ੴ

ਸਿੱਖਬਾਣੀ · SikhBani

Sukhmani Sahib ਸੁਖਮਨੀ ਸਾਹਿਬ

2027 lines · Angs 262-296 · 216 parts

Sukhmani Sahib, the Jewel of Peace, was composed by Guru Arjan Dev Ji in Raag Gauri. Its twenty-four ashtpadis on Naam Simran - remembrance of the divine Name - are recited for peace of mind and relief from suffering.

Translations
Shabad Guru Arjan Dev Ji Raag Gauree Ang 262

ਗਉੜੀ ਸੁਖਮਨੀ ਮਃ ੫ ॥

gaurree sukhamanee mahalaa 5 |

Sant Singh KhalsaGauree Sukhmani, Fifth Mehl,
Manmohan SinghIn Gauri Pearl of peace 5th Guru.
Manmohan Singh (Punjabi)ਗਉੜੀ ਵਿੱਚ ਠੰਢ-ਚੈਨ ਦਾ ਮੋਤੀ ਪਾਤਸ਼ਾਹੀ ਪੰਜਵੀ।
Prof. Sahib Singhਇਸ ਬਾਣੀ ਦਾ ਨਾਮ ਹੈ 'ਸੁਖਮਨੀ' ਅਤੇ ਇਹ ਗਉੜੀ ਰਾਗ ਵਿਚ ਦਰਜ ਹੈ। ਇਸ ਦੇ ਉਚਾਰਨ ਵਾਲੇ ਗੁਰੂ ਅਰਜਨੁ ਸਾਹਿਬ ਜੀ ਹਨ।

* ਸੁਖਮਨੀ ਦਾ ਕੇਂਦਰੀ ਭਾਵ: ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦੇ ਸ਼ਬਦ ਅਸਟਪਦੀਆਂ ਆਦਿਕ ਦੀ ਬਣਤਰ ਨੂੰ ਰਤਾ ਗਹੁ ਨਾਲ ਤੱਕਿਆਂ ਇਹ ਵੇਖਣ ਵਿਚ ਆਉਂਦਾ ਹੈ ਕਿ ਹਰੇਕ ਸ਼ਬਦ ਵਿਚ ਇਕ ਜਾਂ ਦੋ ਤੁਕਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਅਖ਼ੀਰ ਵਿਚ ਲਫ਼ਜ਼ 'ਰਹਾਉ' ਲਿਖਿਆ ਹੋਇਆ ਹੁੰਦਾ ਹੈ। 'ਰਹਾਉ' ਦਾ ਅਰਥ ਹੈ 'ਠਹਿਰ ਜਾਓ', ਭਾਵ ਕਿ ਜੇ ਇਸ ਸਾਰੇ ਸ਼ਬਦ ਦਾ ਕੇਂਦਰੀ ਭਾਵ ਸਮਝਣਾ ਹੈ ਤਾਂ 'ਰਹਾਉ' ਦੀਆਂ ਤੁਕਾਂ ਤੇ 'ਅਟਕ ਜਾਓ', ਇਹਨਾਂ ਵਿਚ ਹੀ ਸਾਰੇ ਸ਼ਬਦ ਦਾ 'ਸਾਰ' ਹੈ। 'ਸ਼ਬਦ' 'ਅਸਟਪਦੀਆਂ' ਤੋਂ ਛੁਟ ਕਈ ਹੋਰ ਲੰਮੀਆਂ ਬਾਣੀਆਂ ਭੀ ਹਨ, ਜਿਨ੍ਹਾਂ ਦੇ ਸ਼ੁਰੂ ਵਿਚ 'ਰਹਾਉ' ਦੀਆਂ ਤੁਕਾਂ ਮਿਲਦੀਆਂ ਹਨ। ਇਹਨਾਂ ਬਾਣੀਆਂ ਵਿਚ ਭੀ 'ਰਹਾਉ' ਲਿਖਣ ਦਾ ਭਾਵ ਇਹੀ ਹੈ ਕਿ ਇਸ ਸਾਰੀ ਬਾਣੀ ਦਾ 'ਮੁਖ ਭਾਵ' 'ਰਹਾਉ' ਦੀਆਂ ਤੁਕਾਂ ਵਿਚ ਹੈ। ਨਮੂਨੇ ਦੇ ਤੌਰ ਤੇ ਲਵੋ 'ਸਿਧ ਗੋਸਟਿ' ਇਸ ਬਾਣੀ ਦੀਆਂ ੭੩ ਪਉੜੀਆਂ ਹਨ, ਪਰ ਇਸ ਦੀ ਪਹਿਲੀ ਪਉੜੀ ਤੋਂ ਪਿਛੋਂ ਹੇਠ-ਲਿਖੀਆਂ ਦੋ ਤੁਕਾਂ 'ਰਹਾਉ' ਦੀਆਂ ਹਨ; ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ਰਹਾਉ॥ ਸਾਰੀ 'ਸਿਧ ਗੋਸਟਿ' ਦਾ ਕੇਂਦਰੀ-ਭਾਵ ਇਹ ਦੋ ਤੁਕਾਂ ਦੱਸ ਰਹੀਆਂ ਹਨ। ਜੋਗੀ ਲੋਕ ਦੇਸ-ਰਟਨ ਨੂੰ ਮੁਕਤੀ ਤੇ ਪਵਿਤ੍ਰਤਾ ਦਾ ਸਾਧਨ ਸਮਝਦੇ ਹਨ, ਇਸ ਸਾਰੀ ਬਾਣੀ ਵਿਚ ਜੋਗੀਆਂ ਨਾਲ ਚਰਚਾ ਹੈ ਤੇ ਇਹਨਾਂ ਦੋ ਤੁਕਾਂ ਵਿਚ ਦੋ-ਹਰਫ਼ੀ ਗੱਲ ਇਹ ਦੱਸੀ ਹੈ ਕਿ ਦੇਸ-ਰਟਨ ਜਾਂ ਤੀਰਥ-ਯਾਤਰਾ 'ਸੁਚ' ਤੇ 'ਮੁਕਤੀ' ਦਾ

SikhNet (Spanish)Mejl Guru Aryan, Quinto Canal Divino.

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
Prof. Sahib Singhਸਲੋਕ।
SikhNet (Spanish)Slok

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਆਦਿ ਗੁਰਏ; ਨਮਹ ॥

aad gure; namah |

Sant Singh KhalsaI bow to the Primal Guru.
Manmohan SinghI bow unto the Primordial Guru.
Manmohan Singh (Punjabi)ਮੈਂ ਮੁੱਢਲੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।
Fareedkot Teekaਆਦਿ ਗੁਰੂ ਪਹਿਲੇ ਗੁਰੂ ਨਾਨਕ ਸਾਹਿਬ ਜੀ ਕੇ ਤਾਂਈ ਹਮਾਰੀ ਨਮਸਕਾਰ ਹੈ॥
Prof. Sahib Singh(ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ,

ਪਦ ਅਰਥ ਨਮਹ = ਨਮਸਕਾਰ। ਗੁਰਏ = (ਸਭ ਤੋਂ) ਵੱਡੇ ਨੂੰ। ਆਦਿ = (ਸਭ ਦਾ) ਮੁੱਢ।

SikhNet (Spanish)Me postro ante el Guru Primordial,

ਜੁਗਾਦਿ ਗੁਰਏ; ਨਮਹ ॥

jugaad gure; namah |

Sant Singh KhalsaI bow to the Guru of the ages.
Manmohan SinghI bow unto the Guru of the primal age.
Manmohan Singh (Punjabi)ਮੈਂ ਪਹਿਲੇ ਯੁਗਾਂ ਦੇ ਗੁਰੂ ਨੂੰ ਨਮਸਕਾਰ ਕਰਦਾ ਹਾਂ।
Fareedkot Teekaਪੁਨ: (ਜੁਗ) ਦੋ ਜੋ ਹੈਂ ਗੁਰੂ ਅਮਰ ਦਾਸ ਜੀ ਅਰ ਗੁਰੂ ਰਾਮਦਾਸ ਜੀ, ਤਿਨ ਦੋਨੋਂ ਕੀ ਆਦਿ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਤਾਂਈ ਨਮਸਕਾਰ ਹੈ॥
Prof. Sahib Singhਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ।

ਪਦ ਅਰਥ ਜੁਗਾਦਿ = (ਜੋ) ਜੁੱਗਾਂ ਦੇ ਮੁੱਢ ਤੋਂ ਹੈ।

SikhNet (Spanish)me postro ante el Guru de todas las Épocas,

ਸਤਿਗੁਰਏ; ਨਮਹ ॥

satigure; namah |

Sant Singh KhalsaI bow to the True Guru.
Manmohan SinghI make obeisance unto the True Guru.
Manmohan Singh (Punjabi)ਮੈਂ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ।
Fareedkot Teekaਪੁਨ: ਸੱਤ ਸਰੂਪ ਗੁਰੂ ਅਮਰਦਾਸ ਸਾਹਿਬ ਜੀ ਕੇ ਤਾਂਈ ਹਮਾਰੀ ਨਸਮਕਾਰ ਹੈ॥
Prof. Sahib Singhਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ,

ਪਦ ਅਰਥ ਸਤਿਗੁਰਏ = ਸਤਿਗੁਰੂ ਨੂੰ।

SikhNet (Spanish)me postro ante el Verdadero Guru,

ਸ੍ਰੀ ਗੁਰਦੇਵਏ; ਨਮਹ ॥੧॥

sree guradeve; namah |1|

Sant Singh KhalsaI bow to the Great, Divine Guru. ||1||
Manmohan SinghI pay homage unto the venerable Divine Guru.
Manmohan Singh (Punjabi)ਮੈਂ ਪੂਜਨੀਯ, ਈਸ਼ਵਰੀ ਗੁਰਾਂ ਨੂੰ ਪ੍ਰਣਾਮ ਕਰਦਾ ਹਾਂ।
Fareedkot Teeka(ਸ੍ਰੀ) ਸੋਭਾ ਵਾ ਲਖਮੀ ਸਹਤ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ (ਦੇਵ) ਪ੍ਰਕਾਸ਼ ਰੂਪ ਹੈਂ ਤਿਨ ਕੇ ਤਾਂਈ ਮੇਰੀ ਨਮਸਕਾਰ ਹੈ। ਭਾਵ ਯਿਹ ਹੈ ਕਿ ਸ੍ਰੀ ਗੁਰੂ ਨਾਨਕ ਜੀ ਨੇ ਲਖਮੀ ਬਾਰਾਂ ਕੋਸ ਪਰੇ ਰਾਖੀ ਹੈ ਔਰ ਦੁਤੀ ਸਰੂਪ ਮੇਂ ੬ ਕੋਸ ਔਰ ਤ੍ਰਤੀ ਮੇਂ ਦ੍ਵਾਰੇ ਸੇ ਬਾਹਰ ਬੇਨਤੀ ਕਰਤੀ ਰਹੀ, ਪੁਨਃ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਚਤੁਰਥ ਸਰੂਪ ਮੇਂ ਚਰਨੀ ਲਗਾਇ ਲਈ। ਚਾਰੋਂ ਦਰਵਾਜੇ ਮੇਂ ਸ੍ਰੀ ਅੰਮ੍ਰਿਤਸਰ ਜੀ ਪ੍ਰਤਖ੍ਯ ਪ੍ਰਵੇਸ਼ ਕਰਤੀ ਹੈ। ਇਸ ਹੇਤ ਸੇ ਸ੍ਰੀ ਪਦ ਉਚਰਾਣ ਕੀਆ ਹੈ॥੧॥
Prof. Sahib Singhਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ ॥੧॥

ਪਦ ਅਰਥ ਸ੍ਰੀ ਗੁਰਦੇਵਏ = ਸ੍ਰੀ ਗੁਰੂ ਜੀ ਨੂੰ। ❀ ਨੋਟ: ਲਫ਼ਜ਼ 'ਨਮਹ' ਸੰਪ੍ਰਦਾਨ ਕਾਰਕ ਨਾਲ ਵਰਤਿਆ ਜਾਂਦਾ ਹੈ; 'ਗੁਰਏ' ਸੰਪ੍ਰਦਾਨ ਕਾਰਕ ਵਿਚ ਹੈ, ਸੰਸਕ੍ਰਿਤ ਲਫ਼ਜ਼ 'ਗੁਰੁ' ਤੋਂ ਸੰਪ੍ਰਦਾਨ ਕਾਰਕ 'ਗੁਰਵੇ' ਹੈ ਜੋ ਇਥੇ 'ਗੁਰਏ' ਹੈ। (ਹੋਰ ਵਿਸਥਾਰ ਪੂਰਵਕ ਵਿਚਾਰ "ਗੁਰਬਾਣੀ ਵਿਆਕਰਣ" ਵਿਚ ਦਰਜ ਕੀਤੀ ਗਈ ਹੈ) ॥੧॥

SikhNet (Spanish)ante el Grandioso y Divino Guru. (1)
Shabad Guru Arjan Dev Ji Raag Gauree Ang 262

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshatpadi.
Manmohan Singh (Punjabi)ਅਸ਼ਟਪਦੀ।
Fareedkot Teekaਆਠ ਪਉੜੀ ੮ ਰੂਪ ਇਸ ਕੇ ਆਠ ਪਦ ਹੈਂ। ਸ੍ਰੀ ਗੁਰੂ ਜੀ ਇਸ ਅਸਟਪਦੀ ਮੇਂ ਨਾਮ ਕਾ ਮਹਾਤਮ ਕਥਨ ਕਰਤੇ ਹੈਂ:
Prof. Sahib Singh

ਪਦ ਅਰਥ ਅਸਟਪਦੀ = (ਅੱਠ ਪਦਾਂ ਵਾਲੀ, ਅੱਠ ਬੰਦਾਂ ਵਾਲੀ)।

SikhNet (Spanish)Ashtapadi I

ਸਿਮਰਉ. ਸਿਮਰਿ ਸਿਮਰਿ; ਸੁਖੁ ਪਾਵਉ ॥

simrau. simar simar; sukh paavau |

Sant Singh KhalsaMeditate, meditate, meditate in remembrance of Him, and find peace.
Manmohan SinghRemember, remember God,
Manmohan Singh (Punjabi)ਯਾਦ ਕਰ, ਯਾਦ ਕਰ ਵਾਹਿਗੁਰੂ ਨੂੰ,
Fareedkot Teekaਹੇ ਭਾਈ! ਤਿਸ ਸਿਮਰਨ ਜੋਗ ਕੇ ਸਿਮਰਨ ਕੋ ਸਿਮਰ ਕਰਕੇ, ਵਾ ਮਨ ਤਨ ਬਾਣੀ ਸੇ ਤਿਸ ਕੌ ਸਿਮਰਨ ਕਰ ਕੇ ਸੁਖੋਂ ਕੌ ਪਾਵੌ॥
Prof. Sahib Singhਮੈਂ (ਅਕਾਲ ਪੁਰਖ ਦਾ ਨਾਮ) ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ;

ਪਦ ਅਰਥ ਸਿਮਰਉ = ਮੈਂ ਸਿਮਰਾਂ। ਸਿਮਰਿ = ਸਿਮਰ ਕੇ।

SikhNet (Spanish)Medita en Él y obtén la Paz,

ਕਲਿ ਕਲੇਸ; ਤਨ ਮਾਹਿ ਮਿਟਾਵਉ ॥

kal kales; tan maeh mittaavau |

Sant Singh KhalsaWorry and anguish shall be dispelled from your body.
Manmohan Singhthus thou shalt attain peace and efface from within thy body, strife and anguish.
Manmohan Singh (Punjabi)ਇਸ ਤਰ੍ਹਾਂ ਤੂੰ ਆਰਾਮ ਪਾ ਲਵੇਗਾ ਅਤੇ ਤੇਰੀ ਦੇਹਿ ਵਿਚੋਂ ਬਖੇੜ ਅਤੇ ਪੀੜ ਮਿਟ ਜਾਣਗੇ।
Fareedkot Teekaਤਿਸ ਸਿਮਰਨ ਸੇ (ਕਲਿ ਕਲੇਸ) ਕਲਪਨਾ ਔਰੁ ਰਾਗਾਦਿ ਕਲੇਸ ਤਨ ਬੀਚ ਸੇਂ ਮਿਟਾਇ ਦੇਵੇ॥
Prof. Sahib Singh(ਇਸ ਤਰ੍ਹਾਂ) ਸਰੀਰ ਵਿਚ (ਜੋ) ਦੁੱਖ ਬਿਖਾਂਧ (ਹਨ ਉਹਨਾਂ ਨੂੰ) ਮਿਟਾ ਲਵਾਂ।

ਪਦ ਅਰਥ ਕਲਿ = ਝਗੜੇ। ਮਾਹਿ = ਵਿਚ। ਮਿਟਾਵਉ = ਮਿਟਾ ਲਵਾਂ।

SikhNet (Spanish)tus sufrimientos y aflicciones desaparecerán.

ਸਿਮਰਉ ਜਾਸੁ; ਬਿਸੁੰਭਰ ਏਕੈ ॥

simrau jaas; bisunbhar ekai |

Sant Singh KhalsaRemember in praise the One who pervades the whole Universe.
Manmohan SinghRemember the praise of the Filler of the world alone.
Manmohan Singh (Punjabi)ਕੇਵਲ, ਜਗਤ ਨੂੰ ਭਰਨ ਵਾਲੇ ਦੇ ਜੱਸ ਨੂੰ ਯਾਦ ਕਰ।
Fareedkot Teekaਤਿਸ ਏਕ (ਬਿਸ੍ਵੰਭਰ) ਵਿਸ੍ਵ ਕੇ ਭਰਨ ਭਾਰ ਅਰਥਾਤ ਪਾਲਨਾ ਕਰਨੇ ਹਾਰੇ ਕਾ ਨਾਮ ਸਿਮਰਨ ਕਰੋ॥
Prof. Sahib Singhਜਿਸ ਇਕ ਜਗਤ ਪਾਲਕ (ਹਰੀ) ਦਾ ਨਾਮ-

ਪਦ ਅਰਥ ਜਾਸੁ = ਜਿਸ। ਬਿਸੰਭਰ = (विश्वं-भर) {ਬਿਸੰ = ਜਗਤ। ਭਰ = ਪਾਲਕ} ਜਗਤ ਪਾਲਕ। ਜਾਸੁ…ਨਾਮੁ = ਜਿਸ ਇਕ ਜਗਤ-ਪਾਲਕ (ਹਰੀ) ਦਾ ਨਾਮ।

SikhNet (Spanish)Medita en Él, Quien compenetra y llena el Universo entero,

ਨਾਮੁ ਜਪਤ; ਅਗਨਤ ਅਨੇਕੈ ॥

naam japat; aganat anekai |

Sant Singh KhalsaHis Name is chanted by countless people, in so many ways.
Manmohan SinghNumberless persons utter Lord's various Names.
Manmohan Singh (Punjabi)ਬੇਗਿਣਤ ਪੁਰਸ਼ ਸਾਹਿਬ ਦੇ ਅਨੇਕਾਂ ਨਾਮਾਂ ਨੂੰ ਉਚਾਰਦੇ ਹਨ।
Fareedkot Teeka(ਜਾਸੁ) ਜਿਸ ਕੇ ਅਣਗਿਣਤ ਨਾਮੋਂ ਕੌ ਅਨੇਕ ਹੀ ਜਪਤੇ ਹੈਂ॥
Prof. Sahib Singhਅਨੇਕਾਂ ਤੇ ਅਣਗਿਣਤ (ਜੀਵ) ਜਪਦੇ ਹਨ, ਮੈਂ (ਭੀ ਉਸ ਨੂੰ) ਸਿਮਰਾਂ।
SikhNet (Spanish)y Cuyo Nombre es recitado por millones de criaturas.

ਬੇਦ ਪੁਰਾਨ; ਸਿੰਮ੍ਰਿਤਿ ਸੁਧਾਖੵਰ ॥

bed puraan; sinmrit sudhaakhayar |

Sant Singh KhalsaThe Vedas, the Puraanas and the Simritees, the purest of utterances,
Manmohan SinghThe Vedas, Puranas and Simirtis of pure word,
Manmohan Singh (Punjabi)ਪਵਿੱਤ੍ਰ ਅੱਖਰ ਵਾਲੇ ਵੇਦ, ਪੁਰਾਣ ਅਤੇ ਸਿਮ੍ਰਤੀਆਂ,
Fareedkot Teekaਚਾਰੋਂ ਵੇਦ ਅਰੁ ਅਠਾਰਹ ਪੁਰਾਣ ਸਿਮ੍ਰਤੀ ਕੇ (ਸੁਧਾਖਰ) ਏਕ ਏਕ ਅਖਰ ਕੌ ਸੋਧ ਕਰਕੇ॥
Prof. Sahib Singhਵੇਦਾਂ ਪੁਰਾਨਾਂ ਤੇ ਸਿਮ੍ਰਿਤੀਆਂ ਨੇ-

ਪਦ ਅਰਥ ਸੁਧਾਖ੍ਯ੍ਯਰ = ਸੁੱਧ ਅੱਖਰ, ਪਵਿਤ੍ਰ ਲਫ਼ਜ਼।

SikhNet (Spanish)Los Vedas, los Puranas y los libros Semíticos de palabra pura

ਕੀਨੇ ਰਾਮ ਨਾਮ; ਇਕ ਆਖੵਰ ॥

keene raam naam; ik aakhayar |

Sant Singh Khalsawere created from the One Word of the Name of the Lord.
Manmohan Singhare the creation of the One Word of Lord's Name.
Manmohan Singh (Punjabi)ਪ੍ਰਭੂ ਦੇ ਨਾਮ ਦੇ ਇਕੋ ਅੱਖਰ ਦੀਆਂ ਰਚਨਾ ਹਨ।
Fareedkot Teeka(ਆਖਰ) ਅੰਤ ਕੋ ਏਕ ਰਾਮ ਨਾਮ ਹੀ ਸਾਰ ਰੂਪ ਅਖਰ ਨਿਹਚੈ ਕੀਏ ਹੈਂ॥
Prof. Sahib Singhਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ।

ਪਦ ਅਰਥ ਇਕ ਆਖ੍ਯ੍ਯਰ = (Skt.एकाक्षर) ਅਕਾਲ ਪੁਰਖ।

SikhNet (Spanish)son en realidad la creación del Naam, el Nombre del Señor.

ਕਿਨਕਾ ਏਕ; ਜਿਸੁ ਜੀਅ ਬਸਾਵੈ ॥

kinakaa ek; jis jeea basaavai |

Sant Singh KhalsaThat one, in whose soul the One Lord dwells
Manmohan SinghHe who treasures up even a particle of God's Name in his heart,
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਇਕ ਭੋਰਾ ਭੀ ਆਪਣੇ ਦਿਲ ਅੰਦਰ ਟਿਕਾ ਲੈਦਾ ਹੈ,
Fareedkot Teekaਤਿਸ ਰਾਮ ਨਾਮ ਕੌ (ਕਿਨਕਾ) ਕਿੰਚਤ ਮਾਤ੍ਰ ਅਰਥਾਤ ਰਾਈ ਮਾਤ੍ਰ, ਵਾ ਕਿੰਚਤ ਕਾਲ ਭੀ ਜੋ ਕੋਈ ਅਪਨੇ ਮਨ ਮੇਂ ਵਸਾਵਤਾ ਹੈ॥
Prof. Sahib Singhਜਿਸ (ਮਨੁੱਖ) ਦੇ ਜੀ ਵਿਚ (ਅਕਾਲ ਪੁਰਖ ਅਪਨਾ ਨਾਮ) ਥੋੜਾ ਜਿਹਾ ਭੀ ਵਸਾਉਂਦਾ ਹੈ,

ਪਦ ਅਰਥ ਜਿਸੁ ਜੀਅ = ਜਿਸ ਦੇ ਜੀ ਵਿਚ।

SikhNet (Spanish)Aquél a quien el Señor bendice con una

ਤਾ ਕੀ ਮਹਿਮਾ; ਗਨੀ ਨ ਆਵੈ ॥

taa kee mahimaa; ganee na aavai |

Sant Singh Khalsathe praises of his glory cannot be recounted.
Manmohan Singhhis praises cannot be recounted.
Manmohan Singh (Punjabi)ਉਸ ਦੀਆਂ ਸਿਫ਼ਤ-ਸ਼ਲਾਘਾ ਗਿਣੀਆਂ ਨਹੀਂ ਜਾ ਸਕਦੀਆਂ।
Fareedkot Teekaਤਿਸ ਕਿੰਚਤ ਮਾਤ੍ਰ ਜਪਣੇ ਕੀ, ਵਾ ਤਿਸ ਪੁਰਸ਼ ਕੀ ਮਹਿਮਾ ਗਿਣਤੀ ਮੇਂ ਨਹੀਂ ਆਵਤੀ॥☬ਤਾਂ ਤੇ ਐਸੇ ਬੇਨਤੀ ਕਰੋ:
Prof. Sahib Singhਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ।

ਪਦ ਅਰਥ ਮਹਿਮਾ = ਵਡਿਆਈ।

SikhNet (Spanish)Partícula de Su Nombre en su corazón,

ਕਾਂਖੀ; ਏਕੈ ਦਰਸ ਤੁਹਾਰੋ ॥

kaankhee; ekai daras tuhaaro |

Sant Singh KhalsaThose who yearn only for the blessing of Your Darshan
Manmohan SinghWho are desirous of Thine sight alone,
Manmohan Singh (Punjabi)ਜਿਹੜੇ ਕੇਵਲ ਤੇਰੇ ਦੀਦਾਰ ਦੇ ਚਾਹਵਾਨ ਹਨ,
Fareedkot Teekaਹੇ ਵਾਹਿਗੁਰੂ! ਜੋ ਐਸੇ ਸਿਮਰਨ ਕਰਨ ਵਾਲੇ ਸੰਤ ਏਕ ਤੇਰੇ ਦਰਸਨ ਕਰਨੇ ਕੇ (ਕਾਂਖੀ) ਚਾਹਵੰਤ ਹੈਂ॥
Prof. Sahib Singh(ਹੇ ਅਕਾਲ ਪੁਰਖ!) ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ,

ਪਦ ਅਰਥ ਕਾਂਖੀ = ਚਾਹਵਾਨ।

SikhNet (Spanish)a través de Su Alabanza, no tiene límite ni cuenta.

ਨਾਨਕ. ਉਨ ਸੰਗਿ; ਮੋਹਿ ਉਧਾਰੋ ॥੧॥

naanak. un sang; mohi udhaaro |1|

Sant Singh Khalsa- Nanak: save me along with them! ||1||
Manmohan SinghO Lord, save Nanak with those.
Manmohan Singh (Punjabi)ਹੇ ਸੁਆਮੀ! ਉਨ੍ਹਾਂ ਦੇ ਨਾਲ ਨਾਨਕ ਦਾ ਪਾਰ-ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤੋਂ ਕਾ ਸੰਗੁ ਦੇ ਕਰ ਮੈਨੂੰ ਇਸ ਸੰਸਾਰ ਸਿੰਧ ਤੇ ਉਧਾਰੋ॥੧॥
Prof. Sahib Singhਉਹਨਾਂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਨਾਨਕ ਨੂੰ (ਸੰਸਾਰ ਸਾਗਰ ਤੋਂ) ਬਚਾ ਲਵੋ ॥੧॥

ਪਦ ਅਰਥ ਨਾਨਕ ਮੋਹਿ = ਮੈਨੂੰ ਨਾਨਕ ਨੂੰ। ਉਨ ਸੰਗਿ = ਉਹਨਾਂ ਦੀ ਸੰਗਤਿ ਵਿਚ (ਰੱਖ ਕੇ)। ਉਧਾਰੋ = ਬਚਾ ਲਵੋ ॥੧॥

SikhNet (Spanish)Dice Nanak, sálvame junto con aquéllos que añoran sólo la Visión de Tu Darshan.
Shabad Guru Arjan Dev Ji Raag Gauree Ang 262

ਸੁਖਮਨੀ ਸੁਖ; ਅੰਮ੍ਰਿਤ ਪ੍ਰਭ ਨਾਮੁ ॥

sukhamanee sukh; amrit prabh naam |

Sant Singh KhalsaSukhmani: Peace of Mind, the Nectar of the Name of God.
Manmohan SinghIn the Sukhmani is the joy raining nectarean Name of the Lord.
Manmohan Singh (Punjabi)ਇਸ ਸੁਖਮਨੀ ਵਿੱਚ ਖੁਸ਼ੀ ਬਰਸਾਉਣ ਵਾਲਾ ਸੁਆਮੀ ਦਾ ਸੁਧਾ-ਸਰੂਪ ਨਾਮ ਹੈ।
Fareedkot Teekaਇਸ ਬਾਣੀ ਕਾ ਨਾਮੁ ਸੁਖਮਨੀ ਹੈ, ਕਿਉਂਕਿ ਇਸ ਮੇਂ ਸੁਖ ਰੂਪ ਪ੍ਰਭ ਕਾ ਅੰਮ੍ਰਿਤ ਵਤ ਨਾਮੁ ਹੈ। ਵਾ ਇਸ ਮਨ ਕੋ ਸੁਖ ਦੇਣੇ ਵਾਲੀ ਹੈ, ਵਾ ਸੁਖੋਂ ਕੀ ਮਣੀ ਰੂਪੁ ਹੈ, ਕਿਉਂਕਿ ਸੁਖ ਰੂਪੁ ਔਰ ਅਮਰ ਕਰਨੇ ਹਾਰਾ ਇਸ ਮੇਂ ਪ੍ਰਭੂ ਕਾ ਨਾਮੁ ਹੈ॥☬ਪ੍ਰਸ਼ਨ: ਮਣੀ ਕੋ ਤੋ ਵੱਡੇ ਜਤਨੋਂ ਕਰ ਡਬੇ ਮੇਂ ਰਾਖੀਤਾ ਹੈ ਇਸ ਕੀ ਕਹਾਂ ਇਸਥਿਤੀ ਹੈ?☬ਉੱਤ੍ਰ:
Prof. Sahib Singhਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ,

ਪਦ ਅਰਥ ਸੁਖਮਨੀ = ਸੁਖਾਂ ਦੀ ਮਣੀ, ਸਭ ਤੋਂ ਸ੍ਰੇਸ਼ਟ ਸੁਖ। ਪ੍ਰਭ ਨਾਮੁ = ਪ੍ਰਭੂ ਦਾ ਨਾਮ।

SikhNet (Spanish)El Nombre Néctar del Señor, el Dador de la Paz en la mente,

ਭਗਤ ਜਨਾ ਕੈ; ਮਨਿ ਬਿਸ੍ਰਾਮ ॥ ਰਹਾਉ ॥

bhagat janaa kai; man bisraam | rahaau |

Sant Singh KhalsaThe minds of the devotees abide in a joyful peace. ||Pause||
Manmohan SinghThere is peace within the mind of Lord's slaves. Pause
Manmohan Singh (Punjabi)ਸਾਈਂ ਦੇ ਗੋਲਿਆਂ ਦੇ ਚਿੱਤ ਅੰਦਰ ਅਮਨ-ਚੈਨ ਹੈ। ਠਹਿਰਾਉ।
Fareedkot Teekaਹੇ ਭਾਈ! ਭਗਤੋਂ ਕੇ ਮਨ ਬੀਚ ਇਸ ਕਾ ਬਿਸ੍ਰਾਮ ਅਰਥਾਤ ਨਿਵਾਸ ਹੈ॥ ਰਹਾਉ ॥
Prof. Sahib Singhਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ।ਰਹਾਉ।

ਪਦ ਅਰਥ ਮਨਿ = ਮਨ ਵਿਚ। ਭਗਤ ਜਨਾ ਕੈ ਮਨਿ = ਭਗਤ ਜਨਾਂ ਦੇ ਮਨ ਵਿਚ। ਬਿਸ੍ਰਾਮ = ਟਿਕਾਣਾ।ਰਹਾਉ।

SikhNet (Spanish)es enaltecido en la Conciencia de los Gurmukjs.

ਪ੍ਰਭ ਕੈ ਸਿਮਰਨਿ; ਗਰਭਿ ਨ ਬਸੈ ॥

prabh kai simaran; garabh na basai |

Sant Singh KhalsaRemembering God, one does not have to enter into the womb again.
Manmohan SinghBy Lord's meditation man enters not the womb.
Manmohan Singh (Punjabi)ਸੁਆਮੀ ਦੀ ਬੰਦਗੀ ਦੁਆਰਾ ਬੰਦਾ ਰਹਿਮ ਵਿੱਚ ਨਹੀਂ ਪੈਦਾ।
Fareedkot Teekaਹੇ ਭਾਈ! ਪ੍ਰਭੂ ਕੇ ਸਿਮਰਨੇ ਕਰ ਕੇ ਇਹੁ ਜੀਵ ਪੁਨਾ ਮਾਤਾ ਕੇ ਉਦਰ ਮੇਂ ਨਹੀਂ ਵਸਤਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿਚ ਨਹੀਂ ਆਉਂਦਾ,

ਪਦ ਅਰਥ ਸਿਮਰਨਿ = ਸਿਮਰਨ ਦੁਆਰਾ, ਸਿਮਰਨ ਕਰਨ ਨਾਲ। ਪ੍ਰਭ ਕੈ ਸਿਮਰਨਿ = ਪ੍ਰਭੂ ਦਾ ਸਿਮਰਨ ਕਰਨ ਨਾਲ। ਗਰਭਿ = ਗਰਭ ਵਿਚ, ਮਾਂ ਦੇ ਪੇਟ ਵਿਚ, ਜੂਨ ਵਿਚ, ਜਨਮ (ਮਰਨ) ਵਿਚ।

SikhNet (Spanish)Meditando en el Señor, el ego se desvanece.

ਪ੍ਰਭ ਕੈ ਸਿਮਰਨਿ; ਦੂਖੁ ਜਮੁ ਨਸੈ ॥

prabh kai simaran; dookh jam nasai |

Sant Singh KhalsaRemembering God, the pain of death is dispelled.
Manmohan SinghBy Lord's meditation the torture of death flees.
Manmohan Singh (Punjabi)ਸੁਆਮੀ ਦੀ ਬੰਦਗੀ ਦੁਆਰਾ ਮੌਤ ਦਾ ਕਸ਼ਟ ਦੌੜ ਜਾਂਦਾ ਹੈ।
Fareedkot Teekaਪ੍ਰਭੂ ਕੇ ਸਿਮਰਨੇ ਸੇ ਜਮ ਕਾ ਦੁਖ ਨਾਸ ਹੋ ਜਾਤਾ ਹੈ, ਭਾਵ ਜਨਮ ਮਰਨ ਸੇ ਰਹਤ ਹੋ ਜਾਤਾ ਹੈ॥
Prof. Sahib Singh(ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ।
SikhNet (Spanish)Meditando en el Señor, se va el dolor de Yama.

ਪ੍ਰਭ ਕੈ ਸਿਮਰਨਿ; ਕਾਲੁ ਪਰਹਰੈ ॥

prabh kai simaran; kaal paraharai |

Sant Singh KhalsaRemembering God, death is eliminated.
Manmohan SinghBy Lord's meditation death is removed.
Manmohan Singh (Punjabi)ਸੁਆਮੀ ਦੀ ਬੰਦਗੀ ਦੁਆਰਾ ਮੌਤ ਦੂਰ ਹੋ ਜਾਂਦੀ ਹੈ।
Fareedkot Teekaਪ੍ਰਭੂ ਕੇ ਸਿਮਰਨੇ ਸੇ ਕਾਲ ਭੀ ਤਿਆਗ ਜਾਤਾ ਹੈ॥
Prof. Sahib Singhਮੌਤ (ਦਾ ਭਉ) ਪਰੇ ਹਟ ਜਾਂਦਾ ਹੈ,

ਪਦ ਅਰਥ ਪਰਹਰੈ = (skt. परिहृ to avoid, shun) ਪਰੇ ਹਟ ਜਾਂਦਾ ਹੈ।

SikhNet (Spanish)Meditando en el Señor, el miedo a la muerte desaparece.

ਪ੍ਰਭ ਕੈ ਸਿਮਰਨਿ; ਦੁਸਮਨੁ ਟਰੈ ॥

prabh kai simaran; dusaman ttarai |

Sant Singh KhalsaRemembering God, one's enemies are repelled.
Manmohan SinghBy Lord's meditation the enemy keeps away.
Manmohan Singh (Punjabi)ਸੁਆਮੀ ਦੀ ਬੰਦਗੀ ਦੁਆਰਾ ਵੈਰੀ ਟਲ ਜਾਂਦਾ ਹੈ।
Fareedkot Teekaਪ੍ਰਭੂ ਕੇ ਸਿਮਰਨੇ ਸੇ ਸਤ੍ਰੂ ਟਲ ਜਾਤਾ ਹੈ, ਭਾਵ ਕੋਈ ਦੁਖ ਨਹੀਂ ਦੇ ਸਕਤਾ ॥
Prof. Sahib Singh(ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ।

ਪਦ ਅਰਥ ਟਰੈ = ਟਲ ਜਾਂਦਾ ਹੈ।

SikhNet (Spanish)Meditando en el Señor, tus enemigos son destruidos.

ਪ੍ਰਭ ਸਿਮਰਤ; ਕਛੁ ਬਿਘਨੁ. ਨ ਲਾਗੈ ॥

prabh simarat; kachh bighan. na laagai |

Sant Singh KhalsaRemembering God, no obstacles are met.
Manmohan SinghBy remembering the Lord no obstacle is met.
Manmohan Singh (Punjabi)ਸੁਆਮੀ ਦੀ ਬੰਦਗੀ ਦੁਆਰਾ ਕੋਈ ਰੁਕਾਵਟ ਨਹੀਂ ਵਾਪਰਦੀ।
Fareedkot Teekaਪ੍ਰਭੂ ਕੇ ਸਿਮਰਨੇ ਸੇ ਕੋਈ ਬਿਘਨੁ ਨਹੀਂ ਲਾਗਤਾ ਹੈ॥
Prof. Sahib Singhਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ,

ਪਦ ਅਰਥ ਸਿਮਰਤ = ਸਿਮਰਦਿਆਂ, ਸਿਮਰਨ ਕੀਤਿਆਂ। ਕਛੁ = ਕੋਈ। ਬਿਘਨੁ = ਰੁਕਾਵਟ, ਔਕੜ।

SikhNet (Spanish)Meditando en el Señor, nada disturba tu Paz.

ਪ੍ਰਭ ਕੈ ਸਿਮਰਨਿ; ਅਨਦਿਨੁ ਜਾਗੈ ॥

prabh kai simaran; anadin jaagai |

Sant Singh KhalsaRemembering God, one remains awake and aware, night and day.
Manmohan SinghBy Lord's meditation man remains watchful night and day.
Manmohan Singh (Punjabi)ਸੁਆਮੀ ਦੀ ਬੰਦਗੀ ਦੁਆਰਾ, ਆਦਮੀ ਰਾਤ ਦਿਨ ਖਬਰਦਾਰ ਰਹਿੰਦਾ ਹੈ।
Fareedkot Teekaਪ੍ਰਭੂ ਕੇ ਸਿਮਰਨੇ ਸੇ ਦਿਨੇ ਰਾਤ ਵਾ ਨਿਰੰਤ੍ਰ ਗਿਆਨ ਜਾਗਤ੍ਰ ਮੇਂ ਜਾਗਤਾ ਹੈ, ਭਾਵ ਕਾਮ ਆਦਿ ਵਿਕਾਰ ਔਰੁ ਅਵਿਦ੍ਯਾ ਰੂਪੀ ਨਿੰਦ੍ਰਾ ਨਹੀਂ ਵਿਆਪਤੇ ਹੈਂ॥
Prof. Sahib Singh(ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼। ਜਾਗੈ = ਸੁਚੇਤ ਰਹਿੰਦਾ ਹੈ।

SikhNet (Spanish)Meditando en el Señor, permaneces despierto noche y día.

ਪ੍ਰਭ ਕੈ ਸਿਮਰਨਿ; ਭਉ ਨ ਬਿਆਪੈ ॥

prabh kai simaran; bhau na biaapai |

Sant Singh KhalsaRemembering God, one is not touched by fear.
Manmohan SinghBy Lord's meditation fear overtake not.
Manmohan Singh (Punjabi)ਸੁਆਮੀ ਦੀ ਬੰਦਗੀ ਦੁਆਰਾ ਡਰ ਨਹੀਂ ਲਗਦਾ।
Fareedkot Teekaਪ੍ਰਭੂ ਕੇ ਸਿਮਰਨੇ ਸੇ ਪੁਨਾ ਕੋਈ ਭੈ ਨਹੀਂ ਵਿਆਪਤਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ,

ਪਦ ਅਰਥ ਭਉ = ਡਰ। ਬਿਆਪੈ = ਜ਼ੋਰ ਪਾਉਂਦਾ ਹੈ, ਗ਼ਲਬਾ ਪਾਉਂਦਾ ਹੈ।

SikhNet (Spanish)Meditando en el Señor, uno se libera de sus miedos.

ਪ੍ਰਭ ਕੈ ਸਿਮਰਨਿ; ਦੁਖੁ ਨ ਸੰਤਾਪੈ ॥

prabh kai simaran; dukh na santaapai |

Sant Singh KhalsaRemembering God, one does not suffer sorrow.
Manmohan SinghBy Lord's meditation is sorrow troubles not.
Manmohan Singh (Punjabi)ਸੁਆਮੀ ਦੀ ਬੰਦਗੀ ਦੁਆਰਾ ਗ਼ਮ ਦੁਖਾਤ੍ਰ ਨਹੀਂ ਕਰਦਾ।
Fareedkot Teekaਪ੍ਰਭੂ ਕੇ ਸਿਮਰਨੇ ਸੇ ਕੋਈ ਦੁਖ ਨਹੀਂ ਸੰਤਾਪ ਦੇਤਾ ਹੈ॥
Prof. Sahib Singhਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ।

ਪਦ ਅਰਥ ਸੰਤਾਪੈ = ਤੰਗ ਕਰਦਾ ਹੈ।

SikhNet (Spanish)Meditando en el Señor, se van los sufrimientos y las aflicciones.

ਪ੍ਰਭ ਕਾ ਸਿਮਰਨੁ; ਸਾਧ ਕੈ ਸੰਗਿ ॥

prabh kaa simaran; saadh kai sang |

Sant Singh KhalsaThe meditative remembrance of God is in the Company of the Holy.
Manmohan SinghBy Lord's meditation is attained in the Saints society.
Manmohan Singh (Punjabi)ਸੁਆਮੀ ਦੀ ਬੰਦਗੀ ਸਾਧ ਸੰਗਤ ਅੰਦਰ ਪ੍ਰਾਪਤ ਹੁੰਦੀ ਹੈ।
Fareedkot Teekaਪ੍ਰਭੂ ਕਾ ਸਿਮਰਨ ਸੰਤੋਂ ਕੇ ਸੰਗ ਸੇ ਪ੍ਰਾਪਤਿ ਹੋਤਾ ਹੈ॥
Prof. Sahib Singhਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿਚ (ਮਿਲਦਾ ਹੈ);
SikhNet (Spanish)Medita en el Señor, en la Saad Sangat, la Sociedad de los Santos,

ਸਰਬ ਨਿਧਾਨ; ਨਾਨਕ. ਹਰਿ ਰੰਗਿ ॥੨॥

sarab nidhaan; naanak. har rang |2|

Sant Singh KhalsaAll treasures, O Nanak, are in the Love of the Lord. ||2||
Manmohan SinghAll the wealth, O Nanak, are in God's love.
Manmohan Singh (Punjabi)ਸਾਰੀਆਂ ਦੌਲਤਾਂ ਹੇ ਨਾਨਕ! ਵਾਹਿਗੁਰੂ ਦੀ ਪ੍ਰੀਤ ਵਿੱਚ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਜਿਸ ਕੌ ਹੂਆ ਹੈ, ਤਿਸੀ ਕੌ ਸਰਬ ਨਿਧੀਓਂ ਕਾ ਖਜਾਨਾ ਹਰੀ ਕਾ (ਰੰਗਿ) ਪ੍ਰੇਮ ਵਾ ਅੰਨਦ ਪ੍ਰਾਪਤਿ ਭਯਾ ਹੈ॥੨॥
Prof. Sahib Singh(ਅਤੇ ਜੋ ਮਨੁੱਖ ਸਿਮਰਨ ਕਰਦਾ ਹੈ, ਉਸ ਨੂੰ) ਹੇ ਨਾਨਕ! ਅਕਾਲ ਪੁਰਖ ਦੇ ਪਿਆਰ ਵਿਚ (ਹੀ) (ਦੁਨੀਆ ਦੇ) ਸਾਰੇ ਖ਼ਜ਼ਾਨੇ (ਪ੍ਰਤੀਤ ਹੁੰਦੇ ਹਨ) ॥੨॥

ਪਦ ਅਰਥ ਸਰਬ = ਸਾਰੇ। ਨਿਧਾਨ = ਖ਼ਜ਼ਾਨੇ। ਨਾਨਕ = ਹੇ ਨਾਨਕ! ਰੰਗਿ = ਪਿਆਰ ਵਿਚ ॥੨॥

SikhNet (Spanish)pues si amas al Señor, serás el maestro de todos los tesoros.(2)
Shabad Guru Arjan Dev Ji Raag Gauree Ang 262 - 263

ਪ੍ਰਭ ਕੈ ਸਿਮਰਨਿ; ਰਿਧਿ ਸਿਧਿ ਨਉ ਨਿਧਿ ॥

prabh kai simaran; ridh sidh nau nidh |

Sant Singh KhalsaIn the remembrance of God are wealth, miraculous spiritual powers and the nine treasures.
Manmohan SinghIn Lord's meditation are wealth mythical powers and nine treasures.
Manmohan Singh (Punjabi)ਸੁਆਮੀ ਦੇ ਭਜਨ ਵਿੱਚ ਦੌਲਤ, ਕਰਾਮਾਤ ਅਤੇ ਨੌ-ਖ਼ਜ਼ਾਨੇ ਹਨ।
Fareedkot Teekaਪ੍ਰਭੂ ਕੇ ਸਿਮਰਨੇ ਸੇ ਰਿਧੀਆਂ ਔਰੁ ੧੮ ਸਿਧੀਆਂ, ੯ ਨਿਧੀਆਂ ਪ੍ਰਾਪਤਿ ਹੋਤੀਆਂ ਹੈਂ॥
Prof. Sahib Singhਪ੍ਰਭੂ ਦੇ ਸਿਮਰਨ ਵਿਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ,

ਪਦ ਅਰਥ ਰਿਧਿ = ਮਾਨਸਿਕ ਤਾਕਤ। ਸਿਧਿ: अणिमा लघिमा प्रप्ितः प्राकाम्ह महिमा तथा ॥ ईशित्वं च वशित्वं च तथा कामावसायिता ॥ ਮਾਨਸਿਕ ਤਾਕਤਾਂ, ਜੋ ਆਮ ਤੌਰ ਤੇ ਅੱਠ ਪ੍ਰਸਿੱਧ ਹਨ। ਨਉ ਨਿਧਿ: महापद्यश्च पद्मश्च शंखो मकरकच्छपौ ॥ मुकुन्दकुन्दनीलाश्च खर्वश्च निधयो नव ॥ ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ, ਭਾਵ, ਜਗਤ ਦਾ ਸਾਰਾ ਧਨ ਪਦਾਰਥ।

SikhNet (Spanish)Meditando en el Señor, uno se vuelve hombre milagroso, el maestro de los Nueve Tesoros.

ਪ੍ਰਭ ਕੈ ਸਿਮਰਨਿ; ਗਿਆਨੁ ਧਿਆਨੁ ਤਤੁ ਬੁਧਿ ॥

prabh kai simaran; giaan dhiaan tat budh |

Sant Singh KhalsaIn the remembrance of God are knowledge, meditation and the essence of wisdom.
Manmohan SinghIn Lord's meditation man obtains Divine knowledge, contemplation and essence of wisdom.
Manmohan Singh (Punjabi)ਸੁਆਮੀ ਦੇ ਭਜਨ ਦੁਆਰਾ ਬੰਦਾ ਬ੍ਰਹਿਮਬੋਧ ਦਿਭਦ੍ਰਿਸ਼ਟੀ ਅਤੇ ਸਿਆਣਪ ਦਾ ਨਚੋੜ ਪ੍ਰਾਪਤ ਕਰ ਲੈਦਾ ਹੈ।
Fareedkot Teekaਪ੍ਰਭੂ ਕੇ ਸਿਮਰਨੇ ਸੇ ਗਿਆਨ ਧਿਆਨ ਔਰੁ ਤਤਵੇਤਿਓਂ ਕੀ ਬੁਧੀ ਪ੍ਰਾਪਤਿ ਹੋਤੀ ਹੈ॥
Prof. Sahib Singhਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤ ਦਾ ਟਿਕਾਉ ਤੇ ਜਗਤ ਦੇ ਮੂਲ (ਹਰੀ) ਦੀ ਸਮਝ ਵਾਲੀ ਬੁੱਧੀ ਹੈ।

ਪਦ ਅਰਥ ਤਤੁ = ਅਸਲੀਅਤ, ਜਗਤ ਦਾ ਮੂਲ। ਬੁਧਿ = ਅਕਲ, ਸਮਝ।

SikhNet (Spanish)Meditando en el Señor, uno logra la Sabiduría, el Contentamiento, la Inteligencia y la Esencia de todas las cosas.

ਪ੍ਰਭ ਕੈ ਸਿਮਰਨਿ; ਜਪ ਤਪ ਪੂਜਾ ॥

prabh kai simaran; jap tap poojaa |

Sant Singh KhalsaIn the remembrance of God are chanting, intense meditation and devotional worship.
Manmohan SinghBy Lord's meditation man obtain devotion, penance and worship.
Manmohan Singh (Punjabi)ਸੁਆਮੀ ਦੇ ਭਜਨ ਦੁਆਰਾ ਬੰਦਾ ਅਨੁਰਾਗ, ਘਾਲ ਮੁਸ਼ੱਕਤ ਅਤੇ ਉਪਾਸ਼ਨਾ ਪ੍ਰਾਪਤ ਕਰ ਲੈਦਾ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇ ਹੀ ਜਪ ਤਪ ਪੂਜਾ ਹੋਤੀ ਹੈ, ਭਾਵ ਸੇ ਸਰਬ ਸੁਭ ਕਰਮੋਂ ਕਾ ਫਲ੍ਹ ਪ੍ਰਾਪਤਿ ਹੋਤਾ ਹੈ॥
Prof. Sahib Singhਪ੍ਰਭੂ ਦੇ ਸਿਮਰਨ ਵਿਚ ਹੀ (ਸਾਰੇ) ਜਾਪ ਤਾਪ ਤੇ (ਦੇਵ-) ਪੂਜਾ ਹਨ,
SikhNet (Spanish)Meditando en el Señor, se da la Verdadera Contemplación, Austeridad y Alabanza.

ਪ੍ਰਭ ਕੈ ਸਿਮਰਨਿ; ਬਿਨਸੈ ਦੂਜਾ ॥

prabh kai simaran; binasai doojaa |

Sant Singh KhalsaIn the remembrance of God, duality is removed.
Manmohan SinghBy remembering the Lord, duality is removed.
Manmohan Singh (Punjabi)ਸਾਹਿਬ ਨੂੰ ਚੇਤੇ ਕਰਨ ਦੁਆਰਾ ਦਵੈਤ-ਭਾਵ ਦੂਰ ਹੋ ਜਾਂਦਾ ਹੈ।
Fareedkot Teekaਔਰੁ ਪ੍ਰਭੂ ਕੇ ਸਿਮਰਨ ਸੇ ਦ੍ਵੈਤ ਭਾਵ ਬਿਨਸਿ ਜਾਤਾ ਹੈ॥
Prof. Sahib Singh(ਕਿਉਂਕਿ) ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ।

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ।

SikhNet (Spanish)Meditando en el Señor, uno hace a un lado el amor por el otro.

ਪ੍ਰਭ ਕੈ ਸਿਮਰਨਿ; ਤੀਰਥ ਇਸਨਾਨੀ ॥

prabh kai simaran; teerath isanaanee |

Sant Singh KhalsaIn the remembrance of God are purifying baths at sacred shrines of pilgrimage.
Manmohan SinghBy remembering the Lord, the merit of bathing at places of pilgrimage is obtained.
Manmohan Singh (Punjabi)ਸਾਹਿਬ ਨੂੰ ਚੇਤੇ ਕਰਨ ਦੁਆਰਾ ਯਾਤ੍ਰਾ ਅਸਥਾਨ ਤੇ ਨ੍ਹਾਉਣ ਦਾ ਫਲ ਪਾ ਲਈਦਾ ਹੈ।
Fareedkot Teekaਪ੍ਰਭੂ ਕੇ ਸਿਮਰਨੇ ਸੇ ਸਰਬ ਤੀਰਥੋਂ ਕੇ ਇਸਨਾਨ ਕਾ ਫਲ੍ਹ ਹੋਤਾ ਹੈ॥
Prof. Sahib Singhਸਿਮਰਨ ਕਰਨ ਵਾਲਾ (ਆਤਮ-) ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ, ਤੇ,
SikhNet (Spanish)Meditando en el Señor, uno se baña en la Santidad.

ਪ੍ਰਭ ਕੈ ਸਿਮਰਨਿ; ਦਰਗਹ ਮਾਨੀ ॥

prabh kai simaran; daragah maanee |

Sant Singh KhalsaIn the remembrance of God, one attains honor in the Court of the Lord.
Manmohan SinghBy remembering the Lord, the mortal receives honour in his court.
Manmohan Singh (Punjabi)ਸਾਹਿਬ ਨੂੰ ਚੇਤੇ ਕਰਨ ਦੁਆਰਾ, ਪ੍ਰਾਣੀ ਉਸ ਦਰਬਾਰ ਅੰਦਰ ਪੱਤ-ਆਬਰੂ ਪਾਉਂਦਾ ਹੈ।
Fareedkot Teekaਪੁਨਾ ਪ੍ਰਭੂ ਕੇ ਭਜਨ ਸੇ ਪ੍ਰਲੋਕ ਬੀਚ ਪੁਰਸ (ਮਾਨੀ) ਆਦਰ ਯੋਗ ਅਰਥਾਤ ਪੂਜੀਤਾ ਹੈ॥
Prof. Sahib Singhਦਰਗਾਹ ਵਿਚ ਇੱਜ਼ਤ ਮਿਲਦੀ ਹੈ;

ਪਦ ਅਰਥ ਮਾਨੀ = ਮਾਨ ਵਾਲਾ, ਇੱਜ਼ਤ ਵਾਲਾ।

SikhNet (Spanish)Meditando en el Señor, uno es honrado en la Corte del Señor.

ਪ੍ਰਭ ਕੈ ਸਿਮਰਨਿ; ਹੋਇ ਸੁ ਭਲਾ ॥

prabh kai simaran; hoe su bhalaa |

Sant Singh KhalsaIn the remembrance of God, one becomes good.
Manmohan SinghBy remembering the Lord, the mortal accepts His Will to be sweet.
Manmohan Singh (Punjabi)ਸਾਹਿਬ ਨੂੰ ਚੇਤੇ ਕਰਨ ਦੁਆਰਾ ਜੀਵ ਉਸ ਦੀ ਰਜ਼ਾਂ ਨੂੰ ਮਿੱਠੀ ਕਰਕੇ ਮੰਨਦਾ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇਂ ਇਸ ਜੀਵ ਸੇ ਜੋ ਕਾਰਜ ਹੋਤਾ ਹੈ, ਸੋ ਭਲਾ ਹੀ ਹੋਤਾ ਹੈ॥
Prof. Sahib Singhਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ,
SikhNet (Spanish)Meditando en el Señor, uno hace lo que es bueno.

ਪ੍ਰਭ ਕੈ ਸਿਮਰਨਿ; ਸੁਫਲ ਫਲਾ ॥

prabh kai simaran; sufal falaa |

Sant Singh KhalsaIn the remembrance of God, one flowers in fruition.
Manmohan SinghBy remembering the Lord, man flowers and fruitions well.
Manmohan Singh (Punjabi)ਸਾਹਿਬ ਨੂੰ ਚੇਤੇ ਕਰਨ ਦੁਆਰਾ ਇਨਸਾਨ ਸੁਹਣਾ ਫੁਲਦਾ ਫਲਦਾ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇ ਸ੍ਰੇਸਟ ਫਲੋਂ ਕਰ ਫਲਤਾ ਹੈ।
Prof. Sahib Singhਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ।

ਪਦ ਅਰਥ ਫਲਾ = ਫਲਿਆ, ਫਲ ਵਾਲਾ ਹੋਇਆ। ਸੁਫਲ = ਚੰਗੇ ਫਲ ਵਾਲਾ। ਸੁਫਲ ਫਲਾ = (ਮਨੁੱਖਾ ਜਨਮ ਦਾ) ਉੱਚਾ ਮਨੋਰਥ ਮਿਲ ਜਾਂਦਾ ਹੈ।

SikhNet (Spanish)Pensando en Él uno se baña en la Fuente de Santidad y todas las acciones que se emprenden dan los más preciosos frutos.

ਸੇ ਸਿਮਰਹਿ; ਜਿਨ ਆਪਿ ਸਿਮਰਾਏ ॥

se simareh; jin aap simaraae |

Sant Singh KhalsaThey alone remember Him in meditation, whom He inspires to meditate.
Manmohan SinghThey alone remember Him whom He Himself causes to remember.
Manmohan Singh (Punjabi)ਕੇਵਲ ਓਹੀ ਉਸ ਨੂੰ ਯਾਦ ਕਰਦੇ ਹਨ, ਜਿਨ੍ਹਾਂ ਨੂੰ ਉਹ ਖੁਦ ਯਾਦ ਕਰਾਉਂਦਾ ਹੈ।
Fareedkot Teekaਪਰੰਤੂ ਸੋਈ ਪ੍ਰਭੂ ਕੌ ਸਿਮਰਤੇ ਹੈਂ ਜਿਨ ਕੌ ਹਰੀ ਆਪ ਸਿਮਰਾਵਤਾ ਹੈ॥
Prof. Sahib Singh(ਨਾਮ) ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪਿ ਪ੍ਰੇਰਦਾ ਹੈ,

ਪਦ ਅਰਥ ਜਿਨ = ਜਿਨ੍ਹਾਂ ਨੂੰ।

SikhNet (Spanish)Sólo aquéllos que reciben Su Bendición meditan en Él.

ਨਾਨਕ. ਤਾ ਕੈ; ਲਾਗਉ ਪਾਏ ॥੩॥

naanak. taa kai; laagau paae |3|

Sant Singh KhalsaNanak grasps the feet of those humble beings. ||3||
Manmohan SinghNanak, touches the feet of those persons.
Manmohan Singh (Punjabi)ਨਾਨਕ ਉਨ੍ਹਾਂ ਪੁਰਸ਼ਾਂ ਦੇ ਚਰਨਾਂ ਨੂੰ ਪਰਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਿਮਰਾਵਣ ਹਾਰੇ ਔਰੁ ਸਿਮਰਣ ਹਾਰੇ ਕੇ ਹਮ ਚਰਨੀ ਲਾਗਤੇ ਹੈਂ, ਵਾ ਹੇ ਭਾਈ! ਤੁਮ ਤਿਨ ਕੇ ਚਰਨੀ ਲਾਗੋ॥
Prof. Sahib Singh(ਤਾਂ ਤੇ, ਆਖ) ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੀ ਪੈਰੀਂ ਲੱਗਾਂ ॥੩॥

ਪਦ ਅਰਥ ਤਾ ਕੈ ਪਾਏ = ਉਹਨਾਂ ਦੇ ਪੈਰੀਂ ॥੩॥

SikhNet (Spanish)Nanak se conforma con tocar los pies de aquéllos que han concebido en sí mismos el Nombre. (3)
Shabad Guru Arjan Dev Ji Raag Gauree Ang 263

ਪ੍ਰਭ ਕਾ ਸਿਮਰਨੁ; ਸਭ ਤੇ ਊਚਾ ॥

prabh kaa simaran; sabh te aoochaa |

Sant Singh KhalsaThe remembrance of God is the highest and most exalted of all.
Manmohan SinghLord's meditation is the most exalted of all.
Manmohan Singh (Punjabi)ਸੁਆਮੀ ਦੀ ਬੰਦਗੀ ਸਾਰਿਆਂ ਦੀ ਸ਼੍ਰੋਮਣੀ ਹੈ।
Fareedkot Teekaਪ੍ਰਭੂ ਕਾ ਸਿਮਰਨ ਸਭ ਸੇ ਊਚਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨਾ (ਹੋਰ) ਸਾਰੇ (ਆਹਰਾਂ) ਨਾਲੋਂ ਚੰਗਾ ਹੈ;
SikhNet (Spanish)La repetición del Nombre es la práctica más elevada;

ਪ੍ਰਭ ਕੈ ਸਿਮਰਨਿ; ਉਧਰੇ ਮੂਚਾ ॥

prabh kai simaran; udhare moochaa |

Sant Singh KhalsaIn the remembrance of God, many are saved.
Manmohan SinghThrough Master's meditation many have been saved.
Manmohan Singh (Punjabi)ਮਾਲਕ ਦਾ ਆਰਾਧਨ ਕਰਨ ਦੁਆਰਾ ਅਨੇਕਾਂ ਪਾਰ ਉਤਰ ਗਏ ਹਨ।
Fareedkot Teekaਪ੍ਰਭੂ ਕੈ ਸਿਮਰਨੇ ਸੇ (ਮੂਚਾ) ਬਹੁਤ ਉਧਰੇ ਹੈਂ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ (ਜੀਵ) (ਵਿਕਾਰਾਂ ਤੋਂ) ਬਚ ਜਾਂਦੇ ਹਨ।

ਪਦ ਅਰਥ ਉਧਰੇ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਮੂਚਾ = ਮਹਾਨ ਉੱਚਾ, ਬਹੁਤ ਸਾਰੇ।

SikhNet (Spanish)ha redimido a innumerables Almas humanas.

ਪ੍ਰਭ ਕੈ ਸਿਮਰਨਿ; ਤ੍ਰਿਸਨਾ ਬੁਝੈ ॥

prabh kai simaran; trisanaa bujhai |

Sant Singh KhalsaIn the remembrance of God, thirst is quenched.
Manmohan SinghThrough Master's meditation, thirst is quenched.
Manmohan Singh (Punjabi)ਮਾਲਕ ਦਾ ਆਰਾਧਨ ਕਰਨ ਦੁਆਰਾ ਤੇਹਿ ਬੁਝ ਜਾਂਦੀ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇ ਤ੍ਰਿਸਨਾ ਅਗਨੀ ਬੁਝ ਜਾਤੀ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ,

ਪਦ ਅਰਥ ਤ੍ਰਿਸਨਾ = (ਮਾਇਆ ਦੀ) ਤ੍ਰਿਹ।

SikhNet (Spanish)Repitiendo el Santo Nombre, los deseos de la mente insaciable son satisfechos

ਪ੍ਰਭ ਕੈ ਸਿਮਰਨਿ; ਸਭੁ ਕਿਛੁ ਸੁਝੈ ॥

prabh kai simaran; sabh kichh sujhai |

Sant Singh KhalsaIn the remembrance of God, all things are known.
Manmohan SinghThrough Lord's meditation man comes to know everything.
Manmohan Singh (Punjabi)ਸਾਹਿਬ ਦੇ ਭਜਨ ਰਾਹੀਂ ਆਦਮੀ ਨੂੰ ਸਾਰਾ ਕੁਝ ਪਤਾ ਲਗ ਜਾਂਦਾ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇ ਸਭ ਕਿਛ ਸੂਝ ਆਵਤਾ ਹੈ, ਭਾਵ ਸੇ ਦਿਬ੍ਯ ਦ੍ਰਿਸ੍ਟੀ ਹੋ ਜਾਤੀ ਹੈ॥
Prof. Sahib Singh(ਕਿਉਂਕਿ ਮਾਇਆ ਦੇ) ਹਰੇਕ (ਕੇਲ) ਦੀ ਸਮਝ ਪੈ ਜਾਂਦੀ ਹੈ।

ਪਦ ਅਰਥ ਸਭੁ ਕਿਛੁ = ਹਰੇਕ ਗੱਲ।

SikhNet (Spanish)y se alcanza el Conocimiento Pleno.

ਪ੍ਰਭ ਕੈ ਸਿਮਰਨਿ; ਨਾਹੀ ਜਮ ਤ੍ਰਾਸਾ ॥

prabh kai simaran; naahee jam traasaa |

Sant Singh KhalsaIn the remembrance of God, there is no fear of death.
Manmohan SinghBy remembering the Lord the fear of Death is removed.
Manmohan Singh (Punjabi)ਸੁਆਮੀ ਨੂੰ ਚੇਤੇ ਕਰਨ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇ ਜਮ ਕਾ (ਤ੍ਰਾਸਾ) ਭੈ ਨਹੀਂ ਰਹਤਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ,

ਪਦ ਅਰਥ ਤ੍ਰਾਸ = ਡਰ। ਜਮ ਤ੍ਰਾਸਾ = ਜਮਾਂ ਦਾ ਡਰ।

SikhNet (Spanish)ese hombre pierde el terror a la muerte.

ਪ੍ਰਭ ਕੈ ਸਿਮਰਨਿ; ਪੂਰਨ ਆਸਾ ॥

prabh kai simaran; pooran aasaa |

Sant Singh KhalsaIn the remembrance of God, hopes are fulfilled.
Manmohan SinghBy remembering the Lord the desire is fulfilled.
Manmohan Singh (Punjabi)ਸੁਆਮੀ ਨੂੰ ਚੇਤੇ ਕਰਨ ਦੁਆਰਾ ਖਾਹਿਸ਼ ਪੂਰੀ ਹੋ ਜਾਂਦੀ ਹੈ।
Fareedkot Teekaਪੁਨਾ ਪ੍ਰਭੂ ਕਾ ਸਿਮਰਨ ਕਰਨੇ ਸੇ ਹੀ ਸਰਬ ਆਸਾ ਪੂਰਨ ਹੋਇ ਜਾਤੀ ਹੈ॥
Prof. Sahib Singhਤੇ (ਜੀਵ ਦੀ) ਆਸ ਪੂਰਨ ਹੋ ਜਾਂਦੀ ਹੈ (ਭਾਵ, ਆਸਾਂ ਵੱਲੋਂ ਮਨ ਰੱਜ ਜਾਂਦਾ ਹੈ)।
SikhNet (Spanish)Viendo realizados sus anhelos y esperanzas,

ਪ੍ਰਭ ਕੈ ਸਿਮਰਨਿ; ਮਨ ਕੀ ਮਲੁ ਜਾਇ ॥

prabh kai simaran; man kee mal jaae |

Sant Singh KhalsaIn the remembrance of God, the filth of the mind is removed.
Manmohan SinghBy remembering the Lord mind's filth is removed,
Manmohan Singh (Punjabi)ਸੁਆਮੀ ਨੂੰ ਚੇਤੇ ਕਰਨ ਦੁਆਰਾ ਚਿੱਤ ਦੀ ਮਲੀਨਤਾ ਉਤਰ ਜਾਂਦੀ ਹੈ,
Fareedkot Teekaਪ੍ਰਭੂ ਕੇ ਸਿਮਰਨ ਸੇ ਮਨ ਕੀ ਮਲੀਨਤਾ ਦੂਰ ਹੋ ਜਾਤੀ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ,
SikhNet (Spanish)Su mente es purificada

ਅੰਮ੍ਰਿਤ ਨਾਮੁ; ਰਿਦ ਮਾਹਿ ਸਮਾਇ ॥

amrit naam; rid maeh samaae |

Sant Singh KhalsaThe Ambrosial Naam, the Name of the Lord, is absorbed into the heart.
Manmohan Singhand the ambrosial Name is absorbed in the heart.
Manmohan Singh (Punjabi)ਤੇ ਸੁਧਾ-ਸਰੂਪ ਨਾਮ ਦਿਲ ਅੰਦਰ ਰਸ ਜਾਂਦਾ ਹੈ।
Fareedkot Teekaਔਰ ਨਾਮ ਅੰਮ੍ਰਿਤ ਰਿਦੇ ਮੇਂ ਆਇ ਕਰ ਸਮਾਇ ਜਾਤਾ ਹੈ॥
Prof. Sahib Singhਅਤੇ ਮਨੁੱਖ ਦੇ ਹਿਰਦੇ ਵਿਚ (ਪ੍ਰਭੂ ਦਾ) ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ।

ਪਦ ਅਰਥ ਰਿਦ ਮਾਹਿ = ਹਿਰਦੇ ਵਿਚ। ਸਮਾਇ = ਟਿਕ ਜਾਂਦਾ ਹੈ।

SikhNet (Spanish)y su corazón se inunda del Dulce Nombre.

ਪ੍ਰਭ ਜੀ ਬਸਹਿ; ਸਾਧ ਕੀ ਰਸਨਾ ॥

prabh jee baseh; saadh kee rasanaa |

Sant Singh KhalsaGod abides upon the tongues of His Saints.
Manmohan SinghThe honourable Lord abides on the tongue of His saint.
Manmohan Singh (Punjabi)ਮਾਨਯੋਗ ਮਾਲਕ ਆਪਣੇ ਸੰਤ ਦੀ ਜੀਭਾ ਉਤੇ ਨਿਵਾਸ ਰਖਦਾ ਹੈ।
Fareedkot Teekaਪ੍ਰਭੂ ਜੀ ਕਾ ਨਾਮ ਵਾ ਜਿਨ ਸੰਤੋਂ ਕੀ ਰਸਨਾ ਮੇਂ ਵਸਤਾ ਹੈ॥
Prof. Sahib Singhਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਭ ਉਤੇ ਵੱਸਦੇ ਹਨ (ਭਾਵ, ਸਾਧ ਜਨ ਸਦਾ ਪ੍ਰਭੂ ਨੂੰ ਜਪਦੇ ਹਨ)।

ਪਦ ਅਰਥ ਰਸਨਾ = ਜੀਭ।

SikhNet (Spanish)El Señor habita en los labios de los Santos.

ਨਾਨਕ. ਜਨ ਕਾ; ਦਾਸਨਿ ਦਸਨਾ ॥੪॥

naanak. jan kaa; daasan dasanaa |4|

Sant Singh KhalsaNanak is the servant of the slave of His slaves. ||4||
Manmohan SinghNanak is the slave of the slave of the Lord's slaves.
Manmohan Singh (Punjabi)ਨਾਨਕ ਸਾਹਿਬ ਦੇ ਗੋਲਿਆਂ ਦੇ ਗੋਲੇ ਦਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਸੰਤ ਜਨੋਂ ਕੇ ਦਾਸੋਂ ਦਾ ਦਾਸ ਹੂੰ॥੪॥
Prof. Sahib Singh(ਆਖ) ਹੇ ਨਾਨਕ! (ਮੈਂ) ਗੁਰਮੁਖਾਂ ਦੇ ਸੇਵਕਾਂ ਦਾ ਸੇਵਕ (ਬਣਾਂ) ॥੪॥

ਪਦ ਅਰਥ ਜਨ ਕਾ = ਜਨਾਂ ਦਾ, ਸਾਧਾਂ ਦਾ। ਸਾਧ = ਗੁਰਮੁਖ। ਦਾਸਨਿ ਦਸਨਾ = ਦਾਸਾਂ ਦਾ ਦਾਸ ॥੪॥

SikhNet (Spanish)Nanak es el Esclavo de aquéllos que sirven al Señor.(4)
Shabad Guru Arjan Dev Ji Raag Gauree Ang 263

ਪ੍ਰਭ ਕਉ ਸਿਮਰਹਿ; ਸੇ ਧਨਵੰਤੇ ॥

prabh kau simareh; se dhanavante |

Sant Singh KhalsaThose who remember God are wealthy.
Manmohan SinghThey who remember the Master are wealthy.
Manmohan Singh (Punjabi)ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਧਨਾਡ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ, ਸੋ ਨਾਮੁ ਧਨ ਵਾਲੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ,

ਪਦ ਅਰਥ ਸਿਮਰਹਿ = (ਜੋ) ਸਿਮਰਦੇ ਹਨ। ਸੇ = ਉਹ ਮਨੁੱਖ। ਧਨਵੰਤੇ = ਧਨ ਵਾਲੇ, ਧਨਾਢ।

SikhNet (Spanish)Sólo aquéllos que aman el Nombre experimentan Su Divina Riqueza;

ਪ੍ਰਭ ਕਉ ਸਿਮਰਹਿ; ਸੇ ਪਤਿਵੰਤੇ ॥

prabh kau simareh; se pativante |

Sant Singh KhalsaThose who remember God are honorable.
Manmohan SinghThey, who remember the Master are honourable.
Manmohan Singh (Punjabi)ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਇਜ਼ਤ ਵਾਲੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ ਸੋਈ (ਪਤਿ) ਪ੍ਰਤਿਸ੍ਟਾ ਵਾਲੇ ਹੈਂ॥
Prof. Sahib Singhਤੇ, ਉਹ ਇੱਜ਼ਤ ਵਾਲੇ ਹਨ।

ਪਦ ਅਰਥ ਪਤਿਵੰਤੇ = ਇੱਜ਼ਤ ਵਾਲੇ।

SikhNet (Spanish)ellos son respetados

ਪ੍ਰਭ ਕਉ ਸਿਮਰਹਿ; ਸੇ ਜਨ ਪਰਵਾਨ ॥

prabh kau simareh; se jan paravaan |

Sant Singh KhalsaThose who remember God are approved.
Manmohan SinghAcceptable are the persons who meditate in the Master.
Manmohan Singh (Punjabi)ਕਬੂਲ ਹਨ ਉਹ ਪੁਰਸ਼ ਜੋ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਪੁਰਸ ਪ੍ਰਭੂ ਕੋ ਸਿਮਰਤੇ ਹੈਂ ਸੋਈ ਪ੍ਰਵਾਨ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ-ਪ੍ਰਮੰਨੇ ਹੋਏ ਹਨ,

ਪਦ ਅਰਥ ਪਰਵਾਨ = ਕਬੂਲ, ਮੰਨੇ ਪ੍ਰਮੰਨੇ।

SikhNet (Spanish)y aceptados a los ojos de Dios,

ਪ੍ਰਭ ਕਉ ਸਿਮਰਹਿ; ਸੇ ਪੁਰਖ ਪ੍ਰਧਾਨ ॥

prabh kau simareh; se purakh pradhaan |

Sant Singh KhalsaThose who remember God are the most distinguished persons.
Manmohan SinghThe most distinguished are the men who meditate on the Master,
Manmohan Singh (Punjabi)ਪਰਮ ਨਾਮਵਰ ਹਨ ਉਹ ਇਨਸਾਨ ਜੋ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ ਸੋਈ ਪ੍ਰਧਾਨ ਅਰਥਾਤ ਮੁਖ੍ਯ ਪੁਰਖ ਹੈਂ॥
Prof. Sahib Singhਤੇ ਉਹ (ਸਭ ਮਨੁੱਖਾਂ ਤੋਂ) ਚੰਗੇ ਹਨ।

ਪਦ ਅਰਥ ਪੁਰਖ = ਮਨੁੱਖ। ਪ੍ਰਧਾਨ = ਸ੍ਰੇਸ਼ਟ, ਚੰਗੇ।

SikhNet (Spanish)ellos son los verdaderos regentes del mundo.

ਪ੍ਰਭ ਕਉ ਸਿਮਰਹਿ; ਸਿ ਬੇਮੁਹਤਾਜੇ ॥

prabh kau simareh; si bemuhataaje |

Sant Singh KhalsaThose who remember God are not lacking.
Manmohan SinghThey who meditate on the Lord are without want.
Manmohan Singh (Punjabi)ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਬੇਮੁਹਤਾਜ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ, ਸੋ ਕਿਸੀ ਕੇ ਮੁਹਤਾਜ ਨਹੀਂ ਹੋਤੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ,

ਪਦ ਅਰਥ ਸਿ = ਸੇ, ਉਹ ਮਨੁੱਖ। ਬੇਮੁਹਤਾਜੇ = ਬੇ-ਮੁਥਾਜ, ਬੇ-ਪਰਵਾਹ।

SikhNet (Spanish)Aquéllos que practican el Nombre, no dependen de otros

ਪ੍ਰਭ ਕਉ ਸਿਮਰਹਿ; ਸਿ ਸਰਬ ਕੇ ਰਾਜੇ ॥

prabh kau simareh; si sarab ke raaje |

Sant Singh KhalsaThose who remember God are the rulers of all.
Manmohan SinghThey, who meditate on the Lord are the monarchs of all.
Manmohan Singh (Punjabi)ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਸਾਰਿਆਂ ਦੇ ਪਾਤਸ਼ਾਹ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ, ਸੋ ਸਰਬ ਕੇ ਰਾਜੇ ਹੈਂ ਭਾਵ ਕਿਸੀ ਕੇ ਅਧੀਨ ਨਹੀਂ ਹੋਤੇ ਹੈਂ॥
Prof. Sahib Singhਉਹ (ਤਾਂ ਸਗੋਂ) ਸਭ ਦੇ ਬਾਦਸ਼ਾਹ ਹਨ।
SikhNet (Spanish)y se convierten en maestros de los demás.

ਪ੍ਰਭ ਕਉ ਸਿਮਰਹਿ; ਸੇ ਸੁਖਵਾਸੀ ॥

prabh kau simareh; se sukhavaasee |

Sant Singh KhalsaThose who remember God dwell in peace.
Manmohan SinghThey, who meditate on the Lord dwell in peace.
Manmohan Singh (Punjabi)ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਆਰਾਮ ਅੰਦਰ ਰਹਿੰਦੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ, ਸੋ ਸਰਬ ਪ੍ਰਕਾਰ ਸੇ ਸੁਖੋਂ ਕੇ ਨਿਵਾਸੀ ਹੋਤੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ,
SikhNet (Spanish)Los que practican el Nombre viven en continua Dicha

ਪ੍ਰਭ ਕਉ ਸਿਮਰਹਿ; ਸਦਾ ਅਬਿਨਾਸੀ ॥

prabh kau simareh; sadaa abinaasee |

Sant Singh KhalsaThose who remember God are immortal and eternal.
Manmohan SinghThey, who meditate on the Lord become immortal for ever.
Manmohan Singh (Punjabi)ਜੋ ਸਾਹਿਬ ਨੂੰ ਆਰਾਧਦੇ ਹਨ, ਉਹ ਹਮੇਸ਼ਾਂ ਲਈ ਅਮਰ ਹੋ ਜਾਂਦੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ, ਸੋ ਸਦਾ ਹੀ ਅਬਿਨਾਸੀ ਹੈਂ॥
Prof. Sahib Singhਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।

ਪਦ ਅਰਥ ਅਬਿਨਾਸੀ = ਨਾਸ-ਰਹਿਤ, ਜਨਮ ਮਰਨ ਤੋਂ ਰਹਿਤ।

SikhNet (Spanish)y obtienen la Vida Eterna.

ਸਿਮਰਨ. ਤੇ ਲਾਗੇ; ਜਿਨ ਆਪਿ ਦਇਆਲਾ ॥

simaran. te laage; jin aap deaalaa |

Sant Singh KhalsaThey alone hold to the remembrance of Him, unto whom He Himself shows His Mercy.
Manmohan SinghThey alone take to meditation unto whom He Himself is Merciful.
Manmohan Singh (Punjabi)ਕੇਵਲ ਉਹੀ ਸਾਹਿਬ ਦਾ ਆਰਾਧਨ ਕਰਨ ਲਗਦੇ ਹਨ ਜਿਨ੍ਹਾਂ ਉਤੇ ਉਹ ਖੁਦ ਮਿਹਰਬਾਨ ਹੈ।
Fareedkot Teekaਪਰੰਤੂ ਸੋ ਪ੍ਰਭੂ ਕੇ ਸਿਮਰਨ ਮੇਂ ਲਾਗੇ ਹੈਂ ਜਿਨ ਪਰ ਪ੍ਰਭੂ ਆਪਿ ਦਿਆਲ ਹੂਆ ਹੈ॥
Prof. Sahib Singh(ਪਰ) ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ);

ਪਦ ਅਰਥ ਸਿਮਰਨਿ = ਸਿਮਰਨ ਵਿਚ। ਤੇ = ਉਹ ਮਨੁੱਖ। ਜਿਨ = ਜਿਨ੍ਹਾਂ ਉਤੇ। ਆਪਿ = ਪ੍ਰਭੂ ਆਪ।

SikhNet (Spanish)Sólo llega a meditar en el Nombre aquél que ha sido especialmente bendecido por Dios;

ਨਾਨਕ. ਜਨ ਕੀ; ਮੰਗੈ ਰਵਾਲਾ ॥੫॥

naanak. jan kee; mangai ravaalaa |5|

Sant Singh KhalsaNanak begs for the dust of their feet. ||5||
Manmohan SinghNanak prays for the dust of the feet of God's servants.
Manmohan Singh (Punjabi)ਨਾਨਕ ਵਾਹਿਗੁਰੂ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਦੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸਿਮਰਨ ਕਰਨ ਵਾਲੇ ਜਨੋਂ ਕੀ ਮੇਂ (ਰਵਾਲਾ) ਚਰਨ ਧੂੜ ਮਾਂਗਤਾ ਹੂੰ॥੫॥
Prof. Sahib Singhਹੇ ਨਾਨਕ! (ਕੋਈ ਵਡ-ਭਾਗੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ ॥੫॥

ਪਦ ਅਰਥ ਜਨ = ਸੇਵਕ। ਰਵਾਲਾ = ਚਰਨਾਂ ਦੀ ਧੂੜ ॥੫॥

SikhNet (Spanish)Nanak anhela tocar el Polvo de los Pies de tales Hombres. (5)
Shabad Guru Arjan Dev Ji Raag Gauree Ang 263

ਪ੍ਰਭ ਕਉ ਸਿਮਰਹਿ; ਸੇ ਪਰਉਪਕਾਰੀ ॥

prabh kau simareh; se praupakaaree |

Sant Singh KhalsaThose who remember God generously help others.
Manmohan SinghThey, who contemplate over the Master are philanthropical.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਉਦਾਰਚਿੱਤ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ ਸੋਈ ਪਰਉਪਕਾਰੀ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ,

ਪਦ ਅਰਥ ਉਪਕਾਰ = ਭਲਾਈ, ਨੇਕੀ। ਉਪਕਾਰੀ = ਭਲਾਈ ਕਰਨ ਵਾਲਾ। ਪਰਉਪਕਾਰੀ = ਦੂਜਿਆਂ ਨਾਲ ਭਲਾਈ ਕਰਨ ਵਾਲੇ।

SikhNet (Spanish)Los Santos del Señor son siempre un apoyo para los demás.

ਪ੍ਰਭ ਕਉ ਸਿਮਰਹਿ; ਤਿਨ ਸਦ ਬਲਿਹਾਰੀ ॥

prabh kau simareh; tin sad balihaaree |

Sant Singh KhalsaThose who remember God - to them, I am forever a sacrifice.
Manmohan SinghI am ever a sacrifice unto those who contemplate over the Master.
Manmohan Singh (Punjabi)ਮੈਂ ਉਨ੍ਹਾਂ ਉਤੇ ਹਮੇਸ਼ਾਂ ਘੋਲੀ ਜਾਂਦਾ ਹਾਂ, ਜੋ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ, ਮੈਂ ਤਿਨੋਂ ਪਰ ਸਦਾ ਬਲਿਹਾਰੀ ਜਾਤਾ ਹੂੰ॥
Prof. Sahib Singhਉਹਨਾਂ ਤੋਂ (ਮੈਂ) ਸਦਾ ਸਦਕੇ ਹਾਂ।

ਪਦ ਅਰਥ ਤਿਨ = ਉਹਨਾਂ ਤੋਂ। ਸਦ = ਸਦਾ। ਬਲਿਹਾਰੀ = ਸਦਕੇ, ਕੁਰਬਾਨ।

SikhNet (Spanish)¡Me rindo ante ellos! Sus rostros resplandecen

ਪ੍ਰਭ ਕਉ ਸਿਮਰਹਿ; ਸੇ ਮੁਖ ਸੁਹਾਵੇ ॥

prabh kau simareh; se mukh suhaave |

Sant Singh KhalsaThose who remember God - their faces are beautiful.
Manmohan SinghBeauteous are the faces of those who contemplate over the Master.
Manmohan Singh (Punjabi)ਸੁੰਦਰ ਹਨ ਉਨ੍ਹਾਂ ਦੇ ਚਿਹਰੇ ਜੋ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ ਤਿਨ ਕੇ ਮੁਖ (ਸੁਹਾਵੇ) ਸੋਭਨੀਕ ਹੂਏ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ (ਲੱਗਦੇ) ਹਨ,

ਪਦ ਅਰਥ ਸੁਹਾਵੇ = ਸੋਹਣੇ।

SikhNet (Spanish)y viven en una Paz continua.

ਪ੍ਰਭ ਕਉ ਸਿਮਰਹਿ; ਤਿਨ ਸੂਖਿ ਬਿਹਾਵੈ ॥

prabh kau simareh; tin sookh bihaavai |

Sant Singh KhalsaThose who remember God abide in peace.
Manmohan SinghThey who contemplate over the Master pass their life in peace.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਆਪਣੇ ਜੀਵਨ ਆਰਾਮ ਅੰਦਰ ਬਤੀਤ ਕਰਦੇ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ ਤਿਨੋਂ ਕੀ ਆਯੂ ਸੁਖ ਸਾਥ ਬੀਤਤੀ ਹੈ॥
Prof. Sahib Singhਉਹਨਾਂ ਦੀ (ਉਮਰ) ਸੁਖ ਵਿਚ ਗੁਜ਼ਰਦੀ ਹੈ।

ਪਦ ਅਰਥ ਤਿਨ = ਉਹਨਾਂ ਦੀ। ਸੂਖਿ = ਸੁਖ ਵਿਚ। ਬਿਹਾਵੈ = ਬੀਤਦੀ ਹੈ।

SikhNet (Spanish)La repetición del Nombre es la verdadera autodisciplina;

ਪ੍ਰਭ ਕਉ ਸਿਮਰਹਿ; ਤਿਨ ਆਤਮੁ ਜੀਤਾ ॥

prabh kau simareh; tin aatam jeetaa |

Sant Singh KhalsaThose who remember God conquer their souls.
Manmohan SinghThey who contemplate over the Master conquer their mind.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ ਉਹ ਆਪਣੇ ਮਨੂਏ ਨੂੰ ਜਿੱਤ ਲੈਂਦੇ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤ ਹੈਂ ਤਿਨੋਂ ਨੇ ਆਪਨਾ ਮਨੁ ਜੀਤ ਲੀਆ ਹੈ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ,

ਪਦ ਅਰਥ ਤਿਨ = ਉਹਨਾਂ ਨੇ। ਆਤਮੁ = ਆਪਣੇ ਆਪ ਨੂੰ।

SikhNet (Spanish)por ella sigue uno el Sendero de la Rectitud

ਪ੍ਰਭ ਕਉ ਸਿਮਰਹਿ; ਤਿਨ ਨਿਰਮਲ ਰੀਤਾ ॥

prabh kau simareh; tin niramal reetaa |

Sant Singh KhalsaThose who remember God have a pure and spotless lifestyle.
Manmohan SinghThey who contemplate over the Master have the pious way of life.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਦੀ ਜੀਵਨ ਰਹੁ ਰੀਤੀ ਪਵਿੱਤਰ ਹੁੰਦੀ ਹੈ।
Fareedkot Teekaਤਿਨ ਕੀ (ਰੀਤਾ) ਮ੍ਰਿਯਾਦਾ ਨਿਰਮਲ ਹੈ॥
Prof. Sahib Singhਅਤੇ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਤਿਨ ਰੀਤਾ = ਉਹਨਾਂ ਦੀ ਰੀਤ। ਰੀਤ = ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਨਿਰਮਲ = ਮਲ-ਰਹਿਤ, ਪਵਿਤ੍ਰ।

SikhNet (Spanish)y logra acceder a las incontables fuentes de felicidad.

ਪ੍ਰਭ ਕਉ ਸਿਮਰਹਿ; ਤਿਨ ਅਨਦ ਘਨੇਰੇ ॥

prabh kau simareh; tin anad ghanere |

Sant Singh KhalsaThose who remember God experience all sorts of joys.
Manmohan SinghThey who contemplate over the Master have manifold joys.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਨੂੰ ਬਹੁਤ ਖੁਸ਼ੀਆਂ ਹੁੰਦੀਆਂ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ ਤਿਨੋਂ ਕੋ (ਘਨੇਰੇ) ਬਹੁਤ ਅਨੰਦ ਪ੍ਰਾਪਤਿ ਹੋਤੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ,

ਪਦ ਅਰਥ ਅਨਦ = ਅਨੰਦ, ਖੁਸ਼ੀਆਂ, ਸੁਖ। ਘਨੇਰੇ = ਬਹੁਤ।

SikhNet (Spanish)Contemplando el Naam, el Nombre del Señor, uno vive para siempre en Su Presencia.

ਪ੍ਰਭ ਕਉ ਸਿਮਰਹਿ; ਬਸਹਿ ਹਰਿ ਨੇਰੇ ॥

prabh kau simareh; baseh har nere |

Sant Singh KhalsaThose who remember God abide near the Lord.
Manmohan SinghThey who contemplate over the Master, abide near God.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਵਾਹਿਗੁਰੂ ਦੇ ਨੇੜੇ ਵਸਦੇ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ, ਸੋ ਹਰੀ ਕੇ ਸਮੀਪ ਬਸਤੇ ਹੈਂ, ਵਾ ਤਿਨ ਕੇ ਨਿਕਟਿ ਹੀ ਹਰੀ ਨਿਵਾਸ ਕਰਤਾ ਹੈ॥
Prof. Sahib Singh(ਕਿਉਂਕਿ) ਉਹ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।

ਪਦ ਅਰਥ ਬਸਹਿ = ਵੱਸਦੇ ਹਨ। ਨੇਰੇ = ਨੇੜੇ।

SikhNet (Spanish)Gracias a la enseñanza de los hombres Santos,

ਸੰਤ ਕ੍ਰਿਪਾ ਤੇ; ਅਨਦਿਨੁ ਜਾਗਿ ॥

sant kripaa te; anadin jaag |

Sant Singh KhalsaBy the Grace of the Saints, one remains awake and aware, night and day.
Manmohan SinghBy the favour of Saints they remain watchful night and day.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਉਹ ਰਾਤ ਦਿਨ ਖਬਰਦਾਰ ਰਹਿੰਦੇ ਹਨ।
Fareedkot Teekaਤਾਂ ਤੇ ਹੇ ਭਾਈ! ਸੰਤੋਂ ਕੀ ਕ੍ਰਿਪਾ ਤੇ ਪ੍ਰਭੂ ਕੇ ਸਿਮਰਨ ਮੇਂ ਨਿਰੰਤ੍ਰ ਜਾਗਣਾ ਕਰ॥
Prof. Sahib Singhਸੰਤਾਂ ਦੀ ਕ੍ਰਿਪਾ ਨਾਲ ਹੀ ਇਹ ਹਰ ਵੇਲੇ (ਸਿਮਰਨ ਦੀ) ਜਾਗ ਆ ਸਕਦੀ ਹੈ;

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਿ = ਜਾਗ ਸਕੀਦਾ ਹੈ।

SikhNet (Spanish)noche y día la mente aprende a estar alerta a la Llamada del Señor.

ਨਾਨਕ; ਸਿਮਰਨੁ ਪੂਰੈ ਭਾਗਿ ॥੬॥

naanak; simaran poorai bhaag |6|

Sant Singh KhalsaO Nanak, this meditative remembrance comes only by perfect destiny. ||6||
Manmohan SinghNanak. Lord's meditation is obtained by perfect good luck.
Manmohan Singh (Punjabi)ਨਾਨਕ, ਸਾਹਿਬ ਦੀ ਬੰਦਗੀ ਪੂਰਨ ਚੰਗੇ ਨਸੀਬਾ ਦੁਆਰਾ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਪ੍ਰਭੂ ਕਾ ਸਿਮਰਨ ਪੂਰੇ ਭਾਗੋਂ ਕਰ ਕੇ ਹੀ ਪਾਈਤਾ ਹੈ॥੬॥
Prof. Sahib Singhਹੇ ਨਾਨਕ! ਸਿਮਰਨ (ਦੀ ਦਾਤਿ) ਵੱਡੀ ਕਿਸਮਤ ਨਾਲ (ਮਿਲਦੀ ਹੈ) ॥੬॥

ਪਦ ਅਰਥ ਨਾਨਕ = ਹੇ ਨਾਨਕ! ਪੂਰੈ ਭਾਗਿ = ਪੂਰੀ ਕਿਸਮਤ ਨਾਲ ॥੬॥

SikhNet (Spanish)Con un Destino Perfecto, se medita en Él. (6)
Shabad Guru Arjan Dev Ji Raag Gauree Ang 263

ਪ੍ਰਭ ਕੈ ਸਿਮਰਨਿ; ਕਾਰਜ ਪੂਰੇ ॥

prabh kai simaran; kaaraj poore |

Sant Singh KhalsaRemembering God, one's works are accomplished.
Manmohan SinghThrough Lord's meditation the tasks are accomplished.
Manmohan Singh (Punjabi)ਸਾਈਂ ਦੇ ਭਜਨ ਰਾਹੀਂ ਕੰਮ ਸੰਪੂਰਨ ਹੋ ਜਾਂਦੇ ਹਨ।
Fareedkot Teekaਪ੍ਰਭੂ ਕੇ ਸਿਮਰਨੇ ਸੇ ਸਭੀ ਕਾਰਜ ਪੂਰਨ ਹੋ ਜਾਤੇ ਹੈਂ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ (ਭਾਵ, ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ)
SikhNet (Spanish)Meditando en Dios todos sus trabajos, compromisos y tareas son realizadas.

ਪ੍ਰਭ ਕੈ ਸਿਮਰਨਿ; ਕਬਹੁ. ਨ ਝੂਰੇ ॥

prabh kai simaran; kabahu. na jhoore |

Sant Singh KhalsaRemembering God, one never grieves.
Manmohan SinghThrough Lord's meditation the mortal never grieves.
Manmohan Singh (Punjabi)ਸਾਈਂ ਦੇ ਭਜਨ ਪ੍ਰਾਣੀ ਕਦੇ ਭੀ ਝੂਰਦਾ ਨਹੀਂ।
Fareedkot Teekaਪ੍ਰਭੂ ਕੇ ਸਿਮਰਨ ਸੇ ਇਹੁ ਪੁਰਸ਼ ਕਬੀ ਝੂਰਤਾ ਨਹੀਂ ਹੈ।
Prof. Sahib Singhਅਤੇ ਕਦੇ ਚਿੰਤਾ ਦੇ ਵੱਸ ਨਹੀਂ ਹੁੰਦਾ।

ਪਦ ਅਰਥ ਝੂਰੇ = ਝੁਰਦਾ, ਚਿੰਤਾ ਕਰਦਾ।

SikhNet (Spanish)Meditando en Dios, uno nunca se lamenta.

ਪ੍ਰਭ ਕੈ ਸਿਮਰਨਿ; ਹਰਿ ਗੁਨ ਬਾਨੀ ॥

prabh kai simaran; har gun baanee |

Sant Singh KhalsaRemembering God, one speaks the Glorious Praises of the Lord.
Manmohan SinghThrough Lord's meditation man utters God's praises.
Manmohan Singh (Punjabi)ਸਾਈਂ ਦੇ ਭਜਨ ਰਾਹੀਂ ਬੰਦਾ ਰੱਬ ਦਾ ਜੱਸ ਉਚਾਰਣ ਕਰਦਾ ਹੈ।
Fareedkot Teekaਪ੍ਰਭੂ ਕੇ ਸਿਮਰਨਿ ਸੇ ਹੀ ਹਰੀ ਕੇ ਗੁਨ ਗਾਯਨ ਕਰਨੇ ਯੋਗ ਬਾਣੀ ਹੋ ਜਾਤੀ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ (ਭਾਵ, ਉਸ ਨੂੰ ਸਿਫ਼ਤ-ਸਾਲਾਹ ਦੀ ਆਦਤ ਪੈ ਜਾਂਦੀ ਹੈ)

ਪਦ ਅਰਥ ਹਰਿ ਗੁਨ ਬਾਨੀ = ਹਰੀ ਦੇ ਗੁਣਾਂ ਵਾਲੀ ਬਾਣੀ।

SikhNet (Spanish)Meditando en Dios, el ser humano recita Su Alabanza de Gloria.

ਪ੍ਰਭ ਕੈ ਸਿਮਰਨਿ; ਸਹਜਿ ਸਮਾਨੀ ॥

prabh kai simaran; sehaj samaanee |

Sant Singh KhalsaRemembering God, one is absorbed into the state of intuitive ease.
Manmohan SinghThrough Lord's meditation man is absorbed in God.
Manmohan Singh (Punjabi)ਸਾਈਂ ਦੇ ਭਜਨ ਰਾਹੀਂ ਬੰਦਾ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਪ੍ਰਭੂ ਕੇ ਸਿਮਰਨ ਮੇਂ ਲਾਗੇ ਹੈਂ ਤਿਨ ਕੀ ਬ੍ਰਿਤੀ (ਸਹਿਜ) ਸਾਂਤ ਪਦ ਮੇਂ, ਵਾ ਸੁਭਾਵਕ ਹੀ ਸਰੂਪ ਮੇਂ ਸਮਾਈ ਹੈ॥
Prof. Sahib Singhਅਤੇ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਸਮਾਨੀ = ਲੀਨ ਹੋ ਜਾਂਦਾ ਹੈ।

SikhNet (Spanish)Meditando en Dios, uno queda absorto en la sencillez que le da su intuición.

ਪ੍ਰਭ ਕੈ ਸਿਮਰਨਿ; ਨਿਹਚਲ ਆਸਨੁ ॥

prabh kai simaran; nihachal aasan |

Sant Singh KhalsaRemembering God, one attains the unchanging position.
Manmohan SinghThrough Lord meditation he finds an immovable seat.
Manmohan Singh (Punjabi)ਸਾਈਂ ਦੇ ਭਜਨ ਰਾਹੀਂ ਉਹ ਅਹਿਲ ਟਿਕਾਣਾ ਪਾ ਲੈਦਾ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇ ਹੀ ਨਿਸਚਲ ਸਰੂਪ ਮੇਂ (ਆਸਨੁ) ਇਸਥਿਤ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ (ਮਨ ਰੂਪੀ) ਆਸਨ ਡੋਲਦਾ ਨਹੀਂ

ਪਦ ਅਰਥ ਨਿਹਚਲ = ਟਿਕਵਾਂ, ਨਾਹ ਹਿੱਲਣ ਵਾਲਾ।

SikhNet (Spanish)Meditando en Dios uno obtiene una inalterable postura.

ਪ੍ਰਭ ਕੈ ਸਿਮਰਨਿ; ਕਮਲ ਬਿਗਾਸਨੁ ॥

prabh kai simaran; kamal bigaasan |

Sant Singh KhalsaRemembering God, the heart-lotus blossoms forth.
Manmohan SinghThrough Lord's meditation man's lotus blooms.
Manmohan Singh (Punjabi)ਸਾਈਂ ਦੇ ਭਜਨ ਰਾਹੀਂ ਬੰਦੇ ਦਾ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਪ੍ਰਭੂ ਕੇ ਸਿਮਰਨੇ ਸੇ ਰਿਦਾ ਕਮਲ ਖਿੜ ਆਵਤਾ ਹੈ॥
Prof. Sahib Singhਅਤੇ ਉਸ ਦੇ (ਹਿਰਦੇ ਦਾ) ਕਉਲ-ਫੁੱਲ ਖਿੜਿਆ ਰਹਿੰਦਾ ਹੈ।

ਪਦ ਅਰਥ ਕਮਲ = ਹਿਰਦਾ ਰੂਪ ਕਉਲ ਫੁੱਲ। ਬਿਗਾਸਨੁ = ਖਿੜਾਉ।

SikhNet (Spanish)Meditando en Dios, el loto del corazón florece.

ਪ੍ਰਭ ਕੈ ਸਿਮਰਨਿ; ਅਨਹਦ ਝੁਨਕਾਰ ॥

prabh kai simaran; anahad jhunakaar |

Sant Singh KhalsaRemembering God, the unstruck melody vibrates.
Manmohan SinghThrough Lord's meditation celestial strain resounds.
Manmohan Singh (Punjabi)ਸਾਈਂ ਦੇ ਭਜਨ ਰਾਹੀਂ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਪ੍ਰਭੂ ਕੇ ਸਿਮਰਨੇ ਸੇ (ਅਨਹਦ) ਏਕ ਰਸ (ਝੁਨਕਾਰ) ਆਨੰਦ ਕੀ ਧੁਨੀ ਹੋਤੀ ਹੈ, ਵਾ ਦਸਮ ਦ੍ਵਾਰ ਮੇਂ ਅਨਾਹਦ ਸਬਦੋਂ ਕੌ ਸੁਨਤਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ ਦੇ ਅੰਦਰ) ਇਕ-ਰਸ ਸੰਗੀਤ (ਜਿਹਾ) (ਹੁੰਦਾ ਰਹਿੰਦਾ ਹੈ),

ਪਦ ਅਰਥ ਅਨਹਦ = ਇਕ-ਰਸ, ਲਗਾਤਾਰ। ਝੁਨਕਾਰ = ਰਸੀਲੀ ਮਿੱਠੀ ਆਵਾਜ਼।

SikhNet (Spanish)Meditando en Dios, la Melodía Celestial vibra en lo profundo del ser.

ਸੁਖੁ ਪ੍ਰਭ ਸਿਮਰਨ ਕਾ; ਅੰਤੁ ਨ ਪਾਰ ॥

sukh prabh simaran kaa; ant na paar |

Sant Singh KhalsaThe peace of the meditative remembrance of God has no end or limitation.
Manmohan SinghThere is no end of limit to the peace which ensues by remembering the Lord.
Manmohan Singh (Punjabi)ਸਾਈਂ ਨੂੰ ਚਿੰਤਨ ਕਰਨ ਦੁਆਰਾ ਸ਼ਾਂਤੀ ਦਾ ਕੋਈ ਹੱਦਬੰਨਾ ਜਾਂ ਓੜਕ ਨਹੀਂ।
Fareedkot Teekaਪ੍ਰਭੂ ਸਿਮਰਨ ਕੇ ਸੁਖ ਕੇ ਪਾਰਾਵਾਰ ਕਾ ਅੰਤ ਨਹੀਂ ਹੈ, ਭਾਵ ਸੇ ਬਿਅੰਤ ਹੀ ਹੋਤਾ ਹੈ॥
Prof. Sahib Singh(ਭਾਵ) ਪ੍ਰਭੂ ਦੇ ਸਿਮਰਨ ਤੋਂ ਜੋ ਸੁਖ (ਉਪਜਦਾ) ਹੈ ਉਹ (ਕਦੇ) ਮੁੱਕਦਾ ਨਹੀਂ।
SikhNet (Spanish)La Paz que da la Meditación en Dios no tiene fin ni límite.

ਸਿਮਰਹਿ ਸੇ ਜਨ; ਜਿਨ ਕਉ ਪ੍ਰਭ ਮਇਆ ॥

simareh se jan; jin kau prabh meaa |

Sant Singh KhalsaThey alone remember Him, upon whom God bestows His Grace.
Manmohan SinghThose persons on whom is Lord's grace ponder over Him.
Manmohan Singh (Punjabi)ਜਿਨ੍ਹਾਂ ਪੁਰਸ਼ਾਂ ਉਤੇ ਮਾਲਕ ਦੀ ਮਿਹਰ ਹੈ, ਉਹ ਉਸ ਦਾ ਚਿੰਤਨ ਕਰਦੇ ਹਨ।
Fareedkot Teekaਪਰੰਤੂ ਸੋਈ ਜਨ ਹਰੀ ਕੌ ਸਿਮਰਤੇ ਹੈਂ ਜਿਨੋਂ ਪਰ ਪ੍ਰਭੂ ਕੀ (ਮਇਆ) ਕ੍ਰਿਪਾ ਹੋਤੀ ਹੈ॥
Prof. Sahib Singhਉਹੀ ਮਨੁੱਖ (ਪ੍ਰਭੂ ਨੂੰ) ਸਿਮਰਦੇ ਹਨ, ਜਿਨ੍ਹਾਂ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ;

ਪਦ ਅਰਥ ਮਇਆ = ਮੇਹਰ, ਦਇਆ।

SikhNet (Spanish)¿Quién podría Entonarlo si no aquéllos que han recibido esa Gracia Sublime?

ਨਾਨਕ. ਤਿਨ ਜਨ; ਸਰਨੀ ਪਇਆ ॥੭॥

naanak. tin jan; saranee peaa |7|

Sant Singh KhalsaNanak seeks the Sanctuary of those humble beings. ||7||
Manmohan SinghNanak has sought the asylum of such persons.
Manmohan Singh (Punjabi)ਨਾਨਕ ਨੇ ਇਹੋ ਜਿਹੇ ਪੁਰਸ਼ਾਂ ਦੀ ਸ਼ਰਣਾਗਤਿ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸਿਮਰਨ ਕਰਨ ਵਾਲੇ ਜਨੋਂ ਕੀ ਸ਼ਰਨੀ ਪੜਾ ਹੂੰ॥੭॥
Prof. Sahib Singhਹੇ ਨਾਨਕ! (ਕੋਈ ਵਡਭਾਗੀ) ਉਹਨਾਂ (ਸਿਮਰਨ ਕਰਨ ਵਾਲੇ) ਜਨਾਂ ਦੀ ਸਰਣੀ ਪੈਂਦਾ ਹੈ ॥੭॥
SikhNet (Spanish)Oh, dice Nanak, ¡cuán dichoso sería si ellos me acogieran en su rebaño! (7)
Shabad Guru Arjan Dev Ji Raag Gauree Ang 263

ਹਰਿ ਸਿਮਰਨੁ ਕਰਿ; ਭਗਤ ਪ੍ਰਗਟਾਏ ॥

har simaran kar; bhagat pragattaae |

Sant Singh KhalsaRemembering the Lord, His devotees are famous and radiant.
Manmohan SinghBy remembering God the Saints become distinguished.
Manmohan Singh (Punjabi)ਰੱਬ ਦਾ ਭਜਨ ਕਰਨ ਦੁਆਰਾ ਸਾਧੂ ਉਜਾਗਰ ਹੋ ਜਾਂਦੇ ਹਨ।
Fareedkot Teekaਹਰੀ ਕੇ ਸਿਮਰਨ ਕਰ ਕੇ ਹੀ ਜਗਤ ਮੇਂ ਭਗਤ (ਪ੍ਰਗਟਾਏ) ਪ੍ਰਗਟ ਭਏ ਹੈਂ॥
Prof. Sahib Singhਪ੍ਰਭੂ ਦਾ ਸਿਮਰਨ ਕਰ ਕੇ ਭਗਤ (ਜਗਤ ਵਿਚ) ਮਸ਼ਹੂਰ ਹੁੰਦੇ ਹਨ,

ਪਦ ਅਰਥ ਹਰਿ ਸਿਮਰਨੁ = ਪ੍ਰਭੂ ਦਾ ਸਿਮਰਨ। ਕਰਿ = ਕਰ ਕੇ। ਪ੍ਰਗਟਾਏ = ਮਸ਼ਹੂਰ ਹੋਏ।

SikhNet (Spanish)Meditando en Dios, Sus Devotos viven radiantes y se vuelven famosos.

ਹਰਿ ਸਿਮਰਨਿ ਲਗਿ; ਬੇਦ ਉਪਾਏ ॥

har simaran lag; bed upaae |

Sant Singh KhalsaRemembering the Lord, the Vedas were composed.
Manmohan SinghBy remembering God the Vedas are composed.
Manmohan Singh (Punjabi)ਰੱਬ ਦਾ ਭਜਨ ਕਰਨ ਦੁਆਰਾ ਵੇਦ ਰਚੇ ਗਏ ਹਨ।
Fareedkot Teekaਹਰੀ ਕੇ ਸਿਮਰਨ ਮੇਂ ਲਾਗ ਕਰ ਬ੍ਰਹਮਾ ਜੀ ਨੇ ਵੇਦ ਉਪਾਏ ਅਰਥਾਤ ਪ੍ਰਗਟ ਕੀਏ ਹੈਂ। ਵਾ ਹਰੀ ਨੇ ਜੀਵੋਂ ਸੇ ਅਪਨਾ ਸਿਮਰਨ ਕਰਾਵਨੇ (ਲਗਿ) ਵਾਸਤੇ ਬੇਦ ਉਤਪਿਤ ਕੀਏ ਹੈਂ॥
Prof. Sahib Singhਸਿਮਰਨ ਵਿਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ।

ਪਦ ਅਰਥ ਹਰਿ ਸਿਮਰਨਿ = ਪ੍ਰਭੂ ਦੇ ਸਿਮਰਨ ਵਿਚ। ਲਗਿ = ਲੱਗ ਕੇ, ਜੁੜ ਕੇ। ਉਪਾਏ = ਪੈਦਾ ਕੀਤੇ।

SikhNet (Spanish)Meditando en Dios, los Vedas fueron compuestos.

ਹਰਿ ਸਿਮਰਨਿ; ਭਏ ਸਿਧ ਜਤੀ ਦਾਤੇ ॥

har simaran; bhe sidh jatee daate |

Sant Singh KhalsaRemembering the Lord, we become Siddhas, celibates and givers.
Manmohan SinghBy remembering God men become adepts, celibates and donors.
Manmohan Singh (Punjabi)ਵਾਹਿਗੁਰੂ ਦਾ ਭਜਨ ਕਰਨ ਦੁਆਰਾ ਇਨਸਾਨ ਪੂਰਨ ਪੁਰਸ਼, ਬi੍ਰਹਮਚਾਰੀ ਅਤੇ ਦਾਨੀ ਹੋ ਜਾਂਦੇ ਹਨ।
Fareedkot Teekaਹਰੀ ਕੇ ਸਿਮਰਨ ਸੇ ਹੀ ਸਿਧ ਜੋ ਜਤੀ ਪੁਨਾ ਦਾਤੇ ਭਏ ਹੈਂ॥
Prof. Sahib Singhਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ;

ਪਦ ਅਰਥ ਭਏ = ਹੋ ਗਏ। ਸਿਧ = ਉਹ ਪੁਰਸ਼ ਜੋ ਸਾਧਨਾਂ ਦੁਆਰਾ ਆਤਮਕ ਅਵਸਥਾ ਦੀ ਸਿਖਰ ਤੇ ਪਹੁੰਚ ਜਾਏ। ਜਤੀ = ਆਪਣੇ ਸਰੀਰਕ ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਵਾਲਾ।

SikhNet (Spanish)Meditando en Dios, nos volvemos Siddas, célibes o dadores.

ਹਰਿ ਸਿਮਰਨਿ; ਨੀਚ ਚਹੁ ਕੁੰਟ ਜਾਤੇ ॥

har simaran; neech chahu kuntt jaate |

Sant Singh KhalsaRemembering the Lord, the lowly become known in all four directions.
Manmohan SinghBy remembering God, the low-born become renowned in four direction,
Manmohan Singh (Punjabi)ਵਾਹਿਗੁਰੂ ਦਾ ਭਜਨ ਕਰਨ ਦੁਆਰਾ ਅਧਮ ਚੌਹੀ ਪਾਸੀਂ ਜਾਣੇ ਜਾਂਦੇ ਹਨ।
Fareedkot Teekaਹਰੀ ਕੇ ਸਿਮਰਨ ਸੇ ਜੋ ਜਾਤੀ ਕੇ ਨੀਚ ਭੀ ਥੇ, ਸੋਈ ਚਾਰੋਂ ਦਿਸਾ ਮੇਂ (ਜਾਤੇ) ਜਾਣੇ ਗਏ ਹੈਂ, ਬਾਲਮੀਕ, ਭੀਲਨੀ ਵਤ॥
Prof. Sahib Singhਸਿਮਰਨ ਦੀ ਬਰਕਤਿ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਗਏ।

ਪਦ ਅਰਥ ਚਹੁ ਕੁੰਟ = ਚਹੁੰ-ਪਾਸੀਂ, ਸਾਰੇ ਜਗਤ ਵਿਚ। ਜਾਤੇ = ਮਸ਼ਹੂਰ।

SikhNet (Spanish)Meditando en Dios, los desamparados se vuelven famosos en las cuatro direcciones.

ਹਰਿ ਸਿਮਰਨਿ; ਧਾਰੀ ਸਭ ਧਰਨਾ ॥

har simaran; dhaaree sabh dharanaa |

Sant Singh KhalsaFor the remembrance of the Lord, the whole world was established.
Manmohan SinghBy remembering God the entire earth is installed.
Manmohan Singh (Punjabi)ਰੱਬ ਦਾ ਭਜਨ ਕਰਨ ਦੁਆਰਾ ਸਾਰੀ ਧਰਤੀ ਅਸਥਾਪਨ ਹੋਈ ਹੋਈ ਹੈ।
Fareedkot Teekaਹਰੀ ਕੇ ਸਿਮਰਨ ਕਰਨੇ ਸੇ ਹੀ ਸ਼ੇਸ਼ ਨਾਗ ਜੀ ਨੇ ਸੰਪੂਰਨ (ਧਰਨਾ) ਧਰਤੀ ਅਪਨੇ ਸਿਰ ਪਾ ਧਾਰੀ ਹੋਈ ਹੈ॥
Prof. Sahib Singhਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ;

ਪਦ ਅਰਥ ਸਿਮਰਨਿ = ਸਿਮਰਨ ਨੇ। ਧਾਰੀ = ਟਿਕਾਈ। ਧਰਨਾ = ਧਰਤੀ।

SikhNet (Spanish)Para la Meditación en Dios, el mundo entero fue creado.

ਸਿਮਰਿ ਸਿਮਰਿ ਹਰਿ; ਕਾਰਨ ਕਰਨਾ ॥

simar simar har; kaaran karanaa |

Sant Singh KhalsaRemember, remember in meditation the Lord, the Creator, the Cause of causes.
Manmohan SinghRemember, remember God who is the cause of creation.
Manmohan Singh (Punjabi)ਯਾਦ ਕਰ, ਯਾਦ ਕਰ ਵਾਹਿਗੁਰੂ ਨੂੰ ਜੋ ਰਚਨਾ ਦਾ ਹੇਤੂ ਹੈ।
Fareedkot Teekaਤਾਂ ਤੇ ਹੇ ਭਾਈ! ਹਰੀ ਕਰਨ ਕਾਰਨ ਕੌ ਸਦਾ ਮਨ ਬਾਣੀ ਸੇ ਸਿਮਰੋ, ਵਾ ਹਰੀ ਕੌ ਸਿਮਰਿ ਸਿਮਰਿ ਕੇ ਸਰਬ (ਕਾਰਨ ਕਰਨਾ) ਜਗਤ ਕੇ ਕਾਰਨ ਭਏ ਹੈਂ, ਭਾਵ ਬ੍ਰਹਮਾਦਿ ਸਮਰਥ ਹੂਏ ਹੈਂ॥
Prof. Sahib Singh(ਤਾਂ ਤੇ ਹੇ ਭਾਈ!) ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ।

ਪਦ ਅਰਥ ਕਾਰਨ ਕਰਨ = ਜਗਤ ਦਾ ਕਾਰਨ, ਜਗਤ ਦਾ ਮੂਲ, ਸ੍ਰਿਸ਼ਟੀ ਦਾ ਕਰਤਾ।

SikhNet (Spanish)Recuerda, recuerda en ti la Meditación al Señor, el Creador, la Causa de causas.

ਹਰਿ ਸਿਮਰਨਿ; ਕੀਓ ਸਗਲ ਅਕਾਰਾ ॥

har simaran; keeo sagal akaaraa |

Sant Singh KhalsaFor the remembrance of the Lord, He created the whole creation.
Manmohan SinghFor His meditation God did make the whole creation.
Manmohan Singh (Punjabi)ਆਪਣੀ ਬੰਦਗੀ ਦੀ ਖਾਤਰ ਵਾਹਿਗੁਰੂ ਨੇ ਸਾਰੀ ਰਚਨਾ ਰਚੀ ਹੈ।
Fareedkot Teekaਹਰੀ ਕੇ ਸਿਮਰਨ ਕੀ ਸ਼ਕਤੀ ਸੇ ਹੀ ਬ੍ਰਹਮਾ ਜੀ ਨੇ ਸੰਪੂਰਨ ਜਗਤ ਕਾ ਅਕਾਰ ਕੀਆ ਹੈ॥
Prof. Sahib Singhਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ;

ਪਦ ਅਰਥ ਆਕਾਰਾ = ਦ੍ਰਿਸ਼ਟਮਾਨ ਜਗਤ।

SikhNet (Spanish)Para la Meditación en Dios, la Creación entera fue creada.

ਹਰਿ ਸਿਮਰਨ ਮਹਿ; ਆਪਿ ਨਿਰੰਕਾਰਾ ॥

har simaran meh; aap nirankaaraa |

Sant Singh KhalsaIn the remembrance of the Lord, He Himself is Formless.
Manmohan SinghThe Formless Lord Himself is in the place where God is remembered.
Manmohan Singh (Punjabi)ਰੂਪ ਰੰਗ ਵਿਹੁਣ ਸੁਆਮੀ ਖੁਦ ਉਸ ਜਗ੍ਹਾਂ ਵਿੱਚ ਹੈ, ਜਿਥੇ ਵਾਹਿਗੁਰੂ ਦਾ ਚਿੰਤਨ ਹੁੰਦਾ ਹੈ।
Fareedkot Teekaਹਰੀ ਕੇ ਸਿਮਰਨ ਕਰਨ ਵਾਲੇ ਮੇਂ ਆਪ ਨਿਰੰਕਾਰ ਨਿਵਾਸ ਕਰਤਾ ਹੈ, ਭਾਵ ਤਿਸ ਕੋ ਸਾਖ੍ਯਾਤ ਹੋਤਾ ਹੈ॥
Prof. Sahib Singhਜਿਥੇ ਸਿਮਰਨ ਹੈ ਓਥੇ ਨਿਰੰਕਾਰ ਆਪ ਵੱਸਦਾ ਹੈ।

ਪਦ ਅਰਥ ਮਹਿ = ਵਿਚ।

SikhNet (Spanish)En la Meditación en Dios, Él Mismo permanece sin Forma alguna.

ਕਰਿ ਕਿਰਪਾ; ਜਿਸੁ ਆਪਿ ਬੁਝਾਇਆ ॥

kar kirapaa; jis aap bujhaaeaa |

Sant Singh KhalsaBy His Grace, He Himself bestows understanding.
Manmohan SinghWhom by His grace He imparts understanding,
Manmohan Singh (Punjabi)ਜਿਸ ਨੂੰ ਆਪਣੀ ਦਇਆ ਦੁਆਰਾ ਉਹ ਸਿਖ-ਮੱਤ ਪ੍ਰਦਾਨ ਕਰਦਾ ਹੈ,
Fareedkot Teekaਕ੍ਰਿਪਾ ਕਰ ਕੇ ਹਰੀ ਨੇ ਜਿਸ ਕੋ ਆਪ ਸਮਝਾਇਆ ਹੈ॥
Prof. Sahib Singhਮੇਹਰ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਕਰਨ ਦੀ) ਸਮਝ ਦੇਂਦਾ ਹੈ,

ਪਦ ਅਰਥ ਜਿਸੁ = ਜਿਸ ਨੂੰ।

SikhNet (Spanish)Por Su Gracia, Él Mismo otorga el entendimiento.

ਨਾਨਕ. ਗੁਰਮੁਖਿ; ਹਰਿ ਸਿਮਰਨੁ ਤਿਨਿ ਪਾਇਆ ॥੮॥੧॥

naanak. guramukh; har simaran tin paaeaa |8|1|

Sant Singh KhalsaO Nanak, the Gurmukh attains the remembrance of the Lord. ||8||1||
Manmohan SinghO Nanak! that Guru-ward obtains the boon of God's meditation.
Manmohan Singh (Punjabi)ਹੇ ਨਾਨਕ! ਉਹ ਗੁਰੂ-ਸਮਰਪਣ ਵਾਹਿਗੁਰੂ ਦੇ ਭਜਨ ਦੀ ਦਾਤ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਨੇ ਗੁਰੋਂ ਦ੍ਵਾਰੇ ਹਰੀ ਕਾ ਸਿਮਰਨ ਪਾਯਾ ਹੈ॥੮॥੧॥
Prof. Sahib Singhਹੇ ਨਾਨਕ! ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ (ਦੀ ਦਾਤ) ਪ੍ਰਾਪਤ ਕਰ ਲਈ ਹੈ ॥੮॥੧॥

ਪਦ ਅਰਥ ਨਾਨਕ = ਹੇ ਨਾਨਕ! ਤਿਨਿ = ਉਸ ਮਨੁੱਖ ਨੇ। ਗੁਰਮੁਖਿ = ਗੁਰੂ ਦੀ ਰਾਹੀਂ ॥੮॥

SikhNet (Spanish)Oh, dice Nanak, el Gurmukj obtiene la Meditación en Dios. (8-1)
Shabad Guru Arjan Dev Ji Raag Gauree Ang 263

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਦੀਨ ਦਰਦ ਦੁਖ ਭੰਜਨਾ; ਘਟਿ ਘਟਿ ਨਾਥ ਅਨਾਥ ॥

deen darad dukh bhanjanaa; ghatt ghatt naath anaath |

Sant Singh KhalsaO Destroyer of the pains and the suffering of the poor, O Master of each and every heart, O Masterless One:
Manmohan SinghO Thou Destroyer of pain and grief of the poor, Lord of every heart, and Thyself without a Master,
Manmohan Singh (Punjabi)ਗਰੀਬਾਂ ਦੀ ਪੀੜ ਅਤੇ ਗ਼ਮ ਦੂਰ ਕਰਨਹਾਰ, ਹਰ ਇਕਸ ਦਿਲ ਦਾ ਸੁਆਮੀ, ਜਿਸ ਉਪਰ ਕੋਈ ਹੋਰ ਨਹੀਂ,
Fareedkot Teekaਹੇ ਭਾਈ! ਐਸੇ ਬੇਨਤੀ ਕਰੋ: ਹੇ ਦੀਨੋਂ ਕੇ ਦਰਦ ਔਰੁ ਦੁਖੋਂ ਕੇ ਨਾਸ ਕਰਨੇ ਹਾਰੇ ਔਰ (ਘਟਿ ਘਟਿ) ਸਰਬ ਜੀਵ ਅਨਾਥੋਂ ਕੇ (ਨਾਥ) ਸ੍ਵਾਮੀ! ॥
Prof. Sahib Singhਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ! ਹੇ ਅਨਾਥਾਂ ਦੇ ਨਾਥ!

ਪਦ ਅਰਥ ਦੀਨ = ਗਰੀਬ, ਕੰਗਾਲ, ਕਮਜ਼ੋਰ। ਭੰਜਨਾ = ਤੋੜਨ ਵਾਲਾ, ਨਾਸ ਕਰਨ ਵਾਲਾ। ਘਟਿ = ਘਟ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ (ਵਿਆਪਕ)। ਨਾਥ = ਮਾਲਕ, ਖਸਮ। ਅਨਾਥ = ਯਤੀਮ, ਨਿਖਸਮੇ। ਨਾਥ = ਅਨਾਥਾਂ ਦਾ ਨਾਥ।

SikhNet (Spanish)Oh mi Señor, que alivias el dolor y el sufrimiento de los pobres; Tú, que inundas el corazón de todos los seres y tomas bajo Tu Protección a los desamparados,

ਸਰਣਿ ਤੁਮੑਾਰੀ ਆਇਓ; ਨਾਨਕ ਕੇ ਪ੍ਰਭ ਸਾਥ ॥੧॥

saran tumaaree aaeo; naanak ke prabh saath |1|

Sant Singh KhalsaI have come seeking Your Sanctuary. O God, please be with Nanak! ||1||
Manmohan SinghI have come under Thy protection, O Lord! be with Nanak.
Manmohan Singh (Punjabi)ਮੈਂ ਤੇਰੀ ਪਨਾਹ ਲਈ ਹੈ, ਹੇ ਸੁਆਮੀ! ਨਾਨਕ ਦੇ ਅੰਗ ਸੰਗ ਰਹੋ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਅਨਾਥ ਦੀਨ ਹੋ ਕਰ ਆਪ ਕੀ ਸਰਨ ਆਯਾ ਹੂੰ। ਹੇ ਪ੍ਰਭੂ! ਤੁਮ ਮੇਰੇ ਵਾ ਸਭ ਕੇ ਸਾਥ ਹੋ, ਭਾਵ ਸੇ ਸਰਬ ਬਿਆਪੀ ਹੋ, ਵਾ (ਨਾਨਕ ਕੇ ਪ੍ਰਭ ਸਾਥ) ਸਮ੍ਰਥ ਗੁਰੂ ਰਾਮ ਦਾਸ ਜੀ ਕੇ ਸਾਥ ਮਿਲ ਕਰ ਮੈਂ ਆਪ ਕੀ ਸਰਣ ਆਯਾ ਹਾਂ॥੧॥
Prof. Sahib Singhਹੇ ਪ੍ਰਭੂ! ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਣ ਆਇਆ ਹਾਂ ॥੧॥

ਪਦ ਅਰਥ ਆਇਓ = ਆਇਆ ਹਾਂ। ਪ੍ਰਭ = ਹੇ ਪ੍ਰਭੂ! ਨਾਨਕ ਕੇ ਸਾਥ = ਗੁਰੂ ਦੇ ਨਾਲ, ਗੁਰੂ ਦੀ ਚਰਨੀਂ ਪੈ ਕੇ ॥੧॥

* ਨੋਟ: ਲਫ਼ਜ਼ "ਤੁਮ੍ਹ੍ਹਾਰੀ" ਦੇ ਅੱਖਰ 'ਮ' ਦੇ ਹੇਠ ਅੱਧਾ 'ਹ' ਹੈ।

SikhNet (Spanish)bríndame Tu Misericordia, Señor, ¡Ten Piedad de mí! (1)
Shabad Guru Arjan Dev Ji Raag Gauree Ang 264

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi II

ਜਹ ਮਾਤ ਪਿਤਾ; ਸੁਤ ਮੀਤ ਨ ਭਾਈ ॥

jeh maat pitaa; sut meet na bhaaee |

Sant Singh KhalsaWhere there is no mother, father, children, friends or siblings
Manmohan SinghWhere thou wilt find no mother, father, son, friend, and brother,
Manmohan Singh (Punjabi)ਜਿਥੇ ਤੈਨੂੰ ਅੰਮੜੀ, ਬਾਬਲ, ਪੁਤ੍ਰ, ਮਿਤ੍ਰ ਅਤੇ ਵੀਰ ਨਹੀਂ ਦਿਸਣੇ,
Fareedkot Teekaਹੇ ਮਨ! ਜਹਾਂ ਮਾਤਾ, ਪਿਤਾ, ਪੁਤ੍ਰ, ਭਾਈ, ਮਿਤ੍ਰ ਆਦਿ ਤੇਰਾ ਕੋਈ ਸਹਾਈ ਨਹੀਂ ਹੋਗਾ॥
Prof. Sahib Singhਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ),

ਪਦ ਅਰਥ ਜਹ = ਜਿਥੇ (ਭਾਵ, ਜ਼ਿੰਦਗੀ ਦੇ ਇਸ ਸਫ਼ਰ ਵਿਚ)। ਸਤੁ = ਪੁੱਤ੍ਰ।

SikhNet (Spanish)Donde no existen padres, ni hijos, ni amigos, ni hermanos,

ਮਨ ਊਹਾ; ਨਾਮੁ ਤੇਰੈ ਸੰਗਿ ਸਹਾਈ ॥

man aoohaa; naam terai sang sahaaee |

Sant Singh KhalsaO my mind, there, only the Naam, the Name of the Lord, shall be with you as your help and support.
Manmohan Singhthere, O My soul, God's Name shall be with thee as thy helper.
Manmohan Singh (Punjabi)ਉਥੇ ਹੇ ਮੇਰੀ ਜਿੰਦੇ ਰੱਬ ਦਾ ਨਾਮ ਤੇਰੇ ਸਹਾਇਕ ਵਜੋਂ, ਤੇਰੇ ਨਾਲ ਹੋਵੇਗਾ।
Fareedkot Teekaਉਹਾਂ ਨਾਮ ਤੇਰੇ ਸੰਗ ਸਹਾਈ ਹੋਵੈਗਾ॥
Prof. Sahib Singhਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ)।

ਪਦ ਅਰਥ ਮਨ = ਹੇ ਮਨ! ਊਹਾ = ਓਥੇ।

SikhNet (Spanish)Oh mente mía, cuando sientas el vacío de la nada, sólo el Nombre de Dios estará contigo.

ਜਹ ਮਹਾ ਭਇਆਨ; ਦੂਤ ਜਮ ਦਲੈ ॥

jeh mahaa bheaan; doot jam dalai |

Sant Singh KhalsaWhere the great and terrible Messenger of Death shall try to crush you,
Manmohan SinghWhere the very terrible myrmidon of Death, shall crush thee,
Manmohan Singh (Punjabi)ਜਿਥੇ ਮੌਤ ਦਾ ਬਹੁਤ ਹੀ ਡਰਾਉਣਾ ਫ਼ਰਿਸ਼ਤਾ ਤੈਨੂੰ ਦਰੜੇਗਾ,
Fareedkot Teekaਜਹਾਂ ਮਹਾਂ ਭ੍ਯਾਨਕ ਜਮ ਕੇ ਦੂਤ ਤੁਝ ਕੌ ਦਲੈਂਗੇ, ਭਾਵ ਦੁਖ ਦੇਵੇਂਗੇ॥
Prof. Sahib Singhਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ,

ਪਦ ਅਰਥ ਮਹਾ = ਵੱਡਾ। ਭਇਆਨ = ਭਿਆਨਕ, ਡਰਾਉਣਾ। ਦੂਤ ਜਮ = ਜਮਦੂਤ। ਦੂਤ ਜਮ ਦਲੈ = ਜਮਦੂਤਾਂ ਦਾ ਦਲ।

SikhNet (Spanish)Cuando cruces el desierto, perseguido por los emisarios de la muerte,

ਤਹ ਕੇਵਲ ਨਾਮੁ; ਸੰਗਿ ਤੇਰੈ ਚਲੈ ॥

teh keval naam; sang terai chalai |

Sant Singh Khalsathere, only the Naam shall go along with you.
Manmohan Singhthere the Name alone shall go with thee.
Manmohan Singh (Punjabi)ਉਥੇ ਸਿਰਫ ਨਾਮ ਹੀ ਤੇਰੇ ਨਾਲ ਜਾਏਗਾ।
Fareedkot Teekaਤਹਾਂ ਤੇਰੇ ਸਾਥ ਸਹਾਇਤਾ ਕਰਨੇ ਕੌ ਕੇਵਲ ਨਾਮ ਕਾ ਸਿਮਰਨੁ ਹੀ ਚਲੈਗਾ॥
Prof. Sahib Singhਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ।

ਪਦ ਅਰਥ ਤਹ = ਓਥੇ। ਕੇਵਲ = ਸਿਰਫ਼।

SikhNet (Spanish)sólo el Nombre te acompañará.

ਜਹ ਮੁਸਕਲ ਹੋਵੈ; ਅਤਿ ਭਾਰੀ ॥

jeh musakal hovai; at bhaaree |

Sant Singh KhalsaWhere the obstacles are so very heavy,
Manmohan SinghWhere there will be very great obstacle,
Manmohan Singh (Punjabi)ਜਿਥੇ ਬਹੁਤ ਵੱਡੀ ਔਕੜ ਬਣੇਗੀ,
Fareedkot Teekaਜਿਸ ਅਸਥਾਨ ਮੇਂ ਤੁਝ ਕੋ ਅਤੀ ਭਾਰੀ ਕਠਨਤਾ ਹੋਵੈਗੀ॥
Prof. Sahib Singhਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ,
SikhNet (Spanish)Cuando estés a punto de ser consumido por la total desesperación,

ਹਰਿ ਕੋ ਨਾਮੁ; ਖਿਨ ਮਾਹਿ ਉਧਾਰੀ ॥

har ko naam; khin maeh udhaaree |

Sant Singh Khalsathe Name of the Lord shall rescue you in an instant.
Manmohan SinghGod's Name shall emancipate thee in a moment there.
Manmohan Singh (Punjabi)ਉਥੇ ਵਾਹਿਗੁਰੂ ਦਾ ਨਾਮ ਇਕ ਮੁਹਤ ਵਿੱਚ ਤੈਨੂੰ ਬਚਾ ਲਏਗਾ।
Fareedkot Teekaਤਿਸ ਸੇ ਹਰੀ ਕਾ ਨਾਮ ਤੁਝ ਕੋ ਏਕ ਖਿਨ ਬੀਚ ਉਧਾਰੇਗਾ, ਭਾਵ ਤੇਰੀ ਰਖ੍ਯਾ ਕਰੇਗਾ॥
Prof. Sahib Singh(ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ।

ਪਦ ਅਰਥ ਖਿਨ ਮਾਹਿ = ਖਿਨ ਵਿਚ, ਅੱਖ ਦੇ ਫੋਰ ਵਿਚ। ਉਧਾਰੀ = ਬਚਾਉਂਦਾ ਹੈ।

SikhNet (Spanish)el Naam, el Nombre del Señor te brindará consuelo.

ਅਨਿਕ ਪੁਨਹਚਰਨ ਕਰਤ; ਨਹੀ ਤਰੈ ॥

anik punahacharan karat; nahee tarai |

Sant Singh KhalsaBy performing countless religious rituals, you shall not be saved.
Manmohan SinghThe mortal is not saved by performing many expiation acts.
Manmohan Singh (Punjabi)ਪ੍ਰਾਣੀ ਦੀ ਘਨੇਰੇ ਪ੍ਰਾਸਚਿਤ ਕਰਮ ਕਰਨ ਦੁਆਰਾ ਖ਼ਲਾਸੀ ਨਹੀਂ ਹੁੰਦੀ।
Fareedkot Teekaਜਿਨ ਪਾਪੋਂ ਕੇ ਦੂਰ ਕਰਨੇ ਹੇਤ ਇਹੁ ਜੀਵ ਅਨੇਕ ਪ੍ਰਾਸਚਿਤ ਕਰਤਾ ਹੋਯਾ ਨਹੀਂ ਤਰਤਾ ਹੈ॥
Prof. Sahib Singhਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ,

ਪਦ ਅਰਥ ਅਨਿਕ = ਅਨੇਕ, ਬਹੁਤ। ਪੁਨਹ ਚਰਨ {skt. पुनः आचरण। ਆਚਰਨ = ਧਾਰਮਿਕ ਰਸਮ} ਮੁੜ ਮੁੜ ਕੋਈ ਧਾਰਮਿਕ ਰਸਮਾਂ (ਕਰਨੀਆਂ)।

SikhNet (Spanish)Cuando todos los esfuerzos por redimir tus culpas fallen,

ਹਰਿ ਕੋ ਨਾਮੁ; ਕੋਟਿ ਪਾਪ ਪਰਹਰੈ ॥

har ko naam; kott paap paraharai |

Sant Singh KhalsaThe Name of the Lord washes off millions of sins.
Manmohan SinghThe Name of God washes off millions of sins.
Manmohan Singh (Punjabi)ਵਾਹਿਗੁਰੂ ਦਾ ਨਾਮ ਕ੍ਰੋੜਾਂ ਹੀ ਗੁਨਾਹਾਂ ਨੂੰ ਧੋ ਸੁੱਟਦਾ ਹੈ।
Fareedkot Teekaਤਿਨ ਕੋਟਾਨ ਕੋਟ ਪਾਪੋਂ ਕੌ ਹਰੀ ਕਾ ਨਾਮ ਦੂਰ ਕਰ ਦੇਤਾ ਹੈ॥
Prof. Sahib Singh(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ।

ਪਦ ਅਰਥ ਕੋ = ਕਾ, ਦਾ। ਕੋਟਿ = ਕਰੋੜ। ਪਰਹਰੈ = ਦੂਰ ਕਰ ਦੇਂਦਾ ਹੈ।

SikhNet (Spanish)el Nombre de Dios borrará la cuenta.

ਗੁਰਮੁਖਿ ਨਾਮੁ ਜਪਹੁ; ਮਨ ਮੇਰੇ ॥

guramukh naam japahu; man mere |

Sant Singh KhalsaAs Gurmukh, chant the Naam, O my mind.
Manmohan SinghO my soul, through the Guru, utter the Name of God.
Manmohan Singh (Punjabi)ਹੈ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਉਚਾਰਨ ਕਰ।
Fareedkot Teekaਤਾਂਤੇ ਹੇ ਮੇਰੇ ਮਨ! ਗੁਰੋਂ ਦ੍ਵਾਰੇ ਨਾਮ ਕੋ ਜਪਣਾ ਕਰੁ॥
Prof. Sahib Singh(ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ;

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)Oh mente mía, por la Gracia del Guru cultiva el Nombre

ਨਾਨਕ; ਪਾਵਹੁ ਸੂਖ ਘਨੇਰੇ ॥੧॥

naanak; paavahu sookh ghanere |1|

Sant Singh KhalsaO Nanak, you shall obtain countless joys. ||1||
Manmohan SinghO Nanak thus shalt thou have many comforts.
Manmohan Singh (Punjabi)ਹੇ ਨਾਨਕ! ਇੰਜ ਤੈਨੂੰ ਬਹੁਤ ਆਰਾਮ ਪ੍ਰਾਪਤ ਹੋਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੌ ਤਿਸ ਨਾਮ ਜਾਪ ਸੇ ਬਹੁਤ ਸੁਖੋਂ ਕੋ ਪਾਵੇਗਾ॥੧॥
Prof. Sahib Singhਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ ॥੧॥
SikhNet (Spanish)para que logres la anhelada Paz. (1)
Shabad Guru Arjan Dev Ji Raag Gauree Ang 264

ਸਗਲ ਸ੍ਰਿਸਟਿ ਕੋ ਰਾਜਾ; ਦੁਖੀਆ ॥

sagal srisatt ko raajaa; dukheea |

Sant Singh KhalsaThe rulers of the all the world are unhappy;
Manmohan SinghThe King of the whole worlds is unhappy.
Manmohan Singh (Punjabi)ਸਾਰੇ ਸੰਸਾਰ ਦਾ ਪਾਤਸ਼ਾਹ ਦੁਖੀ ਹੈ।
Fareedkot Teekaਯਦਪਿ ਸਗਲ ਸ੍ਰਿਸ੍ਟੀ ਕਾ ਰਾਜਾ ਭੀ ਹੈ ਤਾਂ ਵੀ ਵਹੁ ਦੁਖੀ ਰਹਤਾ ਹੈ, ਭਾਵ ਪਦਾਰਥੋਂ ਕਰ ਕੇ ਵਹੁ ਤਨ ਕਰ ਸੁਖੀ ਹੈ, ਪਰੰਤੂ ਮਨ ਮੇਂ ਤਿਸ ਕੋ ਕੋਈ ਦੁਖ ਅਵਸ ਬਨਾ ਰਹਿਤਾ ਹੈ॥
Prof. Sahib Singh(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ),

ਪਦ ਅਰਥ ਸਗਲ = ਸਾਰੀ। ਸ੍ਰਿਸਟਿ = ਦੁਨੀਆ। ਕੋ = ਦਾ।

SikhNet (Spanish)Nadie halla la Felicidad al gobernar el mundo,

ਹਰਿ ਕਾ ਨਾਮੁ ਜਪਤ; ਹੋਇ ਸੁਖੀਆ ॥

har kaa naam japat; hoe sukheea |

Sant Singh Khalsaone who chants the Name of the Lord becomes happy.
Manmohan SinghBut he who repeats God's Name becomes happy.
Manmohan Singh (Punjabi)ਪਰ ਜੋ ਰੱਬ ਦਾ ਨਾਮ ਉਚਾਰਨ ਕਰਦਾ ਹੈ, ਉਹ ਖੁਸ਼ ਹੋ ਜਾਂਦਾ ਹੈ।
Fareedkot Teekaਵਾ ਸੰਪੂਰਨ ਸ੍ਰਿਸਟੀ ਕੇ ਦੁਖੀਓਂ ਕਾ ਰਾਜਾ ਭੀ ਹੋਵੈ, ਭਾਵ ਅਤ੍ਯੰਤ ਦੁਖੀ ਹੋਵੈ, ਤਾਂ ਵੀ ਨਾਮ ਕੋ ਜਪਤਿਆਂ ਹੋਯਾਂ ਵਹੁ ਸੁਖੀ ਹੋ ਜਾਤਾ ਹੈ॥
Prof. Sahib Singhਪਰ ਪ੍ਰਭੂ ਦਾ ਨਾਮ ਜਪਿਆਂ ਸੁਖੀ (ਹੋ ਜਾਂਦਾ ਹੈ);
SikhNet (Spanish)pero aquél que se entrega a la Meditación del Nombre está siempre en Éxtasis.

ਲਾਖ ਕਰੋਰੀ; ਬੰਧੁ ਨ ਪਰੈ ॥

laakh karoree; bandh na parai |

Sant Singh KhalsaAcquiring hundreds of thousands and millions, your desires shall not be contained.
Manmohan SinghThough man be entangles in lacs and millions of bonds,
Manmohan Singh (Punjabi)ਭਾਵੇਂ ਆਦਮੀ ਲੱਖਾਂ ਤੇ ਕ੍ਰੋੜਾਂ ਜੂੜਾਂ ਅੰਦਰ ਜਕੜਿਆ ਹੋਵੇ,
Fareedkot Teekaਯਦਪਿ ਲਾਖੋਂ ਕਰੋੜੋਂ ਬੰਧਨੋਂ ਮੇਂ ਜੀਵ ਪੜਾ ਹੋਵੈ, ਵਾ ਜਿਸ ਲਾਖੋਂ ਕਰੋੜੋਂ ਮਾਯਾ ਕੇ ਖਜਾਨੇ ਇਕਤ੍ਰ ਕਰਨੇ ਸੇ ਭੀ ਤ੍ਰਿਸਨਾ ਰੂਪੀ ਨਦੀ ਕਾ ਬੰਧਨ ਹੀ ਪੜਤਾ ਹੈ, ਭਾਵ ਸੇ ਰੁਕਤੀ ਨਹੀਂ ਹੈ॥
Prof. Sahib Singh(ਕਿਉਂਕਿ) ਲੱਖਾਂ ਕਰੋੜਾਂ (ਰੁਪਏ) ਕਮਾ ਕੇ ਭੀ (ਮਾਇਆ ਦੀ ਤ੍ਰਿਹ ਵਿਚ) ਰੋਕ ਨਹੀਂ ਪੈਂਦੀ,

ਪਦ ਅਰਥ ਲਾਖ ਕਰੋਰੀ = ਲੱਖਾਂ ਕਰੋੜਾਂ (ਰੁਪਇਆਂ) ਨਾਲ, ਲੱਖਾਂ ਕਰੋੜਾਂ ਰੁਪਏ ਕਮਾ ਕੇ ਭੀ। ਬੰਧੁ = ਰੋਕ, ਥੰਮ੍ਹ। ਨ ਪਰੈ = ਨਹੀਂ ਪੈਂਦੀ।

SikhNet (Spanish)Honores y riquezas nunca complacen a la mente,

ਹਰਿ ਕਾ ਨਾਮੁ ਜਪਤ; ਨਿਸਤਰੈ ॥

har kaa naam japat; nisatarai |

Sant Singh KhalsaChanting the Name of the Lord, you shall find release.
Manmohan Singhby uttering God's Name he is freed.
Manmohan Singh (Punjabi)ਰੱਬ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਉਹ ਰਿਹਾ ਹੋ ਜਾਂਦਾ ਹੈ।
Fareedkot Teekaਹਰੀ ਕਾ ਨਾਮ ਜਪਤਿਆਂ ਹੋਇਆਂ ਤਿਨ ਬੰਧਨੋਂ ਸੇ, ਵਾ ਤ੍ਰਿਸਨਾ ਰੂਪੀ ਨਦੀ ਸੇ ਏਕ ਖਿਨ ਮੇਂ ਤਰ ਜਾਤਾ ਹੈ॥☬ਪੂਰਬ ਉਕਤ ਅਰਥ ਕੋ ਸਪਸਟ ਕਰਤੇ ਹੈਂ:
Prof. Sahib Singh(ਏਸ ਮਾਇਆ-ਕਾਂਗ ਤੋਂ) ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ;

ਪਦ ਅਰਥ ਨਿਸਤਰੈ = ਪਾਰ ਲੰਘ ਜਾਂਦਾ ਹੈ।

SikhNet (Spanish)pues sólo la Contemplación del Nombre trae Serenidad.

ਅਨਿਕ ਮਾਇਆ ਰੰਗ; ਤਿਖ ਨ ਬੁਝਾਵੈ ॥

anik maaeaa rang; tikh na bujhaavai |

Sant Singh KhalsaBy the countless pleasures of Maya, your thirst shall not be quenched.
Manmohan SinghThe manifold pleasures of riches allay not man's thirst.
Manmohan Singh (Punjabi)ਧੰਨ-ਦੌਲਤ ਦੀਆਂ ਘਲੇਰੀਆਂ ਰੰਗ-ਰਲੀਆਂ ਬੰਦੇ ਦੀ ਪਿਆਸ ਨੂੰ ਨਹੀਂ ਹਟਾਉਂਦੀਆਂ।
Fareedkot Teekaਅਨੇਕ ਮਾਯਾ ਜੰਨਯ (ਰੰਗ) ਅਨੰਦ ਪਦਾਰਥੋਂ ਕੀ ਚਾਹਿ ਰੂਪ ਤ੍ਰਿਖਾ ਕੋ ਨਹੀਂ ਬੁਝਾਵਤੀ ਹੈ॥
Prof. Sahib Singhਮਾਇਆ ਦੀਆਂ ਬੇ-ਅੰਤ ਮੌਜਾਂ ਹੁੰਦਿਆਂ ਭੀ (ਮਾਇਆ ਦੀ) ਤ੍ਰਿਹ ਨਹੀਂ ਬੁੱਝਦੀ,

ਪਦ ਅਰਥ ਅਨਿਕ ਮਾਇਆ ਰੰਗ = ਮਾਇਆ ਦੇ ਅਨੇਕ ਰੰਗ, ਮਾਇਆ ਦੀਆਂ ਅਨੇਕਾਂ ਮੌਜਾਂ (ਹੁੰਦਿਆਂ ਭੀ)। ਤਿਖ = ਤ੍ਰਿਹ, ਮਾਇਆ ਦੀ ਤ੍ਰਿਹ।

SikhNet (Spanish)Las alegrías del mundo podrán entretenerte,

ਹਰਿ ਕਾ ਨਾਮੁ ਜਪਤ; ਆਘਾਵੈ ॥

har kaa naam japat; aaghaavai |

Sant Singh KhalsaChanting the Name of the Lord, you shall be satisfied.
Manmohan SinghBy meditation on God's Name he is satiated.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਰੱਜ ਜਾਂਦਾ ਹੈ।
Fareedkot Teekaਔਰੁ ਹਰੀ ਕਾ ਨਾਮ ਜਪਤਾ ਹੂਆ ਇਹੁ ਜੀਵ ਤ੍ਰਿਪਤ ਹੋ ਜਾਤਾ ਹੈ॥
Prof. Sahib Singh(ਪਰ) ਪ੍ਰਭੂ ਦਾ ਨਾਮ ਜਪਿਆਂ (ਮਨੁੱਖ ਮਾਇਆ ਵਲੋਂ) ਰੱਜ ਜਾਂਦਾ ਹੈ।

ਪਦ ਅਰਥ ਆਘਾਵੈ = ਰੱਜ ਜਾਂਦਾ ਹੈ।

SikhNet (Spanish)pero sólo aliviarás la Sed del Espíritu repitiendo el Nombre.

ਜਿਹ ਮਾਰਗਿ; ਇਹੁ ਜਾਤ ਇਕੇਲਾ ॥

jih maarag; ihu jaat ikelaa |

Sant Singh KhalsaUpon that path where you must go all alone,
Manmohan SinghOn the way on which this man goes all alone,
Manmohan Singh (Punjabi)ਜਿਸ ਰਸਤੇ ਉਤੇ ਇਹ ਇਨਸਾਨ ਕੱਲਮਕੱਲਾ ਜਾਂਦਾ ਹੈ,
Fareedkot Teekaਜਿਸ ਜਮ ਮਾਰਗ ਮੇਂ ਇਹ ਜੀਵ ਏਕਲਾ ਹੀ ਜਾਤਾ ਹੈ॥
Prof. Sahib Singhਜਿਹਨੀਂ ਰਾਹੀਂ ਇਹ ਜੀਵ ਇਕੱਲਾ ਜਾਂਦਾ ਹੈ, (ਭਾਵ, ਜ਼ਿੰਦਗੀ ਦੇ ਜਿਨ੍ਹਾਂ ਝੰਬੇਲਿਆਂ ਵਿਚ ਇਸ ਚਿੰਤਾਤੁਰ ਜੀਵ ਦੀ ਕੋਈ ਸਹੈਤਾ ਨਹੀਂ ਕਰ ਸਕਦਾ)

ਪਦ ਅਰਥ ਜਿਹ ਮਾਰਗ = ਜਿਨ੍ਹਾਂ ਰਸਤਿਆਂ ਤੇ।

SikhNet (Spanish)Sólo el Naam, el Nombre del Señor te confortará

ਤਹ ਹਰਿ ਨਾਮੁ ਸੰਗਿ; ਹੋਤ ਸੁਹੇਲਾ ॥

teh har naam sang; hot suhelaa |

Sant Singh Khalsathere, only the Lord's Name shall go with you to sustain you.
Manmohan Singhthere the Name of God is with him as a comforter.
Manmohan Singh (Punjabi)ਉਥੇ ਰੱਬ ਦਾ ਨਾਮ ਉਸ ਦੇ ਨਾਲ ਆਰਾਮ ਦੇਣ ਵਾਲਾ ਹੁੰਦਾ ਹੈ।
Fareedkot Teekaਤਹਾਂ ਹਰੀ ਕਾ ਨਾਮੁ ਹੀ ਸਾਥ (ਸੁਹੇਲਾ) ਮਿਤ੍ਰ ਵਾ ਸੁਖਦਾਈ ਹੋਤਾ ਹੈ॥
Prof. Sahib Singhਓਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ।

ਪਦ ਅਰਥ ਸੁਹੇਲਾ = ਸੁਖ ਦੇਣ ਵਾਲਾ।

SikhNet (Spanish)cuando cruces por el valle solitario de la muerte.

ਐਸਾ ਨਾਮੁ; ਮਨ ਸਦਾ ਧਿਆਈਐ ॥

aisaa naam; man sadaa dhiaaeeai |

Sant Singh KhalsaOn such a Name, O my mind, meditate forever.
Manmohan SinghEver, meditate on such a Name O my soul.
Manmohan Singh (Punjabi)ਹਮੇਸ਼ਾਂ ਹੀ ਇਹੋ ਜਿਹੇ ਨਾਮ ਦਾ ਸਿਮਰਨ ਕਰ, ਹੈ ਮੇਰੀ ਜਿੰਦੜੀਏ!
Fareedkot Teekaਹੇ ਮਨ! ਐਸਾ ਭਾਵ ਪੂਰਬਕ ਨਾਮੁ ਸਦਾ ਹੀ ਧਿਆਈਐ॥
Prof. Sahib Singh(ਤਾਂ ਤੇ) ਹੇ ਮਨ! ਅਜੇਹਾ (ਸੁਹੇਲਾ) ਨਾਮ ਸਦਾ ਸਿਮਰੀਏ,

ਪਦ ਅਰਥ ਮਨ = ਹੇ ਮਨ!

SikhNet (Spanish)Oh mi corazón, ¡ama siempre el Nombre!

ਨਾਨਕ ਗੁਰਮੁਖਿ; ਪਰਮ ਗਤਿ ਪਾਈਐ ॥੨॥

naanak guramukh; param gat paaeeai |2|

Sant Singh KhalsaO Nanak, as Gurmukh, you shall obtain the state of supreme dignity. ||2||
Manmohan SinghNanak through the Guru, the Supreme dignity is obtained.
Manmohan Singh (Punjabi)ਨਾਨਕ ਗੁਰਾਂ ਦੇ ਰਾਹੀਂ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਨਾਮ ਜਪ ਕੇ ਪਰਮਗਤੀ ਕੋ ਪਾਈਤਾ ਹੈ॥੨॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ (ਨਾਮ ਜਪਿਆਂ) ਉੱਚਾ ਦਰਜਾ ਮਿਲਦਾ ਹੈ ॥੨॥

ਪਦ ਅਰਥ ਪਰਮ = ਉੱਚਾ। ਗਤਿ = ਦਰਜਾ। ਪਾਈਐ = ਪਾਈਦਾ ਹੈ, ਮਿਲਦਾ ਹੈ ॥੨॥

SikhNet (Spanish)Oh Nanak, como el Gurmukj obtendrás un estado de suprema dignidad.(2)
Shabad Guru Arjan Dev Ji Raag Gauree Ang 264

ਛੂਟਤ ਨਹੀ; ਕੋਟਿ ਲਖ ਬਾਹੀ ॥

chhoottat nahee; kott lakh baahee |

Sant Singh KhalsaYou shall not be saved by hundreds of thousands and millions of helping hands.
Manmohan SinghWhere man cannot be saved by lacs and millions of helping arms there,
Manmohan Singh (Punjabi)ਜਿਥੇ ਆਦਮੀ ਦਾ ਲੱਖਾਂ ਅਤੇ ਕ੍ਰੋੜਾਂ ਸਹਾਇਕ ਭੁਜਾਂ ਦੁਆਰਾ ਬਚਾ ਨਹੀਂ ਹੋ ਸਕਦਾ,
Fareedkot Teekaਜਹਾਂ ਲਾਖੋਂ ਕਰੋੜੋਂ (ਬਾਹੀ) ਭੁਜਾ ਅਰਥਾਤ ਭਾਈਓਂ ਕਰ ਕੇ ਭੀ ਇਹੁ ਨਹੀਂ ਛੂ਼ਟਤਾ ਹੈ॥
Prof. Sahib Singhਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ (ਮਨੁੱਖ ਜਿਸ ਦੀਨ ਅਵਸਥਾ ਤੋਂ) ਖ਼ਲਾਸੀ ਨਹੀਂ ਪਾ ਸਕਦਾ,

ਪਦ ਅਰਥ ਛੂਟਤ = ਖ਼ਲਾਸੀ ਪਾਉਂਦਾ, ਬਚ ਸਕਦਾ। ਬਾਹੀ = ਬਾਹਵਾਂ ਨਾਲ, ਭਰਾਵਾਂ ਦੇ ਹੁੰਦਿਆਂ।

SikhNet (Spanish)Cuando te halles en problemas y por más recursos que tengas no encuentres solución alguna,

ਨਾਮੁ ਜਪਤ; ਤਹ ਪਾਰਿ ਪਰਾਹੀ ॥

naam japat; teh paar paraahee |

Sant Singh KhalsaChanting the Naam, you shall be lifted up and carried across.
Manmohan Singhby remembering the Name, he is saved immediately.
Manmohan Singh (Punjabi)ਉਥੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਇਕ-ਦਮ ਪਾਰ ਉਤਰ ਜਾਂਦਾ ਹੈ।
Fareedkot Teekaਤਹਾਂ ਨਾਮ ਕੇ ਜਪਨੇ ਸੇ ਪਾਰ ਪੜ ਜਾਤਾ ਹੈ, ਭਾਵ ਕਸ੍ਟ ਸੇ ਰਹਿਤ ਹੋ ਜਾਤਾ ਹੈ॥
Prof. Sahib Singhਓਥੋਂ (ਪ੍ਰਭੂ ਦਾ) ਨਾਮ ਜਪਿਆਂ (ਜੀਵ) ਪਾਰ ਲੰਘ ਜਾਂਦੇ ਹਨ।

ਪਦ ਅਰਥ ਪਰਾਹੀ = ਪਰਹਿ, ਪੈਂਦੇ ਹਨ। ਪਾਰਿ ਪਰਾਹੀ = ਪਾਰ ਲੰਘ ਜਾਂਦੇ ਹਨ।

SikhNet (Spanish)solamente el Naam, el Nombre de Dios te dará la respuesta.

ਅਨਿਕ ਬਿਘਨ; ਜਹ ਆਇ ਸੰਘਾਰੈ ॥

anik bighan; jeh aae sanghaarai |

Sant Singh KhalsaWhere countless misfortunes threaten to destroy you,
Manmohan SinghWhere many misfortunes befall and ruin the man,
Manmohan Singh (Punjabi)ਜਿਥੇ ਬਹੁਤ ਸਾਰੀਆਂ ਦੁਰਘਟਨਾਵਾਂ ਆ ਕੇ ਬੰਦੇ ਨੂੰ ਬਰਬਾਦ ਕਰਦੀਆਂ ਹਨ,
Fareedkot Teekaਜਹਾਂ ਅਨੇਕ ਵਿਘਨ ਇਸ ਜੀਵ ਕੌ ਆਇਕਰ ਸੰਘਾਰ ਕਰੈ॥
Prof. Sahib Singhਜਿਥੇ ਅਨੇਕਾਂ ਔਕੜਾਂ ਆ ਦਬਾਉਂਦੀਆਂ ਹਨ,

ਪਦ ਅਰਥ ਆਇ = ਆ ਕੇ। ਸੰਘਾਰੈ = (skt. संहृ) ਨਾਸ ਕਰਦੇ ਹਨ, ਦੁਖੀ ਕਰਦੇ ਹਨ।

SikhNet (Spanish)Si una multitud de enemigos tratan de destruirte,

ਹਰਿ ਕਾ ਨਾਮੁ; ਤਤਕਾਲ ਉਧਾਰੈ ॥

har kaa naam; tatakaal udhaarai |

Sant Singh Khalsathe Name of the Lord shall rescue you in an instant.
Manmohan Singhthere the Name of God rescues him instantly.
Manmohan Singh (Punjabi)ਉਥੇ ਰੱਬ ਦਾ ਨਾਮ ਇਕ ਦਮ ਉਸ ਨੂੰ ਬਚਾ ਲੈਦਾ ਹੈ।
Fareedkot Teekaਤਿਨ ਵਿਘਨੋਂ ਸੇ ਤਹਾਂ ਹਰੀ ਕਾ ਨਾਮ ਤਤਕਾਲ ਹੀ ਉਧਾਰ ਕਰ ਦੇਤਾ ਹੈ॥
Prof. Sahib Singh(ਓਥੇ) ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ।

ਪਦ ਅਰਥ ਤਤਕਾਲ = ਤੁਰਤ।

SikhNet (Spanish)el Nombre de Dios ha de salvarte.

ਅਨਿਕ ਜੋਨਿ; ਜਨਮੈ ਮਰਿ ਜਾਮ ॥

anik jon; janamai mar jaam |

Sant Singh KhalsaThrough countless incarnations, people are born and die.
Manmohan SinghMan dies and is born in many existences,
Manmohan Singh (Punjabi)ਆਦਮੀ ਮਰ ਕੇ ਅਨੇਕਾਂ ਜੂਨਾਂ ਅੰਦਰ ਜੰਮਦਾ ਹੈ,
Fareedkot Teekaਜੋ ਅਨੇਕ ਜੋਨੀਓਂ ਮੇਂ ਜਨਮ ਕਰ ਕੇ ਇਹੁ (ਮਰਿ ਜਾਮ) ਮਰ ਜਾਤਾ ਹੈ॥
Prof. Sahib Singh(ਜੀਵ) ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰਦਾ ਹੈ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ),
SikhNet (Spanish)Aunque estés atrapado en el ciclo sin fin de nacimientos y muertes,

ਨਾਮੁ ਜਪਤ; ਪਾਵੈ ਬਿਸ੍ਰਾਮ ॥

naam japat; paavai bisraam |

Sant Singh KhalsaChanting the Name of the Lord, you shall come to rest in peace.
Manmohan Singhbut he obtains rest by uttering God's Name.
Manmohan Singh (Punjabi)ਪਰ ਹਰੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਹ ਆਰਾਮ ਪਾ ਲੈਦਾ ਹੈ।
Fareedkot Teekaਸੋ ਨਾਮ ਕੇ ਜਪਨੇ ਤੇ ਬਿਸ੍ਰਾਮ ਕੌ ਪਾਵਤਾ ਹੈ, ਭਾਵ ਸੇ ਸਰੂਪ ਮੇਂ ਇਸਥਿਤ ਹੋ ਕਰ ਜਨਮ ਮ੍ਰਿਤ ਸੇ ਰਹਿਤ ਹੋ ਜਾਤਾ ਹੈ॥
Prof. Sahib Singhਨਾਮ ਜਪਿਆਂ (ਪ੍ਰਭੂ-ਚਰਨਾਂ ਵਿਚ) ਟਿਕ ਜਾਂਦਾ ਹੈ।

ਪਦ ਅਰਥ ਬਿਸ੍ਰਾਮ = ਟਿਕਾਉ।

SikhNet (Spanish)ama el Nombre y lograrás la Paz Eterna.

ਹਉ ਮੈਲਾ ਮਲੁ; ਕਬਹੁ. ਨ ਧੋਵੈ ॥

hau mailaa mal; kabahu. na dhovai |

Sant Singh KhalsaThe ego is polluted by a filth which can never be washed off.
Manmohan SinghThe mortal is defiled by self-conceit. The fifth which is never washed away.
Manmohan Singh (Punjabi)ਪ੍ਰਾਣੀ ਸਵੈ-ਹੰਗਤਾ ਨਾਲ ਪਲੀਤ ਹੋਇਆ ਹੋਇਆ ਹੈ। ਗੰਦਗੀ ਜਿਹੜੀ ਕਦੇ ਭੀ ਧੋਤੀ ਨਹੀਂ ਜਾਂਦੀ।
Fareedkot Teekaਅਹੰਤਾ ਰੂਪੀ ਮੈਲ ਕਰ ਮਲੀਨ ਹੂਆ ਜੋ ਮਨ ਕਬੀ ਧੋਆ ਨਹੀਂ ਜਾਤਾ ਹੈ, ਭਾਵ ਸੇ ਸੁਧ ਨਹੀਂ ਹੋਤਾ ਹੈ॥
Prof. Sahib Singhਹਉਮੈ ਨਾਲ ਗੰਦਾ ਹੋਇਆ (ਜੀਵ) ਕਦੇ ਇਹ ਮੈਲ ਧੋਂਦਾ ਨਹੀਂ,

ਪਦ ਅਰਥ ਹਉ = ਅਪਣੱਤ, ਵਖੇਵਾਂ-ਪਨ।

SikhNet (Spanish)Si la vanagloria corrompe tu Alma,

ਹਰਿ ਕਾ ਨਾਮੁ; ਕੋਟਿ ਪਾਪ ਖੋਵੈ ॥

har kaa naam; kott paap khovai |

Sant Singh KhalsaThe Name of the Lord erases millions of sins.
Manmohan SinghBut the Name of God purges him of myriads of sins.
Manmohan Singh (Punjabi)ਪਰ ਰੱਬ ਦਾ ਨਾਮ ਉਸ ਦੇ ਕ੍ਰੋੜਾਂ ਹੀ ਗੁਨਾਹਾਂ ਨੂੰ ਨਾਸ ਕਰ ਦਿੰਦਾ ਹੈ।
Fareedkot Teekaਹਰੀ ਕਾ ਨਾਮ ਤਿਸ ਕੋਟਾਨ ਕੋਟ ਪਾਪੋਂ ਰੂਪੁ ਮੈਲ ਕੋ ਦੂਰ ਕਰ ਦੇਤਾ ਹੈ॥
Prof. Sahib Singh(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦੇਂਦਾ ਹੈ।

ਪਦ ਅਰਥ ਕੋਟਿ = ਕਰੋੜਾਂ।

SikhNet (Spanish)sólo el Nombre podrá limpiarla.

ਐਸਾ ਨਾਮੁ ਜਪਹੁ; ਮਨ ਰੰਗਿ ॥

aisaa naam japahu; man rang |

Sant Singh KhalsaChant such a Name with love, O my mind.
Manmohan SinghSuch Name O my soul, repeat thou with love.
Manmohan Singh (Punjabi)ਇਹੋ ਜਿਹੇ ਨਾਮ ਦਾ, ਹੇ ਮੇਰੀ ਜਿੰਦੇ! ਤੂੰ ਪ੍ਰੇਮ ਨਾਲ ਉਚਾਰਣ ਕਰ।
Fareedkot Teekaਹੇ ਮਨ! ਐਸਾ ਨਾਮ (ਰੰਗਿ) ਪ੍ਰੇਮ ਕਰ ਕੇ ਜਪੋ॥
Prof. Sahib Singhਹੇ ਮਨ! (ਪ੍ਰਭੂ ਦਾ) ਅਜੇਹਾ ਨਾਮ ਪਿਆਰ ਨਾਲ ਜਪ।

ਪਦ ਅਰਥ ਮਨ = ਹੇ ਮਨ! ਰੰਗਿ = ਰੰਗ ਵਿਚ, ਪਿਆਰ ਨਾਲ।

SikhNet (Spanish)Oh mi Alma, ¡enaltece siempre el Nombre!(3)

ਨਾਨਕ ਪਾਈਐ; ਸਾਧ ਕੈ ਸੰਗਿ ॥੩॥

naanak paaeeai; saadh kai sang |3|

Sant Singh KhalsaO Nanak, it is obtained in the Company of the Holy. ||3||
Manmohan SinghNanak it is obtained in the saints society.
Manmohan Singh (Punjabi)ਨਾਨਕ, ਇਹ ਸਤਿਸੰਗਤ ਅੰਦਰ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਸੋ ਨਾਮ ਜਾਪ ਸੰਤੋਂ ਕੇ ਸੰਗ ਸੇ ਪਾਈਤਾ ਹੈ॥੩॥
Prof. Sahib Singhਹੇ ਨਾਨਕ! (ਪ੍ਰਭੂ ਦਾ ਨਾਮ) ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ ॥੩॥

ਪਦ ਅਰਥ ਨਾਨਕ = ਹੇ ਨਾਨਕ! ॥੩॥

SikhNet (Spanish)Oh Nanak, es obtenido en compañía del Santo.
Shabad Guru Arjan Dev Ji Raag Gauree Ang 264

ਜਿਹ ਮਾਰਗ ਕੇ; ਗਨੇ ਜਾਹਿ ਨ. ਕੋਸਾ ॥

jih maarag ke; gane jaeh na. kosaa |

Sant Singh KhalsaOn that path where the miles cannot be counted,
Manmohan SinghOn the path whose miles cannot be counted,
Manmohan Singh (Punjabi)ਜਿਸ ਪੰਧ ਦੇ ਮੀਲ ਗਿਣੇ ਨਹੀਂ ਜਾ ਸਕਦੇ,
Fareedkot Teekaਜਿਸ ਜਮ ਮਾਰਗ ਕੇ ਕੋਸ ਗਿਣੇ ਨਹੀਂ ਜਾਤੇ ਹੈਂ, ਭਾਵ ਸੇ ਬਹੁਤ ਹੈਂ॥
Prof. Sahib Singhਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ,

ਪਦ ਅਰਥ ਜਿਹ = ਜਿਸ। ਮਾਰਗ = ਰਾਹ, ਪੈਂਡਾ।

SikhNet (Spanish)Cuando en tu sendero pareciera que el anhelado Destino se aleja,

ਹਰਿ ਕਾ ਨਾਮੁ; ਊਹਾ ਸੰਗਿ ਤੋਸਾ ॥

har kaa naam; aoohaa sang tosaa |

Sant Singh Khalsathere, the Name of the Lord shall be your sustenance.
Manmohan SinghGod's Name shall there be the viaticum with thee.
Manmohan Singh (Punjabi)ਵਾਹਿਗੁਰੂ ਦਾ ਨਾਮ ਉਥੇ ਤੇਰੇ ਨਾਲ ਸਫਰ-ਖਰਚ ਹੋਵੇਗਾ।
Fareedkot Teekaਹੇ ਭਾਈ! ਹਰੀ ਕਾ ਨਾਮ ਹੀ ਊਹਾਂ ਤੇਰੇ ਸਾਥ (ਤੋਸਾ) ਖਰਚ ਵਾ ਭੋਜਨ ਹੋਵੇਗਾ॥
Prof. Sahib Singhਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ) ਨਾਲ (ਰਾਹ ਦੀ) ਰਾਸ-ਪੂੰਜੀ ਹੈ।

ਪਦ ਅਰਥ ਊਹਾ = ਓਥੇ। ਸੰਗਿ = (ਤੇਰੇ) ਨਾਲ। ਤੋਸਾ = ਖ਼ਰਚ, ਪੂੰਜੀ।

SikhNet (Spanish)sólo el Nombre te alentará.

ਜਿਹ ਪੈਡੈ; ਮਹਾ ਅੰਧ ਗੁਬਾਰਾ ॥

jih paiddai; mahaa andh gubaaraa |

Sant Singh KhalsaOn that journey of total, pitch-black darkness,
Manmohan SinghThe journey where there is arch pitch darkness,
Manmohan Singh (Punjabi)ਜਿਸ ਸਫਰ ਵਿੱਚ ਵੱਡਾ ਅਨ੍ਹੇਰ-ਘੁੱਪ ਹੈ,
Fareedkot Teekaਜਿਸ ਰਸਤੇ ਮੇਂ ਮਹਾਂ ਗੁਬਾਰ ਰੂਪ ਅੰਧੇਰਾ ਹੈ॥
Prof. Sahib Singhਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ,

ਪਦ ਅਰਥ ਜਿਹ ਪੈਡੈ = ਜਿਸ ਰਾਹ ਵਿਚ। ਗੁਬਾਰਾ = ਹਨੇਰਾ।

SikhNet (Spanish)Allí en donde todo es oscuridad y confusión,

ਹਰਿ ਕਾ ਨਾਮੁ; ਸੰਗਿ ਉਜੀਆਰਾ ॥

har kaa naam; sang ujeeaaraa |

Sant Singh Khalsathe Name of the Lord shall be the Light with you.
Manmohan Singhthere the light of God's Name shall be with thee.
Manmohan Singh (Punjabi)ਉਥੇ ਵਾਹਿਗੁਰੂ ਦੇ ਨਾਮ ਦਾ ਤੇਰੇ ਨਾਲ ਚਾਨਣ ਹੋਵੇਗਾ।
Fareedkot Teekaਤਿਸ ਜਮ ਮਾਰਗ ਮੇਂ ਹਰੀ ਕਾ ਨਾਮੁ ਹੀ ਤੇਰੇ ਸਾਥ ਪ੍ਰਕਾਸ ਕਰਨੇ ਹਾਰਾ ਹੈ॥
Prof. Sahib Singh(ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ।

ਪਦ ਅਰਥ ਉਜੀਆਰਾ = ਚਾਨਣ।

SikhNet (Spanish)el Nombre te aclarará la mente.

ਜਹਾ ਪੰਥਿ; ਤੇਰਾ. ਕੋ ਨ ਸਿਞਾਨੂ ॥

jahaa panth; teraa. ko na siyaanoo |

Sant Singh KhalsaOn that journey where no one knows you,
Manmohan SinghOn the path where there is no acquaintance of thine,
Manmohan Singh (Punjabi)ਜਿਸ ਰਸਤੇ ਉਤੇ ਤੇਰਾ ਕੋਈ ਜਾਣੂ ਨਹੀਂ,
Fareedkot Teekaਜਿਸ ਰਸਤੇ ਮੇਂ ਤੇਰਾ ਕੋਈ ਸਿਆਨੂ ਨਹੀਂ ਅਰਥਾਤ ਤੁਝ ਕੌ ਕੋਈ ਜਾਨਤਾ ਨਹੀਂ ਹੈ॥
Prof. Sahib Singhਜਿਸ ਰਸਤੇ ਵਿਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ,

ਪਦ ਅਰਥ ਪੰਥਿ = ਰਾਹ ਵਿਚ।

SikhNet (Spanish)En cualquier sitio donde te traten como un extraño,

ਹਰਿ ਕਾ ਨਾਮੁ; ਤਹ ਨਾਲਿ ਪਛਾਨੂ ॥

har kaa naam; teh naal pachhaanoo |

Sant Singh Khalsawith the Name of the Lord, you shall be recognized.
Manmohan Singhthere God's Name shall be thy recoginser with thee.
Manmohan Singh (Punjabi)ਉਥੇ ਵਾਹਿਗੁਰੂ ਦਾ ਨਾਮ ਤੇਰੇ ਸਾਥ, ਤੈਨੂੰ ਪਛਾਨਣ ਵਾਲਾ ਹੋਵੇਗਾ।
Fareedkot Teekaਤਹਾਂ ਤੇਰੇ ਸਾਥ ਤੇਰਾ ਪਛਾਣੂ ਹਰੀ ਕਾ ਨਾਮ ਹੀ ਹੋਗਾ, ਭਾਵ ਸੇ ਵਹੀ ਸਹਾਯਕ ਹੈ॥
Prof. Sahib Singhਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ।
SikhNet (Spanish)tendrás en el Nombre al más grato amigo.

ਜਹ ਮਹਾ ਭਇਆਨ; ਤਪਤਿ ਬਹੁ ਘਾਮ ॥

jeh mahaa bheaan; tapat bahu ghaam |

Sant Singh KhalsaWhere there is awesome and terrible heat and blazing sunshine,
Manmohan SinghWhere there is very terrible heat and great sunshine,
Manmohan Singh (Punjabi)ਜਿਥੇ ਅਤੀ ਭਿਆਨਕ ਗਰਮੀ ਅਤੇ ਬਹੁਤ ਹੀ ਧੁੱਪ ਹੈ,
Fareedkot Teekaਜਹਾਂ ਮਹਾਂ ਭੈ ਕੇ ਦੇਨੇ ਹਾਰੀ ਤੁਝ ਕੌ (ਘਾਮ) ਧੂਪ ਕੀ ਬਹੁਤ ਤਪਤਿ ਹੋਵੈਗੀ॥
Prof. Sahib Singhਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ,

ਪਦ ਅਰਥ ਭਇਆਨ = ਭਿਆਨਕ, ਡਰਾਉਣਾ। ਤਪਤਿ = ਤਪਸ਼। ਘਾਮ = ਗਰਮੀ।

SikhNet (Spanish)Cuando estés bajo el abrasante sol del desierto,

ਤਹ ਹਰਿ ਕੇ ਨਾਮ ਕੀ; ਤੁਮ ਊਪਰਿ ਛਾਮ ॥

teh har ke naam kee; tum aoopar chhaam |

Sant Singh Khalsathere, the Name of the Lord will give you shade.
Manmohan Singhthere the Name of God shall be a shade over thee
Manmohan Singh (Punjabi)ਉਥੇ ਵਾਹਿਗੁਰੂ ਦੇ ਨਾਮ ਦੀ ਤੇਰੇ ਉਤੇ ਛਾਂ ਹੋਵੇਗੀ।
Fareedkot Teekaਤਹਾਂ ਹਰੀ ਕੇ ਨਾਮ ਕੀ ਹੀ ਤੁਮਾਰੇ ਪਰ ਛਾਇਆ ਹੋਇਗੀ॥
Prof. Sahib Singhਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ।

ਪਦ ਅਰਥ ਛਾਮ = ਛਾਂ।

SikhNet (Spanish)en el Nombre encontrarás frescura.

ਜਹਾ ਤ੍ਰਿਖਾ; ਮਨ ਤੁਝੁ ਆਕਰਖੈ ॥

jahaa trikhaa; man tujh aakarakhai |

Sant Singh KhalsaWhere thirst, O my mind, torments you to cry out,
Manmohan SinghWhere, O man, thirst sucks out thy breath,
Manmohan Singh (Punjabi)ਜਿਥੇ ਹੇ ਬੰਦੇ! ਤਰੇਹ ਤੇਰਾ ਸਾਹ ਖਿੱਚਦੀ ਹੈ,
Fareedkot Teekaਹੇ ਮਨ! ਜਹਾਂ ਤੁਝ ਕੌ ਤ੍ਰਿਖਾ (ਆਕਰਖੈ) ਖੈਚੇਗੀ, ਭਾਵ ਦੁਖ ਦੇਵੇਗੀ॥
Prof. Sahib Singh(ਹੇ ਜੀਵ!) ਜਿਥੇ (ਮਾਇਆ ਦੀ) ਤ੍ਰਿਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ,

ਪਦ ਅਰਥ ਤ੍ਰਿਖਾ = ਤ੍ਰਿਹ। ਆਕਰਖੈ = ਖਿੱਚਦੀ ਹੈ, ਘਬਰਾਹਟ ਪਾਉਂਦੀ ਹੈ। ਤੁਝੁ = ਤੈਨੂੰ।

SikhNet (Spanish)En el vacío de la nada, consumido por la sed de la ausencia,

ਤਹ ਨਾਨਕ; ਹਰਿ ਹਰਿ ਅੰਮ੍ਰਿਤੁ ਬਰਖੈ ॥੪॥

teh naanak; har har amrit barakhai |4|

Sant Singh Khalsathere, O Nanak, the Ambrosial Name, Har, Har, shall rain down upon you. ||4||
Manmohan Singhthere, Nanak God's Name's Nectar shall rain on thee.
Manmohan Singh (Punjabi)ਉਥੇ ਵਾਹਿਗੁਰੂ ਦੇ ਨਾਮ ਦਾ ਆਬਿ-ਹਿਯਾਤ ਤੇਰੇ ਉਤੇ ਵਰਸੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਹਾਂ ਹਰੀ ਕਾ ਨਾਮ ਹੀ ਹਰਿ ਪ੍ਰਕਾਰ ਤੁਝ ਪਰ ਅੰਮ੍ਰਿਤ ਰੂਪ ਹੋ ਕਰ ਬਰਸੇਗਾ॥੪॥
Prof. Sahib Singhਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ) ॥੪॥

ਪਦ ਅਰਥ ਬਰਖੈ = ਵਰਸਦਾ ਹੈ ॥੪॥

SikhNet (Spanish)las gotas del Néctar caerán como bálsamo en tu ser. (4)
Shabad Guru Arjan Dev Ji Raag Gauree Ang 264

ਭਗਤ ਜਨਾ ਕੀ; ਬਰਤਨਿ ਨਾਮੁ ॥

bhagat janaa kee; baratan naam |

Sant Singh KhalsaUnto the devotee, the Naam is an article of daily use.
Manmohan SinghWith the devotees God's Name is an article of every day use.
Manmohan Singh (Punjabi)ਵਾਹਿਗੁਰੂ ਦਾ ਨਾਮ ਅਨੁਰਾਗੀਆਂ ਦੇ ਰੋਜ਼ ਦੀ ਵਰਤੋਂ ਦੀ ਸ਼ੈ ਹੈ।
Fareedkot Teekaਪਰਮੇਸ੍ਵਰ ਕੇ ਭਗਤ ਜਨੋਂ ਕੀ ਨਾਮ ਹੀ ਵਰਤਨੇ ਕੌ ਸਮਗ੍ਰੀ ਹੈ॥
Prof. Sahib Singhਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ,

ਪਦ ਅਰਥ ਬਰਤਨਿ = ਵਰਤੋਂ, ਉਹ ਚੀਜ਼ ਜੋ ਹਰ ਵੇਲੇ ਲੋੜੀਂਦੀ ਹੈ, ਹੱਥ-ਠੋਕਾ।

SikhNet (Spanish)El Nombre es un Recurso permanente para el Gurmukj,

ਸੰਤ ਜਨਾ ਕੈ; ਮਨਿ ਬਿਸ੍ਰਾਮੁ ॥

sant janaa kai; man bisraam |

Sant Singh KhalsaThe minds of the humble Saints are at peace.
Manmohan SinghIt gives peace to the hearts of holy persons.
Manmohan Singh (Punjabi)ਨੇਕ ਪੁਰਸ਼ਾਂ ਦੇ ਦਿਲਾਂ ਨੂੰ ਇਹ ਆਰਾਮ ਦਿੰਦਾ ਹੈ।
Fareedkot Teekaਸੰਤ ਜਨੋ ਕੇ ਮਨ ਮੇਂ ਨਾਮ ਕਾ ਹੀ (ਬਿਸ੍ਰਾਮੁ) ਨਿਵਾਸ ਵਾ ਅਰਾਮ ਹੈ॥
Prof. Sahib Singhਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)las mentes de los Santos humildes están en paz.

ਹਰਿ ਕਾ ਨਾਮੁ; ਦਾਸ ਕੀ ਓਟ ॥

har kaa naam; daas kee ott |

Sant Singh KhalsaThe Name of the Lord is the Support of His servants.
Manmohan SinghGod's Name is support of His slave.
Manmohan Singh (Punjabi)ਰੱਬ ਦਾ ਨਾਮ ਉਸ ਦੇ ਗੋਲੇ ਦਾ ਆਸਰਾ ਹੈ।
Fareedkot Teekaਹਰੀ ਕਾ ਨਾਮ ਦਾਸੋਂ ਕੀ (ਓਟ) ਭਾਵ ਆਸਰਾ ਹੈ॥
Prof. Sahib Singhਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ,

ਪਦ ਅਰਥ ਓਟ = ਆਸਰਾ।

SikhNet (Spanish)El nombre del Señor es sostén para sus sirvientes.

ਹਰਿ ਕੈ ਨਾਮਿ; ਉਧਰੇ ਜਨ ਕੋਟਿ ॥

har kai naam; udhare jan kott |

Sant Singh KhalsaBy the Name of the Lord, millions have been saved.
Manmohan SinghBy God's Name, millions of men have been saved.
Manmohan Singh (Punjabi)ਵਾਹਿਗੁਰੂ ਦੇ ਨਾਮ ਦੁਆਰਾ ਕ੍ਰੋੜਾਂ ਹੀ ਇਨਸਾਨ ਪਾਰ ਉਤਰ ਗਏ ਹਨ।
Fareedkot Teekaਹਰੀ ਕੇ ਨਾਮ ਸਿਮਰਨ ਸੇ ਕ੍ਰੋੜੋਂ ਜਨ ਉਧਰੇ ਹੈਂ ਵਾ ਉਧਰਤੇ ਹੈਂ॥
Prof. Sahib Singhਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ।

ਪਦ ਅਰਥ ਹਰਿ ਕੈ ਨਾਮਿ = ਪ੍ਰਭੂ ਦੇ ਨਾਮ ਦੀ ਰਾਹੀਂ। ਜਨ = ਮਨੁੱਖ।

SikhNet (Spanish)Mediante nombre del Señor millones han sido salvos.

ਹਰਿ ਜਸੁ ਕਰਤ; ਸੰਤ ਦਿਨੁ ਰਾਤਿ ॥

har jas karat; sant din raat |

Sant Singh KhalsaThe Saints chant the Praises of the Lord, day and night.
Manmohan SinghThe Saints utter God's praise day and night.
Manmohan Singh (Punjabi)ਸਾਧੂ ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦੇ ਹਨ।
Fareedkot Teekaਇਸੀ ਤੇ ਸੰਤ ਦਿਨੇ ਰਾਤ ਹਰੀ ਕਾ ਜਸੁ ਕਰਤੇ ਹੈਂ॥
Prof. Sahib Singhਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ,

ਪਦ ਅਰਥ ਹਰਿ ਜਸੁ = ਹਰੀ ਦੀ ਸਿਫ਼ਤਿ, ਪ੍ਰਭੂ ਦੀ ਵਡਿਆਈ।

SikhNet (Spanish)Los Santos pasan sus días y noches alabando al Señor

ਹਰਿ ਹਰਿ ਅਉਖਧੁ; ਸਾਧ ਕਮਾਤਿ ॥

har har aaukhadh; saadh kamaat |

Sant Singh KhalsaHar, Har - the Lord's Name - the Holy use it as their healing medicine.
Manmohan SinghThe Saints use God's Name as the medicine.
Manmohan Singh (Punjabi)ਸੰਤ ਵਾਹਿਗੁਰੂ ਦੇ ਨਾਮ ਨੂੰ ਆਪਣੀ ਦਵਾਈ ਵਜੋਂ ਵਰਤਦੇ ਹਨ।
Fareedkot Teekaਔਰ ਹਰਿ ਹਰਿ ਨਾਮ ਜਾਪ ਰੂਪ ਔਖਧੀ ਸੰਤ ਜਨ ਕਮਾਵਤੇ ਹੈਂ॥
Prof. Sahib Singhਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ)।

ਪਦ ਅਰਥ ਅਉਖਧੁ = ਦਵਾਈ, ਦਾਰੂ। ਕਮਾਤਿ = ਕਮਾਉਂਦੇ ਹਨ, ਹਾਸਲ ਕਰਦੇ ਹਨ।

SikhNet (Spanish)y en el Divino Nombre encuentran el alivio a todo mal.

ਹਰਿ ਜਨ ਕੈ; ਹਰਿ ਨਾਮੁ ਨਿਧਾਨੁ ॥

har jan kai; har naam nidhaan |

Sant Singh KhalsaThe Lord's Name is the treasure of the Lord's servant.
Manmohan SinghOf God's servant, God's Name is the treasure.
Manmohan Singh (Punjabi)ਰੱਬ ਦੇ ਨੌਕਰ ਦਾ, ਰੱਬ ਦਾ ਨਾਮ ਖਜਾਨਾ ਹੈ।
Fareedkot Teekaਹਰੀ ਜਨੋਂ ਕੇ ਰਿਦੇ ਮੇਂ ਹਰੀ ਕਾ ਨਾਮ ਹੀ (ਨਿਧਾਨੁ) ਖਜਾਨਾ ਹੈ॥
Prof. Sahib Singhਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ,

ਪਦ ਅਰਥ ਹਰਿ ਜਨ ਕੈ = ਪ੍ਰਭੂ ਦੇ ਸੇਵਕ ਦੇ (ਪਾਸ)। ਨਿਧਾਨੁ = ਖ਼ਜ਼ਾਨਾ।

SikhNet (Spanish)para ellos el Naam tiene Supremo Valor.

ਪਾਰਬ੍ਰਹਮਿ; ਜਨ ਕੀਨੋ ਦਾਨ ॥

paarabraham; jan keeno daan |

Sant Singh KhalsaThe Supreme Lord God has blessed His humble servant with this gift.
Manmohan SinghThe Supreme Lord has given it as gift to him.
Manmohan Singh (Punjabi)ਪਰਮ ਪ੍ਰਭੂ ਨੇ ਉਸ ਨੂੰ ਇਹ ਦਾਤ ਵਜੋਂ ਦਿੱਤਾ ਹੈ।
Fareedkot Teekaਸੋ ਖਜਾਨਾ ਪਾਰਬ੍ਰਹਮ ਨੇ ਆਪ ਹੀ ਅਪਨੇ (ਜਨ) ਦਾਸੋਂ ਕੋ ਦਾਨ ਕੀਆ ਹੈ॥
Prof. Sahib Singhਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ।

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ, ਪ੍ਰਭੂ ਨੇ। ਕੀਨੋ = ਕੀਤਾ ਹੈ। ਜਨ = ਜਨਾਂ ਨੂੰ, ਆਪਣੇ ਸੇਵਕਾਂ ਨੂੰ।

SikhNet (Spanish)Aquéllos que han sido bendecidos con la experiencia del Nombre pertenecen a Dios,

ਮਨ ਤਨ ਰੰਗਿ; ਰਤੇ ਰੰਗ ਏਕੈ ॥

man tan rang; rate rang ekai |

Sant Singh KhalsaMind and body are imbued with ecstasy in the Love of the One Lord.
Manmohan SinghThe Saints' mind and body are imbued with the bliss of One Lord's Love.
Manmohan Singh (Punjabi)ਸਾਧੂ ਦੀ ਆਤਮਾ ਤੇ ਦੇਹਿ ਇਕ ਪ੍ਰਭੂ ਦੀ ਪ੍ਰੀਤ ਦੀ ਖੁਸ਼ੀ ਨਾਲ ਰੰਗੇ ਹੋਏ ਹਨ।
Fareedkot Teekaਵਹੁ ਸੰਤ ਮਨ ਤਨ ਕੇ (ਰੰਗਿ) ਪ੍ਰੇਮ ਕਰ ਕੇ ਏਕ ਪਰਮੇਸ੍ਵਰ ਕੇ (ਰੰਗ) ਅਨੰਦ ਮੇਂ ਰਤੇ ਹੈਂ॥
Prof. Sahib Singhਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ;

ਪਦ ਅਰਥ ਰੰਗ = ਪਿਆਰ।

SikhNet (Spanish)Y estando su ser inundado de Amor al Señor, abren su mente a la Divina Sabiduría.

ਨਾਨਕ. ਜਨ ਕੈ; ਬਿਰਤਿ ਬਿਬੇਕੈ ॥੫॥

naanak. jan kai; birat bibekai |5|

Sant Singh KhalsaO Nanak, careful and discerning understanding is the way of the Lord's humble servant. ||5||
Manmohan SinghNanak Divine knowledge is the livelihood of God's slave.
Manmohan Singh (Punjabi)ਨਾਨਕ, ਬ੍ਰਹਿਮ ਗਿਆਤ ਵਾਹਿਗੁਰੂ ਦੇ ਗੋਲੇ ਦੀ ਉਪਜੀਵਕਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਤਿਨ ਸੰਤ ਜਨੋਂ ਕੀ ਬ੍ਰਿਤੀ ਵਿਵੇਕ ਵਾਲੀ ਭਈ ਹੈ, ਵਾ ਤਿਨ ਕੇ ਰਿਦੇ ਮੇਂ ਮੁਖ੍ਯ ਸਾਧਨ (ਬਿਰਤਿ) ਵਈਰਾਗ ਔਰ ਵਿਵੇਕ ਹੈ। ਭਾਵ ਦੇਵੀ ਸੰਪਤੀ ਗੁਣੋਂ ਕੇ ਸਹਿਤ ਹੈ, ਵਾ ਬਿਬੇਕ ਹੀ ਉਪਜੀਵਕਾ ਹੈ॥੫॥
Prof. Sahib Singhਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ ॥੫॥

ਪਦ ਅਰਥ ਬਿਰਤਿ = ਸੁਭਾਉ, ਰੁਚੀ। ਬਿਬੇਕੈ = ਪਰਖ, ਵਿਚਾਰ। ਬਿਰਤਿ ਬਿਬੇਕੈ = ਚੰਗੇ ਮੰਦੇ ਦੀ ਪਰਖ ਕਰਨ ਦਾ ਸੁਭਾਉ ॥੫॥

SikhNet (Spanish)Oh Nanak , conocimiento cuidadoso y discernido es el camino del humilde sirviente del Señor. (5)
Shabad Guru Arjan Dev Ji Raag Gauree Ang 264 - 265

ਹਰਿ ਕਾ ਨਾਮੁ; ਜਨ ਕਉ ਮੁਕਤਿ ਜੁਗਤਿ ॥

har kaa naam; jan kau mukat jugat |

Sant Singh KhalsaThe Name of the Lord is the path of liberation for His humble servants.
Manmohan SinghGod's Name is the way of salvation to His slave.
Manmohan Singh (Punjabi)ਵਾਹਿਗੁਰੂ ਦਾ ਨਾਮ ਉਸ ਦੇ ਗੋਲੇ ਲਈ ਕਲਿਆਣ ਦਾ ਰਸਤਾ ਹੈ।
Fareedkot Teekaਤਿਨ ਸੰਤ ਜਨੋਂ ਕੌ ਹਰੀ ਕਾ ਨਾਮ ਹੀ ਮੁਕਤੀ ਹੈ, (ਜੁਗਤਿ) ਜੋੜਨੇ ਹਾਰ ਅਰਥਾਤ ਪ੍ਰਾਪਤ ਕਰਨੇ ਵਾਲਾ ਹੈ॥
Prof. Sahib Singhਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ,

ਪਦ ਅਰਥ ਜਨ ਕਉ = ਭਗਤ ਜਨਾਂ ਵਾਸਤੇ। ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਛੁਟਕਾਰਾ। ਜੁਗਤਿ = ਤਰੀਕਾ, ਵਸੀਲਾ।

SikhNet (Spanish)El nombre del Señor es el camino a la liberación de Sus humildes sirvientes.

ਹਰਿ ਕੈ ਨਾਮਿ; ਜਨ ਕਉ ਤ੍ਰਿਪਤਿ ਭੁਗਤਿ ॥

har kai naam; jan kau tripat bhugat |

Sant Singh KhalsaWith the food of the Name of the Lord, His servants are satisfied.
Manmohan SinghGod's servant is satisfied with the food of His Name.
Manmohan Singh (Punjabi)ਰੱਬ ਦਾ ਗੋਲਾ ਉਸ ਦੇ ਨਾਮ ਦੇ ਭੋਜਨ ਨਾਲ ਰੱਜ ਜਾਂਦਾ ਹੈ।
Fareedkot Teekaਹਰੀ ਕੇ ਨਾਮ ਸੇ ਹੀ ਜਨੋ ਕੋ ਭੋਗੋਂ ਸੇ ਤ੍ਰਿਪਤੀ ਹੋਤੀ ਹੈ॥
Prof. Sahib Singh(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ।

ਪਦ ਅਰਥ ਤ੍ਰਿਪਤਿ = ਰਜੇਵਾਂ, ਤਸੱਲੀ। ਭੁਗਤਿ = (ਮਾਇਕ) ਭੋਗ।

SikhNet (Spanish)El Nombre de Dios es alimento y bebida para Sus Devotos,

ਹਰਿ ਕਾ ਨਾਮੁ; ਜਨ ਕਾ ਰੂਪ ਰੰਗੁ ॥

har kaa naam; jan kaa roop rang |

Sant Singh KhalsaThe Name of the Lord is the beauty and delight of His servants.
Manmohan SinghGod's Name is his serf's beauty and delight.
Manmohan Singh (Punjabi)ਰੱਬ ਦਾ ਨਾਮ ਉਸ ਦੇ ਗੋਲੇ ਦੀ ਸੁੰਦਰਤਾ ਅਤੇ ਖੁਸ਼ੀ ਹੈ।
Fareedkot Teeka(ਜਨ) ਦਾਸੋਂ ਕਾ ਹਰੀ ਨਾਮ ਹੀ ਸੁੰਦਰ ਰੂਪ ਰੰਗ ਹੈ॥
Prof. Sahib Singhਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ,

ਪਦ ਅਰਥ ਰੂਪ ਰੰਗੁ = ਸੁਹਣੱਪ।

SikhNet (Spanish)El nombre del señor es la belleza e inspiración de sus sirvientes.

ਹਰਿ ਨਾਮੁ ਜਪਤ; ਕਬ. ਪਰੈ ਨ ਭੰਗੁ ॥

har naam japat; kab. parai na bhang |

Sant Singh KhalsaChanting the Lord's Name, one is never blocked by obstacles.
Manmohan SinghBy uttering God's Name, obstacle never befall the man.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਦਮੀ ਨੂੰ ਕਦਾਚਿੱਤ ਰੁਕਾਵਟ ਨਹੀਂ ਪੈਦੀ।
Fareedkot Teekaਹਰੀ ਕਾ ਨਾਮ ਜਪਤਿਆਂ ਹੋਇਆਂ ਤਿਨ ਕੌ ਕੋਈ (ਭੰਗੁ) ਵਿਘਨ, ਵਾ ਭੇਦ ਅਰਥਾਤ ਫਰਕ ਨਹੀਂ ਪੜਤਾ ਹੈ॥
Prof. Sahib Singhਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ।

ਪਦ ਅਰਥ ਭੰਗੁ = ਵਿਘਨ।

SikhNet (Spanish)es el Camino de la vida y la Liberación del Alma.

ਹਰਿ ਕਾ ਨਾਮੁ; ਜਨ ਕੀ ਵਡਿਆਈ ॥

har kaa naam; jan kee vaddiaaee |

Sant Singh KhalsaThe Name of the Lord is the glorious greatness of His servants.
Manmohan SinghGod's Name is his serf's glory.
Manmohan Singh (Punjabi)ਰੱਬ ਦਾ ਨਾਮ ਉਸ ਦੇ ਨਫਰ ਦੀ ਪਤਿ ਆਬਰੂ ਹੈ।
Fareedkot Teekaਜਨੋਂ ਕੌ ਹਰੀ ਕੇ ਨਾਮ ਕੀ ਹੀ ਵਡਿਆਈ ਪ੍ਰਾਪਤਿ ਭਈ ਹੈ॥
Prof. Sahib Singhਪ੍ਰਭੂ ਦਾ ਨਾਮ (ਹੀ) ਭਗਤ ਦੀ ਪਤ-ਇੱਜ਼ਤ ਹੈ,

ਪਦ ਅਰਥ ਵਡਿਆਈ = ਇੱਜ਼ਤ।

SikhNet (Spanish)El amante de Dios irradia la Belleza y la Gracia de su Señor e inmerso en el Nombre,

ਹਰਿ ਕੈ ਨਾਮਿ; ਜਨ ਸੋਭਾ ਪਾਈ ॥

har kai naam; jan sobhaa paaee |

Sant Singh KhalsaThrough the Name of the Lord, His servants obtain honor.
Manmohan SinghThrough God's Name his servant obtains honour.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਰਾਹੀਂ ਉਸ ਦਾ ਸੇਵਕ ਨੂੰ ਇੱਜ਼ਤ ਪਰਾਪਤ ਹੁੰਦੀ ਹੈ।
Fareedkot Teekaਤਿਸੀ ਤੇ ਤਿਨ ਜਨੋਂ ਨੇ ਹਰੀ ਕੇ ਨਾਮ ਸੇ ਲੋਕ ਪ੍ਰਲੋਕ ਮੇਂ ਸੋਭਾ ਪਾਈ ਹੈ॥
Prof. Sahib Singh(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ (ਹੀ) ਭਗਤਾਂ ਨੇ (ਜਗਤ ਵਿਚ) ਨਾਮਣਾ ਪਾਇਆ ਹੈ।

ਪਦ ਅਰਥ ਜਨ = (ਭਗਤ) ਜਨਾਂ ਨੇ।

SikhNet (Spanish)mediante su nombre sus sirvientes obtienen honor.

ਹਰਿ ਕਾ ਨਾਮੁ; ਜਨ ਕਉ ਭੋਗ ਜੋਗ ॥

har kaa naam; jan kau bhog jog |

Sant Singh KhalsaThe Name of the Lord is the enjoyment and Yoga of His servants.
Manmohan SinghGod's Name is the enjoyment of yog method for his serf.
Manmohan Singh (Punjabi)ਵਾਹਿਗੁਰੂ ਦਾ ਨਾਮ ਉਸ ਦੇ ਨਫ਼ਰ ਲਈ ਯੋਗ ਮਾਰਗ ਦਾ ਅਨੰਦ ਲੈਣਾ ਹੈ।
Fareedkot Teekaਜਨੋਂ ਕੋ ਹਰੀ ਕਾ ਨਾਮ ਹੀ ਭੋਗ ਔ ਜੋਗ ਦੇਣੇ ਹਾਰਾ ਹੈ॥
Prof. Sahib Singh(ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ,
SikhNet (Spanish)El Nombre del Señor le brinda Honores;

ਹਰਿ ਨਾਮੁ ਜਪਤ; ਕਛੁ ਨਾਹਿ ਬਿਓਗੁ ॥

har naam japat; kachh naeh biog |

Sant Singh KhalsaChanting the Lord's Name, there is no separation from Him.
Manmohan SinghBy uttering God's Name, there is no separation from Him.
Manmohan Singh (Punjabi)ਵਾਹਿਗੁਰੂ ਦਾ ਨਾਮ ਉਚਾਰਨ ਕਰਨ ਦੁਆਰਾ ਉਸ ਨਾਲੋਂ ਕੋਈ ਵਿਛੋੜਾ ਨਹੀਂ ਹੁੰਦਾ।
Fareedkot Teekaਹਰੀ ਕਾ ਨਾਮ ਜਪਤਿਆਂ ਹੋਇਆਂ ਤਿਨ ਕੋ (ਕੁਛ) ਥੋੜੇ ਮਾਤ੍ਰ ਭੀ ਹਰੀ ਸੇ (ਬਿਓਗੁ) ਵਿਛੋੜਾ ਨਹੀਂ ਹੋਤਾ ਹੈ॥
Prof. Sahib Singhਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ।

ਪਦ ਅਰਥ ਬਿਓਗੁ = ਵਿਛੋੜਾ, ਕਲੇਸ਼, ਦੁੱਖ।

SikhNet (Spanish)por el Nombre participa en la Grandeza de Dios Mismo.

ਜਨੁ ਰਾਤਾ; ਹਰਿ ਨਾਮ ਕੀ ਸੇਵਾ ॥

jan raataa; har naam kee sevaa |

Sant Singh KhalsaHis servants are imbued with the service of the Lord's Name.
Manmohan SinghGod's slave is imbued with His Name's service.
Manmohan Singh (Punjabi)ਰੱਬ ਦਾ ਗੋਲਾ ਉਸ ਦੇ ਨਾਮ ਦੀ ਟਹਿਲ ਨਾਲ ਰੰਗਿਆ ਹੋਇਆ ਹੈ।
Fareedkot Teekaਜੋ ਜਨ ਇਸ ਪ੍ਰਕਾਰ ਹਰੀ ਨਾਮ ਕੀ ਸੇਵਾ ਮੇਂ ਰਾਤਾ ਹੈ॥
Prof. Sahib Singh(ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ;

ਪਦ ਅਰਥ ਰਾਤਾ = ਰੱਤਾ ਹੋਇਆ, ਭਿੱਜਿਆ ਹੋਇਆ, ਮਸਤ।

SikhNet (Spanish)sus sirvientes son bendecidos con los servicios del nombre de Dios.

ਨਾਨਕ ਪੂਜੈ; ਹਰਿ ਹਰਿ ਦੇਵਾ ॥੬॥

naanak poojai; har har devaa |6|

Sant Singh KhalsaO Nanak, worship the Lord, the Lord Divine, Har, Har. ||6||
Manmohan SinghNanak worship the Bright Lord God.
Manmohan Singh (Punjabi)ਨਾਨਕ ਉਜਲੇ ਵਾਹਿਗੁਰੂ ਸੁਆਮੀ ਦੀ ਉਪਾਸਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨੇ (ਹਰਿ) ਬਿਸ਼ਨ ਔ (ਹਰਿ) ਸ਼ਿਵਜੀ ਆਦਿ ਸਰਬ ਦੇਵਤਿਓਂ ਕਾ ਪੂਜਨ ਕਰ ਲੀਆ ਹੈ, ਵਾ ਤਿਸ ਪ੍ਰਕਾਰ ਸਰੂਪ ਕੋ ਹਰਿ ਪ੍ਰਕਾਰ ਸੇ (ਹਰਿ) ਦੇਵਤਾ ਪੂਜਤੇ ਹੈਂ॥੬॥
Prof. Sahib Singhਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ ॥੬॥

ਪਦ ਅਰਥ ਦੇਵਾ = ਦੇਵ, ਚਾਨਣ-ਰੂਪ ਪ੍ਰਭੂ ॥੬॥

SikhNet (Spanish)y no vuelve a sufrir de soledad, porque es absorbido en la Unión con su Señor. (6)
Shabad Guru Arjan Dev Ji Raag Gauree Ang 265

ਹਰਿ ਹਰਿ ਜਨ ਕੈ; ਮਾਲੁ ਖਜੀਨਾ ॥

har har jan kai; maal khajeenaa |

Sant Singh KhalsaThe Lord's Name, Har, Har, is the treasure of wealth of His servants.
Manmohan SinghGod's Name is the treasure of wealth to His slave.
Manmohan Singh (Punjabi)ਰੱਬ ਦਾ ਨਾਮ ਉਸ ਦੇ ਗੋਲੇ ਲਈ ਦੌਲਤ ਦਾ ਖ਼ਜ਼ਾਨਾ ਹੈ।
Fareedkot Teekaਤਿਨ ਹਰੀ ਜਨੋਂ ਕੇ ਰਿਦੇ ਮੇਂ ਹਰੀ ਕਾ ਨਾਮ ਹੀ ਹਰ ਪ੍ਰਕਾਰ ਮਾਲ ਔ ਖਜਾਨਾ ਹੈ॥
Prof. Sahib Singhਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ,

ਪਦ ਅਰਥ ਜਨ ਕੈ = ਭਗਤ ਦੇ (ਹਿਰਦੇ ਵਿਚ), ਭਗਤ ਵਾਸਤੇ। ਖਜੀਨਾ = ਖ਼ਜ਼ਾਨਾ, ਧਨ।

SikhNet (Spanish)El más Hermoso Tesoro para el Gurmukj es el Nombre de Dios,

ਹਰਿ ਧਨੁ ਜਨ ਕਉ; ਆਪਿ ਪ੍ਰਭਿ ਦੀਨਾ ॥

har dhan jan kau; aap prabh deenaa |

Sant Singh KhalsaThe treasure of the Lord has been bestowed on His servants by God Himself.
Manmohan SinghThe wealth of God's Name the Lord Himself has given to His serf.
Manmohan Singh (Punjabi)ਰੱਬ ਦੇ ਨਾਮ ਦਾ ਪਦਾਰਥ ਸਾਈਂ ਨੇ ਖੁਦ ਆਪਣੇ ਗੁਮਾਸ਼ਤੇ ਨੂੰ ਦਿੱਤਾ ਹੈ।
Fareedkot Teekaਸੋ ਹਰਿ ਨਾਮ ਧਨ ਅਪਨੇ ਦਾਸੋਂ ਕੌ ਪ੍ਰਭੂ ਨੇ ਆਪ ਹੀ ਦੀਆ ਹੈ॥
Prof. Sahib Singhਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ।

ਪਦ ਅਰਥ ਆਪ ਪ੍ਰਭਿ = ਪ੍ਰਭੂ ਨੇ ਆਪ।

SikhNet (Spanish)Don otorgado por la Soberana Voluntad de su Señor.

ਹਰਿ ਹਰਿ ਜਨ ਕੈ; ਓਟ ਸਤਾਣੀ ॥

har har jan kai; ott sataanee |

Sant Singh KhalsaThe Lord, Har, Har is the All-powerful Protection of His servants.
Manmohan SinghGod's Name is the powerful protection of His servant.
Manmohan Singh (Punjabi)ਵਾਹਿਗੁਰੂ ਦਾ ਨਾਮ ਉਸ ਦੇ ਨੌਕਰ ਦੀ ਇਕ ਜ਼ਬਰਦਸਤ ਪਨਾਹ ਹੈ।
Fareedkot Teekaਜਨੋਂ ਕੋ ਹਰਿ ਹਰਿ ਨਾਮ ਹੀ (ਸਤਾਣੀ) ਸਹਤ ਬਲ ਕੇ ਓਟ, ਭਾਵ ਆਸਰਾ ਹੈ॥
Prof. Sahib Singhਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ,

ਪਦ ਅਰਥ ਸਤਾਣੀ = ਤਾਣ ਵਾਲੀ, ਬਲਵਾਨ, ਤਕੜੀ।

SikhNet (Spanish)El Naam es para él un Santuario

ਹਰਿ ਪ੍ਰਤਾਪਿ; ਜਨ ਅਵਰ ਨ ਜਾਣੀ ॥

har prataap; jan avar na jaanee |

Sant Singh KhalsaHis servants know no other than the Lord's Magnificence.
Manmohan SinghGod's servant knows naught but God's glory.
Manmohan Singh (Punjabi)ਰੱਬ ਦਾ ਸੇਵਕ ਰੱਬ ਦੇ ਤਪ ਤੇਜ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਉਨ ਜਨੋਂ ਨੇ ਹਰੀ ਕੇ ਪ੍ਰਤਾਪ ਸੇ ਬਿਨਾਂ ਔਰ ਕਿਸੀ ਕੀ ਸ਼ਕਤੀ ਨਹੀਂ ਜਾਣੀ ਹੈ॥
Prof. Sahib Singhਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ।

ਪਦ ਅਰਥ ਹਰਿ ਪ੍ਰਤਾਪਿ = ਪ੍ਰਭੂ ਦੇ ਪ੍ਰਤਾਪ ਨਾਲ। ਅਵਰ = (ਕੋਈ) ਹੋਰ (ਓਟ)।

SikhNet (Spanish)y por inefable Gracia, no siente necesidad de ningún otro.

ਓਤਿ ਪੋਤਿ; ਜਨ ਹਰਿ ਰਸਿ ਰਾਤੇ ॥

ot pot; jan har ras raate |

Sant Singh KhalsaThrough and through, His servants are imbued with the Lord's Love.
Manmohan SinghLike warp and woof, God's slave is imbued with God's Love.
Manmohan Singh (Punjabi)ਤਾਣੇ ਪੇਟੇ ਦੀ ਮਾਨਿੰਦ, ਰੱਬ ਦਾ ਗੋਲਾ ਰੱਬ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਜੋ ਹਰਿ ਜਨ ਹਰੀ ਕੇ ਰਸ ਮੇਂ (ਓਤਿ ਪੋਤਿ) ਤਾਣੇ ਪੇਟੇ ਵਤ ਹੋ ਕਰ ਰਾਤੇ ਹੈਂ, ਭਾਵ ਸੇ ਅਭੇਦ ਹੂਏ ਹੈਂ॥
Prof. Sahib Singhਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ,

ਪਦ ਅਰਥ ਓਤਿ ਪੋਤਿ = {Skt. ओत प्रोत = Sewn crosswise and lengthwise, extending in all directions} ਤਾਣੇ ਪੇਟੇ ਵਾਂਗ, ਭਾਵ, ਪੂਰੇ ਤੌਰ ਤੇ ਹਰ ਪਾਸਿਓਂ। ਰਸਿ = ਰਸ ਵਿਚ। ਰਾਤੇ = ਰੰਗੇ ਹੋਏ, ਭਿੱਜੇ ਹੋਏ।

SikhNet (Spanish)Inmerso en el Amor de Su Nombre

ਸੁੰਨ ਸਮਾਧਿ; ਨਾਮ ਰਸ ਮਾਤੇ ॥

sun samaadh; naam ras maate |

Sant Singh KhalsaIn deepest Samaadhi, they are intoxicated with the essence of the Naam.
Manmohan SinghIn profound meditation he is intoxicated with Name's essence.
Manmohan Singh (Punjabi)ਅਫੁਰ ਲਿਵ ਲੀਨਤਾ ਅੰਦਰ ਉਹ ਨਾਮ ਦੇ ਜੌਹਰ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਕਿਉਂਕਿ ਨਾਮ ਕੇ ਪ੍ਰੇਮ ਵਾ ਅਨੰਦ ਮੇਂ ਮਾਤੇ ਹੂਏ (ਸੁੰਨ) ਨਿਰਵਿਕਲਪ ਸਮਾਦੀ ਮੇਂ ਇਸਥਿਤ ਭਏ ਹੈਂ॥
Prof. Sahib Singh(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ।

ਪਦ ਅਰਥ ਸੁੰਨ = ਸੁੰਞ, ਜਿੱਥੇ ਕੁਝ ਭੀ ਨਾ ਹੋਵੇ। ਸੁੰਨ ਸਮਾਧਿ = (ਮਨ ਦਾ ਉਹ) ਟਿਕਾਉ ਜਿਸ ਵਿਚ ਕੋਈ ਭੀ ਫੁਰਨਾ ਨਾਹ ਹੋਵੇ। ਮਾਤੇ = ਮੱਤੇ ਹੋਏ।

SikhNet (Spanish)y en Unión con Él, permanece en Éxtasis.

ਆਠ ਪਹਰ; ਜਨੁ ਹਰਿ ਹਰਿ ਜਪੈ ॥

aatth pehar; jan har har japai |

Sant Singh KhalsaTwenty-four hours a day, His servants chant Har, Har.
Manmohan SinghDuring the eight watches of the day the man of God repeats God's Name.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਰੱਬ ਦਾ ਬੰਦਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੋ ਆਠੋਂ ਪਹਰ ਹਰਿ ਜਨ ਹਰਿ ਨਾਮ ਕੌ ਹੀ ਜਪਤਾ ਹੈ॥
Prof. Sahib Singh(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,
SikhNet (Spanish)Día y noche su mente está en Comunión con Dios;

ਹਰਿ ਕਾ ਭਗਤੁ ਪ੍ਰਗਟ; ਨਹੀ ਛਪੈ ॥

har kaa bhagat pragatt; nahee chhapai |

Sant Singh KhalsaThe devotees of the Lord are known and respected; they do not hide in secrecy.
Manmohan SinghThe Saint of God is distinguished and remains not obscure.
Manmohan Singh (Punjabi)ਵਾਹਿਗੁਰੂ ਦਾ ਸਾਧੂ ਉਘਾ ਹੁੰਦਾ ਹੈ ਅਤੇ ਲੁਕਿਆ ਹੋਇਆ ਨਹੀਂ ਰਹਿੰਦਾ।
Fareedkot Teekaਸੋ ਹਰੀ ਕਾ ਭਗਤੁ ਸੰਸਾਰ ਮੇਂ ਪ੍ਰਗਟ ਹੋ ਜਾਤਾ ਹੈ, ਛੁਪਤਾ ਨਹੀਂ ਹੈ॥
Prof. Sahib Singh(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ।
SikhNet (Spanish)la Gloria del Señor le es revelada

ਹਰਿ ਕੀ ਭਗਤਿ; ਮੁਕਤਿ ਬਹੁ ਕਰੇ ॥

har kee bhagat; mukat bahu kare |

Sant Singh KhalsaThrough devotion to the Lord, many have been liberated.
Manmohan SinghGod's devotional service confers salvation on many.
Manmohan Singh (Punjabi)ਰੱਬ ਦੀ ਪ੍ਰੇਮ-ਮਈ ਸੇਵਾ ਅਨੇਕਾਂ ਨੂੰ ਮੋਖਸ਼ ਪ੍ਰਦਾਨ ਕਰਦੀ ਹੈ।
Fareedkot Teekaਹਰੀ ਕੀ ਭਗਤੀ ਨੇ ਬਹੁਤ ਹੀ ਮੁਕਤ ਕਰੇ ਹੈਂ॥
Prof. Sahib Singhਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ;

ਪਦ ਅਰਥ ਬਹੁ = ਬਹੁਤਿਆਂ ਨੂੰ।

SikhNet (Spanish)y por el Divino Amor que brota de su ser, puede guiar a otros hacia la Luz.

ਨਾਨਕ ਜਨ ਸੰਗਿ; ਕੇਤੇ ਤਰੇ ॥੭॥

naanak jan sang; kete tare |7|

Sant Singh KhalsaO Nanak, along with His servants, many others are saved. ||7||
Manmohan SinghNanak with God's slave several are saved.
Manmohan Singh (Punjabi)ਨਾਨਕ ਵਾਹਿਗੁਰੂ ਦੇ ਗੋਲੇ ਨਾਲ ਕਿੰਨੇ ਹੀ ਪਾਰ ਉਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਹਰਿ ਭਗਤ ਜਨੋਂ ਕੇ ਸੰਗ ਲਗ ਕਰ ਕੇ ਕਿਤਨੇ ਹੀ ਸੰਸਾਰ ਸਿੰਧ ਸੇ ਤਰੇ ਹੈਂ, ਭਾਵ ਅਨੰਤ ਹੀ ਪਾਰ ਹੂਏ ਹੈਂ॥੭॥
Prof. Sahib Singhਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥

ਪਦ ਅਰਥ ਕੇਤੇ = ਕਈ ਜੀਵ ॥੭॥

SikhNet (Spanish)Oh Nanak , junto con sus sirvientes , muchos mas son salvos. (7)
Shabad Guru Arjan Dev Ji Raag Gauree Ang 265

ਪਾਰਜਾਤੁ ਇਹੁ; ਹਰਿ ਕੋ ਨਾਮ ॥

paarajaat ihu; har ko naam |

Sant Singh KhalsaThis Elysian Tree of miraculous powers is the Name of the Lord.
Manmohan SinghThis Name of God is the elysian tree.
Manmohan Singh (Punjabi)ਇਹ ਰੱਬ ਦਾ ਨਾਮ ਕਲਪ-ਬਿਰਛ ਹੈ।
Fareedkot Teekaਹੇ ਭਾਈ! ਇਹੁ ਹਰੀ ਕਾ ਨਾਮ ਹੀ (ਪਾਰਜਾਤੁ) ਕਲਪ ਬ੍ਰਿਛ ਰੂਪ ਹੈ॥
Prof. Sahib Singhਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ,

ਪਦ ਅਰਥ ਪਾਰਜਾਤੁ = ਸੁਰਗ ਦੇ ਪੰਜ ਰੁੱਖ। पचैते देवतरवो मंदारः पारिजातिकः ॥ संतानः कल्पवृक्षश्च पुंसि वा हरिचन्दनम् ॥ ਸੁਰਗ ਦੇ ਪੰਜ ਰੁੱਖਾਂ ਵਿਚੋਂ ਇਕ ਦਾ ਨਾਮ 'ਪਾਰਜਾਤ' ਹੈ, ਇਸ ਦੀ ਬਾਬਤ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇਹ ਹਰੇਕ ਮਨੋ-ਕਾਮਨਾ ਪੂਰੀ ਕਰਦਾ ਹੈ।

SikhNet (Spanish)El Nombre de Dios es el Árbol de Elíseo,

ਕਾਮਧੇਨ; ਹਰਿ ਹਰਿ ਗੁਣ ਗਾਮ ॥

kaamadhen; har har gun gaam |

Sant Singh KhalsaThe Khaamadhayn, the cow of miraculous powers, is the singing of the Glory of the Lord's Name, Har, Har.
Manmohan SinghThe singing of Lord God's praise is the cow of Gods.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਨਾ ਦੇਵਤਿਆਂ ਦੀ ਗਾਂ ਹੈ।
Fareedkot Teekaਔ ਹਰਿ ਹਰਿ ਕੇ ਗੁਣੋਂ ਕਾ ਗਾਵਣਾ ਹੀ ਕਾਮਧੇਨ ਰੂਪ ਹੈ, ਭਾਵ ਦਰਿਦ੍ਰ ਕੋ ਦੂਰ ਕਰ ਸਰਬ ਕਾਮਨਾ ਪੂਰਨ ਕਰਤਾ ਹੈ॥
Prof. Sahib Singhਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ।

ਪਦ ਅਰਥ ਕਾਮਧੇਨ = ਸੁਰਗ ਦੀ ਗਾਂ ਜੋ ਹਰੇਕ ਮਨੋ-ਕਾਮਨਾ ਪੂਰੀ ਕਰਦੀ ਹੈ। ਗਾਮ = ਗਾਉਣੇ।

SikhNet (Spanish)el Cuerno de la Abundancia, cantando las glorias del Señor , Har, Har.

ਸਭ ਤੇ ਊਤਮ; ਹਰਿ ਕੀ ਕਥਾ ॥

sabh te aootam; har kee kathaa |

Sant Singh KhalsaHighest of all is the Lord's Speech.
Manmohan SinghGod's discourse is the best of all.
Manmohan Singh (Punjabi)ਵਾਹਿਗੁਰੂ ਦੀ ਗਿਆਨ ਗੋਸ਼ਟ ਸਾਰਿਆਂ ਨਾਲੋ ਸ਼੍ਰੇਸ਼ਟ ਹੈ।
Fareedkot Teekaਸਭ ਸੇ ਉਤਮ ਹਰੀ ਕੀ ਕਥਾ ਹੈ॥
Prof. Sahib Singhਪ੍ਰਭੂ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ,
SikhNet (Spanish)Por encima de todo el mensaje del Señor.

ਨਾਮੁ ਸੁਨਤ; ਦਰਦ ਦੁਖ ਲਥਾ ॥

naam sunat; darad dukh lathaa |

Sant Singh KhalsaHearing the Naam, pain and sorrow are removed.
Manmohan SinghBy hearing the Name pain and sorrow are removed.
Manmohan Singh (Punjabi)ਨਾਮ ਨੂੰ ਸ੍ਰਵਣ ਕਰਨ ਦੁਆਰਾ ਪੀੜ ਤੇ ਗ਼ਮ ਦੂਰ ਹੋ ਜਾਂਦੇ ਹਨ।
Fareedkot Teekaਜਿਸ ਕਥਾ ਦ੍ਵਾਰੇ ਹਰੀ ਕਾ ਨਾਮ ਸੁਨਤਿਆਂ ਦੁਖ ਔਰ ਦਰਦ ਉਤਰ ਗ੍ਯਾ ਹੈ॥
Prof. Sahib Singh(ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ।
SikhNet (Spanish)Al escuchar al Naam el sufrimiento y dolor se desvanecen.

ਨਾਮ ਕੀ ਮਹਿਮਾ; ਸੰਤ ਰਿਦ ਵਸੈ ॥

naam kee mahimaa; sant rid vasai |

Sant Singh KhalsaThe Glory of the Naam abides in the hearts of His Saints.
Manmohan SinghThe praise of the Name abides within the mind of the saint.
Manmohan Singh (Punjabi)ਨਾਮ ਦੀ ਉਸਤਤੀ ਸਾਧੂ ਦੇ ਚਿੱਤ ਅੰਦਰ ਨਿਵਾਸ ਰਖਦੀ ਹੈ।
Fareedkot Teekaਨਾਮ ਕੀ ਮਹਿਮਾ ਸੰਤੋਂ ਕੇ ਰਿਦੇ ਮੇਂ ਵਸਤੀ ਹੈ॥
Prof. Sahib Singh(ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ,
SikhNet (Spanish)El Santo sabe como glorificar el Nombre,

ਸੰਤ ਪ੍ਰਤਾਪਿ; ਦੁਰਤੁ ਸਭੁ ਨਸੈ ॥

sant prataap; durat sabh nasai |

Sant Singh KhalsaBy the Saint's kind intervention, all guilt is dispelled.
Manmohan SinghBy saints' influence all the sin flees.
Manmohan Singh (Punjabi)ਸਾਧੂ ਦੇ ਤਪ ਤੇਜ ਦੁਆਰਾ ਸਾਰਾ ਪਾਪ ਦੌੜ ਜਾਂਦਾ ਹੈ।
Fareedkot Teekaਸੰਤੋਂ ਕੇ ਪ੍ਰਤਾਪ ਸੇ (ਦੁਰਤੁ) ਪਾਪੁ ਸਭੀ (ਨਸੈ) ਭਾਗ ਜਾਤੇ ਹੈਂ॥
Prof. Sahib Singh(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ।

ਪਦ ਅਰਥ ਦੁਰਤੁ = ਪਾਪ।

SikhNet (Spanish)por la Gracia de los Santos uno es liberado de la confusión.

ਸੰਤ ਕਾ ਸੰਗੁ; ਵਡਭਾਗੀ ਪਾਈਐ ॥

sant kaa sang; vaddabhaagee paaeeai |

Sant Singh KhalsaThe Society of the Saints is obtained by great good fortune.
Manmohan SinghThe society of saints is obtained through the greatest good luck.
Manmohan Singh (Punjabi)ਸਾਧਾਂ ਦੀ ਸੰਗਤ ਪਰਮ ਚੰਗੇ ਨਸੀਬਾਂ ਰਾਹੀਂ ਪਰਾਪਤ ਹੁੰਦੀ ਹੈ।
Fareedkot Teekaਪਰੰਤੂ ਸੰਤੋਂ ਕਾ ਸੰਗੁ ਵੱਡੇ ਭਾਗੋਂ ਕਰ ਕੇ ਪਾਈਤਾ ਹੈ॥
Prof. Sahib Singhਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤਿ ਮਿਲਦੀ ਹੈ,
SikhNet (Spanish)Bienaventurado aquél que encuentra a un Devoto de Dios,

ਸੰਤ ਕੀ ਸੇਵਾ; ਨਾਮੁ ਧਿਆਈਐ ॥

sant kee sevaa; naam dhiaaeeai |

Sant Singh KhalsaServing the Saint, one meditates on the Naam.
Manmohan SinghBy saints service the Name is meditated upon.
Manmohan Singh (Punjabi)ਸਾਧੂਆਂ ਦੀ ਟਹਿਲ ਦੁਆਰਾ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ।
Fareedkot Teekaਔਰੁ ਸੰਤੋਂ ਕੀ ਸੇਵਾ ਕਰ ਕੇ ਹੀ ਹਰੀ ਨਾਮ ਕੋ ਧਿਆਈਤਾ ਹੈ॥
Prof. Sahib Singh(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ।
SikhNet (Spanish)pues así aprenderá la práctica del Nombre.

ਨਾਮ ਤੁਲਿ; ਕਛੁ ਅਵਰੁ. ਨ ਹੋਇ ॥

naam tul; kachh avar. na hoe |

Sant Singh KhalsaThere is nothing equal to the Naam.
Manmohan SinghThere is nothing equal to God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਸ਼ੈ ਨਹੀਂ।
Fareedkot Teekaਇਸ ਨਾਮ ਜਾਪ ਕੇ ਤੁਲ ਕੁਛ ਔਰ ਕਰਮ ਨਹੀਂ ਹੋਤਾ ਹੈ॥
Prof. Sahib Singhਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ,

ਪਦ ਅਰਥ ਨਾਮ ਤੁਲਿ = ਨਾਮ ਦੇ ਬਰਾਬਰ।

SikhNet (Spanish)De entre incontables personas,

ਨਾਨਕ ਗੁਰਮੁਖਿ; ਨਾਮੁ ਪਾਵੈ ਜਨੁ ਕੋਇ ॥੮॥੨॥

naanak guramukh; naam paavai jan koe |8|2|

Sant Singh KhalsaO Nanak, rare are those, who, as Gurmukh, obtain the Naam. ||8||2||
Manmohan SinghNanak some rare person receives the Name, through the Guru.
Manmohan Singh (Punjabi)ਨਾਨਕ, ਕੋਈ ਵਿਰਲਾ ਪੁਰਸ਼ ਹੀ ਗੁਰਾਂ ਦੇ ਰਾਹੀਂ ਨਾਮ ਨੂੰ ਪਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਤਿਸ ਨਾਮ ਕੌ ਗੁਰੋਂ ਦ੍ਵਾਰੇ ਕੋਇਕ ਵਿਰਲਾ ਹੀ ਪਾਵਤਾ ਹੈ॥੮॥੨॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ॥੮॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਨੁ ਕੋਇ = ਕੋਈ ਵਿਰਲਾ ਮਨੁੱਖ ॥੮॥

SikhNet (Spanish)bienaventurada, mil veces es aquélla que concibe el Nombre. (8-2)
Shabad Guru Arjan Dev Ji Raag Gauree Ang 265

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਬਹੁ ਸਾਸਤ੍ਰ. ਬਹੁ ਸਿਮ੍ਰਿਤੀ; ਪੇਖੇ ਸਰਬ ਢਢੋਲਿ ॥

bahu saasatr. bahu simritee; pekhe sarab dtadtol |

Sant Singh KhalsaThe many Shaastras and the many Simritees - I have seen and searched through them all.
Manmohan SinghMany Shashtras and many Simirtis, have I seen and searched them all.
Manmohan Singh (Punjabi)ਬੜੇ ਸ਼ਾਸਤਰ ਅਤੇ ਘਣੀਆਂ ਹੀ ਸਿੰਮ੍ਰਤੀਆਂ ਮੈਂ ਵੇਖੀਆਂ ਹਨ ਅਤੇ ਉਨ੍ਹਾਂ ਸਾਰਿਆਂ ਦੀ ਖੋਜ ਭਾਲ ਕੀਤੀ ਹੈ।
Fareedkot Teekaਬਹੁਤ ਸਾਸਤ੍ਰ ਔ ਬਹੁਤ ਸੀ ਸਿੰਮ੍ਰਿਤੀਆਂ ਔਰ ਸਰਬ ਦੇਵ ਆਦਿ (ਢਢੋਲ) ਢੂੰਢ ਕਰ ਅਰਥਾਤ ਵਿਚਾਰ ਕਰ ਕੇ ਦੇਖੇ ਹੈਂ॥
Prof. Sahib Singhਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)

ਪਦ ਅਰਥ ਪੇਖੇ = ਵੇਖੇ ਹਨ। ਸਰਬ = ਸਾਰੇ। ਢਢੋਲਿ = ਢੂੰਡ ਕੇ, ਖੋਜ ਕੇ।

SikhNet (Spanish)Existen infinidad de textos sobre moral y religión. Habiendo estudiado a fondo todo lo que proponen,

ਪੂਜਸਿ ਨਾਹੀ. ਹਰਿ ਹਰੇ; ਨਾਨਕ ਨਾਮ ਅਮੋਲ ॥੧॥

poojas naahee. har hare; naanak naam amol |1|

Sant Singh KhalsaThey are not equal to Har, Haray - O Nanak, the Lord's Invaluable Name. ||1||
Manmohan SinghNanak they equal not Lord God's invaluable Name.
Manmohan Singh (Punjabi)ਨਾਨਕ, ਉਹ ਵਾਹਿਗੁਰੂ ਸੁਆਮੀ ਦੇ ਅਮੋਲਕ ਨਾਮ ਦੇ ਬਰਾਬਰ ਨਹੀਂ ਪੁਜਦੇ।
Fareedkot Teekaਪਰੰਤੂ ਨਰੋਂ ਕੇ ਹਰੇ ਕਰਨੇ ਹਾਰ ਹਰਿ ਨਾਮ ਕੇ ਤੁਲ ਕੋਈ ਨਹੀਂ (ਪੂਜਸਿ) ਪਹੁੰਚ ਸਕਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਹਰੀ ਕਾ ਨਾਮ ਹੀ ਅਮੋਲਕ ਰੂਪ ਹੈ॥੧॥
Prof. Sahib Singh(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥

ਪਦ ਅਰਥ ਪੂਜਸਿ ਨਾਹੀ = ਨਹੀਂ ਅੱਪੜਦੇ, ਬਰਾਬਰੀ ਨਹੀਂ ਕਰਦੇ। ਅਮੋਲ = ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਾਸਤ੍ਰ = {Skt. शास्त्र} ੧. ਧਾਰਮਿਕ ਪੁਸਤਕ। ੨. ਪਦਾਰਥ ਵਿੱਦਿਆ ਦੇ ਪੁਸਤਕ। ਸਿਮ੍ਰਿਤਿ = ਹਿੰਦੂ ਕੌਮ ਵਾਸਤੇ ਧਾਰਮਿਕ ਤੇ ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂ ਆਦਿਕ ਆਗੂਆਂ ਨੇ ਲਿਖੀਆਂ ॥੧॥

SikhNet (Spanish)descubro que nada es comparable a la Gracia Salvadora del Nombre. (1)
Shabad Guru Arjan Dev Ji Raag Gauree Ang 265

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ ਖ਼।
SikhNet (Spanish)Ashtapadi III

ਜਾਪ ਤਾਪ; ਗਿਆਨ ਸਭਿ ਧਿਆਨ ॥

jaap taap; giaan sabh dhiaan |

Sant Singh KhalsaChanting, intense meditation, spiritual wisdom and all meditations;
Manmohan SinghRecitation of religious books penance, religious discussions and all meditation.
Manmohan Singh (Punjabi)ਧਾਰਮਕ ਪੁਸਤਕਾਂ ਦਾ ਵਾਚਣ, ਤਪੱਸਿਆਂ, ਮਜ਼ਹਬੀ ਗੋਸ਼ਟਾਂ ਅਤੇ ਸਮੂਹ ਸੋਚ-ਵਿਚਾਰ।
Fareedkot Teekaਹੇ ਭਾਈ! ਜਪ ਔਰ ਤਪ ਗ੍ਯਾਨ ਧ੍ਯਾਨ ਆਦਿ ਸੰਪੂਰਨ ਕਰਮ ਜੋ ਹੈਂ॥
Prof. Sahib Singh(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,

ਪਦ ਅਰਥ ਜਾਪ = ਵੇਦ ਆਦਿਕਾਂ ਦੇ ਮੰਤ੍ਰਾਂ (ਜਾਂ ਦੇਵਤਿਆਂ ਦੇ ਨਾਮ) ਸਹਜੇ ਸਹਜੇ ਉਚਾਰਨੇ। ਤਾਪ = ਸਰੀਰ ਨੂੰ ਧੂਣੀਆਂ ਆਦਿਕ ਨਾਲ ਕਸ਼ਟ ਦੇਣੇ ਤਾਕਿ ਸਰੀਰਕ ਇੰਦ੍ਰੇ ਮਨ ਅਤੇ ਆਤਮਾ ਉਤੇ ਜ਼ੋਰ ਨਾਹ ਪਾ ਸਕਣ। ਧਿਆਨ = ਕਿਸੇ ਦੇਵਤਾ ਆਦਿਕ ਦੇ ਗੁਣਾਂ ਨੂੰ ਮਨ ਦੇ ਸਾਹਮਣੇ ਰੱਖਣਾ।

SikhNet (Spanish)Ni la lectura de escrituras sagradas, ni penitencias, discusiones y meditaciones.

ਖਟ ਸਾਸਤ੍ਰ; ਸਿਮ੍ਰਿਤਿ ਵਖਿਆਨ ॥

khatt saasatr; simrit vakhiaan |

Sant Singh Khalsathe six schools of philosophy and sermons on the scriptures;
Manmohan SinghThe exposition of six school of philosophy and Hindu ceremonial books.
Manmohan Singh (Punjabi)ਛੇ ਫਲਸਫੇ ਦੋ ਗ੍ਰੰਥਾਂ ਅਤੇ ਹਿੰਦੂ ਕਰਮ-ਕਾਂਡੀ ਪੁਸਤਕਾਂ ਦੀ ਵਿਆਖਿਆ।
Fareedkot Teekaਔਰ ਛੇ ਸਾਸਤ੍ਰ ਸਿਮ੍ਰਤੀਆਂ ਕਾ ਜੋ ਉਚਾਰਨ ਕਰਨਾ ਹੈ॥
Prof. Sahib Singhਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;

ਪਦ ਅਰਥ ਖਟ ਸਾਸਤ੍ਰ = ਛੇ ਸ਼ਾਸਤ੍ਰ, ਛੇ ਦਰਸ਼ਨ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ)। ਵਖਿਆਨ = ਉਪਦੇਸ਼।

SikhNet (Spanish)Ni el desarrollo de los seis sistemas de filosofía y de los Textos Semíticos.

ਜੋਗ ਅਭਿਆਸ; ਕਰਮ ਧ੍ਰਮ ਕਿਰਿਆ ॥

jog abhiaas; karam dhram kiriaa |

Sant Singh Khalsathe practice of Yoga and righteous conduct;
Manmohan SinghThe practise of Yoga and the performance of religious rituals.
Manmohan Singh (Punjabi)ਯੋਗ ਦਾ ਸਾਧਨ ਅਤੇ ਮਜ਼ਹਬੀ ਕਰਮ-ਕਾਂਡਾਂ ਦਾ ਕਰਨਾ।
Fareedkot Teekaਪੁਨਾ ਜੋਗ ਅਭਿਆਸ ਔ ਜਗਾਦੀ ਕਰਮ, ਪੁਨਾ ਵਰਣ ਆਸ੍ਰਮੋਂ ਕੇ ਧਰਮ ਔ ਸੰਪੂਰਨ ਪੂਜਾ ਆਦੀ ਜੋ ਕ੍ਰਿਆ ਹੈ॥
Prof. Sahib Singhਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ,

ਪਦ ਅਰਥ ਕਰਮ ਧ੍ਰਮ ਕਿਰਿਆ = ਕਰਮ-ਕਾਂਡ ਦੇ ਧਰਮ ਦੇ ਕੰਮ।

SikhNet (Spanish)Ni la práctica de ejercicios de Yoga y ritos religiosos.

ਸਗਲ ਤਿਆਗਿ; ਬਨ ਮਧੇ ਫਿਰਿਆ ॥

sagal tiaag; ban madhe firiaa |

Sant Singh Khalsathe renunciation of everything and wandering around in the wilderness;
Manmohan SinghThe abandonment of everything and wandering in forest.
Manmohan Singh (Punjabi)ਹਰ ਵਸਤੂ ਦਾ ਛੱਡ ਦੇਦਾ ਅਤੇ ਜੰਗਲ ਅੰਦਰ ਭਟਕਣਾ।
Fareedkot Teekaਤਿਨ ਕੌ ਤਿਆਗ ਕਰ ਕੇ ਪੁਨਾ ਸਰਬ ਪਦਾਰਥੋਂ ਕੋ ਤਿਆਗ ਕਰ ਬਨੋਂ ਬੀਚ ਭੀ ਫਿਰਨਾ ਕੀਆ ਹੈ॥
Prof. Sahib Singh(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ;

ਪਦ ਅਰਥ ਤਿਆਗਿ = ਛੱਡ ਕੇ। ਮਧੇ = ਵਿਚ।

SikhNet (Spanish)Ni el abandono del hogar y los bienes materiales para andar por bosques y valles.

ਅਨਿਕ ਪ੍ਰਕਾਰ; ਕੀਏ ਬਹੁ ਜਤਨਾ ॥

anik prakaar; kee bahu jatanaa |

Sant Singh Khalsathe performance of all sorts of works;
Manmohan SinghThe Performance of many efforts of various types.
Manmohan Singh (Punjabi)ਅਨੇਕਾਂ ਕਿਸਮਾਂ ਦੇ ਬਹੁਤ ਸਾਰੇ ਉਪਰਾਲੇ ਕਰਨਾ।
Fareedkot Teekaਔਰ ਅਨੇਕ ਪ੍ਰਕਾਰ ਕੇ ਬਹੁਤ ਜਤਨ ਭੀ ਕੀਏ॥
Prof. Sahib Singhਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ,
SikhNet (Spanish)Ni toda clase de esfuerzos para obtener méritos, como dar caridad

ਪੁੰਨ ਦਾਨ; ਹੋਮੇ ਬਹੁ ਰਤਨਾ ॥

pun daan; home bahu ratanaa |

Sant Singh Khalsadonations to charities and offerings of jewels to fire;
Manmohan SinghAlms giving oblation to fire and bestowal of many jewels.
Manmohan Singh (Punjabi)ਖੈਰਾਤ ਦੇਣੀ, ਅੱਗ ਦੀ ਆਹੁਤੀ ਅਤੇ ਘਣੇ ਜਵਾਹਿਰਾਤ ਦਾ ਦਾਨ।
Fareedkot Teekaਪੁਨਾ ਰਤਨੋਂ ਕੇ ਪੁੰਨ ਦਾਨ ਪੂਰਬਕ ਹੋਮ ਭੀ ਬਹੁਤ ਕਰੇ, ਵਾ (ਰਤਨਾ) ਘ੍ਰਿਤ ਆਦਿ ਬਹੁਤ ਸੇ ਹੋਮ ਭੀ ਕੀਏ॥
Prof. Sahib Singhਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ,

ਪਦ ਅਰਥ ਹੋਮੈ = ਹਵਨ ਕਰੇ, ਅੱਗ ਵਿਚ ਪਾਵੇ। ਰਤਨਾ = ਘਿਉ।

SikhNet (Spanish)y quemar objetos valiosos en los ritos de sacrificio.

ਸਰੀਰੁ ਕਟਾਇ; ਹੋਮੈ ਕਰਿ ਰਾਤੀ ॥

sareer kattaae; homai kar raatee |

Sant Singh Khalsacutting the body apart and making the pieces into ceremonial fire offerings;
Manmohan SinghCutting off the body into small pieces and making them an offering to fire.
Manmohan Singh (Punjabi)ਦੇਹਿ ਦਾ ਛੋਟੇ ਟੁਕੜਿਆਂ ਵਿੱਚ ਕੱਟਣਾ ਅਤੇ ਉਨ੍ਹਾਂ ਦੀ ਅੱਗ ਵਿੱਚ ਆਹੁਤੀ ਦੇਣੀ।
Fareedkot Teekaਰੱਤੀ ਰੱਤੀ ਸਰੀਰ ਕਟਾਇ ਕਰ ਕੇ ਹੋਮ ਭੀ ਕਰੈ॥
Prof. Sahib Singhਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ,

ਪਦ ਅਰਥ ਕਰਿ ਰਾਤੀ = ਰਤੀ ਰਤੀ ਕਰ ਕੇ।

SikhNet (Spanish)Ni acabar incluso mutilando el cuerpo, haciendo de él una ardiente ofrenda.

ਵਰਤ ਨੇਮ ਕਰੈ; ਬਹੁ ਭਾਤੀ ॥

varat nem karai; bahu bhaatee |

Sant Singh Khalsakeeping fasts and making vows of all sorts
Manmohan SinghThe performance of fastings and vows of many varieties.
Manmohan Singh (Punjabi)ਘਣੇਰੀਆਂ ਕਿਸਮਾਂ ਦੇ ਉਪਹਾਸ ਅਤੇ ਪਰਤੱਗਿਆ ਨਿਭਾਉਣੀਆਂ।
Fareedkot Teekaਔ ਬ੍ਰਤ ਔ (ਨੇਮ) ਸੰਜਮ ਭੀ ਬਹੁਤ ਪ੍ਰਕਾਰ ਸੇ ਕਰੈ॥
Prof. Sahib Singhਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ;

ਪਦ ਅਰਥ ਨੇਮ = ਬੰਧੇਜ।

SikhNet (Spanish)Ni aún el morirse de hambre en cumplimiento de votos y promesas.

ਨਹੀ ਤੁਲਿ; ਰਾਮ ਨਾਮ ਬੀਚਾਰ ॥

nahee tul; raam naam beechaar |

Sant Singh Khalsa- none of these are equal to the contemplation of the Name of the Lord,
Manmohan SinghAll these are not equal to the contemplation of Lord's Name.
Manmohan Singh (Punjabi)ਇਹ ਸਾਰੇ ਸੁਆਮੀ ਦੇ ਨਾਮ ਦੇ ਸਿਮਰਨ ਦੇ ਬਰਾਬਰ ਨਹੀਂ ਹਨ।
Fareedkot Teekaਵੀਚਾਰ ਕਰ ਦੇਖੀਏ ਤਉ ਸੋ ਸੰਪੂਰਨ ਕਰਮ ਰਾਮ ਨਾਮ ਕੇ ਤੁਲ ਨਹੀਂ ਹੈ॥
Prof. Sahib Singh(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ,
SikhNet (Spanish)Ninguna de estas prácticas, por más extremas que sean, pueden compararse con la Meditación en el Naam,

ਨਾਨਕ ਗੁਰਮੁਖਿ ਨਾਮੁ; ਜਪੀਐ ਇਕ ਬਾਰ ॥੧॥

naanak guramukh naam; japeeai ik baar |1|

Sant Singh KhalsaO Nanak, if, as Gurmukh, one chants the Naam, even once. ||1||
Manmohan SinghNanak even thought the Name be repeated only once under Guru's instruction.
Manmohan Singh (Punjabi)ਨਾਨਕ, ਭਾਵੇਂ ਨਾਮ ਗੁਰਾਂ ਦੇ ਉਪਦੇਸ਼ ਤਾਬੇ, ਕੇਵਲ ਇਕ ਦਫ਼ਾ ਹੀ ਉਚਾਰਨ ਕੀਤਾ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਏਕ ਵਾਰ ਰਾਮ ਨਾਮ ਕਾ ਉਚਾਰਨ ਕਰਨੇ ਕੇ॥੧॥
Prof. Sahib Singh(ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥

ਪਦ ਅਰਥ ਇਕ ਬਾਰ = ਇਕ ਵਾਰੀ ॥੧॥

SikhNet (Spanish)en el Nombre Divino que es trasmitido por la Gracia del Guru. (1)
Shabad Guru Arjan Dev Ji Raag Gauree Ang 265

ਨਉ ਖੰਡ ਪ੍ਰਿਥਮੀ ਫਿਰੈ; ਚਿਰੁ ਜੀਵੈ ॥

nau khandd prithamee firai; chir jeevai |

Sant Singh KhalsaYou may roam over the nine continents of the world and live a very long life;
Manmohan SinghOne may roam about the nine regions of the earth and live a long life.
Manmohan Singh (Punjabi)ਇਨਸਾਨ ਧਰਤੀ ਦੇ ਨੌ ਖਿੱਤਿਆਂ ਵਿੱਚ ਭੌਦਾ ਫਿਰੇ ਅਤੇ ਬੜੀ ਦੇਰ ਜੀਉਂਦਾ ਰਹੇ।
Fareedkot Teekaਨਉ ਖੰਡੋਂ ਵਾਲੀ ਸੰਪੂਰਨ ਪ੍ਰਿਥਵੀ ਮੇਂ ਫਿਰੈ ਔ ਚਿਰੰਜੀਵ ਹੋਵੈ॥
Prof. Sahib Singh(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ,

ਪਦ ਅਰਥ ਨਉ ਖੰਡ = ਨਉਂ ਹਿੱਸੇ। ਪ੍ਰਿਥਮੀ = ਧਰਤੀ। ਨਉ ਖੰਡ ਪ੍ਰਿਥਮੀ = ਧਰਤੀ ਦੇ ਨਉਂ ਹੀ ਹਿੱਸੇ, ਭਾਵ, ਸਾਰੀ ਧਰਤੀ। ਚਿਰੁ = ਬਹੁਤ ਲੰਮੀ ਉਮਰ।

SikhNet (Spanish)Aunque pases tu vida peregrinando por toda la tierra

ਮਹਾ ਉਦਾਸੁ; ਤਪੀਸਰੁ ਥੀਵੈ ॥

mahaa udaas; tapeesar theevai |

Sant Singh Khalsayou may become a great ascetic and a master of disciplined meditation
Manmohan SinghHe may become a great anchoret and a penitent,
Manmohan Singh (Punjabi)ਉਹ ਭਾਰਾ ਨਿਰਬਾਣ ਤੇ ਤਪੀ ਹੋ ਜਾਵੇ,
Fareedkot Teekaਪੁਨਾ ਮਹਾਂ ਉਦਾਸ ਹੋ ਕਰ ਤਪੀਸਰ ਭੀ (ਥੀਵੈ) ਬਨ ਜਾਵੇ॥
Prof. Sahib Singh(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;

ਪਦ ਅਰਥ ਤਪੀਸਰੁ = ਵੱਡਾ ਤਪੀ। ਥੀਵੈ = ਹੋ ਜਾਏ।

SikhNet (Spanish)o te vuelvas un solitario asceta ofreciendo tu vida en sacrificio a los dioses.

ਅਗਨਿ ਮਾਹਿ; ਹੋਮਤ ਪਰਾਨ ॥

agan maeh; homat paraan |

Sant Singh Khalsaand burn yourself in fire;
Manmohan Singhand may burn himself in fire.
Manmohan Singh (Punjabi)ਅਤੇ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਵੇ।
Fareedkot Teekaਪੁਨ: ਅਗਨੀ ਬੀਚ ਸਰੀਰ ਕੌ ਹੋਮ ਕਰ ਪ੍ਰਾਣੋਂ ਕਾ ਭੀ ਤਿਆਗ ਕਰੇ॥
Prof. Sahib Singhਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ;
SikhNet (Spanish)Aunque abandones toda posesión

ਕਨਿਕ ਅਸ੍ਵ ਹੈਵਰ; ਭੂਮਿ ਦਾਨ ॥

kanik asv haivar; bhoom daan |

Sant Singh Khalsayou may give away gold, horses, elephants and land;
Manmohan SinghHe may make gifts of gold, horses known as excellent steeds and lands.
Manmohan Singh (Punjabi)ਉਹ ਸੋਨੇ, ਘੋੜੇ, ਜਿਹੜੇ ਸਰੇਸ਼ਟ ਤੁਰੰਗ ਜਾਣੇ ਜਾਂਦੇ ਹਨ, ਅਤੇ ਜਮੀਨ ਦੀਆਂ ਦਾਤਾਂ ਦੇਵੇ।
Fareedkot Teekaਔ ਸ੍ਵਰਨ ਕੇ (ਅਸ੍ਵ) ਘੋੜੇ ਜੋ ਹੈਂ (ਵਰ) ਸ੍ਰੇਸ਼ਟ, ਪੁਨਃ ਪ੍ਰਿਥਵੀ ਤਿਨ ਕਾ, ਵਾ ਪ੍ਰਿਥਵੀ, ਸ੍ਵਰਨ ਔ ਘੋੜੇ ਜੋ ਸ੍ਰੇਸ਼ਟ ਹੈਂ ਤਿਨੋਂ ਕਾ ਦਾਨ ਕਰੇ॥
Prof. Sahib Singhਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ;
SikhNet (Spanish)y riqueza o realices posturas de Yoga

ਨਿਉਲੀ ਕਰਮ ਕਰੈ ਬਹੁ ਆਸਨ ॥

niaulee karam karai bahu aasan |

Sant Singh Khalsayou may practice techniques of inner cleansing and all sorts of Yogic postures;
Manmohan SinghHe may practise inner-washing and many meditative postures.
Manmohan Singh (Punjabi)ਉਹ ਅੰਦਰ ਧੋਣ ਅਤੇ ਘਣੇਰੇ ਧਿਆਨ ਦੇ ਢੰਗ ਕਰਦਾ ਹੋਵੇ।
Fareedkot Teeka(ਨਿਉਲੀ) ਨੇਤੀ ਧੋਤੀ ਆਦਿ ਜੋ ਸਰੀਰ ਸੁਧੀ ਕੇ ਕਰਮ ਹੈਂ, ਤਿਨੋਂ ਸਹਤ ਬਹੁਤ ਪਦਮਾਸਨ ਆਦਿ ਆਸਨ ਭੀ ਕਰੇ॥
Prof. Sahib Singhਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ,

ਪਦ ਅਰਥ ਨਿਉਲੀ ਕਰਮ-ਯੋਗ ਦਾ ਇਕ ਸਾਧਨ ਹੈ ਜਿਸ ਨਾਲ ਆਂਦਰਾਂ ਸਾਫ਼ ਕਰੀਦੀਆਂ ਹਨ। ਸਾਹ ਬਾਹਰ ਨੂੰ ਕੱਢ ਕੇ ਪੇਟ ਨੂੰ ਅੰਦਰ ਵਲ ਖਿੱਚ ਲਈਦਾ ਹੈ, ਫੇਰ ਆਂਦਰਾਂ ਨੂੰ ਇਕੱਠੀਆਂ ਕਰ ਕੇ ਘੁਮਾਈਦਾ ਹੈ। ਇਹ ਸਾਧਨ ਸਵੇਰੇ ਖ਼ਾਲੀ ਪੇਟ ਕਰੀਦਾ ਹੈ।

SikhNet (Spanish)y ceremonias de purificación y metas tu cuerpo al fuego.

ਜੈਨ ਮਾਰਗ; ਸੰਜਮ ਅਤਿ ਸਾਧਨ ॥

jain maarag; sanjam at saadhan |

Sant Singh Khalsayou may adopt the self-mortifying ways of the Jains and great spiritual disciplines;
Manmohan SinghHe may adopt Jain mortifying methods and great spiritual efforts.
Manmohan Singh (Punjabi)ਉਹ ਜੈਨੀਆਂ ਦੇ ਰਿਆਜ਼ਤ ਦੇ ਤਰੀਕੇ ਅਤੇ ਕਰੜੇ ਆਤਮਕ ਕਰਮ ਭੀ ਕਰੇ।
Fareedkot Teekaਪੁਨਾ ਜੈਨ ਮਾਰਗ ਕੇ ਜੋ ਅਤੀ ਸੰਜਮ ਆਦਿ ਸਾਧਨ ਹੈਂ, ਸੋ ਭੀ ਕਰੇ॥
Prof. Sahib Singhਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ;

ਪਦ ਅਰਥ ਮਾਰਗ = ਰਸਤਾ।

SikhNet (Spanish)Aunque te conviertas en monje Yain,

ਨਿਮਖ ਨਿਮਖ ਕਰਿ; ਸਰੀਰੁ ਕਟਾਵੈ ॥

nimakh nimakh kar; sareer kattaavai |

Sant Singh Khalsapiece by piece, you may cut your body apart;
Manmohan SinghHe may have his body cut into small pieces.
Manmohan Singh (Punjabi)ਉਹ ਆਪਣੀ ਦੇਹਿ ਨੂੰ ਭੋਰਾ ਭੋਰਾ ਕਰਕੇ ਵਢਵਾ ਲਵੇ।
Fareedkot Teeka(ਨਿਮਖ) ਨੇਤ੍ਰੋਂ ਕੇ ਫੁਰਨੇ ਮਾਤ੍ਰ ਅਰਥਾਤ ਅਲਪ ਕਾਲ ਮੇਂ, ਭਾਵ ਬਹੁਤ ਵੇਰ; ਵਾ ਜਰਾ ਜਰਾ ਕਰ ਕੇ ਅਪਨੇ ਸਰੀਰ ਕੋ ਭੀ ਕਟਾਵਣਾ ਕਰੇ॥
Prof. Sahib Singhਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ,

ਪਦ ਅਰਥ ਨਿਮਖ ਨਿਮਖ = ਥੋੜਾ ਥੋੜਾ।

SikhNet (Spanish)sometido a las más severas disciplinas de autocontrol,

ਤਉ ਭੀ; ਹਉਮੈ ਮੈਲੁ. ਨ ਜਾਵੈ ॥

tau bhee; haumai mail. na jaavai |

Sant Singh Khalsabut even so, the filth of your ego shall not depart.
Manmohan SinghEven then the filth of pride departs not.
Manmohan Singh (Punjabi)ਤਾਂ ਭੀ ਹੰਕਾਰ ਦੀ ਮਲੀਣਤਾ ਦੂਰ ਨਹੀਂ ਹੁੰਦੀ।
Fareedkot Teekaਹੇ ਭਾਈ! ਤਬ ਭੀ ਨਾਮ ਸੇ ਬਿਨਾਂ ਇਸ ਜੀਵ ਕੀ ਇਨ ਸਾਧਨੋਂ ਕਰ ਕੇ ਹੌਮੈ ਰੂਪ ਮੈਲ ਨਹੀਂ ਜਾਤੀ॥
Prof. Sahib Singhਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।
SikhNet (Spanish)cortando tu cuerpo pedazo a pedazo, a pesar de todo ello la suciedad del ego y la vanagloria no desaparecerán.

ਹਰਿ ਕੇ ਨਾਮ ਸਮਸਰਿ; ਕਛੁ ਨਾਹਿ ॥

har ke naam samasar; kachh naeh |

Sant Singh KhalsaThere is nothing equal to the Name of the Lord.
Manmohan SinghThere is nothing equal to God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ।
Fareedkot Teekaਹਰੀ ਕੇ ਨਾਮ ਜਾਪ ਕੇ ਸਾਦਰਸ ਕੋਈ ਕਰਮ ਨਹੀਂ ਹੈ॥
Prof. Sahib Singh(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ;

ਪਦ ਅਰਥ ਸਮਸਰਿ = ਬਰਾਬਰ।

SikhNet (Spanish)No hay nada tan Preciado como el Santo Nombre del Señor.

ਨਾਨਕ. ਗੁਰਮੁਖਿ ਨਾਮੁ ਜਪਤ; ਗਤਿ ਪਾਹਿ ॥੨॥

naanak. guramukh naam japat; gat paeh |2|

Sant Singh KhalsaO Nanak, as Gurmukh, chant the Naam, and obtain salvation. ||2||
Manmohan SinghNanak, by uttering the Name, through the Guru the man obtains salvation.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਨਾਮ ਦਾ ਉਚਾਰਣ ਕਰਨ ਦੁਆਰਾ ਬੰਦਾ ਮੁਕਤੀ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਾਂ ਦ੍ਵਾਰੇ ਨਾਮ ਜਪਤਿਆਂ ਹੀ ਜੀਵ ਗਤੀ ਪਾਵਤੇ ਹੈਂ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ। ਪਰਾਨ = ਜਿੰਦ। ਕਨਿਕ = ਸੋਨਾ (gold)। ਅਸ੍ਵ = ਘੋੜੇ। ਹੈਵਰ = {हरावर} ਵਧੀਆ ਘੋੜੇ। ਭੂਮਿ ਦਾਨ = ਜ਼ਮੀਨ ਦਾ ਦਾਨ ॥੨॥

SikhNet (Spanish)Oh, dice Nanak, como Gurmukj, canta en Naam y obtén la salvación. (2)
Shabad Guru Arjan Dev Ji Raag Gauree Ang 265

ਮਨ ਕਾਮਨਾ; ਤੀਰਥ ਦੇਹ ਛੁਟੈ ॥

man kaamanaa; teerath deh chhuttai |

Sant Singh KhalsaWith your mind filled with desire, you may give up your body at a sacred shrine of pilgrimage;
Manmohan SinghMany desire giving up body at places of pilgrimage,
Manmohan Singh (Punjabi)ਕਈ ਇੱਛਾ ਕਰਦੇ ਹਨ ਕਿ ਯਾਤ੍ਰਾ ਅਸਥਾਨ ਤੇ ਜਾ ਕੇ ਸਰੀਰਕ ਚੋਲਾ ਛਡਿਆ ਜਾਵੇ,
Fareedkot Teekaਪੁਨਾ ਮਨ ਮੇਂ ਕਾਮਨਾ ਧਾਰ ਕਰ; ਵਾ ਮਨੀਕਰਣ ਘਾਟ ਸ੍ਰੀ ਕਾਸ਼ੀ ਜੀ ਮੇਂ; ਵਾ ਪਹਾੜ ਮੇਂ ਜੋ ਹੈ ਜਹਾਂ ਜਲ ਮੇਂ ਪਾਈ ਰੋਟੀ ਪਕ ਕਰ ਉਪਰ ਆ ਜਾਤੀ ਹੈ; ਵਾ ਰੁਵਾਲ ਸਰ ਸੇ ਪਰੇ ਸੋ ਮਨੀਕਰਨ ਤੀਰਥ ਹੈ ਤਿਸ ਮੇਂ ਭੀ ਦੇਹਿ ਛੁਟ ਜਾਵੈ, ਭਾਵ ਸੇ ਐਸੇ ਤੀਰਥੋਂ ਪਰ ਭੀ ਸਰੀਰ ਕਾ ਤਿਆਗ ਕਰੇ॥
Prof. Sahib Singh(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ,

ਪਦ ਅਰਥ ਮਨ ਕਾਮਨਾ = ਮਨ ਦੀ ਕਾਮਨਾ, ਮਨ ਦੀ ਇੱਛਾ। ਤੀਰਥ = ਤੀਰਥਾਂ ਉਤੇ। ਛੁਟੈ = ਵਿਛੁੜੇ, (ਜੀਵਾਤਮਾ ਨਾਲੋਂ) ਵੱਖ ਹੋਵੇ।

SikhNet (Spanish)Podrás ofrecer tu vida al cuidado de los lugares santos y sin embargo,

ਗਰਬੁ ਗੁਮਾਨੁ; ਨ ਮਨ ਤੇ ਹੁਟੈ ॥

garab gumaan; na man te huttai |

Sant Singh Khalsabut even so, egotistical pride shall not be removed from your mind.
Manmohan Singhbut ego and self-conceit are not removed from their mind.
Manmohan Singh (Punjabi)ਪਰ ਹੰਕਾਰ ਅਤੇ ਸਵੈ-ਹੰਗਤਾ ਉਨ੍ਹਾਂ ਦੇ ਮਨ ਵਿੱਚੋਂ ਦੂਰ ਨਹੀਂ ਹੁੰਦੇ।
Fareedkot Teekaਤੌ ਭੀ ਇਸ ਜੀਵ ਸੇ ਨਾਮ ਬਿਨਾ ਹੰਕਾਰ ਔ (ਗੁਮਾਨੁ) ਇੰਦ੍ਰੀਓਂ ਕੀ ਸੁੰਦਰ ਜਤ ਕਾ ਅਭਿਮਾਨ ਨਹੀਂ ਛੂਟਤਾ ਹੈ॥
Prof. Sahib Singh(ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।

ਪਦ ਅਰਥ ਗਰਬੁ = ਅਹੰਕਾਰ। ਗੁਮਾਨੁ = ਅਹੰਕਾਰ। ਹੁਟੈ = ਘਟਦਾ।

SikhNet (Spanish)el orgullo y la vanidad de tu mente contaminada no desaparecerán.

ਸੋਚ ਕਰੈ; ਦਿਨਸੁ ਅਰੁ ਰਾਤਿ ॥

soch karai; dinas ar raat |

Sant Singh KhalsaYou may practice cleansing day and night,
Manmohan SinghThough man may practise purification day and night,
Manmohan Singh (Punjabi)ਭਾਵੇਂ ਆਦਮੀ ਦਿਨ ਅਤੇ ਰਾਤ ਪਵਿੱਤਰਤਾ ਕਰੇ,
Fareedkot Teekaਜੇਕਰ ਕਰਮ ਕਾਂਡ ਕੀ ਰੀਤੀ ਸੇ ਦਿਨੇ ਔਰ ਰਾਤ ਮੇਂ (ਸੋਚ) ਪਵਿਤ੍ਰਤਾ ਕਰਤੇ ਰਹੇ॥
Prof. Sahib Singh(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ,

ਪਦ ਅਰਥ ਸੋਚ = ਸੌਚ, ਇਸ਼ਨਾਨ।

SikhNet (Spanish)Aunque purifiques tu cuerpo con miles de abluciones,

ਮਨ ਕੀ ਮੈਲੁ; ਨ ਤਨ ਤੇ ਜਾਤਿ ॥

man kee mail; na tan te jaat |

Sant Singh Khalsabut the filth of your mind shall not leave your body.
Manmohan Singhbut filth of the heart departs no from his body.
Manmohan Singh (Punjabi)ਪਰ ਦਿਲ ਦੀ ਮਲੀਨਤਾ ਉਸ ਦੇ ਸਰੀਰ ਤੋਂ ਦੂਰ ਨਹੀਂ ਹੁੰਦੀ।
Fareedkot Teekaਤੌ ਭੀ ਮਨ ਕੀ ਪਾਪ ਰੂਪ ਮੈਲ ਇਸ ਜੀਵ ਕੇ ਤਨ ਕੇ ਧੋਣੇ ਸੇ ਨਹੀਂ ਜਾਤੀ ਹੈ॥
Prof. Sahib Singh(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।

ਪਦ ਅਰਥ ਤਨ ਤੇ = ਸਰੀਰ ਤੋਂ, ਸਰੀਰ ਧੋਤਿਆਂ। ਨ ਜਾਤਿ = ਨਹੀਂ ਜਾਂਦੀ।

SikhNet (Spanish)aún así permanecerían las impurezas en tu mente.

ਇਸੁ ਦੇਹੀ ਕਉ; ਬਹੁ ਸਾਧਨਾ ਕਰੈ ॥

eis dehee kau; bahu saadhanaa karai |

Sant Singh KhalsaYou may subject your body to all sorts of disciplines,
Manmohan SinghThough man may subject his body to much mortification,
Manmohan Singh (Punjabi)ਭਾਵੇਂ ਬੰਦਾ ਆਪਣੇ ਸਰੀਰ ਨਾਲ ਬਹੁਤ ਸੰਜਮ ਪਿਆ ਕਮਾਵੇ,
Fareedkot Teekaਇਸ ਸਰੀਰ ਕੋ ਕਸ਼ਟ ਦੇ ਕਰ ਬੁਹਤ ਜਪ ਤਪ ਆਦਿ ਸਾਧਨੋਂ ਕੌ ਭੀ ਕਰੈ॥
Prof. Sahib Singh(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ,

ਪਦ ਅਰਥ ਦੇਹੀ ਕਉ = ਸਰੀਰ ਦੀ ਖ਼ਾਤਰ। ਸਾਧਨਾ = ਉੱਦਮ।

SikhNet (Spanish)Aun sometiendo el cuerpo a todo tipo de austeridades religiosas,

ਮਨ ਤੇ ਕਬਹੂ; ਨ ਬਿਖਿਆ ਟਰੈ ॥

man te kabahoo; na bikhiaa ttarai |

Sant Singh Khalsabut your mind will never be rid of its corruption.
Manmohan Singhyet evil passions never abandon his soul.
Manmohan Singh (Punjabi)ਤਦਯਪ ਮੰਦੇ ਵੇਗ ਉਸ ਦੀ ਆਤਮਾ ਨੂੰ ਨਹੀਂ ਛਡਦੇ।
Fareedkot Teekaਤੌ ਭੀ ਇਸ ਮਨ ਸੇ ਕਬੀ ਵਿਖਿਆਂ ਕੀ ਵਾਸ਼ਨਾ ਟਲਤੀ ਨਹੀਂ ਹੈ, ਮਨ ਵਿਸਿਅਹੁ ਸੇ ਨਹੀਂ (ਟਰੈ) ਹਟਤਾ ਹੈ॥
Prof. Sahib Singh(ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।

ਪਦ ਅਰਥ ਬਿਖਿਆ = ਮਾਇਆ। ਨ ਟਰੈ = ਨਹੀਂ ਟਲਦੀ, ਨਹੀਂ ਹਟਦੀ।

SikhNet (Spanish)no por ello liberarías a la mente de sus fantasmas y culpas internas.

ਜਲਿ ਧੋਵੈ ਬਹੁ; ਦੇਹ ਅਨੀਤਿ ॥

jal dhovai bahu; deh aneet |

Sant Singh KhalsaYou may wash this transitory body with loads of water,
Manmohan SinghEven though man may wash this transitory body with plenty of water,
Manmohan Singh (Punjabi)ਭਾਵੇਂ ਬੰਦਾ ਇਸ ਆਰਜੀ ਸਰੀਰ ਨੂੰ ਘਣੇ ਪਾਣੀ ਨਾਲ ਸਾਫ ਕਰੇ,
Fareedkot Teekaਜੋ ਜਲ ਕਰ ਕੇ ਬੁਹਤ ਵਾਰ ਇਸ ਦੇਹੀ ਕੌ ਧੋਣਾ ਹੈ, ਸੋ ਇਹ ਭੀ ਸੁਧ ਹੋਣੇ ਕੀ (ਅਨੀਤਿ) ਮ੍ਰਿਯਾਦਾ ਨਹੀਂ ਹੈ ਅਨੀਤ ਹੀ ਹੈ, ਵਾ ਇਸ ਅਨਿਤ ਦੇਹੀ ਕੌ ਬਹੁਤ ਜਲ ਸਾਥ ਧੋਵਣਾ ਭੀ ਕਰੇ॥
Prof. Sahib Singh(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ,

ਪਦ ਅਰਥ ਜਲਿ = ਪਾਣੀ ਨਾਲ। ਅਨੀਤਿ = ਨਾਹ ਨਿੱਤ ਰਹਿਣ ਵਾਲੀ (ਦੇਹ), ਨਾਸਵੰਤ।

SikhNet (Spanish)Y, ¿qué pasaría si tu frágil cuerpo se lavara con abundante agua?

ਸੁਧ ਕਹਾ ਹੋਇ; ਕਾਚੀ ਭੀਤਿ ॥

sudh kahaa hoe; kaachee bheet |

Sant Singh Khalsabut how can a wall of mud be washed clean?
Manmohan Singhhow can this frail wall be cleansed?
Manmohan Singh (Punjabi)ਤਾਂ ਭੀ ਇਹ ਕੱਚੀ ਕੰਧ ਕਿਸ ਤਰ੍ਹਾਂ ਸਾਫ ਸੁਥਰੀ ਹੋ ਸਕਦੀ ਹੈ?
Fareedkot Teekaਪਰੰਤੂ ਇਹੁ ਕਾਚੀ ਕੰਧਵਤ ਅਸੁਧ ਦੇਹੀ ਕੈਸੇ ਸੁਧ ਹੋਵੈ ਅਰਥਾਤ ਸੁਧ ਨਹੀਂ ਹੋਤੀ ਹੈ। ਭਾਵ ਜੈਸੇ ਕਚੀ ਦਿਵਾਲ ਕੇ ਧੋਏ ਸੇ ਮ੍ਰਿਤਕਾ ਹੀ ਨਿਕਸਤੀ ਹੈ, ਤੈਸੇ ਇਸ ਕੇ ਧੋਏ ਸੇ ਨਾਕ ਕਾਨੋਂ ਆਦਿਕੋਂ ਤੇ ਮਲੀਨ ਵਸਤੂ ਹੀ ਝੜਤੀ ਹੈ॥
Prof. Sahib Singh(ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?

ਪਦ ਅਰਥ ਭੀਤਿ = ਕੰਧ।

SikhNet (Spanish)¿Será posible lavar con agua una pared de lodo?

ਮਨ ਹਰਿ ਕੇ ਨਾਮ ਕੀ; ਮਹਿਮਾ ਊਚ ॥

man har ke naam kee; mahimaa aooch |

Sant Singh KhalsaO my mind, the Glorious Praise of the Name of the Lord is the highest;
Manmohan SinghO my soul! lofty is the praise of God's Name.
Manmohan Singh (Punjabi)ਹੇ ਮੇਰੀ ਜਿੰਦੇ! ਰੱਬ ਦੇ ਨਾਮ ਦੀ ਕੀਰਤੀ ਬੁਲੰਦ ਹੈ।
Fareedkot Teekaਤਾਂ ਤੇ ਹੇ ਮਨ! ਹਰੀ ਕੇ ਨਾਮ ਜਪਣੇ ਕੀ ਮਹਿਮਾ ਸਭ ਸੇ ਊਚੀ ਹੈ॥
Prof. Sahib Singhਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ।
SikhNet (Spanish)Oh mi mente, ¡Grande y Sublime es la Gloria del Santo Nombre!

ਨਾਨਕ ਨਾਮਿ ਉਧਰੇ; ਪਤਿਤ ਬਹੁ ਮੂਚ ॥੩॥

naanak naam udhare; patit bahu mooch |3|

Sant Singh KhalsaO Nanak, the Naam has saved so many of the worst sinners. ||3||
Manmohan SinghNanak, the very great sinners have been saved by the Name.
Manmohan Singh (Punjabi)ਨਾਨਕ ਨਾਮ ਦੇ ਬਹੁਤ ਭਾਰੇ ਪਾਪੀ ਬਚਾ ਲਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਨਾਮ ਕਰ ਕੇ (ਬਹੁ ਮੂਚ) ਅਤੀ ਬਹੁਤੇ ਪਾਪੀ ਭੀ ਉਧਰ ਗਏ ਹੈਂ॥੩॥
Prof. Sahib Singhਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩॥

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਬਹੁ ਮੂਚ = ਬਹੁਤ, ਅਣਗਿਣਤ (ਜੀਵ)। ਪਤਿਤ = ਡਿੱਗੇ ਹੋਏ, ਮੰਦ-ਕਰਮੀ ॥੩॥

SikhNet (Spanish)Dice Nanak, por el Nombre hasta los más confundidos han alcanzado la Redención. (3)
Shabad Guru Arjan Dev Ji Raag Gauree Ang 265 - 266

ਬਹੁਤੁ ਸਿਆਣਪ; ਜਮ ਕਾ ਭਉ ਬਿਆਪੈ ॥

bahut siaanap; jam kaa bhau biaapai |

Sant Singh KhalsaEven with great cleverness, the fear of death clings to you.
Manmohan SinghThrough excessive cleverness death's fear clings to the man.
Manmohan Singh (Punjabi)ਘਨੇਰੀ ਚਤੁਰਾਈ ਦੇ ਰਾਹੀਂ ਆਦਮੀ ਨੂੰ ਮੌਤ ਦਾ ਡਰ ਆ ਚਿਮੜਦਾ ਹੈ।
Fareedkot Teekaਜਗਤ ਕੀਆਂ ਬਹੁਤ ਸਿਆਣਪੋਂ ਕੇ ਕਰਨੇ ਸੇ ਜਮ ਕਾ ਭੈ ਵਿਆਪਤਾ ਹੈ॥
Prof. Sahib Singh(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ,

ਪਦ ਅਰਥ ਸਿਆਣਪ = ਚਤੁਰਾਈ। ਭਉ = ਡਰ। ਬਿਆਪੈ = ਬਿਆਪਦਾ ਹੈ, ਜ਼ੋਰ ਪਾ ਲੈਂਦਾ ਹੈ।

SikhNet (Spanish)Demasiada agudeza mental sólo conduce a temerle a la muerte,

ਅਨਿਕ ਜਤਨ ਕਰਿ; ਤ੍ਰਿਸਨ ਨਾ ਧ੍ਰਾਪੈ ॥

anik jatan kar; trisan naa dhraapai |

Sant Singh KhalsaYou try all sorts of things, but your thirst is still not satisfied.
Manmohan SinghBy resorting to various efforts desire is not satiated.
Manmohan Singh (Punjabi)ਅਨੇਕਾਂ ਉਪਰਾਲੇ ਕਰਨ ਦੁਆਰਾ, ਖਾਹਿਸ਼ ਨਹੀਂ ਬੁਝਦੀ।
Fareedkot Teekaਔਰ ਅਨੇਕ ਸਾਧਨ ਰੂਪ ਜਤਨ ਕਰਨੇ ਸੇ ਤ੍ਰਿਸਨਾ ਨਹੀਂ (ਧ੍ਰਾਪੈ) ਤ੍ਰਿਪਤ ਹੋਤੀ ਹੈ, ਭਾਵ ਹਟਤੀ ਨਹੀਂ ਹੈ॥
Prof. Sahib Singh(ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤ੍ਰਿਹ ਨਹੀਂ ਮੁੱਕਦੀ।

ਪਦ ਅਰਥ ਕਰਿ = ਕਰ ਕੇ, ਕੀਤਿਆਂ। ਤ੍ਰਿਸਨ = ਤ੍ਰਿਹ, ਲਾਲਚ। ਨ ਧ੍ਰਾਪੈ = ਨਹੀਂ ਰੱਜਦੀ।

SikhNet (Spanish)ningún artificio puede apagar la sed del Alma.

ਭੇਖ ਅਨੇਕ; ਅਗਨਿ ਨਹੀ ਬੁਝੈ ॥

bhekh anek; agan nahee bujhai |

Sant Singh KhalsaWearing various religious robes, the fire is not extinguished.
Manmohan SinghBy adopting various religious garbs the fire is not extinguished.
Manmohan Singh (Punjabi)ਬੜੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਅੱਗ ਮਾਤ ਨਹੀਂ ਪੈਂਦੀ।
Fareedkot Teekaਅਨੇਕ ਭੇਖੋਂ ਕੇ ਧਾਰਨੇ ਸੇ ਇਹੁ ਤ੍ਰਿਸਨਾ ਅਗਨੀ ਬੁਝਤੀ ਨਹੀਂ ਹੈ॥
Prof. Sahib Singhਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ,

ਪਦ ਅਰਥ ਭੇਖ = ਧਾਰਮਿਕ ਪੁਸ਼ਾਕ। ਅਗਨਿ = ਅੱਗ, ਲਾਲਚ ਦੀ ਅੱਗ।

SikhNet (Spanish)El ataviarse con distintos hábitos no ha de calmar la fiebre del corazón.

ਕੋਟਿ ਉਪਾਵ; ਦਰਗਹ ਨਹੀ ਸਿਝੈ ॥

kott upaav; daragah nahee sijhai |

Sant Singh KhalsaEven making millions of efforts, you shall not be accepted in the Court of the Lord.
Manmohan SinghBy millions of efforts the mortal becomes not acceptable on Lord's court.
Manmohan Singh (Punjabi)ਕ੍ਰੋੜਾਂ ਹੀ ਉਪਰਾਲਿਆਂ ਰਾਹੀਂ ਪ੍ਰਾਣੀ ਸਾਹਿਬ ਦੇ ਦਰਬਾਰ ਅੰਦਰ ਕਬੂਲ ਨਹੀਂ ਪੈਦਾ।
Fareedkot Teekaਪੁਨਾ ਕ੍ਰੋੜੋਂ ਉਪਾਵੋਂ ਕੇ ਕਰਨੇ ਸੇ ਇਹੁ ਜੀਵ ਨਾਮ ਬਿਨਾਂ ਪ੍ਰਲੋਕ ਮੇਂ ਸਿਝਤਾ ਨਹੀਂ ਹੈ॥
Prof. Sahib Singh(ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ।

ਪਦ ਅਰਥ ਕੋਟਿ = ਕ੍ਰੋੜਾਂ। ਉਪਾਵ = ਤਰੀਕੇ, ਵਸੀਲੇ। ਸਿਝੈ = ਸਿੱਝਦਾ, ਕਾਮਯਾਬ ਹੁੰਦਾ।

SikhNet (Spanish)Ni por un millón de descripciones se logra alcanzar el Reino del Señor.

ਛੂਟਸਿ ਨਾਹੀ; ਊਭ ਪਇਆਲਿ ॥

chhoottas naahee; aoobh peaal |

Sant Singh KhalsaYou cannot escape to the heavens, or to the nether regions,
Manmohan SinghWorldly love of Him is not released by repairing to the sky of the nether region,
Manmohan Singh (Punjabi)ਉਹ ਆਕਾਸ਼ ਜਾ ਪਾਤਾਲ ਵਿੱਚ ਜਾਣ ਨਾਲ ਬੰਦ ਖਲਾਸ ਨਹੀਂ ਹੁੰਦਾ,
Fareedkot Teeka(ਊਭ) ਊਚੇ ਅਕਾਸ ਮੇਂ ਔਰ ਨੀਚੇ ਪਤਾਲ ਮੇਂ ਗਏ ਸੇ ਭੀ ਛੂਟਤਾ ਨਹੀਂ ਹੈ॥
Prof. Sahib Singh(ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ,

ਪਦ ਅਰਥ ਛੂਟਸਿ ਨਾਹੀ = ਬਚ ਨਹੀਂ ਸਕਦਾ। ਊਭ = ਉਤਾਂਹ, ਆਕਾਸ਼ ਵਿਚ। ਪਇਆਲਿ = ਪਾਤਾਲ ਵਿਚ। ਊਭ ਪਇਆਲਿ = ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਾਤਾਲ ਵਿਚ ਲੁਕ ਜਾਵੇ।

SikhNet (Spanish)Uno podrá ascender a lo más alto de los cielos o descender a las regiones inferiores,

ਮੋਹਿ ਬਿਆਪਹਿ; ਮਾਇਆ ਜਾਲਿ ॥

mohi biaapeh; maaeaa jaal |

Sant Singh Khalsaif you are entangled in emotional attachment and the net of Maya.
Manmohan Singhhe who is entangles in the net of mammon.
Manmohan Singh (Punjabi)ਜੋ ਧਨ-ਦੌਲਤ ਅਤੇ ਸੰਸਾਰੀ ਮਮਤਾ ਦੀ ਕੁੜਿੱਕੀ ਅੰਦਰ ਫਾਬਾ ਹੈ।
Fareedkot Teekaਇਹ ਮਾਇਆ ਕੇ ਮੋਹਿ ਕਾ ਜਾਲ ਜੋ ਜੀਵ ਕੌ ਵਿਆਪ ਰਹਾ ਹੈ॥
Prof. Sahib Singh(ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ।

ਪਦ ਅਰਥ ਮੋਹਿ = ਮੋਹ ਵਿਚ। ਬਿਆਪਹਿ = ਫਸ ਜਾਂਦੇ ਹਨ। ਜਾਲਿ = ਜਾਲ ਵਿਚ।

SikhNet (Spanish)pero no por ello se librará del cautiverio de la dualidad

ਅਵਰ ਕਰਤੂਤਿ; ਸਗਲੀ ਜਮੁ ਡਾਨੈ ॥

avar karatoot; sagalee jam ddaanai |

Sant Singh KhalsaAll other efforts are punished by the Messenger of Death,
Manmohan SinghDeath penalises all other works of man.
Manmohan Singh (Punjabi)ਆਦਮੀ ਦੇ ਹੋਰ ਸਾਰੇ ਕੰਮਾਂ ਨੂੰ ਮੌਤ ਸਜ਼ਾ ਦਿੰਦੀ ਹੈ।
Fareedkot Teekaਕਿਉਂਕਿ ਔਰ ਕਰਮ ਰੂਪੀ ਸੰਪੂਰਨ ਕਰਤੂਤ ਕਰਨ ਵਾਲੇ ਕੌ ਧਰਮ ਰਾਜਾ (ਡਾਨੈ) ਡੰਡ ਦੇਤਾ ਹੈ॥
Prof. Sahib Singh(ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ,

ਪਦ ਅਰਥ ਡਾਨੈ = ਡੰਨਦਾ ਹੈ, ਡੰਨ ਲਾਉਂਦਾ ਹੈ।

SikhNet (Spanish)y el apego lo mantendrá atrapado en su red.

ਗੋਵਿੰਦ ਭਜਨ ਬਿਨੁ; ਤਿਲੁ ਨਹੀ ਮਾਨੈ ॥

govind bhajan bin; til nahee maanai |

Sant Singh Khalsawhich accepts nothing at all, except meditation on the Lord of the Universe.
Manmohan SinghSave the meditation of the World-Lord the death heeds not anything even in the least.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਗੈਰ ਮੌਤ ਕਿਸੇ ਹੋਰਸ ਸ਼ੈ ਦੀ ਭੋਰਾ ਭਰ ਭੀ ਪਰਵਾਹ ਨਹੀਂ ਕਰਦੀ।
Fareedkot Teekaਗੋਬਿੰਦ ਕੇ ਭਜਨ ਸੇ ਬਿਨਾਂ ਏਕ ਤਿਲ ਅਰਥਾਤ ਥੋੜਾ ਮਾਤ੍ਰ ਭੀ ਕਿਸੇ ਕਰਮ ਕੋ ਨਹੀਂ ਮਾਨਤਾ॥
Prof. Sahib Singhਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ।

ਪਦ ਅਰਥ ਤਿਲੁ = ਰਤਾ ਭਰ ਭੀ। ਮਾਨੈ = ਮੰਨਦਾ।

SikhNet (Spanish)Sólo a través de la Alabanza al Señor alcanzarás Su Aprobación,

ਹਰਿ ਕਾ ਨਾਮੁ ਜਪਤ; ਦੁਖੁ ਜਾਇ ॥

har kaa naam japat; dukh jaae |

Sant Singh KhalsaChanting the Name of the Lord, sorrow is dispelled.
Manmohan SinghBy repeating God's Name sorrow is dispelled.
Manmohan Singh (Punjabi)ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਗ਼ਮ ਦੂਰ ਹੋ ਜਾਂਦਾ ਹੈ।
Fareedkot Teekaਤਾਂ ਤੇ ਹਰੀ ਕਾ ਨਾਮ ਜਪਤਿਆਂ ਹੀ ਦੁਖ ਚਲਾ ਜਾਤਾ ਹੈ॥
Prof. Sahib Singh(ਜੋ ਮਨੁੱਖ) ਹਰਿ-ਨਾਮ ਉਚਾਰਦਾ ਹੈ ਉਸ ਦਾ ਦੁੱਖ (ਪ੍ਰਭੂ ਦਾ ਨਾਮ ਜਪਦਿਆਂ) ਦੂਰ ਹੋ ਜਾਂਦਾ ਹੈ)
SikhNet (Spanish)librándote así de la muerte.

ਨਾਨਕ ਬੋਲੈ; ਸਹਜਿ ਸੁਭਾਇ ॥੪॥

naanak bolai; sehaj subhaae |4|

Sant Singh KhalsaO Nanak, chant it with intuitive ease. ||4||
Manmohan SinghNanak instinctively utters the Name of God.
Manmohan Singh (Punjabi)ਨਾਨਕ ਸੁਤੇ ਸਿਧ ਹੀ ਰੱਬ ਦੇ ਨਾਮ ਦਾ ਜਾਪ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ ਨਾਮ ਕੌ (ਬੋਲੈ) ਉਚਾਰਣ ਕਰਤੇ ਹੈਂ ਤਿਨੋਂ ਕਾ ਸਾਂਤੀ ਸੁਭਾਵ ਹੋ ਜਾਤਾ ਹੈ, ਵਾ ਸਹਜ ਸੁਭਾਵ ਹੀ ਜੋ ਨਾਮ ਬੋਲੇ ਤਿਸ ਕਾ ਦੁਖ ਦੂਰ ਹੋ ਜਾਤਾ ਹੈ॥੪॥
Prof. Sahib Singhਹੇ ਨਾਨਕ! (ਜਦੋਂ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ ॥੪॥

ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ। ਸੁਭਾਇ = ਪ੍ਰੇਮ ਨਾਲ। ਭਾਉ = ਪ੍ਰੇਮ ॥੪॥

SikhNet (Spanish)Oh, dice Nanak, es meditando en el Nombre que se alivian penas y tristezas. (4)
Shabad Guru Arjan Dev Ji Raag Gauree Ang 266

ਚਾਰਿ ਪਦਾਰਥ; ਜੇ ਕੋ ਮਾਗੈ ॥

chaar padaarath; je ko maagai |

Sant Singh KhalsaOne who prays for the four cardinal blessings
Manmohan SinghHe who prays for four cardinal boons,
Manmohan Singh (Punjabi)ਜੋ ਕੋਈ ਚਾਰ ਵੱਡੀਆਂ ਦਾਤਾ ਦੀ ਯਾਚਨਾ ਕਰਦਾ ਹੈ,
Fareedkot Teekaਹੇ ਭਾਈ! ਜੋ ਕੋਈ ਚਾਰ ਪਦਾਰਥੋਂ ਕੌ ਮਾਂਗੇ ਅਰਥਾਤ ਚਾਹੇ॥
Prof. Sahib Singhਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ,

ਪਦ ਅਰਥ ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਕੋ = ਕੋਈ ਮਨੁੱਖ।

SikhNet (Spanish)Oh hombre, si buscas las cuatro gracias principales, que son, la rectitud, la prosperidad, la satisfacción sexual y la liberación,

ਸਾਧ ਜਨਾ ਕੀ; ਸੇਵਾ ਲਾਗੈ ॥

saadh janaa kee; sevaa laagai |

Sant Singh Khalsashould commit himself to the service of the Saints.
Manmohan Singhshould apply himself to the service of the holy-men.
Manmohan Singh (Punjabi)ਉਸ ਨੂੰ ਨੇਕ ਬੰਦਿਆਂ ਦੀ ਟਹਿਲ ਅੰਦਰ ਜੁੜਨਾ ਉਚਿੱਤ ਹੈ।
Fareedkot Teekaਸੋ ਪੁਰਸ਼ ਸੰਤ ਜਨੋਂ ਕੀ ਸੇਵਾ ਮੇਂ ਲਗੈ॥
Prof. Sahib Singh(ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ।
SikhNet (Spanish)entonces permítete encontrar Refugio en la Compañía de aquéllos que alaban el Nombre.

ਜੇ ਕੋ ਆਪੁਨਾ; ਦੂਖੁ ਮਿਟਾਵੈ ॥

je ko aapunaa; dookh mittaavai |

Sant Singh KhalsaIf you wish to erase your sorrows,
Manmohan SinghIf one wishes to efface one's agonies,
Manmohan Singh (Punjabi)ਜੇਕਰ ਕੋਈ ਜਣਾ ਆਪਣੀਆਂ ਪੀੜਾ, ਮੇਸਣਾ ਚਾਹੁੰਦਾ ਹੈ,
Fareedkot Teekaਔਰ ਜੋ ਕੋਈ ਅਪਨਾ ਜਨਮ ਮਰਨ ਆਦਿ ਦੁਖ ਮਿਟਾਵੈ ਤਉ ਇਉਂ ਮਿਟਤਾ ਹੈ॥
Prof. Sahib Singhਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ,
SikhNet (Spanish)Si el hombre anhela una vida libre de tristeza y de dolor,

ਹਰਿ ਹਰਿ ਨਾਮੁ; ਰਿਦੈ ਸਦ ਗਾਵੈ ॥

har har naam; ridai sad gaavai |

Sant Singh Khalsasing the Name of the Lord, Har, Har, within your heart.
Manmohan Singhhe should ever sing in his mind the Name of Lord God.
Manmohan Singh (Punjabi)ਤਾਂ ਉਸ ਨੂੰ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਸਦੀਵ ਹੀ ਗਾਇਨ ਕਰਨਾ ਚਾਹੀਦਾ ਹੈ।
Fareedkot Teekaਸੋ ਪੁਰਸ਼ ਹਰਿ ਹਰਿ ਨਾਮ ਕੌ ਸਦਾ ਰਿਦੇ ਮੇਂ ਧਾਰੇ ਔਰ ਬਾਣੀ ਕਰ ਗਾਵਤਾ ਰਹੇ॥
Prof. Sahib Singhਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ।

ਪਦ ਅਰਥ ਰਿਦੈ = ਹਿਰਦੇ ਵਿਚ। ਸਦ = ਸਦਾ।

SikhNet (Spanish)deja que cante por siempre y para siempre las Alabanzas del Señor.

