (Punjabi)ਤਾਂ ਜੋ ਤੂੰ ਆਪਣੇ ਧਾਮ ਨੂੰ ਇੱਜਤ ਆਬਰੂ ਨਾਲ ਜਾਵੇਂ।
Fareedkot Teekaਪੁਨਾ ਪਤਿਸਟਾ ਸਹਿਤ ਅਪਨੇ ਸ੍ਵਰੂਪ ਘਰ ਮੇਂ ਜਾਵੋਗੇ॥
Prof. Sahib Singhਤੇ ਇੱਜ਼ਤ ਨਾਲ ਉਸ ਘਰ ਵਿਚ ਜਾ ਸਕੇਂ, ਜਿਥੋਂ ਕੋਈ ਕੱਢ ਨ ਸਕੇ।

ਪਦ ਅਰਥ ਪਤਿ = ਇੱਜ਼ਤ। ਅਪੁਨੈ ਘਰਿ = ਅਪਨੇ ਘਰ ਵਿਚ, ਜਿਸ ਘਰ ਵਿਚੋਂ ਕੋਈ ਕੱਢ ਨਹੀਂ ਸਕੇਗਾ।

SikhNet (Spanish)y serás recibido en tu Verdadero Hogar.

ਸਾਧਸੰਗਿ; ਕਲਿ ਕੀਰਤਨੁ ਗਾਇਆ ॥

saadhasang; kal keeratan gaaeaa |

Sant Singh KhalsaIn this Dark Age of Kali Yuga, those who sing the Kirtan of the Lord's Praises in the Saadh Sangat, the Company of the Holy
Manmohan SinghThey, who in this Dark age sing God's praises, in the society of Saints,
Manmohan Singh (Punjabi)ਜੋ ਇਸ ਕਲਜੁਗ ਅੰਦਰ ਸਤਿ ਸੰਗਤ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ,
Fareedkot Teekaਜਿਨੋਂ ਨੇ ਸਾਧੋਂ ਕੇ ਸੰਗ ਕਰ (ਕਲਿ) ਸੁੰਦਰ, ਵਾ ਕਲਿਜੁਗ ਮੇਂ ਕੀਰਤਨ ਗਾਇਨ ਕੀਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤ-ਸੰਗ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ,

ਪਦ ਅਰਥ ਕਲਿ = ਇਸ ਸਮੇ ਵਿਚ, ਜਨਮ ਲੈ ਕੇ, ਜਗਤ ਵਿਚ ਆ ਕੇ।

SikhNet (Spanish)En esta época de oscuridad, aquél que recita las Alabanzas del Señor, no vuelve a regresar a ningún vientre.

ਨਾਨਕ. ਤੇ ਤੇ; ਬਹੁਰਿ. ਨ ਆਇਆ ॥੧੫॥

naanak. te te; bahur. na aaeaa |15|

Sant Singh Khalsa- O Nanak, they do not have to endure reincarnation again. ||15||
Manmohan SinghO Nanak, come not into this world, again.
Manmohan Singh (Punjabi)ਹੇ ਨਾਨਕ! ਉਹ ਮੁੜ ਕੇ ਇਸ ਜਗ ਵਿੱਚ ਨਹੀਂ ਆਉਂਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤੇ ਤੇ) ਸੋ ਸੋ, ਭਾਵ ਤਿਤਨਿਓਂ ਕਾ ਫਿਰ ਸੰਸਾਰ ਮੇਂ ਆਵਨਾ ਨਹੀਂ ਹੂਆ॥੧੫॥
Prof. Sahib Singhਹੇ ਨਾਨਕ! ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਏ ॥੧੫॥

ਪਦ ਅਰਥ ਤੇ ਤੇ = ਉਹ ਉਹ ਬੰਦੇ ॥੧੫॥

SikhNet (Spanish)Oh ,Nanak no soportes la encarnación nuevamente.(5)
Shabad Guru Arjan Dev Ji Raag Gauree Ang 253

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਅਤਿ ਸੁੰਦਰ. ਕੁਲੀਨ ਚਤੁਰ; ਮੁਖਿ ਙਿਆਨੀ, ਧਨਵੰਤ ॥

at sundar. kuleen chatur; mukh ngiaanee, dhanavant |

Sant Singh KhalsaHe may be very handsome, born into a highly respected family, very wise, a famous spiritual teacher, prosperous and wealthy;
Manmohan SinghThough one be very handsome, of high birth, wise a leading theologian and wealthy,
Manmohan Singh (Punjabi)ਭਾਵੇਂ ਇਨਸਾਨ ਪਰਮ ਸੁਨੱਖਾ, ਵੱਡਾ ਖਾਨਾਦਾਨੀ, ਸਿਆਣਾ ਅਤੇ ਚੋਟੀ ਦਾ ਬ੍ਰਹਿਮ-ਬੇਤਾ ਅਤੇ ਅਮੀਰ ਹੋਵੇ,
Fareedkot Teekaਅਤੀ ਸੁੰਦਰ ਔਰ ਊਚੀ ਕੁਲ ਮੇਂ ਜਨਮ ਅਰ ਚਤਰ ਭੀ ਹੋਵੈ ਔਰ ਧਾਰਨਾ ਸੇ ਬਿਨਾਂ ਮੁਖ ਸੇ ਗ੍ਯਾਨ ਕੀਆਂ ਬਾਤਾਂ ਕਰਨੇ ਵਾਲਾ ਪੁਨਾ ਧਨੀ ਭੀ ਹੋਵੈ॥
Prof. Sahib Singhਜੇ ਕੋਈ ਬੜੇ ਸੁੰਦਰ, ਚੰਗੀ ਕੁਲ ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ,

ਪਦ ਅਰਥ ਮੁਖਿ = ਮੁਖੀ, ਮੰਨੇ-ਪਰਮੰਨੇ।

SikhNet (Spanish)Si uno es de gran belleza, de alta clase, inteligente, astuto y rico,

ਮਿਰਤਕ ਕਹੀਅਹਿ ਨਾਨਕਾ; ਜਿਹ ਪ੍ਰੀਤਿ ਨਹੀ. ਭਗਵੰਤ ॥੧॥

miratak kaheeeh naanakaa; jih preet nahee. bhagavant |1|

Sant Singh Khalsabut even so, he is looked upon as a corpse, O Nanak, if he does not love the Lord God. ||1||
Manmohan Singhhe shall be called as dead, O Nanak, if he has not love for the Auspicious Master.
Manmohan Singh (Punjabi)ਤਾਂ ਭੀ ਉਹ ਮੁਰਦਾ ਆਖਿਆ ਜਾਏਗਾ ਜੇਕਰ ਉਸ ਦੀ ਮੁਹੱਬਤ ਮੁਬਾਰਕ ਮਾਲਕ ਨਾਲ ਨਹੀਂ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਕੇ ਮਨ ਮੇਂ ਪਰਮੇਸ੍ਵਰ ਕੀ ਪ੍ਰੀਤੀ ਨਹੀਂ ਹੈ, ਤੋ ਮ੍ਰਿਤਕੁ ਹੈ॥੧॥
Prof. Sahib Singhਪਰ ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿਚ ਮਰੀ ਹੋਈ ਆਤਮਾ ਵਾਲੇ) ॥੧॥

ਪਦ ਅਰਥ ਮਿਰਤਕ = ਮੁਰਦੇ ॥੧॥

SikhNet (Spanish)pero no ama al Señor, es como si estuviera tan muerto como un cadáver.(1)
Shabad Guru Arjan Dev Ji Raag Gauree Ang 253

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਙੰਙਾ; ਖਟੁ ਸਾਸਤ੍ਰ ਹੋਇ ਙਿਆਤਾ ॥

ngangaa; khatt saasatr hoe ngiaataa |

Sant Singh KhalsaNGANGA: He may be a scholar of the six Shaastras.
Manmohan SinghNG:- One may be the knower of six schools of philosophy.
Manmohan Singh (Punjabi)ਬੰਦਾ ਛਿਆਂ ਹੀ ਫਲਸਫੇ ਦੇ ਗ੍ਰੰਥਾਂ ਦਾ ਜਾਣੂ ਹੋਵੇ।
Fareedkot Teekaਙੰਙੇ ਅਖਰ ਦ੍ਵਾਰਾ ਕਹਤੇ ਹੈਂ: ਕਿ ਪੁਰਸ ਚਾਹੇ ਖਟ ਸਾਸਤ੍ਰੋਂ ਅਰਥਾਤ ਸਾਂਖ ੧, ਪਾਤੰਜਲ ੨, ਨ੍ਯਾਇ ੩, ਵਸੇਸਕ ੪, ਮੀਮਾਂਸਾ ੫, ਵੇਦਾਂਤ ੬, ਕਾ (ਙਿਆਤਾ) ਜਾਨਣੇ ਵਾਲਾ ਹੋਵੇ॥
Prof. Sahib Singhਕੋਈ ਮਨੁੱਖ ਛੇ ਸ਼ਾਸਤ੍ਰਾਂ ਦਾ ਜਾਣਨ ਵਾਲਾ ਹੋਵੇ,

ਪਦ ਅਰਥ ਖਟੁ = ਛੇ। ਖਟੁ ਸਾਸਤ੍ਰ = ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ। (ਇਹਨਾਂ ਦੇ ਕਰਤਾ = ਕਪਲ, ਗੋਤਮ, ਕਣਾਦ, ਜੈਮਨੀ, ਪਤੰਜਲੀ, ਵਿਆਸ)।

SikhNet (Spanish)GANGA: El que conoce la sabiduría de los seis Shastras,

ਪੂਰਕੁ ਕੁੰਭਕ ਰੇਚਕ; ਕਰਮਾਤਾ ॥

poorak kunbhak rechak; karamaataa |

Sant Singh KhalsaHe may practice inhaling, exhaling and holding the breath.
Manmohan SinghHe may do the work of inhaling, exhaling and holding the breath (like a Yogi).
Manmohan Singh (Punjabi)ਉਹ (ਜੋਗੀ ਦੀ ਤਰ੍ਹਾਂ) ਸੁਆਸ ਅੰਦਰ ਖਿੱਚਣ, ਬਾਹਰ ਕੱਢਣ ਅਤੇ ਟਿਕਾਉਣ ਦਾ ਕੰਮ ਕਰਦਾ ਹੋਵੇ।
Fareedkot Teekaਅਰ ਪੂਰਕ, ਕੁੰਭਕ, ਰੇਚਕ, ਯਿਹ ਜੋ ਪ੍ਰਾਣਾਯਾਮ ਕਾ ਪ੍ਰਕਾਰ ਹੈ। ਨਾਸਾਂ ਕੇ ਬਾਂਵੇ ਛਿੱਦ੍ਰ ਦ੍ਵਾਰਾ ਇੜਾ ਨਾੜੀ ਸੇ ਪ੍ਰਾਣ ਪਵਨ ਊਪਰ ਕੋ ਚੜਾਉਣੇ ਕਾ ਨਾਮ ਪੂਰਕ ਹੈ। ਦਖਣ ਨਾਮ ਸਜੀ ਨਾਸਕਾ ਮੇਂ ਪਿੰਗਲਾ ਨਾਮ ਨਾੜੀ ਦ੍ਵਾਰਾ ਪ੍ਰਾਣੋਂ ਕੇ ਉਤਾਰਨੇ ਕੋ ਰੇਚਕ ਕਹਤੇ ਹੈਂ। ਸੁਖਮਨਾ ਤੇ ਦਸਮੇ ਦ੍ਵਾਰ ਮੇਂ ਰੋਕਣੇ ਕਾ ਨਾਮੁ ਕੁੰਭਕ ਹੈ। (ਕਰਮਾਤਾ) ਐਸੇ ਪ੍ਰਾਣਾਯਾਮ ਕਰਮ ਕਰਨੇ ਮੇਂ ਮਸਤ ਭੀ ਹੋਵੈ, ਵਾ ਪ੍ਰਾਣਾਯਾਮ ਕਾ ਕਰਮ ਭੀ ਤਿਸ ਕੋ ਆਤਾ ਹੋ॥
Prof. Sahib Singh(ਪ੍ਰਾਣਾਯਾਮ ਦੇ ਅੱਭਿਆਸ ਵਿਚ) ਸੁਆਸ ਉਪਰ ਚਾੜ੍ਹਨ, ਰੋਕ ਰੱਖਣ ਅਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ,

ਪਦ ਅਰਥ ਪੂਰਕੁ = ਪ੍ਰਾਣ ਉਤਾਂਹ ਚਾੜ੍ਹਨੇ। ਕੁੰਭਕ = ਪ੍ਰਾਣ ਰੋਕ ਰੱਖਣੇ। ਰੇਚਕ = ਪ੍ਰਾਣ ਬਾਹਰ ਕੱਢਣੇ।

SikhNet (Spanish)inhala y exhala y sostiene su respiración como un Yogui,

ਙਿਆਨ ਧਿਆਨ; ਤੀਰਥ ਇਸਨਾਨੀ ॥

ngiaan dhiaan; teerath isanaanee |

Sant Singh KhalsaHe may practice spiritual wisdom, meditation, pilgrimages to sacred shrines and ritual cleansing baths.
Manmohan SinghHe may practise, Divine knowledge, meditation, pilgrimages, and ablutions.
Manmohan Singh (Punjabi)ਉਹ ਬ੍ਰਹਿਮ ਵੀਚਾਰ, ਬੰਦਗੀ, ਯਾਤ੍ਰਵਾਂ ਅਤੇ ਨ੍ਹਾਉਣ ਕਰਦਾ ਹੋਵੇ।
Fareedkot Teekaਗ੍ਯਾਨ ਕਰਤਾ ਹੋ, ਧ੍ਯਾਨ ਧਰਤਾ ਹੋ, ਤੀਰਥੋਂ ਕਾ ਇਸਨਾਨ ਕਰਤਾ ਹੋਵੇ॥
Prof. Sahib Singhਧਾਰਮਿਕ ਚਰਚਾ ਕਰਦਾ ਹੋਵੇ, ਸਮਾਧੀਆਂ ਲਾਂਦਾ ਹੋਵੇ, ਤੀਰਥਾਂ ਦਾ ਇਸ਼ਨਾਨ ਕਰਦਾ ਹੋਵੇ,
SikhNet (Spanish)obtiene conocimiento, medita y se baña en los lugares santos,

ਸੋਮਪਾਕ; ਅਪਰਸ ਉਦਿਆਨੀ ॥

somapaak; aparas udiaanee |

Sant Singh KhalsaHe may cook his own food, and never touch anyone else's; he may live in the wilderness like a hermit.
Manmohan SinghHe may cook his own food, touch not others and abide in wilderness,
Manmohan Singh (Punjabi)ਉਹ ਆਪਣਾ ਭੋਜਨ ਆਪ ਪਕਾਉਂਦਾ ਹੋਵੇ, ਕਿਸੇ ਦੇ ਨਾਲ ਨ ਲਗਦਾ ਹੋਵੇ ਅਤੇ ਬੀਆਬਾਨ ਵਿੱਚ ਵਸਦਾ ਹੋਵੇ।
Fareedkot Teekaਔਰ (ਸੋਮਪਾਕ) ਅਪਨੇ ਹਾਥ ਸੇ ਰਸੋਈ ਬਨਾ ਕਰ ਖਾਤਾ ਹੋ, ਔਰ (ਅਪਰਸ) ਕਿਸੀ ਕੇ ਸਾਥ ਛੁਹਤਾ ਨਾ ਹੋ, ਪੁਨਾ (ਉਦਿਆਨੀ) ਉਜਾੜ ਮੇਂ ਨਿਵਾਸ ਹੋਵੇ। ਇਤ੍ਯਾਦਿਕ ਕਠਨ ਸਾਧਨ ਰੂਪ ਕਰਮ ਕਰਤਾ ਹੋ⁽¹⁾॥
Prof. Sahib Singh(ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਪਕਾਂਦਾ ਹੋਵੇ, ਜੰਗਲਾਂ ਵਿਚ ਰਹਿੰਦਾ ਹੋਵੇ,

ਪਦ ਅਰਥ ਸੋਮ ਪਾਕ = {स्वयं पाक} ਆਪਣੀ ਹੱਥੀਂ ਰੋਟੀ ਪਕਾਣ ਵਾਲਾ। ਅਪਰਸ = ਜੋ ਕਿਸੇ (ਸ਼ੂਦਰ ਆਦਿਕ ਨਾਲ) ਨਾਹ ਛੁਹੇ।

SikhNet (Spanish)además cocina su propia comida, pasa la vida sin tocar o dejarse tocar por otro, o habita en los bosques,

ਰਾਮ ਨਾਮ ਸੰਗਿ; ਮਨਿ ਨਹੀ ਹੇਤਾ ॥

raam naam sang; man nahee hetaa |

Sant Singh KhalsaBut if he does not enshrine love for the Lord's Name within his heart,
Manmohan SinghIf in his heart, he bears not love with the Lord's Name,
Manmohan Singh (Punjabi)ਜੇਕਰ ਉਸ ਦੇ ਦਿਲ ਅੰਦਰ ਸੁਆਮੀ ਦੇ ਨਾਮ ਨਾਲ ਪ੍ਰੀਤ ਨਹੀਂ
Fareedkot Teekaਪਰੰਤੂ ਜੇਕਰ ਰਾਮ ਕੇ ਸਾਥ ਤਿਸ ਕੇ ਮਨ ਕਾ ਪ੍ਰੇਮ ਨਹੀਂ ਹੈ॥
Prof. Sahib Singhਪਰ ਜੇ ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ,
SikhNet (Spanish)aunque haga todo eso, si no ama al Señor,

ਜੋ ਕਛੁ ਕੀਨੋ; ਸੋਊ ਅਨੇਤਾ ॥

jo kachh keeno; soaoo anetaa |

Sant Singh Khalsathen everything he does is transitory.
Manmohan Singhthen all that he does that is perishable.
Manmohan Singh (Punjabi)ਤਾਂ ਸਾਰਾ ਕੁਝ ਜੋਂ ਉਹ ਕਰਦਾ ਹੈ, ਉਹ ਨਾਸਵੰਤ ਹੈ।
Fareedkot Teekaਤੌ ਜੋ ਜੋ ਪੂਰਬੋਕਤ ਕਰਮ ਤਿਸ ਨੇ ਕੀਆ ਹੈ, ਸੋ (ਅਨੇਤਾ) ਅਨਿਤ ਹੀ ਹੈ ਅਰਥਾਤ ਮਿਥ੍ਯਾ ਹੈ॥
Prof. Sahib Singhਤਾਂ ਉਸ ਨੇ ਜੋ ਕੁਝ ਕੀਤਾ ਵਿਅਰਥ ਹੀ ਕੀਤਾ।

ਪਦ ਅਰਥ ਅਨੇਤਾ = ਨਾਹ ਨਿੱਤ ਰਹਿਣ ਵਾਲਾ, ਵਿਅਰਥ।

SikhNet (Spanish)todo lo que haga será en vano y no perdura.

ਉਆ ਤੇ ਊਤਮੁ ਗਨਉ; ਚੰਡਾਲਾ ॥

auaa te aootam gnau; chanddaalaa |

Sant Singh KhalsaEven an untouchable pariah is superior to him,
Manmohan SinghSuperior to him, deem thou the Pariah,
Manmohan Singh (Punjabi)ਉਸ ਨਾਲੋਂ ਵਧੇਰੇ ਸਰੇਸ਼ਟ ਤੂੰ ਉਸ ਕਮੀਣ ਨੂੰ ਜਾਣ,
Fareedkot Teekaਉਸ ਪੂਰਬੋਕਤ ਪੁਰਸ ਸੇ ਚੰਡਾਲ ਉਤਮ ਗਿਨ ਲੇਵੋ।☬ਪ੍ਰਮਾਣ ਭਾਗਵਤ ਪੁਰਾਣ ਸਕੰਧ ੭ ਮੇਂ ਪ੍ਰਹਿਲਾਦ ਕੇ ਪ੍ਰਸੰਗ ਮੇਂ ਲਿਖਾ ਹੈ। ਬਾਰਾਂ ਗੁਣੋਂ ਯੁਕਤ ਬ੍ਰਾਹਮਣ ਭੀ ਹੋਵੇ ਪਰੰਤੂ ਜੋ ਭਗਵਤ ਪ੍ਰੇਮ ਸੇ ਰਹਿਤ ਹੋ ਤੌ ਉਸ ਸੇ ਚੰਡਾਲ ਸ੍ਰੇਸ੍ਟ ਸਮਝ ਲੈਣਾ ਜੋ ਹਰੀ ਭਗਤ ਹੈ॥
Prof. Sahib Singhਉਸ ਮਨੁੱਖ ਨਾਲੋਂ ਮੈਂ ਇਕ ਨੀਵੀਂ ਜਾਤਿ ਦੇ ਬੰਦੇ ਨੂੰ ਚੰਗਾ ਸਮਝਦਾ ਹਾਂ,

ਪਦ ਅਰਥ ਗਨਉ = ਗਨਉਂ, ਮੈਂ ਸਮਝਦਾ ਹਾਂ।

SikhNet (Spanish)Aquél ser que siendo un Chandal de la más baja casta,

ਨਾਨਕ. ਜਿਹ ਮਨਿ; ਬਸਹਿ ਗੁਪਾਲਾ ॥੧੬॥

naanak. jih man; baseh gupaalaa |16|

Sant Singh KhalsaO Nanak, if the Lord of the World abides in his mind. ||16||
Manmohan SinghO Nanak in whose heart God, the Nurser of the Universe abides.
Manmohan Singh (Punjabi)ਜਿਸ ਦੇ ਦਿਲ ਵਿੱਚ ਆਲਮ ਨੂੰ ਪਾਲਣਹਾਰ ਵਾਹਿਗੁਰੂ ਨਿਵਾਸ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ ਗੋਪਾਲ ਬਸਤਾ ਹੈ॥੧੬॥☬ਕਰਮੋਂ ਅਨੁਸਾਰ ਜੀਵੋਂ ਕੀ ਗਤੀ ਦਿਖਾਵਤੇ ਹੈਂ
Prof. Sahib Singhਹੇ ਨਾਨਕ! (ਆਖ) ਜਿਸ ਦੇ ਮਨ ਵਿਚ ਪ੍ਰਭੂ ਜੀ ਨਹੀਂ ਵੱਸਦੇ ॥੧੬॥
SikhNet (Spanish)logra que en su mente habite el Señor de la Tierra, será el más piadoso de todos.(16)
Shabad Guru Arjan Dev Ji Raag Gauree Ang 253

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਕੁੰਟ ਚਾਰਿ ਦਹ ਦਿਸਿ ਭ੍ਰਮੇ; ਕਰਮ ਕਿਰਤਿ ਕੀ ਰੇਖ ॥

kuntt chaar deh dis bhrame; karam kirat kee rekh |

Sant Singh KhalsaHe wanders around in the four quarters and in the ten directions, according to the dictates of his karma.
Manmohan SinghThe mortal wanders about in the four quarters and the ten direction of the world bearing the marks of deeds done.
Manmohan Singh (Punjabi)ਆਪਣੇ ਕੀਤੇ ਹੋਏ ਅਮਲਾਂ ਦੇ ਨਿਸ਼ਾਨ ਧਾਰਨ ਕਰਦਾ ਹੋਇਆ ਪ੍ਰਾਣੀ ਦੁਨੀਆਂ ਦੇ ਚੌਹਂ ਤਰਫੀ ਅਤੇ ਦੱਸੀ ਪਾਸੀਂ ਭਟਕਦਾ ਫਿਰਦਾ ਹੈ।
Fareedkot Teekaਪੂਰਬ (ਕਿਰਤਿ) ਕੀਏ ਹੂਏ ਕਰਮੋਂ ਕੀ ਰੇਖਾ ਅਨੁਸਾਰ ਚਾਰੋਂ ਕੁੰਟ ਅਰਥਾਤ ਉਤਰ, ਦਖਣ, ਪੂਰਬ ,ਪਸਚਮ, ਔਰ (ਦਹ ਦਿਸਿ) ਦਸੋਂ ਦਿਸਾ, ਨੈਰਤ, ਵਾਇਬ, ਈਸਾਨ, ਅਗਨਿ, ਅਕਾਸ ਅਰ ਪਾਤਾਲ ਅਰ ਪੂਰਬੋਕਤ ਚਾਰੋਂ ਕੁੰਟਾਂ ਮਿਲਾਇ ਕਰ ਇਨ ਦਸੋਂ ਦਿਸਾਂ ਮੇਂ ਜੀਵ ਭ੍ਰਮ ਰਹੇ ਹੈਂ॥
Prof. Sahib Singhਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਚਹੁੰ ਤਰਫ਼ਾਂ ਵਿਚ ਦਸਾਂ ਦਿਸ਼ਾਂ ਵਿਚ ਭਟਕਦੇ ਹਨ।

ਪਦ ਅਰਥ ਕੁੰਟ = ਕੂਟ, ਤਰਫ਼। ਦਹ ਦਿਸਿ = ਦਸ ਦਿਸ਼ਾਂ। ਰੇਖ = ਲੀਕ, ਸੰਸਕਾਰ। ਕਿਰਤਿ = ਕੀਤੇ ਹੋਏ।

SikhNet (Spanish)En las cuatro direcciones vagamos, así como es el escrito del Karma.

ਸੂਖ ਦੂਖ ਮੁਕਤਿ ਜੋਨਿ; ਨਾਨਕ ਲਿਖਿਓ ਲੇਖ ॥੧॥

sookh dookh mukat jon; naanak likhio lekh |1|

Sant Singh KhalsaPleasure and pain, liberation and reincarnation, O Nanak, come according to one's pre-ordained destiny. ||1||
Manmohan SinghWeal and woe, emancipation and transmigration, O Nanak, are in accordance with written record.
Manmohan Singh (Punjabi)ਖੁਸ਼ੀ ਤੇ ਗ਼ਮੀ, ਮੋਖ਼ਸ਼ ਤੇ ਆਵਾਗਉਣ, ਹੇ ਨਾਨਕ! ਉਕਰੀ ਹੋਈ ਲਿਖਤਾਕਾਰ ਅਨੁਸਾਰ ਹਨ।
Fareedkot Teekaਸੁਖ ਦੁਖ ਕੀ ਪ੍ਰਾਪਤੀ ਅਰ ਜੋਨੀ ਸੈ ਜੋ (ਮੁਕਤਿ) ਛੁਟਣਾ ਹੈ, ਵਾ ਮੁਕਤੀ ਜੋ ਹੈ ਅਰ ਜੋਨੀ ਕੀ ਪ੍ਰਾਪਤੀ, ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਸਭ ਲਿਖੇ ਲੇਖ ਕੇ ਅਨੁਸਾਰ ਹੋਤੇ ਹੈਂ॥੧॥
Prof. Sahib Singhਹੇ ਨਾਨਕ! ਲਿਖੇ ਲੇਖ ਅਨੁਸਾਰ ਹੀ ਸੁਖ ਦੁਖ ਮੁਕਤੀ ਜਾਂ ਜਨਮ ਮਰਨ ਦੇ ਗੇੜ ਮਿਲਦੇ ਹਨ ॥੧॥
SikhNet (Spanish)Dice Nanak, recibimos lo que está en nuestro destino, la liberación o el encadenamiento; el placer o el dolor.(1)
Shabad Guru Arjan Dev Ji Raag Gauree Ang 253

ਪਵੜੀ ॥

pavarree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਵੜੀ
SikhNet (Spanish)Pauri

ਕਕਾ; ਕਾਰਨ ਕਰਤਾ ਸੋਊ ॥

kakaa; kaaran karataa soaoo |

Sant Singh KhalsaKAKKA: He is the Creator, the Cause of causes.
Manmohan SinghK: He the Lord is the Creator and cause.
Manmohan Singh (Punjabi)ਕ-ਉਹ ਸੁਆਮੀ ਸਿਰਜਣਹਾਰ ਤੇ ਮੂਲ ਹੇਤੂ ਹੈ।
Fareedkot Teekaਕਕੇ ਦ੍ਵਾਰਾ ਕਹਤੇ ਹੈਂ: ਸੋਈ ਪਰਮੇਸ੍ਵਰ ਸਰਬ ਕਾਰਣੋਂ ਕਾ ਕਰਤਾ ਹੈ॥
Prof. Sahib Singhਕਰਤਾਰ ਆਪ ਹੀ (ਜਗਤ ਦੀ ਕਾਰ ਦਾ) ਸਬਬ ਬਣਾਣ ਵਾਲਾ ਹੈ।
SikhNet (Spanish)KAKKA: Él, el Señor es el Creador y la Causa,

ਲਿਖਿਓ ਲੇਖੁ; ਨ ਮੇਟਤ ਕੋਊ ॥

likhio lekh; na mettat koaoo |

Sant Singh KhalsaNo one can erase His pre-ordained plan.
Manmohan SinghThe scribed writ none can erase.
Manmohan Singh (Punjabi)ਉਕਰੀ ਹੋਈ ਲਿਖਤ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਤਿਸ ਕੇ ਲਿਖੇ ਹੂਏ ਲੇਖ ਕੋ ਕੋਈ ਮੇਟ ਨਹੀਂ ਸਕਤਾ ਹੈ॥
Prof. Sahib Singhਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ।
SikhNet (Spanish)y nadie puede borrar Su Escrito.

ਨਹੀ ਹੋਤ; ਕਛੁ ਦੋਊ ਬਾਰਾ ॥

nahee hot; kachh doaoo baaraa |

Sant Singh KhalsaNothing can be done a second time.
Manmohan SinghNothing can be done a second time.
Manmohan Singh (Punjabi)ਦੂਜੀ ਵਾਰੀ ਕੁਝ ਭੀ ਨਹੀਂ ਹੋ ਸਕਦਾ।
Fareedkot Teekaਦੂਸਰੀ ਬਾਰ ਕੁਛ ਨਹੀਂ ਹੋਤਾ, ਭਾਵ ਸੇ ਤਿਸ ਕੇ ਕੀਏ ਪਰ ਕੁਛ, ਪੁਨਾ ਨ੍ਯੂਨ ਅਧਿਕਤਾ ਨਹੀਂ ਹੋ ਸਕਤੀ॥
Prof. Sahib Singhਕੋਈ ਕੰਮ ਉਸ ਨੂੰ ਦੂਜੀ ਵਾਰੀ (ਠੀਕ ਕਰ ਕੇ) ਨਹੀਂ ਕਰਨਾ ਪੈਂਦਾ।
SikhNet (Spanish)Él hace las cosas una sola vez y no otra más,

ਕਰਨੈਹਾਰੁ; ਨ ਭੂਲਨਹਾਰਾ ॥

karanaihaar; na bhoolanahaaraa |

Sant Singh KhalsaThe Creator Lord does not make mistakes.
Manmohan SinghThe Creator errs not.
Manmohan Singh (Punjabi)ਕਰਤਾਰ ਗਲਤੀ ਨਹੀਂ ਕਰਦਾ।
Fareedkot Teekaਕ੍ਯੋਂਕਿ ਕਰਨੇ ਹਾਰਾ ਵਾਹਗੁਰੂ ਭੂਲਨੇ ਵਾਲਾ ਨਹੀਂ ਹੈ॥
Prof. Sahib Singhਸਿਰਜਣਹਾਰ ਭੁੱਲਣ ਵਾਲਾ ਨਹੀਂ ਹੈ, (ਜੇਹੜਾ ਭੀ ਕੰਮ ਉਹ ਕਰਦਾ ਹੈ ਉਸ ਵਿਚ ਗ਼ਲਤੀ ਨਹੀਂ ਰਹਿ ਜਾਂਦੀ।)
SikhNet (Spanish)pues Él, el Creador no comete errores.

ਕਾਹੂ; ਪੰਥੁ ਦਿਖਾਰੈ. ਆਪੈ ॥

kaahoo; panth dikhaarai. aapai |

Sant Singh KhalsaTo some, He Himself shows the Way.
Manmohan SinghTo Some He Himself shows the way.
Manmohan Singh (Punjabi)ਕਈਆਂ ਨੂੰ ਉਹ ਆਪ ਹੀ ਮਾਰਗ ਵਿਖਾਲ ਦਿੰਦਾ ਹੈ।
Fareedkot Teekaਕਿਸੀ ਕੋ ਤੋ ਅਪਨਾ ਰਸਤਾ ਆਪ ਦਿਖਾਇ ਦੇਤਾ ਹੈ॥
Prof. Sahib Singhਕਿਸੇ ਜੀਵ ਨੂੰ ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ,

ਪਦ ਅਰਥ ਪੰਥੁ = (ਜ਼ਿੰਦਗੀ ਦਾ ਰਸਤਾ)।

SikhNet (Spanish)A algunos Él les muestra el Camino Verdadero

ਕਾਹੂ; ਉਦਿਆਨ ਭ੍ਰਮਤ ਪਛੁਤਾਪੈ ॥

kaahoo; udiaan bhramat pachhutaapai |

Sant Singh KhalsaWhile He causes others to wander miserably in the wilderness.
Manmohan SinghTo some He causes to wander sorrowfully in wilderness.
Manmohan Singh (Punjabi)ਕਈਆਂ ਨੂੰ ਉਹ ਸ਼ੋਕਾਤਰ ਕਰ ਉਜਾੜ ਅੰਦਰ ਭਟਕਾਉਂਦਾ ਹੈ।
Fareedkot Teekaਕਿਸੀ ਕੋ (ਉਦਿਆਨ) ਜੰਗਲ ਮੇਂ ਭ੍ਰਮਾਇ ਕਰ ਅਰਥਾਤ ਸੰਸਾਰਕ ਧੰਧਿਓਂ ਮੇਂ ਲਗਾਇ ਕਰ ਪਸਚਾਤਾਪ ਕਰਾਵਤਾ ਹੈ॥
Prof. Sahib Singhਕਿਸੇ ਨੂੰ ਆਪ ਹੀ ਜੰਗਲ ਵਿਚ ਭਟਕਾ ਕੇ ਪਛੁਤਾਵੇ ਵਾਲੇ ਪਾਸੇ ਪਾਂਦਾ ਹੈ।

ਪਦ ਅਰਥ ਉਦਿਆਨ = ਜੰਗਲ।

SikhNet (Spanish)y a otros los hace perderse para que terminen arrepentidos.

ਆਪਨ ਖੇਲੁ; ਆਪ ਹੀ ਕੀਨੋ ॥

aapan khel; aap hee keeno |

Sant Singh KhalsaHe Himself has set His own play in motion.
Manmohan SinghHis play, He has Himself set afoot.
Manmohan Singh (Punjabi)ਆਪਣੀ ਖੇਡ ਉਸ ਨੇ ਆਪੇ ਹੀ ਰਚ ਰੱਖੀ ਹੈ।
Fareedkot Teekaਵਾਹਿਗੁਰੂ ਨੇ ਅਪਨਾ ਜਗਤ ਰੂਪ ਅਪਨਾ ਖੇਲ ਆਪ ਹੀ ਕੀਆ ਹੈ॥
Prof. Sahib Singhਇਹ ਸਾਰਾ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਇਆ ਹੈ।
SikhNet (Spanish)Él mismo juega Su Propia Jugada

ਜੋ ਜੋ ਦੀਨੋ; ਸੁ ਨਾਨਕ ਲੀਨੋ ॥੧੭॥

jo jo deeno; su naanak leeno |17|

Sant Singh KhalsaWhatever He gives, O Nanak, that is what we receive. ||17||
Manmohan SinghWhatsoever the Lord gives that the man, receives.
Manmohan Singh (Punjabi)ਜੋ ਕੁਛ ਭੀ ਸਾਹਿਬ ਦਿੰਦਾ ਹੈ ਉਹੀ ਨਾਨਕ ਆਦਮੀ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜੋ ਜਿਸ ਕਿਸੀ ਕੋ ਪ੍ਰਾਰਬਧ ਅਨੁਸਾਰ ਤਿਸ ਨੇ ਦੀਆ ਹੈ, ਸੋ ਸੋ ਜੀਵੋਂ ਨੇ ਲੀਆ ਹੈ॥੧੭॥☬ਹਰੀ ਭਗਤੋਂ ਕੀ ਅਰ ਵਾਹਿਗੁਰੂ ਕੇ ਭੰਡਾਰ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜੋ ਕੁਝ ਉਹ ਜੀਵਾਂ ਨੂੰ ਦੇਂਦਾ ਹੈ, ਉਹੀ ਉਹਨਾਂ ਨੂੰ ਮਿਲਦਾ ਹੈ ॥੧੭॥

* ਨੋਟ: ਇਸ ਸਲੋਕ ਦੇ ਅਖ਼ੀਰ ਤੇ ਅੰਕ ੨ ਦਾ ਭਾਵ ਇਹ ਹੈ ਕਿ ਅੱਖਰ 'ਕ' ਦੇ ਹੁਣ ਦੋ ਸਲੋਕ ਹੋ ਚੁਕੇ ਹਨ: ਪਉੜੀ ਨੰ: ੮ ਅਤੇ ੧੭ ਵਿਚ।੧।੨।

SikhNet (Spanish)y nosotros recibimos lo que el Jukam de Su Comando nos da. (17)
Shabad Guru Arjan Dev Ji Raag Gauree Ang 253

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਖਾਤ ਖਰਚਤ ਬਿਲਛਤ ਰਹੇ; ਟੂਟਿ ਨ ਜਾਹਿ. ਭੰਡਾਰ ॥

khaat kharachat bilachhat rahe; ttoott na jaeh. bhanddaar |

Sant Singh KhalsaPeople continue to eat and consume and enjoy, but the Lord's warehouses are never exhausted.
Manmohan SinghThe men keep on eating spending and enjoying, but God's store-houses exhaust not.
Manmohan Singh (Punjabi)ਆਦਮੀ ਖਾਂਦੇ, ਖਰਚਦੇ ਅਤੇ ਭੋਗਦੇ ਰਹਿੰਦੇ ਹਨ, ਪਰ ਵਾਹਿਗੁਰੂ ਦੇ ਮਾਲ-ਗੁਦਾਮ ਖਤਮ ਨਹੀਂ ਹੁੰਦੇ।
Fareedkot Teekaਸੰਤ ਜਨ ਹਰੀ ਕੇ ਦੀਏ ਹੂਏ ਨਾਮ ਧਨ ਕੋ ਆਪ ਤੋ ਖਾਤੇ ਅਰਥਾਤ ਜਪਤੇ ਔਰ ਖਰਚਤੇ ਹੈਂ। ਉਪਦੇਸ ਕਰ ਔਰੋਂ ਸੇ ਜਪਾਵਤੇ ਹੈਂ। ਔਰ ਜਪਣੇ ਅਰ ਜਪਾਉਣੇ ਮੇਂ (ਬਿਲਛਤ) ਬਿਲਾਸ ਕਰਤੇ ਹੈਂ। ਤਿਸ ਪਰਮੇਸ੍ਵਰ ਕੇ (ਭੰਡਾਰ) ਖਜਾਨੇ ਮੁਕ ਨਹੀਂ ਜਾਤੇ ਹੈਂ॥
Prof. Sahib Singh(ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੇ ਪਾਸ ਸਿਫ਼ਤ-ਸਾਲਾਹ ਦੇ ਇਤਨੇ ਖ਼ਜ਼ਾਨੇ ਇਕੱਠੇ ਹੋ ਜਾਂਦੇ ਹਨ ਕਿ) ਉਹ ਉਹਨਾਂ ਖ਼ਜ਼ਾਨਿਆਂ ਨੂੰ ਖਾਂਦੇ ਖ਼ਰਚਦੇ ਮਾਣਦੇ ਹਨ, ਪਰ ਉਹ ਕਦੇ ਮੁੱਕਦੇ ਨਹੀਂ ਹਨ,

ਪਦ ਅਰਥ ਬਿਲਛਤ = {विलसित} ਆਤਮਕ ਆਨੰਦ ਮਾਣਦੇ।

SikhNet (Spanish)Comiendo, gastando y disfrutando del Tesoro del Señor, éste no se agota,

ਹਰਿ ਹਰਿ ਜਪਤ ਅਨੇਕ ਜਨ; ਨਾਨਕ. ਨਾਹਿ ਸੁਮਾਰ ॥੧॥

har har japat anek jan; naanak. naeh sumaar |1|

Sant Singh KhalsaSo many chant the Name of the Lord, Har, Har; O Nanak, they cannot be counted. ||1||
Manmohan SinghGod's Name good many people repeat. Their number, O Nanak, cannot be ascertained.
Manmohan Singh (Punjabi)ਰੱਬ ਦੇ ਨਾਮ ਦਾ ਅਨੇਕਾਂ ਹੀ ਇਨਸਾਨ ਜਾਪ ਕਰਦੇ ਹਨ। ਉਨ੍ਹਾਂ ਦੀ ਗਿਣਤੀ, ਹੇ ਨਾਨਕ! ਜਾਣੀ ਨਹੀਂ ਜਾ ਸਕਦੀ।
Fareedkot Teekaਅਨੇਕ ਹੀ ਦਾਸ ਹਰਿ ਹਰਿ ਨਾਮ ਕੋ ਜਪਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੇ ਜਾਪਕੋਂ ਕੀ, ਵਾ ਤਿਸ ਪਰਮੇਸ੍ਵਰ ਕੇ ਨਾਮ ਕੀ (ਸੁਮਾਰ) ਗਿਣਤੀ ਨਹੀਂ ਆਵਤੀ॥੧॥
Prof. Sahib Singhਹੇ ਨਾਨਕ! (ਅਜਿਹੇ) ਅਨੇਕਾਂ ਜੀਵ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੧॥
SikhNet (Spanish)y dice Nanak, no existe el fin para los que habitan en el Señor.(1)
Shabad Guru Arjan Dev Ji Raag Gauree Ang 253

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਖਖਾ. ਖੂਨਾ ਕਛੁ ਨਹੀ; ਤਿਸੁ ਸੰਮ੍ਰਥ ਕੈ ਪਾਹਿ ॥

khakhaa. khoonaa kachh nahee; tis samrath kai paeh |

Sant Singh KhalsaKHAKHA: The All-powerful Lord lacks nothing;
Manmohan SinghKH: There is paucity of nothing with that Omnipotent Lord.
Manmohan Singh (Punjabi)ਖ- ਉਸ ਸਰਬ ਸ਼ਕਤੀਵਾਨ ਸੁਆਮੀ ਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ।
Fareedkot Teekaਖਖੇ ਦ੍ਵਾਰੇ ਕਹਤੇ ਹੈਂ: ਤਿਸ ਸਮਰਥ ਪਰਮੇਸ੍ਵਰ ਕੇ ਪਾਸ ਕਛੁ (ਖੂਨਾ) ਊਣਤਾ ਨਹੀਂ ਹੈ॥
Prof. Sahib Singhਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਸ ਦੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ।

ਪਦ ਅਰਥ ਖੂਨਾ = ਘਾਟ, ਕਮੀ। ਪਾਹਿ = ਪਾਸ। ਭਾਵੈ = ਜਿਵੇਂ ਪ੍ਰਭੂ ਨੂੰ ਭਾਉਂਦਾ ਹੈ।

SikhNet (Spanish)KHAKJA: A Él, al Señor Todo Poderoso no le falta nada.

ਜੋ ਦੇਨਾ ਸੋ ਦੇ ਰਹਿਓ; ਭਾਵੈ ਤਹ ਤਹ ਜਾਹਿ ॥

jo denaa so de rahio; bhaavai teh teh jaeh |

Sant Singh Khalsawhatever He is to give, He continues to give - let anyone go anywhere he pleases.
Manmohan SinghWhat-ever the Lord is to give. He continues to give. Let man go anywhere he likes.
Manmohan Singh (Punjabi)ਜੋ ਕੁਝ ਪ੍ਰਭੂ ਨੇ ਦੇਣਾ ਹੈ, ਉਹ ਦੇਈ ਜਾ ਰਿਹਾ ਹੈ। ਬੰਦਾ ਬੇਸ਼ਕ ਜਿਥੇ ਜੀ ਕਰਦਾ ਹੈ, ਉਥੇ ਤੁਰਿਆ ਫਿਰੇ।
Fareedkot Teekaਜੋ ਦੇਨਾ ਹੈ, ਸੋ ਦੇ ਰਹਾ ਹੈ, ਭਾਵ ਸੇ ਅਧਿਕ ਨਹੀਂ ਮਿਲਤਾ। ਭਾਵੇਂ ਜਹਾਂ ਜਹਾਂ ਜੀਵ ਕੀ ਇਛਾ ਹੋਵੈ ਤਹਾਂ ਤਹਾਂ ਚਲਾ ਜਾਵੇ॥
Prof. Sahib Singhਉਸ ਦੇ ਭਗਤ ਜਨ ਉਸ ਦੀ ਰਜ਼ਾ ਵਿਚ ਤੁਰਦੇ ਹਨ, ਉਹਨਾਂ ਨੂੰ ਉਹ ਸਭ ਕੁਝ ਦੇਂਦਾ ਹੈ।

ਪਦ ਅਰਥ ਤਹ ਤਹ = ਉਥੇ ਉਥੇ। ਭਾਵੈ...ਜਾਹਿ = (ਭਗਤ ਜਨ) ਉਸ ਦੀ ਰਜ਼ਾ ਵਿਚ ਤੁਰਦੇ ਹਨ। ਸਹਜ = ਅਡੋਲਤਾ।

SikhNet (Spanish)Y Él les da a todos a los que les quiere dar; uno, sólo se mueve en Su Voluntad.

ਖਰਚੁ ਖਜਾਨਾ ਨਾਮ ਧਨੁ; ਇਆ ਭਗਤਨ ਕੀ ਰਾਸਿ ॥

kharach khajaanaa naam dhan; eaa bhagatan kee raas |

Sant Singh KhalsaThe wealth of the Naam, the Name of the Lord, is a treasure to spend; it is the capital of His devotees.
Manmohan SinghThe wealth of the Name is the treasure with the Saints to spend. It is their capital.
Manmohan Singh (Punjabi)ਨਾਮ ਦੀ ਦੌਲਤ, ਸਾਧੂਆਂ ਕੋਲ ਖਰਚਣ ਲਈ ਤੋਸ਼ਾਖਾਨਾ ਹੈ। ਇਹ ਉਨ੍ਹਾਂ ਦੀ ਪੂੰਜੀ ਹੈ।
Fareedkot Teekaਨਾਮ ਰੂਪੀ ਧਨੁ ਭਗਤ ਜਨੋਂ ਕਾ ਖਜਾਨਾ ਹੈ ਪੁਨਾ ਏਹੀ ਖਰਚੁ ਹੈ, ਪੁਨਾ ਤਿਨ ਭਗਤੋਂ ਕੀ ਯਹੀ ਨਾਮ ਰੂਪੀ ਮੋਖ ਕੀ (ਰਾਸਿ) ਪੂੰਜੀ ਹੈ॥
Prof. Sahib Singhਪ੍ਰਭੂ ਦਾ ਨਾਮ-ਧਨ ਭਗਤਾਂ ਦੀ ਰਾਸਿ-ਪੂੰਜੀ ਹੈ, ਇਸੇ ਖ਼ਜ਼ਾਨੇ ਨੂੰ ਉਹ ਸਦਾ ਵਰਤਦੇ ਹਨ।
SikhNet (Spanish)Los Gurmukjs tienen el Tesoro del Naam, el Nombre del Señor para gastar,

ਖਿਮਾ ਗਰੀਬੀ ਅਨਦ ਸਹਜ; ਜਪਤ ਰਹਹਿ ਗੁਣਤਾਸ ॥

khimaa gareebee anad sehaj; japat raheh gunataas |

Sant Singh KhalsaWith tolerance, humility, bliss and intuitive poise, they continue to meditate on the Lord, the Treasure of excellence.
Manmohan SinghWith forbearance, humility, joy and equipoise, they continue meditating upon Lord, the Treasure of excellences.
Manmohan Singh (Punjabi)ਸਹਿਨਸ਼ੀਲਤਾ, ਨਿੰਮ੍ਰਿਤਾ, ਖੁਸ਼ੀ ਅਤੇ ਅਡੋਲਤਾ ਨਾਲ ਉਹ ਗੁਣਾ ਦੇ ਖਜਾਨੇ ਪ੍ਰਭੂ ਦਾ ਸਿਮਰਨ ਕਰੀ ਜਾਂਦੇ ਹਨ।
Fareedkot Teekaਖਿਮਾ ਅਰ ਗਰੀਬੀ ਕੋ ਧਾਰਨ ਕੀਏ ਹੂਏ ਸ੍ਵਭਾਵਕ ਹੀ ਅਨੰਦ ਪੂਰਬਕ ਗੁਣੋਂ ਕੇ (ਤਾਸੁ) ਸਮੁੰਦ੍ਰ ਪਰਮੇਸ੍ਵਰ ਕੇ ਨਾਮ ਕੋ ਜਪਤੇ ਰਹਤੇ ਹੈਂ, ਵਾ ਤਿਸ ਕੇ ਗੁਣੋਂ ਕੋ ਜਪਤੇ ਰਹਤੇ ਹੈਂ॥
Prof. Sahib Singhਉਹ ਸਦਾ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨੂੰ ਸਿਮਰਦੇ ਹਨ ਤੇ ਉਹਨਾਂ ਦੇ ਅੰਦਰ ਖਿਮਾ ਨਿੰਮ੍ਰਤਾ, ਆਤਮਕ ਆਨੰਦ ਤੇ ਅਡੋਲਤਾ (ਆਦਿਕ ਗੁਣ ਪਲਰਦੇ ਹਨ)।

ਪਦ ਅਰਥ ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ।

SikhNet (Spanish)y habitando en ese Tesoro de Bondad, logran el Perdón, la Humildad y el Éxtasis del Equilibrio.

ਖੇਲਹਿ ਬਿਗਸਹਿ. ਅਨਦ ਸਿਉ; ਜਾ ਕਉ ਹੋਤ ਕ੍ਰਿਪਾਲ ॥

kheleh bigaseh. anad siau; jaa kau hot kripaal |

Sant Singh KhalsaThose, unto whom the Lord shows His Mercy, play happily and blossom forth.
Manmohan SinghThey, unto whom God becomes merciful sport and blossom with (in) glee.
Manmohan Singh (Punjabi)ਜਿਨ੍ਹਾਂ ਉਤੇ ਹਰੀ ਮਿਹਰਵਾਨ ਹੁੰਦਾ ਹੈ, ਉਹ ਖੁਸ਼ੀ ਨਾਲ (ਵਿੱਚ) ਖੇਡਦੇ ਮੱਲ੍ਹਦੇ ਤੇ ਖਿੜਦੇ ਹਨ।
Fareedkot Teekaਜਿਨ ਕੋ ਵਾਹਿਗੁਰੂ ਕ੍ਰਿਪਾਲ ਹੋਤਾ ਹੈ, ਵਹੁ ਪੁਰਸ ਆਤਮ ਅਨੰਦ ਸਹਿਤ ਹੂਏ ਹੂਏ ਪਰਮੇਸ੍ਵਰ ਕੇ ਜਸ ਮੇਂ ਖੇਲਤੇ ਹੈਂ ਔਰ ਪ੍ਰਫੁਲਤ ਹੋਤੇ ਹੈਂ॥
Prof. Sahib Singhਜਿਨ੍ਹਾਂ ਉਤੇ ਕਿਰਪਾ ਕਰਦਾ ਹੈ, ਉਹ ਆਤਮਕ ਆਨੰਦ ਨਾਲ ਜੀਵਨ ਦੀ ਖੇਡ ਖੇਡਦੇ ਹਨ ਤੇ ਸਦਾ ਖਿੜੇ ਰਹਿੰਦੇ ਹਨ।

ਪਦ ਅਰਥ ਬਿਗਸਹਿ = ਖਿੜੇ ਰਹਿੰਦੇ ਹਨ।

SikhNet (Spanish)Ellos se divierten con el Señor y viven en una Dicha inmensa cuando el Señor les participa de Su Placer.

ਸਦੀਵ ਗਨੀਵ ਸੁਹਾਵਨੇ; ਰਾਮ ਨਾਮ ਗ੍ਰਿਹਿ ਮਾਲ ॥

sadeev ganeev suhaavane; raam naam grihi maal |

Sant Singh KhalsaThose who have the wealth of the Lord's Name in their homes are forever wealthy and beautiful.
Manmohan SinghThey, who have the wealth of Lord's Name in their home, are ever rich and beauteous.
Manmohan Singh (Punjabi)ਜਿਨ੍ਹਾਂ ਦੇ ਘਰ ਵਿੱਚ ਪ੍ਰਭੂ ਦੇ ਨਾਮ ਦਾ ਪਦਾਰਥ ਹੈ, ਉਹ ਹਮੇਸ਼ਾਂ ਹੀ ਧਨਾਢ ਅਤੇ ਸੁੰਦਰ ਹਨ।
Fareedkot Teekaਪੁਨਾ ਵਹੁ ਪੁਰਸ ਸਦੀਵ (ਗਨੀਵ) ਧਨਾਢ ਔਰ ਸੋਭਨੀਕ ਹੂਏ ਹੈਂ, ਕਿਯੋਂਕਿ ਤਿਨ ਕੇ ਗ੍ਰਹ ਮੇਂ ਰਾਮ ਨਾਮ ਰੂਪੀ ਮਾਲ ਹੈ॥
Prof. Sahib Singhਉਹ ਸਦਾ ਹੀ ਧਨਾਢ ਹਨ, ਉਹਨਾਂ ਦੇ ਮੱਥੇ ਚਮਕਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਬੇਅੰਤ ਨਾਮ-ਧਨ ਹੈ।

ਪਦ ਅਰਥ ਗਨੀਵ = ਧਨਾਢ, ਗ਼ਨੀ। ਗ੍ਰਿਹਿ = ਹਿਰਦੇ-ਘਰ ਵਿਚ।

SikhNet (Spanish)También son siempre ricos y bellos, sí, aquéllos que atesoran la Riqueza del Naam, el Nombre del Señor.

ਖੇਦੁ ਨ ਦੂਖੁ, ਨ ਡਾਨੁ ਤਿਹ; ਜਾ ਕਉ ਨਦਰਿ ਕਰੀ ॥

khed na dookh, na ddaan tih; jaa kau nadar karee |

Sant Singh KhalsaThose who are blessed with the Lord's Glance of Grace suffer neither torture, nor pain, nor punishment.
Manmohan SinghThey on whom God casts His kind glance suffer neither torture nor pain, nor punishment.
Manmohan Singh (Punjabi)ਜਿਨ੍ਹਾਂ ਉਤੇ ਵਾਹਿਗੁਰੂ ਮਿਹਰ ਦੀ ਨਜ਼ਰ ਧਾਰਦਾ ਹੈ, ਉਨ੍ਹਾਂ ਨੂੰ ਨਾਂ ਕਸ਼ਟ ਅਤੇ ਨਾਂ ਹੀ ਤਕਲੀਫ ਤੇ ਸਜ਼ਾ ਮਿਲਦੀ ਹੈ।
Fareedkot Teekaਜਿਸ ਪੁਰਸ ਕੋ ਪਰਮੇਸ੍ਵਰ ਨੇ ਕ੍ਰਿਪਾ ਦ੍ਰਿਸਟੀ ਕਰੀ ਹੈ, ਤਿਸ ਕੋ ਨਾਂ ਤੋ ਕੋਈ ਕਾਮਾਦਿਕੋਂ ਕਾ ਖੇਦੁ ਹੋਤਾ ਹੈ, ਅਰ ਨਾ ਕੋਈ ਜਨਮਾਦੀ ਦੁਖ ਹੀ ਹੋਤਾ ਹੈ, ਅਰ ਨਾ (ਡਾਨੁ) ਕਰੁ ਪਿਤਰੋਂ ਕਾ ਰਿਣ ਵਾ ਧਰਮਰਾਇ ਕਾ ਡੰਡ ਹੀ ਲਾਗਤਾ ਹੈ॥
Prof. Sahib Singhਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਦੀ ਆਤਮਾ ਨੂੰ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ (ਜੀਵਨ-ਵਣਜ ਵਿਚ ਉਹਨਾਂ ਨੂੰ ਕੋਈ ਜ਼ਿੰਮੇਵਾਰੀ) ਚੱਟੀ ਨਹੀਂ ਜਾਪਦੀ।

ਪਦ ਅਰਥ ਖੇਦੁ = ਕਲੇਸ਼। ਡਾਨੁ = ਡੰਨ।

SikhNet (Spanish)Los que tienen la Gracia del Señor, nunca sufren ni enfrentan las consecuencias de sus acciones.

ਨਾਨਕ. ਜੋ ਪ੍ਰਭ ਭਾਣਿਆ; ਪੂਰੀ ਤਿਨਾ ਪਰੀ ॥੧੮॥

naanak. jo prabh bhaaniaa; pooree tinaa paree |18|

Sant Singh KhalsaO Nanak, those who are pleasing to God become perfectly successful. ||18||
Manmohan SinghNanak, they who are pleasing to the Lord, become perfectly successful.
Manmohan Singh (Punjabi)ਨਾਨਕ, ਜੋ ਸੁਆਮੀ ਨੂੰ ਚੰਗੇ ਲਗਦੇ ਹਨ, ਉਹ ਪੂਰੀ ਤਰ੍ਹਾਂ ਕਾਮਯਾਬ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਪ੍ਰਭੂ ਕੋ ਭਾਏ ਹੈਂ ਤਿਨ ਕੀ ਪੂਰੀ ਪੜੀ ਹੈ, ਭਾਵ ਸਭ ਕਾਮ ਸਿਧ ਹੂਏ ਹੈਂ॥੧੮॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਨੂੰ ਚੰਗੇ ਲਗਦੇ ਹਨ, (ਜੀਵਨ-ਵਣਜ ਵਿਚ) ਉਹ ਕਾਮਯਾਬ ਹੋ ਜਾਂਦੇ ਹਨ ॥੧੮॥
SikhNet (Spanish)Dice Nanak, aquél a quien el Señor ama, su vida es aprobada.(18)
Shabad Guru Arjan Dev Ji Raag Gauree Ang 254

ਸਲੋਕੁ ॥

salok |

Sant Singh KhalsaSalok:
Manmohan SinghSlok,
Manmohan Singh (Punjabi)ਸਲੋਕ।
SikhNet (Spanish)Slok

ਗਨਿ ਮਿਨਿ ਦੇਖਹੁ. ਮਨੈ ਮਾਹਿ; ਸਰਪਰ ਚਲਨੋ ਲੋਗ ॥

gan min dekhahu. manai maeh; sarapar chalano log |

Sant Singh KhalsaSee, that even by calculating and scheming in their minds, people must surely depart in the end.
Manmohan SinghSee by calculating and weighing in thy mind, that people must assuredly depart.
Manmohan Singh (Punjabi)ਆਪਣੇ ਚਿੱਤ ਅੰਦਰ ਗਿਣਤੀ ਮਿਣਤੀ ਕਰ ਕੇ ਵੇਖ ਲੈ, ਕਿ ਲੋਕਾਂ ਨੇ ਜਰੂਰ ਨਿਸਚਿਤ ਹੀ ਟੁਰ ਜਾਣਾ ਹੈ।
Fareedkot Teekaਹੇ ਭਾਈ ਜਨੋਂ! ਤੁਮ (ਗਨਿ ਮਿਨਿ) ਗਿਨ ਕੇ ਅਰ ਮਿਨ ਕੇ, ਭਾਵ ਨਿਸਚੈ ਵਿਚਾਰ ਕਰ ਕੇ ਮਨ ਮੇਂ ਦੇਖ ਲੇਵੋ, ਇਸ (ਲੋਗ) ਸੰਸਾਰ ਨੇ (ਸਰਪਰ) ਜਰੂਰ ਹੀ (ਚਲਨੋ) ਨਾਸ ਹੋ ਜਾਨਾ ਹੈ॥
Prof. Sahib Singh(ਹੇ ਭਾਈ!) ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਸਾਰਾ ਜਗਤ ਜ਼ਰੂਰ (ਆਪੋ ਆਪਣੀ ਵਾਰੀ ਇਥੋਂ) ਤੁਰ ਜਾਇਗਾ (ਫਿਰ ਨਾਸਵੰਤ ਦੀਆਂ ਆਸਾਂ ਕਿਉਂ?)

ਪਦ ਅਰਥ ਗਨਿ ਮਿਨਿ = ਗਿਣ ਕੇ, ਮਿਣ ਕੇ। ਸਰਪਰ = ਜ਼ਰੂਰ।

SikhNet (Spanish)Todo pensamiento conlleva a la mente a la conclusión de que este mundo de seguro va a terminar.

ਆਸ ਅਨਿਤ. ਗੁਰਮੁਖਿ ਮਿਟੈ; ਨਾਨਕ. ਨਾਮ ਅਰੋਗ ॥੧॥

aas anit. guramukh mittai; naanak. naam arog |1|

Sant Singh KhalsaHopes and desires for transitory things are erased for the Gurmukh; O Nanak, the Name alone brings true health. ||1||
Manmohan SinghThe desire for perishable things is effaced, through the Guru. In the Name alone is there health.
Manmohan Singh (Punjabi)ਨਾਸਵੰਤ ਚੀਜ਼ਾਂ ਦੀ ਖਾਹਿਸ਼, ਗੁਰਾਂ ਦੇ ਰਾਹੀਂ ਮਿਟਦੀ ਹੈ। ਕੇਵਲ ਨਾਮ ਅੰਦਰ ਹੀ ਤੰਦਰੁਸਤੀ ਹੈ।
Fareedkot Teekaਸੰਸਾਰ ਕੋ ਅਨਿਤ ਰੂਪ ਜਾਣ ਕਰ ਕੇ ਗੁਰਮੁਖੋਂ ਕੀ ਆਸ ਮਿਟ ਜਾਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੋ ਜਪ ਕਰ (ਅਰੋਗ) ਅਗ੍ਯਾਨ ਸੇ ਰਹਤ ਹੋ ਜਾਤੇ ਹੈਂ॥੧॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਮਨੁੱਖ ਦੇ ਮਨ ਨੂੰ (ਆਸਾਂ ਆਦਿਕ ਦੇ) ਰੋਗ ਤੋਂ ਬਚਾ ਲੈਂਦਾ ਹੈ, ਗੁਰੂ ਦੀ ਸਰਨ ਪਿਆਂ ਨਾਸ-ਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ ॥੧॥

ਪਦ ਅਰਥ ਅਨਿਤ ਆਸ = ਨਿੱਤ ਨਾਹ ਰਹਿਣ ਵਾਲੇ ਪਦਾਰਥਾਂ ਦੀ ਆਸ ॥੧॥

SikhNet (Spanish)Pero el deseo que uno tiene por lo perecedero es canalizado sólo a través del Guru, cuando uno habita en el Nombre de Éxtasis del Señor.(1)
Shabad Guru Arjan Dev Ji Raag Gauree Ang 254

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਗਗਾ. ਗੋਬਿਦ ਗੁਣ ਰਵਹੁ; ਸਾਸਿ ਸਾਸਿ ਜਪਿ ਨੀਤ ॥

gagaa. gobid gun ravahu; saas saas jap neet |

Sant Singh KhalsaGAGGA: Chant the Glorious Praises of the Lord of the Universe with each and every breath; meditate on Him forever.
Manmohan SinghG: Utter thou the praise of the Master of the world with thy every breath and ever meditate on Him.
Manmohan Singh (Punjabi)ਗ- ਤੂੰ ਆਪਣੇ ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਣ ਕਰ ਅਤੇ ਹਮੇਸ਼ਾਂ ਉਸ ਦਾ ਸਿਮਰਨ ਕਰ।
Fareedkot Teekaਗਗੇ ਅਖਰ ਦ੍ਵਾਰਾ ਕਹਤੇ ਹੈਂ: ਗੋਬਿੰਦ ਕੇ ਗੁਣੋਂ ਕੋ (ਰਵਹੁ) ਉਚਾਰਨ ਕਰੋ ਪੁਨਾ ਸ੍ਵਾਸ ਸ੍ਵਾਸ ਨਿਤਾਪ੍ਰਤਿ ਨਾਮ ਜਪਣਾ ਕਰੋ॥☬ਜੇ ਕਹੋ ਫੇਰ ਜਪ ਲੇਵੈਗੋ? ਸੋ ਕਹਤੇ ਹੈਂ:
Prof. Sahib Singh(ਹੇ ਮਿੱਤਰ!) ਸੁਆਸ ਸੁਆਸ ਸਦਾ ਗੋਬਿੰਦ ਦਾ ਨਾਮ ਜਪੋ, ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ,

ਪਦ ਅਰਥ ਰਵਹੁ = ਚੇਤੇ ਕਰੋ। ਨੀਤ = ਨਿੱਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।

SikhNet (Spanish)GAGGA: Recita las Alabanzas de Gobind, con cada respiración.

ਕਹਾ ਬਿਸਾਸਾ ਦੇਹ ਕਾ; ਬਿਲਮ. ਨ ਕਰਿਹੋ ਮੀਤ ॥

kahaa bisaasaa deh kaa; bilam. na kariho meet |

Sant Singh KhalsaHow can you rely on the body? Do not delay, my friend;
Manmohan SinghWhat reliance can be placed on the body? Make no delay, O my friend,
Manmohan Singh (Punjabi)ਸਰੀਰ ਦੇ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ? ਦੇਰੀ ਨਾਂ ਕਰ ਹੇ ਮੇਰੇ ਮਿਤ੍ਰ,
Fareedkot Teekaਇਸ ਸਰੀਰ ਕਾ ਕ੍ਯਾ (ਬਿਸਾਸਾ) ਭਰੋਸਾ ਹੈ, ਤਾਂ ਤੇ ਹੇ ਮਿਤ੍ਰੋ! ਨਾਮ ਜਪਣੇ ਮੇਂ (ਬਿਲਮ) ਦੇਰੀ ਨਾ ਕਰੋ॥
Prof. Sahib Singh(ਵੇਖਣਾ) ਢਿੱਲ ਨ ਕਰਨੀ, ਇਸ ਸਰੀਰ ਦਾ ਕੋਈ ਭਰਵਾਸਾ ਨਹੀਂ।

ਪਦ ਅਰਥ ਬਿਸਾਸਾ = ਵਿਸਾਹ, ਇਤਬਾਰ। ਬਿਲਮ = ਢਿੱਲ।

SikhNet (Spanish)No confíes que tu vida va a durar todo el tiempo y no te tardes.

ਨਹ ਬਾਰਿਕ. ਨਹ ਜੋਬਨੈ; ਨਹ ਬਿਰਧੀ ਕਛੁ ਬੰਧੁ ॥

neh baarik. neh jobanai; neh biradhee kachh bandh |

Sant Singh Khalsathere is nothing to stand in Death's way - neither in childhood, nor in youth, nor in old age.
Manmohan Singhthere is no hitch in the way of death, either in childhood, or in youth, or in old age.
Manmohan Singh (Punjabi)ਮੌਤ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਨਾਂ ਬਚਪਣੇ, ਨਾਂ ਹੀ ਜੁਆਨੀ ਅਤੇ ਨਾਂ ਹੀ ਬੁਢੇਪੇ ਵਿੱਚ।
Fareedkot Teekaਨ ਤੋ ਬਾਲਕ ਅਵਸਥਾ ਕਾ ਹੀ ਔਰ ਨਾ ਜੋਬਨ ਅਵਸਥਾ ਕਾ, ਪੁਨਾ ਨਾ ਹੀ ਬ੍ਰਿਧ ਅਵਸਥਾ ਕਾ ਕੁਛੁ (ਬੰਧੁ) ਬੰਧਾਨ ਹੈ। ਭਾਵ ਸੇ ਮ੍ਰਿਤੂ ਕੀ ਕੋਈ ਮ੍ਰਿਯਾਦਾ ਨਹੀਂ ਹੈ॥
Prof. Sahib Singhਬਾਲਪਨ ਹੋਵੇ, ਜੁਆਨੀ ਹੋਵੇ ਬੁਢੇਪਾ ਹੋਵੇ (ਮੌਤ ਨੂੰ ਆਉਣ ਤੋਂ ਕਿਸੇ ਵੇਲੇ ਭੀ) ਕੋਈ ਰੁਕਾਵਟ ਨਹੀਂ ਹੈ।

ਪਦ ਅਰਥ ਬੰਧੁ = ਰੁਕਾਵਟ।

SikhNet (Spanish)Ni en la niñez, ni en la juventud, tampoco en la vejez está uno a salvo de las garras del mensajero de la muerte,

ਓਹ ਬੇਰਾ. ਨਹ ਬੂਝੀਐ; ਜਉ ਆਇ ਪਰੈ ਜਮ ਫੰਧੁ ॥

oeh beraa. neh boojheeai; jau aae parai jam fandh |

Sant Singh KhalsaThat time is not known, when the noose of Death shall come and fall on you.
Manmohan SinghThat time is not know, when the noose of death shall come and fall upon thee.
Manmohan Singh (Punjabi)ਉਹ ਵੇਲਾ ਜਾਣਿਆ ਨਹੀਂ ਜਾ ਸਕਦਾ ਕਿ ਕਦੋਂ ਮੌਤ ਦੀ ਫਾਹੀ ਤੇਰੇ ਉਤੇ ਆ ਪੈਣੀ ਹੈ।
Fareedkot Teekaਵਹੁ (ਬੇਰਾ) ਸਮਾਂ ਜਾਨਾ ਨਹੀਂ ਜਾਤਾ ਹੈ ਕਿ ਜਿਸ ਸਮੈਂ ਮੈਂ ਜਮ ਕਾ (ਫੰਧੁ) ਫਾਹਾ ਆਨ ਪੜਨਾ ਹੈ॥☬ਜੇ ਕਹੇ ਕੋਈ ਗ੍ਯਾਨੀ ਧ੍ਯਾਨੀ ਬਚਤਾ ਹੋਗਾ?
Prof. Sahib Singhਉਸ ਵੇਲੇ ਦਾ ਪਤਾ ਨਹੀਂ ਲੱਗ ਸਕਦਾ, ਜਦੋਂ ਜਮ ਦਾ ਰੱਸਾ (ਗਲ ਵਿਚ) ਆ ਪੈਂਦਾ ਹੈ।

ਪਦ ਅਰਥ ਬੇਰਾ = ਵੇਲਾ। ਫੰਧੁ = ਫਾਹੀ, ਰੱਸਾ।

SikhNet (Spanish)todo el tiempo nos asecha pero un día, sin falta, nos agarra.

ਗਿਆਨੀ ਧਿਆਨੀ ਚਤੁਰ ਪੇਖਿ; ਰਹਨੁ ਨਹੀ. ਇਹ ਠਾਇ ॥

giaanee dhiaanee chatur pekh; rehan nahee. ih tthaae |

Sant Singh KhalsaSee, that even spiritual scholars, those who meditate, and those who are clever shall not stay in this place.
Manmohan SinghSee that the divine, that meditate and the clever stay not in this place.
Manmohan Singh (Punjabi)ਵੇਖ ਲੈ ਕਿ ਵਿਚਾਰਵਾਨਾਂ, ਬਿਰਤੀ ਜੋੜਣ ਵਾਲਿਆਂ ਅਤੇ ਚਾਤਰਾਂ ਨੇ ਇਸ ਜਗ੍ਹਾ ਤੇ ਨਹੀਂ ਰਹਿਣਾ।
Fareedkot Teekaਜੋ ਗ੍ਯਾਨੀ ਹੈ ਪੁਨਾ ਜੋ ਧ੍ਯਾਨੀ ਹੈ ਔਰ ਜੋ ਚਤਰ ਪੁਰਸ਼ ਹੈ। (ਪੇਖਿ) ਦੇਖ ਲੇਵੋ ਇਸ ਸੰਸਾਰ ਅਸਥਾਨ ਮੇਂ ਕਿਸੀ ਨੇ ਰਹਣਾ ਨਹੀਂ ਹੈ॥
Prof. Sahib Singhਵੇਖੋ! ਗਿਆਨਵਾਨ ਹੋਣ, ਸੁਰਤ ਜੋੜਨ ਵਾਲੇ ਹੋਣ, ਸਿਆਣੇ ਹੋਣ, ਕਿਸੇ ਨੇ ਭੀ ਇਸ ਥਾਂ ਸਦਾ ਟਿਕੇ ਨਹੀਂ ਰਹਿਣਾ।

ਪਦ ਅਰਥ ਪੇਖਿ = ਵੇਖ।

SikhNet (Spanish)Cuando uno ve al Sabio que se va, ¿por qué no puede entender que en este lugar nadie puede permanecer?

ਛਾਡਿ ਛਾਡਿ ਸਗਲੀ ਗਈ; ਮੂੜ ਤਹਾ ਲਪਟਾਹਿ ॥

chhaadd chhaadd sagalee gee; moorr tahaa lapattaeh |

Sant Singh KhalsaOnly the fool clings to that, which everyone else has abandoned and left behind.
Manmohan SinghThe fool clings to that, what every one has left behind and departed.
Manmohan Singh (Punjabi)ਮੂਰਖ ਉਸ ਨੂੰ ਚਿਮੜਦਾ ਹੈ, ਜਿਸ ਨੂੰ ਹਰ ਕੋਈ ਪਿਛੇ ਛੱਡ ਕੇ ਟੁਰ ਗਿਆ ਹੈ।
Fareedkot Teekaਜਿਨ ਪਦਾਰਥੋਂ ਕੋ ਸਭੀ ਸ੍ਰਿਸਟੀ ਛੋਡ ਛੋਡ ਕਰ ਚਲੀ ਗਈ ਹੈ, ਮੂਰਖ ਲੋਗ ਬਾਰੰਬਾਰ ਤਿਨ ਹੀ ਮੇਂ ਲਪਟਤੇ ਹੈਂ॥
Prof. Sahib Singhਮੂਰਖ ਹੀ ਉਹਨਾਂ ਪਦਾਰਥਾਂ ਨੂੰ ਜੱਫਾ ਮਾਰਦੇ ਹਨ ਜਿਨ੍ਹਾਂ ਨੂੰ (ਆਪੋ ਆਪਣੀ ਵਾਰੀ) ਸਾਰੀ ਲੋਕਾਈ ਛੱਡ ਗਈ।

ਪਦ ਅਰਥ ਲਪਟਾਹਿ = ਚੰਬੜਦੇ ਹਨ।

SikhNet (Spanish)Eso que la gente con facilidad deja, los tontos a eso se aferran.

ਗੁਰ ਪ੍ਰਸਾਦਿ ਸਿਮਰਤ ਰਹੈ; ਜਾਹੂ ਮਸਤਕਿ ਭਾਗ ॥

gur prasaad simarat rahai; jaahoo masatak bhaag |

Sant Singh KhalsaBy Guru's Grace, one who has such good destiny written on his forehead remembers the Lord in meditation.
Manmohan SinghHe, on whose forehead good destiny is recorded continues to remember God by Guru's grace.
Manmohan Singh (Punjabi)ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਗੁਰਾਂ ਦੀ ਦਇਆ ਦੁਆਰਾ ਰੱਬ ਦਾ ਚਿੰਤਨ ਕਰਦਾ ਰਹਿੰਦਾ ਹੈ।
Fareedkot Teekaਜਿਸ ਪੁਰਸ ਕੇ ਮਸਤਕ ਕਾ ਉਤਮ ਭਾਗ ਹੈ ਵਹੁ ਪੁਰਸ ਗੁਰੋਂ ਕੀ ਪ੍ਰਸੰਨਤਾ ਕਰ ਨਾਮ ਕੋ ਸਿਮਰਤਾ ਰਹਤਾ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਭਾਗਾਂ ਦਾ ਲੇਖ ਉੱਘੜੇ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ।

ਪਦ ਅਰਥ ਜਾਹੂ ਮਸਤਕਿ = ਜਿਸ ਦੇ ਮੱਥੇ ਉਤੇ।

SikhNet (Spanish)Aquéllos que por la Gracia del Guru habitan en el Señor, por buena fortuna, son bendecidos, pues,

ਨਾਨਕ. ਆਏ ਸਫਲ ਤੇ; ਜਾ ਕਉ ਪ੍ਰਿਅਹਿ ਸੁਹਾਗ ॥੧੯॥

naanak. aae safal te; jaa kau prieh suhaag |19|

Sant Singh KhalsaO Nanak, blessed and fruitful is the coming of those who obtain the Beloved Lord as their Husband. ||19||
Manmohan SinghNanak, profitable is the advent in this world of those, who attain the Beloved Lord as their Spouse.
Manmohan Singh (Punjabi)ਨਾਨਕ ਲਾਭਦਾਇ ਹੈ ਇਸ ਜਹਾਨ ਵਿੱਚ ਉਨ੍ਹਾਂ ਦਾ ਆਗਮਨ, ਜੋ ਪਿਆਰੇ ਪ੍ਰਭੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਸੰਸਾਰ ਮੇਂ ਆਏ ਹੂਏ ਸਫਲ ਹੂਏ ਹੈਂ ਜਿਨ ਕੋ (ਪ੍ਰਿਅਹਿ) ਪਤੀ ਪਰਮੇਸ੍ਵਰ ਕਾ (ਸੁਹਾਗ) ਆਨੰਦ ਹੂਆ ਹੈ॥੧੯॥
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਪਿਆਰੇ ਪ੍ਰਭੂ ਦਾ ਸੁਹਾਗ (ਖਸਮਾਨਾ) ਨਸੀਬ ਹੈ, ਉਹਨਾਂ ਦਾ ਹੀ ਜਗਤ ਵਿਚ ਆਉਣਾ ਮੁਬਾਰਿਕ ਹੈ ॥੧੯॥

ਪਦ ਅਰਥ ਪ੍ਰਿਅਹਿ = ਪਿਆਰੇ ਦਾ ॥੧੯॥

SikhNet (Spanish)dice Nanak, ellos están casados con nadie más que con el Señor.(19)
Shabad Guru Arjan Dev Ji Raag Gauree Ang 254

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਘੋਖੇ ਸਾਸਤ੍ਰ. ਬੇਦ ਸਭ; ਆਨ. ਨ ਕਥਤਉ ਕੋਇ ॥

ghokhe saasatr. bed sabh; aan. na kathtau koe |

Sant Singh KhalsaI have searched all the Shaastras and the Vedas, and they say nothing except this:
Manmohan SinghI have searched all the Shashtras and Vedas. They speak of nothing otherwise than this.
Manmohan Singh (Punjabi)ਮੈਂ ਸਾਰੇ ਸ਼ਾਸਤਰ ਅਤੇ ਵੇਦ ਪੜਤਾਲ ਲਏ ਹਨ। ਇਸ ਦੇ ਬਗੈਰ ਉਹ ਹੋਰ ਕੁਛ ਨਹੀਂ ਆਖਦੇ।
Fareedkot Teekaਸਭੀ ਬੇਦ ਅਰ ਸਾਸਤ੍ਰ (ਘੋਖੇ) ਵਿਚਾਰੇ ਹੈਂ, ਬਿਨਾਂ ਪਰਮੇਸ੍ਵਰ ਤੇ ਕੋਈ ਅਨ੍ਯ ਕੋ ਕਥਨ ਨਹੀਂ ਕਰਤਾ। ਕੋਈ ਪਰੰਪਰਾ ਕਰ ਕਹਤਾ ਹੈ, ਕੋਈ ਸਾਖ੍ਯਾਤ ਕਹਤਾ ਹੈ॥
Prof. Sahib Singhਸਾਰੇ ਵੇਦ ਸ਼ਾਸਤ੍ਰ ਵਿਚਾਰ ਵੇਖੇ ਹਨ, ਇਹਨਾਂ ਵਿਚੋਂ ਕੋਈ ਭੀ ਇਹ ਨਹੀਂ ਆਖਦਾ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਭੀ ਸਦਾ-ਥਿਰ ਰਹਿਣ ਵਾਲਾ ਹੈ।

ਪਦ ਅਰਥ ਘੋਖੇ = ਗਹੁ ਨਾਲ ਪੜ੍ਹ ਵੇਖੇ ਹਨ। ਆਨ = ਕੋਈ ਹੋਰ।

SikhNet (Spanish)He leído los Vedas y los Shastras, ellos no hablan de nadie más que del Señor.

ਆਦਿ ਜੁਗਾਦੀ ਹੁਣਿ ਹੋਵਤ; ਨਾਨਕ. ਏਕੈ ਸੋਇ ॥੧॥

aad jugaadee hun hovat; naanak. ekai soe |1|

Sant Singh Khalsa"In the beginning, throughout the ages, now and forevermore, O Nanak, the One Lord alone exists." ||1||
Manmohan SinghThat one Lord was in the beginning, in the beginning of ages, is now and ever, shall be, O Nanak.
Manmohan Singh (Punjabi)ਉਹ ਅਦੁੱਤੀ ਸੁਆਮੀ ਆਰੰਭ ਵਿੱਚ ਯੁਗਾਂ ਦੇ ਆਰੰਭ ਵਿੱਚ ਸੀ, ਹੁਣ ਹੈ ਅਤੇ ਸਦੀਵ ਹੀ ਅੱਗੇ ਨੂੰ ਹੋਵੇਗਾ, ਹੇ ਨਾਨਕ!
Fareedkot Teeka(ਆਦਿ ਜੁਗਾਦੀ) ਭੂਤ ਕਾਲ ਮੇਂ ਥਾ, (ਹੁਣਿ) ਅਬ ਵਰਤਮਾਨ ਮੇਂ ਭੀ ਓਹੀ ਹੈ ਔਰ ਭਵਿਖਤ ਕਾਲ ਮੇਂ ਭੀ ਓਹੀ ਹੋਵੇਗਾ। ਸ੍ਰੀ ਗੁਰੂ ਜੀ ਕਹਤੇ ਹੈਂ: ਤੀਨੋਂ ਕਾਲ ਮੇਂ ਏਕ ਸੋਈ ਵਾਹਗੁਰੂ ਹੈ॥੧॥
Prof. Sahib Singhਹੇ ਨਾਨਕ! ਇਕ ਪਰਮਾਤਮਾ ਹੀ ਹੈ ਜੋ ਜਗਤ ਦੇ ਸ਼ੁਰੂ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ ਤੇ ਅਗਾਂਹ ਨੂੰ ਭੀ ਰਹੇਗਾ ॥੧॥

ਪਦ ਅਰਥ ਜੁਗਾਦੀ = ਜੁਗਾਂ ਦੇ ਆਦਿ ਤੋਂ। ਹੋਵਤ = ਅਗਾਂਹ ਨੂੰ ਭੀ ਕਾਇਮ ਰਹਿਣ ਵਾਲਾ ॥੧॥

SikhNet (Spanish)Nunca lo ha habido ni lo habrá, pues aquí y allá prevalece sólo Él. (1)
Shabad Guru Arjan Dev Ji Raag Gauree Ang 254

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਘਘਾ. ਘਾਲਹੁ ਮਨਹਿ ਏਹ; ਬਿਨੁ ਹਰਿ. ਦੂਸਰ ਨਾਹਿ ॥

ghaghaa. ghaalahu maneh eeh; bin har. doosar naeh |

Sant Singh KhalsaGHAGHA: Put this into your mind, that there is no one except the Lord.
Manmohan SinghGh: Put this into thy mind that there is no other than God.
Manmohan Singh (Punjabi)ਘ-ਆਪਣੇ ਚਿੱਤ ਵਿੱਚ ਇਹ ਗੱਲ ਪਾ ਲੈ। ਕਿ ਰੱਬ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਘੱਘੇ ਅੱਖਰ ਕੋ ਲੇ ਕਰ ਕਹਤੇ ਹੈਂ: ਹੇ ਭਾਈ! ਇਹ ਨਿਹਚਾ ਮਨ ਮੇਂ ਘਾਲਹੁ ਕਿ ਹਰੀ ਸੇ ਬਿਨਾਂ ਦੂਸਰਾ ਔਰ ਕੋਈ ਨਹੀਂ॥
Prof. Sahib Singh(ਹੇ ਭਾਈ!) ਆਪਣੇ ਮਨ ਵਿਚ ਪੱਕ ਕਰ ਲਵੋ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਸਦਾ-ਥਿਰ ਨਹੀਂ ਹੈ,

ਪਦ ਅਰਥ ਘਾਲਹੁ = ਦ੍ਰਿੜ੍ਹ ਕਰੋ। ਮਨਹਿ = ਮਨ ਵਿਚ।

SikhNet (Spanish)GAGA: Recuerda siempre esto, no hay nadie más que el Señor,

ਨਹ ਹੋਆ. ਨਹ ਹੋਵਨਾ; ਜਤ ਕਤ ਓਹੀ ਸਮਾਹਿ ॥

neh hoaa. neh hovanaa; jat kat ohee samaeh |

Sant Singh KhalsaThere never was, and there never shall be. He is pervading everywhere.
Manmohan SinghThere was none, and none there shall be, only He is contained everywhere.
Manmohan Singh (Punjabi)ਨਾਂ ਕੋਈ ਸੀ ਤੇ ਨਾਂ ਹੀ ਅੱਗੇ ਨੂੰ ਕੋਈ ਹੋਵੇਗਾ, ਹਰ ਥਾਂ ਕੇਵਲ ਓਹ ਹੀ ਵਿਆਪਕ ਹੋ ਰਿਹਾ ਹੈ।
Fareedkot Teekaਨਾਂ ਤੋ ਕੋਈ ਪੀਛੇ ਹੂਆ ਹੈ ਔਰ ਨਾਂ ਆਗੇ ਕੋ ਹੋਨਾ ਹੀ ਹੈ, ਜਹਾਂ ਓਹੀ ਸਮਾਇ ਰਹਾ ਹੈ॥
Prof. Sahib Singhਨਾਹ ਕੋਈ ਹੁਣ ਤਕ ਹੋਇਆ ਨਾਹ ਹੋਵੇਗਾ। ਹਰ ਥਾਂ ਉਹ ਪ੍ਰਭੂ ਹੀ ਮੌਜੂਦ ਹੈ।

ਪਦ ਅਰਥ ਜਤ ਕਤ = ਹਰ ਥਾਂ।

SikhNet (Spanish)no lo ha habido nunca, ni lo habrá, y sólo Él prevalece aquí, allá y en todo lugar.

ਘੂਲਹਿ ਤਉ ਮਨ; ਜਉ ਆਵਹਿ ਸਰਨਾ ॥

ghooleh tau man; jau aaveh saranaa |

Sant Singh KhalsaYou shall be absorbed into Him, O mind, if you come to His Sanctuary.
Manmohan SinghOnly then shalt thou be absorbed in Him, O man, if thou seekest His sanctuary.
Manmohan Singh (Punjabi)ਤਦ ਤੂੰ ਉਸ ਅੰਦਰ ਲੀਨ ਹੋਵੇਗਾ ਹੇ ਬੰਦੇ, ਜੇਕਰ ਤੂੰ ਉਸ ਦੀ ਸ਼ਰਣਾਗਤ ਸੰਭਾਲੇਗਾ।
Fareedkot Teekaਹੇ ਮਨ! ਜਬ ਤੂੰ ਪਰਮੇਸ੍ਵਰ ਕੀ ਸਰਨ ਕੋ ਪ੍ਰਾਪਤਿ ਹੋਵੈਂਗਾ ਤਬੀ ਤੂੰ (ਘੂਲਹਿ) ਛੁਟੈਂਗਾ॥
Prof. Sahib Singhਹੇ ਮਨ! ਜੇ ਤੂੰ ਉਸ ਸਦਾ-ਥਿਰ ਹਰੀ ਦੀ ਸਰਨ ਪਏਂ, ਤਾਂ ਹੀ ਰਸ ਮਾਣੇਂਗਾ।

ਪਦ ਅਰਥ ਘੂਲਹਿ = ਭਿੱਜੇਂਗਾ, ਰਸ ਮਾਣੇਂਗਾ। ਮਨ = ਹੇ ਮਨ!

SikhNet (Spanish)Cuando uno busca Su Refugio, la mente se satisface.

ਨਾਮ ਤਤੁ. ਕਲਿ ਮਹਿ; ਪੁਨਹਚਰਨਾ ॥

naam tat. kal meh; punahacharanaa |

Sant Singh KhalsaIn this Dark Age of Kali Yuga, only the Naam, the Name of the Lord, shall be of any real use to you.
Manmohan SinghIn this Dark age, God's Name is the real atonement for sins.
Manmohan Singh (Punjabi)ਇਸ ਕਲਜੁਗ ਅੰਦਰ ਰੱਬ ਦਾ ਨਾਮ ਹੀ ਅਸਲੀ ਪ੍ਰਾਸਚਿਤ ਕਰਮ ਹੈ।
Fareedkot Teekaਕਲਿਜੁਗ ਕੇ ਬੀਚ ਨਾਮ ਹੀ (ਤਤੁ) ਸਾਰ ਰੂਪ ਅਰੁ ਪਾਪੋਂ ਕੋ ਪੁਨਹਚਰਨ ਰੂਪ ਹੈ। ਪਾਪ ਨਿਬ੍ਰਿਤੀ ਕੇ ਸਾਧਨ ਰੂਪ ਕਰਮ ਕੋ ਪੁਨਹਚਰਨ ਕਹਤੇ ਹੈਂ॥
Prof. Sahib Singhਇਸ ਮਨੁੱਖਾ ਜਨਮ ਵਿਚ ਇਕ ਪ੍ਰਭੂ ਦਾ ਨਾਮ ਹੀ ਹੈ ਜੋ ਕੀਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਸਕਦਾ ਹੈ।

ਪਦ ਅਰਥ ਕਲਿ ਮਹਿ = ਮਨੁੱਖਾ ਜੀਵਨ ਵਿਚ {ਨੋਟ: ਕਿਸੇ ਖ਼ਾਸ ਜੁਗ ਬਾਰੇ ਇਥੇ ਜ਼ਿਕਰ ਨਹੀਂ ਚੱਲ ਰਿਹਾ}। ਪੁਨਹ ਚਰਨਾ = {ਪੁਨਹ = ਮੁੜ, ਦੂਜੀ ਵਾਰ। ਚਰਨ = ਆਚਰਨ, ਕਰਮ} ਕਿਸੇ ਪਾਪ-ਕਰਮ ਦਾ ਅਸਰ ਮਿਟਾਣ ਲਈ ਕੀਤੇ ਕਰਮ, ਪਛਤਾਵੇ ਵਜੋਂ ਕੀਤੇ ਕਰਮ।

SikhNet (Spanish)En la Era de Kali, el Naam, el Nombre del Señor, es el único sitio eficaz para habitar.

ਘਾਲਿ ਘਾਲਿ; ਅਨਿਕ ਪਛੁਤਾਵਹਿ ॥

ghaal ghaal; anik pachhutaaveh |

Sant Singh KhalsaSo many work and slave continually, but they come to regret and repent in the end.
Manmohan SinghBy toiling and labouring, how can they obtain stability?
Manmohan Singh (Punjabi)ਵਹਿਮ ਅੰਦਰ ਮਿਹਨਤ ਤੇ ਮੁਸ਼ੱਕਤ ਕਰ ਕੇ ਅਨੇਕਾ ਪਸਚਾਤਾਪ ਕਰਦੇ ਹਨ।
Fareedkot Teekaਅਨੇਕ ਹੀ ਜੀਵ (ਘਾਲਿ) ਕਰਤਬੋਂ ਕੋ (ਘਾਲਿ) ਕਰ ਕੇ ਪਸਚਾਤਾਪ ਕਰਤੇ ਹੈਂ॥
Prof. Sahib Singhਅਨੇਕਾਂ ਹੀ ਬੰਦੇ (ਹਰੀ-ਸਿਮਰਨ ਤੋਂ ਬਿਨਾ) ਹੋਰ ਹੋਰ ਘਾਲਣਾ ਘਾਲ ਕੇ ਆਖ਼ਰ ਪਛੁਤਾਂਦੇ ਹੀ ਹਨ।
SikhNet (Spanish)Uno hace todo tipo de esfuerzos y al final se arrepiente,

ਬਿਨੁ ਹਰਿ ਭਗਤਿ; ਕਹਾ ਥਿਤਿ ਪਾਵਹਿ ॥

bin har bhagat; kahaa thit paaveh |

Sant Singh KhalsaWithout devotional worship of the Lord, how can they find stability?
Manmohan Singhwithout God's meditation, how can thee obtain stability.
Manmohan Singh (Punjabi)ਰੱਬ ਦੇ ਸਿਮਰਨ ਦੇ ਬਾਝੋਂ ਉਹ ਕਿਸ ਤਰ੍ਹਾਂ ਇਸਥਿਤੀ ਨੂੰ ਪਾ ਸਕਦੇ ਹਨ?
Fareedkot Teekaਸੋ ਹਰੀ ਕੀ ਭਗਤੀ ਸੇ ਬਿਨਾਂ ਕਹਾਂ ਇਸਥਿਤੀ ਪਾਵੇਂ, ਭਾਵ ਸੇ ਚੌਰਾਸੀ ਮੇਂ ਪੜੇ ਭ੍ਰਮਤੇ ਹੈਂ॥
Prof. Sahib Singhਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਤੇ ਭੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ।

ਪਦ ਅਰਥ ਬਿਤਿ = ਆਤਮਕ ਟਿਕਾਉ, ਸ਼ਾਂਤੀ।

SikhNet (Spanish)pues uno no puede lograr la Paz sin la Alabanza del Señor.

ਘੋਲਿ ਮਹਾ ਰਸੁ; ਅੰਮ੍ਰਿਤੁ ਤਿਹ ਪੀਆ ॥

ghol mahaa ras; amrit tih peea |

Sant Singh KhalsaThey alone taste the supreme essence, and drink in the Ambrosial Nectar,
Manmohan SinghHe stirs and drinks the supreme nectareous essence,
Manmohan Singh (Punjabi)ਉਹ ਪਰਮ ਅੰਮ੍ਰਿਤ-ਮਈ ਜੌਹਰ ਨੂੰ ਹਿਲਾ ਕੇ ਪਾਨ ਕਰਦਾ ਹੈ,
Fareedkot Teekaਗੁਰ ਸਬਦ ਸੇ ਸਾਥ (ਘੋਲਿ) ਮਿਲਾਇਕਰ ਪਰਮੇਸ੍ਵਰ ਕਾ ਨਾਮ ਮਹਾਂ ਅੰਮ੍ਰਿਤ ਰਸ ਰੂਪ ਤਿਸ ਪੁਰਸ ਨੇ ਪੀਆ ਹੈ॥
Prof. Sahib Singhਉਸ ਨੇ ਮਹਾ ਰਸ ਵਾਲਾ (ਅਤਿ ਸੁਆਦਲਾ) ਨਾਮ ਅੰਮ੍ਰਿਤ ਘੋਲ ਕੇ ਪੀ ਲਿਆ (ਭਾਵ, ਉਸ ਨੇ ਬੜੇ ਪ੍ਰੇਮ ਨਾਲ ਨਾਮ ਜਪਿਆ ਜਿਸ ਵਿਚੋਂ ਅਜੇਹਾ ਸੁਆਦ ਆਇਆ ਜਿਵੇਂ ਕਿਸੇ ਅੱਤ ਮਿੱਠੇ ਸ਼ਰਬਤ ਆਦਿਕ ਵਿਚੋਂ)
SikhNet (Spanish)Pero sólo probará el Néctar de Dios, la Gran Esencia, aquél que reciba,

ਨਾਨਕ. ਹਰਿ ਗੁਰਿ; ਜਾ ਕਉ ਦੀਆ ॥੨੦॥

naanak. har gur; jaa kau deea |20|

Sant Singh KhalsaO Nanak, unto whom the Lord, the Guru, gives it. ||20||
Manmohan SinghO Nanak, to whom the Divine Guru gives.
Manmohan Singh (Punjabi)ਹੇ ਨਾਨਕ! ਜਿਸ ਨੂੰ ਰੱਬ ਰੂਪ ਗੁਰੂ ਜੀ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਰੂਪ ਗੁਰੋਂ ਨੇ ਜਿਸ ਪੁਰਸ ਕੋ ਦੀਆ ਹੈ॥੨੦॥☬ਜੇ ਕਹੇ ਅਵਸਥਾ ਬਹੁਤ ਹੈ ਫੇਰ ਭਜਨ ਕਰ ਲੇਵੇਂਗੇ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤ ਦੇ ਦਿੱਤੀ ॥੨੦॥

ਪਦ ਅਰਥ ਗੁਰਿ = ਗੁਰੂ ਨੇ ॥੨੦॥

SikhNet (Spanish)dice Nanak, al Señor, a través del Guru.(20)
Shabad Guru Arjan Dev Ji Raag Gauree Ang 254

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਙਣਿ ਘਾਲੇ. ਸਭ ਦਿਵਸ ਸਾਸ; ਨਹ ਬਢਨ ਘਟਨ. ਤਿਲੁ ਸਾਰ ॥

ngan ghaale. sabh divas saas; neh badtan ghattan. til saar |

Sant Singh KhalsaHe has counted all the days and the breaths, and placed them in people's destiny; they do not increase or decrease one little bit.
Manmohan SinghThe Lord has counted and put in the man, all the days and breathing. They neither increase not decrease even to the extent of a sesame.
Manmohan Singh (Punjabi)ਸਮੂਹ ਦਿਨ ਅਤੇ ਸੁਆਸ ਸੁਆਮੀ ਲੇ ਗਿਣ ਕੇ ਆਦਮੀ ਵਿੱਚ ਪਾਏ ਹਨ। ਉਹ ਇਕ ਕੂੰਜਦ ਮਾਤ੍ਰ ਭੀ ਨ ਵਧਦੇ ਹਨ ਤੇ ਨਾਂ ਹੀ ਘਟਦੇ ਹਨ।
Fareedkot Teekaਪੁਰਸ਼ ਕੇ ਸਰੀਰ ਮੇਂ ਸ੍ਵਾਸ ਔਰ ਦਿਨ ਸੰਪੂਰਨ (ਙਣਿ ਘਾਲੇ) ਗਿਣ ਕੇ ਪਾਏ ਹੈਂ, ਤਿਲ ਸਾਦ੍ਰਸ ਬਢਤੇ ਘਟਤੇ ਨਹੀਂ॥
Prof. Sahib Singh(ਜੀਵ ਦੀ ਉਮਰ ਦੇ) ਸਾਰੇ ਦਿਨ ਸੁਆਸ ਗਿਣ ਕੇ ਹੀ (ਜੀਵ ਨੂੰ ਜਗਤ ਵਿਚ) ਭੇਜਦਾ ਹੈ, (ਉਸ ਗਿਣਤੀ ਨਾਲੋਂ) ਇਕ ਤਿਲ ਜਿਤਨਾ ਭੀ ਵਧਾ ਘਟਾ ਨਹੀਂ ਹੁੰਦਾ।

ਪਦ ਅਰਥ ਙਣਿ = ਗਿਣ ਕੇ। ਘਾਲੇ = ਭੇਜਦਾ ਹੈ। ਦਿਵਸ = ਦਿਨ। ਤਿਲੁ ਸਾਰ = ਤਿਲ ਜਿਤਨਾ ਭੀ।

SikhNet (Spanish)El Señor nos ha dado un número específico de días, éstos no se incrementan ni se disminuyen para nada.

ਜੀਵਨ ਲੋਰਹਿ ਭਰਮ ਮੋਹ; ਨਾਨਕ ਤੇਊ ਗਵਾਰ ॥੧॥

jeevan loreh bharam moh; naanak teaoo gavaar |1|

Sant Singh KhalsaThose who long to live in doubt and emotional attachment, O Nanak, are total fools. ||1||
Manmohan SinghThey, who wish to live in superstition and worldly love, O Nanak, are fools.
Manmohan Singh (Punjabi)ਜੋ ਵਹਿਮ ਤੇ ਸੰਸਾਰੀ ਮਮਤਾ ਅੰਦਰ ਜੀਉਣਾ ਚਾਹੁੰਦੇ ਹਨ, ਹੇ ਨਾਨਕ! ਉਹ ਮੂਰਖ ਹਨ।
Fareedkot Teekaਜੋ ਪੁਰਸ ਭਰਮ ਕਰ ਮੋਹੇ ਹੂਏ ਬਹੁਤ ਜੀਵਨਾ ਚਾਹਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ (ਗਵਾਰ) ਮੂਰਖ ਹੈਂ॥੧॥
Prof. Sahib Singhਹੇ ਨਾਨਕ! ਉਹ ਬੰਦੇ ਮੂਰਖ ਹਨ ਜੋ ਮੋਹ ਦੀ ਭਟਕਣਾ ਵਿਚ ਪੈ ਕੇ (ਪ੍ਰਭੂ ਵਲੋਂ ਮਿਲੀ ਉਮਰ ਨਾਲੋਂ ਵਧੀਕ) ਜੀਊਣਾ ਲੋੜਦੇ ਹਨ ॥੧॥

ਪਦ ਅਰਥ ਲੋਰਹਿ = ਲੋੜਦੇ ਹਨ ॥੧॥

SikhNet (Spanish)Dice Nanak, el que quiere vivir en la duda, engañado por el apego, es el más tonto entre los tontos.(1)
Shabad Guru Arjan Dev Ji Raag Gauree Ang 254

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਙੰਙਾ. ਙ੍ਰਾਸੈ ਕਾਲੁ ਤਿਹ; ਜੋ ਸਾਕਤ ਪ੍ਰਭਿ ਕੀਨ ॥

ngangaa. ngraasai kaal tih; jo saakat prabh keen |

Sant Singh KhalsaNGANGA: Death seizes those whom God has made into faithless cynics.
Manmohan SinghNg: Death seizes him, whom the Lord has make the worshipper of mammon.
Manmohan Singh (Punjabi)ਮੌਤ ਉਸ ਨੂੰ ਪਕੜ ਲੈਂਦੀ ਹੈ, ਜਿਸ ਨੂੰ ਠਾਕੁਰ ਨੇ ਮਾਇਆ ਦਾ ਉਪਾਸ਼ਕ ਬਣਾ ਦਿੰਤਾ ਹੈ।
Fareedkot Teekaਙੰਙੇ ਅਖਰ ਦ੍ਵਾਰਾ ਕਹਤੇ ਹੈਂ: ਜੋ ਪ੍ਰਭੂ ਨੇ (ਸਾਕਤ) ਮਨਮੁਖ ਕੀਏ ਹੈਂ ਤਿਨ ਕੋ ਕਾਲ (ਙ੍ਰਾਸੈ) ਪਕੜ ਲੈ ਜਾਤਾ ਹੈ॥
Prof. Sahib Singhਮੌਤ ਦਾ ਡਰ ਉਹਨਾਂ ਬੰਦਿਆਂ ਨੂੰ ਗ੍ਰਸਦਾ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ,

ਪਦ ਅਰਥ ਙ੍ਰਾਸੈ = ਗ੍ਰਸਦਾ ਹੈ। ਸਾਕਤ = ਮਾਇਆ-ਗ੍ਰਸੇ, ਰੱਬ ਨਾਲੋਂ ਟੁੱਟੇ ਹੋਏ। ਪ੍ਰਭਿ = ਪ੍ਰਭੂ ਨੇ।

SikhNet (Spanish)NGANGA: La muerte merodea sobre las cabezas de aquéllos a quienes Dios los ha hecho alabadores de Maya,

ਅਨਿਕ ਜੋਨਿ ਜਨਮਹਿ ਮਰਹਿ; ਆਤਮ ਰਾਮੁ. ਨ ਚੀਨ ॥

anik jon janameh mareh; aatam raam. na cheen |

Sant Singh KhalsaThey are born and they die, enduring countless incarnations; they do not realize the Lord, the Supreme Soul.
Manmohan SinghHe who realises not the All pervading Soul, is born and dies in many existences.
Manmohan Singh (Punjabi)ਜੋ ਸਰਬ-ਵਿਆਪਕ ਰੂਹ ਨੂੰ ਅਨੁਭਵ ਨਹੀਂ ਕਰਦਾ ਉਹ ਅਨੇਕਾਂ ਜੂਨੀਆਂ ਅੰਦਰ ਜੰਮਦਾ ਤੇ ਮਰਦਾ ਹੈ।
Fareedkot Teekaਅਨੇਕ ਜੂਨੀਓਂ ਮੇਂ ਜਨਮਤੇ ਪੁਨਾ ਮਰਤੇ ਹੈਂ। (ਆਤਮ) ਜੀਵਾਤਮਾ ਕੋ (ਰਾਮੁ) ਰਮਣ ਰੂਪ ਬ੍ਰਹਮ ਕਰ ਕੇ ਨਹੀਂ ਜਾਨਾ ਹੈ॥
Prof. Sahib Singhਉਹਨਾਂ ਨੇ ਵਿਆਪਕ ਪ੍ਰਭੂ ਨੂੰ ਨਾਹ ਪਛਾਣਿਆ, ਤੇ ਉਹ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ।

ਪਦ ਅਰਥ ਚੀਨ = ਪਛਾਣਿਆ।

SikhNet (Spanish)pues ellos no toman Conciencia del Señor Todo Prevaleciente, y así nacen para morir una y otra vez.

ਙਿਆਨ ਧਿਆਨ; ਤਾਹੂ ਕਉ ਆਏ ॥

ngiaan dhiaan; taahoo kau aae |

Sant Singh KhalsaThey alone find spiritual wisdom and meditation,
Manmohan SinghHe alone obtains Divine knowledge and meditation,
Manmohan Singh (Punjabi)ਕੇਵਲ ਉਹੀ ਬ੍ਰਹਿਮ ਗਿਆਨ ਅਤੇ ਸਿਮਰਨ ਨੂੰ ਹਾਸਲ ਕਰਦਾ ਹੈ,
Fareedkot Teekaਗਿਆਨ ਧਿਆਨ ਆਦਿਕ ਸੁਭ ਗੁਣ ਤਿਸ ਪੁਰਸ ਕੋ (ਆਏ) ਪ੍ਰਾਪਤਿ ਹੂਏ ਹੈਂ॥
Prof. Sahib Singh(ਮੌਤ ਦਾ ਸਹਮ ਲਾਹ ਕੇ) ਪ੍ਰਭੂ ਨਾਲ ਸਾਂਝ ਉਹਨਾਂ ਨੇ ਹੀ ਪਾਈ, ਪ੍ਰਭੂ ਵਿਚ ਸੁਰਤ ਉਹਨਾਂ ਨੇ ਹੀ ਜੋੜੀ,
SikhNet (Spanish)Sólo podrá obtener la Sabiduría, y conocer el Sendero de la Contemplación,

ਕਰਿ ਕਿਰਪਾ; ਜਿਹ ਆਪਿ ਦਿਵਾਏ ॥

kar kirapaa; jih aap divaae |

Sant Singh Khalsawhom the Lord blesses with His Mercy;
Manmohan Singhwhom the Lord Himself mercifully gives.
Manmohan Singh (Punjabi)ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਦਿੰਦਾ ਹੈ।
Fareedkot Teekaਜਿਸ ਕੋ ਪਰਮੇਸ੍ਵਰ ਨੇ ਕ੍ਰਿਪਾ ਦ੍ਰਿਸਟੀ ਕਰ ਕੇ ਗੁਰਾਂ ਪਾਸੋਂ ਆਪ ਦਿਵਾਏ ਹੈਂ॥
Prof. Sahib Singhਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ ਇਹ ਦਾਤ ਦਿੱਤੀ।
SikhNet (Spanish)aquél que tenga la Gracia del Señor.

ਙਣਤੀ ਙਣੀ; ਨਹੀ ਕੋਊ ਛੂਟੈ ॥

nganatee nganee; nahee koaoo chhoottai |

Sant Singh Khalsano one is emancipated by counting and calculating.
Manmohan SinghNone can be emancipated by making calculations.
Manmohan Singh (Punjabi)ਲੇਖਾ-ਪੱਤਾ ਕਰਨ ਦੁਆਰਾ ਕੋਈ ਭੀ ਬੰਦ-ਖਲਾਸ ਨਹੀਂ ਹੋ ਸਕਦਾ।
Fareedkot Teekaਕਰਮੋਂ ਕੀ ਗਿਣਤੀ ਗਿਣਨੇ ਸੇ ਕੋਈ ਛੂਟਤਾ ਨਹੀਂ ਹੈ॥
Prof. Sahib Singhਸੋਚਾਂ ਸੋਚਿਆਂ (ਇਸ ਹੋਣੀ ਤੋਂ) ਕੋਈ ਬੰਦਾ ਬਚ ਨਹੀਂ ਸਕਦਾ।

ਪਦ ਅਰਥ ਙਣਤੀ ਙਣੀ = ਗਿਣਤੀ ਗਿਣਿਆਂ, ਸੋਚਾਂ ਸੋਚਿਆਂ।

SikhNet (Spanish)Por su propia cuenta, nadie se salva, y el cántaro terreno del cuerpo,

ਕਾਚੀ ਗਾਗਰਿ; ਸਰਪਰ ਫੂਟੈ ॥

kaachee gaagar; sarapar foottai |

Sant Singh KhalsaThe vessel of clay shall surely break.
Manmohan SinghThe earthen body-pitcher shall assuredly burst.
Manmohan Singh (Punjabi)ਮਿੱਟੀ ਦਾ ਸਰੀਰ ਘੜਾ ਨਿਸਚਿਤ ਹੀ ਟੁੱਟ ਜਾਵੇਗਾ।
Fareedkot Teekaਇਹ ਦੇਹ ਕਚੀ ਗਾਗਰਵਤ ਹੈ। ਭਾਵ ਏਹ ਕਿ ਜਿਸ ਕੇ ਵਾਸਤੇ ਪੁੰਨ ਪਾਪ ਕਰਤਾ ਹੈ, ਸੋ ਮਿਥ੍ਯਾ ਹੈ, (ਸਰਪਰ) ਜਰੂਰ ਹੀ ਛੂਟ ਜਾਵੇਗੀ॥☬ਜੇ ਕਹੇ ਕੋਈ ਜੀਵਤਾ ਭੀ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਇਹ ਸਰੀਰ) ਕੱਚਾ ਘੜਾ ਹੈ ਇਸ ਨੇ ਜ਼ਰੂਰ ਟੁੱਟਣਾ ਹੈ।

ਪਦ ਅਰਥ ਸਰਪਰ = ਜ਼ਰੂਰ।

SikhNet (Spanish)seguramente se va a romper.

ਸੋ ਜੀਵਤ; ਜਿਹ ਜੀਵਤ ਜਪਿਆ ॥

so jeevat; jih jeevat japiaa |

Sant Singh KhalsaThey alone live, who, while alive, meditate on the Lord.
Manmohan SinghHe alone lives, who whilst alive, meditates on the Lord.
Manmohan Singh (Punjabi)ਕੇਵਲ ਓਹੀ ਜੀਉਂਦਾ ਹੈ ਜੋ ਜੀਊਦੇ ਜੀ ਸਾਹਿਬ ਦਾ ਸਿਮਰਨ ਕਰਦਾ ਹੈ।
Fareedkot Teekaਸੋ ਪੁਰਸ ਜੀਵਤੇ ਹੈਂ ਜਿਨੋਂ ਨੇ (ਜੀਵਤ) ਜੀਵਨ ਰੂਪ ਪਰਮੇਸ੍ਵਰ ਕੋ ਜਪਾ ਹੈ॥
Prof. Sahib Singh(ਕੋਈ ਲੰਮੀ ਉਮਰ ਜੀਊ ਗਿਆ, ਕੋਈ ਥੋੜੀ) ਉਸੇ ਨੂੰ ਹੀ ਜੀਊਂਦਾ ਸਮਝੋ ਜਿਸ ਨੇ ਜੀਊਂਦੇ ਪਰਮਾਤਮਾ ਦਾ ਸਿਮਰਨ ਕੀਤਾ ਹੈ,
SikhNet (Spanish)Sólo vive aquél que habita en el Señor Viviente y,

ਪ੍ਰਗਟ ਭਏ ਨਾਨਕ; ਨਹ ਛਪਿਆ ॥੨੧॥

pragatt bhe naanak; neh chhapiaa |21|

Sant Singh KhalsaThey are respected, O Nanak, and do not remain hidden. ||21||
Manmohan SinghHe becomes distinguished, O Nanak, and remains not obscure.
Manmohan Singh (Punjabi)ਉਹ ਉਜਾਗਰ ਹੋ ਜਾਂਦਾ ਹੈ ਅਤੇ ਗੁੱਝਾ ਛੁਪਿਆ ਨਹੀਂ ਰਹਿੰਦਾ, ਹੇ ਨਾਨਕ!
Fareedkot Teekaਅਰੁ ਵਹੁ ਪ੍ਰਗਟ ਹੂਏ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਪ੍ਰਤਾਪ ਛਪਾ ਨਹੀਂ ਰਹਤਾ॥੨੧॥
Prof. Sahib Singhਹੇ ਨਾਨਕ! ਸਿਮਰਨ ਕਰਨ ਵਾਲਾ ਮਨੁੱਖ ਲੁਕਿਆ ਨਹੀਂ ਰਹਿੰਦਾ, ਜਗਤ ਵਿਚ ਨਾਮਣਾ ਭੀ ਖੱਟਦਾ ਹੈ ॥੨੧॥

* ਨੋਟ: ਅੰਕ ੩ ਦਾ ਭਾਵ ਇਹ ਹੈ ਕਿ ਅੱਖਰ 'ਙ' ਦੀਆਂ ੩ ਪਉੜੀਆਂ ਆ ਚੁਕੀਆਂ ਹਨ।

SikhNet (Spanish)para él, el Señor no está escondido y se le manifiesta en todo.(2)
Shabad Guru Arjan Dev Ji Raag Gauree Ang 254

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok.

ਚਿਤਿ ਚਿਤਵਉ. ਚਰਣਾਰਬਿੰਦ; ਊਧ ਕਵਲ. ਬਿਗਸਾਂਤ ॥

chit chitvau. charanaarabind; aoodh kaval. bigasaant |

Sant Singh KhalsaFocus your consciousness on His Lotus Feet, and the inverted lotus of your heart shall blossom forth.
Manmohan SinghBy meditation within my mind on the Lord's lotus feet, my inverted heart lotus has blossomed.
Manmohan Singh (Punjabi)ਆਪਣੇ ਚਿੱਤ ਅੰਦਰ ਸਾਹਿਬ ਦੇ ਕੰਵਲ ਰੂਪੀ ਪੈਰਾ ਦਾ ਸਿਮਰਨ ਕਰਨ ਦੁਆਰਾ ਮੇਰਾ ਮੂਧਾ ਦਿਲ ਕੰਵਲ ਖਿੜ ਗਿਆ ਹੈ।
Fareedkot Teekaਪੁਨਹ ਤਿਨੋਂ ਨੇ ਪਰਮੇਸ੍ਵਰ ਕੇ ਚਰਨ ਕਮਲੋਂ ਕੋ ਚਿਤ ਮੇਂ ਚਿੰਤਨ ਕੀਆ ਹੈ। ਔਰ ਤਿਨ ਕਾ ਰਿਦਾ ਕਮਲ ਜੋ ਪਰਮੇਸ੍ਵਰ ਕੀ ਤਰਫ ਸੇ (ਊਧ) ਉਲਟਾ ਹੂਆ, ਥਾ, ਸੋ (ਬਿਗਸਾਂਤ) ਪ੍ਰਫੁਲਤ ਹੂਆ ਹੈ॥
Prof. Sahib Singh(ਮੈਂ ਤਾਂ ਆਪਣੇ) ਚਿਤ ਵਿਚ ਪ੍ਰਭੂ ਦੇ ਸੋਹਣੇ ਚਰਨ ਟਿਕਾਂਦਾ ਹਾਂ (ਜੋ ਜੀਵ ਇਹ ਕੰਮ ਕਰਦਾ ਹੈ ਉਸ ਦਾ ਮਾਇਆ ਵਾਲੇ ਪਾਸੇ) ਉਲਟਿਆ ਮਨ ਕੌਲ ਫੁੱਲ ਵਾਂਗ ਖਿੜ ਪੈਂਦਾ ਹੈ।

ਪਦ ਅਰਥ ਚਿਤਿ = ਚਿਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਚਰਣਾਰਬਿੰਦ = ਚਰਣ ਅਰਬਿੰਦ, ਚਰਨ ਕਮਲ, ਸੋਹਣੇ ਚਰਨ। ਊਧ = ਉਲਟਿਆ ਹੋਇਆ, ਮਾਇਆ ਵਲ ਪਰਤਿਆ ਹੋਇਆ।

SikhNet (Spanish)Que en tu mente habite el Loto de los Pies del Señor, para que la Flor de Loto de tu ser florezca.

ਪ੍ਰਗਟ ਭਏ ਆਪਹਿ ਗੋੁਬਿੰਦ; ਨਾਨਕ ਸੰਤ ਮਤਾਂਤ ॥੧॥

pragatt bhe aapeh guobind; naanak sant mataant |1|

Sant Singh KhalsaThe Lord of the Universe Himself becomes manifest, O Nanak, through the Teachings of the Saints. ||1||
Manmohan SinghBy Saints instruction, O Nanak, the Lord of the world Himself becomes manifest.
Manmohan Singh (Punjabi)ਸਾਧੂਆਂ ਦੇ ਉਪਦੇਸ਼ ਦੁਆਰਾ, ਹੇ ਨਾਨਕ! ਸ੍ਰਿਸ਼ਟੀ ਦਾ ਸੁਆਮੀ ਖੁਦ ਹੀ ਪਰਤੱਖ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੇ (ਮਤਾਂਤ) ਮੰਤ੍ਰ ਕਰ ਕੇ ਤਿਨ ਕੋ ਗੋਬਿੰਦ ਜੀ ਆਪ ਹੀ (ਪ੍ਰਗਟ) ਸਾਖ੍ਯਾਤਕਾਰ ਹੂਏ ਹੈਂ॥੧॥
Prof. Sahib Singhਹੇ ਨਾਨਕ! ਗੁਰੂ ਦੀ ਸਿੱਖਿਆ ਨਾਲ ਗੋਬਿੰਦ ਆਪ ਹੀ ਉਸ ਹਿਰਦੇ ਵਿਚ ਆ ਪਰਗਟਦਾ ਹੈ ॥੧॥

ਪਦ ਅਰਥ ਆਪਹਿ = ਆਪ ਹੀ। ਗਬਿੰਦ = {ਨੋਟ: ਅਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ} ॥੧॥

SikhNet (Spanish)Así el Señor, de Sí Mismo, te revelará Su Ser, a través del Bani de la Palabra del Guru. (1)
Shabad Guru Arjan Dev Ji Raag Gauree Ang 254

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਚਚਾ; ਚਰਨ ਕਮਲ ਗੁਰ ਲਾਗਾ ॥

chachaa; charan kamal gur laagaa |

Sant Singh KhalsaCHACHA: Blessed, blessed is that day,
Manmohan SinghCh: When I got attached to Guru's lotus feet,
Manmohan Singh (Punjabi)ਚ- ਜਦ ਮੈਂ ਗੁਰਾਂ ਦੇ ਕੰਵਲ ਰੂਪੀ ਪੈਰਾ ਨਾਲ ਜੁੜਿਆਂ,
Fareedkot Teekaਚਚਾ ਅਖਰ ਲੇ ਕਰ ਕਹਤੇ ਹੈਂ: ਜੋ ਸਿਖ ਗੁਰੋਂ ਕੇ ਚਰਨ ਕਮਲੋਂ ਮੇਂ ਲਾਗਾ ਹੈ॥
Prof. Sahib Singhਜਦੋਂ (ਕਿਸੇ ਜੀਵ ਦਾ ਮੱਥਾ) ਗੁਰੂ ਦੇ ਸੋਹਣੇ ਚਰਨਾਂ ਤੇ ਲੱਗੇ,
SikhNet (Spanish)CHACHA: Bendito, bendito será ese día,

ਧਨਿ ਧਨਿ ਉਆ ਦਿਨ; ਸੰਜੋਗ ਸਭਾਗਾ ॥

dhan dhan uaa din; sanjog sabhaagaa |

Sant Singh Khalsawhen I became attached to the Lord's Lotus Feet.
Manmohan SinghBlest, blest is that day, and auspicious the conjuncture.
Manmohan Singh (Punjabi)ਮੁਬਾਰਕ, ਮੁਬਾਰਕ, ਹੈ ਉਹ ਦਿਹਾੜਾ ਅਤੇ ਵਡਭਾਗਾ ਹੈ ਉਹ ਢੋ-ਮੇਲ।
Fareedkot Teekaਵਹੁ ਦਿਨ ਧੰਨ ਹੈ ਅਰੁ ਸਿਖ ਭੀ ਧੰਨ ਹੈ, ਕਯੋਂਕਿ ਵਹੁ ਪੁਰਸ਼ ਗੁਰੋਂ ਕੇ (ਸੰਜੋਗ) ਮਿਲਾਪ ਕਰ ਕੇ (ਸ) ਉਤਮ ਭਾਗੋਂ ਵਾਲਾ ਹੂਆ ਹੈ॥
Prof. Sahib Singhਉਹ ਦਿਨ ਭਾਗਾਂ ਵਾਲੇ, ਉਹ ਸਮਾ ਭਾਗਾਂ ਵਾਲਾ ਸਮਝੋ।

ਪਦ ਅਰਥ ਉਆ ਦਿਨ = ਉਹ ਦਿਹਾੜੇ।

SikhNet (Spanish)cuando la mente de uno descanse sobre el Loto de los Pies del Guru.

ਚਾਰਿ ਕੁੰਟ; ਦਹ ਦਿਸਿ ਭ੍ਰਮਿ ਆਇਓ ॥

chaar kuntt; deh dis bhram aaeo |

Sant Singh KhalsaAfter wandering around in the four quarters and the ten directions,
Manmohan SinghI have come after wandering in four quarters and ten directions,
Manmohan Singh (Punjabi)ਮੈਂ ਚੋਹੀਂ ਪਾਸੀਂ ਅਤੇ ਦਸੀਂ ਤਰਫੀਂ ਭਟਕ ਕੇ ਆਇਆ ਹਾਂ,
Fareedkot Teekaਜਿਸ ਵਾਹਿਗੁਰੂ ਕੇ ਦਰਸਨ ਹੇਤ ਚਾਰੋਂ ਕੁੰਟ ਸਹਤ ਜੋ ਦਸੋਂ ਦਿਸਾ ਹੈਂ ਤਿਨ ਮੇਂ ਭ੍ਰਮ ਆਇਆ ਥਾ, ਹਰੀ ਕਾ ਦਰਸਨ ਨਹੀਂ ਹੂਆ ਥਾ॥
Prof. Sahib Singh(ਪ੍ਰਭੂ ਦੀ ਦੀਦਾਰ ਦੀ ਖ਼ਾਤਰ, ਜੀਵ) ਚੌਹੀਂ ਤਰਫ਼ੀਂ ਦਸੀਂ ਪਾਸੀਂ ਭੀ ਭਟਕ ਆਵੇ (ਤਦ ਭੀ ਸਫਲਤਾ ਨਹੀਂ ਹੁੰਦੀ।)
SikhNet (Spanish)Uno podrá vagar en todas direcciones,

ਭਈ ਕ੍ਰਿਪਾ; ਤਬ ਦਰਸਨੁ ਪਾਇਓ ॥

bhee kripaa; tab darasan paaeo |

Sant Singh KhalsaGod showed His Mercy to me, and then I obtained the Blessed Vision of His Darshan.
Manmohan Singhwhen God showed mercy, I obtained Guru's sight, then.
Manmohan Singh (Punjabi)ਜਦ ਰੱਬ ਨੇ ਰਹਿਮਤ ਕੀਤੀ, ਤਦ ਮੈਨੂੰ ਗੁਰਾਂ ਦਾ ਦੀਦਾਰ ਪ੍ਰਾਪਤ ਹੋਇਆ।
Fareedkot Teekaਸੋ ਜਬ ਗੁਰੋਂ ਕੀ ਕ੍ਰਿਪਾ ਦ੍ਰਿਸ੍ਟੀ ਹੂਈ ਤਬ ਤਿਸ ਪਰਮੇਸ੍ਵਰ ਕਾ ਦਰਸਨ ਪਾਇ ਲੀਆ ਹੈ॥
Prof. Sahib Singhਦੀਦਾਰ ਤਦੋਂ ਹੀ ਹੁੰਦਾ ਹੈ, ਜਦੋਂ ਉਸ ਦੀ ਮਿਹਰ ਹੋਵੇ। (ਤੇ ਮਿਹਰ ਹੋਇਆਂ ਗੁਰੂ ਦੀ ਸੰਗਤਿ ਮਿਲਦੀ ਹੈ)।
SikhNet (Spanish)pero podrá ver al Señor sólo a través de la Gracia del Maestro.

ਚਾਰ ਬਿਚਾਰ; ਬਿਨਸਿਓ ਸਭ ਦੂਆ ॥

chaar bichaar; binasio sabh dooaa |

Sant Singh KhalsaBy pure lifestyle and meditation, all duality is removed.
Manmohan SinghThrough meritorious meditation, all duality is removed.
Manmohan Singh (Punjabi)ਸਰੇਸ਼ਟ ਸਿਮਰਨ ਦੁਆਰਾ ਸਮੂਹ ਦਵੈਤ-ਭਾਵ ਦੂਰ ਹੋ ਗਿਆ ਹੈ।
Fareedkot Teekaਜਬ (ਚਾਰ) ਸ੍ਰੇਸਟ ਵਾ ਚਾਰੋਂ ਬੇਦੋਂ ਕਾ ਵੀਚਾਰ ਕੀਆ ਤਬ ਦ੍ਵੈਤ ਭਾਵ ਸਭ ਬਿਨਸ ਜਾਤਾ ਭਯਾ॥
Prof. Sahib Singhਵਿਚਾਰ ਸੁਅੱਛ ਹੋ ਜਾਂਦੇ ਹਨ, ਮਾਇਆ ਦਾ ਪਿਆਰ ਸਾਰਾ ਹੀ ਮੁੱਕ ਜਾਂਦਾ ਹੈ।

ਪਦ ਅਰਥ ਚਾਰ = ਸੁੰਦਰ। ਬਿਚਾਰ = ਵਿਚਾਰਾਂ। ਦੂਆ = ਦੂਜਾ ਭਾਵ, ਮਾਇਆ ਦਾ ਪਿਆਰ।

SikhNet (Spanish)Entonces él recibirá todas las distinciones, que por su actitud le serán conferidas.

ਸਾਧਸੰਗਿ; ਮਨੁ ਨਿਰਮਲ ਹੂਆ ॥

saadhasang; man niramal hooaa |

Sant Singh KhalsaIn the Saadh Sangat, the Company of the Holy, the mind becomes immaculate.
Manmohan SinghIn the society of Saints, my mind is rendered Pure.
Manmohan Singh (Punjabi)ਸਤਿ ਸੰਗਤ ਅੰਦਰ ਮੇਰਾ ਚਿੱਤ ਸੁੱਧ ਹੋ ਗਿਆ ਹੈ।
Fareedkot Teekaਸੰਤੋਂ ਕੇ ਸਾਥ ਮਿਲਨੇ ਕਰ ਮਨ ਨਿਰਮਲ ਹੂਆ ਹੈ॥
Prof. Sahib Singhਗੁਰੂ ਦੀ ਸੰਗਤਿ ਵਿਚ ਮਨ ਪਵਿਤ੍ਰ ਹੋ ਜਾਂਦਾ ਹੈ।
SikhNet (Spanish)Y en la Saad Sangat, la Sociedad de los Santos, su mente se volverá pura.

ਚਿੰਤ ਬਿਸਾਰੀ; ਏਕ ਦ੍ਰਿਸਟੇਤਾ ॥

chint bisaaree; ek drisattetaa |

Sant Singh KhalsaAnxieties are forgotten, and the One Lord alone is seen,
Manmohan SinghHe forgets the anxieties and beholds the One Lord,
Manmohan Singh (Punjabi)ਉਹ iਫ਼ਕਰ-ਚਿੰਤਾ ਨੂੰ ਭੁੱਲ ਜਾਂਦਾ ਹੈ ਅਤੇ ਇਕ ਸੁਆਮੀ ਨੂੰ ਵੇਖ ਲੈਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨੇ ਸਭ ਚਿੰਤਾ ਬਿਸਾਰ ਦਈ ਹੈ ਔਰ ਏਕ ਵਾਹਿਗੁਰੂ ਹੀ ਤਿਸ ਕੋ ਦ੍ਰਿਸਟ ਆਵਤਾ ਹੈ॥
Prof. Sahib Singhਉਸ ਨੂੰ (ਹਰ ਥਾਂ) ਇਕ ਪਰਮਾਤਮਾ ਦਾ ਹੀ ਦਰਸਨ ਹੁੰਦਾ ਹੈ, ਉਹ ਹੋਰ ਸਾਰੀਆਂ ਚਿਤਵਨੀਆਂ ਵਿਸਾਰ ਦੇਂਦਾ ਹੈ (ਤੇ ਇਕ ਪਰਮਾਤਮਾ ਦਾ ਹੀ ਚਿਤਵਨ ਕਰਦਾ ਹੈ),

ਪਦ ਅਰਥ ਦ੍ਰਿਸਟੇਤਾ = ਦਰਸਨ ਕੀਤਾ।

SikhNet (Spanish)Sus preocupaciones terminarán y podrá ver al Señor,

ਨਾਨਕ. ਗਿਆਨ ਅੰਜਨੁ; ਜਿਹ ਨੇਤ੍ਰਾ ॥੨੨॥

naanak. giaan anjan; jih netraa |22|

Sant Singh KhalsaO Nanak, by those whose eyes are anointed with the ointment of spiritual wisdom. ||22||
Manmohan SinghNanak, to whose eyes the salv of Divine Knowledge is applied.
Manmohan Singh (Punjabi)ਨਾਨਕ, ਜਿਸ ਦੀਆਂ ਅੱਖਾਂ ਵਿੱਚ ਬ੍ਰਹਿਮ ਬੀਚਾਰ ਦਾ ਸੁਰਮਾ ਪੈ ਜਾਂਦਾ ਹੈ।
Fareedkot Teekaਜਿਸ ਪੁਰਸ ਕੇ ਬੁਧੀ ਰੂਪ ਨੇਤ੍ਰੋਂ ਮੇਂ ਗਯਾਨ ਰੂਪੀ (ਅੰਜਨੁ) ਸੁਰਮਾ ਪੜਾ ਹੈ॥੨੨॥☬ਐਸੇ ਹੀ ਬੇਨਤੀ ਕਰੇ:
Prof. Sahib Singhਹੇ ਨਾਨਕ! ਜਿਸ ਦੀਆਂ ਅੱਖਾਂ ਵਿਚ (ਗੁਰੂ ਦੀ ਬਖ਼ਸ਼ੀ) ਸੂਝ ਦਾ ਸੁਰਮਾ ਪੈਂਦਾ ਹੈ ॥੨੨॥

ਪਦ ਅਰਥ ਅੰਜਨੁ = ਸੁਰਮਾ। ਜਿਹ = ਜਿਸ ਦੀਆਂ ॥੨੨॥

SikhNet (Spanish)eso le ocurrirá a aquél que aplique el Colirio de la Sabiduría en sus ojos.(22)
Shabad Guru Arjan Dev Ji Raag Gauree Ang 254

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਛਾਤੀ ਸੀਤਲ. ਮਨੁ ਸੁਖੀ; ਛੰਤ ਗੋਬਿਦ ਗੁਨ ਗਾਇ ॥

chhaatee seetal. man sukhee; chhant gobid gun gaae |

Sant Singh KhalsaThe heart is cooled and soothed, and the mind is at peace, chanting and singing the Glorious Praises of the Lord of the Universe.
Manmohan SinghThe breast becomes cool and the soul happy, by singing the chhant of the praises of the World-Lord.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਜੱਸ ਦੇ ਛੰਦ ਗਾਇਨ ਕਰਨ ਦੁਆਰਾ ਹਿੱਕ ਠੰਡੀਠਾਰ ਅਤੇ ਆਤਮਾ ਪਰਸੰਨ ਹੋ ਜਾਂਦੀ ਹੈ।
Fareedkot Teekaਹੇ ਗੋਬਿੰਦ ਜੀ! ਤੇਰੇ ਗੁਨ ਅਰ ਜਸ ਕੋ ਗਾਇ ਕਰ ਮੇਰੀ ਛਾਤੀ ਅਰਥਾਤ ਬੁਧੀ ਸੀਤਲ ਭਈ ਹੈ, ਪੁਨਾ ਮਨ ਭੀ ਸੁਖੀ ਹੂਆ ਹੈ॥
Prof. Sahib Singhਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਕੇ ਮੇਰੇ ਦਿਲ ਵਿਚ ਠੰਡ ਪੈ ਜਾਏ, ਮੇਰਾ ਮਨ ਸੁਖੀ ਹੋ ਜਾਏ,

ਪਦ ਅਰਥ ਸੀਤਲ = ਠੰਡੀ। ਛੰਤ = ਛੰਦ, ਗੀਤ। ਗਾਇ = ਗਾ ਕੇ।

SikhNet (Spanish)El corazón del que canta la Alabanza del Señor, está en Paz, y su mente en Equilibrio.

ਐਸੀ ਕਿਰਪਾ ਕਰਹੁ ਪ੍ਰਭ; ਨਾਨਕ ਦਾਸ ਦਸਾਇ ॥੧॥

aisee kirapaa karahu prabh; naanak daas dasaae |1|

Sant Singh KhalsaShow such Mercy, O God, that Nanak may become the slave of Your slaves. ||1||
Manmohan SinghShow such compassion, O my Lord, that Nanak may become the slave of Thine slaves.
Manmohan Singh (Punjabi)ਇਹੋ ਜਿਹੀ ਰਹਿਮਤ ਧਾਰ ਹੇ ਮੇਰੇ ਸੁਆਮੀ! ਕਿ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਵੇ।
Fareedkot Teekaਹੇ ਪ੍ਰਭੂ! ਮੇਰੇ ਪੁਰ ਐਸੀ ਕ੍ਰਿਪਾ ਦ੍ਰਿਸਟੀ ਕਰੋ, ਸ੍ਰੀ ਗੁਰੂ ਜੀ ਕਹਤੇ ਹੈਂ: ਕਿ ਮੈਂ ਆਪ ਕੇ ਦਾਸੋਂ ਕਾ ਦਾਸ ਹੋ ਜਾਵੋਂ॥੧॥
Prof. Sahib Singhਹੇ ਪ੍ਰਭੂ! ਮੇਰੇ ਤੇ ਅਜੇਹੀ ਮਿਹਰ ਕਰ। ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਹਾਂ ॥੧॥

ਪਦ ਅਰਥ ਦਾਸ ਦਸਾਇ = ਦਾਸਾਂ ਦਾ ਦਾਸ ॥੧॥

SikhNet (Spanish)Bendice a Nanak también oh Señor, pues él es el Esclavo de Tus Esclavos.(1)
Shabad Guru Arjan Dev Ji Raag Gauree Ang 254 - 255

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਛਛਾ; ਛੋਹਰੇ ਦਾਸ ਤੁਮਾਰੇ ॥

chhachhaa; chhohare daas tumaare |

Sant Singh KhalsaCHHACHHA: I am Your child-slave.
Manmohan SinghChh: I am a slave boy of Thine.
Manmohan Singh (Punjabi)ਛ- ਮੈਂ ਤੇਰਾ ਗੁਲਾਮ ਛੋਕਰਾ ਹਾਂ।
Fareedkot Teekaਛਛੇ ਦ੍ਵਾਰਾ ਕਹਤੇ ਹੈਂ: ਜੋ ਆਪ ਕੇ (ਛੋਹਰੇ) ਛੋਟੇ ਬਾਲਕ ਕੇ ਸਮਾਨ ਦਾਸ ਹੈਂ॥
Prof. Sahib Singhਮੈਂ ਤੇਰਾ ਦਾਸ ਹਾਂ, ਤੇਰਾ ਬੱਚਾ ਹਾਂ (ਮਿਹਰ ਕਰ)

ਪਦ ਅਰਥ ਛੋਹਰੇ = ਬਾਲਕੇ, ਦਾਸ।

SikhNet (Spanish)CHHACHHA: Somos Tus niños, Tus esclavos, oh Señor;

ਦਾਸ ਦਾਸਨ ਕੇ; ਪਾਨੀਹਾਰੇ ॥

daas daasan ke; paaneehaare |

Sant Singh KhalsaI am the water-carrier of the slave of Your slaves.
Manmohan SinghI am the water carrier of the serf of Thy serfs.
Manmohan Singh (Punjabi)ਮੈਂ ਤੇਰੇ ਨਫਰਾਂ ਦੇ ਨਫਰ ਦਾ ਜਲ-ਢੋਣ ਵਾਲਾ ਹਾਂ।
Fareedkot Teekaਤਿਨ ਕੇ ਦਾਸਨ ਕੇ ਦਾਸੋਂ ਕੇ ਹਮ ਪਾਨੀ ਹਾਰ ਹੋਵੈ॥☬ਜੇ ਕਹੇ ਤੁਮ ਪਾਨੀ ਹਾਰ ਕ੍ਯੋਂ ਹੋਤੇ ਹੋ?
Prof. Sahib Singhਤੇਰੇ ਦਾਸਾਂ ਦੇ ਦਾਸਾਂ ਦਾ ਮੈਂ ਪਾਣੀ ਭਰਨ ਵਾਲਾ ਬਣਾਂ (ਉਹਨਾਂ ਦੀ ਸੇਵਾ ਵਿਚ ਮੈਨੂੰ ਆਨੰਦ ਪ੍ਰਤੀਤ ਹੋਵੇ)।

ਪਦ ਅਰਥ ਪਾਨੀਹਾਰੇ = ਪਾਣੀ ਭਰਨ ਵਾਲੇ।

SikhNet (Spanish)no, más bien los Esclavos de Tu Esclavos.

ਛਛਾ. ਛਾਰੁ ਹੋਤ; ਤੇਰੇ ਸੰਤਾ ॥

chhachhaa. chhaar hot; tere santaa |

Sant Singh KhalsaChhachha: I long to become the dust under the feet of Your Saints.
Manmohan SinghChh: That I may become the dust of Thine Saints,
Manmohan Singh (Punjabi)ਛ- ਤਾਂ ਜੋ ਮੈਂ ਤੇਰੇ ਸਾਧੂਆਂ ਦੇ ਪੈਰਾ ਦੀ ਧੂੜ ਹੋ ਜਾਵਾਂ,
Fareedkot Teekaਪੁਨਾ ਛਛੇ ਦ੍ਵਾਰਾ ਕਹਤੇ ਹੈਂ: ਜੋ ਪੁਰਸ ਤੇਰੇ ਸੰਤ ਜਨੋਂ ਕੀ (ਛਾਰੁ) ਚਰਨ ਧੂੜ ਹੋਤੇ ਹੈਂ॥
Prof. Sahib Singhਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਹੋ ਜਾਵਾਂ,

ਪਦ ਅਰਥ ਛਾਰੁ = ਚਰਨ-ਧੂੜ।

SikhNet (Spanish)Somos el Polvo de los Pies de Tus Santos.

ਅਪਨੀ ਕ੍ਰਿਪਾ ਕਰਹੁ; ਭਗਵੰਤਾ ॥

apanee kripaa karahu; bhagavantaa |

Sant Singh KhalsaPlease shower me with Your Mercy, O Lord God!
Manmohan Singhshow Thy mercy unto me, O my Auspicious Master.
Manmohan Singh (Punjabi)ਮੇਰੇ ਉਤੇ ਆਪਣੀ ਦਇਆ ਧਾਰ, ਹੇ ਮੇਰੇ ਮੁਬਾਰਕ ਮਾਲਕ!
Fareedkot Teekaਤਿਸ ਪਰ ਹੇ ਭਗਵੰਤ! ਤੁਮ ਅਪਨੀ ਕ੍ਰਿਪਾ ਦ੍ਰਿਸਟੀ ਕਰਤੇ ਹੋ॥
Prof. Sahib Singhਹੇ ਭਗਵਾਨ! ਆਪਣੀ ਅਜਿਹੀ ਮਿਹਰ ਕਰ।

ਪਦ ਅਰਥ ਭਗਵੰਤਾ = ਹੇ ਭਗਵਾਨ!

SikhNet (Spanish)Esparce en nosotros, oh Dios, Tu Misericordia.

ਛਾਡਿ ਸਿਆਨਪ; ਬਹੁ ਚਤੁਰਾਈ ॥

chhaadd siaanap; bahu chaturaaee |

Sant Singh KhalsaI have given up my excessive cleverness and scheming,
Manmohan SinghI have abandoned my excessive wisdom and cleverness,
Manmohan Singh (Punjabi)ਮੈਂ ਆਪਣੀ ਘਨੇਰੀ ਅਕਲਮੰਦੀ ਅਤੇ ਚਾਲਾਕੀ ਤਿਆਗ ਦਿੱਤੀ ਹੈ,
Fareedkot Teekaਜਿਸ ਪੁਰਸ ਨੇ ਮਨ ਕੀ ਸ੍ਯਾਨਪ ਅਰ ਬਾਣੀ ਕੀ ਬਹੁਤੀ ਚਤਰਾਈ ਛੋਡ ਕਰ॥
Prof. Sahib Singhਹੇ ਮਨ! ਸਾਰੀ ਚਤੁਰਾਈ ਸਿਆਣਪ ਛੱਡ ਕੇ,
SikhNet (Spanish)Ya me he deshecho de mis astucias y estoy tomando instrucción de Tus Santos.

ਸੰਤਨ ਕੀ; ਮਨ ਟੇਕ ਟਿਕਾਈ ॥

santan kee; man ttek ttikaaee |

Sant Singh Khalsaand I have taken the support of the Saints as my mind's support.
Manmohan Singhand have propped up my mind with the Saints' prop.
Manmohan Singh (Punjabi)ਅਤੇ ਆਪਣੇ ਚਿੱਤ ਨੂੰ ਸਾਧੂਆਂ ਦੇ ਆਸਰੇ ਦਾ ਸਹਾਰਾ ਦਿੱਤਾ ਹੈ।
Fareedkot Teekaਤੇਰੇ ਸੰਤ ਜਨੋਂ ਕੀ ਮਨ ਕੇ ਵਿਖੇ (ਟੇਕ) ਸਰਣਿ ਟਿਕਾਈ ਹੈ॥
Prof. Sahib Singhਸੰਤ ਜਨਾਂ ਦਾ ਆਸਰਾ ਫੜ।

ਪਦ ਅਰਥ ਮਨ = ਹੇ ਮਨ!

SikhNet (Spanish)Sólo dando a los Santos gran importancia en nuestra vida,

ਛਾਰੁ ਕੀ ਪੁਤਰੀ; ਪਰਮ ਗਤਿ ਪਾਈ ॥

chhaar kee putaree; param gat paaee |

Sant Singh KhalsaEven a puppet of ashes attains the supreme status,
Manmohan SinghThe puppet of ashes, whom the Saints assist,
Manmohan Singh (Punjabi)ਸੁਆਹ ਦੀ ਪੁਤਲੀ ਜਿਸ ਦੀ ਸਾਧੂ ਇਮਦਾਦ ਕਰਦੇ ਹਨ,
Fareedkot Teekaਤਿਸ ਨੇ ਛਾਰ ਭਸਮ ਕੀ ਪੁਤਰੀ ਅਰਥਾਤ ਦੇਹ ਕੋ ਮਿਥ੍ਯਾ ਜਾਣ ਕੇ ਵਾ ਦੇਹ ਦੁਆਰਾ, ਵਾ ਦੇਹ ਕੇ ਹੋਤਿਆਂ ਹੀ (ਪਰਮ ਗਤਿ) ਮੋਖ ਪਦਵੀ ਪਾਇ ਲਈ ਹੈ॥
Prof. Sahib Singhਸੰਤ ਜਨ ਜਿਸ ਮਨੁੱਖ ਦੀ ਸਹਾਇਤਾ ਕਰਦੇ ਹਨ,

ਪਦ ਅਰਥ ਛਾਰੁ ਕੀ ਪੁਤਰੀ = ਮਿੱਟੀ ਦੀ ਪੁਤਲੀ।

SikhNet (Spanish)oh Señor, nuestro cuerpo, la marioneta de polvo,

ਨਾਨਕ; ਜਾ ਕਉ ਸੰਤ ਸਹਾਈ ॥੨੩॥

naanak; jaa kau sant sahaaee |23|

Sant Singh KhalsaO Nanak, if it has the help and support of the Saints. ||23||
Manmohan Singhobtains the supreme status, O Nanak.
Manmohan Singh (Punjabi)ਸ਼ਰੋਮਣੀ ਮਰਤਬਾ ਪਾ ਲੈਂਦੀ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਸੰਤ ਜਨ ਸਹਾਈ ਹੂਏ ਹੈਂ॥੨੩॥☬ਅਬ ਮਨਮੁਖ ਕੀ ਦਸਾ ਕਹਤੇ ਹੈਂ:
Prof. Sahib Singhਹੇ ਨਾਨਕ! ਉਸ ਦਾ ਭੀ ਇਹ ਸਰੀਰ ਤਾਂ ਭਾਵੇਂ ਮਿੱਟੀ ਦਾ ਪੁਤਲਾ ਹੈ, ਪਰ ਇਸ ਵਿਚ ਉਹ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੨੩॥
SikhNet (Spanish)encontrará la Salvación. (23)
Shabad Guru Arjan Dev Ji Raag Gauree Ang 255

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok.

ਜੋਰ ਜੁਲਮ ਫੂਲਹਿ ਘਨੋ; ਕਾਚੀ ਦੇਹ ਬਿਕਾਰ ॥

jor julam fooleh ghano; kaachee deh bikaar |

Sant Singh KhalsaPracticing oppression and tyranny, he puffs himself up; he acts in corruption with his frail, perishable body.
Manmohan SinghPractising oppression and tyranny the mortal is greatly inflated and commits sins with his frail body.
Manmohan Singh (Punjabi)ਜੋਰਾਵਰੀ ਅਤੇ ਅਤਿਆਚਾਰ ਕਮਾ ਕੇ, ਪ੍ਰਾਣੀ ਬੜਾ ਹੀ ਫੁਲਦਾ ਹੈ ਅਤੇ ਆਪਣੇ ਬੋਦੇ ਸਰੀਰ ਨਾਲ ਪਾਪ ਕਰਦਾ ਹੈ।
Fareedkot Teekaਹੁਕਮ ਆਦਿਕ ਕੇ ਜੋਰ ਕਰ ਜੁਲਮ ਕਰਤਾ ਹੈ ਔਰ ਫੂਲੇ ਘਨੋ ਅਤੀ ਹੰਕਾਰੁ ਕਰਤਾ ਹੈ। ਵਾ ਬਹੁਤ ਅਨੰਦਤ ਹੋਤਾ ਹੈ ਔਰ (ਕਾਚੀ) ਖਿਣ ਭੰਗਰ ਦੇਹ ਕੌ ਪਾਇ ਕਰ ਬਿਕਾਰ ਕਰਤਾ ਹੈ॥
Prof. Sahib Singhਜੇਹੜੇ ਬੰਦੇ ਦੂਜਿਆਂ ਉਤੇ ਧੱਕਾ ਜ਼ੁਲਮ ਕਰ ਕੇ ਬੜਾ ਮਾਣ ਕਰਦੇ ਹਨ, (ਸਰੀਰ ਤਾਂ ਉਹਨਾਂ ਦਾ ਭੀ ਨਾਸਵੰਤ ਹੈ) ਉਹਨਾਂ ਦਾ ਨਾਸਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ।

ਪਦ ਅਰਥ ਫੂਲਹਿ = ਫੁਲਦੇ ਹਨ, ਆਕੜਦੇ ਹਨ, ਅਹੰਕਾਰ ਕਰਦੇ ਹਨ। ਕਾਚੀ = ਨਾਸਵੰਤ। ਬਿਕਾਰ = ਬੇਕਾਰ, ਵਿਅਰਥ।

SikhNet (Spanish)El poder nos inflama la cabeza y así tiranizamos a otros, pero falso es ese molde de barro,

ਅਹੰਬੁਧਿ ਬੰਧਨ ਪਰੇ; ਨਾਨਕ ਨਾਮ ਛੁਟਾਰ ॥੧॥

ahanbudh bandhan pare; naanak naam chhuttaar |1|

Sant Singh KhalsaHe is bound by his egotistical intellect; O Nanak, salvation comes only through the Naam, the Name of the Lord. ||1||
Manmohan SinghThrough haughty-intellect he is fettered. Nanak, the deliverance is through Lord's Name.
Manmohan Singh (Punjabi)ਹੰਕਾਰੀ-ਮਤਿ ਦੇ ਰਾਹੀਂ ਉਹ ਨਰੜਿਆ ਜਾਂਦਾ ਹੈ। ਨਾਨਕ, ਛੁਟਕਾਰਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਹੈ।
Fareedkot Teekaਹੰਕਾਰ ਬੁਧੀ ਕਰ ਬੰਧਨ ਪੜੇ ਹੂਏ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕਰ ਕੇ ਬੰਧਨੋਂ ਸੇ ਜੀਵ ਛੂਟਤੇ ਹੈਂ॥੧॥☬ਅਹੰ ਬੁਧੀ ਕਾ ਰੂਪ ਅਰੁ ਫਲੁ ਦਿਖਾਵਤੇ ਹੈਂ:
Prof. Sahib Singhਉਹ 'ਮੈਂ ਵੱਡਾ' 'ਮੈਂ ਵੱਡਾ' ਕਰਨ ਵਾਲੀ ਮਤਿ ਦੇ ਬੰਧਨਾਂ ਵਿਚ ਜਕੜੇ ਜਾਂਦੇ ਹਨ। ਹੇ ਨਾਨਕ! ਇਹਨਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ ॥੧॥

ਪਦ ਅਰਥ ਅਹੰਬੁਧਿ = ਮੈਂ ਮੈਂ ਕਰਨ ਵਾਲੀ ਅਕਲ ॥੧॥

SikhNet (Spanish)porque el ego encadena al Alma, dice Nanak, y la Liberación se da sólo a través del Naam, el Nombre del Señor. (1)
Shabad Guru Arjan Dev Ji Raag Gauree Ang 255

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਜਜਾ ਜਾਨੈ; ਹਉ ਕਛੁ ਹੂਆ ॥

jajaa jaanai; hau kachh hooaa |

Sant Singh KhalsaJAJJA: When someone, in his ego, believes that he has become something,
Manmohan SinghJ: When man thinks he has become something,
Manmohan Singh (Punjabi)ਜ-ਜਦ ਇਨਸਾਨ ਖਿਆਲ ਕਰਦਾ ਹੈ ਕਿ ਮੈਂ ਕੁਝ ਬਣ ਗਿਆ ਹਾਂ,
Fareedkot Teekaਜਜਾ ਅਖਰ ਲੇ ਕਰ ਕਹਤੇ ਹੈਂ: ਜੋ ਕੋਈ ਪੁਰਸ ਕਹਤਾ ਹੈ ਮੈਂ ਕੁਛ ਹੋ ਗਿਆ ਹੂੰ ਅਰਥਾਤ ਹੰਕਾਰ ਕਰਤਾ ਹੈ॥
Prof. Sahib Singhਜੋ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਹਾਂ,
SikhNet (Spanish)YAYYA: Cuando el hombre está orgulloso de su ser,

ਬਾਧਿਓ; ਜਿਉ ਨਲਿਨੀ ਭ੍ਰਮਿ ਸੂਆ ॥

baadhio; jiau nalinee bhram sooaa |

Sant Singh Khalsahe is caught in his error, like a parrot in a trap.
Manmohan Singhthrough error, he is, then, caught like a parrot in a trap.
Manmohan Singh (Punjabi)ਗਲਤ-ਫਹਿਮੀ ਰਾਹੀਂ, ਤਦ ਉਹ ਤੋਤੇ ਦੀ ਮਾਨਿੰਦ ਕੁੜਿੱਕੀ ਵਿੱਚ ਫਸ ਜਾਂਦਾ ਹੈ।
Fareedkot Teekaਸੋ ਐਸੇ ਬਾਂਧਿਆ ਹੂਆ ਹੈ ਜੈਸੇ ਨਲਨੀ ਮੇਂ ਭ੍ਰਮ ਕਰ ਕੇ (ਸੂਆ) ਤੋਤਾ ਬਾਂਧਾ ਹੂਆ ਹੋਤਾ ਹੈ॥☬ਨਲਨੀ ਕਾ ਸ੍ਵਰੂਪ ਏਹ ਹੈ ਕਿ ਏਕ ਜਲ ਕੇ ਕੁੰਡੇ ਊਪਰਿ ਦੋ ਸੀਖੇਂ ਗਾਡ ਕਰ ਏਕ ਸੀਖ ਮੇਂ ਥੋਥਾ ਨੜਾ ਪਾਇ ਕਰ ਉਨ ਕੋ ਸੀਖੋਂ ਪਰ ਰਾਖ ਦੇਈਤਾ ਹੈ। ਜਬ ਤੋਤਾ ਪਾਨੀ ਪੀਨੇ ਕੇ ਵਾਸਤੇ ਆਕਰ ਤਿਸ ਪੁਰ ਬੈਠਤਾ ਹੈ, ਤਬ ਤੋਤੇ ਕੇ ਬੋਝ ਕਰ ਕੇ ਵਹੁ ਨਲਨੀ ਫਿਰ ਜਾਤੀ ਹੈ। ਤੋਤੇ ਕਾ ਸਿਰੁ ਨੀਚੇ ਹੋ ਜਾਤਾ ਹੈ। ਤੋਤਾ ਨੀਚੇ ਕੇ ਪਾਨੀ ਕੋ ਅਤੀ ਗੰਭੀਰ ਸਮੁੰਦ੍ਰ ਰੂਪ ਜਾਨ ਕਰ ਡੂਬਣੇ ਕੇ ਭਯ ਕਰ ਕੇ ਨਲਕੀ ਕੋ ਪੰਜੇ ਸੇ ਛੋਡਤਾ ਨਹੀਂ ਹੈ, ਅਰੁ ਜਾਨਤਾ ਹੈ ਇਸ ਨੇ ਮੁਝ ਕੋ ਪਕੜ ਲੀਆ ਹੈ। ਤੈਸੇ ਹੀ ਜੀਵ ਅਪਨੇ ਹੰਕਾਰ ਕਰ ਬਾਂਧਾ ਹੂਆ ਹੈ, ਇਸ ਕੋ ਬਾਂਧਨੇ ਵਾਲਾ ਔਰ ਕੋਈ ਨਹੀਂ ਹੈ।
Prof. Sahib Singhਉਹ ਇਸ ਹਉਮੈ ਵਿਚ ਇਉਂ ਬੱਝ ਜਾਂਦਾ ਹੈ ਜਿਵੇਂ ਤੋਤਾ (ਚੋਗੇ ਦੇ) ਭੁਲੇਖੇ ਵਿਚ ਨਲਿਨੀ ਨਾਲ ਫੜਿਆ ਜਾਂਦਾ ਹੈ।

ਪਦ ਅਰਥ ਨਲਿਨੀ = ਤੋਤੇ ਨੂੰ ਫੜਨ ਵਾਲਾ ਯੰਤ੍ਰ। ਇਕ ਚਰਖੜੀ ਜਿਸ ਉਤੇ ਚੋਗਾ ਪਾਇਆ ਹੁੰਦਾ ਹੈ, ਹੇਠਲੇ ਪਾਸੇ ਪਾਣੀ ਦਾ ਭਾਂਡਾ ਰੱਖਿਆ ਹੁੰਦਾ ਹੈ, ਤੋਤਾ ਚੋਗੇ ਦੇ ਲਾਲਚ ਵਿਚ ਉਤੇ ਆ ਬੈਠਦਾ ਹੈ, ਚਰਖੜੀ ਉਲਟ ਜਾਂਦੀ ਹੈ, ਤੋਤਾ ਹੇਠਲੇ ਪਾਸੇ ਪਾਣੀ ਵੇਖ ਕੇ ਚਰਖੜੀ ਨੂੰ ਘੁੱਟ ਕੇ ਫੜ ਲੈਂਦਾ ਹੈ ਤੇ ਉਹ ਆਪ ਹੀ ਫੜਿਆ ਜਾਂਦਾ ਹੈ। ਸੂਆ = ਤੋਤਾ।

SikhNet (Spanish)es atrapado como un perico en una cueva sin salida.

ਜਉ ਜਾਨੈ; ਹਉ ਭਗਤੁ ਗਿਆਨੀ ॥

jau jaanai; hau bhagat giaanee |

Sant Singh KhalsaWhen he believes, in his ego, that he is a devotee and a spiritual teacher,
Manmohan SinghWhen he deems himself a Saint and a theologian,
Manmohan Singh (Punjabi)ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,
Fareedkot Teekaਜੇਕਰ ਹੰਕਾਰ ਬੁਧੀ ਕਰ ਕੇ ਕੋਈ ਸਮਝੇ ਕਿ ਮੈਂ ਭਗਤ ਹੂੰ ਅਰ ਗ੍ਯਾਨੀ ਹੂੰ॥
Prof. Sahib Singhਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ,
SikhNet (Spanish)Cuando el hombre está orgulloso de su sabiduría y su devoción a Dios,

ਆਗੈ ਠਾਕੁਰਿ; ਤਿਲੁ ਨਹੀ ਮਾਨੀ ॥

aagai tthaakur; til nahee maanee |

Sant Singh Khalsathen, in the world hereafter, the Lord of the Universe shall have no regard for him at all.
Manmohan Singhin the world to come, the Lord shall not have even a sesame's regard for him.
Manmohan Singh (Punjabi)ਪ੍ਰਲੋਕ ਅੰਦਰ ਪ੍ਰਭੂ ਨੇ ਉਸ ਨੂੰ ਇਕ ਕੂੰਜਦ ਮਾਤ੍ਰ ਭੀ ਮਾਣ ਨਹੀਂ ਦੇਣਾ।
Fareedkot Teekaਸੋ (ਆਗੈ) ਪ੍ਰਲੋਕ ਮੇਂ ਵਾ ਠਾਕੁਰ ਜੀ ਕੇ ਆਗੇ ਤਿਸ ਕੀ ਭਗਤੀ ਤਿਲ ਮਾਤ੍ਰ ਭੀ ਪ੍ਰਮਾਣ ਨਹੀਂ ਹੋਤੀ॥
Prof. Sahib Singhਤਾਂ ਅਗਾਂਹ ਪ੍ਰਭੂ ਨੇ ਉਸ ਦੀ ਇਸ ਹਉਮੈ ਦਾ ਮੁੱਲ ਰਤਾ ਭੀ ਨਹੀਂ ਪਾਣਾ ਹੁੰਦਾ।

ਪਦ ਅਰਥ ਠਾਕੁਰਿ = ਠਾਕੁਰ ਨੇ।

SikhNet (Spanish)sus esfuerzos no sirven para nada en los ojos del Señor.

ਜਉ ਜਾਨੈ; ਮੈ ਕਥਨੀ ਕਰਤਾ ॥

jau jaanai; mai kathanee karataa |

Sant Singh KhalsaWhen he believes himself to be a preacher,
Manmohan SinghWhen he considers himself to be a preacher,
Manmohan Singh (Punjabi)ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,
Fareedkot Teekaਜੇਕਰ ਪੁਰਸ ਇਹ ਜਾਨ ਲੇਵੇ ਕਿ ਮੈਂ (ਕਥਨੀ) ਕਥਾ ਕਰਤਾ ਹੂੰ॥
Prof. Sahib Singhਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ,
SikhNet (Spanish)El que piensa que habla muy bien,

ਬਿਆਪਾਰੀ; ਬਸੁਧਾ ਜਿਉ ਫਿਰਤਾ ॥

biaapaaree; basudhaa jiau firataa |

Sant Singh Khalsahe is merely a peddler wandering over the earth.
Manmohan Singhhe merely wanders over the earth like a pedlar.
Manmohan Singh (Punjabi)ਤਾਂ ਉਹ ਨਿਰਾਪੁਰਾ ਇਕ ਵਣਜਾਰੇ ਦੀ ਤਰ੍ਹਾਂ ਧਰਤੀ ਤੇ ਭਟਕਦਾ ਫਿਰਦਾ ਹੈ।
Fareedkot Teekaਸੋ ਜੈਸੇ ਵਾਪਾਰੀ ਲਾਭ ਕੇ ਵਾਸਤੇ (ਬਸੁਧਾ) ਪ੍ਰਿਥ੍ਵੀ ਮੇਂ ਫਿਰਤਾ ਹੈ, ਤੈਸੇ ਹੀ ਵਹੁ ਕਥਾ ਕਰਨੇ ਵਾਲਾ ਹੈ। ਕਿਉਂਕਿ ਉਸ ਨੇ ਕਥਾ ਕਾ ਹੀ ਵਾਪਾਰ ਕਰ ਰਖਾ ਹੈ॥
Prof. Sahib Singhਤਾਂ ਉਹ ਇਕ ਫੇਰੀ ਵਾਲੇ ਵਪਾਰੀ ਵਾਂਗ ਹੀ ਧਰਤੀ ਉਤੇ ਤੁਰਿਆ ਫਿਰਦਾ ਹੈ, (ਜਿਵੇਂ ਫੇਰੀ ਵਾਲਾ ਸੌਦਾ ਹੋਰਨਾਂ ਅਗੇ ਹੀ ਵੇਚਦਾ ਹੈ, ਤਿਵੇਂ ਇਹ ਭੀ ਆਪ ਕੋਈ ਆਤਮਕ ਲਾਭ ਨਹੀਂ ਖੱਟਦਾ)।

ਪਦ ਅਰਥ ਬਸੁਧਾ = ਧਰਤੀ।

SikhNet (Spanish)es como el vendedor ambulante que cruza a través del mundo de otros.

ਸਾਧਸੰਗਿ; ਜਿਹ ਹਉਮੈ ਮਾਰੀ ॥

saadhasang; jih haumai maaree |

Sant Singh KhalsaBut one who conquers his ego in the Company of the Holy,
Manmohan SinghHe, who effaces his self-conceit in the society of Saints,
Manmohan Singh (Punjabi)ਜੋ ਸਤਿਸੰਗਤ ਅੰਦਰ ਆਪਣੀ ਸਵੈ-ਹੰਗਤਾ ਨੂੰ ਨਾਸ ਕਰ ਦਿੰਦਾ ਹੈ,
Fareedkot Teekaਜਿਸ ਪੁਰਸ ਨੇ ਸਾਧ ਸੰਗ ਕਰ ਹੰਤਾ ਮਮਤਾ ਮਾਰੀ ਹੈ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਜਾ ਕੇ ਆਪਣੀ ਹਉਮੈ ਦਾ ਨਾਸ ਕੀਤਾ ਹੈ,

ਪਦ ਅਰਥ ਜਿਹ = ਜਿਸ ਨੇ।

SikhNet (Spanish)aquél que logra canalizar su ego en la Saad Sangat, la Sociedad de los Santos.

ਨਾਨਕ. ਤਾ ਕਉ; ਮਿਲੇ ਮੁਰਾਰੀ ॥੨੪॥

naanak. taa kau; mile muraaree |24|

Sant Singh KhalsaO Nanak, meets the Lord. ||24||
Manmohan SinghO Nanak, him, Lord, the Killer of Mur (demon) meets.
Manmohan Singh (Punjabi)ਹੇ ਨਾਨਕ! ਉਸ ਨੂੰ ਮੁਰ (ਰਾਖਸ਼) ਦੇ ਮਾਰਨ ਵਾਲਾ ਪ੍ਰਭੂ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੋ ਵਾਹਗੁਰੂ ਮਿਲਤਾ ਹੈ॥੨੪॥☬ਜੇ ਕਹੇ ਹੰਕਾਰ ਨਿਬ੍ਰਤੀ ਕਾ ਸਾਧਨ ਕਹੀਏ? ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਉਸੇ ਨੂੰ ਪਰਮਾਤਮਾ ਮਿਲਦਾ ਹੈ ॥੨੪॥

ਪਦ ਅਰਥ ਮੁਰਾਰੀ = ਪਰਮਾਤਮਾ ॥੨੪॥

SikhNet (Spanish)Dice Nanak, sólo recibirá al Señor, (24)
Shabad Guru Arjan Dev Ji Raag Gauree Ang 255

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਝਾਲਾਘੇ. ਉਠਿ ਨਾਮੁ ਜਪਿ; ਨਿਸਿ ਬਾਸੁਰ ਆਰਾਧਿ ॥

jhaalaaghe. utth naam jap; nis baasur aaraadh |

Sant Singh KhalsaRise early in the morning, and chant the Naam; worship and adore the Lord, night and day.
Manmohan SinghRise early in the morning, repeat the Name, and night and day meditate on the Lord.
Manmohan Singh (Punjabi)ਅੰਮ੍ਰਿਤ ਵੇਲੇ ਜਾਗ, ਨਾਮ ਦਾ ਉਚਾਰਨ ਕਰ ਅਤੇ ਰਾਤ ਦਿਨ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਭਾਈ! ਜਬ (ਝਾਲਾਘੇ) ਸਵੇਰੇ ਉਠੇ ਤੌ ਵਾਹਿਗੁਰੂ ਨਾਮ ਕੋ ਜਪਣਾ ਕਰੁ। ਇਸੀ ਤਰ੍ਹਾਂ (ਨਿਸਿ ਬਾਸੁਰ) ਰਾਤਿ ਦਿਨ ਪਰਮੇਸ੍ਵਰ ਕੇ ਨਾਮ ਕੋ (ਆਰਾਧਿ) ਸੇਵਨ ਕਰਤਾ ਰਹੁ॥ ਤਿਸ ਕਾ ਫਲੁ ਕਹਤੇ ਹੈਂ:
Prof. Sahib Singh(ਹੇ ਭਾਈ!) ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ।

ਪਦ ਅਰਥ ਝਾਲਾਘੇ = ਸਵੇਰੇ, ਅੰਮ੍ਰਿਤ ਵੇਲੇ। ਉਠਿ = ਉਠ ਕੇ। ਨਿਸਿ = ਰਾਤ। ਬਾਸੁਰ = ਦਿਨ।

SikhNet (Spanish)Levántate temprano y medita en el Naam, el Nombre del Señor, habita en Él noche y día,

ਕਾਰ੍ਹਾ ਤੁਝੈ. ਨ ਬਿਆਪਈ; ਨਾਨਕ. ਮਿਟੈ ਉਪਾਧਿ ॥੧॥

kaarhaa tujhai. na biaapee; naanak. mittai upaadh |1|

Sant Singh KhalsaAnxiety shall not afflict you, O Nanak, and your misfortune shall vanish. ||1||
Manmohan SinghNo anxiety shall befall thee and thy calamity shall vanish.
Manmohan Singh (Punjabi)ਤੈਨੂੰ ਕੋਈ ਫਿਕਰ ਚਿੰਤਾ ਨਹੀਂ ਵਾਪਰੇਗੀ ਅਤੇ ਮੁਸੀਬਤ ਅਲੋਪ ਹੋ ਜਾਏਗੀ।
Fareedkot Teekaਤੁਝ ਕੋ (ਕਾਰਾ) ਝੋਰਾ ਨਹੀਂ ਬ੍ਯਾਪੇਗਾ, ਪੁਨਃ ਸ੍ਰੀ ਗੁਰੂ ਜੀ ਕਹਤੇ ਹੈਂ: ਉਪਾਧਿ ਰੂਪ ਹੰਕਾਰ ਭੀ ਨਿਬ੍ਰਿਤ ਹੋ ਜਾਵੇਗਾ॥੧॥
Prof. Sahib Singhਕੋਈ ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਹੇ ਨਾਨਕ! (ਆਖ) ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ ਮਿਟ ਜਾਇਗਾ ॥੧॥

ਪਦ ਅਰਥ ਕਾਰਾ = ਝੋਰਾ, ਚਿੰਤਾ-ਫ਼ਿਕਰ। ਨ ਬਿਆਪਈ = ਜ਼ੋਰ ਨਹੀਂ ਪਾ ਸਕੇਗਾ। ਉਪਾਧਿ = ਝਗੜੇ ਆਦਿਕ ਦਾ ਸੁਭਾਉ ॥੧॥

SikhNet (Spanish)así no sufrirás penas y tus aflicciones desaparecerán. (1)
Shabad Guru Arjan Dev Ji Raag Gauree Ang 255

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਝਝਾ; ਝੂਰਨੁ ਮਿਟੈ ਤੁਮਾਰੋ ॥

jhajhaa; jhooran mittai tumaaro |

Sant Singh KhalsaJHAJHA: Your sorrows shall depart,
Manmohan SinghJh: Your repentance shall come to an end,
Manmohan Singh (Punjabi)ਝ - ਤੇਰਾ ਪਸਚਾਤਾਪ ਮੁਕ ਜਾਵੇਗਾ,
Fareedkot Teekaਝਝਾ ਅਖਰ ਲੇ ਕਰ ਕਹਤੇ ਹੈਂ: ਹੇ ਭਾਈ! ਤੁਮਾਰਾ ਝੂਰਨਾ ਮਿਟ ਜਾਵੇਗਾ॥
Prof. Sahib Singh(ਹੇ ਵਣਜਾਰੇ ਜੀਵ!) ਤੇਰਾ (ਹਰ ਕਿਸਮ ਦਾ) ਚਿੰਤਾ-ਫ਼ਿਕਰ ਮਿਟ ਜਾਇਗਾ,
SikhNet (Spanish)YHAYHA: Nuestras aflicciones se irán si comerciamos sólo con el Naam, el Nombre del Señor.

ਰਾਮ ਨਾਮ ਸਿਉ; ਕਰਿ ਬਿਉਹਾਰੋ ॥

raam naam siau; kar biauhaaro |

Sant Singh Khalsawhen you deal with the Lord's Name.
Manmohan Singhby having dealings with the Lord's Name.
Manmohan Singh (Punjabi)ਸਾਈਂ ਦੇ ਨਾਮ ਦਾ ਵਣਜ-ਵਪਾਰ ਕਰਨ ਦੁਆਰਾ।
Fareedkot Teekaਇਸ ਵਾਸਤੇ ਰਾਮ ਕੇ ਨਾਮ ਸਾਥ ਆਪਣਾ ਬ੍ਯੋਹਾਰ ਕਰੁ, ਅਰਥਾਤ ਨਾਮ ਕੋ ਜਪਤਾ ਰਹੁ॥
Prof. Sahib Singhਤੂੰ ਪਰਮਾਤਮਾ ਦੇ ਨਾਮ ਨਾਲ ਵਣਜ ਕਰ।
SikhNet (Spanish)El que alaba a Maya muere en el sufrimiento,

ਝੂਰਤ ਝੂਰਤ; ਸਾਕਤ ਮੂਆ ॥

jhoorat jhoorat; saakat mooaa |

Sant Singh KhalsaThe faithless cynic dies in sorrow and pain;
Manmohan SinghHe dies in excessive grief,
Manmohan Singh (Punjabi)ਉਹ ਬੜੇ ਰੰਜ-ਗ਼ਮ ਅੰਦਰ ਮਰ ਜਾਂਦਾ ਹੈ,
Fareedkot Teekaਸੋ ਸਾਕਤ ਜਬ ਝੂਰ ਝੂਰ ਕਰ ਮੂਆ ਹੈ॥
Prof. Sahib Singhਪ੍ਰਭੂ ਨਾਲੋਂ ਵਿੱਛੁੜਿਆ ਬੰਦਾ ਚਿੰਤਾ-ਝੋਰਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ,

ਪਦ ਅਰਥ ਸਾਕਤ = ਮਾਇਆ-ਗ੍ਰਸਿਆ ਜੀਵ, ਰੱਬ ਨਾਲੋਂ ਟੁੱਟਾ ਹੋੲਆ।

SikhNet (Spanish)pues en su corazón está el amor al otro.

ਜਾ ਕੈ ਰਿਦੈ; ਹੋਤ ਭਾਉ ਬੀਆ ॥

jaa kai ridai; hot bhaau beea |

Sant Singh Khalsahis heart is filled with the love of duality.
Manmohan Singhthe apostate, who has another's love in his heart.
Manmohan Singh (Punjabi)ਜਿਸ ਅਧਰਮੀ ਦੇ ਦਿਲ ਅੰਦਰ ਹੋਰਸ ਦੀ ਪ੍ਰੀਤ ਹੈ।
Fareedkot Teekaਜਿਸ ਸਾਕਤ ਕੇ ਰਿਦੇ ਮੇਂ (ਬੀਆ) ਦ੍ਵੈਤ ਭਾਉ ਹੋਤਾ ਹੈ॥
Prof. Sahib Singhਕਿਉਂਕਿ ਉਸ ਦੇ ਹਿਰਦੇ ਵਿਚ (ਪਰਮਾਤਮਾ ਨੂੰ ਵਿਸਾਰ ਕੇ) ਮਾਇਆ ਦਾ ਪਿਆਰ ਬਣਿਆ ਹੁੰਦਾ ਹੈ।

ਪਦ ਅਰਥ ਬੀਆ = ਦੂਜਾ।

SikhNet (Spanish)De nuestra mente desaparecen los malos pensamientos

ਝਰਹਿ ਕਸੰਮਲ ਪਾਪ; ਤੇਰੇ ਮਨੂਆ ॥

jhareh kasamal paap; tere manooaa |

Sant Singh KhalsaYour evil deeds and sins shall fall away, O my mind,
Manmohan SinghThine evil deeds and sins shall fall off, O my soul,
Manmohan Singh (Punjabi)ਤੇਰੇ ਮੰਦੇ ਅਮਲ ਅਤੇ ਗੁਨਾਹ ਝੜ ਜਾਣਗੇ, ਹੇ ਮੇਰੀ ਜਿੰਦੜੀਏ,
Fareedkot Teekaਹੇ ਭਾਈ! (ਕਸੰਮਲ) ਅਤੀ ਭਾਰੀ ਜੋ ਪਾਪ ਹੈਂ, ਤੇਰੇ ਮਨ ਸੇ ਸਭ ਮਿਟ ਜਾਵੇਂਗੇ॥
Prof. Sahib Singhਹੇ ਭਾਈ! ਤੇਰੇ ਮਨ ਵਿਚੋਂ ਸਾਰੇ ਪਾਪ ਵਿਕਾਰ ਝੜ ਜਾਣਗੇ,

ਪਦ ਅਰਥ ਕਸੰਮਲ = ਪਾਪ, ਕਸਮਲ।

SikhNet (Spanish)y así podemos escuchar la Melodía de Éxtasis en el Saad Sangat, la Sociedad de los Santos.

ਅੰਮ੍ਰਿਤ ਕਥਾ; ਸੰਤਸੰਗਿ ਸੁਨੂਆ ॥

amrit kathaa; santasang sunooaa |

Sant Singh Khalsalistening to the ambrosial speech in the Society of the Saints.
Manmohan Singhby hearing the Nectarean Divine discourse in the Saint congregation.
Manmohan Singh (Punjabi)ਸਤ ਸੰਗਤ ਅੰਦਰ ਸੁਧਾ ਸਰੂਪ ਰੱਬੀ ਵਾਰਤਾ ਸੁਣਨ ਦੁਆਰਾ।
Fareedkot Teekaਇਸ ਵਾਸਤੇ ਸੰਤੋਂ ਕੇ ਸੰਗ ਮਿਲ ਕਰ ਅੰਮ੍ਰਿਤ ਰੂਪ ਕਥਾ ਕੋ ਸ੍ਰਵਣ ਕਰੁ॥
Prof. Sahib Singhਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਸੁਣ।

ਪਦ ਅਰਥ ਮਨੂਆ = ਮਨ ਦੇ।

SikhNet (Spanish)Nuestros sentimientos de lujuria se van,

ਝਰਹਿ; ਕਾਮ ਕ੍ਰੋਧ ਦ੍ਰੁਸਟਾਈ ॥

jhareh; kaam krodh drusattaaee |

Sant Singh KhalsaSexual desire, anger and wickedness fall away,
Manmohan SinghLust, wrath and wickednesses fall off from him,
Manmohan Singh (Punjabi)ਉਸ ਦਾ ਗੁੱਸਾ, ਵਿਸ਼ੇ ਭੋਗ, ਅਤੇ ਕੁਟਲਤਾਈਆਂ ਝੜ ਪੈਦੀਆਂ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪੁਰਸ ਕੇ ਦੁਸਟਤਾ ਕਰਨੇ ਵਾਲੇ ਕਾਮ ਕ੍ਰੋਧ ਆਦਿਕ ਬਿਕਾਰ (ਝਰਹਿ) ਝੜ ਜਾਤੇ ਹੈਂ॥
Prof. Sahib Singhਉਸ ਮਨੁੱਖ ਦੇ ਕਾਮ ਕ੍ਰੋਧ ਆਦਿਕ ਸਾਰੇ ਵੈਰੀ ਨਾਸ ਹੋ ਜਾਂਦੇ ਹਨ

ਪਦ ਅਰਥ ਦ੍ਰੁਸਟਾਈ = ਦੁਸ਼ਟ, ਮੰਦੇ ਖ਼ਿਆਲ।

SikhNet (Spanish)también se va el ladrón del enojo,

ਨਾਨਕ; ਜਾ ਕਉ ਕ੍ਰਿਪਾ ਗੁਸਾਈ ॥੨੫॥

naanak; jaa kau kripaa gusaaee |25|

Sant Singh KhalsaO Nanak, from those who are blessed by the Mercy of the Lord of the World. ||25||
Manmohan SinghNanak, on whom is the grace of the world-Lord.
Manmohan Singh (Punjabi)ਨਾਨਕ, ਜਿਸ ਉਤੇ ਸ੍ਰਿਸ਼ਟੀ ਦੇ ਸੁਆਮੀ ਦੀ ਦਇਆਲਤਾ ਹੈ।
Fareedkot Teekaਜਿਸ ਕੋ (ਗੁਸਾਈਂ) ਵਾਹਿਗੁਰੂ ਕੀ ਕ੍ਰਿਪਾ ਹੋਤੀ ਹੈ॥੨੫॥
Prof. Sahib Singhਹੇ ਨਾਨਕ! ਜਿਸ ਉਤੇ ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਮਿਹਰ ਕਰਦਾ ਹੈ (ਉਸ ਦੇ ਅੰਦਰ ਨਾਮ ਵੱਸਦਾ ਹੈ) ॥੨੫॥

ਪਦ ਅਰਥ ਗੁਸਾਈ = ਧਰਤੀ ਦਾ ਖਸਮ, ਪ੍ਰਭੂ ॥੨੫॥

SikhNet (Spanish)dice Nanak, si la Gracia del Señor, Jar, Jar, está con nosotros.(25)
Shabad Guru Arjan Dev Ji Raag Gauree Ang 255

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਞਤਨ ਕਰਹੁ ਤੁਮ ਅਨਿਕ ਬਿਧਿ; ਰਹਨੁ. ਨ ਪਾਵਹੁ ਮੀਤ ॥

yatan karahu tum anik bidh; rehan. na paavahu meet |

Sant Singh KhalsaYou can try all sorts of things, but you still cannot remain here, my friend.
Manmohan SinghThough thou mayest make efforts of various kinds, thou shalt not stay, O my friend.
Manmohan Singh (Punjabi)ਭਾਵੇਂ ਤੂੰ ਅਨੇਕਾਂ ਕਿਸਮਾਂ ਦੇ ਉਪਰਾਲੇ ਕਰੇ, ਤੂੰ ਠਹਿਰਣ ਨਹੀਂ ਪਾਵੇਗਾ, ਹੈ ਮੇਰੇ ਮਿੱਤ੍ਰ!
Fareedkot Teekaਹੇ ਮਿਤ੍ਰ! ਤੁਮ ਅਨੇਕ ਪ੍ਰਕਾਰ ਕੇ ਜਤਨ ਭੀ ਕਰੋ, ਪਰੰਤੂ ਇਸ ਸੰਸਾਰ ਮੇਂ ਰਹਿਨਾ ਨਹੀਂ ਪਾਵੋਗੇ॥
Prof. Sahib Singhਹੇ ਮਿਤ੍ਰ! (ਬੇ-ਸ਼ਕ) ਅਨੇਕਾਂ ਤਰ੍ਹਾਂ ਦੇ ਜਤਨ ਤੁਸੀ ਕਰ ਵੇਖੋ, (ਇਥੇ ਸਦਾ ਲਈ) ਟਿਕੇ ਨਹੀਂ ਰਹਿ ਸਕਦੇ।

ਪਦ ਅਰਥ ਮੀਤ = ਹੇ ਮਿੱਤਰ! ਞਤਨ = ਜਤਨ।

SikhNet (Spanish)Por más que uno trate, uno no se queda, oh amigo.