ਜੇ ਕੋ; ਅਪੁਨੀ ਸੋਭਾ ਲੋਰੈ ॥

je ko; apunee sobhaa lorai |

Sant Singh KhalsaIf you long for honor for yourself,
Manmohan SinghIf man desires honour for himself,
Manmohan Singh (Punjabi)ਜੇ ਕੋਈ ਆਪਣੇ ਲਈ ਇੱਜ਼ਤ ਆਬਰੂ ਚਾਹੁੰਦਾ ਹੈ,
Fareedkot Teekaਜੇ ਕੋਈ ਅਪਨੀ ਸੋਭਾ ਹੋਈ (ਲੋਰੈ) ਚਾਹਿਤਾ ਹੋ॥
Prof. Sahib Singhਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ,

ਪਦ ਅਰਥ ਲੋਰੈ = ਚਾਹੇ।

SikhNet (Spanish)Si el hombre busca dignidad y reconocimiento,

ਸਾਧਸੰਗਿ; ਇਹ ਹਉਮੈ ਛੋਰੈ ॥

saadhasang; ih haumai chhorai |

Sant Singh Khalsathen renounce your ego in the Saadh Sangat, the Company of the Holy.
Manmohan Singhhe should renounce this self-conceit by associating with the saints.
Manmohan Singh (Punjabi)ਤਾਂ ਉਹ ਸੰਤਾਂ ਨਾਲ ਸੰਗਤ ਕਰਕੇ ਇਸ ਸਵੈ-ਹੰਗਤਾ ਨੂੰ ਤਿਆਗ ਦੇਵੇ।
Fareedkot Teekaਸੋ ਪੁਰਸ ਸੰਤੋਂ ਸਾਥ ਮਿਲ ਕਰ ਇਸ ਹੌਮੈ ਕੌ ਤਿਆਗਨ ਕਰੈ॥
Prof. Sahib Singhਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ।

ਪਦ ਅਰਥ ਸਾਧ ਸੰਗਿ = ਭਲਿਆਂ ਦੀ ਸੰਗਤਿ ਵਿਚ (ਰਹਿ ਕੇ)। ਛੋਰੈ = ਛੱਡ ਦੇਵੇ।

SikhNet (Spanish)permite que se acerque a los Santos para que aprenda a olvidarse de sí mismo.

ਜੇ ਕੋ; ਜਨਮ ਮਰਣ ਤੇ ਡਰੈ ॥

je ko; janam maran te ddarai |

Sant Singh KhalsaIf you fear the cycle of birth and death,
Manmohan SinghIf some one fears coming and going,
Manmohan Singh (Punjabi)ਜੇਕਰ ਕੋਈ ਜਣਾ ਆਵਾਗਉਣ ਤੋਂ ਡਰਦਾ ਹੈ,
Fareedkot Teekaਔਰ ਜੋ ਕੋਈ ਜਨਮ ਮ੍ਰਿਤ ਸੇ ਡਰਤਾ ਹੈ॥
Prof. Sahib Singhਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ,
SikhNet (Spanish)Si alguien quiere superar el miedo a morir y nacer,

ਸਾਧ ਜਨਾ ਕੀ; ਸਰਨੀ ਪਰੈ ॥

saadh janaa kee; saranee parai |

Sant Singh Khalsathen seek the Sanctuary of the Holy.
Manmohan Singhhe ought to seek the protection of the holy persons.
Manmohan Singh (Punjabi)ਉਸ ਨੂੰ ਪਵਿੱਤ੍ਰ ਪੁਰਸ਼ਾਂ ਦੀ ਪਨਾਹ ਲੈਣੀ ਚਾਹੀਦੀ ਹੈ।
Fareedkot Teekaਹੇ ਭਾਈ! ਸੋ ਪੁਰਸੁ ਸੰਤ ਜਨੋਂ ਕੀ ਸਰਨੀ ਜਾਇ ਪੜੈ, ਭਾਵ ਸੇ ਸੰਤ ਹੀ ਇਸ ਦੁਖ ਕੌ ਮਿਟਾਵਣੇ ਹਾਰੇ ਹੈਂ॥
Prof. Sahib Singhਤਾਂ ਉਹ ਸੰਤਾਂ ਦੀ ਚਰਨੀਂ ਲੱਗੇ।
SikhNet (Spanish)deja que conviva con los que alaban el Nombre.

ਜਿਸੁ ਜਨ ਕਉ; ਪ੍ਰਭ ਦਰਸ ਪਿਆਸਾ ॥

jis jan kau; prabh daras piaasaa |

Sant Singh KhalsaThose who thirst for the Blessed Vision of God's Darshan
Manmohan SinghThe person who has thirst for Lord's sight,
Manmohan Singh (Punjabi)ਜਿਸ ਪੁਰਸ਼ ਨੂੰ ਸੁਆਮੀ ਦੇ ਦਰਸ਼ਨ ਦੀ ਤਰੇਹ ਹੈ,
Fareedkot Teekaਤਾਂ ਤੇ ਜਿਸ ਜਨ ਕੌ ਪ੍ਰਭੂ ਕੇ ਦਰਸਨ ਕੀ ਪਿਆਸਾ ਅਰਥਾਤ ਇਛਾ ਭਈ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ,

ਪਦ ਅਰਥ ਪ੍ਰਭ ਦਰਸ ਪਿਆਸਾ = ਪ੍ਰਭੂ ਦੇ ਦਰਸਨ ਦੀ ਚਾਹ।

SikhNet (Spanish)¡Bendito es aquél que anhela la Visión del Señor!

ਨਾਨਕ. ਤਾ ਕੈ; ਬਲਿ ਬਲਿ ਜਾਸਾ ॥੫॥

naanak. taa kai; bal bal jaasaa |5|

Sant Singh Khalsa- Nanak is a sacrifice, a sacrifice to them. ||5||
Manmohan SinghNanak is a sacrifice and devoted unto him.
Manmohan Singh (Punjabi)ਨਾਨਕ ਉਸ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਪਰ ਮਨ ਬਾਣੀ ਕਰ ਬਲਿਹਾਰੇ ਜਾਤੇ ਹੈਂ॥੫॥
Prof. Sahib Singhਹੇ ਨਾਨਕ! (ਆਖ ਕਿ) ਮੈਂ ਉਸ ਤੋਂ ਸਦਾ ਸਦਕੇ ਜਾਵਾਂ ॥੫॥

ਪਦ ਅਰਥ ਤਾ ਕੈ = ਉਸ ਤੋਂ। ਜਾਸਾ = ਜਾਵਾਂ। ਬਲਿ ਜਾਸਾ = ਸਦਕੇ ਜਾਵਾਂ ॥੫॥

SikhNet (Spanish)Dice Nanak, yo ofrecería mi vida en sacrificio a él. (5)
Shabad Guru Arjan Dev Ji Raag Gauree Ang 266

ਸਗਲ ਪੁਰਖ ਮਹਿ; ਪੁਰਖੁ ਪ੍ਰਧਾਨੁ ॥

sagal purakh meh; purakh pradhaan |

Sant Singh KhalsaAmong all persons, the supreme person is the one
Manmohan SinghAmongst all the men he is the supreme,
Manmohan Singh (Punjabi)ਸਾਰਿਆਂ ਬੰਦਿਆਂ ਵਿਚੋਂ ਉਹ ਬੰਦਾ ਮੁਖੀ ਹੈ,
Fareedkot Teekaਸਰਬ ਪੁਰਸ਼ੋਂ ਮੇਂ ਸੋਈ (ਪ੍ਰਧਾਨ) ਮੁਖ੍ਯ ਅਰਥਾਤ ਉਤਮ ਪੁਰਸ ਹੈ॥
Prof. Sahib Singh(ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ,

ਪਦ ਅਰਥ ਸਗਲ = ਸਾਰੇ। ਪੁਰਖ = ਮਨੁੱਖ।

SikhNet (Spanish)Supremo entre los hombres es aquél que vence

ਸਾਧਸੰਗਿ; ਜਾ ਕਾ ਮਿਟੈ ਅਭਿਮਾਨੁ ॥

saadhasang; jaa kaa mittai abhimaan |

Sant Singh Khalsawho gives up his egotistical pride in the Company of the Holy.
Manmohan Singhwhose egotism is eradicated in the society of saints.
Manmohan Singh (Punjabi)ਜਿਸ ਦਾ ਹੰਕਾਰ ਸਤਿ ਸੰਗਤ ਅੰਦਰ ਮਿਟ ਜਾਂਦਾ ਹੈ।
Fareedkot Teekaਜਿਸ ਕਾ ਸੰਤੋਂ ਕੇ ਸੰਗ ਕਰ ਕੇ ਦੇਹਿ ਅਭਿਮਾਨ ਮਿਟ ਜਾਵੈ॥
Prof. Sahib Singhਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ।

ਪਦ ਅਰਥ ਜਾ ਕਾ = ਜਿਸ (ਮਨੁੱਖ) ਦਾ।

SikhNet (Spanish)al ego siguiendo un Camino de Bondad.

ਆਪਸ ਕਉ; ਜੋ ਜਾਣੈ ਨੀਚਾ ॥

aapas kau; jo jaanai neechaa |

Sant Singh KhalsaOne who sees himself as lowly,
Manmohan SinghHe who deems himself low,
Manmohan Singh (Punjabi)ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ,
Fareedkot Teekaਜੋ ਪੁਰਸ ਅਪਨੇ ਆਪ ਕੋ ਨੀਵਾਂ ਜਾਨਤਾ ਹੈ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖ਼ਿਆਲ ਕਰਦਾ ਹੈ,

ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਨੀਚਾ = ਨੀਵਾਂ, ਮੰਦਾ, ਮਾੜਾ।

SikhNet (Spanish)Aquél que se considera como ínfima parte de la creación,

ਸੋਊ ਗਨੀਐ; ਸਭ ਤੇ ਊਚਾ ॥

soaoo ganeeai; sabh te aoochaa |

Sant Singh Khalsashall be accounted as the highest of all.
Manmohan Singhis counted the highest of all.
Manmohan Singh (Punjabi)ਉਸ ਨੂੰ ਸਾਰਿਆਂ ਨਾਲੋਂ ਬੁਲੰਦ ਸਮਝੋ।
Fareedkot Teekaਸੋਈ ਜਨ ਸਭ ਸੇ ਊਚਾ ਅਰਥਾਤ ਉਤਮ ਗਿਣੀਤਾ ਹੈ॥
Prof. Sahib Singhਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ।

ਪਦ ਅਰਥ ਸੋਊ = ਉਸੇ ਮਨੁੱਖ ਨੂੰ। ਗਨੀਐ = ਜਾਣੀਏ, ਸਮਝੀਏ।

SikhNet (Spanish)será conocido como faro supremo.

ਜਾ ਕਾ ਮਨੁ; ਹੋਇ ਸਗਲ ਕੀ ਰੀਨਾ ॥

jaa kaa man; hoe sagal kee reenaa |

Sant Singh KhalsaOne whose mind is the dust of all,
Manmohan SinghHe whose mind becomes the dust of all,
Manmohan Singh (Punjabi)ਜਿਸ ਦਾ ਮਨੂਆਂ ਸਾਰਿਆਂ ਦੀ ਧੁੜ ਹੋ ਜਾਂਦਾ ਹੈ,
Fareedkot Teekaਜਿਸ ਕਾ ਮਨ ਸਰਬ ਕੇ ਚਰਨੋਂ ਕੀ (ਰੀਨਾ) ਧੂੜੀ ਹੂਆ ਹੈ॥
Prof. Sahib Singhਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ)

ਪਦ ਅਰਥ ਰੀਨਾ = ਧੂੜ, ਚਰਨਾਂ ਦੀ ਧੂੜ।

SikhNet (Spanish)Aquél que convierte su mente en el Polvo que todos pisan,

ਹਰਿ ਹਰਿ ਨਾਮੁ; ਤਿਨਿ ਘਟਿ ਘਟਿ ਚੀਨਾ ॥

har har naam; tin ghatt ghatt cheenaa |

Sant Singh Khalsarecognizes the Name of the Lord, Har, Har, in each and every heart.
Manmohan Singhbeholds Lord God's Name in every heart.
Manmohan Singh (Punjabi)ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਹਰ ਦਿਲ ਅੰਦਰ ਦੇਖਦਾ ਹੈ।
Fareedkot Teekaਤਿਸ ਨੇ ਹਰਿ ਹਰਿ ਨਾਮ ਜਪ ਕੇ ਘਟੋਂ ਘਟੋਂ ਮੇਂ ਵਿਆਪਕ ਰੂਪ ਹਰੀ ਕੋ (ਚੀਨਾ) ਜਾਣਿਆ ਹੈ॥
Prof. Sahib Singhਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ।

ਪਦ ਅਰਥ ਨਾਮੁ = ਸਰਬ-ਵਿਆਪਕ ਤਾਕਤ। ਤਿਨਿ = ਉਸ (ਮਨੁੱਖ ਨੇ)। ਘਟਿ ਘਟਿ = ਹਰੇਕ ਸਰੀਰ ਵਿਚ। ਚੀਨਾ = ਪਛਾਣ ਲਿਆ ਹੈ।

SikhNet (Spanish)exalta en su corazón la Visión del Señor.

ਮਨ ਅਪੁਨੇ ਤੇ; ਬੁਰਾ ਮਿਟਾਨਾ ॥

man apune te; buraa mittaanaa |

Sant Singh KhalsaOne who eradicates cruelty from within his own mind,
Manmohan SinghHe, who effaces malice from his heart,
Manmohan Singh (Punjabi)ਜੋ ਆਪਣੇ ਦਿਲ ਅੰਦਰੋਂ ਬਦੀ ਨੂੰ ਮੇਟ ਦਿੰਦਾ ਹੈ,
Fareedkot Teekaਜਿਸ ਨੇ ਅਪਨੇ ਮਨ ਸੇ ਬੁਰਾ ਭਾਵ ਹੀ ਮਿਟਾਇ ਦੀਆ ਹੈ, ਭਾਵ ਜੋ ਕਿਸੀ ਕਾ ਬੁਰਾ ਨਹੀਂ ਚਿਤਵਤਾ ਹੈ॥
Prof. Sahib Singhਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ,

ਪਦ ਅਰਥ ਬੁਰਾ = ਬੁਰਾਈ।

SikhNet (Spanish)Aquél que limpia su mente de toda impureza,

ਪੇਖੈ ਸਗਲ ਸ੍ਰਿਸਟਿ; ਸਾਜਨਾ ॥

pekhai sagal srisatt; saajanaa |

Sant Singh Khalsalooks upon all the world as his friend.
Manmohan Singhbeholds the whole world as his friend.
Manmohan Singh (Punjabi)ਉਹ ਸਾਰੇ ਜਹਾਨ ਨੂੰ ਆਪਣਾ ਮਿੱਤ੍ਰ ਦੇਖਦਾ ਹੈ।
Fareedkot Teekaਵਹੁ ਸੰਪੂਰਨ ਸ੍ਰਿਸਟੀ ਕੌ ਸ੍ਵਜਨ ਰੂਪ ਦੇਖਤਾ ਹੈ॥
Prof. Sahib Singhਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ।

ਪਦ ਅਰਥ ਪੇਖੈ = ਵੇਖਦਾ ਹੈ।

SikhNet (Spanish)verá un amigo en cada hombre.

ਸੂਖ ਦੂਖ; ਜਨ ਸਮ ਦ੍ਰਿਸਟੇਤਾ ॥

sookh dookh; jan sam drisattetaa |

Sant Singh KhalsaOne who looks upon pleasure and pain as one and the same,
Manmohan SinghThe man who looks upon weal and woe alike,
Manmohan Singh (Punjabi)ਜੋ ਪੁਰਸ਼ ਖੁਸ਼ੀ ਅਤੇ ਗ਼ਮੀ ਨੂੰ ਇਕ ਸਮਾਨ ਵੇਖਦਾ ਹੈ,
Fareedkot Teekaਜੋ ਜਨ ਸੁਖ ਦੁਖ ਕੌ ਸਮ ਦੇਖਤਾ ਹੈ, ਭਾਵ ਏਕ ਰਸ ਰਹਿਤਾ ਹੈ॥
Prof. Sahib Singh(ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ,

ਪਦ ਅਰਥ ਸਮ = ਬਰਾਬਰ, ਇਕੋ ਜਿਹਾ। ਦ੍ਰਿਸਟੇਤਾ = ਵੇਖਣ ਵਾਲਾ।

SikhNet (Spanish)Tal Devoto de Dios ve con los mismos ojos el placer

ਨਾਨਕ; ਪਾਪ ਪੁੰਨ. ਨਹੀ ਲੇਪਾ ॥੬॥

naanak; paap pun. nahee lepaa |6|

Sant Singh KhalsaO Nanak, is not affected by sin or virtue. ||6||
Manmohan Singhis not affected by evil and good, O Nanak.
Manmohan Singh (Punjabi)ਉਹ ਬਦੀ ਅਤੇ ਨੇਕੀ ਤੋਂ ਅਟੰਕ ਵਿਚਰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੌ ਪਾਪ ਔ ਪੁੰਨ ਕਾ ਕੋਈ ਲੇਪ ਨਹੀਂ ਹੋਤਾ ਹੈ॥੬॥☬ਪੁਨਾ ਵਹੁ ਜਨ ਐਸੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਤਾਹੀਏਂ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ॥੬॥

ਪਦ ਅਰਥ ਲੇਪਾ = ਅਸਰ, ਪ੍ਰਭਾਵ। ਜਨ = (ਉਹ) ਮਨੁੱਖ ॥੬॥

SikhNet (Spanish)y el dolor; para él no existe ni bien ni mal.(6)
Shabad Guru Arjan Dev Ji Raag Gauree Ang 266

ਨਿਰਧਨ ਕਉ ਧਨੁ; ਤੇਰੋ ਨਾਉ ॥

niradhan kau dhan; tero naau |

Sant Singh KhalsaTo the poor, Your Name is wealth.
Manmohan SinghFor the poor, thy Name is the wealth.
Manmohan Singh (Punjabi)ਕੰਗਾਲ ਲਈ ਤੇਰਾ ਨਾਮ ਦੌਲਤ ਹੈ।
Fareedkot Teekaਹੇ ਪ੍ਰਭ ਜੀ! ਨਿਰਧਨੌ ਕੌ ਤੇਰਾ ਨਾਮ ਹੀ ਧਨ ਰੂਪ ਹੈ॥
Prof. Sahib Singh(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ,

ਪਦ ਅਰਥ ਨਿਰਧਨ = ਧਨ-ਹੀਨ, ਕੰਗਾਲ। ਕਉ = ਨੂੰ, ਵਾਸਤੇ।

SikhNet (Spanish)Oh Señor, Tu Nombre es la Riqueza de los pobres,

ਨਿਥਾਵੇ ਕਉ; ਨਾਉ ਤੇਰਾ. ਥਾਉ ॥

nithaave kau; naau teraa. thaau |

Sant Singh KhalsaTo the homeless, Your Name is home.
Manmohan SinghFor the shelterless Thy name is the shelter.
Manmohan Singh (Punjabi)ਬੇ-ਟਿਕਾਣੇ ਲਈ ਤੇਰਾ ਨਾਮ ਟਿਕਾਣਾ ਹੈ।
Fareedkot Teekaਔਰ ਹੇ ਪ੍ਰਭ ਜੀ! ਨਿਥਾਵਿਓਂ ਕੌ ਤੇਰਾ ਨਾਮੁ ਹੀ ਸਰੂਪ ਅਸਥਾਨ ਕਾ ਦਾਤਾ ਹੈ॥
Prof. Sahib Singhਨਿਆਸਰੇ ਨੂੰ ਤੇਰਾ ਆਸਰਾ ਹੈ।

ਪਦ ਅਰਥ ਨਿਥਾਵੇ ਕਉ = ਨਿਆਸਰੇ ਨੂੰ। ਥਾਉ = ਆਸਰਾ।

SikhNet (Spanish)el Refugio de los desamparados

ਨਿਮਾਨੇ ਕਉ; ਪ੍ਰਭ. ਤੇਰੋ ਮਾਨੁ ॥

nimaane kau; prabh. tero maan |

Sant Singh KhalsaTo the dishonored, You, O God, are honor.
Manmohan SinghOf the dishonoured Thou O Lord art the honour.
Manmohan Singh (Punjabi)ਬੇਇਜ਼ਤੇ ਦੀ ਤੂੰ ਹੇ ਸਾਹਿਬ! ਇੱਜ਼ਤ ਹੈ।
Fareedkot Teekaਹੇ ਪ੍ਰਭ ਜੀ! ਨਿਮਾਨਓਂ ਕੋ ਤੇਰਾ ਨਾਮ ਹੀ ਮਾਨ ਦਾਤਾ ਹੈ॥
Prof. Sahib Singhਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ! ਆਦਰ ਮਾਣ ਹੈ,

ਪਦ ਅਰਥ ਨਿਮਾਨਾ = ਜਿਸ ਨੂੰ ਕਿਤੇ ਮਾਣ ਆਦਰ ਨਾਹ ਮਿਲੇ, ਦੀਨ।

SikhNet (Spanish)y la Honra de los humildes.

ਸਗਲ ਘਟਾ ਕਉ; ਦੇਵਹੁ ਦਾਨੁ ॥

sagal ghattaa kau; devahu daan |

Sant Singh KhalsaTo all, You are the Giver of gifts.
Manmohan SinghTo all the mortals Thou givest gifts.
Manmohan Singh (Punjabi)ਸਮੂਹ ਪ੍ਰਾਣੀਆਂ ਨੂੰ ਤੂੰ ਦਾਤਾ ਦਿੰਦਾ ਹੈ।
Fareedkot Teekaਕਿਉਂਕਿ ਆਪ ਸੰਪੂਰਨ ਘਟੌਂ ਕੋ ਸਰਬ ਪ੍ਰਕਾਰ ਕਾ ਦਾਨ ਦੇਤੇ ਹੋ॥
Prof. Sahib Singhਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ।

ਪਦ ਅਰਥ ਘਟ = ਸਰੀਰ, ਪ੍ਰਾਣੀ। ਦੇਵਹੁ = ਤੂੰ ਦੇਂਦਾ ਹੈਂ।

SikhNet (Spanish)Tú eres el Dador Equitativo e Imparcial;

ਕਰਨ ਕਰਾਵਨਹਾਰ; ਸੁਆਮੀ ॥

karan karaavanahaar; suaamee |

Sant Singh KhalsaO Creator Lord, Cause of causes, O Lord and Master,
Manmohan SinghThe Lord is the Doer and Prompter of actions.
Manmohan Singh (Punjabi)ਪ੍ਰਭੂ ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
Fareedkot Teekaਤੂੰ ਕਰਨ ਕਰਾਵਨ ਹਾਰ ਸਰਬ ਕਾ ਸ੍ਵਾਮੀ ਹੈਂ॥
Prof. Sahib Singhਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ।
SikhNet (Spanish)Tú eres la Causa de toda acción

ਸਗਲ ਘਟਾ ਕੇ; ਅੰਤਰਜਾਮੀ ॥

sagal ghattaa ke; antarajaamee |

Sant Singh KhalsaInner-knower, Searcher of all hearts:
Manmohan SinghHe is the Knower of all the hearts.
Manmohan Singh (Punjabi)ਉਹ ਸਾਰਿਆਂ ਦਿਲਾਂ ਦੀ ਜਾਨਣਹਾਰ ਹੈ।
Fareedkot Teekaਔਰ ਸੰਪੂਰਨ (ਘਟਾ) ਜੀਵੋਂ ਕੇ ਰਿਦਿਓਂ ਕਾ ਅੰਤਰਯਾਮੀ ਹੈਂ॥
Prof. Sahib Singhਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ!

ਪਦ ਅਰਥ ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ, ਦਿਲ ਦੀ ਬੁੱਝਣ ਵਾਲਾ।

SikhNet (Spanish)y el Único Actor.

ਅਪਨੀ ਗਤਿ ਮਿਤਿ; ਜਾਨਹੁ ਆਪੇ ॥

apanee gat mit; jaanahu aape |

Sant Singh KhalsaYou alone know Your own condition and state.
Manmohan SinghThine condition and estimation thou Thyself knowest.
Manmohan Singh (Punjabi)ਆਪਣੀ ਦਸ਼ਾਂ ਤੇ ਅੰਦਾਜ਼ਾ ਤੂੰ ਖੁਦ ਹੀ ਜਾਣਦਾ ਹੈ।
Fareedkot Teekaਅਪਨੀ ਗਤੀ ਔ (ਮਿਤਿ) ਮ੍ਰਿਯਾਦਾ ਕੋ ਆਪ ਹੀ ਜਾਨਤੇ ਹੋ॥
Prof. Sahib Singhਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ;

ਪਦ ਅਰਥ ਗਤਿ = ਹਾਲਤ, ਅਵਸਥਾ।

SikhNet (Spanish)Solamente Tú conoces la intimidad de nuestro ser

ਆਪਨ ਸੰਗਿ; ਆਪਿ ਪ੍ਰਭ ਰਾਤੇ ॥

aapan sang; aap prabh raate |

Sant Singh KhalsaYou Yourself, God, are imbued with Yourself.
Manmohan SinghThou Thyself art imbued with Thyself, O Lord.
Manmohan Singh (Punjabi)ਆਪਣੇ ਆਪ ਨਾਲ ਤੂੰ ਆਪੇ ਹੀ ਰੰਗਿਆ ਹੋਇਆ ਹੈ।
Fareedkot Teekaਹੇ ਪ੍ਰਭੂ! ਤੁਮ ਅਪਨੇ ਆਪ ਕੇ ਸਾਥ ਆਪ ਹੀ ਰਾਤੇ ਹੋ॥
Prof. Sahib Singhਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਰਾਤੇ = ਮਗਨ, ਮਸਤ।

SikhNet (Spanish)y sólo Tú conoces Tu Propia Extensión y Medida.

ਤੁਮੑਰੀ ਉਸਤਤਿ; ਤੁਮ ਤੇ. ਹੋਇ ॥

tumaree usatat; tum te. hoe |

Sant Singh KhalsaYou alone can celebrate Your Praises.
Manmohan SinghThy praise can only be celebrated by Thee.
Manmohan Singh (Punjabi)ਹੇ ਸਾਈਂ! ਤੇਰੀ ਉਪਮਾ ਕੇਵਲ ਤੂੰ ਹੀ ਕਰ ਸਕਦਾ ਹੈਂ।
Fareedkot Teekaਆਪ ਕੀ ਹੀ ਉਸਤਤੀ ਆਪ ਕੀ ਕਿਰਪਾ ਸੇ ਹੋਤੀ ਹੈ॥
Prof. Sahib Singh(ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ,

ਪਦ ਅਰਥ ਉਸਤਤਿ = ਸੋਭਾ, ਵਡਿਆਈ। ਤੁਮ ਤੇ = ਤੈਥੋਂ।

SikhNet (Spanish)El Amor que das viene de Ti solamente;

ਨਾਨਕ; ਅਵਰੁ. ਨ ਜਾਨਸਿ ਕੋਇ ॥੭॥

naanak; avar. na jaanas koe |7|

Sant Singh KhalsaO Nanak, no one else knows. ||7||
Manmohan SinghNone else, O Nanak, knows Thy praise.
Manmohan Singh (Punjabi)ਕੋਈ ਹੋਰ, ਹੇ ਨਾਨਕ! ਤੇਰੀ ਕੀਰਤੀ ਨੂੰ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੀ ਕਿਰਪਾ ਬਿਨਾਂ ਤੇਰੇ ਕੋ ਔਰ ਕੋਈ ਨਹੀਂ ਜਾਨ ਸਕਤਾ ਹੈ॥੭॥
Prof. Sahib Singhਹੇ ਨਾਨਕ! (ਆਖ, ਕਿ) ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ॥੭॥

ਪਦ ਅਰਥ ਕੋਇ = ਕੋਈ ਹੋਰ ॥੭॥

SikhNet (Spanish)nadie más conoce ese Sublime Estado. (7)
Shabad Guru Arjan Dev Ji Raag Gauree Ang 266

ਸਰਬ ਧਰਮ ਮਹਿ; ਸ੍ਰੇਸਟ ਧਰਮੁ ॥

sarab dharam meh; sresatt dharam |

Sant Singh KhalsaOf all religions, the best religion
Manmohan SinghOf all the religions the best religion
Manmohan Singh (Punjabi)ਸਾਰਿਆਂ ਮਜ਼ਹਬ ਵਿਚੋਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ
Fareedkot Teekaਹੇ ਭਾਈ! ਸੰਪੂਰਨ ਧਰਮੋਂ ਮੇਂ ਸੇ ਸ੍ਰੇਸਟ ਧਰਮ ਇਹੀ ਹੈ॥
Prof. Sahib Singh(ਹੇ ਮਨ!) ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ-

ਪਦ ਅਰਥ ਸ੍ਰੇਸਟ = ਸਭ ਤੋਂ ਚੰਗਾ।

SikhNet (Spanish)La más elevada de las religiones

ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥

har ko naam jap; niramal karam |

Sant Singh Khalsais to chant the Name of the Lord and maintain pure conduct.
Manmohan Singhis to repeat God's Name and to do pious deeds.
Manmohan Singh (Punjabi)ਅਤੇ ਪਵਿੱਤ੍ਰ ਅਮਲ ਕਮਾਉਣੇ ਸਭ ਤੋਂ ਉਤਮ ਮਜ਼ਹਬ ਹੈ।
Fareedkot Teekaਔਰ ਸਰਬ ਕਰਮੋਂ ਮੇਂ ਸੇ ਇਹੀ ਨਿਰਮਲ ਕਰਮ ਹੈ, ਜੋ ਹਰੀ ਕਾ ਨਾਮ ਜਪਣਾ ਹੈ॥
Prof. Sahib Singhਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ)।

ਪਦ ਅਰਥ ਨਿਰਮਲ = ਪਵਿਤ੍ਰ, ਸੁੱਧ। ਕਰਮੁ = ਕੰਮ, ਆਚਰਨ।

SikhNet (Spanish)es la Contemplación del Nombre y la Realización de la Santidad.

ਸਗਲ ਕ੍ਰਿਆ ਮਹਿ; ਊਤਮ ਕਿਰਿਆ ॥

sagal kriaa meh; aootam kiriaa |

Sant Singh KhalsaOf all religious rituals, the most sublime ritual
Manmohan SinghOf all the religious rites the best rite is,
Manmohan Singh (Punjabi)ਸਮੂਹ ਧਾਰਮਕ ਰਸਮਾਂ ਵਿਚੋਂ ਸਰੇਸ਼ਟ ਰਸਮ ਹੈ,
Fareedkot Teekaਸਰਬ ਜਪ ਤਪ ਆਦਿ ਕ੍ਰਿਆ ਮੇਂ ਏਹੀ ਉਤਮ ਕ੍ਰਿਆ ਹੈ॥
Prof. Sahib Singhਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ-

ਪਦ ਅਰਥ ਕ੍ਰਿਆ = ਧਾਰਮਿਕ ਰਸਮ।

SikhNet (Spanish)La más noble de las acciones

ਸਾਧਸੰਗਿ; ਦੁਰਮਤਿ ਮਲੁ ਹਿਰਿਆ ॥

saadhasang; duramat mal hiriaa |

Sant Singh Khalsais to erase the filth of the dirty mind in the Company of the Holy.
Manmohan Singhto remove the filth of evil intellect by association with the saints.
Manmohan Singh (Punjabi)ਸਤਿ ਸੰਗਤ ਨਾਲ ਜੁੜਕੇ ਖੋਟੀ ਅਕਲ ਦੀ ਮਲੀਣਤਾ ਨੂੰ ਧੋ ਸੁਟਣਾ।
Fareedkot Teekaਜੋ ਸੰਤੋਂ ਕੇ ਸੰਗ ਮੇਂ ਮਿਲ ਕਰ ਹਰਿ ਨਾਮ ਜਾਪ ਸੇ ਖੋਟੀ ਮਤ ਰੂਪ ਮੈਲ ਕੋ ਦੂਰ ਕੀਆ ਹੈ॥
Prof. Sahib Singhਸਤਸੰਗ ਵਿਚ (ਰਹਿ ਕੇ) ਭੈੜੀ ਮਤਿ (ਰੂਪ) ਮੈਲ ਦੂਰ ਕੀਤੀ ਜਾਏ।

ਪਦ ਅਰਥ ਦੁਰਮਤਿ = ਭੈੜੀ ਮਤਿ। ਹਿਰਿਆ = ਦੂਰ ਕੀਤੀ।

SikhNet (Spanish)es la purificación de la mente que deviene de la Saad Sangat, la Compañía de los Santos.

ਸਗਲ ਉਦਮ ਮਹਿ; ਉਦਮੁ ਭਲਾ ॥

sagal udam meh; udam bhalaa |

Sant Singh KhalsaOf all efforts, the best effort
Manmohan SinghOf all the efforts the best effort is to ever,
Manmohan Singh (Punjabi)ਸਾਰਿਆਂ ਉਪਰਾਲਿਆਂ ਵਿਚੋਂ ਵਧੀਆਂ ਉਪਰਾਲਾ,
Fareedkot Teekaਪੁਨਾ ਸਰਬ ਉਦਮੋਂ ਮੇਂ ਹਰਿ ਨਾਮ ਜਾਪ ਕਾ ਹੀ ਉਦਮ ਕਰਨਾ ਭਲਾ ਹੈ॥
Prof. Sahib Singhਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ-
SikhNet (Spanish)La más virtuosa de las obras es

ਹਰਿ ਕਾ ਨਾਮੁ; ਜਪਹੁ ਜੀਅ ਸਦਾ ॥

har kaa naam; japahu jeea sadaa |

Sant Singh Khalsais to chant the Name of the Lord in the heart, forever.
Manmohan Singhheartily utter the Name of God.
Manmohan Singh (Punjabi)ਹਮੇਸ਼ਾਂ ਦਿਲੋਂ ਵਾਹਿਗੁਰੂ ਦਾ ਨਾਮ ਉਚਾਰਨਾ ਹੈ।
Fareedkot Teekaਤਾਂ ਤੇ ਹਰੀ ਕਾ ਨਾਮ ਹੀ ਜੀਅ ਮੇਂ ਸਦਾ ਜਪਣਾ ਕਰੋ॥
Prof. Sahib Singhਹੇ ਮਨ! ਸਦਾ ਪ੍ਰਭੂ ਦਾ ਨਾਮ ਜਪ।

ਪਦ ਅਰਥ ਜੀਅ = ਹੇ ਜੀ! ਹੇ ਮਨ!

SikhNet (Spanish)la permanente Contemplación del Señor.

ਸਗਲ ਬਾਨੀ ਮਹਿ; ਅੰਮ੍ਰਿਤ ਬਾਨੀ ॥

sagal baanee meh; amrit baanee |

Sant Singh KhalsaOf all speech, the most ambrosial speech
Manmohan SinghOf all the speeches the ambrosial speech is,
Manmohan Singh (Punjabi)ਸਾਰਿਆਂ ਬਚਨ-ਬਿਲਾਸਾਂ ਵਿਚੋਂ ਅੰਮ੍ਰਿਤਮਈ ਬਚਨ-ਬਿਲਾਸ ਹੈ,
Fareedkot Teekaਸੰਪੂਰਣ ਬਾਣੀਓਂ ਮੇਂ ਅੰਮ੍ਰਿਤ ਰੂਪ ਬਾਣੀ ਇਹੀ ਹੈ॥
Prof. Sahib Singh(ਪ੍ਰਭੂ ਦੇ ਜਸ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ-

ਪਦ ਅਰਥ ਅੰਮ੍ਰਿਤ = ਅਮਰ ਕਰਨ ਵਾਲੀ।

SikhNet (Spanish)De todo lo que puede decirse,

ਹਰਿ ਕੋ ਜਸੁ ਸੁਨਿ; ਰਸਨ ਬਖਾਨੀ ॥

har ko jas sun; rasan bakhaanee |

Sant Singh Khalsais to hear the Lord's Praise and chant it with the tongue.
Manmohan Singhto hear God's praise and to repeat it with the tongue.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਸੁਣਨੀ ਅਤੇ ਇਸ ਨੂੰ ਜੀਭ ਨਾਲ ਉਚਾਰਨ ਕਰਨਾ।
Fareedkot Teekaਜੋ ਹਰੀ ਕਾ ਜਸ ਸੁਣਨਾ ਅਰੁ ਅਪਨੀ ਰਸਨਾ ਸੇ ਉਚਾਰਨ ਕਰਨਾ ਹੈ॥
Prof. Sahib Singhਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ।

ਪਦ ਅਰਥ ਰਸਨ = ਜੀਭ। ਬਖਾਨੀ = ਉੱਚਾਰ, ਬੋਲ।

SikhNet (Spanish)lo más dulce es compartir la Alabanza de Dios con los demás.

ਸਗਲ ਥਾਨ ਤੇ; ਓਹੁ ਊਤਮ ਥਾਨੁ ॥

sagal thaan te; ohu aootam thaan |

Sant Singh KhalsaOf all places, the most sublime place,
Manmohan SinghOf all the places, that heart is the best place,
Manmohan Singh (Punjabi)ਸਾਰਿਆਂ ਥਾਵਾਂ ਨਾਲੋਂ ਉਹ ਦਿਲ ਸਭ ਤੋਂ ਸਰੇਸ਼ਟ ਅਸਥਾਨ ਹੈ,
Fareedkot Teekaਸਗਲ ਅਸਥਾਨੋਂ ਮੇਂ ਸੇ ਸੋਈ ਉਤਮ ਰਿਦਾ ਅਸਥਾਨ ਹੈ॥
Prof. Sahib Singhਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ-
SikhNet (Spanish)El más sagrado de los lugares santos

ਨਾਨਕ ਜਿਹ ਘਟਿ; ਵਸੈ ਹਰਿ ਨਾਮੁ ॥੮॥੩॥

naanak jih ghatt; vasai har naam |8|3|

Sant Singh KhalsaO Nanak, is that heart in which the Name of the Lord abides. ||8||3||
Manmohan Singhwherein dwells the Name of God, O Nanak.
Manmohan Singh (Punjabi)ਜਿਸ ਵਿੱਚ, ਹੇ ਨਾਨਕ! ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਰਿਦੇ ਮੇਂ ਹਰੀ ਕਾ ਨਾਮ ਵਸਤਾ ਹੈ, ਵਾ ਸਤਸੰਗੁ ਅਸਥਾਨੁ ਸ੍ਰੇਸਟ ਹੈ॥੮॥੩॥
Prof. Sahib Singhਹੇ ਨਾਨਕ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ॥੮॥੩॥

ਪਦ ਅਰਥ ਜਿਹ ਘਟਿ = ਜਿਸ ਘਟ ਵਿਚ, ਜਿਸ ਸਰੀਰ ਵਿਚ, ਜਿਸ ਹਿਰਦੇ ਵਿਚ ॥੮॥

SikhNet (Spanish)es aquél donde se medita en el Naam, el Nombre del Señor. (8-3)
Shabad Guru Arjan Dev Ji Raag Gauree Ang 266

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਨਿਰਗੁਨੀਆਰ ਇਆਨਿਆ; ਸੋ ਪ੍ਰਭੁ. ਸਦਾ ਸਮਾਲਿ ॥

niraguneeaar eaaniaa; so prabh. sadaa samaal |

Sant Singh KhalsaYou worthless, ignorant fool - dwell upon God forever.
Manmohan SinghO meritless and ignorant mortal that Lord do thou ever meditate upon.
Manmohan Singh (Punjabi)ਹੈ ਗੁਣ-ਵਿਹੁਣ ਅਤੇ ਬੇਸਮਝ ਪ੍ਰਾਣੀ, ਉਸ ਸਾਹਿਬ ਦਾ ਤੂੰ ਹਮੇਸ਼ਾਂ ਹੀ ਸਿਮਰਨ ਕਰ।
Fareedkot Teekaਹੇ ਸਰਬ ਗੁਣੋਂ ਸੇ ਰਹਿਤ (ਇਆਨਿਆ) ਮੂਰਖ ਜੀਵ! ਸੋ ਜੋ ਤੇਰਾ ਪ੍ਰਭੂ ਹੈ, ਤਿਸੀ ਕੇ ਨਾਮ ਕੌ ਸਦਾ ਸੰਮਾਲ ਅਰਥਾਤ ਸਿਮਰਨ ਕਰ॥
Prof. Sahib Singhਹੇ ਅੰਞਾਣ! ਹੇ ਗੁਣ-ਹੀਨ (ਮਨੁੱਖ)! ਉਸ ਮਾਲਕ ਨੂੰ ਸਦਾ ਯਾਦ ਕਰ।

ਪਦ ਅਰਥ ਨਿਰਗੁਨੀਆਰ = ਹੇ ਨਿਰਗੁਣ ਜੀਵ! ਹੇ ਗੁਣ-ਹੀਣ ਜੀਵ! ਇਆਨਿਆ = ਹੇ ਅੰਞਾਣ! ਸਮਾਲਿ = ਚੇਤੇ ਰੱਖ, ਯਾਦ ਕਰ।

SikhNet (Spanish)Hombre ignorante, que careces de gracia redentora, voltea hacia el Señor

ਜਿਨਿ ਕੀਆ. ਤਿਸੁ ਚੀਤਿ ਰਖੁ; ਨਾਨਕ. ਨਿਬਹੀ ਨਾਲਿ ॥੧॥

jin keea. tis cheet rakh; naanak. nibahee naal |1|

Sant Singh KhalsaCherish in your consciousness the One who created you; O Nanak, He alone shall go along with you. ||1||
Manmohan SinghPlace Him in thy heart who made thee, O Nanak, Lord alone shall bear thee. company.
Manmohan Singh (Punjabi)ਉਸ ਨੂੰ ਆਪਣੇ ਦਿਲ ਵਿੱਚ ਟਿਕਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੈ ਨਾਨਕ, ਕੇਵਲ ਪ੍ਰਭੂ ਹੀ ਤੇਰਾ ਸਾਥ ਦੇਵੇਗਾ।
Fareedkot Teekaਜਿਸ ਵਾਹਿਗੁਰੂ ਨੇ ਤੁਝ ਕੋ ਸਰਬ ਸੁਖੋਂ ਸਹਿਤ ਕੀਆ ਹੈ, ਤਿਸੀ ਕੋ ਚਿਤ ਮੇਂ ਰਾਖ, ਭਾਵ ਸਿਮਰਨ ਕਰ। ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਤਿਸ ਕਾ ਸਿਮਰਨ ਕਰਨਾ ਤੇਰੇ ਸਾਥ ਪ੍ਰਲੋਕ ਮੇਂ ਨਿਭੇਗਾ ਅਰਥਾਤ ਸਹਾਈ ਹੋਗਾ॥੧॥
Prof. Sahib Singhਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ ॥੧॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਕੀਆ = ਪੈਦਾ ਕੀਤਾ। ਤਿਸੁ = ਉਸ ਨੂੰ। ਚਿਤਿ = ਚਿੱਤ ਵਿਚ। ਨਿਬਹੀ = ਨਿਭਦਾ ਹੈ, ਸਾਥ ਨਿਬਾਹੁੰਦਾ ਹੈ ॥੧॥

SikhNet (Spanish)y guarda por siempre al Creador en tu mente, Él es Lo Único que te acompañará por siempre. (1)
Shabad Guru Arjan Dev Ji Raag Gauree Ang 266 - 267

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi IV

ਰਮਈਆ ਕੇ ਗੁਨ; ਚੇਤਿ ਪਰਾਨੀ ॥

rameea ke gun; chet paraanee |

Sant Singh KhalsaThink of the Glory of the All-pervading Lord, O mortal;
Manmohan SinghO Mortal, think of the excellences of the All-Pervading Lord.
Manmohan Singh (Punjabi)ਹੇ ਫ਼ਾਨੀ ਬੰਦੇ! ਤੂੰ ਸਰਬ-ਵਿਆਪਕ ਸੁਆਮੀ ਦੀਆਂ ਚੰਗਿਆਈਆਂ ਨੂੰ ਚੇਤੇ ਕਰ।
Fareedkot Teekaਹੇ ਪ੍ਰਾਣੀ! ਸਰਬ ਮੇਂ ਬਿਆਪਕ ਰੂਪ ਰਾਮ ਕੇ ਗੁਣੋਂ ਕੋ (ਚੇਤਿ) ਸਿਮਰਨ ਕਰ॥
Prof. Sahib Singhਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ,

ਪਦ ਅਰਥ ਰਮਈਆ = ਸੋਹਣਾ ਰਾਮ। ਚੇਤਿ = ਚੇਤੇ ਕਰ, ਯਾਦ ਕਰ। ਪਰਾਨੀ = ਹੇ ਜੀਵ!

SikhNet (Spanish)Hombre cautivo, piensa en la Bondad prevaleciente de Dios,

ਕਵਨ ਮੂਲ ਤੇ; ਕਵਨ ਦ੍ਰਿਸਟਾਨੀ ॥

kavan mool te; kavan drisattaanee |

Sant Singh Khalsawhat is your origin, and what is your appearance?
Manmohan SinghWhat thy origin is and what thou lookest like.
Manmohan Singh (Punjabi)ਤੇਰਾ ਕੀ ਮੁੱਢ ਹੈ ਅਤੇ ਤੂੰ ਕੇਹੋ ਜੇਹਾ ਦਿਸਦਾ ਹੈਂ।
Fareedkot Teekaਜਿਸ ਨੇ (ਕਵਨ ਮੂਲ ਤੇ) ਕਿਆ ਮਾਤਾ ਪਿਤਾ ਕੇ ਰਕਤ ਬੀਰਜ ਤੁਛ ਵਸਤੂ ਸੇ ਇਹੁ ਕਿਆ ਸੁੰਦਰ ਦੇਹੀ ਰਚ ਕਰ ਤੁਝ ਕੋ ਦਿਖਾਈ ਹੈ॥
Prof. Sahib Singh(ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ।

ਪਦ ਅਰਥ ਦ੍ਰਿਸਟਾਨੀ = ਵਿਖਾ ਦਿੱਤਾ।

SikhNet (Spanish)Quien de la nada te hizo surgir en toda tu complejidad y belleza.

ਜਿਨਿ ਤੂੰ; ਸਾਜਿ ਸਵਾਰਿ ਸੀਗਾਰਿਆ ॥

jin toon; saaj savaar seegaariaa |

Sant Singh KhalsaHe who fashioned, adorned and decorated you
Manmohan SinghHe, who made, adorned and bedecked thee,
Manmohan Singh (Punjabi)ਜਿਸ ਨੇ ਤੈਨੂੰ ਰਚਿਆ, ਸ਼ਿੰਗਾਰਿਆਂ ਅਤੇ ਸਸ਼ੋਭਤ ਕੀਤਾ ਹੈ,
Fareedkot Teekaਜਿਸ ਵਾਹਿਗੁਰੂ ਨੇ ਤਤੋਂ ਕੋ ਸਾਜ ਕੇ ਤਿਨੋਂ ਦ੍ਵਾਰੇ ਤੇਰਾ ਸਰੀਰ (ਸਵਾਰ) ਬਨਾਇ ਕਰ (ਸੀਗਾਰਿਆ) ਸਰਬ ਇੰਦ੍ਰੀਓਂ ਕੇ ਸਹਤ ਤੁਝ ਕੋ ਕੀਆ ਹੈ॥
Prof. Sahib Singhਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿ = ਸਜਾ ਕੇ।

SikhNet (Spanish)Piensa que te conservó

ਗਰਭ ਅਗਨਿ ਮਹਿ; ਜਿਨਹਿ ਉਬਾਰਿਆ ॥

garabh agan meh; jineh ubaariaa |

Sant Singh Khalsain the fire of the womb, He preserved you.
Manmohan Singhand He who preserved thee in the fire of the womb.
Manmohan Singh (Punjabi)ਜਿਸ ਨੇ ਤੇਰੀ ਬੱਚੇਦਾਨੀ ਦੀ ਅੱਗ ਵਿੱਚ ਰੱਖਿਆ ਕੀਤੀ ਹੈ।
Fareedkot Teekaਅਰ ਜਿਸ ਨੇ ਤੁਝ ਕੋ ਮਾਤਾ ਕੀ ਗਰਭ ਅਗਨੀ ਸੇ (ਉਬਾਰਿਆ) ਰਖਿਆ ਹੈ॥
Prof. Sahib Singhਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ;

ਪਦ ਅਰਥ ਗਰਭ ਅਗਨਿ = ਪੇਟ ਦੀ ਅੱਗ। ਉਬਾਰਿਆ = ਬਚਾਇਆ।

SikhNet (Spanish)protegido en el fuego del vientre

ਬਾਰ ਬਿਵਸਥਾ; ਤੁਝਹਿ ਪਿਆਰੈ ਦੂਧ ॥

baar bivasathaa; tujheh piaarai doodh |

Sant Singh KhalsaIn your infancy, He gave you milk to drink.
Manmohan SinghWho he in thy childhood gave the mild to drink.
Manmohan Singh (Punjabi)ਜਿਸ ਨੇ ਤੇਰੀ ਬਾਲ-ਅਵਸਥਾ ਵਿੱਚ ਤੈਨੂੰ ਪੀਣ ਲਈ ਦੁੱਧ ਦਿਤਾ।
Fareedkot Teekaਪੁਨਾ ਤੁਝ ਕੋ ਬਾਲਕ ਅਵਸਥਾ ਮੇਂ ਜੋ ਦੂਧ (ਪਿਆਰੈ) ਪਿਲਾਵਤਾ ਹੈ॥
Prof. Sahib Singhਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ,

ਪਦ ਅਰਥ ਬਾਰ = ਬਾਲਕ। ਬਿਵਸਥਾ = ਉਮਰ, ਹਾਲਤ। ਪਿਆਰੈ = ਪਿਆਲਦਾ ਹੈ।

SikhNet (Spanish)y luego te nutrió con la leche materna.

ਭਰਿ ਜੋਬਨ; ਭੋਜਨ ਸੁਖ ਸੂਧ ॥

bhar joban; bhojan sukh soodh |

Sant Singh KhalsaIn the flower of your youth, He gave you food, pleasure and understanding.
Manmohan SinghAnd He, who in thy prime of life gave thee food, comfort and understanding,
Manmohan Singh (Punjabi)ਜਿਸ ਨੇ ਤੇਰੀ ਹੁਲਾਰੇ ਮਾਰਦੀ ਜੁਆਨੀ ਵਿੱਚ ਤੈਨੂੰ ਖਾਣਾ ਆਰਾਮ ਅਤੇ ਸਮਝ ਦਿੱਤੀ,
Fareedkot Teekaਔਰ ਪੂਰਨ ਜੋਬਨ ਅਵਸਥਾ ਮੇਂ ਭੋਜਨ ਆਦਿਕ ਸੂਖੋਂ ਕੀ ਤੁਝ ਕੋ (ਸੂਧ) ਗਯਾਤ ਦਈ ਹੈ॥
Prof. Sahib Singhਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ);

ਪਦ ਅਰਥ ਭਰਿ ਜੋਬਨ = ਜੁਆਨੀ ਦੇ ਭਰ ਵਿਚ, ਭਰ-ਜੁਆਨੀ ਵਿਚ। ਸੂਧ = ਸੂਝ।

SikhNet (Spanish)Piensa en el florecimiento de tu juventud cuando,

ਬਿਰਧਿ ਭਇਆ; ਊਪਰਿ ਸਾਕ ਸੈਨ ॥

biradh bheaa; aoopar saak sain |

Sant Singh KhalsaAs you grow old, family and friends,
Manmohan Singhand who, when thou grew old, settled relation and friend on thee,
Manmohan Singh (Punjabi)ਅਤੇ ਜਿਸ ਨੇ ਜਦ ਤੂੰ ਬੁੱਢਾ ਹੋਇਆ, ਉਤੇ ਸਨਬੰਧੀ ਅਤੇ ਮਿੱਤ੍ਰ ਖੜੇ ਕਰ ਦਿਤੇ,
Fareedkot Teekaਪੁਨਾ ਜਬ ਬ੍ਰਿਧ ਭਯਾ ਤਬ ਊਪਰ ਸੇਵਾ ਵਾਸਤੇ (ਸਾਕ) ਸਨਬੰਧੀ (ਸੈਨ) ਸਾਥੀ ਕੀਏ ਹੈਂ॥
Prof. Sahib Singh(ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ)

ਪਦ ਅਰਥ ਬਿਰਧਿ = ਬੁੱਢਾ। ਉਪਰਿ = ਉਤੇ, ਸੇਵਾ ਕਰਨ ਨੂੰ। ਸੈਨ = ਸੱਜਣ, ਮਿਤ੍ਰ।

SikhNet (Spanish)gracias a los sentidos que te fueron otorgados,

ਮੁਖਿ ਅਪਿਆਉ; ਬੈਠ ਕਉ ਦੈਨ ॥

mukh apiaau; baitth kau dain |

Sant Singh KhalsaAre there to feed you as you rest.
Manmohan Singhto put food, into thy mouth, when thou wast seated.
Manmohan Singh (Punjabi)ਤੇਰੇ ਬੈਠੇ ਬਿਠਾਏ ਦੇ ਮੂੰਹ ਵਿੱਚ ਭੋਜਨ ਪਾਉਣ ਲਈ।
Fareedkot Teekaਜੋ ਬੈਠੇ ਕੋ ਤੇਰੇ ਮੁਖ ਮੇਂ (ਅਪਿਆਉ) ਭੋਜਨੁ ਦੇਤੇ ਹੈਂ॥☬ਐਸੇ ਉਪਕਾਰੀ ਪਰਮੇਸ੍ਵਰ ਪਾਸ ਬੇਨਤੀ ਕਰੇ:
Prof. Sahib Singhਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ)।

ਪਦ ਅਰਥ ਮੁਖਿ = ਮੂੰਹ ਵਿਚ। ਅਪਿਆਉ = {skt. आप्य To grow fat. (caus) To make fat or comfortable. आप्यायनं) ਚੰਗੇ ਭੋਜਨ। ਬੈਠ ਕਉ = ਬੈਠੇ ਨੂੰ। ਦੈਨ = ਦੇਂਦੇ ਹਨ।

SikhNet (Spanish)disfrutaste de deliciosas viandas y gratos momentos.

ਇਹੁ ਨਿਰਗੁਨੁ; ਗੁਨੁ ਕਛੂ. ਨ ਬੂਝੈ ॥

eihu niragun; gun kachhoo. na boojhai |

Sant Singh KhalsaThis worthless person has not appreciated in the least, all the good deeds done for him.
Manmohan SinghThis meritless man appreciates not in the least, the goodness done to him.
Manmohan Singh (Punjabi)ਇਹ ਨੇਕੀ-ਵਿਹੁਣ ਬੰਦਾ ਕੀਤੇ ਗਏ ਉਪਕਾਰ ਦੀ ਕੁਝ ਭੀ ਕਦਰ ਨਹੀਂ ਪਾਉਂਦਾ।
Fareedkot Teekaਹੇ ਹਰੀ! ਇਹੁ ਜੀਉ ਸੁਭ ਗੁਨਾਂ ਤੇ ਰਹਿਤ ਹੈ, ਇਸੀ ਤੇ ਤੇਰੇ ਉਪਕਾਰਾਂ ਕੋ ਕੁਛ ਭੀ ਨਹੀਂ ਜਾਨਤਾ ਹੈ॥
Prof. Sahib Singh(ਪਰ) (ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ,
SikhNet (Spanish)Y piensa en tu vejez cuando tuviste amigos y parientes para que te atendieran,

ਬਖਸਿ ਲੇਹੁ; ਤਉ ਨਾਨਕ ਸੀਝੈ ॥੧॥

bakhas lehu; tau naanak seejhai |1|

Sant Singh KhalsaIf you bless him with forgiveness, O Nanak, only then will he be saved. ||1||
Manmohan SinghO Lord, if thou pardon him, then alone, O Nanak, he can be emancipated.
Manmohan Singh (Punjabi)ਹੇ ਪ੍ਰਭੂ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇ, ਕੇਵਲ ਤਦ ਹੀ, ਹੇ ਨਾਨਕ! ਉਹ ਬੰਦ-ਖ਼ਲਾਸ ਹੋ ਸਕਦਾ ਹੈ।
Fareedkot Teekaਜੇਕਰ ਇਸ ਕੇ ਔਗਨਾਂ ਕੋ ਆਪ ਹੀ ਬਖਸ ਲੇਵੋ ਤਉ ਹੀ ਇਹੁ ਜੀਉ (ਸੀਝੈ) ਮੁਕਿਤ ਹੋਵੈ॥੧॥
Prof. Sahib Singhਹੇ ਨਾਨਕ! (ਆਖ) (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ॥੧॥
SikhNet (Spanish)y cuidaran en la decadencia de tu cuerpo. (1)
Shabad Guru Arjan Dev Ji Raag Gauree Ang 267

ਜਿਹ ਪ੍ਰਸਾਦਿ; ਧਰ ਊਪਰਿ ਸੁਖਿ ਬਸਹਿ ॥

jih prasaad; dhar aoopar sukh baseh |

Sant Singh KhalsaBy His Grace, you abide in comfort upon the earth.
Manmohan SinghBy whose grace, thou residest in comfort on the earth,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਜ਼ਮੀਨ ਉਤੇ ਆਰਾਮ ਅੰਦਰ ਰਹਿੰਦਾ ਹੈਂ,
Fareedkot Teekaਹੇ ਭਾਈ! ਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਧਰਤੀ ਪਰ ਸੁਖ ਸਾਥ ਵਸਤਾ ਹੈਂ॥
Prof. Sahib Singh(ਹੇ ਜੀਵ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਧਰਤੀ ਉਤੇ ਸੁਖੀ ਵੱਸਦਾ ਹੈਂ,

ਪਦ ਅਰਥ ਜਿਹ ਪ੍ਰਸਾਦਿ = ਜਿਸ ਦੀ ਕ੍ਰਿਪਾ ਨਾਲ। ਧਰ = ਧਰਤੀ। ਸੁਖਿ = ਸੁਖ ਨਾਲ। ਬਸਹਿ = ਤੂੰ ਵੱਸਦਾ ਹੈਂ।

SikhNet (Spanish)Oh Señor, este hombre sin mérito no sabe de Tus Virtudes,

ਸੁਤ ਭ੍ਰਾਤ ਮੀਤ; ਬਨਿਤਾ ਸੰਗਿ ਹਸਹਿ ॥

sut bhraat meet; banitaa sang haseh |

Sant Singh KhalsaWith your children, siblings, friends and spouse, you laugh.
Manmohan Singhand laughest with thine sons, brothers, friend and wife.
Manmohan Singh (Punjabi)ਅਤੇ ਆਪਣੇ ਪੁਤ੍ਰਾਂ ਵੀਰਾਂ ਮਿਤ੍ਰਾਂ ਅਤੇ ਵਹੁਟੀ ਨਾਲ ਹਸਦਾ ਖੇਲ੍ਹਦਾ ਹੈ।
Fareedkot Teekaਪੁਨਾ ਪੁਤ੍ਰ ਔ ਭ੍ਰਾਤਾ, ਮਿਤ੍ਰ, ਇਸਤ੍ਰੀ ਆਦਿ ਸਨਬੰਧੀਓਂ ਸਾਥ ਹਸਤਾ ਹੈਂ॥
Prof. Sahib Singhਪੁਤ੍ਰ ਭਰਾ ਮਿਤ੍ਰ ਇਸਤ੍ਰੀ ਨਾਲ ਹੱਸਦਾ ਹੈਂ;

ਪਦ ਅਰਥ ਸੁਤ = ਪੁੱਤ੍ਰ। ਭ੍ਰਾਤ = ਭਰਾ। ਬਨਿਤਾ = ਇਸਤ੍ਰੀ। ਹਸਹਿ = ਤੂੰ ਹੱਸਦਾ ਹੈਂ।

SikhNet (Spanish)solamente Tu Gracia puede traerle la Salvación.

ਜਿਹ ਪ੍ਰਸਾਦਿ; ਪੀਵਹਿ ਸੀਤਲ ਜਲਾ ॥

jih prasaad; peeveh seetal jalaa |

Sant Singh KhalsaBy His Grace, you drink in cool water.
Manmohan SinghBy whose favour thou drinkest cool water,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਠੰਢਾ ਪਾਣੀ ਪੀਂਦਾ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਸੀਤਲ ਜਲ ਪਾਨ ਕਰਤਾ ਹੈਂ॥
Prof. Sahib Singhਜਿਸ ਦੀ ਮੇਹਰ ਨਾਲ ਤੂੰ ਠੰਢਾ ਪਾਣੀ ਪੀਂਦਾ ਹੈਂ,

ਪਦ ਅਰਥ ਸੀਤਲ = ਠੰਢਾ।

SikhNet (Spanish)Es por Su Gracia que vives cómodamente sobre la Tierra,

ਸੁਖਦਾਈ; ਪਵਨੁ ਪਾਵਕੁ ਅਮੁਲਾ ॥

sukhadaaee; pavan paavak amulaa |

Sant Singh KhalsaYou have peaceful breezes and priceless fire.
Manmohan Singhand havest soothing wind and priceless fire,
Manmohan Singh (Punjabi)ਅਤੇ ਤੈਨੂੰ ਪ੍ਰਸੰਨ ਕਰਨ ਵਾਲੀ ਹਵਾ ਅਤੇ ਅਣਮੁੱਲੀ ਅੱਗ ਮਿਲੀ ਹੈ।
Fareedkot Teekaਪੁਨਾ ਪਵਨ ਔ ਅਗਨੀ ਅਮੋਲਕ ਤੁਝ ਕੋ ਸੁਖਦਾਈ ਦੀਏ ਹੈਂ॥
Prof. Sahib Singhਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ (ਵਰਤਦਾ ਹੈਂ);

ਪਦ ਅਰਥ ਪਵਨੁ = ਹਵਾ। ਪਾਵਕੁ = ਅੱਗ।

SikhNet (Spanish)y disfrutas de la compañía de tu esposa e hijos, hermanos y amigos.

ਜਿਹ ਪ੍ਰਸਾਦਿ; ਭੋਗਹਿ ਸਭਿ ਰਸਾ ॥

jih prasaad; bhogeh sabh rasaa |

Sant Singh KhalsaBy His Grace, you enjoy all sorts of pleasures.
Manmohan SinghBy whose favour, thou enjoyest all pleasure
Manmohan Singh (Punjabi)ਇਸ ਦੀ ਦਇਆ ਦੁਆਰਾ ਤੂੰ ਸਾਰੀਆਂ ਖੁਸ਼ੀਆਂ ਮਾਣਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸਾਥ ਤੂੰ ਸਰਬ ਰਸੋਂ ਕੌ ਭੋਗਤਾ ਹੈਂ॥
Prof. Sahib Singhਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈਂ,
SikhNet (Spanish)Es por Su Gracia que eres provisto de agua fresca para beber,

ਸਗਲ ਸਮਗ੍ਰੀ; ਸੰਗਿ ਸਾਥਿ ਬਸਾ ॥

sagal samagree; sang saath basaa |

Sant Singh KhalsaYou are provided with all the necessities of life.
Manmohan Singhand livest with all the necessaries.
Manmohan Singh (Punjabi)ਅਤੇ ਸਾਰੀਆਂ ਲੋੜੀਦੀਆਂ ਸ਼ੈਆਂ ਸਮੇਤ ਵਸਦਾ ਹੈ।
Fareedkot Teekaਪੁਨਾ ਸਰਬ ਪਦਾਰਥੋਂ ਕੀ ਸਮਗ੍ਰੀ ਕਾ ਸੰਗਮ ਅਰਥਾਤ ਸਮੁਦਾਇ ਤੇਰੇ ਸਾਥ ਬਸਾ ਹੈ॥
Prof. Sahib Singhਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈਂ (ਭਾਵ, ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ);

ਪਦ ਅਰਥ ਸਗਲ = ਸਾਰੇ। ਸਮਗ੍ਰੀ = ਪਦਾਰਥ।

SikhNet (Spanish)y de la respiración para sostener el fuego precioso que te calienta y te permite participar de la alegría pura.

ਦੀਨੇ ਹਸਤ ਪਾਵ; ਕਰਨ ਨੇਤ੍ਰ ਰਸਨਾ ॥

deene hasat paav; karan netr rasanaa |

Sant Singh KhalsaHe gave you hands, feet, ears, eyes and tongue,
Manmohan SinghWho gave thee hands, feet, ears, eyes and tongue.
Manmohan Singh (Punjabi)ਜਿਸ ਨੇ ਤੈਨੂੰ ਹੱਥ, ਪੈਰ, ਕੰਨ ਅੱਖਾਂ ਅਤੇ ਜੀਭਾ ਬਖਸ਼ੇ ਹਨ।
Fareedkot Teekaਜਿਸ ਵਾਹਿਗੁਰੂ ਨੇ ਤੁਝ ਕੌ ਹਾਥ, ਪੈਰ, ਕੰਨ, ਨੇਤ੍ਰ, ਰਸਨਾ ਆਦਿ ਇੰਦ੍ਰੇ ਦੀਏ ਹੈਂ॥
Prof. Sahib Singh(ਜਿਸ ਨੇ) ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ,

ਪਦ ਅਰਥ ਹਸਤ = ਹੱਥ। ਪਾਵ = ਪੈਰ। ਕਰਨ = ਕੰਨ। ਨੇਤ੍ਰ = ਅੱਖਾਂ। ਰਸਨਾ = ਜੀਭ।

SikhNet (Spanish)Es por Su Gracia que has recibido cada uno de tus dones;

ਤਿਸਹਿ ਤਿਆਗਿ; ਅਵਰ ਸੰਗਿ ਰਚਨਾ ॥

tiseh tiaag; avar sang rachanaa |

Sant Singh Khalsaand yet, you forsake Him and attach yourself to others.
Manmohan SinghThou forsakest Him and attachest thyself to others
Manmohan Singh (Punjabi)ਤੂੰ ਉਸ ਨੂੰ ਛੱਡ ਕੇ ਹੋਰਾਂ ਨਾਲ ਜੁੜਦਾ ਹੈਂ।
Fareedkot Teekaਤਿਸ ਕਾ ਸਿਮਰਨ ਤਿਆਗ ਕਰ ਤੂੰ ਔਰ ਸਾਥ ਰਚ ਰਹਾ ਹੈ॥☬ਜੀਵ ਐਸੇ ਬੇਨਤੀ ਕਰੇ:
Prof. Sahib Singhਉਸ (ਪ੍ਰਭੂ) ਨੂੰ ਵਿਸਾਰ ਕੇ (ਹੇ ਜੀਵ!) ਤੂੰ ਹੋਰਨਾਂ ਨਾਲ ਮਗਨ ਹੈਂ।

ਪਦ ਅਰਥ ਤਿਸਹੁ = ਉਸ (ਪ੍ਰਭੂ) ਨੂੰ। ਤਿਆਗਿ = ਛੱਡ ਕੇ, ਵਿਸਾਰ ਕੇ। ਰਚਨਾ = ਰੁੱਝਾ ਹੋਇਆ ਹੈਂ, ਮਗਨ ਹੈਂ।

SikhNet (Spanish)te ha dado manos, pies, oídos, ojos y labios.

ਐਸੇ ਦੋਖ; ਮੂੜ ਅੰਧ ਬਿਆਪੇ ॥

aise dokh; moorr andh biaape |

Sant Singh KhalsaSuch sinful mistakes cling to the blind fools;
Manmohan SinghSuch sins are clung to the blind foolish-man.
Manmohan Singh (Punjabi)ਇਹੋ ਜੇਹੇ ਪਾਪ ਅੰਨ੍ਹੇ ਮੂਰਖ ਨੂੰ ਚਿੰਮੜੇ ਹੋਏ ਹਨ।
Fareedkot Teekaਪੂਰਬੋਕਤ ਦੋਖ ਮੂਰਖ ਅਗ੍ਯਾਨੀ ਕੋ ਲਗੇ ਹੂਏ ਹੈਂ॥
Prof. Sahib Singh(ਇਹ) ਮੂਰਖ ਅੰਨ੍ਹੇ ਜੀਵ (ਭਲਾਈ ਵਿਸਾਰਨ ਵਾਲੇ) ਇਹੋ ਜਿਹੇ ਔਗੁਣਾਂ ਵਿਚ ਫਸੇ ਹੋਏ ਹਨ।

ਪਦ ਅਰਥ ਦੋਖ = ਮੰਦੇ ਕਰਮ। ਮੂੜ = ਮੂਰਖ ਜੀਵ। ਬਿਆਪੇ = ਫਸੇ ਹੋਏ ਹਨ।

SikhNet (Spanish)Y aun así, oh criatura de Maya, te olvidas de Aquél que te dio todo lo que tienes, y te apegas a otros.

ਨਾਨਕ. ਕਾਢਿ ਲੇਹੁ; ਪ੍ਰਭ ਆਪੇ ॥੨॥

naanak. kaadt lehu; prabh aape |2|

Sant Singh KhalsaNanak: uplift and save them, God! ||2||
Manmohan SinghNanak, thou Thyself save him, O Lord.
Manmohan Singh (Punjabi)ਨਾਨਕ ਤੂੰ ਖੁਦ ਹੀ ਉਸ ਦੀ ਰੱਖਿਆ ਕਰ, ਹੇ ਸੁਆਮੀ!
Fareedkot Teekaਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਇਨ ਦੋਖਾਂ ਤੇ ਜੀਵੋਂ ਕੋ ਤੁਮ ਆਪੇ ਹੀ ਕਾਢ ਲੇਵੋ, ਭਾਵ ਤੇਰੀ ਕ੍ਰਿਪਾ ਬਿਨਾਂ ਇਨਸੇ ਪੁਰਸ਼ਾਰਥ ਕਛੁ ਨਹੀਂ ਹੋ ਸਕਤਾ ਹੈ॥੨॥
Prof. Sahib Singhਹੇ ਨਾਨਕ! (ਇਹਨਾਂ ਜੀਵਾਂ ਵਾਸਤੇ ਅਰਦਾਸ ਕਰ, ਤੇ ਆਖ)-ਹੇ ਪ੍ਰਭੂ! (ਇਹਨਾਂ ਨੂੰ) ਆਪ (ਇਹਨਾਂ ਔਗੁਣਾਂ ਵਿਚੋਂ) ਕੱਢ ਲੈ ॥੨॥
SikhNet (Spanish)Dice Nanak, este pobre ciego ha caído víctima de su propia ingratitud; oh Señor, por Tu Infinita Gracia sálvalo. (2)
Shabad Guru Arjan Dev Ji Raag Gauree Ang 267

ਆਦਿ ਅੰਤਿ; ਜੋ ਰਾਖਨਹਾਰੁ ॥

aad ant; jo raakhanahaar |

Sant Singh KhalsaFrom beginning to end, He is our Protector,
Manmohan SinghHe, who is Protector of all from beginning to end,
Manmohan Singh (Punjabi)ਜੋ ਆਰੰਭ ਤੋਂ ਅਖੀਰ ਤੱਕ ਸਾਰਿਆਂ ਦਾ ਰਖਵਾਲਾ ਹੈ,
Fareedkot Teekaਜੋ ਵਾਹਿਗੁਰੂ ਤੁਝ ਕੋ ਆਦਿ ਮਾਤਾ ਕੇ ਗਰਬ ਮੇਂ ਔਰ ਅੰਤ ਕੌ ਪ੍ਰਲੋਕ ਮੇਂ ਜਮਦੂਤੋਂ ਸੇ ਰਖ੍ਯਾ ਕਰਨੇ ਹਾਰਾ ਹੈ॥
Prof. Sahib Singhਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇਂ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ,

ਪਦ ਅਰਥ ਆਦਿ = ਮੁੱਢ ਤੋਂ (ਭਾਵ, ਜਨਮ ਸਮੇ ਤੋਂ)। ਅੰਤਿ = ਅਖ਼ੀਰ ਤਕ (ਭਾਵ, ਮਰਨ ਤਕ)।

SikhNet (Spanish)El hombre ignorante no ama a Aquél que es su Sostenedor en cada momento de la vida.

ਤਿਸ ਸਿਉ ਪ੍ਰੀਤਿ. ਨ ਕਰੈ; ਗਵਾਰੁ ॥

tis siau preet. na karai; gavaar |

Sant Singh Khalsaand yet, the ignorant do not give their love to Him.
Manmohan SinghHim, the ignorant man loves not.
Manmohan Singh (Punjabi)ਉਸ ਨੂੰ ਬੇਸਮਝ ਬੰਦਾ ਪਿਆਰ ਨਹੀਂ ਕਰਦਾ।
Fareedkot Teekaਹੇ ਗਵਾਰ! ਤੂੰ ਤਿਸ ਸਾਥ ਪ੍ਰੀਤਿ ਨਹੀਂ ਕਰਤਾ ਹੈ॥
Prof. Sahib Singhਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ।

ਪਦ ਅਰਥ ਗਵਾਰੁ = ਮੂਰਖ ਮਨੁੱਖ।

SikhNet (Spanish)El arrogante Manmukj no se acuerda de Aquél que concede toda la riqueza,

ਜਾ ਕੀ ਸੇਵਾ; ਨਵ ਨਿਧਿ ਪਾਵੈ ॥

jaa kee sevaa; nav nidh paavai |

Sant Singh KhalsaServing Him, the nine treasures are obtained,
Manmohan SinghFrom whose, service, he obtains the nine treasures,
Manmohan Singh (Punjabi)ਜਿਸ ਦੀ ਟਹਿਲ ਤੋਂ ਉਸ ਨੂੰ ਨੌ ਖ਼ਜ਼ਾਨੇ ਮਿਲਦੇ ਹਨ,
Fareedkot Teekaਜਿਸ ਕੀ ਸੇਵਾ ਕਰਨੇ ਸੇ ਤੂੰ ਨੌ ਨਿਧੀਆਂ ਪਾਇ ਲੇਵੈ॥
Prof. Sahib Singhਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ,

ਪਦ ਅਰਥ ਜਾ ਕੀ = ਜਿਸ (ਪ੍ਰਭੂ) ਦੀ। ਨਵ ਨਿਧਿ = ਨੌ ਖ਼ਜ਼ਾਨੇ।

SikhNet (Spanish)los bienes y tesoros.

ਤਾ ਸਿਉ ਮੂੜਾ; ਮਨੁ. ਨਹੀ ਲਾਵੈ ॥

taa siau moorraa; man. nahee laavai |

Sant Singh Khalsaand yet, the foolish do not link their minds with Him.
Manmohan Singhwith Him, the fool attaches not his mind.
Manmohan Singh (Punjabi)ਉਸ ਨਾਲ ਮੂਰਖ ਆਪਣੇ ਚਿੱਤ ਨੂੰ ਨਹੀਂ ਜੋੜਦਾ।
Fareedkot Teekaਹੇ ਮੂਰਖ! ਤਿਸ ਕੇ ਸਾਥ ਤੂੰ ਮਨ ਨਹੀਂ ਲਗਾ ਰਹਾ ਹੈ॥
Prof. Sahib Singhਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ।

ਪਦ ਅਰਥ ਤਾ ਸਿਉ = ਉਸ ਨਾਲ। ਮੂੜਾ = ਮੂਰਖ।

SikhNet (Spanish)Desde su penumbra piensa que Dios se encuentra lejos,

ਜੋ ਠਾਕੁਰੁ; ਸਦ ਸਦਾ ਹਜੂਰੇ ॥

jo tthaakur; sad sadaa hajoore |

Sant Singh KhalsaOur Lord and Master is Ever-present, forever and ever,
Manmohan SinghThe Lord who is, ever and ever, just present,
Manmohan Singh (Punjabi)ਜੋ ਸੁਆਮੀ ਸਦੀਵ ਸਦੀਵ ਹੀ ਐਨ ਪਰਤੱਖ ਹੈ,
Fareedkot Teekaਜੋ ਠਾਕਰ (ਸਦ ਸਦਾ) ਸਰਬ ਸਮੇ ਮੇਂ ਤੇਰੇ ਹਾਜਰ ਹਜੂਰ ਅਰਥਾਤ ਅੰਗ ਸੰਗ ਹੈ॥
Prof. Sahib Singhਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ,

ਪਦ ਅਰਥ ਹਜੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)aunque el Señor esté siempre ante sus ojos.

ਤਾ ਕਉ ਅੰਧਾ; ਜਾਨਤ ਦੂਰੇ ॥

taa kau andhaa; jaanat doore |

Sant Singh Khalsaand yet, the spiritually blind believe that He is far away.
Manmohan SinghHim, the blind thinks to be far away.
Manmohan Singh (Punjabi)ਉਸ ਨੂੰ ਅੰਨ੍ਹਾ ਦੁਰੇਡੇ ਖਿਆਲ ਕਰਦਾ ਹੈ।
Fareedkot Teekaਹੇ ਅੰਧਾ ਜੀਵ! ਤਿਸ ਕੋ ਤੂੰ ਦੂਰ ਜਾਨਤਾ ਹੈਂ॥
Prof. Sahib Singhਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ।

ਪਦ ਅਰਥ ਤਾ ਕਉ = ਉਸ ਨੂੰ।

SikhNet (Spanish)El iluso se olvida de su Dios

ਜਾ ਕੀ ਟਹਲ; ਪਾਵੈ ਦਰਗਹ ਮਾਨੁ ॥

jaa kee ttehal; paavai daragah maan |

Sant Singh KhalsaIn His service, one obtains honor in the Court of the Lord,
Manmohan SinghBy whose service he is to attain honour in Lord's Court,
Manmohan Singh (Punjabi)ਜਿਸ ਦੀ ਟਹਿਲ ਸੇਵਾ ਨਾਲ ਉਸ ਨੇ ਸਾਈਂ ਦੇ ਦਰਬਾਰ ਵਿੰਚ ਇੱਜ਼ਤ ਪਾਉਣੀ ਹੈ,
Fareedkot Teekaਤਿਸ ਕੀ ਸੇਵਾ ਕਰਨੇ ਸੇ (ਦਰਗਹ) ਪ੍ਰਲੋਕ ਮੇਂ ਤੂੰ ਮਾਨ ਪਾਵੇਂ॥
Prof. Sahib Singhਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ,
SikhNet (Spanish)y al no servirlo, pierde la oportunidad de alcanzar honra en el cielo.

ਤਿਸਹਿ ਬਿਸਾਰੈ; ਮੁਗਧੁ ਅਜਾਨੁ ॥

tiseh bisaarai; mugadh ajaan |

Sant Singh Khalsaand yet, the ignorant fool forgets Him.
Manmohan Singhthe ignorant fool forgets Him.
Manmohan Singh (Punjabi)ਬੇਸਮਝ, ਬੇਵਕੂਫ ਉਸ ਨੂੰ ਭੁਲਾਉਂਦਾ ਹੈ।
Fareedkot Teekaਹੇ ਮੂਰਖ! ਅਗ੍ਯਾਨ ਕਰ ਕੇ ਤਿਸ ਕੋ ਤੂੰ ਈਹਾਂ ਭੁਲਾਵਤਾ ਹੈਂ॥
Prof. Sahib Singhਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ।

ਪਦ ਅਰਥ ਤਿਸਹਿ = ਉਸ (ਪ੍ਰਭੂ) ਨੂੰ। ਮੁਗਧੁ = ਮੂਰਖ।

SikhNet (Spanish)Este hombre seguirá viviendo en el error hasta que Tú,

ਸਦਾ ਸਦਾ; ਇਹੁ ਭੂਲਨਹਾਰੁ ॥

sadaa sadaa; ihu bhoolanahaar |

Sant Singh KhalsaForever and ever, this person makes mistakes;
Manmohan SinghEver and ever, this man errs.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਹੀ ਇਹ ਬੰਦਾ ਗਲਤੀ ਕਰਦਾ ਹੈ।
Fareedkot Teekaਐਸੇ ਬੇਨਤੀ ਕਰੇ: ਹੇ ਹਰੀ! ਇਹ ਜੀਵ ਤੌ ਆਗੇ ਪੀਛੇ ਸਦਾ ਹੀ ਭੂਲਣੇ ਹਾਰਾ ਹੈ॥
Prof. Sahib Singh(ਪਰ ਕੇਹੜਾ ਕੇਹੜਾ ਔਗੁਣ ਚਿਤਾਰੀਏ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ;

ਪਦ ਅਰਥ ਇਹੁ = ਇਹ (ਜੀਵ)।

SikhNet (Spanish)Por siempre esta persona esta en error.

ਨਾਨਕ; ਰਾਖਨਹਾਰੁ ਅਪਾਰੁ ॥੩॥

naanak; raakhanahaar apaar |3|

Sant Singh KhalsaO Nanak, the Infinite Lord is our Saving Grace. ||3||
Manmohan SinghNanak, the infinite Lord is the only Saviour.
Manmohan Singh (Punjabi)ਨਾਨਕ, ਕੇਵਲ ਬੇਅੰਤ ਸੁਆਮੀ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਪਾਰ ਪ੍ਰਭੂ! ਇਸ ਕਾ ਰਾਖਨਹਾਰਾ ਤੂੰ ਹੀ ਹੈਂ॥
Prof. Sahib Singhਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਔਗੁਣਾਂ ਵਲ ਨਹੀਂ ਤੱਕਦਾ) ॥੩॥

ਪਦ ਅਰਥ ਅਪਾਰੁ = ਬੇਅੰਤ ॥੩॥

SikhNet (Spanish)oh Señor, por Tu Infinita Misericordia lo tomes bajo Tu Protección. (3)
Shabad Guru Arjan Dev Ji Raag Gauree Ang 267

ਰਤਨੁ ਤਿਆਗਿ; ਕਉਡੀ ਸੰਗਿ ਰਚੈ ॥

ratan tiaag; kauddee sang rachai |

Sant Singh KhalsaForsaking the jewel, they are engrossed with a shell.
Manmohan SinghAbandoning a jewel, man is engrossed with a shell.
Manmohan Singh (Punjabi)ਮਾਣਕ ਨੂੰ ਛੱਡ ਕੇ ਆਦਮੀ ਕੌਡੀ ਨਾਲ ਖਚਤ ਹੋਇਆ ਹੋਇਆ ਹੈ।
Fareedkot Teekaਇਹ ਜੀਵ ਵੈਰਾਗ ਰਤਨ ਕੋ ਤਿਆਗ ਕਰ ਕੌਡੀ ਵਤ ਤੁਛ ਪਦਾਰਥੋਂ ਮੇਂ ਰਚਤਾ ਅਰਥਾਤ ਪ੍ਰੀਤੀ ਕਰਤਾ ਹੈ॥
Prof. Sahib Singh(ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ।

ਪਦ ਅਰਥ ਰਚੈ = ਰੁੱਝਾ ਰਹਿੰਦਾ ਹੈ, ਖ਼ੁਸ਼ ਹੁੰਦਾ ਹੈ।

SikhNet (Spanish)El hombre ignorante tira la Joya Auténtica y se complace con cualquier guijarro;

ਸਾਚੁ ਛੋਡਿ; ਝੂਠ ਸੰਗਿ ਮਚੈ ॥

saach chhodd; jhootth sang machai |

Sant Singh KhalsaThey renounce Truth and embrace falsehood.
Manmohan SinghHe renounces truth and is pleased with falsehood.
Manmohan Singh (Punjabi)ਉਹ ਰਾਸਤੇ ਨੂੰ ਤਿਆਗਦਾ ਹੈ ਅਤੇ ਕੂੜ ਨਾਲ ਖੁਸ਼ ਹੁੰਦਾ ਹੈ।
Fareedkot Teekaਔ (ਸਾਚਿ) ਨਾਮ ਕੌ ਛੋਡ ਕਰ ਝੂਠੇ ਕਾਮਾਦਿਕੋਂ ਕੇ ਸਾਥ ਮਚ ਰਹਾ ਹੈ ਅਰਥਾਤ ਪ੍ਰਫੁਲਤ ਹੋਤਾ ਹੈ॥
Prof. Sahib Singhਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ।

ਪਦ ਅਰਥ ਛੋਡਿ = ਛੱਡ ਕੇ। ਮਚੈ = ਮੱਚਦਾ ਹੈ, ਭੂਹੇ ਹੁੰਦਾ ਹੈ, ਆਕੜਦਾ ਹੈ।

SikhNet (Spanish)rechazando la Verdad, vive fascinado por lo falso.

ਜੋ ਛਡਨਾ; ਸੁ ਅਸਥਿਰੁ ਕਰਿ ਮਾਨੈ ॥

jo chhaddanaa; su asathir kar maanai |

Sant Singh KhalsaThat which passes away, they believe to be permanent.
Manmohan SinghWhat he is to leave, he deems that everlasting.
Manmohan Singh (Punjabi)ਜਿਸ ਨੂੰ ਉਸ ਨੇ ਛੱਡ ਜਾਣਾ ਹੈ, ਉਸ ਨੂੰ ਉਹ ਸਦੀਵੀ ਸਥਿਰ ਜਾਣਦਾ ਹੈ।
Fareedkot Teekaਜੋ ਸਰੀਰ ਛਡ ਜਾਣਾ ਹੈ ਤਿਸ ਕੋ ਅਸਥਿਰੁ ਕਰ ਮਾਨਤਾ ਹੈ॥
Prof. Sahib Singhਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ;

ਪਦ ਅਰਥ ਜੋ = ਜੋ (ਧਨ ਪਦਾਰਥ)। ਸੁ = ਉਸ ਨੂੰ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)Aquello que tiene interés pasajero lo toma como duradero,

ਜੋ ਹੋਵਨੁ; ਸੋ ਦੂਰਿ ਪਰਾਨੈ ॥

jo hovan; so door paraanai |

Sant Singh KhalsaThat which is immanent, they believe to be far off.
Manmohan SinghWhat is to happen, he recognises that to be distant.
Manmohan Singh (Punjabi)ਜਿਹੜਾ ਕੁਛ ਹੋਣਾ ਹੈ, ਉਸ ਨੂੰ ਉਹ ਦੁਰੇਡਾ ਸਮਝਦਾ ਹੈ।
Fareedkot Teekaਔਰ ਜੋ ਹੋਵਨ ਹਾਰ ਮਰਨਾ ਹੈ ਤਿਸ ਕੌ ਦੂਰ ਪਛਾਨਤਾ ਹੈ॥
Prof. Sahib Singhਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖ਼ਿਆਲ ਕਰਦਾ ਹੈ।

ਪਦ ਅਰਥ ਹੋਵਨੁ = ਹੋਵਨਹਾਰ, ਜ਼ਰੂਰ ਹੋਣਾ ਹੈ, (ਭਾਵ, ਮੌਤ)। ਪਰਾਨੈ = ਪਛਾਣਦਾ ਹੈ, ਸਮਝਦਾ ਹੈ।

SikhNet (Spanish)e imagina que lo inminente no ocurrirá jamás.

ਛੋਡਿ ਜਾਇ; ਤਿਸ ਕਾ ਸ੍ਰਮੁ ਕਰੈ ॥

chhodd jaae; tis kaa sram karai |

Sant Singh KhalsaThey struggle for what they must eventually leave.
Manmohan SinghWhat he has to part, he toils after that.
Manmohan Singh (Punjabi)ਜਿਸ ਨੂੰ ਉਸ ਨੇ ਛੱਡ ਜਾਣਾ ਹੈ ਉਸ ਦੀ ਖ਼ਾਤਰ ਉਹ ਤਕਲਫ਼ਿ ਉਠਾਉਂਦਾ ਹੈ।
Fareedkot Teekaਜਿਸ ਮਾਇਆ ਕੋ ਛੋਡ ਜਾਣਾ ਹੈ ਤਿਨੋਂ ਕੋ ਸੰਚਨ ਵਾਸਤੇ ਕਸ਼ਟ ਕਰਤਾ ਹੈ॥
Prof. Sahib Singhਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ;

ਪਦ ਅਰਥ ਤਿਸ ਕਾ = ਉਸ ਦਾ, ਉਸ ਦੀ ਖ਼ਾਤਰ। ਸ੍ਰਮੁ = ਮੇਹਨਤ, ਖੇਚਲ।

SikhNet (Spanish)Se involucra en todo aquello que va a tener que dejar,

ਸੰਗਿ ਸਹਾਈ; ਤਿਸੁ ਪਰਹਰੈ ॥

sang sahaaee; tis paraharai |

Sant Singh KhalsaThey turn away from the Lord, their Help and Support, who is always with them.
Manmohan SinghHe spurns the Succourer who is ever with him.
Manmohan Singh (Punjabi)ਉਹ ਉਸ ਸਹਾਇਕ ਨੂੰ ਤਿਆਗਦਾ ਹੈ, ਜੋ ਹਮੇਸ਼ਾਂ ਉਸ ਦੇ ਨਾਲ ਹੈ।
Fareedkot Teekaਔਰ ਜੋ ਪਰਮੇਸ੍ਵਰ ਸਹਾਈ ਹੋਣੇ ਵਾਲਾ ਹੈ ਤਿਸ ਕੋ ਤਿਆਗਤਾ ਹੈ॥
Prof. Sahib Singhਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ।

ਪਦ ਅਰਥ ਸਹਾਈ = ਸਹਾਇਤਾ ਕਰਨ ਵਾਲਾ। ਪਰਹਰੈ = ਛੱਡ ਦੇਂਦਾ ਹੈ।

SikhNet (Spanish)y abandona el Nombre que podría ser su Acompañante Eterno.

ਚੰਦਨ ਲੇਪੁ; ਉਤਾਰੈ ਧੋਇ ॥

chandan lep; utaarai dhoe |

Sant Singh KhalsaThey wash off the sandalwood paste;
Manmohan SinghHe washes away and removes the sandal paste.
Manmohan Singh (Punjabi)ਉਹ ਚੰਨਣ ਦੇ ਲੇਪਣ ਨੂੰ ਧੋ ਕੇ ਲਾਹ ਸੁਟਦਾ ਹੈ।
Fareedkot Teekaਇਹ ਜੀਵ ਪਰਮੇਸ੍ਵਰ ਕੇ ਜਸ ਰੂਪੀ ਚੰਦਨ ਕੇ ਲੇਪ ਕੌ ਕੁਸੰਗ, ਵਾ ਵਿਸ਼ੇ ਵਾਸਨਾ ਰੂਪੀ ਪਾਨੀ ਸੇ ਧੋਇ ਕਰ ਕੇ ਰਿਦੇ ਸੇ ਉਤਾਰ ਦੇਤਾ ਹੈ॥
Prof. Sahib Singh(ਜਿਵੇਂ ਖੋਤਾ) ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ,

ਪਦ ਅਰਥ ਉਤਾਰੈ = ਲਾਹ ਦੇਂਦਾ ਹੈ।

SikhNet (Spanish)Es como el asno que se sacude si lo untas de Sándalo,

ਗਰਧਬ ਪ੍ਰੀਤਿ; ਭਸਮ ਸੰਗਿ ਹੋਇ ॥

garadhab preet; bhasam sang hoe |

Sant Singh Khalsalike donkeys, they are in love with the mud.
Manmohan SinghThe donkey professes love for ashes alone.
Manmohan Singh (Punjabi)ਖੋਤੇ ਦਾ ਕੇਵਲ ਸੁਆਹ ਨਾਲ ਹੀ ਪਿਆਰ ਹੈ।
Fareedkot Teekaਕਿਉਂਕਿ ਇਸ ਜੀਵ ਰੂਪੀ ਗਧੇ ਕੀ ਪ੍ਰੀਤ ਪਾਪੋਂ ਰੂਪੀ ਭਸਮ ਕੇ ਸਾਥ ਹੋਤੀ ਹੈ॥
Prof. Sahib Singh(ਕਿਉਂਕਿ) ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ।

ਪਦ ਅਰਥ ਗਰਧਬ ਪ੍ਰੀਤਿ = ਖੋਤੇ ਦਾ ਪਿਆਰ। ਭਸਮ = ਸੁਆਹ।

SikhNet (Spanish)pero que disfruta revolcándose en el lodo.

ਅੰਧ ਕੂਪ ਮਹਿ; ਪਤਿਤ ਬਿਕਰਾਲ ॥

andh koop meh; patit bikaraal |

Sant Singh KhalsaThey have fallen into the deep, dark pit.
Manmohan SinghThe man has fallen into the terribly blind well.
Manmohan Singh (Punjabi)ਬੰਦਾ ਭਿਆਨਕ ਅਨ੍ਹੇਰੇ ਖੂਹ ਵਿੱਚ ਡਿੱਗਿਆ ਪਿਆ ਹੈ।
Fareedkot Teekaਤਾਂ ਤੇ ਹੇ ਜੀਵ! ਐਸੇ ਬੇਨਤੀ ਕਰ: ਹੇ ਹਰੀ! ਮੈਂ ਸੰਸਾਰ ਰੂਪੀ ਅੰਧੇ ਕੂਏ (ਬਿਕਰਾਲ) ਭਿਆਨਕ ਬੀਚ (ਪਤਿਤ) ਪੜ ਰਹਾ ਹੂੰ॥
Prof. Sahib Singh(ਜੀਵ ਮਾਇਆ ਦੇ ਪਿਆਰ ਕਰ ਕੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ;

ਪਦ ਅਰਥ ਕੂਪ = ਖੂਹ। ਪਤਿਤ = ਡਿੱਗਾ ਹੋਇਆ। ਬਿਕਰਾਲ = ਡਰਾਉਣਾ। ਬਿਕਰਾਲ ਕੂਪ ਮਹਿ = ਭਿਆਨਕ ਖੂਹ ਵਿਚ।

SikhNet (Spanish)Ese hombre ha caído en un terrible pozo de ceguera;

ਨਾਨਕ. ਕਾਢਿ ਲੇਹੁ; ਪ੍ਰਭ ਦਇਆਲ ॥੪॥

naanak. kaadt lehu; prabh deaal |4|

Sant Singh KhalsaNanak: lift them up and save them, O Merciful Lord God! ||4||
Manmohan SinghNanak, O Merciful Master, do Thou extricate him.
Manmohan Singh (Punjabi)ਨਾਨਕ, ਹੈ ਮਿਹਰਬਾਨ ਮਾਲਕ! ਤੂੰ ਉਸ ਨੂੰ ਬਾਹਰ ਧੂ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦਿਆਲ ਪ੍ਰਭੂ! ਇਸ ਸੇ ਮੁਝ ਕੌ ਕਾਢ ਲੀਜੀਏ॥੪॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ ॥੪॥

ਪਦ ਅਰਥ ਪ੍ਰਭ = ਹੇ ਪ੍ਰਭੂ! ॥੪॥

SikhNet (Spanish)oh Señor Misericordioso, condúcelo hacia la Luz. (4)
Shabad Guru Arjan Dev Ji Raag Gauree Ang 267

ਕਰਤੂਤਿ ਪਸੂ ਕੀ; ਮਾਨਸ ਜਾਤਿ ॥

karatoot pasoo kee; maanas jaat |

Sant Singh KhalsaThey belong to the human species, but they act like animals.
Manmohan SinghHe belongs to the human species, but his acts are those of beasts.
Manmohan Singh (Punjabi)ਉਹ ਹੈ ਤਾਂ ਮਨੁੱਸ਼ ਸ਼ਰੇਣੀ ਵਿੰਚੋਂ ਪਰ ਅਮਲ ਹਨ ਉਸ ਦੇ ਡੰਗਰਾਂ ਵਾਲੇ।
Fareedkot Teekaਇਸ ਜੀਵ ਕੀ ਕਰਤੂਤ ਕਰਨੀ ਤੌ ਪਸੂ ਕੀ ਹੈ ਔਰ ਜਾਤੀ ਹੈ ਮਾਨੁਖ ਕੀ॥
Prof. Sahib Singhਜਾਤਿ ਮਨੁੱਖ ਦੀ ਹੈ (ਭਾਵ, ਮਨੁੱਖ-ਸ਼੍ਰੇਣੀ ਵਿਚੋਂ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ,

ਪਦ ਅਰਥ ਮਾਨਸ = ਮਨੁੱਖ ਦੀ।

SikhNet (Spanish)El hombre pertenece a una especie inteligente,

ਲੋਕ ਪਚਾਰਾ; ਕਰੈ ਦਿਨੁ ਰਾਤਿ ॥

lok pachaaraa; karai din raat |

Sant Singh KhalsaThey curse others day and night.
Manmohan SinghHe humbugs people day and night.
Manmohan Singh (Punjabi)ਉਹ ਦਿਨ ਰਾਤ ਬੰਦਿਆਂ ਨਾਲ ਜਾਹਰਦਾਰੀ ਕਰਦਾ ਹੈ।
Fareedkot Teekaਲੋਕੋਂ ਕੋ (ਪਚਾਰਾ) ਦਿਖਲਾਵਾ ਦਿਨ ਰਾਤ ਕਰਤਾ ਰਹਿਤਾ ਹੈ॥
Prof. Sahib Singh(ਉਂਞ) ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ।

ਪਦ ਅਰਥ ਪਚਾਰਾ = (Skt. ऊपचार) ਵਿਖਾਵਾ।

SikhNet (Spanish)pero con frecuencia se comporta de manera absurda.

ਬਾਹਰਿ ਭੇਖ; ਅੰਤਰਿ ਮਲੁ ਮਾਇਆ ॥

baahar bhekh; antar mal maaeaa |

Sant Singh KhalsaOutwardly, they wear religious robes, but within is the filth of Maya.
Manmohan SinghOutwardly wearing religious garbs, inwardly has the filth of worldliness.
Manmohan Singh (Punjabi)ਦਿਖਾਵੇ ਲਈ ਤਾਂ ਉਹ ਧਾਰਮਕ ਲਿਬਾਸ ਪਹਿਨੀ ਫਿਰਦਾ ਹੈ, ਪਰ ਉਸ ਦੇ ਦਿਲ ਵਿੱਚ ਦੁਨੀਆਦਾਰੀ ਦੀ ਮੇਲ ਹੈ।
Fareedkot Teekaਬਾਹਰੋਂ ਤੌ ਉਜਲ ਭੇਖ ਕੀਆ ਹੈ ਔਰ ਰਿਦੇ ਅੰਤਰਿ ਮਾਇਆ ਰੂਪ ਮਲ ਲਾਗ ਰਹੀ ਹੈ॥
Prof. Sahib Singhਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ,

ਪਦ ਅਰਥ ਅੰਤਰਿ = ਮਨ ਵਿਚ।

SikhNet (Spanish)Disfrazándose de Santo, a todas horas alecciona a los demás,

ਛਪਸਿ ਨਾਹਿ ਕਛੁ; ਕਰੈ ਛਪਾਇਆ ॥

chhapas naeh kachh; karai chhapaaeaa |

Sant Singh KhalsaThey cannot conceal this, no matter how hard they try.
Manmohan SinghHowsoever he may try to conceal, he cannot conceal his real self.
Manmohan Singh (Punjabi)ਜਿੰਨਾ ਜੀ ਕਰੇ ਭਾਵੇਂ ਉਹ ਲੁਕਾਵੇ, ਪਰ ਉਹ ਆਪਣੀ ਅਸਲੀਅਤ ਨੂੰ ਲੁਕਾ ਨਹੀਂ ਸਕਦਾ।
Fareedkot Teekaਪਰੰਤੂ ਇਹ ਜੀਵ ਕਿਤਨਾ ਛਪਾਵ ਕਰੇ ਵਾਹਿਗੁਰੂ ਸੇ, ਵਾ ਲੋਕੋਂ ਸੇ ਕਰਮ ਕੁਛ ਛਪਾਇਆ ਹੂਆ ਛਪਤਾ ਨਹੀਂ ਹੈ, ਭਾਵ ਪ੍ਰਗਟ ਹੋ ਜਾਤਾ ਹੈ॥
Prof. Sahib Singh(ਬਾਹਰਲੇ ਭੇਖ ਨਾਲ) ਛਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ।

ਪਦ ਅਰਥ ਕਛੁ ਕਰੈ = (ਭਾਵੇਂ) ਕੋਈ (ਜਤਨ) ਕਰੇ।

SikhNet (Spanish)pero su mente vive en la contaminación de los apegos

ਬਾਹਰਿ; ਗਿਆਨ ਧਿਆਨ ਇਸਨਾਨ ॥

baahar; giaan dhiaan isanaan |

Sant Singh KhalsaOutwardly, they display knowledge, meditation and purification,
Manmohan SinghHe makes a show of Divine Knowledge contemplation and ablution.
Manmohan Singh (Punjabi)ਉਹ ਬ੍ਰਹਿਮ-ਬੋਧ, ਸਿਮਰਨ ਅਤੇ ਭਜਨ ਕਰਨ ਦਾ ਦਿਖਲਾਵਾ ਕਰਦਾ ਹੈ।
Fareedkot Teekaਬਾਹਰ ਤੇ ਗਿਆਨ ਕਥਨੀ ਕਾ ਔ ਧਿਆਨ ਪਖੰਡ ਸੇ ਇਸ਼ਨਾਨ ਦਿਖਾਵੇ ਹੇਤ ਕਰਤਾ ਹੈ॥
Prof. Sahib Singhਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ,
SikhNet (Spanish)y por más que finge, sus acciones lo delatan.

ਅੰਤਰਿ ਬਿਆਪੈ; ਲੋਭੁ ਸੁਆਨੁ ॥

antar biaapai; lobh suaan |

Sant Singh Khalsabut within clings the dog of greed.
Manmohan SinghBut to his mind is clung the dog of greed.
Manmohan Singh (Punjabi)ਪਰ ਉਸ ਦੇ ਮਨ ਨੂੰ ਲਾਲਚ ਦਾ ਕੁੱਤਾ ਚਿਮੜਿਆ ਹੋਇਆ ਹੈ।
Fareedkot Teekaਔਰ ਰਿਦੇ ਅੰਤਰ ਲੋਭ ਰੂਪੀ ਕੂਕਰ ਵਿਆਪ ਰਹਾ ਹੈ॥
Prof. Sahib Singhਪਰ ਮਨ ਵਿਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ।

ਪਦ ਅਰਥ ਬਿਆਪੈ = ਜ਼ੋਰ ਪਾ ਰਿਹਾ ਹੈ। ਸੁਆਨੁ = ਕੁੱਤਾ।

SikhNet (Spanish)Presenta un espectáculo de plática erudita con gestos de santidad

ਅੰਤਰਿ ਅਗਨਿ; ਬਾਹਰਿ ਤਨੁ ਸੁਆਹ ॥

antar agan; baahar tan suaah |

Sant Singh KhalsaThe fire of desire rages within; outwardly they apply ashes to their bodies.
Manmohan SinghHe has fire within and ashes without (on) his body.
Manmohan Singh (Punjabi)ਉਸ ਦੇ ਸਰੀਰ ਦੇ ਅੰਦਰ ਅੱਗ ਹੈ ਅਤੇ ਬਾਹਰਵਾਰ ਰਾਖ।
Fareedkot Teekaਰਿਦੇ ਅੰਤਰ ਤੋਂ ਤ੍ਰਿਸ਼ਨਾ ਰੂਪੀ ਅਗਨੀ ਹੈ ਔਰ ਬਾਹਰ ਸੇ ਸਰੀਰ ਮੇਂ ਸ੍ਵਾਹ ਲਗਾਈ ਹੋਈ ਹੈ॥
Prof. Sahib Singhਮਨ ਵਿਚ (ਤ੍ਰਿਸ਼ਨਾ ਦੀ) ਅੱਗ ਹੈ, ਬਾਹਰ ਸਰੀਰ ਸੁਆਹ (ਨਾਲ ਲਿਬੇੜਿਆ ਹੋਇਆ ਹੈ);

ਪਦ ਅਰਥ ਅਗਨਿ = (ਤ੍ਰਿਸਨਾ ਦੀ) ਅੱਗ।

SikhNet (Spanish)y arrobamiento, mas en su interior jadea el perro de la avaricia.

ਗਲਿ ਪਾਥਰ; ਕੈਸੇ ਤਰੈ ਅਥਾਹ ॥

gal paathar; kaise tarai athaah |

Sant Singh KhalsaThere is a stone around their neck - how can they cross the unfathomable ocean?
Manmohan SinghWith the stone around his neck how can he cross the unfathomable ocean?
Manmohan Singh (Punjabi)ਆਪਣੀ ਗਰਦਨ ਦੁਆਲੇ ਪੱਥਰ ਦੇ ਨਾਲ ਉਹ ਅਤੀ ਡੂੰਘੇ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ?
Fareedkot Teekaਔਰ ਗਲ ਮੇਂ ਪਾਪੋਂ ਰੂਪੀ ਪਥਰ ਬਾਂਧ ਰਾਖਾ ਹੈ, ਸੋ ਅਥਾਹ ਸੰਸਾਰ ਸਿੰਧ ਸੇ ਕੈਸੇ ਤਰੇਗਾ ਅਰਥਾਤ ਨਹੀਂ ਤਰੇਗਾ॥
Prof. Sahib Singh(ਜੇ) ਗਲ ਵਿਚ (ਵਿਕਾਰਾਂ ਦੇ) ਪੱਥਰ (ਹੋਣ ਤਾਂ) ਅਥਾਹ (ਸੰਸਾਰ-ਸਮੁੰਦਰ ਨੂੰ ਜੀਵ) ਕਿਵੇਂ ਤਰੇ?

ਪਦ ਅਰਥ ਗਲਿ = ਗਲ ਵਿਚ। ਅਥਾਹ = ਜਿਸ ਦੀ ਡੂੰਘਾਈ ਦਾ ਪਤਾ ਨਾ ਲੱਗ ਸਕੇ।

SikhNet (Spanish)Con el fuego de la pasión consumiéndolo por dentro, pronto reduce su vida a cenizas.

ਜਾ ਕੈ ਅੰਤਰਿ; ਬਸੈ ਪ੍ਰਭੁ ਆਪਿ ॥

jaa kai antar; basai prabh aap |

Sant Singh KhalsaThose, within whom God Himself abides
Manmohan SinghHe, within whose heart the Lord Himself abides,
Manmohan Singh (Punjabi)ਜਿਸ ਦੇ ਦਿਲ ਅੰਦਰ ਸੁਆਮੀ ਖੁਦ ਨਿਵਾਸ ਰਖਦਾ ਹੈ,
Fareedkot Teekaਤਾਂ ਤੇ ਜਿਸ ਕੇ ਅੰਤਰ ਪ੍ਰਭੂ ਆਪ ਆਇ ਵਸੈ, ਭਾਵ ਸੇ ਜੋ ਤਿਸ ਕਾ ਸਿਮਰਨ ਕਰਤਾ ਹੈ॥
Prof. Sahib Singhਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ,

ਪਦ ਅਰਥ ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ।

SikhNet (Spanish)¿Cómo puede navegar por la vida llevando tanto peso a cuestas? Mas si Dios entrara en su vida,

ਨਾਨਕ. ਤੇ ਜਨ; ਸਹਜਿ ਸਮਾਤਿ ॥੫॥

naanak. te jan; sehaj samaat |5|

Sant Singh Khalsa- O Nanak, those humble beings are intuitively absorbed in the Lord. ||5||
Manmohan SinghNanak that man merges into the Master.
Manmohan Singh (Punjabi)ਨਾਨਕ ਉਹ ਆਦਮੀ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸੋਈ ਜਨ (ਸਹਿਜ) ਸਾਂਤੀ ਸਰੂਪ ਪਰਮੇਸ੍ਵਰ ਮੇਂ ਸਮਾਵਤਾ ਹੈ॥੫॥
Prof. Sahib Singhਹੇ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ॥੫॥

ਪਦ ਅਰਥ ਸਹਜਿ = ਸਹਜ ਵਿਚ, ਉਸ ਅਵਸਥਾ ਵਿਚ ਜਿਥੇ ਮਨ ਡੋਲਦਾ ਨਹੀਂ। ਸਮਾਤਿ = ਸਮਾ ਜਾਂਦਾ ਹੈ, ਟਿਕ ਜਾਂਦਾ ਹੈ ॥੫॥

SikhNet (Spanish)dice Nanak, ese hombre lograría armonía y equilibrio en su ser. (5)
Shabad Guru Arjan Dev Ji Raag Gauree Ang 267

ਸੁਨਿ; ਅੰਧਾ ਕੈਸੇ ਮਾਰਗੁ ਪਾਵੈ ॥

sun; andhaa kaise maarag paavai |

Sant Singh KhalsaBy listening, how can the blind find the path?
Manmohan SinghBy hearing alone, how can the blind man find the path?
Manmohan Singh (Punjabi)ਕੇਵਲ ਸੁਣਨ ਦੁਆਰਾ ਹੀ ਮੁਨਾਖਾ ਮਨੁੱਖ ਕਿਸ ਤਰ੍ਹਾਂ ਰਸਤਾ ਲੱਭ ਸਕਦਾ ਹੈ?
Fareedkot Teekaਜੈਸੇ ਕਿਸੀ ਨੇ ਕਹਾ ਕਿ ਅਮਕੇ ਬ੍ਰਿਛ ਕੀ ਤ੍ਰਫ ਕੋ ਚਲਾ ਜਾਹੁ, ਤਬ ਵਹੁ ਤਿਸ ਅਵਾਜ ਕੌ ਸੁਨ ਕਰ ਅੰਧਾ ਕੈਸੇ ਰਸਤਾ ਪਾਵੈਗਾ ਅਰਥਾਤ ਨਹੀਂ ਪਾਇ ਸਕਤਾ ਹੈ॥
Prof. Sahib Singhਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ?

ਪਦ ਅਰਥ ਸੁਨਿ = ਸੁਣ ਕੇ। ਮਾਰਗੁ = ਰਸਤਾ। ਪਾਵੈ = ਲੱਭ ਲਏ।

SikhNet (Spanish)¿Cómo puede un ciego encontrar el camino, si tan sólo puede oír?

ਕਰੁ ਗਹਿ ਲੇਹੁ; ਓੜਿ ਨਿਬਹਾਵੈ ॥

kar geh lehu; orr nibahaavai |

Sant Singh KhalsaTake hold of his hand, and then he can reach his destination.
Manmohan SinghTake his hand he shall reach the destination.
Manmohan Singh (Punjabi)ਉਸ ਦਾ ਹੱਥ ਫੜ ਲਓ ਅਤੇ ਉਹ ਟਿਕਾਣੇ ਤੇ ਪੁੱਜ ਜਾਏਗਾ।
Fareedkot Teekaਪਰੰਤੂ ਕੋਈ ਦਯਾਵਾਨ ਉਸ ਕਾ ਹਾਥ ਪਕੜ ਕੇ ਲੇ ਜਾਵੈ ਤੋ ਅੰਤ ਕੋ ਨਿਭ ਜਾਤਾ ਹੈ ਅਰਥਾਤ ਪਹੁੰਚ ਜਾਤਾ ਹੈ, ਤੈਸੇ ਜੀਵ ਰੂਪੀ ਅੰਧਾ ਸਾਸਤ੍ਰੋਂ ਕੋ ਸੁਨ ਕਰ ਗਿਆਨ ਮਾਰਗ ਪਾਇ ਨਹੀਂ ਸਕਤਾ ਹੈ। ਪਰੰਤੂ ਜਬ ਤੂੰ ਕ੍ਰਿਪਾ ਕਰ ਕੇ ਮਨ ਰੂਪੀ ਹਾਥ ਪਕੜ ਲੇਵੇ ਸਿਰੇ ਤਬ ਪਹੁੰਚਤਾ ਹੈ॥
Prof. Sahib Singh(ਹੇ ਪ੍ਰਭੂ! ਆਪ ਇਸ ਦਾ) ਹੱਥ ਫੜ ਲਵੋ (ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ।

ਪਦ ਅਰਥ ਕਰੁ = ਹੱਥ। ਗਹਿ ਲੇਹੁ = ਫੜ ਲਵੋ। ਓੜਿ = ਅਖ਼ੀਰ ਤਕ।

SikhNet (Spanish)Tómalo de la mano y llegará a su destino.

ਕਹਾ ਬੁਝਾਰਤਿ; ਬੂਝੈ ਡੋਰਾ ॥

kahaa bujhaarat; boojhai ddoraa |

Sant Singh KhalsaHow can a riddle be understood by the deaf?
Manmohan SinghHow can a deaf man understand the riddle?
Manmohan Singh (Punjabi)ਬੋਲਾ ਆਦਮੀ ਬਾਤ ਕਿਸ ਤਰ੍ਹਾਂ ਬੁੱਝ ਸਕਦਾ ਹੈ?
Fareedkot Teekaਔਰ (ਡੋਰਾ) ਬੋਲਾ ਪੁਰਸ਼ ਕੈਸੇ ਬੁਝਾਰਤ ਕੋ ਸਮਝੇਗਾ ਅਰਥਾਤ ਨਹੀਂ ਸਮਝਤਾ ਹੈ॥
Prof. Sahib Singhਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ?

ਪਦ ਅਰਥ ਬੁਝਾਰਤਿ = ਸੈਨਤ। ਡੋਰਾ = ਬੋਲਾ।

SikhNet (Spanish)Un sordo no escucha la palabra gentil;

ਨਿਸਿ ਕਹੀਐ; ਤਉ ਸਮਝੈ ਭੋਰਾ ॥

nis kaheeai; tau samajhai bhoraa |

Sant Singh KhalsaSay 'night', and he thinks you said 'day'.
Manmohan SinghWhen we say night, then, he understands day.
Manmohan Singh (Punjabi)ਜਦ ਅਸੀਂ ਰਾਤ ਕਹਿੰਦੇ ਹਾਂ ਤਾਂ ਉਹ ਦਿਨ ਸਮਝਦਾ ਹੈ।
Fareedkot Teekaਕਿਉਂਕਿ ਰਾਤ੍ਰ ਕਹੀਤੇ (ਭੋਰਾ) ਸਵੇਰਾ ਅਰਥਾਤ ਦਿਨ ਹੀ ਸਮਝੇਗਾ। ਤੈਸੇ ਇਹੁ ਜੀਵ ਸਰਧਾ ਔਰ ਵਿਚਾਰ ਰੂਪੀ ਕਾਨੋਂ ਸੇ ਰਹਿਤ ਹੈ। ਜੋ ਬੇਦ ਮੇਂ ਨਿਵਿਰਤ ਮਾਰਗ ਬੀਚ ਪ੍ਰਵਿਰਤ ਹੋਣੇ ਕੀ ਬੁਝਾਰਤ ਥੀ ਸੋ ਤਿਸ ਕੌ ਕਿਸ ਨੇ ਪ੍ਰਵਿਰਤ ਮਾਰਗ ਮੇਂ ਹੀ ਪੜਨਾ ਸਮਝ ਲੀਆ ਹੈ, ਜਥਾ ਮਦਰਾ ਅਰੁ ਮਾਸ ਯੱਗ ਮੇਂ ਲਿਆਵਣਾ ਲਿਖਾ ਹੈ ਜੀਵੋਂ ਨੇ ਗ੍ਰਹਣ ਕਰਨਾ ਸਮਝ ਲੀਆ ਹੈ, ਬੇਦ ਕਾ ਤਾਤੁਪ੍ਰਯ ਤ੍ਯਾਗ ਕਰਾਉਣੇ ਮੇਂ ਥਾ॥
Prof. Sahib Singh(ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ)।

ਪਦ ਅਰਥ ਨਿਸਿ = ਰਾਤ। ਭੋਰਾ = ਦਿਨ।

SikhNet (Spanish)di que es de noche y él pensará que estás hablando del día.

ਕਹਾ ਬਿਸਨਪਦ; ਗਾਵੈ ਗੁੰਗ ॥

kahaa bisanapad; gaavai gung |

Sant Singh KhalsaHow can the mute sing the Songs of the Lord?
Manmohan SinghHow can a dumb man sing Lord's staves?
Manmohan Singh (Punjabi)ਗੁੰਗਾ ਆਦਮੀ ਸੁਆਮੀ ਦੇ ਗੀਤ ਕਿਸ ਤਰ੍ਹਾਂ ਗਾ ਸਕਦਾ ਹੈ?
Fareedkot Teekaਜੈਸੇ ਗੁੰਗਾ ਕੈਸੇ ਵਿਸਨਪਦਿਓਂ ਕੌ ਗਾਵੇ ਅਰਥਾਤ ਨਹੀਂ ਗਾਇ ਸਕਤਾ ਹੈ॥
Prof. Sahib Singhਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ?
SikhNet (Spanish)¿Cómo va a cantar un hombre mudo?

ਜਤਨ ਕਰੈ; ਤਉ ਭੀ ਸੁਰ ਭੰਗ ॥

jatan karai; tau bhee sur bhang |

Sant Singh KhalsaHe may try, but his voice will fail him.
Manmohan SinghThough he may make an effort, even then, his voice breads.
Manmohan Singh (Punjabi)ਜੇਕਰ ਉਹ ਉਪਰਾਲਾ ਭੀ ਕਰੇ ਤਾਂ ਭੀ ਉਸ ਦੀ ਆਵਾਜ਼ ਟੁਟ ਜਾਂਦੀ ਹੈ।
Fareedkot Teekaਜੇਕਰ ਵਹੁ ਜਤਨ ਭੀ ਕਰੇ ਤਾਂ ਵੀ ਤਿਸ ਕਾ ਸੁਰ ਭੰਗ ਹੀ ਰਹੈਗਾ, ਤੈਸੇ ਇਹੁ ਜੀਵ ਪ੍ਰੀਤੀ ਰੂਪੀ ਜਿਹਵਾ ਸੇ ਬਿਨਾਂ ਚਾਹਿਤਾ ਹੈ ਕਿ ਮੈਂ ਭਗਤੀ ਕਰੂੰ, ਤਾਂ ਵੀ ਇਸ ਕੀ ਬ੍ਰਿਤੀ ਰੂਪੀ ਸੁਰ ਮੇਂ ਵਿਘਨ ਹੀ ਰਹਿਤਾ ਹੈ ਅਰਥਾਤ ਬ੍ਰਿਤੀ ਨਹੀਂ ਲਾਗਤੀ ਹੈ॥
Prof. Sahib Singh(ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ।

ਪਦ ਅਰਥ ਭੰਗ = ਟੁੱਟੀ ਹੋਈ।

SikhNet (Spanish)Aunque lo intentara, su voz no le respondería.

ਕਹ ਪਿੰਗੁਲ; ਪਰਬਤ ਪਰ ਭਵਨ ॥

keh pingul; parabat par bhavan |

Sant Singh KhalsaHow can the cripple climb up the mountain?
Manmohan SinghHow can a cripple roam on a mountain?
Manmohan Singh (Punjabi)ਲੰਗੜਾ ਪਹਾੜ ਉਤੇ ਕਿਸ ਤਰ੍ਹਾਂ ਚੱਕਰ ਕੱਟ ਸਕਦਾ ਹੈ?
Fareedkot Teekaਪੁਨਾ ਜੈਸੇ ਕਹਾਂ ਚਰਨੋ ਸੇਂ ਹੀਨ ਪਿੰਗਲਾ ਔਰ ਕਹਾਂ ਪਰਬਤ ਪਰ ਮੰਦਰ ਹੋ॥
Prof. Sahib Singhਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ?

ਪਦ ਅਰਥ ਪਿੰਗੁਲ = ਲੂਲ੍ਹਾ। ਪਰਭਵਨ = (Skt. प्रभवन) ਭੌਣਾ, ਫਿਰਨਾ।

SikhNet (Spanish)¿Cómo puede un hombre cojo escalar una montaña?

ਨਹੀ ਹੋਤ ਊਹਾ. ਉਸੁ ਗਵਨ ॥

nahee hot aoohaa. us gavan |

Sant Singh KhalsaHe simply cannot go there.
Manmohan SinghHis going there is not possible.
Manmohan Singh (Punjabi)ਉਸ ਦਾ ਉਥੇ ਜਾਂਦਾ ਸੰਭਵ ਨਹੀਂ।
Fareedkot Teekaਜੈਸੇ ਤਿਸ ਕਾ ਉਸ ਪਰ (ਗਵਨ) ਜਾਣਾ ਨਹੀਂ ਹੋ ਸਕਤਾ ਹੈ, ਤੈਸੇ ਇਸ ਜੀਵ ਕਾ ਨਿਸਕਾਮ ਕਰਨ ਰੂਪੀ ਚਰਨੋਂ ਸੇ ਰਹਤ ਹੋ ਕਰ ਬ੍ਰਹਮ ਰੂਪੀ ਪਰਬਤ ਪਰ ਘਰੁ ਕੈਸੇ ਹੋਵੇ ਵਹਾਂ ਉਸ ਕਾ ਜਾਣਾ ਨਹੀਂ ਹੋਤਾ ਹੈ। ਭਾਵ ਉਸ ਕੀ ਬ੍ਰਿਤੀ ਬ੍ਰਹਮ ਕੋ ਆਲੰਬਨ ਹੀ ਨਹੀਂ ਕਰ ਸਕਤੀ ਹੈ ਤਬ ਇਸ ਬ੍ਰਿਤੀ ਕੋ ਕੈਸੇ ਪਾਵੈ॥
Prof. Sahib Singhਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ।

ਪਦ ਅਰਥ ਉਸ = ਉਸ ਦੀ। ਗਵਨ = ਪਹੁੰਚ।

SikhNet (Spanish)Imposible que ascienda a esas alturas.

ਕਰਤਾਰ ਕਰੁਣਾ ਮੈ; ਦੀਨੁ ਬੇਨਤੀ ਕਰੈ ॥

karataar karunaa mai; deen benatee karai |

Sant Singh KhalsaO Creator, Lord of Mercy - Your humble servant prays;
Manmohan SinghO Creator, embodiment of compassion, I humble make a supplication,
Manmohan Singh (Punjabi)ਹੇ ਰਹਿਮਤ ਦੇ ਪੁੰਜ, ਸਿਰਜਣਹਾਰ, ਮੈਂ ਮਸਕੀਨ ਬੇਨਤੀ ਕਰਦਾ ਹਾਂ,
Fareedkot Teekaਹੇ ਕਰਤਾਰ ਕਰਣਾ ਰੂਪੁ! ਮੈਂ ਜਨ ਤੇਰੇ ਆਗੇ ਦੀਨ ਹੋ ਕਰ ਬੇਨਤੀ ਕਰਤਾ ਹੂੰ॥
Prof. Sahib Singhਹੇ ਕਰਤਾਰ! ਹੇ ਦਇਆ ਦੇ ਸਾਗਰ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ,

ਪਦ ਅਰਥ ਕਰੁਣਾ = ਤਰਸ। ਕਰੁਣਾ ਮੈ = ਤਰਸਵਾਨ, ਦਇਆ ਕਰਨ ਵਾਲਾ (Note = Skt. मय (ਪੰਜਾਬੀ 'ਮੈ') is an affix used to indicate 'made of, consisting of.' 'full of')। ਦੀਨੁ = ਨਿਮਾਣਾ (ਜੀਵ)।

SikhNet (Spanish)Oh Creador, Señor de Misericordia, yo que soy Tu Humilde Servidor

ਨਾਨਕ; ਤੁਮਰੀ ਕਿਰਪਾ ਤਰੈ ॥੬॥

naanak; tumaree kirapaa tarai |6|

Sant Singh KhalsaNanak: by Your Grace, please save me. ||6||
Manmohan Singhthat Nanak may be saved through Thine favour.
Manmohan Singh (Punjabi)ਕਿ ਨਾਨਕ ਤੇਰੀ ਮਿਹਰ ਰਾਹੀਂ ਹੀ ਪਾਰ ਉਤਰ ਸਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਜੀਵ ਐਸੇ ਦੋਸੋਂ ਵਾਲਾ ਤੁਮਾਰੀ ਕ੍ਰਿਪਾ ਸੇ ਹੀ ਤਰੇਗਾ॥੬॥
Prof. Sahib Singhਹੇ ਨਾਨਕ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ ॥੬॥
SikhNet (Spanish)¡Te pido que lo salves por Tu Gracia! (6)
Shabad Guru Arjan Dev Ji Raag Gauree Ang 267 - 268

ਸੰਗਿ ਸਹਾਈ; ਸੁ ਆਵੈ ਨ. ਚੀਤਿ ॥

sang sahaaee; su aavai na. cheet |

Sant Singh KhalsaThe Lord, our Help and Support, is always with us, but the mortal does not remember Him.
Manmohan SinghThe mortal thinks not of his succourer, who is with him.
Manmohan Singh (Punjabi)ਜੀਵ ਆਪਣੇ ਮਦਦਗਾਰ ਨੂੰ ਯਾਦ ਨਹੀਂ ਕਰਦਾ ਜੋ ਉਸ ਦੇ ਨਾਲ ਹੀ ਹੈ।
Fareedkot Teekaਜੋ ਇਸ ਜੀਵ ਕੇ ਸਾਥ ਵਾਹਿਗੁਰੂ ਸਹਾਈ ਹੈ, ਸੋ ਇਸ ਕੌ ਚਿਤ ਨਹੀਂ ਆਵਤਾ ਹੈ॥
Prof. Sahib Singhਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ,

ਪਦ ਅਰਥ ਚੀਤਿ = ਚਿੱਤ ਵਿਚ।

SikhNet (Spanish)El necio Manmukj se olvida de Aquél que es siempre su Compañero,

ਜੋ ਬੈਰਾਈ; ਤਾ ਸਿਉ ਪ੍ਰੀਤਿ ॥

jo bairaaee; taa siau preet |

Sant Singh KhalsaHe shows love to his enemies.
Manmohan SinghHe bears love to the one who is his enemy.
Manmohan Singh (Punjabi)ਉਹ ਉਸ ਨੂੰ ਪਿਆਰ ਕਰਦਾ ਹੈ, ਜੋ ਉਸ ਦਾ ਵੈਰੀ ਹੈ।
Fareedkot Teekaਔਰ ਜੋ ਕਾਮ ਕ੍ਰੋਧ ਆਦਿ ਵਾ ਸਨਬੰਧੀ ਇਸ ਸੇ (ਬੈਰਾਈ) ਵੈਰ ਕਰਨੇ ਹਾਰੇ ਸਤਰੂ ਹੈਂ ਤਿਨੋਂ ਕੇ ਸਾਥ ਇਸ ਕੀ ਪ੍ਰੀਤੀ ਹੈ॥
Prof. Sahib Singh(ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ।

ਪਦ ਅਰਥ ਬੈਰਾਈ = ਵੈਰੀ।

SikhNet (Spanish)y brinda su compañía a otros que ni conoce.

ਬਲੂਆ ਕੇ ਗ੍ਰਿਹ; ਭੀਤਰਿ ਬਸੈ ॥

balooaa ke grih; bheetar basai |

Sant Singh KhalsaHe lives in a castle of sand.
Manmohan SinghHe abides in the house of sand.
Manmohan Singh (Punjabi)ਉਹ ਰੇਤ ਦੇ ਘਰ ਵਿੰਚ ਰਹਿੰਦਾ ਹੈ।
Fareedkot Teekaਰੇਤੇ ਕੇ ਘਰ ਵਤ ਜੋ ਖਿਨਭੰਗਰ ਸਰੀਰ ਹੈ ਤਿਸ ਕੇ ਬੀਚ ਇਹ ਜੀਵ ਵਸਤਾ ਹੈ॥
Prof. Sahib Singhਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ),

ਪਦ ਅਰਥ ਬਲੂਆ = ਰੇਤ। ਗ੍ਰਿਹ = ਘਰ। ਭੀਤਰਿ = ਵਿਚ।

SikhNet (Spanish)Vive en un castillo de arena;

ਅਨਦ ਕੇਲ; ਮਾਇਆ ਰੰਗਿ ਰਸੈ ॥

anad kel; maaeaa rang rasai |

Sant Singh KhalsaHe enjoys the games of pleasure and the tastes of Maya.
Manmohan SinghHe enjoys sports and pleasures of wealth.
Manmohan Singh (Punjabi)ਉਹ ਖੁਸ਼ੀ ਦੀਆਂ ਖੇਡਾਂ ਤੇ ਦੌਲਤ ਦੇ ਅਨੰਦ ਮਾਣਦਾ ਹੈ।
Fareedkot Teekaਅਨੰਦ ਰੂਪ (ਕੇਲ) ਬਿਲਾਸੋਂ ਕੇ ਦੇਣੇ ਵਾਲੀ ਜਾਣ ਕਰ ਕੇ ਮਾਯਾ ਕੇ ਪ੍ਰੇਮ ਮੇਂ (ਰਸੈ) ਤਦਾਕਾਰ ਹੋ ਰਹਿਆ ਹੈ॥
Prof. Sahib Singh(ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ।

ਪਦ ਅਰਥ ਰੰਗਿ = ਰੰਗ ਵਿਚ, ਮਸਤੀ ਵਿਚ। ਕੇਲ = ਚੋਜ-ਖੇਡਾਂ।

SikhNet (Spanish)alegre y festivo se entrega a los placeres del mundo

ਦ੍ਰਿੜੁ ਕਰਿ ਮਾਨੈ; ਮਨਹਿ ਪ੍ਰਤੀਤਿ ॥

drirr kar maanai; maneh prateet |

Sant Singh KhalsaHe believes them to be permanent - this is the belief of his mind.
Manmohan SinghHe deems these revelments permanent. This is his mind's faith.
Manmohan Singh (Punjabi)ਉਹ ਇਨ੍ਹਾਂ ਰੰਗਰਲੀਆਂ ਨੂੰ ਮੁਸਤਕਿਲ ਜਾਣਦਾ ਹੈ ਇਹ ਹੈ ਉਸ ਦੇ ਦਿਲ ਦਾ ਯਕੀਨ।
Fareedkot Teekaਔਰੁ ਮਨ ਮੇਂ ਜੀਵਣ ਕੀ ਦ੍ਰਿੜ ਕਰ ਕੇ ਪ੍ਰਤੀਤ ਮਾਨ ਰਹਾ ਹੈ॥
Prof. Sahib Singh(ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ;

ਪਦ ਅਰਥ ਦ੍ਰਿੜੁ = ਪੱਕਾ। ਮਨਹਿ = ਮਨ ਵਿਚ। ਪ੍ਰਤੀਤਿ = ਯਕੀਨ।

SikhNet (Spanish)pensando que durarán para siempre.

ਕਾਲੁ ਨ ਆਵੈ; ਮੂੜੇ ਚੀਤਿ ॥

kaal na aavai; moorre cheet |

Sant Singh KhalsaDeath does not even come to mind for the fool.
Manmohan SinghIn his heart, the fool thinks not of death.
Manmohan Singh (Punjabi)ਆਪਣੇ ਦਿਲ ਵਿੱਚ ਮੂਰਖ ਮੌਤ ਨੂੰ ਯਾਦ ਹੀ ਨਹੀਂ ਕਰਦਾ।
Fareedkot Teekaਇਸ ਮੂਰਖ ਕੇ ਤਾਂਈ ਕਾਲੁ ਯਾਦ ਨਹੀਂ ਆਵਤਾ ਹੈ॥
Prof. Sahib Singhਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖ਼ਿਆਲ ਭੀ) ਨਹੀਂ ਆਉਂਦਾ।

ਪਦ ਅਰਥ ਮੂੜੇ ਚੀਤਿ = ਮੂਰਖ ਦੇ ਚਿੱਤ ਵਿਚ। ਕਾਲੁ = ਮੌਤ।

SikhNet (Spanish)Y en su ilusión olvida que la muerte acabará con todo.

ਬੈਰ ਬਿਰੋਧ; ਕਾਮ ਕ੍ਰੋਧ ਮੋਹ ॥

bair birodh; kaam krodh moh |

Sant Singh KhalsaHate, conflict, sexual desire, anger, emotional attachment,
Manmohan SinghEnmity, strife, lust, wrath, worldly love,
Manmohan Singh (Punjabi)ਦੁਸ਼ਮਨੀ, ਵਾਦ-ਵਿਵਾਦ, ਵਿਸ਼ੇਭੋਗ, ਗੁੱਸਾ, ਮਮਤਾ,
Fareedkot Teekaਵੈਰ ਅਲਪ ਔ ਵਿਰੋਧ ਅਧਿਕ ਪੁਨਾ ਕਾਮ ਔ ਕ੍ਰੋਧ ਮੋਹ ਕਰਕੇ॥
Prof. Sahib Singhਵੈਰ ਵਿਰੋਧ, ਕਾਮ, ਗੁੱਸਾ, ਮੋਹ,

ਪਦ ਅਰਥ ਬਿਰੋਧ = ਮੁਖ਼ਾਲਫ਼ਤ।

SikhNet (Spanish)¡Enemistad y lucha, sentimentalismo lujuria, enojo y sentimentalismo!

ਝੂਠ ਬਿਕਾਰ; ਮਹਾ ਲੋਭ ਧ੍ਰੋਹ ॥

jhootth bikaar; mahaa lobh dhroh |

Sant Singh Khalsafalsehood, corruption, immense greed and deceit:
Manmohan Singhfalsehood, sin, excessive greed and deceit.
Manmohan Singh (Punjabi)ਕੂੜ, ਪਾਪ, ਪਰਮ ਲਾਲਚ ਅਤੇ ਛਲ-ਕਪਟ।
Fareedkot Teeka(ਝੂਠ ਲੋਭ ਧ੍ਰੋਹ) ਛਲ ਆਦਿ ਮਹਾ ਵਿਕਾਰੋਂ ਮੇਂ ਲਗ ਰਹਿਆ ਹੈ॥
Prof. Sahib Singhਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ-

ਪਦ ਅਰਥ ਧ੍ਰੋਹ = ਠੱਗੀ, ਦਗ਼ਾ।

SikhNet (Spanish)¡Falsedad y vicio, engaño y avaricia!

ਇਆਹੂ ਜੁਗਤਿ; ਬਿਹਾਨੇ ਕਈ ਜਨਮ ॥

eaahoo jugat; bihaane kee janam |

Sant Singh KhalsaSo many lifetimes are wasted in these ways.
Manmohan SinghIn their ways man has passed away many lives.
Manmohan Singh (Punjabi)ਇਨ੍ਹਾਂ ਦੇ ਮਾਰਗ ਵਿੱਚ ਬੰਦੇ ਨੇ ਅਨੇਕਾਂ ਜੀਵਨ ਬਤੀਤ ਕੀਤੇ ਹਨ।
Fareedkot Teekaਤਾਂ ਤੇ ਐਸੇ ਬੇਨਤੀ ਕਰੇ ਕੇ ਮੈਂ ਜੀਵ ਇਨ ਵਿਕਾਰੋਂ ਮੇਂ (ਜੁਗਤਿ) ਜੁੜੇ ਹੋਏ ਕੋ ਕਈ ਜਨਮ (ਬਿਹਾਨੇ) ਬੀਤ ਗਏ ਹੈਂ॥
Prof. Sahib Singhਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ।

ਪਦ ਅਰਥ ਇਆਹੂ ਜੁਗਤਿ = ਇਸ ਤਰੀਕੇ ਨਾਲ। ਬਿਹਾਨੇ = ਗੁਜ਼ਰ ਗਏ ਹਨ।

SikhNet (Spanish)Tal es la carga que ha ido acumulando de vida en vida, la cual resulta ya insoportable;

ਨਾਨਕ. ਰਾਖਿ ਲੇਹੁ; ਆਪਨ ਕਰਿ ਕਰਮ ॥੭॥

naanak. raakh lehu; aapan kar karam |7|

Sant Singh KhalsaNanak: uplift them, and redeem them, O Lord - show Your Mercy! ||7||
Manmohan SinghO Lord, redeem Nanak, by showing Thine mercy.
Manmohan Singh (Punjabi)ਹੈ ਪ੍ਰਭੂ, ਆਪਣੀ ਰਹਿਮਤ ਧਾਰ ਕੇ ਨਾਨਕ ਦਾ ਪਾਰ ਉਤਾਰਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਅਪਨੀ ਕ੍ਰਿਪਾ ਕਰ ਕੇ ਰਖ੍ਯਾ ਕਰ ਲੇਵੋ॥੭॥
Prof. Sahib Singhਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ ॥੭॥

ਪਦ ਅਰਥ ਆਪਨ ਕਰਮ = ਆਪਣੀ ਮੇਹਰ ॥੭॥

SikhNet (Spanish)dice Nanak, oh Señor, por Tu Gracia, redímelo. (7)
Shabad Guru Arjan Dev Ji Raag Gauree Ang 268

ਤੂ ਠਾਕੁਰੁ; ਤੁਮ ਪਹਿ ਅਰਦਾਸਿ ॥

too tthaakur; tum peh aradaas |

Sant Singh KhalsaYou are our Lord and Master; to You, I offer this prayer.
Manmohan SinghThou art the Lord, I make this supplication unto Thee.
Manmohan Singh (Punjabi)ਤੂੰ ਸੁਆਮੀ ਹੈ, ਮੇਰੀ ਇਹ ਬੇਨਤੀ ਤੇਰੇ ਕੋਲ ਹੈ।
Fareedkot Teekaਹੇ ਵਾਹਿਗੁਰੂ! ਤੁਮ ਮੇਰੇ (ਠਾਕੁਰੁ) ਸ੍ਵਾਮੀ ਹੋ ਤਾਂ ਤੇ ਤੁਮਾਰੇ ਆਗੇ ਮੇਰੀ ਬੇਨਤੀ ਹੈ॥
Prof. Sahib Singh(ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ,

ਪਦ ਅਰਥ ਤੁਮ ਪਹਿ = ਤੇਰੇ ਪਾਸ।

SikhNet (Spanish)Tú eres el Maestro, Te doy gracias por esta vida y

ਜੀਉ ਪਿੰਡੁ ਸਭੁ; ਤੇਰੀ ਰਾਸਿ ॥

jeeo pindd sabh; teree raas |

Sant Singh KhalsaThis body and soul are all Your property.
Manmohan SinghMy soul and body are all Thine capital.
Manmohan Singh (Punjabi)ਮੇਰੀ ਆਤਮਾ ਅਤੇ ਦੇਹਿ ਸਮੂਹ ਤੇਰੀ ਹੀ ਪੂੰਜੀ ਹਨ।
Fareedkot Teekaਏਹੁ (ਜੀਉ) ਮੇਰੇ ਮੇਂ ਚੇਤਨ ਸਤਾ ਔ (ਪਿੰਡ) ਸਰੀਰ ਆਦਿ ਸਭ ਤੇਰੀ ਹੀ (ਰਾਸਿ) ਪੂੰਜੀ ਦਈ ਹੋਈ ਹੈ॥
Prof. Sahib Singhਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ।

ਪਦ ਅਰਥ ਪਿੰਡੁ = ਸਰੀਰ। ਰਾਸਿ = ਬਖ਼ਸ਼ੀਸ਼, ਪੂੰਜੀ।

SikhNet (Spanish)este cuerpo, que son Tus Regalos.

ਤੁਮ ਮਾਤ ਪਿਤਾ; ਹਮ ਬਾਰਿਕ ਤੇਰੇ ॥

tum maat pitaa; ham baarik tere |

Sant Singh KhalsaYou are our mother and father; we are Your children.
Manmohan SinghThou art Mother and Father and we are Thine children.
Manmohan Singh (Punjabi)ਤੂੰ ਮਾਂ ਅਤੇ ਪਿਓ ਹੈਂ ਅਤੇ ਅਸੀਂ ਤੇਰੇ ਬੱਚੇ ਹਾਂ।
Fareedkot Teekaਤੁਮ ਹਮਾਰੇ ਮਾਤ ਪਿਤਾ ਰੂਪ ਹੋ ਔਰ ਹਮ ਤੇਰੇ ਬਾਲਕ ਹੈਂ॥
Prof. Sahib Singhਤੂੰ ਸਾਡਾ ਮਾਂ ਪਿਉ ਹੈਂ, ਅਸੀਂ ਤੇਰੇ ਬਾਲ ਹਾਂ,
SikhNet (Spanish)Eres el Padre y la Madre; somos Tus hijos

ਤੁਮਰੀ ਕ੍ਰਿਪਾ ਮਹਿ; ਸੂਖ ਘਨੇਰੇ ॥

tumaree kripaa meh; sookh ghanere |

Sant Singh KhalsaIn Your Grace, there are so many joys!
Manmohan SinghIn Thine grace lie many comforts.
Manmohan Singh (Punjabi)ਤੇਰੀ ਦਇਆਲਤਾ ਅੰਦਰ ਬਹੁਤ ਆਰਾਮ ਹਨ।
Fareedkot Teekaਤਾਂ ਤੇ ਤੁਮਾਰੀ ਕ੍ਰਿਪਾ ਸੇ ਹੀ ਹਮ ਕੋ ਬਹੁਤ ਸੁਖ ਪਾ੍ਰਪਤ ਹੋਤੇ ਹੈਂ॥
Prof. Sahib Singhਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ।

ਪਦ ਅਰਥ ਘਨੇਰੇ = ਬਹੁਤ।

SikhNet (Spanish)y nuestra alegría depende de Tu Gracia.

ਕੋਇ ਨ ਜਾਨੈ; ਤੁਮਰਾ ਅੰਤੁ ॥

koe na jaanai; tumaraa ant |

Sant Singh KhalsaNo one knows Your limits.
Manmohan SinghNo one Knows Thy limit.
Manmohan Singh (Punjabi)ਤੇਰਾ ਓੜਕ ਕੋਈ ਨਹੀਂ ਜਾਣਦਾ।
Fareedkot Teekaਹੇ ਭਗਵੰਤ! ਆਪ ਕਾ ਕੋਈ ਅੰਤ ਨਹੀਂ ਜਾਨਤਾ ਹੈ॥
Prof. Sahib Singhਕੋਈ ਤੇਰਾ ਅੰਤ ਨਹੀਂ ਪਾ ਸਕਦਾ,
SikhNet (Spanish)Oh Moldeador de nuestro destino,

ਊਚੇ ਤੇ ਊਚਾ; ਭਗਵੰਤ ॥

aooche te aoochaa; bhagavant |

Sant Singh KhalsaO Highest of the High, Most Generous God,
Manmohan SinghThou, O Wealthy Lord, art the Highest of the high.
Manmohan Singh (Punjabi)ਤੂੰ ਹੇ ਧਨਾਢ ਸਾਹਿਬ! ਬੁਲੰਦਾ ਦਾ ਪਰਮ ਬੁਲੰਦ ਹੈ।
Fareedkot Teekaਕਿਉਂਕਿ ਤੂੰ ਸਰਬ ਬ੍ਰਹਮਾਦੀ ਊਚਿਓਂ ਸੇ ਭੀ ਊਚਾ ਹੈਂ॥
Prof. Sahib Singh(ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ।
SikhNet (Spanish)la más Alta Cima,

ਸਗਲ ਸਮਗ੍ਰੀ; ਤੁਮਰੈ ਸੂਤ੍ਰਿ ਧਾਰੀ ॥

sagal samagree; tumarai sootr dhaaree |

Sant Singh Khalsathe whole creation is strung on Your thread.
Manmohan SinghThe entire creation is strung on the thread.
Manmohan Singh (Punjabi)ਸਾਰੀ ਰਚਨਾ ਤੇਰੇ ਧਾਗੇ ਅੰਦਰ ਪ੍ਰੋਤੀ ਹੋਈ ਹੈ।
Fareedkot Teekaਪੁਨਾ ਇਹ ਸਭ ਸ੍ਰਿਸ਼ਟੀ ਤੁਮਤੇ ਹੀ ਹੋਈ ਹੈ ਔਰ ਆਪਨੇ ਹੀ ਇਹੁ ਅਪਨੇ ਹੁਕਮ ਵਾ ਚੇਤਨ ਸਤਾ ਰੂਪ (ਸੂਤ੍ਰ) ਤਾਗੇ ਮੇਂ ਧਾਰੀ ਅਰਥਾਤ ਇਸਥਿਤ ਕਰੀ ਹੋਈ ਹੈ॥
Prof. Sahib Singh(ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ;

ਪਦ ਅਰਥ ਸਮਗ੍ਰੀ = ਪਦਾਰਥ। ਸੂਤ੍ਰਿ = ਸੂਤ੍ਰ ਵਿਚ, ਮਰਯਾਦਾ ਵਿਚ, ਹੁਕਮ ਵਿਚ। ਧਾਰੀ = ਟਿਕੀ ਹੋਈ ਹੈ।

SikhNet (Spanish)sólo Tú conoces las formas en que Te manifiestas y los medios de que Te sirves.

ਤੁਮ ਤੇ ਹੋਇ; ਸੁ ਆਗਿਆਕਾਰੀ ॥

tum te hoe; su aagiaakaaree |

Sant Singh KhalsaThat which has come from You is under Your Command.
Manmohan SinghWhat has sprung from thee that is in Thy command.
Manmohan Singh (Punjabi)ਜੋ ਕੁਛ ਤੇਰੇ ਤੋਂ ਉਤਪੰਨ ਹੋਇਆ ਹੈ, ਉਹ ਤੇਰੇ ਹੁਕਮ ਅੰਦਰ ਹੈ।
Fareedkot Teekaਤਾਂ ਤੇ ਜੋ ਤੁਮਾਰੇ ਸੇ ਆਗ੍ਯਾ ਹੋਵੇ ਸੋਈ (ਕਾਰੀ) ਸੁੰਦਰ ਹੈ, ਵਾ ਜੋ ਤੇਰੇ ਸੇ ਹੋਤਾ ਹੈ, ਸੋ ਸਭ ਆਗ੍ਯਾ ਮੇਂ ਚਲਤਾ ਹੈ॥
Prof. Sahib Singhਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ।

ਪਦ ਅਰਥ ਤੁਮ ਤੇ = ਤੈਥੋਂ। ਹੋਇ = (ਜੋ ਕੁਝ) ਹਸਤੀ ਵਿਚ ਆਇਆ ਹੈ, ਪੈਦਾ ਹੋਇਆ ਹੈ। ਆਗਿਆਕਾਰੀ = (ਤੇਰੇ) ਹੁਕਮ ਨੂੰ ਮੰਨ ਰਿਹਾ ਹੈ।

SikhNet (Spanish)Todo lo que viene de ti esta bajo tu gracia.

ਤੁਮਰੀ ਗਤਿ ਮਿਤਿ; ਤੁਮ ਹੀ ਜਾਨੀ ॥

tumaree gat mit; tum hee jaanee |

Sant Singh KhalsaYou alone know Your state and extent.
Manmohan SinghThine condition and extent thou alone knowest.
Manmohan Singh (Punjabi)ਆਪਣੀ ਅਵਸਥਾ ਅਤੇ ਵਿਸਥਾਰ ਕੇਵਲ ਤੂੰ ਹੀ ਜਾਣਦਾ ਹੈਂ।
Fareedkot Teekaਤੁਮਾਰੀ ਗਤੀ ਕੀ (ਮਿਤਿ) ਮ੍ਰਿਯਾਦਾ ਆਪਨੇ ਹੀ ਜਾਣੀ ਹੈ ਅਰਥਾਤ ਸਭ ਆਪ ਹੀ ਜਾਨਤੇ ਹੋ॥
Prof. Sahib Singhਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਤੂੰ ਆਪ ਹੀ ਜਾਣਦਾ ਹੈਂ।
SikhNet (Spanish)Solo tu conoces tus limites.

ਨਾਨਕ ਦਾਸ; ਸਦਾ ਕੁਰਬਾਨੀ ॥੮॥੪॥

naanak daas; sadaa kurabaanee |8|4|

Sant Singh KhalsaNanak, Your slave, is forever a sacrifice. ||8||4||
Manmohan SinghNanak, a slave of Thine is ever a sacrifice unto Thee.
Manmohan Singh (Punjabi)ਤੇਰਾ ਗੋਲਾ, ਨਾਨਕ, ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਆਪ ਪਰ ਸਦਾ ਕੁਰਬਾਨ ਹੋਤਾ ਹੂੰ॥੮॥੪॥
Prof. Sahib Singhਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ ॥੮॥੪॥

ਪਦ ਅਰਥ ਕੁਰਬਾਨੀ = ਸਦਕੇ। ਮਿਤਿ = ਮਰਯਾਦਾ, ਅੰਦਾਜ਼ਾ। ਗਤਿ = ਹਾਲਤ ॥੮॥

SikhNet (Spanish)Dice Nanak, me postro ante Ti por siempre y para siempre.(8-4)
Shabad Guru Arjan Dev Ji Raag Gauree Ang 268

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਦੇਨਹਾਰੁ ਪ੍ਰਭ ਛੋਡਿ ਕੈ; ਲਾਗਹਿ ਆਨ ਸੁਆਇ ॥

denahaar prabh chhodd kai; laageh aan suaae |

Sant Singh KhalsaOne who renounces God the Giver, and attaches himself to other affairs
Manmohan SinghHe, who abandons God, the Giver and attaches himself to other pleasures,
Manmohan Singh (Punjabi)ਜੋ ਵਾਹਿਗੁਰੂ ਦਾਤਾਰ ਨੂੰ ਤਿਆਗ ਕੇ ਹੋਰਨਾ ਰਸਾਂ ਨਾਲ ਜੁੜਦਾ ਹੈ,
Fareedkot Teekaਸਰਬ ਪਦਾਰਥੋਂ ਕੇ ਦੇਣ ਹਾਰ ਪ੍ਰਭੂ ਕੌ ਛੋਡ ਕਰ ਕੇ ਇਹੁ ਜੀਵ ਔਰ (ਸੁਆਇ) ਸ੍ਵਾਰਥੋਂ ਕੇ ਕਰਨੇ ਮੇਂ ਲਾਗ ਰਹੇ ਹੈਂ॥
Prof. Sahib Singh(ਸਾਰੀਆਂ ਦਾਤਾਂ) ਦੇਣ ਵਾਲੇ ਪ੍ਰਭੂ ਨੂੰ ਛੱਡ ਕੇ (ਜੀਵ) ਹੋਰ ਸੁਆਦ ਵਿਚ ਲੱਗਦੇ ਹਨ;

ਪਦ ਅਰਥ ਲਾਗਹਿ = ਲੱਗਦੇ ਹਨ। ਆਨ = ਹੋਰ (skt. अन्य)। ਸੁਆਇ = ਸੁਆਦ ਵਿਚ, ਸੁਆਰਥ ਵਿਚ।

SikhNet (Spanish)Hombre confundido que has abandonado a tu Dios y te han absorbido vanos intereses.

ਨਾਨਕ. ਕਹੂ ਨ ਸੀਝਈ; ਬਿਨੁ ਨਾਵੈ. ਪਤਿ ਜਾਇ ॥੧॥

naanak. kahoo na seejhee; bin naavai. pat jaae |1|

Sant Singh Khalsa- O Nanak, he shall never succeed. Without the Name, he shall lose his honor. ||1||
Manmohan SinghO Nanak! shall nowhere succeed and without the name shall lose his honour.
Manmohan Singh (Punjabi)ਹੇ ਨਾਨਕ! ਉਹ ਕਿਧਰੇ ਭੀ ਕਾਮਯਾਬ ਨਹੀਂ ਹੋਣਾ ਅਤੇ ਨਾਮ ਦੇ ਬਗੈਰ ਆਪਣੀ ਇੱਜ਼ਤ ਆਬਰੂ ਗੁਆ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੇ ਇਹ ਕਿਸੀ ਅਸਥਾਨ ਮੇਂ ਸੀਝਤੇ ਨਹੀਂ ਹੈਂ। ਨਾਮ ਕੇ ਜਪੇ ਬਿਨਾਂ ਇਨ ਕੀ ਪ੍ਰਲੋਕ ਮੇਂ ਪਤਿ ਜਾਇਗੀ ਵਾ ਜਾਤੀ ਹੈ॥੧॥
Prof. Sahib Singh(ਪਰ) ਹੇ ਨਾਨਕ! (ਇਹੋ ਜਿਹਾ) ਕਦੇ (ਕੋਈ ਮਨੁੱਖ ਜੀਵਨ-ਯਾਤ੍ਰਾ ਵਿਚ) ਕਾਮਯਾਬ ਨਹੀਂ ਹੁੰਦਾ (ਕਿਉਂਕਿ ਪ੍ਰਭੂ ਦੇ) ਨਾਮ ਤੋਂ ਬਿਨਾ ਇੱਜ਼ਤ ਨਹੀਂ ਰਹਿੰਦੀ ॥੧॥

ਪਦ ਅਰਥ ਕਹੂ ਨ = ਕਦੇ ਨਹੀਂ। ਸੀਝਈ = ਸਿੱਝਦਾ, ਕਾਮਯਾਬ ਹੁੰਦਾ, ਸਫਲ ਹੁੰਦਾ। ਪਤਿ = ਇੱਜ਼ਤ ॥੧॥

SikhNet (Spanish)Recuerda que sin el Nombre, el Favor de Dios está perdido y cada uno de tus esfuerzos, está destinado al fracaso. (1)
Shabad Guru Arjan Dev Ji Raag Gauree Ang 268

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi V

ਦਸ ਬਸਤੂ ਲੇ; ਪਾਛੈ ਪਾਵੈ ॥

das basatoo le; paachhai paavai |

Sant Singh KhalsaHe obtains ten things, and puts them behind him;
Manmohan SinghThe Mortal obtains ten things and puts them behind.
Manmohan Singh (Punjabi)ਆਦਮੀ ਦਸ ਚੀਜ਼ਾਂ ਲੈ ਕੇ ਪਿਛੇ ਰੱਖ ਲੈਦਾ ਹੈ।
Fareedkot Teekaਹੇ ਭਾਈ! ਇਹ ਜੀਵ ਵਾਹਿਗੁਰੂ ਕੇ ਦੀਏ ਹੂਏ (ਦਸ ਬਸਤੂ) ਅਰਥਾਤ ਬੁਹਤ ਪਦਾਰਥੋਂ ਕੌ ਲੇ ਕਰ ਪੀਛੇ ਪਾਵਤਾ ਹੈ, ਭਾਵ ਸੇ ਇਕਤ੍ਰ ਕਰਤਾ ਹੈ॥
Prof. Sahib Singh(ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ,

ਪਦ ਅਰਥ ਬਸਤੂ = ਚੀਜ਼ਾਂ। ਲੇ = ਲੈ ਕੇ। ਪਾਛੈ ਪਾਵੈ = ਸਾਂਭ ਲੈਂਦਾ ਹੈ।

SikhNet (Spanish)El hombre ingrato se olvida de los diez regalos que Dios le ha dado,

ਏਕ ਬਸਤੁ ਕਾਰਨਿ; ਬਿਖੋਟਿ ਗਵਾਵੈ ॥

ek basat kaaran; bikhott gavaavai |

Sant Singh Khalsafor the sake of one thing withheld, he forfeits his faith.
Manmohan SinghFor the sake of one thing, he forfeits his confidence.
Manmohan Singh (Punjabi)ਇਕ ਚੀਜ਼ ਦੀ ਖਾਤਰ, ਉਹ ਆਪਣਾ ਇਤਬਾਰ ਗੁਆ ਲੈਦਾ ਹੈ।
Fareedkot Teekaਔਰ ਜੇਕਰ ਕੋਈ ਏਕ ਪਦਾਰਥ ਘਰ ਮੇਂ ਨਾ ਹੋਵੇ ਤੌ ਤਿਸ ਦੇਨ ਹਾਰ ਕੌ ਕਹਤਾ ਹੈ ਕਿ ਮੁਝ ਕੌ ਕੁਛ ਨਹੀਂ ਦੀਆ, ਇਸੀ ਸੇ ਇਹੁ ਅਪਨੀ (ਬਿਖੋਟਿ) ਪ੍ਰਤੀਤ ਗਵਾਇ ਲੇਤਾ ਹੈ; ਵਾ ਜੋ ਮਾਤਾ ਕੇ ਗਰਭ ਮੇਂ ਨਿਕਸਣੇ ਹੇਤ ਦਸੌਧ ਦੇਣਾ ਕੀਆ ਥਾ, ਸੋ ਨਾ ਦੇਣੇ ਕਰ ਕੇ ਅਪਨੀ ਪ੍ਰਤੀਤ ਗਵਾਵਤਾ ਹੈ; ਵਾ ਅਕਾਲ ਪੁਰਖ ਨੇ ਜੋ ਇਸ ਕੌ ਦਸ ਇੰਦ੍ਰੇ ਰੂਪ ਦਸ ਪਦਾਰਥ ਦੀਏ ਹੈਂ, ਸੋ ਇਨ ਕੋ ਪੀਛੇ ਪਾਵਤਾ ਹੈ, ਔਰ ਗਿਆਰਵਾਂ ਜੋ ਏਕ ਮਨ ਹੈ, ਸੋ ਪਰਮੇਸ੍ਵਰ ਮੇਂ ਨ ਲਗਾਉਣੇ ਕਰ ਵਾਹਿਗੁਰੂ ਸੇ ਵਿਗਾੜ ਲੇਤਾ ਹੈ ਅਰਥਾਤ ਮਨਮਤ ਕਰਤਾ ਹੈ॥
Prof. Sahib Singh(ਪਰ) ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜੇਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ)।

ਪਦ ਅਰਥ ਬਿਖੋਟਿ = {Skt. ख्रोटि A cunning or shrewed woman, वि, without.} ਖੋਟ = ਹੀਨਤਾ, ਖਰਾ-ਪਨ, ਇਤਬਾਰ।

SikhNet (Spanish)pero si llega a extrañar alguno, pierde la Fe en su Señor.

ਏਕ ਭੀ ਨ ਦੇਇ; ਦਸ ਭੀ ਹਿਰਿ ਲੇਇ ॥

ek bhee na dee; das bhee hir lee |

Sant Singh KhalsaBut what if that one thing were not given, and the ten were taken away?
Manmohan SinghIf the Lord gives not even one thing, and takes, away the ten,
Manmohan Singh (Punjabi)ਜੇਕਰ ਪ੍ਰਭੂ ਇਕ ਚੀਜ਼ ਭੀ ਨਾਂ ਦੇਵੇ, ਅਤੇ ਦੱਸ ਭੀ ਖੋਹ ਲਵੇ,
Fareedkot Teekaਜੇਕਰ ਏਕ ਕੋ ਭੀ ਨ ਦੇਵੇ (ਭੀ) ਬਹੁੜੋ ਦਸੇ ਹਰ ਲੇਵੇ॥
Prof. Sahib Singh(ਜੇ ਪ੍ਰਭੂ) ਇਕ ਚੀਜ਼ ਭੀ ਨਾਹ ਦੇਵੇ, ਤੇ, ਦਸ (ਦਿੱਤੀਆਂ ਹੋਈਆਂ) ਭੀ ਖੋਹ ਲਏ,

ਪਦ ਅਰਥ ਹਿਰਿ ਲੇਇ = ਖੋਹ ਲਏ।

SikhNet (Spanish)¿Qué haría ese iluso si Dios ya no repartiera más dones y retirara los que ya ha otorgado?

ਤਉ ਮੂੜਾ; ਕਹੁ ਕਹਾ ਕਰੇਇ ॥

tau moorraa; kahu kahaa karee |

Sant Singh KhalsaThen, what could the fool say or do?
Manmohan Singhthen, say, what can this fool do?
Manmohan Singh (Punjabi)ਤਦ ਦੱਸੋ ਇਹ ਮੂਰਖ ਕੀ ਕਰ ਸਕਦਾ ਹੈ?
Fareedkot Teekaਕਹੋ ਤੌ ਮੂਰਖ ਕਿਆ ਕਰੇਗਾ?
Prof. Sahib Singhਤਾਂ, ਦੱਸੋ, ਇਹ ਮੂਰਖ ਕੀਹ ਕਰ ਸਕਦਾ ਹੈ?

ਪਦ ਅਰਥ ਮੂੜਾ = ਮੂਰਖ। ਕਹਾ ਕਰੇਇ = ਕੀਹ ਕਰ ਸਕਦਾ ਹੈ?

SikhNet (Spanish)Por ello, has de ofrecerle siempre Reverencias al Señor,

ਜਿਸੁ ਠਾਕੁਰ ਸਿਉ; ਨਾਹੀ ਚਾਰਾ ॥

jis tthaakur siau; naahee chaaraa |

Sant Singh KhalsaOur Lord and Master cannot be moved by force.
Manmohan SinghThe Lord with whom force is of no avail,
Manmohan Singh (Punjabi)ਜਿਸ ਸੁਆਮੀ ਮੂਹਰੇ ਜੋਰ ਨਹੀਂ ਚਲਦਾ,
Fareedkot Teekaਤਾਂ ਤੇ ਹੇ ਭਾਈ! ਜਿਸ ਸ੍ਵਾਮੀ ਸਾਥ ਕੁਛ (ਚਾਰਾ) ਬਲ ਨਾ ਚਲ ਸਕੈ॥
Prof. Sahib Singhਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ,

ਪਦ ਅਰਥ ਚਾਰਾ = ਜ਼ੋਰ, ਪੇਸ਼।

SikhNet (Spanish)el Maestro, ante Quien todos somos impotentes.

ਤਾ ਕਉ ਕੀਜੈ ਸਦ ਨਮਸਕਾਰਾ ॥

taa kau keejai sad namasakaaraa |

Sant Singh KhalsaUnto Him, bow forever in adoration.
Manmohan Singhunto Him ever make an obeisance.
Manmohan Singh (Punjabi)ਉਸ ਨੂੰ ਸਦੀਵ ਹੀ ਪ੍ਰਣਾਮ ਕਰ।
Fareedkot Teekaਤਿਸ ਕੌ ਸਦਾ ਨਮਸਕਾਰ ਹੀ ਕਰੀਏ॥
Prof. Sahib Singhਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਹੀ ਚਾਹੀਦਾ ਹੈ,

ਪਦ ਅਰਥ ਸਦ = ਸਦਾ।

SikhNet (Spanish)Aquél que alberga al Dulce Señor

ਜਾ ਕੈ ਮਨਿ; ਲਾਗਾ ਪ੍ਰਭੁ ਮੀਠਾ ॥

jaa kai man; laagaa prabh meetthaa |

Sant Singh KhalsaThat one, unto whose mind God seems sweet
Manmohan SinghAll the comforts abide within the heart of him,
Manmohan Singh (Punjabi)ਸਾਰੇ ਆਰਾਮ ਉਸ ਦੇ ਦਿਲ ਵਿੱਚ ਵਸਦੇ ਹਨ,
Fareedkot Teekaਜਿਸ ਕੇ ਮਨ ਮੇਂ ਪ੍ਰਭੂ ਕਾ ਨਾਮ ਮੀਠਾ ਅਰਥਾਤ ਪਿਆਰਾ ਲਾਗਤਾ ਹੈ॥
Prof. Sahib Singh(ਕਿਉਂਕਿ) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ,
SikhNet (Spanish)en su corazón,

ਸਰਬ ਸੂਖ; ਤਾਹੂ ਮਨਿ ਵੂਠਾ ॥

sarab sookh; taahoo man vootthaa |

Sant Singh Khalsaall pleasures come to abide in his mind.
Manmohan Singhto whose mind the Master is sweet.
Manmohan Singh (Punjabi)ਜਿਸ ਦੇ ਚਿੱਤ ਨੂੰ ਮਾਲਕ ਮਿੱਠਾ ਲਗਦਾ ਹੈ।
Fareedkot Teekaਸਰਬ ਸੁਖ ਸਰੂਪ ਹਰੀ ਤਿਸੀ ਕੇ ਮਨ ਮੇਂ (ਵੂਠਾ) ਵਸਿਆ ਹੈ॥
Prof. Sahib Singhਸਾਰੇ ਸੁਖ ਉਸੇ ਦੇ ਹਿਰਦੇ ਵਿਚ ਆ ਵੱਸਦੇ ਹਨ।

ਪਦ ਅਰਥ ਸਰਬ = ਸਾਰੇ। ਤਾਹੂ ਮਨਿ = ਉਸੇ ਦੇ ਮਨ ਵਿਚ। ਵੂਠਾ = ਆ ਵੱਸਦੇ ਹਨ।

SikhNet (Spanish)goza de Paz Protectora.

ਜਿਸੁ ਜਨ; ਅਪਨਾ ਹੁਕਮੁ ਮਨਾਇਆ ॥

jis jan; apanaa hukam manaaeaa |

Sant Singh KhalsaOne who abides by the Lord's Will,
Manmohan SinghThe person, who God has caused to obey His order,
Manmohan Singh (Punjabi)ਜਿਸ ਪੁਰਸ਼ ਪਾਸੋਂ ਵਾਹਿਗੁਰੂ ਆਪਣੇ ਫੁਰਮਾਨ ਦੀ ਤਾਮੀਲ ਕਰਾਉਂਦਾ ਹੈ,
Fareedkot Teekaਜਿਸ ਜਨ ਪਾਸੋਂ ਵਾਹਿਗੁਰੂ ਨੇ ਅਪਨਾ ਹੁਕਮ ਮਨਾਇਆ ਹੈ॥
Prof. Sahib Singhਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ,

ਪਦ ਅਰਥ ਜਿਸੁ ਜਨ = ਜਿਸ ਮਨੁੱਖ ਨੂੰ।

SikhNet (Spanish)Aquél que camina en Su Voluntad,

ਸਰਬ ਥੋਕ; ਨਾਨਕ. ਤਿਨਿ ਪਾਇਆ ॥੧॥

sarab thok; naanak. tin paaeaa |1|

Sant Singh KhalsaO Nanak, obtains all things. ||1||
Manmohan SinghO Nanak, he obtains all the things.
Manmohan Singh (Punjabi)ਹੇ ਨਾਨਕ! ਉਹ ਸਾਰੀਆਂ ਵਸਤੂਆਂ ਪਾ ਲੈਦਾ ਹੈ।
Fareedkot Teekaਸਰਬ (ਥੋਕ) ਪਦਾਰਥੋਂ ਕਾ ਸਮੁਦਾਇ ਤਿਸੀ ਨੇ ਪਾਇਆ ਹੈ॥੧॥
Prof. Sahib Singhਹੇ ਨਾਨਕ! (ਦੁਨੀਆ ਦੇ) ਸਾਰੇ ਪਦਾਰਥ (ਮਾਨੋ) ਉਸ ਨੇ ਲੱਭ ਲਏ ਹਨ ॥੧॥

ਪਦ ਅਰਥ ਥੋਕ = ਪਦਾਰਥ। ਤਿਨਿ = ਉਸ (ਮਨੁੱਖ) ਨੇ ॥੧॥

SikhNet (Spanish)es bendecido con todos los dones. (1)
Shabad Guru Arjan Dev Ji Raag Gauree Ang 268

ਅਗਨਤ ਸਾਹੁ; ਅਪਨੀ ਦੇ ਰਾਸਿ ॥

aganat saahu; apanee de raas |

Sant Singh KhalsaGod the Banker gives endless capital to the mortal,
Manmohan SinghThe Banker gives His countless capital to the mortal.
Manmohan Singh (Punjabi)ਸ਼ਾਹੂਕਾਰ ਪ੍ਰਾਣੀ ਨੂੰ ਆਪਣੀ ਅਣਗਿਣਤ ਪੂੰਜੀ ਦਿੰਦਾ ਹੈ।
Fareedkot Teekaਵਾਹਿਗੁਰੂ ਇਸ ਜੀਵ ਕੌ ਸਾਹਿ ਰੂਪ ਹੋ ਕਰ ਅਣਗਿਣਤ ਪਦਾਰਥ ਰੂਪ ਅਪਨੀ ਤਰਫ ਸੇ (ਰਾਸਿ) ਪੂੰਜੀ ਦੇਤਾ ਹੈ॥
Prof. Sahib Singh(ਪ੍ਰਭੂ) ਸ਼ਾਹ ਅਣਗਿਣਤ (ਪਦਾਰਥਾਂ ਦੀ) ਪੂੰਜੀ (ਜੀਵ ਵਣਜਾਰੇ ਨੂੰ) ਦੇਂਦਾ ਹੈ,

ਪਦ ਅਰਥ ਅਗਨਤ ਰਾਸਿ = ਅਣਗਿਣਤ (ਪਦਾਰਥਾਂ ਦੀ) ਪੂੰਜੀ। ਦੇ = ਦੇਂਦਾ ਹੈ।

SikhNet (Spanish)Dios, el Banquero da Capital ilimitado al mortal,

ਖਾਤ ਪੀਤ; ਬਰਤੈ ਅਨਦ ਉਲਾਸਿ ॥

khaat peet; baratai anad ulaas |

Sant Singh Khalsawho eats, drinks and expends it with pleasure and joy.
Manmohan SinghHe eats, drinks and expends it with joy and pleasure.
Manmohan Singh (Punjabi)ਉਹ ਇਸ ਨੂੰ ਖੁਸ਼ੀ ਤੇ ਪਰਸੰਨਤਾ ਨਾਲ ਖਾਂਦਾ ਪੀਂਦਾ ਅਤੇ ਖਰਚਦਾ ਹੈ।
Fareedkot Teekaਜਿਸ ਕੌ ਅਨੰਦ ਹੋ ਕੇ ਖਾਤਾ ਪੀਤਾ ਅਰੁ ਸਹਿਤ (ਉਲਾਸਿ) ਉਤਸਾਹਿ ਕੇ ਇਹ ਜੀਵ ਵਰਤਤਾ ਹੈ॥
Prof. Sahib Singh(ਜੀਵ) ਖਾਂਦਾ ਪੀਂਦਾ ਚਾਉ ਤੇ ਖ਼ੁਸ਼ੀ ਨਾਲ (ਇਹਨਾਂ ਪਦਾਰਥਾਂ ਨੂੰ) ਵਰਤਦਾ ਹੈ।

ਪਦ ਅਰਥ ਖਾਤ ਪੀਤ = ਖਾਂਦਾ ਪੀਂਦਾ। ਬਰਤੈ = ਵਰਤਦਾ ਹੈ। ਅਨਦ ਉਲਾਸਿ = ਚਾਉ ਖ਼ੁਸ਼ੀ ਨਾਲ।

SikhNet (Spanish)quien come, bebe y se lo gasta con placer y dicha.

ਅਪੁਨੀ ਅਮਾਨ; ਕਛੁ ਬਹੁਰਿ ਸਾਹੁ ਲੇਇ ॥

apunee amaan; kachh bahur saahu lee |

Sant Singh KhalsaIf some of this capital is later taken back by the Banker,
Manmohan SinghIf the Banker, afterwards, takes back some of his entrusted capital,
Manmohan Singh (Punjabi)ਜੇਕਰ ਸ਼ਾਹੂਕਾਰ, ਮਗਰੋਂ ਆਪਣੀ ਅਮਾਨਤ ਵਿਚੋਂ ਕੁਝ ਕੁ ਵਾਪਸ ਲੈ ਲਵੇ,
Fareedkot Teekaਜੇਕਰ ਵਹੁ ਸਾਹਿ ਇਸ ਕੇ ਪਾਸੋਂ ਅਮਾਨਤ ਦਈ ਹੋਈ ਫੇਰ ਲੇ ਲੇਤਾ ਹੈ॥
Prof. Sahib Singh(ਜੇ) ਸ਼ਾਹ ਆਪਣੀ ਕੋਈ ਅਮਾਨਤ ਮੋੜ ਲਏ,

ਪਦ ਅਰਥ ਅਮਾਨ = ਅਮਾਨਤ। ਬਹੁਰਿ = ਮੁੜ।

SikhNet (Spanish)Si algo de este Capital lo tomara de regreso el Banquero,

ਅਗਿਆਨੀ; ਮਨਿ ਰੋਸੁ ਕਰੇਇ ॥

agiaanee; man ros karee |

Sant Singh Khalsathe ignorant person shows his anger.
Manmohan Singhthe ignorant man becomes angry in his mind.
Manmohan Singh (Punjabi)ਤਾਂ ਬੇਸਮਝ ਬੰਦਾ ਆਪਣੇ ਚਿੱਤ ਵਿੰਚ ਗੁੱਸਾ ਕਰਦਾ ਹੈ।
Fareedkot Teekaਤਬ ਇਹੁ ਅਗਿਆਨੀ ਜੀਵ ਤਿਸ ਪਰ ਮਨ ਮੇਂ ਕ੍ਰੋਧ ਕਰਤਾ ਹੈ, ਭਾਵ ਵਿਪਤਾ ਵਾ ਸਨਬੰਧੀ ਕੇ ਮ੍ਰਿਤ ਹੋਨੇ ਸੇ ਪਰਮੇਸ੍ਵਰ ਮੇਂ ਦੋਸ ਅਰੋਪਤਾ ਹੈ॥
Prof. Sahib Singhਤਾਂ (ਇਹ) ਅਗਿਆਨੀ ਮਨ ਵਿਚ ਰੋਸਾ ਕਰਦਾ ਹੈ;

ਪਦ ਅਰਥ ਮਨਿ = ਮਨ ਵਿਚ। ਰੋਸੁ = ਰੋਸਾ, ਗੁੱਸਾ।

SikhNet (Spanish)el ignorante mostraría su descontento.

ਅਪਨੀ ਪਰਤੀਤਿ; ਆਪ ਹੀ ਖੋਵੈ ॥

apanee parateet; aap hee khovai |

Sant Singh KhalsaHe himself destroys his own credibility,
Manmohan SinghBy his own acts, he forfeits his credit.
Manmohan Singh (Punjabi)ਆਪਣੇ ਅਮਲ ਦੁਆਰਾ ਉਹ ਆਪਣਾ ਇਤਬਾਰ ਗੁਆ ਲੈਦਾ ਹੈ।
Fareedkot Teekaਤਿਸੀ ਤੇ ਸੋ ਜੀਵ ਅਪਨੀ ਪ੍ਰਤੀਤ ਆਪ ਹੀ ਖੋਇ ਲੇਤਾ ਹੈ॥
Prof. Sahib Singh(ਇਸ ਤਰ੍ਹਾਂ) ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ,

ਪਦ ਅਰਥ ਪਰਤੀਤਿ = ਇਤਬਾਰ। ਖੋਵੈ = ਗਵਾ ਲੈਂਦਾ ਹੈ।

SikhNet (Spanish)Él mismo destruye su propia credibilidad

ਬਹੁਰਿ. ਉਸ ਕਾ; ਬਿਸ੍ਵਾਸੁ. ਨ ਹੋਵੈ ॥

bahur. us kaa; bisvaas. na hovai |

Sant Singh Khalsaand he shall not again be trusted.
Manmohan SinghThe Lord, again, trusts him not.
Manmohan Singh (Punjabi)ਪ੍ਰਭੂ, ਮੁੜ ਉਸ ਤੇ ਇਤਬਾਰ ਨਹੀਂ ਕਰਦਾ।
Fareedkot Teekaਪੁਨਾ ਤਿਸ ਕਾ ਵਿਸਾਹੁ ਨਹੀਂ ਹੋਤਾ ਹੈ॥
Prof. Sahib Singhਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾਂਦਾ।

ਪਦ ਅਰਥ ਬਿਸ੍ਵਾਸੁ = ਵਿਸਾਹ।

SikhNet (Spanish)y la confianza no le será otorgada otra vez.

ਜਿਸ ਕੀ ਬਸਤੁ; ਤਿਸੁ ਆਗੈ ਰਾਖੈ ॥

jis kee basat; tis aagai raakhai |

Sant Singh KhalsaWhen one offers to the Lord, that which belongs to the Lord,
Manmohan SinghHe should place the thing before him, to whom it belongs,
Manmohan Singh (Punjabi)ਜਿਸ ਦੀ ਵਸਤੂ ਹੈ, ਉਸ ਨੂੰ ਉਹ ਉਸ ਦੇ ਮੂਹਰੇ ਰੱਖਣੀ ਚਾਹੀਦੀ ਹੈ
Fareedkot Teekaਤਾਂ ਤੇ ਜਿਸ ਵਾਹਿਗੁਰੂ ਕੀ ਸਭ ਵਸਤੂ ਦਈ ਹੋਈ ਹੈ, ਸੋ ਤਿਸੀ ਕੇ ਆਗੇ ਰਾਖੈ, ਭਾਵ ਅਪਨੀ ਮਮਤਾ ਨਾ ਕਰੈ॥
Prof. Sahib Singh(ਜੇ) ਜਿਸ ਪ੍ਰਭੂ ਦੀ (ਬਖ਼ਸ਼ੀ ਹੋਈ) ਚੀਜ਼ ਹੈ ਉਸ ਦੇ ਅੱਗੇ (ਆਪ ਹੀ ਖ਼ੁਸ਼ੀ ਨਾਲ) ਰੱਖ ਦਏ,
SikhNet (Spanish)Cuando uno ofrece al Señor lo pertenece al Señor

ਪ੍ਰਭ ਕੀ ਆਗਿਆ; ਮਾਨੈ ਮਾਥੈ ॥

prabh kee aagiaa; maanai maathai |

Sant Singh Khalsaand willingly abides by the Will of God's Order,
Manmohan Singhand should most willingly obey his Lord's order.
Manmohan Singh (Punjabi)ਅਤੇ ਉਸ ਨੂੰ ਸਾਹਿਬ ਦਾ ਹੁਕਮ ਖਿੜੇ ਮੱਥੇ ਮੰਨਣਾ ਯੋਗ ਹੈ।
Fareedkot Teekaਪ੍ਰਭੂ ਕੀ ਆਗਿਆ ਅਪਨੇ ਮਸਤਕ ਪਰ ਮਾਨ ਲੇਵੈ, ਭਾਵ ਸੁਖ ਦੁਖ ਕੋ ਸਮਾਨ ਜਾਣ ਕਰ ਭਾਣਾ ਮਾਨੈ॥
Prof. Sahib Singhਤੇ ਪ੍ਰਭੂ ਦਾ ਹੁਕਮ (ਕੋਈ ਚੀਜ਼ ਖੁੱਸਣ ਵੇਲੇ) ਸਿਰ ਮੱਥੇ ਤੇ ਮੰਨ ਲਏ,
SikhNet (Spanish)y deseoso vive en la Voluntad del Mandato de Dios,

ਉਸ ਤੇ ਚਉਗੁਨ; ਕਰੈ ਨਿਹਾਲੁ ॥

aus te chaugun; karai nihaal |

Sant Singh Khalsathe Lord will make him happy four times over.
Manmohan SinghThere-at, the Lord will make him four-fold happy.
Manmohan Singh (Punjabi)ਉਸ ਉਤੇ ਸੁਆਮੀ ਉਸ ਨੂੰ ਚਾਰ ਗੁਣਾ ਪ੍ਰਸੰਨ ਕਰੇਗਾ।
Fareedkot Teekaਉਸ ਤੇ ਚੌਗਨਾ ਨਿਹਾਲ ਕਰ ਦੇਤਾ ਹੈ, ਭਾਵ ਜੇਕਰ ਆਗੇ ਪਦਾਰਥ ਦੀਆ ਹੋਵੇ, ਤਬ ਪੁਨਾ ਧਰਮ, ਅਰਥ, ਕਾਮ, ਮੋਖ ਚਾਰੋਂ ਫਲ ਹੀ ਦੇ ਦੇਤਾ ਹੈ
Prof. Sahib Singhਤਾਂ (ਪ੍ਰਭੂ ਉਸ ਨੂੰ) ਅੱਗੇ ਨਾਲੋਂ ਚਉਗੁਣਾ ਨਿਹਾਲ ਕਰਦਾ ਹੈ।

ਪਦ ਅਰਥ ਨਿਹਾਲੁ = ਪ੍ਰਸੰਨ, ਖ਼ੁਸ਼।

SikhNet (Spanish)Él se lo devolverá a uno cuadruplicado,

ਨਾਨਕ ਸਾਹਿਬੁ; ਸਦਾ ਦਇਆਲੁ ॥੨॥

naanak saahib; sadaa deaal |2|

Sant Singh KhalsaO Nanak, our Lord and Master is merciful forever. ||2||
Manmohan SinghNanak, the Lord is ever Merciful.
Manmohan Singh (Punjabi)ਨਾਨਕ ਸੁਆਮੀ ਸਦੀਵ ਹੀ ਮਿਹਰਬਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਹਿਬ ਜੋ ਸਦਾ ਦਿਆਲ ਰੂਪ ਹੈ॥੨॥
Prof. Sahib Singhਹੇ ਨਾਨਕ! ਮਾਲਕ ਸਦਾ ਮੇਹਰ ਕਰਨ ਵਾਲਾ ਹੈ ॥੨॥
SikhNet (Spanish)dice Nanak, así de Generoso es el Señor Maestro. (2)
Shabad Guru Arjan Dev Ji Raag Gauree Ang 268

ਅਨਿਕ ਭਾਤਿ; ਮਾਇਆ ਕੇ ਹੇਤ ॥

anik bhaat; maaeaa ke het |

Sant Singh KhalsaThe many forms of attachment to Maya shall surely pass away
Manmohan SinghKnow that, the various forms of worldly attachments,
Manmohan Singh (Punjabi)ਸਮਝ ਲੈ ਕਿ ਅਨੇਕਾਂ ਤਰ੍ਹਾਂ ਦੀਆਂ ਸੰਸਾਰੀ ਲਗਨਾਂ,
Fareedkot Teekaਹੇ ਭਾਈ! ਜਿਸ ਮਾਯਾ ਕੇ ਹੇਤ ਤੂੰ ਅਨੇਕ ਪ੍ਰਕਾਰ ਕੇ ਜਤਨ ਕਰਤਾ ਹੈ॥
Prof. Sahib Singhਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ (ਭਾਵ, ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਂਹਦੇ ਹਨ),

ਪਦ ਅਰਥ ਭਾਤਿ = ਕਿਸਮ। ਹੇਤ = ਪਿਆਰ।

SikhNet (Spanish)Todo amor a Maya abreva en la ilusión y depende de los sentidos,

ਸਰਪਰ ਹੋਵਤ; ਜਾਨੁ ਅਨੇਤ ॥

sarapar hovat; jaan anet |

Sant Singh Khalsa- know that they are transitory.
Manmohan Singhare temporary and that they shall, assuredly, pass away.
Manmohan Singh (Punjabi)ਆਰਜੀ ਹਨ ਅਤੇ ਇਹ ਨਿਸਚਿਤ ਹੀ ਨਾਸ ਹੋ ਜਾਣਗੀਆਂ।
Fareedkot Teekaਸੋ (ਸਰਪਰ) ਨਿਸਚੇ ਕਰ ਅਨਿਤ ਅਰਥਾਤ ਨਾਸ ਹੋਣ ਵਾਲੀ ਹੀ ਜਾਣੋ॥
Prof. Sahib Singh(ਪਰ ਇਹ ਸਾਰੇ) ਅੰਤ ਨੂੰ ਨਾਸ ਹੋ ਜਾਣ ਵਾਲੇ ਸਮਝੋ।

ਪਦ ਅਰਥ ਸਰਪਰ = ਅੰਤ ਨੂੰ, ਜ਼ਰੂਰ। ਜਾਨੁ = ਸਮਝ। ਅਨੇਤ = ਨਾਹ ਨਿੱਤ ਰਹਿਣ ਵਾਲੇ, ਨਾਸਵੰਤ।

SikhNet (Spanish)de ahí que sea perecedero.

ਬਿਰਖ ਕੀ ਛਾਇਆ ਸਿਉ; ਰੰਗੁ ਲਾਵੈ ॥

birakh kee chhaaeaa siau; rang laavai |

Sant Singh KhalsaPeople fall in love with the shade of the tree,
Manmohan SinghMan falls in love with the shade of the tree,
Manmohan Singh (Punjabi)ਇਨਸਾਨ ਦਰਖਤ ਦੀ ਛਾਂ ਨਾਲ ਪ੍ਰੀਤਿ ਪਾ ਲੈਦਾ ਹੈ,
Fareedkot Teekaਜੈਸੇ ਜੇ ਕੋਈ ਬਿਰਛ ਕੀ ਛਾਇਆ ਕੇ ਸਾਥ (ਰੰਗ) ਪ੍ਰੇਮ ਲਗਾਵਤਾ ਹੈ॥
Prof. Sahib Singh(ਜੇ ਕੋਈ ਮਨੁੱਖ) ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ,

ਪਦ ਅਰਥ ਬਿਰਖ = ਰੁੱਖ। ਰੰਗੁ = ਪਿਆਰ।

SikhNet (Spanish)Y así como pronto se desvanece la pasajera sombra de un árbol,

ਓਹ ਬਿਨਸੈ; ਉਹੁ ਮਨਿ ਪਛੁਤਾਵੈ ॥

oeh binasai; uhu man pachhutaavai |

Sant Singh Khalsaand when it passes away, they feel regret in their minds.
Manmohan Singhwhen that vanishes, he mourns in his mind.
Manmohan Singh (Punjabi)ਜਦ ਉਹ ਨਾਸ ਹੁੰਦੀ ਹੈ, ਉਹ ਆਪਣੇ ਚਿੱਤ ਅੰਦਰ ਅਫਸੋਸ ਕਰਦਾ ਹੈ।
Fareedkot Teekaਵਹੁ ਛਾਯਾ ਅੰਤ ਕੋ ਨਾਸ ਹੋ ਜਾਤੀ ਹੈ, ਤਿਸੀ ਸੇ ਵਹੁ ਜਨ ਪੀਛੈ ਪਸਚਾਤਾਪ ਕਰਤਾ ਹੈ। ਪਰਮੇਸ੍ਵਰ ਬ੍ਰਿਛ ਹੈ, ਜੋ ਮਾਯਾ ਰੂਪ ਛਾਯਾ ਸਾਥ ਪ੍ਰੇਮ ਕਰਤਾ ਹੈ, ਸੋ ਦੁਖੀ ਹੋਤਾ ਹੈ, ਭਾਵ ਛਾਇਆ ਅਨਿਸਥਿਰ ਹੈ॥
Prof. Sahib Singh(ਸਿੱਟਾ ਕੀਹ ਨਿਕਲੇਗਾ?) ਉਹ ਛਾਂ ਨਾਸ ਹੋ ਜਾਂਦੀ ਹੈ, ਤੇ, ਉਹ ਮਨੁੱਖ ਮਨ ਵਿਚ ਪਛੁਤਾਂਦਾ ਹੈ।

ਪਦ ਅਰਥ ਓਹ = ਉਹ (ਛਾਇਆ)। ਉਹੁ = ਉਹ ਮਨੁੱਖ (ਜੋ ਛਾਂ ਨਾਲ ਪਿਆਰ ਪਾਉਂਦਾ ਹੈ)। ਮਨਿ = ਮਨ ਵਿਚ।

SikhNet (Spanish)así te lamentas cuando pierdes algo que aprecias.

ਜੋ ਦੀਸੈ; ਸੋ ਚਾਲਨਹਾਰੁ ॥

jo deesai; so chaalanahaar |

Sant Singh KhalsaWhatever is seen, shall pass away;
Manmohan SinghWhatever comes to view, that is transitory,
Manmohan Singh (Punjabi)ਜੋ ਕੁਛ ਨਜਰੀ ਪੈਦਾ ਹੈ, ਉਹ ਉੱਡ ਪੁੱਡ ਜਾਣ ਵਾਲਾ ਹੈ,
Fareedkot Teekaਹੇ ਭਾਈ! ਜੋ ਪਦਾਰਥਾਂ ਕਾ ਸਮੁਦਾਯ ਤੁਝ ਕੌ ਦ੍ਰਿਸਟ ਆਵਤਾ ਹੈ, ਸੋ ਸਭੀ ਚਲਣੇ ਹਾਰਾ ਹੈ, ਭਾਵ ਨਾਸੀ ਹੈ॥
Prof. Sahib Singh(ਇਹ ਸਾਰਾ ਜਗਤ) ਜੋ ਦਿੱਸ ਰਿਹਾ ਹੈ ਨਾਸਵੰਤ ਹੈ,

ਪਦ ਅਰਥ ਦੀਸੈ = ਦਿੱਸਦਾ ਹੈ। ਚਾਲਨਹਾਰੁ = ਨਾਸਵੰਤ, ਤੁਰ ਜਾਣ ਵਾਲਾ।

SikhNet (Spanish)El mundo material, que parece tan sólido, no dura más allá de un instante;

ਲਪਟਿ ਰਹਿਓ; ਤਹ ਅੰਧ ਅੰਧਾਰੁ ॥

lapatt rahio; teh andh andhaar |

Sant Singh Khalsaand yet, the blindest of the blind cling to it.
Manmohan Singhyet the man, the blindest of the blind, is clinging to that.
Manmohan Singh (Punjabi)ਤਾਂ ਵੀ, ਅੰਨ੍ਹਿਆਂ ਦਾ ਪਰਮ ਅੰਨ੍ਹਾ ਬੰਦਾ, ਉਸ ਨੂੰ ਚਿੰਮੜ ਰਿਹਾ ਹੈ।
Fareedkot Teekaਹੇ ਅਗਿਆਨ ਰੂਪ (ਅੰਧ) ਅੰਧੇਰੇ ਅਗ੍ਯਾਨ ਸੇ ਅੰਧੇ! ਤਿਸ ਮੇਂ ਤੂੰ ਲਪਟ ਰਹਾ ਹੈਂ॥
Prof. Sahib Singhਇਸ (ਜਗਤ) ਨਾਲ ਇਹ ਅੰਨ੍ਹਿਆਂ ਦਾ ਅੰਨ੍ਹਾ (ਜੀਵ) ਜੱਫਾ ਪਾਈ ਬੈਠਾ ਹੈ।

ਪਦ ਅਰਥ ਲਪਟਿ ਰਹਿਓ = ਜੁੜ ਰਿਹਾ ਹੈ, ਜੱਫਾ ਪਾਈ ਬੈਠਾ ਹੈ। ਤਹ = ਓਥੇ, ਉਸ ਨਾਲ (ਜੋ ਚੱਲਣਹਾਰ ਹੈ)। ਅੰਧ = ਅੰਨ੍ਹਾ। ਅੰਧ ਅੰਧਾਰੁ = ਅੰਨ੍ਹਿਆਂ ਦਾ ਅੰਨ੍ਹਾ, ਮਹਾ ਮੂਰਖ।

SikhNet (Spanish)¿por qué entonces ese arrobo por lo perecedero?

ਬਟਾਊ ਸਿਉ; ਜੋ ਲਾਵੈ ਨੇਹ ॥

battaaoo siau; jo laavai neh |

Sant Singh KhalsaOne who gives her love to a passing traveler
Manmohan SinghHe, who gives his love to a passing traveler,
Manmohan Singh (Punjabi)ਜੇ ਕੋਈ ਜਾਂਦੇ ਹੋਏ ਰਾਹੀ ਨਾਲ ਪਿਆਰ ਪਾਉਂਦਾ ਹੈ,
Fareedkot Teekaਜੈਸੇ ਜੋ ਪੁਰਸ (ਬਟਾਊ) ਰਸਤੇ ਚਲਣ ਵਾਲੇ ਸਾਥ ਪ੍ਰੇਮ ਲਗਾਵਤਾ ਹੈ॥
Prof. Sahib Singhਜੋ (ਭੀ) ਮਨੁੱਖ (ਕਿਸੇ) ਰਾਹੀ ਨਾਲ ਪਿਆਰ ਪਾ ਲੈਂਦਾ ਹੈ,

ਪਦ ਅਰਥ ਬਟਾਊ = ਰਾਹੀ, ਮੁਸਾਫ਼ਿਰ। ਨੇਹ = ਪਿਆਰ, ਮੁਹੱਬਤਿ।

SikhNet (Spanish)¿Qué puede emprenderse con un viajero que está de paso y pronto partirá?

ਤਾ ਕਉ ਹਾਥਿ; ਨ ਆਵੈ ਕੇਹ ॥

taa kau haath; na aavai keh |

Sant Singh Khalsanothing shall come into her hands in this way.
Manmohan Singhshall have nothing to hand thereby.
Manmohan Singh (Punjabi)ਉਸ ਦੇ ਹੱਥ ਪੱਲੇ ਕੁਛ ਨਹੀਂ ਪੈਦਾ।
Fareedkot Teekaਤਿਸ ਕੈ ਹਾਥ (ਕੇਹ) ਕੁਛ ਨਹੀਂ ਆਵਤਾ ਹੈ, ਤੈਸੇ ਇਨ ਸਨਬੰਧੀਓਂ ਸੇ ਜੋ ਪਰੇਮ ਹੈ, ਸੋ ਕਿਸੀ ਅਰਥ ਨਹੀਂ ਹੈ॥
Prof. Sahib Singh(ਅੰਤ ਨੂੰ) ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ।

ਪਦ ਅਰਥ ਤਾ ਕਉ = ਉਸ ਨੂੰ। ਹਾਥਿ = ਹੱਥ ਵਿਚ। ਨ ਕੇਹ = ਕੁਝ ਭੀ ਨਹੀਂ।

SikhNet (Spanish)nada viene a sus manos de esta manera.

ਮਨ ਹਰਿ ਕੇ ਨਾਮ ਕੀ; ਪ੍ਰੀਤਿ ਸੁਖਦਾਈ ॥

man har ke naam kee; preet sukhadaaee |

Sant Singh KhalsaO mind, the love of the Name of the Lord bestows peace.
Manmohan SinghO my soul, peace bestowing is the love of God's name.
Manmohan Singh (Punjabi)ਹੈ, ਮੇਰੀ ਜਿੰਦੜੀਏ! ਆਰਾਮ-ਬਖਸ਼ਣਹਾਰ ਹੈ, ਵਾਹਿਗੁਰੂ ਦੇ ਨਾਮ ਦਾ ਪ੍ਰੇਮ।
Fareedkot Teekaਤਾਂ ਤੇ (ਮਨ) ਹੇ ਭਾਈ! ਹਰੀ ਕੇ ਨਾਮ ਕੀ ਪ੍ਰੀਤੀ ਸੁਖਦਾਈ ਹੈ॥
Prof. Sahib Singhਹੇ ਮਨ! ਪ੍ਰਭੂ ਦੇ ਨਾਮ ਦਾ ਪਿਆਰ (ਹੀ) ਸੁਖ ਦੇਣ ਵਾਲਾ ਹੈ;
SikhNet (Spanish)Oh mi mente, el Amor al Nombre propiciará tu Paz,

ਕਰਿ ਕਿਰਪਾ ਨਾਨਕ; ਆਪਿ ਲਏ ਲਾਈ ॥੩॥

kar kirapaa naanak; aap le laaee |3|

Sant Singh KhalsaO Nanak, the Lord, in His Mercy, unites us with Himself. ||3||
Manmohan SinghNanak, God attaches to Himself those, unto whom He shows mercy.
Manmohan Singh (Punjabi)ਨਾਨਕ, ਭਗਵਾਨ ਉਨ੍ਹਾਂ ਨੂੰ ਆਪਣੇ ਨਾਲ ਜੋੜਦਾ ਹੈ, ਜਿਨ੍ਹਾਂ ਉਤੇ ਉਹ ਰਹਿਮਤ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਜੇਕਰ ਹਰੀ ਕ੍ਰਿਪਾ ਕਰ ਕੇ ਆਪ ਲਾਇ ਲੇਤਾ ਹੈ, ਤੋ ਪ੍ਰੀਤਿ ਮੇਂ ਲਾਗਤਾ ਹੈ॥੩॥
Prof. Sahib Singh(ਪਰ) ਹੇ ਨਾਨਕ! (ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ, ਜਿਸ ਨੂੰ) ਪ੍ਰਭੂ ਮੇਹਰ ਕਰ ਕੇ ਆਪ ਲਾਉਂਦਾ ਹੈ ॥੩॥
SikhNet (Spanish)pero sólo podrás amarlo si Dios Mismo te bendice. (3)
Shabad Guru Arjan Dev Ji Raag Gauree Ang 268

ਮਿਥਿਆ ਤਨੁ ਧਨੁ; ਕੁਟੰਬੁ ਸਬਾਇਆ ॥

mithiaa tan dhan; kuttanb sabaaeaa |

Sant Singh KhalsaFalse are body, wealth, and all relations.
Manmohan SinghPerishable are the body, wealth and all the relations.
Manmohan Singh (Punjabi)ਨਾਸਵੰਤ ਹਨ ਦੇਹਿ, ਦੌਲਤ ਅਤੇ ਸਾਰੇ ਸਨਬੰਧੀ।
Fareedkot Teekaਹੇ ਭਾਈ! ਇਹੁ (ਤਨੁ) ਸਰੀਰ ਔਰ ਧਨ ਸੰਪੂਰਨ ਕੁਟੰਬ ਮਿਥਿਆ ਰੂਪ ਹੈ॥
Prof. Sahib Singh(ਜਦ ਇਹ) ਸਰੀਰ, ਧਨ ਤੇ ਸਾਰਾ ਪਰਵਾਰ ਨਾਸਵੰਤ ਹੈ,

ਪਦ ਅਰਥ ਮਿਥਿਆ = ਸਦਾ ਨਾਹ ਕਾਇਮ ਰਹਿਣ ਵਾਲਾ, ਜਿਸ ਦਾ ਮਾਣ ਕਰਨਾ ਝੂਠਾ ਹੋਵੇ। ਕੁਟੰਬੁ = ਪਰਵਾਰ। ਸਬਾਇਆ = ਸਾਰਾ।

SikhNet (Spanish)Todo amor propio, tal como el apego a los bienes materiales, a los parientes y a las cosas,

ਮਿਥਿਆ; ਹਉਮੈ ਮਮਤਾ ਮਾਇਆ ॥

mithiaa; haumai mamataa maaeaa |

Sant Singh KhalsaFalse are ego, possessiveness and Maya.
Manmohan SinghPerishable are egotism, egoism and worldly valuables.
Manmohan Singh (Punjabi)ਨਾਸਵੰਤ ਹਨ ਹੰਕਾਰ, ਅਪਣੱਤ ਅਤੇ ਸੰਸਾਰੀ ਪਦਾਰਥ।
Fareedkot Teekaਔਰੁ ਦੇਹ ਮੇਂ ਹਉਮੈ ਔ ਮਾਇਆ ਮੇਂ ਮਮਤਾ ਕਰਨੀ ਇਹ ਭੀ ਮਿਥਿਆ ਹੈ॥
Prof. Sahib Singh(ਤਾਂ) ਮਾਇਆ ਦੀ ਮਾਲਕੀ ਤੇ ਹਉਮੈ (ਭਾਵ, ਧਨ ਤੇ ਪਰਵਾਰ ਦੇ ਕਾਰਣ ਵਡੱਪਣ)-ਇਹਨਾਂ ਉਤੇ ਮਾਣ ਭੀ ਝੂਠਾ।

ਪਦ ਅਰਥ ਮਮਤਾ = ਮਾਲਕੀ ਦਾ ਖ਼ਿਆਲ, ਇਹ ਖ਼ਿਆਲ ਕਿ ਇਹ ਚੀਜ਼ ਮੇਰੀ ਹੈ।

SikhNet (Spanish)está fundado en la ilusión.

ਮਿਥਿਆ ਰਾਜ ਜੋਬਨ; ਧਨ ਮਾਲ ॥

mithiaa raaj joban; dhan maal |

Sant Singh KhalsaFalse are power, youth, wealth and property.
Manmohan SinghPerishable are dominion, youth, riches, and property.
Manmohan Singh (Punjabi)ਨਾਸਵੰਤ ਹਨ ਰਾਜ ਭਾਗ, ਜੁਆਨੀ, ਮਾਇਆ ਅਤੇ ਜਾਇਦਾਦ।
Fareedkot Teekaਪੁਨਾ ਰਾਜ ਔ ਜੋਬਨ ਅਵਸਥਾ ਧਨ ਮਾਲ ਆਦਿ ਭੀ ਸਭ ਝੂਠ ਹੈ॥
Prof. Sahib Singhਰਾਜ ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ,

ਪਦ ਅਰਥ ਜੋਬਨ = ਜੁਆਨੀ।

SikhNet (Spanish)Irreal es el ego e inútil el apego; perecederas son la belleza, los atavíos y la riqueza.

ਮਿਥਿਆ; ਕਾਮ ਕ੍ਰੋਧ ਬਿਕਰਾਲ ॥

mithiaa; kaam krodh bikaraal |

Sant Singh KhalsaFalse are sexual desire and wild anger.
Manmohan SinghPerishable are lust and dreadful wrath.
Manmohan Singh (Punjabi)ਨਾਸਵੰਤ ਹਨ, ਮਥਨ-ਹੁਲਾਸ ਅਤੇ ਭਿਆਨਕ ਰੋਹ।
Fareedkot Teekaਔਰ ਕਾਮ ਕ੍ਰੋਧ ਆਦੀ ਜੋ (ਬਿਕਰਾਲ) ਭਿਆਨਕ ਹੈ, ਸੋ ਭੀ ਮਿਥਿਆ ਰੂਪ ਹੈ॥
Prof. Sahib Singh(ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕ੍ਰੋਧ ਇਹ ਭੀ ਵਿਅਰਥ ਹਨ।

ਪਦ ਅਰਥ ਬਿਕਰਾਲ = ਡਰਾਉਣਾ।

SikhNet (Spanish)Transitoria es también la capacidad del hombre para gozar de los placeres carnales y para atemorizar con su ira a otros.

ਮਿਥਿਆ ਰਥ ਹਸਤੀ; ਅਸ੍ਵ ਬਸਤ੍ਰਾ ॥

mithiaa rath hasatee; asv basatraa |

Sant Singh KhalsaFalse are chariots, elephants, horses and expensive clothes.
Manmohan SinghPerishable are chariots, elephants, horses and raiments.
Manmohan Singh (Punjabi)ਨਾਸਵੰਤ ਹਨ ਸੁੰਦਰ ਗੱਡੀਆਂ, ਹਾਥੀ, ਘੋੜੇ ਅਤੇ ਪੁਸ਼ਾਕਾਂ।
Fareedkot Teekaਪੁਨਾ ਰਥ ਔ ਹਾਥੀ, (ਅਸ੍ਵ) ਘੋੜੇ, ਬਸਤ੍ਰ ਆਦਿਕ ਭੀ ਸਭ ਝੂਠੇ ਹੈਂ॥
Prof. Sahib Singhਰਥ, ਹਾਥੀ, ਘੋੜੇ ਤੇ (ਸੁੰਦਰ) ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ,

ਪਦ ਅਰਥ ਹਸਤੀ = ਹਾਥੀ। ਅਸ੍ਵ = ਘੋੜੇ। ਬਸਤ੍ਰਾ = ਕੱਪੜੇ।

SikhNet (Spanish)Tampoco durarán sus carruajes, caballos y elefantes,

ਮਿਥਿਆ ਰੰਗ ਸੰਗਿ; ਮਾਇਆ ਪੇਖਿ ਹਸਤਾ ॥

mithiaa rang sang; maaeaa pekh hasataa |

Sant Singh KhalsaFalse is the love of gathering wealth, and reveling in the sight of it.
Manmohan SinghFalse is the love of accumulation of wealth, beholding which man laughs.
Manmohan Singh (Punjabi)ਕੂੜੀ ਹੈ ਧਨ-ਦੌਲਤ ਸੰਗ੍ਰਹਿ ਕਰਨ ਦੀ ਪ੍ਰੀਤ ਜਿਸ ਨੂੰ ਵੇਖ ਕੇ ਇਨਸਾਨ ਹਸਦਾ ਹੈ।
Fareedkot Teekaਜਿਸ ਮਾਇਆ ਕੇ (ਰੰਗ) ਅਨੰਦੋਂ ਕੇ (ਸੰਗਿ) ਸਮੁਦਾਯ ਕੋ ਦੇਖ ਕਰ ਇਹ ਜੀਵ ਹਸਤਾ ਅਰਥਾਤ ਪ੍ਰਸੰਨ ਹੋਤਾ ਹੈ, ਸੋ ਭੀ ਮਿਥਿਆ ਹੈ॥
Prof. Sahib Singh(ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ।

ਪਦ ਅਰਥ ਰੰਗ ਸੰਗਿ = ਪਿਆਰ ਨਾਲ। ਪੇਖਿ = ਵੇਖ ਕੇ। ਹਸਤਾ = ਹੱਸਦਾ ਹੈ।

SikhNet (Spanish)tampoco su indulgencia para aceptar los placeres mundanos,

ਮਿਥਿਆ; ਧ੍ਰੋਹ ਮੋਹ ਅਭਿਮਾਨੁ ॥

mithiaa; dhroh moh abhimaan |

Sant Singh KhalsaFalse are deception, emotional attachment and egotistical pride.
Manmohan SinghFalse is the deceit, worldly love and ego.
Manmohan Singh (Punjabi)ਕੂੜਾ ਹੈ ਵਲਛਲ, ਸੰਸਾਰੀ ਮੁਹੱਬਤ ਅਤੇ ਹੰਕਾਰ।
Fareedkot Teeka(ਧ੍ਰੋਹ) ਛਲ ਔਰ ਮੋਹਿ (ਅਭਿਮਾਨ) ਹੰਕਾਰ ਆਦਿ ਭੀ ਝੂਠ ਹੈ॥
Prof. Sahib Singhਦਗ਼ਾ, ਮੋਹ ਤੇ ਅਹੰਕਾਰ-(ਇਹ ਸਾਰੇ ਹੀ ਮਨ ਦੇ) ਵਿਅਰਥ (ਤਰੰਗ) ਹਨ;

ਪਦ ਅਰਥ ਧ੍ਰੋਹ = ਦਗ਼ਾ।

SikhNet (Spanish)ni su orgullo por las posesiones, ni su regodeo en las intrigas, ni su culto a la propia astucia;

ਮਿਥਿਆ; ਆਪਸ ਊਪਰਿ ਕਰਤ ਗੁਮਾਨੁ ॥

mithiaa; aapas aoopar karat gumaan |

Sant Singh KhalsaFalse are pride and self-conceit.
Manmohan SinghFalse is to take pride on one's ownself.
Manmohan Singh (Punjabi)ਕੂੜਾ ਹੈ ਆਪਣੇ ਉਤੇ ਗਰੂਰ ਕਰਨਾ।
Fareedkot Teekaਔਰ ਜੋ ਅਪਨੇ ਪਰ ਗੁਮਾਨ ਕਰਤਾ ਹੈ, ਸੋ ਭੀ ਝੂਠਾ ਹੀ ਹੈ॥
Prof. Sahib Singhਆਪਣੇ ਉਤੇ ਮਾਣ ਕਰਨਾ ਭੀ ਝੂਠਾ (ਨਸ਼ਾ) ਹੈ।

ਪਦ ਅਰਥ ਆਪਸ ਊਪਰਿ = ਆਪਣੇ ਉਤੇ।

SikhNet (Spanish)todos son absolutamente vanos.

ਅਸਥਿਰੁ ਭਗਤਿ; ਸਾਧ ਕੀ ਸਰਨ ॥

asathir bhagat; saadh kee saran |

Sant Singh KhalsaOnly devotional worship is permanent, and the Sanctuary of the Holy.
Manmohan SinghImperishable is the devotional service of God and saintly Guru's protection.
Manmohan Singh (Punjabi)ਅਬਿਨਾਸੀ ਹੈ, ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਅਤੇ ਸਾਧੂ ਗੁਰਾ ਦੀ ਪਨਾਹ।
Fareedkot Teekaਪਰੰਤੂ ਸੰਤੋਂ ਕੀ ਸਰਣ ਹੋ ਕਰ ਹਰੀ ਕੀ ਭਗਤੀ ਕਰਨੀ ਹੀ ਅਸਥਿਰੁ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੀ (ਪ੍ਰਭੂ ਦੀ) ਭਗਤੀ (ਹੀ ਹੈ ਜੋ) ਗੁਰੂ ਦੀ ਸਰਣ ਪੈ ਕੇ (ਕੀਤੀ ਜਾਏ)।

ਪਦ ਅਰਥ ਅਸਥਿਰੁ = ਸਦਾ ਕਾਇਮ ਰਹਿਣ ਵਾਲੀ। ਭਗਤਿ = ਬੰਦਗੀ, ਭਜਨ।

SikhNet (Spanish)Valiosa es solamente la Meditación que se practica en Compañía de los Santos.

ਨਾਨਕ. ਜਪਿ ਜਪਿ ਜੀਵੈ; ਹਰਿ ਕੇ ਚਰਨ ॥੪॥

naanak. jap jap jeevai; har ke charan |4|

Sant Singh KhalsaNanak lives by meditating, meditating on the Lotus Feet of the Lord. ||4||
Manmohan SinghNanak lives by continuously meditating God's feet.
Manmohan Singh (Punjabi)ਨਾਨਕ, ਵਾਹਿਗੁਰੂ ਦੇ ਚਰਨਾਂ ਦਾ ਲਗਾਤਾਰ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਚਰਨੋਂ ਕਾ ਧਿਆਨੁ ਕਰ ਜੋ ਮਨ ਬਾਣੀ ਸੇ ਨਾਮ ਜਾਪ ਕੋ ਜਪਤਾ ਹੈ, ਸੋਈ ਜੀਵਤਾ ਹੈ॥੪॥
Prof. Sahib Singhਹੇ ਨਾਨਕ! ਪ੍ਰਭੂ ਦੇ ਚਰਣ (ਹੀ) ਸਦਾ ਜਪ ਕੇ (ਮਨੁੱਖ) ਅਸਲੀ ਜੀਵਨ ਜੀਊਂਦਾ ਹੈ ॥੪॥

ਪਦ ਅਰਥ ਜਪਿ ਜਪਿ = ਸਦਾ ਜਪ ਕੇ ॥੪॥

SikhNet (Spanish)Meditando a los Pies del Señor, Nanak se renueva día con día. (4)
Shabad Guru Arjan Dev Ji Raag Gauree Ang 268 - 269

ਮਿਥਿਆ ਸ੍ਰਵਨ; ਪਰ ਨਿੰਦਾ ਸੁਨਹਿ ॥

mithiaa sravan; par nindaa suneh |

Sant Singh KhalsaFalse are the ears which listen to the slander of others.
Manmohan SinghVain are the ears, which listen to slander of others.
Manmohan Singh (Punjabi)ਵਿਅਰਥ ਹਨ ਕੰਨ ਜੋ ਪਰਾਈ ਚੁਗਲੀ ਬਖੀਲੀ ਸੁਣਦੇ ਹਨ।
Fareedkot Teekaਜਿਨ ਕਾਨੋਂ ਸੇ ਪਰ ਨਿੰਦਾ ਕੋ ਸ੍ਰਵਨ ਕਰੈ ਸੋ ਕਾਨ ਭੀ ਮਿਥਿਆ ਹੈਂ॥
Prof. Sahib Singh(ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਬਖ਼ੀਲੀ ਸੁਣਦੇ ਹਨ,

ਪਦ ਅਰਥ ਮਿਥਿਆ = ਵਿਅਰਥ। ਸ੍ਰਵਨ = ਕੰਨ। ਸੁਨਹਿ = ਸੁਣਦੇ ਹਨ।

SikhNet (Spanish)Falsos son los oídos que escuchan las calumnias vertidas a otros,

ਮਿਥਿਆ ਹਸਤ; ਪਰ ਦਰਬ ਕਉ ਹਿਰਹਿ ॥

mithiaa hasat; par darab kau hireh |

Sant Singh KhalsaFalse are the hands which steal the wealth of others.
Manmohan SinghVain are the hands which steal the wealth of others.
Manmohan Singh (Punjabi)ਵਿਅਰਥ ਹਨ ਉਹ ਹੱਥ ਜੋ ਹੋਰਨਾ ਦਾ ਧਨ ਚੋਰੀ ਕਰਦੇ ਹਨ।
Fareedkot Teekaਜੋ ਹਾਥ ਪਰਾਏ ਧਨ ਕੋ (ਹਿਰਹਿ) ਚੁਰਾਵੈਂ ਸੋ ਹਾਥ ਭੀ ਮਿਥਿਆ ਹੈਂ, ਭਾਵ ਨਿਸਫਲ ਹੈਂ॥
Prof. Sahib Singhਹੱਥ ਵਿਅਰਥ ਹਨ (ਜੇ ਇਹ) ਪਰਾਏ ਧਨ ਨੂੰ ਚੁਰਾਉਂਦੇ ਹਨ;

ਪਦ ਅਰਥ ਹਸਤ = ਹੱਥ, {ਲਫ਼ਜ਼ "ਹਸਤ" ਅਤੇ "ਹਸਤਿ" ਦਾ ਜੋੜ ਵਖੋ ਵਖਰਾ ਹੈ, ਤੇ, ਅਰਥ ਭੀ ਵਖੋ ਵਖਰੇ। ਹਸਤ = ਹੱਥ। ਹਸਤਿ = ਹਾਥੀ}। ਦਰਬ = ਧਨ। ਹਿਰਹਿ = ਚੁਰਾਉਂਦੇ ਹਨ।

SikhNet (Spanish)las manos que toman lo que no les pertenece,

ਮਿਥਿਆ ਨੇਤ੍ਰ; ਪੇਖਤ ਪਰ ਤ੍ਰਿਅ ਰੂਪਾਦ ॥

mithiaa netr; pekhat par tria roopaad |

Sant Singh KhalsaFalse are the eyes which gaze upon the beauty of another's wife.
Manmohan SinghVain are the eyes which behold the beauty of another's wife.
Manmohan Singh (Punjabi)ਵਿਅਰਥ ਹਨ ਅੱਖਾਂ ਜੋ ਹੋਰਸ ਦੀ ਪਤਨੀ ਦੀ ਸੁੰਦਰਤਾ ਤੱਕਦੀਆਂ ਹਨ।
Fareedkot Teekaਸੋ ਨੇਤ੍ਰ ਮਿਥਿਆ ਹੈਂ, ਜੋ ਪਰ ਇਸਤ੍ਰੀ ਆਦਿਕੋਂ ਕੇ ਰੂਪ ਕੌ ਦੇਖਤੇ ਹੈਂ ਅਰਥਾਤ ਮੰਦ ਦ੍ਰਿਸਟੀ ਕਰਤੇ ਹੈਂ॥
Prof. Sahib Singhਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ,

ਪਦ ਅਰਥ ਨੇਤ੍ਰ = ਅੱਖਾਂ। ਤ੍ਰਿਅ = ਇਸਤ੍ਰੀ ਦਾ।

SikhNet (Spanish)los ojos que envidian la pareja o las cualidades de otros.

ਮਿਥਿਆ ਰਸਨਾ; ਭੋਜਨ ਅਨ ਸ੍ਵਾਦ ॥

mithiaa rasanaa; bhojan an svaad |

Sant Singh KhalsaFalse is the tongue which enjoys delicacies and external tastes.
Manmohan SinghVain is the tongue which tastes dainties and other savours.
Manmohan Singh (Punjabi)ਵਿਅਰਥ ਹੈ ਜੀਭਾ ਜੋ ਨਿਆਮ੍ਹਤਾ ਅਤੇ ਹੋਰ ਸੁਆਦ ਮਾਣਦੀ ਹੈ।
Fareedkot Teekaਔਰ ਸੋ (ਰਸਨਾ) ਜਿਹਵਾ ਭੀ ਮਿਥਿਆ ਹੈ, ਜੋ ਉਦਰ ਪੂਰਨ ਮਾਤ੍ਰ ਭੋਜਨ ਸੇ ਬਿਨਾ (ਅਨ) ਭਿੰਨ ਔਰ ਸ੍ਵਾਦੋਂ ਕੋ ਚਾਹਿਤੀ ਹੈ॥
Prof. Sahib Singhਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ);

ਪਦ ਅਰਥ ਰਸਨਾ = ਜੀਭ। ਅਨ ਸ੍ਵਾਦ = ਹੋਰ ਸੁਆਦਾਂ ਵਿਚ।

SikhNet (Spanish)Fallida es la lengua que se conforma con menos que el Néctar Divino,

ਮਿਥਿਆ ਚਰਨ; ਪਰ ਬਿਕਾਰ ਕਉ ਧਾਵਹਿ ॥

mithiaa charan; par bikaar kau dhaaveh |

Sant Singh KhalsaFalse are the feet which run to do evil to others.
Manmohan SinghVain are the feet, which run to do evil to others.
Manmohan Singh (Punjabi)ਵਿਅਰਥ ਹਨ, ਉਹ ਪੈਰ ਜੋ ਹੋਰਨਾਂ ਦਾ ਬੁਰਾ ਕਰਨ ਲਈ ਦੌੜਦੇ ਹਨ।
Fareedkot Teekaਸੋ ਚਰਨ ਮਿਥਿਆ ਹੈਂ, ਜੋ ਵਸੇਸ ਕਰ ਬਿਕਾਰਾਂ ਕੋ ਧਾਵਤੇ ਹੈਂ॥
Prof. Sahib Singhਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ।

ਪਦ ਅਰਥ ਧਾਵਹਿ = ਦੌੜਦੇ ਹਨ। ਬਿਕਾਰ = ਵਿਗਾੜ, ਨੁਕਸਾਨ।

SikhNet (Spanish)los pies que se apresuran para dañar a otros,

ਮਿਥਿਆ ਮਨ; ਪਰ ਲੋਭ ਲੁਭਾਵਹਿ ॥

mithiaa man; par lobh lubhaaveh |

Sant Singh KhalsaFalse is the mind which covets the wealth of others.
Manmohan SinghVain is the mind which hankers after the wealth of others.
Manmohan Singh (Punjabi)ਵਿਅਰਥ ਹੈ ਚਿੱਤ ਜਿਹੜਾ ਹੋਰਨਾਂ ਦੀ ਦੌਲਤ ਨੂੰ ਲਲਚਾਉਂਦਾ ਹੈ।
Fareedkot Teekaਸੋ ਮਨ ਭੀ ਮਿਥਿਆ ਹੈ, ਜੋ ਪਰਾਏ ਵਾ ਵਸੇਸ ਕਰ ਪਦਾਰਥੋਂ ਕੇ ਲੋਭ ਮੇਂ ਲੁਭਾਵਤਾ ਹੈ॥
Prof. Sahib Singhਹੇ ਮਨ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ।

ਪਦ ਅਰਥ ਮਨ = ਹੇ ਮਨ! ਪਰ ਲੋਭੁ = ਪਰਾਏ (ਧਨ ਆਦਿਕ) ਦਾ ਲੋਭ।

SikhNet (Spanish)la mente que codicia la riqueza de otros.

ਮਿਥਿਆ ਤਨ; ਨਹੀ ਪਰਉਪਕਾਰਾ ॥

mithiaa tan; nahee praupakaaraa |

Sant Singh KhalsaFalse is the body which does not do good to others.
Manmohan SinghFalse is the body which does not do good to others.
Manmohan Singh (Punjabi)ਝੂਠਾ ਹੈ ਉਹ ਸਰੀਰ ਜੋ ਹੋਰਨਾਂ ਦਾ ਭਲਾ ਨਹੀਂ ਕਰਦਾ।
Fareedkot Teekaਜੋ ਸਰੀਰ ਭੀ ਮਿਥਿਆ ਹੈ, ਜੋ ਪਰਉਪਕਾਰ ਨਹੀਂ ਕਰਤਾ ਹੈ॥
Prof. Sahib Singh(ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ,

ਪਦ ਅਰਥ ਪਰਉਪਕਾਰ = ਦੂਜਿਆਂ ਦੀ ਭਲਾਈ।

SikhNet (Spanish)Inútil es el cuerpo entero que nunca se emplea para el bien de los demás;

ਮਿਥਿਆ; ਬਾਸੁ ਲੇਤ ਬਿਕਾਰਾ ॥

mithiaa; baas let bikaaraa |

Sant Singh KhalsaFalse is the nose which inhales corruption.
Manmohan SinghFalse is the nose which inhales the smell of evil
Manmohan Singh (Punjabi)ਝੂਠਾ ਹੈ ਉਹ ਨੱਕ ਜਿਹੜਾ ਬਦੀ ਦੀ ਗੰਧ ਲੈਦਾ ਹੈ।
Fareedkot Teekaਸੋ ਨਾਸਕਾ ਮਿਥਿਆ ਹੈ, ਜੋ ਵਿਕਾਰੋਂ ਹੇਤ ਵਾਸਨਾ ਲੇਤੀ ਹੈ॥
Prof. Sahib Singh(ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ।

ਪਦ ਅਰਥ ਬਾਸੁ = ਵਾਸ਼ਨਾ, ਸੁਗੰਧੀ।

SikhNet (Spanish)fétido es el olor que exuda el mal y la nariz que inhala corrupción.

ਬਿਨੁ ਬੂਝੇ; ਮਿਥਿਆ ਸਭ ਭਏ ॥

bin boojhe; mithiaa sabh bhe |

Sant Singh KhalsaWithout understanding, everything is false.
Manmohan SinghWithout understanding God every thing is perishable.
Manmohan Singh (Punjabi)ਰੱਬ ਨੂੰ ਸਮਝਣ ਦੇ ਬਗੈਰ ਹਰ ਸ਼ੈ ਨਾਸਵੰਤ ਹੈ।
Fareedkot Teekaਤਾਂ ਤੇ ਸਮਝੇ ਸੇ ਬਿਨਾਂ ਸੰਪੂਰਨ ਇੰਦ੍ਰੇ ਔਰ ਪਦਾਰਥ ਮਿਥਿਆ ਭਏ ਹੈਂ ਅਰਥਾਤ ਝੂਠੇ ਹੈਂ ਵਾ ਨਿਸਫਲ ਹੂਏ ਹੈਂ॥
Prof. Sahib Singh(ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ।

ਪਦ ਅਰਥ ਬਿਨੁ ਬੂਝੇ = (ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ।

SikhNet (Spanish)Sin entendimiento todo es falso.

ਸਫਲ ਦੇਹ ਨਾਨਕ; ਹਰਿ ਹਰਿ ਨਾਮ ਲਏ ॥੫॥

safal deh naanak; har har naam le |5|

Sant Singh KhalsaFruitful is the body, O Nanak, which takes to the Lord's Name. ||5||
Manmohan SinghFruitful is the body, O Nanak which takes the Name of Lord God.
Manmohan Singh (Punjabi)ਫਲਦਾਇਕ ਹੈ ਉਹ ਸਰੀਰ, ਹੇ ਨਾਨਕ! ਜੋ ਵਾਹਿਗੁਰੂ ਸੁਆਮੀ ਦਾ ਨਾਮ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਹਰਿ ਹਰਿ ਨਾਮ (ਲਏ) ਉਚਾਰਨ ਕਰੇ ਹੈਂ ਤਿਨ ਕੀ ਸਰਬ ਅੰਗੋਂ ਸਹਿਤ ਦੇਹ ਸਫਲ ਭਈ ਹੈ॥੫॥
Prof. Sahib Singhਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ॥੫॥

ਪਦ ਅਰਥ ਦੇਹ = ਸਰੀਰ ॥੫॥

SikhNet (Spanish)Fructífero es el cuerpo, oh, dice Nanak, que se entona en el Nombre del Señor . (5)
Shabad Guru Arjan Dev Ji Raag Gauree Ang 269

ਬਿਰਥੀ; ਸਾਕਤ ਕੀ ਆਰਜਾ ॥

birathee; saakat kee aarajaa |

Sant Singh KhalsaThe life of the faithless cynic is totally useless.
Manmohan SinghUnfruitful is the life of the mammon worshipper.
Manmohan Singh (Punjabi)ਨਿਸਫਲ ਹੈ ਮਾਇਆ ਦੇ ਉਪਾਸ਼ਕ ਦਾ ਜੀਵਨ।
Fareedkot Teekaਹੇ ਭਾਈ! ਸਾਕਤ ਪੁਰਸ਼ ਕੀ ਆਰਬਲ ਹੀ ਬਿਅਰਥ ਹੈ॥
Prof. Sahib Singh(ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ,

ਪਦ ਅਰਥ ਬਿਰਥੀ = ਵਿਅਰਥ। ਸਾਕਤ = (ਰੱਬ ਨਾਲੋਂ) ਟੁੱਟਾ ਹੋਇਆ। ਆਰਜਾ = ਉਮਰ।

SikhNet (Spanish)La vida del Cínico sin Fe es totalmente inútil, pues sin la Verdad,

ਸਾਚ ਬਿਨਾ; ਕਹ ਹੋਵਤ ਸੂਚਾ ॥

saach binaa; keh hovat soochaa |

Sant Singh KhalsaWithout the Truth, how can anyone be pure?
Manmohan SinghWithout Truth how can he be pure?
Manmohan Singh (Punjabi)ਸੱਚੇ ਦੇ ਬਗੈਰ ਉਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ?
Fareedkot Teekaਕਿਉਂਕਿ ਸਾਚ ਨਾਮ ਸੇ ਬਿਨਾ ਵਹੁ ਕਿਸ ਪ੍ਰਕਾਰ (ਸੂਚਾ) ਪਵਿਤ੍ਰ ਹੋਤਾ ਹੈ॥
Prof. Sahib Singh(ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ?
SikhNet (Spanish)¿cómo podría alguien ser Puro?

ਬਿਰਥਾ; ਨਾਮ ਬਿਨਾ ਤਨੁ ਅੰਧ ॥

birathaa; naam binaa tan andh |

Sant Singh KhalsaUseless is the body of the spiritually blind, without the Name of the Lord.
Manmohan SinghUnfruitful is the ignorant man's body without the Name.
Manmohan Singh (Punjabi)ਨਾਮ ਦੇ ਬਗੈਰ ਅਗਿਆਨੀ ਇਨਸਾਨ ਦੀ ਦੇਹਿ ਨਿਸਫਲ ਹੈ।
Fareedkot Teekaਅਗਿਆਨ ਕਰ ਅੰਧੇ ਜੀਵ ਕਾ ਨਾਮ ਬਿਨਾਂ ਸਰੀਰ ਹੀ ਵਿਅਰਥ ਹੈ॥
Prof. Sahib Singhਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ,

ਪਦ ਅਰਥ ਤਨੁ ਅੰਧ = ਅੰਨ੍ਹੇ ਦਾ ਸਰੀਰ।

SikhNet (Spanish)Inútil es el cuerpo del ciego espiritual, privado del Nombre del Señor.

ਮੁਖਿ ਆਵਤ; ਤਾ ਕੈ ਦੁਰਗੰਧ ॥

mukh aavat; taa kai duragandh |

Sant Singh KhalsaFrom his mouth, a foul smell issues forth.
Manmohan SinghFrom his mouth, foul smell issues forth.
Manmohan Singh (Punjabi)ਉਸ ਦੇ ਮੂੰਹ ਵਿੱਚੋ ਗੰਦੀ ਮੁਸ਼ਕ ਆਉਂਦੀ ਹੈ।
Fareedkot Teekaਕਿਉਂਕਿ ਤਿਸ ਕੇ ਮੁਖ ਸੇ ਦੁਰਗੰਧ ਹੀ ਆਵਤੀ ਹੈ, ਭਾਵ ਸੇ ਕੌੜੇ ਵਚਨ ਹੀ ਨਿਕਸਤੇ ਹੈਂ॥
Prof. Sahib Singh(ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ।

ਪਦ ਅਰਥ ਮੁਖਿ = ਮੂੰਹ ਵਿਚੋਂ। ਤਾ ਕੈ ਮੁਖਿ = ਉਸ ਦੇ ਮੂੰਹ ਵਿਚੋਂ। ਦੁਰਗੰਧ = ਬਦ-ਬੂ।

SikhNet (Spanish)De su boca un fétido olor emana,

ਬਿਨੁ ਸਿਮਰਨ; ਦਿਨੁ ਰੈਨਿ ਬ੍ਰਿਥਾ ਬਿਹਾਇ ॥

bin simaran; din rain brithaa bihaae |

Sant Singh KhalsaWithout the remembrance of the Lord, day and night pass in vain,
Manmohan SinghWithout Lord's remembrance day and night pass away in vain,
Manmohan Singh (Punjabi)ਸਾਹਿਬ ਦੇ ਭਜਨ ਦੇ ਬਾਝੋਂ ਦਿਨ ਅਤੇ ਰਾਤ ਵਿਅਰਥ ਗੁਜ਼ਰ ਜਾਂਦੇ ਹਨ,
Fareedkot Teekaਨਾਮ ਕੇ ਸਿਮਰਨ ਸੇ ਬਿਨਾਂ ਤਿਸ ਕਾ ਦਿਨ ਰਾਤ ਵਿਅਰਥ ਹੈ॥
Prof. Sahib Singhਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ,

ਪਦ ਅਰਥ ਰੈਨਿ = ਰਾਤ। ਬਿਹਾਇ = ਗੁਜ਼ਰ ਜਾਂਦੀ ਹੈ।

SikhNet (Spanish)pues sin recordar al Señor, la noche y el día pasan en vano.

ਮੇਘ ਬਿਨਾ; ਜਿਉ ਖੇਤੀ ਜਾਇ ॥

megh binaa; jiau khetee jaae |

Sant Singh Khalsalike the crop which withers without rain.
Manmohan Singhas the crop is ruined without rain.
Manmohan Singh (Punjabi)ਜਿਸ ਤਰ੍ਹਾਂ ਮੀਂਹ ਦੇ ਬਗੈਰ ਫ਼ਸਲ ਤਬਾਹ ਹੋ ਜਾਂਦੀ ਹੈ।
Fareedkot Teekaਜੇਸੇ ਮੇਘ ਸੇ ਬਿਨਾਂ ਖੇਤੀ ਵਿਅਰਥ ਜਾਤੀ ਹੈ॥
Prof. Sahib Singh(ਤਿਵੇਂ) ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ,

ਪਦ ਅਰਥ ਮੇਘ = ਬੱਦਲ।

SikhNet (Spanish)Tal como las cosechas se pierden por falta de lluvia.

ਗੋਬਿਦ ਭਜਨ ਬਿਨੁ; ਬ੍ਰਿਥੇ ਸਭ ਕਾਮ ॥

gobid bhajan bin; brithe sabh kaam |

Sant Singh KhalsaWithout meditation on the Lord of the Universe, all works are in vain,
Manmohan SinghSans World-Lord's meditation all the works are vain,
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੇ ਕੰਮ ਬੇਫਾਇਦਾ ਹਨ,
Fareedkot Teekaਗੋਬਿੰਦ ਕੇ ਭਜਨ ਸੇ ਬਿਨਾਂ ਤਿਸ ਸਾਕਤ ਕੇ ਸੰਪੂਰਨ ਕਾਮ ਵਿਅਰਥ ਹੋਤੇ ਹੈਂ॥
Prof. Sahib Singhਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ,
SikhNet (Spanish)Tal como el dinero del avaro se guarda sin provecho,

ਜਿਉ ਕਿਰਪਨ ਕੇ; ਨਿਰਾਰਥ ਦਾਮ ॥

jiau kirapan ke; niraarath daam |

Sant Singh Khalsalike the wealth of a miser, which lies useless.
Manmohan Singhas the money of the miserly person is useless.
Manmohan Singh (Punjabi)ਜਿਸ ਤਰ੍ਹਾਂ ਕੰਜੂਸ ਪੁਰਸ਼ ਦੀ ਦੌਲਤ ਵਿਅਰਥ ਹੈ।
Fareedkot Teekaਜੈਸੇ (ਕਿਰਪਨ) ਸੂਮ ਕੇ (ਦਾਮ) ਰੁਪਯੇ ਵਿਅਰਥ ਹੀ ਜਾਤੇ ਹੈਂ, ਭਾਵ ਤਿਸ ਕਾ ਧਨ ਕੰਮ ਨਹੀਂ ਆਵਤਾ ਹੈ ਪੜਾ ਹੀ ਰਹਿ ਜਾਤਾ ਹੈ॥
Prof. Sahib Singh(ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ।

ਪਦ ਅਰਥ ਕਿਰਪਨ = ਕੰਜੂਸ। ਨਿਰਾਰਥ = ਵਿਅਰਥ। ਦਾਮ = ਪੈਸੇ, ਧਨ।

SikhNet (Spanish)así los trabajos que no son realizados como ofrenda al Señor, carecen de buenos frutos.

ਧੰਨਿ ਧੰਨਿ ਤੇ ਜਨ; ਜਿਹ ਘਟਿ. ਬਸਿਓ ਹਰਿ ਨਾਉ ॥

dhan dhan te jan; jih ghatt. basio har naau |

Sant Singh KhalsaBlessed, blessed are those, whose hearts are filled with the Name of the Lord.
Manmohan SinghBlest blest are those persons, within whose heart God's Name abides.
Manmohan Singh (Punjabi)ਮੁਬਾਰਕ, ਮੁਬਾਰਕ ਹਨ ਉਹ ਪੁਰਸ਼, ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਹੈ।
Fareedkot Teekaਜੋ ਜਨ ਮਨ ਬਾਣੀ ਸੇ ਧੰਨ੍ਯਵਾਦ ਯੋਗ ਹੈ ਜਿਨ ਕੇ ਰਿਦੇ ਮੇਂ ਹਰੀ ਕਾ ਨਾਮ ਵਸਿਆ ਹੈ, ਭਾਵ ਜੋ ਵਾਹਿਗੁਰੂ ਕਾ ਸਿਮਰਨ ਕਰਤੇ ਹੈਂ॥
Prof. Sahib Singhਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,

ਪਦ ਅਰਥ ਧੰਨਿ = ਮੁਬਾਰਕ। ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ।

SikhNet (Spanish)Bienaventurados los corazones que desbordan de Amor por el Naam, el Nombre del Señor;

ਨਾਨਕ ਤਾ ਕੈ; ਬਲਿ ਬਲਿ ਜਾਉ ॥੬॥

naanak taa kai; bal bal jaau |6|

Sant Singh KhalsaNanak is a sacrifice, a sacrifice to them. ||6||
Manmohan SinghNanak is a sacrifice and devoted unto them.
Manmohan Singh (Punjabi)ਨਾਨਕ ਉਨ੍ਹਾਂ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੇ ਉਪਰ ਮਨ ਬਾਣੀ ਸੇ ਬਲਿਹਾਰੇ ਜਾਤੇ ਹੈਂ॥੬॥☬ਅਬ ਸਾਕਤੋਂ ਕੇ ਲਖਨ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ ॥੬॥

ਪਦ ਅਰਥ ਤਾ ਕੈ = ਉਹਨਾਂ ਤੋਂ। ਬਲਿ ਬਲਿ = ਸਦਕੇ ॥੬॥

SikhNet (Spanish)ofrezco en sacrificio mi vida a ellos. (6)
Shabad Guru Arjan Dev Ji Raag Gauree Ang 269

ਰਹਤ ਅਵਰ; ਕਛੁ ਅਵਰ ਕਮਾਵਤ ॥

rehat avar; kachh avar kamaavat |

Sant Singh KhalsaHe says one thing, and does something else.
Manmohan SinghMan professes one thing and practices quite another.
Manmohan Singh (Punjabi)ਆਦਮੀ ਕਹਿੰਦਾ ਕੁਛ ਹੈ ਅਤੇ ਕਰਦਾ ਹੈ ਬਿਲਕੁਲ ਹੀ ਕੁਛ ਹੋਰ।
Fareedkot Teekaਸਾਕਤ ਅੰਤਰ ਸੇ ਔਰ ਪ੍ਰਕਾਰ ਰਹਤੇ ਹੈਂ ਔਰ ਬਾਹਰ ਸੇ ਔਰ ਤ੍ਰਹ ਕਮਾਵਤੇ ਹੈਂ, ਭਾਵ ਦਿਖਲਾਵੇ ਹੇਤ ਪਖੰਡ ਕਰਤੇ ਹੈਂ॥
Prof. Sahib Singhਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ;

ਪਦ ਅਰਥ ਰਹਤ = ਧਰਮ ਦੇ ਬਾਹਰਲੇ ਚਿੰਨ੍ਹ ਜੋ ਧਾਰੇ ਹੋਏ ਹਨ। ਅਵਰ = ਹੋਰ। ਕਛੁ ਅਵਰ = ਕੁਝ ਹੋਰ। ਕਮਾਵਤ = ਕਮਾਂਦਾ ਹੈ, ਅਮਲੀ ਜ਼ਿੰਦਗੀ ਹੈ।

SikhNet (Spanish)Muchos van por la vida pregonando una cosa y practicando otra;

ਮਨਿ ਨਹੀ ਪ੍ਰੀਤਿ; ਮੁਖਹੁ ਗੰਢ ਲਾਵਤ ॥

man nahee preet; mukhahu gandt laavat |

Sant Singh KhalsaThere is no love in his heart, and yet with his mouth he talks tall.
Manmohan SinghIn his heart there is no love, but with his mouth he talks tall.
Manmohan Singh (Punjabi)ਉਸ ਦੇ ਦਿਲ ਵਿੱਚ ਪ੍ਰੇਮ ਨਹੀਂ, ਪਰ ਮੂੰਹੋਂ ਉਹ ਸ਼ੇਖੀ ਮਾਰਦਾ ਹੈ।
Fareedkot Teekaਮਨ ਬੀਚ ਤੌ ਪ੍ਰੀਤੀ ਨਹੀਂ ਹੈ ਮੁਖ ਸੇ ਗੱਲਾਂ ਕਰ ਕੇ ਗੰਢ ਲਗਾਵਤੇ ਹੈਂ, ਭਾਵ ਅਪਨੇ ਆਪ ਕੌ ਉਤਮ ਬਣ ਕਰ ਦਿਖਲਾਵਤੇ ਹੈਂ॥
Prof. Sahib Singhਮਨ ਵਿਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ।

ਪਦ ਅਰਥ ਮਨਿ = ਮਨ ਵਿਚ। ਗੰਢ ਲਾਵਤ = ਗਾਂਢੇ ਲਾਂਦਾ ਹੈ, ਜੋੜ-ਤੋੜ ਕਰਦਾ ਹੈ।

SikhNet (Spanish)si no hay Amor en el corazón, lo que se diga carece de fundamento.

ਜਾਨਨਹਾਰ; ਪ੍ਰਭੂ ਪਰਬੀਨ ॥

jaananahaar; prabhoo parabeen |

Sant Singh KhalsaThe Omniscient Lord God is the Knower of all.
Manmohan SinghThe Wise Lord, who is the Inner Knower,
Manmohan Singh (Punjabi)ਸਿਆਣਾ ਸੁਆਮੀ, ਜੋ ਅੰਦਰਲੀਆਂ ਜਾਨਣ ਵਾਲਾ ਹੈ,
Fareedkot Teekaਪਰੰਤੂ ਵਹੁ ਸਰਬ ਕੇ ਰਿਦਿਓਂ ਕੀ ਜਾਨਣਹਾਰਾ ਪ੍ਰਭੂ (ਪਰਬੀਨ) ਚਤੁਰ ਹੈ॥
Prof. Sahib Singh(ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ,

ਪਦ ਅਰਥ ਪਰਬੀਨ = ਚਤੁਰ, ਸਿਆਣਾ।

SikhNet (Spanish)Pero el Señor, que conoce la profundidad de cada uno, no Se engaña;

ਬਾਹਰਿ ਭੇਖ; ਨ ਕਾਹੂ ਭੀਨ ॥

baahar bhekh; na kaahoo bheen |

Sant Singh KhalsaHe is not impressed by outward display.
Manmohan Singhis not pleased with the outward garment of any.
Manmohan Singh (Punjabi)ਕਿਸੇ ਦੇ ਬਾਹਰ ਦੇ ਪਹਿਰਾਵੇ ਉਤੇ ਖੁਸ਼ ਨਹੀਂ ਹੁੰਦਾ।
Fareedkot Teekaਕਿਸੀ ਕੇ ਬਾਹਰਲੇ ਭੇਖ ਸੇ ਭਿਜਤਾ ਨਹੀਂ ਅਰਥਾਤ ਪ੍ਰਸਿੰਨ ਨਹੀਂ ਹੋਤਾ ਹੈ॥
Prof. Sahib Singh(ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ।

ਪਦ ਅਰਥ ਕਾਹੂ = ਕਿਸੇ ਦੇ। ਭੀਨ = ਭਿੱਜਦਾ, ਪ੍ਰਸੰਨ ਹੁੰਦਾ।

SikhNet (Spanish)ninguna demostración externa Lo impresiona.

ਅਵਰ ਉਪਦੇਸੈ; ਆਪਿ ਨ ਕਰੈ ॥

avar upadesai; aap na karai |

Sant Singh KhalsaOne who does not practice what he preaches to others,
Manmohan SinghHe who practises not what he preaches to others,
Manmohan Singh (Punjabi)ਜੋ ਹੋਰਨਾਂ ਨੂੰ ਸਿਖ-ਮਤ ਦਿੰਦਾ ਹੈ ਅਤੇ ਆਪ ਉਸ ਤੇ ਅਮਲ ਨਹੀਂ ਕਰਦਾ,
Fareedkot Teekaਜੋ ਪੁਰਸ ਔਰੋਂ ਕੋ ਉਪਦੇਸ ਕਰਤਾ ਹੈ ਔਰ ਆਪ ਉਨ ਸ਼ੁਭ ਕਰਮੋਂ ਕੋ ਕਰਤਾ ਨਹੀਂ ਹੈ॥
Prof. Sahib Singh(ਜੋ ਮਨੁੱਖ) ਹੋਰਨਾਂ ਨੂੰ ਮੱਤਾਂ ਦੇਂਦਾ ਹੈ (ਪਰ) ਆਪ ਨਹੀਂ ਕਮਾਉਂਦਾ,

ਪਦ ਅਰਥ ਅਵਰ = ਹੋਰਨਾਂ ਨੂੰ।

SikhNet (Spanish)Si un hombre predica a otros lo que él mismo no practica,

ਆਵਤ ਜਾਵਤ; ਜਨਮੈ ਮਰੈ ॥

aavat jaavat; janamai marai |

Sant Singh Khalsashall come and go in reincarnation, through birth and death.
Manmohan Singhshall come and go and be subject to birth and death.
Manmohan Singh (Punjabi)ਉਹ ਆਉਂਦਾ ਜਾਂਦਾ ਤੇ ਜੰਮਦਾ ਮਰਦਾ ਰਹਿੰਦਾ ਹੈ।
Fareedkot Teekaਸੋ ਸਾਕਤ ਜਨਮ ਮਰਣ ਦ੍ਵਾਰਾ ਜੋਨੀਓਂ ਮੇਂ ਆਵਤਾ ਜਾਤਾ ਰਹਿਤਾ ਹੈ॥
Prof. Sahib Singhਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
SikhNet (Spanish)seguirá atado a la ronda interminable de nacimientos y muertes.

ਜਿਸ ਕੈ ਅੰਤਰਿ; ਬਸੈ ਨਿਰੰਕਾਰੁ ॥

jis kai antar; basai nirankaar |

Sant Singh KhalsaOne whose inner being is filled with the Formless Lord
Manmohan SinghHe, in whose heart abides the Formless Lord,
Manmohan Singh (Punjabi)ਜਿਸ ਦੇ ਦਿਲ ਅੰਦਰ ਰੂਪ ਰੰਗ-ਰਹਿਤ ਸੁਆਮੀ ਵਸਦਾ ਹੈ,
Fareedkot Teekaਜਿਸ ਕੇ ਰਿਦੇ ਅੰਦਰ ਆਪਿ ਕਰਤਾਰ ਨਿਵਾਸ ਕਰਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ,

ਪਦ ਅਰਥ ਜਿਸ ਕੈ ਅੰਤਰਿ = ਜਿਸ ਮਨੁੱਖ ਦੇ ਮਨ ਵਿਚ।

SikhNet (Spanish)Aquél que acepta a Dios en su vida, nunca hablará en vano;

ਤਿਸ ਕੀ ਸੀਖ; ਤਰੈ ਸੰਸਾਰੁ ॥

tis kee seekh; tarai sansaar |

Sant Singh Khalsaby his teachings, the world is saved.
Manmohan Singhwith his instruction the world is saved.
Manmohan Singh (Punjabi)ਉਸ ਦੇ ਉਪਦੇਸ਼ ਨਾਲ ਦੁਨੀਆ ਬਚ ਜਾਂਦੀ ਹੈ।
Fareedkot Teekaਤਿਸ ਕੀ (ਸੀਖ) ਸਿਖ੍ਯਾ ਅਰਥਾਤ ਉਪਦੇਸ ਸਾਥ ਸੰਸਾਰ ਸੇ ਤਰੀਤਾ ਹੈ॥☬ਐਸੇ ਬੇਨਤੀ ਕਰੁ:
Prof. Sahib Singhਉਸ ਦੀ ਸਿੱਖਿਆ ਨਾਲ ਜਗਤ (ਵਿਕਾਰਾਂ ਤੋਂ) ਬਚਦਾ ਹੈ।

ਪਦ ਅਰਥ ਸੀਖ = ਸਿੱਖਿਆ। ਤਿਸ ਕੀ ਸੀਖ = ਉਸ ਦੀ ਸਿੱਖਿਆ ਨਾਲ। ਸੰਸਾਰੁ = ਜਗਤ (ਭਾਵ, ਜਗਤ ਦਾ ਹਰੇਕ ਜੀਵ)।

SikhNet (Spanish)sus enseñanzas salvarán a toda la humanidad.

ਜੋ ਤੁਮ ਭਾਨੇ; ਤਿਨ ਪ੍ਰਭੁ ਜਾਤਾ ॥

jo tum bhaane; tin prabh jaataa |

Sant Singh KhalsaThose who are pleasing to You, God, know You.
Manmohan SinghOnly they, who are pleasing to Thee, O Lord can know Thee.
Manmohan Singh (Punjabi)ਕੇਵਲ ਉਹੀ ਜੋ ਤੈਨੂੰ ਚੰਗੇ ਲੱਗਦੇ ਹਨ, ਹੇ ਸੁਆਮੀ! ਤੈਨੂੰ ਜਾਣ ਸਕਦੇ ਹਨ।
Fareedkot Teekaਹੇ ਪ੍ਰਭੂ! ਜੋ ਤੁਮ ਕੋ (ਭਾਨੇ) ਭਾਏ ਹੈਂ ਤਿਨੋਂ ਨੇ ਤੇਰੇ ਕੋ ਜਾਣਿਆ ਹੈ॥
Prof. Sahib Singh(ਹੇ ਪ੍ਰਭੂ!) ਜੋ (ਭਗਤ) ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ।

ਪਦ ਅਰਥ ਤੁਮ ਭਾਨੇ = ਤੈਨੂੰ ਭਾਉਂਦੇ ਹਨ, ਤੈਨੂੰ ਚੰਗੇ ਲੱਗਦੇ ਹਨ। ਤਿਨ = ਉਹਨਾਂ ਨੇ।

SikhNet (Spanish)Sólo aquéllos a quienes Tú, Señor, has bendecido con Tu Amor,

ਨਾਨਕ ਉਨ ਜਨ; ਚਰਨ ਪਰਾਤਾ ॥੭॥

naanak un jan; charan paraataa |7|

Sant Singh KhalsaNanak falls at their feet. ||7||
Manmohan SinghNanak is prostrate at the feet of those persons
Manmohan Singh (Punjabi)ਨਾਨਕ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਉਤੇ ਡਿੱਗਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤ ਜਨੋਂ ਕੀ ਚਰਨੀ ਮੈਂ (ਪਰਾਤਾ) ਪੜਤਾ ਹੂੰ॥੭॥
Prof. Sahib Singhਹੇ ਨਾਨਕ! (ਆਖ)-ਮੈਂ ਉਹਨਾਂ (ਭਗਤਾਂ) ਦੇ ਚਰਨਾਂ ਤੇ ਪੈਂਦਾ ਹਾਂ ॥੭॥

ਪਦ ਅਰਥ ਉਨ ਜਨ ਚਰਨ = ਉਹਨਾਂ ਮਨੁੱਖਾਂ ਦੇ ਪੈਰਾਂ ਤੇ। ਪਰਾਤਾ = ਪੈਂਦਾ ਹੈ। ਮੁਖਹੁ = ਮੂੰਹੋਂ, ਮੂੰਹ ਦੀਆਂ ਗੱਲਾਂ ਨਾਲ ॥੭॥

SikhNet (Spanish)Te conocen; dice Nanak, ¡cómo añoro estar a los Pies de esos Santos! (7)
Shabad Guru Arjan Dev Ji Raag Gauree Ang 269

ਕਰਉ ਬੇਨਤੀ; ਪਾਰਬ੍ਰਹਮੁ ਸਭੁ ਜਾਨੈ ॥

krau benatee; paarabraham sabh jaanai |

Sant Singh KhalsaOffer your prayers to the Supreme Lord God, who knows everything.
Manmohan SinghMake supplication before the Supreme Being, who knows all things.
Manmohan Singh (Punjabi)ਪਰਮ ਪੁਰਖ ਮੂਹਰੇ ਪ੍ਰਾਰਥਨਾ ਕਰ, ਜੋ ਸਾਰਾ ਕੁਝ ਜਾਣਦਾ ਹੈ।
Fareedkot Teekaਜੋ ਪਾਰਬ੍ਰਹਮ ਸਭ ਕੇ ਰਿਦੇ ਕੀ ਜਾਨਤਾ ਹੈ, ਤਿਸੀ ਪਾਸ ਮੈਂ ਬੇਨਤੀ ਕਰਤਾ ਹੂੰ॥
Prof. Sahib Singh(ਜੋ ਜੋ) ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ,

ਪਦ ਅਰਥ ਕਰਉ = ਮੈਂ ਕਰਦਾ ਹਾਂ।

SikhNet (Spanish)Elevo mis plegarias al Señor, sabiendo de antemano que Él atenderá mi oración,

ਅਪਨਾ ਕੀਆ; ਆਪਹਿ ਮਾਨੈ ॥

apanaa keea; aapeh maanai |

Sant Singh KhalsaHe Himself values His own creatures.
Manmohan SinghHis creatures, He Himself honours.
Manmohan Singh (Punjabi)ਆਪਣੇ ਰਚੇ ਹੋਇਆਂ ਦੀ ਉਹ ਆਪ ਹੀ ਇੱਜ਼ਤ ਕਰਦਾ ਹੈ।
Fareedkot Teekaਅਪਨਾ ਕੀਆ ਹੂਆ ਜੋ ਜਗਤ ਹੈ ਤਿਸ ਕਾ ਅਨੰਦ ਆਪ ਹੀ (ਮਾਨੈ) ਮਾਣਤਾ ਅਰਥਾਤ ਭੋਗਤਾ ਹੈ॥
Prof. Sahib Singhਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖ਼ਸ਼ਦਾ ਹੈ।

ਪਦ ਅਰਥ ਕੀਆ = ਪੈਦਾ ਕੀਤਾ ਹੋਇਆ (ਜੀਵ)। ਆਪਹਿ = ਆਪ ਹੀ। ਮਾਨੈ = ਮਾਣ ਦੇਂਦਾ ਹੈ।

SikhNet (Spanish)porque Él honra a los seres que ha creado.

ਆਪਹਿ ਆਪ; ਆਪਿ ਕਰਤ ਨਿਬੇਰਾ ॥

aapeh aap; aap karat niberaa |

Sant Singh KhalsaHe Himself, by Himself, makes the decisions.
Manmohan SinghHe Himself and by Himself decides.
Manmohan Singh (Punjabi)ਉਹ ਖੁਦ ਅਤੇ ਆਪਣੇ ਆਪ ਹੀ ਫੈਸਲਾ ਕਰਦਾ ਹੈ।
Fareedkot Teekaਤੀਨੋਂ ਕਾਲੋਂ ਮੇਂ ਆਪ ਹੀ ਕਰਮੋਂ ਅਨੁਸਾਰ ਜੀਵੋਂ ਕਾ (ਨਿਬੇਰਾ) ਅਨਸਾਫ ਕਰਤਾ ਹੈ॥
Prof. Sahib Singh(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ,

ਪਦ ਅਰਥ ਆਪਹਿ ਆਪ = ਆਪ ਹੀ। ਨਿਬੇਰਾ = ਫ਼ੈਸਲਾ, ਨਿਖੇੜਾ।

SikhNet (Spanish)Siendo Él, Todo en todo, ejecuta Su Propia Justicia.

ਕਿਸੈ ਦੂਰਿ ਜਨਾਵਤ; ਕਿਸੈ ਬੁਝਾਵਤ ਨੇਰਾ ॥

kisai door janaavat; kisai bujhaavat neraa |

Sant Singh KhalsaTo some, He appears far away, while others perceive Him near at hand.
Manmohan SinghTo One He shows Himself a far and to another He shows Himself near.
Manmohan Singh (Punjabi)ਕਿਸੇ ਨੂੰ ਉਹ ਆਪਣੇ ਆਪ ਨੂੰ ਦੁਰੇਡੇ ਦਰਸਾਉਂਦਾ ਹੈ ਅਤੇ ਕਿਸੇ ਨੂੰ ਆਪਣੇ ਆਪ ਨੂੰ ਨੇੜੇ ਦਰਸਾਉਂਦਾ ਹੈ।
Fareedkot Teekaਕਿਸੀ ਕੌ ਆਪਨਾ ਆਪ ਦੂਰ ਸਮਝਾਇ ਦੇਤਾ ਹੈ ਔਰ ਕਿਸੀ ਕੌ ਗੁਰੋਂ ਦ੍ਵਾਰੇ (ਨੇਰਾ) ਨਿਕਟ ਸਮਝਾਵਤਾ ਹੈ॥
Prof. Sahib Singh(ਭਾਵ) ਕਿਸੇ ਨੂੰ ਇਹ ਬੁਧਿ ਬਖ਼ਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ ਤੇ ਕਿਸੇ ਨੂੰ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ।

ਪਦ ਅਰਥ ਨੇਰਾ = ਨੇੜੇ।

SikhNet (Spanish)Para algunos, Él se muestra cercano; para otros, muy distante.

ਉਪਾਵ ਸਿਆਨਪ; ਸਗਲ ਤੇ ਰਹਤ ॥

aupaav siaanap; sagal te rehat |

Sant Singh KhalsaHe is beyond all efforts and clever tricks.
Manmohan SinghHe is beyond all effort and cleverness.
Manmohan Singh (Punjabi)ਉਹ ਸਮੂਹ ਉਪਰਾਲੇ ਅਤੇ ਚਤੁਰਾਈ ਤੋਂ ਪਰੇ ਹੈ।
Fareedkot Teekaਸੰਪੂਰਨ ਸਿਆਨਪੋਂ ਔਰੁ ਉਪਾਵੋਂ ਸੇ ਤਿਸ ਕਾ ਪਛਾਣਨਾ ਰਹਿਤ ਹੈ॥
Prof. Sahib Singhਸਭ ਹੀਲਿਆਂ ਤੇ ਚਤੁਰਾਈਆਂ ਤੋਂ (ਪ੍ਰਭੂ) ਪਰੇ ਹੈ (ਭਾਵ, ਕਿਸੇ ਹੀਲੇ ਚਤੁਰਾਈ ਨਾਲ ਪ੍ਰਸੰਨ ਨਹੀਂ ਹੁੰਦਾ)

ਪਦ ਅਰਥ ਸਗਲ ਤੇ ਰਹਤ = ਸਭ ਤੋਂ ਪਰੇ ਹੈ। ਉਪਾਵ = ਹੀਲੇ। ਰਹਤ = ਰਹਿਣੀ।

SikhNet (Spanish)Prepárate a Recibirlo, despójate de los velos del engaño,

ਸਭੁ ਕਛੁ ਜਾਨੈ; ਆਤਮ ਕੀ ਰਹਤ ॥

sabh kachh jaanai; aatam kee rehat |

Sant Singh KhalsaHe knows all the ways and means of the soul.
Manmohan SinghHe fully knows the way of the human soul.
Manmohan Singh (Punjabi)ਉਹ ਬੰਦੇ ਦੀ ਆਤਮਾ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਜਾਣਦਾ ਹੈ।
Fareedkot Teekaਅਰੁ ਵਹੁ (ਆਤਮ) ਜੀਵ ਕੀ ਸਭ ਕਿਛੁ ਕਰਣੀ ਜਾਨਤਾ ਹੈ॥
Prof. Sahib Singh(ਕਿਉਂਕਿ ਉਹ ਜੀਵ ਦੀ) ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ।

ਪਦ ਅਰਥ ਆਤਮ ਕੀ ਰਹਤ = ਆਤਮਾ ਦੀ ਰਹਿਣੀ, ਆਤਮਕ ਜ਼ਿੰਦਗੀ।

SikhNet (Spanish)porque Él conoce la intimidad de tu Alma.

ਜਿਸੁ ਭਾਵੈ; ਤਿਸੁ ਲਏ ਲੜਿ ਲਾਇ ॥

jis bhaavai; tis le larr laae |

Sant Singh KhalsaThose with whom He is pleased are attached to the hem of His robe.
Manmohan SinghHe attaches to His skirt Him, whom he likes.
Manmohan Singh (Punjabi)ਉਹ ਉਸ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
Fareedkot Teekaਜਿਸ ਕੋ ਚਾਹੁਤਾ ਹੈ ਤਿਸੁ ਜਨ ਕੋ ਵਹੁ ਅਪਨੇ ਲੜ ਅਰਥਾਤ ਆਸਰੇ ਵਾ ਚਰਨੋਂ ਸਾਥ ਲਗਾਇ ਲੇਤਾ ਹੈ॥
Prof. Sahib Singhਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ,

ਪਦ ਅਰਥ ਜਿਸ ਭਾਵੈ = ਜੋ ਤਿਸੁ ਭਾਵੈ, ਜੋ ਉਸ ਨੂੰ ਭਾਉਂਦਾ ਹੈ। ਤਿਸੁ = ਉਸ ਨੂੰ। ਥਾਨ

SikhNet (Spanish)Él toma en Su Regazo a quien escoge,

ਥਾਨ ਥਨੰਤਰਿ; ਰਹਿਆ ਸਮਾਇ ॥

thaan thanantar; rahiaa samaae |

Sant Singh KhalsaHe is pervading all places and interspaces.
Manmohan SinghThe Lord is contained in all the places and inter-spaces.
Manmohan Singh (Punjabi)ਪ੍ਰਭੂ ਸਾਰਿਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਪੁਨਾ ਵਹੁ ਅਕਾਲ ਪੁਰਖ ਸਰਬ ਅਸਥਾਨੋਂ ਕੇ ਅੰਤਰ (ਸਮਾਇ) ਸੰਪੂਰਨ ਹੋਇ ਰਹਿਆ ਹੈ॥
Prof. Sahib Singhਪ੍ਰਭੂ ਹਰ ਥਾਂ ਮੌਜੂਦ ਹੈ।

ਪਦ ਅਰਥ ਥਨੰਤਰਿ = ਹਰ ਥਾਂ। ਸਮਾਇ ਰਹਿਆ = ਮੌਜੂਦ ਹੈ।

SikhNet (Spanish)pero Él prevalece en todo.

ਸੋ ਸੇਵਕੁ; ਜਿਸੁ ਕਿਰਪਾ ਕਰੀ ॥

so sevak; jis kirapaa karee |

Sant Singh KhalsaThose upon whom He bestows His favor, become His servants.
Manmohan SinghHe, to whom God shows favour is His slave.
Manmohan Singh (Punjabi)ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਉਸ ਦਾ ਗੋਲਾ ਹੈ।
Fareedkot Teekaਸੋਈ ਸੇਵਕੁ ਹੈ ਜਿਸ ਪਰ ਤਿਸ ਨੇ ਕ੍ਰਿਪਾ ਕਰੀ ਹੈ॥
Prof. Sahib Singhਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ।
SikhNet (Spanish)Solamente por la Gracia de Dios, es que uno descubre su vocación de Servirlo.

ਨਿਮਖ ਨਿਮਖ; ਜਪਿ ਨਾਨਕ ਹਰੀ ॥੮॥੫॥

nimakh nimakh; jap naanak haree |8|5|

Sant Singh KhalsaEach and every moment, O Nanak, meditate on the Lord. ||8||5||
Manmohan SinghEvery moment, O Nanak meditate upon the Lord.
Manmohan Singh (Punjabi)ਹਰ ਮੁਹਤ, ਹੇ ਨਾਨਕ! ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਤਿਸ ਨੇ ਹੀ ਨਿਮਖ ਨਿਮਖ ਕਾਲ ਮੇਂ ਹਰੀ ਕੋ ਜਪਿਆ ਹੈ॥੮॥੫॥
Prof. Sahib Singhਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ ॥੮॥੫॥

ਪਦ ਅਰਥ ਨਿਮਖ ਨਿਮਖ = ਅੱਖ ਦੇ ਫਰਕਣ ਦੇ ਸਮੇ ਵਿਚ ਭੀ ॥੮॥

SikhNet (Spanish)Debemos pues meditar en Él por siempre y para siempre. (8-5)
Shabad Guru Arjan Dev Ji Raag Gauree Ang 269

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਕਾਮ ਕ੍ਰੋਧ ਅਰੁ ਲੋਭ ਮੋਹ; ਬਿਨਸਿ ਜਾਇ ਅਹੰਮੇਵ ॥

kaam krodh ar lobh moh; binas jaae ahamev |

Sant Singh KhalsaSexual desire, anger, greed and emotional attachment - may these be gone, and egotism as well.
Manmohan SinghMay my lust, wrath, avarice worldly love, and egotism depart.
Manmohan Singh (Punjabi)ਰੱਬ ਕਰੇ ਮੇਰੀ ਕਾਮਚੇਸ਼ਟਾ, ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਹੰਕਾਰ ਦੂਰ ਹੋ ਜਾਣ।
Fareedkot Teekaਹੇ ਮਨ! ਜਿਸ ਕੀ ਸਰਣ ਹੋਣੇ ਸੇ ਤੁਮਾਰੇ ਰਿਦੇ ਸੇ ਕਾਮ ਕ੍ਰੋਧ ਔਰ ਲੋਭ ਮੋਹ (ਅਹੰਮੇਵ) ਹੰਕਾਰ ਆਦਿ ਵਿਕਾਰ ਸਰਬ ਬਿਨਸ ਜਾਵੈਂ॥
Prof. Sahib Singh(ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ-

ਪਦ ਅਰਥ ਬਿਨਸਿ ਜਾਇ = ਨਾਸ ਹੋ ਜਾਏ, ਮਿਟ ਜਾਏ, ਦੂਰ ਹੋ ਜਾਏ। ਅਹੰਮੇਵ = {Skt. अहं एव। ਮੈਂ ਹੀ (ਹਾਂ), ਇਹ ਖ਼ਿਆਲ ਕਿ ਮੈਂ ਹੀ (ਵੱਡਾ) ਹਾਂ} ਅਹੰਕਾਰ।

SikhNet (Spanish)¡Que las pasiones de la lujuria, la ira, la avaricia, el orgullo y el apego se alejen de mí!

ਨਾਨਕ. ਪ੍ਰਭ ਸਰਣਾਗਤੀ; ਕਰਿ ਪ੍ਰਸਾਦੁ ਗੁਰਦੇਵ ॥੧॥

naanak. prabh saranaagatee; kar prasaad guradev |1|

Sant Singh KhalsaNanak seeks the Sanctuary of God; please bless me with Your Grace, O Divine Guru. ||1||
Manmohan SinghNanak has sought Thy protection O Lord, My Divine Guru show mercy unto me.
Manmohan Singh (Punjabi)ਨਾਨਕ ਨੇ ਸਾਹਿਬ ਦੀ ਸ਼ਰਣ ਸੰਭਾਲੀ ਹੈ। ਮੇਰੇ ਰੱਬ ਰੂਪ ਗੁਰੂ ਜੀ ਮੇਰੇ ਤੇ ਰਹਿਮ ਕਰੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਕੀ ਸਰਣ ਕੋ (ਗਤੀ) ਹੋਵੈ ਜਿਸ ਕੀ ਕ੍ਰਿਪਾ ਕਰ ਗੁਰਦੇਵ ਮਿਲਤੇ ਹੈਂ; ਵਾ ਜਿਸ ਸਰਬ ਕੇ (ਗੁਰ) ਵੱਡੇ ਵਾ ਪੂਜਯ (ਦੇਵ) ਪ੍ਰਕਾਸ ਰੂਪ ਕੀ ਕ੍ਰਿਪਾ ਸੇ ਇਹ ਵਿਕਾਰ ਦੂਰ ਹੋ ਜਾਤੇ ਹੈਂ ਤਿਸ ਪ੍ਰਭੂ ਕੀ ਸਰਣ ਕੋ ਪ੍ਰਾਪਤਿ ਹੋਹੁ॥੧॥
Prof. Sahib Singhਹੇ ਨਾਨਕ! (ਬੇਨਤੀ ਕਰ ਤੇ ਆਖ)-ਹੇ ਗੁਰਦੇਵ! ਹੇ ਪ੍ਰਭੂ! ਮੈਂ ਸਰਣ ਆਇਆ ਹਾਂ (ਮੇਰੇ ਉਤੇ) ਮੇਹਰ ਕਰ ॥੧॥

ਪਦ ਅਰਥ ਸਰਣਾਗਤੀ = ਸਰਣ ਆਇਆ ਹਾਂ। ਪ੍ਰਸਾਦੁ = ਕ੍ਰਿਪਾ, ਮੇਹਰ। ਗੁਰਦੇਵ = ਹੇ ਗੁਰਦੇਵ! ॥੧॥

* ਨੋਟ: ਲਫ਼ਜ਼ 'ਪ੍ਰਸਾਦੁ' ਕ੍ਰਿਆ (verb) "ਕਰਿ" ਦੇ ਨਾਲ 'ਕਰਮ ਕਾਰਕ' (Objective Case) ਹੈ। ਅਗਾਂਹ ਅਸਟਪਦੀ ਵਿਚ ਲਫ਼ਜ਼ "ਪ੍ਰਸਾਦਿ" ਆਉਂਦਾ ਹੈ। (ਿ) 'ਕਰਣ ਕਾਰਕ' (Instrumental case) ਦਾ ਚਿੰਨ੍ਹ ਹੈ, "ਪ੍ਰਸਾਦਿ" ਦਾ ਅਰਥ ਹੈ 'ਕ੍ਰਿਪਾ ਨਾਲ, ਕ੍ਰਿਪਾ ਦੁਆਰਾ'। ਇਸੇ ਤਰ੍ਹਾਂ ਮੂਲ ਮੰਤ੍ਰ ਵਿਚ "ਗੁਰ ਪ੍ਰਸਾਦਿ" ਦਾ ਅਰਥ ਹੈ 'ਗੁਰੂ ਦੀ ਕ੍ਰਿਪਾ ਨਾਲ', ਭਾਵ, ਪਹਿਲੇ ਲਫ਼ਜ਼ਾਂ ਵਿਚ ਦੱਸੀਆਂ ਸਿਫ਼ਤਾਂ ਵਾਲਾ ਅਕਾਲ ਪੁਰਖ ਗੁਰੂ ਦੀ ਕ੍ਰਿਪਾ ਨਾਲ (ਮਿਲਦਾ ਹੈ)। (ਵੇਖੋ 'ਜਪੁ' ਸਟੀਕ।)

SikhNet (Spanish)Oh Señor, vengo a buscar Tu Protección, bendíceme con Tu Gracia. (1)
Shabad Guru Arjan Dev Ji Raag Gauree Ang 269

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi VI

ਜਿਹ ਪ੍ਰਸਾਦਿ; ਛਤੀਹ ਅੰਮ੍ਰਿਤ ਖਾਹਿ ॥

jih prasaad; chhateeh amrit khaeh |

Sant Singh KhalsaBy His Grace, you partake of the thirty-six delicacies;
Manmohan SinghBy whose grace thou eatest the thirty six delicacies,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਛੱਤੀ ਸੁਆਦਲੇ ਪਦਾਰਥ ਛਕਦਾ ਹੈ,
Fareedkot Teekaਹੇ ਭਾਈ! ਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਛਤੀਸ ਪ੍ਰਕਾਰ ਕੇ ਅੰਮ੍ਰਿਤ ਰੂਪ ਭੋਜਨ ਖਾਤਾ ਹੈਂ॥☬ਛਤੀਸ ਪ੍ਰਕਾਰ ਕੇ ਭੋਜਨ ਯੇਹ ਹੈਂ: ਸਰਬ ਪ੍ਰਕਾਰ ਕੀ ਰੋਟੀ ੧, ਪੂਰੀ ਸਭ ੨, ਕਚੌਰੀ ਸਭ ਭਾਂਤ ਕੀ ੩, ਪੂੜੇ ਸਭ ਤ੍ਰਹਕੇ ੪, ਚਾਵਲ ਸਰਬ ਭਾਤ ਕੇ ੫, ਦਾਲ ਸਭੀ ੬, ਸਾਗ ਤ੍ਰਕਾਰੀ ਭੁਰਜੀ ੭, ਕੜ੍ਹੀ ਸਭੀ ੮, ਵੜੀਆਂ ਸਭੀ ੯, ਸੇਂਮੀਆਂ ੧੦, ਖਿਚੜੀਆਂ ੧੧, ਸਲੂਣੇ ਚਣੇ ਪਕੌੜੇ ਆਦਿ ੧੨, ਚਟਣੀਆਂ ੧੩, ਅਚਾਰ ੧੪, ਮੁਰਬੇ ੧੫, ਬੂੰਦੀ ਦਹੀ ਭਲੇ ੧੬, ਰਾਇਤੇ ੧੭, ਕੜਾਹ ਪ੍ਰਸਾਦ ਸਭੀ ੧੯, ਖੀਰ ੨੦, ਪੰਜੀਰੀ ਕਸਾਰ ਸਤੂ ੨੧, ਮਿਠਾਈ ਸਭ ਤਰਹ ਕੀ ੨੨, ਲਾਪਸੀ ਮਿੱਠੀ ੨੩, ਰਾਬੜੀ ੨੪, ਮਲਾਈ ੨੫, ਮਿਸਰੀ ਮਖਣ ੨੬, ਸਿਖਰਣੀ ਅਰਥਾਤ ਦਹੀ ਮੇਂ ਖੰਡ ੨੭, ਦੂਧ ਮਿਸ੍ਰਤ ਅੰਬ ਰਸ ਆਦੀ ੨੮, ਦਹੀ ਲਸੀ ਆਦੀ ੨੯, ਕਾਂਜੀ ਆਦ ਹਾਜਮੇ ਕੇ ਪਾਨੀ ੩੦, ਸਭ ਤਰਹ ਕੇ ਫਲ ੩੧, ਤਾਰੀ ਭਾਵ ਲੂਣ ਵਾਲੀ ਕੜੀ ੩੨, ਮਠੀ ਮਠੇ ੩੩, ਫੇਣੀ ਆਦੀ ੩੪, ਘੇਵਰ ੩੫, ਚੂਰਨ ੩੬। ਵਾ ਜੋ ਖਟ ਰਸ ਹੈਂ ਤਿਨ ਕੋ ਛੇ ਛੇ ਪ੍ਰਕਾਰ ਏਕ ਏਕ ਕੋ ਕਰਨੇ ਸੇ ਛਤੀ ਹੋ ਜਾਤੇ ਹੈਂ, ਵਾ ਛਤੀ ਪਦੁ ਬਹੁਵਾਚੀ ਹੈ, ਭਾਵ ਜਿਸ ਕੀ ਕਿਰਪਾ ਸੇ ਤੂੰ ਬਹੁਤੁ ਪ੍ਰਕਾਰ ਕੇ ਅੰਮ੍ਰਿਤ ਰੂਪ ਭੋਜਨ ਖਾਤਾ ਹੈਂ॥
Prof. Sahib Singh(ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ,

ਪਦ ਅਰਥ ਜਿਹ ਪ੍ਰਸਾਦਿ = ਜਿਸ (ਪ੍ਰਭੂ) ਦੀ ਕ੍ਰਿਪਾ ਨਾਲ। ਅੰਮ੍ਰਿਤ = ਸੁਆਦਲੇ ਭੋਜਨ। ਖਾਹਿ = ਤੂੰ ਖਾਂਦਾ ਹੈਂ।

SikhNet (Spanish)Oh mente mía, recuerda siempre al Maestro,

ਤਿਸੁ ਠਾਕੁਰ ਕਉ; ਰਖੁ ਮਨ ਮਾਹਿ ॥

tis tthaakur kau; rakh man maeh |

Sant Singh Khalsaenshrine that Lord and Master within your mind.
Manmohan Singhbear that Lord in thy mind.
Manmohan Singh (Punjabi)ਉਸ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਤਿਸ ਠਾਕੁਰ ਕੌ ਮਨ ਮੇਂ ਰਾਖੁ, ਭਾਵ ਤਿਸ ਕਾ ਸਿਮਰਨ ਕਰੁ॥
Prof. Sahib Singhਉਸ ਨੂੰ ਮਨ ਵਿਚ (ਚੇਤੇ) ਰੱਖ।
SikhNet (Spanish)pues gracias a Él disfrutas de tantas delicias y

ਜਿਹ ਪ੍ਰਸਾਦਿ; ਸੁਗੰਧਤ ਤਨਿ ਲਾਵਹਿ ॥

jih prasaad; sugandhat tan laaveh |

Sant Singh KhalsaBy His Grace, you apply scented oils to your body;
Manmohan SinghBy whose favour, thou appliest perfume to thy body,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਆਪਣੀ ਦੇਹਿ ਨੂੰ ਖੁਸ਼ਬੋਈਆਂ ਮਲਦਾ ਹੈ,
Fareedkot Teekaਪੁਨਾ ਹੇ ਭਾਈ! ਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਅਨੇਕ ਪ੍ਰਕਾਰ ਕੀ ਸੁੰਗਧੀਆਂ ਸਰੀਰ ਮੇਂ ਲਗਾਵਤਾ ਹੈਂ॥
Prof. Sahib Singhਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ,

ਪਦ ਅਰਥ ਸੁਗੰਧਤ = ਸੋਹਣੀ ਮਿੱਠੀ ਵਾਸਨਾ ਵਾਲੀਆਂ ਚੀਜ਼ਾਂ। ਤਨਿ = ਸਰੀਰ ਉਤੇ।

SikhNet (Spanish)unges tu cuerpo con tan dulces esencias.

ਤਿਸ ਕਉ ਸਿਮਰਤ; ਪਰਮ ਗਤਿ ਪਾਵਹਿ ॥

tis kau simarat; param gat paaveh |

Sant Singh Khalsaremembering Him, the supreme status is obtained.
Manmohan Singhthou shalt obtain the supreme dignity by remembering Him.
Manmohan Singh (Punjabi)ਉਸ ਦੇ ਭਜਨ ਕਰਨ ਦੁਆਰਾ ਤੂੰ ਮਹਾਨ ਮਰਤਬਾ ਪਾ ਲਵੇਗਾਂ।
Fareedkot Teekaਤਿਸੀ ਕੌ ਸਿਮਰਨ ਕਰਦਿਆਂ ਤੂੰ ਪਰਮ (ਗਤੀ) ਕਲ੍ਯਾਨ ਕੋ ਪਾਵੈਂਗਾ॥
Prof. Sahib Singhਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।

ਪਦ ਅਰਥ ਪਰਮ = ਉੱਚੀ। ਗਤਿ = ਪਦਵੀ, ਦਰਜਾ।

SikhNet (Spanish)Medita en Él y alcanzarás el Supremo Éxtasis.

ਜਿਹ ਪ੍ਰਸਾਦਿ; ਬਸਹਿ ਸੁਖ ਮੰਦਰਿ ॥

jih prasaad; baseh sukh mandar |

Sant Singh KhalsaBy His Grace, you dwell in the palace of peace;
Manmohan SinghBy whose kindness thou dwellest comfortably in thy palace,
Manmohan Singh (Punjabi)ਜਿਸ ਦੀ ਰਹਿਮਤ ਸਦਕਾ ਤੂੰ ਆਪਣੇ ਮਹਿਲ ਵਿੱਚ ਆਰਾਮ ਨਾਲ ਰਹਿੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸਾਥ ਤੂੰ ਸੁਖਦਾਇਕ ਮੰਦਰੋਂ ਮੇਂ ਵਾ (ਸੁਖ ਮੰਦਰਿ) ਸੁਖ ਕੇ ਅੰਦਰ ਵਸਤਾ ਹੈਂ॥
Prof. Sahib Singhਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ,

ਪਦ ਅਰਥ ਮੰਦਰਿ = ਮੰਦਰ ਵਿਚ, ਘਰ ਵਿਚ।

SikhNet (Spanish)que por Su Gracia, gozas de un Oasis de Paz en tu interior.

ਤਿਸਹਿ ਧਿਆਇ; ਸਦਾ ਮਨ ਅੰਦਰਿ ॥

tiseh dhiaae; sadaa man andar |

Sant Singh Khalsameditate forever on Him within your mind.
Manmohan Singhever meditate on Him within thy mind.
Manmohan Singh (Punjabi)ਆਪਣੇ ਚਿੱਤ ਅੰਦਰ ਹਮੇਸ਼ਾਂ ਉਸ ਦਾ ਆਰਾਧਨ ਕਰ।
Fareedkot Teekaਤਿਸੀ ਕੋ ਅਪਨੇ ਮਨ ਮੇਂ ਸਦੀਵ ਧਿਆਓ॥
Prof. Sahib Singhਉਸ ਨੂੰ ਸਦਾ ਮਨ ਵਿਚ ਸਿਮਰ।

ਪਦ ਅਰਥ ਤਿਸਹਿ = ਉਸ ਨੂੰ।

SikhNet (Spanish)Permanece inmerso en Él,

ਜਿਹ ਪ੍ਰਸਾਦਿ; ਗ੍ਰਿਹ ਸੰਗਿ ਸੁਖ ਬਸਨਾ ॥

jih prasaad; grih sang sukh basanaa |

Sant Singh KhalsaBy His Grace, you abide with your family in peace;
Manmohan SinghBy whose Kindness, thou abidest in comfort with thy family,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਪਣੇ ਟੱਬਰ ਨਾਲ ਆਰਾਮ ਅੰਦਰ ਰਹਿੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਗ੍ਰਿਹ ਵਿਖੇ ਸੁਖ ਸਾਥ ਵਸਨਾ ਕਰਤਾ ਹੈਂ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ,

ਪਦ ਅਰਥ ਸੰਗਿ ਸੁਖ = ਸੁਖ ਨਾਲ, ਮੌਜ ਨਾਲ।

SikhNet (Spanish)Por su gracia habitas con tu familia en paz;

ਆਠ ਪਹਰ; ਸਿਮਰਹੁ ਤਿਸੁ ਰਸਨਾ ॥

aatth pehar; simarahu tis rasanaa |

Sant Singh Khalsakeep His remembrance upon your tongue, twenty-four hours a day.
Manmohan Singhrepeat thou His name with thy tongue for all the eight watches.
Manmohan Singh (Punjabi)ਆਪਣੀ ਜੀਭਾ ਨਾਲ ਤੂੰ ਅੱਠੇ ਪਹਿਰ ਹੀ ਉਸ ਦਾ ਨਾਮ ਜਪ।
Fareedkot Teekaਤਿਸ ਕੇ ਨਾਮ ਕੋ ਆਠੋਂ ਪਹਰ ਰਸਨਾ ਸੇ ਸਿਮਰਨ ਕਰੋ॥
Prof. Sahib Singhਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।

ਪਦ ਅਰਥ ਰਸਨਾ = ਜੀਭ ਨਾਲ।

SikhNet (Spanish)Que tus labios pronuncien Sus Alabanzas noche y día.

ਜਿਹ ਪ੍ਰਸਾਦਿ; ਰੰਗ ਰਸ ਭੋਗ ॥

jih prasaad; rang ras bhog |

Sant Singh KhalsaBy His Grace, you enjoy tastes and pleasures;
Manmohan SinghBy whose favour thou enjoyest love and pleasures,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਪਿਆਰ ਅਤੇ ਖੁਸ਼ੀਆਂ ਮਾਣਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ ਰਸੋਂ ਕੋ ਭੋਗ ਕਰ (ਰੰਗ) ਅਨੰਦ ਹੋਤਾ ਹੈਂ॥
Prof. Sahib Singhਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ)
SikhNet (Spanish)Él te ha dado la alegría del amor y el tesoro de la vida, sólo Él merece tu Devoción.

ਨਾਨਕ. ਸਦਾ ਧਿਆਈਐ; ਧਿਆਵਨ ਜੋਗ ॥੧॥

naanak. sadaa dhiaaeeai; dhiaavan jog |1|

Sant Singh KhalsaO Nanak, meditate forever on the One, who is worthy of meditation. ||1||
Manmohan SinghO Nanak! constantly meditate on Him who is worthy of meditation.
Manmohan Singh (Punjabi)ਹੇ ਨਾਨਕ! ਹਮੇਸ਼ਾਂ ਉਸ ਦਾ ਸਿਮਰਨ ਕਰ ਜੋ ਸਿਮਰਨ ਕਰਨ ਦੇ ਲਾਇਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਸ ਧਿਆਵਣੇ ਯੋਗ ਵਾਹਿਗੁਰੂ ਕੌ ਸਦਾ ਧਿਆਵਣਾ ਕਰੀਏ॥੧॥
Prof. Sahib Singhਹੇ ਨਾਨਕ! ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ॥੧॥
SikhNet (Spanish)Dice Nanak, ama y adora por siempre a tu Señor. (1)
Shabad Guru Arjan Dev Ji Raag Gauree Ang 269 - 270

ਜਿਹ ਪ੍ਰਸਾਦਿ; ਪਾਟ ਪਟੰਬਰ ਹਢਾਵਹਿ ॥

jih prasaad; paatt pattanbar hadtaaveh |

Sant Singh KhalsaBy His Grace, you wear silks and satins;
Manmohan SinghBy whose grace thou wearest silks and silk clothes,
Manmohan Singh (Punjabi)ਜਿਸ ਦੀ ਰਹਿਮਤ ਦੁਆਰਾ ਤੂੰ ਰੇਸ਼ਮ ਅਤੇ ਰੇਸ਼ਮ ਦੇ ਬਸਤ੍ਰ ਪਹਿਨਦਾ ਹੈ,
Fareedkot Teekaਪੁਨਾ ਜਿਸ ਕੀ ਕ੍ਰਿਪਾ ਸੇ ਤੂੰ (ਪਾਟ ਪਟੰਬਰ) ਕਪਾਸ ਔਰ ਰੇਸ਼ਮ ਕੇ ਬਸਤ੍ਰੋਂ ਕੌ ਸਰੀਰ ਮੇਂ ਪਹਰ ਕਰ ਕੇ ਹੰਢਾਵਤਾ ਹੈ॥
Prof. Sahib Singh(ਹੇ ਮਨ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ,

ਪਦ ਅਰਥ ਪਟੰਬਰ = ਪਟ-ਅੰਬਰ, ਰੇਸ਼ਮ ਦੇ ਕੱਪੜੇ।

SikhNet (Spanish)Es por Su Gracia que te adornas con atuendos de seda.

ਤਿਸਹਿ ਤਿਆਗਿ; ਕਤ ਅਵਰ ਲੁਭਾਵਹਿ ॥

tiseh tiaag; kat avar lubhaaveh |

Sant Singh Khalsawhy abandon Him, to attach yourself to another?
Manmohan Singhwhy shouldest thou forsake Him and be enamoured of others?
Manmohan Singh (Punjabi)ਤੂੰ ਉਸ ਨੂੰ ਛੱਡ ਕੇ ਕਿਉਂ ਹੋਰਨਾ ਨਾਲ ਮਸਤ ਹੁੰਦਾ ਹੈ?
Fareedkot Teekaਤਿਸ ਕਾ ਸਿਮਰਨ ਤਿਆਗ ਕਰ ਕੇ ਔਰ ਪਦਾਰਥੋਂ ਮੇਂ ਕਿਉਂ ਲੁਭਾਵਤਾ ਹੈਂ॥
Prof. Sahib Singhਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ?

ਪਦ ਅਰਥ ਕਤ ਅਵਰ = ਕਿਸੇ ਹੋਰ ਥਾਂ? ਲੁਭਾਵਹਿ = ਤੂੰ ਲੋਭ ਕਰ ਰਿਹਾ ਹੈਂ।

SikhNet (Spanish)¿Por qué habrías de Dejarlo para buscar a otro?

ਜਿਹ ਪ੍ਰਸਾਦਿ; ਸੁਖਿ ਸੇਜ ਸੋਈਜੈ ॥

jih prasaad; sukh sej soeejai |

Sant Singh KhalsaBy His Grace, you sleep in a cozy bed;
Manmohan SinghBy whose favour thou sleepest on the comfortable bed.
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਸੁਖਦਾਈ ਪਲੰਘ ਤੇ ਸੌਦਾਂ ਹੈ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਸੁਖਦਾਈ ਸੇਜਾ ਪਰ ਸੈਨ ਕਰਤਾ ਹੈਂ॥
Prof. Sahib Singhਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ,

ਪਦ ਅਰਥ ਸੋਈਜੈ = ਸਵੀਂਦਾ ਹੈ।

SikhNet (Spanish)Es por Su Gracia que tienes un cómodo lecho donde descansar.

ਮਨ ਆਠ ਪਹਰ; ਤਾ ਕਾ ਜਸੁ ਗਾਵੀਜੈ ॥

man aatth pehar; taa kaa jas gaaveejai |

Sant Singh KhalsaO my mind, sing His Praises, twenty-four hours a day.
Manmohan SinghO my soul, throughout the eight watches (of the day) sing His praise.
Manmohan Singh (Punjabi)ਹੈ ਮੇਰੀ ਜਿੰਦੜੀਏ! ਅੱਠੇ ਪਹਿਰ ਹੀ ਉਸ ਦੀ ਕੀਰਤੀ ਗਾਇਨ ਕਰ।
Fareedkot Teekaਹੇ ਭਾਈ! ਤਿਸੀ ਵਾਹਿਗੁਰੂ ਕਾ ਜਸ ਮਨ ਕਰ ਕੇ ਆਠੋਂ ਪਹਰ ਗਾਵਣਾ ਕਰ॥
Prof. Sahib Singhਹੇ ਮਨ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ।

ਪਦ ਅਰਥ ਗਾਵੀਜੈ = ਗਾਉਣਾ ਚਾਹੀਦਾ ਹੈ।

SikhNet (Spanish)Oh mi mente, medita siempre en Él.

ਜਿਹ ਪ੍ਰਸਾਦਿ; ਤੁਝੁ ਸਭੁ ਕੋਊ ਮਾਨੈ ॥

jih prasaad; tujh sabh koaoo maanai |

Sant Singh KhalsaBy His Grace, you are honored by everyone;
Manmohan Singhby whose grace every one honours thee,
Manmohan Singh (Punjabi)ਜਿਸ ਦੀ ਦਇਆ ਦੁਆਰਾ ਹਰ ਕੋਈ ਤੇਰੀ ਇੱਜ਼ਤ ਕਰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੁਝ ਕੌ ਸਭ ਕੋਈ ਮਾਨਤਾ ਹੈ॥
Prof. Sahib Singhਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ,

ਪਦ ਅਰਥ ਸਭੁ ਕੋਊ = ਹਰੇਕ ਜੀਵ। ਮਾਨੈ = ਆਦਰ ਕਰਦਾ ਹੈ, ਮਾਣ ਦੇਂਦਾ ਹੈ।

SikhNet (Spanish)Es por Su Divina Gracia que eres honrado entre los hombres;

ਮੁਖਿ ਤਾ ਕੋ ਜਸੁ; ਰਸਨ ਬਖਾਨੈ ॥

mukh taa ko jas; rasan bakhaanai |

Sant Singh Khalsawith your mouth and with your tongue, chant His Praises.
Manmohan Singhwith thy mouth and tongue celebrate the eulogies of Him.
Manmohan Singh (Punjabi)ਆਪਣੇ ਮੂੰਹ ਅਤੇ ਜੀਭਾ ਨਾਲ ਉਸ ਦੀ ਸਿਫ਼ਤ-ਸਲਾਹ ਉਚਾਰਣ ਕਰ।
Fareedkot Teekaਤਿਸ ਹਰੀ ਕਾ ਜਸੁ ਮੁਖ ਸੇ, ਵਾ (ਮੁਖਿ) ਸ੍ਰੇਸ਼ਟ ਰੂਪ ਹਰੀ ਕਾ ਜਸੁ ਰਸਨਾ ਕਰ ਕੇ ਤੂੰ ਉਚਾਰਨ ਕਰੈ ਤਬ ਸਫਲਤਾ ਹੈ॥
Prof. Sahib Singhਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ।

ਪਦ ਅਰਥ ਮੁਖਿ = ਮੂੰਹ ਨਾਲ। ਰਸਨ = ਜੀਭ ਨਾਲ। ਬਖਾਨੈ = ਉਚਾਰੇ, ਬੋਲੇ।

SikhNet (Spanish)canta Sus Alabanzas con tu lengua y tu boca.