ਜੀਵਤ ਰਹਹੁ. ਹਰਿ ਹਰਿ ਭਜਹੁ; ਨਾਨਕ. ਨਾਮ ਪਰੀਤਿ ॥੧॥

jeevat rahahu. har har bhajahu; naanak. naam pareet |1|

Sant Singh KhalsaBut you shall live forevermore, O Nanak, if you vibrate and love the Naam, the Name of the Lord, Har, Har. ||1||
Manmohan SinghThou shalt live eternally O Nanak, if thou remembrest Lord God and love the Name.
Manmohan Singh (Punjabi)ਜੇਕਰ ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰੇ, ਅਤੇ ਨਾਮ ਨੂੰ ਪਿਆਰ ਕਰੇ, ਹੇ ਨਾਨਕ! ਤੂੰ ਸਦਾ ਲਈ ਜੀਊਦਾ ਰਹੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰੀਤੀ ਕਰ ਕੇ ਹਰਿ ਹਰਿ ਨਾਮ ਕੋ ਭਜਤੇ ਰਹੋ॥੧॥
Prof. Sahib Singhਹੇ ਨਾਨਕ! (ਆਖ-) ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਵੋਗੇ, ਜੇ ਸਦਾ ਹਰੀ-ਨਾਮ ਸਿਮਰੋਗੇ, ਤਾਂ ਆਤਮਕ ਜੀਵਨ ਮਿਲੇਗਾ ॥੧॥

ਪਦ ਅਰਥ ਜੀਵਤ ਰਹਹੁ = ਆਤਮਕ ਜੀਵਨ ਹਾਸਲ ਕਰੋਗੇ ॥੧॥

SikhNet (Spanish)Uno vive sólo si uno ama el Naam, el Nombre del Señor y habita en Él siempre. (1)
Shabad Guru Arjan Dev Ji Raag Gauree Ang 255

ਪਵੜੀ ॥

pavarree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ

ਪਦ ਅਰਥ ਪਵੜੀ:

SikhNet (Spanish)Pauri

ਞੰਞਾ ਞਾਣਹੁ. ਦ੍ਰਿੜੁ ਸਹੀ; ਬਿਨਸਿ; ਜਾਤ ਏਹ ਹੇਤ ॥

yanyaa yaanahu. drirr sahee; binas; jaat eeh het |

Sant Singh KhalsaNYANYA: Know this as absolutely correct, that that this ordinary love shall come to an end.
Manmohan SinghNy: Know it as perfectly correct, that this worldly love shall sunder.
Manmohan Singh (Punjabi)ਇਹ ਪੂਰਨ ਤੌਰ ਤੇ ਠੀਕ ਜਾਣ ਲੈ ਕਿ ਇਹ ਸੰਸਾਰੀ ਲਗਨ ਟੁਟ ਜਾਏਗੀ।
Fareedkot Teekaਞੰਞੇ ਅਖਰ ਦ੍ਵਾਰਾ ਕਹਤੇ ਹੈਂ: ਦ੍ਰਿੜ (ਸਹੀ) ਨਿਸਚੇ ਕਰ ਕੇ ਇਹ ਬਾਤ ਜਾਣ ਲੇਹੋ, ਇਸਤ੍ਰੀ ਪੁਤ੍ਰ ਆਦਿਕੋਂ ਕਾ ਜੋ (ਹੇਤ) ਮੋਹ ਹੈ, ਸੋ ਇਹ ਅੰਤ ਕੋ ਨਸਟ ਹੋ ਜਾਤਾ ਹੈ॥
Prof. Sahib Singh(ਹੇ ਭਾਈ!) ਇਹ ਗੱਲ ਪੱਕੀ ਸਮਝ ਲਵੋ ਕਿ ਦੁਨੀਆ ਵਾਲੇ ਮੋਹ ਨਾਸ ਹੋ ਜਾਣਗੇ;

ਪਦ ਅਰਥ ਹੇਤ = ਮੋਹ। ਞਾਣਹੁ = ਸਮਝ ਲਵੋ।

SikhNet (Spanish)NYANYA: La verdad es que el amor hacia las cosas de este mundo es falso,

ਗਣਤੀ ਗਣਉ. ਨ ਗਣਿ ਸਕਉ; ਊਠਿ ਸਿਧਾਰੇ ਕੇਤ ॥

ganatee gnau. na gan skau; aootth sidhaare ket |

Sant Singh KhalsaYou may count and calculate as much as you want, but you cannot count how many have arisen and departed.
Manmohan SinghThough I may make calculation, but I cannot count as to how many got up and departed
Manmohan Singh (Punjabi)ਭਾਵੇਂ ਮੈਂ ਗਿਣਤੀਆਂ ਪਿਆ ਕਰਾਂ, ਪਰ ਮੈਂ ਗਿਣ ਨਹੀਂ ਸਕਦਾ ਕਿ ਕਿੰਨੇ ਕੁ ਉਠ ਕੇ ਟੁਰ ਗਏ ਹਨ?
Fareedkot Teekaਜੋ ਮੈਂ ਤਿਨ ਕੀ ਗਿਣਤੀ ਕੋ ਗਿਣੇਂ ਗਿਣ ਨਹੀਂ ਸਕਤਾ ਹੂੰ। ਇਨ ਇਸਤ੍ਰੀ ਪੁਤ੍ਰੋਂ ਕੋ ਤ੍ਯਾਗ ਕਰ ਕੇ (ਕੇਤ) ਕਿਤਨੇ, ਭਾਵ ਬਹੁਤੇ ਹੀ ਜੀਵ ਸੰਸਾਰ ਸੇ ਉਠ ਕਰ ਚਲੇ ਗਏ॥
Prof. Sahib Singhਕਿਤਨੇ ਕੁ (ਜੀਵ ਜਗਤ ਤੋਂ) ਚਲੇ ਗਏ ਹਨ, ਇਹ ਗਿਣਤੀ ਨਾਹ ਮੈਂ ਕਰਦਾ ਹਾਂ, ਨਾਹ ਕਰ ਸਕਦਾ ਹਾਂ।

ਪਦ ਅਰਥ ਕੇਤ = ਕਿਤਨੇ ਕੁ? ਗਣਉ = ਗਣਉਂ, ਮੈਂ ਗਿਣਦਾ। ਸਕਉ = ਸਕਉਂ। ਨ ਗਣਿ ਸਕਉ = ਮੈਂ ਗਿਣ ਨਹੀਂ ਸਕਦਾ।

SikhNet (Spanish)no hay cuenta de aquéllos que se han ido antes que tú.

ਞੋ ਪੇਖਉ. ਸੋ ਬਿਨਸਤਉ; ਕਾ ਸਿਉ ਕਰੀਐ ਸੰਗੁ ॥

yo pekhau. so binastau; kaa siau kareeai sang |

Sant Singh KhalsaWhoever I see shall perish. With whom should I associate?
Manmohan SinghWho, so ever I behold he will perish. With whom should I therefore associate?
Manmohan Singh (Punjabi)ਜਿਸ ਕਿਸੇ ਨੂੰ ਭੀ ਮੈਂ ਵੇਖਦਾ ਹਾਂ, ਉਹ ਨਾਸ ਹੋ ਜਾਏਗਾ। ਮੈਂ ਇਸ ਲਈ ਕੀਹਦੇ ਨਾਲ ਸੰਗਤਿ ਕਰਾਂ?
Fareedkot Teeka(ਞੋ) ਜੋ ਤੁਮ ਪ੍ਰਪੰਚ (ਪੇਖਉ) ਦੇਖ ਰਹੇ ਹੋ ਸੋ ਬਿਨਸਤਾ ਜਾਤਾ ਹੈ। ਤਾਂ ਤੇ ਹੇ ਭਾਈ! ਕਿਸ ਕੇ (ਸੰਗੁ) ਸਾਥ ਮਿਲਾਪ ਕਰੀਏ॥
Prof. Sahib Singhਜੋ ਕੁਝ ਮੈਂ (ਅੱਖੀਂ) ਵੇਖ ਰਿਹਾ ਹਾਂ, ਉਹ ਨਾਸਵੰਤ ਹੈ, (ਫਿਰ) ਪੀਡੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ?

ਪਦ ਅਰਥ ਞੋ = ਜੋ ਕੁਝ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਕਾ ਸਿਉ = ਕਿਸ ਨਾਲ? ਸੰਗੁ = ਸਾਥ।

SikhNet (Spanish)¿Cuál es la compañía que puede uno buscar, si todo lo que es se irá?

ਞਾਣਹੁ ਇਆ ਬਿਧਿ. ਸਹੀ ਚਿਤ; ਝੂਠਉ ਮਾਇਆ ਰੰਗੁ ॥

yaanahu eaa bidh. sahee chit; jhootthau maaeaa rang |

Sant Singh KhalsaKnow this as true in your consciousness, that the love of Maya is false.
Manmohan SinghIn this way know it as correct in thy mind that the love of worldly valuables is false.
Manmohan Singh (Punjabi)ਇਸ ਪਰਕਾਰ ਆਪਣੇ ਮਨ ਅੰਦਰ ਦਰੁਸਤ ਜਾਣ ਲੈ ਕਿ ਸੰਸਾਰੀ ਪਦਾਰਥਾਂ ਦੀ ਪ੍ਰੀਤ ਕੂੜੀ ਹੈ।
Fareedkot Teekaਤੁਮ ਇਸ ਪ੍ਰਕਾਰ ਚਿਤ ਮੇਂ (ਸਹੀ) ਨਿਸਚੇ ਕਰ ਕੇ ਜਾਣ ਲੇਵੋ ਕਿ ਇਸ ਮਾਯਾ ਕਾ (ਰੰਗੁ) ਅਨੰਦ ਝੂਠਾ ਹੀ ਹੈ॥
Prof. Sahib Singhਹੇ ਮੇਰੇ ਚਿੱਤ! ਇਉਂ ਠੀਕ ਜਾਣ ਕਿ ਮਾਇਆ ਨਾਲ ਪਿਆਰ ਝੂਠਾ ਹੈ।

ਪਦ ਅਰਥ ਸਹੀ = ਠੀਕ। ਚਿਤ = ਹੇ ਚਿੱਤ!

SikhNet (Spanish)La verdad es que el color falso de Maya se desteñirá.

ਞਾਣਤ ਸੋਈ. ਸੰਤੁ ਸੁਇ; ਭ੍ਰਮ ਤੇ. ਕੀਚਿਤ ਭਿੰਨ ॥

yaanat soee. sant sue; bhram te. keechit bhin |

Sant Singh KhalsaHe alone knows, and he alone is a Saint, who is free of doubt.
Manmohan SinghHe alone knows and he alone is a Saint whom the Lord has made free from superstition.
Manmohan Singh (Punjabi)ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।
Fareedkot Teekaਇਸ ਬਾਤ ਕੋ ਸੋਈ ਜਾਣਤਾ ਹੈ ਔਰ ਸੰਤ ਭੀ (ਸੋਇ) ਵੋਹੀ ਹੈ, ਜਿਸ ਪੁਰਸ ਨੇ ਭ੍ਰਮ ਸੇ ਅਪਨੇ ਮਨ ਕੋ (ਭਿੰਨ) ਜੁਦਾ (ਕੀਚਤ) ਕੀਆ ਹੈ॥
Prof. Sahib Singhਅਜੇਹੇ ਮਨੁੱਖ ਮਾਇਆ ਵਾਲੀ ਭਟਕਣਾ ਤੋਂ ਬਚ ਜਾਂਦੇ ਹਨ। ਇਹੋ ਜਿਹਾ ਬੰਦਾ ਹੀ ਸੰਤ ਹੈ, ਉਹ ਹੀ ਸਹੀ ਜੀਵਨ ਨੂੰ ਸਮਝਦਾ ਹੈ।

ਪਦ ਅਰਥ ਭ੍ਰਮ ਤੇ = ਭਟਕਣਾ ਤੋਂ। ਭਿੰਨ = ਵੱਖਰਾ।

SikhNet (Spanish)Los Santos son aquellos sabios que han logrado quitarse de dudas.

ਅੰਧ ਕੂਪ ਤੇ. ਤਿਹ ਕਢਹੁ; ਜਿਹ ਹੋਵਹੁ ਸੁਪ੍ਰਸੰਨ ॥

andh koop te. tih kadtahu; jih hovahu suprasan |

Sant Singh KhalsaHe is lifted up and out of the deep dark pit; the Lord is totally pleased with him.
Manmohan SinghHim with whom Thou, O God, art mightily pleased, Thou extricatest from the blind well.
Manmohan Singh (Punjabi)ਜਿਸ ਦੇ ਨਾਲ ਤੂੰ ਪਰਮ ਪਰਸੰਨ ਹੁੰਦਾ ਹੈ, ਹੇ ਵਾਹਿਗੁਰੂ! ਉਸ ਨੂੰ ਤੂੰ ਅਨ੍ਹੇ ਖੂਹ ਵਿਚੋਂ ਬਾਹਰ ਖਿਚ ਲੈਦਾ ਹੈ।
Fareedkot Teekaਐਸੇ ਬੇਨਤੀ ਕਰੋ: ਅੰਧੇ ਕੂਪ ਵਤ ਸੰਸਾਰ ਸੇ ਤਿਸ ਪੁਰਸ ਕੋ (ਕਢਹੁ) ਨਿਕਾਸਤੇ ਹੋ ਜਿਸ ਕੇ ਊਪਰਿ ਸੇ, ਹੇ ਪਰਮੇਸ੍ਵਰ! ਆਪ ਪ੍ਰਸਿੰਨ ਹੋਤੇ ਹੋ॥
Prof. Sahib Singh(ਹੇ ਪ੍ਰਭੂ!) ਜਿਸ ਬੰਦੇ ਉਤੇ ਤੂੰ ਤ੍ਰੁੱਠਦਾ ਹੈਂ, ਉਸ ਨੂੰ ਮੋਹ ਦੇ ਅੰਨ੍ਹੇ ਹਨੇਰੇ ਖੂਹ ਵਿਚੋਂ ਤੂੰ ਕੱਢ ਲੈਂਦਾ ਹੈਂ।

ਪਦ ਅਰਥ ਕੂਪ ਤੇ = ਖੂਹ ਵਿਚੋਂ। ਤਿਹ = ਉਸ (ਮਨੁੱਖ) ਨੂੰ।

SikhNet (Spanish)Quien sea que tenga el Placer del Señor, a él, el Señor lo saca del pozo oscuro de su mente,

ਞਾ ਕੈ ਹਾਥਿ ਸਮਰਥ; ਤੇ ਕਾਰਨ ਕਰਨੈ ਜੋਗ ॥

yaa kai haath samarath; te kaaran karanai jog |

Sant Singh KhalsaGod's Hand is All-powerful; He is the Creator, the Cause of causes.
Manmohan SinghHe, whose hand is Omnipotent is potent to create the world.
Manmohan Singh (Punjabi)ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।
Fareedkot Teeka(ਞਾ ਕੈ) ਜਿਸ ਕੇ ਹਾਥ ਮੇਂ ਹੈ ਸਮਰਥਤਾ, (ਤੇ) ਪੁਨਾ (ਕਾਰਨ) ਤਤ੍ਵੋਂ ਕੇ ਵਾ ਕਾਰਨ ਕਾਰਜ ਰੂਪ ਜਗਤ ਕੋ (ਕਰਨੈ) ਬਨਾਵਨੇ ਕੋ ਭੀ (ਜੋਗੁ) ਸਮਰਥ ਹੈ॥
Prof. Sahib Singhਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ (ਇਹੀ ਇਕ ਤਰੀਕਾ ਹੈ, "ਮਾਇਆ ਰੰਗ" ਤੋਂ ਬਚੇ ਰਹਿਣ ਦਾ)

ਪਦ ਅਰਥ ਕੈ ਹਾਥਿ = ਦੇ ਹੱਥ ਵਿਚ। ਤੇ ਕਾਰਨ = ਉਹ ਸਾਰੇ ਸਬਬ।

SikhNet (Spanish)pues Él, el Señor es Poderoso y hace lo que es Su Voluntad.

ਨਾਨਕ. ਤਿਹ ਉਸਤਤਿ ਕਰਉ; ਞਾਹੂ ਕੀਓ ਸੰਜੋਗ ॥੨੬॥

naanak. tih usatat krau; yaahoo keeo sanjog |26|

Sant Singh KhalsaO Nanak, praise the One, who joins us to Himself. ||26||
Manmohan SinghNanak do thou praise Him, who is the effector of thy union with Himself.
Manmohan Singh (Punjabi)ਨਾਨਕ ਤੂੰ ਉਸ ਦੀ ਪਰਸੰਸਾ ਕਰ ਜੋ ਆਪਣੇ ਨਾਲ ਤੇਰਾ ਮਿਲਾਪ ਕਰਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਸ ਵਾਹਿਗੁਰੂ ਕੀ ਉਸਤਤੀ ਕਰੋ, (ਞਾਹੂ) ਜਿਸ ਨੇ ਮਾਨੁਖ ਸਰੀਰ ਕਾ ਵਾ ਸਰਬ ਪਦਾਰਥੋਂ ਕਾ (ਸੰਜੋਗੁ) ਮਿਲਾਪ ਕੀਆ ਹੈ॥੨੬॥
Prof. Sahib Singhਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ਜੋ (ਮਿਹਰ ਕਰ ਕੇ ਸਿਫ਼ਤ-ਸਾਲਾਹ ਕਰਨ ਦਾ ਇਹ) ਸਬਬ ਮੇਰੇ ਵਾਸਤੇ ਬਣਾਂਦਾ ਹੈ ॥੨੬॥

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।॥੨੬॥

SikhNet (Spanish)Dice Nanak, alaba al Señor, quien ha realizado la Unión de tu ser con Su Ser.(26)
Shabad Guru Arjan Dev Ji Raag Gauree Ang 255

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਟੂਟੇ ਬੰਧਨ ਜਨਮ ਮਰਨ; ਸਾਧ ਸੇਵ ਸੁਖੁ ਪਾਇ ॥

ttootte bandhan janam maran; saadh sev sukh paae |

Sant Singh KhalsaThe bondage of birth and death is broken and peace is obtained, by serving the Holy.
Manmohan SinghBy serving the Saints the bonds of birth and death are broken and man obtains rest.
Manmohan Singh (Punjabi)ਸੰਤਾ ਦੀ ਘਾਲ ਕਮਾਉਣ ਦੁਆਰਾ ਜੰਮਣ ਅਤੇ ਮਰਣ ਦੇ ਜੂੜ ਵੱਢੇ ਜਾਂਦੇ ਹਨ ਅਤੇ ਆਦਮੀ ਆਰਾਮ ਪਾ ਲੈਦਾ ਹੈ।
Fareedkot Teekaਸਾਧੂ ਸੇਵ ਕਰ ਜਨਮ ਮਰਨ ਆਦੀ ਬੰਧਨ ਟੂਟ ਗਏ ਹੈਂ ਔ ਤਿਸ ਨੇ ਸੁਖ ਪਾਇਆ ਹੈ॥
Prof. Sahib Singhਉਸ ਮਨੁੱਖ ਦੇ ਉਹ ਮੋਹ-ਬੰਧਨ ਟੁੱਟ ਜਾਂਦੇ ਹਨ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੇ ਹਨ, ਉਹ ਮਨੁੱਖ ਗੁਰੂ ਦੀ ਸੇਵਾ ਕਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹੈ
SikhNet (Spanish)El ciclo de nacimientos y muertes se rompe y uno logra la Paz sirviendo a los Santos del Señor.

ਨਾਨਕ. ਮਨਹੁ ਨ ਬੀਸਰੈ; ਗੁਣ ਨਿਧਿ ਗੋਬਿਦ ਰਾਇ ॥੧॥

naanak. manahu na beesarai; gun nidh gobid raae |1|

Sant Singh KhalsaO Nanak, may I never forget from my mind, the Treasure of Virtue, the Sovereign Lord of the Universe. ||1||
Manmohan SinghNanak, within my mind I may never forget the Sovereign World-Lord, the Treasure of goodness.
Manmohan Singh (Punjabi)ਰੱਬ ਕਰੇ, ਨਾਨਕ ਆਪਣੇ ਚਿੱਤ ਅੰਦਰ ਨੇਕੀ ਦੇ ਖ਼ਜ਼ਾਨੇ ਸ੍ਰਿਸ਼ਟੀ ਦੇ ਸੁਆਮੀ ਪਾਤਸ਼ਾਹ ਨੂੰ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਣੋਂ ਕਾ ਸਮੁਦ੍ਰ (ਗੋਬਿਦ ਰਾਇ) ਵਾਹਿਗੁਰੂ ਤਿਸ ਕੇ ਮਨ ਸੇ ਬਿਸਰਤਾ ਨਹੀਂ ਹੈ॥੧॥
Prof. Sahib Singhਹੇ ਨਾਨਕ! ਜਿਸ ਦੇ ਮਨ ਤੋਂ ਗੁਣਾਂ-ਦਾ-ਖ਼ਜ਼ਾਨਾ ਗੋਬਿੰਦ ਭੁੱਲਦਾ ਨਹੀਂ ਹੈ ॥੧॥
SikhNet (Spanish)Dice Nanak, no te olvides de tu Señor, tu Rey, el Tesoro de Bondad.
Shabad Guru Arjan Dev Ji Raag Gauree Ang 255

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri.

ਟਹਲ ਕਰਹੁ. ਤਉ ਏਕ ਕੀ; ਜਾ ਤੇ. ਬ੍ਰਿਥਾ ਨ ਕੋਇ ॥

ttehal karahu. tau ek kee; jaa te. brithaa na koe |

Sant Singh KhalsaWork for the One Lord; no one returns empty-handed from Him.
Manmohan SinghServe thou the One Lord, from who, none returns empty handed
Manmohan Singh (Punjabi)ਤੂੰ ਇਕ ਸੁਆਮੀ ਦੀ ਸੇਵਾ ਕਰ, ਜਿਸ ਪਾਸੋਂ ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।
Fareedkot Teekaਹੇ ਭਾਈ! ਜੇਕਰ ਟਹਿਲ ਕਰੋ ਤੌ ਏਕ ਵਾਹਿਗੁਰੂ ਕੀ ਕਰੋ, (ਜਾ ਤੇ) ਜਿਸ ਪਾਸ ਸੇ ਕੋਈ (ਬ੍ਰਿਥਾ) ਖਾਲੀ ਨਹੀਂ ਰਹਿਤਾ॥
Prof. Sahib Singh(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਸੇਵਾ-ਭਗਤੀ ਕਰੋ ਜਿਸ ਦੇ ਦਰ ਤੋਂ ਕੋਈ (ਜਾਚਕ) ਖ਼ਾਲੀ ਨਹੀਂ ਜਾਂਦਾ।

ਪਦ ਅਰਥ ਬ੍ਰਿਥਾ = ਖ਼ਾਲੀ।

SikhNet (Spanish)Sirve a Aquél sin el cual no hay nada,

ਮਨਿ ਤਨਿ ਮੁਖਿ ਹੀਐ ਬਸੈ; ਜੋ ਚਾਹਹੁ ਸੋ ਹੋਇ ॥

man tan mukh heeai basai; jo chaahahu so hoe |

Sant Singh KhalsaWhen the Lord abides within your mind, body, mouth and heart, then whatever you desire shall come to pass.
Manmohan Singhif God abides in thy soul, body mouth, and mind then what thou desirest that shall come to pass.
Manmohan Singh (Punjabi)ਜੇਕਰ ਹਰੀ ਤੇਰੀ ਆਤਮਾ, ਦੇਹਿ ਮੂੰਹ ਅਤੇ ਰਿਦੇ ਅੰਦਰ ਟਿਕ ਜਾਵੇ ਤਾਂ ਜਿਹੜਾ ਕੁਛ ਤੂੰ ਚਾਹੁੰਦਾ ਹੈ, ਉਹੀ ਹੋ ਜਾਵੇਗਾ।
Fareedkot Teekaਜੇਕਰ ਮਨ, ਤਨ, ਮੁਖ, ਹਿਰਦੇ ਮੇਂ ਬਸੇਗਾ ਤੋ ਜੋ ਮਨੋਰਥ ਚਾਹੋ ਸੋ ਹੋਇ ਜਾਵੈਗਾ॥
Prof. Sahib Singhਜੇ ਤੁਹਾਡੇ ਮਨ ਵਿਚ ਤਨ ਵਿਚ ਮੂੰਹ ਵਿਚ ਹਿਰਦੇ ਵਿਚ ਪ੍ਰਭੂ ਵੱਸ ਪਏ, ਤਾਂ ਮੂੰਹ-ਮੰਗਿਆ ਪਦਾਰਥ ਮਿਲੇਗਾ।

ਪਦ ਅਰਥ ਹੀਐ = ਹਿਰਦੇ ਵਿਚ।

SikhNet (Spanish)y permite que habite en tu cuerpo, en tu mente, en tu corazón y en tu lengua,

ਟਹਲ ਮਹਲ ਤਾ ਕਉ ਮਿਲੈ; ਜਾ ਕਉ ਸਾਧ ਕ੍ਰਿਪਾਲ ॥

ttehal mehal taa kau milai; jaa kau saadh kripaal |

Sant Singh KhalsaHe alone obtains the Lord's service, and the Mansion of His Presence, unto whom the Holy Saint is compassionate.
Manmohan SinghHe alone obtains Lord's service and mansion to whom the Saint is compassionate.
Manmohan Singh (Punjabi)ਕੇਵਲ ਉਹੀ ਪ੍ਰਭੂ ਦੀ ਟਹਿਲ ਸੇਵਾ ਅਤੇ ਮੰਦਰ ਨੂੰ ਪਰਾਪਤ ਕਰਦਾ ਹੈ, ਜਿਸ ਉਤੇ ਸੰਤ ਦਇਆਲ ਹੈ।
Fareedkot Teekaਟਹਲ ਰੂਪ (ਮਹਲ) ਮੁਰਾਤਬਾ ਵਾ ਮਹਿਲ ਪਤੀ ਕੀ ਟਹਲ ਤਿਸ ਕੋ ਮਿਲਤੀ ਹੈ ਜਿਸ ਪੁਰਸ ਕੌ ਸਾਧੂ ਕ੍ਰਿਪਾਲ ਹੋਤਾ ਹੈ॥
Prof. Sahib Singhਪਰ ਇਹ ਸੇਵਾ-ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ, ਜਿਸ ਉਤੇ ਗੁਰੂ ਦਿਆਲ ਹੋਵੇ।

ਪਦ ਅਰਥ ਮਹਲ = ਅਵਸਰ, ਸਬਬ। ਸਾਧ = ਗੁਰੂ।

SikhNet (Spanish)y así encontrarás lo que buscas, pero sólo podrás servir al Señor, si el Placer de los Santos está contigo.

ਸਾਧੂ ਸੰਗਤਿ ਤਉ ਬਸੈ; ਜਉ ਆਪਨ ਹੋਹਿ ਦਇਆਲ ॥

saadhoo sangat tau basai; jau aapan hohi deaal |

Sant Singh KhalsaHe joins the Saadh Sangat, the Company of the Holy, only when the Lord Himself shows His Mercy.
Manmohan SinghThen alone the mortal dwells in the Saints congregation when the Lord Himself becomes merciful.
Manmohan Singh (Punjabi)ਕੇਵਲ ਤਦੋ ਹੀ ਪ੍ਰਾਣੀ ਸਤਿ ਸੰਗਤ ਅੰਦਰ ਨਿਵਾਸ ਕਰਦਾ ਹੈ, ਜਦੋ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ।
Fareedkot Teekaਸਾਧੂ ਕੀ ਸੰਗਤਿ ਮੇਂ ਜੀਵ ਤੌ ਬਸਤਾ ਹੈ, ਜਬ ਪਰਮੇਸ੍ਵਰ ਆਪ ਦ੍ਯਾਲ ਹੋਤਾ ਹੈ॥
Prof. Sahib Singhਤੇ, ਗੁਰੂ ਦੀ ਸੰਗਤਿ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।

ਪਦ ਅਰਥ ਆਪਨ = ਪ੍ਰਭੂ ਆਪ ਹੀ।

SikhNet (Spanish)Sólo habitarás en la Saad Sangat, la Sociedad de los Santos si la Gracia del Señor está contigo.

ਟੋਹੇ ਟਾਹੇ ਬਹੁ ਭਵਨ; ਬਿਨੁ ਨਾਵੈ. ਸੁਖੁ ਨਾਹਿ ॥

ttohe ttaahe bahu bhavan; bin naavai. sukh naeh |

Sant Singh KhalsaI have searched and searched, across so many worlds, but without the Name, there is no peace.
Manmohan SinghI have explored and searched many worlds but without Lord's Name there is no peace.
Manmohan Singh (Punjabi)ਮੈਂ ਅਨੇਕਾਂ ਜਹਾਨ ਖੋਜੇ ਭਾਲੇ ਹਨ, ਪ੍ਰੰਤੂ ਸੁਆਮੀ ਦੇ ਨਾਮ ਬਾਝੋਂ ਠੰਢ-ਚੈਨ ਨਹੀਂ।
Fareedkot Teekaਬਹੁਤੇ ਭਵਨ ਅਰਥ ਚੌਦਾਂ ਹੀ ਭਵਨ ਮੇਂ ਵਾ, ਦੇਵੀ ਦੇਵਤ੍ਯੋਂ ਕੇ ਮੰਦਰ (ਟੋਹੇ ਟਾਹੇ) ਦੇਖੇ ਭਾਲੇ, ਵਾ ਵਿਚਾਰ ਕਰ ਕੇ ਦੇਖ ਲੀਆ ਹੈ। ਵਾਹਿਗੁਰੂ ਨਾਮ ਸੇ ਬਿਨਾਂ ਸੁਖ ਕਹੀਂ ਨਹੀਂ ਹੈ॥
Prof. Sahib Singhਅਸਾਂ ਸਾਰੇ ਥਾਂ ਭਾਲ ਕੇ ਵੇਖ ਲਏ ਹਨ, ਪ੍ਰਭੂ ਦੇ ਭਜਨ ਤੋਂ ਬਿਨਾ ਆਤਮਕ ਸੁਖ ਕਿਤੇ ਭੀ ਨਹੀਂ।

ਪਦ ਅਰਥ ਟੋਹੇ ਟਾਹੇ = ਭਾਲੇ ਵੇਖੇ ਹਨ। ਭਵਨ = ਟਿਕਾਣੇ, ਆਸਰੇ, ਘਰ।

SikhNet (Spanish)He viajado por todos los mundos, pero la Paz no está en ningún lado más que en el Naam, el Nombre del Señor.

ਟਲਹਿ ਜਾਮ ਕੇ ਦੂਤ ਤਿਹ; ਜੁ ਸਾਧੂ ਸੰਗਿ ਸਮਾਹਿ ॥

ttaleh jaam ke doot tih; ju saadhoo sang samaeh |

Sant Singh KhalsaThe Messenger of Death retreats from those who dwell in the Saadh Sangat.
Manmohan SinghThe couriers of death recede away from him, who abides in the society of Saints.
Manmohan Singh (Punjabi)ਮੌਤ ਦੇ ਮੰਤ੍ਰੀ ਉਸ ਪਾਸੋਂ ਪਰੇ ਹਟ ਜਾਂਦੇ ਹਨ, ਜਿਹੜਾ ਸਤਿਸੰਗਤ ਅੰਦਰ ਵਸਦਾ ਹੈ।
Fareedkot Teekaਜਮਰਾਜੇ ਕੇ ਦੂਤ ਤਿਸ ਕੇ ਊਪਰ ਸੇ (ਟਲਹਿ) ਹਟ ਜਾਤੇ ਹੈਂ, ਜੋ ਪੁਰਸ ਸਾਧੂ ਕੀ ਸੰਗਤਿ ਕਰਿ (ਸਮਾਹਿ) ਅਨੰਦਤ ਹੂਏ ਹੈਂ ਵਾ ਸਮਾਏ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਹਜ਼ੂਰੀ ਵਿਚ ਆਪਾ ਲੀਨ ਕਰ ਲੈਂਦੇ ਹਨ, ਉਹਨਾਂ ਤੋਂ ਤਾਂ ਜਮਦੂਤ ਭੀ ਲਾਂਭੇ ਹੋ ਜਾਂਦੇ ਹਨ (ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ)।

ਪਦ ਅਰਥ ਤਿਹ = ਉਹਨਾਂ ਬੰਦਿਆਂ ਦੇ।

SikhNet (Spanish)Aquél que habita en la Saad Sangat, la Sociedad de los Santos, no es tocado por el Mensajero de la Muerte.

ਬਾਰਿ ਬਾਰਿ ਜਾਉ ਸੰਤ ਸਦਕੇ ॥

baar baar jaau sant sadake |

Sant Singh KhalsaAgain and again, I am forever devoted to the Saints.
Manmohan SinghAgain and again I am devoted unto the Saints,
Manmohan Singh (Punjabi)ਮੁੜ ਮੁੜ ਕੇ ਮੈਂ ਸਾਧੂਆਂ ਉਤੇ ਘੋਲੀ ਜਾਂਦਾ ਹਾਂ,
Fareedkot Teekaਮੈਂ ਬਾਰੰਬਾਰ ਸੰਤ ਜਨੋਂ ਕੇ (ਸਦਕੇ) ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਮੁੜ ਮੁੜ ਗੁਰੂ ਤੋਂ ਕੁਰਬਾਨ ਜਾਂਦਾ ਹਾਂ।
SikhNet (Spanish)Ofrezco mi ser en sacrificio a los Santos un millón de veces,

ਨਾਨਕ; ਪਾਪ ਬਿਨਾਸੇ ਕਦਿ ਕੇ ॥੨੭॥

naanak; paap binaase kad ke |27|

Sant Singh KhalsaO Nanak, my sins from so long ago have been erased. ||27||
Manmohan Singhthrough whom, O Nanak, my long standing sins are effaced.
Manmohan Singh (Punjabi)ਜਿਨ੍ਹਾਂ ਦੇ ਰਾਹੀਂ, ਹੇ ਨਾਨਕ! ਮੇਰੇ ਕਦੇ ਦੇ ਪੁਰਾਣੇ ਗੁਨਾਹ ਕੱਟੇ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੀ ਕ੍ਰਿਪਾ ਕਰ (ਕਦਿ ਕੇ) ਚਿਰੰਕਾਲ ਕੇ ਅਰਥਾਤ ਜਨਮਾਂਤਰੋਂ ਕੇ ਪਾਪ ਨਸਟ ਹੋ ਜਾਤੇ ਹੈਂ॥੨੭॥
Prof. Sahib Singhਹੇ ਨਾਨਕ! (ਆਖ-) ਜੇਹੜਾ ਮਨੁੱਖ ਗੁਰੂ ਦਰ ਤੇ ਆ ਡਿੱਗਦਾ ਹੈ, ਉਸ ਦੇ ਕਈ ਜਨਮਾਂ ਦੇ ਕੀਤੇ ਮੰਦ ਕਰਮਾਂ ਦੇ ਸੰਸਕਾਰ ਨਾਸ ਹੋ ਜਾਂਦੇ ਹਨ ॥੨੭॥

ਪਦ ਅਰਥ ਕਦਿ ਕੇ = ਚਿਰ ਦੇ, ਕਈ ਜਨਮਾਂ ਦੇ ਕੀਤੇ ਹੋਏ ॥੨੭॥

SikhNet (Spanish)pues a través de ellos mis errores del pasado son borrados.(27)
Shabad Guru Arjan Dev Ji Raag Gauree Ang 255

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਠਾਕ. ਨ ਹੋਤੀ, ਤਿਨਹੁ ਦਰਿ; ਜਿਹ ਹੋਵਹੁ ਸੁਪ੍ਰਸੰਨ ॥

tthaak. na hotee, tinahu dar; jih hovahu suprasan |

Sant Singh KhalsaThose beings, with whom the Lord is thoroughly pleased, meet with no obstacles at His Door.
Manmohan SinghThey with whom that Lord is pleased meet not a limp at His Door.
Manmohan Singh (Punjabi)ਜਿਨ੍ਹਾਂ ਨਾਲ ਉਹ ਪ੍ਰਭੂ ਖੁਸ਼ ਹੈ, ਉਨ੍ਹਾਂ ਨੂੰ ਉਸ ਦੇ ਬੂਹੇ ਤੇ ਰੁਕਾਵਟ ਨਹੀਂ ਹੁੰਦੀ।
Fareedkot Teekaਜਿਨ ਪਰ ਤੂੰ ਸੋ ਪ੍ਰਸੰਨ ਹੋਤਾ ਹੈਂ ਤਿਨ ਕੋ (ਦਰਿ) ਸਤਿਸੰਗਤਿ, ਵਾ ਤੇਰੇ ਦ੍ਵਾਰੇ ਮੇਂ ਕਿਸੀ ਪ੍ਰਕਾਰ ਕੀ (ਠਾਕ) ਰੋਕ ਨਹੀਂ ਹੋਤੀ ਹੈ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ; ਉਹਨਾਂ ਦੇ ਰਾਹ ਵਿਚ ਤੇਰੇ ਦਰ ਤੇ ਪਹੁੰਚਣ ਲੱਗਿਆਂ ਕੋਈ ਰੋਕ ਨਹੀਂ ਪੈਂਦੀ (ਕੋਈ ਵਿਕਾਰ ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਜੁੜਨ ਤੋਂ ਰੋਕ ਨਹੀਂ ਸਕਦਾ)।

ਪਦ ਅਰਥ ਠਾਕ = ਰੋਕ। ਦਰਿ = ਪ੍ਰਭੂ ਦੇ ਦਰ ਉਤੇ।

SikhNet (Spanish)Aquél que tiene la Gracia del Señor, no será detenido al llegar a Su Puerta.

ਜੋ ਜਨ ਪ੍ਰਭਿ ਅਪੁਨੇ ਕਰੇ; ਨਾਨਕ. ਤੇ ਧਨਿ ਧੰਨਿ ॥੧॥

jo jan prabh apune kare; naanak. te dhan dhan |1|

Sant Singh KhalsaThose humble beings whom God has made His own, O Nanak, are blessed, so very blessed. ||1||
Manmohan SinghBlest, blest are those persons, O Nanak, whom the Lord has made His own.
Manmohan Singh (Punjabi)ਮੁਬਾਰਕ, ਮੁਬਾਰਕ! ਹਨ ਉਹ ਪੁਰਸ਼, ਹੈ ਨਾਨਕ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਿੱਜ ਦੇ ਬਣਾ ਲਿਆ ਹੈ।
Fareedkot Teekaਜੋ ਪੁਰਸ ਪਰਮੇਸ੍ਵਰ ਨੇ ਆਪਨੇ ਕੀਏ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ (ਧਨਿ ਧੰਨਿ) ਮਨ ਬਾਣੀ ਕਰ ਧੰਨ੍ਯਤਾ ਯੋਗ ਹੈਂ॥੧॥
Prof. Sahib Singhਹੇ ਨਾਨਕ! (ਆਖ-) ਉਹ ਬੰਦੇ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਹੈ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਧਨਿ ਧੰਨਿ = ਬੜੇ ਭਾਗਾਂ ਵਾਲੇ ॥੧॥

SikhNet (Spanish)Dice Nanak, Bendito es aquél a quien el Señor lo toma como Suyo Propio. (1)
Shabad Guru Arjan Dev Ji Raag Gauree Ang 256

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਠਠਾ; ਮਨੂਆ ਠਾਹਹਿ ਨਾਹੀ ॥

tthatthaa; manooaa tthaaheh naahee |

Sant Singh KhalsaT'HAT'HA: Those who have abandoned all else,
Manmohan SinghTh: They hurt no any one's felings,
Manmohan Singh (Punjabi)ਠ- ਉਹ ਕਿਸੇ ਦਾ ਭੀ ਦਿਲ ਨਹੀਂ ਦੁਖਾਉਂਦੇ,
Fareedkot Teekaਠਠੇ ਅਖਰ ਦ੍ਵਾਰਾ ਕਹਤੇ ਹੈਂ: ਸੋ ਕਿਸੀ ਕਾ ਮਨੁ (ਠਾਹਹਿ) ਢਾਹੁੰਦੇ ਨਹੀਂ॥
Prof. Sahib Singhਉਹ ਮਨੁੱਖ (ਫਿਰ ਮਾਇਕ ਪਦਾਰਥਾਂ ਦੀ ਖ਼ਾਤਰ) ਕਿਸੇ ਦਾ ਦਿਲ ਨਹੀਂ ਦੁਖਾਂਦੇ,

ਪਦ ਅਰਥ ਠਾਹਹਿ = ਦੁਖਾਂਦੇ।

SikhNet (Spanish)THATHA: No rompan el corazón de aquél,

ਜੋ ਸਗਲ ਤਿਆਗਿ; ਏਕਹਿ ਲਪਟਾਹੀ ॥

jo sagal tiaag; ekeh lapattaahee |

Sant Singh Khalsaand who cling to the One Lord alone, do not make trouble for anyone's mind.
Manmohan Singhwho having abandoned all else cling to the unique One.
Manmohan Singh (Punjabi)ਜਿਹੜੇ ਸਾਰਾ ਕੁਛ ਛੱਡ ਕੇ, ਅਦੁੱਤੀ ਪੁਰਖ ਨਾਲ ਜੁੜੇ ਹਨ।
Fareedkot Teekaਜੋ ਪੁਰਸ ਸਗਲ ਪ੍ਰਪੰਚ ਕੋ ਤਿਆਗ ਕਰ ਏਕ ਵਾਹਿਗੁਰੂ ਕੇ ਸਾਥ (ਲਪਟਾਹੀ) ਮਿਲਨਾ ਚਾਹੇ, ਵਾ ਜੋ ਸਰਬ ਵਾਸਨਾ ਕੋ ਤ੍ਯਾਗ ਕਰ ਏਕ ਵਾਹਿਗੁਰੂ ਮੇਂ ਮਿਲੈ ਹੈਂ, ਵਹੁ ਪੁਰਸ ਕਿਸੀ ਕਾ ਮਨੁ ਢਾਹਤੇ ਨਹੀਂ॥
Prof. Sahib Singhਜੋ (ਮਾਇਆ ਦੇ) ਸਾਰੇ (ਮੋਹ) ਤਿਆਗ ਕੇ ਸਿਰਫ਼ ਪ੍ਰਭੂ-ਚਰਨਾਂ ਵਿਚੇ ਜੁੜੇ ਰਹਿੰਦੇ ਹਨ।
SikhNet (Spanish)que lo dejó todo para aferrarse nada más al Uno,

ਠਹਕਿ ਠਹਕਿ; ਮਾਇਆ ਸੰਗਿ ਮੂਏ ॥

tthehak tthehak; maaeaa sang mooe |

Sant Singh KhalsaThose who are totally absorbed and preoccupied with Maya are dead;
Manmohan SinghThey, who are greatly involved with worldly wealth are dead,
Manmohan Singh (Punjabi)ਜਿਹੜੇ ਸੰਸਾਰੀ ਧੰਨ-ਦੌਲਤ ਨਾਲ ਬਹੁਤ ਉਲਝੇ ਹੋਏ ਹਨ, ਉਹ ਮੁਰਦੇ ਹਨ,
Fareedkot Teekaਜੋ ਪੁਰਸ ਮਾਯਾ ਕੇ ਸਾਥ (ਠਹਕਿ ਠਹਕਿ) ਲਗ ਲਗ ਕਰ ਮਰੇ ਹੈਂ॥
Prof. Sahib Singh(ਪਰ) ਜੋ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ (ਮਾਇਆ ਦੀ ਖ਼ਾਤਰ ਦੂਜਿਆਂ ਨਾਲ) ਵੈਰ-ਵਿਰੋਧ ਬਣਾ ਬਣਾ ਕੇ ਆਤਮਕ ਮੌਤ ਸਹੇੜਦੇ ਹਨ,

ਪਦ ਅਰਥ ਠਹਕਿ ਠਹਕਿ = ਖਪ ਖਪ ਕੇ, ਖਹਿ ਖਹਿ ਕੇ, ਦੂਜਿਆਂ ਨਾਲ ਵੈਰ-ਵਿਰੋਧ ਬਣਾ ਬਣਾ ਕੇ।

SikhNet (Spanish)pues aquéllos que están involucrados en los placeres de Maya, no logran la Bondad de ninguna forma

ਉਆ ਕੈ ਕੁਸਲ; ਨ ਕਤਹੂ ਹੂਏ ॥

auaa kai kusal; na katahoo hooe |

Sant Singh Khalsathey do not find happiness anywhere.
Manmohan Singhand they obtain not happiness anywhere.
Manmohan Singh (Punjabi)ਅਤੇ ਉਹਨਾਂ ਨੂੰ ਕਿਧਰੇ ਭੀ ਪਰਸੰਨਤਾ ਨਹੀਂ ਮਿਲਦੀ।
Fareedkot Teekaਉਨ ਕੇ ਮਨ ਮੇਂ (ਕੁਸਲ) ਅਨੰਦ ਕਬੀ ਨਹੀਂ ਹੂਏ॥
Prof. Sahib Singhਉਹਨਾਂ ਦੇ ਅੰਦਰ ਕਦੇ ਆਤਮਕ ਆਨੰਦ ਨਹੀਂ ਆ ਸਕਦਾ।
SikhNet (Spanish)y están sordos.

ਠਾਂਢਿ ਪਰੀ; ਸੰਤਹ ਸੰਗਿ ਬਸਿਆ ॥

tthaandt paree; santah sang basiaa |

Sant Singh KhalsaOne who dwells in the Society of the Saints finds a great peace;
Manmohan SinghHe, who abides in the guild of Saints is pacified,
Manmohan Singh (Punjabi)ਜੋ ਸਤਿ ਸੰਗਤ ਅੰਦਰ ਵਸਦਾ ਹੈ, ਉਹ ਸੀਤਲ ਹੋ ਜਾਂਦਾ ਹੈ,
Fareedkot Teekaਜੋ ਪੁਰਸ ਸੰਤੋਂ ਕੇ ਸੰਗ ਮੇਂ ਬਸਾ ਹੈ ਤਿਸ ਕੇ ਮਨ ਮੇਂ (ਠਾਂਢਿ) ਸਾਂਤੀ ਪੜੀ ਹੈ॥
Prof. Sahib Singhਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਨਿਵਾਸ ਰੱਖਦਾ ਹੈ, ਉਸ ਦੇ ਮਨ ਵਿਚ ਠੰਡ ਪਈ ਰਹਿੰਦੀ ਹੈ,
SikhNet (Spanish)Aquél que habita en la Saad Sangat, la Sociedad de los Santos logra la Paz,

ਅੰਮ੍ਰਿਤ ਨਾਮੁ; ਤਹਾ ਜੀਅ ਰਸਿਆ ॥

amrit naam; tahaa jeea rasiaa |

Sant Singh Khalsathe Ambrosial Nectar of the Naam becomes sweet to his soul.
Manmohan Singhand the Nectar. Name becomes sweet to his soul.
Manmohan Singh (Punjabi)ਅਤੇ ਨਾਮ ਸੁਧਾਰਸ ਉਸ ਦੀ ਆਤਮਾ ਨੂੰ ਮਿੱਠਾ ਲੱਗਦਾ ਹੈ।
Fareedkot Teekaਕਿਉਂਕਿ (ਤਹਾਂ) ਤਿਸ ਸਤਿਸੰਗ ਮੇਂ ਅੰਮ੍ਰਿਤ ਰੂਪ ਨਾਮ ਕਾ ਤਿਸ ਕੇ ਮਨ ਮੇਂ ਰਸੁ ਆਇਆ ਹੈ, ਵਾ ਤਿਨ ਕਾ ਜੀਉ ਤਹਾਂ ਤਦਾਕਾਰ ਹੂਆ ਹੈ॥
Prof. Sahib Singhਪ੍ਰਭੂ ਦਾ ਆਤਮਕ ਅਮਰਤਾ ਦੇਣ ਵਾਲਾ ਨਾਮ ਉਸ ਦੀ ਜਿੰਦ ਵਿਚ ਰਚ ਜਾਂਦਾ ਹੈ।

ਪਦ ਅਰਥ ਜੀਅ ਰਸਿਆ = ਜਿੰਦ ਵਿਚ ਰਚ ਜਾਂਦਾ ਹੈ।

SikhNet (Spanish)Néctar del Nombre, y su mente entra en Éxtasis.

ਠਾਕੁਰ ਅਪੁਨੇ; ਜੋ ਜਨੁ ਭਾਇਆ ॥

tthaakur apune; jo jan bhaaeaa |

Sant Singh KhalsaThat humble being, who is pleasing to his Lord and Master
Manmohan SinghThe person, who is pleasing to His Lord,
Manmohan Singh (Punjabi)ਜਿਹੜਾ ਪੁਰਸ਼ ਆਪਣੇ ਪ੍ਰਭੂ ਨੂੰ ਚੰਗਾ ਲਗਦਾ ਹੈ,
Fareedkot Teekaਜੋ ਪੁਰਸ਼ ਅਪਨੇ ਠਾਕੁਰ ਕੋ ਭਾਇ ਗਇਆ ਹੈ॥
Prof. Sahib Singhਜੋ ਮਨੁੱਖ ਪਿਆਰੇ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ,

ਪਦ ਅਰਥ ਭਾਇਆ = ਪਿਆਰਾ ਲੱਗਾ।

SikhNet (Spanish)Aquél que cuenta con el Placer del Señor,

ਨਾਨਕ; ਉਆ ਕਾ ਮਨੁ ਸੀਤਲਾਇਆ ॥੨੮॥

naanak; uaa kaa man seetalaaeaa |28|

Sant Singh Khalsa- O Nanak, his mind is cooled and soothed. ||28||
Manmohan SinghO Nanak, his mind is cooled down.
Manmohan Singh (Punjabi)ਹੇ ਨਾਨਕ! ਉਸ ਦਾ ਚਿੱਤ ਠੰਡਾ-ਠਾਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਸ ਜੀਵ ਕਾ ਮਨੁ ਸੀਤਲੁ ਹੋ ਆਇਆ ਹੈ॥੨੮॥☬ਐਸੇ ਬੇਨਤੀ ਕਰੇ:
Prof. Sahib Singhਹੇ ਨਾਨਕ! ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ-ਰੂਪ ਅੱਗ ਤੋਂ ਬਚ ਕੇ) ਸਦਾ ਸ਼ਾਂਤ ਰਹਿੰਦਾ ਹੈ ॥੨੮॥
SikhNet (Spanish)dice Nanak, adquiere la Paz en su mente. (28)
Shabad Guru Arjan Dev Ji Raag Gauree Ang 256

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਡੰਡਉਤਿ ਬੰਦਨ ਅਨਿਕ ਬਾਰ; ਸਰਬ ਕਲਾ ਸਮਰਥ ॥

ddanddaut bandan anik baar; sarab kalaa samarath |

Sant Singh KhalsaI bow down, and fall to the ground in humble adoration, countless times, to the All-powerful Lord, who possesses all powers.
Manmohan SinghProstrate salutation and obeisance I make many a time before the Omnipotent Lord the Possessor of all the powers.
Manmohan Singh (Punjabi)ਮੈਂ ਲੰਮੇ ਪੈ ਕੇ ਨਮਸ਼ਕਾਰ ਅਤੇ ਪ੍ਰਣਾਮ, ਅਨੇਕਾਂ ਵਾਰੀ, ਸਾਰੀਆਂ ਤਾਕਤਾ ਵਾਲੇ, ਸਰਬ-ਸ਼ਕਤੀਵਾਨ ਸੁਆਮੀ ਮੁਹਰੇ, ਕਰਦਾ ਹਾਂ।
Fareedkot Teekaਹੇ ਸਰਬ ਕਲਾ ਸ਼ਕਤੀ ਕਰ ਸਮਰਥ ਵਾਹਿਗੁਰੂ! ਤੇਰੇ ਕੋ (ਡੰਡਉਤਿ) ਦੰਡਵਤ ਹੋ ਕਰ ਮੇਰੀ ਅਨੇਕ ਵਾਰ ਨਮਸਕਾਰ ਹੈ॥
Prof. Sahib Singhਹੇ ਸਾਰੀਆਂ ਤਾਕਤਾਂ ਰੱਖਣ ਵਾਲੇ ਪ੍ਰਭੂ! ਮੈਂ ਅਨੇਕਾਂ ਵਾਰੀ ਤੈਨੂੰ ਨਮਸਕਾਰ ਕਰਦਾ ਹਾਂ।

ਪਦ ਅਰਥ ਕਲਾ = ਤਾਕਤ।

SikhNet (Spanish)Un millón de veces me postro ante Ti, Señor Todo Poderoso,

ਡੋਲਨ ਤੇ. ਰਾਖਹੁ ਪ੍ਰਭੂ; ਨਾਨਕ. ਦੇ ਕਰਿ ਹਥ ॥੧॥

ddolan te. raakhahu prabhoo; naanak. de kar hath |1|

Sant Singh KhalsaPlease protect me, and save me from wandering, God. Reach out and give Nanak Your Hand. ||1||
Manmohan SinghReach me Thy hand, O Lord and save me from wavering says Nanak.
Manmohan Singh (Punjabi)ਮੈਨੂੰ ਆਪਣਾ ਹੱਥ ਦੇ ਹੇ ਸੁਆਮੀ! ਤੇ ਡਿਕੋਡੋਲੇ ਖਾਣ ਤੋਂ ਮੇਰੀ ਰੱਖਿਆ ਕਰ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਕ੍ਰਿਪਾ ਰੂਪੀ! ਹਾਥ ਦੇ ਕਰ ਡੋਲਨੇ ਤੇ ਮਨ ਕੋ ਰਾਖ ਲੇਵੋ॥੧॥☬ਉਪਦੇਸ:
Prof. Sahib Singhਹੇ ਨਾਨਕ! (ਇਉਂ ਅਰਦਾਸ ਕਰ-) ਮੈਨੂੰ ਮਾਇਆ ਦੇ ਮੋਹ ਵਿਚ ਥਿੜਕਣ ਤੋਂ ਆਪਣਾ ਹੱਥ ਦੇ ਕੇ ਬਚਾ ਲੈ ॥੧॥

ਪਦ ਅਰਥ ਤੇ = ਤੋਂ ।ਦੇ ਕਰਿ = ਦੇ ਕੇ ॥੧॥

SikhNet (Spanish)ayúdame con Tu Mano Misericordiosa para que mi mente deje de vagar. (1)
Shabad Guru Arjan Dev Ji Raag Gauree Ang 256

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਡਡਾ. ਡੇਰਾ ਇਹੁ ਨਹੀ; ਜਹ ਡੇਰਾ ਤਹ ਜਾਨੁ ॥

ddaddaa. dderaa ihu nahee; jeh dderaa teh jaan |

Sant Singh KhalsaDADDA: This is not your true place; you must know where that place really is.
Manmohan SinghD: This is not thy abode, know that place where thy abode is.
Manmohan Singh (Punjabi)ਡ-ਤੇਰਾ ਟਿਕਾਣਾ ਇਹ ਨਹੀਂ, ਉਸ ਜਗ੍ਹਾ ਨੂੰ ਸਮਝ, ਜਿਥੇ ਤੇਰਾ ਟਿਕਾਣਾ ਹੈ।
Fareedkot Teekaਡਡਾ ਅਖਰ ਲੇ ਕਰ ਉਪਦੇਸ ਕਰਤੇ ਹੈਂ: ਇਹੁ ਸੰਸਾਰ ਕਾ ਘਰ ਡੇਰਾ ਨਹੀਂ ਹੈ। ਜੋ ਸਚਾ ਡੇਰਾ ਪ੍ਰਮਾਤਮਾ ਕਾ ਸਰੂਪ ਹੈ ਤਿਸ ਕੋ ਜਾਨ ਲੇਹ॥
Prof. Sahib Singh(ਹੇ ਭਾਈ!) ਇਹ ਸੰਸਾਰ ਤੇਰੇ ਸਦਾ ਟਿਕੇ ਰਹਿਣ ਵਾਲਾ ਥਾਂ ਨਹੀਂ ਹੈ, ਉਸ ਟਿਕਾਣੇ ਨੂੰ ਪਛਾਣ, ਜੇਹੜਾ ਅਸਲ ਪੱਕੀ ਰਿਹਾਇਸ਼ ਵਾਲਾ ਘਰ ਹੈ।

ਪਦ ਅਰਥ ਡੇਰਾ = ਸਦਾ ਟਿਕੇ ਰਹਿਣ ਲਈ ਥਾਂ। ਜਾਨੁ = ਪਛਾਣ।

SikhNet (Spanish)DADDA: Este mundo no es tu estación, conoce entonces cuál es tu mundo verdadero.

ਉਆ ਡੇਰਾ ਕਾ ਸੰਜਮੋ; ਗੁਰ ਕੈ ਸਬਦਿ ਪਛਾਨੁ ॥

auaa dderaa kaa sanjamo; gur kai sabad pachhaan |

Sant Singh KhalsaYou shall come to realize the way to that place, through the Word of the Guru's Shabad.
Manmohan SinghKnow thou by Guru's instruction, the way to reach that abode.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਉਸ ਟਿਕਾਣੇ ਨੂੰ ਪਹੁੰਚਣ ਦਾ ਤਰੀਕਾ ਜਾਣ ਲੈ।
Fareedkot Teekaਤਾਂ ਤੇ ਉਸ ਡੇਰੇ ਕੇ (ਸੰਜਮੋ) ਜਤਨ ਵਾ ਉਪਾਵ ਕੋ ਗੁਰੋਂ ਕੇ ਸਬਦ ਕਰ ਪਛਾਨਣਾ ਕਰੋ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਸੂਝ ਹਾਸਲ ਕਰ ਕਿ ਉਸ ਘਰ ਵਿਚ ਸਦਾ ਟਿਕੇ ਰਹਿਣ ਦੀ ਕੀਹ ਜੁਗਤਿ ਹੈ।

ਪਦ ਅਰਥ ਸੰਜਮ = (ਟਿਕੇ ਰਹਿਣ ਦੀ) ਜੁਗਤਿ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Uno hace miles de esfuerzos

ਇਆ ਡੇਰਾ ਕਉ; ਸ੍ਰਮੁ ਕਰਿ ਘਾਲੈ ॥

eaa dderaa kau; sram kar ghaalai |

Sant Singh KhalsaThis place, here, is established by hard work,
Manmohan SinghThis dwelling over here, one erects with toil,
Manmohan Singh (Punjabi)ਇਹ ਟਿਕਾਣਾ ਜਿਸ ਨੂੰ ਉਹ ਮਿਹਨਤ ਮੁਸ਼ੱਕਤ ਕਰ ਕੇ ਬਣਾਉਂਦਾ ਹੈ,
Fareedkot Teeka(ਇਆ) ਇਸ ਡੇਰੇ ਕੋ (ਸ੍ਰਮੁ) ਅਤੀ ਕਸ਼ਟ ਕਰ ਕੇ (ਘਾਲੈ) ਪਾਵਤਾ ਹੈ॥
Prof. Sahib Singhਮਨੁੱਖ ਇਸ ਦੁਨੀਆਵੀ ਡੇਰੇ ਦੀ ਖ਼ਾਤਰ ਬੜੀ ਮਿਹਨਤ ਕਰ ਕੇ ਘਾਲਾਂ ਘਾਲਦਾ ਹੈ,

ਪਦ ਅਰਥ ਸ੍ਰਮੁ = ਮਿਹਨਤ। ਘਾਲੈ = ਜਤਨ ਕਰਦਾ ਹੈ, ਘਾਲ ਘਾਲਦਾ ਹੈ।

SikhNet (Spanish)para construir un hogar,

ਜਾ ਕਾ ਤਸੂ; ਨਹੀ ਸੰਗਿ ਚਾਲੈ ॥

jaa kaa tasoo; nahee sang chaalai |

Sant Singh Khalsabut not one iota of this shall go there with you.
Manmohan Singhbut even a particle of this goes not with him.
Manmohan Singh (Punjabi)ਇਸ ਦਾ ਇਕ ਭੋਰਾ ਭਰ ਭੀ ਉਸ ਦੇ ਨਾਲ ਨਹੀਂ ਜਾਣਾ।
Fareedkot Teekaਜਿਸ ਡੇਰੇ ਕਾ ਅੰਤ ਕੋ ਤਸੂ ਮਾਤ੍ਰ ਭੀ ਪਦਾਰਥ ਸਾਥ ਨਹੀਂ ਚਲੇਗਾ॥
Prof. Sahib Singhਪਰ (ਮੌਤ ਆਇਆਂ) ਇਸ ਦਾ ਰਤਾ ਭਰ ਭੀ ਇਸ ਦੇ ਨਾਲ ਨਹੀਂ ਜਾਂਦਾ।

ਪਦ ਅਰਥ ਤਸੂ = ਰਤਾ ਭਰ ਭੀ।

SikhNet (Spanish)que al final, no se irá con uno.

ਉਆ ਡੇਰਾ ਕੀ; ਸੋ ਮਿਤਿ ਜਾਨੈ ॥

auaa dderaa kee; so mit jaanai |

Sant Singh KhalsaThe value of that place beyond is known only to those,
Manmohan SinghOnly he knows the worth of that dwelling,
Manmohan Singh (Punjabi)ਉਸ ਨਿਵਾਸ ਅਸਥਾਨ ਦੀ ਕਦਰ ਉਹੀ ਜਾਣਦਾ ਹੈ,
Fareedkot Teekaਉਸ ਡੇਰੇ ਕੀ ਮ੍ਰਿਯਾਦਾ ਕੋ ਸੋ ਪੁਰਸ਼ ਜਾਨਤਾ ਹੈ॥
Prof. Sahib Singhਉਸ ਸਦੀਵੀ ਟਿਕਾਣੇ ਦੀ ਰੀਤ-ਮਰਯਾਦਾ ਦੀ ਸਿਰਫ਼ ਉਸ ਮਨੁੱਖ ਨੂੰ ਸਮਝ ਪੈਂਦੀ ਹੈ,

ਪਦ ਅਰਥ ਮਿਤਿ = ਮਰਯਾਦਾ, ਰੀਤ।

SikhNet (Spanish)Sin embargo, si la Gracia de Dios está con él,

ਜਾ ਕਉ ਦ੍ਰਿਸਟਿ; ਪੂਰਨ ਭਗਵਾਨੈ ॥

jaa kau drisatt; pooran bhagavaanai |

Sant Singh Khalsaupon whom the Perfect Lord God casts His Glance of Grace.
Manmohan Singhwhom the Perfect Auspicious Master casts His gracious glance.
Manmohan Singh (Punjabi)ਜਿਸ ਉਤੇ ਮੁਕੰਮਲ ਮੁਬਾਰਕ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
Fareedkot Teekaਜਿਸ ਕੋ ਪੂਰਨ ਭਗਵਾਨ ਕੀ ਕ੍ਰਿਪਾ ਦ੍ਰਿਸਟਿ ਹੂਈ ਹੈ॥
Prof. Sahib Singhਜਿਸ ਉਤੇ ਪੂਰਨ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ।
SikhNet (Spanish)encontrará el Camino hacia su Verdadero Hogar.

ਡੇਰਾ ਨਿਹਚਲੁ ਸਚੁ; ਸਾਧਸੰਗ ਪਾਇਆ ॥

dderaa nihachal sach; saadhasang paaeaa |

Sant Singh KhalsaThat permanent and true place is obtained in the Saadh Sangat, the Company of the Holy;
Manmohan SinghThis dwelling is permanent and true and is obtained through the society of Saints.
Manmohan Singh (Punjabi)ਇਹ ਨਿਵਾਸ ਅਸਥਾਨ ਮੁਸਤਕਿਲ ਤੇ ਸੱਚਾ ਹੈ, ਅਤੇ ਸਤਿਸੰਗਤ ਰਾਹੀਂ ਪ੍ਰਾਪਤ ਹੁੰਦਾ ਹੈ।
Fareedkot Teekaਸਤਸੰਗ ਦੁਆਰਾ ਅਚੱਲ ਰੂਪ ਸਚਾ ਡੇਰਾ ਪਰਮੇਸ੍ਵਰ ਜਿਨ ਪੁਰਸੋਂ ਨੇ ਪਾਇਆ ਹੈ॥
Prof. Sahib Singhਸਾਧ ਸੰਗਤਿ ਵਿਚ ਆ ਕੇ ਜੋ ਮਨੁੱਖ ਸਦੀਵੀ ਅਟੱਲ ਆਤਮਕ ਆਨੰਦ ਵਾਲਾ ਟਿਕਾਣਾ ਲੱਭ ਲੈਂਦੇ ਹਨ,
SikhNet (Spanish)Uno encuentra el Hogar Eterno donde los Santos se congregan y,

ਨਾਨਕ. ਤੇ ਜਨ; ਨਹ ਡੋਲਾਇਆ ॥੨੯॥

naanak. te jan; neh ddolaaeaa |29|

Sant Singh KhalsaO Nanak, those humble beings do not waver or wander. ||29||
Manmohan SinghNanak, those slaves, who obtain it, waver not.
Manmohan Singh (Punjabi)ਨਾਨਕ, ਉਹ ਗੋਲੇ ਜੋ ਇਸ ਨੂੰ ਪਾ ਲੈਂਦੇ ਹਨ, ਡਿਕੋਡੋਲੇ ਨਹੀਂ ਖਾਂਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤੇ) ਤਿਨ ਪੁਰਸ਼ੋਂ ਨੇ ਪਦਾਰਥੋਂ ਮੇਂ ਚਿਤ ਕੋ ਡੁਲਾਯਾ ਨਹੀਂ ਹੈ॥੨੯॥
Prof. Sahib Singhਹੇ ਨਾਨਕ! ਉਹਨਾਂ ਦਾ ਮਨ (ਇਸ ਨਾਸਵੰਤ ਸੰਸਾਰ ਦੇ ਘਰਾਂ ਆਦਿਕ ਦੀ ਖ਼ਾਤਰ) ਨਹੀਂ ਡੋਲਦਾ ॥੨੯॥
SikhNet (Spanish)entonces, ya no se desvía del Camino. (29)
Shabad Guru Arjan Dev Ji Raag Gauree Ang 256

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਢਾਹਨ ਲਾਗੇ. ਧਰਮ ਰਾਇ; ਕਿਨਹਿ. ਨ ਘਾਲਿਓ ਬੰਧ ॥

dtaahan laage. dharam raae; kineh. na ghaalio bandh |

Sant Singh KhalsaWhen the Righteous Judge of Dharma begins to destroy someone, no one can place any obstacle in His Way.
Manmohan SinghWhen the Righteous Judge begins to demolish no one can put a check in His way.
Manmohan Singh (Punjabi)ਜਦ ਧਰਮ ਰਾਜਾ ਗਿਰਾਉਣ ਲਗਦਾ ਹੈ, ਕੋਈ ਭੀ ਉਸ ਦੇ ਰਾਹ ਵਿੱਚ ਰੁਕਾਵਟ ਨਹੀਂ ਪਾ ਸਕਦਾ।
Fareedkot Teekaਜਬ ਧਰਮ ਰਾਜਾ ਕੇ ਦੂਤ ਇਸ ਸਰੀਰ ਕੋ ਨਸ਼ਟ ਕਰਨੇ ਲਾਗੇ ਤਬ ਕਿਸੇ ਸਨਬੰਧੀ ਨੇ (ਬੰਧੁ) ਬੰਨਾ ਨਾ ਪਾਇਆ, ਭਾਵ ਸੇ ਕੋਈ ਭੀ ਨਾ ਹਟਾਇ ਸਕਾ॥
Prof. Sahib Singhਉਹਨਾਂ (ਬੰਦਿਆਂ ਦੇ ਆਤਮਕ ਜੀਵਨ ਦੀ ਇਮਾਰਤ) ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ ਨਹੀਂ ਲੱਗਦੀ, ਕੋਈ ਇਕ ਭੀ ਵਿਕਾਰ ਉਹਨਾਂ ਦੇ ਜੀਵਨ-ਰਾਹ ਵਿਚ ਰੋਕ ਨਹੀਂ ਪਾ ਸਕਿਆ,

ਪਦ ਅਰਥ ਧਰਮਰਾਇ ਢਾਹ = (ਆਤਮਕ ਜੀਵਨ ਦੇ ਮਹਲ ਨੂੰ) ਧਰਮਰਾਜ ਦੀ ਢਾਹ, ਆਤਮਕ ਜੀਵਨ ਦੀ ਇਮਾਰਤ ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ। ਕਿਨਹਿ = ਕਿਸੇ ਭੀ ਵਿਕਾਰ ਨੇ। ਬੰਧ ਨ ਘਾਲਿਓ = ਆਤਮਕ ਜੀਵਨ ਦੇ ਰਸਤੇ ਵਿਚ ਰੋਕ ਨ ਪਾਈ।

SikhNet (Spanish)Cuando el Dharmaraya te destruya, no habrá nadie que te dé la mano.

ਨਾਨਕ. ਉਬਰੇ ਜਪਿ ਹਰੀ; ਸਾਧਸੰਗਿ ਸਨਬੰਧ ॥੧॥

naanak. ubare jap haree; saadhasang sanabandh |1|

Sant Singh KhalsaO Nanak, those who join the Saadh Sangat and meditate on the Lord are saved. ||1||
Manmohan SinghNanak, they who meditate on God by establishing a tie with the guild of Saints are saved.
Manmohan Singh (Punjabi)ਜੋ ਸਤਿ ਸੰਗਤ ਨਾਲ ਨਾਤਾ ਗੰਢ ਕੇ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਨਾਨਕ, ਉਹ ਪਾਰ ਉਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕਾ ਸਾਧ ਸੰਗਤ ਕੇ ਸਾਥ ਸਨਬੰਧੁ ਹੂਆ ਹੈ, ਸੋ ਪੁਰਸ਼ ਹਰੀ ਕੋ ਜਪ ਕਰ (ਉਬਰੇ) ਬਚੇ ਹੈਂ। ਵਾ ਜੋ ਪੁਰਸ਼ ਹਰੀ ਨਾਮ ਕੋ ਜਪ ਕਰ ਉਬਰੇ ਹੈਂ ਤਿਨ ਕੋ ਧਰਮਰਾਇ ਕੀ ਢਾਹਿ ਨਹੀਂ ਲਾਗਤੀ। ਭਾਵ ਸੇ ਧਰਮ ਰਾਜਾ ਕਾ ਤਿਨ ਪਰ ਹੁਕਮ ਨਹੀਂ ਹੈ ਔਰ ਕਾਮ ਕ੍ਰੋਧਾਦਿਕ ਕਿਸੀ ਵਿਸ਼੍ਯ ਨੇ ਭੀ ਤਿਨ ਕੋ ਬੰਧਨ ਨਹੀਂ ਪਾਇਆ॥
Prof. Sahib Singhਹੇ ਨਾਨਕ! ਜਿਨ੍ਹਾਂ ਨੇ ਸਾਧ ਸੰਗਤਿ ਵਿਚ ਨਾਤਾ ਜੋੜਿਆ, ਉਹ ਹਰੀ ਦਾ ਨਾਮ ਜਪ ਕੇ (ਵਿਕਾਰਾਂ ਦੇ ਹੜ੍ਹ ਵਿਚੋਂ) ਬਚ ਨਿਕਲੇ ॥੧॥

ਪਦ ਅਰਥ ਸਨਬੰਧ = ਸੰਬੰਧ, ਨਾਤਾ, ਪ੍ਰੀਤ ॥੧॥

SikhNet (Spanish)Pero Dice Nanak, serán salvados aquéllos que habiten en el Señor y se conserven en la Saad Sangat, la Sociedad de los Santos.(1)
Shabad Guru Arjan Dev Ji Raag Gauree Ang 256

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਢਢਾ. ਢੂਢਤ ਕਹ ਫਿਰਹੁ; ਢੂਢਨੁ ਇਆ ਮਨ ਮਾਹਿ ॥

dtadtaa. dtoodtat keh firahu; dtoodtan eaa man maeh |

Sant Singh KhalsaDHADHA: Where are you going, wandering and searching? Search instead within your own mind.
Manmohan SinghDh: Where does thou go about searching? The search is to be made in this very mind.
Manmohan Singh (Punjabi)ਢ-ਤੂੰ ਲੱਭਣ ਲਈ ਕਿੱਥੇ ਜਾਂਦਾ ਹੈ? ਢੂੰਢ ਭਾਲ ਤਾਂ ਇਸ ਚਿੱਤ ਅੰਦਰ ਹੀ ਕਰਨੀ ਹੈ।
Fareedkot Teekaਢਢੇ ਅਖਰ ਦ੍ਵਾਰਾ ਕਹਤੇ ਹੈਂ: ਹੇ ਭਾਈ! ਕਹਾਂ ਢੂੰਢਤੇ ਫਿਰਤੇ ਹੋ, ਇਸ ਮਨ ਬਿਖੇ ਹੀ ਢੂੰਢਨਾ ਕਰੋ॥
Prof. Sahib Singhਹੋਰ ਕਿੱਥੇ ਲੱਭਦੇ ਫਿਰਦੇ ਹੋ? ਭਾਲ ਇਸ ਮਨ ਵਿਚ ਹੀ (ਕਰਨੀ ਹੈ)।
SikhNet (Spanish)DHADJA: ¿Por qué buscar al Señor afuera?, búscalo en lo profundo de tu mente.

ਸੰਗਿ ਤੁਹਾਰੈ ਪ੍ਰਭੁ ਬਸੈ; ਬਨੁ ਬਨੁ ਕਹਾ ਫਿਰਾਹਿ ॥

sang tuhaarai prabh basai; ban ban kahaa firaeh |

Sant Singh KhalsaGod is with you, so why do you wander around from forest to forest?
Manmohan SinghThe Lord resides with thee why wanderest thou from forest to forest?
Manmohan Singh (Punjabi)ਸੁਆਮੀ ਤੇਰੇ ਨਾਲ ਹੀ ਰਹਿੰਦਾ ਹੈ, ਤੂੰ ਜੰਗਲ ਜੰਗਲ ਕਿਉਂ ਭਟਕਦਾ ਫਿਰਦਾ ਹੈ?
Fareedkot Teekaਹੇ ਭਾਈ! ਪ੍ਰਭੂ ਤੁਮਾਰੇ ਸੰਗ ਹੀ ਬਸਤਾ ਹੈ। ਭੇਖ ਬਨਾ ਬਨਾ ਕਰ, ਵਾ ਬਨ ਬਨ ਮੇਂ (ਕਹਾ) ਕਿਸ ਵਾਸਤੇ ਭਟਕਤੇ ਫਿਰਤੇ ਹੋ॥
Prof. Sahib Singh(ਹੇ ਭਾਈ!) ਪ੍ਰਭੂ ਤੁਹਾਡੇ ਨਾਲ (ਹਿਰਦੇ ਵਿਚ) ਵੱਸ ਰਿਹਾ ਹੈ, ਤੁਸੀ ਜੰਗਲ ਜੰਗਲ ਕਿੱਥੇ ਢੂੰਢਦੇ ਫਿਰਦੇ ਹੋ?
SikhNet (Spanish)¿Por qué vagar por el mundo buscando, cuando Él habita en tu interior?

ਢੇਰੀ ਢਾਹਹੁ. ਸਾਧਸੰਗਿ; ਅਹੰਬੁਧਿ ਬਿਕਰਾਲ ॥

dteree dtaahahu. saadhasang; ahanbudh bikaraal |

Sant Singh KhalsaIn the Saadh Sangat, the Company of the Holy, tear down the mound of your frightful, egotistical pride.
Manmohan SinghIn the society of Saints pull down the terrible heap of thy intellectual pride.
Manmohan Singh (Punjabi)ਸਤਿ ਸੰਗਤਿ ਅੰਦਰ ਆਪਣੇ ਮਾਨਸਕ ਹੰਕਾਰ ਦੇ ਭਿਆਨਕ ਟਿੱਬੇ ਨੂੰ ਪਧਰਾ ਕਰ ਦੇ।
Fareedkot Teekaਸਾਧੂ ਸੰਗ ਕਰ ਅਹੰ ਬੁਧੀ ਰੂਪੀ ਢੇਰੀ ਬਿਕ੍ਰਾਲ ਕਰਨੇ ਵਾਲੀ ਢਾਹਿ ਦੇਵੋ॥☬ਜੋ ਕਹੈ ਤਿਸ ਕੀ ਨਿਬ੍ਰਿਤੀ ਕਾ ਕ੍ਯਾ ਫਲ ਹੋਗਾ? ਸੋ ਕਹਤੇ ਹੈਂ:
Prof. Sahib Singhਸਾਧ ਸੰਗਤਿ ਵਿਚ (ਪਹੁੰਚ ਕੇ) ਭਿਆਨਕ ਹਉਮੈ ਵਾਲੀ ਮਤਿ ਦੀ ਬਣੀ ਹੋਈ ਢੇਰੀ ਨੂੰ ਢਾਹ ਦਿਉ।

ਪਦ ਅਰਥ ਬਿਕਰਾਲ = ਡਰਾਉਣੀ।

SikhNet (Spanish)Demuele esa montaña que has creado con tu egocentrismo, participando en la Saad Sangat, la Sociedad de los Santos, .

ਸੁਖੁ ਪਾਵਹੁ ਸਹਜੇ ਬਸਹੁ; ਦਰਸਨੁ ਦੇਖਿ ਨਿਹਾਲ ॥

sukh paavahu sahaje basahu; darasan dekh nihaal |

Sant Singh KhalsaYou shall find peace, and abide in intuitive bliss; gazing upon the Blessed Vision of God's Darshan, you shall be delighted.
Manmohan SinghSo shalt thou find rest, abide in peace and be happy by seeing the sight of the Lord.
Manmohan Singh (Punjabi)ਇੰਜ ਤੂੰ ਆਰਾਮ ਪਾਵੇਗਾ, ਠੰਢ-ਚੈਨ ਅੰਦਰ ਵਸੇਗਾ ਅਤੇ ਸਾਹਿਬ ਦਾ ਦੀਦਾਰ ਵੇਖ ਕੇ ਪਰਸੰਨ ਹੋਵੇਗਾ।
Fareedkot Teekaਸੁਖ ਪਾਵੋਗੇ ਅਰ ਸਾਂਤੀ ਪੂਰਬਕ ਨਿਵਾਸ ਕਰੋਗੇ, ਵਾ ਸੁਭਾਵਕ ਹੀ ਪਰਮੇਸ੍ਵਰ ਵਿਖੇ ਬਸੋਗੇ ਅਰ ਦਰਸ਼ਨ ਦੇਖ ਕਰ ਕੇ (ਨਿਹਾਲ) ਅਨੰਦ ਹੋਵੋਗੇ॥
Prof. Sahib Singh(ਇਸ ਤਰ੍ਹਾਂ ਅੰਦਰ ਹੀ ਪ੍ਰਭੂ ਦਾ ਦਰਸਨ ਹੋ ਜਾਇਗਾ, ਪ੍ਰਭੂ ਦਾ) ਦਰਸਨ ਕਰ ਕੇ ਆਤਮਾ ਖਿੜ ਪਏਗਾ, ਆਤਮਕ ਆਨੰਦ ਮਿਲੇਗਾ, ਅਡੋਲ ਅਵਸਥਾ ਵਿਚ ਟਿਕ ਜਾਵੋਗੇ।

ਪਦ ਅਰਥ ਸਹਜੇ = ਸਹਜਿ, ਅਡੋਲ ਅਵਸਥਾ ਵਿਚ।ਨਿਹਾਲ = ਪ੍ਰਸੰਨ।

SikhNet (Spanish)así lograrás Paz y Equilibrio y serás salvado por la Mirada del Señor,

ਢੇਰੀ ਜਾਮੈ, ਜਮਿ ਮਰੈ; ਗਰਭ ਜੋਨਿ. ਦੁਖ ਪਾਇ ॥

dteree jaamai, jam marai; garabh jon. dukh paae |

Sant Singh KhalsaOne who has such a mound as this, dies and suffers the pain of reincarnation through the womb.
Manmohan SinghHe within whom this heap is born dies and suffers the anguish of the womb life.
Manmohan Singh (Punjabi)ਜਿਸ ਦੇ ਅੰਦਰ ਇਹ ਅੰਬਾਰ ਹੈ, ਉਹ ਜੰਮਦਾ ਤੇ ਮਰਦਾ ਹੈ ਅਤੇ ਬੱਚੇਦਾਨੀ ਦੇ ਜੀਵਨ ਦਾ ਕਸ਼ਟ ਉਠਾਉਂਦਾ ਹੈ!
Fareedkot Teekaਜਿਸ ਪੁਰਖ ਵਿਖੇ ਹੰਤਾ ਰੂਪੀ ਢੇਰੀ ਹੈ, ਸੋ ਜਨਮਤਾ ਮਰਤਾ ਹੈ, ਵਾ ਜਮ ਤਿਸ ਕੋ ਮਾਰਤਾ ਹੈ ਅਰ ਗਰਭ ਜੋਨੀ ਮੇਂ ਦੁਖ ਪਾਵਤਾ ਹੈ। ਵਾ ਜਿਸ ਕੇ ਅੰਤਰ ਹੰਤਾ ਰੂਪ ਢੇਰੀ ਜਮਾ ਹੈ, ਵਾ ਜਮ ਰਹੀ ਹੈ, ਸੋ ਮਰਤਾ ਹੈ ਅਰ ਜੋਨੀ ਕੇ ਬੀਚ ਦੁਖ ਪਾਵਤਾ, ਭਾਵ ਜਨਮਤਾ ਮਰਤਾ ਹੈ॥
Prof. Sahib Singhਜਿਤਨਾ ਚਿਰ ਅੰਦਰ ਹਉਮੈ ਦੀ ਢੇਰੀ ਬਣੀ ਰਹਿੰਦੀ ਹੈ, ਮਨੁੱਖ ਜੰਮਦਾ ਮਰਦਾ ਰਹਿੰਦਾ ਹੈ, ਜੂਨਾਂ ਦੇ ਗੇੜ ਵਿਚ ਦੁੱਖ ਭੋਗਦਾ ਹੈ।

ਪਦ ਅਰਥ ਜਾਪੈ = ਜੰਮਦੀ ਹੈ, ਬਣੀ ਰਹਿੰਦੀ ਹੈ। ਜਮਿ = ਜੰਮ ਕੇ।

SikhNet (Spanish)pues es el ego que te lleva por los nacimientos y muertes,

ਮੋਹ ਮਗਨ ਲਪਟਤ ਰਹੈ; ਹਉ ਹਉ ਆਵੈ ਜਾਇ ॥

moh magan lapattat rahai; hau hau aavai jaae |

Sant Singh KhalsaOne who is intoxicated by emotional attachment, entangled in egotism, selfishness and conceit, shall continue coming and going in reincarnation.
Manmohan SinghHe who is intoxicated with worldly love and is entangled in ego and self-conceit, continues coming and going.
Manmohan Singh (Punjabi)ਜੋ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਹੈ ਅਤੇ ਹੰਕਾਰ ਤੇ ਸਵੈ-ਹੰਗਤਾ ਅੰਦਰ ਫਾਬਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਪੁਨਾ ਮੋਹ ਮੇਂ (ਮਗਨ) ਮਸਤ ਹੂਆ ਵਿਸ਼੍ਯੋਂ ਮੇਂ (ਲਪਟਤ) ਲੰਪਟ ਹੋ ਰਹਿਤਾ ਹੈ। ਔਰ ਹਉਂ ਹਉਂ ਕਰ ਕੇ ਤਿਨ ਕਾ ਮਨ (ਆਵੈ ਜਾਇ) ਸੰਕਲਪ ਵਿਕਲਪ ਕਰਤਾ ਹੈ, ਵਾ ਜਨਮਤਾ ਮਰਤਾ ਹੈ॥
Prof. Sahib Singhਮੋਹ ਵਿਚ ਮਸਤ ਹੋ ਕੇ (ਮਾਇਆ ਨਾਲ) ਚੰਬੜਿਆ ਰਹਿੰਦਾ ਹੈ, ਹਉਮੈ ਦੇ ਕਾਰਨ ਜਨਮ ਮਰਨ ਵਿਚ ਪਿਆ ਰਹਿੰਦਾ ਹੈ।
SikhNet (Spanish)y por las aflicciones en el vientre materno.

ਢਹਤ ਢਹਤ ਅਬ ਢਹਿ ਪਰੇ; ਸਾਧ ਜਨਾ ਸਰਨਾਇ ॥

dtehat dtehat ab dteh pare; saadh janaa saranaae |

Sant Singh KhalsaSlowly and steadily, I have now surrendered to the Holy Saints; I have come to their Sanctuary.
Manmohan SinghI have now, slowly and steadily fallen under the protection of the pious persons.
Manmohan Singh (Punjabi)ਮੈਂ ਹੁਣ ਧੀਰੇ ਧੀਰੇ, ਪਵਿੱਤ੍ਰ ਪੁਰਸ਼ਾਂ ਦੀ ਪਨਾਹ ਹੇਠਾਂ ਆ ਡਿੱਗਾ ਹਾਂ।
Fareedkot Teekaਜੋ ਗਿਰਤੇ ਗਿਰਤੇ ਤਨ ਮਨ ਬਾਣੀ ਕਰ ਕੇ ਸੰਤ ਜਨੋਂ ਕੀ ਸਰਨੀ ਪੜੇ ਹੈਂ॥
Prof. Sahib Singhਜੋ ਬੰਦੇ ਇਸ ਜਨਮ ਵਿਚ ਸਾਧ ਜਨਾਂ ਦੀ ਸਰਨ ਆ ਪੈਂਦੇ ਹਨ,
SikhNet (Spanish)Apegado a los placeres de los sentidos y montado en su ego, uno va y viene.

ਦੁਖ ਕੇ ਫਾਹੇ ਕਾਟਿਆ; ਨਾਨਕ ਲੀਏ ਸਮਾਇ ॥੩੦॥

dukh ke faahe kaattiaa; naanak lee samaae |30|

Sant Singh KhalsaGod has cut away the noose of my pain; O Nanak, He has merged me into Himself. ||30||
Manmohan SinghThe Master has cut the meshes of my distress and blended me with Himself, O Nanak.
Manmohan Singh (Punjabi)ਮਾਲਕ ਨੇ ਮੇਰੇ ਕਲੇਸ਼ ਦੀਆਂ ਫਾਹੀਆਂ ਕਟ ਛੱਡੀਆਂ ਹਨ ਅਤੇ ਮੈਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ, ਹੇ ਨਾਨਕ!
Fareedkot Teekaਤਿਨੋਂ ਨੇ ਦੁਖੋਂ ਕੇ ਫਾਹਿਓਂ ਕੇ ਸਮੁਦਾਇ ਕੋ ਕਾਟਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਨੇ ਅਪਨੇ ਮੇਂ (ਸਮਾਇ) ਅਭੇਦ ਕਰ ਲੀਏ ਹੈਂ॥੩੦॥☬ਜਬ ਅਜਾਮਲ ਕੋ ਰਾਮ ਗਣੋਂ ਨੇ ਜਮਦੂਤੋਂ ਸੇ ਛੁਡਾਇ ਲੀਆ, ਤਬ ਜਮਦੂਤੋਂ ਨੇ ਧਰਮਰਾਜ ਕੇ ਪਾਸ ਜਾਇ ਕਰ ਅਰ ਸ਼ਸਤ੍ਰ ਡਾਰ ਕਰ ਅਪਨਾ ਹਾਲ ਸੁਨਾਇਆ। ਤਬ ਧਰਮਰਾਜ ਅਪਨੇ ਦੂਤੋਂ ਕੋ ਸਿਖ੍ਯਾ ਕਰਤਾ ਹੈ:
Prof. Sahib Singhਹੇ ਨਾਨਕ! ਉਹਨਾਂ ਦੀਆਂ (ਮੋਹ ਤੋਂ ਉਪਜੀਆਂ) ਦੁੱਖਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੩੦॥
SikhNet (Spanish)Si uno se entrega al Señor y busca el Refugio de los Santos, los grilletes del sufrimiento desaparecen y, dice Nanak, uno se inmerge en el Ser del Señor.(30)
Shabad Guru Arjan Dev Ji Raag Gauree Ang 256

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਜਹ ਸਾਧੂ ਗੋਬਿਦ ਭਜਨੁ; ਕੀਰਤਨੁ ਨਾਨਕ ਨੀਤ ॥

jeh saadhoo gobid bhajan; keeratan naanak neet |

Sant Singh KhalsaWhere the Holy people constantly vibrate the Kirtan of the Praises of the Lord of the Universe, O Nanak
Manmohan SinghO Nanak, where the Saints, ever repeat the World-Lord's Name and praise,
Manmohan Singh (Punjabi)ਹੇ ਨਾਨਕ! ਜਿਥੇ ਸੰਤ, ਨਿਤਾਪ੍ਰਤੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਅਤੇ ਜੱਸ ਦਾ ਉਚਾਰਨ ਕਰਦੇ ਹਨ।
Fareedkot Teekaਧਰਮ ਰਾਜਾ ਕਹਤਾ ਹੈ: ਹੇ ਦੂਤੋ! ਜਿਸ ਅਸਥਾਨ ਸਾਧੂ ਗੋਬਿੰਦ ਕਾ ਭਜਨ ਕਰਤੇ ਹੋਂ ਔਰ ਨਿਤਾਪ੍ਰਤੀ ਹਰੀ ਕਾ ਕੀਰਤਨ ਹੋਤਾ ਹੋ।
Prof. Sahib Singh(ਧਰਮਰਾਜ ਆਖਦਾ ਹੈ-) ਹੇ ਮੇਰੇ ਦੂਤੋ! ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ, ਜਿਥੇ ਨਿੱਤ ਕੀਰਤਨ ਹੋ ਰਿਹਾ ਹੋਵੇ, ਤੁਸਾਂ ਉਸ ਥਾਂ ਦੇ ਨੇੜੇ ਨ ਜਾਣਾ।
SikhNet (Spanish)Ahí donde los Santos vibran el Kirtan de las Alabanzas del Señor del Universo, oh dice Nanak.