ਜਿਹ ਪ੍ਰਸਾਦਿ; ਤੇਰੋ ਰਹਤਾ ਧਰਮੁ ॥

jih prasaad; tero rahataa dharam |

Sant Singh KhalsaBy His Grace, you remain in the Dharma;
Manmohan SinghBy whose grace thy faith is preserved,
Manmohan Singh (Punjabi)ਜਿਸ ਦੀ ਮਿਹਰ ਸਦਕਾ ਤੇਰਾ ਈਮਾਨ ਕਾਇਮ ਰਿਹਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰਾ ਧਰਮ ਰਹਿਤਾ ਹੈ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ,
SikhNet (Spanish)Es por Su Gracia que tu Fe se fortalece de manera cotidiana;

ਮਨ ਸਦਾ ਧਿਆਇ; ਕੇਵਲ ਪਾਰਬ੍ਰਹਮੁ ॥

man sadaa dhiaae; keval paarabraham |

Sant Singh KhalsaO mind, meditate continually on the Supreme Lord God.
Manmohan Singhmy soul, continuously meditate on the Supreme Lord alone.
Manmohan Singh (Punjabi)ਮੇਰੀ ਜਿੰਦੜੀਏ! ਤੂੰ ਸਦੀਵ ਸਿਰਫ ਉਸ ਸ਼ਰੋਮਣੀ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਮਨ! ਤਿਸ ਕੇਵਲ ਪਾਰਬ੍ਰਹਮ ਕੌ ਸਦਾ ਧਿਆਵਣਾ ਕਰੁ॥
Prof. Sahib Singhਹੇ ਮਨ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ।

ਪਦ ਅਰਥ ਕੇਵਲ = ਸਿਰਫ਼।

SikhNet (Spanish)permanece absorto en Él,

ਪ੍ਰਭ ਜੀ ਜਪਤ; ਦਰਗਹ ਮਾਨੁ ਪਾਵਹਿ ॥

prabh jee japat; daragah maan paaveh |

Sant Singh KhalsaMeditating on God, you shall be honored in His Court;
Manmohan Singhby contemplating over the Venerable Lord, thou shalt obtain honour in His Court.
Manmohan Singh (Punjabi)ਪੂਜਯ ਸਾਈਂ ਦਾ ਆਰਾਧਨ ਕਰਨ ਦੁਆਰਾ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਵੇਗਾ।
Fareedkot Teekaਜਿਸ ਪ੍ਰਭ ਜੀ ਕਾ ਨਾਮ ਜਪਤਿਆਂ ਤੂੰ ਦਰਗਾਹ ਮੇਂ ਆਦਰ ਪਾਵੇਂਗਾ॥
Prof. Sahib Singhਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵਹਿਂਗਾ,
SikhNet (Spanish)pues es el Único y Supremo Señor y así cuando mueras,

ਨਾਨਕ. ਪਤਿ ਸੇਤੀ; ਘਰਿ ਜਾਵਹਿ ॥੨॥

naanak. pat setee; ghar jaaveh |2|

Sant Singh KhalsaO Nanak, you shall return to your true home with honor. ||2||
Manmohan SinghLike this, O Nanak thou shalt go to thy home with honour.
Manmohan Singh (Punjabi)ਐਸ ਤਰ੍ਹਾਂ ਹੇ ਨਾਨਕ! ਤੂੰ ਇੱਜ਼ਤ ਆਬਰੂ ਸਮੇਤ ਆਪਣੇ ਧਾਮ ਨੂੰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਿਮਰਨ ਕਰਨੇ ਸੇ ਤੂੰ ਪਤਿਸ਼ਟਾ ਸਹਤ (ਘਰਿ) ਪ੍ਰਲੋਕ ਵਾ ਸਤੰਸਗ ਵਾ ਵਈਕੁੰਠ ਵਾ ਅਪਨੇ ਸਰੂਪ ਘਰ ਮੇਂ ਜਾਵੈਂਗਾ॥੨॥
Prof. Sahib Singhਤੇ, ਹੇ ਨਾਨਕ! (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵਹਿਂਗਾ ॥੨॥

ਪਦ ਅਰਥ ਪਤਿ ਸੇਤੀ = ਇੱਜ਼ਤ ਨਾਲ ॥੨॥

SikhNet (Spanish)tu Devoción te dará Gloria en la Corte del Señor y entrarás con Honor a tu última morada. (2)
Shabad Guru Arjan Dev Ji Raag Gauree Ang 270

ਜਿਹ ਪ੍ਰਸਾਦਿ; ਆਰੋਗ ਕੰਚਨ ਦੇਹੀ ॥

jih prasaad; aarog kanchan dehee |

Sant Singh KhalsaBy His Grace, you have a healthy, golden body;
Manmohan SinghBy whose grace thou hast healthy golden body,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੈਨੂੰ ਨਵਾਂ ਨਰੋਆ ਸੁਨਹਿਰੀ ਸਰੀਰ ਮਿਲਿਆ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰੇ ਕੋ ਦੇਹ ਸ੍ਵਰਨ ਵਤ ਸੁੰਦਰ ਔਰ ਅਰੋਗ ਮਿਲੀ ਹੈ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਸੋਨੇ ਵਰਗਾ ਤੇਰਾ ਨਰੋਆ ਜਿਸਮ ਹੈ,

ਪਦ ਅਰਥ ਆਰੋਗ = ਰੋਗ-ਰਹਿਤ, ਨਰੋਆ। ਕੰਚਨ ਦੇਹੀ = ਸੋਨੇ ਵਰਗਾ ਸਰੀਰ।

SikhNet (Spanish)Por Su Gracia, tienes un cuerpo dorado y saludable;

ਲਿਵ ਲਾਵਹੁ; ਤਿਸੁ ਰਾਮ ਸਨੇਹੀ ॥

liv laavahu; tis raam sanehee |

Sant Singh Khalsaattune yourself to that Loving Lord.
Manmohan Singhfix thy attention on that loving Lord.
Manmohan Singh (Punjabi)ਆਪਣੀ ਬ੍ਰਿਤੀ ਉਸ ਪਿਆਰੇ ਪ੍ਰਭੂ ਨਾਲ ਜੋੜ।
Fareedkot Teekaਤਿਸ ਰਾਮ (ਸਨੇਹੀ) ਪ੍ਰੀਤਮ ਮੇਂ ਬ੍ਰਿਤੀ ਲਗਾਵੋ॥
Prof. Sahib Singhਉਸ ਪਿਆਰੇ ਰਾਮ ਨਾਲ ਲਿਵ ਜੋੜ।

ਪਦ ਅਰਥ ਸਨੇਹੀ = ਪਿਆਰ ਕਰਨ ਵਾਲਾ, ਸਨੇਹ ਕਰਨ ਵਾਲਾ।

SikhNet (Spanish)permanece entonado a tu Señor.

ਜਿਹ ਪ੍ਰਸਾਦਿ; ਤੇਰਾ ਓਲਾ ਰਹਤ ॥

jih prasaad; teraa olaa rehat |

Sant Singh KhalsaBy His Grace, your honor is preserved;
Manmohan SinghBy whose favour thy honour is preserved,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੇਰੀ ਪੱਤ ਆਬਰੂ ਬਣੀ ਹੋਈ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰਾ ਸਰਬ ਪ੍ਰਕਾਰ ਕਾ (ਓਲਾ) ਪੜਦਾ ਰਹਿ ਆਵਤਾ ਹੈ॥
Prof. Sahib Singhਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ,

ਪਦ ਅਰਥ ਓਲਾ = ਪਰਦਾ।

SikhNet (Spanish)Por Su Gracia, tu honor es preservado.

ਮਨ ਸੁਖੁ ਪਾਵਹਿ; ਹਰਿ ਹਰਿ ਜਸੁ ਕਹਤ ॥

man sukh paaveh; har har jas kehat |

Sant Singh KhalsaO mind, chant the Praises of the Lord, Har, Har, and find peace.
Manmohan Singhthou shalt obtain peace by uttering the praise of that Lord God.
Manmohan Singh (Punjabi)ਉਸ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਤੂੰ ਆਰਾਮ ਪਾ ਲਵੇਗਾ।
Fareedkot Teekaਹੇ ਮਨ! ਤਿਸ ਹਰਿ ਹਰਿ ਕਾ ਜਸ ਉਚਾਰਨ ਕਰਤਿਆਂ ਤੂੰ ਸੁਖ ਕੌ ਪਾਵੈਗਾ॥
Prof. Sahib Singhਹੇ ਮਨ! ਉਸ ਹਰੀ ਦੀ ਸਿਫ਼ਤ-ਸਲਾਹ ਕਰ ਕੇ ਸੁਖ ਪ੍ਰਾਪਤ ਕਰ।
SikhNet (Spanish)Oh mente, entona las Alabanzas del Señor Jar, Jar, y encuentra la Paz.

ਜਿਹ ਪ੍ਰਸਾਦਿ; ਤੇਰੇ ਸਗਲ ਛਿਦ੍ਰ ਢਾਕੇ ॥

jih prasaad; tere sagal chhidr dtaake |

Sant Singh KhalsaBy His Grace, all your deficits are covered;
Manmohan SinghBy whose grace all thy sins are screened,
Manmohan Singh (Punjabi)ਜਿਸ ਦੀ ਰਹਿਮਤ ਸਦਕਾ ਤੇਰੇ ਸਾਰੇ ਪਾਪ ਕੱਜੇ ਹੋਏ ਹਨ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰੇ ਸੰਪੂਰਨ ਦੋਸ ਢਕੇ ਹੂਏ ਹੈਂ॥
Prof. Sahib Singhਹੇ ਮਨ! ਜਿਸ ਦੀ ਦਇਆ ਨਾਲ ਤੇਰੇ ਸਾਰੇ ਐਬ ਢੱਕੇ ਰਹਿੰਦੇ ਹਨ,

ਪਦ ਅਰਥ ਛਿਦ੍ਰ = ਨੁਕਸ, ਐਬ।

SikhNet (Spanish)Por Su Gracia, todas tu debilidades son cubiertas;

ਮਨ ਸਰਨੀ ਪਰੁ; ਠਾਕੁਰ ਪ੍ਰਭ ਤਾ ਕੈ ॥

man saranee par; tthaakur prabh taa kai |

Sant Singh KhalsaO mind, seek the Sanctuary of God, our Lord and Master.
Manmohan Singhseek the protection of that Lord Master.
Manmohan Singh (Punjabi)ਉਸ ਸੁਆਮੀ ਮਾਲਕ ਦੀ ਸ਼ਰਨਾਗਤ ਸੰਭਾਲ।
Fareedkot Teekaਹੇ ਮਨ! ਤਿਸ ਪ੍ਰਭੂ ਠਾਕਰ ਕੇ ਚਰਨਾਂ ਕੀ ਸ਼ਰਨੀ ਪਉ॥
Prof. Sahib Singhਹੇ ਮਨ! ਉਸ ਪ੍ਰਭੂ ਠਾਕੁਰ ਦੀ ਸਰਣ ਪਉ।
SikhNet (Spanish)póstrate por siempre a Sus Pies.

ਜਿਹ ਪ੍ਰਸਾਦਿ; ਤੁਝੁ. ਕੋ ਨ ਪਹੂਚੈ ॥

jih prasaad; tujh. ko na pahoochai |

Sant Singh KhalsaBy His Grace, no one can rival you;
Manmohan SinghBy whose kindness none can equal thee, O my soul.
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਕੋਈ ਤੇਰੇ ਬਰਾਬਰ ਨਹੀਂ ਪੁਜਦਾ, ਹੈ ਮੇਰੀ ਜਿੰਦੜੀਏ!
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੁਝ ਕੋ ਕੋਈ ਪਹੁੰਚ ਨਹੀਂ ਸਕੇ, ਭਾਵ ਕੋਈ ਦੁਖ ਨਹੀਂ ਦੇ ਸਕੇ॥
Prof. Sahib Singhਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ,

ਪਦ ਅਰਥ ਪਹੂਚੈ = ਅੱਪੜਦਾ, ਬਰਾਬਰੀ ਕਰਦਾ।

SikhNet (Spanish)Por Su Gracia, nadie te amenaza.

ਮਨ ਸਾਸਿ ਸਾਸਿ; ਸਿਮਰਹੁ ਪ੍ਰਭ ਊਚੇ ॥

man saas saas; simarahu prabh aooche |

Sant Singh KhalsaO mind, with each and every breath, remember God on High.
Manmohan SinghAt ever breath remember the most high Lord,
Manmohan Singh (Punjabi)ਆਪਣੇ ਹਰ ਸੁਆਸ ਨਾਲ ਪਰਮ-ਬੁਲੰਦ ਸਾਹਿਬ ਨੂੰ ਚੇਤੇ ਕਰ।
Fareedkot Teekaਹੇ ਮਨ! ਸ੍ਵਾਸ ਸ੍ਵਾਸ ਸੇ ਤਿਸ ਸਰਬ ਤੇ ਊਚੇ ਪ੍ਰਭੂ ਕੌ ਸਿਮਰ॥
Prof. Sahib Singhਹੇ ਮਨ! ਉਸ ਉਚੇ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।

ਪਦ ਅਰਥ ਸਾਸਿ ਸਾਸਿ = ਦਮ-ਬ-ਦਮ।

SikhNet (Spanish)Oh mente, con cada respiración, eleva a Dios en tu ser.

ਜਿਹ ਪ੍ਰਸਾਦਿ; ਪਾਈ ਦ੍ਰੁਲਭ ਦੇਹ ॥

jih prasaad; paaee drulabh deh |

Sant Singh KhalsaBy His Grace, you obtained this precious human body;
Manmohan SinghBy whose goodness thou hast attained the scarcely procurable human body,
Manmohan Singh (Punjabi)ਜਿਸ ਦੀ ਮਿਹਰ ਸਦਕਾ ਤੈਨੂੰ ਨਾਂ ਹੱਥ ਲੱਗਣ ਵਾਲਾ ਮਨੁੱਸ਼ੀ ਸਰੀਰ ਮਿਲਿਆ ਹੈ।
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੈਨੇ ਇਹੁ ਮਾਨਸ ਦੇਹ ਦੁਰਲਭ ਪਾਈ ਹੈ॥
Prof. Sahib Singhਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ-ਸਰੀਰ ਲੱਭਾ ਹੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,

ਪਦ ਅਰਥ ਦ੍ਰੁਲਭ = ਜੋ ਬੜੀ ਮੁਸ਼ਕਲ ਨਾਲ ਲੱਭੇ।

SikhNet (Spanish)Por Su Gracia, es que obtienes este cuerpo humano.

ਨਾਨਕ ਤਾ ਕੀ; ਭਗਤਿ ਕਰੇਹ ॥੩॥

naanak taa kee; bhagat kareh |3|

Sant Singh KhalsaO Nanak, worship Him with devotion. ||3||
Manmohan SinghO Nanak, perform the devotional service of that Lord,
Manmohan Singh (Punjabi)ਹੇ ਨਾਨਕ! ਉਸ ਪ੍ਰਭੂ ਦੀ ਪ੍ਰੇਮ-ਮਈ ਸੇਵਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤਿਸ ਕੀ ਭਗਤੀ ਕਰ ॥੩॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਭਗਤੀ ਕਰ ॥੩॥

ਪਦ ਅਰਥ ਕਰੇਹ = ਕਰ ॥੩॥

SikhNet (Spanish)Oh, dice Nanak, recuérdalo siempre como toda tu devoción. (3)
Shabad Guru Arjan Dev Ji Raag Gauree Ang 270

ਜਿਹ ਪ੍ਰਸਾਦਿ; ਆਭੂਖਨ ਪਹਿਰੀਜੈ ॥

jih prasaad; aabhookhan pahireejai |

Sant Singh KhalsaBy His Grace, you wear decorations;
Manmohan SinghBy whose favour thou wearest ornaments,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਗਹਿਣੇ-ਗੱਟੇ ਪਹਿਨਦੀ ਹੈਂ,
Fareedkot Teekaਜਿਸ ਕੀ ਕ੍ਰਿਪਾ ਸੇ (ਆ) ਵਿਸੇਸ ਕਰ ਕੇ ਭੂਖਨੋਂ ਕੋ ਪਹਿਰੀਤਾ ਹੈ॥
Prof. Sahib Singhਜਿਸ (ਪ੍ਰਭੂ) ਦੀ ਕਿਰਪਾ ਨਾਲ ਗਹਣੇ ਪਹਿਨੀਦੇ ਹਨ,

ਪਦ ਅਰਥ ਆਭੂਖਨ = ਗਹਣੇ, ਜ਼ੇਵਰ। ਪਹਿਰੀਜੈ = ਪਹਿਨੀਦੇ ਹਨ।

SikhNet (Spanish)Por Su Gracia, decoras con joyas tu ser.

ਮਨ ਤਿਸੁ ਸਿਮਰਤ; ਕਿਉ ਆਲਸੁ ਕੀਜੈ ॥

man tis simarat; kiau aalas keejai |

Sant Singh KhalsaO mind, why are you so lazy? Why don't you remember Him in meditation?
Manmohan Singhmy soul why art thou sluggish in remembering Him?
Manmohan Singh (Punjabi)ਮੇਰੀ ਜਿੰਦੇ! ਤੂੰ ਉਸ ਦਾ ਅਰਾਧਨ ਕਰਨ ਵਿੱਚ ਕਿਉਂ ਸੁਸਤੀ ਕਰਦੀ ਹੈਂ?
Fareedkot Teekaਹੇ ਮਨ! ਤਿਸ ਕੋ ਸਿਮਰਤਿਆਂ ਹੋਇਆਂ ਆਲਸ ਕਿਉਂ ਕਰੀਐ॥
Prof. Sahib Singhਹੇ ਮਨ! ਉਸ ਨੂੰ ਸਿਮਰਦਿਆਂ ਕਿਉਂ ਆਲਸ ਕੀਤਾ ਜਾਏ?
SikhNet (Spanish)Oh mente por que estás tan perezosa; ¿por qué dudas en Aceptarlo dentro de tu corazón?

ਜਿਹ ਪ੍ਰਸਾਦਿ; ਅਸ੍ਵ ਹਸਤਿ ਅਸਵਾਰੀ ॥

jih prasaad; asv hasat asavaaree |

Sant Singh KhalsaBy His Grace, you have horses and elephants to ride;
Manmohan SinghBy whose grace thou hast horses and elephants to ride,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਘੋੜਿਆਂ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੁਝ ਕੋ (ਅਸ੍ਵ) ਘੋੜੇ ਔਰ ਹਸਤੀ ਆਦੀ ਅਸਵਾਰੀ ਮਿਲਤੀ ਹੈ॥
Prof. Sahib Singhਜਿਸ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,

ਪਦ ਅਰਥ ਅਸ੍ਵ = ਘੋੜੇ। ਹਸਤਿ = ਹਾਥੀ।

SikhNet (Spanish)Su Bondad te da caballos y elefantes para montar.

ਮਨ ਤਿਸੁ ਪ੍ਰਭ ਕਉ; ਕਬਹੂ ਨ ਬਿਸਾਰੀ ॥

man tis prabh kau; kabahoo na bisaaree |

Sant Singh KhalsaO mind, never forget that God.
Manmohan Singhnever forget that Lord from your mind.
Manmohan Singh (Punjabi)ਉਸ ਸੁਆਮੀ ਨੂੰ ਕਦੇ ਭੀ ਮਨ ਵਿੱਚੋਂ ਨਾਂ ਭੁਲਾ।
Fareedkot Teekaਹੇ ਮਨ! ਤਿਸ ਪ੍ਰਭੂ ਕੋ ਤੂੰ ਕਬੀ ਵਿਸਾਰ ਨਹੀਂ॥
Prof. Sahib Singhਹੇ ਮਨ! ਉਸ ਪ੍ਰਭੂ ਨੂੰ ਕਦੇ ਨਾਹ ਵਿਸਾਰੀਂ।
SikhNet (Spanish)Oh mi mente, no olvides nunca a tu Señor.

ਜਿਹ ਪ੍ਰਸਾਦਿ; ਬਾਗ ਮਿਲਖ ਧਨਾ ॥

jih prasaad; baag milakh dhanaa |

Sant Singh KhalsaBy His Grace, you have land, gardens and wealth;
Manmohan SinghBy whose favour, thou hast gardens property and wealth,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੇਰੇ ਪੱਲੇ ਬਗੀਚੇ ਜਾਇਦਾਦ ਤੇ ਦੌਲਤ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੁਝ ਕੌ ਬਾਗ ਆਦਿ ਮਿਲਖ ਔਰ ਧਨ ਪ੍ਰਾਪਤਿ ਹੂਆ ਹੈ॥
Prof. Sahib Singhਜਿਸ ਦੀ ਦਇਆ ਨਾਲ ਬਾਗ ਜ਼ਮੀਨਾਂ ਤੇ ਧਨ (ਤੈਨੂੰ ਨਸੀਬ ਹਨ)

ਪਦ ਅਰਥ ਮਿਲਖ = ਜ਼ਮੀਨ।

SikhNet (Spanish)Su Bondad te ha dado tierras, jardines y riqueza;

ਰਾਖੁ ਪਰੋਇ; ਪ੍ਰਭੁ ਅਪੁਨੇ ਮਨਾ ॥

raakh paroe; prabh apune manaa |

Sant Singh Khalsakeep God enshrined in your heart.
Manmohan Singhkeep that Lord in deep within thy heart.
Manmohan Singh (Punjabi)ਉਸ ਸੁਆਮੀ ਨੂੰ ਆਪਣੇ ਦਿਲ ਅੰਦਰ ਗੁੰਥਨ ਕਰਕੇ ਰੱਖ।
Fareedkot Teekaਹੇ ਮਨ! ਤਿਸ ਪ੍ਰਭੂ ਕੋ ਅਪਨੇ ਰਿਦੇ ਮੇਂ ਪਰੋਇ ਰਾਖੁ, ਭਾਵ ਤਿਸੀ ਕਾ ਸਿਮਰਨ ਕਰੁ॥
Prof. Sahib Singhਉਸ ਪ੍ਰਭੂ ਨੂੰ ਆਪਣੇ ਮਨ ਵਿਚ ਪ੍ਰੋ ਰੱਖ।
SikhNet (Spanish)consérvalo enaltecido en tu corazón.

ਜਿਨਿ ਤੇਰੀ ਮਨ; ਬਨਤ ਬਨਾਈ ॥

jin teree man; banat banaaee |

Sant Singh KhalsaO mind, the One who formed your form
Manmohan SinghO my mind, he who has constructed of thy body frame work,
Manmohan Singh (Punjabi)ਹੇ ਮੇਰੇ ਮਨ, ਜਿਸ ਨੇ ਤੇਰੇ ਕਲਬੂਤ ਦੀ ਘਾੜਤ ਘੜੀ ਹੈ,
Fareedkot Teekaਹੇ ਮਨ! ਜਿਸ ਵਾਹਿਗੁਰੂ ਨੇ ਇਹੁ ਤੇਰੀ (ਬਨਤ) ਬਣਾਵਟ ਬਨਾਈ ਹੈ॥
Prof. Sahib Singhਹੇ ਮਨ! ਜਿਸ (ਪ੍ਰਭੂ) ਨੇ ਤੈਨੂੰ ਸਾਜਿਆ ਹੈ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਬਨਤ = ਬਨਾਵਟ। ਤੇਰੀ ਬਨਤ ਬਨਾਈ = ਤੇਰੀ ਬਣੌਤ ਬਣਾਈ ਹੈ, ਤੈਨੂੰ ਸਾਜਿਆ ਹੈ।

SikhNet (Spanish)Oh mente, Aquél que moldeó tu ser,

ਊਠਤ ਬੈਠਤ; ਸਦ ਤਿਸਹਿ ਧਿਆਈ ॥

aootthat baitthat; sad tiseh dhiaaee |

Sant Singh Khalsastanding up and sitting down, meditate always on Him.
Manmohan Singhremember Him, while standing or sitting.
Manmohan Singh (Punjabi)ਖੜੋਤਿਆਂ ਅਤੇ ਬਹਿੰਦਿਆਂ ਹਮੇਸ਼ਾਂ ਉਸ ਨੂੰ ਯਾਦ ਕਰ।
Fareedkot Teekaਉਠਤਿਆਂ ਬੈਠਤਿਆਂ ਸਦਾ ਤਿਸੀ ਕਾ ਧਿਆਨ ਕਰ॥
Prof. Sahib Singhਉਠਦੇ ਬੈਠਦੇ (ਭਾਵ, ਹਰ ਵੇਲੇ) ਉਸੇ ਨੂੰ ਸਦਾ ਸਿਮਰ।

ਪਦ ਅਰਥ ਸਦ = ਸਦਾ।

SikhNet (Spanish)sentado o parado, medita siempre en Él.

ਤਿਸਹਿ ਧਿਆਇ; ਜੋ ਏਕ ਅਲਖੈ ॥

tiseh dhiaae; jo ek alakhai |

Sant Singh KhalsaMeditate on Him - the One Invisible Lord;
Manmohan SinghRemember Him, who is the One Invisible Lord.
Manmohan Singh (Punjabi)ਉਸ ਦਾ ਚਿੰਤਨ ਕਰ, ਜੋ ਇਕ ਅਦ੍ਰਿਸ਼ਟ ਸੁਆਮੀ ਹੈ।
Fareedkot Teekaਤਾਂ ਤੇ ਤਿਸ ਕੌ ਧਿਆਇ ਜੋ ਏਕ ਅਲਖ ਸਰੂਪ ਹੈ॥
Prof. Sahib Singhਉਸ ਪ੍ਰਭੂ ਨੂੰ ਸਿਮਰ, ਜੋ ਇੱਕ ਹੈ, ਤੇ, ਬੇਅੰਤ ਹੈ।

ਪਦ ਅਰਥ ਅਲਖ = ਜੋ ਲਖਿਆ ਨਹੀਂ ਜਾ ਸਕਦਾ, ਜੋ ਬਿਆਨ ਨਹੀਂ ਕੀਤਾ ਜਾ ਸਕਦਾ।

SikhNet (Spanish)Medita en Él, el Ser Invisible,

ਈਹਾ ਊਹਾ; ਨਾਨਕ ਤੇਰੀ ਰਖੈ ॥੪॥

eehaa aoohaa; naanak teree rakhai |4|

Sant Singh Khalsahere and hereafter, O Nanak, He shall save you. ||4||
Manmohan SinghHe shall save thee both here and hereafter.
Manmohan Singh (Punjabi)ਉਹ ਤੇਰੀ ਏਥੇ ਅਤੇ ਉਥੇ ਦੋਨੋਂ ਥਾਈਂ ਰਖਿਆ ਕਰੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਓਹੀ ਤੇਰੀ ਇਸ ਲੋਕ ਔਰ ਪ੍ਰਲੋਕ ਬੀਚ ਪਤਿਸਟਾ ਰਾਖੇਗਾ॥੪॥
Prof. Sahib Singhਹੇ ਨਾਨਕ! ਲੋਕ ਤੇ ਪਰਲੋਕ ਵਿਚ (ਉਹੀ) ਤੇਰੀ ਲਾਜ ਰੱਖਣ ਵਾਲਾ ਹੈ ॥੪॥

ਪਦ ਅਰਥ ਈਹਾ = ਇਥੇ, ਇਸ ਲੋਕ ਵਿਚ। ਊਹਾ = ਓਥੇ, ਪਰਲੋਕ ਵਿਚ। ਰਖੈ = ਤੇਰੀ ਲਾਜ ਰੱਖਦਾ ਹੈ ॥੪॥

SikhNet (Spanish)pues aquí y en el más allá, oh, dice Nanak, Él te salvará. (4)
Shabad Guru Arjan Dev Ji Raag Gauree Ang 270

ਜਿਹ ਪ੍ਰਸਾਦਿ; ਕਰਹਿ ਪੁੰਨ ਬਹੁ ਦਾਨ ॥

jih prasaad; kareh pun bahu daan |

Sant Singh KhalsaBy His Grace, you give donations in abundance to charities;
Manmohan SinghBy whose grace thou givest alms and bestowest plenty,
Manmohan Singh (Punjabi)ਜਿਸ ਦੀ ਮਿਹਰਬਾਨੀ ਸਦਕਾ ਤੂੰ ਖੈਰਾਤ ਕਰਦਾ ਤੇ ਘਣੀ ਬਖ਼ਸ਼ੀਸ਼ ਦਿੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ ਬਹੁਤ ਦਾਨ ਔਰੁ ਪੁੰਨ ਕਰਤਾ ਹੈਂ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ,

ਪਦ ਅਰਥ ਕਰਹਿ = ਤੂੰ ਕਰਦਾ ਹੈਂ।

SikhNet (Spanish)Por Su Gracia, realizas en abundancia obras de caridad;

ਮਨ ਆਠ ਪਹਰ; ਕਰਿ ਤਿਸ ਕਾ ਧਿਆਨ ॥

man aatth pehar; kar tis kaa dhiaan |

Sant Singh KhalsaO mind, meditate on Him, twenty-four hours a day.
Manmohan SinghO man during the eight watches of the day, meditate upon Him.
Manmohan Singh (Punjabi)ਹੇ ਬੰਦੇ! ਅੱਠੇ ਪਹਿਰ ਹੀ ਉਸ ਦਾ ਆਰਾਧਨ ਕਰ।
Fareedkot Teekaਹੇ ਮਨ! ਆਠ ਪਹਰ ਮੇਂ ਤਿਸੀ ਕਾ ਧਿਆਨੁ ਕਰੁ॥
Prof. Sahib Singhਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ।
SikhNet (Spanish)oh mente mía, Recuérdalo y medita en Él las veinticuatro horas del día.

ਜਿਹ ਪ੍ਰਸਾਦਿ; ਤੂ ਆਚਾਰ ਬਿਉਹਾਰੀ ॥

jih prasaad; too aachaar biauhaaree |

Sant Singh KhalsaBy His Grace, you perform religious rituals and worldly duties;
Manmohan SinghBy whose grace, thou performest religious rites and worldly duties,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਧਾਰਮਕ ਸੰਸਕਾਰ ਅਤੇ ਸੰਸਾਰੀ ਕਰਮ ਕਰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ (ਆਚਾਰ) ਸ੍ਰੇਸ਼ਟ ਕਰਤਵੋਂ ਮੇਂ (ਬਿਉਹਾਰੀ) ਵਿਚਰਤਾ ਹੈਂ॥
Prof. Sahib Singhਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ,

ਪਦ ਅਰਥ ਆਚਾਰ = {Skt. आचार} ਰਸਮ ਰਿਵਾਜ। ਬਿਉਹਾਰੀ = {Skt. व्यवहारिन्} ਵਿਹਾਰ ਕਰਨ ਵਾਲਾ, (ਰਸਮ ਰਿਵਾਜ) ਕਰਨ ਵਾਲਾ।

SikhNet (Spanish)Por Su Gracia, realizas ceremonias religiosas y atiendes los asuntos mundanos;

ਤਿਸੁ ਪ੍ਰਭ ਕਉ; ਸਾਸਿ ਸਾਸਿ ਚਿਤਾਰੀ ॥

tis prabh kau; saas saas chitaaree |

Sant Singh Khalsathink of God with each and every breath.
Manmohan Singhremember that Lord, with every breath of thine.
Manmohan Singh (Punjabi)ਆਪਣੇ ਹਰ ਸੁਆਸ ਨਾਲ ਉਸ ਸਾਹਿਬ ਦਾ ਚਿੰਤਨ ਕਰ।
Fareedkot Teekaਤਿਸ ਪ੍ਰਭੂ ਕੋ ਸ੍ਵਾਸ ਸ੍ਵਾਸ ਚਿਤਾਰਨਾ ਕਰ॥
Prof. Sahib Singhਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
SikhNet (Spanish)llámalo con cada respiración.

ਜਿਹ ਪ੍ਰਸਾਦਿ; ਤੇਰਾ ਸੁੰਦਰ ਰੂਪੁ ॥

jih prasaad; teraa sundar roop |

Sant Singh KhalsaBy His Grace, your form is so beautiful;
Manmohan SinghBy whose favour thou hast the beauteous form,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੇਰੀ ਸੁਨੱਖੀ ਸ਼ਕਲ ਸੂਰਤ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰਾ ਸੁੰਦਰ ਸਰੂਪ ਭਇਆ ਹੈ॥
Prof. Sahib Singhਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ,
SikhNet (Spanish)Por Su Gracia, fuiste bendecido con un rostro bello;

ਸੋ ਪ੍ਰਭੁ ਸਿਮਰਹੁ; ਸਦਾ ਅਨੂਪੁ ॥

so prabh simarahu; sadaa anoop |

Sant Singh Khalsaconstantly remember God, the Incomparably Beautiful One.
Manmohan Singhcontemplate over that, ever Incomparable Lord.
Manmohan Singh (Punjabi)ਉਸ ਸਦੀਵੀ ਲਾਸਾਨੀ ਸਾਹਿਬ ਦਾ ਭਜਨ ਕਰ।
Fareedkot Teekaਹੇ ਮਨ! ਸੋ ਤਿਸ ਪ੍ਰਭੂ ਅਨੂਪ ਕੌ ਸਦਾ ਸਿਮਰ॥
Prof. Sahib Singhਉਸ ਸੋਹਣੇ ਮਾਲਕ ਨੂੰ ਸਦਾ ਸਿਮਰ।

ਪਦ ਅਰਥ ਅਨੂਪੁ = ਅਨ ਊਪ, ਉਪਮਾ-ਰਹਿਤ, ਜਿਸ ਵਰਗਾ ਕੋਈ ਨਹੀਂ।

SikhNet (Spanish)medita constantemente en Dios, el Ser de Belleza sin igual.

ਜਿਹ ਪ੍ਰਸਾਦਿ; ਤੇਰੀ ਨੀਕੀ ਜਾਤਿ ॥

jih prasaad; teree neekee jaat |

Sant Singh KhalsaBy His Grace, you have such high social status;
Manmohan SinghBy whose kindness thou possessest high caste,
Manmohan Singh (Punjabi)ਜਿਸ ਦੀ ਮਿਹਰਬਾਨੀ ਰਾਹੀਂ ਤੇਰੀ ਉੱਚੀ ਜਾਤੀ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰੀ ਜਾਤੀ (ਨੀਕੀ) ਉਤਮ ਭਈ ਹੈ॥
Prof. Sahib Singhਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ,

ਪਦ ਅਰਥ ਨੀਕੀ = ਚੰਗੀ।

SikhNet (Spanish)Por Su Gracia, gozas de un estatus social de privilegio;

ਸੋ ਪ੍ਰਭੁ ਸਿਮਰਿ; ਸਦਾ ਦਿਨ ਰਾਤਿ ॥

so prabh simar; sadaa din raat |

Sant Singh Khalsaremember God always, day and night.
Manmohan Singhever remember that Lord day and night.
Manmohan Singh (Punjabi)ਦਿਨ ਤੇ ਰੈਣ, ਹਮੇਸ਼ਾਂ ਉਸ ਸੁਆਮੀ ਨੂੰ ਯਾਦ ਕਰ।
Fareedkot Teekaਸੋ ਤਿਸ ਪ੍ਰਭੂ ਕੌ ਸਦਾ ਦਿਨੇ ਰਾਤ੍ਰ ਸਿਮਰ॥
Prof. Sahib Singhਉਸ ਨੂੰ ਸਦਾ ਦਿਨ ਰਾਤ ਯਾਦ ਕਰ।
SikhNet (Spanish)Recuérdalo en cada momento de tu vida.

ਜਿਹ ਪ੍ਰਸਾਦਿ; ਤੇਰੀ ਪਤਿ ਰਹੈ ॥

jih prasaad; teree pat rahai |

Sant Singh KhalsaBy His Grace, your honor is preserved;
Manmohan SinghBy whose grace thy honour is preserved,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੇਰੀ ਪੱਤ ਆਬਰੂ ਬਰਕਰਾਰ ਰਹੀ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰੀ ਪਤਿ ਰਹੈ॥
Prof. Sahib Singhਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ)।

ਪਦ ਅਰਥ ਪਤਿ = ਇੱਜ਼ਤ।

SikhNet (Spanish)Por Su Gracia, tu honor es preservado.

ਗੁਰ ਪ੍ਰਸਾਦਿ; ਨਾਨਕ. ਜਸੁ ਕਹੈ ॥੫॥

gur prasaad; naanak. jas kahai |5|

Sant Singh Khalsaby Guru's Grace, O Nanak, chant His Praises. ||5||
Manmohan Singhutter His praise Nanak through Guru's kindness.
Manmohan Singh (Punjabi)ਨਾਨਕ, ਗੁਰਾਂ ਦੀ ਰਹਿਮਤ ਸਦਕਾ ਉਸ ਦੀ ਕੀਰਤੀ ਉਚਾਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਕਰ ਕੇ ਤਿਸ ਵਾਹਿਗੁਰੂ ਕੇ ਜਸ ਕੌ ਉਚਾਰਨ ਕਰੈ ਤਉ ਹਛੀ ਬਾਤ ਹੈ॥੫॥
Prof. Sahib Singhਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥

ਪਦ ਅਰਥ ਕਹੈ = ਆਖਦਾ ਹੈ ॥੫॥

SikhNet (Spanish)Por la Gracia del Guru, oh dice Nanak, canta Sus Alabanzas. (5)
Shabad Guru Arjan Dev Ji Raag Gauree Ang 270

ਜਿਹ ਪ੍ਰਸਾਦਿ; ਸੁਨਹਿ ਕਰਨ ਨਾਦ ॥

jih prasaad; suneh karan naad |

Sant Singh KhalsaBy His Grace, you listen to the sound current of the Naad.
Manmohan SinghBy whose grace thou hearest melody with thine ears,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਪਣੇ ਕੰਨਾਂ ਨਾਲ ਰਾਗ ਸੁਣਦਾ ਹੈ।
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਕਾਨੋਂ ਕਰ ਕੇ (ਨਾਦ) ਵਾਜੇ ਵਾ ਸਬਦ ਸੁਨਤਾ ਹੈ॥
Prof. Sahib Singhਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ),

ਪਦ ਅਰਥ ਸੁਨਹਿ = ਤੂੰ ਸੁਣਦਾ ਹੈਂ। ਕਰਨ = ਕੰਨਾਂ (ਨਾਲ)। ਨਾਦ = (ਰਸੀਲੀ) ਆਵਾਜ਼।

SikhNet (Spanish)Por Su Gracia, escuchas el Naad, la Melodía Celestial.

ਜਿਹ ਪ੍ਰਸਾਦਿ; ਪੇਖਹਿ ਬਿਸਮਾਦ ॥

jih prasaad; pekheh bisamaad |

Sant Singh KhalsaBy His Grace, you behold amazing wonders.
Manmohan SinghBy whose grace thou beholdest wonders,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਅਸਚਰਜ ਕੋਤਕ ਦੇਖਦਾ ਹੈਂ,
Fareedkot Teekaਔ ਜਿਸ ਕੀ ਕ੍ਰਿਪਾ ਸੇ ਤੂੰ ਅਸਚਰਜ ਰੂਪ ਰਚਨਾ ਕੋ ਦੇਖਤਾ ਹੈਂ॥
Prof. Sahib Singhਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ;

ਪਦ ਅਰਥ ਪੇਖਹਿ = ਤੂੰ ਵੇਖਦਾ ਹੈਂ। ਬਿਸਮਾਦ = ਅਚਰਜ (ਨਜ਼ਾਰੇ)।

SikhNet (Spanish)Por Su Gracia, que tus ojos fascinados tienen encantadoras visiones.

ਜਿਹ ਪ੍ਰਸਾਦਿ; ਬੋਲਹਿ ਅੰਮ੍ਰਿਤ ਰਸਨਾ ॥

jih prasaad; boleh amrit rasanaa |

Sant Singh KhalsaBy His Grace, you speak ambrosial words with your tongue.
Manmohan SinghBy whose grace thou utterest nectarean words with the tongue,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਪਣੀ ਜੀਭਾ ਨਾਲ ਆਬਿ-ਹਿਯਾਤ ਬਚਨ ਉਚਾਰਨ ਕਰਦਾ ਹੈਂ।
Fareedkot Teekaਜਿਸ ਕੀ ਕ੍ਰਿਪਾ ਸੇ ਜਿਹਵਾ ਸੇ ਅੰਮ੍ਰਤ ਰੂਪ ਤੂੰ ਮੀਠੇ ਵਚਨ ਬੋਲਤਾ ਹੈਂ॥
Prof. Sahib Singhਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ,

ਪਦ ਅਰਥ ਅੰਮ੍ਰਿਤ = ਮਿੱਠੇ ਬੋਲ। ਰਸਨਾ = ਜੀਭ (ਨਾਲ)।

SikhNet (Spanish)Por Su Gracia, pronuncias dulces palabras con tu lengua.

ਜਿਹ ਪ੍ਰਸਾਦਿ; ਸੁਖਿ ਸਹਜੇ ਬਸਨਾ ॥

jih prasaad; sukh sahaje basanaa |

Sant Singh KhalsaBy His Grace, you abide in peace and ease.
Manmohan SinghBy whose grace thou abidest in ease and comfort,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਰਾਮ ਅਤੇ ਠੰਢ ਚੈਨ ਅੰਦਰ ਰਹਿੰਦਾ ਹੈ।
Fareedkot Teekaਪੁਨਾ ਜਿਸ ਕੀ ਕ੍ਰਿਪਾ ਸੇ ਸੁਭਾਵਕ ਸੁਖ ਸਾਥ ਵਸਨਾ ਕਰਤਾ ਹੈ॥
Prof. Sahib Singhਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ;

ਪਦ ਅਰਥ ਸਹਜੇ = ਸੁਭਾਵਕ ਹੀ।

SikhNet (Spanish)Por Su Gracia, mueves con soltura tus manos y pies.

ਜਿਹ ਪ੍ਰਸਾਦਿ; ਹਸਤ ਕਰ ਚਲਹਿ ॥

jih prasaad; hasat kar chaleh |

Sant Singh KhalsaBy His Grace, your hands move and work.
Manmohan SinghBy whose grace thine hands move and do the work,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਤੇਰੇ ਹੱਥ ਹਿਲਦੇ ਅਤੇ ਕੰਮ ਕਰਦੇ ਹਨ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਹਾਥੋਂ ਸੇ ਪਦਾਰਥ ਪਕੜਨਾ ਕਰਤਾ ਹੈਂ ਅਰ ਚਰਨੋਂ ਕਰ ਕੇ (ਚਲਹਿ) ਵਿਚਰਤਾ ਹੈਂ॥
Prof. Sahib Singhਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ,

ਪਦ ਅਰਥ ਹਸਤ = ਹੱਥ। ਕਰ = ਹੱਥ। ਚਲਹਿ = ਚੱਲਦੇ ਹਨ, ਕੰਮ ਦੇਂਦੇ ਹਨ।

SikhNet (Spanish)Por su Gracia , eres lleno.

ਜਿਹ ਪ੍ਰਸਾਦਿ; ਸੰਪੂਰਨ ਫਲਹਿ ॥

jih prasaad; sanpooran faleh |

Sant Singh KhalsaBy His Grace, you are completely fulfilled.
Manmohan SinghBy whose grace thou completely flourisheth,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਪੂਰੀ ਤਰ੍ਹਾਂ ਫੁਲਦਾ ਫਲਦਾ ਹੈ।
Fareedkot Teekaਪੁਨਾ ਜਿਸ ਕੀ ਕ੍ਰਿਪਾ ਸੇ ਤੂੰ ਸਰਬ ਫਲੋਂ ਕੇ ਸਹਤ ਹੋਵੈਂ॥
Prof. Sahib Singhਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ;

ਪਦ ਅਰਥ ਸੰਪੂਰਨ = ਪੂਰਨ ਤੌਰ ਤੇ, ਹਰੇਕ ਕਾਰ-ਵਿਹਾਰ ਵਿਚ, ਹਰ ਪਾਸੇ। ਫਲਹਿ = ਫਲਦਾ ਹੈਂ, ਫਲ ਹਾਸਲ ਕਰਦਾ ਹੈਂ, ਕਾਮਯਾਬ ਹੁੰਦਾ ਹੈਂ।

SikhNet (Spanish)Por Su Gracia, vives en Bienestar y Paz una vida de perfecta Dicha.

ਜਿਹ ਪ੍ਰਸਾਦਿ; ਪਰਮ ਗਤਿ ਪਾਵਹਿ ॥

jih prasaad; param gat paaveh |

Sant Singh KhalsaBy His Grace, you obtain the supreme status.
Manmohan SinghBy whose favour thou obtainest the supreme rank,
Manmohan Singh (Punjabi)ਜਿਸ ਦੀ ਦਇਆ ਦੁਆਰ ਤੂੰ ਮਹਾਨ ਮਰਤਬਾ ਪਾਂਦਾ ਹੈ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਪਰਮਗਤੀ ਕੌ ਪਾਵੈਂ॥
Prof. Sahib Singhਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ,
SikhNet (Spanish)Por Su Gracia, concibes tu más alto Destino.

ਜਿਹ ਪ੍ਰਸਾਦਿ; ਸੁਖਿ ਸਹਜਿ ਸਮਾਵਹਿ ॥

jih prasaad; sukh sehaj samaaveh |

Sant Singh KhalsaBy His Grace, you are absorbed into celestial peace.
Manmohan SinghBy whose favour thou shalt merge in the celestial bliss,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਬੇਕੁੰਠੀ ਪਰਸੰਨਤਾ ਅੰਦਰ ਲੀਨ ਹੋ ਜਾਵੇਗਾ।
Fareedkot Teekaਔਰ ਜਿਸ ਕੀ ਕ੍ਰਿਪਾ ਸਾਥ ਤੂੰ ਆਤਮ ਸੁਖ ਮੇਂ ਸਮਾਵੈਂ॥
Prof. Sahib Singhਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ;

ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ, ਬੇ-ਫ਼ਿਕਰੀ ਵਿਚ। ਸਮਾਵਹਿ = ਤੂੰ ਟਿਕਿਆ ਬੈਠਾ ਹੈਂ।

SikhNet (Spanish)Por Su Gracia, te absorbes en la Paz y en la Dicha.

ਐਸਾ ਪ੍ਰਭੁ ਤਿਆਗਿ; ਅਵਰ ਕਤ ਲਾਗਹੁ ॥

aisaa prabh tiaag; avar kat laagahu |

Sant Singh KhalsaWhy forsake God, and attach yourself to another?
Manmohan SinghForsaking such Lord, why shouldest thou attach thyself to another?
Manmohan Singh (Punjabi)ਇਹੋ ਜਿਹੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਕਿਸੇ ਹੋਰਸ ਨਾਲ ਜੁੜਦਾ ਹੈ?
Fareedkot Teekaਹੇ ਮਨ! ਐਸਾ ਪ੍ਰਭੂ ਤਿਆਗ ਕਰ ਕੇ ਔਰ ਕਿਸੀ ਮੇਂ ਕਿਉਂ ਲਾਗਤੇ ਹੋ॥
Prof. Sahib Singhਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ?

ਪਦ ਅਰਥ ਅਵਰ ਕਤ = ਹੋਰ ਕਿਥੇ?

SikhNet (Spanish)¿Por qué abandonar a tal Señor para buscar a otro?

ਗੁਰ ਪ੍ਰਸਾਦਿ; ਨਾਨਕ ਮਨਿ ਜਾਗਹੁ ॥੬॥

gur prasaad; naanak man jaagahu |6|

Sant Singh KhalsaBy Guru's Grace, O Nanak, awaken your mind! ||6||
Manmohan SinghBy Guru, grace awaken thy mind to thy God, O Nanak.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਆਪਣੀ ਜਿੰਦੜੀ ਨੂੰ ਆਪਣੇ ਵਾਹਿਗੁਰੂ ਵੱਲ ਸੁਚੇਤ ਕਰ, ਹੈ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਸਤਿਗੁਰੋਂ ਕੀ ਕ੍ਰਿਪਾ ਕਰ ਕੇ ਹੇ ਮਨ! ਵਾਹਿਗੁਰੂ ਕੇ ਸਿਮਰਨ ਮੇਂ ਹੀ ਜਾਗਣਾ ਕਰੋ॥੬॥
Prof. Sahib Singhਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ॥੬॥

ਪਦ ਅਰਥ ਮਨਿ = ਮਨ ਵਿਚ। ਜਾਗਹੁ = ਹੁਸ਼ੀਆਰ ਹੋਵੋ ॥੬॥

SikhNet (Spanish)Déjate guiar por el Guru, oh , dice Nanak, para que el Señor amanezca en tu Alma. (6)
Shabad Guru Arjan Dev Ji Raag Gauree Ang 270

ਜਿਹ ਪ੍ਰਸਾਦਿ; ਤੂੰ ਪ੍ਰਗਟੁ ਸੰਸਾਰਿ ॥

jih prasaad; toon pragatt sansaar |

Sant Singh KhalsaBy His Grace, you are famous all over the world;
Manmohan SinghBy whose grace thou, are distinguished the world over,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਜਹਾਨ ਅੰਦਰ ਉਘਾ ਹੈ,
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਸੰਸਾਰ ਮੇਂ ਪ੍ਰਗਟ ਭਯਾ ਹੈਂ॥
Prof. Sahib Singhਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਜਗਤ ਵਿਚ ਸੋਭਾ ਵਾਲਾ ਹੈਂ,

ਪਦ ਅਰਥ ਜਿਸ ਪ੍ਰਸਾਦਿ = ਜਿਸ ਪ੍ਰਸਾਦਿ, ਜਿਸ ਦੀ ਕ੍ਰਿਪਾ ਨਾਲ। ਪ੍ਰਗਟੁ = ਪ੍ਰਸਿੱਧ, ਮਸ਼ਹੂਰ, ਸੋਭਾ ਵਾਲਾ। ਸੰਸਾਰਿ = ਸੰਸਾਰ ਵਿਚ।

SikhNet (Spanish)Por Su Gracia, adquieres fama en el mundo.

ਤਿਸੁ ਪ੍ਰਭ ਕਉ; ਮੂਲਿ. ਨ ਮਨਹੁ ਬਿਸਾਰਿ ॥

tis prabh kau; mool. na manahu bisaar |

Sant Singh Khalsanever forget God from your mind.
Manmohan Singhforget not ever, that Lord from thy mind.
Manmohan Singh (Punjabi)ਉਸ ਸੁਆਮੀ ਨੂੰ ਕਦੇ ਭੀ ਆਪਣੇ ਚਿੱਤ ਵਿਚੋਂ ਨਾਂ ਭੁਲਾ।
Fareedkot Teekaਹੇ ਭਾਈ! ਤਿਸ ਪ੍ਰਭੂ ਕੋ ਮੂਲ, ਭਾਵ ਕਦੀ ਭੀ ਮਨ ਸੇ ਨ ਭੁਲਾਉ॥
Prof. Sahib Singhਉਸ ਨੂੰ ਕਦੇ ਭੀ ਮਨੋਂ ਨ ਭੁਲਾ।

ਪਦ ਅਰਥ ਮਨਹੁ = ਮਨ ਤੋਂ।

SikhNet (Spanish)Oh mente mía, nunca olvides a Dios.

ਜਿਹ ਪ੍ਰਸਾਦਿ; ਤੇਰਾ ਪਰਤਾਪੁ ॥

jih prasaad; teraa parataap |

Sant Singh KhalsaBy His Grace, you have prestige;
Manmohan SinghBy whose kindness, thou hast acquired prestige and power,
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਤੇਰਾ ਤਪ ਤੇਜ ਬਣਿਆ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰਾ ਪ੍ਰਤਾਪ ਭਯਾ ਹੈ॥
Prof. Sahib Singhਜਿਸ ਦੀ ਮੇਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ,
SikhNet (Spanish)Por Su Gracia, gozas de prestigio.

ਰੇ ਮਨ ਮੂੜ; ਤੂ ਤਾ ਕਉ ਜਾਪੁ ॥

re man moorr; too taa kau jaap |

Sant Singh KhalsaO foolish mind, meditate on Him!
Manmohan SinghO my foolish soul, do thou meditate upon Him.
Manmohan Singh (Punjabi)ਹੇ ਮੇਰੀ ਮੂਰਖ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ।
Fareedkot Teekaਹੇ ਮੂਰਖ ਮਨ! ਤਿਸ ਕੋ ਤੂੰ ਜਪੁ॥
Prof. Sahib Singhਹੇ ਮੂਰਖ ਮਨ! ਤੂੰ ਉਸ ਪ੍ਰਭੂ ਨੂੰ ਜਪ।

ਪਦ ਅਰਥ ਮੂੜ = ਮੂਰਖ। ਤਾ ਕਉ = ਉਸ ਨੂੰ। ਜਾਪੁ = ਯਾਦ ਕਰ।

SikhNet (Spanish)Oh mente tonta, medita en Él.

ਜਿਹ ਪ੍ਰਸਾਦਿ; ਤੇਰੇ ਕਾਰਜ ਪੂਰੇ ॥

jih prasaad; tere kaaraj poore |

Sant Singh KhalsaBy His Grace, your works are completed;
Manmohan SinghBy whose kindness all thy works are accomplished,
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਤੇਰੇ ਸਾਰੇ ਕੰਮ ਸੰਪੂਰਨ ਹੋਏ ਹਨ,
Fareedkot Teekaਜਿਸ ਕੀ ਕ੍ਰਿਪਾ ਸਾਥ ਤੇਰੇ ਸਰਬ ਕਾਰਜ ਪੂਰਨ ਭਏ ਹੈਂ॥
Prof. Sahib Singhਜਿਸ ਦੀ ਕ੍ਰਿਪਾ ਨਾਲ ਤੇਰੇ (ਸਾਰੇ) ਕੰਮ ਸਿਰੇ ਚੜ੍ਹਦੇ ਹਨ,

ਪਦ ਅਰਥ ਕਾਰਜ = ਕੰਮ। ਪੂਰੇ = ਮੁਕੰਮਲ, ਸਿਰੇ ਚੜ੍ਹਦੇ ਹਨ।

SikhNet (Spanish)Por Su Gracia, tus tares son realizadas.

ਤਿਸਹਿ ਜਾਨੁ ਮਨ; ਸਦਾ ਹਜੂਰੇ ॥

tiseh jaan man; sadaa hajoore |

Sant Singh KhalsaO mind, know Him to be close at hand.
Manmohan Singhwithin thy mind deem Him to be ever close by.
Manmohan Singh (Punjabi)ਆਪਣੇ ਚਿੱਤ ਅੰਦਰ ਉਸ ਨੂੰ ਹਮੇਸ਼ਾਂ ਐਨ ਲਾਗੇ ਖਿਆਲ ਕਰ।
Fareedkot Teekaਹੇ ਮਨ! ਤਿਸ ਕੌ (ਹਜੂਰੇ) ਨਜੀਕ ਜਾਣੂ॥
Prof. Sahib Singhਹੇ ਮਨ! ਤੂੰ ਉਸ (ਪ੍ਰਭੂ) ਨੂੰ ਸਦਾ ਅੰਗ ਸੰਗ ਜਾਣ।

ਪਦ ਅਰਥ ਜਾਨੁ = ਸਮਝ ਲੈ। ਹਜੂਰੇ = ਅੰਗ-ਸੰਗ।

SikhNet (Spanish)Oh, mente mía, siéntelo cerca de ti.

ਜਿਹ ਪ੍ਰਸਾਦਿ; ਤੂੰ ਪਾਵਹਿ ਸਾਚੁ ॥

jih prasaad; toon paaveh saach |

Sant Singh KhalsaBy His Grace, you find the Truth;
Manmohan SinghBy whose kindness thou obtainest the truth,
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਤੈਨੂੰ ਸੱਚ ਪਰਾਪਤ ਹੁੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ ਸਾਚ ਸਰੂਪ ਕੌ ਪਾਇ ਲੇਵੈਗਾ॥
Prof. Sahib Singhਜਿਸ ਦੀ ਬਰਕਤਿ ਨਾਲ ਤੈਨੂੰ ਸੱਚ ਪਰਾਪਤ ਹੁੰਦਾ ਹੈ,
SikhNet (Spanish)Por Su Gracia, encuentras la Verdad.

ਰੇ ਮਨ ਮੇਰੇ; ਤੂੰ ਤਾ ਸਿਉ ਰਾਚੁ ॥

re man mere; toon taa siau raach |

Sant Singh KhalsaO my mind, merge yourself into Him.
Manmohan SinghO my soul get thou merged into Him.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਉਸ ਨਾਲ ਅਭੇਦ ਹੋ ਜਾ।
Fareedkot Teekaਹੇ ਮੇਰੇ ਮਨ! ਤੂੰ ਤਿਸੀ ਬੀਚ ਰਚੁ॥
Prof. Sahib Singhਹੇ ਮੇਰੇ ਮਨ! ਤੂੰ ਉਸ (ਪ੍ਰਭੂ) ਨਾਲ ਜੁੜਿਆ ਰਹੁ।

ਪਦ ਅਰਥ ਰਾਚੁ = ਰਚ, ਰੁੱਝ, ਜੁੜਿਆ ਰਹੁ।

SikhNet (Spanish)Oh, mente mía, fúndete en Él.

ਜਿਹ ਪ੍ਰਸਾਦਿ; ਸਭ ਕੀ ਗਤਿ ਹੋਇ ॥

jih prasaad; sabh kee gat hoe |

Sant Singh KhalsaBy His Grace, everyone is saved;
Manmohan SinghBy whose kindness and all are saved,
Manmohan Singh (Punjabi)ਜਿਸ ਦੀ ਰਹਿਮਤ ਸਦਕਾ ਸਭਸ ਦਾ ਪਾਰ ਉਤਾਰਾ ਹੁੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਸਭ ਕੀ (ਗਤੀ) ਮੋਖ ਹੋਤੀ ਹੈ॥
Prof. Sahib Singhਜਿਸ (ਪਰਾਮਤਮਾ) ਦੀ ਦਇਆ ਨਾਲ ਹਰੇਕ (ਜੀਵ) ਦੀ (ਉਸ ਤਕ) ਪਹੁੰਚ ਹੋ ਜਾਂਦੀ ਹੈ, (ਉਸ ਨੂੰ ਜਪ)।
SikhNet (Spanish)Por Su Gracia, todos y cada uno son salvados.

ਨਾਨਕ. ਜਾਪੁ ਜਪੈ; ਜਪੁ ਸੋਇ ॥੭॥

naanak. jaap japai; jap soe |7|

Sant Singh KhalsaO Nanak, meditate, and chant His Chant. ||7||
Manmohan SinghNanak continuously utters the Name of Him.
Manmohan Singh (Punjabi)ਨਾਨਕ ਉਸ ਦੇ ਨਾਮ ਦਾ ਇਕਰਸ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਪਣੇ ਜੋਗ ਵਾਹਿਗੁਰੂ ਕੇ ਜਾਪ ਕੋ ਜਪੁ॥੭॥
Prof. Sahib Singhਹੇ ਨਾਨਕ! (ਜਿਸ ਨੂੰ ਇਹ ਦਾਤ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ ॥੭॥

ਪਦ ਅਰਥ ਸੋਇ = ਓਹੀ ਮਨੁੱਖ। ਸਭ ਕੀ = ਹਰੇਕ ਜੀਵ ਦੀ। ਗਤਿ = {Skt. गति = access, entrance}ਪਹੁੰਚ ॥੭॥

SikhNet (Spanish)Oh, dice Nanak, medita y canta Su Gloria. (7)
Shabad Guru Arjan Dev Ji Raag Gauree Ang 270 - 271

ਆਪਿ ਜਪਾਏ; ਜਪੈ ਸੋ ਨਾਉ ॥

aap japaae; japai so naau |

Sant Singh KhalsaThose, whom He inspires to chant, chant His Name.
Manmohan SinghHe, whom God Himself causes to repeat, repeats His Name.
Manmohan Singh (Punjabi)ਜਿਸ ਪਾਸੋਂ ਵਾਹਿਗੁਰੂ ਆਪੇ ਉਚਾਰਨ ਕਰਵਾਉਂਦਾ ਹੈ, ਉਹੀ ਉਸ ਦਾ ਨਾਮ ਉਚਾਰਨ ਕਰਦਾ ਹੈ।
Fareedkot Teekaਹੇ ਮਨ! ਸੋ ਵਾਹਿਗੁਰੂ ਜਿਸ ਸੇ ਆਪ ਜਪਾਵਤਾ ਹੈ, ਸੋਈ ਪੁਰਸ ਤਿਸ ਕੇ ਨਾਮ ਕੌ ਜਪਤਾ ਹੈ॥
Prof. Sahib Singhਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ,
SikhNet (Spanish)Quienes son inspirados por Él, entonan Su Nombre.

ਆਪਿ ਗਾਵਾਏ; ਸੁ ਹਰਿ ਗੁਨ ਗਾਉ ॥

aap gaavaae; su har gun gaau |

Sant Singh KhalsaThose, whom He inspires to sing, sing the Glorious Praises of the Lord.
Manmohan SinghHe alone sings God's praise whom he Himself causes to sing.'
Manmohan Singh (Punjabi)ਕੇਵਲ ਉਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਜਿਸ ਪਾਸੋਂ ਉਹ ਖ਼ੁਦ ਗਾਇਨ ਕਰਵਾਉਂਦਾ ਹੈ।
Fareedkot Teekaਪੁਨਾ ਵਹੁ ਆਪ ਹੀ ਜਿਸ ਸੇ ਗਾਯਨ ਕਰਾਵਤਾ ਹੈ, ਸੋਈ ਤਿਸ ਹਰੀ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singhਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ।

ਪਦ ਅਰਥ ਗਾਵਾਏ = ਗਾਵਣ ਵਿਚ ਸਹਾਇਤਾ ਕਰਦਾ ਹੈ, ਗਾਵਣ ਲਈ ਪ੍ਰੇਰਦਾ ਹੈ।

SikhNet (Spanish)Quienes son inspirados a cantar por Él,

ਪ੍ਰਭ ਕਿਰਪਾ ਤੇ; ਹੋਇ ਪ੍ਰਗਾਸੁ ॥

prabh kirapaa te; hoe pragaas |

Sant Singh KhalsaBy God's Grace, enlightenment comes.
Manmohan SinghBy Lord's grace the light dawns.
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਚਾਨਣ ਹੁੰਦਾ ਹੈ।
Fareedkot Teekaਤਿਸ ਪ੍ਰਭੂ ਕੀ ਕ੍ਰਿਪਾ ਸੇ ਹੀ ਰਿਦੇ ਮੇਂ ਗਿਆਨ ਰੂਪ ਪ੍ਰਕਾਸ ਹੋਤਾ ਹੈ॥
Prof. Sahib Singhਪ੍ਰਭੂ ਦੀ ਮੇਹਰ ਨਾਲ (ਮਨ ਵਿਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ;

ਪਦ ਅਰਥ ਪ੍ਰਗਾਸੁ = ਚਾਨਣ।

SikhNet (Spanish)cantan las Gloriosas Alabanzas del Señor.

ਪ੍ਰਭੂ ਦਇਆ ਤੇ; ਕਮਲ ਬਿਗਾਸੁ ॥

prabhoo deaa te; kamal bigaas |

Sant Singh KhalsaBy God's Kind Mercy, the heart-lotus blossoms forth.
Manmohan SinghThrough Lord's kindness the heart lotus blooms.
Manmohan Singh (Punjabi)ਸਾਹਿਬ ਦੀ ਮਿਹਰ ਰਾਹੀਂ ਦਿਲ-ਕੰਵਲ ਖਿੜਦਾ ਹੈ।
Fareedkot Teekaਪ੍ਰਭੂ ਕੀ ਦਯਾ ਸੇ ਹੀ ਰਿਦਾ ਕਮਲ (ਬਿਗਾਸੁ) ਪ੍ਰਫੁਲਤ ਹੋਤਾ ਹੈ॥
Prof. Sahib Singhਉਸ ਦੀ ਦਇਆ ਨਾਲ ਹਿਰਦਾ-ਰੂਪ ਕਉਲ ਫੁੱਲ ਖਿੜਦਾ ਹੈ।

ਪਦ ਅਰਥ ਪ੍ਰਭੂ ਦਇਆ = ਪ੍ਰਭੂ ਦੀ ਦਇਆ। ਕਮਲ ਬਿਗਾਸੁ = ਕਮਲ ਦਾ ਬਿਗਾਸ, ਹਿਰਦੇ ਰੂਪੀ ਕਉਲ ਫੁੱਲ ਦਾ ਖਿੜਾਉ।

SikhNet (Spanish)La Iluminación llega por Su Gracia haciendo florecer tu ser.

ਪ੍ਰਭ ਸੁਪ੍ਰਸੰਨ; ਬਸੈ ਮਨਿ ਸੋਇ ॥

prabh suprasan; basai man soe |

Sant Singh KhalsaWhen God is totally pleased, He comes to dwell in the mind.
Manmohan SinghWhen the Lord is mightily pleased, He dwells within man's mind.
Manmohan Singh (Punjabi)ਜਦ ਸੁਆਮੀ ਪਰਮ ਖੁਸ਼ ਹੁੰਦਾ ਹੈ, ਉਹ ਬੰਦੇ ਦੇ ਚਿੱਤ ਅੰਦਰ ਆ ਨਿਵਾਸ ਕਰਦਾ ਹੈ।
Fareedkot Teekaਜਿਸ ਕਾ ਪ੍ਰਭੂ ਆਪ ਸੋ ਪ੍ਰਸੰਨ ਹੋਤਾ ਹੈ, ਤਿਸੀ ਕੇ ਮਨ ਮੇਂ ਸੋ ਵਸਤਾ ਹੈ॥
Prof. Sahib Singhਉਹ ਪ੍ਰਭੂ (ਉਸ ਮਨੁੱਖ ਦੇ) ਮਨ ਵਿਚ ਵੱਸਦਾ ਹੈ ਜਿਸ ਉਤੇ ਉਹ ਤ੍ਰੁੱਠਦਾ ਹੈ,

ਪਦ ਅਰਥ ਪ੍ਰਸੰਨ = ਖ਼ੁਸ਼। ਸੋਇ = ਉਹ (ਪ੍ਰਭੂ)।

SikhNet (Spanish)Si al Señor Le place, hará Su Morada en tu corazón y aclarará tu entendimiento.

ਪ੍ਰਭ ਦਇਆ ਤੇ; ਮਤਿ ਊਤਮ ਹੋਇ ॥

prabh deaa te; mat aootam hoe |

Sant Singh KhalsaBy God's Kind Mercy, the intellect is exalted.
Manmohan SinghBy Lord favour man's intellect becomes sublime.
Manmohan Singh (Punjabi)ਸਾਈਂ ਦੀ ਮਿਹਰ ਦੁਆਰਾ ਬੰਦੇ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।
Fareedkot Teekaਤਿਸ ਪ੍ਰਭੂ ਕੀ ਦਯਾ ਸੇ ਹੀ ਜੀਵ ਕੀ ਬੁਧੀ ਉਤਮ ਹੋਤੀ ਹੈ॥ ਤਾਂ ਤੇ ਐਸੇ ਬੇਨਤੀ ਕਰੇ:
Prof. Sahib Singhਪ੍ਰਭੂ ਦੀ ਮੇਹਰ ਨਾਲ (ਮਨੁੱਖ ਦੀ) ਮੱਤ ਚੰਗੀ ਹੁੰਦੀ ਹੈ।
SikhNet (Spanish)Oh Señor, todo lo valioso viene de Tu Misericordia solamente;

ਸਰਬ ਨਿਧਾਨ; ਪ੍ਰਭ ਤੇਰੀ ਮਇਆ ॥

sarab nidhaan; prabh teree meaa |

Sant Singh KhalsaAll treasures, O Lord, come by Your Kind Mercy.
Manmohan SinghAll the treasure are in Thine mercy, O Lord,
Manmohan Singh (Punjabi)ਸਾਰੇ ਖ਼ਜ਼ਾਨੇ ਤੇਰੀ ਰਹਿਮਤ ਵਿੱਚ ਹਨ, ਹੇ ਸੁਆਮੀ!
Fareedkot Teekaਹੇ ਪ੍ਰਭੂ! ਤੇਰੀ ਕ੍ਰਿਪਾ ਹੀ ਸਰਬ ਨਿਧੀਓਂ ਕਾ (ਨਿਧਾਨ) ਖਜਾਨਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਵਿਚ ਸਾਰੇ ਖ਼ਜ਼ਾਨੇ ਹਨ,

ਪਦ ਅਰਥ ਨਿਧਾਨ = ਖ਼ਜ਼ਾਨੇ। ਮਇਆ = {Skt. मयस् n. pleasure, delight, satisfaction} ਖ਼ੁਸ਼ੀ, ਪ੍ਰਸੰਨਤਾ।

SikhNet (Spanish)por nuestra iniciativa nada podríamos obtener.

ਆਪਹੁ ਕਛੂ; ਨ ਕਿਨਹੂ ਲਇਆ ॥

aapahu kachhoo; na kinahoo leaa |

Sant Singh KhalsaNo one obtains anything by himself.
Manmohan SinghBy himself no one attains anything.
Manmohan Singh (Punjabi)ਆਪਣੇ ਆਪ ਕਿਸੇ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
Fareedkot Teekaਤੇਰੀ ਕ੍ਰਿਪਾ ਬਿਨਾ ਅਪਨੇ ਆਪ ਸੇ ਕੁਛ ਭੀ ਕਿਸੀ ਨੇ ਲੀਆ ਨਹੀਂ ਹੈ, ਭਾਵ ਹਮ ਕੋ ਆਪ ਕੀ ਹੀ ਦਾਤ ਹੈ॥
Prof. Sahib Singhਆਪਣੇ ਜਤਨ ਨਾਲ ਕਿਸੇ ਨੇ ਭੀ ਕੁਝ ਨਹੀਂ ਲੱਭਾ (ਭਾਵ, ਜੀਵ ਦਾ ਉੱਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈਂ)।

ਪਦ ਅਰਥ ਆਪਹੁ = ਆਪਣੇ ਆਪ ਤੋਂ, ਆਪਣੇ ਉੱਦਮ ਨਾਲ। ਕਿਨਹੂ = ਕਿਸੇ ਨੇ ਭੀ।

SikhNet (Spanish)Tus Criaturas, oh Señor, se apegan a lo que Tú dispones para ellos;

ਜਿਤੁ ਜਿਤੁ ਲਾਵਹੁ; ਤਿਤੁ ਲਗਹਿ ਹਰਿ ਨਾਥ ॥

jit jit laavahu; tith lageh har naath |

Sant Singh KhalsaAs You have delegated, so do we apply ourselves, O Lord and Master.
Manmohan SinghThe creatures apply themselves to the duties, Thou hast appointed them, O Lord God.
Manmohan Singh (Punjabi)ਜੀਵ ਉਨ੍ਹੀ ਕੰਮੀ-ਕਾਜੀ ਜੁੜਦੇ ਹਨ, ਜੋ ਤੂੰ ਉਨ੍ਹਾਂ ਲਈ ਨੀਅਤ ਕੀਤੇ ਹਨ, ਹੇ ਵਾਹਿਗੁਰੂ ਸੁਆਮੀ!
Fareedkot Teekaਹੇ ਹਰੀ ਸਰਬ ਕੇ (ਨਾਥ) ਸ੍ਵਾਮੀ! ਜਿਸੁ ਜਿਸੁ ਤਰਫ ਤੂੰ ਇਨ ਜੀਵੋਂ ਕੌ ਲਾਵਤਾ ਹੈਂ, ਤਿਸੀ ਤਿਸੀ ਤਰਫ ਇਹ ਲਾਗਤੇ ਹੈਂ॥
Prof. Sahib Singhਹੇ ਹਰੀ! ਹੇ ਨਾਥ! ਜਿਧਰ ਤੂੰ ਲਾਉਂਦਾ ਹੈਂ ਉਧਰ ਇਹ ਜੀਵ ਲੱਗਦੇ ਹਨ।

ਪਦ ਅਰਥ ਹਰਿ ਨਾਥ = ਹੇ ਹਰੀ! ਹੇ ਨਾਥ!

SikhNet (Spanish)nadie por sí mismo tiene poder.

ਨਾਨਕ ਇਨ ਕੈ; ਕਛੂ ਨ ਹਾਥ ॥੮॥੬॥

naanak in kai; kachhoo na haath |8|6|

Sant Singh KhalsaO Nanak, nothing is in our hands. ||8||6||
Manmohan SinghIn their hand, O Nanak, lies but nothing.
Manmohan Singh (Punjabi)ਉਨ੍ਹਾਂ ਦੇ ਹੱਥ ਵਿੱਚ, ਹੇ ਨਾਨਕ! ਕੁਝ ਭੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਆਪ ਸੇ ਇਨ ਕੇ ਹਾਥ ਕੁਛ ਨਹੀਂ ਹੈ, ਭਾਵ ਸੰਪੂਰਨ ਜੀਵ ਤੇਰੇ ਅਧੀਨ ਹੈਂ॥੮॥੬॥☬ਸੰਤੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ ॥੮॥੬॥

ਪਦ ਅਰਥ ਇਨ ਕੈ ਹਾਥ = ਇਹਨਾਂ ਜੀਵਾਂ ਦੇ ਹੱਥਾਂ ਵਿਚ, ਇਹਨਾਂ ਜੀਵਾਂ ਦੇ ਵੱਸ ਵਿਚ ॥੮॥

SikhNet (Spanish)Dice Nanak, me postro ante Ti por siempre y para siempre. (8-6)
Shabad Guru Arjan Dev Ji Raag Gauree Ang 271

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਅਗਮ ਅਗਾਧਿ; ਪਾਰਬ੍ਰਹਮੁ ਸੋਇ ॥

agam agaadh; paarabraham soe |

Sant Singh KhalsaUnapproachable and Unfathomable is the Supreme Lord God;
Manmohan SinghThat Supreme Lord is Unapproachable and Unfathomable.
Manmohan Singh (Punjabi)ਉਹ ਪਰਮ ਪ੍ਰਭੂ ਪਹੁੰਚ ਤੋਂ ਪਰੇ ਅਤੇ ਬੇ-ਥਾਹ ਹੈ।
Fareedkot Teekaਸੋ ਪ੍ਰਭੂ ਜੋ ਮਨ ਬਾਣੀ ਸੇ ਅਗਮ (ਅਗਾਧਿ) ਅਥਾਹ ਅਰਥਾਤ ਬਿਅੰਤ ਸਰੂਪ ਪਾਰਬ੍ਰਹਮ ਹੈ॥
Prof. Sahib Singhਉਹ ਬੇਅੰਤ ਪ੍ਰਭੂ (ਜੀਵ ਦੀ) ਪਹੁੰਚ ਤੋਂ ਪਰੇ ਹੈ ਤੇ ਅਥਾਹ ਹੈ।

ਪਦ ਅਰਥ ਅਗਮ = ਜਿਸ ਤਕ ਪਹੁੰਚ ਨਾ ਹੋ ਸਕੇ। ਅਗਾਧਿ = ਅਥਾਹ। ਕਹੈ = ਆਖਦਾ ਹੈ, ਸਲਾਹੁੰਦਾ ਹੈ।

SikhNet (Spanish)El Señor es Inabarcable e Insondable;

ਜੋ ਜੋ ਕਹੈ; ਸੁ ਮੁਕਤਾ ਹੋਇ ॥

jo jo kahai; su mukataa hoe |

Sant Singh Khalsawhoever speaks of Him shall be liberated.
Manmohan SinghWhosoever utters His Name, he is emancipated.
Manmohan Singh (Punjabi)ਜੋ ਕੋਈ ਭੀ ਉਸ ਦੇ ਨਾਮ ਨੂੰ ਜਪਦਾ ਹੈ, ਉਹ ਮੋਖਸ਼ ਹੋ ਜਾਂਦਾ ਹੈ।
Fareedkot Teekaਤਿਸ ਕੇ ਜਸ ਵਾ ਨਾਮ ਕੋ ਜੋ ਜੋ ਜਨ ਉਚਾਰਨ ਕਰਤਾ ਹੈ, ਸੋਈ ਸੋਈ ਮੁਕਤਿ ਹੋ ਜਾਤਾ ਹੈ॥
Prof. Sahib Singhਜੋ ਜੋ (ਮਨੁੱਖ ਉਸ ਨੂੰ) ਸਿਮਰਦਾ ਹੈ ਉਹ (ਵਿਕਾਰਾਂ ਦੇ ਜਾਲ ਤੋਂ) ਖ਼ਲਾਸੀ ਪਾ ਲੈਂਦਾ ਹੈ।

ਪਦ ਅਰਥ ਮੁਕਤਾ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ।

SikhNet (Spanish)la liberación llega a aquél que repite Su Nombre.

ਸੁਨਿ ਮੀਤਾ; ਨਾਨਕੁ ਬਿਨਵੰਤਾ ॥

sun meetaa; naanak binavantaa |

Sant Singh KhalsaListen, O friends, Nanak prays,
Manmohan SinghNanak supplicates, O my friend!
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਹੇ ਮੇਰੀ ਮਿੱਤ੍ਰ!
Fareedkot Teeka(ਬਿਨਵੰਤਾ) ਸ੍ਰੀ ਗੁਰੂ ਜੀ ਹਿਤ ਸੇ ਕਹਤੇ ਹੈਂ: ਹੇ ਮਿਤ੍ਰ ਜਨੋਂ ਸ੍ਰਵਨ ਕਰੋ॥
Prof. Sahib Singhਹੇ ਮਿਤ੍ਰ! ਸੁਣ, ਨਾਨਕ ਬੇਨਤੀ ਕਰਦਾ ਹੈ:

ਪਦ ਅਰਥ ਮੀਤਾ = ਹੇ ਮਿਤ੍ਰ! ਨਾਨਕੁ = {Nominative Case, Singular Number, Subject to the verb ਬਿਨਵੰਤਾ, ਕਰਤਾ-ਕਾਰਕ, ਪੁਲਿੰਗ, ਇਕ-ਵਚਨ।} ਨਾਨਕੁ ਬਿਨਵੰਤਾ = ਨਾਨਕ ਬੇਨਤੀ ਕਰਦਾ ਹੈ।

SikhNet (Spanish)Escuchen amigos, las maravillas que narran los Santos,

ਸਾਧ ਜਨਾ ਕੀ; ਅਚਰਜ ਕਥਾ ॥੧॥

saadh janaa kee; acharaj kathaa |1|

Sant Singh KhalsaTo the wonderful story of the Holy. ||1||
Manmohan Singhhear the wonderful story the saintly persons.
Manmohan Singh (Punjabi)ਧਰਮਾਤਮਾ ਪੁਰਸ਼ਾਂ ਦੀ ਵਿਸਮਾਦ ਵਾਰਤਾ ਸ੍ਰਵਣ ਕਰ।
Fareedkot Teekaਸੋ ਐਸੇ ਸੰਤ ਜਨੋਂ ਕੀ ਅਸਚਰਜ ਕਥਾ ਹੈ॥੧॥
Prof. Sahib Singh(ਸਿਮਰਨ ਕਰਨ ਵਾਲੇ) ਗੁਰਮੁਖਾਂ (ਦੇ ਗੁਣਾਂ) ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ (ਭਾਵ, ਸਿਮਰਨ ਦੀ ਬਰਕਤਿ ਨਾਲ ਭਗਤ ਜਨਾਂ ਵਿਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਹਨਾਂ ਗੁਣਾਂ ਦੀ ਗੱਲ ਛੇੜਿਆਂ ਅਚਰਜ ਰਹਿ ਜਾਈਦਾ ਹੈ) ॥੧॥

ਪਦ ਅਰਥ ਸਾਧ = ਉਹ ਮਨੁੱਖ ਜਿਸ ਨੇ ਆਪਣੇ ਆਪ ਨੂੰ ਸਾਧਿਆ ਹੈ, ਜਿਸ ਨੇ ਆਪਣੇ ਮਨ ਨੂੰ ਵੱਸ ਵਿਚ ਕੀਤਾ ਹੈ, ਗੁਰਮੁਖ। ਅਚਰਜ = ਹੈਰਾਨ ਕਰਨ ਵਾਲੀ। ਕਥਾ = ਜ਼ਿਕਰ, ਗੱਲ-ਬਾਤ ॥੧॥

SikhNet (Spanish)que le cantan al Señor. (1)
Shabad Guru Arjan Dev Ji Raag Gauree Ang 271

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸਟਪਦੀ।
SikhNet (Spanish)Ashtapadi VII

ਸਾਧ ਕੈ ਸੰਗਿ; ਮੁਖ ਊਜਲ ਹੋਤ ॥

saadh kai sang; mukh aoojal hot |

Sant Singh KhalsaIn the Company of the Holy, one's face becomes radiant.
Manmohan SinghIn the Saints congregation the face becomes bright.
Manmohan Singh (Punjabi)ਸਤਿ ਸੰਗਤ ਅੰਦਰ ਚਿਹਰਾ ਰੋਸ਼ਨ ਹੋ ਜਾਂਦਾ ਹੈ।
Fareedkot Teekaਹੇ ਭਾਈ! ਸੰਤੋਂ ਕੇ ਸੰਗ ਕਰ ਕੇ ਇਸ ਜੀਵ ਕਾ ਮੁਖ ਉਜਲ ਹੋਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮੂੰਹ ਉਜਲੇ ਹੁੰਦੇ ਹਨ (ਭਾਵ, ਇੱਜ਼ਤ ਬਣ ਆਉਂਦੀ ਹੈ)

ਪਦ ਅਰਥ ਊਜਲ = ਉਜਲਾ, ਸਾਫ਼। ਮੁਖ ਊਜਲ ਹੋਤ = ਮੂੰਹ ਉੱਜਲਾ ਹੁੰਦਾ ਹੈ, ਇੱਜ਼ਤ ਬਣ ਆਉਂਦੀ ਹੈ।

SikhNet (Spanish)Vean como irradia el rostro del discípulo que vive entre hombres de Fe.

ਸਾਧਸੰਗਿ; ਮਲੁ ਸਗਲੀ ਖੋਤ ॥

saadhasang; mal sagalee khot |

Sant Singh KhalsaIn the Company of the Holy, all filth is removed.
Manmohan SinghIn the saints congregation all the filth is removed.
Manmohan Singh (Punjabi)ਸਤਿ ਸੰਗਤ ਅੰਦਰ ਸਾਰੀ ਮੈਲ ਲਹਿ ਜਾਂਦੀ ਹੈ।
Fareedkot Teekaਪੁਨਾ ਸੰਤੋਂ ਕਾ ਸੰਗ ਸੰਪੂਰਨ ਪਾਪੋਂ ਰੂਪੀ ਮੈਲ ਕੋ ਦੂਰ ਕਰ ਦੇਤਾ ਹੈ॥
Prof. Sahib Singh(ਕਿਉਂਕਿ) ਸਾਧੂ ਜਨਾਂ ਦੇ ਪਾਸ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ ਮਿਟ ਜਾਂਦੀ ਹੈ।

ਪਦ ਅਰਥ ਸਗਲੀ = ਸਾਰੀ। ਖੋਤ = ਨਾਸ ਹੋ ਜਾਂਦੀ ਹੈ।

SikhNet (Spanish)Gozando de tal Compañía desaparecen las impurezas

ਸਾਧ ਕੈ ਸੰਗਿ; ਮਿਟੈ ਅਭਿਮਾਨੁ ॥

saadh kai sang; mittai abhimaan |

Sant Singh KhalsaIn the Company of the Holy, egotism is eliminated.
Manmohan SinghIn the saints congregation the pride is effaced.
Manmohan Singh (Punjabi)ਸਤਿ ਸੰਗਤ ਅੰਦਰ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਇਸ ਜੀਵ ਕਾ ਦੇਹ ਅਭਿਮਾਨ ਮਿਟ ਜਾਤਾ ਹੈ॥
Prof. Sahib Singhਸਾਧੂਆਂ ਦੀ ਸੰਗਤਿ ਵਿਚ ਅਹੰਕਾਰ ਦੂਰ ਹੁੰਦਾ ਹੈ,
SikhNet (Spanish)y el ego se diluye

ਸਾਧ ਕੈ ਸੰਗਿ; ਪ੍ਰਗਟੈ ਸੁਗਿਆਨੁ ॥

saadh kai sang; pragattai sugiaan |

Sant Singh KhalsaIn the Company of the Holy, spiritual wisdom is revealed.
Manmohan SinghIn the saints congregation Divine knowledge is revealed.
Manmohan Singh (Punjabi)ਸਤਿ ਸੰਗਤ ਅੰਦਰ ਬ੍ਰਹਿਮ-ਵੀਚਾਰ ਜ਼ਾਹਿਰ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਸ੍ਰੇਸਟ ਗ੍ਯਾਨ ਪ੍ਰਗਟ ਹੋਤਾ ਹੈ॥
Prof. Sahib Singhਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ (ਭਾਵ, ਚੰਗੀ ਮਤਿ ਆਉਂਦੀ ਹੈ)।

ਪਦ ਅਰਥ ਸੁ ਗਿਆਨੁ = ਸ੍ਰੇਸ਼ਟ ਗਿਆਨ।

SikhNet (Spanish)quedando en su lugar Bienaventurada Luz de Sabiduría.

ਸਾਧ ਕੈ ਸੰਗਿ; ਬੁਝੈ ਪ੍ਰਭੁ ਨੇਰਾ ॥

saadh kai sang; bujhai prabh neraa |

Sant Singh KhalsaIn the Company of the Holy, God is understood to be near at hand.
Manmohan SinghIn the saints congregation the Lord is known to be near.
Manmohan Singh (Punjabi)ਸਤਿ ਸੰਗਤ ਅੰਦਰ ਸੁਆਮੀ ਨੂੰ ਨੇੜੇ ਹੀ ਜਾਣ ਲਈਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਪ੍ਰਭੂ ਕੌ ਅਪਨੇ ਨਿਕਟ ਹੀ ਸਮਝਤਾ ਹੈ॥
Prof. Sahib Singhਸੰਤਾਂ ਦੀ ਸੰਗਤ ਵਿਚ ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ,

ਪਦ ਅਰਥ ਨੇਰਾ = ਨੇੜੇ, ਅੰਗ-ਸੰਗ।

SikhNet (Spanish)En Compañía de los Santos se percibe la Presencia del Señor,

ਸਾਧਸੰਗਿ; ਸਭੁ ਹੋਤ ਨਿਬੇਰਾ ॥

saadhasang; sabh hot niberaa |

Sant Singh KhalsaIn the Company of the Holy, all conflicts are settled.
Manmohan SinghIn the saints congregation all the strifes are settled.
Manmohan Singh (Punjabi)ਸਤਿ ਸੰਗਤ ਅੰਦਰ ਸਾਰੇ ਬਖੇੜੇ ਨਿਬੜ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਕਰ ਹੀ ਵਰਣੀ ਆਸ੍ਰਮੀ ਸਭ ਕਾ ਨਿਬੇੜਾ ਹੋਤਾ ਹੈ, ਭਾਵ ਚੌਰਾਸੀ ਕਾ ਫੇਰ ਦੂਰ ਹੋ ਜਾਤਾ ਹੈ॥
Prof. Sahib Singh(ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ) ਸਾਰਾ ਨਿਬੇੜਾ ਹੋ ਜਾਂਦਾ ਹੈ (ਭਾਵ, ਮੰਦੇ ਪਾਸੇ ਜੀਵ ਪੈਂਦਾ ਨਹੀਂ)।

ਪਦ ਅਰਥ ਨਿਬੇਰਾ = ਨਿਬੇੜਾ, ਫ਼ੈਸਲਾ।

SikhNet (Spanish)y toda desesperación y tristeza se alejan.

ਸਾਧ ਕੈ ਸੰਗਿ; ਪਾਏ ਨਾਮ ਰਤਨੁ ॥

saadh kai sang; paae naam ratan |

Sant Singh KhalsaIn the Company of the Holy, one obtains the jewel of the Naam.
Manmohan SinghIn the saints congregation the Name jewel is obtained.
Manmohan Singh (Punjabi)ਸਤਿ ਸੰਗਤ ਅੰਦਰ ਨਾਮ ਦਾ ਹੀਰਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਇਹ ਜੀਵ ਨਾਮ ਰਤਨ ਕੌ ਪਾਵਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ,
SikhNet (Spanish)Se obtiene la Preciosa Joya del Nombre

ਸਾਧ ਕੈ ਸੰਗਿ; ਏਕ ਊਪਰਿ ਜਤਨੁ ॥

saadh kai sang; ek aoopar jatan |

Sant Singh KhalsaIn the Company of the Holy, one's efforts are directed toward the One Lord.
Manmohan SinghIn the saints congregation man strives for one Lord alone.
Manmohan Singh (Punjabi)ਸਤਿ ਸੰਗਤ ਅੰਦਰ ਬੰਦਾ ਕੇਵਲ ਇਕ ਸਾਈਂ ਲਈ ਹੀ ਉਪ੍ਰਾਲਾ ਕਰਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਏਕ ਮਨ ਕੇ ਜੀਤਣੇ ਊਪਰ, ਵਾ ਸਭ ਸੇ ਊਪਰ ਜੋ ਏਕ ਹਰੀ ਹੈ ਤਿਸ ਕੀ ਪ੍ਰਾਪਤੀ ਕਾ ਹੀ ਜਤਨੁ ਹੋਤਾ ਹੈ॥
Prof. Sahib Singhਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ।

ਪਦ ਅਰਥ ਏਕ ਊਪਰਿ = ਇਕ ਪ੍ਰਭੂ ਦੇ ਮਿਲਣ ਲਈ।

SikhNet (Spanish)y entonces sólo puede continuarse por el Sendero del Señor.

ਸਾਧ ਕੀ ਮਹਿਮਾ; ਬਰਨੈ ਕਉਨੁ ਪ੍ਰਾਨੀ ॥

saadh kee mahimaa; baranai kaun praanee |

Sant Singh KhalsaWhat mortal can speak of the Glorious Praises of the Holy?
Manmohan SinghWhich mortal can narrate the saints praise?
Manmohan Singh (Punjabi)ਕਿਹੜਾ ਜੀਵ ਸੰਤਾਂ ਦੀ ਕੀਰਤੀ ਨੂੰ ਬਿਆਨ ਕਰ ਸਕਦਾ ਹੈ?
Fareedkot Teekaਸੰਤੋਂ ਕੀ ਮਹਿਮਾ ਕੌ ਕੌਨ ਪ੍ਰਾਣੀ ਬਰਨਨ ਕਰੈ ਅਰਥਾਤ ਕੋਈ ਨਹੀਂ ਕਰ ਸਕਤਾ ਹੈ॥
Prof. Sahib Singhਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ?

ਪਦ ਅਰਥ ਮਹਿਮਾ = ਵਡਿਆਈ। ਬਰਨੈ = ਬਿਆਨ ਕਰੇ।

SikhNet (Spanish)¿Qué puede decirse de las virtudes de un hombre de Fe?

ਨਾਨਕ. ਸਾਧ ਕੀ ਸੋਭਾ; ਪ੍ਰਭ ਮਾਹਿ ਸਮਾਨੀ ॥੧॥

naanak. saadh kee sobhaa; prabh maeh samaanee |1|

Sant Singh KhalsaO Nanak, the glory of the Holy people merges into God. ||1||
Manmohan SinghNanak, the glory of the saints is merged in that of the Lord.
Manmohan Singh (Punjabi)ਨਾਨਕ ਸੰਤ ਦੀ ਵਡਿਆਈ ਸੁਆਮੀ ਦੀ ਵਡਿਆਈ ਅੰਦਰ ਹੀ ਲੀਨ ਹੋਈ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੀ ਸੋਭਾ ਪ੍ਰਭੂ ਬੀਚ ਹੀ ਸਮਾਈ ਹੈ, ਭਾਵ ਪਰਮੇਸ੍ਵਰ ਤੁਲ ਹੈ॥
Prof. Sahib Singh(ਕਿਉਂਕਿ) ਹੇ ਨਾਨਕ! ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ॥੧॥

ਪਦ ਅਰਥ ਪ੍ਰਭ ਮਾਹਿ ਸਮਾਨੀ = ਪ੍ਰਭੂ ਵਿਚ ਟਿਕੀ ਹੋਈ ਹੈ, ਪ੍ਰਭੂ ਦੀ ਸੋਭਾ ਦੇ ਬਰਾਬਰ ਹੈ ॥੧॥

SikhNet (Spanish)Dice Nanak, Su Gloria alcanza en verdad a la del Propio Señor. (1)
Shabad Guru Arjan Dev Ji Raag Gauree Ang 271

ਸਾਧ ਕੈ ਸੰਗਿ; ਅਗੋਚਰੁ ਮਿਲੈ ॥

saadh kai sang; agochar milai |

Sant Singh KhalsaIn the Company of the Holy, one meets the Incomprehensible Lord.
Manmohan SinghIn the society of saints the incomprehensible Lord is met.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਅਗਾਧ ਪ੍ਰਭੂ ਮਿਲ ਪੈਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਮਨ ਬਾਣੀ ਸੇ (ਅਗੋਚਰੁ) ਵਾਹਿਗੁਰੂ ਮਿਲਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ;

ਪਦ ਅਰਥ ਗੋ = ਗਿਆਨ-ਇੰਦ੍ਰਾ, ਉਹ ਇੰਦ੍ਰਾ ਜੋ ਬਾਹਰਲੇ ਪਦਾਰਥਾਂ ਦੀ ਵਾਕਫ਼ੀਅਤ ਇਨਸਾਨ ਨੂੰ ਦੇਂਦਾ ਹੈ। ਗੋਚਰ = (Skt. गोचर) ਸਰੀਰਕ ਇੰਦ੍ਰਿਆਂ ਦੀ ਪਹੁੰਚ। ਅਗੋਚਰ = ਉਹ (ਪ੍ਰਭੂ) ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।

SikhNet (Spanish)El discípulo que vive en Compañía de los Seres de Bien, logra obtener la Visión de lo Invisible

ਸਾਧ ਕੈ ਸੰਗਿ; ਸਦਾ ਪਰਫੁਲੈ ॥

saadh kai sang; sadaa parafulai |

Sant Singh KhalsaIn the Company of the Holy, one flourishes forever.
Manmohan SinghIn the society of saints the mortal ever flowers.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਪ੍ਰਾਣੀ ਹਮੇਸ਼ਾਂ ਫਲਦਾ ਫੁਲਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਮਨ ਸਦਾ ਪ੍ਰਫੁਲਤ ਰਹਿਤਾ ਹੈ॥
Prof. Sahib Singhਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ।

ਪਦ ਅਰਥ ਪਰਫੁਲੈ = ਖਿੜਦਾ ਹੈ।

SikhNet (Spanish)y su vida desborda Plenitud.

ਸਾਧ ਕੈ ਸੰਗਿ; ਆਵਹਿ ਬਸਿ ਪੰਚਾ ॥

saadh kai sang; aaveh bas panchaa |

Sant Singh KhalsaIn the Company of the Holy, the five passions are brought to rest.
Manmohan SinghIn the society of saints the five enemies are restrained.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਪੰਜ ਵੈਰੀ ਕਾਬੂ ਆ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਸੇ ਕਾਮ ਕ੍ਰੋਧ ਆਦੀ ਪਾਂਚ ਵਸ ਆ ਜਾਤੇ ਹੈਂ॥
Prof. Sahib Singhਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ,

ਪਦ ਅਰਥ ਬਸਿ = ਕਾਬੂ ਵਿਚ। ਪੰਚ = ਪੰਜ (ਪ੍ਰਸਿੱਧ ਵਿਕਾਰ); ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।

SikhNet (Spanish)Obtiene con facilidad el control de las cinco pasiones,

ਸਾਧਸੰਗਿ; ਅੰਮ੍ਰਿਤ ਰਸੁ ਭੁੰਚਾ ॥

saadhasang; amrit ras bhunchaa |

Sant Singh KhalsaIn the Company of the Holy, one enjoys the essence of ambrosia.
Manmohan SinghIn the society of saints man enjoys the Nectarean Name essence.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਬੰਦਾ ਸੁਧਾ ਰੂਪ ਨਾਮ ਦੇ ਜੋਹਰ ਨੂੰ ਮਾਣਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਅੰਮ੍ਰਿਤ ਰੂਪ ਨਾਮ ਰਸ ਕੋ (ਭੁੰਚਾ) ਭੋਗਤਾ ਹੈ॥
Prof. Sahib Singh(ਕਿਉਂਕਿ ਮਨੁੱਖ) ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ।

ਪਦ ਅਰਥ ਅੰਮ੍ਰਿਤ ਰਸੁ = ਨਾਮ ਰੂਪ ਅੰਮ੍ਰਿਤ ਦਾ ਸੁਆਦ। ਭੁੰਚਾ = ਚੱਖਿਆ।

SikhNet (Spanish)y tan sólo con probar el Sabor del Santo Nombre, queda satisfecho.

ਸਾਧਸੰਗਿ; ਹੋਇ ਸਭ ਕੀ ਰੇਨ ॥

saadhasang; hoe sabh kee ren |

Sant Singh KhalsaIn the Company of the Holy, one becomes the dust of all.
Manmohan SinghIn the society of saints one becomes the dust of all.
Manmohan Singh (Punjabi)ਸੰਤਾ ਦੀ ਸੰਗਤ ਅੰਦਰ ਬੰਦਾ ਸਾਰਿਆਂ ਦੀ ਧੂੜ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਇਹ ਜੀਵ ਸਭ ਕੀ (ਰੇਨ) ਧੂੜੀ ਹੋਤਾ ਹੈ, ਭਾਵ ਨਿਮ੍ਰੀਭੂਤ ਹੋਤਾ ਹੈ॥
Prof. Sahib Singhਸਾਧ ਜਨਾਂ ਦੀ ਸੰਗਤਿ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ,

ਪਦ ਅਰਥ ਰੇਨ = (ਚਰਨਾਂ ਦੀ) ਧੂੜ।

SikhNet (Spanish)Se torna humilde, llegándose a comparar con el polvo que pisan los pies de los demás

ਸਾਧ ਕੈ ਸੰਗਿ; ਮਨੋਹਰ ਬੈਨ ॥

saadh kai sang; manohar bain |

Sant Singh KhalsaIn the Company of the Holy, one's speech is enticing.
Manmohan SinghIn the society of saints the speech becomes fascinating.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਬਾਣੀ ਮਣਮੋਹਣੀ ਹੋ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਕੇ ਇਸ ਕੇ ਬਚਨ ਭੀ ਮਨ ਕੇ ਹਰਨੇ ਹਾਰੇ ਸੁੰਦ੍ਰ ਹੋ ਜਾਤੇ ਹੈਂ॥
Prof. Sahib Singhਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ।

ਪਦ ਅਰਥ ਮਨੋਹਰ = ਮਨ ਨੂੰ ਹਰਨ ਵਾਲੇ, ਮਨ ਨੂੰ ਖਿੱਚ ਪਾਉਣ ਵਾਲੇ। ਬੈਨ = ਬਚਨ, ਬੋਲ।

SikhNet (Spanish)y de sus labios brotan Palabras de Néctar.

ਸਾਧ ਕੈ ਸੰਗਿ; ਨ ਕਤਹੂੰ ਧਾਵੈ ॥

saadh kai sang; na katahoon dhaavai |

Sant Singh KhalsaIn the Company of the Holy, the mind does not wander.
Manmohan SinghIn the society of saints the mind goes not anywhere.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਮਨੂਆ ਕਿਧਰੇ ਨਹੀਂ ਜਾਂਦਾ।
Fareedkot Teekaਸੰਤੋਂ ਕੇ ਸੰਗ ਕਰ ਪੁਨਾ ਇਹ ਮਨ ਸੰਕਲਪੋਂ ਮੇਂ, ਵਾ ਜੀਵ ਜੋਨੀਓਂ ਮੇਂ ਕਹੀਂ ਨਹੀਂ ਦੌੜਤਾ ਹੈ॥
Prof. Sahib Singhਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ,

ਪਦ ਅਰਥ ਕਤਹੂੰ = ਕਿਸੇ ਪਾਸੇ। ਧਾਵੈ = ਦੌੜਦਾ।

SikhNet (Spanish)Su mente conquista firme Estabilidad

ਸਾਧਸੰਗਿ; ਅਸਥਿਤਿ ਮਨੁ ਪਾਵੈ ॥

saadhasang; asathit man paavai |

Sant Singh KhalsaIn the Company of the Holy, the mind becomes stable.
Manmohan SinghIn the society of saints the mind attains stability.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਮਨੂਆ ਅਡੋਲਤਾ ਪ੍ਰਾਪਤ ਕਰ ਲੈਦਾ ਹੈ।
Fareedkot Teekaਕਿਉਂਕਿ ਸਤਸੰਗ ਸੇ ਮਨ ਅਪਨੇ ਸਰੂਪ ਮੇਂ ਇਸਥਿਤੀ ਪਾਵਤਾ ਹੈ॥
Prof. Sahib Singhਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ।

ਪਦ ਅਰਥ ਅਸਥਿਤਿ = (Skt. स्थिति) ਟਿਕਾਉ।

SikhNet (Spanish)y es bendecido con Paz interior.

ਸਾਧ ਕੈ ਸੰਗਿ; ਮਾਇਆ ਤੇ ਭਿੰਨ ॥

saadh kai sang; maaeaa te bhin |

Sant Singh KhalsaIn the Company of the Holy, one is rid of Maya.
Manmohan SinghIn the society of saints it gets rid of the worldly valuables.
Manmohan Singh (Punjabi)ਸੰਤਾ ਦੀ ਸੰਗਤ ਅੰਦਰ ਇਹ ਸੰਸਾਰੀ ਪਦਾਰਥਾਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰਨੇ ਸੇ ਇਹੁ ਜੀਵ ਮਾਯਾ ਤੇ ਭਿੰਨ ਰਹਿਤਾ ਹੈ, ਭਾਵ ਮਾਯਾ ਕਰ ਲਿਪਤ ਨਹੀਂ ਹੋਤਾ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈ

ਪਦ ਅਰਥ ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼।

SikhNet (Spanish)Un hombre así no es tocado por las tentaciones del mundo.

ਸਾਧਸੰਗਿ; ਨਾਨਕ ਪ੍ਰਭ ਸੁਪ੍ਰਸੰਨ ॥੨॥

saadhasang; naanak prabh suprasan |2|

Sant Singh KhalsaIn the Company of the Holy, O Nanak, God is totally pleased. ||2||
Manmohan SinghIn the society of saints O Nanak the Lord is mightily pleased.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਸੁਆਮੀ ਅਤਿ ਖੁਸ਼ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕਾ ਸੰਗ ਕਰਨੇ ਸੇ ਸੋ ਪ੍ਰਭੂ ਪ੍ਰਸੰਨ ਹੋ ਜਾਤਾ ਹੈ॥੨॥
Prof. Sahib Singhਅਤੇ ਹੇ ਨਾਨਕ! ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ ॥੨॥
SikhNet (Spanish)Oh, dice Nanak, ¿Cómo complace a Dios aquél que sólo busca la Compañía de los Santos? (2)
Shabad Guru Arjan Dev Ji Raag Gauree Ang 271

ਸਾਧਸੰਗਿ; ਦੁਸਮਨ ਸਭਿ ਮੀਤ ॥

saadhasang; dusaman sabh meet |

Sant Singh KhalsaIn the Company of the Holy, all one's enemies become friends.
Manmohan SinghBy associating with the saints all the enemies become friends.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਸਾਰੇ ਵੈਰੀ ਮਿੱਤ੍ਰ ਬਣ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਕਰ ਕੇ ਸੰਪੂਰਨ ਸਤ੍ਰੂ ਮਿਤ੍ਰ ਹੋ ਜਾਤੇ ਹੈਂ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਵੈਰੀ (ਭੀ) ਮਿਤ੍ਰ (ਦਿੱਸਣ ਲੱਗ ਜਾਂਦੇ ਹਨ),
SikhNet (Spanish)Gozando de la Saad Sangat, la Sublime Compañía,… transforma en amigos a los que eran sus enemigos.

ਸਾਧੂ ਕੈ ਸੰਗਿ; ਮਹਾ ਪੁਨੀਤ ॥

saadhoo kai sang; mahaa puneet |

Sant Singh KhalsaIn the Company of the Holy, there is great purity.
Manmohan SinghBy associating with the saints man becomes very pure.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਪੁਰਸ਼ ਪਰਮ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਪੁਨਾ ਸੰਤੋਂ ਕੇ ਸੰਗ ਸੇ ਇਹੁ ਜੀਵ ਮਹਾ ਪਵਿਤ੍ਰ ਹੋ ਜਾਤਾ ਹੈ॥
Prof. Sahib Singh(ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ ਦਾ ਆਪਣਾ ਹਿਰਦਾ) ਬਹੁਤ ਸਾਫ਼ ਹੋ ਜਾਂਦਾ ਹੈ।

ਪਦ ਅਰਥ ਮਹਾ ਪੁਨੀਤ = ਬਹੁਤ ਪਵਿਤ੍ਰ।

SikhNet (Spanish)aquel hombre se convierte en crisol de pureza y,

ਸਾਧਸੰਗਿ; ਕਿਸ ਸਿਉ. ਨਹੀ ਬੈਰੁ ॥

saadhasang; kis siau. nahee bair |

Sant Singh KhalsaIn the Company of the Holy, no one is hated.
Manmohan SinghBy associating with the saints he bears enmity to none.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਕਿਸੇ ਨਾਲ ਦੁਸ਼ਮਨੀ ਨਹੀਂ ਕਰਦਾ।
Fareedkot Teekaਸੰਤੋਂ ਕੇ ਸੰਗ ਕਰ ਕਿਸੀ ਸਾਥ ਇਸ ਕਾ ਵੈਰ ਨਹੀਂ ਰਹਿਤਾ॥
Prof. Sahib Singhਸੰਤਾਂ ਦੀ ਸੰਗਤਿ ਵਿਚ ਬੈਠਿਆਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ,

ਪਦ ਅਰਥ ਬੈਰੁ = ਵੈਰ।

SikhNet (Spanish)desterrando de sí mismo cualquier rencor,

ਸਾਧ ਕੈ ਸੰਗਿ; ਨ ਬੀਗਾ ਪੈਰੁ ॥

saadh kai sang; na beegaa pair |

Sant Singh KhalsaIn the Company of the Holy, one's feet do not wander.
Manmohan SinghBy associating with the saints man's feet walk not astray.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਟੇਢੇ ਪੈਰ ਨਹੀਂ ਧਰਦਾ।
Fareedkot Teekaਪੁਨਾ ਸੰਤੋਂ ਕੇ ਸੰਗ ਕਰ ਪੈਰ ਵਿੰਗਾ ਅਰਥਾਤ ਵਿਪਰਜੇ ਕਰਮੁ ਨਹੀਂ ਕਰਤਾ, ਭਾਵ ਖੋਟਾ ਆਚਰਨ ਨਹੀਂ ਹੋਤਾ॥
Prof. Sahib Singhਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟੀਦਾ।

ਪਦ ਅਰਥ ਬੀਗਾ = ਵਿੰਗਾ। ਬੀਗਾ ਬੈਰੁ = ਵਿੰਗਾ ਪੈਰ, ਵਿੰਗੇ ਪਾਸੇ ਕਦਮ।

SikhNet (Spanish)Conviviendo con seres virtuosos se conduce sin desviaciones por la buena Senda y deja de juzgar al prójimo.

ਸਾਧ ਕੈ ਸੰਗਿ; ਨਾਹੀ ਕੋ ਮੰਦਾ ॥

saadh kai sang; naahee ko mandaa |

Sant Singh KhalsaIn the Company of the Holy, no one seems evil.
Manmohan SinghBy associating with the saints no one seems evil.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਕੋਈ ਜਣਾ ਬੁਰਾ ਮਾਲੂਮ ਨਹੀਂ ਹੁੰਦਾ।
Fareedkot Teekaਸੰਤੋਂ ਕੇ ਸੰਗ ਸੇ ਕੋਈ ਮੰਦਾ ਅਰਥਾਤ ਬੁਰਾ ਨਹੀਂ ਦ੍ਰਿਸਟ ਆਵਤਾ ਹੈ॥
Prof. Sahib Singhਭਲਿਆਂ ਦੀ ਸੰਗਤਿ ਵਿਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ,

ਪਦ ਅਰਥ ਕੋ = ਕੋਈ ਮਨੁੱਖ।

SikhNet (Spanish)En la compañía del Santo, todos parecen santos.

ਸਾਧਸੰਗਿ; ਜਾਨੇ ਪਰਮਾਨੰਦਾ ॥

saadhasang; jaane paramaanandaa |

Sant Singh KhalsaIn the Company of the Holy, supreme bliss is known.
Manmohan SinghBy associating with the saints man knows the supreme joy.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਮਹਾਨ ਸੁਖਰੂਪ ਨੂੰ ਜਾਣ ਲੈਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਪਰਮਾਨੰਦ ਸਰੂਪ ਕੋ ਜਾਨ ਲੇਤਾ ਹੈ॥
Prof. Sahib Singh(ਕਿਉਂਕਿ ਹਰ ਥਾਂ ਮਨੁੱਖ) ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ।

ਪਦ ਅਰਥ ਪਰਮਾਨੰਦਾ = ਪਰਮ-ਆਨੰਦਾ, ਸਭ ਤੋਂ ਉੱਚੇ ਸੁਖ ਦਾ ਮਾਲਕ।

SikhNet (Spanish)Conoce al Señor del Éxtasis Supremo

ਸਾਧ ਕੈ ਸੰਗਿ; ਨਾਹੀ ਹਉ ਤਾਪੁ ॥

saadh kai sang; naahee hau taap |

Sant Singh KhalsaIn the Company of the Holy, the fever of ego departs.
Manmohan SinghBy associating with the saints man loses the fever of ego.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦੇ ਦਾ ਹੰਕਾਰ ਦਾ ਬੁਖਾਰ ਲਹਿ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਪੁਨਾ ਹੰਤਾ ਰੂਪੀ ਤਾਪ ਨਹੀਂ ਹੋਤਾ ਹੈ॥
Prof. Sahib Singhਸਾਧੂ ਦੀ ਸੰਗਤਿ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ।

ਪਦ ਅਰਥ ਹਉ = ਹਉਮੈ, ਆਪਣੀ ਹਸਤੀ ਦਾ ਮਾਣ, ਸਭ ਨਾਲੋਂ ਵੱਖਰੇ-ਪਨ ਦਾ ਖ਼ਿਆਲ।

SikhNet (Spanish)En la compañía del Señor el Ego es aniquilado.

ਸਾਧ ਕੈ ਸੰਗਿ; ਤਜੈ ਸਭੁ ਆਪੁ ॥

saadh kai sang; tajai sabh aap |

Sant Singh KhalsaIn the Company of the Holy, one renounces all selfishness.
Manmohan SinghBy associating with the saints man sheds all self-conceit.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਸਾਰੀ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਆਪਾ ਭਾਵ ਸੰਪੂਰਨ ਤਿਆਗ ਦੇਤਾ ਹੈ॥
Prof. Sahib Singhਗੁਰਮੁਖ ਦੀ ਸੰਗਤਿ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ।

ਪਦ ਅਰਥ ਆਪੁ = ਆਪਾ-ਭਾਵ, ਹਉਮੈ। ਤਜੈ = ਦੂਰ ਕਰ ਦੇਂਦਾ ਹੈ।

SikhNet (Spanish)y trascendiendo el sentido de la propia individualidad,

ਆਪੇ ਜਾਨੈ; ਸਾਧ ਬਡਾਈ ॥

aape jaanai; saadh baddaaee |

Sant Singh KhalsaHe Himself knows the greatness of the Holy.
Manmohan SinghThe Lord Himself knows the greatness of the man of faith.
Manmohan Singh (Punjabi)ਪ੍ਰਭੂ ਆਪ ਹੀ ਧਰਮਾਤਮਾ ਪੁਰਸ਼ ਦੀ ਵਿਸ਼ਾਲਤਾ ਨੂੰ ਜਾਣਦਾ ਹੈ।
Fareedkot Teekaਵਹੁ ਆਪ ਹੀ ਸੰਤ ਜਨੋਂ ਕੀ ਵਡਿਆਈ ਕੌ ਜਾਨਤਾ ਹੈ॥
Prof. Sahib Singhਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ,

ਪਦ ਅਰਥ ਸਾਧ ਬਡਾਈ = ਸਾਧ ਦੀ ਵਡਿਆਈ।

SikhNet (Spanish)Tal es la Grandeza de Sus Santos que sólo el Señor conoce.

ਨਾਨਕ ਸਾਧ; ਪ੍ਰਭੂ ਬਨਿ ਆਈ ॥੩॥

naanak saadh; prabhoo ban aaee |3|

Sant Singh KhalsaO Nanak, the Holy are at one with God. ||3||
Manmohan SinghNanak the man of faith is akin to the Lord.
Manmohan Singh (Punjabi)ਨਾਨਕ, ਨੇਕ ਪੁਰਸ਼ ਦੀ ਸੁਆਮੀ ਨਾਲ ਰਹਿ ਆਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੁ ਪ੍ਰਭੂ ਕੇ ਸਾਥ ਸੰਤੋਂ ਕੀ ਪ੍ਰੀਤੀ ਬਨ ਆਈ ਹੈ॥੩॥
Prof. Sahib Singh(ਕਿਉਂਕਿ) ਹੇ ਨਾਨਕ! ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ ॥੩॥

ਪਦ ਅਰਥ ਬਨਿ ਆਈ = ਪੱਕੀ ਪ੍ਰੀਤ ਬੱਝ ਜਾਂਦੀ ਹੈ ॥੩॥

SikhNet (Spanish)El Señor y Su Devoto forman la Unidad Verdadera.(3)
Shabad Guru Arjan Dev Ji Raag Gauree Ang 271

ਸਾਧ ਕੈ ਸੰਗਿ; ਨ ਕਬਹੂ ਧਾਵੈ ॥

saadh kai sang; na kabahoo dhaavai |

Sant Singh KhalsaIn the Company of the Holy, the mind never wanders.
Manmohan SinghIn the company of the pious persons the mind never wanders.
Manmohan Singh (Punjabi)ਪਵਿੱਤ੍ਰ ਪੁਰਸ਼ਾ ਦੇ ਸਮਾਗਮ ਅੰਦਰ ਮਨੂਆ ਕਦਾਚਿੱਤ ਭੰਬਲ ਭੂਸੇ ਨਹੀਂ ਖਾਂਦਾ।
Fareedkot Teekaਸੰਤੋਂ ਕੇ ਸੰਗ ਸੇ ਇਹੁ ਮਨ ਕਬੀ ਤ੍ਰਿਸਨਾ ਕਰ ਕੇ ਧਾਵਤਾ ਨਹੀਂ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ,

ਪਦ ਅਰਥ ਕਬਹੂ = ਕਦੇ ਭੀ। ਧਾਵੈ = ਦੌੜਦਾ, ਭਟਕਦਾ।

SikhNet (Spanish)En total Bondad vive el hombre sin inquietud;

ਸਾਧ ਕੈ ਸੰਗਿ; ਸਦਾ ਸੁਖੁ ਪਾਵੈ ॥

saadh kai sang; sadaa sukh paavai |

Sant Singh KhalsaIn the Company of the Holy, one obtains everlasting peace.
Manmohan SinghIn the company of the pious persons it ever attains peace.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੇ ਸਮਾਗਮ ਅੰਦਰ ਇਹ ਹਮੇਸ਼ਾਂ ਆਰਾਮ ਪਾਉਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਸਦਾ ਸੁਖੋਂ ਕੌ ਪਾਵਤਾ ਹੈ॥
Prof. Sahib Singh(ਕਿਉਂਕਿ) ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਸਦਾ ਸੁਖ ਮਾਣਦਾ ਹੈ।
SikhNet (Spanish)su mente descansa en permanente Paz.

ਸਾਧਸੰਗਿ; ਬਸਤੁ ਅਗੋਚਰ ਲਹੈ ॥

saadhasang; basat agochar lahai |

Sant Singh KhalsaIn the Company of the Holy, one grasps the Incomprehensible.
Manmohan SinghIn the company of the pious person man receives the Incomprehensible Name commodity.
Manmohan Singh (Punjabi)ਪਵਿੱਤ੍ਰ ਪੁਰਸ਼ਾ ਦੇ ਸਮੇਲਨ ਅੰਦਰ ਇਨਸਾਨ ਅਗਾਧ ਵਸਤੂ ਨੂੰ ਪਾ ਲੈਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਇੰਦ੍ਰੀਓਂ ਸੇ ਅਗੋਚਰ ਸ੍ਵੈ ਸਰੂਪ ਵਸਤੂ ਕੌ ਪ੍ਰਾਪਤਿ ਹੋਤਾ ਹੈ॥
Prof. Sahib Singhਸੰਤ ਜਨਾਂ ਦੀ ਸੰਗਤਿ ਵਿਚ (ਪ੍ਰਭੂ ਦਾ) ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ,

ਪਦ ਅਰਥ ਬਸਤੁ = ਚੀਜ਼, ਵਸਤ। ਅਗੋਚਰ = ਜਿਸ ਤਾਈਂ ਸਰੀਰਕ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਲਹੈ = ਲੱਭ ਲੈਂਦਾ ਹੈ।

SikhNet (Spanish)Para él se vuelve posible concebir lo Inconcebible y,

ਸਾਧੂ ਕੈ ਸੰਗਿ; ਅਜਰੁ ਸਹੈ ॥

saadhoo kai sang; ajar sahai |

Sant Singh KhalsaIn the Company of the Holy, one can endure the unendurable.
Manmohan SinghIn the company of the pious persons man endured the unendurable.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਆਦਮੀ ਨਾਂ ਸਹਾਰੇ ਜਾਣ ਵਾਲੇ ਨੂੰ ਬਰਦਾਸ਼ਤ ਕਰ ਲੈਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਜੋ (ਅਜਰ) ਸਹਾਰਨੇ ਯੋਗ ਨਹੀਂ ਹੈ ਤਿਸ ਕੌ ਸਹਾਰ ਲੇਤਾ ਹੈ, ਭਾਵ ਸਹਨਸੀਲ ਹੋ ਜਾਤਾ ਹੈ॥
Prof. Sahib Singh(ਅਤੇ ਮਨੁੱਖ) ਇਹ ਨਾਹ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ।

ਪਦ ਅਰਥ ਅਜਰੁ = (ਉਹ ਮਰਤਬਾ) ਜੋ ਜਰਿਆ ਨ ਜਾ ਸਕੇ।

SikhNet (Spanish)con una sonrisa, soportar lo insoportable.

ਸਾਧ ਕੈ ਸੰਗਿ; ਬਸੈ ਥਾਨਿ ਊਚੈ ॥

saadh kai sang; basai thaan aoochai |

Sant Singh KhalsaIn the Company of the Holy, one abides in the loftiest place.
Manmohan SinghIn the company of the pious persons the mortal abides in the lofty place.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਉੱਚੀ ਥਾਂ ਤੇ ਨਿਵਾਸ ਰੱਖਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਸਰਬ ਸੇ ਊਚੇ ਅਸਥਾਨ ਦੇਵੀ ਸੰਪਤੀ ਮੇਂ ਵਾ ਵਈਕੁੰਠ ਮੇਂ ਨਿਵਾਸ ਕਰਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮਨੁੱਖ ਉਚੇ (ਆਤਮਕ) ਟਿਕਾਣੇ ਤੇ ਵੱਸਦਾ ਹੈ,

ਪਦ ਅਰਥ ਥਾਨਿ ਊਚੈ = ਉੱਚੇ ਥਾਂ ਤੇ।

SikhNet (Spanish)Conserva su Conciencia en el más Elevado Estado,

ਸਾਧੂ ਕੈ ਸੰਗਿ; ਮਹਲਿ ਪਹੂਚੈ ॥

saadhoo kai sang; mehal pahoochai |

Sant Singh KhalsaIn the Company of the Holy, one attains the Mansion of the Lord's Presence.
Manmohan SinghIn the company of the pious persons, the mortal reaches the Lord's Mansion.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਸਾਹਿਬ ਦੇ ਮੰਦਰ ਤੇ ਪੁੱਜ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ (ਮਹਲਿ) ਸਰੂਪ ਘਰ ਮੇਂ ਪਹੁੰਚਤਾ ਹੈ॥
Prof. Sahib Singhਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਮਹਲਿ = ਮਹਲ ਵਿਚ, ਪ੍ਰਭੂ ਦੇ ਟਿਕਾਣੇ ਤੇ।

SikhNet (Spanish)acercándose al Supremo Umbral de Dios Mismo.

ਸਾਧ ਕੈ ਸੰਗਿ; ਦ੍ਰਿੜੈ ਸਭਿ ਧਰਮ ॥

saadh kai sang; drirrai sabh dharam |

Sant Singh KhalsaIn the Company of the Holy, one's Dharmic faith is firmly established.
Manmohan SinghIn the company of the pious persons mortal's faith is completely established.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੇ ਸਮੇਲਨ ਅੰਦਰ ਪ੍ਰਾਣੀ ਦਾ ਭਰੋਸਾ ਪੂਰੀ ਤਰ੍ਹਾਂ ਪੱਕਾ ਬੱਝ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਸੰਪੂਰਨ ਧਰਮੋਂ ਕੋ ਦ੍ਰਿੜ ਕਰਤਾ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਸਾਰੇ ਧਰਮਾਂ (ਫ਼ਰਜ਼ਾਂ) ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ,

ਪਦ ਅਰਥ ਦ੍ਰਿੜੈ = ਦ੍ਰਿੜ੍ਹ ਕਰ ਲੈਂਦਾ ਹੈ, ਚੰਗੀ ਤਰ੍ਹਾਂ ਸਮਝ ਲੈਂਦਾ ਹੈ। ਸਭਿ = ਸਾਰੇ। ਧਰਮ = ਫ਼ਰਜ਼।

SikhNet (Spanish)En tan Sagrada Compañía es aprendida la Sublime lección de la Fe

ਸਾਧ ਕੈ ਸੰਗਿ; ਕੇਵਲ ਪਾਰਬ੍ਰਹਮ ॥

saadh kai sang; keval paarabraham |

Sant Singh KhalsaIn the Company of the Holy, one dwells with the Supreme Lord God.
Manmohan SinghIn the company of the pious persons one meditates on the Supreme Lord alone.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਬੰਦਾ ਸਿਰਫ ਸ਼ਰੋਮਣੀ ਸਾਹਿਬ ਦਾ ਸਿਮਰਨ ਕਰਦਾ ਹੈ।
Fareedkot Teekaਸੰਤੋਂ ਕੇ ਸੰਗ ਸੇ (ਕੇਵਲ) ਸੁਧ ਪਾਰਬ੍ਰਹਮ ਕਾ ਸਰੂਪ ਹੀ ਹੋ ਜਾਤਾ ਹੈ॥
Prof. Sahib Singhਅਤੇ ਸਿਰਫ਼ ਅਕਾਲ ਪੁਰਖ ਨੂੰ (ਹਰ ਥਾਂ ਵੇਖਦਾ ਹੈ)।
SikhNet (Spanish)y todo vínculo se establece con el Único y Supremo Señor.

ਸਾਧ ਕੈ ਸੰਗਿ; ਪਾਏ ਨਾਮ ਨਿਧਾਨ ॥

saadh kai sang; paae naam nidhaan |

Sant Singh KhalsaIn the Company of the Holy, one obtains the treasure of the Naam.
Manmohan SinghIn the company of saints, man obtains the Name treasure.
Manmohan Singh (Punjabi)ਸਤਿ ਸੰਗਤ ਅੰਦਰ ਬੰਦਾ ਨਾਮ ਦਾ ਖ਼ਜ਼ਾਨਾ ਪਾ ਲੈਦਾ ਹੈ।
Fareedkot Teekaਔਰ ਸੰਤੋਂ ਕੇ ਸੰਗ ਕਰ ਕੇ ਨਾਮ ਖਜਾਨੇ ਕੋ ਪਾਵਤਾ ਹੈ॥
Prof. Sahib Singhਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਨਾਮ ਖ਼ਜ਼ਾਨਾ ਲੱਭ ਲੈਂਦਾ ਹੈ;

ਪਦ ਅਰਥ ਨਿਧਾਨ = ਖ਼ਜ਼ਾਨਾ।

SikhNet (Spanish)Aquél que goza de tal Asociación es recompensado con el Tesoro del Nombre.

ਨਾਨਕ; ਸਾਧੂ ਕੈ ਕੁਰਬਾਨ ॥੪॥

naanak; saadhoo kai kurabaan |4|

Sant Singh KhalsaO Nanak, I am a sacrifice to the Holy. ||4||
Manmohan SinghNanak is a sacrifice unto the pious persons.
Manmohan Singh (Punjabi)ਨਾਨਕ ਪਵਿੱਤ੍ਰ ਪੁਰਸ਼ਾਂ ਉਤੋਂ ਬਲਿਹਾਰਣੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਤਿਨ ਸੰਤੋਂ ਕੇ ਹਮ ਬਲਿਹਾਰੇ ਜਾਤੇ ਹੈਂ॥੪॥
Prof. Sahib Singh(ਤਾਂ ਤੇ) ਹੇ ਨਾਨਕ! (ਆਖ-) ਮੈਂ ਸਾਧ ਜਨਾਂ ਤੋਂ ਸਦਕੇ ਹਾਂ ॥੪॥

ਪਦ ਅਰਥ ਕੁਰਬਾਨ = ਸਦਕੇ ॥੪॥

SikhNet (Spanish)¡Entrego mi vida como ofrenda a los Santos!(4)
Shabad Guru Arjan Dev Ji Raag Gauree Ang 271 - 272

ਸਾਧ ਕੈ ਸੰਗਿ; ਸਭ ਕੁਲ ਉਧਾਰੈ ॥

saadh kai sang; sabh kul udhaarai |

Sant Singh KhalsaIn the Company of the Holy, all one's family is saved.
Manmohan SinghBy association with saints one's family is all saved.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਮੂਹ ਵੰਸ਼ ਪਾਰ ਉਤਰ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਇਹ ਜੀਵ ਸੰਪੂਰਨ ਕੁਲੋਂ ਕੌ ਉਧਾਰ ਲੇਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਆਪਣੀਆਂ) ਸਾਰੀਆਂ ਕੁਲਾਂ (ਵਿਕਾਰਾਂ ਤੋਂ) ਬਚਾ ਲੈਂਦਾ ਹੈ,

ਪਦ ਅਰਥ ਉਧਾਰੈ = ਬਚਾ ਲੈਂਦਾ ਹੈ।

SikhNet (Spanish)Un hombre que convive con seres virtuosos se salva a sí mismo

ਸਾਧਸੰਗਿ; ਸਾਜਨ ਮੀਤ ਕੁਟੰਬ ਨਿਸਤਾਰੈ ॥

saadhasang; saajan meet kuttanb nisataarai |

Sant Singh KhalsaIn the Company of the Holy, one's friends, acquaintances and relatives are redeemed.
Manmohan SinghBy association with the saints one's friends, intimates and relations are redeemed.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਇਨਸਾਨ ਦੇ ਦੋਸਤ -ਯਾਰ ਅਤੇ ਸਨਬੰਧੀ ਤਰ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਕਰ ਸ੍ਵਜਨ ਮਿਤ੍ਰੋਂ ਕੇ ਕੁਟੰਬ ਆਦਿ ਸਭ ਕੋ ਤਾਰ ਲੇਤਾ ਹੈ॥
Prof. Sahib Singhਤੇ (ਆਪਣੇ) ਸੱਜਣਾਂ ਮਿੱਤ੍ਰਾਂ ਤੇ ਪਰਵਾਰ ਨੂੰ ਤਾਰ ਲੈਂਦਾ ਹੈ।

ਪਦ ਅਰਥ ਕੁਟੰਬ = ਪਰਵਾਰ। ਨਿਸਤਾਰੈ = ਤਾਰ ਲੈਂਦਾ ਹੈ।

SikhNet (Spanish)y a todos los suyos.

ਸਾਧੂ ਕੈ ਸੰਗਿ; ਸੋ ਧਨੁ ਪਾਵੈ ॥

saadhoo kai sang; so dhan paavai |

Sant Singh KhalsaIn the Company of the Holy, that wealth is obtained.
Manmohan SinghBy association with the saints that wealth is obtained,
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਉਹ ਦੌਲਤ ਪ੍ਰਾਪਤ ਹੁੰਦੀ ਹੈ,
Fareedkot Teekaਸੰਤੋਂ ਕੇ ਸੰਗ ਕਰ ਕੇ ਇਹ ਜੀਵ ਸੋ ਨਾਮ ਧਨ ਕੌ ਪਾਵਤਾ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ,
SikhNet (Spanish)En tal Compañía se encuentra inagotable Fuente de Riqueza,

ਜਿਸੁ ਧਨ ਤੇ; ਸਭੁ ਕੋ ਵਰਸਾਵੈ ॥

jis dhan te; sabh ko varasaavai |

Sant Singh KhalsaEveryone benefits from that wealth.
Manmohan Singhfrom which wealth everyone gains advantage.
Manmohan Singh (Punjabi)ਜਿਸ ਦੌਲਤ ਤੋਂ ਹਰ ਕੋਈ ਲਾਭ ਉਠਾਉਂਦਾ ਹੈ।
Fareedkot Teekaਜਿਸ ਨਾਮ ਧਨ ਸੇ ਸਭ ਕੋ ਵਰਸਾਵਤਾ ਹੈ, ਭਾਵ ਨਾਮ ਦਾਨ ਦੇ ਕਰ ਉਧਾਰ ਕਰਤਾ ਹੈ॥
Prof. Sahib Singhਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ। ਵਰਸਾਵੈ = {Skt. वृष् वर्षयते = 1. To be powerful or eminent} ਬਲਵਾਨ ਹੋ ਜਾਂਦਾ ਹੈ, ਨਾਮਣੇ ਵਾਲਾ ਹੋ ਜਾਂਦਾ ਹੈ।

SikhNet (Spanish)que el Gurmukj brinda a los demás como Dicha y Bienaventuranza.

ਸਾਧਸੰਗਿ; ਧਰਮ ਰਾਇ ਕਰੇ ਸੇਵਾ ॥

saadhasang; dharam raae kare sevaa |

Sant Singh KhalsaIn the Company of the Holy, the Lord of Dharma serves.
Manmohan SinghThe Righteous Judge performs service for him, who associates with the saints.
Manmohan Singh (Punjabi)ਧਰਮਰਾਜ ਉਸ ਦੀ ਟਹਿਲ ਕਮਾਉਂਦਾ ਹੈ, ਜੋ ਸੰਤਾਂ ਦੀ ਸੰਗਤ ਕਰਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਧਰਮ ਰਾਜਾ ਭੀ ਸੇਵਾ ਕਰਤਾ ਹੈ॥
Prof. Sahib Singhਸਾਧੂ ਜਨਾਂ ਦੀ ਸੰਗਤਿ ਵਿਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ,
SikhNet (Spanish)Hasta el rey de la muerte rinde pleitesía a ese hombre

ਸਾਧ ਕੈ ਸੰਗਿ; ਸੋਭਾ ਸੁਰਦੇਵਾ ॥

saadh kai sang; sobhaa suradevaa |

Sant Singh KhalsaIn the Company of the Holy, the divine, angelic beings sing God's Praises.
Manmohan SinghThe angles and gods sing the praise of him, who associates with the saints.
Manmohan Singh (Punjabi)ਫ਼ਰਿਸ਼ਤੇ ਅਤੇ ਦੇਵਤੇ ਉਸ ਦਾ ਜੱਸ ਗਾਇਨ ਕਰਦੇ ਹਨ, ਜੋ ਸੰਤਾਂ ਦੀ ਸੰਗਤ ਕਰਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਸੋਭਾਵਾਨ ਹੋ ਕਰ ਸੁਰੋਂ ਕਾ ਦੇਵ ਅਰਥਾਤ ਪੂਜਨੇ ਯੋਗ ਹੋ ਜਾਤਾ ਹੈ; ਵਾ ਸੰਤੋਂ ਕੇ ਸੰਗ ਕਰ ਕੇ (ਸੁਰਦੇਵਾ) ਇੰਦ੍ਰ ਭੀ ਸੋਭਾ ਕਰਤਾ ਹੈ; ਵਾ ਸੰਤੋਂ ਕੇ ਸੰਗ ਕਰਨੇ ਸੇ ਚਾਹੋ ਦੇਵਤਿਓਂ ਮੇਂ ਜੋ ਚਾਹੋ ਦੈਤੋਂ ਮੇਂ ਹੋ ਤਿਸ ਕੀ ਸੋਭਾ ਹੋਤੀ ਹੈ॥
Prof. Sahib Singhਅਤੇ (ਦੇਵਤੇ ਭੀ) ਸੋਭਾ ਕਰਦੇ ਹਨ।

ਪਦ ਅਰਥ ਸੁਰ = ਦੇਵਤੇ।

SikhNet (Spanish)y los ángeles cantan su Gloria.

ਸਾਧੂ ਕੈ ਸੰਗਿ; ਪਾਪ ਪਲਾਇਨ ॥

saadhoo kai sang; paap palaaein |

Sant Singh KhalsaIn the Company of the Holy, one's sins fly away.
Manmohan SinghBy association with the saints the sins flee away.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਕਸਮਲ ਦੌੜ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਕਰ ਸਰਬ ਪਾਪ (ਪਲਾਇਨ) ਭਾਗਤੇ ਅਰਥਾਤ ਦੂਰ ਹੋ ਜਾਤੇ ਹੈਂ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਪਾਪ ਦੂਰ ਹੋ ਜਾਂਦੇ ਹਨ,

ਪਦ ਅਰਥ ਪਲਾਇਨ = {Skt. प्लु! A. fade away, disappear} ਨਾਸ ਹੋ ਜਾਂਦੇ ਹਨ।

SikhNet (Spanish)Viviendo en Santa Compañía las propias faltas son borradas

ਸਾਧਸੰਗਿ; ਅੰਮ੍ਰਿਤ ਗੁਨ ਗਾਇਨ ॥

saadhasang; amrit gun gaaein |

Sant Singh KhalsaIn the Company of the Holy, one sings the Ambrosial Glories.
Manmohan SinghBy association with the saints the mortal sings the praise of the Ambrosial Name.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਪ੍ਰਾਣੀ ਅੰਮ੍ਰਿਤਮਈ ਨਾਮੁ ਦਾ ਜੱਸ ਅਲਾਪਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਅੰਮ੍ਰਿਤ ਰੂਪ ਹਰੀ ਕੇ ਗੁਣੋਂ ਕਾ ਗਾਯਨ ਹੋਤਾ ਹੈ॥
Prof. Sahib Singh(ਕਿਉਂਕਿ ਓਥੇ) ਪ੍ਰਭੂ ਦੇ ਅਮਰ ਕਰਨ ਵਾਲੇ ਗੁਣ (ਮਨੁੱਖ) ਗਾਉਂਦੇ ਹਨ।
SikhNet (Spanish)y se cantan Alabanzas al más Venerado Señor.

ਸਾਧ ਕੈ ਸੰਗਿ; ਸ੍ਰਬ ਥਾਨ ਗੰਮਿ ॥

saadh kai sang; srab thaan gam |

Sant Singh KhalsaIn the Company of the Holy, all places are within reach.
Manmohan SinghBy association with the saints man comes to have access to all the places.
Manmohan Singh (Punjabi)ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਾਰੀਆਂ ਥਾਵਾਂ ਤੇ ਪਹੁੰਚ ਹੋ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਸਰਬ ਅਸਥਾਨੋਂ ਮੇਂ ਗੰਮਤਾ ਹੋ ਜਾਤੀ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ (ਭਾਵ, ਉੱਚੀ ਆਤਮਕ ਸਮਰੱਥਾ ਆ ਜਾਂਦੀ ਹੈ);

ਪਦ ਅਰਥ ਸ੍ਰਬ = ਸਰਬ, ਸਾਰੇ। ਗੰਮਿ = ਪਹੁੰਚ।

SikhNet (Spanish)Cultivando la Compañía de los Santos se penetra en lo más recóndito de la Conciencia

ਨਾਨਕ ਸਾਧ ਕੈ ਸੰਗਿ; ਸਫਲ ਜਨੰਮ ॥੫॥

naanak saadh kai sang; safal janam |5|

Sant Singh KhalsaO Nanak, in the Company of the Holy, one's life becomes fruitful. ||5||
Manmohan SinghNanak, by association with the saints man's birth becomes profitable.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਨਾਨਕ, ਇਨਸਾਨ ਦਾ ਜਨਮ ਲਾਭਦਾਇਕ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੇ ਸੰਗ ਸੇ ਇਹ ਜਨਮੁ ਸਫਲ ਹੋ ਜਾਤਾ ਹੈ॥੫॥
Prof. Sahib Singhਹੇ ਨਾਨਕ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ॥੫॥
SikhNet (Spanish)y la vida se torna fructífera en todos los campos.(5)
Shabad Guru Arjan Dev Ji Raag Gauree Ang 272

ਸਾਧ ਕੈ ਸੰਗਿ; ਨਹੀ ਕਛੁ ਘਾਲ ॥

saadh kai sang; nahee kachh ghaal |

Sant Singh KhalsaIn the Company of the Holy, there is no suffering.
Manmohan SinghIn the society of saints one faces not any misery.
Manmohan Singh (Punjabi)ਸਤਿ ਸੰਗਤ ਅੰਦਰ ਆਦਮੀ ਕੋਈ ਮੁਸੀਬਤ ਨਹੀਂ ਉਠਾਉਂਦਾ।
Fareedkot Teekaਸੰਤੋਂ ਕੇ ਸੰਗ ਸੇ ਕਲ੍ਯਾਨ ਹੇਤ ਇਸ ਜੀਵ ਕੋ ਕਿਛ ਜੋਗਾਦੀ ਕਠਨ ਸਾਧਨੋਂ ਕੀ ਘਾਲ ਨਹੀਂ ਕਰਨੀ ਪੜਤੀ ਹੈ॥
Prof. Sahib Singhਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ,

ਪਦ ਅਰਥ ਘਾਲ = ਮੇਹਨਤ, ਤਪ ਆਦਿਕ ਸਹਾਰਨੇ।

SikhNet (Spanish)Entrando en la dichosa esfera de la Saad Sangat, la Santa Compañía, cesa todo esfuerzo;

ਦਰਸਨੁ ਭੇਟਤ; ਹੋਤ ਨਿਹਾਲ ॥

darasan bhettat; hot nihaal |

Sant Singh KhalsaThe Blessed Vision of their Darshan brings a sublime, happy peace.
Manmohan SinghBy beholding and meeting the saints the mortal becomes happy.
Manmohan Singh (Punjabi)ਸੰਤਾਂ ਨੂੰ ਵੇਖਣ ਅਤੇ ਮਿਲਣ ਦੁਆਰਾ ਪ੍ਰਾਣੀ ਪਰਸੰਨ ਹੋ ਜਾਂਦਾ ਹੈ।
Fareedkot Teekaਸਤਸੰਗ ਦ੍ਵਾਰਾ ਗਿਆਤ ਹੋਵਨੇ ਸੇ ਹੀ ਸ੍ਵੈ ਸਰੂਪ ਕੇ ਦਰਸ਼ਨ ਰੂਪ ਮਿਲਾਪ ਕਰ (ਨਿਹਾਲ) ਅਨੰਦ ਰੂਪ ਹੋ ਜਾਤਾ ਹੈ॥
Prof. Sahib Singh(ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ।

ਪਦ ਅਰਥ ਹੋਤ = ਹੋ ਜਾਈਦਾ ਹੈ। ਨਿਹਾਲ = ਪ੍ਰਸੰਨ।

SikhNet (Spanish)la sola Presencia del Señor trae alivio y aclara toda confusión.

ਸਾਧ ਕੈ ਸੰਗਿ; ਕਲੂਖਤ ਹਰੈ ॥

saadh kai sang; kalookhat harai |

Sant Singh KhalsaIn the Company of the Holy, blemishes are removed.
Manmohan SinghBy associating with the saints blemishes are removed.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਕਲੰਕ ਧੋਤੇ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਸੇ ਇਹ ਜੀਵ ਸਰਬ (ਕਲੂਖਤ) ਪਾਪੋਂ ਕੌ ਹਰ ਦੇਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ,

ਪਦ ਅਰਥ ਕਲੂਖਤ = ਪਾਪ, ਵਿਕਾਰ। ਹਰੈ = ਦੂਰ ਕਰ ਲੈਂਦਾ ਹੈ।

SikhNet (Spanish)El miedo a la oscuridad de la conciencia se desvanece

ਸਾਧ ਕੈ ਸੰਗਿ; ਨਰਕ ਪਰਹਰੈ ॥

saadh kai sang; narak paraharai |

Sant Singh KhalsaIn the Company of the Holy, hell is far away.
Manmohan SinghBy associating with the saints the hell is avoided.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਦੋਜ਼ਖ਼ ਤੋਂ ਬਚ ਜਾਈਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਨਰਕੋਂ ਕਾ ਦੁਖ ਦੂਰ ਕਰ ਦੇਤਾ ਹੈ॥
Prof. Sahib Singh(ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ।

ਪਦ ਅਰਥ ਪਰਹਰੈ = ਪਰੇ ਹਟਾ ਲੈਂਦਾ ਹੈ।

SikhNet (Spanish)y la mente conquista un Estado de permanente Quietud,

ਸਾਧ ਕੈ ਸੰਗਿ; ਈਹਾ ਊਹਾ ਸੁਹੇਲਾ ॥

saadh kai sang; eehaa aoohaa suhelaa |

Sant Singh KhalsaIn the Company of the Holy, one is happy here and hereafter.
Manmohan SinghBy associating with the saints the mortal remains happy in this world and the Yonder one.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਜੀਵ ਇਸ ਲੋਕ ਅਤੇ ਉਸ ਪ੍ਰਲੋਕ ਵਿੱਚ ਖੁਸ਼ ਰਹਿੰਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਇਸ ਲੋਕ ਔਰ ਪ੍ਰਲੋਕ ਮੇਂ (ਸੁਹੇਲਾ) ਸੁਖੀ ਹੋਤਾ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ,

ਪਦ ਅਰਥ ਈਹਾ = ਇਸ ਜਨਮ ਵਿਚ, ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸੁਹੇਲਾ = ਸੁਖੀ।

SikhNet (Spanish)que la seguirá hasta el más allá.

ਸਾਧਸੰਗਿ; ਬਿਛੁਰਤ ਹਰਿ ਮੇਲਾ ॥

saadhasang; bichhurat har melaa |

Sant Singh KhalsaIn the Company of the Holy, the separated ones are reunited with the Lord.
Manmohan SinghBy associating with the saints they who are separated from God meet Him.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਜੋ ਵਾਹਿਗੁਰੂ ਨਾਲੋਂ ਵਿਛੁੜੇ ਹਨ, ਉਹ ਉਸ ਨੂੰ ਮਿਲ ਪੈਦੇ ਹਨ।
Fareedkot Teekaਸੰਤੋਂ ਕੇ ਸੰਗ ਨੇ ਇਸ ਜੀਵ ਵਿਛੜੇ ਹੂਏ ਕੋ ਹਰੀ ਕੇ ਸਾਥ ਮੇਲਿਆ ਹੈ॥
Prof. Sahib Singhਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ।

ਪਦ ਅਰਥ ਬਿਛੁਰਤ = (ਪ੍ਰਭੂ ਤੋਂ) ਵਿਛੁੜੇ ਹੋਏ ਦਾ।

SikhNet (Spanish)El sentimiento de separación termina,

ਜੋ ਇਛੈ; ਸੋਈ ਫਲੁ ਪਾਵੈ ॥

jo ichhai; soee fal paavai |

Sant Singh KhalsaThe fruits of one's desires are obtained.
Manmohan SinghOne obtains the fruit he desires,
Manmohan Singh (Punjabi)ਜੋ ਮੇਵਾ ਉਹ ਚਾਹੁੰਦਾ ਹੈ, ਉਹੀ ਪਾ ਲੈਦਾ ਹੈ,
Fareedkot Teekaਇਹ ਜੀਵ ਜੋ ਇਛਾ ਧਾਰ ਕਰ ਸਤਸੰਗ ਮੇਂ ਆਵਤਾ ਹੈ, ਸੋਈ ਫਲ ਪਾਵਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ,

ਪਦ ਅਰਥ ਇਛੈ = ਚਾਹੁੰਦਾ ਹੈ।

SikhNet (Spanish)el hombre retorna a su Señor

ਸਾਧ ਕੈ ਸੰਗਿ; ਨ ਬਿਰਥਾ ਜਾਵੈ ॥

saadh kai sang; na birathaa jaavai |

Sant Singh KhalsaIn the Company of the Holy, no one goes empty-handed.
Manmohan Singhby associating with the saints and one departs not empty-handed.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਆਦਮੀ ਖਾਲੀ ਹੱਥੀ ਨਹੀਂ ਜਾਂਦਾ।
Fareedkot Teekaਸੰਤੋਂ ਕੇ ਸੰਗ ਕਰ ਇਸ ਕਾ ਜਨਮ ਵਿਅਰਥ ਨਹੀਂ ਜਾਤਾ ਹੈ, ਵਾ (ਬਿਰਥਾ) ਖਾਲੀ ਨਹੀਂ ਜਾਤਾ ਲਾਭ ਸਹਤ ਜਾਤਾ ਹੈ॥
Prof. Sahib Singhਬੇ-ਮੁਰਾਦ ਹੋ ਕੇ ਨਹੀਂ ਜਾਂਦਾ।

ਪਦ ਅਰਥ ਬਿਰਥਾ = ਖ਼ਾਲੀ, ਸੱਖਣਾ।

SikhNet (Spanish)y su vida no pasa en vano.

ਪਾਰਬ੍ਰਹਮੁ; ਸਾਧ ਰਿਦ ਬਸੈ ॥

paarabraham; saadh rid basai |

Sant Singh KhalsaThe Supreme Lord God dwells in the hearts of the Holy.
Manmohan SinghThe Supreme Lord abides in the mind of a saint.
Manmohan Singh (Punjabi)ਸ਼ਰੋਮਣੀ ਸਾਹਿਬ ਸੰਤ ਦੇ ਮਨ ਅੰਦਰ ਨਿਵਾਸ ਰੱਖਦਾ ਹੈ।
Fareedkot Teekaਆਪ ਪਾਰਬ੍ਰਹਮ ਸੰਤੋਂ ਕੇ ਰਿਦੇ ਮੇਂ ਨਿਵਾਸ ਕਰਤਾ ਹੈ॥
Prof. Sahib Singhਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ;

ਪਦ ਅਰਥ ਰਿਦ = ਹਿਰਦਾ।

SikhNet (Spanish)Dios Mismo reside en el corazón de Su Santo

ਨਾਨਕ ਉਧਰੈ; ਸਾਧ ਸੁਨਿ ਰਸੈ ॥੬॥

naanak udharai; saadh sun rasai |6|

Sant Singh KhalsaO Nanak, listening to the sweet words of the Holy, one is saved. ||6||
Manmohan SinghNanak is saved by hearing God's Name from the saints' tongue.
Manmohan Singh (Punjabi)ਸੰਤਾਂ ਦੀ ਜੀਭਾ ਤੋਂ ਵਾਹਿਗੁਰੂ ਦਾ ਨਾਮ ਸ੍ਰਵਣ ਕਰਨ ਦੁਆਰਾ ਨਾਨਕ ਪਾਰ ਉਤਰ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਸੇ ਸੰਤੋਂ ਸੇ ਬਾਣੀ ਸੁਨ ਕਰ ਜੋ (ਰਸੈ) ਤਦਾਕਾਰ ਹੂਏ ਹੈਂ, ਸੋ ਜੀਵ ਉਧਰੇ ਹੈਂ॥੬॥
Prof. Sahib Singhਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ॥੬॥

ਪਦ ਅਰਥ ਸਾਧ ਰਸੈ = ਸਾਧੂ ਦੀ ਰਸਨਾ ਤੋਂ, ਜੀਭ ਤੋਂ ॥੬॥

SikhNet (Spanish)y las palabras de ese bienaventurado son Fuente de Salvación.(6)
Shabad Guru Arjan Dev Ji Raag Gauree Ang 272

ਸਾਧ ਕੈ ਸੰਗਿ; ਸੁਨਉ ਹਰਿ ਨਾਉ ॥

saadh kai sang; sunau har naau |

Sant Singh KhalsaIn the Company of the Holy, listen to the Name of the Lord.
Manmohan SinghIn the guild of saints hear God's Name.
Manmohan Singh (Punjabi)ਸਤਿ ਸੰਗਤ ਅੰਦਰ ਰੱਬ ਦਾ ਨਾਮ ਸ੍ਰਵਣ ਕਰ।
Fareedkot Teekaਤਾਂ ਤੇ ਹੇ ਭਾਈ! ਸੰਤੋਂ ਕੇ ਸੰਗ ਸੇ ਹਰੀ ਨਾਮ ਕੌ ਸ੍ਰਵਣ ਕਰੋ॥
Prof. Sahib Singhਮੈਂ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ,

ਪਦ ਅਰਥ ਸੁਨਉ = ਮੈਂ ਸੁਣਾਂ।

SikhNet (Spanish)En la Compañía de los Santos, se escucha el Naam, el Nombre del Señor,.

ਸਾਧਸੰਗਿ; ਹਰਿ ਕੇ ਗੁਨ ਗਾਉ ॥

saadhasang; har ke gun gaau |

Sant Singh KhalsaIn the Company of the Holy, sing the Glorious Praises of the Lord.
Manmohan SinghIn the guild of saints sing God's praises.
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਪੁਨਾ ਸੰਤੋਂ ਕੇ ਸੰਗ ਮੇਂ ਮਿਲ ਕਰ ਹਰੀ ਕੇ ਗੁਣੋਂ ਕੋ ਗਾਵਣਾ ਕਰੋ॥
Prof. Sahib Singhਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ)।

ਪਦ ਅਰਥ ਗਾਉ = ਮੈਂ ਗਾਵਾਂ।

SikhNet (Spanish)En la Compañía de los Santos, canta las Gloriosas Alabanzas del Señor.

ਸਾਧ ਕੈ ਸੰਗਿ; ਨ ਮਨ ਤੇ ਬਿਸਰੈ ॥

saadh kai sang; na man te bisarai |

Sant Singh KhalsaIn the Company of the Holy, do not forget Him from your mind.
Manmohan SinghIn the guild of saints man forgets not the Lord from his mind.
Manmohan Singh (Punjabi)ਸਤਿ ਸੰਗਤ ਅੰਦਰ ਇਨਸਾਨ ਪ੍ਰਭੂ ਨੂੰ ਆਪਣੇ ਚਿੱਤੋ ਨਹੀਂ ਭੁਲਾਉਂਦਾ।
Fareedkot Teekaਸੰਤੋਂ ਕੇ ਸੰਗ ਸੇ ਵਾਹਿਗੁਰੂ ਮਨ ਤੇ ਨਹੀਂ ਵਿਸਰਤਾ ਹੈ॥
Prof. Sahib Singhਸੰਤਾਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ,

ਪਦ ਅਰਥ ਬਿਸਰੈ = ਭੁੱਲ ਜਾਏ।

SikhNet (Spanish)En la Compañía de los Santos, no Lo ignores en tu mente.

ਸਾਧਸੰਗਿ; ਸਰਪਰ ਨਿਸਤਰੈ ॥

saadhasang; sarapar nisatarai |

Sant Singh KhalsaIn the Company of the Holy, you shall surely be saved.
Manmohan SinghIn the guild of saints he is assuredly saved.
Manmohan Singh (Punjabi)ਸਤਿ ਸੰਗਤ ਅੰਦਰ ਉਹ ਨਿਸਚਿਤ ਹੀ ਪਾਰ ਉੱਤਰ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਸਰਪਰ ਅਰਥਾਤ ਨਿਸਚੇ ਕਰ ਕੇ ਤਰ ਜਾਤਾ ਹੈ॥
Prof. Sahib Singhਸਾਧ ਜਨਾਂ ਦੀ ਸੰਗਤਿ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ।

ਪਦ ਅਰਥ ਸਰਪਰ = ਜ਼ਰੂਰ।

SikhNet (Spanish)En la Compañía de los Santos, de seguro serás salvado.

ਸਾਧ ਕੈ ਸੰਗਿ; ਲਗੈ ਪ੍ਰਭੁ ਮੀਠਾ ॥

saadh kai sang; lagai prabh meetthaa |

Sant Singh KhalsaIn the Company of the Holy, God seems very sweet.
Manmohan SinghIn the guild of saints the Lord becomes sweet unto the man.
Manmohan Singh (Punjabi)ਸਤਿ ਸੰਗਤ ਅੰਦਰ ਸੁਆਮੀ ਬੰਦੇ ਨੂੰ ਮਿੱਠਾ ਲੱਗਣ ਲੱਗ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਪ੍ਰਭੂ ਮੀਠਾ ਅਰਥਾਤ ਪਿਆਰਾ ਲਾਗਤਾ ਹੈ॥
Prof. Sahib Singhਭਲਿਆਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ,
SikhNet (Spanish)En la Compañía de los Santos, Dios sabe muy Dulce.

ਸਾਧੂ ਕੈ ਸੰਗਿ; ਘਟਿ ਘਟਿ ਡੀਠਾ ॥

saadhoo kai sang; ghatt ghatt ddeetthaa |

Sant Singh KhalsaIn the Company of the Holy, He is seen in each and every heart.
Manmohan SinghIn the guild of saints God is seen in every heart.
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਹਰ ਦਿਲ ਵਿੱਚ ਦਿੱਸ ਆਉਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਘਟ ਘਟ ਮੇਂ ਪ੍ਰਭੂ ਪੂਰਨ ਸਰੂਪ ਦ੍ਰਿਸ਼ਟ ਆਯਾ ਹੈ॥
Prof. Sahib Singhਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ।

SikhNet (Spanish)En la Compañía de los Santos, Él es visto en cada corazón.

ਸਾਧਸੰਗਿ; ਭਏ ਆਗਿਆਕਾਰੀ ॥

saadhasang; bhe aagiaakaaree |

Sant Singh KhalsaIn the Company of the Holy, we become obedient to the Lord.
Manmohan SinghIn the saints congregation man becomes obedient to the Lord.
Manmohan Singh (Punjabi)ਸਾਧ ਸੰਗਤ ਅੰਦਰ ਆਦਮੀ ਸੁਆਮੀ ਦਾ ਹੁਕਮ ਮੰਨਣ ਵਾਲਾ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਹਮ ਹਰੀ ਕੇ ਆਗਿਆਕਾਰੀ ਭਏ ਹੈਂ॥
Prof. Sahib Singhਸਾਧੂਆਂ ਦੀ ਸੰਗਤਿ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,

ਪਦ ਅਰਥ ਆਗਿਆਕਾਰੀ = ਪ੍ਰਭੂ ਦਾ ਹੁਕਮ ਮੰਨਣ ਵਾਲੇ।

SikhNet (Spanish)En la Compañía de los Santos, nos volvemos obedientes al Señor.

ਸਾਧਸੰਗਿ; ਗਤਿ ਭਈ ਹਮਾਰੀ ॥

saadhasang; gat bhee hamaaree |

Sant Singh KhalsaIn the Company of the Holy, we obtain the state of salvation.
Manmohan SinghIn the saints congregation I have obtained salvation.
Manmohan Singh (Punjabi)ਸਾਧ ਸੰਗਤ ਅੰਦਰ ਮੈਂ ਮੁਕਤੀ ਪ੍ਰਾਪਤ ਕਰ ਲਈ ਹੈ।
Fareedkot Teekaਸੰਤੋਂ ਕੇ ਸੰਗ ਸੇ ਹਮਾਰੀ ਗਤੀ ਭਈ ਹੈ॥
Prof. Sahib Singhਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ।

ਪਦ ਅਰਥ ਗਤਿ = ਚੰਗੀ ਹਾਲਤ।

SikhNet (Spanish)En la Compañía de los Santos, obtenemos el Estado de Salvación.

ਸਾਧ ਕੈ ਸੰਗਿ; ਮਿਟੇ ਸਭਿ ਰੋਗ ॥

saadh kai sang; mitte sabh rog |

Sant Singh KhalsaIn the Company of the Holy, all diseases are cured.
Manmohan SinghIn the saints congregation all the maladies are healed.
Manmohan Singh (Punjabi)ਸਾਧ ਸੰਗਤ ਅੰਦਰ ਸਾਰੀਆਂ ਬੀਮਾਰੀਆਂ ਹਟ ਜਾਂਦੀਆਂ ਹਨ।
Fareedkot Teekaਸੰਤੋਂ ਕੇ ਸੰਗ ਕਰ ਤਿਨ ਕੇ ਸਰਬ ਮਨ ਤਨ ਕੇ ਰੋਗ ਮਿਟ ਗਏ ਹੈਂ॥
Prof. Sahib Singhਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ;
SikhNet (Spanish)En la Compañía de los Santos, todas los males son sanados.

ਨਾਨਕ; ਸਾਧ ਭੇਟੇ ਸੰਜੋਗ ॥੭॥

naanak; saadh bhette sanjog |7|

Sant Singh KhalsaO Nanak, one meets with the Holy, by highest destiny. ||7||
Manmohan SinghNanak by good destiny the saints are met.
Manmohan Singh (Punjabi)ਨਾਨਕ ਚੰਗੀ ਕਿਸਮਤ ਦੁਆਰਾ ਸੰਤ ਮਿਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬਲੇ ਸੰਯੋਗੋਂ ਸੇ ਜਿਨ ਕੌ ਸੰਤ ਮਿਲੇ ਹੈਂ॥੭॥
Prof. Sahib Singhਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥

ਪਦ ਅਰਥ ਭੇਟੇ = ਮਿਲਦੇ ਹਨ। ਸੰਜੋਗ = ਭਾਗਾਂ ਨਾਲ ॥੭॥

SikhNet (Spanish)Oh, dice Nanak, uno encuentra a los Santos por un Destino elevado. (7)
Shabad Guru Arjan Dev Ji Raag Gauree Ang 272

ਸਾਧ ਕੀ ਮਹਿਮਾ; ਬੇਦ ਨ ਜਾਨਹਿ ॥

saadh kee mahimaa; bed na jaaneh |

Sant Singh KhalsaThe glory of the Holy people is not known to the Vedas.
Manmohan SinghThe Vedas know not the praise of the holy men.
Manmohan Singh (Punjabi)ਵੇਦ ਨੇਕ ਹਸਤੀਆਂ ਦੀ ਕੀਰਤੀ ਨੂੰ ਨਹੀਂ ਜਾਣਦੇ।
Fareedkot Teekaਸਾਧੂ ਕੀ ਮਹਿਮਾਂ ਬੇਦ ਅਥਵਾ ਬੇਦ ਬਕਤਾ ਵਾ ਸ੍ਰੋਤਾ ਭੀ ਨਹੀਂ ਜਾਨਤੇ ਹੈਂ॥
Prof. Sahib Singhਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ,

ਪਦ ਅਰਥ ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ।

SikhNet (Spanish)La Gloria de las personas Santas no es entendido ni en los Vedas,

ਜੇਤਾ ਸੁਨਹਿ; ਤੇਤਾ ਬਖਿਆਨਹਿ ॥

jetaa suneh; tetaa bakhiaaneh |

Sant Singh KhalsaThey can describe only what they have heard.
Manmohan SinghThey describe them as much as they have heard regarding them.
Manmohan Singh (Punjabi)ਉਹ ਉਨ੍ਹਾਂ ਨੂੰ ਓਨਾ ਬਿਆਨ ਕਰਦੇ ਹਨ, ਜਿਨਾ ਕੁ ਉਨ੍ਹਾਂ ਨੇ ਉਨ੍ਹਾਂ ਬਾਰੇ ਸੁਣਿਆ ਹੈ।
Fareedkot Teekaਤਾਂ ਤੇ ਵੇਦ ਸੇ ਜੇਤਾ ਸੁਨਤੇ ਹੈਂ ਤੇਤਾ ਹੀ ਉਚਾਰਨ ਕਰਤੇ ਹੈਂ॥
Prof. Sahib Singhਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)।

ਪਦ ਅਰਥ ਜੇਤਾ = ਜਿਤਨਾ। ਤੇਤਾ = ਉਤਨਾ। ਬਖਿਆਨਹਿ = ਬਿਆਨ ਕਰਦੇ ਹਨ।

SikhNet (Spanish)pues ellos pueden describir sólo lo que han escuchado.

ਸਾਧ ਕੀ ਉਪਮਾ; ਤਿਹੁ ਗੁਣ ਤੇ ਦੂਰਿ ॥

saadh kee upamaa; tihu gun te door |

Sant Singh KhalsaThe greatness of the Holy people is beyond the three qualities.
Manmohan SinghThe greatness of the saints is beyond the three qualities.
Manmohan Singh (Punjabi)ਸੰਤਾਂ ਦੀ ਵਡਿਆਈ ਤਿੰਨਾਂ ਹੀ ਲੱਛਣਾ ਤੋਂ ਪਰੇਡੇ ਹੈ।
Fareedkot Teekaਕਿਉਂਕਿ ਸੰਤੋਂ ਕੀ ਮਹਿਮਾ ਤੀਨੋਂ ਗੁਣੋਂ ਸੇ ਦੂਰ ਅਰਥਾਤ ਪਰੇ ਹੈ॥
Prof. Sahib Singhਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ)

ਪਦ ਅਰਥ ਉਪਮਾ = ਸਮਾਨਤਾ।

SikhNet (Spanish)La Grandeza de los Santos está más allá de las tres cualidades.

ਸਾਧ ਕੀ ਉਪਮਾ; ਰਹੀ ਭਰਪੂਰਿ ॥

saadh kee upamaa; rahee bharapoor |

Sant Singh KhalsaThe greatness of the Holy people is all-pervading.
Manmohan SinghAll pervading is the praise of the saints.
Manmohan Singh (Punjabi)ਸਰਬ-ਵਿਆਪਕ ਹੈ ਸੰਤਾਂ ਦੀ ਮਹਿਮਾ।
Fareedkot Teekaਸੰਤੋਂ ਕੀ ਉਪਮਾ ਸਰਬ ਮੇਂ ਪਰੀਪੂਰਨ ਹੋਇ ਰਹੀ ਹੈ॥
Prof. Sahib Singhਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ।

ਪਦ ਅਰਥ ਰਹੀ ਭਰਪੂਰਿ = ਸਭ ਥਾਈਂ ਵਿਆਪਕ ਹੈ।

SikhNet (Spanish)La Grandeza de las personas Santas prevalece por siempre.

ਸਾਧ ਕੀ ਸੋਭਾ ਕਾ; ਨਾਹੀ ਅੰਤ ॥

saadh kee sobhaa kaa; naahee ant |

Sant Singh KhalsaThe glory of the Holy people has no limit.
Manmohan SinghThere is no limit to the glory of the saints.
Manmohan Singh (Punjabi)ਸੰਤ ਦੀ ਮਹੱਤਤਾ ਦਾ ਕੋਈ ਓੜਕ ਨਹੀਂ।
Fareedkot Teekaਸਾਧ ਕੀ ਸੋਭਾ ਕਾ ਅੰਤ ਨਹੀਂ ਆਵਤਾ ਹੈ॥
Prof. Sahib Singhਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,
SikhNet (Spanish)La Gloria de las personas Santas, no tiene límite.

ਸਾਧ ਕੀ ਸੋਭਾ; ਸਦਾ ਬੇਅੰਤ ॥

saadh kee sobhaa; sadaa beant |

Sant Singh KhalsaThe glory of the Holy people is infinite and eternal.
Manmohan SinghEver infinite is the renown of the saint.
Manmohan Singh (Punjabi)ਹਮੇਸ਼ਾਂ ਹੀ ਬੇ-ਇਨਤਹਾ ਹੈ ਮਹਾਨਤਾ ਸੰਤ ਦੀ।
Fareedkot Teekaਕਿਉਂਕਿ ਸੰਤੋਂ ਕੀ ਸੋਭਾ ਸਦਾ ਬਿਅੰਤ ਹੈ॥
Prof. Sahib Singhਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ।
SikhNet (Spanish)La Gloria de las personas Santas, es Infinita y Eterna.

ਸਾਧ ਕੀ ਸੋਭਾ; ਊਚ ਤੇ ਊਚੀ ॥

saadh kee sobhaa; aooch te aoochee |

Sant Singh KhalsaThe glory of the Holy people is the highest of the high.
Manmohan SinghThe glory of a saint is the highest of the high.
Manmohan Singh (Punjabi)ਸੰਤ ਦੀ ਵਡਿਆਈ ਉੱਚੀ ਤੋਂ ਉੱਚੀ ਹੈ।
Fareedkot Teekaਸਾਧੂਓਂ ਕੀ ਸੋਭਾ ਊਚਿਓਂ ਸੇ ਊਚੀ ਹੈ॥
Prof. Sahib Singhਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,
SikhNet (Spanish)La Gloria de las personas Santas, es lo más Alto de lo alto.

ਸਾਧ ਕੀ ਸੋਭਾ; ਮੂਚ ਤੇ ਮੂਚੀ ॥

saadh kee sobhaa; mooch te moochee |

Sant Singh KhalsaThe glory of the Holy people is the greatest of the great.
Manmohan SinghThe honour of saint is the greatness of the great.
Manmohan Singh (Punjabi)ਸੰਤ ਦੀ ਕੀਰਤੀ ਵਡਿਆ ਵਿੱਚੋਂ ਮਹਾਨ ਵੱਡੀ ਹੈ।
Fareedkot Teekaਪੁਨਾ ਸਾਧੋਂ ਕੀ ਸੋਭਾ (ਮੂਚ ਤੇ ਮੂਚੀ) ਬਹੁਤ ਸੇ ਬਹੁਤ ਹੈ॥
Prof. Sahib Singhਤੇ ਬਹੁਤ ਵੱਡੀ ਹੈ।

ਪਦ ਅਰਥ ਮੂਚ = ਵੱਡੀ।

SikhNet (Spanish)La Gloria de las personas Santas, es lo más Grande de lo grande.

ਸਾਧ ਕੀ ਸੋਭਾ; ਸਾਧ ਬਨਿ ਆਈ ॥

saadh kee sobhaa; saadh ban aaee |

Sant Singh KhalsaThe glory of the Holy people is theirs alone;
Manmohan SinghThe celebrity of saint behoves the saint alone.
Manmohan Singh (Punjabi)ਸੰਤ ਦੀ ਕੀਰਤੀ ਕੇਵਲ ਸੰਤ ਨੂੰ ਹੀ ਫਬਦੀ ਹੈ।
Fareedkot Teekaਸਾਧ ਕੀ ਸੋਭਾ ਸਾਧ ਕੌ ਹੀ ਬਨਿ ਆਈ ਹੈ॥
Prof. Sahib Singhਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ,

ਪਦ ਅਰਥ ਸਾਧ ਬਨਿ ਆਈ = ਸਾਧੂ ਨੂੰ ਹੀ ਫਬਦੀ ਹੈ।

SikhNet (Spanish)La Gloria de las personas Santas, es sólo suya.

ਨਾਨਕ ਸਾਧ ਪ੍ਰਭ; ਭੇਦੁ ਨ ਭਾਈ ॥੮॥੭॥

naanak saadh prabh; bhed na bhaaee |8|7|

Sant Singh KhalsaO Nanak, there is no difference between the Holy people and God. ||8||7||
Manmohan SinghO Nanak, between His saint and the Lord there is no difference, my brother.
Manmohan Singh (Punjabi)ਹੇ ਨਾਨਕ! ਉਸ ਦੇ ਸੰਤ ਅਤੇ ਸੁਆਮੀ ਵਿੱਚ ਕੋਈ ਫਰਕ ਨਹੀਂ, ਮੇਰੇ ਵੀਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸਾਧ ਔਰ ਪ੍ਰਭੂ ਮੇਂ ਭੇਦ ਨਹੀਂ ਹੈ, ਭਾਵ ਸੇ ਪਰਮੇਸ੍ਵਰ ਰੂਪ ਸੰਤ ਹੈਂ। ਯਥਾ-☬"ਸੰਤ ਅਨੰਤਹਿ ਅੰਤਰ ਨਾਹੀ॥" ॥੮॥੭॥☬ਪ੍ਰਸ਼ਨ: ਜਿਨ ਕੀ ਐਸੀ ਮਹਿਮਾ ਕਹੀ ਹੈ ਵਹੁ ਸੰਤ ਕੌਨ ਹੈਂ?☬ਉੱਤ੍ਰ:
Prof. Sahib Singh(ਕਿਉਂਕਿ) ਹੇ ਨਾਨਕ! (ਆਖ-) ਹੇ ਭਾਈ! ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥

ਪਦ ਅਰਥ ਭੇਦੁ = ਫ਼ਰਕ। ਭਾਈ = ਹੇ ਭਾਈ! ॥੮॥

SikhNet (Spanish)Oh, dice Nanak, no hay diferencia entre las personas Santas y Dios. (8-7)
Shabad Guru Arjan Dev Ji Raag Gauree Ang 272

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਮਨਿ ਸਾਚਾ; ਮੁਖਿ ਸਾਚਾ ਸੋਇ ॥

man saachaa; mukh saachaa soe |

Sant Singh KhalsaThe True One is on his mind, and the True One is upon his lips.
Manmohan SinghHe, within whose mind is the True Name, who with his mouth utters the True Name,
Manmohan Singh (Punjabi)ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਜੋ ਆਪਣੇ ਮੂੰਹ ਨਾਲ ਉਸ ਸੱਚੇ ਨਾਮ ਨੂੰ ਉਚਾਰਨ ਕਰਦਾ ਹੈ,
Fareedkot Teekaਜਿਨ ਕੇ ਮਨ ਮੇਂ ਸਚਾ ਵਾਹਿਗੁਰੂ ਹੈ, ਪੁਨਾ ਮੁਖ ਮੇਂ ਭੀ ਸੋਈ ਸਚਾ ਹੈ ਅਰਥਾਤ ਮੁਖ ਕਰ ਕੇ ਭੀ ਤਿਸੀ ਕਾ ਜਸ ਕਰਤੇ ਹੈਂ॥
Prof. Sahib Singh(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ),

ਪਦ ਅਰਥ ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ। ਮੁਖਿ = ਮੂੰਹ ਵਿਚ।

SikhNet (Spanish)El Uno Verdadero está en su mente

ਅਵਰੁ ਨ ਪੇਖੈ; ਏਕਸੁ ਬਿਨੁ ਕੋਇ ॥

avar na pekhai; ekas bin koe |

Sant Singh KhalsaHe sees only the One.
Manmohan Singhand who beholds no other but the unique Lord,
Manmohan Singh (Punjabi)ਅਤੇ ਜੋ ਅਦੁੱਤੀ ਸਾਹਿਬ ਬਿਨਾਂ ਕਿਸੇ ਹੋਰਸ ਨੂੰ ਵੇਖਦਾ ਹੀ ਨਹੀਂ।
Fareedkot Teekaਪੁਨਾ ਤਿਸ ਕੀ ਦ੍ਰਿਸਟੀ ਜਬ ਮਾਯਕ ਪ੍ਰਪੰਚ ਮੇਂ ਹੋਤੀ ਹੈ ਤਾਂ ਵੀ ਏਕ ਵਾਹਿਗੁਰੂ ਸੇ ਬਿਨਾ ਔਰ ਕੋਈ ਨਹੀਂ ਦੇਖਤੇ ਹੈਂ, ਭਾਵ ਸੇ ਬ੍ਰਹਮ ਦ੍ਰਿਸਟੀ ਹੋ ਜਾਤੀ ਹੈ। ਯਥਾ-☬"ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ॥☬ਆਤਮ ਪਸਾਰਾ ਕਰਣ ਹਾਰਾ ਪ੍ਰਭ ਬਿਨਾ ਨਹਿ ਜਾਣੀਐ॥"
Prof. Sahib Singh(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,

ਪਦ ਅਰਥ ਅਵਰੁ ਕੋਇ = ਕੋਈ ਹੋਰ। ਪੇਖੈ = ਵੇਖਦਾ ਹੈ। ਏਕਸੁ ਬਿਨੁ = ਇਕ ਪ੍ਰਭੂ ਤੋਂ ਬਿਨਾ।

SikhNet (Spanish)y el Uno Verdadero está en sus labios. El sólo ve al Uno.

ਨਾਨਕ. ਇਹ ਲਛਣ; ਬ੍ਰਹਮ ਗਿਆਨੀ ਹੋਇ ॥੧॥

naanak. ih lachhan; braham giaanee hoe |1|

Sant Singh KhalsaO Nanak, these are the qualities of the God-conscious being. ||1||
Manmohan SinghNanak these are the qualities of the man who knows God.
Manmohan Singh (Punjabi)ਨਾਨਕ! ਇਹ ਹਨ ਗੁਣ ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹੁ ਲਖਣ ਧਾਰਨੇ ਹਾਰਾ ਬ੍ਰਹਮ ਗਿਆਨੀ ਹੋਤਾ ਹੈ॥੧॥☬ਬ੍ਰਹਮ ਗਿਆਨੀ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥

ਪਦ ਅਰਥ ਇਹ ਲਛਣ = ਇਹਨਾਂ ਲੱਛਣਾਂ ਦੇ ਕਾਰਣ, ਇਹਨਾਂ ਗੁਣਾਂ ਨਾਲ। ਬ੍ਰਹਮਗਿਆਨੀ = ਅਕਾਲ ਪੁਰਖ ਦੇ ਗਿਆਨ ਵਾਲਾ। ਗਿਆਨ = ਜਾਣ-ਪਛਾਣ, ਡੂੰਘੀ ਸਾਂਝ ॥੧॥

SikhNet (Spanish)Oh, dice Nanak, estas son las cualidades de los seres concientes de Dios. (1)
Shabad Guru Arjan Dev Ji Raag Gauree Ang 272

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi VIII

ਬ੍ਰਹਮ ਗਿਆਨੀ; ਸਦਾ ਨਿਰਲੇਪ ॥

braham giaanee; sadaa niralep |

Sant Singh KhalsaThe God-conscious being is always unattached,
Manmohan SinghThe Knower of God, ever remains unattached,
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਹਮੇਸ਼ਾਂ ਅਟੰਕ ਰਹਿਦਾ ਹੈ,
Fareedkot Teekaਐਸਾ ਬ੍ਰਹਮ ਗਿਆਨੀ ਸਰਬ ਸੇ ਸਦਾ ਨਿਰਲੇਪ ਅਰਥਾਤ ਅਸੰਗ ਰਹਿਤਾ ਹੈ॥
Prof. Sahib Singhਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ)

ਪਦ ਅਰਥ ਨਿਰਲੇਪ = ਬੇਦਾਗ਼।

SikhNet (Spanish)El hombre despierto en Dios vive sin apegos en el mundo,

ਜੈਸੇ ਜਲ ਮਹਿ; ਕਮਲ ਅਲੇਪ ॥

jaise jal meh; kamal alep |

Sant Singh Khalsaas the lotus in the water remains detached.
Manmohan Singhlike the lotus, which abides detached in water.
Manmohan Singh (Punjabi)ਜਿਸ ਤਰ੍ਹਾਂ ਪਾਣੀ ਵਿੱਚ ਕੰਵਲ ਅਤੀਤ ਵਿਚਰਦਾ ਹੈ।
Fareedkot Teekaਜੈਸੇ ਜਲ ਮੇਂ ਕਮਲ ਰਹਿ ਕਰ ਜਲ ਸੇ ਅਲੇਪ ਰਹਿਤਾ ਹੈ॥
Prof. Sahib Singhਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ।

ਪਦ ਅਰਥ ਅਲੇਪ = (ਚਿੱਕੜ ਤੋਂ) ਸਾਫ਼।

SikhNet (Spanish)tal como el loto que descansa en agua estancada sin mancharse.

ਬ੍ਰਹਮ ਗਿਆਨੀ; ਸਦਾ ਨਿਰਦੋਖ ॥

braham giaanee; sadaa niradokh |

Sant Singh KhalsaThe God-conscious being is always unstained,
Manmohan SinghThe knower of God is ever stainless,
Manmohan Singh (Punjabi)ਰੱਬ ਨੂੰ ਜਾਨਣ ਵਾਲਾ, ਸਦੀਵ ਬੇਦਾਗ ਹੈ,
Fareedkot Teekaਬ੍ਰਹਮ ਗਿਆਨੀ ਸਦਾ ਦੋਸੋਂ ਸੇ ਰਹਤ ਹੈ॥
Prof. Sahib Singhਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ,

ਪਦ ਅਰਥ ਨਿਰਦੋਖ = ਦੋਖ-ਰਹਿਤ, ਪਾਪਾਂ ਤੋਂ ਬਰੀ।

SikhNet (Spanish)El hombre de Dios no puede ser condicionado por la maldad.

ਜੈਸੇ ਸੂਰੁ; ਸਰਬ ਕਉ ਸੋਖ ॥

jaise soor; sarab kau sokh |

Sant Singh Khalsalike the sun, which gives its comfort and warmth to all.
Manmohan Singhas the Sun gives comfort to all.
Manmohan Singh (Punjabi)ਜਿਵੇ ਸੂਰਜ ਸਾਰਿਆਂ ਨੂੰ ਸੁਖ ਦਿੰਦਾ ਹੈ।
Fareedkot Teekaਜਿਸ ਪ੍ਰਕਾਰ ਸੂਰਜ ਸਰਬ ਰਸੋਂ ਕੋ ਸੋਖ ਲੇਤਾ ਹੈ ਪਰੰਤੂ ਕਲੰਕਤ ਨਹੀਂ ਹੋਤਾ ਹੈ॥
Prof. Sahib Singhਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ।

ਪਦ ਅਰਥ ਸੂਰੁ = ਸੂਰਜ। ਸੋਖ = {Skt. शोषण} ਸੁਕਾਉਣ ਵਾਲਾ।

SikhNet (Spanish)Así como el sol calienta a todos por igual

ਬ੍ਰਹਮ ਗਿਆਨੀ ਕੈ; ਦ੍ਰਿਸਟਿ ਸਮਾਨਿ ॥

braham giaanee kai; drisatt samaan |

Sant Singh KhalsaThe God-conscious being looks upon all alike,
Manmohan SinghThe Knower go God looks on all as equal,
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਹੈ,
Fareedkot Teekaਜੈਸੇ ਹੀ ਬ੍ਰਹਮ ਗਿਆਨੀ ਕੀ ਦ੍ਰਿਸਟੀ ਸਭ ਮੇਂ ਏਕ ਸਮਾਨ ਹੀ ਹੋਤੀ ਹੈ॥
Prof. Sahib Singhਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ,

ਪਦ ਅਰਥ ਦ੍ਰਿਸਟਿ = ਨਜ਼ਰ। ਸਮਾਨਿ = ਇਕੋ ਜਿਹੀ।

SikhNet (Spanish)y el viento refresca lo mismo al rey que al mendigo,

ਜੈਸੇ ਰਾਜ ਰੰਕ ਕਉ; ਲਾਗੈ ਤੁਲਿ ਪਵਾਨ ॥

jaise raaj rank kau; laagai tul pavaan |

Sant Singh Khalsalike the wind, which blows equally upon the king and the poor beggar.
Manmohan Singhlike the wind that blows alike on the King and the poor.
Manmohan Singh (Punjabi)ਜਿਸ ਤਰ੍ਹਾਂ ਹਵਾਂ, ਰਾਜੇ ਅਤੇ ਕੰਗਾਲ ਨੂੰ ਇਕਸਾਰ ਲਗਦੀ ਹੈ।
Fareedkot Teekaਤੈਸੇ ਰਾਜਾ ਔਰ (ਰੰਕ) ਗਰੀਬ ਕੋ ਏਕ ਸਮਾਨ ਹੀ ਪਵਨ ਲਗਤੀ ਹੈ॥
Prof. Sahib Singhਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ।

ਪਦ ਅਰਥ ਰੰਕ = ਕੰਗਾਲ। ਤੁਲਿ = ਬਰਾਬਰ। ਪਵਾਨ = ਪਵਨ, ਹਵਾ।

SikhNet (Spanish)así también, aquel hombre se interesa por los demás sin hacer distinciones.

ਬ੍ਰਹਮ ਗਿਆਨੀ ਕੈ; ਧੀਰਜੁ ਏਕ ॥

braham giaanee kai; dheeraj ek |

Sant Singh KhalsaThe God-conscious being has a steady patience,
Manmohan SinghThe knower of God has even patience,
Manmohan Singh (Punjabi)ਰੱਬ ਨਾਂ ਜਾਨਣ ਵਾਲੇ ਦੀ ਸਹਿਨੀਲਤਾ ਇਕਸਾਰ ਹੁੰਦੀ ਹੈ,
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਏਕ ਧੀਰਜ ਹੀ ਮੁਖ ਰੂਪ ਹੈ॥
Prof. Sahib Singh(ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ,

ਪਦ ਅਰਥ ਏਕ = ਇਕ-ਤਾਰ।

SikhNet (Spanish)El hombre de Dios se mantiene estable en la paciencia,

ਜਿਉ ਬਸੁਧਾ; ਕੋਊ ਖੋਦੈ. ਕੋਊ ਚੰਦਨ ਲੇਪ ॥

jiau basudhaa; koaoo khodai. koaoo chandan lep |

Sant Singh Khalsalike the earth, which is dug up by one, and anointed with sandal paste by another.
Manmohan Singhlike the earth, which one man digs and another smears with sandal.
Manmohan Singh (Punjabi)ਜਿਸ ਤਰ੍ਹਾਂ ਧਰਤੀ ਨੂੰ ਇਕ ਜਣਾ ਪੁਟਦਾ ਹੈ ਤੇ ਦੂਜਾ ਚੰਨਣ ਨਾਲ ਲਿਪਦਾ ਹੈ।
Fareedkot Teekaਜੈਸੇ (ਬਸੁਧਾ) ਪ੍ਰਿਥਵੀ ਕੋ ਕੋਈ ਖੋਦੈ ਔਰ ਕੋਈ ਚੰਦਨ ਕਾ ਲੇਪ ਕਰੇ। ਭਾਵ ਸੇ ਜੈਸੇ ਪ੍ਰਿਥਵੀ ਖੋਦਨੇ ਵਾਲੇ ਕੋ ਸ੍ਰਾਪ ਔਰ ਚੰਦਨ ਲੇਪਨ ਹਾਰੇ ਕੌ ਵਰ ਨਹੀਂ ਦੇਤੀ, ਤੈਸੇ ਬ੍ਰਹਮ ਗਿਆਨੀ ਸੇਵਾ ਕਰਨੇ ਵਾਰੇ ਕੋ ਪ੍ਰਸੰਨ ਹੋ ਕਰ ਵਰ ਨਹੀਂ ਦੇਤਾ ਔਰ ਕਸਟ ਦੇਣੇ ਵਾਰੇ ਕੋ ਕੋਪ ਕਰ ਸ੍ਰਾਪ ਨਹੀਂ ਦੇਤਾ। ਯਦਪਿ ਗਿਆਨੀ ਵਰ ਸ੍ਰਾਪ ਦੇਤੇ ਹੈਂ, ਤਦਪਿ ਵਹੁ ਦ੍ਵੈਤ ਭਾਵ ਸੇ ਨਹੀਂ ਦੇਤੇ, ਉਨ ਪੁਰਸੋਂ ਕੀ ਭਾਵਨਾ ਹੀ ਵਰ ਸਰਾਪ ਰੂਪ ਹੋ ਜਾਤੀ ਹੈ॥
Prof. Sahib Singhਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ)।

ਪਦ ਅਰਥ ਬਸੁਧਾ = ਧਰਤੀ। ਲੇਪ = ਪੋਚੈ, ਲੇਪਣ।

SikhNet (Spanish)tal como la tierra que no se inmuta al ser devastada por unos y sembrada por otros.

ਬ੍ਰਹਮ ਗਿਆਨੀ ਕਾ; ਇਹੈ ਗੁਨਾਉ ॥

braham giaanee kaa; ihai gunaau |

Sant Singh KhalsaThis is the quality of the God-conscious being:
Manmohan SinghThis is the attribute of the knower of God.
Manmohan Singh (Punjabi)ਇਹ ਹੈ ਗੁਣ ਵਾਹਿਗੁਰੂ ਨੂੰ ਜਾਣਨ ਵਾਲੇ ਦਾ।
Fareedkot Teekaਜੈਸੇ ਬ੍ਰਹਮ ਗਿਆਨੀ ਕਾ ਸੁਭਾਵਕ ਇਹ (ਗੁਨਾਉ) ਗੁਣ ਹੈ, ਜੋ ਤਿਨ ਕੇ ਸਮੀਪ ਆਵਤਾ ਹੈ ਤਿਨੋਂ ਕਾ ਜੜਤਾ ਰੂਪ ਪਾਲਾ ਔ ਅਗਿਆਨ ਅੰਧੇਰਾ ਔ ਜਨਮਾਦਿਕੋਂ ਕਾ ਭੈ ਅਗਨੀ ਵਤ ਦੂਰ ਕਰ ਦੇਤਾ ਹੈ
Prof. Sahib Singhਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ,

ਪਦ ਅਰਥ ਗੁਨਾਉ = ਗੁਣ।

SikhNet (Spanish)El hombre de Dios tiene un valor ilimitado;

ਨਾਨਕ. ਜਿਉ ਪਾਵਕ ਕਾ; ਸਹਜ ਸੁਭਾਉ ॥੧॥

naanak. jiau paavak kaa; sehaj subhaau |1|

Sant Singh KhalsaO Nanak, his inherent nature is like a warming fire. ||1||
Manmohan SinghNanak, his inherent nature is all-purifying like the fire.
Manmohan Singh (Punjabi)ਨਾਨਕ ਉਸ ਦਾ ਜਮਾਂਦਰੂ ਸੁਭਾਅ ਅੱਗ ਦੀ ਮਾਨਿਦ ਸਭਸ ਨੂੰ ਪਵਿੱਤ੍ਰ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੈਸੇ ਹੀ (ਪਾਵਕ) ਅਗਨੀ ਸਹਜ ਸੁਭਾਵਕ ਨਿਕਟ ਆਏ ਕਾ ਤਮ ਤੁਖਾਰ ਭੈ ਗਵਾਇ ਦੇਤਾ ਹੈ॥੧॥
Prof. Sahib Singhਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) ॥੧॥

ਪਦ ਅਰਥ ਪਾਵਕ = ਅੱਗ। ਸਹਜ = ਕੁਦਰਤੀ ॥੧॥

SikhNet (Spanish)es intenso como el fuego que abrasa cuanto lo rodea. (1)
Shabad Guru Arjan Dev Ji Raag Gauree Ang 272

ਬ੍ਰਹਮ ਗਿਆਨੀ; ਨਿਰਮਲ ਤੇ ਨਿਰਮਲਾ ॥

braham giaanee; niramal te niramalaa |

Sant Singh KhalsaThe God-conscious being is the purest of the pure;
Manmohan SinghGod-awakened is the purest of the pure,
Manmohan Singh (Punjabi)ਬ੍ਰਹਮ-ਬੇਤਾ ਪਵਿੱਤ੍ਰਾਂ ਦਾ ਪਰਮ ਪਵਿੱਤ੍ਰ ਹੈ,
Fareedkot Teekaਬ੍ਰਹਮ ਗਿਆਨੀ ਨਿਰਮਲ ਸੇ ਭੀ ਨਿਰਮਲ ਹੈ॥
Prof. Sahib Singhਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ,
SikhNet (Spanish)El hombre de Dios ha logrado la mayor pureza,

ਜੈਸੇ ਮੈਲੁ; ਨ ਲਾਗੈ ਜਲਾ ॥

jaise mail; na laagai jalaa |

Sant Singh Khalsafilth does not stick to water.
Manmohan Singhas filth attaches not to water.
Manmohan Singh (Punjabi)ਜਿਸ ਤਰ੍ਹਾਂ ਪਾਣੀ ਨੂੰ ਗੰਦਗੀ ਨਹੀਂ ਚਿਮੜਦੀ।
Fareedkot Teekaਜੈਸੇ (ਜਲਾ) ਜਲ ਕੌ ਕੋਈ ਮੈਲ ਨਹੀਂ ਲਾਗਤੀ, ਭਾਵ ਸੇ ਤੈਸੇ (ਵਹੁ) ਵਿਕਾਰੋਂ ਰੂਪੀ ਮੈਲ ਸੇ ਸੁਧ ਰਹਿਤਾ ਹੈ॥
Prof. Sahib Singhਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼।)
SikhNet (Spanish)es como el agua, que aunque cambie de estado, sigue siendo la misma.

ਬ੍ਰਹਮ ਗਿਆਨੀ ਕੈ; ਮਨਿ ਹੋਇ ਪ੍ਰਗਾਸੁ ॥

braham giaanee kai; man hoe pragaas |

Sant Singh KhalsaThe God-conscious being's mind is enlightened,
Manmohan SinghThe mind of the God-awakened is enlightened like,
Manmohan Singh (Punjabi)ਬ੍ਰਹਮ-ਬੇਤੇ ਦੇ ਚਿੱਤ ਅੰਦਰ ਚਾਨਣ ਹੋ ਜਾਂਦਾ ਹੈ,
Fareedkot Teekaਬ੍ਰਹਮ ਗਿਆਨੀ ਕੇ ਮਨ ਮੇਂ ਐਸੇ ਗਿਆਨ ਰੂਪ ਪ੍ਰਕਾਸ਼ ਹੋਤਾ ਹੈ॥
Prof. Sahib Singhਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ)

ਪਦ ਅਰਥ ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਗਿਆਨ।

SikhNet (Spanish)La Iluminación de su mente es tan vasta

ਜੈਸੇ; ਧਰ ਊਪਰਿ ਆਕਾਸੁ ॥

jaise; dhar aoopar aakaas |

Sant Singh Khalsalike the sky above the earth.
Manmohan Singhthe firmament above the earth.
Manmohan Singh (Punjabi)ਧਰਤੀ ਉਤੇ ਅਸਮਾਨ ਦੀ ਮਾਨਿੰਦ।
Fareedkot Teekaਜੈਸੇ ਧਰਤੀ ਕੇ ਊਪਰ ਨੀਚੇ ਦਿਸਾ ਬਿਦਿਸਾ ਬੀਚ ਅਕਾਸ ਹੀ ਪੂਰਨ ਹੈ, ਭਾਵ ਤੈਸੇ ਅਕਾਸ ਵਤ ਸਰਬ ਮੇਂ ਪੂਰਨ ਰੂਪ ਸੁਧ ਆਪ ਕੌ ਵਹੁ ਦੇਖਤਾ ਹੈ॥
Prof. Sahib Singhਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ।)

ਪਦ ਅਰਥ ਧਰ = ਧਰਤੀ।

SikhNet (Spanish)como el cielo que se extiende sobre la tierra.

ਬ੍ਰਹਮ ਗਿਆਨੀ ਕੈ; ਮਿਤ੍ਰ ਸਤ੍ਰੁ ਸਮਾਨਿ ॥

braham giaanee kai; mitr satru samaan |

Sant Singh KhalsaTo the God-conscious being, friend and foe are the same.
Manmohan SinghTo the God-awakened a friend and a foe are the same.
Manmohan Singh (Punjabi)ਬ੍ਰਹਮ-ਬੇਤੇ ਲਈ ਦੋਸਤ ਅਤੇ ਦੁਸਮਨ ਇਕ ਬਰਾਬਰ ਹਨ।
Fareedkot Teekaਪੁਨਾ ਬ੍ਰਹਮ ਗਿਆਨੀ ਕੇ ਰਿਦੇ ਮੇਂ ਮਿਤ੍ਰ ਔਰ ਸਤ੍ਰੁ ਸਮਾਨ ਹੋਤੇ ਹੈਂ, ਭਾਵ ਰਾਗ ਦ੍ਵੈਖ ਸੇ ਰਹਿਤ ਹੋਤਾ ਹੈ॥
Prof. Sahib Singhਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ,

ਪਦ ਅਰਥ ਸਤ੍ਰੁ = ਵੈਰੀ।

SikhNet (Spanish)Percibe de igual manera a un amigo que a un enemigo,

ਬ੍ਰਹਮ ਗਿਆਨੀ ਕੈ; ਨਾਹੀ ਅਭਿਮਾਨ ॥

braham giaanee kai; naahee abhimaan |

Sant Singh KhalsaThe God-conscious being has no egotistical pride.
Manmohan SinghThe God-awakened has no pride.
Manmohan Singh (Punjabi)ਬ੍ਰਹਮ-ਬੇਤੇ ਵਿੱਚ ਹੰਕਾਰ ਨਹੀਂ ਹੁੰਦਾ।
Fareedkot Teekaਔਰ ਬ੍ਰਹਮ ਗਿਆਨੀ ਕੇ ਚਿਤ ਮੇਂ ਦੇਹਿ ਅਭਿਮਾਨ ਨਹੀਂ ਹੋਤਾ ਹੈ॥
Prof. Sahib Singh(ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ)।
SikhNet (Spanish)pues se halla liberado del ego divisorio.

ਬ੍ਰਹਮ ਗਿਆਨੀ; ਊਚ ਤੇ ਊਚਾ ॥

braham giaanee; aooch te aoochaa |

Sant Singh KhalsaThe God-conscious being is the highest of the high.
Manmohan SinghThe God-awakened is the highest of the high.
Manmohan Singh (Punjabi)ਬ੍ਰਹਮ-ਬੇਤਾ ਉਚਿਆਂ ਦਾ ਮਹਾਨ ਉਚਾ ਹੈ।
Fareedkot Teekaਬ੍ਰਹਮ ਗਿਆਨੀ ਸਰਬ ਊਚਿਓਂ ਸੇ ਊਚਾ ਅਰਥਾਤ ਉਤਮੁ ਹੈ॥
Prof. Sahib Singhਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ,
SikhNet (Spanish)El hombre de Dios se encuentra a la mayor altura

ਮਨਿ ਅਪਨੈ ਹੈ; ਸਭ ਤੇ ਨੀਚਾ ॥

man apanai hai; sabh te neechaa |

Sant Singh KhalsaWithin his own mind, he is the most humble of all.
Manmohan SinghWithin his mind, he is the most humble of all.
Manmohan Singh (Punjabi)ਆਪਣੇ ਚਿੱਤ ਅੰਦਰ ਉਹ ਸਾਰਿਆਂ ਨਾਲੋਂ ਨੀਵਾਂ ਹੈ।
Fareedkot Teekaਕਿਉਂਕਿ ਵਹੁ ਅਪਨੇ ਮਨ ਸੇ ਸਰਬ ਸੇ ਨੀਵਾਂ ਹੋਤਾ ਹੈ॥
Prof. Sahib Singh(ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ)।
SikhNet (Spanish)y sin embargo es humilde en Espíritu.

ਬ੍ਰਹਮ ਗਿਆਨੀ; ਸੇ ਜਨ ਭਏ ॥

braham giaanee; se jan bhe |

Sant Singh KhalsaThey alone become God-conscious beings,
Manmohan SinghOnly those persons, become God-divines,
Manmohan Singh (Punjabi)ਓਹੀ ਪੁਰਸ਼ ਵਾਹਿਗੁਰੂ ਨੂੰ ਜਾਨਣ ਵਾਲੇ ਥੀਵਦੇ ਹਨ,
Fareedkot Teekaਪਰੰਤੂ ਐਸੇ ਬ੍ਰਹਮ ਗਿਆਨੀ ਸੋਈ ਜਨ ਭਏ ਹੈਂ॥
Prof. Sahib Singhਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ,
SikhNet (Spanish)Solamente aquél que es visitado por la Perfecta Gracia del Señor,

ਨਾਨਕ ਜਿਨ ਪ੍ਰਭੁ; ਆਪਿ ਕਰੇਇ ॥੨॥

naanak jin prabh; aap karee |2|

Sant Singh KhalsaO Nanak, whom God Himself makes so. ||2||
Manmohan SinghNanak, whom the Lord Himself makes so.
Manmohan Singh (Punjabi)ਨਾਨਕ, ਕੇਵਲ ਜਿਨ੍ਹਾਂ ਨੂੰ ਸੁਆਮੀ ਖੁਦ ਐਹੋ ਜੇਹੇ ਬਣਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਪ੍ਰਭੂ ਨੇ ਕੀਆ ਹੈ ਅਰੁ ਆਗੇ ਭੀ ਸੋਈ ਹੋਵੈਂਗੇ ਜਿਨ ਕੋ ਆਪ ਕਰੇਗਾ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ॥੨॥

ਪਦ ਅਰਥ ਜਿਨ = ਜਿਨ੍ਹਾਂ ਨੂੰ। ਕਰੇਇ = ਕਰਦਾ ਹੈ, ਬਣਾਉਂਦਾ ਹੈ ॥੨॥

SikhNet (Spanish)oh dice Nanak, puede alcanzar tan Elevada Conciencia.(2)
Shabad Guru Arjan Dev Ji Raag Gauree Ang 272 - 273

ਬ੍ਰਹਮ ਗਿਆਨੀ; ਸਗਲ ਕੀ ਰੀਨਾ ॥

braham giaanee; sagal kee reenaa |

Sant Singh KhalsaThe God-conscious being is the dust of all.
Manmohan SinghThe God-divine is the dust of all.
Manmohan Singh (Punjabi)ਰੱਬ ਦਾ ਗਿਆਤਾ ਸਾਰਿਆਂ ਦੀ ਧੂੜ ਹੈ।
Fareedkot Teekaਬ੍ਰਹਮ ਗਿਆਨੀ ਕਾ ਮਨ ਸਭ ਕੀ (ਰੀਨਾ) ਚਰਨ ਧੂੜੀ ਵਤ ਹੋ ਜਾਤਾ ਹੈ ਅਰਥਾਤ ਨਿਰਅਭਿਮਾਨ ਹੋ ਜਾਤਾ ਹੈ॥
Prof. Sahib Singhਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;

ਪਦ ਅਰਥ ਰੀਨਾ (ਚਰਨਾਂ ਦੀ) ਧੂੜ।

SikhNet (Spanish)El hombre despierto en Dios se compara a sí mismo con el polvo que los demás pisan y,

ਆਤਮ ਰਸੁ; ਬ੍ਰਹਮ ਗਿਆਨੀ ਚੀਨਾ ॥

aatam ras; braham giaanee cheenaa |

Sant Singh KhalsaThe God-conscious being knows the nature of the soul.
Manmohan SinghThe God-divine realises the spiritual bliss.
Manmohan Singh (Punjabi)ਰੱਬ ਦਾ ਗਿਆਤਾ ਰੂਹਾਨੀ ਅਨੰਦ ਨੂੰ ਅਨੁਭਵ ਕਰਦਾ ਹੈ।
Fareedkot Teekaਆਤਮ ਅਨੰਦ ਕੋ ਬ੍ਰਹਮ ਗਿਆਨੀ ਨੇ ਜਾਣਿਆ ਹੈ॥
Prof. Sahib Singhਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।

ਪਦ ਅਰਥ ਆਤਮ ਰਸੁ = ਆਤਮਾ ਦਾ ਆਨੰਦ। ਚੀਨਾ = ਪਛਾਣਿਆ ਹੈ।

SikhNet (Spanish)sin embargo, él conoce la Esencia del Alma.

ਬ੍ਰਹਮ ਗਿਆਨੀ ਕੀ; ਸਭ ਊਪਰਿ ਮਇਆ ॥

braham giaanee kee; sabh aoopar meaa |

Sant Singh KhalsaThe God-conscious being shows kindness to all.
Manmohan SinghThe God-divine shows kindness to all.
Manmohan Singh (Punjabi)ਰੱਬ ਦਾ ਗਿਆਤਾ ਸਾਰਿਆਂ ਉਤੇ ਮਿਹਰਬਾਨੀ ਕਰਦਾ ਹੈ।
Fareedkot Teekaਬ੍ਰਹਮ ਗਿਆਨੀ ਕੀ ਸਭ ਊਪਰ ਕ੍ਰਿਪਾ ਹੋਤੀ ਹੈ॥
Prof. Sahib Singhਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ)

ਪਦ ਅਰਥ ਮਇਆ = ਖ਼ੁਸ਼ੀ, ਪ੍ਰਸੰਨਤਾ, ਮੇਹਰ।

SikhNet (Spanish)Participa de su bondad a todos y es incapaz de dañar a alguien.

ਬ੍ਰਹਮ ਗਿਆਨੀ ਤੇ; ਕਛੁ ਬੁਰਾ ਨ ਭਇਆ ॥

braham giaanee te; kachh buraa na bheaa |

Sant Singh KhalsaNo evil comes from the God-conscious being.
Manmohan SinghFrom the God-divine nothing evil emanates.
Manmohan Singh (Punjabi)ਰੱਬ ਦਾ ਗਿਆਤੇ ਪਾਸੋਂ ਕੋਈ ਬੁਰਾਈ ਨਹੀਂ ਹੁੰਦੀ।
Fareedkot Teekaਪੁਨਾ ਬ੍ਰਹਮ ਗਿਆਨੀ ਸੇ ਕਿਸੀ ਕਾ (ਕੁਛ) ਰੰਚਕ ਮਾਤ੍ਰ ਬੁਰਾ ਨਹੀਂ ਭਯਾ ਹੈ॥
Prof. Sahib Singhਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।

ਪਦ ਅਰਥ ਕਛੁ = ਕੋਈ, ਕੋਈ (ਕੰਮ ਜਾਂ ਗੱਲ)।

SikhNet (Spanish)No hace distinción entre unos y otros.

ਬ੍ਰਹਮ ਗਿਆਨੀ; ਸਦਾ ਸਮਦਰਸੀ ॥

braham giaanee; sadaa samadarasee |

Sant Singh KhalsaThe God-conscious being is always impartial.
Manmohan SinghThe God-divine is, ever impartial.
Manmohan Singh (Punjabi)ਰੱਬ ਦਾ ਗਿਆਤਾ ਹਮੇਸ਼ਾ, ਪਖਪਾਤ-ਰਹਿਤ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਸਦਾ ਸਮਦ੍ਰਿਸਟੀ ਹੈ॥
Prof. Sahib Singhਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ,

ਪਦ ਅਰਥ ਸਭਦਰਸੀ = (ਸਭ ਵਲ) ਇਕੋ ਜਿਹਾ ਵੇਖਣ ਵਾਲਾ।

SikhNet (Spanish)Donde quiera que el ser conciente de Dios,

ਬ੍ਰਹਮ ਗਿਆਨੀ ਕੀ ਦ੍ਰਿਸਟਿ; ਅੰਮ੍ਰਿਤੁ ਬਰਸੀ ॥

braham giaanee kee drisatt; amrit barasee |

Sant Singh KhalsaNectar rains down from the glance of the God-conscious being.
Manmohan SinghAmbrosia rains from the glance of him, who knows God.
Manmohan Singh (Punjabi)ਜੋ ਰੱਬ ਨੂੰ ਜਾਣਦਾ ਹੈ, ਉਸ ਦੀ ਨਿਗਾ ਤੋਂ ਸੁਧਾਰਸ ਟਪਕਦਾ ਹੈ!
Fareedkot Teekaਕਿਉਂਕਿ ਬ੍ਰਹਮ ਗਿਆਨੀ ਕੀ ਦ੍ਰਿਸਟੀ ਅੰਮ੍ਰਿਤ ਰੂਪ ਹੋ ਕਰ ਬਰਸਤੀ ਹੈ, ਭਾਵ ਉਪਦੇਸ਼ ਕਰ ਮੁਕਤੀ ਕਰਤੇ ਹੈਂ॥
Prof. Sahib Singhਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈ।

ਪਦ ਅਰਥ ਬਰਸੀ = ਵਰਖਾ ਕਰਨ ਵਾਲੀ।

SikhNet (Spanish)posa su mirada, sus ojos derraman Néctar.

ਬ੍ਰਹਮ ਗਿਆਨੀ; ਬੰਧਨ ਤੇ ਮੁਕਤਾ ॥

braham giaanee; bandhan te mukataa |

Sant Singh KhalsaThe God-conscious being is free from entanglements.
Manmohan SinghThe knower of God is free from entanglements.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਉਲਝੇਵਿਆਂ ਤੋਂ ਆਜ਼ਾਦ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਬੰਧਨੋਂ ਸੇ ਮੁਕਤਾ ਹੈ॥
Prof. Sahib Singhਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ,

ਪਦ ਅਰਥ ਮੁਕਤਾ = ਆਜ਼ਾਦ।

SikhNet (Spanish)El ser conciente de Dios está libre de enredos.

ਬ੍ਰਹਮ ਗਿਆਨੀ ਕੀ; ਨਿਰਮਲ ਜੁਗਤਾ ॥

braham giaanee kee; niramal jugataa |

Sant Singh KhalsaThe lifestyle of the God-conscious being is spotlessly pure.
Manmohan SinghPure is the way of life of the knower of God.
Manmohan Singh (Punjabi)ਪਵਿੱਤ੍ਰ ਹੈ ਜੀਵਨ ਰਹੁ-ਰੀਤੀ ਰੱਬ ਨੂੰ ਜਾਨਣ ਵਾਲੇ ਦੀ।
Fareedkot Teekaਬ੍ਰਹਮ ਗਿਆਨੀ ਕੀਆਂ ਜੁਗਤਾਂ ਜਗ੍ਯਾਸੂ ਕੇ ਸਮਝਾਵਣੇ ਹੇਤ ਪਰਮ ਨਿਰਮਲ ਹੈਂ, ਵਾ ਬ੍ਰਹਮ ਗਿਆਨੀ ਕੀ ਬ੍ਰਿਤੀ (ਨਿਰਮਲ) ਸੁਧ ਸਰੂਪ ਮੇਂ ਜੁੜੀ ਹੂਈ ਹੈ॥
Prof. Sahib Singhਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ।

ਪਦ ਅਰਥ ਜੁਗਤਾ = ਜੁਗਤੀ, ਤਰੀਕਾ, ਮਰਯਾਦਾ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ।

SikhNet (Spanish)La vida del ser conciente de Dios es impecablemente Pura.

ਬ੍ਰਹਮ ਗਿਆਨੀ ਕਾ; ਭੋਜਨੁ ਗਿਆਨ ॥

braham giaanee kaa; bhojan giaan |

Sant Singh KhalsaSpiritual wisdom is the food of the God-conscious being.
Manmohan SinghDivine knowledge is the food of the man who knows God.
Manmohan Singh (Punjabi)ਈਸ਼ਵਰੀ ਗਿਆਤ ਹੈ ਖਾਣਾ ਰੱਬ ਨੂੰ ਜਾਨਣ ਵਾਲੇ ਬੰਦੇ ਦਾ।
Fareedkot Teekaਬ੍ਰਹਮ ਗਿਆਨੀ ਕੋ ਭੋਜਨ ਗਿਆਨ ਹੀ ਹੈ, ਭਾਵ ਕੇਵਲ ਗਿਆਨ ਕਰ ਕੇ ਹੀ ਤ੍ਰਿਪਤਿ ਰਹਿਤਾ ਹੈ॥
Prof. Sahib Singh(ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ, ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ),
SikhNet (Spanish)La Sabiduría es el alimento del ser conciente de Dios.

ਨਾਨਕ. ਬ੍ਰਹਮ ਗਿਆਨੀ ਕਾ; ਬ੍ਰਹਮ ਧਿਆਨੁ ॥੩॥

naanak. braham giaanee kaa; braham dhiaan |3|

Sant Singh KhalsaO Nanak, the God-conscious being is absorbed in God's meditation. ||3||
Manmohan SinghNanak, the Lord's knower is absorbed in Lord's meditation alone.
Manmohan Singh (Punjabi)ਨਾਨਕ, ਸਾਹਿਬ ਨੂੰ ਜਾਨਣ ਵਾਲਾ ਸਾਹਿਬ ਦੇ ਸਿਮਰਨ ਅੰਦਰ ਹੀ ਲੀਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬ੍ਰਹਮ ਗਿਆਨੀ ਕਾ ਧਿਆਨ ਬ੍ਰਹਮ ਮੇਂ ਹੀ ਹੋਤਾ ਹੈ॥੩॥
Prof. Sahib Singhਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ॥੩॥
SikhNet (Spanish)Oh, dice Nanak, el ser conciente de Dios vive absorto en la Meditación del Señor.(3)
Shabad Guru Arjan Dev Ji Raag Gauree Ang 273

ਬ੍ਰਹਮ ਗਿਆਨੀ; ਏਕ ਊਪਰਿ ਆਸ ॥

braham giaanee; ek aoopar aas |

Sant Singh KhalsaThe God-conscious being centers his hopes on the One alone.
Manmohan SinghLord's-divine has his hope on the One Master.
Manmohan Singh (Punjabi)ਸੁਆਮੀ ਨੂੰ ਜਾਨਣ ਵਾਲੇ ਦੀ ਇਕ ਮਾਲਕ ਉਤੇ ਹੀ ਉਮੀਦ ਹੁੰਦੀ ਹੈ।
Fareedkot Teekaਏਕ ਬ੍ਰਹਮ ਗਿਆਨੀ ਕੀ ਬ੍ਰਿਤੀ ਸਰਬ ਆਸ ਸੇ (ਊਪਰਿ) ਉਪਰਾਮ ਹੋਤੀ ਹੈ ਔਰ ਸਰਬ ਜੀਵੋਂ ਕੀ ਬੁਧੀ ਆਸਾ ਕਰ ਦਬਾਈ ਹੋਤੀ ਹੈ॥
Prof. Sahib Singhਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ;

ਪਦ ਅਰਥ ਆਸ = ਟੇਕ, ਆਸਰਾ।

SikhNet (Spanish)El hombre conciente de Dios centra sus esperanzas en el Uno Solo.

ਬ੍ਰਹਮ ਗਿਆਨੀ ਕਾ; ਨਹੀ ਬਿਨਾਸ ॥

braham giaanee kaa; nahee binaas |

Sant Singh KhalsaThe God-conscious being shall never perish.
Manmohan SinghLord-divine suffers no doom.
Manmohan Singh (Punjabi)ਸੁਆਮੀ ਨੂੰ ਜਾਨਣ ਵਾਲੇ ਦਾ ਨਾਸ ਨਹੀਂ ਹੁੰਦਾ।
Fareedkot Teekaਤਿਸੀ ਤੇ ਬ੍ਰਹਮ ਗਿਆਨੀ ਕਾ ਜਨਮ ਮਰਨ ਨਹੀਂ ਹੋਤਾ ਹੈ॥
Prof. Sahib Singhਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ।

ਪਦ ਅਰਥ ਬਿਨਾਸ = ਨਾਸ, ਅਭਾਵ।

SikhNet (Spanish)El ser conciente de Dios, nunca perecerá.

ਬ੍ਰਹਮ ਗਿਆਨੀ ਕੈ; ਗਰੀਬੀ ਸਮਾਹਾ ॥

braham giaanee kai; gareebee samaahaa |

Sant Singh KhalsaThe God-conscious being is steeped in humility.
Manmohan SinghLord's realiser is steeped in humility.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲਾ ਨਿਮਰਤਾ ਅੰਦਰ ਭਿੰਨਾ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਗਰੀਬੀ ਧਾਰਨੇ ਸੇ (ਸਮਾਹਾ) ਅਨੰਦ ਹੋ ਰਹਾ ਹੈ॥
Prof. Sahib Singhਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ,

ਪਦ ਅਰਥ ਬ੍ਰਹਮਗਿਆਨੀ ਕੈ = ਬ੍ਰਹਮਗਿਆਨੀ ਦੇ ਮਨ ਵਿਚ। ਸਮਾਹਾ = ਸਮਾਈ ਹੋਈ ਹੈ, ਟਿਕੀ ਹੋਈ ਹੈ।

SikhNet (Spanish)El ser conciente de Dios, procura humildad en su mente.

ਬ੍ਰਹਮ ਗਿਆਨੀ; ਪਰਉਪਕਾਰ ਉਮਾਹਾ ॥

braham giaanee; praupakaar umaahaa |

Sant Singh KhalsaThe God-conscious being delights in doing good to others.
Manmohan SinghLord's realiser takes delight in doing good to others.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਹੋਰਨਾ ਦਾ ਭਲਾ ਕਰਨ ਵਿੱਚ ਖੁਸ਼ੀ ਹੁੰਦੀ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਪਰਉਪਕਾਰ ਕਾ ਹੀ (ਉਮਾਹਾ) ਉਤਸ਼ਾਹ ਰਹਿਤਾ ਹੈ॥
Prof. Sahib Singhਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ।

ਪਦ ਅਰਥ ਉਮਾਹਾ = ਉਤਸ਼ਾਹ, ਚਾਉ।

SikhNet (Spanish)El ser conciente de Dios, tiene como único deleite, hacer el Bien a otros.

ਬ੍ਰਹਮ ਗਿਆਨੀ ਕੈ; ਨਾਹੀ ਧੰਧਾ ॥

braham giaanee kai; naahee dhandhaa |

Sant Singh KhalsaThe God-conscious being has no worldly entanglements.
Manmohan SinghLord's realiser has no worldly entanglements.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲੇ ਨੂੰ ਸੰਸਾਰੀ ਪੁਆੜੇ ਨਹੀਂ ਹੁੰਦੇ।
Fareedkot Teekaਬ੍ਰਹਮ ਗਿਆਨੀ ਕੇ ਮਨ ਮੇਂ ਕੋਈ ਧੰਧਾ ਅਰਥਾਤ ਜੰਜਾਲ ਨਹੀਂ ਹੈ॥
Prof. Sahib Singhਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ,
SikhNet (Spanish)El ser conciente de Dios no tiene limitaciones ni ataduras mundanas.

ਬ੍ਰਹਮ ਗਿਆਨੀ; ਲੇ ਧਾਵਤੁ ਬੰਧਾ ॥

braham giaanee; le dhaavat bandhaa |

Sant Singh KhalsaThe God-conscious being holds his wandering mind under control.
Manmohan SinghLord's realiser takes captive his wandering mind.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲਾ ਆਪਣੇ ਭੱਜੇ ਫਿਰਦੇ ਮਨੂਏ ਨੂੰ ਕੈਦੀ ਬਣਾ ਲੈਦਾ ਹੈ।
Fareedkot Teekaਕਿਉਂਕਿ ਬ੍ਰਹਮ ਗਿਆਨੀ ਨੇ ਮਨ ਧਾਵਤੇ ਕੋ ਵਸ ਮੇਂ ਲੈ ਕਰ ਬੰਧ ਲੀਆ ਹੈ॥
Prof. Sahib Singh(ਕਿਉਂਕਿ) ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ।

ਪਦ ਅਰਥ ਲੇ = ਲੈ ਕੇ, ਕਾਬੂ ਕਰ ਕੇ। ਬੰਧਾ = ਰੋਕ ਰੱਖਦਾ ਹੈ, ਬੰਨ੍ਹ ਰੱਖਦਾ ਹੈ।

SikhNet (Spanish)El ser conciente de Dios, somete a voluntad su mente inquieta.

ਬ੍ਰਹਮ ਗਿਆਨੀ ਕੈ; ਹੋਇ ਸੁ ਭਲਾ ॥

braham giaanee kai; hoe su bhalaa |

Sant Singh KhalsaThe God-conscious being acts in the common good.
Manmohan SinghVery sublime are the act of the man, who realises the Lord
Manmohan Singh (Punjabi)ਪਰਮ ਸਰੇਸ਼ਟ ਹਨ ਕਰਮ ਉਸ ਬੰਦੇ ਦੇ, ਜੋ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਪਾਸੋਂ ਵਾ ਉਪਦੇਸ ਸੇ ਸਭ ਕਾ ਭਲਾ ਹੋਤਾ ਹੈ॥
Prof. Sahib Singhਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ,
SikhNet (Spanish)El ser conciente de Dios, actúa por el Bien común.

ਬ੍ਰਹਮ ਗਿਆਨੀ; ਸੁਫਲ ਫਲਾ ॥

braham giaanee; sufal falaa |

Sant Singh KhalsaThe God-conscious being blossoms in fruitfulness.
Manmohan SinghThe Lord realiser fruitions well.
Manmohan Singh (Punjabi)ਸੁਆਮੀ ਨੂੰ ਅਨੁਭਵ ਕਰਨ ਵਾਲਾ ਚੰਗੀ ਤਰ੍ਹਾਂ ਫਲਦਾ ਫੁਲਦਾ ਹੈ।
Fareedkot Teekaਬ੍ਰਹਮ ਗਿਆਨੀ ਸ੍ਰੇਸ਼ਟ ਗੁਣੋਂ ਰੂਪੀ ਫਲੋਂ ਕਰ ਕੇ ਫਲਯਾ ਹੂਆ ਹੈ॥
Prof. Sahib Singhਇਸ ਤਰ੍ਹਾਂ) ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ।

ਪਦ ਅਰਥ ਸੁਫਲ = ਚੰਗੇ ਫਲ ਵਾਲਾ ਹੋ ਕੇ, ਚੰਗੀ ਮੁਰਾਦ ਨਾਲ। ਫਲਾ = ਫਲਦਾ ਹੈ, ਕਾਮਯਾਬ ਹੁੰਦਾ ਹੈ।

SikhNet (Spanish)El ser conciente de Dios destella en flor.

ਬ੍ਰਹਮ ਗਿਆਨੀ ਸੰਗਿ; ਸਗਲ ਉਧਾਰੁ ॥

braham giaanee sang; sagal udhaar |

Sant Singh KhalsaIn the Company of the God-conscious being, all are saved.
Manmohan SinghIn the company of the Lord's realiser all are saved.
Manmohan Singh (Punjabi)ਸਾਹਿਬ ਨੂੰ ਅਨੁਭਵ ਕਰਨ ਵਾਲੇ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ।
Fareedkot Teekaਬ੍ਰਹਮ ਗਿਆਨੀ ਕੀ ਸੰਗਤ ਕਰਨੇ ਸੇ ਸਭ ਕਾ ਉਧਾਰੁ ਹੋਤਾ ਹੈ॥
Prof. Sahib Singhਬ੍ਰਹਮਗਿਆਨੀ ਦੀ ਸੰਗਤਿ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ,
SikhNet (Spanish)En la compañía del ser conciente de Dios, todos encuentran la Salvación.

ਨਾਨਕ. ਬ੍ਰਹਮ ਗਿਆਨੀ; ਜਪੈ ਸਗਲ ਸੰਸਾਰੁ ॥੪॥

naanak. braham giaanee; japai sagal sansaar |4|

Sant Singh KhalsaO Nanak, through the God-conscious being, the whole world meditates on God. ||4||
Manmohan SinghNanak, the whole world praises the man, who realises his Lord.
Manmohan Singh (Punjabi)ਨਾਨਕ, ਸਾਰਾ ਜਹਾਨ ਉਸ ਬੰਦੇ ਦੀ ਪਰਸੰਸਾ ਕਰਦਾ ਹੈ, ਜੋ ਆਪਣੇ ਸੁਆਮੀ ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬ੍ਰਹਮ ਗਿਆਨੀ ਕੌ ਹਰੀ ਰੂਪ ਹੋਨੇ ਕਰ ਸੰਸਾਰ ਜਪਤਾ ਅਰਥਾਤ ਪੂਜਤਾ ਹੈ॥੪॥
Prof. Sahib Singh(ਕਿਉਂਕਿ) ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ ॥੪॥

ਪਦ ਅਰਥ ਬ੍ਰਹਮਗਿਆਨੀ ਜਪੈ = ਬ੍ਰਹਮਗਿਆਨੀ ਦੀ ਰਾਹੀਂ ਜਪਦਾ ਹੈ ॥੪॥

SikhNet (Spanish)Oh, dice Nanak, a través del ser conciente de Dios, el mundo entero medita en Dios. (4)
Shabad Guru Arjan Dev Ji Raag Gauree Ang 273

ਬ੍ਰਹਮ ਗਿਆਨੀ ਕੈ; ਏਕੈ ਰੰਗ ॥

braham giaanee kai; ekai rang |

Sant Singh KhalsaThe God-conscious being loves the One Lord alone.
Manmohan SinghLord's Divine loves the Lord alone.
Manmohan Singh (Punjabi)ਸਾਹਿਬ ਦਾ ਗਿਆਤਾ ਕੇਵਲ ਸਾਹਿਬ ਨਾਲ ਹੀ ਪ੍ਰੇਮ ਕਰਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਏਕ ਆਤਮ ਸਰੂਪ ਕਾ ਹੀ (ਰੰਗ) ਅਨੰਦ ਹੈ॥
Prof. Sahib Singhਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ),

ਪਦ ਅਰਥ ਏਕੈ = ਇਕ ਪ੍ਰਭੂ ਦਾ। ਰੰਗ = ਪਿਆਰ।

SikhNet (Spanish)El ser conciente de Dios, desborda de Amor por el Uno.

ਬ੍ਰਹਮ ਗਿਆਨੀ ਕੈ; ਬਸੈ ਪ੍ਰਭੁ ਸੰਗ ॥

braham giaanee kai; basai prabh sang |

Sant Singh KhalsaThe God-conscious being dwells with God.
Manmohan SinghThe Lord abides with the one who knows God.
Manmohan Singh (Punjabi)ਸੁਆਮੀ ਉਸ ਨਾਲ ਵਸਦਾ ਹੈ ਜੋ ਵਾਹਿਗੁਰੂ ਨੂੰ ਜਾਨਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਸਾਥ ਹੀ ਪ੍ਰਭੂ ਵਸਤਾ ਹੈ॥
Prof. Sahib Singh(ਤਾਹੀਏਂ) ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ।

ਪਦ ਅਰਥ ਸੰਗ = ਸੰਗਿ, ਨਾਲ।

SikhNet (Spanish)El ser conciente de Dios, habita en Dios.

ਬ੍ਰਹਮ ਗਿਆਨੀ ਕੈ; ਨਾਮੁ ਆਧਾਰੁ ॥

braham giaanee kai; naam aadhaar |

Sant Singh KhalsaThe God-conscious being takes the Naam as his Support.
Manmohan SinghGod's Name is the mainstay of the God's divine.
Manmohan Singh (Punjabi)ਵਾਹਿਗੁਰੂ ਦਾ ਨਾਮ ਹੀ ਵਾਹਿਗੁਰੂ ਦੇ ਬੇਤੇ ਦਾ ਆਸਰਾ ਹੈ।
Fareedkot Teekaਬ੍ਰਹਮ ਗਿਆਨੀ ਕੇ ਮਨ ਮੇਂ ਨਾਮ ਕਾ ਹੀ ਆਸਰਾ ਹੈ॥
Prof. Sahib Singhਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ,

ਪਦ ਅਰਥ ਅਧਾਰੁ = ਆਸਰਾ।

SikhNet (Spanish)El ser conciente de Dios, toma el Naam, el Nombre de Dios como su Único Soporte.

ਬ੍ਰਹਮ ਗਿਆਨੀ ਕੈ; ਨਾਮੁ ਪਰਵਾਰੁ ॥

braham giaanee kai; naam paravaar |

Sant Singh KhalsaThe God-conscious being has the Naam as his Family.
Manmohan SinghGod's Name is the family and retinue of the one who understands the Lord.
Manmohan Singh (Punjabi)ਵਾਹਿਗੁਰੂ ਦਾ ਨਾਮ ਪ੍ਰਭੂ ਨੂੰ ਸਮਝਦ ਵਾਲੇ ਜੀਵ ਦਾ ਟੱਬਰ ਕਬੀਲਾ ਹੈ।
Fareedkot Teekaਬ੍ਰਹਮ ਗਿਆਨੀ ਕੇ ਨਾਮ ਹੀ ਪਰਵਾਰੁ ਹੈ॥
Prof. Sahib Singhਅਤੇ ਨਾਮ ਹੀ ਉਸ ਦਾ ਪਰਵਾਰ ਹੈ।
SikhNet (Spanish)El ser conciente de Dios, toma al Naam, como su propia familia.

ਬ੍ਰਹਮ ਗਿਆਨੀ; ਸਦਾ ਸਦ ਜਾਗਤ ॥

braham giaanee; sadaa sad jaagat |

Sant Singh KhalsaThe God-conscious being is awake and aware, forever and ever.
Manmohan SinghFor ever and aye, the Lord's divine is wakeful.
Manmohan Singh (Punjabi)ਸਦੀਵ ਤੇ ਹਮੇਸ਼ਾ, ਸੁਆਮੀ ਦਾ ਵੇਤਾ ਚੇਤਨ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਸਰਬ ਸਮੇਂ ਮੇਂ ਸਦਾ ਹੀ ਗਿਆਨ ਦ੍ਰਿਸ਼ਟੀ ਕਰ ਜਾਗਤਾ ਹੈ॥
Prof. Sahib Singhਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ,

ਪਦ ਅਰਥ ਸਦ = ਸਦਾ।

SikhNet (Spanish)El ser conciente de Dios, vive despierto y conciente, por siempre y para siempre.

ਬ੍ਰਹਮ ਗਿਆਨੀ; ਅਹੰਬੁਧਿ ਤਿਆਗਤ ॥

braham giaanee; ahanbudh tiaagat |

Sant Singh KhalsaThe God-conscious being renounces his proud ego.
Manmohan SinghThe Lord's divine discards his haughty intellect.
Manmohan Singh (Punjabi)ਸੁਆਮੀ ਨੂੰ ਜਾਨਣ ਵਾਲਾ ਆਪਣੀ ਹੰਕਾਰ ਮੱਤ ਨੂੰ ਛੱਡ ਦਿੰਦਾ ਹੈ।
Fareedkot Teekaਬ੍ਰਹਮ ਗਿਆਨੀ ਅਹੰਮ ਬੁਧੀ ਕੌ ਤਿਆਗ ਦੇਤਾ ਹੈ॥
Prof. Sahib Singhਅਤੇ 'ਮੈਂ ਮੈਂ' ਕਰਨ ਵਾਲੀ ਮੱਤ ਛੱਡ ਦੇਂਦਾ ਹੈ।

ਪਦ ਅਰਥ ਅਹੰਬੁਧਿ = 'ਮੈਂ ਮੈਂ' (ਆਖਣ) ਵਾਲੀ ਬੁਧਿ, ਅਹੰਕਾਰ ਵਾਲੀ ਮੱਤਿ। ਤਿਆਗਤ = ਛੱਡ ਦੇਂਦਾ ਹੈ।

SikhNet (Spanish)El ser conciente de Dios, renuncia a su orgulloso ego.

ਬ੍ਰਹਮ ਗਿਆਨੀ ਕੈ ਮਨਿ; ਪਰਮਾਨੰਦ ॥

braham giaanee kai man; paramaanand |

Sant Singh KhalsaIn the mind of the God-conscious being, there is supreme bliss.
Manmohan SinghWithin the mind of the Lord's divine is the supreme bliss.
Manmohan Singh (Punjabi)ਸਾਈਂ ਦੇ ਗਿਆਤੇ ਦੇ ਹਿਰਦੇ ਅੰਦਰ ਮਹਾਨ ਪਰਸੰਨਤਾ ਹੁੰਦੀ ਹੈ।
Fareedkot Teekaਬ੍ਰਹਮ ਗਿਆਨੀ ਕੇ ਮਨ ਮੇਂ ਸਦਾ ਪਰਮ ਅਨੰਦ ਰਹਿਤਾ ਹੈ॥
Prof. Sahib Singhਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ,

ਪਦ ਅਰਥ ਮਨਿ = ਮਨ ਵਿਚ। ਪਰਮਾਨੰਦ = ਪਰਮ ਅਨੰਦ ਵਾਲਾ ਪ੍ਰਭੂ, ਉੱਚੇ ਸੁਖ ਦਾ ਮਾਲਕ ਅਕਾਲ ਪੁਰਖ।

SikhNet (Spanish)En la mente del ser conciente de Dios, hay Suprema Dicha.

ਬ੍ਰਹਮ ਗਿਆਨੀ ਕੈ ਘਰਿ; ਸਦਾ ਅਨੰਦ ॥

braham giaanee kai ghar; sadaa anand |

Sant Singh KhalsaIn the home of the God-conscious being, there is everlasting bliss.
Manmohan SinghThere is eternal happiness in the home of the Lord's divine.
Manmohan Singh (Punjabi)ਸੁਆਮੀ ਦੇ ਗਿਆਤੇ ਦੇ ਧਾਮ ਅੰਦਰ ਸਦੀਵੀ ਖੁਸ਼ੀ ਹੁੰਦੀ ਹੈ।
Fareedkot Teekaਬ੍ਰਹਮ ਗਿਆਨੀ ਕੇ ਘਰ ਭਾਵ ਸਰੀਰ ਮੇਂ ਭੀ ਸਦਾ ਅਨੰਦ ਦਿਖਾਈ ਦੇਤਾ ਹੈ, ਭਾਵ ਜੀਵਨ ਮੁਕਤ ਅਵਸਥਾਵਾਨ ਕੇ ਨੇਤ੍ਰੋਂ ਸੇ ਮਸਤੀ ਸੇ ਘੂਰਮਤਾ ਰਹਿਤੀ ਹੈ॥
Prof. Sahib Singh(ਤਾਹੀਏਂ) ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ।
SikhNet (Spanish)En el hogar del ser conciente de Dios, hay permanente Éxtasis.

ਬ੍ਰਹਮ ਗਿਆਨੀ; ਸੁਖ ਸਹਜ ਨਿਵਾਸ ॥

braham giaanee; sukh sehaj nivaas |

Sant Singh KhalsaThe God-conscious being dwells in peaceful ease.
Manmohan SinghThe man who knows God abides in celestial peace.
Manmohan Singh (Punjabi)ਜਿਹੜਾ ਬੰਦਾ ਰੱਬ ਨੂੰ ਜਾਣਦਾ ਹੈ, ਉਹ ਬੈਕੁੰਠੀ ਆਰਾਮ ਅੰਦਰ ਵਸਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਆਤਮ ਸੁਖ ਕਾ ਨਿਵਾਸ ਹੋਤਾ ਹੈ॥
Prof. Sahib Singhਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ;

ਪਦ ਅਰਥ ਸਹਜ = ਅਡੋਲਤਾ ਦੀ ਹਾਲਤ।

SikhNet (Spanish)El ser conciente de Dios, habita en profunda Paz.

ਨਾਨਕ ਬ੍ਰਹਮ ਗਿਆਨੀ ਕਾ; ਨਹੀ ਬਿਨਾਸ ॥੫॥

naanak braham giaanee kaa; nahee binaas |5|

Sant Singh KhalsaO Nanak, the God-conscious being shall never perish. ||5||
Manmohan SinghNanak the knower of God meets not death.
Manmohan Singh (Punjabi)ਨਾਨਕ, ਰੱਬ ਨੂੰ ਜਾਨਣ ਵਾਲਾ ਮਰਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਸੇ ਬ੍ਰਹਮ ਗਿਆਨੀ ਕਾ ਬਿਨਾਸ ਨਹੀਂ ਹੋਤਾ॥ ਭਾਵ ਜਨਮ ਮਰਨ ਸੇ ਰਹਿਤ ਹੋ ਜਾਤਾ ਹੈ॥੫॥
Prof. Sahib Singh(ਤੇ) ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ॥੫॥

ਪਦ ਅਰਥ ਬਿਨਾਸ = ਨਾਸ, ਅਭਾਵ ॥੫॥

SikhNet (Spanish)Oh, dice Nanak, el ser conciente de Dios, nunca perecerá. (5)
Shabad Guru Arjan Dev Ji Raag Gauree Ang 273

ਬ੍ਰਹਮ ਗਿਆਨੀ; ਬ੍ਰਹਮ ਕਾ ਬੇਤਾ ॥

braham giaanee; braham kaa betaa |

Sant Singh KhalsaThe God-conscious being knows God.
Manmohan SinghThe man, who knows the Lord is called a Brahm-gyani.
Manmohan Singh (Punjabi)ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬ੍ਰਹਮ-ਗਿਆਨੀ ਆਖਿਆ ਜਾਂਦਾ ਹੈ।
Fareedkot Teekaਬ੍ਰਹਮ ਗਿਆਨੀ ਬ੍ਰਹਮ ਕਾ (ਬੇਤਾ) ਜਾਣਨੇ ਹਾਰਾ ਹੈ॥
Prof. Sahib Singhਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ,

ਪਦ ਅਰਥ ਬੇਤਾ = {Skt. विद् to know वेत्ता one who knows} ਜਾਣਨ ਵਾਲਾ, ਮਹਿਰਮ, ਵਾਕਿਫ਼।

SikhNet (Spanish)El ser conciente de Dios, ama los Atributos de la Divinidad.

ਬ੍ਰਹਮ ਗਿਆਨੀ; ਏਕ ਸੰਗਿ ਹੇਤਾ ॥

braham giaanee; ek sang hetaa |

Sant Singh KhalsaThe God-conscious being is in love with the One alone.
Manmohan SinghThe man, who knows the Lord loves the one God alone.
Manmohan Singh (Punjabi)ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਕੇਵਲ ਇੱਕ ਹਰੀ ਨੂੰ ਹੀ ਪਿਆਰ ਕਰਦਾ ਹੈ।
Fareedkot Teekaਬ੍ਰਹਮ ਗਿਆਨੀ ਕਾ ਤਿਸ ਏਕ ਪਾਰਬ੍ਰਹਮ ਸਾਥ ਪ੍ਰੇਮ ਹੋਤਾ ਹੈ॥
Prof. Sahib Singhਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ।

ਪਦ ਅਰਥ ਏਕ ਸੰਗਿ = ਇਕ ਪ੍ਰਭੂ ਨਾਲ। ਹੇਤਾ = ਪਿਆਰ।

SikhNet (Spanish)El ser conciente de Dios, está enamorado del Uno Solo.

ਬ੍ਰਹਮ ਗਿਆਨੀ ਕੈ; ਹੋਇ ਅਚਿੰਤ ॥

braham giaanee kai; hoe achint |

Sant Singh KhalsaThe God-conscious being is carefree.
Manmohan SinghThe man, who knows the Lord is free from cares.
Manmohan Singh (Punjabi)ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬੇ-ਫਿਕਰ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੈ ਮੇਂ ਏਕ ਅਚਿੰਤ ਵਾਹਿਗੁਰੂ ਹੀ ਵਾ ਅਚਿੰਤਤਾ ਹੋਤੀ ਹੈ॥
Prof. Sahib Singhਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ,

ਪਦ ਅਰਥ ਅਚਿੰਤ = ਅਚਿੰਤਤਾ, ਬੇਫ਼ਿਕਰੀ।

SikhNet (Spanish)El ser conciente de Dios, Al igual que su Señor, se encuentra libre de cuidados, nada le aflige ni le preocupa.

ਬ੍ਰਹਮ ਗਿਆਨੀ ਕਾ; ਨਿਰਮਲ ਮੰਤ ॥

braham giaanee kaa; niramal mant |

Sant Singh KhalsaPure are the Teachings of the God-conscious being.
Manmohan SinghPure is the doctrine of him, who knows God.
Manmohan Singh (Punjabi)ਪਵਿੱਤ੍ਰ ਹੈ ਉਸ ਦਾ ਉਪਦੇਸ਼ ਜੋ ਵਾਹਿਗੁਰੂ ਨੂੰ ਜਾਣਦਾ ਹੈ।
Fareedkot Teekaਇਸੀ ਸੇ ਬ੍ਰਹਮ ਗਿਆਨੀ ਕਾ (ਮੰਤ) ਉਪਦੇਸ਼ ਨਿਰਮਲ ਹੈ॥
Prof. Sahib Singhਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ।

ਪਦ ਅਰਥ ਨਿਰਮਲ = ਮਲ-ਹੀਣ, ਪਵਿਤ੍ਰ ਕਰਨ ਵਾਲਾ। ਮੰਤ = ਮੰਤਰ, ਉਪਦੇਸ਼।

SikhNet (Spanish)Prístinas y claras son las Enseñanzas del ser conciente de Dios.

ਬ੍ਰਹਮ ਗਿਆਨੀ; ਜਿਸੁ ਕਰੈ ਪ੍ਰਭੁ ਆਪਿ ॥

braham giaanee; jis karai prabh aap |

Sant Singh KhalsaThe God-conscious being is made so by God Himself.
Manmohan SinghHe is a Brahm-gyani, whom the Lord himself makes.
Manmohan Singh (Punjabi)ਉਹੀ ਬ੍ਰਹਮ ਗਿਆਨੀ ਹੈ ਜਿਸ ਨੂੰ ਸਾਈਂ ਖੁਦ ਐਸਾ ਬਣਾਉਂਦਾ ਹੈ।
Fareedkot Teekaਜਿਸ ਕੌ ਪ੍ਰਭੂ ਆਪ ਬ੍ਰਹਮ ਗਿਆਨੀ ਕਰਤਾ ਹੈ, ਸੋਈ ਹੋਤਾ ਹੈ॥
Prof. Sahib Singh(ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ,
SikhNet (Spanish)Al ser conciente de Dios, lo crea sólo Dios.

ਬ੍ਰਹਮ ਗਿਆਨੀ ਕਾ; ਬਡ ਪਰਤਾਪ ॥

braham giaanee kaa; badd parataap |

Sant Singh KhalsaThe God-conscious being is gloriously great.
Manmohan SinghGreat is the glory of the man who knows God.
Manmohan Singh (Punjabi)ਬੜਾ ਹੈ ਤੇਜ ਉਸ ਬੰਦੇ ਦਾ ਜੋ ਵਾਹਿਗੁਰੂ ਨੂੰ ਜਾਣਦਾ ਹੈ।
Fareedkot Teekaਬ੍ਰਹਮ ਗਿਆਨੀ ਕਾ ਬਡਾ ਪ੍ਰਤਾਪ ਹੋਤਾ ਹੈ॥
Prof. Sahib Singhਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ।

ਪਦ ਅਰਥ ਬਡ = ਵੱਡਾ।

SikhNet (Spanish)Gloriosa es la Grandeza del ser conciente de Dios.

ਬ੍ਰਹਮ ਗਿਆਨੀ ਕਾ ਦਰਸੁ; ਬਡਭਾਗੀ ਪਾਈਐ ॥

braham giaanee kaa daras; baddabhaagee paaeeai |

Sant Singh KhalsaThe Darshan, the Blessed Vision of the God-conscious being, is obtained by great good fortune.
Manmohan SinghThe sight of the man who knows God is obtained through the greatest good fortune.
Manmohan Singh (Punjabi)ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਸ ਦਾ ਦਰਸ਼ਨ ਪਰਮ ਚੰਗੇ ਨਸੀਬਾਂ ਰਾਹੀਂ ਪ੍ਰਾਪਤ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਕਾ ਦਰਸਨ ਵੱਡੇ ਭਾਗੋਂ ਕਰ ਕੇ ਪਾਈਤਾ ਹੈ॥
Prof. Sahib Singhਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ;

ਪਦ ਅਰਥ ਦਰਸੁ = ਦਰਸਨ। ਪਾਈਐ = ਪਾਈਦਾ ਹੈ।

SikhNet (Spanish)El Darshan, la Bendita Visión del ser conciente de Dios, es obtenida por una maravillosa fortuna.

ਬ੍ਰਹਮ ਗਿਆਨੀ ਕਉ; ਬਲਿ ਬਲਿ ਜਾਈਐ ॥

braham giaanee kau; bal bal jaaeeai |

Sant Singh KhalsaTo the God-conscious being, I make my life a sacrifice.
Manmohan SinghBe thou devoted and dedicated unto the man who knows God.
Manmohan Singh (Punjabi)ਤੂੰ ਉਸ ਆਦਮੀ ਉਤੋਂ ਸਦਕੇ ਅਤੇ ਕੁਰਬਾਨ ਹੋ, ਜੋ ਵਾਹਿਗੁਰੂ ਨੂੰ ਜਾਣਦਾ ਹੈ।
Fareedkot Teekaਐਸੇ ਬ੍ਰਹਮ ਗਿਆਨੀ ਕੇ ਮਨ ਤਨ ਸੇ ਸਦਾ ਬਲਿਹਾਰ ਜਾਈਐ॥
Prof. Sahib Singhਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ।

ਪਦ ਅਰਥ ਬਲਿ ਬਲਿ = ਸਦਕੇ। ਖੋਜਹਿ = ਖੋਜਦੇ ਹਨ, ਭਾਲਦੇ ਹਨ।

SikhNet (Spanish)Al ser conciente de Dios, ofrezco mi vida en sacrificio.

ਬ੍ਰਹਮ ਗਿਆਨੀ ਕਉ; ਖੋਜਹਿ ਮਹੇਸੁਰ ॥

braham giaanee kau; khojeh mahesur |

Sant Singh KhalsaThe God-conscious being is sought by the great god Shiva.
Manmohan SinghThe great God, Shiva searches for the man who knows God.
Manmohan Singh (Punjabi)ਵੱਡਾ ਦੇਵਤਾ, ਸ਼ਿਵਜੀ, ਉਸ ਇਨਸਾਨ ਦੀ ਭਾਲ ਕਰਦਾ ਹੈ, ਜੋ ਵਾਹਿਗੁਰੂ ਨੂੰ ਜਾਣਦਾ ਹੈ।
Fareedkot Teekaਬ੍ਰਹਮ ਗਿਆਨੀ ਕੋ ਮਹੀ ਕੇ ਈਸਰ ਅਰਥਾਤ ਰਾਜੇ ਭੀ ਖੋਜਤੇ ਹੈਂ; ਵਾ ਤਿਸ ਕੌ ਸਿਵਜੀ ਖੋਜਤੇ ਹੈਂ, ਕਿਉਂਕਿ ਆਪਿ ਕਉ ਵਿਖੇਪ ਸਹਤ ਜਾਨ ਕਰ ਨਿਰਵਿਖੇਪ ਕੌ ਖੋਜਤੇ ਹੈਂ। ਯਥਾ-☬"ਰੋਗੀ ਬ੍ਰਹਮਾ ਬਿਸਨਸਰੁਦ੍ਰਾ॥"☬ਇਸ ਅੰਸ ਕਰ ਈਹਾਂ ਐਸੇ ਅਰਥ ਬੀ ਦੋਸ ਰਹਿਤ ਬਨਤਾ ਹੈ॥
Prof. Sahib Singhਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ;

ਪਦ ਅਰਥ ਮਹੇਸੁਰ = ਮਹਾ ਈਸੁਰ, ਸ਼ਿਵ ਜੀ (ਆਦਿਕ ਦੇਵਤੇ)।

SikhNet (Spanish)El ser conciente de Dios, es buscado por el gran dios Shiva.

ਨਾਨਕ; ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥

naanak; braham giaanee aap paramesur |6|

Sant Singh KhalsaO Nanak, the God-conscious being is Himself the Supreme Lord God. ||6||
Manmohan SinghNanak the Brahm-gyani, is Himself the Exalted Lord.
Manmohan Singh (Punjabi)ਨਾਨਕ, ਬ੍ਰਹਮ ਗਿਆਨੀ ਖੁਦ ਹੀ ਪਰਮ ਪ੍ਰਭੂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ੍ਵਰ ਸਰੂਪ ਹੋਤਾ ਹੈ। ਯਥਾ-☬"ਜਿਨਿ ਜਾਤਾ ਸੋ ਤਿਸਹੀ ਜੇਹਾ॥" ॥੬॥
Prof. Sahib Singhਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ ॥੬॥

ਪਦ ਅਰਥ ਪਰਮੇਸੁਰ = ਪਰਮਾਤਮਾ, ਅਕਾਲ ਪੁਰਖ ॥੬॥

SikhNet (Spanish)Oh, dice Nanak, el ser conciente de Dios, es el Mismo Supremo Dios nuestro Señor.(6)
Shabad Guru Arjan Dev Ji Raag Gauree Ang 273

ਬ੍ਰਹਮ ਗਿਆਨੀ ਕੀ; ਕੀਮਤਿ ਨਾਹਿ ॥

braham giaanee kee; keemat naeh |

Sant Singh KhalsaThe God-conscious being cannot be appraised.
Manmohan SinghThe man who knows God is priceless.
Manmohan Singh (Punjabi)ਜੋ ਆਦਮੀ ਵਾਹਿਗੁਰੂ ਨੂੰ ਜਾਣਦਾ ਹੈ, ਉਹ ਅਮੋਲਕ ਹੈ।
Fareedkot Teekaਬ੍ਰਹਮ ਗਿਆਨੀ ਕੀ ਕੋਈ ਕੀਮਤਿ ਨਹੀਂ ਹੈ॥
Prof. Sahib Singhਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ,
SikhNet (Spanish)El ser conciente de Dios, no podría ser suficientemente apreciado.

ਬ੍ਰਹਮ ਗਿਆਨੀ ਕੈ; ਸਗਲ ਮਨ ਮਾਹਿ ॥

braham giaanee kai; sagal man maeh |

Sant Singh KhalsaThe God-conscious being has all within his mind.
Manmohan SinghEvery thing abide within the mind of the man who knows God.
Manmohan Singh (Punjabi)ਸਾਰਾ ਕੁਝ ਰੱਬ ਨੂੰ ਜਾਨਣ ਵਾਲੇ ਦੇ ਚਿੱਤ ਅੰਦਰ ਵਸਦਾ ਹੈ।
Fareedkot Teekaਕਿਉਂਕਿ ਬ੍ਰਹਮ ਗਿਆਨੀ ਕੇ ਰਿਦੇ ਮੇਂ ਸਰਬ ਸੰਸਾਰ ਕਲਪਤ ਹੈ, ਵਾ ਸੁਭ ਗੁਣ ਨਿਵਾਸ ਕਰਤੇ ਹੈਂ॥
Prof. Sahib Singhਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ।

ਪਦ ਅਰਥ ਸਗਲ = ਸਾਰੇ। ਮਨ ਮਾਹਿ = ਮਨ ਵਿਚ।

SikhNet (Spanish)El ser conciente de Dios, lo tiene todo en el interior de su mente.

ਬ੍ਰਹਮ ਗਿਆਨੀ ਕਾ; ਕਉਨ ਜਾਨੈ ਭੇਦੁ ॥

braham giaanee kaa; kaun jaanai bhed |

Sant Singh KhalsaWho can know the mystery of the God-conscious being?
Manmohan SinghWho can know the secret of the man who knows God.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲੇ ਇਨਸਾਨ ਦੇ ਮਰਮ ਨੂੰ ਕੌਣ ਜਾਣ ਸਕਦਾ ਹੈ?
Fareedkot Teekaਬ੍ਰਹਮ ਗਿਆਨੀ ਕਾ ਭੇਦ ਕੌਨ ਜਾਨ ਸਕੈ ਅਰਥਾਤ ਕੋਈ ਨਹੀ ਜਾਣ ਸਕਤਾ ਹੈ॥
Prof. Sahib Singhਕੇਹੜਾ ਮਨੁੱਖ ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਭੇਤ ਪਾ ਸਕਦਾ ਹੈ?

ਪਦ ਅਰਥ ਭੇਦੁ = ਰਾਜ਼, ਮਰਮ।

SikhNet (Spanish)¿Quien podría conocer el Misterio del ser conciente de Dios?

ਬ੍ਰਹਮ ਗਿਆਨੀ ਕਉ; ਸਦਾ ਅਦੇਸੁ ॥

braham giaanee kau; sadaa ades |

Sant Singh KhalsaForever bow to the God-conscious being.
Manmohan SinghEver make Obeisance unto the God-divine.
Manmohan Singh (Punjabi)ਬ੍ਰਹਮ-ਬੇਤੇ ਨੂੰ ਸਦੀਵ ਨਿਮਸਕਾਰ ਕਰ।
Fareedkot Teekaਤਾਂ ਤੇ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਹੈ॥
Prof. Sahib Singhਬ੍ਰਹਮਗਿਆਨੀ ਦੇ ਅੱਗੇ ਸਦਾ ਨਿਊਣਾ ਹੀ (ਫੱਬਦਾ) ਹੈ।

ਪਦ ਅਰਥ ਅਦੇਸੁ = ਪ੍ਰਣਾਮ, ਨਮਸਕਾਰ।

SikhNet (Spanish)Por eso me postro reverente a los pies del ser conciente de Dios.

ਬ੍ਰਹਮ ਗਿਆਨੀ ਕਾ; ਕਥਿਆ ਨ ਜਾਇ. ਅਧਾਖੵਰੁ ॥

braham giaanee kaa; kathiaa na jaae. adhaakhayar |

Sant Singh KhalsaThe God-conscious being cannot be described in words.
Manmohan SinghEven half a letter of the praise of the God-divine cannot be narrated.
Manmohan Singh (Punjabi)ਬ੍ਰਹਮ ਬੇਤੇ ਦੀ ਕੀਰਤੀ ਦਾ ਇੱਕ ਅੱਧਾ ਅੱਖਰ ਭੀ ਬਿਆਨ ਕੀਤਾ ਨਹੀਂ ਜਾ ਸਕਦਾ।
Fareedkot Teekaਬ੍ਰਹਮ ਗਿਆਨੀ ਕਰ ਗ੍ਯਾਤ ਜੋ (ਅਧਾਖਰੁ) ਅਧਿਸ੍ਟਾਨ ਰੂਪ ਅਬਿਨਾਸੀ ਹੈ, ਸੋ ਕਥਨ ਕਰਿਆ ਨਹੀਂ ਜਾਤਾ॥
Prof. Sahib Singhਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ;

ਪਦ ਅਰਥ ਅਦਾਖ੍ਯ੍ਯਰ = (ਮਹਿਮਾ ਦਾ) ਅੱਧਾ ਅੱਖਰ (ਭੀ)।

SikhNet (Spanish)El ser conciente de Dios, no podría ser descrito con palabras.

ਬ੍ਰਹਮ ਗਿਆਨੀ; ਸਰਬ ਕਾ ਠਾਕੁਰੁ ॥

braham giaanee; sarab kaa tthaakur |

Sant Singh KhalsaThe God-conscious being is the Lord and Master of all.
Manmohan SinghThe God-Divine is the Lord of all.
Manmohan Singh (Punjabi)ਬ੍ਰਹਕ ਬੇਤਾ ਸਾਰਿਆਂ ਦਾ ਸੁਆਮੀ ਹੈ।
Fareedkot Teekaਇਸੀ ਸੇ ਬ੍ਰਹਮ ਗਿਆਨੀ ਸਰਬ ਕਾ ਠਾਕਰ ਅਰਥਾਤ ਸ੍ਵਾਮੀ ਹੈ॥
Prof. Sahib Singhਬ੍ਰਹਮਗਿਆਨੀ ਸਾਰੇ (ਜੀਵਾਂ) ਦਾ ਪੂਜ੍ਯ ਹੈ।
SikhNet (Spanish)El ser conciente de Dios, es el Señor y Maestro de todos.

ਬ੍ਰਹਮ ਗਿਆਨੀ ਕੀ ਮਿਤਿ; ਕਉਨੁ ਬਖਾਨੈ ॥

braham giaanee kee mit; kaun bakhaanai |

Sant Singh KhalsaWho can describe the limits of the God-conscious being?
Manmohan SinghWho can describe the limits of the man who knows God?
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ ਓੜਕ ਨੂੰ ਕੌਣ ਬਿਆਨ ਕਰ ਸਕਦਾ ਹੈ?
Fareedkot Teekaਬ੍ਰਹਮ ਗਿਆਨੀ ਕੀ (ਮਿਤਿ) ਮ੍ਰਿਯਾਦਾ ਕੌਨ ਉਚਾਰਨ ਕਰੈ, ਭਾਵ ਕੋਈ ਨਹੀਂ ਕਹਿ ਸਕਤਾ ਹੈ॥
Prof. Sahib Singhਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?

ਪਦ ਅਰਥ ਮਿਤਿ = ਮਾਪ, ਮਰਯਾਦਾ, ਅੰਦਾਜ਼ਾ। ਬਖਾਨੈ = ਬਿਆਨ ਕਰੇ

SikhNet (Spanish)¿Quién podría describir Sus Límites?

ਬ੍ਰਹਮ ਗਿਆਨੀ ਕੀ ਗਤਿ; ਬ੍ਰਹਮ ਗਿਆਨੀ ਜਾਨੈ ॥

braham giaanee kee gat; braham giaanee jaanai |

Sant Singh KhalsaOnly the God-conscious being can know the state of the God-conscious being.
Manmohan SinghOnly the Brahm-gyani, knows the state of the Brahm-gyani.
Manmohan Singh (Punjabi)ਕੇਵਲ ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਜਾਣਦਾ ਹੈ।
Fareedkot Teekaਤਾਂ ਤੇ ਬ੍ਰਹਮ ਗਿਆਨੀ ਕੀ ਗਤੀ ਬ੍ਰਹਮ ਗਿਆਨੀ ਆਪ ਹੀ ਜਾਨਤਾ ਹੈ॥
Prof. Sahib Singhਉਸ ਦੀ ਹਾਲਤ (ਉਸ ਵਰਗਾ) ਬ੍ਰਹਮਗਿਆਨੀ ਹੀ ਜਾਣਦਾ ਹੈ।

ਪਦ ਅਰਥ ਗਤਿ = ਹਾਲਤ।

SikhNet (Spanish)Sólo el ser conciente de Dios podría conocer el Estado del ser conciente de Dios.

ਬ੍ਰਹਮ ਗਿਆਨੀ ਕਾ; ਅੰਤੁ ਨ ਪਾਰੁ ॥

braham giaanee kaa; ant na paar |

Sant Singh KhalsaThe God-conscious being has no end or limitation.
Manmohan SinghThe man who knows God is without ends and limits.
Manmohan Singh (Punjabi)ਰੱਬ ਨੂੰ ਜਾਨਣ ਵਾਲੇ ਦਾ ਕੋਈ ਅਖੀਰ ਤੇ ਹੱਦ ਬੰਨਾ ਨਹੀਂ।
Fareedkot Teekaਬ੍ਰਹਮ ਗਿਆਨੀ ਕੇ ਪਾਰਾਵਾਰ ਕਾ ਅੰਤ ਨਹੀਂ ਹੈ॥
Prof. Sahib Singhਬ੍ਰਹਮਗਿਆਨੀ (ਦੇ ਗੁਣਾਂ ਦੇ ਸਮੁੰਦਰ) ਦਾ ਕੋਈ ਹੱਦ ਬੰਨਾ ਨਹੀਂ;
SikhNet (Spanish)El ser conciente de Dios no tiene ni fin ni límite alguno.

ਨਾਨਕ. ਬ੍ਰਹਮ ਗਿਆਨੀ ਕਉ; ਸਦਾ ਨਮਸਕਾਰੁ ॥੭॥

naanak. braham giaanee kau; sadaa namasakaar |7|

Sant Singh KhalsaO Nanak, to the God-conscious being, bow forever in reverence. ||7||
Manmohan SinghNanak ever prostrates himself to the man who knows the Lord.
Manmohan Singh (Punjabi)ਨਾਨਕ ਹਮੇਸ਼ਾਂ ਉਸ ਨੂੰ ਡੰਡਉਤ ਬੰਦਨ ਕਰਦਾ ਹੈ, ਜੋ ਸੁਆਮੀ ਨੂੰ ਸਿੰਞਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਬ੍ਰਹਮ ਗਿਆਨੀ ਕਉ ਹਮਾਰੀ ਸਦਾ ਨਮਸਕਾਰ ਹੈ॥੭॥
Prof. Sahib Singhਹੇ ਨਾਨਕ! ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹੁ ॥੭॥
SikhNet (Spanish)Oh, dice Nanak, ante el ser conciente de Dios, póstrate para siempre en Reverencia.(7)
Shabad Guru Arjan Dev Ji Raag Gauree Ang 273 - 274

ਬ੍ਰਹਮ ਗਿਆਨੀ; ਸਭ ਸ੍ਰਿਸਟਿ ਕਾ ਕਰਤਾ ॥

braham giaanee; sabh srisatt kaa karataa |

Sant Singh KhalsaThe God-conscious being is the Creator of all the world.
Manmohan SinghThe knower of God is the creator of the whole world.
Manmohan Singh (Punjabi)ਰੱਬ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਸਿਰਜਣਹਾਰ ਹੈ।
Fareedkot Teekaਬ੍ਰਹਮ ਗਿਆਨੀ ਸਰਬ ਸ੍ਰਿਸ਼ਟੀ ਕਾ ਕਰਤਾ ਰੂਪ ਹੈ॥
Prof. Sahib Singhਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ,

ਪਦ ਅਰਥ ਸ੍ਰਿਸਟਿ = ਦੁਨੀਆ।

SikhNet (Spanish)El ser conciente de Dios, es el Creador del Universo entero.

ਬ੍ਰਹਮ ਗਿਆਨੀ; ਸਦ ਜੀਵੈ. ਨਹੀ ਮਰਤਾ ॥

braham giaanee; sad jeevai. nahee marataa |

Sant Singh KhalsaThe God-conscious being lives forever, and does not die.
Manmohan SinghThe knower of God lives for ever and dies not.
Manmohan Singh (Punjabi)ਰੱਬ ਨੂੰ ਜਾਨਣ ਵਾਲਾ ਹਮੇਸ਼ਾਂ ਹੀ ਜੀਉਂਦਾ ਹੈ ਅਤੇ ਮਰਦਾ ਨਹੀਂ।
Fareedkot Teekaਬ੍ਰਹਮ ਗਿਆਨੀ ਸਦਾ ਜੀਵਤਾ ਹੈ ਕਬੀ ਮਰਤਾ ਨਹੀਂ ਹੈ, ਭਾਵ ਸੇ ਜਨਮਤਾ ਮਰਤਾ ਨਹੀਂ ਬ੍ਰਹਮ ਰੂਪ ਹੀ ਹੋ ਜਾਤਾ ਹੈ॥
Prof. Sahib Singhਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ।

ਪਦ ਅਰਥ ਸਦ = ਸਦਾ।

SikhNet (Spanish)El ser conciente de Dios, vive para siempre y no muere.

ਬ੍ਰਹਮ ਗਿਆਨੀ; ਮੁਕਤਿ ਜੁਗਤਿ ਜੀਅ ਕਾ ਦਾਤਾ ॥

braham giaanee; mukat jugat jeea kaa daataa |

Sant Singh KhalsaThe God-conscious being is the Giver of the way of liberation of the soul.
Manmohan SinghThe knower of God is the Bestower of the way to salvation to the mortal.
Manmohan Singh (Punjabi)ਰੱਬ ਨੂੰ ਜਾਨਣ ਵਾਲਾ ਪ੍ਰਾਣੀਆਂ ਨੂੰ ਮੋਖ਼ਸ਼ ਦਾ ਰਸਤਾ ਦੇਣਹਾਰ ਹੈ।
Fareedkot Teekaਬ੍ਰਹਮ ਗਿਆਨੀ ਜੀਵੋਂ ਕੋ ਮੁਕਤੀ ਕੀ ਜੁਗਤੀ ਕਾ ਦਾਤਾ ਹੈ॥
Prof. Sahib Singhਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ,

ਪਦ ਅਰਥ ਮੁਕਤਿ ਜੁਗਤਿ = ਮੁਕਤੀ ਦਾ ਰਸਤਾ। ਜੀਅ ਕਾ ਦਾਤਾ = (ਆਤਮਕ) ਜ਼ਿੰਦਗੀ ਦੇਣ ਵਾਲਾ।

SikhNet (Spanish)El ser conciente de Dios, es el Dador del Camino a la Liberación del Alma.

ਬ੍ਰਹਮ ਗਿਆਨੀ; ਪੂਰਨ ਪੁਰਖੁ ਬਿਧਾਤਾ ॥

braham giaanee; pooran purakh bidhaataa |

Sant Singh KhalsaThe God-conscious being is the Perfect Supreme Being, who orchestrates all.
Manmohan SinghThe knower of God is the perfect Lord Creator.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਪੂਰਾ ਸੁਆਮੀ ਸਿਰਜਣਹਾਰ ਹੈ।
Fareedkot Teekaਬ੍ਰਹਮ ਗਿਆਨੀ ਸਰਬ ਮੇਂ ਪੂਰਨ ਰੂਪ ਬਿਧਾਤਾ ਪੁਰਖ ਕਾ ਸਰੂਪ ਹੈ॥
Prof. Sahib Singhਉਹੀ ਪੂਰਨ ਪੁਰਖ ਤੇ ਕਾਦਰ ਹੈ।

ਪਦ ਅਰਥ ਬਿਧਾਤਾ = ਪੈਦਾ ਕਰਨ ਵਾਲਾ। ਪੂਰਨ ਪੁਰਖੁ = ਸਭ ਵਿਚ ਵਿਆਪਕ ਪ੍ਰਭੂ।

SikhNet (Spanish)El ser conciente de Dios, es el Perfecto Ser Supremo, Quien lo orquestra todo.

ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥

braham giaanee anaath kaa naath |

Sant Singh KhalsaThe God-conscious being is the helper of the helpless.
Manmohan SinghThe knower of God is the patron of the patronless.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਨਿਖਸਮਿਆਂ ਦਾ ਖਸਮ ਹੈ।
Fareedkot Teekaਬ੍ਰਹਮ ਗਿਆਨੀ ਅਨਾਥੋਂ ਕਾ (ਨਾਥੁ) ਸ੍ਵਾਮੀ ਹੈ॥
Prof. Sahib Singhਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ,

ਪਦ ਅਰਥ ਨਾਥੁ = ਖਸਮ।

SikhNet (Spanish)El ser conciente de Dios, es la ayuda del desamparado.

ਬ੍ਰਹਮ ਗਿਆਨੀ ਕਾ; ਸਭ ਊਪਰਿ ਹਾਥੁ ॥

braham giaanee kaa; sabh aoopar haath |

Sant Singh KhalsaThe God-conscious being extends his hand to all.
Manmohan SinghThe hand of the knower of God extends over the entire humanity.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲੇ ਦਾ ਰਖਿਆ ਕਰਨ ਵਾਲਾ ਹੱਥ ਸਮੂਹ ਮਨੁੱਖ ਜਾਤੀ ਦੇ ਉਤੇ ਹੈ।
Fareedkot Teekaਪੁਨਾ ਬ੍ਰਹਮ ਗਿਆਨੀ ਕਾ ਸਭ ਕੇ ਸਿਰ ਪਰ ਕ੍ਰਿਪਾ ਰੂਪ ਹਾਥੁ ਹੈ॥
Prof. Sahib Singhਸਭ ਦੀ ਸਹਾਇਤਾ ਕਰਦਾ ਹੈ।

ਪਦ ਅਰਥ ਸਭ ਊਪਰਿ ਹਾਥੁ = ਸਭ ਦੀ ਸਹਾਇਤਾ ਕਰਦਾ ਹੈ।

SikhNet (Spanish)El ser conciente de Dios, extiende su mano hacia todo.

ਬ੍ਰਹਮ ਗਿਆਨੀ ਕਾ; ਸਗਲ ਅਕਾਰੁ ॥

braham giaanee kaa; sagal akaar |

Sant Singh KhalsaThe God-conscious being owns the entire creation.
Manmohan SinghThe knower of God owns the entire universe.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਸਾਰੇ ਸੰਸਾਰ ਦਾ ਮਾਲਕ ਹੈ।
Fareedkot Teekaਇਹੁ ਸੰਪੂਰਨ ਆਕਾਰ ਬ੍ਰਹਮ ਗਿਆਨੀ ਕਾ ਹੀ ਹੈ, ਭਾਵ ਸਰਬ ਕੋ ਅਪਨਾ ਆਪ ਜਾਨਤਾ ਹੈ॥
Prof. Sahib Singhਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ,

ਪਦ ਅਰਥ ਸਗਲ ਅਕਾਰੁ = ਸਾਰਾ ਦਿੱਸਦਾ ਸੰਸਾਰ। ਅਕਾਰੁ = ਸਰੂਪ।

SikhNet (Spanish)Al ser conciente de Dios, le pertenece la entera Creación.

ਬ੍ਰਹਮ ਗਿਆਨੀ; ਆਪਿ ਨਿਰੰਕਾਰੁ ॥

braham giaanee; aap nirankaar |

Sant Singh KhalsaThe God-conscious being is himself the Formless Lord.
Manmohan SinghThe knower of God is himself the Formless Lord.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਆਪੇ ਹੀ ਚਕ੍ਰ-ਚਿਨ੍ਹ-ਰਹਿਤ ਪ੍ਰਭੂ ਹੈ।
Fareedkot Teekaਇਸੀ ਸੇ ਬ੍ਰਹਮ ਗਿਆਨੀ ਆਪ ਨਿਰੰਕਾਰ ਸਰੂਪ ਹੈ॥
Prof. Sahib Singhਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ।
SikhNet (Spanish)El ser conciente de Dios, es Él Mismo el Señor Sin Forma.

ਬ੍ਰਹਮ ਗਿਆਨੀ ਕੀ ਸੋਭਾ; ਬ੍ਰਹਮ ਗਿਆਨੀ ਬਨੀ ॥

braham giaanee kee sobhaa; braham giaanee banee |

Sant Singh KhalsaThe glory of the God-conscious being belongs to the God-conscious being alone.
Manmohan SinghThe glory of the Brahm-gyani behoves the Brahm-gyani alone.
Manmohan Singh (Punjabi)ਬ੍ਰਹਮ ਗਿਆਨੀ ਦੀ ਵਡਿਆਈ ਕੇਵਲ ਬ੍ਰਹਮ ਗਿਆਨੀ ਨੂੰ ਸਜਦੀ ਹੈ।
Fareedkot Teekaਤਾਂ ਤੇ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਕੌ ਹੀ ਬਨੀ ਹੈ, ਭਾਵ ਐਸੀ ਸੋਭਾ ਔਰ ਕਿਸੀ ਕੀ ਨਹੀਂ ਹੈ॥
Prof. Sahib Singhਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ;

ਪਦ ਅਰਥ ਬਨੀ = ਫਬਦੀ ਹੈ।

SikhNet (Spanish)La Gloria del ser conciente de Dios, le pertenece sólo al ser conciente de Dios.

ਨਾਨਕ ਬ੍ਰਹਮ ਗਿਆਨੀ; ਸਰਬ ਕਾ ਧਨੀ ॥੮॥੮॥

naanak braham giaanee; sarab kaa dhanee |8|8|

Sant Singh KhalsaO Nanak, the God-conscious being is the Lord of all. ||8||8||
Manmohan SinghNanak the mortal who knows God is the Lord of all.
Manmohan Singh (Punjabi)ਨਾਨਕ ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਹ ਸਾਰਿਆਂ ਦਾ ਸੁਆਮੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬ੍ਰਹਮ ਗਿਆਨੀ ਸਰਬ ਕਾ ਧਨੀ ਅਰਥਾਤ ਸ਼ਾਹ ਹੈ, ਭਾਵ ਸਭ ਕੌ ਨਾਮ ਵਾ ਉਪਦੇਸ਼ ਦਾਤਾ ਹੈ; ਵਾ ਹਰੀ ਰੂਪ ਸਭ ਕਾ (ਧਨੀ) ਮਾਲਕ ਹੈ॥੮॥੮॥☬ਪ੍ਰਸ਼ਨ: ਹੇ ਸਤਿਗੁਰੋ ਅਪਰਸ ਔ ਵੈਸਨਵ ਪੁਨਾ ਭਗਤੋਂ ਕੇ ਔ ਪੰਡਤੋਂ ਕੇ ਅਰੁ ਜੀਵਨ ਮੁਕਤਿ ਕੇ ਕਿਆ ਲਖਣ ਹੈਂ?☬ਉੱਤ੍ਰ:
Prof. Sahib Singhਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ ॥੮॥੮॥

ਪਦ ਅਰਥ ਧਨੀ = ਮਾਲਕ ॥੮॥

SikhNet (Spanish)Oh, dice Nanak, el ser conciente de Dios, es el Señor de todo.(8-8)
Shabad Guru Arjan Dev Ji Raag Gauree Ang 274

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਉਰਿ ਧਾਰੈ; ਜੋ ਅੰਤਰਿ ਨਾਮੁ ॥

aur dhaarai; jo antar naam |

Sant Singh KhalsaOne who enshrines the Naam within the heart,
Manmohan SinghHe who enshrines the Name in his heart,
Manmohan Singh (Punjabi)ਜੋ ਆਪਣੇ ਦਿਲ ਅੰਦਰ ਨਾਮ ਨੂੰ ਟਿਕਾਉਂਦਾ ਹੈ,
Fareedkot Teekaਜੋ ਪੁਰਸ ਰਿਦੇ ਅੰਤਰ ਨਾਮ ਕੌ ਧਾਰਣ ਕਰੇ॥
Prof. Sahib Singhਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ,

ਪਦ ਅਰਥ ਉਰਿ = ਹਿਰਦੇ ਵਿਚ। ਅੰਤਰਿ = ਅੰਦਰ, ਮਨ ਵਿਚ। ਧਾਰੈ = ਟਿਕਾਏ।

SikhNet (Spanish)El auténtico Santo es aquél que encumbra el Naam, el Nombre de Dios en su corazón,

ਸਰਬ ਮੈ; ਪੇਖੈ ਭਗਵਾਨੁ ॥

sarab mai; pekhai bhagavaan |

Sant Singh Khalsawho sees the Lord God in all,
Manmohan Singhwho sees the Lord amongst all,
Manmohan Singh (Punjabi)ਜੋ ਸਾਰਿਆਂ ਦੇ ਵਿੱਚ ਸੁਆਮੀ ਨੂੰ ਦੇਖਦਾ ਹੈ,
Fareedkot Teekaਔਰੁ ਸਰਬ ਮੇਂ ਭਗਵਾਨ ਕੌ ਪੂਰਨ ਰੂਪ ਦੇਖੈ॥
Prof. Sahib Singhਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ,

ਪਦ ਅਰਥ ਮੈ = (Skt. मय) 'ਮੈ' ਵਿਆਕਰਣ ਦਾ ਇਕ 'ਪਿਛੇਤਰ' ਹੈ, ਜਿਸ ਦਾ ਭਾਵ ਹੈ 'ਮਿਲਿਆ ਹੋਇਆ, ਭਰਿਆ ਹੋਇਆ, ਵਿਆਪਕ'। ਸਰਬ ਮੈ = ਸਾਰਿਆਂ ਵਿਚ ਵਿਆਪਕ।

SikhNet (Spanish)aquél que ve a su Señor reflejado en todos los seres.

ਨਿਮਖ ਨਿਮਖ; ਠਾਕੁਰ ਨਮਸਕਾਰੈ ॥

nimakh nimakh; tthaakur namasakaarai |

Sant Singh Khalsawho, each and every moment, bows in reverence to the Lord Master
Manmohan Singhand who at every moment bows to the Lord.
Manmohan Singh (Punjabi)ਅਤੇ ਜੋ ਹਰ-ਮੁਹਤ ਪ੍ਰਭੂ ਨੂੰ ਪ੍ਰਣਾਮ ਕਰਦਾ ਹੈ।
Fareedkot Teekaਔ ਨਿਮਖ ਨਿਮਖ ਮੇਂ ਠਾਕਰ ਕੌ ਮਨ ਤਨ ਸੇ ਨਮਸਕਾਰ ਕਰਤਾ ਹੈ॥
Prof. Sahib Singhਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ;

ਪਦ ਅਰਥ ਨਿਮਖ = ਅੱਖ ਦਾ ਫਰਕਣਾ।

SikhNet (Spanish)Aquél que Lo adora en cada instante de su vida.

ਨਾਨਕ. ਓਹੁ ਅਪਰਸੁ; ਸਗਲ ਨਿਸਤਾਰੈ ॥੧॥

naanak. ohu aparas; sagal nisataarai |1|

Sant Singh Khalsa- O Nanak, such a one is the true 'touch-nothing Saint', who emancipates everyone. ||1||
Manmohan SinghNanak, such a saint who touches not anybody emancipates all.
Manmohan Singh (Punjabi)ਨਾਨਕ, ਐਹੋ ਜੇਹਾ ਕਿਸੇ ਨਾਲ ਨਾਂ ਲਗਣ ਵਾਲਾ ਸਾਧੂ ਸਾਰਿਆਂ ਨੂੰ ਤਾਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਅਪਰਸੁ ਸੰਜਮੀ ਭਗਤਿ ਸਰਬ ਜੀਵੋਂ ਕੌ ਉਪਦੇਸ਼ ਵਾ ਦਰਸ਼ਨ ਦੇ ਕਰ ਸੰਸਾਰ ਸਿੰਧ ਸੇ ਤਾਰ ਲੇਤਾ ਹੈ॥੧॥
Prof. Sahib Singhਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ॥੧॥

ਪਦ ਅਰਥ ਅਪਰਸੁ = ਅਛੋਹ, (Skt. अस्पर्श) ਜੋ ਕਿਸੇ ਨਾਲ ਨਾਹ ਛੋਹੇ ॥੧॥

* ਨੋਟ: ਹਿੰਦੂ ਮਤ ਵਿਚ ਕਈ ਮਨੁੱਖ ਬੜੀ ਸੁੱਚ ਰੱਖਣ ਦੇ ਅਜਿਹੇ ਭਰਮ ਵਿਚ ਪੈ ਜਾਂਦੇ ਹਨ ਕਿ ਕਿਸੇ ਹੋਰ ਦੇ ਨਾਲ ਛੋਂਹਦੇ ਭੀ ਨਹੀਂ, ਪਰ ਗੁਰਮਤਿ ਅਨੁਸਾਰ ਅਸਲੀ ਸੁੱਚਾ ਉਹ ਮਨੁੱਖ ਹੈ ਜੋ ਹਰ ਵੇਲੇ ਪ੍ਰਭੂ ਦਾ ਨਾਮ ਹਿਰਦੇ ਵਿਚ ਪ੍ਰੋ ਰੱਖਦਾ ਹੈ।

SikhNet (Spanish)Oh, dice Nanak, un hombre así es capaz de salvar a la humanidad entera, un ser en verdad purificado jamás dejaría que una mentira profanara sus labios; así emancipa a todos.(1)
Shabad Guru Arjan Dev Ji Raag Gauree Ang 274

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi IX

ਮਿਥਿਆ; ਨਾਹੀ ਰਸਨਾ ਪਰਸ ॥

mithiaa; naahee rasanaa paras |

Sant Singh KhalsaOne whose tongue does not touch falsehood;
Manmohan SinghHe, whose tongue touches not falsehood,
Manmohan Singh (Punjabi)ਜਿਸ ਦੀ ਜੀਭਾ ਝੂਠ ਦੇ ਨਾਲ ਲਗਦੀ ਤਕ ਨਹੀਂ,
Fareedkot Teekaਜੋ ਅਪਰਸ ਰਸਨਾ ਸੇ ਝੂਠ ਨਹੀਂ ਬੋਲਤਾ ਹੈ॥
Prof. Sahib Singhਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ,

ਪਦ ਅਰਥ ਮਿਥਿਆ = ਝੂਠ। ਪਰਸ = ਛੋਹ।

SikhNet (Spanish)Los labios no hablan falsedad en aquél que ama al Señor

ਮਨ ਮਹਿ ਪ੍ਰੀਤਿ; ਨਿਰੰਜਨ ਦਰਸ ॥

man meh preet; niranjan daras |

Sant Singh Khalsawhose mind is filled with love for the Blessed Vision of the Pure Lord,
Manmohan Singhwithin whose mind is the love for the sight of the pure One,
Manmohan Singh (Punjabi)ਜਿਸ ਦੇ ਚਿੱਤ ਅੰਦਰ ਪਵਿੱਤ੍ਰ ਪੁਰਖ ਦੇ ਦਰਸ਼ਨ ਦੇ ਲਈ ਪ੍ਰੇਮ ਹੈ।
Fareedkot Teekaਔ ਜਿਸ ਕੇ ਮਨ ਮੇਂ ਨਿਰੰਜਨ ਕੇ ਦਰਸਨ ਕੀ ਪ੍ਰੀਤੀ ਹੈ॥
Prof. Sahib Singhਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ;

ਪਦ ਅਰਥ ਪ੍ਰੀਤਿ ਨਿਰੰਜਨ ਦਰਸ = ਅੰਜਨ (ਕਾਲਖ਼)-ਰਹਿਤ ਪ੍ਰਭੂ ਦੇ ਦਰਸਨ ਦੀ ਪ੍ਰੀਤਿ।

SikhNet (Spanish)y ve al Ser Puro en su mente.

ਪਰ ਤ੍ਰਿਅ ਰੂਪੁ; ਨ ਪੇਖੈ ਨੇਤ੍ਰ ॥

par tria roop; na pekhai netr |

Sant Singh Khalsawhose eyes do not gaze upon the beauty of others' wives,
Manmohan SinghWhose eyes see not the beauty of others wives.
Manmohan Singh (Punjabi)ਜਿਸ ਦੀਆਂ ਅੱਖਾਂ ਹੋਰਨਾਂ ਦੀਆਂ ਪਤਨੀਆਂ ਦੀ ਸੁੰਦਰਤਾ ਨੂੰ ਨਹੀਂ ਤਕਦੀਆਂ।
Fareedkot Teekaਪਰ ਇਸਤ੍ਰੀ ਕਾ ਰੂਪ ਜੋ ਨੇਤ੍ਰੋਂ ਸੇ ਰਾਗ ਪੂਰਵਕ ਨਹੀਂ ਦੇਖਤਾ ਹੈ॥
Prof. Sahib Singhਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ,

ਪਦ ਅਰਥ ਤ੍ਰਿਅ ਰੂਪੁ = ਇਸਤ੍ਰੀ ਦਾ ਰੂਪ।

SikhNet (Spanish)Su mirada no está puesta en la belleza de la mujer de otro,

ਸਾਧ ਕੀ ਟਹਲ; ਸੰਤਸੰਗਿ ਹੇਤ ॥

saadh kee ttehal; santasang het |

Sant Singh Khalsawho serves the Holy and loves the Saints' Congregation,
Manmohan SinghWho serves the holy and bears love to the saints,
Manmohan Singh (Punjabi)ਜੋ ਨੇਕਾਂ ਦੀ ਸੇਵਾ ਕਰਦਾ ਹੈ ਅਤੇ ਸਾਧੂਆਂ ਨਾਲ ਪ੍ਰੇਮ ਕਰਦਾ ਹੈ,
Fareedkot Teekaਸੰਤੋਂ ਕੀ ਟਹਲ ਔ ਸੰਤੋਂ ਸਾਥ ਹੀ ਜਿਸ ਕਾ ਪ੍ਰੇਮ ਹੈ॥
Prof. Sahib Singhਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤਿ ਵਿਚ ਪ੍ਰੀਤ (ਰੱਖਦਾ ਹੈ);

ਪਦ ਅਰਥ ਹੇਤ = ਪਿਆਰ।

SikhNet (Spanish)sirve a los Santos y ama a Dios.

ਕਰਨ ਨ ਸੁਨੈ; ਕਾਹੂ ਕੀ ਨਿੰਦਾ ॥

karan na sunai; kaahoo kee nindaa |

Sant Singh Khalsawhose ears do not listen to slander against anyone,
Manmohan Singhwho with his ears, hear not slander of anyone,
Manmohan Singh (Punjabi)ਜੋ ਆਪਣੇ ਕੰਨਾਂ ਨਾਲ ਕਿਸੇ ਦੀ ਚੁਗਲੀ-ਬਖੀਲੀ ਨਹੀਂ ਸੁਣਦਾ,
Fareedkot Teekaਪੁਨਾ ਕਾਨੋਂ ਕਰ ਕੇ ਜੋ ਕਿਸੀ ਕੀ ਨਿੰਦਾ ਕੌ ਸ੍ਰਵਨ ਨਹੀਂ ਕਰਤਾ ਹੈ॥
Prof. Sahib Singhਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ,

ਪਦ ਅਰਥ ਕਰਨ = ਕੰਨਾਂ ਨਾਲ। ਕਾਹੂ ਕੀ = ਕਿਸੇ ਦੀ ਭੀ।

SikhNet (Spanish)Nunca es tentado a escuchar la calumnia dirigida a otros.

ਸਭ ਤੇ ਜਾਨੈ; ਆਪਸ ਕਉ ਮੰਦਾ ॥

sabh te jaanai; aapas kau mandaa |

Sant Singh Khalsawho deems himself to be the worst of all,
Manmohan Singhwho deems himself the worst of all,
Manmohan Singh (Punjabi)ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਮਾੜਾ ਸਮਝਦਾ ਹੈ,
Fareedkot Teekaਔ ਸਭ ਸੇ ਅਪਨੇ ਆਪ ਕੋ ਮੰਦਾ ਅਰਥਾਤ ਨੀਵਾਂ ਜਾਨਤਾ ਹੈ॥
Prof. Sahib Singh(ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ;
SikhNet (Spanish)Piensa que él es la peor de las criaturas

ਗੁਰ ਪ੍ਰਸਾਦਿ; ਬਿਖਿਆ ਪਰਹਰੈ ॥

gur prasaad; bikhiaa paraharai |

Sant Singh Khalsawho, by Guru's Grace, renounces corruption,
Manmohan Singhwho by Guru's grace renounces wickedness,
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਬਦੀ ਨੂੰ ਤਿਆਗ ਦਿੰਦਾ ਹੈ,
Fareedkot Teekaਗੁਰੋਂ ਕੀ ਕ੍ਰਿਪਾ ਸੇ ਵਿਸ਼ਿਅਹੁ ਕੋ ਤਿਆਗ ਕਰੈ॥
Prof. Sahib Singhਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ,

ਪਦ ਅਰਥ ਬਿਖਿਆ = ਮਾਇਆ। ਪਰਹਰੈ = ਤਿਆਗ ਦੇਵੇ।

SikhNet (Spanish)y que por la Gracia del Guru abandona su maldad

ਮਨ ਕੀ ਬਾਸਨਾ; ਮਨ ਤੇ ਟਰੈ ॥

man kee baasanaa; man te ttarai |

Sant Singh Khalsawho banishes the mind's evil desires from his mind,
Manmohan Singhwho banishes his heart's desires from his soul,
Manmohan Singh (Punjabi)ਜੋ ਆਪਣੇ ਦਿਲ ਦੀਆਂ ਖਾਹਿਸ਼ਾਂ ਆਪਣੀ ਆਤਮਾ ਤੋਂ ਪਰੇ ਹਟਾ ਦਿੰਦਾ ਹੈ,
Fareedkot Teekaਔਰ ਜਿਸ ਕੇ ਮਨ ਕੀਆਂ ਵਾਸ਼ਨਾ ਮਨ ਸੇ ਟਲ ਜਾਵੈਂ ਅਰਥਾਤ ਦੂਰ ਹੋ ਜਾਵੈਂ॥
Prof. Sahib Singhਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ;

ਪਦ ਅਰਥ ਬਾਸਨਾ = ਵਾਸਨਾ, ਫੁਰਨਾ। ਟਰੈ = ਟਲ ਜਾਏ।

SikhNet (Spanish)y se deshace de los deseos de su mente.

ਇੰਦ੍ਰੀ ਜਿਤ; ਪੰਚ ਦੋਖ ਤੇ ਰਹਤ ॥

eindree jit; panch dokh te rehat |

Sant Singh Khalsawho conquers his sexual instincts and is free of the five sinful passions
Manmohan Singhand who conquers his lust and is free from the five deadly sins.
Manmohan Singh (Punjabi)ਅਤੇ ਜੋ ਆਪਣੇ ਕਾਮ-ਵੇਗ ਉਤੇ ਫਤਹ ਪਾ ਲੈਦਾ ਹੈ ਅਤੇ ਪੰਜਾਂ ਹੀ ਪ੍ਰਾਣ-ਨਾਸਕ ਪਾਪਾਂ ਤੋਂ ਬਚਿਆ ਹੋਇਆ ਹੈ।
Fareedkot Teekaਪੁਨਾ ਸ੍ਰਬ ਇੰਦ੍ਰੀਓਂ ਕੋ ਜੀਤ ਕਰ ਕੇ ਜੋ ਪਾਂਚ ਕਾਮ ਕ੍ਰੋਧ ਆਦਿ ਦੋਸੋਂ ਸੇ ਰਹਤ ਹੈ॥
Prof. Sahib Singhਜੋ ਆਪਣੇ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ,

ਪਦ ਅਰਥ ਇੰਦ੍ਰੀਜਿਤ = ਗਿਆਨ-ਇੰਦ੍ਰਿਆਂ ਨੂੰ ਜਿੱਤਣ ਵਾਲਾ। ਦੋਖ = ਵਿਕਾਰ। ਪੰਚ ਦੋਖ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।

SikhNet (Spanish)Ocupa su pensamiento permanentemente en la propia depuración, disciplina su instinto sexual y se libera de los cinco enemigos.

ਨਾਨਕ. ਕੋਟਿ ਮਧੇ; ਕੋ ਐਸਾ ਅਪਰਸ ॥੧॥

naanak. kott madhe; ko aisaa aparas |1|

Sant Singh Khalsa- O Nanak, among millions, there is scarcely one such 'touch-nothing Saint'. ||1||
Manmohan SinghNanak, amongst million there is scarcely any such 'Aparas' (above attraction).
Manmohan Singh (Punjabi)ਨਾਨਕ, ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਐਹੋ ਜਿਹਾ ਅਪਰਸ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕ੍ਰੋੜੋਂ ਪੁਰਸ਼ੋਂ ਵਿਖੇ ਕੋਈ ਵਿਰਲਾ ਐਸਾ (ਅਪਰਸ) ਭਗਤੁ ਹੋਤਾ ਹੈ॥੧॥
Prof. Sahib Singhਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ "ਅਪਰਸ" (ਕਿਹਾ ਜਾ ਸਕਦਾ ਹੈ) ॥੧॥

ਪਦ ਅਰਥ ਕੋਟਿ = ਕਰੋੜ। ਮਧੇ = ਵਿਚ। ਕੋ = ਕੋਈ ਵਿਰਲਾ ॥੧॥

SikhNet (Spanish)Dice Nanak, difícil es en verdad encontrar entre millones de hombres a alguien que irradie tal santidad y tal pureza.(1)
Shabad Guru Arjan Dev Ji Raag Gauree Ang 274

ਬੈਸਨੋ ਸੋ; ਜਿਸੁ ਊਪਰਿ ਸੁਪ੍ਰਸੰਨ ॥

baisano so; jis aoopar suprasan |

Sant Singh KhalsaThe true Vaishnaav, the devotee of Vishnu, is the one with whom God is thoroughly pleased.
Manmohan SinghHe is a Vaishnav with whom He, the Lord is pleased.
Manmohan Singh (Punjabi)ਓਹੀ ਵੈਸ਼ਨਵ ਹੈ, ਜਿਸ ਉਤੇ ਉਹ ਸੁਆਮੀ ਖੁਸ਼ ਹੈ।
Fareedkot Teekaਵੈਸਨਵ ਭਗਤਿ ਸੋਈ ਹੈ ਜਿਸ ਕੈ ਊਪਰ ਸੋ ਵਾਹਿਗੁਰੂ ਪ੍ਰਸੰਨ ਹੋਤਾ ਹੈ॥
Prof. Sahib Singhਜਿਸ ਉਤੇ ਪ੍ਰਭੂ ਆਪ ਤ੍ਰੁਠਦਾ ਹੈ, ਉਹ ਹੈ ਅਸਲੀ ਵੈਸ਼ਨੋ,

ਪਦ ਅਰਥ ਬੈਸਨੋ = (Skt. वैष्णव) ਵਿਸ਼ਨੂ ਦਾ ਪੁਜਾਰੀ।

SikhNet (Spanish)El auténtico Vishnuita es aquél que ha alcanzado la Comunión con Dios

ਬਿਸਨ ਕੀ ਮਾਇਆ ਤੇ; ਹੋਇ ਭਿੰਨ ॥

bisan kee maaeaa te; hoe bhin |

Sant Singh KhalsaHe dwells apart from Maya.
Manmohan SinghWho abides apart from God's mammon,
Manmohan Singh (Punjabi)ਜੋ ਵਾਹਿਗੁਰੂ ਦੀ ਮੋਹਨੀ ਤੋਂ ਅਲਗ ਰਹਿੰਦਾ ਹੈ,
Fareedkot Teekaਕਿਉਂਕਿ ਸੋ ਪੁਰਸ ਵਿਸਨੁ ਕੀ ਮਾਇਆ ਤੇ ਭਿੰਨ ਹੋਤਾ ਹੈ, ਭਾਵ ਤਿਸ ਪਰ ਮਾਇਆ ਕਾ ਬਲ ਨਹੀਂ ਚਲਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ਼ ਹੈ।

ਪਦ ਅਰਥ ਬਿਸਨ = {Skt. विष्णु The second deity of the Sacred Hindu Triad, entrusted with the preservation of the world, which duty he is represented to have duly discharged by his various incarnations; The word is thus popularly derived: यस्माद्विश्वमिदं सर्वं तस्य शक्त्यः महात्मना ॥ तस्मादेवोच्यते विष्णुर्विशधातोः प्रवेशनात् ॥ ਜਗਤ = ਪਾਲਕ।

SikhNet (Spanish)y que ve a su Señor a través de los velos del mundo de Vishnú.