ਣਾ ਹਉ. ਣਾ ਤੂੰ. ਣਹ ਛੁਟਹਿ; ਨਿਕਟਿ. ਨ ਜਾਈਅਹੁ ਦੂਤ ॥੧॥

naa hau. naa toon. neh chhutteh; nikatt. na jaaeeahu doot |1|

Sant Singh Khalsa- the Righteous Judge says, "Do not approach that place, O Messenger of Death, or else neither you nor I shall escape!" ||1||
Manmohan SinghThe Righteous Judge says "Draw not near that place O couriers, otherwise neither I, nor you shall escape".
Manmohan Singh (Punjabi)ਧਰਮ ਰਾਜਾ ਆਖਦਾ ਹੈ, "ਉਸ ਥਾਂ ਦੇ ਨੇੜੇ ਨ ਜਾਣਾ, ਹੈ ਫਰਿਸ਼ਤਿਓ! ਨਹੀਂ ਤਾਂ, ਨਾਂ ਮੇਰਾ ਤੇ ਨਾਂ ਹੀ ਤੁਹਾਡਾ ਖਹਿੜਾ ਛੁਟੇਗਾ।"
Fareedkot Teekaਹੇ ਦੂਤ! ਤਿਨ ਕੇ ਪਾਸ ਨਹੀਂ ਜਾਣਾ। ਜੇ ਜਾਵੋਗੇ ਤੇ ਨਾ ਤੋ ਮੈਂ ਬਚੂੰਗਾ ਔਰ ਨਾ ਤੂੰ ਹੀ ਬਚੇਂਗਾ ਔਰ ਨਾ ਮੇਰੀ ਸੰਜਮਨੀ ਪੁਰੀ ਹੀ ਛੁਟੇਗੀ। ਭਾਵ ਯਹਿ ਕਿ ਸਭ ਕੋ ਨਾਸ ਕਰ ਦੇਵੇਂਗੇ, ਤਾਂ ਤੇ ਤਿਨ ਸੇ ਬਚ ਕਰ ਰਹਿਣਾ॥੧॥
Prof. Sahib Singh(ਜੇ ਤੁਸੀ ਉਥੇ ਚਲੇ ਗਏ ਤਾਂ ਇਸ ਖ਼ੁਨਾਮੀ ਤੋਂ) ਨਾਹ ਮੈਂ ਬਚਾਂਗਾ, ਨਾਹ ਤੁਸੀ ਬਚੋਗੇ ॥੧॥

ਪਦ ਅਰਥ ਦੂਤ = ਹੇ ਮੇਰੇ ਦੂਤੋ! {ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਦੱਸਿਆ ਜਾ ਰਿਹਾ ਹੈ} ॥੧॥

SikhNet (Spanish)El Juez de la Rectitud dice, no te acerques a ese lugar, oh ángel de la muerte, pues de ahí ni tú ni yo podremos escapar.(1)
Shabad Guru Arjan Dev Ji Raag Gauree Ang 256

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਣਾਣਾ. ਰਣ ਤੇ ਸੀਝੀਐ; ਆਤਮ ਜੀਤੈ ਕੋਇ ॥

naanaa. ran te seejheeai; aatam jeetai koe |

Sant Singh KhalsaNANNA: One who conquers his own soul, wins the battle of life.
Manmohan SinghN: Any one who conquers his mind he wins the life battle.
Manmohan Singh (Punjabi)ਣ-ਕੋਈ ਜਣਾ, ਜੋ ਆਪਣੇ ਮਨੂਏ ਤੇ ਕਾਬੂ ਪਾ ਲੈਦਾ ਹੈ, ਉਹ ਜੀਵਨ ਦੀ ਲੜਾਈ ਨੂੰ ਜਿੱਤ ਲੈਦਾ ਹੈ।
Fareedkot Teekaਣਾਣੇ ਅਖਰ ਦ੍ਵਾਰਾ ਕਹਤੇ ਹੈਂ: ਕਾਮਾਦਿਕ ਬਿਕਾਰੋਂ ਕੋ (ਰਣ) ਜੁੱਧ ਮੇਂ ਸੋ ਪੁਰਸ (ਸੀਝੀਐ) ਜੀਤ ਪਾਵਤਾ ਹੈ, ਜੋ ਕੋਈ ਅਪਨੇ (ਆਤਮ) ਮਨ ਕੋ ਜੀਤ ਲੇਵੇ॥
Prof. Sahib Singhਇਸ ਜਗਤ ਰਣ-ਭੂਮੀ ਵਿਚ ਹਉਮੈ ਨਾਲ ਹੋ ਰਹੇ ਜੰਗ ਤੋਂ ਤਦੋਂ ਹੀ ਕਾਮਯਾਬ ਹੋਈਦਾ ਹੈ, ਜੇ ਮਨੁੱਖ ਆਪਣੇ ਆਪ ਨੂੰ ਜਿੱਤ ਲਏ।

ਪਦ ਅਰਥ ਰਣ ਤੇ = ਜਗਤ ਦੀ ਰਣ-ਭੂਮੀ ਤੋਂ। ਸੀਝੀਐ = ਜਿੱਤੀਦਾ ਹੈ। ਆਤਮ = ਆਪਣੇ ਆਪ ਨੂੰ।

SikhNet (Spanish)NAANA: Aquél que conquista su propio ser, gana la batalla de la vida.

ਹਉਮੈ ਅਨ ਸਿਉ. ਲਰਿ ਮਰੈ; ਸੋ ਸੋਭਾ ਦੂ ਹੋਇ ॥

haumai an siau. lar marai; so sobhaa doo hoe |

Sant Singh KhalsaOne who dies, while fighting against egotism and alienation, becomes sublime and beautiful.
Manmohan SinghHe who dies fighting against his self-conceit and duality becomes supremely sublime.
Manmohan Singh (Punjabi)ਜੋ ਆਪਣੀ ਸਵੈ ਹੰਗਤਾ ਅਤੇ ਦਵੈਤ-ਭਾਵ ਦੇ ਨਾਲ ਲੜਦਾ ਮਰ ਜਾਂਦਾ ਹੈ, ਉਹ ਪਰਮ ਸਰੇਸ਼ਟ ਹੋ ਜਾਂਦਾ ਹੈ।
Fareedkot Teekaਪੁਨਾ ਹੰਤਾ ਮਮਤਾ ਅਰ (ਅਨ) ਦ੍ਵੈਤ ਭਾਵ ਕੇ ਸਾਥ ਲੜ ਕਰ (ਮਰੇ) ਤਿਸ ਕੋ ਮਾਰ ਲੇਵੇ, ਵਾ ਆਪ ਜੀਵ ਭਾਵ ਸੇ ਮਰ ਜਾਵੇ। (ਸੋ) ਉਸ ਪੁਰਸ ਕੀ (ਸੋਭਾ) ਉਸਤਤੀ (ਦੂ) ਦੋਨੋਂ ਲੋਕੋਂ ਮੇਂ ਹੋਤੀ ਹੈ, ਵਾ ਸੋ ਸੋ ਪੁਰਸ (ਭਾਦੂ) ਕਲ੍ਯਾਣ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਹਉਮੈ ਤੇ ਦ੍ਵੈਤ ਨਾਲ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ, ਉਹੀ ਵੱਡਾ ਸੂਰਮਾ ਹੈ।

ਪਦ ਅਰਥ ਅਨ = ਦ੍ਵੈਤ। ਮਰੈ = ਆਪਾ-ਭਾਵ ਵਲੋਂ ਮਰੇ। ਸੋਭਾਦੂ = ਦੋਹਾਂ ਬਾਹਵਾਂ ਨਾਲ ਤਲਵਾਰ ਚਲਾਣ ਵਾਲਾ ਸੂਰਮਾ।

SikhNet (Spanish)Glorioso es el que pelea contra su ego y contra su tendencia hacia lo otro.

ਮਣੀ ਮਿਟਾਇ. ਜੀਵਤ ਮਰੈ; ਗੁਰ ਪੂਰੇ ਉਪਦੇਸ ॥

manee mittaae. jeevat marai; gur poore upades |

Sant Singh KhalsaOne who eradicates his ego, remains dead while yet alive, through the Teachings of the Perfect Guru.
Manmohan SinghHe who effaces his ego shall under Guru's instruction, remain dead while alive.
Manmohan Singh (Punjabi)ਜੋ ਆਪਣੀ ਹੰਗਤਾ ਨੂੰ ਤਿਆਗ ਦਿੰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਅਪਨੀ (ਮਣੀ) ਹੰਤਾ ਵਾ ਮਨੌਤ ਕੋ ਮਿਟਾਇ ਕਰ ਜੋ ਪੁਰਸ ਜੀਵਤ੍ਵ ਭਾਵ ਸੇ ਮਰੇ ਹੈਂ ਅਰ ਪੂਰੇ ਗੁਰੋਂ ਕਾ ਉਪਦੇਸ ਲੀਆ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਨੂੰ ਮੁਕਾਂਦਾ ਹੈ, ਸੰਸਾਰਕ ਵਾਸ਼ਨਾ ਵਲੋਂ ਅਜਿੱਤ ਹੋ ਜਾਂਦਾ ਹੈ,

ਪਦ ਅਰਥ ਮਣੀ = ਹਉਮੈ। ਸੂਰਤਣ = ਸੂਰਮਤਾ, ਬਹਾਦਰੀ।

SikhNet (Spanish)Aquél que vence a su ego y así vive muerto en vida a través del Bani de la Palabra Perfecta del Guru

ਮਨੂਆ ਜੀਤੈ. ਹਰਿ ਮਿਲੈ; ਤਿਹ ਸੂਰਤਣ ਵੇਸ ॥

manooaa jeetai. har milai; tih sooratan ves |

Sant Singh KhalsaHe conquers his mind, and meets the Lord; he is dressed in robes of honor.
Manmohan SinghHe conquers his mind, meets God and obtains the robe of honour for his chivalry.
Manmohan Singh (Punjabi)ਉਹ ਆਪਣੇ ਮਨ ਨੂੰ ਫਤਹ ਕਰ ਲੈਦਾ ਹੈ, ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਦੀ ਬਹਾਦਰੀ ਲਈ ਉਸ ਨੂੰ ਇੱਜ਼ਤ ਦੀ ਪੁਸ਼ਾਕ ਮਿਲਦੀ ਹੈ।
Fareedkot Teekaਔਰ ਮਨ ਕੋ ਜੀਤ ਕਰ ਹਰੀ ਕੇ ਸਾਥ ਮਿਲੇ ਹੈਂ, ਸੂਰਮਤਾ ਕਾ ਵੇਸ ਤਿਨ ਪੁਰਸੋਂ ਕਾ ਹੈ॥
Prof. Sahib Singhਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ (ਸੰਸਾਰਕ ਰਣ-ਭੂਮੀ ਵਿਚ) ਉਸੇ ਦੀ ਬਰਦੀ ਸੂਰਮਿਆਂ ਵਾਲੀ ਸਮਝੋ।
SikhNet (Spanish)y conquista su mente, recibe al Señor y es condecorado con la Investidura del Guerrero.

ਣਾ ਕੋ ਜਾਣੈ ਆਪਣੋ; ਏਕਹਿ ਟੇਕ ਅਧਾਰ ॥

naa ko jaanai aapano; ekeh ttek adhaar |

Sant Singh KhalsaHe does not claim anything as his own; the One Lord is his Anchor and Support.
Manmohan SinghHe deems nothing as his own. The one Lord is his prop and support.
Manmohan Singh (Punjabi)ਕਿਸੇ ਸ਼ੈ ਨੂੰ ਭੀ ਉਹ ਆਪਣੀ ਨਿੱਜ ਦੀ ਨਹੀਂ ਸਮਝਦਾ। ਇਕ ਪ੍ਰਭੂ ਹੀ ਉਸ ਦੀ ਓਟ ਤੇ ਆਸਰਾ ਹੈ।
Fareedkot Teekaਯਿਹ ਜੀਵ ਕੋਈ ਪਰਮੇਸ੍ਵਰ ਕੇ ਬਿਨਾਂ ਆਪਨਾ ਨ ਜਾਣੈ, ਏਕ ਪਰਮੇਸ੍ਵਰ ਕਾ ਹੀ ਮਨ ਤਨ ਕਰ ਆਸਰਾ ਰਖੇ॥
Prof. Sahib Singhਜੇਹੜਾ ਮਨੁੱਖ ਇਕ ਪ੍ਰਭੂ ਦਾ ਹੀ ਆਸਰਾ-ਪਰਨਾ ਲੈਂਦਾ ਹੈ, ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ,

ਪਦ ਅਰਥ ਟੇਕ = ਓਟ।

SikhNet (Spanish)El que considera que nada es suyo, y se apoya sólo en Dios;

ਰੈਣਿ ਦਿਣਸੁ ਸਿਮਰਤ ਰਹੈ; ਸੋ ਪ੍ਰਭੁ ਪੁਰਖੁ ਅਪਾਰ ॥

rain dinas simarat rahai; so prabh purakh apaar |

Sant Singh KhalsaNight and day, he continually contemplates the Almighty, Infinite Lord God.
Manmohan SinghNight and day he continues to contemplate over that Mighty and Infinite Lord.
Manmohan Singh (Punjabi)ਰਾਤ ਦਿਨ ਉਹ ਉਸ ਬਲਵਾਨ ਤੇ ਬੇਅੰਤ ਸੁਆਮੀ ਦਾ ਆਰਾਧਨ ਕਰਦਾ ਰਹਿੰਦਾ ਹੈ।
Fareedkot Teekaਪੁਨਾ ਰਾਤ੍ਰਿ ਦਿਨ ਕੇਵਲ ਉਸ ਅਪਾਰ ਪੁਰਸ ਪ੍ਰਭੂ ਕੋ ਸਿਮਰਤਾ ਰਹੇ।
Prof. Sahib Singhਸਰਬ-ਵਿਆਪਕ ਬੇਅੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ,

ਪਦ ਅਰਥ ਰੈਣਿ = ਰਾਤ।

SikhNet (Spanish)el que habita en el Purusha Infinito, noche y día;

ਰੇਣ ਸਗਲ. ਇਆ ਮਨੁ ਕਰੈ; ਏਊ ਕਰਮ ਕਮਾਇ ॥

ren sagal. eaa man karai; eaoo karam kamaae |

Sant Singh KhalsaHe makes his mind the dust of all; such is the karma of the deeds he does.
Manmohan SinghThis mind of his he makes the dust of all, such deeds does he do.
Manmohan Singh (Punjabi)ਆਪਣੇ ਇਸ ਮਨੂਏ ਨੂੰ ਉਹ ਸਾਰਿਆਂ ਦੀ ਧੂੜ ਬਣਾ ਦਿੰਦਾ ਹੈ ਇਹੋ ਜਿਹੇ ਅਮਲ ਉਹ ਕਮਾਉਂਦਾ ਹੈ।
Fareedkot Teekaਇਸ ਮਨ ਕੋ ਸਗਲ ਜੀਵੋਂ ਕੀ (ਰੇਣ) ਚਰਨ ਧੂੜੀ ਕਰੇ, ਯਹੀ ਕਰਮ ਕਮਾਵਤਾ ਰਹੈ॥
Prof. Sahib Singhਆਪਣੇ ਇਸ ਮਨ ਨੂੰ ਸਭਨਾਂ ਦੀ ਚਰਨ-ਧੂੜ ਬਣਾਂਦਾ ਹੈ-ਜੇਹੜਾ ਮਨੁੱਖ ਇਹ ਕਰਮ ਕਮਾਂਦਾ ਹੈ,

ਪਦ ਅਰਥ ਰੇਣ = ਚਰਨ-ਧੂੜ। ਏਊ = ਇਹੀ, ਇਹੋ ਜੇਹੇ।

SikhNet (Spanish)el que hace que su mente sea el polvo donde los demás caminan,

ਹੁਕਮੈ ਬੂਝੈ. ਸਦਾ ਸੁਖੁ; ਨਾਨਕ. ਲਿਖਿਆ ਪਾਇ ॥੩੧॥

hukamai boojhai. sadaa sukh; naanak. likhiaa paae |31|

Sant Singh KhalsaUnderstanding the Hukam of the Lord's Command, he attains everlasting peace. O Nanak, such is his pre-ordained destiny. ||31||
Manmohan SinghUnderstanding Lord's order, he attains ever lasting peace, O Nanak, and obtains what is destined for him.
Manmohan Singh (Punjabi)ਸਾਹਿਬ ਦੇ ਫੁਰਮਾਨ ਨੂੰ ਸਮਝ ਕੇ ਉਹ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦਾ ਹੈ, ਹੇ ਨਾਨਕ! ਅਤੇ ਜੋ ਕੁਛ ਉਸ ਲਈ ਲਿਖਿਆ ਹੋਇਆ ਹੁੰਦਾ ਹੈ, ਉਸ ਨੂੰ ਪਾ ਲੈਦਾ ਹੈ।
Fareedkot Teekaਪਰਮੇਸ੍ਵਰ ਕੇ ਹੁਕਮ ਕੋ ਬੂਝਣੇ ਸੇ ਸਦਾ ਸੁਖ ਪ੍ਰਾਪਤਿ ਹੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਹੁਕਮ ਕਾ ਬੂਝਣਾ ਪੂਰਬ ਉਤਮ ਕਰਮ ਕਾ ਲੇਖ ਲਿਖਾ ਹੂਆ ਹੋ ਤੌ ਪਾਈਤਾ ਹੈ॥੩੧॥☬ਜਗ੍ਯਾਸੂ ਕੀ ਵੈਰਾਗ ਦਸਾ ਕਾ ਸ੍ਵਰੂਪ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਸਦਾ ਆਤਮਕ ਆਨੰਦ ਮਾਣਦਾ ਹੈ, ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦਾ ਹੈ ॥੩੧॥
SikhNet (Spanish)concibe la Voluntad del Señor, logra la Paz y recibe lo que está escrito en su Destino para él. (31)
Shabad Guru Arjan Dev Ji Raag Gauree Ang 256

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਤਨੁ ਮਨੁ ਧਨੁ ਅਰਪਉ ਤਿਸੈ; ਪ੍ਰਭੂ ਮਿਲਾਵੈ ਮੋਹਿ ॥

tan man dhan arpau tisai; prabhoo milaavai mohi |

Sant Singh KhalsaI offer my body, mind and wealth to anyone who can unite me with God.
Manmohan SinghI dedicate my body, soul and wealth unto him who may unite me with my Master.
Manmohan Singh (Punjabi)ਮੈਂ ਆਪਣੀ ਦੇਹਿ, ਆਤਮਾ ਅਤੇ ਦੌਲਤ ਉਸ ਨੂੰ ਸਮਰਪਣ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ!
Fareedkot Teekaਤਨ ਮਨ ਅਰ ਧਨ ਤਿਸ ਕੋ ਮੈਂ ਅਰਪਣ ਕਰ ਦੇਵੋਂ, ਜੋ ਮੇਰੇ ਕੋ ਪ੍ਰਭੂ ਕੇ ਸਾਥ ਮਿਲਾਇ ਦੇਵੇ, ਐਸੇ ਜਗ੍ਯਾਸਾ ਧਾਰਨੇ ਕਰ।
Prof. Sahib Singhਜੇਹੜਾ ਮਨੁੱਖ ਮੈਨੂੰ ਰੱਬ ਮਿਲਾ ਦੇਵੇ, ਮੈਂ ਉਸ ਅਗੇ ਆਪਣਾ ਤਨ ਮਨ ਧਨ ਸਭ ਕੁਝ ਭੇਟ ਕਰ ਦਿਆਂ, (ਕਿਉਂਕਿ ਪ੍ਰਭੂ ਦੇ ਮਿਲਿਆਂ)

ਪਦ ਅਰਥ ਅਰਪਉ = ਮੈਂ ਭੇਟਾ ਕਰ ਦਿਆਂ। ਮੋਹਿ = ਮੈਨੂੰ।

SikhNet (Spanish)Ofrezco mi ser a aquél que me una con el Señor.

ਨਾਨਕ. ਭ੍ਰਮ ਭਉ ਕਾਟੀਐ; ਚੂਕੈ ਜਮ ਕੀ ਜੋਹ ॥੧॥

naanak. bhram bhau kaatteeai; chookai jam kee joh |1|

Sant Singh KhalsaO Nanak, my doubts and fears have been dispelled, and the Messenger of Death does not see me any longer. ||1||
Manmohan SinghNanak, my doubt and dread are dispelled and the Death's myrmidon eyed me no more.
Manmohan Singh (Punjabi)ਨਾਨਕ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ ਅਤੇ ਮੌਤ ਦਾ ਫਰੇਸ਼ਤਾ ਹੁਣ ਮੈਨੂੰ ਨਹੀਂ ਤਕਾਉਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਨਮਾਦੀ ਭਰਮੁ ਅਰੁ ਭੈ ਅਰ ਜਮ ਕੀ (ਜੋਹ) ਤਕ ਦੇਖਨਾ (ਚੂਕੈ) ਉਠ, ਭਾਵ ਨਿਬ੍ਰਿਤ ਹੋ ਜਾਤੀ ਹੈ॥
Prof. Sahib Singhਹੇ ਨਾਨਕ! (ਆਖ-) ਮਨ ਦੀ ਭਟਕਣਾ ਤੇ ਸਹਮ ਦੂਰ ਹੋ ਜਾਂਦਾ ਹੈ, ਜਮ ਦੀ ਘੂਰੀ ਭੀ ਮੁੱਕ ਜਾਂਦੀ ਹੈ, (ਮੌਤ ਦਾ ਸਹਮ ਭੀ ਖ਼ਤਮ ਹੋ ਜਾਂਦਾ ਹੈ) ॥੧॥

ਪਦ ਅਰਥ ਜੋਹ = ਤੱਕ, ਘੂਰੀ ॥੧॥

SikhNet (Spanish)El miedo y la duda desaparecerán y la mirada de Yama, el mensajero de la muerte, no se posará sobre él.(1)
Shabad Guru Arjan Dev Ji Raag Gauree Ang 256 - 257

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਤਤਾ. ਤਾ ਸਿਉ ਪ੍ਰੀਤਿ ਕਰਿ; ਗੁਣ ਨਿਧਿ ਗੋਬਿਦ ਰਾਇ ॥

tataa. taa siau preet kar; gun nidh gobid raae |

Sant Singh KhalsaTATTA: Embrace love for the Treasure of Excellence, the Sovereign Lord of the Universe.
Manmohan SinghT: Enshrine affection for that King who is the treasury of excellences and the World-Lord.
Manmohan Singh (Punjabi)ਤ- ਉਸ ਪਾਤਸ਼ਾਹ ਨਾਲ ਪਿਰਹੜੀ ਪਾ ਜੋ ਖੂਬੀਆਂ ਦਾ ਖਜਾਨਾ ਅਤੇ ਸ੍ਰਿਸ਼ਟੀ ਦਾ ਸੁਆਮੀ ਹੈ।
Fareedkot Teekaਤਤਾ ਅਖਰ ਲੇ ਕਰ ਕਹਤੇ ਹੈਂ: ਹੇ ਭਾਈ ਜਨੋਂ ਜੋ ਗੁਨੋਂ ਕਾ ਸਮੁੰਦ੍ਰ ਗੋਬਿੰਦ ਰਾਇ ਹੈ, ਤਿਸ ਕੇ ਸਾਥ ਪ੍ਰੀਤੀ ਕਰੋ॥☬ਜੇ ਕਹੇ ਪ੍ਰੀਤੀ ਕਰਨੇ ਸੇ ਕ੍ਯਾ ਹੋਗਾ? ਸੋ ਕਹਤੇ ਹੈਂ:
Prof. Sahib Singh(ਹੇ ਭਾਈ!) ਉਸ ਗੋਬਿੰਦ ਰਾਇ ਨਾਲ ਪਿਆਰ ਪਾ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,

ਪਦ ਅਰਥ ਨਿਧਿ = ਖ਼ਜ਼ਾਨਾ।

SikhNet (Spanish)TATTA: Ama a tu Señor, el Tesoro de Bondades,

ਫਲ ਪਾਵਹਿ. ਮਨ ਬਾਛਤੇ; ਤਪਤਿ ਤੁਹਾਰੀ ਜਾਇ ॥

fal paaveh. man baachhate; tapat tuhaaree jaae |

Sant Singh KhalsaYou shall obtain the fruits of your mind's desires, and your burning thirst shall be quenched.
Manmohan SinghThou shalt obtain thy heart-desired fruits and thy burning shall cease.
Manmohan Singh (Punjabi)ਤੂੰ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾ ਪਾ ਲਵੇਗਾ ਅਤੇ ਤੇਰੀ ਜਲਣ ਮਿਟ ਜਾਏਗੀ।
Fareedkot Teekaਮਨ ਬਾਂਛਤ ਫਲ ਤੁਮ ਕੋ ਪ੍ਰਾਪਤਿ ਹੋਵੈਂਗੇ ਔਰ ਤੁਮਾਰੇ ਹਿਰਦੇ ਕੀ ਤਪਤ ਭੀ ਦੂਰ ਹੋ ਜਾਵੇਗੀ॥
Prof. Sahib Singhਮਨ-ਇੱਛਤ ਫਲ ਹਾਸਲ ਕਰੇਂਗਾ, ਤੇਰੇ ਮਨ ਦੀ (ਤ੍ਰਿਸ਼ਨਾ-ਅੱਗ ਦੀ) ਤਪਸ਼ ਦੂਰ ਹੋ ਜਾਏਗੀ।

ਪਦ ਅਰਥ ਤਪਤਿ = ਸੜਨ, ਤਪਸ਼।

SikhNet (Spanish)y recibe aquello que deseas desde tu corazón, que eso te traerá confort.

ਤ੍ਰਾਸ ਮਿਟੈ. ਜਮ ਪੰਥ ਕੀ; ਜਾਸੁ ਬਸੈ ਮਨਿ ਨਾਉ ॥

traas mittai. jam panth kee; jaas basai man naau |

Sant Singh KhalsaOne whose heart is filled with the Name shall have no fear on the path of death.
Manmohan SinghHe in whose heart the Name abides shall have no fear on the road to death.
Manmohan Singh (Punjabi)ਜਿਸ ਦੇ ਦਿਲ ਵਿੱਚ ਨਾਮ ਨਿਵਾਸ ਰਖਦਾ ਹੈ, ਉਸ ਨੂੰ ਮੌਤ ਵਾਲੀ ਸੜਕ ਤੇ ਡਰ ਨਹੀਂ ਵਾਪਰਦਾ।
Fareedkot Teekaਪੁਨਾ ਹੇ ਭਾਈ! (ਜਾਸੁ) ਜਿਸ ਪਰਮੇਸ੍ਵ੍ਵਰ ਕਾ ਨਾਮ ਮਨ ਮੇਂ ਬਸਣੇ ਕਰ ਜਮ ਕੇ (ਪੰਥ) ਰਸਤੇ ਕੀ (ਤ੍ਰਾਸਿ) ਭਯਤਾ (ਮਿਟੈ) ਦੂਰ ਹੋ ਜਾਤੀ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪਏ ਉਸ ਦਾ ਜਮਾਂ ਦੇ ਰਸਤੇ ਦਾ ਡਰ ਮਿਟ ਜਾਂਦਾ ਹੈ (ਮੌਤ ਦਾ ਸਹਮ ਮੁੱਕ ਜਾਂਦਾ ਹੈ)।

ਪਦ ਅਰਥ ਤ੍ਰਾਸ = ਡਰ। ਪੰਥ = ਰਸਤਾ। ਜਾਸੁ ਮਨਿ = ਜਿਸ ਦੇ ਮਨ ਵਿਚ।

SikhNet (Spanish)El miedo que tiene el ser llevado por el sendero de la muerte desaparece cuando el Naam, el Nombre del Señor, habita en su mente.

ਗਤਿ ਪਾਵਹਿ. ਮਤਿ ਹੋਇ ਪ੍ਰਗਾਸ ਮਹਲੀ; ਪਾਵਹਿ ਠਾਉ ॥

gat paaveh. mat hoe pragaas mahalee; paaveh tthaau |

Sant Singh KhalsaHe shall obtain salvation, and his intellect shall be enlightened; he will find his place in the Mansion of the Lord's Presence.
Manmohan SinghHe shall obtain salvation his understanding shall become enlightened and he will secure a seat in Lord's palace.
Manmohan Singh (Punjabi)ਉਹ ਮੁਕਤੀ ਹਾਸਲ ਕਰ ਲਵੇਗਾ, ਉਸ ਦੀ ਸੁਰਤੀ ਪ੍ਰਕਾਸ਼ਵਾਨ ਹੋ ਜਾਏਗੀ ਅਤੇ ਉਸ ਨੂੰ ਮਾਲਕ ਦੇ ਮੰਦਰ ਅੰਦਰ ਟਿਕਾਣਾ ਮਿਲ ਜਾਏਗਾ।
Fareedkot Teekaਔਰ ਉਤਮ ਗਤੀ ਕੌ ਪਾਵੀਤਾ ਹੈ ਔਰ ਮਨ ਮੇਂ ਗ੍ਯਾਨ ਕਾ ਪ੍ਰਕਾਸ ਹੋਤਾ ਹੈ, ਔਰ ਤਿਸ (ਮਹਲੀ) ਵਾਹਗੁਰੂ ਕੋ ਸ੍ਵਰੂਪ ਮੇਂ (ਠਾਉ) ਨਿਵਾਸੁ ਪਾਵਹਿਗਾ, ਵਾ ਹੇ (ਮਹਲੀ) ਜਗ੍ਯਾਸੂ! ਤੂੰ ਸਰੂਪ ਕੋ ਪ੍ਰਾਪਤ ਹੋਵੈਂਗਾ॥
Prof. Sahib Singh(ਹੇ ਭਾਈ! ਨਾਮ ਦੀ ਬਰਕਤਿ ਨਾਲ) ਉੱਚੀ ਆਤਮਕ ਹਾਸਲ ਕਰੇਂਗਾ, ਤੇਰੀ ਅਕਲ ਰੌਸ਼ਨ ਹੋ ਜਾਏਗੀ ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਟਿਕੀ ਰਹੇਗੀ।

ਪਦ ਅਰਥ ਮਹਲੀ = ਪ੍ਰਭੂ ਦੇ ਘਰ ਵਿਚ। ਠਾਉ = ਥਾਂ।

SikhNet (Spanish)Así lograrás el Estado Perfecto, tu mente se iluminará y serás recibido en la Corte del Señor.

ਤਾਹੂ ਸੰਗਿ. ਨ ਧਨੁ ਚਲੈ; ਗ੍ਰਿਹ ਜੋਬਨ ਨਹ ਰਾਜ ॥

taahoo sang. na dhan chalai; grih joban neh raaj |

Sant Singh KhalsaNeither wealth, nor household, nor youth, nor power shall go along with you.
Manmohan SinghWith thee shall go neither wealth nor home, nor youth nor empire.
Manmohan Singh (Punjabi)ਤੇਰੇ ਨਾਲ ਨਾਂ ਦੌਲਤ, ਨਾਂ ਘਰ, ਨਾਂ ਜੁਆਨੀ, ਨਾਂ ਹੀ ਪਾਤਸ਼ਾਹੀ ਜਾਵੇਗੀ।
Fareedkot Teeka(ਤਾਹੂ) ਤਿਸ ਪ੍ਰਲੋਕ ਅਸਥਾਨ ਮੇਂ ਧਨੁ ਸਾਥ ਨਹੀਂ ਚੱਲਦਾ ਹੈ, ਪੁਨਾ ਗ੍ਰਹ ਅਰ ਜੋਬਨ ਅਰ ਨਾ ਰਾਜ ਹੀ ਸਾਥ ਚਲਤਾ ਹੈ॥
Prof. Sahib Singh(ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ ਨਾਲ ਨਹੀਂ ਜਾਣਾ;

ਪਦ ਅਰਥ ਤਾਹ ਸੰਗਿ = ਤੇਰੇ ਨਾਲ।

SikhNet (Spanish)Para nada te acompañarán las riquezas, ni la belleza, ni tu hogar, ni tampoco tu reino,

ਸੰਤਸੰਗਿ ਸਿਮਰਤ ਰਹਹੁ; ਇਹੈ ਤੁਹਾਰੈ ਕਾਜ ॥

santasang simarat rahahu; ihai tuhaarai kaaj |

Sant Singh KhalsaIn the Society of the Saints, meditate in remembrance on the Lord. This alone shall be of use to you.
Manmohan SinghIn the society of Saints continue to remember God. This alone shall be of avail unto Thee.
Manmohan Singh (Punjabi)ਸਾਧ ਸੰਗਤ ਅੰਦਰ ਵਾਹਿਗੁਰੂ ਦਾ ਭਜਨ ਕਰਦਾ ਰਹੁ ਕੇਵਲ ਇਹੀ ਤੇਰੇ ਕੰਮ ਆਏਗਾ।
Fareedkot Teekaਤਾਂ ਤੇ ਸੰਤੋਂ ਕੇ ਸੰਗ ਕਰਿ ਸਦੀਵ ਪਰਮੇਸ੍ਵਰ ਕਾ ਸਿਮਰਨ ਕਰਤੇ ਰਹੋ, ਯਿਹੀ ਤੁਮਾਰੇ ਕਾਮ ਆਵੇਗਾ॥
Prof. Sahib Singhਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ! ਇਹੀ ਅੰਤ ਤੇਰੇ ਕੰਮ ਆਵੇਗਾ।
SikhNet (Spanish)así que habita en el Señor en la Saad Sangat, la Sociedad de los Santos, sólo esta es la buena acción.

ਤਾਤਾ. ਕਛੂ ਨ ਹੋਈ ਹੈ; ਜਉ ਤਾਪ ਨਿਵਾਰੈ ਆਪ ॥

taataa. kachhoo na hoee hai; jau taap nivaarai aap |

Sant Singh KhalsaThere will be no burning at all, when He Himself takes away your fever.
Manmohan SinghThere shall be absolutely no burning when the Lord Himself shall remove thy fever.
Manmohan Singh (Punjabi)ਜਦ ਪ੍ਰਭੂ ਖੁਦ ਤੇਰਾ ਬੁਖਾਰ ਉਤਾਰੇਗਾ, ਤਾਂ ਹੰਢੋ ਹੀ ਕੋਈ ਸੜੇਵਾਂ ਨਹੀਂ ਹੋਵੇਗਾ।
Fareedkot Teekaਜੇ ਪ੍ਰਾਣੀ ਆਪਾ ਭਾਉ ਰੂਪੁ ਤਾਪੁ ਕੋ ਨਿਵਾਰ ਦੇਵੇ ਤੌ ਤਿਸਕੌ (ਤਾਤਾ) ਕਾੜਾ ਕੁਛ ਨਹੀਂ ਹੋਤਾ। ਵਾ ਜੇਕਰ ਪਰਮੇਸ੍ਵਰ ਆਪ ਹੀ ਪੁਰਸ ਕੇ ਤਾਪੁ ਨਿਬ੍ਰਿਤ ਕਰ ਦੇਵੇ ਤੌ ਤਿਸ ਕੋ ਕੁਛ ਕਾੜਾ ਨਹੀਂ ਹੋਤਾ॥
Prof. Sahib Singh(ਪ੍ਰਭੂ ਦਾ ਹੋ ਰਹੁ) ਜਦੋਂ ਪ੍ਰਭੂ ਆਪ ਦੁੱਖ-ਕਲੇਸ਼ ਦੂਰ ਕਰਨ ਵਾਲਾ (ਸਿਰ ਉਤੇ) ਹੋਵੇ ਤਾਂ ਕੋਈ ਮਾਨਸਕ ਕਲੇਸ਼ ਰਹਿ ਨਹੀਂ ਸਕਦਾ।

ਪਦ ਅਰਥ ਤਾਤਾ = ਸਾੜਾ, ਕਲੇਸ਼।

SikhNet (Spanish)Cuando Él, el Señor nos salva de nuestras aflicciones, ya no hay más pena para nosotros, pues el Señor,

ਪ੍ਰਤਿਪਾਲੈ ਨਾਨਕ ਹਮਹਿ; ਆਪਹਿ ਮਾਈ ਬਾਪ ॥੩੨॥

pratipaalai naanak hameh; aapeh maaee baap |32|

Sant Singh KhalsaO Nanak, the Lord Himself cherishes us; He is our Mother and Father. ||32||
Manmohan SinghNanak God Himself nurtures us. He is our Mother and Father.
Manmohan Singh (Punjabi)ਨਾਨਕ, ਵਾਹਿਗੁਰੂ ਆਪੇ ਹੀ ਸਾਨੂੰ ਪਾਲਦਾ ਪੋਸਦਾ ਹੈ। ਉਹ ਸਾਡੀ ਅੰਮੜੀ ਅਤੇ ਬਾਬਲ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਵਾਹਗੁਰੂ (ਹਮਹਿ) ਤੁਮਾਮ ਅਰਥਾਤ ਸਰਬ ਕੀ ਪ੍ਰਿਤਪਾਲਾ ਕਰਤਾ ਹੈ ਔਰ ਆਪ ਹੀ ਸਭ ਕਾ ਮਾਤਾ ਪਿਤਾ ਹੈ॥੩੨॥
Prof. Sahib Singhਹੇ ਨਾਨਕ! (ਆਖ-) ਪ੍ਰਭੂ ਆਪ ਮਾਪਿਆਂ ਵਾਂਗ ਸਾਡੀ ਪਾਲਣਾ ਕਰਦਾ ਹੈ ॥੩੨॥

ਪਦ ਅਰਥ ਆਪਹਿ = ਆਪ ਹੀ ॥੩੨॥

SikhNet (Spanish)dice Nanak, nos sostiene por Sí Mismo, pues Él es nuestro Padre y también nuestra Madre. (32)
Shabad Guru Arjan Dev Ji Raag Gauree Ang 257

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਥਾਕੇ ਬਹੁ ਬਿਧਿ ਘਾਲਤੇ; ਤ੍ਰਿਪਤਿ ਨ ਤ੍ਰਿਸਨਾ ਲਾਥ ॥

thaake bahu bidh ghaalate; tripat na trisanaa laath |

Sant Singh KhalsaThey have grown weary, struggling in all sorts of ways; but they are not satisfied, and their thirst is not quenched.
Manmohan SinghThe perverse have grown weary by toiling in various ways. They are not appeased nor is their thirst quenched.
Manmohan Singh (Punjabi)ਅਧਰਮੀ ਅਨੇਕਾਂ ਤਰੀਕਿਆਂ ਨਾਲ ਮਿਹਨਤ ਕਰਨ ਦੁਆਰਾ ਹਾਰ ਹੁੱਟ ਗਏ ਹਨ। ਉਨ੍ਹਾਂ ਨੂੰ ਰੱਜ ਨਹੀਂ ਆਇਆ ਅਤੇ ਨਾਂ ਹੀ ਉਨ੍ਹਾਂ ਦੀ ਤਰੇਹ ਬੁੱਝੀ ਹੈ।
Fareedkot Teekaਬਹੁਤ ਪ੍ਰਕਾਰ (ਘਾਲਤੇ) ਕਮਾਈ ਕਰਤੇ ਹੂਏ ਮਨਮੁਖ ਜੀਵ ਥਕਤ ਹੋ ਗਏ ਹੈਂ, ਪਰੰਤੂ ਤ੍ਰਿਪਤਿ ਨਹੀਂ ਹੂਏ, ਕਿਯੋਂਕਿ ਤਿਨ ਕੀ ਤ੍ਰਿਸਨਾ ਨਿਬ੍ਰਿਤ ਨਹੀਂ ਹੋਈ॥
Prof. Sahib Singhਹੇ ਨਾਨਕ! ਮਾਇਆ-ਗ੍ਰਸੇ ਜੀਵ ਮਾਇਆ ਦੀ ਖ਼ਾਤਰ ਕਈ ਤਰ੍ਹਾਂ ਦੌੜ-ਭੱਜ ਕਰਦੇ ਹਨ, ਪਰ ਰੱਜਦੇ ਨਹੀਂ, ਤ੍ਰਿਸ਼ਨਾ ਮੁੱਕਦੀ ਨਹੀਂ;
SikhNet (Spanish)La sonsa actitud de los voluntariosos Manmukjs, los ha drenado y aún así sus deseos no desaparecen ni tampoco viven en Paz;

ਸੰਚਿ ਸੰਚਿ ਸਾਕਤ ਮੂਏ; ਨਾਨਕ. ਮਾਇਆ ਨ ਸਾਥ ॥੧॥

sanch sanch saakat mooe; naanak. maaeaa na saath |1|

Sant Singh KhalsaGathering in and hoarding what they can, the faithless cynics die, O Nanak, but the wealth of Maya does not go with them in the end. ||1||
Manmohan SinghHoarding and amassing the mammon -worshippers die and wealth goes not with them.
Manmohan Singh (Punjabi)ਇਕੱਠੀ ਤੇ ਇਕੱਤ੍ਰ ਕਰਦੇ ਕਰਦੇ ਮਾਇਆ ਦੇ ਪੁਜਾਰੀ ਮਰ ਜਾਂਦੇ ਹਨ ਅਤੇ ਮਾਲ ਧਨ ਉਨ੍ਹਾਂ ਦੇ ਨਾਲ ਨਹੀਂ ਜਾਂਦਾ।
Fareedkot Teekaਜਿਸ ਮਾਯਾ ਕੋ (ਸੰਚਿ ਸੰਚਿ) ਇਕੱਤ੍ਰ ਕਰ ਕਰ ਸਾਕਤ ਲੋਕ ਮ੍ਰਿਤੂ ਹੂਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਮਾਯਾ ਜੀਵ ਕੇ ਸਾਥ ਨਹੀਂ ਗਈ॥੧॥
Prof. Sahib Singhਮਾਇਆ ਜੋੜ ਜੋੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਮਾਇਆ ਭੀ ਨਾਲ ਨਹੀਂ ਨਿਭਦੀ ॥੧॥

ਪਦ ਅਰਥ ਸਚਿ = ਇਕੱਠੀ ਕਰ ਕੇ। ਸਾਕਤ = ਮਾਇਆ-ਗ੍ਰਸੇ ਜੀਵ ॥੧॥

SikhNet (Spanish)ellos han logrado todos los bienes pero esos bienes no los hacen sentir bien. (1)
Shabad Guru Arjan Dev Ji Raag Gauree Ang 257

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਥਥਾ. ਥਿਰੁ ਕੋਊ ਨਹੀ; ਕਾਇ ਪਸਾਰਹੁ ਪਾਵ ॥

thathaa. thir koaoo nahee; kaae pasaarahu paav |

Sant Singh KhalsaT'HAT'HA: Nothing is permanent - why do you stretch out your feet?
Manmohan SinghTh: None is stable why stretchest thou thy feet?
Manmohan Singh (Punjabi)ਥ-ਕੋਈ ਭੀ ਅਸਥਿਰ ਨਹੀਂ, ਤੂੰ ਕਿਉਂ ਆਪਣੇ ਪੈਰ ਖਿਲਾਰਦਾ ਹੈ?
Fareedkot Teekaਥਥੇ ਦੁਆਰੇ ਕਹਤੇ ਹੈਂ: ਸੰਸਾਰ ਮੇਂ ਕੋਈ ਇਸਥਿਤ ਨਹੀਂ ਰਹਿਤਾ, ਹੇ ਭਾਈ! ਕਿਸ ਵਾਸਤੇ ਪੈਰੋਂ ਕੋ ਪਸਾਰਤੇ ਹੋ॥
Prof. Sahib Singhਹੇ ਮੂਰਖ! ਕਿਸੇ ਨੇ ਭੀ ਇਥੇ ਸਦਾ ਬੈਠ ਨਹੀਂ ਰਹਿਣਾ, ਕਿਉਂ ਪੈਰ ਪਸਾਰ ਰਿਹਾ ਹੈਂ? (ਕਿਉਂ ਮਾਇਆ ਦੇ ਖਿਲਾਰੇ ਖਿਲਾਰ ਰਿਹਾ ਹੈਂ?)
SikhNet (Spanish)THATHA: Nada se queda, ¿por qué entonces te vas a buscar a otra parte?,

ਅਨਿਕ ਬੰਚ. ਬਲ ਛਲ ਕਰਹੁ; ਮਾਇਆ ਏਕ ਉਪਾਵ ॥

anik banch. bal chhal karahu; maaeaa ek upaav |

Sant Singh KhalsaYou commit so many fraudulent and deceitful actions as you chase after Maya.
Manmohan SinghIn thine efforts after wealth alone, thou practisest great fraud and deceit.
Manmohan Singh (Punjabi)ਕੇਵਲ ਦੌਲਤ ਦੇ ਉਪਰਾਲੇ ਦੀ ਖਾਤਰ ਤੂੰ ਬੜੇ ਧੋਖੇ ਅਤੇ ਠੱਗੀਆਂ-ਬੱਗੀਆਂ ਕਰਦਾ ਹੈ।
Fareedkot Teekaਏਕ ਮਾਯਾ ਕੇ ਵਾਸਤੇ (ਬੰਚ) ਠਗੀਆਂ ਅਰੁ ਛਲ ਬਲੁ ਆਦਿ ਅਨੇਕ ਉਪਾਇ ਕਰਤੇ ਹੋ॥
Prof. Sahib Singhਤੂੰ ਸਿਰਫ਼ ਮਾਇਆ ਵਾਸਤੇ ਹੀ ਕਈ ਪਾਪੜ ਵੇਲ ਰਿਹਾ ਹੈਂ, ਅਨੇਕਾਂ ਠੱਗੀਆਂ-ਫ਼ਰੇਬ ਕਰ ਰਿਹਾ ਹੈਂ।

ਪਦ ਅਰਥ ਬੰਚ = ਠੱਗੀ। ਬਲ ਛਲ = ਵਲ-ਛਲ, ਫ਼ਰੇਬ।

SikhNet (Spanish)estando lejos engañas a otros de mil formas, y sólo para que, al final, logres puras ilusiones.

ਥੈਲੀ ਸੰਚਹੁ. ਸ੍ਰਮੁ ਕਰਹੁ; ਥਾਕਿ ਪਰਹੁ ਗਾਵਾਰ ॥

thailee sanchahu. sram karahu; thaak parahu gaavaar |

Sant Singh KhalsaYou work to fill up your bag, you fool, and then you fall down exhausted.
Manmohan SinghThou toilest to fill thy bag, O fool and then fallest down weary.
Manmohan Singh (Punjabi)ਤੂੰ ਗੁਥਲੀ ਭਰਨ ਲਈ ਮੁਸ਼ੱਕਤ ਕਰਦਾ ਹੈ ਹੇ ਮੂਰਖ ਅਤੇ ਫਿਰ ਹਾਰ ਹੁਟ ਕੇ ਡਿਗ ਪੈਦਾ ਹੈ।
Fareedkot Teekaਮਾਯਾ ਕੀ ਥੈਲੀਆਂ ਇਕੱਤ੍ਰਤਾ ਹੇਤ ਕਸਟ ਕੋ ਕਰਤੇ ਹੋ, ਯਾਂ ਤੇ ਹੇ ਮੂਰਖੋ! ਇਸੀ ਮੇਂ ਥਕਤ ਹੋ ਕਰ ਪੜੇ ਰਹ ਜਾਓਗੇ॥
Prof. Sahib Singhਹੇ ਮੂਰਖ! ਤੂੰ ਧਨ ਜੋੜ ਰਿਹਾ ਹੈਂ, (ਧਨ ਦੀ ਖ਼ਾਤਰ) ਦੌੜ-ਭੱਜ ਕਰਦਾ ਹੈਂ, ਤੇ ਥੱਕ-ਟੁੱਟ ਜਾਂਦਾ ਹੈਂ,

ਪਦ ਅਰਥ ਸ੍ਰਮੁ = ਮਿਹਨਤ। ਗਾਵਾਰ = ਹੇ ਮੂਰਖ!

SikhNet (Spanish)Te exhaustas, oh tonto, acumulando monedas en una simple bolsa,

ਮਨ ਕੈ ਕਾਮਿ. ਨ ਆਵਈ; ਅੰਤੇ ਅਉਸਰ ਬਾਰ ॥

man kai kaam. na aavee; ante aausar baar |

Sant Singh KhalsaBut this shall be of no use to you at all at that very last instant.
Manmohan SinghThat shall not be of any avail to thy soul at the last moment and time.
Manmohan Singh (Punjabi)ਉਹ ਅਖੀਰ ਦੇ ਮੂਹਤ ਵੇਲੇ ਤੇਰੀ ਆਤਮਾ ਦੇ ਕਿਸੇ ਕੰਮ ਨਹੀਂ ਆਉਣੀ।
Fareedkot Teekaਹੇ (ਬਾਰ) ਬਾਲਕੋ ਭਾਵ ਮੂਰਖੋ! ਵਾ ਸੋ ਮਾਯਾ (ਅੰਤੇ ਅਉਸਰ ਬਾਰ) ਅੰਤ ਸਮੇਂ ਕੇ ਦਿਨ ਮੇਂ ਮਨ ਕੇ ਕਾਮ ਨਹੀਂ ਆਵੇਗੀ॥
Prof. Sahib Singhਪਰ ਅੰਤ ਸਮੇ ਇਹ ਧਨ ਤੇਰੀ ਜਿੰਦ ਦੇ ਕੰਮ ਤਾਂ ਨਹੀਂ ਆਵੇਗਾ।

ਪਦ ਅਰਥ ਅਉਸਰ = ਸਮਾ।

SikhNet (Spanish)que no te servirán para nada cuando el fin llegue.

ਥਿਤਿ ਪਾਵਹੁ ਗੋਬਿਦ ਭਜਹੁ; ਸੰਤਹ ਕੀ ਸਿਖ ਲੇਹੁ ॥

thit paavahu gobid bhajahu; santah kee sikh lehu |

Sant Singh KhalsaYou shall find stability only by vibrating upon the Lord of the Universe, and accepting the Teachings of the Saints.
Manmohan SinghThou shalt obtain stability by remembering the World-Lord and accepting Saints' teaching.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਅਤੇ ਸਾਧੂਆਂ ਦੇ ਉਪਦੇਸ਼ ਨੂੰ ਮੰਨਣ ਦੁਆਰਾ ਤੂੰ ਅਸਥਿਰਤਾ ਨੂੰ ਪ੍ਰਾਪਤ ਹੋ ਜਾਵੇਗਾ।
Fareedkot Teekaਤਾਂ ਤੇ ਹੇ ਭਾਈ! ਸੰਤ ਜਨੋਂ ਕੀ ਸਿਖ੍ਯਾ ਕੋ ਲੇਵਹੁ ਔਰ ਗੋਬਿੰਦ ਕੋ ਭਜੋ, ਪੁਨਾ ਸ੍ਵਰੂਪ ਮੇਂ ਇਸਥਿਤੀ ਪਾਵਹੁਗੇ॥
Prof. Sahib Singh(ਹੇ ਭਾਈ!) ਗੁਰਮੁਖਾਂ ਦੀ ਸਿੱਖਿਆ ਧਿਆਨ ਨਾਲ ਸੁਣ, ਪਰਮਾਤਮਾ ਦਾ ਭਜਨ ਕਰ ਆਤਮਕ ਸ਼ਾਂਤੀ (ਤਦੋਂ ਹੀ) ਮਿਲੇਗੀ।

ਪਦ ਅਰਥ ਥਿਤਿ = ਸ਼ਾਂਤੀ, ਟਿਕਾਉ। ਸਿਖ = ਸਿੱਖਿਆ।

SikhNet (Spanish)Lograrás la Paz sólo habitando en Gobind, recibiendo instrucción de los Santos y amando al Único Señor,

ਪ੍ਰੀਤਿ ਕਰਹੁ ਸਦ ਏਕ ਸਿਉ; ਇਆ ਸਾਚਾ ਅਸਨੇਹੁ ॥

preet karahu sad ek siau; eaa saachaa asanehu |

Sant Singh KhalsaEmbrace love for the One Lord forever - this is true love!
Manmohan SinghEver embrace affection for the One Lord. This is the true love.
Manmohan Singh (Punjabi)ਹਮੇਸ਼ਾਂ ਇਕ ਸੁਆਮੀ ਨਾਲ ਪਿਰਹੜੀ ਪਾ! ਏਹੀ ਸੱਚਾ ਪ੍ਰੇਮ ਹੈ।
Fareedkot Teekaਸਦੀਵ ਏਕ ਪਰਮੇਸ੍ਵਰ ਕੇ ਸਾਥ ਪ੍ਰੀਤੀ ਕਰੋ ਯਹੀ ਸਚਾ (ਅਸਨੇਹੁ) ਪ੍ਰੇਮ ਹੈ॥
Prof. Sahib Singhਸਦਾ ਸਿਰਫ਼ ਪਰਮਾਤਮਾ ਨਾਲ (ਦਿਲੀ) ਪ੍ਰੀਤਿ ਬਣਾ। ਇਹੀ ਪਿਆਰ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਅਸਨੇਹੁ = ਨੇਹੁ, ਪਿਆਰ {स्नेह ਦੇ ਦੋ ਪੰਜਾਬੀ ਰੂਪ: ਨੇਹੁ, ਅਸਨੇਹੁ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)pues sólo eso es el Amor Verdadero.

ਕਾਰਨ ਕਰਨ ਕਰਾਵਨੋ; ਸਭ ਬਿਧਿ ਏਕੈ ਹਾਥ ॥

kaaran karan karaavano; sabh bidh ekai haath |

Sant Singh KhalsaHe is the Doer, the Cause of causes. All ways and means are in His Hands alone.
Manmohan SinghGod is the Doer and Prompter of actions. All the device are in His hand alone.
Manmohan Singh (Punjabi)ਵਾਹਿਗੁਰੂ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ, ਸਾਰੀਆਂ ਯੁਕਤੀਆਂ ਕੇਵਲ ਉਸੇ ਦੇ ਹੱਥ ਵਿੱਚ ਹਨ।
Fareedkot Teeka(ਕਾਰਨ) ਬ੍ਰਹਮਾਦਿਕੋਂ ਕੋ (ਕਰਨੇ) ਰੂਪ ਵਾਲਾ ਹੈ, ਪੁਨਾ ਤਿਨਾਂ ਦੁਆਰਾ ਕਾਰਜ ਕੋ ਕਰਾਵਨੇ ਯੋਗ ਹੈ ਔਰ ਸਭ ਬਿਧੀ ਤਿਸ ਏਕ ਵਾਹਗੁਰੂ ਕੇ ਹਾਥ ਮੇਂ ਹੈ॥
Prof. Sahib Singh(ਪਰ) (ਹੇ ਪ੍ਰਭੂ!) ਇਹ ਜੀਵ ਵਿਚਾਰੇ (ਮਾਇਆ ਦੇ ਟਾਕਰੇ ਤੇ ਬੇ-ਵੱਸ) ਹਨ।
SikhNet (Spanish)Él, el Señor es el Único Creador y la Causa, todos los hilos están en Su Mano.

ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਹਿ; ਨਾਨਕ. ਜੰਤ ਅਨਾਥ ॥੩੩॥

jit jit laavahu, tith tit lageh; naanak. jant anaath |33|

Sant Singh KhalsaWhatever You attach me to, to that I am attached; O Nanak, I am just a helpless creature. ||33||
Manmohan SinghTo what-so-ever thou attachest Him to that he attaches, O Lord. The creature. O Nanak, is helpless.
Manmohan Singh (Punjabi)ਜਿਥੇ ਜਿਥੇ ਤੂੰ ਉਸ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲਗ ਜਾਂਦਾ ਹੈ, ਹੇ ਸੁਆਮੀ! ਜੀਵ, ਹੇ ਨਾਨਕ! ਨਿਹੱਥਲ ਹੈ।
Fareedkot Teekaਤਾਂ ਤੇ ਐਸੇ ਬੇਨਤੀ ਕਰੋ: ਹੇ ਪਰਮੇਸ੍ਵਰ! ਜਿਸ ਜਿਸ ਕਾਮੁ ਮੇਂ ਤੂੰ ਲਗਾਵਤਾ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤਿਸ ਮੇਂ ਜੀਵ ਲਗਤੇ ਹੈਂ ਯਿਹ (ਜੰਤ) ਜੀਵ (ਅਨਾਥ) ਗਰੀਬ ਹੈਂ॥੩੩॥
Prof. Sahib Singhਹੇ ਨਾਨਕ! (ਆਖ-) ਜਿੱਧਰ ਤੂੰ ਇਹਨਾਂ ਨੂੰ ਲਾਉਂਦਾ ਹੈਂ, ਉਧਰ ਹੀ ਲੱਗਦੇ ਹਨ, ਹਰੇਕ ਸਬਬ ਸਿਰਫ਼ ਤੇਰੇ ਹੱਥ ਵਿਚ ਹੈ, ਤੂੰ ਹੀ ਸਭ ਕੁਝ ਕਰ ਸਕਦਾ ਹੈਂ, ਤੇ ਜੀਵਾਂ ਪਾਸੋਂ) ਕਰਾ ਸਕਦਾ ਹੈਂ ॥੩੩॥
SikhNet (Spanish)Haz de mí lo que quieras, oh mi Maestro, pues Tus Criaturas no tienen otro refugio más que el Tuyo.(33)
Shabad Guru Arjan Dev Ji Raag Gauree Ang 257

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਦਾਸਹ ਏਕੁ ਨਿਹਾਰਿਆ; ਸਭੁ ਕਛੁ ਦੇਵਨਹਾਰ ॥

daasah ek nihaariaa; sabh kachh devanahaar |

Sant Singh KhalsaHis slaves have gazed upon the One Lord, the Giver of everything.
Manmohan SinghHis slaves have seen the One Master, Who is the giver of everything.
Manmohan Singh (Punjabi)ਉਸ ਦੇ ਗੋਲਿਆਂ ਨੇ ਇਕ ਮਾਲਕ ਨੂੰ ਵੇਖਿਆ ਹੈ, ਜੋ ਸਾਰਾ ਕੁਛ ਦੇਣ ਵਾਲਾ ਹੈ।
Fareedkot Teekaਦਾਸੋਂ ਨੇ ਏਕ ਪਰਮੇਸ੍ਵਰ ਕੋ ਹੀ ਸਭ ਕੁਛ ਦੇਣੇ ਵਾਲਾ ਦੇਖਾ ਹੈ॥
Prof. Sahib Singhਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਇਹ ਵੇਖ ਲਿਆ ਹੈ (ਇਹ ਨਿਸਚਾ ਕਰ ਲਿਆ ਹੈ) ਕਿ ਹਰੇਕ ਦਾਤ ਪ੍ਰਭੂ ਆਪ ਹੀ ਦੇਣ ਵਾਲਾ ਹੈ।

ਪਦ ਅਰਥ ਦਾਸਹਿ = ਦਾਸਾਂ ਨੇ। ਨਿਹਾਰਿਆ = ਵੇਖਿਆ ਹੈ।

SikhNet (Spanish)Tus Sirvientes han tomado Conciencia, oh Señor, de que Tú eres el Único Dador.

ਸਾਸਿ ਸਾਸਿ ਸਿਮਰਤ ਰਹਹਿ; ਨਾਨਕ. ਦਰਸ ਅਧਾਰ ॥੧॥

saas saas simarat raheh; naanak. daras adhaar |1|

Sant Singh KhalsaThey continue to contemplate Him with each and every breath; O Nanak, the Blessed Vision of His Darshan is their Support. ||1||
Manmohan SinghAt every breath they continue to remember God. Nanak a sight of Him is their support.
Manmohan Singh (Punjabi)ਹਰ ਸੁਆਸ ਨਾਲ ਉਹ ਵਾਹਿਗੁਰੂ ਦਾ ਚਿੰਤਨ ਕਰੀ ਜਾਂਦੇ ਹਨ। ਨਾਨਕ ਉਸ ਦਾ ਦੀਦਾਰ ਉਨ੍ਹਾਂ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਦਾਸ ਸ੍ਵਾਸ ਸ੍ਵਾਸ ਤਿਸੀ ਕੋ ਸਿਮਰਤੇ ਰਹਤੇ ਹੈਂ ਔਰ ਤਿਨ ਕੋ ਪਰਮੇਸ੍ਵਰ ਕੇ ਦਰਸਨ ਕਾ ਹੀ ਆਸਰਾ ਹੈ॥੧॥
Prof. Sahib Singh(ਇਸ ਵਾਸਤੇ ਉਹ ਮਾਇਆ ਦੀ ਟੇਕ ਰੱਖਣ ਦੇ ਥਾਂ) ਪ੍ਰਭੂ ਦੇ ਦੀਦਾਰ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਕੇ ਸੁਆਸ ਸੁਆਸ ਉਸ ਨੂੰ ਯਾਦ ਕਰਦੇ ਹਨ ॥੧॥

ਪਦ ਅਰਥ ਅਧਾਰ = ਆਸਰਾ ॥੧॥

SikhNet (Spanish)Así Nanak medita en Ti, con cada respiración, y Tu Presencia es su Único Soporte.(1)
Shabad Guru Arjan Dev Ji Raag Gauree Ang 257

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਦਦਾ. ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥

dadaa. daataa ek hai; sabh kau devanahaar |

Sant Singh KhalsaDADDA: The One Lord is the Great Giver; He is the Giver to all.
Manmohan SinghD: The unique Lord is the Bestower, He is the Giver to all.
Manmohan Singh (Punjabi)ਦ-ਅਦੁੱਤੀ ਸਾਹਿਬ ਦੀ ਦਾਤਾਰ ਹੈ। ਉਹ ਸਾਰਿਆਂ ਨੂੰ ਦੇਣ ਵਾਲਾ ਹੈ।
Fareedkot Teekaਦਦੇ ਦੁਆਰੇ ਲੇ ਕਰ ਕਹਤੇ ਹੈਂ: ਸਰਬ ਕੋ ਦੇਣੇ ਹਾਰ ਦਾਤਾ ਏਕ ਵਾਹਗੁਰੂ ਹੀ ਹੈ॥
Prof. Sahib Singhਇਕ ਪ੍ਰਭੂ ਹੀ (ਐਸਾ) ਦਾਤਾ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਅਪੜਾਣ ਦੇ ਸਮਰਥ ਹੈ,
SikhNet (Spanish)DADDA: Él, el Señor es el Único Dador, Él es quien da a todos, y sin ningún límite,

ਦੇਂਦੇ. ਤੋਟਿ ਨ ਆਵਈ; ਅਗਨਤ ਭਰੇ ਭੰਡਾਰ ॥

dende. tott na aavee; aganat bhare bhanddaar |

Sant Singh KhalsaThere is no limit to His Giving. His countless warehouses are filled to overflowing.
Manmohan SinghIn His giving there is no stint. Numberless are His brimful stores.
Manmohan Singh (Punjabi)ਉਸ ਦੇ ਦੇਣ ਵਿੱਚ ਕਮੀ ਨਹੀਂ। ਅਨਗਿਣਤ ਹਨ ਉਸ ਦੇ ਪਰੀਪੂਰਨ ਖ਼ਜ਼ਾਨੇ।
Fareedkot Teekaਦੇਤੇ ਹੂਏ ਤਿਸ ਕੋ ਖਜਾਨੇ ਕੀ ਤੋਟਿ ਨਹੀਂ ਆਵਤੀ, ਕਿਉਂਕਿ ਤਿਸ ਕੇ (ਅਗਨਤ) ਬੇਸੁਮਾਰ ਭੰਡਾਰ ਭਰੇ ਹੂਏ ਹੈਂ॥
Prof. Sahib Singhਉਸ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, ਵੰਡਦਿਆਂ ਖ਼ਜ਼ਾਨਿਆਂ ਵਿਚ ਤੋਟ ਨਹੀਂ ਆਉਂਦੀ।

ਪਦ ਅਰਥ ਅਗਨਤ = ਅ-ਗਨਤ, ਜੋ ਗਿਣੇ ਨਾ ਜਾ ਸਕਣ।

SikhNet (Spanish)pues ilimitados son Sus Tesoros.

ਦੈਨਹਾਰੁ; ਸਦ ਜੀਵਨਹਾਰਾ ॥

dainahaar; sad jeevanahaaraa |

Sant Singh KhalsaThe Great Giver is alive forever.
Manmohan SinghThe Giver is for ever alive.
Manmohan Singh (Punjabi)ਦੇਣ ਵਾਲਾ ਸਦੀਵੀ ਸੁਰਜੀਤ ਹੈ।
Fareedkot Teekaਦੇਨੇ ਹਾਰਾ ਵਾਹਿਗੁਰੂ ਸਦੀਵ ਜੀਵਨੇ ਵਾਲਾ ਹੈ॥
Prof. Sahib Singhਦਾਤਾਰ ਜੋ ਸਦਾ ਤੇਰੇ ਸਿਰ ਤੇ ਮੌਜੂਦ ਹੈ,

ਪਦ ਅਰਥ ਦੈਨਹਾਰੁ = ਦਾਤਾਰ।

SikhNet (Spanish)Él, el Dador está por siempre Vivo y Despierto,

ਮਨ ਮੂਰਖ; ਕਿਉ ਤਾਹਿ ਬਿਸਾਰਾ ॥

man moorakh; kiau taeh bisaaraa |

Sant Singh KhalsaO foolish mind, why have you forgotten Him?
Manmohan SinghO foolish man why hast thou forgotten Him?
Manmohan Singh (Punjabi)ਹੈ ਮੂੜ ਮਨੁੱਖ! ਤੂੰ ਉਸ ਨੂੰ ਕਿਉਂ ਭੁਲਾ ਦਿੱਤਾ ਹੈ।
Fareedkot Teekaਹੇ ਮੂਰਖ ਮਨ! ਤੈਨੇ ਤਿਸ ਕੋ ਕਿਸ ਵਾਸਤੇ ਬਿਸਾਰਾ ਹੈ॥
Prof. Sahib Singhਹੇ ਮੂਰਖ ਮਨ! ਤੂੰ ਉਸ ਨੂੰ ਕਿਉਂ ਭੁਲਾਂਦਾ ਹੈਂ?

ਪਦ ਅਰਥ ਤਾਹਿ = ਉਸ ਨੂੰ।

SikhNet (Spanish)¿por qué entonces, oh mi mente tonta, te has olvidado de tu Señor?

ਦੋਸੁ ਨਹੀ; ਕਾਹੂ ਕਉ ਮੀਤਾ ॥

dos nahee; kaahoo kau meetaa |

Sant Singh KhalsaNo one is at fault, my friend.
Manmohan SinghNone is at fault, O my friend.
Manmohan Singh (Punjabi)ਕਿਸੇ ਦਾ ਕਸੂਰ ਨਹੀਂ, ਹੈ ਮੇਰੀ ਮਿੱਤ੍ਰ!
Fareedkot Teekaਹੇ ਮਿਤ੍ਰ! ਕਿਸੀ ਜੀਵ ਕੋ ਕੁਛ ਦੋਸ ਨਹੀਂ ਹੈ॥
Prof. Sahib Singhਪਰ ਹੇ ਮਿੱਤਰ! ਕਿਸੇ ਜੀਵ ਨੂੰ ਇਹ ਦੋਸ਼ ਭੀ ਨਹੀਂ ਦਿੱਤਾ ਜਾ ਸਕਦਾ (ਕਿ ਮਾਇਆ ਦੇ ਮੋਹ ਵਿਚ ਫਸ ਕੇ ਤੂੰ ਦਾਤਾਰ ਨੂੰ ਕਿਉਂ ਵਿਸਾਰ ਰਿਹਾ ਹੈਂ)

ਪਦ ਅਰਥ ਮੀਤਾ = ਹੇ ਮਿੱਤਰ!

SikhNet (Spanish)Sin embargo, ¿quién es el responsable de esto

ਮਾਇਆ ਮੋਹ; ਬੰਧੁ ਪ੍ਰਭਿ ਕੀਤਾ ॥

maaeaa moh; bandh prabh keetaa |

Sant Singh KhalsaGod created the bondage of emotional attachment to Maya.
Manmohan SinghIt is the Lord who has forged the fetters of mammon's attachment.
Manmohan Singh (Punjabi)ਮੋਹਨੀ ਦੀ ਲਗਨ ਦੀਆਂ ਬੇੜੀਆਂ ਸਾਹਿਬ ਨੇ ਹੀ ਘੜੀਆਂ ਹਨ।
Fareedkot Teekaਬੰਧਨ ਕਾ ਹੇਤੂ ਮਾਇਆ ਕਾ ਮੋਹੁ ਪ੍ਰਭੂ ਨੇ ਆਪ ਹੀ ਕੀਆ ਹੈ॥
Prof. Sahib Singh(ਅਸਲ ਗੱਲ ਇਹ ਹੈ ਕਿ ਜੀਵ ਦੇ ਆਤਮਕ ਜੀਵਨ ਦੇ ਰਾਹ ਵਿਚ) ਪ੍ਰਭੂ ਨੇ ਆਪ ਹੀ ਮਾਇਆ ਦੀ ਮੋਹ ਦਾ ਬੰਨ੍ਹ ਬਣਾ ਦਿੱਤਾ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਬੰਧੁ = ਬੰਨ੍ਹ, ਡੱਕਾ, ਰੋਕ।

SikhNet (Spanish)cuando Él, el Señor Mismo nos ata a nuestros deseos?

ਦਰਦ ਨਿਵਾਰਹਿ ਜਾ ਕੇ ਆਪੇ ॥

darad nivaareh jaa ke aape |

Sant Singh KhalsaHe Himself removes the pains of the Gurmukh;
Manmohan SinghHe whose pain He Himself removes,
Manmohan Singh (Punjabi)ਜਿਸ ਦਾ ਉਹ ਆਪ ਦੁਖ ਦੂਰ ਕਰ ਦਿੰਦਾ ਹੈ,
Fareedkot Teekaਵਾਹਗੁਰੂ ਆਪੇ ਹੀ ਜਿਸ ਜਿਸ ਪੁਰਸ ਕੇ (ਦਰਦ) ਦੁਖ ਕੋ ਨਿਬ੍ਰਿਤ ਕਰਤਾ ਹੈ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਬੰਦਿਆਂ ਦੇ ਦਿਲ ਵਿਚੋਂ ਤੂੰ ਆਪ ਹੀ (ਮਾਇਆ ਦੇ ਮੋਹ ਦੀਆਂ) ਚੋਭਾਂ ਦੂਰ ਕਰਦਾ ਹੈਂ,
SikhNet (Spanish)Él Mismo remueve el dolor del Gurmukh,

ਨਾਨਕ; ਤੇ ਤੇ ਗੁਰਮੁਖਿ ਧ੍ਰਾਪੇ ॥੩੪॥

naanak; te te guramukh dhraape |34|

Sant Singh KhalsaO Nanak, he is fulfilled. ||34||
Manmohan Singhthat Guru-ward is satiated, O Nanak.
Manmohan Singh (Punjabi)ਉਹ ਗੁਰੂ-ਅਨੁਸਾਰੀ ਰੱਜ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ:ਸੋ ਸੋ ਗੁਰਮੁਖ (ਧ੍ਰਾਪੇ) ਤ੍ਰਿਪਤਿ ਭਏ ਹੈਂ॥੩੪॥
Prof. Sahib Singhਹੇ ਨਾਨਕ! (ਆਖ-) ਉਹ ਗੁਰੂ ਦੀ ਸਰਨ ਪੈ ਕੇ ਮਾਇਆ ਵਲੋਂ ਰੱਜ ਜਾਂਦੇ ਹਨ (ਤ੍ਰਿਸ਼ਨਾ ਮੁਕਾ ਲੈਂਦੇ ਹਨ) ॥੩੪॥

ਪਦ ਅਰਥ ਧ੍ਰਾਪੇ = ਰੱਜ ਜਾਂਦੇ ਹਨ। ਤੇ ਤੇ = ਉਹ ਉਹ ਬੰਦੇ ॥੩੪॥

SikhNet (Spanish)oh dice Nanak, y así se libera. (34)
Shabad Guru Arjan Dev Ji Raag Gauree Ang 257

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਧਰ ਜੀਅਰੇ ਇਕ ਟੇਕ ਤੂ; ਲਾਹਿ ਬਿਡਾਨੀ ਆਸ ॥

dhar jeeare ik ttek too; laeh biddaanee aas |

Sant Singh KhalsaO my soul, grasp the Support of the One Lord; give up your hopes in others.
Manmohan SinghO My soul, grasp thou the support of One God. Forsake the hope of another.
Manmohan Singh (Punjabi)ਹੈ ਮੇਰੀ ਜਿੰਦੜੀਏ! ਤੂੰ ਇਕ ਵਾਹਿਗੁਰੂ ਦਾ ਆਸਰਾ ਪਕੜ। ਹੋਰਸ ਦੀ ਉਮੀਦ ਨੂੰ ਤਿਆਗ ਦੇ।
Fareedkot Teekaਹੇ ਜੀਵ! ਤੂੰ ਏਕ ਪਰਮੇਸ੍ਵਰ ਕੀ (ਟੇਕ) ਸਰਣ ਕੋ ਧਾਰਣ ਕਰੁ ਔਰ (ਬਿਡਾਨੀ) ਬਿਗਾਨੀ ਅਰਥਾਤ ਅੰਨ੍ਯ ਦੇਵੀ ਦੇਵਤਾ ਕੀ ਆਸਾ ਕੋ ਮਨ ਸੇ (ਲਾਹਿ) ਉਤਾਰ ਦੇਹੁ॥
Prof. Sahib Singhਹੇ ਮੇਰੀ ਜਿੰਦੇ! ਸਿਰਫ਼ ਪਰਮਾਤਮਾ ਦਾ ਆਸਰਾ ਲੈ, ਉਸ ਤੋਂ ਬਿਨਾ ਕਿਸੇ ਹੋਰ (ਦੀ ਸਹਾਇਤਾ) ਦੀ ਆਸ ਲਾਹ ਦੇ।

ਪਦ ਅਰਥ ਜੀਅਰੇ = ਹੇ ਜਿੰਦੇ! ਲਾਹਿ = ਦੂਰ ਕਰ। ਬਿਡਾਨੀ = ਬਿਗਾਨੀ[

SikhNet (Spanish)Ten sólo el Soporte del Uno, y deja el soporte de cualquier otro.

ਨਾਨਕ. ਨਾਮੁ ਧਿਆਈਐ; ਕਾਰਜੁ ਆਵੈ ਰਾਸਿ ॥੧॥

naanak. naam dhiaaeeai; kaaraj aavai raas |1|

Sant Singh KhalsaO Nanak, meditating on the Naam, the Name of the Lord, your affairs shall be resolved. ||1||
Manmohan SinghNanak, by pondering over the Name the affairs are adjusted.
Manmohan Singh (Punjabi)ਨਾਨਕ, ਨਾਮ ਦਾ ਆਰਾਧਨ ਕਰਨ ਦੁਆਰਾ ਕੰਮ ਠੀਕ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕਾ ਧਯਾਵਣਾ ਕਰੀਏ, ਜਿਸ ਕਰ ਸਰਬ ਕਾਰਜ ਰਾਸ ਆਇ ਜਾਵੇਂ॥੧॥
Prof. Sahib Singhਹੇ ਨਾਨਕ! ਸਦਾ ਪ੍ਰਭੂ ਦੀ ਯਾਦ ਮਨ ਵਿਚ ਵਸਾਣੀ ਚਾਹੀਦੀ ਹੈ, ਹਰੇਕ ਕੰਮ ਸਿਰੇ ਚੜ੍ਹ ਜਾਂਦਾ ਹੈ ॥੧॥
SikhNet (Spanish)Habita en el Naam, el Nombre del Señor, oh, dice Nanak, para que tu vida sea fructífera.(1)
Shabad Guru Arjan Dev Ji Raag Gauree Ang 257

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਧਧਾ, ਧਾਵਤ ਤਉ ਮਿਟੈ; ਸੰਤਸੰਗਿ ਹੋਇ ਬਾਸੁ ॥

dhadhaa, dhaavat tau mittai; santasang hoe baas |

Sant Singh KhalsaDHADHA: The mind's wanderings cease, when one comes to dwell in the Society of the Saints.
Manmohan SinghDh: Then alone does the wandering cease when man attains an abode in Saints Society
Manmohan Singh (Punjabi)ਧ- ਕੇਵਲ ਤਦੇ ਹੀ ਭਟਕਣ ਮੁਕਦੀ ਹੈ, ਤਦ ਇਨਸਾਨ ਨੂੰ ਸਤਿਸੰਗਤ ਵਿੱਚ ਵਾਸਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਧਧੇ ਦੁਆਰੇ ਕਹਤੇ ਹੈਂ: ਧਾਵਤਾ ਹੂਆ ਮਨ ਤੌ ਮਿਟਤਾ ਅਰਥਾਤ ਇਸਥਿਤ ਹੋਤਾ ਹੈ, ਜੋ ਸੰਤੋਂ ਕੇ ਸੰਗ ਮੇਂ ਜੀਵ ਕਾ ਵਾਸਾ ਹੋ ਜਾਵੇ॥
Prof. Sahib Singhਜੇ ਸੰਤਾਂ ਦੀ ਸੰਗਤਿ ਵਿਚ ਬਹਣ-ਖਲੋਣ ਹੋ ਜਾਏ, ਤਾਂ (ਮਾਇਆ ਦੀ ਖ਼ਾਤਰ ਮਨ ਦੀ ਬੇ-ਸਬਰੀ ਵਾਲੀ) ਭਟਕਣਾ ਮਿਟ ਜਾਂਦੀ ਹੈ।

ਪਦ ਅਰਥ ਧਾਵਤ = (ਮਾਇਆ ਦੀ ਖ਼ਾਤਰ) ਭਟਕਣਾ। ਤਉ = ਤਦੋਂ। ਬਾਸੁ = ਵਸੇਬਾ।

SikhNet (Spanish)DHADHA: Mi vagar termina en el momento en que encuentro la Paz en la Santa Congregación.

ਧੁਰ ਤੇ. ਕਿਰਪਾ ਕਰਹੁ ਆਪਿ; ਤਉ ਹੋਇ ਮਨਹਿ ਪਰਗਾਸੁ ॥

dhur te. kirapaa karahu aap; tau hoe maneh paragaas |

Sant Singh KhalsaIf the Lord is Merciful from the very beginning, then one's mind is enlightened.
Manmohan SinghIf the Lord Himself bestows mercy from the beginning then dies the mind become enlightened
Manmohan Singh (Punjabi)ਜੇਕਰ ਸਾਹਿਬ ਖੁਦ ਮੁੱਢ ਤੋਂ ਹੀ ਦਇਆ ਧਾਰੇ ਤਦ ਹੀ ਅੰਤਹਕਰਣ ਪ੍ਰਕਾਸ਼ਵਾਨ ਹੁੰਦਾ ਹੈ।
Fareedkot Teekaਐਸੀ ਬੇਨਤੀ ਕਰੁ: ਹੇ ਪ੍ਰਭੂ! ਆਪ ਜਿਸ ਪਰ (ਧੁਰਤੇ) ਆਦ ਸੇ ਹੀ ਕ੍ਰਿਪਾ ਦ੍ਰਿਸਟੀ (ਕਰਹੁ) ਕਰਤੇ ਹੋ, ਤਿਸ ਪੁਰਸ਼ ਕੇ ਮਨ ਮੇਂ ਗ੍ਯਾਨ ਹੋਤਾ ਹੈ॥
Prof. Sahib Singh(ਪਰ ਇਹ ਕੋਈ ਸੌਖੀ ਖੇਡ ਨਹੀਂ। ਹੇ ਪ੍ਰਭੂ!) ਜਿਸ ਜੀਵ ਉਤੇ ਤੂੰ ਆਪਣੇ ਦਰ ਤੋਂ ਮਿਹਰ ਕਰਦਾ ਹੈਂ, ਉਸੇ ਦੇ ਮਨ ਵਿਚ ਜੀਵਨ ਦੀ ਸਹੀ ਸੂਝ ਪੈਂਦੀ ਹੈ (ਤੇ ਉਸ ਦੀ ਭਟਕਣਾ ਮੁੱਕਦੀ ਹੈ)।

ਪਦ ਅਰਥ ਧਰ ਤੇ = ਧੁਰ ਤੋਂ, ਆਪਣੇ ਦਰ ਤੋਂ। ਮਨਹਿ = ਮਨ ਵਿਚ। ਪਰਗਾਸੁ = ਚਾਨਣ, ਸਹੀ ਜੀਵਨ ਦੀ ਸੂਝ।

SikhNet (Spanish)Mi mente se iluminará si Tú, oh mi Maestro, me bendices con Tu Gracia.

ਧਨੁ ਸਾਚਾ; ਤੇਊ ਸਚ ਸਾਹਾ ॥

dhan saachaa; teaoo sach saahaa |

Sant Singh KhalsaThose who have the true wealth are the true bankers.
Manmohan SinghThey who have the true wealth, are the true bankers.
Manmohan Singh (Punjabi)ਜਿਨ੍ਹਾਂ ਕੋਲ ਸੱਚੀ ਦੌਲਤ ਹੈ, ਉਹੀ ਸੱਚੇ ਸਾਹੂਕਾਰ ਹਨ।
Fareedkot Teekaਜਿਨ ਕੇ ਪਾਸ ਨਾਮ ਰੂਪੀ ਸਚਾ ਧਨ ਹੈ ਓਹੀ ਸਚੇ ਸ਼ਾਹੂਕਾਰ ਹੈਂ॥
Prof. Sahib Singh(ਉਸ ਨੂੰ ਇਹ ਗਿਆਨ ਹੁੰਦਾ ਹੈ ਕਿ) ਅਸਲ ਸੱਚੇ ਸਾਹੂਕਾਰ ਉਹ ਹਨ (ਜਿਨ੍ਹਾਂ ਪਾਸ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਹੈ,

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਤੇਊ = ਉਹੀ ਬੰਦੇ।

SikhNet (Spanish)Tu Riqueza es la Única Riqueza Verdadera, Tú eres el Único Rey Verdadero,

ਹਰਿ ਹਰਿ ਪੂੰਜੀ; ਨਾਮ ਬਿਸਾਹਾ ॥

har har poonjee; naam bisaahaa |

Sant Singh KhalsaThe Lord, Har, Har, is their wealth, and they trade in His Name.
Manmohan SinghThe Lord Master is their Capital and they deal in His Name.
Manmohan Singh (Punjabi)ਮਾਲਕ ਸੁਆਮੀ ਦਾ ਨਾਮ ਉਨ੍ਹਾਂ ਦੀ ਰਕਮ-ਰਾਸ ਹੈ ਅਤੇ ਉਹ ਉਸ ਦੇ ਨਾਮ ਦਾ ਵਣਜ ਕਰਦੇ ਹਨ।
Fareedkot Teekaਕਿਉਂਕਿ ਹਰਿ ਹਰਿ ਨਾਮ ਕੀ ਤਿਨ ਕੇ ਪਾਸ ਪੂੰਜੀ ਹੈ ਅਰ ਨਾਮ ਕੋ ਤਿਨੋ ਨੇ ਖਰੀਦਾ ਹੈ॥
Prof. Sahib Singhਜੋ ਹਰੀ-ਨਾਮ ਦੀ ਪੂੰਜੀ ਦਾ ਵਣਜ ਕਰਦੇ ਹਨ।

ਪਦ ਅਰਥ ਵਿਸਾਹਾ = ਵਿਹਾਝਿਆ, ਵਪਾਰ ਕੀਤਾ।

SikhNet (Spanish)y el lograr el Tesoro de Tu Nombre es el Único Comercio Verdadero.

ਧੀਰਜੁ ਜਸੁ ਸੋਭਾ; ਤਿਹ ਬਨਿਆ ॥

dheeraj jas sobhaa; tih baniaa |

Sant Singh KhalsaPatience, glory and honor come to those
Manmohan SinghPatience, glory and honour behoove him,
Manmohan Singh (Punjabi)ਸਹਿਨਸ਼ਕਤੀ, ਉਪਮਾ ਅਤੇ ਇੱਜ਼ਤ ਉਸ ਨੂੰ ਫਬਦੀਆਂ ਹਨ,
Fareedkot Teekaਧੀਰਜ ਅਰ ਸੋਭਾ ਅਰ ਜਸੁ ਤਿਸ ਪੁਰਸ਼ ਕਾ ਹੀ ਜਗਤ ਮੇਂ ਬਨਾ ਹੈ॥
Prof. Sahib Singhਉਹਨਾਂ ਦੇ ਅੰਦਰ ਗੰਭੀਰਤਾ ਆਉਂਦੀ ਹੈ, ਉਹ ਵਡਿਆਈ ਸੋਭਾ ਖੱਟਦੇ ਹਨ,

ਪਦ ਅਰਥ ਧੀਰਜੁ = ਗੰਭੀਰਤਾ, ਜਿਗਰਾ। ਤਿਹ = ਉਹਨਾਂ ਦਾ।

SikhNet (Spanish)Sólo le vendrá esta Gloria y esta Paz a aquél que se acoja a Tu Alabanza,

ਹਰਿ ਹਰਿ ਨਾਮੁ; ਸ੍ਰਵਨ ਜਿਹ ਸੁਨਿਆ ॥

har har naam; sravan jih suniaa |

Sant Singh Khalsawho listen to the Name of the Lord, Har, Har.
Manmohan Singhwho with his ears hears Lord God's Name.
Manmohan Singh (Punjabi)ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਸੁਆਮੀ ਦਾ ਨਾਮ ਸ੍ਰਵਣ ਕਰਦਾ ਹੈ।
Fareedkot Teekaਜਿਸ ਨੇ ਕਾਨੋਂ ਕਰ ਹਰਿ ਹਰਿ ਨਾਮ ਕੋ ਸ੍ਰਵਣ ਕੀਆ ਹੈ॥
Prof. Sahib Singhਜੇਹੜੇ ਬੰਦੇ ਹਰੀ-ਨਾਮ ਕੰਨਾਂ ਨਾਲ (ਧਿਆਨ ਨਾਲ) ਸੁਣਦੇ ਰਹਿੰਦੇ ਹਨ।

ਪਦ ਅਰਥ ਸ੍ਰਵਨ = ਕੰਨਾਂ ਨਾਲ।

SikhNet (Spanish)oh Señor y Maestro nuestro.