ਕਰਮ ਕਰਤ; ਹੋਵੈ ਨਿਹਕਰਮ ॥

karam karat; hovai nihakaram |

Sant Singh KhalsaPerforming good deeds, he does not seek rewards.
Manmohan Singhand who in performing good acts looks not for reward.
Manmohan Singh (Punjabi)ਅਤੇ ਜੋ ਚੰਗੇ ਅਮਲ ਕਮਾਉਂਦਾ ਹੋਇਆ ਫਲ ਦੀ ਚਾਹਣਾ ਨਹੀਂ ਕਰਦਾ।
Fareedkot Teekaਪੁਨਾ ਜੋ ਸਰਬ ਕਰਮੋਂ ਕੋ ਕਰਤਾ ਹੂਆ ਨਿਹਕਰਮ ਹੋ ਜਾਵੈ, ਭਾਵ ਸੇ ਕਰਮ ਕਾ ਹੰਕਾਰ ਨਾ ਕਰੇ॥
Prof. Sahib Singhਜੋ (ਧਰਮ ਦੇ) ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ,

ਪਦ ਅਰਥ ਨਿਹਕਰਮ = ਕਰਮ-ਰਹਿਤ, ਕੀਤੇ ਹੋਏ ਕੰਮਾਂ ਦੇ ਫਲ ਦੀ ਇੱਛਾ ਨਾਹ ਰੱਖਦਾ ਹੋਇਆ।

SikhNet (Spanish)Ese hombre cumple con su deber sin pensar en recompensa alguna

ਤਿਸੁ ਬੈਸਨੋ ਕਾ; ਨਿਰਮਲ ਧਰਮ ॥

tis baisano kaa; niramal dharam |

Sant Singh KhalsaSpotlessly pure is the religion of such a Vaishnaav;
Manmohan SinghPure is the faith of that worshipper of Vishnu.
Manmohan Singh (Punjabi)ਪਵਿੱਤ੍ਰ ਹੈ ਈਮਾਨ ਉਸ ਵਿਸ਼ਨੂੰ ਦੇ ਉਪਾਸ਼ਕ ਦਾ।
Fareedkot Teekaਤਿਸੀ ਵੈਸਨਵ ਕਾ ਧਰਮ ਨਿਰਮਲ ਹੋਤਾ ਹੈ॥
Prof. Sahib Singhਉਸ ਵੈਸ਼ਨੋ ਦਾ ਧਰਮ (ਭੀ) ਪਵਿਤ੍ਰ ਹੈ ।
SikhNet (Spanish)y goza de la más pura Fe.

ਕਾਹੂ ਫਲ ਕੀ ਇਛਾ; ਨਹੀ ਬਾਛੈ ॥

kaahoo fal kee ichhaa; nahee baachhai |

Sant Singh Khalsahe has no desire for the fruits of his labors.
Manmohan SinghHe entertains no desire of reward for anything.
Manmohan Singh (Punjabi)ਉਹ ਕਿਸੇ ਚੀਜ਼ ਲਈ ਭੀ ਸਿਲੇ ਦੀ ਖ਼ਾਹਿਸ਼ ਨਹੀਂ ਕਰਦਾ।
Fareedkot Teekaਵਹੁ ਕਿਸੀ ਕਰਮ ਕੇ ਫਲ੍ਹ ਕੀ ਇਛਾ ਨਹੀਂ ਚਾਹਿਤਾ ਹੈ॥
Prof. Sahib Singhਜੋ ਮਨੁੱਖ ਕਿਸੇ ਭੀ ਫਲ ਦੀ ਖ਼ਾਹਸ਼ ਨਹੀਂ ਕਰਦਾ;

ਪਦ ਅਰਥ ਬਾਛੈ = ਚਾਹੁੰਦਾ ਹੈ।

SikhNet (Spanish)En verdad no anhela los frutos de su labor,

ਕੇਵਲ ਭਗਤਿ; ਕੀਰਤਨ ਸੰਗਿ ਰਾਚੈ ॥

keval bhagat; keeratan sang raachai |

Sant Singh KhalsaHe is absorbed in devotional worship and the singing of Kirtan, the songs of the Lord's Glory.
Manmohan SinghHe is solely devoted to Lord's meditation and singing His praises.
Manmohan Singh (Punjabi)ਉਹ ਸਿਰਫ ਸਾਹਿਬ ਦੇ ਸਿਮਰਨ ਅਤੇ ਉਸ ਦਾ ਜੱਸ ਗਾਉਣ ਵਿੱਚ ਰਮਿਆ ਹੋਇਆ ਹੈ।
Fareedkot Teekaਕੇਵਲ ਭਗਤੀ ਸੇ ਕੀਰਤਨ ਕੇ ਸਾਥ ਰਚਤਾ ਹੈ॥
Prof. Sahib Singhਨਿਰਾ ਭਗਤੀ ਤੇ ਕੀਰਤਨ ਵਿਚ ਮਸਤ ਰਹਿੰਦਾ ਹੈ,
SikhNet (Spanish)su mente se satisface plenamente en la Alabanza del Señor.

ਮਨ ਤਨ ਅੰਤਰਿ; ਸਿਮਰਨ ਗੋਪਾਲ ॥

man tan antar; simaran gopaal |

Sant Singh KhalsaWithin his mind and body, he meditates in remembrance on the Lord of the Universe.
Manmohan SinghWithin his mind and body is the contemplation of the World Cherisher.
Manmohan Singh (Punjabi)ਉਸ ਦੀ ਆਤਮਾ ਅਤੇ ਦੇਹਿ ਅੰਦਰ ਸ੍ਰਿਸ਼ਟੀ ਦੇ ਪਾਲਣਹਾਰ ਦੀ ਬੰਦਗੀ ਹੈ।
Fareedkot Teekaਜਿਸ ਕੇ ਮਨ ਤਨ ਕੇ ਅੰਤਰਿ ਗੋਪਾਲ ਕਾ ਸਿਮਰਨ ਹੈ॥
Prof. Sahib Singhਜਿਸ ਦੇ ਮਨ ਤਨ ਵਿਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ,
SikhNet (Spanish)Su cuerpo, mente y espíritu permanecen absortos en la Meditación de Dios,

ਸਭ ਊਪਰਿ; ਹੋਵਤ ਕਿਰਪਾਲ ॥

sabh aoopar; hovat kirapaal |

Sant Singh KhalsaHe is kind to all creatures.
Manmohan SinghHe is kind to all the creatures.
Manmohan Singh (Punjabi)ਉਹ ਸਾਰਿਆਂ ਜੀਵਾਂ ਉਤੇ ਮਿਹਰਬਾਨ ਹੈ।
Fareedkot Teekaਔ ਸਰਬ ਪਰ ਕ੍ਰਿਪਾਲ ਹੋਤਾ ਹੈ॥
Prof. Sahib Singhਜੋ ਸਭ ਜੀਵਾਂ ਉਤੇ ਦਇਆ ਕਰਦਾ ਹੈ,
SikhNet (Spanish)el Protector de la Tierra, y su proyección íntegra desborda Misericordia a todos.

ਆਪਿ ਦ੍ਰਿੜੈ; ਅਵਰਹ ਨਾਮੁ ਜਪਾਵੈ ॥

aap drirrai; avarah naam japaavai |

Sant Singh KhalsaHe holds fast to the Naam, and inspires others to chant it.
Manmohan SinghHe Himself holds fast to Lord's Name and causes others to repeat it.
Manmohan Singh (Punjabi)ਉਹ ਖੁਦ ਸੁਆਮੀ ਦੇ ਨਾਮ ਪੱਕੀ ਤਰ੍ਹਾਂ ਫੜੀ ਰਖਦਾ ਹੈ ਅਤੇ ਹੋਰਨਾਂ ਤੋਂ ਨਾਮ ਦਾ ਜਾਪ ਕਰਵਾਉਂਦਾ ਹੈ।
Fareedkot Teekaਅਪਨੇ ਚਿਤ ਮੇਂ ਨਾਮ ਕੋ ਦ੍ਰਿੜ ਕਰਕੇ, ਪੁਨਾ ਔਰੋਂ ਕੌ ਨਾਮ ਜਪਾਵਤਾ ਹੈ॥
Prof. Sahib Singhਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ,

ਪਦ ਅਰਥ ਦ੍ਰਿੜੈ = ਪੱਕਾ ਕਰਦਾ ਹੈ, ਚੰਗੀ ਤਰ੍ਹਾਂ ਮਨ ਵਿਚ ਟਿਕਾਉਂਦਾ ਹੈ।

SikhNet (Spanish)Ese hombre contempla el Naam, el Nombre del Señor e induce a que otros hagan lo mismo.

ਨਾਨਕ. ਓਹੁ ਬੈਸਨੋ; ਪਰਮ ਗਤਿ ਪਾਵੈ ॥੨॥

naanak. ohu baisano; param gat paavai |2|

Sant Singh KhalsaO Nanak, such a Vaishnaav obtains the supreme status. ||2||
Manmohan SinghNanak such a Vaishnav obtains the supreme salvation.
Manmohan Singh (Punjabi)ਨਾਨਕ ਇਹੋ ਜਿਹਾ ਵੈਸ਼ਨਵ ਮਹਾਨ ਮੁਕਤੀ ਨੂੰ ਪਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਵੈਸਨਵ ਭਗਤ ਪਰਮਗਤੀ ਕੌ ਪਾਵਤਾ ਹੈ॥੨॥
Prof. Sahib Singhਹੇ ਨਾਨਕ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ ॥੨॥
SikhNet (Spanish)Tal Vishnuita vive en Estado de Éxtasis.(2)
Shabad Guru Arjan Dev Ji Raag Gauree Ang 274

ਭਗਉਤੀ; ਭਗਵੰਤ ਭਗਤਿ ਕਾ ਰੰਗੁ ॥

bhgautee; bhagavant bhagat kaa rang |

Sant Singh KhalsaThe true Bhagaautee, the devotee of Adi Shakti, loves the devotional worship of God.
Manmohan SinghHe is the Lord's worshipper who enshrines affection for Lord's devotional service.
Manmohan Singh (Punjabi)ਉਹ ਹੀ ਸੁਆਮੀ ਦਾ ਉਪਾਸ਼ਕ ਹੈ, ਜਿਸ ਨੂੰ ਸਾਹਿਬ ਦੀ ਅਨੁਰਾਗੀ ਸੇਵਾ ਲਈ ਪ੍ਰੀਤ ਹੈ।
Fareedkot Teekaਜਿਸ ਕੌ ਭਗਵੰਤ ਕੀ ਭਗਤੀ ਕਾ ਰੰਗੁ ਚਢਾ ਹੈ, ਸੋ ਭਗਉਤੀ ਕਹੀਤਾ ਹੈ॥
Prof. Sahib Singhਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ,

ਪਦ ਅਰਥ ਭਗਉਤੀ = (Skt. भगवत्) ਭਗਵਾਨ ਦਾ ਉਪਾਸ਼ਕ, ਪਵਿਤ੍ਰ-ਆਤਮਾ। ਕਰਿ

SikhNet (Spanish)El verdadero Bagauti es aquél que dedica su vida a la Adoración del Señor.

ਸਗਲ ਤਿਆਗੈ; ਦੁਸਟ ਕਾ ਸੰਗੁ ॥

sagal tiaagai; dusatt kaa sang |

Sant Singh KhalsaHe forsakes the company of all wicked people.
Manmohan SinghHe forsakes the company of all wicked men,
Manmohan Singh (Punjabi)ਉਹ ਸਮੂਹ ਬਦ-ਚਲਣ ਬੰਦਿਆਂ ਦੀ ਉਠਕ ਬੈਠਕ ਛੱਡ ਦਿੰਦਾ ਹੈ,
Fareedkot Teekaਵਹੁ ਸੰਪੂਰਨ ਦੁਸ਼ਟੋਂ ਕਾ, ਵਾ ਕਾਮ ਕ੍ਰੋਧ ਆਦਿਕੋਂ ਕਾ ਸੰਗ ਤਿਆਗ ਦੇਤਾ ਹੈ॥
Prof. Sahib Singhਤੇ ਜੋ ਸਭ ਮੰਦ-ਕਰਮੀਆਂ ਦੀ ਸੁਹਬਤ ਛੱਡ ਦੇਂਦਾ ਹੈ;

ਪਦ ਅਰਥ ਸਗਲ = ਸਗਲ ਕਰਿ, ਸਭ ਥਾਈਂ ਵਿਆਪਕ ਜਾਣ ਕੇ।

SikhNet (Spanish)Él se abstiene de cualquier apego pernicioso,

ਮਨ ਤੇ ਬਿਨਸੈ; ਸਗਲਾ ਭਰਮੁ ॥

man te binasai; sagalaa bharam |

Sant Singh KhalsaAll doubts are removed from his mind.
Manmohan Singhand from his mind all superstition is removed.
Manmohan Singh (Punjabi)ਅਤੇ ਉਸ ਚਿੱਤ ਤੋਂ ਸਾਰਾ ਸੰਦੇਹ ਦੂਰ ਹੋ ਗਿਆ ਹੈ।
Fareedkot Teekaਪੁਨਾ ਜਿਸ ਕੇ ਸੰਪੂਰਨ ਭ੍ਰਮ ਨਾਸ ਹੋ ਜਾਵੈ ਹੈਂ॥
Prof. Sahib Singhਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ,
SikhNet (Spanish)y liberando su mente de la duda, reconoce la Presencia de Dios en todo.

ਕਰਿ ਪੂਜੈ; ਸਗਲ ਪਾਰਬ੍ਰਹਮੁ ॥

kar poojai; sagal paarabraham |

Sant Singh KhalsaHe performs devotional service to the Supreme Lord God in all.
Manmohan SinghHe realises the Supreme Lord to be amongst all and adores Him alone.
Manmohan Singh (Punjabi)ਉਹ ਪਰਮ ਪ੍ਰਭੂ ਨੂੰ ਸਾਰਿਆਂ ਅੰਦਰ ਅਨੁਭਵ ਕਰਦਾ ਹੈ ਅਤੇ ਕੇਵਲ ਉਸੇ ਦੀ ਹੀ ਉਪਾਸ਼ਨਾ ਕਰਦਾ ਹੈ।
Fareedkot Teekaਵਹੁ ਸਰਬ ਕੌ ਪਾਰਬ੍ਰਹਮ ਰੂਪ ਕਰ ਕੇ ਪੂਜਤਾ ਹੈ॥
Prof. Sahib Singhਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ,
SikhNet (Spanish)Tal hombre cultiva la Compañía de los Santos

ਸਾਧਸੰਗਿ; ਪਾਪਾ ਮਲੁ ਖੋਵੈ ॥

saadhasang; paapaa mal khovai |

Sant Singh KhalsaIn the Company of the Holy, the filth of sin is washed away.
Manmohan SinghIn the saints' congregation he washed off the filth of sins.
Manmohan Singh (Punjabi)ਸਤਿ ਸੰਗਤ ਅੰਦਰ ਉਹ ਗੁਨਾਹਾਂ ਦੀ ਗਿਲਾਜ਼ਤ ਨੂੰ ਧੋ ਸੁਟਦਾ ਹੈ।
Fareedkot Teekaਪੁਨਾ ਜੋ ਸੰਤੋਂ ਕਾ ਸੰਗ ਕਰ ਪਾਪੋਂ ਰੂਪੀ ਮੈਲ ਕੌ ਦੂਰ ਕਰ ਲੇਤਾ ਹੈ॥
Prof. Sahib Singhਜੋ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰਦਾ ਹੈ,
SikhNet (Spanish)y logra purificar su mente de toda falta.

ਤਿਸੁ ਭਗਉਤੀ ਕੀ; ਮਤਿ ਊਤਮ ਹੋਵੈ ॥

tis bhgautee kee; mat aootam hovai |

Sant Singh KhalsaThe wisdom of such a Bhagaautee becomes supreme.
Manmohan SinghSupreme becomes the wisdom of such a Bhagauti.
Manmohan Singh (Punjabi)ਸ਼੍ਰੇਸ਼ਟ ਹੋ ਜਾਂਦੀ ਹੈ ਇਹੋ ਜਿਹੇ ਭਗਉਤੀ ਦੀ ਸੋਚ-ਸਮਝ।
Fareedkot Teekaਤਿਸੀ ਭਗਤੀ ਕਰਨੇ ਵਾਰੇ ਕੀ ਬੁਧੀ ਉਤਮ ਹੋਤੀ ਹੈ॥
Prof. Sahib Singhਉਸ ਭਗਉਤੀ ਦੀ ਮਤਿ ਉੱਚੀ ਹੁੰਦੀ ਹੈ।
SikhNet (Spanish)Así es en verdad la vida del Bagauti, quien con mente absorta

ਭਗਵੰਤ ਕੀ ਟਹਲ; ਕਰੈ ਨਿਤ ਨੀਤਿ ॥

bhagavant kee ttehal; karai nit neet |

Sant Singh KhalsaHe constantly performs the service of the Supreme Lord God.
Manmohan SinghFor ever and aye. he performs the service of his Lord.
Manmohan Singh (Punjabi)ਸਦਾ ਤੇ ਹਮੇਸ਼ਾਂ ਲਈ ਉਹ ਆਪਣੇ ਸਾਈਂ ਦੀ ਸੇਵਾ ਕਮਾਉਂਦਾ ਹੈ।
Fareedkot Teekaਪੁਨਾ ਸੋ ਪੁਰਸ ਭਗਵੰਤ ਕੀ ਸੇਵਾ ਨਿਤਪ੍ਰਤੀ ਕਰਤਾ ਹੈ॥
Prof. Sahib Singhਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ,
SikhNet (Spanish)se dedica noche y día al Servicio de Dios

ਮਨੁ ਤਨੁ ਅਰਪੈ; ਬਿਸਨ ਪਰੀਤਿ ॥

man tan arapai; bisan pareet |

Sant Singh KhalsaHe dedicates his mind and body to the Love of God.
Manmohan SinghHis soul and body he dedicates to his Lord's love.
Manmohan Singh (Punjabi)ਆਪਣੀ ਆਤਮਾ ਅਤੇ ਦੇਹਿ ਉਹ ਆਪਣੇ ਪ੍ਰਭੂ ਪ੍ਰੇਮ ਦੇ ਸਮਰਪਣ ਕਰ ਦਿੰਦਾ ਹੈ।
Fareedkot Teekaਔ ਅਪਨਾ ਮਨ ਤਨ ਪ੍ਰੀਤੀ ਕਰ ਕੇ ਬਿਸਨੁ ਦੇਵ ਜੀ ਕੌ ਅਰਪਣ ਕਰ ਦੇਤਾ ਹੈ॥
Prof. Sahib Singhਜੋ ਪ੍ਰਭੂ-ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦੇਂਦਾ ਹੈ;

ਪਦ ਅਰਥ ਅਰਪੈ = ਸਦਕੇ ਕਰਦਾ ਹੈ, ਕੁਰਬਾਨ ਕਰਦਾ ਹੈ।

SikhNet (Spanish)y se postra en cuerpo y Alma

ਹਰਿ ਕੇ ਚਰਨ; ਹਿਰਦੈ ਬਸਾਵੈ ॥

har ke charan; hiradai basaavai |

Sant Singh KhalsaThe Lotus Feet of the Lord abide in his heart.
Manmohan SinghGod's feet, he places within his mind.
Manmohan Singh (Punjabi)ਵਾਹਿਗੁਰੂ ਦੇ ਚਰਨ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਇਸ ਪ੍ਰਕਾਰ ਜੋ ਜਨ ਹਰੀ ਕੇ ਚਰਨ ਕਮਲੋਂ ਕੋ ਹਿਰਦੇ ਮੇਂ ਵਸਾਵਤਾ ਹੈ॥
Prof. Sahib Singhਜੋ ਪ੍ਰਭੂ ਦੇ ਚਰਨ (ਸਦਾ ਆਪਣੇ) ਹਿਰਦੇ ਵਿਚ ਵਸਾਉਂਦਾ ਹੈ।
SikhNet (Spanish)a los Pies de su Señor.

ਨਾਨਕ. ਐਸਾ ਭਗਉਤੀ; ਭਗਵੰਤ ਕਉ ਪਾਵੈ ॥੩॥

naanak. aisaa bhgautee; bhagavant kau paavai |3|

Sant Singh KhalsaO Nanak, such a Bhagaautee attains the Lord God. ||3||
Manmohan SinghNanak such a Bhagauti attains to the Prosperous Lord.
Manmohan Singh (Punjabi)ਨਾਨਕ, ਐਹੋ ਜੇਹਾ ਭਗਉਤੀ ਭਗਵਾਨ, ਸਾਹਿਬ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਐਸਾ ਭਗਉਤੀ ਭਗਵੰਤ ਕੌ ਪਾਵਤਾ ਹੈ॥੩॥
Prof. Sahib Singhਹੇ ਨਾਨਕ! ਅਜੇਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ ॥੩॥
SikhNet (Spanish)Tal Devoto, oh, dice Nanak, alcanza el objeto de su Amor, Dios Mismo. (3)
Shabad Guru Arjan Dev Ji Raag Gauree Ang 274

ਸੋ ਪੰਡਿਤੁ; ਜੋ ਮਨੁ ਪਰਬੋਧੈ ॥

so panddit; jo man parabodhai |

Sant Singh KhalsaHe is a true Pandit, a religious scholar, who instructs his own mind.
Manmohan SinghHe is a scholar, who instructs his mind.
Manmohan Singh (Punjabi)ਉਹ ਹੀ ਵਿਦਵਾਨ ਹੈ, ਜਿਹੜਾ ਆਪਣੀ ਜਿੰਦਗੀ ਨੂੰ ਸਮਝਾਉਂਦਾ ਹੈ।
Fareedkot Teekaਸੋਈ ਪੰਡਤ ਹੈ, ਜੋ ਪ੍ਰਿਥਮੇ ਅਪਨੇ ਮਨ ਕੌ (ਪਰਬੋਧੈ) ਉਪਦੇਸ਼ ਕਰੈ।ਯਥਾ-☬"ਪ੍ਰਥਮੈ ਮਨ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥"☬ਵਾ ਜੋ ਮਨ ਸੇ ਪਰੇ ਬੁਧੀ ਹੈ ਤਿਸ ਸੇ ਪਰੇ ਸਾਖੀ ਆਤਮਾਂ ਕੌ (ਬੋਧੈ) ਜਾਣੈ॥
Prof. Sahib Singh(ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ,

ਪਦ ਅਰਥ ਪਰਬੋਧੈ = ਜਗਾਉਂਦਾ ਹੈ।

SikhNet (Spanish)Un Pandit es aquél que controla su propia mente,

ਰਾਮ ਨਾਮੁ; ਆਤਮ ਮਹਿ ਸੋਧੈ ॥

raam naam; aatam meh sodhai |

Sant Singh KhalsaHe searches for the Lord's Name within his own soul.
Manmohan SinghHe searches for Lord's Name in his heart,
Manmohan Singh (Punjabi)ਉਹ ਸੁਆਮੀ ਦੇ ਨਾਮ ਲਈ ਆਪਣੇ ਦਿਲ ਅੰਦਰ ਪੜਤਾਲ ਕਰਦਾ ਹੈ,
Fareedkot Teekaਪੁਨਾ ਰਾਮ ਨਾਮ ਕੌ ਜਪ ਕਰ (ਆਤਮਾ) ਅਪਨੇ ਰਿਦੇ ਮੇਂ ਸਰੂਪ ਕੌ (ਸੋਧੈ) ਵੀਚਾਰੇ॥
Prof. Sahib Singhਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਭਾਲਦਾ ਹੈ।

ਪਦ ਅਰਥ ਆਤਮ ਮਹਿ = ਆਪਣੇ ਆਪ ਵਿਚ, ਆਪਣੇ ਆਤਮਾ ਵਿਚ। ਸੋਧੈ = ਪੜਤਾਲ ਕਰਦਾ ਹੈ, ਜਾਚਦਾ ਹੈ।

SikhNet (Spanish)y contemplando el Nombre de Dios,

ਰਾਮ ਨਾਮ; ਸਾਰੁ ਰਸੁ ਪੀਵੈ ॥

raam naam; saar ras peevai |

Sant Singh KhalsaHe drinks in the Exquisite Nectar of the Lord's Name.
Manmohan Singhand drinks the exquisite Nectar of Master's Name.
Manmohan Singh (Punjabi)ਅਤੇ ਮਾਲਕ ਦੇ ਨਾਮ ਦੇ ਸ਼੍ਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ।
Fareedkot Teekaਇਸ ਪ੍ਰਕਾਰ ਜੋ ਰਾਮ ਨਾਮ ਕੇ ਸਾਰ ਰੂਪ ਅੰਮ੍ਰਿਤ ਕੌ ਪੀਵਤਾ ਹੈ॥
Prof. Sahib Singhਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ,

ਪਦ ਅਰਥ ਸਾਰੁ = ਸ੍ਰੇਸ਼ਟ, ਚੰਗਾ, ਮਿੱਠਾ।

SikhNet (Spanish)bebe de Su Esencia.

ਉਸੁ ਪੰਡਿਤ ਕੈ ਉਪਦੇਸਿ; ਜਗੁ ਜੀਵੈ ॥

aus panddit kai upades; jag jeevai |

Sant Singh KhalsaBy that Pandit's teachings, the world lives.
Manmohan SinghThe world lives by the instruction of that pandit.
Manmohan Singh (Punjabi)ਉਸ ਪੰਡਤ ਦੀ ਸਿਖ-ਮਤ ਦੁਆਰਾ ਦੁਨੀਆਂ ਜੀਉਂਦੀ ਹੈ।
Fareedkot Teekaਤਿਸ ਪੰਡਤ ਕੇ ਉਪਦੇਸ਼ ਕਰ ਕੇ ਇਹ (ਜਗੁ) ਜੀਵ ਚੇਤਨ ਭਾਵ ਮੇਂ ਜੀਵਤਾ ਹੈ, ਭਾਵ ਜਨਮ ਮਰਨ ਸੇ ਰਹਿਤ ਹੋਤਾ ਹੈ॥
Prof. Sahib Singhਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।

ਪਦ ਅਰਥ ਉਪਦੇਸਿ = ਉਪਦੇਸ ਨਾਲ। ਜੀਵੈ = ਜੀਊਂਦਾ ਹੈ, ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।

SikhNet (Spanish)El mundo entero podría ser sostenido por las enseñanzas de un hombre así;

ਹਰਿ ਕੀ ਕਥਾ; ਹਿਰਦੈ ਬਸਾਵੈ ॥

har kee kathaa; hiradai basaavai |

Sant Singh KhalsaHe implants the Sermon of the Lord in his heart.
Manmohan SinghWho implants God's gospel in his heart,
Manmohan Singh (Punjabi)ਵਾਹਿਗੁਰੂ ਦੀ ਕਥਾ ਵਾਰਤਾ ਨੂੰ ਆਪਣੇ ਦਿਲ ਅੰਦਰ ਇਸਥਿਤ ਕਰਦਾ ਹੈ,
Fareedkot Teekaਪੁਨਾ ਹਰੀ ਕੀ ਕਥਾ ਕੌ ਜੋ ਰਿਦੇ ਮੇਂ ਵਸਾਵਤਾ ਹੈ॥
Prof. Sahib Singhਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ,
SikhNet (Spanish)la Verdad del Señor lo acompaña siempre.

ਸੋ ਪੰਡਿਤੁ; ਫਿਰਿ ਜੋਨਿ. ਨ ਆਵੈ ॥

so panddit; fir jon. na aavai |

Sant Singh KhalsaSuch a Pandit is not cast into the womb of reincarnation again.
Manmohan Singhthat pandit enters not in existences, again.
Manmohan Singh (Punjabi)ਉਹ ਪੰਡਤ ਮੁੜ ਕੇ ਜੂਨੀਆਂ ਅੰਦਰ ਪਰਵੇਸ਼ ਨਹੀਂ ਕਰਦਾ।
Fareedkot Teekaਸੋ ਪੰਡਤ ਪੁਨਾ ਜੋਨੀਓਂ ਮੇਂ ਨਹੀਂ ਆਵਤਾ ਹੈ॥
Prof. Sahib Singhਉਹ ਪੰਡਿਤ ਮੁੜ ਜਨਮ (ਮਰਨ) ਵਿਚ ਨਹੀਂ ਆਉਂਦਾ।
SikhNet (Spanish)Un hombre así no volverá a sufrir los dolores del nacimiento,

ਬੇਦ ਪੁਰਾਨ; ਸਿਮ੍ਰਿਤਿ ਬੂਝੈ ਮੂਲ ॥

bed puraan; simrit boojhai mool |

Sant Singh KhalsaHe understands the fundamental essence of the Vedas, the Puraanas and the Simritees.
Manmohan SinghHe understands the essence of the Vedas, Puranas and Simritis,
Manmohan Singh (Punjabi)ਉਹ ਵੇਦਾਂ, ਪੁਰਾਣਾ ਅਤੇ ਸਿੰਮ੍ਰਤੀਆਂ ਦੇ ਸਾਰ ਤੱਤ ਨੂੰ ਸਮਝਦਾ ਹੈ,
Fareedkot Teekaਵੇਦੋਂ ਔਰ ਪੁਰਾਣੋਂ ਕਰ ਕੇ ਸਰਬ ਕੇ ਮੂਲੁ ਵਾਹਿਗੁਰੂ ਕੌ ਜਾਣੇ॥
Prof. Sahib Singhਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ,

ਪਦ ਅਰਥ ਮੂਲ = ਮੁੱਢ। ਪੁਰਾਨ = ਵਿਆਸ ਰਿਸ਼ੀ ਦੇ ਲਿਖੇ ਹੋਏ ੧੮ ਧਰਮ ਪੁਸਤਕ।

SikhNet (Spanish)pues conociendo la Verdadera Esencia de los Vedas, los Puranas y los textos Semíticos,

ਸੂਖਮ ਮਹਿ; ਜਾਨੈ ਅਸਥੂਲੁ ॥

sookham meh; jaanai asathool |

Sant Singh KhalsaIn the unmanifest, he sees the manifest world to exist.
Manmohan Singhand recognises the discernible in the undiscernible one,
Manmohan Singh (Punjabi)ਦ੍ਰਿਸ਼ਟਮਾਨ ਨੂੰ ਅਦ੍ਰਿਸ਼ਟ ਪੁਰਖ ਅੰਦਰ ਅਨੁਭਵ ਕਰਦਾ ਹੈ,
Fareedkot Teekaਕਿ ਸੂਖਮ ਸਰੂਪ ਨਿਰਗੁਣ ਮੇਂ ਇਹ ਅਸਥੂਲ ਜਗਤ ਹੋਇ ਰਹਾ ਹੈ। ਤਿਸ ਕੌ ਵਾਹਿਗੁਰੂ ਕਾ ਸਰੂਪ ਹੀ ਦੇਖਣਾ ਕਰੇ॥
Prof. Sahib Singhਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ;

ਪਦ ਅਰਥ ਸੂਖਮ = ਅਦ੍ਰਿਸ਼ਟ, ਨਾਹ ਦਿੱਸਣ ਵਾਲਾ ਪ੍ਰਭੂ। ਅਸਥੂਲੁ = (Skt. स्थुल) ਦ੍ਰਿਸ਼ਟਮਾਨ ਜਗਤ, ਇਹਨੀਂ ਅੱਖੀਂ ਦਿੱਸਦਾ ਸੰਸਾਰ।

SikhNet (Spanish)ve al mundo visible contenido dentro del mundo invisible.

ਚਹੁ ਵਰਨਾ ਕਉ; ਦੇ ਉਪਦੇਸੁ ॥

chahu varanaa kau; de upades |

Sant Singh KhalsaHe gives instruction to people of all castes and social classes.
Manmohan Singhand instructs all the four castes,
Manmohan Singh (Punjabi)ਅਤੇ ਚਾਰੋਂ ਹੀ ਜਾਤੀਆਂ ਸਮੂਹ ਨੂੰ ਸਿਖ-ਮਤ ਦਿੰਦਾ ਹੈ,
Fareedkot Teekaਐਸਾ ਜੋ ਪੰਡਿਤ ਚਾਰੋਂ ਵਰਣੋਂ ਕੌ ਉਪਦੇਸ ਦੇਨੇ ਹਾਰਾ ਹੈ॥
Prof. Sahib Singhਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ,
SikhNet (Spanish)Él puede revelar la Sabiduría del Señor a hombres de cualquier casta.

ਨਾਨਕ. ਉਸੁ ਪੰਡਿਤ ਕਉ; ਸਦਾ ਅਦੇਸੁ ॥੪॥

naanak. us panddit kau; sadaa ades |4|

Sant Singh KhalsaO Nanak, to such a Pandit, I bow in salutation forever. ||4||
Manmohan SinghNanak, I ever make obeisance unto that pandit.
Manmohan Singh (Punjabi)ਨਾਨਕ, ਉਸ ਪੰਡਤ ਨੂੰ ਹਮੇਸ਼ਾਂ ਹੀ ਪ੍ਰਣਾਮ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੰਡਿਤ ਕੇ ਤਾਈਂ ਹਮਾਰੀ ਸਦਾ (ਅਦੇਸੁ) ਨਮਸਕਾਰ ਹੈ, ਭਾਵ ਸਰਬ ਕੇ ਪੂਜਣੇ ਜੋਗ ਹੈ॥੪॥
Prof. Sahib Singhਹੇ ਨਾਨਕ! (ਆਖ) ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ॥੪॥

ਪਦ ਅਰਥ ਅਦੇਸੁ = ਨਮਸਕਾਰ, ਪ੍ਰਣਾਮ ॥੪॥

SikhNet (Spanish)Oh, dice Nanak, me postro por siempre ante tal Pandit.(4)
Shabad Guru Arjan Dev Ji Raag Gauree Ang 274

ਬੀਜ ਮੰਤ੍ਰੁ; ਸਰਬ ਕੋ ਗਿਆਨੁ ॥

beej mantru; sarab ko giaan |

Sant Singh KhalsaThe Beej Mantra, the Seed Mantra, is spiritual wisdom for everyone.
Manmohan SinghThe comprehension of the seed of God's Name, has been imparted to every one.
Manmohan Singh (Punjabi)ਰੱਬ ਦੇ ਨਾਮ ਦੇ ਬੀ ਦੀ ਗਿਆਤ ਹਰ ਇਕਸ ਨੂੰ ਦਰਸਾਈ ਗਈ ਹੈ।
Fareedkot Teekaਸਰਬ ਕਾ ਬੀਜ ਰੂਪ ਜੋ ਓਅੰ ਮੰਤ੍ਰ ਹੈ, ਤਿਸੀ ਕੇ ਜਾਪ ਸੇ ਰਿਦੇ ਕੀ ਸੁਧੀ ਦ੍ਵਾਰਾ ਸਰਬ ਕੋ ਗਿਆਨ ਹੋਤਾ ਹੈ; ਵਾ ਸਰਬ ਸਾਧਨੋਂ ਕਾ ਬੀਜ ਮੰਤ੍ਰ ਗਿਆਨ ਹੈ, ਭਾਵ ਸੇ ਸਤ ਅਸਤ ਕੇ ਬਿਬੇਕ ਹੋਣੇ ਕਰ ਕੇ ਸਾਧਨ ਹੋਤੇ ਹੈਂ; ਵਾ ਸਰਬ ਕਾ ਬੀਜ ਮੰਤ੍ਰ ਗਿਆਨ ਕਾ ਦਾਤਾ ਨਾਮ ਹੀ ਹੈ॥
Prof. Sahib Singhਨਾਮ (ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ ਹੈ ਅਤੇ ਸਭ ਦਾ ਗਿਆਨ (ਦਾਤਾ) ਹੈ,

ਪਦ ਅਰਥ ਬੀਜ ਮੰਤ੍ਰੁ = (ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ। ਕੋ = ਦਾ।

SikhNet (Spanish)La Semilla del Nombre se encuentra sembrada en cada corazón;

ਚਹੁ ਵਰਨਾ ਮਹਿ; ਜਪੈ ਕੋਊ ਨਾਮੁ ॥

chahu varanaa meh; japai koaoo naam |

Sant Singh KhalsaAnyone, from any class, may chant the Naam.
Manmohan SinghLet anyone of the four castes repeat the Name.
Manmohan Singh (Punjabi)ਚਾਰਾ ਹੀ ਜਾਤਾਂ ਵਿਚੋਂ ਕੋਈ ਭੀ ਨਾਮ ਦਾ ਉਚਾਰਨ ਕਰੇ।
Fareedkot Teekaਕਿਉਂਕਿ ਚਾਰੋਂ ਵਰਨੋਂ ਮੇਂ ਜੋ ਕੋਈ ਨਾਮ ਜਪਤਾ ਹੈ, ਤਿਸੀ ਕੌ ਗਿਆਨ ਹੋਤਾ ਹੈ॥
Prof. Sahib Singh(ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ)
SikhNet (Spanish)cualquiera que repite el Nombre sin importar su casta, obtiene la Salvación.

ਜੋ ਜੋ ਜਪੈ; ਤਿਸ ਕੀ ਗਤਿ ਹੋਇ ॥

jo jo japai; tis kee gat hoe |

Sant Singh KhalsaWhoever chants it, is emancipated.
Manmohan SinghWho-so-ever utters it, he gets emancipated.
Manmohan Singh (Punjabi)ਜੋ ਕੋਈ ਭੀ ਇਸ ਨੂੰ ਉਚਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
Fareedkot Teekaਔਰ ਜੋ ਜੋ ਪੁਰਸ਼ ਨਾਮੁ ਜਪਤਾ ਹੈ ਤਿਸ ਕੀ (ਗਤਿ) ਕਲਯਾਨ ਹੋਇ ਜਾਤੀ ਹੈ॥
Prof. Sahib Singhਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ,
SikhNet (Spanish)Sólo en la Saad Sangat, la Compañía de los Santos puede aprenderse a pronunciar el Nombre;

ਸਾਧਸੰਗਿ; ਪਾਵੈ ਜਨੁ ਕੋਇ ॥

saadhasang; paavai jan koe |

Sant Singh KhalsaAnd yet, rare are those who attain it, in the Company of the Holy.
Manmohan SinghSome rare person attains it by association with the saints.
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਤਿਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਪਰੰਤੂ ਸੰਤੋਂ ਕੇ ਸੰਗ ਦ੍ਵਾਰਾ ਕੋਈ ਵਿਰਲਾ ਹੀ ਨਾਮੁ ਕੋ ਪਾਵਤਾ ਹੈ॥
Prof. Sahib Singh(ਪਰ) ਕੋਈ ਵਿਰਲਾ ਮਨੁੱਖ ਸਾਧ ਸੰਗਤਿ ਵਿਚ (ਰਹਿ ਕੇ) (ਇਸ ਨੂੰ) ਹਾਸਲ ਕਰਦਾ ਹੈ।
SikhNet (Spanish)es por Gracia Divina que el Nombre se posa en nosotros.

ਕਰਿ ਕਿਰਪਾ; ਅੰਤਰਿ ਉਰ ਧਾਰੈ ॥

kar kirapaa; antar ur dhaarai |

Sant Singh KhalsaBy His Grace, He enshrines it within.
Manmohan SinghBy His grace, the Lord places His Name in the mind,
Manmohan Singh (Punjabi)ਆਪਣੀ ਦਇਆ ਦੁਆਰਾ ਸਾਹਿਬ ਆਪਣੇ ਆਪ ਨੂੰ ਚਿੱਤ ਵਿੱਚ ਟਿਕਾਉਂਦਾ ਹੈ
Fareedkot Teekaਜਿਸ ਪਰ ਵਾਹਿਗੁਰੂ ਕ੍ਰਿਪਾ ਕਰਤਾ ਹੈ, ਸੋਈ ਜਨ ਅਪਨੇ ਰਿਦੇ ਅੰਤਰ ਨਾਮੁ ਕੋ ਧਾਰਤਾ ਹੈ॥
Prof. Sahib Singh(ਜੇ ਪ੍ਰਭੂ) ਮੇਹਰ ਕਰ ਕੇ (ਉਸ ਦੇ) ਹਿਰਦੇ ਵਿਚ (ਨਾਮ) ਟਿਕਾ ਦੇਵੇ,

ਪਦ ਅਰਥ ਅੰਤਰਿ ਉਰ = ਉਰ ਅੰਤਰਿ, ਹਿਰਦੇ ਵਿਚ।

SikhNet (Spanish)Es por ese Nombre que los necios

ਪਸੁ ਪ੍ਰੇਤ ਮੁਘਦ; ਪਾਥਰ ਕਉ ਤਾਰੈ ॥

pas pret mughad; paathar kau taarai |

Sant Singh KhalsaEven beasts, ghosts and the stone-hearted are saved.
Manmohan Singhand thus even the beasts goblins and the stony fools swim across.
Manmohan Singh (Punjabi)ਅਤੇ ਉਸ ਦੇ ਨਾਲ ਡੰਗਰ ਭੂਤ ਪੱਥਰ ਵਰਗੇ ਜੜ੍ਹ ਭੀ ਪਾਰ ਉਤਰ ਜਾਂਦੇ ਹਨ।
Fareedkot Teekaਪਸੁ ਔਰੁ ਪ੍ਰੇਤੋਂ ਸਮ ਮੂਰਖ ਔਰ ਪਥਰੋਂ ਵਤ ਕਠੋਰੋਂ ਕੌ ਬੀ ਨਾਮ ਤਾਰ ਦੇਤਾ ਹੈ; ਵਾ ਪਸੂ ਪ੍ਰੇਤੋਂ ਮੂਰਖੋਂ ਔਰ ਪਾਥਰੋਂ ਕੋ ਭੀ ਤਾਰ ਦੇਤਾ ਹੈ॥
Prof. Sahib Singhਪਸ਼ੂ, ਚੰਦਰੀ ਰੂਹ, ਮੂਰਖ, ਪੱਥਰ (-ਦਿਲ) (ਕੋਈ ਭੀ ਹੋਵੇ ਸਭ) ਨੂੰ (ਨਾਮ) ਤਾਰ ਦੇਂਦਾ ਹੈ।

ਪਦ ਅਰਥ ਮੁਘਦ = ਮੁਗਧ, ਮੂਰਖ। ਪ੍ਰੇਤ = {Skt. प्रेत = 1. The departed spirit, the spirit before obsequial rites are performed, 2. A ghost, evil spirit.} ਚੰਦਰੀ ਰੂਹ।

SikhNet (Spanish)y los Manmukjs son conducidos a través del terrible mar de las existencias.

ਸਰਬ ਰੋਗ ਕਾ; ਅਉਖਦੁ ਨਾਮੁ ॥

sarab rog kaa; aaukhad naam |

Sant Singh KhalsaThe Naam is the panacea, the remedy to cure all ills.
Manmohan SinghLord's Name is the panacea of all the ills.
Manmohan Singh (Punjabi)ਸੁਆਮੀ ਦਾ ਨਾਮ ਸਾਰੀਆਂ ਬੀਮਾਰੀਆਂ ਦਾ ਦਾਰੂ ਹੈ।
Fareedkot Teekaਸਰਬ ਰੋਗੋਂ ਕੌ ਦੂਰ ਕਰਤਾ ਦਾਰੂ ਨਾਮ ਹੀ ਹੈ॥
Prof. Sahib Singhਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ,

ਪਦ ਅਰਥ ਅਉਖਦੁ = ਦਵਾਈ।

SikhNet (Spanish)El Naam, el Nombre del Señor sana cualquier enfermedad

ਕਲਿਆਣ ਰੂਪ; ਮੰਗਲ ਗੁਣ ਗਾਮ ॥

kaliaan roop; mangal gun gaam |

Sant Singh KhalsaSinging the Glory of God is the embodiment of bliss and emancipation.
Manmohan SinghSinging of Lord's praise is the embodiment of beatitude and salvation.
Manmohan Singh (Punjabi)ਸੁਆਮੀ ਦੀ ਕੀਰਤੀ ਗਾਇਨ ਕਰਨਾ ਪਰਮ-ਪਰਸੰਨਤਾ ਅਤੇ ਮੁਕਤੀ ਦਾ ਸਰੂਪ ਹੈ।
Fareedkot Teekaਪੁਨਾ ਕਲ੍ਯਾਨ ਰੂਪ ਔਰ ਮੰਗਲ ਕਾ ਦਾਤਾ ਗੁਣੋਂ ਕਾ (ਗਾਮ) ਗਾਵਣਾ ਹੈ॥
Prof. Sahib Singhਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ।

ਪਦ ਅਰਥ ਕਲਿਆਣ = ਸੁਖ। ਮੰਗਲ = ਚੰਗੇ ਭਾਗ। ਗਾਮ = ਗਾਉਣੇ।

SikhNet (Spanish)y recitando Sus Alabanzas, llega el Júbilo de la Liberación.

ਕਾਹੂ ਜੁਗਤਿ; ਕਿਤੈ. ਨ ਪਾਈਐ ਧਰਮਿ ॥

kaahoo jugat; kitai. na paaeeai dharam |

Sant Singh KhalsaIt cannot be obtained by any religious rituals.
Manmohan SinghBy no other way or any religiosity can God's Name be gained.
Manmohan Singh (Punjabi)ਕਿਸੇ ਹੋਰ ਤਰੀਕੇ ਜਾਂ ਹੋਰਸ ਧਾਰਮਕਤਾ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਨਹੀਂ ਜਾ ਸਕਦਾ।
Fareedkot Teekaਕਿਸੀ ਜੁਗਤ ਔਰ ਕਿਸੀ ਧਰਮ ਕਰ ਕੇ ਨਾਮ ਨਹੀਂ ਪਾਈਤਾ ਹੈ॥
Prof. Sahib Singh(ਪਰ ਇਹ ਨਾਮ ਹੋਰ) ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ;

ਪਦ ਅਰਥ ਕਾਹੂ ਧਰਮਿ = ਕਿਸੇ ਭੀ ਧਰਮ ਦੁਆਰਾ, ਕਿਸੇ ਭੀ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ।

SikhNet (Spanish)Sólo a través del Nombre se alcanza a Dios

ਨਾਨਕ ਤਿਸੁ ਮਿਲੈ; ਜਿਸੁ ਲਿਖਿਆ ਧੁਰਿ ਕਰਮਿ ॥੫॥

naanak tis milai; jis likhiaa dhur karam |5|

Sant Singh KhalsaO Nanak, he alone obtains it, whose karma is so pre-ordained. ||5||
Manmohan SinghNanak he alone obtains it in whose destiny it is so writ since the very beginning.
Manmohan Singh (Punjabi)ਨਾਨਕ, ਕੇਵਲ ਉਹੀ ਇਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਭਾਗਾਂ, ਵਿੱਚ ਐਨ ਆਰੰਭ ਤੋਂ ਐਸਾ ਲਿਖਿਆ ਹੋਇਆ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮ ਤਿਸ ਕੌ ਮਿਲਤਾ ਹੈ ਜਿਸ ਕੇ ਮਸਤਕ ਮੇਂ ਆਦੋਂ ਹੀ ਉਤਮੁ ਕਰਮੁ ਲਿਖਾ ਹੋਤਾ ਹੈ॥
Prof. Sahib Singhਹੇ ਨਾਨਕ! (ਇਹ ਨਾਮ) ਉਸ ਮਨੁੱਖ ਨੂੰ ਮਿਲਦਾ ਹੈ ਜਿਸ (ਦੇ ਮੱਥੇ ਤੇ) ਧੁਰੋਂ (ਪ੍ਰਭੂ ਦੀ) ਮੇਹਰ ਅਨੁਸਾਰ ਲਿਖਿਆ ਜਾਂਦਾ ਹੈ ॥੫॥

ਪਦ ਅਰਥ ਧੁਰਿ = ਧੁਰੋਂ, ਰੱਬ ਵਲੋਂ। ਕਰਮਿ = ਮੇਹਰ ਅਨੁਸਾਰ ॥੫॥

SikhNet (Spanish)y tal conocimiento es obtenido por el Buen Karma, el Divino Designio.(5)
Shabad Guru Arjan Dev Ji Raag Gauree Ang 274 - 275

ਜਿਸ ਕੈ ਮਨਿ; ਪਾਰਬ੍ਰਹਮ ਕਾ ਨਿਵਾਸੁ ॥

jis kai man; paarabraham kaa nivaas |

Sant Singh KhalsaOne whose mind is a home for the Supreme Lord God
Manmohan SinghHe, within whose mind the Supreme Lord has acquired dwelling,
Manmohan Singh (Punjabi)ਜਿਸ ਦੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਨੇ ਵਾਸਾ ਕਰ ਲਿਆ ਹੈ,
Fareedkot Teekaਜਿਸ ਕੇ ਮਨ ਕੇ ਬੀਚ ਪਾਰਬ੍ਰਹਮ ਕਾ ਨਿਵਾਸ ਹੈ, ਭਾਵ ਜੋ ਸਦਾ ਹਰੀ ਕਾ ਧਿਆਨ ਕਰਤਾ ਹੈ॥
Prof. Sahib Singhਜਿਸ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ,
SikhNet (Spanish)Solamente aquél en cuya mente reside el Señor, merece ser llamado Siervo de Dios.

ਤਿਸ ਕਾ ਨਾਮੁ; ਸਤਿ ਰਾਮਦਾਸੁ ॥

tis kaa naam; sat raamadaas |

Sant Singh Khalsa- his name is truly Ram Das, the Lord's servant.
Manmohan Singhgoes by the Name of a true slave of the Lord.
Manmohan Singh (Punjabi)ਉਸ ਦਾ ਨਾਮ ਸੁਆਮੀ ਦਾ ਸੱਚਾ ਸੇਵਕ ਹੈ।
Fareedkot Teekaਤਿਸੀ ਕਾ ਨਾਮ (ਸਤਿ) ਨਿਸਚੇ ਕਰ ਕੇ ਰਾਮ ਦਾਸ ਹੈ॥
Prof. Sahib Singhਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;

ਪਦ ਅਰਥ ਸਤਿ = {सत्य = true, real, genuine.} ਅਸਲੀ। ਰਾਮਦਾਸੁ = ਰਾਮ ਦਾ ਦਾਸ, ਪ੍ਰਭੂ ਦਾ ਸੇਵਕ।

SikhNet (Spanish)Su Nombre es en Verdad Ram Das,

ਆਤਮ ਰਾਮੁ; ਤਿਸੁ ਨਦਰੀ ਆਇਆ ॥

aatam raam; tis nadaree aaeaa |

Sant Singh KhalsaHe comes to have the Vision of the Lord, the Supreme Soul.
Manmohan SinghHe comes to have the vision of the all-pervading.
Manmohan Singh (Punjabi)ਉਹ ਸਰਬ-ਵਿਆਪਕ ਰੂਹ ਨੂੰ ਵੇਖ ਲੈਂਦਾ ਹੈ।
Fareedkot Teekaਤਿਸੀ ਕੌ ਅਪਨਾ ਆਪ ਸਰੂਪ ਸਰਬ ਮੇਂ (ਰਾਮੁ) ਵਿਆਪਕ ਦ੍ਰਿਸ਼ਟੀ ਆਇਆ ਹੈ॥
Prof. Sahib Singhਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,

ਪਦ ਅਰਥ ਆਤਮ ਰਾਮੁ = ਸਭ ਵਿਚ ਵਿਆਪਕ ਪ੍ਰਭੂ।

SikhNet (Spanish)el Sirviente del Señor obtiene la Visión del Señor

ਦਾਸ ਦਸੰਤਣ ਭਾਇ; ਤਿਨਿ ਪਾਇਆ ॥

daas dasantan bhaae; tin paaeaa |

Sant Singh KhalsaDeeming himself to be the slave of the Lord's slaves, he obtains it.
Manmohan SinghWith the sentiment of Lord's slaves slave, he obtains Him.
Manmohan Singh (Punjabi)ਸਾਈਂ ਦੇ ਗੋਲੇ ਦੇ ਗੋਲੇ ਵਾਲੇ ਵਲਵਲੇ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ।
Fareedkot Teekaਤਿਸੀ ਤੇ ਤਿਸੀ ਹਰੀ ਕੇ ਦਾਸ ਨੇ ਦਾਸਾ ਪਣੇ ਭਾਵ ਕੌ ਪਾਯਾ ਹੈ॥
Prof. Sahib Singhਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ।

ਪਦ ਅਰਥ ਭਾਇ = ਭਾਵਨਾ ਨਾਲ, ਸੁਭਾਉ ਦੀ ਰਾਹੀਂ। ਦਾਸ ਦਸੰਤਣ ਭਾਇ = ਦਾਸਾਂ ਦਾ ਦਾਸ ਹੋਣ ਦੀ ਭਾਵਨਾ ਨਾਲ। ਤਿਨਿ = ਉਸ (ਮਨੁੱਖ) ਨੇ।

SikhNet (Spanish)que prevalece en todo.

ਸਦਾ ਨਿਕਟਿ ਨਿਕਟਿ ਹਰਿ ਜਾਨੁ ॥

sadaa nikatt nikatt har jaan |

Sant Singh KhalsaHe knows the Lord to be Ever-present, close at hand.
Manmohan SinghThe serf of God, who, ever deems Him to be the nearest of the near,
Manmohan Singh (Punjabi)ਵਾਹਿਗੁਰੂ ਦਾ ਉਹ ਨਫ਼ਰ, ਜੋ ਸਦੀਵ, ਉਸ ਨੂੰ ਨੇੜੇ ਨਾਲੋਂ ਪਰਮ ਨੇੜੇ ਸਮਝਦਾ ਹੈ,
Fareedkot Teekaਜਿਸ ਨੇ ਮਨ ਤਨ ਬਾਣੀ ਕਰ ਕੇ ਸਦਾ ਅਪਨੇ ਸਮੀਪ ਹਰੀ ਕੌ ਜਾਣਿਆ ਹੈ॥
Prof. Sahib Singhਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,

ਪਦ ਅਰਥ ਨਿਕਟਿ = ਨੇੜੇ। ਜਾਨੁ = (ਜੋ) ਜਾਣਦਾ ਹੈ।

SikhNet (Spanish)Aquél que nunca pierde de vista la Presencia de Dios,

ਸੋ ਦਾਸੁ; ਦਰਗਹ ਪਰਵਾਨੁ ॥

so daas; daragah paravaan |

Sant Singh KhalsaSuch a servant is honored in the Court of the Lord.
Manmohan Singhbecomes acceptable in His court.
Manmohan Singh (Punjabi)ਉਸ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
Fareedkot Teekaਸੋਈ ਹਰੀ ਕਾ ਦਾਸ (ਦਰਗਹ) ਸਤਸੰਗ ਵਾ ਪ੍ਰਲੋਕ ਮੇਂ ਪ੍ਰਵਾਨ ਭਯਾ ਹੈ॥
Prof. Sahib Singhਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।
SikhNet (Spanish)será el siervo aceptado en la Corte del Señor.

ਅਪੁਨੇ ਦਾਸ ਕਉ; ਆਪਿ ਕਿਰਪਾ ਕਰੈ ॥

apune daas kau; aap kirapaa karai |

Sant Singh KhalsaTo His servant, He Himself shows His Mercy.
Manmohan SinghTo His servant, the Master Himself shows mercy.
Manmohan Singh (Punjabi)ਆਪਣੇ ਸੇਵਕ ਉਤੇ ਮਾਲਕ ਆਪੇ ਹੀ ਮਿਹਰ ਕਰਦਾ ਹੈ।
Fareedkot Teekaਜਿਸ ਐਸੇ ਅਪਨੇ ਦਾਸ ਪਰ ਵਾਹਿਗੁਰੂ ਆਪ ਅਪਨੀ ਕ੍ਰਿਪਾ ਕਰਤਾ ਹੈ॥
Prof. Sahib Singhਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,
SikhNet (Spanish)Porque el que es tocado por la Gracia del Señor,

ਤਿਸੁ ਦਾਸ ਕਉ; ਸਭ ਸੋਝੀ ਪਰੈ ॥

tis daas kau; sabh sojhee parai |

Sant Singh KhalsaSuch a servant understands everything.
Manmohan SinghThen that servant attains to all knowledge.
Manmohan Singh (Punjabi)ਤਦ ਉਸ ਸੇਵਕ ਨੂੰ ਸਮੂਹ ਗਿਆਤ ਹੋ ਜਾਂਦੀ ਹੈ।
Fareedkot Teekaਤਿਸ ਹਰੀ ਦੇ ਦਾਸ ਕੋ ਸਰਬ ਭਾਂਤ ਕੀ ਸਮਝ ਪੜਤੀ ਹੈ॥
Prof. Sahib Singhਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।

ਪਦ ਅਰਥ ਸੋਝੀ = ਸਮਝ। ਪਰੈ = ਪੜੈ, ਪੈਂਦੀ ਹੈ।

SikhNet (Spanish)concibe todas las cosas desde su interior.

ਸਗਲ ਸੰਗਿ; ਆਤਮ ਉਦਾਸੁ ॥

sagal sang; aatam udaas |

Sant Singh KhalsaAmidst all, his soul is unattached.
Manmohan SinghDealing with all the men, he remains unattached at heart,
Manmohan Singh (Punjabi)ਸਾਰਿਆਂ ਆਦਮੀਆਂ ਨਾਲ ਮਿਲਦਾ ਵਰਤਦਾ ਹੋਇਆ ਉਹ ਆਪਣੇ ਦਿਲ ਵਿੱਚ ਨਿਰਲੇਪ ਵਿਚਰਦਾ ਹੈ,
Fareedkot Teekaਪੁਨਾ ਤਿਸ ਕਾ (ਆਤਮ) ਮਨ ਸਭ ਸਾਥ ਉਦਾਸ ਰਹਿਤਾ ਹੈ, ਭਾਵ ਪ੍ਰਵਿਰਤੀ ਕੌ ਤਿਆਗ ਕਰ ਏਕ ਹਰੀ ਮੇਂ ਲੀਨ ਹੋਤਾ ਹੈ॥
Prof. Sahib Singhਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;

ਪਦ ਅਰਥ ਆਤਮ ਉਦਾਸੁ = ਅੰਦਰੋਂ ਨਿਰਮੋਹ।

SikhNet (Spanish)Ese hombre vive sin apegos entre la gente;

ਐਸੀ ਜੁਗਤਿ; ਨਾਨਕ ਰਾਮਦਾਸੁ ॥੬॥

aisee jugat; naanak raamadaas |6|

Sant Singh KhalsaSuch is the way, O Nanak, of the Lord's servant. ||6||
Manmohan Singhsuch is the way of Lord's attendant, O Nanak!
Manmohan Singh (Punjabi)ਹੇ ਨਾਨਕ! ਇਹੋ ਜਿਹੀ ਮਰਿਆਦਾ ਹੈ ਸੁਆਮੀ ਦੇ ਬੰਦੇ ਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਜੁਗਤੀ ਵਾਲਾ ਪੁਰਸ਼ ਰਾਮ ਦਾਸੁ ਕਹੀਤਾ ਹੈ॥੬॥
Prof. Sahib Singhਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ) ॥੬॥
SikhNet (Spanish)así se comporta el Sirviente de Dios.(6)
Shabad Guru Arjan Dev Ji Raag Gauree Ang 275

ਪ੍ਰਭ ਕੀ ਆਗਿਆ; ਆਤਮ ਹਿਤਾਵੈ ॥

prabh kee aagiaa; aatam hitaavai |

Sant Singh KhalsaOne who, in his soul, loves the Will of God,
Manmohan SinghHe who in his heart loves Lord's ordinance,
Manmohan Singh (Punjabi)ਜਿਸ ਦੇ ਦਿਲ ਨੂੰ ਸੁਆਮੀ ਦਾ ਹੁਕਮ ਪਿਆਰਾ ਲੱਗਦਾ ਹੈ,
Fareedkot Teekaਜਿਸ ਕੇ (ਆਤਮ) ਮਨ ਮੇਂ ਪ੍ਰਭੂ ਕੀ ਆਗਿਆ ਹਿਤ ਕਰ ਆਵਤੀ ਹੈ, ਭਾਵ ਜੋ ਪ੍ਰਭੂ ਕੇ ਹੁਕਮ ਕੌ ਪ੍ਰਸੰਨ ਹੋ ਕਰ ਮਾਨਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,

ਪਦ ਅਰਥ ਆਗਿਆ = ਹੁਕਮ, ਰਜ਼ਾ। ਆਤਮ = ਆਪਣੇ ਅੰਦਰ। ਹਿਤਾਵੈ = ਹਿਤ ਵਾਲੀ ਜਾਣੇ, ਮਿੱਠੀ ਕਰ ਕੇ ਮੰਨੇ।

SikhNet (Spanish)Aquél que adecua su Alma a la Voluntad de Dios,

ਜੀਵਨ ਮੁਕਤਿ; ਸੋਊ ਕਹਾਵੈ ॥

jeevan mukat; soaoo kahaavai |

Sant Singh Khalsais said to be Jivan Mukta - liberated while yet alive.
Manmohan Singhis said to be the man having salvation while alive.
Manmohan Singh (Punjabi)ਉਹ ਜੀਉਂਦੇ ਜੀ ਮੁਕਤ ਹੋਇਆ ਆਖਿਆ ਜਾਂਦਾ ਹੈ।
Fareedkot Teekaਹੇ ਭਾਈ! ਸੋਈ ਪੁਰਸ ਜੀਵਨ ਮੁਕਤਿ ਅਰਥਾਤ ਜੀਵਤਿਆਂ ਹੂਆ ਹੀ ਮੁਕਤਿ ਰੂਪ ਕਹਾਵਤਾ ਹੈ॥
Prof. Sahib Singhਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;

ਪਦ ਅਰਥ ਜੀਵਨ ਮੁਕਤਿ = (ਉਹ ਮਨੁੱਖ ਜਿਸ ਨੂੰ) ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਮਿਲ ਗਈ ਹੈ।

SikhNet (Spanish)en esta vida logra la Iluminación.

ਤੈਸਾ ਹਰਖੁ; ਤੈਸਾ ਉਸੁ ਸੋਗੁ ॥

taisaa harakh; taisaa us sog |

Sant Singh KhalsaAs is joy, so is sorrow to him.
Manmohan SinghAs is joy so is sorrow for him.
Manmohan Singh (Punjabi)ਜੇਹੋ ਜੇਹੀ ਉਸ ਨੂੰ ਖੁਸ਼ੀ ਹੈ, ਉਹੋ ਜੇਹੀ ਹੀ ਗ਼ਮੀ।
Fareedkot Teekaਤਿਸ ਕੋ ਚਿਤ ਮੇਂ ਤੈਸਾ ਹੀ (ਹਰਖੁ) ਅਨੰਦ ਔ ਤੈਸਾ ਹੀ ਸੋਗ ਹੋਤਾ ਹੈ, ਭਾਵ ਹਰਖੁ ਸੋਗ ਤਿਸ ਕੇ ਚਿਤ ਮੇਂ ਤੁਲ ਹੋਤਾ ਹੈ॥
Prof. Sahib Singhਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ,

ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਗਮੀ।

SikhNet (Spanish)En ese Sublime Estado, deja de hacer distinción entre el placer y el dolor;

ਸਦਾ ਅਨੰਦੁ; ਤਹ ਨਹੀ ਬਿਓਗੁ ॥

sadaa anand; teh nahee biog |

Sant Singh KhalsaHe is in eternal bliss, and is not separated from God.
Manmohan SinghIn that state, there is everlasting happiness and no separation from God.
Manmohan Singh (Punjabi)ਉਸ ਹਾਲਤ ਵਿੱਚ ਸਦੀਵੀ ਪਰਸੰਨਤਾ ਹੈ ਅਤੇ ਵਾਹਿਗੁਰੂ ਨਾਲੋਂ ਕੋਈ ਵਿਛੋੜਾ ਨਹੀਂ।
Fareedkot Teekaਵਹੁ ਸਦਾ ਹੀ ਅਨੰਦ ਰਹਿਤਾ ਹੈ ਕਿਉਕਿ ਤਿਸ ਕੋ ਕਬੀ ਹਰੀ ਕਾ ਵਿਜੋਗ ਨਹੀਂ ਹੋਤਾ ਹੈ॥
Prof. Sahib Singhਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ।

ਪਦ ਅਰਥ ਬਿਓਗੁ = ਵਿਛੋੜਾ।

SikhNet (Spanish)no vuelve a entristecerse y vive en Éxtasis.

ਤੈਸਾ ਸੁਵਰਨੁ; ਤੈਸੀ ਉਸੁ ਮਾਟੀ ॥

taisaa suvaran; taisee us maattee |

Sant Singh KhalsaAs is gold, so is dust to him.
Manmohan SinghAs is gold, so is dust for him.
Manmohan Singh (Punjabi)ਜਿਹੋ ਜਿਹਾ ਉਸ ਨੂੰ ਸੋਨਾ ਹੈ, ਉਹੋ ਜਿਹਾ ਹੀ ਮਿੱਟੀ ਘੱਟਾ।
Fareedkot Teekaਤਿਸ ਕੌ ਤੈਸਾ ਹੀ ਸ੍ਵਰਨ ਹੈ ਔ ਤੈਸੀ ਹੀ ਮਿਟੀ ਹੈ, ਅਰਥਾਤ ਸੁਵਰਣ ਮੇਂ ਉਪਾਦੇਯ ਬੁਧਿ ਨਹੀਂ ਔਰੁ ਮਿਟੀ ਮੇਂ ਹੇਯ ਬੁਧਿ ਨਹੀਂ ਹੈ॥
Prof. Sahib Singhਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ),

ਪਦ ਅਰਥ ਸੁਵਰਨੁ = ਸੋਨਾ।

SikhNet (Spanish)Para ese Santo no es más valioso el codiciado oro que el simple polvo

ਤੈਸਾ ਅੰਮ੍ਰਿਤੁ; ਤੈਸੀ ਬਿਖੁ ਖਾਟੀ ॥

taisaa amrit; taisee bikh khaattee |

Sant Singh KhalsaAs is ambrosial nectar, so is bitter poison to him.
Manmohan SinghAs is nectar, so is sour poison for him.
Manmohan Singh (Punjabi)ਉਸ ਦੇ ਲਈ ਇਹੋ ਜਿਹਾ ਸੁਧਾਰਸ ਹੈ, ਉਹੋ ਜੇਹੀ ਹੀ ਹੈ ਖੱਟੀ ਜ਼ਹਿਰ।
Fareedkot Teekaਪੁਨਾ ਤੈਸਾ ਹੀ ਅੰਮ੍ਰਿਤ ਹੈ ਤਿਸ ਕੌ ਔਰ ਤੈਸੇ ਹੀ ਵਿਖ (ਖਾਟੀ) ਮਿਲੀ ਹੂਈ ਹੈ, ਭਾਵ ਅੰਮ੍ਰਿਤ ਔ ਜ਼ਹਰ ਤੁਲ ਹੈ॥
Prof. Sahib Singhਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ।

ਪਦ ਅਰਥ ਬਿਖੁ = ਵਿਹੁ, ਜ਼ਹਰ। ਖਾਟੀ = ਕੌੜੀ, ਹਾਨੀਕਾਰਕ (Skt. कटु)।

SikhNet (Spanish)y no es más sabroso el delicioso licor, que la amarga copa de veneno.

ਤੈਸਾ ਮਾਨੁ; ਤੈਸਾ ਅਭਿਮਾਨੁ ॥

taisaa maan; taisaa abhimaan |

Sant Singh KhalsaAs is honor, so is dishonor.
Manmohan SinghTo him as is honour, so is dishonour.
Manmohan Singh (Punjabi)ਉਸ ਦੇ ਲਈ ਓਹੋ ਜਿਹੀ ਹੈ ਇਜ਼ਤ ਅਤੇ ਉਹੋ ਜਿਹੀ ਬੇਇਜ਼ਤੀ।
Fareedkot Teekaਤੈਸਾ ਹੀ ਮਾਨੁ ਔ ਤੈਸਾ ਹੀ ਅਪਮਾਨੁ; ਵਾ ਤੈਸਾ ਹੀ ਮਾਨ ਦੇਣੇ ਵਾਲਾ ਔ ਤਿਸ ਕੋ ਤੈਸਾ ਹੀ ਅਭਿਮਾਨ ਕਰਨੇ ਹਾਰਾ ਅਰਥਾਤ ਮਾਨੁ ਨ ਦੇਣੇਹਾਰਾ ਹੋਤਾ ਹੈ॥
Prof. Sahib Singh(ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,

ਪਦ ਅਰਥ ਮਾਨੁ = ਆਦਰ।

SikhNet (Spanish)Él es indiferente al Honor y al deshonor,

ਤੈਸਾ ਰੰਕੁ; ਤੈਸਾ ਰਾਜਾਨੁ ॥

taisaa rank; taisaa raajaan |

Sant Singh KhalsaAs is the beggar, so is the king.
Manmohan SinghAs is the pauper, so is the king.
Manmohan Singh (Punjabi)ਜੇਹੋ ਜੇਹਾ ਕੰਗਲਾ ਹੈ, ਉਹੋ ਜੇਹਾ ਹੀ ਬਾਦਸ਼ਾਹ।
Fareedkot Teekaਔਰ ਤਿਸ ਕੌ ਤੈਸਾ ਹੀ (ਰੰਕੁ) ਗਰੀਬ ਔ ਤੈਸਾ ਹੀ (ਰਾਜਾਨੁ) ਰਾਜਾ ਹੈ, ਭਾਵ ਸਭ ਕੌ ਤੁਲ ਜਾਨਤਾ ਹੈ॥
Prof. Sahib Singhਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।

ਪਦ ਅਰਥ ਰੰਕੁ = ਕੰਗਾਲ।

SikhNet (Spanish)y no hace distinción entre el rey y el pordiosero,

ਜੋ ਵਰਤਾਏ; ਸਾਈ ਜੁਗਤਿ ॥

jo varataae; saaee jugat |

Sant Singh KhalsaWhatever God ordains, that is his way.
Manmohan SinghHe who deems that what God puts in vogue, is the proper way;
Manmohan Singh (Punjabi)ਜੋ ਵਾਹਿਗੁਰੂ ਦੇ ਕੀਤੇ ਨੂੰ ਠੀਕ ਰਸਤਾ ਸਮਝਦਾ ਹੈ,
Fareedkot Teekaਜੋ ਵਾਹਿਗੁਰੂ ਅਪਨਾ ਭਾਣਾ ਵਰਤਾਵਤਾ ਹੈ, ਸੋਈ ਬਾਤ ਕੌ ਵਹੁ ਜੀਵਨ ਮੁਕਤਿ (ਜੁਗਤਿ) ਯੋਗ ਸਮਝਤਾ ਹੈ॥
Prof. Sahib Singhਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ;

ਪਦ ਅਰਥ ਜੁਗਤਿ = ਰਾਹ, ਰਸਤਾ, ਤਰੀਕਾ।

SikhNet (Spanish)pues el Único Sendero que sigue es el de la Voluntad de Dios.

ਨਾਨਕ. ਓਹੁ ਪੁਰਖੁ; ਕਹੀਐ ਜੀਵਨ ਮੁਕਤਿ ॥੭॥

naanak. ohu purakh; kaheeai jeevan mukat |7|

Sant Singh KhalsaO Nanak, that being is known as Jivan Mukta. ||7||
Manmohan SinghO Nanak, that man is said to be emancipated while still alive.
Manmohan Singh (Punjabi)ਹੇ ਨਾਨਕ! ਉਹ ਇਨਸਾਨ, ਜੀਊਦੇ ਜੀ ਮੁਕਤ ਆਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਪੂਰਬੋਕਤ ਲਖ੍ਯਣੋਂ ਵਾਲਾ ਪੁਰਸ ਜੀਵਨ ਮੁਕਤ ਕਹੀਤਾ ਹੈ, ਭਾਵ ਯਹਿ ਦੂੰਦੋਂ ਕੇ ਅਭਾਵ ਕਾ ਹੋਣਾ ਹੀ ਜੀਵਨ ਮੁਕਤ ਕੀ ਅਵਸਥਾ ਹੈ॥੭॥
Prof. Sahib Singhਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ ॥੭॥
SikhNet (Spanish)Oh, dice Nanak, aquél que en esa Conciencia transita por la vida, en verdad, ya ha conquistado la Liberación. (7)
Shabad Guru Arjan Dev Ji Raag Gauree Ang 275

ਪਾਰਬ੍ਰਹਮ ਕੇ; ਸਗਲੇ ਠਾਉ ॥

paarabraham ke; sagale tthaau |

Sant Singh KhalsaAll places belong to the Supreme Lord God.
Manmohan SinghAll the places belong to the Supreme Lord.
Manmohan Singh (Punjabi)ਸਾਰੀਆਂ ਥਾਵਾਂ ਸ਼੍ਰੋਮਣੀ ਸਾਹਿਬ ਦੀਆਂ ਮਲਕੀਅਤ ਹਨ।
Fareedkot Teekaਤਿਸ ਪਾਰਬ੍ਰਹਮ ਕੇ ਹੀ ਸਰਬ ਅਸਥਾਨ ਹੈਂ॥
Prof. Sahib Singhਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ,

ਪਦ ਅਰਥ ਸਗਲੇ = ਸਾਰੇ। ਠਾਉ = ਥਾਂ।

SikhNet (Spanish)Todos los lugares y sus moradores pertenecen a Dios.

ਜਿਤੁ ਜਿਤੁ ਘਰਿ ਰਾਖੈ; ਤੈਸਾ ਤਿਨ ਨਾਉ ॥

jit jit ghar raakhai; taisaa tin naau |

Sant Singh KhalsaAccording to the homes in which they are placed, so are His creatures named.
Manmohan SinghIn whatever houses the Lord places the creatures similar is the Name, they acquire.
Manmohan Singh (Punjabi)ਜਿਹੋ ਜਿਹੇ ਘਰਾਂ ਵਿੱਚ ਸਾਹਿਬ ਜੀਵਾਂ ਨੂੰ ਰਖਦਾ ਹੈ ਉਹੋ ਜਿਹਾ ਹੀ ਨਾਮ ਉਹ ਧਾਰਨ ਕਰ ਲੈਂਦੇ ਹਨ।
Fareedkot Teekaਜਿਸ ਜਿਸ ਘਰ ਮੇਂ ਅਰਥਾਤ ਸਰੀਰੋਂ ਮੇਂ ਜੋ ਜੋ ਰਾਖਿਆ ਹੈ ਤੈਸਾ ਹੀ ਤਿਨ ਕਾ ਨਾਮ ਹੂਆ ਹੈ॥
Prof. Sahib Singhਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ)।

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਘਰਿ = ਜਿਸ ਘਰ ਵਿਚ। ਤਿਨ = ਉਹਨਾਂ ਦਾ।

SikhNet (Spanish)Tal como uno adorne su propio templo, así es como los demás lo conocerán.

ਆਪੇ; ਕਰਨ ਕਰਾਵਨ ਜੋਗੁ ॥

aape; karan karaavan jog |

Sant Singh KhalsaHe Himself is the Doer, the Cause of causes.
Manmohan SinghThe Lord Himself is able to act and cause others to act.
Manmohan Singh (Punjabi)ਪ੍ਰਭੂ ਖੁਦ ਕੰਮ ਕਰਨ ਅਤੇ ਕਰਾਉਣ ਦੇ ਸਮਰਥ ਹੈ।
Fareedkot Teekaਵਹੁ ਆਪ ਹੀ ਸਰਬ ਕਾਰਣੋਂ ਕੋ ਕਰਾਵਣੇ ਯੋਗ ਹੈ॥
Prof. Sahib Singhਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,

ਪਦ ਅਰਥ ਜੋਗੁ = ਸਮਰੱਥ, ਤਾਕਤ ਵਾਲਾ।

SikhNet (Spanish)Dios es el Único Actor

ਪ੍ਰਭ ਭਾਵੈ; ਸੋਈ ਫੁਨਿ ਹੋਗੁ ॥

prabh bhaavai; soee fun hog |

Sant Singh KhalsaWhatever pleases God, ultimately comes to pass.
Manmohan SinghWhatever pleases the Master, that ultimately comes to pass.
Manmohan Singh (Punjabi)ਜੋ ਕੁਛ ਮਾਲਕ ਨੂੰ ਚੰਗਾ ਲੱਗਦਾ, ਓਹੀ, ਆਖਰਕਾਰ ਹੁੰਦਾ ਹੈ।
Fareedkot Teekaਔ ਜੋ ਤਿਸ ਪ੍ਰਭੂ ਕੋ ਭਾਵੈ ਸੋਈ ਪੁਨਾ ਹੋਤਾ ਹੈ ਵਾ ਹੋਵੈਗਾ॥
Prof. Sahib Singhਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।

ਪਦ ਅਰਥ ਪ੍ਰਭ ਭਾਵੈ = (ਜੋ ਕੁਝ) ਪ੍ਰਭੂ ਨੂੰ ਭਾਉਂਦਾ ਹੈ। ਫੁਨਿ = ਫੇਰ, ਮੁੜ। ਹੋਗੁ = ਹੋਵੇਗਾ।

SikhNet (Spanish)y cualquiera que sea Su Voluntad ha de realizarse.

ਪਸਰਿਓ ਆਪਿ; ਹੋਇ ਅਨਤ ਤਰੰਗ ॥

pasario aap; hoe anat tarang |

Sant Singh KhalsaHe Himself is All-pervading, in endless waves.
Manmohan SinghGod has extended Himself by being in endless waves.
Manmohan Singh (Punjabi)ਵਾਹਿਗੁਰੂ ਨੇ ਆਪਣੇ ਆਪ ਨੂੰ ਬੇਅੰਤ ਲਹਿਰਾਂ ਅੰਦਰ ਹੋ ਕੇ ਫੈਲਾਇਆ ਹੋਇਆ ਹੈ।
Fareedkot Teekaਵਹੁ ਅਨੇਕ ਤਰੰਗ ਰੂਪ ਹੋ ਕਰ ਪਸਰ ਰਹਾ ਹੈ॥
Prof. Sahib Singh(ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ,

ਪਦ ਅਰਥ ਪਸਰਿਓ = ਖਿਲਰਿਆ ਹੋਇਆ ਹੈ, ਵਿਆਪਕ ਹੈ। ਅਨਤ = ਅਨੰਤ, ਬੇਅੰਤ। ਤਰੰਗ = ਲਹਿਰਾਂ। ਹੋਇ ਅਨਤ ਤਰੰਗ = ਬੇਅੰਤ ਲਹਿਰਾਂ ਹੋ ਕੇ।

SikhNet (Spanish)Dios, como el Vasto Océano,

ਲਖੇ ਨ ਜਾਹਿ; ਪਾਰਬ੍ਰਹਮ ਕੇ ਰੰਗ ॥

lakhe na jaeh; paarabraham ke rang |

Sant Singh KhalsaThe playful sport of the Supreme Lord God cannot be known.
Manmohan SinghThe plays of the Supreme One cannot be known.
Manmohan Singh (Punjabi)ਪਰਮ ਪੁਰਖ ਦੇ ਕਉਤਕ ਜਾਣੇ ਨਹੀਂ ਜਾ ਸਕਦੇ।
Fareedkot Teekaਤਿਸ ਪਾਰਬ੍ਰਹਮ ਕੇ ਰੰਗ ਲਖੇ ਨਹੀਂ ਜਾਤੇ ਹੈਂ॥
Prof. Sahib Singhਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ।

ਪਦ ਅਰਥ ਲਖੇ ਨ ਜਾਹਿ = ਬਿਆਨ ਨਹੀਂ ਕੀਤੇ ਜਾ ਸਕਦੇ। ਰੰਗ = ਤਮਾਸ਼ੇ, ਖੇਲ।

SikhNet (Spanish)ha expandido Su Presencia en olas interminables de creación.

ਜੈਸੀ ਮਤਿ ਦੇਇ; ਤੈਸਾ ਪਰਗਾਸ ॥

jaisee mat dee; taisaa paragaas |

Sant Singh KhalsaAs the understanding is given, so is one enlightened.
Manmohan SinghAs is the understanding, God gives so is the enlightenment.
Manmohan Singh (Punjabi)ਜਿਹੋ ਜਿਹੀ ਸਮਝ ਵਾਹਿਗੁਰੂ ਪ੍ਰਦਾਨ ਕਰਦਾ ਹੈ, ਉਹੋ ਜਿਹਾ ਹੀ ਪਰਕਾਸ਼ ਹੁੰਦਾ ਹੈ।
Fareedkot Teekaਸੋ ਜੈਸੀ ਕਿਸੀ ਕੋ ਬੁਧੀ ਦੇਤਾ ਹੈ ਤਿਸ ਕੇ ਮਨ ਮੇਂ ਤੈਸਾ ਹੀ ਪ੍ਰਕਾਸ ਹੋਤਾ ਹੈ॥
Prof. Sahib Singhਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ;

ਪਦ ਅਰਥ ਪਰਗਾਸ = ਚਾਨਣ, ਜ਼ਹੂਰ।

SikhNet (Spanish)Nadie conoce del todo las formas en que el Señor se manifiesta;

ਪਾਰਬ੍ਰਹਮੁ ਕਰਤਾ ਅਬਿਨਾਸ ॥

paarabraham karataa abinaas |

Sant Singh KhalsaThe Supreme Lord God, the Creator, is eternal and everlasting.
Manmohan SinghThe Exalted Lord, the Creator is Imperishable.
Manmohan Singh (Punjabi)ਸਿਰਜਣਹਾਰ ਸ਼੍ਰੋਮਣੀ ਸਾਹਿਬ ਅਮਰ ਹੈ।
Fareedkot Teekaਵਹੁ ਪਾਰਬ੍ਰਹਮ ਸਰਬ ਕਾ ਕਰਤਾ ਰੂਪ ਜੋ ਅਬਿਨਾਸੀ ਹੈ॥
Prof. Sahib Singhਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ।

ਪਦ ਅਰਥ ਅਬਿਨਾਸ = ਨਾਸ-ਰਹਿਤ।

SikhNet (Spanish)la Visión que cada uno tiene de Él depende de la claridad que le haya sido concedida.

ਸਦਾ ਸਦਾ; ਸਦਾ ਦਇਆਲ ॥

sadaa sadaa; sadaa deaal |

Sant Singh KhalsaForever, forever and ever, He is merciful.
Manmohan SinghEver, ever and ever He is Merciful.
Manmohan Singh (Punjabi)ਹਮੇਸ਼ਾਂ, ਹਮੇਸ਼ਾਂ, ਹਮੇਸ਼ਾਂ ਉਹ ਮਇਆਵਾਨ ਹੈ।
Fareedkot Teekaਤੀਨੋਂ ਕਾਲ ਮੇਂ ਵਹੁ ਸਦਾ ਦਿਆਲ ਸਰੂਪ ਹੈ॥
Prof. Sahib Singhਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ,
SikhNet (Spanish)Pero Eterno es el Creador, el Dios que todo lo trasciende

ਸਿਮਰਿ ਸਿਮਰਿ; ਨਾਨਕ ਭਏ ਨਿਹਾਲ ॥੮॥੯॥

simar simar; naanak bhe nihaal |8|9|

Sant Singh KhalsaRemembering Him, remembering Him in meditation, O Nanak, one is blessed with ecstasy. ||8||9||
Manmohan SinghBy remembering and remembering Him, Nanak has been enraptured.
Manmohan Singh (Punjabi)ਉਸ ਦਾ ਆਰਾਧਨ ਤੇ ਆਰਾਧਨ ਕਰਨ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੌ ਮਨ ਬਾਣੀ ਸੇ ਸਿਮਰਨ ਕਰ ਕੇ ਨਿਹਾਲ ਹੂਏ ਹੈਂ, ਭਾਵ ਕਲਯਾਨ ਭਏ ਹੈਂ॥੮॥੯॥
Prof. Sahib Singhਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ ॥੮॥੯॥

ਪਦ ਅਰਥ ਭਏ ਨਿਹਾਲ = (ਜੀਵ) ਨਿਹਾਲ ਹੋ ਜਾਂਦੇ ਹਨ। {Skt. निहारिन् = 1. Diffusive, spreading wide (as fragrance), 2. Fragrant} ਸੁਗੰਧੀ ਦੇਣ ਵਾਲੇ, ਖਿੜੇ ਹੋਏ (ਫੁੱਲ ਵਾਂਗ) ॥੮॥

SikhNet (Spanish)y Eterna es Su Misericordia, que brinda salvación a todo aquél que medite en Él.(8-9)
Shabad Guru Arjan Dev Ji Raag Gauree Ang 275

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਉਸਤਤਿ ਕਰਹਿ. ਅਨੇਕ ਜਨ; ਅੰਤੁ ਨ ਪਾਰਾਵਾਰ ॥

ausatat kareh. anek jan; ant na paaraavaar |

Sant Singh KhalsaMany people praise the Lord. He has no end or limitation.
Manmohan SinghGood many men praise the Lord, who has neither end not limit.
Manmohan Singh (Punjabi)ਬਹੁਤ ਸਾਰੇ ਇਨਸਾਨ ਸਾਹਿਬ ਦਾ ਜੱਸ ਕਰਦੇ ਹਨ, ਜਿਸ ਦਾ ਨਾਂ ਕੋਈ ਅਖੀਰ ਤੇ ਨਾਂ ਹੀ ਓੜਕ ਹੈ।
Fareedkot Teekaਤਿਸ ਹਰੀ ਕੀ ਉਸਤਤੀ ਅਨੇਕ ਜਨ ਕਰਤੇ ਹੈਂ, ਪਰੰਤੂ ਕਿਸੀ ਕੌ ਤਿਸ ਕੇ ਵਾਰ ਕਾ ਅੰਤ ਨਹੀਂ ਆਵਤਾ ਹੈ॥
Prof. Sahib Singhਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ।

ਪਦ ਅਰਥ ਉਸਤਤਿ = ਵਡਿਆਈ। ਕਰਹਿ = ਕਰਦੇ ਹਨ। ਅੰਤੁ ਨ ਪਾਰਾਵਾਰ = ਪਾਰ ਅਵਾਰ ਦਾ ਅੰਤ ਨ, ਪਾਰਲੇ ਉਰਲੇ ਬੰਨੇ ਦਾ ਅੰਤ ਨਹੀਂ, (ਗੁਣਾਂ ਦੇ) ਪਾਰਲੇ ਉਰਲੇ ਬੰਨੇ ਦਾ ਅਖ਼ੀਰ ਨਹੀਂ (ਲੱਭਦਾ)।

SikhNet (Spanish)Millones alaban al Señor, pero Su Alabanza es ilimitada y no conoce fin.

ਨਾਨਕ. ਰਚਨਾ ਪ੍ਰਭਿ ਰਚੀ; ਬਹੁ ਬਿਧਿ ਅਨਿਕ ਪ੍ਰਕਾਰ ॥੧॥

naanak. rachanaa prabh rachee; bahu bidh anik prakaar |1|

Sant Singh KhalsaO Nanak, God created the creation, with its many ways and various species. ||1||
Manmohan SinghThe Master has created His creation in many ways and of various kinds.
Manmohan Singh (Punjabi)ਮਾਲਕ ਨੇ ਬਹੁਤਿਆਂ ਤਰੀਕਿਆਂ ਨਾਲ ਅਨੇਕਾਂ ਵੰਨਗੀਆਂ ਦੀ ਉਤਪਤੀ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਨੇ ਇਹੁ ਅਨੇਕ ਪ੍ਰਕਾਰ ਕੀ ਰਚਨਾ ਵਿਧੀਓਂ ਸੇ ਰਚੀ ਹੈ॥੧॥☬ਮਾਇਕ ਰਚਨਾ ਕੀ ਬਚਿਤ੍ਰਤਾ ਦੇਖਾਵਤੇ ਹੂਏ ਪ੍ਰਭੂ ਕੀ ਉਸਤਤੀ ਕਰਤੇ ਹੈਂ: ਇਸ ਅਸਟਪਟੀ ਮੇਂ ਏਕ ਵਸਤੂ ਮੇਂ ਕ੍ਰੋੜ ਪਦ ਦੀਆ ਹੈ। ਜਬ ਕਈ ਕੋਟ ਸੁਮੇਰ ਕੀਏ ਹੈਂ ਇਸ ਮੇਂ ਪੁਰਾਣੋਂ ਕੇ ਮਤ ਅਨੁਸਾਰ ਪਰਮੇਸ੍ਵਰ ਕੇ ਏਕ ਏਕ ਰੋਮ ਮੇਂ ਕਰੋੜਾਂ ਬ੍ਰਹਮੰਡ ਹੈਂ, ਤਿਨ ਮੇਂ ਕਰੋੜਾਂ ਸੁਮੇਰ ਆਦਿ ਬਨ ਸਕਤੇ ਹੈਂ ਯਾਂ ਮੇਂ ਅਸੰਕਾ ਨਹੀਂ ਹੋ ਸਕਤੀ।
Prof. Sahib Singhਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਰਚਨਾ = ਸ੍ਰਿਸ਼ਟੀ; ਜਗਤ ਦੀ ਬਣਤਰ। ਬਹੁ ਬਿਧਿ = ਕਈ ਤਰੀਕਿਆਂ ਨਾਲ। ਪ੍ਰਕਾਰ = ਕਿਸਮ। ਬਿਧਿ = ਤਰੀਕਾ ॥੧॥

SikhNet (Spanish)Porque Tú, oh Señor, has creado el Universo con infinita variedad de formas.(1)
Shabad Guru Arjan Dev Ji Raag Gauree Ang 275

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi X

ਕਈ ਕੋਟਿ; ਹੋਏ ਪੂਜਾਰੀ ॥

kee kott; hoe poojaaree |

Sant Singh KhalsaMany millions are His devotees.
Manmohan SinghMany millions are His worshippers.
Manmohan Singh (Punjabi)ਅਨੇਕਾਂ ਕ੍ਰੋੜਾਂ ਉਸ ਦੀ ਉਪਾਸ਼ਨਾ ਕਰਨ ਵਾਲੇ ਹਨ।
Fareedkot Teekaਕਈ ਕ੍ਰੋੜੋਂ ਪੁਜਾਰੀ ਅਰਥਾਤ ਪੂਜਾ ਕਰਨੇ ਵਾਰੇ ਹੋਏ ਹੈਂ॥
Prof. Sahib Singh(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ,

ਪਦ ਅਰਥ ਕੋਟਿ = ਕਰੋੜ।

SikhNet (Spanish)Millones y millones transcurren en la actividad, en la inercia o en la pureza.

ਕਈ ਕੋਟਿ; ਆਚਾਰ ਬਿਉਹਾਰੀ ॥

kee kott; aachaar biauhaaree |

Sant Singh KhalsaMany millions perform religious rituals and worldly duties.
Manmohan SinghMany millions are the performers of religious and worldly deeds.
Manmohan Singh (Punjabi)ਕਈ ਕ੍ਰੋੜ ਹਨ, ਧਾਰਮਕ ਅਤੇ ਸੰਸਾਰੀ ਕਰਮ ਕਰਨ ਵਾਲੇ।
Fareedkot Teekaਪੁਨਾ ਕਈ ਕ੍ਰੋੜੋਂ ਸ੍ਰੇਸਟ ਅਚਾਰੋਂ ਕੇ ਵਿਹਾਰ ਕਰਨੇ ਹਾਰੇ ਭਏ ਹੈਂ॥
Prof. Sahib Singhਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ;

ਪਦ ਅਰਥ ਆਚਾਰ ਬਿਉਹਾਰੀ = ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ।

SikhNet (Spanish)se consagran a la Alabanza del Señor.

ਕਈ ਕੋਟਿ; ਭਏ ਤੀਰਥ ਵਾਸੀ ॥

kee kott; bhe teerath vaasee |

Sant Singh KhalsaMany millions become dwellers at sacred shrines of pilgrimage.
Manmohan SinghMany millions have become dwellers at places of pilgrimage.
Manmohan Singh (Punjabi)ਅਨੇਕਾਂ ਕ੍ਰੋੜਾਂ ਯਾਤ੍ਰਾ-ਅਸਥਾਨਾਂ ਉਤੇ ਰਹਿਣ ਵਾਲੇ ਹੋ ਗਏ ਹਨ।
Fareedkot Teekaਕਈ ਕ੍ਰੋੜੋਂ ਤੀਰਥੋਂ ਮੇਂ ਨਿਵਾਸੀ ਭਏ ਹੈਂ॥
Prof. Sahib Singhਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,

ਪਦ ਅਰਥ ਵਾਸੀ = ਵੱਸਣ ਵਾਲੇ।

SikhNet (Spanish)Muchos Lo alaban durante el cumplimiento de sus deberes cotidianos,

ਕਈ ਕੋਟਿ; ਬਨ ਭ੍ਰਮਹਿ ਉਦਾਸੀ ॥

kee kott; ban bhrameh udaasee |

Sant Singh KhalsaMany millions wander as renunciates in the wilderness.
Manmohan SinghMany millions wander as anchorets in the forest.
Manmohan Singh (Punjabi)ਅਨੇਕਾਂ ਕ੍ਰੋੜ ਵੈਰਾਗੀ ਹੋ ਜੰਗਲ ਵਿੱਚ ਭੌਦੇਂ ਫਿਰਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਉਦਾਸੀਨ ਹੂਏ ਬਨੋਂ ਮੇਂ ਵਿਚਰਤੇ ਭਏ ਹੈਂ॥
Prof. Sahib Singhਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ;

ਪਦ ਅਰਥ ਬਨ = ਜੰਗਲਾਂ ਵਿਚ। ਭ੍ਰਮਹਿ = ਫਿਰਦੇ ਹਨ। ਉਦਾਸੀ = ਜਗਤ ਵਲੋਂ ਉਪਰਾਮ ਹੋ ਕੇ।

SikhNet (Spanish)otros, habitando en lugares sagrados

ਕਈ ਕੋਟਿ; ਬੇਦ ਕੇ ਸ੍ਰੋਤੇ ॥

kee kott; bed ke srote |

Sant Singh KhalsaMany millions listen to the Vedas.
Manmohan SinghMany millions are the listeners of Vedas.
Manmohan Singh (Punjabi)ਅਨੇਕਾਂ ਕ੍ਰੋੜ ਵੇਦਾਂ ਨੂੰ ਸੁਣਨ ਵਾਲੇ ਹਨ।
Fareedkot Teekaਕਈ ਕ੍ਰੋੜੋਂ ਵੇਦੋਂ ਕੇ (ਸ੍ਰੋਤੇ) ਸੁਣਨੇ ਵਾਲੇ ਹੂਏ ਹੈਂ॥
Prof. Sahib Singhਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ,

ਪਦ ਅਰਥ ਸ੍ਰੋਤੇ = ਸੁਣਨ ਵਾਲੇ।

SikhNet (Spanish)Muchos escuchan a los Vedas,

ਕਈ ਕੋਟਿ; ਤਪੀਸੁਰ ਹੋਤੇ ॥

kee kott; tapeesur hote |

Sant Singh KhalsaMany millions become austere penitents.
Manmohan SinghMany millions become penitents.
Manmohan Singh (Punjabi)ਅਨੇਕਾਂ ਕ੍ਰੋੜ ਤਪੀ ਬਣ ਜਾਂਦੇ ਹਨ।
Fareedkot Teekaਔਰ ਕਈ ਕ੍ਰੋੜੋਂ ਤਪ ਕੇ ਕਰਨੇ ਵਾਰੇ ਤਪੀਸਰ ਹੋਤੇ ਭਏ ਹੈਂ ਵਾ ਅਹੂਤੀਆਂ ਪਾਵਣੇ ਵਾਲੇ, ਭਾਵ ਧਰਮ ਕਰਤਾ ਹੈਂ॥
Prof. Sahib Singhਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;

ਪਦ ਅਰਥ ਤਪੀਸੁਰ = ਤਪੀ ਈਸੁਰ, ਵੱਡੇ ਵੱਡੇ ਤਪੀਏ।

SikhNet (Spanish)y muchos otros más, llevando una vida de austeridad.

ਕਈ ਕੋਟਿ; ਆਤਮ ਧਿਆਨੁ ਧਾਰਹਿ ॥

kee kott; aatam dhiaan dhaareh |

Sant Singh KhalsaMany millions enshrine meditation within their souls.
Manmohan SinghMany millions enshrine Lord's meditation in their heart.
Manmohan Singh (Punjabi)ਅਨੇਕਾਂ ਕ੍ਰੋੜ ਆਪਣੇ ਦਿਲਾਂ ਅੰਦਰ ਸੁਆਮੀ ਦਾ ਸਿਮਰਨ ਟਿਕਾਉਂਦੇ ਹਨ।
Fareedkot Teekaਕਈ ਕ੍ਰੋੜੋਂ (ਆਤਮ) ਅਪਨੇ ਆਪ ਕੌ ਬ੍ਰਹਮ ਰੂਪ ਚਿੰਤਨ ਕਰਨਾ ਇਹੀ ਧਿਆਨ ਧਾਰਤੇ ਹੈਂ॥
Prof. Sahib Singhਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ,

ਪਦ ਅਰਥ ਆਤਮ = ਮਨ ਵਿਚ। ਧਿਆਨੁ ਧਾਰਹਿ = ਸੁਰਤਿ ਜੋੜਦੇ ਹਨ।

SikhNet (Spanish)Millones están ocupados en la Contemplación de Su Ser.

ਕਈ ਕੋਟਿ ਕਬਿ; ਕਾਬਿ ਬੀਚਾਰਹਿ ॥

kee kott kab; kaab beechaareh |

Sant Singh KhalsaMany millions of poets contemplate Him through poetry.
Manmohan SinghMany millions poet deliberate over the Lord through poetry.
Manmohan Singh (Punjabi)ਅਨੇਕਾਂ ਕ੍ਰੋੜ ਕਵੀਸ਼ਰ ਕਵੀਸ਼ਰੀ ਰਾਹੀਂ ਸਾਹਿਬ ਨੂੰ ਸੋਚਦੇ ਸਮਝਦੇ ਹਨ।
Fareedkot Teekaਔਰ ਕਈ ਕ੍ਰੋੜੋਂ (ਕਬਿ) ਕਬੀਸ੍ਵਰ ਕਾਬ੍ਯ ਗ੍ਰੰਥੋਂ ਕੌ ਵੀਚਾਰਤੇ ਹੈਂ॥
Prof. Sahib Singhਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;

ਪਦ ਅਰਥ ਕਬਿ = ਕਵਿ, ਕਵੀ। ਕਾਬਿ = ਕਾਵ੍ਯ, ਕਵਿਤਾ, ਕਵੀਆਂ ਦੀਆਂ ਰਚਨਾਂ। ਬੀਚਾਰਹਿ = ਵਿਚਾਰਦੇ ਹਨ।

SikhNet (Spanish)Millones son los poetas que Lo alaban en versos.

ਕਈ ਕੋਟਿ; ਨਵਤਨ ਨਾਮ ਧਿਆਵਹਿ ॥

kee kott; navatan naam dhiaaveh |

Sant Singh KhalsaMany millions meditate on His eternally new Naam.
Manmohan SinghMany millions meditate on His ever new names.
Manmohan Singh (Punjabi)ਅਨੇਕਾਂ ਕ੍ਰੋੜ ਉਸ ਦੇ ਨਿਤ ਨਾਵਾਂ ਦਾ ਆਰਾਧਨ ਕਰਦੇ ਹਨ।
Fareedkot Teekaਕਈ ਕ੍ਰੋੜੋਂ ਸੇਸ ਨਾਗ ਆਦੀ ਨਿਤ ਨਵੀਨ ਨਾਮ ਲੇ ਕਰ ਧਿਆਵਤੇ ਹੈਂ॥
Prof. Sahib Singhਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ,

ਪਦ ਅਰਥ ਨਵਤਨ = ਨਵਾਂ।

SikhNet (Spanish)Millones Lo bautizan con innumerables nombres,

ਨਾਨਕ ਕਰਤੇ ਕਾ; ਅੰਤੁ ਨ ਪਾਵਹਿ ॥੧॥

naanak karate kaa; ant na paaveh |1|

Sant Singh KhalsaO Nanak, none can find the limits of the Creator. ||1||
Manmohan SinghEven then, O Nanak they find not the Creator's limit.
Manmohan Singh (Punjabi)ਤਾਂ ਭੀ, ਹੇ ਨਾਨਕ! ਉਹ ਸਿਰਜਣਹਾਰ ਦਾ ਓੜਕ ਨਹੀਂ ਪਾਉਂਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਤਿਸ ਕਰਤੇ ਪੁਰਖ ਕਾ ਇਹ ਸਭੀ ਅੰਤ ਨਹੀਂ ਪਾਵਤੇ ਹੈਂ॥੧॥
Prof. Sahib Singh(ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥
SikhNet (Spanish)pero nadie logra abarcar Su Total Extensión.(1)
Shabad Guru Arjan Dev Ji Raag Gauree Ang 275

ਕਈ ਕੋਟਿ; ਭਏ ਅਭਿਮਾਨੀ ॥

kee kott; bhe abhimaanee |

Sant Singh KhalsaMany millions become self-centered.
Manmohan SinghMany myriads are self-conceited.
Manmohan Singh (Punjabi)ਅਨੇਕਾਂ ਕ੍ਰੋੜਾਂ ਸਵੈ-ਹੰਕਾਰੀ ਹਨ।
Fareedkot Teekaਕਈ ਕ੍ਰੋੜੋਂ ਜਗਤ ਮੇਂ ਅਭਿਮਾਨੀ ਭਏ ਹੈਂ॥
Prof. Sahib Singh(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ,

ਪਦ ਅਰਥ ਅਭਿਮਾਨੀ = ਅਹੰਕਾਰੀ।

SikhNet (Spanish)Millones de hombres se regocijan en su propio ego.

ਕਈ ਕੋਟਿ; ਅੰਧ ਅਗਿਆਨੀ ॥

kee kott; andh agiaanee |

Sant Singh KhalsaMany millions are blinded by ignorance.
Manmohan SinghMany myriads are blindly ignorant.
Manmohan Singh (Punjabi)ਅਨੇਕਾਂ ਕ੍ਰੋੜ, ਅੰਨ੍ਹੇ ਬੇਸਮਝ ਹਨ।
Fareedkot Teekaਕਈ ਕ੍ਰੋੜੋਂ ਅਗਿਆਨੀ ਗ੍ਯਾਤ ਰਹਤ ਅੰਧ ਭਏ ਹੈਂ॥
Prof. Sahib Singhਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;

ਪਦ ਅਰਥ ਅੰਧ = ਅੰਨ੍ਹੇ। ਅਗਿਆਨੀ = ਜਾਹਿਲ, ਮੂੜ੍ਹ। ਅੰਧ ਅਗਿਆਨੀ = ਮਹਾ ਮੂਰਖ।

SikhNet (Spanish)Millones viven ciegos en su ignorancia.

ਕਈ ਕੋਟਿ; ਕਿਰਪਨ ਕਠੋਰ ॥

kee kott; kirapan katthor |

Sant Singh KhalsaMany millions are stone-hearted misers.
Manmohan SinghMany myriads are stone-hearted misers.
Manmohan Singh (Punjabi)ਅਨੇਕ ਕ੍ਰੋੜ ਪੱਥਰ-ਦਿਲ ਕੰਜੂਸ ਹਨ।
Fareedkot Teekaਕਈ ਕ੍ਰੋੜੋਂ ਕ੍ਰਿਪਨ ਅਰਥਾਤ ਸੂਮ ਔ ਰਿਦੇ ਕੇ ਕਠੋਰ ਹੈਂ॥
Prof. Sahib Singhਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ,

ਪਦ ਅਰਥ ਕਿਰਪਨ = ਕੰਜੂਸ। ਕਠੋਰ = ਸਖ਼ਤ-ਦਿਲ।

SikhNet (Spanish)Millones son miserables avaros de duro corazón.

ਕਈ ਕੋਟਿ; ਅਭਿਗ ਆਤਮ ਨਿਕੋਰ ॥

kee kott; abhig aatam nikor |

Sant Singh KhalsaMany millions are heartless, with dry, withered souls.
Manmohan SinghMany myriads are dry and unsusceptible at heart.
Manmohan Singh (Punjabi)ਅਨੇਕਾਂ ਕ੍ਰੋੜ ਰੁੱਖੇ ਅਤੇ ਨਾਂ-ਗ੍ਰਹਿਣ ਕਰਨ ਵਾਲੇ ਮਿਲਦੇ ਹਨ।
Fareedkot Teekaਕਈ ਕ੍ਰੋੜੋਂ ਪ੍ਰੇਮ ਸੇ (ਅਭਿਗ) ਅਭਿਜ ਹੈਂ, (ਆਤਮ) ਮਨ ਕੇ (ਨਿਕੋਰ) ਵਿਸੇਸ ਕਰ ਕੇ ਕੋਰੇ ਹੈਂ॥
Prof. Sahib Singhਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;

ਪਦ ਅਰਥ ਅਭਿਗ = ਨਾਹ ਭਿੱਜਣ ਵਾਲੇ, ਨਾਹ ਨਰਮ ਹੋਣ ਵਾਲੇ। ਨਿਕੋਰ = ਨਿਰੇ ਕੋਰੇ, ਬੜੇ ਰੁੱਖੇ।

SikhNet (Spanish)Millones se encuentran desamparados y sin amor.

ਕਈ ਕੋਟਿ; ਪਰ ਦਰਬ ਕਉ ਹਿਰਹਿ ॥

kee kott; par darab kau hireh |

Sant Singh KhalsaMany millions steal the wealth of others.
Manmohan SinghMany myriads steel others wealth.
Manmohan Singh (Punjabi)ਅਨੇਕਾਂ ਕਰੋੜ ਹੋਰਨਾ ਦਾ ਧੰਨ ਚੁਰਾਉਂਦੇ ਹਨ।
Fareedkot Teekaਕਈ ਕ੍ਰੋੜੋਂ ਪਰਾਏ ਧਨ ਕੋ ਹਿਰਤੇ ਹੈਂ ਅਰਥਾਤ ਚੁਰਾਵਤੇ ਹੈਂ॥
Prof. Sahib Singhਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ,

ਪਦ ਅਰਥ ਦਰਬ = ਧਨ। ਪਰ = ਪਰਾਇਆ, ਬਿਗਾਨਾ। ਹਿਰਹਿ = ਚੁਰਾਉਂਦੇ ਹਨ।

SikhNet (Spanish)Millones roban lo que pertenece al otro.

ਕਈ ਕੋਟਿ; ਪਰ ਦੂਖਨਾ ਕਰਹਿ ॥

kee kott; par dookhanaa kareh |

Sant Singh KhalsaMany millions slander others.
Manmohan SinghMany myriads indulge in slandering others.
Manmohan Singh (Punjabi)ਅਨੇਕਾਂ ਕ੍ਰੋੜ ਹੋਰਨਾਂ ਦੀ ਨਿੰਦਾ ਕਰਦੇ ਹਨ।
Fareedkot Teekaਔਰ ਕਈ ਕ੍ਰੋੜੋਂ (ਪਰ) ਅੰਨ ਪੁਰਸੋਂ ਮੇਂ ਵਿਸੇਸ ਕਰ ਕੇ ਦੂਖਣੋਂ ਕੌ ਹੀ ਅਰੋਪਣ ਕਰਤੇ ਹੈਂ॥
Prof. Sahib Singhਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ;

ਪਦ ਅਰਥ ਦੂਖਨਾ = ਨਿੰਦਿਆ।

SikhNet (Spanish)Millones son los envidiosos que calumnian a otros.

ਕਈ ਕੋਟਿ; ਮਾਇਆ ਸ੍ਰਮ ਮਾਹਿ ॥

kee kott; maaeaa sram maeh |

Sant Singh KhalsaMany millions struggle in Maya.
Manmohan SinghMany myriads take pain in amassing wealth.
Manmohan Singh (Punjabi)ਅਨੇਕਾਂ ਕ੍ਰੋੜ ਧੰਨ ਇਕੱਤ੍ਰ ਕਰਨ ਵਿੱਚ ਕਸ਼ਟ ਉਠਾਉਂਦੇ ਹਨ।
Fareedkot Teekaਕਈ ਕ੍ਰੋੜੋਂ ਜਨ ਮਾਯਾ ਕੋ ਸੰਚਨ ਕਰਨੇ ਮੇਂ ਹੀ ਥਕਤ ਹੋ ਰਹਿਤੇ ਹੈਂ॥
Prof. Sahib Singhਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ,

ਪਦ ਅਰਥ ਸ੍ਰਮ = ਮੇਹਨਤ। ਮਾਇਆ = ਧਨ-ਪਦਾਰਥ।

SikhNet (Spanish)Millones son los que luchan en medio de Maya.

ਕਈ ਕੋਟਿ; ਪਰਦੇਸ ਭ੍ਰਮਾਹਿ ॥

kee kott; parades bhramaeh |

Sant Singh KhalsaMany millions wander in foreign lands.
Manmohan SinghMany myriads wander in foreign lands.
Manmohan Singh (Punjabi)ਅਨੇਕਾਂ ਕ੍ਰੋੜ ਬਾਹਰਲੇ ਮੁਲਕਾਂ ਅੰਦਰ ਫਿਰਦੇ ਹਨ।
Fareedkot Teekaਔਰ ਕਈ ਕ੍ਰੋੜੋਂ ਪ੍ਰਦੇਸੋਂ ਮੇਂ ਭ੍ਰਮਤੇ ਰਹਿਤੇ ਹੈਂ॥
Prof. Sahib Singhਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ;

ਪਦ ਅਰਥ ਭ੍ਰਮਾਹਿ = ਭ੍ਰਮਹਿ, ਫਿਰਦੇ ਹਨ।

SikhNet (Spanish)Millones más, los que divagan sin sentido por inciertos parajes y tierras lejanas.

ਜਿਤੁ ਜਿਤੁ ਲਾਵਹੁ; ਤਿਤੁ ਤਿਤੁ ਲਗਨਾ ॥

jit jit laavahu; tith tit laganaa |

Sant Singh KhalsaWhatever God attaches them to - with that they are engaged.
Manmohan SinghTo whatever Thou attachest the mortals, thereto do they attach.
Manmohan Singh (Punjabi)ਜਿਥੇ ਕਿਤੇ ਤੂੰ ਪ੍ਰਾਣੀਆਂ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲੱਗਦੇ ਹਨ।
Fareedkot Teekaਜਿਸ ਜਿਸ ਤਰਫ ਮੇਂ (ਲਾ) ਲਾਵਤਾ ਹੈ (ਵਹੁ) ਸੋ ਪਰਮੇਸਰ, ਤਿਸੀ ਤਿਸੀ ਤਰਫ ਜੀਵ ਕਾ ਲਗਣਾ ਹੋਤਾ ਹੈ, ਭਾਵ ਸੇ ਵਹੀ ਸਭ ਕਾ ਪ੍ਰੇਰਕ ਹੈ॥
Prof. Sahib Singh(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।

ਪਦ ਅਰਥ ਜਿਤੁ = ਜਿਸ (ਕੰਮ ਵਿਚ)। ਤਿਤੁ = ਉਸ (ਆਹਰ) ਵਿਚ।

SikhNet (Spanish)Sin embargo, todos actúan según Tu Voluntad, oh Señor;

ਨਾਨਕ. ਕਰਤੇ ਕੀ; ਜਾਨੈ ਕਰਤਾ ਰਚਨਾ ॥੨॥

naanak. karate kee; jaanai karataa rachanaa |2|

Sant Singh KhalsaO Nanak, the Creator alone knows the workings of His creation. ||2||
Manmohan SinghNanak, the Creator alone knows Creator's creation.
Manmohan Singh (Punjabi)ਨਾਨਕ, ਕੇਵਲ ਸਿਰਜਣਹਾਰ ਹੀ ਸਿਰਜਣਹਾਰ ਦੀ ਖਲਕਤ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਕਰਤੇ ਪਰੁਖ ਕੀ ਐਸੀ ਰਚਨਾ ਰਚੀ ਹੋਈ ਕੌ ਵਹੁ ਕਰਤਾ ਪੁਰਖ ਆਪ ਹੀ ਜਾਨਤਾ ਹੈ, ਭਾਵ ਬਿਅੰਤ ਹੈ॥੨॥
Prof. Sahib Singhਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ॥੨॥
SikhNet (Spanish)oh, dice Nanak, sólo el Creador conoce la Trama de Su Creación. (2)
Shabad Guru Arjan Dev Ji Raag Gauree Ang 275 - 276

ਕਈ ਕੋਟਿ; ਸਿਧ ਜਤੀ ਜੋਗੀ ॥

kee kott; sidh jatee jogee |

Sant Singh KhalsaMany millions are Siddhas, celibates and Yogis.
Manmohan SinghMany millions are the seers celibates and Yogis.
Manmohan Singh (Punjabi)ਕਈ ਕ੍ਰੋੜ ਹਨ, ਕ੍ਰਾਮਾਤੀ ਬੰਦੇ, ਬ੍ਰਹਿਮਚਾਰੀ ਅਤੇ ਯੋਗੀ।
Fareedkot Teekaਕਈ ਕ੍ਰੋੜੋਂ ਸਿਧ ਔ ਜਤੀ ਪੁਨਾ ਜੋਗੀ ਜਨ ਹੈਂ॥
Prof. Sahib Singh(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ,

ਪਦ ਅਰਥ ਸਿਧ = ਪੁੱਗਿਆ ਹੋਇਆ ਜੋਗੀ। ਜਤੀ = ਉਹ ਮਨੁੱਖ ਜਿਸ ਨੇ ਕਾਮ ਨੂੰ ਵੱਸ ਵਿਚ ਰੱਖਿਆ ਹੋਇਆ ਹੈ।

SikhNet (Spanish)Existen tantos célibes, Yoguis y videntes;

ਕਈ ਕੋਟਿ; ਰਾਜੇ ਰਸ ਭੋਗੀ ॥

kee kott; raaje ras bhogee |

Sant Singh KhalsaMany millions are kings, enjoying worldly pleasures.
Manmohan SinghMany millions are the kings who enjoy pleasures.
Manmohan Singh (Punjabi)ਕਈ ਕ੍ਰੋੜ ਹਨ ਪਾਤਸ਼ਾਹ ਜੋ ਰੰਗ ਰਲੀਆਂ ਮਾਣਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਰਾਜੇ ਔ (ਰਸ) ਵਿਸਿਅਹੁ ਕੇ ਭੋਗਨੇ ਹਾਰੇ ਹੈਂ, ਵਾ ਰਸੋਂ ਕੇ ਭੋਗੀ ਰਾਜੇ ਹੈਂ॥
Prof. Sahib Singhਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;

ਪਦ ਅਰਥ ਰਸ ਭੋਗੀ = ਸੁਆਦਲੇ ਪਦਾਰਥਾਂ ਨੂੰ ਮਾਣਨ ਵਾਲੇ।

SikhNet (Spanish)tantos gobernantes corruptos.

ਕਈ ਕੋਟਿ; ਪੰਖੀ ਸਰਪ ਉਪਾਏ ॥

kee kott; pankhee sarap upaae |

Sant Singh KhalsaMany millions of birds and snakes have been created.
Manmohan SinghMany millions of birds and serpents have been created.
Manmohan Singh (Punjabi)ਅਨੇਕਾਂ ਕ੍ਰੋੜ ਪੰਛੀ ਅਤੇ ਸੱਪ ਪੈਦਾ ਕੀਤੇ ਗਏ ਹਨ।
Fareedkot Teekaਕੋਈ ਕ੍ਰੋੜੋਂ ਹੀ ਪੰਛੀ ਔ ਸਰਪ ਆਦਿ ਤਿਸ ਵਾਹਿਗੁਰੂ ਨੇ ਉਪਾਏ ਹੈਂ॥
Prof. Sahib Singhਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,

ਪਦ ਅਰਥ ਉਪਾਏ = ਪੈਦਾ ਕੀਤੇ।

SikhNet (Spanish)Millones los pájaros y reptiles creados.

ਕਈ ਕੋਟਿ; ਪਾਥਰ ਬਿਰਖ ਨਿਪਜਾਏ ॥

kee kott; paathar birakh nipajaae |

Sant Singh KhalsaMany millions of stones and trees have been produced.
Manmohan SinghMany millions of stones and trees have been produced.
Manmohan Singh (Punjabi)ਅਨੇਕਾਂ ਕ੍ਰੋੜ ਪੱਥਰ ਅਤੇ ਰੁੱਖ ਪੈਦਾ ਕੀਤੇ ਗਏ ਹਨ।
Fareedkot Teekaਕਈ ਕ੍ਰੋੜੋਂ ਪਥਰ ਔਰ ਬ੍ਰਿਛ ਉਤਪਤ ਕਰੇ ਹੈਂ॥
Prof. Sahib Singhਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;

ਪਦ ਅਰਥ ਬਿਰਖ = ਰੁੱਖ। ਨਿਪਜਾਏ = ਉਗਾਏ।

SikhNet (Spanish)Millones son las piedras y árboles creados.

ਕਈ ਕੋਟਿ; ਪਵਣ ਪਾਣੀ ਬੈਸੰਤਰ ॥

kee kott; pavan paanee baisantar |

Sant Singh KhalsaMany millions are the winds, waters and fires.
Manmohan SinghMany millions of winds, waters and fires, there are.
Manmohan Singh (Punjabi)ਕਈ ਕ੍ਰੋੜ ਹਨ, ਹਵਾਵਾਂ, ਜਲ ਅਤੇ ਅੱਗਾਂ।
Fareedkot Teekaਕਈ ਕ੍ਰੋੜੋਂ ਹੀ ਪਵਨ ਔ ਪਾਣੀ ਪੁਨਾ ਬੈਸੰਤਰ ਅਰਥਾਤ ਅਗਨੀ ਆਦੀ ਕੀਏ ਹੈਂ॥
Prof. Sahib Singhਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ,

ਪਦ ਅਰਥ ਬੈਸੰਤਰ = ਅੱਗ।

SikhNet (Spanish)Millones los vientos, agua y fuegos.

ਕਈ ਕੋਟਿ; ਦੇਸ ਭੂ ਮੰਡਲ ॥

kee kott; des bhoo manddal |

Sant Singh KhalsaMany millions are the countries and realms of the world.
Manmohan SinghMany million are the countries and regions of earth.
Manmohan Singh (Punjabi)ਕਈ ਕ੍ਰੋੜ ਹਨ ਮੁਲਕ ਅਤੇ ਧਰਤੀ ਦੇ ਖੰਡ।
Fareedkot Teekaਕਈ ਕ੍ਰੋੜੋਂ ਦੇਸ ਔ ਪ੍ਰਿਥਵੀ ਮੰਡਲ ਵਾ ਪ੍ਰਿਥਵੀ ਮੰਡਲ ਮੇਂ ਕਈ ਦੇਸ ਰਚੇ ਹੈਂ॥
Prof. Sahib Singhਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;

ਪਦ ਅਰਥ ਭੂ = ਧਰਤੀ। ਭੂ ਮੰਡਲ = ਧਰਤੀ ਦੇ ਚੱਕ੍ਰ।

SikhNet (Spanish)Millones los países y reinos de la tierra.

ਕਈ ਕੋਟਿ; ਸਸੀਅਰ ਸੂਰ ਨਖੵਤ੍ਰ ॥

kee kott; saseear soor nakhayatr |

Sant Singh KhalsaMany millions are the moons, suns and stars.
Manmohan SinghMany millions are the moon, the suns, and the stars.
Manmohan Singh (Punjabi)ਅਨੇਕ ਕ੍ਰੋੜ ਹਨ ਚੰਦ੍ਰਮੇ, ਸੂਰਜ ਅਤੇ ਤਾਰੇ।
Fareedkot Teekaਕਈ ਕ੍ਰੋੜੋਂ (ਸਸੀਅਰ) ਚੰਦ੍ਰਮਾ ਔ (ਸੂਰ) ਸੂਰਜ, ਪੁਨਾ (ਨਖਤ੍ਰ) ਤਾਰੇ ਕੀਏ ਹੈਂ॥
Prof. Sahib Singhਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,

ਪਦ ਅਰਥ ਸਸੀਅਰ = (Skt. शशिधर) ਚੰਦ੍ਰਮਾ। ਸੂਰ = ਸੂਰਜ। ਨਖ੍ਯ੍ਯਤ੍ਰ = ਤਾਰੇ।

SikhNet (Spanish)Millones las lunas, los soles y estrellas.

ਕਈ ਕੋਟਿ. ਦੇਵ ਦਾਨਵ; ਇੰਦ੍ਰ ਸਿਰਿ ਛਤ੍ਰ ॥

kee kott. dev daanav; indr sir chhatr |

Sant Singh KhalsaMany millions are the demi-gods, demons and Indras, under their regal canopies.
Manmohan SinghMany millions are the demigods demons and Indras wearing crowns over heads.
Manmohan Singh (Punjabi)ਕਈ ਕ੍ਰੋੜ ਹਨ ਦੇਵਤੇ, ਰਾਖਸ਼ ਅਤੇ ਸੀਸ ਉਤੇ ਤਾਜ ਧਾਰਨ ਕਰਨ ਵਾਲੇ।
Fareedkot Teekaਕਈ ਕਰੋੜੋਂ ਦੇਵਤੇ ਔ ਦੈਤ ਇੰਦ੍ਰ ਆਦਿ ਸਿਰ ਪਰ ਛਤ੍ਰ ਵਾਰੇ ਕੀਏ ਹੈਂ ਅਰਥਾਤ ਦੇਵਤਿਓਂ ਕੇ ਰਾਜੇ ਭਏ ਹੈਂ॥
Prof. Sahib Singhਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ;

ਪਦ ਅਰਥ ਦਾਨਵ = ਦੈਂਤ, ਰਾਖਸ਼। ਸਿਰਿ = ਸਿਰ ਉਤੇ।

SikhNet (Spanish)Millones son los semi-dioses, seres malignos e Indras, bajo sus doseles reales.

ਸਗਲ ਸਮਗ੍ਰੀ; ਅਪਨੈ ਸੂਤਿ ਧਾਰੈ ॥

sagal samagree; apanai soot dhaarai |

Sant Singh KhalsaHe has strung the entire creation upon His thread.
Manmohan SinghThe Lord has strung the entire creation in His strung.
Manmohan Singh (Punjabi)ਸੁਆਮੀ ਨੇ ਸਾਰੀ ਰਚਨਾ ਆਪਣੇ ਧਾਗੇ ਵਿੱਚ ਪਰੋਤੀ ਹੋਈ ਹੈ।
Fareedkot Teekaਇਹ ਸੰਪੂਰਨ ਸਮਗ੍ਰੀ ਵਾਹਿਗੁਰੂ ਰਚ ਕਰ ਅਪਨੇ (ਸੂਤਿ) ਸਭਾ ਵਾ ਹੁਕਮ ਮੇਂ ਧਾਰਤਾ ਹੈ, ਭਾਵ ਸੇ ਅਪਣੇ ਭਾਣੇ ਮੇਂ ਚਲਾਵਤਾ ਹੈ॥
Prof. Sahib Singh(ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ।

ਪਦ ਅਰਥ ਸਮਗ੍ਰੀ = ਪਦਾਰਥ। ਸੂਤਿ = ਸੂਤ ਵਿਚ, ਲੜੀ ਵਿਚ, (ਮ੍ਰਯਾਦਾ ਦੇ) ਧਾਗੇ ਵਿਚ।

SikhNet (Spanish)La creación entera está tejida en la Trama de Tu Propia Voluntad.

ਨਾਨਕ. ਜਿਸੁ ਜਿਸੁ ਭਾਵੈ; ਤਿਸੁ ਤਿਸੁ ਨਿਸਤਾਰੈ ॥੩॥

naanak. jis jis bhaavai; tis tis nisataarai |3|

Sant Singh KhalsaO Nanak, He emancipates those with whom He is pleased. ||3||
Manmohan SinghWhomsoever the Lord is pleased with him. He emancipates.
Manmohan Singh (Punjabi)ਜਿਸ ਕਿਸੇ ਦੇ ਨਾਲ ਸੁਆਮੀ ਪਰਸੰਨ ਹੁੰਦਾ ਹੈ, ਉਸ ਨੂੰ ਉਹ ਪਾਰ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਿਸ ਪੁਰਸ ਕੋ ਚਾਹੁਤਾ ਹੈ ਤਿਸ ਤਿਸ ਕੌ ਵਹੁ ਇਸ ਸੰਸਾਰ ਸਿੰਧ ਸੇ ਤਾਰ ਦੇਤਾ ਹੈ॥੩॥
Prof. Sahib Singhਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ ॥੩॥
SikhNet (Spanish)Dice Nanak, Él libera a aquellos con los que está complacido. (3)
Shabad Guru Arjan Dev Ji Raag Gauree Ang 276

ਕਈ ਕੋਟਿ; ਰਾਜਸ ਤਾਮਸ ਸਾਤਕ ॥

kee kott; raajas taamas saatak |

Sant Singh KhalsaMany millions abide in heated activity, slothful darkness and peaceful light.
Manmohan SinghMany millions abide in the dispositions of activity, darkness and calmness.
Manmohan Singh (Punjabi)ਕਈ ਕ੍ਰੋੜ ਹੀ ਤੁੰਦੀ ਹਨ੍ਹੇਰੇ ਅਤੇ ਸ਼ਾਂਤੀ ਦੇ ਸੁਭਾਵਾਂ ਅੰਦਰ ਵੱਸਦੇ ਹਨ।
Fareedkot Teekaਕਈ ਕ੍ਰੋੜੋਂ ਰਾਜਸੀ ਔ ਤਾਮਸੀ ਪੁਨਾ ਸਾਂਤਕੀ ਅਰਥਾਤ ਤ੍ਰਿਗੁਣੀ ਜੀਵ ਕੀਏ ਹੈਂ॥
Prof. Sahib Singhਕਰੋੜਾਂ ਜੀਵ (ਮਾਇਆ ਦੇ ਤਿੰਨ ਗੁਣਾਂ) ਰਜੋ, ਤਮੋ ਤੇ ਸਤੋ ਵਿਚ ਹਨ,

ਪਦ ਅਰਥ ਰਾਜਸ......, {Skt. रजस्, सत्व, तमस्} ਮਾਇਆ ਦੇ ਤ੍ਰੈਵੈ ਗੁਣ।

SikhNet (Spanish)Millones y millones transcurren en la actividad, en la inercia o en la pureza.

ਕਈ ਕੋਟਿ. ਬੇਦ ਪੁਰਾਨ; ਸਿਮ੍ਰਿਤਿ ਅਰੁ ਸਾਸਤ ॥

kee kott. bed puraan; simrit ar saasat |

Sant Singh KhalsaMany millions are the Vedas, Puraanas, Simritees and Shaastras.
Manmohan SinghThere are many millions of Vedas, Puranas, Simirtis and Shastras.
Manmohan Singh (Punjabi)ਕਈ ਕ੍ਰੋੜ ਹਨ ਵੇਦ, ਪੁਰਾਣ, ਸਿੰਮ੍ਰਤੀਆਂ ਅਤੇ ਸ਼ਾਸਤਰ।
Fareedkot Teekaਕਈ ਕ੍ਰੋੜੋਂ ਵੇਦ ਪੁਰਾਨ ਸਿਮ੍ਰਿਤੀਆਂ ਔ ਸ਼ਾਸਤ੍ਰ ਹੈਂ॥
Prof. Sahib Singhਕਰੋੜਾਂ (ਬੰਦੇ) ਵੇਦ ਪੁਰਾਨ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ;
SikhNet (Spanish)Millones los Vedas, Puranas Smritis y Shastras.

ਕਈ ਕੋਟਿ; ਕੀਏ ਰਤਨ ਸਮੁਦ ॥

kee kott; kee ratan samud |

Sant Singh KhalsaMany millions are the pearls of the oceans.
Manmohan SinghMany millions of oceans with pearls have been made.
Manmohan Singh (Punjabi)ਕਈ ਕ੍ਰੋੜ ਮੋਤੀਆਂ ਵਾਲੇ ਸਮੁੰਦਰ ਸਾਜੇ ਗਏ ਹਨ।
Fareedkot Teekaਕਈ ਕ੍ਰੋੜੋਂ ਰਤਨੋਂ ਵਾਰੇ ਸਮੁੰਦਰ ਵਾ ਰਤਨ ਔ ਸਮੁੰਦ ਕੀਏ ਹੈਂ॥
Prof. Sahib Singhਸਮੁੰਦਰ ਵਿਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ,
SikhNet (Spanish)Millones las perlas de los océanos,

ਕਈ ਕੋਟਿ; ਨਾਨਾ ਪ੍ਰਕਾਰ ਜੰਤ ॥

kee kott; naanaa prakaar jant |

Sant Singh KhalsaMany millions are the beings of so many descriptions.
Manmohan SinghMany millions are the beings of various descriptions.
Manmohan Singh (Punjabi)ਅਨੇਕਾਂ ਕ੍ਰੋੜ ਹਨ ਅਨੇਕਾਂ ਭਾਤਾਂ ਦੇ ਜੀਵ।
Fareedkot Teekaਪੁਨਾ ਕਈ ਕ੍ਰੋੜੋਂ ਹੀ ਨਾਨਾ ਪ੍ਰਕਾਰੋਂ ਕੇ ਜੀਵ ਕੀਏ ਹੈਂ॥
Prof. Sahib Singhਅਤੇ ਕਈ ਕਿਸਮਾਂ ਦੇ ਜੀਅ ਜੰਤ ਬਣਾ ਦਿੱਤੇ ਹਨ;

ਪਦ ਅਰਥ ਨਾਨਾ ਪ੍ਰਕਾਰ = ਕਈ ਕਿਸਮ ਦੇ।

SikhNet (Spanish)millones son las diversas especies de criaturas.

ਕਈ ਕੋਟਿ; ਕੀਏ ਚਿਰ ਜੀਵੇ ॥

kee kott; kee chir jeeve |

Sant Singh KhalsaMany millions are made long-lived.
Manmohan SinghMany millions are made who live-long.
Manmohan Singh (Punjabi)ਅਨੇਕਾਂ ਕ੍ਰੋੜ ਵਧੇਰਾ ਚਿਰ ਜੀਉਣ ਵਾਲੇ ਬਣਾਏ ਗਏ ਹਨ।
Fareedkot Teekaਕਈ ਕ੍ਰੋੜੋਂ ਤਿਸ ਵਾਹਿਗੁਰੂ ਨੇ ਕਾਕਭਸੁੰਡ ਲੋਮਸ ਆਦੀ ਚਿਰ ਪ੍ਰਯੰਤ ਜੀਵਣੇ ਵਾਲੇ ਚਿਰੰਜੀਵ ਕੀਏ ਹੈਂ॥
Prof. Sahib Singhਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ,

ਪਦ ਅਰਥ ਚਿਰ ਜੀਵੇ = ਚਿਰ ਤਕ ਜੀਊਣ ਵਾਲੇ, ਲੰਮੀਆਂ ਉਮਰਾਂ ਵਾਲੇ।

SikhNet (Spanish)Millones viven una larga vida;

ਕਈ ਕੋਟਿ; ਗਿਰੀ ਮੇਰ ਸੁਵਰਨ ਥੀਵੇ ॥

kee kott; giree mer suvaran theeve |

Sant Singh KhalsaMany millions of hills and mountains have been made of gold.
Manmohan Singh(By Lord's order) many millions of hills and mountains have become of gold.
Manmohan Singh (Punjabi)(ਪ੍ਰਭੂ ਦੇ ਹੁਕਮ ਦੁਆਰਾ) ਅਨੇਕਾਂ ਕ੍ਰੋੜ ਪਹਾੜੀਆਂ ਤੇ ਪਹਾੜ ਸੋਨੇ ਦੇ ਹੋ ਗਏ ਹਨ।
Fareedkot Teekaਪੁਨਾ ਕਈ ਕ੍ਰੋੜੋਂ (ਗਿਰੀ) ਪਰਬਤ ਸੁਵਰਨ ਕੇ ਸੁਮੇਰ ਹੂਏ ਹੈਂ॥
Prof. Sahib Singhਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ;

ਪਦ ਅਰਥ ਗਿਰੀ = ਪਹਾੜ। ਥੀਵੇ = ਹੋ ਗਏ, ਬਣ ਗਏ।

SikhNet (Spanish)Millones las colinas y montañas de oro.

ਕਈ ਕੋਟਿ; ਜਖੵ ਕਿੰਨਰ ਪਿਸਾਚ ॥

kee kott; jakhay kinar pisaach |

Sant Singh KhalsaMany millions are the Yakhshas - the servants of the god of wealth, the Kinnars - the gods of celestial music, and the evil spirits of the Pisaach.
Manmohan SinghMany millions are the high-ranking Gods, celestial singers and Satans.
Manmohan Singh (Punjabi)ਅਨੇਕਾਂ ਕ੍ਰੋੜ ਹਨ ਉਚੇ ਮਰਤਬੇ ਦੇ ਦੇਵਤੇ, ਸਵਰਗੀ ਗਵੱਈਏ ਅਤੇ ਸ਼ੈਤਾਨ।
Fareedkot Teekaਕਈ ਕ੍ਰੋੜੋਂ ਯਖ ਔ ਕਿੰਨਰ ਪਿਸਾਚ ਆਦਿਕ ਭਏ ਹੈਂ॥
Prof. Sahib Singhਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ,

ਪਦ ਅਰਥ ਜਖ੍ਯ੍ਯ = {Skt. यक्ष} ਇਕ ਕਿਸਮ ਦੇ ਦੇਵਤੇ ਜੋ ਧਨ-ਦੇਵਤੇ ਦੇ ਅਧੀਨ ਹਨ। ਕਿੰਨਰ = {Skt. किन्नर} ਦੇਵਤਿਆਂ ਦੀ ਇਕ ਕਿਸਮ, ਜਿਨ੍ਹਾਂ ਦਾ ਧੜ ਮਨੁੱਖ ਦਾ ਤੇ ਸਿਰ ਘੋੜੇ ਦਾ ਹੈ। ਪਿਸਾਚ = {Skt. पिशाच} ਨੀਵੀਆਂ ਜਾਤਾਂ ਦੇ ਬੰਦੇ।

SikhNet (Spanish)Millones son los Yakjshas, los sirvientes de los dioses de la riqueza, los Kinars, dioses de la las melodías celestiales y los espíritus malignos de Pissach.

ਕਈ ਕੋਟਿ; ਭੂਤ ਪ੍ਰੇਤ ਸੂਕਰ ਮ੍ਰਿਗਾਚ ॥

kee kott; bhoot pret sookar mrigaach |

Sant Singh KhalsaMany millions are the evil nature-spirits, ghosts, pigs and tigers.
Manmohan SinghMany millions are evil spirits ghosts, swines and tigers.
Manmohan Singh (Punjabi)ਅਨੇਕਾਂ ਕ੍ਰੋੜ ਹਨ ਜਿੰਨ-ਭੂਤ, ਚੁੜੇਲਾਂ, ਸੂਰ ਅਤੇ ਸ਼ੇਰ।
Fareedkot Teekaਪੁਨਾ ਕਈ ਕਰੋੜੋਂ ਭੂਤ, ਪ੍ਰੇਤ, ਸੂਰ, ਮ੍ਰਿਗ ਆਦਿ ਔ (ਮ੍ਰਿਗਾਚ) ਮ੍ਰਿਗੋਂ ਕੇ ਖਾਣੇ ਵਾਲੇ ਸ਼ੇਰ ਭਏ ਹੈਂ॥
Prof. Sahib Singhਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ;

ਪਦ ਅਰਥ ਸੂਕਰ = ਸੂਰ। ਮ੍ਰਿਗਾਚ = {ਮ੍ਰਿਗ = ਅਚ} ਮ੍ਰਿਗਾਂ ਨੂੰ ਖਾਣ ਵਾਲੇ, ਸ਼ੇਰ।

SikhNet (Spanish)Millones los espíritus malignos, fantasmas, tigres y cerdos.

ਸਭ ਤੇ ਨੇਰੈ; ਸਭਹੂ ਤੇ ਦੂਰਿ ॥

sabh te nerai; sabhahoo te door |

Sant Singh KhalsaHe is near to all, and yet far from all;
Manmohan SinghThe Lord is near all, yet far from all.
Manmohan Singh (Punjabi)ਸੁਆਮੀ ਸਾਰਿਆਂ ਦੇ ਨੇੜੇ ਹੈ, ਤਦਯਪ ਸਾਰਿਆਂ ਤੋਂ ਦੁਰੇਡੇ।
Fareedkot Teekaਵਿਆਪਕ ਰੂਪ ਹੋ ਕਰ ਸਭ ਕੇ ਨਿਕਟ ਰਹਿਤਾ ਹੈ, ਪੁਨਾ ਅਸੰਗ ਹੋਨੇ ਕਰ ਸਭ ਸੇ ਦੂਰ ਹੈ॥
Prof. Sahib Singh(ਪ੍ਰਭੂ) ਇਹਨਾਂ ਸਭਨਾਂ ਦੇ ਨੇੜੇ ਭੀ ਹੈ ਤੇ ਦੂਰ ਭੀ।
SikhNet (Spanish)Él está cerca de todos y lejos también.

ਨਾਨਕ. ਆਪਿ ਅਲਿਪਤੁ; ਰਹਿਆ ਭਰਪੂਰਿ ॥੪॥

naanak. aap alipat; rahiaa bharapoor |4|

Sant Singh KhalsaO Nanak, He Himself remains distinct, while yet pervading all. ||4||
Manmohan SinghNanak the Lord is filling every thing, yet He Himself remains apart.
Manmohan Singh (Punjabi)ਨਾਨਕ ਸੁਆਮੀ ਹਰ ਇਕਸ ਅੰਦਰ ਪਰੀਪੂਰਨ ਹੋ ਰਿਹਾ ਹੈ, ਤਦਯਪ ਉਹ ਖੁਦ ਨਿਰਲੇਪ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਹਰੀ ਆਪ ਸਰਬ ਮੇਂ ਪਰੀ ਪੂਰਨ ਹੋ ਕਰ ਪੁਨਾ ਸਭ ਸੇ ਅਲੇਪ ਹੋ ਰਹਾ ਹੈ॥੪॥
Prof. Sahib Singhਹੇ ਨਾਨਕ! ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ ॥੪॥

ਪਦ ਅਰਥ ਅਲਿਪਤੁ = ਨਿਰ-ਲੇਪ, ਬੇ-ਦਾਗ਼ ॥੪॥

SikhNet (Spanish)Oh, dice Nanak, Él abarca a todos, sin embargo, Se mantiene aparte. (4)
Shabad Guru Arjan Dev Ji Raag Gauree Ang 276

ਕਈ ਕੋਟਿ; ਪਾਤਾਲ ਕੇ ਵਾਸੀ ॥

kee kott; paataal ke vaasee |

Sant Singh KhalsaMany millions inhabit the nether regions.
Manmohan SinghMillions upon millions are the dwellers of the under-worlds.
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਹੀ ਪਇਆਲ ਦੇ ਰਹਿਣ ਵਾਲੇ ਹਨ।
Fareedkot Teekaਕਈ ਕ੍ਰੋੜੋਂ ਹੀ ਪਤਾਲ ਕੇ ਵਾਸੀ ਹੈਂ॥
Prof. Sahib Singhਕਰੋੜਾਂ ਜੀਵ ਪਾਤਾਲ ਵਿਚ ਵੱਸਣ ਵਾਲੇ ਹਨ,
SikhNet (Spanish)Millones los que viven encerrados en cavernas subterráneas.

ਕਈ ਕੋਟਿ; ਨਰਕ ਸੁਰਗ ਨਿਵਾਸੀ ॥

kee kott; narak surag nivaasee |

Sant Singh KhalsaMany millions dwell in heaven and hell.
Manmohan SinghMillions upon millions are the dwellers of hell and heaven.
Manmohan Singh (Punjabi)ਕ੍ਰੋੜਾਂ ਉਤੋਂ ਕ੍ਰੋੜਾਂ ਰਸਤਾਲ ਅਤੇ ਬਹਿਸ਼ਤ ਦੇ ਰਹਿਣ ਵਾਲੇ ਹਨ।
Fareedkot Teekaਔਰ ਕਈ ਕ੍ਰੋੜੋਂ ਪਾਪੀ ਨਰਕੋਂ ਕੇ ਪੁਨਾ ਪੁੰਨੀ ਸ੍ਵਰਗੋਂ ਕੇ ਨਿਵਾਸੀ ਹੈਂ॥
Prof. Sahib Singhਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿਚ ਵੱਸਦੇ ਹਨ (ਭਾਵ, ਦੁਖੀ ਤੇ ਸੁਖੀ ਹਨ);
SikhNet (Spanish)Millones habitan en el cielo y otros en la oscuridad.

ਕਈ ਕੋਟਿ; ਜਨਮਹਿ ਜੀਵਹਿ ਮਰਹਿ ॥

kee kott; janameh jeeveh mareh |

Sant Singh KhalsaMany millions are born, live and die.
Manmohan SinghMillions upon millions are born, live, and die.
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਜੰਮਦੇ ਜੀਉਂਦੇ ਅਤੇ ਮਰਦੇ ਹਨ।
Fareedkot Teekaਕਈ ਕ੍ਰੋੜੋਂ ਜਨਮਤੇ ਹੈਂ, ਪੁਨਾ ਕਈ ਜੀਵਤੇ ਹੈਂ, ਪੁਨਾ ਮਰਤੇ ਹੈਂ॥
Prof. Sahib Singhਕਰੋੜਾਂ ਜੀਵ ਜੰਮਦੇ ਹਨ, ਜਿਉਂਦੇ ਹਨ ਅਤੇ ਮਰਦੇ ਹਨ,
SikhNet (Spanish)Millones nacen, viven y mueran.

ਕਈ ਕੋਟਿ; ਬਹੁ ਜੋਨੀ ਫਿਰਹਿ ॥

kee kott; bahu jonee fireh |

Sant Singh KhalsaMany millions are reincarnated, over and over again.
Manmohan SinghMillions upon millions go round in many existences.
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਘਣੇਰੀਆਂ ਜੂਨੀਆਂ ਵਿੱਚ ਚੱਕਰ ਕੱਟਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਜੀਵ ਅਨੇਕ ਜੋਨੀਓਂ ਮੇਂ ਫਿਰਤੇ ਹੈਂ॥
Prof. Sahib Singhਅਤੇ ਕਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ;
SikhNet (Spanish)Millones nacen y mueren reencarnando.

ਕਈ ਕੋਟਿ; ਬੈਠਤ ਹੀ ਖਾਹਿ ॥

kee kott; baitthat hee khaeh |

Sant Singh KhalsaMany millions eat while sitting at ease.
Manmohan SinghMany millions eat whilst sitting idle.
Manmohan Singh (Punjabi)ਅਨੇਕਾਂ ਕ੍ਰੋੜ ਵਿਹਲੇ ਬਹਿ ਕੇ ਖਾਂਦੇ ਹਨ।
Fareedkot Teekaਕਈ ਕ੍ਰੋੜੋਂ ਬੈਠੇ ਹੀ ਖਾਤੇ ਹੈਂ, ਭਾਵ ਕੁਛ ਕਮਾਈ ਨਹੀਂ ਕਰਨੀ ਪੜਤੀ॥
Prof. Sahib Singhਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ,
SikhNet (Spanish)Millones viven holgadamente.

ਕਈ ਕੋਟਿ; ਘਾਲਹਿ ਥਕਿ ਪਾਹਿ ॥

kee kott; ghaaleh thak paeh |

Sant Singh KhalsaMany millions are exhausted by their labors.
Manmohan SinghMany millions are wearied with labour.
Manmohan Singh (Punjabi)ਅਨੇਕਾਂ ਕ੍ਰੋੜ ਮੁਸ਼ੱਕਤ ਨਾਲ ਹਾਰ ਹੁਟ ਜਾਂਦੇ ਹਨ।
Fareedkot Teekaਔਰ ਕਈ ਕ੍ਰੋੜੋਂ (ਘਾਲਹਿ) ਕਮਾਈ ਕਰਤੇ ਥਕ ਪੜਤੇ ਹੈਂ॥
Prof. Sahib Singhਅਤੇ ਕਰੋੜਾਂ (ਐਸੇ ਹਨ ਜੋ ਰੋਟੀ ਦੀ ਖ਼ਾਤਰ) ਮੇਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ;

ਪਦ ਅਰਥ ਘਾਲਹਿ = ਮੇਹਨਤ ਕਰਦੇ ਹਨ।

SikhNet (Spanish)Millones se agotan en la miseria.

ਕਈ ਕੋਟਿ; ਕੀਏ ਧਨਵੰਤ ॥

kee kott; kee dhanavant |

Sant Singh KhalsaMany millions are created wealthy.
Manmohan SinghMany millions are created wealthy.
Manmohan Singh (Punjabi)ਅਨੇਕਾਂ ਕ੍ਰੋੜ ਧਨਾਢ ਬਣਾਏ ਗਏ ਹਨ।
Fareedkot Teekaਕਈ ਕ੍ਰੋੜੋਂ ਜੀਵ ਵਾਹਿਗੁਰੂ ਨੇ ਧਨਵੰਤ ਕੀਏ ਹੈਂ॥
Prof. Sahib Singhਕਰੋੜਾਂ ਜੀਵ (ਪ੍ਰਭੂ ਨੇ) ਧਨ ਵਾਲੇ ਬਣਾਏ ਹਨ,

ਪਦ ਅਰਥ ਧਨਵੰਤ = ਧਨ ਵਾਲੇ।

SikhNet (Spanish)Millones acumulan montañas de tesoros.

ਕਈ ਕੋਟਿ; ਮਾਇਆ ਮਹਿ ਚਿੰਤ ॥

kee kott; maaeaa meh chint |

Sant Singh KhalsaMany millions are anxiously involved in Maya.
Manmohan SinghMany millions are engrossed in the anxiety of wealth.
Manmohan Singh (Punjabi)ਅਨੇਕਾਂ ਕ੍ਰੋੜ ਧਨ-ਦੌਲਤ ਦੇ ਫਿਕਰ ਅੰਦਰ ਗਲਤਾਨ ਹਨ।
Fareedkot Teekaਕਈ ਕ੍ਰੋੜੋਂ ਮਾਇਆ ਕੀ ਚਿੰਤਾ ਮੇਂ ਹੀ ਰਹਿਤੇ ਹੈਂ॥
Prof. Sahib Singhਅਤੇ ਕਰੋੜਾਂ (ਐਸੇ ਹਨ ਜਿਨ੍ਹਾਂ ਨੂੰ) ਮਾਇਆ ਦਾ ਫ਼ਿਕਰ ਲੱਗਾ ਹੋਇਆ ਹੈ।

ਪਦ ਅਰਥ ਚਿੰਤ = ਚਿੰਤਾ, ਫ਼ਿਕਰ।

SikhNet (Spanish)Millones viven en la Maya y mueren añorando riqueza y placer.

ਜਹ ਜਹ ਭਾਣਾ; ਤਹ ਤਹ ਰਾਖੇ ॥

jeh jeh bhaanaa; teh teh raakhe |

Sant Singh KhalsaWherever He wills, there He keeps us.
Manmohan SinghWhere-so-ever the Lord wills there He keeps the mortals.
Manmohan Singh (Punjabi)ਜਿਥੇ ਕਿਤੇ ਸੁਆਮੀ ਚਾਹੁੰਦਾ ਹੈ, ਉਥੇ ਹੀ ਉਹ ਪ੍ਰਾਣੀਆਂ ਨੂੰ ਰਖਦਾ ਹੈ।
Fareedkot Teekaਜਹਾਂ ਜਹਾਂ ਵਾਹਿਗੁਰੂ ਕਾ ਭਾਣਾ ਹੋਤਾ ਹੈ ਤਹਾਂ ਤਹਾਂ ਵਹੁ ਜੀਵੋਂ ਕੌ ਰਾਖਤਾ ਹੈ॥
Prof. Sahib Singhਜਿਥੇ ਜਿਥੇ ਚਾਹੁੰਦਾ ਹੈ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ।

ਪਦ ਅਰਥ ਜਹ ਜਹ = ਜਿਥੇ ਜਿਥੇ। ਭਾਣਾ = (ਉਸ ਪ੍ਰਭੂ ਦੀ) ਰਜ਼ਾ ਹੈ।

SikhNet (Spanish)Dios conserva a cada uno en Su Voluntad,

ਨਾਨਕ. ਸਭੁ ਕਿਛੁ; ਪ੍ਰਭ ਕੈ ਹਾਥੇ ॥੫॥

naanak. sabh kichh; prabh kai haathe |5|

Sant Singh KhalsaO Nanak, everything is in the Hands of God. ||5||
Manmohan SinghNanak everything is in the Lord's hands.
Manmohan Singh (Punjabi)ਨਾਨਕ, ਸਾਰਾ ਕੁਛ ਸਾਹਿਬ ਦੇ ਹੱਥਾਂ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਇਸ ਪ੍ਰਕਾਰ ਸਭ ਕਿਛੁ ਪ੍ਰਭੂ ਕੇ ਹੀ ਹਾਥ ਮੇਂ ਹੈ॥੫॥
Prof. Sahib Singhਹੇ ਨਾਨਕ! ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ ॥੫॥
SikhNet (Spanish)oh, dice Nanak, el destino está en Sus Manos solamente. (5)
Shabad Guru Arjan Dev Ji Raag Gauree Ang 276

ਕਈ ਕੋਟਿ; ਭਏ ਬੈਰਾਗੀ ॥

kee kott; bhe bairaagee |

Sant Singh KhalsaMany millions become Bairaagees, who renounce the world.
Manmohan SinghMany millions have become lovers of Lord.
Manmohan Singh (Punjabi)ਅਨੇਕਾਂ ਕ੍ਰੋੜ ਪ੍ਰਭੂ ਦੇ ਪ੍ਰੀਤਵਾਨ ਹੋ ਗਏ ਹਨ।
Fareedkot Teekaਪੁਨਾ ਤਿਸ ਵਾਹਿਗੁਰੂ ਕੀ ਰਚਨਾ ਮੇਂ ਕਈ ਕ੍ਰੋੜੋਂ (ਬੈਰਾਗੀ) ਵਈਰਾਗਵਾਨ ਭਏ ਹੈਂ॥
Prof. Sahib Singh(ਇਸ ਰਚਨਾ ਵਿਚ) ਕਰੋੜਾਂ ਜੀਵ ਵੈਰਾਗ ਵਾਲੇ ਹੋਏ ਹਨ,
SikhNet (Spanish)Millones son los que se vuelven Beraguis

ਰਾਮ ਨਾਮ ਸੰਗਿ; ਤਿਨਿ ਲਿਵ ਲਾਗੀ ॥

raam naam sang; tin liv laagee |

Sant Singh KhalsaThey have attached themselves to the Lord's Name.
Manmohan SinghThey come to bear affection for the Lord's Name.
Manmohan Singh (Punjabi)ਸੁਆਮੀ ਦੇ ਨਾਮ ਨਾਲ ਉਨ੍ਹਾਂ ਦਾ ਪ੍ਰੇਮ ਪੈ ਜਾਂਦਾ ਹੈ।
Fareedkot Teekaਰਾਮ ਨਾਮ ਕੇ ਸਾਥ ਤਿਨੋਂ ਕੀ (ਲਿਵ) ਬਿਰਤੀ ਲਾਗੀ ਹੈ॥
Prof. Sahib Singhਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ;

ਪਦ ਅਰਥ ਤਿਨ = ਉਹਨਾਂ ਦੀ।

SikhNet (Spanish)y renuncian al mundo para dedicarse a su Señor.

ਕਈ ਕੋਟਿ; ਪ੍ਰਭ ਕਉ ਖੋਜੰਤੇ ॥

kee kott; prabh kau khojante |

Sant Singh KhalsaMany millions are searching for God.
Manmohan SinghMany millions search for the Lord,
Manmohan Singh (Punjabi)ਅਨੇਕਾਂ ਕ੍ਰੋੜਾਂ ਸੁਆਮੀ ਨੂੰ ਲਭਦੇ ਹਨ,
Fareedkot Teekaਔਰ ਕਈ ਕ੍ਰੋੜੋਂ ਤਿਸ ਪ੍ਰਭੂ ਕੇ ਨਿਰਗੁਣ ਸਰੂਪ ਕੌ ਖੋਜਤੇ ਹੈਂ, ਭਾਵ ਸਾਧਨ ਕਰਤੇ ਹੈਂ॥
Prof. Sahib Singhਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ,
SikhNet (Spanish)Millones se ocupan en la búsqueda de Dios,

ਆਤਮ ਮਹਿ; ਪਾਰਬ੍ਰਹਮੁ ਲਹੰਤੇ ॥

aatam meh; paarabraham lahante |

Sant Singh KhalsaWithin their souls, they find the Supreme Lord God.
Manmohan Singhand find the Supreme One within their mind.
Manmohan Singh (Punjabi)ਅਤੇ ਪਰਮ ਪੁਰਖ ਨੂੰ ਆਪਣੇ ਅੰਤਰ ਆਤਮੇ ਹੀ ਪਾ ਲੈਂਦੇ ਹਨ।
Fareedkot Teekaਸੋ (ਆਤਮ) ਅਪਨੇ ਰਿਦੇ ਮੇਂ ਹੀ ਗੁਰੋਂ ਦ੍ਵਾਰਾ ਪਾਰਬ੍ਰਹਮ ਕੌ ਲਖ ਲੇਤੇ ਹੈਂ॥
Prof. Sahib Singhਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ;

ਪਦ ਅਰਥ ਆਤਮ ਮਹਿ = ਆਪਣੇ ਮਨ ਵਿਚ। ਲਹੰਤੇ = ਲੱਭਦੇ ਹਨ, ਭਾਲਦੇ ਹਨ।

SikhNet (Spanish)asomándose a los más recónditos lugares de su ser.

ਕਈ ਕੋਟਿ; ਦਰਸਨ ਪ੍ਰਭ ਪਿਆਸ ॥

kee kott; darasan prabh piaas |

Sant Singh KhalsaMany millions thirst for the Blessing of God's Darshan.
Manmohan SinghMany millions have thirst for Lord's sight.
Manmohan Singh (Punjabi)ਅਨੇਕਾਂ ਕ੍ਰੋੜਾਂ ਨੂੰ ਸਾਹਿਬ ਦੇ ਦੀਦਾਰ ਦੀ ਤਰੇਹ ਹੈ।
Fareedkot Teekaਪੁਨਾ ਕਈ ਕ੍ਰੋੜੋਂ ਕੌ ਸਰਗੁਣ ਸਰੂਪ ਪ੍ਰਭੂ ਕੇ ਦਰਸਨ ਕੀ ਪਿਆਸਾ ਅਰਥਾਤ ਇਛਾ ਹੈ॥
Prof. Sahib Singhਕਰੋੜਾਂ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ,

ਪਦ ਅਰਥ ਪਿਆਸ = ਤ੍ਰੇਹ, ਇੱਛਾ, ਤਾਂਘ।

SikhNet (Spanish)Millones están sedientos por alcanzar una Visión de su Señor,

ਤਿਨ ਕਉ ਮਿਲਿਓ; ਪ੍ਰਭੁ ਅਬਿਨਾਸ ॥

tin kau milio; prabh abinaas |

Sant Singh KhalsaThey meet with God, the Eternal.
Manmohan SinghThem does meet the Imperishable Lord.
Manmohan Singh (Punjabi)ਉਨ੍ਹਾਂ ਨੂੰ ਅਮਰ ਸੁਆਮੀ ਮਿਲ ਪੈਦਾ ਹੈ।
Fareedkot Teekaਤਿਨ ਪ੍ਰੇਮੀਓਂ ਕੌ ਪ੍ਰਭੂ ਅਬਿਨਾਸੀ ਮਿਲਿਆ ਹੈ॥
Prof. Sahib Singhਉਹਨਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਅਬਿਨਾਸ = ਨਾਸ-ਰਹਿਤ, ਸਦਾ-ਥਿਰ ਰਹਿਣ ਵਾਲਾ।

SikhNet (Spanish)que finalmente Él mismo se las concede.

ਕਈ ਕੋਟਿ; ਮਾਗਹਿ ਸਤਸੰਗੁ ॥

kee kott; maageh satasang |

Sant Singh KhalsaMany millions pray for the Society of the Saints.
Manmohan SinghGood many millions pray for the saints society.
Manmohan Singh (Punjabi)ਕਈ ਕ੍ਰੋੜ ਸਾਧ ਸੰਗਤ ਦੀ ਯਾਚਨਾ ਕਰਦੇ ਹਨ।
Fareedkot Teekaਕਈ ਕ੍ਰੋੜੋਂ ਸੰਤੋਂ ਕਾ ਸੰਗ ਹੀ ਮਾਂਗਤੇ ਹੈਂ॥
Prof. Sahib Singhਕਰੋੜਾਂ ਮਨੁੱਖ ਸਤ-ਸੰਗ ਮੰਗਦੇ ਹਨ,
SikhNet (Spanish)Millones guardan la Compañía de los Santos

ਪਾਰਬ੍ਰਹਮ; ਤਿਨ ਲਾਗਾ ਰੰਗੁ ॥

paarabraham; tin laagaa rang |

Sant Singh KhalsaThey are imbued with the Love of the Supreme Lord God.
Manmohan SinghThey are imbued with the love of the Transcendent Lord.
Manmohan Singh (Punjabi)ਉਹ ਪਰਮ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ।
Fareedkot Teekaਕਿਉਂਕਿ ਤਿਨ ਕੌ ਪਾਰਬ੍ਰਹਮ ਕਾ (ਰੰਗ) ਪ੍ਰੇਮ ਲਾਗਾ ਹੈ॥
Prof. Sahib Singhਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰਹਿੰਦਾ ਹੈ।

ਪਦ ਅਰਥ ਰੰਗੁ = ਪਿਆਰ।

SikhNet (Spanish)y así son inundados del Amor de Dios.

ਜਿਨ ਕਉ ਹੋਏ; ਆਪਿ ਸੁਪ੍ਰਸੰਨ ॥

jin kau hoe; aap suprasan |

Sant Singh KhalsaThose with whom He Himself is pleased,
Manmohan SinghWith whom the Lord himself is well pleased,
Manmohan Singh (Punjabi)ਜਿਨ੍ਹਾਂ ਨਾਲ ਸਾਹਿਬ ਖੁਦ ਪਰਮ ਖੁਸ਼ ਹੈ,
Fareedkot Teekaਜਿਨ੍ਹੋਂ ਕੌ ਵਹੁ ਪ੍ਰਭੂ ਆਪ ਸੁ ਪ੍ਰਸੰਨ ਭਏ ਹੈਂ॥
Prof. Sahib Singhਜਿਨ੍ਹਾਂ ਉਤੇ ਪ੍ਰਭੂ ਆਪ ਤ੍ਰੁੱਠਦਾ ਹੈ,
SikhNet (Spanish)Benditos son aquéllos

ਨਾਨਕ. ਤੇ ਜਨ; ਸਦਾ ਧਨਿ ਧੰਨਿ ॥੬॥

naanak. te jan; sadaa dhan dhan |6|

Sant Singh KhalsaO Nanak, are blessed, forever blessed. ||6||
Manmohan Singhever blessed are those persons, O Nanak!
Manmohan Singh (Punjabi)ਨਾਨਕ ਉਹ ਪੁਰਸ਼ਾਂ ਨੂੰ ਹਮੇਸ਼ਾਂ ਲਈ ਮੁਬਾਰਕ, ਮੁਬਰਰਕ ਦੇਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜਨ ਮਨ ਬਾਣੀ ਕਰ ਸਦਾ ਧੰਨ੍ਯਤਾ ਯੋਗ ਹੈਂ॥੬॥
Prof. Sahib Singhਹੇ ਨਾਨਕ! ਉਹ ਮਨੁੱਖ ਸਦਾ ਭਾਗਾਂ ਵਾਲੇ ਹਨ ॥੬॥

ਪਦ ਅਰਥ ਧਨਿ ਧੰਨਿ = ਭਾਗਾਂ ਵਾਲੇ ॥੬॥

SikhNet (Spanish)que el Señor elige para concederles Su Gracia.(6)
Shabad Guru Arjan Dev Ji Raag Gauree Ang 276

ਕਈ ਕੋਟਿ; ਖਾਣੀ ਅਰੁ ਖੰਡ ॥

kee kott; khaanee ar khandd |

Sant Singh KhalsaMany millions are the fields of creation and the galaxies.
Manmohan SinghThere are good many millions of the sources of creation and continents.
Manmohan Singh (Punjabi)ਅਨੇਕਾਂ ਕ੍ਰੋੜਾਂ ਹਨ ਉਤਪਤੀ ਦੇ ਸੋਮੇ ਅਤੇ ਮਹਾਂ ਦੀਪ।
Fareedkot Teekaਕਈ ਕ੍ਰੋੜੋਂ ਹੀ ਅੰਡਜ ਆਦੀ ਖਾਣੀ ਔਰ ਭਾਰਤ ਆਦੀ ਖੰਡ ਹੈਂ॥
Prof. Sahib Singh(ਧਰਤੀ ਦੇ ਨੌ) ਖੰਡਾਂ (ਚਹੁੰਆਂ) ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ,

ਪਦ ਅਰਥ ਖਾਣੀ = ਸਾਰੇ ਜਗਤ-ਜੀਵਾਂ ਦੀ ਉਤਪੱਤੀ ਦੇ ਚਾਰ ਵਸੀਲੇ (ਖਾਣਾਂ) ਮੰਨੇ ਗਏ ਹਨ, "ਅੰਡਜ", ਅੰਡੇ ਤੋਂ ਪੈਦਾ ਹੋਣ ਜੀਵ; "ਜੇਰਜ", ਜਿਓਰ ਤੋਂ ਪੈਦਾ ਹੋਣ ਵਾਲੇ; "ਸੇਤਜ" ਮੁੜ੍ਹਕੇ ਤੋਂ ਅਤੇ "ਉਤਭੁਜ", ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ ਵਾਲੇ। ਅਰੁ = ਅਤੇ। ਖੰਡ = ਸਾਰੀ ਧਰਤੀ ਦੇ ਨੌ ਹਿੱਸੇ ਜਾਂ ਨੌ ਖੰਡ ਮੰਨੇ ਗਏ ਹਨ।

SikhNet (Spanish)Millones son las especies de Sus criaturas;

ਕਈ ਕੋਟਿ; ਅਕਾਸ ਬ੍ਰਹਮੰਡ ॥

kee kott; akaas brahamandd |

Sant Singh KhalsaMany millions are the etheric skies and the solar systems.
Manmohan SinghMany millions are the skies and solar systems.
Manmohan Singh (Punjabi)ਕਈ ਕ੍ਰੋੜ ਹਨ ਅਸਮਾਨ ਅਤੇ ਸੂਰਜ-ਬੰਧਾਨ।
Fareedkot Teekaਪੁਨਾ ਕਈ ਕ੍ਰੋੜੋਂ ਹੀ ਅਕਾਸ ਔ ਬ੍ਰਹਮੰਡ ਹੈਂ॥
Prof. Sahib Singhਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ ਹਨ;
SikhNet (Spanish)innumerables, son las regiones del mundo.

ਕਈ ਕੋਟਿ; ਹੋਏ ਅਵਤਾਰ ॥

kee kott; hoe avataar |

Sant Singh KhalsaMany millions are the divine incarnations.
Manmohan SinghThere have been several myriads of Incarnations.
Manmohan Singh (Punjabi)ਅਨੇਕਾਂ ਕ੍ਰੋੜ ਪੈਗੰਬਰ ਹੋ ਗੁਜ਼ਰੇ ਹਨ।
Fareedkot Teekaਕਈ ਕ੍ਰੋੜੋਂ ਹਰੀ ਕੇ ਅਵਤਾਰ ਭਏ ਹੈਂ॥
Prof. Sahib Singhਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ;

ਪਦ ਅਰਥ ਅਵਤਾਰ = ਪੈਦਾ ਕੀਤੇ ਹੋਏ ਜੀਵ

SikhNet (Spanish)Millones sobre millones son los cielos y universos;

ਕਈ ਜੁਗਤਿ; ਕੀਨੋ ਬਿਸਥਾਰ ॥

kee jugat; keeno bisathaar |

Sant Singh KhalsaIn so many ways, He has unfolded Himself.
Manmohan SinghIn various ways the Lord has spread Himself.
Manmohan Singh (Punjabi)ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ ਆਪਣੇ ਆਪ ਨੂੰ ਖਿਲਾਰਿਆ ਹੋਇਆ ਹੈ।
Fareedkot Teekaਇਸ ਪ੍ਰਕਾਰ ਕਈ ਜੁਗਤੋਂ ਸੇ ਹਰੀ ਨੇ ਰਚਨਾ ਕਾ ਵਿਸਥਾਰ ਕੀਆ ਹੈ॥
Prof. Sahib Singhਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ;

ਪਦ ਅਰਥ ਕਈ ਜੁਗਤਿ = ਕਈ ਜੁਗਤੀਆਂ ਨਾਲ।

SikhNet (Spanish)millones han sido los profetas de Dios.

ਕਈ ਬਾਰ; ਪਸਰਿਓ ਪਾਸਾਰ ॥

kee baar; pasario paasaar |

Sant Singh KhalsaSo many times, He has expanded His expansion.
Manmohan SinghMany a time was the extension extended.
Manmohan Singh (Punjabi)ਬਹੁਤੀ ਵਾਰੀ ਖਿਲਾਰਾ ਖਿਲਾਰਿਆ ਗਿਆ ਹੈ।
Fareedkot Teekaਕਈ ਵਾਰੀ ਐਸੇ ਸੰਸਾਰ ਪਸਾਰੇ ਕੌ ਹਰੀ ਨੇ ਪਸਾਰਿਆ ਹੈ॥
Prof. Sahib Singh(ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ,

ਪਦ ਅਰਥ ਪਸਰਿਓ = ਖਿਲਾਰਿਆ ਹੈ। ਪਾਸਾਰ = {Skt. प्रसारः} ਖਿਲਾਰਾ।

SikhNet (Spanish)En verdad, el Señor se ha manifestado en miríadas de formas.

ਸਦਾ ਸਦਾ; ਇਕੁ ਏਕੰਕਾਰ ॥

sadaa sadaa; ik ekankaar |

Sant Singh KhalsaForever and ever, He is the One, the One Universal Creator.
Manmohan SinghEver and ever the Unique Lord remains the same One.
Manmohan Singh (Punjabi)ਅਦੁੱਤੀ ਪ੍ਰਭੂ ਹਮੇਸ਼ਾਂ ਹਮੇਸ਼ਾਂ ਹੀ ਇਕਸਾਰ ਰਹਿੰਦਾ ਹੈ।
Fareedkot Teekaਪੁਨਾ ਵਹੁ ਸਰਬ ਸਮੇਂ ਮੇਂ ਏਕਾ ਏਕੀ ਸਰੂਪ ਅਰਥਾਤ ਨਿਰਗੁਨ ਹੈ॥
Prof. Sahib Singh(ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ;
SikhNet (Spanish)El proceso de creación se repite una y otra vez sin cesar

ਕਈ ਕੋਟਿ; ਕੀਨੇ ਬਹੁ ਭਾਤਿ ॥

kee kott; keene bahu bhaat |

Sant Singh KhalsaMany millions are created in various forms.
Manmohan SinghMany millions of beings the Lord has made of good many descriptions.
Manmohan Singh (Punjabi)ਅਨੇਕਾਂ ਕ੍ਰੋੜ ਜੀਵ ਪ੍ਰਭੂ ਨੇ ਬਹੁਤੀਆਂ ਵੰਨਗੀਆਂ ਦੇ ਰਚੇ ਹਨ।
Fareedkot Teekaਕਈ ਕ੍ਰੋੜੋਂ ਜੀਵ ਜੋ ਹਰੀ ਨੇ ਬਹੁਤ ਭਾਂਤ ਕੇ ਕਰੇ ਹੈਂ॥
Prof. Sahib Singhਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ,

ਪਦ ਅਰਥ ਭਾਤਿ = ਕਿਸਮ।

SikhNet (Spanish)y así Él está transformando permanentemente el aspecto de los mundos.

ਪ੍ਰਭ ਤੇ ਹੋਏ; ਪ੍ਰਭ ਮਾਹਿ ਸਮਾਤਿ ॥

prabh te hoe; prabh maeh samaat |

Sant Singh KhalsaFrom God they emanate, and into God they merge once again.
Manmohan SinghFrom the Lord they emanated and into the Lord shall they be absorbed.
Manmohan Singh (Punjabi)ਪਰਮੇਸ਼ਰ ਤੋਂ ਉਹ ਉਤਪੰਨ ਹੋਏ ਹਨ ਅਤੇ ਪਰਮੇਸ਼ਰ ਅੰਦਰ ਹੀ ਉਹ ਲੀਨ ਹੋ ਜਾਣਗੇ।
Fareedkot Teekaਸੋ ਸਭੁ ਜਿਸ ਪਭੂ ਤੇ ਹੋਏ ਹੈਂ, ਤਿਸੀ ਪ੍ਰਭੂ ਮੇਂ ਸਮਾਇ ਜਾਤੇ ਹੈਂ॥
Prof. Sahib Singhਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ।

ਪਦ ਅਰਥ ਸਮਾਤਿ = ਲੀਨ ਹੋ ਜਾਂਦੇ ਹਨ।

SikhNet (Spanish)Mas el Señor sigue siendo Uno, Absoluto y Solo.

ਤਾ ਕਾ ਅੰਤੁ; ਨ ਜਾਨੈ ਕੋਇ ॥

taa kaa ant; na jaanai koe |

Sant Singh KhalsaHis limits are not known to anyone.
Manmohan SinghHis limit no one knows.
Manmohan Singh (Punjabi)ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ।
Fareedkot Teekaਤਿਸ ਵਾਹਿਗੁਰੂ ਕਾ ਕੋਈ ਅੰਤ ਨਹੀਂ ਜਾਨਤਾ ਹੈ॥
Prof. Sahib Singhਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ;
SikhNet (Spanish)De Él provienen el torrente de seres y mundos y por Él serán absorbidos nuevamente.

ਆਪੇ ਆਪਿ; ਨਾਨਕ. ਪ੍ਰਭੁ ਸੋਇ ॥੭॥

aape aap; naanak. prabh soe |7|

Sant Singh KhalsaOf Himself, and by Himself, O Nanak, God exists. ||7||
Manmohan SinghNanak that Lord is all by Himself.
Manmohan Singh (Punjabi)ਨਾਨਕ ਉਹ ਪਰਮੇਸ਼ਰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪ੍ਰਭੂ ਆਪਣੇ ਆਪਿ ਸਭ ਕਿਛ ਕਰਤਾ ਹੈ ਵਾ ਆਪਣਾ ਆਪ ਸਰੂਪ ਹੈ॥੭॥
Prof. Sahib Singh(ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ ॥੭॥
SikhNet (Spanish)Los límites de Su ser no pueden ser conocidos, porque sólo Él es, y sólo Él sabe. (7)
Shabad Guru Arjan Dev Ji Raag Gauree Ang 276

ਕਈ ਕੋਟਿ; ਪਾਰਬ੍ਰਹਮ ਕੇ ਦਾਸ ॥

kee kott; paarabraham ke daas |

Sant Singh KhalsaMany millions are the servants of the Supreme Lord God.
Manmohan SinghMillions upon millions are the slaves of the Transcendent Lord,
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਹੀ ਹਨ ਪਰਮ ਪ੍ਰਭੂ ਦੇ ਗੋਲੇ,
Fareedkot Teekaਕਈ ਕ੍ਰੋੜੋਂ ਹੀ ਤਿਸ ਪਾਰਬ੍ਰਹਮ ਕੇ ਦਾਸ ਹੈਂ॥
Prof. Sahib Singh(ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ,
SikhNet (Spanish)Millones son los que se acercan al Señor a través del Servicio,

ਤਿਨ ਹੋਵਤ; ਆਤਮ ਪਰਗਾਸ ॥

tin hovat; aatam paragaas |

Sant Singh KhalsaTheir souls are enlightened.
Manmohan Singhand their souls are enlightened.
Manmohan Singh (Punjabi)ਅਤੇ ਉਨ੍ਹਾਂ ਦੇ ਮਨ ਰੋਸ਼ਨ ਹੋ ਜਾਂਦੇ ਹਨ।
Fareedkot Teekaਤਿਨ ਦਾਸਾ ਭਾਵ ਵਾਰਿਓਂ ਕੇ ਰਿਦੇ ਮੇਂ ਆਤਮ ਗਿਆਨੁ ਹੋਤਾ ਹੈ॥
Prof. Sahib Singhਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ;

ਪਦ ਅਰਥ ਪਰਗਾਸ = ਚਾਨਣ।

SikhNet (Spanish)iluminando así sus mentes.

ਕਈ ਕੋਟਿ; ਤਤ ਕੇ ਬੇਤੇ ॥

kee kott; tat ke bete |

Sant Singh KhalsaMany millions know the essence of reality.
Manmohan SinghMany millions are the knower of the reality,
Manmohan Singh (Punjabi)ਅਨੇਕਾਂ ਕ੍ਰੋੜ ਹਨ ਅਸਲੀਅਤ ਨੂੰ ਜਾਨਣ ਵਾਲੇ,
Fareedkot Teekaਕਈ ਕ੍ਰੋੜੋਂ ਹੀ ਤਤ ਸੂਰਪ ਕੇ (ਬੇਤੇ) ਜਾਣਨੇ ਹਾਰੇ ਹੈਂ॥
Prof. Sahib Singhਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ,

ਪਦ ਅਰਥ ਤਤ = ਅਸਲੀਅਤ। ਬੇਤੇ = ਜਾਣਨ ਵਾਲੇ, ਮਹਰਮ।

SikhNet (Spanish)Millones son los que conocen la Esencia de la Realidad;

ਸਦਾ ਨਿਹਾਰਹਿ; ਏਕੋ ਨੇਤ੍ਰੇ ॥

sadaa nihaareh; eko netre |

Sant Singh KhalsaTheir eyes gaze forever on the One alone.
Manmohan Singhand with their eyes, they ever behold the One Lord.
Manmohan Singh (Punjabi)ਅਤੇ ਆਪਣੀਆਂ ਅੱਖਾਂ ਨਾਲ ਉਹ ਹਮੇਸ਼ਾਂ ਇਕ ਸਾਈਂ ਨੂੰ ਦੇਖਦੇ ਹਨ।
Fareedkot Teekaਸੋ ਤਤ ਵੇਤਾ ਨੇਤ੍ਰੋਂ ਕਰ ਕੇ ਸਦਾ ਏਕ ਵਾਹਿਗੁਰੂ ਕੌ ਹੀ ਸਰਬ ਮੇਂ ਬਿਆਪਕ ਦੇਖਤੇ ਹੈਂ॥
Prof. Sahib Singhਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ;

ਪਦ ਅਰਥ ਨਿਹਾਰਹਿ = ਵੇਖਦੇ ਹਨ। ਨੇਤ੍ਰੇ = ਅੱਖਾਂ ਨਾਲ।

SikhNet (Spanish)ellos no ven más que al Uno en todas partes.

ਕਈ ਕੋਟਿ; ਨਾਮ ਰਸੁ ਪੀਵਹਿ ॥

kee kott; naam ras peeveh |

Sant Singh KhalsaMany millions drink in the essence of the Naam.
Manmohan SinghMany millions drink the Name nectar.
Manmohan Singh (Punjabi)ਅਨੇਕਾਂ ਕ੍ਰੋੜ ਨਾਮ ਅੰਮ੍ਰਿਤ ਨੂੰ ਪਾਨ ਕਰਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਨਾਮ ਅੰਮ੍ਰਿਤ ਰਸੁ ਕੌ ਪਾਨ ਕਰਤੇ ਹੈਂ॥
Prof. Sahib Singhਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ,
SikhNet (Spanish)Incontables son los que beben el Néctar del Santo Nombre

ਅਮਰ ਭਏ; ਸਦ ਸਦ ਹੀ ਜੀਵਹਿ ॥

amar bhe; sad sad hee jeeveh |

Sant Singh KhalsaThey become immortal; they live forever and ever.
Manmohan SinghThey become immortal and love for ever and aye.
Manmohan Singh (Punjabi)ਉਹ ਸਦੀਵੀ ਸਥਿਰ ਹੋ ਜਾਂਦੇ ਹਨ ਅਤੇ ਹਮੇਸ਼ਾਂ ਹਮੇਸ਼ਾਂ ਲਈ ਜੀਉਂਦੇ ਰਹਿੰਦੇ ਹਨ।
Fareedkot Teekaਸੋ ਪਾਨ ਕਰਨੇ ਹਾਰੇ ਅਮਰ ਹੋ ਕਰ ਸਰਬ ਸਮੇਂ ਮੇਂ ਸਦਾ ਜੀਵਤੇ ਹੈਂ॥
Prof. Sahib Singhਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ।

ਪਦ ਅਰਥ ਅਮਰ = ਜਨਮ ਮਰਨ ਤੋਂ ਰਹਿਤ। ਸਦ = ਸਦਾ।

SikhNet (Spanish)y conquistan la inmortalidad.

ਕਈ ਕੋਟਿ; ਨਾਮ ਗੁਨ ਗਾਵਹਿ ॥

kee kott; naam gun gaaveh |

Sant Singh KhalsaMany millions sing the Glorious Praises of the Naam.
Manmohan SinghMillions upon millions sing the praises of the Name.
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਨਾਮ ਦਾ ਜੱਸ ਗਾਇਨ ਕਰਦੇ ਹਨ।
Fareedkot Teekaਕਈ ਕ੍ਰੋੜੋਂ ਹੀ ਵਾਹਿਗੁਰੂ ਕਾ ਨਾਮ ਉਚਾਰਨ ਕਰ ਕੇ ਤਿਸ ਕੇ ਗੁਣੋਂ ਕੌ ਗਾਵਤੇ ਹੈਂ॥
Prof. Sahib Singhਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ,
SikhNet (Spanish)Millones cantan las excelencias del Nombre,

ਆਤਮ ਰਸਿ; ਸੁਖਿ ਸਹਜਿ ਸਮਾਵਹਿ ॥

aatam ras; sukh sehaj samaaveh |

Sant Singh KhalsaThey are absorbed in intuitive peace and pleasure.
Manmohan SinghThey are absorbed in Divine delight and Eternal Beatitude.
Manmohan Singh (Punjabi)ਉਹ ਈਸ਼ਵਰੀ ਅਨੰਦ ਤੇ ਸਦੀਵੀ ਪਰਮ ਪ੍ਰਸੰਨਤਾ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸੋ ਪੁਰਸ਼ ਆਤਮ ਰਸ ਕੌ ਪਾਇ ਕਰ ਸਹਜੇ ਹੀ, ਵਾ ਸਹਜ ਸੁਖ ਮੇਂ ਸਮਾਵਤੇ ਹੈਂ॥
Prof. Sahib Singhਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਆਤਮ ਰਸਿ = ਆਤਮਾ ਦੇ ਰਸ ਵਿਚ, ਆਤਮਕ ਆਨੰਦ ਵਿਚ। ਸਮਾਵਹਿ = ਟਿਕੇ ਰਹਿੰਦੇ ਹਨ।

SikhNet (Spanish)viven integrados con su Alma y gozan de la Felicidad Espiritual.

ਅਪੁਨੇ ਜਨ ਕਉ; ਸਾਸਿ ਸਾਸਿ ਸਮਾਰੇ ॥

apune jan kau; saas saas samaare |

Sant Singh KhalsaHe remembers His servants with each and every breath.
Manmohan SinghHis servants, He remembers with every breath.
Manmohan Singh (Punjabi)ਆਪਣੇ ਸੇਵਕਾਂ ਨੂੰ ਉਹ ਹਰ ਸੁਆਸ ਨਾਲ ਯਾਦ ਕਰਦਾ ਹੈ।
Fareedkot Teekaਜੋ ਅਪਨੇ ਜਨ ਵਾਹਿਗੁਰੂ ਨੇ ਸ੍ਵਾਸ ਸ੍ਵਾਸ ਅਰਥਾਤ ਸਰਬ ਸਮੇਂ ਮੇਂ ਸੰਮਾਰੇ ਹੈਂ॥
Prof. Sahib Singhਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ,

ਪਦ ਅਰਥ ਸਾਸਿ ਸਾਸਿ = ਦਮ-ਬ-ਦਮ। ਸਮਾਰੇ = ਸੰਭਾਲਦਾ ਹੈ, ਚੇਤੇ ਰੱਖਦਾ ਹੈ।

SikhNet (Spanish)El Señor se acuerda siempre de Sus Sirvientes

ਨਾਨਕ ਓਇ; ਪਰਮੇਸੁਰ ਕੇ ਪਿਆਰੇ ॥੮॥੧੦॥

naanak oe; paramesur ke piaare |8|10|

Sant Singh KhalsaO Nanak, they are the beloveds of the Transcendent Lord God. ||8||10||
Manmohan SinghNanak they are the beloveds of the Supreme Lord.
Manmohan Singh (Punjabi)ਨਾਨਕ ਉਹ ਸ਼ਰੋਮਣੀ ਸਾਹਿਬ ਦੇ ਮਾਸ਼ੂਕ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਭਗਤਿ ਜਨ ਪਰਮੇਸ੍ਵਰ ਕੇ ਪਿਆਰੇ ਹੈਂ॥੮॥੧੦॥
Prof. Sahib Singh(ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ॥੮॥੧੦॥

ਪਦ ਅਰਥ ਓਇ = ਉਹ (ਸੇਵਕ ਜੋ ਉਸ ਵਿਚ ਲੀਨ ਰਹਿੰਦੇ ਹਨ) {ਲਫ਼ਜ਼ 'ਓਇ' ਬਹੁ-ਵਚਨ ਹੈ} ॥੮॥

SikhNet (Spanish)y ellos son los Bienamados de Dios.(8-10)
Shabad Guru Arjan Dev Ji Raag Gauree Ang 276

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਕਰਣ ਕਾਰਣ ਪ੍ਰਭੁ ਏਕੁ ਹੈ; ਦੂਸਰ. ਨਾਹੀ ਕੋਇ ॥

karan kaaran prabh ek hai; doosar. naahee koe |

Sant Singh KhalsaGod alone is the Doer of deeds - there is no other at all.
Manmohan SinghThe Lord alone is the Doer of deeds. There is no other than He.
Manmohan Singh (Punjabi)ਕੇਵਲ ਸੁਆਮੀ ਹੀ ਕੰਮਾਂ ਦੇ ਕਰਨ ਵਾਲਾ ਹੈ। ਉਸ ਦੇ ਬਿਨਾ ਹੋਰ ਕੋਈ ਨਹੀਂ।
Fareedkot Teekaਸਰਬ ਪ੍ਰਪੰਚ ਕੇ (ਕਰਣ) ਸਾਧਨ ਜੋ ਮਹਤਤ ਆਦੀ ਹੈਂ ਤਿਨੋਂ ਕਾ ਕਾਰਣ ਜੋ ਏਕ ਪ੍ਰਭੂ ਹੈ ਤਿਸ ਤੇ ਬਿਨਾਂ ਔਰ ਕੋਈ ਦੂਸਰਾ ਸਮਰਥ ਨਹੀਂ ਹੈ॥
Prof. Sahib Singh(ਇਸ ਸਾਰੇ) ਜਗਤ ਦਾ (ਮੂਲ-) ਕਾਰਣ (ਭਾਵ, ਬਣਾਉਣ ਵਾਲਾ) ਇਕ ਅਕਾਲ ਪੁਰਖ ਹੀ ਹੈ, ਕੋਈ ਦੂਜਾ ਨਹੀਂ ਹੈ।

ਪਦ ਅਰਥ ਕਰਣ = {Skt. करण} ਰਚਨਾ।

SikhNet (Spanish)Dios es la Causa de todas las causas.

ਨਾਨਕ. ਤਿਸੁ ਬਲਿਹਾਰਣੈ; ਜਲਿ ਥਲਿ ਮਹੀਅਲਿ ਸੋਇ ॥੧॥

naanak. tis balihaaranai; jal thal maheeal soe |1|

Sant Singh KhalsaO Nanak, I am a sacrifice to the One, who pervades the waters, the lands, the sky and all space. ||1||
Manmohan SinghNanak is a sacrifice unto Him. He the Lord is contained in water land, under -world and the sky.
Manmohan Singh (Punjabi)ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ, ਉਹ ਸੁਆਮੀ ਪਾਣੀ, ਧਰਤੀ, ਪਾਤਾਲ ਅਤੇ ਅਸਮਾਨ ਅੰਦਰ ਵਿਆਪਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਵਾਹਿਗੁਰੂ ਪਰ ਸਦਾ ਬਲਿਹਾਰਨੇ ਜਾਤੇ ਹੈਂ, ਸੋਈ ਪਾਰਬ੍ਰਹਮ ਜਲਿ ਥਲਿ (ਮਹੀ) ਪ੍ਰਿਥਵੀ (ਅਲਿ) ਅਕਾਸ ਮੇਂ ਪੂਰਨ ਹੋ ਰਹਾ ਹੈ॥੧॥
Prof. Sahib Singhਹੇ ਨਾਨਕ! (ਮੈਂ) ਉਸ ਪ੍ਰਭੂ ਤੋਂ ਸਦਕੇ (ਹਾਂ), ਜੋ ਜਲ ਵਿਚ ਥਲ ਵਿਚ ਤੇ ਧਰਤੀ ਦੇ ਤਲ ਉਤੇ (ਭਾਵ, ਆਕਾਸ਼ ਵਿਚ ਮੌਜੂਦ ਹੈ) ॥੧॥

ਪਦ ਅਰਥ ਜਲਿ = ਜਲ ਵਿਚ। ਮਹੀਅਲਿ = {Skt. महीतल, The surface of the earth} ਧਰਤੀ ਦੇ ਤਲ ਉਤੇ। ਮਹੀ = ਧਰਤੀ ॥੧॥

SikhNet (Spanish)Oh, dice Nanak, me postro reverente ante Aquél que está presente en la tierra y en el mar y que abarca todo lo que existe entre el cielo y la tierra. (1)
Shabad Guru Arjan Dev Ji Raag Gauree Ang 276 - 277

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XI

ਕਰਨ ਕਰਾਵਨ; ਕਰਨੈ ਜੋਗੁ ॥

karan karaavan; karanai jog |

Sant Singh KhalsaThe Doer, the Cause of causes, is potent to do anything.
Manmohan SinghThe Doer and Prompter of deeds is capable to do everything.
Manmohan Singh (Punjabi)ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਸਾਰਾ ਕੁਛ ਕਰਨ ਦੇ ਸਮਰਥ ਹੈ।
Fareedkot Teekaਜੋ ਵਾਹਿਗੁਰੂ ਆਪ ਸੰਸਾਰ ਕੇ (ਕਰਨ) ਸਾਧਨ ਬ੍ਰਹਮ ਆਦਿਕ ਹੈਂ ਤਿਨ ਦੁਆਰਾ ਕਰਾਵਨੇ ਹਾਰਾ ਹੈ ਔਰ ਆਪ ਭੀ ਕਰਨੇ ਜੋਗ ਹੈ॥
Prof. Sahib Singhਪ੍ਰਭੂ (ਸਭ ਕੁਝ) ਕਰਨ ਦੀ ਸਮਰੱਥਾ ਰੱਖਦਾ ਹੈ, ਤੇ (ਜੀਆਂ ਨੂੰ) ਕੰਮ ਕਰਨ ਲਈ ਪ੍ਰੇਰਨ ਜੋਗਾ ਭੀ ਹੈ,

ਪਦ ਅਰਥ ਜੋਗੁ = ਸਮਰੱਥ, ਤਾਕਤ ਵਾਲਾ।

SikhNet (Spanish)Dios es la Causa de toda causa

ਜੋ ਤਿਸੁ ਭਾਵੈ; ਸੋਈ ਹੋਗੁ ॥

jo tis bhaavai; soee hog |

Sant Singh KhalsaThat which pleases Him, comes to pass.
Manmohan SinghWhatever pleases Him that comes to pass.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ।
Fareedkot Teekaਜੋ ਤਿਸ ਹਰੀ ਕੌ ਭਾਵਤਾ ਹੈ, ਸੋ ਤੀਨੋਂ ਕਾਲ ਮੇਂ ਹੋਤਾ ਹੈ ਔ ਹੋਵੈਗਾ॥
Prof. Sahib Singhਓਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਹੋਗੁ = ਹੋਵੇਗਾ।

SikhNet (Spanish)y de Él proceden también la Voluntad y la Capacidad de crear.

ਖਿਨ ਮਹਿ; ਥਾਪਿ ਉਥਾਪਨਹਾਰਾ ॥

khin meh; thaap uthaapanahaaraa |

Sant Singh KhalsaIn an instant, He creates and destroys.
Manmohan SinghIn an instant, He creates and destroys.
Manmohan Singh (Punjabi)ਇਕ ਮੁਹਤ ਵਿੱਚ ਉਹ ਬਣਾਉਣ ਅਤੇ ਢਾਉਣ ਵਾਲਾ ਹੈ।
Fareedkot Teekaਜੋ ਏਕ ਖਿਨ ਮੇਂ ਸੰਸਾਰ ਕੋ (ਥਾਪਿ) ਇਸਥਿਤ ਕਰ ਕੇ ਪੁਨਾ (ਉਥਾਪਨ) ਉਠਾਇ ਦੇਨੇ ਹਾਰਾ ਹੈ॥
Prof. Sahib Singhਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ ਨਾਸ ਭੀ ਕਰਨ ਵਾਲਾ ਹੈ,

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਵਾਲਾ।

SikhNet (Spanish)En verdad que sólo aquello que Él desea se cumple.

ਅੰਤੁ ਨਹੀ ਕਿਛੁ ਪਾਰਾਵਾਰਾ ॥

ant nahee kichh paaraavaaraa |

Sant Singh KhalsaHe has no end or limitation.
Manmohan SinghHe has no end or limits.
Manmohan Singh (Punjabi)ਉਸ ਦਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
Fareedkot Teekaਤਿਸ ਕੇ ਪਾਰਵਾਰ ਕਾ ਕਿਛ ਅੰਤ ਨਹੀਂ ਹੈ॥
Prof. Sahib Singh(ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ।

ਪਦ ਅਰਥ ਪਾਰਾਵਾਰਾ = ਪਾਰ ਤੇ ਅਵਾਰ, ਪਾਰਲਾ ਤੇ ਉਰਲਾ ਬੰਨਾ।

SikhNet (Spanish)Él no tiene fin o límite.

ਹੁਕਮੇ ਧਾਰਿ; ਅਧਰ ਰਹਾਵੈ ॥

hukame dhaar; adhar rahaavai |

Sant Singh KhalsaBy His Order, He established the earth, and He maintains it unsupported.
Manmohan SinghBy His fiat He has installed the earth and has kept it without support.
Manmohan Singh (Punjabi)ਆਪਣੇ ਫੁਰਮਾਨ ਦੁਆਰਾ ਉਸ ਨੇ ਧਰਤੀ ਨੂੰ ਅਸਥਾਪਨ ਕੀਤਾ ਹੈ ਅਤੇ ਬਿਨਾਂ ਕਿਸੇ ਆਸਰੇ ਦੇ ਇਸ ਨੂੰ ਰਖਿਆ ਹੋਇਆ ਹੈ।
Fareedkot Teekaਅਪਨੇ ਹੁਕਮ ਮੇਂ ਹੀ ਸ੍ਰਿਸ਼ਟੀ ਕੌ ਧਾਰ ਕਰ ਆਪ (ਅਧਰ) ਨਿਰਾਧਾਰ ਰਹਿਤਾ ਹੈ, ਭਾਵ ਅਪਨਾ ਆਸਰਾ ਔਰ ਨਹੀਂ ਚਾਹਿਤਾ ਹੈ॥
Prof. Sahib Singh(ਸ੍ਰਿਸ਼ਟੀ ਨੂੰ ਆਪਣੇ) ਹੁਕਮ ਵਿਚ ਪੈਦਾ ਕਰ ਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ,

ਪਦ ਅਰਥ ਧਾਰਿ = ਟਿਕਾ ਕੇ। ਅਧਰ = ਅ-ਧਰ, ਬਿਨਾ ਆਸਰੇ। ਰਹਾਵੈ = ਰਖਾਵੈ, ਰੱਖਦਾ ਹੈ।

SikhNet (Spanish)Por Su Voluntad estableció la Tierra y se sostiene sin apoyo alguno.

ਹੁਕਮੇ ਉਪਜੈ; ਹੁਕਮਿ ਸਮਾਵੈ ॥

hukame upajai; hukam samaavai |

Sant Singh KhalsaBy His Order, the world was created; by His Order, it shall merge again into Him.
Manmohan SinghWhat is created by His order, ultimately, merges into His order.
Manmohan Singh (Punjabi)ਜੋ ਕੁਛ ਉਸ ਦੇ ਅਮਰ ਦੁਆਰਾ ਉਤਪੰਨ ਹੋਇਆ ਹੈ, ਓੜਕ ਨੂੰ ਉਸਦੇ ਅਮਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਸ ਕੇ ਹੁਕਮ ਮੇਂ ਹੀ ਸ੍ਰਿਸ਼ਟੀ ਉਪਜਤੀ ਹੈ ਔਰ ਹੁਕਮ ਮੇਂ ਹੀ ਸਮਾਵਤੀ ਹੈ॥
Prof. Sahib Singh(ਜਗਤ ਉਸ ਦੇ) ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ।

ਪਦ ਅਰਥ ਉਪਜੈ = ਪੈਦਾ ਹੁੰਦਾ ਹੈ।

SikhNet (Spanish)Por Su Voluntad se desenvuelve el cosmos y por Su Voluntad, se concentra otra vez en Él.

ਹੁਕਮੇ; ਊਚ ਨੀਚ ਬਿਉਹਾਰ ॥

hukame; aooch neech biauhaar |

Sant Singh KhalsaBy His Order, one's occupation is high or low.
Manmohan SinghHigh and low occupations are according to His will.
Manmohan Singh (Punjabi)ਚੰਗੇ ਤੇ ਮੰਦੇ ਕਾਰ-ਵਿਹਾਰ ਉਸ ਦੀ ਰਜਾ ਅਨੁਸਾਰ ਹਨ।
Fareedkot Teekaਤਿਸ ਕੇ ਹੁਕਮ ਮੇਂ ਹੀ ਊਚ ਔਰ ਨੀਚ ਕਾ ਵਿਵਹਾਰ ਹੋਤਾ ਹੈ॥
Prof. Sahib Singhਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਭੀ ਉਸ ਦੇ ਹੁਕਮ ਵਿਚ ਹੀ ਹੈ,
SikhNet (Spanish)Por Su Voluntad el mortal es ensalzado o degradado.

ਹੁਕਮੇ; ਅਨਿਕ ਰੰਗ ਪਰਕਾਰ ॥

hukame; anik rang parakaar |

Sant Singh KhalsaBy His Order, there are so many colors and forms.
Manmohan SinghBy His order the beings of various colours and types are fashioned.
Manmohan Singh (Punjabi)ਉਸ ਦੇ ਫੁਰਮਾਨ ਦੁਆਰਾ ਅਨੇਕਾਂ ਰੰਗ ਅਤੇ ਵੰਨਗੀਆਂ ਦੇ ਜੀਵ ਸਾਜੇ ਜਾਂਦੇ ਹਨ।
Fareedkot Teekaਪੁਨਾ ਤਿਸ ਵਾਹਿਗੁਰੂ ਕੇ ਹੁਕਮ ਮੇਂ ਹੀ ਅਨੇਕ ਪ੍ਰਕਾਰ ਕੇ (ਰੰਗ) ਅਨੰਦ ਹੋ ਰਹੇ ਹੈਂ॥
Prof. Sahib Singhਅਨੇਕਾਂ ਕਿਸਮਾਂ ਦੇ ਖੇਡ-ਤਮਾਸ਼ੇ ਉਸ ਦੇ ਹੁਕਮ ਵਿਚ ਹੋ ਰਹੇ ਹਨ।

ਪਦ ਅਰਥ ਪਰਕਾਰ = ਕਿਸਮ।

SikhNet (Spanish)Por Su Voluntad existe un sinnúmero de formas y colores.

ਕਰਿ ਕਰਿ ਦੇਖੈ; ਅਪਨੀ ਵਡਿਆਈ ॥

kar kar dekhai; apanee vaddiaaee |

Sant Singh KhalsaHaving created the Creation, He beholds His own greatness.
Manmohan SinghHaving created the creation, He beholds His own greatness.
Manmohan Singh (Punjabi)ਰਚਨਾ ਨੂੰ ਰਚ ਕੇ ਉਹ ਆਪਣੀ ਨਿੱਜ ਦੀ ਵਿਸ਼ਾਲਤਾ ਨੂੰ ਵੇਖਦਾ ਹੈ।
Fareedkot Teekaਅਪਨੀ (ਵਡਿਆਈ) ਇਛਾ ਅਨੁਸਾਰ ਕਰ ਕੇ ਆਪ ਹੀ ਦੇਖਤਾ ਹੈ॥
Prof. Sahib Singhਆਪਣੀ ਬਜ਼ੁਰਗੀ (ਦੇ ਕੰਮ) ਕਰ ਕਰ ਕੇ ਆਪ ਹੀ ਵੇਖ ਰਿਹਾ ਹੈ।
SikhNet (Spanish)Habiendo creado la Creación, Él observa Su Propia Grandeza,

ਨਾਨਕ. ਸਭ ਮਹਿ; ਰਹਿਆ ਸਮਾਈ ॥੧॥

naanak. sabh meh; rahiaa samaaee |1|

Sant Singh KhalsaO Nanak, He is pervading in all. ||1||
Manmohan SinghNanak the Lord is contained in all things.
Manmohan Singh (Punjabi)ਨਾਨਕ ਵਾਹਿਗੁਰੂ ਸਾਰੀਆਂ ਵਸਤੂਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਰੀ ਸਭ ਮੇਂ ਸਮਾਇ ਰਹਾ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ ॥੧॥
SikhNet (Spanish)Oh, dice Nanak, Él está prevaleciendo en todo. (1)
Shabad Guru Arjan Dev Ji Raag Gauree Ang 277

ਪ੍ਰਭ ਭਾਵੈ; ਮਾਨੁਖ ਗਤਿ ਪਾਵੈ ॥

prabh bhaavai; maanukh gat paavai |

Sant Singh KhalsaIf it pleases God, one attains salvation.
Manmohan SinghIf it pleases the Lord man obtains salvation.
Manmohan Singh (Punjabi)ਜੇਕਰ ਸੁਆਮੀ ਨੂੰ ਚੰਗਾ ਲਗੇ, ਬੰਦਾ ਮੁਕਤੀ ਪਾ ਲੈਦਾ ਹੈ।
Fareedkot Teekaਜੇਕਰ ਤਿਸ ਪ੍ਰਭੂ ਕੌ ਭਾਵੈ ਤੌ ਇਹ ਮਾਨਸ ਨਾਮ ਜਾਪ ਸੇਂ ਗਤੀ ਕੋ ਪਾਵਤਾ ਹੈ॥
Prof. Sahib Singhਜੇ ਪ੍ਰਭੂ ਨੂੰ ਚੰਗੀ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਕ ਅਵਸਥਾ ਦੇਂਦਾ ਹੈ,

ਪਦ ਅਰਥ ਪ੍ਰਭ ਭਾਵੈ = ਜੇ ਪ੍ਰਭੂ ਨੂੰ ਚੰਗਾ ਲੱਗੇ। ਗਤਿ = ਉੱਚੀ ਆਤਮਕ ਅਵਸਥਾ।

SikhNet (Spanish)Si a Dios le place, uno logra la Salvación.

ਪ੍ਰਭ ਭਾਵੈ; ਤਾ ਪਾਥਰ ਤਰਾਵੈ ॥

prabh bhaavai; taa paathar taraavai |

Sant Singh KhalsaIf it pleases God, then even stones can swim.
Manmohan SinghIf it pleases the Lord then He makes the stones swim.
Manmohan Singh (Punjabi)ਜੇਕਰ ਸੁਆਮੀ ਨੂੰ ਚੰਗਾ ਲਗੇ ਤਦ ਉਹ ਪੱਥਰਾਂ ਨੂੰ ਤਾਰ ਦਿੰਦਾ ਹੈ।
Fareedkot Teekaਔ ਪ੍ਰਭੂ ਕੌ ਭਾਵੈ ਤੋ ਪਥਰੋਂ ਸਮ ਕਠੋਰ ਜੀਵੋਂ ਕੌ, ਵਾ ਪਰਤਖ ਪਥਰੋਂ ਕੋ ਤਰਾਇ ਦੇਤਾ ਹੈ॥
Prof. Sahib Singhਅਤੇ ਪੱਥਰ (-ਦਿਲਾਂ) ਨੂੰ ਭੀ ਤਾਰ ਲੈਂਦਾ ਹੈ।
SikhNet (Spanish)Si a Dios le place, aun las piedras flotan.

ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ॥

prabh bhaavai; bin saas te raakhai |

Sant Singh KhalsaIf it pleases God, the body is preserved, even without the breath of life.
Manmohan SinghIf it pleases the Lord He preserves the body without breath.
Manmohan Singh (Punjabi)ਜੇਕਰ ਸੁਆਮੀ ਨੂੰ ਚੰਗਾ ਲਗੇ ਤਾਂ ਉਹ ਦੇਹਿ ਨੂੰ ਬਿਨਾਂ ਸਾਹ ਦੇ ਬਚਾਈ ਰਖਦਾ ਹੈ।
Fareedkot Teekaਤਿਸ ਪ੍ਰਭੂ ਕੌ ਭਾਵੈ ਤਬ ਇਸ ਜੀਵ ਕੌ ਸ੍ਵਾਸੋਂ ਸੇ ਬਿਨਾਂ ਹੀ ਰਾਖ ਲੇਤਾ ਹੈ। ਸੁਰੰਕ ਰਾਜਾ ਵਤ, ਭਾਵ ਅਲਪ ਆਯੂ ਸੇ ਅਧਿਕ ਕਰ ਦੇਤਾ ਹੈ, ਵਾ ਪਥਰ ਬ੍ਰਿਛ ਆਦੀ ਜੜੋਂ ਕੋ ਬਿਨਾ ਸ੍ਵਾਸੋਂ ਸੇ ਹੀ ਰਾਖਤਾ ਹੈ॥
Prof. Sahib Singhਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਭੀ ਪ੍ਰਾਣੀ ਨੂੰ (ਮੌਤ ਤੋਂ) ਬਚਾ ਰੱਖਦਾ ਹੈ,
SikhNet (Spanish)Si a Dios le place, el cuerpo es preservado, aún sin la respiración que da la vida.

ਪ੍ਰਭ ਭਾਵੈ; ਤਾ ਹਰਿ ਗੁਣ ਭਾਖੈ ॥

prabh bhaavai; taa har gun bhaakhai |

Sant Singh KhalsaIf it pleases God, then one chants the Lord's Glorious Praises.
Manmohan SinghIf it pleases the Lord man then utter the praises of God.
Manmohan Singh (Punjabi)ਜੇਕਰ ਸਾਈਂ ਨੂੰ ਚੰਗਾ ਲਗੇ ਤਦ, ਬੰਦਾ ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹੈ।
Fareedkot Teekaਪੁਨਾ ਪ੍ਰਭੂ ਕੋ ਭਾਵੈ ਤੌ ਇਹ ਜੀਵ ਤਿਸ ਹਰੀ ਕੇ ਗੁਣੋਂ ਕੌ ਉਚਾਰਨ ਕਰਤਾ ਹੈ॥
Prof. Sahib Singhਉਸ ਦੀ ਮੇਹਰ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ।
SikhNet (Spanish)Si a Dios le place , uno canta las Gloriosas Alabanzas del Señor.

ਪ੍ਰਭ ਭਾਵੈ; ਤਾ ਪਤਿਤ ਉਧਾਰੈ ॥

prabh bhaavai; taa patit udhaarai |

Sant Singh KhalsaIf it pleases God, then even sinners are saved.
Manmohan SinghIf it pleases the Lord, He then saves the sinners.
Manmohan Singh (Punjabi)ਜੇਕਰ ਸਾਈਂ ਨੂੰ ਚੰਗਾ ਲੱਗੇ ਤਦ ਉਹ ਪਾਪੀਆਂ ਨੂੰ ਤਾਰ ਦਿੰਦਾ ਹੈ।
Fareedkot Teekaਪ੍ਰਭੂ ਕੌ ਭਾਵੈ ਤਬ (ਪਤਿਤ) ਪਾਪੀਓਂ ਕੌ ਉਧਾਰ ਦੇਤਾ ਹੈ॥
Prof. Sahib Singhਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਚਲਨ ਵਾਲਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ;

ਪਦ ਅਰਥ ਪਤਿਤ = (ਧਰਮ ਤੋਂ) ਡਿੱਗੇ ਹੋਏ।

SikhNet (Spanish)Si a Dios le place, aún los malvados son salvados.

ਆਪਿ ਕਰੈ; ਆਪਨ ਬੀਚਾਰੈ ॥

aap karai; aapan beechaarai |

Sant Singh KhalsaHe Himself acts, and He Himself contemplates.
Manmohan SinghThe Lord Himself does and Himself deliberates.
Manmohan Singh (Punjabi)ਠਾਕੁਰ ਆਪੇ ਕਰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।
Fareedkot Teekaਅਪਨੇ ਬੀਚਾਰ ਕੋ ਆਪ ਹੀ ਕਰਤਾ ਹੈ॥
Prof. Sahib Singhਜੋ ਕੁਝ ਕਰਦਾ ਹੈ, ਆਪਣੀ ਸਲਾਹ ਅਨੁਸਾਰ ਕਰਦਾ ਹੈ।

ਪਦ ਅਰਥ ਆਪਨ ਬੀਚਾਰੈ = ਆਪਣੇ ਵਿਚਾਰ ਅਨੁਸਾਰ।

SikhNet (Spanish)Él Mismo actúa y Él Mismo contempla.

ਦੁਹਾ ਸਿਰਿਆ ਕਾ; ਆਪਿ ਸੁਆਮੀ ॥

duhaa siriaa kaa; aap suaamee |

Sant Singh KhalsaHe Himself is the Master of both worlds.
Manmohan SinghHe Himself is Lord of both the ends (worlds).
Manmohan Singh (Punjabi)ਉਹ ਖੁਦ ਦੋਨਾ ਕਿਨਾਰਿਆਂ (ਜਹਾਨਾ) ਦਾ ਸਾਹਿਬ ਹੈ।
Fareedkot Teekaਦੋਨੋਂ ਸਿਰਿਓਂ ਅਰਥਾਤ ਦੋਨੋਂ ਲੋਕੋਂ ਕਾ ਆਪ ਹੀ ਵਹੁ ਸ੍ਵਾਮੀ ਹੈ॥
Prof. Sahib Singhਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ,

ਪਦ ਅਰਥ ਦੁਹਾ ਸਿਰਿਆ ਕਾ = ਲੋਕ ਪਰਲੋਕ ਦਾ।

SikhNet (Spanish)Él Mismo es el Maestro de los dos mundos.

ਖੇਲੈ ਬਿਗਸੈ; ਅੰਤਰਜਾਮੀ ॥

khelai bigasai; antarajaamee |

Sant Singh KhalsaHe plays and He enjoys; He is the Inner-knower, the Searcher of hearts.
Manmohan SinghThe Knower of hearts sports and enjoys.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਖੇਡਦਾ ਅਤੇ ਖੁਸ਼ ਹੁੰਦਾ ਹੈ।
Fareedkot Teekaਤਾਂ ਤੇ ਵਹੁ ਅੰਤਰਜਾਮੀ ਆਪ ਹੀ ਖੇਲਤਾ ਹੂਆ ਅਨੰਦ ਹੋਤਾ ਹੈ॥
Prof. Sahib Singhਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਜਗਤ-ਖੇਡ ਖੇਡਦਾ ਹੈ ਤੇ (ਇਸ ਨੂੰ ਵੇਖ ਕੇ) ਖ਼ੁਸ਼ ਹੁੰਦਾ ਹੈ।

ਪਦ ਅਰਥ ਖੇਲੈ = ਖੇਲ ਖੇਲਦਾ ਹੈ, ਜਗਤ ਰਚਨਾ ਦੀ ਖੇਡ ਖੇਡਦਾ ਹੈ। ਬਿਗਸੈ = (ਇਹ ਖੇਡ ਵੇਖ ਕੇ) ਖੁਸ਼ ਹੁੰਦਾ ਹੈ। ਅੰਤਰਜਾਮੀ = (ਜੀਵਾਂ ਦੇ) ਅੰਦਰ ਦੀ ਜਾਣਨ ਵਾਲਾ।

SikhNet (Spanish)Él actúa y Él disfruta; Él es el Conocedor Íntimo, el Buscador de corazones.

ਜੋ ਭਾਵੈ; ਸੋ ਕਾਰ ਕਰਾਵੈ ॥

jo bhaavai; so kaar karaavai |

Sant Singh KhalsaAs He wills, He causes actions to be done.
Manmohan SinghHe causes man to do the work, which He wills.
Manmohan Singh (Punjabi)ਉਹ ਬੰਦੇ ਪਾਸੋਂ ਉਹ ਕੰਮ ਕਰਵਾਉਂਦਾ ਹੈ ਜਿਹੜਾ ਉਸ ਨੂੰ ਭਾਉਂਦਾ ਹੈ।
Fareedkot Teekaਜੋ ਤਿਸ ਵਾਹਿਗਰੂ ਕੋ ਭਾਵਤਾ ਹੈ, ਸੋਈ ਕਾਰਜ ਇਨ ਜੀਵੋਂ ਸੇ ਕਰਾਵਤਾ ਹੈ॥
Prof. Sahib Singhਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ।
SikhNet (Spanish)Así como Él lo desea, Él hace que las cosas ocurran

ਨਾਨਕ. ਦ੍ਰਿਸਟੀ; ਅਵਰੁ. ਨ ਆਵੈ ॥੨॥

naanak. drisattee; avar. na aavai |2|

Sant Singh KhalsaNanak sees no other than Him. ||2||
Manmohan SinghNanak sees none other than Him.
Manmohan Singh (Punjabi)ਨਾਨਕ ਨੂੰ ਉਸ ਦੇ ਬਾਝੋਂ ਹੋਰ ਕੋਈ ਨਹੀਂ ਦਿਸਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸ੍ਵਾਮੀ ਸੇਂ ਬਿਨਾਂ ਹਮ ਕੌ ਔਰ ਕੋਈ ਸਮਰਥ ਦ੍ਰਿਸਟ ਨਹੀਂ ਆਵਤਾ ਹੈ॥੨॥
Prof. Sahib Singhਹੇ ਨਾਨਕ! (ਉਸ ਵਰਗਾ) ਕੋਈ ਹੋਰ ਨਹੀਂ ਦਿੱਸਦਾ ॥੨॥

ਪਦ ਅਰਥ ਦ੍ਰਿਸਟੀ = ਨਜ਼ਰ ਵਿਚ। ਅਵਰੁ = (ਕੋਈ) ਹੋਰ ॥੨॥

SikhNet (Spanish)y Nanak no ve a otro más que a Él. (2)
Shabad Guru Arjan Dev Ji Raag Gauree Ang 277

ਕਹੁ ਮਾਨੁਖ ਤੇ; ਕਿਆ ਹੋਇ ਆਵੈ ॥

kahu maanukh te; kiaa hoe aavai |

Sant Singh KhalsaTell me - what can a mere mortal do?
Manmohan SinghSay, what can be accomplished by man?
Manmohan Singh (Punjabi)ਦੱਸੋ! ਆਦਮੀ ਪਾਸੋਂ ਕੀ ਹੋ ਸਕਦਾ ਹੈ?
Fareedkot Teekaਹੇ ਭਾਈ ਕਹੋ! ਤੋ ਵਾਹਿਗੁਰੂ ਤੇ ਬਿਨਾਂ ਇਸ ਮਾਨਸ ਤੇ ਕਿਆ ਹੋਇ ਆਵਤਾ ਹੈ, ਅਰਥਾਤ ਹਰੀ ਕੇ ਭਾਏ ਬਿਨਾਂ ਇਸ ਸੇ ਕੁਛ ਨਹੀਂ ਹੋਇ ਆਵਤਾ ਹੈ॥
Prof. Sahib Singhਦੱਸੋ, ਮਨੁੱਖ ਪਾਸੋਂ (ਆਪਣੇ ਆਪ) ਕੇਹੜਾ ਕੰਮ ਹੋ ਸਕਦਾ ਹੈ?

ਪਦ ਅਰਥ ਕਹੁ = ਦੱਸੋ।

SikhNet (Spanish)Dime entonces, ¿Qué puede el mortal hacer?

ਜੋ ਤਿਸੁ ਭਾਵੈ; ਸੋਈ ਕਰਾਵੈ ॥

jo tis bhaavai; soee karaavai |

Sant Singh KhalsaWhatever pleases God is what He causes us to do.
Manmohan SinghWhat pleases Him, he causes that to be done.
Manmohan Singh (Punjabi)ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹ ਓਹੀ ਕੁਛ ਕਰਵਾਉਂਦਾ ਹੈ।
Fareedkot Teekaਜੋ ਤਿਸ ਵਾਹਿਗੁਰੂ ਕੌ ਭਾਵਤਾ ਹੈ, ਸੋਈ ਇਸ ਜੀਵ ਸੇ ਕਰਾਵਤਾ ਹੈ॥
Prof. Sahib Singhਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ (ਜੀਵ ਪਾਸੋਂ) ਕਰਾਉਂਦਾ ਹੈ।
SikhNet (Spanish)Lo que le place a Dios, eso es lo que nos hace actuar.

ਇਸ ਕੈ ਹਾਥਿ ਹੋਇ; ਤਾ ਸਭੁ ਕਿਛੁ ਲੇਇ ॥

eis kai haath hoe; taa sabh kichh lee |

Sant Singh KhalsaIf it were in our hands, we would grab up everything.
Manmohan SinghIf it lay in mortal's hand then he would take everything.
Manmohan Singh (Punjabi)ਜੇਕਰ ਇਹ ਪ੍ਰਾਣੀ ਦੇ ਹੱਥ ਵਿੱਚ ਹੁੰਦਾ ਤਾਂ ਉਹ ਹਰ ਸ਼ੈ ਲੈ ਲੈਂਦਾ।
Fareedkot Teekaਜੇਕਰ ਇਸ ਕੇ ਹਾਥ ਮੇਂ ਹੋਇ ਤੋ ਸਭ ਕੁਛ ਪਦਾਰਥ ਇਹ ਆਪਤੇ ਹੀ ਲੇ ਲੇਵੈ, ਪਰੰਤੂ ਇਹੁ ਆਪ ਸੇ ਕਿਛ ਲੇ ਨਹੀਂ ਸਕਤਾ ਹੈ॥
Prof. Sahib Singhਇਸ (ਮਨੁੱਖ) ਦੇ ਵੱਸ ਹੋਵੇ ਤਾਂ ਹਰੇਕ ਚੀਜ਼ ਸਾਂਭ ਲਏ,

ਪਦ ਅਰਥ ਹਾਥਿ = ਹੱਥ ਵਿਚ, ਵੱਸ ਵਿਚ।

SikhNet (Spanish)Si el hombre tuviera poder, lo emplearía en provecho propio,

ਜੋ ਤਿਸੁ ਭਾਵੈ; ਸੋਈ ਕਰੇਇ ॥

jo tis bhaavai; soee karee |

Sant Singh KhalsaWhatever pleases God - that is what He does.
Manmohan SinghWhatever pleases Him, that He does.
Manmohan Singh (Punjabi)ਜਿਹੜਾ ਕੁਝ ਉਸ ਨੂੰ ਚੰਗਾ ਲਗਦਾ ਉਹ ਉਹੀ ਕੁਝ ਕਰਦਾ।
Fareedkot Teekaਇਸੀ ਤੇ ਜੋ ਤਿਸ ਕੌ ਭਾਵਤਾ ਹੈ, ਸੋ ਕਰਮ ਇਹ ਜੀਵ ਕਰਤਾ ਹੈ॥
Prof. Sahib Singh(ਪਰ) ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ।
SikhNet (Spanish)por ello ha de realizar sólo lo que el Señor le permite.

ਅਨਜਾਨਤ; ਬਿਖਿਆ ਮਹਿ ਰਚੈ ॥

anajaanat; bikhiaa meh rachai |

Sant Singh KhalsaThrough ignorance, people are engrossed in corruption.
Manmohan SinghThrough ignorance, man is engrossed in sin.
Manmohan Singh (Punjabi)ਸਮਝ ਨਾਂ ਹੋਣ ਕਰਕੇ ਬੰਦਾ ਪਾਪ ਅੰਦਰ ਖੱਚਤ ਹੁੰਦਾ ਹੈ।
Fareedkot Teekaਕਿਉਂਕਿ ਅਗਿਆਤ ਹੋ ਕਰ ਕੇ ਹੀ ਇਹੁ ਜੀਵ ਵਿਸਿਅਹੁ ਮੇਂ ਰਚਤਾ ਅਰਥਾਤ ਪ੍ਰੀਤੀ ਕਰਤਾ ਹੈ॥
Prof. Sahib Singhਮੂਰਖਤਾ ਦੇ ਕਾਰਣ ਮਨੁੱਖ ਮਾਇਆ ਵਿਚ ਰੁੱਝ ਜਾਂਦਾ ਹੈ,

ਪਦ ਅਰਥ ਅਨਜਾਨਤ = ਨਾਹ ਜਾਣਦਾ ਹੋਇਆ, ਮੂਰਖ ਹੋਣ ਕਰਕੇ। ਬਿਖਿਆ = ਮਾਇਆ।

SikhNet (Spanish)Viviendo en la ignorancia, el hombre se estanca en la corrupción;

ਜੇ ਜਾਨਤ; ਆਪਨ ਆਪ ਬਚੈ ॥

je jaanat; aapan aap bachai |

Sant Singh KhalsaIf they knew better, they would save themselves.
Manmohan SinghIf he knows (God), he would save himself.
Manmohan Singh (Punjabi)ਜੇਕਰ ਉਹ (ਹਰੀ ਨੂੰ) ਪਛਾਣੇ, ਤਾਂ ਉਹ ਆਪਣੇ ਆਪ ਨੂੰ ਬਚਾ ਲਵੇ।
Fareedkot Teekaਜੇਕਰ ਤਿਨ ਕੇ ਫਲ੍ਹ ਦੁਖ ਕੋ ਜਾਣੈ ਤੌ ਇਨ ਸੇ ਅਪਨੇ ਆਪ ਬਚਾ ਰਹੇ, ਅਰਥਾਤ ਕੁਕਰਮੋਂ ਕੌ ਨਾ ਕਰੈ॥
Prof. Sahib Singhਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ (ਇਸ ਤੋਂ) ਬਚਿਆ ਰਹੇ;

ਪਦ ਅਰਥ ਜਾਨਤ = ਸਮਝ ਵਾਲਾ ਹੋਵੇ।

SikhNet (Spanish)porque si tuviera claro entendimiento, ¿no conduciría sus pasos hacia la Luz?

ਭਰਮੇ ਭੂਲਾ; ਦਹ ਦਿਸਿ ਧਾਵੈ ॥

bharame bhoolaa; deh dis dhaavai |

Sant Singh KhalsaDeluded by doubt, they wander around in the ten directions.
Manmohan SinghDeluded by doubt his mind wanders in ten directions.
Manmohan Singh (Punjabi)ਸੰਦੇਹ ਦਾ ਬਹਿਕਾਇਆ ਹੋਇਆ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਹੈ।
Fareedkot Teekaਭ੍ਰਮ ਕਰ ਕੇ ਭੂਲਾ ਹੂਆ ਦਸੋਂ ਦਿਸਾ ਮੇਂ ਧਾਵਤਾ ਫਿਰਤਾ ਹੈ॥
Prof. Sahib Singh(ਪਰ ਇਸ ਦਾ ਮਨ) ਭੁਲੇਖੇ ਵਿਚ ਭੁੱਲਾ ਹੋਇਆ (ਮਾਇਆ ਦੀ ਖ਼ਾਤਿਰ) ਦਸੀਂ ਪਾਸੀਂ ਦੌੜਦਾ ਹੈ,

ਪਦ ਅਰਥ ਦਹ = ਦਸ। ਦਿਸਿ = ਪਾਸੇ, ਤਰਫ਼ਾਂ। ਦਹਦਿਸਿ = ਦਸੀਂ ਪਾਸੀਂ। ਧਾਵੈ = ਦੌੜਦਾ ਹੈ।

SikhNet (Spanish)Pero confundido en la dualidad,

ਨਿਮਖ ਮਾਹਿ; ਚਾਰਿ ਕੁੰਟ ਫਿਰਿ ਆਵੈ ॥

nimakh maeh; chaar kuntt fir aavai |

Sant Singh KhalsaIn an instant, their minds go around the four corners of the world and come back again.
Manmohan SinghIn a moment it returns after going round the four corners.
Manmohan Singh (Punjabi)ਚੋਹੀਂ ਨੁੱਕਰੀ ਚੱਕਰ ਕੱਟ ਕੇ, ਇਹ ਇਕ ਮੁਹਤ ਅੰਦਰ ਵਾਪਸ ਮੁੜ ਆਉਂਦਾ ਹੈ।
Fareedkot Teekaਮਨ ਕੇ ਸੰਕਲਪੋਂ ਦ੍ਵਾਰਾ ਏਕ ਖਿਨ ਬੀਚ ਚਾਰੋਂ ਕੁੰਟੋਂ ਮੇਂ ਫਿਰ ਆਵਤਾ ਹੈ॥
Prof. Sahib Singhਅੱਖ ਦੇ ਫੋਰ ਵਿਚ ਚਹੁੰ ਕੂਟਾਂ ਵਿਚ ਭੱਜ ਦੌੜ ਆਉਂਦਾ ਹੈ।

ਪਦ ਅਰਥ ਨਿਮਖ = ਅੱਖ ਦੇ ਫਰਕਣ ਜਿਤਨਾ ਸਮਾ। ਕੁੰਟ = ਕੂਟ {Skt. कूट = end, corner} ਨੁੱਕਰਾਂ।

SikhNet (Spanish)vaga sin sentido en total dispersión.

ਕਰਿ ਕਿਰਪਾ; ਜਿਸੁ ਅਪਨੀ ਭਗਤਿ ਦੇਇ ॥

kar kirapaa; jis apanee bhagat dee |

Sant Singh KhalsaThose whom the Lord mercifully blesses with His devotional worship
Manmohan SinghHe whom the Lord mercifully grants His meditation
Manmohan Singh (Punjabi)ਜਿਸ ਨੂੰ ਦਇਆ ਧਾਰ ਕੇ, ਪ੍ਰਭੂ ਆਪਣਾ ਸਿਮਰਨ ਪ੍ਰਦਾਨ ਕਰਦਾ ਹੈ,
Fareedkot Teekaਜਿਸੁ ਜਿਸ ਕੋ ਵਾਹਿਗਰੂ ਕ੍ਰਿਪਾ ਕਰ ਕੇ ਆਪਣੀ ਭਗਤੀ ਦੇਤਾ ਹੈ॥
Prof. Sahib Singh(ਪ੍ਰਭੂ) ਮੇਹਰ ਕਰ ਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖ਼ਸ਼ਦਾ ਹੈ,
SikhNet (Spanish)Sin embargo, cuando por Divina Gracia Dios le concede al hombre el Don de alabarlo,

ਨਾਨਕ. ਤੇ ਜਨ; ਨਾਮਿ ਮਿਲੇਇ ॥੩॥

naanak. te jan; naam milee |3|

Sant Singh Khalsa- O Nanak, they are absorbed into the Naam. ||3||
Manmohan SinghO Nanak, that man is absorbed in His Name.
Manmohan Singh (Punjabi)ਹੇ ਨਾਨਕ, ਉਹ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਤਿਸ ਨਾਮੀ ਮੇਂ ਮਿਲੇ ਅਰਥਾਤ ਅਭੇਦ ਹੋਤੇ ਹੈਂ॥੩॥
Prof. Sahib Singhਹੇ ਨਾਨਕ! ਉਹ ਮਨੁੱਖ ਨਾਮ ਵਿਚ ਟਿਕੇ ਰਹਿੰਦੇ ਹਨ ॥੩॥

ਪਦ ਅਰਥ ਨਾਮਿ = ਨਾਮ ਵਿਚ। ਮਿਲੇਇ = ਜੁੜ ਗਏ ਹਨ, ਲੀਨ ਹੋ ਗਏ ਹਨ ॥੩॥

SikhNet (Spanish)éste se entrega a la Práctica del Nombre. (3)
Shabad Guru Arjan Dev Ji Raag Gauree Ang 277

ਖਿਨ ਮਹਿ; ਨੀਚ ਕੀਟ ਕਉ ਰਾਜ ॥

khin meh; neech keett kau raaj |

Sant Singh KhalsaIn an instant, the lowly worm is transformed into a king.
Manmohan SinghIn an instant He can make a groveling worm a king.
Manmohan Singh (Punjabi)ਇਕ ਮੁਹਤ ਵਿੱਚ ਉਹ ਇਕ ਨੀਵੇਂ ਕੀੜੇ ਨੂੰ ਰਾਜਾ ਬਣਾ ਸਕਦਾ ਹੈ।
Fareedkot Teekaਵਾਹਿਗਰੂ ਕੀਟ ਵਤ ਨੀਚ ਕੌ ਏਕ ਖਿਨ ਬੀਚ ਰਾਜੁ ਦੇਤਾ ਹੈ॥
Prof. Sahib Singhਖਿਣ ਵਿਚ ਪ੍ਰਭੂ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ ਦੇ ਦੇਂਦਾ ਹੈ,

ਪਦ ਅਰਥ ਕੀਟ = ਕੀੜਾ।

SikhNet (Spanish)Dios puede en un instante elevar hasta Su Trono a cualquier criatura de las que se arrastran por el mundo.

ਪਾਰਬ੍ਰਹਮ; ਗਰੀਬ ਨਿਵਾਜ ॥

paarabraham; gareeb nivaaj |

Sant Singh KhalsaThe Supreme Lord God is the Protector of the humble.
Manmohan SinghThe Transcendent Lord is the Patroniser of the humble.
Manmohan Singh (Punjabi)ਪਰਮ-ਪ੍ਰਭੂ ਮਸਕੀਨਾਂ ਨੂੰ ਮਾਣ ਬਖਸ਼ਣ ਵਾਲਾ ਹੈ।
Fareedkot Teekaਵਹੁ ਪਾਰਬ੍ਰਹਮ ਗਰੀਬ ਨਿਵਾਜ ਹੈ॥
Prof. Sahib Singhਪ੍ਰਭੂ ਗ਼ਰੀਬਾਂ ਤੇ ਮੇਹਰ ਕਰਨ ਵਾਲਾ ਹੈ।

ਪਦ ਅਰਥ ਨਿਵਾਜ = ਮੇਹਰ ਕਰਨ ਵਾਲਾ।

SikhNet (Spanish)En verdad que el Señor trasciende todo lo creado y es el Protector de los desvalidos.

ਜਾ ਕਾ; ਦ੍ਰਿਸਟਿ ਕਛੂ. ਨ ਆਵੈ ॥

jaa kaa; drisatt kachhoo. na aavai |

Sant Singh KhalsaEven one who has never been seen at all,
Manmohan SinghHim, who is totally obscure,
Manmohan Singh (Punjabi)ਜੋ ਮੁਲੋਂ ਹੀ ਕਿਸੇ ਦੀ ਨਿਗ੍ਹਾ ਨਹੀਂ ਚੜ੍ਹਦਾ,
Fareedkot Teekaਔਰ ਜਿਸ ਕਾ ਪ੍ਰਤਾਪ ਵਾ ਈਸ੍ਵਰਜ ਕੁਛ ਦ੍ਰਿਸਟ ਨਹੀਂ ਆਵਤਾ ਹੈਂ॥
Prof. Sahib Singhਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿੱਸ ਆਉਂਦਾ,

ਪਦ ਅਰਥ ਜਾ ਕਾ ਕਛੂ = ਜਿਸ ਦਾ ਕੋਈ ਗੁਣ। ਦ੍ਰਿਸਟਿ ਨ ਆਵੈ = ਨਹੀਂ ਦਿੱਸਦਾ।

SikhNet (Spanish)Él puede elevar a la prominencia a cualquier hombre,

ਤਿਸੁ ਤਤਕਾਲ; ਦਹ ਦਿਸ ਪ੍ਰਗਟਾਵੈ ॥

tis tatakaal; deh dis pragattaavai |

Sant Singh Khalsabecomes instantly famous in the ten directions.
Manmohan Singhthe Lord can at once render himfamous in the ten directions.
Manmohan Singh (Punjabi)ਸੁਆਮੀ, ਝਟਪਟ ਹੀ ਉਸ ਨੂੰ ਦਸੀਂ ਪਾਸੀਂ ਪਰਸਿਧ ਕਰ ਸਕਦਾ ਹੈ।
Fareedkot Teekaਤਿਸ ਕੋ ਤਾਤਕਾਲ ਹੀ ਦਸੋਂ ਦਿਸਾ ਮੇਂ ਪ੍ਰਗਟ ਕਰ ਦੇਤਾ ਹੈ, ਅਰਥਾਤ ਸਭ ਈਸ੍ਵਰਜ ਦੇ ਦੇਤਾ ਹੈ॥
Prof. Sahib Singhਉਸ ਨੂੰ ਪਲਕ ਵਿਚ ਦਸੀਂ ਪਾਸੀਂ ਉੱਘਾ ਕਰ ਦੇਂਦਾ ਹੈ।

ਪਦ ਅਰਥ ਤਤਕਾਲ = ਤੁਰਤ।

SikhNet (Spanish)que antes viviera en oscuro anonimato.

ਜਾ ਕਉ; ਅਪੁਨੀ ਕਰੈ ਬਖਸੀਸ ॥

jaa kau; apunee karai bakhasees |

Sant Singh KhalsaAnd that one upon whom He bestows His blessings
Manmohan SinghOn whom he bestows His favours,
Manmohan Singh (Punjabi)ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ,
Fareedkot Teekaਜਿਸ ਪਰ ਕ੍ਰਿਪਾ ਕਰ ਕੇ ਵਾਹਿਗੁਰੂ ਅਪਨੀ ਬਖਸ਼ਸ਼ ਕਰਤਾ ਹੈ॥
Prof. Sahib Singhਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖ਼ਸ਼ਸ਼ ਕਰਦਾ ਹੈ;

ਪਦ ਅਰਥ ਬਖਸੀਸ = ਬਖ਼ਸ਼ਸ਼, ਦਇਆ।

SikhNet (Spanish)Aquél a quien el Señor Universal acoge en Su Gracia,

ਤਾ ਕਾ ਲੇਖਾ; ਨ ਗਨੈ. ਜਗਦੀਸ ॥

taa kaa lekhaa; na ganai. jagadees |

Sant Singh Khalsathe Lord of the world does not hold him to his account.
Manmohan Singhthe World-Lord takes not the accounts of him.
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ ਉਸ ਦਾ ਹਿਸਾਬ ਕਿਤਾਬ ਨਹੀਂ ਗਿਣਦਾ।
Fareedkot Teekaਤਿਸ ਕੇ ਕਰਮੋਂ ਕਾ ਲੇਖਾ ਜਗਦੀਸਰ ਗਿਣਤਾ ਨਹੀਂ ਹੈ॥
Prof. Sahib Singhਉਸ ਦਾ (ਕਰਮਾਂ ਦਾ) ਲੇਖਾ ਨਹੀਂ ਗਿਣਦਾ।

ਪਦ ਅਰਥ ਜਗਦੀਸ = ਜਗਤ-ਈਸ, ਜਗਤ ਦਾ ਮਾਲਕ।

SikhNet (Spanish)le es saldada la cuenta de todas sus acciones.

ਜੀਉ ਪਿੰਡੁ; ਸਭ ਤਿਸ ਕੀ ਰਾਸਿ ॥

jeeo pindd; sabh tis kee raas |

Sant Singh KhalsaSoul and body are all His property.
Manmohan SinghSoul and body are all His capital.
Manmohan Singh (Punjabi)ਜਿੰਦੜੀ ਅਤੇ ਦੇਹਿ ਸਭ ਉਸੇ ਦੀ ਪੂੰਜੀ ਹਨ।
Fareedkot Teekaਇਹ (ਜੀਉ) ਚੇਤਨ ਸਤਾ (ਪਿੰਡੁ) ਸਰੀਰ ਆਦਿ ਸਭ ਤਿਸ ਕੀ ਦਈ ਹੋਈ ਰਾਸ ਹੈ॥
Prof. Sahib Singhਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ,

ਪਦ ਅਰਥ ਰਾਸਿ = ਪੂੰਜੀ। ਤਿਸ ਕੀ = ਉਸ ਪ੍ਰਭੂ ਦੀ।

SikhNet (Spanish)Esta vida y este cuerpo le pertenecen a Él, Sólo a Él y a nadie más que a Él;

ਘਟਿ ਘਟਿ; ਪੂਰਨ ਬ੍ਰਹਮ ਪ੍ਰਗਾਸ ॥

ghatt ghatt; pooran braham pragaas |

Sant Singh KhalsaEach and every heart is illuminated by the Perfect Lord God.
Manmohan SinghEvery heart, the Perfect Lord illumines.
Manmohan Singh (Punjabi)ਹਰ ਦਿਲ ਨੂੰ ਮੁਕੰਮਲ ਮਾਲਕ ਰੋਸ਼ਨ ਕਰਦਾ ਹੈ।
Fareedkot Teekaਤਿਸ ਬ੍ਰਹਮ ਸਰੂਪ ਕਾ ਪ੍ਰਕਾਸ ਘਟੋਂ ਘਟੋਂ ਮੇਂ ਪੂਰਨ ਹੋ ਰਹਾ ਹੈ॥
Prof. Sahib Singhਹਰੇਕ ਸਰੀਰ ਵਿਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ। ਪੂਰਨ = ਵਿਆਪਕ। ਪ੍ਰਗਾਸ = ਜਲਵਾ।

SikhNet (Spanish)Él es el Uno Perfecto, el Iluminador de cada corazón.

ਅਪਨੀ ਬਣਤ; ਆਪਿ ਬਨਾਈ ॥

apanee banat; aap banaaee |

Sant Singh KhalsaHe Himself fashioned His own handiwork.
Manmohan SinghHis own handi-work, He has Himself made.
Manmohan Singh (Punjabi)ਆਪਣੀ ਨਿੱਜ ਦੀ ਬਣਤਰ, ਉਸ ਨੇ ਖੁਦ ਹੀ ਬਣਾਈ ਹੈ।
Fareedkot Teekaਅਪਨੀ ਬਨਾਵਟ, ਭਾਵ ਰਚਨਾ ਤਿਸ ਨੇ ਆਪ ਹੀ ਬਨਾਈ ਹੈ॥
Prof. Sahib Singhਇਹ (ਜਗਤ-) ਰਚਨਾ ਉਸ ਨੇ ਆਪ ਰਚੀ ਹੈ।

ਪਦ ਅਰਥ ਬਣਤ = ਬਨਾਵਟ, ਆਕਾਰ, ਜਗਤ-ਰੂਪ ਘਾੜਤ।

SikhNet (Spanish)El Señor Mismo ha generado la creación entera,

ਨਾਨਕ ਜੀਵੈ; ਦੇਖਿ ਬਡਾਈ ॥੪॥

naanak jeevai; dekh baddaaee |4|

Sant Singh KhalsaNanak lives by beholding His greatness. ||4||
Manmohan SinghNanak lives by beholding His greatness.
Manmohan Singh (Punjabi)ਨਾਨਕ ਉਸ ਦੀ ਮਹਾਨਤਾ ਨੂੰ ਵੇਖ ਕੇ ਜੀਊਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੀ ਵਡਿਆਈ ਕੌ ਦੇਖ ਕਰ ਜੀਵਤੇ ਹੈਂ॥੪॥
Prof. Sahib Singhਹੇ ਨਾਨਕ! ਆਪਣੀ (ਇਸ) ਬਜ਼ੁਰਗੀ ਨੂੰ ਆਪ ਵੇਖ ਕੇ ਖ਼ੁਸ਼ ਹੋ ਰਿਹਾ ਹੈ ॥੪॥

ਪਦ ਅਰਥ ਜੀਵੈ = ਜੀਊਂ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ ॥੪॥

SikhNet (Spanish)oh, dice Nanak, por ello dedico mis días a conocer la Gloria revelada en Su Gran Obra. (4)
Shabad Guru Arjan Dev Ji Raag Gauree Ang 277

ਇਸ ਕਾ ਬਲੁ; ਨਾਹੀ ਇਸੁ ਹਾਥ ॥

eis kaa bal; naahee is haath |

Sant Singh KhalsaThere is no power in the hands of mortal beings;
Manmohan SinghThis mortal's power is not in his own hands.
Manmohan Singh (Punjabi)ਇਸ ਪ੍ਰਾਣੀ ਦੀ ਤਾਕਤ ਇਸ ਦੇ ਆਪਣੇ ਹੱਥ ਵਿੱਚ ਨਹੀਂ।
Fareedkot Teekaਇਸ ਜੀਵ ਕਾ ਬਲੁ ਇਸ ਕੇ ਹਾਥ ਨਹੀਂ ਹੈਂ॥
Prof. Sahib Singhਇਸ (ਜੀਵ) ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ,
SikhNet (Spanish)Ningún poder que el hombre maneje está bajo su control;

ਕਰਨ ਕਰਾਵਨ; ਸਰਬ ਕੋ ਨਾਥ ॥

karan karaavan; sarab ko naath |

Sant Singh Khalsathe Doer, the Cause of causes is the Lord of all.
Manmohan SinghThe cause of causes is the Lord of all.
Manmohan Singh (Punjabi)ਹੇਤੂਆਂ ਦਾ ਹੇਤੂ ਸਾਰਿਆਂ ਦਾ ਸੁਆਮੀ ਹੈ।
Fareedkot Teekaਕਿਉਂਕਿ ਸਭ ਕਰਤਵੋਂ ਕਾ ਕਰਨੇ ਵਾਲਾ ਵਹੁ ਆਪ ਹੀ ਸਰਬ ਕਾ ਨਾਥ ਹੈ॥
Prof. Sahib Singhਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ।

ਪਦ ਅਰਥ ਸਰਬ ਕੋ ਨਾਥ = ਸਾਰੇ ਜੀਵਾਂ ਦਾ ਮਾਲਕ।

SikhNet (Spanish)porque sólo Él, el Maestro de todo, es el Hacedor y la Causa.

ਆਗਿਆਕਾਰੀ; ਬਪੁਰਾ ਜੀਉ ॥

aagiaakaaree; bapuraa jeeo |

Sant Singh KhalsaThe helpless beings are subject to His Command.
Manmohan SinghThe helpless mortal is at Lord's command.
Manmohan Singh (Punjabi)ਨਿਹੱਥਲ ਪ੍ਰਾਣੀ ਸੁਆਮੀ ਦੇ ਫੁਰਮਾਨ ਦੇ ਤਾਬੇ ਹੈ।
Fareedkot Teekaਇਹੁ ਵਿਚਾਰਾ ਜੀਵ ਤੌ ਤਿਸ ਹਰੀ ਕਾ ਆਗਿਆਕਾਰੀ ਅਰਥਾਤ ਹੁਕਮ ਮੇਂ ਚਲਨੇ ਵਾਲਾ ਹੈ॥
Prof. Sahib Singhਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ,

ਪਦ ਅਰਥ ਬਪੁਰਾ = ਵਿਚਾਰਾ। ਆਗਿਆਕਾਰੀ = ਹੁਕਮ ਵਿਚ ਤੁਰਨ ਵਾਲਾ। ਜੀਉ = ਜੀਵ।

SikhNet (Spanish)La criatura humana no tiene recursos propios y está sometida a fuerzas que la trascienden,

ਜੋ ਤਿਸੁ ਭਾਵੈ; ਸੋਈ ਫੁਨਿ ਥੀਉ ॥

jo tis bhaavai; soee fun theeo |

Sant Singh KhalsaThat which pleases Him, ultimately comes to pass.
Manmohan SinghWhat please Him, that does, ultimately come to pass.
Manmohan Singh (Punjabi)ਜੋ ਕੁਛ ਉਸ ਨੂੰ ਭਾਉਂਦਾ ਹੈ, ਆਖਰਕਾਰ, ਉਹੀ ਹੁੰਦਾ ਹੈ।
Fareedkot Teekaਤਾਂ ਤੇ ਜੋ ਤਿਸ ਵਾਹਿਗੁਰੂ ਕੋ ਭਾਵਤਾ ਹੈ ਪੁਨਾ ਸੋਈ ਹੋਤਾ ਹੈ॥
Prof. Sahib Singh(ਕਿਉਂਕਿ) ਹੁੰਦਾ ਓਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ।

ਪਦ ਅਰਥ ਥੀਉ = ਹੁੰਦਾ ਹੈ, ਵਰਤਦਾ ਹੈ।

SikhNet (Spanish)pues todo lo que acontece proviene de la Voluntad de Dios.

ਕਬਹੂ; ਊਚ ਨੀਚ ਮਹਿ ਬਸੈ ॥

kabahoo; aooch neech meh basai |

Sant Singh KhalsaSometimes, they abide in exaltation; sometimes, they are depressed.
Manmohan SinghSometimes man abides in exaltation and sime times in debasement.
Manmohan Singh (Punjabi)ਕਦੇ ਆਦਮੀ ਉਚਤਾ ਅਤੇ ਕਦੇ ਨੀਚਤਾ ਅੰਦਰ ਵਸਦਾ ਹੈ।
Fareedkot Teekaਕਬੀ ਇਹੁ ਜੀਵ ਕਰਮੋਂ ਅਨੁਸਾਰ ਤਿਸ ਕੇ ਹੁਕਮ ਅਧੀਨ ਊਚ ਜੋਨੀ ਵਾ ਅਸਥਾਨੋਂ ਮੇਂ ਔ ਕਬੀ ਨੀਚ ਜੋਨੀਓਂ ਮੇਂ ਵਾ ਨੀਚ ਅਸਥਾਨੋਂ ਮੇਂ ਵਸਤਾ ਹੈ॥
Prof. Sahib Singh(ਪ੍ਰਭੂ ਆਪ) ਕਦੇ ਉੱਚਿਆਂ ਵਿਚ ਕਦੇ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ,

ਪਦ ਅਰਥ ਕਬਹੂ = ਕਦੇ।

SikhNet (Spanish)Algunas veces, el hombre vive encumbrado, algunas otras él vive sojuzgado;

ਕਬਹੂ; ਸੋਗ ਹਰਖ ਰੰਗਿ ਹਸੈ ॥

kabahoo; sog harakh rang hasai |

Sant Singh KhalsaSometimes, they are sad, and sometimes they laugh with joy and delight.
Manmohan SinghSometimes he is grieved with sorrow and sometimes he laughs with delight and joy.
Manmohan Singh (Punjabi)ਕਦੇ ਉਹ ਗਮੀਂ ਨਾਲ ਦੁਖਾਂਤ ਹੁੰਦਾ ਹੈ ਅਤੇ ਕਦੇ ਖੁਸ਼ੀ ਤੇ ਪਰਸੰਨਤਾ ਨਾਲ ਹੱਸਦਾ ਹੈ।
Fareedkot Teekaਪੁਨਾ ਕਬੀ ਸੋਗ ਕਰ ਕੇ ਰੋਤਾ ਹੈ ਔਰ ਕਬੀ ਹਰਖ ਮੇਂ ਰੰਗਾ ਹੂਆ ਹਸਤਾ ਹੈ॥
Prof. Sahib Singhਕਦੇ ਚਿੰਤਾ ਵਿਚ ਹੈ ਤੇ ਕਦੇ ਖੁਸ਼ੀ ਦੀ ਮੌਜ ਵਿਚ ਹੱਸ ਰਿਹਾ ਹੈ;

ਪਦ ਅਰਥ ਸੋਗ = ਚਿੰਤਾ। ਹਰਖ = ਖ਼ੁਸ਼ੀ।

SikhNet (Spanish)a veces es deleitado por el placer y otras, lastimado por el dolor.

ਕਬਹੂ; ਨਿੰਦ ਚਿੰਦ ਬਿਉਹਾਰ ॥

kabahoo; nind chind biauhaar |

Sant Singh KhalsaSometimes, they are occupied with slander and anxiety.
Manmohan SinghSometimes slander and worry are his occupation.
Manmohan Singh (Punjabi)ਕਦੇ ਕਲੰਕ ਲਾਉਣ ਤੇ ਚਿੰਤਾ ਫਿਕਰ ਉਸ ਦਾ ਪੇਸ਼ਾ ਹੁੰਦੇ ਹਨ।
Fareedkot Teekaਪੁਨਾ ਕਬੀ ਨਿੰਦਾ ਔ ਵਿਵਹਾਰੋਂ ਕੀ ਚਿੰਤਾ ਕਰਤਾ ਹੈ, ਵਾ ਨਿੰਦਾ ਵਾ ਉਸਤਤੀ ਕਾ ਹੀ ਇਸ ਕੋ ਵਿਵਹਾਰ ਰਹਿਤਾ ਹੈ॥
Prof. Sahib Singhਕਦੇ (ਦੂਜਿਆਂ ਦੀ) ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ,

ਪਦ ਅਰਥ ਨਿੰਦ ਚਿੰਦ = ਨਿੰਦਿਆ ਦੀ ਵਿਚਾਰ। ਬਿਉਹਾਰ = ਵਿਹਾਰ, ਵਤੀਰਾ।

SikhNet (Spanish)Hay veces, que dedica su vida a calumniar a los demás

ਕਬਹੂ; ਊਭ ਅਕਾਸ ਪਇਆਲ ॥

kabahoo; aoobh akaas peaal |

Sant Singh KhalsaSometimes, they are high in the Akaashic Ethers, sometimes in the nether regions of the underworld.
Manmohan SinghSometimes he is up in heaven and sometimes down in the under-world.
Manmohan Singh (Punjabi)ਕਦੇ ਉਹ ਉਤੇ ਅਸਮਾਨ ਵਿੱਚ ਹੁੰਦਾ ਹੈ ਅਤੇ ਕਦੇ ਹੇਠਾਂ ਪਾਤਾਲ ਵਿੱਚ।
Fareedkot Teekaਔਰ ਕਬੀ ਸੰਕਲਪ ਵਾ ਜਨਮ ਧਾਰ ਕਰ (ਊਭ) ਊਚੇ ਅਕਾਸੋਂ ਮੇਂ ਜਾਤਾ ਹੈ ਔ ਕਬੀ ਨੀਚੋਂ ਪਤਾਲੋਂ ਮੇਂ ਜਾਤਾ ਹੈ॥
Prof. Sahib Singhਕਦੇ (ਖ਼ੁਸ਼ੀ ਦੇ ਕਾਰਣ) ਅਕਾਸ਼ ਵਿਚ ਉੱਚਾ (ਚੜ੍ਹਦਾ ਹੈ) (ਕਦੇ ਚਿੰਤਾ ਦੇ ਕਾਰਣ) ਪਤਾਲ ਵਿਚ (ਡਿੱਗਾ ਪਿਆ ਹੈ);

ਪਦ ਅਰਥ ਊਭ = ਉੱਚਾ। ਪਇਆਲ = ਪਤਾਲ।

SikhNet (Spanish)y transita su camino acompañado de la ansiedad como un fantasma.

ਕਬਹੂ; ਬੇਤਾ ਬ੍ਰਹਮ ਬੀਚਾਰ ॥

kabahoo; betaa braham beechaar |

Sant Singh KhalsaSometimes, they know the contemplation of God.
Manmohan SinghSometimes he is the knower of Lord's knowledge.
Manmohan Singh (Punjabi)ਕਦੇ ਉਹ ਪ੍ਰਭੂ ਦੀ ਗਿਆਤ ਦਾ ਜਾਣੂ ਹੁੰਦਾ ਹੈ।
Fareedkot Teekaਪੁਨਾ ਕਬੀ ਸਾਸਤ੍ਰੋਂ ਕਾ (ਬੇਤਾ) ਗਿਆਤਾ ਹੋ ਕਰ ਬ੍ਰਹਮ ਕਾ ਵੀਚਾਰ ਕਰਤਾ ਹੈ॥
Prof. Sahib Singhਕਦੇ ਆਪ ਹੀ ਰੱਬੀ ਵਿਚਾਰ ਦਾ ਮਹਰਮ ਹੈ।

ਪਦ ਅਰਥ ਬੇਤਾ = ਜਾਣਨ ਵਾਲਾ, ਮਹਰਮ। ਬ੍ਰਹਮ ਬੀਚਾਰ = ਰੱਬੀ ਵਿਚਾਰ।

SikhNet (Spanish)A veces, visita los elevados cielos y otras, desciende a las entrañas de la tierra hasta que finalmente, se convierte en hombre de entendimiento y contempla a su Señor.

ਨਾਨਕ; ਆਪਿ ਮਿਲਾਵਣਹਾਰ ॥੫॥

naanak; aap milaavanahaar |5|

Sant Singh KhalsaO Nanak, God Himself unites them with Himself. ||5||
Manmohan SinghNanak the Lord is the Uniter of man with Himself.
Manmohan Singh (Punjabi)ਨਾਨਕ ਸੁਆਮੀ ਬੰਦੇ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਹਰੀ ਅਪਨੇ ਸਾਥ ਮਿਲਾਵਣ ਹਾਰਾ ਹੋਤਾ ਹੈ ਅਰਥਾਤ ਮਿਲਾਇ ਲੇਤਾ ਹੈ॥੫॥
Prof. Sahib Singhਹੇ ਨਾਨਕ! ਜੀਵਾਂ ਨੂੰ ਆਪਣੇ ਵਿਚ ਮੇਲਣ ਵਾਲਾ ਆਪ ਹੀ ਹੈ ॥੫॥
SikhNet (Spanish)Sólo el Señor puede unir al ser humano Consigo Mismo.(5)
Shabad Guru Arjan Dev Ji Raag Gauree Ang 277

ਕਬਹੂ; ਨਿਰਤਿ ਕਰੈ ਬਹੁ ਭਾਤਿ ॥

kabahoo; nirat karai bahu bhaat |

Sant Singh KhalsaSometimes, they dance in various ways.
Manmohan SinghSometimes man dances in various ways.
Manmohan Singh (Punjabi)ਕਦੇ ਆਦਮੀ ਅਨੇਕਾਂ ਤ੍ਰੀਕਿਆਂ ਨਾਲ ਨੱਚਦਾ ਹੈ।
Fareedkot Teekaਪੁਨਾ ਕਬੀ ਇਹ ਜੀਵ ਬਹੁਤ ਪ੍ਰਕਾਰ ਕੀ ਨਿਰਤ ਅਰਥਾਤ ਚੇਸਟਾ ਕਰਤਾ ਹੈ॥
Prof. Sahib Singh(ਪ੍ਰਭੂ ਜੀਵਾਂ ਵਿਚ ਵਿਆਪਕ ਹੋ ਕੇ) ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ,

ਪਦ ਅਰਥ ਨਿਰਤਿ = ਨਾਚ। ਭਾਤਿ = ਕਿਸਮ।

SikhNet (Spanish)A veces, el hombre danza en variadas formas;

ਕਬਹੂ; ਸੋਇ ਰਹੈ ਦਿਨੁ ਰਾਤਿ ॥

kabahoo; soe rahai din raat |

Sant Singh KhalsaSometimes, they remain asleep day and night.
Manmohan SinghSometimes he remains asleep day and night.
Manmohan Singh (Punjabi)ਕਦੇ ਉਹ ਦਿਨ ਰਾਤ ਸੁੱਤਾ ਰਹਿੰਦਾ ਹੈ।
Fareedkot Teekaਔ ਕਬੀ ਦਿਨੇ ਰਾਤ ਸੋਇ ਹੀ ਰਹਿਤਾ ਹੈ॥
Prof. Sahib Singhਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ।

ਪਦ ਅਰਥ ਸੋਇ ਰਹੈ = ਸੁੱਤਾ ਰਹਿੰਦਾ ਹੈ।

SikhNet (Spanish)otras, duerme por días y noches enteras.

ਕਬਹੂ; ਮਹਾ ਕ੍ਰੋਧ ਬਿਕਰਾਲ ॥

kabahoo; mahaa krodh bikaraal |

Sant Singh KhalsaSometimes, they are awesome, in terrible rage.
Manmohan SinghSometimes he is terrible in his mighty wrath.
Manmohan Singh (Punjabi)ਕਦੇ ਉਹ ਆਪਣੇ ਜਬਰਦਸਤ ਗੁੱਸੇ ਵਿੱਚ ਭਿਆਨਕ ਹੁੰਦਾ ਹੈ।
Fareedkot Teekaਪੁਨਾ ਕਬੀ ਮਹਾਂ ਕ੍ਰੋਧ ਕਰ ਕੇ ਵਿਕਰਾਲ ਅਰਥਾਤ ਭਿਆਨਕ ਰੂਪ ਹੋਤਾ ਹੈ॥
Prof. Sahib Singhਕਦੇ ਕ੍ਰੋਧ (ਵਿਚ ਆ ਕੇ) ਬੜਾ ਡਰਾਉਣਾ (ਲੱਗਦਾ ਹੈ),

ਪਦ ਅਰਥ ਬਿਕਰਾਲ = ਭਿਆਨਕ।

SikhNet (Spanish)A veces, también es poseído por terrible prepotencia y otras,

ਕਬਹੂੰ; ਸਰਬ ਕੀ ਹੋਤ ਰਵਾਲ ॥

kabahoon; sarab kee hot ravaal |

Sant Singh KhalsaSometimes, they are the dust of the feet of all.
Manmohan SinghSometimes he is the dust of all men's feet.
Manmohan Singh (Punjabi)ਕਦੇ ਉਹ ਸਾਰਿਆਂ ਬੰਦਿਆਂ ਦੇ ਪੈਰਾਂ ਦੀ ਧੂੜ ਹੁੰਦਾ ਹੈ।
Fareedkot Teekaਔਰ ਕਬੀ ਸਰਬ ਕੀ (ਰਵਾਲ) ਧੂੜੀ ਵਤ ਨਿਮ੍ਰੀ ਭਾਵ ਹੋ ਜਾਤਾ ਹੈ॥
Prof. Sahib Singhਕਦੇ ਜੀਵਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ ਹੈ);

ਪਦ ਅਰਥ ਰਵਾਲ = ਚਰਨਾਂ ਦੀ ਧੂੜ।

SikhNet (Spanish)se convierte en el polvo que pisan los demás hombres.

ਕਬਹੂ; ਹੋਇ ਬਹੈ ਬਡ ਰਾਜਾ ॥

kabahoo; hoe bahai badd raajaa |

Sant Singh KhalsaSometimes, they sit as great kings.
Manmohan SinghSometimes, he sits as a great king.
Manmohan Singh (Punjabi)ਕਦੇ ਉਹ ਵੱਡਾ ਪਾਤਸ਼ਾਹ ਹੋ ਬੈਠਦਾ ਹੈ।
Fareedkot Teekaਕਬੀ ਤੌ ਵੱਡਾ ਰਾਜਾ ਹੋਇ ਬੈਠਤਾ ਹੈ॥
Prof. Sahib Singhਕਦੇ ਵੱਡਾ ਰਾਜਾ ਬਣ ਬੈਠਦਾ ਹੈ,

ਪਦ ਅਰਥ ਬਡ = ਵੱਡਾ।

SikhNet (Spanish)A veces, aparece como el mayor de los magnates

ਕਬਹੁ; ਭੇਖਾਰੀ ਨੀਚ ਕਾ ਸਾਜਾ ॥

kabahu; bhekhaaree neech kaa saajaa |

Sant Singh KhalsaSometimes, they wear the coat of a lowly beggar.
Manmohan SinghSometimes he wears the attire of a lowly beggar.
Manmohan Singh (Punjabi)ਕਦੇ ਉਹ ਨੀਵੇਂ ਮੰਗਤੇ ਦੀ ਪੁਸ਼ਾਕ ਪਾ ਲੈਦਾ ਹੈ।
Fareedkot Teekaਔਰ ਕਬੀ ਭਿਖਾਰੀ ਹੋਇ ਕਰ ਨੀਚੋਂ ਕਾ ਸਾਜ ਕਰ ਲੇਤਾ ਹੈ॥
Prof. Sahib Singhਕਦੇ ਇਕ ਨੀਵੀਂ ਜਾਤਿ ਦੇ ਮੰਗਤੇ ਦਾ ਸਾਂਗ (ਬਣਾ ਰੱਖਿਆ ਹੈ);

ਪਦ ਅਰਥ ਭੇਖਾਰੀ = ਮੰਗਤਾ। ਸਾਜਾ = ਸਾਂਗ।

SikhNet (Spanish)y otras, viste como pordiosero.

ਕਬਹੂ; ਅਪਕੀਰਤਿ ਮਹਿ ਆਵੈ ॥

kabahoo; apakeerat meh aavai |

Sant Singh KhalsaSometimes, they come to have evil reputations.
Manmohan SinghSometimes he falls into evil repute.
Manmohan Singh (Punjabi)ਕਦੇ ਉਹ ਬਦਨਾਮੀ ਅੰਦਰ ਆ ਜਾਂਦਾ ਹੈ।
Fareedkot Teekaਕਬੀ ਇਹ ਅਪਕੀਰਤੀ ਮੇਂ ਆਵਤਾ ਹੈ॥
Prof. Sahib Singhਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ,

ਪਦ ਅਰਥ ਅਪਕੀਰਤਿ = ਅਪ-ਕੀਰਤਿ, ਮੰਦੀ ਸੋਭਾ, ਬਦਨਾਮੀ।

SikhNet (Spanish)En un tiempo puede ser calumniado

ਕਬਹੂ; ਭਲਾ ਭਲਾ ਕਹਾਵੈ ॥

kabahoo; bhalaa bhalaa kahaavai |

Sant Singh KhalsaSometimes, they are known as very, very good.
Manmohan SinghSometimes he is called extremely good.
Manmohan Singh (Punjabi)ਕਦੇ ਉਹ ਪਰਮ ਚੰਗਾ ਆਖਿਆ ਜਾਂਦਾ ਹੈ।
Fareedkot Teekaਔ ਕਬੀ ਅਪਨੇ ਆਪ ਕੌ ਭਲਾ ਭਲਾ ਕਹਾਵਤਾ ਹੈ॥
Prof. Sahib Singhਕਦੇ ਚੰਗਾ ਅਖਵਾ ਰਿਹਾ ਹੈ;
SikhNet (Spanish)y en otro, ensalzado.

ਜਿਉ ਪ੍ਰਭੁ ਰਾਖੈ; ਤਿਵ ਹੀ ਰਹੈ ॥

jiau prabh raakhai; tiv hee rahai |

Sant Singh KhalsaAs God keeps them, so they remain.
Manmohan SinghAs the Lord keeps him, so does he remains.
Manmohan Singh (Punjabi)ਜਿਸ ਤਰ੍ਹਾਂ ਸੁਆਮੀ ਉਸ ਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਉਹ ਰਹਿੰਦਾ ਹੈ।
Fareedkot Teekaਜਿਸ ਪ੍ਰਕਾਰ ਇਸ ਜੀਵ ਕੌ ਪ੍ਰਭੂ ਰਾਖਤਾ ਹੈ, ਤਿਸੀ ਪ੍ਰਕਾਰ ਇਹ ਰਹਿਤਾ ਹੈ॥
Prof. Sahib Singhਜੀਵ ਉਸੇ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ।
SikhNet (Spanish)El hombre es en verdad moldeado por la Voluntad de su Creador.

ਗੁਰ ਪ੍ਰਸਾਦਿ; ਨਾਨਕ ਸਚੁ ਕਹੈ ॥੬॥

gur prasaad; naanak sach kahai |6|

Sant Singh KhalsaBy Guru's Grace, O Nanak, the Truth is told. ||6||
Manmohan SinghBy the grace of the Guru Nanak tells the truth.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ, ਨਾਨਕ ਸੱਚ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਰੀ ਗੁਰੂ ਨਾਨਕ ਦੇਵ ਜੀ ਕੀ ਕ੍ਰਿਪਾ ਸੇ ਹਮ ਇਹ ਬਾਤ ਸਚ ਹੀ ਕਹਤੇ ਹੈਂ; ਵਾ ਜੇ ਗੁਰਾਂ ਦੀ ਕ੍ਰਿਪਾ ਹੋਵੇ ਤਉ ਸਚੁ ਨਾਮ ਕੋ ਉਚਾਰਨ ਕਰੇ॥੬॥
Prof. Sahib Singhਹੇ ਨਾਨਕ! (ਕੋਈ ਵਿਰਲਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ ॥੬॥

ਪਦ ਅਰਥ ਸਚੁ ਕਹੈ = ਅਕਾਲ ਪੁਰਖ ਨੂੰ ਸਿਮਰਦਾ ਹੈ। ਤਿਵ ਹੀ = ਉਸੇ ਤਰ੍ਹਾਂ ॥੬॥

SikhNet (Spanish)Nanak manifiesta esta Sabiduría por la Gracia del Guru. (6)
Shabad Guru Arjan Dev Ji Raag Gauree Ang 277 - 278

ਕਬਹੂ; ਹੋਇ ਪੰਡਿਤੁ. ਕਰੇ ਬਖੵਾਨੁ ॥

kabahoo; hoe panddit. kare bakhayaan |

Sant Singh KhalsaSometimes, as scholars, they deliver lectures.
Manmohan SinghAs a scholar, sometimes, man delivers lecturers.
Manmohan Singh (Punjabi)ਕਦੇ ਬੰਦਾ ਬਤੌਰ ਵਿੱਦਵਾਨ ਦੇ ਲੈਕਚਰ ਦਿੰਦਾ ਹੈ।
Fareedkot Teekaਕਬੀ ਏਹ ਜੀਵ ਪੰਡਿਤ ਹੋ ਕਰ ਸਾਸਤ੍ਰੋਂ ਕੋ ਉਚਾਰਤਾ ਹੈ॥
Prof. Sahib Singh(ਸਰਬ-ਵਿਆਪੀ ਪ੍ਰਭੂ) ਕਦੇ ਪੰਡਤ ਬਣ ਕੇ (ਦੂਜਿਆਂ ਨੂੰ) ਉਪਦੇਸ਼ ਕਰ ਰਿਹਾ ਹੈ,

ਪਦ ਅਰਥ ਬਖ੍ਯ੍ਯਾਨੁ = ਵਖਿਆਨ, ਉਪਦੇਸ਼।

SikhNet (Spanish)Algunas veces, como erudito, el hombre pronuncia largos discursos

ਕਬਹੂ; ਮੋਨਿਧਾਰੀ ਲਾਵੈ ਧਿਆਨੁ ॥

kabahoo; monidhaaree laavai dhiaan |

Sant Singh KhalsaSometimes, they hold to silence in deep meditation.
Manmohan SinghAs a mute ascetic, sometimes he practises contemplation.
Manmohan Singh (Punjabi)ਕਦੇ ਉਹ ਚੁੱਪ ਕੀਤੇ ਸਾਧੂ ਵਜੋਂ ਬਿਰਤੀ ਜੋੜਦਾ ਹੈ।
Fareedkot Teekaਅਰ ਕਬੀ ਮੋਨਿਧਾਰੀ ਹੋ ਕਰ ਧਿਆਨੁ ਲਗਾਵਤਾ ਹੈ॥
Prof. Sahib Singhਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ;

ਪਦ ਅਰਥ ਮੋਨਧਾਰੀ = ਚੁੱਪ ਰਹਿਣ ਵਾਲਾ, ਕਦੇ ਨ ਬੋਲਣ ਵਾਲਾ।

SikhNet (Spanish)y otras, como asceta guarda total silencio.

ਕਬਹੂ; ਤਟ ਤੀਰਥ ਇਸਨਾਨ ॥

kabahoo; tatt teerath isanaan |

Sant Singh KhalsaSometimes, they take cleansing baths at places of pilgrimage.
Manmohan SinghSometimes he takes bath at the banks of holy places.
Manmohan Singh (Punjabi)ਕਦੇ ਉਹ ਯਾਤ੍ਰਾਂ ਅਸਥਾਨਾ ਦੇ ਕਿਨਾਰਿਆਂ ਉਤੇ ਨ੍ਹਾਉਂਦਾ ਹੈ।
Fareedkot Teekaਅਰ ਕਬੀ ਤੀਰਥੋਂ ਕੇ ਕਿਨਾਰੇ ਪਰ ਇਸਨਾਨ ਕਰਤਾ ਹੈ॥
Prof. Sahib Singhਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ,

ਪਦ ਅਰਥ ਤਟ = ਨਦੀ ਦਾ ਕਿਨਾਰਾ।

SikhNet (Spanish)Algunas veces es un humilde peregrino y otras,

ਕਬਹੂ; ਸਿਧ ਸਾਧਿਕ ਮੁਖਿ ਗਿਆਨ ॥

kabahoo; sidh saadhik mukh giaan |

Sant Singh KhalsaSometimes, as Siddhas or seekers, they impart spiritual wisdom.
Manmohan SinghSometimes as an adept and a striver, he preaches divine sermons with his mouth
Manmohan Singh (Punjabi)ਕਦੇ ਉਹ ਕਰਾਮਾਤੀ ਬੰਦੇ ਅਤੇ ਅਭਿਆਸੀ ਦੇ ਤੌਰ ਤੇ ਆਪਣੇ ਮੂੰਹੋਂ ਰੱਬੀ ਭਜਨ ਪ੍ਰਚਾਰਦਾ ਹੈ।
Fareedkot Teekaਅਰ ਕਬੀ ਸਿਧ ਸਾਧਿਕ ਹੋ ਕਰ ਮੁਖ ਸੇ ਗਿਆਨੁ ਕਥਨ ਕਰਤਾ ਹੈ॥
Prof. Sahib Singhਕਦੇ ਸਿੱਧ ਤੇ ਸਾਧਿਕ (ਦੇ ਰੂਪ ਵਿਚ) ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ;

ਪਦ ਅਰਥ ਸਿਧ = ਪੁੱਗਾ ਹੋਇਆ ਜੋਗੀ। ਸਾਧਿਕ = ਸਾਧਨਾ ਕਰਨ ਵਾਲੇ। ਮੁਖਿ = ਮੂੰਹ ਤੋਂ।

SikhNet (Spanish)se convierte en la voz de la autoridad religiosa pontificando con gran sapiencia.

ਕਬਹੂ; ਕੀਟ ਹਸਤਿ ਪਤੰਗ ਹੋਇ ਜੀਆ ॥

kabahoo; keett hasat patang hoe jeea |

Sant Singh KhalsaSometimes, they becomes worms, elephants, or moths.
Manmohan SinghSome times, man becomes an insect, an elephant or a moth,
Manmohan Singh (Punjabi)ਕਦੇ ਆਦਮੀ ਕੀੜਾ, ਹਾਥੀ ਜਾ ਪਰਵਾਨਾ ਹੁੰਦਾ ਹੈ,
Fareedkot Teekaਪੁਨਾ ਕਬੀ ਕੀੜੇ ਔਰ ਹਾਥੀ ਪਤੰਗ ਆਦਿ ਜੀਵ ਜੰਤ ਹੋ ਕਰ॥
Prof. Sahib Singhਕਦੇ ਕੀੜੇ ਹਾਥੀ ਭੰਬਟ (ਆਦਿਕ) ਜੀਵ ਬਣਿਆ ਹੋਇਆ ਹੈ,

ਪਦ ਅਰਥ ਕੀਟ = ਕੀੜਾ। ਹਸਤਿ = ਹਾਥੀ। ਪਤੰਗ = ਭੰਬਟ।

SikhNet (Spanish)Su Alma es conducida a través de cada especie de vida, apareciendo a veces como gusano, otras como palomilla o elefante.

ਅਨਿਕ ਜੋਨਿ; ਭਰਮੈ ਭਰਮੀਆ ॥

anik jon; bharamai bharameea |

Sant Singh KhalsaThey may wander and roam through countless incarnations.
Manmohan Singhand continuously wanders in many existences.
Manmohan Singh (Punjabi)ਅਤੇ ਅਨੇਕਾਂ ਜੂਨੀਆਂ ਅੰਦਰ ਲਗਾਤਾਰ ਭਟਕਦਾ ਹੈ।
Fareedkot Teekaਅਨੇਕ ਜੋਨੀਓਂ ਮੇਂ ਭ੍ਰਮ ਸੇ ਭ੍ਰਮਾਇਆ ਹੂਆ ਫਿਰਤਾ ਹੈ॥
Prof. Sahib Singhਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ;

ਪਦ ਅਰਥ ਭਰਮੀਆ = ਭਵਾਇਆ ਹੋਇਆ, ਭਰਮ ਵਿਚ ਪਾਇਆ ਹੋਇਆ।

SikhNet (Spanish)Y así vaga a través de millones de encarnaciones

ਨਾਨਾ ਰੂਪ; ਜਿਉ ਸ੍ਵਾਗੀ ਦਿਖਾਵੈ ॥

naanaa roop; jiau svaagee dikhaavai |

Sant Singh KhalsaIn various costumes, like actors, they appear.
Manmohan SinghLike a guiser he is seen assuming various disguises.
Manmohan Singh (Punjabi)ਬਹੂ-ਰੂਪੀਏ ਵਾਂਗ ਉਹ ਘਣੇਰੇ ਸਰੂਪ ਧਾਰਨ ਕਰਦਾ ਹੋਇਆ ਦਿਸਦਾ ਹੈ।
Fareedkot Teekaਜੈਸੇ ਸ੍ਵਾਂਗੀ ਨਾਨਾਂ ਪ੍ਰਕਾਰ ਕੇ ਸਰੂਪ ਕਰ ਕੇ ਦਿਖਾਵਤਾ ਹੈ॥
Prof. Sahib Singhਬਹੁ-ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ,

ਪਦ ਅਰਥ ਨਾਨਾ = ਕਈ ਤਰ੍ਹਾਂ ਦੇ।

SikhNet (Spanish)y como si fuera juglar, asume distintos papeles.

ਜਿਉ ਪ੍ਰਭ ਭਾਵੈ; ਤਿਵੈ ਨਚਾਵੈ ॥

jiau prabh bhaavai; tivai nachaavai |

Sant Singh KhalsaAs it pleases God, they dance.
Manmohan SinghAs it pleases the Lord, so does He make him dance.
Manmohan Singh (Punjabi)ਜਿਸ ਤਰ੍ਹਾਂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਉਹ ਬੰਦੇ ਨੂੰ ਨਚਾਉਂਦਾ ਹੈ।
Fareedkot Teekaਜਿਸ ਪ੍ਰਕਾਰ ਪ੍ਰਭੂ ਕੋ ਭਾਵਤਾ ਹੈ, ਤੈਸੇ ਹੀ ਇਸ ਜੀਵ ਕੋ ਮਾਯਾ ਕਰ ਕੇ ਨਚਾਵਤਾ ਹੈ॥
Prof. Sahib Singhਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ (ਜੀਵਾਂ ਨੂੰ) ਨਚਾਉਂਦਾ ਹੈ।

ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਭਾਉਂਦਾ।

SikhNet (Spanish)Pero el Gran Juglar es Quien lo hace aparecer de múltiples maneras

ਜੋ ਤਿਸੁ ਭਾਵੈ; ਸੋਈ ਹੋਇ ॥

jo tis bhaavai; soee hoe |

Sant Singh KhalsaWhatever pleases Him, comes to pass.
Manmohan SinghWhatever pleases Him that alone happens.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
Fareedkot Teekaਤਾਂ ਤੇ ਜੋ ਤਿਸ ਵਾਹਿਗੁਰੂ ਕੌ ਭਾਵਤਾ ਹੈ, ਸੋਈ ਹੋਤਾ ਹੈ॥
Prof. Sahib Singhਉਹੀ ਹੁੰਦਾ ਹੈ ਜੋ ਉਸ (ਮਾਲਕ) ਨੂੰ ਚੰਗਾ ਲੱਗਦਾ ਹੈ।
SikhNet (Spanish)y él danza de acuerdo a la Melodía que el Señor le toque.

ਨਾਨਕ; ਦੂਜਾ ਅਵਰੁ. ਨ ਕੋਇ ॥੭॥

naanak; doojaa avar. na koe |7|

Sant Singh KhalsaO Nanak, there is no other at all. ||7||
Manmohan SinghNanak there is no other second than He.
Manmohan Singh (Punjabi)ਨਾਨਕ ਉਸ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤੇ ਬਿਨਾਂ ਔਰ ਕੋਈ ਦੂਸਰਾ ਸਮਰਥ ਨਹੀਂ ਹੈ॥੭॥
Prof. Sahib Singhਹੇ ਨਾਨਕ! (ਉਸ ਵਰਗਾ) ਕੋਈ ਹੋਰ ਦੂਜਾ ਨਹੀਂ ਹੈ ॥੭॥
SikhNet (Spanish)Oh, dice Nanak, en verdad no existe nadie más que el Señor. (7)
Shabad Guru Arjan Dev Ji Raag Gauree Ang 278

ਕਬਹੂ; ਸਾਧਸੰਗਤਿ ਇਹੁ ਪਾਵੈ ॥

kabahoo; saadhasangat ihu paavai |

Sant Singh KhalsaSometimes, this being attains the Company of the Holy.
Manmohan SinghSometimes this man obtains saints society.
Manmohan Singh (Punjabi)ਕਦੇ ਇਹ ਇਨਸਾਨ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਪਰੰਤੂ ਕਬੀ ਇਹ ਜੀਵ ਪੂਰਬੋਕਤ ਜੋਨੀਓਂ ਮੇਂ ਭ੍ਰਮਤਾ ਹੂਆ ਸੰਤੋਂ ਕੀ ਸੰਗਤ ਕੌ ਪਾਵਤਾ ਹੈ॥
Prof. Sahib Singh(ਜਦੋਂ) ਕਦੇ (ਪ੍ਰਭੂ ਦੀ ਅੰਸ਼) ਇਹ ਜੀਵ ਸਤਸੰਗਿ ਵਿਚ ਅੱਪੜਦਾ ਹੈ,
SikhNet (Spanish)Y cuando el hombre encuentra finalmente la Saad Sangat, la Compañía de los Santos

ਉਸੁ ਅਸਥਾਨ ਤੇ; ਬਹੁਰਿ ਨ ਆਵੈ ॥

aus asathaan te; bahur na aavai |

Sant Singh KhalsaFrom that place, he does not have to come back again.
Manmohan SinghFrom that place he returns not again.
Manmohan Singh (Punjabi)ਓਸ ਥਾਂ ਤੋਂ ਫੇਰ ਉਹ ਮੁੜ ਕੇ ਨਹੀਂ ਆਉਂਦਾ।
Fareedkot Teekaਤਬ ਤਿਸ ਸਤਸੰਗ ਅਸਥਾਨ ਸੇ ਪੁਨਾ ਇਨ ਚੌਰਾਸੀ ਜੋਨੋ ਮੇਂ ਨਹੀਂ ਆਵਤਾ ਹੈ॥
Prof. Sahib Singhਤਾਂ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ;

ਪਦ ਅਰਥ ਬਹੁਰਿ = ਮੁੜ, ਵਾਪਸ।

SikhNet (Spanish)para ya nunca dar marcha atrás,

ਅੰਤਰਿ ਹੋਇ; ਗਿਆਨ ਪਰਗਾਸੁ ॥

antar hoe; giaan paragaas |

Sant Singh KhalsaThe light of spiritual wisdom dawns within.
Manmohan SinghWithin his mind dawns the light of Divine knowledge.
Manmohan Singh (Punjabi)ਉਸ ਦੇ ਮਨ ਅੰਦਰ ਬ੍ਰਹਮ-ਗਿਆਨ ਦਾ ਚਾਨਣ ਆਉਂਦਾ ਹੈ।
Fareedkot Teekaਤਿਸ ਸਤਸੰਗ ਦ੍ਵਾਰੇ ਇਸ ਕੇ ਰਿਦੇ ਅੰਤਰ ਗਿਆਨ ਕਾ ਪ੍ਰਕਾਸ ਹੋਇ ਆਵਤਾ ਹੈ॥
Prof. Sahib Singh(ਕਿਉਂਕਿ) ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪਰਕਾਸ਼ ਹੋ ਜਾਂਦਾ ਹੈ,

ਪਦ ਅਰਥ ਗਿਆਨ ਪਰਗਾਸੁ = ਗਿਆਨ ਦਾ ਪ੍ਰਕਾਸ਼, ਗਿਆਨ ਦਾ ਜਲਵਾ।

SikhNet (Spanish)su mente es iluminada.

ਉਸੁ ਅਸਥਾਨ ਕਾ; ਨਹੀ ਬਿਨਾਸੁ ॥

aus asathaan kaa; nahee binaas |

Sant Singh KhalsaThat place does not perish.
Manmohan SinghThat abode is imperishable.
Manmohan Singh (Punjabi)ਉਹ ਟਿਕਾਣਾ ਅਬਿਨਾਸੀ ਹੈ।
Fareedkot Teekaਇਸੀ ਤੇ ਉਸ ਅਸਥਾਨ ਸਤਸੰਗ ਕੇ ਪਾਵਨੇ ਸੇ ਇਸ ਕਾ ਨਾਸ ਨਹੀਂ ਹੋਤਾ, ਭਾਵ ਜਨਮ ਮ੍ਰਿਤ ਸੇ ਰਹਿਤ ਹੋ ਜਾਤਾ ਹੈ; ਵਾ ਤਿਸ ਗਿਆਨ ਕਰ ਜਿਸ ਬ੍ਰਹਮ ਰੂਪ ਅਸਥਾਨ ਕੌ ਇਹ ਪ੍ਰਾਪਤ ਹੋਤਾ ਹੈ ਤਿਸ ਕਾ ਕਬੀ ਨਾਸ ਨਹੀਂ ਹੋਤਾ; ਅਰਥਾਤ ਵਹੁ ਅਬਨਾਸੀ ਪਦ ਹੈ॥
Prof. Sahib Singh(ਤੇ) ਉਸ (ਗਿਆਨ ਦੇ ਪਰਕਾਸ਼ ਵਾਲੀ) ਹਾਲਤ ਦਾ ਨਾਸ ਨਹੀਂ ਹੁੰਦਾ;
SikhNet (Spanish)Alcanza entonces un Estado de inconmovibles bases y,

ਮਨ ਤਨ ਨਾਮਿ ਰਤੇ; ਇਕ ਰੰਗਿ ॥

man tan naam rate; ik rang |

Sant Singh KhalsaThe mind and body are imbued with the Love of the Naam, the Name of the One Lord.
Manmohan SinghHis soul and body are tinged with the love of One's Name.
Manmohan Singh (Punjabi)ਉਸ ਦੀ ਜਿੰਦ ਤੇ ਦੇਹਿ ਇਕ ਦੇ ਨਾਮ ਦੇ ਪ੍ਰੇਮ ਨਾਲ ਰੰਗੇ ਹੋਏ ਹਨ।
Fareedkot Teekaਜੋ ਪੁਰਸ ਮਨ ਤਨ ਬਾਣੀ ਕਰ ਕੇ ਤਿਸ ਏਕ ਨਾਮੀ ਕੇ (ਰੰਗਿ) ਅਨੰਦ ਮੇਂ ਰਤੇ ਹੂਏ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਤਨ ਮਨ ਪ੍ਰਭੂ ਦੇ ਨਾਮ ਵਿਚ ਤੇ ਪਿਆਰ ਵਿਚ ਰੱਤੇ ਰਹਿੰਦੇ ਹਨ,

ਪਦ ਅਰਥ ਇਕ ਰੰਗਿ = ਇਕ ਪ੍ਰਭੂ ਦੇ ਪਿਆਰ ਵਿਚ।

SikhNet (Spanish)con su mente y su cuerpo inmersos en el Amor del Nombre,

ਸਦਾ ਬਸਹਿ; ਪਾਰਬ੍ਰਹਮ ਕੈ ਸੰਗਿ ॥

sadaa baseh; paarabraham kai sang |

Sant Singh KhalsaHe dwells forever with the Supreme Lord God.
Manmohan SinghHe ever abides with the Supreme Lord.
Manmohan Singh (Punjabi)ਉਹ ਹਮੇਸ਼ਾਂ ਸ਼ਰੋਮਣੀ ਸਾਹਿਬ ਦੇ ਨਾਲ ਰਹਿੰਦਾ ਹੈ।
Fareedkot Teekaਵਹੁ ਸਦਾ ਹੀ ਪਾਰਬ੍ਰਹਮ ਕੇ ਸਾਥ ਬਸਤੇ ਹੈਂ॥
Prof. Sahib Singhਉਹ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।
SikhNet (Spanish)vive para siempre en Compañía del Señor.

ਜਿਉ ਜਲ ਮਹਿ ਜਲੁ; ਆਇ ਖਟਾਨਾ ॥

jiau jal meh jal; aae khattaanaa |

Sant Singh KhalsaAs water comes to blend with water,
Manmohan SinghAs water comes and gets blended with water,
Manmohan Singh (Punjabi)ਜਿਸ ਤਰ੍ਹਾਂ ਪਾਣੀ ਆ ਕੇ ਪਾਣੀ ਨਾਲ ਮਿਲ ਜਾਂਦਾ ਹੈ,
Fareedkot Teekaਜੈਸੇ ਜਲ ਮੇਂ ਜਲ ਆਇ ਕਰਕੈ ਸਮਾਇ ਜਾਤਾ ਹੈ॥
Prof. Sahib Singh(ਸੋ) ਜਿਵੇਂ ਪਾਣੀ ਵਿਚ ਪਾਣੀ ਆ ਰਲਦਾ ਹੈ,

ਪਦ ਅਰਥ ਖਟਾਨਾ = ਮਿਲਦਾ ਹੈ।

SikhNet (Spanish)Así como el agua se incorpora al agua,

ਤਿਉ ਜੋਤੀ ਸੰਗਿ; ਜੋਤਿ ਸਮਾਨਾ ॥

tiau jotee sang; jot samaanaa |

Sant Singh Khalsahis light blends into the Light.
Manmohan Singhso does his lights blend with the Supreme Light.
Manmohan Singh (Punjabi)ਏਸੇ ਤਰ੍ਹਾਂ ਹੀ ਉਸ ਦਾ ਨੂਰ ਪਰਮ-ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਤੈਸੇ ਵਹੁ ਜਨ ਤਿਸ ਜੋਤੀ ਸਾਥ ਜੋਤਿ ਰੂਪ ਹੋ ਕਰ ਸਮਾਨਾ ਹੈ, ਭਾਵ ਅਭੇਦ ਹੋਇ ਗਿਆ ਹੈ॥
Prof. Sahib Singhਤਿਵੇਂ (ਸਤਸੰਗ ਵਿਚ ਟਿਕੇ ਹੋਏ ਦੀ) ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ;
SikhNet (Spanish)su luz se funde en la Luz Divina

ਮਿਟਿ ਗਏ ਗਵਨ; ਪਾਏ ਬਿਸ੍ਰਾਮ ॥

mitt ge gavan; paae bisraam |

Sant Singh KhalsaReincarnation is ended, and eternal peace is found.
Manmohan SinghHis coming and going end and he attains rest.
Manmohan Singh (Punjabi)ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਦਾ ਹੈ।
Fareedkot Teekaਜਿਨੋਂ ਕੇ ਆਵਾਗਵਨ ਅਰਥਾਤ ਜਨਮ ਮਰਣ ਮਿਟ ਗਏ ਹੈਂ ਔ (ਬਿਸ੍ਰਾਮ) ਇਸਥਿਤੀ ਕੇ ਸੁਖ ਪਾਏ ਹੈਂ॥
Prof. Sahib Singhਉਸ ਦੇ (ਜਨਮ ਮਰਨ ਦੇ) ਫੇਰੇ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਉਸ ਨੂੰ ਟਿਕਾਣਾ ਮਿਲ ਜਾਂਦਾ ਹੈ।

ਪਦ ਅਰਥ ਗਵਨ = ਭਟਕਣਾ, ਜਨਮ ਮਰਨ ਵਿਚ ਫੇਰੇ। ਬਿਸ੍ਰਾਮ = ਟਿਕਾਣਾ, ਆਰਾਮ।

SikhNet (Spanish)y su deambular termina para siempre.

ਨਾਨਕ. ਪ੍ਰਭ ਕੈ; ਸਦ ਕੁਰਬਾਨ ॥੮॥੧੧॥

naanak. prabh kai; sad kurabaan |8|11|

Sant Singh KhalsaNanak is forever a sacrifice to God. ||8||11||
Manmohan SinghNanak is ever devoted unto the Lord.
Manmohan Singh (Punjabi)ਨਾਨਕ ਸੁਆਮੀ ਉਤੋਂ ਸਦੀਵ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਪਰ ਸਦਾ ਕੁਰਬਾਨ ਜਾਤੇ ਹੈਂ॥੮॥੧੧॥☬ਸ੍ਰੀ ਗੁਰੂ ਅਰਜਨ ਸਾਹਿਬੁ ਜੀ ਨੇ ਏਕ ਸਿਖ ਕੀ ਪ੍ਰੀਖਿਆ ਹੇਤ ਹੁਕਮ ਨਾਵਾ ਭੇਜਾ ਔਰ ਐਸੇ ਹੁਕਮ ਦੀਆ ਕਿ ਪਾਂਚ ਰੁਪ੍ਯੇ ਲੇ ਕਰ ਹੁਕਮਨਾਵੇ ਕਾ ਦਰਸਨ ਕਰਾਵਣਾ ਔਰ ਪੀਛੇ ਸੌ ਰੁਪ੍ਯਾ ਲਿਆਵਣਾ। ਜਬ ਹੁਕਮ ਨਾਮੀਆ ਉਸ ਸਿਖ ਕੇ ਘਰ ਮੇਂ ਗਿਆ ਤਬ ਸਿਖਨੇ ਬਡਾ ਆਦਰ ਕੀਆ। ਹੁਕਮ ਸੁਣ ਕਰ ਅਪਨੇ ਘਰ ਕੀ ਚੀਜ ਬਸਤ ਆਦਿ ਬੇਚ ਕਰ ਹੁਕਮ ਨਾਮੀਏ ਕੋ ਪ੍ਰਸਾਦ ਛਕਾਇਆ ਔਰ ਪਾਂਚ ਰੁਪ੍ਯੇ ਦੇ ਕਰ ਹੁਕਮ ਨਾਮੇ ਕਾ ਦਰਸਨ ਕੀਆ ਪੁਨਾ ਸੌ ਰੁਪ੍ਯਾ ਦੇਣੇ ਕਾ ਉਪਾਵ ਚਿਤਵ ਕਰ ਬਾਹਰ ਆਇਆ, ਕਿਉਂਕਿ ਵਹੁ ਸਿਖ ਨਿਰਧਨ ਥਾ। ਤਬ ਸੁਨਾ ਕਿ ਆਜ ਰਾਜਾ ਨੇ ਕੁਸਤੀ ਕਰਵਾਈ ਹੈ। ਜੋ ਰਾਜੇ ਕੇ ਮਸਕੀਨ ਪਹਿਲਵਾਨ ਕੋ ਗਿਰਾਵੈ ਤਿਸ ਕੌ ਦੋ ਸੌ ਰੁਪ੍ਯਾ ਔਰ ਜੋ ਗਿਰੇ ਤਿਸ ਕੌ ਇਕ ਸੌ ਰੁਪ੍ਯੇ ਮਿਲੈਂਗੇ। ਤੌ ਤਿਸ ਸਿਖ ਨੇ ਅਪਨੇ ਪ੍ਰਾਨ ਪਿਆਰੇ ਨਾ ਕੀਏ ਯਦਪਿ ਪਹਲਵਾਨ ਕੋ ਜਾਨਤਾ ਥਾ ਤਦਪ ਤਿਸ ਕੇ ਸਾਥ ਘੁਲਨੇ ਕੌ ਜਾਇ ਖੜਾ ਹੂਆ। ਲੋਕ ਬੀ ਹਾਸੀ ਕਰਨੇ ਲਗੇ। ਪਹਿਲਵਾਨ ਤਿਸ ਕੀ ਬਾਤ ਸੁਣ ਕਰ ਆਪ ਹੀ ਗਿਰ ਪੜਾ। ਤਬ ਸੌ ਰੁਪ੍ਯਾ ਲੇ ਕਰ ਹੁਕਮ ਨਾਵੀਏਂ ਕੌ ਦੀਆ ਔਰ ਵਹੁ ਮਸਕੀਨੀਆਂ ਪਹਿਲਵਾਨ ਔ ਤਿਸ ਸਿਖ ਨੇ ਹੁਕਮ ਨਾਵੀਏਂ ਸਾਥ ਗੁਰੋਂ ਕੇ ਹਜੂਰ ਆਨ ਕਰ ਦਰਸ਼ਨ ਕੀਆ। ਤਬ ਸ੍ਰੀ ਗੁਰੂ ਅੰਤਰਯਾਮੀ ਤਿਸ ਮਸਕੀਨ ਪਹਿਲਵਾਨ ਕੇ ਪਰਥਾਇ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਤੋਂ ਸਦਕੇ ਜਾਈਏ ॥੮॥੧੧॥
SikhNet (Spanish)Nanak se postra reverente ante el Señor. (8-11)
Shabad Guru Arjan Dev Ji Raag Gauree Ang 278

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਸੁਖੀ ਬਸੈ ਮਸਕੀਨੀਆ; ਆਪੁ ਨਿਵਾਰਿ ਤਲੇ ॥

sukhee basai masakeeneea; aap nivaar tale |

Sant Singh KhalsaThe humble beings abide in peace; subduing egotism, they are meek.
Manmohan SinghThe humble man abides in peace. By stilling his ego he behaves meekly.
Manmohan Singh (Punjabi)ਮਸਕੀਨ ਮਨੁੱਖ ਆਰਾਮ ਅੰਦਰ ਵੱਸਦਾ ਹੈ। ਆਪਣੇ ਹੰਕਾਰ ਨੂੰ ਛੱਡ ਕੇ ਉਹ ਆਜਜ ਹੋ ਵਰਤਦਾ ਹੈ।
Fareedkot Teekaਹੇ ਮਸਕੀਨੀਆ ਪਹਿਲਵਾਨ! ਤੂੰ ਸੁਖੀ ਵਸੈਂਗਾ ਕਿਉਂਕਿ ਤੂੰ ਅਪਨੇ ਬਲ ਔਰ ਹੰਕਾਰ ਕੌ ਦੂਰ ਕਰ ਕੇ ਇਸ ਸਿਖ ਕੇ (ਤਲੇ) ਨੀਚੇ ਗਿਰ ਪੜਾ ਹੈਂ। ਵਾ ਸਰਬ ਕੌ ਸਧਾਰਣ ਉਪਦੇਸ ਹੈ ਜਿਨੋਂ ਨੇ ਆਪਾ ਭਾਵ ਕੌ ਨਿਵਾਰ ਕਰ ਅਪਨੇ ਆਪ ਕੋ ਸਭ ਸੇ ਨੀਵਾਂ ਮੰਨਿਆਂ ਹੈ, ਸੋ ਜਪ ਤਪ ਆਦਿ ਮਸੱਕਤ ਕਰਨੇ ਵਾਲੇ ਗਰੀਬ ਸੁਖੀ ਵਸਤੇ ਹੈਂ॥
Prof. Sahib Singhਗਰੀਬੀ ਸੁਭਾਉ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ ਸੁਖੀ ਵੱਸਦਾ ਹੈ,

ਪਦ ਅਰਥ ਮਸਕੀਨੀਆ = ਮਸਕੀਨ ਮਨੁੱਖ, ਗ਼ਰੀਬੀ ਸੁਭਾਉ ਵਾਲਾ ਬੰਦਾ। ਆਪੁ = ਆਪਾ-ਭਾਵ, ਅਪਣਤ, ਹਉਮੈ। ਨਿਵਾਰਿ = ਦੂਰ ਕਰ ਕੇ। ਤਲੇ = ਹੇਠਾਂ, ਨੀਵਾਂ (ਹੋ ਕੇ)।

SikhNet (Spanish)Los dóciles de espíritu, aquéllos que son reservados y sencillos viven siempre en Paz.

ਬਡੇ ਬਡੇ ਅਹੰਕਾਰੀਆ; ਨਾਨਕ. ਗਰਬਿ ਗਲੇ ॥੧॥

badde badde ahankaareea; naanak. garab gale |1|

Sant Singh KhalsaThe very proud and arrogant persons, O Nanak, are consumed by their own pride. ||1||
Manmohan SinghThe very haughty persons, O Nanak, are consumed by their pride.
Manmohan Singh (Punjabi)ਭਾਰੇ ਆਕੜ ਖਾਂ ਪੁਰਸ਼, ਹੇ ਨਾਨਕ, ਆਪਣੀ ਹੰਗਤਾ ਰਾਹੀਂ ਗਲ ਸੜ ਗਏ ਹਨ।
Fareedkot Teekaਔਰ ਜੋ ਰਾਵਣ ਦੁਰਜੋਧਨ ਆਦਿ ਬਡਿਓਂ ਸੇ ਬਡੇ ਹੰਕਾਰੀ ਭਏ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੰਪੂਰਨ ਹੰਕਾਰ ਮੇਂ ਹੀ ਵਾ ਹੰਕਾਰ ਕਰ ਕੇ ਹੀ ਗਲੇ ਹੈਂ ਅਰਥਾਤ ਨਾਸ ਭਏ ਹੈਂ॥੧॥☬ਸਲੋਕ ਕਾ ਟੀਕਾ ਰੂਪ ਪੂਰਬੋਕਤ ਉਪਦੇਸ ਕੌ ਦ੍ਰਿੜ ਕਰਤੇ ਹੈਂ:
Prof. Sahib Singh(ਪਰ) ਵੱਡੇ ਵੱਡੇ ਅਹੰਕਾਰੀ ਮਨੁੱਖ, ਹੇ ਨਾਨਕ! ਅਹੰਕਾਰ ਵਿਚ ਹੀ ਗਲ ਜਾਂਦੇ ਹਨ ॥੧॥

ਪਦ ਅਰਥ ਗਰਬਿ = ਗਰਬ ਵਿਚ, ਅਹੰਕਾਰ ਵਿਚ। ਗਲੇ = ਗਲ ਗਏ ॥੧॥

SikhNet (Spanish)Los arrogantes y soberbios Manmukjs, son destruidos por su propio orgullo.(1)
Shabad Guru Arjan Dev Ji Raag Gauree Ang 278

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XII

ਜਿਸ ਕੈ ਅੰਤਰਿ; ਰਾਜ ਅਭਿਮਾਨੁ ॥

jis kai antar; raaj abhimaan |

Sant Singh KhalsaOne who has the pride of power within,
Manmohan SinghHe is whose mind is the pride of kingship,
Manmohan Singh (Punjabi)ਜਿਸ ਦੇ ਮਨ ਵਿੱਚ ਪਾਤਸ਼ਾਹੀ ਦਾ ਹੰਕਾਰ ਹੈ,
Fareedkot Teekaਜਿਸ ਪੁਰਸ ਕੇ ਰਿਦੇ ਅੰਤਰ ਰਾਜ ਕਾ ਅਭਿਮਾਨ ਹੈ, ਭਾਵ ਹੰਕਾਰ ਕਰ ਜੁਲਮ ਕਰਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਰਾਜ ਦਾ ਮਾਣ ਹੈ,

ਪਦ ਅਰਥ ਰਾਜ ਅਭਿਮਾਨੁ = ਰਾਜ ਦਾ ਮਾਣ।

SikhNet (Spanish)Aquél que se envanece con su propia supremacía,

ਸੋ ਨਰਕਪਾਤੀ; ਹੋਵਤ ਸੁਆਨੁ ॥

so narakapaatee; hovat suaan |

Sant Singh Khalsashall dwell in hell, and become a dog.
Manmohan Singhbecomes a hell-dweller and a dog.
Manmohan Singh (Punjabi)ਉਹ ਦੌਜ਼ਕ-ਵਾਸੀ ਅਤੇ ਕੁੱਤਾ ਹੋ ਜਾਂਦਾ ਹੈ।
Fareedkot Teekaਸੋ ਪੁਰਸ ਕੂਕਰ ਹੋਤਾ ਹੈ ਅਰ ਨਰਕ ਮੇਂ ਪੜਤਾ ਹੈ; ਵਾ ਕੂਕਰੋਂ ਕੇ ਨਰਕ ਮੇਂ (ਪਾਤੀ) ਪੜਨੇ ਵਾਲਾ ਹੋਤਾ ਹੈ, ਭਾਵ ਸੇ ਜਿਸ ਨਰਕ ਮੇਂ ਕਾਟਣੇ ਵਾਲੇ ਕੂਕਰ ਰਹਿਤੇ ਹੈਂ ਤਿਸ ਬੀਚ ਕੂਕਰੋਂ ਸੇ ਕਟਾਈਤਾ ਹੈ॥
Prof. Sahib Singhਉਹ ਕੁੱਤਾ ਨਰਕ ਵਿਚ ਪੈਣ ਦਾ ਸਜ਼ਾਵਾਰ ਹੁੰਦਾ ਹੈ।

ਪਦ ਅਰਥ ਸੁਆਨੁ = ਕੁੱਤਾ। ਨਰਕਪਾਤੀ = ਨਰਕਾਂ ਵਿਚ ਪੈਣ ਦਾ ਅਧਿਕਾਰੀ।

SikhNet (Spanish)será arrojado como perro a los abismos de la oscuridad de la conciencia.

ਜੋ ਜਾਨੈ; ਮੈ ਜੋਬਨਵੰਤੁ ॥

jo jaanai; mai jobanavant |

Sant Singh KhalsaOne who deems himself to have the beauty of youth,
Manmohan SinghHe, who haughtily deems himself youthful,
Manmohan Singh (Punjabi)ਜੋ ਹੰਕਾਰਿਆਂ ਹੋਇਆ ਆਪਣੇ ਆਪ ਨੂੰ ਜੁਆਨ ਸਮਝਦਾ ਹੈ,
Fareedkot Teekaਜੋ ਜਾਨਤਾ ਹੈ ਕਿ ਮੈਂ ਜੋਬਨ ਅਵਸਥਾ ਵਾਰਾ ਹੂੰ, ਭਾਵ ਅਪਨੇ ਸਰੀਰ ਕੇ ਬਲ ਕਰ ਹੰਕਾਰੀ ਹੂਆ ਨਿਰਬਲ ਕੋ ਦੁਖ ਦੇਤਾ ਹੈ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ,

ਪਦ ਅਰਥ ਜੋਬਨਵੰਤੁ = ਜੋਬਨ ਵਾਲਾ, ਜੁਆਨੀ ਦਾ ਮਾਲਕ, ਬੜਾ ਸੋਹਣਾ।

SikhNet (Spanish)Aquél que se vanagloria de su belleza,

ਸੋ ਹੋਵਤ; ਬਿਸਟਾ ਕਾ ਜੰਤੁ ॥

so hovat; bisattaa kaa jant |

Sant Singh Khalsashall become a maggot in manure.
Manmohan Singhbecomes a worm of ordure.
Manmohan Singh (Punjabi)ਉਹ ਗੰਦਗੀ ਦਾ ਕੀੜਾ ਹੁੰਦਾ ਹੈ।
Fareedkot Teekaਸੋ ਪਾਪੀ ਜਨ ਵਿਸਟਾ ਕਾ ਕੀੜਾ ਹੋਤਾ ਹੈ, ਭਾਵ ਦੁਰਗੰਧੀ ਰੂਪ ਨਰਕ ਮੇਂ ਪੜਤਾ ਹੈ॥
Prof. Sahib Singhਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ (ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ)।

ਪਦ ਅਰਥ ਬਿਸਟਾ = ਗੂੰਹ। ਜੰਤੁ = ਕੀੜਾ।

SikhNet (Spanish)vivirá arrastrándose como gusano en el fango.

ਆਪਸ ਕਉ; ਕਰਮਵੰਤੁ ਕਹਾਵੈ ॥

aapas kau; karamavant kahaavai |

Sant Singh KhalsaOne who claims to act virtuously,
Manmohan SinghHe, who calls himself man of good actions,
Manmohan Singh (Punjabi)ਜੋ ਆਪਣੇ ਆਪ ਨੂੰ ਚੰਗੇ ਅਮਲਾਂ ਵਾਲਾ ਅਖਵਾਉਂਦਾ ਹੈ,
Fareedkot Teekaਜੋ ਪੁਰਸ ਅਪਨੇ ਆਪ ਕੋ ਸੁਭ ਕਰਮੋਂ ਵਾਲਾ ਕਹਾਵਤਾ ਹੈ, ਭਾਵ ਅਪਨੇ ਕਰਮ ਕਾ ਹੰਕਾਰੀ ਹੋਤਾ ਹੈ॥
Prof. Sahib Singhਜੇਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ,

ਪਦ ਅਰਥ ਕਰਮਵੰਤੁ = (ਚੰਗੇ) ਕੰਮ ਕਰਨ ਵਾਲਾ।

SikhNet (Spanish)Aquél que se jacta de sus nobles obras,

ਜਨਮਿ ਮਰੈ; ਬਹੁ ਜੋਨਿ ਭ੍ਰਮਾਵੈ ॥

janam marai; bahu jon bhramaavai |

Sant Singh Khalsashall live and die, wandering through countless reincarnations.
Manmohan Singhcomes, goes and wanders in many existences.
Manmohan Singh (Punjabi)ਉਹ ਆਉਂਦਾ ਜਾਂਦਾ ਅਤੇ ਬਹੁਤੀਆਂ ਜੂਨੀਆਂ ਅੰਦਰ ਭੌਦਾਂ ਹੈ।
Fareedkot Teekaਸੋ ਜਨਮਤਾ ਮਰਤਾ ਹੂਆ ਬਹੁਤ ਜੋਨੀਓਂ ਮੇਂ ਭ੍ਰਮਾਈਤਾ ਹੈ॥
Prof. Sahib Singhਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ।

ਪਦ ਅਰਥ ਜਨਮਿ = ਜਨਮ ਲੈ ਕੇ, ਜੰਮ ਕੇ। ਭ੍ਰਮਾਵੈ = ਭਟਕਦਾ ਹੈ।

SikhNet (Spanish)morirá para nacer de nuevo.

ਧਨ ਭੂਮਿ ਕਾ; ਜੋ ਕਰੈ ਗੁਮਾਨੁ ॥

dhan bhoom kaa; jo karai gumaan |

Sant Singh KhalsaOne who takes pride in wealth and lands
Manmohan SinghHe, who takes pride of his wealth and land,
Manmohan Singh (Punjabi)ਜੋ ਆਪਣੀ ਦੌਲਤ ਅਤੇ ਜਮੀਨ ਦਾ ਹੰਕਾਰ ਕਰਦਾ ਹੈ,
Fareedkot Teekaਪੁਨਾ ਜੋ ਕੋਈ ਧਨ ਅਰ ਪ੍ਰਿਥਵੀ ਕਾ ਹੰਕਾਰ ਕਰਤਾ ਹੈ॥
Prof. Sahib Singhਜੋ ਮਨੁੱਖ ਧਨ ਤੇ ਧਰਤੀ (ਦੀ ਮਾਲਕੀ) ਦਾ ਅਹੰਕਾਰ ਕਰਦਾ ਹੈ,

ਪਦ ਅਰਥ ਭੂਮਿ = ਧਰਤੀ।

SikhNet (Spanish)Aquél que se enorgullece de sus bienes

ਸੋ ਮੂਰਖੁ; ਅੰਧਾ ਅਗਿਆਨੁ ॥

so moorakh; andhaa agiaan |

Sant Singh Khalsais a fool, blind and ignorant.
Manmohan Singhis stupid, blind and ignorant.
Manmohan Singh (Punjabi)ਉਹ ਮੂੜ੍ਹ ਅੰਨਾ ਅਤੇ ਬੇਸਮਝ ਹੈ।
Fareedkot Teekaਸੋ ਮੂਰਖ ਅਗਿਆਨ ਕਰ ਕੇ ਅੰਧਾ ਹੂਆ ਹੈ॥
Prof. Sahib Singhਉਹ ਮੂਰਖ ਹੈ, ਅੰਨ੍ਹਾ ਹੈ, ਬੜਾ ਜਾਹਿਲ ਹੈ।

ਪਦ ਅਰਥ ਅਗਿਆਨੁ = ਜਾਹਿਲ।

SikhNet (Spanish)y riquezas, es ciego e insensato.

ਕਰਿ ਕਿਰਪਾ; ਜਿਸ ਕੈ ਹਿਰਦੈ. ਗਰੀਬੀ ਬਸਾਵੈ ॥

kar kirapaa; jis kai hiradai. gareebee basaavai |

Sant Singh KhalsaOne whose heart is mercifully blessed with abiding humility,
Manmohan SinghHe, in whose heart, the Lord mercifully plants meekness,
Manmohan Singh (Punjabi)ਜਿਸ ਦੇ ਦਿਲ ਅੰਦਰ ਮਿਹਰ ਧਾਰ ਕੇ ਸੁਆਮੀ ਨਿਰਮਾਣਤਾ ਅਸਥਾਪਨ ਕਰਦਾ ਹੈ,
Fareedkot Teekaਜਿਸ ਕੇ ਰਿਦੇ ਮੇਂ ਵਾਹਿਗੁਰੂ ਕਿਰਪਾ ਕਰ ਕੇ ਗਰੀਬੀ ਵਸਾਵਤਾ ਹੈ॥
Prof. Sahib Singhਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ (ਸੁਭਾਉ) ਪਾਂਦਾ ਹੈ,
SikhNet (Spanish)Cuando por Misericordia Divina el corazón de un hombre es bendecido con la Humildad,

ਨਾਨਕ. ਈਹਾ ਮੁਕਤੁ; ਆਗੈ ਸੁਖੁ ਪਾਵੈ ॥੧॥

naanak. eehaa mukat; aagai sukh paavai |1|

Sant Singh KhalsaO Nanak, is liberated here, and obtains peace hereafter. ||1||
Manmohan SinghO Nanak, obtains salvation here and peace here after.
Manmohan Singh (Punjabi)ਨਾਨਕ, ਉਹ ਏਥੇ ਮੋਖ਼ਸ਼ ਅਤੇ ਅੱਗੇ ਆਰਾਮ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਲੋਕ ਮੇਂ ਵਹੁ ਜੀਵਨ ਮੁਕਤ ਹੋਇ ਕਰ ਰਹਿਤਾ ਹੈ। (ਆਗੈ) ਦੇਹ ਪਾਤ ਸੇਂ ਅਨੰਤਰ ਵਦੇਹ ਮੁਕਤਿ ਕਾ ਅਧਿਕ ਸੁਖੁ ਪਾਵਤਾ ਹੈ॥੧॥
Prof. Sahib Singhਹੇ ਨਾਨਕ! (ਉਹ ਮਨੁੱਖ) ਇਸ ਜ਼ਿੰਦਗੀ ਵਿਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿਚ ਸੁਖ ਪਾਂਦਾ ਹੈ ॥੧॥

ਪਦ ਅਰਥ ਈਹਾ = ਏਥੇ, ਇਸ ਜ਼ਿੰਦਗੀ ਵਿਚ। ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਆਗੈ = ਪਰਲੋਕ ਵਿਚ ॥੧॥

SikhNet (Spanish)obtendrá la Liberación en esta vida y Paz en la siguiente.(1)
Shabad Guru Arjan Dev Ji Raag Gauree Ang 278

ਧਨਵੰਤਾ ਹੋਇ ਕਰਿ; ਗਰਬਾਵੈ ॥

dhanavantaa hoe kar; garabaavai |

Sant Singh KhalsaOne who becomes wealthy and takes pride in it
Manmohan SinghWho being wealthy feels proud of his riches,
Manmohan Singh (Punjabi)ਜੋ ਧਨਾਢ ਆਪਣੀ ਦੌਲਤ ਦਾ ਗੁਮਾਨ ਕਰਦਾ ਹੈ,
Fareedkot Teekaਜਿਸ ਕੇ ਪਾਏ ਤੇ ਏਹ ਜੀਵ ਧਨਵੰਤ ਹੋ ਕਰ ਹੰਕਾਰੀ ਹੋਤਾ ਹੈ॥
Prof. Sahib Singhਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ,

ਪਦ ਅਰਥ ਧਨਵੰਤਾ = ਧਨ ਵਾਲਾ, ਧਨਾਢ। ਗਰਬਾਵੈ = ਗਰਬ (ਮਾਣ) ਕਰਦਾ ਹੈ।

SikhNet (Spanish)Cuando un hombre rico se vanagloria de su riqueza,

ਤ੍ਰਿਣ ਸਮਾਨਿ; ਕਛੁ ਸੰਗਿ. ਨ ਜਾਵੈ ॥

trin samaan; kachh sang. na jaavai |

Sant Singh Khalsanot even a piece of straw shall go along with him.
Manmohan Singhshall not take even even a straw with him.
Manmohan Singh (Punjabi)ਇਕ ਤੀਲ੍ਹੇ ਦੇ ਬਰਾਬਰ ਭੀ ਕੁਝ ਉਸ ਦੇ ਨਾਲ ਨਹੀਂ ਜਾਣਾ।
Fareedkot Teekaਸੋ ਧਨ ਤ੍ਰਿਣ ਸਮਾਨ ਅਰਥਾਤ ਤੁਛ ਮਾਤ੍ਰ ਬੀ ਇਸ ਕੇ ਸਾਥ ਨਹੀਂ ਜਾਤਾ ਹੈ॥
Prof. Sahib Singh(ਪਰ ਉਸ ਦੇ) ਨਾਲ (ਅੰਤ ਵੇਲੇ) ਇਕ ਤੀਲੇ ਜਿਤਨੀ ਭੀ ਕੋਈ ਚੀਜ਼ ਨਹੀਂ ਜਾਂਦੀ।

ਪਦ ਅਰਥ ਤ੍ਰਿਣ = ਘਾਹ ਦਾ ਤੀਲਾ। ਸਮਾਨਿ = ਬਰਾਬਰ। ਸੰਗਿ = ਨਾਲ।

SikhNet (Spanish)No recibirá siquiera lo mínimo.

ਬਹੁ ਲਸਕਰ ਮਾਨੁਖ ਊਪਰਿ; ਕਰੇ ਆਸ ॥

bahu lasakar maanukh aoopar; kare aas |

Sant Singh KhalsaHe may place his hopes on a large army of men,
Manmohan SinghHe who sets his hope on his large army and men,
Manmohan Singh (Punjabi)ਜੋ ਬਹੁਤੀ ਫੌਜ ਅਤੇ ਬੰਦਿਆਂ ਉਤੇ ਉਮੀਦ ਬੰਨ੍ਹਦਾ ਹੈ,
Fareedkot Teekaਪੁਨਾ ਜਿਸ ਬਹੁਤ ਲਸਕਰ ਔ ਮਾਨਸੋਂ ਪਰ ਬਹੁਤ (ਆਸ) ਭਰੋਸਾ ਰਖਤਾ ਹੈ॥
Prof. Sahib Singhਬਹੁਤੇ ਲਸ਼ਕਰ ਅਤੇ ਮਨੁੱਖਾਂ ਉਤੇ ਬੰਦਾ ਆਸਾਂ ਲਾਈ ਰੱਖਦਾ ਹੈ,
SikhNet (Spanish)¿acaso olvida que ni una paja lo acompañará cuando muera?

ਪਲ ਭੀਤਰਿ; ਤਾ ਕਾ ਹੋਇ ਬਿਨਾਸ ॥

pal bheetar; taa kaa hoe binaas |

Sant Singh Khalsabut he shall vanish in an instant.
Manmohan Singhin a moment he shall be destroyed.
Manmohan Singh (Punjabi)ਉਹ ਇਕ ਮੁਹਤ ਵਿੱਚ ਤਬਾਹ ਹੋ ਜਾਏਗਾ।
Fareedkot Teekaਤਿਸ ਕਾ ਏਕ ਪਲ ਬੀਚ ਹੀ ਨਾਸ ਹੋਇ ਜਾਤਾ ਹੈ॥
Prof. Sahib Singh(ਪਰ) ਪਲਕ ਵਿਚ ਉਸ ਦਾ ਨਾਸ ਹੋ ਜਾਂਦਾ ਹੈ (ਤੇ ਉਹਨਾਂ ਵਿਚੋਂ ਕੋਈ ਭੀ ਸਹਾਈ ਨਹੀਂ ਹੁੰਦਾ)।

ਪਦ ਅਰਥ ਭੀਤਰਿ = ਵਿਚ।

SikhNet (Spanish)Cuando un hombre se jacta de dar soporte y protección a un pueblo entero,

ਸਭ ਤੇ; ਆਪ ਜਾਨੈ ਬਲਵੰਤੁ ॥

sabh te; aap jaanai balavant |

Sant Singh KhalsaOne who deems himself to be the strongest of all,
Manmohan SinghHe who deems himself the strongest of all,
Manmohan Singh (Punjabi)ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਜ਼ੋਰਾਵਰ ਸਮਝਦਾ ਹੈ,
Fareedkot Teekaਜਿਸ ਅਪਨੇ ਸਰੀਰ ਕੌ ਇਹੁ ਸਭ ਸੇ ਬਲ ਵਾਲਾ ਜਾਨਤਾ ਹੈ॥
Prof. Sahib Singhਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ,

ਪਦ ਅਰਥ ਆਪ = ਆਪਣੇ ਆਪ ਨੂੰ। ਬਲਵੰਤੁ = ਬਲ ਵਾਲਾ, ਬਲੀ, ਤਾਕਤ ਵਾਲਾ।

SikhNet (Spanish)¿acaso olvida que todo podría ser destruido en un instante?

ਖਿਨ ਮਹਿ; ਹੋਇ ਜਾਇ ਭਸਮੰਤੁ ॥

khin meh; hoe jaae bhasamant |

Sant Singh Khalsain an instant, shall be reduced to ashes.
Manmohan Singhshall in a trice becomes ashes.
Manmohan Singh (Punjabi)ਉਹ ਇਕ ਛਿਨ ਵਿੱਚ ਸੁਆਹ ਬਣ ਜਾਏਗਾ।
Fareedkot Teekaਸੋ ਸਰੀਰ ਪ੍ਰਾਣੋਂ ਕੇ ਵਿਯੋਗ ਸੇ ਖਿਨ ਮੇਂ ਭਸਮ ਹੋ ਜਾਤਾ ਹੈ॥
Prof. Sahib Singh(ਪਰ ਅੰਤ ਵੇਲੇ) ਇਕ ਖਿਣ ਵਿਚ (ਸੜ ਕੇ) ਸੁਆਹ ਹੋ ਜਾਂਦਾ ਹੈ।

ਪਦ ਅਰਥ ਭਸਮੰਤੁ = ਸੁਆਹ।

SikhNet (Spanish)Cuando alguien cree tener mucho poder,

ਕਿਸੈ ਨ ਬਦੈ; ਆਪਿ ਅਹੰਕਾਰੀ ॥

kisai na badai; aap ahankaaree |

Sant Singh KhalsaOne who thinks of no one else except his own prideful self
Manmohan Singhwho in his pride thinks naught of anyone,
Manmohan Singh (Punjabi)ਜੋ ਆਪਣੇ ਗਰੂਰ ਅੰਦਰ ਕਿਸੇ ਨੂੰ ਕੁਛ ਭੀ ਨਹੀਂ ਬਿੱਦਦਾ,
Fareedkot Teekaਜੋ ਹੰਕਾਰੀ ਹੋ ਕਰ ਕਿਸੀ ਕੌ ਅਪਨੇ ਤੁਲ ਨਹੀਂ (ਬਦੈ) ਜਾਨਤਾ ਹੈ॥
Prof. Sahib Singh(ਜੋ ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ,

ਪਦ ਅਰਥ ਬਦੈ = ਬਦਦਾ ਹੈ, ਪਰਵਾਹ ਕਰਦਾ ਹੈ।

SikhNet (Spanish)¿no sabrá acaso que en un guiño de ojos podría ser reducido a cenizas?

ਧਰਮ ਰਾਇ; ਤਿਸੁ ਕਰੇ ਖੁਆਰੀ ॥

dharam raae; tis kare khuaaree |

Sant Singh Khalsathe Righteous Judge of Dharma shall expose his disgrace.
Manmohan SinghThe Righteous Judge will disgrace him.
Manmohan Singh (Punjabi)ਧਰਮ ਰਾਜਾ ਉਸ ਨੂੰ ਖੱਜਲ-ਖੁਆਰ ਕਰੇਗਾ।
Fareedkot Teekaਤਿਸ ਪੁਰਸ਼ ਕੀ ਧਰਮ ਰਾਜਾ ਖੁਆਰੀ ਕਰਤਾ ਅਰਥਾਤ ਦੂਖ ਦੇਤਾ ਹੈ॥
Prof. Sahib Singhਧਰਮਰਾਜ (ਅੰਤ ਵੇਲੇ) ਉਸ ਦੀ ਮਿੱਟੀ ਪਲੀਤ ਕਰਦਾ ਹੈ।
SikhNet (Spanish)Al soberbio no le interesan los demás,

ਗੁਰ ਪ੍ਰਸਾਦਿ; ਜਾ ਕਾ ਮਿਟੈ ਅਭਿਮਾਨੁ ॥

gur prasaad; jaa kaa mittai abhimaan |

Sant Singh KhalsaOne who, by Guru's Grace, eliminates his ego,
Manmohan SinghThe person, whose self-conceit is effaced by Guru's grace,
Manmohan Singh (Punjabi)ਜਿਸ ਪੁਰਸ਼ ਦੀ ਸਵੈ-ਹੰਗਤਾ ਗੁਰਾਂ ਦੀ ਦਇਆ ਦੁਆਰਾ ਦੂਰ ਹੋ ਗਈ ਹੈ,
Fareedkot Teekaਗੁਰੋਂ ਕੀ ਕ੍ਰਿਪਾ ਕਰ ਕੈ ਜਿਸ ਕਾ ਹੰਕਾਰ ਮਿਟ ਜਾਤਾ ਹੈ॥
Prof. Sahib Singhਸਤਿਗੁਰੂ ਦੀ ਦਇਆ ਨਾਲ ਜਿਸ ਦਾ ਅਹੰਕਾਰ ਮਿਟਦਾ ਹੈ,
SikhNet (Spanish)pero el Juez del Cielo se encarga de retribuir a cada quien con lo que se merece.

ਸੋ ਜਨੁ ਨਾਨਕ; ਦਰਗਹ ਪਰਵਾਨੁ ॥੨॥

so jan naanak; daragah paravaan |2|

Sant Singh KhalsaO Nanak, becomes acceptable in the Court of the Lord. ||2||
Manmohan Singhshall become acceptable in God's court, O Nanak.
Manmohan Singh (Punjabi)ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਵਾਹਿਗੁਰੂ ਕੀ ਦਰਗਾਹਿ ਮੇਂ ਪ੍ਰਵਾਨ ਹੋਤਾ ਹੈ॥੨॥
Prof. Sahib Singhਉਹ ਮਨੁੱਖ, ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕਬੂਲ ਹੁੰਦਾ ਹੈ ॥੨॥
SikhNet (Spanish)Aquél que por la Gracia del Guru deja de aferrarse a su ego, encontrará aceptación en la Corte de Dios.(2)
Shabad Guru Arjan Dev Ji Raag Gauree Ang 278

ਕੋਟਿ ਕਰਮ ਕਰੈ; ਹਉ ਧਾਰੇ ॥

kott karam karai; hau dhaare |

Sant Singh KhalsaIf someone does millions of good deeds, while acting in ego,
Manmohan SinghIf man does millions of good acts and possesses pride,
Manmohan Singh (Punjabi)ਜੇਕਰ ਬੰਦਾ ਕ੍ਰੋੜਾਂ ਚੰਗੇ ਕੰਮ ਕਰਦਾ ਹੋਇਆ ਹੰਕਾਰ ਕਰੇ,
Fareedkot Teekaਇਹੁ ਜੀਵ ਕ੍ਰੋੜੋਂ ਕਰਮ ਕਰਤਾ ਹੈ ਔ ਤਿਸ ਕੇ ਹੰਕਾਰ ਕੌ ਧਾਰਤਾ ਹੈ॥
Prof. Sahib Singh(ਜੇ ਮਨੁੱਖ) ਕਰੋੜਾਂ (ਧਾਰਮਿਕ) ਕੰਮ ਕਰੇ (ਤੇ ਉਹਨਾਂ ਦਾ) ਅਹੰਕਾਰ (ਭੀ) ਕਰੇ,

ਪਦ ਅਰਥ ਕੋਟਿ = ਕਰੋੜ। ਹਉ = ਅਹੰਕਾਰ।

SikhNet (Spanish)Si alguien realiza gran cantidad de obras buenas en aras de reconocimiento y gloria,

ਸ੍ਰਮੁ ਪਾਵੈ; ਸਗਲੇ ਬਿਰਥਾਰੇ ॥

sram paavai; sagale birathaare |

Sant Singh Khalsahe shall incur only trouble; all this is in vain.
Manmohan Singhhe incurs only trouble and all his acts are vain.
Manmohan Singh (Punjabi)ਉਹ ਤਕਲੀਫ ਹੀ ਉਠਾਉਂਦਾ ਹੈ ਤੇ ਉਸ ਦੇ ਸਾਰੇ ਕੰਮ ਵਿਅਰਥ ਹਨ।
Fareedkot Teekaਸੋ ਤਿਨ ਕੇ ਕਰਨੇ ਕਾ (ਸ੍ਰਮੁ) ਥਕੇਵਾਂ ਪਾਵਤਾ ਹੈ, ਕਿਉਂਕਿ ਵਹੁ ਹੰਕਾਰ ਕਰ ਸਭ ਵਿਅਰਥ ਹੋ ਜਾਤਾ ਹੈ॥
Prof. Sahib Singhਤਾਂ ਉਹ ਸਾਰੇ ਕੰਮ ਵਿਅਰਥ ਹਨ, (ਉਹਨਾਂ ਕੰਮਾਂ ਦਾ ਫਲ ਉਸ ਨੂੰ ਕੇਵਲ) ਥਕੇਵਾਂ (ਹੀ) ਮਿਲਦਾ ਹੈ।

ਪਦ ਅਰਥ ਸ੍ਰਮੁ = ਥਕੇਵਾਂ। ਸਗਲੇ = ਸਾਰੇ (ਕਰਮ)। ਬਿਰਥਾਰੇ = ਵਿਅਰਥ, ਬੇਫ਼ਾਇਦਾ।

SikhNet (Spanish)todos sus esfuerzos habrán sido en vano.

ਅਨਿਕ ਤਪਸਿਆ; ਕਰੇ ਅਹੰਕਾਰ ॥

anik tapasiaa; kare ahankaar |

Sant Singh KhalsaIf someone performs great penance, while acting in selfishness and conceit,
Manmohan SinghHe, who does various penances in pride,
Manmohan Singh (Punjabi)ਜੋ ਹੰਕਾਰ ਅੰਦਰ ਘਣੇਰੀਆਂ ਮੁਸ਼ੱਕਤਾ ਘਾਲਦਾ ਹੈ,
Fareedkot Teekaਅਨੇਕ ਪ੍ਰਕਾਰ ਕੀ ਤਪਸਿਆ ਕਰ ਕੇ ਜੋ ਹੰਕਾਰ ਕਰਤਾ ਹੈ॥
Prof. Sahib Singhਅਨੇਕਾਂ ਤਪ ਦੇ ਸਾਧਨ ਕਰ ਕੇ ਜੇ ਇਹਨਾਂ ਦਾ ਮਾਣ ਕਰੇ,

ਪਦ ਅਰਥ ਤਪਸਿਆ = ਤਪ ਦੇ ਸਾਧਨ।

SikhNet (Spanish)O si por afirmar su ego se somete a múltiples penitencias,

ਨਰਕ ਸੁਰਗ; ਫਿਰਿ ਫਿਰਿ ਅਵਤਾਰ ॥

narak surag; fir fir avataar |

Sant Singh Khalsahe shall be reincarnated into heaven and hell, over and over again.
Manmohan Singhis born again and again, in hell and paradise.
Manmohan Singh (Punjabi)ਉਹ ਮੁੜ ਮੁੜ ਕੇ ਦੋਜ਼ਕ ਤੇ ਬਹਿਸ਼ਤ ਵਿੱਚ ਜੰਮਦਾ ਹੈ।
Fareedkot Teekaਤਿਸ ਕਰ ਵਾਸ਼ਨਾ ਅਨੁਸਾਰ ਨਰਕ ਔ ਸ੍ਵਰਗ ਮੇਂ ਰਹਿ ਕਰ ਪੁਨਾ ਪੁਨਾ ਜਨਮ ਪਾਵਤਾ ਹੈ॥
Prof. Sahib Singh(ਤਾਂ ਉਹ ਭੀ) ਨਰਕਾਂ ਸੁਰਗਾਂ ਵਿਚ ਹੀ ਮੁੜ ਮੁੜ ਜੰਮਦਾ ਹੈ (ਭਾਵ, ਕਦੇ ਸੁਖ ਤੇ ਕਦੇ ਦੁਖ ਭੋਗਦਾ ਹੈ)।

ਪਦ ਅਰਥ ਅਵਤਾਰ = ਜਨਮ।

SikhNet (Spanish)vagará entre el cielo de la Conciencia y su oscuridad,

ਅਨਿਕ ਜਤਨ ਕਰਿ; ਆਤਮ ਨਹੀ ਦ੍ਰਵੈ ॥

anik jatan kar; aatam nahee dravai |

Sant Singh KhalsaHe makes all sorts of efforts, but his soul is still not softened
Manmohan SinghHe, whose soul, inspite of making many efforts, is not softened say,
Manmohan Singh (Punjabi)ਜਿਸ ਦਾ ਹਿਰਦਾ, ਬਹੁਤੇ ਉਪਰਾਲੇ ਕਰਨ ਦੇ ਬਾਵਜੂਦ ਭੀ ਨਰਮ ਨਹੀਂ ਹੁੰਦਾ,
Fareedkot Teekaਜਿਸ ਕਾ ਰਿਦਾ ਅਨੇਕ ਸਾਧਨ ਰੂਪ ਜਤਨ ਕਰ ਕੇ ਨਹੀਂ ਦ੍ਰਵਤਾ, ਭਾਵ ਕੋਮਲ ਨਹੀਂ ਹੋਤਾ ਹੈ॥
Prof. Sahib Singhਅਨੇਕਾਂ ਜਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ,

ਪਦ ਅਰਥ ਦ੍ਰਵੈ = ਦ੍ਰਵਦਾ, ਨਰਮ ਹੁੰਦਾ।

SikhNet (Spanish)repitiendo por tiempo inmemorial el ciclo de nacimientos y muertes.

ਹਰਿ ਦਰਗਹ; ਕਹੁ ਕੈਸੇ ਗਵੈ ॥

har daragah; kahu kaise gavai |

Sant Singh Khalsahow can he go to the Court of the Lord?
Manmohan Singhhow can he go to God's court?
Manmohan Singh (Punjabi)ਦੱਸੋ, ਉਹ ਜੀਵ, ਕਿਸ ਤਰ੍ਹਾਂ ਰੱਬ ਦੇ ਦਰਬਾਰ ਵਿੱਚ ਜਾ ਸਕਦਾ ਹੈ?
Fareedkot Teekaਹੇ ਭਾਈ! ਸੋ ਪੁਰਸ ਕਹੋ ਤੌ ਹਰੀ ਕੀ ਦਹਗਹਿ ਮੇਂ ਕੈਸੇ (ਗਵੈ) ਜਾਵੈਗਾ ਅਰਥਾਤ ਨਹੀਂ ਜਾ ਸਕਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦੀ ਦਰਗਾਹ ਵਿਚ ਕਿਵੇਂ ਪਹੁੰਚ ਸਕਦਾ ਹੈ?

ਪਦ ਅਰਥ ਗਵੈ = ਜਾਵੇ, ਪਹੁੰਚੇ।

SikhNet (Spanish)Puede realizar grandes esfuerzos, pero sin Compasión en su Alma,

ਆਪਸ ਕਉ; ਜੋ ਭਲਾ ਕਹਾਵੈ ॥

aapas kau; jo bhalaa kahaavai |

Sant Singh KhalsaOne who calls himself good
Manmohan SinghHe who calls himself good,
Manmohan Singh (Punjabi)ਜੋ ਆਪਣੇ ਆਪ ਨੂੰ ਚੰਗਾ ਅਖਵਾਉਂਦਾ ਹੈ,
Fareedkot Teekaਜੋ ਪੁਰਸ਼ ਅਪਨੇ ਆਪ ਕੌ ਭਲਾ ਕਹਾਵਤਾ ਹੈ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ,

ਪਦ ਅਰਥ ਆਪਸ ਕਉ = ਆਪਣੇ ਆਪ ਨੂੰ।

SikhNet (Spanish)¿cómo podría entrar al Reino de Dios?

ਤਿਸਹਿ ਭਲਾਈ; ਨਿਕਟਿ ਨ ਆਵੈ ॥

tiseh bhalaaee; nikatt na aavai |

Sant Singh Khalsagoodness shall not draw near him.
Manmohan Singhgoodness does not draw near him.
Manmohan Singh (Punjabi)ਚਗਿਆਈ ਉਸ ਦੇ ਨੇੜੇ ਨਹੀਂ ਲਗਦੀ।
Fareedkot Teekaਤਿਸ ਕੇ ਨਿਕਟ ਭਲਿਆਈ ਨਹੀਂ ਆਵਤੀ ਹੈ॥
Prof. Sahib Singhਨੇਕੀ ਉਸ ਦੇ ਨੇੜੇ ਭੀ ਨਹੀਂ ਢੁੱਕਦੀ।

ਪਦ ਅਰਥ ਤਿਸਹਿ = ਉਸ ਨੂੰ। ਨਿਕਟਿ = ਨੇੜੇ।

SikhNet (Spanish)Aquél que quiere ser reconocido como bueno, ahuyenta cualquier posibilidad de Bondad.

ਸਰਬ ਕੀ ਰੇਨ; ਜਾ ਕਾ ਮਨੁ ਹੋਇ ॥

sarab kee ren; jaa kaa man hoe |

Sant Singh KhalsaOne whose mind is the dust of all
Manmohan SinghHe whose mind is rendered the dust of all men's feet,
Manmohan Singh (Punjabi)ਜਿਸ ਦਾ ਮਨੂਆ ਸਾਰੇ ਆਦਮੀਆਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ,
Fareedkot Teekaਜਿਸ ਕਾ ਮਨ ਸਰਬ ਕੀ (ਰੇਨ) ਧੂੜੀ ਰੂਪ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ,

ਪਦ ਅਰਥ ਰੇਨ = ਚਰਨਾਂ ਦੀ ਧੂੜ।

SikhNet (Spanish)Pero aquél que se compara mentalmente con el polvo que los demás pisan,

ਕਹੁ ਨਾਨਕ; ਤਾ ਕੀ ਨਿਰਮਲ ਸੋਇ ॥੩॥

kahu naanak; taa kee niramal soe |3|

Sant Singh Khalsa- says Nanak, his reputation is spotlessly pure. ||3||
Manmohan Singhpure is the celebrity of him, Says Nanak.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਪਵਿੱਤ੍ਰ ਹੈ ਉਸ ਦੀ ਕੀਰਤੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਸੋਭਾ ਨਿਰਮਲ ਹੋਤੀ ਹੈ॥੩॥
Prof. Sahib Singhਆਖ, ਹੇ ਨਾਨਕ! ਉਸ ਮਨੁੱਖ ਦੀ ਸੋਹਣੀ ਸੋਭਾ ਖਿਲਰਦੀ ਹੈ ॥੩॥

ਪਦ ਅਰਥ ਸੋਇ = ਸੋਭਾ ॥੩॥

SikhNet (Spanish)será reconocido como crisol de pureza.(3)
Shabad Guru Arjan Dev Ji Raag Gauree Ang 278

ਜਬ ਲਗੁ ਜਾਨੈ; ਮੁਝ ਤੇ ਕਛੁ ਹੋਇ ॥

jab lag jaanai; mujh te kachh hoe |

Sant Singh KhalsaAs long as someone thinks that he is the one who acts,
Manmohan SinghSo long as he thinks that he does something,
Manmohan Singh (Punjabi)ਜਦ ਤਾਂਈ ਉਹ ਖਿਆਲ ਕਰਦਾ ਹੈ, ਕਿ ਉਹ ਕੁਛ ਕਰ ਸਕਦਾ ਹੈ,
Fareedkot Teekaਜਬ ਤਕ ਇਹੁ ਜੀਵ ਜਾਨਤਾ ਹੈ ਕਿ ਮੁਝ ਤੇ ਕਿਛੁ ਹੋਤਾ ਹੈ, ਭਾਵ ਜਬ ਲਗ ਅਹੰ ਮਮ ਕੋ ਧਾਰਤਾ ਹੈ॥
Prof. Sahib Singhਮਨੁੱਖ ਜਦ ਤਕ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ,

ਪਦ ਅਰਥ ਜਬ ਲਗੁ = ਜਦੋਂ ਤਕ। ਮੁਝ ਤੇ = ਮੇਰੇ ਪਾਸੋਂ। ਕਛੁ = ਕੁਝ।

SikhNet (Spanish)Mientras el hombre siga considerando que puede hacer algo por sí mismo,

ਤਬ ਇਸ ਕਉ; ਸੁਖੁ ਨਾਹੀ ਕੋਇ ॥

tab is kau; sukh naahee koe |

Sant Singh Khalsahe shall have no peace.
Manmohan Singhtill then he has absolutely no peace.
Manmohan Singh (Punjabi)ਉਦੋਂ ਤਾਂਈ ਉਸ ਨੂੰ ਕੋਈ ਆਰਾਮ ਨਹੀਂ ਹੁੰਦਾ।
Fareedkot Teekaਤਬ ਲਗ ਇਸ ਕੌ ਕੋਈ ਸੁਖ ਨਹੀਂ ਹੋਤਾ ਹੈ॥
Prof. Sahib Singhਤਦ ਤਾਈਂ ਇਸ ਨੂੰ ਕੋਈ ਸੁਖ ਨਹੀਂ ਹੁੰਦਾ।
SikhNet (Spanish)no encontrará la Paz.

ਜਬ ਇਹ ਜਾਨੈ; ਮੈ ਕਿਛੁ ਕਰਤਾ ॥

jab ih jaanai; mai kichh karataa |

Sant Singh KhalsaAs long as this mortal thinks that he is the one who does things,
Manmohan SinghAs long as this man deems that he is the doer of something,
Manmohan Singh (Punjabi)ਜਦ ਤਕ ਆਦਮੀ ਇਹ ਸਮਝਦਾ ਹੈ ਕਿ ਉਹ ਕਿਸੇ ਸ਼ੈ ਦੇ ਕਰਨ ਵਾਲਾ ਹੈ,
Fareedkot Teekaਜਬ ਤਕ ਇਹੁ ਜਾਨਤਾ ਹੈ, ਜੋ ਮੈਂ ਕਿਛ ਕਰਤਾ ਹੂੰ॥
Prof. Sahib Singhਜਦ ਤਕ ਇਹ ਸਮਝਦਾ ਹੈ ਕਿ ਮੈਂ (ਆਪਣੇ ਬਲ ਨਾਲ) ਕੁਝ ਕਰਦਾ ਹਾਂ,
SikhNet (Spanish)Mientras busque crédito por lo que ha realizado,

ਤਬ ਲਗੁ; ਗਰਭ ਜੋਨਿ ਮਹਿ ਫਿਰਤਾ ॥

tab lag; garabh jon meh firataa |

Sant Singh Khalsahe shall wander in reincarnation through the womb.
Manmohan Singhuntil then he wanders in the wombs for different existences.
Manmohan Singh (Punjabi)ਤਦ ਤਕ ਉਹ ਗਰਭ ਦੀਆਂ ਜੂਨਾਂ ਅੰਦਰ ਭਟਕਦਾ ਹੈ।
Fareedkot Teekaਤਬ ਤਕ ਗਰਭ ਮੇਂ ਪੜ ਕਰ ਜੀਵ ਜੋਨੀਓਂ ਮੇਂ ਫਿਰਤਾ ਹੈ॥
Prof. Sahib Singhਤਦ ਤਕ (ਵੱਖਰਾ-ਪਨ ਦੇ ਕਾਰਣ) ਜੂਨਾਂ ਵਿਚ ਪਿਆ ਰਹਿੰਦਾ ਹੈ।
SikhNet (Spanish)continuará naciendo una y otra vez.

ਜਬ ਧਾਰੈ; ਕੋਊ ਬੈਰੀ ਮੀਤੁ ॥

jab dhaarai; koaoo bairee meet |

Sant Singh KhalsaAs long as he considers one an enemy, and another a friend,
Manmohan SinghAs long as he deems one man an enemy and another a friend,
Manmohan Singh (Punjabi)ਜਦ ਤਾਈਂ ਉਹ ਇਕ ਬੰਦੇ ਨੂੰ ਦੁਸ਼ਮਨ ਤੇ ਹੋਰਸ ਨੂੰ ਦੋਸਤ ਸਮਝਦਾ ਹੈ,
Fareedkot Teekaਜਬ ਤਕ ਇਹੁ ਜੀਵ ਕੋਈ ਅਪਨਾ ਵੈਰੀ ਔ ਕੋਈ ਮਿਤ੍ਰ ਚਿਤ ਮੇਂ ਧਾਰਤਾ ਹੈ॥
Prof. Sahib Singhਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ,

ਪਦ ਅਰਥ ਧਾਰੈ = ਮਿਥਦਾ ਹੈ, ਖ਼ਿਆਲ ਕਰਦਾ ਹੈ।

SikhNet (Spanish)Mientras piense que unos son sus amigos y otros sus enemigos,

ਤਬ ਲਗੁ; ਨਿਹਚਲੁ ਨਾਹੀ ਚੀਤੁ ॥

tab lag; nihachal naahee cheet |

Sant Singh Khalsahis mind shall not come to rest.
Manmohan Singhso long his mind is not at rest.
Manmohan Singh (Punjabi)ਉਦੋਂ ਤਾਈਂ ਉਸ ਦਾ ਮਨ ਸਥਿਰ ਨਹੀਂ ਹੁੰਦਾ।
Fareedkot Teekaਤਬ ਤਕ ਇਸ ਕਾ ਚਿਤ ਅਚਲ ਨਹੀਂ ਹੋਤਾ॥
Prof. Sahib Singhਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ।

ਪਦ ਅਰਥ ਨਿਹਚਲੁ = ਅਡੋਲ, ਟਿਕਾਣੇ, ਥਾਂ ਸਿਰ। ਚੀਤੁ = ਚਿੱਤ।

SikhNet (Spanish)no hallará reposo en su mente.

ਜਬ ਲਗੁ; ਮੋਹ ਮਗਨ ਸੰਗਿ ਮਾਇ ॥

jab lag; moh magan sang maae |

Sant Singh KhalsaAs long as he is intoxicated with attachment to Maya,
Manmohan SinghSo long as the man is intoxicated with the love of mammon,
Manmohan Singh (Punjabi)ਜਦ ਤੋੜੀ ਇਨਸਾਨ ਮਾਇਆ ਦੀ ਮੁਹੱਬਤ ਨਾਲ ਮਤਵਾਲਾ ਹੋਇਆ ਹੋਇਆ ਹੈ,
Fareedkot Teekaਜਬ ਤਕ ਮੋਹਿ ਕਰ ਕੇ ਮਾਇਆ ਸਾਥ ਮਗਨ ਹੋ ਰਹਾ ਹੈ॥
Prof. Sahib Singhਜਦ ਤਕ ਬੰਦਾ ਮਾਇਆ ਦੇ ਮੋਹ ਵਿਚ ਗ਼ਰਕ ਰਹਿੰਦਾ ਹੈ,

ਪਦ ਅਰਥ ਮੋਹ ਮਗਨ ਸੰਗਿ ਮਾਇ = ਮਾਇ ਮੋਹ ਸੰਗਿ ਮਗਨ, ਮਾਇਆ ਦੇ ਮੋਹ ਵਿਚ ਡੁੱਬਾ ਹੋਇਆ। ਮਗਨ = ਗ਼ਰਕ, ਡੁੱਬਾ ਹੋਇਆ।

SikhNet (Spanish)Mientras le atraigan las alegrías ilusorias de Maya,

ਤਬ ਲਗੁ; ਧਰਮ ਰਾਇ ਦੇਇ ਸਜਾਇ ॥

tab lag; dharam raae dee sajaae |

Sant Singh Khalsathe Righteous Judge shall punish him.
Manmohan Singhtill then the Lord of law inflicts punishment on him.
Manmohan Singh (Punjabi)ਤਦ ਤੋੜੀ ਕਾਨੂੰਨ ਦਾ ਸੁਆਮੀ ਉਸ ਨੂੰ ਸਜ਼ਾ ਦਿੰਦਾ ਹੈ।
Fareedkot Teekaਤਬ ਤਕ ਧਰਮ ਰਾਜਾ ਤਿਸ ਕੌ ਸਜਾਇ ਦੇਤਾ ਹੈ॥
Prof. Sahib Singhਤਦ ਤਕ ਇਸ ਨੂੰ ਧਰਮ-ਰਾਜ ਡੰਡ ਦੇਂਦਾ ਹੈ।

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)seguirá sujeto a los Karmas.

ਪ੍ਰਭ ਕਿਰਪਾ ਤੇ; ਬੰਧਨ ਤੂਟੈ ॥

prabh kirapaa te; bandhan toottai |

Sant Singh KhalsaBy God's Grace, his bonds are shattered;
Manmohan SinghBy Lord's grace, mortal's shackles are shattered.
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਪ੍ਰਾਣੀ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਪ੍ਰਭੂ ਕੀ ਕਿਰਪਾ ਤੇ ਜਿਨ ਕੇ ਬੰਧਨ ਤੂਟੇ ਹੈਂ॥
Prof. Sahib Singh(ਮਾਇਆ ਦੇ) ਬੰਧਨ ਪ੍ਰਭੂ ਦੀ ਮੇਹਰ ਨਾਲ ਟੁੱਟਦੇ ਹਨ,
SikhNet (Spanish)Pero, si por la Gracia de Dios, sus velos fueran quitados,

ਗੁਰ ਪ੍ਰਸਾਦਿ; ਨਾਨਕ. ਹਉ ਛੂਟੈ ॥੪॥

gur prasaad; naanak. hau chhoottai |4|

Sant Singh Khalsaby Guru's Grace, O Nanak, his ego is eliminated. ||4||
Manmohan SinghBy Guru's kindness, O Nanak egotism is effaced.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਹੇ ਨਾਨਕ! ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਸੋਈ ਇਸ ਅਹੰਤਾ ਸੇ ਛੂਟੇ ਹੈਂ॥੪॥
Prof. Sahib Singhਹੇ ਨਾਨਕ! ਮਨੁੱਖ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ ॥੪॥

ਪਦ ਅਰਥ ਹਉ = ਅਹੰਕਾਰ, ਵੱਖਰਾ-ਪਨ। ਛੂਟੈ = ਮੁੱਕਦਾ ਹੈ ॥੪॥

SikhNet (Spanish)Por la gracia de Dios , lograría liberarse de su ego.(4)
Shabad Guru Arjan Dev Ji Raag Gauree Ang 278 - 279

ਸਹਸ ਖਟੇ; ਲਖ ਕਉ ਉਠਿ ਧਾਵੈ ॥

sehas khatte; lakh kau utth dhaavai |

Sant Singh KhalsaEarning a thousand, he runs after a hundred thousand.
Manmohan SinghEarning a thousand, man runs after a lakh.
Manmohan Singh (Punjabi)ਹਜ਼ਾਰਾਂ ਕਮਾ ਕੇ ਬੰਦਾ ਲੱਖ ਮਗਰ ਉਠ ਭਜਦਾ ਹੈ।
Fareedkot Teekaਇਹ ਜੀਵ ਤ੍ਰਿਸ਼ਨਾ ਸੇ ਗ੍ਰਸਾ ਹੂਆ ਸੈਂਕੜੇ ਵਾ ਹਜ਼ਾਰੋਂ ਕੌ ਖਾਟ ਕਰ ਲਾਖੋਂ ਕੋ ਉਠ ਧਾਵਤਾ ਹੈ॥
Prof. Sahib Singh(ਮਨੁੱਖ) ਹਜ਼ਾਰਾਂ (ਰੁਪਏ) ਕਮਾਉਂਦਾ ਹੈ ਤੇ ਲੱਖਾਂ (ਰੁਪਇਆਂ) ਦੀ ਖ਼ਾਤਰ ਉੱਠ ਦੌੜਦਾ ਹੈ;

ਪਦ ਅਰਥ ਸਹਸ = ਹਜ਼ਾਰਾਂ (ਰੁਪਏ)। ਖਟੇ = ਕਮਾਉਂਦਾ ਹੈ। ਲਖ ਕਉ = ਲੱਖਾਂ (ਰੁਪਇਆਂ) ਦੀ ਖ਼ਾਤਰ। ਧਾਵੈ = ਦੌੜਦਾ ਹੈ।

SikhNet (Spanish)Si un hombre ha ganado mil monedas, después querrá tener un millón;

ਤ੍ਰਿਪਤਿ ਨ ਆਵੈ; ਮਾਇਆ ਪਾਛੈ ਪਾਵੈ ॥

tripat na aavai; maaeaa paachhai paavai |

Sant Singh KhalsaSatisfaction is not obtained by chasing after Maya.
Manmohan SinghSatisfaction he attains not in his pursuit of wealth.
Manmohan Singh (Punjabi)ਦੌਲਤ ਦੀ ਖੌਜ ਭਾਲ ਅੰਦਰ ਉਸ ਨੂੰ ਰੱਜ ਨਹੀਂ ਆਉਂਦਾ।
Fareedkot Teekaਮਾਯਕ ਪਾਦਰਥੋਂ ਸੇ ਇਸ ਕੋ ਤ੍ਰਿਪਤਿ ਆਵਤੀ ਨਹੀਂ (ਪਾਛੈ ਪਾਵੈ) ਸੰਚਯ ਕਰਤਾ ਹੈ॥
Prof. Sahib Singhਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ।

ਪਦ ਅਰਥ ਤ੍ਰਿਪਤਿ = ਰਜੇਵਾਂ। ਪਾਛੈ ਪਾਵੈ = ਜਮ੍ਹਾ ਕਰਦਾ ਹੈ।

SikhNet (Spanish)nunca estará satisfecho con lo que atesore.

ਅਨਿਕ ਭੋਗ; ਬਿਖਿਆ ਕੇ ਕਰੈ ॥

anik bhog; bikhiaa ke karai |

Sant Singh KhalsaHe may enjoy all sorts of corrupt pleasures,
Manmohan SinghMan indulges in the enjoyment of many evil passions,
Manmohan Singh (Punjabi)ਆਦਮੀ ਘਨੇਰੇ ਮੰਦ ਵਿਸ਼ੇ-ਵੇਗ ਮਾਨਣ ਵਿੱਚ ਲੱਗਾ ਹੋਇਆ ਹੈ,
Fareedkot Teekaਅਨਿਕ ਪ੍ਰਕਾਰ ਕਰ ਵਿਸਿਅਹੁ ਕੇ ਭੋਗੋਂ ਕੌ ਭੋਗਤਾ ਹੂਆ॥
Prof. Sahib Singhਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ,

ਪਦ ਅਰਥ ਬਿਖਿਆ = ਮਾਇਆ।

SikhNet (Spanish)Se entregará sin freno a los placeres de la vida en la dualidad,

ਨਹ ਤ੍ਰਿਪਤਾਵੈ; ਖਪਿ ਖਪਿ ਮਰੈ ॥

neh tripataavai; khap khap marai |

Sant Singh Khalsabut he is still not satisfied; he indulges again and again, wearing himself out, until he dies.
Manmohan Singhbut he is not satiated, and kills himself by hankering after them.
Manmohan Singh (Punjabi)ਪ੍ਰੰਤੂ ਉਹ ਸੰਤੁਸ਼ਟ ਨਹੀਂ ਹੁੰਦਾ ਅਤੇ ਉਨ੍ਹਾਂ ਦੀ ਲਾਲਸਾ ਕਰਦਾ ਹੋਇਆ ਹੀ ਮਰ ਮੁਕਦਾ ਹੈ।
Fareedkot Teekaਤ੍ਰਿਪਤਿ ਆਵਤੀ ਨਹੀਂ, ਖਪ ਖਪ ਕਰ ਕੇ ਮਰ ਜਾਤਾ ਹੈ॥
Prof. Sahib Singhਤਸੱਲੀ ਨਹੀਂ ਸੁ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ।

ਪਦ ਅਰਥ ਤ੍ਰਿਪਤਾਵੈ = ਰੱਜਦਾ ਹੈ। ਖਪਿ ਖਪਿ = ਦੁੱਖੀ ਹੋ ਹੋ ਕੇ।

SikhNet (Spanish)pero en vez de encontrar satisfacción, hallará sólo un progresivo debilitamiento.

ਬਿਨਾ ਸੰਤੋਖ; ਨਹੀ ਕੋਊ ਰਾਜੈ ॥

binaa santokh; nahee koaoo raajai |

Sant Singh KhalsaWithout contentment, no one is satisfied.
Manmohan SinghWithout contentment, no one is sated.
Manmohan Singh (Punjabi)ਸੰਤੁਸ਼ਟਤਾ ਦੇ ਬਾਝੋਂ ਕਿਸੇ ਨੂੰ ਰੱਜ ਨਹੀਂ ਆਉਂਦਾ।
Fareedkot Teekaਸੰਤੋਖ ਸੇ ਬਿਨਾਂ ਇਨ ਪਦਾਰਥੋਂ ਕਰ ਕੋਈ (ਰਾਜੈ) ਤ੍ਰਿਪਤ ਨਹੀਂ ਹੋਤਾ ਹੈ॥
Prof. Sahib Singhਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ,
SikhNet (Spanish)Sin el Contentamiento interior, no puede existir satisfacción alguna;

ਸੁਪਨ ਮਨੋਰਥ; ਬ੍ਰਿਥੇ ਸਭ ਕਾਜੈ ॥

supan manorath; brithe sabh kaajai |

Sant Singh KhalsaLike the objects in a dream, all his efforts are in vain.
Manmohan SinghLike the objects of a dream, all his works are vain.
Manmohan Singh (Punjabi)ਸੁਪਨੇ ਦੇ ਪਰਯੋਜਨਾ ਦੀ ਤਰ੍ਹਾਂ ਉਸ ਦੇ ਸਾਰੇ ਕੰਮ ਬੇਫਾਇਦਾ ਹਨ।
Fareedkot Teekaਸੁਪਨੇ ਔਰ ਮਨੋ ਰਾਜ ਵਤ ਇਹੁ ਕਾਰਜ ਸੰਪੂਰਨ ਵਿਅਰਥ ਹੈਂ॥
Prof. Sahib Singhਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ।

ਪਦ ਅਰਥ ਮਨੋਰਥ = ਮਨ ਦੇ ਰਥ, ਮਨ ਦੀਆਂ ਦੌੜਾਂ, ਮਨ ਦੇ ਫੁਰਨੇ, ਖ਼ਾਹਸ਼ਾਂ। ਬ੍ਰਿਥੇ = ਵਿਅਰਥ।

SikhNet (Spanish)todos los actos se vuelven vanos, sin consecuencia, es como si transcurriera en un sueño.

ਨਾਮ ਰੰਗਿ; ਸਰਬ ਸੁਖੁ ਹੋਇ ॥

naam rang; sarab sukh hoe |

Sant Singh KhalsaThrough the love of the Naam, all peace is obtained.
Manmohan SinghThrough the love of God's name, all the peace is gained.
Manmohan Singh (Punjabi)ਹਰੀ ਦੇ ਨਾਮ ਦੀ ਪ੍ਰੀਤ ਰਾਹੀਂ ਸਮੂਹ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਨਾਮ ਮੇਂ (ਰੰਗਿ) ਪ੍ਰੇਮ ਕਰਨੇ ਸੇ ਸਰਬ ਸੁਖ ਹੋਤੇ ਹੈਂ॥
Prof. Sahib Singhਪ੍ਰਭੂ ਦੇ ਨਾਮ ਦੀ ਮੌਜ ਵਿਚ (ਹੀ) ਸਾਰਾ ਸੁਖ ਹੈ,
SikhNet (Spanish)La Paz, la Absoluta Paz, sólo se encuentra en el Amor del Nombre;

ਬਡਭਾਗੀ; ਕਿਸੈ ਪਰਾਪਤਿ ਹੋਇ ॥

baddabhaagee; kisai paraapat hoe |

Sant Singh KhalsaOnly a few obtain this, by great good fortune.
Manmohan SinghBy great good fortune, only a few obtain the name.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ, ਵਿਰਲੇ ਹੀ ਨਾਮ ਨੂੰ ਹਾਸਲ ਕਰਦੇ ਹਨ।
Fareedkot Teekaਸੋ ਨਾਮ ਕਿਸੀ ਵਡਭਾਗੀ ਕੋ ਹੀ ਪ੍ਰਾਪਤਿ ਹੋਤਾ ਹੈ॥
Prof. Sahib Singh(ਅਤੇ ਇਹ ਸੁਖ) ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ।
SikhNet (Spanish)es en verdad por la más grande fortuna, que un hombre llega a concebir tal Estado.

ਕਰਨ ਕਰਾਵਨ; ਆਪੇ ਆਪਿ ॥

karan karaavan; aape aap |

Sant Singh KhalsaHe Himself is Himself the Cause of causes.
Manmohan SinghThe Lord Himself is the cause of causes.
Manmohan Singh (Punjabi)ਪ੍ਰਭੂ ਖੁਦ ਹੀ ਸਬੱਬਾਂ ਦਾ ਸਬੱਬ ਹੈ।
Fareedkot Teekaਜੋ ਵਾਹਿਗੁਰੂ ਅਪਨੇ ਆਪ ਸੁਤੰਤਰ ਸਰਬ ਕਾਰਨ ਮਹਤਤ ਆਦਿਕੋਂ ਸੇ ਰਚਨਾ ਕਰਾਵਣੇ ਹਾਰਾ ਹੈ॥
Prof. Sahib Singh(ਜੋ) ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ (ਜੀਵਾਂ ਪਾਸੋਂ) ਕਰਾਉਣ ਦੇ ਸਮਰੱਥ ਹੈ,
SikhNet (Spanish)El Señor es el Único que actúa y el Único que propicia los actos;

ਸਦਾ ਸਦਾ; ਨਾਨਕ ਹਰਿ ਜਾਪਿ ॥੫॥

sadaa sadaa; naanak har jaap |5|

Sant Singh KhalsaForever and ever, O Nanak, chant the Lord's Name. ||5||
Manmohan SinghFor ever and aye, O Nanak, repeat God's Name.
Manmohan Singh (Punjabi)ਹਮੇਸ਼ਾਂ ਤੇ ਸਦੀਵ ਲਈ ਹੇ ਨਾਨਕ! ਰੱਬ ਦੇ ਨਾਮ ਦਾ ਉਚਾਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਹਰੀ ਕੇ ਜਾਪ ਕੌ ਸਰਬ ਸਮੈ ਮੇਂ, ਵਾ ਮਨ ਬਾਣੀ ਕਰ ਸਦਾ ਕਰ॥
Prof. Sahib Singhਹੇ ਨਾਨਕ! ਉਸ ਪ੍ਰਭੂ ਨੂੰ ਸਦਾ ਸਿਮਰ ॥੫॥
SikhNet (Spanish)por eso Nanak habita en Él ahora y para siempre.(5)
Shabad Guru Arjan Dev Ji Raag Gauree Ang 279

ਕਰਨ ਕਰਾਵਨ; ਕਰਨੈਹਾਰੁ ॥

karan karaavan; karanaihaar |

Sant Singh KhalsaThe Doer, the Cause of causes, is the Creator Lord.
Manmohan SinghThy Doer and Prompter is the creator alone.
Manmohan Singh (Punjabi)ਕਰਨ ਵਾਲਾ ਅਤੇ ਕਰਾਉਣ ਵਾਲਾ ਕੇਵਲ ਕਰਤਾਰ ਹੈ।
Fareedkot Teekaਸੋ ਹਰੀ ਤੀਨੋਂ ਕਾਲ ਮੇਂ ਮਾਯਾ ਦ੍ਵਾਰੇ ਸ੍ਰਿਸਟੀ ਕੌ ਕਰਨੇ ਕਰਾਵਣੇ ਹਾਰਾ ਹੈ॥
Prof. Sahib Singhਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ (ਜੀਵਾਂ ਪਾਸੋਂ) ਕਰਾਉਣ ਜੋਗਾ ਹੈ।
SikhNet (Spanish)Dios, la Causa de todo, actúa según Le place;

ਇਸ ਕੈ ਹਾਥਿ ਕਹਾ; ਬੀਚਾਰੁ ॥

eis kai haath kahaa; beechaar |

Sant Singh KhalsaWhat deliberations are in the hands of mortal beings?
Manmohan SinghWhat is that deliberation, which is in this man's hand?
Manmohan Singh (Punjabi)ਉਹ ਕਿਹੜੀ ਸੋਚ-ਵਿਚਾਰ ਹੈ, ਜਿਹੜੀ ਏਸ ਬੰਦੇ ਦੇ ਹੱਥ ਵਿੱਚ ਹੈ?
Fareedkot Teekaਜੇ ਵਿਚਾਰ ਕਰ ਦੇਖੀਏ ਤੋ ਇਸ ਜੀਵ ਕੇ ਹਾਥ ਕਿਆ ਹੈ ਅਰਥਾਤ ਇਸ ਕੇ ਅਧੀਨ ਕੁਛ ਨਹੀਂ ਹੈ॥
Prof. Sahib Singhਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ ਕੁਝ ਭੀ ਨਹੀਂ ਹੈ।

ਪਦ ਅਰਥ ਕਹਾ = ਕਿਥੇ? ਕੀਹ? ਬੀਚਾਰੁ = ਵਿਚਾਰ ਕਰ, ਵਿਚਾਰ ਕੇ ਵੇਖ।

SikhNet (Spanish)al hombre no le es dado disponer a voluntad de las situaciones.

ਜੈਸੀ ਦ੍ਰਿਸਟਿ ਕਰੇ; ਤੈਸਾ ਹੋਇ ॥

jaisee drisatt kare; taisaa hoe |

Sant Singh KhalsaAs God casts His Glance of Grace, they come to be.
Manmohan SinghAs is the glance, God casts, so does man become.
Manmohan Singh (Punjabi)ਜਿਹੋ ਜਿਹੀ ਨਿਗ੍ਹਾ ਹਰੀ ਧਾਰਦਾ ਹੈ, ਉਹੋ ਜਿਹਾ ਹੀ ਬੰਦਾ ਹੋ ਜਾਂਦਾ ਹੈ।
Fareedkot Teekaਜੈਸੀ ਦ੍ਰਿਸ਼ਟੀ ਵਹੁ ਕਰਤਾ ਹੈ ਤੈਸਾ ਹੀ ਹੋਤਾ ਹੈ॥
Prof. Sahib Singhਪ੍ਰਭੂ ਜਿਹੋ ਜਿਹੀ ਨਜ਼ਰ (ਬੰਦੇ ਵਲ) ਕਰਦਾ ਹੈ (ਬੰਦਾ) ਉਹੋ ਜਿਹਾ ਬਣ ਜਾਂਦਾ ਹੈ,

ਪਦ ਅਰਥ ਦ੍ਰਿਸਟਿ = ਨਜ਼ਰ।

SikhNet (Spanish)El hombre se convierte en lo que Dios quiere que sea.

ਆਪੇ ਆਪਿ; ਆਪਿ ਪ੍ਰਭੁ ਸੋਇ ॥

aape aap; aap prabh soe |

Sant Singh KhalsaGod Himself, of Himself, is unto Himself.
Manmohan SinghThat Master is all by Himself.
Manmohan Singh (Punjabi)ਉਹ ਮਾਲਕ ਸਾਰਾ ਕੁਝ ਖੁਦ ਹੀ ਹੈ।
Fareedkot Teekaਸੋ ਪ੍ਰਭੂ ਤੀਨੋਂ ਕਾਲ ਮੇਂ ਆਪ ਹੀ ਆਪ ਹੈ॥
Prof. Sahib Singhਉਹ ਪ੍ਰਭੂ ਆਪ ਹੀ ਆਪ ਹੈ।
SikhNet (Spanish)En verdad el Señor es el Único,

ਜੋ ਕਿਛੁ ਕੀਨੋ; ਸੁ ਅਪਨੈ ਰੰਗਿ ॥

jo kichh keeno; su apanai rang |

Sant Singh KhalsaWhatever He created, was by His Own Pleasure.
Manmohan SinghWhatever He has done that is according to His pleasure.
Manmohan Singh (Punjabi)ਜਿਹੜਾ ਕੁਛ ਉਸ ਨੇ ਕੀਤਾ ਹੈ, ਉਹ ਉਸ ਦੀ ਰਜ਼ਾ ਦੇ ਅਨੁਕੁਲ ਹੈ।
Fareedkot Teekaਜੋ ਕਿਛ ਤਿਸ ਨੇ ਕੀਆ ਹੈ, ਸੋ ਅਪਨੇ ਅਨੰਦ ਸੇ ਹੀ ਕੀਆ ਹੈ॥
Prof. Sahib Singhਜੋ ਕੁਝ ਉਸ ਬਣਾਇਆ ਹੈ ਆਪਣੀ ਮੌਜ ਵਿਚ ਬਣਾਇਆ ਹੈ;

ਪਦ ਅਰਥ ਅਪਨੈ ਰੰਗਿ = ਆਪਣੀ ਮੌਜ ਵਿਚ।

SikhNet (Spanish)y lo que sea que Él haga, emana de Su Dulce Albedrío.

ਸਭ ਤੇ ਦੂਰਿ; ਸਭਹੂ ਕੈ ਸੰਗਿ ॥

sabh te door; sabhahoo kai sang |

Sant Singh KhalsaHe is far from all, and yet with all.
Manmohan SinghHe is far from all and yet with all.
Manmohan Singh (Punjabi)ਉਹ ਸਾਰਿਆਂ ਤੋਂ ਪਰੇਡੇ ਹੈ, ਫਿਰ ਭੀ ਸਾਰਿਆਂ ਨਾਲ ਹੈ।
Fareedkot Teekaਪੁਨਾ ਵਹੁ ਸਭ ਸੇ ਦੂਰ ਭੀ ਹੈ ਔਰ ਸਭ ਕੇ ਸਾਥ ਭੀ ਹੈ॥
Prof. Sahib Singhਸਭ ਜੀਵਾਂ ਦੇ ਅੰਗ-ਸੰਗ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।

ਪਦ ਅਰਥ ਸਭਹੂ ਕੈ = ਸਾਰਿਆਂ ਦੇ ਹੀ। ਸੰਗਿ = ਨਾਲ।

SikhNet (Spanish)Prevaleciendo en todo pero permaneciendo desapegado de manera simultánea,

ਬੂਝੈ ਦੇਖੈ; ਕਰੈ ਬਿਬੇਕ ॥

boojhai dekhai; karai bibek |

Sant Singh KhalsaHe understands, He sees, and He passes judgment.
Manmohan SinghHe understands, beholds and exercises judgement.
Manmohan Singh (Punjabi)ਉਹ ਸਮਝਦਾ, ਵੇਖਦਾ ਅਤੇ ਨਿਰਣਯ ਕਰਦਾ ਹੈ।
Fareedkot Teekaਆਪ ਹੀ ਬਿਬੇਕ ਕਰ ਕੇ ਸਭ ਕੇ ਰਿਦੇ ਕੀ ਬੂਝਤਾ ਹੈ ਔਰ ਦੇਖਤਾ ਹੈ॥
Prof. Sahib Singhਪ੍ਰਭੂ ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ,

ਪਦ ਅਰਥ ਬਿਬੇਕ = ਪਛਾਣ, ਪਰਖ।

SikhNet (Spanish)Él observa todo, entiende todo, y discrimina en todo.

ਆਪਹਿ ਏਕ; ਆਪਹਿ ਅਨੇਕ ॥

aapeh ek; aapeh anek |

Sant Singh KhalsaHe Himself is the One, and He Himself is the many.
Manmohan SinghHe Himself is one and Himself many.
Manmohan Singh (Punjabi)ਉਹ ਆਪੇ ਇਕ ਅਤੇ ਆਪੇ ਹੀ ਬਹੁਤੇ ਹੈ।
Fareedkot Teekaਆਪ ਹੀ ਏਕ ਰੂਪ ਹੈ ਔ ਆਪ ਅਨੇਕ ਰੂਪ ਹੋ ਰਹਾ ਹੈ॥
Prof. Sahib Singhਉਹ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ (ਰੂਪ) ਧਾਰ ਰਿਹਾ ਹੈ।

ਪਦ ਅਰਥ ਆਪਹਿ = ਆਪ ਹੀ।

SikhNet (Spanish)En verdad el Uno es también el Todo en sus múltiples facetas.

ਮਰੈ ਨ ਬਿਨਸੈ; ਆਵੈ ਨ ਜਾਇ ॥

marai na binasai; aavai na jaae |

Sant Singh KhalsaHe does not die or perish; He does not come or go.
Manmohan SinghHe neither dies nor perishes and neither He comes nor goes.
Manmohan Singh (Punjabi)ਉਹ ਨ ਮਰਦਾ ਹੈ, ਨਾਂ ਹੀ ਨਾਸ ਹੁੰਦਾ ਹੈ। ਉਹ ਨਾਂ ਹੀ, ਆਉਂਦਾ ਹੈ ਤੇ ਨਾਂ ਹੀ ਜਾਂਦਾ ਹੈ।
Fareedkot Teekaਨ ਵਹੁ ਮਰਤਾ ਹੈ ਔਰ ਨਾ ਬਿਨਸਤਾ ਅਰਥਾਤ ਅਦ੍ਰਿਸ ਹੋਤਾ ਹੈ, ਪੁਨਾ ਨਾ ਕਹੀਂ ਜਾਤਾ ਹੈ ਨਾ ਆਵਤਾ ਹੈ॥
Prof. Sahib Singhਉਹ ਨਾਹ ਕਦੇ ਮਰਦਾ ਹੈ ਨ ਬਿਨਸਦਾ ਹੈ; ਨਾਹ ਜੰਮਦਾ ਹੈ ਨ ਮਰਦਾ ਹੈ;

ਪਦ ਅਰਥ ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ; ਨਾਹ ਜੰਮਦਾ ਹੈ ਨਾਹ ਮਰਦਾ ਹੈ।

SikhNet (Spanish)Él no muere ni desaparece, no va ni viene.

ਨਾਨਕ. ਸਦ ਹੀ; ਰਹਿਆ ਸਮਾਇ ॥੬॥

naanak. sad hee; rahiaa samaae |6|

Sant Singh KhalsaO Nanak, He remains forever All-pervading. ||6||
Manmohan SinghNanak, He ever remains diffused among all.
Manmohan Singh (Punjabi)ਨਾਨਕ, ਉਹ ਹਮੇਸ਼ਾਂ ਸਾਰਿਆਂ ਅੰਦਰ ਰਮਿਆ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਹਰੀ ਸਦਾ ਸਭ ਮੇਂ ਸਮਾਇ ਰਹਾ ਹੈ॥੬॥
Prof. Sahib Singhਹੇ ਨਾਨਕ! ਪ੍ਰਭੂ ਸਦਾ ਹੀ ਆਪਣੇ ਆਪ ਵਿਚ ਟਿਕਿਆ ਰਹਿੰਦਾ ਹੈ ॥੬॥

ਪਦ ਅਰਥ ਸਦ ਹੀ = ਸਦਾ ਹੀ। ਰਹਿਆ ਸਮਾਇ = ਸਮਾਇ ਰਹਿਆ, ਆਪਣੇ ਆਪ ਵਿਚ ਟਿਕਿਆ ਹੋਇਆ ਹੈ ॥੬॥

SikhNet (Spanish)Su Eterna Presencia está difundida por todas partes, permanentemente.(6)
Shabad Guru Arjan Dev Ji Raag Gauree Ang 279

ਆਪਿ ਉਪਦੇਸੈ; ਸਮਝੈ ਆਪਿ ॥

aap upadesai; samajhai aap |

Sant Singh KhalsaHe Himself instructs, and He Himself learns.
Manmohan SinghHe Himself instructs and Himself understands.
Manmohan Singh (Punjabi)ਉਹ ਆਪੇ ਸਿਖ-ਮਤ ਦਿੰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।
Fareedkot Teekaਆਪ ਹੀ ਗੁਰੂ ਰੂਪ ਹੋ ਕਰ ਉਪਦੇਸ਼ ਕਰਤਾ ਹੈ ਔ ਆਪ ਹੀ ਸਿਖ ਰੂਪ ਹੋ ਕਰ ਸਮਝਤਾ ਹੈ॥
Prof. Sahib Singhਆਪ ਹੀ ਸਿੱਖਿਆ ਦੇਂਦਾ ਹੈ ਤੇ ਆਪ ਹੀ (ਉਸ ਸਿੱਖਿਆ ਨੂੰ) ਸਮਝਦਾ ਹੈ,
SikhNet (Spanish)Él es el Maestro que enseña

ਆਪੇ ਰਚਿਆ; ਸਭ ਕੈ ਸਾਥਿ ॥

aape rachiaa; sabh kai saath |

Sant Singh KhalsaHe Himself mingles with all.
Manmohan SinghThe Lord himself is blended with all.
Manmohan Singh (Punjabi)ਸੁਆਮੀ ਖੁਦ ਹੀ ਸਾਰਿਆਂ ਨਾਲ ਅਭੇਦ ਹੋਇਆ ਹੋਇਆ ਹੈ।
Fareedkot Teekaਪੁਨਾ ਆਪ ਸਭ ਕੇ ਸਾਥ ਵਿਆਪਕ ਰੂਪ ਹੋ ਕਰ ਰਹ ਰਚਿਆ ਹੈ॥
Prof. Sahib Singhਕਿਉਂਕਿ ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ।

ਪਦ ਅਰਥ ਰਚਿਆ = ਮਿਲਿਆ ਹੋਇਆ।

SikhNet (Spanish)y Él, el Discípulo que aprende.

ਆਪਿ ਕੀਨੋ; ਆਪਨ ਬਿਸਥਾਰੁ ॥

aap keeno; aapan bisathaar |

Sant Singh KhalsaHe Himself created His own expanse.
Manmohan SinghHis expanse, He has Himself made.
Manmohan Singh (Punjabi)ਆਪਣਾ ਪਸਾਰਾ ਉਸ ਨੇ ਆਪੇ ਹੀ ਕੀਤਾ ਹੈ।
Fareedkot Teekaਇਹ ਅਪਨਾ ਬਿਸਥਾਰ ਤਿਸ ਨੇ ਆਪ ਹੀ ਕੀਆ ਹੈ॥
Prof. Sahib Singhਆਪਣਾ ਖਿਲਾਰਾ ਉਸ ਨੇ ਆਪ ਹੀ ਬਣਾਇਆ ਹੈ,

ਪਦ ਅਰਥ ਬਿਸਥਾਰੁ = ਖਿਲਾਰਾ। ਆਪਨ = ਆਪਣਾ।

SikhNet (Spanish)Sólo Él está en todo,

ਸਭੁ ਕਛੁ ਉਸ ਕਾ; ਓਹੁ ਕਰਨੈਹਾਰੁ ॥

sabh kachh us kaa; ohu karanaihaar |

Sant Singh KhalsaAll things are His; He is the Creator.
Manmohan SinghEverything is His, He is the creator.
Manmohan Singh (Punjabi)ਹਰ ਵਸਤੂ ਉਸ ਦੀ ਹੈ, ਉਹ ਸਿਰਜਣਹਾਰ ਹੈ।
Fareedkot Teekaਇਹ ਸਭ ਕਿਛ ਤਿਸਹੀ ਕਾ ਹੈ, ਕਿਉਂਕਿ ਵਹੁ ਆਪ ਹੀ ਸਭ ਕਾਮ ਕਰਨੇ ਹਾਰਾ ਹੈ॥
Prof. Sahib Singh(ਜਗਤ ਦੀ) ਹਰੇਕ ਸ਼ੈ ਉਸ ਦੀ ਬਣਾਈ ਹੋਈ ਹੈ, ਉਹ ਬਨਾਉਣ ਜੋਗਾ ਹੈ।

ਪਦ ਅਰਥ ਕਰਨੈਹਾਰੁ = ਕਰਨ ਜੋਗਾ।

SikhNet (Spanish)la creación es una extensión de Su Ser.

ਉਸ ਤੇ ਭਿੰਨ; ਕਹਹੁ ਕਿਛੁ ਹੋਇ ॥

aus te bhin; kahahu kichh hoe |

Sant Singh KhalsaWithout Him, what could be done?
Manmohan SinghSay, can anything be done without Him?
Manmohan Singh (Punjabi)ਦਸੋ! ਕੀ ਕੋਈ ਚੀਜ਼ ਉਸ ਦੇ ਬਾਝੋਂ ਕੀਤੀ ਜਾ ਸਕਦੀ ਹੈ?
Fareedkot Teekaਤਿਸ ਵਾਹਿਗੁਰੂ ਸੇ ਬਿਨਾਂ ਕਹੋ ਤੌ ਕਿਛ ਹੋਤਾ ਹੈ ਅਰਥਾਤ ਨਹੀਂ ਹੋ ਸਕਤਾ ਹੈ॥
Prof. Sahib Singhਦੱਸੋ, ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ?

ਪਦ ਅਰਥ ਭਿੰਨ = ਵੱਖਰਾ। ਕਹਹੁ = ਦੱਸੋ। ਕਿਛੁ = ਕੁਝ।

SikhNet (Spanish)Todo lo que existe pertenece a Dios, el Creador;

ਥਾਨ ਥਨੰਤਰਿ; ਏਕੈ ਸੋਇ ॥

thaan thanantar; ekai soe |

Sant Singh KhalsaIn the spaces and interspaces, He is the One.
Manmohan SinghIn places and interspaces, the One Lord is contained.
Manmohan Singh (Punjabi)ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿੱਚ ਉਹ ਇਕ ਸਾਈਂ ਵਿਆਪਕ ਹੈ।
Fareedkot Teekaਸਰਬ ਅਸਥਾਨ ਔ ਤਿਨ ਅਸਥਾਨੋਂ ਕੇ ਅੰਤਰ ਏਕ ਸੋਈ ਹੈ॥
Prof. Sahib Singhਹਰ ਥਾਂ ਉਹ ਪ੍ਰਭੂ ਆਪ ਹੀ (ਮੌਜੂਦ) ਹੈ।

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।

SikhNet (Spanish)fuera de Él nada puede ser, porque Él está aquí, allá y en todas partes.

ਅਪੁਨੇ ਚਲਿਤ; ਆਪਿ ਕਰਣੈਹਾਰ ॥

apune chalit; aap karanaihaar |

Sant Singh KhalsaIn His own play, He Himself is the Actor.
Manmohan SinghOf His dramas, He Himself is the Actor.
Manmohan Singh (Punjabi)ਆਪਣਿਆਂ ਰੂਪਕਾਂ ਦਾ ਉਹ ਆਪੇ ਹੀ ਕਲਾਕਾਰ ਹੈ।
Fareedkot Teekaਅਪਨੇ ਚਰਿਤ੍ਰੋਂ ਕੌ ਵਹੁ ਆਪ ਹੀ ਕਰਨੇ ਹਾਰਾ ਹੈ॥
Prof. Sahib Singhਆਪਣੇ ਖੇਲ ਆਪ ਹੀ ਕਰਨ ਜੋਗਾ ਹੈ,

ਪਦ ਅਰਥ ਚਲਿਤ = ਚਰਿਤ੍ਰ, ਤਮਾਸ਼ੇ, ਖੇਡਾਂ।

SikhNet (Spanish)Dios presenta en el escenario un sin fin de cuadros cambiantes

ਕਉਤਕ ਕਰੈ; ਰੰਗ ਆਪਾਰ ॥

kautak karai; rang aapaar |

Sant Singh KhalsaHe produces His plays with infinite variety.
Manmohan SinghHe exhibits plays and infinite are His pleasures.
Manmohan Singh (Punjabi)ਉਹ ਨਾਟਕ ਰਚਦਾ ਹੈ ਅਤੇ ਬੇਅੰਤ ਹਨ ਉਸ ਦੀਆਂ ਮਨਮੌਜਾਂ।
Fareedkot Teekaਵਹੁ ਆਪ ਹੀ ਅਪਾਰ ਰੰਗੋਂ ਕੇ ਕਉਤਕ ਕਰਤਾ ਹੈ॥
Prof. Sahib Singhਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ।

ਪਦ ਅਰਥ ਆਪਾਰ = ਬੇਅੰਤ।

SikhNet (Spanish)y Él Mismo manifiesta, a través de los participantes, Sus Maravillosos Atributos.

ਮਨ ਮਹਿ ਆਪਿ; ਮਨ ਅਪੁਨੇ ਮਾਹਿ ॥

man meh aap; man apune maeh |

Sant Singh KhalsaHe Himself is in the mind, and the mind is in Him.
Manmohan SinghHe is in the soul and the soul is in His ownself.
Manmohan Singh (Punjabi)ਉਹ ਆਤਮਾ ਅੰਦਰ ਹੈ ਅਤੇ ਆਤਮਾ ਉਸ ਦੇ ਆਪਣੇ ਆਪੇ ਵਿੱਚ ਹੈ।
Fareedkot Teekaਇਹੁ (ਮਨ) ਜੀਵੋਂ ਮੇਂ ਵਹੁ ਆਪ ਹੈ ਔ ਇਹੁ ਜੀਵ ਤਿਸ ਅਪਨੇ ਆਪ ਸੂਰਪ ਮੇਂ ਹੈ॥
Prof. Sahib Singh(ਜੀਵਾਂ ਦੇ) ਮਨ ਵਿਚ ਆਪ ਵੱਸ ਰਿਹਾ ਹੈ, (ਜੀਵਾਂ ਨੂੰ) ਆਪਣੇ ਮਨ ਵਿਚ ਟਿਕਾਈ ਬੈਠਾ ਹੈ;
SikhNet (Spanish)Él habita en todas las mentes y todas las mentes habitan en Él.

ਨਾਨਕ ਕੀਮਤਿ; ਕਹਨੁ ਨ ਜਾਇ ॥੭॥

naanak keemat; kehan na jaae |7|

Sant Singh KhalsaO Nanak, His worth cannot be estimated. ||7||
Manmohan SinghNanak, his worth cannot be told.
Manmohan Singh (Punjabi)ਨਾਨਕ ਉਸ ਦਾ ਮੁੱਲ ਦਸਿਆ ਨਹੀਂ ਜਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਕੀਮਿਤ ਕਹੀ ਨਹੀਂ ਜਾਤੀ ਹੈ॥੭॥☬ਤਾਂ ਤੇ ਤਿਸ ਆਗੇ ਐਸੇ ਬੇਨਤੀ ਕਰੋ:
Prof. Sahib Singhਹੇ ਨਾਨਕ! ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੭॥

ਪਦ ਅਰਥ ਕੀਮਤਿ = ਮੁੱਲ ॥੭॥

SikhNet (Spanish)Nada existe que pueda Medirlo.(7)
Shabad Guru Arjan Dev Ji Raag Gauree Ang 279

ਸਤਿ ਸਤਿ; ਸਤਿ ਪ੍ਰਭੁ ਸੁਆਮੀ ॥

sat sat; sat prabh suaamee |

Sant Singh KhalsaTrue, True, True is God, our Lord and Master.
Manmohan SinghTrue, True, True is the Lord Master.
Manmohan Singh (Punjabi)ਸੱਚਾ, ਸੱਚਾ, ਸੱਚਾ ਹੈ ਪਾਰਬ੍ਰਹਮ ਪਰਮੇਸ਼ਰ।
Fareedkot Teekaਹੇ ਪ੍ਰਭੂ ਸ੍ਵਾਮੀ! ਤੂੰ ਤੀਨੋਂ ਕਾਲ ਮੇਂ ਸਤ ਸਰੂਪ ਹੈਂ॥
Prof. Sahib Singh(ਸਭ ਦਾ) ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ-

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ।

SikhNet (Spanish)El Señor es Eterno y es la Verdad de la vida;

ਗੁਰ ਪਰਸਾਦਿ; ਕਿਨੈ ਵਖਿਆਨੀ ॥

gur parasaad; kinai vakhiaanee |

Sant Singh KhalsaBy Guru's Grace, some speak of Him.
Manmohan SinghBy Guru's favour, some rare person describes Him.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਕੋਈ ਵਿਰਲਾ ਹੀ ਉਸ ਨੂੰ ਬਿਆਨ ਕਰਦਾ ਹੈ।
Fareedkot Teekaਗੁਰੂ ਕੀ ਕ੍ਰਿਪਾ ਕਰ ਕੇ ਹੇ ਹਰੀ! ਤੇਰੀ ਸੋਭਾ ਕੀਰਤੀ ਕਿਸੀ ਨੇ ਹੀ ਉਚਾਰਨ ਕੀਤੀ ਹੈ॥
Prof. Sahib Singhਗੁਰੂ ਦੀ ਮੇਹਰ ਨਾਲ ਕਿਸੇ ਵਿਰਲੇ ਨੇ (ਇਹ ਗੱਲ) ਦੱਸੀ ਹੈ।

ਪਦ ਅਰਥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ = ਕਿਸੇ ਵਿਰਲੇ ਨੇ। ਵਖਿਆਨੀ = ਬਿਆਨ ਕੀਤੀ ਹੈ।

SikhNet (Spanish)sólo unos cuantos que han sido tocados por la Gracia del Guru poseen este Sublime Conocimiento.

ਸਚੁ ਸਚੁ; ਸਚੁ ਸਭੁ ਕੀਨਾ ॥

sach sach; sach sabh keenaa |

Sant Singh KhalsaTrue, True, True is the Creator of all.
Manmohan SinghTrue, True, True is He, who has created all.
Manmohan Singh (Punjabi)ਸੱਚਾ, ਸੱਚਾ, ਸੱਚਾ ਹੈ ਉਹ ਜਿਸ ਨੇ ਸਾਰਿਆਂ ਨੂੰ ਸਾਜਿਆ ਹੈ।
Fareedkot Teekaਹੇ ਸਤ ਸੂਰਪ! ਤੈਨੇ ਹੀ ਇਹੁ ਜਗਤ ਤੀਨੋਂ ਕਾਲ ਮੇਂ ਆਪ ਹੀ ਕੀਆ ਹੈ॥
Prof. Sahib Singhਜੋ ਕੁਝ ਉਸ ਨੇ ਬਣਾਇਆ ਹੈ ਉਹ ਭੀ ਮੁਕੰਮਲ ਹੈ (ਭਾਵ, ਅਧੂਰਾ ਨਹੀਂ)

ਪਦ ਅਰਥ ਸਚੁ = ਸਦਾ ਟਿਕਿਆ ਰਹਿਣ ਵਾਲਾ, ਮੁਕੰਮਲ।

SikhNet (Spanish)Todo lo que Dios ha creado es Verdad;

ਕੋਟਿ ਮਧੇ; ਕਿਨੈ ਬਿਰਲੈ ਚੀਨਾ ॥

kott madhe; kinai biralai cheenaa |

Sant Singh KhalsaOut of millions, scarcely anyone knows Him.
Manmohan SinghOut of millions, scarcely any one knows Him.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਟਾਵਾਂ ਜਣਾ ਹੀ ਉਸ ਨੂੰ ਜਾਣਦਾ ਹੈ।
Fareedkot Teekaਪਰੰਤੂ ਆਪ ਕੇ ਸਰੂਪ ਕੋ ਕ੍ਰੋੜੋਂ ਵਿਚ ਕਿਸੀ ਵਿਰਲੇ ਨੇ ਹੀ ਜਾਣਿਆ ਹੈ॥
Prof. Sahib Singhਇਹ ਗੱਲ ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ ਪਛਾਣੀ ਹੈ।

ਪਦ ਅਰਥ ਚੀਨਾ = ਪਛਾਣਿਆ ਹੈ।

SikhNet (Spanish)y sin embargo, ¡son tan pocos los que Lo reconocen!

ਭਲਾ ਭਲਾ; ਭਲਾ ਤੇਰਾ ਰੂਪ ॥

bhalaa bhalaa; bhalaa teraa roop |

Sant Singh KhalsaBeautiful, Beautiful, Beautiful is Your Sublime Form.
Manmohan SinghBeautiful, beautiful, beautiful is thine form, O Lord.
Manmohan Singh (Punjabi)ਸੁਹਣਾ, ਸੁਹਣਾ, ਸੁਹਣਾ ਹੈ ਤੇਰਾ ਸਰੂਪ, ਹੇ ਸੁਆਮੀ!
Fareedkot Teekaਤੇਰਾ ਸਰੂਪ ਤੀਨੋਂ ਕਾਲ ਮੇਂ ਭਲਾ ਹੈ॥
Prof. Sahib Singhਤੇਰਾ ਰੂਪ ਕਿਆ ਪਿਆਰਾ ਪਿਆਰਾ ਹੈ!
SikhNet (Spanish)Oh Señor, Tu Manifestación es tan Bondadosa

ਅਤਿ ਸੁੰਦਰ; ਅਪਾਰ ਅਨੂਪ ॥

at sundar; apaar anoop |

Sant Singh KhalsaYou are Exquisitely Beautiful, Infinite and Incomparable.
Manmohan SinghThou art exceedingly beauteous, limitless and Incomparable.
Manmohan Singh (Punjabi)ਤੂੰ ਪਰਮ ਖੂਬਸੂਰਤ, ਬੇਹੱਦ ਅਤੇ ਬੇਮਿਸਾਲ ਹੈ।
Fareedkot Teekaਹੇ ਅਪਾਰ! ਤੇਰਾ ਸਰੂਪ ਅਤੀ ਸੁੰਦਰ ਔ ਅਨੂਪ ਹੈ॥
Prof. Sahib Singhਹੇ ਅੱਤ ਸੋਹਣੇ, ਬੇਅੰਤ ਤੇ ਬੇ-ਮਿਸਾਲ ਪ੍ਰਭੂ!

ਪਦ ਅਰਥ ਅਨੂਪ = ਜਿਸ ਵਰਗਾ ਹੋਰ ਕੋਈ ਨਹੀਂ।

SikhNet (Spanish)y Pura, tan Dulce, Incomparable y Suprema.

ਨਿਰਮਲ ਨਿਰਮਲ; ਨਿਰਮਲ ਤੇਰੀ ਬਾਣੀ ॥

niramal niramal; niramal teree baanee |

Sant Singh KhalsaPure, Pure, Pure is the Word of Your Bani,
Manmohan SinghPure, pure, pure is thy Gurbani.
Manmohan Singh (Punjabi)ਪਵਿੱਤ੍ਰ, ਪਵਿੱਤ੍ਰ ਪਵਿੱਤ੍ਰ ਹੈ ਤੇਰੀ ਗੁਰਬਾਣੀ।
Fareedkot Teekaਹੇ ਨਿਰਮਲ ਸਰੂਪ! ਤੇਰੀ ਬੇਦ ਰੂਪ ਬਾਣੀ ਨਿਰਮਲ ਹੈ॥
Prof. Sahib Singhਤੇਰੀ ਬੋਲੀ ਭੀ ਮਿੱਠੀ ਮਿੱਠੀ ਹੈ,
SikhNet (Spanish)Pura e Inmaculada es Tu Palabra que es escuchada en cada corazón

ਘਟਿ ਘਟਿ ਸੁਨੀ ਸ੍ਰਵਨ; ਬਖੵਾਣੀ ॥

ghatt ghatt sunee sravan; bakhayaanee |

Sant Singh Khalsaheard in each and every heart, spoken to the ears.
Manmohan SinghEveryone who repeats and hears it with his ears,
Manmohan Singh (Punjabi)ਹਰਿ ਜਣਾ ਜੋ ਇਸ ਨੂੰ ਉਚਾਰਦਾ ਤੇ ਆਪਣੇ ਕੰਨਾਂ ਨਾਲ ਸੁਣਦਾ ਹੈ,
Fareedkot Teekaਸੋ ਤੇਰੀ ਵਖਿਆਣ ਕਰੀ ਹੋਈ ਘਟੋਂ ਘਟੋਂ ਮੇਂ ਸ੍ਰਵਨੋਂ ਦ੍ਵਾਰਾ ਸੁਣੀਤੀ ਹੈ॥
Prof. Sahib Singhਹਰੇਕ ਸਰੀਰ ਵਿਚ ਕੰਨਾਂ ਦੀ ਰਾਹੀਂ ਸੁਣੀ ਜਾ ਰਹੀ ਹੈ, ਤੇ ਜੀਭ ਨਾਲ ਉੱਚਾਰੀ ਜਾ ਰਹੀ ਹੈ (ਭਾਵ, ਹਰੇਕ ਸਰੀਰ ਵਿਚ ਤੂੰ ਆਪ ਹੀ ਬੋਲ ਰਿਹਾ ਹੈਂ)।

ਪਦ ਅਰਥ ਸ੍ਰਵਨ = ਕੰਨਾਂ (ਦੀ ਰਾਹੀਂ)। ਬਖ੍ਯ੍ਯਾਣੀ = (ਜੀਭ ਨਾਲ) ਉਚਾਰੀ ਜਾਂਦੀ ਹੈ।

SikhNet (Spanish)y pronunciada por los labios.

ਪਵਿਤ੍ਰ ਪਵਿਤ੍ਰ; ਪਵਿਤ੍ਰ ਪੁਨੀਤ ॥

pavitr pavitr; pavitr puneet |

Sant Singh KhalsaHoly, Holy, Holy and Sublimely Pure
Manmohan Singhbecomes pure, pure, pure.
Manmohan Singh (Punjabi)ਪਾਵਨ, ਪਾਵਨ, ਪਾਵਨ, ਹੋ ਜਾਂਦਾ ਹੈ।
Fareedkot Teekaਵਹੁ ਪੁਰਸ ਮਨ ਤਨ ਬਾਣੀ ਕਰ ਆਪ ਪਵ੍ਰਿਤ ਕਰ ਔਰੋਂ ਕੋ ਪੁਨੀਤ ਕਰਤਾ; ਵਾ ਤੀਨ ਪਵਿਤ੍ਰਤਾ ਜਹਾਂ ਹੋਵੈ ਉਸ ਕੋ ਪੁਨੀਤ ਕਹੀਤਾ ਹੈ, ਸੋ ਵਹੁ ਪੁਨੀਤ ਹੈ॥
Prof. Sahib Singhਉਹ ਪਵਿਤ੍ਰ ਹੀ ਪਵਿਤ੍ਰ ਹੋ ਜਾਂਦਾ ਹੈ,

ਪਦ ਅਰਥ ਪੁਨੀਤ = ਪਵਿਤ੍ਰ।

SikhNet (Spanish)Santo, Santo, Santo e Inmaculado

ਨਾਮੁ ਜਪੈ; ਨਾਨਕ ਮਨਿ ਪ੍ਰੀਤਿ ॥੮॥੧੨॥

naam japai; naanak man preet |8|12|

Sant Singh Khalsa- chant the Naam, O Nanak, with heart-felt love. ||8||12||
Manmohan SinghWith heartily love, Nanak repeats the Name.
Manmohan Singh (Punjabi)ਦਿਲੀ ਪ੍ਰੇਮ ਨਾਲ, ਨਾਨਕ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਮਨ ਕੀ ਪ੍ਰੀਤੀ ਕਰ ਕੇ ਤੇਰੇ ਨਾਮ ਕੌ ਜਪਤਾ ਹੈ॥੮॥੧੨॥
Prof. Sahib Singhਹੇ ਨਾਨਕ! (ਜੋ ਅਜੇਹੇ ਪ੍ਰਭੂ ਦਾ) ਨਾਮ ਪ੍ਰੀਤ ਨਾਲ ਮਨ ਵਿਚ ਜਪਦਾ ਹੈ ॥੮॥੧੨॥
SikhNet (Spanish)es aquél que medita en el Nombre con todo el Amor de su Alma.(8-12)
Shabad Guru Arjan Dev Ji Raag Gauree Ang 279

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਸੰਤ ਸਰਨਿ. ਜੋ ਜਨੁ ਪਰੈ; ਸੋ ਜਨੁ ਉਧਰਨਹਾਰ ॥

sant saran. jo jan parai; so jan udharanahaar |

Sant Singh KhalsaOne who seeks the Sanctuary of the Saints shall be saved.
Manmohan SinghThe person who seeks the shelter of the saints, that person is saved.
Manmohan Singh (Punjabi)ਜਿਹੜਾ ਪੁਰਸ਼ ਸਾਧੂਆਂ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਪੁਰਸ਼ ਪਾਰ ਉਤਰ ਜਾਂਦਾ ਹੈ।
Fareedkot Teekaਜੋ ਪੁਰਸ ਸੰਤੋਂ ਕੀ ਸਰਨ ਪੜਤਾ ਹੈ, ਸੋਈ ਜਨ ਇਸ ਸੰਸਾਰ ਸਮੁੰਦਰ ਸੇ ਉਧਰਨੇ ਹਾਰਾ ਹੋਤਾ ਹੈ॥
Prof. Sahib Singhਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ;

ਪਦ ਅਰਥ ਜਨੁ = ਮਨੁੱਖ। ਪਰੈ = ਪੈਂਦਾ ਹੈ। ਉਧਰਨਹਾਰੁ = (ਮਾਇਆ ਦੇ ਹੱਲੇ ਤੋਂ) ਬਚਣ ਜੋਗਾ।

SikhNet (Spanish)Aquél que busca refugio en la Saad Sangat, la Compañía de los Santos, encuentra la Salvación,

ਸੰਤ ਕੀ ਨਿੰਦਾ. ਨਾਨਕਾ; ਬਹੁਰਿ ਬਹੁਰਿ ਅਵਤਾਰ ॥੧॥

sant kee nindaa. naanakaa; bahur bahur avataar |1|

Sant Singh KhalsaOne who slanders the Saints, O Nanak, shall be reincarnated over and over again. ||1||
Manmohan SinghBy slandering the saints, O Nanak the mortal is born again and again.
Manmohan Singh (Punjabi)ਸਾਧੂਆਂ ਦੀ ਬਦਖੋਈ ਕਰਨ ਦੁਆਰਾ, ਹੇ ਨਾਨਕ! ਪ੍ਰਾਣੀ ਮੁੜ ਮੁੜ ਕੇ ਜੰਮਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੀ ਨਿੰਦਾ ਕਰਨੇ ਸੇ ਪੁਨਾ ਪੁਨਾ ਜੀਵ ਜਨਮ ਪਾਵਤਾ ਹੈ॥੧॥
Prof. Sahib Singh(ਪਰ) ਹੇ ਨਾਨਕ! ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿਚ ਪੈ ਜਾਈਦਾ ਹੈ) ॥੧॥

ਪਦ ਅਰਥ ਬਹੁਰਿ ਬਹੁਰਿ = ਮੁੜ ਮੁੜ, ਫੇਰ ਫੇਰ। ਅਵਤਾਰ = ਜਨਮ ॥੧॥

SikhNet (Spanish)pero quien calumnia a los Santos, pasa una y otra vez por la rueda de nacimientos y muertes. (1)
Shabad Guru Arjan Dev Ji Raag Gauree Ang 279

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XIII

ਸੰਤ ਕੈ ਦੂਖਨਿ; ਆਰਜਾ ਘਟੈ ॥

sant kai dookhan; aarajaa ghattai |

Sant Singh KhalsaSlandering the Saints, one's life is cut short.
Manmohan SinghBy accusing the saints man's life is shortened.
Manmohan Singh (Punjabi)ਸਾਧੂਆਂ ਤੇ ਦੂਸ਼ਨ ਲਾਉਣ ਨਾਲ ਬੰਦੇ ਦੀ ਉਮਰ ਘੱਟ ਜਾਂਦੀ ਹੈ।
Fareedkot Teekaਸੰਤ ਕੇ ਵਿਖੇ ਦੋਸ਼ ਅਰੋਪਣੇ ਕਰ ਆਯੂ ਘਟ ਜਾਤੀ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਉਮਰ (ਵਿਅਰਥ ਹੀ) ਗੁਜ਼ਰਦੀ ਜਾਂਦੀ ਹੈ,

ਪਦ ਅਰਥ ਦੂਖਨਿ = ਦੂਖਨ ਨਾਲ, ਨਿੰਦਿਆ ਨਾਲ। ਆਰਜਾ = ਉਮਰ।

SikhNet (Spanish)Aquél que calumnia a un hombre Santo, apresura su propio fin;

ਸੰਤ ਕੈ ਦੂਖਨਿ; ਜਮ ਤੇ ਨਹੀ ਛੁਟੈ ॥

sant kai dookhan; jam te nahee chhuttai |

Sant Singh KhalsaSlandering the Saints, one shall not escape the Messenger of Death.
Manmohan SinghBy accusing the saints man escapes not from the Deaths couriers.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਆਦਮੀ ਮੌਤ ਦੇ ਦੂਤਾਂ ਤੋਂ ਨਹੀਂ ਬਚ ਸਕਦਾ।
Fareedkot Teekaਸੰਤ ਕੇ ਵਿਖੇ ਦੋਸ਼ ਅਰੋਪਣੇ ਕਰ ਜੀਵ ਜਮ ਤੇ ਨਹੀਂ ਛੂਟਤਾ ਹੈ॥
Prof. Sahib Singh(ਕਿਉਂਕਿ) ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ।

ਪਦ ਅਰਥ ਛੁਟੈ = ਬਚ ਸਕਦਾ।

SikhNet (Spanish)la muerte lo acosa, toda Paz y serenidad se alejan de él

ਸੰਤ ਕੈ ਦੂਖਨਿ; ਸੁਖੁ ਸਭੁ ਜਾਇ ॥

sant kai dookhan; sukh sabh jaae |

Sant Singh KhalsaSlandering the Saints, all happiness vanishes.
Manmohan SinghBy accusing the saints all happiness vanishes.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਸਾਰੀ ਖੁਸ਼ੀ ਅਲੋਪ ਹੋ ਜਾਂਦੀ ਹੈ।
Fareedkot Teekaਸੰਤੋਂ ਮੇਂ ਦੋਸ਼ ਅਰੋਪਣੇ ਕਰ ਕੇ ਸਰਬ ਸੁਖ ਦੂਰ ਹੋ ਜਾਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕੀਤਿਆਂ ਸਾਰਾ (ਹੀ) ਸੁਖ (ਨਾਸ ਹੋ) ਜਾਂਦਾ ਹੈ,
SikhNet (Spanish)y termina despeñándose hasta el fondo,

ਸੰਤ ਕੈ ਦੂਖਨਿ; ਨਰਕ ਮਹਿ ਪਾਇ ॥

sant kai dookhan; narak meh paae |

Sant Singh KhalsaSlandering the Saints, one falls into hell.
Manmohan SinghBy accusing, the saints, the mortal falls into hell.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਜੀਵ ਦੋਜ਼ਕ ਵਿੱਚ ਜਾ ਪੈਦਾ ਹੈ।
Fareedkot Teekaਪੁਨਾ ਸੰਤੋਂ ਮੇਂ ਦੋਸ਼ ਅਰੋਪਣੇ ਕਰ ਜੀਵ ਕੌ ਨਰਕ ਮੇਂ ਪਾਈਤਾ ਹੈ॥
Prof. Sahib Singhਅਤੇ ਮਨੁੱਖ ਨਰਕ ਵਿਚ (ਭਾਵ, ਘੋਰ ਦੁਖਾਂ ਵਿਚ) ਪੈ ਜਾਂਦਾ ਹੈ।
SikhNet (Spanish)en lo más oscuro de la conciencia.

ਸੰਤ ਕੈ ਦੂਖਨਿ; ਮਤਿ ਹੋਇ ਮਲੀਨ ॥

sant kai dookhan; mat hoe maleen |

Sant Singh KhalsaSlandering the Saints, the intellect is polluted.
Manmohan SinghBy accusing the saints, understanding becomes impure.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਸਮਝ ਪਲੀਤ ਹੋ ਜਾਂਦੀ ਹੈ।
Fareedkot Teekaਸੰਤੋਂ ਮੇਂ ਦੂਸਣ ਅਰੋਪਣੇ ਸੇ ਬੁਧੀ ਮਲੀਨ ਹੋ ਜਾਤੀ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਮਤਿ ਮੈਲੀ ਹੋ ਜਾਂਦੀ ਹੈ,

ਪਦ ਅਰਥ ਮਲੀਨ = ਮੈਲੀ, ਭੈੜੀ। ਮਤਿ = ਅਕਲਿ, ਸਮਝ।

SikhNet (Spanish)Su mente se ofusca

ਸੰਤ ਕੈ ਦੂਖਨਿ; ਸੋਭਾ ਤੇ ਹੀਨ ॥

sant kai dookhan; sobhaa te heen |

Sant Singh KhalsaSlandering the Saints, one's reputation is lost.
Manmohan SinghBy accusing the saints, man loses his celebrity.
Manmohan Singh (Punjabi)ਸਾਧੂਆਂ ਤੇ ਦੂਸ਼ਨ ਲਾਉਣ ਨਾਲ ਬੰਦਾ ਆਪਣੀ ਕੀਰਤੀ ਗੁਆ ਲੈਦਾ ਹੈ।
Fareedkot Teekaਪੁਨਾ ਸੰਤੋਂ ਮੇਂ ਦੂਖਣ ਅਰੋਪਣੇ ਕਰ ਕੇ ਸੋਭਾ ਸੇ ਹੀਨ ਹੋ ਜਾਤਾ ਹੈ॥
Prof. Sahib Singhਤੇ (ਜਗਤ ਵਿਚ) ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ।

ਪਦ ਅਰਥ ਹੀਨ = ਸੱਖਣਾ।

SikhNet (Spanish)y es degradado de cualquier Honor

ਸੰਤ ਕੇ ਹਤੇ ਕਉ; ਰਖੈ ਨ ਕੋਇ ॥

sant ke hate kau; rakhai na koe |

Sant Singh KhalsaOne who is cursed by a Saint cannot be saved.
Manmohan SinghNone can save him who is accursed of the saints.
Manmohan Singh (Punjabi)ਸਾਧੂਆਂ ਦੇ ਧ੍ਰਿਕਾਰੇ ਹੋਏ ਨੂੰ ਕੋਈ ਭੀ ਬਚਾ ਨਹੀਂ ਸਕਦਾ।
Fareedkot Teekaਸੰਤੋਂ ਕੇ ਮਾਰਨੇ ਵਾਲੇ ਕੋ ਕੋਈ ਨਹੀਂ ਰਾਖਤਾ ਹੈ॥
Prof. Sahib Singhਸੰਤ ਦੇ ਫਿਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹੈਤਾ ਨਹੀਂ ਕਰ ਸਕਦਾ,

ਪਦ ਅਰਥ ਹਤੇ ਕਉ = ਮਾਰੇ ਨੂੰ, ਫਿਟਕਾਰੇ ਨੂੰ। ਰਖੈ = ਰੱਖ ਸਕਦਾ, ਸਹੈਤਾ ਕਰਦਾ।

SikhNet (Spanish)Aquél que es condenado por un Santo, no encuentra consuelo en ningún sitio

ਸੰਤ ਕੈ ਦੂਖਨਿ; ਥਾਨ ਭ੍ਰਸਟੁ ਹੋਇ ॥

sant kai dookhan; thaan bhrasatt hoe |

Sant Singh KhalsaSlandering the Saints, one's place is defiled.
Manmohan SinghBy accusing the saints the place is defiled.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਥਾਂ ਗੰਦੀ ਹੋ ਜਾਂਦੀ ਹੈ।
Fareedkot Teekaਸੰਤੋਂ ਮੇਂ ਦੂਸ਼ਣ ਅਰੋਪਣੇ ਵਾਲੇ ਕਾ ਅਸਥਾਨ ਭ੍ਰਸ਼ਟ ਹੋਤਾ ਹੈ॥
Prof. Sahib Singh(ਕਿਉਂਕਿ) ਸੰਤ ਦੀ ਨਿੰਦਾ ਕੀਤਿਆਂ (ਨਿੰਦਕ ਦਾ) ਹਿਰਦਾ ਗੰਦਾ ਹੋ ਜਾਂਦਾ ਹੈ।

ਪਦ ਅਰਥ ਥਾਨ = (ਹਿਰਦਾ-ਰੂਪ) ਥਾਂ। ਭ੍ਰਸਟੁ = ਗੰਦਾ।

SikhNet (Spanish)y todo aquello que toca, se torna vil y despreciable.

ਸੰਤ ਕ੍ਰਿਪਾਲ; ਕ੍ਰਿਪਾ ਜੇ ਕਰੈ ॥

sant kripaal; kripaa je karai |

Sant Singh KhalsaBut if the Compassionate Saint shows His Kindness,
Manmohan SinghIf the compassionate saints show him mercy,
Manmohan Singh (Punjabi)ਜੇਕਰ ਮਿਹਰਬਾਨ ਸਾਧੂ ਉਸ ਤੇ ਮਿਹਰ ਧਾਰਨ,
Fareedkot Teekaਪਰੰਤੂ ਸੰਤ ਕ੍ਰਿਪਾਲੂ ਤਿਸ ਦੋਸੀ ਪਰ ਭੀ ਜੇਕਰ ਅਪਨੀ ਕ੍ਰਿਪਾ ਕਰੈ॥
Prof. Sahib Singh(ਪਰ) ਜੇ ਕ੍ਰਿਪਾਲ ਸੰਤ ਆਪ ਕਿਰਪਾ ਕਰੇ,
SikhNet (Spanish)Y sin embargo, oh, dice Nanak, tal calumniador puede alcanzar Salvación,

ਨਾਨਕ. ਸੰਤਸੰਗਿ; ਨਿੰਦਕੁ ਭੀ ਤਰੈ ॥੧॥

naanak. santasang; nindak bhee tarai |1|

Sant Singh KhalsaO Nanak, in the Company of the Saints, the slanderer may still be saved. ||1||
Manmohan SinghNanak, even a slander is saved in the company of the saint.
Manmohan Singh (Punjabi)ਨਾਨਕ, ਤਾਂ ਸਤਿ ਸੰਗਤ ਅੰਦਰ ਕਲੰਕ ਲਾਉਣ ਵਾਲਾ ਭੀ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੀ ਕ੍ਰਿਪਾ ਕਰ ਕੇ ਵਹੁ ਨਿੰਦਕ ਭੀ ਸਤਸੰਗ ਕਰਨੇ ਕਰ ਸੰਸਾਰ ਸੇ ਤਰ ਜਾਤਾ ਹੈ॥੧॥
Prof. Sahib Singhਤਾਂ ਹੇ ਨਾਨਕ! ਸੰਤ ਦੀ ਸੰਗਤਿ ਵਿਚ ਨਿੰਦਕ ਭੀ (ਪਾਪਾਂ ਤੋਂ) ਬਚ ਜਾਂਦਾ ਹੈ ॥੧॥
SikhNet (Spanish)cuando es compadecido por un hombre Santo y atraído a Su Compañía.(1)
Shabad Guru Arjan Dev Ji Raag Gauree Ang 279 - 280

ਸੰਤ ਕੇ ਦੂਖਨ ਤੇ; ਮੁਖੁ ਭਵੈ ॥

sant ke dookhan te; mukh bhavai |

Sant Singh KhalsaSlandering the Saints, one becomes a wry-faced malcontent.
Manmohan SinghBy slandering the saints man becomes wry-faced.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਦਾ ਮੂੰਹ ਵਿੰਗਾ ਹੋ ਜਾਂਦਾ ਹੈ।
Fareedkot Teekaਸੰਤ ਕੇ ਵਿਸ਼ੇ ਦੂਖਣ ਕਹਣੇ ਸੇ ਮੁਖ ਫਿਰ ਜਾਤਾ ਹੈ, ਭਾਵ ਸੇ ਲਕਵਾ ਆਦੀ ਰੋਗ ਹੋ ਜਾਤੇ ਹੈਂ॥
Prof. Sahib Singhਸੰਤ ਦੀ ਨਿੰਦਾ ਕਰਨ ਨਾਲ (ਨਿੰਦਕ ਦਾ) ਚੇਹਰਾ ਹੀ ਭ੍ਰਸ਼ਟਿਆ ਜਾਂਦਾ ਹੈ,

ਪਦ ਅਰਥ ਦੂਖਨ ਤੇ = ਨਿੰਦਿਆ ਕਰਨ ਨਾਲ। ਮੁਖੁ ਭਵੈ = ਮੂੰਹ ਭਉਂ ਜਾਂਦਾ ਹੈ, ਮੂੰਹ ਫਿਟਕਾਰਿਆ ਜਾਂਦਾ ਹੈ।

SikhNet (Spanish)Aquél que calumnia a un Santo, el semblante se le deforma por el desasosiego.

ਸੰਤਨ ਕੈ ਦੂਖਨਿ; ਕਾਗ ਜਿਉ ਲਵੈ ॥

santan kai dookhan; kaag jiau lavai |

Sant Singh KhalsaSlandering the Saints, one croaks like a raven.
Manmohan SinghBy slandering the saints, he crows like a raven.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਕਾਂ ਦੀ ਤਰ੍ਹਾਂ ਕਾਂ ਕਾਂ ਕਰਦਾ ਹੈ।
Fareedkot Teekaਸੰਤੋਂ ਕੇ ਦੋਖ ਕਰ ਕਾਗ ਵਤ (ਲਵੈ) ਬਕਤਾ ਰਹਿਤਾ ਹੈ ਅਰਥਾਤ ਕੌੜੇ ਬਚਨ ਖਫਕਾਨੀ ਹੋ ਕੇ ਕਹਤਾ ਹੈ॥
Prof. Sahib Singh(ਤੇ ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ)।

ਪਦ ਅਰਥ ਕਾਗ ਜਿਉ = ਕਾਂ ਵਾਂਗ। ਲਵੈ = ਲਉਂ ਲਉਂ ਕਰਦਾ ਹੈ, ਭਾਵ, ਨਿੰਦਿਆ ਕਰਨ ਦੀ ਆਦਤ ਪੈ ਜਾਂਦੀ ਹੈ।

SikhNet (Spanish)Quien calumnia al Santo su voz raspa como la de un cuervo.

ਸੰਤਨ ਕੈ ਦੂਖਨਿ; ਸਰਪ ਜੋਨਿ ਪਾਇ ॥

santan kai dookhan; sarap jon paae |

Sant Singh KhalsaSlandering the Saints, one is reincarnated as a snake.
Manmohan SinghBy slandering the saints, man gets a snake's birth.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਸੱਪ ਦੀ ਜੂਨੀ ਵਿੱਚ ਪੈਦਾ ਹੈ।
Fareedkot Teekaਸੰਤੋਂ ਕੇ ਵਿਖੇ ਦੂਸਣ ਦੇਖਨੇ ਸੇ ਸਰਪ ਕੀ ਜੋਨੀ ਪਾਵਤਾ ਹੈ॥
Prof. Sahib Singhਸੰਤ ਦੀ ਨਿੰਦਾ ਕੀਤਿਆਂ (ਖੋਟਾ ਸੁਭਾਉ ਬਣ ਜਾਣ ਤੇ) ਮਨੁੱਖ ਸੱਪ ਦੀ ਜੂਨੇ ਜਾ ਪੈਂਦਾ ਹੈ,

ਪਦ ਅਰਥ ਸਰਪ = ਸੱਪ। ਤ੍ਰਿਗਦ = {Skt. तिर्यच्} ਪਸ਼ੂ ਪੰਛੀ ਜੋਨਿ।

SikhNet (Spanish)Tal calumniador renace como serpiente

ਸੰਤ ਕੈ ਦੂਖਨਿ; ਤ੍ਰਿਗਦ ਜੋਨਿ ਕਿਰਮਾਇ ॥

sant kai dookhan; trigad jon kiramaae |

Sant Singh KhalsaSlandering the Saints, one is reincarnated as a wiggling worm.
Manmohan SinghBy slandering the saints, he is born in worm like creeping existences.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਬੰਦਾ ਕੀੜੇ ਵਰਗੀਆਂ ਰੀਗਣ ਵਾਲੀਆਂ ਜੂਨੀਆਂ ਵਿੱਚ ਜੰਮਦਾ ਹੈ।
Fareedkot Teekaਸੰਤ ਕੇ ਦੂਸਣ ਸੇ (ਤ੍ਰਿਗਦ) ਟੇਢੀਆਂ ਜੋਨੀਓਂ (ਕਿਰਮਾਇ) ਕਿਰਮ ਆਦੀ ਮੇਂ ਪ੍ਰਾਪਤਿ ਹੋਤਾ ਹੈ॥
Prof. Sahib Singhਤੇ, ਕਿਰਮ ਆਦਿਕ ਨਿੱਕੀਆਂ ਜੂਨਾਂ ਵਿਚ (ਭਟਕਦਾ ਹੈ)।

ਪਦ ਅਰਥ ਕਿਰਮਾਇ = ਕਿਰਮ ਆਦਿਕ।

SikhNet (Spanish)y pasa de una vida a otra encarnando en seres que se arrastran.

ਸੰਤਨ ਕੈ ਦੂਖਨਿ; ਤ੍ਰਿਸਨਾ ਮਹਿ ਜਲੈ ॥

santan kai dookhan; trisanaa meh jalai |

Sant Singh KhalsaSlandering the Saints, one burns in the fire of desire.
Manmohan SinghBy slandering the saints, he burns in the fire of desire.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਬੰਦਾ ਉਹ ਖਾਹਿਸ਼ ਦੀ ਅੱਗ ਵਿੱਚ ਸੜਦਾ ਹੈ।
Fareedkot Teekaਸੰਤੋਂ ਕੇ ਦੂਸਣ ਚਿਤਵਨ ਕਰ ਤ੍ਰਿਸਨਾ ਅਗਨੀ ਮੇਂ ਜੀਵ ਜਲਤਾ ਹੈ॥
Prof. Sahib Singhਸੰਤ ਦੀ ਨਿੰਦਿਆ ਦੇ ਕਾਰਨ (ਨਿੰਦਕ) ਤ੍ਰਿਸਨਾ (ਦੀ ਅੱਗ) ਵਿਚ ਸੜਦਾ ਭੁੱਜਦਾ ਹੈ,

ਪਦ ਅਰਥ ਤ੍ਰਿਸਨਾ = ਲਾਲਚ। ਜਲੈ = ਸੜਦਾ ਹੈ।

SikhNet (Spanish)Calumniando a los Santos uno se consume en el fuego del deseo.

ਸੰਤ ਕੈ ਦੂਖਨਿ; ਸਭੁ ਕੋ ਛਲੈ ॥

sant kai dookhan; sabh ko chhalai |

Sant Singh KhalsaSlandering the Saints, one tries to deceive everyone.
Manmohan SinghBy slandering the saints, the mortal deceives everyone.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਵਾਲਾ ਹਰ ਇਕਸ ਨਾਲ ਠੱਗੀ ਠੋਰੀ ਕਰਦਾ ਹੈ।
Fareedkot Teekaਸੰਤੋਂ ਕੇ ਦੂਖਣ ਕਰ ਕੇ ਸਭ ਵਿਕਾਰ ਇਸ ਕੋ ਛਲ ਲੇਤੇ ਹੈਂ, ਵਾ ਏਹ ਸਭ ਕਿਸੀ ਕੋ ਛਲਤਾ ਹੈ॥
Prof. Sahib Singhਤੇ, ਹਰੇਕ ਮਨੁੱਖ ਨੂੰ ਧੋਖਾ ਦੇਂਦਾ ਫਿਰਦਾ ਹੈ।

ਪਦ ਅਰਥ ਸਭੁ ਕੋ = ਹਰੇਕ ਪ੍ਰਾਣੀ ਨੂੰ। ਛਲੈ = ਧੋਖਾ ਦੇਂਦਾ ਹੈ।

SikhNet (Spanish)Calumniando a los Santos uno engaña a todos.

ਸੰਤ ਕੈ ਦੂਖਨਿ; ਤੇਜੁ ਸਭੁ ਜਾਇ ॥

sant kai dookhan; tej sabh jaae |

Sant Singh KhalsaSlandering the Saints, all one's influence vanishes.
Manmohan SinghBy slandering the saints, man's entire influence departs.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਦਾ ਸਾਰਾ ਰਸੂਖ ਖਤਮ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਦੂਸਣ ਕਰ ਤੇਜ ਸਭ ਚਲਾ ਜਾਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ,
SikhNet (Spanish)Calumniando a los Santos su influencia desvanece.

ਸੰਤ ਕੈ ਦੂਖਨਿ; ਨੀਚੁ ਨੀਚਾਇ ॥

sant kai dookhan; neech neechaae |

Sant Singh KhalsaSlandering the Saints, one becomes the lowest of the low.
Manmohan SinghBy slandering the saints, man becomes the meanest of the mean.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਕਮੀਨਿਆਂ ਦਾ ਪਰਮ ਕਮੀਨਾ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਦੋਖ ਕਰ ਨੀਚੋਂ ਸੇ ਨੀਚ ਹੋਤਾ ਹੈ॥
Prof. Sahib Singhਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ।

ਪਦ ਅਰਥ ਨੀਚੁ ਨੀਚਾਇ = ਨੀਚਾਂ ਤੋਂ ਨੀਚ, ਬਹੁਤ ਭੈੜਾ।

SikhNet (Spanish)Calumniando a los Santos, llega uno a lo más bajo de lo bajo.

ਸੰਤ ਦੋਖੀ ਕਾ; ਥਾਉ ਕੋ ਨਾਹਿ ॥

sant dokhee kaa; thaau ko naeh |

Sant Singh KhalsaFor the slanderer of the Saint, there is no place of rest.
Manmohan SinghFor the slanderer of the saint there is place of rest.
Manmohan Singh (Punjabi)ਸਾਧੂ ਦੇ ਨਿੰਦਕ ਲਈ ਕੋਈ ਆਰਾਮ ਦੀ ਥਾਂ ਨਹੀਂ।
Fareedkot Teekaਸੰਤੋਂ ਕੇ ਦੋਖੀ ਕਾ ਕੋਈ ਰਖ੍ਯਕ ਸਥਾਨ ਨਹੀਂ ਹੈ॥
Prof. Sahib Singhਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ;

ਪਦ ਅਰਥ ਦੋਖੀ = ਨਿੰਦਕ।

SikhNet (Spanish)El calumniador del Santo no encuentra albergue alguno..

ਨਾਨਕ. ਸੰਤ ਭਾਵੈ; ਤਾ ਓਇ ਭੀ ਗਤਿ ਪਾਹਿ ॥੨॥

naanak. sant bhaavai; taa oe bhee gat paeh |2|

Sant Singh KhalsaO Nanak, if it pleases the Saint, even then, he may be saved. ||2||
Manmohan SinghNanak, if it pleases the saints, then, he too obtains salvation.
Manmohan Singh (Punjabi)ਨਾਨਕ, ਜੇਕਰ ਸਾਧੂ ਨੂੰ ਚੰਗਾ ਲੱਗੇ, ਤਦ ਉਹ ਭੀ ਮੁਕਤੀ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਸੰਤ ਚਾਹੇ ਤਬ ਵਹੁ ਨਿੰਦਕ ਭੀ ਗਤੀ ਅਰਥਾਤ ਮੋਖ ਕੋ ਪਾਇ ਲੇਤਾ ਹੈ॥੨॥
Prof. Sahib Singh(ਹਾਂ) ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਭੀ ਚੰਗੀ ਅਵਸਥਾ ਤੇ ਅੱਪੜ ਜਾਂਦੇ ਹਨ ॥੨॥

ਪਦ ਅਰਥ ਓਇ = ਨਿੰਦਾ ਕਰਨ ਵਾਲੇ। ਪਾਹਿ = ਪਾ ਲੈਂਦੇ ਹਨ ॥੨॥

SikhNet (Spanish)Oh, dice Nanak, a pesar de ello puede ser elevado si el Santo se compadece de él.(2)
Shabad Guru Arjan Dev Ji Raag Gauree Ang 280

ਸੰਤ ਕਾ ਨਿੰਦਕੁ; ਮਹਾ ਅਤਤਾਈ ॥

sant kaa nindak; mahaa atataaee |

Sant Singh KhalsaThe slanderer of the Saint is the worst evil-doer.
Manmohan SinghThe slanderer of the saint is the extreme evil-doer.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਅੱਤ ਦਾ ਭੈੜ ਕਰਨ ਵਾਲਾ ਹੈ।
Fareedkot Teekaਸੰਤ ਕਾ ਨਿੰਦਕ ਮਹਾਂ (ਅਤਤਾਈ) ਪਾਪੀ ਹੋਤਾ ਹੈ, ਭਾਵ ਸੇ ਕਿਸੀ ਕੇ ਮਕਾਨ ਕੋ ਅਚਾਨਕ ਅਗਨ ਲਗਾਵਣੀ ੧, ਸਸਤ੍ਰਹੀਨ ਪ੍ਰਾਣੀ ਕੌ ਦੇਖ ਕਰ ਮਾਰ ਦੇਣਾ ੨, ਧਨ ਖੋਸਣਾ ੩, ਪਰਾਈ ਜਮੀਨ ਖੋਸਣੀ ੪, ਪਰ ਇਸਤ੍ਰੀ ਬਲ ਸੇ ਖੋਸ ਲੇਣੀ ੫, ਜਹਰ ਦੇ ਕਰ ਮਾਰ ਦੇਣਾ ੬, ਏਹ ਖਟ ਪਾਪ ਕਰਨੇ ਵਾਰੇ ਕੋ ਅਤਤਾਈ ਕਹੀਤਾ ਹੈ।ਸੰਤ ਕਾ ਨਿੰਦਕ ਇਨ ਪਾਪ ਕਰਮੋਂ ਕੇ ਕਰਨੇ ਹਾਰੇ ਸੇ ਅਤੀ ਪਾਪੀ ਹੋਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ,

ਪਦ ਅਰਥ ਅਤਤਾਈ = ਅੱਤ ਚੁੱਕੀ ਰੱਖਣ ਵਾਲਾ, ਸਦਾ ਕੋਈ ਨ ਕੋਈ ਵਧੀਕੀ ਕਰਦੇ ਰਹਿਣ ਵਾਲਾ।

SikhNet (Spanish)El hombre de labios calumniadores es extremoso en todo,

ਸੰਤ ਕਾ ਨਿੰਦਕੁ; ਖਿਨੁ. ਟਿਕਨੁ ਨ ਪਾਈ ॥

sant kaa nindak; khin. ttikan na paaee |

Sant Singh KhalsaThe slanderer of the Saint has not even a moment's rest.
Manmohan SinghThe slanderer of the saint has not a moment's rest.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲੇ ਨੂੰ ਪਲ ਭਰ ਭੀ ਆਰਾਮ ਨਹੀਂ ਮਿਲਦਾ।
Fareedkot Teekaਐਸਾ ਜੋ ਸੰਤੋਂ ਕਾ ਨਿੰਦਕ ਹੈ ਤਿਸ ਨੇ ਖਿਨ ਮਾਤ੍ਰ ਕਹੀਂ (ਟਿਕਨ) ਇਸਥਿਤੀ ਨਹੀਂ ਪਾਈ ਹੈ, ਭਾਵ ਸੇ ਯੋਨੀਓਂ ਮੇਂ ਭ੍ਰਮਤਾ ਰਹਤਾ ਹੈ॥
Prof. Sahib Singhਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ।

ਪਦ ਅਰਥ ਟਿਕਨੁ = ਟਿਕਾਉ।

SikhNet (Spanish)jamás encuentra Paz en su mente.

ਸੰਤ ਕਾ ਨਿੰਦਕੁ; ਮਹਾ ਹਤਿਆਰਾ ॥

sant kaa nindak; mahaa hatiaaraa |

Sant Singh KhalsaThe slanderer of the Saint is a brutal butcher.
Manmohan SinghThe slanderer of the saint is a great butcher.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਵੱਡਾ ਕਸਾਈ ਹੈ।
Fareedkot Teekaਪੁਨਾ ਸੰਤੋਂ ਕਾ ਨਿੰਦਕ (ਮਹਾ ਹਤਿਆਰਾ) ਅਤੀ ਪਾਪੀ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ,

ਪਦ ਅਰਥ ਹਤਿਆਰਾ = ਜ਼ਾਲਮ।

SikhNet (Spanish)Es peor que un vil asesino

ਸੰਤ ਕਾ ਨਿੰਦਕੁ; ਪਰਮੇਸੁਰਿ ਮਾਰਾ ॥

sant kaa nindak; paramesur maaraa |

Sant Singh KhalsaThe slanderer of the Saint is cursed by the Transcendent Lord.
Manmohan SinghThe slanderer of the saint is accursed of the Lord.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਪਾਰਬ੍ਰਹਮ ਦਾ ਮਾਰਿਆ ਹੋਇਆ ਹੈ।
Fareedkot Teekaਸੰਤ ਕਾ ਨਿੰਦਕ ਪਰਮੇਸ੍ਵਰ ਕਾ ਮਾਰਾ ਹੂਆ ਹੈ॥
Prof. Sahib Singhਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ।

ਪਦ ਅਰਥ ਪਰਮੇਸੁਰਿ = ਰੱਬ ਵਲੋਂ। ਮਾਰਾ = ਫਿਟਕਿਆ ਹੋਇਆ।

SikhNet (Spanish)maldecido por su Dios.

ਸੰਤ ਕਾ ਨਿੰਦਕੁ; ਰਾਜ ਤੇ ਹੀਨੁ ॥

sant kaa nindak; raaj te heen |

Sant Singh KhalsaThe slanderer of the Saint has no kingdom.
Manmohan SinghThe slanderer of the saint loses his kingdom.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਆਪਣੀ ਪਾਤਸ਼ਾਹੀ ਗੁਆ ਲੈਦਾ ਹੈ।
Fareedkot Teekaਸੰਤ ਕਾ ਨਿੰਦਕ ਰਾਜ ਸੁਖ ਸੇ ਹੀਨ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ,

ਪਦ ਅਰਥ ਹੀਨੁ = ਵਾਂਜਿਆ ਹੋਇਆ।

SikhNet (Spanish)Tal ser es privado de su poder

ਸੰਤ ਕਾ ਨਿੰਦਕੁ; ਦੁਖੀਆ ਅਰੁ ਦੀਨੁ ॥

sant kaa nindak; dukheea ar deen |

Sant Singh KhalsaThe slanderer of the Saint becomes miserable and poor.
Manmohan SinghThe slanderer of the saint becomes afflicted and poor.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਪੀੜਤ ਅਤੇ ਕੰਗਾਲ ਹੋ ਜਾਂਦਾ ਹੈ।
Fareedkot Teekaਪੁਨਾ ਸੰਤ ਕਾ ਨਿੰਦਕ ਦੁਖੀਆ ਔਰ ਦੀਨ ਰਹਿਤਾ ਹੈ॥
Prof. Sahib Singh(ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ।

ਪਦ ਅਰਥ ਦੀਨੁ = ਕੰਗਾਲ, ਆਤੁਰ।

SikhNet (Spanish)y abandonado a su agonía.

ਸੰਤ ਕੇ ਨਿੰਦਕ ਕਉ; ਸਰਬ ਰੋਗ ॥

sant ke nindak kau; sarab rog |

Sant Singh KhalsaThe slanderer of the Saint contracts all diseases.
Manmohan SinghThe slanderer of the saint contracts all the aliments.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲੇ ਨੂੰ ਸਾਰੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ।
Fareedkot Teekaਸੰਤ ਕੇ ਨਿੰਦਕ ਕੌ ਸਰਬ ਰੋਗ ਪ੍ਰਾਪਤਿ ਹੋਤੇ ਹੈਂ॥
Prof. Sahib Singhਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ,
SikhNet (Spanish)Es afligido por distintas enfermedades

ਸੰਤ ਕੇ ਨਿੰਦਕ ਕਉ; ਸਦਾ ਬਿਜੋਗ ॥

sant ke nindak kau; sadaa bijog |

Sant Singh KhalsaThe slanderer of the Saint is forever separated.
Manmohan SinghThe slanderer of the saint ever suffers separation.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਹਮੇਸ਼ਾਂ ਵਿਛੋੜਾ ਸਹਾਰਦਾ ਹੈ।
Fareedkot Teekaਸੰਤ ਕੇ ਨਿੰਦਕ ਕੋ ਸਦਾ ਵਿਯੋਗ ਰਹਿਤਾ ਹੈ॥
Prof. Sahib Singh(ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ।

ਪਦ ਅਰਥ ਬਿਜੋਗ = (ਰੱਬ ਨਾਲੋਂ) ਵਿਛੋੜਾ।

SikhNet (Spanish)y de manera continua se aleja de su Señor.

ਸੰਤ ਕੀ ਨਿੰਦਾ; ਦੋਖ ਮਹਿ ਦੋਖੁ ॥

sant kee nindaa; dokh meh dokh |

Sant Singh KhalsaTo slander a Saint is the worst sin of sins.
Manmohan SinghThe slanderer of the saint is the sin of all the sins.
Manmohan Singh (Punjabi)ਸਾਧੂ ਦੀ ਬਦਖੋਈ ਸਾਰਿਆਂ ਪਾਪਾਂ ਦਾ ਪਾਪ ਹੈ।
Fareedkot Teekaਸੰਤੋਂ ਕੀ ਨਿੰਦਾ ਕਰਣੀ ਸਰਬ ਦੋਸੋਂ ਮੇਂ ਅਤੀ ਦੋਸ ਰੂਪ ਹੈ॥
Prof. Sahib Singhਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ।

ਪਦ ਅਰਥ ਦੋਖ ਮਹਿ ਦੋਖੁ = ਵੱਡਾ ਮਾੜਾ ਕੰਮ।

SikhNet (Spanish)En verdad el calumniador de un Santo es el peor de los Manmukjs.

ਨਾਨਕ. ਸੰਤ ਭਾਵੈ; ਤਾ ਉਸ ਕਾ ਭੀ. ਹੋਇ ਮੋਖੁ ॥੩॥

naanak. sant bhaavai; taa us kaa bhee. hoe mokh |3|

Sant Singh KhalsaO Nanak, if it pleases the Saint, then even this one may be liberated. ||3||
Manmohan SinghNanak, if it pleases the saint then, even he shall be emancipated.
Manmohan Singh (Punjabi)ਨਾਨਕ ਜੇਕਰ ਸਾਧੂ ਨੂੰ ਚੰਗਾ ਲਗੇ ਤਦ ਉਹ ਭੀ ਮੋਖ਼ਸ਼ ਹੋ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਸੰਤੋਂ ਕੌ ਭਾਵੈ ਤੌ ਉਸ ਨਿੰਦਕ ਕੀ ਭੀ (ਮੋਖੁ) ਛੁਟਨਾ ਹੋਤੀ ਹੈ॥੩॥
Prof. Sahib Singhਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ ॥੩॥

ਪਦ ਅਰਥ ਮੋਖੁ = ਮੁਕਤੀ, (ਨਿੰਦਾ ਤੋਂ) ਛੁਟਕਾਰਾ ॥੩॥

SikhNet (Spanish)Y a pesar de ello, si el Santo lo deseara, podría rescatar a su propio calumniador del terrible destino que le está deparado. (3)
Shabad Guru Arjan Dev Ji Raag Gauree Ang 280

ਸੰਤ ਕਾ ਦੋਖੀ; ਸਦਾ ਅਪਵਿਤੁ ॥

sant kaa dokhee; sadaa apavit |

Sant Singh KhalsaThe slanderer of the Saint is forever impure.
Manmohan SinghThe saints' slanderer, is ever impure.
Manmohan Singh (Punjabi)ਸਾਧੂ ਦਾ ਨਿੰਦਕ ਹਮੇਸ਼ਾਂ ਪਲੀਤ ਹੁੰਦਾ ਹੈ।
Fareedkot Teekaਸੰਤਾਂ ਕਾ ਦੋਸੀ ਸਦਾ ਅਪਵਿਤ੍ਰ ਰੂਪ ਹੈ॥
Prof. Sahib Singhਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ,

ਪਦ ਅਰਥ ਅਪਵਿਤੁ = ਮੈਲੇ ਮਨ ਵਾਲਾ, ਖੋਟਾ।

SikhNet (Spanish)El calumniador de un Santo se encuentra como apestado,

ਸੰਤ ਕਾ ਦੋਖੀ; ਕਿਸੈ ਕਾ ਨਹੀ ਮਿਤੁ ॥

sant kaa dokhee; kisai kaa nahee mit |

Sant Singh KhalsaThe slanderer of the Saint is nobody's friend.
Manmohan SinghThe saints' slanderer, is no man's friend.
Manmohan Singh (Punjabi)ਸਾਧੂ ਦਾ ਨਿੰਦਕ ਕਿਸੇ ਬੰਦੇ ਦਾ ਮਿੱਤ੍ਰ ਨਹੀਂ ਹੁੰਦਾ।
Fareedkot Teekaਸੰਤ ਕਾ ਦੋਸੀ ਕਿਸੀ ਕਾ ਮਿਤ੍ਰ ਨਹੀਂ ਹੈ॥
Prof. Sahib Singh(ਤਾਹੀਏਂ) ਉਹ (ਕਦੇ) ਕਿਸੇ ਦਾ ਸੱਜਣ ਨਹੀਂ ਬਣਦਾ।
SikhNet (Spanish)no puede ser amigo de nadie.

ਸੰਤ ਕੇ ਦੋਖੀ ਕਉ; ਡਾਨੁ ਲਾਗੈ ॥

sant ke dokhee kau; ddaan laagai |

Sant Singh KhalsaThe slanderer of the Saint shall be punished.
Manmohan SinghThe saints' slanderer, is awarded punishment.
Manmohan Singh (Punjabi)ਸਾਧੂ ਦੇ ਨਿੰਦਕ ਨੂੰ ਸਜ਼ਾ ਮਿਲਦੀ ਹੈ।
Fareedkot Teekaਸੰਤੋਂ ਕੇ ਦੋਸੀ ਕੌ ਜਮ ਰਾਜਾ ਕਾ ਡੰਡ ਲਗਤਾ ਹੈ॥
Prof. Sahib Singh(ਅੰਤ ਵੇਲੇ) ਸੰਤ ਦੇ ਨਿੰਦਕ ਨੂੰ (ਧਰਮਰਾਜ ਤੋਂ) ਸਜ਼ਾ ਮਿਲਦੀ ਹੈ,

ਪਦ ਅਰਥ ਡਾਨੁ = ਡੰਨ (ਧਰਮਰਾਜ ਦਾ)।

SikhNet (Spanish)Es castigado con dolores extremos

ਸੰਤ ਕੇ ਦੋਖੀ ਕਉ; ਸਭ ਤਿਆਗੈ ॥

sant ke dokhee kau; sabh tiaagai |

Sant Singh KhalsaThe slanderer of the Saint is abandoned by all.
Manmohan SinghThe saints' slanderer, is abandoned by all.
Manmohan Singh (Punjabi)ਸਾਧੂ ਦੇ ਨਿੰਦਕ ਨੂੰ ਸਾਰੇ ਛੱਡ ਜਾਂਦੇ ਹਨ।
Fareedkot Teekaਸੰਤੋਂ ਕੇ ਅਪਰਾਧੀ ਕੋ ਸਭ ਤਿਆਗ ਜਾਤੇ ਹੈਂ॥
Prof. Sahib Singhਤੇ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ।

ਪਦ ਅਰਥ ਸਭ ਤਿਆਗੈ = ਸਾਰੇ ਸਾਥ ਛੱਡ ਜਾਂਦੇ ਹਨ।

SikhNet (Spanish)y nadie quisiera estar cerca de él.

ਸੰਤ ਕਾ ਦੋਖੀ; ਮਹਾ ਅਹੰਕਾਰੀ ॥

sant kaa dokhee; mahaa ahankaaree |

Sant Singh KhalsaThe slanderer of the Saint is totally egocentric.
Manmohan SinghThe saints' slanderer, is exceedingly proud.
Manmohan Singh (Punjabi)ਸਾਧੂ ਦਾ ਨਿੰਦਕ ਵੱਡਾ ਮਗਰੂਰ ਹੁੰਦਾ ਹੈ।
Fareedkot Teekaਸੰਤ ਕਾ ਦੋਖੀ ਮਹਾਂ ਹੰਕਾਰੀ ਹੋਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਆਕੜ-ਖਾਨ ਬਣ ਜਾਂਦਾ ਹੈ,
SikhNet (Spanish)Vive absorto en su propio ego

ਸੰਤ ਕਾ ਦੋਖੀ; ਸਦਾ ਬਿਕਾਰੀ ॥

sant kaa dokhee; sadaa bikaaree |

Sant Singh KhalsaThe slanderer of the Saint is forever corrupt.
Manmohan SinghThe saints' slanderer, is ever a sinner.
Manmohan Singh (Punjabi)ਸਾਧੂ ਦਾ ਨਿੰਦਕ ਹਮੇਸ਼ਾਂ ਪਾਪੀ ਹੁੰਦਾ ਹੈ।
Fareedkot Teekaਸੰਤ ਕਾ ਦੋਖੀ ਸਦਾ ਵਿਕਾਰੋਂ ਕੇ ਕਰਨੇ ਹਾਰਾ ਹੈ॥
Prof. Sahib Singhਤੇ ਸਦਾ ਮੰਦੇ ਕੰਮ ਕਰਦਾ ਹੈ।

ਪਦ ਅਰਥ ਬਿਕਾਰੀ = ਮੰਦ-ਕਰਮੀ।

SikhNet (Spanish)y su acontecer es malvado.

ਸੰਤ ਕਾ ਦੋਖੀ; ਜਨਮੈ ਮਰੈ ॥

sant kaa dokhee; janamai marai |

Sant Singh KhalsaThe slanderer of the Saint must endure birth and death.
Manmohan SinghThe saints' slanderer, continues coming and going.
Manmohan Singh (Punjabi)ਸਾਧੂ ਦਾ ਨਿੰਦਕ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸੰਤ ਕਾ ਦੋਖੀ ਜਨਮਤਾ ਔ ਮਰਤਾ ਹੈ॥
Prof. Sahib Singh(ਇਹਨੀਂ ਔਗੁਣੀਂ) ਸੰਤ ਦਾ ਨਿੰਦਕ ਜੰਮਦਾ ਮਰਦਾ ਰਹਿੰਦਾ ਹੈ,
SikhNet (Spanish)La vida de tal hombre no halla un solo momento de Paz

ਸੰਤ ਕੀ ਦੂਖਨਾ; ਸੁਖ ਤੇ ਟਰੈ ॥

sant kee dookhanaa; sukh te ttarai |

Sant Singh KhalsaThe slanderer of the Saint is devoid of peace.
Manmohan SinghThe saints' slanderer, gets devoid of peace.
Manmohan Singh (Punjabi)ਸਾਧੂ ਦਾ ਨਿੰਦਕ ਆਰਾਮ ਤੋਂ ਸੱਖਣਾ ਹੋ ਜਾਂਦਾ ਹੈ।
Fareedkot Teekaਸੰਤ ਕੀ ਦੂਖਨਾ ਕਰਨੇ ਕਰ ਆਤਮ ਸੁਖ ਸੇ ਟਲ ਜਾਤਾ ਹੈ॥
Prof. Sahib Singhਤੇ ਸੰਤ ਦੀ ਨਿੰਦਿਆ ਦੇ ਕਾਰਨ ਸੁਖਾਂ ਤੋਂ ਵਾਂਜਿਆ ਜਾਂਦਾ ਹੈ।

ਪਦ ਅਰਥ ਦੂਖਨਾ = ਨਿੰਦਿਆ। ਟਰੈ = ਟਲੈ, ਵਾਂਜਿਆ ਜਾਂਦਾ ਹੈ।

SikhNet (Spanish)y lo único que le aguarda es la muerte.

ਸੰਤ ਕੇ ਦੋਖੀ ਕਉ; ਨਾਹੀ ਠਾਉ ॥

sant ke dokhee kau; naahee tthaau |

Sant Singh KhalsaThe slanderer of the Saint has no place of rest.
Manmohan SinghThe saints' slanderer, has no abiding place.
Manmohan Singh (Punjabi)ਸਾਧੂ ਦੇ ਨਿੰਦਕ ਨੂੰ ਕੋਈ ਰਹਿਣ ਦੀ ਥਾਂ ਨਹੀਂ ਮਿਲਦੀ।
Fareedkot Teekaਸੰਤੋਂ ਕੇ ਦੋਖੀ ਕਉ ਥਾਉਂ ਨਹੀਂ ਹੈ॥
Prof. Sahib Singhਸੰਤ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ,

ਪਦ ਅਰਥ ਠਾਉ = ਥਾਂ, ਸਹਾਰਾ।

SikhNet (Spanish)El calumniador del Santo no encuentra lugar de descanso,

ਨਾਨਕ. ਸੰਤ ਭਾਵੈ; ਤਾ ਲਏ ਮਿਲਾਇ ॥੪॥

naanak. sant bhaavai; taa le milaae |4|

Sant Singh KhalsaO Nanak, if it pleases the Saint, then even such a one may merge in union. ||4||
Manmohan SinghNanak, if it pleases the saint, then, he unites him with himself.
Manmohan Singh (Punjabi)ਜੇਕਰ ਸਾਧੂ ਨੂੰ ਇਸ ਤਰ੍ਹਾਂ ਚੰਗਾ ਲੱਗੇ, ਤਦ ਉਹ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਸੰਤੋਂ ਕੌ ਭਾਵੈ ਤੌ ਉਸ ਜਿਸ ਅਪਰਾਧੀ ਕੋ ਆਪਣੇ ਸਾਥ ਵਾ ਹਰੀ ਸਾਥ ਮਿਲਾਇ ਲੇਤੇ ਹੈਂ॥੪॥
Prof. Sahib Singh(ਪਰ ਹਾਂ), ਹੇ ਨਾਨਕ! ਜੇ ਸੰਤ ਚਾਹੇ ਤਾਂ ਆਪਣੇ ਨਾਲ ਉਸ (ਨਿੰਦਕ) ਨੂੰ ਮਿਲਾ ਲੈਂਦਾ ਹੈ ॥੪॥
SikhNet (Spanish)a menos que el mismo Santo interceda por él para que sea unido al Señor.(4)
Shabad Guru Arjan Dev Ji Raag Gauree Ang 280

ਸੰਤ ਕਾ ਦੋਖੀ; ਅਧ ਬੀਚ ਤੇ ਟੂਟੈ ॥

sant kaa dokhee; adh beech te ttoottai |

Sant Singh KhalsaThe slanderer of the Saint breaks down mid-way.
Manmohan SinghThe saints' calumniator breaks down half-way.
Manmohan Singh (Punjabi)ਸਾਧੂ ਦਾ ਨਿੰਦਕ ਅਧ-ਵਾਟਿਓ ਹੀ ਟੁੱਟ ਜਾਂਦਾ ਹੈ।
Fareedkot Teekaਸੰਤੋਂ ਕਾ ਦੋਖੀ ਅਧ ਬੀਚੇ ਸੇ ਹੀ ਟੂਟ ਜਾਤਾ ਹੈ ਅਰਥਾਤ ਜਵਾਨੀ ਕੀ ਮੌਤ ਮਰਤਾ ਹੈ। ਜੋ ਸਾਧਨ ਕਰਤਾ ਹੈ ਵਹੁ ਅਧ ਬੀਚ ਮੇਂ ਹੀ ਰਹ ਜਾਤਾ ਹੈ ਪੂਰਨ ਨਹੀਂ ਹੋ ਸਕਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਵਾਲਾ ਅੱਧ ਵਿਚੋਂ ਹੀ ਰਹਿ ਜਾਂਦਾ ਹੈ,

ਪਦ ਅਰਥ ਅਧ ਬੀਚ ਤੇ = ਅੱਧ ਵਿਚੋਂ।

SikhNet (Spanish)El que calumnia a un Santo, es truncado a mitad de su carrera

ਸੰਤ ਕਾ ਦੋਖੀ; ਕਿਤੈ ਕਾਜਿ. ਨ ਪਹੂਚੈ ॥

sant kaa dokhee; kitai kaaj. na pahoochai |

Sant Singh KhalsaThe slanderer of the Saint cannot accomplish his tasks.
Manmohan SinghThe saints' calumniator can accomplish task.
Manmohan Singh (Punjabi)ਸਾਧੂ ਦਾ ਨਿੰਦਕ ਕੋਈ ਕੰਮ ਨੇਪਰੇ ਨਹੀਂ ਚਾੜ੍ਹ ਸਕਦਾ।
Fareedkot Teekaਪੁਨਾ ਸੰਤ ਕਾ ਦੋਸੀ ਕਿਸੀ ਕਾਰਜ ਕੌ ਪਹੁੰਚ ਨਹੀਂ ਸਕਤਾ ਹੈ, ਅਰਥਾਤ ਤਿਸ ਕਾ ਕੋਈ ਕਾਰਜ ਪੂਰਨ ਨਹੀਂ ਹੋਤਾ ਹੈ॥
Prof. Sahib Singhਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ।

ਪਦ ਅਰਥ ਕਿਤੈ ਕਾਜਿ = ਕਿਸੇ ਕੰਮ ਕਾਜ ਵਿਚ।

SikhNet (Spanish)y nunca podrá concluir nada.

ਸੰਤ ਕੇ ਦੋਖੀ ਕਉ; ਉਦਿਆਨ ਭ੍ਰਮਾਈਐ ॥

sant ke dokhee kau; udiaan bhramaaeeai |

Sant Singh KhalsaThe slanderer of the Saint wanders in the wilderness.
Manmohan SinghThe saints' evil-wisher is made to wander into the wilderness.
Manmohan Singh (Punjabi)ਸਾਧੂ ਦਾ ਬੁਰਾ ਚਿਤਵਨ ਵਾਲੇ ਨੂੰ ਬੀਆਬਾਨ ਅੰਦਰ ਭਟਕਾਇਆ ਜਾਂਦਾ ਹੈ।
Fareedkot Teekaਸੰਤ ਕੇ ਦੋਖੀ ਕੌ ਸੰਸਾਰ ਰੂਪੀ (ਉਦਿਆਨ) ਬਨ ਮੇਂ ਭ੍ਰਮਾਈਤਾ ਹੈ॥
Prof. Sahib Singhਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ,

ਪਦ ਅਰਥ ਉਦਿਆਨ = ਜੰਗਲ। ਭ੍ਰਮਾਈਐ = ਭਟਕਾਈਦਾ ਹੈ।

SikhNet (Spanish)Es conducido a divagar por el desierto

ਸੰਤ ਕਾ ਦੋਖੀ; ਉਝੜਿ ਪਾਈਐ ॥

sant kaa dokhee; ujharr paaeeai |

Sant Singh KhalsaThe slanderer of the Saint is misled into desolation.
Manmohan SinghThe saints' evil-wisher is thrown in a desolate place.
Manmohan Singh (Punjabi)ਸਾਧੂ ਦਾ ਬੁਰਾ ਚਿਤਵਨ ਵਾਲਾ ਉਜਾੜੂ ਥਾਂ ਵਿੱਚ ਸੁਟਿਆ ਜਾਂਦਾ ਹੈ।
Fareedkot Teekaਸੰਤ ਕੇ ਦੋਖੀ ਕੌ ਔਝੜ ਮੇਂ ਪਾਈਤਾ ਹੈ, ਭਾਵ ਸੱਤ ਮਾਰਗ ਤੇ ਭ੍ਰਸ਼ਟ ਰਸਤੇ ਮੇਂ ਚਲਾਈਤਾ ਹੈ॥
Prof. Sahib Singhਤੇ (ਰਾਹੋਂ ਖੁੰਝਾ ਕੇ) ਔੜਦੇ ਪਾ ਦੇਈਦਾ ਹੈ।

ਪਦ ਅਰਥ ਉਝੜਿ = ਔਝੜ ਵਿਚ, ਕੁਰਾਹੇ।

SikhNet (Spanish)y en vano busca el camino sin poder encontrarlo.

ਸੰਤ ਕਾ ਦੋਖੀ; ਅੰਤਰ ਤੇ ਥੋਥਾ ॥

sant kaa dokhee; antar te thothaa |

Sant Singh KhalsaThe slanderer of the Saint is empty inside,
Manmohan SinghThe saints' evil-wisher is hollow from within,
Manmohan Singh (Punjabi)ਸਾਧੂ ਦਾ ਬੁਰਾ ਚਿਤਵਨ ਵਾਲਾ ਅੰਦਰ ਤੋਂ ਖਾਲੀ ਹੁੰਦਾ ਹੈ,
Fareedkot Teekaਸੰਤ ਕਾ ਦੋਖੀ ਰਿਦੇ ਅੰਤਰ ਸੇ (ਥੋਥਾ) ਖਾਲੀ ਹੋਤਾ ਹੈ, ਭਾਵ ਸੇ ਸੁਭ ਗੁਣੋਂ ਸੇ ਰਹਿਤ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਅੰਦਰੋਂ (ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ) ਖ਼ਾਲੀ ਹੁੰਦਾ ਹੈ,

ਪਦ ਅਰਥ ਥੋਥਾ = ਖ਼ਾਲੀ।

SikhNet (Spanish)Parece estar vacío por dentro

ਜਿਉ ਸਾਸ ਬਿਨਾ; ਮਿਰਤਕ ਕੀ ਲੋਥਾ ॥

jiau saas binaa; miratak kee lothaa |

Sant Singh Khalsalike the corpse of a dead man, without the breath of life.
Manmohan Singhas the corpse of a dead man is without breath.
Manmohan Singh (Punjabi)ਜਿਸ ਤਰ੍ਹਾਂ ਮਰੇ ਹੋਏ ਬੰਦੇ ਦੀ ਲਾਸ਼ ਸਾਹ ਦੇ ਬਗੈਰ ਹੁੰਦਾ ਹੈ।
Fareedkot Teekaਜੈਸੇ ਸ੍ਵਾਸ ਬਿਨਾਂ ਮ੍ਰਿਤਕ ਕੀ ਲੋਥ ਹੋਤੀ ਹੈ॥
Prof. Sahib Singhਜਿਵੇਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ।

ਪਦ ਅਰਥ ਮਿਰਤਕ = ਮੁਰਦਾ।

SikhNet (Spanish)como si fuera un cadáver;

ਸੰਤ ਕੇ ਦੋਖੀ ਕੀ; ਜੜ ਕਿਛੁ ਨਾਹਿ ॥

sant ke dokhee kee; jarr kichh naeh |

Sant Singh KhalsaThe slanderer of the Saint has no heritage at all.
Manmohan SinghThe saints' calumniator has root whatever.
Manmohan Singh (Punjabi)ਸਾਧੂ ਦੇ ਨਿੰਦਕ ਦੀ ਜੜ ਬਿਲਕੁਲ ਹੀ ਨਹੀਂ ਹੁੰਦੀ।
Fareedkot Teekaਸੰਤ ਕੇ ਦੋਖੀ ਕੀ ਜੜ ਕਿਛ ਨਹੀਂ ਹੈ॥
Prof. Sahib Singhਸੰਤ ਦੇ ਨਿੰਦਕਾਂ ਦੀ (ਨੇਕ ਕਮਾਈ ਤੇ ਸਿਮਰਨ ਵਾਲੀ) ਕੋਈ ਪੱਕੀ ਨੀਂਹ ਨਹੀਂ ਹੁੰਦੀ,

ਪਦ ਅਰਥ ਜੜ = ਪੱਕੀ ਨੀਂਹ, ਪਾਂਇਆਂ।

SikhNet (Spanish)su vida pierde las raíces

ਆਪਨ ਬੀਜਿ; ਆਪੇ ਹੀ ਖਾਹਿ ॥

aapan beej; aape hee khaeh |

Sant Singh KhalsaHe himself must eat what he has planted.
Manmohan SinghHe himself eats what he himself did sow.
Manmohan Singh (Punjabi)ਜੋ ਕੁਛ ਉਸ ਨੇ ਖੁਦ ਬੀਜਿਆ ਸੀ, ਉਹ ਖੁਦ ਹੀ ਖਾਂਦਾ ਹੈ।
Fareedkot Teekaਵਹੁ ਅਪਨੇ ਨਿੰਦਾ ਰੂਪ ਪਾਪ ਕਰਮ ਕੇ ਬੀਜ ਕੌ ਬੋਇ ਕਰ ਤਿਸ ਕਾ ਦੁਖ ਰੂਪ ਫਲ ਆਪ ਹੀ ਖਾਤਾ ਅਰਥਾਤ ਭੋਗਤਾ ਹੈ॥
Prof. Sahib Singhਆਪ ਹੀ (ਨਿੰਦਿਆ ਦੀ) ਕਮਾਈ ਕਰ ਕੇ ਆਪ ਹੀ (ਉਸ ਦਾ ਮੰਦਾ ਫਲ) ਖਾਂਦੇ ਹਨ।

ਪਦ ਅਰਥ ਬੀਜਿ = ਬੀਜ ਕੇ, ਕਮਾਈ ਕਰ ਕੇ। ਖਾਹਿ = ਖਾਂਦੇ ਹਨ।

SikhNet (Spanish)y no le queda más que cosechar lo que ha sembrado.

ਸੰਤ ਕੇ ਦੋਖੀ ਕਉ; ਅਵਰੁ. ਨ ਰਾਖਨਹਾਰੁ ॥

sant ke dokhee kau; avar. na raakhanahaar |

Sant Singh KhalsaThe slanderer of the Saint cannot be saved by anyone else.
Manmohan SinghNone else can be the protector of the calumniator of the saints.
Manmohan Singh (Punjabi)ਸਾਧੂ ਦੇ ਨਿੰਦਕ ਨੂੰ ਕੋਈ ਹੋਰ ਬਚਾਉਣ ਵਾਲਾ ਨਹੀਂ ਹੋ ਸਕਦਾ।
Fareedkot Teekaਤਿਸ ਸੰਤ ਕੇ ਦੋਖੀ ਕੌ ਔਰ ਕੋਈ ਰਖ੍ਯਾ ਕਰਨੇ ਹਾਰਾ ਨਹੀਂ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ (ਨਿੰਦਿਆ ਦੀ ਵਾਦੀ ਤੋਂ) ਬਚਾ ਨਹੀਂ ਸਕਦਾ,
SikhNet (Spanish)El calumniador del Santo no puede ser salvado por nadie mas,

ਨਾਨਕ. ਸੰਤ ਭਾਵੈ; ਤਾ ਲਏ ਉਬਾਰਿ ॥੫॥

naanak. sant bhaavai; taa le ubaar |5|

Sant Singh KhalsaO Nanak, if it pleases the Saint, then even he may be saved. ||5||
Manmohan SinghNanak, if it pleases the saint, then he saves him.
Manmohan Singh (Punjabi)ਨਾਨਕ, ਜੇਕਰ ਇਹ ਸਾਧੂ ਨੂੰ ਚੰਗਾ ਲੱਗੇ, ਤਦ ਉਹ ਉਸ ਨੂੰ ਬਚਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਸੰਤ ਕੌ ਭਾਵੇ ਤੌ ਤਿਸ ਕੋ ਦੁਖੋਂ ਸੇ ਉਬਾਰ ਲੇਵੇ॥੫॥
Prof. Sahib Singh(ਪਰ) ਹੇ ਨਾਨਕ! ਜੇ ਸੰਤ ਚਾਹੇ ਤਾਂ (ਨਿੰਦਕ ਨੂੰ ਨਿੰਦਿਆ ਦੇ ਸੁਭਾਉ ਤੋਂ) ਬਚਾ ਸਕਦਾ ਹੈ ॥੫॥

ਪਦ ਅਰਥ ਸੰਤ ਭਾਵੈ = ਸੰਤ ਨੂੰ ਚੰਗਾ ਲੱਗੇ। ਲਏ ਉਬਾਰਿ = ਉਬਾਰਿ ਲਏ, ਬਚਾ ਲੈਂਦਾ ਹੈ ॥੫॥

SikhNet (Spanish)Sólo el Santo,por su Infinita Gracia es capaz de salvar a un hombre así.(5)
Shabad Guru Arjan Dev Ji Raag Gauree Ang 280

ਸੰਤ ਕਾ ਦੋਖੀ; ਇਉ ਬਿਲਲਾਇ ॥

sant kaa dokhee; iau bilalaae |

Sant Singh KhalsaThe slanderer of the Saint bewails like this
Manmohan SinghThe saints' slanderer bewails, in such a way,
Manmohan Singh (Punjabi)ਸਾਧੂ ਨੂੰ ਇਲਜਾਮ ਲਾਉਣ ਵਾਲਾ ਐਉ ਵਿਰਲਾਪ ਕਰਦਾ ਹੈ,
Fareedkot Teekaਸੰਤ ਕਾ ਦੋਖੀ ਐਸੇ ਬਿਰਲਾਪ ਕਰਤਾ ਹੈ॥
Prof. Sahib Singhਸੰਤ ਦਾ ਨਿੰਦਕ ਇਉਂ ਵਿਲਕਦਾ ਹੈ,

ਪਦ ਅਰਥ ਬਿਲਲਾਇ = ਵਿਲਕਦਾ ਹੈ।

SikhNet (Spanish)El que calumnia un Santo, aúlla de dolor;

ਜਿਉ ਜਲ ਬਿਹੂਨ; ਮਛੁਲੀ ਤੜਫੜਾਇ ॥

jiau jal bihoon; machhulee tarrafarraae |

Sant Singh Khalsalike a fish, out of water, writhing in agony.
Manmohan Singhas a fish wriggles in agony without water.
Manmohan Singh (Punjabi)ਜਿਸ ਤਰ੍ਹਾਂ ਪਾਣੀ ਦੇ ਬਿਨਾ ਮੱਛੀ ਦੁੱਖ ਵਿੱਚ ਤੜਫਦੀ ਹੈ।
Fareedkot Teekaਜੈਸੇ ਜਲ ਸੇ ਬਿਨਾਂ ਮਛੀ ਤੜਫੜਾਵਤੀ ਹੈ॥
Prof. Sahib Singhਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫ਼ਦੀ ਹੈ।

ਪਦ ਅਰਥ ਬਿਹੂਨ = ਬਿਨਾ। ਤੜਫੜਾਇ = ਤੜਫ਼ਦੀ ਹੈ।

SikhNet (Spanish)como el pez que fuera del agua se retuerce para respirar.

ਸੰਤ ਕਾ ਦੋਖੀ ਭੂਖਾ; ਨਹੀ ਰਾਜੈ ॥

sant kaa dokhee bhookhaa; nahee raajai |

Sant Singh KhalsaThe slanderer of the Saint is hungry and is never satisfied,
Manmohan SinghThe saints' calumniator is ever hungry and is not satiated,
Manmohan Singh (Punjabi)ਸਾਧੂ ਦਾ ਨਿੰਦਕ ਹਮੇਸ਼ਾਂ ਭੁਖਾ ਹੁੰਦਾ ਹੈ ਅਤੇ ਰੱਜਦਾ ਨਹੀਂ,
Fareedkot Teekaਸੰਤ ਕਾ ਦੋਖੀ ਤ੍ਰਿਸ਼ਨਾ ਕਰ ਭੂਖਾ ਹੂਆ ਤ੍ਰਿਪਤ ਨਹੀਂ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰੱਜਦਾ ਨਹੀਂ,

ਪਦ ਅਰਥ ਭੂਖਾ = ਤ੍ਰਿਸ਼ਨਾਲੂ, ਤ੍ਰਿਸ਼ਨਾ ਦਾ ਮਾਰਿਆ ਹੋਇਆ। ਰਾਜੈ = ਰੱਜਦਾ ਹੈ।

SikhNet (Spanish)Quien calumnia al Santo está hambriento siempre

ਜਿਉ ਪਾਵਕੁ; ਈਧਨਿ ਨਹੀ ਧ੍ਰਾਪੈ ॥

jiau paavak; eedhan nahee dhraapai |

Sant Singh Khalsaas fire is not satisfied by fuel.
Manmohan Singhas the fire is not satisfied with fuel.
Manmohan Singh (Punjabi)ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ।
Fareedkot Teekaਜੈਸੇ ਅਗਨੀ ਬਾਲਨ ਸੇ ਨਹੀਂ ਤ੍ਰਿਪਤੇ ਹੈ॥
Prof. Sahib Singhਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ (ਭਾਵ, ਸੰਤ ਦੀ ਸੋਭਾ ਦਾ ਸੜਿਆ ਹੋਇਆ ਈਰਖਾ ਦੇ ਕਾਰਨ ਨਿੰਦਿਆ ਕਰਦਾ ਹੈ ਤੇ ਇਹ ਈਰਖਾ ਘਟਦੀ ਨਹੀਂ)।

ਪਦ ਅਰਥ ਪਾਵਕੁ = ਅੱਗ। ਧ੍ਰਾਪੈ = ਰੱਜਦੀ। ਈਧਨਿ = ਈਂਧਨ (ਬਾਲਣ) ਨਾਲ।

SikhNet (Spanish)y nunca se satisface,

ਸੰਤ ਕਾ ਦੋਖੀ; ਛੁਟੈ ਇਕੇਲਾ ॥

sant kaa dokhee; chhuttai ikelaa |

Sant Singh KhalsaThe slanderer of the Saint is left all alone,
Manmohan SinghThe saints' calumniator is left alone,
Manmohan Singh (Punjabi)ਸਾਧੂ ਦਾ ਨਿੰਦਕ ਕੱਲਮਕੱਲਾ ਛੱਡਿਆ ਜਾਂਦਾ ਹੈ,
Fareedkot Teekaਸੰਤ ਕਾ ਦੋਖੀ ਅਕੇਲਾ ਹੀ ਛੂਟਤਾ ਹੈ, ਭਾਵ ਸੇ ਤਿਸ ਕਾ ਕੋਈ ਰਖਕ ਸਾਥੀ ਨਹੀਂ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਭੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ (ਕੋਈ ਉਸ ਦੇ ਨੇੜੇ ਨਹੀਂ ਆਉਂਦਾ),

ਪਦ ਅਰਥ ਛੁਟੈ = ਪਿਆ ਰਹਿੰਦਾ ਹੈ।

SikhNet (Spanish)así como el fuego no se satisface con el combustible.

ਜਿਉ ਬੂਆੜੁ ਤਿਲੁ; ਖੇਤ ਮਾਹਿ ਦੁਹੇਲਾ ॥

jiau booaarr til; khet maeh duhelaa |

Sant Singh Khalsalike the miserable barren sesame stalk abandoned in the field.
Manmohan Singhlike the miserable spurious sesame stalk in the field.
Manmohan Singh (Punjabi)ਜਿਵੇਂ ਪੈਲੀ ਅੰਦਰ ਤਿਲ ਦੇ ਥੋਬੇ ਦਾ ਦੁਖੀ ਬੂਟਾ।
Fareedkot Teekaਜੈਸੇ ਤਿਲੋਂ ਕੇ ਖੇਤ ਮੇਂ ਜੋ (ਬੂਆੜੁ) ਦਾਣੇ ਸੇ ਖਾਲੀ ਤਿਲ ਕਾ ਬੂਟਾ ਹੋਤਾ ਹੈ, ਸੋ ਅਕੇਲਾ ਹੋਣੇ ਸੇ (ਦੁਹੇਲਾ) ਦੁਖੀ ਰਹਿਤਾ ਹੈ॥
Prof. Sahib Singhਜਿਵੇਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈਲੀ ਵਿਚ ਹੀ ਨਿਮਾਣਾ ਪਿਆ ਰਹਿੰਦਾ ਹੈ।

ਪਦ ਅਰਥ ਬੂਆੜੁ = {Skt. ब्युष्ट Burnt} ਸੜਿਆ ਹੋਇਆ, ਜਿਸ ਦੀ ਫਲੀ ਵਿਚੋਂ ਸੜੀ ਹੋਈ ਹੋਵੇ। ਦੁਹੇਲਾ = ਦੁਖੀ।

SikhNet (Spanish)Quien calumnia al Santo, termina sus días en la soledad,

ਸੰਤ ਕਾ ਦੋਖੀ; ਧਰਮ ਤੇ ਰਹਤ ॥

sant kaa dokhee; dharam te rehat |

Sant Singh KhalsaThe slanderer of the Saint is devoid of faith.
Manmohan SinghThe saints' calumniator is devoid of faith.
Manmohan Singh (Punjabi)ਸਾਧੂ ਦਾ ਨਿੰਦਕ ਸਿਦਕ-ਈਮਾਨ ਤੋਂ ਸੱਖਣਾ ਹੁੰਦਾ ਹੈ।
Fareedkot Teekaਸੰਤ ਕਾ ਦੋਖੀ ਧਰਮ ਸੇ ਰਹਿਤ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਧਰਮੋਂ ਹੀਣ ਹੁੰਦਾ ਹੈ,
SikhNet (Spanish)abandonado como la semilla de sésamo dejada en el campo.

ਸੰਤ ਕਾ ਦੋਖੀ; ਸਦ ਮਿਥਿਆ ਕਹਤ ॥

sant kaa dokhee; sad mithiaa kehat |

Sant Singh KhalsaThe slanderer of the Saint constantly lies.
Manmohan SinghThe saints' calumniator ever utters falsehood.
Manmohan Singh (Punjabi)ਸਾਧੂ ਦਾ ਨਿੰਦਕ ਹਮੇਸ਼ਾਂ ਝੂਠ ਬੋਲਦਾ ਹੈ।
Fareedkot Teekaਔਰ ਸੰਤ ਕਾ ਦੋਖੀ ਸਦਾ ਝੂਠ ਹੀ ਕਹਿਤਾ ਹੈ॥
Prof. Sahib Singhਤੇ ਸਦਾ ਝੂਠ ਬੋਲਦਾ ਹੈ।

ਪਦ ਅਰਥ ਮਿਥਿਆ = ਝੂਠ।

SikhNet (Spanish)Privada de Fe, miente constantemente.

ਕਿਰਤੁ ਨਿੰਦਕ ਕਾ; ਧੁਰਿ ਹੀ ਪਇਆ ॥

kirat nindak kaa; dhur hee peaa |

Sant Singh KhalsaThe fate of the slanderer is pre-ordained from the very beginning of time.
Manmohan SinghThe fate of the calumniator is so ordained from the beginning.
Manmohan Singh (Punjabi)ਕਲੰਕ ਲਾਉਣ ਵਾਲੇ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ।
Fareedkot Teekaਨਿੰਦਕ ਕਾ ਨਿੰਦਾ ਕਰਨ ਰੂਪ ਕਰਮ ਆਦੋ ਹੀ ਪੜਾ ਹੂਆ ਹੈ॥
Prof. Sahib Singh(ਪਰ) ਪਹਿਲੀ ਕੀਤੀ ਹੋਈ ਨਿੰਦਿਆ ਦਾ ਇਹ ਫਲ (-ਰੂਪ ਸੁਭਾਉ) ਨਿੰਦਕ ਦਾ ਮੁੱਢ ਤੋਂ ਹੀ (ਜਦੋਂ ਉਸ ਨਿੰਦਿਆ ਦਾ ਕੰਮ ਫੜਿਆ) ਤੁਰਿਆ ਆ ਰਿਹਾ ਹੈ (ਸੋ, ਉਸ ਸੁਭਾਉ ਦੇ ਕਾਰਣ ਵਿਚਾਰਾ ਹੋਰ ਕਰੇ ਭੀ ਕੀਹ?)

ਪਦ ਅਰਥ ਕਿਰਤੁ = {Skt. कृत} ਕੀਤੇ ਹੋਏ ਕੰਮ ਦਾ ਫਲ। ਧੁਰਿ ਹੀ = ਮੁੱਢ ਤੋਂ ਹੀ (ਜਦੋਂ ਤੋਂ ਕੋਈ ਕੰਮ ਕੀਤਾ ਗਿਆ ਹੈ)।

SikhNet (Spanish)El destino del calumniador está puesto desde el principio de los tiempos.

ਨਾਨਕ. ਜੋ ਤਿਸੁ ਭਾਵੈ; ਸੋਈ ਥਿਆ ॥੬॥

naanak. jo tis bhaavai; soee thiaa |6|

Sant Singh KhalsaO Nanak, whatever pleases God's Will comes to pass. ||6||
Manmohan SinghNanak, whatever pleases Him, that takes place.
Manmohan Singh (Punjabi)ਨਾਨਕ ਜਿਹੜਾ ਕੁਛ ਉਸ (ਹਰੀ) ਨੂੰ ਚੰਗਾ ਲਗਦਾ ਹੈ ਉਹੀ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਪਰਮੇਸ੍ਵਰ ਕੋ ਭਾਵਤਾ ਹੈ, ਸੋਈ ਹੂਆ ਹੈ॥੬॥
Prof. Sahib Singhਹੇ ਨਾਨਕ! (ਇਹ ਮਾਲਕ ਦੀ ਰਜ਼ਾ ਹੈ) ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ॥੬॥

ਪਦ ਅਰਥ ਤਿਸੁ = ਉਸ ਪ੍ਰਭੂ ਨੂੰ ॥੬॥

SikhNet (Spanish)Oh, dice Nanak, todo sucede por la Voluntad de Dios.(6)
Shabad Guru Arjan Dev Ji Raag Gauree Ang 280

ਸੰਤ ਕਾ ਦੋਖੀ; ਬਿਗੜ ਰੂਪੁ ਹੋਇ ਜਾਇ ॥

sant kaa dokhee; bigarr roop hoe jaae |

Sant Singh KhalsaThe slanderer of the Saint becomes deformed.
Manmohan SinghThe maligner of the saint becomes deformed.
Manmohan Singh (Punjabi)ਸਾਧੁਆਂ ਤੇ ਊਝ ਲਾਉਣ ਵਾਲਾ ਕੋਝੀ ਸ਼ਕਲ ਵਾਲਾ ਹੋ ਜਾਂਦਾ ਹੈ।
Fareedkot Teekaਸੰਤ ਕਾ ਦੋਖੀ ਕੁਸਟੀ ਹੋਤਾ ਹੈ॥
Prof. Sahib Singhਸੰਤਾਂ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ,

ਪਦ ਅਰਥ ਬਿਗੜਰੂਪੁ = ਵਿਗੜੇ ਹੋਏ ਰੂਪ ਵਾਲਾ, ਭ੍ਰਿਸ਼ਟਿਆ ਹੋਇਆ।

SikhNet (Spanish)El calumniador del Santo se vuelve deforme

ਸੰਤ ਕੇ ਦੋਖੀ ਕਉ; ਦਰਗਹ ਮਿਲੈ ਸਜਾਇ ॥

sant ke dokhee kau; daragah milai sajaae |

Sant Singh KhalsaThe slanderer of the Saint receives his punishment in the Court of the Lord.
Manmohan SinghThe maligner of the saint received punishment in God's court.
Manmohan Singh (Punjabi)ਸਾਧੂਆਂ ਤੇ ਊਝ ਲਾਉਣ ਵਾਲੇ ਨੂੰ ਵਾਹਿਗੁਰੁ ਦੇ ਦਰਬਾਰ ਅੰਦਰ ਸਜਾ ਮਿਲਦੀ ਹੈ।
Fareedkot Teekaਪੁਨਾ ਸੰਤ ਕੇ ਦੋਖੀ ਕਉ ਪ੍ਰਲੋਕ ਮੇਂ ਨਰਕੋਂ ਕੀ ਸਜਾਇ ਮਿਲਤੀ ਹੈ॥
Prof. Sahib Singhਪ੍ਰਭੂ ਦੀ ਦਰਗਾਹ ਵਿਚ ਉਸ ਨੂੰ ਸਜ਼ਾ ਮਿਲਦੀ ਹੈ।
SikhNet (Spanish)y recibe su merecido en la Corte del Señor.

ਸੰਤ ਕਾ ਦੋਖੀ; ਸਦਾ ਸਹਕਾਈਐ ॥

sant kaa dokhee; sadaa sahakaaeeai |

Sant Singh KhalsaThe slanderer of the Saint is eternally in limbo.
Manmohan SinghThe maligner of saint is ever on the verge of death.
Manmohan Singh (Punjabi)ਸਾਧੂਆਂ ਤੇ ਊਝ ਲਾਉਣ ਵਾਲਾ ਹਮੇਸ਼ਾਂ ਮਰਨ-ਕਿਨਾਰੇ ਹੁੰਦਾ ਹੈ।
Fareedkot Teekaਸੰਤ ਕਾ ਦੋਖੀ ਸਦਾ ਸਹਕਾਈਤਾ ਹੈ॥
Prof. Sahib Singhਸੰਤਾਂ ਦਾ ਨਿੰਦਕ ਸਦਾ ਆਤੁਰ ਰਹਿੰਦਾ ਹੈ,

ਪਦ ਅਰਥ ਸਹਕਾਈਐ = ਸਹਕਦਾ ਹੈ, ਤਰਲੇ ਲੈਂਦਾ ਹੈ, ਆਤੁਰ ਹੁੰਦਾ ਹੈ।

SikhNet (Spanish)El calumniador del Santo vive suspendido de un hilo entre la vida y la muerte.

ਸੰਤ ਕਾ ਦੋਖੀ; ਨ ਮਰੈ. ਨ ਜੀਵਾਈਐ ॥

sant kaa dokhee; na marai. na jeevaaeeai |

Sant Singh KhalsaHe does not die, but he does not live either.
Manmohan SinghThe maligner of the saint hangs between life and death.
Manmohan Singh (Punjabi)ਸਾਧੂਆਂ ਤੇ ਊਝ ਲਾਉਣ ਵਾਲਾ ਜਿੰਦਗੀ ਤੇ ਮੌਤ ਦੇ ਵਿਚਕਾਰ ਲਟਕਦਾ ਹੈ।
Fareedkot Teekaਕਿਉਂਕਿ ਸੰਤ ਕਾ ਦੋਖੀ ਨ ਮਰਤਾ ਹੈ ਔ ਨਾ ਜੀਵਾਈਤਾ ਹੈ, ਭਾਵ ਦੁਖੀ ਰਹਤਾ ਹੈ॥
Prof. Sahib Singhਨਾਹ ਉਹ ਜੀਊਂਦਿਆਂ ਵਿਚ ਤੇ ਨਾਹ ਮੋਇਆਂ ਵਿਚ ਹੁੰਦਾ ਹੈ।
SikhNet (Spanish)Ni vive ni muere.

ਸੰਤ ਕੇ ਦੋਖੀ ਕੀ; ਪੁਜੈ ਨ ਆਸਾ ॥

sant ke dokhee kee; pujai na aasaa |

Sant Singh KhalsaThe hopes of the slanderer of the Saint are not fulfilled.
Manmohan SinghThe hope of the maligner of the saint is not fulfilled.
Manmohan Singh (Punjabi)ਸਾਧੂਆਂ ਤੇ ਊਝ ਲਾਉਣ ਵਾਲੇ ਦੀ ਉਮੀਦ ਪੂਰੀ ਨਹੀਂ ਹੁੰਦੀ।
Fareedkot Teekaਸੰਤ ਕੇ ਦੋਖੀ ਕੀ ਆਸਾ ਪੂਰਨ ਨਹੀਂ ਹੋਤੀ ਹੈ॥
Prof. Sahib Singhਸੰਤ ਦੇ ਨਿੰਦਕ ਦੀ ਆਸ ਕਦੇ ਸਿਰੇ ਨਹੀਂ ਚੜ੍ਹਦੀ,

ਪਦ ਅਰਥ ਪੁਜੈ ਨ = ਸਿਰੇ ਨਹੀਂ ਚੜ੍ਹਦੀ।

SikhNet (Spanish)Ninguna de las esperanzas del calumniador del Santo son realizadas

ਸੰਤ ਕਾ ਦੋਖੀ; ਉਠਿ ਚਲੈ ਨਿਰਾਸਾ ॥

sant kaa dokhee; utth chalai niraasaa |

Sant Singh KhalsaThe slanderer of the Saint departs disappointed.
Manmohan SinghThe maligner of the saint departs disappointed.
Manmohan Singh (Punjabi)ਸਾਧੂਆਂ ਤੇ ਉਝ ਲਾਉਣ ਵਾਲਾ ਨਾਂ ਉਮੀਦ ਟੁਰ ਜਾਂਦਾ ਹੈ।
Fareedkot Teekaਸੰਤ ਕਾ ਦੋਖੀ ਇਸ ਸੰਸਾਰ ਸੇ ਨਿਰਾਸ ਹੋ ਕਰ ਉਠ ਚਲਤਾ ਹੈ॥
Prof. Sahib Singhਜਗਤ ਤੋਂ ਨਿਰਾਸ ਹੀ ਚੱਲ ਜਾਂਦਾ (ਭਲਾ, ਸੰਤਾਂ ਵਾਲੀ ਸੋਭਾ ਉਸ ਨੂੰ ਕਿਵੇਂ ਮਿਲੇ?)।
SikhNet (Spanish)y sus días terminan en la desolación.

ਸੰਤ ਕੈ ਦੋਖਿ; ਨ ਤ੍ਰਿਸਟੈ ਕੋਇ ॥

sant kai dokh; na trisattai koe |

Sant Singh KhalsaSlandering the Saint, no one attains satisfaction.
Manmohan SinghBy maligning the saint none attains stability.
Manmohan Singh (Punjabi)ਸਾਧੂਆਂ ਤੇ ਉਝ ਲਾਉਣ ਦੁਆਰਾ ਕਿਸੇ ਨੂੰ ਭੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ।
Fareedkot Teekaਸੰਤ ਦੇ ਦੋਖ ਕਰ ਕੇ ਕੋਈ (ਤ੍ਰਿਸਟੈ) ਇਸਥਿਤ ਨਹੀਂ ਹੋਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਨਾਲ ਕੋਈ ਮਨੁੱਖ (ਨਿੰਦਿਆ ਦੀ) ਇਸ ਤ੍ਰੇਹ ਤੋਂ ਬਚਦਾ ਨਹੀਂ।

ਪਦ ਅਰਥ ਤ੍ਰਿਸਟੈ = ਰੱਜਦਾ।

SikhNet (Spanish)Calumniando al Santo nadie logra la Satisfacción.

ਜੈਸਾ ਭਾਵੈ; ਤੈਸਾ ਕੋਈ ਹੋਇ ॥

jaisaa bhaavai; taisaa koee hoe |

Sant Singh KhalsaAs it pleases the Lord, so do people become;
Manmohan SinghAs is the Lord's will, so does man become.
Manmohan Singh (Punjabi)ਜਿਸ ਤਰ੍ਹਾਂ ਸਾਈਂ ਦੀ ਰਜਾ ਹੁੰਦੀ ਹੈ, ਉਹੋ ਜਿਹਾ ਹੀ ਬੰਦਾ ਹੋ ਜਾਂਦਾ ਹੈ।
Fareedkot Teekaਭਾਵੈ ਕੋਈ ਜੈਸਾ ਤੈਸਾ ਭਾਵ ਵੱਡਾ ਛੋਟਾ ਕੋਈ ਹੋਵੈ॥
Prof. Sahib Singhਜਿਹੋ ਜਿਹੀ ਮਨੁੱਖ ਦੀ ਨੀਅਤ ਹੁੰਦੀ ਹੈ, ਤਿਹੋ ਜਿਹਾ ਉਸ ਦਾ ਸੁਭਾਉ ਬਣ ਜਾਂਦਾ ਹੈ।

ਪਦ ਅਰਥ ਜੈਸਾ ਭਾਵੈ = ਜਿਹੋ ਜਿਹੀ ਭਾਵਨਾ ਵਾਲਾ ਹੁੰਦਾ ਹੈ।

SikhNet (Spanish)Así como Le complace al Señor, así la gente se vuelve

ਪਇਆ ਕਿਰਤੁ; ਨ ਮੇਟੈ ਕੋਇ ॥

peaa kirat; na mettai koe |

Sant Singh Khalsano one can erase their past actions.
Manmohan SinghNo one can efface the past actions.
Manmohan Singh (Punjabi)ਕੋਈ ਜਣਾ ਪੂਰਬਲੇ ਕਰਮਾਂ ਨੂੰ ਮੇਟ ਨਹੀਂ ਸਕਦਾ।
Fareedkot Teekaਜੋ ਕਰਮ ਮਾਥੇ ਪਰ ਪੜਾ ਹੈ ਤਿਸ ਕੌ ਕੋਈ ਮੇਟ ਨਹੀਂ ਸਕਤਾ ਹੈ॥
Prof. Sahib Singh(ਬਚੇ ਭੀ ਕਿਵੇਂ?) ਪਿਛਲੀ ਕੀਤੀ (ਮੰਦ) ਕਮਾਈ ਦੇ ਇਕੱਠੇ ਹੋਏ (ਸੁਭਾਉ-ਰੂਪ) ਫਲ ਨੂੰ ਕੋਈ ਮਿਟਾ ਨਹੀਂ ਸਕਦਾ।

ਪਦ ਅਰਥ ਪਇਆ ਕਿਰਤੁ = ਪਿਛਲੇ ਕੀਤੇ (ਮੰਦੇ) ਕੰਮਾਂ ਦਾ ਇਕੱਠਾ ਹੋਇਆ ਫਲ।

SikhNet (Spanish)y nadie puede borrar sus acciones pasadas.

ਨਾਨਕ ਜਾਨੈ; ਸਚਾ ਸੋਇ ॥੭॥

naanak jaanai; sachaa soe |7|

Sant Singh KhalsaO Nanak, the True Lord alone knows all. ||7||
Manmohan SinghNanak, He the True Lord, knows everything.
Manmohan Singh (Punjabi)ਨਾਨਕ, ਉਹ, ਸੱਚਾ ਸਾਹਿਬ ਸਾਰਾ ਕੁਛ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਚਾ ਸਭ ਜਾਨਤਾ ਹੈ॥
Prof. Sahib Singhਹੇ ਨਾਨਕ! (ਇਸ ਭੇਤ ਨੂੰ) ਉਹ ਸੱਚਾ ਪ੍ਰਭੂ ਜਾਣਦਾ ਹੈ ॥੭॥
SikhNet (Spanish)Oh, dice Nanak, sólo Dios lo conoce todo. (7)
Shabad Guru Arjan Dev Ji Raag Gauree Ang 280 - 281

ਸਭ ਘਟ ਤਿਸ ਕੇ; ਓਹੁ ਕਰਨੈਹਾਰੁ ॥

sabh ghatt tis ke; ohu karanaihaar |

Sant Singh KhalsaAll hearts are His; He is the Creator.
Manmohan SinghAll the hearts are His, He is the Creator.
Manmohan Singh (Punjabi)ਸਾਰੇ ਦਿਲ ਉਸ ਦੇ ਹਨ, ਉਹ ਸਿਰਜਣਹਾਰ ਹੈ।
Fareedkot Teekaਸੰਪੂਰਨ ਸਰੀਰ ਤਿਸ ਵਾਹਿਗੁਰੂ ਕੇ ਹੈਂ ਔਰ ਵਹੀ ਸਰਬ ਕਾ ਕਰਨੇਹਾਰ ਹੈ॥
Prof. Sahib Singhਸਾਰੇ ਜੀਅ ਜੰਤ ਉਸ ਪ੍ਰਭੂ ਦੇ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ,

ਪਦ ਅਰਥ ਘਟ = ਸਰੀਰ। ਤਿਸ ਕੇ = ਉਸ ਪ੍ਰਭੂ ਦੇ। ਓਹੁ = ਓਹ ਪ੍ਰਭੂ।

SikhNet (Spanish)Todos los corazones pertenecen a Él,

ਸਦਾ ਸਦਾ; ਤਿਸ ਕਉ ਨਮਸਕਾਰੁ ॥

sadaa sadaa; tis kau namasakaar |

Sant Singh KhalsaForever and ever, I bow to Him in reverence.
Manmohan SinghEver and ever, I bow unto Him.
Manmohan Singh (Punjabi)ਹਮੇਸ਼ਾਂ ਤੇ ਹਮੇਸ਼ਾਂ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ।
Fareedkot Teekaਸਰਬ ਸਮੇਂ ਮੇਂ ਮਨ ਬਾਣੀ ਸੇ ਤਿਸ ਕੌ ਨਮਸਕਾਰ ਹੈ॥
Prof. Sahib Singhਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਓ।
SikhNet (Spanish)Quien los ha formado y moldeado;

ਪ੍ਰਭ ਕੀ ਉਸਤਤਿ; ਕਰਹੁ ਦਿਨੁ ਰਾਤਿ ॥

prabh kee usatat; karahu din raat |

Sant Singh KhalsaPraise God, day and night.
Manmohan SinghPraise thou the Lord day and night.
Manmohan Singh (Punjabi)ਦਿਨ ਰਾਤ ਤੂੰ ਸਾਹਿਬ ਦੀ ਕੀਰਤੀ ਕਰ।
Fareedkot Teekaਹੇ ਭਾਈ! ਪ੍ਰਭੂ ਕੀ ਉਸਤਤੀ ਦਿਨੇ ਰਾਤ ਕਰੋ॥
Prof. Sahib Singhਦਿਨ ਰਾਤਿ ਪ੍ਰਭੂ ਦੇ ਗੁਣ ਗਾਓ,

ਪਦ ਅਰਥ ਉਸਤਤਿ = ਵਡਿਆਈ।

SikhNet (Spanish)me postro eternamente en Reverencia ante Él.

ਤਿਸਹਿ ਧਿਆਵਹੁ; ਸਾਸਿ ਗਿਰਾਸਿ ॥

tiseh dhiaavahu; saas giraas |

Sant Singh KhalsaMeditate on Him with every breath and morsel of food.
Manmohan SinghWith every breath and morsel of thine, meditate on Him.
Manmohan Singh (Punjabi)ਆਪਣੇ ਹਰ ਸੁਆਸ ਤੇ ਬੁਰਕੀ ਨਾਲ ਉਸ ਦਾ ਸਿਮਰਨ ਕਰ।
Fareedkot Teekaਤਿਸੀ ਕੌ ਸ੍ਵਾਸ ਸ੍ਵਾਸ ਧਿਆਵੋ॥
Prof. Sahib Singhਦਮ-ਬ-ਦਮ ਉਸੇ ਨੂੰ ਯਾਦ ਕਰੋ।

ਪਦ ਅਰਥ ਸਾਸਿ ਗਿਰਾਸਿ = ਸਾਹ ਅੰਦਰ ਬਾਹਰ ਲੈਂਦਿਆਂ।

SikhNet (Spanish)Llama al Señor noche y día, medita en Él con cada una de tus respiraciones,

ਸਭੁ ਕਛੁ ਵਰਤੈ; ਤਿਸ ਕਾ ਕੀਆ ॥

sabh kachh varatai; tis kaa keea |

Sant Singh KhalsaEverything happens as He wills.
Manmohan SinghEverything which he choose to do, comes to pass.
Manmohan Singh (Punjabi)ਸਭ ਕੁਝ ਜੋ ਉਹ ਕਰਨਾ ਲੋੜਦਾ ਹੈ, ਹੋ ਜਾਂਦਾ ਹੈ।
Fareedkot Teekaਕਿਉਂਕਿ ਸਭ ਕਿਛ ਤਿਸੀ ਕਾ ਕੀਆ ਹੂਆ ਵਰਤਤਾ ਹੈ॥
Prof. Sahib Singh(ਜਗਤ ਵਿਚ) ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ,
SikhNet (Spanish)porque sólo existe lo que ha sido proyectado en Su Mente

ਜੈਸਾ ਕਰੇ; ਤੈਸਾ ਕੋ ਥੀਆ ॥

jaisaa kare; taisaa ko theea |

Sant Singh KhalsaAs He wills, so people become.
Manmohan SinghAs God makes the man, so does he become.
Manmohan Singh (Punjabi)ਜਿਸ ਤਰ੍ਹਾਂ ਦਾ ਹਰੀ ਬੰਦੇ ਨੂੰ ਬਣਾਉਂਦਾ ਹੈ, ਉਹੋ ਜਿਹਾ ਹੀ ਉਹ ਬਣ ਜਾਂਦਾ ਹੈ।
Fareedkot Teekaਜੈਸਾ ਵਹੁ ਕਿਸੀ ਕੋ ਕਰਤਾ ਹੈ ਤੈਸਾ ਹੀ ਕੋਈ ਹੂਆ ਹੈ॥
Prof. Sahib Singhਪ੍ਰਭੂ (ਜੀਵ ਨੂੰ) ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ।

ਪਦ ਅਰਥ ਥੀਆ = ਹੋ ਜਾਂਦਾ ਹੈ।

SikhNet (Spanish)y tal como Él te ha hecho, has de ser.

ਅਪਨਾ ਖੇਲੁ; ਆਪਿ ਕਰਨੈਹਾਰੁ ॥

apanaa khel; aap karanaihaar |

Sant Singh KhalsaHe Himself is the play, and He Himself is the actor.
Manmohan SinghHe Himself is the Doer of His play.
Manmohan Singh (Punjabi)ਆਪਣੀ ਖੇਡ ਦਾ ਉਹ ਆਪੇ ਹੀ ਰਚਨਹਾਰ ਹੈ।
Fareedkot Teekaਅਪਨਾ ਖੇਲੁ ਆਪ ਹੀ ਕਰਣੇਹਾਰਾ ਹੈ॥
Prof. Sahib Singh(ਜਗਤ-ਰੂਪ) ਆਪਣੀ ਖੇਡ ਆਪ ਹੀ ਕਰਨ ਜੋਗਾ ਹੈ।
SikhNet (Spanish)Todo forma parte de Su Juego y Él es el Único Jugador.

ਦੂਸਰ ਕਉਨੁ; ਕਹੈ ਬੀਚਾਰੁ ॥

doosar kaun; kahai beechaar |

Sant Singh KhalsaWho else can speak or deliberate upon this?
Manmohan SinghWho else can say of deliberate upon it?
Manmohan Singh (Punjabi)ਹੋਰ ਕਿਹੜਾ ਇਸ ਨੂੰ ਆਖ ਜਾ ਸੋਚ ਸਕਦਾ ਹੈ?
Fareedkot Teekaਤਿਸ ਕਾ ਵੀਚਾਰ ਔਰ ਦੂਸਰਾ ਕੌਨ ਕਹੈ ਅਰਥਾਤ ਕੋਈ ਨਹੀਂ ਕਹ ਸਕਤਾ ਹੈ॥
Prof. Sahib Singhਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ?

ਪਦ ਅਰਥ ਦੂਸਰੁ = ਦੂਜਾ। ਬੀਚਾਰੁ = ਖ਼ਿਆਲ। ਜਨ

SikhNet (Spanish)¿Habría acaso alguien que pudiera agregar algo a Su Obra?

ਜਿਸ ਨੋ ਕ੍ਰਿਪਾ ਕਰੈ; ਤਿਸੁ ਆਪਨ ਨਾਮੁ ਦੇਇ ॥

jis no kripaa karai; tis aapan naam dee |

Sant Singh KhalsaHe Himself gives His Name to those, upon whom He bestows His Mercy.
Manmohan SinghGod gives His Name to those unto whom He shows His mercy.
Manmohan Singh (Punjabi)ਵਾਹਿਗੁਰੂ ਉਨ੍ਹਾਂ ਨੂੰ ਆਪਣਾ ਨਾਮ ਦਿੰਦਾ ਹੈ, ਜਿਨ੍ਹਾਂ ਉਤੇ ਆਪਣੀ ਰਹਿਮਤ ਧਾਰਦਾ ਹੈ।
Fareedkot Teekaਜਿਸ ਕੋ ਅਪਨੀ ਕ੍ਰਿਪਾ ਕਰਤਾ ਹੈ, ਤਿਸੀ ਕੌ ਅਪਨਾ ਨਾਮ ਦਾਨ ਦੇਤਾ ਹੈ॥
Prof. Sahib Singhਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ;
SikhNet (Spanish)Él Mismo da Su Nombre a quienes cuentan con Él,

ਬਡਭਾਗੀ; ਨਾਨਕ. ਜਨ ਸੇਇ ॥੮॥੧੩॥

baddabhaagee; naanak. jan see |8|13|

Sant Singh KhalsaVery fortunate, O Nanak, are those people. ||8||13||
Manmohan SinghThose person, O Nanak are very fortunate.
Manmohan Singh (Punjabi)ਹੇ ਨਾਨਕ! ਉਹ ਪੁਰਸ਼ ਚੰਗੇ ਭਾਗਾਂ ਵਾਲੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਨਾਮ ਦਾਨ ਪਾਵਨੇ ਵਾਲਾ ਵਡਿਭਾਗੀ ਪੁਰਸ ਹੈ॥੮॥੧੩॥
Prof. Sahib Singh(ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ॥੮॥੧੩॥

ਪਦ ਅਰਥ ਸੇਇ = ਸੇਇ ਜਨ, ਉਹ ਮਨੁੱਖ (Pl.)। ਕੋ = ਕੋਈ, ਹਰੇਕ ਜੀਵ ॥੮॥

SikhNet (Spanish)muy afortunados, oh, dice Nanak, son esos seres. (8-13)
Shabad Guru Arjan Dev Ji Raag Gauree Ang 281

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਤਜਹੁ ਸਿਆਨਪ. ਸੁਰਿ ਜਨਹੁ; ਸਿਮਰਹੁ. ਹਰਿ ਹਰਿ ਰਾਇ ॥

tajahu siaanap. sur janahu; simarahu. har har raae |

Sant Singh KhalsaGive up your cleverness, good people - remember the Lord God, your King!
Manmohan SinghAbandon thy cleverness, O good men and remember Lord God, the king.
Manmohan Singh (Punjabi)ਹੇ ਨੇਕ ਬੰਦਿਓ! ਆਪਣੀ ਚਤੁਰਾਈ ਛੱਡ ਕੇ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਆਰਾਧਨ ਕਰੋ।
Fareedkot Teekaਤਾਂ ਤੇ ਹੇ (ਸੁਰਿਜਨਹੁ) ਚਤਰ ਪੁਰਸੋ! ਸਰਬ ਸਿਅਣਪਾਂ ਕੋ ਤਿਆਗੋ ਔਰ ਹਰਿ ਹਰਿ ਰਾਇ ਕੌ ਸਿਮਰੋ॥
Prof. Sahib Singhਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ;

ਪਦ ਅਰਥ ਸਿਆਨਪ = ਚਤੁਰਾਈ, ਅਕਲ ਦਾ ਮਾਣ। ਸੁਰਿ ਜਨਹੁ = ਹੇ ਭਲੇ ਪੁਰਸ਼ੋ!

SikhNet (Spanish)Oh amigo, deja de elaborar astutas elucubraciones y fija tu pensamiento en el Señor.

ਏਕ ਆਸ ਹਰਿ. ਮਨਿ ਰਖਹੁ; ਨਾਨਕ. ਦੂਖੁ ਭਰਮੁ ਭਉ ਜਾਇ ॥੧॥

ek aas har. man rakhahu; naanak. dookh bharam bhau jaae |1|

Sant Singh KhalsaEnshrine in your heart, your hopes in the One Lord. O Nanak, your pain, doubt and fear shall depart. ||1||
Manmohan SinghTreasure in thy heart thy hope in one God and thine distress, doubt and dread shall depart O Nanak.
Manmohan Singh (Punjabi)ਆਪਣੇ ਦਿਲ ਅੰਦਰ ਆਪਣੀ ਉਮੀਦ ਇਕ ਵਾਹਿਗੁਰੂ ਵਿੱਚ ਰੱਖ ਅਤੇ ਤੇਰੀ ਪੀੜ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਹੇ ਨਾਨਕ!
Fareedkot Teekaਪੁਨਾ ਤਿਸ ਹਰੀ ਕੀ ਹੀ ਏਕ ਆਸ ਮਨ ਮੇਂ ਰਾਖੋ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਤੇ ਤੁਮਾਰਾ ਜਨਮ ਮਰਨ ਕਾ ਦੂਖ ਔਰ ਭ੍ਰਮ ਪੁਨਾ ਜਮ ਕਾ ਭੈ ਦੂਰ ਹੋ ਜਾਏਗਾ॥੧॥
Prof. Sahib Singhਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ। ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਏਕ ਆਸ ਹਰਿ = ਏਕ ਹਰਿ ਆਸ, ਇਕ ਪ੍ਰਭੂ ਦੀ ਆਸ। ਮਨਿ = ਮਨ ਵਿਚ। ਭਰਮੁ = ਭੁਲੇਖਾ। ਭਉ = ਡਰ। ਜਾਇ = ਦੂਰ ਹੋ ਜਾਂਦਾ ਹੈ ॥੧॥

SikhNet (Spanish)Oh, dice Nanak, deposita tu confianza en Él y el dolor y la duda se alejarán de ti. (1)
Shabad Guru Arjan Dev Ji Raag Gauree Ang 281

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XIV

ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ ॥

maanukh kee ttek; brithee sabh jaan |

Sant Singh KhalsaReliance on mortals is in vain - know this well.
Manmohan SinghKnow that reliance on man is all in vain.
Manmohan Singh (Punjabi)ਜਾਣ ਲੈ ਕਿ ਬੰਦੇ ਉਤੇ ਭਰੋਸਾ ਰੱਖਣ ਉੱਕਾ ਹੀ ਬੇਫਾਇਦਾ ਹੈ।
Fareedkot Teekaਮਾਨਸ ਕੀ ਸੰਪੂਰਨ ਟੇਕ ਵਿਅਰਥ ਕਰ ਕੇ ਹੀ ਜਾਣ॥
Prof. Sahib Singh(ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ,

ਪਦ ਅਰਥ ਟੇਕ = ਆਸਰਾ। ਬ੍ਰਿਥੀ = ਬੇ-ਫ਼ਾਇਦਾ। ਜਾਨੁ = ਸਮਝ।

SikhNet (Spanish)Vano, vano e inútil es depender de otros hombres.

ਦੇਵਨ ਕਉ; ਏਕੈ ਭਗਵਾਨੁ ॥

devan kau; ekai bhagavaan |

Sant Singh KhalsaThe Great Giver is the One Lord God.
Manmohan SinghThe illustrious Lord alone is the Giver.
Manmohan Singh (Punjabi)ਕੇਵਲ ਪਰਸਿੱਧ-ਪ੍ਰਭੂ ਹੀ ਦੇਣ ਵਾਲਾ ਹੈ।
Fareedkot Teekaਕਿਉਂਕਿ ਸਭ ਕੌ ਦੇਣੇਹਾਰ ਏਕ ਭਗਵਾਨ ਹੀ ਹੈ॥
Prof. Sahib Singhਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ;

ਪਦ ਅਰਥ ਏਕੈ = ਇਕੋ ਹੀ।

SikhNet (Spanish)El Verdadero Dador es únicamente el Señor.

ਜਿਸ ਕੈ ਦੀਐ; ਰਹੈ ਅਘਾਇ ॥

jis kai deeai; rahai aghaae |

Sant Singh KhalsaBy His gifts, we are satisfied,
Manmohan SinghBy whose gifts man remains satiated,
Manmohan Singh (Punjabi)ਜਿਸ ਦੀਆਂ ਦਾਤਾਂ ਦੁਆਰਾ ਆਦਮੀ ਰੱਜਿਆ ਰਹਿੰਦਾ ਹੈ,
Fareedkot Teekaਜਿਸ ਕੇ ਦੀਏ ਹੂਏ ਸੇ ਤੂੰ ਤ੍ਰਿਪਤ ਰਹੈ॥
Prof. Sahib Singhਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ,

ਪਦ ਅਰਥ ਰਹੈ ਅਘਾਇ = ਅਘਾਇ ਰਹੈ, ਰੱਜਿਆ ਰਹਿੰਦਾ ਹੈ।

SikhNet (Spanish)…con Sus Regalos cualquier anhelo.

ਬਹੁਰਿ; ਨ ਤ੍ਰਿਸਨਾ ਲਾਗੈ ਆਇ ॥

bahur; na trisanaa laagai aae |

Sant Singh Khalsaand we suffer from thirst no longer.
Manmohan Singhand he feels not thirst, again.
Manmohan Singh (Punjabi)ਅਤੇ ਮੁੜ ਉਸ ਨੂੰ ਤਰੇਹ ਨਹੀਂ ਵਿਆਪਦੀ।
Fareedkot Teekaਪੁਨਾ ਕਿਸੀ ਪਦਾਰਥ ਕੀ ਤ੍ਰਿਸਨਾ ਆਇਕਰ ਨਹੀਂ ਲਾਗਤੀ ਹੈ॥
Prof. Sahib Singhਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ।

ਪਦ ਅਰਥ ਬਹੁਰਿ = ਫੇਰ।

SikhNet (Spanish)Él es Quien satisface…

ਮਾਰੈ; ਰਾਖੈ ਏਕੋ ਆਪਿ ॥

maarai; raakhai eko aap |

Sant Singh KhalsaThe One Lord Himself destroys and also preserves.
Manmohan SinghThe One Lord Himself destroys and projects.
Manmohan Singh (Punjabi)ਇਕ ਪ੍ਰਭੂ ਆਪੇ ਹੀ ਮਾਰਦਾ ਤੇ ਰਖਿਆ ਕਰਦਾ ਹੈ।
Fareedkot Teekaਏਕ ਵੁਹ ਆਪ ਹੀ ਜੀਵੋਂ ਕੋ ਮਾਰਤਾ ਔ ਰਾਖਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ,
SikhNet (Spanish)Sólo Dios es quien salva o destruye,

ਮਾਨੁਖ ਕੈ; ਕਿਛੁ ਨਾਹੀ ਹਾਥਿ ॥

maanukh kai; kichh naahee haath |

Sant Singh KhalsaNothing at all is in the hands of mortal beings.
Manmohan SinghNothing is in man's hand.
Manmohan Singh (Punjabi)ਆਦਮੀ ਦੇ ਹੱਥ ਵਿੱਚ ਕੁਛ ਭੀ ਨਹੀਂ।
Fareedkot Teekaਇਸ ਮਾਨੁਖ ਕੇ ਹਾਥ ਕੁਛ ਨਹੀਂ ਹੈ॥
Prof. Sahib Singhਮਨੁੱਖ ਦੇ ਵੱਸ ਕੁਝ ਨਹੀਂ ਹੈ।

ਪਦ ਅਰਥ ਹਾਥਿ = ਹੱਥ ਵਿਚ, ਵੱਸ ਵਿਚ।

SikhNet (Spanish)nada depende del poder del hombre.

ਤਿਸ ਕਾ ਹੁਕਮੁ ਬੂਝਿ; ਸੁਖੁ ਹੋਇ ॥

tis kaa hukam boojh; sukh hoe |

Sant Singh KhalsaUnderstanding His Order, there is peace.
Manmohan SinghPeace ensues from understanding His order.
Manmohan Singh (Punjabi)ਉਸ ਦਾ ਫੁਰਮਾਨ ਸਮਝਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
Fareedkot Teekaਤਿਸ ਕਾ ਹੁਕਮ ਬੂਝ ਜੋ ਤੇਰੇ ਕੋ ਸੁਖ ਹੋਵੇ॥
Prof. Sahib Singh(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ।

ਪਦ ਅਰਥ ਬੂਝਿ = ਸਮਝ ਕੇ।

SikhNet (Spanish)Sabe entonces que la Paz se alcanza aceptando Su Voluntad.

ਤਿਸ ਕਾ ਨਾਮੁ; ਰਖੁ ਕੰਠਿ ਪਰੋਇ ॥

tis kaa naam; rakh kantth paroe |

Sant Singh KhalsaSo take His Name, and wear it as your necklace.
Manmohan SinghString His Name and wear it around thy neck.
Manmohan Singh (Punjabi)ਉਸ ਦੇ ਨਾਮ ਨੂੰ ਗੁੰਥਨ ਕਰ ਅਤੇ ਇਸ ਨੂੰ ਆਪਣੀ ਗਰਦਨ ਦੁਆਲੇ ਪਾਈ ਰੱਖ।
Fareedkot Teekaਪੁਨਾ ਤਿਸੀ ਕਾ ਨਾਮ ਅਪਨੇ ਕੰਠ ਮੇਂ ਪਰੋਇ ਰਖ ਅਰਥਾਤ ਸਦਾ ਉਚਾਰਨ ਕਰੁ॥
Prof. Sahib Singh(ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ।

ਪਦ ਅਰਥ ਕੰਠਿ = ਕੰਠ (ਗਲੇ) ਵਿਚ। ਰਖੁ ਕੰਠਿ ਪਰੋਇ = ਹਰ ਵੇਲੇ ਯਾਦ ਕਰ।

SikhNet (Spanish)Afianza el Nombre como un amuleto a tu cuello;

ਸਿਮਰਿ ਸਿਮਰਿ; ਸਿਮਰਿ ਪ੍ਰਭੁ ਸੋਇ ॥

simar simar; simar prabh soe |

Sant Singh KhalsaRemember, remember, remember God in meditation.
Manmohan SinghRemember, remember, remember that Lord,
Manmohan Singh (Punjabi)ਯਾਦ ਕਰ, ਯਾਦ ਕਰ, ਯਾਦ ਕਰ ਉਸ ਸੁਆਮੀ ਨੂੰ,
Fareedkot Teekaਹੇ ਭਾਈ! ਮਨ ਤਨ ਬਾਣੀ ਸੇ ਸੋਈ ਪ੍ਰਭੂ ਕਾ ਸਿਮਰਨ ਕਰ॥
Prof. Sahib Singhਉਸ ਪ੍ਰਭੂ ਨੂੰ ਸਦਾ ਸਿਮਰ।
SikhNet (Spanish)medita solamente en Él

ਨਾਨਕ; ਬਿਘਨੁ. ਨ ਲਾਗੈ ਕੋਇ ॥੧॥

naanak; bighan. na laagai koe |1|

Sant Singh KhalsaO Nanak, no obstacle shall stand in your way. ||1||
Manmohan SinghO Nanak, thus, no obstacle shall come in thy way.
Manmohan Singh (Punjabi)ਹੇ ਨਾਨਕ! ਇੰਝ ਕੋਈ ਰੁਕਾਵਟ ਤੇਰੇ ਰਾਹ ਵਿੱਚ ਨਹੀਂ ਆਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੌ ਤੁਝ ਕੌ ਕੋਈ ਵਿਘਨ ਨਹੀਂ ਲਾਗੇਗਾ॥੧॥
Prof. Sahib Singhਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥

ਪਦ ਅਰਥ ਬਿਘਨੁ = ਰੁਕਾਵਟ ॥੧॥

SikhNet (Spanish)y ningún mal se acercará a ti.(1)
Shabad Guru Arjan Dev Ji Raag Gauree Ang 281

ਉਸਤਤਿ ਮਨ ਮਹਿ; ਕਰਿ ਨਿਰੰਕਾਰ ॥

ausatat man meh; kar nirankaar |

Sant Singh KhalsaPraise the Formless Lord in your mind.
Manmohan SinghUtter the praise of the Formless One in thy heart.
Manmohan Singh (Punjabi)ਆਪਣੇ ਦਿਲ ਅੰਦਰ ਆਕਾਰ-ਰਹਤਿ ਪੁਰਖ ਦਾ ਜੱਸ ਉਚਾਰਣ ਕਰ।
Fareedkot Teekaਹੇ ਭਾਈ! ਮਨ ਕੇ ਬੀਚ ਤਿਸ ਨਿਰੰਕਾਰ ਕੀ ਹੀ ਉਸਤਤੀ ਕਰੁ॥
Prof. Sahib Singhਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ।

ਪਦ ਅਰਥ ਉਸਤਤਿ = ਵਡਿਆਈ, ਸਿਫ਼ਤਿ-ਸਾਲਾਹ।

SikhNet (Spanish)Permite que tu mente recite las Alabanzas del Señor; oh mente mía,

ਕਰਿ ਮਨ ਮੇਰੇ; ਸਤਿ ਬਿਉਹਾਰ ॥

kar man mere; sat biauhaar |

Sant Singh KhalsaO my mind, make this your true occupation.
Manmohan SinghMy soul, practise thou the works of righteousness.
Manmohan Singh (Punjabi)ਮੇਰੀ ਜਿੰਦੜੀਏ! ਤੂੰ ਸੱਚਾਈ ਦਾ ਕਾਰ ਵਿਹਾਰ ਅਖਤਿਆਰ ਕਰ।
Fareedkot Teekaਪਨਾ ਹੇ ਮੇਰੇ (ਮਨ) ਪਿਆਰੇ! ਸੰਤ ਕਾ ਹੀ ਵਾ (ਸਤਿ) ਸ੍ਰੇਸਟ ਬਿਵਹਾਰ ਕਰ॥
Prof. Sahib Singhਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ।

ਪਦ ਅਰਥ ਸਤਿ = ਸੱਚਾ। ਬਿਉਹਾਰ = ਵਿਹਾਰ।

SikhNet (Spanish)reconoce que esta Práctica te beneficiará por siempre.

ਨਿਰਮਲ ਰਸਨਾ; ਅੰਮ੍ਰਿਤੁ ਪੀਉ ॥

niramal rasanaa; amrit peeo |

Sant Singh KhalsaLet your tongue become pure, drinking in the Ambrosial Nectar.
Manmohan SinghBy drinking the Name Nectar thy tongue will become pure,
Manmohan Singh (Punjabi)ਨਾਮ ਦਾ ਆਬਿ-ਹਿਯਾਤ ਪਾਨ ਕਰਨ ਨਾਲ ਤੇਰੀ ਜੀਭ ਪਵਿੱਤ੍ਰ ਹੋ ਜਾਏਗੀ,
Fareedkot Teekaਰਸਨਾ ਸੇ ਨਿਰਮਲ ਨਾਮ ਅੰਮ੍ਰਿਤ ਕੋ ਪਾਨ ਕਰ॥
Prof. Sahib Singhਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ,

ਪਦ ਅਰਥ ਰਸਨਾ = ਜੀਭ ਨਾਲ।

SikhNet (Spanish)Deja que tus labios saboreen únicamente el Néctar del Nombre

ਸਦਾ ਸੁਹੇਲਾ; ਕਰਿ ਲੇਹਿ ਜੀਉ ॥

sadaa suhelaa; kar lehi jeeo |

Sant Singh KhalsaYour soul shall be forever peaceful.
Manmohan Singhand thou shalt render thy soul ever comfortable.
Manmohan Singh (Punjabi)ਅਤੇ ਤੂੰ ਆਪਣੀ ਆਤਮਾ ਨੂੰ ਹਮੇਸ਼ਾਂ ਲਈ ਸੁਖਾਲੀ ਬਣਾ ਲਵੇਗਾ।
Fareedkot Teekaਤਿਸ ਜਾਪ ਕਰ ਅਪਨਾ ਜੀਵ ਸਦਾ ਸੁਖੀ ਕਰ ਲੇਹੁ॥
Prof. Sahib Singh(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ।

ਪਦ ਅਰਥ ਸੁਹੇਲਾ = ਸੌਖਾ, ਸੁਖੀ। ਜੀਉ = ਜਿੰਦ।

SikhNet (Spanish)y así encontrará Paz tu Alma.

ਨੈਨਹੁ ਪੇਖੁ; ਠਾਕੁਰ ਕਾ ਰੰਗੁ ॥

nainahu pekh; tthaakur kaa rang |

Sant Singh KhalsaWith your eyes, see the wondrous play of your Lord and Master.
Manmohan SinghWith thine eyes see the wondrous play of the Lord.
Manmohan Singh (Punjabi)ਆਪਣੀਆਂ ਅੱਖਾਂ ਨਾਲ ਸੁਆਮੀ ਦਾ ਕਉਤਕ ਦੇਖ।
Fareedkot Teekaਨੇਤ੍ਰਹੁ ਕਰ ਕੇ ਤਿਸ ਠਾਕੁਰ ਕੈ ਰੰਗ ਕੋ ਦੇਖ॥
Prof. Sahib Singhਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ,

ਪਦ ਅਰਥ ਨੈਨਹੁ = ਅੱਖਾਂ ਨਾਲ। ਰੰਗੁ = ਤਮਾਸ਼ਾ, ਖੇਲ।

SikhNet (Spanish)Percibe con ojos atentos el Juego del Señor y no te distraigas con los demás,

ਸਾਧਸੰਗਿ; ਬਿਨਸੈ ਸਭ ਸੰਗੁ ॥

saadhasang; binasai sabh sang |

Sant Singh KhalsaIn the Company of the Holy, all other associations vanish.
Manmohan SinghBy associating with the saints congregation, all other associations vanish.
Manmohan Singh (Punjabi)ਸਤਿਸੰਗਤ ਨਾਲ ਮਿਲਣ ਦੁਆਰਾ ਹੋਰ ਸਾਰੇ ਮੇਲ-ਮਿਲਾਪ ਅਲੋਪ ਹੋ ਜਾਂਦੇ ਹਨ।
Fareedkot Teekaਪੁਨਾ ਸੰਤੋਂ ਕਾ ਸੰਗ ਕਰ ਜਿਸ ਸਤਸੰਗ ਸੇ ਖੋਟਾ ਸੰਗ ਸਭ ਬਿਨਸ ਜਾਤਾ ਹੈ॥
Prof. Sahib Singhਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ।

ਪਦ ਅਰਥ ਸਾਧ ਸੰਗਿ = ਸਾਧਾਂ ਦੀ ਸੰਗਤਿ ਵਿਚ। ਸਭ ਸੰਗੁ = ਹੋਰ ਸਭ ਸੰਗ, ਹੋਰ ਸਭ ਦਾ ਸੰਗ, ਹੋਰ ਸਭ ਦਾ ਮੋਹ।

SikhNet (Spanish)para que puedas encontrarte con los Santos.

ਚਰਨ ਚਲਉ; ਮਾਰਗਿ ਗੋਬਿੰਦ ॥

charan chlau; maarag gobind |

Sant Singh KhalsaWith your feet, walk in the Way of the Lord.
Manmohan SinghWith thy feet walk the way of the World-Lord.
Manmohan Singh (Punjabi)ਆਪਣੇ ਪੈਰਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੇ ਰਸਤੇ ਤੁਰ।
Fareedkot Teekaਚਰਨੋਂ ਕਰ ਕੇ ਗੋਬਿੰਦ ਕੇ ਮਾਰਗ ਮੇਂ ਚਲੋ॥
Prof. Sahib Singhਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ।

ਪਦ ਅਰਥ ਚਲਉ = ਚਲੋ। ਮਾਰਗਿ = ਰਸਤੇ ਤੇ।

SikhNet (Spanish)Deja que tus pies te conduzcan por el Camino del Señor,

ਮਿਟਹਿ ਪਾਪ; ਜਪੀਐ ਹਰਿ ਬਿੰਦ ॥

mitteh paap; japeeai har bind |

Sant Singh KhalsaSins are washed away, chanting the Lord's Name, even for a moment.
Manmohan SinghBy contemplating over God, even for a moment, the sins are washed off.
Manmohan Singh (Punjabi)ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਪਾਪ ਧੋਤੇ ਜਾਂਦੇ ਹਨ।
Fareedkot Teekaਤਿਸ ਹਰੀ ਕੇ ਨਾਮ ਕੋ (ਬਿੰਦ) ਕਿੰਚਤ ਮਾਤ੍ਰ ਭੀ ਜਪਣੇ ਸੇ ਪਾਪ ਮਿਟ ਜਾਤੇ ਹੈਂ॥
Prof. Sahib Singhਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਬਿੰਦ = ਰਤਾ ਭਰ, ਥੋੜਾ ਚਿਰ।

SikhNet (Spanish)porque si logras meditar en Él, aunque sea por un instante, todas tus faltas serán absueltas.

ਕਰ ਹਰਿ ਕਰਮ; ਸ੍ਰਵਨਿ ਹਰਿ ਕਥਾ ॥

kar har karam; sravan har kathaa |

Sant Singh KhalsaSo do the Lord's Work, and listen to the Lord's Sermon.
Manmohan SinghPerform God's service and hear God's discourse.
Manmohan Singh (Punjabi)ਰੱਬ ਦੀ ਟਹਿਲ ਕਮਾ ਅਤੇ ਰੱਬ ਦੀ ਹੀ ਵਾਰਤਾ ਸੁਣ।
Fareedkot Teekaਪੁਨਾ ਹਾਥੋਂ ਕਰ ਹਰੀ ਨਮਿਤ ਕਰਮ ਕਰ, ਜੋ ਹਰਿ ਕੀਆਂ ਕਥਾ ਹੈਂ ਤਿਨੋਂ ਕੋ ਤੂੰ ਸ੍ਰਵਨ ਕਰ॥
Prof. Sahib Singhਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ);

ਪਦ ਅਰਥ ਕਰ = ਹੱਥਾਂ ਨਾਲ। ਕਰਮ = ਕੰਮ। ਸ੍ਰਵਨਿ = ਕੰਨਾਂ ਨਾਲ।

SikhNet (Spanish)Haz con tus manos Su Trabajo y escucha con tus oídos Su Palabra,

ਹਰਿ ਦਰਗਹ ਨਾਨਕ; ਊਜਲ ਮਥਾ ॥੨॥

har daragah naanak; aoojal mathaa |2|

Sant Singh KhalsaIn the Lord's Court, O Nanak, your face shall be radiant. ||2||
Manmohan SinghLike this thy countenance shall be bright in God's court, O Nanak.
Manmohan Singh (Punjabi)ਇਸ ਤਰ੍ਹਾਂ ਤੇਰਾ ਚਿਹਰਾ, ਰੱਬ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਵੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਤੇ ਤੇਰਾ ਮਸਤਕ ਹਰੀ ਕੀ ਦਰਹਗਾਹਿ ਮੇਂ ਉਜਲ ਹੋਇਗਾ॥੨॥
Prof. Sahib Singh(ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ॥੨॥
SikhNet (Spanish)así, dice Nanak, tu rostro brillará de hermosura en la Corte del Señor.(2)
Shabad Guru Arjan Dev Ji Raag Gauree Ang 281

ਬਡਭਾਗੀ ਤੇ ਜਨ; ਜਗ ਮਾਹਿ ॥

baddabhaagee te jan; jag maeh |

Sant Singh KhalsaVery fortunate are those humble beings in this world,
Manmohan SinghVery fortunate are those persons in the world,
Manmohan Singh (Punjabi)ਉਹ ਪੁਰਸ਼ ਇਸ ਜਹਾਨ ਅੰਦਰ ਭਾਰੇ ਨਸੀਬਾਂ ਵਾਲੇ ਹਨ,
Fareedkot Teekaਸੋ ਜਨ ਇਸ ਜਗਤ ਮੇਂ ਵਡਿਭਾਗੀ ਹੈਂ॥
Prof. Sahib Singhਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ,

ਪਦ ਅਰਥ ਤੇ ਜਨ = ਉਹ ਬੰਦੇ।

SikhNet (Spanish)Benditos en este mundo son aquéllos que cantan Sus Alabanzas.

ਸਦਾ ਸਦਾ; ਹਰਿ ਕੇ ਗੁਨ ਗਾਹਿ ॥

sadaa sadaa; har ke gun gaeh |

Sant Singh Khalsawho sing the Glorious Praises of the Lord, forever and ever.
Manmohan Singhwho ever and ever chant God's glory.
Manmohan Singh (Punjabi)ਜੋ ਹਮੇਸ਼ਾਂ ਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।
Fareedkot Teekaਜੋ ਸਦਾ ਮਨ ਬਾਣੀ ਸਾਥ ਹਰੀ ਕੇ ਗੁਣੋਂ ਕੌ ਗਾਵਤੇ ਹੈਂ॥
Prof. Sahib Singh(ਜੋ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ।

ਪਦ ਅਰਥ ਗਾਹਿ = ਗਾਉਂਦੇ ਹਨ। ਸੋ = ਉਹ ਮਨੁੱਖ।

SikhNet (Spanish)Aquéllos que contemplan el Nombre se convierten en los canales de poder ,se convierten en riqueza de este mundo.

ਰਾਮ ਨਾਮ; ਜੋ ਕਰਹਿ ਬੀਚਾਰ ॥

raam naam; jo kareh beechaar |

Sant Singh KhalsaThose who dwell upon the Lord's Name,
Manmohan SinghThey who meditate on Lord's Name,
Manmohan Singh (Punjabi)ਜੋ ਸਾਹਿਬ ਦੇ ਨਾਮ ਦਾ ਸਿਮਰਨ ਕਰਦੇ ਹਨ,
Fareedkot Teekaਜੋ ਪੁਰਸ ਰਾਮ ਨਾਮ ਕਾ ਵੀਚਾਰ ਕਰਤੇ ਹੈਂ॥
Prof. Sahib Singhਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ,

ਪਦ ਅਰਥ ਗਨੀ = ਗ਼ਨੀ, ਧਨਾਢ।

SikhNet (Spanish)Los que viven mediante el nombre de Dios,

ਸੇ ਧਨਵੰਤ ਗਨੀ; ਸੰਸਾਰ ॥

se dhanavant ganee; sansaar |

Sant Singh Khalsaare the most wealthy and prosperous in the world.
Manmohan Singhare accounted wealthy in the world.
Manmohan Singh (Punjabi)ਉਹ ਜਗਤ ਅੰਦਰ ਦੌਲਤਮੰਦ ਗਿਣੇ ਜਾਂਦੇ ਹਨ।
Fareedkot Teekaਸੋਈ ਸੰਸਾਰ ਮੇਂ ਧਨਵੰਤ ਗਿਣੀਤੇ ਹੈਂ॥
Prof. Sahib Singhਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ।

ਪਦ ਅਰਥ ਮੁਖੀ = ਚੋਣਵੇਂ ਚੰਗੇ ਬੰਦੇ।

SikhNet (Spanish)Son los mas ricos y prósperos del mundo.

ਮਨਿ ਤਨਿ ਮੁਖਿ; ਬੋਲਹਿ ਹਰਿ ਮੁਖੀ ॥

man tan mukh; boleh har mukhee |

Sant Singh KhalsaThose who speak of the Supreme Lord in thought, word and deed
Manmohan SinghWho with their soul, body and mouth repeat the Name of Supreme God,
Manmohan Singh (Punjabi)ਜੋ ਆਪਣੀ ਆਤਮਾ, ਦੇਹਿ ਅਤੇ ਮੂੰਹ ਨਾਲ ਸ਼ਰੋਮਣੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ,
Fareedkot Teekaਜੋ ਪੁਰਸ ਮੁਖਯ ਰੂਪ ਹਰੀ ਕਾ ਨਾਮ ਮਨ ਤਨ ਬਾਣੀ ਕਰ ਉਚਾਰਤੇ ਹੈਂ ਅਰਥਾਤ ਕਾਸਕ ਵਾਚਕ ਮਾਨਸ ਭਗਤੀ ਕਰਤੇ ਹੈਂ॥
Prof. Sahib Singhਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ,
SikhNet (Spanish)Deja que tu mente, tu cuerpo y tus labios rebocen de Su Melodía

ਸਦਾ ਸਦਾ; ਜਾਨਹੁ ਤੇ ਸੁਖੀ ॥

sadaa sadaa; jaanahu te sukhee |

Sant Singh Khalsaknow that they are peaceful and happy, forever and ever.
Manmohan Singhknow that they are ever and ever happy.
Manmohan Singh (Punjabi)ਸਮਝ ਲਓ ਕਿ ਉਹ ਸਦੀਵ ਤੇ ਹਮੇਸ਼ਾਂ ਲਈ ਪ੍ਰਸੰਨ ਹਨ।
Fareedkot Teekaਸੋ ਤੀਨੋਂ ਕਾਲੋਂ ਮੇਂ ਸੁਖੀ ਰਹਿਤੇ ਹੈਂ ਐਸੇ ਜਾਣੋਂ॥
Prof. Sahib Singhਉਹਨਾਂ ਨੂੰ ਸਦਾ ਸੁਖੀ ਜਾਣੋ।

ਪਦ ਅਰਥ ਤੇ = ਉਹਨਾਂ ਨੂੰ।

SikhNet (Spanish)encuentran paz y regosijo por los siglos de los siglos.

ਏਕੋ ਏਕੁ; ਏਕੁ ਪਛਾਨੈ ॥

eko ek; ek pachhaanai |

Sant Singh KhalsaOne who recognizes the One and only Lord as One,
Manmohan SinghHe who recognises the only One and the One Unique Lord,
Manmohan Singh (Punjabi)ਜੋ ਕੇਵਲ ਇਕ ਅਤੇ ਇਕ ਅਦੁਤੀ ਸਾਹਿਬ ਨੂੰ ਹੀ ਸਿੰਝਾਣਦਾ ਹੈ,
Fareedkot Teekaਜੋ ਜਨ ਤੀਨੋਂ ਕਾਲ ਮੇਂ ਏਕ ਅਦੁਤੀ ਸਰੂਪ ਕੋ ਪਛਾਨਤੇ ਹੈਂ॥
Prof. Sahib Singhਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ,
SikhNet (Spanish)Dedícate sólo a cultivar la Conciencia del Uno,

ਇਤ ਉਤ ਕੀ; ਓਹੁ ਸੋਝੀ ਜਾਨੈ ॥

eit ut kee; ohu sojhee jaanai |

Sant Singh Khalsaunderstands this world and the next.
Manmohan Singhobtains the knowledge of this world and the next one.
Manmohan Singh (Punjabi)ਉਹ ਇਸ ਲੋਕ ਅਤੇ ਪ੍ਰਲੋਕ ਦੀ ਗਿਆਤ ਪ੍ਰਾਪਤ ਕਰ ਲੈਦਾ ਹੈ।
Fareedkot Teekaਸੋ ਇਸ ਲੋਕ ਔ ਪ੍ਰਲੋਕ ਕੀ ਸੋਝੀ ਜਾਨਤੇ ਹੈਂ॥
Prof. Sahib Singhਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ।

ਪਦ ਅਰਥ ਇਤ ਉਤ ਕੀ = ਲੋਕ ਪਰਲੋਕ ਦੀ।

SikhNet (Spanish)porque Él es el Único que conoce los misterios de este mundo y de los otros mundos.

ਨਾਮ ਸੰਗਿ; ਜਿਸ ਕਾ ਮਨੁ ਮਾਨਿਆ ॥

naam sang; jis kaa man maaniaa |

Sant Singh KhalsaOne whose mind accepts the Company of the Naam,
Manmohan SinghHe whose mind is won over to the Name,
Manmohan Singh (Punjabi)ਜਿਸ ਦਾ ਮਨੂਆ ਨਾਮ ਵੱਲ ਮਾਇਲ ਹੋ ਗਿਆ ਹੈ,
Fareedkot Teekaਜਿਨ ਕਾ ਏਕ ਵਾਹਿਗੁਰੂ ਕੇ ਨਾਮ ਸਾਥ ਹੀ ਮਨ ਮਾਨਿਆ ਹੈ॥
Prof. Sahib Singhਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ,

ਪਦ ਅਰਥ ਮਾਨਿਆ = ਪਤੀਜਿਆ।

SikhNet (Spanish)Aquéllos que han alcanzado a vislumbrar el Nombre en sus mentes,

ਨਾਨਕ; ਤਿਨਹਿ ਨਿਰੰਜਨੁ ਜਾਨਿਆ ॥੩॥

naanak; tineh niranjan jaaniaa |3|

Sant Singh Khalsathe Name of the Lord, O Nanak, knows the Immaculate Lord. ||3||
Manmohan Singhshall O Nanak know the Pure One.
Manmohan Singh (Punjabi)ਹੇ ਨਾਨਕ! ਉਹ ਪਵਿੱਤ੍ਰ-ਪੁਰਖ ਨੂੰ ਜਾਣ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਹੀ ਮਾਯਾ ਸੇ ਰਹਤ ਹਰੀ ਕੋ ਜਾਣਿਆਂ ਹੈਂ॥੩॥
Prof. Sahib Singhਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ॥੩॥

ਪਦ ਅਰਥ ਤਿਨਹਿ = ਤਿਨਿ ਹੀ, ਉਸੇ ਨੇ। ਜਾਨਿਆ = ਸਮਝਿਆ ਹੈ ॥੩॥

SikhNet (Spanish)han conocido a Dios Mismo, al Inmaculado Señor.(3)
Shabad Guru Arjan Dev Ji Raag Gauree Ang 281

ਗੁਰ ਪ੍ਰਸਾਦਿ; ਆਪਨ ਆਪੁ ਸੁਝੈ ॥

gur prasaad; aapan aap sujhai |

Sant Singh KhalsaBy Guru's Grace, one understands himself;
Manmohan SinghWho by Guru's favour, understands his ownself,
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਲੈਦਾ ਹੈ,
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜਿਸ ਕੋ ਅਪਨਾ ਆਪ ਸਰੂਪ ਸੂਝਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ,

ਪਦ ਅਰਥ ਸੁਝੈ = ਸੁੱਝ ਜਾਏ, ਸਮਝ ਆ ਜਾਏ।

SikhNet (Spanish)Cuando por Gracia de Dios, llega el hombre al conocimiento de sí mismo,

ਤਿਸ ਕੀ ਜਾਨਹੁ; ਤ੍ਰਿਸਨਾ ਬੁਝੈ ॥

tis kee jaanahu; trisanaa bujhai |

Sant Singh Khalsaknow that then, his thirst is quenched.
Manmohan Singhknow that his desire is quenched.
Manmohan Singh (Punjabi)ਜਾਣ ਲਉ ਕਿ ਉਸ ਦੀ ਖਾਹਿਸ਼ ਮਿਟ ਗਈ ਹੈ।
Fareedkot Teekaਹੇ ਭਾਈ! ਤਿਸੀ ਕੀ ਤ੍ਰਿਸਨਾ ਅਗਨੀ ਬੁਝੀ ਜਾਣੋਂ॥
Prof. Sahib Singhਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਪਦ ਅਰਥ ਬੁਝੈ = ਮਿਟ ਜਾਂਦੀ ਹੈ।

SikhNet (Spanish)no vuelve a ser desgarrado por el deseo.

ਸਾਧਸੰਗਿ; ਹਰਿ ਹਰਿ ਜਸੁ ਕਹਤ ॥

saadhasang; har har jas kehat |

Sant Singh KhalsaIn the Company of the Holy, one chants the Praises of the Lord, Har, Har.
Manmohan SinghThe man of God, who in the guild of saints utters Lord God's praises,
Manmohan Singh (Punjabi)ਉਹ ਰੱਬ ਦਾ ਬੰਦਾ ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਦਾ ਹੈ,
Fareedkot Teekaਸੰਤੋਂ ਕੇ ਸੰਗ ਮੇਂ ਜੋ ਪੁਰਸ਼ ਹਰਿ ਹਰਿ ਕੇ ਜਸ ਕੋ ਉਚਾਰਨ ਕਰਤਾ ਹੈ॥
Prof. Sahib Singhਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ,

ਪਦ ਅਰਥ ਜਸੁ = ਵਡਿਆਈ।

SikhNet (Spanish)Cantando las Alabanzas del Señor se puede seguir cumpliendo con las responsabilidades mundanas,

ਸਰਬ ਰੋਗ ਤੇ; ਓਹੁ ਹਰਿ ਜਨੁ ਰਹਤ ॥

sarab rog te; ohu har jan rehat |

Sant Singh KhalsaSuch a devotee of the Lord is free of all disease.
Manmohan Singhgets exempt from all the ailments.
Manmohan Singh (Punjabi)ਉਹ ਸਾਰੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਵਹੁ ਹਰੀ ਕਾ ਜਨੁ ਸਰਬ ਰੋਗੋਂ ਸੇ ਰਹਤ ਹੋਤਾ ਹੈ॥
Prof. Sahib Singhਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ।

ਪਦ ਅਰਥ ਹਰਿ ਜਨੁ = ਪ੍ਰਭੂ ਦਾ ਸੇਵਕ। ਸਰਬ ਰੋਗ ਤੇ ਰਹਤ = ਸਾਰੇ ਰੋਗਾਂ ਤੋਂ ਬਚਿਆ ਹੋਇਆ।

SikhNet (Spanish)ese devoto del Señor alcanza la Liberación.

ਅਨਦਿਨੁ ਕੀਰਤਨੁ; ਕੇਵਲ ਬਖੵਾਨੁ ॥

anadin keeratan; keval bakhayaan |

Sant Singh KhalsaNight and day, sing the Kirtan, the Praises of the One Lord.
Manmohan SinghHe who night and day chants only the praise of the Lord,
Manmohan Singh (Punjabi)ਜੋ ਰਾਤ ਦਿਨ, ਸਿਰਫ ਸਾਹਿਬ ਦੀ ਮਹਿਮਾ ਹੀ ਗਾਇਨ ਕਰਦਾ ਹੈ,
Fareedkot Teekaਜੋ ਦਿਨੇ ਰਾਤ ਕੇਵਲ ਹਰੀ ਕੀਰਤਨ ਕੌ ਵਖ੍ਯਾਨ ਕਰਤਾ ਹੈ॥
Prof. Sahib Singhਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ,

ਪਦ ਅਰਥ ਅਨਦਿਨੁ = ਹਰ ਰੋਜ਼। ਬਖ੍ਯ੍ਯਾਨੁ = ਉੱਚਾਰਨ।

SikhNet (Spanish)Día y noche canta el Kirtan, las alabanzas al Señor.

ਗ੍ਰਿਹਸਤ ਮਹਿ; ਸੋਈ ਨਿਰਬਾਨੁ ॥

grihasat meh; soee nirabaan |

Sant Singh KhalsaIn the midst of your household, remain balanced and unattached.
Manmohan Singhremains detached in his household.
Manmohan Singh (Punjabi)ਉਹ ਆਪਣੇ ਘਰ ਬਾਰ ਵਿੱਚ ਹੀ ਨਿਰਲੇਪ ਰਹਿੰਦਾ ਹੈ।
Fareedkot Teekaਸੋ ਜਨੁ ਯਦਪੀ ਗ੍ਰਿਹਸਤ ਮੇਂ ਭੀ ਹੋ ਤਦਿਪੀ ਨਿਰਬੰਧ ਹੈ॥
Prof. Sahib Singhਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ।

ਪਦ ਅਰਥ ਨਿਰਬਾਨੁ = ਵਾਸਨਾ ਤੋਂ ਰਹਿਤ।

SikhNet (Spanish)Dentro de tu casa conserva el balance y espiritu,

ਏਕ ਊਪਰਿ; ਜਿਸੁ ਜਨ ਕੀ ਆਸਾ ॥

ek aoopar; jis jan kee aasaa |

Sant Singh KhalsaOne who places his hopes in the One Lord
Manmohan SinghThe man who pins his hope on God alone,
Manmohan Singh (Punjabi)ਜਿਸ ਇਨਸਾਨ ਨੇ ਕੇਵਲ ਵਾਹਿਗੁਰੂ ਉਤੇ ਉਮੀਦ ਰੱਖੀ ਹੈ,
Fareedkot Teekaਜਿਸ ਜਨ ਕੀ ਏਕ ਵਾਹਿਗੁਰੂ ਪਰ (ਆਸਾ) ਭਰੋਸਾ ਹੈ॥
Prof. Sahib Singhਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ,

ਪਦ ਅਰਥ ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ।

SikhNet (Spanish)El que pone su fe en Dios,

ਤਿਸ ਕੀ ਕਟੀਐ; ਜਮ ਕੀ ਫਾਸਾ ॥

tis kee katteeai; jam kee faasaa |

Sant Singh Khalsathe noose of Death is cut away from his neck.
Manmohan Singhfor him Death's noose is cut.
Manmohan Singh (Punjabi)ਉਸ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਤਿਸ ਕੀ ਜਮ ਕੀ ਫਾਹੀ ਕਾਟੀ ਜਾਤੀ ਹੈ॥
Prof. Sahib Singhਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।
SikhNet (Spanish)las amarras de la muerte le son desatadas,

ਪਾਰਬ੍ਰਹਮ ਕੀ; ਜਿਸੁ ਮਨਿ ਭੂਖ ॥

paarabraham kee; jis man bhookh |

Sant Singh KhalsaOne whose mind hungers for the Supreme Lord God,
Manmohan SinghHe in whose mind is the hunger of the Supreme Lord,
Manmohan Singh (Punjabi)ਜਿਸ ਦੇ ਚਿੱਤ ਅੰਦਰ ਪਰਮ ਪ੍ਰਭੂ ਦੀ ਭੁਖ ਹੈ,
Fareedkot Teekaਜਿਸ ਕੇ ਮਨ ਮੇਂ ਪਾਰਬ੍ਰਹਮ ਕੀ ਭੂਖ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ,
SikhNet (Spanish)Viviendo la mente en Añoranza del Supremo Estado,

ਨਾਨਕ. ਤਿਸਹਿ; ਨ ਲਾਗਹਿ ਦੂਖ ॥੪॥

naanak. tiseh; na laageh dookh |4|

Sant Singh KhalsaO Nanak, shall not suffer pain. ||4||
Manmohan Singhsuffers no pain, O Nanak!
Manmohan Singh (Punjabi)ਉਸ ਨੂੰ ਹੇ ਨਾਨਕ! ਕੋਈ ਪੀੜ ਨਹੀਂ ਵਾਪਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਦੁਖ ਨਹੀਂ ਲਾਗਤੇ ਹੈਂ॥੪॥
Prof. Sahib Singhਹੇ ਨਾਨਕ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ ॥੪॥

ਪਦ ਅਰਥ ਤਿਸਹਿ = ਤਿਸ ਮਨੁੱਖ ਨੂੰ ॥੪॥

SikhNet (Spanish)ningún dolor aqueja al hombre. (4)
Shabad Guru Arjan Dev Ji Raag Gauree Ang 281

ਜਿਸ ਕਉ ਹਰਿ ਪ੍ਰਭੁ; ਮਨਿ ਚਿਤਿ ਆਵੈ ॥

jis kau har prabh; man chit aavai |

Sant Singh KhalsaOne who focuses his conscious mind on the Lord God
Manmohan SinghWho with his mind and heart remembers Lord God,
Manmohan Singh (Punjabi)ਜੋ ਆਪਣੇ ਹਿਰਦੇ ਅਤੇ ਦਿਲ ਅੰਦਰ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹੈ,
Fareedkot Teekaਜਿਸ ਕੋ ਹਰਿ ਪ੍ਰਭ ਮਨ ਕਰ ਕੇ (ਚਿਤਿ) ਯਾਦ ਆਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ,
SikhNet (Spanish)Aquél que se acuerda del Señor,

ਸੋ ਸੰਤੁ ਸੁਹੇਲਾ; ਨਹੀ ਡੁਲਾਵੈ ॥

so sant suhelaa; nahee ddulaavai |

Sant Singh Khalsa- that Saint is at peace; he does not waver.
Manmohan Singhhe the saint is comfortable and wavers not.
Manmohan Singh (Punjabi)ਉਹ, ਸਾਧੂ, ਸੁਖਾਲਾ ਹੁੰਦਾ ਹੈ ਅਤੇ ਡਿਕਡੋਲੇ ਨਹੀਂ ਖਾਂਦਾ।
Fareedkot Teekaਸੋ ਸੰਤ ਜਨ (ਸੁਹੇਲਾ) ਸੁਖੀ ਹੂਆ ਅਪਨੇ ਮਨ ਕੋ ਤ੍ਰਿਸਨਾ ਕਰ ਕੇ ਕਬੀ ਡੁਲਾਵਤਾ ਨਹੀਂ ਹੈ॥
Prof. Sahib Singhਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ।

ਪਦ ਅਰਥ ਸੁਹੇਲਾ = ਸੁਖੀ।

SikhNet (Spanish)transcurre en Santa Paz y sin vacilaciones.

ਜਿਸੁ ਪ੍ਰਭੁ ਅਪੁਨਾ; ਕਿਰਪਾ ਕਰੈ ॥

jis prabh apunaa; kirapaa karai |

Sant Singh KhalsaThose unto whom God has granted His Grace
Manmohan SinghThe servant unto whom his Master shows mercy,
Manmohan Singh (Punjabi)ਉਹ ਦਾਸ, ਜਿਸ ਉਤੇ ਉਸ ਦਾ ਮਾਲਕ ਮਿਹਰ ਧਾਰਦਾ ਹੈ,
Fareedkot Teekaਜਿਸ ਪਰ ਅਪਨਾ ਪ੍ਰਭੂ ਕ੍ਰਿਪਾ ਕਰਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ,
SikhNet (Spanish)Por Gracia Divina descubre el Servicio al Maestro

ਸੋ ਸੇਵਕੁ; ਕਹੁ ਕਿਸ ਤੇ ਡਰੈ ॥

so sevak; kahu kis te ddarai |

Sant Singh Khalsawho do those servants need to fear?
Manmohan Singhsay of whom should he be afraid?
Manmohan Singh (Punjabi)ਦੱਸੋ ਖਾਂ, ਉਸ ਕਿਸ ਕੋਲੋ ਭੈ ਖਾਵੇ?
Fareedkot Teekaਹੇ ਭਾਈ! ਸੋ ਸੇਵਕ ਕਹੁ ਤੋ ਕਿਸ ਤੇ ਡਰਤਾ ਹੈ ਅਰਥਾਤ ਨਹੀਂ ਡਰਤਾ ਹੈ॥
Prof. Sahib Singhਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ?

ਪਦ ਅਰਥ ਕਿਸ ਤੇ = ਕਿਸ ਤੋਂ?

SikhNet (Spanish)¿ A quien temer?

ਜੈਸਾ ਸਾ; ਤੈਸਾ ਦ੍ਰਿਸਟਾਇਆ ॥

jaisaa saa; taisaa drisattaaeaa |

Sant Singh KhalsaAs God is, so does He appear;
Manmohan SinghAs the Lord is so does He appear unto him.
Manmohan Singh (Punjabi)ਜਿਹੋ ਜਿਹਾ ਵਾਹਿਗੁਰੂ ਹੈ, ਉਹੋ ਜਿਹਾ ਹੀ ਉਸ ਨੂੰ ਨਿਗ੍ਹ੍ਰਾ ਆਉਂਦਾ ਹੈ।
Fareedkot Teekaਜੈਸਾ ਵਾਹਿਗੁਰੂ ਥਾ ਤਿਸ ਜਨ ਕੌ ਤੈਸਾ ਹੀ ਦ੍ਰਿਸਟ ਆਯਾ ਹੈ॥
Prof. Sahib Singh(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ,

ਪਦ ਅਰਥ ਦ੍ਰਿਸਟਾਇਆ = ਦ੍ਰਿਸ਼ਟੀ ਆਇਆ, ਨਜ਼ਰੀਂ ਆਇਆ, ਦਿੱਸਿਆ।

SikhNet (Spanish)todo rastro de temor desaparece de él.

ਅਪੁਨੇ ਕਾਰਜ ਮਹਿ; ਆਪਿ ਸਮਾਇਆ ॥

apune kaaraj meh; aap samaaeaa |

Sant Singh Khalsain His Own creation, He Himself is pervading.
Manmohan SinghIn His creation the Master Himself is contained.
Manmohan Singh (Punjabi)ਆਪਣੀ ਰਚਨਾ ਅੰਦਰ ਮਾਲਕ ਆਪੇ ਹੀ ਰਮਿਆ ਹੋਇਆ ਹੈ।
Fareedkot Teekaਅਪਨੇ ਕਾਰਜ ਰੂਪ ਜਗਤ ਮੇਂ ਆਪ ਹੀ ਸਮਾਇਆ ਹੈ, ਭਾਵ ਤਿਸ ਕੋ ਵਯਾਪਕ ਸਰੂਪ ਜਾਣਿਆ ਹੈ॥
Prof. Sahib Singh(ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ;
SikhNet (Spanish)A un hombre así se le concede la Visión Esplendorosa del Señor, que se difunde por toda la creación.

ਸੋਧਤ ਸੋਧਤ; ਸੋਧਤ ਸੀਝਿਆ ॥

sodhat sodhat; sodhat seejhiaa |

Sant Singh KhalsaSearching, searching, searching, and finally, success!
Manmohan SinghSearching searching and searching ultimately the mortal succeeds.
Manmohan Singh (Punjabi)ਭਾਲਦਾ, ਭਾਲਦਾ ਅਤੇ ਭਾਲਦਾ ਹੋਇਆ, ਓੜਕ ਨੂੰ ਜੀਵ ਕਾਮਯਾਬ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਬੇਦ, ਸਾਸਤ੍ਰ, ਪੁਰਾਣੋਂ ਕੋ ਵਾ ਮਨ ਤਨ ਬਾਣੀ ਕਰ (ਸੋਧਤ) ਵਿਚਾਰ ਕਰਤਿਆਂ ਹੋਇਆਂ ਸਫਲ ਹੂਆ॥
Prof. Sahib Singhਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ,

ਪਦ ਅਰਥ ਸੋਧਤ = ਵਿਚਾਰ ਕਰਦਿਆਂ। ਸੀਝਿਆ = ਕਾਮਯਾਬੀ ਹੋ ਜਾਂਦੀ ਹੈ, ਸਫਲਤਾ ਹੋ ਜਾਂਦੀ ਹੈ।

SikhNet (Spanish)Después de haber buscado afanosamente la Esencia de la Realidad,

ਗੁਰ ਪ੍ਰਸਾਦਿ; ਤਤੁ ਸਭੁ ਬੂਝਿਆ ॥

gur prasaad; tat sabh boojhiaa |

Sant Singh KhalsaBy Guru's Grace, the essence of all reality is understood.
Manmohan SinghBy Guru's grace he comes to know the whole reality.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਉਹ ਸਾਰੀ ਅਸਲੀਅਤ ਨੂੰ ਜਾਣ ਲੈਦਾ ਹੈ।
Fareedkot Teekaਜਬ ਜਨ ਨੇ ਗੁਰਾਂ ਦੀ ਕ੍ਰਿਪਾ ਸੇ ਸਰਬ ਕੇ (ਤਤੁ) ਸਾਰ ਸਰੂਪ ਕੋ ਸਮਝਿਆ ਹੈ ਮੁਕਤੀ ਕੋ ਪ੍ਰਾਪਤਿ ਹੂਆ ਹੈ॥
Prof. Sahib Singh(ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ।

ਪਦ ਅਰਥ ਤਤੁ = ਅਸਲੀਅਤ {Skt. तत्वं = The real nature of the human soul or the material world as being indentical with the Supreme Spirit pervading the Universe. 2. The Supreme being.} ਸੂਖਮੁ = {Skt. सुक्ष्मं The subtle all = pervading spirit, the Supreme Soul} ਸਰਬ-ਵਿਆਪਕ ਜੋਤਿ।

SikhNet (Spanish)finalmente La encuentra por la Gracia del Guru.

ਜਬ ਦੇਖਉ; ਤਬ ਸਭੁ ਕਿਛੁ ਮੂਲੁ ॥

jab dekhau; tab sabh kichh mool |

Sant Singh KhalsaWherever I look, there I see Him, at the root of all things.
Manmohan SinghWhen I look then I see God at the root of all the thing.
Manmohan Singh (Punjabi)ਜਦ ਮੈਂ ਵੇਖਦਾ ਹਾਂ, ਤਦ ਮੈਂ ਹਰ ਵਸਤੂ ਦੀ ਜੜ੍ਹ ਵਾਹਿਗੁਰੂ ਨੂੰ ਦੇਖਦਾ ਹਾਂ।
Fareedkot Teekaਜਬ ਦੇਖਤਾ ਹੈ ਤਬ ਸਭ ਮੂਲ ਰੂਪ ਹੀ ਦ੍ਰਿਸਟੀ ਆਇਆ ਹੈ॥
Prof. Sahib Singh(ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ),
SikhNet (Spanish)Entonces, comprende que el Señor es la Causa de todas las causas.

ਨਾਨਕ. ਸੋ ਸੂਖਮੁ; ਸੋਈ ਅਸਥੂਲੁ ॥੫॥

naanak. so sookham; soee asathool |5|

Sant Singh KhalsaO Nanak, He is the subtle, and He is also the manifest. ||5||
Manmohan SinghNanak He Himself is minute and Himself great.
Manmohan Singh (Punjabi)ਨਾਨਕ ਉਹ ਆਪੇ ਹੀ ਬਾਰੀਕ ਅਤੇ ਆਪੇ ਹੀ ਵਿਸ਼ਾਲ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸੋਈ) ਸੋ ਹਰੀ ਸੂਖਮ ਅਸਥੂਲ ਰੂਪ ਹੋ ਰਹਾ ਹੈ, ਤਿਨੋਂ ਨੇ ਜਾਣਿਆ ਹੈ॥
Prof. Sahib Singhਹੇ ਨਾਨਕ! ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ ॥੫॥

ਪਦ ਅਰਥ ਅਸਥੂਲੁ = ਦ੍ਰਿਸ਼ਟਮਾਨ ਜਗਤ {Skt. स्थुल = Gross, coarse, rough}। ਕਾਰਜ = ਕੀਤਾ ਹੋਇਆ ਜਗਤ ॥੫॥

SikhNet (Spanish)Él es la Materia, y Él es el Espíritu.(5)
Shabad Guru Arjan Dev Ji Raag Gauree Ang 281 - 282

ਨਹ ਕਿਛੁ ਜਨਮੈ; ਨਹ ਕਿਛੁ ਮਰੈ ॥

neh kichh janamai; neh kichh marai |

Sant Singh KhalsaNothing is born, and nothing dies.
Manmohan SinghNothing is born and nothing dies.
Manmohan Singh (Punjabi)ਨਾਂ ਕੁਝ ਜੰਮਦਾ ਹੈ ਅਤੇ ਨਾਂ ਹੀ ਕੁਝ ਮਰਦਾ ਹੈ।
Fareedkot Teekaਤਾਂ ਤੇ ਨਾ ਕੁਛ ਜਨਮਤਾ ਹੈ ਔਰ ਨਾ ਕੁਛ ਮਰਤਾ ਹੈ॥
Prof. Sahib Singhਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ;
SikhNet (Spanish)Nada nace y nada muere;

ਆਪਨ ਚਲਿਤੁ; ਆਪ ਹੀ ਕਰੈ ॥

aapan chalit; aap hee karai |

Sant Singh KhalsaHe Himself stages His own drama.
Manmohan SinghHis plays He Himself enacts.
Manmohan Singh (Punjabi)ਆਪਣੇ ਕੌਤਕ ਉਹ ਆਪੇ ਹੀ ਰਚਦਾ ਹੈ।
Fareedkot Teekaਅਪਨੇ ਚਰਿਤ੍ਰੋਂ ਕੋ ਵਹੁ ਪ੍ਰਭੂ ਆਪ ਹੀ ਕਰਤਾ ਹੈ॥
Prof. Sahib Singh(ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;

ਪਦ ਅਰਥ ਚਲਿਤੁ = ਤਮਾਸ਼ਾ, ਖੇਲ।

SikhNet (Spanish)todo forma parte del Juego Perfecto de Dios.

ਆਵਨੁ ਜਾਵਨੁ; ਦ੍ਰਿਸਟਿ ਅਨਦ੍ਰਿਸਟਿ ॥

aavan jaavan; drisatt anadrisatt |

Sant Singh KhalsaComing and going, seen and unseen,
Manmohan SinghComing and going visible and invisible,
Manmohan Singh (Punjabi)ਆਉਣ ਤੇ ਜਾਣ, ਪਰਤੱਖ ਤੇ ਗੁਪਤ,
Fareedkot Teekaਇਸ ਜੀਵ ਕੋ (ਅਨ) ਦ੍ਵੈਤ ਦ੍ਰਿਸਟੀ ਕਰ ਕੇ ਆਵਣਾ ਜਾਣਾ ਅਰਥਾਤ ਜਨਮਣਾ ਮਰਣਾ ਚੇਤਨ ਮੇਂ ਦ੍ਰਿਸਟਿ ਆਵਤਾ ਹੈ॥
Prof. Sahib Singhਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ-

ਪਦ ਅਰਥ ਆਵਨੁ ਜਾਵਨੁ = ਜਨਮ ਮਰਣ। ਦ੍ਰਿਸਟਿ = ਦਿੱਸਦਾ ਜਗਤ, ਅਸਥੂਲ ਸੰਸਾਰ। ਅਨਦ੍ਰਿਸਟਿ = ਨਾਹ ਦਿੱਸਦਾ ਸੰਸਾਰ, ਸੂਖਮ ਜਗਤ।

SikhNet (Spanish)Lo que viene y se va, lo visible y lo invisible,

ਆਗਿਆਕਾਰੀ; ਧਾਰੀ ਸਭ ਸ੍ਰਿਸਟਿ ॥

aagiaakaaree; dhaaree sabh srisatt |

Sant Singh Khalsaall the world is obedient to His Will.
Manmohan Singhand the entire world, He has made obedient to Himself.
Manmohan Singh (Punjabi)ਅਤੇ ਸਮੂਹ ਜਹਾਨ ਉਸ ਨੇ ਆਪਣੇ ਫਰਮਾਂਬਰਦਾਰ ਬਣਾਏ ਹੋਏ ਹਨ।
Fareedkot Teekaਵਾਹਿਗੁਰੂ ਨੇ ਅਪਨੀ (ਆਗਿਆਕਾਰੀ) ਮਾਇਆ ਕਰ ਕੇ ਇਹ ਸੰਪੂਰਨ ਸ੍ਰਿਸਟੀ ਧਾਰੀ ਹੂਈ ਹੈ; ਵਾ ਆਵਣਾ ਜਾਣਾ (ਦ੍ਰਿਸਟਿ) ਅਸਥੂਲ (ਅਨਦ੍ਰਿਸਟਿ) ਸੂਖਮ ਸਭ ਸ੍ਰਿਸਟੀ ਆਗਯਾ ਮੇਂ ਚਲਨੇ ਵਾਲੀ ਹੀ ਹਰੀ ਨੇ ਧਾਰਨ ਕਰੀ ਹੂਈ ਹੈ॥
Prof. Sahib Singhਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ।

ਪਦ ਅਰਥ ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ। ਧਾਰੀ = ਟਿਕਾਈ ਹੈ।

SikhNet (Spanish)todo obedece a Su Voluntad y a Su Control.

ਆਪੇ ਆਪਿ; ਸਗਲ ਮਹਿ ਆਪਿ ॥

aape aap; sagal meh aap |

Sant Singh KhalsaHe Himself is All-in-Himself.
Manmohan SinghHe is all by Himself. Himself He is contained amongst all.
Manmohan Singh (Punjabi)ਸਾਰਾ ਕੁਛ ਉਹ ਆਪਣੇ ਆਪ ਤੋਂ ਹੀ ਹੈ! ਆਪੇ ਹੀ ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਆਪੇ ਆਪਿ ਜਗਤ ਰੂਪ ਹੋ ਕਰ ਇਸ ਸੰਪੂਰਨ ਸ੍ਰਿਸਟੀ ਮੇਂ ਆਪ ਹੀ ਵਿਆਪ ਰਹਾ ਹੈ॥
Prof. Sahib Singhਸਾਰੇ ਜੀਵਾਂ ਵਿਚ ਕੇਵਲ ਆਪ ਹੀ ਹੈ,
SikhNet (Spanish)Solamente Él es Todo y está en todo,

ਅਨਿਕ ਜੁਗਤਿ ਰਚਿ; ਥਾਪਿ ਉਥਾਪਿ ॥

anik jugat rach; thaap uthaap |

Sant Singh KhalsaIn His many ways, He establishes and disestablishes.
Manmohan SinghEmploying various devices, He makes and unmaked.
Manmohan Singh (Punjabi)ਅਨੇਕਾਂ ਤਰੀਕੇ ਅਖਤਿਆਰ ਕਰਕੇ, ਉਹ ਬਣਾਉਂਦਾ ਅਤੇ ਢਾਉਂਦਾ ਹੈ।
Fareedkot Teekaਅਨੇਕ ਜੁਗਤੀਓਂ ਕੋ ਕਰ ਕਰ ਬ੍ਰਹਮਾ ਰੂਪ ਹੋ ਕਰ ਜਗਤ ਕੋ ਉਤਪਤ ਕਰਤਾ ਹੈ, ਔਰ ਬਿਸਨੂ ਹੋ ਕਰ ਪੁਨਾ ਇਸਥਿਤਿ ਕਰਤਾ ਹੈ, ਸਿਵ ਰੂਪ ਹੋ ਕਰ (ਉਥਾਪ) ਉਠਾਇ ਦੇਤਾ ਹੈ, ਭਾਵ ਪ੍ਰਲੈ ਕਰਤਾ ਹੈ॥
Prof. Sahib Singhਅਨੇਕਾਂ ਤਰੀਕਿਆਂ ਨਾਲ (ਜਗਤ ਨੂੰ) ਬਣਾ ਬਣਾ ਕੇ ਨਾਸ ਭੀ ਕਰ ਦੇਂਦਾ ਹੈ।

ਪਦ ਅਰਥ ਜੁਗਤਿ = ਤਰੀਕਿਆਂ ਨਾਲ। ਉਥਾਪਿ = ਨਾਸ ਕਰਦਾ ਹੈ।

SikhNet (Spanish)Él Mismo se crea y se destruye, manifestándose en incontable variedad de formas.

ਅਬਿਨਾਸੀ; ਨਾਹੀ ਕਿਛੁ ਖੰਡ ॥

abinaasee; naahee kichh khandd |

Sant Singh KhalsaHe is Imperishable; nothing can be broken.
Manmohan SinghHe is Imperishable and nothing of Him is frangible.
Manmohan Singh (Punjabi)ਉਹ ਅਮਰ ਹੈ ਅਤੇ ਕੁਝ ਭੀ ਉਸ ਦਾ ਟੁਟਣ ਵਾਲਾ ਨਹੀਂ।
Fareedkot Teekaਆਪ ਵਹੁ ਅਬਿਨਾਸੀ ਰੂਪ ਹੈ ਤਿਸ ਮੇਂ ਕੁਛ ਖੰਡ ਨਹੀਂ ਹੈ, ਭਾਵ ਸੇਂ ਤਿਸ ਮੇਂ ਦੇਸ ਕਾਲ ਕ੍ਰਿਤ ਭੇਦ ਨਹੀਂ ਹੈ॥
Prof. Sahib Singhਪ੍ਰਭੂ ਆਪ ਅਬਿਨਾਸ਼ੀ ਹੈ; ਉਸ ਦਾ ਕੁਝ ਨਾਸ ਨਹੀਂ ਹੁੰਦਾ,

ਪਦ ਅਰਥ ਖੰਡ = ਟੋਟਾ, ਨਾਸ।

SikhNet (Spanish)Él es Eterno y nada de Él puede perderse.

ਧਾਰਣ ਧਾਰਿ ਰਹਿਓ; ਬ੍ਰਹਮੰਡ ॥

dhaaran dhaar rahio; brahamandd |

Sant Singh KhalsaHe lends His Support to maintain the Universe.
Manmohan SinghHe is lending support to the Universe.
Manmohan Singh (Punjabi)ਉਹ ਸੰਸਾਰ ਨੂੰ ਆਸਰਾ ਦੇ ਰਿਹਾ ਹੈ।
Fareedkot Teekaਆਪ ਹੀ ਸੰਪੂਰਨ ਬ੍ਰਹਮੰਡ ਕੀ ਧਾਰਨਾ ਕੌ ਧਾਰ ਰਹਾ ਹੈ॥
Prof. Sahib Singhਸਾਰੇ ਬ੍ਰਹਮੰਡ ਦੀ ਰਚਨਾ ਭੀ ਆਪ ਹੀ ਰਚ ਰਿਹਾ ਹੈ।

ਪਦ ਅਰਥ ਧਾਰਣ...ਬ੍ਰਹਮੰਡ = ਬ੍ਰਹਮੰਡ (ਦੀ) ਧਾਰਣ ਧਾਰਿ ਰਹਿਓ।

SikhNet (Spanish)Es Su Voluntad la que mantiene al Universo.

ਅਲਖ ਅਭੇਵ; ਪੁਰਖ ਪਰਤਾਪ ॥

alakh abhev; purakh parataap |

Sant Singh KhalsaUnfathomable and Inscrutable is the Glory of the Lord.
Manmohan SinghLord's glory is unapprehensible and inscrutable.
Manmohan Singh (Punjabi)ਸੁਆਮੀ ਦਾ ਤਪ ਤੇਜ ਅਗਾਧ ਅਤੇ ਭੇਦ-ਰਹਿਤ ਹੈ।
Fareedkot Teekaਸੋ ਅਲਖ ਅਭੇਵ ਪੁਰਖ ਪਰਮ ਪ੍ਰਤਾਪਵਾਨ ਹੈ॥
Prof. Sahib Singhਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਹੋ ਸਕਦਾ;

ਪਦ ਅਰਥ ਅਲਖ = ਜੋ ਬਿਆਨ ਨ ਹੋ ਸਕੇ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ।

SikhNet (Spanish)Insondable es en verdad Su Vastedad y Su Poder.

ਆਪਿ ਜਪਾਏ; ਤ ਨਾਨਕ. ਜਾਪ ॥੬॥

aap japaae; ta naanak. jaap |6|

Sant Singh KhalsaAs He inspires us to meditate, O Nanak, so do we meditate. ||6||
Manmohan SinghNanak if He causes man to remember Him then does he remember Him.
Manmohan Singh (Punjabi)ਨਾਨਕ ਜੇਕਰ ਉਹ ਬੰਦੇ ਪਾਸੋਂ ਆਪਣਾ ਸਿਮਰਨ ਕਰਾਵੇ ਤਦ ਹੀ ਉਹ ਸਿਮਰਨ ਕਰਦਾ ਹੈ।
Fareedkot Teekaਜਿਸ ਕੌ ਅਪਨਾ ਨਾਮ ਆਪ ਜਪਾਵਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਨਾਮ ਜਪਤਾ ਹੈ॥੬॥
Prof. Sahib Singhਹੇ ਨਾਨਕ! ਜੇ ਉਹ ਆਪ ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ ॥੬॥

ਪਦ ਅਰਥ ਤ = ਤਾਂ ॥੬॥

SikhNet (Spanish)Sólo lo alabará aquel a quien Él Mismo elija. (6)
Shabad Guru Arjan Dev Ji Raag Gauree Ang 282

ਜਿਨ ਪ੍ਰਭੁ ਜਾਤਾ; ਸੁ ਸੋਭਾਵੰਤ ॥

jin prabh jaataa; su sobhaavant |

Sant Singh KhalsaThose who know God are glorious.
Manmohan SinghThey who know the Lord are glorious.
Manmohan Singh (Punjabi)ਜੋ ਠਾਕੁਰ ਨੂੰ ਜਾਣਦੇ ਹਨ, ਉਹ ਸੁਭਾਇਮਾਨ ਹਨ।
Fareedkot Teekaਜਿਨੋ ਨੇ ਪ੍ਰਭੂ ਕੌ ਜਾਣਿਆ ਹੈ, ਸੋਈ ਜਨ ਸੋਭਾਵਾਨ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ, ਉਹ ਸੋਭਾ ਵਾਲੇ ਹੋ ਗਏ;

ਪਦ ਅਰਥ ਜਿਨ = ਜਿਨ੍ਹਾਂ ਮਨੁੱਖਾਂ ਨੇ।

SikhNet (Spanish)Aquél que ha conocido al Señor es digno de Alabanza;

ਸਗਲ ਸੰਸਾਰੁ; ਉਧਰੈ ਤਿਨ ਮੰਤ ॥

sagal sansaar; udharai tin mant |

Sant Singh KhalsaThe whole world is redeemed by their teachings.
Manmohan SinghThe whole world is saved by their instruction.
Manmohan Singh (Punjabi)ਸਾਰਾ ਜਹਾਨ ਉਨ੍ਹਾਂ ਦੇ ਉਪਦੇਸ਼ ਦੁਆਰਾ ਬਚ ਜਾਂਦਾ ਹੈ।
Fareedkot Teekaਸੰਪੂਰਨ ਸੰਸਾਰ ਤਿਨ ਕੋ ਉਪਦੇਸ ਸਰੂਪ ਮੰਤ੍ਰ ਸੇ ਉਧਰ ਜਾਤਾ ਹੈ॥
Prof. Sahib Singhਸਾਰਾ ਜਗਤ ਉਹਨਾਂ ਦੇ ਉਪਦੇਸ਼ਾਂ ਨਾਲ (ਵਿਕਾਰਾਂ ਤੋਂ) ਬਚਦਾ ਹੈ।

ਪਦ ਅਰਥ ਤਿਨ ਮੰਤ = ਉਹਨਾਂ ਦੇ ਉਪਦੇਸ਼ਾਂ ਨਾਲ।

SikhNet (Spanish)gracias a su Enseñanza, el mundo entero es salvado.

ਪ੍ਰਭ ਕੇ ਸੇਵਕ; ਸਗਲ ਉਧਾਰਨ ॥

prabh ke sevak; sagal udhaaran |

Sant Singh KhalsaGod's servants redeem all.
Manmohan SinghLord's slave save all.
Manmohan Singh (Punjabi)ਸਾਹਿਬ ਦੇ ਗੋਲੇ ਸਾਰਿਆਂ ਨੂੰ ਬਚਾ ਲੈਂਦੇ ਹਨ।
Fareedkot Teekaਸੋ ਪ੍ਰਭੂ ਕੇ ਸੇਵਕ ਸਭ ਕੇ ਉਧਾਰਨੇ ਹਾਰੇ ਹੈਂ॥
Prof. Sahib Singhਹਰੀ ਦੇ ਭਗਤ ਸਭ (ਜੀਵਾਂ) ਨੂੰ ਬਚਾਉਣ ਜੋਗੇ ਹਨ,

ਪਦ ਅਰਥ ਸਗਲ ਉਧਾਰਨ = ਸਾਰਿਆਂ ਨੂੰ ਬਚਾਉਣ ਵਾਲੇ।

SikhNet (Spanish)El Sirviente de Dios puede liberar del sufrimiento a la humanidad entera.

ਪ੍ਰਭ ਕੇ ਸੇਵਕ; ਦੂਖ ਬਿਸਾਰਨ ॥

prabh ke sevak; dookh bisaaran |

Sant Singh KhalsaGod's servants cause sorrows to be forgotten.
Manmohan SinghBy associating with the slaves of the Lord calamity is forgotten.
Manmohan Singh (Punjabi)ਸਾਹਿਬ ਦੇ ਗੋਲਿਆਂ ਦੀ ਸੰਗਤ ਦੁਆਰਾ ਮੁਸੀਬਤ ਭੁੱਲ ਜਾਂਦੀ ਹੈ।
Fareedkot Teekaਸੋ ਪ੍ਰਭੂ ਕੇ ਸੇਵਕ ਦੁਖੋਂ ਕੇ ਵਿਸਾਰਨੇ ਹਾਰੇ ਅਰਥਾਤ ਦੂਰ ਕਰਨੇ ਹਾਰੇ ਹੈਂ॥
Prof. Sahib Singh(ਸਭ ਦੇ) ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ।

ਪਦ ਅਰਥ ਦੂਖ ਬਿਸਾਰਨ = ਦੁੱਖਾਂ ਦਾ ਨਾਸ ਕਰਨ ਵਾਲੇ।

SikhNet (Spanish)El Señor Misericordioso lo une a Sí Mismo

ਆਪੇ ਮੇਲਿ ਲਏ; ਕਿਰਪਾਲ ॥

aape mel le; kirapaal |

Sant Singh KhalsaThe Merciful Lord unites them with Himself.
Manmohan SinghThe Merciful Master unites them with Himself.
Manmohan Singh (Punjabi)ਮਿਹਰਬਾਨ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਪੇਦ ਕਰ ਲੈਦਾ ਹੈ।
Fareedkot Teekaਸੋ ਸੇਵਕ ਪ੍ਰਭੂ ਕ੍ਰਿਪਾਲ ਨੇ ਅਪਨੇ ਮੇਂ ਆਪੇ ਮੇਲ ਲੀਏ ਹੈਂ॥
Prof. Sahib Singh(ਸੇਵਕਾਂ ਨੂੰ) ਕਿਰਪਾਲ ਪ੍ਰਭੂ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ,
SikhNet (Spanish)y lo bendice con las Enseñanzas del Guru.

ਗੁਰ ਕਾ ਸਬਦੁ ਜਪਿ; ਭਏ ਨਿਹਾਲ ॥

gur kaa sabad jap; bhe nihaal |

Sant Singh KhalsaChanting the Word of the Guru's Shabad, they become ecstatic.
Manmohan SinghBy uttering the Guru's hymns they become Jubilant.
Manmohan Singh (Punjabi)ਗੁਰਬਾਣੀ ਦਾ ਉਚਾਰਨ ਕਰਨ ਦੁਆਰਾ ਉਹ ਪਰਸੰਨ ਹੋ ਜਾਂਦੇ ਹਨ।
Fareedkot Teekaਗੁਰੋਂ ਕਾ ਸਬਦ ਜਪ ਕਰੁ ਸੋ ਨਿਹਾਲ ਭਏ ਹੈਂ॥
Prof. Sahib Singhਸਤਿਗੁਰੂ ਦਾ ਸ਼ਬਦ ਜਪ ਕੇ ਉਹ (ਫੁੱਲ ਵਾਂਗ) ਖਿੜ ਆਉਂਦੇ ਹਨ।

ਪਦ ਅਰਥ ਜਪਿ = ਜਪ ਕੇ। ਨਿਹਾਲ = (ਫੁੱਲਾਂ ਵਾਂਗ) ਖਿੜੇ ਹੋਏ।

SikhNet (Spanish)Afortunado es aquél que está destinado a recibir la Bendición del Señor

ਉਨ ਕੀ ਸੇਵਾ; ਸੋਈ ਲਾਗੈ ॥

aun kee sevaa; soee laagai |

Sant Singh KhalsaHe alone is committed to serve them,
Manmohan SinghOnly that man applies himself to His service,
Manmohan Singh (Punjabi)ਕੇਵਲ ਓਹੀ ਬੰਦਾ ਉਸ ਦੀ ਟਹਿਲ ਅੰਦਰ ਜੁੜਦਾ ਹੈ,
Fareedkot Teekaਤਿਨ ਹਰਿ ਜਨੋਂ ਕੀ ਸੇਵਾ ਮੇਂ ਸੋਈ ਲਾਗਤਾ ਹੈ॥
Prof. Sahib Singhਉਹੀ ਮਨੁੱਖ ਉਹਨਾਂ (ਸੇਵਕਾਂ) ਦੀ ਸੇਵਾ ਵਿਚ ਰੁੱਝਦਾ ਹੈ,
SikhNet (Spanish)para encontrar la Paz que da la Meditación en el Nombre.

ਜਿਸ ਨੋ ਕ੍ਰਿਪਾ ਕਰਹਿ; ਬਡਭਾਗੈ ॥

jis no kripaa kareh; baddabhaagai |

Sant Singh Khalsaupon whom God bestows His Mercy, by great good fortune.
Manmohan Singhto whom with good fortune God shows mercy.
Manmohan Singh (Punjabi)ਜਿਸ ਚੰਗੇ ਕਰਮਾ ਵਾਲੇ ਤੇ ਹਰੀ ਮਿਹਰ ਧਾਰਦਾ ਹੈ।
Fareedkot Teekaਜਿਨ ਵਡਭਾਗੀਓਂ ਪਰ ਵਹੁ ਆਪ ਕ੍ਰਿਪਾ ਕਰਤਾ ਹੈ॥
Prof. Sahib Singhਜਿਸ ਭਾਗਾਂ ਵਾਲੇ ਉਤੇ, (ਹੇ ਪ੍ਰਭੂ!) ਤੂੰ ਆਪ ਮੇਹਰ ਕਰਦਾ ਹੈਂ।

ਪਦ ਅਰਥ ਕਰਹਿ = ਤੂੰ ਕਰਦਾ ਹੈਂ। ਬਡਭਾਗੈ = ਵੱਡੀ ਕਿਸਮਤ ਵਾਲੇ ਨੂੰ।

SikhNet (Spanish)Oh, dice Nanak, déjale saber que un hombre así es la corona de la creación entera.

ਨਾਮੁ ਜਪਤ; ਪਾਵਹਿ ਬਿਸ੍ਰਾਮੁ ॥

naam japat; paaveh bisraam |

Sant Singh KhalsaThose who chant the Naam find their place of rest.
Manmohan SinghThey who utter the Name obtain rest.
Manmohan Singh (Punjabi)ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਆਰਾਮ ਪਾਉਂਦੇ ਹਨ।
Fareedkot Teekaਜੋ ਜਨ ਨਾਮ ਕੋ ਜਪਤਿਆਂ ਹੋਇਆਂ ਬਿਸ੍ਰਾਮ ਪਾਵਤੇ ਹੈਂ॥
Prof. Sahib Singh(ਉਹ ਸੇਵਕ) ਨਾਮ ਜਪ ਕੇ ਅਡੋਲ ਅਵਸਥਾ ਹਾਸਲ ਕਰਦੇ ਹਨ;

ਪਦ ਅਰਥ ਬਿਸਰਾਮੁ = ਟਿਕਾਣਾ, ਦੁੱਖਾਂ ਤੋਂ ਬਚਾਉ।

SikhNet (Spanish)Los que invocan al Naam encuentran descanso,

ਨਾਨਕ. ਤਿਨ ਪੁਰਖ ਕਉ; ਊਤਮ ਕਰਿ ਮਾਨੁ ॥੭॥

naanak. tin purakh kau; aootam kar maan |7|

Sant Singh KhalsaO Nanak, respect those persons as the most noble. ||7||
Manmohan SinghNanak deem those persons as noble.
Manmohan Singh (Punjabi)ਨਾਨਕ ਉਨ੍ਹਾਂ ਪੁਰਸ਼ਾਂ ਨੂੰ ਸਰੇਸ਼ਟ ਕਰਕੇ ਜਾਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਨ ਪੁਰਸੋਂ ਕੋ ਸਭ ਸੇ ਉਤਮ ਕਰ ਕੇ ਮਾਨ॥੭॥☬ਵਾਹਿਗੁਰੂ ਮੇਂ ਇਸਥਿਤੀ ਪਾਵਨ ਵਾਰਿਓਂ ਕੇ ਲੱਖਣ ਕਹਤੇ ਹੈਂ:
Prof. Sahib Singhਹੇ ਨਾਨਕ! ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ ॥੭॥

ਪਦ ਅਰਥ ਮਾਨੁ = ਸਮਝ, ਜਾਣ ਲੈ ॥੭॥

SikhNet (Spanish)Oh, dice Nanak , respeto a esas personas quien son nobles,
Shabad Guru Arjan Dev Ji Raag Gauree Ang 282

ਜੋ ਕਿਛੁ ਕਰੈ; ਸੁ ਪ੍ਰਭ ਕੈ ਰੰਗਿ ॥

jo kichh karai; su prabh kai rang |

Sant Singh KhalsaWhatever you do, do it for the Love of God.
Manmohan SinghWhatever the saint does he does for Lord's love.
Manmohan Singh (Punjabi)ਜਿਹੜਾ ਕੁਝ ਸਾਧੂ ਕਰਦਾ ਹੈ, ਉਹ ਪ੍ਰਭੂ ਦੀ ਪ੍ਰੀਤ ਲਈ ਕਰਦਾ ਹੈ।
Fareedkot Teekaਜੋ ਕਿਛ ਵਹੁ ਕਰਤੇ ਹੈਂ, ਸੋ ਪ੍ਰਭੂ ਕੇ (ਰੰਗਿ) ਪ੍ਰੇਮ ਵਾ ਅਨੰਦ ਮੇਂ ਹੀ ਕਰਤੇ ਹੈਂ॥
Prof. Sahib Singh(ਪ੍ਰਭੂ ਦਾ ਸੇਵਕ) ਜੋ ਕੁਝ ਕਰਦਾ ਹੈ, ਪ੍ਰਭੂ ਦੀ ਰਜ਼ਾ ਵਿਚ (ਰਹਿ ਕੇ) ਕਰਦਾ ਹੈ,

ਪਦ ਅਰਥ ਰੰਗਿ = ਮੌਜ ਵਿਚ, ਰਜ਼ਾ ਵਿਚ।

SikhNet (Spanish)Cualquier cosa que el Gurmukj haga, la realiza por el Amor a Dios

ਸਦਾ ਸਦਾ; ਬਸੈ ਹਰਿ ਸੰਗਿ ॥

sadaa sadaa; basai har sang |

Sant Singh KhalsaForever and ever, abide with the Lord.
Manmohan SinghFor ever and aye he abides with God.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ ਉਹ ਵਾਹਿਗੁਰੂ ਨਾਲ ਵਸਦਾ ਹੈ।
Fareedkot Teekaਕਿਉਂਕਿ ਤੀਨੋਂ ਕਾਲ ਮੇਂ ਉਹ ਹਰੀ ਕੇ ਸੰਗ ਵਸਤੇ ਹੈਂ॥
Prof. Sahib Singhਤੇ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵੱਸਦਾ ਹੈ।
SikhNet (Spanish)y porque su Señor habita en él.