ਗੁਰਮੁਖਿ ਜਿਹ ਘਟਿ; ਰਹੇ ਸਮਾਈ ॥

guramukh jih ghatt; rahe samaaee |

Sant Singh KhalsaThat Gurmukh whose heart remains merged with the Lord,
Manmohan SinghThe person within whose heart the Exalted Master is contained,
Manmohan Singh (Punjabi)ਜਿਸ ਪੁਰਸ਼ ਦੇ ਦਿਲ ਅੰਦਰ ਮੁਖੀ ਮਾਲਕ ਰਮਿਆ ਹੋਇਆ ਹੈ,
Fareedkot Teekaਜਿਸ ਕੇ (ਘਟਿ) ਰਿਦੇ ਮੇਂ ਗੁਰਮੁਖਤਾ (ਸਮਾਈ) ਬਿਆਪ ਰਹੀ ਹੈ॥
Prof. Sahib Singhਗੁਰੂ ਦੀ ਰਾਹੀਂ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,

ਪਦ ਅਰਥ ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ[

SikhNet (Spanish)Dice Nanak, aquél en cuyo corazón habita Tu Presencia, por la Gracia del Guru,

ਨਾਨਕ ਤਿਹ ਜਨ; ਮਿਲੀ ਵਡਾਈ ॥੩੫॥

naanak tih jan; milee vaddaaee |35|

Sant Singh KhalsaO Nanak, obtains glorious greatness. ||35||
Manmohan SinghO Nanak, he obtains greatness.
Manmohan Singh (Punjabi)ਹੇ ਨਾਨਕ! ਉਹ ਮਹਿਮਾ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ਼ ਕੋ ਬਡਾਈ ਮਿਲੀ ਹੈ॥੩੫॥
Prof. Sahib Singhਹੇ ਨਾਨਕ! ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ ॥੩੫॥
SikhNet (Spanish)logra la Gloria y la Magnificencia.(35)
Shabad Guru Arjan Dev Ji Raag Gauree Ang 257

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਨਾਨਕ. ਨਾਮੁ ਨਾਮੁ ਜਪੁ ਜਪਿਆ; ਅੰਤਰਿ ਬਾਹਰਿ ਰੰਗਿ ॥

naanak. naam naam jap japiaa; antar baahar rang |

Sant Singh KhalsaO Nanak, one who chants the Naam, and meditates on the Naam with love inwardly and outwardly,
Manmohan SinghNanak, he who within and without repeats God's Name with devotion and love,
Manmohan Singh (Punjabi)ਨਾਨਕ ਜੋ ਅੰਦਰ ਅਤੇ ਬਾਹਰ ਅਨੁਰਾਗ ਅਤੇ ਪ੍ਰੇਮ ਨਾਲ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਰੰਗ) ਪ੍ਰੇਮ ਸਹਤ ਅੰਤ੍ਰ ਮਨ ਕਰ ਕੇ ਨਾਮ ਕਾ ਜਾਪੁ ਜਪਾ ਹੈ ਔਰੁ ਬਾਹਰ ਸੇ ਬਾਣੀ ਕਰ ਕੇ ਜਪਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਕੰਮ-ਕਾਰ ਕਰਦਿਆਂ ਪਿਆਰ ਨਾਲ ਪ੍ਰਭੂ ਦਾ ਨਾਮ ਹੀ ਨਾਮ ਜਪਿਆ ਹੈ (ਕਿਸੇ ਵੇਲੇ ਵਿਸਾਰਿਆ ਨਹੀਂ)

ਪਦ ਅਰਥ ਨਾਮੁ ਨਾਮੁ = ਪ੍ਰਭੂ ਦਾ ਨਾਮ ਹੀ ਨਾਮ। ਅੰਤਰਿ ਬਾਹਰਿ = ਅੰਦਰ ਬਾਹਰ, ਕੰਮ ਕਾਜ ਕਰਦਿਆਂ, ਹਰ ਵੇਲੇ। ਰੰਗਿ = ਪਿਆਰ ਵਿਚ।

SikhNet (Spanish)Aquél que habita con Amor por dentro y por fuera de su ser en el Naam, el Nombre del Señor,

ਗੁਰਿ ਪੂਰੈ ਉਪਦੇਸਿਆ; ਨਰਕੁ ਨਾਹਿ. ਸਾਧਸੰਗਿ ॥੧॥

gur poorai upadesiaa; narak naeh. saadhasang |1|

Sant Singh Khalsareceives the Teachings from the Perfect Guru; he joins the Saadh Sangat, the Company of the Holy, and does not fall into hell. ||1||
Manmohan Singhreceives instruction from the perfect Guru and joins the Saints congregation, falls not into hell.
Manmohan Singh (Punjabi)ਪੂਰਨ ਗੁਰਾਂ ਪਾਸੋਂ ਸਿਖ-ਮਤ ਲੈਦਾ ਹੈ ਅਤੇ ਸਤਿਸੰਗਤ ਅੰਦਰ ਜੁੜਦਾ ਹੈ, ਉਹ ਦੋਜਕ ਵਿੱਚ ਨਹੀਂ ਪੈਦਾ।
Fareedkot Teekaਪੂਰੇ ਗੁਰੋਂ ਨੇ ਉਪਦੇਸ ਕੀਆ ਹੈ ਕਿ ਸਾਧੂਆਂ ਕੇ ਸੰਗ ਕਰ ਕੇ ਜੀਵ ਕੋ ਨਰਕੁ ਨਹੀਂ ਹੋਤਾ ਹੈ॥੧॥
Prof. Sahib Singhਹੇ ਨਾਨਕ! ਉਹਨਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਆਪਣੇ ਨੇੜੇ ਵਿਖਾ ਦਿੱਤਾ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਨੂੰ ਘੋਰ ਦੁੱਖ ਨਹੀਂ ਪੋਂਹਦਾ ॥੧॥

ਪਦ ਅਰਥ ਗੁਰਿ = ਗੁਰੂ ਨੂੰ। ਉਪਦੇਸਿਆ = ਨੇੜੇ ਵਿਖਾ ਦਿੱਤਾ। ਨਰਕੁ = ਦੁੱਖ-ਕਲੇਸ਼ ॥੧॥

SikhNet (Spanish)y recibe la Instrucción del Perfecto Guru al habitar con los Santos, es salvado de la oscuridad de su conciencia. (1)
Shabad Guru Arjan Dev Ji Raag Gauree Ang 257 - 258

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਨੰਨਾ; ਨਰਕਿ ਪਰਹਿ ਤੇ ਨਾਹੀ ॥

nanaa; narak pareh te naahee |

Sant Singh KhalsaNANNA: Those whose minds and bodies are filled with the Naam,
Manmohan SinghN: They fall not into hell,
Manmohan Singh (Punjabi)ਨ- ਉਹ ਦੋਜ਼ਕ ਵਿੱਚ ਨਹੀਂ ਪੈਦੇ,
Fareedkot Teekaਨੰਨੇ ਦੁਆਰੇ ਕਹਤੇ ਹੈਂ: ਸੋ ਪੁਰਸ ਨਰਕ ਮੇਂ ਨਹੀਂ ਪੜਤੇ ਹੈਂ॥
Prof. Sahib Singhਉਹ ਘੋਰ ਦੁੱਖਾਂ ਦੇ ਟੋਏ ਵਿਚ ਨਹੀਂ ਪੈਂਦੇ,

ਪਦ ਅਰਥ ਨਰਕਿ = ਨਰਕ ਵਿਚ, ਘੋਰ ਦੁੱਖ ਵਿਚ। ਤੇ = ਉਹ ਬੰਦੇ। ਪਰਹਿ = ਪੈਂਦੇ।

SikhNet (Spanish)NANNA: La oscuridad de la conciencia no existe para aquél que en,

ਜਾ ਕੈ ਮਨਿ ਤਨਿ; ਨਾਮੁ ਬਸਾਹੀ ॥

jaa kai man tan; naam basaahee |

Sant Singh KhalsaThe Name of the Lord, shall not fall into hell.
Manmohan Singhwithin whose heart and body, the Name abides.
Manmohan Singh (Punjabi)ਜਿਨ੍ਹਾਂ ਦੇ ਦਿਲ ਅਤੇ ਦੇਹਿ ਅੰਦਰ ਨਾਮ ਵਸਦਾ ਹੈ,
Fareedkot Teekaਜਿਨਕੈ ਮਨ ਅਰ ਤਨ ਮੇਂ ਨਾਮੁ ਹੀ ਬਸਤਾ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਤਨ ਵਿਚ ਪ੍ਰਭੂ ਦਾ ਨਾਮ ਵੱਸਿਆ ਰਹਿੰਦਾ ਹੈ।
SikhNet (Spanish)cuerpo y mente vive impregnado con el Naam, el Nombre del Señor.

ਨਾਮੁ ਨਿਧਾਨੁ; ਗੁਰਮੁਖਿ ਜੋ ਜਪਤੇ ॥

naam nidhaan; guramukh jo japate |

Sant Singh KhalsaThose Gurmukhs who chant the treasure of the Naam,
Manmohan SinghThey who through the Guru ponder over the Name treasure,
Manmohan Singh (Punjabi)ਜੋ ਗੁਰਾਂ ਦੇ ਰਾਹੀਂ ਨਾਮ ਦੇ ਖਜਾਨੇ ਦਾ ਸਿਮਰਨ ਕਰਦੇ ਹਨ,
Fareedkot Teekaਜੋ ਗੁਰਮੁਖਿ ਪੁਰਸ਼ (ਨਿਧਾਨੁ) ਖਜਾਨਾ ਰੂਪ ਨਾਮ ਕੋ ਜਪਤੇ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਰਾਹੀਂ ਪ੍ਰਭੂ-ਨਾਮ ਨੂੰ ਸਭ ਪਦਾਰਥਾਂ ਦਾ ਖ਼ਜ਼ਾਨਾ ਜਾਣ ਕੇ ਜਪਦੇ ਹਨ,

ਪਦ ਅਰਥ ਨਿਧਾਨੁ = (ਸਭ ਗੁਣਾਂ ਦਾ) ਖ਼ਜ਼ਾਨਾ।

SikhNet (Spanish)Aquéllos que habitan en el Nombre, el Tesoro de Bondad,

ਬਿਖੁ ਮਾਇਆ ਮਹਿ; ਨਾ ਓਇ ਖਪਤੇ ॥

bikh maaeaa meh; naa oe khapate |

Sant Singh Khalsaare not destroyed by the poison of Maya.
Manmohan Singhare not destroyed in (by) the mammon -poison.
Manmohan Singh (Punjabi)ਉਹ ਮੋਹਨੀ ਦੀ ਜ਼ਹਿਰ ਵਿੱਚ ਤਬਾਹ ਨਹੀਂ ਹੁੰਦੇ।
Fareedkot Teekaਸੋ ਬਿਖ ਰੂਪ ਮਾਇਆ ਮੇਂ ਖਪਤੇ ਨਹੀਂ ਹੈਂ॥
Prof. Sahib Singhਉਹ (ਫਿਰ) ਆਤਮਕ ਮੌਤੇ ਮਾਰਨ ਵਾਲੀ ਮਾਇਆ (ਦੇ ਮੋਹ) ਵਿਚ (ਦੌੜ-ਭਜ ਕਰਦੇ) ਨਹੀਂ ਖਪਦੇ।

ਪਦ ਅਰਥ ਬਿਖੁ = ਵਿਹੁ, ਜ਼ਹਰ, ਮੌਤ ਦਾ ਮੂਲ।

SikhNet (Spanish)no son destruidos por el lento veneno de Maya.

ਨੰਨਾਕਾਰੁ; ਨ ਹੋਤਾ ਤਾ ਕਹੁ ॥

nanaakaar; na hotaa taa kahu |

Sant Singh KhalsaThose who have been given the Mantra of the Naam by the Guru,
Manmohan SinghRefusal awaits them not,
Manmohan Singh (Punjabi)ਉਨ੍ਹਾਂ ਨੂੰ ਕੋਈ ਇਨਕਾਰ ਨਹੀਂ ਹੁੰਦਾ,
Fareedkot Teekaਤਿਨ ਪੁਰਸੋਂ ਕੋ ਕਹੀਂ (ਨੰਨਾਕਾਰੁ) ਨਿਰਾਦਰ ਨਹੀਂ ਹੋਤਾ ਹੈ॥
Prof. Sahib Singhਉਹਨਾਂ ਦੇ ਜੀਵਨ-ਸਫ਼ਰ ਵਿਚ (ਮਾਇਆ) ਕੋਈ ਰੋਕ ਨਹੀਂ ਪਾ ਸਕਦੀ,

ਪਦ ਅਰਥ ਨੰਨਾਕਾਰੁ = ਨਾਹ, ਇਨਕਾਰ, ਰੁਕਾਵਟ।

SikhNet (Spanish)Aquél a quien el Guru ha bendecido con el Mantra del Naam,

ਨਾਮੁ ਮੰਤ੍ਰੁ; ਗੁਰਿ ਦੀਨੋ ਜਾ ਕਹੁ ॥

naam mantru; gur deeno jaa kahu |

Sant Singh KhalsaShall not be turned away.
Manmohan Singhwhom the Guru has given the spell of the name.
Manmohan Singh (Punjabi)ਜਿਨ੍ਹਾਂ ਨੂੰ ਗੁਰਾਂ ਨੇ ਨਾਮ ਦਾ ਜਾਦੂ ਬਖਸ਼ਿਆ ਹੈ।
Fareedkot Teekaਜਿਨ ਕੋ ਗੁਰੋਂ ਨੇ ਨਾਮ ਰੂਪ ਮੰਤ੍ਰ ਦੀਆ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਨੇ ਨਾਮ-ਮੰਤ੍ਰ ਦੇ ਦਿੱਤਾ।

ਪਦ ਅਰਥ ਮੰਤ੍ਰੁ = ਉਪਦੇਸ਼। ਜਾ ਕਹੁ = ਜਿਨ੍ਹਾਂ ਨੂੰ।

SikhNet (Spanish)no le será negado nada en la vida.

ਨਿਧਿ ਨਿਧਾਨ; ਹਰਿ ਅੰਮ੍ਰਿਤ ਪੂਰੇ ॥

nidh nidhaan; har amrit poore |

Sant Singh KhalsaThey are filled and fulfilled with the Ambrosial Nectar of the Lord, the Treasure of sublime wealth;
Manmohan SinghThose who are brimful with the nectar of God's Name, the treasury of wealth,
Manmohan Singh (Punjabi)ਜੋ ਮਾਲ ਮਿਲਖ ਦੇ ਖ਼ਜ਼ਾਨੇ ਹਰੀ ਨਾਮ ਦੇ ਸੁਧਾਰਸ ਨਾਲ ਪਰੀਪੂਰਨ ਹਨ,
Fareedkot Teekaਸਰਬ ਨਿਧੀਓਂ ਕਾ ਖਜਾਨਾ ਜੋ ਹਰੀ ਨਾਮੁ ਅੰਮ੍ਰਿਤ ਹੈ, ਤਿਸ ਕਰ ਸੋ ਜਨ (ਪੂਰੇ) ਭਰੇ ਹੂਏ ਹੈਂ॥
Prof. Sahib Singhਜੇਹੜੇ ਹਿਰਦੇ ਸਭ ਗੁਣਾਂ ਦੇ ਖ਼ਜ਼ਾਨੇ ਹਰੀ-ਨਾਮ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ,

ਪਦ ਅਰਥ ਨਿਧਿ = ਖ਼ਜ਼ਾਨਾ। ਨਿਧਾਨ = ਖ਼ਜ਼ਾਨੇ। ਪੂਰੇ = ਭਰੇ ਹੋਏ।

SikhNet (Spanish)Han obtenido los Nueve Tesoros del Nombre Ambrosial del Señor y dentro de ellos,

ਤਹ ਬਾਜੇ ਨਾਨਕ; ਅਨਹਦ ਤੂਰੇ ॥੩੬॥

teh baaje naanak; anahad toore |36|

Sant Singh KhalsaO Nanak, the unstruck celestial melody vibrates for them. ||36||
Manmohan SinghO Nanak, for them the unbeaten musical instruments play.
Manmohan Singh (Punjabi)ਹੇ ਨਾਨਕ! ਉਨ੍ਹਾਂ ਲਈ ਆਪਣੇ ਆਪ ਵੱਜਣ ਵਾਲੇ ਸੰਗੀਤਕ ਸਾਜ਼-ਵਜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤਹ) ਤਿਨ ਕੇ ਜਸ ਰੂਪੀ ਇਕ ਰਸ (ਤੂਰੇ) ਬਜ ਰਹੇ ਹੈਂ॥੩੬॥
Prof. Sahib Singhਹੇ ਨਾਨਕ! ਉਹਨਾਂ ਦੇ ਅੰਦਰ ਇਕ ਐਸਾ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਇਕ-ਰਸ ਸਭ ਕਿਸਮਾਂ ਦੇ ਵਾਜੇ ਮਿਲਵੀਂ ਸੁਰ ਵਿਚ ਵੱਜ ਰਹੇ ਹੋਣ ॥੩੬॥

ਪਦ ਅਰਥ ਤਹ = ਉਥੇ, ਉਸ ਹਿਰਦੇ ਵਿਚ। ਬਾਜੇ = ਵੱਜਦੇ ਹਨ। ਅਨਹਦ = {हन् to strike, ਚੋਟ ਲਾਣੀ, ਕਿਸੇ ਸਾਜ ਨੂੰ ਉਂਗਲਾਂ ਨਾਲ ਵਜਾਣਾ} ਬਿਨਾ ਵਜਾਏ, ਇਕ-ਰਸ। ਤੂਰੇ = ਵਾਜੇ ॥੩੬॥

SikhNet (Spanish)oh, dice Nanak, resuena la Melodía espontánea de la Palabra.(36)
Shabad Guru Arjan Dev Ji Raag Gauree Ang 258

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਪਤਿ ਰਾਖੀ ਗੁਰਿ ਪਾਰਬ੍ਰਹਮ; ਤਜਿ ਪਰਪੰਚ ਮੋਹ ਬਿਕਾਰ ॥

pat raakhee gur paarabraham; taj parapanch moh bikaar |

Sant Singh KhalsaThe Guru, the Supreme Lord God, preserved my honor, when I renounced hypocrisy, emotional attachment and corruption.
Manmohan SinghWhen I abandoned hypocrisy worldly love and sin, the great supreme Lord preserved my honour.
Manmohan Singh (Punjabi)ਜਦ ਮੈਂ ਪਖੰਡ, ਸੰਸਾਰੀ ਮਮਤਾ ਤੇ ਪਾਪ ਛੱਡ ਦਿਤੇ ਤਾਂ ਵਿਸ਼ਾਲ ਸ਼ਰੋਮਣੀ ਸਾਹਿਬ ਨੇ ਮੇਰੀ ਇੱਜ਼ਤ ਆਬਰੂ ਬਚਾ ਲਈ।
Fareedkot Teekaਜਿਸ ਪੁਰਸ਼ ਨੇ ਬਿਕਾਰ ਰੂਪ ਪ੍ਰਪੰਚ ਕੇ ਮੋਹ ਕੋ ਤਯਾਗ ਦੀਆ ਹੈ, ਤਿਸ ਕੀ ਗੁਰੂ ਅਰ ਪਰਮੇਸ੍ਵਰ ਨੇ ਪਤਿ ਰਾਖੀ ਹੈ॥
Prof. Sahib Singhਜਿਸ ਮਨੁੱਖ ਦੀ ਇੱਜ਼ਤ ਗੁਰੂ ਪਾਰਬ੍ਰਹਮ ਨੇ ਰੱਖ ਲਈ, ਉਸ ਨੇ ਠੱਗੀ ਮੋਹ ਵਿਕਾਰ (ਆਦਿਕ) ਤਿਆਗ ਦਿੱਤੇ।

ਪਦ ਅਰਥ ਗੁਰਿ = ਗੁਰੂ ਨੇ। ਤਜਿ = ਤਜੈ, ਤਿਆਗ ਦੇਂਦਾ ਹੈ।

SikhNet (Spanish)El Dios Guru ha salvado mi honor y se me han borrado mis erróneas actitudes de apego y falsa ceremonia.

ਨਾਨਕ. ਸੋਊ ਆਰਾਧੀਐ; ਅੰਤੁ ਨ ਪਾਰਾਵਾਰੁ ॥੧॥

naanak. soaoo aaraadheeai; ant na paaraavaar |1|

Sant Singh KhalsaO Nanak, worship and adore the One, who has no end or limitation. ||1||
Manmohan SinghNanak, contemplate over Him, who has no limit and this and that end.
Manmohan Singh (Punjabi)ਨਾਨਕ ਉਸ ਦਾ ਸਿਮਰਨ ਕਰ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਉਹ ਕਿਨਾਰਾ ਨਹੀਂ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਅੰਤ ਕਾ ਪਾਰਾਵਾਰ ਨਹੀਂ, ਸੋਈ ਵਾਹਿਗੁਰੂ ਤਿਨਾਂ ਨਾਲ ਮਿਲ ਕਰ ਮਨ ਮੇਂ ਅਰਾਧਨਾ ਕਰੀਏ॥੧॥
Prof. Sahib Singhਹੇ ਨਾਨਕ! (ਇਸ ਵਾਸਤੇ) ਉਸ ਪਾਰਬ੍ਰਹਮ ਨੂੰ ਸਦਾ ਅਰਾਧਣਾ ਚਾਹੀਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥
SikhNet (Spanish)Meditemos en Él, oh dice Nanak, cuya Gloria es Infinita. (1)
Shabad Guru Arjan Dev Ji Raag Gauree Ang 258

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਪਪਾ. ਪਰਮਿਤਿ; ਪਾਰੁ. ਨ ਪਾਇਆ ॥

papaa. paramit; paar. na paaeaa |

Sant Singh KhalsaPAPPA: He is beyond estimation; His limits cannot be found.
Manmohan SinghP: God is beyond estimation and His limit cannot be found.
Manmohan Singh (Punjabi)ਪ-ਵਾਹਿਗੁਰੂ ਅੰਦਾਜ਼ੇ ਤੋਂ ਪਰੇ ਹੈ ਅਤੇ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ।
Fareedkot Teekaਪਪੇ ਅਖਰ ਦ੍ਵਾਰਾ ਕਹਤੇ ਹੈਂ: ਜੋ (ਪਰਮਿਤਿ) ਮ੍ਰਿਯਾਦਾ ਸੇ ਪਰੇ ਪਰਮੇਸ੍ਵਰ ਹੈ, ਭਾਵ ਬੇਅੰਤ ਹੈ, ਤਿਸ ਕਾ ਕਿਸੀ ਨੇ ਅੰਤੁ ਨਹੀਂ ਪਾਇਆ॥
Prof. Sahib Singhਹਰੀ ਪ੍ਰਭੂ ਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਅੰਤ ਨਹੀਂ ਪੈ ਸਕਦਾ।

ਪਦ ਅਰਥ ਪਰਮਿਤਿ = ਮਿਤ ਤੋਂ ਪਰੇ, ਜਿਸ ਦੀ ਹਸਤੀ ਦਾ ਸਹੀ ਅੰਦਾਜ਼ਾ ਨਾਹ ਲਾਇਆ ਜਾ ਸਕੇ।

SikhNet (Spanish)PAPPA: Nadie ha encontrado el fin del Señor Infinito;

ਪਤਿਤ. ਪਾਵਨ; ਅਗਮ ਹਰਿ ਰਾਇਆ ॥

patit. paavan; agam har raaeaa |

Sant Singh KhalsaThe Sovereign Lord King is inaccessible;
Manmohan SinghGod the King is Inaccessible and the Purifier of sinners.
Manmohan Singh (Punjabi)ਵਾਹਿਗੁਰੂ ਪਾਤਸ਼ਾਹ ਪਹੁੰਚ ਤੋਂ ਪਰੇਡੇ ਅਤੇ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।
Fareedkot Teekaਪਾਪੀਓਂ ਕੋ ਪਵਿਤ ਕਰਨੇ ਵਾਲਾ ਹਰੀ ਰਾਜਾ (ਅਗਮ) ਮਨ ਬਾਣੀ ਕੀ ਪ੍ਰਾਪਤੀ ਸੇ ਪਰੇ ਹੈ॥
Prof. Sahib Singhਉਹ ਅਪਹੁੰਚ ਹੈ, ਵਿਕਾਰਾਂ ਵਿਚ ਡਿੱਗੇ ਬੰਦਿਆਂ ਨੂੰ ਪਵਿਤ੍ਰ ਕਰਨ ਵਾਲਾ ਹੈ।

ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ।

SikhNet (Spanish)sí, de Él, el Salvador de los que viven en el error, Vasto e Insondable.

ਹੋਤ ਪੁਨੀਤ; ਕੋਟ ਅਪਰਾਧੂ ॥

hot puneet; kott aparaadhoo |

Sant Singh KhalsaHe is the Purifier of sinners. Millions of sinners are purified;
Manmohan SinghMillions of those offenders become pure,
Manmohan Singh (Punjabi)ਕ੍ਰੋੜਾਂ ਹੀ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,
Fareedkot Teekaਸੋ ਕ੍ਰੋੜੋਂ (ਅਪਰਾਧੂ) ਪਾਪੀ ਪਵਿਤ੍ਰ ਹੋ ਜਾਤੇ ਹੈਂ॥
Prof. Sahib Singhਕ੍ਰੋੜਾਂ ਹੀ ਉਹ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,

ਪਦ ਅਰਥ ਕੋਟਿ ਅਪਰਾਧੂ = ਕ੍ਰੋੜਾਂ ਅਪਰਾਧੀ।

SikhNet (Spanish)Un sinnúmero de esos seres se han salvado

ਅੰਮ੍ਰਿਤ ਨਾਮੁ ਜਪਹਿ; ਮਿਲਿ ਸਾਧੂ ॥

amrit naam japeh; mil saadhoo |

Sant Singh Khalsathey meet the Holy, and chant the Ambrosial Naam, the Name of the Lord.
Manmohan Singhwho meet the Saints and repeat the Nectarean Name.
Manmohan Singh (Punjabi)ਜੋ ਸਾਧੂਆਂ ਨੂੰ ਭੇਟ, ਸੁਧਾ ਰੂਪ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਜੋ ਸਾਧੂਓਂ ਸੇ ਮਿਲ ਕਰ ਨਾਮ ਅੰਮ੍ਰਿਤ ਕੋ ਜਪਤੇ ਹੈਂ॥
Prof. Sahib Singhਜੇਹੜੇ ਗੁਰੂ ਨੂੰ ਮਿਲ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦੇ ਹਨ।

ਪਦ ਅਰਥ ਸਾਧੂ = ਗੁਰੂ। ਮਿਲਿ = ਮਿਲ ਕੇ।

SikhNet (Spanish)habitando en el Nombre Ambrosial en la Saad Sangat, la Sociedad de los Santos.

ਪਰਪਚ ਧ੍ਰੋਹ ਮੋਹ; ਮਿਟਨਾਈ ॥

parapach dhroh moh; mittanaaee |

Sant Singh KhalsaDeception, fraud and emotional attachment are eliminated,
Manmohan SinghThey become free of deception fraud and worldly love,
Manmohan Singh (Punjabi)ਉਸ ਦਾ ਫਲ ਕਪਟ, ਧੋਖਾ ਤੇ ਸੰਸਾਰੀ ਮਮਤਾ ਮਿਟ ਜਾਂਦੇ ਹਨ,
Fareedkot Teekaਵਹੁ (ਨਾਈ) ਨਾਮੋ ਕੋ ਜਪਤੇ ਹੈਂ, ਤਿਨ ਕੇ ਛਲ ਦਗਾ ਅਰੁ ਮੋਹੁ ਸਭ ਬਿਕਾਰ ਮਿਟ ਜਾਤੇ ਹੈਂ॥
Prof. Sahib Singhਤੇਰੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰੋਂ ਠੱਗੀ ਫ਼ਰੇਬ ਮੋਹ ਆਦਿਕ ਵਿਕਾਰ ਮਿਟ ਜਾਂਦੇ ਹਨ,

ਪਦ ਅਰਥ ਪਰਪਚ = ਪਰਪੰਚ, ਠੱਗੀ, ਧੋਖਾ। ਮਿਟ = ਮਿਟੈ, ਮਿਟਦਾ ਹੈ। ਨਾਈ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ।

SikhNet (Spanish)Y a aquél a quien el Señor protege tiene subyugados su vanidad,

ਜਾ ਕਉ ਰਾਖਹੁ; ਆਪਿ ਗੁਸਾਈ ॥

jaa kau raakhahu; aap gusaaee |

Sant Singh Khalsaby those who are protected by the Lord of the World.
Manmohan Singhto whom Thou Thyself preservest O the World-Lord.
Manmohan Singh (Punjabi)ਜਿਸ ਦੀ ਤੂੰ ਆਪੇ ਰਖਿਆ ਕਰਦਾ ਹੈਂ, ਸ੍ਰਿਸ਼ਟੀ ਦੇ ਸੁਆਮੀ।
Fareedkot Teekaਐਸੇ ਬੇਨਤੀ ਕਰੇ: ਹੇ ਸੁਆਮੀ! ਜਿਸ ਕੋ ਆਪ ਰਾਖਤੇ ਹੋ॥
Prof. Sahib Singhਹੇ ਸ੍ਰਿਸ਼ਟੀ ਦੇ ਮਾਲਕ! ਜਿਸ ਦੀ ਤੂੰ ਆਪ ਰੱਖਿਆ ਕਰਦਾ ਹੈਂ।

ਪਦ ਅਰਥ ਗੁਸਾਈ = ਹੇ ਗੁਸਾਈਂ!।

SikhNet (Spanish)su color falso y su apego.

ਪਾਤਿਸਾਹੁ ਛਤ੍ਰ ਸਿਰ ਸੋਊ ॥

paatisaahu chhatr sir soaoo |

Sant Singh KhalsaHe is the Supreme King, with the royal canopy above His Head.
Manmohan SinghHe is the Minarch with royal umbrella over His head.
Manmohan Singh (Punjabi)ਓਹੀ ਸੀਸ ਉਤੇ ਸ਼ਾਹਾਨਾ ਛਤ੍ਰ ਵਾਲਾ ਮਹਾਰਾਜਾ ਹੈ।
Fareedkot Teeka(ਛਤ੍ਰਸਿਰ) ਚਕ੍ਰਵਰਤੀ ਪਾਤਸ਼ਾਹ (ਸੋਊ) ਓਹੀ ਹੈ॥
Prof. Sahib Singhਪ੍ਰਭੂ ਸ਼ਾਹਾਂ ਦਾ ਸ਼ਾਹ ਹੈ, ਉਹੀ ਅਸਲ ਛੱਤਰ-ਧਾਰੀ ਹੈ,
SikhNet (Spanish)Él, el Señor, es el Baldaquín que le da sombra al rey;

ਨਾਨਕ; ਦੂਸਰ ਅਵਰੁ. ਨ ਕੋਊ ॥੩੭॥

naanak; doosar avar. na koaoo |37|

Sant Singh KhalsaO Nanak, there is no other at all. ||37||
Manmohan SinghNanak there is no other second Sovereign.
Manmohan Singh (Punjabi)ਨਾਨਕ ਹੋਰ ਕੋਈ ਦੂਜਾ ਬਾਦਸ਼ਾਹ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਮ ਦੂਸਰਾ ਔਰ ਕੋਈ ਨਹੀਂ ਹੈ॥੩੭॥
Prof. Sahib Singhਹੇ ਨਾਨਕ! ਕੋਈ ਹੋਰ ਦੂਜਾ ਉਸ ਦੀ ਬਰਾਬਰੀ ਕਰਨ ਜੋਗਾ ਨਹੀਂ ਹੈ ॥੩੭॥
SikhNet (Spanish)sabe, oh, dice Nanak, que no hay nadie más que Él.(37)
Shabad Guru Arjan Dev Ji Raag Gauree Ang 258

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਫਾਹੇ ਕਾਟੇ. ਮਿਟੇ ਗਵਨ; ਫਤਿਹ ਭਈ ਮਨਿ ਜੀਤ ॥

faahe kaatte. mitte gavan; fatih bhee man jeet |

Sant Singh KhalsaThe noose of Death is cut, and one's wanderings cease; victory is obtained, when one conquers his own mind.
Manmohan SinghBy conquering the mind death's nooses are cut, wanderings cease and victory is obtained.
Manmohan Singh (Punjabi)ਮਨੂਏ ਨੂੰ ਜਿੱਤਣ ਦੁਆਰਾ ਮੌਤ ਦੀਆਂ ਫਾਹੀਆਂ ਕਟੀਆਂ ਜਾਂਦੀਆਂ ਹਨ, ਭਟਕਣੇ ਮੁੱਕ ਜਾਂਦੇ ਹਨ ਅਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ।
Fareedkot Teekaਮਾਇਆ ਕੇ ਫਾਹੇ ਕਟ ਗਏ ਹੈਂ ਔਰ (ਗਵਨ) ਧਾਵਨ ਮਿਟ ਗਏ ਹੈਂ, ਮਨ ਕੋ ਜੀਤ ਕਰ (ਫਤਿਹ) ਬਿਜਯ ਹੂਈ ਹੈ॥
Prof. Sahib Singhਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ।

ਪਦ ਅਰਥ ਗਵਨ = ਭਟਕਣ। ਫਤਿਹ = ਵਿਕਾਰਾਂ ਤੇ ਜਿੱਤ। ਮਨਿ ਜੀਤ = ਮਨਿ ਜੀਤੈ, ਮਨ ਜਿੱਤਿਆਂ।

SikhNet (Spanish)Somos liberados de la esclavitud, nuestras divagaciones cesan y obtenemos la victoria sobre nuestra mente.

ਨਾਨਕ. ਗੁਰ ਤੇ ਥਿਤ ਪਾਈ; ਫਿਰਨ ਮਿਟੇ ਨਿਤ ਨੀਤ ॥੧॥

naanak. gur te thit paaee; firan mitte nit neet |1|

Sant Singh KhalsaO Nanak, eternal stability is obtained from the Guru, and one's day-to-day wanderings cease. ||1||
Manmohan SinghNanak from the Guru permanence is attained and the transmigration of day to day is effaced.
Manmohan Singh (Punjabi)ਨਾਨਕ ਗੁਰਾਂ ਦੇ ਪਾਸੋਂ ਨਿਹਚਲਤਾ ਪਰਾਪਤ ਹੁੰਦੀ ਹੈ ਅਤੇ ਹਰ ਰੋਜ਼ ਦਾ ਆਵਾਗਊਣ ਮੁੱਕ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਿਤ ਨੀਤ) ਸਦਾਕੇ ਫਿਰਨੇ ਅਰਥਾਤ ਜੂਨਾਦਿਕ ਮੇਂ ਧਾਵਣੇ ਸੇ ਓਹੁ ਰਹਿਤ ਹੂਏ ਹੈਂ॥੧॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ॥੧॥

ਪਦ ਅਰਥ ਥਿਤਿ = ਇਸਥਿਤੀ, ਮਨ ਦੀ ਅਡੋਲਤਾ। ਨਿਤ ਨੀਤ = ਸਦਾ ਲਈ। ਫਿਰਨ = ਜਨਮ ਮਰਨ ਦੇ ਗੇੜ ॥੧॥

SikhNet (Spanish)Nuestra mente está contenida y ya no vacila, si la Gracia del Guru está con nosotros. (1)
Shabad Guru Arjan Dev Ji Raag Gauree Ang 258

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਫਫਾ; ਫਿਰਤ ਫਿਰਤ ਤੂ ਆਇਆ ॥

fafaa; firat firat too aaeaa |

Sant Singh KhalsaFAFFA: After wandering and wandering for so long, you have come;
Manmohan SinghPh: Thou hast come after long wanderings.
Manmohan Singh (Punjabi)ਫ- ਤੂੰ ਬਹੁਤਾ ਭਟਕਦਾ ਹੋਇਆ ਆਇਆ ਹੈਂ।
Fareedkot Teekaਫਫੇ ਅਖਰ ਦ੍ਵਾਰਾ ਕਹਤੇ ਹੈਂ: ਹੇ ਜੀਵ! ਤੂੰ ਅਨੇਕ ਜੂਨੀਯੋਂ ਮੇਂ ਫਿਰਤਾ ਆਇਆ ਹੈਂ॥
Prof. Sahib Singh(ਹੇ ਭਾਈ!) ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆਇਆ ਹੈਂ,
SikhNet (Spanish)FAFA: Pasando de vida en vida, el hombre ha venido al mundo,

ਦ੍ਰੁਲਭ ਦੇਹ; ਕਲਿਜੁਗ ਮਹਿ ਪਾਇਆ ॥

drulabh deh; kalijug meh paaeaa |

Sant Singh Khalsain this Dark Age of Kali Yuga, you have obtained this human body, so very difficult to obtain.
Manmohan SinghIn this Dark age thou hast obtained the scarcely procurable human body.
Manmohan Singh (Punjabi)ਇਸ ਕਾਲੇ ਸਮੇਂ ਅੰਦਰ ਨਾਂ ਹੱਥ ਲੱਗਣ ਵਾਲਾ ਮਨੁੱਖੀ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ।
Fareedkot Teekaਅਰ ਯਿਹ ਦੁਰਲਭ ਸਰੀਰ ਕਲਿਜੁਗ ਵਿਖੇ ਤੈਨੇ ਪਾਇਆ ਹੈ॥
Prof. Sahib Singhਹੁਣ ਤੈਨੂੰ ਸੰਸਾਰ ਵਿਚ ਇਹ ਮਨੁੱਖਾ ਜਨਮ ਮਿਲਿਆ ਹੈ ਜੋ ਬੜੀ ਮੁਸ਼ਕਲ ਨਾਲ ਹੀ ਮਿਲਿਆ ਕਰਦਾ ਹੈ।

ਪਦ ਅਰਥ ਕਲਿਜੁਗ ਮਹਿ = {ਨੋਟ: ਇਥੇ ਜੁਗਾਂ ਦੇ ਨਿਰਨੇ ਦਾ ਜ਼ਿਕਰ ਨਹੀਂ ਹੈ, ਇਥੇ ਭਾਵ ਹੈ: ਜਗਤ ਵਿਚ} ਸੰਸਾਰ ਵਿਚ।

SikhNet (Spanish)y en esta época obscura se encuentra vestido con la preciosa forma humana.

ਫਿਰਿ ਇਆ ਅਉਸਰੁ; ਚਰੈ ਨ ਹਾਥਾ ॥

fir eaa aausar; charai na haathaa |

Sant Singh KhalsaThis opportunity shall not come into your hands again.
Manmohan SinghThis opportunity shall not again come to thy hand.
Manmohan Singh (Punjabi)ਇਹ ਮੌਕਾ, ਮੁੜ ਤੇਰੇ ਹੱਥ ਨਹੀਂ ਲੱਗਣਾ।
Fareedkot Teekaਫਿਰ ਯਿਹ (ਅਉਸਰੁ) ਸਮਾਂ ਹਾਥ ਮੇਂ ਨਹੀਂ ਚੜੇਗਾ ਅਰਥਾਤ ਮਾਨੁਖ ਜਨਮ ਬਹੁ਼ੜੋ ਨਹੀਂ ਆਵੇਗਾ॥
Prof. Sahib Singh(ਜੇ ਤੂੰ ਹੁਣ ਭੀ ਵਿਕਾਰਾਂ ਦੇ ਬੰਧਨਾਂ ਵਿਚ ਹੀ ਫਸਿਆ ਰਿਹਾ, ਤਾਂ) ਅਜੇਹਾ (ਸੋਹਣਾ) ਮੌਕਾ ਫਿਰ ਨਹੀਂ ਮਿਲੇਗਾ।

ਪਦ ਅਰਥ ਇਆ ਅਉਸਰੁ = ਅਜੇਹਾ ਮੌਕਾ।

SikhNet (Spanish)Sabe que esta oportunidad es única;

ਨਾਮੁ ਜਪਹੁ; ਤਉ ਕਟੀਅਹਿ ਫਾਸਾ ॥

naam japahu; tau katteeeh faasaa |

Sant Singh KhalsaSo chant the Naam, the Name of the Lord, and the noose of Death shall be cut away.
Manmohan SinghRepeat Lord's Name then shall the death's noose be cut away.
Manmohan Singh (Punjabi)ਸਾਈਂ ਦੇ ਨਾਮ ਦਾ ਉਚਾਰਨ ਕਰ, ਤਦ ਮੌਤ ਦੀ ਫਾਹੀ ਕੱਟੀ ਜਾਏਗੀ।
Fareedkot Teekaਯਾਂ ਤੇ ਜੇਕਰ ਨਾਮ ਕੋ ਜਪੇਗਾ ਤੌ ਤੁਮਾਰੀ ਮੋਹ ਮਾਇਆ ਆਦਿ ਫਾਸੀ ਕਟ ਜਾਵੇਗੀ॥
Prof. Sahib Singh(ਹੇ ਭਾਈ!) ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ, ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ।

ਪਦ ਅਰਥ ਕਟੀਅਹਿ = ਕੱਟੇ ਜਾਂਦੇ ਹਨ, ਕੱਟੇ ਜਾਣਗੇ।

SikhNet (Spanish)habita entonces en el Nombre para que seas liberado de la esclavitud.

ਫਿਰਿ ਫਿਰਿ ਆਵਨ ਜਾਨੁ; ਨ ਹੋਈ ॥

fir fir aavan jaan; na hoee |

Sant Singh KhalsaYou shall not have to come and go in reincarnation over and over again,
Manmohan SinghThou shalt not come and go again and again,
Manmohan Singh (Punjabi)ਤੇਰਾ ਮੁੜ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ,
Fareedkot Teeka(ਫਿਰਿ ਫਿਰਿ) ਬਾਰਿ ਬਾਰ ਸੰਸਾਰ ਮੇਂ ਤੁਮਾਰਾ ਆਵਨਾ ਅਰਥਾਤ ਜਨਮਣਾ ਨਹੀਂ ਹੋਵੇਗਾ॥
Prof. Sahib Singhਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਇਗਾ।
SikhNet (Spanish)No te irás ni regresarás otra vez

ਏਕਹਿ ਏਕ; ਜਪਹੁ ਜਪੁ ਸੋਈ ॥

ekeh ek; japahu jap soee |

Sant Singh Khalsaif you chant and meditate on the One and Only Lord.
Manmohan Singhby meditating on that One and One alone.
Manmohan Singh (Punjabi)ਉਸ ਅਦੁੱਤੀ ਅਤੇ ਕੇਵਲ ਅਦੁੱਤੀ ਦਾ ਸਿਮਰਨ ਕਰਨ ਦੁਆਰਾ।
Fareedkot Teekaਇਸ ਵਾਸਤੇ ਹੇ ਭਾਈ ਜਨੋਂ! (ਏਕ) ਅਦੁਤੀ ਵਾਹਿਗੁਰੂ (ਸੋਈ) ਸੋਭਾਵਾਨ ਕੇ ਜਪ ਕੋ ਜਪਨਾ ਕਰੋ, ਅਰ ਐਸੇ ਬੇਨਤੀ ਕਰੋ॥
Prof. Sahib Singhਕੇਵਲ ਇਕ ਪਰਮਾਤਮਾ ਦਾ ਜਾਪ ਕਰਿਆ ਕਰ।
SikhNet (Spanish)si meditas en el Uno y el Uno solamente.

ਕਰਹੁ ਕ੍ਰਿਪਾ ਪ੍ਰਭ; ਕਰਨੈਹਾਰੇ ॥

karahu kripaa prabh; karanaihaare |

Sant Singh KhalsaShower Your Mercy, O God, Creator Lord,
Manmohan SinghHave mercy, O Lord the Creator,
Manmohan Singh (Punjabi)ਹੇ ਸੁਆਮੀ ਸਿਰਜਣਹਾਰ! ਰਹਿਮਤ ਧਾਰ!
Fareedkot Teekaਹੇ ਸ੍ਰਿਸਟੀ ਕੇ (ਕਰਨੈ) ਰਚਨੇ ਹਾਰੇ ਪ੍ਰਭੂ! ਹਮਾਰੇ ਪਰ ਕ੍ਰਿਪਾ ਦ੍ਰਿਸਟੀ ਕਰੋ॥☬ਜੇ ਕਹੈ ਕਿਆ ਮਾਂਗਤੇ ਹੋ?
Prof. Sahib Singh(ਪਰ) ਹੇ ਸਿਰਜਣਹਾਰ ਪ੍ਰਭੂ! (ਮਾਇਆ-ਗ੍ਰਸੇ ਜੀਵ ਦੇ ਵੱਸ ਦੀ ਗੱਲ ਨਹੀਂ), ਤੂੰ ਆਪ ਕਿਰਪਾ ਕਰ,
SikhNet (Spanish)Bendíceme con Tu Gracia, oh mi Señor Creador,

ਮੇਲਿ ਲੇਹੁ; ਨਾਨਕ ਬੇਚਾਰੇ ॥੩੮॥

mel lehu; naanak bechaare |38|

Sant Singh Khalsaand unite poor Nanak with Yourself. ||38||
Manmohan Singhand blend poor Nanak with Thee.
Manmohan Singh (Punjabi)ਅਤੇ ਗ਼ਰੀਬ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲੈ।
Fareedkot Teekaਤਿਸ ਪਰ ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਬੇਚਾਰੇ) ਗਰੀਬ ਕੋ ਆਪਣੇ ਸਾਥ ਮੇਲ ਲੀਜੀਏ ਅਰਥਾਤ ਅਭੇਦ ਕੀਜੀਏ॥੩੮॥
Prof. Sahib Singhਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ-) ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿਚ ਜੋੜ ਲੈ ॥੩੮॥

ਪਦ ਅਰਥ ਬੇਚਾਰੇ = ਬੇਵੱਸ ਜੀਵ ਨੂੰ, ਜਿਸ ਦੇ ਵੱਸ ਦੀ ਗੱਲ ਨਹੀਂ ॥੩੮॥

SikhNet (Spanish)y une al humilde Nanak Contigo.(38)
Shabad Guru Arjan Dev Ji Raag Gauree Ang 258

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਬਿਨਉ ਸੁਨਹੁ ਤੁਮ ਪਾਰਬ੍ਰਹਮ; ਦੀਨ ਦਇਆਲ ਗੁਪਾਲ ॥

binau sunahu tum paarabraham; deen deaal gupaal |

Sant Singh KhalsaHear my prayer, O Supreme Lord God, Merciful to the meek, Lord of the World.
Manmohan SinghHear Thou my supplication, O Supreme Lord Merciful to the poor and the Nurser of the World.
Manmohan Singh (Punjabi)ਹੇ ਗਰੀਬਾਂ ਉਤੇ ਮਇਆਵਾਨ ਅਤੇ ਸੰਸਾਰ ਦੇ ਪਾਲਕ! ਪਰਮ ਪ੍ਰਭੂ! ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ।
Fareedkot Teekaਹੇ ਪਾਰਬ੍ਰਹਮ ਦੀਨ ਦ੍ਯਾਲ! ਹੇ ਗੋਪਾਲ! ਮੇਰੀ ਬੇਨਤੀ ਕੋ ਸ੍ਰਵਣ ਕਰੀਏ॥
Prof. Sahib Singhਹੇ ਪਾਰਬ੍ਰਹਮ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਧਰਤੀ ਦੇ ਪਾਲਣਹਾਰ! ਮੇਰੀ ਬੇਨਤੀ ਸੁਣ।

ਪਦ ਅਰਥ ਬਿਨਉ = ਬੇਨਤ {विनय}।

SikhNet (Spanish)Escucha mi oración, oh Señor, el Protector de los pobres,

ਸੁਖ ਸੰਪੈ ਬਹੁ ਭੋਗ ਰਸ; ਨਾਨਕ ਸਾਧ ਰਵਾਲ ॥੧॥

sukh sanpai bahu bhog ras; naanak saadh ravaal |1|

Sant Singh KhalsaThe dust of the feet of the Holy is peace, wealth, great enjoyment and pleasure for Nanak. ||1||
Manmohan SinghThe dust of Saints' feet is as comfort wealth great enjoyment and pleasure for Nanak.
Manmohan Singh (Punjabi)ਸੰਤਾਂ ਦੇ ਪੈਰਾਂ ਦੀ ਖਾਕ ਨਾਨਕ ਲਈ ਆਰਾਮ, ਦੋਲਤ, ਭਾਰੀ ਪਰਸੰਨਤਾ ਅਤੇ ਖੁਸ਼ੀ ਦੀ ਮਾਨਿੰਦ ਹੈ।
Fareedkot Teekaਸੁਖ ਅਰ (ਸੰਪੈ) ਬਿਭੂਤੀ ਪੁਨਾ ਬਹੁਤੇ ਭੋਗੋਂ ਕੇ ਜੋ ਰਸ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਭੀ ਸੰਤੋਂ ਕੀ (ਰਵਾਲ) ਚਰਨ ਧੂੜੀ ਸੇ ਪ੍ਰਾਪਤਿ ਹੋਤੇ ਹੈਂ, ਭਾਵ ਏਹ ਕਿ ਸੋ ਚਰਨ ਧੂੜੀ ਮੇਰੇ ਕੋ ਦੀਜੀਏ॥੧॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) (ਮੈਨੂੰ ਸੁਮਤਿ ਦੇਹ ਕਿ) ਗੁਰਮੁਖਾਂ ਦੀ ਚਰਨ-ਧੂੜ ਹੀ ਮੈਨੂੰ ਅਨੇਕਾਂ ਸੁਖਾਂ ਧਨ-ਪਦਾਰਥ ਤੇ ਅਨੇਕਾਂ ਰਸਾਂ ਦੇ ਭੋਗ ਦੇ ਬਰਾਬਰ ਜਾਪੇ ॥੧॥

ਪਦ ਅਰਥ ਸੰਪੈ = ਧਨ। ਰਵਾਲ = ਚਰਨ-ਧੂੜ ॥੧॥

SikhNet (Spanish)y bendice a Nanak con el Polvo de los Pies de los Santos, porque en eso está todo su placer y su paz.(1)
Shabad Guru Arjan Dev Ji Raag Gauree Ang 258

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਬਬਾ. ਬ੍ਰਹਮੁ ਜਾਨਤ; ਤੇ ਬ੍ਰਹਮਾ ॥

babaa. braham jaanat; te brahamaa |

Sant Singh KhalsaBABBA: One who knows God is a Brahmin.
Manmohan SinghB: He who understands the Lord is a Brahman.
Manmohan Singh (Punjabi)ਬ-ਜੋ ਸੁਆਮੀ ਨੂੰ ਸਮਝਦਾ ਹੈ, ਉਹ ਬ੍ਰਹਿਮਣ ਹੈ।
Fareedkot Teekaਬਬੇ ਅਖਰ ਦ੍ਵਾਰਾ ਕਹਤੇ ਹੈਂ: ਜੋ ਬ੍ਰਹਮ ਕੋ ਜਾਨਤੇ ਹੈਂ ਵਹੁ (ਬ੍ਰਹਮਾ) ਸ੍ਵਰੂਪ ਹੀ ਹੈਂ, ਵਾ ਬ੍ਰਾਹਮਣ ਹੈਂ॥
Prof. Sahib Singhਅਸਲ ਬ੍ਰਾਹਮਣ ਉਹ ਹਨ ਜੋ ਬ੍ਰਹਮ (ਪਰਮਾਤਮਾ) ਨਾਲ ਸਾਂਝ ਪਾਂਦੇ ਹਨ,

ਪਦ ਅਰਥ ਬ੍ਰਹਮਾ = ਬ੍ਰਾਹਮਣ। ਤੇ = ਉਹ ਬੰਦੇ।

SikhNet (Spanish)BABBA: Un Brahmán es aquél que conoce el misterio de Brahma, el Señor Supremo.

ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥

baisano te guramukh such dharamaa |

Sant Singh KhalsaA Vaishnaav is one who, as Gurmukh, lives the righteous life of Dharma.
Manmohan SinghVishnu is he who through the Guru accepts the religion of piety.
Manmohan Singh (Punjabi)ਵੈਸ਼ਨੋ ਉਹ ਹੈ ਜੋ ਗੁਰਾਂ ਦੇ ਰਾਹੀਂ ਪਵਿੱਤਰਤਾ ਦੇ ਮਜ਼ਹਬ ਨੂੰ ਧਾਰਨ ਕਰਦਾ ਹੈ।
Fareedkot Teekaਅਰ ਵਿਸਨ ਭੀ (ਤੇ) ਓਹੀ ਹੈਂ ਅਰ ਗੁਰਮੁਖ ਪੁਨਾ (ਸੁਚ) ਪਵਿਤ੍ਰ ਅਰ ਧਰਮਾਤਮਾ ਭੀ ਵਹੀ ਹੈਂ॥
Prof. Sahib Singhਅਸਲ ਵੈਸ਼ਨੋ ਉਹ ਹਨ ਜੋ ਗੁਰੂ ਦੀ ਸ਼ਰਨ ਪੈ ਕੇ ਆਤਮਕ ਪਵਿਤ੍ਰਤਾ ਦੇ ਫ਼ਰਜ਼ ਨੂੰ ਪਾਲਦੇ ਹਨ।

ਪਦ ਅਰਥ ਬੈਸਨੋ = ਖਾਣ ਪੀਣ ਆਦਿਕ ਵਿਚ ਸੁੱਚ ਦੀ ਮਰਯਾਦਾ ਦਾ ਧਿਆਨ ਰੱਖਣ ਵਾਲੇ। ਸੁਚ = ਆਤਮਕ ਪਵਿਤ੍ਰਤਾ।

SikhNet (Spanish)El Vaishnava es aquél que a través del Guru asimila la religión de la piedad.

ਬੀਰਾ; ਆਪਨ ਬੁਰਾ ਮਿਟਾਵੈ ॥

beeraa; aapan buraa mittaavai |

Sant Singh KhalsaOne who eradicates his own evil is a brave warrior;
Manmohan SinghHero is he who effaces his evil,
Manmohan Singh (Punjabi)ਸੂਰਮਾ ਉਹ ਹੈ, ਜਿਹੜਾ ਆਪਣੀ ਬਦੀ ਨੂੰ ਮੇਟ ਸੁੱਟਦਾ ਹੈ,
Fareedkot Teeka(ਬੀਰਾ) ਹੇ ਭਾਈ! ਜੋ ਆਪਣੇ ਮਨ ਸੇ ਬੁਰਾ ਸੁਭਾਵ ਮਿਟਾਇ ਦੇਵੇ॥
Prof. Sahib Singhਉਹ ਮਨੁੱਖ ਸੂਰਮਾ ਜਾਣੋ ਜੇਹੜਾ (ਮਿਥੇ ਹੋਏ ਵੈਰੀਆਂ ਦਾ ਖੁਰਾ-ਖੋਜ ਮਿਟਾਣ ਦੇ ਥਾਂ) ਆਪਣੇ ਅੰਦਰੋਂ ਦੂਜਿਆਂ ਦਾ ਬੁਰਾ ਮੰਗਣ ਦੇ ਸੁਭਾਵ ਦਾ ਨਿਸ਼ਾਨ ਮਿਟਾ ਦੇਵੇ।

ਪਦ ਅਰਥ ਬੀਰਾ = ਸੂਰਮਾ। ਬੁਰਾ = ਦੂਜਿਆਂ ਵਾਸਤੇ ਬੁਰਾਈ, ਦੂਜਿਆਂ ਦਾ ਬੁਰਾ ਤੱਕਣਾ।

SikhNet (Spanish)Un guerrero es aquél que destruye la maldad dentro de él mismo

ਤਾਹੂ ਬੁਰਾ; ਨਿਕਟਿ ਨਹੀ ਆਵੈ ॥

taahoo buraa; nikatt nahee aavai |

Sant Singh Khalsano evil even approaches him.
Manmohan SinghHarm draws not near him.
Manmohan Singh (Punjabi)ਹਾਨੀ ਉਸ ਦੇ ਨੇੜੇ ਨਹੀਂ ਢੁਕਦੀ।
Fareedkot Teekaਤਿਸ ਪੁਰਸ਼ ਕੇ ਬੁਰਾ ਕਰਮੁ ਅਰ ਤਿਸ ਕਾ ਫਲੁ ਦੁਖ ਨਿਕਟ ਨਹੀਂ ਆਵਤਾ ਹੈ॥
Prof. Sahib Singh(ਜਿਸ ਨੇ ਇਹ ਕਰ ਲਿਆ) ਦੂਜਿਆਂ ਵਲੋਂ ਚਿਤਵੀ ਬੁਰਾਈ ਉਸ ਦੇ ਨੇੜੇ ਨਹੀਂ ਢੁਕਦੀ।

ਪਦ ਅਰਥ ਤਾਹੂ ਨਿਕਟਿ = ਉਸ ਦੇ ਨੇੜੇ।

SikhNet (Spanish)y encuentra que no hay ninguna otra fuerza en contra.

ਬਾਧਿਓ ਆਪਨ; ਹਉ ਹਉ ਬੰਧਾ ॥

baadhio aapan; hau hau bandhaa |

Sant Singh KhalsaMan is bound by the chains of his own egotism, selfishness and conceit.
Manmohan SinghMan is bound by the chain of his ego and self-conceit.
Manmohan Singh (Punjabi)ਇਨਸਾਨ ਆਪਣੀ ਹਊਮੇ ਅਤੇ ਸਵੈ-ਹੰਗਤਾ ਦੀਆਂ ਜੰਜੀਰਾਂ ਨਾਲ ਜਕੜਿਆ ਹੋਇਆ ਹੈ।
Fareedkot Teekaਜੀਵ ਆਪ ਹੀ ਹੰਕਾਰ ਬੰਧਨ ਕਰ ਬੰਧਾਇਮਾਨ ਹੋ ਰਹਾ ਹੈ॥
Prof. Sahib Singh(ਪਰ ਮਨੁੱਖ) ਆਪ ਹੀ ਆਪਣੀ ਹਉਮੈ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ (ਤੇ ਦੂਜਿਆਂ ਨਾਲ ਖਹਿੰਦਾ ਹੈ, ਆਪਣੀ ਕੀਤੀ ਵਧੀਕੀ ਦਾ ਖ਼ਿਆਲ ਤਕ ਨਹੀਂ ਆਉਂਦਾ,

ਪਦ ਅਰਥ ਬੰਧਾ = ਬੰਧਨ।

SikhNet (Spanish)El mortal se vuelve el prisionero de sí mismo,

ਦੋਸੁ ਦੇਤ; ਆਗਹ ਕਉ ਅੰਧਾ ॥

dos det; aagah kau andhaa |

Sant Singh KhalsaThe spiritually blind place the blame on others.
Manmohan SinghBut the blind man imputes blame to others.
Manmohan Singh (Punjabi)ਪਰ ਅੰਨ੍ਹਾਂ ਇਨਸਾਨ ਹੋਰਨਾ ਉਤੇ ਇਲਜਾਮ ਲਾਉਂਦਾ ਹੈ।
Fareedkot Teekaਅਰ (ਅੰਧਾ) ਅਗ੍ਯਾਨੀ ਸੋ (ਆਗਹ) ਸਭ ਸੇ ਪਹਲੇ ਹੈ, ਭਾਵ ਪਰਮੇਸ੍ਵਰ ਕੋ ਵਾ (ਆਗਹ) ਔਰੋਂ ਕੋ ਦੋਸੁ ਦੇਤਾ ਹੈ॥☬ਐਸੇ ਬੇਨਤੀ ਕਰੇ:
Prof. Sahib Singhਕਿਸੇ ਵਿਗਾੜ ਦਾ) ਦੋਸ ਇਹ ਅੰਨ੍ਹਾ ਮਨੁੱਖ ਹੋਰਨਾਂ ਤੇ ਲਾਂਦਾ ਹੈ।

ਪਦ ਅਰਥ ਆਗਹ ਕਉ = ਹੋਰਨਾਂ ਨੂੰ, ਅਗਲਿਆਂ ਨੂੰ।

SikhNet (Spanish)y culpa a otros de su esclavitud

ਬਾਤ ਚੀਤ; ਸਭ ਰਹੀ ਸਿਆਨਪ ॥

baat cheet; sabh rahee siaanap |

Sant Singh KhalsaBut all debates and clever tricks are of no use at all.
Manmohan SinghDiscussions and clevernesses are all of no avail.
Manmohan Singh (Punjabi)ਵਾਦ-ਵਿਵਾਦ ਅਤੇ ਚਲਾਕੀਆਂ ਸਮੂਹ ਕਿਸੇ ਕੰਮ ਨਹੀਂ।
Fareedkot Teekaਹੇ ਹਰੀ! ਬਾਣੀ ਕੀ ਬਾਤ ਅਰ ਚਿਤ ਕੀ ਸਿਆਣਪ ਸਭੀ ਰਹਿ ਚੁਕੀ ਹੈ॥
Prof. Sahib Singh(ਪਰ ਅਜੇਹਾ ਸੁਭਾਵ ਬਨਾਣ ਲਈ) ਨਿਰੀਆਂ ਗਿਆਨ ਦੀਆਂ ਗੱਲਾਂ ਤੇ ਸਿਆਣਪਾਂ ਦੀ ਪੇਸ਼ ਨਹੀਂ ਜਾ ਸਕਦੀ।

ਪਦ ਅਰਥ ਰਹੀ = ਰਹਿ ਜਾਂਦੀ ਹੈ, ਪੇਸ਼ ਨਹੀਂ ਜਾਂਦੀ।

SikhNet (Spanish)Me he quitado de toda mi inservible astucia,

ਜਿਸਹਿ ਜਨਾਵਹੁ; ਸੋ ਜਾਨੈ ਨਾਨਕ ॥੩੯॥

jiseh janaavahu; so jaanai naanak |39|

Sant Singh KhalsaO Nanak, he alone comes to know, whom the Lord inspires to know. ||39||
Manmohan SinghHe whom the Lord causes to know O Nanak knows Him.
Manmohan Singh (Punjabi)ਜਿਸ ਨੂੰ ਸਾਹਿਬ ਜਣਾਉਂਦਾ ਹੈ, ਹੇ ਨਾਨਕ! ਉਹੀ ਉਸ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਆਪ ਜਨਾਵਤੇ ਹੈਂ ਵਹੀ ਪੁਰਸ਼ ਤੇਰੇ ਕੋ ਜਾਨਤਾ ਹੈਂ॥੩੯॥☬ਉਪਦੇਸੁ:
Prof. Sahib Singhਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ, ਤੇ ਆਖ-) ਹੇ ਪ੍ਰਭੂ! ਜਿਸ ਨੂੰ ਤੂੰ ਇਸ ਸੁਚੱਜੇ ਜੀਵਨ ਦੀ ਸੂਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ ॥੩੯॥
SikhNet (Spanish)oh Señor; Tú eres revelado sólo a aquél sobre quien posas Tu Gracia.(39)
Shabad Guru Arjan Dev Ji Raag Gauree Ang 258

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਭੈ ਭੰਜਨ ਅਘ ਦੂਖ ਨਾਸ; ਮਨਹਿ ਅਰਾਧਿ ਹਰੇ ॥

bhai bhanjan agh dookh naas; maneh araadh hare |

Sant Singh KhalsaThe Destroyer of fear, the Eradicator of sin and sorrow - enshrine that Lord in your mind.
Manmohan SinghHeartily remember God who is the Destroyer of dread and the Remover of sin and sorrow.
Manmohan Singh (Punjabi)ਦਿਲੋਂ ਹੋ ਕੇ ਵਾਹਿਗੁਰੂ ਦਾ ਸਿਮਰਨ ਕਰ, ਜੋ ਡਰ ਨੂੰ ਦੂਰ ਕਰਨ ਵਾਲਾ ਅਤੇ ਪਾਪ ਅਤੇ ਪੀੜ ਨੂੰ ਹਰਣਹਾਰ ਹੈ।
Fareedkot Teekaਹੇ ਭਾਈ! ਭ੍ਯਕੇ ਭੰਜਨ ਹਾਰੇ ਪਾਪ ਅਰ ਦੁਖੋਂ ਕੇ ਨਸ਼ਟ ਕਰਨੇ ਹਾਰ ਹਰੀ ਕੋ ਮਨ ਮੇਂ ਅਰਾਧਨ ਕਰੋ॥
Prof. Sahib Singh(ਹੇ ਭਾਈ! ਸਭ ਪਾਪਾਂ ਦੇ) ਹਰਨ ਵਾਲੇ ਨੂੰ ਆਪਣੇ ਮਨ ਵਿਚ ਯਾਦ ਰੱਖ। ਉਹੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਉਹੀ ਸਾਰੇ ਪਾਪਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਭੰਜਨ = ਤੋੜਨ ਵਾਲਾ। ਅਘ = ਪਾਪ। ਮਨਹਿ = ਮਨ ਵਿਚ। ਹਰੇ = ਹਰੀ ਨੂੰ।

SikhNet (Spanish)Concentra tu mente en el Disipador del miedo, el Destructor de la tristeza y del error.

ਸੰਤਸੰਗ ਜਿਹ ਰਿਦ ਬਸਿਓ; ਨਾਨਕ. ਤੇ ਨ ਭ੍ਰਮੇ ॥੧॥

santasang jih rid basio; naanak. te na bhrame |1|

Sant Singh KhalsaOne whose heart abides in the Society of the Saints, O Nanak, does not wander around in doubt. ||1||
Manmohan SinghHe in whose heart the Lord abides through the society of Saints wanders not O Nanak.
Manmohan Singh (Punjabi)ਜਿਸ ਦੇ ਦਿਲ ਵਿੱਚ, ਸਤਿ ਸੰਗਤ ਦੁਆਰਾ, ਸੁਆਮੀ ਆ ਟਿਕਦਾ ਹੈ, ਉਹ ਭਟਕਦਾ ਨਹੀਂ, ਹੇ ਨਾਨਕ!
Fareedkot Teekaਸੰਤੋਂ ਕੇ ਸੰਗ ਕਰ ਵਾਹਿਗੁਰੂ ਜਿਨ ਕੇ ਮਨ ਮੇਂ ਬਸਾ ਹੈ, ਸੋ ਪੁਰਸ ਚੌਰਾਸੀ ਮੇਂ ਭ੍ਰਮੇ ਨਹੀਂ ਹੈਂ॥੧॥
Prof. Sahib Singhਹੇ ਨਾਨਕ! ਸਤਸੰਗ ਵਿਚ ਰਹਿ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਹ ਹਰੀ ਆ ਟਿਕਦਾ ਹੈ, ਉਹ ਪਾਪਾਂ ਵਿਕਾਰਾਂ ਦੀ ਭਟਕਣਾ ਵਿਚ ਨਹੀਂ ਪੈਂਦੇ ॥੧॥

ਪਦ ਅਰਥ ਸੰਗਿ = ਸੰਗ ਵਿਚ। ਜਿਹ = ਜਿਨ੍ਹਾਂ ਦੇ। ਤੇ = ਉਹ ਬੰਦੇ। ਭ੍ਰਮੇ = ਭੁਲੇਖੇ ਵਿਚ ਪਏ ॥੧॥

SikhNet (Spanish)Oh Dice Nanak, aquél que tiene su corazón habitando con los Santos, logra acabar con sus divagaciones.
Shabad Guru Arjan Dev Ji Raag Gauree Ang 258

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਭਭਾ; ਭਰਮੁ ਮਿਟਾਵਹੁ ਅਪਨਾ ॥

bhabhaa; bharam mittaavahu apanaa |

Sant Singh KhalsaBHABHA: Cast out your doubt and delusion
Manmohan SinghBh: Cast off thine doubt.
Manmohan Singh (Punjabi)ਭ-ਆਪਣਾ ਸੰਸਾ ਨਵਿਰਤ ਕਰ ਦੇ।
Fareedkot Teekaਭਭੇ ਦ੍ਵਾਰਾ ਉਪਦੇਸ ਕਰਤੇ ਹੈਂ: ਹੇ ਭਾਈ ਜਨੋ! ਅਪਨਾ ਭ੍ਰਮੁ ਮਿਟਾਇ ਦੇਵੋ॥
Prof. Sahib Singh(ਹੇ ਭਾਈ!) ਇਸ ਸੰਸਾਰ ਦੇ ਪਿਛੇ ਭਟਕਣ ਦੀ ਬਾਣ ਮਿਟਾ ਦਿਓ।

ਪਦ ਅਰਥ ਭਰਮੁ = ਦੌੜ-ਭੱਜ, ਭਟਕਣਾ।

SikhNet (Spanish)BJABJA: Deshazte de la duda,

ਇਆ ਸੰਸਾਰੁ; ਸਗਲ ਹੈ ਸੁਪਨਾ ॥

eaa sansaar; sagal hai supanaa |

Sant Singh Khalsathis world is just a dream.
Manmohan SinghThis world is all a dream.
Manmohan Singh (Punjabi)ਇਹ ਜਗਤ ਸਮੂਹ ਸੁਪਨਾ ਹੀ ਹੈ।
Fareedkot Teekaਔਰ ਐਸੇ ਜਾਣੋ ਕਿ ਯਿਹ ਸੰਸਾਰ ਸਭ ਸੁਪਨਾ ਹੈ॥☬ਜੇ ਕਹੇ ਕੋਈ ਔਰ ਭੀ ਭ੍ਰਮਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਵੇਂ ਸੁਪਨਾ ਹੈ (ਜਿਵੇਂ ਸੁਪਨੇ ਵਿਚ ਕਈ ਪਦਾਰਥਾਂ ਨਾਲ ਵਾਹ ਪੈਂਦਾ ਹੈ, ਪਰ ਜਾਗਦਿਆਂ ਹੀ ਉਹ ਸਾਥ ਮੁੱਕ ਜਾਂਦਾ ਹੈ), ਤਿਵੇਂ ਹੀ ਇਸ ਸਾਰੇ ਸੰਸਾਰ ਦਾ ਸਾਥ ਹੈ।

ਪਦ ਅਰਥ ਸਗਲ = ਸਾਰਾ।

SikhNet (Spanish)y sabe que este mundo es solamente un sueño.

ਭਰਮੇ; ਸੁਰਿ ਨਰ ਦੇਵੀ ਦੇਵਾ ॥

bharame; sur nar devee devaa |

Sant Singh KhalsaThe angelic beings, goddesses and gods are deluded by doubt.
Manmohan SinghIn error are angelic persons goddesses and gods.
Manmohan Singh (Punjabi)ਫ਼ਰਿਸ਼ਤੇ ਪੁਰਸ਼, ਭਵਾਨੀਆਂ ਅਤੇ ਦੇਵਤੇ ਭੁਲੇਖੇ ਅੰਦਰ ਹਨ।
Fareedkot Teeka(ਸੁਰਿ) ਕਰਮ ਜਨ ਦੇਵਤਾ ਅਰ ਦੇਵੀ ਦੇਵਤਾ ਸਭੀ ਭ੍ਰਮੇ ਹੈਂ॥
Prof. Sahib Singh(ਇਸ ਮਾਇਆ ਦੇ ਚੋਜ-ਤਮਾਸ਼ਿਆਂ ਦੀ ਖ਼ਾਤਰ) ਸੁਰਗੀ ਜੀਵ, ਮਨੁੱਖ, ਦੇਵੀ ਦੇਵਤੇ ਖ਼ੁਆਰ ਹੁੰਦੇ (ਸੁਣੀਦੇ ਰਹੇ)।

ਪਦ ਅਰਥ ਸੁਰਿ = ਸ੍ਵਰਗੀ ਜੀਵ।

SikhNet (Spanish)Los dioses, las diosas y los seres angelicales fueron seducidos por la dualidad,

ਭਰਮੇ; ਸਿਧ ਸਾਧਿਕ ਬ੍ਰਹਮੇਵਾ ॥

bharame; sidh saadhik brahamevaa |

Sant Singh KhalsaThe Siddhas and seekers, and even Brahma are deluded by doubt.
Manmohan SinghLured by doubt are the men of miracle strivers and the God of creation.
Manmohan Singh (Punjabi)ਵਹਿਮ ਦੇ ਬਹਿਕਾਏ ਹੋਏ ਹਨ ਕਰਾਮਾਤੀ ਬੰਦੇ ਅਭਿਆਸੀ ਅਤੇ ਉਤਪਤੀ ਦਾ ਦੇਵਤਾ।
Fareedkot Teekaਪੁਨਾ ਸਿਧ ਅਰੁ ਸਾਧਨਾ ਕਰਨੇ ਹਾਰੇ ਔਰ (ਬ੍ਰਹਮੇਵਾ) ਨਿਸਚੇ ਕਰ ਕੇ ਬ੍ਰਹਮਾ ਜੀ ਭ੍ਰਮੇ ਹੈਂ॥
Prof. Sahib Singhਵੱਡੇ ਵੱਡੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਧਨ ਕਰਨ ਵਾਲੇ ਜੋਗੀ, ਬ੍ਰਹਮਾ ਵਰਗੇ ਭੀ (ਇਹਨਾਂ ਪਿਛੇ) ਭਟਕਦੇ (ਸੁਣੀਦੇ) ਰਹੇ,

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਬ੍ਰਹਮੇਵਾ = ਬ੍ਰਹਮਾ ਵਰਗੇ।

SikhNet (Spanish)los adeptos también, y los ascetas, y hasta el mismo Brahma, el dios de los dioses.

ਭਰਮਿ ਭਰਮਿ; ਮਾਨੁਖ ਡਹਕਾਏ ॥

bharam bharam; maanukh ddahakaae |

Sant Singh KhalsaWandering around, deluded by doubt, people are ruined.
Manmohan SinghWandering in misgiving the men are ruined.
Manmohan Singh (Punjabi)ਗਲਤ-ਫਹਿਮੀ ਅੰਦਰ ਟੱਕਰਾਂ ਮਾਰਦੇ ਬੰਦੇ ਤਬਾਹ ਹੋ ਗਏ ਹਨ।
Fareedkot Teekaਭਰਮ ਮੇਂ ਭ੍ਰਮਾਇ ਕਰ ਮਾਨੁਖ (ਡਹਕਾਏ) ਬਹਿਕਾਇ ਵਾ ਡੁਲਾਇ ਰਖੇ ਹੈਂ॥
Prof. Sahib Singh(ਧਰਤੀ ਦੇ) ਬੰਦੇ (ਮਾਇਕ ਪਦਾਰਥਾਂ ਦੀ ਖ਼ਾਤਰ) ਭਟਕ ਭਟਕ ਕੇ ਧੋਖੇ ਵਿਚ ਆਉਂਦੇ ਚਲੇ ਆ ਰਹੇ ਹਨ,

ਪਦ ਅਰਥ ਡਹਕਾਏ = ਧੋਖੇ ਵਿਚ ਆਉਂਦੇ ਗਏ।

SikhNet (Spanish)El terrible e intransitable mar de Maya ha engañado a muchos seres humanos,

ਦੁਤਰ ਮਹਾ ਬਿਖਮ; ਇਹ ਮਾਏ ॥

dutar mahaa bikham; ih maae |

Sant Singh KhalsaIt is so very difficult and treacherous to cross over this ocean of Maya.
Manmohan SinghVery dangerous and difficult to cross is this sea of mammon.
Manmohan Singh (Punjabi)ਬੜਾ ਖ਼ਤਰਨਾਕ ਅਤੇ ਤਰਨ ਨੂੰ ਔਖਾ ਹੈ, ਇਹ ਮਾਇਆ ਦਾ ਸਮੁੰਦਰ।
Fareedkot Teekaਯਿਹ ਮਾਇਆ (ਮਹਾ ਬਿਖਮ) ਅਤੀ ਕਠਨ ਹੈ, ਇਸ ਸੇ ਤਰਨਾ (ਦੁਤਰ) ਕਠਨ ਹੈ॥
Prof. Sahib Singhਇਹ ਮਾਇਆ ਇਕ ਐਸਾ ਮਹਾਨ ਔਖਾ (ਸਮੁੰਦਰ) ਹੈ (ਜਿਸ ਵਿਚੋਂ) ਤਰਨਾ ਬਹੁਤ ਹੀ ਕਠਨ ਹੈ।

ਪਦ ਅਰਥ ਦੁਤਰ = ਜਿਸ ਤੋਂ ਪਾਰ ਲੰਘਣਾ ਔਖਾ ਹੋਵੇ। ਮਾਏ = ਮਾਇਆ।

SikhNet (Spanish)disturbando su sensatez.

ਗੁਰਮੁਖਿ; ਭ੍ਰਮ ਭੈ ਮੋਹ ਮਿਟਾਇਆ ॥

guramukh; bhram bhai moh mittaaeaa |

Sant Singh KhalsaThat Gurmukh who has eradicated doubt, fear and attachment,
Manmohan SinghHe who through the Guru had efface his superstition fear and worldly attachment,
Manmohan Singh (Punjabi)ਜਿਸ ਨੇ ਗੁਰਾਂ ਦੇ ਰਾਹੀਂ, ਆਪਣੇ ਵਹਿਮ, ਡਰ ਅਤੇ ਸੰਸਾਰੀ ਲਗਨ ਨੂੰ ਮੇਟ ਸੁਟਿਆ ਹੈ,
Fareedkot Teekaਜਿਨ ਗੁਰਮੁਖੋਂ ਨੇ ਪੰਚ ਪ੍ਰਕਾਰ ਕਾ ਭ੍ਰਮ ਅਰ ਜਮਾਦਿਕੋਂ ਕੇ ਭ੍ਯ ਅਰ ਮਾਇਆ ਮੋਹ ਕੋ ਮਿਟਾਇ ਦੀਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਮਾਇਆ ਪਿਛੇ) ਭਟਕਣਾ, ਸਹਮ ਤੇ ਮੋਹ (ਆਪਣੇ ਅੰਦਰੋਂ) ਮਿਟਾ ਲਏ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Pero aquél que por la Gracia del Guru se libera de su duda, miedo y apego,

ਨਾਨਕ. ਤੇਹ; ਪਰਮ ਸੁਖ ਪਾਇਆ ॥੪੦॥

naanak. teh; param sukh paaeaa |40|

Sant Singh KhalsaO Nanak, obtains supreme peace. ||40||
Manmohan Singhobtains the supreme comfort, O Nanak.
Manmohan Singh (Punjabi)ਉਹ ਮਹਾਨ ਆਰਾਮ ਨੂੰ ਪਾ ਲੈਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤੇਹ) ਤਿਨੋਂ ਨੇ ਪਰਮ ਸੁਖ ਅਰਥਾਤ ਆਤਮ ਅਨੰਦ ਕੋ ਪਾਇ ਲੀਆ ਹੈ॥੪੦॥☬ਐਸੇ ਬੇਨਤੀ ਕਰੇ:
Prof. Sahib Singhਹੇ ਨਾਨਕ! ਉਹਨਾਂ ਨੇ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਹਾਸਲ ਕਰ ਲਿਆ ਹੈ ॥੪੦॥

ਪਦ ਅਰਥ ਤੇਹ = ਉਹਨਾਂ ਨੇ ॥੪੦॥

SikhNet (Spanish)oh, dice Nanak, logra el Supremo Éxtasis. (40)
Shabad Guru Arjan Dev Ji Raag Gauree Ang 258

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਮਾਇਆ ਡੋਲੈ ਬਹੁ ਬਿਧੀ; ਮਨੁ ਲਪਟਿਓ ਤਿਹ ਸੰਗ ॥

maaeaa ddolai bahu bidhee; man lapattio tih sang |

Sant Singh KhalsaMaya clings to the mind, and causes it to waver in so many ways.
Manmohan SinghThrough wealth the mind wavers in many ways and clings there with.
Manmohan Singh (Punjabi)ਧਨ-ਦੌਲਤ ਦੇ ਰਾਹੀਂ ਮਨੂਆਂ ਅਨੇਕਾਂ ਤਰਾਂ ਡਿਕਡੋਲੇ ਖਾਂਦਾ ਹੈ ਅਤੇ ਉਸ ਨਾਲ ਚਿਮੜਦਾ ਹੈ।
Fareedkot Teekaਹੇ ਹਰੀ! ਤੇਰੀ ਮਾਇਆ ਬਹੁਤ ਬਿਧੀਓਂ ਕਰ ਕੇ ਡੋਲਤੀ, ਭਾਵ ਵਿਚਰਤੀ ਹੈ। ਵਾ ਮਾਇਆ ਕੇ ਵਾਸਤੇ ਬਹੁਤੁ ਪ੍ਰਕਾਰ ਜੀਵ ਡੋਲਤਾ ਹੈ ਅਰ ਮਨੁ ਤਿਸੁ ਮਾਇਆ ਕੇ ਸੰਗ ਲੰਪਟ ਹੋ ਰਹਾ ਹੈ॥
Prof. Sahib Singhਮਨੁੱਖ ਦਾ ਮਨ ਕਈ ਤਰੀਕਿਆਂ ਨਾਲ ਮਾਇਆ ਦੀ ਖ਼ਾਤਰ ਹੀ ਡੋਲਦਾ ਰਹਿੰਦਾ ਹੈ, ਮਾਇਆ ਦੇ ਨਾਲ ਹੀ ਚੰਬੜਿਆ ਰਹਿੰਦਾ ਹੈ।

ਪਦ ਅਰਥ ਮਾਇਆ = ਮਾਇਆ ਵਿਚ, ਮਾਇਆ ਦੀ ਖ਼ਾਤਰ।

SikhNet (Spanish)La mente está distraída; divaga seducida por Maya y está apegada a sus vacilaciones.

ਮਾਗਨ. ਤੇ ਜਿਹ ਤੁਮ ਰਖਹੁ; ਸੁ ਨਾਨਕ. ਨਾਮਹਿ ਰੰਗ ॥੧॥

maagan. te jih tum rakhahu; su naanak. naameh rang |1|

Sant Singh KhalsaWhen You, O Lord, restrain someone from asking for wealth, then, O Nanak, he comes to love the Name. ||1||
Manmohan SinghNanak he whom Thou O Lord preventest from asking for wealth imbibes love for the Name.
Manmohan Singh (Punjabi)ਨਾਨਕ, ਜਿਸ ਨੂੰ ਤੂੰ ਹੇ ਪ੍ਰਭੂ! ਧੰਨ-ਦੌਲਤ ਮੰਗਣ ਤੋਂ ਬਣਾਉਂਦਾ ਹੈ, ਉਸ ਦਾ ਨਾਮ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਹੇ ਵਾਹਿਗੁਰੂ! ਮਾਯਕ ਸੁਖੋਂ ਕੇ ਮਾਂਗਨੇ ਸੇ ਤਿਸ ਕੋ ਤੁਮ ਰਖਤੇ ਹੋ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਅਪਨੇ ਨਾਮ ਕਾ (ਰੰਗ) ਪ੍ਰੇਮ ਦੇਤੇ ਹੋ॥੧॥
Prof. Sahib Singhਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਨਿਰੀ ਮਾਇਆ ਹੀ ਮੰਗਣ ਤੋਂ ਵਰਜ ਲੈਂਦਾ ਹੈਂ ਉਹ ਤੇਰੇ ਨਾਮ ਵਿਚ ਪਿਆਰ ਪਾ ਲੈਂਦਾ ਹੈ ॥੧॥

ਪਦ ਅਰਥ ਮਾਗਨ ਤੇ = ਮਾਇਆ ਮੰਗਣ ਤੋਂ। ਜਿਹ = ਜਿਸ ਜੀਵ ਨੂੰ। ਨਾਮਹਿ = ਨਾਮ ਵਿਚ ਹੀ। ਰੰਗ = ਪਿਆਰ ॥੧॥

SikhNet (Spanish)Oh Señor, solamente aquél que Tú salvas de buscar a Maya, se sumerge en el Amor de Tu Nombre.(1)
Shabad Guru Arjan Dev Ji Raag Gauree Ang 258

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Mama)

ਮਮਾ; ਮਾਗਨਹਾਰ ਇਆਨਾ ॥

mamaa; maaganahaar eaanaa |

Sant Singh KhalsaMAMMA: The beggar is so ignorant
Manmohan SinghM: The mumper is ignorant.
Manmohan Singh (Punjabi)ਮ-ਮੰਗਤਾ ਬੇਸਮਝ ਹੈ।
Fareedkot Teekaਮਮੇ ਦੁਆਰਾ ਕਹਤੇ ਹੈਂ: ਪ੍ਰਾਰਬਧ ਸੇ ਇਤਰ ਪਦਾਰਥ ਮਾਂਗਨੇ ਵਾਲਾ ਪੁਰਸ਼ (ਇਆਨਾ) ਮੂਰਖ ਹੈ॥
Prof. Sahib Singhਬੇ-ਸਮਝ ਜੀਵ ਹਰ ਵੇਲੇ (ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ।

ਪਦ ਅਰਥ ਇਆਨਾ = ਬੇ-ਸਮਝ ਜੀਵ।

SikhNet (Spanish)MAMA: ¡Qué tonto es el buscador que pide y

ਦੇਨਹਾਰ; ਦੇ ਰਹਿਓ ਸੁਜਾਨਾ ॥

denahaar; de rahio sujaanaa |

Sant Singh Khalsathe Great Giver continues to give. He is All-knowing.
Manmohan SinghThe Omnipotent Giver continues to give.
Manmohan Singh (Punjabi)ਸਰਵੱਗ ਦਾਤਾਰ ਦੇਈ ਜਾ ਰਿਹਾ ਹੈ।
Fareedkot Teekaਕਿਉਂਕਿ ਦੇਨਹਾਰ ਵਾਹਿਗੁਰੂ ਜੋ ਬਡਾ ਚਤਰ ਹੈ, ਸੋ ਕਰਮਾਂ ਅਨੁਸਾਰ ਪਹਿਲੇ ਹੀ ਦੇ ਰਹਾ ਹੈ॥
Prof. Sahib Singh(ਇਹ ਨਹੀਂ ਸਮਝਦਾ ਕਿ) ਸਭ ਦੇ ਦਿਲਾਂ ਦੀ ਜਾਣਨ ਵਾਲਾ ਦਾਤਾਰ (ਸਭ ਪਦਾਰਥ) ਦੇਈ ਜਾ ਰਿਹਾ ਹੈ।

ਪਦ ਅਰਥ ਸੁਜਾਨਾ = ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)no se da cuenta que el Sabio Dador está dando sin necesidad de pedir!

ਜੋ ਦੀਨੋ; ਸੋ ਏਕਹਿ ਬਾਰ ॥

jo deeno; so ekeh baar |

Sant Singh KhalsaWhatever He gives, He gives once and for all.
Manmohan SinghWhatever the Lord is to give, He gives that once for all.
Manmohan Singh (Punjabi)ਜੋ ਕੁਛ ਭੀ ਪ੍ਰਭੂ ਨੇ ਦੇਣਾ ਹੁੰਦਾ ਹੈ, ਉਹ ਉਸ ਨੂੰ ਇਕੋ ਵਾਰੀ ਹੀ ਦੇ ਦਿੰਦਾ ਹੈ।
Fareedkot Teekaਜੋ ਵਾਹਿਗੁਰੂ ਨੇ ਦੀਆ ਹੈ, ਸੋ ਏਕ ਬੇਰ ਹੀ ਪ੍ਰਾਪਤਿ ਹੋਣਾ ਲਿਖ ਦੀਆ ਹੈ, ਭਾਵ ਸੇ ਘਟ ਵਧ ਨਹੀਂ ਹੋਤਾ ਹੈ॥
Prof. Sahib Singhਉਸ ਦੀਆਂ ਦਿੱਤੀਆਂ ਦਾਤਾਂ ਤਾਂ ਕਦੇ ਮੁੱਕਣ ਵਾਲੀਆਂ ਹੀ ਨਹੀਂ ਹਨ।

ਪਦ ਅਰਥ ਜੋ...ਬਾਰ = ਉਸ ਨੇ ਸਭ ਕੁਝ ਇਕੋ ਵਾਰੀ ਦੇ ਦਿੱਤਾ ਹੋਇਆ ਹੈ, ਉਸ ਦੀਆਂ ਦਿੱਤੀਆਂ ਦਾਤਾਂ ਕਦੇ ਮੁੱਕਣ ਵਾਲੀਆਂ ਨਹੀਂ।

SikhNet (Spanish)Él da todo lo necesario, todo a la vez;

ਮਨ ਮੂਰਖ; ਕਹ ਕਰਹਿ ਪੁਕਾਰ ॥

man moorakh; keh kareh pukaar |

Sant Singh KhalsaO foolish mind, why do you complain, and cry out so loud?
Manmohan SinghO foolish mind why complainest thou aloud?
Manmohan Singh (Punjabi)ਹੇ ਝੱਲੇ ਮਨੂਏ! ਕਿਉਂ ਉੱਚੀ ਉੱਚੀ ਫਰਿਆਦ ਕਰਦਾ ਹੈ?
Fareedkot Teekaਤਾਂ ਤੇ ਹੇ ਮੂਰਖ ਮਨ ਵਾਲੇ! ਤੂੰ ਕਿਸ ਵਾਸਤੇ ਬਹੁਤੇ ਧਨ ਹੇਤ ਪੁਕਾਰ ਕਰ ਰਹਾ ਹੈਂ॥
Prof. Sahib Singhਹੇ ਮੂਰਖ ਮਨ! ਤੂੰ ਕਿਉਂ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਿਹਾ ਹੈਂ?

ਪਦ ਅਰਥ ਪੁਕਾਰ = ਗਿਲੇ।

SikhNet (Spanish)¿por qué entonces esta mente loca se pone a rogarle, y pide, no por la Experiencia de Dios,

ਜਉ ਮਾਗਹਿ; ਤਉ ਮਾਗਹਿ ਬੀਆ ॥

jau maageh; tau maageh beea |

Sant Singh KhalsaWhenever you ask for something, you ask for worldly things;
Manmohan SinghWhenever thou asketh for then thou asketh for worldly objects,
Manmohan Singh (Punjabi)ਜਦ ਕਦੇ ਭੀ ਤੂੰ ਮੰਗਦਾ ਹੈ, ਤਦ ਤੂੰ ਸੰਸਾਰੀ ਪਦਾਰਥ ਹੀ ਮੰਗਦਾ ਹੈ,
Fareedkot Teekaਜੋ ਤੂੰ ਮਾਂਗਤਾ ਹੈਂ ਤੌ (ਬੀਆ) ਦ੍ਵੈਤ ਕੋ ਹੀ ਮਾਂਗਤਾ ਹੈਂ॥
Prof. Sahib Singh(ਹੇ ਮੂਰਖ!) ਤੂੰ ਜਦੋਂ ਭੀ ਮੰਗਦਾ ਹੈਂ (ਨਾਮ ਤੋਂ ਬਿਨਾ) ਹੋਰ ਹੋਰ ਚੀਜ਼ਾਂ ਹੀ ਮੰਗਦਾ ਰਹਿੰਦਾ ਹੈਂ,

ਪਦ ਅਰਥ ਬੀਆ = ਨਾਮ ਤੋਂ ਬਿਨਾ ਹੋਰ ਪਦਾਰਥ ਹੀ।

SikhNet (Spanish)sino por los bienes que

ਜਾ ਤੇ ਕੁਸਲ; ਨ ਕਾਹੂ ਥੀਆ ॥

jaa te kusal; na kaahoo theea |

Sant Singh Khalsano one has obtained happiness from these.
Manmohan Singhfrom who, none had derived happiness.
Manmohan Singh (Punjabi)ਜਿਨ੍ਹਾਂ ਤੋਂ ਕਿਸੇ ਨੂੰ ਭੀ ਖੁਸ਼ੀ ਪ੍ਰਾਪਤ ਨਹੀਂ ਹੋਈ।
Fareedkot Teekaਜਿਸ ਮਾਂਗਨੇ ਸੇ ਕਿਸੀ ਕੋ ਭੀ (ਕੁਸਲ) ਸੁਖ ਨਹੀਂ ਹੂਆ ਹੈ॥
Prof. Sahib Singhਜਿਨ੍ਹਾਂ ਤੋਂ ਕਦੇ ਕਿਸੇ ਨੂੰ ਭੀ ਆਤਮਕ ਸੁਖ ਨਹੀਂ ਮਿਲਿਆ।

ਪਦ ਅਰਥ ਕੁਸਲ = ਆਤਮਕ ਸੁਖ। ਕਾਹੂ = ਕਿਸੇ ਨੂੰ ਭੀ।

SikhNet (Spanish)no dan la alegría a nadie?