ਸਹਜ ਸੁਭਾਇ ਹੋਵੈ; ਸੋ ਹੋਇ ॥

sehaj subhaae hovai; so hoe |

Sant Singh KhalsaBy its own natural course, whatever will be will be.
Manmohan SinghHe is pleased at the occurrence of what is naturally to occur.
Manmohan Singh (Punjabi)ਉਹ ਉਸ ਦੇ ਹੋਣ ਤੇ ਖੁਸ਼ ਹੁੰਦਾ ਹੈ ਜੋ ਕੁਦਰਤੀ ਤੌਰ ਤੇ ਹੋਣਾ ਹੈ।
Fareedkot Teekaਸਹਜ ਅਵਸਥਾ ਪ੍ਰਾਪਤਿ ਹੋਣੇ ਕਰ ਕੇ ਜੋ ਸੁਤੇ ਹੋਨਹਾਰ ਹੈ, ਸੋਈ ਹੋਇ, ਭਾਵ ਸੇ ਸਰਬ ਪ੍ਰਕਾਰ ਪ੍ਰਸੰਨ ਰਹਤੇ ਹੈਂ॥
Prof. Sahib Singhਸੁਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਭਾਣਾ ਜਾਣਦਾ ਹੈ,

ਪਦ ਅਰਥ ਸਹਜ ਸੁਭਾਇ = ਸੁਤੇ ਹੀ, ਸੁਭਾਵਕ ਹੀ।

SikhNet (Spanish)Por su curso natural cada acción será lo que será,

ਕਰਣੈਹਾਰੁ; ਪਛਾਣੈ ਸੋਇ ॥

karanaihaar; pachhaanai soe |

Sant Singh KhalsaAcknowledge that Creator Lord;
Manmohan SinghHe recognises Him as the Creator.
Manmohan Singh (Punjabi)ਉਹ ਉਸ ਨੂੰ ਸਿਰਜਣਹਾਰ ਕਰਕੇ ਜਾਣਦਾ ਹੈ।
Fareedkot Teekaਕਿਉਂਕਿ ਤਿਸ ਕਰਨੇ ਹਾਰ ਪ੍ਰਭੂ ਕੌ ਸੋ ਜਨ ਪਛਾਣਤੇ ਹੈਂ॥
Prof. Sahib Singhਤੇ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ।
SikhNet (Spanish)y así él reconoce al Señor Creador.

ਪ੍ਰਭ ਕਾ ਕੀਆ; ਜਨ ਮੀਠ ਲਗਾਨਾ ॥

prabh kaa keea; jan meetth lagaanaa |

Sant Singh KhalsaGod's doings are sweet to His humble servant.
Manmohan SinghLord's doing is sweet unto His slave.
Manmohan Singh (Punjabi)ਸਾਹਿਬ ਦਾ ਕਰਨਾ ਉਸ ਦੇ ਗੋਲੇ ਨੂੰ ਮਿੱਠਾ ਲਗਦਾ ਹੈ।
Fareedkot Teekaਤਿਨ ਜਨੌ ਕੋ ਪ੍ਰਭੂ ਕਾ ਕੀਆ ਹੂਆ ਮੀਠਾ ਲਾਗਤਾ ਹੈ॥
Prof. Sahib Singh(ਪ੍ਰਭੂ ਦੇ) ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ,

ਪਦ ਅਰਥ ਜਨ = ਸੇਵਕਾਂ ਨੂੰ। ਮੀਠ ਲਗਾਨਾ = ਮਿੱਠਾ ਲੱਗਦਾ ਹੈ।

SikhNet (Spanish)Las acciones de Dios son dulces para Su Humilde Sirviente

ਜੈਸਾ ਸਾ; ਤੈਸਾ ਦ੍ਰਿਸਟਾਨਾ ॥

jaisaa saa; taisaa drisattaanaa |

Sant Singh KhalsaAs He is, so does He appear.
Manmohan SinghAs the Lord is so He appears unto him.
Manmohan Singh (Punjabi)ਜਿਹੋ ਜਿਹਾ ਸੁਆਮੀ ਹੈ, ਓਹੋ ਜਿਹਾ ਹੀ ਉਸ ਨੂੰ ਨਜ਼ਰ ਆਉਂਦਾ ਹੈ।
Fareedkot Teekaਕਿਉਂਕਿ ਤਿਨੋਂ ਨੇ ਵਹੁ ਜੈਸਾ ਸਮਰਥ ਪ੍ਰਭੂ ਥਾ ਤੈਸਾ ਹੀ ਜਾਨ ਲੀਆ ਹੈ॥
Prof. Sahib Singh(ਕਿਉਂਕਿ) ਪ੍ਰਭੂ ਜਿਹੋ ਜਿਹਾ (ਸਰਬ-ਵਿਆਪਕ) ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀਂ ਆਉਂਦਾ ਹੈ।

ਪਦ ਅਰਥ ਦ੍ਰਿਸਟਾਨਾ = ਦ੍ਰਿਸ਼ਟੀ ਆਉਂਦਾ ਹੈ।

SikhNet (Spanish)y así como es, así es su apariencia.

ਜਿਸ ਤੇ ਉਪਜੇ; ਤਿਸੁ ਮਾਹਿ ਸਮਾਏ ॥

jis te upaje; tis maeh samaae |

Sant Singh KhalsaFrom Him we came, and into Him we shall merge again.
Manmohan SinghHe is absorbed in Him from whom he had sprung.
Manmohan Singh (Punjabi)ਉਹ ਉਸ ਅੰਦਰ ਲੀਨ ਹੋ ਜਾਂਦਾ ਹੈ, ਜਿਸ ਤੋਂ ਉਹ ਪੈਦਾ ਹੋਇਆ ਸੀ।
Fareedkot Teekaਜਿਸ ਵਾਹਿਗੂਰ ਸੇ ਵਹੁ ਉਪਜੇ ਥੇ ਤਿਸੀ ਮੇਂ ਸਮਾਏ ਅਰਥਾਤ ਲੀਨ ਭਏ ਹੈਂ॥
Prof. Sahib Singhਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿਚ ਲੀਨ ਰਹਿੰਦੇ ਹਨ,

ਪਦ ਅਰਥ ਉਪਜੇ = ਪੈਦਾ ਹੋਏ।

SikhNet (Spanish)De Él venimos y en Él nos vamos a inmergir.

ਓਇ ਸੁਖ ਨਿਧਾਨ; ਉਨਹੂ ਬਨਿ ਆਏ ॥

oe sukh nidhaan; unahoo ban aae |

Sant Singh KhalsaHe is the treasure of peace, and so does His servant become.
Manmohan SinghHe is the treasure of peace. This honour becomes him alone.
Manmohan Singh (Punjabi)ਉਹ ਠੰਢ-ਚੈਨ ਦਾ ਖ਼ਜ਼ਾਨਾ ਹੈ। ਇਹ ਇਜ਼ਤ ਕੇਵਲ ਉਸ ਨੂੰ ਹੀ ਫਬਦੀ ਹੈ।
Fareedkot Teekaਵਹੁ ਸੁਖੋਂ ਕੇ ਨਿਧਾਨ ਹਰੀ ਅਕਾਲ ਪੁਰਖ ਜੀ ਉਨ ਕੋ ਹੀ ਬਨਿ ਆਏ ਹੈਂ, ਭਾਵ ਇਸ ਅਨੰਦ ਕੇ ਵਹੀ ਲਾਇਕ ਹੈਂ॥
Prof. Sahib Singhਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ।

ਪਦ ਅਰਥ ਓਇ = ਪ੍ਰਭੂ ਦੇ ਉਹ ਸੇਵਕ। ਸੁਖ ਨਿਧਾਨ = ਸੁਖਾਂ ਦੇ ਖ਼ਜ਼ਾਨੇ। ਉਨਹੂ = ਉਹਨਾਂ ਨੂੰ ਹੀ। ਬਨਿ ਆਏ = ਫੱਬਦੀ ਹੈ।

SikhNet (Spanish)Él es el Tesoro de Paz y así Su Sirviente se vuelve.

ਆਪਸ ਕਉ; ਆਪਿ ਦੀਨੋ ਮਾਨੁ ॥

aapas kau; aap deeno maan |

Sant Singh KhalsaUnto His own, He has given His honor.
Manmohan SinghTo His slave God Himself has given honour.
Manmohan Singh (Punjabi)ਆਪਣੇ ਗੋਲੇ ਨੂੰ ਵਾਹਿਗੁਰੂ ਨੇ ਆਪੇ ਹੀ ਇਜ਼ਤ ਬਖ਼ਸ਼ੀ ਹੈ।
Fareedkot Teekaਤਿਨੋਂ ਨੇ ਆਪ ਹੀ ਆਪਨੇ ਕੌ ਮਾਨ ਦੀਆ ਹੈ, ਭਾਵ ਪਰਮੇਸ੍ਵਰ ਪਰਾਇਣ ਕਰ ਕੇ ਅਪਨੇ ਕੌ ਮਾਨਯੋਗ ਕਰ ਲੀਆ ਹੈ॥
Prof. Sahib Singh(ਸੇਵਕ ਨੂੰ ਮਾਣ ਦੇ ਕੇ) ਪ੍ਰਭੂ ਆਪਣੇ ਆਪ ਨੂੰ ਆਪ ਮਾਣ ਦੇਂਦਾ ਹੈ (ਕਿਉਂਕਿ ਸੇਵਕ ਦਾ ਮਾਣ ਪ੍ਰਭੂ ਦਾ ਹੀ ਮਾਣ ਹੈ)

ਪਦ ਅਰਥ ਆਪਸ ਕਉ = ਆਪਣੇ ਆਪ ਨੂੰ।

SikhNet (Spanish)Siendo Suyo, Él le otorga Su Honor.

ਨਾਨਕ. ਪ੍ਰਭ ਜਨੁ; ਏਕੋ ਜਾਨੁ ॥੮॥੧੪॥

naanak. prabh jan; eko jaan |8|14|

Sant Singh KhalsaO Nanak, know that God and His humble servant are one and the same. ||8||14||
Manmohan SinghNanak know that the Lord and His slave are one and the same.
Manmohan Singh (Punjabi)ਨਾਨਕ! ਸਮਝ ਲੈ ਕਿ ਠਾਕੁਰ ਅਤੇ ਉਸ ਦਾ ਗੋਲਾ ਐਨ ਇਕੋ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਵਹੁ ਜਨ ਔਰ ਪ੍ਰਭੂ ਏਕ ਰੂਪ ਹੀ ਜਾਣੋ ਅਰਥਾਤ ਅਭੇਦ ਰੂਪ ਹੈਂ॥੮॥੧੪॥
Prof. Sahib Singhਹੇ ਨਾਨਕ! ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ ॥੮॥੧੪॥
SikhNet (Spanish)Oh, dice Nanak, comprende que Dios y Su Humilde Sirviente son uno y lo mismo.(8-14)
Shabad Guru Arjan Dev Ji Raag Gauree Ang 282

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਸਰਬ ਕਲਾ ਭਰਪੂਰ ਪ੍ਰਭ; ਬਿਰਥਾ ਜਾਨਨਹਾਰ ॥

sarab kalaa bharapoor prabh; birathaa jaananahaar |

Sant Singh KhalsaGod is totally imbued with all powers; He is the Knower of our troubles.
Manmohan SinghThe Lord is replete with all powers and is the knower of our troubles.
Manmohan Singh (Punjabi)ਸੁਆਮੀ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਸਾਡੀਆਂ ਤਕਲੀਫਾਂ ਨੂੰ ਜਾਨਣ ਵਾਲਾ ਹੈ।
Fareedkot Teekaਸਰਬ ਸਕਤੀਓਂ ਕਰ ਕੇ ਪੂਰਨ ਹਰੀ ਪ੍ਰਭੂ ਸਭ ਕੇ ਰਿਦੇ ਕੀ (ਬਿਰਥਾ) ਪੀੜਾ ਵਾ ਬ੍ਰਿਤੰਤ ਕੇ ਜਾਨਣੇ ਹਾਰਾ ਹੈ॥
Prof. Sahib Singhਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ, (ਸਭ ਜੀਵਾਂ ਦੇ) ਦੁੱਖ-ਦਰਦ ਜਾਣਦਾ ਹੈ।

ਪਦ ਅਰਥ ਕਲਾ = ਤਾਕਤ, ਸ਼ਕਤੀ। ਭਰਪੂਰ = ਭਰਿਆ ਹੋਇਆ। ਬਿਰਥਾ = {Skt. व्यथा = Pain} ਦੁੱਖ, ਦਰਦ।

SikhNet (Spanish)El Señor es en verdad Omnipotente y conoce la profundidad de cada corazón.

ਜਾ ਕੈ ਸਿਮਰਨਿ ਉਧਰੀਐ; ਨਾਨਕ. ਤਿਸੁ ਬਲਿਹਾਰ ॥੧॥

jaa kai simaran udhareeai; naanak. tis balihaar |1|

Sant Singh KhalsaMeditating in remembrance on Him, we are saved; Nanak is a sacrifice to Him. ||1||
Manmohan SinghNanak is a sacrifice unto Him, by whose remembrance man is saved.
Manmohan Singh (Punjabi)ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ ਜਿਸ ਦੀ ਬੰਦਗੀ ਦੁਆਰਾ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨ ਕਰਨੇ ਕਰ ਕੇ ਇਸ ਸੰਸਾਰ ਸੇ ਉਧਰੀਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਪਰ ਬਲਿਹਾਰਨੇ ਜਾਤੇ ਹੈਂ॥੧॥
Prof. Sahib Singhਹੇ ਨਾਨਕ! ਜਿਸ (ਐਸੇ ਪ੍ਰਭੂ) ਦੇ ਸਿਮਰਨ ਨਾਲ (ਵਿਕਾਰਾਂ ਤੋਂ) ਬਚ ਸਕੀਦਾ ਹੈ, ਉਸ ਤੋਂ (ਸਦਾ) ਸਦਕੇ ਜਾਈਏ ॥੧॥

ਪਦ ਅਰਥ ਜਾ ਕੈ ਸਿਮਰਨਿ = ਜਿਸ ਦੇ ਸਿਮਰਨ ਦੀ ਰਾਹੀਂ। ਉਧਰੀਐ = (ਵਿਕਾਰਾਂ ਤੋਂ) ਬਚ ਜਾਈਦਾ ਹੈ ॥੧॥

SikhNet (Spanish)Meditando en Él es como uno alcanza la Salvación; oh, dice Nanak, me postro ante Él. (1)
Shabad Guru Arjan Dev Ji Raag Gauree Ang 282

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XV

ਟੂਟੀ ਗਾਢਨਹਾਰ ਗੋੁਪਾਲ ॥

ttoottee gaadtanahaar guopaal |

Sant Singh KhalsaThe Lord of the World is the Mender of the broken.
Manmohan SinghThe world -cherisher is the Mender of the broken.
Manmohan Singh (Punjabi)ਸ੍ਰਿਸ਼ਟੀ ਦਾ ਪਾਲਣਹਾਰ ਟੁੱਟਿਆ ਨੂੰ ਜੋੜਨ ਵਾਲਾ ਹੈ।
Fareedkot Teekaਇਸ ਜੀਵ ਕੀ ਟੂਟੀ ਹੋਈ ਪ੍ਰੀਤ ਵਾ ਅਵਸਥਾ ਕੌ (ਗਾਂਢਨ) ਜੋੜਨੇ ਹਾਰਾ ਗੋਪਾਲ ਹੈ॥
Prof. Sahib Singh(ਜੀਵਾਂ ਦੀ ਦਿਲ ਦੀ) ਟੁੱਟੀ ਹੋਈ (ਤਾਰ) ਨੂੰ (ਆਪਣੇ ਨਾਲ) ਗੰਢਣ ਵਾਲਾ ਗੋਪਾਲ ਪ੍ਰਭੂ ਆਪ ਹੈ।

ਪਦ ਅਰਥ ਗਪਾਲ = {ਨੋਟ: ਅੱਖਰ 'ਗ' ਨਾਲ ਦੋ 'ਲਗਾਂ' ਵਰਤੀਆਂ ਗਈਆਂ ਹਨ। ਅਸਲੀ ਲਫ਼ਜ਼ 'ਗੋਪਾਲ' ਹੈ, ਪਰ ਛੰਦ ਦੀ ਚਾਲ ਤਾਂ ਹੀ ਪੂਰੀ ਰਹਿ ਸਕਦੀ ਹੈ ਜੇ 'ਗੁਰੂ' ਮਾਤ੍ਰਾ' (ੋ) ਦੇ ਥਾਂ 'ਲਘੂ' ਮਾਤ੍ਰਾ (ੁ) ਵਰਤੀ ਜਾਏ। ਸੋ, ਪਾਠ ਵਿਚ ਲਫ਼ਜ਼ 'ਗੁਪਾਲ' ਪੜ੍ਹਨਾ ਹੈ}।

SikhNet (Spanish)El Señor es Quien sana las heridas de la humanidad entera;

ਸਰਬ ਜੀਆ ਆਪੇ ਪ੍ਰਤਿਪਾਲ ॥

sarab jeea aape pratipaal |

Sant Singh KhalsaHe Himself cherishes all beings.
Manmohan SinghHe Himself cherishes all the sentient beings.
Manmohan Singh (Punjabi)ਉਹ ਆਪ ਹੀ ਸਾਰੇ ਪ੍ਰਾਣ-ਧਾਰੀਆਂ ਨੂੰ ਪਾਲਦਾ ਪੋਸਦਾ ਹੈ।
Fareedkot Teekaਪੁਨਾ ਸਰਬ ਜੀਵੋਂ ਕੀ ਵਹੁ ਆਪੇ ਹੀ ਪ੍ਰਤਿਪਾਲ ਕਰਤਾ ਹੈ॥
Prof. Sahib Singhਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ (ਭੀ ਆਪ) ਹੈ।
SikhNet (Spanish)Él es el Sostenedor de toda vida.

ਸਗਲ ਕੀ ਚਿੰਤਾ; ਜਿਸੁ ਮਨ ਮਾਹਿ ॥

sagal kee chintaa; jis man maeh |

Sant Singh KhalsaThe cares of all are on His Mind;
Manmohan SinghWithin whose mind is the anxiety of all,
Manmohan Singh (Punjabi)ਜਿਸ ਦੇ ਚਿੱਤ ਵਿੱਚ ਸਾਰਿਆਂ ਦਾ ਫਿਕਰ ਹੈ,
Fareedkot Teekaਸਰਬ ਜੀਵਾਂ ਕੇ ਭਰਨ ਪੋਖਨ ਕੀ ਚਿੰਤਾ ਜਿਸ ਕੇ ਮਨ ਮੇਂ ਹੈ॥
Prof. Sahib Singhਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ (ਦੀ ਰੋਜ਼ੀ) ਦਾ ਫ਼ਿਕਰ ਹੈ,

ਪਦ ਅਰਥ ਚਿੰਤਾ-ਫ਼ਿਕਰ।

SikhNet (Spanish)Todos encuentran lugar en Su Corazón

ਤਿਸ ਤੇ; ਬਿਰਥਾ ਕੋਈ ਨਾਹਿ ॥

tis te; birathaa koee naeh |

Sant Singh Khalsano one is turned away from Him.
Manmohan Singhnone returns empty-handed from Him.
Manmohan Singh (Punjabi)ਉਸ ਪਾਸੋਂ, ਕੋਈ ਜਣਾ, ਖਾਲੀ-ਹੱਥੀ ਨਹੀਂ ਮੁੜਦਾ।
Fareedkot Teekaਤਿਸ ਸੇ ਬਿਰਥਾ ਅਰਥਾਤ ਖਾਲੀ ਕੋਈ ਨਹੀਂ ਹੈ॥
Prof. Sahib Singhਉਸ (ਦੇ ਦਰ) ਤੋਂ ਕੋਈ ਜੀਵ ਨਾ-ਉਮੈਦ ਨਹੀਂ (ਆਉਂਦਾ)।

ਪਦ ਅਰਥ ਬਿਰਥਾ = ਖ਼ਾਲੀ, ਨਾ-ਉਮੈਦ।

SikhNet (Spanish)y no existe nadie donde Él no habite.

ਰੇ ਮਨ ਮੇਰੇ; ਸਦਾ ਹਰਿ ਜਾਪਿ ॥

re man mere; sadaa har jaap |

Sant Singh KhalsaO my mind, meditate forever on the Lord.
Manmohan SinghO my soul, ever meditate thou on the Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਮੇਰੇ ਮਨ! ਤੂੰ ਤਿਸ ਹਰੀ ਕੋ ਸਦਾ ਹੀ ਜਪ॥
Prof. Sahib Singhਹੇ ਮੇਰੇ ਮਨ! ਸਦਾ ਪ੍ਰਭੂ ਨੂੰ ਜਪ,
SikhNet (Spanish)Oh mente mía, medita siempre en Dios,

ਅਬਿਨਾਸੀ ਪ੍ਰਭੁ; ਆਪੇ ਆਪਿ ॥

abinaasee prabh; aape aap |

Sant Singh KhalsaThe Imperishable Lord God is Himself All-in-all.
Manmohan SinghThe Imperishable Lord is all-in-all.
Manmohan Singh (Punjabi)ਅਮਰ ਮਾਲਕ ਸਾਰਾ ਕੁਛ ਆਪ ਹੀ ਹੈ।
Fareedkot Teekaਵਹੁ ਪ੍ਰਭੂ ਅਬਿਨਾਸੀ ਆਪੇ ਆਪ ਹੈ ਅਰਥਾਤ ਸੁਤੇ ਸਿਧ ਹੈ॥
Prof. Sahib Singhਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ।
SikhNet (Spanish)porque Él es el Señor Eterno y Él es el Todo que está en todo.

ਆਪਨ ਕੀਆ; ਕਛੂ ਨ ਹੋਇ ॥

aapan keea; kachhoo na hoe |

Sant Singh KhalsaBy one's own actions, nothing is accomplished,
Manmohan SinghBy mortal's own doing nothing can be done,
Manmohan Singh (Punjabi)ਜੀਵ ਦੇ ਆਪਣੇ ਕਰਨ ਨਾਲ ਕੁਝ ਨਹੀਂ ਹੋ ਸਕਦਾ,
Fareedkot Teekaਤੌ ਭੀ ਅਪਨਾ ਕੀਆ ਹੂਆ ਕੁਛ ਨਹੀਂ ਹੋਤਾ ਹੈ॥
Prof. Sahib Singhਪ੍ਰਾਣੀ ਦਾ ਆਪਣੇ ਜਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜ੍ਹਦਾ,

ਪਦ ਅਰਥ ਆਪਨ ਕੀਆ = ਮਨੁੱਖ ਦੇ ਆਪਣੇ ਬਲ ਨਾਲ ਕੀਤਾ ਹੋਇਆ।

SikhNet (Spanish)Por más que lo intente, nada consigue

ਜੇ ਸਉ ਪ੍ਰਾਨੀ ਲੋਚੈ ਕੋਇ ॥

je sau praanee lochai koe |

Sant Singh Khalsaeven though the mortal may wish it so, hundreds of times.
Manmohan Singheven though he may desire it hundreds of times.
Manmohan Singh (Punjabi)ਭਾਵੇਂ ਉਹ ਸੈਕੜੇ ਵਾਰੀ ਇਸ ਨੂੰ ਪਿਆ ਚਾਹੇ।
Fareedkot Teekaਜੇਕਰ ਕੋਈ ਪ੍ਰਾਣੀ ਸੌ ਵਾਰ ਭੀ ਕੀਆ ਚਾਹੈ॥
Prof. Sahib Singhਜੇ ਕੋਈ ਪ੍ਰਾਣੀ ਸੌ ਵਾਰੀ ਤਾਂਘ ਕਰੇ।

ਪਦ ਅਰਥ ਸਉ = ਸੌ ਵਾਰੀ। ਲੋਚੈ = ਚਾਹੇ।

SikhNet (Spanish)el hombre por su propio esfuerzo;

ਤਿਸੁ ਬਿਨੁ; ਨਾਹੀ ਤੇਰੈ ਕਿਛੁ ਕਾਮ ॥

tis bin; naahee terai kichh kaam |

Sant Singh KhalsaWithout Him, nothing is of any use to you.
Manmohan SinghWithout Him, nothing is of any avail unto thee.
Manmohan Singh (Punjabi)ਉਸ ਦੇ ਬਾਝੋਂ ਕੁਝ ਭੀ ਤੇਰੇ ਕੰਮ ਦਾ ਨਹੀਂ।
Fareedkot Teekaਤਿਸ ਕੇ ਸਿਮਰਨ ਬਿਨਾਂ ਹੇ ਮਨ! ਤੇਰੇ ਕੁਛੁ ਕਾਮ ਨਹੀਂ ਹੈ॥
Prof. Sahib Singhਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ (ਅਸਲੀ) ਕੰਮ ਦੀ ਨਹੀਂ ਹੈ,
SikhNet (Spanish)sin Dios, en verdad, nada se logra.

ਗਤਿ ਨਾਨਕ; ਜਪਿ ਏਕ ਹਰਿ ਨਾਮ ॥੧॥

gat naanak; jap ek har naam |1|

Sant Singh KhalsaSalvation, O Nanak, is attained by chanting the Name of the One Lord. ||1||
Manmohan SinghSalvation is attained by repeating the Name of God alone, O Nanak.
Manmohan Singh (Punjabi)ਹੇ ਨਾਨਕ! ਕੇਵਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹਰਿ ਨਾਮ ਜਪਨੇ ਸੇ ਹੀ ਤੇਰੀ ਗਤੀ ਹੋਵੇਗੀ, ਤਾਂ ਤੇ ਤਿਸੀ ਕੌ ਜਪ॥੧॥☬ਸੁੰਦਰ ਰੂਪ ਔ ਧਨ ਆਦਿ ਨਿਸ਼ੇਧਤੇ ਹੈਂ:
Prof. Sahib Singhਹੇ ਨਾਨਕ! ਇਕ ਪ੍ਰਭੂ ਦਾ ਨਾਮ ਜਪ ਤਾਂ ਗਤਿ ਹੋਵੇਗੀ ॥੧॥

ਪਦ ਅਰਥ ਗਤਿ = ਮੁਕਤੀ, ਚੰਗੀ ਆਤਮਕ ਹਾਲਤ ॥੧॥

SikhNet (Spanish)Recuerda al Señor, pues Él es el Único que te conducirá a tu más alto Destino.(1)
Shabad Guru Arjan Dev Ji Raag Gauree Ang 282

ਰੂਪਵੰਤੁ ਹੋਇ; ਨਾਹੀ ਮੋਹੈ ॥

roopavant hoe; naahee mohai |

Sant Singh KhalsaOne who is good-looking should not be vain;
Manmohan SinghIf one is beauteous, by himself he fascinates not others.
Manmohan Singh (Punjabi)ਜੇਕਰ ਜੀਵ ਸੁੰਦਰ ਹੈ, ਤਾਂ ਆਪਣੇ ਆਪ ਉਹ ਹੋਰਨਾ ਨੂੰ ਫਰੇਫਤਾ ਨਹੀਂ ਕਰਦਾ।
Fareedkot Teekaਇਹ ਜੀਵ ਸੁੰਦਰ ਰੂਪ ਹੋਨੇ ਸੇ ਤਿਸ ਕੋ ਮੋਹਿਤ ਨਹੀਂ ਕਰ ਸਕਤਾ ਹੈਂ॥
Prof. Sahib Singhਰੂਪ ਵਾਲਾ ਹੋ ਕੇ ਕੋਈ ਪ੍ਰਾਣੀ (ਰੂਪ ਦਾ) ਮਾਣ ਨਾਹ ਕਰੇ,

ਪਦ ਅਰਥ ਮੋਹੈ ਨਾਹੀ = ਮੋਹ ਨਾਹ ਕਰੇ, ਮਸਤ ਨਾਹ ਹੋਵੇ, ਮਾਣ ਨਾਹ ਕਰੇ।

SikhNet (Spanish)Si alguien es bello, que no se enorgullezca de ello,

ਪ੍ਰਭ ਕੀ ਜੋਤਿ; ਸਗਲ ਘਟ ਸੋਹੈ ॥

prabh kee jot; sagal ghatt sohai |

Sant Singh Khalsathe Light of God is in all hearts.
Manmohan SinghIt is the Lord's light, which looks beautiful among all the bodies.
Manmohan Singh (Punjabi)ਪ੍ਰਭੂ ਦਾ ਪ੍ਰਕਾਸ਼ ਹੀ ਸਾਰਿਆਂ ਸਰੀਰਾਂ ਅੰਦਰ ਸੁਹਣਾ ਲਗਦਾ ਹੈ।
Fareedkot Teekaਕਿਉਂਕਿ ਤਿਸ ਰੂਪ ਦੇਨੇ ਹਾਰੇ ਪ੍ਰਭੂ ਕੀ ਜੋਤਿ ਸਰਬ ਘਟੋਂ ਮੇਂ ਸੋਭ ਰਹੀ ਹੈ, ਭਾਵ ਰੂਪ ਉਸੀ ਕਾ ਦੀਆ ਹੈ॥
Prof. Sahib Singh(ਕਿਉਂਕ) ਸਾਰੇ ਸਰੀਰਾਂ ਵਿਚ ਪ੍ਰਭੂ ਦੀ ਹੀ ਜੋਤਿ ਸੋਭਦੀ ਹੈ।

ਪਦ ਅਰਥ ਸਗਲ ਘਟ = ਸਾਰੇ ਸਰੀਰਾਂ ਵਿਚ।

SikhNet (Spanish)porque esa belleza no es más que la Luz de Dios reflejada en él.

ਧਨਵੰਤਾ ਹੋਇ; ਕਿਆ ਕੋ ਗਰਬੈ ॥

dhanavantaa hoe; kiaa ko garabai |

Sant Singh KhalsaWhy should anyone be proud of being rich?
Manmohan SinghBecoming rich why should any one feel proud,
Manmohan Singh (Punjabi)ਅਮੀਰ ਬਣ ਕੇ ਕੋਈ ਜਣਾ ਕਿਉਂ ਹੰਕਾਰੀ ਹੋਵੇ,
Fareedkot Teekaਪੁਨਾ ਧਨ ਵਾਲਾ ਹੋ ਕਰ ਕੋਈ ਕਿਆ ਹੰਕਾਰ ਕਰੈ॥
Prof. Sahib Singhਧਨ ਵਾਲਾ ਹੋ ਕੇ ਕੀਹ ਕੋਈ ਮਨੁੱਖ ਅਹੰਕਾਰ ਕਰੇ,

ਪਦ ਅਰਥ ਗਰਬੈ = ਅਹੰਕਾਰ ਕਰੇ।

SikhNet (Spanish)¿Por qué envanecerse de la riqueza que se posee?

ਜਾ ਸਭੁ ਕਿਛੁ; ਤਿਸ ਕਾ ਦੀਆ ਦਰਬੈ ॥

jaa sabh kichh; tis kaa deea darabai |

Sant Singh KhalsaAll riches are His gifts.
Manmohan Singhwhen all the riches are His gifts.
Manmohan Singh (Punjabi)ਜਦ ਸਾਰੀਆਂ ਦੌਲਤਾਂ ਉਸ ਦੀਆਂ ਦਾਤਾਂ ਹਨ।
Fareedkot Teekaਜਬ ਸਭ ਕੁਛ ਤਿਸ ਪ੍ਰਭੂ ਕਾ ਹੀ ਦੀਆ ਹੂਆ ਧਨ ਹੈ॥
Prof. Sahib Singhਜਦੋਂ ਸਾਰਾ ਧਨ ਉਸ ਪ੍ਰਭੂ ਦਾ ਹੀ ਬਖ਼ਸ਼ਿਆ ਹੋਇਆ ਹੈ?

ਪਦ ਅਰਥ ਜਾ = ਜਦੋਂ। ਦਰਬੈ = ਧਨ।

SikhNet (Spanish)todo proviene de Dios.

ਅਤਿ ਸੂਰਾ; ਜੇ ਕੋਊ ਕਹਾਵੈ ॥

at sooraa; je koaoo kahaavai |

Sant Singh KhalsaOne may call himself a great hero,
Manmohan SinghIf one calls himself a great hero,
Manmohan Singh (Punjabi)ਜੇਕਰ ਕੋਈ ਆਪਣੇ ਆਪ ਨੂੰ ਵੱਡਾ ਬਹਾਦਰ ਅਖਵਾਉਂਦਾ ਹੋਵੇ,
Fareedkot Teekaਜੇ ਕੋਈ ਅਪਨੇ ਕੋ ਅਤੀ ਸੂਰਮਾਂ ਕਹਾਵੈ॥
Prof. Sahib Singhਜੇ ਕੋਈ ਮਨੁੱਖ (ਆਪਣੇ ਆਪ ਨੂੰ) ਬੜਾ ਸੂਰਮਾ ਅਖਵਾਏ,

ਪਦ ਅਰਥ ਸੂਰਾ = ਸੂਰਮਾ, ਬਹਾਦੁਰ। ਕਹਾਵੈ = ਅਖਵਾਏ।

SikhNet (Spanish)Si un hombre se considera poderoso al margen de Dios,

ਪ੍ਰਭ ਕੀ ਕਲਾ ਬਿਨਾ; ਕਹ ਧਾਵੈ ॥

prabh kee kalaa binaa; keh dhaavai |

Sant Singh Khalsabut without God's Power, what can anyone do?
Manmohan Singhwhat effort can he make without obtaining power from the Lord?
Manmohan Singh (Punjabi)ਸੁਆਮੀ ਤੋਂ ਸਤਿਆ ਲਏ ਬਾਝੋਂ ਉਹ ਕੀ ਆਹਰ ਕਰ ਸਕਦਾ ਹੈ?
Fareedkot Teekaਤੋ ਵਹੁ ਪ੍ਰਭ ਕੀ ਦੀ ਹੂਈ (ਕਲਾ) ਸਕਤੀ ਬਿਨਾਂ ਕਹਾਂ ਧਾਵਤਾ ਹੈ॥
Prof. Sahib Singh(ਤਾਂ ਰਤਾ ਇਹ ਤਾਂ ਸੋਚੇ ਕਿ) ਪ੍ਰਭੂ ਦੀ (ਦਿੱਤੀ ਹੋਈ) ਤਾਕਤ ਤੋਂ ਬਿਨਾ ਕਿਥੇ ਦੌੜ ਸਕਦਾ ਹੈ।

ਪਦ ਅਰਥ ਕਹ = ਕਿਥੇ? ਧਾਵੈ = ਦੌੜੇ।

SikhNet (Spanish)pero sin la fuerza de Dios, ¿qué podría lograr con su humana fuerza?

ਜੇ ਕੋ ਹੋਇ ਬਹੈ; ਦਾਤਾਰੁ ॥

je ko hoe bahai; daataar |

Sant Singh KhalsaOne who brags about giving to charities
Manmohan SinghIf some one sets himself as a man of charity,
Manmohan Singh (Punjabi)ਜੇਕਰ ਕੋਈ ਜਣਾ ਦਾਨੀ ਬਣ ਬੈਠੇ,
Fareedkot Teekaਜੋ ਕੋਈ ਆਪ ਦਾਤਾਰ ਹੋਇ ਬੈਠਤਾ ਹੈ॥
Prof. Sahib Singhਜੇ ਕੋਈ ਬੰਦਾ (ਧਨਾਢ ਹੋ ਕੇ) ਦਾਤਾ ਬਣ ਬੈਠੇ,

ਪਦ ਅਰਥ ਹੋਇ ਬਹੈ = ਬਣ ਬੈਠੇ।

SikhNet (Spanish)Si alguien se considera caritativo,

ਤਿਸੁ ਦੇਨਹਾਰੁ; ਜਾਨੈ ਗਾਵਾਰੁ ॥

tis denahaar; jaanai gaavaar |

Sant Singh Khalsathe Great Giver shall judge him to be a fool.
Manmohan Singhhim the Donor deems to be a fool.
Manmohan Singh (Punjabi)ਤਾਂ ਦਾਤਾ ਵਾਹਿਗੁਰੂ ਉਸ ਨੂੰ ਮੂਰਖ ਸਮਝਦਾ ਹੈ।
Fareedkot Teekaਤਿਸ ਕੋ ਦੇਣਹਾਰ ਵਾਹਿਗਰੂ ਗਵਾਰ ਜਾਨਤਾ ਹੈ; ਭਾਵ ਪਰਮੇਸ੍ਵਰ ਕਹਤਾ ਹੈ ਮੁਝ ਦਾਤਾ ਕੋ ਵਿਸਾਰ ਕਰ ਆਪ ਕੋ ਦਾਤਾ ਮਾਨਤਾ ਹੈ॥
Prof. Sahib Singhਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਜੋ (ਸਭ ਜੀਵਾਂ ਨੂੰ) ਦੇਣ ਜੋਗਾ ਹੈ।

ਪਦ ਅਰਥ ਗਾਵਾਰੁ = ਗੰਵਾਰ, ਮੂਰਖ।

SikhNet (Spanish)se verá como un tonto ante el Dador de todo.

ਜਿਸੁ ਗੁਰ ਪ੍ਰਸਾਦਿ; ਤੂਟੈ ਹਉ ਰੋਗੁ ॥

jis gur prasaad; toottai hau rog |

Sant Singh KhalsaOne who, by Guru's Grace, is cured of the disease of ego
Manmohan SinghWhose ailment of ego is cured by the Guru's favour,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜਿਸ ਦੀ ਹੰਕਾਰ ਦੀ ਬੀਮਾਰੀ ਹਟ ਗਈ ਹੈ,
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਸ ਕਾ ਹਉਮੈ ਰੂਪ ਰੋਗ ਤੂਟਤਾ ਹੈ॥
Prof. Sahib Singhਜਿਸ ਦਾ ਅਹੰਕਾਰ ਰੂਪੀ ਰੋਗ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ,

ਪਦ ਅਰਥ ਹਉ ਰੋਗੁ = ਅਹੰਕਾਰੀ-ਰੂਪੀ ਬੀਮਾਰੀ।

SikhNet (Spanish)Cuando por la Gracia de Dios el hombre deja de pensar en sí mismo,

ਨਾਨਕ. ਸੋ ਜਨੁ; ਸਦਾ ਅਰੋਗੁ ॥੨॥

naanak. so jan; sadaa arog |2|

Sant Singh Khalsa- O Nanak, that person is forever healthy. ||2||
Manmohan SinghNanak that man is ever healthy.
Manmohan Singh (Punjabi)ਨਾਨਕ, ਉਹ ਇਨਸਾਨ ਹਮੇਸ਼ਾਂ ਤੰਦਰੁਸਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜਨ ਸਦਾ ਅਰੋਗ ਰਹਤਾ ਹੈ॥੨॥
Prof. Sahib Singhਹੇ ਨਾਨਕ! ਉਹ ਮਨੁੱਖ ਸਦਾ ਨਿਰੋਆ ਹੈ ॥੨॥

ਪਦ ਅਰਥ ਅਰੋਗੁ = ਨਿਰੋਆ ॥੨॥

SikhNet (Spanish)se libera de todos sus pesares. (2)
Shabad Guru Arjan Dev Ji Raag Gauree Ang 282

ਜਿਉ ਮੰਦਰ ਕਉ; ਥਾਮੈ ਥੰਮਨੁ ॥

jiau mandar kau; thaamai thaman |

Sant Singh KhalsaAs a palace is supported by its pillars,
Manmohan SinghAs a pillar supports a palace,
Manmohan Singh (Punjabi)ਜਿਸ ਤਰ੍ਹਾਂ ਇਕ ਥੰਮ ਮਹਿਲ ਨੂੰ ਆਸਰਾ ਦਿੰਦਾ ਹੈ,
Fareedkot Teekaਜੈਸੇ ਮੰਦਰ ਕੋ (ਥੰਮਨੁ) ਥੰਮਾ (ਥਾਮੈ) ਇਸਥਿਤ ਰਾਖਤਾ ਹੈ॥
Prof. Sahib Singhਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ,

ਪਦ ਅਰਥ ਮੰਦਰ = ਘਰ। ਥਾਮੈ = ਥੰਮ੍ਹਦਾ ਹੈ, ਸਹਾਰਾ ਦੇਈ ਰੱਖਦਾ ਹੈ।

SikhNet (Spanish)Así como un pilar soporta un templo,

ਤਿਉ ਗੁਰ ਕਾ ਸਬਦੁ; ਮਨਹਿ ਅਸਥੰਮਨੁ ॥

tiau gur kaa sabad; maneh asathaman |

Sant Singh Khalsaso does the Guru's Word support the mind.
Manmohan Singhsimilarly the word of the Guru, supports the soul.
Manmohan Singh (Punjabi)ਇਸ ਤਰ੍ਹਾਂ ਹੀ ਗੁਰਾਂ ਦੀ ਬਾਣੀ ਜਿੰਦੜੀ ਨੂੰ ਆਸਰਾ ਦਿੰਦੀ ਹੈ।
Fareedkot Teekaਤੈਸੇ ਗੁਰੋਂ ਕਾ ਸਬਦ ਮਨ ਕੋ (ਅਸਥੰਮਨੁ) ਆਸਰਾ ਰੂਪ ਹੋ ਕਰ ਇਸਥਿਤ ਕਰਤਾ ਹੈ॥
Prof. Sahib Singhਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।

ਪਦ ਅਰਥ ਮਨਹਿ = ਮਨ ਵਿਚ। ਅਸਥੰਮਨੁ = ਥੰਮ੍ਹ, ਸਹਾਰਾ।

SikhNet (Spanish)así la Palabra del Guru es el Soporte de la mente.

ਜਿਉ ਪਾਖਾਣੁ; ਨਾਵ ਚੜਿ ਤਰੈ ॥

jiau paakhaan; naav charr tarai |

Sant Singh KhalsaAs a stone placed in a boat can cross over the river,
Manmohan SinghAs a stone floats when put on a boat,
Manmohan Singh (Punjabi)ਜਿਸ ਤਰ੍ਹਾਂ ਪੱਥਰ ਬੇੜੀ ਵਿੱਚ ਰਖਿਆ ਪਾਰ ਹੋ ਜਾਂਦਾ ਹੈ,
Fareedkot Teekaਜੈਸੇ (ਪਾਖਾਣੁ) ਪਾਥਰੁ ਨਾਵ ਪਰ ਚੜਕੇ ਤਰ ਜਾਤਾ ਹੈ॥
Prof. Sahib Singhਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ,

ਪਦ ਅਰਥ ਪਾਖਾਣੁ = ਪੱਥਰ। ਨਾਵ = ਬੇੜੀ।

SikhNet (Spanish)Así como una piedra sobre una embarcación cruza el río,

ਪ੍ਰਾਣੀ. ਗੁਰ ਚਰਣ ਲਗਤੁ; ਨਿਸਤਰੈ ॥

praanee. gur charan lagat; nisatarai |

Sant Singh Khalsaso is the mortal saved, grasping hold of the Guru's Feet.
Manmohan Singhso is the mortal saved by clinging to the Guru's feet.
Manmohan Singh (Punjabi)ਉਸੇ ਤਰ੍ਹਾਂ ਜੀਵ ਗੁਰਾਂ ਦੇ ਪੈਰਾਂ ਨਾਲ ਲੱਗ ਕੇ ਪਾਰ ਉਤਰ ਜਾਂਦਾ ਹੈ।
Fareedkot Teekaਤੈਸੇ ਇਹੁ ਪ੍ਰਾਣੀ ਗੁਰੋਂ ਕੇ ਚਰਣੋਂ ਸਾਥ ਲਗ ਕਰ ਤਰ ਜਾਤਾ ਹੈ।
Prof. Sahib Singhਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ।

ਪਦ ਅਰਥ ਲਗਤੁ = ਲੱਗਾ ਹੋਇਆ।

SikhNet (Spanish)así el Discípulo apegado a los Pies del Guru, puede atravesar el océano de la vida.

ਜਿਉ ਅੰਧਕਾਰ; ਦੀਪਕ ਪਰਗਾਸੁ ॥

jiau andhakaar; deepak paragaas |

Sant Singh KhalsaAs the darkness is illuminated by the lamp,
Manmohan SinghAs a lamp gives light in darkness so does,
Manmohan Singh (Punjabi)ਜਿਸ ਤਰ੍ਹਾਂ ਲੈਂਪ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ,
Fareedkot Teekaਜੈਸੇ ਅੰਧਕਾਰ ਮੇਂ ਦੀਪਕ ਪ੍ਰਕਾਸ ਕਰਤਾ ਹੈ॥
Prof. Sahib Singhਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ,

ਪਦ ਅਰਥ ਅੰਧਕਾਰ = ਹਨੇਰਾ। ਦੀਪਕ = ਦੀਵਾ। ਪਰਗਾਸੁ = ਚਾਨਣ।

SikhNet (Spanish)Así como la oscuridad es disipada por la luz de una lámpara,

ਗੁਰ ਦਰਸਨੁ ਦੇਖਿ; ਮਨਿ ਹੋਇ ਬਿਗਾਸੁ ॥

gur darasan dekh; man hoe bigaas |

Sant Singh Khalsaso does the mind blossom forth, beholding the Blessed Vision of the Guru's Darshan.
Manmohan Singhthe soul bloom on beholding Guru's sight.
Manmohan Singh (Punjabi)ਇਸੇ ਤਰ੍ਹਾਂ ਹੀ ਗੁਰਾਂ ਦਾ ਦੀਦਾਰ ਤੱਕ ਕੇ ਆਤਮਾ ਖਿੜ ਜਾਂਦੀ ਹੈ।
Fareedkot Teekaਤੈਸੇ ਗੁਰੋਂ ਕੇ ਦਰਸਨ ਕਰ ਕੇ ਗਿਆਨ ਪ੍ਰਕਾਸ਼ ਸੇ ਮਨ ਅਨੰਦ ਹੋਤਾ ਹੈ॥
Prof. Sahib Singhਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ।

ਪਦ ਅਰਥ ਗੁਰ ਦਰਸਨੁ = ਗੁਰੂ ਦਾ ਦਰਸਨ। ਦੇਖਿ = ਵੇਖ ਕੇ। ਮਨਿ = ਮਨ ਵਿਚ। ਬਿਗਾਸੁ = ਖਿੜਾਉ।

SikhNet (Spanish)así el ser interior es iluminado por la Presencia del Guru.

ਜਿਉ ਮਹਾ ਉਦਿਆਨ ਮਹਿ; ਮਾਰਗੁ ਪਾਵੈ ॥

jiau mahaa udiaan meh; maarag paavai |

Sant Singh KhalsaThe path is found through the great wilderness by joining the Saadh Sangat,
Manmohan SinghAs the man finds his way in a great wilderness,
Manmohan Singh (Punjabi)ਜਿਸ ਤਰ੍ਹਾਂ ਬੰਦੇ ਨੂੰ ਭਾਰੇ ਬੀਆਬਾਨ ਅੰਦਰ ਰਸਤਾ ਲੱਭ ਪੈਦਾ ਹੈ,
Fareedkot Teekaਜੈਸੇ ਮਹਾਂ ਉਜਾੜ ਮੇਂ ਕਿਸੀ ਕੇ ਬਤਾਵਣੇ ਕਰ ਚਲਣੇ ਵਾਲਾ ਪੁਰਸੁ ਮਾਰਗ ਪਾਵਤਾ ਹੈ॥
Prof. Sahib Singhਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ,

ਪਦ ਅਰਥ ਉਦਿਆਨ = ਜੰਗਲ। ਮਾਰਗੁ = ਰਸਤਾ।

SikhNet (Spanish)Así como un relámpago en un bosque oscuro nos permite encontrar el Sendero,

ਤਿਉ ਸਾਧੂ ਸੰਗਿ ਮਿਲਿ; ਜੋਤਿ ਪ੍ਰਗਟਾਵੈ ॥

tiau saadhoo sang mil; jot pragattaavai |

Sant Singh KhalsaThe Company of the Holy, and one's light shines forth.
Manmohan Singhso is his light burnished by meeting the society of saints.
Manmohan Singh (Punjabi)ਇਸੇ ਤਰ੍ਹਾਂ ਹੀ ਸਾਧ ਸੰਗਤਿ ਨਾਲ ਜੁੜ ਕੇ ਉਸ ਦਾ ਨੂਰ ਚਮਕ ਆਉਂਦਾ ਹੈ।
Fareedkot Teekaਤੈਸੇ ਸੰਤੋਂ ਸਾਥ ਮਿਲ ਕੇ ਗਿਆਨ ਰੂਪੀ ਜੋਤ ਪ੍ਰਗਟ ਆਵਤੀ ਹੈ॥
Prof. Sahib Singhਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।
SikhNet (Spanish)así la mente se ilumina con la Suprema Luz del Guru.

ਤਿਨ ਸੰਤਨ ਕੀ; ਬਾਛਉ ਧੂਰਿ ॥

tin santan kee; baachhau dhoor |

Sant Singh KhalsaI seek the dust of the feet of those Saints;
Manmohan SinghI desire the dust of the feet of those saints,
Manmohan Singh (Punjabi)ਉਨ੍ਹਾਂ ਸਾਧੂਆਂ ਦੇ ਚਰਨਾਂ ਦੀ ਮੈਂ ਧੂੜ ਲੋੜਦਾ ਹਾਂ,
Fareedkot Teekaਤਿਨ ਸੰਤੋਂ ਕੀ ਮੇਂ ਚਰਨ ਧੂੜੀ ਬਾਂਛਤਾ ਹੂੰ॥
Prof. Sahib Singhਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।

ਪਦ ਅਰਥ ਬਾਛਉ = ਚਾਹੁੰਦਾ ਹਾਂ। ਧੂਰਿ = ਧੂੜ।

SikhNet (Spanish)Oh Señor, yo beso el Polvo de los Pies de tal Santo;

ਨਾਨਕ ਕੀ ਹਰਿ ਲੋਚਾ ਪੂਰਿ ॥੩॥

naanak kee har lochaa poor |3|

Sant Singh KhalsaO Lord, fulfill Nanak's longing! ||3||
Manmohan Singhfulfil Nanak's desire O God.
Manmohan Singh (Punjabi)ਨਾਨਕ ਦੀ ਮਨਸਾ ਪੂਰਨ ਕਰ, ਹੈ ਵਾਹਿਗੁਰੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਦਾਸ ਕੀ ਇਹੀ ਇਛਾ ਪੂਰਨ ਕਰ ਅਰਥਾਤ ਧੂਰੀ ਪ੍ਰਾਪਤ ਹੋਇ॥੩॥
Prof. Sahib Singhਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ॥੩॥

ਪਦ ਅਰਥ ਲੋਚਾ = ਖ਼ਾਹਸ਼। ਪੂਰਿ = ਪੂਰੀ ਕਰ ॥੩॥

SikhNet (Spanish)¡Concédeme la Gracia de Encontrarlo! (3)
Shabad Guru Arjan Dev Ji Raag Gauree Ang 282 - 283

ਮਨ ਮੂਰਖ; ਕਾਹੇ ਬਿਲਲਾਈਐ ॥

man moorakh; kaahe bilalaaeeai |

Sant Singh KhalsaO foolish mind, why do you cry and bewail?
Manmohan SinghO foolish man why bewailest thou?
Manmohan Singh (Punjabi)ਹੇ ਬੇਵਕੂਫ ਬੰਦੇ! ਤੂੰ ਕਿਉਂ ਵਿਰਲਾਪ ਕਰਦਾ ਹੈ?
Fareedkot Teekaਹੇ ਮੂਰਖ ਮਨ! ਕਾਹੇ ਕੌ ਬਿਰਲਾਪ ਕਰੀ ਏ ਅਰਥਾਤ ਨਾ ਕਰੀਏ॥
Prof. Sahib Singhਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿਉਂ ਵਿਲਕਦਾ ਹੈਂ?

ਪਦ ਅਰਥ ਕਾਹੇ = ਕਿਉਂ? ਬਿਲਲਾਈਐ = ਵਿਲਕੀਏ, ਵਿਰਲਾਪ ਕਰੀਏ।

SikhNet (Spanish)Oh mente confundida, ¿por qué te afliges?

ਪੁਰਬ ਲਿਖੇ ਕਾ; ਲਿਖਿਆ ਪਾਈਐ ॥

purab likhe kaa; likhiaa paaeeai |

Sant Singh KhalsaYou shall obtain your pre-ordained destiny.
Manmohan SinghThou shalt obtain what is ordained for thee in thy destiny, since the very beginning.
Manmohan Singh (Punjabi)ਤੈਨੂੰ ਉਹੋ ਕੁਛ ਮਿਲੇਗਾ, ਜੋ ਤੇਰੇ ਲਈ, ਮੁੱਢ ਤੋਂ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਹੈ।
Fareedkot Teekaਕਿਉਂਕਿ ਪੂਰਬ ਜਨਮ ਕੇ (ਲਿਖੇ) ਕਰਮ ਕਾ ਅਬ ਫਲ ਪਾਈਤਾ ਹੈ। ਔਰ ਅਬ ਕੇ ਕਰਮੋਂ ਕਾ ਫਲ੍ਹ ਆਗੇ ਪਾਈਏਗਾ॥
Prof. Sahib Singhਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ।

ਪਦ ਅਰਥ ਪੁਰਬ = ਪਹਿਲੇ। ਪੁਰਬ ਲਿਖੇ ਕਾ = ਪਹਿਲੇ ਸਮੇ ਦੇ ਕੀਤੇ ਕਰਮਾਂ ਦਾ, ਹੁਣ ਤੋਂ ਪਹਿਲੇ ਸਮੇ ਦੇ ਬੀਜੇ ਦਾ। ਲਿਖਿਆ = ਸੰਸਕਾਰ-ਰੂਪ ਲੇਖ, ਸੁਭਾਉ-ਰੂਪ ਬੀਜ।

SikhNet (Spanish)Tú sólo recibes lo que ha sido dispuesto para ti en tu Destino;

ਦੂਖ ਸੂਖ; ਪ੍ਰਭ ਦੇਵਨਹਾਰੁ ॥

dookh sookh; prabh devanahaar |

Sant Singh KhalsaGod is the Giver of pain and pleasure.
Manmohan SinghLord is the Dispenser of woe and weal.
Manmohan Singh (Punjabi)ਸੁਆਮੀ ਗ਼ਮੀ ਤੇ ਖੁਸ਼ੀ ਦੇਣ ਵਾਲਾ ਹੈ।
Fareedkot Teekaਕਰਮੋਂ ਅਨੁਸਾਰ ਦੁਖ ਸੁਖ ਪ੍ਰਭੂ ਆਪ ਹੀ ਦੇਨੇ ਹਾਰਾ ਹੈ॥
Prof. Sahib Singhਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ,
SikhNet (Spanish)recuerda que el Señor es Quien te da el placer o el dolor;

ਅਵਰ ਤਿਆਗਿ; ਤੂ ਤਿਸਹਿ ਚਿਤਾਰੁ ॥

avar tiaag; too tiseh chitaar |

Sant Singh KhalsaAbandon others, and think of Him alone.
Manmohan SinghAbandon other's and do thou remember Him alone.
Manmohan Singh (Punjabi)ਹੋਰਨਾਂ ਨੂੰ ਛੱਡ ਦੇ, ਅਤੇ ਤੂੰ ਕੇਵਲ ਉਸੇ ਦਾ ਹੀ ਸਿਮਰਨ ਕਰ।
Fareedkot Teekaਤਾਂ ਤੇ ਔਰ ਸਭ ਤਿਆਗਿ ਕਰ ਤੂੰ ਤਿਸੀ ਕੌ ਚਿਤਾਰ ਅਰਥਾਤ ਸਿਮਰ॥
Prof. Sahib Singh(ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ।
SikhNet (Spanish)así que abandona todo lo demás y síguelo a Él.

ਜੋ ਕਛੁ ਕਰੈ; ਸੋਈ ਸੁਖੁ ਮਾਨੁ ॥

jo kachh karai; soee sukh maan |

Sant Singh KhalsaWhatever He does - take comfort in that.
Manmohan SinghWhatever He does deem that as good.
Manmohan Singh (Punjabi)ਜਿਹੜਾ ਕੁਝ ਉਹ ਕਰਦਾ ਹੈ ਉਸ ਨੂੰ ਭਲਾ ਕਰਕੇ ਜਾਣ।
Fareedkot Teekaਜੋ ਕੁਛ ਵਾਹਿਗੁਰੂ ਕਰੈ ਸੋਈ ਸੁਖ ਰੂਪ ਮਾਨ॥
Prof. Sahib Singhਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ।
SikhNet (Spanish)Recibe con gusto lo que de Él proviene

ਭੂਲਾ ਕਾਹੇ ਫਿਰਹਿ; ਅਜਾਨ ॥

bhoolaa kaahe fireh; ajaan |

Sant Singh KhalsaWhy do you wander around, you ignorant fool?
Manmohan SinghWhy wanderest thou astray O ignorant man?
Manmohan Singh (Punjabi)ਤੂੰ ਕਿਉਂ ਕੁਰਾਹੇ ਭਟਕਦਾ ਫਿਰਦਾ ਹੈ, ਹੇ ਬੇਸਮਝ ਬੰਦੇ!
Fareedkot Teekaਹੇ ਅਗਿਆਤ! ਕਿਉਂ ਭੂਲਾ ਫਿਰਤਾ ਹੈਂ॥
Prof. Sahib Singhਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ?

ਪਦ ਅਰਥ ਅਜਾਨ = ਹੇ ਅੰਵਾਣ!

SikhNet (Spanish)y rescátate de la ignorancia.

ਕਉਨ ਬਸਤੁ; ਆਈ ਤੇਰੈ ਸੰਗ ॥

kaun basat; aaee terai sang |

Sant Singh KhalsaWhat things did you bring with you?
Manmohan SinghWhat thing has come with thee,
Manmohan Singh (Punjabi)ਕਿਹੜੀ ਚੀਜ਼ ਤੇਰੇ ਨਾਲ ਆਈ ਹੈ,
Fareedkot Teekaਕੌਨ ਵਸਤੂ ਤੇਰੇ ਸਾਥ ਆਈ ਹੈ ਅਰਥਾਤ ਸਾਥ ਕੁਛੁ ਨਹੀਂ ਆਯਾ ਹੈ॥
Prof. Sahib Singh(ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ।

ਪਦ ਅਰਥ ਬਸਤੁ = ਚੀਜ਼।

SikhNet (Spanish)¿Te has preguntado qué fue lo que a esta vida te trajo?

ਲਪਟਿ ਰਹਿਓ ਰਸਿ; ਲੋਭੀ ਪਤੰਗ ॥

lapatt rahio ras; lobhee patang |

Sant Singh KhalsaYou cling to worldly pleasures like a greedy moth.
Manmohan SinghO greedy moth that thou art clinging to worldly pleasures?
Manmohan Singh (Punjabi)ਹੇ ਲਾਲਚੀ ਪਰਵਾਨੇ! ਤੂੰ ਜੋ ਸੰਸਾਰੀ ਰੰਗ-ਰਲੀਆਂ ਨਾਲ ਚਿਮੜ ਰਿਹਾ ਹੈ?
Fareedkot Teekaਔਰ ਤੂੰ ਪਦਾਰਥੋਂ ਕੇ ਰਸੋਂ ਸਾਥ ਲੋਭੀ ਹੋ ਕਰ ਪਤੰਗ ਵਤ ਲਪਟ ਰਹਿਆ ਹੈਂ, ਭਾਵ ਇਨ ਕੀ ਪ੍ਰੀਤ ਸੇ ਪਤੰਗ ਵਤ ਨਾਸ ਹੋਵੇਗਾ॥
Prof. Sahib Singhਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ।

ਪਦ ਅਰਥ ਰਸਿ = ਰਸ ਵਿਚ, ਸੁਆਦ ਵਿਚ। ਲੋਭੀ ਪਤੰਗ = ਹੇ ਲੋਭੀ ਭੰਬਟ!

SikhNet (Spanish)¿Por qué has de ser atraído por las vanidades del mundo tal como lo hace la necia palomilla que gira en torno a la flama hasta quemarse?

ਰਾਮ ਨਾਮ; ਜਪਿ ਹਿਰਦੇ ਮਾਹਿ ॥

raam naam; jap hirade maeh |

Sant Singh KhalsaDwell upon the Lord's Name in your heart.
Manmohan SinghIn thy mind dwell thou on Lord's Name.
Manmohan Singh (Punjabi)ਤੂੰ ਆਪਣੇ ਮਨ ਵਿੱਚ ਸਾਹਿਬ ਦੇ ਨਾਮ ਦਾ ਸਿਮਰਨ ਕਰ।
Fareedkot Teekaਤਾਂ ਤੇ ਹਿਰਦੇ ਬੀਚ ਰਾਮ ਨਾਮ ਕੋ ਜਪ॥
Prof. Sahib Singhਹਿਰਦੇ ਵਿਚ ਪ੍ਰਭੂ ਦਾ ਨਾਮ ਜਪ,
SikhNet (Spanish)Guarda el Naam, el Nombre del Señor como Tesoro en tu corazón

ਨਾਨਕ; ਪਤਿ ਸੇਤੀ ਘਰਿ ਜਾਹਿ ॥੪॥

naanak; pat setee ghar jaeh |4|

Sant Singh KhalsaO Nanak, thus you shall return to your home with honor. ||4||
Manmohan SinghNanak thus shalt thou go thy home with honour.
Manmohan Singh (Punjabi)ਨਾਨਕ, ਐਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਤੇ ਤੂੰ ਪਤਿਸਟਾ ਸਾਥ ਪ੍ਰਲੋਕ ਘਰ ਮੇਂ ਜਾਵੇਗਾ॥੪॥
Prof. Sahib Singhਹੇ ਨਾਨਕ! (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ ॥੪॥

ਪਦ ਅਰਥ ਪਤਿ ਸੇਤੀ = ਇੱਜ਼ਤ ਨਾਲ ॥੪॥

SikhNet (Spanish)y regresarás a Su Casa con Honores. (4)
Shabad Guru Arjan Dev Ji Raag Gauree Ang 283

ਜਿਸੁ ਵਖਰ ਕਉ; ਲੈਨਿ ਤੂ ਆਇਆ ॥

jis vakhar kau; lain too aaeaa |

Sant Singh KhalsaThis merchandise, which you have come to obtain
Manmohan SinghThe merchandise thou hast come into the world to obtain,
Manmohan Singh (Punjabi)ਉਹ ਸੌਦਾ-ਸੂਤ ਜਿਸ ਨੂੰ ਹਾਸਲ ਕਰਨ ਲਈ ਤੂੰ ਜਹਾਨ ਵਿੱਚ ਆਇਆ ਹੈ,
Fareedkot Teekaਹੇ ਭਾਈ! ਜਿਸ (ਵਖਰ) ਸੌਦੇ ਕੇ ਲੇਨੇ ਹੇਤ ਤੂੰ ਈਹਾਂ ਆਯਾ ਹੈਂ॥
Prof. Sahib Singh(ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ,

ਪਦ ਅਰਥ ਵਖਰ = ਸੌਦਾ।

SikhNet (Spanish)Has venido a esta vida a alabar el Nombre de Dios;

ਰਾਮ ਨਾਮੁ; ਸੰਤਨ ਘਰਿ ਪਾਇਆ ॥

raam naam; santan ghar paaeaa |

Sant Singh Khalsa- the Lord's Name is obtained in the home of the Saints.
Manmohan Singhthat Name of the Omnipresent Lord is found in the house of the saints.
Manmohan Singh (Punjabi)ਸਾਧੂਆਂ ਦੇ ਗ੍ਰਹਿ ਅੰਦਰ ਸਰਬ-ਵਿਆਪਕ ਸੁਆਮੀ ਦਾ ਨਾਮ ਲੱਭਦਾ ਹੈ।
Fareedkot Teekaਸੋ ਰਾਮ ਨਾਮ ਵਖਰ ਜਿਸ ਕਿਸੀ ਨੇ ਸੰਤੋਂ ਕੇ ਘਰ ਸੇ ਪਾਇਆ ਹੈ॥
Prof. Sahib Singhਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ।
SikhNet (Spanish)búscalo en el Hogar de los Santos.

ਤਜਿ ਅਭਿਮਾਨੁ; ਲੇਹੁ ਮਨ ਮੋਲਿ ॥

taj abhimaan; lehu man mol |

Sant Singh KhalsaRenounce your egotistical pride, and with your mind,
Manmohan SinghGive up arrogance, use your mind as measure,
Manmohan Singh (Punjabi)ਆਪਣੀ ਸਵੈ-ਹੰਗਤਾ ਛੱਡ ਦੇ, ਤੇ ਮਨ ਦੇ ਵਟੇ ਖਰੀਦ ਲੈ;
Fareedkot Teekaਹੰਕਾਰ ਕੋ ਤਿਆਗ ਕਰ ਮਨ ਕੋ ਦੇ ਕੇ ਰਾਮ ਨਾਮ ਮੋਲ ਲੇਵੋ॥
Prof. Sahib Singh(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ,

ਪਦ ਅਰਥ ਤਜਿ = ਛੱਡ ਦੇਹ। ਮਨ ਮੋਲਿ = ਮਨ ਦੇ ਮੁੱਲ ਤੋਂ, ਮਨ ਦੇ ਵਟਾਂਦਰੇ, ਮਨ ਦੇ ਕੇ।

SikhNet (Spanish)Renuncia a tu ego negativo y con tu mente

ਰਾਮ ਨਾਮੁ; ਹਿਰਦੇ ਮਹਿ ਤੋਲਿ ॥

raam naam; hirade meh tol |

Sant Singh KhalsaPurchase the Lord's Name - measure it out within your heart.
Manmohan Singhand weigh Lord's Name within thy mind and purchase it with thy soul.
Manmohan Singh (Punjabi)ਸੁਆਮੀ ਦੇ ਨਾਮ ਆਪਣੇ ਮਨ ਅੰਦਰ ਜੋਖ ਅਤੇ ਆਪਣੀ ਜਿੰਦੜੀ ਨਾਲ ਇਸ ਨੂੰ ਖਰੀਦ।
Fareedkot Teekaਵਾ ਹੇ (ਮਨ) ਪਿਆਰੇ! ਤਿਸ ਰਾਮ ਨਾਮ ਕੌ ਹਿਰਦੇ ਮੇਂ ਤੋਲ ਕਰ ਕੇ ਪ੍ਰੇਮ ਦੇ ਕਰ ਮੋਲ ਖਰੀਦਨਾ ਕਰੋ॥
Prof. Sahib Singhਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ।

ਪਦ ਅਰਥ ਤੋਲਿ = ਜਾਂਚ।

SikhNet (Spanish)compra el Nombre del Señor

ਲਾਦਿ ਖੇਪ; ਸੰਤਹ ਸੰਗਿ ਚਾਲੁ ॥

laad khep; santah sang chaal |

Sant Singh KhalsaLoad up this merchandise, and set out with the Saints.
Manmohan SinghLoad thy merchandise and set out with the saints.
Manmohan Singh (Punjabi)ਆਪਣਾ ਸੌਦਾ-ਸੂਤ ਲੱਦ ਲੈ ਅਤੇ ਸਾਧੂਆਂ ਦੇ ਨਾਲ ਤੁਰ ਪਉ।
Fareedkot Teekaਇਸ ਖੇਪ ਕੌ ਸੰਤੋਂ ਕੇ ਸੰਗ ਦ੍ਵਾਰਾ ਲਾਦ ਕਰ ਚਲੋ॥
Prof. Sahib Singhਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ,

ਪਦ ਅਰਥ ਖੇਪ = {Skt. क्षेप} ਵਾਪਾਰ ਵਾਸਤੇ ਨਾਲ ਲੈ ਜਾਣ ਵਾਲਾ ਸੌਦਾ।

SikhNet (Spanish)Esta Mercancía, el Nombre del Señor, que haz venido a obtener, se obtiene en el Hogar de los Santos. y en la balanza de tu corazón pondera únicamente el Nombre.

ਅਵਰ ਤਿਆਗਿ; ਬਿਖਿਆ ਜੰਜਾਲ ॥

avar tiaag; bikhiaa janjaal |

Sant Singh KhalsaGive up other corrupt entanglements.
Manmohan SinghAbandon other entanglements of deadly sins.
Manmohan Singh (Punjabi)ਪ੍ਰਾਣ-ਨਾਸਕ ਪਾਪਾਂ ਦੇ ਹੋਰ ਪੁਆੜੇ ਛੱਡ ਦੇ।
Fareedkot Teekaਔਰ ਵਿਸਿਅਹੁ ਕੇ ਜੰਜਾਲੋਂ ਕੋ ਤਿਆਗੋ॥
Prof. Sahib Singhਮਾਇਆ ਦੇ ਹੋਰ ਧੰਧੇ ਛੱਡ ਦੇਹ।

ਪਦ ਅਰਥ ਬਿਖਿਆ = ਮਾਇਆ। ਜੰਜਾਲ = ਧੰਧੇ।

SikhNet (Spanish)Llevando como íntimo Compañero al Naam, emprende la jornada en la caravana de los Santos.

ਧੰਨਿ ਧੰਨਿ; ਕਹੈ ਸਭੁ ਕੋਇ ॥

dhan dhan; kahai sabh koe |

Sant Singh Khalsa"Blessed, blessed", everyone will call you,
Manmohan SinghBlessed, blessed will everyone call thee.
Manmohan Singh (Punjabi)ਮੁਬਾਰਕ, ਮੁਬਾਰਕ! ਹਰ ਕੋਈ ਤੈਨੂੰ ਕਹੇਗਾ।
Fareedkot Teekaਇਸੀ ਤੇ ਸਭ ਕੋਈ ਤੁਮ ਕੌ ਮਨ ਬਾਣੀ ਕਰ ਧੰਨ੍ਯਤਾ ਯੋਗ ਕਹੈਗਾ॥
Prof. Sahib Singh(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ,

ਪਦ ਅਰਥ ਧੰਨਿ = ਮੁਬਾਰਿਕ, ਸ਼ਲਾਘਾ-ਯੋਗ।

SikhNet (Spanish)Despréndete de todo lo que es falso, para que nada pueda atarte más.

ਮੁਖ ਊਜਲ; ਹਰਿ ਦਰਗਹ ਸੋਇ ॥

mukh aoojal; har daragah soe |

Sant Singh Khalsaand your face shall be radiant in the Court of the Lord.
Manmohan SinghThy face shall be bright in that God's court.
Manmohan Singh (Punjabi)ਉਸ ਵਾਹਿਗੁਰੂ ਦੇ ਦਰਬਾਰ ਅੰਦਰ ਤੇਰਾ ਮੂੰਹ ਰੋਸ਼ਨ ਹੋਵੇਗਾ।
Fareedkot Teekaਔਰ ਤਿਸ ਹਰੀ ਕੀ ਦਹਗਾਹਿ ਮੇਂ ਭੀ ਤੁਮਾਰਾ ਮੁਖ ਊਜਲ ਹੋਇਗਾ॥
Prof. Sahib Singhਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ।
SikhNet (Spanish)Entonces tu vida será Bendita y resplandecerá tu rostro en la Morada del Señor.

ਇਹੁ ਵਾਪਾਰੁ; ਵਿਰਲਾ ਵਾਪਾਰੈ ॥

eihu vaapaar; viralaa vaapaarai |

Sant Singh KhalsaIn this trade, only a few are trading.
Manmohan SinghOnly a few engage in this trade.
Manmohan Singh (Punjabi)ਬਹੁਤ ਹੀ ਥੋੜੇ ਇਸ ਵਣਜ ਦੀ ਸੁਦਾਗਰੀ ਕਰਦੇ ਹਨ।
Fareedkot Teekaਪਰੰਤੂ ਇਹੁ ਰਾਮ ਨਾਮ ਵਪਾਰ ਕੌ ਕੋਈ ਵਿਰਲਾ (ਵਾਪਾਰੈ) ਖਰੀਦਤਾ ਹੈ॥
Prof. Sahib Singh(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ।
SikhNet (Spanish)Pocos son aquéllos que participan de éstos bienes;

ਨਾਨਕ. ਤਾ ਕੈ; ਸਦ ਬਲਿਹਾਰੈ ॥੫॥

naanak. taa kai; sad balihaarai |5|

Sant Singh KhalsaNanak is forever a sacrifice to them. ||5||
Manmohan SinghNanak is ever devoted unto them.
Manmohan Singh (Punjabi)ਨਾਨਕ! ਉਨ੍ਹਾਂ ਉਤੋਂ ਹਮੇਸ਼ਾਂ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਖਰੀਦਤਾ ਹੈ ਹਮ ਤਿਸ ਕੇ ਊਪਰੋਂ ਸਦਾ ਬਲਿਹਾਰੇ ਹੋਤੇ ਹੈਂ॥
Prof. Sahib Singhਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ॥੫॥
SikhNet (Spanish)me postro en Reverencia ante ellos. (5)
Shabad Guru Arjan Dev Ji Raag Gauree Ang 283

ਚਰਨ ਸਾਧ ਕੇ; ਧੋਇ ਧੋਇ ਪੀਉ ॥

charan saadh ke; dhoe dhoe peeo |

Sant Singh KhalsaWash the feet of the Holy, and drink in this water.
Manmohan SinghWash, wash thou the feet of the saints and drink the wash.
Manmohan Singh (Punjabi)ਧੋ ਧੋ ਤੂੰ ਸੰਤਾਂ ਦੇ ਪੈਰ, ਅਤੇ ਪਾਨ ਕਰ ਉਸ ਧੌਣ ਨੂੰ।
Fareedkot Teekaਹੇ ਭਾਈ! ਤਿਨ ਸੰਤੋਂ ਕੇ ਚਰਨੋਂ ਕੋ ਧੋਇ ਧੋਇ ਕੇ ਪਾਨ ਕਰ॥
Prof. Sahib Singh(ਹੇ ਭਾਈ!) ਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ,
SikhNet (Spanish)Lava los Pies de los Santos que Dios conduce y bebe el agua como un néctar;

ਅਰਪਿ ਸਾਧ ਕਉ; ਅਪਨਾ ਜੀਉ ॥

arap saadh kau; apanaa jeeo |

Sant Singh KhalsaDedicate your soul to the Holy.
Manmohan SinghDedicate thy soul to the saint.
Manmohan Singh (Punjabi)ਆਪਣੀ ਆਤਮਾ ਸੰਤ ਨੂੰ ਸਮਰਪਣ ਕਰ ਦੇ।
Fareedkot Teekaਔ ਅਪਨਾ ਜੀਉ ਭੀ ਸੰਤੋਂ ਕੋ ਅਰਪਨ ਕਰ॥
Prof. Sahib Singhਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ।

ਪਦ ਅਰਥ ਅਰਪਿ = ਹਵਾਲੇ ਕਰ ਦੇਹ। ਜੀਉ = ਜਿੰਦ।

SikhNet (Spanish)dedica tu vida a servir a tan noble Compañía.

ਸਾਧ ਕੀ ਧੂਰਿ; ਕਰਹੁ ਇਸਨਾਨੁ ॥

saadh kee dhoor; karahu isanaan |

Sant Singh KhalsaTake your cleansing bath in the dust of the feet of the Holy.
Manmohan SinghTake bath in the dust of the feet of the saints.
Manmohan Singh (Punjabi)ਸੰਤ ਦੇ ਚਰਨਾਂ ਦੀ ਧੂੜ ਅੰਦਰ ਮਜਨ ਕਰ।
Fareedkot Teekaਸੰਤੋਂ ਕੀ ਚਰਨ ਧੂੜੀ ਮੇਂ ਇਸਨਾਨ ਕਰੋ॥
Prof. Sahib Singhਗੁਰਮੁਖ ਮਨੁੱਖ ਦੇ ਪੈਰਾਂ ਦੀ ਖ਼ਾਕ ਵਿਚ ਇਸ਼ਨਾਨ ਕਰ,

ਪਦ ਅਰਥ ਧੂਰਿ = ਚਰਨ-ਧੂੜ।

SikhNet (Spanish)Cúbrete con el Polvo de sus Pies

ਸਾਧ ਊਪਰਿ; ਜਾਈਐ ਕੁਰਬਾਨੁ ॥

saadh aoopar; jaaeeai kurabaan |

Sant Singh KhalsaTo the Holy, make your life a sacrifice.
Manmohan SinghBecome thou a sacrifice unto the saint.
Manmohan Singh (Punjabi)ਤੂੰ ਸੰਤ ਉਤੋਂ ਬਲਿਹਾਰਨੇ ਹੋ ਜਾ।
Fareedkot Teekaਪੁਨਾ ਸਾਧੂ ਪਰ ਕੁਰਬਾਨ ਜਾਈਏ॥
Prof. Sahib Singhਗੁਰਮੁਖ ਤੋਂ ਸਦਕੇ ਹੋਹੁ।

ਪਦ ਅਰਥ ਕੁਰਬਾਨੁ = ਸਦਕੇ।

SikhNet (Spanish)y póstrate ante ellos,

ਸਾਧ ਸੇਵਾ; ਵਡਭਾਗੀ ਪਾਈਐ ॥

saadh sevaa; vaddabhaagee paaeeai |

Sant Singh KhalsaService to the Holy is obtained by great good fortune.
Manmohan SinghSaints' service is obtained by the greatest good luck.
Manmohan Singh (Punjabi)ਸੰਤ ਦੀ ਟਹਿਲ ਸੇਵਾ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦੀ ਹੈ।
Fareedkot Teekaਸੰਤੋਂ ਕੀ ਸੇਵਾ ਵੱਡੇ ਭਾਗੋਂ ਕਰ ਕੇ ਪਾਈਤੀ ਹੈ॥
Prof. Sahib Singhਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ,

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ।

SikhNet (Spanish)porque rara fortuna es, en verdad, la de llegar al Servicio de un Santo,

ਸਾਧਸੰਗਿ; ਹਰਿ ਕੀਰਤਨੁ ਗਾਈਐ ॥

saadhasang; har keeratan gaaeeai |

Sant Singh KhalsaIn the Saadh Sangat, the Company of the Holy, the Kirtan of the Lord's Praise is sung.
Manmohan SinghIn the saints congregation God's praises are sung.
Manmohan Singh (Punjabi)ਸਤਿ ਸੰਗਤ ਅੰਦਰ ਹਰੀ ਦਾ ਜੱਸ ਗਾਇਨ ਹੁੰਦਾ ਹੈ।
Fareedkot Teekaਸੰਤੋਂ ਕੇ ਸੰਗ ਦ੍ਵਾਰਾ ਹਰੀ ਕਾ ਕੀਰਤਨ ਗਾਈਤਾ ਹੈ॥
Prof. Sahib Singhਸੰਤ ਦੀ ਸੰਗਤਿ ਵਿਚ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।

ਪਦ ਅਰਥ ਗਾਈਐ = ਗਾਇਆ ਜਾ ਸਕਦਾ ਹੈ।

SikhNet (Spanish)donde te es concedida la Gracia de cantar la Gloria del Señor.

ਅਨਿਕ ਬਿਘਨ ਤੇ; ਸਾਧੂ ਰਾਖੈ ॥

anik bighan te; saadhoo raakhai |

Sant Singh KhalsaFrom all sorts of dangers, the Saint saves us.
Manmohan SinghFrom various dangers the saint saves the man.
Manmohan Singh (Punjabi)ਅਨੇਕਾਂ ਖਤਰਿਆ ਤੋਂ ਸੰਤ ਬੰਦੇ ਨੂੰ ਬਚਾਉਂਦਾ ਹੈ।
Fareedkot Teekaਕਿਉਂਕਿ ਅਨੇਕ ਬਿਘਨੋਂ ਸੇ ਸੰਤ ਹੀ ਰਾਖਤੇ ਹੈਂ॥
Prof. Sahib Singhਸੰਤ ਅਨੇਕਾਂ ਔਕੜਾਂ ਤੋਂ (ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ) ਬਚਾ ਲੈਂਦਾ ਹੈ,

ਪਦ ਅਰਥ ਰਾਖੈ = ਬਚਾ ਲੈਂਦਾ ਹੈ।

SikhNet (Spanish)El Santo ha de protegerte de todo daño

ਹਰਿ ਗੁਨ ਗਾਇ; ਅੰਮ੍ਰਿਤ ਰਸੁ ਚਾਖੈ ॥

har gun gaae; amrit ras chaakhai |

Sant Singh KhalsaSinging the Glorious Praises of the Lord, we taste the ambrosial essence.
Manmohan SinghHe who chants God's glories tastes the sweetness of ambrosia.
Manmohan Singh (Punjabi)ਜੋ ਵਾਹਿਗੁਰੂ ਦੀਆਂ ਚੰਗਿਆਈਆਂ ਅਲਾਪਦਾ ਹੈ, ਉਹ ਆਬਿ-ਹਿਯਾਤ ਦੀ ਮਿਠਾਸ ਨੂੰ ਚੱਖਦਾ ਹੈ।
Fareedkot Teekaਜਿਨ ਕੀ ਕਿਰਪਾ ਸੇ ਹਰੀ ਕੇ ਗੁਣ ਗਾਇ ਕਰ ਅੰਮ੍ਰਿਤ ਰਸ ਕੋ ਜੀਵ ਚਾਖਤਾ ਹੈ॥
Prof. Sahib Singhਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ-ਅੰਮ੍ਰਿਤ ਦਾ ਸੁਆਦ ਮਾਣਦਾ ਹੈ।

ਪਦ ਅਰਥ ਅੰਮ੍ਰਿਤ ਰਸੁ = ਨਾਮ ਅੰਮ੍ਰਿਤ ਦਾ ਸੁਆਦ।

SikhNet (Spanish)y cantando las Alabanzas del Señor,

ਓਟ ਗਹੀ; ਸੰਤਹ ਦਰਿ ਆਇਆ ॥

ott gahee; santah dar aaeaa |

Sant Singh KhalsaSeeking the Protection of the Saints, we have come to their door.
Manmohan SinghWho comes to the saints' door and seeks their protection,
Manmohan Singh (Punjabi)ਜੋ ਸਾਧੂਆਂ ਦੇ ਦੁਆਰੇ ਆਉਂਦਾ ਤੇ ਉਨ੍ਹਾਂ ਦੀ ਪਨਾਹ ਲੈਦਾ ਹੈ।
Fareedkot Teekaਜੋ ਸੰਤੋਂ ਦੇ ਦ੍ਵਾਰੇ ਆਇਆ ਹੈ ਅਰੁ ਹਰੀ ਕੀ ਓਟ ਗ੍ਰਹਣ ਕਰੀ ਹੈ॥
Prof. Sahib Singh(ਜਿਸ ਮਨੁੱਖ ਨੇ) ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ,

ਪਦ ਅਰਥ ਓਟ = ਆਸਰਾ। ਗਹੀ = ਪਕੜੀ, ਫੜੀ।

SikhNet (Spanish)lograrás probar el Divino Néctar.

ਸਰਬ ਸੂਖ; ਨਾਨਕ. ਤਿਹ ਪਾਇਆ ॥੬॥

sarab sookh; naanak. tih paaeaa |6|

Sant Singh KhalsaAll comforts, O Nanak, are so obtained. ||6||
Manmohan SinghHe obtains all the comforts, O Nanak.
Manmohan Singh (Punjabi)ਹੇ ਨਾਨਕ! ਉਹ ਸਾਰੇ ਆਰਾਮ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨੇ ਸਰਬ ਸੁਖੋਂ ਕੋ ਪਾਯਾ ਹੈ॥੬॥☬ਜਿਸ ਕੀ ਓਟ ਗ੍ਰਹਣ ਕਰੀ ਸੇ ਸੁਖ ਪਾਈਤਾ ਹੈ ਤਿਸ ਕਾ ਜਸ ਕਹਤੇ ਹੈਂ:
Prof. Sahib Singhਉਸ ਨੇ, ਹੇ ਨਾਨਕ! ਸਾਰੇ ਸੁਖ ਪਾ ਲਏ ਹਨ ॥੬॥

ਪਦ ਅਰਥ ਤਿਹ = ਉਸ ਨੇ ॥੬॥

SikhNet (Spanish)Nanak dice, he procurado la protección de los Santos y así he encontrado el Éxtasis. (6)
Shabad Guru Arjan Dev Ji Raag Gauree Ang 283

ਮਿਰਤਕ ਕਉ; ਜੀਵਾਲਨਹਾਰ ॥

miratak kau; jeevaalanahaar |

Sant Singh KhalsaHe infuses life back into the dead.
Manmohan SinghGod is the Re-animator of the dead.
Manmohan Singh (Punjabi)ਵਾਹਿਗੁਰੂ ਮੁਰਦਿਆਂ ਨੂੰ ਸੁਰਜੀਤ ਕਰਨ ਵਾਲਾ ਹੈ।
Fareedkot Teekaਜੋ ਵਾਹਿਗੁਰੂ ਮ੍ਰਿਤਕ ਕੌ ਜੀਵਾਲਨੇ ਹਾਰਾ ਹੈ॥
Prof. Sahib Singh(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ,

ਪਦ ਅਰਥ ਮਿਰਤਕ = ਮੋਇਆ ਹੋਇਆ, ਆਤਮਕ ਜ਼ਿੰਦਗੀ ਵਲੋਂ ਮੁਰਦਾ।

SikhNet (Spanish)Dios restablece a los muertos

ਭੂਖੇ ਕਉ; ਦੇਵਤ ਅਧਾਰ ॥

bhookhe kau; devat adhaar |

Sant Singh KhalsaHe gives food to the hungry.
Manmohan SinghHe gives food to the hungry.
Manmohan Singh (Punjabi)ਉਹ ਖੁਦਿਅਵੰਤ ਨੂੰ ਭੋਜਨ ਦਿੰਦਾ ਹੈ।
Fareedkot Teekaਔਰ ਭੂਖੇ ਕਉ ਭੋਜਨ ਆਦੀ ਆਧਾਰ ਦੇਤਾ ਹੈ॥
Prof. Sahib Singhਭੁੱਖੇ ਨੂੰ ਭੀ ਆਸਰਾ ਦੇਂਦਾ ਹੈ।

ਪਦ ਅਰਥ ਭੂਖੇ = ਲਾਲਚੀ, ਤ੍ਰਿਸਨਾ-ਅਧੀਨ ਮਨੁੱਖ। ਅਧਾਰ = ਆਸਰਾ।

SikhNet (Spanish)y alimenta a los hambrientos.

ਸਰਬ ਨਿਧਾਨ; ਜਾ ਕੀ ਦ੍ਰਿਸਟੀ ਮਾਹਿ ॥

sarab nidhaan; jaa kee drisattee maeh |

Sant Singh KhalsaAll treasures are within His Glance of Grace.
Manmohan SinghAll the treasure are in His gracious glance.
Manmohan Singh (Punjabi)ਸਾਰੇ ਖ਼ਜ਼ਾਨੇ ਉਸ ਦੀ ਮਿਹਰ ਦੀ ਨਿਗਾਹ ਵਿੱਚ ਹਨ।
Fareedkot Teekaਸਰਬ ਨਿਧਾਨੋਂ ਕਾ ਖਜਾਨਾ ਜਿਸ ਕੀ ਦ੍ਰਿਸਟੀ ਮੇਂ ਹੈ॥
Prof. Sahib Singhਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ,

ਪਦ ਅਰਥ ਨਿਧਾਨ = ਖ਼ਜ਼ਾਨੇ।

SikhNet (Spanish)La Visión del Señor aporta el Don de la Perfecta Paz,

ਪੁਰਬ ਲਿਖੇ ਕਾ; ਲਹਣਾ ਪਾਹਿ ॥

purab likhe kaa; lahanaa paeh |

Sant Singh KhalsaPeople obtain that which they are pre-ordained to receive.
Manmohan SinghMan obtains the cargo which is originally destined for him.
Manmohan Singh (Punjabi)ਆਦਮੀ ਉਸੇ ਖੇਪ ਨੂੰ ਪਾਉਂਦਾ ਹੈ, ਜੋ ਮੁੱਢ ਤੋਂ ਉਸ ਲਈ ਲਿਖੀ ਹੋਈ ਹੈ।
Fareedkot Teekaਤਿਸੀ ਕੇ ਹੁਕਮ ਅਨੁਸਾਰ ਇਹੁ ਜੀਵ ਪੂਰਬ ਲਿਖੇ ਕਾ (ਲਹਣਾ) ਫਲ ਪਾਵਤੇ ਹੈਂ॥
Prof. Sahib Singh(ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ।

ਪਦ ਅਰਥ ਪੁਰਬ ਲਿਖੇ ਕਾ = ਪਿਛਲੇ ਸਮੇ ਦੇ ਕੀਤੇ ਕੰਮਾਂ ਦਾ। ਲਹਣਾ = ਫਲ। ਪਾਹਿ = ਪਾਉਂਦੇ ਹਨ।

SikhNet (Spanish)pero sólo Lo verá aquél que ha sido bendecido con tal Destino.

ਸਭੁ ਕਿਛੁ ਤਿਸ ਕਾ; ਓਹੁ ਕਰਨੈ ਜੋਗੁ ॥

sabh kichh tis kaa; ohu karanai jog |

Sant Singh KhalsaAll things are His; He is the Doer of all.
Manmohan SinghAll the things belong to Him He is Omnipotent.
Manmohan Singh (Punjabi)ਸਾਰਾ ਕੁਝ ਉਸ ਦੀ ਮਲਕੀਅਤ ਹੈ, ਉਹ ਸਰਬ-ਸ਼ਕਤੀਵਾਨ ਹੈ।
Fareedkot Teekaਸਭ ਕਿਛੁ ਤਿਸੀ ਕਾ ਹੈ ਔਰ ਵਹੀ ਕਿਛ ਕਰਨੇ ਯੋਗ ਹੈ॥
Prof. Sahib Singhਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;
SikhNet (Spanish)Todo pertenece a Él, Él es el Hacedor;

ਤਿਸੁ ਬਿਨੁ; ਦੂਸਰ ਹੋਆ ਨ ਹੋਗੁ ॥

tis bin; doosar hoaa na hog |

Sant Singh KhalsaOther than Him, there has never been any other, and there shall never be.
Manmohan SinghNeither there has been, nor there shall be any but Him.
Manmohan Singh (Punjabi)ਉਸ ਦੇ ਬਾਝੋਂ ਹੋਰ ਦੂਜਾ ਨਾਂ ਕੋਈ ਹੈਸੀ ਤੇ ਨਾਂ ਹੀ ਹੋਵੇਗਾ।
Fareedkot Teekaਤਿਸ ਸੇ ਬਿਨਾਂ ਔਰ ਕੋਈ ਦੂਸਰਾ ਨ ਪੀਛੇ ਹੂਆ ਹੈ ਔਰ ਨਾ ਆਗੇ ਹੋਇਗਾ॥
Prof. Sahib Singhਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ।

ਪਦ ਅਰਥ ਹੋਗੁ = ਹੋਵੇਗਾ।

SikhNet (Spanish)nada existe ni existirá jamás ajeno a Él.

ਜਪਿ ਜਨ; ਸਦਾ ਸਦਾ ਦਿਨੁ ਰੈਣੀ ॥

jap jan; sadaa sadaa din rainee |

Sant Singh KhalsaMeditate on Him forever and ever, day and night.
Manmohan SinghEver and ever, O man, meditate on Him day and night.
Manmohan Singh (Punjabi)ਹਮੇਸ਼ਾਂ ਤੇ ਹਮੇਸ਼ਾ, ਹੇ ਬੰਦੇ! ਦਿਨ ਰਾਤ ਉਸ ਦਾ ਆਰਾਧਨ ਕਰ।
Fareedkot Teekaਤਾਂ ਤੇ ਹੇ ਜਨ! ਤੀਨੋਂ ਕਾਲ ਮੇਂ ਦਿਨੇ ਰਾਤ ਤਿਸੀ ਕੌ ਜਪਣਾ ਕਰ॥
Prof. Sahib Singhਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ,

ਪਦ ਅਰਥ ਰੈਣੀ = ਰਾਤ।

SikhNet (Spanish)Has de Procurarlo cada día y cada noche,

ਸਭ ਤੇ ਊਚ; ਨਿਰਮਲ ਇਹ ਕਰਣੀ ॥

sabh te aooch; niramal ih karanee |

Sant Singh KhalsaThis way of life is exalted and immaculate.
Manmohan SinghThe most exalted and immaculate is this way of living.
Manmohan Singh (Punjabi)ਸਾਰਿਆਂ ਨਾਲੋ ਉਚੇਰੀ ਤੇ ਪਵਿੱਤ੍ਰ ਹੈ, ਇਹ ਜੀਵਨ ਰਹੁ-ਰੀਤੀ।
Fareedkot Teekaਸਭ ਸੇ ਊਚੀ ਅਰੁ ਨਿਰਮਲ ਇਹੀ ਕਰਨੀ ਹੈ॥
Prof. Sahib Singhਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ।

ਪਦ ਅਰਥ ਕਰਣੀ = ਆਚਰਣ।

SikhNet (Spanish)que en ello hallarás la más virtuosa de las prácticas.

ਕਰਿ ਕਿਰਪਾ; ਜਿਸ ਕਉ ਨਾਮੁ ਦੀਆ ॥

kar kirapaa; jis kau naam deea |

Sant Singh KhalsaOne whom the Lord, in His Grace, blesses with His Name
Manmohan SinghThe man unto whom the Lord has mercifully granted,
Manmohan Singh (Punjabi)ਜਿਸ ਪੁਰਸ਼ ਨੂੰ ਸੁਆਮੀ ਨੇ ਹਿਮਰ ਧਾਰ ਕੇ ਆਪਣਾ ਨਾਮ ਬਖਸ਼ਿਆ ਹੈ,
Fareedkot Teekaਅਪਨੀ ਕ੍ਰਿਪਾ ਕਰ ਕੇ ਤਿਸ ਨੇ ਜਿਸ ਕੌ ਨਾਮ ਦੀਆ ਹੈ॥
Prof. Sahib Singhਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,
SikhNet (Spanish)Cuando el hombre es visitado por la Gracia, recibe el Regalo del Nombre

ਨਾਨਕ. ਸੋ ਜਨੁ; ਨਿਰਮਲੁ ਥੀਆ ॥੭॥

naanak. so jan; niramal theea |7|

Sant Singh Khalsa- O Nanak, that person becomes immaculate and pure. ||7||
Manmohan SinghHis Name becomes pure, O Nanak.
Manmohan Singh (Punjabi)ਉਹ ਪਵਿੱਤ੍ਰ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਨਿਰਮਲ ਹੂਆ ਹੈ॥੨॥☬ਸਿਮਰਨ ਕਾ ਹੇਤੂ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੭॥
SikhNet (Spanish)y su vida asciende a la Perfección. (7)
Shabad Guru Arjan Dev Ji Raag Gauree Ang 283

ਜਾ ਕੈ ਮਨਿ; ਗੁਰ ਕੀ ਪਰਤੀਤਿ ॥

jaa kai man; gur kee parateet |

Sant Singh KhalsaOne who has faith in the Guru in his mind
Manmohan SinghHe whose heart has faith in the Guru,
Manmohan Singh (Punjabi)ਜਿਸ ਦੇ ਦਿਲ ਅੰਦਰ ਗੁਰਾਂ ਉਤੇ ਭਰੋਸਾ ਹੈ,
Fareedkot Teekaਜਿਸ ਕੇ ਮਨ ਮੇਂ ਗੁਰੋਂ ਕੇ ਸਬਦ ਕੀ ਪਰਤੀਤਿ ਹੋਤੀ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ,

ਪਦ ਅਰਥ ਪਰਤੀਤਿ = ਯਕੀਨ, ਸਰਧਾ।

SikhNet (Spanish)El Señor mora en la vida de aquél que tiene Fe en el Guru.

ਤਿਸੁ ਜਨ ਆਵੈ; ਹਰਿ ਪ੍ਰਭੁ ਚੀਤਿ ॥

tis jan aavai; har prabh cheet |

Sant Singh Khalsacomes to dwell upon the Lord God.
Manmohan Singhthat man comes to meditate on the Lord God.
Manmohan Singh (Punjabi)ਉਹ ਆਦਮੀ ਵਾਹਿਗੁਰੂ ਸੁਆਮੀ ਨੂੰ ਚੇਤੇ ਕਰਨ ਲੱਗ ਜਾਂਦਾ ਹੈ।
Fareedkot Teekaਤਿਸ ਜਨ ਕੋ ਹੀ ਹਰਿ ਪ੍ਰਭੂ ਚਿਤ ਆਵਤਾ ਹੈ॥
Prof. Sahib Singhਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ।

ਪਦ ਅਰਥ ਚੀਤਿ = ਚਿੱਤ ਵਿਚ।

SikhNet (Spanish)Tal Devoto adquiere en todo el mundo renombre como amante de Dios,

ਭਗਤੁ ਭਗਤੁ; ਸੁਨੀਐ ਤਿਹੁ ਲੋਇ ॥

bhagat bhagat; suneeai tihu loe |

Sant Singh KhalsaHe is acclaimed as a devotee, a humble devotee throughout the three worlds.
Manmohan SinghWithin whose mind is the Unique Lord,
Manmohan Singh (Punjabi)ਉਹ ਤਿੰਨਾਂ ਜਹਾਨਾਂ ਅੰਦਰ ਸੰਤ ਤੇ ਅਨੁਰਾਗੀ ਪਰਸਿਧ ਹੋ ਜਾਂਦਾ ਹੈ,
Fareedkot Teekaਸੋ ਜਨੁ ਭਗਤੁ ਭਗਤੁ ਤੀਨੋਂ ਲੋਕੋਂ ਮੇਂ ਸੁਣੀਤਾ ਹੈ॥
Prof. Sahib Singhਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ,

ਪਦ ਅਰਥ ਸੁਨੀਐ = ਸੁਣਿਆ ਜਾਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਤ੍ਰਿਲੋਕੀ ਵਿਚ, ਸਾਰੇ ਜਗਤ ਵਿਚ।

SikhNet (Spanish)Es considerado devoto , devoto humilde alrededor de los tres mundos.

ਜਾ ਕੈ ਹਿਰਦੈ; ਏਕੋ ਹੋਇ ॥

jaa kai hiradai; eko hoe |

Sant Singh KhalsaThe One Lord is in his heart.
Manmohan Singhthat person is renowned as a saint and devotee in the three worlds.
Manmohan Singh (Punjabi)ਜਿਸ ਦੇ ਅੰਤਰ ਆਤਮੇ ਅਦੁਤੀ ਸਾਹਿਬ ਹੈ।
Fareedkot Teekaਜਿਸ ਕੇ ਹਿਰਦੇ ਮੇਂ ਏਕ ਸ੍ਵਾਮੀ ਹੋਤਾ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ;
SikhNet (Spanish)El único Dios esta en su corazón.

ਸਚੁ ਕਰਣੀ; ਸਚੁ ਤਾ ਕੀ ਰਹਤ ॥

sach karanee; sach taa kee rehat |

Sant Singh KhalsaTrue are his actions; true are his ways.
Manmohan SinghTrue is his doing and true his way of life.
Manmohan Singh (Punjabi)ਸੱਚੀ ਹੈ ਉਸ ਦੀ ਕਰਤੂਤ ਅਤੇ ਸੱਚਾ ਹੈ ਉਸ ਦਾ ਜੀਵਨ-ਮਾਰਗ।
Fareedkot Teekaਤਿਸ ਕੀ ਜਪ ਤਪ ਆਦਿ ਕਰਣੀ ਭੀ ਸਚੀ ਹੈ ਔਰ ਤਿਸ ਕੀ (ਰਹਤ) ਧਾਰਨਾ ਭੀ ਸਚੀ ਹੈ॥
Prof. Sahib Singhਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ,

ਪਦ ਅਰਥ ਕਰਣੀ = ਅਮਲੀ ਜ਼ਿੰਦਗੀ, ਚਾਲ ਚਲਨ। ਰਹਤ = ਜ਼ਿੰਦਗੀ ਦੇ ਅਸੂਲ।

SikhNet (Spanish)Verdad es lo que él hace y Verdad es su Camino,

ਸਚੁ ਹਿਰਦੈ; ਸਤਿ ਮੁਖਿ ਕਹਤ ॥

sach hiradai; sat mukh kehat |

Sant Singh KhalsaTrue is his heart; Truth is what he speaks with his mouth.
Manmohan SinghTrue is his mind and truth he utters from his mouth.
Manmohan Singh (Punjabi)ਸੱਚ ਹੈ ਉਸ ਦੇ ਮਨ ਅੰਦਰ ਅਤੇ ਸੱਚ ਹੀ ਉਹ ਆਪਣੇ ਮੂੰਹ ਤੋਂ ਬੋਲਦਾ ਹੈ।
Fareedkot Teekaਤਿਸ ਕੇ ਹਿਰਦੇ ਮੇਂ ਭੀ ਸਚ ਹੈ ਔਰ ਮੁਖ ਸੇ ਭੀ ਵਹੁ ਸਤ ਹੀ ਕਹਤੇ ਹੈਂ॥
Prof. Sahib Singhਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ;

ਪਦ ਅਰਥ ਸਤਿ = ਸੱਚ, ਸਦਾ-ਥਿਰ ਰਹਿਣ ਵਾਲਾ ਪ੍ਰਭੂ। ਮੁਖਿ = ਮੂੰਹ ਤੋਂ।

SikhNet (Spanish)la Verdad está en su mente y en sus labios.

ਸਾਚੀ ਦ੍ਰਿਸਟਿ; ਸਾਚਾ ਆਕਾਰੁ ॥

saachee drisatt; saachaa aakaar |

Sant Singh KhalsaTrue is his vision; true is his form.
Manmohan SinghTrue is his vision and true is his form.
Manmohan Singh (Punjabi)ਸੱਚੀ ਹੈ ਉਸ ਦੀ ਨਜ਼ਰ ਤੇ ਸੱਚਾ ਹੈ ਉਸ ਦਾ ਸਰੂਪ।
Fareedkot Teekaਸਚੀ ਹੀ ਤਿਸ ਕੀ ਦ੍ਰਿਸਟੀ ਹੈ, ਭਾਵ ਸੇ ਸਰਬ ਸ੍ਰਿਸਟੀ ਕੋ ਨੇਤ੍ਰੋਂ ਕਰ ਬ੍ਰਹਮ ਰੂਪ ਦੇਖਤਾ ਹੈ ਔ ਤਿਸ ਕਾ ਆਕਾਰ ਭੀ (ਸਾਚਾ) ਸਫਲਾ ਹੈ॥
Prof. Sahib Singhਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ,

ਪਦ ਅਰਥ ਦ੍ਰਿਸਟਿ = ਨਜ਼ਰ। ਆਕਾਰੁ = ਦ੍ਰਿਸ਼ਟ-ਮਾਨ ਜਗਤ, ਸਰੂਪ।

SikhNet (Spanish)Verdadera su vision , verdadera forma.

ਸਚੁ ਵਰਤੈ; ਸਾਚਾ ਪਾਸਾਰੁ ॥

sach varatai; saachaa paasaar |

Sant Singh KhalsaHe distributes Truth and he spreads Truth.
Manmohan SinghHe distributes truth and truth he spreads.
Manmohan Singh (Punjabi)ਉਹ ਸੱਚ ਵਰਤਾਉਂਦਾ ਹੈ ਤੇ ਸੱਚ ਹੀ ਫੈਲਾਉਂਦਾ ਹੈ।
Fareedkot Teekaਕਿਉਂਕਿ ਵਹੁ ਜਾਨਤਾ ਹੈ ਕਿ ਸਚ ਸਰੂਪ ਵਾਹਿਗੁਰੂ ਸਰਬ ਜੀਵੋਂ ਮੇਂ ਵਰਤ ਰਹਾ ਹੈ, ਤਿਸੀ ਤੇ ਤਿਸ ਕਾ ਇਹੁ ਪਸਾਰਾ ਭੀ ਸਚਾ ਹੈ॥
Prof. Sahib Singhਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ।

ਪਦ ਅਰਥ ਵਰਤੈ = ਮੌਜੂਦ ਹੈ। ਪਾਸਾਰੁ = ਖਿਲਾਰਾ।

SikhNet (Spanish)Él ve la Verdad y él es la Encarnación de la Verdad.

ਪਾਰਬ੍ਰਹਮੁ; ਜਿਨਿ ਸਚੁ ਕਰਿ ਜਾਤਾ ॥

paarabraham; jin sach kar jaataa |

Sant Singh KhalsaOne who recognizes the Supreme Lord God as True
Manmohan SinghHe who recognises the Supreme Lord as True,
Manmohan Singh (Punjabi)ਜੋ ਪਰਮ ਪ੍ਰਭੂ ਨੂੰ ਸੱਤ ਕਰਕੇ ਜਾਣਦਾ ਹੈ,
Fareedkot Teekaਜਿਸ ਨੇ ਪਾਰਬ੍ਰਹਮ ਕੋ ਸਚ ਸਰੂਪ ਕਰ ਕੇ ਜਾਣਿਆ ਹੈ॥
Prof. Sahib Singhਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ,
SikhNet (Spanish)Aquél que concibe al Señor como la Verdad,

ਨਾਨਕ. ਸੋ ਜਨੁ; ਸਚਿ ਸਮਾਤਾ ॥੮॥੧੫॥

naanak. so jan; sach samaataa |8|15|

Sant Singh Khalsa- O Nanak, that humble being is absorbed into the True One. ||8||15||
Manmohan SinghNanak that man gets absorbed in the True Being.
Manmohan Singh (Punjabi)ਨਾਨਕ, ਉਹ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਸਚ ਮੇਂ ਸਮਾਯਾ ਹੈ॥੮॥੧੫॥☬ਤੀਨੋਂ ਗੁਣੋਂ ਸੇ ਰਹਿਤ ਹਰੀ ਕਾ ਰੂਪ ਦਿਖਾਇ ਕਰ ਕੇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ ॥੮॥੧੫॥
SikhNet (Spanish)quedará él mismo inmerso en Ella. (8-15)
Shabad Guru Arjan Dev Ji Raag Gauree Ang 283

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਰੂਪੁ ਨ ਰੇਖ. ਨ ਰੰਗੁ ਕਿਛੁ; ਤ੍ਰਿਹੁ ਗੁਣ ਤੇ. ਪ੍ਰਭ ਭਿੰਨ ॥

roop na rekh. na rang kichh; trihu gun te. prabh bhin |

Sant Singh KhalsaHe has no form, no shape, no color; God is beyond the three qualities.
Manmohan SinghThe Lord has neither form nor outline nor any colour. He is exempt from three qualities.
Manmohan Singh (Punjabi)ਸੁਆਮੀ ਦਾ ਨਾਂ ਕੋਈ ਸਰੂਪ ਜਾ ਨੁਹਾਰ ਹੈ ਤੇ ਨਾਂ ਹੀ ਕੋਈ ਰੰਗਤ। ਉਹ ਤਿੰਨ ਲੱਛਣਾ ਤੋਂ ਰਹਿਤ ਹੈ।
Fareedkot Teekaਅਸਥੂਲ ਰੂਪ ਜਿਸ ਕਾ ਨਹੀਂ ਹੈ ਔਰ ਨਾ ਧ੍ਵਜਾ ਬਜ੍ਰ ਆਦਿ ਰੇਖਾ ਚਿਹਨ ਹੀ ਹੈ, ਪੁਨਾ ਨਾ ਸ੍ਯਾਮ ਪੀਤ ਆਦੀ ਕਿਛ ਰੰਗ ਹੈ, ਸੋ ਪ੍ਰਭੂ ਤੀਨੋਂ ਗੁਣੋਂ ਸੇ ਭਿੰਨ ਅਸੰਗ ਰੂਪ ਹੈ॥
Prof. Sahib Singhਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ।

ਪਦ ਅਰਥ ਰੇਖ = {Skt. रेखा) ਚਿਹਨ-ਚੱਕ੍ਰ। ਤ੍ਰਿਹੁ ਗੁਣ ਤੇ = (ਮਾਇਆ ਦੇ) ਤਿੰਨ ਗੁਣਾਂ ਤੋਂ। ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼। ਤਿਸਹਿ = ਉਸ ਨੂੰ ਹੀ।

SikhNet (Spanish)El Señor carece de forma, rasgos o color y trasciende el mundo que conocemos a través de nuestros sentidos.

ਤਿਸਹਿ ਬੁਝਾਏ ਨਾਨਕਾ; ਜਿਸੁ ਹੋਵੈ ਸੁਪ੍ਰਸੰਨ ॥੧॥

tiseh bujhaae naanakaa; jis hovai suprasan |1|

Sant Singh KhalsaThey alone understand Him, O Nanak, with whom He is pleased. ||1||
Manmohan SinghO Nanak, with whom He is well pleased He causes him to understand Him.
Manmohan Singh (Punjabi)ਹੇ ਨਾਨਕ! ਜਿਸ ਦੇ ਨਾਲ ਉਹ ਪਰਮ-ਪਰਸੰਨ ਹੁੰਦਾ ਹੈ, ਉਸ ਨੂੰ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ।
Fareedkot Teekaਤਿਸੀ ਕੌ ਵਹੁ ਐਸਾ ਅਪਨਾ ਰੂਪੁ ਸਮਝਾਵਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਆਪ ਸੁਪ੍ਰਸੰਨ ਹੋਤਾ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤ੍ਰੁੱਠਦਾ ਹੈ ॥੧॥

ਪਦ ਅਰਥ ਬੁਝਾਏ = ਸਮਝ ਦੇਂਦਾ ਹੈ (ਆਪਣੇ ਸਰੂਪ ਦੀ)। ਸੁਪ੍ਰਸੰਨ = ਖ਼ੁਸ਼ ॥੧॥

SikhNet (Spanish)Por Su Gracia es que logramos Percibirlo en nuestra mente. (1)
Shabad Guru Arjan Dev Ji Raag Gauree Ang 283 - 284

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XVI

ਅਬਿਨਾਸੀ ਪ੍ਰਭੁ; ਮਨ ਮਹਿ ਰਾਖੁ ॥

abinaasee prabh; man meh raakh |

Sant Singh KhalsaKeep the Immortal Lord God enshrined within your mind.
Manmohan SinghKeep thou the Imperishable Lord in thy mind,
Manmohan Singh (Punjabi)ਸਦੀਵੀ ਸਥਿਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਟਿੱਕਾ,
Fareedkot Teekaਹੇ ਭਾਈ! ਤਿਸ ਅਬਿਨਾਸੀ ਕੋ ਮਨ ਮੇਂ ਰਾਖ॥
Prof. Sahib Singh(ਹੇ ਭਾਈ!) ਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ,
SikhNet (Spanish)Conserva por siempre en tu corazón el Infinito Amor de Dios

ਮਾਨੁਖ ਕੀ; ਤੂ ਪ੍ਰੀਤਿ ਤਿਆਗੁ ॥

maanukh kee; too preet tiaag |

Sant Singh KhalsaRenounce your love and attachment to people.
Manmohan Singhand renounce thou the love of man.
Manmohan Singh (Punjabi)ਅਤੇ ਤੂੰ ਇਨਸਾਨ ਦੀ ਮੁਹੱਬਰ ਨੂੰ ਛੱਡ ਦੇ।
Fareedkot Teekaਔ ਮਾਨਸ ਕੀ ਪ੍ਰੀਤੀ ਕੋ ਤਿਆਗ॥
Prof. Sahib Singhਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ।

ਪਦ ਅਰਥ ਤਿਆਗੁ = ਛੱਡ ਦੇਹ।

SikhNet (Spanish)y no dependas más del amor condicionado de los hombres,

ਤਿਸ ਤੇ ਪਰੈ; ਨਾਹੀ ਕਿਛੁ ਕੋਇ ॥

tis te parai; naahee kichh koe |

Sant Singh KhalsaBeyond Him, there is nothing at all.
Manmohan SinghBeyond Him there is nothing.
Manmohan Singh (Punjabi)ਉਸ ਤੋਂ ਪਰੇਡੇ ਹੋਰ ਕੁਝ ਨਹੀਂ।
Fareedkot Teekaਤਿਸ ਤੇ ਪਰੈ ਕਿਛੁ ਕਰਨੈ ਲਾਇਕ ਔਰ ਕੋਈ ਨਹੀਂ ਹੈ॥
Prof. Sahib Singhਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ[
SikhNet (Spanish)porque no podrás hallar Amor más grande que el de Dios.

ਸਰਬ ਨਿਰੰਤਰਿ; ਏਕੋ ਸੋਇ ॥

sarab nirantar; eko soe |

Sant Singh KhalsaThe One Lord is pervading among all.
Manmohan SinghThat One Lord is contained amongst all.
Manmohan Singh (Punjabi)ਉਹ ਇਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸਰਬ ਕੇ ਅੰਤਰ ਵਿਆਪਕ ਏਕ ਸੋਈ ਹੈ॥
Prof. Sahib Singhਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਹੀ ਵਿਆਪਕ ਹੈ।

ਪਦ ਅਰਥ ਨਿਰੰਤਰਿ = ਇਕ-ਰਸ ਅੰਦਰ।

SikhNet (Spanish)Él envuelve con Su Presencia todas las cosas;

ਆਪੇ ਬੀਨਾ; ਆਪੇ ਦਾਨਾ ॥

aape beenaa; aape daanaa |

Sant Singh KhalsaHe Himself is All-seeing; He Himself is All-knowing,
Manmohan SinghHe Himself is far-seeing and Himself all-knowing.
Manmohan Singh (Punjabi)ਉਹ ਆਪ ਸਾਰਾ ਕੁਛ ਦੇਖਣ ਵਾਲਾ ਤੇ ਆਪ ਹੀ ਸਰਾ ਕੁਛ ਜਾਨਣ ਵਾਲਾ ਹੈ।
Fareedkot Teekaਆਪੇ ਹੀ ਜੀਵੋਂ ਕੇ ਕਰਮੋਂ ਕੋ (ਬੀਨਾ) ਦੇਖਣੇ ਹਾਰਾ ਹੈ ਔਰ ਆਪ ਹੀ ਸਭ ਕੇ ਰਿਦੇ ਕੀ (ਦਾਨਾ) ਜਾਨਣੇ ਹਾਰਾ ਹੈ॥
Prof. Sahib Singhਉਹੀ ਆਪ ਹੀ (ਜੀਵਾਂ ਦੇ ਦਿਲ ਦੀ) ਪਛਾਣਨ ਵਾਲਾ ਤੇ ਜਾਣਨ ਵਾਲਾ ਹੈ,

ਪਦ ਅਰਥ ਬੀਨਾ = ਪਛਾਣਨ ਵਾਲਾ। ਦਾਨਾ = ਸਮਝਣ ਵਾਲਾ।

SikhNet (Spanish)Él es Quien ve y conoce todo;

ਗਹਿਰ ਗੰਭੀਰੁ; ਗਹੀਰੁ ਸੁਜਾਨਾ ॥

gahir ganbheer; gaheer sujaanaa |

Sant Singh KhalsaUnfathomable, Profound, Deep and All-knowing.
Manmohan SinghHe is Unfathomable, profound, Deep and all-wise.
Manmohan Singh (Punjabi)ਉਹ ਅਥਾਹ, ਸੰਜੀਦਾ, ਡੂੰਘਾ ਅਤੇ ਸਰਬ-ਸਿਆਣਾ ਹੈ।
Fareedkot Teekaਪੁਨਾ ਸਰਬ ਸੇ (ਗਹਿਰ) ਡੂੰਘਾ ਔ (ਗੰਭੀਰੁ) ਨਿਰਹਲ (ਗਹੀਰੁ) ਗ੍ਰਹਣ ਕਰਨੇ ਵਾਲਾ (ਸੁਜਾਨਾ) ਚਤਰ ਹੈ॥☬ਤਾਂ ਤੇ ਤਿਸ ਕੇ ਆਗੇ ਐਸੇ ਬੇਨਤੀ ਕਰੋ:
Prof. Sahib Singhਪ੍ਰਭੂ ਬੜਾ ਗੰਭੀਰ ਹੈ ਤੇ ਡੂੰਘਾ ਹੈ, ਸਿਆਣਾ ਹੈ,

ਪਦ ਅਰਥ ਗਹੀਰੁ = ਡੂੰਘਾ। ਸੁਜਾਨਾ = ਸਿਆਣਾ।

SikhNet (Spanish)Él es la Profundidad y el Discernimiento.

ਪਾਰਬ੍ਰਹਮ; ਪਰਮੇਸੁਰ ਗੋਬਿੰਦ ॥

paarabraham; paramesur gobind |

Sant Singh KhalsaHe is the Supreme Lord God, the Transcendent Lord, the Lord of the Universe,
Manmohan SinghHe is the Transcendent Lord the Supreme Being and the Master of Universe.
Manmohan Singh (Punjabi)ਉਹ ਸ਼ਰੋਮਣੀ ਸਾਹਿਬ, ਪਰਮ-ਪੁਰਖ ਅਤੇ ਸ੍ਰਿਸ਼ਟੀ ਦਾ ਮਾਲਕ ਹੈ।
Fareedkot Teekaਹੇ ਪਾਰਬ੍ਰਹਮ, ਪਰਮੇਸ੍ਵਰ, ਗੋਬਿੰਦ! ॥
Prof. Sahib Singhਹੇ ਪਾਰਬ੍ਰਹਮ ਪ੍ਰਭੂ! ਸਭ ਦੇ ਵੱਡੇ ਮਾਲਕ! ਤੇ ਜੀਵਾਂ ਦੇ ਪਾਲਕ!
SikhNet (Spanish)Él es el Señor Trascendente, el Dios de dioses, el Sostenedor de la Tierra;

ਕ੍ਰਿਪਾ ਨਿਧਾਨ; ਦਇਆਲ ਬਖਸੰਦ ॥

kripaa nidhaan; deaal bakhasand |

Sant Singh Khalsathe Treasure of mercy, compassion and forgiveness.
Manmohan SinghGod is the Treasure of mercy Compassionate and the Pardoner.
Manmohan Singh (Punjabi)ਵਾਹਿਗੁਰੂ ਰਹਿਮਤ ਦਾ ਖ਼ਜ਼ਾਨਾ, ਮਿਹਰਬਾਨ ਅਤੇ ਮਾਫੀ ਦੇਣਹਾਰ ਹੈ।
Fareedkot Teekaਹੇ ਕ੍ਰਿਪਾ ਨਿਧਾਨ ਦਿਆਲ ਰੂਪ! ਸਦਾ ਤੂੰ ਬਖਸ਼ਿੰਦ ਹੈਂ॥
Prof. Sahib Singhਦਇਆ ਦੇ ਖ਼ਜ਼ਾਨੇ! ਦਇਆ ਦੇ ਘਰ! ਤੇ ਬਖ਼ਸ਼ਣਹਾਰ!

ਪਦ ਅਰਥ ਕ੍ਰਿਪਾਨਿਧਾਨ = ਦਇਆ ਦਾ ਖ਼ਜ਼ਾਨਾ। ਬਖਸੰਦ = ਬਖ਼ਸ਼ਣ ਵਾਲਾ।

SikhNet (Spanish)Él es Todo Entendimiento, Compasión y Perdón.

ਸਾਧ ਤੇਰੇ ਕੀ; ਚਰਨੀ ਪਾਉ ॥

saadh tere kee; charanee paau |

Sant Singh KhalsaTo fall at the Feet of Your Holy Beings
Manmohan SinghMay I fall at the feet of Thine saints,
Manmohan Singh (Punjabi)ਤੇਰੇ ਸੰਤਾਂ ਦੇ ਪੈਰੀ ਢਹਿ ਪਵਾਂ,
Fareedkot Teekaਮੈਂ ਤੇਰੇ ਸੰਤੋਂ ਕੀ ਚਰਨੀ ਪਵੋਂ॥
Prof. Sahib Singhਮੈਂ ਤੇਰੇ ਸਾਧਾਂ ਦੀ ਚਰਨੀਂ ਪਵਾਂ,

ਪਦ ਅਰਥ ਪਾਉ = ਮੈਂ ਪਵਾਂ।

SikhNet (Spanish)Servir a los Pies de Sus Santos,

ਨਾਨਕ ਕੈ ਮਨਿ; ਇਹੁ ਅਨਰਾਉ ॥੧॥

naanak kai man; ihu anaraau |1|

Sant Singh Khalsa- this is the longing of Nanak's mind. ||1||
Manmohan Singhin the mind of Nanak is this longing.
Manmohan Singh (Punjabi)ਨਾਨਕ ਦੇ ਹਿਰਦੇ ਅੰਦਰ ਇਹ ਸੱਧਰ ਹੈ (ਹੇ ਪ੍ਰਭੂ)।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕੇ ਮਨ ਮੇਂ ਇਹੀ (ਅਨਰਾਉ) ਪ੍ਰੇਮ ਹੈ॥੧॥
Prof. Sahib Singhਨਾਨਕ ਦੇ ਮਨ ਵਿਚ ਇਹ ਤਾਂਘ ਹੈ ॥੧॥

ਪਦ ਅਰਥ ਮਨਿ = ਮਨ ਵਿਚ। ਅਨੁਰਾਉ = ਅਨੁਰਾਗ, ਤਾਂਘ, ਖਿੱਚ ॥੧॥

SikhNet (Spanish)es el único anhelo de la mente de Nanak. (1)
Shabad Guru Arjan Dev Ji Raag Gauree Ang 284

ਮਨਸਾ ਪੂਰਨ; ਸਰਨਾ ਜੋਗ ॥

manasaa pooran; saranaa jog |

Sant Singh KhalsaHe is the Fulfiller of wishes, who can give us Sanctuary;
Manmohan SinghGod is the fulfiller of desire and potent to give protection.
Manmohan Singh (Punjabi)ਵਾਹਿਗੁਰੂ ਖਾਹਿਸ਼ ਪੂਰੀ ਕਰਨ ਵਾਲਾ ਅਤੇ ਪਨਾਹ ਦੇਣ ਦੇ ਲਾਇਕ ਹੈ।
Fareedkot Teekaਅਪਨੇ ਦਾਸੋਂ ਕੀ ਮਨਸਾ ਪੂਰਨ ਕਰਨੇ ਹਾਰਾ ਵਾਹਿਗੁਰੂ ਸਰਨਾਗਤੋਂ ਕੀ ਰਖ੍ਯਾ ਕਰਨੇ ਯੋਗ ਹੈ॥
Prof. Sahib Singhਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ।

ਪਦ ਅਰਥ ਮਨਸਾ = ਮਨ ਦਾ ਫੁਰਨਾ, ਖ਼ਾਹਸ਼। ਸਰਨਾ ਜੋਗ = ਸਰਨ ਦੇਣ ਜੋਗਾ, ਸਰਨ ਆਏ ਦੀ ਸਹਾਇਤਾ ਕਰਨ ਦੇ ਲਾਇਕ।

SikhNet (Spanish)Él satisface nuestras esperanzas,

ਜੋ ਕਰਿ ਪਾਇਆ; ਸੋਈ ਹੋਗੁ ॥

jo kar paaeaa; soee hog |

Sant Singh KhalsaThat which He has written, comes to pass.
Manmohan SinghWhat the Lord has inscribed with His hand that does take place.
Manmohan Singh (Punjabi)ਜਿਹੜਾ ਕੁਛ ਸਾਹਿਬ ਨੇ ਆਪਣੇ ਹੱਥ ਨਾਲ ਉੱਕਰ ਛਡਿਆ ਹੈ, ਓਹੀ ਹੁੰਦਾ ਹੈ।
Fareedkot Teekaਤਿਸ ਹਰੀ ਨੇ ਜੋ ਜੀਵ ਕੇ (ਕਰਿ) ਹਾਥ ਮੇਂ ਪਾਇਆ ਅਰਥਾਤ ਜੋ ਲੇਖ ਮੇਂ ਲਿਖਾ ਹੈ, ਸੋਈ ਇਸ ਕੋ ਭੋਗਨਾ ਹੋਗਾ॥
Prof. Sahib Singhਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ।

ਪਦ ਅਰਥ ਕਰਿ = ਹੱਥ ਤੇ, ਜੀਵ ਦੇ ਹੱਥ ਤੇ। ਪਾਇਆ = ਪਾ ਦਿੱਤਾ ਹੈ, ਲਿਖ ਦਿੱਤਾ ਹੈ। ਹੋਗੁ = ਹੋਵੇਗਾ।

SikhNet (Spanish)y nos da refugio en Su Santuario.

ਹਰਨ ਭਰਨ; ਜਾ ਕਾ ਨੇਤ੍ਰ ਫੋਰੁ ॥

haran bharan; jaa kaa netr for |

Sant Singh KhalsaHe destroys and creates in the twinkling of an eye.
Manmohan SinghHe fills and empties in the twinkling of an eye.
Manmohan Singh (Punjabi)ਉਹ ਇਕ ਅੱਖ ਦੇ ਫੋਰੇ ਵਿੱਚ ਪਰੀਪੂਰਨ ਤੇ ਖਾਲੀ ਕਰ ਦਿੰਦਾ ਹੈ।
Fareedkot Teekaਜਿਸ ਵਾਹਿਗੁਰੂ ਕੇ ਨੇਤ੍ਰ ਫਰਕਣੇ ਮੇਂ ਹੀ ਸ੍ਰਿਸ਼ਟੀ ਕਾ ਹਰਣ ਅਰਥਾਤ ਪ੍ਰਲੈ ਕਰਣਾ ਔ (ਭਰਨ) ਪਾਲਨਾ ਹੋਤੀ ਹੈ॥
Prof. Sahib Singhਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ,

ਪਦ ਅਰਥ ਨੇਤ੍ਰ ਫੋਰੁ = ਅੱਖ ਦਾ ਫਰਕਣਾ। ਹਰਨ = ਨਾਸ ਕਰਨਾ। ਭਰਨ = ਪਾਲਣਾ।

SikhNet (Spanish)Sólo ocurre lo que Él determina;

ਤਿਸ ਕਾ ਮੰਤ੍ਰੁ; ਨ ਜਾਨੈ ਹੋਰੁ ॥

tis kaa mantru; na jaanai hor |

Sant Singh KhalsaNo one else knows the mystery of His ways.
Manmohan SinghNone else knows His resolve.
Manmohan Singh (Punjabi)ਹੋਰ ਕੋਈ ਉਸ ਦੇ ਇਰਾਦੇ ਨੂੰ ਨਹੀਂ ਜਾਣਦਾ।
Fareedkot Teekaਤਿਸ ਕੇ ਮੰਤ੍ਰ ਅਰਥਾਤ ਸਲਾਹ ਕੌ ਔਰ ਕੋਈ ਜਾਨਤਾ ਨਹੀਂ ਹੈ॥
Prof. Sahib Singhਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ।

ਪਦ ਅਰਥ ਮੰਤ੍ਰ = ਗੁੱਝਾ ਭੇਤ।

SikhNet (Spanish)Él colma o vacía cualquier tipo de manifestación en un abrir y cerrar de ojos.

ਅਨਦ ਰੂਪ; ਮੰਗਲ ਸਦ ਜਾ ਕੈ ॥

anad roop; mangal sad jaa kai |

Sant Singh KhalsaHe is the embodiment of ecstasy and everlasting joy.
Manmohan SinghHe is the Embodiment of happiness and in His Mansion is the Eternal Beatitude.
Manmohan Singh (Punjabi)ਉਹ ਖੁਸ਼ੀ ਦਾ ਸਰੂਪ ਹੈ ਅਤੇ ਉਸ ਦੇ ਮੰਦਰ ਅੰਦਰ ਸਦੀਵੀ ਪਰਸੰਨਤਾ ਹੈ।
Fareedkot Teekaਜਿਸ ਅਨੰਦ ਰੂਪ ਕੇ ਘਰ ਮੇਂ ਸਦਾ ਮੰਗਲ ਹੋਤੇ ਹੈਂ॥
Prof. Sahib Singhਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,

ਪਦ ਅਰਥ ਮੰਗਲ = ਖ਼ੁਸ਼ੀਆਂ।

SikhNet (Spanish)Ningún mortal alcanza a entender Sus Misterios.

ਸਰਬ ਥੋਕ; ਸੁਨੀਅਹਿ ਘਰਿ ਤਾ ਕੈ ॥

sarab thok; suneeeh ghar taa kai |

Sant Singh KhalsaI have heard that all things are in His home.
Manmohan SinghAll articles I have heard are in His palace.
Manmohan Singh (Punjabi)ਸਾਰੀਆਂ ਵਸਤੂਆਂ, ਮੈਂ ਸੁਣਿਆ ਹੈ, ਉਸ ਦੇ ਮਹਿਲ ਵਿੱਚ ਹਨ।
Fareedkot Teekaਤਿਸ ਕੇ ਘਰ ਮੇਂ ਸੰਪੂਰਨ (ਥੋਕ) ਪਦਾਰਥ ਸੁਣੀਤੇ ਹੈਂ॥
Prof. Sahib Singh(ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ।

ਪਦ ਅਰਥ ਸੁਨੀਅਹਿ = ਸੁਣੇ ਜਾਂਦੇ ਹਨ।

SikhNet (Spanish)Él es la total Alegría y la Plenitud del Éxtasis.

ਰਾਜ ਮਹਿ ਰਾਜੁ; ਜੋਗ ਮਹਿ ਜੋਗੀ ॥

raaj meh raaj; jog meh jogee |

Sant Singh KhalsaAmong kings, He is the King; among yogis, He is the Yogi.
Manmohan SinghAmong kings He is the Supreme King and among yogis the Supreme Yogi.
Manmohan Singh (Punjabi)ਪਾਤਸ਼ਾਹਾਂ ਵਿੱਚ ਉਹ ਮਹਾਨ ਪਾਤਸ਼ਾਹ ਅਤੇ ਯੋਗੀਆਂ ਅੰਦਰ ਪਰਮਯੋਗੀ ਹੈ।
Fareedkot Teekaਸੋ ਵਾਹਿਗੁਰੂ ਰਜਿਓਂ ਮੇਂ ਰਾਜਾ ਔਰ ਜੋਗੀਓਂ ਮੇਂ ਜੋਗੀ ਹੈ॥
Prof. Sahib Singhਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ,
SikhNet (Spanish)Él es el Maestro de todo; el Rey de reyes, el Supremo Yogui.

ਤਪ ਮਹਿ ਤਪੀਸਰੁ; ਗ੍ਰਿਹਸਤ ਮਹਿ ਭੋਗੀ ॥

tap meh tapeesar; grihasat meh bhogee |

Sant Singh KhalsaAmong ascetics, He is the Ascetic; among householders, He is the Enjoyer.
Manmohan SinghAmong penitents He is the great Penitent and among house-holders He is the Enjoyer.
Manmohan Singh (Punjabi)ਤਪੀਆਂ ਅੰਦਰ ਉਹ ਵੱਡਾ ਤਪੀ ਹੈ ਅਤੇ ਘਰ-ਬਾਰੀਆਂ ਵਿੱਚ ਮੌਜਾਂ ਮਾਨਣ ਵਾਲਾ ਹੈ।
Fareedkot Teekaਤਪ ਕਰਨੇ ਵਾਰਿਓਂ ਮੇਂ ਤਪੀਸ੍ਵਰ ਹੈ ਔਰ ਗ੍ਰਹਸਤੀਓਂ ਮੇਂ ਭੋਗੀ ਬਨ ਰਹਾ ਹੈ॥
Prof. Sahib Singhਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਿਹਸਤੀਆਂ ਵਿਚ ਭੀ ਆਪ ਹੀ ਗ੍ਰਿਹਸਤੀ ਹੈ।

ਪਦ ਅਰਥ ਤਪੀਸੁਰ = ਵੱਡਾ ਤਪੀ। ਭੋਗੀ = ਭੋਗਣਵਾਲਾ, ਗ੍ਰਿਹਸਤੀ।

SikhNet (Spanish)Él es el más Austero Asceta y Quien más disfruta de los placeres de la vida.

ਧਿਆਇ ਧਿਆਇ; ਭਗਤਹ ਸੁਖੁ ਪਾਇਆ ॥

dhiaae dhiaae; bhagatah sukh paaeaa |

Sant Singh KhalsaBy constant meditation, His devotee finds peace.
Manmohan SinghBy constant meditation the saints obtain peace.
Manmohan Singh (Punjabi)ਇਕ ਰਸ ਸਿਮਰਨ ਦੁਆਰਾ ਸਾਧੂ ਸ਼ਾਂਤੀ ਪਾਉਂਦੇ ਹਨ।
Fareedkot Teekaਤਿਸ ਕੌ ਮਨ ਬਾਣੀ ਸੇ ਧਿਆਇ ਕਰ ਕੇ ਭਗਤੋਂ ਨੇ ਸੁਖ ਪਾਇਆ ਹੈ॥
Prof. Sahib Singhਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ।
SikhNet (Spanish)Es meditando en Él que Sus Devotos han encontrado la Paz,

ਨਾਨਕ. ਤਿਸੁ ਪੁਰਖ ਕਾ; ਕਿਨੈ. ਅੰਤੁ ਨ ਪਾਇਆ ॥੨॥

naanak. tis purakh kaa; kinai. ant na paaeaa |2|

Sant Singh KhalsaO Nanak, no one has found the limits of that Supreme Being. ||2||
Manmohan SinghNanak of that Lord no one has found the end.
Manmohan Singh (Punjabi)ਨਾਨਕ, ਉਸ ਸੁਆਮੀ ਦਾ ਕਿਸੇ ਨੂੰ ਭੀ ਓੜਕ ਨਹੀਂ ਲੱਭਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਤਿਸ ਬਿਅੰਤ ਪੁਰਖ ਕਾ ਕਿਸੀ ਨੇ ਅੰਤ ਨਹੀਂ ਪਾਇਆ ਹੈ॥੨॥
Prof. Sahib Singhਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ॥੨॥
SikhNet (Spanish)mas ninguno ha vislumbrado Sus Límites. (2)
Shabad Guru Arjan Dev Ji Raag Gauree Ang 284

ਜਾ ਕੀ ਲੀਲਾ ਕੀ; ਮਿਤਿ ਨਾਹਿ ॥

jaa kee leelaa kee; mit naeh |

Sant Singh KhalsaThere is no limit to His play.
Manmohan SinghTo His plays there is no limit.
Manmohan Singh (Punjabi)ਉਸ ਦੇ ਕੌਤਕ ਦਾ ਕੋਈ ਹੱਦ ਬੰਨਾ ਨਹੀਂ।
Fareedkot Teekaਜਿਸ ਕੀ ਲੀਲਾ ਕੀ ਮ੍ਰਿਯਾਦਾ ਕੋਈ ਨਹੀਂ ਹੈ॥
Prof. Sahib Singhਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ,

ਪਦ ਅਰਥ ਲੀਲਾ = (ਜਗਤ ਰੂਪ) ਖੇਡ। ਮਿਤਿ = ਮਿਣਤੀ, ਅੰਦਾਜ਼ਾ।

SikhNet (Spanish)Es imposible definir a Dios en Su Juego;

ਸਗਲ ਦੇਵ; ਹਾਰੇ ਅਵਗਾਹਿ ॥

sagal dev; haare avagaeh |

Sant Singh KhalsaAll the demigods have grown weary of searching for it.
Manmohan SinghAll the demigods are tired of their search.
Manmohan Singh (Punjabi)ਸਾਰੇ ਦੇਵਤੇ ਖੋਜ ਭਾਲ ਕਰਦੇ ਥੱਕ ਗਏ ਹਨ।
Fareedkot Teekaਕਿਉਂਕਿ ਤਿਸ ਲੀਲ੍ਹਾ ਕਾ (ਅਵਗਾਹਿ) ਵਿਚਾਰ ਕਰਤੇ ਹੂਏ ਸਰਬ ਦੇਵਤਾ ਹਾਰੇ ਹੈਂ, ਭਾਵ ਸੇ ਥਕਤ ਹੋ ਗਏ ਹੈਂ, ਕਿਉਂਕਿ ਤਿਸ ਕੀ ਲੀਲ੍ਹਾ ਬਿਅੰਤ ਹੈ॥
Prof. Sahib Singhਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ;

ਪਦ ਅਰਥ ਅਵਗਾਹਿ = ਚੁੱਭੀ ਲਾ ਕੇ, ਖੋਜ ਖੋਜ ਕੇ। ਸਗਲ = ਸਾਰੀ (ਸ੍ਰਿਸ਼ਟੀ)।

SikhNet (Spanish)hasta los dioses fracasan en su intento de abarcarlo.

ਪਿਤਾ ਕਾ ਜਨਮੁ; ਕਿ ਜਾਨੈ ਪੂਤੁ ॥

pitaa kaa janam; ki jaanai poot |

Sant Singh KhalsaWhat does the son know of his father's birth?
Manmohan SinghWhat does the son know of his father's birth?
Manmohan Singh (Punjabi)ਆਪਣੇ ਬਾਪੂ ਦੀ ਪੈਦਾਇਸ਼ ਬਾਰੇ ਪੁਤ੍ਰ ਕੀ ਜਾਣਦਾ ਹੈ?
Fareedkot Teekaਜੈਸੇ ਪਿਤਾ ਕੇ ਜਨਮ ਕੌ ਪੁਤ੍ਰ ਕਿਆ ਜਾਨਤਾ ਹੈ, ਤੈਸੇ ਤਿਸ ਕੌ ਕੋਈ ਨਹੀਂ ਜਾਨ ਸਕਤਾ ਹੈ॥
Prof. Sahib Singh(ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ?
SikhNet (Spanish)¿Cómo podría un niño conocer el origen de su padre?

ਸਗਲ ਪਰੋਈ; ਅਪੁਨੈ ਸੂਤਿ ॥

sagal paroee; apunai soot |

Sant Singh KhalsaAll are strung upon His string.
Manmohan SinghAll the things God has strung on His string.
Manmohan Singh (Punjabi)ਸਾਰੀਆਂ ਚੀਜਾਂ ਹਰੀ ਨੇ ਆਪਣੇ ਧਾਗੇ ਵਿੱਚ ਪ੍ਰੋਤੀਆਂ ਹੋਈਆਂ ਹਨ।
Fareedkot Teekaਸੰਪੂਰਨ ਸ੍ਰਿਸ਼ਟੀ ਤਿਸ ਨੇ ਅਪਨੀ ਸੱਤਾ ਰੂਪੀ ਸੂਤ੍ਰ ਮੇਂ ਪਰੋਈ ਹੋਈ ਹੈ॥
Prof. Sahib Singh(ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ।

ਪਦ ਅਰਥ ਸੂਤਿ = ਸੂਤ੍ਰ ਵਿਚ, ਧਾਗੇ ਵਿਚ, (ਜਿਵੇਂ ਮਾਲਾ ਦੇ ਮਣਕੇ)।

SikhNet (Spanish)Toda la creación está engarzada en el Hilo de Su Voluntad.

ਸੁਮਤਿ ਗਿਆਨੁ ਧਿਆਨੁ; ਜਿਨ ਦੇਇ ॥

sumat giaan dhiaan; jin dee |

Sant Singh KhalsaHe bestows good sense, spiritual wisdom and meditation,
Manmohan SinghTo whom the Lord grants good sense Divine knowledge and meditation,
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਚੰਗੀ ਅਕਲ, ਬ੍ਰਹਿਮ-ਵੀਚਾਰ ਅਤੇ ਬੰਦਗੀ ਬਖਸ਼ਦਾ ਹੈ,
Fareedkot Teekaਜਿਨ ਕੋ ਸੋ ਵਾਹਿਗੁਰੂ ਸ੍ਰੇਸ਼ਟ ਬੁਧੀ ਔਰ ਗਿਆਨ ਧਿਆਨ ਦੇਤਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤਿ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦੇਂਦਾ ਹੈ,

ਪਦ ਅਰਥ ਗਿਆਨੁ = ਉਚੀ ਸਮਝ। ਧਿਆਨੁ = (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਨੀ। ਜਿਨ ਦੇਇ = ਜਿਨ੍ਹਾਂ ਨੂੰ ਦੇਂਦਾ ਹੈ।

SikhNet (Spanish)Aquéllos de Sus Servidores a quienes Él ha dado Sensatez, Sabiduría e Intuición,

ਜਨ ਦਾਸ; ਨਾਮੁ ਧਿਆਵਹਿ ਸੇਇ ॥

jan daas; naam dhiaaveh see |

Sant Singh KhalsaOn His humble servants and slaves who meditate on the Naam.
Manmohan Singhthose servants of Him remember His Name.
Manmohan Singh (Punjabi)ਉਹ ਗੋਲੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਸੋ ਹਰੀ ਕੇ ਦਾਸ ਜਨ ਨਾਮ ਕੌ ਧਿਆਵਤੇ ਹੈਂ॥
Prof. Sahib Singhਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ।

ਪਦ ਅਰਥ ਸੇਇ = ਉਹ ਹੀ।

SikhNet (Spanish)son también los bendecidos con Su Nombre.

ਤਿਹੁ ਗੁਣ ਮਹਿ; ਜਾ ਕਉ ਭਰਮਾਏ ॥

tihu gun meh; jaa kau bharamaae |

Sant Singh KhalsaHe leads some astray in the three qualities;
Manmohan SinghWhom the Lord leads astray in three qualities,
Manmohan Singh (Punjabi)ਜਿਸ ਨੂੰ ਸੁਆਮੀ ਤਿੰਨਾਂ ਗੁਣਾ ਅੰਦਰ ਭਟਕਾਉਂਦਾ ਹੈ,
Fareedkot Teekaਜਿਸ ਕੋ ਹਰੀ ਤੀਨੋਂ ਗੁਣੋਂ ਮੇਂ ਭਰਮਾਵਤਾ ਹੈ॥
Prof. Sahib Singh(ਪਰ) ਜਿਨ੍ਹਾਂ ਨੂੰ (ਮਾਇਆ ਦੇ) ਤਿੰਨ ਗੁਣਾਂ ਵਿਚ ਭਵਾਉਂਦਾ ਹੈ,

ਪਦ ਅਰਥ ਭਰਮਾਏ = ਭਟਕਾਉਂਦਾ ਹੈ।

SikhNet (Spanish)Aquéllos a quienes Él ha confinado al mundo de los cinco sentidos,

ਜਨਮਿ ਮਰੈ; ਫਿਰਿ ਆਵੈ ਜਾਏ ॥

janam marai; fir aavai jaae |

Sant Singh Khalsathey are born and die, coming and going over and over again.
Manmohan Singhhe dies to be born again and continues coming and going.
Manmohan Singh (Punjabi)ਉਹ ਮਰਦਾ ਤੇ ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸੋ ਪੁਰਸ ਜਨਮਤਾ ਮਰਤਾ ਹੂਆ ਪੁਨਾ ਪੁਨਾ ਜੌਨੀ ਮੇਂ ਆਵਤਾ ਜਾਤਾ ਹੈ॥
Prof. Sahib Singhਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ (ਜਗਤ ਵਿਚ) ਆਉਂਦੇ ਤੇ ਜਾਂਦੇ ਰਹਿੰਦੇ ਹਨ।
SikhNet (Spanish)han de seguir con la ronda de nacimientos y muertes.

ਊਚ ਨੀਚ; ਤਿਸ ਕੇ ਅਸਥਾਨ ॥

aooch neech; tis ke asathaan |

Sant Singh KhalsaThe high and the low are His places.
Manmohan SinghHigh and low places are His.
Manmohan Singh (Punjabi)ਉਚੀਆਂ ਤੇ ਨੀਵੀਆਂ ਥਾਵਾਂ ਉਸ ਦੀਆਂ ਹਨ।
Fareedkot Teekaਊਚ ਨੀਚ ਸਭ ਅਸਥਾਨ ਤਿਸੀ ਕੇ ਹੈਂ॥
Prof. Sahib Singhਸੋਹਣੀ ਮੱਤ ਵਾਲੇ ਉਚੇ ਬੰਦਿਆਂ ਦੇ ਹਿਰਦੇ ਤ੍ਰਿਗੁਣੀ ਨੀਚ ਬੰਦਿਆਂ ਦੇ ਮਨ-ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ (ਭਾਵ, ਸਭ ਵਿਚ ਵੱਸਦਾ ਹੈ)।

ਪਦ ਅਰਥ ਊਚ ਅਸਥਾਨ = ਸੁਮਤਿ ਗਿਆਨ ਧਿਆਨ ਵਾਲੇ ਜੀਵ। ਨੀਚ ਅਸਥਾਨ = ਤਿੰਨ ਗੁਣਾਂ ਵਿਚ ਭਟਕਣ ਵਾਲੇ ਜੀਵ।

SikhNet (Spanish)En verdad que Él cubre cada puesto, ya sea bajo o elevado;

ਜੈਸਾ ਜਨਾਵੈ; ਤੈਸਾ ਨਾਨਕ. ਜਾਨ ॥੩॥

jaisaa janaavai; taisaa naanak. jaan |3|

Sant Singh KhalsaAs He inspires us to know Him, O Nanak, so is He known. ||3||
Manmohan SinghAs God causes Nanak to know Him so does he understand Him.
Manmohan Singh (Punjabi)ਨਾਨਕ ਵਾਹਿਗੁਰੂ ਨੂੰ ਓਹੋ ਜੇਹਾ ਜਾਣਦਾ ਹੈ, ਜਿਹੋ ਜਿਹਾ ਉਸ ਨੂੰ ਦਰਸਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸਾ ਵਹੁ ਜਨਾਵਤਾ ਹੈ ਤੈਸਾ ਹੀ ਜਾਨੀਤਾ ਹੈ॥੩॥
Prof. Sahib Singhਹੇ ਨਾਨਕ! ਜਿਹੋ ਜਿਹੀ ਬੁੱਧ-ਮੱਤ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ॥੩॥

ਪਦ ਅਰਥ ਜਨਾਵੈ = ਸਮਝ ਦੇਂਦਾ ਹੈ ॥੩॥

SikhNet (Spanish)Nanak sólo alcanza a conocerlo tanto como Él lo permite. (3)
Shabad Guru Arjan Dev Ji Raag Gauree Ang 284

ਨਾਨਾ ਰੂਪ; ਨਾਨਾ ਜਾ ਕੇ ਰੰਗ ॥

naanaa roop; naanaa jaa ke rang |

Sant Singh KhalsaMany are His forms; many are His colors.
Manmohan SinghVarious are the forms and various His colours.
Manmohan Singh (Punjabi)ਅਨੇਕਾਂ ਸਰੂਪ ਹਨ ਅਤੇ ਅਨੇਕਾਂ ਉਸ ਦੀਆਂ ਰੰਗਤਾਂ ਹਨ।
Fareedkot Teekaਨਾਨਾ ਪ੍ਰਕਾਰ ਜਿਸ ਕੇ ਰੂਪ ਹੈਂ ਔਰ ਨਾਨਾ ਭਾਂਤ ਕੇ ਰੰਗ ਹੈਂ॥
Prof. Sahib Singhਹੇ ਪ੍ਰਭੂ! ਤੂੰ, ਜਿਸ ਦੇ ਕਈ ਰੂਪ ਤੇ ਰੰਗ ਹਨ,

ਪਦ ਅਰਥ ਨਾਨਾ = ਕਈ ਕਿਸਮ ਦੇ।

SikhNet (Spanish)Incontables son las Manifestaciones de Dios y numerosos Sus Atributos.

ਨਾਨਾ ਭੇਖ ਕਰਹਿ; ਇਕ ਰੰਗ ॥

naanaa bhekh kareh; ik rang |

Sant Singh KhalsaMany are the appearances which He assumes, and yet He is still the One.
Manmohan SinghHe assumes various guises and yet remains One and the Same.
Manmohan Singh (Punjabi)ਅਨੇਕਾਂ ਵੇਸ ਧਾਰਦੇ ਹੋਏ ਉਹ ਫਿਰ ਭੀ ਐਨ ਇਕੋ ਹੀ ਰਹਿੰਦਾ ਹੈ।
Fareedkot Teeka(ਨਾਨਾ) ਬਹੁਤ ਪ੍ਰਕਾਰ ਕੇ ਭੇਖੋਂ ਕੌ ਕਰਤਾ ਹੈ ਪਰੰਤੂ ਵਾਸਤਵ ਸੇ ਦੇਖੀਏ ਤੌ ਏਕ ਰੂਪ ਹੀ ਹੈ, ਭਾਵ ਸਤ ਚਿਤ ਆਨੰਦ ਰੂਪ ਹੈ॥
Prof. Sahib Singhਕਈ ਭੇਖ ਧਾਰਦਾ ਹੈਂ (ਤੇ ਫਿਰ ਭੀ) ਇਕੋ ਤਰ੍ਹਾਂ ਦਾ ਹੈਂ।

ਪਦ ਅਰਥ ਇਕ ਰੰਗ = ਇਕੋ ਕਿਸਮ ਦਾ, ਇਕ ਰੰਗ ਵਾਲਾ। ਕਰਹਿ = ਤੂੰ ਕਰਦਾ ਹੈਂ।

SikhNet (Spanish)Variadas son las apariencias que Él asume, pero Él sigue siendo siempre Uno.

ਨਾਨਾ ਬਿਧਿ; ਕੀਨੋ ਬਿਸਥਾਰੁ ॥

naanaa bidh; keeno bisathaar |

Sant Singh KhalsaIn so many ways, He has extended Himself.
Manmohan SinghHe has extended Himself in myriads of ways,
Manmohan Singh (Punjabi)ਅਣਗਿਣਤ ਢੰਗਾ ਨਾਲ ਪਸਾਰਿਆ ਹੋਇਆ ਹੈ,
Fareedkot Teekaਅਨੇਕ ਭਾਂਤੋਂ ਕਰ ਕੇ ਤਿਸ ਨੇ ਬਿਸਥਾਰ ਕੀਆ ਹੈ॥
Prof. Sahib Singhਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ,

ਪਦ ਅਰਥ ਨਾਨਾ ਬਿਧਿ = ਕਈ ਤਰੀਕਿਆਂ ਨਾਲ।

SikhNet (Spanish)Él esparce Su Ser de mil maneras.

ਪ੍ਰਭੁ ਅਬਿਨਾਸੀ; ਏਕੰਕਾਰੁ ॥

prabh abinaasee; ekankaar |

Sant Singh KhalsaThe Eternal Lord God is the One, the Creator.
Manmohan Singhthe Imperishable Unique Lord.
Manmohan Singh (Punjabi)ਆਪ ਅਮਰ ਅਦੁੱਤੀ ਸਾਹਿਬ।
Fareedkot Teekaਪੁਨਾ ਵਹੁ ਅਬਿਨਾਸੀ ਪ੍ਰਭੂ ਏਕ ਰੂਪ ਹੈ॥
Prof. Sahib Singhਪ੍ਰਭੂ ਨਾਸ-ਰਹਿਤ ਹੈ, ਤੇ ਸਭ ਥਾਈਂ ਇਕ ਆਪ ਹੀ ਆਪ ਹੈ।
SikhNet (Spanish)El Eterno Señor Dios es el Uno, el Creador.

ਨਾਨਾ ਚਲਿਤ ਕਰੇ; ਖਿਨ ਮਾਹਿ ॥

naanaa chalit kare; khin maeh |

Sant Singh KhalsaHe performs His many plays in an instant.
Manmohan SinghIn am moment He stages myriads of plays.
Manmohan Singh (Punjabi)ਇਕ ਮੁਹਤ ਵਿੱਚ ਉਹ ਅਣਗਿਣਤ ਖੇਡਾਂ ਰਚ ਦਿੰਦਾ ਹੈ।
Fareedkot Teekaਨਾਨਾ ਬਿਧਿ ਕੇ ਚਲਿਤ੍ਰ ਏਕ ਖਿਨ ਬੀਚ ਕਰਤਾ ਹੈ॥
Prof. Sahib Singhਕਈ ਤਮਾਸ਼ੇ ਪ੍ਰਭੂ ਪਲਕ ਵਿਚ ਕਰ ਦੇਂਦਾ ਹੈ,

ਪਦ ਅਰਥ ਚਲਿਤ = ਕੌਤਕ, ਤਮਾਸ਼ੇ।

SikhNet (Spanish)Él realiza Sus muchas Obras en un instante.

ਪੂਰਿ ਰਹਿਓ; ਪੂਰਨੁ ਸਭ ਠਾਇ ॥

poor rahio; pooran sabh tthaae |

Sant Singh KhalsaThe Perfect Lord is pervading all places.
Manmohan SinghThe Perfect Lord is filling all the places.
Manmohan Singh (Punjabi)ਮੁਕੰਮਲ ਮਾਲਕ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
Fareedkot Teekaਔ ਸੋ ਪੂਰਨ ਪੁਰਖ ਸਰਬ ਅਸਥਾਨੋਂ ਮੇਂ ਵਿਆਪਕ ਹੈ॥
Prof. Sahib Singhਉਹ ਪੂਰਨ ਪੁਰਖ ਸਭ ਥਾਈਂ ਵਿਆਪਕ ਹੈ।
SikhNet (Spanish)El Señor Perfecto prevalece en todos los lugares.

ਨਾਨਾ ਬਿਧਿ ਕਰਿ; ਬਨਤ ਬਨਾਈ ॥

naanaa bidh kar; banat banaaee |

Sant Singh KhalsaIn so many ways, He created the creation.
Manmohan SinghIn various ways He has made the creation.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਉਸ ਨੇ ਰਚਨਾ ਰਚੀ ਹੈ।
Fareedkot Teekaਨਾਨਾ ਵਿਧੀਓਂ ਕਰ ਕੇ ਤਿਸ ਨੇ ਇਹ ਸੰਸਾਰ ਕੀ ਬਨਾਵਟ ਬਨਾਈ ਹੈ॥
Prof. Sahib Singhਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ,
SikhNet (Spanish)Con miles de formas Él creó Su Creación

ਅਪਨੀ ਕੀਮਤਿ; ਆਪੇ ਪਾਈ ॥

apanee keemat; aape paaee |

Sant Singh KhalsaHe alone can estimate His worth.
Manmohan SinghHis worth He has Himself appraised.
Manmohan Singh (Punjabi)ਆਪਣਾ ਮੁਲ ਉਸ ਨੇ ਆਪ ਹੀ ਪਾਇਆ ਹੈ।
Fareedkot Teekaਅਪਨੀ ਕੀਮਤਿ ਤਿਸ ਨੇ ਆਪ ਹੀ ਪਾਈ ਹੈ॥
Prof. Sahib Singhਆਪਣੀ (ਵਡਿਆਈ ਦਾ) ਮੁੱਲ ਉਹ ਆਪ ਹੀ ਜਾਣਦਾ ਹੈ।
SikhNet (Spanish)Todos los corazones son Suyos y Su Presencia se encuentra difundida por todas partes.

ਸਭ ਘਟ ਤਿਸ ਕੇ; ਸਭ ਤਿਸ ਕੇ ਠਾਉ ॥

sabh ghatt tis ke; sabh tis ke tthaau |

Sant Singh KhalsaAll hearts are His, and all places are His.
Manmohan SinghAll the hearts are His and His are all the places.
Manmohan Singh (Punjabi)ਸਾਰੇ ਦਿਲ ਉਸਦੇ ਹਨ ਤੇ ਉਸ ਦੀਆਂ ਹੀ ਹਨ ਸਾਰੀਆਂ ਥਾਵਾਂ।
Fareedkot Teekaਸੰਪੂਰਨ (ਘਟ) ਸਰੀਰ ਤਿਸੀ ਕੇ ਹੈਂ ਔ ਬਾਹਝ ਸਭ ਅਸਥਾਨ ਭੀ ਤਿਸੀ ਕੇ ਹੈਂ॥
Prof. Sahib Singhਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸੇ ਦੇ ਹਨ।
SikhNet (Spanish)y sólo Él la puede evaluar.

ਜਪਿ ਜਪਿ ਜੀਵੈ; ਨਾਨਕ. ਹਰਿ ਨਾਉ ॥੪॥

jap jap jeevai; naanak. har naau |4|

Sant Singh KhalsaNanak lives by chanting, chanting the Name of the Lord. ||4||
Manmohan SinghNanak lives by continually repeating God's Name.
Manmohan Singh (Punjabi)ਵਾਹਿਗੁਰੂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਨਾਨਕ ਜੀਊਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੋ ਤਿਸ ਕੇ ਨਾਮ ਕੌ ਮਨ ਬਾਨੀ ਸੇ ਜਪ ਕਰ ਕੇ ਜੀਵਤੇ ਹੈਂ॥੪॥☬ਨਾਮ ਔਰ ਨਾਮੀ ਕਾ ਅਭੇਦ ਔਰ ਨਾਮ ਕਾ ਮਹਾਤਮੁ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਉਸ ਦਾ ਦਾਸ) ਉਸ ਦਾ ਨਾਮ ਜਪ ਜਪ ਕੇ ਜੀਊਂਦਾ ਹੈ ॥੪॥
SikhNet (Spanish)Nanak, vive cantando, cantando el Nombre del Señor (4)
Shabad Guru Arjan Dev Ji Raag Gauree Ang 284

ਨਾਮ ਕੇ ਧਾਰੇ; ਸਗਲੇ ਜੰਤ ॥

naam ke dhaare; sagale jant |

Sant Singh KhalsaThe Naam is the Support of all creatures.
Manmohan SinghBy the Name are sustained all the creatures.
Manmohan Singh (Punjabi)ਨਾਮ ਨੇ ਹੀ ਸਾਰਿਆਂ ਜੀਵਾਂ ਨੂੰ ਸਹਾਰਾ ਦਿਤਾ ਹੋਇਆ ਹੈ।
Fareedkot Teekaਤਿਸ ਕੇ ਨਾਮ ਕੇ ਧਾਰੇ ਹੂਏ ਸੰਪੂਰਨ ਜੀਵ ਹੈਂ॥
Prof. Sahib Singhਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ,

ਪਦ ਅਰਥ ਨਾਮ = ਅਕਾਲ ਪੁਰਖ। ਧਾਰੇ = ਟਿਕਾਏ ਹੋਏ, ਆਸਰੇ।

SikhNet (Spanish)El Naam es el Soporte de todas las criaturas.

ਨਾਮ ਕੇ ਧਾਰੇ; ਖੰਡ ਬ੍ਰਹਮੰਡ ॥

naam ke dhaare; khandd brahamandd |

Sant Singh KhalsaThe Naam is the Support of the earth and solar systems.
Manmohan SinghBy the Name are supported the regions of the earth and solar-systems.
Manmohan Singh (Punjabi)ਨਾਮ ਦੇ ਹੀ ਥੰਮੇ ਹੋਏ ਹਨ ਧਰਤੀ ਦੇ ਖਿੱਤੇ ਅਤੇ ਸੂਰਜ ਮੰਡਲ।
Fareedkot Teekaਔਰ ਨਾਮ ਕੇ ਧਾਰੇ ਹੂਏ ਹੀ ਸੰਪੂਰਨ ਖੰਡ ਔ ਬ੍ਰਹਮੰਡ ਹੈਂ॥
Prof. Sahib Singhਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ ਹੋਏ ਹਨ।

ਪਦ ਅਰਥ ਬ੍ਰਹਮੰਡ = {Skt. ब्रह्यांड = The egg of Brahman, the primordial egg from which the universe sprang, the world, universe} ਸ੍ਰਿਸ਼ਟੀ, ਜਗਤ। ਖੰਡ = ਹਿੱਸੇ, ਟੋਟੇ।

SikhNet (Spanish)El Naam es el Soporte de los mundos y de las esferas.

ਨਾਮ ਕੇ ਧਾਰੇ; ਸਿਮ੍ਰਿਤਿ ਬੇਦ ਪੁਰਾਨ ॥

naam ke dhaare; simrit bed puraan |

Sant Singh KhalsaThe Naam is the Support of the Simritees, the Vedas and the Puraanas.
Manmohan SinghBy God's Name are supported the Simirtis, the Vedas and the Puranas.
Manmohan Singh (Punjabi)ਰੱਬ ਦੇ ਨਾਮ ਹੀ ਸਿੰਮ੍ਰਤੀਆਂ, ਵੇਦਾਂ ਅਤੇ ਪੁਰਾਣਾ ਨੂੰ ਆਸਰਾ ਦਿਤਾ ਹੋਇਆ ਹੈ।
Fareedkot Teekaਨਾਮ ਕੇ ਧਾਰੇ ਹੂਏ ਹੀ ਬੇਦ ਔਰ ਪੁਰਾਨ ਪੁਨਾ ਸਿੰਮ੍ਰਤੀਆਂ ਹੈਂ॥
Prof. Sahib Singhਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ,
SikhNet (Spanish)El Naam es el Soporte de los Smritis, de los Vedas y los Puranas.

ਨਾਮ ਕੇ ਧਾਰੇ; ਸੁਨਨ ਗਿਆਨ ਧਿਆਨ ॥

naam ke dhaare; sunan giaan dhiaan |

Sant Singh KhalsaThe Naam is the Support by which we hear of spiritual wisdom and meditation.
Manmohan SinghBy the Name's support the mortals hear of Divine knowledge and meditation.
Manmohan Singh (Punjabi)ਨਾਮ ਦੇ ਆਸਰੇ ਦੁਆਰਾ ਪ੍ਰਾਣੀ ਬ੍ਰਹਿਮ-ਵੀਚਾਰ ਅਤੇ ਬੰਦਗੀ ਦੇ ਮੁਤਅਲਕ ਸੁਣਦੇ ਹਨ।
Fareedkot Teekaਨਾਮ ਕੇ ਧਾਰੇ ਹੀ ਤਿਨੋਂ ਦ੍ਵਾਰੇ ਗ੍ਯਾਨ ਧ੍ਯਾਨ ਕੌ ਸਭ ਸੁਨਤੇ ਹੈਂ॥
Prof. Sahib Singhਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ।
SikhNet (Spanish)El Naam es de donde oímos sobre la Sabiduría Espiritual y la Meditación.

ਨਾਮ ਕੇ ਧਾਰੇ; ਆਗਾਸ ਪਾਤਾਲ ॥

naam ke dhaare; aagaas paataal |

Sant Singh KhalsaThe Naam is the Support of the Akaashic ethers and the nether regions.
Manmohan SinghLord's Name is the prop of the skies and under-worlds.
Manmohan Singh (Punjabi)ਸੁਆਮੀ ਦਾ ਨਾਮ ਹੀ ਅਸਮਾਨਾਂ ਅਤੇ ਪਇਆਲਾ ਦਾ ਆਸਰਾ ਹੈ।
Fareedkot Teekaਨਾਮ ਕੇ ਧਾਰੇ ਹੂਏ ਅਕਾਸ ਔ ਪਤਾਲ ਹੈਂ॥
Prof. Sahib Singhਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ,

ਪਦ ਅਰਥ ਆਗਾਸ = ਆਕਾਸ਼।

SikhNet (Spanish)El Naam es el Soporte de los Archivos Akáshicos y de los mundos de la penumbra y la oscuridad.

ਨਾਮ ਕੇ ਧਾਰੇ; ਸਗਲ ਆਕਾਰ ॥

naam ke dhaare; sagal aakaar |

Sant Singh KhalsaThe Naam is the Support of all bodies.
Manmohan SinghLord's Name is the prop of the bodies.
Manmohan Singh (Punjabi)ਸਾਹਿਬ ਦਾ ਨਾਮ ਸਾਰਿਆਂ ਸਰੀਰਾਂ ਦਾ ਆਸਰਾ ਹੈ।
Fareedkot Teekaਨਾਮ ਕੇ ਧਾਰੇ ਹੂਏ ਸੰਪੂਰਨ ਅਕਾਰ ਹੈਂ॥
Prof. Sahib Singhਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ।

ਪਦ ਅਰਥ ਆਕਾਰ = ਸਰੂਪ, ਸਰੀਰ।

SikhNet (Spanish)El Naam es el Soporte de todos los seres.

ਨਾਮ ਕੇ ਧਾਰੇ; ਪੁਰੀਆ ਸਭ ਭਵਨ ॥

naam ke dhaare; pureea sabh bhavan |

Sant Singh KhalsaThe Naam is the Support of all worlds and realms.
Manmohan SinghBy the Name are supported all the worlds and spheres.
Manmohan Singh (Punjabi)ਸਾਰੇ ਜਹਾਨ ਅਤੇ ਮੰਡਲ ਨਾਮ ਦੇ ਟਿਕਾਏ ਹੋਏ ਹਨ।
Fareedkot Teekaਇੰਦ੍ਰ ਆਦਿਕੋਂ ਕੀਆਂ ਪੁਰੀਆਂ ਸਹਿਤ ਸੰਪੂਰਨ ਲੋਕ ਨਾਮ ਕੇ ਧਾਰੇ ਹੂਏ ਹੈਂ॥
Prof. Sahib Singhਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ,

ਪਦ ਅਰਥ ਪੁਰੀਆ = ਸ਼ਹਿਰ, ਸਰੀਰ, ੧੪ ਲੋਕ। ਭਵਨ = {Skt.भुवन = A world, the number of worlds is either three, as in त्रिभुवभ, or fourteen} ਲੋਕ, ਜਗਤ।

SikhNet (Spanish)El Naam es el Soporte de todos los mundos y reinos.

ਨਾਮ ਕੈ ਸੰਗਿ; ਉਧਰੇ ਸੁਨਿ ਸ੍ਰਵਨ ॥

naam kai sang; udhare sun sravan |

Sant Singh KhalsaAssociating with the Naam, listening to it with the ears, one is saved.
Manmohan SinghMen have been saved by associating with the Name and hearing it with their ears.
Manmohan Singh (Punjabi)ਨਾਮ ਦੀ ਸੰਗਤ ਕਰਨ ਅਤੇ ਕੰਨਾਂ ਨਾਲ ਇਸ ਨੂੰ ਸੁਣਨ ਦੁਆਰਾ ਇਨਸਾਨ ਪਾਰ ਉਤਰ ਗਏ ਹਨ।
Fareedkot Teekaਸ੍ਰਵਣ ਕੇ ਸਾਥ ਵਾ ਸ੍ਰਵਣ ਆਦੀ ਪ੍ਰਕਾਰ ਸਾਥ ਜਿਨੋਂ ਨੇ ਨਾਮ ਸੁਨਨਾ ਕੀਆ ਹੈ, ਸੋ ਉਧਰੇ ਹੈਂ॥
Prof. Sahib Singhਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ।

ਪਦ ਅਰਥ ਸ੍ਰਵਨ = ਕੰਨਾਂ ਨਾਲ।

SikhNet (Spanish)Asociándose con el Naam y escuchándolo con los oídos, uno es salvado.

ਕਰਿ ਕਿਰਪਾ ਜਿਸੁ; ਆਪਨੈ ਨਾਮਿ ਲਾਏ ॥

kar kirapaa jis; aapanai naam laae |

Sant Singh KhalsaThose whom the Lord mercifully attaches to His Naam
Manmohan SinghWhom the Master mercifully attaches to His Name,
Manmohan Singh (Punjabi)ਜਿਸ ਨੂੰ ਮਾਲਕ ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ,
Fareedkot Teekaਸੋ ਵਾਹਿਗੁਰੂ ਕ੍ਰਿਪਾ ਕਰ ਕੇ ਜੋ ਜਨ ਅਪਨੇ ਨਾਮ ਮੇਂ ਲਾਵਤਾ ਹੈ॥
Prof. Sahib Singhਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ,
SikhNet (Spanish)Aquellos a los que el Señor Compasivamente los apega al Naam,

ਨਾਨਕ. ਚਉਥੇ ਪਦ ਮਹਿ; ਸੋ ਜਨੁ ਗਤਿ ਪਾਏ ॥੫॥

naanak. chauthe pad meh; so jan gat paae |5|

Sant Singh Khalsa- O Nanak, in the fourth state, those humble servants attain salvation. ||5||
Manmohan SinghO Nanak, the servant obtains salvation and gets into the fourth state of beatitude.
Manmohan Singh (Punjabi)ਹੇ ਨਾਨਕ! ਉਹ ਸੇਵਕ ਮੁਕਤੀ ਪਾ ਲੈਦਾ ਹੈ ਅਤੇ ਪਰਮ-ਪਰੰਸਨਤਾ ਦੀ ਚੌਥੀ ਹਾਲਤ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਚੌਥੇ) ਤੁਰੀਆ ਪਦ ਮੇਂ ਸੋ ਜਨ (ਗਤਿ) ਇਸਥਿਤੀ ਪਾਵਤਾ ਹੈ॥੫॥
Prof. Sahib Singhਹੇ ਨਾਨਕ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ) ਚਉਥੇ ਦਰਜੇ ਵਿਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ ॥੫॥

ਪਦ ਅਰਥ ਚਉਥੇ ਪਦ ਮਹਿ = ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ ਉਤਲੇ ਦਰਜੇ ਵਿਚ, ਮਾਇਆ ਦੇ ਅਸਰ ਤੋਂ ਉਪਰਲੀ ਹਾਲਤ ਵਿਚ ॥੫॥

* ਨੋਟ: ਲਫ਼ਜ਼ 'ਨਾਮ' ਦਾ ਅਰਥ "ਅਕਾਲ ਪੁਰਖ" ਹੈ, ਤੇ "ਅਕਾਲ ਪੁਰਖ ਦਾ ਨਾਮ" ਭੀ।

SikhNet (Spanish)oh, dice Nanak, en el Cuarto Estado, esos Sirvientes humildes obtienen la Salvación. (5)
Shabad Guru Arjan Dev Ji Raag Gauree Ang 284

ਰੂਪੁ ਸਤਿ; ਜਾ ਕਾ ਸਤਿ ਅਸਥਾਨੁ ॥

roop sat; jaa kaa sat asathaan |

Sant Singh KhalsaHis form is true, and true is His place.
Manmohan SinghTrue is His form and True His seat.
Manmohan Singh (Punjabi)ਸੱਚ ਹੈ ਉਸ ਦਾ ਸਰੂਪ ਅਤੇ ਸੱਚਾ ਉਸ ਦਾ ਟਿਕਾਣਾ।
Fareedkot Teekaਤਿਸ ਹਰੀ ਕਾ ਰੂਪ ਭੀ ਸਤਿ ਹੈ, ਭਾਵ ਰਾਮ, ਕ੍ਰਿਸ਼ਨ ਆਦਿ ਔਤਾਰੋਂ ਕੇ ਤੇਜ ਮਯ ਸਰੀਰ ਭਏ ਹੈਂ, ਪੰਚ ਭੂਤਕ ਨਹੀਂ ਹੈਂ। ਪੁਨਾ ਜਿਸ ਕਾ ਵਈਕੁੰਠ ਅਸਥਾਨ ਭੀ ਸਤਸਰੂਪ ਹੈ॥
Prof. Sahib Singhਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ,

ਪਦ ਅਰਥ ਸਤਿ = ੧. ਸਦਾ-ਥਿਰ ਰਹਿਣ ਵਾਲਾ, ੨. ਮੁਕੰਮਲ, ਜੋ ਅਧੂਰਾ ਨਹੀਂ, ਨਾਹ ਖੁੰਝਣ ਵਾਲਾ, ਅਟੱਲ।

SikhNet (Spanish)La Verdad es Su Aposento,

ਪੁਰਖੁ ਸਤਿ; ਕੇਵਲ ਪਰਧਾਨੁ ॥

purakh sat; keval paradhaan |

Sant Singh KhalsaHis personality is true - He alone is supreme.
Manmohan SinghTrue is His personality and He alone is Supreme.
Manmohan Singh (Punjabi)ਸੱਚੀ ਹੈ ਉਸ ਦੀ ਸ਼ਖਸੀਅਤ ਅਤੇ ਸਿਰਫ ਉਹੀ ਸ਼ਰੋਮਣੀ ਹੈ।
Fareedkot Teekaਪੁਨਾ ਸੋਈ ਸਤਿ ਰੂਪ ਸਰਬ ਸੰਘਾਤ ਮੇਂ ਕੇਵਲ (ਪਰਧਾਨੁ) ਮੁਖ ਰੂਪ ਹੈ॥
Prof. Sahib Singhਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ।

ਪਦ ਅਰਥ ਪਰਧਾਨੁ = ਮੰਨਿਆ ਪ੍ਰਮੰਨਿਆ, ਸਭ ਦੇ ਸਿਰ ਤੇ।

SikhNet (Spanish)la Verdad es Su Forma y solamente Él habita en ella.

ਕਰਤੂਤਿ ਸਤਿ; ਸਤਿ ਜਾ ਕੀ ਬਾਣੀ ॥

karatoot sat; sat jaa kee baanee |

Sant Singh KhalsaHis acts are true, and true is His Word.
Manmohan SinghHis acts are true and true is His word.
Manmohan Singh (Punjabi)ਉਸ ਦੇ ਕਰਤਬ ਸੱਚੇ ਹਨ ਅਤੇ ਸੱਚੇ ਹਨ ਉਸ ਦੇ ਬੋਲ।
Fareedkot Teekaਭੀਲਨੀ ਦ੍ਰੋਪਤੀ ਆਦਿਕੋਂ ਪਰ ਉਪਕਾਰ ਕਰਨੇ ਕੀ ਤਿਸ ਕੀ ਕਰਤੂਤ ਭੀ ਸਤ ਹੈ ਔਰੁ ਤਿਸ ਕੀ ਬੇਦ ਰੂਪ ਬਾਣੀ ਭੀ ਸਤਿ ਹੈ॥
Prof. Sahib Singhਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ,

ਪਦ ਅਰਥ ਕਰਤੂਤਿ = ਕੰਮ।

SikhNet (Spanish)Verdad son Sus Designios y Verdad es Su Palabra;.

ਸਤਿ ਪੁਰਖ; ਸਭ ਮਾਹਿ ਸਮਾਣੀ ॥

sat purakh; sabh maeh samaanee |

Sant Singh KhalsaThe True Lord is permeating all.
Manmohan SinghThe True Lord is contained amongst all.
Manmohan Singh (Punjabi)ਸੱਚਾ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਤਿਸ ਸਤਿ ਪੁਰਖ ਵਾਹਿਗੁਰੂ ਕੀ ਸੱਤਾ ਸਭ ਬੀਚ ਸਮਾਇ ਰਹੀ ਹੈ॥
Prof. Sahib Singh(ਭਾਵ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ ਦੇ ਕੰਮ ਵੀ ਅਟੱਲ ਹਨ।
SikhNet (Spanish)Verdad es Su Naturaleza que se infunde en toda la materia.

ਸਤਿ ਕਰਮੁ; ਜਾ ਕੀ ਰਚਨਾ ਸਤਿ ॥

sat karam; jaa kee rachanaa sat |

Sant Singh KhalsaTrue are His actions; His creation is true.
Manmohan SinghHis deeds are true and true is His creation.
Manmohan Singh (Punjabi)ਉਸ ਦੇ ਅਮਲ ਸੱਚੇ ਹਨ ਅਤੇ ਸੱਚੀ ਹੈ ਉਸ ਦੀ ਸ੍ਰਿਸ਼ਟੀ।
Fareedkot Teekaਜਿਸ ਕੇ ਕਰਮ ਭੀ ਸਤ ਹੈਂ ਪੁਨਾ ਜਿਸ ਕੀ ਰਚਨਾ ਭੀ ਸਤ ਹੈ॥
Prof. Sahib Singhਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ (ਭਾਵ, ਅਧੂਰੀ ਨਹੀਂ),

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)Verdad son Sus Acciones y Verdaderos los Frutos que ellas dan.

ਮੂਲੁ ਸਤਿ; ਸਤਿ ਉਤਪਤਿ ॥

mool sat; sat utapat |

Sant Singh KhalsaHis root is true, and true is what originates from it.
Manmohan SinghTrue is His foundation and true what springs therefrom.
Manmohan Singh (Punjabi)ਸੱਚੀ ਹੈ ਉਸ ਦੀ ਬੁਨਿਆਦ ਅਤੇ ਸੱਚਾ ਜਿਹੜਾ ਕੁਛ ਉਸ ਤੋਂ ਉਤਪੰਨ ਹੁੰਦਾ ਹੈ।
Fareedkot Teekaਜਿਸ ਨਿਰਗੁਣ ਰੂਪ ਮੂਲ ਸੇ ਭਯਾ ਹੈ, ਸੋ ਭੀ ਸਤ ਹੈ ਔ ਜੋ ਉਤਪਿਤ ਭ੍ਯਾ ਹੈ ਜਗਤ ਸੋ ਭੀ ਸਤ ਹੈ। ਕਿਉਂਕਿ ਕਲਪਤ ਵਸਤੂ ਕੀ ਸੱਤਾ ਅਧਿਸਟਾਨ ਸੇ ਭਿੰਨ ਨਹੀਂ ਹੋਤੀ ਅਧਿਸਟਾਨ ਰੂਪ ਹੋਤੀ ਹੈ॥
Prof. Sahib Singhਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ।

ਪਦ ਅਰਥ ਉਤਪਤਿ = ਪੈਦਾਇਸ਼, ਰਚਨਾ।

SikhNet (Spanish)Así como Verdad es la semilla, Verdad también es la planta crecida.

ਸਤਿ ਕਰਣੀ; ਨਿਰਮਲ ਨਿਰਮਲੀ ॥

sat karanee; niramal niramalee |

Sant Singh KhalsaTrue is His lifestyle, the purest of the pure.
Manmohan SinghTrue is His life-routine, the purest of the pure.
Manmohan Singh (Punjabi)ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ, ਪਵਿੱਤ੍ਰਾਂ ਦੀ ਪਰਮ ਪਵਿੱਤ੍ਰ।
Fareedkot Teekaਤਿਸ ਕੀ ਭਗਤੀ ਰੂਪ ਕਰਣੀ ਭੀ ਸਤ ਹੈ ਅਰ ਨਿਰਮਲ ਸੇ ਨਿਰਮਲ ਰੂਪ ਹੈ; ਵਾ ਆਪ ਨਿਰਮਲ ਔਰੋਂ ਕੋ ਨਿਰਮਲ ਕਰ ਕੇ ਮੋਖ ਕਰਨੇ ਵਾਲੀ ਹੈ॥
Prof. Sahib Singhਪ੍ਰਭੂ ਦੀ ਮਹਾ ਪਵ੍ਰਿਤ ਰਜ਼ਾ ਹੈ,

ਪਦ ਅਰਥ ਨਿਰਮਲ ਨਿਰਮਲੀ = ਨਿਰਮਲ ਤੋਂ ਨਿਰਮਲ, ਮਹਾ ਪਵਿਤ੍ਰ। ਕਰਣੀ = ਕੰਮ, ਰਜ਼ਾ

SikhNet (Spanish)De Inmaculada Pureza son las Acciones del Señor

ਜਿਸਹਿ ਬੁਝਾਏ; ਤਿਸਹਿ ਸਭ ਭਲੀ ॥

jiseh bujhaae; tiseh sabh bhalee |

Sant Singh KhalsaAll goes well for those who know Him.
Manmohan SinghEverything turns out well for him, whom the Lord instructs.
Manmohan Singh (Punjabi)ਹਰ ਸ਼ੈ ਉਸ ਲਈ ਚੰਗੀ ਹੋ ਆਉਂਦੀ ਹੈ, ਜਿਸ ਨੂੰ ਸੁਆਮੀ ਦਰਸਾਉਂਦਾ ਹੈ।
Fareedkot Teekaਜਿਸ ਕੌ ਵਹੁ ਆਪ ਸਮਝਾਵਤਾ ਹੈ ਤਿਸ ਕੌ ਸਭ ਬਾਤ ਭਲੀ ਪ੍ਰਤੀਤ ਹੋਤੀ ਹੈ॥
Prof. Sahib Singhਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ)।

ਪਦ ਅਰਥ ਭਲੀ = ਸੁਖਦਾਈ।

SikhNet (Spanish)y aquéllos que las conocen, perciben la Bondad de todo lo que Él hace.

ਸਤਿ ਨਾਮੁ ਪ੍ਰਭ ਕਾ ਸੁਖਦਾਈ ॥

sat naam prabh kaa sukhadaaee |

Sant Singh KhalsaThe True Name of God is the Giver of peace.
Manmohan SinghThe True Name of the Lord is Peace-giver.
Manmohan Singh (Punjabi)ਸੁਆਮੀ ਦਾ ਸੱਚਾ ਨਾਮ ਆਰਾਮ ਦੇਣ ਵਾਲਾ ਹੈ।
Fareedkot Teekaਸੁਖਦਾਈ ਪ੍ਰਭੂ ਕਾ ਨਾਮੁ ਸੱਤਿ ਹੈ ਔਰੁ ਵਿਸ੍ਵਾਸੁ ਭੀ ਸੱਤਿ ਹੈ॥
Prof. Sahib Singhਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ।
SikhNet (Spanish)El Verdadero Nombre trae la Paz y la Alegría;

ਬਿਸ੍ਵਾਸੁ ਸਤਿ; ਨਾਨਕ. ਗੁਰ ਤੇ ਪਾਈ ॥੬॥

bisvaas sat; naanak. gur te paaee |6|

Sant Singh KhalsaNanak has obtained true faith from the Guru. ||6||
Manmohan SinghTrue faith, Nanak has obtained from the Guru.
Manmohan Singh (Punjabi)ਸੱਚਾ ਈਮਾਨ, ਨਾਨਕ ਨੇ ਗੁਰਾਂ ਪਾਸੋ ਪ੍ਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮੁ ਅਰੁ ਵਿਸ੍ਵਾਸੁ ਗੁਰਾਂ ਤੇ ਪਾਈਤਾ ਹੈ॥੬॥
Prof. Sahib Singhਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ॥੬॥

ਪਦ ਅਰਥ ਬਿਸ੍ਵਾਸੁ = ਸਰਧਾ ॥੬॥

SikhNet (Spanish)la Fe Verdadera en el Nombre llega por la Gracia del Guru.(6)
Shabad Guru Arjan Dev Ji Raag Gauree Ang 284 - 285

ਸਤਿ ਬਚਨ; ਸਾਧੂ ਉਪਦੇਸ ॥

sat bachan; saadhoo upades |

Sant Singh KhalsaTrue are the Teachings, and the Instructions of the Holy.
Manmohan SinghTrue are the words and instruction of the saint.
Manmohan Singh (Punjabi)ਸੱਚੇ ਹਨ ਸੰਤ ਦੇ ਸ਼ਬਦ ਅਤੇ ਸਿੱਖਿਆ।
Fareedkot Teekaਸੰਤ ਜਨੋਂ ਕੇ ਉਪਦੇਸ਼ ਕੇ ਬਚਨ ਭੀ ਸਤਿ ਹੈਂ॥
Prof. Sahib Singhਗੁਰੂ ਦਾ ਉਪਦੇਸ਼ ਅਟੱਲ ਬਚਨ ਹਨ,
SikhNet (Spanish)Los Santos nos instruyen en la Palabra Verdadera, porque aquéllos en que Dios habita, son Verdad.

ਸਤਿ ਤੇ ਜਨ; ਜਾ ਕੈ ਰਿਦੈ ਪ੍ਰਵੇਸ ॥

sat te jan; jaa kai ridai praves |

Sant Singh KhalsaTrue are those into whose hearts He enters.
Manmohan SinghTrue are the persons, into whose minds the Lord enters.
Manmohan Singh (Punjabi)ਸੱਚੇ ਹਨ ਉਹ ਪੁਰਸ਼ ਜਿਨ੍ਹਾਂ ਦੇ ਅੰਤਰ-ਆਤਮੇ ਸੁਆਮੀ ਦਾਖਲ ਹੁੰਦਾ ਹੈ।
Fareedkot Teekaਸੋ ਬਚਨ ਜਿਨ ਕੇ ਰਿਦੇ ਮੇਂ ਪ੍ਰਵੇਸ ਭਏ ਹੈਂ ਸੋਈ ਪੁਰਸ ਸਤ ਸਰੂਪ ਹੂਏ ਹੈਂ, ਵਾ ਸੋਈ ਸ੍ਰੇਸਟ ਜਨ ਭਏ ਹੈਂ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ (ਇਸ ਉਪਦੇਸ਼ ਦਾ) ਪ੍ਰਵੇਸ਼ ਹੁੰਦਾ ਹੈ, ਉਹ ਭੀ ਅਟੱਲ (ਭਾਵ, ਜਨਮ ਮਰਨ ਤੋਂ ਰਹਿਤ) ਹੋ ਜਾਂਦੇ ਹਨ।
SikhNet (Spanish)Si un hombre llega a conocer el Nombre

ਸਤਿ ਨਿਰਤਿ; ਬੂਝੈ ਜੇ ਕੋਇ ॥

sat nirat; boojhai je koe |

Sant Singh KhalsaOne who knows and loves the Truth
Manmohan SinghIf any one knows and greatly loves the Truth,
Manmohan Singh (Punjabi)ਜੇਕਰ ਕੋਈ ਜਣਾ ਸੱਚ ਨੂੰ ਸਮਝੇ ਅਤੇ ਪਰਮ-ਪਿਆਰ ਕਰੇ,
Fareedkot Teekaਜੋ ਕੋਈ ਗੁਰੋਂ ਸੇ ਸਤ ਸ੍ਵਰੂਪ ਕਾ (ਨਿਰਤਿ) ਨਿਰਨਾ ਪੂਛਤਾ ਹੈ॥
Prof. Sahib Singhਜੇ ਕਿਸੇ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ,

ਪਦ ਅਰਥ ਨਿਰਤਿ = {Skt. निरति Strong attachment, fondness, devotion.) ਪਿਆਰ।

SikhNet (Spanish)y se dedica con Devoción a meditar en Él,

ਨਾਮੁ ਜਪਤ; ਤਾ ਕੀ ਗਤਿ ਹੋਇ ॥

naam japat; taa kee gat hoe |

Sant Singh Khalsachanting the Naam, he obtains salvation.
Manmohan Singhthen, he obtains salvation by meditating on the Name.
Manmohan Singh (Punjabi)ਤਦ ਉਹ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤੀ ਪਾ ਲੈਦਾ ਹੈ।
Fareedkot Teekaਨਾਮ ਕੇ ਜਪਤਿਆਂ ਹੋਇਆਂ ਤਿਸ ਕੀ (ਗਤਿ) ਮੁਕਤਿ ਹੋਇ ਜਾਤੀ ਹੈ॥
Prof. Sahib Singhਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ।
SikhNet (Spanish)Alabándole, logrará la Liberación.

ਆਪਿ ਸਤਿ; ਕੀਆ ਸਭੁ ਸਤਿ ॥

aap sat; keea sabh sat |

Sant Singh KhalsaHe Himself is True, and all that He has made is true.
Manmohan SinghThe Lord Himself is True and true is everything, He has made.
Manmohan Singh (Punjabi)ਪ੍ਰਭੂ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਰਚੀ ਹੈ।
Fareedkot Teekaਵਹੁ ਆਪ ਭੀ ਸਤ ਹੈ ਔ ਤਿਸ ਕਾ ਕੀਆ ਹੂਆ ਜਗਤ ਭੀ ਸਤ ਹੈ॥
Prof. Sahib Singhਪ੍ਰਭੂ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜਗਤ ਭੀ ਸੱਚ ਮੁੱਚ ਹੋਂਦ ਵਾਲਾ ਹੈ, (ਭਾਵ, ਮਿਥਿਆ ਨਹੀਂ)
SikhNet (Spanish)Entonces percibirá que Dios es Verdad y que todo lo que Él ha hecho, también es Verdad.

ਆਪੇ ਜਾਨੈ; ਅਪਨੀ ਮਿਤਿ ਗਤਿ ॥

aape jaanai; apanee mit gat |

Sant Singh KhalsaHe Himself knows His own state and condition.
Manmohan SinghHe Himself knows His own measure and condition.
Manmohan Singh (Punjabi)ਉਹ ਆਪ ਹੀ ਆਪਣੇ ਅੰਦਾਜ਼ੇ ਅਤੇ ਦਸ਼ਾ ਨੂੰ ਜਾਣਦਾ ਹੈ।
Fareedkot Teekaਵਹੁ ਅਪਨੀ ਮ੍ਰਿਯਾਦਾ ਕੀ ਗਤੀ ਕੋ ਆਪ ਹੀ ਜਾਨਤਾ ਹੈ॥
Prof. Sahib Singhਪ੍ਰਭੂ ਆਪਣੀ ਅਵਸਥਾ ਤੇ ਮਰਯਾਦਾ ਆਪ ਜਾਣਦਾ ਹੈ।

ਪਦ ਅਰਥ ਮਿਤਿ = ਮਿਣਤੀ, ਅੰਦਾਜ਼ਾ। ਗਤਿ = ਪਹੁੰਚ, ਅਵਸਥਾ।

SikhNet (Spanish)Sólo Dios conoce Su Límite y la Magnitud de Su Gozo.

ਜਿਸ ਕੀ ਸ੍ਰਿਸਟਿ; ਸੁ ਕਰਣੈਹਾਰੁ ॥

jis kee srisatt; su karanaihaar |

Sant Singh KhalsaHe is the Creator Lord of His world.
Manmohan SinghHe, to whom the world belongs, is the Creator thereof.
Manmohan Singh (Punjabi)ਜਿਸ ਦਾ ਜਹਾਨ ਮਲਕੀਅਤ ਹੈ, ਉਹੀ ਉਸ ਦਾ ਸਿਰਜਣਹਾਰ ਹੈ।
Fareedkot Teekaਜਿਸ ਕੀ ਰਚੀ ਹੋਈ ਇਹ ਸ੍ਰਿਸਟੀ ਹੈ, ਸੋ ਕਰਨੇ ਹਾਰ ਹੈ॥
Prof. Sahib Singhਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਨਾਉਣ ਵਾਲਾ ਹੈ,
SikhNet (Spanish)Él es el Creador de todo lo existente

ਅਵਰ. ਨ ਬੂਝਿ; ਕਰਤ ਬੀਚਾਰੁ ॥

avar. na boojh; karat beechaar |

Sant Singh KhalsaNo one else understands Him, although they may try.
Manmohan SinghNone else understands Him think as he may.
Manmohan Singh (Punjabi)ਕੋਈ ਹੋਰ ਉਸ ਨੂੰ ਨਹੀਂ ਸਮਝਦਾ, ਭਾਵੇਂ ਉਹ ਕਿਵੇਂ ਪਿਆ ਸੋਚੇ।
Fareedkot Teekaਔਰ ਕਿਸੀ ਕੌ ਪੂਛ ਕਰ ਕੇ ਵੀਚਾਰ ਨਹੀਂ ਕਰਤਾ ਹੈ, ਭਾਵ ਸੁੰਤਤਰ ਹੈ॥
Prof. Sahib Singhਕਿਸੇ ਹੋਰ ਨੂੰ ਇਸ ਜਗਤ ਦਾ ਖ਼ਿਆਲ ਰੱਖਣ ਵਾਲਾ (ਭੀ) ਨਾਹ ਸਮਝੋ।
SikhNet (Spanish)y nadie, por más que se lo proponga, puede acabar de entenderlo.

ਕਰਤੇ ਕੀ ਮਿਤਿ; ਨ ਜਾਨੈ ਕੀਆ ॥

karate kee mit; na jaanai keea |

Sant Singh KhalsaThe created cannot know the extent of the Creator.
Manmohan SinghThe Creator's extent the created cannot know.
Manmohan Singh (Punjabi)ਕਰਤਾਰ ਦਾ ਵਿਸਥਾਰ, ਉਸ ਦਾ ਕੀਤਾ ਹੋਇਆ ਨਹੀਂ ਜਾਣ ਸਕਦਾ।
Fareedkot Teekaਤਿਸ ਕਰਤੇ ਪੁਰਖ ਕੀ (ਮਿਤਿ) ਮ੍ਰਿਯਾਦਾ ਕੋ ਕੀਆ ਹੂਆ ਜੋ ਜੀਵ ਹੈ, ਸੋ ਨਹੀਂ ਜਾਨਤਾ ਹੈ, ਕਿੰਤੂ ਵਹੁ ਆਪ ਹੀ ਜਾਨਤਾ ਹੈ॥
Prof. Sahib Singhਕਰਤਾਰ (ਦੀ ਬਜ਼ੁਰਗੀ) ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ।

ਪਦ ਅਰਥ ਕੀਆ = ਪੈਦਾ ਕੀਤਾ ਹੋਇਆ ਜੀਵ।

SikhNet (Spanish)Las criaturas no alcanzan a comprender los Designios del Creador.

ਨਾਨਕ. ਜੋ ਤਿਸੁ ਭਾਵੈ; ਸੋ ਵਰਤੀਆ ॥੭॥

naanak. jo tis bhaavai; so varateea |7|

Sant Singh KhalsaO Nanak, whatever pleases Him comes to pass. ||7||
Manmohan SinghNanak whatever pleases Him that alone does prevail.
Manmohan Singh (Punjabi)ਨਾਨਕ ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਕੇਵਲ ਉਹੀ ਪਰਵਿਰਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਕੌ ਭਾਵਤਾ ਹੈ, ਸੋਈ ਵਰਤਤਾ ਹੈ॥੭॥
Prof. Sahib Singhਹੇ ਨਾਨਕ! ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ॥੭॥

ਪਦ ਅਰਥ ਵਰਤੀਆ = ਵਰਤਦਾ ਹੈ ॥੭॥

SikhNet (Spanish)Nanak dice, sólo aquello que a Él le place, es lo que llega a ser. (7)
Shabad Guru Arjan Dev Ji Raag Gauree Ang 285

ਬਿਸਮਨ ਬਿਸਮ; ਭਏ ਬਿਸਮਾਦ ॥

bisaman bisam; bhe bisamaad |

Sant Singh KhalsaGazing upon His wondrous wonder, I am wonder-struck and amazed!
Manmohan SinghI am amazed by beholding Lord's astounding wonders.
Manmohan Singh (Punjabi)ਸਾਹਿਬ ਦੇ ਅਦਭੁਤ ਅਚਰਜ ਤੱਕ ਕੇ ਮੈਂ ਹੈਰਾਨ ਹੋ ਗਿਆ ਹਾਂ।
Fareedkot Teekaਜਿਨ ਕਾ ਇਹ (ਬਿਸਮਨ) ਵਿਸੇ ਵਾਸਨਾ ਵਾਲਾ ਜੋ ਮਨ ਥਾ, ਸੋ ਜਬ ਆਤਮਾ ਮੇਂ (ਬਿਸਮ) ਇਸਥਿਤ ਹੂਆ, ਤਬ (ਬਿਸਮਾਦ) ਅਸਚਰਜ ਰੂਪ ਬ੍ਰਹਮ ਭਏ ਹੈਂ॥
Prof. Sahib Singhਜਿਸ ਜਿਸ ਮਨੁੱਖ ਨੇ (ਪ੍ਰਭੂ ਦੀ ਬਜ਼ੁਰਗੀ ਨੂੰ) ਸਮਝਿਆ ਹੈ, ਉਸ ਉਸ ਨੂੰ ਆਨੰਦ ਆਇਆ ਹੈ,

ਪਦ ਅਰਥ ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ। ਬਿਸਮਾਦ = ਹੈਰਾਨ।

SikhNet (Spanish)Al contemplar las Maravillas de Tu Creación, me veo transportado al Éxtasis.

ਜਿਨਿ ਬੂਝਿਆ; ਤਿਸੁ ਆਇਆ ਸ੍ਵਾਦ ॥

jin boojhiaa; tis aaeaa svaad |

Sant Singh KhalsaOne who realizes this, comes to taste this state of joy.
Manmohan SinghHe who understands the Lord tastes the joy.
Manmohan Singh (Punjabi)ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਅਨੰਦ ਨੂੰ ਮਾਨਦਾ ਹੈ।
Fareedkot Teekaਜਿਨੋਂ ਨੈ ਇਹ ਸਰੂਪ ਸਮਝਿਆ ਹੈ ਤਿਨੋਂ ਕੋ ਇਸ ਕਾ ਰਸੁ ਆਇਆ ਹੈ॥
Prof. Sahib Singh(ਵਡਿਆਈ ਤੱਕ ਕੇ) ਉਹ ਬੜੇ ਹੈਰਾਨ ਤੇ ਅਸਚਰਜ ਹੁੰਦੇ ਹਨ।

ਪਦ ਅਰਥ ਸ੍ਵਾਦ = ਆਨੰਦ।

SikhNet (Spanish)Aquél que ha concebido en Sí Mismo la Verdad, goza del sabor del Júbilo.

ਪ੍ਰਭ ਕੈ ਰੰਗਿ; ਰਾਚਿ ਜਨ ਰਹੇ ॥

prabh kai rang; raach jan rahe |

Sant Singh KhalsaGod's humble servants remain absorbed in His Love.
Manmohan SinghLord's slaves remain absorbed in His Love.
Manmohan Singh (Punjabi)ਪ੍ਰਭੂ ਦੇ ਗੋਲੇ ਉਸ ਦੇ ਪ੍ਰੇਮ ਅੰਦਰ ਲੀਨ ਰਹਿੰਦੇ ਹਨ।
Fareedkot Teekaਸੋ ਜਨ ਪ੍ਰਭੂ ਕੇ (ਰੰਗਿ) ਪ੍ਰੇਮ ਵਾ ਅਨੰਦ ਮੇਂ ਰਾਚ ਰਹੇ ਹੈਂ॥
Prof. Sahib Singhਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿਚ ਮਸਤ ਰਹਿੰਦੇ ਹਨ,

ਪਦ ਅਰਥ ਰਾਚਿ ਰਹੇ = ਮਸਤ ਰਹਿੰਦੇ ਹਨ।

SikhNet (Spanish)Todos aquéllos que a Ti Te sirven, oh Señor, son inundados por Tu Amor.

ਗੁਰ ਕੈ ਬਚਨਿ; ਪਦਾਰਥ ਲਹੇ ॥

gur kai bachan; padaarath lahe |

Sant Singh KhalsaFollowing the Guru's Teachings, they receive the four cardinal blessings.
Manmohan SinghThrough Guru's instruction they receive the four cardinal boons.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਉਹ ਚਾਰ ਉੱਤਮ ਦਾਤਾਂ ਨੂੰ ਪਰਾਪਤ ਕਰ ਲੈਂਦੇ ਹਨ।
Fareedkot Teekaਗੁਰੋਂ ਕੇ ਉਪਦੇਸ ਰੂਪ ਵਚਨੋਂ ਕਰ ਜਿਨੋਂ ਨੇ ਗਿਆਨ ਆਦੀ ਪਦਾਰਥ ਲਏ ਹੈਂ॥
Prof. Sahib Singhਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-) ਪਦਾਰਥ ਹਾਸਲ ਕਰ ਲੈਂਦੇ ਹਨ।
SikhNet (Spanish)Gracias a la Palabra del Guru, logran convertirse en seres compasivos

ਓਇ ਦਾਤੇ; ਦੁਖ ਕਾਟਨਹਾਰ ॥

oe daate; dukh kaattanahaar |

Sant Singh KhalsaThey are the givers, the dispellers of pain.
Manmohan SinghThey are generous and dispeller of pain.
Manmohan Singh (Punjabi)ਉਹੀ ਦਾਨੀ ਅਤੇ ਤਕਲੀਫ ਦੂਰ ਕਰਨ ਵਾਲੇ ਹਨ।
Fareedkot Teekaਵਹੁ ਸੰਤ ਜਨ ਦੁਖੋਂ ਕੇ ਕਾਟਣੇ ਹਾਰੇ ਨਾਮ ਕੇ ਦਾਤਾਰ ਭਏ ਹੈਂ॥
Prof. Sahib Singhਉਹ (ਸੇਵਕ ਖ਼ੁਦ) ਨਾਮ ਦੀ ਦਾਤ ਵੰਡਦੇ ਹਨ, ਤੇ (ਜੀਵਾਂ ਦੇ) ਦੁੱਖ ਕੱਟਦੇ ਹਨ,

ਪਦ ਅਰਥ ਓਇ = ਉਹ ਮਨੁੱਖ (ਜਿਨ੍ਹਾਂ ਨੂੰ ਨਾਮ-ਪਦਾਰਥ ਮਿਲਦਾ ਹੈ)।

SikhNet (Spanish)que alivian el dolor de los demás.

ਜਾ ਕੈ ਸੰਗਿ; ਤਰੈ ਸੰਸਾਰ ॥

jaa kai sang; tarai sansaar |

Sant Singh KhalsaIn their company, the world is saved.
Manmohan SinghIn their association the world is saved.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਜਹਾਨ ਪਾਰ ਉਤਰ ਜਾਂਦਾ ਹੈ।
Fareedkot Teekaਜਿਨੋਂ ਕੈ ਸੰਗ ਕਰ ਕੇ ਇਹੁ ਸੰਸਾਰ ਤਰ ਜਾਤਾ ਹੈ॥
Prof. Sahib Singhਉਹਨਾਂ ਦੀ ਸੰਗਤਿ ਨਾਲ ਜਗਤ ਦੇ ਜੀਵ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
SikhNet (Spanish)Su Presencia es la Piedra de Toque que tiene el poder de transformar al mundo entero.

ਜਨ ਕਾ ਸੇਵਕੁ; ਸੋ ਵਡਭਾਗੀ ॥

jan kaa sevak; so vaddabhaagee |

Sant Singh KhalsaThe slave of the Lord's servant is so very blessed.
Manmohan SinghHe who is the attendant of Lord's serf is very fortunate.
Manmohan Singh (Punjabi)ਉਹ ਜੋ ਸਾਈਂ ਦੇ ਗੁਮਾਸ਼ਤੇ ਦਾ ਟਹਿਲੂਆ ਹੈ, ਭਾਰੇ ਭਾਗਾਂ ਵਾਲਾ ਹੈ।
Fareedkot Teekaਜੋ ਤਿੰਨ ਸੰਤ ਜਨੋਂ ਕਾ ਸੇਵਕ ਸੋਈ ਵਡਭਾਗੀ ਹੈ॥
Prof. Sahib Singhਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ,
SikhNet (Spanish)Afortunados son aquéllos que sirven a los Sirvientes del Señor,

ਜਨ ਕੈ ਸੰਗਿ; ਏਕ ਲਿਵ ਲਾਗੀ ॥

jan kai sang; ek liv laagee |

Sant Singh KhalsaIn the company of His servant, one becomes attached to the Love of the One.
Manmohan SinghIn the society of His serf, man comes to profess love for One Lord.
Manmohan Singh (Punjabi)ਉਸ ਦੇ ਗੁਮਾਸ਼ਤੇ ਦੀ ਸੰਗਤ ਅੰਦਰ, ਇਨਸਾਨ ਦੀ ਪ੍ਰੀਤ ਇਕ ਸਾਈਂ ਨਾਲ ਪੈ ਜਾਂਦੀ ਹੈ।
Fareedkot Teekaਤਿੰਨ ਸੰਤ ਜਨੋਂ ਕੇ ਸੰਗ ਕਰ ਏਕ ਵਾਹਿਗੁਰੂ ਮੇਂ ਤਿਸ ਕੀ ਬ੍ਰਿਤੀ ਲਾਗੀ ਹੈ॥
Prof. Sahib Singhਉਹਨਾਂ ਦੀ ਸੰਗਤਿ ਵਿਚ ਰਿਹਾਂ ਇਕ ਅਕਾਲ ਪੁਰਖ ਨਾਲ ਸੁਰਤ ਜੁੜਦੀ ਹੈ।
SikhNet (Spanish)porque en su Santa Compañía logran apegarse al Uno.

ਗੁਨ ਗੋਬਿਦ; ਕੀਰਤਨੁ ਜਨੁ ਗਾਵੈ ॥

gun gobid; keeratan jan gaavai |

Sant Singh KhalsaHis humble servant sings the Kirtan, the songs of the glory of God.
Manmohan SinghLord's slave sings His excellences and praises.
Manmohan Singh (Punjabi)ਸੁਆਮੀ ਦਾ ਗੋਲਾ ਉਸ ਦੀਆਂ ਖੂਬੀਆਂ ਅਤੇ ਕੀਰਤੀਆਂ ਗਾਇਨ ਕਰਦਾ ਹੈ।
Fareedkot Teekaਜੋ ਜਨੁ ਗੋਬਿੰਦ ਕੇ ਗੁਣੋਂ ਕਾ ਕੀਰਤਨੁ ਗਾਵਤਾ ਹੈ॥
Prof. Sahib Singh(ਪ੍ਰਭੂ ਦਾ) ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਸਿਫ਼ਤ-ਸਾਲਾਹ ਕਰਦਾ ਹੈ।
SikhNet (Spanish)Su humilde Sirviente entona el Kirtan, los Versos de la Gloria de Dios.

ਗੁਰ ਪ੍ਰਸਾਦਿ; ਨਾਨਕ. ਫਲੁ ਪਾਵੈ ॥੮॥੧੬॥

gur prasaad; naanak. fal paavai |8|16|

Sant Singh KhalsaBy Guru's Grace, O Nanak, he receives the fruits of his rewards. ||8||16||
Manmohan SinghBy Guru's favour, he obtains the reward, O Nanak.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਹੇ ਨਾਨਕ! ਉਹ ਇਨਾਮ ਹਾਸਲ ਕਰ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਸੋ ਧਰਮ ਆਦੀ ਸਰਬ ਫਲੋਂ ਕੋ ਪਾਵਤਾ ਹੈ॥੮॥੧੬॥
Prof. Sahib Singhਹੇ ਨਾਨਕ! ਸਤਿਗੁਰੂ ਦੀ ਕਿਰਪਾ ਨਾਲ ਉਹ (ਪ੍ਰਭੂ ਦਾ ਨਾਮ-ਰੂਪੀ) ਫਲ ਪਾ ਲੈਂਦਾ ਹੈ ॥੮॥੧੬॥
SikhNet (Spanish)Por la Gracia del Guru, oh, dice Nanak, obtiene los frutos de su recompensa. (8-16)
Shabad Guru Arjan Dev Ji Raag Gauree Ang 285

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਆਦਿ ਸਚੁ; ਜੁਗਾਦਿ ਸਚੁ ॥

aad sach; jugaad sach |

Sant Singh KhalsaTrue in the beginning, True throughout the ages,
Manmohan SinghTrue in the Prime, True in the beginning of ages True He is even now
Manmohan Singh (Punjabi)ਪ੍ਰਾਰੰਭ ਵਿੱਚ ਸੱਚਾ ਯੁਗਾਂ ਦੇ ਸ਼ੁਰੂ ਵਿੱਚ ਸੱਚਾ, ਸੱਚਾ ਉਹ ਹੁਣ ਭੀ ਹੈ,
Fareedkot Teekaਅਕਾਲ ਪੁਰਖ ਸਰਬ ਕੀ ਆਦ ਮੇਂ ਭੀ ਸਤ ਸਰੂਪ ਥਾ, ਪੁਨਾ ਜੁਗੋਂ ਕੀ ਆਦ ਮੇਂ ਭੀ ਸਤ ਥਾ॥
Prof. Sahib Singhਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ, ਹਸਤੀ ਵਾਲਾ। ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਤੋਂ।

SikhNet (Spanish)Dios es Verdad en el principio, Verdad en la era primordial.

ਹੈ ਭਿ ਸਚੁ; ਨਾਨਕ ਹੋਸੀ ਭਿ ਸਚੁ ॥੧॥

hai bhi sach; naanak hosee bhi sach |1|

Sant Singh KhalsaTrue here and now. O Nanak, He shall forever be True. ||1||
Manmohan Singhand True He shall verily be, O Nanak.
Manmohan Singh (Punjabi)ਅਤੇ ਨਿਸਚਿਤ ਹੀ ਉਹ ਸੱਚਾ ਹੋਵੇਗਾ, ਹੇ ਨਾਨਕ!
Fareedkot Teekaਅਬ ਵਰਤਮਾਨ ਮੇਂ ਭੀ ਸਤ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਆਗੇ ਕੌ ਸਤਿ ਸਰੂਪ ਹੋਇਗਾ॥⁽¹⁾
Prof. Sahib Singhਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ॥੧॥

ਪਦ ਅਰਥ ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ ॥੧॥

SikhNet (Spanish)Verdad en el presente y Verdad por siempre será. (1)
Shabad Guru Arjan Dev Ji Raag Gauree Ang 285

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XVII

ਚਰਨ ਸਤਿ; ਸਤਿ ਪਰਸਨਹਾਰ ॥

charan sat; sat parasanahaar |

Sant Singh KhalsaHis Lotus Feet are True, and True are those who touch Them.
Manmohan SinghTrue are the Lord's feet, and true is he, who touches them.
Manmohan Singh (Punjabi)ਸੱਚੇ ਹਨ ਪ੍ਰਭੂ ਦੇ ਪੈਰ ਅਤੇ ਸੱਚਾ ਹੈ ਉਹ ਜੋ ਉਨ੍ਹਾਂ ਨੂੰ ਛੂੰਹਦਾ।
Fareedkot Teekaਤਿਸ ਵਾਹਗੁਰੂ ਕੇ ਚਰਨ ਭੀ ਸਤਿ ਹੈਂ ਔ ਤਿਨ ਚਰਨੋਂ ਕੇ ਪਰਸਨੇ ਹਾਰ ਭੀ ਸਤ ਹੈਂ॥
Prof. Sahib Singhਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ;

ਪਦ ਅਰਥ ਸਤਿ = ਸਦਾ-ਥਿਰ ਰਹਿਣ ਵਾਲੇ, ਅਟੱਲ। ਪਰਸਨਹਾਰ = (ਚਰਨਾਂ ਨੂੰ) ਛੋਹਣ ਵਾਲੇ।

SikhNet (Spanish)Benditos son los Pies del Señor y benditos son aquéllos que los tocan.

ਪੂਜਾ ਸਤਿ; ਸਤਿ ਸੇਵਦਾਰ ॥

poojaa sat; sat sevadaar |

Sant Singh KhalsaHis devotional worship is True, and True are those who worship Him.
Manmohan SinghTrue is His worship and true the worshipper,
Manmohan Singh (Punjabi)ਸੱਚੀ ਹੈ ਉਸ ਦੀ ਉਪਾਸ਼ਨਾ ਅਤੇ ਸੱਚਾ ਹੈ ਉਪਾਸ਼ਨਾ ਕਰਨ ਵਾਲਾ।
Fareedkot Teekaਤਿਸ ਕੀ ਪੂਜਾ ਭੀ ਸਤਿ ਹੈ ਔਰ ਤਿਸ ਪੂਜ ਰੂਪ ਕੇ (ਸੇਵਦਾਰ) ਸੇਵਾ ਕੇ ਕਰਨੇ ਹਾਰੇ ਭੀ ਸਤ ਹੈਂ॥
Prof. Sahib Singhਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ।

ਪਦ ਅਰਥ ਸੇਵਦਾਰ = ਸੇਵਾ ਕਰਨ ਵਾਲੇ, ਪੂਜਾ ਕਰਨ ਵਾਲੇ।

SikhNet (Spanish)Bendita es Su Alabanza y benditos son aquéllos que la cantan.

ਦਰਸਨੁ ਸਤਿ; ਸਤਿ ਪੇਖਨਹਾਰ ॥

darasan sat; sat pekhanahaar |

Sant Singh KhalsaThe Blessing of His Vision is True, and True are those who behold it.
Manmohan SinghTrue is His sight and true the beholder thereof.
Manmohan Singh (Punjabi)ਸੱਚਾ ਹੈ ਉਸ ਦਾ ਦੀਦਾਰ ਅਤੇ ਸੱਚਾ ਉਸ ਨੂੰ ਦੇਖਣ ਵਾਲਾ।
Fareedkot Teekaਤਿਸ ਕਾ ਦਰਸਨ ਭੀ ਸਤ ਹੈ ਔ ਤਿਸ ਕੇ ਦੇਖਣੇ ਹਾਰ ਸੰਤ ਭੀ ਸਤ ਸੂਰਪ ਹੈਂ॥
Prof. Sahib Singhਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ;

ਪਦ ਅਰਥ ਪੇਖਨਹਾਰ = ਵੇਖਣ ਵਾਲੇ।

SikhNet (Spanish)Bendita es Su Visión que vuelve inmortales a Sus Seguidores.

ਨਾਮੁ ਸਤਿ; ਸਤਿ ਧਿਆਵਨਹਾਰ ॥

naam sat; sat dhiaavanahaar |

Sant Singh KhalsaHis Naam is True, and True are those who meditate on it.
Manmohan SinghTrue is His Name and true is he who meditates on it.
Manmohan Singh (Punjabi)ਸੱਚਾ ਹੈ ਉਸ ਦਾ ਨਾਮ ਅਤੇ ਸੱਚਾ ਹੈ ਉਹ ਜੋ ਇਸ ਦਾ ਸਿਮਰਨ ਕਰਦਾ ਹੈ।
Fareedkot Teekaਵਾਹਿਗੁਰੂ ਕਾ ਨਾਮ ਭੀ ਸਤਿ ਹੈ ਔਰ ਤਿਸ ਕੇ ਧਿਆਵਣੇ ਹਾਰ ਭੀ ਸਤਿ ਹੈਂ॥
Prof. Sahib Singhਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ।
SikhNet (Spanish)Bendito es Su Nombre y bendito aquél que Lo contempla.

ਆਪਿ ਸਤਿ; ਸਤਿ ਸਭ ਧਾਰੀ ॥

aap sat; sat sabh dhaaree |

Sant Singh KhalsaHe Himself is True, and True is all that He sustains.
Manmohan SinghHe himself is True and true is everything that He sustains.
Manmohan Singh (Punjabi)ਉਹ ਖੁਦ ਸੱਚਾ ਹੈ, ਸੱਚੀ ਹੈ ਹਰ ਵਸਤੂ ਜਿਸ ਨੂੰ ਉਸਨੇ ਆਸਰਾ ਦਿੱਤਾ ਹੋਇਆ।
Fareedkot Teekaਆਪਿ ਭੀ ਸਤਿ ਹੈ ਪੁਨਾ ਤਿਸ ਕੀ ਧਾਰਨ ਕਰੀ ਹੋਈ ਸ੍ਰਿਸਟੀ ਭੀ ਸਤ ਹੈ॥
Prof. Sahib Singhਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ;

ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਧਾਰੀ = ਟਿਕਾਈ ਹੋਈ।

SikhNet (Spanish)Verdad es Él y Verdad es Su Creación.

ਆਪੇ ਗੁਣ; ਆਪੇ ਗੁਣਕਾਰੀ ॥

aape gun; aape gunakaaree |

Sant Singh KhalsaHe Himself is virtuous goodness, and He Himself is the Bestower of virtue.
Manmohan SinghHe Himself is goodness and Himself the Bestower of goodness.
Manmohan Singh (Punjabi)ਉਹ ਆਪ ਹੀ ਚੰਗਿਆਈ ਹੈ ਅਤੇ ਆਪ ਹੀ ਚੰਗਿਆਈ ਦੇਣਹਾਰ।
Fareedkot Teekaਵਹੁ ਆਪ ਹੀ ਗੁਣ ਰੂਪ ਹੈ ਪੁਨਾ ਆਪ ਹੀ ਗੁਣੋਂ ਕੇ ਕਰਨੇ ਹਾਰਾ ਹੈ॥
Prof. Sahib Singhਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ।

ਪਦ ਅਰਥ ਗੁਣਕਾਰੀ = ਗੁਣ ਪੈਦਾ ਕਰਨ ਵਾਲਾ।

SikhNet (Spanish)Él es Bondad y Él Mismo nos otorga Sus Dones.

ਸਬਦੁ ਸਤਿ; ਸਤਿ ਪ੍ਰਭੁ ਬਕਤਾ ॥

sabad sat; sat prabh bakataa |

Sant Singh KhalsaThe Word of His Shabad is True, and True are those who speak of God.
Manmohan SinghTrue is the Lord's word and true its utterer.
Manmohan Singh (Punjabi)ਸੱਚੀ ਹੈ, ਸੁਆਮੀ ਦੀ ਬਾਣੀ ਅਤੇ ਸੱਚਾ ਇਸ ਨੂੰ ਉਚਾਰਨ ਕਰਨ ਵਾਲਾ।
Fareedkot Teekaਗੁਰੋਂ ਕਾ ਸਬਦ ਵਾ ਬੇਦੁ ਭੀ ਸਤ ਹੈ ਔਰ ਤਿਨ ਕਾ (ਬਕਤਾ) ਉਚਾਰਨ ਕਰਤਾ ਪ੍ਰਭੂ ਭੀ ਸਤ ਹੈ॥
Prof. Sahib Singh(ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ,

ਪਦ ਅਰਥ ਬਕਤਾ = ਉੱਚਾਰਨ ਵਾਲਾ, ਆਖਣ ਵਾਲਾ।

SikhNet (Spanish)Verdad es Su Palabra y Verdad es aquél que La pronuncia.

ਸੁਰਤਿ ਸਤਿ; ਸਤਿ ਜਸੁ ਸੁਨਤਾ ॥

surat sat; sat jas sunataa |

Sant Singh KhalsaThose ears are True, and True are those who listen to His Praises.
Manmohan SinghTrue are the ears that hear the praise of the True One.
Manmohan Singh (Punjabi)ਸੱਚੇ ਹਨ ਕੰਨ ਜੋ ਸਤਿਪੁਰਖ ਦੀ ਕੀਰਤੀ ਸ੍ਰਵਣ ਕਰਦੇ ਹਨ।
Fareedkot Teekaਤਿਸ ਮੇਂ (ਸੁਰਤਿ) ਸ੍ਰੇਸਟ ਪ੍ਰੀਤੀ ਭੀ ਸਤ ਹੈ, ਪੁਨਾ ਤਿਸ ਕੇ ਜਸ ਕੋ ਸ੍ਰਵਨ ਕਰਨੇ ਹਾਰ ਭੀ ਸਤ ਹੈ॥
Prof. Sahib Singhਪ੍ਰਭੂ ਵਿਚ ਸੁਰਤ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ।

ਪਦ ਅਰਥ ਸੁਰਤਿ = ਧਿਆਨ। ਜਸੁ = ਸਿਫ਼ਤਿ।

SikhNet (Spanish)Bendita es la mente que se entona en la Alabanza del Señor.

ਬੁਝਨਹਾਰ ਕਉ; ਸਤਿ ਸਭ ਹੋਇ ॥

bujhanahaar kau; sat sabh hoe |

Sant Singh KhalsaAll is True to one who understands.
Manmohan SinghTo him who understands the Lord all is Truth.
Manmohan Singh (Punjabi)ਜੋ ਸਾਹਿਬ ਨੂੰ ਸਮਝਦਾ ਹੈ, ਉਸ ਲਈ ਸਮੂਹ ਸੱਚ ਹੀ ਹੈ।
Fareedkot Teekaਸ੍ਵੈ ਸਰੂਪ ਕੇ ਸਮਝਨੇ ਹਾਰੇ ਕੋ ਸਭੀ ਸਤ ਹੀ ਪ੍ਰਤੀਤ (ਹੋਇ) ਹੋਤਾ ਹੈ॥
Prof. Sahib Singh(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ);
SikhNet (Spanish)Para un hombre de Entendimiento todo es Verdad,

ਨਾਨਕ ਸਤਿ; ਸਤਿ ਪ੍ਰਭੁ ਸੋਇ ॥੧॥

naanak sat; sat prabh soe |1|

Sant Singh KhalsaO Nanak, True, True is He, the Lord God. ||1||
Manmohan SinghNanak True True is He the Lord.
Manmohan Singh (Punjabi)ਨਾਨਕ, ਸੱਚਾ ਹੈ, ਸੱਚਾ ਹੈ ਉਹ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬ ਕੋ ਸੱਤਾ ਦੇਣੇ ਹਾਰਾ ਸੋਈ ਪ੍ਰਭੂ ਸਤਿ ਰੂਪ ਹੈ॥
Prof. Sahib Singhਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ॥੧॥
SikhNet (Spanish)porque Dios Mismo es la Verdad. (1)
Shabad Guru Arjan Dev Ji Raag Gauree Ang 285

ਸਤਿ ਸਰੂਪੁ; ਰਿਦੈ ਜਿਨਿ ਮਾਨਿਆ ॥

sat saroop; ridai jin maaniaa |

Sant Singh KhalsaOne who believes in the Embodiment of Truth with all his heart
Manmohan SinghHe who in his heart, believes the Embodiment of Truth (God),
Manmohan Singh (Punjabi)ਜੋ ਆਪਣੇ ਦਿਲ ਅੰਦਰ ਸੱਚ ਦੇ ਰੂਪ (ਵਾਹਿਗੁਰੂ) ਉਤੇ ਭਰੋਸਾ ਧਾਰਦਾ ਹੈ,
Fareedkot Teekaਜਿਸ ਨੇ ਤਿਸ ਸਤਿ ਸਰੂਪ ਵਾਹਿਗੁਰੂ ਕੋ ਰਿਦੇ ਬੀਚ ਜਾਨ ਕਰ ਮਨਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ,

ਪਦ ਅਰਥ ਸਤਿ ਸਰੂਪ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤਿ। ਜਿਨਿ = ਜਿਸ (ਮਨੁੱਖ) ਨੇ।

SikhNet (Spanish)Aquél que cree de corazón que Dios es Verdad,

ਕਰਨ ਕਰਾਵਨ; ਤਿਨਿ ਮੂਲੁ ਪਛਾਨਿਆ ॥

karan karaavan; tin mool pachhaaniaa |

Sant Singh Khalsarecognizes the Cause of causes as the Root of all.
Manmohan Singhrecognises the cause of causes as the root of all.
Manmohan Singh (Punjabi)ਉਹ ਹੇਤੂਆਂ ਦੇ ਹੇਤੂ ਨੂੰ ਸਭਸ ਦਾ ਮੁੱਢ ਸਮਝਦਾ ਹੈ।
Fareedkot Teekaਤਿਸੀ ਨੇ ਤਿਸ ਕਰਨ ਕਰਾਵਨ ਹਾਰੇ ਸਰਬ ਕੇ ਮੂਲ ਰੂਪ ਕੋ ਪਛਾਨਾ ਹੈ॥
Prof. Sahib Singhਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ।

ਪਦ ਅਰਥ ਮੂਲੁ = ਮੁੱਢ, ਕਾਰਣ।

SikhNet (Spanish)conoce la Esencia del Creador.

ਜਾ ਕੈ ਰਿਦੈ; ਬਿਸ੍ਵਾਸੁ ਪ੍ਰਭ ਆਇਆ ॥

jaa kai ridai; bisvaas prabh aaeaa |

Sant Singh KhalsaOne whose heart is filled with faith in God
Manmohan SinghInto whose heart the faith in the Lord has entered,
Manmohan Singh (Punjabi)ਜਿਸ ਦੇ ਦਿਲ ਅੰਦਰ ਸੁਆਮੀ ਵਿੱਚ ਨਿਸਚਾ ਪ੍ਰਵੇਸ਼ ਕਰ ਗਿਆ ਹੈ,
Fareedkot Teekaਜਿਸ ਕੇ ਰਿਦੇ ਮੇਂ (ਪ੍ਰਭ) ਪਰ ਨਿਸਚਾ ਆਇਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ,

ਪਦ ਅਰਥ ਬਿਸ੍ਵਾਸੁ = ਸਰਧਾ।

SikhNet (Spanish)Quien es la Causa de todas las causas.

ਤਤੁ ਗਿਆਨੁ; ਤਿਸੁ ਮਨਿ ਪ੍ਰਗਟਾਇਆ ॥

tat giaan; tis man pragattaaeaa |

Sant Singh Khalsathe essence of spiritual wisdom is revealed to his mind.
Manmohan Singhunto the mind of him the essence of Divine knowledge is revealed.
Manmohan Singh (Punjabi)ਬ੍ਰਹਮ ਵੀਚਾਰ ਦਾ ਸਾਰ-ਅੰਸ਼ ਉਸ ਦੇ ਅੰਤਸ਼ ਕਰਣ ਅੰਦਰ ਪਰਤੱਖ ਹੁੰਦਾ ਹੈ।
Fareedkot Teekaਤਿਸੀ ਕੇ ਮਨ ਮੇਂ (ਤਤੁ) ਯਥਾਰਥ ਗਿਆਨ ਪ੍ਰਗਟਾਇਆ ਹੈ॥
Prof. Sahib Singhਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ;
SikhNet (Spanish)Cuando ese hombre alcanza la Fe en Dios,

ਭੈ ਤੇ; ਨਿਰਭਉ ਹੋਇ ਬਸਾਨਾ ॥

bhai te; nirbhau hoe basaanaa |

Sant Singh KhalsaComing out of fear, he comes to live without fear.
Manmohan SinghShedding fear he abides fearlessly,
Manmohan Singh (Punjabi)ਡਰ ਨੂੰ ਤਿਆਗ ਕੇ ਉਹ ਨਿਡੱਰ ਹੋ ਵਸਦਾ ਹੈ,
Fareedkot Teekaਵਹੁ ਭੈ ਸੇ ਨਿਰਭੈ ਹੋ ਕਰ ਸਰੂਪ ਘਰ ਮੇਂ ਬਸਾ ਹੈ॥
Prof. Sahib Singh(ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ,
SikhNet (Spanish)su mente se ve iluminada con la Claridad de lo Real.

ਜਿਸ ਤੇ ਉਪਜਿਆ; ਤਿਸੁ ਮਾਹਿ ਸਮਾਨਾ ॥

jis te upajiaa; tis maeh samaanaa |

Sant Singh KhalsaHe is absorbed into the One, from whom he originated.
Manmohan Singhand is absorbed in Him from whom he sprang.
Manmohan Singh (Punjabi)ਅਤੇ ਜਿਸ ਤੋਂ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਲੀਨ ਹੋ ਜਾਂਦਾ ਹੈ।
Fareedkot Teekaਜਿਸ ਵਾਹਿਗੁਰੂ ਸੇ ਵਹੁ ਉਪਜਾ ਥਾ ਤਿਸੀ ਮੇਂ ਸਮਾਯਾ ਹੈ॥
Prof. Sahib Singh(ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;
SikhNet (Spanish)Del miedo es conducido al valor

ਬਸਤੁ ਮਾਹਿ ਲੇ ਬਸਤੁ ਗਡਾਈ ॥

basat maeh le basat gaddaaee |

Sant Singh KhalsaWhen something blends with its own,
Manmohan SinghWhen a thing blends with another of its own kind,
Manmohan Singh (Punjabi)ਜਦ ਇਕ ਵਸਤੂ ਆਪਣੀ ਕਿਸਮ ਦੀ ਹੋਰਸ ਨਾਲ ਮਿਲ ਜਾਂਦੀ ਹੈ,
Fareedkot Teekaਜੈਸੇ ਵਸਤੂ ਮੇਂ ਵਸਤੂ, ਭਾਵ ਜਲ ਮੇਂ ਜਲ ਮਿਲ ਜਾਤਾ ਹੈ, ਸੋ ਨਿਆਰਾ ਨਹੀਂ ਕਹਿਆ ਜਾਤਾ ਹੈ, ਤੈਸੇ ਜਬ ਗੁਰੋਂ ਕੀ ਸਿਖ੍ਯਾ ਲੇ ਕਰ ਬ੍ਰਹਮ ਵਸਤੂ ਮੇਂ ਜੀਵ ਵਸਤੂ ਤਿਸ ਨੇ (ਗਡਾਈ) ਅਭੇਦ ਕਰੀ॥
Prof. Sahib Singh(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ,

ਪਦ ਅਰਥ ਬਸਤੁ = ਚੀਜ਼। ਗਡਾਈ = ਮਿਲਾਈ।

SikhNet (Spanish)y entonces logra fundirse en la fuente de su ser,

ਤਾ ਕਉ ਭਿੰਨ; ਨ ਕਹਨਾ ਜਾਈ ॥

taa kau bhin; na kahanaa jaaee |

Sant Singh Khalsait cannot be said to be separate from it.
Manmohan Singhthat cannot be said to be separate from it.
Manmohan Singh (Punjabi)ਤਾਂ ਉਹ ਇਸ ਨਾਲੋਂ ਵੱਖਰੀ ਨਹੀਂ ਆਖੀ ਜਾ ਸਕਦੀ।
Fareedkot Teekaਤਬ ਤਿਸ ਬ੍ਰਹਮ ਸਰੂਪ ਸੇ ਤਿਸ ਕੌ ਭਿੰਨ ਕਹਾ ਨਹੀਂ ਜਾਤਾ ਹੈ॥
Prof. Sahib Singhਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ।

ਪਦ ਅਰਥ ਭਿੰਨ = ਵੱਖਰੀ।

SikhNet (Spanish)esto es entendido solo por el pensamiento discernido.

ਬੂਝੈ ਬੂਝਨਹਾਰੁ. ਬਿਬੇਕ ॥

boojhai boojhanahaar. bibek |

Sant Singh KhalsaThis is understood only by one of discerning understanding.
Manmohan SinghOnly an acute discerner understands it.
Manmohan Singh (Punjabi)ਕੇਵਲ ਤੀਬਰ ਵੀਚਾਰਵਾਨ ਹੀ ਇਸ ਨੂੰ ਸਮਝਦਾ ਹੈ।
Fareedkot Teekaਜੋ ਸਮਝਣ ਹਾਰਾ ਜਗ੍ਯਾਸੂ ਇਸ ਬਿਬੇਕ ਕਉ ਸਮਝਤਾ ਹੈ॥
Prof. Sahib Singh(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ।

ਪਦ ਅਰਥ ਬਿਬੇਕ = ਵਿਚਾਰ, ਪਰਖ।

SikhNet (Spanish)no puede decirse para ser separado.

ਨਾਰਾਇਨ ਮਿਲੇ. ਨਾਨਕ ਏਕ ॥੨॥

naaraaein mile. naanak ek |2|

Sant Singh KhalsaMeeting with the Lord, O Nanak, he becomes one with Him. ||2||
Manmohan SinghBy meeting the Omnipresent Lord Nanak has become one with him.
Manmohan Singh (Punjabi)ਸਰਬ-ਵਿਆਪਕ ਸੁਆਮੀ ਨੂੰ ਮਿਲ ਕੇ, ਨਾਨਕ ਉਸ ਨਾਲ ਇਕ ਮਿਕ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਨਾਰਾਇਣ ਮੇਂ ਮਿਲ ਕਰ ਏਕ ਰੂਪ ਹੋ ਜਾਤਾ ਹੈ॥੨॥☬ਤਿਸ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ॥੨॥

ਪਦ ਅਰਥ ਨਾਰਾਇਨ = ਅਕਾਲ ਪੁਰਖ ॥੨॥

SikhNet (Spanish)Pocos son los que logran entender que entonándose en el Señor se vuelven Uno con Él.(2)
Shabad Guru Arjan Dev Ji Raag Gauree Ang 285

ਠਾਕੁਰ ਕਾ ਸੇਵਕੁ; ਆਗਿਆਕਾਰੀ ॥

tthaakur kaa sevak; aagiaakaaree |

Sant Singh KhalsaThe servant is obedient to his Lord and Master.
Manmohan SinghLord's slave is ever obedient to Him.
Manmohan Singh (Punjabi)ਸਾਹਿਬ ਦਾ ਗੋਲਾ ਹਮੇਸ਼ਾਂ ਉਸ ਦਾ ਤਾਬੇਦਾਰ ਹੈ।
Fareedkot Teekaਜੋ ਐਸਾ ਠਾਕਰ ਕਾ ਸੇਵਕੁ ਸਦਾ ਸ੍ਵਾਮੀ ਕੀ ਆਗਿਆ ਮਾਨਣੇ ਵਾਲਾ ਹੈ॥
Prof. Sahib Singhਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ,

ਪਦ ਅਰਥ ਆਗਿਆਕਾਰੀ = ਹੁਕਮ ਮੰਨਣ ਵਾਲਾ।

SikhNet (Spanish)El Sirviente de Dios se encuentra siempre a las órdenes de su Señor

ਠਾਕੁਰ ਕਾ ਸੇਵਕੁ; ਸਦਾ ਪੂਜਾਰੀ ॥

tthaakur kaa sevak; sadaa poojaaree |

Sant Singh KhalsaThe servant worships his Lord and Master forever.
Manmohan SinghLord's slave is ever an adorer of His.
Manmohan Singh (Punjabi)ਸਾਹਿਬ ਦਾ ਗੋਲਾ ਸਦੀਵ ਹੀ ਉਸ ਦਾ ਉਪਾਸ਼ਕ ਹੈ।
Fareedkot Teekaਸੋ ਠਾਕਰ ਕਾ ਸੇਵਕ ਸਦਾ (ਪੂਜਾਰੀ) ਪੂਜਨੇ ਵਾਲਾ, ਵਾ ਪੂਜਨੇ ਯੋਗ ਹੋਤਾ ਹੈ॥
Prof. Sahib Singhਤੇ ਸਦਾ ਉਸ ਦੀ ਪੂਜਾ ਕਰਦਾ ਹੈ।

ਪਦ ਅਰਥ ਪੂਜਾਰੀ = ਪੂਜਾ ਕਰਨ ਵਾਲਾ।

SikhNet (Spanish)y permanentemente Lo alaba.

ਠਾਕੁਰ ਕੇ ਸੇਵਕ ਕੈ; ਮਨਿ ਪਰਤੀਤਿ ॥

tthaakur ke sevak kai; man parateet |

Sant Singh KhalsaThe servant of the Lord Master has faith in his mind.
Manmohan SinghLord's slave has faith within his mind.
Manmohan Singh (Punjabi)ਸਾਹਿਬ ਦੇ ਗੋਲੇ ਦੇ ਚਿੱਤ ਅੰਦਰ ਭਰੋਸਾ ਹੁੰਦਾ ਹੈ।
Fareedkot Teekaਠਾਕੁਰ ਕੇ ਸੇਵਕ ਕੇ ਮਨ ਮੇਂ ਸ੍ਵਾਮੀ ਕੀ ਪ੍ਰਤੀਤ ਹੋਤੀ ਹੈ॥
Prof. Sahib Singhਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ,

ਪਦ ਅਰਥ ਸੇਵਕ ਕੈ ਮਨਿ = ਸੇਵਕ ਦੇ ਮਨ ਵਿਚ। ਪਰਤੀਤਿ = ਸਰਧਾ, ਸਿਦਕ।

SikhNet (Spanish)El sirviente del Señor, Tiene un corazón arrobado de Fe

ਠਾਕੁਰ ਕੇ ਸੇਵਕ ਕੀ; ਨਿਰਮਲ ਰੀਤਿ ॥

tthaakur ke sevak kee; niramal reet |

Sant Singh KhalsaThe servant of the Lord Master lives a pure lifestyle.
Manmohan SinghPure is the way of life of Lord's slave.
Manmohan Singh (Punjabi)ਪਵਿੱਤ੍ਰ ਹੁੰਦੀ ਹੈ ਜੀਵਨ ਰਹੁ-ਰੀਤੀ, ਸਾਹਿਬ ਦੇ ਗੋਲੇ ਦੀ।
Fareedkot Teekaਠਾਕਰ ਕੇ ਸੇਵਕ ਕੀ ਰੀਤੀ ਨਿਰਮਲ ਹੈ॥
Prof. Sahib Singh(ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ।

ਪਦ ਅਰਥ ਰੀਤਿ = ਰਹੁ-ਰੀਤ, ਜ਼ਿੰਦਗੀ ਨਿਬਾਹੁਣ ਦਾ ਤਰੀਕਾ।

SikhNet (Spanish)el sirviente del Señor, tiene sus actos son puros.

ਠਾਕੁਰ ਕਉ; ਸੇਵਕੁ ਜਾਨੈ ਸੰਗਿ ॥

tthaakur kau; sevak jaanai sang |

Sant Singh KhalsaThe servant of the Lord Master knows that the Lord is with him.
Manmohan SinghThe slave knows that his Lord is ever with him.
Manmohan Singh (Punjabi)ਗੋਲਾ ਜਾਣਦਾ ਹੈ ਕਿ ਉਸ ਦਾ ਸੁਆਮੀ ਹਮੇਸ਼ਾਂ ਉਸ ਦੇ ਨਾਲ ਹੈ।
Fareedkot Teekaਠਾਕਰ ਕਾ ਸੇਵਕ ਆਪਨੇ ਸ੍ਵਾਮੀ ਕੌ ਸਦਾ ਸਾਥ ਜਾਨਤਾ ਹੈਂ॥
Prof. Sahib Singhਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ,

ਪਦ ਅਰਥ ਕਉ = ਨੂੰ। ਸੰਗਿ = (ਆਪਣੇ) ਨਾਲ।

SikhNet (Spanish)Siente que el Maestro está siempre a su lado.

ਪ੍ਰਭ ਕਾ ਸੇਵਕੁ; ਨਾਮ ਕੈ ਰੰਗਿ ॥

prabh kaa sevak; naam kai rang |

Sant Singh KhalsaGod's servant is attuned to the Naam, the Name of the Lord.
Manmohan SinghLord's servant abides in love with His name.
Manmohan Singh (Punjabi)ਸੁਆਮੀ ਦਾ ਦਾਸ ਉਸ ਦੇ ਨਾਮ ਦੀ ਪ੍ਰੀਤ ਅੰਦਰ ਵਸਦਾ ਹੈ।
Fareedkot Teekaਪ੍ਰਭੂ ਕਾ ਸੇਵਕ ਨਾਮ ਕੇ ਪ੍ਰੇਮ ਮੇਂ ਅਨੰਦ ਰਹਿਤਾ ਹੈ॥
Prof. Sahib Singhਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ।

ਪਦ ਅਰਥ ਰੰਗਿ = ਪਿਆਰ ਵਿਚ, ਮੌਜ ਵਿਚ।

SikhNet (Spanish)Tal Devoto vive en el Amor del Nombre.

ਸੇਵਕ ਕਉ; ਪ੍ਰਭ ਪਾਲਨਹਾਰਾ ॥

sevak kau; prabh paalanahaaraa |

Sant Singh KhalsaGod is the Cherisher of His servant.
Manmohan SinghOf his servant the Lord is the cherisher.
Manmohan Singh (Punjabi)ਆਪਣੇ ਦਾਸ ਦਾ ਸੁਆਮੀ ਪਾਲਣ-ਪੋਸਣਹਾਰ ਹੈ।
Fareedkot Teekaਅਪਨੇ ਸੇਵਕ ਕੌ ਪ੍ਰਭੂ ਆਪ ਪਾਲਨੇ ਹਾਰਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ,
SikhNet (Spanish)El Maestro cuida de Su Sirviente como parte de Sí Mismo

ਸੇਵਕ ਕੀ; ਰਾਖੈ ਨਿਰੰਕਾਰਾ ॥

sevak kee; raakhai nirankaaraa |

Sant Singh KhalsaThe Formless Lord preserves His servant.
Manmohan SinghThe formless Lord preserves the honour of His slave.
Manmohan Singh (Punjabi)ਅਕਾਰ-ਰਹਿਤ ਪ੍ਰਭੂ ਆਪਣੇ ਨੌਕਰ ਦੀ ਇੱਜ਼ਤ ਰੱਖਦਾ ਹੈ।
Fareedkot Teekaਔਰ ਸੇਵਕ ਕੀ ਲਜਾ ਨਿਰੰਕਾਰ ਆਪ ਰਾਖਤਾ ਹੈ॥
Prof. Sahib Singhਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ।

ਪਦ ਅਰਥ ਰਾਖੈ = (ਇੱਜ਼ਤ) ਰੱਖਦਾ ਹੈ।

SikhNet (Spanish)y protege su Honor.

ਸੋ ਸੇਵਕੁ; ਜਿਸੁ ਦਇਆ ਪ੍ਰਭੁ ਧਾਰੈ ॥

so sevak; jis deaa prabh dhaarai |

Sant Singh KhalsaUnto His servant, God bestows His Mercy.
Manmohan SinghHe is the servant unto whom the Lord shows mercy.
Manmohan Singh (Punjabi)ਉਹੀ ਨੌਕਰ ਹੈ, ਜਿਸ ਉਤੇ ਸਾਈਂ ਮਿਹਰ ਕਰਦਾ ਹੈ।
Fareedkot Teekaਪਰੰਤੂ ਐਸਾ ਸੇਵਕ ਸੋਈ ਹੋਤਾ ਹੈ ਜਿਸ ਪਰ ਸ੍ਵਾਮੀ ਅਪਨੀ ਦਯਾ ਧਾਰਨ ਕਰਤਾ ਹੈ॥
Prof. Sahib Singh(ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ;
SikhNet (Spanish)Sólo por Su Gracia

ਨਾਨਕ. ਸੋ ਸੇਵਕੁ; ਸਾਸਿ ਸਾਸਿ ਸਮਾਰੈ ॥੩॥

naanak. so sevak; saas saas samaarai |3|

Sant Singh KhalsaO Nanak, that servant remembers Him with each and every breath. ||3||
Manmohan SinghNanak that slave remembers the Lord at every breath.
Manmohan Singh (Punjabi)ਨਾਨਕ, ਉਹ ਗੋਲਾ ਹਰ ਸਾਹ ਨਾਲ ਸਾਈਂ ਨੂੰ ਯਾਦ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਸੇਵਕ ਤਿਸ ਵਾਹਿਗੁਰੂ ਕੌ ਸ੍ਵਾਸ ਸ੍ਵਾਸ ਸਿਮਰਨ ਕਰਤਾ ਹੈ॥੩॥
Prof. Sahib Singhਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ॥੩॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ, ਦਮ-ਬ-ਦਮ। ਸਮਾਰੈ = ਯਾਦ ਕਰਦਾ ਹੈ ॥੩॥

SikhNet (Spanish)uno se convierte en Su Sirviente y siempre ve hacia Él. (3)
Shabad Guru Arjan Dev Ji Raag Gauree Ang 285

ਅਪੁਨੇ ਜਨ ਕਾ; ਪਰਦਾ ਢਾਕੈ ॥

apune jan kaa; paradaa dtaakai |

Sant Singh KhalsaHe covers the faults of His servant.
Manmohan SinghOf His serf the Lord screens the faults.
Manmohan Singh (Punjabi)ਪ੍ਰਭੂ ਆਪਣੇ ਗੁਮਾਸ਼ਤੇ ਦੇ ਕਸੂਰਾਂ ਨੂੰ ਕੱਜ ਦਿੰਦਾ ਹੈ।
Fareedkot Teekaਸੋ ਵਾਹਿਗੁਰੂ ਅਪਨੇ ਦਾਸ ਕਾ ਪੜਦਾ ਢਕਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ,

ਪਦ ਅਰਥ ਪਰਦਾ ਢਾਕੈ = ਲਾਜ ਰੱਖਦਾ ਹੈ, ਔਗੁਣਾਂ ਤੇ ਪਰਦਾ ਪਾਂਦਾ ਹੈ।

SikhNet (Spanish)Dios defiende la Dignidad de Su Sirviente,

ਅਪਨੇ ਸੇਵਕ ਕੀ; ਸਰਪਰ ਰਾਖੈ ॥

apane sevak kee; sarapar raakhai |

Sant Singh KhalsaHe surely preserves the honor of His servant.
Manmohan SinghOf His serf, he assuredly preserves the honour.
Manmohan Singh (Punjabi)ਉਹ ਆਪਣੇ ਗੁਮਾਸ਼ਤੇ ਦੀ ਨਿਸ਼ਚਿਤ ਹੀ ਇੱਜ਼ਤ ਰੱਖਦਾ ਹੈ।
Fareedkot Teekaਔ ਆਪਨੇ ਸੇਵਕ ਕੀ ਪਤਿਸਟਾ (ਸਰਪਰ) ਅਵਸ ਹੀ ਰਾਖਤਾ ਹੈ॥
Prof. Sahib Singhਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ।

ਪਦ ਅਰਥ ਸਰਪਰ = ਜ਼ਰੂਰ। ਰਾਖੈ = (ਲਾਜ) ਰੱਖਦਾ ਹੈ।

SikhNet (Spanish)le ofrece siempre un Refugio

ਅਪਨੇ ਦਾਸ ਕਉ; ਦੇਇ ਵਡਾਈ ॥

apane daas kau; dee vaddaaee |

Sant Singh KhalsaHe blesses His slave with greatness.
Manmohan SinghOn His attendant the Lord bestows glory.
Manmohan Singh (Punjabi)ਆਪਣੇ ਟਹਿਲੂਏ ਤੇ ਸਾਈਂ ਪ੍ਰਭੁਤਾ ਨਿਛਾਵਰ ਕਰਦਾ ਹੈ।
Fareedkot Teekaਅਪਨੇ ਦਾਸ ਕੋ ਵਡਿਆਈ ਦੇਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਨੂੰ ਮਾਣ ਬਖ਼ਸ਼ਦਾ ਹੈ,

ਪਦ ਅਰਥ ਵਡਾਈ = ਵਡਿਆਈ, ਮਾਣ।

SikhNet (Spanish)y le inspira a meditar en el Nombre.

ਅਪਨੇ ਸੇਵਕ ਕਉ; ਨਾਮੁ ਜਪਾਈ ॥

apane sevak kau; naam japaaee |

Sant Singh KhalsaHe inspires His servant to chant the Naam, the Name of the Lord.
Manmohan SinghHe causes His attendant to remember His Name.
Manmohan Singh (Punjabi)ਆਪਣੇ ਟਹਿਲੂਏ ਪਾਸੋਂ ਉਹ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਪੁਨਾ ਅਪਨੇ ਸੇਵਕ ਕਉ ਨਾਮ ਜਪਾਵਤਾ ਹੈ॥
Prof. Sahib Singhਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ।
SikhNet (Spanish)Inspira a su sirviente cantar las glorias del Señor,

ਅਪਨੇ ਸੇਵਕ ਕੀ; ਆਪਿ ਪਤਿ ਰਾਖੈ ॥

apane sevak kee; aap pat raakhai |

Sant Singh KhalsaHe Himself preserves the honor of His servant.
Manmohan SinghOf His serf He Himself preserves the honour.
Manmohan Singh (Punjabi)ਆਪਣੇ ਨਫਰ ਦੀ ਉਹ ਆਪੇ ਹੀ ਇੱਜ਼ਤ ਰੱਖਦਾ ਹੈ।
Fareedkot Teekaਸੋ ਆਪਣੇ ਸੇਵਕ ਕੀ ਪਤਿ ਆਪ ਹੀ ਰਖਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ,

ਪਦ ਅਰਥ ਪਤਿ = ਇੱਜ਼ਤ।

SikhNet (Spanish)El preserva el honor de su sirviente.

ਤਾ ਕੀ ਗਤਿ ਮਿਤਿ; ਕੋਇ ਨ ਲਾਖੈ ॥

taa kee gat mit; koe na laakhai |

Sant Singh KhalsaNo one knows His state and extent.
Manmohan SinghHis condition and measure no one knows.
Manmohan Singh (Punjabi)ਉਸ ਦੀ ਦਸ਼ਾ ਤੇ ਅੰਦਾਜੇ ਨੂੰ ਕੋਈ ਨਹੀਂ ਜਾਣਦਾ।
Fareedkot Teekaਤਿਸ ਕੀ (ਗਤੀ) ਪ੍ਰਾਪਤੀ ਔ ਮ੍ਰਿਯਾਦਾ ਕੋ ਕੋਈ ਲਖ ਨਹੀਂ ਸਕਤਾ ਹੈ॥
Prof. Sahib Singhਉਸ ਦੀ ਉੱਚ-ਅਵਸਥਾ ਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ।

ਪਦ ਅਰਥ ਗਤਿ = ਹਾਲਤ, ਅਵਸਥਾ। ਮਿਤਿ = ਮਿਣਤੀ, (ਵਡੱਪਣ ਦਾ) ਅੰਦਾਜ਼ਾ। ਨ ਲਾਖੈ = ਨਹੀਂ ਸਮਝ ਸਕਦਾ।

SikhNet (Spanish)Nadie puede igualar en grandeza al Sirviente de Dios,

ਪ੍ਰਭ ਕੇ ਸੇਵਕ ਕਉ; ਕੋ. ਨ ਪਹੂਚੈ ॥

prabh ke sevak kau; ko. na pahoochai |

Sant Singh KhalsaNo one is equal to the servant of God.
Manmohan SinghNone is equal to Lord's servant.
Manmohan Singh (Punjabi)ਕੋਈ ਭੀ ਸੁਆਮੀ ਦੇ ਦਾਸ ਦੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਸ੍ਵਾਮੀ ਕੇ ਸੇਵਕ ਕੌ ਕੋਈ ਨਹੀਂ ਪਹੁੰਚ ਸਕਤਾ ਹੈ॥
Prof. Sahib Singhਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ,

ਪਦ ਅਰਥ ਕੋ ਨ = ਕੋਈ ਮਨੁੱਖ ਨਹੀਂ।

SikhNet (Spanish)él es la más alta cumbre.

ਪ੍ਰਭ ਕੇ ਸੇਵਕ; ਊਚ ਤੇ ਊਚੇ ॥

prabh ke sevak; aooch te aooche |

Sant Singh KhalsaThe servant of God is the highest of the high.
Manmohan SinghLord's slaves are the highest of the high.
Manmohan Singh (Punjabi)ਸਾਹਿਬ ਦੇ ਗੋਲੇ ਉਚਿੱਆਂ ਤੋਂ ਪਰਮ ਉੱਚੇ ਹਨ।
Fareedkot Teekaਸੋ ਪ੍ਰਭੂ ਕੇ ਸੇਵਕ ਸਰਬ ਊਚਿਓਂ ਸੇ ਊਚੇ ਹੈਂ॥
Prof. Sahib Singh(ਕਿਉਂਕਿ) ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉਚੇ ਹੁੰਦੇ ਹਨ।
SikhNet (Spanish)Aquél a quien Dios elige para Su Servicio,

ਜੋ ਪ੍ਰਭਿ; ਅਪਨੀ ਸੇਵਾ ਲਾਇਆ ॥

jo prabh; apanee sevaa laaeaa |

Sant Singh KhalsaOne whom God applies to His own service, O Nanak
Manmohan SinghHe whom the Lord applies to his service.
Manmohan Singh (Punjabi)ਜਿਸ ਨੂੰ ਸੁਆਮੀ ਆਪਣੀ ਟਹਿਲ ਅੰਦਰ ਜੋੜਦਾ ਹੈ।
Fareedkot Teekaਜੋ ਸੇਵਕ ਪ੍ਰਭੂ ਨੇ ਅਪਨੀ ਸੇਵਾ ਮੇਂ ਲਾਇਆ ਹੈ॥
Prof. Sahib Singh(ਪਰ) ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)uno que decide realizar tu servicio, Oh Nanak,

ਨਾਨਕ. ਸੋ ਸੇਵਕੁ; ਦਹ ਦਿਸਿ ਪ੍ਰਗਟਾਇਆ ॥੪॥

naanak. so sevak; deh dis pragattaaeaa |4|

Sant Singh Khalsa- that servant is famous in the ten directions. ||4||
Manmohan SinghNanak that servant is renowned in the ten directions.
Manmohan Singh (Punjabi)ਨਾਨਕ ਉਹ ਟਹਿਲੂਆ ਦੱਸੀ ਪਾਸੀ ਉਘਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੇਵਕ ਹਰੀ ਨੇ ਦਸੋ ਦਿਸਾ ਮੇਂ ਪ੍ਰਗਟ ਕੀਆ ਹੈ॥੪॥
Prof. Sahib Singhਹੇ ਨਾਨਕ! ਉਹ ਸੇਵਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੪॥

ਪਦ ਅਰਥ ਦਹ = ਦਸ। ਦਿਸਿ = ਪਾਸੇ ॥੪॥

SikhNet (Spanish)alcanza renombre en todas partes. (4)
Shabad Guru Arjan Dev Ji Raag Gauree Ang 285 - 286

ਨੀਕੀ ਕੀਰੀ ਮਹਿ; ਕਲ ਰਾਖੈ ॥

neekee keeree meh; kal raakhai |

Sant Singh KhalsaHe infuses His Power into the tiny ant;
Manmohan SinghIf God infuses might in the tiny ant,
Manmohan Singh (Punjabi)ਜੇਕਰ ਵਾਹਿਗੁਰੂ ਨਿੱਕੀ ਜੇਹੀ ਕੀੜੀ ਵਿੱਚ ਸੱਤਿਆ ਟਿਕਾ ਦੇਵੇ,
Fareedkot Teekaਜੇ ਕਰ ਵਾਹਿਗੁਰੂ ਛੋਟੀ ਜੈਸੀ ਕੀੜੀ ਮੇਂ ਆਪਣੀ ਕਲਾ ਰਾਖ ਦੇਵੈ॥
Prof. Sahib Singh(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ,

ਪਦ ਅਰਥ ਨੀਕੀ = ਨਿੱਕੀ, ਛੋਟੀ। ਕੀਰੀ = ਕੀੜੀ। ਕਲ = ਤਾਕਤ।

SikhNet (Spanish)Si el Señor deposita Su Poder en una pequeña hormiga,

ਭਸਮ ਕਰੈ; ਲਸਕਰ ਕੋਟਿ ਲਾਖੈ ॥

bhasam karai; lasakar kott laakhai |

Sant Singh Khalsait can then reduce the armies of millions to ashes
Manmohan Singhit can reduce to ashes armies of millions of men.
Manmohan Singh (Punjabi)ਤਾਂ ਇਹ ਕ੍ਰੋੜਾਂ ਬੰਦਿਆਂ ਦੀ ਫੌਜ ਨੂੰ ਸੁਆਹ ਬਣਾ ਸਕਦੀ ਹੈ।
Fareedkot Teekaਤਬ ਵਹੁ ਚੀਟੀ ਏਕ ਹੀ ਲਾਖੋਂ ਕ੍ਰੋੜੋਂ ਲਸਕਰੋਂ ਕੌ ਭਸਮ ਕਰ ਦੇਵੈ॥
Prof. Sahib Singh(ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ।

ਪਦ ਅਰਥ ਭਸਮ = ਸੁਆਹ। ਕੋਟਿ = ਕਰੋੜ।

SikhNet (Spanish)le da la potencia de aplastar a millones.

ਜਿਸ ਕਾ ਸਾਸੁ; ਨ ਕਾਢਤ ਆਪਿ ॥

jis kaa saas; na kaadtat aap |

Sant Singh KhalsaThose whose breath of life He Himself does not take away
Manmohan SinghWhose breath (life) He Himself likes not to end,
Manmohan Singh (Punjabi)ਜਿਸ ਦੇ ਸੁਆਸ (ਜੀਵਨ) ਸੁਆਮੀ ਖੁਦ ਮੁਕਾਉਣਾ ਨਹੀਂ ਚਾਹੁੰਦਾ,
Fareedkot Teekaਔ ਜਿਸ ਕਾ ਸ੍ਵਾਸ ਵਹੁ ਆਪ ਨਹੀਂ ਨਿਕਾਸਤਾ ਹੈ॥
Prof. Sahib Singhਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ,
SikhNet (Spanish)Cuando Dios no quiere que alguien muera, con Su Propia Mano lo conserva.

ਤਾ ਕਉ ਰਾਖਤ; ਦੇ ਕਰਿ ਹਾਥ ॥

taa kau raakhat; de kar haath |

Sant Singh KhalsaHe preserves them, and holds out His Hands to protect them.
Manmohan Singhholding out His hand the Lord preserves him.
Manmohan Singh (Punjabi)ਉਸ ਨੂੰ ਉਹ ਆਪਣਾ ਹੱਥ ਦੇ ਕੇ ਬਚਾ ਲੈਦਾ ਹੈ।
Fareedkot Teekaਤਿਸ ਕੌ ਅਨੇਕ ਸਤਰੂਓਂ ਕੇ ਬੀਚ ਮੇਂ ਸੇ ਅਪਨਾ ਹਾਥ ਦੇ ਕਰ ਰਾਖ ਲੇਤਾ ਹੈ॥
Prof. Sahib Singhਉਸ ਨੂੰ ਹੱਥ ਦੇ ਕੇ ਰੱਖਦਾ ਹੈ।

ਪਦ ਅਰਥ ਦੇ ਕਰਿ = ਦੇ ਕੇ।

SikhNet (Spanish)Él los conserva y extiende Su Mano para protegerlos.

ਮਾਨਸ ਜਤਨ ਕਰਤ; ਬਹੁ ਭਾਤਿ ॥

maanas jatan karat; bahu bhaat |

Sant Singh KhalsaYou may make all sorts of efforts,
Manmohan SinghThe man makes efforts of many kinds,
Manmohan Singh (Punjabi)ਆਦਮੀ ਅਨੇਕਾਂ ਤ੍ਰੀਕਿਆਂ ਨਾਲ ਉਪਰਾਲੇ ਕਰਦਾ ਹੈ,
Fareedkot Teekaਇਹੁ ਮਾਨਸ ਅਨੇਕ ਪ੍ਰਕਾਰੋਂ ਕੇ ਕਿਸੀ ਕੇ ਮਾਰਨੇ ਵਾਸਤੇ ਜਤਨ ਕਰਤਾ ਹੈ॥
Prof. Sahib Singhਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ,

ਪਦ ਅਰਥ ਮਾਨਸ = ਮਨੁੱਖ। ਬਹੁ ਭਾਤਿ = ਬਹੁਤ ਕਿਸਮ ਦੇ।

SikhNet (Spanish)Podrás hacer todo tipo de esfuerzos

ਤਿਸ ਕੇ ਕਰਤਬ; ਬਿਰਥੇ ਜਾਤਿ ॥

tis ke karatab; birathe jaat |

Sant Singh Khalsabut these attempts are in vain.
Manmohan Singhbut his doings go in vain.
Manmohan Singh (Punjabi)ਪਰ ਉਸ ਦੇ ਕੰਮ ਨਿਸਫਲ ਜਾਂਦੇ ਹਨ।
Fareedkot Teekaਪਰੰਤੂ ਇਸਕੇ ਕਰਤਵ ਸੰਪੂਰਨ ਵਿਅਰਥ ਹੀ ਜਾਤੇ ਹੈਂ॥
Prof. Sahib Singh(ਪਰ ਜੇ ਪ੍ਰਭੂ ਸਹਾਇਤਾ ਨਾਹ ਕਰੇ ਤਾਂ) ਉਸ ਦੇ ਕੰਮ ਵਿਅਰਥ ਜਾਂਦੇ ਹਨ।

ਪਦ ਅਰਥ ਕਰਤਬ = ਕੰਮ। ਬਿਰਥੇ = ਵਿਅਰਥ।

SikhNet (Spanish)pero será en vano.

ਮਾਰੈ ਨ ਰਾਖੈ; ਅਵਰੁ ਨ ਕੋਇ ॥

maarai na raakhai; avar na koe |

Sant Singh KhalsaNo one else can kill or preserve
Manmohan SinghNone else can kill pre preserve (but God).
Manmohan Singh (Punjabi)(ਵਾਹਿਗੁਰੂ ਦੇ ਬਾਝੋਂ) ਹੋਰ ਕੋਈ ਮਾਰ ਜਾ ਰੱਖ ਨਹੀਂ ਸਕਦਾ।
Fareedkot Teekaਨਾ ਤੋ ਕੋਈ ਮਾਰਤਾ ਹੈਂ ਔਰ ਨਾ ਹੀ ਰਾਖਤਾ ਹੀ ਹੈ॥
Prof. Sahib Singh(ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ;

ਪਦ ਅਰਥ ਅਵਰੁ = ਹੋਰ।

SikhNet (Spanish)Nadie puede aniquilar o preservar.

ਸਰਬ ਜੀਆ ਕਾ; ਰਾਖਾ ਸੋਇ ॥

sarab jeea kaa; raakhaa soe |

Sant Singh KhalsaHe is the Protector of all beings.
Manmohan SinghOf all the sentient - beings that Lord is the Protector.
Manmohan Singh (Punjabi)ਸਮੂਹ ਪ੍ਰਾਣਧਾਰੀਆਂ ਦਾ ਉਹ ਪ੍ਰਭੂ ਹੀ ਰਖਵਾਲਾ ਹੈ।
Fareedkot Teekaਸੰਪੂਰਨ ਜੀਵੋਂ ਕਾ ਰਾਖਣੇ ਹਾਰਾ ਏਕ ਸੋਈ ਵਾਹਿਗੁਰੂ ਹੈ॥
Prof. Sahib Singhਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ।

ਪਦ ਅਰਥ ਸਰਬ = ਸਾਰੇ।

SikhNet (Spanish)Él es el Protector de todos los seres.

ਕਾਹੇ ਸੋਚ ਕਰਹਿ; ਰੇ ਪ੍ਰਾਣੀ ॥

kaahe soch kareh; re praanee |

Sant Singh KhalsaSo why are you so anxious, O mortal?
Manmohan SinghWhy entertainest thou anxiety, O Mortal?
Manmohan Singh (Punjabi)ਤੂੰ ਕਿਉਂ iਫ਼ਕਰ ਅੰਦੇਸਾ ਕਰਦਾ ਹੈ, ਹੇ ਫ਼ਾਨੀ ਬੰਦੇ?
Fareedkot Teekaਤਾਂ ਤੇ ਹੇ ਭਾਈ! ਕਿਉਂ ਅਨੇਕ ਤ੍ਰਹ ਕੀ ਚਿੰਤਾ ਕਰਤਾ ਹੈਂ॥
Prof. Sahib Singhਹੇ ਪ੍ਰਾਣੀ! ਤੂੰ ਕਿਉਂ ਫ਼ਿਕਰ ਕਰਦਾ ਹੈਂ?

ਪਦ ਅਰਥ ਕਾਹੇ = ਕਿਉਂ? ਕਿਸ ਲਾਭ ਹਿਤ? ਕਰਹਿ = ਤੂੰ ਕਰਦਾ ਹੈਂ।

SikhNet (Spanish)¿Por qué te preocupas entonces, oh mortal?

ਜਪਿ ਨਾਨਕ; ਪ੍ਰਭ ਅਲਖ ਵਿਡਾਣੀ ॥੫॥

jap naanak; prabh alakh viddaanee |5|

Sant Singh KhalsaMeditate, O Nanak, on God, the invisible, the wonderful! ||5||
Manmohan SinghNanak, meditate thou on the invisible and wonderful Lord.
Manmohan Singh (Punjabi)ਨਾਨਕ ਤੂੰ ਅਣਡਿੱਠ ਅਤੇ ਅਸਚਰਜ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬ ਚਿਤਵਨਾ ਕੋ ਤਿਆਗ ਕਰ ਤਿਸ ਅਲਖ ਪ੍ਰਭੂ ਅਸਚਰਜ ਰੂਪ ਕੋ ਜਪਣਾ ਕਰ ॥੫॥
Prof. Sahib Singhਹੇ ਨਾਨਕ! ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ ॥੫॥

ਪਦ ਅਰਥ ਅਲਖ = ਜਿਸ ਦਾ ਬਿਆਨ ਨ ਹੋ ਸਕੇ। ਵਿਡਾਣੀ = ਅਚਰਜ ॥੫॥

SikhNet (Spanish)Medita, oh, dice Nanak, en Dios, el Invisible, el Maravilloso. (5)
Shabad Guru Arjan Dev Ji Raag Gauree Ang 286

ਬਾਰੰ ਬਾਰ ਬਾਰ; ਪ੍ਰਭੁ ਜਪੀਐ ॥

baaran baar baar; prabh japeeai |

Sant Singh KhalsaTime after time, again and again, meditate on God.
Manmohan SinghAgain, again and again utter thou Lord's Name.
Manmohan Singh (Punjabi)ਮੁੜ ਮੁੜ ਤੇ ਮੁੜ ਕੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਤਿਸ ਪ੍ਰਭੂ ਕੋ ਮਨ ਬਾਣੀ ਸਰੀਰ ਸੇ ਵਾਰੰਵਾਰ ਜਪਣਾ ਕਰੀਏ॥
Prof. Sahib Singh(ਹੇ ਭਾਈ!) ਘੜੀ ਮੁੜੀ ਪ੍ਰਭੂ ਨੂੰ ਸਿਮਰੀਏ,
SikhNet (Spanish)Una y otra vez medita en Dios,

ਪੀ ਅੰਮ੍ਰਿਤੁ; ਇਹੁ ਮਨੁ ਤਨੁ ਧ੍ਰਪੀਐ ॥

pee amrit; ihu man tan dhrapeeai |

Sant Singh KhalsaDrinking in this Nectar, this mind and body are satisfied.
Manmohan SinghBy drinking the Name Nectar this soul and body are sated.
Manmohan Singh (Punjabi)ਨਾਮ ਸੁਧਾਰਸ ਪਾਨ ਕਰਨ ਦੁਆਰਾ ਇਹ ਆਤਮਾ ਤੇ ਦੇਹਿ ਰੱਜ ਜਾਂਦੇ ਹਨ।
Fareedkot Teekaਤਿਸ ਨਾਮ ਅੰਮ੍ਰਿਤ ਕੌ ਪਾਨ ਕਰ ਕੇ ਇਹ ਮਨ ਤਨ (ਧ੍ਰਪੀਐ) ਤ੍ਰਿਪਤਿ ਕਰੀਏ॥
Prof. Sahib Singhਤੇ (ਨਾਮ-) ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾ ਦੇਵੀਏ।

ਪਦ ਅਰਥ ਪੀ = ਪੀ ਕੇ। ਧ੍ਰਪੀਐ = ਰਜਾਵੀਏ, ਤ੍ਰਿਪਤ ਕਰੀਏ। ਤਨੁ = (ਭਾਵ,) ਸਰੀਰਕ ਇੰਦ੍ਰੇ।

SikhNet (Spanish)bebiendo el Néctar del Nombre que brinda Plenitud.

ਨਾਮ ਰਤਨੁ; ਜਿਨਿ ਗੁਰਮੁਖਿ ਪਾਇਆ ॥

naam ratan; jin guramukh paaeaa |

Sant Singh KhalsaThe jewel of the Naam is obtained by the Gurmukhs;
Manmohan SinghHe who receives the name jewel,
Manmohan Singh (Punjabi)ਜਿਸ ਨੂੰ ਨਾਮ ਦਾ ਹੀਰਾ ਪ੍ਰਾਪਤ ਹੋਇਆ ਹੈ,
Fareedkot Teekaਜਿਸ ਗੁਰਮੁਖ ਨੇ ਨਾਮ ਰਤਨ ਕੌ ਪਾਇਆ ਹੈ॥
Prof. Sahib Singhਜਿਸ ਗੁਰਮੁਖ ਨੇ ਨਾਮ-ਰੂਪੀ ਰਤਨ ਲੱਭ ਲਿਆ ਹੈ,

ਪਦ ਅਰਥ ਜਿਨਿ = ਜਿਸ ਨੇ। ਗੁਰਮੁਖਿ = ਜਿਸ ਦਾ ਮੁਖ ਗੁਰੂ ਵੱਲ ਹੈ।

SikhNet (Spanish)Aquéllos que voltean hacia Dios y encuentran el Tesoro de Su Nombre,

ਤਿਸੁ ਕਿਛੁ ਅਵਰੁ; ਨਾਹੀ ਦ੍ਰਿਸਟਾਇਆ ॥

tis kichh avar; naahee drisattaaeaa |

Sant Singh Khalsathey see no other than God.
Manmohan Singhthat Guru-ward beholds no other than God.
Manmohan Singh (Punjabi)ਉਹ ਗੁਰੂ-ਸਮਰਪਣ ਰੱਬ ਬਿਨਾ ਹੋਰ ਕਿਸੇ ਨੂੰ ਨਹੀਂ ਦੇਖਦਾ।
Fareedkot Teekaਤਿਸ ਕੌ ਤਿਸ ਨਾਮ ਸਦਰਸ ਔਰ ਕਿਛੁ ਦ੍ਰਿਸ਼ਟੀ ਮੇਂ ਨਹੀਂ ਆਇਆ ਹੈ॥
Prof. Sahib Singhਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿੱਸਦਾ;

ਪਦ ਅਰਥ ਦ੍ਰਿਸਟਾਇਆ = ਵੇਖਿਆ।

SikhNet (Spanish)no vuelven a tener ojos para contemplar a nadie más.

ਨਾਮੁ ਧਨੁ; ਨਾਮੋ ਰੂਪੁ ਰੰਗੁ ॥

naam dhan; naamo roop rang |

Sant Singh KhalsaUnto them, the Naam is wealth, the Naam is beauty and delight.
Manmohan SinghThe Name is his wealth and the Name his beauty and delight.
Manmohan Singh (Punjabi)ਨਾਮ ਉਸ ਦੀ ਦੌਲਤ ਹੈ ਅਤੇ ਨਾਮ ਹੀ ਉਸ ਦੀ ਸੁੰਦਰਤਾ ਤੇ ਖੁਸ਼ੀ।
Fareedkot Teekaਤਿਸ ਕੌ ਨਾਮ ਹੀ ਧਨ ਔ ਨਾਮ ਹੀ ਸੁੰਦਰ ਰੂਪ ਰੰਗ ਹੈ॥
Prof. Sahib Singhਨਾਮ (ਉਸ ਗੁਰਮੁਖ ਦਾ) ਧਨ ਹੈ,

ਪਦ ਅਰਥ ਨਾਮੋ = ਨਾਮ ਹੀ।

SikhNet (Spanish)El Nombre es toda Belleza y toda Riqueza,

ਨਾਮੋ ਸੁਖੁ; ਹਰਿ ਨਾਮ ਕਾ ਸੰਗੁ ॥

naamo sukh; har naam kaa sang |

Sant Singh KhalsaThe Naam is peace, the Lord's Name is their companion.
Manmohan SinghThe Name is his comfort and God's Name his comrade.
Manmohan Singh (Punjabi)ਨਾਮ ਉਸ ਦਾ ਆਰਾਮ ਹੈ ਅਤੇ ਹਰੀ ਦਾ ਨਾਮ ਹੀ ਉਸ ਦਾ ਸਾਥੀ।
Fareedkot Teekaਨਾਮ ਸੇ ਸੁਖ ਹੂਆ ਹੈ ਔਰ ਹਰਿ ਨਾਮ ਹੀ ਤਿਸ ਕੌ ਸੰਗ ਹੈ॥
Prof. Sahib Singhਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ।
SikhNet (Spanish)es la Compañía de los Santos y trae la Paz Perfecta.

ਨਾਮ ਰਸਿ; ਜੋ ਜਨ ਤ੍ਰਿਪਤਾਨੇ ॥

naam ras; jo jan tripataane |

Sant Singh KhalsaThose who are satisfied by the essence of the Naam
Manmohan SinghThe persons who are satiated with the name Nectar,
Manmohan Singh (Punjabi)ਜਿਹੜੇ ਪੁਰਸ਼ ਨਾਮ ਦੇ ਅੰਮ੍ਰਿਤ ਨਾਲ ਰੱਜੇ ਹਨ,
Fareedkot Teekaਜੋ ਜਨ ਨਾਮ ਅੰਮ੍ਰਿਤ ਰਸ ਮੇਂ ਤ੍ਰਿਪਤ ਭਏ ਹੈਂ॥
Prof. Sahib Singhਜੋ ਮਨੁੱਖ ਨਾਮ ਦੇ ਸੁਆਦ ਵਿਚ ਰੱਜ ਗਏ ਹਨ,

ਪਦ ਅਰਥ ਨਾਮ ਰਸਿ = ਨਾਮ ਦੇ ਸੁਆਦ ਵਿਚ। ਤ੍ਰਿਪਤਾਨੇ = ਰੱਜ ਗਏ ਹਨ।

SikhNet (Spanish)Aquéllos que han encontrado la Plenitud en el Amor del Nombre,

ਮਨ ਤਨ; ਨਾਮਹਿ ਨਾਮਿ ਸਮਾਨੇ ॥

man tan; naameh naam samaane |

Sant Singh Khalsatheir minds and bodies are drenched with the Naam.
Manmohan Singhtheir body and soul merge in the Name alone.
Manmohan Singh (Punjabi)ਉਨ੍ਹਾਂ ਦੀ ਆਤਮਾ ਤੇ ਦੇਹਿ ਕੇਵਲ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਮਨ ਤਨ ਸੇ ਨਾਮੀ ਕੇ ਨਾਮ ਮੇਂ ਹੀ ਸਮਾਏ ਹੈਂ॥
Prof. Sahib Singhਉਹਨਾਂ ਦੇ ਮਨ ਤਨ ਕੇਵਲ ਪ੍ਰਭੂ-ਨਾਮ ਵਿਚ ਹੀ ਜੁੜੇ ਰਹਿੰਦੇ ਹਨ।

ਪਦ ਅਰਥ ਨਾਮਹਿ ਨਾਮਿ = ਨਾਮ ਹੀ ਨਾਮ ਵਿਚ, ਕੇਵਲ ਨਾਮ ਵਿਚ ਹੀ। ਸਮਾਨੇ = ਜੁੜੇ ਰਹਿੰਦੇ ਹਨ।

SikhNet (Spanish)se han convertido en Uno con Él.

ਊਠਤ ਬੈਠਤ ਸੋਵਤ ਨਾਮ ॥

aootthat baitthat sovat naam |

Sant Singh KhalsaWhile standing up, sitting down and sleeping, the Naam,
Manmohan SinghTo repeat the name whilst standing sitting and sleeping,
Manmohan Singh (Punjabi)ਖਲੌਦਿਆਂ, ਬਹਿੰਦਿਆਂ ਅਤੇ ਸੁੱਤਿਆਂ ਨਾਮ ਦਾ ਉਚਾਰਣ ਕਰਨਾ,
Fareedkot Teekaਜੋ ਜਨ ਉਠਤਿਆਂ ਬੈਠਤਿਆਂ ਸੋਵਤਿਆਂ ਨਾਮ ਹੀ ਜਪਤੇ ਹੈਂ॥
Prof. Sahib Singhਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ,
SikhNet (Spanish)Mientras realizan sus cotidianas labores e incluso durmiendo,

ਕਹੁ ਨਾਨਕ; ਜਨ ਕੈ ਸਦ ਕਾਮ ॥੬॥

kahu naanak; jan kai sad kaam |6|

Sant Singh Khalsasays Nanak, is forever the occupation of God's humble servant. ||6||
Manmohan Singhsays Nanak is ever the avocation of God's slave.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਗੋਲੇ ਦਾ ਨਿਤ ਦਾ ਵਿਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਹਰਿ ਜਨੋਂ ਕੇ ਮਨ ਮੇਂ ਸਦਾ ਜਾਪ ਕਾ ਹੀ ਕਾਰਜ ਰਹਿਤਾ ਹੈ॥੬॥
Prof. Sahib Singhਨਾਨਕ ਆਖਦਾ ਹੈ, ਇਹੋ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ ॥੬॥

ਪਦ ਅਰਥ ਸਦ = ਸਦਾ। ਜਨ ਕੈ = ਸੇਵਕ ਦੇ ਹਿਰਦੇ ਵਿਚ। ਕਾਮ = ਕੰਮ, ਆਹਰ ॥੬॥

SikhNet (Spanish)los Gurmukjs cantan sin cesar el Nombre; tal es su tarea permanente. (6)
Shabad Guru Arjan Dev Ji Raag Gauree Ang 286

ਬੋਲਹੁ ਜਸੁ ਜਿਹਬਾ; ਦਿਨੁ ਰਾਤਿ ॥

bolahu jas jihabaa; din raat |

Sant Singh KhalsaChant His Praises with your tongue, day and night.
Manmohan SinghUtter thou Lord's praise with thy tongue day and Night.
Manmohan Singh (Punjabi)ਤੂੰ ਆਪਣੀ ਜੀਭ ਨਾਲ ਦਿਨ ਰਾਤ ਸੁਆਮੀ ਦੀ ਕੀਰਤੀ ਉਚਾਰ।
Fareedkot Teekaਸੋ ਜਨ ਵਾਹਿਗੁਰੂ ਕਾ ਜਸ ਜਿਹਵਾ ਸੇ ਦਿਨ ਰਾਤ (ਬੋਲਹੁ) ਬੋਲਤੇ ਹੈਂ॥
Prof. Sahib Singh(ਹੇ ਭਾਈ!) ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ,

ਪਦ ਅਰਥ ਜਿਹਬਾ = ਜੀਭ ਨਾਲ। ਜਸੁ = ਵਡਿਆਈ।

SikhNet (Spanish)Usa tus labios para recitar Sus Alabanzas noche y día;

ਪ੍ਰਭਿ ਅਪਨੈ ਜਨ; ਕੀਨੀ ਦਾਤਿ ॥

prabh apanai jan; keenee daat |

Sant Singh KhalsaGod Himself has given this gift to His servants.
Manmohan SinghThis is the gift that the Lord has conferred on His serf.
Manmohan Singh (Punjabi)ਇਹ ਬਖਸ਼ੀਸ਼, ਸੁਆਮੀ ਨੇ ਆਪਣੇ ਨਫ਼ਰ ਨੂੰ ਪਰਦਾਨ ਕੀਤੀ ਹੈ।
Fareedkot Teekaਅਪਨੇ ਜਨੋਂ ਕੌ ਪਾਰਬ੍ਰਹਮ ਨੇ ਨਾਮ ਜਾਪ ਕੀ ਦਾਤਿ ਕਰੀ ਹੈਂ॥
Prof. Sahib Singhਸਿਫ਼ਿਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ;

ਪਦ ਅਰਥ ਪ੍ਰਭਿ = ਪ੍ਰਭੂ ਨੇ। ਅਪਨੈ ਜਨ = ਆਪਣੇ ਸੇਵਕਾਂ ਨੂੰ। ਕੀਨੀ = ਕੀਤੀ ਹੈ।

SikhNet (Spanish)he allí un Regalo de Dios Mismo.

ਕਰਹਿ ਭਗਤਿ; ਆਤਮ ਕੈ ਚਾਇ ॥

kareh bhagat; aatam kai chaae |

Sant Singh KhalsaPerforming devotional worship with heart-felt love,
Manmohan SinghHe performs devotional service with heart-felt yearning,
Manmohan Singh (Punjabi)ਉਹ ਦਿਲੀ, ਉਮਾਹ ਨਾਲ ਪ੍ਰੇਮ-ਮਈ ਸੇਵਾ ਕਮਾਉਂਦਾ ਹੈ,
Fareedkot Teekaਤਿਸੀ ਤੇ ਵਹੁ (ਆਤਮ) ਆਪਣੇ ਮਨ ਕੇ ਉਤਸਾਹਿ ਸੇ ਭਗਤੀ ਕਰਤੇ ਹੈਂ॥
Prof. Sahib Singh(ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ,

ਪਦ ਅਰਥ ਕਰਹਿ = ਕਰਦੇ ਹਨ। ਚਾਇ = ਚਾਉ ਨਾਲ, ਉਤਸ਼ਾਹ ਨਾਲ।

SikhNet (Spanish)El Gurmukj medita en la Paz de su Alma

ਪ੍ਰਭ ਅਪਨੇ ਸਿਉ; ਰਹਹਿ ਸਮਾਇ ॥

prabh apane siau; raheh samaae |

Sant Singh Khalsathey remain absorbed in God Himself.
Manmohan Singhand remains absorbed with (in) his Lord.
Manmohan Singh (Punjabi)ਅਤੇ ਆਪਣੇ ਸੁਆਮੀ ਨਾਲ (ਅੰਦਰ) ਲੀਨ ਰਹਿੰਦਾ ਹੈ।
Fareedkot Teekaਤਿਸ ਭਗਤੀ ਕਰ ਅਪਨੇ ਪ੍ਰਭੂ ਸਾਥ ਵਹੁ ਸਮਾਇ ਰਹੈ ਹੈਂ॥
Prof. Sahib Singhਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ।

ਪਦ ਅਰਥ ਸਿਉ = ਨਾਲ।

SikhNet (Spanish)y así se convierte en Uno con su Señor.

ਜੋ ਹੋਆ; ਹੋਵਤ ਸੋ ਜਾਨੈ ॥

jo hoaa; hovat so jaanai |

Sant Singh KhalsaThey know the past and the present.
Manmohan SinghHe knows the past and the present,
Manmohan Singh (Punjabi)ਉਹ ਭੂਤ ਤੇ ਵਰਤਮਾਨ ਨੂੰ ਜਾਣਦਾ ਹੈ,
Fareedkot Teekaਜੋ ਭੂਤ ਕਾਲ ਮੇਂ ਹੂਆ ਹੈ ਔਰ ਜੋ ਅਬ ਵਰਤਮਾਨ ਮੇਂ ਹੋਤਾ ਹੈਂ, ਪੁਨਾ ਜੋ ਭਵਿਖਤ ਮੇਂ ਹੋਵੇਗਾ॥
Prof. Sahib Singh(ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ,
SikhNet (Spanish)Conociendo la Voluntad de su Dios,

ਪ੍ਰਭ ਅਪਨੇ ਕਾ; ਹੁਕਮੁ ਪਛਾਨੈ ॥

prabh apane kaa; hukam pachhaanai |

Sant Singh KhalsaThey recognize God's Own Command.
Manmohan Singhand recognises the order of his Lord.
Manmohan Singh (Punjabi)ਅਤੇ ਆਪਣੇ ਮਾਲਕ ਦੇ ਫੁਰਮਾਨ ਨੂੰ ਜਾਣਦਾ ਹੈ।
Fareedkot Teekaਸੋ ਤਿਸੀ ਕਾ ਕੀਆ ਹੂਆ ਜਾਨ ਕਰ ਅਪਨੇ ਸ੍ਵਾਮੀ ਕੇ ਹੁਕਮ ਕੋ ਪਛਾਨਤੇ ਹੈਂ, ਭਾਵ ਤਿਸ ਕੇ ਹੁਕਮ ਮੇਂ ਪ੍ਰਸੰਨ ਰਹਤੇ ਹੈਂ॥
Prof. Sahib Singhਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ;
SikhNet (Spanish)ya sabe que todo proviene de Él.

ਤਿਸ ਕੀ ਮਹਿਮਾ; ਕਉਨ ਬਖਾਨਉ ॥

tis kee mahimaa; kaun bakhaanau |

Sant Singh KhalsaWho can describe His Glory?
Manmohan SinghWho can narrate His praise?
Manmohan Singh (Punjabi)ਉਸ ਦੀ ਕੀਰਤੀ ਕੌਣ ਬਿਆਨ ਕਰ ਸਕਦਾ ਹੈ?
Fareedkot Teekaਤਿਸ ਹਰਿ ਜਨ ਕੀ ਮਹਿਮਾ ਕੌਨ ਸੀ ਉਚਾਰਨ ਕਰੋ॥
Prof. Sahib Singhਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ?

ਪਦ ਅਰਥ ਮਹਿਮਾ = ਵਡਿਆਈ। ਬਖਾਨਉ = ਮੈਂ ਦੱਸਾਂ।

SikhNet (Spanish)¿Cómo podría decir una Alabanza que abarcara por completo a mi Señor,

ਤਿਸ ਕਾ ਗੁਨੁ ਕਹਿ; ਏਕ ਨ ਜਾਨਉ ॥

tis kaa gun keh; ek na jaanau |

Sant Singh KhalsaI cannot describe even one of His virtuous qualities.
Manmohan SinghI know not how to describe even one of His excellences.
Manmohan Singh (Punjabi)ਉਸ ਦੀ ਇਕ ਵਡਿਆਈ ਨੂੰ ਭੀ ਮੈਂ ਵਰਨਣ ਕਰਨਾ ਨਹੀਂ ਜਾਣਦਾ।
Fareedkot Teekaਕਿਉਂਕਿ ਤਿਸੁ ਹਰੀ ਜਨ ਕਾ ਗੁਣ ਮੈਂ ਏਕ ਭੀ ਕਹਿ ਜਾਨਤਾ ਨਹੀਂ ਹੂੰ॥
Prof. Sahib Singhਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ।

ਪਦ ਅਰਥ ਕਹਿ ਨ ਜਾਨਉ = ਆਖਣਾ ਨਹੀਂ ਜਾਣਦਾ।

SikhNet (Spanish)cuando Sus Virtudes son Ilimitadas?

ਆਠ ਪਹਰ; ਪ੍ਰਭ ਬਸਹਿ ਹਜੂਰੇ ॥

aatth pehar; prabh baseh hajoore |

Sant Singh KhalsaThose who dwell in God's Presence, twenty-four hours a day
Manmohan SinghThey who abide in the presence of the Lord the whole day long,
Manmohan Singh (Punjabi)ਜੋ ਸਾਰੀ ਦਿਹਾੜੀ ਸੁਆਮੀ ਦੀ ਹਾਜ਼ਰੀ ਅੰਦਰ ਵਸਦੇ ਹਨ,
Fareedkot Teekaਜੋ ਆਠੋਂ ਪਹਰ ਪ੍ਰਭੂ ਕੇ ਹਜੂਰ ਵਸਤੇ ਹੈਂ, ਭਾਵ ਵਾਹਿਗੁਰੂ ਕੌ ਅਪਨੇ ਅੰਗ ਸੰਗ ਜਾਨਤੇ ਹੈਂ॥
Prof. Sahib Singhਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ,

ਪਦ ਅਰਥ ਬਸਹਿ = ਵੱਸਦੇ ਹਨ।

SikhNet (Spanish)Aquél que vive constantemente en la Conciencia de Dios,

ਕਹੁ ਨਾਨਕ; ਸੇਈ ਜਨ ਪੂਰੇ ॥੭॥

kahu naanak; seee jan poore |7|

Sant Singh Khalsa- says Nanak, they are the perfect persons. ||7||
Manmohan Singhsays Nanak, they are the perfect persons.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਹ ਪੂਰਨ ਪੁਰਸ਼ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਪੂਰੇ ਪੁਰਖ ਹੈਂ॥੭॥
Prof. Sahib Singhਨਾਨਕ ਆਖਦਾ ਹੈ- ਉਹ ਮਨੁੱਖ ਪੂਰੇ ਭਾਂਡੇ ਹਨ ॥੭॥
SikhNet (Spanish)puede, en verdad, ser considerado como un Ser Perfecto. (7)
Shabad Guru Arjan Dev Ji Raag Gauree Ang 286

ਮਨ ਮੇਰੇ; ਤਿਨ ਕੀ ਓਟ ਲੇਹਿ ॥

man mere; tin kee ott lehi |

Sant Singh KhalsaO my mind, seek their protection;
Manmohan SinghO my soul seek thou their protection.
Manmohan Singh (Punjabi)ਹੈ ਮੇਰੀ ਜਿੰਦੜੀਏ! ਤੂੰ ਉਨ੍ਹਾਂ ਦੀ ਪਨਾਹ ਲੈ।
Fareedkot Teekaਹੇ ਮੇਰੇ ਮਨ! ਤਿਨ ਜਨੋਂ ਕੀ ਓਟ ਕੌ ਲੈ॥
Prof. Sahib Singhਹੇ ਮੇਰੇ ਮਨ! (ਜੋ ਮਨੁੱਖ਼ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ) ਉਹਨਾਂ ਦੀ ਸਰਣੀ ਪਉ,

ਪਦ ਅਰਥ ਤਿਨ ਕੀ = ਉਹਨਾਂ ਮਨੁੱਖਾਂ ਦੀ। ਓਟ = ਆਸਰਾ।

SikhNet (Spanish)Oh mente mía, busca la protección de aquél que ha concebido a su Señor

ਮਨੁ ਤਨੁ ਅਪਨਾ; ਤਿਨ ਜਨ ਦੇਹਿ ॥

man tan apanaa; tin jan dehi |

Sant Singh Khalsagive your mind and body to those humble beings.
Manmohan SinghGive thy heart and body unto those persons.
Manmohan Singh (Punjabi)ਆਪਣਾ ਦਿਲ ਤੇ ਸਰੀਰ ਉਨ੍ਹਾਂ ਪੁਰਸ਼ਾਂ ਦੇ ਸਮਰਪਣ ਕਰ ਦੇ।
Fareedkot Teekaਔਰੁ ਅਪਨਾ ਮਨ ਤਨ ਤਿਨ ਕੋ ਦੇਹ॥
Prof. Sahib Singhਅਤੇ ਆਪਣਾ ਤਨ ਮਨ ਉਹਨਾਂ ਤੋਂ ਸਦਕੇ ਕਰ ਦੇਹ।

ਪਦ ਅਰਥ ਤਿਨ ਜਨ = ਉਹਨਾਂ ਸੇਵਕਾਂ ਨੂੰ।

SikhNet (Spanish)y entrégate a él en cuerpo y Alma.

ਜਿਨਿ ਜਨਿ; ਅਪਨਾ ਪ੍ਰਭੂ ਪਛਾਤਾ ॥

jin jan; apanaa prabhoo pachhaataa |

Sant Singh KhalsaThose humble beings who recognizes God
Manmohan SinghThe man who recognises his Lord,
Manmohan Singh (Punjabi)ਜੋ ਇਨਸਾਨ ਆਪਣੇ ਸੁਆਮੀ ਨੂੰ ਸਿਆਣਦਾ ਹੈ,
Fareedkot Teekaਜਿਸ ਹਰਿ ਜਨ ਨੇ ਆਪਨਾ ਪ੍ਰਭੂ ਪਛਾਤਾ ਹੈ॥
Prof. Sahib Singhਜਿਸ ਮਨੁੱਖ ਨੇ ਅਪਣੇ ਪ੍ਰਭੂ ਨੂੰ ਪਛਾਣ ਲਿਆ ਹੈ,

ਪਦ ਅਰਥ ਜਿਨਿ ਜਨਿ = ਜਿਸ ਮਨੁੱਖ ਨੇ।

SikhNet (Spanish)Aquellos humildes que reconozen a Dios,

ਸੋ ਜਨੁ; ਸਰਬ ਥੋਕ ਕਾ ਦਾਤਾ ॥

so jan; sarab thok kaa daataa |

Sant Singh Khalsaare the givers of all things.
Manmohan Singhthat man is the giver of all the things.
Manmohan Singh (Punjabi)ਉਹ ਇਨਸਾਨ ਸਾਰੀਆਂ ਵਸਤੂਆਂ ਦੇਣਹਾਰ ਹੈ।
Fareedkot Teekaਸੋ ਜਨੁ ਸਰਬ ਪਦਾਰਥੋਂ ਕਾ ਦਾਤਾ ਹੈ॥
Prof. Sahib Singhਉਹ ਮਨੁੱਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ।

ਪਦ ਅਰਥ ਥੋਕ = ਪਦਾਰਥ, ਚੀਜ਼। ਦਾਤਾ = ਦੇਣ ਵਾਲਾ, ਦੇਣ ਦੇ ਸਮਰੱਥ।

SikhNet (Spanish)El Señor es el Dador de todos los dones

ਤਿਸ ਕੀ ਸਰਨਿ; ਸਰਬ ਸੁਖ ਪਾਵਹਿ ॥

tis kee saran; sarab sukh paaveh |

Sant Singh KhalsaIn His Sanctuary, all comforts are obtained.
Manmohan SinghIn His sanctuary, thou shalt find all the comforts.
Manmohan Singh (Punjabi)ਉਸ ਦੀ ਸ਼ਰਣਾਗਤ ਅੰਦਰ ਤੂੰ ਸਾਰੇ ਆਰਾਮ ਪਾ ਲਵੇਗੀ।
Fareedkot Teekaਤਿਸ ਸੰਤ ਜਨ ਕੀ ਸਰਣ ਹੋਣੇ ਸੇ ਤੂੰ ਸਰਬ ਸੁਖੌਂ ਕੋ ਪਾਇ ਲੇਵੇਗਾ॥
Prof. Sahib Singh(ਹੇ ਮਨ!) ਉਸ ਦੀ ਸਰਣੀ ਪਿਆਂ ਤੂੰ ਸਾਰੇ ਸੁਖ ਪਾਵਹਿਂਗਾ,

ਪਦ ਅਰਥ ਪਾਵਹਿ = ਤੂੰ ਪਾਵਹਿਂਗਾ।

SikhNet (Spanish)y en Su Santuario todos encuentran la Paz;

ਤਿਸ ਕੈ ਦਰਸਿ; ਸਭ ਪਾਪ ਮਿਟਾਵਹਿ ॥

tis kai daras; sabh paap mittaaveh |

Sant Singh KhalsaBy the Blessing of His Darshan, all sins are erased.
Manmohan SinghBy His sight all the sins shall be blotted out.
Manmohan Singh (Punjabi)ਉਸ ਦੇ ਦੀਦਾਰ ਦੁਆਰਾ ਸਾਰੇ ਪਾਪ ਨਾਸ ਹੋ ਜਾਣਗੇ।
Fareedkot Teekaਔਰ ਤਿਸ ਕੇ ਦਰਸਨ ਕਰਨੇ ਸੇ ਸਰਬ ਪਾਪੋਂ ਕੋ ਮਿਟਾਵੈਗਾ॥
Prof. Sahib Singhਉਸ ਦੇ ਦੀਦਾਰ ਨਾਲ ਤੂੰ ਸਾਰੇ ਪਾਪ ਦੂਰ ਕਰ ਲਵਹਿਂਗਾ।

ਪਦ ਅਰਥ ਦਰਸਿ = ਦੀਦਾਰ ਕਰਨ ਨਾਲ।

SikhNet (Spanish)Su Visión limpia todas las faltas.

ਅਵਰ ਸਿਆਨਪ; ਸਗਲੀ ਛਾਡੁ ॥

avar siaanap; sagalee chhaadd |

Sant Singh KhalsaSo renounce all other clever devices,
Manmohan SinghRenounce thou all other cleverness.
Manmohan Singh (Punjabi)ਤੂੰ ਹੋਰ ਸਾਰੀ ਚਤੁਰਾਈ ਤਿਆਗ ਦੇ।
Fareedkot Teekaਤਾਂ ਤੇ ਔਰ ਸਰਬ ਸਿਆਣਪ ਕੋ ਤਿਆਗ ਕਰ॥
Prof. Sahib Singhਹੋਰ ਚੁਤਰਾਈ ਛੱਡ ਦੇਹ,

ਪਦ ਅਰਥ ਸਿਆਨਪ = ਚਤੁਰਾਈ।

SikhNet (Spanish)Abandona tus vanos intentos de astucia

ਤਿਸੁ ਜਨ ਕੀ; ਤੂ ਸੇਵਾ ਲਾਗੁ ॥

tis jan kee; too sevaa laag |

Sant Singh Khalsaand enjoin yourself to the service of those servants.
Manmohan SinghAttach thyself to the service of that slave.
Manmohan Singh (Punjabi)ਸੁਆਮੀ ਦੇ ਉਸ ਗੋਲੇ ਦੀ ਟਹਿਲ ਅੰਦਰ ਆਪਣੇ ਆਪ ਨੂੰ ਜੋੜ।
Fareedkot Teekaਤਿਸ ਜਨ ਕੀ ਸੇਵਾ ਮੇਂ ਤੂੰ ਲਾਗ॥
Prof. Sahib Singhਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ।
SikhNet (Spanish)y conviértete en Devoto al servicio de aquéllos que a Él sirven.

ਆਵਨੁ ਜਾਨੁ; ਨ ਹੋਵੀ ਤੇਰਾ ॥

aavan jaan; na hovee teraa |

Sant Singh KhalsaYour comings and goings shall be ended.
Manmohan SinghThy coming and going shall come to an end.
Manmohan Singh (Punjabi)ਤੇਰਾ ਆਉਣਾ ਤੇ ਜਾਣਾ ਮੁਕ ਜਾਏਗਾ।
Fareedkot Teekaਤਿਸ ਸੇਵਾ ਕਰਨੇ ਸੇ ਪੁਨਾ ਤੇਰਾ ਸੰਸਾਰ ਮੇਂ ਆਵਨਾ ਜਾਵਣਾ ਅਰਥਾਤ ਜਨਮ ਮਰਨਾ ਨਹੀਂ ਹੋਵੇਗਾ॥
Prof. Sahib Singh(ਇਸ ਤਰ੍ਹਾਂ ਮੁੜ ਮੁੜ ਜਗਤ ਵਿਚ) ਤੇਰਾ ਆਉਣ ਜਾਣ ਨਹੀਂ ਹੋਵੇਗਾ।

ਪਦ ਅਰਥ ਆਵਨੁ ਜਾਨੁ = ਜਨਮ ਤੇ ਮਰਨ। ਨਾ ਹੋਵੀ = ਨਹੀਂ ਹੋਵੇਗਾ।

SikhNet (Spanish)Alabando a Dios a los Pies de Sus Sirvientes,

ਨਾਨਕ. ਤਿਸੁ ਜਨ ਕੇ; ਪੂਜਹੁ ਸਦ ਪੈਰਾ ॥੮॥੧੭॥

naanak. tis jan ke; poojahu sad pairaa |8|17|

Sant Singh KhalsaO Nanak, worship the feet of God's humble servants forever. ||8||17||
Manmohan SinghNanak ever worship the feet of the slave of the Lord.
Manmohan Singh (Punjabi)ਨਾਨਕ, ਸਦੀਵ ਹੀ ਸਾਹਿਬ ਦੇ ਉਸ ਗੋਲੇ ਦੇ ਚਰਨਾ ਦੀ ਉਪਾਸ਼ਨਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਤਿਸ ਹਰਿ ਜਨ ਕੇ ਚਰਨੋਂ ਕੋ ਹੀ ਪੂਜ॥੮॥੧੭॥☬ਸਤਿਗੁਰੂ ਔਰ ਸਿਖ ਕੇ ਲਖ੍ਯਨ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਸੰਤ ਜਨ ਦੇ ਸਦਾ ਪੈਰ ਪੂਜ ॥੮॥੧੭॥
SikhNet (Spanish)cesarán todas tus tribulaciones.(8-17)
Shabad Guru Arjan Dev Ji Raag Gauree Ang 286

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਸਤਿ ਪੁਰਖੁ. ਜਿਨਿ ਜਾਨਿਆ; ਸਤਿਗੁਰੁ. ਤਿਸ ਕਾ ਨਾਉ ॥

sat purakh. jin jaaniaa; satigur. tis kaa naau |

Sant Singh KhalsaThe one who knows the True Lord God, is called the True Guru.
Manmohan SinghHe who has realised the True Lord is called the True Guru.
Manmohan Singh (Punjabi)ਜਿਸ ਨੇ ਸੱਚੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ, ਉਸ ਦਾ ਨਾਮ ਸੱਚਾ ਹੈ।
Fareedkot Teekaਹੇ ਭਾਈ! ਜਿਸ ਨੇ ਸਤਿ ਪੁਰਖ ਕੌ ਜਾਣਿਆ ਹੈ ਤਿਸ ਕਾ ਨਾਮ ਸਤਿਗੁਰੂ ਹੈ॥
Prof. Sahib Singhਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ,

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ, ਹੋਂਦ ਵਾਲਾ। ਪੁਰਖੁ = ਸਭ ਵਿਚ ਵਿਆਪਕ ਆਤਮਾ। ਸਤਿ ਪੁਰਖੁ = ਉਹ ਜੋਤਿ ਜੋ ਸਦਾ-ਥਿਰ ਤੇ ਸਭ ਵਿਚ ਵਿਆਪਕ ਹੈ। ਜਿਨਿ = ਜਿਸ ਨੇ।

SikhNet (Spanish)Aquél que ha tomado Conciencia del Señor Verdadero, es el Auténtico Guru.

ਤਿਸ ਕੈ ਸੰਗਿ. ਸਿਖੁ ਉਧਰੈ; ਨਾਨਕ. ਹਰਿ ਗੁਨ ਗਾਉ ॥੧॥

tis kai sang. sikh udharai; naanak. har gun gaau |1|

Sant Singh KhalsaIn His Company, the Sikh is saved, O Nanak, singing the Glorious Praises of the Lord. ||1||
Manmohan SinghIn his association his disciple is saved by singing God's praise, O Nanak.
Manmohan Singh (Punjabi)ਉਸ ਦੀ ਸੰਗਤ ਅੰਦਰ, ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰ, ਉਸ ਦਾ ਸ਼ਿਸ਼ ਤਰ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸੰਗ ਹਰੀ ਕੇ ਗੁਣੋਂ ਕੌ ਗਾਇਨ ਕਰ ਕੇ ਸਿਖ ਉਧਰਤਾ ਹੈ॥
Prof. Sahib Singhਉਸ ਦੀ ਸੰਗਤਿ ਵਿਚ (ਰਹਿ ਕੇ) ਸਿੱਖ (ਵਿਕਾਰਾਂ ਤੋਂ) ਬਚ ਜਾਂਦਾ ਹੈ; (ਤਾਂ ਤੇ) ਹੇ ਨਾਨਕ! (ਤੂੰ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ) ਅਕਾਲ ਪੁਰਖ ਦੇ ਗੁਣ ਗਾ ॥੧॥

ਪਦ ਅਰਥ ਤਿਸ ਕੈ ਸੰਗਿ = ਉਸ (ਸਤਿਗੁਰੂ) ਦੀ ਸੰਗਤਿ ਵਿਚ। ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ ॥੧॥

SikhNet (Spanish)En Su Compañía, el Discípulo encuentra la Salvación y dedica su vida a recitar el Nombre del Uno. (1)
Shabad Guru Arjan Dev Ji Raag Gauree Ang 286

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XVIII

ਸਤਿਗੁਰੁ ਸਿਖ ਕੀ; ਕਰੈ ਪ੍ਰਤਿਪਾਲ ॥

satigur sikh kee; karai pratipaal |

Sant Singh KhalsaThe True Guru cherishes His Sikh.
Manmohan SinghThe True Guru cherishes his disciple.
Manmohan Singh (Punjabi)ਸੱਚੇ ਗੁਰੂ ਜੀ ਆਪਣੇ ਮੁਰੀਦ ਦੀ ਪਾਲਣਾ ਪੋਸਣਾ ਕਰਦੇ ਹਨ।
Fareedkot Teekaਸਤਿਗੁਰ ਸਿਖ ਕੀ ਪ੍ਰਤਿਪਾਲਨਾ ਕਰਤੇ ਹੈਂ॥
Prof. Sahib Singhਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ,

ਪਦ ਅਰਥ ਪ੍ਰਤਿਪਾਲ = ਰੱਖਿਆ।

SikhNet (Spanish)El Verdadero Guru sostiene al Discípulo, siempre se muestra Bondadoso con él.

ਸੇਵਕ ਕਉ; ਗੁਰੁ ਸਦਾ ਦਇਆਲ ॥

sevak kau; gur sadaa deaal |

Sant Singh KhalsaThe Guru is always merciful to His servant.
Manmohan SinghUnto his attendant the Guru is ever merciful.
Manmohan Singh (Punjabi)ਆਪਣੇ ਟਹਿਲੂਏ ਉਤੇ ਗੁਰੂ ਜੀ ਹਮੇਸ਼ਾਂ ਮਿਹਰਬਾਨ ਹਨ।
Fareedkot Teekaਔਰ ਸਤਿਗੁਰੂ ਸੇਵਕੋਂ ਪਰ ਸਦਾ ਦਿਆਲੂ ਰਹਿਤੇ ਹੈਂ॥
Prof. Sahib Singhਸਤਿਗੁਰੂ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ।

ਪਦ ਅਰਥ ਕਉ = ਨੂੰ, ਉਤੇ।

SikhNet (Spanish)Le ayuda a purificar su mente mal encausada

ਸਿਖ ਕੀ ਗੁਰੁ; ਦੁਰਮਤਿ ਮਲੁ ਹਿਰੈ ॥

sikh kee gur; duramat mal hirai |

Sant Singh KhalsaThe Guru washes away the filth of the evil intellect of His Sikh.
Manmohan SinghThe Guru washed off the filth of the evil intellect of his disciple.
Manmohan Singh (Punjabi)ਆਪਣੇ ਸਿੱਖ ਦੀ ਮੰਦੀ ਅਕਲ ਦੀ ਗੰਦਗੀ ਨੂੰ ਗੁਰੁ ਜੀ ਧੌ ਸੁਟਦੇ ਹਨ।
Fareedkot Teekaਤਿਸ ਸਿਖ ਕੀ ਸਤਿਗੁਰੂ ਖੋਈ ਮਤ ਰੂਪੀ ਮੈਲ ਦੂਰ ਕਰ ਦੇਤੇ ਹੈਂ॥
Prof. Sahib Singhਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਤਿ-ਰੂਪੀ ਮੈਲ ਦੂਰ ਕਰ ਦੇਂਦਾ ਹੈ,

ਪਦ ਅਰਥ ਦੁਰਮਤਿ = ਭੈੜੀ ਮਤਿ। ਹਿਰੈ = ਦੂਰ ਕਰਦਾ ਹੈ।

SikhNet (Spanish)y permite orientarla hacia el Naam, el Nombre del Señor.

ਗੁਰ ਬਚਨੀ; ਹਰਿ ਨਾਮੁ ਉਚਰੈ ॥

gur bachanee; har naam ucharai |

Sant Singh KhalsaThrough the Guru's Teachings, he chants the Lord's Name.
Manmohan SinghUnder Guru's instruction he repeats the Name of God.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੋ ਸਿਖ ਗੁਰ ਉਪਦੇਸ਼ ਸੇ ਹਰਿ ਨਾਮ ਕੌ ਉਚਾਰਨ ਕਰਤਾ ਹੈ॥
Prof. Sahib Singhਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ।

ਪਦ ਅਰਥ ਗੁਰਬਚਨੀ = ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਨਾਲ।

SikhNet (Spanish)El Guru libera al Discípulo de sus ataduras

ਸਤਿਗੁਰੁ ਸਿਖ ਕੇ; ਬੰਧਨ ਕਾਟੈ ॥

satigur sikh ke; bandhan kaattai |

Sant Singh KhalsaThe True Guru cuts away the bonds of His Sikh.
Manmohan SinghThe True Guru cuts off the fetters of his disciple.
Manmohan Singh (Punjabi)ਗੁਰੂ ਜੀ ਆਪਣੇ ਸਿੱਖ ਦੀਆਂ ਬੇੜੀਆਂ ਕੱਟ ਦਿੰਦੇ ਹਨ।
Fareedkot Teekaਤਬ ਸਤਿਗੁਰੂ ਸਿਖ ਕੇ ਬੰਧਨ ਕਾਟ ਦੇਤੇ ਹੈਂ॥
Prof. Sahib Singhਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,
SikhNet (Spanish)y lo guía para que deje de realizar acciones destructivas.

ਗੁਰ ਕਾ ਸਿਖੁ; ਬਿਕਾਰ ਤੇ ਹਾਟੈ ॥

gur kaa sikh; bikaar te haattai |

Sant Singh KhalsaThe Sikh of the Guru abstains from evil deeds.
Manmohan SinghThe Guru's disciple recoils from evil deeds.
Manmohan Singh (Punjabi)ਗੁਰੂ ਦਾ ਸਿੱਖ ਮੰਦੇ ਕਰਮਾਂ ਤੋਂ ਹਟ ਜਾਂਦਾ ਹੈ।
Fareedkot Teekaਜਬ ਗੁਰ ਕਾ ਸਿਖ ਵਿਕਾਰੋਂ ਸੇ ਹਟ ਜਾਤਾ ਹੈ॥
Prof. Sahib Singh(ਅਤੇ) ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ;

ਪਦ ਅਰਥ ਹਾਟੈ = ਹਟ ਜਾਂਦਾ ਹੈ।

SikhNet (Spanish)El Guru otorga a su Discípulo el Regalo del Nombre.

ਸਤਿਗੁਰੁ ਸਿਖ ਕਉ; ਨਾਮ ਧਨੁ ਦੇਇ ॥

satigur sikh kau; naam dhan dee |

Sant Singh KhalsaThe True Guru gives His Sikh the wealth of the Naam.
Manmohan SinghTo his disciple the True Guru gives the wealth of God's Name.
Manmohan Singh (Punjabi)ਆਪਣੇ ਸਿੱਖ ਨੂੰ ਸੱਚੇ ਗੁਰੂ ਜੀ ਵਾਹਿਗੁਰੂ ਦੇ ਨਾਮ ਦਾ ਦੌਲਤ ਦਿੰਦੇ ਹਨ।
Fareedkot Teekaਜਿਸ ਸਿਖ ਕੋ ਸਤਿਗੁਰੂ ਨਾਮ ਧਨ ਦੇਤੇ ਹੈਂ॥
Prof. Sahib Singh(ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ ਧਨ ਦੇਂਦਾ ਹੈ,

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)¡Qué afortunado es aquél que encuentra a su Guru,

ਗੁਰ ਕਾ ਸਿਖੁ; ਵਡਭਾਗੀ ਹੇ ॥

gur kaa sikh; vaddabhaagee he |

Sant Singh KhalsaThe Sikh of the Guru is very fortunate.
Manmohan SinghVery fortunate is the disciple of the Guru.
Manmohan Singh (Punjabi)ਪਰਮ ਚੰਗੇ ਨਸੀਬਾਂ ਵਾਲਾ ਹੈ, ਗੁਰੂ ਦਾ ਸਿੱਖ।
Fareedkot Teekaਹੇ ਭਾਈ! ਸੋ ਗੁਰੂ ਕਾ ਸਿਖ ਵੱਡੇ ਭਾਗੋਂ ਵਾਗ ਹੋਤਾ ਹੈ॥
Prof. Sahib Singh(ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲਾ। ਹੇ = ਹੈ।

SikhNet (Spanish)pues Él le brindará Salvación Eterna!

ਸਤਿਗੁਰੁ. ਸਿਖ ਕਾ; ਹਲਤੁ ਪਲਤੁ ਸਵਾਰੈ ॥

satigur. sikh kaa; halat palat savaarai |

Sant Singh KhalsaThe True Guru arranges this world and the next for His Sikh.
Manmohan SinghOf his disciple the True Guru adjusts this world and the next one.
Manmohan Singh (Punjabi)ਸੱਚੇ ਗੁਰੂ ਜੀ ਆਪਣੇ ਸਿੱਖ ਦਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੰਦੇ ਹਨ।
Fareedkot Teekaਸਤਿਗੁਰੂ ਅਪਨੇ ਸਿਖ ਕਾ ਇਹੁ ਲੋਕ ਔ ਪ੍ਰਲੋਕ ਸਵਾਰ ਦੇਤੇ ਹੈਂ॥
Prof. Sahib Singhਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ।

ਪਦ ਅਰਥ ਹਲਤੁ = {Skt.अत्र = in this place, here} ਇਹ ਲੋਕ। ਪਲਤੁ = {परत्र in another world} ਪਰ ਲੋਕ।

SikhNet (Spanish)Por el Amor que el Discípulo profesa a su Guru,

ਨਾਨਕ. ਸਤਿਗੁਰੁ ਸਿਖ ਕਉ; ਜੀਅ ਨਾਲਿ ਸਮਾਰੈ ॥੧॥

naanak. satigur sikh kau; jeea naal samaarai |1|

Sant Singh KhalsaO Nanak, with the fullness of His heart, the True Guru mends His Sikh. ||1||
Manmohan SinghNanak with the fullness of his heart the True Guru mends his disciple.
Manmohan Singh (Punjabi)ਨਾਨਕ, ਤਨੋ ਮਨੋ ਹੋ ਕੇ, ਸੱਚੇ ਗੁਰੂ ਜੀ ਆਪਣੇ ਸਿੱਖ ਨੂੰ ਸੁਆਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਸਿਖ ਕੋ ਸਤਿਗੁਰੂ ਜੀ ਸਾਥ ਸੰਭਾਲਤੇ ਹੈਂ ਅਰਥਾਤ ਅਪਨਾ ਦਾਸ ਜਾਨ ਕਰ ਯਾਦ ਰਖਤੇ ਹੈਂ॥੧॥
Prof. Sahib Singhਹੇ ਨਾਨਕ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ॥੧॥

ਪਦ ਅਰਥ ਜੀਅ ਨਾਲ = ਜਿੰਦ ਨਾਲ ॥੧॥

SikhNet (Spanish)es protegido de cualquier peligro. (1)
Shabad Guru Arjan Dev Ji Raag Gauree Ang 286 - 287

ਗੁਰ ਕੈ ਗ੍ਰਿਹਿ; ਸੇਵਕੁ ਜੋ ਰਹੈ ॥

gur kai grihi; sevak jo rahai |

Sant Singh KhalsaThat selfless servant, who lives in the Guru's household,
Manmohan SinghThe servant who lives in Guru's house,
Manmohan Singh (Punjabi)ਜਿਹੜਾ ਟਹਿਲੂਆ ਗੁਰਾਂ ਦੇ ਘਰ ਵਿੱਚ ਰਹਿੰਦਾ ਹੈ,
Fareedkot Teekaਜੋ ਸੇਵਕ ਗੁਰੋਂ ਕੇ ਗ੍ਰਹਿ ਮੇਂ ਨਿਵਾਸ ਕਰਤਾ ਹੈ॥
Prof. Sahib Singhਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ,

ਪਦ ਅਰਥ ਗ੍ਰਿਹਿ = ਘਰ ਵਿਚ। ਗੁਰ ਕੈ ਗ੍ਰਿਹਿ = ਗੁਰੂ ਦੇ ਘਰ ਵਿਚ।

SikhNet (Spanish)Aquel Gurmukj que viva en Casa del Guru,

ਗੁਰ ਕੀ ਆਗਿਆ; ਮਨ ਮਹਿ ਸਹੈ ॥

gur kee aagiaa; man meh sahai |

Sant Singh Khalsais to obey the Guru's Commands with all his mind.
Manmohan Singhshould heartily obey Guru's command.
Manmohan Singh (Punjabi)ਉਸ ਨੂੰ ਗੁਰਾਂ ਦਾ ਹੁਕਮ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ।
Fareedkot Teekaਗੁਰੋਂ ਕੀ ਆਗ੍ਯਾ ਕੋ ਮਨ ਮੇਂ ਸਹਾਰਤਾ ਹੈ॥
Prof. Sahib Singhਤੇ ਗੁਰੂ ਦਾ ਹੁਕਮ ਮਨ ਵਿਚ ਮੰਨਦਾ ਹੈ;

ਪਦ ਅਰਥ ਸਹੈ = ਸਹਾਰਦਾ ਹੈ।

SikhNet (Spanish)deberá acatar la voluntad y las disposiciones de su Maestro.

ਆਪਸ ਕਉ; ਕਰਿ ਕਛੁ ਨ ਜਨਾਵੈ ॥

aapas kau; kar kachh na janaavai |

Sant Singh KhalsaHe is not to call attention to himself in any way.
Manmohan SinghHe ought not to show himself in any way.
Manmohan Singh (Punjabi)ਉਸ ਨੂੰ ਆਪਣੇ ਆਪ ਨੂੰ ਕਿਸੇ ਤਰ੍ਹਾਂ ਭੀ ਜਤਲਾਉਣਾ ਨਹੀਂ ਚਾਹੀਦਾ।
Fareedkot Teekaਪੁਨਾ ਆਪਨੇ ਆਪ ਕੋ ਕਿਸੀ ਪ੍ਰਕਾਰ ਕੁਛ ਜਨਾਵੇ ਨਹੀਂ॥
Prof. Sahib Singhਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ,

ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਜਨਾਵੈ = ਜਣਾਉਂਦਾ, ਜਤਾਉਂਦਾ।

SikhNet (Spanish)No sentirá orgullo por sus propios actos

ਹਰਿ ਹਰਿ ਨਾਮੁ; ਰਿਦੈ ਸਦ ਧਿਆਵੈ ॥

har har naam; ridai sad dhiaavai |

Sant Singh KhalsaHe is to meditate constantly within his heart on the Name of the Lord.
Manmohan SinghIn his mind he should ever meditate on Lord God's Name.
Manmohan Singh (Punjabi)ਆਪਣੇ ਮਨ ਅੰਦਰ ਉਸ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਹਮੇਸ਼ਾਂ ਸਿਮਰਨ ਕਰਨਾ ਉਚਿੱਤ ਹੈ।
Fareedkot Teekaਔ ਰਿਦੇ ਬੀਚ ਸਦਾ ਹਰਿ ਹਰਿ ਨਾਮ ਕਾ ਧਿਆਵਣਾ ਕਰੇ॥
Prof. Sahib Singhਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਧਿਆਉਂਦਾ ਹੈ;
SikhNet (Spanish)y así contemplará en su corazón el Naam, el Nombre del Señor.

ਮਨੁ ਬੇਚੈ; ਸਤਿਗੁਰ ਕੈ ਪਾਸਿ ॥

man bechai; satigur kai paas |

Sant Singh KhalsaOne who sells his mind to the True Guru
Manmohan Singhhe who sells his soul to the True Guru,
Manmohan Singh (Punjabi)ਜੋ ਆਪਣੀ ਜਿੰਦੜੀ ਸੱਚੇ ਗੁਰਾਂ ਦੇ ਕੋਲ ਵੇਚ ਦਿੰਦਾ ਹੈ,
Fareedkot Teekaਅਪਨੇ ਮਨ ਕੌ ਸਤਿਗੁਰੋਂ ਪਾਸ ਵੇਚ ਦੇਵੇ॥
Prof. Sahib Singhਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ)
SikhNet (Spanish)Deberá rendir su mente al Guru

ਤਿਸੁ ਸੇਵਕ ਕੇ; ਕਾਰਜ ਰਾਸਿ ॥

tis sevak ke; kaaraj raas |

Sant Singh Khalsa- that humble servant's affairs are resolved.
Manmohan Singhthe affairs of that slave are set right.
Manmohan Singh (Punjabi)ਉਸ ਗੋਲੇ ਦੇ ਕੰਮ ਸੌਰ ਜਾਂਦੇ ਹਨ।
Fareedkot Teekaਤਿਸ ਸੇਵਕ ਕੇ ਸੰਪੂਰਨ ਮੋਖ ਆਦੀ ਕਾਰਜ ਰਾਸ ਹੋ ਜਾਤੇ ਹੈਂ॥
Prof. Sahib Singhਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਪਦ ਅਰਥ ਰਾਸਿ = ਸਫਲ, ਸਿੱਧ।

SikhNet (Spanish)y entonces serán satisfechos todos sus deseos.

ਸੇਵਾ ਕਰਤ; ਹੋਇ ਨਿਹਕਾਮੀ ॥

sevaa karat; hoe nihakaamee |

Sant Singh KhalsaOne who performs selfless service, without thought of reward,
Manmohan SinghHe who performs Guru's service without desire for reward,
Manmohan Singh (Punjabi)ਜੋ ਫਲ ਦੀ ਇੱਛਾ ਦਾ ਬਗੈਰ ਗੁਰਾਂ ਦੀ ਚਾਕਰੀ ਕਮਾਉਂਦਾ ਹੈ,
Fareedkot Teekaਸੋ ਸੇਵਾ ਕਰਤਾ ਹੂਆ (ਨਿਹਕਾਮੀ) ਕਾਮਨਾ ਸੇ ਰਹਿਤ ਹੋਇ ਜਾਵੈ॥
Prof. Sahib Singhਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ,

ਪਦ ਅਰਥ ਨਿਹਕਾਮੀ = ਕਾਮਨਾ-ਰਹਿਤ, ਫਲ ਦੀ ਇੱਛਾ ਨਾਹ ਰੱਖਣ ਵਾਲਾ।

SikhNet (Spanish)Sólo cuando se realiza servicio sin pensar en la recompensa,

ਤਿਸ ਕਉ; ਹੋਤ ਪਰਾਪਤਿ ਸੁਆਮੀ ॥

tis kau; hot paraapat suaamee |

Sant Singh Khalsashall attain his Lord and Master.
Manmohan Singhattains to the Lord.
Manmohan Singh (Punjabi)ਉਹ ਪ੍ਰਭੂ ਨੂੰ ਪਾ ਲੈਦਾ ਹੈ।
Fareedkot Teekaਤਿਸੀ ਕੌ ਸਤਿਗੁਰੋਂ ਦ੍ਵਾਰੇ ਸ੍ਵਾਮੀ ਪ੍ਰਾਪਤਿ ਹੋਤਾ ਹੈ॥
Prof. Sahib Singhਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਸੁਆਮੀ = ਮਾਲਿਕ, ਪ੍ਰਭੂ।

SikhNet (Spanish)se alcanza al Señor.

ਅਪਨੀ ਕ੍ਰਿਪਾ; ਜਿਸੁ ਆਪਿ ਕਰੇਇ ॥

apanee kripaa; jis aap karee |

Sant Singh KhalsaHe Himself grants His Grace;
Manmohan SinghHe, on whom the Guru himself showers His grace,
Manmohan Singh (Punjabi)ਜਿਸ ਉਤੇ ਗੁਰੂ ਖੁਦ ਆਪਣੀ ਰਹਿਮਤ ਧਾਰਦੇ ਹਨ,
Fareedkot Teekaਜਿਸ ਪਰ ਪ੍ਰਭੂ ਅਪਨੀ ਕ੍ਰਿਪਾ ਆਪ ਕਰਤਾ ਹੈ॥
Prof. Sahib Singhਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ,
SikhNet (Spanish)Es por Su Divina Gracia,

ਨਾਨਕ. ਸੋ ਸੇਵਕੁ; ਗੁਰ ਕੀ ਮਤਿ ਲੇਇ ॥੨॥

naanak. so sevak; gur kee mat lee |2|

Sant Singh KhalsaO Nanak, that selfless servant lives the Guru's Teachings. ||2||
Manmohan Singhthat slave acts unto the instruction of the Guru.
Manmohan Singh (Punjabi)ਉਹ ਗੋਲਾ ਗੁਰਾਂ ਦੀ ਸਿਖਿਆ ਤੇ ਅਮਲ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੇਵਕ ਗੁਰੋਂ ਕੀ ਸਿਖ੍ਯਾ ਕੋ ਲੇਤਾ ਹੈ॥੩॥
Prof. Sahib Singhਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ॥੨॥
SikhNet (Spanish)que un hombre es motivado a aprender a los Pies del Guru. (2)
Shabad Guru Arjan Dev Ji Raag Gauree Ang 287

ਬੀਸ ਬਿਸਵੇ; ਗੁਰ ਕਾ ਮਨੁ ਮਾਨੈ ॥

bees bisave; gur kaa man maanai |

Sant Singh KhalsaOne who obeys the Guru's Teachings one hundred per cent
Manmohan SinghThe servant who fully conciliates Guru's mind,
Manmohan Singh (Punjabi)ਜਿਹੜਾ ਦਾਸ ਗੁਰਾਂ ਦੇ ਚਿੱਤ ਨੂੰ ਪੂਰੀ ਤਰ੍ਹਾਂ ਰੀਝਾਂ ਲੈਦਾ ਹੈ,
Fareedkot Teekaਜਿਸ ਸੇਵਕ ਪਰ (ਬੀਸ ਬਿਸਵੇ) ਨਿਸਚੇ ਕਰ ਕੇ ਗੁਰ ਕਾ ਮਨ ਪਤੀਆਇ ਜਾਤਾ ਹੈ॥
Prof. Sahib Singhਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ,

ਪਦ ਅਰਥ ਬੀਸ ਬਿਸਵੇ = ਵੀਹ ਵਿਸਵੇ, ਪੂਰੇ ਤੌਰ ਤੇ। ਮਾਨੈ = ਪਤਿਆ ਲਏ, ਯਕੀਨ ਦਿਵਾ ਲਏ।

SikhNet (Spanish)Sólo cuando el Discípulo satisface plenamente las pruebas a las que su Guru lo somete,

ਸੋ ਸੇਵਕੁ; ਪਰਮੇਸੁਰ ਕੀ ਗਤਿ ਜਾਨੈ ॥

so sevak; paramesur kee gat jaanai |

Sant Singh Khalsathat selfless servant comes to know the state of the Transcendent Lord.
Manmohan Singhcomes to know the state of the Supreme Being.
Manmohan Singh (Punjabi)ਉਹ ਪਰਮ ਪੁਰਖ ਦੀ ਦਸ਼ਾ ਨੂੰ ਜਾਣ ਲੈਦਾ ਹੈ।
Fareedkot Teekaਸੋ ਸੇਵਕ ਪਰਮੇਸ੍ਵਰ ਕੀ (ਗਤਿ) ਪ੍ਰਾਪਤੀ ਕੌ ਜਾਨਤਾ ਹੈ॥
Prof. Sahib Singhਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ।
SikhNet (Spanish)le es concedido el Conocimiento de Dios.

ਸੋ ਸਤਿਗੁਰੁ; ਜਿਸੁ ਰਿਦੈ ਹਰਿ ਨਾਉ ॥

so satigur; jis ridai har naau |

Sant Singh KhalsaThe True Guru's Heart is filled with the Name of the Lord.
Manmohan SinghHe is the True Guru within whose mind is God's Name.
Manmohan Singh (Punjabi)ਉਹੀ ਸੱਚਾ ਗੁਰੂ ਹੈ, ਜਿਸ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹੈ।
Fareedkot Teekaਸੋਈ ਸਤਿਗੁਰੂ ਹੈ ਜਿਸ ਕੇ ਰਿਦੇ ਮੇਂ ਹਰੀ ਕਾ ਨਾਮ ਹੈ॥
Prof. Sahib Singhਸਤਿਗੁਰੂ (ਭੀ) ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
SikhNet (Spanish)El Verdadero Guru es aquél que conserva el corazón colmado de Amor al Nombre;

ਅਨਿਕ ਬਾਰ; ਗੁਰ ਕਉ ਬਲਿ ਜਾਉ ॥

anik baar; gur kau bal jaau |

Sant Singh KhalsaSo many times, I am a sacrifice to the Guru.
Manmohan SinghMany times I am a sacrifice unto my Guru.
Manmohan Singh (Punjabi)ਅਨੇਕਾਂ ਵਾਰੀ ਮੈਂ ਆਪਣੇ ਗੁਰਾਂ ਤੋਂ ਘੋਲੀ ਜਾਂਦਾ ਹਾਂ।
Fareedkot Teekaਤਿਸ ਸਤਿਗੁਰੂ ਕੌ ਮੈਂ ਅਨੇਕ ਵਾਰ ਬਲਿਹਾਰਨੇ ਜਾਤਾ ਹੂੰ॥
Prof. Sahib Singh(ਮੈਂ ਐਸੇ) ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ।

ਪਦ ਅਰਥ ਅਨਿਕ ਬਾਰ = ਕਈ ਵਾਰੀ।

SikhNet (Spanish)me postro por siempre ante Él.

ਸਰਬ ਨਿਧਾਨ; ਜੀਅ ਕਾ ਦਾਤਾ ॥

sarab nidhaan; jeea kaa daataa |

Sant Singh KhalsaHe is the treasure of everything, the Giver of life.
Manmohan SinghThe Guru is the treasure of everything and the giver of life.
Manmohan Singh (Punjabi)ਗੁਰੂ ਜੀ ਹਰਿ ਵਸਤੂ ਦੇ ਖਜਾਨੇ ਅਤੇ ਜੀਵਨ ਪਰਦਾਨ ਕਰਨ ਵਾਲੇ ਹਨ।
Fareedkot Teekaਸਰਬ ਜੀਵੋਂ ਕੇ ਤਾਂਈ ਜੋ ਨਿਧੀਓਂ ਕਾ ਖਜਾਨਾ ਨਾਮ ਮੁਖ ਪਦਾਰਥ ਹੈ, ਤਿਸ ਕਾ ਦਾਤਾ ਹੈ॥
Prof. Sahib Singh(ਸਤਿਗੁਰੂ) ਸਾਰੇ ਖ਼ਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ,

ਪਦ ਅਰਥ ਨਿਧਾਨ = ਖ਼ਜ਼ਾਨੇ। ਜੀਅ = ਜਿੰਦ, ਆਤਮਕ ਜੀਵਨ।

SikhNet (Spanish)Él es quien concede todos los Regalos y Bendiciones del Alma

ਆਠ ਪਹਰ; ਪਾਰਬ੍ਰਹਮ ਰੰਗਿ ਰਾਤਾ ॥

aatth pehar; paarabraham rang raataa |

Sant Singh KhalsaTwenty-four hours a day, He is imbued with the Love of the Supreme Lord God.
Manmohan SinghThroughout the eight watches of the day he remains dyed with the love of the Transcendent Lord.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਉਹ ਪਰਮ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਰਹਿੰਦੇ ਹਨ।
Fareedkot Teekaਪੁਨਾ ਆਠੋਂ ਪਹਿਰ ਪਾਰਬ੍ਰਹਮ ਕੇ ਪ੍ਰੇਮ ਮੇਂ ਰਾਤਾ ਹੂਆ ਹੈ॥
Prof. Sahib Singh(ਕਿਉਂਕਿ) ਉਹ ਅੱਠੇ ਪਹਰ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਪਾਰਬ੍ਰਹਮ ਰੰਗਿ = ਪ੍ਰਭੂ ਦੇ ਪਿਆਰ ਵਿਚ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ।

SikhNet (Spanish)y se encuentra día y noche unido al Amor de Dios.

ਬ੍ਰਹਮ ਮਹਿ ਜਨੁ; ਜਨ ਮਹਿ ਪਾਰਬ੍ਰਹਮੁ ॥

braham meh jan; jan meh paarabraham |

Sant Singh KhalsaThe servant is in God, and God is in the servant.
Manmohan SinghThe saint abides in the Lord and the Lord in the saint.
Manmohan Singh (Punjabi)ਸਾਧੂ ਸੁਆਮੀ ਅੰਦਰ ਵਸਦਾ ਹੈ ਅਤੇ ਸੁਆਮੀ ਸਾਧੂ ਵਿੱਚ।
Fareedkot Teekaਤਿਸ ਬ੍ਰਹਮ ਸਰੂਪ ਮੇਂ ਵਹੁ ਜਨ ਰਹਿਤਾ ਹੈ ਔਰ ਜਨ ਮੇਂ ਪਾਰਬ੍ਰਹਮ ਰਹਿਤਾ ਹੈ॥
Prof. Sahib Singh(ਪ੍ਰਭੂ ਦਾ) ਸੇਵਕ-(ਸਤਿਗੁਰੂ) ਪ੍ਰਭੂ ਵਿਚ (ਜੁੜਿਆ ਰਹਿੰਦਾ ਹੈ) ਤੇ (ਪ੍ਰਭੂ ਦੇ) ਸੇਵਕ-ਸਤਿਗੁਰੂ ਵਿਚ ਪ੍ਰਭੂ (ਸਦਾ ਟਿਕਿਆ ਹੈ),

ਪਦ ਅਰਥ ਜਨੁ = ਸੇਵਕ।

SikhNet (Spanish)Dios habita en él y él en Dios,

ਏਕਹਿ ਆਪਿ; ਨਹੀ ਕਛੁ ਭਰਮੁ ॥

ekeh aap; nahee kachh bharam |

Sant Singh KhalsaHe Himself is One - there is no doubt about this.
Manmohan SinghThe Lord Himself is but One of this there is no doubt.
Manmohan Singh (Punjabi)ਖੁਦ ਸੁਆਮੀ ਕੇਵਲ ਇਕ ਹੈ। ਇਸ ਵਿੱਚ ਕੋਈ ਸੰਦੇਹ ਨਹੀਂ।
Fareedkot Teekaਵਹੁ ਦੋਨੋਂ ਅਪਨੇ ਆਪ ਮੇਂ ਏਕ ਹੀ ਹੈਂ, ਇਸ ਮੇਂ ਕੁਛ ਭ੍ਰਮ ਨਹੀਂ ਹੈ॥
Prof. Sahib Singhਗੁਰੂ ਤੇ ਪ੍ਰਭੂ ਇਕ-ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਗੱਲ ਨਹੀਂ।

ਪਦ ਅਰਥ ਭਰਮੁ = ਭੁਲੇਖਾ।

SikhNet (Spanish)porque los dos son Uno y ninguno se encuentra separado del otro.

ਸਹਸ ਸਿਆਨਪ; ਲਇਆ ਨ ਜਾਈਐ ॥

sehas siaanap; leaa na jaaeeai |

Sant Singh KhalsaBy thousands of clever tricks, He is not found.
Manmohan SinghBy thousands of clevernesses the Guru is not obtained.
Manmohan Singh (Punjabi)ਹਜਾਰਾ ਹੀ ਚਤੁਰਾਈਆਂ ਦੁਆਰਾ ਗੁਰੂ ਜੀ ਪਰਾਪਤ ਨਹੀਂ ਹੁੰਦੇ।
Fareedkot Teekaਹਜਾਰੋਂ ਚਤਰਾਈਆਂ ਕਰ ਕੇ ਜੋ ਲਿਆ ਨਹੀਂ ਜਾਤਾ ਹੈ ਅਰਥਾਤ ਪ੍ਰਾਪਤ ਨਹੀਂ ਹੋਤਾ ਹੈ॥
Prof. Sahib Singhਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ,

ਪਦ ਅਰਥ ਸਹਸ = ਹਜ਼ਾਰਾਂ।

SikhNet (Spanish)Ningún esquema o descripción te permite hallar al Señor;

ਨਾਨਕ. ਐਸਾ ਗੁਰੁ; ਬਡਭਾਗੀ ਪਾਈਐ ॥੩॥

naanak. aisaa gur; baddabhaagee paaeeai |3|

Sant Singh KhalsaO Nanak, such a Guru is obtained by the greatest good fortune. ||3||
Manmohan SinghNanak by the greatest good fortune such Guru is attained to.
Manmohan Singh (Punjabi)ਨਾਨਕ ਪਰਮ ਚੰਗੇ ਨਸੀਬਾਂ ਦੁਆਰਾ ਐਹੋ ਜੇਹੇ ਗੁਰੂ ਜੀ ਪਾਏ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਪੂਰਨ ਸਤਿਗੁਰੂ ਬਡੇ ਭਾਗੋਂ ਸੇ ਹੀ ਪਾਈਤਾ ਹੈ॥੩॥
Prof. Sahib Singhਹੇ ਨਾਨਕ! ਵੱਡੇ ਭਾਗਾਂ ਨਾਲ ਮਿਲਦਾ ਹੈ ॥੩॥
SikhNet (Spanish)mas por Gracia Especial, de pronto despiertas y descubres que Está en ti mismo. (3)
Shabad Guru Arjan Dev Ji Raag Gauree Ang 287

ਸਫਲ ਦਰਸਨੁ; ਪੇਖਤ ਪੁਨੀਤ ॥

safal darasan; pekhat puneet |

Sant Singh KhalsaBlessed is His Darshan; receiving it, one is purified.
Manmohan SinghAccredited is Guru's sight. By beholding it one is purified.
Manmohan Singh (Punjabi)ਅਮੋਘ ਹੈ ਗੁਰਾਂ ਦਾ ਦੀਦਾਰ। ਇਸ ਨੂੰ ਵੇਖਣ ਦੁਆਰਾ ਇਨਸਾਨ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਤਿਸ ਸਤਿਗੁਰ ਕੇ ਸਫਲ ਰੂਪ ਦਰਸਨ ਕੌ ਦੇਖਤੇ ਹੀ ਪਵਿਤ੍ਰ ਹੋਈਤਾ ਹੈ॥
Prof. Sahib Singhਗੁਰੂ ਦਾ ਦੀਦਾਰ (ਸਾਰੇ) ਫਲ ਦੇਣ ਵਾਲਾ ਹੈ, ਦੀਦਾਰ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ,

ਪਦ ਅਰਥ ਸਫਲ = ਫਲ ਦੇਣ ਵਾਲਾ। ਪੇਖਤ = ਵੇਖਦਿਆਂ। ਪੁਨੀਤ = ਪਵਿਤ੍ਰ।

SikhNet (Spanish)Es suficiente un destello de la Visión del Verdadero Guru para purificar a un hombre.

ਪਰਸਤ ਚਰਨ ਗਤਿ; ਨਿਰਮਲ ਰੀਤਿ ॥

parasat charan gat; niramal reet |

Sant Singh KhalsaTouching His Feet, one's conduct and lifestyle become pure.
Manmohan SinghBy touching his feet, man's conduct and way of life are rendered blotless.
Manmohan Singh (Punjabi)ਉਨ੍ਹਾਂ ਦੇ ਪੈਰਾ ਨੂੰ ਛੁਹਣ ਦੁਆਰਾ, ਆਦਮੀ ਦਾ ਆਚਰਣ ਅਤੇ ਜੀਵਨ ਰਹੁਰੀਤੀ ਬੇਦਾਗ ਹੋ ਜਾਂਦੇ ਹਨ।
Fareedkot Teekaਔ ਤਿਸ ਕੇ ਚਰਨੋਂ ਕੋ ਪਰਸਤਿਆਂ ਹੀ ਨਿਰਮਲ ਰੀਤੀ (ਗਤਿ) ਪ੍ਰਾਪਤ ਹੋਤੀ ਹੈ॥
Prof. Sahib Singhਗੁਰੂ ਦੇ ਚਰਨ ਛੋਹਿਆਂ ਉਚੀ ਅਵਸਥਾ ਤੇ ਸੁੱਚੀ ਰਹੁ-ਰੀਤ ਹੋ ਜਾਂਦੀ ਹੈ।

ਪਦ ਅਰਥ ਪਰਸਤ = ਛੋਹਿਆਂ। ਗਤਿ ਨਿਰਮਲ ਰੀਤਿ = ਨਿਰਮਲ ਗਤਿ ਤੇ ਨਿਰਮਲ ਰੀਤਿ, ਉੱਚੀ ਅਵਸਥਾ ਤੇ ਸੁੱਚੀ ਰਹੁ-ਰੀਤ।

SikhNet (Spanish)Tan sólo el roce de sus Pies torna una vida perfecta.

ਭੇਟਤ ਸੰਗਿ; ਰਾਮ ਗੁਨ ਰਵੇ ॥

bhettat sang; raam gun rave |

Sant Singh KhalsaAbiding in His Company, one chants the Lord's Praise,
Manmohan SinghBy moving in his company one utters Lord's praise,
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਜੁੜ ਕੇ ਜੀਵ ਪ੍ਰਭੂ ਦਾ ਜੱਸ ਉਚਾਰਣ ਕਰਦਾ ਹੈ,
Fareedkot Teekaਤਿਸ ਸਤਿਗੁਰੂ ਕੇ ਸੰਗ ਭੇਟਨੇ ਸੇ ਰਾਮ ਕੇ ਗੁਣੋਂ ਮੇਂ ਰਮਣ ਕਰਤਾ ਹੈ॥
Prof. Sahib Singhਗੁਰੂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦੇ ਗੁਣ ਗਾ ਸਕੀਦੇ ਹਨ,

ਪਦ ਅਰਥ ਭੇਟਤ = ਮਿਲਿਆਂ। ਰਵੇ = ਗਾਏ ਜਾਂਦੇ ਹਨ।

SikhNet (Spanish)Encontrando al Guru se aprende a cantar las Alabanzas al Señor

ਪਾਰਬ੍ਰਹਮ ਕੀ ਦਰਗਹ ਗਵੇ ॥

paarabraham kee daragah gave |

Sant Singh Khalsaand reaches the Court of the Supreme Lord God.
Manmohan Singhand reaches the court of the Supreme Master.
Manmohan Singh (Punjabi)ਅਤੇ ਸ਼ਰੋਮਣੀ ਸਾਹਿਬ ਦੇ ਦਰਬਾਰ ਵਿੱਚ ਜਾ ਪੁੱਜਦਾ ਹੈ।
Fareedkot Teekaਔਰ ਪਾਰਬ੍ਰਹਮ ਕੀ ਦਰਗਾਹਿ ਮੇਂ ਅਨੰਦ ਸੇ (ਗਵੇ) ਗਮਨ ਕਰਤਾ ਹੈ॥
Prof. Sahib Singhਤੇ ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਹੋ ਜਾਂਦੀ ਹੈ।

ਪਦ ਅਰਥ ਗਵੇ = ਪਹੁੰਚ ਹੋ ਜਾਂਦੀ ਹੈ।

SikhNet (Spanish)y así uno es conducido a Su Reino.

ਸੁਨਿ ਕਰਿ ਬਚਨ; ਕਰਨ ਆਘਾਨੇ ॥

sun kar bachan; karan aaghaane |

Sant Singh KhalsaListening to His Teachings, one's ears are satisfied.
Manmohan SinghOn hearing Guru's words the ears are sated,
Manmohan Singh (Punjabi)ਗੁਰਾਂ ਦੇ ਬਚਨ ਬਿਲਾਸ ਸ੍ਰਵਨ ਕਰਨ ਨਾਲ ਕੰਨ ਰੱਜ ਜਾਂਦੇ ਹਨ,
Fareedkot Teekaਤਿਨ ਸਤਿਗੁਰੋਂ ਕੇ ਬਚਨ ਸੁਣ ਕਰ ਕੇ ਸ੍ਰਵਨ ਤ੍ਰਿਪਤਿ ਹੂਏ ਹੈਂ॥
Prof. Sahib Singhਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ,

ਪਦ ਅਰਥ ਕਰਨ = ਕੰਨ। ਆਘਾਨੇ = ਰੱਜ ਜਾਂਦੇ ਹਨ।

SikhNet (Spanish)Escuchando la Palabra del Guru los oídos se fascinan

ਮਨਿ ਸੰਤੋਖੁ; ਆਤਮ ਪਤੀਆਨੇ ॥

man santokh; aatam pateeaane |

Sant Singh KhalsaThe mind is contented, and the soul is fulfilled.
Manmohan Singhthe mind gains contentment and the soul is propitiated.
Manmohan Singh (Punjabi)ਚਿੱਤ ਨੂੰ ਸਬਰ ਸੰਤੋਖ ਆ ਜਾਂਦਾ ਹੈ ਅਤੇ ਆਤਮਾ ਤ੍ਰਿਪਤ ਹੋ ਜਾਂਦੀ ਹੈ।
Fareedkot Teekaਔਰ ਤਿਨ ਕੋ ਸੁਨਣੇ ਸੇ ਮਨ ਮੇਂ ਸੰਤੋਖ ਹੂਆ ਹੈ ਔਰ ਅਪਨੇ ਆਤਮ ਰੂਪ ਮੇਂ (ਪਤੀਆਨੇ) ਨਿਸਚੇ ਵਾਲੇ ਹੂਏ ਹੈਂ॥
Prof. Sahib Singhਮਨ ਵਿਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦਾ ਹੈ।

ਪਦ ਅਰਥ ਪਤੀਆਨੇ = ਪਤੀਜ ਜਾਂਦਾ ਹੈ, ਮੰਨ ਜਾਂਦਾ ਹੈ।

SikhNet (Spanish)y plenos de gozo, la mente calman, y el Espíritu es exaltado.

ਪੂਰਾ ਗੁਰੁ; ਅਖੵਓ ਜਾ ਕਾ ਮੰਤ੍ਰ ॥

pooraa gur; akhayo jaa kaa mantr |

Sant Singh KhalsaThe Guru is perfect; His Teachings are everlasting.
Manmohan SinghPerfect is the Guru and eternally true is his instruction.
Manmohan Singh (Punjabi)ਪੂਰਨ ਹਨ ਗੁਰੂ ਜੀ ਅਤੇ ਸਦੀਵੀ ਸੱਚਾ ਹੈ ਉਨ੍ਹਾਂ ਦਾ ਉਪਦੇਸ਼।
Fareedkot Teekaਸੋਈ ਪੂਰਾ ਸਤਿਗੁਰੂ ਹੈ ਜਿਨ ਕਾ (ਮੰਤ੍ਰ) ਉਪਦੇਸ (ਅਖਓ) ਅਖ੍ਯੈ ਹੈ, ਵਾ ਅਖੈ ਕਰਨੇ ਹਾਰਾ ਹੈ॥
Prof. Sahib Singhਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ,

ਪਦ ਅਰਥ ਅਖ੍ਯ੍ਯਉ = ਨਾਸ ਨਾਹ ਹੋਣ ਵਾਲਾ, ਸਦਾ ਕਾਇਮ। ਮੰਤ੍ਰ = ਉਪਦੇਸ਼।

SikhNet (Spanish)Aquél cuya Enseñanza es Eternamente Verdad, es el Perfecto Iluminador.

ਅੰਮ੍ਰਿਤ ਦ੍ਰਿਸਟਿ ਪੇਖੈ; ਹੋਇ ਸੰਤ ॥

amrit drisatt pekhai; hoe sant |

Sant Singh KhalsaBeholding His Ambrosial Glance, one becomes saintly.
Manmohan SinghHe whom he beholds with his ambrosial glance becomes a saint.
Manmohan Singh (Punjabi)ਜਿਸ ਨੂੰ ਉਹ ਆਪਣੀ ਅੰਮ੍ਰਿਤਮਈ ਨਿਗ੍ਹਾ ਨਾਲ ਦੇਖਦੇ ਹਨ, ਉਹ ਸਾਧੂ ਹੋ ਜਾਂਦਾ ਹੈ।
Fareedkot Teekaਵਹੁ ਸਤਿਗੁਰੂ ਜਬ ਜੀਵ ਪਰ ਅੰਮ੍ਰਿਤ ਦ੍ਰਿਸਟੀ ਸੇ ਦੇਖਤੇ ਹੈਂ ਤਬ ਇਹ ਸੰਤ ਰੂਪ ਹੋਇ ਜਾਤਾ ਹੈ॥
Prof. Sahib Singh(ਜਿਸ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾਂਦਾ ਹੈ।

ਪਦ ਅਰਥ ਪੇਖੈ = ਵੇਖਦਾ ਹੈ।

SikhNet (Spanish)En Su Ambrosial Presencia el hombre se hace Santo.

ਗੁਣ ਬਿਅੰਤ; ਕੀਮਤਿ ਨਹੀ ਪਾਇ ॥

gun biant; keemat nahee paae |

Sant Singh KhalsaEndless are His virtuous qualities; His worth cannot be appraised.
Manmohan SinghInfinite are his virtues His worth cannot be appraised.
Manmohan Singh (Punjabi)ਬੇਓੜਕ ਹਨ ਗੁਰਾਂ ਦੀਆਂ ਸਰੇਸ਼ਟਤਾਈਆਂ। ਗੁਰਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
Fareedkot Teekaਐਸੇ ਸਤਿਗੁਰੋਂ ਕੇ ਗੁਣ ਬਿਅੰਤ ਹੈਂ ਤਿਨ ਕੀ ਕੀਮਤਿ ਕੋਈ ਪਾਇ ਨਹੀਂ ਸਕਤਾ ਹੈ॥
Prof. Sahib Singhਸਤਿਗੁਰੂ ਦੇ ਗੁਣ ਬੇਅੰਤ ਹਨ, ਮੁੱਲ ਨਹੀਂ ਪੈ ਸਕਦਾ।
SikhNet (Spanish)En Él se encuentran tantas virtudes, que acabar de apreciarlas todas es imposible.

ਨਾਨਕ ਜਿਸੁ ਭਾਵੈ; ਤਿਸੁ ਲਏ ਮਿਲਾਇ ॥੪॥

naanak jis bhaavai; tis le milaae |4|

Sant Singh KhalsaO Nanak, one who pleases Him is united with Him. ||4||
Manmohan SinghNanak who so pleases Him to him He unites with Himself.
Manmohan Singh (Punjabi)ਨਾਨਕ, ਜਿਹਡਾ ਉਸ ਨੂੰ ਚੰਗਾ ਲੱਗਦਾ ਹੈ, ਉਹ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ (ਭਾਵੈ) ਚਾਹੈ ਤਿਸ ਕੋ ਵਾਹਿਗੁਰੂ ਮੇਂ ਮਿਲਾਇ ਲੇਤੇ ਹੈਂ॥੪॥☬ਜੇ ਕਹੈ ਸੋ ਵਾਹਿਗੁਰੂ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਜੀਵ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ ॥੪॥
SikhNet (Spanish)Si uno conquistara Su Aprobación, sería unido al Señor. (4)
Shabad Guru Arjan Dev Ji Raag Gauree Ang 287

ਜਿਹਬਾ ਏਕ; ਉਸਤਤਿ ਅਨੇਕ ॥

jihabaa ek; usatat anek |

Sant Singh KhalsaThe tongue is one, but His Praises are many.
Manmohan SinghTongue is one but manifold are God's praises.
Manmohan Singh (Punjabi)ਜੀਭ ਇੱਕ ਹੈ ਪ੍ਰੰਤੂ ਬੇਅੰਤ ਹਨ ਵਾਹਿਗੁਰੂ ਦੀਆਂ ਸਿਫਤਾਂ।
Fareedkot Teekaਹਮਾਰੀ ਜਿਹਬਾ ਏਕ ਹੈ ਔਰ ਉਸਤਤ ਤਿਸ ਕੀ ਅਨੇਕ ਪ੍ਰਕਾਰ ਕੀ ਹੈਂ, ਭਾਵ ਬਿਅੰਤ ਹੈ॥
Prof. Sahib Singh(ਮਨੁੱਖ ਦੀ) ਜੀਭ ਇੱਕ ਹੈ, ਪਰ ਉਸ ਪ੍ਰਭੂ ਦੇ ਅਨੇਕਾਂ ਗੁਣ ਹਨ,

ਪਦ ਅਰਥ ਉਸਤਤਿ = ਵਡਿਆਈ, ਗੁਣ।

SikhNet (Spanish)Solamente hay una lengua en el cuerpo, pero innumerables son las Alabanzas que pueden cantársele al Señor.

ਸਤਿ ਪੁਰਖ; ਪੂਰਨ ਬਿਬੇਕ ॥

sat purakh; pooran bibek |

Sant Singh KhalsaThe True Lord, of perfect perfection
Manmohan Singhhe is the True Lord of perfect discrimination.
Manmohan Singh (Punjabi)ਉਹ ਪੂਰੀ ਪਰਬੀਨਤਾ ਵਾਲਾ ਸੱਚਾ ਸਾਹਿਬ ਹੈ।
Fareedkot Teekaਸੋ ਪੂਰਨ ਬਿਬੇਕ ਸਹਿਤ ਸਤ ਪੁਰਖ ਹੈ॥
Prof. Sahib Singhਜੋ ਪੂਰਨ ਪੁਰਖ ਹੈ, ਸਦਾ-ਥਿਰ ਰਹਿਣ ਵਾਲਾ ਅਤੇ ਵਿਆਪਕ ਹੈ।

ਪਦ ਅਰਥ ਬਿਬੇਕ = ਪਰਖ, ਵਿਚਾਰ।

SikhNet (Spanish)Él es el Ser Verdadero, Su Perfección es Perfecta,

ਕਾਹੂ ਬੋਲ; ਨ ਪਹੁਚਤ ਪ੍ਰਾਨੀ ॥

kaahoo bol; na pahuchat praanee |

Sant Singh Khalsa- no speech can take the mortal to Him.
Manmohan SinghThrough no speech can mortal reach the Master.
Manmohan Singh (Punjabi)ਕਿਸੇ ਭੀ ਬਚਨ ਬਿਲਾਸ ਰਾਹੀਂ ਜੀਵ ਮਾਲਕ ਨੂੰ ਪੁੱਜ ਨਹੀਂ ਸਕਦਾ।
Fareedkot Teekaਤਿਸ ਵਾਹਿਗੁਰੂ ਕੋ ਇਹ ਜੀਵ ਕਿਸੀ (ਬੋਲ) ਉਪਕਾਰ ਕਰ, ਵਾ ਨਾਮ ਕੀ ਸੱਤਾ ਸੇ ਬਿਨਾ ਔਰ ਕਿਸੀ ਸਬਦ ਕਰ ਨਹੀਂ ਪਹੁਚ ਸਕਤਾ ਹੈ॥
Prof. Sahib Singhਮਨੁੱਖ ਕਿਸੇ ਬੋਲ ਦੁਆਰਾ (ਪ੍ਰਭੂ ਦੇ ਗੁਣਾਂ ਤਕ) ਪਹੁੰਚ ਨਹੀਂ ਸਕਦਾ,

ਪਦ ਅਰਥ ਕਾਹੂ ਬੋਲ = ਕਿਸੇ ਗੱਲੇ।

SikhNet (Spanish)no es a través de las palabras que podemos alcanzarlo,

ਅਗਮ ਅਗੋਚਰ; ਪ੍ਰਭ ਨਿਰਬਾਨੀ ॥

agam agochar; prabh nirabaanee |

Sant Singh KhalsaGod is Inaccessible, Incomprehensible, balanced in the state of Nirvaanaa.
Manmohan SinghThe Lord is inaccessible incomprehensible and immaculate.
Manmohan Singh (Punjabi)ਸੁਆਮੀ ਪਹੁੰਚ ਤੋਂ ਪਰੇ ਸੋਚ ਸਮਝ ਤੋਂ ਉਚੇਰਾ ਅਤੇ ਪਵਿੱਤ੍ਰ ਪਾਵਨ ਹੈ।
Fareedkot Teekaਵਹੁ ਪ੍ਰਭੂ ਮਨ ਬਾਣੀ ਸੇ ਅਗੰਮ ਔ ਇੰਦ੍ਰਿਓਂ ਸੇ ਅਗੋਚਰ ਨਿਰਬਾਣੀ ਹੈ॥
Prof. Sahib Singhਪ੍ਰਭੂ ਪਹੁੰਚ ਤੋਂ ਪਰੇ ਹੈ, ਵਾਸਨਾ-ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ।

ਪਦ ਅਰਥ ਅਗੋਚਰ = ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਹੀਂ। ਨਿਰਬਾਨੀ = ਵਾਸਨਾ-ਰਹਿਤ।

SikhNet (Spanish)porque Dios es Inaccesible, Incomprensible.

ਨਿਰਾਹਾਰ ਨਿਰਵੈਰ ਸੁਖਦਾਈ ॥

niraahaar niravair sukhadaaee |

Sant Singh KhalsaHe is not sustained by food; He has no hatred or vengeance; He is the Giver of peace.
Manmohan SinghHe needs no food, He is without enmity and the peace Giver.
Manmohan Singh (Punjabi)ਉਸ ਨੂੰ ਭੋਜਨ ਦੀ ਲੋੜ ਨਹੀਂ ਉਹ ਦੁਸ਼ਮਨੀ ਰਹਿਤ ਅਤੇ ਆਰਾਮ ਦੇਣਹਾਰ ਹੈ।
Fareedkot Teekaਜੋ ਨਿਰਾਹਾਰ ਵੈਰ ਸੇ ਰਹਿਤ ਸੁਖਦਾਈ ਹਰੀ ਹੈ॥
Prof. Sahib Singhਅਕਾਲ ਪੁਰਖ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪ੍ਰਭੂ ਵੈਰ-ਰਹਿਤ ਹੈ (ਸਗੋਂ ਸਭ ਨੂੰ) ਸੁਖ ਦੇਣ ਵਾਲਾ ਹੈ,

ਪਦ ਅਰਥ ਨਿਰਾਹਾਰ = ਨਿਰ-ਆਹਾਰ, ਖ਼ੁਰਾਕ ਤੋਂ ਬਿਨਾ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ।

SikhNet (Spanish)En Equilibrado Estado de Nirvana, sin necesidad de alimento para Su Sustento, Libre de malicia y en Perfecta Paz.

ਤਾ ਕੀ ਕੀਮਤਿ; ਕਿਨੈ ਨ ਪਾਈ ॥

taa kee keemat; kinai na paaee |

Sant Singh KhalsaNo one can estimate His worth.
Manmohan SinghHis worth no one has ascertained.
Manmohan Singh (Punjabi)ਉਸ ਦਾ ਮੁੱਲ ਦਾ ਕਿਸੇ ਨੂੰ ਥਹੁ ਨਹੀਂ ਪਾਇਆ।
Fareedkot Teekaਤਿਸ ਕੀ ਕੀਮਤਿ ਕਿਸੀ ਨੇ ਨਹੀਂ ਪਾਈ ਹੈ॥
Prof. Sahib Singhਕੋਈ ਜੀਵ ਉਸ (ਦੇ ਗੁਣਾਂ) ਦਾ ਮੁੱਲ ਨਹੀਂ ਪਾ ਸਕਿਆ।
SikhNet (Spanish)Nadie puede decir cuál es el Valor del Señor.

ਅਨਿਕ ਭਗਤ; ਬੰਦਨ ਨਿਤ ਕਰਹਿ ॥

anik bhagat; bandan nit kareh |

Sant Singh KhalsaCountless devotees continually bow in reverence to Him.
Manmohan SinghMany devotees ever make obeisance unto Him.
Manmohan Singh (Punjabi)ਅਨੇਕਾਂ ਅਨੁਰਾਗੀ ਉਸ ਨੂੰ ਸਦਾ ਨਿਮਸ਼ਕਾਰ ਕਰਦੇ ਹਨ।
Fareedkot Teekaਅਨੇਕ ਭਗਤਿ ਤਿਸ ਕੌ ਨਿੰਤਪ੍ਰਤੀ ਬੰਦਨਾ ਕਰਤੇ ਹੈਂ॥
Prof. Sahib Singhਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ,

ਪਦ ਅਰਥ ਬੰਦਨ = ਨਮਸਕਾਰ, ਪ੍ਰਣਾਮ।

SikhNet (Spanish)Miles son los Santos que diariamente Lo veneran

ਚਰਨ ਕਮਲ; ਹਿਰਦੈ ਸਿਮਰਹਿ ॥

charan kamal; hiradai simareh |

Sant Singh KhalsaIn their hearts, they meditate on His Lotus Feet.
Manmohan SinghOn His lotus feet they meditate in their heart.
Manmohan Singh (Punjabi)ਉਸ ਦੇ ਚਰਨ ਕੰਵਲ ਦਾ ਉਹ ਆਪਣੇ ਦਿਲ ਅੰਦਰ ਆਰਾਧਨ ਕਰਦੇ ਹਨ।
Fareedkot Teekaਔਰ ਚਰਨੋਂ ਕਮਲੋਂ ਕੋ ਰਿਦੇ ਮੇਂ ਸਿਮਰਤੇ ਰਹਿਤੇ ਹੈਂ॥
Prof. Sahib Singhਅਤੇ ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ।
SikhNet (Spanish)y que conservan Sus Pies de Loto enaltecidos en sus corazones.

ਸਦ ਬਲਿਹਾਰੀ; ਸਤਿਗੁਰ ਅਪਨੇ ॥

sad balihaaree; satigur apane |

Sant Singh KhalsaNanak is forever a sacrifice to the True Guru;
Manmohan SinghEver devoted unto his True Guru is
Manmohan Singh (Punjabi)ਹਮੇਸ਼ਾਂ ਆਪਣੇ ਸੱਚੇ ਗੁਰਾਂ ਉਤੋਂ ਸਦਕੇ ਜਾਂਦਾ ਹੈ
Fareedkot Teekaਅਪਨੇ ਸਤਿਗੁਰੋਂ ਪਰ ਮੈਂ ਸਦਾ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ,
SikhNet (Spanish)Me rindo ante el Verdadero Guru,

ਨਾਨਕ. ਜਿਸੁ ਪ੍ਰਸਾਦਿ; ਐਸਾ ਪ੍ਰਭੁ ਜਪਨੇ ॥੫॥

naanak. jis prasaad; aisaa prabh japane |5|

Sant Singh Khalsaby His Grace, he meditates on God. ||5||
Manmohan SinghNanak, by whose grace he meditates upon the Name of such Lord.
Manmohan Singh (Punjabi)ਨਾਨਕ, ਜਿਨ੍ਹਾਂ ਦੀ ਦਇਆ ਦੁਆਰਾ ਉਹ ਇਹੋ ਜਿਹੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੀ ਕ੍ਰਿਪਾ ਸੇ ਪ੍ਰਭੂ ਕਾ ਐਸਾ ਜਾਪ ਜਪਨੇ ਮੇਂ ਆਵਤਾ ਹੈ॥੫॥
Prof. Sahib Singhਹੇ ਨਾਨਕ! (ਆਖ-) ਜਿਸ ਗੁਰੂ ਦੀ ਮੇਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ ॥੫॥

ਪਦ ਅਰਥ ਜਿਸ ਪ੍ਰਸਾਦਿ = ਜਿਸ ਦੀ ਕਿਰਪਾ ਨਾਲ ॥੫॥

SikhNet (Spanish)por Cuya Gracia contemplo a tan Magnificente Señor. (5)
Shabad Guru Arjan Dev Ji Raag Gauree Ang 287

ਇਹੁ ਹਰਿ ਰਸੁ; ਪਾਵੈ ਜਨੁ ਕੋਇ ॥

eihu har ras; paavai jan koe |

Sant Singh KhalsaOnly a few obtain this ambrosial essence of the Lord's Name.
Manmohan SinghThis Divine ambrosia some rare person obtains.
Manmohan Singh (Punjabi)ਇਹ ਈਸ਼ਵਰੀ ਅੰਮ੍ਰਿਤ ਕਿਸੇ ਵਿਰਲੇ ਪੁਰਸ਼ ਨੂੰ ਹੀ ਪ੍ਰਾਪਤ ਹੁੰਦਾ ਹੈ।
Fareedkot Teekaਇਹੁ ਹਰਿ ਨਾਮ ਰਸ ਕੋ ਜੋ ਕੋਈ ਪਾਵਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ,

ਪਦ ਅਰਥ ਜਨੁ ਕੋਇ = ਕੋਈ ਵਿਰਲਾ ਮਨੁੱਖ।

SikhNet (Spanish)Suerte de muy pocos es la de alcanzar tal Conocimiento de Dios,

ਅੰਮ੍ਰਿਤੁ ਪੀਵੈ; ਅਮਰੁ ਸੋ ਹੋਇ ॥

amrit peevai; amar so hoe |

Sant Singh KhalsaDrinking in this Nectar, one becomes immortal.
Manmohan SinghHe who quaffs this Nectar becomes immortal.
Manmohan Singh (Punjabi)ਜੋ ਇਸ ਆਬਿ-ਹਿਯਾਤ ਨੂੰ ਪਾਨ ਕਰਦਾ ਹੈ, ਉਹ ਮੌਤ-ਰਹਿਤ ਹੋ ਜਾਂਦਾ ਹੈ।
Fareedkot Teekaਸੋ ਇਸ ਅੰਮ੍ਰਿਤ ਕੋ ਪਾਨ ਕਰ ਕੇ ਅਮਰ ਹੋਇ ਜਾਤਾ ਹੈ॥
Prof. Sahib Singh(ਤੇ ਜੋ ਮਾਣਦਾ ਹੈ) ਉਹ ਨਾਮ-ਅੰਮ੍ਰਿਤ ਪੀਂਦਾ ਹੈ, ਤੇ ਅਮਰ ਹੋ ਜਾਂਦਾ ਹੈ।
SikhNet (Spanish)pero aquél que prueba el Néctar del Nombre, se vuelve inmortal.

ਉਸੁ ਪੁਰਖ ਕਾ; ਨਾਹੀ ਕਦੇ ਬਿਨਾਸ ॥

aus purakh kaa; naahee kade binaas |

Sant Singh KhalsaThat person whose mind is illuminated
Manmohan SinghThat man never perishes,
Manmohan Singh (Punjabi)ਉਹ ਇਨਸਾਨ ਕਦਾਚਿੱਤ ਨਾਸ ਨਹੀਂ ਹੁੰਦਾ,
Fareedkot Teekaਤਿਸ ਪੁਰਸ ਕਾ ਕਬੀ ਨਾਸ ਨਹੀਂ ਹੋਤਾ ਹੈ॥
Prof. Sahib Singhਉਸ ਦਾ ਕਦੇ ਨਾਸ ਨਹੀਂ ਹੁੰਦਾ (ਭਾਵ, ਉਹ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦਾ)
SikhNet (Spanish)La persona que se encuentra iluminada

ਜਾ ਕੈ ਮਨਿ; ਪ੍ਰਗਟੇ ਗੁਨਤਾਸ ॥

jaa kai man; pragatte gunataas |

Sant Singh KhalsaBy the treasure of excellence, never dies.
Manmohan Singhwithin whom mind the treasure of values becomes manifest.
Manmohan Singh (Punjabi)ਜਿਸ ਦੇ ਹਿਰਦੇ ਵਿੱਚ ਨੇਕੀਆਂ ਦਾ ਖ਼ਜ਼ਾਨਾ ਪਰਤੱਖ ਹੋ ਜਾਂਦਾ ਹੈ।
Fareedkot Teekaਜਿਸ ਕੇ ਮਨ ਮੇਂ ਗੁਣੋਂ ਕਾ ਖਜਾਨਾ ਵਾਹਿਗੁਰੂ, ਵਾ ਤਿਸ ਵਾਹਿਗੁਰੂ ਕੇ ਗੁਣ ਪ੍ਰਗਟੇ ਹੈਂ॥
Prof. Sahib Singhਜਿਸ ਦੇ ਮਨ ਵਿਚ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ।

ਪਦ ਅਰਥ ਗੁਨਤਾਸ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ।

SikhNet (Spanish)por el tesoro de la excelencia nunca muere,

ਆਠ ਪਹਰ; ਹਰਿ ਕਾ ਨਾਮੁ ਲੇਇ ॥

aatth pehar; har kaa naam lee |

Sant Singh KhalsaTwenty-four hours a day, he takes the Name of the Lord.
Manmohan SinghAround the clock he takes (repeats) God's name,
Manmohan Singh (Punjabi)ਅੱਠੇ ਪਹਿਰ ਹੀ ਉਹ ਵਾਹਿਗੁਰੂ ਦਾ ਨਾਮ ਲੈਦਾ ਹੈ,
Fareedkot Teekaਸੋ ਆਠ ਪਹਰ ਮੇਂ ਹਰੀ ਕਾ ਨਾਮ ਹੀ ਲੇਤਾ ਹੈ॥
Prof. Sahib Singh(ਸਤਿਗੁਰੂ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਹੈ,
SikhNet (Spanish)En sus labios está siempre El Nombre de Dios

ਸਚੁ ਉਪਦੇਸੁ; ਸੇਵਕ ਕਉ ਦੇਇ ॥

sach upades; sevak kau dee |

Sant Singh KhalsaThe Lord gives true instruction to His servant.
Manmohan Singhand gives true instruction to his servant.
Manmohan Singh (Punjabi)ਅਤੇ ਆਪਣੇ ਦਾਸ ਨੂੰ ਸਚੀ ਸਿਖ-ਮਤ ਦਿੰਦਾ ਹੈ।
Fareedkot Teekaਔਰ ਅਪਨੇ ਸੇਵਕ ਕਉ ਸਚ ਸਰੂਪ ਕਾ ਉਪਦੇਸ ਦੇਤਾ ਹੈ॥
Prof. Sahib Singhਤੇ ਆਪਣੇ ਸੇਵਕ ਨੂੰ ਭੀ ਇਹੀ ਸੱਚਾ ਉਪਦੇਸ ਦੇਂਦਾ ਹੈ।
SikhNet (Spanish)y así transmite la Verdad a sus discípulos.

ਮੋਹ ਮਾਇਆ ਕੈ ਸੰਗਿ; ਨ ਲੇਪੁ ॥

moh maaeaa kai sang; na lep |

Sant Singh KhalsaHe is not polluted by emotional attachment to Maya.
Manmohan SinghHe is not polluted with worldly love and mammon.
Manmohan Singh (Punjabi)ਉਹ ਸੰਸਾਰੀ ਮਮਤਾ ਅਤੇ ਦੌਲਤ ਨਾਲ ਪਲੀਤ ਨਹੀਂ ਹੁੰਦਾ।
Fareedkot Teekaਤਿਸ ਕਾ ਮਾਇਆ ਕੇ ਮੋਹਿ ਸਾਥ ਲੇਪ ਨਹੀਂ ਹੋਤਾ ਹੈ॥
Prof. Sahib Singhਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ,

ਪਦ ਅਰਥ ਲੇਪੁ = ਲਗਾਉ, ਜੋੜ।

SikhNet (Spanish)No es atraído por la ilusión seductora,

ਮਨ ਮਹਿ ਰਾਖੈ; ਹਰਿ ਹਰਿ ਏਕੁ ॥

man meh raakhai; har har ek |

Sant Singh KhalsaIn his mind, he cherishes the One Lord, Har, Har.
Manmohan SinghHe keeps in his mind the One Lord God.
Manmohan Singh (Punjabi)ਉਹ ਆਪਣੇ ਚਿੱਤ ਵਿੱਚ ਇਕ ਵਾਹਿਗੁਰੂ ਸੁਆਮੀ ਨੂੰ ਹੀ ਟਿਕਾਉਂਦਾ ਹੈ।
Fareedkot Teekaਕਿਉਂਕਿ ਵਹੁ ਅਪਨੇ ਮਨ ਮੇਂ ਏਕ ਹਰਿ ਹਰਿ ਨਾਮ ਕੌ ਹੀ ਰਾਖਤਾ ਹੈ॥
Prof. Sahib Singhਉਹ ਸਦਾ ਆਪਣੇ ਮਨ ਵਿਚ ਇਕ ਪ੍ਰਭੂ ਨੂੰ ਟਿਕਾਉਂਦਾ ਹੈ।
SikhNet (Spanish)sólo a Dios destina su pensamiento.

ਅੰਧਕਾਰ; ਦੀਪਕ ਪਰਗਾਸੇ ॥

andhakaar; deepak paragaase |

Sant Singh KhalsaIn the pitch darkness, a lamp shines forth.
Manmohan SinghIn Pitch darkness a lamp shines for him.
Manmohan Singh (Punjabi)ਅਨ੍ਹੇਰ ਘੁੱਪ ਵਿੱਚ ਉਸ ਦੇ ਲਈ ਦੀਵਾ ਰੌਸ਼ਨ ਹੋ ਜਾਂਦਾ ਹੈ।
Fareedkot Teekaਅਗਿਆਨ ਰੂਪੀ ਅੰਧਕਾਰ ਕਾ ਵਿਰੋਧੀ ਤਿਸ ਕੇ ਰਿਦੇ ਮੇਂ ਗਿਆਨ ਦੀਪਕ ਪ੍ਰਕਾਸਤਾ ਹੈ॥
Prof. Sahib Singh(ਜਿਸ ਦੇ ਅੰਦਰੋਂ) (ਨਾਮ-ਰੂਪ) ਦੀਵੇ ਦੇ ਨਾਲ (ਅਗਿਆਨਤਾ ਦਾ) ਹਨੇਰਾ (ਹਟ ਕੇ) ਚਾਨਣ ਹੋ ਜਾਂਦਾ ਹੈ,

ਪਦ ਅਰਥ ਅੰਧਕਾਰ = ਹਨੇਰਾ।

SikhNet (Spanish)La oscuridad de su mente es disipada

ਨਾਨਕ. ਭਰਮ ਮੋਹ ਦੁਖ; ਤਹ ਤੇ ਨਾਸੇ ॥੬॥

naanak. bharam moh dukh; teh te naase |6|

Sant Singh KhalsaO Nanak, doubt, emotional attachment and pain are erased. ||6||
Manmohan SinghNanak superstition, worldly attachment and pain flee away from him.
Manmohan Singh (Punjabi)ਨਾਨਕ, ਸੰਦੇਹ, ਸੰਸਾਰੀ ਲਗਨ ਅਤੇ ਪੀੜ ਉਸ ਪਾਸੋਂ ਦੂਰ ਨੱਸ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਤਿਸ ਕੇ ਰਿਦੇ ਸੇਂ ਭ੍ਰਮ ਔਰ ਮੋਹਿ ਜੰਨ੍ਯ ਦੁਖ ਸਭ ਨਾਸ ਹੋਏ ਹੈਂ॥੬॥
Prof. Sahib Singhਹੇ ਨਾਨਕ! ਉਸ ਦੇ ਭੁਲੇਖੇ ਤੇ ਮੋਹ ਦੇ (ਕਾਰਣ ਪੈਦਾ ਹੋਏ) ਦੁੱਖ ਦੂਰ ਹੋ ਜਾਂਦੇ ਹਨ ॥੬॥

ਪਦ ਅਰਥ ਤਹ ਤੇ = ਉਸ (ਮਨੁੱਖ) ਤੋਂ ॥੬॥

SikhNet (Spanish)y la duda, el apego y el dolor son desterrados de su ser.(6)
Shabad Guru Arjan Dev Ji Raag Gauree Ang 287

ਤਪਤਿ ਮਾਹਿ; ਠਾਢਿ ਵਰਤਾਈ ॥

tapat maeh; tthaadt varataaee |

Sant Singh KhalsaIn the burning heat, a soothing coolness prevails.
Manmohan SinghCoolness prevails in the midst of heat,
Manmohan Singh (Punjabi)ਗਰਮੀ ਵਿੱਚ ਠੰਢ ਵਰਤ ਜਾਂਦੀ ਹੈ,
Fareedkot Teekaਜਬ ਗੁਰੋਂ ਨੇ ਰਾਗ ਦ੍ਵੈਖ ਸੇ ਜਲਤੇ ਹੂਏ ਰਿਦੇ ਮੇਂ ਗਿਆਨ ਦੀਪਕ ਪ੍ਰਕਾਸ਼ ਸੇ ਸਾਂਤੀ ਰੂਪ ਸਰਦੀ ਵਰਤਾਇ ਦਈ ਹੈ॥
Prof. Sahib Singhਹੇ ਭਾਈ! ਗੁਰੂ ਦੇ ਪੂਰੇ ਉਪਦੇਸ਼ ਦੁਆਰਾ (ਵਿਕਾਰਾਂ ਦੀ) ਤਪਸ਼ ਵਿਚ (ਵੱਸਦਿਆਂ ਭੀ, ਪ੍ਰਭੂ ਨੇ ਸਾਡੇ ਅੰਦਰ) ਠੰਢ ਵਰਤਾ ਦਿੱਤੀ ਹੈ,

ਪਦ ਅਰਥ ਤਪਤਿ = ਤਪਸ਼, ਵਿਕਾਰਾਂ ਦਾ ਜੋਸ਼। ਠਾਢਿ = ਠੰਢ।

SikhNet (Spanish)La Paz llega a su agitada mente,

ਅਨਦੁ ਭਇਆ; ਦੁਖ ਨਾਠੇ ਭਾਈ ॥

anad bheaa; dukh naatthe bhaaee |

Sant Singh KhalsaHappiness ensues and pain departs, O Siblings of Destiny.
Manmohan SinghO brother, happiness ensues, pain departs,
Manmohan Singh (Punjabi)ਹੇ ਵੀਰ! ਪਰਸੰਨਤਾ ਉਤਪੰਨ ਹੋ ਜਾਂਦੀ ਹੈ, ਦਰਦ ਦੌੜ ਜਾਂਦਾ ਹੈ,
Fareedkot Teekaਹੇ ਭਾਈ! ਤਬ ਅਨੰਦ ਹੂਆ ਔ ਦੁਖ ਸਭੀ ਦੂਰ ਹੋਏ ਹੈਂ॥
Prof. Sahib Singhਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ,

ਪਦ ਅਰਥ ਭਇਆ = ਹੋ ਗਿਆ।

SikhNet (Spanish)se aleja la tristeza y viene a reinar la Alegría.

ਜਨਮ ਮਰਨ ਕੇ; ਮਿਟੇ ਅੰਦੇਸੇ ॥

janam maran ke; mitte andese |

Sant Singh KhalsaThe fear of birth and death is dispelled,
Manmohan Singhand fear of birth and death is removed,
Manmohan Singh (Punjabi)ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ,
Fareedkot Teekaਤਿਨੋਂ ਕੇ ਜਨਮ ਜਨਮਾਂਤਰੋਂ ਕੇ (ਅੰਦੇਸੇ) ਸੰਸੇ ਮਿਟ ਗਏ ਹੈਂ॥
Prof. Sahib Singhਤੇ ਜਨਮ ਮਰਨ ਦੇ (ਗੇੜ ਵਿਚ ਪੈਣ ਦੇ) ਡਰ ਫ਼ਿਕਰ ਮਿਟ ਗਏ ਹਨ,

ਪਦ ਅਰਥ ਅੰਦੇਸੇ = ਫ਼ਿਕਰ, ਚਿੰਤਾ।

SikhNet (Spanish)todo miedo a la vida y a la muerte es ahuyentado.

ਸਾਧੂ ਕੇ; ਪੂਰਨ ਉਪਦੇਸੇ ॥

saadhoo ke; pooran upadese |

Sant Singh Khalsaby the perfect Teachings of the Holy Saint.
Manmohan Singhby the perfect instruction of the saint.
Manmohan Singh (Punjabi)ਸੰਤ ਦੀ ਪੂਰੀ ਸਿਖ-ਮਤ ਦੁਆਰਾ।
Fareedkot Teekaਜਿਨ ਜਨੋਂ ਕੌ ਪੂਰਨ ਸੰਤੋਂ ਕੇ ਉਪਦੇਸ ਹੋਏ ਹੈਂ॥
Prof. Sahib Singhਇਹ ਗੁਰੂ ਦੇ ਉਪਦੇਸ਼ ਦਾ ਸਦਕਾ ਹੀ ਹੋਇਆ ਹੈ।

ਪਦ ਅਰਥ ਸਾਧੂ = ਗੁਰੂ।

SikhNet (Spanish)Por la Perfecta Enseñanza del Santo,

ਭਉ ਚੂਕਾ; ਨਿਰਭਉ ਹੋਇ ਬਸੇ ॥

bhau chookaa; nirbhau hoe base |

Sant Singh KhalsaFear is lifted, and one abides in fearlessness.
Manmohan SinghThe fear is annulled and man abides fearless.
Manmohan Singh (Punjabi)ਡਰ ਨਾਸ ਹੋ ਜਾਂਦਾ ਹੈ ਤੇ ਬੰਦਾ ਨਿੱਡਰ ਹੋ ਰਹਿੰਦਾ ਹੈ।
Fareedkot Teekaਤਿਸੀ ਤੇ ਤਿਨ ਕਾ ਜਨਮ ਮਰਨਾਦੀ ਭੈ ਚੁਕ ਗ੍ਯਾ ਹੈ ਔਰ ਨਿਰਭੈ ਹੋ ਕਰ ਅਪਨੇ ਸਰੂਪ ਘਰ ਮੇਂ ਬਸੇ ਹੈਂ॥
Prof. Sahib Singh(ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ,
SikhNet (Spanish)Toda duda es resuelta

ਸਗਲ ਬਿਆਧਿ; ਮਨ ਤੇ ਖੈ ਨਸੇ ॥

sagal biaadh; man te khai nase |

Sant Singh KhalsaAll evils are dispelled from the mind.
Manmohan SinghAll the evils are destroyed and vanish from the mind.
Manmohan Singh (Punjabi)ਸਾਰੀਆਂ ਬਦੀਆਂ ਤਬਾਹ ਅਤੇ ਚਿੱਤ ਤੋਂ ਅਲੋਪ ਹੋ ਜਾਂਦੀਆਂ ਹਨ।
Fareedkot Teekaਸੰਪੂਰਨ (ਬਿਆਧਿ) ਰੋਗੁ ਖੈ ਕਰਨੇ ਹਾਰੇ ਤਿਨ ਕੇ ਰਿਦੇ ਸੇ ਨਾਸ ਹੋ ਗਏ ਹੈਂ॥
Prof. Sahib Singhਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ।

ਪਦ ਅਰਥ ਬਿਆਪਿ = {Skt. व्याधि} ਸਰੀਰਕ ਰੋਗ। ਖੈ = ਨਾਸ ਹੋ ਕੇ।

SikhNet (Spanish)y así él transcurre con la mente liberada de temores y aflicciones.

ਜਿਸ ਕਾ ਸਾ; ਤਿਨਿ ਕਿਰਪਾ ਧਾਰੀ ॥

jis kaa saa; tin kirapaa dhaaree |

Sant Singh KhalsaHe takes us into His favor as His own.
Manmohan SinghHe, to whom he belonged has shown mercy unto him,
Manmohan Singh (Punjabi)ਜਿਸ ਦੀ ਉਹ ਮਲਕੀਅਤ ਸੀ, ਉਸ ਨੇ ਉਸ ਉਤੇ ਮਿਹਰ ਕੀਤੀ ਹੈ,
Fareedkot Teekaਜਿਸ ਕਾ ਦਾਸ ਥਾ ਤਿਸੀ ਵਾਹਿਗੁਰੂ ਨੇ ਜਬ ਕ੍ਰਿਪਾ ਧਾਰੀ ਹੈ॥
Prof. Sahib Singhਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ;
SikhNet (Spanish)Cuando en Compañía de los Santos meditamos en el Nombre,

ਸਾਧਸੰਗਿ; ਜਪਿ ਨਾਮੁ ਮੁਰਾਰੀ ॥

saadhasang; jap naam muraaree |

Sant Singh KhalsaIn the Company of the Holy, chant the Naam, the Name of the Lord.
Manmohan Singhand in the company of saints he repeats the Name of God the Enemy of pride.
Manmohan Singh (Punjabi)ਅਤੇ ਸਤਿ ਸੰਗਤ ਅੰਦਰ ਉਪ ਹੰਕਾਰ ਦੇ ਵੈਰੀ, ਵਾਹਿਗੁਰੂ ਦੇ ਨਾਮ, ਦਾ ਉਚਾਰਣ ਕਰਦਾ ਹੈ।
Fareedkot Teekaਤਬ ਸੰਤੋਂ ਕੇ ਸੰਗ ਸੇ ਮੁਰਾਰੀ ਕਾ ਨਾਮ ਜਪਾ ਹੈ॥
Prof. Sahib Singhਸਤਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ,

ਪਦ ਅਰਥ ਜਪਿ = ਜਪ ਕੇ, ਜਪਣ ਨਾਲ।

SikhNet (Spanish)el Señor nos acoge como Suyos en Su Abrazo.

ਥਿਤਿ ਪਾਈ; ਚੂਕੇ ਭ੍ਰਮ ਗਵਨ ॥

thit paaee; chooke bhram gavan |

Sant Singh KhalsaStability is attained; doubt and wandering cease,
Manmohan SinghStability is attained and doubt and wandering cease,
Manmohan Singh (Punjabi)ਨਿਹਚਲਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਸੰਦੇਹ ਤੇ ਭਟਕਣ ਮੁੱਕ ਜਾਂਦੇ ਹਨ,
Fareedkot Teekaਸਰੂਪ ਮੇਂ ਇਸਥਿਤੀ ਪਾਈ ਔ ਭ੍ਰਮ ਜੰਨ੍ਯ ਆਵਾਗਵਨ ਦੂਰ ਭਏ ਹੈਂ॥
Prof. Sahib Singhਤੇ (ਅਸਾਂ) ਸ਼ਾਂਤੀ ਹਾਸਲ ਕਰ ਲਈ ਹੈ ਤੇ (ਸਾਡੇ) ਭੁਲੇਖੇ ਤੇ ਭਟਕਣਾ ਮੁੱਕ ਗਏ ਹਨ।

ਪਦ ਅਰਥ ਥਿਤਿ = ਟਿਕਾਉ, ਸ਼ਾਂਤੀ। ਚੂਕੇ = ਮੁੱਕ ਗਏ। ਭ੍ਰਮ = ਭਰਮ, ਭੁਲੇਖੇ।

SikhNet (Spanish)Cuando a nuestros oídos llega la Melodía de Sus Alabanzas, el Espíritu se calma y cesan nuestras divagaciones.

ਸੁਨਿ ਨਾਨਕ; ਹਰਿ ਹਰਿ ਜਸੁ ਸ੍ਰਵਨ ॥੭॥

sun naanak; har har jas sravan |7|

Sant Singh KhalsaO Nanak, listening with one's ears to the Praises of the Lord, Har, Har. ||7||
Manmohan Singhby listening with ears the praise of the Lord God, O Nanak!
Manmohan Singh (Punjabi)ਕੰਨਾਂ ਨਾਲ ਵਾਹਿਗੁਰੂ ਸੁਆਮੀ ਦੀ ਕੀਰਤੀ ਸ੍ਰਵਣ ਕਰਨ ਦੁਆਰਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਹਰਿ ਹਰਿ ਜਸ ਕੌ ਸ੍ਰਵਨ ਕਰਕੇ॥੭॥☬ਪ੍ਰਸ਼ਨ: ਹੇ ਗੁਰੋ ਨਿਰਗੁਣ ਔਰ ਸਰਗੁਨ ਕਾ ਕੇਤਾ ਕੁ ਭੇਦ ਹੈ?☬ਉੱਤਰ:
Prof. Sahib Singhਹੇ ਨਾਨਕ! ਪ੍ਰਭੂ ਦਾ ਜਸ ਕੰਨੀਂ ਸੁਣ ਕੇ (ਇਹ ਭਰਮੳ ਅਤੇ ਭਟਕਣਾ ਮੁੱਕੀ ਹੈ) ॥੭॥

ਪਦ ਅਰਥ ਸੁਨਿ = ਸੁਣ ਕੇ ॥੭॥

SikhNet (Spanish)Escucha, pues, las Alabanzas del Señor.(7)
Shabad Guru Arjan Dev Ji Raag Gauree Ang 287 - 288

ਨਿਰਗੁਨੁ ਆਪਿ; ਸਰਗੁਨੁ ਭੀ ਓਹੀ ॥

niragun aap; saragun bhee ohee |

Sant Singh KhalsaHe Himself is absolute and unrelated; He Himself is also involved and related.
Manmohan SinghHe Himself is the Absolute Lord and verily He is the Related One,
Manmohan Singh (Punjabi)ਉਹ ਖੁਦ ਨਿਰਸੰਬੰਧਤ ਸੁਆਮੀ ਹੈ ਅਤੇ ਉਹ ਹੀ ਨਿਸਚਿਤ ਸੰਬੰਧਤ ਪੁਰਖ,
Fareedkot Teekaਨਿਰਗੁਣ ਰੂਪ ਭੀ ਆਪ ਹੈ ਔ ਸਰਗੁਨ ਰੂਪ ਭੀ ਵਹੀ ਹੈ॥
Prof. Sahib Singhਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਤ੍ਰਿਗੁਣੀ ਸੰਸਾਰ ਦਾ ਰੂਪ ਭੀ ਆਪ ਹੀ ਹੈ,

ਪਦ ਅਰਥ ਨਿਰਗੁਨੁ = ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ। ਸਰਗੁਨੁ = ਮਾਇਆ ਦੇ ਤਿੰਨ ਗੁਣਾਂ ਦੇ ਰੂਪ ਵਾਲਾ, ਸਾਰਾ ਦ੍ਰਿਸ਼ਟਮਾਨ ਜਗਤ-ਰੂਪ।

SikhNet (Spanish)Él es Absoluto y también Relativo;

ਕਲਾ ਧਾਰਿ ਜਿਨਿ; ਸਗਲੀ ਮੋਹੀ ॥

kalaa dhaar jin; sagalee mohee |

Sant Singh KhalsaManifesting His power, He fascinates the entire world.
Manmohan Singhwho by manifesting His power has fascinated the entire world.
Manmohan Singh (Punjabi)ਜਿਸ ਨੇ ਆਪਣੀ ਸ਼ਕਤੀ ਪਰਗਟ ਕਰਕੇ ਸਾਰੀ ਸ੍ਰਿਸ਼ਟੀ ਨੂੰ ਮੋਹਿਤ ਕਰ ਲਿਆ ਹੈ।
Fareedkot Teekaਜਿਸ ਨੇ ਆਪਣੀ ਕਲਾ ਧਾਰ ਕਰ ਕੇ ਸੰਪੂਰਨ ਸ੍ਰਿਸਟੀ ਮੋਹੀ ਹੈ॥
Prof. Sahib Singhਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰ ਕੇ ਸਾਰੇ ਜਗਤ ਨੂੰ ਮੋਹਿਆ ਹੈ।

ਪਦ ਅਰਥ ਮੋਹੀ = ਮੋਹ ਲਈ ਹੈ।

SikhNet (Spanish)paradoja profunda que no deja de maravillarnos.

ਅਪਨੇ ਚਰਿਤ; ਪ੍ਰਭਿ ਆਪਿ ਬਨਾਏ ॥

apane charit; prabh aap banaae |

Sant Singh KhalsaGod Himself sets His play in motion.
Manmohan SinghHis plays the Lord has Himself set afoot.
Manmohan Singh (Punjabi)ਆਪਣੇ ਕੌਤਕ ਸੁਆਮੀ ਨੇ ਆਪੇ ਹੀ ਰਚੇ ਹਨ।
Fareedkot Teekaਅਪਨੇ ਚਰਿਤ੍ਰ ਪ੍ਰਭੂ ਨੇ ਆਪ ਹੀ ਬਨਾਏ ਹੈਂ॥
Prof. Sahib Singhਪ੍ਰਭੂ ਨੇ ਆਪਣੇ ਖੇਲ-ਤਮਾਸ਼ੇ ਆਪ ਹੀ ਬਣਾਏ ਹਨ,
SikhNet (Spanish)Este juego que es la vida, Él lo ha diseñado

ਅਪੁਨੀ ਕੀਮਤਿ; ਆਪੇ ਪਾਏ ॥

apunee keemat; aape paae |

Sant Singh KhalsaOnly He Himself can estimate His worth.
Manmohan SinghHis worth He Himself knows.
Manmohan Singh (Punjabi)ਆਪਣਾ ਮੁੱਲ ਉਹ ਆਪੇ ਹੀ ਜਾਣਦਾ ਹੈ।
Fareedkot Teekaਅਪਨੀ ਕੀਮਤ ਕੋ ਵਹੁ ਆਪੇ ਹੀ ਪਾਵਤਾ ਹੈ॥
Prof. Sahib Singhਆਪਣੀ ਬਜ਼ੁਰਗੀ ਦਾ ਮੁੱਲ ਭੀ ਆਪ ਹੀ ਪਾਂਦਾ ਹੈ।
SikhNet (Spanish)y sólo Él conoce Su Verdadero Valor.

ਹਰਿ ਬਿਨੁ ਦੂਜਾ; ਨਾਹੀ ਕੋਇ ॥

har bin doojaa; naahee koe |

Sant Singh KhalsaThere is none, other than the Lord.
Manmohan SinghThere is no other than God.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਹੋਰ ਕੋਈ ਨਹੀਂ।
Fareedkot Teekaਜਿਸ ਹਰੀ ਸੇ ਬਿਨਾਂ ਦੂਸਰਾ ਕੋਈ ਨਹੀਂ ਹੈਂ॥
Prof. Sahib Singhਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,
SikhNet (Spanish)No existe nadie más que Él

ਸਰਬ ਨਿਰੰਤਰਿ; ਏਕੋ ਸੋਇ ॥

sarab nirantar; eko soe |

Sant Singh KhalsaPermeating all, He is the One.
Manmohan Singhhe the One Lord is among all.
Manmohan Singh (Punjabi)ਉਹ ਅਦੁੱਤੀ ਸਾਹਿਬ ਸਾਰਿਆਂ ਦੇ ਅੰਦਰ ਹੈ।
Fareedkot Teekaਸਰਬ ਕੇ ਅੰਤਰ ਵਿਸੇਸ ਕਰ ਕੇ ਏਕ ਸੋਈ ਹੈ॥
Prof. Sahib Singhਸਭ ਦੇ ਅੰਦਰ ਪ੍ਰਭੂ ਆਪ ਹੀ (ਮੌਜੂਦ) ਹੈ।
SikhNet (Spanish)y Él es Quien colma cada ser; sí, Él es en verdad el Uno.

ਓਤਿ ਪੋਤਿ; ਰਵਿਆ ਰੂਪ ਰੰਗ ॥

ot pot; raviaa roop rang |

Sant Singh KhalsaThrough and through, He pervades in form and color.
Manmohan SinghLike warp and woof He is contained in all the forms and colours.
Manmohan Singh (Punjabi)ਤਾਣੇ ਪੇਟੇ ਦੀ ਤਰ੍ਹਾਂ ਉਹ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਰਮਿਆ ਹੋਇਆ ਹੈ।
Fareedkot Teekaਜੋ ਸਰਬ ਰੂਪ ਰੰਗੋਂ ਮੇਂ ਤਾਣੇ ਪੇਟੇ ਵਤ ਵਿਆਪਕ ਹੋ ਰਹਾ ਹੈ॥
Prof. Sahib Singhਤਾਣੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿਚ ਵਿਆਪਕ ਹੈ;

ਪਦ ਅਰਥ ਓਤਿ ਪੋਤਿ = ਤਾਣੇ ਪੇਟੇ ਵਾਂਗ। ਰਵਿਆ = ਵਿਆਪਕ ਹੈ।

SikhNet (Spanish)Él es la Realidad y la Ilusión de toda forma y color;

ਭਏ ਪ੍ਰਗਾਸ; ਸਾਧ ਕੈ ਸੰਗ ॥

bhe pragaas; saadh kai sang |

Sant Singh KhalsaHe is revealed in the Company of the Holy.
Manmohan SinghHe becomes manifest by associating with the Saint.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਪਰਗਟ ਹੋ ਜਾਂਦਾ ਹੈ।
Fareedkot Teekaਸੋ ਹਰੀ ਸੰਤੋਂ ਕੇ ਸੰਗ ਕਰ ਪ੍ਰਕਾਸਤੇ ਭਏ ਹੈਂ॥
Prof. Sahib Singhਇਹ ਚਾਨਣ (ਭਾਵ, ਸਮਝ) ਸਤਿਗੁਰੂ ਦੀ ਸੰਗਤਿ ਵਿਚ ਪ੍ਰਕਾਸ਼ਦਾ ਹੈ।
SikhNet (Spanish)Él es Quien se revela a nosotros si nos acercamos a la Saad Sangat, la Compañía de los Santos.

ਰਚਿ ਰਚਨਾ; ਅਪਨੀ ਕਲ ਧਾਰੀ ॥

rach rachanaa; apanee kal dhaaree |

Sant Singh KhalsaHaving created the creation, He infuses His own power into it.
Manmohan Singhhaving created the Creation the Lord has infused His might into it.
Manmohan Singh (Punjabi)ਸ੍ਰਿਸ਼ਟੀ ਨੂੰ ਸਾਜ ਕੇ ਸੁਆਮੀ ਨੇ ਆਪਣੀ ਸਤਿਆ ਇਸ ਅੰਦਰ ਫੂਕੀ ਹੈ।
Fareedkot Teekaਜਿਸ ਵਾਹਿਗੁਰੂ ਨੇ ਇਸ (ਰਚਨਾ) ਸ੍ਰਿਸਟੀ ਕੌ ਰਚ ਕਰ ਇਸ ਮੇਂ ਅਪਨੀ ਕਲਾ ਧਾਰੀ ਹੈ॥
Prof. Sahib Singhਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ।

ਪਦ ਅਰਥ ਕਲ = ਤਾਕਤ, ਕਲਾ।

SikhNet (Spanish)Por Su Poder Supremo manifiesta Dios la creación entera,

ਅਨਿਕ ਬਾਰ; ਨਾਨਕ ਬਲਿਹਾਰੀ ॥੮॥੧੮॥

anik baar; naanak balihaaree |8|18|

Sant Singh KhalsaSo many times, Nanak is a sacrifice to Him. ||8||18||
Manmohan SinghNanak is may times a sacrifice unto Him.
Manmohan Singh (Punjabi)ਨਾਨਕ ਉਸ ਉਤੋਂ ਬਹੁਤੀ ਵਾਰੀ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੇ ਊਪਰੋਂ ਅਨੇਕ ਵਾਰ ਬਲਿਹਾਰਨੇ ਜਾਤੇ ਹੈਂ॥੮॥੧੮॥
Prof. Sahib Singhਹੇ ਨਾਨਕ! (ਆਖ) ਮੈਂ ਕਈ ਵਾਰ (ਐਸੇ ਪ੍ਰਭੂ ਤੋਂ) ਸਦਕੇ ਹਾਂ ॥੮॥੧੮॥
SikhNet (Spanish)oh, dice Nanak, me postro por siempre ante Él.(8-18)
Shabad Guru Arjan Dev Ji Raag Gauree Ang 288

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਸਾਥਿ ਨ ਚਾਲੈ. ਬਿਨੁ ਭਜਨ; ਬਿਖਿਆ ਸਗਲੀ ਛਾਰੁ ॥

saath na chaalai. bin bhajan; bikhiaa sagalee chhaar |

Sant Singh KhalsaNothing shall go along with you, except your devotion. All corruption is like ashes.
Manmohan SinghWithout Lord's meditation nothing shall go with thee, O man. The deadly sins are all ashes.
Manmohan Singh (Punjabi)ਸੁਆਮੀ ਦੇ ਸਿਮਰਨ ਦੇ ਬਿਨਾ ਤੇਰੇ ਨਾਲ ਕੁਛ ਨਹੀਂ ਜਾਣਾ, ਹੇ ਬੰਦੇ! ਪ੍ਰਾਣ-ਨਾਸਕ ਪਾਪ ਸਾਰੇ ਸੁਆਹ ਹਨ।
Fareedkot Teekaਹੇ ਭਾਈ! ਵਾਹਿਗੁਰੂ ਕੇ ਭਜਨ ਸੇਂ ਬਿਨਾਂ ਇਹ ਸੰਪੂਰਨ ਵਿਸਿਅਹੁ ਕੀ ਪੰਕਤੀ (ਛਾਰੁ) ਖਾਕ ਵਤ ਤੁਛ, ਵਾ ਨਾਸ ਰੂਪ ਪ੍ਰਲੋਕ ਮੇਂ ਸਾਥ ਨਹੀਂ ਚਲਤੀ ਹੈ॥
Prof. Sahib Singh(ਪ੍ਰਭੂ ਦੇ) ਭਜਨ ਤੋਂ ਬਿਨਾ (ਹੋਰ ਕੋਈ ਸ਼ੈ ਮਨੁੱਖ ਦੇ) ਨਾਲ ਨਹੀਂ ਜਾਂਦੀ, ਸਾਰੀ ਮਾਇਆ (ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ) ਸੁਆਹ (ਸਮਾਨ) ਹੈ।

ਪਦ ਅਰਥ ਬਿਖਿਆ = ਮਾਇਆ। ਸਗਲੀ = ਸਾਰੀ। ਛਾਰੁ = ਸੁਆਹ।

SikhNet (Spanish)Fuera del Naam, nada ha de acompañarte cuando partas; las alegrías de este ilusorio mundo son como cenizas.

ਹਰਿ ਹਰਿ ਨਾਮੁ ਕਮਾਵਨਾ; ਨਾਨਕ. ਇਹੁ ਧਨੁ ਸਾਰੁ ॥੧॥

har har naam kamaavanaa; naanak. ihu dhan saar |1|

Sant Singh KhalsaPractice the Name of the Lord, Har, Har. O Nanak, this is the most excellent wealth. ||1||
Manmohan SinghPractise thou the Name of Lord Master. This is the excellent wealth.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਦਾ ਅਭਿਆਸ ਕਰ। ਇਹੀ ਅਤੇ ਉਤਮ ਦੌਲਤ ਹੈ।
Fareedkot Teekaਜੋ ਹਰਿ ਹਰਿ ਨਾਮ ਕਾ ਕਮਾਵਨਾ ਅਰਥਾਤ ਸਿਮਰਨਾ ਕਰਨਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਇਹੀ ਸਰਬ ਮੇਂ ਸੇ ਸਾਰ ਰੂਪ ਹੈ॥੧॥
Prof. Sahib Singhਹੇ ਨਾਨਕ! ਅਕਾਲ ਪੁਰਖ ਦਾ ਨਾਮ (ਸਿਮਰਨ) ਦੀ ਕਮਾਈ ਕਰਨਾ ਹੀ (ਸਭ ਤੋਂ) ਚੰਗਾ ਧਨ ਹੈ (ਇਹੀ ਮਨੁੱਖ ਦੇ ਨਾਲ ਨਿਭਦਾ ਹੈ) ॥੧॥

ਪਦ ਅਰਥ ਸਾਰੁ = ਸ੍ਰੇਸ਼ਟ, ਚੰਗਾ ॥੧॥

SikhNet (Spanish)Practiquemos pues el Nombre; he ahí nuestro Único Tesoro. (1)
Shabad Guru Arjan Dev Ji Raag Gauree Ang 288

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XIX

ਸੰਤ ਜਨਾ ਮਿਲਿ; ਕਰਹੁ ਬੀਚਾਰੁ ॥

sant janaa mil; karahu beechaar |

Sant Singh KhalsaJoining the Company of the Saints, practice deep meditation.
Manmohan SinghReflect upon God in the company of pious persons.
Manmohan Singh (Punjabi)ਪਵਿਤ੍ਰ ਪੁਰਸ਼ਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ।
Fareedkot Teekaਹੇ ਭਾਈ! ਸੰਤ ਜਨੋ ਸਾਥ ਮਿਲਿ ਕਰ ਤਿਸ ਵਾਹਿਗੁਰੂ ਕਾ ਵੀਚਾਰ ਕਰੋ॥
Prof. Sahib Singhਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ,
SikhNet (Spanish)Si llegas a encontrar a un Santo, haz que te hable del Nombre;

ਏਕੁ ਸਿਮਰਿ; ਨਾਮ ਆਧਾਰੁ ॥

ek simar; naam aadhaar |

Sant Singh KhalsaRemember the One, and take the Support of the Naam, the Name of the Lord.
Manmohan SinghRemember the One Lord and have the prop of the name.
Manmohan Singh (Punjabi)ਇਕ ਸੁਆਮੀ ਨੂੰ ਯਾਦ ਕਰ, ਅਤੇ ਨਾਮ ਦਾ ਆਸਰਾ ਲੈ।
Fareedkot Teekaਅਰ ਏਕ ਨਾਮ ਕੋ ਆਸਰਾ ਰੂਪ ਜਾਨ ਕਰ ਸਿਮਰਨ ਕਰੋ॥
Prof. Sahib Singhਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ)।

ਪਦ ਅਰਥ ਆਧਾਰੁ = ਆਸਰਾ।

SikhNet (Spanish)conduce a tu mente a reposar en Él y conviértelo en tu fundamento.

ਅਵਰਿ ਉਪਾਵ ਸਭਿ; ਮੀਤ ਬਿਸਾਰਹੁ ॥

avar upaav sabh; meet bisaarahu |

Sant Singh KhalsaForget all other efforts, O my friend
Manmohan SinghForget all other efforts, O my friend.
Manmohan Singh (Punjabi)ਹੋਰ ਸਾਰੇ ਉਪਰਾਲੇ ਭੁਲਾ ਦੇ, ਹੇ ਮੇਰੇ ਮਿੱਤ੍ਰ!
Fareedkot Teekaਹੇ ਮਿਤ੍ਰੋ! ਔਰ ਸੰਪੂਰਨ ਉਪਾਵ ਵਿਸਾਰ ਦੇਵੋ॥
Prof. Sahib Singhਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ,

ਪਦ ਅਰਥ ਅਵਰਿ = ਹੋਰ (Pl.)। ਉਪਾਵ = ਇਲਾਜ, ਹੀਲੇ। ਸਭਿ = ਸਾਰੇ। ਮੀਤ = ਹੇ ਮਿਤ੍ਰ!

SikhNet (Spanish)Oh amigo, abandona cualquier otro camino

ਚਰਨ ਕਮਲ; ਰਿਦ ਮਹਿ ਉਰਿ ਧਾਰਹੁ ॥

charan kamal; rid meh ur dhaarahu |

Sant Singh Khalsa- enshrine the Lord's Lotus Feet within your heart.
Manmohan SinghPlace Lord's lotus feet into thy mind and heart.
Manmohan Singh (Punjabi)ਸਾਈਂ ਦੇ ਚਰਨ ਕੰਵਲ ਆਪਣੇ ਮਨ ਤੇ ਦਿਲ ਵਿੱਚ ਟਿਕਾ।
Fareedkot Teekaਔਰ ਤਿਸ ਵਾਹਿਗੁਰੂ ਕੇ ਚਰਨ ਕਮਲ ਸਭ ਸੇ (ਉਰਿ) ਅਧਕ ਉਤਮ ਜਾਨ ਕਰ ਰਿਦੇ ਬੀਚ ਧਾਰਨ ਕਰੋ॥
Prof. Sahib Singhਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ।

ਪਦ ਅਰਥ ਚਰਨ ਕਮਲ = ਕਮਲ ਫੁੱਲ ਵਰਗੇ ਕੋਮਲ ਚਰਨ। ਉਰਿ ਧਾਰਹੁ = ਅੰਦਰ ਟਿਕਾਵੋ। ਉਰਿ = ਹਿਰਦੇ ਵਿਚ।

SikhNet (Spanish)y mantén tu corazón postrado a los Pies de Loto del Señor.

ਕਰਨ ਕਾਰਨ; ਸੋ ਪ੍ਰਭੁ ਸਮਰਥੁ ॥

karan kaaran; so prabh samarath |

Sant Singh KhalsaGod is All-powerful; He is the Cause of causes.
Manmohan SinghThat Lord is potent to do all the works.
Manmohan Singh (Punjabi)ਉਹ ਸੁਆਮੀ ਸਾਰੇ ਕੰਮ ਕਰਨ ਦੇ ਲਾਇਕ ਹੈ।
Fareedkot Teekaਸੋ ਪ੍ਰਭੂ ਜੋ ਕਰਨ ਕਾਰਨ ਸਮਰਥ ਹੈ॥
Prof. Sahib Singhਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,
SikhNet (Spanish)Sólo Él tiene el poder de hacer o causar;

ਦ੍ਰਿੜੁ ਕਰਿ ਗਹਹੁ; ਨਾਮੁ ਹਰਿ ਵਥੁ ॥

drirr kar gahahu; naam har vath |

Sant Singh KhalsaGrasp firmly the object of the Lord's Name.
Manmohan SinghGrasp thou firmly the article of God's Name.
Manmohan Singh (Punjabi)ਰੱਬ ਦੇ ਨਾਮ ਦੀ ਵਸਤੂ ਨੂੰ ਤੂੰ ਘੁੱਟ ਕੇ ਪਕੜ ਲੈ।
Fareedkot Teekaਤਿਸ ਹਰੀ ਕੇ ਨਾਮ ਰੂਪ (ਵਥੁ) ਪਦਾਰਥ ਕੋ ਦ੍ਰਿੜ ਕਰ ਕੇ ਗ੍ਰਹਣ ਕਰੋ॥
Prof. Sahib Singhਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ।

ਪਦ ਅਰਥ ਦ੍ਰਿੜੁ = ਪੱਕਾ। ਗਹਹੁ = ਫੜੋ। ਵਥੁ = ਚੀਜ਼।

SikhNet (Spanish)apégate a Su Nombre como lo único que es en verdad valioso.

ਇਹੁ ਧਨੁ ਸੰਚਹੁ; ਹੋਵਹੁ ਭਗਵੰਤ ॥

eihu dhan sanchahu; hovahu bhagavant |

Sant Singh KhalsaGather this wealth, and become very fortunate.
Manmohan SinghAmass this wealth and become fortunate.
Manmohan Singh (Punjabi)ਇਸ ਦੌਲਤ ਨੂੰ ਇਕੱਤਰ ਕਰ ਅਤੇ ਭਾਗਾਂ ਵਾਲਾ ਹੋ।
Fareedkot Teekaਹੇ ਭਾਈ! ਇਸ ਨਾਮ ਧਨ ਕੇ ਸੰਚਨ ਕਰ ਕੇ ਤੁਮ (ਭਗਵੰਤ) ਭਾਗਵਾਨ ਵਾ ਭਗਵੰਤ ਕਾ ਸਰੂਪ ਹੋਵੋ॥
Prof. Sahib Singh(ਹੇ ਭਾਈ!) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ,

ਪਦ ਅਰਥ ਸੰਚਹੁ = ਇਕੱਠਾ ਕਰਹੁ। ਭਗਵੰਤ = ਭਾਗਾਂ ਵਾਲੇ।

SikhNet (Spanish)Amasa este Preciado Tesoro, que ciertamente te hará rico.

ਸੰਤ ਜਨਾ ਕਾ; ਨਿਰਮਲ ਮੰਤ ॥

sant janaa kaa; niramal mant |

Sant Singh KhalsaPure are the instructions of the humble Saints.
Manmohan SinghPure is the instruction of the saintly persons.
Manmohan Singh (Punjabi)ਪਵਿੱਤ੍ਰ ਹੈ ਉਪਦੇਸ਼ ਸਾਧ ਰੂਪ ਪੁਰਸ਼ਾਂ ਦਾ।
Fareedkot Teekaਸੰਤ ਜਨੋਂ ਕਾ ਨਿਰਮਲ ਉਪਦੇਸ ਰੂਪ ਮੰਤਰ ਲੇ ਕਰ॥
Prof. Sahib Singhਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ।

ਪਦ ਅਰਥ ਮੰਤ = ਉਪਦੇਸ਼, ਸਿੱਖਿਆ।

SikhNet (Spanish)Pura es la enseñanza de los Santos

ਏਕ ਆਸ; ਰਾਖਹੁ ਮਨ ਮਾਹਿ ॥

ek aas; raakhahu man maeh |

Sant Singh KhalsaKeep faith in the One Lord within your mind.
Manmohan SinghKeep the hope of One Lord in thy mind.
Manmohan Singh (Punjabi)ਇੱਕ ਸਾਹਿਬ ਦੀ ਉਮੀਦ ਆਪਣੇ ਚਿੱਤ ਅੰਦਰ ਰੱਖ।
Fareedkot Teekaਜਬ ਏਕ ਵਾਹਿਗੁਰੂ ਕੀ ਆਸ ਮਨ ਮੇਂ ਰਾਖੋਗੇ॥
Prof. Sahib Singhਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ,

ਪਦ ਅਰਥ ਮਨ ਮਾਹਿ = ਮਨ ਵਿਚ।

SikhNet (Spanish)que conduce tus esperanzas a descansar sólo en el Uno.

ਸਰਬ ਰੋਗ; ਨਾਨਕ. ਮਿਟਿ ਜਾਹਿ ॥੧॥

sarab rog; naanak. mitt jaeh |1|

Sant Singh KhalsaAll disease, O Nanak, shall then be dispelled. ||1||
Manmohan SinghNanak all thy maladies shall be dispelled.
Manmohan Singh (Punjabi)ਨਾਨਕ, ਤੇਰੀਆਂ ਸਾਰੀਆਂ ਬੀਮਾਰੀਆਂ ਹਟ ਜਾਣਗੀਆਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਤੁਮਾਰੇ ਸਰਬ ਰੋਗ ਮਿਟ ਜਾਵੇਂਗੇ॥੧॥
Prof. Sahib Singhਹੇ ਨਾਨਕ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ ॥੧॥
SikhNet (Spanish)Toda aflicción es entonces disipada.(1)
Shabad Guru Arjan Dev Ji Raag Gauree Ang 288

ਜਿਸੁ ਧਨ ਕਉ; ਚਾਰਿ ਕੁੰਟ ਉਠਿ ਧਾਵਹਿ ॥

jis dhan kau; chaar kuntt utth dhaaveh |

Sant Singh KhalsaThe wealth which you chase after in the four directions
Manmohan SinghThe wealth after which thou runnest in four directions,
Manmohan Singh (Punjabi)ਜਿਸ ਪਦਾਰਥ ਲਈ ਤੂੰ ਚਹੂੰ ਪਾਸੀ ਭੱਜਿਆ ਫਿਰਦਾ ਹੈ,
Fareedkot Teekaਹੇ ਭਾਈ! ਜਿਸ ਧਨ ਕੌ ਤੂੰ ਚਾਰੋਂ ਦਿਸਾ ਮੇਂ ਉਠ ਕਰ ਧਾਵਤਾ ਹੈਂ॥
Prof. Sahib Singh(ਹੇ ਮਿਤ੍ਰ!) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ,

ਪਦ ਅਰਥ ਜਿਸੁ ਧਨ ਕਉ = ਜਿਸ ਧਨ ਦੀ ਖ਼ਾਤਰ। ਕੁੰਟ = ਪਾਸੇ, ਤਰਫ਼। ਧਾਵਹਿ = ਦੌੜਦਾ ਹੈਂ।

SikhNet (Spanish)Tú que hasta en el último rincón de la tierra buscas riqueza,

ਸੋ ਧਨੁ; ਹਰਿ ਸੇਵਾ ਤੇ ਪਾਵਹਿ ॥

so dhan; har sevaa te paaveh |

Sant Singh Khalsayou shall obtain that wealth by serving the Lord.
Manmohan Singhthat wealth thou shalt obtain by serving God.
Manmohan Singh (Punjabi)ਉਹ ਪਦਾਰਥ ਤੈਨੂੰ ਵਾਹਿਗੁਰੂ ਦੀ ਟਹਿਲ ਦੁਆਰਾ ਪ੍ਰਾਪਤ ਹੋਵੇਗਾ।
Fareedkot Teekaਸੋ ਧਨ ਤੂੰ ਹਰੀ ਕੀ ਸੇਵਾ ਤੇ ਹੀ ਪਾਵੈਂਗਾ, ਭਾਵ ਔਰ ਉਪਾਵ ਸੇ ਨਹੀਂ ਮਿਲੇਗਾ॥
Prof. Sahib Singhਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ।
SikhNet (Spanish)sirve al Señor y obtendrás la mayor de las fortunas.

ਜਿਸੁ ਸੁਖ ਕਉ; ਨਿਤ ਬਾਛਹਿ ਮੀਤ ॥

jis sukh kau; nit baachheh meet |

Sant Singh KhalsaThe peace, which you always yearn for, O friend
Manmohan SinghThe peace which thou ever desirest O friend,
Manmohan Singh (Punjabi)ਜਿਸ ਆਰਾਮ ਦੀ ਤੂੰ ਨਿਤਾ ਪ੍ਰਤੀ ਇੱਛਾ ਧਾਰਦਾ ਹੈ, ਹੇ ਮਿੱਤ੍ਰ!
Fareedkot Teekaਪੁਨਾ ਹੇ ਮਿਤ੍ਰ! ਜਿਸ ਨਿਤ ਸੁਖ, ਭਾਵ ਆਤਮ ਸੁਖ ਹੋਨੇ ਕੌ ਤੂੰ ਚਾਹਿਤਾ ਹੈਂ॥
Prof. Sahib Singhਹੇ ਮਿਤ੍ਰ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ,

ਪਦ ਅਰਥ ਬਾਛਹਿ = ਚਾਹੁੰਦਾ ਹੈਂ। ਮੀਤ = ਹੇ ਮਿਤ੍ਰ!

SikhNet (Spanish)La felicidad que día tras día has anhelado,

ਸੋ ਸੁਖੁ; ਸਾਧੂ ਸੰਗਿ ਪਰੀਤਿ ॥

so sukh; saadhoo sang pareet |

Sant Singh Khalsathat peace comes by the love of the Company of the Holy.
Manmohan Singhthat peace thou shalt have by loving the guild of saints.
Manmohan Singh (Punjabi)ਉਹ ਆਰਾਮ ਤੈਨੂੰ ਸਾਧ ਸੰਗਤ ਨਾਲ ਪ੍ਰੇਮ ਕਰਨ ਨਾਲ ਮਿਲੇਗਾ।
Fareedkot Teekaਸੋ ਸੁਖ ਤੁਝ ਕੌ ਸੰਤੋਂ ਕੇ ਸਾਥ ਪ੍ਰੀਤੀ ਕਰਨੇ ਸੇ ਪ੍ਰਾਪਤ ਹੋਇਗਾ॥
Prof. Sahib Singhਉਹ ਸੁਖ ਸੰਤਾਂ ਦੀ ਸੰਗਤਿ ਵਿਚ ਪਿਆਰ ਕੀਤਿਆਂ (ਮਿਲਦਾ ਹੈ)।

ਪਦ ਅਰਥ ਪਰੀਤਿ = ਪਿਆਰ (ਕਰਨ ਨਾਲ)।

SikhNet (Spanish)sólo podrás hallarla en la Compañía de los Santos.

ਜਿਸੁ ਸੋਭਾ ਕਉ; ਕਰਹਿ ਭਲੀ ਕਰਨੀ ॥

jis sobhaa kau; kareh bhalee karanee |

Sant Singh KhalsaThe glory, for which you perform good deeds
Manmohan SinghThe glory for which thou performest good acts,
Manmohan Singh (Punjabi)ਜਿਸ ਪ੍ਰਭੂਤਾ ਲਈ ਤੂੰ ਚੰਗੇ ਕਰਮ ਕਮਾਉਂਦਾ ਹੈ,
Fareedkot Teekaਜਿਸ ਸੋਭਾ ਹੋਣੇ ਕੌ ਤੂੰ ਜਪ ਤਪ ਆਦੀ ਭਲੀ ਕਰਨੀ ਕਰਤਾ ਹੈ॥
Prof. Sahib Singhਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ,

ਪਦ ਅਰਥ ਕਰਨੀ = ਕੰਮ।

SikhNet (Spanish)Las buenas acciones por las que esperas obtener la Gloria,

ਸਾ ਸੋਭਾ; ਭਜੁ ਹਰਿ ਕੀ ਸਰਨੀ ॥

saa sobhaa; bhaj har kee saranee |

Sant Singh Khalsa- you shall obtain that glory by seeking the Lord's Sanctuary.
Manmohan Singhthat glory thou shalt find by hastening to God for protection.
Manmohan Singh (Punjabi)ਉਹ ਪ੍ਰਭੂਤਾ, ਤੂੰ ਨੱਸ ਕੇ, ਵਾਹਿਗੁਰੂ ਦੀ ਪਨਾਹ ਲੈਣ ਨਾਲ ਪਾਵੇਗਾ।
Fareedkot Teekaਸੋ ਸੋਭਾ ਤੌ ਹੋਇਗੀ ਜੋ ਹਰੀ ਕੀ ਸ਼ਰਨ ਮੇਂ ਹੋ ਕਰ ਭਜਨ ਕਰੇਗਾ॥
Prof. Sahib Singhਉਹ ਸੋਭਾ (ਖੱਟਣ ਲਈ) ਤੂੰ ਅਕਾਲ ਪੁਰਖ ਦੀ ਸਰਣ ਪਉ।

ਪਦ ਅਰਥ ਭਜੁ = ਜਾਹ, ਪਉ।

SikhNet (Spanish)sólo la obtendrás en el Santuario del Señor.

ਅਨਿਕ ਉਪਾਵੀ; ਰੋਗੁ ਨ ਜਾਇ ॥

anik upaavee; rog na jaae |

Sant Singh KhalsaAll sorts of remedies have not cured the disease
Manmohan SinghThe malady which is not cured by many remedies,
Manmohan Singh (Punjabi)ਜਿਹੜੀ ਬੀਮਾਰੀ ਘਣੇਰੇ ਇਲਾਜਾ ਦੁਆਰਾ ਨਹੀਂ ਮਿਟਦੀ,
Fareedkot Teekaਔਰ ਅਨੇਕ ਉਪਾਵ ਕਰ ਕੇ ਅਗਿਆਨ ਵਾ ਪ੍ਰਤਖ ਰੋਗ ਤੇਰਾ ਨਹੀਂ ਜਾਇਗਾ॥
Prof. Sahib Singh(ਜੇਹੜਾ ਹਉਮੈ ਦਾ) ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ,

ਪਦ ਅਰਥ ਉਪਾਵੀ = ਉਪਾਵਾਂ ਨਾਲ, ਹੀਲਿਆਂ ਨਾਲ।

SikhNet (Spanish)Si te encuentras afligido por alguna enfermedad para la cual no has hallado cura,

ਰੋਗੁ ਮਿਟੈ; ਹਰਿ ਅਵਖਧੁ ਲਾਇ ॥

rog mittai; har avakhadh laae |

Sant Singh Khalsa- the disease is cured only by giving the medicine of the Lord's Name.
Manmohan Singhthat malady is vanished by administering the medicine of God's Name.
Manmohan Singh (Punjabi)ਉਹ ਬੀਮਾਰੀ ਵਾਹਿਗੁਰੂ ਦੇ ਨਾਮ ਦੀ ਦਵਾਈ ਲਾਉਣ ਦੁਆਰਾ ਹਟ ਜਾਂਦੀ ਹੈ।
Fareedkot Teekaਹਰਿ ਨਾਮ ਔਸਧ ਕੌ ਰਿਦੇ ਮੇਂ ਲਗਾਣੇ ਸੇ ਤੇਰੇ ਸਰਬ ਰੋਗ ਮਿਟ ਜਾਵੇਂਗੇ॥
Prof. Sahib Singhਉਹ ਰੋਗ ਪ੍ਰਭੂ ਦਾ ਨਾਮ-ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ।

ਪਦ ਅਰਥ ਅਵਖਧੁ = ਦਵਾਈ।

SikhNet (Spanish)aplica el Naam, el Nombre del Señor como remedio y así obtendrás alivio.

ਸਰਬ ਨਿਧਾਨ ਮਹਿ; ਹਰਿ ਨਾਮੁ ਨਿਧਾਨੁ ॥

sarab nidhaan meh; har naam nidhaan |

Sant Singh KhalsaOf all treasures, the Lord's Name is the supreme treasure.
Manmohan SinghOf all the treasures God's Name is the best treasure.
Manmohan Singh (Punjabi)ਸਾਰਿਆਂ ਖ਼ਜ਼ਾਨਿਆਂ ਵਿਚੋਂ ਵਾਹਿਗੁਰੂ ਦਾ ਨਾਮ ਪਰਮ ਸਰੇਸ਼ਟ ਖ਼ਜ਼ਾਨਾ ਹੈ।
Fareedkot Teekaਸਰਬ ਖਜਾਨਿਓਂ ਮੇਂ ਸੇ ਹਰਿ ਨਾਮ ਹੀ ਖਜਾਨਾ ਹੈ॥
Prof. Sahib Singhਸਾਰੇ (ਦੁਨੀਆਵੀ) ਖ਼ਜ਼ਾਨਿਆਂ ਵਿਚ ਪ੍ਰਭੂ ਦਾ ਨਾਮ (ਵਧੀਆ) ਖ਼ਜ਼ਾਨਾ ਹੈ।

ਪਦ ਅਰਥ ਨਿਧਾਨ = ਖ਼ਜ਼ਾਨੇ।

SikhNet (Spanish)De todos los tesoros, el más grande es el Naam.

ਜਪਿ ਨਾਨਕ; ਦਰਗਹਿ ਪਰਵਾਨੁ ॥੨॥

jap naanak; darageh paravaan |2|

Sant Singh KhalsaChant it, O Nanak, and be accepted in the Court of the Lord. ||2||
Manmohan SinghUtter it, O Nanak and thou shalt be acceptable in God's court.
Manmohan Singh (Punjabi)ਇਸ ਸਦਾ ਉਚਾਰਨ ਕਰ, ਹੇ ਨਾਨਕ! ਤੂੰ ਰੱਬ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਜਪ ਇਸ ਤੇ ਤੂੰ ਹਰੀ ਕੀ ਦਰਗਾਹ ਮੇਂ ਪ੍ਰਵਾਨ ਹੋਵੇਂਗਾ॥੨॥
Prof. Sahib Singhਹੇ ਨਾਨਕ! (ਨਾਮ) ਜਪ, ਦਰਗਾਹ ਵਿਚ ਕਬੂਲ (ਹੋਵੇਂਗਾ) ॥੨॥
SikhNet (Spanish)Medita en Él y serás aceptado en la Corte del Señor. (2)
Shabad Guru Arjan Dev Ji Raag Gauree Ang 288

ਮਨੁ ਪਰਬੋਧਹੁ; ਹਰਿ ਕੈ ਨਾਇ ॥

man parabodhahu; har kai naae |

Sant Singh KhalsaEnlighten your mind with the Name of the Lord.
Manmohan SinghInstruct the mind with God's Name.
Manmohan Singh (Punjabi)ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੁਆਰਾ ਸਿਖ-ਮਤ ਦੇ।
Fareedkot Teekaਹੇ ਭਾਈ! ਜਬ ਅਪਨੇ ਮਨ ਕੌ ਹਰੀ ਕੇ ਨਾਮ ਕਾ ਉਪਦੇਸ ਕਰੋਗੇ॥
Prof. Sahib Singh(ਹੇ ਭਾਈ! ਆਪਣੇ) ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ,

ਪਦ ਅਰਥ ਪਰਬੋਧਹੁ = ਜਗਾਉ। ਨਾਇ = ਨਾਮ ਨਾਲ।

SikhNet (Spanish)Instruye tu mente con el Naam, el Nombre del Señor,

ਦਹ ਦਿਸਿ ਧਾਵਤ; ਆਵੈ ਠਾਇ ॥

deh dis dhaavat; aavai tthaae |

Sant Singh KhalsaHaving wandered around in the ten directions, it comes to its place of rest.
Manmohan SinghWandering in ten directions it shall thus come home.
Manmohan Singh (Punjabi)ਦਸੀਂ ਪਾਸੀਂ ਭਟਕਦਾ ਹੋਇਆ, ਇਹ ਇਸ ਤਰ੍ਹਾਂ ਆਪਣੇ ਘਰ ਆ ਜਾਏਗਾ।
Fareedkot Teekaਤਬ ਇਹ ਮਨ ਜੋ ਦਸੋਂ ਦਿਸਾ ਮੇਂ ਧਾਵਤਾ ਹੈ, ਸੋ ਅਪਨੇ ਸਰੂਪ ਅਸਥਾਨ ਮੇਂ ਆ ਕਰ ਇਸਥਿਤ ਹੋਵੇਗਾ॥
Prof. Sahib Singh(ਨਾਮ ਦੀ ਬਰਕਤਿ ਨਾਲ) ਦਸੀਂ ਪਾਸੀਂ ਦੌੜਦਾ (ਇਹ ਮਨ) ਟਿਕਾਣੇ ਆ ਜਾਂਦਾ ਹੈ।

ਪਦ ਅਰਥ ਦਹ ਦਿਸਿ = ਦਸੀਂ ਪਾਸੀਂ। ਧਾਵਤ = ਦੌੜਦਾ। ਠਾਇ = ਟਿਕਾਣੇ ਤੇ।

SikhNet (Spanish)para que deje de divagar y encuentre la Paz.

ਤਾ ਕਉ ਬਿਘਨੁ; ਨ ਲਾਗੈ ਕੋਇ ॥

taa kau bighan; na laagai koe |

Sant Singh KhalsaNo obstacle stands in the way of one
Manmohan SinghNo harm befalls him,
Manmohan Singh (Punjabi)ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ,
Fareedkot Teekaਤਿਸ ਕੌ ਕੋਈ ਵਿਘਨ ਨਹੀਂ ਲਾਗਤਾ ਹੈ॥
Prof. Sahib Singhਉਸ ਮਨੁੱਖ ਨੂੰ ਕੋਈ ਔਕੜ ਨਹੀਂ ਪੋਂਹਦੀ,

ਪਦ ਅਰਥ ਤਾ ਕਉ = ਉਸ ਨੂੰ। ਬਿਘਨੁ = ਰੁਕਾਵਟ।

SikhNet (Spanish)Ningún daño ha de tocar al hombre

ਜਾ ਕੈ ਰਿਦੈ; ਬਸੈ ਹਰਿ ਸੋਇ ॥

jaa kai ridai; basai har soe |

Sant Singh Khalsawhose heart is filled with the Lord.
Manmohan Singhin whose heart that God abides.
Manmohan Singh (Punjabi)ਜਿਸ ਦੇ ਦਿਲ ਵਿੱਚ ਉਹ ਵਾਹਿਗੁਰੂ ਵਸਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਸੋ ਹਰੀ ਨਿਵਾਸ ਕਰਤਾ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵੱਸਦਾ ਹੈ।
SikhNet (Spanish)que sienta en sí mismo la Presencia de Dios.

ਕਲਿ ਤਾਤੀ; ਠਾਂਢਾ ਹਰਿ ਨਾਉ ॥

kal taatee; tthaandtaa har naau |

Sant Singh KhalsaThe Dark Age of Kali Yuga is so hot; the Lord's Name is soothing and cool.
Manmohan SinghThis Dark-age is hot and cool is the God's Name.
Manmohan Singh (Punjabi)ਇਹ ਕਲਜੁਗ ਤੱਤਾ ਹੈ ਅਤੇ ਠੰਢਾ ਹੈ ਰੱਬ ਦਾ ਨਾਮ।
Fareedkot Teekaਕਲਿਜੁਗ ਕੀ ਕਿਰਿਆ ਅਗਨੀਵਤ ਹੋ ਕਰ ਜੀਵੋਂ ਕੋ ਤਪਤ ਕਰਨੇ ਹਾਰੀ ਹੈ, ਭਾਵ ਜੀਵ ਮੰਦ ਕਰਮੋਂ ਕਰ ਕੇ ਜਲਤੇ ਹੈਂ। ਤਿਸ ਤਪਤ ਮੇਂ ਜਲਤਿਆਂ ਕੌ ਸੀਤਲ ਕਰਨੇ ਹਾਰਾ ਹਰੀ ਕਾ ਨਾਮ ਹੀ ਹੈ॥
Prof. Sahib Singhਕਲਿਜੁਗ ਤੱਤੀ (ਅੱਗ) ਹੈ (ਭਾਵ, ਵਿਕਾਰ ਜੀਆਂ ਨੂੰ ਸਾੜ ਰਹੇ ਹਨ) ਪ੍ਰਭੂ ਦਾ ਨਾਮ ਠੰਢਾ ਹੈ,

ਪਦ ਅਰਥ ਤਾਤੀ = ਤੱਤੀ (ਅੱਗ)। ਠਾਢਾ = ਠੰਡਾ, ਸੀਤਲ।

SikhNet (Spanish)Los tiempos están ardiendo y sólo el Nombre puede refrescarte;

ਸਿਮਰਿ ਸਿਮਰਿ; ਸਦਾ ਸੁਖ ਪਾਉ ॥

simar simar; sadaa sukh paau |

Sant Singh KhalsaRemember, remember it in meditation, and obtain everlasting peace.
Manmohan SinghRemember, remember it and obtain the ever-lasting peace.
Manmohan Singh (Punjabi)ਯਾਦ ਕਰ, ਯਾਦ ਕਰ ਇਸ ਨੂੰ ਅਤੇ ਸਦੀਵੀ ਆਰਾਮ ਨੂੰ ਪ੍ਰਾਪਤ ਹੋ।
Fareedkot Teekaਤਾਂ ਤੇ ਹੇ ਭਾਈ! ਤਿਸ ਨਾਮ ਕੌ ਮਨ ਬਾਣੀ ਸੇ ਸਿਮਰ ਕਰ ਸਦਾ ਸੁਖੋਂ ਕੋ ਪਾਵਣਾ ਕਰੁ॥
Prof. Sahib Singhਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ।
SikhNet (Spanish)medita en Él y encontrarás Paz Eterna.

ਭਉ ਬਿਨਸੈ; ਪੂਰਨ ਹੋਇ ਆਸ ॥

bhau binasai; pooran hoe aas |

Sant Singh KhalsaYour fear shall be dispelled, and your hopes shall be fulfilled.
Manmohan SinghThy fear shall depart and thy hope shall be fulfilled.
Manmohan Singh (Punjabi)ਤੇਰਾ ਡਰ ਦੂਰ ਹੋ ਜਾਵੇਗਾ ਅਤੇ ਤੇਰੀ ਉਮੀਦ ਪੂਰੀ ਹੋ ਜਾਵੇਗੀ।
Fareedkot Teekaਤਿਸੀ ਤੇ ਤੇਰਾ ਭੈ ਬਿਨਸ ਜਾਇਗਾ ਔਰ ਆਸ ਪੂਰਨ ਹੋਇਗੀ॥
Prof. Sahib Singh(ਨਾਮ ਸਿਮਰਿਆਂ) ਡਰ ਉੱਡ ਜਾਂਦਾ ਹੈ, ਤੇ, ਆਸ ਪੁੱਗ ਜਾਂਦੀ ਹੈ (ਭਾਵ, ਨਾਹ ਹੀ ਮਨੁੱਖ ਆਸਾਂ ਬੰਨ੍ਹਦਾ ਫਿਰਦਾ ਹੈ ਤੇ ਨਾਹ ਹੀ ਉਹਨਾਂ ਆਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ)

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ।

SikhNet (Spanish)Absorto en el Nombre, todo miedo es vencido

ਭਗਤਿ ਭਾਇ; ਆਤਮ ਪਰਗਾਸ ॥

bhagat bhaae; aatam paragaas |

Sant Singh KhalsaBy devotional worship and loving adoration, your soul shall be enlightened.
Manmohan SinghBy devotional service and Divine love, thy soul shall be enlightened.
Manmohan Singh (Punjabi)ਅਨੁਰਾਗੀ ਸੇਵਾ ਅਤੇ ਪ੍ਰਭੂ ਪ੍ਰੀਤ ਦੁਆਰਾ ਤੇਰੀ ਆਤਮਾ ਰੌਸ਼ਨ ਹੋ ਜਾਵੇਗੀ।
Fareedkot Teekaਤਿਸੀ ਹਰੀ ਕੀ ਪ੍ਰੇਮਾ ਭਗਤੀ ਕਰ ਕੇ ਆਤਮ ਗਿਆਨ ਹੋਤਾ ਹੈ॥
Prof. Sahib Singh(ਕਿਉਂਕਿ) ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ।

ਪਦ ਅਰਥ ਭਗਤਿ ਭਾਇ = ਭਗਤੀ ਦੇ ਨਾਲ, ਭਗਤੀ ਦੇ ਪਿਆਰ ਨਾਲ।

SikhNet (Spanish)y se ilumina la mente.

ਤਿਤੁ ਘਰਿ ਜਾਇ ਬਸੈ ਅਬਿਨਾਸੀ ॥

tit ghar jaae basai abinaasee |

Sant Singh KhalsaYou shall go to that home, and live forever.
Manmohan SinghThou shalt go and dwell in that imperishable Home,
Manmohan Singh (Punjabi)ਤੂੰ ਜਾ ਕੇ ਉਸ ਨਿਹਚਲ ਗ੍ਰਹਿ ਅੰਦਰ ਵਸੇਬਾ ਪਾ ਲਵੇਗਾ,
Fareedkot Teekaਤਿਸ ਗਿਆਨ ਕਰ ਕੇ ਜੋ ਵੀ ਅਬਿਨਾਸੀ (ਘਰਿ) ਸੂਰਪ ਮੇਂ ਜਾਇ ਪ੍ਰਾਪਤ ਹੋਤਾ ਹੈ॥
Prof. Sahib Singh(ਜੋ ਸਿਮਰਦਾ ਹੈ) ਉਸ ਦੇ (ਹਿਰਦੇ) ਘਰ ਵਿਚ ਅਬਿਨਾਸੀ ਪ੍ਰਭੂ ਆ ਵੱਸਦਾ ਹੈ।

ਪਦ ਅਰਥ ਤਿਤੁ ਘਰਿ = ਉਸ (ਹਿਰਦੇ) ਘਰ ਵਿਚ।

SikhNet (Spanish)El hombre alcanza entonces la inmortalidad

ਕਹੁ ਨਾਨਕ; ਕਾਟੀ ਜਮ ਫਾਸੀ ॥੩॥

kahu naanak; kaattee jam faasee |3|

Sant Singh KhalsaSays Nanak, the noose of death is cut away. ||3||
Manmohan Singhsays Nanak, and the death's noose shall be cut then.
Manmohan Singh (Punjabi)ਅਤੇ ਗੁਰੂ ਜੀ ਆਖਦੇ ਹਨ, ਫਿਰ ਤੇਰੀ ਮੌਤ ਦੀ ਫਾਹੀ ਕੱਟੀ ਜਾਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਜਨ ਕੀ ਇਸ ਪ੍ਰਕਾਰ ਸੈ ਗੁਰੋਂ ਨੇ ਜਮ ਕੀ ਫਾਸੀ ਕਾਟੀ ਹੈ॥੩॥
Prof. Sahib Singhਨਾਨਕ ਆਖਦਾ ਹੈ (ਕਿ ਨਾਮ ਜਪਿਆਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੩॥
SikhNet (Spanish)y no vuelve a ser acechado por la muerte.(3)
Shabad Guru Arjan Dev Ji Raag Gauree Ang 288

ਤਤੁ ਬੀਚਾਰੁ; ਕਹੈ ਜਨੁ ਸਾਚਾ ॥

tat beechaar; kahai jan saachaa |

Sant Singh KhalsaOne who contemplates the essence of reality, is said to be the true person.
Manmohan SinghHe is the true man, who preaches the meditation of the Real Thing.
Manmohan Singh (Punjabi)ਓਹੀ ਸੱਚਾ ਇਨਸਾਨ ਹੈ, ਜੋ ਸਾਰ-ਵਸਤੂ ਦੇ ਸਿਮਰਨ ਦਾ ਉਪਦੇਸ਼ ਦਿੰਦਾ ਹੈ।
Fareedkot Teekaਜਿਸ ਨੇ (ਤਤੁ) ਯਥਾਰਥ ਗਿਆਨ ਕਾ ਵੀਚਾਰ ਕੀਆ ਹੈ, ਸੋਈ ਜਨ ਸਚਾ ਕਹੀਤਾ ਹੈ; ਵਾ ਤਿਸ ਕੌ ਵੇਦ ਸ਼ਾਸਤ੍ਰ ਸਚਾ ਕਹਤੇ ਹੈਂ॥
Prof. Sahib Singhਜੋ ਮਨੁੱਖ ਪਾਰਬ੍ਰਹਮ ਦੀ ਸਿਫ਼ਤਿ-ਰੂਪ ਸੋਚ ਸੋਚਦਾ ਹੈ ਉਹ ਸਚ-ਮੁਚ ਮਨੁੱਖ ਹੈ,

ਪਦ ਅਰਥ ਤਤੁ {Skt. तत्व} ਅਕਾਲ ਪੁਰਖ। ਸਾਚਾ = ਸੱਚਾ, ਸਚ ਮੁਚ (ਸੇਵਕ)।

SikhNet (Spanish)El verdadero Sirviente de Dios vive inmerso en la Esencia Divina,

ਜਨਮਿ ਮਰੈ; ਸੋ ਕਾਚੋ ਕਾਚਾ ॥

janam marai; so kaacho kaachaa |

Sant Singh KhalsaBirth and death are the lot of the false and the insincere.
Manmohan SinghThe falsest of the false is he who suffers transmigration.
Manmohan Singh (Punjabi)ਕੂੜਿਆਂ ਦਾ ਵੱਡਾ ਕੂੜਾ ਹੈ ਉਹ, ਜੋ ਆਵਾਗਉਣ ਵਿੱਚ ਪੈਂਦਾ ਹੈ।
Fareedkot Teekaਔਰ ਜੋ ਕਚ ਅਗ੍ਯਾਨੀਓਂ ਸੇ, ਭਾਵ ਨਾਸਤਕ ਹੈ, ਸੋ ਸਦਾ ਜਨਮਤਾ ਮਰਤਾ ਹੈ; ਭਾਵ ਸੇ ਅਗਿਆਨੀ ਕੀ ਆਸਤਕ ਭਾਵ ਸੇ ਕਬੀ ਮੁਕਤ ਹੋ ਭੀ ਜਾਵੇਗੀ ਪਰੰਤੂ ਨਾਸਤਕ ਕੀ ਕਭੀ ਮੋਖ ਨਹੀਂ ਹੋਤੀ ਹੈ॥
Prof. Sahib Singhਪਰ ਜੋ ਜੰਮ ਕੇ (ਨਿਰਾ) ਮਰ ਜਾਂਦਾ ਹੈ (ਤੇ ਬੰਦਗੀ ਨਹੀਂ ਕਰਦਾ) ਉਹ ਨਿਰੋਲ ਕੱਚਾ ਹੈ।

ਪਦ ਅਰਥ ਜਨਮਿ ਮਰੈ = ਜੋ ਜੰਮ ਕੇ (ਸਿਰਫ਼) ਮਰ ਜਾਂਦਾ ਹੈ। ਕਾਚੋ ਕਾਚਾ = ਕੱਚਾ ਹੀ ਕੱਚਾ।

SikhNet (Spanish)mientras el farsante se ocupa en vanas actividades

ਆਵਾ ਗਵਨੁ ਮਿਟੈ; ਪ੍ਰਭ ਸੇਵ ॥

aavaa gavan mittai; prabh sev |

Sant Singh KhalsaComing and going in reincarnation is ended by serving God.
Manmohan SinghComing and going are ended by Lord's service.
Manmohan Singh (Punjabi)ਸੁਆਮੀ ਦੀ ਟਹਿਲ ਸੇਵਾ ਦੁਆਰਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ।
Fareedkot Teekaਤਿਸ ਜੀਵ ਕਾ ਪ੍ਰਭੂ ਕੀ ਸੇਵਾ ਸੇ ਸੰਸਾਰ ਮੇਂ ਸੇ ਆਵਣਾ ਜਾਣਾ ਮਿਟ ਜਾਤਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ;

ਪਦ ਅਰਥ ਆਵਾਗਵਨੁ = ਜਨਮ ਮਰਨ ਦਾ ਗੇੜ। ਸੇਵ = ਸੇਵਾ।

SikhNet (Spanish)que lo atan permanentemente a la rueda de nacimientos y muertes.

ਆਪੁ ਤਿਆਗਿ; ਸਰਨਿ ਗੁਰਦੇਵ ॥

aap tiaag; saran guradev |

Sant Singh KhalsaGive up your selfishness and conceit, and seek the Sanctuary of the Divine Guru.
Manmohan SinghShed the self-conceit and seek the shelter of the Divine Guru.
Manmohan Singh (Punjabi)ਆਪਣੀ ਸਵੈ-ਹੰਗਤਾ ਛੱਡ ਦੇ, ਅਤੇ ਨਿਰੰਕਾਰੀ ਗੁਰਾਂ ਦੀ ਪਨਾਹ ਲੈ।
Fareedkot Teekaਜੋ ਆਪਾ ਭਾਵ ਕੋ ਤਿਆਗ ਕਰ ਸਤਿਗੁਰ ਦੇਵ ਕੀ ਸਰਨ ਹੂਆ ਹੈ॥
Prof. Sahib Singhਆਪਾ-ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈ ਕੇ (ਜਨਮ ਮਰਨ ਦਾ ਗੇੜ ਮੁੱਕਦਾ ਹੈ)

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Renuncia a tu arrogancia y protagonismo y busca el Santuario del Divino Guru,

ਇਉ ਰਤਨ ਜਨਮ ਕਾ; ਹੋਇ ਉਧਾਰੁ ॥

eiau ratan janam kaa; hoe udhaar |

Sant Singh KhalsaThus the jewel of this human life is saved.
Manmohan SinghLike this thy invaluable life be saved.
Manmohan Singh (Punjabi)ਇਸ ਤਰ੍ਹਾਂ ਤੇਰੇ ਅਣਮੁੱਲੇ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ।
Fareedkot Teekaਇਸੁ ਪ੍ਰਕਾਰ ਰਤਨ ਰੂਪ ਮਾਨਸ ਜਨਮ ਕਾ ਉਧਾਰ ਹੋਤਾ ਹੈ॥
Prof. Sahib Singhਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ।

ਪਦ ਅਰਥ ਰਤਨ ਜਨਮ = ਕੀਮਤੀ ਮਨੁੱਖਾ ਜਨਮ।

SikhNet (Spanish)así esta joya de la vida humana será salvada.

ਹਰਿ ਹਰਿ ਸਿਮਰਿ; ਪ੍ਰਾਨ ਆਧਾਰੁ ॥

har har simar; praan aadhaar |

Sant Singh KhalsaRemember the Lord, Har, Har, the Support of the breath of life.
Manmohan SinghRemember thou the Lord Master who is the prop of thy life.
Manmohan Singh (Punjabi)ਤੂੰ ਸੁਆਮੀ ਮਾਲਕ ਦਾ ਆਰਾਧਨ ਕਰ, ਜੋ ਤੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਸਰਬ ਕੇ ਪ੍ਰਾਨ ਅਧਾਰ ਹਰਿ ਹਰਿ ਨਾਮ ਕੋ ਸਿਮਰ ਕਰੁ॥
Prof. Sahib Singh(ਤਾਂ ਤੇ, ਹੇ ਭਾਈ!) ਪ੍ਰਭੂ ਨੂੰ ਸਿਮਰ, (ਇਹੀ) ਪ੍ਰਾਣਾਂ ਦਾ ਆਸਰਾ ਹੈ।
SikhNet (Spanish)Medita en el Señor, Jar, Jar, el Soporte de toda vida,

ਅਨਿਕ ਉਪਾਵ; ਨ ਛੂਟਨਹਾਰੇ ॥

anik upaav; na chhoottanahaare |

Sant Singh KhalsaBy all sorts of efforts, people are not saved
Manmohan SinghMan cannot be saved by many efforts and
Manmohan Singh (Punjabi)ਆਦਮੀ ਦਾ ਬਚਾਅ ਨਹੀਂ ਹੋ ਸਕਦਾ ਅਨੇਕਾਂ ਉਪਰਾਲਿਆਂ ਅਤੇ
Fareedkot Teekaਪਰੰਤੂ ਨਾਮ ਸੇ ਬਿਨਾਂ ਇਹ ਜੀਵ ਔਰ ਅਨੇਕ ਉਪਾਵੋਂ ਕਰ ਬੰਧਨੋਂ ਸੇ ਛੂਟਨੇ ਹਾਰੇ ਨਹੀਂ ਹੋਵੇਂਗੇ॥
Prof. Sahib Singhਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ;
SikhNet (Spanish)Sin ese Soporte, nadie se salva,

ਸਿੰਮ੍ਰਿਤਿ ਸਾਸਤ; ਬੇਦ ਬੀਚਾਰੇ ॥

sinmrit saasat; bed beechaare |

Sant Singh Khalsanot by studying the Simritees, the Shaastras or the Vedas.
Manmohan Singhby studying Simirtis, Shashtras and Vedas.
Manmohan Singh (Punjabi)ਸਿੰਮ੍ਰਤੀਆਂ, ਸ਼ਾਸਤਰਾਂ ਤੇ ਵੇਦਾਂ ਨੂੰ ਘੋਖਣ ਦੁਆਰਾ ।
Fareedkot Teekaਸਿੰਮ੍ਰਤੀਆਂ ਔਰ ਵੇਦ ਸਾਸਤ੍ਰ ਸਭੀ ਵਿਚਾਰੇ ਹੈਂ॥
Prof. Sahib Singhਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ (ਆਵਾ ਗਵਨ ਤੋਂ ਛੁਟਕਾਰਾ ਨਹੀਂ ਹੁੰਦਾ।)
SikhNet (Spanish)vana resulta la lectura de los Vedas, de los Shastras y de los Textos Semíticos.

ਹਰਿ ਕੀ ਭਗਤਿ; ਕਰਹੁ ਮਨੁ ਲਾਇ ॥

har kee bhagat; karahu man laae |

Sant Singh KhalsaWorship the Lord with whole-hearted devotion.
Manmohan SinghHeartily apply thyself to God's meditation.
Manmohan Singh (Punjabi)ਤੂੰ ਦਿਲ ਲਾ ਕੇ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਭਾਈ! ਹਰੀ ਕੀ ਭਗਤੀ ਮਨ ਕੋ ਲਗਾਇ ਕਰ ਕਰੋ॥
Prof. Sahib Singhਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ।
SikhNet (Spanish)Alaba al Señor con toda Devoción en tu corazón,

ਮਨਿ ਬੰਛਤ; ਨਾਨਕ. ਫਲ ਪਾਇ ॥੪॥

man banchhat; naanak. fal paae |4|

Sant Singh KhalsaO Nanak, you shall obtain the fruits of your mind's desire. ||4||
Manmohan SinghThus shalt thou obtain thy heart desired fruit, O Nanak.
Manmohan Singh (Punjabi)ਇੰਜ ਤੂੰ ਆਪਣੇ ਚਿੱਤ-ਚਾਹੁੰਦਾ ਮੇਵਾ ਪਾ ਲਵੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤੇ ਤੁਮ ਮਨ ਬਾਂਛਤ ਫਲ ਪਾਇ ਲੇਵੋਗੇ॥੪॥
Prof. Sahib Singh(ਜੋ ਭਗਤੀ ਕਰਦਾ ਹੈ) ਹੇ ਨਾਨਕ! ਉਸ ਨੂੰ ਮਨ-ਇੱਛਤ ਫਲ ਮਿਲ ਜਾਂਦੇ ਹਨ ॥੪॥

ਪਦ ਅਰਥ ਮਨਿ ਬੰਛਤ = ਮਨ-ਇੱਛਤ, ਜਿਨ੍ਹਾਂ ਦੀ ਮਨ ਤਾਂਘ ਕਰਦਾ ਹੈ। ਮਨਿ = ਮਨ ਵਿਚ ॥੪॥

SikhNet (Spanish)dice Nanak, y los deseos de tu mente serán satisfechos. (4)
Shabad Guru Arjan Dev Ji Raag Gauree Ang 288

ਸੰਗਿ ਨ ਚਾਲਸਿ; ਤੇਰੈ ਧਨਾ ॥

sang na chaalas; terai dhanaa |

Sant Singh KhalsaYour wealth shall not go with you;
Manmohan SinghWealth shall not go with thee.
Manmohan Singh (Punjabi)ਦੌਲਤ ਤੇਰੇ ਨਾਲ ਨਹੀਂ ਜਾਣੀ।
Fareedkot Teekaਧਨ ਅੰਤ ਕੋ ਤੇਰੇ ਸਾਥ ਨਹੀਂ ਚਲੇਗਾ॥
Prof. Sahib Singhਹੇ ਮੂਰਖ ਮਨ! ਧਨ ਤੇਰੇ ਨਾਲ ਨਹੀਂ ਜਾ ਸਕਦਾ,
SikhNet (Spanish)Bien sabes que no llevarás contigo riqueza alguna cuando mueras;

ਤੂੰ ਕਿਆ ਲਪਟਾਵਹਿ; ਮੂਰਖ ਮਨਾ ॥

toon kiaa lapattaaveh; moorakh manaa |

Sant Singh Khalsawhy do you cling to it, you fool?
Manmohan SinghWhy art thou clinging to it, O foolish soul?
Manmohan Singh (Punjabi)ਤੂੰ ਇਸ ਨੂੰ ਕਿਉਂ ਚਿਮੜੀ ਹੋਈ ਹੈ, ਹੇ ਮੂੜ੍ਹ ਜਿੰਦੜੀਏ?
Fareedkot Teekaਹੇ ਮੂਰਖ ਮਨ! ਤੂੰ ਤਿਸ ਕੇ ਸਾਥ ਕਿਉਂ ਅਪਨੇ ਆਪ ਕੋ ਲਪਟਾਵਤਾ ਹੈਂ॥
Prof. Sahib Singhਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ?

ਪਦ ਅਰਥ ਕਿਆ ਲਪਟਾਵਹਿ = ਕਿਉਂ ਲਪਟ ਰਿਹਾ ਹੈਂ, ਕਿਉਂ ਜੱਫਾ ਮਾਰੀ ਬੈਠਾ ਹੈਂ?

SikhNet (Spanish)entonces, mente ingenua, ¿por qué te aferras tanto a tus bienes?

ਸੁਤ ਮੀਤ; ਕੁਟੰਬ ਅਰੁ ਬਨਿਤਾ ॥

sut meet; kuttanb ar banitaa |

Sant Singh KhalsaChildren, friends, family and spouse
Manmohan SinghSons, friends, family and wife,
Manmohan Singh (Punjabi)ਪੁਤ੍ਰ ਮਿਤ੍ਰ, ਟੱਬਰ ਕਬੀਲਾ ਅਤੇ ਵਹੁਟੀ,
Fareedkot Teekaਪੁਤ੍ਰ ਔ ਮਿਤ੍ਰ ਔਰ ਇਸਤ੍ਰੀ ਆਦਿ ਜੋ ਕੁਟੰਬ ਹੈ॥
Prof. Sahib Singhਪੁਤ੍ਰ, ਮਿੱਤ੍ਰ, ਪਰਵਾਰ ਤੇ ਇਸਤ੍ਰੀ;

ਪਦ ਅਰਥ ਸੁਤ = ਪੁੱਤਰ। ਕੁਟੰਬ = ਪਰਵਾਰ। ਬਨਿਤਾ = ਇਸਤ੍ਰੀ।

SikhNet (Spanish)De una multitud de amigos, de tu familia y de tu esposa, de tus más queridas canciones,

ਇਨ ਤੇ. ਕਹਹੁ ਤੁਮ; ਕਵਨ ਸਨਾਥਾ ॥

ein te. kahahu tum; kavan sanaathaa |

Sant Singh Khalsawho of these shall accompany you?
Manmohan Singhtell! who has ever been benefited by these?
Manmohan Singh (Punjabi)ਇਨ੍ਹਾਂ ਕੋਲੋ, ਤੂੰ ਦੱਸ, ਕੌਣ ਕਦੋ ਕਿਰਤਾਰਥ ਹੋਇਆ ਹੈ?
Fareedkot Teekaਇਨ ਸੰਬੰਧੀਯੋਂ ਸੇ ਤੁਮ ਕਹੋ ਤੌ ਕੌਨ ਕ੍ਰਿਤਾਰਥ ਭਯਾ ਹੈ ਅਰਥਾਤ ਕੋਈ ਸੁਖ ਨਹੀਂ ਹੂਆ ॥
Prof. Sahib Singhਇਹਨਾਂ ਵਿਚੋਂ, ਦੱਸ, ਕੌਣ ਤੇਰਾ ਸਾਥ ਦੇਣ ਵਾਲਾ ਹੈ?

ਪਦ ਅਰਥ ਇਨ ਤੇ = ਇਹਨਾਂ ਵਿਚੋਂ। ਸਨਾਥਾ = ਖਸਮ ਵਾਲਾ।

SikhNet (Spanish)nada, salvo el Maestro, permanece por siempre contigo.

ਰਾਜ ਰੰਗ; ਮਾਇਆ ਬਿਸਥਾਰ ॥

raaj rang; maaeaa bisathaar |

Sant Singh KhalsaPower, pleasure, and the vast expanse of Maya
Manmohan SinghDominion, revelment and extension of wealth,
Manmohan Singh (Punjabi)ਪਾਤਸ਼ਾਹੀ, ਰੰਗ-ਰਲੀਆਂ ਅਤੇ ਧਨ-ਦੌਲਤ ਦਾ ਖਿਲਾਰਾ,
Fareedkot Teekaਰਾਜ ਕਾ ਅਨੰਦ ਔ ਮਾਇਆ ਕਾ ਜੋ ਬਿਸਥਾਰ ਹੈ॥
Prof. Sahib Singhਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂ-
SikhNet (Spanish)Poder, Placer, y la gran expansión del Maya,

ਇਨ ਤੇ ਕਹਹੁ; ਕਵਨ ਛੁਟਕਾਰ ॥

ein te kahahu; kavan chhuttakaar |

Sant Singh Khalsawho has ever escaped from these?
Manmohan Singhtell! from these who has ever escaped.
Manmohan Singh (Punjabi)ਇਨ੍ਹਾਂ ਕੋਲੋ ਦੱਸੋ ਕੌਣ ਕਦੋ ਬਚਿਆ ਹੈ?
Fareedkot Teekaਇਨ ਬਿਸਥਾਰ ਸੇ ਕਹੋ ਤੌ ਕੌਨ ਕਾ ਛੁਟਣਾ ਹੂਆ ਹੈ ਅਰਥਾਤ ਕੋਈ ਨਹੀਂ ਛੂਟਾ ਹੈ॥
Prof. Sahib Singhਦੱਸੋ, ਇਹਨਾਂ ਵਿਚੋਂ ਕਿਸ ਦੇ ਨਾਲ (ਮੋਹ ਪਾਇਆਂ) ਸਦਾ ਲਈ (ਮਾਇਆ ਤੋਂ) ਖ਼ਲਾਸੀ ਮਿਲ ਸਕਦੀ ਹੈ?

ਪਦ ਅਰਥ ਛੁਟਕਾਰ = ਸਦਾ ਲਈ ਛੋਟ, ਸਦਾ ਵਾਸਤੇ ਖ਼ਲਾਸੀ। ਕਹਹੁ = ਦੱਸੋ।

SikhNet (Spanish)¿Cuál de los poderes del mundo, cuál de sus placeres, te conduce a la Liberación?

ਅਸੁ ਹਸਤੀ; ਰਥ ਅਸਵਾਰੀ ॥

as hasatee; rath asavaaree |

Sant Singh KhalsaHorses, elephants, chariots and pageantry
Manmohan SinghHorses, elephants, carriages and equipages,
Manmohan Singh (Punjabi)ਘੋੜੇ, ਹਾਥੀ, ਗੱਡੀਆਂ ਅਤੇ ਸ਼ਾਨਦਾਰ ਸਵਾਰੀਆਂ,
Fareedkot Teekaਘੋੜੇ ਔ ਹਾਥੀ ਪੁਨਾ ਰਥੋਂ ਕੀ ਜੋ ਅਸਵਾਰੀ ਹੈ॥
Prof. Sahib Singhਘੋੜੇ, ਹਾਥੀ, ਰਥਾਂ ਦੀ ਸਵਾਰੀ ਕਰਨੀ-

ਪਦ ਅਰਥ ਅਸੁ = ਘੋੜੇ। ਹਸਤੀ = ਹਾਥੀ।

SikhNet (Spanish)Los caballos y elefantes, las carrozas

ਝੂਠਾ ਡੰਫੁ; ਝੂਠੁ ਪਾਸਾਰੀ ॥

jhootthaa ddanf; jhootth paasaaree |

Sant Singh Khalsa- false shows and false displays.
Manmohan Singhare false shows and false displays.
Manmohan Singh (Punjabi)ਕੂੜੇ ਦਿਖਾਵੇ ਅਤੇ ਕੂੜੇ ਖਿਲਾਰੇ ਹਨ।
Fareedkot Teekaਇਸ ਝੂਠੇ (ਡੰਫੁ) ਦੰਭ ਕਰ ਕੇ ਇਹੁ ਜੀਵ ਝੂਠੇ ਪਸਾਰੇ ਵਾਲਾ ਹੋ ਰਹਾ ਹੈ॥
Prof. Sahib Singhਇਹ ਸਭ ਝੂਠਾ ਦਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਭੀ ਬਿਨਸਨਹਾਰ ਹੈ।

ਪਦ ਅਰਥ ਡੰਫੁ = ਦਿਖਾਵਾ। ਪਾਸਾਰੀ = (ਦਿਖਾਵੇ ਦਾ) ਖਿਲਾਰਾ ਖਿਲਾਰਨ ਵਾਲਾ।

SikhNet (Spanish)y la pompa son sólo engañosos espectáculos.

ਜਿਨਿ ਦੀਏ; ਤਿਸੁ ਬੁਝੈ ਨ. ਬਿਗਾਨਾ ॥

jin dee; tis bujhai na. bigaanaa |

Sant Singh KhalsaThe fool does not acknowledge the One who gave this;
Manmohan SinghThe ignorant man knows not Him who gave them.
Manmohan Singh (Punjabi)ਬੇਸਮਝ ਬੰਦਾ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਹ ਦਿੱਤੇ ਹਨ।
Fareedkot Teekaਜਿਸ ਵਾਹਗੁਰੂ ਨੇ ਇਹੁ ਪਦਾਰਥ ਦੀਏ ਹੂਏ ਹੈਂ ਤਿਸ ਕੋ ਇਹ ਜੀਵ ਬਿਗਾਨਾ ਹੂਆ, ਭਾਵ ਅਗ੍ਯਾਨ ਸਹਤ ਵਾ ਇਸਤ੍ਰੀ ਪੁਤ੍ਰਾਦਿਕਨ ਕਾ ਦਾਸੁ ਹੋ ਰਹਾ ਹੈ, ਅਰ ਤਿਸ ਕੋ ਸਮਝਤਾ ਨਹੀਂ ਹੈ॥
Prof. Sahib Singhਮੂਰਖ ਮਨੁੱਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਤੇ,

ਪਦ ਅਰਥ ਬਿਗਾਨਾ = ਬੇ-ਗਿਆਨਾ, ਮੂਰਖ।

SikhNet (Spanish)Aquél que vive separado de Dios, nunca reconoce al Verdadero Proveedor de todo.

ਨਾਮੁ ਬਿਸਾਰਿ; ਨਾਨਕ. ਪਛੁਤਾਨਾ ॥੫॥

naam bisaar; naanak. pachhutaanaa |5|

Sant Singh Khalsaforgetting the Naam, O Nanak, he will repent in the end. ||5||
Manmohan SinghBy forgetting the Name O Nanak, the man ultimately repents.
Manmohan Singh (Punjabi)ਨਾਮ ਨੂੰ ਭੁਲਾ ਕੇ, ਹੇ ਨਾਨਕ! ਪ੍ਰਾਣੀ, ਆਖਰਕਾਰ ਪਸਚਾਤਾਪ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਇਹੁ ਨਾਮ ਕੋ ਵਿਸਾਰ ਕਰ ਪੀਛੇ ਸੇ ਪਸਚਾਤਾਪੁ ਕਰਤਾ ਹੈ॥੫॥
Prof. Sahib Singhਨਾਮ ਨੂੰ ਭੁਲਾ ਕੇ, ਹੇ ਨਾਨਕ! (ਆਖ਼ਰ) ਪਛੁਤਾਉਂਦਾ ਹੈ ॥੫॥
SikhNet (Spanish)Caro en verdad se paga el olvido del Naam, el Nombre del Señor. (5)
Shabad Guru Arjan Dev Ji Raag Gauree Ang 288 - 289

ਗੁਰ ਕੀ ਮਤਿ; ਤੂੰ ਲੇਹਿ ਇਆਨੇ ॥

gur kee mat; toon lehi eaane |

Sant Singh KhalsaTake the Guru's advice, you ignorant fool;
Manmohan SinghTake thou the advice of the Guru, O silly man.
Manmohan Singh (Punjabi)ਤੂੰ ਗੁਰਾਂ ਦੀ ਸਿਖ-ਮਤ ਲੈ, ਹੈ ਭੋਲੇ ਬੰਦੇ!
Fareedkot Teekaਹੇ ਅਗਿਆਤ ਜੀਵ! ਤੂੰ ਗੁਰੋਂ ਕੀ ਸਿਖਯਾ ਲੇ॥
Prof. Sahib Singhਹੇ ਅੰਞਾਣ! ਸਤਿਗੁਰੂ ਦੀ ਮਤਿ ਲੈ (ਭਾਵ, ਸਿੱਖਿਆ ਤੇ ਤੁਰ)

ਪਦ ਅਰਥ ਇਆਨੇ = ਹੇ ਅੰਞਾਣ!

SikhNet (Spanish)El Consejo del Guru te conduce a la Contemplación del Nombre.

ਭਗਤਿ ਬਿਨਾ; ਬਹੁ ਡੂਬੇ ਸਿਆਨੇ ॥

bhagat binaa; bahu ddoobe siaane |

Sant Singh Khalsawithout devotion, even the clever have drowned.
Manmohan SinghWithout Lord's meditation good many wise men have been drowned.
Manmohan Singh (Punjabi)ਸਾਈਂ ਦੇ ਸਿਮਰਨ ਦੇ ਬਾਝੋਂ ਘਣੇਰੇ ਅਕਲਮੰਦ ਇਨਸਾਨ ਡੁੱਬ ਗਏ ਹਨ।
Fareedkot Teekaਕਿਉਂਕਿ ਭਗਤੀ ਸੇ ਬਿਨਾਂ ਬਹੁਤ ਚਤੁਰਾਈਆਂ ਵਾਰੇ ਸਿਆਣੇ ਸੰਸਾਰ ਮੇਂ ਡੂਬੇ ਹੈਂ॥
Prof. Sahib Singhਬੜੇ ਸਿਆਣੇ ਸਿਆਣੇ ਬੰਦੇ ਭੀ ਭਗਤੀ ਤੋਂ ਬਿਨਾ (ਵਿਕਾਰਾਂ ਵਿਚ ਹੀ) ਡੁੱਬ ਜਾਂਦੇ ਹਨ।

ਪਦ ਅਰਥ ਬਹੁ ਸਿਆਨੇ = ਕਈ ਸਿਆਣੇ ਬੰਦੇ।

SikhNet (Spanish)toma el consejo del Guru, eres ignorante,

ਹਰਿ ਕੀ ਭਗਤਿ; ਕਰਹੁ ਮਨ ਮੀਤ ॥

har kee bhagat; karahu man meet |

Sant Singh KhalsaWorship the Lord with heart-felt devotion, my friend;
Manmohan SinghPerform God's service with thy heart, O my friend,
Manmohan Singh (Punjabi)ਆਪਣੇ ਦਿਲ ਨਾਲ ਵਾਹਿਗੁਰੂ ਦੀ ਸੇਵਾ ਕਮਾ, ਹੇ ਮੇਰੇ ਮਿੱਤ੍ਰ!
Fareedkot Teekaਹੇ ਮਨ ਮੀਤ! ਹਰੀ ਕੀ ਭਗਤੀ ਕਰੋ॥
Prof. Sahib Singhਹੇ ਮਿਤ੍ਰ ਮਨ! ਪ੍ਰਭੂ ਦੀ ਭਗਤੀ ਕਰ,
SikhNet (Spanish)Sin devocion hasta el mas astuto ha caido,

ਨਿਰਮਲ ਹੋਇ; ਤੁਮੑਾਰੋ ਚੀਤ ॥

niramal hoe; tumaaro cheet |

Sant Singh Khalsayour consciousness shall become pure.
Manmohan Singhand thy mind shall become pure.
Manmohan Singh (Punjabi)ਅਤੇ ਤੇਰਾ ਮਨ ਪਵਿੱਤ੍ਰ ਹੋ ਜਾਏਗਾ।
Fareedkot Teekaਜਿਸ ਭਗਤੀ ਸੇ ਤੁਮਾਰਾ ਚਿਤ ਸੁਧ ਹੋ ਜਾਵੈ॥
Prof. Sahib Singhਇਸ ਤਰ੍ਹਾਂ ਤੇਰੀ ਸੁਰਤ ਪਵਿਤ੍ਰ ਹੋਵੇਗੀ।
SikhNet (Spanish)Adora a Dios devotamente con el corazon amigo mio,

ਚਰਨ ਕਮਲ; ਰਾਖਹੁ ਮਨ ਮਾਹਿ ॥

charan kamal; raakhahu man maeh |

Sant Singh KhalsaEnshrine the Lord's Lotus Feet in your mind;
Manmohan SinghPlace Lord's lotus feet in thy mind,
Manmohan Singh (Punjabi)ਸਾਈਂ ਦੇ ਚਰਨ ਕੰਵਲ ਆਪਣੇ ਹਿਰਦੇ ਅੰਦਰ ਟਿਕਾ,
Fareedkot Teekaਤਿਸ ਵਾਹਗੁਰੂ ਕੇ ਚਰਨ ਕਮਲ ਮਨ ਕੇ ਬੀਚ ਰਾਖੋ॥
Prof. Sahib Singh(ਹੇ ਭਾਈ!) ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ,
SikhNet (Spanish)Conservando al Señor por siempre en tu mente,

ਜਨਮ ਜਨਮ ਕੇ; ਕਿਲਬਿਖ ਜਾਹਿ ॥

janam janam ke; kilabikh jaeh |

Sant Singh Khalsathe sins of countless lifetimes shall depart.
Manmohan Singhand thy sins of all the births shall depart.
Manmohan Singh (Punjabi)ਅਤੇ ਤੇਰੇ ਸਾਰੇ ਜਨਮਾਂ ਦੇ ਪਾਪ ਦੂਰ ਹੋ ਜਾਣਗੇ।
Fareedkot Teekaਤੁਮਾਰੇ ਜਨਮ ਜਨਮਾਂਤ੍ਰੋਂ ਕੇ ਪਾਪ ਦੂਰ ਹੋ ਜਾਵੇਂਗੇ॥
Prof. Sahib Singhਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ।

ਪਦ ਅਰਥ ਕਿਲਬਿਖ = ਪਾਪ।

SikhNet (Spanish)todas las faltas cometidas en pasadas existencias te serán absueltas.

ਆਪਿ ਜਪਹੁ; ਅਵਰਾ ਨਾਮੁ ਜਪਾਵਹੁ ॥

aap japahu; avaraa naam japaavahu |

Sant Singh KhalsaChant the Naam yourself, and inspire others to chant it as well.
Manmohan SinghThyself repeat God's Name and make others to repeat it.
Manmohan Singh (Punjabi)ਖੁਦ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰ ਅਤੇ ਹੋਰਨਾਂ ਪਾਸੋ ਇਸ ਦਾ ਉਚਾਰਣ ਕਰਵਾ।
Fareedkot Teekaਨਾਮ ਕੋ ਆਪ ਜਪੋ ਪੁਨਾ ਔਰੋਂ ਸੇ ਜਪਾਵੋ॥
Prof. Sahib Singh(ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ,
SikhNet (Spanish)Recita el Naam e invita a otros a recitarlo,

ਸੁਨਤ ਕਹਤ; ਰਹਤ ਗਤਿ ਪਾਵਹੁ ॥

sunat kehat; rehat gat paavahu |

Sant Singh KhalsaHearing, speaking and living it, emancipation is obtained.
Manmohan SinghBy hearing, uttering and abiding by it, thou shalt obtain emancipation.
Manmohan Singh (Punjabi)ਸੁਣਨ, ਆਖਣ ਅਤੇ ਇਸ ਅਨੁਸਾਰ ਰਹਿਣ ਦੁਆਰਾ ਤੂੰ ਮੁਕਤੀ ਪਾ ਲਵੇਗਾ।
Fareedkot Teekaਤਿਸ ਨਾਮ ਕੇ ਕਹਤੇ ਹੂਏ ਧਾਰਨਾ ਮੇਂ ਰਹਤੇ ਹੂਏ ਤੁਮ ਮੋਖ ਕੋ ਪਾਵੋਗੇ॥
Prof. Sahib Singh(ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ।

ਪਦ ਅਰਥ ਸੁਨਤ = ਸੁਣਦਿਆਂ। ਰਹਤ = ਰਹਿੰਦਿਆਂ, ਭਾਵ ਉੱਤਮ ਜ਼ਿੰਦਗੀ ਬਣਾ ਕੇ। ਗਤਿ = ਉੱਚੀ ਅਵਸਥਾ।

SikhNet (Spanish)y tome Conciencia de Él, será liberado.

ਸਾਰ ਭੂਤ ਸਤਿ; ਹਰਿ ਕੋ ਨਾਉ ॥

saar bhoot sat; har ko naau |

Sant Singh KhalsaThe essential reality is the True Name of the Lord.
Manmohan SinghThe real thing is God's True Name.
Manmohan Singh (Punjabi)ਅਸਲ ਵਸਤੂ ਵਾਹਿਗੁਰੂ ਦਾ ਸੱਚਾ ਨਾਮ ਹੈ।
Fareedkot Teekaਸਰਬ ਮੇਂ ਸੇ ਸਾਰ ਰੂਪ ਜੋ (ਸਤਿ) ਨਿਹਚੇ ਕਰ ਕੇ ਹਰੀ ਕਾ ਨਾਮ ਹੈ॥
Prof. Sahib Singhਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ;

ਪਦ ਅਰਥ ਸਾਰ = ਸ੍ਰੇਸ਼ਟ, ਸਭ ਤੋਂ ਚੰਗੀ। ਭੂਤ = ਪਦਾਰਥ, ਚੀਜ਼।

SikhNet (Spanish)pues cualquiera que Lo escuche, Lo declame

ਸਹਜਿ ਸੁਭਾਇ; ਨਾਨਕ ਗੁਨ ਗਾਉ ॥੬॥

sehaj subhaae; naanak gun gaau |6|

Sant Singh KhalsaWith intuitive ease, O Nanak, sing His Glorious Praises. ||6||
Manmohan SinghWith Natural ease sing Lord's praises, O Nanak!
Manmohan Singh (Punjabi)ਕੁਦਰੀਤ ਟਿਕਾਉ ਨਾਲ ਸੁਆਮੀ ਦਾ ਜੱਸ ਗਾਇਨ ਕਰ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨਾਮ ਕੋ ਜਪ ਕਰ ਨਿਰਯਤਨ ਹੀ ਹਰੀ ਕੇ ਗੁਣੋਂ ਕੋ ਗਾਯਨ ਕਰੁ॥੬॥
Prof. Sahib Singh(ਤਾਂ ਤੇ) ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ॥੬॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਬਾਇ = ਪ੍ਰੇਮ ਨਾਲ ॥੬॥

SikhNet (Spanish)Por ello, dice Nanak, con espontaneidad intuitiva recita las Gloriosas Alabanzas. (6)
Shabad Guru Arjan Dev Ji Raag Gauree Ang 289

ਗੁਨ ਗਾਵਤ; ਤੇਰੀ ਉਤਰਸਿ ਮੈਲੁ ॥

gun gaavat; teree utaras mail |

Sant Singh KhalsaChanting His Glories, your filth shall be washed off.
Manmohan SinghBy chanting God's glories the filth (of your mind) shall be washed off,
Manmohan Singh (Punjabi)ਰੱਬ ਦੀ ਉਪਮਾ ਗਾਇਨ ਕਰਨ ਦੁਆਰਾ ਤੇਰੀ (ਮਨ ਦੀ) ਮਲੀਨਤਾ ਧੋਤੀ ਜਾਏਗੀ,
Fareedkot Teekaਤਿਨ ਗੁਣੋਂ ਕੋ ਗਾਵਤੇ ਹੂਏ ਤੇਰੀ ਪਾਪ ਰੂਪ ਮੈਲ ਉਤਰ ਜਾਏਗੀ॥
Prof. Sahib Singh(ਹੇ ਭਾਈ!) ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ,
SikhNet (Spanish)Cantando Sus Alabanzas tu mente será purificada

ਬਿਨਸਿ ਜਾਇ; ਹਉਮੈ ਬਿਖੁ ਫੈਲੁ ॥

binas jaae; haumai bikh fail |

Sant Singh KhalsaThe all-consuming poison of ego will be gone.
Manmohan Singhand the all-spreading poison of ego shall depart.
Manmohan Singh (Punjabi)ਅਤੇ ਸਾਰੇ ਫੈਲੀ ਹੋਈ ਹੰਕਾਰ ਦੀ ਜ਼ਹਿਰ ਦੂਰ ਹੋ ਜਾਏਗੀ।
Fareedkot Teekaਹੌਮੈਂ ਰੂਪ ਜੋ ਬਿਖ (ਫੈਲੁ) ਬਿਸਤਾਰੀ ਹੈ, ਸੋ ਭੀ ਸੰਪੂਰਨ ਤੇਰੀ ਬਿਨਸ ਜਾਵੇਗੀ॥
Prof. Sahib Singhਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ।

ਪਦ ਅਰਥ ਬਿਖੁ = ਜ਼ਹਰ, ਵਿਹੁ। ਫੈਲੁ = ਖਿਲਾਰਾ, ਫੈਲਾਉ।

SikhNet (Spanish)y te librarás del devastador veneno del orgullo;

ਹੋਹਿ ਅਚਿੰਤੁ; ਬਸੈ ਸੁਖ ਨਾਲਿ ॥

hohi achint; basai sukh naal |

Sant Singh KhalsaYou shall become carefree, and you shall dwell in peace.
Manmohan SinghThou shalt become free from care and abide in comfort,
Manmohan Singh (Punjabi)ਤੂੰ ਨਿਸਚਿੰਤ ਹੋ ਜਾਵੇਗਾ ਅਤੇ ਆਰਾਮ ਅੰਦਰ ਵੱਸੇਗਾ,
Fareedkot Teekaਤੂੰ ਚਿੰਤਾ ਸੇ ਰਹਿਤ ਹੋ ਕਰ ਸੁਖ ਸਾਥ ਵੱਸੇਗਾ॥
Prof. Sahib Singhਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ-

ਪਦ ਅਰਥ ਅਚਿੰਤੁ = ਬੇ-ਫ਼ਿਕਰ।

SikhNet (Spanish)sólo así podrás vivir en Perfecta Paz.

ਸਾਸਿ ਗ੍ਰਾਸਿ; ਹਰਿ ਨਾਮੁ ਸਮਾਲਿ ॥

saas graas; har naam samaal |

Sant Singh KhalsaWith every breath and every morsel of food, cherish the Lord's Name.
Manmohan Singhby remembering God's Name with every breath and morsel.
Manmohan Singh (Punjabi)ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ।
Fareedkot Teekaਸ੍ਵਾਸ ਸ੍ਵਾਸ ਹਰੀ ਕੇ ਨਾਮ ਕੌ ਸਿਮਰਨ ਕਰ॥
Prof. Sahib Singhਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ।

ਪਦ ਅਰਥ ਸਾਸਿ = ਸਾਹ ਦੇ ਨਾਲ। ਗ੍ਰਾਸਿ = ਗ੍ਰਾਹੀ ਦੇ ਨਾਲ।

SikhNet (Spanish)Con cada respiración y con cada bocado eleva en tu ser el Nombre del Señor.

ਛਾਡਿ ਸਿਆਨਪ; ਸਗਲੀ ਮਨਾ ॥

chhaadd siaanap; sagalee manaa |

Sant Singh KhalsaRenounce all clever tricks, O mind.
Manmohan SinghO Man, lay aside all the cleverness.
Manmohan Singh (Punjabi)ਹੇ ਬੰਦੇ! ਤੂੰ ਆਪਣੀ ਸਾਰੀ ਚਤੁਰਾਈ ਤਿਆਗ ਦੇ।
Fareedkot Teekaਤਾਂ ਤੇ ਹੇ ਮਨ! ਸੰਪੂਰਨ ਚਤੁਰਾਈਆਂ ਛਾਡ ਦੇਹ॥
Prof. Sahib Singhਹੇ ਮਨ! ਸਾਰੀ ਚਤੁਰਾਈ ਛੱਡ ਦੇਹ,
SikhNet (Spanish)Renuncia a tus trucos astutos, oh mente mía,

ਸਾਧਸੰਗਿ; ਪਾਵਹਿ ਸਚੁ ਧਨਾ ॥

saadhasang; paaveh sach dhanaa |

Sant Singh KhalsaIn the Company of the Holy, you shall obtain the true wealth.
Manmohan SinghIn the company of saints thou shalt gain the true wealth.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਸੱਚੀ ਦੌਲਤ ਪ੍ਰਾਪਤ ਕਰ ਲਵੇਗਾ।
Fareedkot Teekaਇਹ ਨਾਮ ਧਨ (ਸਚੁ) ਨਿਸਚੇ ਕਰ ਕੇ ਤੂੰ ਸੰਤੋਂ ਕੇ ਸੰਗ ਸੇ ਪਾਵੈਗਾ॥
Prof. Sahib Singhਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ।

ਪਦ ਅਰਥ ਸਚੁ ਧਨਾ = ਸੱਚਾ ਧਨ, ਸਦਾ ਨਿਭਣ ਵਾਲਾ ਧਨ।

SikhNet (Spanish)en Compañía de los Santos, obtendrás la Verdadera Riqueza.

ਹਰਿ ਪੂੰਜੀ ਸੰਚਿ; ਕਰਹੁ ਬਿਉਹਾਰੁ ॥

har poonjee sanch; karahu biauhaar |

Sant Singh KhalsaSo gather the Lord's Name as your capital, and trade in it.
Manmohan SinghAmass God's Name as thy capital and have dealings therein.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਰਾਸ ਇਕਤ੍ਰ ਕਰ ਅਤੇ ਉਸੇ ਦਾ ਹੀ ਵਣਜ ਵਾਪਾਰ ਕਰ।
Fareedkot Teekaਹਰੀ ਨਾਮ ਪੂੰਜੀ ਕੌ ਸੰਚਨ ਕਰਨੇ ਕਾ ਵਿਵਹਾਰ ਕਰੈਂ॥
Prof. Sahib Singhਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ।

ਪਦ ਅਰਥ ਸੰਚਿ = ਇਕੱਠੀ ਕਰ। ਬਿਉਹਾਰੁ = ਵਪਾਰ।

SikhNet (Spanish)Junta la Riqueza del Nombre del Señor, tu Verdadero Capital, y comercia con Él.

ਈਹਾ ਸੁਖੁ; ਦਰਗਹ ਜੈਕਾਰੁ ॥

eehaa sukh; daragah jaikaar |

Sant Singh KhalsaIn this world you shall be at peace, and in the Court of the Lord, you shall be acclaimed.
Manmohan SinghThou shalt obtain peace here and applause in God's court.
Manmohan Singh (Punjabi)ਤੂੰ ਇਥੇ ਆਰਾਮ ਪਾਵੇਗਾ ਅਤੇ ਸਾਬਾਸ਼ ਰੱਬ ਦੇ ਦਰਬਾਰ ਅੰਦਰ।
Fareedkot Teekaਤਬ ਈਹਾਂ ਤੁਝ ਕੋ ਸੁਖ ਔ ਪ੍ਰਲੋਕ ਮੇਂ ਜੈਕਾਰ ਹੋਇਗਾ॥
Prof. Sahib Singhਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ।

ਪਦ ਅਰਥ ਈਹਾ = ਇਸ ਜਨਮ ਵਿਚ। ਜੈਕਾਰੁ = ਸਦਾ ਦੀ ਜਿੱਤ, ਜੀ-ਆਇਆਂ, ਆਦਰ।

SikhNet (Spanish)En este mundo estarás en Paz y en la Corte del Señor serás aclamado.

ਸਰਬ ਨਿਰੰਤਰਿ; ਏਕੋ ਦੇਖੁ ॥

sarab nirantar; eko dekh |

Sant Singh KhalsaSee the One permeating all;
Manmohan SinghHe sees the One Lord amongst all,
Manmohan Singh (Punjabi)ਉਹ ਇਕ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ,
Fareedkot Teekaਹੇ ਭਾਈ! ਤੂੰ ਸਰਬ ਕੇ ਅੰਤਰ (ਨਿਰੰਤਰਿ) ਸਦਾ ਏਕ ਵਾਹਿਗੁਰੂ ਦੇਖ॥
Prof. Sahib Singhਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ।

ਪਦ ਅਰਥ ਸਰਬ ਨਿਰੰਤਰਿ = ਸਭ ਦੇ ਅੰਦਰ।

SikhNet (Spanish)Ve al Uno prevaleciendo en todo,

ਕਹੁ ਨਾਨਕ; ਜਾ ਕੈ ਮਸਤਕਿ ਲੇਖੁ ॥੭॥

kahu naanak; jaa kai masatak lekh |7|

Sant Singh Khalsasays Nanak, your destiny is pre-ordained. ||7||
Manmohan Singhon whose forehead such destiny is recorded, says Nanak.
Manmohan Singh (Punjabi)ਜਿਸ ਦੇ ਮੱਥੇ ਉਤੇ ਐਸੇ ਭਾਗ ਲਿਖੇ ਹੋਏ ਹਨ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਸਤਕ ਮੇਂ ਪੂਰਨ ਲੇਖ ਲਿਖਾ ਹੈ ਤਿਨੋਂ ਨੇ ਦੇਖਾ ਹੈ॥੭॥
Prof. Sahib Singh(ਪਰ) ਨਾਨਕ ਆਖਦਾ ਹੈ- (ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ ॥੭॥

ਪਦ ਅਰਥ ਜਾ ਕੈ ਮਸਤਕਿ = ਜਿਸ ਦੇ ਮੱਥੇ ਤੇ ॥੭॥

SikhNet (Spanish)dice Nanak, pues tu Destino ha sido ordenado. (7)
Shabad Guru Arjan Dev Ji Raag Gauree Ang 289

ਏਕੋ ਜਪਿ; ਏਕੋ ਸਾਲਾਹਿ ॥

eko jap; eko saalaeh |

Sant Singh KhalsaMeditate on the One, and worship the One.
Manmohan SinghRepeat thou the Name of One Lord and magnify Him alone.
Manmohan Singh (Punjabi)ਤੂੰ ਇਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਕੇਵਲ ਉਸ ਦੀ ਹੀ ਪਰਸੰਸਾ ਕਰ।
Fareedkot Teekaਹੇ ਭਾਈ! ਏਕ ਵਾਹਿਗੁਰੂ ਕੌ ਹੀ ਜਪ ਔਰ ਏਕ ਕੋ ਹੀ ਅਸਤੋਤ੍ਰੋਂ ਕਰ ਕੇ ਸਲਾਹਣਾ ਕਰ॥
Prof. Sahib Singhਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫ਼ਤਿ ਕਰ,

ਪਦ ਅਰਥ ਏਕੋ = ਇਕ ਪ੍ਰਭੂ ਨੂੰ ਹੀ।

SikhNet (Spanish)Piensa en el Dios Verdadero,

ਏਕੁ ਸਿਮਰਿ; ਏਕੋ ਮਨ ਆਹਿ ॥

ek simar; eko man aaeh |

Sant Singh KhalsaRemember the One, and yearn for the One in your mind.
Manmohan SinghRemember One God and yearn for him alone in thy mind.
Manmohan Singh (Punjabi)ਇਕ ਵਾਹਿਗੁਰੂ ਦਾ ਚਿੰਤਨ ਕਰ ਅਤੇ ਕੇਵਲ ਉਸੇ ਦੀ ਹੀ ਆਪਣੇ ਚਿੱਤ ਵਿੱਚ ਤਾਂਘ ਰੱਖ।
Fareedkot Teekaਤਿਸ ਏਕ ਕੋ ਸਿਮਰਨ ਕਰ ਏਕ ਕੌ ਹੀ ਮਨ ਮੇਂ (ਆਹਿ) ਚਾਹਿ॥
Prof. Sahib Singhਇਕ ਨੂੰ ਸਿਮਰ, ਤੇ, ਹੇ ਮਨ! ਇਕ ਪ੍ਰਭੂ ਦੇ ਮਿਲਣ ਦੀ ਤਾਂਘ ਰੱਖ।

ਪਦ ਅਰਥ ਮਨ = ਹੇ ਮਨ! ਆਹਿ = ਚਾਹ ਕਰ, ਤਾਂਘ ਰੱਖ।

SikhNet (Spanish)alábalo, contémplalo y búscalo a Él sólo.

ਏਕਸ ਕੇ; ਗੁਨ ਗਾਉ ਅਨੰਤ ॥

ekas ke; gun gaau anant |

Sant Singh KhalsaSing the endless Glorious Praises of the One.
Manmohan SinghSing the excellences of the Infinite One Lord.
Manmohan Singh (Punjabi)ਬੇਅੰਤ ਇਕ ਸੁਆਮੀ ਦੀਆਂ ਖੂਬੀਆਂ ਗਾਇਨ ਕਰ।
Fareedkot Teekaਤਿਸ ਏਕ ਅਨੰਦ ਕੇ ਗੁਣੋਂ ਕੌ ਗਾਉ॥
Prof. Sahib Singhਇਕ ਪ੍ਰਭੂ ਦੇ ਹੀ ਗੁਣ ਗਾ,

ਪਦ ਅਰਥ ਅਨੰਤ = ਬੇਅੰਤ।

SikhNet (Spanish)Cántale Alabanzas sin cesar y

ਮਨਿ ਤਨਿ ਜਾਪਿ; ਏਕ ਭਗਵੰਤ ॥

man tan jaap; ek bhagavant |

Sant Singh KhalsaWith mind and body, meditate on the One Lord God.
Manmohan SinghWith mind and body think thou of the One fortunate Lord.
Manmohan Singh (Punjabi)ਰਿਦੇ ਤੇ ਦੇਹਿ ਨਾਲ ਤੂੰ ਇਕ ਭਾਗਾਂ ਵਾਲੇ ਸਾਈਂ ਨੂੰ ਚੇਤੇ ਕਰ।
Fareedkot Teekaਮਨ ਤਨ ਸੇ ਏਕ ਭਗਵੰਤ ਕੌ ਹੀ ਜਪੁ॥
Prof. Sahib Singhਮਨ ਵਿਚ ਤੇ ਸਰੀਰਕ ਇੰਦ੍ਰਿਆਂ ਦੀ ਰਾਹੀਂ ਇਕ ਭਗਵਾਨ ਨੂੰ ਹੀ ਜਪ।

ਪਦ ਅਰਥ ਭਗਵੰਤ = ਭਗਵਾਨ।

SikhNet (Spanish)atestigua Su Grandeza en pensamiento

ਏਕੋ ਏਕੁ; ਏਕੁ ਹਰਿ ਆਪਿ ॥

eko ek; ek har aap |

Sant Singh KhalsaThe One Lord Himself is the One and Only.
Manmohan SinghGod Himself is the only, only one.
Manmohan Singh (Punjabi)ਵਾਹਿਗੁਰੂ ਖੁਦ ਇੱਕੋ, ਇੱਕੋ, ਇੱਕੋ ਹੀ ਹੈ।
Fareedkot Teekaਤੀਨੋਂ ਕਾਲੋਂ ਮੇਂ ਹਰੀ ਪ੍ਰਭੂ ਏਕੋ ਏਕ ਆਪ ਹੀ ਹੈ॥
Prof. Sahib Singh(ਸਭ ਥਾਈਂ) ਪ੍ਰਭੂ ਆਪ ਹੀ ਆਪ ਹੈ,
SikhNet (Spanish)y acto porque el Señor es el Uno Absoluto,

ਪੂਰਨ ਪੂਰਿ; ਰਹਿਓ ਪ੍ਰਭੁ ਬਿਆਪਿ ॥

pooran poor; rahio prabh biaap |

Sant Singh KhalsaThe Pervading Lord God is totally permeating all.
Manmohan SinghThe pervading Lord is fully filling every place.
Manmohan Singh (Punjabi)ਵਿਆਪਕ ਸਾਈਂ ਹਰ ਥਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
Fareedkot Teekaਪੂਰਨ ਰੂਪ ਪ੍ਰਭੂ (ਬਿਆਪਿ) ਜਗਤ ਮੇਂ ਵਿਆਪਕ ਹੋ ਰਹਾ ਹੈ॥
Prof. Sahib Singhਸਭ ਜੀਵਾਂ ਵਿਚ ਪ੍ਰਭੂ ਹੀ ਵੱਸ ਰਿਹਾ ਹੈ।

ਪਦ ਅਰਥ ਬਿਆਪਿ ਰਹਿਓ = ਸਭ ਵਿਚ ਵੱਸ ਰਿਹਾ ਹੈ।

SikhNet (Spanish)Aquél que con Su Perfecta Presencia abarca todo lugar

ਅਨਿਕ ਬਿਸਥਾਰ; ਏਕ ਤੇ ਭਏ ॥

anik bisathaar; ek te bhe |

Sant Singh KhalsaThe many expanses of the creation have all come from the One.
Manmohan SinghFrom the One Lord there have been many expansions.
Manmohan Singh (Punjabi)ਇਕ ਪ੍ਰਭੂ ਤੋਂ ਘਣੇਰੇ ਖਿਲਾਰੇ ਹੋਏ ਹਨ।
Fareedkot Teekaਤਿਸ ਏਕ ਸੇ ਹੀ ਅਨੇਕ ਪ੍ਰਕਾਰ ਕੇ ਬਿਸਥਾਰ ਭਏ ਹੈਂ॥
Prof. Sahib Singh(ਜਗਤ ਦੇ) ਅਨੇਕਾਂ ਖਿਲਾਰੇ ਇਕ ਪ੍ਰਭੂ ਤੋਂ ਹੀ ਹੋਏ ਹਨ,
SikhNet (Spanish)y del Cuál todo proviene.

ਏਕੁ ਅਰਾਧਿ; ਪਰਾਛਤ ਗਏ ॥

ek araadh; paraachhat ge |

Sant Singh KhalsaAdoring the One, past sins are removed.
Manmohan SinghBy remembering the Unique Being the sins depart.
Manmohan Singh (Punjabi)ਅਦੁੱਤੀ ਪੁਰਖ ਦਾ ਭਜਨ ਕਰਨ ਦੁਆਰਾ ਪਾਪ ਦੂਰ ਹੋ ਜਾਂਦੇ ਹਨ।
Fareedkot Teekaਤਿਸ ਏਕ ਕੇ ਅਰਾਧਨੇ ਸੇ (ਪਰਾਛਤ) ਪਾਪ ਦੂਰ ਭਏ ਹੈਂ, ਵਾ ਪਰਾਛਤ ਨਾਮ ਪਾਪਾਂ ਨੈਵਰਤਕ ਕਰਮ ਕਾ ਹੈ , ਏਕ ਹਰੀ ਕੇ ਅਰਾਧਨ ਕਰਨੇ ਸੇ ਪਰਾਛਤ (ਗਏ) ਬਿਅਰਥ ਹੈਂ॥
Prof. Sahib Singhਇਕ ਪ੍ਰਭੂ ਨੂੰ ਸਿਮਰਿਆਂ ਪਾਪ ਨਾਸ ਹੋ ਜਾਂਦੇ ਹਨ।

ਪਦ ਅਰਥ ਪਰਾਛਤ = ਪਾਪ।

SikhNet (Spanish)Alabándolo a Él, es como uno limpia sus faltas;

ਮਨ ਤਨ ਅੰਤਰਿ; ਏਕੁ ਪ੍ਰਭੁ ਰਾਤਾ ॥

man tan antar; ek prabh raataa |

Sant Singh KhalsaMind and body within are imbued with the One God.
Manmohan SinghMy soul and body are imbued in One Lord.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਇਕ ਠਾਕੁਰ ਅੰਦਰ ਰੰਗੇ ਹੋਏ ਹਨ।
Fareedkot Teekaਤਿਨ ਕਾ ਮਨ ਤਨ ਏਕ ਪ੍ਰਭੂ ਕੇ ਅੰਤਰਿ ਰਾਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਤੇ ਸਰੀਰ ਵਿਚ ਇਕ ਪ੍ਰਭੂ ਹੀ ਪਰੋਤਾ ਗਿਆ ਹੈ,

ਪਦ ਅਰਥ ਰਾਤਾ = ਰੱਤਾ ਹੋਇਆ, ਰਸਿਆ ਹੋਇਆ।

SikhNet (Spanish)conducido por el Guru uno toma Conciencia del Uno,

ਗੁਰ ਪ੍ਰਸਾਦਿ; ਨਾਨਕ ਇਕੁ ਜਾਤਾ ॥੮॥੧੯॥

gur prasaad; naanak ik jaataa |8|19|

Sant Singh KhalsaBy Guru's Grace, O Nanak, the One is known. ||8||19||
Manmohan SinghBy Guru's favour, Nanak has known but One God.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਕੇਵਲ ਇਕ ਵਾਹਿਗੁਰੂ ਨੂੰ ਹੀ ਜਾਣਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕੀ ਕ੍ਰਿਪਾ ਸੇ ਤਿਸ ਏਕ ਸੂਰਪ ਕੌ ਜਾਣਿਆ ਹੈ॥੮॥੧੯॥☬ਬੇਨਤੀ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਇਕ ਪ੍ਰਭੂ ਨੂੰ ਪਛਾਣ ਲਿਆ ਹੈ ॥੮॥੧੯॥
SikhNet (Spanish)inundando cuerpo y mente con Su Amor. (8-19)
Shabad Guru Arjan Dev Ji Raag Gauree Ang 289

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਫਿਰਤ ਫਿਰਤ ਪ੍ਰਭ ਆਇਆ; ਪਰਿਆ ਤਉ ਸਰਨਾਇ ॥

firat firat prabh aaeaa; pariaa tau saranaae |

Sant Singh KhalsaAfter wandering and wandering, O God, I have come, and entered Your Sanctuary.
Manmohan SinghAfter wandering and wandering O Lord I have come and entered Thine sanctuary.
Manmohan Singh (Punjabi)ਭਟਕ, ਭਟਕ ਕੇ ਹੇ ਸੁਆਮੀ! ਮੈਂ ਆ ਕੇ ਤੇਰੀ ਪਨਾਹ ਲਈ ਹੈ।
Fareedkot Teekaਹੇ ਪਭੂ ਮੇਂ ਅਨੇਕ ਜੂਨੋਂ ਮੇਂ ਫਿਰਤਾ ਆਇਆ ਹੂੰ ਅਬ ਮੇਂ ਤੇਰੀ ਸ਼ਰਣ ਪਰਾ ਹੂੰ॥
Prof. Sahib Singhਹੇ ਪ੍ਰਭੂ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਪਰਿਆ = ਪਿਆ ਹਾਂ। ਤਉ ਸਰਨਾਇ = ਤੇਰੀ ਸਰਨ।

SikhNet (Spanish)Nanak dice, oh Señor, mis divagaciones han terminado,

ਨਾਨਕ. ਕੀ ਪ੍ਰਭ ਬੇਨਤੀ; ਅਪਨੀ ਭਗਤੀ ਲਾਇ ॥੧॥

naanak. kee prabh benatee; apanee bhagatee laae |1|

Sant Singh KhalsaThis is Nanak's prayer, O God: please, attach me to Your devotional service. ||1||
Manmohan SinghO Master Nanak's prayer is: "Attach me to Thine devotional service".
Manmohan Singh (Punjabi)ਹੇ ਮਾਲਕ! ਨਾਨਕ ਦੀ ਪ੍ਰਾਰਥਨਾ ਹੈ, ਮੈਨੂੰ ਆਪਣੀ ਅਨੁਰਾਗੀ ਸੇਵਾ ਅੰਦਰ ਜੋੜ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਹੇ ਪ੍ਰਭੂ ਮੇਂ ਜਨ ਕੀ ਏਹੀ ਬੇਨਤੀ ਹੈ ਕਿ ਅਬ ਮੁਝ ਕੌ ਅਪਨੀ ਭਗਤੀ ਮੇਂ ਲਗਾਵੋ॥੧॥
Prof. Sahib Singhਹੇ ਪ੍ਰਭੂ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ ॥੧॥

ਪਦ ਅਰਥ ਪ੍ਰਭ = ਹੇ ਪ੍ਰਭ! ਲਾਇ = ਜੋੜ ॥੧॥

SikhNet (Spanish)vengo a buscar Refugio en Ti, apégame a Tu Servicio. (1)
Shabad Guru Arjan Dev Ji Raag Gauree Ang 289

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XX

ਜਾਚਕ ਜਨੁ ਜਾਚੈ; ਪ੍ਰਭ ਦਾਨੁ ॥

jaachak jan jaachai; prabh daan |

Sant Singh KhalsaI am a beggar; I beg for this gift from You:
Manmohan SinghI, a beggarly man beg a gift of Thee, O Lord.
Manmohan Singh (Punjabi)ਮੈਂ ਇਕ ਮੰਗਤਾ ਮਨੁੱਖ, ਤੇਰੇ ਕੋਲੋ ਇਕ ਦਾਤ ਮੰਗਦਾ ਹਾਂ, ਹੇ ਸੁਆਮੀ।
Fareedkot Teekaਹੇ ਪ੍ਰਭੂ! ਮੈਂ ਜਾਚਕ ਜਨ ਤੁਝ ਸੇ ਇਹੁ ਦਾਨ ਮਾਂਗਤਾ ਹੂੰ॥
Prof. Sahib Singhਹੇ ਪ੍ਰਭੂ! (ਇਹ) ਮੰਗਤਾ ਦਾਸ (ਤੇਰੇ ਨਾਮ ਦਾ) ਦਾਨ ਮੰਗਦਾ ਹੈ;

ਪਦ ਅਰਥ ਜਾਚਕ ਜਨੁ = ਮੰਗਤਾ ਮਨੁੱਖ। ਜਾਚੈ = ਮੰਗਦਾ ਹੈ।

SikhNet (Spanish)Oh Señor, Tu Humilde Servidor Te pide un regalo,

ਕਰਿ ਕਿਰਪਾ; ਦੇਵਹੁ ਹਰਿ ਨਾਮੁ ॥

kar kirapaa; devahu har naam |

Sant Singh Khalsaplease, by Your Mercy, Lord, give me Your Name.
Manmohan SinghShow mercy and grant me Thy Name.
Manmohan Singh (Punjabi)ਰਹਿਮਤ ਧਾਰ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ।
Fareedkot Teekaਕ੍ਰਿਪਾ ਕਰ ਕੇ ਮੁਝ ਕੋ ਹਰੇ ਕਰਨੇ ਵਾਲਾ ਅਪਨਾ ਨਾਮ ਦਾਨ ਦੀਜੀਏ॥
Prof. Sahib Singhਹੇ ਹਰੀ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ।
SikhNet (Spanish)concédele el Tesoro de Tu Nombre.

ਸਾਧ ਜਨਾ ਕੀ; ਮਾਗਉ ਧੂਰਿ ॥

saadh janaa kee; maagau dhoor |

Sant Singh KhalsaI ask for the dust of the feet of the Holy.
Manmohan SinghI ask for the dust of pious persons feet.
Manmohan Singh (Punjabi)ਮੈਂ ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਘੂੜ ਦੀ ਯਾਚਨਾ ਕਰਦਾ ਹਾਂ।
Fareedkot Teekaਪੁਨਾ ਤੇਰੇ ਸੰਤ ਜਨੋਂ ਕੀ ਚਰਨ ਧੂੜੀ ਮਾਂਗਤਾ ਹੂੰ॥
Prof. Sahib Singhਮੈਂ ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਮੰਗਦਾ ਹਾਂ,

ਪਦ ਅਰਥ ਧੂਰਿ = ਧੂੜ। ਮਾਗਉ = ਮੈਂ ਮੰਗਦਾ ਹਾਂ।

SikhNet (Spanish)A mí, que añoro sólo el Polvo de los Pies de Tus Santos.

ਪਾਰਬ੍ਰਹਮ; ਮੇਰੀ ਸਰਧਾ ਪੂਰਿ ॥

paarabraham; meree saradhaa poor |

Sant Singh KhalsaO Supreme Lord God, please fulfill my yearning;
Manmohan SinghMy Supreme Lord, fulfill my desire.
Manmohan Singh (Punjabi)ਮੇਰੇ ਸ਼ਰੋਮਣੀ ਸਾਹਿਬ ਮੇਰੀ ਸੱਧਰ ਪੂਰੀ ਕਰ।
Fareedkot Teekaਹੇ ਪਾਰਬ੍ਰਹਮ! ਇਹੁ ਮੇਰੀ ਸਰਧਾ ਪੂਰਨ ਕਰੋ॥
Prof. Sahib Singhਹੇ ਪਾਰਬ੍ਰਹਮ! ਮੇਰੀ ਇੱਛਾ ਪੂਰੀ ਕਰ।

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ! ਸਰਧਾ = ਇੱਛਾ। ਪੂਰਿ = ਪੂਰੀ ਕਰ।

SikhNet (Spanish)Oh Señor Trascendente,

ਸਦਾ ਸਦਾ; ਪ੍ਰਭ ਕੇ ਗੁਨ ਗਾਵਉ ॥

sadaa sadaa; prabh ke gun gaavau |

Sant Singh Khalsamay I sing the Glorious Praises of God forever and ever.
Manmohan SinghEver, ever I may celebrate Lord's excellences.
Manmohan Singh (Punjabi)ਹਮੇਸ਼ਾਂ, ਹਮੇਸ਼ਾਂ, ਮੈਂ ਸਾਹਿਬ ਦੀਆਂ ਸਰੇਸ਼ਟਤਾਈਆਂ ਅਲਾਪਦਾ ਰਹਾ।
Fareedkot Teekaਤੀਨੋਂ ਕਾਲੋਂ ਮੇਂ ਸਦਾ ਤੁਝ ਪ੍ਰਭੂ ਕੇ ਗੁਣੋਂ ਕੌ ਗਾਵੋ॥
Prof. Sahib Singhਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ।

ਪਦ ਅਰਥ ਗਾਵਉ = ਮੈਂ ਗਾਵਾਂ।

SikhNet (Spanish)y recitar por siempre Tu Alabanza!

ਸਾਸਿ ਸਾਸਿ; ਪ੍ਰਭ ਤੁਮਹਿ ਧਿਆਵਉ ॥

saas saas; prabh tumeh dhiaavau |

Sant Singh KhalsaWith each and every breath, may I meditate on You, O God.
Manmohan SinghAnd at every breath I may meditate on Thee O Lord.
Manmohan Singh (Punjabi)ਹਰ ਸੁਆਸ ਨਾਲ ਮੈਂ ਤੇਰੇ ਸਿਮਰਨ ਕਰਾ ਹੇ ਸਾਹਿਬ!
Fareedkot Teekaਹੇ ਪ੍ਰਭੂ! ਮੈਂ ਸ੍ਵਾਸ ਸ੍ਵਾਸ ਕਰ ਧਿਆਵਣਾ ਕਰੂੰ॥
Prof. Sahib Singhਹੇ ਪ੍ਰਭੂ! ਮੈਂ ਦਮ-ਬ-ਦਮ ਤੈਨੂੰ ਹੀ ਸਿਮਰਾਂ।
SikhNet (Spanish)¡cómo anhelo poder Llamarte con cada respiración

ਚਰਨ ਕਮਲ ਸਿਉ; ਲਾਗੈ ਪ੍ਰੀਤਿ ॥

charan kamal siau; laagai preet |

Sant Singh KhalsaMay I enshrine affection for Your Lotus Feet.
Manmohan SinghI should embrace affection for Thine lotus feet.
Manmohan Singh (Punjabi)ਤੇਰੇ ਕੰਵਲ ਰੂਪੀ ਪੈਰਾਂ ਨਾਲ ਮੇਰੀ ਪਿਰਹੜੀ ਪਈ ਹੋਈ ਹੈ।
Fareedkot Teekaਤੇਰੇ ਚਰਨ ਕਮਲੋਂ ਸਾਥ ਮੇਰੀ ਪ੍ਰੀਤੀ ਲਾਗੈ॥
Prof. Sahib Singhਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨਾਂ ਨਾਲ ਮੇਰੀ ਪ੍ਰੀਤਿ ਲੱਗੀ ਰਹੇ,
SikhNet (Spanish)Que enaltezca el afecto por el Loto de Tus Pies.

ਭਗਤਿ ਕਰਉ; ਪ੍ਰਭ ਕੀ ਨਿਤ ਨੀਤਿ ॥

bhagat krau; prabh kee nit neet |

Sant Singh KhalsaMay I perform devotional worship to God each and every day.
Manmohan SinghFor ever and aye I may perform Lord's service.
Manmohan Singh (Punjabi)ਸਦਾ ਤੇ ਹਮੇਸ਼ਾਂ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ।
Fareedkot Teekaਹੇ ਪ੍ਰਭੂ! ਆਪ ਕੀ ਭਗਤੀ ਨਿਤਾਪ੍ਰਤੀ ਕਰੂੰ॥
Prof. Sahib Singhਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ।

ਪਦ ਅਰਥ ਨਿਤ ਨੀਤਿ = ਸਦਾ ਹੀ।

SikhNet (Spanish)Que pueda realizar mi servicio a Dios, con toda Devoción, día con día,

ਏਕ ਓਟ; ਏਕੋ ਆਧਾਰੁ ॥

ek ott; eko aadhaar |

Sant Singh KhalsaYou are my only Shelter, my only Support.
Manmohan SinghThou O Lord art my only shelter mine only prop.
Manmohan Singh (Punjabi)ਤੂੰ ਹੀ ਮੇਰੀ ਕੱਲਮਕੱਲੀ ਟੇਕ ਤੇ ਕੱਲਮਕੱਲਾ ਆਸਰਾ ਹੈ, ਹੇ ਸੁਆਮੀ!
Fareedkot Teekaਮਨ ਕਰ ਕੇ ਏਕ ਤੇਰੀ ਓਟ ਹੈ ਔਰ ਤਨ ਕਰ ਕੇ ਭੀ ਏਕ ਤੇਰਾ ਮੋਕੌ ਆਸਰਾ ਹੈ॥
Prof. Sahib Singh(ਪ੍ਰਭੂ ਦਾ ਨਾਮ ਹੀ) ਇਕੋ ਮੇਰੀ ਓਟ ਹੈ ਤੇ ਇਕੋ ਆਸਰਾ ਹੈ,
SikhNet (Spanish)porque Tú eres mi Único Santuario y mi Único Soporte.

ਨਾਨਕੁ ਮਾਗੈ; ਨਾਮੁ ਪ੍ਰਭ ਸਾਰੁ ॥੧॥

naanak maagai; naam prabh saar |1|

Sant Singh KhalsaNanak asks for the most sublime, the Naam, the Name of God. ||1||
Manmohan SinghNanak asks for Thy excellent Name my Master.
Manmohan Singh (Punjabi)ਨਾਨਕ ਤੇਰੇ ਪਰਮ ਸ਼੍ਰੇਸ਼ਟ ਨਾਮ ਦੀ ਯਾਚਨਾ ਕਰਦਾ ਹੈ, ਮੇਰੇ ਮਾਲਕ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਸਰਬ ਮੇਂ ਸੇ ਤੇਰਾ ਨਾਮ ਜੋ ਸਾਰ ਰੂਪ ਹੈ, ਸੋਈ ਮੈਂ ਤੁਝ ਸੇ ਮਾਂਗਤਾ ਹੂੰ॥੧॥
Prof. Sahib Singhਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ॥੧॥

ਪਦ ਅਰਥ ਨਾਨਕੁ ਮਾਗੈ = ਨਾਨਕ ਮੰਗਦਾ ਹੈ। ਨਾਮੁ ਪ੍ਰਭ ਸਾਰੁ = ਪ੍ਰਭ ਸਾਰੁ ਨਾਮੁ, ਪ੍ਰਭੂ ਦਾ ਸ੍ਰੇਸ਼ਟ ਨਾਮ ॥੧॥

SikhNet (Spanish)Nanak pide sólo lo más Sublime, el Naam, el Nombre de Dios. (1)
Shabad Guru Arjan Dev Ji Raag Gauree Ang 289

ਪ੍ਰਭ ਕੀ ਦ੍ਰਿਸਟਿ; ਮਹਾ ਸੁਖੁ ਹੋਇ ॥

prabh kee drisatt; mahaa sukh hoe |

Sant Singh KhalsaBy God's Gracious Glance, there is great peace.
Manmohan SinghIn Lord's kind look there is great comfort.
Manmohan Singh (Punjabi)ਸੁਆਮੀ ਦੀ ਮਿਹਰ ਦੀ ਨਜ਼ਰ ਅੰਦਰ ਪਰਮ ਆਰਾਮ ਹੈ।
Fareedkot Teekaਪ੍ਰਭੂ ਕੀ ਕ੍ਰਿਪਾ ਦ੍ਰਿਸ਼ਟੀ ਸੇ ਮਹਾਂ ਸੁਖ ਹੋਤਾ ਹੈ॥
Prof. Sahib Singhਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ ਬੜਾ ਸੁਖ ਹੁੰਦਾ ਹੈ,
SikhNet (Spanish)Si Dios está complacido, vivirás por siempre en Éxtasis,

ਹਰਿ ਰਸੁ; ਪਾਵੈ ਬਿਰਲਾ ਕੋਇ ॥

har ras; paavai biralaa koe |

Sant Singh KhalsaRare are those who obtain the juice of the Lord's essence.
Manmohan SinghRare is the person who obtains God's elixir.
Manmohan Singh (Punjabi)ਕੋਈ ਟਾਵਾ ਪੁਰਸ਼ ਹੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਉਂਦਾ ਹੈ।
Fareedkot Teekaਇਸ ਹਰਿ ਰਸ ਕੌ ਕੋਈ ਵਿਰਲਾ ਹੀ ਪਾਵਤਾ ਹੈ॥
Prof. Sahib Singh(ਪਰ) ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ।
SikhNet (Spanish)mas pocos son los bendecidos con la Experiencia Plena del Señor.

ਜਿਨ ਚਾਖਿਆ; ਸੇ ਜਨ ਤ੍ਰਿਪਤਾਨੇ ॥

jin chaakhiaa; se jan tripataane |

Sant Singh KhalsaThose who taste it are satisfied.
Manmohan SinghThe mortals who partake of it, are satiated.
Manmohan Singh (Punjabi)ਜੋ ਇਸ ਨੂੰ ਪਾਨ ਕਰਦੇ ਹਨ ਹਨ, ਉਹ ਜੀਵ ਰੱਜ ਜਾਂਦੇ ਹਨ।
Fareedkot Teekaਜਿਨੋਂ ਨੇ ਇਹੁ ਹਰਿ ਰਸ ਚਾਖਿਆ ਹੈ, ਸੋਈ ਜਨ ਤ੍ਰਿਪਤ ਹੂਏ ਹੈਂ॥
Prof. Sahib Singhਜਿਨ੍ਹਾਂ ਨੇ (ਨਾਮ-ਰਸ) ਚੱਖਿਆ ਹੈ, ਉਹ ਮਨੁੱਖ (ਮਾਇਆ ਵਲੋਂ) ਰੱਜ ਗਏ ਹਨ,

ਪਦ ਅਰਥ ਤ੍ਰਿਪਤਾਨੇ = ਰੱਜੇ ਹੋਏ, ਮਾਇਆ ਵਲੋਂ ਬੇ-ਪਰਵਾਹ।

SikhNet (Spanish)Aquéllos que Lo han experimentado, permanecen plenos y alcanzan la perfección

ਪੂਰਨ ਪੁਰਖ; ਨਹੀ ਡੋਲਾਨੇ ॥

pooran purakh; nahee ddolaane |

Sant Singh KhalsaThey are fulfilled and realized beings - they do not waver.
Manmohan SinghThey become perfect persons and waver not.
Manmohan Singh (Punjabi)ਉਹ ਮੁਕੰਮਲ ਇਨਸਾਨ ਹੋ ਜਾਂਦੇ ਹਨ ਅਤੇ ਡਿੱਕਡੋਲੇ ਨਹੀਂ ਖਾਂਦੇ।
Fareedkot Teekaਸੋ ਪੂਰਨ ਪੁਰਖ ਹੋ ਕਰ ਕਬੀ ਡੋਲਤੇ ਨਹੀਂ ਹੈਂ॥
Prof. Sahib Singhਉਹ ਪੂਰਨ ਮਨੁੱਖ ਬਣ ਗਏ ਹਨ, ਕਦੇ (ਮਾਇਆ ਦੇ ਲਾਹੇ ਘਾਟੇ ਵਿਚ) ਡੋਲਦੇ ਨਹੀਂ।
SikhNet (Spanish)en un Estado de Fe constante

ਸੁਭਰ ਭਰੇ; ਪ੍ਰੇਮ ਰਸ ਰੰਗਿ ॥

subhar bhare; prem ras rang |

Sant Singh KhalsaThey are totally filled to over-flowing with the sweet delight of His Love.
Manmohan SinghThey are completely filled with the sweetness and delight of Lord's love.
Manmohan Singh (Punjabi)ਉਹ ਪ੍ਰਭੂ ਦੀ ਪ੍ਰੀਤ ਦੀ ਮਿਠਾਸ ਅਤੇ ਖੁਸ਼ੀ ਨਾਲ ਮੁਕੰਮਲ ਤੌਰ ਤੇ ਪੂਰਨ ਹੋਏ ਹੋਏ ਹਨ।
Fareedkot Teekaਜਿਨ ਕੋ ਸੰਤੋਂ ਕੇ ਸੰਗ ਕਾ ਉਤਸ਼ਾਹ ਉਪਜਿਆ ਹੈ॥
Prof. Sahib Singhਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ,

ਪਦ ਅਰਥ ਸੁਭਰ = ਨਕਾ-ਨਕ। ਪ੍ਰੇਮ ਰਸ ਰੰਗਿ = ਪ੍ਰੇਮ ਦੇ ਸੁਆਦ ਦੀ ਮੌਜ ਵਿਚ।

SikhNet (Spanish)y desbordando Amor por Él.

ਉਪਜੈ ਚਾਉ; ਸਾਧ ਕੈ ਸੰਗਿ ॥

aupajai chaau; saadh kai sang |

Sant Singh KhalsaSpiritual delight wells up within, in the Saadh Sangat, the Company of the Holy.
Manmohan SinghIn the society of saints spiritual delight is produced in their mind.
Manmohan Singh (Punjabi)ਸਤਿ ਸੰਗਤ ਵਿੱਚ ਉਨ੍ਹਾਂ ਦੇ ਮਨ ਅੰਦਰ ਰੂਹਾਨੀ ਖੁਸ਼ੀ ਪੈਦਾ ਹੋ ਜਾਂਦੀ ਹੈ।
Fareedkot Teekaਸੋ ਪ੍ਰੇਮ ਰਸ ਕੇ ਅਨੰਦ ਕਰ ਕੇ ਲਬਾ ਲਬ ਭਰੇ ਹੂਏ ਹੈਂ॥
Prof. Sahib Singhਸਾਧ ਜਨਾਂ ਦੀ ਸੰਗਤਿ ਵਿਚ ਰਹਿ ਕੇ (ਉਹਨਾਂ ਦੇ ਅੰਦਰ) (ਪ੍ਰਭੂ-ਮਿਲਾਪ ਦਾ) ਚਾਉ ਪੈਦਾ ਹੁੰਦਾ ਹੈ।
SikhNet (Spanish)Nace en sus mentes el gozo de conservar la Compañía de los Santos,

ਪਰੇ ਸਰਨਿ; ਆਨ ਸਭ ਤਿਆਗਿ ॥

pare saran; aan sabh tiaag |

Sant Singh KhalsaTaking to His Sanctuary, they forsake all others.
Manmohan SinghForsaking all others they enter Lord's sanctuary.
Manmohan Singh (Punjabi)ਹੋਰ ਸਾਰਿਆਂ ਨੂੰ ਛੱਡ ਕੇ ਉਹ ਸੁਆਮੀ ਦੀ ਸਰਣਾਗਤ ਸੰਭਾਲਦੇ ਹਨ।
Fareedkot Teekaਜੋ ਔਰ ਸਭ ਕੋ ਤਿਆਗ ਕਰ ਹਰੀ ਕੀ ਸਰਨ ਪੜੇ ਹੈਂ॥
Prof. Sahib Singhਹੋਰ ਸਾਰੇ (ਆਸਰੇ) ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ,

ਪਦ ਅਰਥ ਆਨ = ਹੋਰ। ਤਿਆਗਿ = ਛੱਡ ਕੇ।

SikhNet (Spanish)Llegando a su Santuario, deja todo atrás,

ਅੰਤਰਿ ਪ੍ਰਗਾਸ; ਅਨਦਿਨੁ ਲਿਵ ਲਾਗਿ ॥

antar pragaas; anadin liv laag |

Sant Singh KhalsaDeep within, they are enlightened, and they center themselves on Him, day and night.
Manmohan SinghTheir heart is illumined and on the Lord they fix their attention night and day.
Manmohan Singh (Punjabi)ਉਨ੍ਹਾਂ ਦਾ ਦਿਲ ਰੌਸ਼ਨ ਹੋ ਜਾਂਦਾ ਹੈ ਅਤੇ ਦਿਨ ਰਾਤ ਉਹ ਆਪਣੀ ਬਿਰਤੀ ਸੁਆਮੀ ਨਾਲ ਜੋੜਦੇ ਹਨ।
Fareedkot Teekaਤਿਨ ਕੇ ਅੰਤਸਕਰਨ ਬੀਚ ਗਿਆਨ ਹੂਆ ਹੈ ਔ ਨਿਰੰਤਰ ਬ੍ਰਿਤੀ ਲਾਗੀ ਹੈ॥
Prof. Sahib Singhਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਹਨਾਂ ਦੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ।

ਪਦ ਅਰਥ ਪ੍ਰਗਾਸ = ਚਾਨਣ। ਅਨਦਿਨੁ = ਹਰ ਰੋਜ਼, ਹਰ ਵੇਲੇ।

SikhNet (Spanish)y día y noche se entonan en Dios viviendo iluminados.

ਬਡਭਾਗੀ; ਜਪਿਆ ਪ੍ਰਭੁ ਸੋਇ ॥

baddabhaagee; japiaa prabh soe |

Sant Singh KhalsaMost fortunate are those who meditate on God.
Manmohan SinghThrough the greatest good luck He the Lord is meditated upon.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਉਹ ਸਾਹਿਬ ਸਿਮਰਿਆ ਜਾਂਦਾ ਹੈ।
Fareedkot Teekaਜਿਨ ਵਡਭਾਗੀਓਂ ਨੇ ਸੋ ਹਰੀ ਜਪਿਆ ਹੈ॥
Prof. Sahib Singhਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ।
SikhNet (Spanish)Pocos son, en verdad, los que a Él se entregan,

ਨਾਨਕ ਨਾਮਿ ਰਤੇ; ਸੁਖੁ ਹੋਇ ॥੨॥

naanak naam rate; sukh hoe |2|

Sant Singh KhalsaO Nanak, attuned to the Naam, they are at peace. ||2||
Manmohan SinghThey who are imbued with the name O Nanak, procure peace.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਹੇ ਨਾਨਕ! ਉਹ ਆਰਾਮ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਨਾਮ ਮੇਂ ਰਤੇ ਹੋਇਓਂ ਕੌ ਸੁਖ ਹੋਇਆ ਹੈ॥੨॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ ॥੨॥

ਪਦ ਅਰਥ ਨਾਮਿ ਰਤੇ = ਨਾਮ ਵਿਚ ਰੰਗੇ ਹੋਏ ਨੂੰ ॥੨॥

SikhNet (Spanish)pero sólo aquéllos que aman Su Nombre, conocen la Paz Perfecta.(2)
Shabad Guru Arjan Dev Ji Raag Gauree Ang 289

ਸੇਵਕ ਕੀ ਮਨਸਾ; ਪੂਰੀ ਭਈ ॥

sevak kee manasaa; pooree bhee |

Sant Singh KhalsaThe wishes of the Lord's servant are fulfilled.
Manmohan SinghThe Lord's slave's desire is fulfilled,
Manmohan Singh (Punjabi)ਸਾਹਿਬ ਦੇ ਗੋਲੇ ਦੀ ਖਾਹਿਸ਼ ਪੂਰਨ ਹੋ ਗਈ ਹੈ,
Fareedkot Teekaਜਿਸ ਨੇ ਸਤਿਗੁਰੋਂ ਸੇ ਨਿਰਮਲ ਸਿਖ੍ਯਾ ਲਈ ਹੈ॥
Prof. Sahib Singh(ਤਦੋਂ ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਹਨ, ਭਾਵ, ਮਾਇਆ ਵਾਲੀ ਦੌੜ ਮੁੱਕ ਜਾਂਦੀ ਹੈ)

ਪਦ ਅਰਥ ਮਨਸਾ = ਮਨ ਦੀ ਇੱਛਾ।

SikhNet (Spanish)Aquél que sirve al Señor, se cumplen sus deseos,

ਸਤਿਗੁਰ ਤੇ; ਨਿਰਮਲ ਮਤਿ ਲਈ ॥

satigur te; niramal mat lee |

Sant Singh KhalsaFrom the True Guru, the pure teachings are obtained.
Manmohan Singhand from the True Guru he has obtained the pure instruction.
Manmohan Singh (Punjabi)ਅਤੇ ਸੱਚੇ ਗੁਰਾਂ ਪਾਸੋ ਉਸ ਨੇ ਪਵਿੱਤ੍ਰ ਸਿਖ-ਮਤ ਪ੍ਰਾਪਤ ਕਰ ਲਈ ਹੈ।
Fareedkot Teekaਤਿਸ ਸੇਵਕ ਕੀ ਸਰਬ ਮਨਸਾ ਪੂਰਨ ਭਈ ਹੈ॥
Prof. Sahib Singh(ਜਦੋਂ ਸੇਵਕ) ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ।

ਪਦ ਅਰਥ ਮਤਿ = ਸਿੱਖਿਆ।

SikhNet (Spanish)recibe la Enseñanza del Guru Verdadero;

ਜਨ ਕਉ; ਪ੍ਰਭੁ ਹੋਇਓ ਦਇਆਲੁ ॥

jan kau; prabh hoeo deaal |

Sant Singh KhalsaUnto His humble servant, God has shown His kindness.
Manmohan SinghUnto His slave the Lord has become merciful.
Manmohan Singh (Punjabi)ਆਪਣੇ ਗੋਲੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।
Fareedkot Teekaਜਿਸ ਜਨ ਕੌ ਪ੍ਰਭੂ ਦਿਆਲ ਹੂਆ ਹੈ॥
Prof. Sahib Singhਪ੍ਰਭੂ ਆਪਣੇ (ਅਜੇਹੇ) ਸੇਵਕ ਉਤੇ ਮੇਹਰ ਕਰਦਾ ਹੈ,

ਪਦ ਅਰਥ ਜਨ ਕਉ = ਆਪਣੇ ਸੇਵਕ ਨੂੰ।

SikhNet (Spanish)el Señor es Bondadoso con Su sirviente

ਸੇਵਕੁ ਕੀਨੋ; ਸਦਾ ਨਿਹਾਲੁ ॥

sevak keeno; sadaa nihaal |

Sant Singh KhalsaHe has made His servant eternally happy.
Manmohan SinghHis servant He has rendered ever happy.
Manmohan Singh (Punjabi)ਆਪਣੇ ਦਾਸ ਨੂੰ ਉਸ ਨੇ ਸਦੀਵੀ ਪ੍ਰਸੰਨ ਕਰ ਦਿੱਤਾ ਹੈ।
Fareedkot Teekaਤਿਸ ਸੇਵਕ ਕੋ ਨਿਹਾਲ ਕੀਆ ਹੈ॥
Prof. Sahib Singhਤੇ, ਸੇਵਕ ਨੂੰ ਸਦਾ ਖਿੜੇ-ਮੱਥੇ ਰੱਖਦਾ ਹੈ।

ਪਦ ਅਰਥ ਨਿਹਾਲੁ = ਪ੍ਰਸੰਨ, ਖ਼ੁਸ਼।

SikhNet (Spanish)y lo protege siempre llenándolo de felicidad.

ਬੰਧਨ ਕਾਟਿ; ਮੁਕਤਿ ਜਨੁ ਭਇਆ ॥

bandhan kaatt; mukat jan bheaa |

Sant Singh KhalsaThe bonds of His humble servant are cut away, and he is liberated.
Manmohan SinghThe servant's fetters are cut and he is emancipated.
Manmohan Singh (Punjabi)ਦਾਸ ਦੀਆਂ ਬੇੜੀਆਂ ਕਟੀਆਂ ਗਈਆਂ ਹਨ ਅਤੇ ਉਹ ਮੌਖਸ਼ ਨੂੰ ਪ੍ਰਾਪਤ ਹੋ ਗਿਆ ਹੈ।
Fareedkot Teekaਜੋ ਜਨੁ ਬੰਧਨੋਂ ਕੋ ਕਾਟ ਕਰ ਮੁਕਤਿ ਭਇਆ ਹੈ॥
Prof. Sahib Singhਸੇਵਕ (ਮਾਇਆ ਵਾਲੇ) ਜ਼ੰਜੀਰ ਤੋੜ ਕੇ ਖਲਾਸਾ ਹੋ ਜਾਂਦਾ ਹੈ,
SikhNet (Spanish)Le quita las ataduras y lo libera

ਜਨਮ ਮਰਨ; ਦੂਖੁ ਭ੍ਰਮੁ ਗਇਆ ॥

janam maran; dookh bhram geaa |

Sant Singh KhalsaThe pains of birth and death, and doubt are gone.
Manmohan SinghGone are his birth, death, pain and doubt.
Manmohan Singh (Punjabi)ਉਸ ਦਾ ਜੰਮਣਾ, ਮਰਣਾ, ਤਕਲੀਫ ਅਤੇ ਵਹਿਮ ਦੂਰ ਹੋ ਗਏ ਹਨ।
Fareedkot Teekaਤਿਸ ਕਾ ਜਨਮ ਮਰਨ ਦੂਖ ਔ ਭ੍ਰਮੁ ਦੂਰ ਭਯਾ ਹੈ॥
Prof. Sahib Singhਉਸ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਤੇ ਸਹਸਾ ਮੁੱਕ ਜਾਂਦਾ ਹੈ।

ਪਦ ਅਰਥ ਭ੍ਰਮੁ = ਭਰਮ, ਭੁਲੇਖਾ, ਸਹਸਾ।

SikhNet (Spanish)de la duda y del dolor de tantas reencarnaciones.

ਇਛ ਪੁਨੀ; ਸਰਧਾ ਸਭ ਪੂਰੀ ॥

eichh punee; saradhaa sabh pooree |

Sant Singh KhalsaDesires are satisfied, and faith is fully rewarded,
Manmohan SinghHis desire is satiated and faith is all fulfilled.
Manmohan Singh (Punjabi)ਉਸ ਦੀ ਖਾਹਿਸ਼ ਤ੍ਰਿਪਤ ਹੋ ਗਈ ਹੈ ਅਤੇ ਭਰੋਸਾ ਸਮੂਹ ਸੰਪੂਰਨ ਹੋ ਗਿਆ ਹੈ।
Fareedkot Teekaਸਭ ਕੀ ਇਛਾ ਪੂਰਣ ਕਰਨੇ ਵਾਲੇ ਪਰਮੇਸ੍ਵਰ ਨੇ ਦਾਸ ਕੀ ਸਰਬ ਸਰਧਾ ਪੂਰੀ ਕਰੀ ਹੈਂ॥
Prof. Sahib Singhਸੇਵਕ ਦੀ ਇੱਛਾ ਤੇ ਸਰਧਾ ਸਭ ਸਿਰੇ ਚੜ੍ਹ ਜਾਂਦੀ ਹੈ,
SikhNet (Spanish)su nostalgia es aliviada y su Fe, confirmada.

ਰਵਿ ਰਹਿਆ; ਸਦ ਸੰਗਿ ਹਜੂਰੀ ॥

rav rahiaa; sad sang hajooree |

Sant Singh Khalsaimbued forever with His all-pervading peace.
Manmohan SinghHe remains permeated in God and ever remains with Him and in His presence.
Manmohan Singh (Punjabi)ਉਹ ਹਰੀ ਅੰਦਰ ਰਮਿਆ ਰਹਿੰਦਾ ਹੈ ਅਤੇ ਹਮੇਸ਼ਾਂ ਉਸ ਦੇ ਨਾਲ ਅਤੇ ਉਸ ਦੀ ਹਾਜ਼ਰੀ ਵਿੱਚ ਰਹਿੰਦਾ ਹੈ।
Fareedkot Teekaਸਰਬ ਮੇਂ ਵਿਆਪਕ ਹਰੀ ਜਾਣ ਕਰ ਸਦ ਸੰਗ ਕਰ ਵਹੁ ਹਜੂਰੀ ਭਇਆ ਹੈ॥
Prof. Sahib Singhਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਨਾਲ ਅੰਗ-ਸੰਗ ਦਿੱਸਦਾ ਹੈ।

ਪਦ ਅਰਥ ਰਵਿ ਰਹਿਆ = ਸਭ ਥਾਈਂ ਮੌਜੂਦ। ਸਦ = ਸਦਾ। ਸੰਗਿ = ਨਾਲ। ਹਜੂਰੀ = ਅੰਗ-ਸੰਗ।

SikhNet (Spanish)Viviendo en la Eterna Presencia del Señor,

ਜਿਸ ਕਾ ਸਾ; ਤਿਨਿ ਲੀਆ ਮਿਲਾਇ ॥

jis kaa saa; tin leea milaae |

Sant Singh KhalsaHe is His - he merges in Union with Him.
Manmohan SinghHe of whom he is has blended him with Himself.
Manmohan Singh (Punjabi)ਜਿਸ ਦਾ ਉਹ ਹੈ, ਉਸ ਨੇ ਉਸ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਜਿਸ ਕਾ ਦਾਸ ਥਾ ਤਿਸੀ ਨੇ ਅਪਨੇ ਸਰੂਪ ਮੇਂ ਮਿਲਾਇ ਲੀਆ ਹੈ॥
Prof. Sahib Singhਜਿਸ ਮਾਲਕ ਦਾ ਉਹ ਸੇਵਕ ਬਣਦਾ ਹੈ, ਉਹ ਆਪਣੇ ਨਾਲ ਮਿਲਾ ਲੈਂਦਾ ਹੈ,

ਪਦ ਅਰਥ ਸਾ = ਸੀ, ਬਣਿਆ। ਤਿਨਿ = ਉਸ ਪ੍ਰਭੂ ਨੇ।

SikhNet (Spanish)Unido a su Maestro, a quien en verdad pertenece,

ਨਾਨਕ ਭਗਤੀ; ਨਾਮਿ ਸਮਾਇ ॥੩॥

naanak bhagatee; naam samaae |3|

Sant Singh KhalsaNanak is absorbed in devotional worship of the Naam. ||3||
Manmohan SinghNanak is absorbed in Lord's devotion and Name.
Manmohan Singh (Punjabi)ਨਾਨਕ ਪ੍ਰਭੂ ਦੇ ਅਨੁਰਾਗ ਅਤੇ ਨਾਮ ਵਿੱਚ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਗਤੀ ਕਰ ਕੇ ਵਹੁ ਨਾਮੀ ਮੇਂ ਸਮਾਇਆ ਹੈ॥੩॥
Prof. Sahib Singhਹੇ ਨਾਨਕ! ਸੇਵਕ ਭਗਤੀ ਕਰ ਕੇ ਨਾਮ ਵਿਚ ਟਿਕਿਆ ਰਹਿੰਦਾ ਹੈ ॥੩॥
SikhNet (Spanish)penetra en el Santuario del Nombre. (3)
Shabad Guru Arjan Dev Ji Raag Gauree Ang 289 - 290

ਸੋ ਕਿਉ ਬਿਸਰੈ; ਜਿ. ਘਾਲ ਨ ਭਾਨੈ ॥

so kiau bisarai; ji. ghaal na bhaanai |

Sant Singh KhalsaWhy forget Him, who does not overlook our efforts?
Manmohan SinghWhy forget Him who disregards not mortal's service?
Manmohan Singh (Punjabi)ਉਸ ਨੂੰ ਕਿਉਂ ਭੁਲਾਈਏ ਜੋ ਪ੍ਰਾਣੀ ਦੀ ਸੇਵਾ ਨੂੰ ਅੱਖੋ ਉਹਲੇ ਨਹੀਂ ਕਰਦਾ?
Fareedkot Teekaਹੇ ਭਾਈ! ਸੋ ਹਰੀ ਕਿਉਂ ਵਿਸਰੈ ਜੋ ਕਮਾਈ ਕਰੀ ਹੋਈ ਕੋ ਦੂਰ ਨਹੀਂ ਕਰਤਾ ਹੈ, ਵਾ ਜੀਵੋਂ ਕੋ ਕਰਤਵ ਕਾ ਫਲ੍ਹ ਭੁਗਾਏ ਬਿਨਾਂ ਨਾਸ ਨਹੀਂ ਕਰਤਾ ਹੈ॥
Prof. Sahib Singh(ਮਨੁੱਖ ਨੂੰ) ਉਹ ਪ੍ਰਭੂ ਕਿਉਂ ਵਿਸਰ ਜਾਏ ਜੋ (ਮਨੁੱਖ ਦੀ ਕੀਤੀ) ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ,

ਪਦ ਅਰਥ ਸੋ = ਉਹ ਪ੍ਰਭੂ। ਘਾਲ = ਮੇਹਨਤ। ਨ ਭਾਨੈ = ਨਹੀਂ ਭੰਨਦਾ, ਅਜਾਈਂ ਨਹੀਂ ਜਾਣ ਦੇਂਦਾ।

SikhNet (Spanish)¿Cómo podríamos abandonar a Aquél que premia nuestros esfuerzos

ਸੋ ਕਿਉ ਬਿਸਰੈ; ਜਿ. ਕੀਆ ਜਾਨੈ ॥

so kiau bisarai; ji. keea jaanai |

Sant Singh KhalsaWhy forget Him, who acknowledges what we do?
Manmohan SinghWhy forget Him who acknowledges what is done for Him?
Manmohan Singh (Punjabi)ਉਸ ਨੂੰ ਕਿਉਂ ਭੁਲਾਈਏ, ਜੋ ਉਸ ਲਈ ਕੀਤੀ ਗਈ ਕਾਰ ਦੀ ਕਦਰ ਕਰਦਾ ਹੈ?
Fareedkot Teekaਪੁਨਾ ਸੋ ਕਿਉਂ ਵਿਸਰੈ ਜੋ ਕੀਆ ਹੂਆ ਕਰਮ ਸਭ ਜਾਨਤਾ ਹੈ॥
Prof. Sahib Singhਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ?

ਪਦ ਅਰਥ ਕੀਆ = ਕੀਤਾ, ਕੀਤੀ ਹੋਈ ਕਮਾਈ। ਜਾਨੈ = ਚੇਤੇ ਰੱਖਦਾ ਹੈ।

SikhNet (Spanish)y que reconoce cualquier cosa que por Él hagamos?

ਸੋ ਕਿਉ ਬਿਸਰੈ; ਜਿਨਿ. ਸਭੁ ਕਿਛੁ ਦੀਆ ॥

so kiau bisarai; jin. sabh kichh deea |

Sant Singh KhalsaWhy forget Him, who has given us everything?
Manmohan SinghWhy forget Him, who has given us everything.
Manmohan Singh (Punjabi)ਉਸ ਨੂੰ ਕਿਉਂ ਭੁਲਾਈਏ ਜਿਸ ਨੇ ਸਾਨੂੰ ਸਭ ਕੁਝ ਦਿਤਾ ਹੈ?
Fareedkot Teekaਸੋ ਕਿਉਂ ਬਿਸਰੈ ਜਿਸ ਨੇ ਸਭ ਕੁਛ ਦੀਆ ਹੈ॥
Prof. Sahib Singhਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ,
SikhNet (Spanish)¿Cómo Olvidarlo si todo nos lo ha dado?

ਸੋ ਕਿਉ ਬਿਸਰੈ; ਜਿ. ਜੀਵਨ ਜੀਆ ॥

so kiau bisarai; ji. jeevan jeea |

Sant Singh KhalsaWhy forget Him, who is the Life of the living beings?
Manmohan SinghWhy forget Him, who is the life is the sentient beings?
Manmohan Singh (Punjabi)ਉਸ ਨੂੰ ਕਿਉਂ ਭੁਲਾਈਏ ਜੋ ਪ੍ਰਾਣ-ਧਾਰੀਆਂ ਦੀ ਜਿੰਦ ਜਾਨ ਹੈ?
Fareedkot Teekaਸੋ ਕਿਉਂ ਵਿਸਰੈ ਜੋ ਜੀਵੋਂ ਕਾ (ਜੀਵਨ) ਪ੍ਰਾਨ ਰੂਪ ਹੈ॥
Prof. Sahib Singhਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ?

ਪਦ ਅਰਥ ਜੀਵਨ ਜੀਆ = (ਜੀਵਾਂ ਦੀ) ਜ਼ਿੰਦਗੀ ਦਾ ਆਸਰਾ।

SikhNet (Spanish)¿Cómo Olvidarlo si es la vida del ser viviente?

ਸੋ ਕਿਉ ਬਿਸਰੈ; ਜਿ. ਅਗਨਿ ਮਹਿ ਰਾਖੈ ॥

so kiau bisarai; ji. agan meh raakhai |

Sant Singh KhalsaWhy forget Him, who preserves us in the fire of the womb?
Manmohan SinghWhy forget Him who preserves us in the womb-fire?
Manmohan Singh (Punjabi)ਉਸ ਨੂੰ ਕਿਉਂ ਭੁਲਾਈਏ, ਜੋ ਉਦਰ ਦੀ ਅੱਗ ਵਿੱਚ ਸਾਡੀ ਰਖਿਆ ਕਰਦਾ ਹੈ?
Fareedkot Teekaਸੋ ਵਾਹਿਗੁਰੂ ਕਿਉਂ ਵਿਸਰੈ ਜੋ ਮਾਤਾ ਕੇ ਗਰਭ ਮੇਂ ਅਗਨੀ ਮੇਂ ਰਖ੍ਯਾ ਕਰਤਾ ਹੈ॥
Prof. Sahib Singhਉਹ ਅਕਾਲ ਪੁਰਖ ਕਿਉਂ ਵਿਸਰ ਜਾਏ ਜੋ (ਮਾਂ ਦੇ ਪੇਟ ਦੀ) ਅੱਗ ਵਿਚ ਬਚਾ ਕੇ ਰੱਖਦਾ ਹੈ?

ਪਦ ਅਰਥ ਅਗਨਿ = (ਮਾਂ ਦੇ ਪੇਟ ਦੀ) ਅੱਗ।

SikhNet (Spanish)¿Cómo Olvidarlo si nos conservó a salvo en el fuego del vientre?

ਗੁਰ ਪ੍ਰਸਾਦਿ; ਕੋ ਬਿਰਲਾ ਲਾਖੈ ॥

gur prasaad; ko biralaa laakhai |

Sant Singh KhalsaBy Guru's Grace, rare is the one who realizes this.
Manmohan SinghBY Guru's grace, some rare one sees Him.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਹੀ ਉਸ ਨੂੰ ਵੇਖਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਤਿਸ ਕੋ ਕੋਈ ਵਿਰਲਾ ਹੀ ਲਖਤਾ ਹੈ॥
Prof. Sahib Singh(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਗੱਲ) ਸਮਝਦਾ ਹੈ।

ਪਦ ਅਰਥ ਲਾਖੈ = ਸਮਝਦਾ ਹੈ।

SikhNet (Spanish)Por la Gracia del Guru, sólo unos cuantos toman conciencia de esto.

ਸੋ ਕਿਉ ਬਿਸਰੈ; ਜਿ. ਬਿਖੁ ਤੇ ਕਾਢੈ ॥

so kiau bisarai; ji. bikh te kaadtai |

Sant Singh KhalsaWhy forget Him, who lifts us up out of corruption?
Manmohan SinghWhy forget Him who extricates man from sin,
Manmohan Singh (Punjabi)ਉਸ ਨੂੰ ਕਿਉਂ ਭੁਲਾਈਏ ਜੋ ਬੰਦੇ ਨੂੰ ਪਾਪ ਤੋਂ ਬਚਾਉਂਦਾ ਹੈ,
Fareedkot Teekaਸੋ ਵਾਹਿਗੁਰੂ ਕਿਉਂ ਬਿਸਰੈ ਜੋ ਵਈਰਾਗ ਦੇ ਕਰ ਵਿਸਿਅਹੁੰ ਸੇ ਕਾਢ ਦੇਤਾ ਹੈ॥
Prof. Sahib Singhਉਹ ਅਕਾਲ ਪੁਰਖ ਕਿਉਂ ਭੁੱਲ ਜਾਏ ਜੋ (ਮਾਇਆ-ਰੂਪ) ਜ਼ਹਰ ਤੋਂ ਬਚਾਉਂਦਾ ਹੈ,

ਪਦ ਅਰਥ ਬਿਖੁ = ਮਾਇਆ ਦੀ ਵਿਹੁ।

SikhNet (Spanish)¿Por qué Olvidarlo si nos salva de la corrupción?

ਜਨਮ ਜਨਮ ਕਾ; ਟੂਟਾ ਗਾਢੈ ॥

janam janam kaa; ttoottaa gaadtai |

Sant Singh KhalsaThose separated from Him for countless lifetimes, are re-united with Him once again.
Manmohan Singhand unites him with Himself, separated from Him since many births?
Manmohan Singh (Punjabi)ਅਤੇ ਆਪਣੇ ਨਾਲੋ ਅਨੇਕਾਂ ਜਨਮ ਤੋਂ ਵਿਛੁੜੇ ਹੋਏ ਨੂੰ ਆਪਣੇ ਨਾਲ ਮਿਲਾ ਲੈਦਾ ਹੈ?
Fareedkot Teekaਪੁਨਾ ਜਨਮਾਂਤ੍ਰੋਂ ਕੇ ਟੂਟੇ ਅਰਥਾਤ ਵਿਯੋਗੀ ਜੀਵ ਕੌ ਆਪਣੇ ਸਾਥ ਗੰਢ ਲੇਤਾ ਹੈ॥
Prof. Sahib Singhਅਤੇ ਕਈ ਜਨਮ ਦੇ ਵਿਛੁੜੇ ਹੋਏ ਜੀਵ ਨੂੰ (ਆਪਣੇ ਨਾਲ) ਜੋੜ ਲੈਂਦਾ ਹੈ?
SikhNet (Spanish)Los que han estado separados de Él por incontables vidas, son reunidos con Él otra vez.

ਗੁਰਿ ਪੂਰੈ; ਤਤੁ ਇਹੈ ਬੁਝਾਇਆ ॥

gur poorai; tat ihai bujhaaeaa |

Sant Singh KhalsaThrough the Perfect Guru, this essential reality is understood.
Manmohan SinghThe perfect Guru has taught me this reality.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਇਹ ਅਸਲੀਅਤ ਦਰਸਾਈ ਹੈ।
Fareedkot Teekaਪੂਰੇ ਸਤਿਗੁਰੋਂ ਨੇ ਜਿਸ ਕੌ ਇਹ ਯਥਾਰਥ ਗਿਆਨ ਸਮਝਾਇਆ ਹੈ॥
Prof. Sahib Singh(ਜਿਨ੍ਹਾਂ ਸੇਵਕਾਂ ਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ,

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਤਤੁ = ਅਸਲੀਅਤ।

SikhNet (Spanish)Mediante el Perfecto Guru, la Realidad Esencial es comprendida.

ਪ੍ਰਭੁ ਅਪਨਾ; ਨਾਨਕ. ਜਨ ਧਿਆਇਆ ॥੪॥

prabh apanaa; naanak. jan dhiaaeaa |4|

Sant Singh KhalsaO Nanak, God's humble servants meditate on Him. ||4||
Manmohan SinghSerf Nanak has meditated on His Lord.
Manmohan Singh (Punjabi)ਨਫਰ ਨਾਨਕ ਨੇ ਆਪਣੇ ਸਾਹਿਬ ਦਾ ਸਿਮਰਨ ਕੀਤਾ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਤਿਸ ਜਨ ਨੇ ਅਪਨਾ ਪ੍ਰਭੂ ਧਿਆਇਆ ਹੈ॥੪॥
Prof. Sahib Singhਹੇ ਨਾਨਕ! ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ॥੪॥

ਪਦ ਅਰਥ ਜਨ = ਜਨਾਂ ਨੇ, ਸੇਵਕਾਂ ਨੇ ॥੪॥

SikhNet (Spanish)Oh, dice Nanak, los Sirviente Humildes de Dios meditan en Él. (4)
Shabad Guru Arjan Dev Ji Raag Gauree Ang 290

ਸਾਜਨ ਸੰਤ; ਕਰਹੁ ਇਹੁ ਕਾਮੁ ॥

saajan sant; karahu ihu kaam |

Sant Singh KhalsaO friends, O Saints, make this your work.
Manmohan SinghO friendly saints do this work.
Manmohan Singh (Punjabi)ਹੇ ਮਿਤ੍ਰ ਸਾਧੂਓ! ਇਹ ਕੰਮ ਕਰੋ।
Fareedkot Teekaਹੇ ਸੰਤ ਸ੍ਵਜਨੋਂ! ਤੁਮ ਇਹੀ ਕਾਮ ਕਰੋ॥
Prof. Sahib Singhਹੇ ਸੱਜਣ ਜਨੋ! ਹੇ ਸੰਤ ਜਨੋ! ਇਹ ਕੰਮ ਕਰੋ,
SikhNet (Spanish)Oh Santo amigo, destina tu existencia a meditar en el Nombre de Dios.

ਆਨ ਤਿਆਗਿ; ਜਪਹੁ ਹਰਿ ਨਾਮੁ ॥

aan tiaag; japahu har naam |

Sant Singh KhalsaRenounce everything else, and chant the Name of the Lord.
Manmohan SinghAbandon all else and repeat God's Name.
Manmohan Singh (Punjabi)ਹੋਰ ਸਾਰਾ ਕੁਛ ਛਡ ਦਿਓ ਅਤੇ ਰੱਬ ਦੇ ਨਾਮ ਦਾ ਉਚਾਰਨ ਕਰੋ।
Fareedkot Teekaਔਰ ਕਾਮ ਤਿਆਗ ਕਰ ਹਰਿ ਨਾਮ ਕੋ ਹੀ ਜਪੋ॥
Prof. Sahib Singhਹੋਰ ਸਾਰੇ (ਆਹਰ) ਛੱਡ ਕੇ ਪ੍ਰਭੂ ਦਾ ਨਾਮ ਜਪਹੁ।

ਪਦ ਅਰਥ ਆਨ = ਹੋਰ। ਤਿਆਗਿ = ਛੱਡ ਕੇ।

SikhNet (Spanish)Si logras hacerlo, tu mente cosechará Paz

ਸਿਮਰਿ ਸਿਮਰਿ; ਸਿਮਰਿ ਸੁਖ ਪਾਵਹੁ ॥

simar simar; simar sukh paavahu |

Sant Singh KhalsaMeditate, meditate, meditate in remembrance of Him, and find peace.
Manmohan SinghRemember, remember, remember the Name and obtain peace.
Manmohan Singh (Punjabi)ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰ ਅਤੇ ਆਰਾਮ ਨੂੰ ਪ੍ਰਾਪਤ ਹੋ।
Fareedkot Teekaਤਿਸ ਨਾਮ ਕੋ ਮਨ ਤਨ ਬਾਣੀ ਸੇ ਸਿਮਰ ਕਰ ਕੇ ਆਤਮ ਸੁਖ ਪਾਵੋ॥
Prof. Sahib Singhਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ;
SikhNet (Spanish)y podrás compartir con otros el Tesoro del Nombre.

ਆਪਿ ਜਪਹੁ; ਅਵਰਹ ਨਾਮੁ ਜਪਾਵਹੁ ॥

aap japahu; avarah naam japaavahu |

Sant Singh KhalsaChant the Naam yourself, and inspire others to chant it.
Manmohan SinghThyself repeat the Name and make others to repeat it.
Manmohan Singh (Punjabi)ਖੁਦ ਨਾਮ ਦਾ ਉਚਾਰਨ ਕਰ ਅਤੇ ਹੋਰਨਾਂ ਤੋਂ ਇਸ ਦਾ ਉਚਾਰਣ ਕਰਵਾ।
Fareedkot Teekaਆਪਿ ਜਪੋ ਪੁਨਾ ਔਰੋਂ ਸੇ ਨਾਮ ਜਪਾਵੋ॥
Prof. Sahib Singhਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ।

ਪਦ ਅਰਥ ਅਵਰਹ = ਹੋਰਨਾਂ ਨੂੰ।

SikhNet (Spanish)Viviendo con Amor y Devoción,

ਭਗਤਿ ਭਾਇ; ਤਰੀਐ ਸੰਸਾਰੁ ॥

bhagat bhaae; tareeai sansaar |

Sant Singh KhalsaBy loving devotional worship, you shall cross over the world-ocean.
Manmohan SinghBy meditation and Divine Love thou shalt cross over the world ocean.
Manmohan Singh (Punjabi)ਸਿਮਰਨ ਅਤੇ ਪ੍ਰਭੂ-ਪ੍ਰੇਮ ਦੁਆਰਾ ਤੂੰ ਜਗਤ-ਸਮੁੰਦਰ ਤੋਂ ਪਾਰ ਹੋ ਜਾਵੇਗਾ।
Fareedkot Teekaਪ੍ਰੇਮਾ ਭਗਤੀ ਸੇ ਹੀ ਇਸ ਸੰਸਾਰ ਸੇ ਤਰੀਤਾ ਹੈ॥
Prof. Sahib Singhਪ੍ਰਭੂ ਦੀ ਭਗਤੀ ਵਿਚ ਨਿਹੁਂ ਲਾਇਆਂ ਇਹ ਸੰਸਾਰ (ਸਮੁੰਦਰ) ਤਰੀਦਾ ਹੈ,

ਪਦ ਅਰਥ ਭਗਤਿ ਭਾਇ = ਭਗਤੀ ਦੇ ਪਿਆਰ ਨਾਲ।

SikhNet (Spanish)transitarás felizmente a través de este mundo;

ਬਿਨੁ ਭਗਤੀ; ਤਨੁ ਹੋਸੀ ਛਾਰੁ ॥

bin bhagatee; tan hosee chhaar |

Sant Singh KhalsaWithout devotional meditation, the body will be just ashes.
Manmohan SinghWithout meditation the body shall become ashes.
Manmohan Singh (Punjabi)ਸਿਮਰਨ ਦੇ ਬਾਝੋਂ ਦੇਹਿ ਸੁਆਹ ਹੋ ਜਾਏਗੀ।
Fareedkot Teekaਭਗਤੀ ਸੇ ਬਿਨਾਂ ਇਹ ਸਰੀਰ ਖਾਕ ਵਤ ਨਿਸਫਲ ਹੋਇਗਾ॥
Prof. Sahib Singhਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ।

ਪਦ ਅਰਥ ਛਾਰੁ = ਸੁਆਹ, ਵਿਅਰਥ।

SikhNet (Spanish)mas una vida sin Alabanza, terminará en cenizas.

ਸਰਬ ਕਲਿਆਣ; ਸੂਖ ਨਿਧਿ ਨਾਮੁ ॥

sarab kaliaan; sookh nidh naam |

Sant Singh KhalsaAll joys and comforts are in the treasure of the Naam.
Manmohan SinghLord's name is the treasure of all the comforts and joys,
Manmohan Singh (Punjabi)ਸੁਆਮੀ ਦਾ ਨਾਮ ਸਾਰਿਆਂ ਆਰਾਮਾ ਅਤੇ ਖੁਸ਼ੀਆਂ ਦਾ ਖ਼ਜ਼ਾਨਾ ਹੈ,
Fareedkot Teekaਸਰਬ ਪ੍ਰਕਾਰ (ਕਲਿਆਣ) ਮੁਕਤੀਓਂ ਔਰ ਸੁਖੋਂ ਕੀ ਨਿਧ ਹਰੀ ਕਾ ਨਾਮ ਹੀ ਹੈ॥
Prof. Sahib Singhਪ੍ਰਭੂ ਦਾ ਨਾਮ ਭਲੇ ਭਾਗਾਂ ਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,

ਪਦ ਅਰਥ ਕਲਿਆਣ = ਭਲੇ ਭਾਗ। ਨਿਧਿ = ਖ਼ਜ਼ਾਨਾ।

SikhNet (Spanish)El Amor del Nombre es todo Paz y Alegría;

ਬੂਡਤ ਜਾਤ; ਪਾਏ ਬਿਸ੍ਰਾਮੁ ॥

booddat jaat; paae bisraam |

Sant Singh KhalsaEven the drowning can reach the place of rest and safety.
Manmohan Singheven the drowning one obtains rest.
Manmohan Singh (Punjabi)ਡੁਬਦਾ ਹੋਇਆ ਜੀਵ ਭੀ ਇਸ ਵਿੱਚ ਆਰਾਮ ਪਾ ਲੈਦਾ ਹੈ।
Fareedkot Teekaਜਿਸ ਕੇ ਜਾਪ ਸੇ ਬੂਡਤਾ ਜਾਤਾ ਪੁਰਸ ਇਸਥਿਤੀ (ਪਾਏ) ਪਾਵਤਾ ਹੈ॥
Prof. Sahib Singh(ਨਾਮ ਜਪਿਆਂ ਵਿਕਾਰਾਂ ਵਿਚ) ਡੁੱਬਦੇ ਜਾਂਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ;

ਪਦ ਅਰਥ ਬੂਡਤ ਜਾਤ = ਡੁੱਬਦਾ ਜਾਂਦਾ। ਬਿਸ੍ਰਾਮੁ = ਟਿਕਾਣਾ।

SikhNet (Spanish)aun aquél que va naufragando por la existencia puede aferrarse al Nombre,

ਸਗਲ ਦੂਖ ਕਾ; ਹੋਵਤ ਨਾਸੁ ॥

sagal dookh kaa; hovat naas |

Sant Singh KhalsaAll sorrows shall vanish.
Manmohan SinghUtter thou the Name of the Lord of excellences,
Manmohan Singh (Punjabi)ਤੂੰ ਗੁਣਾ ਦੇ ਸੁਆਮੀ ਦੇ ਨਾਮ ਦਾ ਉਚਾਰਣ ਕਰ,
Fareedkot Teekaਔਰ ਸੰਪੂਰਨ ਦੁਖੋਂ ਕਾ ਜਿਸ ਨਾਮ ਸੇ ਨਾਸ ਹੋਤਾ ਹੈ॥
Prof. Sahib Singh(ਤੇ) ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
SikhNet (Spanish)estabilizar su mente y liberarse para siempre de la aflicción.

ਨਾਨਕ; ਨਾਮੁ ਜਪਹੁ ਗੁਨਤਾਸੁ ॥੫॥

naanak; naam japahu gunataas |5|

Sant Singh KhalsaO Nanak, chant the Naam, the treasure of excellence. ||5||
Manmohan Singhall thy sorrows shall vanish, O Nanak!
Manmohan Singh (Punjabi)ਤੇਰੇ ਸਾਰੇ ਗ਼ਮ ਅਲੋਪ ਹੋ ਜਾਣਗੇ। ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਗੁਣੋਂ ਕਾ ਸਮੁੰਦ੍ਰ ਨਾਮ ਜਪੋ॥੫॥
Prof. Sahib Singh(ਤਾਂ ਤੇ) ਹੇ ਨਾਨਕ! ਨਾਮ ਜਪਹੁ, (ਨਾਮ ਹੀ) ਗੁਣਾਂ ਦਾ ਖ਼ਜ਼ਾਨਾ (ਹੈ) ॥੫॥

ਪਦ ਅਰਥ ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ॥੫॥

SikhNet (Spanish)¿Por qué no dedicarse a cultivar la fuente de tanto Bien? (5)
Shabad Guru Arjan Dev Ji Raag Gauree Ang 290

ਉਪਜੀ ਪ੍ਰੀਤਿ; ਪ੍ਰੇਮ ਰਸੁ ਚਾਉ ॥

aupajee preet; prem ras chaau |

Sant Singh KhalsaLove and affection, and the taste of yearning, have welled up within;
Manmohan SinghThe savour of love and affection and yearning for God have sprung up in me.
Manmohan Singh (Punjabi)ਪਿਰਹੜੀ ਅਤੇ ਪਿਆਰ ਦਾ ਸੁਆਦ ਅਤੇ ਵਾਹਿਗੁਰੂ ਲਈ ਲਾਲਸਾ ਮੇਰੇ ਅੰਦਰ ਉਤਪੰਨ ਹੋ ਗਏ ਹਨ।
Fareedkot Teekaਜਿਨੋਂ ਕੋ ਪ੍ਰੀਤੀ ਉਪਜੀ ਹੈ ਤਿਨੋਂ ਕੇ ਚਿਤ ਮੇਂ ਪ੍ਰੇਮ ਰਸ ਕਾ ਉਤਸਾਹ ਹੂਆ ਹੈ॥
Prof. Sahib Singh(ਜਿਸ ਦੇ ਅੰਦਰ ਪ੍ਰਭੂ ਦੀ) ਪ੍ਰੀਤ ਪੈਦਾ ਹੋਈ ਹੈ, ਪ੍ਰਭੂ ਦੇ ਪਿਆਰ ਦਾ ਸੁਆਦ ਤੇ ਚਾਉ ਪੈਦਾ ਹੋਇਆ ਹੈ,

ਪਦ ਅਰਥ ਉਪਜੀ = ਪੈਦਾ ਹੋਈ। ਪ੍ਰੇਮ ਰਸੁ = ਪ੍ਰੇਮ ਦਾ ਸੁਆਦ।

SikhNet (Spanish)Jubiloso Amor brota de mi corazón,

ਮਨ ਤਨ ਅੰਤਰਿ; ਇਹੀ ਸੁਆਉ ॥

man tan antar; ihee suaau |

Sant Singh Khalsawithin my mind and body, this is my purpose:
Manmohan SinghThis is the very object within my mind and body.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਵਿੱਚ ਐਨ ਏਹੀ ਪ੍ਰਯੋਜਨ ਹੈ।
Fareedkot Teekaਔਰ ਤਿਨੋਂ ਕੇ ਮਨ ਤਨ ਕੇ ਅੰਤਰ ਇਹੀ (ਸੁਆਉ) ਲਾਭ ਵਾ ਸ੍ਵਾਦ ਵਾ ਪ੍ਰਯੋਜਨ ਹੈ॥
Prof. Sahib Singhਉਸ ਦੇ ਮਨ ਤੇ ਤਨ ਵਿਚ ਇਹੀ ਚਾਹ ਹੈ (ਕਿ ਨਾਮ ਦੀ ਦਾਤ ਮਿਲੇ)।

ਪਦ ਅਰਥ ਸੁਆਉ = ਸੁਆਰਥ, ਚਾਹ।

SikhNet (Spanish)al fin he hallado el objeto de mi vida.

ਨੇਤ੍ਰਹੁ ਪੇਖਿ ਦਰਸੁ; ਸੁਖੁ ਹੋਇ ॥

netrahu pekh daras; sukh hoe |

Sant Singh Khalsabeholding with my eyes His Blessed Vision, I am at peace.
Manmohan SinghBe beholding Lord's sight with mine eyed, I get peace.
Manmohan Singh (Punjabi)ਆਪਣੀਆਂ ਅੱਖਾਂ ਨਾਲ ਸੁਆਮੀ ਦਾ ਦੀਦਾਰ ਵੇਖ ਕੇ ਮੈਂ ਆਰਾਮ ਪਾਉਂਦਾ ਹਾਂ।
Fareedkot Teekaਨੇਤ੍ਰੋਂ ਸੇ ਤਿਨ ਸੰਤੋਂ ਕੇ ਦਰਸਨ ਕੋ ਦੇਖ ਕਰ ਸੁਖ ਹੋਤਾ ਹੈ॥
Prof. Sahib Singhਅੱਖਾਂ ਨਾਲ (ਗੁਰੂ ਦਾ) ਦੀਦਾਰ ਕਰ ਕੇ ਉਸ ਨੂੰ ਸੁਖ ਹੁੰਦਾ ਹੈ,

ਪਦ ਅਰਥ ਨੇਤ੍ਰਹੁ = ਅੱਖਾਂ ਨਾਲ। ਪੇਖਿ = ਵੇਖ ਕੇ। ਦਰਸੁ = ਦਰਸਨ।

SikhNet (Spanish)Compartiendo Su Visión, encuentro la Paz;

ਮਨੁ ਬਿਗਸੈ; ਸਾਧ ਚਰਨ ਧੋਇ ॥

man bigasai; saadh charan dhoe |

Sant Singh KhalsaMy mind blossoms forth in ecstasy, washing the feet of the Holy.
Manmohan SinghMy soul is gladdened by washing saints feet.
Manmohan Singh (Punjabi)ਸੰਤਾਂ ਦੇ ਪੈਰ ਧੋ ਕੇ ਮੇਰੀ ਜਿੰਦੜੀ ਪਰਸੰਨ ਹੋ ਗਈ ਹੈ।
Fareedkot Teekaਔਰ ਤਿਨ ਸਾਧੋਂ ਕੇ ਚਰਨੋਂ ਕੋ ਧੋਇਕਰ ਮਨ ਪ੍ਰਫੁਲਤ ਹੋਤਾ ਹੈ॥
Prof. Sahib Singhਗੁਰੂ ਦੇ ਚਰਨ ਧੋ ਕੇ ਉਸ ਦਾ ਮਨ ਖਿੜ ਆਉਂਦਾ ਹੈ।

ਪਦ ਅਰਥ ਬਿਗਸੈ = ਖਿੜ ਪੈਂਦਾ ਹੈ।

SikhNet (Spanish)lavando los Pies de Sus Santos, florece mi mente.

ਭਗਤ ਜਨਾ ਕੈ; ਮਨਿ ਤਨਿ ਰੰਗੁ ॥

bhagat janaa kai; man tan rang |

Sant Singh KhalsaThe minds and bodies of His devotees are infused with His Love.
Manmohan SinghWithin the mind and body of the pious persons is the love of the Lord.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੀ ਆਤਮਾ ਅਤੇ ਦੇਹਿ ਅੰਦਰ ਪ੍ਰਭੂ ਦੀ ਪ੍ਰੀਤ ਹੈ।
Fareedkot Teekaਜਿਨ ਭਗਤ ਜਨੋਂ ਕੇ ਮਨ ਤਨ ਮੇਂ (ਰੰਗੁ) ਪ੍ਰੇਮ ਹੈ॥
Prof. Sahib Singhਭਗਤਾਂ ਦੇ ਮਨ ਤੇ ਸਰੀਰ ਵਿਚ (ਪ੍ਰਭੂ ਦਾ) ਪਿਆਰ ਟਿਕਿਆ ਰਹਿੰਦਾ ਹੈ,

ਪਦ ਅਰਥ ਰੰਗੁ = ਮੌਜ, ਪਿਆਰ।

SikhNet (Spanish)El cuerpo y la mente de los Gurmukjs están colmados del Amor al Señor,

ਬਿਰਲਾ ਕੋਊ; ਪਾਵੈ ਸੰਗੁ ॥

biralaa koaoo; paavai sang |

Sant Singh KhalsaRare is the one who obtains their company.
Manmohan SinghRare is the person who attains their association.
Manmohan Singh (Punjabi)ਕੋਈ ਟਾਂਵਾਂ ਪੁਰਸ਼ ਹੀ ਉਨ੍ਹਾਂ ਦੀ ਸੰਗਤ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਤਿਨ ਕੇ ਸਤਸੰਗ ਕੋ ਕੋਈ ਵਿਰਲਾ ਹੀ ਪਾਵਤਾ ਹੈ॥
Prof. Sahib Singh(ਪਰ) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਹਨਾਂ ਦੀ ਸੰਗਤਿ ਨਸੀਬ ਹੁੰਦੀ ਹੈ।

ਪਦ ਅਰਥ ਸੰਗੁ = ਸੰਗਤਿ, ਸਾਥ।

SikhNet (Spanish)mas pocos son los que tienen la fortuna de encontrarse en Su Compañía.

ਏਕ ਬਸਤੁ; ਦੀਜੈ ਕਰਿ ਮਇਆ ॥

ek basat; deejai kar meaa |

Sant Singh KhalsaShow Your mercy - please, grant me this one request:
Manmohan SinghMercifully, O Lord grant me one thing,
Manmohan Singh (Punjabi)ਹੇ ਸੁਆਮੀ! ਮਿਹਰ ਧਾਰ ਕੇ ਤੂੰ ਮੈਨੂੰ ਇਕ ਸ਼ੈ ਪ੍ਰਦਾਨ ਕਰ,
Fareedkot Teekaਹੇ ਵਾਹਿਗੁਰੂ! ਤਿਨੋਂ ਕੀ ਸੰਗਤ ਰੂਪ ਏਕ ਅਦੁਤੀ ਵਸਤੂ ਮੁਝ ਕੋ ਦੀਜੀਏ॥
Prof. Sahib Singh(ਹੇ ਪ੍ਰਭੂ!) ਇਕ ਨਾਮ-ਵਸਤੂ ਮੇਹਰ ਕਰ ਕੇ (ਸਾਨੂੰ) ਦੇਹ,

ਪਦ ਅਰਥ ਬਸਤੁ = ਚੀਜ਼। ਮਇਆ = ਮੇਹਰ।

SikhNet (Spanish)Por Tu Infinita Misericordia concédeme, oh Señor, este único regalo,

ਗੁਰ ਪ੍ਰਸਾਦਿ; ਨਾਮੁ ਜਪਿ ਲਇਆ ॥

gur prasaad; naam jap leaa |

Sant Singh Khalsaby Guru's Grace, may I chant the Naam.
Manmohan Singhthat by Guru's grace I may repeat Thy Name.
Manmohan Singh (Punjabi)ਕਿ ਗੁਰਾਂ ਦੀ ਦਇਆ ਦੁਆਰਾ ਮੈਂ ਤੇਰੇ ਨਾਮ ਦਾ ਉਚਾਰਨ ਕਰਾਂ।
Fareedkot Teekaਜਿਨੋਂ ਨੇ ਗੁਰੋਂ ਕੀ ਕ੍ਰਿਪਾ ਸੇ ਨਾਮ ਜਪ ਲੀਆ ਹੈ॥
Prof. Sahib Singh(ਤਾਂ ਜੋ) ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ।
SikhNet (Spanish)que pueda meditar en Tu Nombre por la Gracia del Guru.

ਤਾ ਕੀ ਉਪਮਾ; ਕਹੀ ਨ ਜਾਇ ॥

taa kee upamaa; kahee na jaae |

Sant Singh KhalsaHis Praises cannot be spoken;
Manmohan SinghHis praise cannot be expressed.
Manmohan Singh (Punjabi)ਉਸ ਦੀ ਉਸਤਤੀ ਆਖੀ ਨਹੀਂ ਜਾ ਸਕਦੀ।
Fareedkot Teekaਤਿਨ ਸੰਤ ਜਨੋਂ ਕੀ ਉਪਮਾ ਕਹੀ ਨਹੀਂ ਜਾਤੀ ਹੈ; ਵਾ ਤਿਨ ਕਾ ਜਸ ਸਰਬ ਮੇਂ ਸਮਾਇ ਰਹਾ ਹੈ॥
Prof. Sahib Singhਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਉਪਮਾ = ਵਡਿਆਈ।

SikhNet (Spanish)Oh, dice Nanak, no logro alabar lo suficiente

ਨਾਨਕ; ਰਹਿਆ ਸਰਬ ਸਮਾਇ ॥੬॥

naanak; rahiaa sarab samaae |6|

Sant Singh KhalsaO Nanak, He is contained among all. ||6||
Manmohan SinghNanak, the Lord is contained amongst all.
Manmohan Singh (Punjabi)ਨਾਨਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਹਰੀ ਕੋ ਸਰਬ ਮੇਂ ਸਮਾਇ ਰਹਿਆ ਜਾਣਿਆ ਹੈ॥੬॥☬ਵਹੁ ਸੰਤ ਐਸੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਪ੍ਰਭੂ ਸਭ ਥਾਈਂ ਮੌਜੂਦ ਹੈ ॥੬॥
SikhNet (Spanish)a Aquél que está presente en todo.(6)
Shabad Guru Arjan Dev Ji Raag Gauree Ang 290

ਪ੍ਰਭ ਬਖਸੰਦ; ਦੀਨ ਦਇਆਲ ॥

prabh bakhasand; deen deaal |

Sant Singh KhalsaGod, the Forgiving Lord, is kind to the poor.
Manmohan SinghThe Lord is the Pardoner and Merciful to the meek.
Manmohan Singh (Punjabi)ਸਾਹਿਬ ਮਾਫ ਕਰ ਦੇਣ ਵਾਲਾ ਅਤੇ ਮਸਕੀਨਾ ਤੇ ਮਿਹਰਬਾਨ ਹੈ।
Fareedkot Teekaਹੇ ਪ੍ਰਭੂ ਬਖਸਿੰਦ ਦੀਨ ਦਇਆਲ! ॥
Prof. Sahib Singhਹੇ ਬਖ਼ਸ਼ਨਹਾਰ ਪ੍ਰਭੂ! ਹੇ ਗਰੀਬਾਂ ਤੇ ਤਰਸ ਕਰਨ ਵਾਲੇ!

ਪਦ ਅਰਥ ਪ੍ਰਭ ਬਖਸੰਦ = ਹੇ ਬਖ਼ਸ਼ਨਹਾਰ ਪ੍ਰਭੂ!

SikhNet (Spanish)Dios, el Señor Compasivo, es Bondadoso con los desamparados;

ਭਗਤਿ ਵਛਲ; ਸਦਾ ਕਿਰਪਾਲ ॥

bhagat vachhal; sadaa kirapaal |

Sant Singh KhalsaHe loves His devotees, and He is always merciful to them.
Manmohan SinghHe is the Lover of saints and ever Compassionate.
Manmohan Singh (Punjabi)ਉਹ ਸਾਧੂਆਂ ਤੇ ਆਸ਼ਕ ਅਤੇ ਸਦੀਵ ਮਾਇਆਵਾਨ ਹੈ।
Fareedkot Teekaਹੇ ਭਗਤੋਂ ਕੇ ਪਿਆਰੇ ਸਦਾ ਕ੍ਰਿਪਾਲ ਰੂਪ! ॥
Prof. Sahib Singhਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਦਇਆ ਦੇ ਘਰ!

ਪਦ ਅਰਥ ਭਗਤਿ ਵਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ!

SikhNet (Spanish)Él ama a Sus Devotos y siempre es Misericordioso.

ਅਨਾਥ ਨਾਥ; ਗੋਬਿੰਦ ਗੁਪਾਲ ॥

anaath naath; gobind gupaal |

Sant Singh KhalsaThe Patron of the patronless, the Lord of the Universe, the Sustainer of the world,
Manmohan SinghHe is the Patron of the patronless Preserver of the Universe and the Cherisher of the world.
Manmohan Singh (Punjabi)ਉਹ ਨਿਖਸਮਿਆਂ ਦਾ ਖਸਮ, ਸੰਸਾਰ ਦਾ ਰਖਿਅਕ, ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ।
Fareedkot Teekaਹੇ ਅਨਾਥੋਂ ਕੇ ਨਾਥ ਗੋਬਿੰਦ ਗੋਪਾਲ! ॥
Prof. Sahib Singhਹੇ ਅਨਾਥਾਂ ਦੇ ਨਾਥ! ਹੇ ਗੋਬਿੰਦ! ਹੇ ਗੋਪਾਲ!
SikhNet (Spanish)Él eleva a los que carecen de soporte,

ਸਰਬ ਘਟਾ; ਕਰਤ ਪ੍ਰਤਿਪਾਲ ॥

sarab ghattaa; karat pratipaal |

Sant Singh Khalsathe Nourisher of all beings.
Manmohan SinghHe nourishes all the beings.
Manmohan Singh (Punjabi)ਉਹ ਸਾਰਿਆਂ ਜੀਵਾਂ ਦੀ ਪਰਵਰਿਸ਼ ਕਰਦਾ ਹੈ।
Fareedkot Teekaਆਪ ਸਰਬ ਘਟੋਂ ਕੀ ਪ੍ਰਤਿਪਾਲਨਾ ਕਰਤੇ ਹੋ॥
Prof. Sahib Singhਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ!

ਪਦ ਅਰਥ ਪ੍ਰਤਿਪਾਲ = ਪਾਲਨਾ।

SikhNet (Spanish)Él es el Protector de la Tierra.

ਆਦਿ ਪੁਰਖ; ਕਾਰਣ ਕਰਤਾਰ ॥

aad purakh; kaaran karataar |

Sant Singh KhalsaThe Primal Being, the Creator of the Creation.
Manmohan SinghHe is the Primal Being and the Creator of the universe.
Manmohan Singh (Punjabi)ਉਹ ਮੁਢਲੀ ਵਿਅਕਤੀ ਅਤੇ ਸ੍ਰਿਸ਼ਟੀ ਦਾ ਸਿਰਜਣਹਾਰ ਹੈ।
Fareedkot Teekaਹੇ ਸਰਬ ਕੀ ਆਦਿ ਕਾਰਣ ਪੁਰਖ ਕਰਤਾਰ! ॥
Prof. Sahib Singhਹੇ ਸਭ ਦੇ ਮੁੱਢ ਤੇ ਸਭ ਵਿੱਚ ਵਿਆਪਕ ਪ੍ਰਭੂ! ਹੇ (ਜਗਤ ਦੇ) ਮੂਲ! ਹੇ ਕਰਤਾਰ!
SikhNet (Spanish)Colmando todo y sosteniendo todo, Él es el Ser Primordial, el Creador,

ਭਗਤ ਜਨਾ ਕੇ; ਪ੍ਰਾਨ ਅਧਾਰ ॥

bhagat janaa ke; praan adhaar |

Sant Singh KhalsaThe Support of the breath of life of His devotees.
Manmohan SinghHe is the prop of the life of holy men.
Manmohan Singh (Punjabi)ਉਹ ਨੇਕ ਪੁਰਸ਼ਾਂ ਦੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਆਪ ਭਗਤ ਜਨੋਂ ਕੇ ਪ੍ਰਾਣੋਂ ਕਾ ਅਧਾਰ ਹੋ॥
Prof. Sahib Singhਹੇ ਭਗਤਾਂ ਦੀ ਜ਼ਿੰਦਗੀ ਦੇ ਆਸਰੇ!

ਪਦ ਅਰਥ ਅਧਾਰ = ਆਸਰਾ।

SikhNet (Spanish)la Causa de todas las causas, la Respiración misma del Gurmukj.