ਮਾਗਨਿ ਮਾਗ ਤ; ਏਕਹਿ ਮਾਗ ॥

maagan maag ta; ekeh maag |

Sant Singh KhalsaIf you must ask for a gift, then ask for the One Lord.
Manmohan SinghIf thou prayest for a gift then ask for One Lord,
Manmohan Singh (Punjabi)ਜੇਕਰ ਤੂੰ ਦਾਤਿ ਮੰਗਣੀ ਹੈ, ਤਾਂ ਇਕ ਸਾਈਂ ਦੀ ਹੀ ਯਾਚਨਾ ਕਰ,
Fareedkot Teekaਜੇ ਤੂੰ ਜਰੂਰ ਮੰਗਣਾ ਹੀ ਮੰਗਣਾ ਹੈ, ਤੋ ਏਕ ਵਾਹਗੁਰੂ ਕੋ ਮਾਂਗ॥
Prof. Sahib Singh(ਹੇ ਮੂਰਖ ਮਨ!) ਜੇ ਤੂੰ ਮੰਗ ਮੰਗਣੀ ਹੀ ਹੈ ਤਾਂ ਪ੍ਰਭੂ ਦਾ ਨਾਮ ਹੀ ਮੰਗ,
SikhNet (Spanish)Oh hombre, no pidas por nada más que por el Uno solamente,

ਨਾਨਕ ਜਾ ਤੇ; ਪਰਹਿ ਪਰਾਗ ॥੪੧॥

naanak jaa te; pareh paraag |41|

Sant Singh KhalsaO Nanak, by Him, you shall be saved. ||41||
Manmohan Singhby which thou shalt be saved. O Nanak.
Manmohan Singh (Punjabi)ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਤੇ ਤੂੰ (ਪਰਹਿ ਪਰਾਗ) ਪਰਮਗਤੀ ਕੋ ਪ੍ਰਾਪਤਿ ਹੋਵੈ॥੪੧॥
Prof. Sahib Singhਜਿਸ ਦੀ ਬਰਕਤਿ ਨਾਲ ਹੇ ਨਾਨਕ! ਤੂੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਏਂ ॥੪੧॥

ਪਦ ਅਰਥ ਪਰਹਿ ਪਰਾਗ = (ਮਾਇਕ ਪਦਾਰਥਾਂ ਦੀ ਮੰਗ ਤੋਂ) ਪਰਲੇ ਪਾਰ ਲੰਘ ਜਾਏਂ ॥੪੧॥

SikhNet (Spanish)para que seas liberado de tu esclavitud.(41)
Shabad Guru Arjan Dev Ji Raag Gauree Ang 259

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਮਤਿ ਪੂਰੀ ਪਰਧਾਨ ਤੇ; ਗੁਰ ਪੂਰੇ ਮਨ ਮੰਤ ॥

mat pooree paradhaan te; gur poore man mant |

Sant Singh KhalsaPerfect is the intellect, and most distinguished is the reputation, of those whose minds are filled with the Mantra of the Perfect Guru.
Manmohan SinghPerfect is their intellect and the most distinguished are they within whose mind is the Perfect Guru's instruction.
Manmohan Singh (Punjabi)ਪੂਰਨ ਹੈ ਉਨ੍ਹਾਂ ਦੀ ਅਕਲ ਅਤੇ ਪਰਮ ਨਾਮਵਰ ਹਨ ਉਹ, ਜਿਨ੍ਹਾਂ ਦੇ ਚਿੱਤ ਅੰਦਰ ਪੂਰਨ ਗੁਰਾਂ ਦਾ ਉਪਦੇਸ਼ ਹੈ।
Fareedkot Teekaਤਿਨ ਕੀ ਮਤਿ ਪੂਰੀ ਹੈ ਔਰ (ਪਰਧਾਨ) ਮੁਖੀ ਭੀ (ਤੇ) ਓਹੀ ਹੈਂ ਜਿਨੋਂ ਨੇ ਪੂਰੇ ਗੁਰੋਂ ਕਾ (ਮੰਤ) ਉਪਦੇਸ ਮਨ ਮੇਂ ਧਾਰਨ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ, ਉਹਨਾਂ ਦੀ ਅਕਲ (ਜੀਵਨ-ਰਾਹ ਦੀ) ਪੂਰੀ (ਸਮਝ ਵਾਲੀ) ਹੋ ਜਾਂਦੀ ਹੈ, ਉਹ (ਹੋਰਨਾਂ ਨੂੰ ਭੀ ਸਿੱਖਿਆ ਦੇਣ ਵਿਚ) ਮੰਨੇ-ਪਰਮੰਨੇ ਹੋ ਜਾਂਦੇ ਹਨ।

ਪਦ ਅਰਥ ਮਤਿ ਪੂਰੀ = ਮੁਕੰਮਲ ਅਕਲ, ਸਹੀ ਜੀਵਨ-ਰਸਤੇ ਦੀ ਪੂਰੀ ਸਮਝ। ਗੁਰ ਪੂਰੇ ਮੰਤ = ਪੂਰੇ ਗੁਰੂ ਦਾ ਉਪਦੇਸ਼।

SikhNet (Spanish)Aquéllos, en cuyo intelecto está el Mantra del Perfecto Guru, son los maestros del mundo y perfectos son sus Destinos.

ਜਿਹ ਜਾਨਿਓ ਪ੍ਰਭੁ ਆਪੁਨਾ; ਨਾਨਕ. ਤੇ ਭਗਵੰਤ ॥੧॥

jih jaanio prabh aapunaa; naanak. te bhagavant |1|

Sant Singh KhalsaThose who come to know their God, O Nanak, are very fortunate. ||1||
Manmohan SinghNanak, they who realise their Lord are fortunate.
Manmohan Singh (Punjabi)ਨਾਨਕ ਜੋ ਆਪਣੇ ਸਾਹਿਬ ਨੂੰ ਅਨੁਭਵ ਕਰਦੇ ਹਨ, ਉਹ ਭਾਗਾਂ ਵਾਲੇ ਹਨ।
Fareedkot Teekaਜਿਨੋਂ ਨੇ ਅਪਨੇ ਪ੍ਰਭੂ ਕੋ ਜਾਨਾ ਹੈ ਅਰਥਾਤ ਜਿਨ ਕੋ ਅਭੇਦ ਗ੍ਯਾਨ ਹੂਆ ਹੈ, ਸੋ ਪੁਰਸ ਭਗਵੰਤ ਕਾ ਸ੍ਵਰੂਪ ਹੀ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਨੇ ਪਿਆਰੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲਈ ਹੈ, ਉਹ ਭਾਗਾਂ ਵਾਲੇ ਹਨ ॥੧॥

ਪਦ ਅਰਥ ਜਾਨਿਓ = ਜਾਣ ਲਿਆ, ਡੂੰਘੀ ਸਾਂਝ ਪਾ ਲਈ। ਭਗਵੰਤ = ਭਾਗਾਂ ਵਾਲੇ ॥੧॥

SikhNet (Spanish)Oh, dice Nanak, en la Conciencia del Señor radica el perfecto Destino.(1)
Shabad Guru Arjan Dev Ji Raag Gauree Ang 259

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਮਮਾ; ਜਾਹੂ ਮਰਮੁ ਪਛਾਨਾ ॥

mamaa; jaahoo maram pachhaanaa |

Sant Singh KhalsaMAMMA: Those who understand God's mystery are satisfied,
Manmohan SinghM: He who knows God's secret,
Manmohan Singh (Punjabi)ਮ-ਜੋ ਵਾਹਿਗੁਰੂ ਦੇ ਭੇਦ ਨੂੰ ਸਮਝਦਾ ਹੈ,
Fareedkot Teekaਮਮੇਂ ਅਖਰ ਦ੍ਵਾਰਾ ਕਹਤੇ ਹੈਂ: ਜਿਸ ਪੁਰਸ ਨੇ ਵਾਹਗੁਰੂ ਕੇ ਭੇਦ ਕੋ ਪਛਾਨਾ ਹੈ॥
Prof. Sahib Singhਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ (ਇਸ ਬਾਰੇ) ਪੂਰਾ ਯਕੀਨ ਬਣਾ ਲੈਂਦਾ ਹੈ,

ਪਦ ਅਰਥ ਜਾਹੂ = ਜਿਸ ਨੇ। ਮਰਮੁ = ਭੇਦ, (ਕਿ ਪ੍ਰਭੂ ਮੇਰੇ ਸਦਾ ਅੰਗ-ਸੰਗ ਹੈ)।

SikhNet (Spanish)MAMMA: Para aquél que ha conocido el Misterio de la Vida,

ਭੇਟਤ ਸਾਧਸੰਗ; ਪਤੀਆਨਾ ॥

bhettat saadhasang; pateeaanaa |

Sant Singh Khalsajoining the Saadh Sangat, the Company of the Holy.
Manmohan Singhis satisfied on meeting the guild of Saints.
Manmohan Singh (Punjabi)ਉਹ ਸਤਿ ਸੰਗਤ ਨਾਲ ਮਿਲਣ ਦੁਆਰਾ ਤ੍ਰਿਪਤ ਹੋ ਜਾਂਦਾ ਹੈ।
Fareedkot Teekaਸਾਧੂ ਸੰਗ ਮੇਂ (ਭੇਟਤ) ਮਿਲਨੇ ਸੇ ਤਿਸ ਕਾ ਮਨੁ ਪਰਮੇਸ੍ਵਰ ਮੇਂ ਪਤੀਆਇ ਗਿਆ ਹੈ॥
Prof. Sahib Singhਜਿਸ ਨੇ ਰੱਬ ਦਾ (ਇਹ) ਭੇਤ ਪਾ ਲਿਆ (ਕਿ ਉਹ ਸਦਾ ਅੰਗ-ਸੰਗ ਹੈ।)

ਪਦ ਅਰਥ ਪਤੀਆਨਾ = ਪਤੀਜ ਜਾਂਦਾ ਹੈ, ਤਸੱਲੀ ਹੋ ਜਾਂਦੀ ਹੈ।

SikhNet (Spanish)y ha conocido el Contentamiento al encontrar a los Santos,

ਦੁਖ ਸੁਖ ਉਆ ਕੈ; ਸਮਤ ਬੀਚਾਰਾ ॥

dukh sukh uaa kai; samat beechaaraa |

Sant Singh KhalsaThey look upon pleasure and pain as the same.
Manmohan SinghHe deems woe and weal as the same.
Manmohan Singh (Punjabi)ਉਹ ਗ਼ਮੀ ਤੇ ਖੁਸ਼ੀ ਨੂੰ ਇਕ ਸਮਾਨ ਜਾਣਦਾ ਹੈ।
Fareedkot Teekaਕਰਮੋਂ ਕਾ ਫਲ੍ਹ ਦੁਖ ਅਰ ਸੁਖ ਉਨ ਕੇ (ਸਮਤ) ਤੁੱਲ ਬੀਚਾਰ ਕੀਆ ਹੂਆ ਹੈ॥
Prof. Sahib Singhਉਸ ਦੇ ਹਿਰਦੇ ਵਿਚ ਦੁੱਖ ਤੇ ਸੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ (ਕਿਉਂਕਿ ਇਹ ਉਸ ਨੂੰ ਅੰਗ-ਸੰਗ ਵੱਸਦੇ ਪ੍ਰਭੂ ਵਲੋਂ ਆਏ ਦਿੱਸਦੇ ਹਨ)

ਪਦ ਅਰਥ ਸਮਤ = ਸਮਾਨ।

SikhNet (Spanish)le parece igual el placer y el dolor,

ਨਰਕ ਸੁਰਗ ਰਹਤ ਅਉਤਾਰਾ ॥

narak surag rehat aautaaraa |

Sant Singh KhalsaThey are exempt from incarnation into heaven or hell.
Manmohan SinghHe is exempted from entering hell and paradise.
Manmohan Singh (Punjabi)ਉਹ ਦੋਜ਼ਖ ਅਤੇ ਬਹਿਸ਼ਤ ਵਿੱਚ ਪੈਣੋ ਬਚ ਜਾਂਦਾ ਹੈ।
Fareedkot Teekaਨਰਕ ਸੁਰਗ ਅਰੁ ਅਵਤਾਰ ਜਨਮੋਂ ਸੇ ਰਹਿਤ ਹੈਂ॥
Prof. Sahib Singh(ਇਸ ਵਾਸਤੇ) ਉਹ ਦੁੱਖਾਂ ਤੋਂ ਆਈ ਘਬਰਾਹਟ ਤੇ ਸੁਖਾਂ ਤੋਂ ਆਈ ਬਹੁਤ ਖ਼ੁਸ਼ੀ ਵਿਚ ਫਸਣੋਂ ਬਚ ਜਾਂਦਾ ਹੈ।

ਪਦ ਅਰਥ ਰਹਤ ਅਉਤਾਰਾ = ਉਤਰਨੋਂ ਰਹਿ ਜਾਂਦਾ ਹੈ, ਪੈਣੋਂ ਬਚ ਜਾਂਦਾ ਹੈ।

SikhNet (Spanish)y trasciende los estados del cielo y del malestar y la depresión.

ਤਾਹੂ ਸੰਗ; ਤਾਹੂ ਨਿਰਲੇਪਾ ॥

taahoo sang; taahoo niralepaa |

Sant Singh KhalsaThey live in the world, and yet they are detached from it.
Manmohan SinghHe abides with the world yet he is apart from it.
Manmohan Singh (Punjabi)ਉਹ ਜਗਤ ਦੇ ਨਾਲ ਰਹਿੰਦਾ ਹੈ, ਫਿਰ ਭੀ ਇਸ ਤੋਂ ਅਟੰਕ ਵਿਚਰਦਾ ਹੈ।
Fareedkot Teekaਸਰੀਰ ਕਰ ਕੇ (ਤਾਹੂ) ਤਿਸ ਮਾਯਾ ਕੇ ਸੰਗ ਪ੍ਰਤੀਤ ਹੋਤੇ ਹੈਂ। ਔਰ ਮਨ ਕਰ ਕੇ ਤਿਸ ਮਇਆ ਸੇ ਨਿਰਲੇਪ ਹੈਂ॥☬ਜੇ ਕਹੇ ਮਾਯਾ ਤੇ ਨਿਰਲੇਪ ਕੈਸੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਉਸ ਪ੍ਰਭੂ ਨੂੰ ਅੰਗ-ਸੰਗ ਭੀ ਦਿੱਸਦਾ ਹੈ ਤੇ ਉਸੇ ਪ੍ਰਭੂ ਨੂੰ ਮਾਇਆ ਦੇ ਪ੍ਰਭਾਵ ਤੋਂ ਪਰੇ ਭੀ,

ਪਦ ਅਰਥ ਤਾਹੂ = ਉਸ ਪ੍ਰਭੂ ਨੂੰ। ਨਿਰਲੇਪ = ਮਾਇਆ ਦੇ ਪ੍ਰਭਾਵ ਤੋਂ ਪਰੇ।

SikhNet (Spanish)Él tiene la Visión de Dios como el Ser Perfecto,

ਪੂਰਨ ਘਟ ਘਟ; ਪੁਰਖ ਬਿਸੇਖਾ ॥

pooran ghatt ghatt; purakh bisekhaa |

Sant Singh KhalsaThe Sublime Lord, the Primal Being, is totally pervading each and every heart.
Manmohan SinghHe beholds the sublime Lord filling every heart.
Manmohan Singh (Punjabi)ਉਹ ਸਰੇਸ਼ਟ ਸੁਆਮੀ ਹਰ ਦਿਲ ਅੰਦਰ ਪਰੀ ਪੁਰਨ ਵੇਖਦਾ ਹੈ।
Fareedkot Teekaਪੂਰਨ ਪੁਰਖ ਵਾਹਗੁਰੂ ਕੋ ਤਿਨੋਂ ਨੇ ਵਸੇਸ ਕਰ ਕੇ ਘਟ ਘਟ ਮੇਂ ਜਾਨਾ ਹੈ, ਵਾ ਤਿਸ ਮਾਯਾ ਤੇ ਨਿਰਲੇਪੁ ਹੈਂ। ਅਰੁ ਜੋ ਘਟ ਘਟ ਮੇਂ ਪੂਰਨ ਪੁਰਖੁ ਹੈ ਵਸੇਸ ਕਰ ਤਿਸ ਕੇ ਸੰਗ, ਭਾਵ ਤਿਸ ਸਾਥ ਅਭੇਦੁ ਹੈਂ॥
Prof. Sahib Singhਉਸ ਨੂੰ ਵਿਆਪਕ ਪ੍ਰਭੂ ਹਰੇਕ ਹਿਰਦੇ ਵਿਚ ਵੱਸਦਾ ਦਿੱਸਦਾ ਹੈ।

ਪਦ ਅਰਥ ਬਿਸੇਖ = ਖ਼ਾਸ ਤੌਰ ਤੇ।

SikhNet (Spanish)Prevaleciente en Todo y al mismo tiempo Trascendente,

ਉਆ ਰਸ ਮਹਿ; ਉਆਹੂ ਸੁਖੁ ਪਾਇਆ ॥

auaa ras meh; uaahoo sukh paaeaa |

Sant Singh KhalsaIn His Love, they find peace.
Manmohan SinghIn the love of the Lord he has attained peace,
Manmohan Singh (Punjabi)ਸਾਹਿਬ ਦੇ ਉਸ ਪ੍ਰੇਮ ਅੰਦਰ ਉਸ ਨੇ ਆਰਾਮ ਪ੍ਰਾਪਤ ਕੀਤਾ ਹੈ,
Fareedkot Teekaਉਸ ਪੂਰਨ ਪਰਮੇਸ੍ਵਰ ਕੇ ਰਸ ਮੇਂ ਉਨੋਂ ਨੇ ਸੁਖ ਕੋ ਪਾਇ ਲੀਆ ਹੈ॥
Prof. Sahib Singh(ਵਿਆਪਕਤਾ ਵਾਲੇ ਯਕੀਨ ਤੋਂ ਪੈਦਾ ਹੋਏ) ਆਤਮਕ ਰਸ ਤੋਂ ਉਸ ਨੂੰ ਐਸਾ ਸੁਖ ਮਿਲਦਾ ਹੈ,

ਪਦ ਅਰਥ ਉਆਹੂ = ਉਸੇ ਬੰਦੇ ਨੇ।

SikhNet (Spanish)y encuentra la Paz en el Amor del Señor.

ਨਾਨਕ; ਲਿਪਤ ਨਹੀ ਤਿਹ ਮਾਇਆ ॥੪੨॥

naanak; lipat nahee tih maaeaa |42|

Sant Singh KhalsaO Nanak, Maya does not cling to them at all. ||42||
Manmohan SinghNanak him the worldly valuables cling not.
Manmohan Singh (Punjabi)ਨਾਨਕ ਉਸ ਨੂੰ ਸੰਸਾਰੀ ਪਦਾਰਥ ਨਹੀਂ ਚਿੰਮੜਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਮਾਯਾ ਲਿਪਾਇਮਾਨ ਨਹੀਂ ਕਰਤੀ ਹੈ॥੪੨॥
Prof. Sahib Singhਕਿ ਹੇ ਨਾਨਕ! ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੪੨॥

ਪਦ ਅਰਥ ਲਿਪਤ ਨਹੀ = ਜ਼ੋਰ ਨਹੀਂ ਪਾਂਦੀ, ਪ੍ਰਭਾਵ ਨਹੀਂ ਪਾਂਦੀ ॥੪੨॥

SikhNet (Spanish)A tal persona, oh, dice Nanak, la Maya no la contamina.(42)
Shabad Guru Arjan Dev Ji Raag Gauree Ang 259

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਯਾਰ ਮੀਤ ਸੁਨਿ ਸਾਜਨਹੁ; ਬਿਨੁ ਹਰਿ. ਛੂਟਨੁ ਨਾਹਿ ॥

yaar meet sun saajanahu; bin har. chhoottan naeh |

Sant Singh KhalsaListen, my dear friends and companions: without the Lord, there is no salvation.
Manmohan SinghO my friends adherents and intimates, hear me, without God there is no deliverance.
Manmohan Singh (Punjabi)ਹੈ ਮੇਰੇ ਮਿੱਤਰੋ! ਬੇਲੀਓ ਅਤੇ ਦੌਸਤੋ! ਕੰਨ ਕਰੋ, ਵਾਹਿਗੁਰੂ ਦੇ ਬਾਝੋਂ ਛੁਟਕਾਰਾ ਨਹੀਂ ਹੋਣਾ।
Fareedkot Teekaਹੇ ਤਨ ਮਨ ਬਾਣੀ ਕੋ ਮਿਤ੍ਰੋ ਸ੍ਰਵਣ ਕਰੋ! ਹਰੀ ਨਾਮ ਸੇ ਬਿਨਾ ਤੁਮਾਰਾ ਜਮਾਦਿਕੋਂ ਸੇ ਛੂਟਨਾ ਨਹੀਂ ਹੋਵੇਗਾ॥
Prof. Sahib Singhਹੇ ਮਿੱਤਰੋ! ਹੇ ਸੱਜਣੋ! ਸੁਣੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।

ਪਦ ਅਰਥ ਛੂਟਨੁ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।

SikhNet (Spanish)Escucha, oh amigo, no hay Liberación sin el Señor.

ਨਾਨਕ. ਤਿਹ ਬੰਧਨ ਕਟੇ; ਗੁਰ ਕੀ ਚਰਨੀ ਪਾਹਿ ॥੧॥

naanak. tih bandhan katte; gur kee charanee paeh |1|

Sant Singh KhalsaO Nanak, one who falls at the Feet of the Guru, has his bonds cut away. ||1||
Manmohan SinghNanak he who falls at Guru's Feet had his fetters cut away.
Manmohan Singh (Punjabi)ਨਾਨਕ, ਜੋ ਗੁਰਾਂ ਦੇ ਪੈਰੀ ਪੈਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਇਆ ਆਦਿ ਬੰਧਨ ਤਿਨ ਪੁਰਸੋਂ ਕੇ ਕਟੇ ਹੈਂ, ਜੋ ਗੁਰੋਂ ਕੀ ਚਰਨੀ ਪੜੇ ਹੈਂ॥੧॥
Prof. Sahib Singhਹੇ ਨਾਨਕ! ਜੇਹੜੇ ਬੰਦੇ ਗੁਰੂ ਦੀ ਚਰਨੀਂ ਪੈਂਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟੇ ਜਾਂਦੇ ਹਨ ॥੧॥

ਪਦ ਅਰਥ ਤਿਹ = ਉਹਨਾਂ ਦੇ। ਪਾਹਿ = ਪੈਂਦੇ ਹਨ ॥੧॥

SikhNet (Spanish)Dice Nanak, nuestras amarras son quitadas solamente si nos aferramos a los Pies del Guru. (1)
Shabad Guru Arjan Dev Ji Raag Gauree Ang 259

ਪਵੜੀ ॥

pavarree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਵੜੀ

ਪਦ ਅਰਥ ਪਵੜੀ:

SikhNet (Spanish)Pauri

ਯਯਾ; ਜਤਨ ਕਰਤ. ਬਹੁ ਬਿਧੀਆ ॥

yayaa; jatan karat. bahu bidheea |

Sant Singh KhalsaYAYYA: People try all sorts of things,
Manmohan SinghY: Man makes efforts of so many sorts,
Manmohan Singh (Punjabi)ਯ-ਇਨਸਾਨ ਘਨੇਰੇ ਕਿਸਮਾਂ ਦੇ ਉਪਰਾਲੇ ਕਰਦਾ ਹੈ,
Fareedkot Teekaਯਯੇ ਦੁਆਰਾ ਕਹਤੇ ਹੈਂ ਜੀਤ ਅਨੇਕ ਪ੍ਰਕਾਰ ਕੇ ਜਤਨੋਂ ਕੋ ਕਰਤੇ ਹੈਂ॥
Prof. Sahib Singhਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾਣ ਲਈ) ਕਈ ਤਰ੍ਹਾਂ ਦੇ ਜਤਨ ਕਰਦਾ ਹੈ,
SikhNet (Spanish)YAYYA: En vano uno trata de muchas formas de satisfacerse,

ਏਕ ਨਾਮ ਬਿਨੁ; ਕਹ ਲਉ ਸਿਧੀਆ ॥

ek naam bin; keh lau sidheea |

Sant Singh Khalsabut without the One Name, how far can they succeed?
Manmohan Singhbut without the one Name how far can he succeed
Manmohan Singh (Punjabi)ਪ੍ਰੰਤੂ ਇਕ ਨਾਮ ਦੇ ਬਾਝੋਂ ਉਹ ਕਿੱਥੋ ਤੋੜੀ ਕਾਮਯਾਬ ਹੋ ਸਕਦਾ ਹੈ?
Fareedkot Teekaਪਰੰਤੂ ਨਾਮ ਸੇ ਬਿਨਾਂ (ਸਿਧੀਆਂ) ਮੋਖ ਕਹਾਂ ਤਕ ਹੋਤੀ ਹੈ, ਭਾਵ ਸੇ ਔਰ ਸਾਧਨੋਂ ਕਰ ਕਬੀ ਨਹੀਂ ਹੋਤੀ॥
Prof. Sahib Singhਪਰ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਬਿਲਕੁਲ ਕਾਮਯਾਬੀ ਨਹੀਂ ਹੋ ਸਕਦੀ।

ਪਦ ਅਰਥ ਕਹ ਲਉ = ਕਿਥੋਂ ਤਕ? ਸਿਧੀਆ = ਸਫਲਤਾ।

SikhNet (Spanish)pero sin el Naam, el Nombre del Señor, ¿cómo puede uno conocer la Plenitud?

ਯਾਹੂ ਜਤਨ ਕਰਿ; ਹੋਤ ਛੁਟਾਰਾ ॥

yaahoo jatan kar; hot chhuttaaraa |

Sant Singh KhalsaThose efforts, by which emancipation may be attained
Manmohan SinghThe efforts by which emancipation can be obtained,
Manmohan Singh (Punjabi)ਜਿਨ੍ਹਾਂ ਯਤਨਾ ਦੁਆਰਾ ਬੰਦ-ਖਲਾਸ ਹੋ ਸਕਦੀ ਹੈ,
Fareedkot Teekaਜਿਸ ਜਤਨ ਕਰਨੇ ਕਰ ਜੀਵ ਕਾ ਛੁਟਕਾਰਾ ਅਰਥਾਤ ਨਿਸਤਾਰਾ ਹੋਣਾ ਹੈ॥
Prof. Sahib Singhਜੇਹੜੇ ਜਤਨਾਂ ਨਾਲ (ਇਹਨਾਂ ਬੰਧਨਾਂ ਤੋਂ) ਖ਼ਲਾਸੀ ਹੋ ਸਕਦੀ ਹੈ,

ਪਦ ਅਰਥ ਯਾਹੂ = ਜੇਹੜੇ।

SikhNet (Spanish)El camino que conduce a la Liberación

ਉਆਹੂ ਜਤਨ; ਸਾਧ ਸੰਗਾਰਾ ॥

auaahoo jatan; saadh sangaaraa |

Sant Singh Khalsathose efforts are made in the Saadh Sangat, the Company of the Holy.
Manmohan Singhthose efforts are made in the Saints association.
Manmohan Singh (Punjabi)ਉਹ ਉਪਰਾਲੇ ਸਤਿਸੰਗਤ ਅੰਦਰ ਕੀਤੇ ਜਾਂਦੇ ਹਨ।
Fareedkot Teekaਵਹੁ (ਜਤਨ) ਉਪਾਉ ਸੰਤੋਂ ਕੇ ਸੰਗ ਮੇਂ ਹੈ॥☬ਐਸੇ ਬੇਨਤੀ ਕਰ:
Prof. Sahib Singhਉਹ ਜਤਨ ਇਹੀ ਹਨ ਕਿ ਸਾਧ ਸੰਗਤਿ ਕਰੋ।
SikhNet (Spanish)es conocido en la Saad Sangat, la Sociedad de los Santos.

ਯਾ ਉਬਰਨ ਧਾਰੈ; ਸਭੁ ਕੋਊ ॥

yaa ubaran dhaarai; sabh koaoo |

Sant Singh KhalsaEveryone has this idea of salvation,
Manmohan SinghThough every one entertains the idea of this salvation,
Manmohan Singh (Punjabi)ਭਾਵੇਂ ਹਰ ਕੋਈ ਇਸ ਮੁਕਤੀ ਦਾ ਖਿਆਲ ਧਾਰਨ ਕਰੀ ਬੈਠਾ ਹੈ,
Fareedkot Teeka(ਯਾ) ਐਮੇ ਕਿਮੇ ਵਾ ਇਸ ਸੰਸਾਰ ਸੇ ਉਬਰਨੇ ਕਾ ਸੰਕਲਪ ਤੋ ਸਭ ਕੋਈ ਧਾਰਤਾ ਹੈ॥
Prof. Sahib Singhਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਖ਼ਲਾਸੀ ਹੋ ਨਹੀਂ ਸਕਦੀ,

ਪਦ ਅਰਥ ਯਾ ਉਬਰਨ = ਜੇਹੜਾ ਬਚਾਉ। ਸਭੁ ਕੋਊ = ਹਰ ਕੋਈ। ਧਾਰੈ = (ਮਨ ਵਿਚ) ਧਾਰਦਾ ਹੈ।

SikhNet (Spanish)Todos queremos ser liberados de la esclavitud,

ਉਆਹਿ ਜਪੇ ਬਿਨੁ; ਉਬਰ ਨ ਹੋਊ ॥

auaaeh jape bin; ubar na hoaoo |

Sant Singh Khalsabut without meditation, there can be no salvation.
Manmohan Singhyet sans remembering that Lord there can be no salvation.
Manmohan Singh (Punjabi)ਪ੍ਰੰਤੂ ਉਸ ਸਾਈਂ ਨੂੰ ਸਿਮਰਨ ਦੇ ਬਗੈਰ, ਮੁਕਤੀ ਪਾਈ ਨਹੀਂ ਜਾ ਸਕਦੀ।
Fareedkot Teekaਪਰੰਤੂ ਉਸ ਵਾਹਿਗੁਰੂ ਕੇ ਜਪਨੇ ਸੇ ਬਿਨਾ ਉਧਾਰ ਕਬੀ ਨਹੀਂ ਹੋਤਾ॥☬ਐਸੇ ਬੇਨਤੀ ਕਰੁ:
Prof. Sahib Singh(ਭਾਵੇਂ ਕਿ) ਹਰ ਕੋਈ (ਮਾਇਆ ਦੇ ਬੰਧਨਾਂ ਤੋਂ) ਬਚਣ ਦੇ ਉਪਰਾਲੇ (ਆਪਣੇ ਮਨ ਵਿਚ) ਧਾਰਦਾ ਹੈ।
SikhNet (Spanish)pero sin habitar en el Señor, ¿quién se ha emancipado?

ਯਾਹੂ ਤਰਨ ਤਾਰਨ; ਸਮਰਾਥਾ ॥

yaahoo taran taaran; samaraathaa |

Sant Singh KhalsaThe All-powerful Lord is the boat to carry us across.
Manmohan SinghLike a ship the Lord is capable to take across this world-ocean.
Manmohan Singh (Punjabi)ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਸੁਆਮੀ ਜਹਾਜ ਦੀ ਮਾਨਿੰਦ ਯੋਗ ਹੈ।
Fareedkot Teekaਹੇ ਪਰਮੇਸ੍ਵਰ! (ਯਾਹੂ) ਇਸ ਸੰਸਾਰ ਸੇ ਤਾਰਨੇ ਕੋ (ਤਰਨ) ਜਹਾਜ ਵਤ ਆਪ ਸਮਰਥ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈਂ, ਤੂੰ ਹੀ ਤਾਰਨ ਲਈ ਸਮਰੱਥ ਹੈਂ।
SikhNet (Spanish)Él, el Señor solamente tiene el poder de salvar a todos.

ਰਾਖਿ ਲੇਹੁ; ਨਿਰਗੁਨ ਨਰਨਾਥਾ ॥

raakh lehu; niragun naranaathaa |

Sant Singh KhalsaO Lord, please save these worthless beings!
Manmohan SinghO Lord, preserve the meritless mortals!
Manmohan Singh (Punjabi)ਹੇ ਸੁਆਮੀ ਨੇਕੀ ਵਿਹੁਣ ਪ੍ਰਾਣੀਆਂ ਦੀ ਰੱਖਿਆ ਕਰ!
Fareedkot Teekaਪੁਨਾ (ਨਰਨਾਥਾ) ਨਰੋਂ ਕਾ ਸੁਆਮੀ ਹੈਂ, ਮੈਂ ਨਿਰਗੁਣ ਕੀ ਰਖ੍ਯਾ ਕਰ ਲੇਵੋ॥
Prof. Sahib Singh(ਹੇ ਭਾਈ! ਪ੍ਰਭੂ-ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਜੀਵਾਂ ਦੇ ਨਾਥ! ਸਾਨੂੰ ਗੁਣ-ਹੀਨਾਂ ਨੂੰ ਬਚਾ ਲੈ।

ਪਦ ਅਰਥ ਨਿਰਗਨੁ = ਗੁਣ-ਹੀਨ।

SikhNet (Spanish)¡Oh Señor de los hombres, sálvame también a mí!

ਮਨ ਬਚ ਕ੍ਰਮ; ਜਿਹ ਆਪਿ ਜਨਾਈ ॥

man bach kram; jih aap janaaee |

Sant Singh KhalsaThose whom the Lord Himself instructs in thought, word and deed
Manmohan Singhwhom God Himself instructs in thought word and deed,
Manmohan Singh (Punjabi)ਜਿਸ ਨੂੰ ਖਿਆਲ ਬੋਲਣ ਅਤੇ ਅਮਲ ਅੰਦਰ ਵਾਹਿਗੁਰੂ ਖੁਦ ਸਿਖ-ਮਤ ਦਿੰਦਾ ਹੈ,
Fareedkot Teekaਮਨ ਬਾਣੀ ਕਰਮ ਕਰ ਜਿਸ ਕੋ ਬ੍ਰਹਮ ਵਿਦਿਆ ਤੈਨੇ ਆਪ ਜਨਾਈ ਹੈ॥
Prof. Sahib Singhਜਿਨ੍ਹਾਂ ਬੰਦਿਆਂ ਦੇ ਮਨ ਵਿਚ ਬਚਨਾਂ ਵਿਚ ਤੇ ਕਰਮਾਂ ਵਿਚ ਪ੍ਰਭੂ ਆਪ (ਮਾਇਆ ਦੇ ਮੋਹ ਤੋਂ ਬਚਣ ਵਾਲੀ) ਸੂਝ ਪੈਦਾ ਕਰਦਾ ਹੈ,
SikhNet (Spanish)Si uno Lo concibe en pensamiento, palabra y acción,

ਨਾਨਕ; ਤਿਹ ਮਤਿ ਪ੍ਰਗਟੀ ਆਈ ॥੪੩॥

naanak; tih mat pragattee aaee |43|

Sant Singh Khalsa- O Nanak, their intellect is enlightened. ||43||
Manmohan SinghNanak, his intellect becomes enlightened.
Manmohan Singh (Punjabi)ਨਾਨਕ, ਉਸ ਦੀ ਬੁੱਧੀ ਪ੍ਰਕਾਸ਼ਵਾਨ ਹੋ ਜਾਂਦੀ ਹੈ।
Fareedkot Teekaਤਿਸ ਪੁਰਸ ਕੀ ਬੁੱਧੀ ਪ੍ਰਗਟ ਹੋਇ ਆਈ ਹੈ॥੪੩॥
Prof. Sahib Singhਹੇ ਨਾਨਕ! ਉਹਨਾਂ ਦੀ ਮਤਿ ਉੱਜਲ ਹੋ ਜਾਂਦੀ ਹੈ (ਤੇ ਉਹ ਬੰਧਨਾਂ ਤੋਂ ਬਚ ਨਿਕਲਦੇ ਹਨ) ॥੪੩॥
SikhNet (Spanish)su mente despierta y se ilumina.(43)
Shabad Guru Arjan Dev Ji Raag Gauree Ang 259

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਰੋਸੁ. ਨ ਕਾਹੂ ਸੰਗ ਕਰਹੁ; ਆਪਨ ਆਪੁ ਬੀਚਾਰਿ ॥

ros. na kaahoo sang karahu; aapan aap beechaar |

Sant Singh KhalsaDo not be angry with anyone else; look within your own self instead.
Manmohan SinghBe not angry with any one and think of thy own-self.
Manmohan Singh (Punjabi)ਕਿਸੇ ਨਾਲ ਗੁੱਸੇ ਨਾਂ ਹੋ ਤੇ ਆਪਣੇ ਆਪੇ ਨੂੰ ਸੋਚ ਸਮਝ।
Fareedkot Teekaਹੇ ਭਾਈ! ਸਭ ਕੋ ਅਪਨਾ ਆਪ ਅਰਥਾਤ ਸ੍ਵੈ ਸ੍ਵਰੂਪ ਵਿਚਾਰ ਕਰ ਕਿਸੀ ਕੇ ਸਾਥ ਗੁਸਾ ਨ ਕਰੋ॥
Prof. Sahib Singh(ਹੇ ਭਾਈ!) ਕਿਸੇ ਹੋਰ ਨਾਲ ਗੁੱਸਾ ਨਾਹ ਕਰੋ, (ਇਸ ਦੇ ਥਾਂ) ਆਪਣੇ ਆਪ ਨੂੰ ਵਿਚਾਰੋ (ਸੋਧੇ, ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀਹ ਕੀਹ ਦੋਸ ਹੈ)।

ਪਦ ਅਰਥ ਰੋਸ = ਗੁੱਸਾ। ਆਪਨ ਆਪੁ = ਆਪਣੇ ਆਪ ਨੂੰ।

SikhNet (Spanish)No culpes a otro; busca en ti mismo, y vuélvete humilde y modesto.

ਹੋਇ ਨਿਮਾਨਾ. ਜਗਿ ਰਹਹੁ; ਨਾਨਕ. ਨਦਰੀ ਪਾਰਿ ॥੧॥

hoe nimaanaa. jag rahahu; naanak. nadaree paar |1|

Sant Singh KhalsaBe humble in this world, O Nanak, and by His Grace you shall be carried across. ||1||
Manmohan SinghAbide humble in the world O Nanak and through God's grace thou shalt be delivered.
Manmohan Singh (Punjabi)ਨਿਮ੍ਰਤਾ-ਸਹਿਤ ਹੋ ਸੰਸਾਰ ਅੰਦਰ ਵਿਚਰ ਹੈ ਨਾਨਕ ਅਤੇ ਵਾਹਿਗੁਰੂ ਦੀ ਦਇਆ ਦੁਆਰਾ ਤੂੰ ਪਾਰ ਉਤਰ ਜਾਵੇਗਾ।
Fareedkot Teekaਔਰ ਸੰਸਾਰ ਵਿਖੇ (ਨਿਮਾਣਾ) ਦੀਨ ਹੋ ਕੇ ਰਹੁ। ਸ੍ਰੀ ਗੁਰੂ ਜੀ ਕਹਤੇ ਹੈਂ: ਵਾਹਗੁਰੂ ਕੀ (ਨਦਰੀ) ਕ੍ਰਿਪਾ ਦ੍ਰਿਸ੍ਟੀ ਸੇ ਪਾਰ ਹੋ ਜਾਵੈਗਾ॥੧॥
Prof. Sahib Singhਹੇ ਨਾਨਕ! ਜੇ ਤੂੰ ਜਗਤ ਵਿਚ ਧੀਰੇ ਸੁਭਾਵ ਵਾਲਾ ਬਣ ਕੇ ਰਹੇਂ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਇਂਗਾ (ਜਿਸ ਵਿਚ ਕ੍ਰੋਧ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹਨ) ॥੧॥

ਪਦ ਅਰਥ ਨਿਮਾਨਾ = ਧੀਰੇ ਸੁਭਾਵ ਵਾਲਾ। ਜਗਿ = ਜਗਤ ਵਿਚ। ਨਦਰੀ = ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ॥੧॥

SikhNet (Spanish)Así la Gracia estará contigo y serás liberado.(1)
Shabad Guru Arjan Dev Ji Raag Gauree Ang 259

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਰਾਰਾ; ਰੇਨ ਹੋਤ ਸਭ ਜਾ ਕੀ ॥

raaraa; ren hot sabh jaa kee |

Sant Singh KhalsaRARRA: Be the dust under the feet of all.
Manmohan SinghR: Be thou the dust of all the mortals,
Manmohan Singh (Punjabi)ਰ- ਤੂੰ ਸਾਰਿਆਂ ਮਨੁੱਖਾ ਦੀ ਧੂੜ ਹੋ,
Fareedkot Teekaਰਾਰੇ ਦੁਆਰੇ ਕਹਤੇ ਹੈਂ: ਕਿ ਸਭ (ਜਾ) ਜਗਾ ਕੀ ਰੇਣੁ ਹੋਹਿ॥
Prof. Sahib Singhਸਾਰੀ ਲੋਕਾਈ ਜਿਸ ਗੁਰੂ ਦੀ ਚਰਨ-ਧੂੜ ਹੁੰਦੀ ਹੈ,

ਪਦ ਅਰਥ ਰੇਨ = ਚਰਨ-ਧੂੜ। ਸਭ = ਸਾਰੀ ਲੁਕਾਈ। ਜਾ ਕੀ = ਜਿਸ (ਗੁਰੂ) ਦੀ।

SikhNet (Spanish)RARRA: Vuélvete el polvo debajo de los pies de todos los hombres,

ਤਜਿ ਅਭਿਮਾਨੁ; ਛੁਟੈ ਤੇਰੀ ਬਾਕੀ ॥

taj abhimaan; chhuttai teree baakee |

Sant Singh KhalsaGive up your egotistical pride, and the balance of your account shall be written off.
Manmohan Singhshed the ego and the balance due from thee shall be written off.
Manmohan Singh (Punjabi)ਜਾ ਆਪਣੀ ਹੰਗਤਾ ਛੱਡ ਦੇ ਅਤੇ ਤੇਰੇ ਜ਼ਿੰਮੇ ਜੋ ਬਕਾਇਆ ਹੈ, ਉਹ ਤੈਨੂੰ ਛੱਡ ਦਿੱਤਾ ਜਾਵੇਗਾ।
Fareedkot Teekaਔਰੁ ਅਭਮਾਨੁ ਕੋ ਤ੍ਯਾਗ ਦੇਹ (ਤ) ਤੌ ਤੇਰੇ ਕਰਮੋਂ ਕੀ ਬਾਕੀ ਛੂਟ ਜਾਵੇਗੀ॥
Prof. Sahib Singhਤੂੰ ਭੀ ਉਸ ਦੇ ਅੱਗੇ ਆਪਣੇ ਮਨ ਦਾ ਅਹੰਕਾਰ ਦੂਰ ਕਰ, ਤੇਰੇ ਅੰਦਰੋਂ ਕ੍ਰੋਧ ਦੇ ਸੰਸਕਾਰਾਂ ਦਾ ਲੇਖਾ ਮੁੱਕ ਜਾਏ।

ਪਦ ਅਰਥ ਤਜਿ = ਤਿਆਗ। ਬਾਕੀ = (ਮਨ ਵਿਚ ਇਕੱਠੇ ਹੋ ਚੁੱਕੇ ਕ੍ਰੋਧ ਦੇ ਸੰਸਕਾਰਾਂ ਦਾ) ਲੇਖਾ।

SikhNet (Spanish)y quítate de tu ego para que tu duda sea disipada.

ਰਣਿ ਦਰਗਹਿ; ਤਉ ਸੀਝਹਿ ਭਾਈ ॥

ran darageh; tau seejheh bhaaee |

Sant Singh KhalsaThen, you shall win the battle in the Court of the Lord, O Siblings of Destiny.
Manmohan SinghO brother then alone shalt thou win the battle in Lord's Court,
Manmohan Singh (Punjabi)ਹੇ ਵੀਰ! ਕੇਵਲ ਤਾਂ ਹੀ ਤੂੰ ਸਾਈਂ ਦੇ ਦਰਬਾਰ ਅੰਦਰ ਲੜਾਈ ਜਿੱਤੇਗਾ,
Fareedkot Teekaਹੇ ਭਾਈ! (ਰਣਿ) ਜੁਧ ਭੂਮੀ ਕੀ ਗਹ ਕੇ (ਦਰ) ਅੰਦਰ ਤੌ ਤੂੰ (ਸੀਝਹਿ) ਜੀਤੇਂਗਾ॥
Prof. Sahib Singhਹੇ ਭਾਈ! ਇਸ ਜਗਤ-ਰਣ-ਭੂਮੀ ਵਿਚ ਤੇ ਪ੍ਰਭੂ ਦੀ ਹਜ਼ੂਰੀ ਵਿਚ ਤਦੋਂ ਹੀ ਕਾਮਯਾਬ ਹੋਵੇਂਗਾ,

ਪਦ ਅਰਥ ਰਣਿ = ਰਣ ਵਿਚ, ਇਸ ਜਗਤ-ਰਣ-ਭੂਮੀ ਵਿਚ। ਦਰਗਹਿ = ਪ੍ਰਭੂ ਦੀ ਹਜ਼ੂਰੀ ਵਿਚ। ਸੀਝਹਿ = ਕਾਮਯਾਬ ਹੋਵੇਂਗਾ।

SikhNet (Spanish)Uno puede ser victorioso a los ojos de Dios

ਜਉ ਗੁਰਮੁਖਿ; ਰਾਮ ਨਾਮ ਲਿਵ ਲਾਈ ॥

jau guramukh; raam naam liv laaee |

Sant Singh KhalsaAs Gurmukh, lovingly attune yourself to the Lord's Name.
Manmohan Singhif under Guru's instruction thou fix thy attention on Lord's Name.
Manmohan Singh (Punjabi)ਜੇਕਰ ਤੂੰ ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦੇ ਨਾਮ ਨਾਲ ਆਪਣੀ ਬ੍ਰਿਤੀ ਜੋੜੇਗਾ।
Fareedkot Teekaਜੌ ਗੁਰੋਂ ਦ੍ਵਾਰੇ ਰਾਮ ਨਾਮ ਮੇਂ ਬ੍ਰਿਤੀ ਲਗਾਇ ਰਖੇਂਗਾ॥☬ਜੇ ਕਹੇ ਬਿਕਾਰ ਬ੍ਰਿਤੀ ਲਾਗਣੇ ਨਹੀਂ ਦੇਤੇ? ਸੋ ਕਹਤੇ ਹੈਂ:
Prof. Sahib Singhਜਦੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀਦੀ ਹੈ।

ਪਦ ਅਰਥ ਜਉ = ਜੇ।

SikhNet (Spanish)si uno habita en el Naam, el Nombre del Señor por la Gracia del Guru.

ਰਹਤ ਰਹਤ; ਰਹਿ ਜਾਹਿ ਬਿਕਾਰਾ ॥

rehat rehat; reh jaeh bikaaraa |

Sant Singh KhalsaYour evil ways shall be slowly and steadily blotted out,
Manmohan SinghThine sins shall slowly and steadily be blotted out,
Manmohan Singh (Punjabi)ਤੇਰੇ ਪਾਪ ਹੌਲੀ ਹੌਲੀ ਮਿਟ ਜਾਣਗੇ,
Fareedkot Teekaਬਿਕਾਰ (ਰਹਤ ਰਹਤ) ਹਟਤੇ ਹਟਤੇ ਹਟ ਜਾਤੇ ਹੈਂ; ਵਾ ਜੋ ਰਹਿਤ ਵਾਲੇ ਮਹਾਤਮਾ ਕੀ (ਰਹਤ) ਧਾਰਣਾ ਮੇਂ ਚਲਤੇ ਹੈਂ ਤਿਨ ਕੇ ਬਿਕਾਰ ਹਟ ਜਾਤੇ ਹੈਂ॥
Prof. Sahib Singhਬੇਅੰਤ ਵਿਕਾਰ ਸਹਜੇ ਸਹਜੇ ਦੂਰ ਹੋ ਜਾਂਦੇ ਹਨ,

ਪਦ ਅਰਥ ਰਹਤ ਰਹਤ = ਰਹਿੰਦੇ ਰਹਿੰਦੇ, ਸਹਜੇ ਸਹਜੇ। ਰਹਿ ਜਾਹਿ = ਮੁੱਕ ਜਾਂਦੇ ਹਨ।

SikhNet (Spanish)Entonces, practicando las buenas acciones, uno se deshace de todas sus faltas,

ਗੁਰ ਪੂਰੇ ਕੈ; ਸਬਦਿ ਅਪਾਰਾ ॥

gur poore kai; sabad apaaraa |

Sant Singh KhalsaBy the Shabad, the Incomparable Word of the Perfect Guru.
Manmohan Singhby the perfect Guru's unparalleled Gurbani.
Manmohan Singh (Punjabi)ਪੂਰਨ ਗੁਰਾਂ ਦੀ ਲਾਸਾਨੀ ਗੁਰਬਾਣੀ ਦੁਆਰਾ।
Fareedkot Teekaਪੂਰੇ ਗੁਰੋਂ ਕੇ (ਸਬਦਿ) ਉਪਦੇਸ ਕਰ (ਅਪਾਰਾ) ਬ੍ਯੰਤ ਵਾਹਿਗੁਰੂ ਕੋ ਜਾਨ ਲਈਤਾ ਹੈ॥
Prof. Sahib Singhਜਦੋਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜੀਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ (ਜੁੜਿਆਂ)। ਅਪਾਰਾ = ਬੇਅੰਤ।

SikhNet (Spanish)y habita en el Bani de la Palabra Infinita del Perfecto Guru.

ਰਾਤੇ ਰੰਗ; ਨਾਮ ਰਸ ਮਾਤੇ ॥

raate rang; naam ras maate |

Sant Singh KhalsaYou shall be imbued with the Lord's Love, and intoxicated with the Nectar of the Naam.
Manmohan SinghThey are imbued with Lord's love and are intoxicated with the Name Nectar,
Manmohan Singh (Punjabi)ਉਹ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਅਤੇ ਨਾਮ ਦੇ ਅੰਮ੍ਰਿਤ ਨਾਲ ਖੀਵੇ ਹੋ ਜਾਂਦੇ ਹਨ,
Fareedkot Teekaਸੋ ਵਾਹਿਗੁਰੂ ਕੇ (ਰੰਗ) ਪ੍ਰੇਮ ਮੇਂ ਰਾਤੇ ਹੈਂ ਔਰ ਨਾਮ ਰਸ ਮੇਂ (ਮਾਤੇ) ਮਸਤ ਹੂਏ ਹੈਂ॥
Prof. Sahib Singhਉਹ ਬੰਦੇ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਹਰੀ-ਨਾਮ ਦੇ ਸੁਆਦ ਵਿਚ ਮਸਤ ਰਹਿੰਦੇ ਹਨ (ਤੇ ਉਹ ਦੂਜਿਆਂ ਨਾਲ ਰੋਸ ਕਰਨ ਦੀ ਥਾਂ ਆਪਣੇ ਆਪ ਦੀ ਸੋਧ ਕਰਦੇ ਹਨ)

ਪਦ ਅਰਥ ਰਾਤੇ = ਰੰਗੇ ਹੋਏ। ਮਾਤੇ = ਮਸਤ।

SikhNet (Spanish)Aquéllos que están imbuidos en el Amor del Naam, el Nombre del Señor en su corazón, a ellos,

ਨਾਨਕ ਹਰਿ ਗੁਰ ਕੀਨੀ; ਦਾਤੇ ॥੪੪॥

naanak har gur keenee; daate |44|

Sant Singh KhalsaO Nanak, the Lord, the Guru, has given this gift. ||44||
Manmohan SinghNanak, to whom the Godly Guru gives the gift.
Manmohan Singh (Punjabi)ਨਾਨਕ, ਜਿਨ੍ਹਾਂ ਨੂੰ ਰੱਬ-ਰੂਪ ਗੁਰੂ ਜੀ ਦਾਤਿ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਹਰੀ ਰੂਪ ਗੁਰੋਂ ਨੇ ਨਾਮ ਕੀ (ਦਾਤੇ) ਬਖਸੀਸ ਕਰੀ ਹੈ॥੪੪॥
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤ ਦਿੱਤੀ ਹੈ ॥੪੪॥

ਪਦ ਅਰਥ ਗੁਰਿ = ਗੁਰੂ ਨੇ ॥੪੪॥

SikhNet (Spanish)oh, dice Nanak, el Dios Guru bendice con su Gracia.(44)
Shabad Guru Arjan Dev Ji Raag Gauree Ang 259

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਲਾਲਚ ਝੂਠ ਬਿਖੈ ਬਿਆਧਿ; ਇਆ ਦੇਹੀ ਮਹਿ ਬਾਸ ॥

laalach jhootth bikhai biaadh; eaa dehee meh baas |

Sant Singh KhalsaThe afflictions of greed, falsehood and corruption abide in this body.
Manmohan SinghThe afflictions of avarice falsehood and sin abide in this body.
Manmohan Singh (Punjabi)ਲੋਭ, ਕੂੜ ਅਤੇ ਪਾਪ ਦੀਆਂ ਬੀਮਾਰੀਆਂ ਇਸ ਸਰੀਰ ਅੰਦਰ ਵਸਦੀਆਂ ਹਨ।
Fareedkot Teekaਇਸ ਦੇਹੀ ਕੇ ਵਿਖੇ ਲਾਲਚ ਝੂਠ ਅਰ (ਬਿਆਧਿ) ਰੋਗ ਰੂਪ ਬਿਸਯੋਂ ਕਾ ਬਾਸਾ ਰਹਿਤਾ ਹੈ॥
Prof. Sahib Singh(ਸਾਧਾਰਨ ਤੌਰ ਤੇ ਸਾਡੇ) ਇਸ ਸਰੀਰ ਵਿਚ ਲਾਲਚ ਝੂਠ ਵਿਕਾਰਾਂ ਤੇ ਰੋਗਾਂ ਦਾ ਹੀ ਜ਼ੋਰ ਰਹਿੰਦਾ ਹੈ;

ਪਦ ਅਰਥ ਬਿਖੈ = ਵਿਸ਼ੇ-ਵਿਕਾਰ। ਬਿਆਧਿ = ਬੀਮਾਰੀਆਂ, ਰੋਗ। ਇਆ = ਇਸ।

SikhNet (Spanish)Estamos plagados de avaricia, de falsedad, de error y de aflicción en nuestras vidas.

ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ; ਨਾਨਕ ਸੂਖਿ ਨਿਵਾਸ ॥੧॥

har har amrit guramukh peea; naanak sookh nivaas |1|

Sant Singh KhalsaDrinking in the Ambrosial Nectar of the Lord's Name, Har, Har, O Nanak, the Gurmukh abides in peace. ||1||
Manmohan SinghBy quaffing through the Guru the Nectar of God's Name man dwells in peace, O Nanak.
Manmohan Singh (Punjabi)ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਸੁਧਾਰਸ ਪਾਨ ਕਰਨ ਦੁਆਰਾ ਇਨਸਾਨ ਆਰਾਮ ਅੰਦਰ ਵਸਦਾ ਹੈ, ਹੈ ਨਾਨਕ।
Fareedkot Teekaਪਰੰਤੂ ਜਿਸ ਗੁਰਮੁਖਿ ਨੇ ਹਰਿ ਹਰਿ ਨਾਮ ਅੰਮ੍ਰਿਤ ਕੋ ਪੀਆ ਹੈ ਤਿਸ ਕੇ ਰਿਦੇ ਮੇਂ ਸੁਖੋਂ ਕਾ ਨਿਵਾਸ ਹੂਆ ਹੈ॥੧॥
Prof. Sahib Singh(ਪਰ) ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ-ਰਸ ਪੀ ਲਿਆ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੂਖਿ = ਸੁਖ ਵਿਚ, ਆਤਮਕ ਆਨੰਦ ਵਿਚ ॥੧॥

SikhNet (Spanish)Solamente están en Paz, oh, dice Nanak, los que beben del Néctar del Señor por la Gracia del Guru.
Shabad Guru Arjan Dev Ji Raag Gauree Ang 259

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਲਲਾ; ਲਾਵਉ ਅਉਖਧ ਜਾਹੂ ॥

lalaa; laavau aaukhadh jaahoo |

Sant Singh KhalsaLALLA: One who takes the medicine of the Naam, the Name of the Lord,
Manmohan SinghL: He to whom thou appliest the medicine of Thy Name,
Manmohan Singh (Punjabi)ਲ-ਜਿਸ ਨੂੰ ਸੁਆਮੀ ਆਪਣੇ ਨਾਮ ਦੀ ਦਵਾਈ ਲਾਉਂਦਾ ਹੈ,
Fareedkot Teekaਲੱਲੇ ਦ੍ਵਾਰੇ ਕਹਤੇ ਹੈਂ: ਗੁਰੂ ਵੈਦ ਜਿਸ ਕੋ ਨਾਮ ਰੂਪ (ਅਉਖਧ) ਲਗਾਵਤੇ ਹੈਂ॥
Prof. Sahib Singhਮੈਨੂੰ ਯਕੀਨ ਹੈ ਕਿ ਜਿਸ ਕਿਸੇ ਨੂੰ (ਪ੍ਰਭੂ ਦੇ ਨਾਮ ਦੀ) ਦਵਾਈ ਦਿੱਤੀ ਜਾਏ,

ਪਦ ਅਰਥ ਲਾਵਉ = ਮੈਂ ਲਾਂਦਾ ਹਾਂ, ਮੈਨੂੰ ਯਕੀਨ ਹੈ ਕਿ ਜੇ ਕੋਈ ਵਰਤੇ। ਜਾਹੂ = ਜਿਸ ਨੂੰ।

SikhNet (Spanish)LALA: Donde sea que aplicamos el bálsamo del Naam, el Nombre del Señor,

ਦੂਖ ਦਰਦ; ਤਿਹ ਮਿਟਹਿ ਖਿਨਾਹੂ ॥

dookh darad; tih mitteh khinaahoo |

Sant Singh Khalsais cured of his pain and sorrow in an instant.
Manmohan SinghO Lord, is cured of his pain and sorrow in an instant.
Manmohan Singh (Punjabi)ਇਕ ਮੁਹਤ ਵਿੱਚ ਉਸ ਦੀ ਪੀੜ ਅਤੇ ਸੋਗ ਦੂਰ ਹੋ ਜਾਂਦੇ ਹਨ।
Fareedkot Teekaਤਿਸ ਪੁਰਸ ਕੇ ਤਨ ਮਨ ਕੇ ਦੁਖ ਸਭ ਖਿਨ ਵਿਖੇ (ਮਿਟਿਹ) ਦੂਰ ਹੋ ਜਾਤੇ ਹੈਂ॥
Prof. Sahib Singhਇਕ ਖਿਨ ਵਿਚ ਹੀ ਉਸ ਦੇ (ਆਤਮਕ) ਦੁੱਖ-ਦਰਦ ਮਿਟ ਜਾਂਦੇ ਹਨ।

ਪਦ ਅਰਥ ਤਿਹ = ਉਸ ਦੇ।

SikhNet (Spanish)ahí se alivian los dolores y las aflicciones en un instante.

ਨਾਮ ਅਉਖਧੁ; ਜਿਹ ਰਿਦੈ ਹਿਤਾਵੈ ॥

naam aaukhadh; jih ridai hitaavai |

Sant Singh KhalsaOne whose heart is filled with the medicine of the Naam,
Manmohan SinghHe who within his mind love the medicine of God's Name,
Manmohan Singh (Punjabi)ਜੋ ਆਪਣੇ ਮਨ ਅੰਦਰ ਰੱਬ ਦੇ ਨਾਮ ਦੀ ਦਵਾਈ ਨੂੰ ਪਿਆਰ ਕਰਦਾ ਹੈ,
Fareedkot Teekaਨਾਮ ਰੂਪੀ ਔਖਧੀ ਜਿਸੁ ਪੁਰਸ ਕੇ ਰਿਦੇ ਕੋ (ਹਿਤਾਵੈ) ਸੁਖਦਾਇਕ ਹੋ ਜਾਵੈ, ਵਾ ਨਾਮ ਮੇਂ ਪ੍ਰੇਮੁ ਆ ਜਾਵੈ॥
Prof. Sahib Singhਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਰੋਗ-ਨਾਸਕ ਪ੍ਰਭੂ-ਨਾਮ ਪਿਆਰਾ ਲੱਗਣ ਲੱਗ ਪਏ,

ਪਦ ਅਰਥ ਜਿਹ ਰਿਦੈ = ਜਿਸ ਦੇ ਹਿਰਦੇ ਵਿਚ। ਹਿਤਾਵੈ = ਪਿਆਰੀ ਲੱਗੇ।

SikhNet (Spanish)Si uno goza del Naam, el Nombre del Señor en su corazón,

ਤਾਹਿ; ਰੋਗੁ ਸੁਪਨੈ ਨਹੀ ਆਵੈ ॥

taeh; rog supanai nahee aavai |

Sant Singh Khalsais not infested with disease, even in his dreams.
Manmohan Singhis not infested by disease even in his dream.
Manmohan Singh (Punjabi)ਸੁਪਨੇ ਵਿੱਚ ਭੀ ਜ਼ਹਿਮਤ ਉਸ ਨੂੰ ਨਹੀਂ ਸਤਾਉਂਦੀ।
Fareedkot Teekaਤਿਸ ਪੁਰਸ ਕੋ ਸੁਪਨੇ ਵਿਖੇ ਭੀ ਅਗ੍ਯਾਨ ਰੂਪ ਰੋਗ ਨਹੀਂ ਆਵਤਾ॥
Prof. Sahib Singhਸੁਪਨੇ ਵਿਚ ਭੀ ਕੋਈ (ਆਤਮਕ) ਰੋਗ (ਵਿਕਾਰ) ਉਸ ਦੇ ਨੇੜੇ ਨਹੀਂ ਢੁਕਦਾ।
SikhNet (Spanish)las penas no lo tocan ni siquiera en sueños.

ਹਰਿ ਅਉਖਧੁ; ਸਭ ਘਟ ਹੈ ਭਾਈ ॥

har aaukhadh; sabh ghatt hai bhaaee |

Sant Singh KhalsaThe medicine of the Lord's Name is in all hearts, O Siblings of Destiny.
Manmohan SinghThe medicine of God's Name is in every heart, O Brother.
Manmohan Singh (Punjabi)ਰੱਬ ਦੇ ਨਾਮ ਦੀ ਦਵਾਈ ਹਰ ਇਕ ਦਿਲ ਅੰਦਰ ਹੈ, ਹੇ ਵੀਰ!
Fareedkot Teekaਹੇ ਭਾਈ! ਔਖਧਿ ਰੂਪ ਹਰੀ ਸਭ ਕੇ (ਘਟ) ਰਿਦੇ ਮੇਂ ਹੀ ਹੈ॥
Prof. Sahib Singhਹੇ ਭਾਈ! ਹਰੀ-ਨਾਮ ਦਵਾਈ ਹਰੇਕ ਹਿਰਦੇ ਵਿਚ ਮੌਜੂਦ ਹੈ,

ਪਦ ਅਰਥ ਅਉਖਧੁ = ਦਵਾਈ। ਸਭ ਘਟ = ਸਾਰੇ ਸਰੀਰਾਂ ਵਿਚ। ਭਾਈ = ਹੇ ਭਾਈ!

SikhNet (Spanish)Esta panacea está en los corazones de todos,

ਗੁਰ ਪੂਰੇ ਬਿਨੁ; ਬਿਧਿ ਨ ਬਨਾਈ ॥

gur poore bin; bidh na banaaee |

Sant Singh KhalsaWithout the Perfect Guru, no one knows how to prepare it.
Manmohan SinghExcept the Perfect Guru no one knows the method to prepare it.
Manmohan Singh (Punjabi)ਪੂਰਨ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਇਸ ਦੇ ਤਿਆਰ ਕਰਨ ਦਾ ਤਰੀਕਾ ਨਹੀਂ ਆਉਂਦਾ।
Fareedkot Teekaਪਰੰਤੂ ਪੂਰੇ ਗੁਰੋਂ ਸੇ ਬਿਨਾ (ਬਿਧਿ) ਜੁਗਤਿ ਕਿਸੇ ਨੇ ਨਹੀਂ ਬਨਾਈ॥
Prof. Sahib Singhਪਰ ਪੂਰੇ ਗੁਰੂ ਤੋਂ ਬਿਨਾ (ਵਰਤਣ ਦਾ) ਢੰਗ ਕਾਮਯਾਬ ਨਹੀਂ ਹੁੰਦਾ।

ਪਦ ਅਰਥ ਬਿਧਿ = ਤਰੀਕਾ, ਸਬਬ।

SikhNet (Spanish)pero uno no la descubre sin la Gracia del Guru.

ਗੁਰਿ ਪੂਰੈ; ਸੰਜਮੁ ਕਰਿ ਦੀਆ ॥

gur poorai; sanjam kar deea |

Sant Singh KhalsaWhen the Perfect Guru gives the instructions to prepare it,
Manmohan SinghWhen the Perfect Guru administers the medicine after giving the directions,
Manmohan Singh (Punjabi)ਜਦ ਪੂਰਨ ਗੁਰਦੇਵ ਜੀ ਪ੍ਰਹੇਜ਼ ਦਰਸਾ ਕੇ ਦਵਾਈ ਦਿੰਦੇ ਹਨ,
Fareedkot Teekaਜਬ ਪੂਰੇ ਗੁਰੋਂ ਨੈ ਜਗ੍ਯਾਸੂ ਰੂਪ ਜੀਵ ਕੋ ਸੰਜਮ ਪਥੁ ਕਰਨਾ ਬਤਾਇ ਦੀਆ ਹੈ, ਭਾਵ ਸੇ ਨਾਮ ਜਪਣੇ ਕੀ ਜੁਗਤ ਸਮਝਾਇ ਦਈ ਹੈ॥
Prof. Sahib Singhਪੂਰੇ ਗੁਰੂ ਨੇ (ਇਸ ਦਵਾਈ ਦੇ ਵਰਤਣ ਦਾ) ਪਰਹੇਜ਼ ਨੀਅਤ ਕਰ ਦਿੱਤਾ ਹੈ। (ਜੋ ਮਨੁੱਖ ਉਸ ਪਰਹੇਜ਼ ਅਨੁਸਾਰ ਦਵਾਈ ਵਰਤਦਾ ਹੈ)

ਪਦ ਅਰਥ ਗੁਰਿ = ਗੁਰੂ ਨੇ। ਸੰਜਮੁ = ਪੱਥ, ਪਰਹੇਜ਼।

SikhNet (Spanish)El Perfecto Guru muestra la manera de disciplinar la mente, y entonces,

ਨਾਨਕ. ਤਉ ਫਿਰਿ; ਦੂਖ ਨ ਥੀਆ ॥੪੫॥

naanak. tau fir; dookh na theea |45|

Sant Singh Khalsathen, O Nanak, one does not suffer illness again. ||45||
Manmohan Singhthen man sickens not again, O Nanak.
Manmohan Singh (Punjabi)ਨਾਨਕ, ਤਦ ਬੰਦਾ ਮੁੜ ਬੀਮਾਰ ਨਹੀਂ ਪੈਦਾ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਫਿਰ ਤਿਸ ਪੁਰਸ ਕੋ ਦੁਖ ਕਬੀ ਨਹੀਂ ਹੂਆ ਹੈ॥੪੫॥
Prof. Sahib Singhਹੇ ਨਾਨਕ! ਉਸ ਨੂੰ ਮੁੜ (ਕੋਈ ਵਿਕਾਰ) ਦੁੱਖ ਪੋਹ ਨਹੀਂ ਸਕਦਾ ॥੪੫॥
SikhNet (Spanish)oh, dice Nanak, para uno el dolor deja de existir.(1)
Shabad Guru Arjan Dev Ji Raag Gauree Ang 259

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਵਾਸੁਦੇਵ ਸਰਬਤ੍ਰ ਮੈ; ਊਨ ਨ ਕਤਹੂ ਠਾਇ ॥

vaasudev sarabatr mai; aoon na katahoo tthaae |

Sant Singh KhalsaThe All-pervading Lord is in all places. There is no place where He does not exist.
Manmohan SinghThe Pervading Lord is in all the places. In no place He is deficient.
Manmohan Singh (Punjabi)ਵਿਆਪਕ ਪ੍ਰਭੂ ਸਾਰੀਆਂ ਥਾਵਾਂ ਵਿੱਚ ਹੈ। ਕਿਸੇ ਜਗ੍ਹਾਂ ਵਿੱਚ ਭੀ ਉਹ ਘਟ ਨਹੀਂ।
Fareedkot Teekaਹੇ ਭਾਈ! (ਵਾਸਦੇਵ) ਪਰਮੇਸ੍ਵਰ ਸਰਬ ਅਸਥਾਨੋਂ ਮੇਂ ਸਮਾਨ ਸੱਤਾ ਕਰ ਪੂਰਨ ਹੋ ਰਹਾ ਹੈ। ਕਿਸੀ ਅਸਥਾਨ ਮੇਂ ਊਣਤਾ ਨਹੀਂ ਹੈ॥
Prof. Sahib Singhਪਰਮਾਤਮਾ ਸਭ ਥਾਈਂ ਮੌਜੂਦ ਹੈ, ਕਿਸੇ ਭੀ ਥਾਂ ਵਿਚ ਉਸ ਦੀ ਅਣਹੋਂਦ ਨਹੀਂ ਹੈ।

ਪਦ ਅਰਥ ਵਾਸੁਦੇਵ = {ਵਸੁਦੇਵ ਦਾ ਪੁਤ੍ਰ, ਕ੍ਰਿਸ਼ਨ ਜੀ} ਪਰਮਾਤਮਾ। ਊਨ = ਅਣਹੋਂਦ, ਊਣਤਾ। ਕਤਹੂ ਠਾਇ = ਕਿਸੇ ਥਾਂ ਵਿਚ।

SikhNet (Spanish)Él, el Todo Prevaleciente Señor, está en todas partes; sin Él no hay nada.

ਅੰਤਰਿ ਬਾਹਰਿ ਸੰਗਿ ਹੈ; ਨਾਨਕ. ਕਾਇ ਦੁਰਾਇ ॥੧॥

antar baahar sang hai; naanak. kaae duraae |1|

Sant Singh KhalsaInside and outside, He is with you. O Nanak, what can be hidden from Him? ||1||
Manmohan SinghWithin and without he is with thee. What can be concealed from Him, O Nanak.
Manmohan Singh (Punjabi)ਅੰਦਰ ਤੇ ਬਾਹਰ ਉਹ ਤੇਰੇ ਨਾਲ ਹੈ, ਉਸ ਪਾਸੋ ਕੀ ਲੁਕਾਇਆ ਜਾ ਸਕਦਾ ਹੈ, ਹੈ ਨਾਨਕ?
Fareedkot Teekaਅੰਤਰ ਬਾਹਰ ਸਭ ਕੇ ਸੰਗਿ ਹੀ ਰਹਿਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸੇ (ਦੁਰਾਇ) ਛਪਾਉ ਕਿਆ ਹੈ॥੧॥
Prof. Sahib Singhਹੇ ਨਾਨਕ! ਸਭ ਜੀਵਾਂ ਦੇ ਅੰਦਰ ਤੇ ਚੁਫੇਰੇ ਪ੍ਰਭੂ ਅੰਗ-ਸੰਗ ਹੈ, (ਉਸ ਤੋਂ) ਕੋਈ ਲੁਕਾਉ ਨਹੀਂ ਹੋ ਸਕਦਾ ॥੧॥

ਪਦ ਅਰਥ ਕਾਇ ਦੁਰਾਇ = ਕੇਹੜਾ ਲੁਕਾਉ? ਠਾਉ = ਥਾਂ। ਠਾਇ = ਥਾਂ। ਵਿਚ ॥੧॥

SikhNet (Spanish)Y nos acompaña, oh, dice Nanak, dentro y fuera de nuestra persona; ¿por qué entonces piensas que Él está lejos?
Shabad Guru Arjan Dev Ji Raag Gauree Ang 259 - 260

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਵਵਾ ਵੈਰੁ; ਨ ਕਰੀਐ ਕਾਹੂ ॥

vavaa vair; na kareeai kaahoo |

Sant Singh KhalsaWAWWA: Do not harbor hatred against anyone.
Manmohan SinghW: Bear not enmity to any one.
Manmohan Singh (Punjabi)ਕਿਸੇ ਨਾਲ ਭੀ ਦੁਸ਼ਮਨੀ ਨਾਂ ਕਰ।
Fareedkot Teekaਵਵੇ ਦੁਆਰੇ ਉਪਦੇਸ ਕਰਤੇ ਹੈਂ: ਹੇ ਭਾਈ! ਵੈਰ ਭਾਵ (ਕਾਹੂ) ਕਿਸੀ ਕੇ ਸਾਥ ਨਾ ਕਰੀਏ॥
Prof. Sahib Singhਕਿਸੇ ਨਾਲ ਭੀ (ਕੋਈ) ਵੈਰ ਨਹੀਂ ਕਰਨਾ ਚਾਹੀਦਾ,

ਪਦ ਅਰਥ ਕਾਹੂ = ਕਿਸੇ ਨਾਲ।

SikhNet (Spanish)WAWWA: No estés alienado de otros seres,

ਘਟ ਘਟ ਅੰਤਰਿ; ਬ੍ਰਹਮ ਸਮਾਹੂ ॥

ghatt ghatt antar; braham samaahoo |

Sant Singh KhalsaIn each and every heart, God is contained.
Manmohan SinghIn every heart the Lord is contained.
Manmohan Singh (Punjabi)ਹਰਬ ਦਿਲ ਅੰਦਰ ਸੁਆਮੀ ਰਮਿਆ ਹੋਇਆ ਹੈ।
Fareedkot Teekaਕਯੋਂਕਿ (ਘਟ ਘਟ) ਸਰਬ ਘਟੋਂ ਮੇਂ ਏਕ ਬ੍ਰਹਮ ਹੀ (ਸਮਾਹੂ) ਬ੍ਯਾਪਕ ਹੋ ਰਹਾ ਹੈ॥
Prof. Sahib Singhਕਿਉਂਕਿ ਹਰੇਕ ਸਰੀਰ ਵਿਚ ਪਰਮਾਤਮਾ ਸਮਾਇਆ ਹੋਇਆ ਹੈ।

ਪਦ ਅਰਥ ਸਮਾਹੂ = ਵਿਆਪਕ ਹੈ।

SikhNet (Spanish)porque en cada corazón prevalece el Señor.

ਵਾਸੁਦੇਵ; ਜਲ ਥਲ ਮਹਿ ਰਵਿਆ ॥

vaasudev; jal thal meh raviaa |

Sant Singh KhalsaThe All-pervading Lord is permeating and pervading the oceans and the land.
Manmohan SinghThe Pervading Lord is contained in sea and land.
Manmohan Singh (Punjabi)ਵਿਆਪਕ ਸੁਆਮੀ ਸਮੁੰਦਰ ਅਤੇ ਧਰਤੀ ਵਿੱਚ ਵਿਆਪਕ ਹੈ।
Fareedkot Teeka(ਵਾਸਦੇਵ) ਪਰਮੇਸ੍ਵਰ ਜਲੋਂ ਥਲੋਂ ਮੇਂ (ਰਵਿਆ) ਬਯਾਪਕ ਹੋ ਰਹਾ ਹੈ॥
Prof. Sahib Singhਪਰਮਾਤਮਾ ਪਾਣੀ ਵਿਚ ਧਰਤੀ ਵਿਚ (ਜ਼ੱਰੇ ਜ਼ੱਰੇ ਵਿਚ) ਵਿਆਪਕ ਹੈ,

ਪਦ ਅਰਥ ਰਵਿਆ = ਮੌਜੂਦ ਹੈ।

SikhNet (Spanish)El Señor está en la tierra y en los mares,

ਗੁਰ ਪ੍ਰਸਾਦਿ; ਵਿਰਲੈ ਹੀ ਗਵਿਆ ॥

gur prasaad; viralai hee gaviaa |

Sant Singh KhalsaHow rare are those who, by Guru's Grace, sing of Him.
Manmohan SinghSome rare person, by Guru's grace sings His praise.
Manmohan Singh (Punjabi)ਕੋਈ ਟਾਂਵਾਂ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਉਸ ਦਾ ਜੱਸ ਗਾਇਨ ਕਰਦਾ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਸੇ ਵਿਰਲੇ ਪੁਰਸ ਨੇ ਹੀ (ਗਵਿਆ) ਜਾਣਿਆ ਵਾ ਤਿਸੁ ਕੇ ਜਸ ਕੋ ਗਾਯਾ ਹੈ; ਵਾ ਤਿਸੁ ਮੇਂ ਗਵਨੁ ਕੀਆ, ਭਾਵ ਪ੍ਰਾਪਤਿ ਹੂਆ ਹੈ॥
Prof. Sahib Singhਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ (ਉਸ ਪ੍ਰਭੂ ਤਕ) ਪਹੁੰਚ ਹਾਸਲ ਕੀਤੀ ਹੈ।

ਪਦ ਅਰਥ ਗਵਿਆ = ਗਮਨ ਕੀਆ, ਪਹੁੰਚ ਹਾਸਲ ਕੀਤੀ।

SikhNet (Spanish)pero excepcional es aquél que canta Su Alabanza por la Gracia del Guru.

ਵੈਰ ਵਿਰੋਧ ਮਿਟੇ; ਤਿਹ ਮਨ ਤੇ ॥

vair virodh mitte; tih man te |

Sant Singh KhalsaHatred and alienation depart from those
Manmohan SinghEnmity and variance depart from the mind of him,
Manmohan Singh (Punjabi)ਉਸ ਦੇ ਦੁਸ਼ਮਨੀ ਅਤੇ ਖਟਪਟੀ ਉਸ ਦੇ ਚਿੱਤ ਤੋਂ ਦੂਰ ਹੋ ਜਾਂਦੇ ਹਨ,
Fareedkot Teeka(ਵੈਰ ਵਿਰੋਧ) ਸਮਾਨ ਅਧਿਕ ਵੈਰੁ ਤਿਨ ਕੇ ਮਨ ਸੇ ਨਿਬ੍ਰਿਤ ਹੋਏ ਹੈਂ॥
Prof. Sahib Singhਉਹਨਾਂ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦੇ ਹਨ,
SikhNet (Spanish)Deja de sentirse aislado de los demás,

ਹਰਿ ਕੀਰਤਨੁ; ਗੁਰਮੁਖਿ ਜੋ ਸੁਨਤੇ ॥

har keeratan; guramukh jo sunate |

Sant Singh Khalsawho, as Gurmukh, listen to the Kirtan of the Lord's Praises.
Manmohan Singhwho through the Guru, hears God's praise.
Manmohan Singh (Punjabi)ਜੋ ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਜੱਸ ਸ੍ਰਵਣ ਕਰਦਾ ਹੈ।
Fareedkot Teekaਜੋ ਗੁਰਮੁਖਿ ਜਨ ਹਰੀ ਕੇ (ਕੀਰਤਨੁ) ਜਸ ਕੋ ਸ੍ਰਵਣ ਕਰਤੇ ਹੈਂ॥
Prof. Sahib Singhਜੋ ਗੁਰੂ ਦੀ ਸ਼ਰਨ ਲੈ ਕੇ ਉਸ ਦੀ ਸਿਫ਼ਤ-ਸਾਲਾਹ ਸੁਣਦੇ ਹਨ।
SikhNet (Spanish)si uno responde a la Alabanza por la Gracia del Guru,.

ਵਰਨ ਚਿਹਨ; ਸਗਲਹ ਤੇ ਰਹਤਾ ॥

varan chihan; sagalah te rahataa |

Sant Singh KhalsaO Nanak, one who becomes Gurmukh chants the Name of the Lord,
Manmohan SinghHe rises above all caste and caste marks,
Manmohan Singh (Punjabi)ਉਹ ਸਮੂਹ ਜਾਤ ਅਤੇ ਜਾਤ ਦੇ ਚਿੰਨ੍ਹਾਂ ਤੋਂ ਆਜ਼ਾਦ ਹੋ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਗੁਰੋਂ ਦ੍ਵਾਰੇ ਹਰਿ ਹਰਿ ਨਾਮ ਕੋ (ਕਹਤਾ) ਉਚਾਰਨ ਕਰਤਾ ਹੈ॥
Prof. Sahib Singhਪਰਮਾਤਮਾ ਜਾਤਿ-ਪਾਤਿ, ਰੂਪ-ਰੇਖ ਤੋਂ ਨਿਆਰਾ ਹੈ (ਉਸ ਦੀ ਕੋਈ ਜਾਤਿ-ਪਾਤਿ ਉਸ ਦਾ ਕੋਈ ਰੂਪ-ਰੇਖ ਦੱਸੇ ਨਹੀਂ ਜਾ ਸਕਦੇ)।

ਪਦ ਅਰਥ ਵਰਨ = ਰੰਗ, ਜਾਤਿ-ਪਾਤ। ਚਿਹਨ = ਨਿਸ਼ਾਨ, ਰੂਪ-ਰੇਖ। ਸਗਲਹ ਤੇ = ਸਭ (ਜਾਤਿ-ਪਾਤਿ, ਰੂਪ-ਰੇਖ) ਤੋਂ। ਰਹਤਾ = ਵੱਖਰਾ।

SikhNet (Spanish)Cantando la Alabanza del Señor,

ਨਾਨਕ. ਹਰਿ ਹਰਿ; ਗੁਰਮੁਖਿ ਜੋ ਕਹਤਾ ॥੪੬॥

naanak. har har; guramukh jo kahataa |46|

Sant Singh KhalsaHar, Har, and rises above all social classes and status symbols. ||46||
Manmohan SinghO Nanak who under Guru's instruction utters God's Name.
Manmohan Singh (Punjabi)ਹੇ ਨਾਨਕ! ਜੋ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਦਾ ਹੈ।
Fareedkot Teekaਸੋ ਸੰਪੂਰਨ (ਵਰਨ) ਚਾਰੋ ਵਰਨੋਂ ਵਾ ਗੌਰ ਸ੍ਯਾਮ ਆਦਿਕ ਰੰਗੋਂ ਸੇ ਅਰ (ਚਿਹਨ) ਲਸਣ ਤਿਲ ਆਦਿਕ ਨਿਸਾਨੀਓਂ ਸੇ ਰਹਤ ਹੈ, ਭਾਵ ਵਹੁ ਪੁਰਸ ਵਾਹਗੁਰੂ ਕਾ ਸ੍ਵਰੂਪ ਹੈ॥੪੬॥
Prof. Sahib Singh(ਪਰ) ਹੇ ਨਾਨਕ! ਜੋ ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ (ਉਨ੍ਹਾਂ ਨੂੰ ਇਹ ਅਵੱਸਥਾ ਪ੍ਰਾਪਤ ਹੁੰਦੀ ਹੈ) ॥੪੬॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। {ਨੋਟ: ਤੀਜੀ ਚੌਥੀ ਤੁਕ ਦਾ ਅਰਥ ਇਕੱਠਾ ਹੀ ਕਰਨਾ ਹੈ ਤੇ ਚੌਥੀ ਤੁਕ ਤੋਂ ਸ਼ੁਰੂ ਕਰਨਾ ਹੈ} ॥੪੬॥

SikhNet (Spanish)por la Gracia del Guru, pierde la distinción del color y del credo. (46)
Shabad Guru Arjan Dev Ji Raag Gauree Ang 260

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਹਉ ਹਉ ਕਰਤ ਬਿਹਾਨੀਆ; ਸਾਕਤ ਮੁਗਧ ਅਜਾਨ ॥

hau hau karat bihaaneea; saakat mugadh ajaan |

Sant Singh KhalsaActing in egotism, selfishness and conceit, the foolish, ignorant, faithless cynic wastes his life.
Manmohan SinghThe stupid and ignorant mammon-worshipper passes his life practising pride.
Manmohan Singh (Punjabi)ਮੂਰਖ ਅਤੇ ਅਣਜਾਣ ਮਾਇਆ ਦਾ ਉਪਾਸ਼ਕ ਹੰਕਾਰ ਕਰਦਾ ਹੋਇਆ ਆਪਣੀ ਅਵਸਥਾ ਗੁਜਾਰ ਲੈਦਾ ਹੈ।
Fareedkot Teekaਜੋ (ਸਾਕਤ) ਮਨਮੁਖ (ਮੁਗਧ ਅਜਾਨ) ਅਤੀ ਮੂਰਖ ਹੈਂ ਤਿਨ ਕੀ ਆਯੂ (ਹਉ ਹਉ) ਬਾਰੰਬਾਰ ਹੰਤਾ ਕਰਤਿਆਂ (ਬਿਹਾਨੀਆ) ਬਿਤੀਤ ਹੋ ਗਈ ਹੈ॥
Prof. Sahib Singhਮਾਇਆ-ਗ੍ਰਸੇ ਮੂਰਖ ਬੇਸਮਝ ਮਨੁੱਖਾਂ ਦੀ ਉਮਰ ਇਸੇ ਵਹਣ ਵਿਚ ਬੀਤ ਜਾਂਦੀ ਹੈ ਕਿ ਮੈਂ ਹੀ ਵੱਡਾ ਹੋਵਾਂ, ਮੈਂ ਹੀ ਹੋਵਾਂ।

ਪਦ ਅਰਥ ਹਉ ਹਉ = ਮੈਂ (ਹੀ ਹੋਵਾਂ) ਮੈਂ (ਹੀ ਵੱਡਾ ਬਣਾਂ)। ਸਾਕਤ = ਮਾਇਆ-ਗ੍ਰਸੇ ਜੀਵ। ਮੁਗਧ = ਮੂਰਖ।

SikhNet (Spanish)Los alabadores tontos de Maya, siempre pensando primero en ellos mismos,

ੜੜਕਿ ਮੁਏ. ਜਿਉ ਤ੍ਰਿਖਾਵੰਤ; ਨਾਨਕ. ਕਿਰਤਿ ਕਮਾਨ ॥੧॥

rrarrak mue. jiau trikhaavant; naanak. kirat kamaan |1|

Sant Singh KhalsaHe dies in agony, like one dying of thirst; O Nanak, this is because of the deeds he has done. ||1||
Manmohan SinghIn agony he dies like a thirsty man and obtains the fruit of his deeds done.
Manmohan Singh (Punjabi)ਦੁਖ ਅੰਦਰ ਉਹ ਪਿਆਸੇ ਪੁਰਸ਼ ਦੀ ਤਰ੍ਹਾਂ ਮਰ ਜਾਂਦਾ ਹੈ, ਅਤੇ ਆਪਣੇ ਕੀਤੇ ਕਰਮਾਂ ਦਾ ਫਲ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਪੂਰਬਲੇ (ਕਿਰਤਿ ਕਮਾਨ) ਕਰਮ ਕਮਾਏ ਕੇ ਅਨੁਸਾਰ ਤ੍ਰਿਖਾਤਰੋਂ ਕੀ ਨ੍ਯਾਈ (ੜੜਕਿ) ਛੋਭ ਕਰਕੇ, ਭਾਵ ਤੜਫ ਕਰ ਕੇ ਮਾਰ ਗਏ ਹੈਂ॥੧॥
Prof. Sahib Singhਹੇ ਨਾਨਕ! ਹਉਮੈ ਦੇ ਆਸਰੇ ਕੀਤੇ ਕੰਮਾਂ (ਦੇ ਸੰਸਕਾਰਾਂ) ਦੇ ਕਾਰਨ, ਹਉਮੈ ਦਾ ਕੰਡਾ ਚੁਭ ਚੁਭ ਕੇ ਹੀ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ, ਜਿਵੇਂ ਕੋਈ ਤ੍ਰਿਹਾਇਆ (ਪਾਣੀ ਖੁਣੋਂ ਮਰਦਾ ਹੈ, ਉਹ ਆਤਮਕ ਸੁਖ ਬਾਝੋਂ ਤੜਫਦੇ ਹਨ) ॥੧॥

ਪਦ ਅਰਥ ੜੜਕਿ = (ਹਉਮੈ ਦਾ ਕੰਡਾ) ਚੁਭ ਚੁਭ ਕੇ। ਮੁਏ = ਆਤਮਕ ਮੌਤੇ ਮਰਦੇ ਹਨ, ਆਤਮਕ ਆਨੰਦ ਗਵਾ ਲੈਂਦੇ ਹਨ। ਤ੍ਰਿਖਾਵੰਤ = ਤਿਹਾਇਆ। ਕਿਰਤਿ = ਕਿਰਤ ਅਨੁਸਾਰ। ਕਿਰਤਿ ਕਮਾਨ = ਕਮਾਈ ਹੋਈ ਕਿਰਤ ਅਨੁਸਾਰ, ਹਉਮੈ ਦੇ ਆਸਰੇ ਕੀਤੇ ਕਰਮਾਂ ਅਨੁਸਾਰ ॥੧॥

SikhNet (Spanish)se murieron de dolor y de sed, fueron llevados a ese estado como consecuencia de sus acciones.(1)
Shabad Guru Arjan Dev Ji Raag Gauree Ang 260

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ੜਾੜਾ; ੜਾੜਿ ਮਿਟੈ ਸੰਗਿ ਸਾਧੂ ॥

rraarraa; rraarr mittai sang saadhoo |

Sant Singh KhalsaRARRA: Conflict is eliminated in the Saadh Sangat, the Company of the Holy;
Manmohan SinghR: By associating with the Saints his strife ends,
Manmohan Singh (Punjabi)ੜ- ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦੇ ਦੇ ਝਗੜੇ ਖਤਮ ਹੋ ਜਾਂਦੇ ਹਨ,
Fareedkot Teekaੜਾੜੇ ਦੁਆਰੇ ਉਪਦੇਸ ਕਰਤੇ ਹੈਂ: ਸਾਧੂਓਂ ਕੇ ਸੰਗ ਕਰ ਜਨਮ ਮਰਨ ਕਾ (ੜਾੜ) ਝਗੜਾ ਮਿਟ ਜਾਤਾ ਹੈ॥
Prof. Sahib Singh(ਮਨੁੱਖ ਦੇ ਅੰਦਰੋਂ ਹਉਮੈ ਦੇ ਕੰਡੇ ਦੀ) ਚੋਭ ਗੁਰੂ ਦੀ ਸੰਗਤਿ ਵਿਚ ਹੀ ਮਿਟਦੀ ਹੈ,

ਪਦ ਅਰਥ ੜਾੜਿ = ਰੜਕ, ਚੋਭ, ਖਹ-ਖਹ। ਸਾਧੂ = ਗੁਰੂ।

SikhNet (Spanish)RARRA: El conflicto y la turbulencia de la mente son calmados en la Saad Sangat, la Compañía de los Santos;

ਕਰਮ ਧਰਮ ਤਤੁ; ਨਾਮ ਅਰਾਧੂ ॥

karam dharam tat; naam araadhoo |

Sant Singh Khalsameditate in adoration on the Naam, the Name of the Lord, the essence of karma and Dharma.
Manmohan Singhand he meditates on the Name which is the essence of religious rites and creeds.
Manmohan Singh (Punjabi)ਅਤੇ ਉਹ ਨਾਮ ਦਾ ਆਰਾਧਨ ਕਰਦਾ ਹੈ, ਜੋ ਮਜ਼ਹਬੀ ਕੰਮਾਂ ਤੇ ਈਮਾਨਾਂ ਦਾ ਨਚੋੜ ਹੈ।
Fareedkot Teekaਸਭੀ ਕਰਮ ਧਰਮ ਕਰਨੇ ਕਾ (ਤਤੁ) ਸਾਰ ਇਹੀ ਹੈ, ਜੋ ਨਾਮ ਕਾ (ਅਰਾਧੂ) ਜਪਣਾ ਹੈ॥
Prof. Sahib Singh(ਕਿਉਂਕਿ ਸੰਗਤਿ ਵਿਚ ਪ੍ਰਭੂ ਦਾ ਨਾਮ ਮਿਲਦਾ ਹੈ ਤੇ) ਹਰੀ-ਨਾਮ ਦਾ ਸਿਮਰਨ ਸਾਰੇ ਧਾਰਮਿਕ ਕਰਮਾਂ ਦਾ ਨਿਚੋੜ ਹੈ।

ਪਦ ਅਰਥ ਕਰਮ ਧਰਮ ਤਤੁ = ਧਾਰਮਿਕ ਕੰਮਾਂ ਦਾ ਤੱਤ।

SikhNet (Spanish)ahí, medita en adoración del Naam, el Nombre del Señor, la Esencia del Karma y del Dharma.

ਰੂੜੋ; ਜਿਹ ਬਸਿਓ ਰਿਦ ਮਾਹੀ ॥

roorro; jih basio rid maahee |

Sant Singh KhalsaWhen the Beautiful Lord abides within the heart,
Manmohan SinghIn whose heart the Beauteous Lord abides,
Manmohan Singh (Punjabi)ਜਿਸ ਦੇ ਦਿਲ ਅੰਦਰ ਸੁੰਦਰ ਸੁਆਮੀ ਨਿਵਾਸ ਰਖਦਾ ਹੈ,
Fareedkot Teekaਸੁੰਦਰ ਪਰਮੇਸ੍ਵਰ ਜਿਸ ਪੁਰਸ ਕੇ ਰਿਦੇ ਮੇਂ ਬਸਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸੋਹਣਾ ਪ੍ਰਭੂ ਆ ਵੱਸੇ,

ਪਦ ਅਰਥ ਰੂੜੋ = ਸੁੰਦਰ ਹਰੀ।

SikhNet (Spanish)Cuando el Bello Señor habita en el corazón,

ਉਆ ਕੀ; ੜਾੜਿ ਮਿਟਤ ਬਿਨਸਾਹੀ ॥

auaa kee; rraarr mittat binasaahee |

Sant Singh Khalsaconflict is erased and ended.
Manmohan Singhhis strife is erased and ended.
Manmohan Singh (Punjabi)ਉਸ ਦਾ ਝਗੜਾ ਮਰ ਤੇ ਮੁਕ ਜਾਂਦਾ ਹੈ।
Fareedkot Teekaਉਸ ਪੁਰਸ ਕੀ (ੜਾੜ) ਲੜਾਈ ਬਿਨਸਾਉਣੇ ਵਾਲੀ ਮਿਟ ਜਾਤੀ ਹੈ; ਵਾ (ਬਿਨਸਾਹੀ) ਪਾਪ ਰੂਪ ਕਾਲਖ ਤੇ ਰਹਤ ਹੋ ਜਾਤਾ ਹੈ॥
Prof. Sahib Singhਉਸ ਦੇ ਅੰਦਰੋਂ ਹਉਮੈ ਦੇ ਕੰਡੇ ਦੀ ਚੋਭ ਜ਼ਰੂਰ ਨਾਸ ਹੋ ਜਾਂਦੀ ਹੈ, ਮਿਟ ਜਾਂਦੀ ਹੈ।

ਪਦ ਅਰਥ ਬਿਨਸਾਹੀ = ਨਾਸ ਹੋ ਜਾਂਦੀ ਹੈ।

SikhNet (Spanish)la mente se calma,

ੜਾੜਿ ਕਰਤ; ਸਾਕਤ ਗਾਵਾਰਾ ॥

rraarr karat; saakat gaavaaraa |

Sant Singh KhalsaThe foolish, faithless cynic picks arguments
Manmohan SinghThe ignorant infidel in whose heart the sin of intellectual pride abides,
Manmohan Singh (Punjabi)ਅਨਜਾਣ ਕਾਫਰ ਜਿਸ ਦੇ ਦਿਲ ਅੰਦਰ ਅਹੰਕਾਰੀ ਮਤ ਦਾ ਪਾਪ ਵਸਦਾ ਹੈ,
Fareedkot Teekaਮਨਮੁਖ ਮੂਰਖ ਝਗੜੋਂ ਕੋ ਕਰਤੇ ਹੈਂ॥
Prof. Sahib Singhਇਹ ਹਉਮੈ ਵਾਲੀ ਰੜਕ (ਆਪਣੇ ਅੰਦਰ) ਉਹੀ ਮੂਰਖ ਮਾਇਆ-ਗ੍ਰਸੇ ਬੰਦੇ ਕਾਇਮ ਰੱਖਦੇ ਹਨ,
SikhNet (Spanish)el cínico, tonto y sin fe, entra en conflicto de argumentos,

ਜੇਹ ਹੀਐ; ਅਹੰਬੁਧਿ ਬਿਕਾਰਾ ॥

jeh heeai; ahanbudh bikaaraa |

Sant Singh Khalsahis heart is filled with corruption and egotistical intellect.
Manmohan Singhpicks up quarrels.
Manmohan Singh (Punjabi)ਬਖੇੜੇ ਖੜੇ ਕਰ ਲੈਦਾ ਹੈ।
Fareedkot Teeka(ਜੇਹ) ਜਿਨ ਕੇ ਰਿਦੇ ਮੇਂ ਹੰਤਾ ਬੁਧੀ ਬਿਕਾਰ ਰੂਪ ਹੈ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਹਉਮੈ ਵਾਲੀ ਬੁੱਧੀ ਤੋਂ ਉਪਜੇ ਭੈੜ ਟਿਕੇ ਰਹਿੰਦੇ ਹਨ।

ਪਦ ਅਰਥ ਜੇਹ = ਜਿਸ ਦੇ। ਹੀਐ = ਹਿਰਦੇ ਵਿਚ। ਅਹੰਬੁਧਿ ਵਿਕਾਰਾ = ਮੈਂ ਵੱਡਾ ਬਣ ਜਾਵਾਂ; ਇਸ ਸਮਝ ਅਨੁਸਾਰ ਕੀਤੇ ਮਾੜੇ ਕੰਮ।

SikhNet (Spanish)pues su corazón esta atrapado en la corrupción y el intelecto egoísta.

ੜਾੜਾ; ਗੁਰਮੁਖਿ ੜਾੜਿ ਮਿਟਾਈ ॥

rraarraa; guramukh rraarr mittaaee |

Sant Singh KhalsaRARRA: For the Gurmukh, conflict is eliminated in an instant,
Manmohan SinghRh: the strife ceases in a moment,
Manmohan Singh (Punjabi)ੜ-ਇਕ ਮੁਹਤ ਅੰਦਰ ਹੀ ਬਖੇੜਾ ਮੁੱਕ ਜਾਂਦਾ ਹੈ,
Fareedkot Teekaਪੁਨਾ ੜਾੜੇ ਦ੍ਵਾਰਾ ਕਹਤੇ ਹੈਂ: ਜਿਸ ਪੁਰਸ ਨੇ ਬਿਬਾਦ ਬੁਧੀ ਮਿਟਾਇ ਦਈ ਹੈ॥
Prof. Sahib Singhਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਵਾਲੀ ਚੋਭ ਦੂਰ ਕਰ ਲਈ,
SikhNet (Spanish)RARRA: Para el Gurmukj el conflicto es eliminado en un instante,

ਨਿਮਖ ਮਾਹਿ; ਨਾਨਕ ਸਮਝਾਈ ॥੪੭॥

nimakh maeh; naanak samajhaaee |47|

Sant Singh KhalsaO Nanak, through the Teachings. ||47||
Manmohan Singhwhen the Exalted Guru instructs,.O Nanak.
Manmohan Singh (Punjabi)ਨਾਨਕ, ਜਦ ਮੁਖੀ ਗੁਰਦੇਵ ਜੀ ਉਪਦੇਸ਼ਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਪੁਰਸ਼ ਕੋ ਨਿਮਖ ਮਾਤ੍ਰ ਮੇਂ (ਸਮਝਾਈ) ਗ੍ਯਾਤ ਹੋਇ ਆਈ ਹੈ॥੪੭॥
Prof. Sahib Singhਹੇ ਨਾਨਕ! ਉਹਨਾਂ ਨੂੰ ਗੁਰੂ ਅੱਖ ਦੇ ਇਕ ਫੋਰ ਵਿਚ ਹੀ ਆਤਮਕ ਆਨੰਦ ਦੀ ਝਲਕ ਵਿਖਾ ਦੇਂਦਾ ਹੈ ॥੪੭॥
SikhNet (Spanish)oh, dice Nanak, en un sólo instante. (47)
Shabad Guru Arjan Dev Ji Raag Gauree Ang 260

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਸਾਧੂ ਕੀ ਮਨ ਓਟ ਗਹੁ; ਉਕਤਿ ਸਿਆਨਪ ਤਿਆਗੁ ॥

saadhoo kee man ott gahu; ukat siaanap tiaag |

Sant Singh KhalsaO mind, grasp the Support of the Holy Saint; give up your clever arguments.
Manmohan SinghO my soul, grasp the protection of the Saint and lay aside thy argumentation and cleverness.
Manmohan Singh (Punjabi)ਹੈ ਮੇਰੀ ਜਿੰਦੜੀਏ! ਸੰਤ ਦੀ ਪਨਾਹ ਪਕੜ ਅਤੇ ਆਪਣੀ ਦਲੀਲ-ਬਾਜੀ ਤੇ ਚਤੁਰਾਈ ਨੂੰ ਛੱਡ ਦੇ।
Fareedkot Teekaਹੇ ਭਾਈ! ਮਨ ਮੇਂ ਸਾਧੂ ਕੀ (ਓਟ) ਸਰਣਿ ਗ੍ਰਹਣ ਕਰ, (ਉਕਤਿ) ਬਾਣੀ ਕੀ ਕਥਨੀ ਅਰ (ਸਿਆਨਪ) ਬੁਧੀ ਕੀ ਚਤੁਰਾਈ ਸਭ ਤ੍ਯਾਗ ਦੇਹ॥
Prof. Sahib Singhਹੇ ਮਨ! (ਜੇ ਹਉਮੈ ਦੀ ਚੋਭ ਤੋਂ ਬਚਣਾ ਹੈ, ਤਾਂ) ਗੁਰੂ ਦਾ ਆਸਰਾ ਲੈ, ਆਪਣੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ।

ਪਦ ਅਰਥ ਸਾਧੂ = ਗੁਰੂ। ਮਨ = ਹੇ ਮਨ! ਗਹੁ = ਫੜ। ਉਕਤਿ = ਦਲੀਲ-ਬਾਜ਼ੀ।

SikhNet (Spanish)Busca tú el refugio de los Santos, oh mente, y deja toda tu astucia intelectual.

ਗੁਰ ਦੀਖਿਆ ਜਿਹ ਮਨਿ ਬਸੈ; ਨਾਨਕ. ਮਸਤਕਿ ਭਾਗੁ ॥੧॥

gur deekhiaa jih man basai; naanak. masatak bhaag |1|

Sant Singh KhalsaOne who has the Guru's Teachings within his mind, O Nanak, has good destiny inscribed upon his forehead. ||1||
Manmohan SinghHe within whose heart Guru's instruction abides had good luck recorded on his brow, O Nanak.
Manmohan Singh (Punjabi)ਜਿਸ ਦੇ ਦਿਲ ਅੰਦਰ ਗੁਰਾਂ ਦਾ ਉਪਦੇਸ਼ ਵਸਦਾ ਹੈ, ਹੇ ਨਾਨਕ! ਉਸ ਦੇ ਮੱਥੇ ਉਤੇ ਚੰਗੇ ਨਸੀਬ ਲਿਖੇ ਹੋਏ ਹਨ।
Fareedkot Teekaਗੁਰੋਂ ਕੀ (ਦੀਖਿਆ) ਸਿਖ੍ਯਾ ਜਿਸ ਪੁਰਸ ਕੇ ਮਨ ਮੇਂ ਬਸਤੀ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸੀ ਪੁਰਸ ਕੇ ਮਸਤਕ ਕੇ ਉਤਮ ਭਾਗ ਜਾਨਣੇ॥੧॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਿੱਖਿਆ ਵੱਸ ਪੈਂਦੀ ਹੈ, ਉਸ ਦੇ ਮੱਥੇ ਉਤੇ ਚੰਗਾ ਲੇਖ (ਉਘੜਿਆ ਸਮਝੋ) ॥੧॥

ਪਦ ਅਰਥ ਦੀਖਿਆ = ਸਿੱਖਿਆ। ਜਿਹ ਮਨਿ = ਜਿਸ ਦੇ ਮਨ ਵਿਚ। ਮਸਤਕਿ = ਮੱਥੇ ਉਤੇ। ਭਾਗੁ = ਚੰਗਾ ਲੇਖ ॥੧॥

SikhNet (Spanish)Enaltece en tu corazón la Instrucción del Guru, y la fortuna te sonreirá. (1)
Shabad Guru Arjan Dev Ji Raag Gauree Ang 260

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਸਸਾ; ਸਰਨਿ ਪਰੇ ਅਬ ਹਾਰੇ ॥

sasaa; saran pare ab haare |

Sant Singh KhalsaSASSA: I have now entered Your Sanctuary, Lord;
Manmohan SinghS: I have now O Lord, entered Thine sanctuary,
Manmohan Singh (Punjabi)ਸ- ਮੈਂ ਹੁਣ ਹੇ ਸੁਆਮੀ! ਤੇਰੀ ਸ਼ਰਣਾਗਤ ਆਇਆ ਹਾਂ,
Fareedkot Teekaਸਸੇ ਦ੍ਵਾਰਾ ਕਹਿਤੇ ਹੈਂ: ਅਬ ਹਾਰ ਕਰ ਤਿਸ ਵਾਹਿਗੁਰੂ ਕੀ ਸਰਿਣ ਪੜੇ ਹੈਂ॥
Prof. Sahib Singhਹੇ ਧਰਤੀ ਦੇ ਸਾਈਂ! (ਹਉਮੈ ਦੀ ਚੋਭ ਤੋਂ ਬਚਣ ਲਈ ਅਨੇਕਾਂ ਚਤੁਰਾਈਆਂ ਸਿਆਣਪਾਂ ਕੀਤੀਆਂ, ਪਰ ਕੁਝ ਨ ਬਣਿਆ, ਹੁਣ) ਹਾਰ ਕੇ ਤੇਰੀ ਸਰਨ ਪਏ ਹਾਂ।

ਪਦ ਅਰਥ ਹਾਰੇ = ਹਾਰਿ, ਹਾਰ ਕੇ।

SikhNet (Spanish)SASSA: Entrego mi ser a Ti, oh Señor; me sujeto a Tu Voluntad.

ਸਾਸਤ੍ਰ ਸਿਮ੍ਰਿਤਿ; ਬੇਦ ਪੂਕਾਰੇ ॥

saasatr simrit; bed pookaare |

Sant Singh KhalsaI am so tired of reciting the Shaastras, the Simritees and the Vedas.
Manmohan SinghI have become weary of repeating Shashtras, Simritis and the Vedas.
Manmohan Singh (Punjabi)ਸ਼ਾਸਤ੍ਰਾਂ, ਸਿੰਮ੍ਰਤੀਆਂ ਅਤੇ ਵੇਦਾਂ ਦੇ ਉਚਾਰਣ ਕਰਨ ਤੋਂ ਹਾਰ ਹੁਟ ਕੇ।
Fareedkot Teekaਜਿਸ ਕੋ ਸਤਾਈ ਸਿੰਮ੍ਰਤੀਆਂ, ਖਟ ਸਾਸਤ੍ਰ ਅਰ ਚਾਰੋਂ ਬੇਦ ਸਤ ਕਰ ਕੇ ਪੁਕਾਰਤੇ ਹੈਂ॥
Prof. Sahib Singh(ਪੰਡਿਤ ਲੋਕ) ਸਿਮ੍ਰਤੀਆਂ ਸ਼ਾਸਤ੍ਰ ਵੇਦ (ਆਦਿਕ ਧਰਮ-ਪੁਸਤਕ) ਉੱਚੀ ਉੱਚੀ ਪੜ੍ਹਦੇ ਹਨ।

ਪਦ ਅਰਥ ਸਾਸਤ੍ਰ = ਹਿੰਦੂ ਫ਼ਿਲਾਸਫ਼ੀ ਦੇ ਛੇ ਪੁਸਤਕ = ਸਾਂਖ, ਜੋਗ, ਨਿਆਇ, ਮੀਮਾਂਸਾ, ਵੈਸ਼ੇਸਕ, ਵੇਦਾਂਤ।

SikhNet (Spanish)Ni los Vedas, los Shastras o los Smritis hablan de nadie más.

ਸੋਧਤ ਸੋਧਤ; ਸੋਧਿ ਬੀਚਾਰਾ ॥

sodhat sodhat; sodh beechaaraa |

Sant Singh KhalsaI searched and searched and searched, and now I have come to realize,
Manmohan SinghBy searching and scrutinizing,
Manmohan Singh (Punjabi)ਛਾਣ ਬੀਣ ਤੇ ਨਿਰਣਯ ਕਰਨ ਦੁਆਰਾ,
Fareedkot Teeka(ਸੋਧਤ ਸੋਧਤ ਸੋਧਿ) ਮਨ ਤਨ ਬਾਣੀ ਕਰ ਵਾ ਸਿੰਮ੍ਰਤੀਓਂ ਕੋ ਸੋਧਿਆ ਅਰ ਸਾਸਤ੍ਰੋਂ ਕੋ ਢੂੰਢਾ, ਪੁਨਾ ਬੇਦੋਂ ਕੋ ਭੀ ਸੋਧ, ਭਾਵ ਸਭ ਕਾ ਸਿਧਾਂਤੁ ਵੀਚਾਰਿਆ ਹੈ॥
Prof. Sahib Singhਪਰ ਬਹੁਤ ਵਿਚਾਰ ਵਿਚਾਰ ਕੇ ਇਸੇ ਨਤੀਜੇ ਤੇ ਅਪੜੀਦਾ ਹੈ,
SikhNet (Spanish)He aprendido esta sabiduría después de deliberarlo mucho,

ਬਿਨੁ ਹਰਿ ਭਜਨ; ਨਹੀ ਛੁਟਕਾਰਾ ॥

bin har bhajan; nahee chhuttakaaraa |

Sant Singh Khalsathat without meditating on the Lord, there is no emancipation.
Manmohan SinghI have realised that without God's meditation man obtains not emancipation.
Manmohan Singh (Punjabi)ਮੈਂ ਅਨੁਭਵ ਕਰ ਲਿਆ ਹੈ ਕਿ ਰੱਬ ਦੀ ਬੰਦਗੀ ਦੇ ਬਗੈਰ ਬੰਦੇ ਦੀ ਖਲਾਸੀ ਨਹੀਂ ਹੁੰਦੀ।
Fareedkot Teekaਸਭੀ ਯਹੀਂ ਕਹਤੇ ਹੈਂ ਕਿ ਹਰੀ ਕੇ ਭਜਨ ਸੇ ਬਿਨਾਂ ਜੀਵ ਕਾ ਕਬੀ ਛੁਟਕਾਰਾ ਨਹੀਂ ਹੋਨਾ। ਅਰ ਵਾਹਿਗੁਰੂ ਕੇ ਆਗੇ ਹਮ ਸਦੀਵ ਯਹੀ ਬੇਨਤੀ ਕਰਤੇ ਹੈਂ ਕਿ ਹੇ ਅਕਾਲ ਪੁਰਖ!
Prof. Sahib Singhਕਿ ਹਰੀ-ਨਾਮ ਦੇ ਸਿਮਰਨ ਤੋਂ ਬਿਨਾ (ਹਉਮੈ ਦੀ ਚੋਭ ਤੋਂ) ਖ਼ਲਾਸੀ ਨਹੀਂ ਹੋ ਸਕਦੀ।

ਪਦ ਅਰਥ ਛੁਟਕਾਰਾ = (ਮਾਇਆ ਦੇ ਮੋਹ ਤੋਂ) ਖ਼ਲਾਸੀ।

SikhNet (Spanish)que uno no es emancipado excepto por habitar en Ti.

ਸਾਸਿ ਸਾਸਿ; ਹਮ ਭੂਲਨਹਾਰੇ ॥

saas saas; ham bhoolanahaare |

Sant Singh KhalsaWith each and every breath, I make mistakes.
Manmohan SinghWith every breath I make mistakes.
Manmohan Singh (Punjabi)ਹਰ ਸੁਆਸ ਨਾਲ ਮੈਂ ਗਲਤੀਆਂ ਕਰਦਾ ਹਾਂ।
Fareedkot Teekaਸ੍ਵਾਸ ਸ੍ਵਾਸ ਹਮ ਮਨ ਬਾਣੀ ਕਰ ਸਦਾ ਭੂਲਨ ਹਾਰ ਹੈਂ॥
Prof. Sahib Singhਹੇ ਗੁਪਾਲ! ਅਸੀਂ ਜੀਵ ਸੁਆਸ ਸੁਆਸ ਭੁੱਲਾਂ ਕਰਦੇ ਹਾਂ।
SikhNet (Spanish)Oh Rey y Maestro, estamos siempre viviendo en el error,

ਤੁਮ ਸਮਰਥ; ਅਗਨਤ ਅਪਾਰੇ ॥

tum samarath; aganat apaare |

Sant Singh KhalsaYou are All-powerful, endless and infinite.
Manmohan SinghThou art Omnipotent Incomputable and Infinite.
Manmohan Singh (Punjabi)ਤੂੰ ਹੇ ਸਾਹਿਬ, ਸਰਬ-ਸ਼ਕਤੀਵਾਨ, ਗਿਣਤੀ-ਰਹਿਤ ਅਤੇ ਅਨੰਤ ਹੈ।
Fareedkot Teekaਹੇ (ਅਪਾਰੇ) ਬੇਅੰਤ ਵਾਹਿਗੁਰੂ! ਤੁਮ ਸਮਰਥ ਗਿਣਤੀ ਮੇਂ ਨਹੀਂ ਆਵਤੇ ਹੋ॥
Prof. Sahib Singhਤੂੰ ਸਾਡੀਆਂ ਭੁੱਲਾਂ ਨੂੰ ਬਖ਼ਸ਼ਣ-ਜੋਗ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।
SikhNet (Spanish)pero Tu eres Todo Poderoso, Indescriptible e Infinito.

ਸਰਨਿ ਪਰੇ ਕੀ; ਰਾਖੁ ਦਇਆਲਾ ॥

saran pare kee; raakh deaalaa |

Sant Singh KhalsaI seek Your Sanctuary - please save me, Merciful Lord!
Manmohan SinghO Lord, Merciful master save me, I have sought Thine protection.
Manmohan Singh (Punjabi)ਮਿਹਰਬਾਨ ਮਾਲਕ, ਮੇਰੀ ਰੱਖਿਆ ਕਰ, ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ (ਦਇਆਲਾ) ਦਯਾ ਕੇ ਮੰਦਰ! ਸਰਨ ਪੜੇ ਹੂਏ ਕੀ ਮੇਰੀ ਲਜਾ ਕੋ ਰਾਖੀਏ॥
Prof. Sahib Singhਹੇ ਦਿਆਲ! ਸਰਨ ਪਿਆਂ ਦੀ ਲਾਜ ਰੱਖ (ਤੇ ਸਾਨੂੰ ਹਉਮੈ ਦੇ ਕੰਡੇ ਦੀ ਚੋਭ ਤੋਂ ਬਚਾਈ ਰੱਖ।)
SikhNet (Spanish)Ten piedad de Nanak, oh, Sostenedor de la Tierra,

ਨਾਨਕ; ਤੁਮਰੇ ਬਾਲ ਗੁਪਾਲਾ ॥੪੮॥

naanak; tumare baal gupaalaa |48|

Sant Singh KhalsaNanak is Your child, O Lord of the World. ||48||
Manmohan SinghO Cherisher of the world, Nanak is a child of Thine.
Manmohan Singh (Punjabi)ਹੈ ਸ੍ਰਿਸ਼ਟੀ ਦੇ ਪਾਲਣਹਾਰ! ਨਾਨਕ ਤੇਰਾ ਬੱਚਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਗੁਪਾਲ ਜੀ! ਹਮ ਆਪ ਕੇ ਬਾਲਕੇ ਹੈਂ॥੪੮॥
Prof. Sahib Singhਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ, ਤੇ ਆਖ-) ਹੇ ਗੋਪਾਲ! ਅਸੀਂ ਤੇਰੇ ਬੱਚੇ ਹਾਂ ॥੪੮॥

ਪਦ ਅਰਥ ਗੁਪਾਲਾ = ਹੇ ਗੋਪਾਲ! ਹੇ ਧਰਤੀ ਦੇ ਸਾਈਂ! ॥੪੮॥

SikhNet (Spanish)como tu hijo, él busca Tu Refugio. (48)
Shabad Guru Arjan Dev Ji Raag Gauree Ang 260

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਖੁਦੀ ਮਿਟੀ. ਤਬ ਸੁਖ ਭਏ; ਮਨ ਤਨ ਭਏ ਅਰੋਗ ॥

khudee mittee. tab sukh bhe; man tan bhe arog |

Sant Singh KhalsaWhen selfishness and conceit are erased, peace comes, and the mind and body are healed.
Manmohan SinghWhen self-conceit is erased then does peace ensue and the mind and body are healed.
Manmohan Singh (Punjabi)ਜਦ ਸਵੈ-ਹੰਗਤਾ ਮਿਟ ਜਾਂਦੀ ਹੈ, ਤਦ ਠੰਢ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਆਤਮਾ ਤੇ ਦੇਹਿ ਤੰਦਰੁਸਤ ਹੋ ਜਾਂਦੇ ਹਨ।
Fareedkot Teeka(ਖੁਦੀ) ਖੁਦਪਸੰਦੀ ਅਰਥਾਤ ਅਹੰਤਾ ਮਿਟੀ ਤਬ ਸੁਖ ਪ੍ਰਾਪਤਿ ਹੂਏ ਔਰ ਮਨ ਤਨ ਸੇਤੀ ਅਰੋਗਤਾ ਕੋ ਪ੍ਰਾਪਤਿ ਭਏ ਹੈਂ॥
Prof. Sahib Singhਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ (ਜਿਸ ਦੀ ਬਰਕਤਿ ਨਾਲ) ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ।

ਪਦ ਅਰਥ ਖੁਦ = ਖ਼ੁਦ, ਮੈਂ ਆਪ, ਹਉ। ਖੁਦੀ = ਮੈਂ ਮੈਂ ਵਾਲਾ ਸੁਭਾਉ, ਹਉਮੈ। ਅਰੋਗ = ਨਿਰੋਆ।

SikhNet (Spanish)Cuando uno se deshace de su ego, está en Paz, y el cuerpo y la mente están saludables,

ਨਾਨਕ. ਦ੍ਰਿਸਟੀ ਆਇਆ; ਉਸਤਤਿ ਕਰਨੈ ਜੋਗੁ ॥੧॥

naanak. drisattee aaeaa; usatat karanai jog |1|

Sant Singh KhalsaO Nanak, then He comes to be seen - the One who is worthy of praise. ||1||
Manmohan SinghNanak then it is that He who is worthy of praise is beheld.
Manmohan Singh (Punjabi)ਨਾਨਕ ਤਦ, ਉਹ ਜੋ ਉਪਮਾ ਕਰਨ ਦੇ ਲਾਇਕ ਹੈ, ਨਜ਼ਰ ਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਸਤਤੀ ਕਰਨੇ ਯੋਗ ਵਾਹਿਗੁਰੂ ਹਮ ਕੋ ਦ੍ਰਿਸਟੀ ਆਇਆ ਹੈ॥੧॥
Prof. Sahib Singhਹੇ ਨਾਨਕ! (ਹਉਮੈ ਮਿਟਿਆਂ ਹੀ) ਮਨੁੱਖ ਨੂੰ ਉਹ ਪਰਮਾਤਮਾ (ਹਰ ਥਾਂ) ਦਿੱਸ ਪੈਂਦਾ ਹੈ ਜੋ ਸਚ-ਮੁਚ ਸਿਫ਼ਤ-ਸਾਲਾਹ ਦਾ ਹੱਕਦਾਰ ਹੈ ॥੧॥

ਪਦ ਅਰਥ ਦ੍ਰਿਸਟੀ ਆਇਆ = ਦਿੱਸ ਪੈਂਦਾ ਹੈ। ਉਸਤਤਿ ਕਰਨੈ ਜੋਗ = ਜੋ ਸਚ-ਮੁਚ ਵਡਿਆਈ ਦਾ ਹੱਕਦਾਰ ਹੈ ॥੧॥

SikhNet (Spanish)y uno ve a su Señor siempre Digno de Alabanza.(1)
Shabad Guru Arjan Dev Ji Raag Gauree Ang 260

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਖਖਾ; ਖਰਾ ਸਰਾਹਉ ਤਾਹੂ ॥

khakhaa; kharaa saraahau taahoo |

Sant Singh KhalsaKHAKHA: Praise and extol Him on High,
Manmohan SinghKh: Greatly eulogise Him,
Manmohan Singh (Punjabi)ਖ-ਉਸ ਦੀ ਘਨੇਰੀ ਵਡਿਆਈ ਕਰ,
Fareedkot Teekaਖੱਖੇ ਦੁਆਰਾ ਕਹਿਤੇ ਹੈਂ: ਤਿਸ (ਖਰਾ) ਸੁਧ ਕੋ ਵਾ ਅਤਿਸੈ ਕਰ ਸਹਾਰਨਾ ਕਰੋ॥
Prof. Sahib Singhਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਲਾ ਕੇ ਕਰਦਾ ਹਾਂ,

ਪਦ ਅਰਥ ਖਰਾ = ਚੰਗੀ ਤਰ੍ਹਾਂ। ਸਰਾਹਉ = ਸਰਾਹਉਂ, ਮੈਂ ਸਲਾਹੁੰਦਾ ਹਾਂ।

SikhNet (Spanish)KHAKJA: Elogio solamente a mi Señor,

ਜੋ ਖਿਨ ਮਹਿ; ਊਨੇ. ਸੁਭਰ ਭਰਾਹੂ ॥

jo khin meh; aoone. subhar bharaahoo |

Sant Singh Khalsawho fills the empty to over-flowing in an instant.
Manmohan Singhwho in an instant fills to the brim the empty ones.
Manmohan Singh (Punjabi)ਜੋ ਇਕ ਮੁਹਤ ਅੰਦਰ ਖਾਲੀਆਂ ਨੂੰ ਲਬਾ-ਲਬ ਭਰ ਦਿੰਦਾ ਹੈ।
Fareedkot Teekaਜੋ ਇਕ ਛਿਨ ਵਿਖੇ ਊਣੇ ਕੋ (ਸੁਭਰ) ਲਬਾ ਲਬ ਕਰ ਕੇ (ਭਰਾਹੂ) ਭਰ ਦੇਤਾ ਹੈ॥
Prof. Sahib Singhਜੋ ਇਕ ਖਿਣ ਵਿਚ ਉਹਨਾਂ (ਹਿਰਦਿਆਂ) ਨੂੰ (ਭਲੇ ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ ਜੋ ਪਹਿਲਾਂ (ਗੁਣਾਂ ਤੋਂ) ਸੱਖਣੇ ਸਨ।

ਪਦ ਅਰਥ ਊਨੇ = ਖ਼ਾਲੀ। ਸੁਭਰ = ਨਕਾ-ਨਕ।

SikhNet (Spanish)Quien en un instante llena las vasijas vacías.

ਖਰਾ ਨਿਮਾਨਾ; ਹੋਤ ਪਰਾਨੀ ॥

kharaa nimaanaa; hot paraanee |

Sant Singh KhalsaWhen the mortal being becomes totally humble,
Manmohan SinghWhen the mortal becomes thoroughly humble,
Manmohan Singh (Punjabi)ਜਦ ਜੀਵ ਐਨ ਆਜਜ਼ ਹੋ ਜਾਵਦਾ ਹੈ,
Fareedkot Teekaਜਬ (ਪਰਾਨੀ) ਜੀਵ (ਖਰਾ) ਅਤੀ (ਨਿਮਾਨਾ) ਗਰੀਬ ਹੋ ਜਾਤਾ ਹੈ॥
Prof. Sahib Singh(ਖ਼ੁਦੀ ਮਿਟਾ ਕੇ ਜਦੋਂ) ਮਨੁੱਖ ਚੰਗੀ ਤਰ੍ਹਾਂ ਨਿਰ-ਅਹੰਕਾਰ ਹੋ ਜਾਂਦਾ ਹੈ,

ਪਦ ਅਰਥ ਨਿਮਾਨਾ = ਨਿਰ-ਅਹੰਕਾਰ। ਪਰਾਨੀ = ਜੀਵ। ਜਾਪੈ = ਜਾਪਦਾ ਹੈ।

SikhNet (Spanish)Si un hombre se vuelve humilde

ਅਨਦਿਨੁ ਜਾਪੈ; ਪ੍ਰਭ ਨਿਰਬਾਨੀ ॥

anadin jaapai; prabh nirabaanee |

Sant Singh Khalsathen he meditates night and day on God, the Detached Lord of Nirvaanaa.
Manmohan Singhhe then remembers the Pristine Lord, night and day.
Manmohan Singh (Punjabi)ਤਾਂ ਉਹ ਰਾਤ ਦਿਨ ਬੇਦਾਗ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਔਰ ਰਾਤ੍ਰਿ ਦਿਨ ਪ੍ਰਭੂ (ਨਿਰਬਾਨੀ) ਨਿਰਬਾਨ ਕੋ ਸਿਮਰਤਾ ਹੈ॥
Prof. Sahib Singhਤਾਂ ਹਰ ਵੇਲੇ ਵਾਸਨਾ-ਰਹਿਤ ਪਰਮਾਤਮਾ ਨੂੰ ਸਿਮਰਦਾ ਹੈ।

ਪਦ ਅਰਥ ਨਿਰਬਾਨੀ = ਵਾਸਨਾ ਤੋਂ ਰਹਿਤ।

SikhNet (Spanish)y entrega su ser al Señor y piensa en Él, el Señor de Nirvana, noche y día,

ਭਾਵੈ ਖਸਮ; ਤ ਉਆ ਸੁਖੁ ਦੇਤਾ ॥

bhaavai khasam; ta uaa sukh detaa |

Sant Singh KhalsaIf it pleases the Will of our Lord and Master, then He blesses us with peace.
Manmohan SinghIf it pleases the Lord then dies he grant peace.
Manmohan Singh (Punjabi)ਜੇਕਰ ਸੁਆਮੀ ਨੂੰ ਚੰਗਾ ਲੱਗੇ, ਤਦ ਉਹ ਆਰਾਮ ਬਖਸ਼ਦਾ ਹੈ।
Fareedkot Teekaਸੋ ਜੇਕਰ (ਖਸਮ) ਵਾਹਿਗੁਰੂ ਕੋ ਤਿਸ ਕਾ ਜਪਣਾ ਭਾਇ ਜਾਵੇ ਤੌ ਤਿਸ ਕੋ (ਆ) ਸਰਬ ਓਰ ਸੇ, ਵਾ (ਉਆ) ਉਸ ਕੌ ਸੁਖ ਦੇਤਾ ਹੈ॥
Prof. Sahib Singh(ਇਸ ਤਰ੍ਹਾਂ) ਮਨੁੱਖ ਖਸਮ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਉਸ ਨੂੰ ਆਤਮਕ ਸੁਖ ਬਖ਼ਸ਼ਦਾ ਹੈ।

ਪਦ ਅਰਥ ਭਾਵੈ ਖਸਮ = ਖਸਮ ਨੂੰ ਚੰਗਾ ਲੱਗਦਾ ਹੈ।

SikhNet (Spanish)el Señor lo bendice con la Paz, si es Su Voluntad.

ਪਾਰਬ੍ਰਹਮੁ; ਐਸੋ ਆਗਨਤਾ ॥

paarabraham; aiso aaganataa |

Sant Singh KhalsaSuch is the Infinite, Supreme Lord God.
Manmohan SinghSo Infinite is the Supreme Lord.
Manmohan Singh (Punjabi)ਇਹੋ ਜਿਹਾ ਅਨੰਤ ਹੈ ਪਰਮ ਪ੍ਰਭੂ।
Fareedkot Teeka(ਪਾਰਬ੍ਰਹਮ) ਵਾਹਿਗੁਰੂ ਐਸਾ ਅਗਿਨਤ ਹੈ॥
Prof. Sahib Singhਪਾਰਬ੍ਰਹਮ ਬੜਾ ਬੇਅੰਤ ਹੈ (ਬੇ-ਪਰਵਾਹ ਹੈ),

ਪਦ ਅਰਥ ਆਗਨਤਾ = ਬੇਅੰਤ।

SikhNet (Spanish)Tal es el Indescriptible Señor,

ਅਸੰਖ ਖਤੇ; ਖਿਨ ਬਖਸਨਹਾਰਾ ॥

asankh khate; khin bakhasanahaaraa |

Sant Singh KhalsaHe forgives countless sins in an instant.
Manmohan SinghNumberless sins he forgives in an instant.
Manmohan Singh (Punjabi)ਅਣਗਿਣਤ ਪਾਪ ਉਹ ਇਕ ਮੁਹਤ ਵਿੱਚ ਮਾਫ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਃ (ਅਸੰਖ) ਅਗਨਤ (ਖਤੇ) ਦੋਸੋਂ ਕੋ ਏਕ ਛਿਨ ਵਿਖੇ ਬਖਸ਼ਨੇ ਵਾਲਾ ਹੈ॥
Prof. Sahib Singhਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ।

ਪਦ ਅਰਥ ਅਸੰਖ = ਅਣਗਿਣਤ, ਜਿਨ੍ਹਾਂ ਦੀ ਸੰਖਿਆ (ਗਿਣਤੀ) ਨ ਹੋ ਸਕੇ। ਖਤੇ = ਪਾਪ।

SikhNet (Spanish)Él perdona millones de faltas en un instante.

ਨਾਨਕ; ਸਾਹਿਬ ਸਦਾ ਦਇਆਰਾ ॥੪੯॥

naanak; saahib sadaa deaaraa |49|

Sant Singh KhalsaO Nanak, our Lord and Master is merciful forever. ||49||
Manmohan SinghNanak the Master is ever Merciful.
Manmohan Singh (Punjabi)ਨਾਨਕ ਮਾਲਕ ਸਦੀਵ ਹੀ ਮਿਹਰਬਾਨ ਹੈ।
Fareedkot Teeka(ਸਾਹਿਬ) ਸ੍ਵਾਮੀ ਸਦਾ ਦ੍ਯਾਲ ਹੈ॥੪੯॥
Prof. Sahib Singhਹੇ ਨਾਨਕ! ਮਾਲਕ-ਪ੍ਰਭੂ ਸਦਾ ਹੀ ਦਇਆ ਕਰਨ ਵਾਲਾ ਹੈ ॥੪੯॥

ਪਦ ਅਰਥ ਦਇਆਰਾ = ਦਿਆਲ ॥੪੮॥

SikhNet (Spanish)Oh, dice Nanak, el Señor es siempre Misericordioso. (49)
Shabad Guru Arjan Dev Ji Raag Gauree Ang 260

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਸਤਿ ਕਹਉ. ਸੁਨਿ ਮਨ ਮੇਰੇ; ਸਰਨਿ ਪਰਹੁ ਹਰਿ ਰਾਇ ॥

sat khau. sun man mere; saran parahu har raae |

Sant Singh KhalsaI speak the Truth - listen, O my mind: take to the Sanctuary of the Sovereign Lord King.
Manmohan SinghVerily I say unto thee hear me O My soul. Fall under the protection of God the King.
Manmohan Singh (Punjabi)ਮੈਂ ਤੈਨੂੰ ਸੱਚ ਆਖਦਾ ਹਾਂ, ਕੰਨ ਕਰ ਹੈ ਮੇਰੀ ਜਿੰਦੇ! ਵਾਹਿਗੁਰੂ ਪਾਤਸ਼ਾਹ ਦੀ ਪਨਾਹ ਵਿੱਚ ਜਾ ਡਿੱਗ।
Fareedkot Teekaਸੁਣ ਹੇ ਮੇਰੇ ਮਨ! ਮੈਂ (ਸਤਿ) ਨਿਸਚ੍ਯ ਕਰ ਕਹਿਤਾ ਹੌਂ, ਹਰੀ ਰਾਜਾ ਕੀ ਸ਼ਰਣ ਪੜੋ॥
Prof. Sahib Singhਹੇ ਮੇਰੇ ਮਨ! ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, (ਇਸ ਨੂੰ) ਸੁਣ। ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ ਪਰਮਾਤਮਾ ਦੀ ਸਰਨ ਪਉ।

ਪਦ ਅਰਥ ਸਤਿ = ਸੱਚ। ਕਹਉ = ਕਹਉਂ, ਮੈਂ ਆਖਦਾ ਹਾਂ। ਮਨ = ਹੇ ਮਨ!

SikhNet (Spanish)Te digo la verdad, oh mi mente, entrégate al Señor,

ਉਕਤਿ ਸਿਆਨਪ ਸਗਲ ਤਿਆਗਿ; ਨਾਨਕ. ਲਏ ਸਮਾਇ ॥੧॥

aukat siaanap sagal tiaag; naanak. le samaae |1|

Sant Singh KhalsaGive up all your clever tricks, O Nanak, and He shall absorb you into Himself. ||1||
Manmohan SinghCast aside all thy devices and clevernesses and God shall merge thee in Himself O Nanak.
Manmohan Singh (Punjabi)ਆਪਣੀਆਂ ਸਾਰੀਆਂ ਯੁਕਤੀਆਂ ਅਤੇ ਚਤਰਾਈਆਂ ਛੱਡ ਦੇ, ਅਤੇ ਵਾਹਿਗੁਰੂ ਤੈਨੂੰ ਆਪਣੇ ਅੰਦਰ ਲੀਨ ਕਰ ਲਵੇਗਾ, ਹੇ ਨਾਨਕ!
Fareedkot Teeka(ਉਕਤਿ) ਬਾਣੀ ਕਾ ਕਥਨ ਅਰ ਬੁਧੀ ਕੀ (ਸਿਆਨਪ) ਚਤਰਾਈ ਸਭੀ ਤ੍ਯਾਗ ਦੇਹਿ। ਸ੍ਰੀ ਗੁਰੂ ਜੀ ਕਹਤੇ ਹੈਂ: ਫਿਰ ਵਾਹਿਗੁਰੂ ਤੇਰੇ ਕੋ ਆਪਣੇ ਮੇਂ ਅਭੇਦ ਕਰ ਲੇਵੇਗਾ॥੧॥
Prof. Sahib Singhਹੇ ਨਾਨਕ! ਸਾਰੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ ਦੇ, (ਸਰਲ ਸੁਭਾਵ ਹੋ ਕੇ ਆਸਰਾ ਲਏਂਗਾ, ਤਾਂ) ਪ੍ਰਭੂ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ ॥੧॥

ਪਦ ਅਰਥ ਉਕਤਿ = ਦਲੀਲ-ਬਾਜ਼ੀ ॥੧॥

SikhNet (Spanish)y deshazte de toda tu astucia y el Señor te tomará en Unión con Él. (1)
Shabad Guru Arjan Dev Ji Raag Gauree Ang 260

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਸਸਾ; ਸਿਆਨਪ ਛਾਡੁ ਇਆਨਾ ॥

sasaa; siaanap chhaadd eaanaa |

Sant Singh KhalsaSASSA: Give up your clever tricks, you ignorant fool!
Manmohan SinghS: Lay aside thy cleverness, O ignorant man.
Manmohan Singh (Punjabi)ਸ-ਆਪਣੀ ਹੁਸ਼ਿਆਰੀ ਨੂੰ ਤਿਆਗ ਦੇ, ਹੈ ਬੇਸਮਝ ਬੰਦੇ!
Fareedkot Teekaਸਸੇ ਅਖਰ ਦ੍ਵਾਰਾ ਕਹਤੇ ਹੈਂ: ਹੇ (ਇਆਨਾ) ਮੂਰਖ ਜੀਵ! ਚਤੁਰਾਈ ਕੋ ਛੋਡ ਦੇਹੁ॥
Prof. Sahib Singhਹੇ ਮੇਰੇ ਅੰਞਾਣ ਮਨ! ਚਲਾਕੀਆਂ ਛੱਡ।

ਪਦ ਅਰਥ ਇਆਨਾ = ਹੇ ਅੰਞਾਣ!

SikhNet (Spanish)SASSA: Olvídate de lograr algo por la habilidad intelectual, oh hombre ignorante.

ਹਿਕਮਤਿ ਹੁਕਮਿ; ਨ ਪ੍ਰਭੁ ਪਤੀਆਨਾ ॥

hikamat hukam; na prabh pateeaanaa |

Sant Singh KhalsaGod is not pleased with clever tricks and commands.
Manmohan Singhwith contrivance and order the Lord is not pleased.
Manmohan Singh (Punjabi)ਚਲਾਕੀ ਅਤੇ ਅਮਰ ਨਾਲ ਸੁਆਮੀ ਪਰਸੰਨ ਨਹੀਂ ਹੁੰਦਾ।
Fareedkot Teeka(ਹਿਕਮਤਿ) ਚਤੁਰਾਈ ਅਰ ਹੁਕਮ ਕਰਨੇ ਕਰ ਪ੍ਰਭੂ ਜੀ ਪਤੀਆਯਾ ਨਹੀਂ ਹੈ॥
Prof. Sahib Singhਪਰਮਾਤਮਾ ਚਲਾਕੀਆਂ ਨਾਲ ਤੇ ਹੁਕਮ ਕੀਤਿਆਂ (ਭਾਵ, ਆਕੜ ਵਿਖਾਇਆਂ) ਖ਼ੁਸ਼ ਨਹੀਂ ਹੁੰਦਾ।

ਪਦ ਅਰਥ ਹਿਕਮਤਿ = ਚਲਾਕੀ ਨਾਲ। ਹੁਕਮਿ = ਹੁਕਮ ਦੀ ਰਾਹੀਂ।

SikhNet (Spanish)Ni el comando ni el engaño le placen al Señor.

ਸਹਸ ਭਾਤਿ; ਕਰਹਿ ਚਤੁਰਾਈ ॥

sehas bhaat; kareh chaturaaee |

Sant Singh KhalsaYou may practice a thousand forms of cleverness,
Manmohan SinghEven though thou may practise a thousand forms of cleverness,
Manmohan Singh (Punjabi)ਭਾਵੇਂ ਤੂੰ ਹਜ਼ਾਰਾਂ ਕਿਸਮਾਂ ਦੀ ਹੁਸ਼ਿਆਰੀ ਪਿਆ ਕਰੇ,
Fareedkot Teekaਹੇ ਭਾਈ! ਜੇਕਰ (ਸਹਸ ਭਾਤਿ) ਹਜਾਰ ਪ੍ਰਕਾਰ ਭੀ ਚਤੁਰਾਈ ਕੋ ਕਰ ਲੇਵੇਂ॥
Prof. Sahib Singhਜੇ ਤੂੰ ਹਜ਼ਾਰਾਂ ਕਿਸਮਾਂ ਦੀਆਂ ਚਲਾਕੀਆਂ ਭੀ ਕਰੇਂਗਾ,

ਪਦ ਅਰਥ ਸਹਸ = ਹਜ਼ਾਰਾਂ।

SikhNet (Spanish)Uno trata de ser astuto de un sinnúmero de maneras,

ਸੰਗਿ ਤੁਹਾਰੈ; ਏਕ ਨ ਜਾਈ ॥

sang tuhaarai; ek na jaaee |

Sant Singh Khalsabut not even one will go along with you in the end.
Manmohan Singhnot even one shall go with (avail) thee.
Manmohan Singh (Punjabi)ਪਰ ਇਕ ਭੀ ਤੇਰੇ ਨਾਲ ਨਹੀਂ ਜਾਣੀ (ਕੰਮ ਨਹੀਂ ਆਉਣੀ)।
Fareedkot Teekaਤੌ ਭੀ ਤੁਮਾਰੇ ਸੰਗ ਅੰਤ ਕੋ ਏਕ ਭੀ ਨਹੀਂ ਜਾਵੇਗੀ॥
Prof. Sahib Singhਇੱਕ ਚਲਾਕੀ ਭੀ ਤੇਰੀ ਮਦਦ ਨਹੀਂ ਕਰ ਸਕੇਗੀ (ਪ੍ਰਭੂ ਦੀ ਹਜ਼ੂਰੀ ਵਿਚ ਤੇਰੇ ਨਾਲ ਨਹੀਂ ਜਾਇਗੀ, ਮੰਨੀ ਨਹੀਂ ਜਾ ਸਕੇਗੀ)।
SikhNet (Spanish)pero nada sirve al final.

ਸੋਊ ਸੋਊ ਜਪਿ; ਦਿਨ ਰਾਤੀ ॥

soaoo soaoo jap; din raatee |

Sant Singh KhalsaMeditate on that Lord, that Lord, day and night.
Manmohan SinghThat, that Lord remember thou day and night,
Manmohan Singh (Punjabi)ਉਸ, ਉਸ ਸਾਹਿਬ, ਦਾ ਤੂੰ ਦਿਨ ਰਾਤ ਸਿਮਰਨ ਕਰ,
Fareedkot Teeka(ਸੋਊ) ਉਸੀ ਵਾਹਿਗੁਰੂ ਕੋ ਵਾ ਸੋਹੰ ਸੋਹੰ ਮਨ ਤਨ ਬਾਣੀ ਕਰ ਰਾਤ੍ਰ ਦਿਨ ਜਪਣਾ ਕਰੁ॥
Prof. Sahib Singhਹੇ ਮੇਰੀ ਜਿੰਦੇ! ਬੱਸ! ਉਸ ਪ੍ਰਭੂ ਨੂੰ ਹੀ ਦਿਨ ਰਾਤ ਯਾਦ ਕਰਦੀ ਰਹੁ,

ਪਦ ਅਰਥ ਸੋਊ = ਉਸ ਪ੍ਰਭੂ ਨੂੰ ਹੀ।

SikhNet (Spanish)Habita en Él solamente, y a todas horas,

ਰੇ ਜੀਅ; ਚਲੈ ਤੁਹਾਰੈ ਸਾਥੀ ॥

re jeea; chalai tuhaarai saathee |

Sant Singh KhalsaO soul, He alone shall go along with you.
Manmohan SinghO man he shall go with thee.
Manmohan Singh (Punjabi)ਹੈ ਇਨਸਾਨ! ਉਹ ਤੇਰੇ ਨਾਲ ਜਾਵੇਗਾ।
Fareedkot Teekaਹੇ ਜੀਵ! ਯਿਹੀ ਭਜਨ ਤੁਮਾਰੇ ਸੰਗ ਸਾਥੀ ਹੋ ਕਰ ਚਲੇਗਾ, ਭਾਵ ਮਿੱਤ੍ਰ ਸਮ ਸਹਾਇਕ ਹੋਗਾ॥
Prof. Sahib Singhਪ੍ਰਭੂ ਦੀ ਯਾਦ ਨੇ ਹੀ ਤੇਰੇ ਨਾਲ ਜਾਣਾ ਹੈ।

ਪਦ ਅਰਥ ਰੇ ਜੀਅ = ਹੇ ਜਿੰਦੇ!

SikhNet (Spanish)en Él que le hace Compañía a tu Alma siempre y para siempre.

ਸਾਧ ਸੇਵਾ; ਲਾਵੈ ਜਿਹ ਆਪੈ ॥

saadh sevaa; laavai jih aapai |

Sant Singh KhalsaThose whom the Lord Himself commits to the service of the Holy,
Manmohan SinghHe, whom the Lord Himself applies to the service of Saint,
Manmohan Singh (Punjabi)ਜਿਸ ਨੂੰ ਸਾਈਂ ਖੁਦ ਸੰਤ ਦੀ ਟਹਿਲ ਅੰਦਰ ਲਾਉਂਦਾ ਹੈ,
Fareedkot Teekaਜਿਸ ਪੁਰਸ ਕੋ ਪਰਮੇਸ੍ਵਰ ਆਪ ਹੀ ਸਾਧੂ ਸੇਵਾ ਮੇਂ ਲਾਵਤਾ ਹੈ॥
Prof. Sahib Singh(ਪਰ ਇਹ ਸਿਮਰਨ ਉਹੀ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਦਰ ਤੇ ਲਿਆਵੇ) ਜਿਸ ਮਨੁੱਖ ਨੂੰ ਪ੍ਰਭੂ ਆਪ ਗੁਰੂ ਦੀ ਸੇਵਾ ਵਿਚ ਜੋੜਦਾ ਹੈ,

ਪਦ ਅਰਥ ਸਾਧ = ਗੁਰੂ। ਜਿਹ = ਜਿਸ ਨੂੰ।

SikhNet (Spanish)Oh, dice Nanak, aquél a quien el Señor inspira en el Servicio a los Santos,

ਨਾਨਕ. ਤਾ ਕਉ; ਦੂਖੁ ਨ ਬਿਆਪੈ ॥੫੦॥

naanak. taa kau; dookh na biaapai |50|

Sant Singh KhalsaO Nanak, are not afflicted by suffering. ||50||
Manmohan Singhhim calamity befalls not O Nanak.
Manmohan Singh (Punjabi)ਹੇ ਨਾਨਕ! ਉਸ ਨੂੰ ਮੁਸੀਬਤ ਨਹੀਂ ਵਾਪਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੋ ਕੋਈ ਭੀ ਦੁਖ ਨਹੀਂ ਵਯਾਪ ਸਕਤਾ ਹੈ॥੫੦॥
Prof. Sahib Singhਹੇ ਨਾਨਕ! ਉਸ ਉਤੇ ਕੋਈ ਦੁੱਖ-ਕਲੇਸ਼ ਜ਼ੋਰ ਨਹੀਂ ਪਾ ਸਕਦਾ ॥੫੦॥

ਪਦ ਅਰਥ ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ ॥੫੦॥

SikhNet (Spanish)no es tocado ni por la tristeza ni por el dolor.(50)
Shabad Guru Arjan Dev Ji Raag Gauree Ang 260

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਹਰਿ ਹਰਿ ਮੁਖ ਤੇ ਬੋਲਨਾ; ਮਨਿ ਵੂਠੈ ਸੁਖੁ ਹੋਇ ॥

har har mukh te bolanaa; man vootthai sukh hoe |

Sant Singh KhalsaChanting the Name of the Lord, Har, Har, and keeping it in your mind, you shall find peace.
Manmohan SinghBy uttering God's Name with the mouth and keeping It in the mind peace ensues.
Manmohan Singh (Punjabi)ਵਾਹਿਗੁਰੂ ਦੇ ਨਾਮ ਨੂੰ ਮੂੰਹ ਨਾਲ ਉਚਾਰਨ ਕਰਨ ਅਤੇ ਇਸ ਨੂੰ ਚਿੱਤ ਵਿੱਚ ਟਿਕਾਉਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
Fareedkot Teekaਮੁਖ ਸੇ ਜਬ ਹਰਿ ਹਰਿ ਬੋਲਣਾ ਕਰੇ ਔਰ ਪਰਮੇਸ੍ਵਰ ਸਰੂਪ ਮੇਂ (ਵੂਠੇ) ਬਸੈ ਤਬ ਸੁਖ ਪ੍ਰਾਪਤਿ ਹੋਤਾ ਹੈ॥੧॥
Prof. Sahib Singhਹਰੀ ਦਾ ਜਾਪ ਮੂੰਹ ਨਾਲ ਕੀਤਿਆਂ ਜਦੋਂ ਉਹ ਮਨ ਵਿਚ ਆ ਵੱਸਦਾ ਹੈ, ਤਾਂ ਆਤਮਕ ਆਨੰਦ ਪੈਦਾ ਹੁੰਦਾ ਹੈ।

ਪਦ ਅਰਥ ਮਨਿ ਵੂਠੈ = ਜੇ ਮਨ ਵਿਚ ਵੱਸ ਪਏ।

SikhNet (Spanish)Pronuncia las Alabanzas del Señor con tus labios y, enalteciendo al Señor en tu mente, alcanza la Paz del Señor.

ਨਾਨਕ. ਸਭ ਮਹਿ ਰਵਿ ਰਹਿਆ; ਥਾਨ ਥਨੰਤਰਿ ਸੋਇ ॥੧॥

naanak. sabh meh rav rahiaa; thaan thanantar soe |1|

Sant Singh KhalsaO Nanak, the Lord is pervading everywhere; He is contained in all spaces and interspaces. ||1||
Manmohan SinghNanak the Lord is pervading every where In places and interspaces He is contained.
Manmohan Singh (Punjabi)ਨਾਨਕ, ਸਾਹਿਬ ਹਰਿ ਜਗ੍ਹਾ ਵਿਆਪਕ ਹੋ ਰਿਹਾ ਹੈ। ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਉਹ ਰਮਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਵਾਹਗੁਰੂ ਸਰਬ ਥਾਨ ਥਨੰਤਰੋਂ ਮੇਂ (ਰਵਿ ਰਹਿਆ) ਬ੍ਯਾਪਕ ਹੋ ਰਹਾ ਹੈ॥੧॥
Prof. Sahib Singhਹੇ ਨਾਨਕ! ਉਹ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਹਰੇਕ ਥਾਂ ਦੇ ਅੰਦਰ ਮੌਜੂਦ ਹੈ ॥੧॥

ਪਦ ਅਰਥ ਰਵਿ ਰਹਿਆ = ਵਿਆਪਕ ਹੈ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਦੇ ਅੰਦਰ ॥੧॥

SikhNet (Spanish)Porque Él, tu Señor, prevalece en todo, en todas partes. (1)
Shabad Guru Arjan Dev Ji Raag Gauree Ang 260 - 261

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਹੇਰਉ ਘਟਿ ਘਟਿ ਸਗਲ ਕੈ; ਪੂਰਿ ਰਹੇ ਭਗਵਾਨ ॥

herau ghatt ghatt sagal kai; poor rahe bhagavaan |

Sant Singh KhalsaBehold! The Lord God is totally pervading each and every heart.
Manmohan SinghLo, the Auspicious Lord is fully contained among the hearts of all.
Manmohan Singh (Punjabi)ਵੇਖੋ! ਮੁਬਾਰਕ ਮਾਲਕ, ਸਾਰਿਆਂ ਦੇ ਦਿਲਾਂ ਅੰਦਰ ਪਰੀਪੂਰਨ ਹੈ ਰਿਹਾ ਹੈ।
Fareedkot Teekaਵਿਚਾਰ ਦ੍ਰਿਸ੍ਟੀ ਕਰ ਕੇ ਸਰਬ ਕੇ ਘਟ ਘਟ ਮੇਂ (ਹੇਰਉ) ਦੇਖ ਲੇਵੋ ਭਗਵਾਨ ਪੂਰਨ ਹੋ ਰਹੇ ਹੈਂ॥
Prof. Sahib Singhਮੈਂ ਸਭ ਜੀਵਾਂ ਦੇ ਸਰੀਰ ਵਿਚ ਵੇਖਦਾ ਹਾਂ ਕਿ ਪਰਮਾਤਮਾ ਹੀ ਆਪ ਮੌਜੂਦ ਹੈ।

ਪਦ ਅਰਥ ਹੇਰਉ = ਹੇਰਉਂ, ਮੈਂ ਵੇਖਦਾ ਹਾਂ। ਘਟਿ ਘਟਿ = ਹਰੇਕ ਘਟ ਵਿਚ।

SikhNet (Spanish)Veo al Señor llenando todos los corazones; esta es la Instrucción que he recibido de la Palabra del Guru.

ਹੋਵਤ ਆਏ ਸਦ ਸਦੀਵ; ਦੁਖ ਭੰਜਨ. ਗੁਰ ਗਿਆਨ ॥

hovat aae sad sadeev; dukh bhanjan. gur giaan |

Sant Singh KhalsaForever and ever, the Guru's wisdom has been the Destroyer of pain.
Manmohan SinghThe understanding imparted by the Guru for ever and aye had been the destroyer of distress.
Manmohan Singh (Punjabi)ਗੁਰਾਂ ਦੀ ਬਖਸ਼ੀ ਹੋਈ ਗਿਆਤ, ਨਿੱਤ ਤੇ ਹਮੇਸ਼ਾਂ ਹੀ ਕਸ਼ਟ ਨੂੰ ਦੂਰ ਕਰਨ ਵਾਲੀ ਰਹੀ ਹੈ।
Fareedkot Teekaਦੁਖ ਭੰਜਨ ਪਰਮੇਸ੍ਵਰ ਜੀ ਸਦਾ ਸਦਾ ਹੀ ਹੋਤੇ ਆਏ ਹੈਂ ਔਰ ਗੁਰੋਂ ਦ੍ਵਾਰੇ ਤਿਸ ਕਾ ਗ੍ਯਾਨ ਹੋਤਾ ਹੈ॥☬ਜੇ ਕਹੈ ਕੈਸੇ ਗ੍ਯਾਨ ਹੋਤਾ ਹੈਂ? ਸੋ ਕਹਤੇ ਹੈਂ:
Prof. Sahib Singhਪਰਮਾਤਮਾ ਸਦਾ ਤੋਂ ਹੀ ਹੋਂਦ ਵਾਲਾ ਚਲਿਆ ਆ ਰਿਹਾ ਹੈ, ਉਹ ਜੀਵਾਂ ਦੇ ਦੁੱਖ ਭੀ ਨਾਸ ਕਰਨ ਵਾਲਾ ਹੈ-ਇਹ ਸੂਝ ਗੁਰੂ ਦਾ ਗਿਆਨ ਦੇਂਦਾ ਹੈ (ਗੁਰੂ ਦੇ ਉਪਦੇਸ਼ ਤੋਂ ਇਹ ਸਮਝ ਪੈਂਦੀ ਹੈ)।

ਪਦ ਅਰਥ ਗੁਰ ਗਿਆਨ = ਗੁਰੂ ਦਾ ਗਿਆਨ (ਇਹ ਦੱਸਦਾ ਹੈ)।

SikhNet (Spanish)Ha sido siempre el Señor Quien alivia nuestras aflicciones.

ਹਉ ਛੁਟਕੈ. ਹੋਇ ਅਨੰਦੁ ਤਿਹ; ਹਉ ਨਾਹੀ. ਤਹ ਆਪਿ ॥

hau chhuttakai. hoe anand tih; hau naahee. teh aap |

Sant Singh KhalsaQuieting the ego, ecstasy is obtained. Where the ego does not exist, God Himself is there.
Manmohan SinghBy stilling his ego man attains bliss. Where self-conceit is not God Himself is there.
Manmohan Singh (Punjabi)ਆਪਣੀ ਹੰਗਤਾ ਮਾਰ ਲੈਣ ਦੁਆਰਾ ਬੰਦਾ ਖੁਸ਼ੀ ਪ੍ਰਾਪਤ ਕਰ ਲੈਦਾ ਹੈ। ਜਿਥੇ ਸਵੈ-ਹੰਗਤਾ ਨਹੀਂ ਖੁਦ ਵਾਹਿਗੁਰੂ ਉਥੇ ਹੈ।
Fareedkot Teekaਜਿਸ ਕੇ ਅੰਤਹਕਰਣ ਤੇ ਦੇਹੋਹੰ ਬੁਧੀ ਛੂਟ ਜਾਵੈ ਤਹਾਂ ਆਤਮ ਅਨੰਦ ਕਾ ਭਾਨ ਹੋਤਾ ਹੈ। ਜਹਾਂ ਹੰਤਾ ਨਹੀਂ ਤਹਾਂ ਪਰਮੇਸ੍ਵਰ ਆਪ ਹੀ ਰਹਿਤਾ ਹੈ॥
Prof. Sahib Singhਮਨੁੱਖ ਦੀ ਹਉਮੈ ਮੁੱਕ ਜਾਂਦੀ ਹੈ, ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ, ਮਨ ਵਿਚੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ, ਉਥੇ ਪ੍ਰਭੂ ਆਪ ਆ ਵੱਸਦਾ ਹੈ।

ਪਦ ਅਰਥ ਹਉ = ਹਉਮੈ। ਤਿਹ ਹਉ = ਉਸ ਮਨੁੱਖ ਦੀ ਹਉਮੈ। ਤਹ = ਉਥੇ, ਉਸ ਦੇ ਅੰਦਰ।

SikhNet (Spanish)Aquél que se libera del sentido de la individualidad, alcanza el Éxtasis, porque en donde no está el yo, ahí está el Señor.

ਹਤੇ ਦੂਖ ਜਨਮਹ ਮਰਨ; ਸੰਤਸੰਗ ਪਰਤਾਪ ॥

hate dookh janamah maran; santasang parataap |

Sant Singh KhalsaThe pain of birth and death is removed, by the power of the Society of the Saints.
Manmohan SinghBy the power of the society of Saints the pain of birth and death is removed.
Manmohan Singh (Punjabi)ਸਾਧ ਸੰਗਤ ਦੇ ਤਪਤੇਜ ਦੁਆਰਾ ਜੰਮਣ ਅਤੇ ਮਰਨ ਦੀ ਪੀੜ ਨਵਿਰਤ ਹੋ ਗਈ ਹੈ।
Fareedkot Teekaਸੰਤ ਸੰਗ ਕੇ ਪ੍ਰਤਾਪ ਕਰ ਤਿਸ ਪੁਰਸ ਕੇ ਜਨਮ ਮਰਨ ਆਦੀ ਦੁਖ (ਹਤੇ) ਨਸ਼ਟ ਹੂਏ ਹੈਂ॥
Prof. Sahib Singhਸੰਤਾਂ ਦੀ ਸੰਗਤਿ ਦੀ ਬਰਕਤਿ ਨਾਲ ਮਨੁੱਖ ਦੇ ਜਨਮ ਮਰਨ ਦੇ ਦੁੱਖ ਨਾਸ ਹੋ ਜਾਂਦੇ ਹਨ।

ਪਦ ਅਰਥ ਹਤੇ = ਨਾਸ ਹੋ ਗਏ।

SikhNet (Spanish)Y es la Gloria de los Santos que, a través de ellos, se acaben las aflicciones del nacimiento y de la muerte.

ਹਿਤ ਕਰਿ, ਨਾਮ ਦ੍ਰਿੜੈ ਦਇਆਲਾ ॥

hit kar, naam drirrai deaalaa |

Sant Singh KhalsaHe becomes kind to those who lovingly enshrine the Name of the Merciful Lord within their hearts,
Manmohan SinghWho lovingly fix the Name of Merciful Master within their hearts,
Manmohan Singh (Punjabi)ਜੋ ਮਿਹਰਬਾਨ ਮਾਲਕ ਦੇ ਨਾਮ ਨੂੰ ਪਿਆਰ ਨਾਲ ਆਪਣੇ ਦਿਲਾਂ ਅੰਦਰ ਇਸਥਿਤ ਕਰਦੇ ਹਨ,
Fareedkot Teekaਜੋ ਦਯਾਲ ਪਰਮੇਸ੍ਵਰ ਕੇ ਨਾਮ ਕੋ (ਹਿਤ) ਸਨੇਹ ਕਰ ਕੇ ਦ੍ਰਿੜ ਕਰਤਾ ਹੈ॥
Prof. Sahib Singhਜੇਹੜਾ ਮਨੁੱਖ ਪ੍ਰੇਮ ਨਾਲ ਦਿਆਲ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ,

ਪਦ ਅਰਥ ਹਿਤ = ਪਿਆਰ, ਪ੍ਰੇਮ।

SikhNet (Spanish)Aquél que enaltece con Amor en su corazón el Naam, el Nombre del Señor Benefactor,

ਸੰਤਹ ਸੰਗਿ ਹੋਤ ਕਿਰਪਾਲਾ ॥

santah sang hot kirapaalaa |

Sant Singh KhalsaIn the Society of the Saints.
Manmohan Singhin the society of Saints, He then becomes compassionate unto them.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ, ਉਨ੍ਹਾਂ ਉਤੇ ਉਹ ਮਾਇਆਵਾਨ ਹੋ ਜਾਂਦਾ ਹੈ।
Fareedkot Teekaਸੰਤੋਂ ਸੇ ਸੰਗ ਕਰ ਤਿਸ ਪੁਰਸ ਪਰ ਵਾਹਗੁਰੂ ਕ੍ਰਿਪਾਲ ਹੋਤਾ ਹੈ॥
Prof. Sahib Singhਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ, ਪ੍ਰਭੂ ਉਸ ਉਤੇ ਕਿਰਪਾ ਕਰਦਾ ਹੈ।

ਪਦ ਅਰਥ ਸੰਤਹ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ।

SikhNet (Spanish)y guarda la Compañía de los Santos, sobre él yace la Bendición del Señor.

ਓਰੈ; ਕਛੂ. ਨ ਕਿਨਹੂ ਕੀਆ ॥

orai; kachhoo. na kinahoo keea |

Sant Singh KhalsaIn this world, no one accomplishes anything by himself.
Manmohan SinghHere, none has accomplished any thing, by himself.
Manmohan Singh (Punjabi)ਏਥੇ ਕਿਸੇ ਨੇ ਕੁਝ ਭੀ ਆਪਣੇ ਆਪ ਸੰਪੂਰਨ ਨਹੀਂ ਕੀਤਾ।
Fareedkot Teekaਤਿਸ ਪਰਮੇਸ੍ਵਰ ਸੇ ਉਰੇ ਕਿਸੀ ਨੇ ਭੀ ਕੁਛ ਨਹੀਂ ਕੀਆ ਹੈ॥
Prof. Sahib Singh(ਉਸ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਉਰੇ ਹੋਰ ਕੋਈ ਕੁਝ ਕਰਨ-ਜੋਗਾ ਨਹੀਂ ਹੈ,

ਪਦ ਅਰਥ ਓਰੈ = ਪਰਮਾਤਮਾ ਤੋਂ ਉਰੇ।

SikhNet (Spanish)Oh, dice Nanak, nadie más que Él puede hacer nada,

ਨਾਨਕ. ਸਭੁ ਕਛੁ; ਪ੍ਰਭ ਤੇ ਹੂਆ ॥੫੧॥

naanak. sabh kachh; prabh te hooaa |51|

Sant Singh KhalsaO Nanak, everything is done by God. ||51||
Manmohan SinghNanak, everything has been done by the Lord.
Manmohan Singh (Punjabi)ਨਾਨਕ, ਸਾਰਾ ਕੁਝ ਸੁਆਮੀ ਨੇ ਹੀ ਨੇਪਰੇ ਚਾੜਿ੍ਹਆਂ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਭੀ ਕੁਛ ਤਿਸ ਪ੍ਰਭੂ ਸੇ ਹੀ ਹੂਆ ਹੈ॥੫੧॥☬ਤਿਸੁ ਪਾਸ ਐਸੇ ਬੇਨਤੀ ਕਰੀਏ:
Prof. Sahib Singhਹੇ ਨਾਨਕ! ਇਹ ਸਾਰਾ ਜਗਤ-ਆਕਾਰ ਪਰਮਾਤਮਾ ਤੋਂ ਹੀ ਪਰਗਟ ਹੋਇਆ ਹੈ ॥੫੧॥
SikhNet (Spanish)porque Él, el Señor, hace todo Él Mismo. (5)
Shabad Guru Arjan Dev Ji Raag Gauree Ang 261

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਲੇਖੈ. ਕਤਹਿ ਨ ਛੂਟੀਐ; ਖਿਨੁ ਖਿਨੁ ਭੂਲਨਹਾਰ ॥

lekhai. kateh na chhootteeai; khin khin bhoolanahaar |

Sant Singh KhalsaBecause of the balance due on his account, he can never be released; he makes mistakes each and every moment.
Manmohan SinghIn view of his account the mortal can never be released since the errs every moment.
Manmohan Singh (Punjabi)ਹਿਸਾਬ ਕਿਤਾਬ ਕਰਨ ਦੁਆਰਾ ਪ੍ਰਾਣੀ ਦੀ ਕਦਾਚਿਤ ਖਲਾਸੀ ਨਹੀਂ ਹੋ ਸਕਦੀ ਕਿਉਂ ਜੋ ਹਰ ਮੁਹਤ ਉਹ ਗਲਤੀ ਕਰਦਾ ਹੈ।
Fareedkot Teekaਲੇਖੇ ਕਰਨੇ ਸੇ ਕਹੀ ਛੂਟਣਾ ਨਹੀਂ ਹੋਤਾ ਹੈ, ਕ੍ਯੋਂਕਿ ਹਮ ਖਿਨ ਖਿਨ ਮੇਂ ਭੂਲਣਹਾਰ ਹੈਂ॥
Prof. Sahib Singhਅਸੀਂ ਜੀਵ ਖਿਨ ਖਿਨ ਪਿੱਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀਂ ਹੋ ਸਕਦੇ।

ਪਦ ਅਰਥ ਨ ਛੂਟੀਐ = ਸੁਰਖ਼ਰੂ ਨਹੀਂ ਹੋ ਸਕੀਦਾ, ਵਿਕਾਰਾਂ ਦੇ ਕਰਜ਼ੇ ਹੇਠੋਂ ਨਹੀਂ ਨਿਕਲ ਸਕਦੇ।

SikhNet (Spanish)Nosotros estamos siempre en falta; si Tú tomas en cuenta todos nuestros errores, nunca vamos a poder quedar bien.

ਬਖਸਨਹਾਰ ਬਖਸਿ ਲੈ; ਨਾਨਕ ਪਾਰਿ ਉਤਾਰ ॥੧॥

bakhasanahaar bakhas lai; naanak paar utaar |1|

Sant Singh KhalsaO Forgiving Lord, please forgive me, and carry Nanak across. ||1||
Manmohan SinghO thou Pardoner, pardon me and ferry Nanak across the world-ocean.
Manmohan Singh (Punjabi)ਹੈ ਮਾਫੀ ਦੇਣਹਾਰ! ਤੂੰ ਮੈਨੂੰ ਮਾਫ ਕਰ ਦੇ, ਅਤੇ ਨਾਨਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ।
Fareedkot Teekaਹੇ ਬਖਸਨ ਹਾਰ ਵਾਹਗੁਰੂ ਬਖਸ ਲੈ! ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਸੰਸਾਰ ਸਮੁੰਦ੍ਰ ਸੇ ਪਾਰ ਉਤਾਰ ਲੈ॥੧॥
Prof. Sahib Singhਹੇ ਨਾਨਕ! (ਆਖ-) ਹੇ ਬਖ਼ਸ਼ਿੰਦ ਪ੍ਰਭੂ! ਤੂੰ ਆਪ ਹੀ ਸਾਡੀਆਂ ਭੁੱਲਾਂ ਬਖ਼ਸ਼, ਤੇ ਸਾਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁਬਦਿਆਂ ਨੂੰ) ਪਾਰ ਲੰਘਾ ॥੧॥
SikhNet (Spanish)Perdónanos, oh Perdonador de todos, y condúcenos a través del mar de la existencia. (1)
Shabad Guru Arjan Dev Ji Raag Gauree Ang 261

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ

ਪਦ ਅਰਥ ਪਉੜੀ।

SikhNet (Spanish)Pauri

ਲੂਣ ਹਰਾਮੀ ਗੁਨਹਗਾਰ; ਬੇਗਾਨਾ ਅਲਪ ਮਤਿ ॥

loon haraamee gunahagaar; begaanaa alap mat |

Sant Singh KhalsaThe sinner is unfaithful to himself; he is ignorant, with shallow understanding.
Manmohan SinghThe man is untrue to His salt and a sinner. He is ignorant and of paltry understanding.
Manmohan Singh (Punjabi)ਇਨਸਾਨ ਨਿਮਕ-ਹਰਾਮੀ ਅਤੇ ਪਾਪੀ ਹੈ, ਉਹ ਬੇਸਮਝ ਅਤੇ ਥੋੜ੍ਹੀ ਅਕਲ ਵਾਲਾ ਹੈ।
Fareedkot Teekaਹੇ ਮਹਾਰਾਜ! ਮੈਂ ਲੂਣ ਹਰਾਮੀ ਗੁਨਹਗਾਰ ਔਰ (ਬੇਗਾਨਾ) ਅਗ੍ਯਾਨੀ ਪੁਨਾ ਤੁਛ ਬੁਧੀ ਵਾਲਾ ਹੂੰ॥
Prof. Sahib Singhਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ, ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ,

ਪਦ ਅਰਥ ਲੂਣ ਹਰਾਮੀ = ਖਾਧਾ ਲੂਣ ਹਰਾਮ ਕਰਨ ਵਾਲਾ, ਨ-ਸ਼ੁਕਰਾ, ਅਕ੍ਰਿਤਘਣ। ਬੇਗਾਨਾ = ਓਪਰਾ, ਸਾਂਝ ਨਾਹ ਪਾਣ ਵਾਲਾ। ਅਲਪ = ਥੋੜੀ।

SikhNet (Spanish)No he guardado la Fe, soy un ser que comete faltas todo el tiempo, ignorante y con nada de sabiduría,

ਜੀਉ ਪਿੰਡੁ ਜਿਨਿ ਸੁਖ ਦੀਏ; ਤਾਹਿ. ਨ ਜਾਨਤ ਤਤ ॥

jeeo pindd jin sukh dee; taeh. na jaanat tat |

Sant Singh KhalsaHe does not know the essence of all, the One who gave him body, soul and peace.
Manmohan SinghWho gave him soul body and comfort Him, the Essence of all he knows not.
Manmohan Singh (Punjabi)ਜਿਸ ਨੇ ਉਸ ਨੂੰ ਜਿੰਦੜੀ, ਦੇਹਿ ਅਤੇ ਆਰਾਮ ਬਖਸ਼ਿਆ ਹੈ, ਉਹ ਸਾਰਿਆਂ ਦੇ ਜੋਹਰ ਨੂੰ ਉਹ ਨਹੀਂ ਜਾਣਦਾ।
Fareedkot Teekaਜਿਸ ਤੁਮ ਨੇ ਜੀਉ ਅਰ ਸਰੀਰ ਸਰਬ ਸੁਖ ਦੀਏ ਹੈਂ, ਤਿਸ ਤੇਰੇ ਤਤ੍ਵ ਸ੍ਵਰੂਪ ਕੋ ਨਹੀਂ ਜਾਨਤਾ ਹੂੰ ॥
Prof. Sahib Singhਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਾਹਿ = ਉਸ ਨੂੰ। ਤਤ = (ਜਿੰਦ ਤੇ ਸਰੀਰ ਦੇ) ਅਸਲੇ ਨੂੰ।

SikhNet (Spanish)porque no conozco la Quintaesencia del Uno que me dio la vida y la felicidad.

ਲਾਹਾ ਮਾਇਆ ਕਾਰਨੇ; ਦਹ ਦਿਸਿ ਢੂਢਨ ਜਾਇ ॥

laahaa maaeaa kaarane; deh dis dtoodtan jaae |

Sant Singh KhalsaFor the sake of personal profit and Maya, he goes out, searching in the ten directions.
Manmohan SinghFor the sake of worldly gain he goes searching in ten directions.
Manmohan Singh (Punjabi)ਸੰਸਾਰੀ ਲਾਭ ਦੀ ਖਾਤਰ ਉਹ ਦਸੀ ਪਾਸੀ ਲੱਭਣ ਜਾਂਦਾ ਹੈ।
Fareedkot Teekaਮਾਇਆ ਕੇ ਲਾਭ ਵਾਸਤੇ ਦਸੋ ਦਿਸਾ ਮੇਂ ਢੂੰਢਣੇ ਜਾਤੇ ਹੈਂ॥
Prof. Sahib Singhਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ,

ਪਦ ਅਰਥ ਲਾਹਾ = ਲਾਭ। ਦਹਦਿਸਿ = ਦਸੀਂ ਪਾਸੀਂ।

SikhNet (Spanish)Divago por todas partes para adquirir cosas,

ਦੇਵਨਹਾਰ ਦਾਤਾਰ ਪ੍ਰਭ; ਨਿਮਖ. ਨ ਮਨਹਿ ਬਸਾਇ ॥

devanahaar daataar prabh; nimakh. na maneh basaae |

Sant Singh KhalsaHe does not enshrine the Generous Lord God, the Great Giver, in his mind, even for an instant.
Manmohan SinghLord the Bounteous Bestower he enshrines not in his mind, even for an instant.
Manmohan Singh (Punjabi)ਦੇਣ ਵਾਲੇ ਦਾਤੇ ਸੁਆਮੀ ਨੂੰ ਉਹ ਇਕ ਮੁਹਤ ਭਰ ਲਈ ਭੀ, ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ।
Fareedkot Teekaਹੇ ਦੇਣੇ ਵਾਲੇ ਦਾਤਾਰ ਪ੍ਰਭੂ! ਤੇਰੇ ਕੋ ਨਿਮਖ ਮਾਤ੍ਰ ਮਨ ਮੇਂ ਨਹੀਂ ਵਸਾਵਤੇ ਹੈਂ॥
Prof. Sahib Singhਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ।

ਪਦ ਅਰਥ ਨਿਮਖ = {निमेष} ਅੱਖ ਫਰਕਣ ਜਿੰਨਾ ਸਮਾ। ਮਨਹਿ = ਮਨ ਵਿਚ।

SikhNet (Spanish)pero no he enaltecido al Señor, el Dador, en mi mente ni siquiera por un instante.

ਲਾਲਚ ਝੂਠ ਬਿਕਾਰ ਮੋਹ; ਇਆ ਸੰਪੈ ਮਨ ਮਾਹਿ ॥

laalach jhootth bikaar moh; eaa sanpai man maeh |

Sant Singh KhalsaGreed, falsehood, corruption and emotional attachment - these are what he collects within his mind.
Manmohan SinghAvarice, falsehood, sin and worldly love these he amasses within his mind.
Manmohan Singh (Punjabi)ਲੋਭ, ਕੂੜ ਪਾਪ ਅਤੇ ਸੰਸਾਰੀ ਲਗਨ ਇਨ੍ਹਾਂ ਨੂੰ ਉਹ ਆਪਣੇ ਚਿੱਤ ਅੰਦਰ ਇਕੱਤਰ ਕਰਦਾ ਹੈ।
Fareedkot Teekaਲਾਲਚ ਝੂਠ ਅਰ ਮੋਹਾਦਿਕ ਬਿਕਾਰੋਂ ਰੂਪੀ ਯਿਹ ਬਿਭੂਤੀ ਮੇਰੇ ਮਨ ਕੇ ਬੀਚ ਹੈ॥
Prof. Sahib Singhਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ-ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿਚ ਸਾਂਭੀ ਬੈਠਾ ਹੈ।

ਪਦ ਅਰਥ ਸੰਪੈ = ਧਨ।

SikhNet (Spanish)Le doy lugar en mi corazón a la avaricia, a la falsedad, al amor, a la dualidad y al apego,

ਲੰਪਟ ਚੋਰ ਨਿੰਦਕ ਮਹਾ; ਤਿਨਹੂ ਸੰਗਿ ਬਿਹਾਇ ॥

lanpatt chor nindak mahaa; tinahoo sang bihaae |

Sant Singh KhalsaThe worst perverts, thieves and slanderers - he passes his time with them.
Manmohan SinghThe great libertines thieves and slanderers with them he passes his life.
Manmohan Singh (Punjabi)ਵੱਡੇ ਲੁੱਚੇ ਲੰਡਰ ਤਸਕਰਾਂ ਅਤੇ ਕਲੰਕ ਲਾਉਣ ਵਾਲਿਆਂ ਉਨ੍ਹਾਂ ਨਾਲ ਉਹ ਆਪਣਾ ਜੀਵਨ ਗੁਜਾਰਦਾ ਹੈ।
Fareedkot Teekaਜੋ ਪੁਰਸ ਵਿਸ੍ਯ ਲੰਪਟ ਚੋਰ ਅਰ ਮਹਾ ਨਿੰਦਕ ਹੈ, ਤਿਨ ਕੇ ਸਾਥ ਹੀ ਆਯੂ ਬਤੀਤ ਹੋਤੀ ਜਾਤੀ ਹੈ॥
Prof. Sahib Singhਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿਚ ਇਸ ਦੀ ਉਮਰ ਬੀਤਦੀ ਹੈ।

ਪਦ ਅਰਥ ਲੰਪਟ = ਵਿਸ਼ਈ। ਬਿਹਾਇ = ਉਮਰ ਬੀਤਦੀ ਹੈ।

SikhNet (Spanish)y paso mi tiempo en la compañía de ladrones, denigradores y pervertidos.

ਤੁਧੁ ਭਾਵੈ. ਤਾ ਬਖਸਿ ਲੈਹਿ; ਖੋਟੇ. ਸੰਗਿ ਖਰੇ ॥

tudh bhaavai. taa bakhas laihi; khotte. sang khare |

Sant Singh KhalsaBut if it pleases You, Lord, then You forgive the counterfeit along with the genuine.
Manmohan SinghIf it pleases Thee, O Lord then Thou forgivest the counterfeit along with the genuine.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ ਹੇ ਸੁਆਮੀ! ਤਦ ਤੂੰ ਅਸਲੀਆਂ ਦੇ ਨਾਮ ਜਾਲ੍ਹੀਆਂ ਨੂੰ ਭੀ ਬਖਸ਼ ਦਿੰਦਾ ਹੈ।
Fareedkot Teekaਹੇ ਭਗਵਨ! ਜੋ ਤੇਰੇ ਕੋ ਭਾਵਤਾ ਹੈ ਤੌ ਖੋਟਿਓਂ ਕੋ ਬਖਸ ਕਰ ਕੇ ਖਰਿਯੋਂ ਕੋ ਸਾਥ ਮਿਲਾਇ ਦੇਤਾ ਹੈ॥
Prof. Sahib Singh(ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤਿ ਵਿਚ ਰੱਖ ਕੇ ਬਖ਼ਸ਼ ਲੈਂਦਾ ਹੈਂ।
SikhNet (Spanish)Pero cuando Tú quieres, oh Señor, perdonas a la gente virtuosa y también a la viciosa,

ਨਾਨਕ. ਭਾਵੈ ਪਾਰਬ੍ਰਹਮ; ਪਾਹਨ ਨੀਰਿ ਤਰੇ ॥੫੨॥

naanak. bhaavai paarabraham; paahan neer tare |52|

Sant Singh KhalsaO Nanak, if it pleases the Supreme Lord God, then even a stone will float on water. ||52||
Manmohan SinghNanak, provided it be pleasing to the Supreme Lord the stone floats on water.
Manmohan Singh (Punjabi)ਨਾਨਕ ਜੇਕਰ ਪਰਮ ਪ੍ਰਭੂ ਨੂੰ ਚੰਗਾ ਲੱਗੇ ਤਾਂ ਪੱਥਰ ਪਾਣੀ ਉਤੇ ਤਰ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਪਾਰਬ੍ਰਹਮ) ਵਾਹਗੁਰੂ! ਜਬ ਤੇਰੇ ਕੋ ਭਾਵੈ ਤੌ ਜਲ ਪਰ (ਪਾਹਨ) ਪਾਥਰ ਤਰਿ ਜਾਵੈਂ, ਭਾਵ ਅਤੀ ਪਾਪੀ ਭੀ ਤਰ ਜਾਵੇ ਹੈਂ॥੫੨॥
Prof. Sahib Singhਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮ੍ਰਿਤ ਦੀ ਦਾਤ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿਚ ਡੁਬਣੋਂ) ਬਚਾ ਲੈਂਦਾ ਹੈ ॥੫੨॥

ਪਦ ਅਰਥ ਪਾਹਨ = ਪੱਥਰ, ਪੱਥਰ-ਦਿਲ ਬੰਦੇ। ਨੀਰਿ = ਪਾਣੀ ਵਿਚ, ਨਾਮ-ਅੰਮ੍ਰਿਤ ਨਾਲ ॥੫੨॥

SikhNet (Spanish)y si tal es Tu Voluntad, hasta las piedras flotan a través del mar de la existencia. (52)
Shabad Guru Arjan Dev Ji Raag Gauree Ang 261

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਖਾਤ ਪੀਤ ਖੇਲਤ ਹਸਤ; ਭਰਮੇ ਜਨਮ ਅਨੇਕ ॥

khaat peet khelat hasat; bharame janam anek |

Sant Singh KhalsaEating, drinking, playing and laughing, I have wandered through countless incarnations.
Manmohan SinghIn eating drinking, playing and laughing have I wandered in many births.
Manmohan Singh (Punjabi)ਖਾਂਦਾ, ਪੀਦਾ, ਖੇਲਦਾ ਅਤੇ ਹਸਦਾ ਹੋਇਆ ਮੈਂ ਘਨੇਰਿਆਂ ਜਨਮਾਂ ਅੰਦਰ ਭਟਕਿਆਂ ਹਾਂ।
Fareedkot Teekaਖਖੇ ਦੁਆਰੇ ਕਹਤੇ ਹੈਂ: ਖਾਵਤੇ ਪੀਵਤੇ ਖੇਲਤੇ ਹਸਤੇ ਅਨੇਕ ਜਨਮੋਂ ਮੇਂ ਭ੍ਰਮਤੇ ਰਹੇ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਮਾਇਕ ਪਦਾਰਥ ਹੀ ਖਾਂਦੇ ਪੀਂਦੇ, ਤੇ ਮਾਇਆ ਦੇ ਰੰਗ ਤਮਾਸ਼ਿਆਂ ਵਿਚ ਹੀ ਹੱਸਦੇ ਖੇਡਦੇ ਅਨੇਕਾਂ ਜੂਨਾਂ ਵਿਚ ਭਟਕਦੇ ਆ ਰਹੇ ਹਾਂ,
SikhNet (Spanish)Comiendo, bebiendo y haciendo fiestas he andado de vida en vida.

ਭਵਜਲ ਤੇ. ਕਾਢਹੁ ਪ੍ਰਭੂ; ਨਾਨਕ. ਤੇਰੀ ਟੇਕ ॥੧॥

bhavajal te. kaadtahu prabhoo; naanak. teree ttek |1|

Sant Singh KhalsaPlease, God, lift me up and out of the terrifying world-ocean. Nanak seeks Your Support. ||1||
Manmohan SinghTake me out of the terrible world-ocean my Master. Nanak has Thy support alone.
Manmohan Singh (Punjabi)ਮੈਨੂੰ ਭਿਆਨਕ ਸੰਸਾਰ ਸਮੁੰਦਰ ਵਿਚੋਂ ਬਾਹਰ ਧੂ ਲੈ, ਮੇਰੇ ਮਾਲਕ! ਨਾਨਕ ਨੂੰ ਕੇਵਲ ਤੇਰਾ ਹੀ ਆਸਰਾ ਹੈ।
Fareedkot Teekaਤਾਂ ਤੇ ਹੇ ਪ੍ਰਭੂ! ਮੇਰੇ ਕੋ ਸੰਸਾਰ ਸਮੁੰਦ੍ਰ ਸੇ ਨਿਕਾਲ ਲੀਜੀਏ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੀ (ਟੇਕ) ਸਰਨ ਆਯਾ ਹੂੰ॥੧॥
Prof. Sahib Singhਹੇ ਨਾਨਕ! (ਆਖ-) ਸਾਨੂੰ ਤੂੰ ਆਪ ਹੀ ਸੰਸਾਰ-ਸਮੁੰਦਰ ਵਿਚੋਂ ਕੱਢ, ਸਾਨੂੰ ਤੇਰਾ ਹੀ ਆਸਰਾ ਹੈ ॥੧॥

ਪਦ ਅਰਥ ਭਵਜਲ = ਸੰਸਾਰ-ਸਮੁੰਦਰ। ਤੇ = ਤੋਂ ॥੧॥

SikhNet (Spanish)Ahora me apoyo en Ti solamente, oh Señor, para que me salves de este mar de la existencia material. (1)
Shabad Guru Arjan Dev Ji Raag Gauree Ang 261

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਖੇਲਤ ਖੇਲਤ ਆਇਓ; ਅਨਿਕ ਜੋਨਿ ਦੁਖ ਪਾਇ ॥

khelat khelat aaeo; anik jon dukh paae |

Sant Singh KhalsaPlaying, playing, I have been reincarnated countless times, but this has only brought pain.
Manmohan SinghSporting, playing and suffering pain in many existences I have come as human being.
Manmohan Singh (Punjabi)ਬਹੁਤੀਆਂ ਜੂਨੀਆਂ ਅਦੰਰ ਖੇਡਦਾ ਮਲ੍ਹਦਾ ਅਤੇ ਕਸ਼ਟ ਉਠਾਉਂਦਾ ਹੋਇਆ ਮੈਂ ਮਨੁੱਖ ਹੋ ਆ ਉਤਰਿਆਂ ਹਾਂ।
Fareedkot Teekaਅਨੇਕ ਜੂਨੀਓਂ ਮੇਂ ਦੁਖੋਂ ਕੋ ਪਾਇ ਕਰ ਖੇਲਤਾ ਅਰਥਾਤ ਫਿਰਤਾ ਫਿਰਤਾ ਆਯਾ ਹੂੰ॥
Prof. Sahib Singhਮਨੁੱਖ ਮਾਇਕ ਰੰਗਾਂ ਵਿਚ ਮਨ ਪਰਚਾਂਦਾ ਪਰਚਾਂਦਾ ਅਨੇਕਾਂ ਜੂਨਾਂ ਵਿਚੋਂ ਲੰਘਦਾ ਦੁੱਖ ਪਾਂਦਾ ਆਉਂਦਾ ਹੈ।

ਪਦ ਅਰਥ ਖੇਲਤ ਖੇਲਤ = ਮਨ ਪਰਚਾਂਦਾ ਪਰਚਾਂਦਾ।

SikhNet (Spanish)Jugando el juego de la vida, he sufrido dolor, nacimiento tras nacimiento.

ਖੇਦ ਮਿਟੇ ਸਾਧੂ ਮਿਲਤ; ਸਤਿਗੁਰ ਬਚਨ ਸਮਾਇ ॥

khed mitte saadhoo milat; satigur bachan samaae |

Sant Singh KhalsaTroubles are removed, when one meets with the Holy; immerse yourself in the Word of the True Guru.
Manmohan SinghTroubles are removed by meeting the Saint and being absorbed in True Guru's instruction.
Manmohan Singh (Punjabi)ਸੰਤ ਨੂੰ ਭੇਟਣ ਅਤੇ ਸੱਚੇ ਗੁਰਾਂ ਦੇ ਉਪਦੇਸ਼ ਅੰਦਰ ਲੀਨ ਹੋਣ ਦੁਆਰਾ ਤਕਲੀਫਾ ਦੂਰ ਹੋ ਜਾਂਦੀਆਂ ਹਨ।
Fareedkot Teekaਸਾਧੂ ਕੇ ਮਿਲਨੇ ਸਾਰ (ਖੇਦ) ਦੁਖ ਸਭ ਨਿਬ੍ਰਿਤ ਹੋ ਗਏ ਹੈਂ ਔਰ ਸਤਿਗੁਰੋਂ ਕੇ ਬਚਨ ਅਰਥਾਤ ਉਪਦੇਸ ਕਰ ਵਾਹਿਗੁਰੂ ਮੇਂ ਸਮਾਇ ਗਇਆ ਹਾਂ॥
Prof. Sahib Singhਜੇ ਗੁਰੂ ਮਿਲ ਪਏ, ਜੇ ਗੁਰੂ ਦੇ ਬਚਨਾਂ ਵਿਚ ਚਿੱਤ ਜੁੜ ਜਾਏ, ਤਾਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।

ਪਦ ਅਰਥ ਖੇਦ = ਦੁੱਖ-ਕਲੇਸ਼। ਸਾਧੂ = ਗੁਰੂ। ਸਮਾਇ = ਲੀਨ ਹੋ ਕੇ, ਚਿੱਤ ਜੋੜ ਕੇ।

SikhNet (Spanish)Pero cuando me encontré con el Santo, mi dolor se quitó y el Bani de la Palabra del Guru se fundió en mi ser.

ਖਿਮਾ ਗਹੀ. ਸਚੁ ਸੰਚਿਓ; ਖਾਇਓ ਅੰਮ੍ਰਿਤੁ ਨਾਮ ॥

khimaa gahee. sach sanchio; khaaeo amrit naam |

Sant Singh KhalsaAdopting an attitude of tolerance, and gathering truth, partake of the Ambrosial Nectar of the Name.
Manmohan SinghAdopting forbearance and amassing truth man partakes of the Name Nectar.
Manmohan Singh (Punjabi)ਸਹਿਨਸ਼ੀਲਤਾ ਧਾਰਨ ਕਰਨ ਅਤੇ ਸੱਚ ਨੂੰ ਇਕੱਤ੍ਰ ਕਰਨ ਦੁਆਰਾ ਆਦਮੀ ਨਾਮ ਰੂਪੀ ਆਬਿ-ਹਿਯਾਤ ਨੂੰ ਭੁੰਚਦਾ ਹੈ।
Fareedkot Teekaਖਿਮਾ ਗ੍ਰਹਣ ਕੀਤੀ ਹੈ ਔਰ ਸਚੁ ਧਨ ਨਾਮ ਕੋ (ਸੰਚੀਓਂ) ਇਕਤ੍ਰ ਕੀਆ ਹੈ, ਔਰ ਅੰਮ੍ਰਿਤ ਰੂਪ ਨਾਮ ਕਾ ਹੀ ਖਾਵਣਾ ਅਰਥਾਤ ਭੋਜਨ ਕੀਆ ਹੈ, ਭਾਵ ਨਾਮੁ ਕੋ ਰਿਦੇ ਮੇਂ ਧਾਰਨ ਕੀਆ ਅਰ ਨਾਮ ਹੀ ਜਪਾ ਹੈ॥
Prof. Sahib Singhਜਿਸ ਨੇ (ਗੁਰੂ-ਦਰ ਤੋਂ) ਖਿਮਾ ਦਾ ਸੁਭਾਉ ਗ੍ਰਹਣ ਕਰ ਲਿਆ, ਨਾਮ-ਧਨ ਇਕੱਠਾ ਕੀਤਾ, ਨਾਮ-ਅੰਮ੍ਰਿਤ ਨੂੰ ਆਪਣੀ ਆਤਮਕ ਖ਼ੁਰਾਕ ਬਣਾਇਆ,

ਪਦ ਅਰਥ ਗਹੀ = ਫੜੀ, ਗ੍ਰਹਣ ਕੀਤੀ। ਸੰਚਿਓ = ਜੋੜਿਆ। ਖਾਇਓ = ਖ਼ੁਰਾਕ ਬਣਾਇਆ।

SikhNet (Spanish)El Nombre Ambrosial se volvió mi comida de todos los días

ਖਰੀ ਕ੍ਰਿਪਾ ਠਾਕੁਰ ਭਈ; ਅਨਦ ਸੂਖ ਬਿਸ੍ਰਾਮ ॥

kharee kripaa tthaakur bhee; anad sookh bisraam |

Sant Singh KhalsaWhen my Lord and Master showed His Great Mercy, I found peace, happiness and bliss.
Manmohan SinghWhen the Lord showed His great mercy, I found haven in joy and happiness.
Manmohan Singh (Punjabi)ਜਦ ਪ੍ਰਭੂ ਨੇ ਆਪਣੀ ਭਾਰੀ ਰਹਿਮਤ ਕੀਤੀ, ਤਾਂ ਮੈਨੂੰ ਖੁਸ਼ੀ ਤੇ ਪਰਸੰਨਤਾ ਅੰਦਰ ਆਰਾਮ ਦਾ ਟਿਕਾਣਾ ਮਿਲ ਗਿਆ।
Fareedkot Teekaਠਾਕਰ ਜੀ ਕੀ (ਖਰੀ) ਬਹੁਤੀ ਹੀ ਕ੍ਰਿਪਾ ਭਈ ਹੈ, ਕ੍ਯੋਂਕਿ ਆਤਮ ਅਨੰਦ ਅਰ ਬਿਵਹਾਰਕ ਸੁਖੋਂ ਮੇਂ (ਬਿਸਰਾਮ) ਇਸਥਿਤੀ ਪਾਈ ਹੈ॥
Prof. Sahib Singhਉਸ ਉਤੇ ਪਰਮਾਤਮਾ ਦੀ ਬੜੀ ਮਿਹਰ ਹੁੰਦੀ ਹੈ, ਉਹ ਆਤਮਕ ਆਨੰਦ-ਸੁਖ ਵਿਚ ਟਿਕਿਆ ਰਹਿੰਦਾ ਹੈ।
SikhNet (Spanish)y asimilé en mi ser la Verdad y la Compasión.

ਖੇਪ ਨਿਬਾਹੀ. ਬਹੁਤੁ ਲਾਭ; ਘਰਿ ਆਏ ਪਤਿਵੰਤ ॥

khep nibaahee. bahut laabh; ghar aae pativant |

Sant Singh KhalsaMy merchandise has arrived safely, and I have made a great profit; I have returned home with honor.
Manmohan SinghMy merchandise has safely arrived, I have made good profit and have returned home with honour.
Manmohan Singh (Punjabi)ਮੇਰਾ ਸੌਦਾ-ਸੂਤ ਸਹੀ-ਸਲਾਮਤ ਆ ਪੁੱਜਾ ਹੈ, ਮੈਂ ਘਣਾ ਨਫਾ ਖੱਟਿਆ ਹੈ ਅਤੇ ਮੈਂ ਇੱਜ਼ਤ ਨਾਲ ਗ੍ਰਹਿ ਮੁੜ ਆਇਆ ਹਾਂ।
Fareedkot Teekaਵਾਹਗੁਰੂ ਨੇ ਹਮਾਰੀ ਭਗਤੀ ਵਾ ਇਸ ਬਾਣੀ ਰੂਪ ਖੇਪ ਨਿਬਾਹ ਦਈ ਹੈ। ਜਬ ਸ੍ਵਰੂਪ ਘਰ ਮੇਂ ਆਇ ਪ੍ਰਾਪਤਿ ਭਏ ਤਬ ਪਤ ਵਾਲੇ ਹੂਏ॥
Prof. Sahib Singhਜਿਸ ਮਨੁੱਖ ਨੇ (ਗੁਰੂ ਤੋਂ ਜਾਚ ਸਿੱਖ ਕੇ ਸਿਫ਼ਤ-ਸਾਲਾਹ ਦਾ) ਵਣਜ-ਵਪਾਰ (ਸਾਰੀ ਉਮਰ) ਤੋੜ ਨਿਬਾਹਿਆ, ਉਸ ਨੇ ਲਾਭ ਖੱਟਿਆ, ਉਹ (ਭਟਕਣਾ ਤੋਂ ਬਚ ਕੇ) ਅਡੋਲ-ਮਨ ਹੋ ਜਾਂਦਾ ਹੈ ਤੇ ਆਦਰ ਖੱਟਦਾ ਹੈ।

ਪਦ ਅਰਥ ਖੇਪ = ਸੌਦਾ, ਵਣਜ-ਵਪਾਰ। ਘਰਿ ਆਏ = ਅੰਤਰ ਆਤਮੇ ਟਿਕ ਗਏ। ਪਤਿਵੰਤ = ਇੱਜ਼ਤ ਵਾਲੇ।

SikhNet (Spanish)Mucha fue mi ganancia y volví a mi hogar con Honor;

ਖਰਾ ਦਿਲਾਸਾ. ਗੁਰਿ ਦੀਆ; ਆਇ ਮਿਲੇ ਭਗਵੰਤ ॥

kharaa dilaasaa. gur deea; aae mile bhagavant |

Sant Singh KhalsaThe Guru has given me great consolation, and the Lord God has come to meet me.
Manmohan SinghGreat is the consolation the Guru has given me and the illustrious Lord has come and met me.
Manmohan Singh (Punjabi)ਭਾਰੀ ਤਸੱਲੀ ਗੁਰਾਂ ਨੇ ਮੈਨੂੰ ਦਿੱਤੀ ਹੈ, ਅਤੇ ਪਰਸਿੱਧ ਪ੍ਰਭੂ ਮੈਨੂੰ ਆ ਕੇ ਮਿਲ ਪਿਆ ਹੈ।
Fareedkot Teekaਜਬ ਗੁਰੋਂ ਨੇ ਹਮ ਕੋ (ਖਰਾ) ਅਤੀ (ਦਿਲਾਸਾ) ਧੀਰਜ ਦੀਆ ਤੋ ਭਗਵੰਤ ਜੀ ਮੇਰੇ ਕੋ ਆਇ ਕਰ ਮਿਲਤੇ ਭਏ ਹੈਂ॥
Prof. Sahib Singhਗੁਰੂ ਨੇ ਉਸ ਨੂੰ ਹੋਰ ਚੰਗੀ ਦਿਲੀ ਢਾਰਸ ਦਿੱਤੀ, ਤੇ ਉਹ ਭਗਵਾਨ ਦੇ ਚਰਨਾਂ ਵਿਚ ਜੁੜਿਆ।

ਪਦ ਅਰਥ ਗੁਰਿ = ਗੁਰੂ ਨੇ। ਦਿਲਾਸਾ = ਦਿਲ ਨੂੰ ਢਾਰਸ।

SikhNet (Spanish)ahí el Guru me bendijo y encontré a mi Señor, el Dios.

ਆਪਨ ਕੀਆ. ਕਰਹਿ ਆਪਿ; ਆਗੈ ਪਾਛੈ ਆਪਿ ॥

aapan keea. kareh aap; aagai paachhai aap |

Sant Singh KhalsaHe Himself has acted, and He Himself acts. He was in the past, and He shall be in the future.
Manmohan SinghGod Himself acted and Himself acts He was in the past and Himself shall be in future.
Manmohan Singh (Punjabi)ਵਾਹਿਗੁਰੂ ਨੇ ਆਪੇ ਹੀ ਕੀਤਾ ਹੈ ਅਤੇ ਆਪੇ ਹੀ ਕਰਦਾ ਹੈ। ਉਹ ਪਿਛੋ ਸੀ ਅਤੇ ਖੁਦ ਹੀ ਅੱਗੇ ਨੂੰ ਹੋਵੇਗਾ।
Fareedkot Teeka(ਪੀਛੇ) ਭੂਤਕਾਲ ਮੇਂ ਸਭ ਕੁਝ ਵਾਹਗੁਰੂ ਨੇ ਆਪ ਹੀ ਕੀਆ ਥਾ, ਅਬ ਵਰਤਮਾਨ ਮੇਂ ਭੀ ਵਹੁ ਆਪ ਹੀ ਕਰ ਰਹਾ ਹੈ, ਪੁਨਾ (ਆਗੈ) ਭਵਿਖਤ ਮੇਂ ਭੀ ਵਾਹਗੁਰੂ ਆਪ ਹੀ ਕਰੇਂਗੇ॥
Prof. Sahib Singh(ਪਰ ਇਹ ਸਭ ਪ੍ਰਭੂ ਦੀ ਮਿਹਰ ਹੈ)। ਹੇ ਪ੍ਰਭੂ! ਇਹ ਸਾਰਾ ਖੇਲ ਤੂੰ ਹੀ ਕੀਤਾ ਹੈ, ਹੁਣ ਭੀ ਤੂੰ ਹੀ ਸਭ ਕੁਝ ਕਰ ਰਿਹਾ ਹੈਂ। ਲੋਕ ਪਰਲੋਕ ਵਿਚ ਜੀਆਂ ਦਾ ਰਾਖਾ ਤੂੰ ਆਪ ਹੀ ਹੈਂ।

ਪਦ ਅਰਥ ਆਗੈ ਪਾਛੈ = ਲੋਕ ਪਰਲੋਕ ਵਿਚ।

SikhNet (Spanish)Él, el Señor, hace todo Él Mismo, porque Él es Todo en todo, aquí y aquí después.

ਨਾਨਕ. ਸੋਊ ਸਰਾਹੀਐ; ਜਿ ਘਟਿ ਘਟਿ ਰਹਿਆ ਬਿਆਪਿ ॥੫੩॥

naanak. soaoo saraaheeai; ji ghatt ghatt rahiaa biaap |53|

Sant Singh KhalsaO Nanak, praise the One, who is contained in each and every heart. ||53||
Manmohan SinghNanak, praise Him alone who is contained in every heart.
Manmohan Singh (Punjabi)ਨਾਨਕ ਕੇਵਲ ਉਸੇ ਦੀ ਪਰਸੰਸਾ ਕਰ, ਜੋ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: (ਸੋਊ) ਉਸੀ ਵਾਹਗੁਰੂ ਕੀ ਉਸਤਤੀ ਕਰੀਏ ਜੋ ਪਰਮੇਸ੍ਵਰ ਸਰਬ ਘਟੋਂ ਮੇਂ ਪੂਰਨ ਹੋ ਰਹਾ ਹੈ॥੫੩॥
Prof. Sahib Singhਹੇ ਨਾਨਕ! ਜੋ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ, ਸਦਾ ਉਸੇ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੫੩॥

ਪਦ ਅਰਥ ਸਰਾਹੀਐ = ਵਡਿਆਈਏ, ਸਿਫ਼ਤਿ-ਸਾਲਾਹ ਕਰੀਏ ॥੫੩॥

SikhNet (Spanish)¡Hosanna al Señor Quien habita en todos! (53)
Shabad Guru Arjan Dev Ji Raag Gauree Ang 261

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਆਏ ਪ੍ਰਭ ਸਰਨਾਗਤੀ; ਕਿਰਪਾ ਨਿਧਿ ਦਇਆਲ ॥

aae prabh saranaagatee; kirapaa nidh deaal |

Sant Singh KhalsaO God, I have come to Your Sanctuary, O Merciful Lord, Ocean of compassion.
Manmohan SinghMy Merciful Master the Ocean of Compassion I have entered Thine sanctuary.
Manmohan Singh (Punjabi)ਰਹਿਮਤ ਦੇ ਸਮੁੰਦਰ, ਮੇਰੇ ਮਿਹਰਬਾਨ ਮਾਲਕ, ਮੈਂ ਤੇਰੀ ਛਤ੍ਰ-ਛਾਇਆ ਹੇਠ ਆਇਆ ਹਾਂ।
Fareedkot Teekaਜੋ ਪੁਰਸ ਕ੍ਰਿਪਾ ਕੇ ਸਮੁੰਦ੍ਰ ਪ੍ਰਭੂ ਕੀ ਸਰਣਿ ਪ੍ਰਾਪਤਿ ਭਏ ਹੈਂ॥
Prof. Sahib Singhਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਿਆਲ! ਅਸੀਂ ਤੇਰੀ ਸਰਨ ਆਏ ਹਾਂ।

ਪਦ ਅਰਥ ਨਿਧਿ = ਖ਼ਜ਼ਾਨਾ।

SikhNet (Spanish)Busco el Refugio de mi Benéfico Señor de Misericordia,

ਏਕ ਅਖਰੁ ਹਰਿ. ਮਨਿ ਬਸਤ; ਨਾਨਕ. ਹੋਤ ਨਿਹਾਲ ॥੧॥

ek akhar har. man basat; naanak. hot nihaal |1|

Sant Singh KhalsaOne whose mind is filled with the One Word of the Lord, O Nanak, becomes totally blissful. ||1||
Manmohan SinghNanak, he in whose mind the Unique Imperishable Lord abides becomes mightily pleased.
Manmohan Singh (Punjabi)ਨਾਨਕ, ਜਿਸ ਦੇ ਚਿੱਤ ਵਿੱਚ ਅੰਦੁੱਤੀ ਅਬਿਨਾਸੀ ਪ੍ਰਭੂ ਵਸਦਾ ਹੈ, ਉਹ ਪਰਮ-ਪਰਸੰਨ ਹੋ ਜਾਂਦਾ ਹੈ।
Fareedkot Teekaਏਕ (ਅਖਰੁ) ਨਾਸ ਤੇ ਰਹਿਤ ਹਰੀ ਦਯਾਲੂ ਤਿਨ ਕੇ ਮਨ ਮੇਂ ਬਸਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪ੍ਰਾਨੀ (ਨਿਹਾਲ) ਨਿਰਦੁਖ ਹੋਤੇ ਭਏ ਹੈਂ। ਵਾ ਹਰੀ ਕੇ ਪ੍ਰਤੀਪਾਦਕ ਜੋ ਬਾਵਨ ਅਖਰ ਕਥਨ ਕੀਏ ਹੈਂ, ਇਨ ਬਾਵਨ ਅਖਰੋਂ ਮੇਂ ਸੇ ਏਕ ਅਖਰ ਕਾ ਉਪਦੇਸ ਕਰ ਕੇ ਜਿਸ ਪਰੁਸ ਕੇ ਮਨ ਮੇਂ ਹਰੀ ਬਸ ਜਾਵੈ ਸੋ ਪ੍ਰਾਨੀ ਨਿਹਾਲ ਹੋ ਜਾਤਾ ਹੈ॥੧॥
Prof. Sahib Singhਹੇ ਨਾਨਕ! (ਆਖ) ਜਿਨ੍ਹਾਂ ਦੇ ਮਨ ਵਿਚ ਇਕ ਅਵਿਨਾਸ਼ੀ ਪ੍ਰਭੂ ਵੱਸਦਾ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ॥੧॥

ਪਦ ਅਰਥ ਅਖਰੁ = {अक्षर} ੧. ਅਵਿਨਾਸ਼ੀ ਪ੍ਰਭੂ ੨. ਪ੍ਰਭੂ ਦਾ ਹੁਕਮ। ਮਨਿ = ਮਨ ਵਿਚ। ਨਿਹਾਲ = ਆਨੰਦਿਤ, ਖਿੜਿਆ ਹੋਇਆ ॥੧॥

SikhNet (Spanish)y soy bendecido cuando enaltezco aunque sea una sílaba de Su Nombre en mi corazón.(1)
Shabad Guru Arjan Dev Ji Raag Gauree Ang 261

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਅਖਰ ਮਹਿ; ਤ੍ਰਿਭਵਨ ਪ੍ਰਭਿ ਧਾਰੇ ॥

akhar meh; tribhavan prabh dhaare |

Sant Singh KhalsaIn the Word, God established the three worlds.
Manmohan SinghIn the Lord's word is the installation of the three worlds.
Manmohan Singh (Punjabi)ਪ੍ਰਭੂ ਦੇ ਸ਼ਬਦ ਅੰਦਰ ਤਿੰਨਾਂ ਜਹਾਨਾ ਦੀ ਅਸਥਾਪਨ ਹੈ।
Fareedkot Teeka(ਅਖਰ) ਅਖਰੋਂ ਮੇਂ ਵਾ ਨਾਸ ਰਹਿਤ ਪਰਮੇਸ੍ਵਰ ਪ੍ਰਭੂ ਨੇ ਅਪਨੇ ਮੇਂ ਤੀਨੋਂ ਭਵਨ ਧਾਰਨ ਕੀਏ ਹੂਏ ਹੈਂ॥
Prof. Sahib Singhਇਹ ਤਿੰਨੇ ਭਵਨ (ਸਾਰਾ ਹੀ ਜਗਤ) ਪ੍ਰਭੂ ਨੇ ਆਪਣਾ ਹੁਕਮ ਵਿਚ ਹੀ ਰਚੇ ਹਨ।

ਪਦ ਅਰਥ ਅਖਰ ਮਹਿ = ਹੁਕਮ ਵਿਚ। ਪ੍ਰਭਿ = ਪ੍ਰਭੂ ਨੇ। ਧਾਰੇ = ਅਸਥਾਪਨ ਕੀਤੇ।

SikhNet (Spanish)Los tres mundos de Dios están bajo la influencia de las palabras.

ਅਖਰ ਕਰਿ ਕਰਿ; ਬੇਦ ਬੀਚਾਰੇ ॥

akhar kar kar; bed beechaare |

Sant Singh KhalsaCreated from the Word, the Vedas are contemplated.
Manmohan SinghBy joining together the words the Vedas are studied.
Manmohan Singh (Punjabi)ਸ਼ਬਦਾਂ ਨੂੰ ਇਕੱਠੇ ਜੋੜ ਕੇ ਵੇਦ ਵਾਚੇ ਜਾਂਦੇ ਹਨ।
Fareedkot Teeka(ਅਖਰ) ਪਰਮੇਸ੍ਵਰ ਕਰ ਕੇ ਵਾ ਅਖਰੋਂ ਕਰ ਕੇ ਬੇਦੋਂ ਕਾ ਬੀਚਾਰ ਹੋ ਰਹਾ ਹੈ॥
Prof. Sahib Singhਪ੍ਰਭੂ ਦੇ ਹੁਕਮ ਅਨੁਸਾਰ ਹੀ ਵੇਦ ਰਚੇ ਗਏ, ਤੇ ਵਿਚਾਰੇ ਗਏ।

ਪਦ ਅਰਥ ਅਖਰ ਕਰਿ = ਹੁਕਮ ਕਰ ਕੇ, ਹੁਕਮ ਦੀ ਰਾਹੀਂ। ਕਰਿ ਬੇਦ = ਵੇਦ ਬਣਾ ਕੇ।

SikhNet (Spanish)Con palabras hablamos de los Vedas,

ਅਖਰ; ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥

akhar; saasatr sinmrit puraanaa |

Sant Singh KhalsaFrom the Word, came the Shaastras, Simritees and Puraanas.
Manmohan SinghThe words tell what is written in Shashtras, Simritis and Puranas.
Manmohan Singh (Punjabi)ਲਫਜ਼ ਦਸਦੇ ਹਨ, ਕਿ ਸ਼ਾਸ਼ਤਰਾਂ, ਸਿੰਮ੍ਰਤੀਆਂ ਅਤੇ ਪੁਰਾਣਾ ਵਿੱਚ ਕੀ ਲਿਖਿਆ ਹੋਇਆ ਹੈ।
Fareedkot Teekaਸਾਸਤ੍ਰ ਤਰ ਸਿੰਮ੍ਰਤੀਆਂ ਪੁਨਾ ਪੁਰਾਣੋਂ ਕਾ ਸਮਦਾਉ ਸਭ ਅਖਰ ਰੂਪ ਹੀ ਹੈ॥
Prof. Sahib Singhਸਾਰੇ ਸ਼ਾਸਤ੍ਰ ਸਿਮ੍ਰਿਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵ ਹਨ।
SikhNet (Spanish)y las palabras revelan lo que está escrito en los Shastras, los Puranas y los textos Semíticos.

ਅਖਰ; ਨਾਦ ਕਥਨ ਵਖੵਾਨਾ ॥

akhar; naad kathan vakhayaanaa |

Sant Singh KhalsaFrom the Word, came the sound current of the Naad, speeches and explanations.
Manmohan SinghIn letters are written the hymns discourses and lectures.
Manmohan Singh (Punjabi)ਹਰਫਾਂ ਵਿੱਚ ਲਿਖੇ ਹੋਏ ਹਨ, ਭਜਨ, ਸੰਭਾਸ਼ਨ ਅਤੇ ਲੈਕਚਰ।
Fareedkot Teeka(ਨਾਦ) ਬਾਜੇ ਅਰ (ਕਥਨ) ਕਥਾ ਕੇ ਪ੍ਰਸੰਗ ਸਭ ਅਖਰ ਰੂਪ ਹੀ ਮਹਾਤਮਾ ਨੇ (ਵਖ੍ਯ੍ਯਾਨਾ) ਕਥਨ ਕੀਏ ਹੈਂ॥
Prof. Sahib Singhਇਹਨਾਂ ਪੁਰਾਣਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਭੀ ਪ੍ਰਭੂ ਦੇ ਹੁਕਮ ਦਾ ਹੀ ਜ਼ਹੂਰ ਹਨ।

ਪਦ ਅਰਥ ਨਾਦ = ਆਵਾਜ਼, ਰਾਗ, ਕੀਰਤਨ। ਵਖ੍ਯ੍ਯਾਨਾ = ਉਪਦੇਸ਼, ਵਿਆਖਿਆ।

SikhNet (Spanish)Con palabras se expresa la melodía sutil de los Yoguis y todo discurso.

ਅਖਰ. ਮੁਕਤਿ ਜੁਗਤਿ; ਭੈ ਭਰਮਾ ॥

akhar. mukat jugat; bhai bharamaa |

Sant Singh KhalsaFrom the Word, comes the way of liberation from fear and doubt.
Manmohan SinghBy means of letters is described the way of escape from dread and doubt.
Manmohan Singh (Punjabi)ਡਰ ਅਤੇ ਵਹਿਮ ਤੋਂ ਖਲਾਸੀ ਪਾਉਣ ਦਾ ਤਰੀਕਾ ਹਰਫਾਂ ਦੁਆਰਾ ਬਿਆਨ ਕੀਤਾ ਹੋਇਆ ਹੈ।
Fareedkot Teekaਮੁਕਤਿ ਕੀ ਜੁਗਤੀ ਹੈ ਅਰ ਭਰਮ ਅਖਰ ਰੂਪ ਹੈ॥
Prof. Sahib Singhਦੁਨੀਆ ਦੇ ਡਰਾਂ ਭਰਮਾਂ ਤੋਂ ਖ਼ਲਾਸੀ ਲੱਭਣੀ ਭੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ।

ਪਦ ਅਰਥ ਭੈ = ਦੁਨੀਆ ਵਾਲੇ ਡਰ।

SikhNet (Spanish)Con palabras es comunicado el Camino a la Liberación y los pensamientos de duda y miedo.

ਅਖਰ. ਕਰਮ ਕਿਰਤਿ; ਸੁਚ ਧਰਮਾ ॥

akhar. karam kirat; such dharamaa |

Sant Singh KhalsaFrom the Word, come religious rituals, karma, sacredness and Dharma.
Manmohan SinghThe words narrate the religious rites worldly acts piety and religion.
Manmohan Singh (Punjabi)ਲਫਜ਼ ਧਾਰਮਕ ਸੰਸਕਾਰਾਂ ਸੰਸਾਰੀ ਕੰਮਾਂ ਪਵਿੱਤਰਤਾ ਅਤੇ ਮਜ਼ਹਬ ਨੂੰ ਵਰਨਣ ਕਰਦੇ ਹਨ।
Fareedkot Teekaਪੁਨਾ ਕਰਮੋਂ ਕਾ (ਕਿਰਤਿ) ਕਰਨਾ ਅਰ (ਸਚੁ) ਪਵਿਤ੍ਰ ਧਰਮੋਂ ਕਾ ਸਮੁਦਾਇ ਜੋ ਵਰਣਾਸ੍ਰਮੁ ਕੇ ਭੇਦ ਕਰ ਕੇ ਹੈ ਸਭ ਅਖਰ ਰੂਪ ਹੀ ਹੈ॥
Prof. Sahib Singh(ਮਨੁੱਖਾ ਜਨਮ ਵਿਚ) ਕਰਨਯੋਗ ਕਰਮਾਂ ਦੀ ਪਛਾਣ ਕਰਨੀ ਆਤਮਕ ਪਵਿਤ੍ਰਤਾ ਦੇ ਨਿਯਮਾਂ ਦੀ ਭਾਲ-ਇਹ ਭੀ ਪ੍ਰਭੂ ਦੇ ਹੁਕਮ ਦਾ ਹੀ ਦ੍ਰਿੱਸ਼ ਹੈ।

ਪਦ ਅਰਥ ਕਿਰਤਿ = {कृत्य} ਕਰਨ-ਯੋਗ

SikhNet (Spanish)Palabras describen el modo de la piedad, la religión, la acción y reacción.

ਦ੍ਰਿਸਟਿਮਾਨ; ਅਖਰ ਹੈ ਜੇਤਾ ॥

drisattimaan; akhar hai jetaa |

Sant Singh KhalsaIn the visible universe, the Word is seen.
Manmohan SinghIn the entire visible world is contained the Indestructible Lord.
Manmohan Singh (Punjabi)ਸਮੂਹ ਦਿੱਸਣ ਵਾਲੀ ਦੁਨੀਆਂ ਦੇ ਵਿੱਚ ਨਾਸ-ਰਹਿਤ ਸੁਆਮੀ ਵਰਤਮਾਨ ਹੈ।
Fareedkot Teekaਅੰਤ ਸਿਧਾਂਤ ਇਹ ਹੈ ਕਿ ਜਿਤਨਾ ਪ੍ਰਪੰਚ ਦ੍ਰਿਸਟਿ ਆਵਤਾ ਹੈ ਸਭ ਅਖਰ ਰੂਪੀ ਹੀ ਹੈ॥☬ਜੇ ਕਹੇ ਸਰਬ ਰੂਪ ਹੋਣੇ ਤੇ ਪੁੰਨ ਪਾਪ ਕਾ ਭਾਗੀ ਹੋਵੈਗਾ, ਤਬ ਤਿਸ ਮੇਂ ਜੀਵਤਾ ਆਈ? ਤਿਸ ਪਰ ਸ੍ਰੀ ਗੁਰੂ ਜੀ ਕਹਤੇ ਹੈਂ:
Prof. Sahib Singhਜਿਤਨਾ ਭੀ ਇਹ ਦਿੱਸ ਰਿਹਾ ਸੰਸਾਰ ਹੈ, ਇਹ ਸਾਰਾ ਹੀ ਪ੍ਰਭੂ ਦੇ ਹੁਕਮ ਦਾ ਸਰਗੁਣ ਰੂਪ ਹੈ,

ਪਦ ਅਰਥ ਅਖਰ ਹੈ = ਅੱਖਰ ਦਾ (ਪਸਾਰਾ) ਹੈ, ਹੁਕਮ ਦਾ ਪਸਾਰਾ ਹੈ।

SikhNet (Spanish)Todo el mundo ilusorio gira alrededor de las palabras;

ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥

naanak paarabraham niralepaa |54|

Sant Singh KhalsaO Nanak, the Supreme Lord God remains unattached and untouched. ||54||
Manmohan SinghNevertheless, O Nanak, the Supreme Lord remains unattached.
Manmohan Singh (Punjabi)ਫਿਰ ਭੀ ਹੇ ਨਾਨਕ! ਸ਼੍ਰੋਮਣੀ ਸਾਹਿਬ ਅਟਕ ਵਿਚਰਦਾ ਹੈ।
Fareedkot Teekaਪਾਰਬ੍ਰਹਮ ਪਰਮੇਸ੍ਵਰ ਵਾਸ੍ਤਵਤੇ (ਨਿਰਲੇਪਾ) ਅਸੰਗ ਹੈ, ਵਾ ਇਹ ਜੇਤਾ ਦ੍ਰਿਸਟਿਮਾਨ ਸੰਸਾਰ ਹੈ, ਸੋ ਸਭ ਅਖਰੋਂ ਮੇਂ ਹੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਅਖਰ ਪੂਰਨ ਬ੍ਰਹਮ ਨਿਰਲੇਪ ਕਾ ਸਰੂਪ ਹੈਂ॥੫੪॥☬ਬਾਣੀ ਕੀ ਸਮਾਪਤੀ ਕਰਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਪਰ ਹੇ ਨਾਨਕ! (ਹੁਕਮ ਦਾ ਮਾਲਕ) ਪ੍ਰਭੂ ਆਪ (ਇਸ ਸਾਰੇ ਪਸਾਰੇ ਦੇ) ਪ੍ਰਭਾਵ ਤੋਂ ਪਰੇ ਹੈ ॥੫੪॥
SikhNet (Spanish)sólo el Señor Trascendente está más allá de ellas. (54)
Shabad Guru Arjan Dev Ji Raag Gauree Ang 261

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਹਥਿ ਕਲੰਮ ਅਗੰਮ; ਮਸਤਕਿ ਲਿਖਾਵਤੀ ॥

hath kalam agam; masatak likhaavatee |

Sant Singh KhalsaWith pen in hand, the Inaccessible Lord writes man's destiny on his forehead.
Manmohan SinghThe Inaccessible Lord with pen in His hand scribed man's destiny on his forehead.
Manmohan Singh (Punjabi)ਆਪਣੇ ਹੱਥ ਵਾਲੀ ਲੇਖਣੀ ਨਾਲ, ਪਹੁੰਚ ਤੋਂ ਪਰੇ ਪ੍ਰਭੂ ਬੰਦੇ ਦੀ ਕਿਸਮਤ ਉਸਦੇ ਮੱਥੇ ਉਤੇ ਲਿਖਦਾ ਹੈ।
Fareedkot Teekaਹੇ (ਅਗੰਮ) ਮਨ ਬਾਣੀ ਕਾ ਪਰਾ ਰੂਪ ਵਾਹਿਗੁਰੂ! ਤੇਰੇ ਹਾਥ ਮੇਂ ਹੁਕਮ ਰੂਪੀ ਕਲਮ ਹੈ, ਜੋ ਜੀਵੋਂ ਕੇ ਮਾਥੇ ਲੇਖੁ ਲਿਖਤੀ ਆਵਤੀ ਹੈ॥
Prof. Sahib Singhਅਪਹੁੰਚ ਹਰੀ ਦੇ ਹੱਥ ਵਿਚ (ਹੁਕਮ ਰੂਪ) ਕਲਮ (ਫੜੀ ਹੋਈ) ਹੈ, (ਸਭ ਜੀਵਾਂ ਦੇ) ਮੱਥੇ ਉਤੇ (ਆਪਣੇ ਹੁਕਮ ਰੂਪ ਕਲਮ ਨਾਲ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲੇਖ) ਲਿਖੀ ਜਾ ਰਿਹਾ ਹੈ।

ਪਦ ਅਰਥ ਹਥਿ = ਹੱਥ ਵਿਚ। ਅਗੰਮ = ਅਪਹੁੰਚ। ਅਗੰਮ ਹਥਿ = ਅਪਹੁੰਚ ਹਰੀ ਦੇ ਹੱਥ ਵਿਚ। ਮਸਤਕਿ = ਮੱਥੇ ਉਤੇ।

SikhNet (Spanish)La Pluma del Señor Inefable inscribe en su frente el destino de cada uno de los seres,

ਉਰਝਿ ਰਹਿਓ ਸਭ ਸੰਗਿ; ਅਨੂਪ ਰੂਪਾਵਤੀ ॥

aurajh rahio sabh sang; anoop roopaavatee |

Sant Singh KhalsaThe Lord of Incomparable Beauty is involved with all.
Manmohan SinghThe Lord of peerless beauty is contained with (among) all.
Manmohan Singh (Punjabi)ਲਾਸਾਨੀ ਸੁੰਦਰਤਾ ਵਾਲਾ ਸਾਹਿਬ ਸਮੂਹ ਨਾਲ (ਅੰਦਰ) ਰਮ ਰਿਹਾ ਹੈ।
Fareedkot Teekaਔਰ ਤੂੰ ਸਰਬ ਕੇ ਸਾਥ (ਉਰਝਿ) ਫਸ, ਭਾਵ ਤਾਣੇ ਪੇਟੇ ਵਤ ਮਿਲ ਰਹਾ ਹੈਂ ਔਰ ਉਪਮਾ ਤੇ ਰਹਿਤ ਰੂਪ ਵਾਲੀ ਤੇਰੀ ਸੱਤਾ ਹੈ॥
Prof. Sahib Singhਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ (ਤਾਣੇ ਪੇਟੇ ਵਾਂਗ) ਮਿਲਿਆ ਹੋਇਆ ਹੈ (ਇਸ ਵਾਸਤੇ ਕੋਈ ਲੇਖ ਗ਼ਲਤ ਨਹੀਂ ਲਿਖਿਆ ਜਾਂਦਾ)।

ਪਦ ਅਰਥ ਉਰਝਿ ਰਹਿਓ = ਮਿਲਿਆ ਹੋਇਆ ਹੈ (ਤਾਣੇ ਪੇਟੇ ਵਾਂਗ)। ਅਨੂਪ = ਸੋਹਣਾ। ਰੂਪਾਵਤੀ = ਰੂਪ ਵਾਲਾ।

SikhNet (Spanish)y el Señor, Bello y Glorioso, prevalece a través de todos.

ਉਸਤਤਿ ਕਹਨੁ. ਨ ਜਾਇ; ਮੁਖਹੁ ਤੁਹਾਰੀਆ ॥

ausatat kehan. na jaae; mukhahu tuhaareea |

Sant Singh KhalsaI cannot describe Your Praises with my mouth, O Lord.
Manmohan SinghThine praises O Lord I cannot describe with my mouth.
Manmohan Singh (Punjabi)ਤੇਰੀ ਮਹਿਮਾ, ਹੈ ਮਾਲਕ! ਮੈਂ ਆਪਣੇ ਮੂੰਹ ਨਾਲ ਬਿਆਨ ਨਹੀਂ ਕਰ ਸਕਦਾ।
Fareedkot Teekaਹੇ ਮਹਾਰਾਜ! ਆਪ ਕੀ ਉਸਤਤਿ ਮੁਖ ਕਰ ਕੇ ਕਹੀ ਨਹੀਂ ਜਾਤੀ, ਭਾਵ ਸੇ ਬਿਅੰਤ ਹੈ॥
Prof. Sahib Singhਹੇ ਪ੍ਰਭੂ! ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਮੁਖਹੁ = ਮੂੰਹ ਤੋਂ।

SikhNet (Spanish)Oh Señor, no puedo entonar Tus Alabanzas porque estoy encantado de haberte visto;

ਮੋਹੀ ਦੇਖਿ ਦਰਸੁ; ਨਾਨਕ ਬਲਿਹਾਰੀਆ ॥੧॥

mohee dekh daras; naanak balihaareea |1|

Sant Singh KhalsaNanak is fascinated, gazing upon the Blessed Vision of Your Darshan; he is a sacrifice to You. ||1||
Manmohan SinghNanak is fascinated on beholding Thy sight and is devoted unto Thee.
Manmohan Singh (Punjabi)ਨਾਨਕ ਤੇਰਾ ਦੀਦਾਰ ਵੇਖ ਕੇ ਫ਼ਰੋਫ਼ਤਾ ਹੋ ਗਿਆ ਹੈ ਅਤੇ ਤੇਰੇ ਉਤੇ ਸਦਕੇ ਜਾਂਦਾ ਹੈ।
Fareedkot Teekaਤੇਰੇ ਦਰਸਨ ਕੋ ਦੇਖ ਕਰ ਮੇਰੀ ਬੁਧੀ ਮੋਹਿਤ ਹੋ ਰਹੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਬੁਧੀ ਆਪ ਕੇ ਬਲਿਹਾਰਨੇ ਜਾਤੀ ਹੈ॥੧॥
Prof. Sahib Singhਹੇ ਨਾਨਕ! (ਆਖ-) ਤੇਰਾ ਦਰਸਨ ਕਰ ਕੇ ਮੇਰੀ ਜਿੰਦ ਮਸਤ ਹੋ ਰਹੀ ਹੈ, ਸਦਕੇ ਸਦਕੇ ਹੋ ਰਹੀ ਹੈ ॥੧॥

ਪਦ ਅਰਥ ਮੋਹੀ = ਮਸਤ ਹੋ ਗਈ ਹੈ ॥੧॥

SikhNet (Spanish)oh Señor, ofrezco mi ser en sacrificio a Ti. (1)
Shabad Guru Arjan Dev Ji Raag Gauree Ang 261 - 262

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਹੇ ਅਚੁਤ. ਹੇ ਪਾਰਬ੍ਰਹਮ; ਅਬਿਨਾਸੀ ਅਘਨਾਸ ॥

he achut. he paarabraham; abinaasee aghanaas |

Sant Singh KhalsaO Immovable Lord, O Supreme Lord God, Imperishable, Destroyer of sins:
Manmohan SinghO my Immovable and Imperishable Lord, O My Transcendent Lord the Destroyer of sin.
Manmohan Singh (Punjabi)ਓ ਮੇਰੇ ਅਹਿੱਲ ਅਤੇ ਅਮਰ ਸੁਆਮੀ! ਹੇ ਮੇਰੇ ਪਾਪ ਹਰਨਹਾਰ ਪਰਮ ਪ੍ਰਭੂ!
Fareedkot Teekaਹੇ (ਅਚੁਤ) ਅਗਿੜ! ਹੇ ਪਾਰਬ੍ਰਹਮ! ਹੇ ਅਬਿਨਾਸੀ! ਹੇ ਪਾਪੋਂ ਕੇ ਨਸ੍ਟ ਕਰਨੇ ਹਾਰੇ! ॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਕਦੇ ਨ ਡੋਲਣ ਵਾਲੇ ਪਰਮਾਤਮਾ! ਹੇ ਨਾਸ-ਰਹਿਤ ਪ੍ਰਭੂ! ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ!

ਪਦ ਅਰਥ ਅਚੁਤ = {च्यु = ਡਿੱਗ ਪੈਣਾ} ਅੱਚੁਤ, ਨਾਸ ਨਾਹ ਹੋਣ ਵਾਲਾ। ਅਘ = ਪਾਪ।

SikhNet (Spanish)Oh Señor Eterno y Trascendente, Destructor del error.

ਹੇ ਪੂਰਨ. ਹੇ ਸਰਬ ਮੈ; ਦੁਖ ਭੰਜਨ ਗੁਣਤਾਸ ॥

he pooran. he sarab mai; dukh bhanjan gunataas |

Sant Singh KhalsaO Perfect, All-pervading Lord, Destroyer of pain, Treasure of virtue:
Manmohan SinghO Thou all-Pervading Perfect one. O Thou Destroyer of grief and Treasure of virtue.
Manmohan Singh (Punjabi)ਹੈ ਤੂੰ ਸਰਬ-ਵਿਆਪਕ, ਮੁਕੰਮਲ ਪੁਰਖ! ਹੇ ਤੂੰ ਕਸ਼ਟ-ਕਟਣਹਾਰ ਅਤੇ ਨੇਕੀ ਦੇ ਖਜਾਨੇ!
Fareedkot Teekaਹੇ ਪੂਰਨ! ਹੇ ਸਰਬ ਬਿਸ੍ਵਰੂਪ! ਹੇ ਦੁਖੋਂ ਕੇ ਭੰਜਨ ਕਰਨੇ ਹਾਰੇ ਗੁਣੋਂ ਕੇ ਸਮੁੰਦ੍ਰ! ॥
Prof. Sahib Singhਹੇ ਸਾਰੇ ਜੀਵਾਂ ਵਿਚ ਵਿਆਪਕ ਪੂਰਨ ਪ੍ਰਭੂ! ਹੇ ਜੀਵਾਂ ਦੇ ਦੁੱਖ ਦੂਰ ਕਰਨ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ!

ਪਦ ਅਰਥ ਸਰਬਮੈ = ਸਰਬ-ਵਿਆਪਕ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।

SikhNet (Spanish)Oh Ser Perfecto, prevaleciendo en todo, Destructor de la tristeza, Tesoro de Virtud.

ਹੇ ਸੰਗੀ. ਹੇ ਨਿਰੰਕਾਰ; ਹੇ ਨਿਰਗੁਣ ਸਭ ਟੇਕ ॥

he sangee. he nirankaar; he niragun sabh ttek |

Sant Singh KhalsaO Companion, Formless, Absolute Lord, Support of all:
Manmohan SinghO mortal comrade, O formless One, O Absolute Lord the support of all.
Manmohan Singh (Punjabi)ਹੈ ਜੀਵ ਦੇ ਸਾਥੀ, ਹੇ ਸਰੂਪ-ਰਹਿਤ ਪੁਰਖ! ਹੈ ਸਾਰਿਆਂ ਦੇ ਆਸਰੇ ਸੁੰਨ ਅਫੁਰ ਪ੍ਰਭੂ!
Fareedkot Teekaਹੇ ਸਰਬ ਕੇ ਸੰਗੀ! ਹੇ (ਨਿਰੰਕਾਰ) ਅਕਾਰ ਰਹਿਤ! ਹੇ (ਨਿਰਗੁਣ) ਤ੍ਰਿਗੁਣ ਅਤੀਤ ਸਰਬ ਕਾ ਆਸਰਾ ਰੂਪ! ॥
Prof. Sahib Singhਹੇ ਸਭ ਦੇ ਸਾਥੀ! (ਤੇ ਫਿਰ ਭੀ) ਆਕਾਰ-ਰਹਿਤ ਪ੍ਰਭੂ! ਹੇ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿਣ ਵਾਲੇ! ਹੇ ਸਭ ਜੀਵਾਂ ਦੇ ਆਸਰੇ!

ਪਦ ਅਰਥ ਨਿਰੰਕਾਰ = ਆਕਾਰ-ਰਹਿਤ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ।

SikhNet (Spanish)Oh Ser Absoluto, Sin Forma,

ਹੇ ਗੋਬਿਦ. ਹੇ ਗੁਣ ਨਿਧਾਨ; ਜਾ ਕੈ ਸਦਾ ਬਿਬੇਕ ॥

he gobid. he gun nidhaan; jaa kai sadaa bibek |

Sant Singh KhalsaO Lord of the Universe, Treasure of excellence, with clear eternal understanding:
Manmohan SinghO Supporter of earth, O the ocean of excellences, who art ever possessed of discrimination.
Manmohan Singh (Punjabi)ਹੈ ਧਰਤੀ ਦੇ ਥੰਮ੍ਹਣਹਾਰ! ਹੈ ਸਰੇਸ਼ਟਾਈਆਂ ਦੇ ਸਮੁੰਦਰ! ਜਿਸ ਪਾਸ ਸਦੀਵ ਹੀ ਤੀਬਰ ਵੀਚਾਰ ਹੈ।
Fareedkot Teekaਹੇ ਗੋਬਿੰਦ! ਹੇ ਗੁਣੋਂ ਕੇ ਸਮੁੰਦ੍ਰ! (ਜਾ ਕੈ) ਜਿਸ ਤੇਰੇ ਗੁਣੋਂ ਕੇ ਨਿਤ ਹੀ (ਬਿਬੇਕ) ਵਿਚਾਰ ਹੋਤੇ ਹੈਂ, ਵਾ ਜਿਸੁ ਤੇਰੇ ਕੋ ਨਿਤ ਗ੍ਯਾਨੁ ਹੈ॥
Prof. Sahib Singhਹੇ ਸ੍ਰਿਸ਼ਟੀ ਦੀ ਸਾਰ ਲੈਣ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ! ਜਿਸ ਦੇ ਅੰਦਰ ਪਰਖ ਕਰਨ ਦੀ ਤਾਕਤ ਸਦਾ ਕਾਇਮ ਹੈ!

ਪਦ ਅਰਥ ਨਿਧਾਨ = ਖ਼ਜ਼ਾਨਾ। ਬਿਬੇਕ = ਪਰਖ ਦੀ ਤਾਕਤ।

SikhNet (Spanish)Oh mi Compañero, Refugio de todos. Oh Tesoro de todo Bien, Sostenedor de la Tierra, Señor de Mente Distinguidora.

ਹੇ ਅਪਰੰਪਰ. ਹਰਿ ਹਰੇ; ਹਹਿ ਭੀ ਹੋਵਨਹਾਰ ॥

he aparanpar. har hare; heh bhee hovanahaar |

Sant Singh KhalsaMost Remote of the Remote, Lord God: You are, You were, and You shall always be.
Manmohan SinghO Remotest of the remote Lord God, Thou art, wert and shalt be.
Manmohan Singh (Punjabi)ਹੇ ਪਰੇਡੇ ਤੋਂ ਪਰੇਡੇ ਵਾਹਿਗੁਰੂ ਸੁਆਮੀ! ਤੂੰ ਹੈ ਸੀਗਾ ਅਤੇ ਹੋਵੇਗਾ।
Fareedkot Teekaਹੇ (ਅਪਰੰਪਰ) ਅੰਨ੍ਯ ਜੀਵੋਂ ਸੇ ਪਰੇ ਹਰੀ! (ਹਰੇ) ਸਬ ਜੀਵੇਂ ਕੋ ਸੱਤਾ ਸਫੁਰਤੀ ਦੇਣੇ ਵਾਲੇ ਤੂੰ ਅਬ ਭੀ ਹੈਂ, ਪੁਨਃ ਆਗੇ ਕੋ ਹੋਣੇ ਵਾਲਾ ਹੈਂ॥
Prof. Sahib Singhਹੇ ਪਰੇ ਤੋਂ ਪਰੇ ਪ੍ਰਭੂ! ਤੂੰ ਹੁਣ ਭੀ ਮੌਜੂਦ ਹੈਂ, ਤੂੰ ਸਦਾ ਲਈ ਕਾਇਮ ਰਹਿਣ ਵਾਲਾ ਹੈਂ।

ਪਦ ਅਰਥ ਅਪਰੰਪਰ = ਪਰੇ ਤੋਂ ਪਰੇ। ਹਹਿ ਭੀ = ਹੁਣ ਭੀ ਮੌਜੂਦ ਹੈਂ।

SikhNet (Spanish)Oh Señor Trascendente, más allá del más allá,

ਹੇ ਸੰਤਹ ਕੈ ਸਦਾ ਸੰਗਿ; ਨਿਧਾਰਾ ਆਧਾਰ ॥

he santah kai sadaa sang; nidhaaraa aadhaar |

Sant Singh KhalsaO Constant Companion of the Saints, You are the Support of the unsupported.
Manmohan SinghO constant Companion of the Saints, Thou art the Support of the Supportless.
Manmohan Singh (Punjabi)ਹੇ ਸਾਧੂਆਂ ਦੇ ਹਮੇਸ਼ਾਂ ਦੇ ਸਾਥੀ, ਤੂੰ ਨਿਆਸਰਿਆਂ ਦਾ ਆਸਰਾ ਹੈ।
Fareedkot Teekaਹੇ ਸੰਤੋਂ ਕੇ ਸਦੀਵ ਸੰਗੀ ਰਹਣੇ ਵਾਲੇ! ਤੂੰ ਨਿਰਾਸੋਂ ਕਾ ਆਸਰਾ ਰੂਪ ਹੈਂ॥
Prof. Sahib Singhਹੇ ਸੰਤਾਂ ਦੇ ਸਦਾ ਸਹਾਈ! ਹੇ ਨਿਆਸਰਿਆਂ ਦੇ ਆਸਰੇ!

ਪਦ ਅਰਥ ਨਿਧਾਰਾ = ਨਿਆਸਰਿਆਂ ਦਾ।

SikhNet (Spanish)Oh mi Maestro, Quien es y para siempre será.

ਹੇ ਠਾਕੁਰ ਹਉ ਦਾਸਰੋ; ਮੈ ਨਿਰਗੁਨ. ਗੁਨੁ, ਨਹੀ ਕੋਇ ॥

he tthaakur hau daasaro; mai niragun. gun, nahee koe |

Sant Singh KhalsaO my Lord and Master, I am Your slave. I am worthless, I have no worth at all.
Manmohan SinghO Lord, I am a serf of Thine. I am without merit. No merit do I possess.
Manmohan Singh (Punjabi)ਹੈ ਸਾਹਿਬ! ਮੈਂ ਤੇਰਾ ਗੋਲਾ ਹਾਂ। ਮੈਂ ਨੇਕੀ ਵਿਹੁਣ ਹਾਂ। ਮੇਰੇ ਵਿੱਚ ਕੋਈ ਨੇਕੀ ਨਹੀਂ।
Fareedkot Teekaਹੇ ਠਾਕਰ ਜੀ! ਮੈਂ ਆਪ ਕਾ ਦਾਸ ਹੂੰ। ਮੈਂ ਨਿਰਗੁਣ ਮੇਂ ਕੋਈ ਭੀ ਗੁਣ ਨਹੀਂ ਹੈਂ॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਕ! ਮੈਂ ਤੇਰਾ ਨਿੱਕਾ ਜਿਹਾ ਦਾਸ ਹਾਂ, ਮੈਂ ਗੁਣ-ਹੀਨ ਹਾਂ, ਮੇਰੇ ਵਿਚ ਕੋਈ ਗੁਣ ਨਹੀਂ ਹੈ।

ਪਦ ਅਰਥ ਦਾਸਰੋ = ਨਿੱਕਾ ਜਿਹਾ ਦਾਸ। ਨਿਰਗੁਨ = ਗੁਣ-ਹੀਨ।

SikhNet (Spanish)Oh Eterno Amigo de los Santos, el Apoyo de quien no tiene ninguno.

ਨਾਨਕ ਦੀਜੈ ਨਾਮ ਦਾਨੁ; ਰਾਖਉ ਹੀਐ ਪਰੋਇ ॥੫੫॥

naanak deejai naam daan; raakhau heeai paroe |55|

Sant Singh KhalsaNanak: grant me the Gift of Your Name, Lord, that I may string it and keep it within my heart. ||55||
Manmohan SinghGrant me, Nanak the gift of Thy Name, that I may string and keep it in my mind.
Manmohan Singh (Punjabi)ਮੈਂ ਨਾਨਕ ਨੂੰ ਆਪਣੇ ਨਾਮ ਦੀ ਦਾਤ ਬਖਸ਼ ਤਾਂ ਜੋ ਮੈਂ ਇਸ ਨੂੰ ਆਪਣੇ ਚਿੱਤ ਅੰਦਰ ਪਰੋ ਕੇ ਰੱਖਾਂ।
Fareedkot Teekaਹੇ ਮਹਾਰਾਜ! ਮੇਰੇ ਕੋ ਆਪਣਾ ਨਾਮੁ ਦਾਨੁ ਦੀਜੀਏ, ਕਿਉਂਕਿ ਤਿਸ ਕੋ ਮੈਂ ਆਪਣੇ ਹਿਰਦੇ ਮੇਂ ਪਰੋਇ ਅਰਥਾਤ ਧਾਰਨ ਕਰ ਰਾਖੋਂ॥੫੫॥
Prof. Sahib Singhਮੈਨੂੰ ਆਪਣੇ ਨਾਮ ਦਾ ਦਾਨ ਬਖ਼ਸ਼, (ਇਹ ਦਾਨ) ਮੈਂ ਆਪਣੇ ਹਿਰਦੇ ਵਿਚ ਪ੍ਰੋ ਕੇ ਰੱਖਾਂ ॥੫੫॥

ਪਦ ਅਰਥ ਰਾਖਉ = ਰਾਖਉਂ, ਮੈਂ ਰੱਖਾਂਗਾ। ਹੀਐ = ਹਿਰਦੇ ਵਿਚ ॥੫੫॥

SikhNet (Spanish)Oh Señor, soy Tu Esclavo sin ninguna virtud; quisiera entretejer Tu Nombre en cada fibra de mi corazón para poder así estar siempre Contigo. (55)
Shabad Guru Arjan Dev Ji Raag Gauree Ang 262

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਗੁਰਦੇਵ ਮਾਤਾ. ਗੁਰਦੇਵ ਪਿਤਾ; ਗੁਰਦੇਵ ਸੁਆਮੀ ਪਰਮੇਸੁਰਾ ॥

guradev maataa. guradev pitaa; guradev suaamee paramesuraa |

Sant Singh KhalsaThe Divine Guru is our mother, the Divine Guru is our father; the Divine Guru is our Lord and Master, the Transcendent Lord.
Manmohan SinghThe Divine Guru is my mother, the Divine Guru the father and the Divine Guru is my Lord and Supreme God.
Manmohan Singh (Punjabi)ਰੱਬ-ਰੂਪ ਗੁਰੂ ਮੇਰੀ ਅੰਮੜੀ ਹੈ, ਰੱਬ-ਰੂਪ ਗੁਰੂ ਮੇਰਾ ਬਾਬਲ, ਅਤੇ ਰੱਬ-ਰੂਪ ਗੁਰੂ ਹੀ ਮੇਰਾ ਪ੍ਰਭੂ ਤੇ ਪਰਮ ਵਾਹਿਗੁਰੂ ਹੈ।
Fareedkot Teekaਗੁਰੂ ਜੋ (ਦੇਵ) ਪ੍ਰਕਾਸ ਰੂਪ ਅਰਥਾਤ ਤਤਵੇਤੇ ਹੈਂ, ਸੋਈ ਮਾਤਾ ਪਿਤਾ ਰੂਪ ਹੈ। ਪੁਨਃ ਗੁਰਦੇਵ ਹੀ (ਸੁਆਮੀ) ਰਾਜਾ ਹੈ ਅਰੁ ਪਰਮੇਸ੍ਵਰ ਕਾ ਰੂਪ ਹੈ। ਜਿਸ ਕੇ ਆਸਰੇ ਉਪਜੀਵਕਾ ਹੋ, ਉਸ ਕੋ ਭੀ ਸ੍ਵਾਮੀ ਕਹਤੇ ਹੈਂ॥
Prof. Sahib Singhਗੁਰੂ ਹੀ ਮਾਂ ਹੈ, ਗੁਰੂ ਹੀ ਪਿਉ ਹੈ (ਗੁਰੂ ਹੀ ਆਤਮਕ ਜਨਮ ਦੇਣ ਵਾਲਾ ਹੈ), ਗੁਰੂ ਮਾਲਕ-ਪ੍ਰਭੂ ਦਾ ਰੂਪ ਹੈ।
SikhNet (Spanish)El Guru es la Madre, el Padre, el Dios de dioses, el Maestro.

ਗੁਰਦੇਵ ਸਖਾ. ਅਗਿਆਨ ਭੰਜਨੁ; ਗੁਰਦੇਵ ਬੰਧਿਪ ਸਹੋਦਰਾ ॥

guradev sakhaa. agiaan bhanjan; guradev bandhip sahodaraa |

Sant Singh KhalsaThe Divine Guru is my companion, the Destroyer of ignorance; the Divine Guru is my relative and brother.
Manmohan SinghThe Divine Guru is my companion, the dispeller of spiritual ignorance and the Divine Guru is my relative and brother.
Manmohan Singh (Punjabi)ਰੱਬ-ਰੂਪ ਗੁਰੂ ਆਤਮਕ ਬੇਸਮਝੀ ਦੂਰ ਕਰਨ ਵਾਲਾ ਮੇਰਾ ਸਾਥੀ ਹੈ, ਅਤੇ ਰੱਬ-ਗੁਰੂ ਹੀ ਮੇਰਾ ਸਨਬੰਧੀ ਤੇ ਭਰਾ ਹੈ।
Fareedkot Teekaਗੁਰਦੇਵ ਹੀ (ਸਖਾ) ਮਿਤ੍ਰ ਹੈ ਅਗਿਆਨ ਕੋ ਨਸਟ ਕਰਨੇ ਹਾਰੇ ਹੈਂ ਔਰ ਗੁਰਦੇਵ ਸਹੋਦਰ ਭਾਈ ਅਰਥਾਤ ਏਕ ਹੀ ਉਦਰ ਸੇਂ ਜਨਮੁ ਲੇਣੇ ਵਾਲੇ ਭ੍ਰਾਤਾ ਵਤ ਹੈਂ॥
Prof. Sahib Singhਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ।

ਪਦ ਅਰਥ ਸਖਾ = ਮਿੱਤਰ। ਅਗਿਆਨ ਭੰਜਨੁ = ਅਗਿਆਨ ਦਾ ਨਾਸ ਕਰਨ ਵਾਲਾ। ਬੰਧਿਪ = ਸੰਬੰਧੀ। ਸਹੋਦਰਾ = {ਸਹ = ਉਦਰ = ਇਕੋ ਮਾਂ ਦੇ ਪੇਟ ਵਿਚੋਂ ਜੰਮੇ ਹੋਏ} ਭਰਾ।

SikhNet (Spanish)El Guru es el Esposo, el Disipador de la ignorancia, el Pariente, el Hermano.

ਗੁਰਦੇਵ ਦਾਤਾ. ਹਰਿ ਨਾਮੁ ਉਪਦੇਸੈ; ਗੁਰਦੇਵ ਮੰਤੁ ਨਿਰੋਧਰਾ ॥

guradev daataa. har naam upadesai; guradev mant nirodharaa |

Sant Singh KhalsaThe Divine Guru is the Giver, the Teacher of the Lord's Name. The Divine Guru is the Mantra which never fails.
Manmohan SinghThe Divine Guru is the giver and the teacher of God's Name and the Divine Guru is my infallible spell.
Manmohan Singh (Punjabi)ਰੱਬ-ਰੂਪ ਗੁਰੂ, ਵਾਹਿਗੁਰੂ ਦੇ ਨਾਮ ਦਾ ਦਾਤਾਰ ਅਤੇ ਪ੍ਰਚਾਰਕ ਹੈ, ਅਤੇ ਰੱਬ-ਰੂਪ ਗੁਰੂ ਹੀ ਮੇਰਾ ਅਚੂਕ ਮੰਤ੍ਰ ਹੈ।
Fareedkot Teekaਗੁਰਦੇਵ ਜੀ ਹਰਿ ਨਾਮ ਉਪਦੇਸ ਕੇ ਦਾਤਾ ਹੈਂ। ਗੁਰਦੇਵ ਜੀ ਕਾ ਜੋ ਮੰਤ੍ਰ ਹੈ, ਸੋ (ਨਿਰੋਧਰਾ) ਨਿਰਨੇ ਕਰ ਕੇ ਵਾ ਵਸੇਸ ਕਰ ਕੇ ਵਾ, ਨਿਰ ਆਸਰੇ ਉਧਾਰ ਕਰਤਾ ਹੈ। ਭਾਵ ਸੇ ਔਰ ਕਰਮ ਕੀ ਸਹਾਇਤਾ ਨਹੀਂ ਚਾਹਿਤਾ ਹੈ॥
Prof. Sahib Singhਗੁਰੂ (ਅਸਲੀ) ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ਦਾ ਹੈ, ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ (ਕੋਈ ਵਿਕਾਰ ਆਦਿਕ) ਗਵਾ ਨਹੀਂ ਸਕਦਾ।

ਪਦ ਅਰਥ ਨਿਰੋਧਰਾ = ਜਿਸ ਨੂੰ ਰੋਕਿਆ ਨਾ ਜਾ ਸਕੇ, ਜਿਸ ਦਾ ਅਸਰ ਗਵਾਇਆ ਨ ਜਾ ਸਕੇ। ਮੰਤੁ = ਉਪਦੇਸ਼।

SikhNet (Spanish)El Guru es el Benefactor quien nos bendice con el Naam, el Nombre del Señor y nos da la capacidad de contener a la mente por Su Mantra.

ਗੁਰਦੇਵ ਸਾਂਤਿ. ਸਤਿ ਬੁਧਿ ਮੂਰਤਿ; ਗੁਰਦੇਵ ਪਾਰਸ ਪਰਸ ਪਰਾ ॥

guradev saant. sat budh moorat; guradev paaras paras paraa |

Sant Singh KhalsaThe Divine Guru is the image of peace, truth and wisdom. The Divine Guru is the Philosopher's Stone - touching it, one is transformed.
Manmohan SinghThe Divine Guru is the images of peace truth and wisdom the Divine Guru is the philosopher's stone by touching which the mortal is saved.
Manmohan Singh (Punjabi)ਰੱਬ ਰੂਪ ਗੁਰੂ ਠੰਢ-ਚੈਨ, ਸੱਚ ਅਤੇ ਦਾਨਾਈ ਦੀ ਤਸਵੀਰ ਹੈ। ਰੱਬ ਰੂਪ ਗੁਰੂ ਜੀ ਪਾਰਸ, ਜਿਸ ਨਾਲ ਛੂਹ ਕੇ ਪ੍ਰਾਣੀ ਪਾਰ ਉਤਰ ਜਾਂਦਾ ਹੈ।
Fareedkot Teekaਗੁਰਦੇਵ ਸਾਂਤਿ ਅਰੁ ਸਤ੍ਯ ਅਰ (ਬੁਧਿ) ਗਿਆਨ ਰੂਪੁ ਹੈ, ਪੁਨਾ ਗੁਰਦੇਵ ਜੀ ਕਾ ਜੋ (ਪਰਸ) ਮਿਲਾਪ ਹੈ, ਸੋ ਪਾਰਸ ਤੇ ਭੀ (ਪਰਾ) ਅਧਿਕ ਹੈ॥
Prof. Sahib Singhਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ, ਗੁਰੂ ਇਕ ਐਸਾ ਪਾਰਸ ਹੈ ਜਿਸ ਦੀ ਛੋਹ ਪਾਰਸ ਦੀ ਛੋਹ ਨਾਲੋਂ ਸ੍ਰੇਸ਼ਟ ਹੈ।

ਪਦ ਅਰਥ ਸਤਿ = ਸੱਚ, ਸਦਾ-ਥਿਰ ਪ੍ਰਭੂ। ਬੁਧਿ = ਅਕਲ। ਮੂਰਤਿ = ਸਰੂਪ। ਪਰਸ = ਛੋਹ।

SikhNet (Spanish)El Guru es la Paz Encarnada, la Verdad y la Sabiduría, la Piedra Filosofal, que al tocarla, todo se convierte en oro y mucho más.

ਗੁਰਦੇਵ ਤੀਰਥੁ. ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥

guradev teerath. amrit sarovar; gur giaan majan aparanparaa |

Sant Singh KhalsaThe Divine Guru is the sacred shrine of pilgrimage, and the pool of divine nectar; bathing in the Guru's wisdom, one experiences the Infinite.
Manmohan SinghThe divine Guru is a place of pilgrimage and a tank of Nectar. By having a bath in Guru's Divine knowledge, man meets the Illimitable Master.
Manmohan Singh (Punjabi)ਰੱਬ ਰੂਪ ਗੁਰੂ ਜੀ ਯਾਤ੍ਰਾ ਅਸਥਾਨ ਅਤੇ ਆਬਿ-ਹਿਯਾਤ ਦੇ ਤਾਲਾਬ ਹਨ। ਗੁਰਾਂ ਦੇ ਬ੍ਰਹਿਮ ਬੀਚਾਰ ਅੰਦਰ ਇਸ਼ਨਾਨ ਕਰਨ ਦੁਆਰਾ ਬੰਦਾ ਬੇਅੰਤ ਮਾਲਕ ਨੂੰ ਮਿਲ ਪੈਦਾ ਹੈ।
Fareedkot Teekaਗੁਰਦੇਵ (ਤੀਰਥ) ਪਵਿਤ੍ਰ ਰੂਪ ਹੈਂ, ਵਾ ਤੀਰਥ ਕੈਸੇ ਹੈਂ? ਅੰਮ੍ਰਿਤ ਕਾ ਸਰੋਵਰ ਹੈਂ, ਭਾਵ ਸੇ ਜੋ ਕੋਈ ਤਿਨ ਕੀ ਸੰਗਤਿ ਕਰਤਾ ਹੈ ਤਿਸ ਕੌ ਜਨਮ ਮਰਨ ਰਹਿਤ ਕਰ ਦੇਤੇ ਹੈਂ। ਅਰੁ ਗੁਰੂ ਸਰੋਵਰ ਮੇਂ ਜੋ ਗ੍ਯਾਨ ਰੂਪ ਅੰਮ੍ਰਿਤ ਹੈ ਤਿਸ ਮੇਂ ਜਿਸ ਪੁਰਸ ਨੈ ਇਸਨਾਨ ਕੀਆ ਹੈ, ਸੋ ਪੁਰਸ (ਅਪਰੰ) ਬ੍ਰਹਮਾਦਿਕੋਂ ਕਾ ਪਰਾ ਰੂਪ ਪਰਮੇਸ੍ਵਰ ਕੋ ਪ੍ਰਾਪਤਿ ਹੂਆ ਹੈ॥
Prof. Sahib Singhਗੁਰੂ (ਸੱਚਾ) ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਦੇ ਗਿਆਨ (-ਜਲ) ਦਾ ਇਸ਼ਨਾਨ (ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ) ਬਹੁਤ ਹੀ ਸ੍ਰੇਸ਼ਟ ਹੈ।

ਪਦ ਅਰਥ ਅੰਮ੍ਰਿਤ ਸਰੋਵਰੁ = ਅੰਮ੍ਰਿਤ ਦਾ ਸਰੋਵਰ। ਮਜਨੁ = ਚੁੱਭੀ, ਇਸ਼ਨਾਨ। ਅਪਰੰਪਰਾ = ਪਰੇ ਤੋਂ ਪਰੇ।

SikhNet (Spanish)El Guru es el Lugar de peregrinaje, el Tanque de Néctar, lavándose en Él uno se vuelve infinitamente sabio.

ਗੁਰਦੇਵ ਕਰਤਾ. ਸਭਿ ਪਾਪ ਹਰਤਾ; ਗੁਰਦੇਵ. ਪਤਿਤ, ਪਵਿਤ ਕਰਾ ॥

guradev karataa. sabh paap harataa; guradev. patit, pavit karaa |

Sant Singh KhalsaThe Divine Guru is the Creator, and the Destroyer of all sins; the Divine Guru is the Purifier of sinners.
Manmohan SinghThe Divine Guru is the Creator and the Destroyer of all the sins and the Divine Guru is the purifier of the impure.
Manmohan Singh (Punjabi)ਰੱਬ-ਰੂਪ ਗੁਰੂ ਜੀ ਸਿਰਜਣਹਾਰ ਅਤੇ ਸਮੂਹ ਗੁਨਾਹਾਂ ਤੇ ਨਾਸ ਕਰਨ ਵਾਲੇ ਹਨ ਅਤੇ ਰੱਥ-ਰੂਪ ਗੁਰੂ ਜੀ ਅਪਵਿੱਤ੍ਰਾਂ ਨੂੰ ਪਵਿੱਤ੍ਰ ਕਰਨਹਾਰ ਹਨ।
Fareedkot Teekaਗੁਰਦੇਵ ਕਰਤਾ ਰੂਪ ਹੈਂ, ਜੀਵ ਕੇ ਸਭ ਪਾਪੋਂ ਕੇ ਹਰਨੇ ਹਾਰੇ ਹੈਂ ਔਰ ਗੁਰਦੇਵ ਨੇ (ਪਤਿਤ) ਪਾਪੀਓਂ ਕੋ ਪਵਿਤ੍ਰ ਕੀਆ ਹੈ॥
Prof. Sahib Singhਗੁਰੂ ਕਰਤਾਰ ਦਾ ਰੂਪ ਹੈ, ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਗੁਰੂ ਵਿਕਾਰੀ ਬੰਦਿਆਂ (ਦੇ ਹਿਰਦੇ) ਨੂੰ ਪਵਿੱਤਰ ਕਰਨ ਵਾਲਾ ਹੈ।

ਪਦ ਅਰਥ ਸਭਿ = ਸਾਰੇ। ਹਰਤਾ = ਦੂਰ ਕਰਨ ਵਾਲਾ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ। ਪਵਿਤ ਕਰਾ = ਪਵਿਤ੍ਰ ਕਰਨ ਵਾਲਾ।

SikhNet (Spanish)El Guru es el Creador, el Destructor de errores, el Purificador de los que los cometen.

ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ; ਗੁਰਦੇਵ ਮੰਤੁ. ਹਰਿ ਜਪਿ ਉਧਰਾ ॥

guradev aad jugaad jug jug; guradev mant. har jap udharaa |

Sant Singh KhalsaThe Divine Guru existed in the very beginning, throughout the ages, in each and every age. The Divine Guru is the Mantra of the Lord's Name; chanting it, one is saved.
Manmohan SinghThe Divine Guru is from the beginning from the beginning of ages and in every age. The Divine Guru is the spell of God's Name by repeating which the mortal is saved.
Manmohan Singh (Punjabi)ਰੱਬ-ਰੂਪ ਗੁਰੂ ਐਨ ਆਰੰਭ, ਯੁੱਗਾਂ ਦੇ ਆਰੰਭ ਤੋਂ ਅਤੇ ਹਰ ਯੁੱਗ ਵਿੱਚ ਹੈ। ਨਿਰੰਕਾਰ ਸਰੂਪ ਗੁਰੂ ਰੱਬ ਦੇ ਨਾਮ ਦਾ ਮੰਤ੍ਰ ਹੈ, ਜਿਸ ਨੂੰ ਉਚਾਰਨ ਕਰਨ ਦੁਆਰਾ ਪ੍ਰਾਣੀ ਦਾ ਪਾਰ-ਉਤਾਰਾ ਹੋ ਜਾਂਦਾ ਹੈ।
Fareedkot Teekaਗੁਰਦੇਵ (ਆਦਿ ਜੁਗਾਦਿ) ਸਦਾ ਸਦਾ ਪੀਛੇ ਥੇ ਅਰ ਜੁਗ ਜੁਗ ਮੇਂ ਆਗੇ ਹੋਵੈਂਗੇ, ਅਬ ਹੈਂ। ਔਰ ਗੁਰਦੇਵ ਕੇ (ਮੰਤੁ) ਉਪਦੇਸ ਕਰ ਜਿਸ ਪੁਰਸ ਨੇ ਹਰੀ ਕੋ ਜਪਾ ਹੈ, ਸੋ ਪੁਰਸ ਉਧਾਰ ਕੋ ਪ੍ਰਾਪਤਿ ਹੂਆ ਹੈ॥
Prof. Sahib Singhਜਦੋਂ ਤੋਂ ਜਗਤ ਬਣਿਆ ਹੈ ਗੁਰੂ ਸ਼ੂਰੂ ਤੋਂ ਹੀ ਹਰੇਕ ਜੁਗ ਵਿਚ (ਪਰਮਾਤਮਾ ਦੇ ਨਾਮ ਦਾ ਉਪਦੇਸ਼-ਦਾਤਾ) ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਮੰਤ੍ਰ ਜਪ ਕੇ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ।

ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ। ਜਪਿ = ਜਪ ਕੇ। ਉਧਰਾ = (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚ ਜਾਈਦਾ ਹੈ।

SikhNet (Spanish)El Guru era en el principio y prevalece a través de las épocas y enfocándose en su Mantra, uno es salvado.

ਗੁਰਦੇਵ ਸੰਗਤਿ. ਪ੍ਰਭ ਮੇਲਿ ਕਰਿ ਕਿਰਪਾ; ਹਮ ਮੂੜ ਪਾਪੀ. ਜਿਤੁ ਲਗਿ ਤਰਾ ॥

guradev sangat. prabh mel kar kirapaa; ham moorr paapee. jit lag taraa |

Sant Singh KhalsaO God, please be merciful to me, that I may be with the Divine Guru; I am a foolish sinner, but holding onto Him, I will be carried across.
Manmohan SinghMy Master, take pity and unite me, a fool and a sinner, with the society of the Guru, by clinging to which I may swim across the sea of life.
Manmohan Singh (Punjabi)ਮੇਰੇ ਮਾਲਕ, ਰਹਿਮ ਕਰ, ਮੈਂ ਬੁੱਧੂ ਗੁਨਾਹਗਾਰ ਨੂੰ ਗੁਰਾਂ ਦੇ ਸਮੇਲਨ ਨਾਲ ਜੋੜ ਦੇ, ਜਿਸ ਨਾਲ ਲਗ ਕੇ ਮੈਂ ਜੀਵਨ ਦੇ ਸਮੁੰਦਰ ਤੋਂ ਪਾਰ ਹੋ ਜਾਵਾ।
Fareedkot Teekaਹੇ ਪ੍ਰਭੂ! ਕਿਰਪਾ ਦ੍ਰਿਸਟੀ ਕਰਕੈ ਗੁਰਦੇਵ ਜੀ ਕੀ ਸੰਗਤਿ ਮੇਂ ਮੇਰੇ ਕੋ ਮੇਲੁ। (ਹਮ) ਸਮੂਹ ਵਾ ਮੇਰੇ ਸਮਾਨ ਮੂਰਖ ਪਾਪੀਓਂ ਕਾ ਸਮੁਦਾਇ ਤਿਨ ਕੇ ਸਾਥ (ਲਗਿ) ਮਿਲ ਕਰ ਤਰ ਗਿਆ ਹੈ, ਵਾ ਮੈਂ ਮਿਲ ਕਰ ਤਰ ਜਾਵਾਂ॥
Prof. Sahib Singhਹੇ ਪ੍ਰਭੂ! ਮਿਹਰ ਕਰ, ਸਾਨੂੰ ਗੁਰੂ ਦੀ ਸੰਗਤਿ ਦੇਹ, ਤਾ ਕਿ ਅਸੀਂ ਮੂਰਖ ਪਾਪੀ ਉਸ ਦੀ ਸੰਗਤਿ ਵਿਚ (ਰਹਿ ਕੇ) ਤਰ ਜਾਈਏ।

ਪਦ ਅਰਥ ਪ੍ਰਭ = ਹੇ ਪ੍ਰਭੂ! ਜਿਤੁ = ਜਿਸ ਦੀ ਰਾਹੀਂ। ਜਿਤੁ ਲਗਿ = ਜਿਸ ਵਿਚ ਲੱਗ ਕੇ।

SikhNet (Spanish)El Señor nos bendice con la Compañía del Guru para que nosotros, los que estamos hundidos todavía en la dualidad, podamos ser salvados también.

ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ; ਗੁਰਦੇਵ ਨਾਨਕ. ਹਰਿ ਨਮਸਕਰਾ ॥੧॥

guradev satigur paarabraham paramesar; guradev naanak. har namasakaraa |1|

Sant Singh KhalsaThe Divine Guru is the True Guru, the Supreme Lord God, the Transcendent Lord; Nanak bows in humble reverence to the Lord, the Divine Guru. ||1||
Manmohan SinghThe Divine Guru the True Guru is himself the Exalted Lord and the Great Lord. Unto the Godly Divine Guru. Nanak makes an obeisance.
Manmohan Singh (Punjabi)ਨਿਰੰਕਾਰ ਸਰੂਪ ਗੁਰੂ, ਸੱਚਾ ਗੁਰੂ, ਖੁਦ ਹੈ ਉਤਕ੍ਰਿਸ਼ਟ ਸਾਹਿਬ ਅਤੇ ਵਿਸ਼ਾਲ ਵਾਹਿਗੁਰੂ ਹੈ। ਈਸ਼ਵਰੀ ਤੋਂ ਰੱਬ ਰੂਪ ਗੁਰੂ ਨੂੰ ਨਾਨਕ, ਬੰਦਨਾ ਕਰਦਾ ਹੈ।
Fareedkot Teeka(ਗੁਰ) ਪੂਜ੍ਯ ਅਰ (ਦੇਵ) ਪ੍ਰਕਾਸ ਰੂਪ ਸਤਗੁਰੂ ਪਾਰਬ੍ਰਹਮ ਪਰਮੇਸ੍ਵਰ ਕਾ ਸ੍ਵਰੂਪ ਹੀ ਹੈਂ। ਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਹਰੀ ਰੂਪ ਗੁਰਦੇਵ ਜੀ ਕੋ ਵਾ ਹਰ ਬਾਰੀ ਨਮਸਕਾਰ ਹੈ॥੧॥
Prof. Sahib Singhਗੁਰੂ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ। ਹੇ ਨਾਨਕ! ਹਰੀ ਦੇ ਰੂਪ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ ॥੧॥

ਪਦ ਅਰਥ ਨਾਨਕ = ਹੇ ਨਾਨਕ!

SikhNet (Spanish)El Guru Divino es el Verdadero Guru, el Supremo Dios nuestro Señor, el Señor Trascendente, Nanak se postra en humilde Reverencia al Señor, el Guru Divino. (1)

ਏਹੁ ਸਲੋਕੁ ਆਦਿ ਅੰਤਿ ਪੜਣਾ ॥

ehu salok aad ant parranaa |

Sant Singh KhalsaRead this Salok at the beginning, and at the end. ||
Manmohan SinghRead this slok in the beginning and at the end.
Manmohan Singh (Punjabi)ਇਹ ਸਲੋਕ ਆਰੰਭ ਅਤੇ ਅਖੀਰ ਵਿੱਚ ਪੜ੍ਹਣਾ।
Fareedkot Teeka੧ ਇਕ ਸਲੋਕ ਮੇਂ ਗੁਰੋਂ ਕਾ ਮੰਗਲੁ ਕੀਆ, ੨ ਦੂਸਰੇ ਸਲੋਕ ਮੇਂ ਪਰਮੇਸ੍ਵਰ ਕਾ ਮੰਗਲਾ ਚਰਨ ਕੀਆ, ੫੨ ਸਲੋਕੋਂ ਮੇਂ ਅਖਰੋਂ ਦ੍ਵਾਰਾ ਉਪਦੇਸੁ ਕਹਾ ਹੈ। ਸਭ ਅੰਗ ੫੫ ਪਚਵੰਜਾ ਹੈਂ। ਇਹੁ ਮੰਗਲਾ ਚਰਣ ਰੂਪ ਸਲੋਕ ਆਦਿ ਅੰਤ ਮੇਂ ਪੜ ਲੈਣਾ ਪਾਠ ਮੇਂ ਦੋ ਵੇਰ ਲਿਖਣੇ ਕੀ ਆਸੰਕਾ ਕਰ ਛੋਡ ਨਹੀਂ ਦੇਣਾ॥☬ਏਕ ਸਮੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਜੀ ਰਾਮ ਸਰੋਵਰ ਪਰ ਅੰਮ੍ਰਿਤ ਸਮੇਂ ਬੈਠੇ ਥੇ। ਤਬ ਸਾਹਿਬ ਬੁਢਾ ਜੀ ਔਰ ਭਾਈ ਗੁਰਦਾਸ ਜੀ ਨੇ ਵਾ ਸਰਬ ਸਿਖੋਂ ਨੇ ਬੇਨਤੀ ਕਰੀ, 'ਸਚੇ ਪਾਤਸ਼ਾਹ ਸ੍ਰੀ ਕ੍ਰਿਸ਼ਨ ਦੇਵ ਜੀ ਨੇ ਗੀਤਾ ਉਚਾਰਨ ਕਰੀ ਹੈ ਔਰ ਸਹਸ੍ਰ ਨਾਮ ਆਦੀ ਪੁੰਨ ਪਾਠ ਹੈ, ਤੈਸੇ ਜੀਵੋਂ ਕੇ ਉਦਾਰ ਹੇਤ ਜਹਾਜ ਰੂਪ ਬਾਨੀ ਆਪ ਸ੍ਰੀ ਮੁਖ ਸੇਂ ਉਚਾਰਨ ਕਰੀਏ'। ਸੋ ਚੌਬੀਸ ਅਸ਼ਟਪਦੀਆਂ ਉਚਾਰਨ ਕਰੀਆਂ। ਬਾਣੀ ਕਾ ਨਾਮ ਸੁਖਮਨੀ ਉਚਾਰਨ ਕੀਆ। ਚੌਬੀਸ ਹਜਾਰ ਇਸ ਕਾ ਅਖਰ ਜੋ ਪੁਰਸ਼ ਪਾਠ ਕਰੇ ਅਥਵਾ ਸੁਣੇ, ਤਿਸ ਕੇ ਅਸਟ ਪਹਰ ਮੇਂ ਜੋ ਸ੍ਵਾਸ ਨਿਕਸਤੇ ਹੈਂ, ਸੋ ਸਭ ਸਫਲ ਹੋ ਜਾਤੇ ਹੈਂ। ਔਰ ਬਹੁਤ ਮਹਾਤਮ ਹੈ ਸੁਖੋਂ ਕੀ ਮਣੀ ਰੂਪ ਹੈ। ਸੋ ਅਬ ਸ੍ਰੀ ਗੁਰੂ ਜੀ ਪ੍ਰਿਥਮੈਂ ਸਤਿਗੁਰੋਂ ਕਾ ਨਮਸਕਾਰ ਆਤਮਕ ਮੰਗਲਾ ਚਰਨ ਉਚਾਰਨ ਕਰਤੇ ਹੈਂ:
Prof. Sahib Singhਇਹ ਸਲੋਕ ਇਸ 'ਬਾਵਨ ਅਖਰੀ' ਦੇ ਸ਼ੁਰੂ ਵਿਚ ਭੀ ਪੜ੍ਹਨਾ ਹੈ, ਤੇ ਅਖ਼ੀਰ ਵਿਚ ਭੀ ਪੜ੍ਹਨਾ ਹੈ।

* ਨੋਟ: ਇਸ ਸਲੋਕ ਦਾ ਅਰਥ ਸ਼ੁਰੂ ਵਿਚ ਵੀ ਦਿੱਤਾ ਗਿਆ ਹੈ।

SikhNet (Spanish)Gauri Sukjmani, La Joya de Paz,