ਜੋ ਜੋ ਜਪੈ; ਸੁ ਹੋਇ ਪੁਨੀਤ ॥

jo jo japai; su hoe puneet |

Sant Singh KhalsaWhoever meditates on Him is sanctified,
Manmohan SinghWhosoever meditates on Him he becomes pure.
Manmohan Singh (Punjabi)ਜੋ ਕੋਈ ਭੀ ਉਸ ਦਾ ਸਿਮਰ9ਨ ਕਰਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਜੋ ਜੋ ਆਪ ਕੇ ਨਾਮ ਕੋ ਜਪਤਾ ਹੈ, ਸੋ ਪਵਿਤ ਹੋ ਜਾਤਾ ਹੈ॥
Prof. Sahib Singhਜੋ ਜੋ ਮਨੁੱਖ ਤੈਨੂੰ ਜਪਦਾ ਹੈ, ਉਹ ਪਵ੍ਰਿੱਤ ਹੋ ਜਾਂਦਾ ਹੈ,

ਪਦ ਅਰਥ ਪੁਨੀਤ = ਪਵਿੱਤ੍ਰ।

SikhNet (Spanish)Aquél que medita en Él se purifica

ਭਗਤਿ ਭਾਇ; ਲਾਵੈ ਮਨ ਹੀਤ ॥

bhagat bhaae; laavai man heet |

Sant Singh Khalsafocusing the mind in loving devotional worship.
Manmohan SinghHe focuses his hearty affection on the devotional service of God.
Manmohan Singh (Punjabi)ਉਹ ਆਪਣਾ ਦਿਲੀ-ਪਿਆਰ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਤੇ ਕੇਂਦਰਿਤ ਕਰਦਾ ਹੈ।
Fareedkot Teekaਪਰੇਮਾ ਭਗਤੀ ਮੇਂ ਅਧਿਕ ਹਿਤ ਲਗਾਇ ਕਰ ਕੇ ਜਪਤਾ ਹੈ॥
Prof. Sahib Singhਭਗਤੀ-ਭਾਵ ਨਾਲ ਆਪਣੇ ਮਨ ਵਿਚ ਤੇਰਾ ਪਿਆਰ ਟਿਕਾਉਂਦਾ ਹੈ (ਉਸ ਦਾ ਉਧਾਰ ਹੋ ਜਾਂਦਾ ਹੈ।)

ਪਦ ਅਰਥ ਹੀਤ = ਹਿਤ, ਪਿਆਰ।

SikhNet (Spanish)y se apega al Amor y al Servicio,

ਹਮ ਨਿਰਗੁਨੀਆਰ; ਨੀਚ ਅਜਾਨ ॥

ham niraguneeaar; neech ajaan |

Sant Singh KhalsaI am unworthy, lowly and ignorant.
Manmohan SinghI am virtueless low and ignorant.
Manmohan Singh (Punjabi)ਮੈਂ ਨੇਕੀ-ਵਿਹੂਣ, ਨੀਵਾਂ ਅਤੇ ਬੇਸਮਝ ਹਾਂ।
Fareedkot Teekaਹਮ ਨਿਰਗੁਣ ਗੁਣੋਂ ਸੇ ਰਹਿਤ ਨੀਚ ਅਗਿਆਤ ਜਨ ਹੈਂ॥
Prof. Sahib Singhਅਸੀਂ ਨੀਚ ਹਾਂ, ਅੰਞਾਣ ਹਾਂ ਤੇ ਗੁਣ-ਹੀਨ ਹਾਂ।

ਪਦ ਅਰਥ ਨਿਰਗੁਨੀਆਰ = ਗੁਣ-ਹੀਨ।

SikhNet (Spanish)oh Señor, nosotros que somos criaturas ignorantes y sin valor,

ਨਾਨਕ; ਤੁਮਰੀ ਸਰਨਿ ਪੁਰਖ ਭਗਵਾਨ ॥੭॥

naanak; tumaree saran purakh bhagavaan |7|

Sant Singh KhalsaNanak has entered Your Sanctuary, O Supreme Lord God. ||7||
Manmohan SinghNanak has entered Thine sanctuary O the Omnipotent, Auspicious Master.
Manmohan Singh (Punjabi)ਹੈ ਸਰਬ-ਸ਼ਕਤੀਵਾਨ, ਨਾਨਕ ਨੇ ਮੁਬਾਰਕ ਮਾਲਕ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਪੁਰਖ! ਆਪ ਕੀ ਸਰਨ ਹੂਏ ਹੈਂ॥੭॥
Prof. Sahib Singhਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਅਕਾਲ ਪੁਰਖ! ਹੇ ਭਗਵਾਨ! ਅਸੀਂ ਤੇਰੀ ਸਰਨ ਆਏ ਹਾਂ ॥੭॥
SikhNet (Spanish)necesitamos de Tu Protección. (7)
Shabad Guru Arjan Dev Ji Raag Gauree Ang 290

ਸਰਬ ਬੈਕੁੰਠ; ਮੁਕਤਿ ਮੋਖ ਪਾਏ ॥

sarab baikuntth; mukat mokh paae |

Sant Singh KhalsaEverything is obtained: the heavens, liberation and deliverance,
Manmohan SinghOne obtains everything; heaven, emancipation and salvation,
Manmohan Singh (Punjabi)ਜੀਵ ਸਾਰਾ ਕੁਝ; ਸਵਰਗ, ਮੋਖਸ਼ ਅਤੇ ਕਲਿਆਣ ਪਰਾਪਤ ਕਰ ਲੈਦਾ ਹੈ,
Fareedkot Teekaਤਿਸ ਨੇ ਵਈਕੁੰਠ ਮੇਂ ਪ੍ਰਾਪਤ ਹੋਣੇ ਸੇ ਸਾਰੂਪ ਸਾਜੁਜ ਆਦੀ ਜੋ ਸਰਬ ਮੁਕਤੀਆਂ ਹੈਂ ਤਿਨ ਕੋ ਔ ਕਈ ਵਲ ਮੋਖ ਆਦੀ ਸੁਖ ਤਿਸ ਨੇ ਪਾਏ ਹੈਂ॥
Prof. Sahib Singhਉਸ ਮਨੁੱਖ ਨੇ (ਮਾਨੋ) ਸਾਰੇ ਸੁਰਗ ਤੇ ਮੋਖ ਮੁਕਤੀ ਹਾਸਲ ਕਰ ਲਏ ਹਨ,

ਪਦ ਅਰਥ ਬੈਕੁੰਠ = ਸੁਰਗ।

SikhNet (Spanish)Aquél que por una vez experimenta el Estado de Alabanza, es elevado a los reinos celestiales;

ਏਕ ਨਿਮਖ; ਹਰਿ ਕੇ ਗੁਨ ਗਾਏ ॥

ek nimakh; har ke gun gaae |

Sant Singh Khalsaif one sings the Lord's Glories, even for an instant.
Manmohan Singhby singing God's excellences even for a moment.
Manmohan Singh (Punjabi)ਇਕ ਮੁਹਤ ਭਰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਨ ਦੁਆਰਾ।
Fareedkot Teekaਜਿਸ ਨੇ ਏਕ ਨੇਤ੍ਰੋਂ ਕੇ ਫਰਕਣੇ ਮਾਤ੍ਰ ਮੇਂ ਭੀ ਹਰੀ ਕੇ ਗੁਣ ਗਾਯਨ ਕੀਏ ਹੈਂ॥
Prof. Sahib Singhਜਿਸ ਨੇ ਅੱਖ ਦਾ ਇਕ ਫੋਰ ਮਾਤ੍ਰ ਭੀ ਪ੍ਰਭੂ ਦੇ ਗੁਣ ਗਾਏ ਹਨ।

ਪਦ ਅਰਥ ਏਕ ਨਿਮਖ = ਅੱਖ ਦਾ ਇਕ ਫੋਰ।

SikhNet (Spanish)ya sólo encuentra en la Repetición del Nombre

ਅਨਿਕ ਰਾਜ ਭੋਗ ਬਡਿਆਈ ॥

anik raaj bhog baddiaaee |

Sant Singh KhalsaSo many realms of power, pleasures and great glories,
Manmohan SinghHe enjoys various sovereignties dainties and honours,
Manmohan Singh (Punjabi)ਉਹ ਅਨੇਕਾਂ ਪਾਤਸ਼ਾਹੀਆਂ ਨਿਆਮਤਾਂ ਅਤੇ ਇੱਜ਼ਤਾਂ ਮਾਣਦਾ ਹੈ,
Fareedkot Teekaਤਿਨੋਂ ਨੇ ਅਨੇਕ ਰਾਜ ਕੇ ਭੋਗ ਔ ਵਡਿਆਈ ਪਾਈ ਹੈ॥
Prof. Sahib Singhਉਸ ਮਨੁੱਖ ਨੂੰ (ਮਾਨੋ) ਅਨੇਕਾਂ ਰਾਜ-ਭੋਗ ਪਦਾਰਥ ਤੇ ਵਡਿਆਈਆਂ ਮਿਲ ਗਈਆਂ ਹਨ,
SikhNet (Spanish)la fuente de todo Placer, Poder y Gloria.

ਹਰਿ ਕੇ ਨਾਮ ਕੀ ਕਥਾ; ਮਨਿ ਭਾਈ ॥

har ke naam kee kathaa; man bhaaee |

Sant Singh Khalsacome to one whose mind is pleased with the Sermon of the Lord's Name.
Manmohan Singhto whose mind God's Name's discourse is pleasing.
Manmohan Singh (Punjabi)ਜਿਸ ਦੇ ਰਿਦੇ ਨੂੰ ਵਾਹਿਗੁਰੂ ਦੇ ਨਾਮ ਦੀ ਵਾਰਤਾ ਚੰਗੀ ਲੱਗਦੀ ਹੈ।
Fareedkot Teekaਜਿਨ ਕੇ ਮਨ ਮੇਂ ਹਰੀ ਨਾਮ ਕੀ ਕਥਾ ਭਾਈ ਹੈ॥
Prof. Sahib Singhਜਿਸ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਗੱਲ-ਬਾਤ ਮਿੱਠੀ ਲੱਗੀ ਹੈ।

ਪਦ ਅਰਥ ਮਨਿ = ਮਨ ਵਿਚ। ਭਾਈ = ਚੰਗੀ ਲੱਗੀ।

SikhNet (Spanish)En el Amor que la Palabra del Guru vierte,

ਬਹੁ ਭੋਜਨ; ਕਾਪਰ ਸੰਗੀਤ ॥

bahu bhojan; kaapar sangeet |

Sant Singh KhalsaAbundant foods, clothes and music
Manmohan SinghHe enjoys plenteous food, raiment and music,
Manmohan Singh (Punjabi)ਉਹ ਬਹੁਤੇ ਭੋਜਨਾਂ ਬਸਤਰਾਂ ਅਤੇ ਰਾਗਾਂ ਦਾ ਅਨੰਦ ਲੈਦਾ ਹੈ,
Fareedkot Teekaਤਿਨੋਂ ਨੇ ਬਹੁਤ ਭੋਜਨ ਛਕ ਲੀਏ ਔਰ ਬਸਤ੍ਰ ਪਹਿਰੇ ਹੈਂ ਔ ਸੰਗੀਤ ਆਦੀ ਰਾਗ ਗਾਏ ਹੂਏ ਸੁਣ ਲੀਏ ਅਰਥਾਤ ਤਿਸ ਕੋ ਸਰਬ ਸੁਖ ਪ੍ਰਾਪਤ ਹੂਏ ਹੈਂ॥
Prof. Sahib Singhਉਸ ਮਨੁੱਖ ਨੂੰ (ਮਾਨੋ) ਕਈ ਕਿਸਮ ਦੇ ਖਾਣੇ ਕੱਪੜੇ ਤੇ ਰਾਗ-ਰੰਗ ਹਾਸਲ ਹੋ ਗਏ ਹਨ,

ਪਦ ਅਰਥ ਕਾਪਰ = ਕੱਪੜੇ। ਸੰਗੀਤ = ਰਾਗ-ਰੰਗ।

SikhNet (Spanish)Comida, Ropa y Música abundante,

ਰਸਨਾ ਜਪਤੀ; ਹਰਿ ਹਰਿ ਨੀਤ ॥

rasanaa japatee; har har neet |

Sant Singh Khalsacome to one whose tongue continually chants the Lord's Name, Har, Har.
Manmohan Singhwhose tongue ever utters God's Name.
Manmohan Singh (Punjabi)ਜਿਸ ਦੀ ਜੀਭ ਹਮੇਸ਼ਾਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ।
Fareedkot Teekaਜਿਨ ਕੀ ਰਸਨਾ ਹਰਿ ਹਰਿ ਨਾਮ ਜਾਪ ਕੋ ਨਿਤ ਜਪਤੀ ਹੈ॥
Prof. Sahib Singhਜਿਸ ਦੀ ਜੀਭ ਸਦਾ ਪ੍ਰਭੂ ਦਾ ਨਾਮ ਜਪਦੀ ਹੈ।

ਪਦ ਅਰਥ ਰਸਨਾ = ਜੀਭ। ਨੀਤ = ਨਿੱਤ, ਸਦਾ।

SikhNet (Spanish)llegan a la persona que fielmente alaba al Señor, Har, Har,

ਭਲੀ ਸੁ ਕਰਨੀ; ਸੋਭਾ ਧਨਵੰਤ ॥

bhalee su karanee; sobhaa dhanavant |

Sant Singh KhalsaHis actions are good, he is glorious and wealthy;
Manmohan SinghGood are his deeds and glorious and wealthy is he,
Manmohan Singh (Punjabi)ਚੰਗੇ ਹਨ ਉਸ ਦੇ ਅਮਲ ਅਤੇ ਸੁਭਾਇਮਾਨ ਤੇ ਦੌਲਤਮੰਦ ਹੈ ਉਹ,
Fareedkot Teekaਤਿਸੀ ਕੀ ਭਲੀ ਕਰਨੀ ਹੈ ਔਰ ਵਹੀ ਸੋਭਾਵਾਨ ਔ ਧਨਾਢ ਹੈ॥
Prof. Sahib Singhਉਸੇ ਮਨੁੱਖ ਦਾ ਹੀ ਆਚਰਨ ਭਲਾ ਹੈ, ਉਸੇ ਨੂੰ ਹੀ ਸੋਭਾ ਮਿਲਦੀ ਹੈ, ਓਹੀ ਧਨਾਢ ਹੈ,

ਪਦ ਅਰਥ ਕਰਨੀ = ਆਚਰਨ।

SikhNet (Spanish)se encuentra cualquier acción virtuosa, renombre, fama y riqueza.

ਹਿਰਦੈ ਬਸੇ; ਪੂਰਨ ਗੁਰ ਮੰਤ ॥

hiradai base; pooran gur mant |

Sant Singh Khalsathe Mantra of the Perfect Guru dwells within his heart.
Manmohan Singhwithin whose mind the instruction of the Perfect Guru abides.
Manmohan Singh (Punjabi)ਜਿਸ ਦੇ ਅੰਤਹਕਰਣ ਅੰਦਰ ਪੂਰੇ ਗੁਰਾਂ ਦਾ ਉਪਦੇਸ਼ ਵਸਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਪੂਰਨ ਸਤਿਗੁਰੋਂ ਕਾ ਉਪਦੇਸ ਮੰਤ੍ਰ ਵਸਤਾ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸਦਾ ਹੈ।

ਪਦ ਅਰਥ ਗੁਰਮੰਤ = ਗੁਰੂ ਦਾ ਉਪਦੇਸ਼।

SikhNet (Spanish)El Mantra del perfecto Guru habita en su corazón,

ਸਾਧਸੰਗਿ; ਪ੍ਰਭ ਦੇਹੁ ਨਿਵਾਸ ॥

saadhasang; prabh dehu nivaas |

Sant Singh KhalsaO God, grant me a home in the Company of the Holy.
Manmohan SinghGrant an abode in the society of saints (O Lord!),
Manmohan Singh (Punjabi)ਸਤਿਸੰਗਤ ਅੰਦਰ ਵਾਸਾ ਬਖਸ਼ (ਹੇ ਪ੍ਰਭੂ!),
Fareedkot Teekaਹੇ ਪ੍ਰਭੂ! ਤਿਨ ਸੰਤੋਂ ਕੇ ਸੰਗ ਮੇਂ ਹਮ ਕੋ ਨਿਵਾਸ ਦੇਵੋ॥
Prof. Sahib Singhਹੇ ਪ੍ਰਭੂ! ਆਪਣੇ ਸੰਤਾਂ ਦੀ ਸੰਗਤ ਵਿਚ ਥਾਂ ਦੇਹ।
SikhNet (Spanish)Concédeme, oh Señor, un lugar en el apacible círculo de los Santos,

ਸਰਬ ਸੂਖ; ਨਾਨਕ ਪਰਗਾਸ ॥੮॥੨੦॥

sarab sookh; naanak paragaas |8|20|

Sant Singh KhalsaAll pleasures, O Nanak, are so revealed. ||8||20||
Manmohan Singhwhereby all the comforts shall become manifest unto Nanak.
Manmohan Singh (Punjabi)ਜਿਸ ਦੁਆਰਾ ਨਾਨਕ ਨੂੰ ਸਾਰੇ ਆਰਾਮ ਉਸ ਉਤੇ ਨਾਜ਼ਲ ਹੋ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਐਸੇ ਬੇਨਤੀ ਕਰੋ: ਜਿਸ ਸਤਿਸੰਗ ਸੇ ਸਰਬ ਸੁਖੋਂ ਕਾ ਪ੍ਰਕਾਸ ਹੋਤਾ ਹੈ॥੮॥੨੦॥☬ਇਸ ਇਕੀਸਵੀਂ ਅਸਟਪਦੀ ਮੇਂ ਜਗਤ ਕੀ ਉਤਪਤੀ ਅਰੁ ਪ੍ਰਲੋ ਦੁਆਰਾ ਪਰਮੇਸ੍ਵਰ ਕਾ ਜਸ ਉਚਾਰਤੇ ਹੈਂ:
Prof. Sahib Singhਹੇ ਨਾਨਕ! (ਸਤਸੰਗ ਵਿਚ ਰਿਹਾਂ) ਸਾਰੇ ਸੁਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ॥੮॥੨੦॥
SikhNet (Spanish)para que gozoso se ilumine mi corazón. (8-20)
Shabad Guru Arjan Dev Ji Raag Gauree Ang 290

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਸਰਗੁਨ ਨਿਰਗੁਨ ਨਿਰੰਕਾਰ; ਸੁੰਨ ਸਮਾਧੀ ਆਪਿ ॥

saragun niragun nirankaar; sun samaadhee aap |

Sant Singh KhalsaHe possesses all qualities; He transcends all qualities; He is the Formless Lord. He Himself is in Primal Samaadhi.
Manmohan SinghThe Formless Lord is Himself related and absolute, He Himself is in primordial trance.
Manmohan Singh (Punjabi)ਰੂਪ-ਰਹਿਤ ਸੁਆਮੀ ਖੁਦ ਹੀ ਸੰਬੰਧਤ ਤੇ ਅਸੰਬੰਧਤ ਹੈ। ਉਹ ਆਪ ਹੀ ਅਫੁਰ ਤਾੜੀ ਅੰਦਰ ਹੈ।
Fareedkot Teekaਜੋ ਨਿਰਗੁਨ ਨਿਰੰਕਾਰ (ਸੁਨ) ਅਫੁਰ ਸਮਾਧੀ ਰੂਪ ਹੈ, ਸੋਈ ਆਪ ਸਰਗੁਣ ਰੂਪ ਹੋਤਾ ਭਯਾ ਹੈ॥
Prof. Sahib Singhਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ।

ਪਦ ਅਰਥ ਸਰਗੁਨ = ਤ੍ਰਿਗੁਣੀ ਮਾਇਆ ਦਾ ਰੂਪ। ਨਿਰਗੁਨ = ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ। ਨਿਰੰਕਾਰ = ਆਕਾਰ-ਰਹਿਤ। ਸੁੰਨ = ਸੁੰਞ, ਜਿਥੇ ਕੁਝ ਨਾਹ ਹੋਵੇ। ਸੁੰਨ ਸਮਾਧੀ = ਟਿਕਾਉ ਦੀ ਉਹ ਅਵਸਥਾ ਜਿਥੇ ਸੁੰਞ ਹੋਵੇ, ਕੋਈ ਫੁਰਨਾ ਨਾਹ ਉਠੇ।

SikhNet (Spanish)Dios es Absoluto y también Relativo, Él Mismo existía en el Trance Primordial

ਆਪਨ ਕੀਆ ਨਾਨਕਾ; ਆਪੇ ਹੀ ਫਿਰਿ ਜਾਪਿ ॥੧॥

aapan keea naanakaa; aape hee fir jaap |1|

Sant Singh KhalsaThrough His Creation, O Nanak, He meditates on Himself. ||1||
Manmohan SinghNanak through His own creation He again, meditates on Himself.
Manmohan Singh (Punjabi)ਨਾਨਕ, ਆਪਣੀ ਨਿਜ ਦੀ ਰਚਨਾ ਰਾਹੀਂ, ਉਹ ਮੁੜ ਆਪਣੇ ਆਪ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨਾ ਕੀਆ ਹੂਆ ਜੋ ਪ੍ਰਪੰਚ ਹੈ ਤਿਸ ਕੋ ਵਹੁ ਆਪੇ ਹੀ ਪੁਨਾ (ਜਾਪਿ) ਜਾਨਤਾ ਹੈ, ਵਾ ਆਪ ਹੀ ਇਸ ਪ੍ਰਪੰਚ ਕੋ (ਜਾਪਿ) ਲੇ ਕਰ ਲੇਤਾ ਹੈ॥੧॥☬ਜਗਤ ਕਾ ਮਿਥ੍ਯਾ ਪਨਾ ਸਿਧ ਕਰਨੇ ਕੇ ਲੀਏ ਪ੍ਰਲੈ ਅਵਸਥਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ॥੧॥

ਪਦ ਅਰਥ ਕੀਆ = ਪੈਦਾ ਕੀਤਾ ਹੋਇਆ। ਜਾਪਿ = ਜਾਪੈ, ਜਪ ਰਿਹਾ ਹੈ, ਯਾਦ ਕਰ ਰਿਹਾ ਹੈ ॥੧॥

SikhNet (Spanish)y Él Mismo conmovió la Energía Divina iniciando la creación, a través de la cuál, Él ve y Se contempla a Sí Mismo. (1)
Shabad Guru Arjan Dev Ji Raag Gauree Ang 290 - 291

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XXI

ਜਬ ਅਕਾਰੁ ਇਹੁ; ਕਛੁ ਨ ਦ੍ਰਿਸਟੇਤਾ ॥

jab akaar ihu; kachh na drisattetaa |

Sant Singh KhalsaWhen this world had not yet appeared in any form,
Manmohan SinghWhen the creation had not appeared in any form,
Manmohan Singh (Punjabi)ਜਦ ਇਹ ਸੰਸਾਰ ਕਿਸੇ ਤਰ੍ਹਾਂ ਜ਼ਾਹਰ ਨਹੀਂ ਸੀ ਹੋਇਆ,
Fareedkot Teekaਜਬ ਇਹੁ ਅਕਾਰ ਰੂਪ ਜਗਤ ਕਿਛ ਦ੍ਰਿਸਟ ਨ ਆਵਤਾ ਥਾ॥
Prof. Sahib Singhਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ,

ਪਦ ਅਰਥ ਅਕਾਰੁ = ਸਰੂਪ, ਸ਼ਕਲ। ਦ੍ਰਿਸਟੇਤਾ = ਦਿੱਸਦਾ।

SikhNet (Spanish)Cuando aún no existía este mundo de formas,

ਪਾਪ ਪੁੰਨ; ਤਬ. ਕਹ ਤੇ ਹੋਤਾ ॥

paap pun; tab. keh te hotaa |

Sant Singh Khalsawho then committed sins and performed good deeds?
Manmohan Singhthen, by whom were the bad acts and the good ones committed?
Manmohan Singh (Punjabi)ਉਦੋਂ ਮੰਦੇ ਕਰਮ ਤੇ ਚੰਗੇ ਅਮਲ ਕਿਸ ਕੋਲੋ ਹੁੰਦੇ ਸਨ?
Fareedkot Teekaਤਬ ਪਾਪ ਔਰ ਪੁੰਨ ਕਹਾਂ ਸੇ ਹੋਤਾ ਥਾ, ਭਾਵ ਪਾਪ ਪੁੰਨ ਕਾ ਕਛੁ ਬਿਵਹਾਰ ਨਹੀਂ ਥਾ॥
Prof. Sahib Singhਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ?

ਪਦ ਅਰਥ ਕਹ ਤੇ = ਕਿਸ (ਜੀਵ) ਤੋਂ?

SikhNet (Spanish)¿dónde estaba lo bueno y lo malo?

ਜਬ ਧਾਰੀ; ਆਪਨ ਸੁੰਨ ਸਮਾਧਿ ॥

jab dhaaree; aapan sun samaadh |

Sant Singh KhalsaWhen the Lord Himself was in Profound Samaadhi,
Manmohan SinghWhen the Lord Himself was in profound concentration,
Manmohan Singh (Punjabi)ਜਦ ਸੁਆਮੀ ਆਪ ਡੂੰਘੀ ਇਕਾਗਰਤਾ ਵਿੱਚ ਸੀ,
Fareedkot Teekaਜਬ ਹਰੀ ਨੇ ਆਪ ਅਫੁਰ ਸਮਾਧੀ ਧਾਰਨ ਕਰੀ ਥੀ॥
Prof. Sahib Singhਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ),
SikhNet (Spanish)Cuando el Señor se encontraba en el trance primordial,

ਤਬ ਬੈਰ ਬਿਰੋਧ; ਕਿਸੁ ਸੰਗਿ ਕਮਾਤਿ ॥

tab bair birodh; kis sang kamaat |

Sant Singh Khalsathen against whom were hate and jealousy directed?
Manmohan Singhagainst whom, then were enmity and jealousy harboured?
Manmohan Singh (Punjabi)ਤਦ ਦੁਸ਼ਮਨੀ ਤੇ ਈਰਖਾ ਕਿਸ ਦੇ ਖਿਲਾਫ ਰਖੇ ਜਾਂਦੇ ਸਨ?
Fareedkot Teekaਤਬ (ਬੈਰ) ਨਵੀਨ ਸਤ੍ਰੁਤਾ ਔ (ਬਿਰੋਧ) ਪੁਰਾਤਨ ਦੁਸ਼ਮਨੀ ਕੋਈ ਕਿਸ ਸਾਥ ਕਮਾਵਤਾ ਥਾ, ਭਾਵ ਕੋਈ ਨਹੀਂ ਕਮਾਵਤਾ ਥਾ॥
Prof. Sahib Singhਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ?

ਪਦ ਅਰਥ ਕਿਸੁ ਸੰਗਿ = ਕਿਸ ਦੇ ਨਾਲ?

SikhNet (Spanish)¿hacia quién podían dirigirse el enojo y los celos?

ਜਬ ਇਸ ਕਾ; ਬਰਨੁ ਚਿਹਨੁ. ਨ ਜਾਪਤ ॥

jab is kaa; baran chihan. na jaapat |

Sant Singh KhalsaWhen there was no color or shape to be seen,
Manmohan SinghWhen no colour or outline of this man was seen,
Manmohan Singh (Punjabi)ਜਦ ਇਸ ਇਨਸਾਨ ਦਾ ਕੋਈ ਰੰਗ ਜਾ ਮੁਹਾਦਰਾ ਨਹੀਂ ਸੀ ਦਿਸਦਾ,
Fareedkot Teekaਜਬ ਇਸ ਕਾ (ਬਰਨੁ) ਗੋਰ ਸਿਆਮ ਆਦਿ ਰੰਗ ਔ ਤਿਲ ਲਸਨ ਆਦਿ ਚਿਹਨ (ਨ ਜਾਪਤ) ਨਹੀਂ ਜਾਣੀਤਾ ਥਾ॥
Prof. Sahib Singhਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ,

ਪਦ ਅਰਥ ਬਰਨੁ = ਵਰਣ, ਰੰਗ। ਚਿਹਨੁ = ਨਿਸ਼ਾਨ। ਨ ਜਾਪਤ = ਨਹੀਂ ਸੀ ਜਾਪਦਾ, ਨਹੀਂ ਸੀ ਦਿੱਸਦਾ।

SikhNet (Spanish)Cuando aún no Se manifestaba en forma o color,

ਤਬ ਹਰਖ ਸੋਗ; ਕਹੁ. ਕਿਸਹਿ ਬਿਆਪਤ ॥

tab harakh sog; kahu. kiseh biaapat |

Sant Singh Khalsathen who experienced joy and sorrow?
Manmohan Singhsay, who then was affected by joy and sorrow?
Manmohan Singh (Punjabi)ਦਸੋ ਉਦੋਂ ਖੁਸ਼ੀ ਤੇ ਗਮੀ ਕਿਸ ਨੂੰ ਵਾਪਰਦੀ ਸੀ?
Fareedkot Teekaਤਬ ਹਰਖ ਔ ਸੋਕ ਕਹੁ ਤੌ ਕਿਸ ਕੋ ਵਿਆਪਤਾ ਅਰਥਾਤ ਕਿਸੀ ਕੋ ਨ ਵਿਆਪਤਾ ਥਾ॥
Prof. Sahib Singhਤਦੋਂ ਦੱਸੋ ਖ਼ੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ?

ਪਦ ਅਰਥ ਹਰਖ = ਖ਼ੁਸ਼ੀ। ਸੋਗ = ਚਿੰਤਾ। ਬਿਆਪਤ = ਪੋਹ ਸਕਦਾ ਸੀ।

SikhNet (Spanish)¿quién podía sentir tristeza o alegría?

ਜਬ ਆਪਨ ਆਪ; ਆਪਿ ਪਾਰਬ੍ਰਹਮ ॥

jab aapan aap; aap paarabraham |

Sant Singh KhalsaWhen the Supreme Lord Himself was Himself All-in-all,
Manmohan SinghWhen the Supreme Lord Himself was all in all,
Manmohan Singh (Punjabi)ਜਦ ਸ਼੍ਰੋਮਣੀ ਸਾਹਿਬ ਖੁਦ ਹੀ ਸਾਰਾ ਕੁਛ ਸੀ,
Fareedkot Teekaਜਬ ਅਪਨੇ ਆਪ ਮੇਂ ਹੀ ਪਾਰਬ੍ਰਹਮ ਇਸਥਿਤ ਥਾ॥
Prof. Sahib Singhਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ,
SikhNet (Spanish)Cuando el Uno existía dentro de Sí Mismo como el Señor Trascendente,

ਤਬ ਮੋਹ ਕਹਾ; ਕਿਸੁ ਹੋਵਤ ਭਰਮ ॥

tab moh kahaa; kis hovat bharam |

Sant Singh Khalsathen where was emotional attachment, and who had doubts?
Manmohan Singhthen where was worldly love and who has superstition, ?
Manmohan Singh (Punjabi)ਉਦੋਂ ਸੰਸਾਰੀ ਮਮਤਾ ਕਿਥੇ ਸੀ ਅਤੇ ਸੰਦੇਹ ਕਿਸ ਨੂੰ ਵਿਆਪਦਾ ਸੀ?
Fareedkot Teekaਤਬ ਮੋਹਿ ਔ ਭ੍ਰਮ ਕਹੁ ਤੋ ਕਿਸ ਕੌ ਹੋਤਾ ਥਾ॥
Prof. Sahib Singhਤਦੋਂ ਮੋਹ ਕਿਥੇ ਹੋ ਸਕਦਾ ਸੀ, ਤੇ ਭਰਮ-ਭੁਲੇਖੇ ਕਿਸ ਨੂੰ ਹੋ ਸਕਦੇ ਸਨ?
SikhNet (Spanish)¿había acaso, quién fuera tentado por el apego o la duda?

ਆਪਨ ਖੇਲੁ; ਆਪਿ ਵਰਤੀਜਾ ॥

aapan khel; aap varateejaa |

Sant Singh KhalsaHe Himself has staged His own drama;
Manmohan SinghHis play He Himself has spread out.
Manmohan Singh (Punjabi)ਆਪਣੀ ਖੇਡ ਉਸ ਨੇ ਆਪ ਹੀ ਵਰਤਾਈ ਹੋਈ ਹੈ।
Fareedkot Teekaਤਿਸ ਪ੍ਰਭੂ ਨੇ ਅਪਨਾ (ਖੇਲੁ) ਬਿਲਾਸ ਪ੍ਰਪੰਚ ਆਪ ਹੀ ਵਰਤਾਇਆ ਹੈ, ਭਾਵ ਆਪ ਹੀ ਪ੍ਰਪੰਚ ਰਚਾ ਹੈ॥
Prof. Sahib Singh(ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ,

ਪਦ ਅਰਥ ਵਰਤੀਜਾ = ਵਰਤਾਇਆ।

SikhNet (Spanish)Todo es Su Juego, Su Trama y Él Mismo lo despliega;

ਨਾਨਕ. ਕਰਨੈਹਾਰੁ; ਨ ਦੂਜਾ ॥੧॥

naanak. karanaihaar; na doojaa |1|

Sant Singh KhalsaO Nanak, there is no other Creator. ||1||
Manmohan SinghNanak there is no other Creator.
Manmohan Singh (Punjabi)ਨਾਨਕ, ਹੋਰ ਕੋਈ ਸਿਰਜਣਹਾਰ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਜਗਤ ਕਾ ਰਚਨੇ ਹਾਰ ਤਿਸ ਸੇ ਬਿਨਾ ਔਰ ਕੋਈ ਦੂਸਰਾ ਨਹੀਂ ਹੈ॥੧॥
Prof. Sahib Singhਹੇ ਨਾਨਕ! (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ ॥੧॥
SikhNet (Spanish)en verdad Él es el Único Creador. (1)
Shabad Guru Arjan Dev Ji Raag Gauree Ang 291

ਜਬ ਹੋਵਤ; ਪ੍ਰਭ ਕੇਵਲ ਧਨੀ ॥

jab hovat; prabh keval dhanee |

Sant Singh KhalsaWhen there was only God the Master,
Manmohan SinghWhen the Lord was the sole Master,
Manmohan Singh (Punjabi)ਜਦ ਠਾਕੁਰ ਹੀ ਕੱਲਮਕੱਲਾ ਮਾਲਕ ਸੀ,
Fareedkot Teekaਜਬ ਪ੍ਰਪੰਚ ਰੂਪੀ ਮੈਲ ਸੇ ਰਹਿਤ ਕੇਵਲ ਸੁਧ ਰੂਪ ਪ੍ਰਭੂ ਆਪ ਧਨੀ ਹੋਤਾ ਥਾ॥
Prof. Sahib Singhਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ,

ਪਦ ਅਰਥ ਧਨੀ = ਮਾਲਕ।

SikhNet (Spanish)Cuando Dios, el Maestro, estaba solo,

ਤਬ ਬੰਧ ਮੁਕਤਿ; ਕਹੁ. ਕਿਸ ਕਉ ਗਨੀ ॥

tab bandh mukat; kahu. kis kau ganee |

Sant Singh Khalsathen who was called bound or liberated?
Manmohan Singhsay, then who was accounted as bound or delivered?
Manmohan Singh (Punjabi)ਤਦ ਦੱਸੋ ਕੌਣ ਬੱਝਿਆ ਹੋਹਿਆ ਜਾਂ ਬੰਦਖਲਾਸ ਗਿਣਿਆਂ ਜਾਂਦਾ ਸੀ?
Fareedkot Teekaਤਬ ਬੰਧਨ ਔ ਮੋਖ ਕਹੋ ਤੌ ਕਿਸ ਕਉ ਗਿਨੀਤਾ ਥਾ॥
Prof. Sahib Singhਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ?

ਪਦ ਅਰਥ ਬੰਧ = (ਮਾਇਆ ਦੇ) ਬੰਧਨ। ਮੁਕਤਿ = ਮਾਇਆ ਤੋਂ ਖ਼ਲਾਸੀ। ਗਨੀ = ਸਮਝੀਏ।

SikhNet (Spanish)¿quién podía llamarse libre o atado?

ਜਬ ਏਕਹਿ; ਹਰਿ ਅਗਮ ਅਪਾਰ ॥

jab ekeh; har agam apaar |

Sant Singh KhalsaWhen there was only the Lord, Unfathomable and Infinite,
Manmohan SinghWhen there was the only One inaccessible and infinite Lord Himself,
Manmohan Singh (Punjabi)ਜਦ ਕੇਵਲ ਇਕ ਪਹੁੰਚ ਤੋਂ ਪਰੇ ਤੇ ਬੇਅੰਤ ਪ੍ਰਭੂ ਸੀ,
Fareedkot Teekaਜਬ ਆਪ ਹੀ ਹਰੀ ਏਕ ਅਗਮ ਅਪਾਰ ਰੂਪ ਥਾ॥
Prof. Sahib Singhਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ,

ਪਦ ਅਰਥ ਅਗਮ = ਜਿਸ ਤਕ ਪਹੁੰਚ ਨ ਹੋ ਸਕੇ। ਅਪਾਰ = ਬੇਅੰਤ।

SikhNet (Spanish)Cuando sólo existía el Único Dios, Incognoscible e Inconmensurable,

ਤਬ ਨਰਕ ਸੁਰਗ; ਕਹੁ ਕਉਨ ਅਉਤਾਰ ॥

tab narak surag; kahu kaun aautaar |

Sant Singh Khalsathen who entered hell, and who entered heaven?
Manmohan Singhsay, then who did enter hell or paradise?
Manmohan Singh (Punjabi)ਤਦ ਦਸੋ ਕੌਣ ਦੋਜਖ ਤੇ ਬਹਿਸ਼ਤ ਵਿੱਚ ਪੈਦਾ ਸੀ?
Fareedkot Teekaਤਬ ਨਰਕ ਔਰ ਸ੍ਵਰਗ ਕੋ ਭੋਗਨੇਹਾਰਾ ਕਹੋ ਤੌ ਕੌਨ ਜਨਮ ਧਾਰੀ ਥਾ॥
Prof. Sahib Singhਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ ਜੀਵ ਸਨ?

ਪਦ ਅਰਥ ਅਉਤਾਰ = ਜਨਮ ਲੈਣ ਵਾਲੇ, ਉਤਰਨ ਵਾਲੇ।

SikhNet (Spanish)¿quién podía ser enviado al cielo o a la oscuridad de la conciencia?

ਜਬ ਨਿਰਗੁਨ ਪ੍ਰਭ; ਸਹਜ ਸੁਭਾਇ ॥

jab niragun prabh; sehaj subhaae |

Sant Singh KhalsaWhen God was without attributes, in absolute poise,
Manmohan SinghWhen the unqualitative Lord was with His inherent nature,
Manmohan Singh (Punjabi)ਜਦ ਲੱਛਣਾ-ਰਹਿਤ ਸਾਹਿਬ ਆਪਦੇ ਪ੍ਰਕਿਰਤੀ ਸੁਭਾਵ ਸਹਿਤ ਸੀ,
Fareedkot Teekaਜਬ ਨਿਰਗੁਨ ਪ੍ਰਭ ਸਹਜ ਸਰੂਪ ਮੇਂ ਇਸਥਿਤ ਥਾ॥
Prof. Sahib Singhਜਦੋਂ ਸੁਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ)
SikhNet (Spanish)Cuando el Señor Absoluto se encontraba en profundo reposo,

ਤਬ ਸਿਵ ਸਕਤਿ; ਕਹਹੁ ਕਿਤੁ ਠਾਇ ॥

tab siv sakat; kahahu kit tthaae |

Sant Singh Khalsathen where was mind and where was matter - where was Shiva and Shakti?
Manmohan Singhsay, then at what place was mind and where was the matter?
Manmohan Singh (Punjabi)ਤਦ ਦੱਸੋ ਮਨ ਕਿਹੜੇ ਥਾਂ ਤੇ ਸੀ ਅਤੇ ਮਾਦਾ ਕਿੱਥੇ ਸੀ?
Fareedkot Teekaਤਬ (ਸਿਵ) ਸਤੋ ਔ (ਸਕਤਿ) ਤਮੋ ਗੁਨਾਦ ਕਹੋ ਤੌ ਕੌਣ ਅਸਥਾਨ ਮੇਂ ਇਸਥਿਤ ਥੇ; ਵਾ ਸਕਤ ਵਸ਼ਿਸ਼ਟ ਸ਼ਿਵ ਈਸ੍ਵਰ ਕਹਾਂ ਥਾ॥
Prof. Sahib Singhਤਦੋਂ ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ?

ਪਦ ਅਰਥ ਸਿਵ = ਜੀਵਾਤਮਾ। ਸਕਤਿ = ਮਾਇਆ। ਕਿਤੁ ਠਾਇ = ਕਿਥੇ?

SikhNet (Spanish)¿dónde estaba lo que ahora llamamos materia o inteligencia cósmica?

ਜਬ ਆਪਹਿ ਆਪਿ; ਅਪਨੀ ਜੋਤਿ ਧਰੈ ॥

jab aapeh aap; apanee jot dharai |

Sant Singh KhalsaWhen He held His Own Light unto Himself,
Manmohan SinghWhen He Himself did hold His own light,
Manmohan Singh (Punjabi)ਜਦ ਉਸ ਦਾ ਆਪਦਾ ਨਿਜ ਦਾ ਪ੍ਰਕਾਸ਼ ਉਸ ਦੇ ਆਪਦੇ ਆਪ ਵਿੱਚ ਹੀ ਰੱਖਿਆ ਹੋਇਆ ਸੀ,
Fareedkot Teekaਜਬ ਅਪਨੇ ਆਪ ਮੇਂ ਆਪ ਹੀ ਆਪਨੀ ਜੋਤਿ ਧਾਰਤਾ ਥਾ॥
Prof. Sahib Singhਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ,
SikhNet (Spanish)Cuando Él, el Absoluto, se hallaba totalmente contenido en Su Propia Luz,

ਤਬ ਕਵਨ ਨਿਡਰੁ; ਕਵਨ ਕਤ ਡਰੈ ॥

tab kavan niddar; kavan kat ddarai |

Sant Singh Khalsathen who was fearless, and who was afraid?
Manmohan Singhwho was then fearless and who did fear any one?
Manmohan Singh (Punjabi)ਤਦ ਕੌਣ ਨਿਧੜਕ ਸੀ ਅਤੇ ਕੌਣ ਕਿਸੇ ਕੋਲੋ ਡਰਦਾ ਸੀ?
Fareedkot Teekaਤਬ ਕੌਨ ਭੈ ਸੇ ਰਹਿਤ ਔ ਕੌਨ ਕਿਸ ਪ੍ਰਕਾਰ ਡਰਤਾ ਥਾ॥
Prof. Sahib Singhਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ?
SikhNet (Spanish)¿quién había que fuera intrépido o miedoso?

ਆਪਨ ਚਲਿਤ; ਆਪਿ ਕਰਨੈਹਾਰ ॥

aapan chalit; aap karanaihaar |

Sant Singh KhalsaHe Himself is the Performer in His own plays;
Manmohan SinghHe Himself is the performer of his play
Manmohan Singh (Punjabi)ਆਪਣਿਆਂ ਕੌਤਕਾਂ ਦਾ ਉਹ ਆਪੇ ਹੀ ਰਚਣਹਾਰ ਹੈ।
Fareedkot Teekaਤਾਂ ਤੇ ਅਪਨੇ ਚਰਿਤ੍ਰ ਪ੍ਰਭੂ ਆਪ ਹੀ ਕਰਨੇ ਹਾਰਾ ਹੈ॥
Prof. Sahib Singhਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ,

ਪਦ ਅਰਥ ਚਲਿਤ = ਤਮਾਸ਼ੇ।

SikhNet (Spanish)Él, por Sí solo, despliega los caracteres de Su escenario;

ਨਾਨਕ; ਠਾਕੁਰ ਅਗਮ ਅਪਾਰ ॥੨॥

naanak; tthaakur agam apaar |2|

Sant Singh KhalsaO Nanak, the Lord Master is Unfathomable and Infinite. ||2||
Manmohan SinghNanak the Lord is unapproachable and illimitable.
Manmohan Singh (Punjabi)ਨਾਨਕ, ਪ੍ਰਭੂ ਪਹੁੰਚ ਤੋਂ ਪਰੇ ਅਤੇ ਆਰਪਾਰ ਰਹਿਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਠਾਕੁਰ ਮਨ ਬਾਣੀ ਸੇ ਅਗਮ ਅਪਾਰ ਰੂਪ ਹੈ॥੨॥
Prof. Sahib Singhਹੇ ਨਾਨਕ! ਅਕਾਲ ਪੁਰਖ ਅਗਮ ਤੇ ਬੇਅੰਤ ਹੈ ॥੨॥
SikhNet (Spanish)Él, el Maestro, es Uno, Inefable e Infinito. (2)
Shabad Guru Arjan Dev Ji Raag Gauree Ang 291

ਅਬਿਨਾਸੀ ਸੁਖ; ਆਪਨ ਆਸਨ ॥

abinaasee sukh; aapan aasan |

Sant Singh KhalsaWhen the Immortal Lord was seated at ease,
Manmohan SinghWhen the Imperishable Lord was seated on His comfortable seat,
Manmohan Singh (Punjabi)ਜਦ ਅਮਰ ਸੁਆਮੀ ਆਪਦੇ ਸੁਖਦਾਈ ਟਿਕਾਣੇ ਤੇ ਬਿਰਾਜਮਾਨ ਸੀ,
Fareedkot Teekaਜਹਾਂ ਸੁਖ ਸਰੂਪ ਅਬਨਾਸੀ ਅਪਨੇ ਮੇਂ (ਆਸਨ) ਇਸਥਿਤ ਥਾ॥
Prof. Sahib Singhਜਦੋਂ ਅਕਾਲ ਪੁਰਖ ਆਪਣੀ ਮੌਜ ਵਿਚ ਆਪਣੇ ਹੀ ਸਰੂਪ ਵਿਚ ਟਿਕਿਆ ਬੈਠਾ ਸੀ,

ਪਦ ਅਰਥ ਆਸਨ = ਤਖ਼ਤ, ਸਰੂਪ।

SikhNet (Spanish)Cuando el Señor Inmortal se encontraba en Su Aposento de Quietud,

ਤਹ ਜਨਮ ਮਰਨ; ਕਹੁ ਕਹਾ ਬਿਨਾਸਨ ॥

teh janam maran; kahu kahaa binaasan |

Sant Singh Khalsathen where was birth, death and dissolution?
Manmohan Singhsay, where was then transmigration and destruction?
Manmohan Singh (Punjabi)ਦੱਸੋ ਉਦੋਂ ਆਵਾਗਉਣ ਅਤੇ ਤਬਾਹੀ ਕਿੱਥੇ ਸਨ?
Fareedkot Teekaਤਹਾਂ ਜਨਮ ਮਰਨ ਕਹੋ ਤੌ ਕਹਾਂ ਕਹੇ ਜਾਵੈ, ਕਿਉਂਕਿ ਇਹ ਭੀ ਤਿਸ ਸਮੇਂ ਮੇਂ (ਬਿਨਾਸਨ) ਇਸਥਿਤੀ ਸੇ ਬਿਨਾ ਥੇ, ਭਾਵ ਨਹੀਂ ਥੇ॥
Prof. Sahib Singhਤਦੋਂ ਦੱਸੋ, ਜੰਮਣਾ ਮਰਨਾ ਤੇ ਮੌਤ ਕਿਥੇ ਸਨ?

ਪਦ ਅਰਥ ਤਹ = ਓਥੇ।

SikhNet (Spanish)¿dónde estaba la vida, la muerte o la disolución?

ਜਬ ਪੂਰਨ ਕਰਤਾ; ਪ੍ਰਭੁ ਸੋਇ ॥

jab pooran karataa; prabh soe |

Sant Singh KhalsaWhen there was only God, the Perfect Creator,
Manmohan SinghWhen there was only that Perfect Lord, the Creator,
Manmohan Singh (Punjabi)ਜਦ ਕੇਵਲ ਉਹ ਮੁਕੰਮਲ ਮਾਲਕ ਸਿਰਜਣਹਾਰ ਹੀ ਸੀ,
Fareedkot Teekaਜਬ ਪੂਰਨ ਸੋਈ ਕਰਤਾ ਪੁਰਖ ਪ੍ਰਭੂ ਥਾ॥
Prof. Sahib Singhਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ,
SikhNet (Spanish)Cuando el Señor Perfecto existía dentro de Sí Mismo,

ਤਬ ਜਮ ਕੀ ਤ੍ਰਾਸ; ਕਹਹੁ ਕਿਸੁ ਹੋਇ ॥

tab jam kee traas; kahahu kis hoe |

Sant Singh Khalsathen who was afraid of death?
Manmohan Singhsay, who then did entertain the fear of death?
Manmohan Singh (Punjabi)ਦੰਸੋ ਓਦੋ ਮੌਤ ਦਾ ਡਰ ਕਿਸ ਨੂੰ ਵਾਪਰਦਾ ਸੀ?
Fareedkot Teekaਤਬ ਜਮ ਕੀ ਤ੍ਰਾਸ ਕਹੋ ਤੌ ਕਿਸ ਕੌ ਹੋਵੈ ਅਰਥਾਤ ਨਹੀਂ ਹੋਤੀ ਥੀ॥
Prof. Sahib Singhਤਦੋਂ ਦੱਸੋ, ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ?

ਪਦ ਅਰਥ ਤ੍ਰਾਸ = ਡਰ। ਜਮ = {Skt. यम} ਮੌਤ।

SikhNet (Spanish)¿quién había que le temiera a la muerte o a la destrucción?

ਜਬ ਅਬਿਗਤ; ਅਗੋਚਰ ਪ੍ਰਭ ਏਕਾ ॥

jab abigat; agochar prabh ekaa |

Sant Singh KhalsaWhen there was only the One Lord, unmanifest and incomprehensible,
Manmohan SinghWhen there was only the One Unmanifest and Incomprehensible Lord,
Manmohan Singh (Punjabi)ਜਦ ਕੇਵਲ ਇਕ ਅਦ੍ਰਿਸ਼ਟ ਅਤੇ ਸਮਝ ਸੋਚ ਤੋਂ ਉਚੇਰਾ ਪ੍ਰਭੂ ਹੀ ਸੀ,
Fareedkot Teekaਜਬ ਅਬਗਤ ਸਰੂਪ ਇੰਦ੍ਰਿਓਂ ਸੇ ਅਵਿਸ਼ੇ ਏਕ ਪ੍ਰਭੂ ਥਾ॥
Prof. Sahib Singhਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕ ਆਪ ਹੀ ਸੀ,

ਪਦ ਅਰਥ ਅਬਿਗਤ = {Skt.अव्यक्त} ਅਦ੍ਰਿਸ਼ਟ ਪ੍ਰਭੂ। ਅਗੋਚਰ = ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ।

SikhNet (Spanish)Cuando el No Manifiesto y Trascendente Señor era Uno y Solo,

ਤਬ ਚਿਤ੍ਰ ਗੁਪਤ; ਕਿਸੁ ਪੂਛਤ ਲੇਖਾ ॥

tab chitr gupat; kis poochhat lekhaa |

Sant Singh Khalsathen who was called to account by the recording scribes of the conscious and the subconscious?
Manmohan Singhwhom did the recording angels call on for account?
Manmohan Singh (Punjabi)ਉਦੋਂ ਅਮਲਾਂ ਦੇ ਲਿਖਾਰੀ ਫ਼ਰਿਸ਼ਤੇ ਹਿਸਾਬ ਕਿਤਾਬ ਕੀਹਦੇ ਕੋਲੋ ਪੁਛਦੇ ਸਨ?
Fareedkot Teekaਤਬ ਚਿਤ੍ਰ ਗੁਪਤ ਕਿਸ ਕੌ ਲੇਖਾ ਪੂਛਤਾ ਥਾ॥
Prof. Sahib Singhਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ?

ਪਦ ਅਰਥ ਚਿਤ੍ਰ ਗੁਪਤ = ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਪੁੱਛਣ ਵਾਲੇ।

SikhNet (Spanish)¿quién existía que pudiera considerar la dualidad conciencia - inconsciencia?

ਜਬ ਨਾਥ ਨਿਰੰਜਨ; ਅਗੋਚਰ ਅਗਾਧੇ ॥

jab naath niranjan; agochar agaadhe |

Sant Singh KhalsaWhen there was only the Immaculate, Incomprehensible, Unfathomable Master,
Manmohan SinghWhen there was only the Pure, Unapprehensible and Unfathomable Master,
Manmohan Singh (Punjabi)ਜਦ ਕੇਵਲ ਪਵਿੱਤ੍ਰ, ਅਲਖ ਅਤੇ ਅਥਾਹ ਮਾਲਕ ਹੀ ਸੀ,
Fareedkot Teekaਜਬ ਸਰਬ ਕਾ ਨਾਥ ਮਾਇਆ ਸੇ ਅਲੇਪ ਅਗੋਚਰ ਅਗਾਧ ਪ੍ਰਭੂ ਥਾ॥
Prof. Sahib Singhਜਦੋਂ ਮਾਲਕ ਮਾਇਆ-ਰਹਿਤ ਅਥਾਹ ਅਗੋਚਰ ਆਪ ਹੀ ਸੀ,

ਪਦ ਅਰਥ ਅਗਾਧ = ਅਥਾਹ।

SikhNet (Spanish)Cuando sólo existía el Señor, el Uno Inmaculado,

ਤਬ ਕਉਨ ਛੁਟੇ; ਕਉਨ ਬੰਧਨ ਬਾਧੇ ॥

tab kaun chhutte; kaun bandhan baadhe |

Sant Singh Khalsathen who was emancipated, and who was held in bondage?
Manmohan Singhwho was then emancipated and who was bound with fetters?
Manmohan Singh (Punjabi)ਉਦੋਂ ਕਿਹੜਾ ਬੰਦਖਲਾਸ ਸੀ ਅਤੇ ਕਿਹੜਾ ਬੇੜੀਆਂ ਨਾਲ ਜਕੜਿਆਂ ਹੋਇਆ ਸੀ?
Fareedkot Teekaਤਬ ਕੌਨ ਬੰਧਨੋਂ ਸੇ ਛੂਟ ਕਰ ਮੋਖ ਹੋਤੇ ਔਰ ਕੌਨ ਬੰਧਨੋ ਮੇਂ ਬਾਧੇ ਜਾਤੇ ਥੇ॥
Prof. Sahib Singhਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿਚ ਬੱਝੇ ਹੋਏ ਹਨ?
SikhNet (Spanish)¿Quién se encontraba entonces libre o quién atado?

ਆਪਨ ਆਪ; ਆਪ ਹੀ ਅਚਰਜਾ ॥

aapan aap; aap hee acharajaa |

Sant Singh KhalsaHe Himself, in and of Himself, is the most wonderful.
Manmohan SinghThe Lord is all by Himself, He Himself is Wonderful.
Manmohan Singh (Punjabi)ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ, ਉਹ ਆਪੇ ਹੀ ਅਦਭੁਤ ਹੈ।
Fareedkot Teekaਵਹੁ ਅਪਨੇ ਆਪ ਮੇਂ ਆਪ ਹੀ ਅਸਚਰਜ ਰੂਪ ਥਾ॥
Prof. Sahib Singhਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ।

ਪਦ ਅਰਥ ਅਚਰਜਾ = ਹੈਰਾਨ ਕਰਨ ਵਾਲਾ।

SikhNet (Spanish)Él es la Maravilla de las maravillas y Él Mismo manifestó Su Ser Relativo.

ਨਾਨਕ. ਆਪਨ ਰੂਪ; ਆਪ ਹੀ ਉਪਰਜਾ ॥੩॥

naanak. aapan roop; aap hee uparajaa |3|

Sant Singh KhalsaO Nanak, He Himself created His Own Form. ||3||
Manmohan SinghNanak, His form, He Himself has created.
Manmohan Singh (Punjabi)ਨਾਨਕ ਆਪਣਾ ਸਰੂਪ, ਉਸ ਨੇ ਆਪੇ ਹੀ ਸਾਜਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨੇ ਅਪਨਾ ਰੂਪ ਪ੍ਰਪੰਚ ਆਪ ਹੀ (ਉਪਰਜਾ) ਉਤਪਤ ਕੀਆ ਹੈ॥੩॥
Prof. Sahib Singhਹੇ ਨਾਨਕ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ ॥੩॥

ਪਦ ਅਰਥ ਉਪਰਜਾ = ਪੈਦਾ ਕੀਤਾ ਹੈ ॥੩॥

SikhNet (Spanish)Dice Nanak, Él Mismo creó Su Propia Forma. (3)
Shabad Guru Arjan Dev Ji Raag Gauree Ang 291

ਜਹ ਨਿਰਮਲ ਪੁਰਖੁ; ਪੁਰਖ ਪਤਿ ਹੋਤਾ ॥

jeh niramal purakh; purakh pat hotaa |

Sant Singh KhalsaWhen there was only the Immaculate Being, the Lord of beings,
Manmohan SinghWhere there was only the Immaculate Being the Lord of men,
Manmohan Singh (Punjabi)ਜਿਥੇ ਇਨਸਾਨਾਂ ਦਾ ਸੁਆਮੀ ਕੇਵਲ ਪਵਿੱਤ੍ਰ ਵਿਅਕਤੀ ਹੀ ਸੀ,
Fareedkot Teekaਜਹਾਂ ਜੀਵੋਂ ਕਾ ਪਤੀ (ਪੁਰਖ) ਪ੍ਰਮਾਤਮਾ ਨਿਰਮਲ ਹੋਤਾ ਥਾ॥
Prof. Sahib Singhਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ,

ਪਦ ਅਰਥ ਪੁਰਖੁ = ਆਕਾਲ ਪੁਰਖ। ਪੁਰਖਪਤਿ = ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ।

SikhNet (Spanish)Cuando el Maestro, el Señor Inmaculado, era Uno,

ਤਹ ਬਿਨੁ ਮੈਲੁ; ਕਹਹੁ. ਕਿਆ ਧੋਤਾ ॥

teh bin mail; kahahu. kiaa dhotaa |

Sant Singh Khalsathere was no filth, so what was there to be washed clean?
Manmohan Singhand there being no filth there say what was then to be washed?
Manmohan Singh (Punjabi)ਅਤੇ ਉਥੇ ਕੋਈ ਮਲੀਨਤਾ ਨਹੀਂ ਸੀ, ਦੱਸੋ! ਤਦ ਉਥੇ ਸਾਫ-ਸੁਥਰਾ ਕਰਨ ਨੂੰ ਕੀ ਸੀ?
Fareedkot Teekaਤਹਾਂ ਬਿਨਾ ਮੈਲ ਸੇ ਕਹੋ ਤੋ ਕੌਨ ਥਾ ਅਰੁ ਕਿਸ ਕੋ ਕੋਈ ਧੋਵਤਾ ਥਾ॥
Prof. Sahib Singhਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ?
SikhNet (Spanish)¿de quién iba a lavar las faltas, si ni siquiera se cometían aún?

ਜਹ ਨਿਰੰਜਨ; ਨਿਰੰਕਾਰ ਨਿਰਬਾਨ ॥

jeh niranjan; nirankaar nirabaan |

Sant Singh KhalsaWhen there was only the Pure, Formless Lord in Nirvaanaa,
Manmohan SinghWhen there was only the Bright Formless and Detached one,
Manmohan Singh (Punjabi)ਜਿਥੇ ਕੇਵਲ ਉਜਲ, ਆਕਾਰ-ਰਹਿਤ ਅਤੇ ਨਿਰਲੇਪ ਪੁਰਖ ਹੀ ਸੀ,
Fareedkot Teekaਜਹਾਂ ਨਿਰੰਜਨ ਨਿਰੰਕਾਰ (ਨਿਰਬਾਨ) ਬੰਧਨੋਂ ਸੇ ਰਹਿਤ ਥਾ॥
Prof. Sahib Singhਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ,

ਪਦ ਅਰਥ ਨਿਰਬਾਨ = ਵਾਸ਼ਨਾ-ਰਹਿਤ।

SikhNet (Spanish)Cuando sólo existía el Uno Sin Forma, en Éxtasis permanente,

ਤਹ ਕਉਨ ਕਉ ਮਾਨ; ਕਉਨ ਅਭਿਮਾਨ ॥

teh kaun kau maan; kaun abhimaan |

Sant Singh Khalsathen who was honored, and who was dishonored?
Manmohan Singhthen who was held in honour and who in dishonour?
Manmohan Singh (Punjabi)ਉੱਥੇ ਕਿਸ ਦੀ ਇੱਜ਼ਤ ਅਤੇ ਕਿਸ ਦੀ ਬੇਇਜ਼ਤ ਹੁੰਦੀ ਸੀ?
Fareedkot Teekaਤਹਾਂ ਕੌਨ ਕੋ ਮਾਣ ਔ ਕੌਨ ਕੋ ਅਭਿਮਾਨ ਵਾ ਅਪਮਾਨ ਹੋਤਾ ਥਾ॥
Prof. Sahib Singhਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ?
SikhNet (Spanish)¿cómo podía haber entonces Honor o deshonor?

ਜਹ ਸਰੂਪ; ਕੇਵਲ ਜਗਦੀਸ ॥

jeh saroop; keval jagadees |

Sant Singh KhalsaWhen there was only the Form of the Lord of the Universe,
Manmohan SinghWhen there was only the form of the World-Lord,
Manmohan Singh (Punjabi)ਜਿਥੇ ਸਿਰਫ ਸ੍ਰਿਸ਼ਟੀ ਦੇ ਸੁਆਮੀ ਦਾ ਹੀ ਰੂਪ ਸੀ,
Fareedkot Teekaਜਹਾਂ ਕੇਵਲ ਜਗਦੀਸ੍ਵਰ ਕਾ ਸ੍ਵਰੂਪ ਥਾ॥
Prof. Sahib Singhਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ,

ਪਦ ਅਰਥ ਜਗਦੀਸ = ਜਗਤ ਦਾ (ਈਸ਼) ਮਾਲਕ।

SikhNet (Spanish)Cuando sólo se encontraba en Existencia el Señor,

ਤਹ ਛਲ ਛਿਦ੍ਰ; ਲਗਤ ਕਹੁ ਕੀਸ ॥

teh chhal chhidr; lagat kahu kees |

Sant Singh Khalsathen who was tainted by fraud and sin?
Manmohan Singhwho was afflicted then by fraud and sin?
Manmohan Singh (Punjabi)ਉੱਥੇ ਧੋਖਾ-ਫਰੇਬ ਅਤੇ ਪਾਪ ਕਿਸੇ ਨੂੰ ਦੁਖਾਂਤ੍ਰ ਕਰਦੇ ਸਨ?
Fareedkot Teekaਤਹਾਂ ਛਲ ਔ ਛਿਦ੍ਰ ਕਹੋ ਤੋ ਕਿਸ ਕੋ ਲਾਗਤੇ ਥੇ, ਭਾਵ ਕਿਸੀ ਕੋ ਲਾਗਤੇ ਨਹੀਂ ਥੇ॥
Prof. Sahib Singhਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ?

ਪਦ ਅਰਥ ਛਲ = ਧੋਖਾ। ਛਿਦ੍ਰ = ਐਬ। ਕੀਸ = ਕਿਸ ਨੂੰ?

SikhNet (Spanish)¿había acaso, quien pudiera ser afligido por la culpa o la tristeza?

ਜਹ ਜੋਤਿ ਸਰੂਪੀ; ਜੋਤਿ ਸੰਗਿ ਸਮਾਵੈ ॥

jeh jot saroopee; jot sang samaavai |

Sant Singh KhalsaWhen the Embodiment of Light was immersed in His Own Light,
Manmohan SinghWhen the Embodiment of Light was immersed with His own Light,
Manmohan Singh (Punjabi)ਜਿਥੇ ਚਾਨਣ ਰੂਪ ਆਪਦੇ ਨੂਰ ਨਾਲ ਹੀ ਰਮਿਆ ਹੋਇਆ ਸੀ,
Fareedkot Teekaਜਹਾਂ ਜੋਤਿ ਸਰੂਪ ਕੇ ਸਾਥ ਹੀ ਜੋਤਿ ਸਮਾਇ ਰਹੀ ਥੀ॥
Prof. Sahib Singhਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ,
SikhNet (Spanish)Cuando l encarnación de la luz fue inmersa es Su propia luz,

ਤਹ ਕਿਸਹਿ ਭੂਖ; ਕਵਨੁ ਤ੍ਰਿਪਤਾਵੈ ॥

teh kiseh bhookh; kavan tripataavai |

Sant Singh Khalsathen who was hungry, and who was satisfied?
Manmohan Singhwho did there then feel hungry and satiated?
Manmohan Singh (Punjabi)ਤਦ ਉਥੇ ਕਿਸ ਨੂੰ ਭੁੱਖ ਲੱਗਦੀ ਸੀ ਤੇ ਕਿਸ ਨੂੰ ਰੱਜ ਆਉਂਦਾ ਸੀ?
Fareedkot Teekaਤਹਾਂ ਕਿਸ ਕਉ ਭੂਖ ਔ ਕਿਸ ਕੌ ਕੋਈ ਤ੍ਰਿਪਤ ਕਰਤਾ ਥਾ॥
Prof. Sahib Singhਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ?

ਪਦ ਅਰਥ ਤ੍ਰਿਪਤਾਵੈ = ਰੱਜਦਾ ਹੈ।

SikhNet (Spanish)Entoces, Quien tenia hambre y quien estaba satisfecho?

ਕਰਨ ਕਰਾਵਨ; ਕਰਨੈਹਾਰੁ ॥

karan karaavan; karanaihaar |

Sant Singh KhalsaHe is the Cause of causes, the Creator Lord.
Manmohan SinghThe cause of causes is the Creator.
Manmohan Singh (Punjabi)ਹੇਤੂਆਂ ਦਾ ਹੇਤੂ ਸਿਰਜਣਹਾਰ ਹੈ।
Fareedkot Teekaਵਹੁ ਆਪ ਹੀ ਜਗਤ ਕੇ ਕਰਨੇ ਵਾਰੇ ਮਹਤਤ ਵਾ ਬ੍ਰਹਮਾ ਆਦਿਕੋਂ ਕੋ ਰਚਕੇ ਪ੍ਰਪੰਚ ਕਾ ਕਰਾਵਨੇ ਹਾਰਾ ਹੈ॥
Prof. Sahib Singhਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ।
SikhNet (Spanish)Él es el Creador, la Causa de todas las causas,

ਨਾਨਕ. ਕਰਤੇ ਕਾ; ਨਾਹਿ ਸੁਮਾਰੁ ॥੪॥

naanak. karate kaa; naeh sumaar |4|

Sant Singh KhalsaO Nanak, the Creator is beyond calculation. ||4||
Manmohan SinghNanak the Maker is beyond calculation.
Manmohan Singh (Punjabi)ਨਾਨਕ, ਕਰਤਾਰ ਗਿਣਤੀ ਮਿਣਤੀ ਤੋਂ ਪਰੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਰਤੇ ਪੁਰਖ ਕਾ (ਸੁਮਾਰੁ) ਹਿਸਾਬ ਵਾ ਅੰਤ ਨਹੀਂ ਹੈ॥੪॥
Prof. Sahib Singhਹੇ ਨਾਨਕ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ॥੪॥

ਪਦ ਅਰਥ ਸੁਮਾਰੁ = ਅੰਦਾਜ਼ਾ ॥੪॥

SikhNet (Spanish)no hay nadie que conozca la Extensión de Su Palabra. (4)
Shabad Guru Arjan Dev Ji Raag Gauree Ang 291

ਜਬ ਅਪਨੀ ਸੋਭਾ; ਆਪਨ ਸੰਗਿ ਬਨਾਈ ॥

jab apanee sobhaa; aapan sang banaaee |

Sant Singh KhalsaWhen His Glory was contained within Himself,
Manmohan SinghWhen God's glory lay with Himself alone,
Manmohan Singh (Punjabi)ਜਦ ਵਾਹਿਗੁਰੂ ਦੀ ਪ੍ਰਭੁਤਾ ਕੇਵਲ ਉਸਦੇ ਆਪਣੇ ਆਪ ਨਾਲ ਹੀ ਸੀ,
Fareedkot Teekaਜਬ ਅਪਨੀ ਸੋਭਾ ਤਿਸ ਨੇ ਸਾਥ ਹੀ ਬਨਾਈ ਥੀ॥
Prof. Sahib Singhਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ)
SikhNet (Spanish)Cuando Su Gloria se hallaba contenida en Él Mismo, sin reflejo alguno,

ਤਬ ਕਵਨ ਮਾਇ ਬਾਪ; ਮਿਤ੍ਰ ਸੁਤ ਭਾਈ ॥

tab kavan maae baap; mitr sut bhaaee |

Sant Singh Khalsathen who was mother, father, friend, child or sibling?
Manmohan Singhwho was then mother, father, friend, son and brother?
Manmohan Singh (Punjabi)ਤਦ ਮਾਂ, ਪਿਉ, ਦੋਸਤ, ਪੁਤ੍ਰ ਅਤੇ ਭਰਾ ਕੌਣ ਸਨ?
Fareedkot Teekaਤਬ ਤਿਸ ਕਾ ਕੌਨ ਮਾਈ ਔ ਪਿਤਾ, ਮਿਤ੍ਰ, ਪੁਤ੍ਰ, ਭ੍ਰਾਤਾ ਥਾ, ਭਾਵ ਸੇ ਕੋਈ ਨਹੀਂ ਥਾ॥
Prof. Sahib Singhਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ?

ਪਦ ਅਰਥ ਸੁਤ = ਪੁਤ੍ਰ। ਭਾਈ = ਭਰਾ।

SikhNet (Spanish)¿quién era entonces la madre, el padre, el amigo, el hijo o el hermano?

ਜਹ ਸਰਬ ਕਲਾ; ਆਪਹਿ ਪਰਬੀਨ ॥

jeh sarab kalaa; aapeh parabeen |

Sant Singh KhalsaWhen all power and wisdom was latent within Him,
Manmohan SinghWhen He Himself was well-versed in all the power,
Manmohan Singh (Punjabi)ਜਿਥੇ ਉਹ ਖੁਦ ਹੀ ਸਾਰੀਆਂ ਸ਼ਕਤੀਆਂ ਅੰਦਰ ਪੂਰੀ ਤਰ੍ਹਾਂ ਮਾਹਿਰ ਸੀ,
Fareedkot Teekaਜਹਾਂ ਸਰਬ ਕਲਾ ਕਰ ਵਹੁ ਆਪ ਹੀ (ਪਰਬੀਨ) ਚਤੁਰ ਥੇ॥
Prof. Sahib Singhਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ,

ਪਦ ਅਰਥ ਕਲਾ = ਤਾਕਤ। ਪਰਬੀਨ = ਸਿਆਣਾ।

SikhNet (Spanish)Cuando no existía nadie, más que Él, el Omnipotente Señor, Sabio y Completo en Sí Mismo,

ਤਹ ਬੇਦ ਕਤੇਬ; ਕਹਾ ਕੋਊ ਚੀਨ ॥

teh bed kateb; kahaa koaoo cheen |

Sant Singh Khalsathen where were the Vedas and the scriptures, and who was there to read them?
Manmohan Singhwhy did then anyone see the Vedas and Books of the west then?
Manmohan Singh (Punjabi)ਉਥੋ ਤਦ ਕੋਈ ਜਣਾ ਕਿਉਂ ਵੇਦ ਅਤੇ ਪੱਛਮੀ ਕਿਤਾਬਾਂ ਵੇਖਦਾ ਸੀ?
Fareedkot Teekaਤਹਾਂ ਬੇਦ ਔਰ ਕਤੇਬ ਕਹਾਂ ਕੋਈ ਚੀਨਤਾ ਥਾ॥
Prof. Sahib Singhਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ?

ਪਦ ਅਰਥ ਚੀਨ੍ਹ੍ਹ = ਜਾਣਦਾ, ਪਛਾਣਦਾ।

SikhNet (Spanish)¿dónde estaban entonces las escrituras o los eruditos para estudiarlas?

ਜਬ ਆਪਨ ਆਪੁ; ਆਪਿ ਉਰਿ ਧਾਰੈ ॥

jab aapan aap; aap ur dhaarai |

Sant Singh KhalsaWhen He kept Himself, All-in-all, unto His Own Heart,
Manmohan SinghWhen the Lord kept His ownself to His own mind,
Manmohan Singh (Punjabi)ਜਦ ਵਾਹਿਗੁਰੂ ਆਪਣੇ ਆਪ ਨੂੰ ਆਪਦੇ ਚਿੱਤ ਵਿੱਚ ਹੀ ਰੱਖਦਾ ਸੀ,
Fareedkot Teekaਜਬ ਅਪਨੇ ਆਪ ਵਈਰਾਟ ਸਰੂਪ ਕੋ ਆਪ ਹੀ ਰਿਦੇ ਮੇਂ ਧਾਰ ਰਹਾ ਥਾ, ਭਾਵ ਸੇ ਨਿਰਗੁਨ ਸਰੂਪ ਮੇਂ ਲੀਨ ਕੀਆ ਹੂਆ ਥਾ॥
Prof. Sahib Singhਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ,

ਪਦ ਅਰਥ ਆਪਨ ਆਪੁ = ਆਪਣੇ ਆਪ ਨੂੰ। ਉਰਿਧਾਰੈ = ਹਿਰਦੇ ਵਿਚ ਟਿਕਾਉਂਦਾ ਹੈ।

SikhNet (Spanish)Cuando el Señor habitaba en Su Propio corazón,

ਤਉ ਸਗਨ ਅਪਸਗਨ; ਕਹਾ ਬੀਚਾਰੈ ॥

tau sagan apasagan; kahaa beechaarai |

Sant Singh Khalsathen who considered omens to be good or bad?
Manmohan Singhthen who thought of favourable and unfavourable omens?
Manmohan Singh (Punjabi)ਤਦੋਂ ਸ਼ੁਭ ਅਤੇ ਅਸ਼ੁਭ ਲਗਨਾ ਦਾ ਕਿਸ ਨੂੰ ਖਿਆਲ ਆਉਂਦਾ ਸੀ।
Fareedkot Teekaਤਬ ਸਗਨ ਅਪਸਗਨ ਕਹਾਂ ਕੋਈ ਵੀਚਾਰ ਕਰਤਾ ਥਾ॥
Prof. Sahib Singhਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ?

ਪਦ ਅਰਥ ਕਹਾ ਬੀਚਾਰੈ = ਕਿਥੇ ਕੋਈ ਵਿਚਾਰਦਾ ਹੈ?

SikhNet (Spanish)¿Quién había que presagiara el bien o el mal?

ਜਹ ਆਪਨ ਊਚ; ਆਪਨ ਆਪਿ ਨੇਰਾ ॥

jeh aapan aooch; aapan aap neraa |

Sant Singh KhalsaWhen He Himself was lofty, and He Himself was near at hand,
Manmohan SinghWhere the Lord Himself was high and Himself low,
Manmohan Singh (Punjabi)ਜਿਥੇ ਸਾਹਿਬ ਖੁਦ ਹੀ ਬੁਲੰਦ ਅਤੇ ਖੁਦ ਹੀ ਨੀਵਾ ਸੀ,
Fareedkot Teekaਜਹਾਂ ਆਪ ਹੀ ਊਚ ਔ ਅਪਨੇ ਆਪ ਹੀ (ਨੇਰਾ) ਨੀਚ ਥਾ, ਵਾ ਅਪਨੇ ਆਪ ਮੇਂ (ਨੇਰਾ) ਨਜੀਕੀ ਥਾ॥
Prof. Sahib Singhਜਦੋਂ ਉਹ ਆਪ ਹੀ ਉੱਚਾ ਅਤੇ ਆਪ ਅਤੇ ਆਪ ਹੀ ਨੀਵਾਂ ਸੀ,
SikhNet (Spanish)Cuando el Señor era para Sí Mismo lo cercano y lo lejano,

ਤਹ ਕਉਨ ਠਾਕੁਰੁ; ਕਉਨੁ ਕਹੀਐ ਚੇਰਾ ॥

teh kaun tthaakur; kaun kaheeai cheraa |

Sant Singh Khalsathen who was called master, and who was called disciple?
Manmohan Singhthen who could be called a Master and who a servant?
Manmohan Singh (Punjabi)ਉਥੇ ਕਿਹੜਾ ਮਾਲਕ ਤੇ ਕਿਹੜਾ ਨੌਕਰ ਆਖਿਆ ਜਾ ਸਕਦਾ ਸੀ?
Fareedkot Teekaਤਹਾਂ ਠਾਕਰ ਕੌਨ ਕਹੀਏ ਔ ਚੇਲਾ ਕੌਨ ਕਹੀਏ, ਭਾਵ ਕੁਛ ਨਹੀਂ ਕਹਿਆ ਜਾਤਾ ਥਾ॥
Prof. Sahib Singhਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ?

ਪਦ ਅਰਥ ਠਾਕੁਰੁ = ਮਾਲਕ। ਚੇਰਾ = ਸੇਵਕ।

SikhNet (Spanish)¿Había quién pudiera ser el Maestro o el discípulo?

ਬਿਸਮਨ ਬਿਸਮ; ਰਹੇ ਬਿਸਮਾਦ ॥

bisaman bisam; rahe bisamaad |

Sant Singh KhalsaWe are wonder-struck at the wondrous wonder of the Lord.
Manmohan SinghI am astonished at the wonderous mystery of the Lord.
Manmohan Singh (Punjabi)ਮੈਂ ਸੁਆਮੀ ਦੀ ਅਸਚਰਜ ਅਦਭੁਤਤਾ ਉਤੇ ਹੈਰਾਨ ਹੋ ਰਿਹਾ ਹਾਂ।
Fareedkot Teekaਹੇ ਹਰੀ! ਤੁਝ ਤਿਸ ਅਸਚਰਜ ਤੋਂ ਅਸਚਰਜ ਸਰੂਪ ਕੌ ਜਾਨਨੇ ਹਾਰੇ ਭੀ ਅਸਚਰਜ ਰੂਪ ਹੋ ਰਹੇ ਹੈਂ॥
Prof. Sahib Singhਜੀਵ ਤੇਰੀ ਗਤਿ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ।

ਪਦ ਅਰਥ ਬਿਸਮਨ ਬਿਸਮ = ਅਚਰਜ ਤੋਂ ਅਚਰਜ।

SikhNet (Spanish)En ese entonces, el Señor Maravilloso permanecía absorbido en Su Propio Asombro;

ਨਾਨਕ. ਅਪਨੀ ਗਤਿ; ਜਾਨਹੁ ਆਪਿ ॥੫॥

naanak. apanee gat; jaanahu aap |5|

Sant Singh KhalsaO Nanak, He alone knows His own state. ||5||
Manmohan SinghNanak Thine condition, Thou Thyself knowest, O Lord.
Manmohan Singh (Punjabi)ਨਾਨਕ ਆਪਣੀ ਹਾਲਤ ਨੂੰ ਆਪ ਹੀ ਜਾਣਦਾ ਹੈ ਹੇ ਪ੍ਰਭੂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੁਮ ਅਪਨੀ ਗਤੀ ਕੋ ਆਪ ਹੀ ਜਾਨਤੇ ਹੈਂ॥੫॥
Prof. Sahib Singhਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਤੂੰ ਆਪਣੀ ਗਤਿ ਆਪ ਹੀ ਜਾਣਦਾ ਹੈਂ ॥੫॥
SikhNet (Spanish)sólo Él conoce los alcances de Su Ser.(5)
Shabad Guru Arjan Dev Ji Raag Gauree Ang 291

ਜਹ ਅਛਲ ਅਛੇਦ; ਅਭੇਦ ਸਮਾਇਆ ॥

jeh achhal achhed; abhed samaaeaa |

Sant Singh KhalsaWhen the Undeceiveable, Impenetrable, Inscrutable One was self-absorbed,
Manmohan SinghWhen the undeceivable, impenetrable and inscrutable Lord was contained in Himself,
Manmohan Singh (Punjabi)ਜਿਥੇ ਨਾਂ ਠੱਗਿਆ ਜਾਣ ਵਾਲਾ, ਵਿੰਨ੍ਹੇ ਜਾਣ ਰਹਿਤ ਅਤੇ ਭੇਤ-ਰਹਿਤ ਸੁਆਮੀ ਆਪਦੇ ਆਪ ਵਿੱਚ ਲੀਨ ਸੀ,
Fareedkot Teekaਜਹਾਂ ਪ੍ਰਲ੍ਯ ਕਾਲ ਮੇਂ ਛਲ ਸੇ ਰਹਤ ਅਛੇਦ ਅਭੇਦ ਰੂਪ ਹੋ ਕਰ ਸਮਾਯਾ ਹੂਆ ਥਾ॥
Prof. Sahib Singhਜਿਸ ਅਵਸਥਾ ਵਿਚ ਅਛੱਲ ਅਬਿਨਾਸੀ ਤੇ ਅਭੇਦ ਪ੍ਰਭੂ (ਆਪਣੇ ਆਪ ਵਿਚ) ਟਿਕਿਆ ਹੋਇਆ ਹੈ,

ਪਦ ਅਰਥ ਅਛਲ = ਜੋ ਛਲਿਆ ਨਾਹ ਜਾ ਸਕੇ, ਜਿਸ ਨੂੰ ਧੋਖਾ ਨਾਹ ਦਿੱਤਾ ਜਾ ਸਕੇ। ਅਛੇਦ = ਜੋ ਛੇਦਿਆ ਨਾਹ ਜਾਹ ਸਕੇ, ਨਾਸ-ਰਹਿਤ। ਅਭੇਦ = ਜਿਸ ਦਾ ਭੇਤ ਨ ਪਾਇਆ ਜਾ ਸਕੇ।

SikhNet (Spanish)Cuando todo en el Señor era genuino, constante y oculto,

ਊਹਾ; ਕਿਸਹਿ ਬਿਆਪਤ ਮਾਇਆ ॥

aoohaa; kiseh biaapat maaeaa |

Sant Singh Khalsathen who was swayed by Maya?
Manmohan Singhthen who felt the influence of mammon.
Manmohan Singh (Punjabi)ਉਥੇ ਮੌਹਣੀ ਕੀਹਦੇ ਉਤੇ ਅਸਰ ਕਰਦੀ ਸੀ?
Fareedkot Teekaਊਹਾਂ ਕਿਸ ਕਉ (ਮਾਇਆ) ਛਲ ਬਿਆਪਤਾ ਥਾ ਅਰਥਾਤ ਕਿਸੀ ਕੋ ਨਹੀਂ ਬਿਆਪਤਾ ਥਾ॥
Prof. Sahib Singhਓਥੇ ਕਿਸ ਨੂੰ ਮਾਇਆ ਪੋਹ ਸਕਦੀ ਹੈ?

ਪਦ ਅਰਥ ਊਹਾ = ਓਥੇ। ਕਿਸਹਿ = ਕਿਸ ਨੂੰ?

SikhNet (Spanish)¿había quien pudiera ser inducido a la ilusión y al engaño de Maya?

ਆਪਸ ਕਉ; ਆਪਹਿ ਆਦੇਸੁ ॥

aapas kau; aapeh aades |

Sant Singh KhalsaWhen He paid homage to Himself,
Manmohan SinghWhen God himself paid homage to His ownself,
Manmohan Singh (Punjabi)ਜਦ ਖੁਦ ਵਾਹਿਗੁਰੂ ਆਪਣੇ ਆਪ ਨੂੰ ਹੀ ਨਮਸਕਾਰ ਕਰਦਾ ਸੀ,
Fareedkot Teekaਆਪਨੇ ਆਪ ਕੋ ਆਪ ਹੀ (ਆਦੇਸੁ) ਪੂਜਤਾ ਥਾ॥
Prof. Sahib Singh(ਤਦੋਂ) ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ,

ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਆਪਹਿ = ਆਪ ਹੀ। ਆਦੇਸੁ = ਨਮਸਕਾਰ, ਪ੍ਰਣਾਮ।

SikhNet (Spanish)Cuando el Señor Se postraba ante Sí Mismo,

ਤਿਹੁ ਗੁਣ ਕਾ; ਨਾਹੀ ਪਰਵੇਸੁ ॥

tihu gun kaa; naahee paraves |

Sant Singh Khalsathen the three qualities were not prevailing.
Manmohan Singhthen the three qualities had not entered the world.
Manmohan Singh (Punjabi)ਤਦ ਤਿੰਨੇ ਲੱਛਣ ਜੱਗ ਵਿੱਚ ਦਾਖਲ ਨਹੀਂ ਹੋਏ ਸਨ।
Fareedkot Teekaਔਰ ਰਜ ਤਮਾਦੀ (ਤਿਹੁ) ਤੀਨੋਂ ਗੁਣੋਂ ਕਾ ਪ੍ਰਵੇਸ਼ ਨਹੀਂ ਥਾ॥
Prof. Sahib Singh(ਮਾਇਆ ਦੇ) ਤਿੰਨ ਗੁਣਾਂ ਦਾ (ਉਸ ਉਤੇ) ਅਸਰ ਨਹੀਂ ਪੈਂਦਾ।

ਪਦ ਅਰਥ ਪਰਵੇਸੁ = ਦਖ਼ਲ, ਪ੍ਰਭਾਵ।

SikhNet (Spanish)entonces Su Presencia no existía en un mundo delimitado por los sentidos.

ਜਹ ਏਕਹਿ ਏਕ; ਏਕ ਭਗਵੰਤਾ ॥

jeh ekeh ek; ek bhagavantaa |

Sant Singh KhalsaWhen there was only the One, the One and Only Lord God,
Manmohan SinghWhen there was but one Unique Lord,
Manmohan Singh (Punjabi)ਜਿਥੇ ਕੇਵਲ ਇਕ ਅਦੁੱਤੀ ਸਾਹਿਬ ਸੀ,
Fareedkot Teekaਜਹਾਂ ਸਜਾਤੀ੍ਯ ਵਿਜਾਤੀ ਸ੍ਵਗਤ ਭੇਦ ਸੇ ਰਹਿਤ ਏਕ ਭਗਵੰਤ ਹੀ ਥਾ॥
Prof. Sahib Singhਜਦੋਂ ਭਗਵਾਨ ਕੇਵਲ ਇਕ ਆਪ ਹੀ ਸੀ,
SikhNet (Spanish)Cuando Él estaba Solo, se satisfacía a Sí Mismo

ਤਹ ਕਉਨੁ ਅਚਿੰਤੁ; ਕਿਸੁ ਲਾਗੈ ਚਿੰਤਾ ॥

teh kaun achint; kis laagai chintaa |

Sant Singh Khalsathen who was not anxious, and who felt anxiety?
Manmohan Singhwho was free from care and who felt care then?
Manmohan Singh (Punjabi)ਉੱਥੇ ਕੌਣ ਬੇਫਿਕਰ ਸੀ ਅਤੇ ਕਿਸ ਨੂੰ ਫਿਕਰ ਲੱਗਿਆ ਹੋਇਆ ਸੀ?
Fareedkot Teekaਤਬ ਕੌਨ ਚਿੰਤਾ ਸੇ ਰਹਿਤ ਔਰ ਕਿਸ ਕੋ ਚਿੰਤਾ ਲਾਗਤੀ ਥੀ॥
Prof. Sahib Singhਤਦੋਂ ਕੌਣ ਬੇ-ਫ਼ਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ।

ਪਦ ਅਰਥ ਅਚਿੰਤੁ = ਬੇ-ਫ਼ਿਕਰ।

SikhNet (Spanish)y no había nadie que escuchara o esparciera Sus Alabanzas.

ਜਹ ਆਪਨ ਆਪੁ; ਆਪਿ ਪਤੀਆਰਾ ॥

jeh aapan aap; aap pateeaaraa |

Sant Singh KhalsaWhen He Himself was satisfied with Himself,
Manmohan SinghWhen the Lord with Himself was self-satisfied,
Manmohan Singh (Punjabi)ਜਿੱਥੇ ਸੁਆਮੀ ਆਪਣੇ ਆਪ ਨਾਲ ਖੁਦ ਸੰਤੁਸ਼ਟ ਸੀ,
Fareedkot Teekaਜਹ ਅਪਨੇ ਆਪ ਮੇਂ ਆਪ ਹੀ (ਪਤੀਆਰਾ) ਨਿਹਚਾ ਕਰ ਰਹਾ ਥਾ॥
Prof. Sahib Singhਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ,

ਪਦ ਅਰਥ ਆਪਨ ਆਪੁ = ਆਪਣੇ ਆਪ ਨੂੰ। ਪਤੀਆਰਾ = ਪਤਿਆਉਣ ਵਾਲਾ।

SikhNet (Spanish)Cuando el estaba satisfecho consigo mismo?

ਤਹ ਕਉਨੁ ਕਥੈ; ਕਉਨੁ ਸੁਨਨੈਹਾਰਾ ॥

teh kaun kathai; kaun sunanaihaaraa |

Sant Singh Khalsathen who spoke and who listened?
Manmohan Singhwho was the utterer and who the hearer then?
Manmohan Singh (Punjabi)ਉੱਥੇ ਕੌਣ ਕਹਿਣ ਵਾਲਾ ਅਤੇ ਕੌਣ ਸੁਣਨ ਵਾਲਾ ਸੀ?
Fareedkot Teekaਤਬ ਕੌਨ ਕਥਨ ਕਰਤਾ ਔਰ ਕੌਨ ਸੁਨਨੇ ਹਾਰਾ ਥਾ ਅਰਥਾਤ ਕੋਈ ਨਹੀਂ ਥਾ॥
Prof. Sahib Singhਤਦੋਂ ਕੌਣ ਬੋਲਦਾ ਸੀ, ਤੇ ਕੌਣ ਸੁਣਨ ਵਾਲਾ ਸੀ?
SikhNet (Spanish)Entonces , quien escucho y quien hablo?

ਬਹੁ ਬੇਅੰਤ; ਊਚ ਤੇ ਊਚਾ ॥

bahu beant; aooch te aoochaa |

Sant Singh KhalsaHe is vast and infinite, the highest of the high.
Manmohan SinghThe Lord is Vastly Infinite and the Highest of the High.
Manmohan Singh (Punjabi)ਪ੍ਰਭੂ ਪਰਮ ਅਨੰਤ ਅਤੇ ਬੁਲੰਦਾਂ ਦਾ ਮਹਾਂ ਬੁਲੰਦ ਹੈ।
Fareedkot Teekaਜਬ ਵਹੁ ਬਡਾ ਬਿਅੰਤ ਊਚਿਓਂ ਸੇ ਊਚਾ ਆਪ ਹੀ ਥਾ॥
Prof. Sahib Singhਪ੍ਰਭੂ ਬੜਾ ਬੇਅੰਤ ਹੈ, ਸਭ ਤੋਂ ਉੱਚਾ ਹੈ,
SikhNet (Spanish)Él es Infinito, lo más Grande de lo grande

ਨਾਨਕ ਆਪਸ ਕਉ; ਆਪਹਿ ਪਹੂਚਾ ॥੬॥

naanak aapas kau; aapeh pahoochaa |6|

Sant Singh KhalsaO Nanak, He alone can reach Himself. ||6||
Manmohan SinghNanak He alone reached His ownself.
Manmohan Singh (Punjabi)ਨਾਨਕ, ਕੇਵਲ ਉਹੀ, ਆਪਣੇ ਆਪ ਤੱਕ ਪਹੁੰਚਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਆਪਸ ਕੋ ਆਪ ਹੀ ਪਹੁਚਨੇ ਹਾਰਾ ਥਾ, ਭਾਵ ਏਕ ਅਦੁਤੀ ਥਾ॥੬॥☬ਅਬ ਦੋ ਪਉੜੀ ਮੇਂ ਜਗਤ ਕੀ ਉਤਪਤੀ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਆਪਣੇ ਆਪ ਤਕ ਆਪ ਹੀ ਅੱਪੜਨ ਵਾਲਾ ਹੈ ॥੬॥

ਪਦ ਅਰਥ ਪਹੂਚਾ = ਪਹੁੰਚਿਆ ਹੋਇਆ ਹੈ ॥੬॥

SikhNet (Spanish)y solamente Él puede concebirse a Sí Mismo. (6)
Shabad Guru Arjan Dev Ji Raag Gauree Ang 291 - 292

ਜਹ ਆਪਿ ਰਚਿਓ; ਪਰਪੰਚੁ ਅਕਾਰੁ ॥

jeh aap rachio; parapanch akaar |

Sant Singh KhalsaWhen He Himself fashioned the visible world of the creation,
Manmohan SinghWhen the Lord Himself fashioned the universe and forms,
Manmohan Singh (Punjabi)ਜਦ ਸੁਆਮੀ ਨੇ ਖੁਦ ਸੰਸਾਰ ਅਤੇ ਸਰੂਪ ਸਾਜੇ,
Fareedkot Teekaਤਿਸ ਪਾਰਬ੍ਰਹਮ ਨੇ ਆਪ ਅਕਾਰ ਰੂਪ ਪਰਪੰਚ ਰਚਿਆ ਹੈ॥
Prof. Sahib Singhਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ,

ਪਦ ਅਰਥ ਪਰਪੰਚੁ = {Skt. प्रपंच} ਦ੍ਰਿਸ਼ਟਮਾਨ ਸੰਸਾਰ।

SikhNet (Spanish)Cuando el Señor creó el mundo de la forma, el cual existe por la percepción de los sentidos,

ਤਿਹੁ ਗੁਣ ਮਹਿ; ਕੀਨੋ ਬਿਸਥਾਰੁ ॥

tihu gun meh; keeno bisathaar |

Sant Singh Khalsahe made the world subject to the three dispositions.
Manmohan SinghHe made the world in (subject to) three dispositions.
Manmohan Singh (Punjabi)ਉਸ ਨੇ ਜਹਾਨ ਨੂੰ ਤਿੰਨਾਂ ਸੁਭਾਵਾਂ ਵਿੱਚ (ਅਧੀਨ) ਕਰ ਦਿੱਤਾ।
Fareedkot Teekaਤਿਸ ਕਾਲ ਮੇਂ ਤੀਨੋਂ ਗੁਣੋਂ ਮੇਂ ਬਿਸਥਾਰ ਕੀਆ ਹੈ॥
Prof. Sahib Singhਤੇ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ ਖਲੇਰ ਦਿੱਤਾ।

ਪਦ ਅਰਥ ਬਿਸਥਾਰੁ = ਪਸਾਰਾ।

SikhNet (Spanish)aparecieron los conceptos de virtud y vicio.

ਪਾਪੁ ਪੁੰਨੁ; ਤਹ ਭਈ ਕਹਾਵਤ ॥

paap pun; teh bhee kahaavat |

Sant Singh KhalsaSin and virtue then began to be spoken of.
Manmohan SinghDemerits and merits then began to be spoken of.
Manmohan Singh (Punjabi)ਬਦੀਆਂ ਤੇ ਨੇਕੀਆਂ ਦੀ ਤਦ ਕਹੌਤ ਆਰੰਭ ਹੋਈ।
Fareedkot Teekaਤਬ ਅਪਨੇ ਕੋ ਕਈ ਪਾਪੀ ਕਹਾਵਤਾ ਹੈ ਕੋਈ ਪੁੰਨਵਾਨ॥
Prof. Sahib Singhਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ,

ਪਦ ਅਰਥ ਕਹਾਵਤ = ਗੱਲ।

SikhNet (Spanish)Fue entonces que se generó la nostalgia por el cielo

ਕੋਊ ਨਰਕ; ਕੋਊ ਸੁਰਗ ਬੰਛਾਵਤ ॥

koaoo narak; koaoo surag banchhaavat |

Sant Singh KhalsaSome have gone to hell, and some yearn for paradise.
Manmohan SinghSome go to hell and some crave for paradise.
Manmohan Singh (Punjabi)ਕੋਈ ਦੋਜ਼ਖ਼ ਜਾਂਦੇ ਹਨ ਤੇ ਕੋਈ ਬਹਿਸ਼ਤ ਦੀ ਲਾਲਸਾ ਕਰਦੇ ਹਨ।
Fareedkot Teekaਕੋਈ ਅਪਨੇ ਕੋ ਨਰਕੀ ਮਾਨ ਰਹਾ ਹੈ ਔਰ ਕੋਈ ਸ੍ਵਰਗ ਕੋ ਚਾਹਿਤਾ ਹੈ॥
Prof. Sahib Singhਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ।

ਪਦ ਅਰਥ ਬੰਛਾਵਤ = ਚਾਹੁਣ ਵਾਲਾ।

SikhNet (Spanish)y el terror a la oscuridad de la conciencia.

ਆਲ ਜਾਲ; ਮਾਇਆ ਜੰਜਾਲ ॥

aal jaal; maaeaa janjaal |

Sant Singh KhalsaWorldly snares and entanglements of Maya,
Manmohan SinghGod made the worldly snares entanglements of mammon,
Manmohan Singh (Punjabi)ਵਾਹਿਗੁਰੂ ਨੇ ਸੰਸਾਰੀ ਪੁਆੜੇ ਧਨ-ਦੌਲਤ ਦੇ ਅਲਸੇਟੇ,
Fareedkot Teekaਤਿਸੀ ਮਾਇਆ ਕੇ ਜੰਜਾਲ ਸੇ (ਆਲ) ਘਰ ਕੇ (ਜਾਲ) ਸਮੂਹ ਕਾਰਜ ਆਨ ਭਏ ਹੈਂ॥
Prof. Sahib Singhਘਰਾਂ ਦੇ ਧੰਧੇ, ਮਾਇਆ ਦੇ ਬੰਧਨ,

ਪਦ ਅਰਥ ਆਲ ਜਾਲ = ਘਰਾਂ ਦਾ ਬੰਧਨ।

SikhNet (Spanish)Allí empezó la seducción de Maya y el cautiverio de las ilusiones.

ਹਉਮੈ ਮੋਹ; ਭਰਮ ਭੈ ਭਾਰ ॥

haumai moh; bharam bhai bhaar |

Sant Singh Khalsaegotism, attachment, doubt and loads of fear;
Manmohan Singhpride, earthly affection, doubt and loads of fear.
Manmohan Singh (Punjabi)ਹੰਕਾਰ, ਸੰਸਾਰੀ ਮਮਤਾ, ਸੰਦੇਹ, ਅਤੇ ਡਰ ਦੇ ਬੋਝ ਬਣਾ ਦਿੱਤੇ।
Fareedkot Teekaਤਿਸੀ ਕਰ ਹੌਮੈ ਔਰ ਮੋਹਿ ਸੇ ਭ੍ਰਮਵਾਨ ਹੂਆ ਤਿਸ ਕੇ ਸਿਰ ਪਰ ਪਾਪੋਂ ਕਾ ਭਾਰ ਹੋਤਾ ਭਯਾ ਹੈ॥
Prof. Sahib Singhਅਹੰਕਾਰ, ਮੋਹ, ਭੁਲੇਖੇ, ਡਰ,
SikhNet (Spanish)Después siguió la tiranía del ego que se manifiesta como apego, duda y miedo,

ਦੂਖ ਸੂਖ; ਮਾਨ ਅਪਮਾਨ ॥

dookh sookh; maan apamaan |

Sant Singh Khalsapain and pleasure, honor and dishonor
Manmohan SinghPain and pleasure, honour and dishonour,
Manmohan Singh (Punjabi)ਬੇਅਰਾਮੀ ਅਤੇ ਆਰਾਮ, ਇੱਜ਼ਤ ਅਤੇ ਬੇਇਜ਼ਤੀ,
Fareedkot Teekaਦੂਖ ਔ ਸੁਖ, ਮਾਨ ਔ ਅਪਮਾਨ ਰੂਪ ਅਨੇਕ ਪ੍ਰਕਾਰ ਕਰ ਪ੍ਰਪੰਚ ਕੌ ਉਚਾਰਨ ਕਰੀਤਾ ਹੈ॥
Prof. Sahib Singhਦੁੱਖ, ਸੁਖ, ਆਦਰ ਨਿਰਾਦਰੀ-

ਪਦ ਅਰਥ ਮਾਨ = ਆਦਰ। ਅਪਮਾਨ = ਨਿਰਾਦਰੀ।

SikhNet (Spanish)como distinción entre placer y dolor, entre honor y deshonor.

ਅਨਿਕ ਪ੍ਰਕਾਰ; ਕੀਓ ਬਖੵਾਨ ॥

anik prakaar; keeo bakhayaan |

Sant Singh Khalsathese came to be described in various ways.
Manmohan Singhbegan to be described in many ways.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਵਰਨਣ ਹੋਣੇ ਆਰੰਭ ਹੋ ਗਏ।
Fareedkot Teekaਵਾ ਇਸ ਤ੍ਰਹ ਸਾਸਤ੍ਰੋਂ ਨੇ ਅਪਨੇ ਮਤੋਂ ਅਨੁਸਾਰ ਜਗਤ ਕੀ ਉਤਪਤੀ ਕੋ ਕਥਨ ਕੀਆ ਹੈ॥
Prof. Sahib Singhਇਹੋ ਜਿਹੀਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ।

ਪਦ ਅਰਥ ਕੀਓ ਬਖ੍ਯ੍ਯਾਨ = ਦੱਸੇ ਗਏ।

SikhNet (Spanish)Aparecieron los distintos lenguajes para expresar sentimientos y distinciones.

ਆਪਨ ਖੇਲੁ; ਆਪਿ ਕਰਿ ਦੇਖੈ ॥

aapan khel; aap kar dekhai |

Sant Singh KhalsaHe Himself creates and beholds His own drama.
Manmohan SinghHis own play the Lord Himself creates and beholds.
Manmohan Singh (Punjabi)ਆਪਣੀ ਖੇਡ, ਸੁਆਮੀ ਆਪੇ ਹੀ ਰਚਦਾ ਅਤੇ ਵੇਖਦਾ ਹੈ।
Fareedkot Teekaਅਪਨੇ ਖੇਲ ਰੂਪ ਪ੍ਰਪੰਚ ਕੋ ਵਹੁ ਆਪ ਹੀ ਕਰ ਕੇ ਦੇਖਤਾ ਹੈ॥
Prof. Sahib Singhਪ੍ਰਭੂ ਆਪਣਾ ਤਮਾਸ਼ਾ ਕਰ ਕੇ ਆਪ ਵੇਖ ਰਿਹਾ ਹੈ।
SikhNet (Spanish)Él es el Actor de este drama psíquico;

ਖੇਲੁ ਸੰਕੋਚੈ; ਤਉ ਨਾਨਕ. ਏਕੈ ॥੭॥

khel sankochai; tau naanak. ekai |7|

Sant Singh KhalsaHe winds up the drama, and then, O Nanak, He alone remains. ||7||
Manmohan SinghWhen God winds up the play, then, O Nanak he alone is left.
Manmohan Singh (Punjabi)ਜਦ ਵਾਹਿਗੁਰੂ ਖੇਡ ਨੂੰ ਸਮੇਟ ਲੈਦਾ ਹੈ, ਤਦ ਹੇ ਨਾਨਕ! ਕੇਵਲ ਓਹੀ ਰਹਿ ਜਾਂਦਾ ਹੈ।
Fareedkot Teekaਜਬ ਤਿਸ ਖੇਲ ਕੌ ਸੰਕੋਚਤਾ ਅਰਥਾਤ ਪ੍ਰਲੈਯ ਕਰਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਏਕ ਅਦੁਤੀ ਰਹਤਾ ਹੈ॥੭॥
Prof. Sahib Singhਹੇ ਨਾਨਕ! ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇਕ ਆਪ ਹੀ ਆਪ ਹੋ ਜਾਂਦਾ ਹੈ ॥੭॥

ਪਦ ਅਰਥ ਸੰਕੋਚੈ = ਇਕੱਠਾ ਕਰਦਾ ਹੈ, ਸਮੇਟਦਾ ਹੈ ॥੭॥

SikhNet (Spanish)Él es Quien observa y cuando al final Él resuelve todo, se queda Solo otra vez.(7)
Shabad Guru Arjan Dev Ji Raag Gauree Ang 292

ਜਹ ਅਬਿਗਤੁ; ਭਗਤੁ ਤਹ ਆਪਿ ॥

jeh abigat; bhagat teh aap |

Sant Singh KhalsaWherever the Eternal Lord's devotee is, He Himself is there.
Manmohan SinghWherever is the saint of the Imperishable Lord there He Himself is.
Manmohan Singh (Punjabi)ਜਿਥੇ ਕਿਤੇ ਅਬਿਨਾਸੀ ਪ੍ਰਭੂ ਦਾ ਸੰਤ ਹੈ, ਉਥੇ ਉਹ ਖੁਦ ਹੀ ਹੈ।
Fareedkot Teekaਜਹਾਂ (ਅਬਗਿਤੁ) ਵਾਹਿਗੁਰੂ ਹੈ ਤਹਾਂ ਭਗਤ ਔ ਜਹਾਂ ਭਗਤ ਤਹਾਂ ਆਪਿ ਹਾਜਰ ਹੈ॥
Prof. Sahib Singhਜਿਥੇ ਅਦ੍ਰਿਸ਼ਟ ਪ੍ਰਭੂ ਹੈ ਓਥੇ ਉਸ ਦਾ ਭਗਤ ਹੈ, ਜਿਥੇ ਭਗਤ ਹੈ ਓਥੇ ਉਹ ਪ੍ਰਭੂ ਆਪ ਹੈ।

ਪਦ ਅਰਥ ਅਬਿਗਤੁ = {Skt. अव्यक्त} ਅਦ੍ਰਿਸ਼ਟ ਪ੍ਰਭੂ।

SikhNet (Spanish)Dondequiera que uno encuentre al Devoto del Señor, allí también hallará al Señor.

ਜਹ ਪਸਰੈ ਪਾਸਾਰੁ; ਸੰਤ ਪਰਤਾਪਿ ॥

jeh pasarai paasaar; sant parataap |

Sant Singh KhalsaHe unfolds the expanse of His creation for the glory of His Saint.
Manmohan SinghWherever He spreads out creation that is for the glory of His saint.
Manmohan Singh (Punjabi)ਜਿਥੇ ਕਿਤੇ ਉਹ ਰਚਨਾ ਖਿਲਾਰਦਾ ਹੈ, ਉਹ ਉਸ ਦੇ ਸਾਧੂ ਦੇ ਤੇਜ ਲਈ ਹੈ।
Fareedkot Teekaਜਹਾਂ ਅਪਨੀ ਈਸ੍ਵਰਜਤਾ ਕਾ ਪਸਾਰਾ ਪਸਾਰਿਆ ਹੈ, ਸੋ ਭੀ ਸੰਤ ਕੇ ਪ੍ਰਤਾਪ ਕੀ ਅਧਿਕਤਾ ਲੀਏ ਪਸਾਰਾ ਹੈ॥
Prof. Sahib Singhਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ।

ਪਦ ਅਰਥ ਸੰਤ ਪਰਤਾਪਿ = ਸੰਤਾਂ ਦੇ ਪਰਤਾਪ ਵਾਸਤੇ, ਸੰਤਾਂ ਦੀ ਮਹਿਮਾ ਵਧਾਉਣ ਲਈ।

SikhNet (Spanish)Todo lo que Dios ha creado, ha sido para la Gloria de Sus Santos.

ਦੁਹੂ ਪਾਖ ਕਾ; ਆਪਹਿ ਧਨੀ ॥

duhoo paakh kaa; aapeh dhanee |

Sant Singh KhalsaHe Himself is the Master of both worlds.
Manmohan SinghOf both the sides He Himself is the Master.
Manmohan Singh (Punjabi)ਦੋਨੋ ਪਾਸਿਆਂ ਦਾ ਉਹ ਆਪੇ ਹੀ ਮਾਲਕ ਹੈ।
Fareedkot Teekaਲੋਕ ਪ੍ਰਲੋਕ ਵਾ ਭਗਤਿ ਅਭਗਤਿ ਦੋਨੋ ਕਾ ਵਹੁ ਆਪ ਹੀ (ਧਨੀ) ਸ੍ਵਾਮੀ ਹੈ॥
Prof. Sahib Singh(ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ-ਇਨ੍ਹਾਂ) ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ।

ਪਦ ਅਰਥ ਧਨੀ = ਮਾਲਕ। ਦੁਹੂ ਪਾਖ ਕਾ = (ਸੰਤਾਂ ਦਾ ਪਰਤਾਪ ਤੇ ਮਾਇਆ ਦਾ ਪ੍ਰਭਾਵ ਰੂਪ) ਦੋਹਾਂ ਪਾਸਿਆਂ ਦਾ।

SikhNet (Spanish)Él es el Señor de este mundo y del más allá;

ਉਨ ਕੀ ਸੋਭਾ; ਉਨਹੂ ਬਨੀ ॥

aun kee sobhaa; unahoo banee |

Sant Singh KhalsaHis Praise is to Himself alone.
Manmohan SinghHis praise becomes Him alone.
Manmohan Singh (Punjabi)ਉਸ ਦੀ ਕੀਰਤੀ ਕੇਵਲ ਉਸੇ ਨੂੰ ਹੀ ਫੱਬਦੀ ਹੈ।
Fareedkot Teeka(ਉਨ) ਉਸ ਪਰਮੇਸ੍ਵਰ ਕੀ ਸੋਭਾ ਉਸ ਕੌ ਹੀ ਬਨੀ ਹੈ; ਅਰਥਾਤ ਤਿਸ ਕੇ ਤੁਲ ਔਰ ਕੋਈ ਨਹੀਂ ਹੈ॥
Prof. Sahib Singhਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ।

ਪਦ ਅਰਥ ਬਨੀ = ਫਬਦੀ ਹੈ।

SikhNet (Spanish)Él es el Objeto de las Alabanzas y también el Alabador.

ਆਪਹਿ ਕਉਤਕ ਕਰੈ; ਅਨਦ ਚੋਜ ॥

aapeh kautak karai; anad choj |

Sant Singh KhalsaHe Himself performs and plays His amusements and games.
Manmohan SinghThe Lord Himself performs plays recreations and frolics.
Manmohan Singh (Punjabi)ਪ੍ਰਭੂ ਆਪੇ ਹੀ ਲੀਲ੍ਹਾ, ਦਿਲ ਬਹਿਲਾਵੇ ਅਤੇ ਖੇਡਾਂ ਕਰਦਾ ਹੈ।
Fareedkot Teekaਆਪ ਹੀ ਅਪਨੇ ਅਨੰਦ ਕਰ (ਚੋਜ) ਬਿਲਾਸੋਂ ਸੇ ਕਉਤਕ ਕਰ ਰਹਾ ਹੈ॥
Prof. Sahib Singhਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ,
SikhNet (Spanish)Él hace Milagros y actos que alegran a todos;

ਆਪਹਿ ਰਸ ਭੋਗਨ; ਨਿਰਜੋਗ ॥

aapeh ras bhogan; nirajog |

Sant Singh KhalsaHe Himself enjoys pleasures, and yet He is unaffected and untouched.
Manmohan SinghHe Himself enjoys pleasures and yet remains uncontaminated.
Manmohan Singh (Punjabi)ਉਹ ਆਪੇ ਹੀ ਮੌਜਾਂ ਮਾਣਦਾ ਹੈ ਅਤੇ ਫਿਰ ਭੀ ਨਿਰਲੇਪ ਵਿਚਰਦਾ ਹੈ।
Fareedkot Teekaਆਪ ਹੀ ਰਸੋਂ ਕੋ ਭੋਗਤਾ ਹੂਆ (ਨਿਰਜੋਗ) ਅਸੰਗ ਰਹਿਤਾ ਹੈ॥
Prof. Sahib Singhਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ।

ਪਦ ਅਰਥ ਨਿਰਜੋਗ = ਨਿਰਲੇਪ।

SikhNet (Spanish)Él es Quien se regocija en el placer y es también Quien se conserva permanentemente desapegado.

ਜਿਸੁ ਭਾਵੈ; ਤਿਸੁ. ਆਪਨ ਨਾਇ ਲਾਵੈ ॥

jis bhaavai; tis. aapan naae laavai |

Sant Singh KhalsaHe attaches whomever He pleases to His Name.
Manmohan SinghWhomsoever He pleases him He attached with His Name.
Manmohan Singh (Punjabi)ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਮ ਨਾਲ ਜੋੜ ਲੈਦਾ ਹੈ।
Fareedkot Teekaਜਿਸ ਕੌ ਚਾਹਿਤਾ ਹੈ ਤਿਸ ਕੋ ਅਪਨੇ ਨਾਮ ਮੇਂ ਲਗਾਵਤਾ ਹੈ॥
Prof. Sahib Singhਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ,

ਪਦ ਅਰਥ ਆਪਨ ਨਾਇ = ਆਪਣੇ ਨਾਮ ਵਿਚ।

SikhNet (Spanish)Por Su Divina Gracia, el Señor elige a algunos para apegarlos a Su Nombre

ਜਿਸੁ ਭਾਵੈ; ਤਿਸੁ ਖੇਲ ਖਿਲਾਵੈ ॥

jis bhaavai; tis khel khilaavai |

Sant Singh KhalsaHe causes whomever He pleases to play in His play.
Manmohan SinghWhomsoever He please Him He causes to play the play of the world.
Manmohan Singh (Punjabi)ਜਿਸ ਕਿਸੇ ਨੂੰ ਉਹ ਚਾਹੀਦਾ ਹੈ, ਉਸ ਨੂੰ ਜਗਤ ਦੀ ਖੇਡ ਖਿਡਾਉਂਦਾ ਹੈ।
Fareedkot Teekaਜਿਸ ਕੋ ਚਾਹਿਤਾ ਹੈ ਤਿਸ ਕੌ ਮਨਮੁਖਤਾ ਕਰ ਚੌਰਾਸੀ ਕੇ ਖੇਲ ਮੇਂ ਖੇਲਾਵਤਾ ਹੈ, ਅਰਥਾਤ ਜਨਮੋਂ ਮੇਂ ਭਰਮਾਵਤਾ ਹੈ॥
Prof. Sahib Singhਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ।

ਪਦ ਅਰਥ ਖੇਲ = ਮਾਇਆ ਦੀਆਂ ਖੇਡਾਂ ਵਿਚ।

SikhNet (Spanish)y les concede que actúen en Conciencia de Su Voluntad.

ਬੇਸੁਮਾਰ ਅਥਾਹ; ਅਗਨਤ ਅਤੋਲੈ ॥

besumaar athaah; aganat atolai |

Sant Singh KhalsaHe is beyond calculation, beyond measure, uncountable and unfathomable.
Manmohan SinghGod is incalculable, unfathomable, uncountable and immeasurable.
Manmohan Singh (Punjabi)ਵਾਹਿਗੁਰੂ ਗਿਣਤੀ ਬਾਹਰਾ, ਬੇਥਾਹ ਸੰਖਿਆ-ਰਹਿਤ ਅਤੇ ਅਮਾਪ ਹੈ।
Fareedkot Teekaਵਹੁ ਗਿਣਤੀ ਸੇ ਬਿਨਾਂ ਬਿਅੰਤ ਅਥਾਹਿ ਅਤੋਲ ਵਾਹਿਗੁਰੂ॥
Prof. Sahib Singhਹੇ ਬੇਅੰਤ! ਹੇ ਅਥਾਹ! ਹੇ ਅਗਣਤ! ਹੇ ਅਡੋਲ ਪ੍ਰਭੂ!

ਪਦ ਅਰਥ ਬੇਸੁਮਾਰ = ਹੇ ਬੇਅੰਤ!

SikhNet (Spanish)Él permanece Vasto y Profundo y está más allá de nuestra capacidad para medirlo.

ਜਿਉ ਬੁਲਾਵਹੁ; ਤਿਉ ਨਾਨਕ ਦਾਸ ਬੋਲੈ ॥੮॥੨੧॥

jiau bulaavahu; tiau naanak daas bolai |8|21|

Sant Singh KhalsaAs You inspire him to speak, O Lord, so does servant Nanak speak. ||8||21||
Manmohan SinghAs Thou, O Lord, causeth him to speak so does servant Nanak speak.
Manmohan Singh (Punjabi)ਜਿਸ ਤਰ੍ਹਾਂ ਤੂੰ ਹੈ ਸਾਹਿਬ! ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਗੋਲਾ ਨਾਨਕ ਬੋਲਦਾ ਹੈ।
Fareedkot Teekaਜੈਸੇ ਮੁਝ ਦਾਸ ਕਉ ਬੁਲਾਵਤਾ ਹੈ, ਤੈਸੇ ਮੈਂ ਬੋਲਤਾ ਹੂੰ॥੮॥੨੧॥
Prof. Sahib Singhਹੇ ਨਾਨਕ (ਇਉਂ ਅਰਦਾਸ ਕਰ ਤੇ ਆਖ) ਜਿਵੇਂ ਤੂੰ ਬੁਲਾਉਂਦਾ ਹੈਂ ਤਿਵੇਂ ਤੇਰੇ ਦਾਸ ਬੋਲਦੇ ਹਨ ॥੮॥੨੧॥

* ਨੋਟ: ਇਸ ਅਸ਼ਟਪਦੀ ਵਿਚ ਇਸ ਖ਼ਿਆਲ ਦਾ ਖੰਡਨ ਕੀਤਾ ਹੈ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ। ਗੁਰ-ਆਸ਼ੇ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾਹ ਕੋਈ ਜੀਵ ਸਨ, ਨਾਹ ਹੀ ਮਾਇਆ ਸੀ। ਤਦੋਂ ਕਰਮਾਂ ਦਾ ਭੀ ਅਭਾਵ ਸੀ। ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ। ਕਰਮਾਂ ਦਾ, ਨਰਕ ਸੁਰਗ ਦਾ, ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿਚ ਆ ਹੀ ਗਿਆ।

SikhNet (Spanish)Oh, dice Nanak, es por la Voluntad de Dios que manifiesto estas cosas.(8-21)
Shabad Guru Arjan Dev Ji Raag Gauree Ang 292

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਜੀਅ ਜੰਤ ਕੇ ਠਾਕੁਰਾ; ਆਪੇ ਵਰਤਣਹਾਰ ॥

jeea jant ke tthaakuraa; aape varatanahaar |

Sant Singh KhalsaO Lord and Master of all beings and creatures, You Yourself are prevailing everywhere.
Manmohan SinghO Lord of men and creatures! thou are amongst all.
Manmohan Singh (Punjabi)ਹੇ ਬੰਦਿਆਂ ਤੇ ਹੋਰਨਾਂ ਜੀਵਾਂ ਦੇ ਸੁਆਮੀ! ਤੂੰ ਖੁਦ ਹੀ ਸਾਰਿਆਂ ਅੰਦਰ ਸਮਾਇਆ ਹੋਇਆ ਹੈ!
Fareedkot Teekaਸੂਖਮ ਅਸਥੂਲ ਜੀਵੋਂ ਕਾ ਠਾਕਰ ਪ੍ਰਭੂ ਤੂੰ ਆਪ ਹੀ ਸਰਬ ਮੇਂ ਵਰਤਣੇ ਹਾਰ ਹੈਂ॥
Prof. Sahib Singhਹੇ ਜੀਆਂ ਜੰਤਾਂ ਦੇ ਪਾਲਣ ਵਾਲੇ ਪ੍ਰਭੂ! ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈਂ।

ਪਦ ਅਰਥ ਵਰਤਣਹਾਰ = ਸਭ ਥਾਈਂ ਮੌਜੂਦ।

SikhNet (Spanish)Tú eres el Maestro de toda vida y prevaleces en todo,

ਨਾਨਕ. ਏਕੋ ਪਸਰਿਆ; ਦੂਜਾ ਕਹ ਦ੍ਰਿਸਟਾਰ ॥੧॥

naanak. eko pasariaa; doojaa keh drisattaar |1|

Sant Singh KhalsaO Nanak, The One is All-pervading; where is any other to be seen? ||1||
Manmohan SinghNanak the One Lord is all pervading where can there be another seen?
Manmohan Singh (Punjabi)ਨਾਨਕ, ਇਕ ਸੁਆਮੀ ਹੀ ਸਰਬ ਵਿਆਪਕ ਹੈ। ਹੋਰ ਕੋਈ ਕਿੱਥੇ ਦਿਖਾਈ ਦਿੰਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹੀ ਸਰਬ ਮੇਂ ਵਿਆਪਕ ਹੋ ਰਹਾ ਹੈ ਔਰ ਦੂਸਰਾ ਕੋਈ ਨਹੀਂ ਦ੍ਰਿਸਟ ਆਵਤਾ ਹੈ, ਭਾਵ ਸਰਬ ਰੂਪ ਤੂੰ ਹੀ ਹੈਂ॥੧॥
Prof. Sahib Singhਹੇ ਨਾਨਕ! ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, (ਉਸ ਤੋਂ ਬਿਨਾ ਕੋਈ) ਦੂਜਾ ਕਿਥੇ ਵੇਖਣ ਵਿਚ ਆਇਆ ਹੈ? ॥੧॥

ਪਦ ਅਰਥ ਪਸਰਿਆ = ਸਭ ਥਾਈਂ ਹਾਜ਼ਰ ਹੈਂ। ਕਹੁ = ਕਿਥੇ? ਦ੍ਰਿਸਟਾਰ = ਵੇਖਣ ਵਿਚ ਆਉਂਦਾ ਹੈ ॥੧॥

SikhNet (Spanish)en todas partes se encuentra Tu Presencia y fuera de Ti, nada existe. (1)
Shabad Guru Arjan Dev Ji Raag Gauree Ang 292

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XXII

ਆਪਿ ਕਥੈ; ਆਪਿ ਸੁਨਨੈਹਾਰੁ ॥

aap kathai; aap sunanaihaar |

Sant Singh KhalsaHe Himself is the speaker, and He Himself is the listener.
Manmohan SinghHe Himself is the speaker and Himself the listener.
Manmohan Singh (Punjabi)ਉਹ ਖੁਦ ਬਕਤਾ ਹੈ ਅਤੇ ਖੁਦ ਹੀ ਸਰੋਤਾ।
Fareedkot Teekaਆਪ ਹੀ ਤੂੰ ਕਥਨ ਕਰਤਾ ਹੈਂ ਔ ਆਪ ਹੀ ਸੁਣਨੇਹਾਰ ਹੈਂ॥
Prof. Sahib Singh(ਸਭ ਜੀਵਾਂ ਵਿਚ) ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ,

ਪਦ ਅਰਥ ਕਥੈ = ਬੋਲਦਾ ਹੈ। ਸੁਨਨੈਹਾਰੁ = ਸੁਣਨ ਵਾਲਾ।

SikhNet (Spanish)Dios es quien habla y Dios Mismo Quien escucha.

ਆਪਹਿ ਏਕੁ; ਆਪਿ ਬਿਸਥਾਰੁ ॥

aapeh ek; aap bisathaar |

Sant Singh KhalsaHe Himself is the One, and He Himself is the many.
Manmohan SinghHe Himself is One and Himself many.
Manmohan Singh (Punjabi)ਉਹ ਆਪੇ ਹੀ ਇਕੱਲਾ ਹੈ ਅਤੇ ਆਪੇ ਹੀ ਅਨੇਕ।
Fareedkot Teekaਆਪ ਹੀ ਏਕ ਰੂਪ ਹੈਂ ਪੁਨਾ ਆਪ ਹੀ ਅਪਨੇ ਸੇ ਬਿਸਥਾਰ ਕਰ ਲੇਤਾ ਹੈਂ॥
Prof. Sahib Singhਆਪ ਹੀ ਇੱਕ ਹੈ (ਸ੍ਰਿਸ਼ਟੀ ਰਚਣ ਤੋਂ ਪਹਿਲਾਂ), ਤੇ ਆਪ ਹੀ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।

ਪਦ ਅਰਥ ਆਪਹਿ = ਆਪ ਹੀ। ਬਿਸਥਾਰੁ = ਖਿਲਾਰਾ, ਪਸਾਰਾ।

SikhNet (Spanish)Él es el Uno y también el Infinitamente Variado.

ਜਾ ਤਿਸੁ ਭਾਵੈ; ਤਾ ਸ੍ਰਿਸਟਿ ਉਪਾਏ ॥

jaa tis bhaavai; taa srisatt upaae |

Sant Singh KhalsaWhen it pleases Him, He creates the world.
Manmohan SinghWhen it pleases Him then does He create the world.
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਜੱਗ ਨੂੰ ਰਚ ਦਿੰਦਾ ਹੈ।
Fareedkot Teekaਜਬ ਤਿਸ ਕੌ ਭਾਵਤਾ ਹੈ ਤਬ ਸ੍ਰਿਸਟੀ ਕੋ ਉਪਜਾਵਤਾ ਹੈ॥
Prof. Sahib Singhਜਦੋਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟੀ ਰਚ ਲੈਂਦਾ ਹੈ,

ਪਦ ਅਰਥ ਉਪਾਏ = ਪੈਦਾ ਕਰਦਾ ਹੈ।

SikhNet (Spanish)Es por Su Voluntad que el Universo se crea

ਆਪਨੈ ਭਾਣੈ; ਲਏ ਸਮਾਏ ॥

aapanai bhaanai; le samaae |

Sant Singh KhalsaAs He pleases, He absorbs it back into Himself.
Manmohan SinghBy His pleasure, He absorbs it in Himself.
Manmohan Singh (Punjabi)ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਆਪਦੇ ਵਿੱਚ ਲੀਨ ਕਰ ਲੈਦਾ ਹੈ।
Fareedkot Teekaਪੁਨਾ ਆਪਣੇ ਭਾਣੇ ਮੇਂ ਹੀ ਸਭ ਕੌ ਸਮਾਇ ਲੇਤਾ ਹੈ॥
Prof. Sahib Singhਜਦੋਂ ਉਸ ਨੂੰ ਚੰਗਾ ਲੱਗਦਾ ਹੈ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।

ਪਦ ਅਰਥ ਲਏ ਸਮਾਏ = ਸਮੇਟ ਲੈਂਦਾ ਹੈ।

SikhNet (Spanish)y por Su Voluntad también que se resuelve en Él nuevamente.

ਤੁਮ ਤੇ ਭਿੰਨ; ਨਹੀ ਕਿਛੁ ਹੋਇ ॥

tum te bhin; nahee kichh hoe |

Sant Singh KhalsaWithout You, nothing can be done.
Manmohan Singhwithout Thee nothing can be done.
Manmohan Singh (Punjabi)ਤੇਰੇ ਬਿਨਾ ਕੁਝ ਭੀ ਕੀਤਾ ਨਹੀਂ ਜਾ ਸਕਦਾ।
Fareedkot Teekaਤੁਮ ਸੇ ਭਿੰਨ ਨਾ ਕੁਛ ਭਯਾ ਹੈ ਔ ਨਾ ਹੋਗਾ॥
Prof. Sahib Singh(ਹੇ ਪ੍ਰਭੂ!) ਤੈਥੋਂ ਵੱਖਰਾ ਕੁਝ ਨਹੀਂ ਹੈ,

ਪਦ ਅਰਥ ਭਿੰਨ = ਵੱਖਰਾ।

SikhNet (Spanish)Nada existe ajeno a Ti, Señor;

ਆਪਨ ਸੂਤਿ; ਸਭੁ ਜਗਤੁ ਪਰੋਇ ॥

aapan soot; sabh jagat paroe |

Sant Singh KhalsaUpon Your thread, You have strung the whole world.
Manmohan SinghOn thy string, Thou has strung the whole world.
Manmohan Singh (Punjabi)ਆਪਦੇ ਧਾਗੇ ਅੰਦਰ ਤੂੰ ਸਾਰੇ ਜੱਗ ਨੂੰ ਪ੍ਰੋਤਾ ਹੋਇਆ ਹੈ।
Fareedkot Teekaਆਪਨੀ ਸੱਤਾ ਰੂਪੀ ਸੂਤ੍ਰ ਮੇਂ ਤੈਨੇ ਸਭ ਜਗਤ ਪਰੋਇਆ ਹੂਆ ਹੈ॥
Prof. Sahib Singhਤੂੰ (ਆਪਣੇ ਹੁਕਮ-ਰੂਪ) ਧਾਗੇ ਵਿਚ ਸਾਰੇ ਜਗਤ ਨੂੰ ਪ੍ਰੋ ਰੱਖਿਆ ਹੈ।

ਪਦ ਅਰਥ ਸੂਤਿ = ਧਾਗੇ ਵਿਚ।

SikhNet (Spanish)en el Hilo de Tu Voluntad se engarzan las esferas del cosmos entero.

ਜਾ ਕਉ ਪ੍ਰਭ ਜੀਉ; ਆਪਿ ਬੁਝਾਏ ॥

jaa kau prabh jeeo; aap bujhaae |

Sant Singh KhalsaOne whom God Himself inspires to understand
Manmohan SinghHe whom the Venerable Lord Himself instructs,
Manmohan Singh (Punjabi)ਜਿਸ ਨੂੰ ਪੂਜਯ ਪ੍ਰਭੂ ਖੁਦ ਸਿਖ-ਮਤ ਦਿੰਦਾ ਹੈ।
Fareedkot Teekaਹੇ ਪ੍ਰਭੂ ਜੀ! ਤੂੰ ਜਿਸ ਕਉ ਆਪ ਸਮਝਾਵਤਾ ਹੈਂ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖ਼ਸ਼ਦੇ ਹਨ,

ਪਦ ਅਰਥ ਬੁਝਾਏ = ਸੂਝ ਦੇਂਦਾ ਹੈ।

SikhNet (Spanish)Si la mente es receptiva a la Verdad, se alcanza el Regalo del Nombre.

ਸਚੁ ਨਾਮੁ; ਸੋਈ ਜਨੁ ਪਾਏ ॥

sach naam; soee jan paae |

Sant Singh Khalsa- that person obtains the True Name.
Manmohan SinghThat man attains the True Name.
Manmohan Singh (Punjabi)ਉਹ ਆਦਮੀ ਸਤਿਨਾਮ ਨੂੰ ਪ੍ਰਾਪਤ ਕਰ ਲੈਦਾ ਹੈ।
Fareedkot Teekaਸੋਈ ਜਨੁ ਤੇਰੇ ਸਚੁ ਨਾਮੁ ਕੋ ਪਾਵਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।
SikhNet (Spanish)Aquél que ha comprendido la Realidad Última,

ਸੋ ਸਮਦਰਸੀ; ਤਤ ਕਾ ਬੇਤਾ ॥

so samadarasee; tat kaa betaa |

Sant Singh KhalsaHe looks impartially upon all, and he knows the essential reality.
Manmohan SinghHe is an impartial looker and knower of Reality.
Manmohan Singh (Punjabi)ਉਹ ਇਕਸਾਰ ਵੇਖਣ ਵਾਲਾ ਤੇ ਅਸਲੀਅਤ ਦੇ ਜਾਨਣ ਵਾਲਾ ਹੈ।
Fareedkot Teekaਸੋਈ ਸਮਦ੍ਰਿਸਟੀ ਤਤ ਸਰੂਪ ਕਾ ਜਾਨਣੇ ਹਾਰਾ ਹੋਤਾ ਹੈ॥
Prof. Sahib Singhਉਹ ਮਨੁੱਖ ਸਭ ਵਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ ਪੁਰਖ ਦਾ ਮਹਰਮ ਹੋ ਜਾਂਦਾ ਹੈ।

ਪਦ ਅਰਥ ਸਮਦਰਸੀ = ਸਭ ਨੂੰ ਇਕੋ ਨਜ਼ਰ ਨਾਲ ਤੱਕਣ ਵਾਲਾ।

SikhNet (Spanish)mira a todos con imparcialidad;

ਨਾਨਕ; ਸਗਲ ਸ੍ਰਿਸਟਿ ਕਾ ਜੇਤਾ ॥੧॥

naanak; sagal srisatt kaa jetaa |1|

Sant Singh KhalsaO Nanak, he conquers the whole world. ||1||
Manmohan SinghNanak he is the victor of the whole world.
Manmohan Singh (Punjabi)ਨਾਨਕ, ਉਹ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਜਨ ਸਰਬ ਸ੍ਰਿਸਟੀ ਕੇ ਜੀਤਨੇ ਹਾਰਾ ਹੋਤਾ ਹੈ॥੧॥☬ਤਿਸ ਮਹਾਤਮਾ ਕੀ ਦ੍ਰਿਸਟੀ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ ॥੧॥

ਪਦ ਅਰਥ ਜੇਤਾ = ਜਿੱਤਣ ਵਾਲਾ। ਤਤ = ਅਸਲੀਅਤ। ਬੇਤਾ = ਜਾਣਨ ਵਾਲਾ ॥੧॥

SikhNet (Spanish)con esta experiencia en verdad que ha conquistado el mundo. (1)
Shabad Guru Arjan Dev Ji Raag Gauree Ang 292

ਜੀਅ ਜੰਤ੍ਰ ਸਭ; ਤਾ ਕੈ ਹਾਥ ॥

jeea jantr sabh; taa kai haath |

Sant Singh KhalsaAll beings and creatures are in His Hands.
Manmohan SinghAll the men and creatures are in His hands.
Manmohan Singh (Punjabi)ਸਾਰੇ ਇਨਸਾਨ ਅਤੇ ਪਸ਼ੂ ਪੰਛੀ ਉਸ ਦੇ ਹੱਥਾਂ ਵਿੱਚ ਹਨ।
Fareedkot Teekaਇਹ ਸੰਪੂਰਨ ਜੀਅ ਜੰਤ ਤਿਸੀ ਕੇ ਹਾਥ ਮੇਂ ਹੈਂ॥
Prof. Sahib Singhਸਾਰੇ ਜੀਵ ਜੰਤ ਉਸ ਪ੍ਰਭੂ ਦੇ ਵੱਸ ਵਿਚ ਹਨ,

ਪਦ ਅਰਥ ਹਾਥ = ਵੱਸ ਵਿਚ। ਕੋ = ਦਾ।

SikhNet (Spanish)Toda vida está en Manos del Señor;

ਦੀਨ ਦਇਆਲ; ਅਨਾਥ ਕੋ ਨਾਥੁ ॥

deen deaal; anaath ko naath |

Sant Singh KhalsaHe is Merciful to the meek, the Patron of the patronless.
Manmohan SinghHe is Merciful to the meek and the Patron of the patronless.
Manmohan Singh (Punjabi)ਉਹ ਮਸਕੀਨਾਂ ਤੇ ਮਿਹਰਬਾਨ ਹੈ ਅਤੇ ਨਿਖ਼ਸਮਿਆਂ ਦਾ ਖ਼ਸਮ ਹੈ।
Fareedkot Teekaਸੋ ਪ੍ਰਭੂ ਦੀਨੋਂ ਪਰ ਦ੍ਯਾਲ ਅਨਾਥੋਂ ਕਾ ਨਾਥ ਹੈ॥
Prof. Sahib Singhਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਤੇ, ਅਨਾਥਾਂ ਦਾ ਮਾਲਿਕ ਹੈ।

ਪਦ ਅਰਥ ਨਾਥੁ = ਮਾਲਕ।

SikhNet (Spanish)Él es Bondadoso con los afligidos

ਜਿਸੁ ਰਾਖੈ; ਤਿਸੁ. ਕੋਇ ਨ ਮਾਰੈ ॥

jis raakhai; tis. koe na maarai |

Sant Singh KhalsaNo one can kill those who are protected by Him.
Manmohan SinghNone can kill him whom God preserves.
Manmohan Singh (Punjabi)ਉਸ ਨੂੰ ਕੋਈ ਨਹੀਂ ਮਾਰ ਸਕਦਾ ਜਿਸ ਨੂੰ ਵਾਹਿਗੁਰੂ ਰਖਦਾ ਹੈ।
Fareedkot Teekaਜਿਸ ਕੌ ਵਹੁ ਰਾਖਤਾ ਹੈ ਤਿਸ ਕੋ ਕੋਈ ਮਾਰ ਨਹੀਂ ਸਕਤਾ ਹੈ॥
Prof. Sahib Singhਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ।
SikhNet (Spanish)y brinda Aliento a los desesperados.

ਸੋ ਮੂਆ; ਜਿਸੁ ਮਨਹੁ ਬਿਸਾਰੈ ॥

so mooaa; jis manahu bisaarai |

Sant Singh KhalsaOne who is forgotten by God, is already dead.
Manmohan SinghHe whom the Lord forgets in His mind, is already dead.
Manmohan Singh (Punjabi)ਜਿਸ ਨੂੰ ਸੁਆਮੀ ਆਪਦੇ ਚਿੱਤ ਵਿਚੋਂ ਭੁਲਾ ਦਿੰਦਾ ਹੈ, ਉਹ ਅੱਗੇ ਹੀ ਮਰਿਆ ਹੈ।
Fareedkot Teekaਜਿਸ ਕੋ ਵਹੁ ਮਨ ਸੇ ਵਿਸਾਰੇ ਸੇ ਮ੍ਰਿਤਕ ਜਾਨੋ॥
Prof. Sahib Singhਮੋਇਆ ਹੋਇਆ (ਤਾਂ) ਉਹ ਜੀਵ ਹੈ ਜਿਸ ਨੂੰ ਪ੍ਰਭੂ ਭੁਲਾ ਦੇਂਦਾ ਹੈ।

ਪਦ ਅਰਥ ਮਨਹੁ = ਮਨ ਤੋਂ। ਬਿਸਾਰੈ = ਭੁਲਾ ਦੇਂਦਾ ਹੈ।

SikhNet (Spanish)Dios es quien sostiene y quien destruye

ਤਿਸੁ ਤਜਿ; ਅਵਰ ਕਹਾ ਕੋ ਜਾਇ ॥

tis taj; avar kahaa ko jaae |

Sant Singh KhalsaLeaving Him, where else could anyone go?
Manmohan SinghLeaving Him why should any one go to another.
Manmohan Singh (Punjabi)ਉਸ ਨੂੰ ਛੱਡ ਕੇ, ਕੋਈ ਜਣਾ ਹੋਰਸ ਕੋਲ ਕਿਉਂ ਜਾਵੇ?
Fareedkot Teekaਤਿਸ ਕੋ ਤਿਆਗ ਕਰ ਕਹਾਂ ਕੋਈ ਜਾਵੇ॥
Prof. Sahib Singhਉਸ ਪ੍ਰਭੂ ਨੂੰ ਛੱਡ ਕੇ ਹੋਰ ਕਿਥੇ ਕੋਈ ਜਾਏ?

ਪਦ ਅਰਥ ਤਜਿ = ਛੱਡ ਕੇ। ਅਵਰ ਕਹਾ = ਹੋਰ ਕਿਥੇ? ਕੋ = ਕੋਈ ਮਨੁੱਖ।

SikhNet (Spanish)¿a quién puede acudirse si se abandona al Señor?

ਸਭ ਸਿਰਿ; ਏਕੁ ਨਿਰੰਜਨ ਰਾਇ ॥

sabh sir; ek niranjan raae |

Sant Singh KhalsaOver the heads of all is the One, the Immaculate King.
Manmohan SinghOver the heads of all is the One Pure King.
Manmohan Singh (Punjabi)ਸਾਰਿਆਂ ਦੇ ਸਿਰਾਂ ਉਤੇ ਇਕ ਪਵਿੱਤ੍ਰ ਪਾਤਸ਼ਾਹ ਹੈ।
Fareedkot Teekaਜੋ ਸਭ ਮੇਂ ਏਕ ਨਿਰੰਜਨ ਰਾਇ ਵਿਆਪਕ ਹੈ॥
Prof. Sahib Singhਸਭ ਜੀਵਾਂ ਦੇ ਸਿਰ ਤੇ ਇਕ ਆਪ ਹੀ ਪ੍ਰਭੂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।

ਪਦ ਅਰਥ ਸਭ ਸਿਰਿ = ਸਾਰਿਆਂ ਦੇ ਸਿਰ ਉਤੇ। ਨਿਰੰਜਨ ਰਾਇ = ਉਹ ਰਾਜਾ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।

SikhNet (Spanish)Dios, el Rey de la creación, es Quien controla todo;

ਜੀਅ ਕੀ ਜੁਗਤਿ; ਜਾ ਕੈ ਸਭ ਹਾਥਿ ॥

jeea kee jugat; jaa kai sabh haath |

Sant Singh KhalsaThe ways and means of all beings are in His Hands.
Manmohan SinghIn whose power are all the plans of the mortals,
Manmohan Singh (Punjabi)ਜਿਸ ਦੇ ਵੱਸ ਵਿੱਚ ਪ੍ਰਾਣੀ ਦੀਆਂ ਸਾਰੀਆਂ ਤਦਬੀਰਾਂ ਹਨ,
Fareedkot Teekaਸਰਬ ਜੀਵੋਂ ਕੀ ਜੁਗਤੀ ਜਿਸ ਕੇ ਹਾਥ ਮੇਂ ਹੈ॥
Prof. Sahib Singhਜਿਸ ਦੇ ਵੱਸ ਵਿਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਤ ਹੈ,
SikhNet (Spanish)en Sus Manos está el secreto de toda vida.

ਅੰਤਰਿ ਬਾਹਰਿ; ਜਾਨਹੁ ਸਾਥਿ ॥

antar baahar; jaanahu saath |

Sant Singh KhalsaInwardly and outwardly, know that He is with you.
Manmohan Singhknow that He is with thee within and without.
Manmohan Singh (Punjabi)ਜਾਣ ਲੈ ਕਿ ਉਹ ਅੰਦਰ ਤੇ ਬਾਹਰ ਤੇਰੇ ਨਾਲ ਹੈ।
Fareedkot Teekaਹੇ ਭਾਈ! ਤਿਸ ਕੋ ਅੰਤਰ ਬਾਹਰ ਅਪਨੇ ਸਾਥ ਹੀ ਜਾਨੋ॥
Prof. Sahib Singhਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ-ਸੰਗ ਜਾਣਹੁ।
SikhNet (Spanish)Él es quien te acompaña en tu interior y fuera de ti también.

ਗੁਨ ਨਿਧਾਨ; ਬੇਅੰਤ ਅਪਾਰ ॥

gun nidhaan; beant apaar |

Sant Singh KhalsaHe is the Ocean of excellence, infinite and endless.
Manmohan SinghHe is an Ocean of excellences Infinite and Endless.
Manmohan Singh (Punjabi)ਉਹ ਗੁਣਾ ਦਾ ਸਮੁੰਦਰ, ਅਨੰਤ ਅਤੇ ਓੜਕ-ਰਹਿਤ ਹੈ।
Fareedkot Teekaਗੁਣੋਂ ਕਾ ਅਪਾਰ (ਨਿਧਾਨ) ਖਜਾਨਾ ਵਹੁ ਬਿਅੰਤ ਰੂਪ ਹੈ॥
Prof. Sahib Singhਜੋ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ ਤੇ ਅਪਾਰ ਹੈ,
SikhNet (Spanish)Él es un Océano de Excelencias, Infinito y Sin Barreras.

ਨਾਨਕ ਦਾਸ; ਸਦਾ ਬਲਿਹਾਰ ॥੨॥

naanak daas; sadaa balihaar |2|

Sant Singh KhalsaSlave Nanak is forever a sacrifice to Him. ||2||
Manmohan SinghSerf Nanak is ever a sacrifice unto Him.
Manmohan Singh (Punjabi)ਨਫ਼ਰ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਦਾ ਤਿਸ ਕੇ ਬਲਿਹਾਰਨੇ ਜਾਤੇ ਹੈਂ॥੨॥
Prof. Sahib Singhਹੇ ਨਾਨਕ! (ਆਖ, ਪ੍ਰਭੂ ਦੇ) ਸੇਵਕ ਉਸ ਤੋਂ ਸਦਕੇ ਹਨ ॥੨॥
SikhNet (Spanish)Yo como Su humilde Esclavo, Le ofrezco mi vida. (2)
Shabad Guru Arjan Dev Ji Raag Gauree Ang 292

ਪੂਰਨ ਪੂਰਿ ਰਹੇ; ਦਇਆਲ ॥

pooran poor rahe; deaal |

Sant Singh KhalsaThe Perfect, Merciful Lord is pervading everywhere.
Manmohan SinghThe perfect compassionate Lord is fully pervading every where,
Manmohan Singh (Punjabi)ਮੁਕੰਮਲ ਮਿਹਰਬਾਨ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ,
Fareedkot Teekaਵਹੁ ਪੂਰਨ ਪੁਰਖ ਜੀ ਦਿਆਲੂ ਸਰਬ ਮੇਂ ਬਿਆਪਕ ਹੋ ਰਹੇ ਹੈਂ॥
Prof. Sahib Singhਦਇਆ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ,

ਪਦ ਅਰਥ ਪੂਰਿ ਰਹੇ = ਸਭ ਥਾਈਂ ਵਿਆਪਕ ਹਨ।

SikhNet (Spanish)En todas partes se encuentra presente el Perfecto Señor

ਸਭ ਊਪਰਿ; ਹੋਵਤ ਕਿਰਪਾਲ ॥

sabh aoopar; hovat kirapaal |

Sant Singh KhalsaHis kindness extends to all.
Manmohan Singhand is Merciful to all.
Manmohan Singh (Punjabi)ਅਤੇ ਸਾਰਿਆਂ ਉਤੇ ਮੇਹਰਵਾਨ ਹੈ।
Fareedkot Teekaਪੁਨਾ ਸਭ ਊਪਰ ਕ੍ਰਿਪਾਲ ਹੋਤੇ ਹੈਂ॥
Prof. Sahib Singhਤੇ ਸਭ ਜੀਵਾਂ ਤੇ ਮੇਹਰ ਕਰਦੇ ਹਨ।
SikhNet (Spanish)y a todos brinda Sus Bondades.

ਅਪਨੇ ਕਰਤਬ; ਜਾਨੈ ਆਪਿ ॥

apane karatab; jaanai aap |

Sant Singh KhalsaHe Himself knows His own ways.
Manmohan SinghHis affairs He Himself knows.
Manmohan Singh (Punjabi)ਆਪਣੇ ਕੰਮ ਉਹ ਆਪੇ ਹੀ ਜਾਣਦਾ ਹੈ।
Fareedkot Teekaਸੋ ਅਪਨੇ ਗੁਣੋਂ ਕੋ ਆਪ ਹੀ ਜਾਨਤਾ ਹੈ॥
Prof. Sahib Singhਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ,
SikhNet (Spanish)Sólo Él sabe lo que hace,

ਅੰਤਰਜਾਮੀ; ਰਹਿਓ ਬਿਆਪਿ ॥

antarajaamee; rahio biaap |

Sant Singh KhalsaThe Inner-knower, the Searcher of hearts, is present everywhere.
Manmohan SinghThe knower of hearts is contained in everything.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਹਰ ਵਸਤੂ ਅੰਦਰ ਰਮਿਆ ਹੋਇਆ ਹੈ।
Fareedkot Teekaਸੋ ਅੰਤਰਯਾਮੀ ਸਰਬ ਮੇਂ ਵਿਆਪ ਰਹਾ ਹੈ॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ।

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)pues Él habita en cada corazón y prevalece en todo.

ਪ੍ਰਤਿਪਾਲੈ; ਜੀਅਨ ਬਹੁ ਭਾਤਿ ॥

pratipaalai; jeean bahu bhaat |

Sant Singh KhalsaHe cherishes His living beings in so many ways.
Manmohan SinghThe Lord cherishes the beings in diverse ways.
Manmohan Singh (Punjabi)ਸੁਆਮੀ ਅਨੇਕਾਂ ਤਰੀਕਿਆਂ ਨਾਲ ਜੀਵਾਂ ਦੀ ਪਰਵਰਸ਼ ਕਰਦਾ ਹੈ।
Fareedkot Teekaਬਹੁਤ ਪ੍ਰਕਾਰ ਸੇ ਜੀਵੋਂ ਕੋ ਪ੍ਰਤਿਪਾਲਤਾ ਹੈ॥
Prof. Sahib Singhਜੀਵਾਂ ਨੂੰ ਕਈ ਤਰੀਕੀਆਂ ਨਾਲ ਪਾਲਦਾ ਹੈ,

ਪਦ ਅਰਥ ਜੀਅਨ = ਜੀਵਾਂ ਨੂੰ। ਬਹੁ ਭਾਤਿ = ਕਈ ਤਰੀਕਿਆਂ ਨਾਲ।

SikhNet (Spanish)De múltiples maneras provee el Señor a Sus criaturas

ਜੋ ਜੋ ਰਚਿਓ; ਸੁ ਤਿਸਹਿ ਧਿਆਤਿ ॥

jo jo rachio; su tiseh dhiaat |

Sant Singh KhalsaThat which He has created meditates on Him.
Manmohan SinghWhomsoever He has made that meditates on Him.
Manmohan Singh (Punjabi)ਜਿਸ ਕਿਸੇ ਨੂੰ ਉਸ ਨੇ ਬਣਾਇਆ ਹੈ, ਉਹ ਉਸ ਨੂੰ ਸਿਮਰਦਾ ਹੈ।
Fareedkot Teekaਜੋ ਜੀਵ ਤਿਸ ਨੇ ਰਚਾ ਹੈ, ਸੋ ਸਭ ਤਿਸ ਕੌ ਧਿਆਵਤਾ ਹੈ॥
Prof. Sahib Singhਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ, ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ।
SikhNet (Spanish)y todas ellas Lo contemplan sólo a Él.

ਜਿਸੁ ਭਾਵੈ; ਤਿਸੁ ਲਏ ਮਿਲਾਇ ॥

jis bhaavai; tis le milaae |

Sant Singh KhalsaWhoever pleases Him, He blends into Himself.
Manmohan SinghWhosoever pleases Him, him He blends with Himself.
Manmohan Singh (Punjabi)ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਦਾ ਹੈ।
Fareedkot Teekaਜਿਸ ਕੋ ਭਾਵੈ ਤਿਸ ਕੋ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਜਿਸ ਉਤੇ ਤ੍ਰੁੱਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ,
SikhNet (Spanish)Aquél a quien Dios elige, es integrado en sí mismo

ਭਗਤਿ ਕਰਹਿ; ਹਰਿ ਕੇ ਗੁਣ ਗਾਇ ॥

bhagat kareh; har ke gun gaae |

Sant Singh KhalsaThey perform His devotional service and sing the Glorious Praises of the Lord.
Manmohan SinghSuch person performs God's service and sings His praises.
Manmohan Singh (Punjabi)ਐਸਾ ਪੁਰਸ਼ ਵਾਹਿਗੁਰੂ ਦੀ ਸੇਵਾ ਕਮਾਉਂਦਾ ਹੈ ਅਤੇ ਉਸ ਦੇ ਜੰਸ ਗਾਇਨ ਕਰਦਾ ਹੈ।
Fareedkot Teekaਪਰੰਤੂ ਜੋ ਹਰੀ ਕੇ ਗੁਣੋਂ ਕੌ ਗਾਇਕਰ ਭਗਤੀ ਕਰਤਾ ਹੈ, ਸੋਈ ਮਿਲਤਾ ਹੈ॥
Prof. Sahib Singh(ਜਿਨ੍ਹਾਂ ਤੇ ਤ੍ਰੁੱਠਦਾ ਹੈ) ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ।
SikhNet (Spanish)y destina su existencia a cantar las Alabanzas y a servir a su Señor.

ਮਨ ਅੰਤਰਿ; ਬਿਸ੍ਵਾਸੁ ਕਰਿ ਮਾਨਿਆ ॥

man antar; bisvaas kar maaniaa |

Sant Singh KhalsaWith heart-felt faith, they believe in Him.
Manmohan SinghWith faith within his mind he worships the Lord.
Manmohan Singh (Punjabi)ਆਪਣੇ ਚਿੱਤ ਅੰਦਰ ਭਰੋਸਾ ਧਾਰਕੇ ਉਹ ਸੁਆਮੀ ਦੀ ਪੂਜਾ ਕਰਦਾ ਹੈ।
Fareedkot Teekaਜਿਨੋਂ ਨੇ ਅਪਨੇ ਮਨ ਅੰਤਰ ਨਿਸਚਾ ਕਰ ਕੇ ਤਿਸ ਕਾ ਮਨਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਮਨ ਵਿਚ ਸ਼ਰਧਾ ਧਾਰ ਕੇ ਪ੍ਰਭੂ ਨੂੰ (ਸੱਚਮੁਚ ਹੋਂਦ ਵਾਲਾ) ਮੰਨ ਲਿਆ ਹੈ,

ਪਦ ਅਰਥ ਬਿਸ੍ਵਾਸੁ = ਯਕੀਨ,ਸ਼ਰਧਾ।

SikhNet (Spanish)Tal Devoto conquista inquebrantable Fe en Dios.

ਕਰਨਹਾਰੁ; ਨਾਨਕ. ਇਕੁ ਜਾਨਿਆ ॥੩॥

karanahaar; naanak. ik jaaniaa |3|

Sant Singh KhalsaO Nanak, they realize the One, the Creator Lord. ||3||
Manmohan SinghThe One Master, Nanak recognises as the Creator.
Manmohan Singh (Punjabi)ਇਕ ਮਾਲਕ ਨੂੰ ਹੀ ਨਾਨਕ, ਸਿਰਜਣਹਾਰ ਕਰਕੇ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਰਬ ਜਗਤ ਕੇ ਕਰਨੇ ਹਾਰੇ ਏਕ ਵਾਹਿਗੁਰੂ ਜੀ ਕੌ ਤਿਨੋਂ ਨੇ ਹੀ ਜਾਣਿਆ ਹੈ॥੩॥
Prof. Sahib Singhਹੇ ਨਾਨਕ! ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ ॥੩॥
SikhNet (Spanish)Todos los sucesos en verdad proceden del Señor, el Uno Absoluto.(3)
Shabad Guru Arjan Dev Ji Raag Gauree Ang 292 - 293

ਜਨੁ ਲਾਗਾ; ਹਰਿ ਏਕੈ ਨਾਇ ॥

jan laagaa; har ekai naae |

Sant Singh KhalsaThe Lord's humble servant is committed to His Name.
Manmohan SinghLord's slave is attached with His Name alone.
Manmohan Singh (Punjabi)ਸੁਆਮੀ ਦਾ ਗੋਲਾ ਕੇਵਲ ਉਸ ਦੇ ਨਾਮ ਨਾਲ ਹੀ ਜੁੜਿਆ ਹੋਇਆ ਹੈ।
Fareedkot Teekaਜੋ ਜਨ ਏਕ ਹਰੀ ਕੇ ਨਾਮ ਮੇਂ ਲਗਾ ਹੈ॥
Prof. Sahib Singh(ਜੋ) ਸੇਵਕ ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ,

ਪਦ ਅਰਥ ਨਾਇ = ਨਾਮ ਵਿਚ।

SikhNet (Spanish)El hombre de Dios se integra en el Nombre y jamás sufre desilusión.

ਤਿਸ ਕੀ ਆਸ; ਨ ਬਿਰਥੀ ਜਾਇ ॥

tis kee aas; na birathee jaae |

Sant Singh KhalsaHis hopes do not go in vain.
Manmohan SinghHis hope goes not in vain.
Manmohan Singh (Punjabi)ਉਸ ਦੀ ਉਮੈਦ ਵਿਅਰਥ ਨਹੀਂ ਜਾਂਦੀ।
Fareedkot Teekaਤਿਸ ਕੀ ਆਸਾ ਵਿਅਰਥ ਨਹੀਂ ਜਾਤੀ ਹੈ॥
Prof. Sahib Singhਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ।
SikhNet (Spanish)Sabe bien que es Sirviente de su Señor y que su deber es atenderlo;

ਸੇਵਕ ਕਉ; ਸੇਵਾ ਬਨਿ ਆਈ ॥

sevak kau; sevaa ban aaee |

Sant Singh KhalsaThe servant's purpose is to serve;
Manmohan SinghIt behoves the servant to perform service.
Manmohan Singh (Punjabi)ਟਹਿਲੂਏ ਨੂੰ ਟਹਿਲ ਕਰਨੀ ਹੀ ਸ਼ੋਭਦੀ ਹੈ।
Fareedkot Teekaਜਿਸ ਸੇਵਕ ਕੋ ਤਿਸ ਕੀ ਸੇਵਾ ਬਨਿ ਆਈ ਅਰਥਾਤ ਤਿਸ ਸੇ ਹੋਇ ਆਈ ਹੈ॥
Prof. Sahib Singhਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ।
SikhNet (Spanish)así, fluye en Su Voluntad y aspira al más alto Éxtasis.

ਹੁਕਮੁ ਬੂਝਿ; ਪਰਮ ਪਦੁ ਪਾਈ ॥

hukam boojh; param pad paaee |

Sant Singh Khalsaobeying the Lord's Command, the supreme status is obtained.
Manmohan SinghBy obeying God's order he obtains the supreme status.
Manmohan Singh (Punjabi)ਹਰੀ ਦੇ ਫੁਰਮਾਨ ਦੀ ਪਾਲਣਾ ਕਰਕੇ ਉਹ ਮਹਾਨ ਮਰਤਬਾ ਪਾ ਲੈਦਾ ਹੈ।
Fareedkot Teekaਤਿਸ ਨੇ ਪਰਮ ਪਦੁ ਕੇ ਦੇਨੇ ਹਾਰੀ ਸਮਝ ਸਤਿਗੁਰੋਂ ਸੇ ਪਾਈ ਹੈ॥
Prof. Sahib Singhਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ।

ਪਦ ਅਰਥ ਬੂਝਿ = ਸਮਝ ਕੇ। ਪਰਮ ਪਦੁ = ਉੱਚਾ ਦਰਜਾ।

SikhNet (Spanish)Ninguna otra consideración guarda aquél

ਇਸ ਤੇ ਊਪਰਿ; ਨਹੀ ਬੀਚਾਰੁ ॥

eis te aoopar; nahee beechaar |

Sant Singh KhalsaBeyond this, he has no other thought.
Manmohan SinghAbove this, there is no other meditation for him,
Manmohan Singh (Punjabi)(ਉਸ ਲਈ) ਇਸ ਤੋਂ ਉਚੇਰਾ ਹੋਰ ਕੋਈ ਸਿਮਰਨ ਨਹੀਂ,
Fareedkot Teekaਉਸ ਕੇ ਮਨ ਮੇਂ ਇਸ ਤੇ ਊਪਰ ਕੋਈ ਵੀਚਾਰੁ ਵੱਡਾ ਨਹੀਂ ਹੈ॥
Prof. Sahib Singhਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ;

ਪਦ ਅਰਥ ਇਸ ਤੇ ਊਪਰਿ = ਇਸ ਤੋਂ ਉਤਾਂਹ, ਇਸ ਤੋਂ ਚੰਗੀ।

SikhNet (Spanish)que alberga a Dios en su corazón.

ਜਾ ਕੈ ਮਨਿ ਬਸਿਆ ਨਿਰੰਕਾਰੁ ॥

jaa kai man basiaa nirankaar |

Sant Singh KhalsaWithin his mind, the Formless Lord abides.
Manmohan Singhwithin whose mind abides the Formless Lord.
Manmohan Singh (Punjabi)ਜਿਸ ਦੇ ਚਿੱਤ ਅੰਦਰ ਆਕਾਰ-ਰਹਿਤ ਸਾਈਂ ਵਸਦਾ ਹੈ।
Fareedkot Teekaਜਿਨ ਕੇ ਮਨ ਮੇਂ ਆਪ ਨਿਰੰਕਾਰ ਬਸਾ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।

ਪਦ ਅਰਥ ਜਾ ਕੇ ਮਨਿ = ਜਿਨ੍ਹਾਂ ਦੇ ਮਨ ਵਿਚ।

SikhNet (Spanish)El Señor lo libera del cautiverio de la envidia,

ਬੰਧਨ ਤੋਰਿ; ਭਏ ਨਿਰਵੈਰ ॥

bandhan tor; bhe niravair |

Sant Singh KhalsaHis bonds are cut away, and he becomes free of hatred.
Manmohan SinghHe cuts his fetter and becomes free from enmity,
Manmohan Singh (Punjabi)ਉਹ ਆਪਦੀਆਂ ਬੇੜੀਆਂ ਕੱਟ ਸੁੱਟਦਾ ਹੈ, ਦੁਸ਼ਮਨੀ-ਰਹਿਤ ਹੋ ਜਾਂਦਾ ਹੈ,
Fareedkot Teekaਸੋ ਬੰਧਨੋਂ ਕੋ ਤੋੜ ਕਰ ਕੇ ਸਭ ਸੇ ਨਿਰਵੈਰ ਭਏ ਹੈਂ॥
Prof. Sahib Singh(ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ,
SikhNet (Spanish)mientras él con Devoción Lo alaba noche y día a los Pies del Guru.

ਅਨਦਿਨੁ ਪੂਜਹਿ; ਗੁਰ ਕੇ ਪੈਰ ॥

anadin poojeh; gur ke pair |

Sant Singh KhalsaNight and day, he worships the Feet of the Guru.
Manmohan Singhand night and day, adores Guru's feet.
Manmohan Singh (Punjabi)ਅਤੇ ਰੈਣ ਦਿਹੁੰ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ।
Fareedkot Teekaਔਰ ਦਿਨੇ ਰਾਤ ਸਤਿਗੁਰੋਂ ਕੇ ਚਰਨ ਕਮਲ ਪੂਜਤੇ ਹੈਂ॥
Prof. Sahib Singhਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ।
SikhNet (Spanish)Tal Devoto encuentra Paz en este mundo y Felicidad en el siguiente.

ਇਹ ਲੋਕ ਸੁਖੀਏ; ਪਰਲੋਕ ਸੁਹੇਲੇ ॥

eih lok sukhee; paralok suhele |

Sant Singh KhalsaHe is at peace in this world, and happy in the next.
Manmohan SinghHe is at ease in this world hereafter.
Manmohan Singh (Punjabi)ਉਹ ਇਸ ਜਹਾਨ ਅੰਦਰ ਸੁਖੀ ਅਤੇ ਅਗਲੇ ਜਹਾਨ ਵਿੱਚ ਖੁਸ਼ ਪ੍ਰਸੰਨ ਹੋਵੇਗਾ।
Fareedkot Teekaਇਸ ਲੋਕ ਮੇਂ ਵਹੁ ਸੁਖੀ ਭਏ ਹੈਂ ਪੁਨਾ ਪ੍ਰਲੋਕ ਮੇਂ ਸੁਖੀ ਹੋਵੈਂਗੇ॥
Prof. Sahib Singhਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ,
SikhNet (Spanish)Oh, dice Nanak, el Señor Dios lo une en Su Ser.

ਨਾਨਕ. ਹਰਿ ਪ੍ਰਭਿ; ਆਪਹਿ ਮੇਲੇ ॥੪॥

naanak. har prabh; aapeh mele |4|

Sant Singh KhalsaO Nanak, the Lord God unites him with Himself. ||4||
Manmohan SinghNanak the Lord God unites him with Himself.
Manmohan Singh (Punjabi)ਨਾਨਕ ਵਾਹਿਗੁਰੂ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੇ ਜਨ ਹਰਿ ਪ੍ਰਭੂ ਨੇ ਆਪੁ ਹੀ ਅਪਨੇ ਮੇਲੇ ਹੈਂ॥੪॥
Prof. Sahib Singh(ਕਿਉਂਕਿ) ਹੇ ਨਾਨਕ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ ॥੪॥

ਪਦ ਅਰਥ ਆਪਹਿ = ਆਪ ਹੀ ॥੪॥

SikhNet (Spanish)Participa del Júbilo de la Compañía de los Santos (4)
Shabad Guru Arjan Dev Ji Raag Gauree Ang 293

ਸਾਧਸੰਗਿ ਮਿਲਿ; ਕਰਹੁ ਅਨੰਦ ॥

saadhasang mil; karahu anand |

Sant Singh KhalsaJoin the Company of the Holy, and be happy.
Manmohan SinghMake merry in the congregation of the saints.
Manmohan Singh (Punjabi)ਸਤਿ ਸੰਗਤ ਅੰਦਰ ਖੁਸ਼ੀਆਂ ਮਾਣ।
Fareedkot Teekaਹੇ ਭਾਈ! ਸੰਤੋਂ ਕੀ ਸੰਗਤ ਮੇਂ ਮਿਲ ਕਰ ਅਨੰਦ ਕਰੋ॥
Prof. Sahib Singhਸਤਸੰਗ ਵਿਚ ਮਿਲ ਕੇ ਇਹ (ਆਤਮਕ) ਅਨੰਦ ਮਾਣਹੁ,

ਪਦ ਅਰਥ ਅਨੰਦ-ਖ਼ੁਸ਼ੀਆਂ।

SikhNet (Spanish)y canta con ellos las Alabanzas del Señor Supremo.

ਗੁਨ ਗਾਵਹੁ; ਪ੍ਰਭ ਪਰਮਾਨੰਦ ॥

gun gaavahu; prabh paramaanand |

Sant Singh KhalsaSing the Glories of God, the embodiment of supreme bliss.
Manmohan SinghSing thou the praises of the Lord the embodiment of supreme bliss.
Manmohan Singh (Punjabi)ਤੂੰ ਮਹਾਨ ਪਰਸੰਨਤਾ ਸਰੂਪ ਸੁਆਮੀ ਦੇ ਗੁਣ ਗਾਇਨ ਕਰ।
Fareedkot Teekaਔਰ ਪ੍ਰਭੂ ਪਰਮ ਅਨੰਦ ਰੂਪ ਕੇ ਗੁਣੋਂ ਕੌ ਗਾਵਹੁ॥
Prof. Sahib Singhਪਰਮ ਖ਼ੁਸ਼ੀਆਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ।

ਪਦ ਅਰਥ ਪ੍ਰਭ ਗੁਨ = ਪ੍ਰਭੂ ਦੇ ਗੁਣ। ਪਰਮਾਨੰਦ = ਸਭ ਤੋਂ ਉਚੀ ਖ਼ੁਸ਼ੀ ਵਾਲਾ।

SikhNet (Spanish)Medita en la Esencia del Nombre del Señor

ਰਾਮ ਨਾਮ ਤਤੁ; ਕਰਹੁ ਬੀਚਾਰੁ ॥

raam naam tat; karahu beechaar |

Sant Singh KhalsaContemplate the essence of the Lord's Name.
Manmohan SinghEmbrace thou the meditation of God's Name the real thing.
Manmohan Singh (Punjabi)ਸਾਰਵਸਤੂ, ਵਾਹਿਗੁਰੂ ਦੇ ਨਾਮ ਦੀ ਤੂੰ ਬੰਦਗੀ ਅਖਤਿਆਰ ਕਰ।
Fareedkot Teekaਰਾਮ ਨਾਮ ਕੌ ਜਪ ਕਰ ਤਤ ਮਿਥਿਆ ਕਾ ਵੀਚਾਰ ਕਰੋ॥
Prof. Sahib Singhਪ੍ਰਭੂ ਦੇ ਨਾਮ ਦੇ ਭੇਤ ਨੂੰ ਵਿਚਾਰਹੁ,
SikhNet (Spanish)y redime este cuerpo humano, tan dificil de obtener.

ਦ੍ਰੁਲਭ ਦੇਹ ਕਾ; ਕਰਹੁ ਉਧਾਰੁ ॥

drulabh deh kaa; karahu udhaar |

Sant Singh KhalsaRedeem this human body, so difficult to obtain.
Manmohan SinghLike this save thy scarcely obtainable human body.
Manmohan Singh (Punjabi)ਇਸ ਤਰ੍ਹਾਂ ਤੂੰ ਆਪਣੇ ਮੁਸ਼ਕਲ ਨਾਲ ਮਿਲਣ ਵਾਲੇ ਮਨੁੱਖੀ ਸਰੀਰ ਦਾ ਪਾਰ ਉਤਾਰਾ ਕਰ ਲੈ।
Fareedkot Teekaਜਿਸ ਤੇ ਇਸ ਦੁਰਲਭ ਦੇਹ ਕਾ ਉਧਾਰ ਕਰ ਲੇਵੋ॥
Prof. Sahib Singhਤੇ ਇਸ (ਮਨੁੱਖਾ-) ਸਰੀਰ ਦਾ ਬਚਾਉ ਕਰੋ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ।

ਪਦ ਅਰਥ ਉਧਾਰੁ = ਬਚਾਉ।

SikhNet (Spanish)Canta las Palabras Ambrosiales de las Alabanzas Gloriosas del Señor,

ਅੰਮ੍ਰਿਤ ਬਚਨ; ਹਰਿ ਕੇ ਗੁਨ ਗਾਉ ॥

amrit bachan; har ke gun gaau |

Sant Singh KhalsaSing the Ambrosial Words of the Lord's Glorious Praises;
Manmohan SinghSing thou the ambrosial hymns of God's praise.
Manmohan Singh (Punjabi)ਤੂੰ ਵਾਹਿਗੁਰੂ ਦੀ ਕੀਰਤੀ ਦੇ ਸੁਧਾ-ਸਰੂਪ ਸ਼ਬਦ ਗਾਇਨ ਕਰ।
Fareedkot Teekaਹਰੀ ਕੇ ਗੁਣੋਂ ਰੂਪ ਅੰਮ੍ਰਿਤ ਬਚਨੋਂ ਕਾ ਗਾਵਣਾ ਕਰੋ॥
Prof. Sahib Singhਅਕਾਲ ਪੁਰਖ ਦੇ ਗੁਣ ਗਾਉ ਜੋ ਅਮਰ ਕਰਨ ਵਾਲੇ ਬਚਨ ਹਨ,
SikhNet (Spanish)pues esta es la forma de salvar tu Alma.

ਪ੍ਰਾਨ ਤਰਨ ਕਾ; ਇਹੈ ਸੁਆਉ ॥

praan taran kaa; ihai suaau |

Sant Singh Khalsathis is the way to save your mortal soul.
Manmohan SinghThis is the only way to save thy soul.
Manmohan Singh (Punjabi)ਆਪਣੀ ਆਤਮਾ ਦਾ ਪਾਰ ਉਤਾਰਾ ਕਰਨ ਦਾ ਕੇਵਲ ਏਹੀ ਤ੍ਰੀਕਾ ਹੈ।
Fareedkot Teekaਪ੍ਰਾਣੋਂ ਕੇ ਧਾਰਨ ਕਰਨੇ ਹਾਰ ਜੀਵ ਕਾ ਇਹੀ (ਸੁਆਉ) ਪ੍ਰਜੋਜਨ ਹੈ, ਇਸ ਸੰਸਾਰ ਸੇ (ਤਰਨ) ਤਾਰਨੇ ਕਾ ਯਤਨ ਕਰੈ॥
Prof. Sahib Singhਜ਼ਿੰਦਗੀ ਨੂੰ (ਵਿਕਾਰਾਂ ਤੋਂ) ਬਚਾਉਣ ਦਾ ਇਹੀ ਵਸੀਲਾ ਹੈ।

ਪਦ ਅਰਥ ਸੁਆਉ = ਵਸੀਲਾ। ਤਰਨ = ਬਚਾਉਣਾ।

SikhNet (Spanish)Mantén a Dios cerca de tu ser las veinticuatro horas del día.

ਆਠ ਪਹਰ; ਪ੍ਰਭ ਪੇਖਹੁ ਨੇਰਾ ॥

aatth pehar; prabh pekhahu neraa |

Sant Singh KhalsaBehold God near at hand, twenty-four hours a day.
Manmohan SinghThe whole day long behold thou the Lord just near thee.
Manmohan Singh (Punjabi)ਸਾਰਾ ਦਿਹਾੜਾ ਤੂੰ ਹੀ ਸਾਹਿਬ ਨੂੰ ਐਨ ਨੇੜੇ ਦੇਖ।
Fareedkot Teekaਜਬ ਆਠੋਂ ਪਹਰ ਪ੍ਰਭੂ ਕੋ ਅਪਨੇ ਸਮੀਪ ਦੇਖੋਗੇ॥
Prof. Sahib Singhਅੱਠੇ ਪਹਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਹੁ,
SikhNet (Spanish)La ignorancia desaparecerá y la oscuridad desvanecerá.

ਮਿਟੈ ਅਗਿਆਨੁ; ਬਿਨਸੈ ਅੰਧੇਰਾ ॥

mittai agiaan; binasai andheraa |

Sant Singh KhalsaIgnorance shall depart, and darkness shall be dispelled.
Manmohan SinghThy ignorance shall depart and darkness be dispelled.
Manmohan Singh (Punjabi)ਤੇਰੀ ਬੇਸਮਝੀ ਦੂਰ ਹੋ ਜਾਏਗੀ ਅਤੇ ਅੰਨ੍ਹੇਰਾ ਮਿਟ ਜਾਏਗਾ।
Fareedkot Teekaਤਬ ਤੁਮਾਰਾ ਅਗਿਆਨ ਮਿਟ ਜਾਏਗਾ ਤਿਸੀ ਸੇ ਭ੍ਰਮ ਰੂਪ ਅੰਧੇਰਾ ਨਾਸ ਹੋਵੈਗਾ, ਭਾਵ ਅਗਿਆਨ ਕੀ ਅਵਰਣ ਔ ਵਿਖੇ ਪਦੋ ਸਕਤੀਆਂ ਹੈਂ, ਸੋ ਸਭ ਦੂਰ ਹੋ ਜਾਵੈਂਗੀਆਂ॥
Prof. Sahib Singh(ਇਸ ਤਰ੍ਹਾਂ) ਅਗਿਆਨਤਾ ਮਿਟ ਜਾਏਗੀ ਤੇ (ਮਾਇਆ ਵਾਲਾ) ਹਨੇਰਾ ਨਾਸ ਹੋ ਜਾਏਗਾ।
SikhNet (Spanish)Escucha las Enseñanzas y enaltécelas en tu corazón.

ਸੁਨਿ ਉਪਦੇਸੁ; ਹਿਰਦੈ ਬਸਾਵਹੁ ॥

sun upades; hiradai basaavahu |

Sant Singh KhalsaListen to the Teachings, and enshrine them in your heart.
Manmohan SinghHearken thou to Guru's instruction and treasure it in thy heart.
Manmohan Singh (Punjabi)ਤੂੰ ਗੁਰਾਂ ਦੀ ਸਿਖ-ਮਤ ਸ੍ਰਵਣ ਕਰ ਅਤੇ ਇਸ ਨੂੰ ਆਪਣੇ ਦਿਲ ਅੰਦਰ ਟਿਕਾ।
Fareedkot Teekaਜਬ ਗੁਰੋਂ ਕਾ ਉਪਦੇਸ ਸੁਨ ਕਰ ਅਪਨੇ ਰਿਦੇ ਮੇਂ ਬਸਾਵੈਗਾ॥
Prof. Sahib Singh(ਸਤਿਗੁਰੂ ਦਾ) ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਉ,
SikhNet (Spanish)Oh, dice Nanak, así verás realizadas las esperanzas que has albergado en tu ser.

ਮਨ ਇਛੇ; ਨਾਨਕ ਫਲ ਪਾਵਹੁ ॥੫॥

man ichhe; naanak fal paavahu |5|

Sant Singh KhalsaO Nanak, you shall obtain the fruits of your mind's desires. ||5||
Manmohan SinghSo shalt thou, O Nanak, obtain the fruit of thy heart's desire.
Manmohan Singh (Punjabi)ਐਸ ਤਰ੍ਹਾਂ ਤੂੰ ਹੇ ਨਾਨਕ! ਆਪਣੇ ਚਿੱਤ ਚਾਹੁੰਦਾ ਮੇਵਾ ਪ੍ਰਾਪਤ ਕਰ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਤੁਮ ਮਨ ਇਛਤ ਫਲ ਪਾਵੋਗੇ॥੫॥
Prof. Sahib Singhਹੇ ਨਾਨਕ! (ਇਸ ਤਰ੍ਹਾਂ) ਮਨ-ਮੰਗੀਆਂ ਮੁਰਾਦਾਂ ਮਿਲਣਗੀਆਂ ॥੫॥
SikhNet (Spanish)Arroba tu corazón en el Naam, (5)
Shabad Guru Arjan Dev Ji Raag Gauree Ang 293

ਹਲਤੁ ਪਲਤੁ ਦੁਇ; ਲੇਹੁ ਸਵਾਰਿ ॥

halat palat due; lehu savaar |

Sant Singh KhalsaEmbellish both this world and the next;
Manmohan SinghEmbellish both this world and the next one,
Manmohan Singh (Punjabi)ਆਪਣੇ ਇਸ ਲੋਕ ਤੇ ਪ੍ਰਲੋਕ ਦੋਨਾਂ ਦਾ ਸੁਧਾਰ ਕਰ ਲੈ,
Fareedkot Teekaਇਹ ਲੋਕ ਔਰ ਪ੍ਰਲੋਕ ਤੁਮ ਅਪਨਾ ਸਵਾਰ ਲੇਵੋ॥
Prof. Sahib Singhਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ,

ਪਦ ਅਰਥ ਹਲਤੁ = {Skt. अत्र} ਇਹ ਲੋਕ। ਪਲਤੁ = {Skt. परत्र} ਪਰਲੋਕ।

SikhNet (Spanish)el Nombre del Señor y así has de liberarte en esta vida.

ਰਾਮ ਨਾਮੁ; ਅੰਤਰਿ ਉਰਿ ਧਾਰਿ ॥

raam naam; antar ur dhaar |

Sant Singh Khalsaenshrine the Lord's Name deep within your heart.
Manmohan Singhby enshrining the Lord's Name within thy mind.
Manmohan Singh (Punjabi)ਸੁਆਮੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਣ ਦੁਆਰਾ।
Fareedkot Teekaਹੇ ਭਾਈ! ਰਾਮ ਨਾਮ ਕੋ ਰਿਦੇ ਅੰਤਰ ਧਾਰ ਕਰ॥
Prof. Sahib Singhਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਓ।

ਪਦ ਅਰਥ ਉਰਿ ਧਾਰਿ = ਹਿਰਦੇ ਵਿਚ ਟਿਕਾਓ।

SikhNet (Spanish)Inmaculada es en verdad la Palabra del Perfecto Guru

ਪੂਰੇ ਗੁਰ ਕੀ; ਪੂਰੀ ਦੀਖਿਆ ॥

poore gur kee; pooree deekhiaa |

Sant Singh KhalsaPerfect are the Teachings of the Perfect Guru.
Manmohan SinghPerfect is the instruction of the Perfect Guru.
Manmohan Singh (Punjabi)ਪੂਰਨ ਗੁਰਾਂ ਦਾ ਪੂਰਨ ਉਪਦੇਸ਼ ਹੈ।
Fareedkot Teekaਪੂਰੇ ਸਤਿਗੁਰੋਂ ਕੀ ਜੋ ਪੂਰੀ ਸਿਖਿਆ ਹੈ॥
Prof. Sahib Singhਪੂਰੇ ਸਤਿਗੁਰੂ ਦੀ ਸਿੱਖਿਆ ਭੀ ਪੂਰਨ (ਭਾਵ, ਮੁਕੰਮਲ) ਹੁੰਦੀ ਹੈ,

ਪਦ ਅਰਥ ਦੀਖਿਆ = ਸਿੱਖਿਆ।

SikhNet (Spanish)y aquél que la adopta en su corazón, conoce la Verdad.

ਜਿਸੁ ਮਨਿ ਬਸੈ; ਤਿਸੁ ਸਾਚੁ ਪਰੀਖਿਆ ॥

jis man basai; tis saach pareekhiaa |

Sant Singh KhalsaThat person, within whose mind it abides, realizes the Truth.
Manmohan SinghHe in whose heart, it abides he assays the truth.
Manmohan Singh (Punjabi)ਜਿਸ ਦੇ ਦਿਲ ਅੰਦਰ ਇਹ ਵਸਦਾ ਹੈ। ਉਹ ਸੱਚ ਦੀ ਜਾਚ-ਪੜਤਾਲ ਕਰ ਲੈਦਾ ਹੈ।
Fareedkot Teekaਸੋ ਜਿਸ ਕੇ ਮਨ ਮੇਂ ਵਸਾ ਹੈ, ਤਿਸੀ ਨੇ ਸਚ ਸਰੂਪ ਕੋ ਜਾਣਿਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਇਹ ਸਿੱਖਿਆ) ਵੱਸਦੀ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ।

ਪਦ ਅਰਥ ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਤਿਸੁ = ਉਸ ਨੂੰ। ਪਰੀਖਿਆ = ਪਰਖ, ਸਮਝ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।

SikhNet (Spanish)Medita en el Nombre con cuerpo y Alma,

ਮਨਿ ਤਨਿ; ਨਾਮੁ ਜਪਹੁ ਲਿਵ ਲਾਇ ॥

man tan; naam japahu liv laae |

Sant Singh KhalsaWith your mind and body, chant the Naam; lovingly attune yourself to it.
Manmohan SinghWith thy mind and body lovingly repeat God's Name.
Manmohan Singh (Punjabi)ਆਪਣੀ ਆਤਮਾ ਤੇ ਦੇਹਿ ਨਾਲ ਪਿਆਰ-ਸਹਿਤ ਹਰੀ ਦੇ ਨਾਮ ਦਾ ਉਚਾਰਨ ਕਰ।
Fareedkot Teekaਜਬ ਤੁਮ ਮਨ ਤਨ ਸੇ ਬ੍ਰਿਤੀ ਲਗਾਇ ਕਰ ਨਾਮ ਜਪੋਗੇ॥
Prof. Sahib Singhਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪਹੁ,
SikhNet (Spanish)así toda tristeza, dolor y miedo te dejarán.

ਦੂਖੁ ਦਰਦੁ; ਮਨ ਤੇ ਭਉ ਜਾਇ ॥

dookh darad; man te bhau jaae |

Sant Singh KhalsaSorrow, pain and fear shall depart from your mind.
Manmohan SinghThus shall sorrow pain and fear depart from thy mind.
Manmohan Singh (Punjabi)ਐਸ ਤਰ੍ਹਾਂ ਗਮ, ਪੀੜ ਤੇ ਡਰ ਤੇਰੇ ਚਿੱਤ ਤੋਂ ਦੂਰ ਹੋ ਜਾਣਗੇ।
Fareedkot Teekaਤਬ ਤੁਮਾਰੇ ਮਨ ਮੇਂ ਜਨਮ ਮਰਨ ਕਾ ਔ ਈਰਖਾ ਜੰਨਯ ਕੱਸਟ ਸਮੈਂ ਕਾ ਸਭੀ ਚਲਾ ਜਾਏਗਾ॥
Prof. Sahib Singhਦੁਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ।
SikhNet (Spanish)Como mercader en esta vida adquiere solamente la Verdad,

ਸਚੁ ਵਾਪਾਰੁ; ਕਰਹੁ ਵਾਪਾਰੀ ॥

sach vaapaar; karahu vaapaaree |

Sant Singh KhalsaDeal in the true trade, O trader,
Manmohan SinghDeal thou in true trade o dealer.
Manmohan Singh (Punjabi)ਤੂੰ ਸੱਚਾ ਵਣਜ ਕਰ, ਹੈ ਵਣਜਾਰੇ!
Fareedkot Teekaਹੇ ਜਗ੍ਯਾਸੂ ਜਨੋ! ਜਬ ਤੁਮ ਸਚ ਕਾ ਵਾਪਾਰੁ ਕਰੋਗੇ॥
Prof. Sahib Singhਹੇ ਵਣਜਾਰੇ ਜੀਵ! ਸੱਚਾ ਵਣਜ ਕਰਹੁ,

ਪਦ ਅਰਥ ਵਾਪਾਰੀ = ਹੇ ਵਣਜਾਰੇ ਜੀਵ!

SikhNet (Spanish)porque ella te acompañará aun después de la muerte.

ਦਰਗਹ ਨਿਬਹੈ; ਖੇਪ ਤੁਮਾਰੀ ॥

daragah nibahai; khep tumaaree |

Sant Singh Khalsaand your merchandise shall be safe in the Court of the Lord.
Manmohan SinghThy merchandise shall safely reach God's court.
Manmohan Singh (Punjabi)ਤੇਰਾ ਸੌਦਾ ਸੂਤ ਰੱਬ ਦੇ ਦਰਬਾਰ ਵਿੱਚ ਸਹੀ-ਸਲਾਮਤ ਪੁੱਜ ਜਾਵੇਗਾ।
Fareedkot Teekaਤਬ ਨਾਮ ਕੀ ਤੁਮਾਰੀ ਖੇਪ ਦਹਗਾਹ ਮੇਂ ਨਿਭ ਜਾਇਗੀ॥
Prof. Sahib Singh(ਨਾਮ ਰੂਪ ਸੱਚੇ ਵਣਜ ਨਾਲ) ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ।

ਪਦ ਅਰਥ ਨਿਬਹੈ = ਸਿਰੇ ਚੜ੍ਹ ਜਾਏ। ਖੇਪ = ਸੌਦਾ।

SikhNet (Spanish)Contempla al Señor como el Único Soporte de tu vida

ਏਕਾ ਟੇਕ; ਰਖਹੁ ਮਨ ਮਾਹਿ ॥

ekaa ttek; rakhahu man maeh |

Sant Singh KhalsaKeep the Support of the One in your mind.
Manmohan SinghPut the prop of One Lord within thy mind.
Manmohan Singh (Punjabi)ਇਕ ਪ੍ਰਭੂ ਦਾ ਆਸਰਾ ਆਪਣੇ ਚਿੱਤ ਅੰਦਰ ਰੱਖ।
Fareedkot Teekaਜਬ ਤਿਸ ਏਕ ਕੀ ਹੀ ਟੇਕ ਮਨ ਮੇਂ ਰਾਖੋਗੇ॥
Prof. Sahib Singhਮਨ ਵਿਚ ਇਕ ਅਕਾਲ ਪੁਰਖ ਦਾ ਆਸਰਾ ਰੱਖੋ,
SikhNet (Spanish)y cesará para siempre tu deambular sin rumbo. Mantenlo a El siempre en tu mente,

ਨਾਨਕ; ਬਹੁਰਿ. ਨ ਆਵਹਿ ਜਾਹਿ ॥੬॥

naanak; bahur. na aaveh jaeh |6|

Sant Singh KhalsaO Nanak, you shall not have to come and go in reincarnation again. ||6||
Manmohan SinghNanak thou shalt not again come and go.
Manmohan Singh (Punjabi)ਨਾਨਕ, ਤੇਰਾ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਤੁਮ ਆਉ ਜਾਓਗੇ ਨਹੀਂ, ਭਾਵ ਜਨਮ ਮਿਤ੍ਰ ਸੇ ਰਹਤ ਹੋਵੋਗੇ॥੬॥
Prof. Sahib Singhਹੇ ਨਾਨਕ! ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ ॥੬॥

ਪਦ ਅਰਥ ਬਹੁਰਿ = ਫੇਰ, ਮੁੜ ॥੬॥

SikhNet (Spanish)Oh Nanak, no tendras que pasar por reencarnacion otra vez. (6)
Shabad Guru Arjan Dev Ji Raag Gauree Ang 293

ਤਿਸ ਤੇ ਦੂਰਿ; ਕਹਾ ਕੋ ਜਾਇ ॥

tis te door; kahaa ko jaae |

Sant Singh KhalsaWhere can anyone go, to get away from Him?
Manmohan SinghWhere can anyone go far from Him?
Manmohan Singh (Punjabi)ਉਸ ਪਾਸੋ ਦੁਰੇਡੇ ਕੋਈ ਜਣਾ ਕਿੱਥੇ ਜਾ ਸਕਦਾ ਹੈ?
Fareedkot Teekaਤਿਸ ਕਾਲ ਸੇ ਦੂਰ ਕਿਸ ਜਗਹ ਕੋਈ ਜਾਵੈ॥
Prof. Sahib Singhਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ?

ਪਦ ਅਰਥ ਤਿਸ ਤੇ = ਉਸ ਪ੍ਰਭੂ ਤੋਂ। ਕਹਾ = ਕਿਥੇ?

SikhNet (Spanish)Cuando te apartas del Señor, ¿acaso existe algún lugar a donde puedas ir?

ਉਬਰੈ; ਰਾਖਨਹਾਰੁ ਧਿਆਇ ॥

aubarai; raakhanahaar dhiaae |

Sant Singh KhalsaMeditating on the Protector Lord, you shall be saved.
Manmohan SinghBy remembering the Preserver the man is saved.
Manmohan Singh (Punjabi)ਰੱਖਣ ਵਾਲੇ ਦਾ ਚਿੰਤਨ ਕਰਨ ਦੁਆਰਾ ਬੰਦਾ ਬੱਚ ਜਾਂਦਾ ਹੈ।
Fareedkot Teekaਤਿਸ ਰਾਖਨਹਾਰ ਕੋ ਧਿਆਇ ਕਰ ਕੇ ਹੀ ਜੀਵ ਕਾਲ ਸੇ ਬਚਤਾ ਹੈ॥
Prof. Sahib Singhਜੀਵ ਬਚਦਾ ਹੀ ਰੱਖਣਹਾਰ ਪ੍ਰਭੂ ਨੂੰ ਸਿਮਰ ਕੇ ਹੈ।

ਪਦ ਅਰਥ ਉਬਰੈ = ਬਚਦਾ ਹੈ।

SikhNet (Spanish)Únicamente contemplando al Señor, al Único Salvador, conquistarás tu Liberación.

ਨਿਰਭਉ ਜਪੈ; ਸਗਲ ਭਉ ਮਿਟੈ ॥

nirbhau japai; sagal bhau mittai |

Sant Singh KhalsaMeditating on the Fearless Lord, all fear departs.
Manmohan SinghBy meditating on the Fearless Lord all the fear departs.
Manmohan Singh (Punjabi)ਨਿਡਰ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਾਰਾ ਡਰ ਦੂਰ ਹੋ ਜਾਂਦਾ ਹੈ।
Fareedkot Teekaਤਿਸ ਨਿਰਭੈ ਕੇ ਜਪੇ ਸੇ ਸੰਪੂਰਨ ਭੈ ਮਿਟ ਜਾਤੇ ਹੈਂ॥
Prof. Sahib Singhਜੋ ਮੁਨੱਖ ਨਿਰਭਉ ਅਕਾਲ ਪੁਰਖ ਨੂੰ ਜਪਦਾ ਹੈ, ਉਸ ਦਾ ਸਾਰਾ ਡਰ ਮਿਟ ਜਾਂਦਾ ਹੈ,
SikhNet (Spanish)Meditando en El, serás salvo,

ਪ੍ਰਭ ਕਿਰਪਾ ਤੇ; ਪ੍ਰਾਣੀ ਛੁਟੈ ॥

prabh kirapaa te; praanee chhuttai |

Sant Singh KhalsaBy God's Grace, mortals are released.
Manmohan SinghBy Lord's grace the mortal is released.
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਜੀਵ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਤਿਸ ਪ੍ਰਭੂ ਕੀ ਕ੍ਰਿਪਾ ਸੇ ਹੀ ਇਹੁ ਜੀਵ ਜਮ ਸੇ ਵਾ ਬੰਧਨੋਂ ਸੇ ਛੂਟਤਾ ਹੈ॥
Prof. Sahib Singh(ਕਿਉਂਕਿ) ਪ੍ਰਭੂ ਦੀ ਮੇਹਰ ਨਾਲ ਹੀ ਬੰਦਾ (ਡਰ ਤੋਂ) ਖ਼ਲਾਸੀ ਪਾਂਦਾ ਹੈ।
SikhNet (Spanish)Meditando en El, los temores son ahuyentados,

ਜਿਸੁ ਪ੍ਰਭੁ ਰਾਖੈ; ਤਿਸੁ ਨਾਹੀ ਦੂਖ ॥

jis prabh raakhai; tis naahee dookh |

Sant Singh KhalsaOne who is protected by God never suffers in pain.
Manmohan SinghHe whom the Lord preserves get not trouble.
Manmohan Singh (Punjabi)ਜਿਸ ਦੀ ਸਾਈਂ ਰਖਿਆ ਕਰਦਾ ਹੈ, ਉਸ ਨੂੰ ਤਕਲੀਫ ਨਹੀਂ ਵਾਪਰਦੀ।
Fareedkot Teekaਜਿਸ ਕੋ ਪ੍ਰਭੂ ਰਾਖਤਾ ਹੈ ਤਿਸ ਕੋ ਦੁਖ ਨਹੀਂ ਹੋਤਾ ਹੈ॥
Prof. Sahib Singhਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ,
SikhNet (Spanish)Ningún daño puede ocurrirle al hombre que Dios protege;

ਨਾਮੁ ਜਪਤ; ਮਨਿ ਹੋਵਤ ਸੂਖ ॥

naam japat; man hovat sookh |

Sant Singh KhalsaChanting the Naam, the mind becomes peaceful.
Manmohan SinghBy remembering the Name the mind attains peace.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਚਿੱਤ ਨੂੰ ਠੰਢ ਚੈਨ ਪਰਾਪਤ ਹੋ ਜਾਂਦੀ ਹੈ।
Fareedkot Teekaਨਾਮ ਜਪਨੇ ਸੇ ਤਿਸ ਕੇ ਮਨ ਮੇਂ ਸੁਖ ਹੋਤਾ ਹੈ॥
Prof. Sahib Singhਨਾਮ ਜਪਿਆਂ ਮਨ ਵਿਚ ਸੁਖ ਪੈਦਾ ਹੁੰਦਾ ਹੈ।
SikhNet (Spanish)llamando al Nombre, su mente encuentra Paz.

ਚਿੰਤਾ ਜਾਇ; ਮਿਟੈ ਅਹੰਕਾਰੁ ॥

chintaa jaae; mittai ahankaar |

Sant Singh KhalsaAnxiety departs, and ego is eliminated.
Manmohan SinghAnxiety departs and ego is annulled.
Manmohan Singh (Punjabi)iਫ਼ਕਰ ਦੂਰ ਹੋ ਜਾਂਦਾ ਹੈ ਤੇ ਹੰਗਤਾ ਨਵਿਰਤ ਹੋ ਜਾਂਦੀ ਹੈ।
Fareedkot Teekaਜਿਸ ਕੀ ਚਿੰਤਾ ਦੂਰ ਹੋ ਕਰ ਹੰਕਾਰ ਮਿਟ ਜਾਵੈ॥
Prof. Sahib Singh(ਨਾਮ ਸਿਮਰਿਆਂ) ਚਿੰਤਾ ਦੂਰ ਹੋ ਜਾਂਦੀ ਹੈ, ਅਹੰਕਾਰ ਮਿਟ ਜਾਂਦਾ ਹੈ,
SikhNet (Spanish)Lo abandonan sus preocupaciones y su orgullo;

ਤਿਸੁ ਜਨ ਕਉ; ਕੋਇ ਨ ਪਹੁਚਨਹਾਰੁ ॥

tis jan kau; koe na pahuchanahaar |

Sant Singh KhalsaNo one can equal that humble servant.
Manmohan SinghNo one can equal that slave of God.
Manmohan Singh (Punjabi)ਉਸ ਰੱਬ ਦੇ ਗੋਲੇ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ।
Fareedkot Teekaਤਿਸ ਜਨ ਕੇ ਤਾਂਈ ਕੋਈ ਪਹੁਚਨ ਹਾਰ ਨਹੀਂ ਹੋਤਾ ਹੈ, ਭਾਵ ਸੇ ਤਿਸ ਕੇ ਸਮਾਨ ਔਰ ਕੋਈ ਨਹੀਂ ਹੋਤਾ॥
Prof. Sahib Singhਉਸ ਮਨੁੱਖ ਦੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ।

ਪਦ ਅਰਥ ਨ ਪਹੁਚਨਹਾਰੁ = ਬਰਾਬਰੀ ਨਹੀਂ ਕਰ ਸਕਦਾ।

SikhNet (Spanish)nadie iguala a aquél que apela al Nombre.

ਸਿਰ ਊਪਰਿ ਠਾਢਾ ਗੁਰੁ ਸੂਰਾ ॥

sir aoopar tthaadtaa gur sooraa |

Sant Singh KhalsaThe Brave and Powerful Guru stands over his head.
Manmohan SinghOver his head stands the brave Guru.
Manmohan Singh (Punjabi)ਉਸ ਦੇ ਸੀਸ ਉਤੇ ਸੂਰਮਾ ਗੁਰੂ ਖਲੋਤਾ ਹੈ।
Fareedkot Teekaਜਿਸ ਕੇ ਸਿਰ ਊਪਰ ਰਖ੍ਯਾ ਕਰਨੇ ਕੋ ਗੁਰੂ ਸੂਰਮਾਂ ਖੜਾ ਹੈ॥
Prof. Sahib Singhਜਿਸ ਬੰਦੇ ਦੇ ਸਿਰ ਉਤੇ ਸੂਰਮਾ ਸਤਿਗੁਰੂ (ਰਾਖਾ) ਖਲੋਤਾ ਹੋਇਆ ਹੈ,

ਪਦ ਅਰਥ ਠਾਢਾ = ਖਲੋਤਾ। ਸੂਰਾ = ਸੂਰਮਾ।

SikhNet (Spanish)Tal ser encuentra respaldo en el Valeroso Guru

ਨਾਨਕ; ਤਾ ਕੇ ਕਾਰਜ ਪੂਰਾ ॥੭॥

naanak; taa ke kaaraj pooraa |7|

Sant Singh KhalsaO Nanak, his efforts are fulfilled. ||7||
Manmohan SinghHis affairs O Nanak are all adjusted.
Manmohan Singh (Punjabi)ਉਸ ਦੇ ਕੰਮ ਹੇ ਨਾਨਕ! ਸਾਰੇ ਰਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਕਾਰਜੋਂ ਕੋ ਵਾਹਿਗੁਰੂ ਆਪ ਪੂਰਨ ਕਰ ਦੇਤਾ ਹੈ॥੭॥
Prof. Sahib Singhਹੇ ਨਾਨਕ! ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ ॥੭॥

ਪਦ ਅਰਥ ਤਾ ਕੈ = ਉਸ ਦੇ ਅੰਦਰ ॥੭॥

SikhNet (Spanish)y todos sus deseos son satisfechos. (7)
Shabad Guru Arjan Dev Ji Raag Gauree Ang 293

ਮਤਿ ਪੂਰੀ; ਅੰਮ੍ਰਿਤੁ ਜਾ ਕੀ ਦ੍ਰਿਸਟਿ ॥

mat pooree; amrit jaa kee drisatt |

Sant Singh KhalsaHis wisdom is perfect, and His Glance is Ambrosial.
Manmohan SinghWhose understanding is perfect and whose glance is ambrosial,
Manmohan Singh (Punjabi)ਜਿਨ੍ਹਾਂ (ਗੁਰਾਂ) ਦੀ ਸਮਝ ਪੂਰਨ ਹੈ ਅਤੇ ਜਿਨ੍ਹਾਂ ਦੀ ਨਿਗ੍ਹਾ ਆਬਿ-ਹਿਯਾਤ,
Fareedkot Teekaਪੁਨਾ ਗੁਰੂ ਕੈਸੇ ਹੈਂ ਜਿਸ ਕੀ ਸਿਖ੍ਯਾ ਵਾ ਬੁਧੀ ਪੂਰੀ ਹੈ ਔ ਅੰਮ੍ਰਿਤ ਰੂਪੀ ਦ੍ਰਿਸਟੀ ਹੈ॥
Prof. Sahib Singhਜਿਸ ਪ੍ਰਭੂ ਦੀ ਸਮਝ ਪੂਰਨ (infallible, ਅਭੁੱਲ) ਹੈ, ਜਿਸ ਦੀ ਨਜ਼ਰ ਵਿਚੋਂ ਅੰਮ੍ਰਿਤ ਵਰਸਦਾ ਹੈ,

ਪਦ ਅਰਥ ਜਾ ਕੀ ਦ੍ਰਿਸਟਿ = ਜਿਸ ਦੀ ਨਜ਼ਰ ਵਿਚ।

SikhNet (Spanish)Perfecta es su Sabiduría y su Presencia brinda Néctar a todos.

ਦਰਸਨੁ ਪੇਖਤ; ਉਧਰਤ ਸ੍ਰਿਸਟਿ ॥

darasan pekhat; udharat srisatt |

Sant Singh KhalsaBeholding His Vision, the universe is saved.
Manmohan Singhby beholding the sight of such Guru, the world is delivered.
Manmohan Singh (Punjabi)ਉਨ੍ਹਾਂ ਦਾ ਦੀਦਾਰ ਦੇਖ ਕੇ ਦੁਨੀਆਂ ਪਾਰ ਉਤਰ ਜਾਂਦੀ ਹੈ।
Fareedkot Teekaਤਿਸ ਕੇ ਦਰਸਨ ਕੌ ਦੇਖ ਕਰ ਸੰਪੂਰਨ ਸ੍ਰਿਸਟੀ ਉਧਰ ਜਾਤੀ ਹੈ॥
Prof. Sahib Singhਉਸ ਦਾ ਦੀਦਾਰ ਕੀਤਿਆਂ ਜਗਤ ਦਾ ਉੱਧਾਰ ਹੁੰਦਾ ਹੈ।

ਪਦ ਅਰਥ ਦਰਸਨੁ ਪੇਖਤ = ਦੀਦਾਰ ਕਰ ਕੇ।

SikhNet (Spanish)Una Visión del Guru puede salvar al Universo;

ਚਰਨ ਕਮਲ; ਜਾ ਕੇ ਅਨੂਪ ॥

charan kamal; jaa ke anoop |

Sant Singh KhalsaHis Lotus Feet are incomparably beautiful.
Manmohan SinghHis lotus feet are beautiful beyond description.
Manmohan Singh (Punjabi)ਉਨ੍ਹਾਂ ਦੇ ਕੰਵਲ ਰੂਪੀ ਪੈਰ ਕਥਨ-ਰਹਿਤ ਸੁੰਦਰ ਹਨ।
Fareedkot Teekaਜਿਸ ਕੇ ਰਿਦੇ ਮੇਂ ਹਰੀ ਕੇ ਚਰਨ ਕਮਲ ਅਨੂਪ ਬਸਤੇ ਹੈਂ॥
Prof. Sahib Singhਜਿਸ ਪ੍ਰਭੂ ਦੇ ਕਮਲਾਂ (ਵਰਗੇ) ਅੱਤ ਸੋਹਣੇ ਚਰਨ ਹਨ,

ਪਦ ਅਰਥ ਅਨੂਪ = ਲਾ-ਸਾਨੀ, ਬੇ-ਮਿਸਾਲ, ਅੱਤ ਸੋਹਣੇ।

SikhNet (Spanish)bellos sin par son Sus Pies de Loto.

ਸਫਲ ਦਰਸਨੁ; ਸੁੰਦਰ ਹਰਿ ਰੂਪ ॥

safal darasan; sundar har roop |

Sant Singh KhalsaThe Blessed Vision of His Darshan is fruitful and rewarding; His Lordly Form is beautiful.
Manmohan SinghAccredited is his sight and God like fascinating is his from.
Manmohan Singh (Punjabi)ਅਮੋਘ ਹੈ ਉਨ੍ਹਾਂ ਦਾ ਦੀਦਾਰ ਅਤੇ ਵਾਹਿਗੁਰੂ-ਵਰਗਾ ਮਨਮੋਹਣਾ ਹੈ ਉਨ੍ਹਾਂ ਦਾ ਸਰੂਪ।
Fareedkot Teekaਸੋ ਸਫਲ ਦਰਸ਼ਨ ਸੁੰਦਰ ਹਰੀ ਕਾ ਸਰੂਪ ਹੀ ਹੈ॥
Prof. Sahib Singhਉਸ ਦਾ ਰੂਪ ਸੁੰਦਰ ਹੈ, ਤੇ, ਉਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ।

ਪਦ ਅਰਥ ਸਫਲ ਦਰਸਨੁ = ਜਿਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ।

SikhNet (Spanish)La Bendita Visión de Su Darshan es fructífera y remuneradora.

ਧੰਨੁ ਸੇਵਾ; ਸੇਵਕੁ ਪਰਵਾਨੁ ॥

dhan sevaa; sevak paravaan |

Sant Singh KhalsaBlessed is His service; His servant is famous.
Manmohan SinghBlessed is his service and acceptable his servant.
Manmohan Singh (Punjabi)ਮੁਬਾਰਕ ਹੈ ਉਨ੍ਹਾਂ ਦੀ ਚਾਕਰੀ ਤੇ ਮਕਬੂਲ ਉਨ੍ਹਾਂ ਦਾ ਚਾਕਰ।
Fareedkot Teekaਜਿਸ ਕੀ ਸੇਵਾ ਪ੍ਰਧਾਨ ਪੁਰਖ ਅੰਤਰਜਾਮੀ ਨੇ ਪ੍ਰਵਾਨ ਕਰੀ ਹੈ॥
Prof. Sahib Singhਉਸ ਦਾ ਸੇਵਕ (ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ (ਤਾਹੀਏਂ) ਉਸ ਦੀ ਸੇਵਾ ਮੁਬਾਰਿਕ ਹੈ,

ਪਦ ਅਰਥ ਧੰਨੁ = ਮੁਬਾਰਿਕ। ਪਰਵਾਨੁ = ਕਬੂਲ।

SikhNet (Spanish)Bella es Su Forma Señorial.

ਅੰਤਰਜਾਮੀ; ਪੁਰਖੁ ਪ੍ਰਧਾਨੁ ॥

antarajaamee; purakh pradhaan |

Sant Singh KhalsaThe Inner-knower, the Searcher of hearts, is the most exalted Supreme Being.
Manmohan SinghThe Guru is the knower of hearts and the most exalted person.
Manmohan Singh (Punjabi)ਗੁਰੂ ਜੀ ਦਿਲਾਂ ਦੀਆਂ ਜਾਨਣਹਾਰ ਅਤੇ ਪਰਮ ਉਤਕ੍ਰਿਸ਼ਟ ਪੁਰਸ਼ ਹਨ।
Fareedkot Teekaਸੋਈ ਸੇਵਕੁ ਧੰਨ੍ਯਤਾ ਯੋਗ ਭਯਾ ਹੈ॥
Prof. Sahib Singhਉਹ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈ।

ਪਦ ਅਰਥ ਪ੍ਰਧਾਨੁ = ਸਭ ਤੋਂ ਵੱਡਾ।

SikhNet (Spanish)Bendito es Su Servicio y bendito Su Sirviente.

ਜਿਸੁ ਮਨਿ ਬਸੈ; ਸੁ ਹੋਤ ਨਿਹਾਲੁ ॥

jis man basai; su hot nihaal |

Sant Singh KhalsaThat one, within whose mind He abides, is blissfully happy.
Manmohan SinghHe within whose mind the Guru dwells becomes happy.
Manmohan Singh (Punjabi)ਜਿਸ ਦੇ ਚਿੱਤ ਅੰਦਰ ਗੁਰੂ ਜੀ ਨਿਵਾਸ ਰੱਖਦੇ ਹਨ, ਉਹ ਪ੍ਰਸੰਨ ਹੋ ਜਾਂਦਾ ਹੈ।
Fareedkot Teekaਜਿਸ ਸੇਵਕ ਕੇ ਮਨ ਮੇਂ ਵਾਹਿਗੁਰੂ ਬਸਤਾ ਹੈ, ਸੋ ਨਿਹਾਲ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ (ਐਸਾ ਪ੍ਰਭੂ) ਵੱਸਦਾ ਹੈ ਉਹ (ਫੁੱਲ ਵਾਂਗ) ਖਿੜ ਆਉਂਦਾ ਹੈ,
SikhNet (Spanish)El Conocedor de lo Íntimo, el Buscador de corazones, es el Excelso y Supremo Ser.

ਤਾ ਕੈ ਨਿਕਟਿ; ਨ ਆਵਤ ਕਾਲੁ ॥

taa kai nikatt; na aavat kaal |

Sant Singh KhalsaDeath does not draw near him.
Manmohan SinghDeath draws not near him.
Manmohan Singh (Punjabi)ਮੌਤ ਉਸ ਦੇ ਲਾਗੇ ਨਹੀਂ ਲਗਦੀ।
Fareedkot Teekaਤਿਸ ਕੇ ਨਿਕਟ ਕਾਲ ਨਹੀਂ ਆਵਤਾ ਹੈ॥
Prof. Sahib Singhਉਸ ਦੇ ਨੇੜੇ ਕਾਲ (ਭੀ) ਨਹੀਂ ਆਉਂਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਂਹਦਾ ਨਹੀਂ)।

ਪਦ ਅਰਥ ਤਾ ਕੈ ਨਿਕਟਿ = ਉਸ ਦੇ ਨੇੜੇ।

SikhNet (Spanish)El ser en cuya mente en el Señor habita, es dichosamente feliz,

ਅਮਰ ਭਏ; ਅਮਰਾ ਪਦੁ ਪਾਇਆ ॥

amar bhe; amaraa pad paaeaa |

Sant Singh KhalsaOne becomes immortal, and obtains the immortal status,
Manmohan SinghI have become immortal and obtained the immortal rank,
Manmohan Singh (Punjabi)ਮੈਂ ਅਬਿਨਾਸੀ ਹੋ ਗਿਆ ਹਾਂ ਅਤੇ ਅਬਿਨਾਸੀ ਮਰਤਬਾ ਪਾ ਲਿਆ ਹੈ,
Fareedkot Teekaਤਿਨੋਂ ਨੇ ਅਮਰ ਪਦ ਕੋ ਪਾਯਾ ਹੈ, ਤਿਸੀ ਤੇ ਅਮਰ ਰੂਪ ਭਏ ਹੈਂ॥
Prof. Sahib Singhਉਹ ਮਨੁੱਖ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ,

ਪਦ ਅਰਥ ਅਮਰਾ ਪਦੁ = ਸਦਾ ਕਾਇਮ ਰਹਿਣ ਵਾਲਾ ਦਰਜਾ।

SikhNet (Spanish)la muerte no se le acerca, pues se vuelve inmortal, meditando en el Señor,

ਸਾਧਸੰਗਿ; ਨਾਨਕ. ਹਰਿ ਧਿਆਇਆ ॥੮॥੨੨॥

saadhasang; naanak. har dhiaaeaa |8|22|

Sant Singh Khalsameditating on the Lord, O Nanak, in the Company of the Holy. ||8||22||
Manmohan Singhby meditating on God in the guild of saints, O Nanak!
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਕੇ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸੰਤੋਂ ਕੇ ਸੰਗ ਮੇਂ ਮਿਲਕਰ ਹਰੀ ਕੋ ਧਿਆਇਆ ਹੈ॥੮॥੨੨॥
Prof. Sahib Singhਹੇ ਨਾਨਕ! ਜਿਨ੍ਹਾਂ ਨੇ ਸਤਸੰਗ ਵਿਚ ਪ੍ਰਭੂ ਨੂੰ ਸਿਮਰਿਆ ਹੈ ॥੮॥
SikhNet (Spanish)oh, dice Nanak, en la Compañía de los Santos. (8-22)
Shabad Guru Arjan Dev Ji Raag Gauree Ang 293

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਗਿਆਨ ਅੰਜਨੁ. ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥

giaan anjan. gur deea; agiaan andher binaas |

Sant Singh KhalsaThe Guru has given the healing ointment of spiritual wisdom, and dispelled the darkness of ignorance.
Manmohan SinghThe Guru has given me the collyrium of divine knowledge by which the darkness of ignorance is dispelled.
Manmohan Singh (Punjabi)ਗੁਰਾਂ ਨੇ ਮੈਨੂੰ ਬ੍ਰਹਿਮ ਬੋਧ ਦਾ ਸੁਰਮਾ ਦਿੱਤਾ ਹੈ, ਜਿਸ ਦੁਆਰਾ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਗੁਰੋਂ ਨੇ ਜਿਨੋਂ ਕੋ ਬੁਧੀ ਨੇਤ੍ਰੋਂ ਮੇਂ ਗਿਆਨ ਅੰਜਨੁ ਦੀਆ ਹੈ, ਤਿਨ ਕਾ ਅਗਿਆਨ ਰੂਪ ਅੰਧਕਾਰ ਨਾਸ ਹੋ ਗਿਆ ਹੈ॥
Prof. Sahib Singh(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ।

ਪਦ ਅਰਥ ਅੰਜਨੁ = ਸੁਰਮਾ। ਗੁਰਿ = ਗੁਰੂ ਨੇ। ਅੰਧੇਰ ਬਿਨਾਸੁ = ਹਨੇਰੇ ਦਾ ਨਾਸ।

SikhNet (Spanish)He sido bendecido por el Guru con el bálsamo de la Sabiduría y la oscuridad de mi ignorancia ha quedado disipada.

ਹਰਿ ਕਿਰਪਾ ਤੇ. ਸੰਤ ਭੇਟਿਆ; ਨਾਨਕ. ਮਨਿ ਪਰਗਾਸੁ ॥੧॥

har kirapaa te. sant bhettiaa; naanak. man paragaas |1|

Sant Singh KhalsaBy the Lord's Grace, I have met the Saint; O Nanak, my mind is enlightened. ||1||
Manmohan SinghBy God's grace I have met the Saint (Guru) and my mind, O Nanak is enlightened.
Manmohan Singh (Punjabi)ਵਾਹਿਗੁਰੂ ਦੀ ਦਇਆ ਦੇ ਜਰੀਏ, ਮੈਂ ਸਾਧੂ (ਗੁਰਾਂ) ਨੂੰ ਮਿਲ ਪਿਆ ਹਾਂ ਅਤੇ ਮੇਰਾ ਚਿੱਤ, ਹੇ ਨਾਨਕ ਰੋਸ਼ਨ ਹੋ ਗਿਆ ਹੈ।
Fareedkot Teekaਹਰੀ ਕੀ ਕ੍ਰਿਪਾ ਸੇ ਸੰਤ ਗੁਰੂ ਮਿਲਾ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਤੇ ਤਿਨ ਕੇ ਮਨ ਮੇਂ ਵਾਹਿਗੁਰੂ ਕੇ ਸਰੂਪ ਕਾ ਪ੍ਰਕਾਸ਼ ਭਯਾ ਹੈ॥੧॥
Prof. Sahib Singhਹੇ ਨਾਨਕ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ ॥੧॥

ਪਦ ਅਰਥ ਸੰਤ ਭੇਟਿਆ = ਗੁਰੂ ਨੂੰ ਮਿਲਿਆ। ਮਨਿ = ਮਨ ਵਿਚ। ਪਰਗਾਸੁ = ਚਾਨਣ ॥੧॥

SikhNet (Spanish)Por la Gracia de Dios, encontré al Santo y mi mente se iluminó. (1)
Shabad Guru Arjan Dev Ji Raag Gauree Ang 293

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XXIII

ਸੰਤਸੰਗਿ; ਅੰਤਰਿ ਪ੍ਰਭੁ ਡੀਠਾ ॥

santasang; antar prabh ddeetthaa |

Sant Singh KhalsaIn the Society of the Saints, I see God deep within my being.
Manmohan SinghIn the society of saints I have seen the Lord within me.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਸੁਆਮੀ ਨੂੰ ਆਪਣੇ ਅੰਦਰ ਵੇਖ ਲਿਆ ਹੈ।
Fareedkot Teekaਜਿਨੋਂ ਕੋ ਸੰਤੋਂ ਕੇ ਸੰਗ ਦ੍ਵਾਰਾ ਪ੍ਰਭੂ ਕਾ ਨਾਮ ਮੀਠਾ ਲਾਗਾ ਹੈ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ,

ਪਦ ਅਰਥ ਅੰਤਰਿ = (ਆਪਣੇ) ਅੰਦਰ।

SikhNet (Spanish)En Compañía de los Santos, descubrí al Señor dentro de mí,

ਨਾਮੁ ਪ੍ਰਭੂ ਕਾ; ਲਾਗਾ ਮੀਠਾ ॥

naam prabhoo kaa; laagaa meetthaa |

Sant Singh KhalsaGod's Name is sweet to me.
Manmohan SinghLord's Name has become sweet unto me.
Manmohan Singh (Punjabi)ਸੁਆਮੀ ਦਾ ਨਾਮ ਮੈਨੂੰ ਮਿੱਠਾ ਲੱਗ ਪਿਆ ਹੈ।
Fareedkot Teekaਤਿਨੋਂ ਨੇ ਆਪਨੇ ਅੰਤਸਕਰਨ ਬੀਚ ਪ੍ਰਭੂ ਕੌ ਦੇਖਿਆ ਹੈ॥
Prof. Sahib Singhਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।
SikhNet (Spanish)y me enamoré de Su Dulce Nombre.

ਸਗਲ ਸਮਿਗ੍ਰੀ; ਏਕਸੁ ਘਟ ਮਾਹਿ ॥

sagal samigree; ekas ghatt maeh |

Sant Singh KhalsaAll things are contained in the Heart of the One,
Manmohan SinghAll the things are in the mind of One Lord,
Manmohan Singh (Punjabi)ਇਕ ਸੁਆਮੀ ਦੇ ਹੀ ਚਿੱਤ ਅੰਦਰ ਹਨ ਸਾਰੀਆਂ ਵਸਤੂਆਂ,
Fareedkot Teekaਸੋ ਇਹੁ ਸੰਪੂਰਨ ਸਮਗ੍ਰੀ, ਭਾਵ ਜਗਤ ਰੂਪ ਵਾਹਿਗੁਰੂ ਕੇ (ਘਟ) ਸਰੀਰ ਮੇਂ ਹੀ ਹੈ॥
Prof. Sahib Singh(ਜਗਤ ਦੇ) ਸਾਰੇ ਪਦਾਰਥ (ਉਸ ਨੂੰ) ਇਕ ਪ੍ਰਭੂ ਵਿਚ ਹੀ (ਲੀਨ ਦਿੱਸਦੇ ਹਨ),

ਪਦ ਅਰਥ ਸਮਿਗ੍ਰੀ = ਪਦਾਰਥ। ਏਕਸੁ = ਇਕੋ ਹੀ ਘਟ ਮਾਹਿ = ਇਕ (ਪ੍ਰਭੂ) ਵਿਚ ਹੀ! ਘਟ ਮਾਹਿ = ਘਟ ਵਿਚ। ਏਕਸੁ = ਉਹ ਸਮਾਧੀ ਜਿਸ ਵਿਚ ਕੋਈ ਫੁਰਨਾ ਨਾਹ ਉਠੇ।

SikhNet (Spanish)El mundo y los seres están contenidos en el Uno,

ਅਨਿਕ ਰੰਗ; ਨਾਨਾ ਦ੍ਰਿਸਟਾਹਿ ॥

anik rang; naanaa drisattaeh |

Sant Singh Khalsaalthough they appear in so many various colors.
Manmohan Singhwhich appear in many and diverse colours.
Manmohan Singh (Punjabi)ਜੋ ਘਣੇਰੀਆਂ ਤੇ ਮੁਖਤਲਿਫ ਰੰਗਤਾਂ ਵਿੱਚ ਦਿਸਦੀਆਂ ਹਨ।
Fareedkot Teekaਜੋ ਅਨੇਕ ਰੰਗੋਂ ਕੀ ਨਾਨਾ ਪ੍ਰਕਾਰੋਂ ਸੇ ਦ੍ਰਿਸ਼ਟ ਆਵਤੀ ਹੈ॥
Prof. Sahib Singh(ਉਸ ਪ੍ਰਭੂ ਤੋਂ ਹੀ) ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ (ਨਿਕਲੇ ਹੋਏ) ਦਿੱਸਦੇ ਹਨ।

ਪਦ ਅਰਥ ਨਾਨਾ = ਕਈ ਕਿਸਮ ਦੇ। ਦ੍ਰਿਸਟਾਹਿ = ਵੇਖਣ ਵਿਚ ਆਉਂਦੇ ਹਨ।

SikhNet (Spanish)Mismo que aparenta diversidad cuando en forma múltiple se manifiesta.

ਨਉ ਨਿਧਿ; ਅੰਮ੍ਰਿਤੁ ਪ੍ਰਭ ਕਾ ਨਾਮੁ ॥

nau nidh; amrit prabh kaa naam |

Sant Singh KhalsaThe nine treasures are in the Ambrosial Name of God.
Manmohan SinghThe nine treasures and the Nectar are Lord's Name.
Manmohan Singh (Punjabi)ਨੋ ਖ਼ਜ਼ਾਨੇ ਤੇ ਸੁਧਾਰਸ ਸਾਈਂ ਦੇ ਨਾਮ ਵਿੱਚ ਹਨ।
Fareedkot Teekaਵੈਰਾਟ ਰੂਪ ਸਰੀਰ ਹੈ ਨੌਂ ਨਿਧੀਆਂ ਕੇ ਦੇਨੇ ਹਾਰਾ ਅੰਮ੍ਰਿਤ ਰੂਪ ਜੋ ਹਰੀ ਕਾ ਨਾਮ ਹੈ॥
Prof. Sahib Singhਪ੍ਰਭੂ ਦਾ ਨਾਮ ਜੋ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨਿਆਂ (ਦੇ ਤੁੱਲ) ਹੈ ਤੇ ਅੰਮ੍ਰਿਤ ਹੈ;
SikhNet (Spanish)En Tu cuerpo habita el Nombre de Néctar

ਦੇਹੀ ਮਹਿ; ਇਸ ਕਾ ਬਿਸ੍ਰਾਮੁ ॥

dehee meh; is kaa bisraam |

Sant Singh KhalsaWithin the human body is its place of rest.
Manmohan SinghWithin the Human body itself is its seat.
Manmohan Singh (Punjabi)ਮਨੁੱਖਾ ਸ਼ਰੀਰ ਅੰਦਰ ਹੀ ਇਸਦਾ ਟਿਕਾਣਾ ਹੈ।
Fareedkot Teekaਜਬ ਇਸ ਕਾ ਗੁਰੋਂ ਦੁਆਰੇ ਮਾਨਸ ਦੇਹੀ ਮੇਂ ਪ੍ਰਵੇਸ਼ ਹੋਵੇ, ਤਬ ਜੀਵ (ਬਿਸ੍ਰਾਮੁ) ਇਸਥਿਤੀ ਕੌ ਪਾਵਤਾ ਹੈ॥
Prof. Sahib Singh(ਉਸ ਮਨੁੱਖ ਦੇ) ਸਰੀਰ ਵਿਚ ਉਸ ਨਾਮ ਦਾ ਟਿਕਾਣਾ (ਹੋ ਜਾਂਦਾ ਹੈ।)

ਪਦ ਅਰਥ ਬਿਸ੍ਰਾਮੁ = ਟਿਕਾਣਾ।

SikhNet (Spanish)que es la Fuente de toda Alegría.

ਸੁੰਨ ਸਮਾਧਿ; ਅਨਹਤ ਤਹ ਨਾਦ ॥

sun samaadh; anahat teh naad |

Sant Singh KhalsaThe Deepest Samaadhi, and the unstruck sound current of the Naad are there.
Manmohan SinghThere is deep meditation and melody of celestial music there.
Manmohan Singh (Punjabi)ਓਥੇ ਅਫੁਰ ਸਿਮਰਨ ਅਤੇ ਬੈਕੁੰਠੀ ਕੀਰਤਨ ਦੀ ਧੁਨੀ ਸ਼ੋਭਦੀ ਹੈ।
Fareedkot Teekaਤਿਸ ਇਸਥਿਤੀ ਕੋ ਪਾਇ ਕਰ ਤਿਨ ਕੀ ਅਫੁਰ ਮੇਂ ਨਿਰਵਿਕਲਪ ਸਮਾਧੀ ਹੋ ਕਰ ਏਕ ਰਸ ਸਬਦ ਸੁਣੀਤਾ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਅਫੁਰ ਸੁਰਤ ਜੁੜੀ ਰਹਿੰਦੀ ਹੈ,

ਪਦ ਅਰਥ ਸੁੰਨ ਸਮਾਧਿ । ਅਨਹਦ = ਇਕ-ਰਸ, ਲਗਾਤਾਰ। ਤਹ = ਓਥੇ, ਉਸ ਸਰੀਰ ਵਿਚ। ਨਾਦ = ਆਵਾਜ਼, ਰਾਗ।

SikhNet (Spanish)Se me ha concedido vivir la experiencia y ahora escucho sonidos de Divina Melodía.

ਕਹਨੁ ਨ ਜਾਈ; ਅਚਰਜ ਬਿਸਮਾਦ ॥

kehan na jaaee; acharaj bisamaad |

Sant Singh KhalsaThe wonder and marvel of it cannot be described.
Manmohan SinghThe wonder and marvel of it can not be narrated.
Manmohan Singh (Punjabi)ਇਸ ਦੀ ਅਦਭੁੱਤਤਾ ਅਤੇ ਅਸਚਰਜਤਾ ਵਰਨਣ ਨਹੀਂ ਕੀਤੀ ਜਾ ਸਕਦੀ।
Fareedkot Teekaਪੁਨਾ ਤਿਨ ਪੁਰਸ਼ੋਂ ਕੀ ਮਹਿਮਾ ਕਹੀ ਨਹੀਂ ਜਾਤੀ ਹੈ, ਕਿਉਂਕਿ ਵਹੁ ਅਸਚਰਜ ਰੂਪ ਕੋ ਪਾ ਕਰ ਅਸਚਰਜ ਰੂਪ ਭਏ ਹੈਂ॥
Prof. Sahib Singhਤੇ, ਅਜੇਹਾ ਅਚਰਜ ਇਕ-ਰਸ ਰਾਗ (-ਰੂਪ ਆਨੰਦ ਬਣਿਆ ਰਹਿੰਦਾ ਹੈ) ਜਿਸ ਦਾ ਬਿਆਨ ਨਹੀਂ ਹੋ ਸਕਦਾ।

ਪਦ ਅਰਥ ਬਿਸਮਾਦ = ਅਚਰਜ।

SikhNet (Spanish)Tan Maravilloso es en verdad el Éxtasis que no atino a describirlo.

ਤਿਨਿ ਦੇਖਿਆ; ਜਿਸੁ ਆਪਿ ਦਿਖਾਏ ॥

tin dekhiaa; jis aap dikhaae |

Sant Singh KhalsaHe alone sees it, unto whom God Himself reveals it.
Manmohan SinghHe to whom God Himself shows, beholds it.
Manmohan Singh (Punjabi)ਜਿਸ ਨੂੰ ਵਾਹਿਗੁਰੂ ਖੁਦ ਵਿਖਾਲਦਾ ਹੈ, ਉਹੀ ਇਸ ਨੂੰ ਵੇਖਦਾ ਹੈ।
Fareedkot Teekaਜਿਸ ਨੋ ਵਾਹਿਗੁਰੂ ਆਪ ਦਿਖਾਏ ਐਸਾ ਸਰੂਪ ਤਿਸ ਨੇ ਦੇਖਾ ਹੈ॥
Prof. Sahib Singh(ਪਰ) ਇਹ (ਆਨੰਦ) ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ,
SikhNet (Spanish)Sólo a aquél que Dios elige, dice Nanak,

ਨਾਨਕ. ਤਿਸੁ ਜਨ; ਸੋਝੀ ਪਾਏ ॥੧॥

naanak. tis jan; sojhee paae |1|

Sant Singh KhalsaO Nanak, that humble being understands. ||1||
Manmohan SinghNanak such a man obtains understanding.
Manmohan Singh (Punjabi)ਨਾਨਕ ਐਸਾ ਪੁਰਸ਼ ਗਿਆਤ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਜਨ ਕਉ ਵਹੁ ਸ੍ਵਾਮੀ ਸਮਝ ਪਾਵਤਾ ਹੈ॥੧॥
Prof. Sahib Singh(ਕਿਉਂਕਿ) ਹੇ ਨਾਨਕ! ਉਸ ਮਨੁੱਖ ਨੂੰ (ਉਸ ਆਨੰਦ ਦੀ) ਸਮਝ ਬਖ਼ਸ਼ਦਾ ਹੈ ॥੧॥
SikhNet (Spanish)toma Conciencia y alcanza la Liberación.(1)
Shabad Guru Arjan Dev Ji Raag Gauree Ang 293 - 294

ਸੋ ਅੰਤਰਿ; ਸੋ ਬਾਹਰਿ ਅਨੰਤ ॥

so antar; so baahar anant |

Sant Singh KhalsaThe Infinite Lord is inside, and outside as well.
Manmohan SinghThe Infinite Lord is both within and without.
Manmohan Singh (Punjabi)ਉਹ ਬੇਅੰਤ ਸੁਆਮੀ ਅੰਦਰ ਵੀ ਹੈ ਤੇ ਬਾਹਰ ਵੀ ਹੈ।
Fareedkot Teekaਸੋਈ ਸੋ ਅਨੰਤ ਰੂਪ ਅੰਤਰ ਬਾਹਰ ਹੈ॥
Prof. Sahib Singhਉਹ ਬੇਅੰਤ ਭਗਵਾਨ ਅੰਦਰ ਬਾਹਰ (ਸਭ ਥਾਈਂ)
SikhNet (Spanish)El Infinito se extiende tanto hacia afuera como hacia adentro de uno mismo.

ਘਟਿ ਘਟਿ ਬਿਆਪਿ ਰਹਿਆ; ਭਗਵੰਤ ॥

ghatt ghatt biaap rahiaa; bhagavant |

Sant Singh KhalsaDeep within each and every heart, the Lord God is pervading.
Manmohan SinghThe Auspicious Master is contained in every heart.
Manmohan Singh (Punjabi)ਮੁਬਾਰਕ ਮਾਲਕ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਸੋ ਅਨੰਤ ਰੂਪ ਭਗਵੰਤ ਘਟੋਂ ਘਟੋਂ ਮੇਂ ਬਿਆਪ ਰਹਾ ਹੈ॥
Prof. Sahib Singhਹਰੇਕ ਸਰੀਰ ਵਿਚ ਮੌਜੂਦ ਹੈ।
SikhNet (Spanish)Cada corazón es colmado por nuestro Señor.

ਧਰਨਿ ਮਾਹਿ; ਆਕਾਸ ਪਇਆਲ ॥

dharan maeh; aakaas peaal |

Sant Singh KhalsaIn the earth, in the Akaashic ethers, and in the nether regions of the underworld
Manmohan SinghHe is in earth sky and the under -world.
Manmohan Singh (Punjabi)ਉਹ ਧਰਤੀ, ਅਸਮਾਨ ਅਤੇ ਪਾਤਾਲ ਵਿੱਚ ਹੈ।
Fareedkot Teekaਧਰਤੀ ਔਰ ਅਕਾਸ, ਪਤਾਲ ਆਦੀ ਮੇਂ ਹੈ॥
Prof. Sahib Singhਧਰਤੀ ਅਕਾਸ਼ ਤੇ ਪਤਾਲ ਵਿਚ ਹੈ,

ਪਦ ਅਰਥ ਧਰਨਿ = ਧਰਤੀ। ਪਇਆਲ = ਪਤਾਲ।

SikhNet (Spanish)Él se encuentra en el cielo, la tierra, en las regiones obscuras,

ਸਰਬ ਲੋਕ; ਪੂਰਨ ਪ੍ਰਤਿਪਾਲ ॥

sarab lok; pooran pratipaal |

Sant Singh Khalsain all worlds, He is the Perfect Cherisher.
Manmohan SinghOf all the worlds he is the Perfect Cherisher.
Manmohan Singh (Punjabi)ਸਾਰਿਆਂ ਜਹਾਨਾਂ ਦਾ ਉਹ ਮੁਕੰਮਲ ਪਾਲਣਹਾਰ ਹੈ।
Fareedkot Teekaਸਰਬ ਲੋਕੋਂ ਬੀਚ ਪੂਰਨ ਹੋ ਕਰ ਸਭ ਕੀ ਪ੍ਰਤਿਪਾਲ ਕਰਤਾ ਹੈ॥
Prof. Sahib Singhਸਾਰੇ ਭਵਨਾਂ ਵਿਚ ਮੌਜੂਦ ਹੈ ਤੇ ਸਭ ਦੀ ਪਾਲਨਾ ਕਰਦਾ ਹੈ;

ਪਦ ਅਰਥ ਸਰਬ ਲੋਕ = ਸਾਰੇ ਭਵਨਾਂ ਵਿਚ। ਬਨਿ = ਜੰਗਲ ਵਿਚ।

SikhNet (Spanish)colmando con Su Presencia el Universo entero.

ਬਨਿ ਤਿਨਿ; ਪਰਬਤਿ ਹੈ ਪਾਰਬ੍ਰਹਮੁ ॥

ban tin; parabat hai paarabraham |

Sant Singh KhalsaIn the forests, fields and mountains, He is the Supreme Lord God.
Manmohan SinghIn forests, grass blades and mountains the Supreme Lord is contained.
Manmohan Singh (Punjabi)ਜੰਗਲਾਂ, ਘਾਹ ਦੀਆਂ ਤਿੜਾਂ ਅਤੇ ਪਹਾੜਾਂ ਅੰਦਰ ਸ਼੍ਰੋਮਣੀ ਸਾਹਿਬ ਵਿਆਪਕ ਹੈ।
Fareedkot Teekaਬਨੋਂ ਮੇਂ ਤ੍ਰਿਣੋਂ ਮੇਂ ਸਰਬ ਪਰਬਤੋਂ ਮੇਂ ਪਾਰਬ੍ਰਹਮ ਵਿਆਪਕ ਹੈ॥
Prof. Sahib Singhਉਹ ਪਾਰਬ੍ਰਹਮ ਜੰਗਲ ਵਿਚ ਹੈ, ਘਾਹ (ਆਦਿਕ) ਵਿਚ ਹੈ ਤੇ ਪਰਬਤ ਵਿਚ ਹੈ;

ਪਦ ਅਰਥ ਤਿਨਿ = ਤ੍ਰਿਣ ਵਿਚ, ਘਾਹ ਆਦਿਕ ਵਿਚ। ਪਰਬਤਿ = ਪਰਬਤ ਵਿਚ।

SikhNet (Spanish)Él sostiene la vegetación y las montañas,

ਜੈਸੀ ਆਗਿਆ; ਤੈਸਾ ਕਰਮੁ ॥

jaisee aagiaa; taisaa karam |

Sant Singh KhalsaAs He orders, so do His creatures act.
Manmohan SinghAs is His will so are His creatures acts.
Manmohan Singh (Punjabi)ਜੇਹੋ ਜਿਹੀ ਉਸ ਦੀ ਰਜ਼ਾ ਹੈ, ਉਹੋ ਜਿਹੇ ਹਨ ਉਸ ਦੇ ਜੀਆਂ ਦੇ ਅਮਲ।
Fareedkot Teekaਜੈਸੀ ਜੈਸੀ ਤਿਸ ਕੀ ਆਗਿਆ ਹੋਤੀ ਹੈ, ਤੈਸੇ ਹੀ ਇਹ ਜੀਵ ਕਰਮ ਕਰਤਾ ਹੈ॥
Prof. Sahib Singhਜਿਹੋ ਜਿਹਾ ਉਹ ਹੁਕਮ (ਕਰਦਾ ਹੈ), ਉਹੋ ਜਿਹਾ (ਜੀਵ) ਕੰਮ ਕਰਦਾ ਹੈ;

ਪਦ ਅਰਥ ਆਗਿਆ = ਹੁਕਮ। ਕਰਮੁ = ਕੰਮ।

SikhNet (Spanish)y cada acción nuestra se da de acuerdo a Su Voluntad.

ਪਉਣ ਪਾਣੀ; ਬੈਸੰਤਰ ਮਾਹਿ ॥

paun paanee; baisantar maeh |

Sant Singh KhalsaHe permeates the winds and the waters.
Manmohan SinghThe Lord is in wind water and fire.
Manmohan Singh (Punjabi)ਸੁਆਮੀ ਹਵਾ, ਜਲ ਅਤੇ ਅੱਗ ਅੰਦਰ ਹੈ।
Fareedkot Teekaਪੌਣ, ਪਾਣੀ ਪੁਨਾ ਅਗਨੀ ਬੀਚ॥
Prof. Sahib Singhਪਉਣ ਵਿਚ, ਪਾਣੀ ਵਿਚ, ਅੱਗ ਵਿਚ,

ਪਦ ਅਰਥ ਬੈਸੰਤਰ = ਅੱਗ।

SikhNet (Spanish)Él abarca el aire, el agua y el fuego,

ਚਾਰਿ ਕੁੰਟ; ਦਹ ਦਿਸੇ ਸਮਾਹਿ ॥

chaar kuntt; deh dise samaeh |

Sant Singh KhalsaHe is pervading in the four corners and in the ten directions.
Manmohan SinghHe is permeating the four quarters and the ten directions.
Manmohan Singh (Punjabi)ਉਹ ਚਰੀ ਪਾਸੀ ਅਤੇ ਦਸੀ ਤਰਫੀ ਰਮਿਆ ਹੋਇਆ ਹੈ।
Fareedkot Teekaਅਰੁ ਚਾਰੋਂ ਕੁੰਟਾਂ ਤੇ ਆਦਿਕ ਦਸੋਂ ਦਿਸਾਂ ਮੇਂ ਸਮਾਇ ਰਹਾ ਹੈ॥
Prof. Sahib Singhਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ।

ਪਦ ਅਰਥ ਕੁੰਟ = ਕੂਟ। ਦਿਸ = ਤਰਫ਼, ਪਾਸਾ।

SikhNet (Spanish)y también se extiende a cada región en las diez direcciones.

ਤਿਸ ਤੇ ਭਿੰਨ; ਨਹੀ ਕੋ ਠਾਉ ॥

tis te bhin; nahee ko tthaau |

Sant Singh KhalsaWithout Him, there is no place at all.
Manmohan SinghThere is no place without Him.
Manmohan Singh (Punjabi)ਉਸ ਦੇ ਬਗੈਰ ਕੋਈ ਜਗ੍ਹਾਂ ਨਹੀਂ।
Fareedkot Teekaਤਿਸ ਤੇ ਭਿੰਨ ਕੋਈ ਅਸਥਾਨ ਨਹੀਂ ਹੈ॥
Prof. Sahib Singhਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ;

ਪਦ ਅਰਥ ਭਿੰਨ = ਵੱਖਰਾ।

SikhNet (Spanish)No existe lugar alguno que no sea alcanzado por el Naam, el Nombre del Señor,

ਗੁਰ ਪ੍ਰਸਾਦਿ; ਨਾਨਕ. ਸੁਖੁ ਪਾਉ ॥੨॥

gur prasaad; naanak. sukh paau |2|

Sant Singh KhalsaBy Guru's Grace, O Nanak, peace is obtained. ||2||
Manmohan SinghBy Guru's grace, Nanak has obtained peace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਆਰਾਮ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਕੀ ਕ੍ਰਿਪਾ ਸੇ ਤਿਸ ਸੁਖ ਸਰੂਪ ਕੋ ਪਾਇ ਲੇ ॥੨॥
Prof. Sahib Singh(ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥੨॥
SikhNet (Spanish)pero la Paz sólo se encuentra por Gracia del Guru.(2)
Shabad Guru Arjan Dev Ji Raag Gauree Ang 294

ਬੇਦ ਪੁਰਾਨ; ਸਿੰਮ੍ਰਿਤਿ ਮਹਿ ਦੇਖੁ ॥

bed puraan; sinmrit meh dekh |

Sant Singh KhalsaSee Him in the Vedas, the Puraanas and the Simritees.
Manmohan SinghBehold Him in Vedas, Puranas and Simirtis.
Manmohan Singh (Punjabi)ਉਸ ਨੂੰ ਵੇਦਾਂ, ਪੁਰਾਣਾ ਤੇ ਸਿੰਮ੍ਰਤੀਆਂ ਵਿੱਚ ਤੱਕ।
Fareedkot Teekaਵੇਦੋਂ ਔ ਪੁਰਾਣੋਂ ਸਿਮਰਤੀਓਂ ਮੇਂ ਦੇਖ ਐਸੇ ਕਹਾ ਹੈ॥
Prof. Sahib Singhਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿਚ (ਓਸੇ ਪ੍ਰਭੂ ਨੂੰ) ਤੱਕੋ;
SikhNet (Spanish)Así como la Presencia de Dios está en los Puranas, los Vedas y los Textos Semíticos,

ਸਸੀਅਰ ਸੂਰ; ਨਖੵਤ੍ਰ ਮਹਿ ਏਕੁ ॥

saseear soor; nakhayatr meh ek |

Sant Singh KhalsaIn the moon, the sun and the stars, He is the One.
Manmohan SinghIn the moon, the sun and the stars, He, the One Lord is.
Manmohan Singh (Punjabi)ਚੰਦਰਮੇ, ਸੂਰਜ ਅਤੇ ਤਾਰਿਆਂ ਅੰਦਰ ਓਹੀ ਇਕ ਸਾਹਿਬ ਹੈ।
Fareedkot Teekaਸੂਰਜ ਔ ਚੰਦ੍ਰਮਾਂ ਤਾਰਿਓਂ ਮੇਂ ਭੀ ਵਹੁ ਏਕ ਹਰੀ ਵਿਆਪਕ ਹੈ॥
Prof. Sahib Singhਚੰਦ੍ਰਮਾ, ਸੂਰਜ, ਤਾਰਿਆਂ ਵਿਚ ਭੀ ਇਕ ਉਹੀ ਹੈ;

ਪਦ ਅਰਥ ਸਸੀਅਰੁ = {Skt. शशधर} ਚੰਦ੍ਰਮਾ। ਸੂਰ = {Skt. सुर्य} ਸੂਰਜ। ਨਖ੍ਯ੍ਯਤ੍ਰ = {Skt. नक्षत्र} ਤਾਰੇ।

SikhNet (Spanish)así también se encuentra en el sol, la luna y las estrellas.

ਬਾਣੀ ਪ੍ਰਭ ਕੀ; ਸਭੁ ਕੋ ਬੋਲੈ ॥

baanee prabh kee; sabh ko bolai |

Sant Singh KhalsaThe Bani of God's Word is spoken by everyone.
Manmohan SinghLord's Gurbani every one repeats.
Manmohan Singh (Punjabi)ਸਾਹਿਬ ਦੀ ਗੁਰਬਾਣੀ ਨੂੰ ਹਰ ਕੋਈ ਉਚਾਰਨ ਕਰਦਾ ਹੈ।
Fareedkot Teekaਤਿਸ ਪ੍ਰਭੂ ਕੀ ਬੇਦ ਬਾਨੀ ਕੋ ਸਭ ਕੋਈ ਆਸਤਕ ਉਚਾਰਨ ਕਰਤਾ ਹੈ॥
Prof. Sahib Singhਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ;

ਪਦ ਅਰਥ ਸਭੁ ਕੋ = ਹਰੇਕ ਜੀਵ।

SikhNet (Spanish)Todos hablan Su Palabra solamente,

ਆਪਿ ਅਡੋਲੁ; ਨ ਕਬਹੂ ਡੋਲੈ ॥

aap addol; na kabahoo ddolai |

Sant Singh KhalsaHe Himself is unwavering - He never wavers.
Manmohan SinghHe is unwavering and wavers not ever.
Manmohan Singh (Punjabi)ਉਹ ਅਸਥਿਰ ਹੈ ਅਤੇ ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।
Fareedkot Teekaਤਿਸ ਬੇਦ ਕਾ ਸਿਧਾਂਤ ਏਕ ਹੀ ਹੈ ਕਿ ਵਹੁ ਪ੍ਰਭੂ ਆਪ ਅਚਲ ਸਰੂਪ ਹੈ ਕਭੀ ਡੋਲਤਾ ਨਹੀਂ ਹੈ, ਵਾ ਜੋ ਜੀਵ ਬੋਲਤਾ ਹੈ ਸਭ ਤਿਸੀ ਕੀ ਬੁਲਾਈ ਬਾਣੀ ਬੋਲਤਾ ਹੈ॥
Prof. Sahib Singh(ਪਰ ਸਭ ਵਿਚ ਹੁੰਦਿਆਂ ਭੀ) ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ।
SikhNet (Spanish)y Él permanece Inmóvil, no vacila.

ਸਰਬ ਕਲਾ ਕਰਿ; ਖੇਲੈ ਖੇਲ ॥

sarab kalaa kar; khelai khel |

Sant Singh KhalsaWith absolute power, He plays His play.
Manmohan SinghWith all the skill He plays His plays.
Manmohan Singh (Punjabi)ਸਾਰੀ ਕਾਰੀਗਰੀ ਨਾਲ ਉਹ ਆਪਣੀਆਂ ਖੇਡਾਂ ਖੇਡਦਾ ਹੈ।
Fareedkot Teekaਅਪਨੀ ਸਰਬ ਸ਼ਕਤੀਓਂ ਕਰ ਕੇ ਅਨੇਕ ਖੇਲੋਂ ਕੋ ਖੇਲਤਾ ਹੈ॥
Prof. Sahib Singhਸਾਰੀਆਂ ਤਾਕਤਾਂ ਰਚ ਕੇ (ਜਗਤ ਦੀਆਂ) ਖੇਡਾਂ ਖੇਡ ਰਿਹਾ ਹੈ,

ਪਦ ਅਰਥ ਕਲਾ = ਤਾਕਤਾਂ। ਕਰਿ = ਰਚ ਕੇ।

SikhNet (Spanish)Con un sin fin de recursos, despliega Su Drama.

ਮੋਲਿ. ਨ ਪਾਈਐ; ਗੁਣਹ ਅਮੋਲ ॥

mol. na paaeeai; gunah amol |

Sant Singh KhalsaHis value cannot be estimated; His virtues are invaluable.
Manmohan SinghHis worth cannot be appraised Priceless are His merits.
Manmohan Singh (Punjabi)ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਅਣਮੁੱਲੀਆਂ ਹਨ ਉਸ ਦੀਆਂ ਖੂਬੀਆਂ।
Fareedkot Teekaਤਿਸ ਕੇ ਗੁਣ ਅਮੋਲੋਂ ਕਾ ਮੁਲ ਨਹੀਂ ਪਾਈਤਾ ਹੈ॥
Prof. Sahib Singh(ਪਰ ਉਹ) ਕਿਸੇ ਮੁੱਲ ਤੋਂ ਨਹੀਂ ਮਿਲਦਾ (ਕਿਉਂਕਿ) ਅਮੋਲਕ ਗੁਣਾਂ ਵਾਲਾ ਹੈ;

ਪਦ ਅਰਥ ਮੋਲਿ = ਮੁੱਲ ਤੋਂ। ਗੁਣਹ ਅਮੋਲ = ਅਮੋਲਕ ਗੁਣਾਂ ਵਾਲਾ ਹੈ।

SikhNet (Spanish)Nadie puede comprar Sus Servicios; Su Valor es Inestimable.

ਸਰਬ ਜੋਤਿ ਮਹਿ; ਜਾ ਕੀ ਜੋਤਿ ॥

sarab jot meh; jaa kee jot |

Sant Singh KhalsaIn all light, is His Light.
Manmohan SinghAmongst all the light is His Light.
Manmohan Singh (Punjabi)ਸਾਰਿਆਂ ਪ੍ਰਕਾਸ਼ਾਂ ਅੰਦਰ ਉਸ ਦਾ ਪ੍ਰਕਾਸ਼ ਹੈ।
Fareedkot Teekaਸਰਬ ਜੋਤੀਓਂ ਮੇਂ ਜਿਸ ਸ੍ਵਾਮੀ ਕੀ ਜੋਤ ਪ੍ਰਕਾਸ਼ ਰਹੀ ਹੈ॥
Prof. Sahib Singhਜਿਸ ਪ੍ਰਭੂ ਦੀ ਜੋਤਿ ਸਾਰੀਆਂ ਜੋਤਾਂ ਵਿਚ (ਜਗ ਰਹੀ ਹੈ),
SikhNet (Spanish)Él es la Luz de cada Alma,

ਧਾਰਿ ਰਹਿਓ ਸੁਆਮੀ; ਓਤਿ ਪੋਤਿ ॥

dhaar rahio suaamee; ot pot |

Sant Singh KhalsaThe Lord and Master supports the weave of the fabric of the universe.
Manmohan SinghThe Lord is holding the warp and woof of the world.
Manmohan Singh (Punjabi)ਸੰਸਾਰ ਦਾ ਤਾਣਾ ਪੇਟਾ ਪ੍ਰਭੂ ਨੇ ਆਪਣੇ ਵਸ ਵਿੱਚ ਰਖਿਆ ਹੋਇਆ ਹੈ।
Fareedkot Teekaਸੋ ਸ੍ਵਾਮੀ ਤਾਣੇ ਪੇਟੇ ਵਤ ਹੋ ਕਰ ਸਰਬ ਪ੍ਰਪੰਚ ਕੌ ਧਾਰ ਰਹਾ ਹੈ॥
Prof. Sahib Singhਉਹ ਮਾਲਕ ਤਾਣੇ ਪੇਟੇ ਵਾਂਗ (ਸਭ ਨੂੰ) ਆਸਰਾ ਦੇ ਰਿਹਾ ਹੈ;

ਪਦ ਅਰਥ ਧਾਰਿ ਰਹਿਓ = ਆਸਰਾ ਦੇ ਰਿਹਾ ਹੈ। ਓਤਿ ਪੋਤਿ = ਤਾਣੇ ਪੇਟੇ ਵਾਂਗ।

SikhNet (Spanish)Su Presencia se halla difundida en todas partes.

ਗੁਰ ਪਰਸਾਦਿ; ਭਰਮ ਕਾ ਨਾਸੁ ॥

gur parasaad; bharam kaa naas |

Sant Singh KhalsaBy Guru's Grace, doubt is dispelled.
Manmohan SinghWhose doubt is dispelled by Guru's grace,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜਿਨ੍ਹਾਂ ਦਾ ਸੰਦੇਹ ਮਿਟ ਗਿਆ ਹੈ,
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਸ ਕੇ ਰਿਦੇ ਸੇ ਭ੍ਰਮ ਕਾ ਨਾਸ ਭਇਆ ਹੈ॥
Prof. Sahib Singh(ਪਰ) ਜਿਨ੍ਹਾਂ ਮਨੁੱਖਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ,
SikhNet (Spanish)Por la Gracia del Guru, la duda es disipada,

ਨਾਨਕ. ਤਿਨ ਮਹਿ; ਏਹੁ ਬਿਸਾਸੁ ॥੩॥

naanak. tin meh; ehu bisaas |3|

Sant Singh KhalsaO Nanak, this faith is firmly implanted within. ||3||
Manmohan Singhin them, O Nanak is this firm faith.
Manmohan Singh (Punjabi)ਉਨ੍ਹਾਂ ਅੰਦਰ ਹੇ ਨਾਨਕ! ਇਹ ਪੱਕਾ ਭਰੋਸਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੇ ਰਿਦੇ ਮੇਂ ਇਹੁ (ਬਿਸਾਸੁ) ਨਿਹਚਾ ਹੂਆ ਹੈ॥੩॥
Prof. Sahib Singhਹੇ ਨਾਨਕ! (ਅਕਾਲ ਪੁਰਖ ਦੀ ਇਸ ਸਰਬ-ਵਿਆਪਕ ਹਸਤੀ ਦਾ) ਇਹ ਯਕੀਨ ਉਹਨਾਂ ਦੇ ਅੰਦਰ ਬਣਦਾ ਹੈ ॥੩॥

ਪਦ ਅਰਥ ਬਿਸਾਸੁ = ਵਿਸ਼ਵਾਸ, ਯਕੀਨ ॥੩॥

SikhNet (Spanish)oh, dice Nanak, esta Fe ha sido firmemente implantada en mi interior. (3)
Shabad Guru Arjan Dev Ji Raag Gauree Ang 294

ਸੰਤ ਜਨਾ ਕਾ; ਪੇਖਨੁ ਸਭੁ ਬ੍ਰਹਮ ॥

sant janaa kaa; pekhan sabh braham |

Sant Singh KhalsaIn the eye of the Saint, everything is God.
Manmohan SinghIn the sight of the holy man the Lord is in every-thing.
Manmohan Singh (Punjabi)ਧਰਮਾਤਮਾ ਦੀ ਨਿਗ੍ਹਾ ਅੰਦਰ ਹਰ ਸ਼ੈ ਵਿੱਚ ਸੁਆਮੀ ਹੈ।
Fareedkot Teekaਸੰਤ ਜਨੋਂ ਕਾ ਦੇਖਨਾ ਭੀ ਸਭ ਬ੍ਰਹਮ ਰੂਪ ਹੈ॥
Prof. Sahib Singhਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ,

ਪਦ ਅਰਥ ਪੇਖਨੁ = ਵੇਖਣਾ। ਸਭੁ = ਸਾਰਾ, ਹਰ ਥਾਂ।

SikhNet (Spanish)El Santo percibe a Dios en todas partes.

ਸੰਤ ਜਨਾ ਕੈ; ਹਿਰਦੈ ਸਭਿ ਧਰਮ ॥

sant janaa kai; hiradai sabh dharam |

Sant Singh KhalsaIn the heart of the Saint, everything is Dharma.
Manmohan SinghIn the mind of the holy man there is all faith.
Manmohan Singh (Punjabi)ਧਰਮਾਤਮਾ ਦੇ ਮਨ ਅੰਦਰ ਸਮੂਹ ਸ਼ਰਧਾ-ਭਾਵਨਾ ਹੁੰਦੀ ਹੈ।
Fareedkot Teekaਤਿਨ ਸੰਤ ਜਨੋਂ ਕੇ ਹਿਰਦੇ ਮੇਂ ਸਰਬ ਧਰਮ ਰੂਪ ਭਗਤੀ ਹੈ॥
Prof. Sahib Singhਉਹਨਾਂ ਦੇ ਹਿਰਦੇ ਵਿਚ ਸਾਰੇ (ਖ਼ਿਆਲ) ਧਰਮ ਦੇ ਹੀ (ਉਠਦੇ ਹਨ)।

ਪਦ ਅਰਥ ਸਭਿ = ਸਾਰੇ। ਧਰਮ = ਧਰਮ ਦੇ ਖ਼ਿਆਲ।

SikhNet (Spanish)En el corazón del Santo todo es Dharma

ਸੰਤ ਜਨਾ; ਸੁਨਹਿ ਸੁਭ ਬਚਨ ॥

sant janaa; suneh subh bachan |

Sant Singh KhalsaThe Saint hears words of goodness.
Manmohan SinghThe holy man hears good words.
Manmohan Singh (Punjabi)ਧਰਮਾਤਮਾ ਸਰੇਸ਼ਟ ਬਚਨ ਬਿਲਾਸ ਸੁਣਦਾ ਹੈ।
Fareedkot Teekaਸੰਤ ਜਨ ਸਭ ਬਚਨੋਂ ਕੋ ਸੁਨਤੇ ਹੈਂ॥
Prof. Sahib Singhਸੰਤ ਜਨ ਭਲੇ ਬਚਨ ਹੀ ਸੁਣਦੇ ਹਨ,

ਪਦ ਅਰਥ ਸੁਭ = ਚੰਗੇ।

SikhNet (Spanish)y sólo escucha palabras de Bondad.

ਸਰਬ ਬਿਆਪੀ ਰਾਮ ਸੰਗਿ ਰਚਨ ॥

sarab biaapee raam sang rachan |

Sant Singh KhalsaHe is absorbed in the All-pervading Lord.
Manmohan SinghHe merges into the All-pervading Lord.
Manmohan Singh (Punjabi)ਉਹ ਸਾਰੇ ਰਮੇ ਹੋਏ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸੋ ਸਰਬ ਵਿਆਪੀ ਰਾਮ ਕੇ ਸਾਥ ਰਚੇ ਹੈਂ॥
Prof. Sahib Singhਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ।
SikhNet (Spanish)Vive absorto en el Señor Todo Prevaleciente.

ਜਿਨਿ ਜਾਤਾ; ਤਿਸ ਕੀ ਇਹ ਰਹਤ ॥

jin jaataa; tis kee ih rehat |

Sant Singh KhalsaThis is the way of life of one who knows God.
Manmohan SinghThis is the way of life if him who knows the Lord.
Manmohan Singh (Punjabi)ਇਹ ਉਸ ਦੀ ਜੀਵਨ ਰਹੁ-ਰੀਤੀ ਹੈ ਜੋ ਪ੍ਰਭੂ ਨੂੰ ਜਾਣਦਾ ਹੈ।
Fareedkot Teekaਜਿਸ ਨੇ ਵਾਹਿਗੁਰੂ ਕੋ ਜਾਣਿਆ ਹੈ, ਤਿਸੀ ਕੀ ਏਹ (ਰਹਤ) ਧਾਰਨਾ ਹੈ॥
Prof. Sahib Singhਜਿਸ ਜਿਸ ਸੰਤ ਜਨ ਨੇ (ਪ੍ਰਭੂ ਨੂੰ) ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ,

ਪਦ ਅਰਥ ਜਿਨਿ = ਜਿਸ (ਸਾਧੂ) ਨੇ। ਰਹਤ = ਰਹਣੀ।

SikhNet (Spanish)Los Santos hablan solamente Verdades Eternas;

ਸਤਿ ਬਚਨ; ਸਾਧੂ ਸਭਿ ਕਹਤ ॥

sat bachan; saadhoo sabh kehat |

Sant Singh KhalsaTrue are all the words spoken by the Holy.
Manmohan SinghTrue are all the words which the saint utters.
Manmohan Singh (Punjabi)ਸੱਚੇ ਹੁੰਦੇ ਹਨ ਸਾਰੇ ਸ਼ਬਦ ਜੋ ਸੰਤ ਉਚਾਰਨ ਕਰਦਾ ਹੈ।
Fareedkot Teekaਜੋ ਸੰਤ ਜਨ ਸਭ ਕੌ ਸਤਿ ਬਚਨ ਹੀ ਕਹਤੇ ਹੈਂ॥
Prof. Sahib Singhਕਿ ਉਹ ਸਦਾ ਸੱਚੇ ਬਚਨ ਬੋਲਦਾ ਹੈ;

ਪਦ ਅਰਥ ਸਭਿ ਸਤਿ ਬਚਨ = ਸਾਰੇ ਸੱਚੇ ਬਚਨ।

SikhNet (Spanish)esa es la forma en que un sabio se comporta.

ਜੋ ਜੋ ਹੋਇ; ਸੋਈ ਸੁਖੁ ਮਾਨੈ ॥

jo jo hoe; soee sukh maanai |

Sant Singh KhalsaWhatever happens, he peacefully accepts.
Manmohan SinghWhatever happens he takes that for the best.
Manmohan Singh (Punjabi)ਜੋ ਕੁਛ ਭੀ ਹੁੰਦਾ ਹੈ ਉਹ ਉਸ ਨੂੰ ਪਰਮ ਚੰਗਾ ਕਰ ਕੇ ਜਾਣਦਾ ਹੈ।
Fareedkot Teekaਤਿਨ ਸੰਤ ਜਨੋਂ ਕੋ ਜੋ ਜੋ ਇਸ਼ਟ ਅਨਿਸ਼ਟ ਪ੍ਰਾਪਤਿ ਹੋਇ ਵਹੁ ਤਿਸੀ ਮੇਂ ਸੁਖ ਮਾਨਤੇ ਹੈਂ॥
Prof. Sahib Singh(ਤੇ) ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ,
SikhNet (Spanish)Este es el modo de vida para el que conoce a Dios.

ਕਰਨ ਕਰਾਵਨਹਾਰੁ; ਪ੍ਰਭੁ ਜਾਨੈ ॥

karan karaavanahaar; prabh jaanai |

Sant Singh KhalsaHe knows God as the Doer, the Cause of causes.
Manmohan SinghHe deems that the Lord is the doer of deeds.
Manmohan Singh (Punjabi)ਉਹ ਸਮਝਦਾ ਹੈ ਕਿ ਸੁਆਮੀ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਸਰਬ ਮੇਂ ਕਰਨੇ ਕਰਾਵਨੇ ਹਾਰਾ ਏਕ ਪ੍ਰਭੂ ਕੋ ਹੀ ਜਾਨਤੇ ਹੈਂ॥
Prof. Sahib Singhਸਭ ਕੰਮ ਕਰਨ ਵਾਲਾ ਤੇ (ਜੀਆਂ ਪਾਸੋਂ) ਕਰਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ।
SikhNet (Spanish)Verdaderas son las palabras pronunciadas por los Santos.

ਅੰਤਰਿ ਬਸੇ; ਬਾਹਰਿ ਭੀ ਓਹੀ ॥

antar base; baahar bhee ohee |

Sant Singh KhalsaHe dwells inside, and outside as well.
Manmohan SinghHe abides within and He is also found without.
Manmohan Singh (Punjabi)ਉਹ ਅੰਦਰ ਵਸਦਾ ਹੈ ਅਤੇ ਬਾਹਰਵਾਰ ਭੀ ਉਹ ਹੀ ਹੈ।
Fareedkot Teekaਤਿਨ ਕੇ ਅੰਤਸ਼ਕਰਨ ਬੀਚ ਜੋ (ਬਸੇ) ਨਿਸਚੇ ਹੋ ਰਹਾ ਹੈ, ਸੋਈ ਰੂਪ ਬਾਹਰ ਨਾਮ ਰੂਪ ਪ੍ਰਪੰਚ ਦੇਖਤੇ ਹੈਂ॥☬ਪ੍ਰਸ਼ਨ: ਵਹੁ ਸੰਤ ਭਿੰਨ ਕਲਪਨਾ ਕਿਉਂ ਨਹੀਂ ਕਰਤੇ ਹੈਂ?
Prof. Sahib Singh(ਸਾਧੂ ਜਨਾਂ ਲਈ) ਅੰਦਰ ਬਾਹਰ (ਸਭ ਥਾਂ) ਉਹੀ ਪ੍ਰਭੂ ਵੱਸਦਾ ਹੈ।
SikhNet (Spanish)Cada acción, encuentra complacencia en cualquier situación que Dios disponga para él.

ਨਾਨਕ. ਦਰਸਨੁ ਦੇਖਿ; ਸਭ ਮੋਹੀ ॥੪॥

naanak. darasan dekh; sabh mohee |4|

Sant Singh KhalsaO Nanak, beholding the Blessed Vision of His Darshan, all are fascinated. ||4||
Manmohan SinghNanak, on beholding His sight, every one is bewitched.
Manmohan Singh (Punjabi)ਨਾਨਕ ਉਸ ਦਾ ਦੀਦਾਰ ਤੱਕ ਕੇ ਹਰ ਕੋਈ ਫ਼ਰੇਫਤਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ ਬੁਧੀ ਤਿਸ ਸਰੂਪ ਕੇ ਦਰਸ਼ਨ ਮੇਂ ਸਭ ਭਾਂਤ ਮੋਹਤ ਹੋਈ ਹੈ॥
Prof. Sahib Singhਹੇ ਨਾਨਕ! (ਪ੍ਰਭੂ ਦਾ ਸਰਬ-ਵਿਆਪੀ) ਦਰਸਨ ਕਰ ਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ॥੪॥

ਪਦ ਅਰਥ ਮੋਹੀ = ਮਸਤ ਹੋ ਜਾਂਦੀ ਹੈ। ਸਭ = ਸਾਰੀ ਸ੍ਰਿਸ਼ਟੀ ॥੪॥

SikhNet (Spanish)El Señor se encuentra dentro y fuera de cada cosa; encantadora es esta Visión de Su Presencia.(4)
Shabad Guru Arjan Dev Ji Raag Gauree Ang 294

ਆਪਿ ਸਤਿ; ਕੀਆ ਸਭੁ ਸਤਿ ॥

aap sat; keea sabh sat |

Sant Singh KhalsaHe Himself is True, and all that He has made is True.
Manmohan SinghHe Himself is True and True is all that He has made.
Manmohan Singh (Punjabi)ਉਹ ਖੁਦ ਸੱਚਾ ਹੈ ਅਤੇ ਸੱਚਾ ਹੈ ਸਾਰਾ ਕੁਛ ਜੋ ਉਸ ਨੇ ਸਾਜਿਆ ਹੈ।
Fareedkot Teekaਜਿਸ ਕੇ ਦਰਸ਼ਨ ਸੇ ਤਿਨ ਕੀ ਬੁਧੀ ਮੋਹੀ ਹੈ ਵਹੁ ਅਕਾਲ ਪੁਰਖ ਆਪ ਸਤ ਸਰੂਪ ਹੈ ਔਰ ਇਹ ਪ੍ਰਪੰਚ ਜੋ ਤਿਸ ਨੇ ਕੀਆ ਹੈ, ਸੋ ਭੀ ਸਤ ਹੈ॥
Prof. Sahib Singhਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ ਉਹ ਸਭ ਹੋਂਦ ਵਾਲਾ ਹੈ (ਭਾਵ, ਭਰਮ ਭੁਲੇਖਾ ਨਹੀਂ।)

ਪਦ ਅਰਥ ਸਤਿ = ਹੋਂਦ ਵਾਲਾ।

SikhNet (Spanish)El Señor Mismo es la Verdad y cualquier cosa que Él haya creado es Verdadera,

ਤਿਸੁ ਪ੍ਰਭ ਤੇ; ਸਗਲੀ ਉਤਪਤਿ ॥

tis prabh te; sagalee utapat |

Sant Singh KhalsaThe entire creation came from God.
Manmohan SinghFrom that Lord has originated the entire creation.
Manmohan Singh (Punjabi)ਉਸ ਸੁਆਮੀ ਤੋਂ ਸਮੂਹ ਰਚਨਾ ਉਤਪੰਨ ਹੋਈ ਹੈ।
Fareedkot Teekaਕਿਉਂਕਿ ਤਿਸ ਪ੍ਰਭੂ ਸੇ ਹੀ ਸਭ ਕੀ ਉਤਪਤੀ ਭਈ ਹੈ॥
Prof. Sahib Singhਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ।

ਪਦ ਅਰਥ ਉਤਪਤਿ = ਪੈਦਾਇਸ਼, ਸ੍ਰਿਸ਼ਟੀ।

SikhNet (Spanish)ya que todo lo existente ha nacido de Él.

ਤਿਸੁ ਭਾਵੈ; ਤਾ ਕਰੇ ਬਿਸਥਾਰੁ ॥

tis bhaavai; taa kare bisathaar |

Sant Singh KhalsaAs it pleases Him, He creates the expanse.
Manmohan SinghWhen it pleases Him then does he make the expanse.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਖਿਲਾਰਾ ਖਿਲਾਰਦਾ ਹੈ।
Fareedkot Teekaਜਬ ਤਿਸ ਕੋ ਭਾਵਤਾ ਹੈ ਤਬ ਇਹ ਪ੍ਰਪੰਚ ਰੂਪ ਬਿਸਥਾਰ ਕਰ ਲੇਤਾ ਹੈ॥
Prof. Sahib Singhਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦੇਂਦਾ ਹੈ,

ਪਦ ਅਰਥ ਤਿਸੁ ਭਾਵੈ = ਜੇ ਉਸ ਪ੍ਰਭੂ ਨੂੰ ਚੰਗਾ ਲੱਗੇ।

SikhNet (Spanish)Él puede a Voluntad expandirse en el espacio

ਤਿਸੁ ਭਾਵੈ; ਤਾ ਏਕੰਕਾਰੁ ॥

tis bhaavai; taa ekankaar |

Sant Singh KhalsaAs it pleases Him, He becomes the One and Only again.
Manmohan Singhif it pleases Him He becomes One alone then.
Manmohan Singh (Punjabi)ਜੇਕਰ ਉਸ ਨੂੰ ਭਾਵੇਂ ਤਦ ਉਹ ਕੱਲਮਕੱਲਾ ਹੋ ਜਾਂਦਾ ਹੈ।
Fareedkot Teekaਪੁਨਾ ਜਬ ਤਿਸ ਕੋ ਭਾਵਤਾ ਹੈ ਤਬ ਵਹੁ ਏਕੰਕਾਰ ਏਕ ਸਰੂਪ ਹੋ ਜਾਤਾ ਹੈ॥
Prof. Sahib Singhਜੇ ਭਾਵੇ ਸੁ, ਤਾਂ ਫਿਰ ਇਕ ਆਪ ਹੀ ਆਪ ਹੋ ਜਾਂਦਾ ਹੈ।
SikhNet (Spanish)o contraerse a ser Uno.

ਅਨਿਕ ਕਲਾ; ਲਖੀ ਨਹ ਜਾਇ ॥

anik kalaa; lakhee neh jaae |

Sant Singh KhalsaHis powers are so numerous, they cannot be known.
Manmohan SinghManifold are His powers which cannot be known.
Manmohan Singh (Punjabi)ਘਣੇਰੀਆਂ ਹਨ ਉਸ ਦੀਆਂ ਸ਼ਕਤੀਆਂ ਜੋ ਜਾਣੀਆਂ ਨਹੀਂ ਜਾ ਸਕਦੀਆਂ।
Fareedkot Teekaਤਿਸ ਕੀ ਅਨੇਕ ਕਲਾ ਲਖੀਆ ਨਹੀਂ ਜਾਤੀਆਂ ਹੈਂ॥
Prof. Sahib Singhਉਸ ਦੀਆਂ ਅਨੇਕਾਂ ਤਾਕਤਾਂ ਹਨ, ਕਿਸੇ ਦਾ ਬਿਆਨ ਨਹੀਂ ਹੋ ਸਕਦਾ;

ਪਦ ਅਰਥ ਕਲਾ = ਤਾਕਤ।

SikhNet (Spanish)Su Poder es vasto e inefable

ਜਿਸੁ ਭਾਵੈ; ਤਿਸੁ ਲਏ ਮਿਲਾਇ ॥

jis bhaavai; tis le milaae |

Sant Singh KhalsaAs it pleases Him, He merges us into Himself again.
Manmohan SinghHe unites with Himself whomsoever He Pleases.
Manmohan Singh (Punjabi)ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
Fareedkot Teekaਜਿਸ ਕੋ ਚਾਹਤਾ ਹੈ ਤਿਸ ਕੋ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਜਿਸ ਉਤੇ ਤੁੱਠਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
SikhNet (Spanish)y sólo por Su Gracia une en Conciencia al hombre Consigo Mismo.

ਕਵਨ ਨਿਕਟਿ; ਕਵਨ ਕਹੀਐ ਦੂਰਿ ॥

kavan nikatt; kavan kaheeai door |

Sant Singh KhalsaWho is near, and who is far away?
Manmohan SinghWho is near and who can be said as distant from Him?
Manmohan Singh (Punjabi)ਕੌਣ ਨੇੜੇ ਹੈ ਅਤੇ ਕੌਣ ਉਸ ਤੋਂ ਦੁਰੇਡੇ ਆਖਿਆ ਜਾ ਸਕਦਾ ਹੈ?
Fareedkot Teekaਕੌਨ ਤਿਸ ਕੇ ਨਿਕਟ ਕਹੀਏ ਔਰ ਕੌਨ ਦੂਰ ਕਹੀਏ ਅਰਥਾਤ ਤਿਸ ਕੇ ਨਿਕਟ ਔ ਦੂਰ ਕੋਈ ਨਹੀਂ ਕਹੀਤਾ ਹੈ॥
Prof. Sahib Singhਉਹ ਪ੍ਰਭੂ ਕਿਨ੍ਹਾਂ ਤੋਂ ਨੇੜੇ, ਤੇ ਕਿਨ੍ਹਾਂ ਤੋਂ ਦੂਰ ਕਿਹਾ ਜਾ ਸਕਦਾ ਹੈ?

ਪਦ ਅਰਥ ਨਿਕਟਿ = ਨੇੜੇ।

SikhNet (Spanish)¿Cómo puede alguien decir que Él se encuentra cerca o lejos,

ਆਪੇ ਆਪਿ; ਆਪ ਭਰਪੂਰਿ ॥

aape aap; aap bharapoor |

Sant Singh KhalsaHe Himself is Himself pervading everywhere.
Manmohan SinghAll by Himself He is fully pervading everywhere.
Manmohan Singh (Punjabi)ਆਪਣੇ ਆਪ ਤੋਂ ਹੀ ਉਹ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
Fareedkot Teekaਕਿਉਂਕਿ ਵਹੁ ਅਪਨਾ ਆਪ ਰੂਪ ਹੋ ਕਰ ਸਰਬ ਮੇਂ ਆਪ ਹੀ ਪਰੀਪੂਰਨ ਹੋ ਰਹਾ ਹੈ॥
Prof. Sahib Singhਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ।

ਪਦ ਅਰਥ ਭਰਪੂਰਿ = ਵਿਆਪਕ।

SikhNet (Spanish)cuando el Señor todo lo abarca?

ਅੰਤਰਗਤਿ; ਜਿਸੁ ਆਪਿ ਜਨਾਏ ॥

antaragat; jis aap janaae |

Sant Singh KhalsaOne whom God causes to know that He is within the heart
Manmohan SinghGod causes that man to understand Him,
Manmohan Singh (Punjabi)ਹਰੀ ਉਸ ਬੰਦੇ ਨੂੰ ਆਪਣੇ ਆਪ ਨੂੰ ਜਣਾਉਂਦਾ ਹੈ,
Fareedkot Teekaਸਾਖੀ ਰੂਪ ਹੋ ਕਰ ਜੋ ਸਰਬ ਕੇ ਅੰਤਸਕਰਨ ਮੇਂ (ਗਤਿ) ਇਸਥਿਤ ਹੈ, ਸੋ ਜਿਸ ਕੋ ਆਪ ਜਨਾਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਸੁਝਾਉਂਦਾ ਹੈ,

ਪਦ ਅਰਥ ਅੰਤਰਗਤਿ = ਅੰਦਰਲੀ ਉੱਚੀ ਅਵਸਥਾ। ਜਨਾਏ = ਸੁਝਾਉਂਦਾ ਹੈ।

SikhNet (Spanish)Sin embargo, Su Presencia es perceptible sólo por aquél

ਨਾਨਕ. ਤਿਸੁ ਜਨ; ਆਪਿ ਬੁਝਾਏ ॥੫॥

naanak. tis jan; aap bujhaae |5|

Sant Singh Khalsa- O Nanak, He causes that person to understand Him. ||5||
Manmohan Singhwhom he instructs that He Himself is within Him, O Nanak!
Manmohan Singh (Punjabi)ਨਾਨਕ, ਜਿਸ ਨੂੰ ਉਹ ਦਰਸਾਉਂਦਾ ਹੈ ਕਿ ਉਹ ਖੁਦ ਉਸ ਦੇ ਅੰਦਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਜਨ ਕੋ ਨਿਜ ਸਰੂਪ ਕੀ ਸੋਝੀ ਪਾਵਤਾ ਹੈ॥੫॥
Prof. Sahib Singhਹੇ ਨਾਨਕ! ਉਸ ਮਨੁੱਖ ਨੂੰ (ਆਪਣੀ ਇਸ ਸਰਬ-ਵਿਆਪਕ ਦੀ) ਸਮਝ ਬਖ਼ਸ਼ਦਾ ਹੈ ॥੫॥
SikhNet (Spanish)a quien Dios se le revela en su interior.(5)
Shabad Guru Arjan Dev Ji Raag Gauree Ang 294

ਸਰਬ ਭੂਤ; ਆਪਿ ਵਰਤਾਰਾ ॥

sarab bhoot; aap varataaraa |

Sant Singh KhalsaIn all forms, He Himself is pervading.
Manmohan SinghAmongst all the forms the Lord Himself is contained.
Manmohan Singh (Punjabi)ਸਾਰਿਆਂ ਸਰੂਪ ਅੰਦਰ ਸੁਆਮੀ ਖੁਦ ਹੀ ਰਮਿਆ ਹੋਇਆ ਹੈ।
Fareedkot Teekaਸਰਬ (ਭੂਤ) ਰੂਪ ਹੋ ਕਰ ਵਹੁ ਆਪ ਹੀ ਸਭ ਮੇਂ ਵਰਤ ਰਹਾ ਹੈ॥
Prof. Sahib Singhਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ,

ਪਦ ਅਰਥ ਭੂਤ = ਜੀਵ। ਵਰਤਾਰਾ = ਵਰਤ ਰਿਹਾ ਹੈ, ਮੌਜੂਦ ਹੈ।

SikhNet (Spanish)En Sus Múltiples Manifestaciones Dios Mismo permanece siendo Uno,

ਸਰਬ ਨੈਨ; ਆਪਿ ਪੇਖਨਹਾਰਾ ॥

sarab nain; aap pekhanahaaraa |

Sant Singh KhalsaThrough all eyes, He Himself is watching.
Manmohan SinghThrough all the eyes, He Himself is the beholder.
Manmohan Singh (Punjabi)ਸਾਰੀਆਂ ਅੱਖਾਂ ਰਾਹੀਂ ਉਹ ਆਪੇ ਹੀ ਵੇਖਣ ਵਾਲਾ ਹੈ।
Fareedkot Teekaਸਰਬ ਕੇ ਨੇਤ੍ਰੋਂ ਮੇਂ ਹੋ ਕਰ ਵਹੁ ਆਪ ਹੀ ਦੇਖਨੇ ਹਾਰਾ ਹੈ॥
Prof. Sahib Singh(ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ।

ਪਦ ਅਰਥ ਨੈਨ = ਅੱਖਾਂ।

SikhNet (Spanish)y sólo se mira a Sí Mismo a través de cada ojo.

ਸਗਲ ਸਮਗ੍ਰੀ; ਜਾ ਕਾ ਤਨਾ ॥

sagal samagree; jaa kaa tanaa |

Sant Singh KhalsaAll the creation is His Body.
Manmohan SinghThe whole creation is His Body.
Manmohan Singh (Punjabi)ਸਾਰੀ ਰਚਨਾ ਉਸ ਦੀ ਦੇਹਿ ਹੈ।
Fareedkot Teekaਇਹ ਸੰਪੂਰਨ ਸਮਗਰੀ ਸੰਸਾਰ ਜਿਸ ਕਾ (ਤਨਾ) ਸਰੂਪ ਵਾ ਤਾਣਿਆ ਹੂਆ ਵਾ ਪੁਤ੍ਰ ਰੂਪ ਹੈ॥
Prof. Sahib Singh(ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ,

ਪਦ ਅਰਥ ਤਨਾ = ਸਰੀਰ।

SikhNet (Spanish)La creación entera forma parte de Su Cuerpo

ਆਪਨ ਜਸੁ; ਆਪ ਹੀ ਸੁਨਾ ॥

aapan jas; aap hee sunaa |

Sant Singh KhalsaHe Himself listens to His Own Praise.
Manmohan SinghHis praise He Himself hears.
Manmohan Singh (Punjabi)ਆਪਣੀ ਕੀਰਤੀ ਉਹ ਆਪੇ ਹੀ ਸੁਣਦਾ ਹੈ।
Fareedkot Teekaਵੇਦ ਰੂਪ ਹੋ ਕਰ ਆਪਣਾ ਜਸ ਉਚਾਰਨ ਕਰ ਕੇ ਤਿਸ ਨੇ ਆਪ ਹੀ ਸ੍ਰਵਣ ਕੀਆ ਹੈ॥
Prof. Sahib Singh(ਸਭ ਵਿਚ ਵਿਆਪਕ ਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ।

ਪਦ ਅਰਥ ਜਸੁ = ਸੋਭਾ।

SikhNet (Spanish)y Él es Quien se escucha a Sí Mismo mientras canta Su Propia Alabanza.

ਆਵਨ ਜਾਨੁ; ਇਕੁ ਖੇਲੁ ਬਨਾਇਆ ॥

aavan jaan; ik khel banaaeaa |

Sant Singh KhalsaThe One has created the drama of coming and going.
Manmohan SinghHe has made coming and going as a play.
Manmohan Singh (Punjabi)ਆਉਣਾ ਤੇ ਜਾਣਾ ਉਸ ਨੇ ਇਕ ਖੇਡ ਬਣਾਈ ਹੈ।
Fareedkot Teekaਇਸ ਸੰਸਾਰ ਮੇਂ ਜੀਵੋਂ ਕਾ ਆਵਣ ਜਾਣਾ ਰੂਪ ਏਕ ਤਿਸ ਨੇ ਖੇਲ ਬਨਾਯਾ ਹੂਆ ਹੈ॥
Prof. Sahib Singh(ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ,

ਪਦ ਅਰਥ ਖੇਲੁ = ਤਮਾਸ਼ਾ।

SikhNet (Spanish)Todo lo existente es parte de Su Juego,

ਆਗਿਆਕਾਰੀ; ਕੀਨੀ ਮਾਇਆ ॥

aagiaakaaree; keenee maaeaa |

Sant Singh KhalsaHe made Maya subservient to His Will.
Manmohan SinghHe has rendered mammon subservient to Him.
Manmohan Singh (Punjabi)ਮੋਹਣੀ ਨੂੰ ਉਸ ਨੇ ਆਪਣੇ ਹੁਕਮ ਤਾਬੇ ਕੀਤਾ ਹੋਇਆ ਹੈ।
Fareedkot Teekaਆਪਣੀ ਮਾਇਆ ਅਪਨੀ ਆਗਿਆ ਮੇਂ ਕਰੀ ਹੈ॥
Prof. Sahib Singhਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ।

ਪਦ ਅਰਥ ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ।

SikhNet (Spanish)y Su Voluntad rige nuestro cíclico retornar a la tierra y también, la ilusión del mundo.

ਸਭ ਕੈ ਮਧਿ; ਅਲਿਪਤੋ ਰਹੈ ॥

sabh kai madh; alipato rahai |

Sant Singh KhalsaIn the midst of all, He remains unattached.
Manmohan SinghThough amidst everything He remains unattached.
Manmohan Singh (Punjabi)ਸਾਰਿਆਂ ਦੇ ਅੰਦਰ ਹੁੰਦਾ ਹੋਇਆ ਉਹ ਨਿਰਲੇਪ ਵਿਚਰਦਾ ਹੈ।
Fareedkot Teekaਸਭ ਕੇ ਬੀਚ ਨਿਵਾਸ ਕਰ ਕੇ ਪੁਨਾ ਅਸੰਗ ਰਹਿਤਾ ਹੈ॥
Prof. Sahib Singhਉਹ ਸਭਨਾਂ ਵਿਚ ਵਿਆਪਕ ਹੈ ਪਰ ਫਿਰ ਵੀ ਸਭਨਾਂ ਤੋਂ ਨਿਰਲੇਪ ਰਹਿੰਦਾ ਹੈ।

ਪਦ ਅਰਥ ਮਧਿ = ਵਿਚ, ਅੰਦਰ। ਅਲਿਪਤੋ = ਨਿਰਲੇਪ।

SikhNet (Spanish)Viviendo en medio de todo, Él permanece desapegado

ਜੋ ਕਿਛੁ ਕਹਣਾ; ਸੁ ਆਪੇ ਕਹੈ ॥

jo kichh kahanaa; su aape kahai |

Sant Singh KhalsaWhatever is said, He Himself says.
Manmohan SinghWhatever is to be said, He Himself says.
Manmohan Singh (Punjabi)ਜੋ ਕੁਝ ਕਹਿਣਾ ਹੁੰਦਾ ਹੈ, ਉਹ ਆਪ ਹੀ ਕਹਿੰਦਾ ਹੈ।
Fareedkot Teekaਜੋ ਕਿਛੁ ਜੀਵੋਂ ਕੋ ਕਹਣਾ ਹੋਤਾ ਹੈ, ਸੋ ਆਪ ਹੀ ਕਹਤਾ ਹੈ॥
Prof. Sahib Singhਉਸ ਨੇ ਜੋ ਕਹਿਣਾ ਹੁੰਦਾ ਹੈ, ਆਪ ਹੀ ਕਹਿ ਦਿੰਦਾ ਹੈ।
SikhNet (Spanish)y vigila que se diga sólo aquello que Él desea escuchar.

ਆਗਿਆ ਆਵੈ; ਆਗਿਆ ਜਾਇ ॥

aagiaa aavai; aagiaa jaae |

Sant Singh KhalsaBy His Will we come, and by His Will we go.
Manmohan SinghBy His order man comes and by His order he goes.
Manmohan Singh (Punjabi)ਉਸ ਦੇ ਹੁਕਮ ਤਾਬੇ ਪ੍ਰਾਣੀ ਆਉਂਦਾ ਹੈ, ਤੇ ਹੁਕਮ ਤਾਬੇ ਚਲਿਆ ਜਾਂਦਾ ਹੈ।
Fareedkot Teekaਇਹ ਜੀਵ ਤਿਸ ਕੀ ਆਗਿਆ ਮੇਂ ਆਵਤਾ ਅਰਥਾਤ ਜਨਮਤਾ ਹੈ ਔਰ ਆਗਿਆ ਮੇਂ ਜਾਤਾ ਅਰਥਾਤ ਮਰਤਾ ਹੈ॥
Prof. Sahib Singh(ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ,
SikhNet (Spanish)Es por Su Voluntad que vamos y venimos,

ਨਾਨਕ. ਜਾ ਭਾਵੈ; ਤਾ ਲਏ ਸਮਾਇ ॥੬॥

naanak. jaa bhaavai; taa le samaae |6|

Sant Singh KhalsaO Nanak, when it pleases Him, then He absorbs us into Himself. ||6||
Manmohan SinghNanak when it pleases Him He blends the mortal with Himself then.
Manmohan Singh (Punjabi)ਨਾਨਕ ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਤਿਸ ਕੋ ਭਾਵੈ ਤਬ ਜੀਵ ਕੋ ਅਪਨੇ ਮੇਂ ਸਮਾਇ ਲੇਤਾ ਹੈ॥੬॥
Prof. Sahib Singhਹੇ ਨਾਨਕ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੬॥
SikhNet (Spanish)y cuando Él desea que finalice el drama, contrae de nuevo todo en el Uno.(6)
Shabad Guru Arjan Dev Ji Raag Gauree Ang 294

ਇਸ ਤੇ ਹੋਇ; ਸੁ. ਨਾਹੀ ਬੁਰਾ ॥

eis te hoe; su. naahee buraa |

Sant Singh KhalsaIf it comes from Him, it cannot be bad.
Manmohan SinghWhatever comes from Him that cannot be bad.
Manmohan Singh (Punjabi)ਜੋ ਕੁਛ ਉਸ ਪਾਸੋ ਆਉਂਦਾ ਹੈ, ਉਹ ਮਾੜਾ ਨਹੀਂ ਹੋ ਸਕਦਾ।
Fareedkot Teekaਤਾਂ ਤੇ ਹੇ ਭਾਈ! ਤਿਸ (ਇਸ) ਈਸ੍ਵਰ ਤੇ ਜੋ ਕਿਛੁ ਹੋਤਾ ਹੈ, ਸੋ ਬੁਰਾ ਨਹੀਂ ਹੋਤਾ ਹੈ; ਭਾਵ ਸੇ ਜੋ ਕਿਛੁ ਵਾਹਗੁਰੂ ਕਰਤਾ ਹੈ, ਸੋ ਬੁਰਾ ਨਹੀਂ ਕਰਤਾ ਹੈ॥
Prof. Sahib Singhਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ (ਜੀਆਂ ਲਈ) ਮਾੜਾ ਨਹੀਂ ਹੁੰਦਾ;

ਪਦ ਅਰਥ ਇਸ ਤੇ = ਇਸ (ਪ੍ਰਭੂ) ਤੋਂ।

SikhNet (Spanish)Nada que de Él provenga puede ser malo,

ਓਰੈ ਕਹਹੁ; ਕਿਨੈ ਕਛੁ ਕਰਾ ॥

orai kahahu; kinai kachh karaa |

Sant Singh KhalsaOther than Him, who can do anything?
Manmohan SinghWithout Him say has any one done anything?
Manmohan Singh (Punjabi)ਉਸ ਦੇ ਬਿਨਾਂ, ਦਸ, ਕਦੇ ਕਿਸੇ ਨੇ ਕੁਝ ਕੀਤਾ ਹੈ?
Fareedkot Teekaਤਿਸ ਈਸ੍ਵਰ ਸੇ (ਓਰੈ) ਉਰੇ ਕਹੋ ਤੌ ਕਿਸੀ ਨੇ ਕੁਛ ਕਰਾ ਹੈ ਅਰਥਾਤ ਕਿਸੀ ਨੇ ਨਹੀਂ ਕਰਾ, ਭਾਵ ਜੀਵ ਪ੍ਰਤੰਤ੍ਰ ਹੈ॥
Prof. Sahib Singhਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰ ਦਿਖਾਇਆ ਹੈ?

ਪਦ ਅਰਥ ਓਰੈ = (ਰੱਬ ਤੋਂ) ਉਰੇ, ਰੱਬ ਤੋਂ ਬਿਨਾ। ਕਿਨੈ = ਕਿਸੇ ਨੇ।

SikhNet (Spanish)porque fuera de Él no existe nada.

ਆਪਿ ਭਲਾ; ਕਰਤੂਤਿ ਅਤਿ ਨੀਕੀ ॥

aap bhalaa; karatoot at neekee |

Sant Singh KhalsaHe Himself is good; His actions are the very best.
Manmohan SinghHe Himself is good and very good are His acts.
Manmohan Singh (Punjabi)ਉਹ ਖੁਦ ਚੰਗਾ ਅਤੇ ਪਰਮ ਚੰਗੇ ਹਨ ਉਸ ਦੇ ਕਰਮ।
Fareedkot Teekaਵਹੁ ਆਪ ਭਲਾ ਹੈ ਔ ਤਿਸ ਕੀ ਕਰਤੂਤ ਸੁੰਦਰ ਹੈ॥
Prof. Sahib Singhਪ੍ਰਭੂ ਆਪ ਚੰਗਾ ਹੈ, ਉਸ ਦਾ ਕੰਮ ਭੀ ਚੰਗਾ ਹੈ,

ਪਦ ਅਰਥ ਕਰਤੂਤਿ = ਕੰਮ। ਨੀਕੀ = ਚੰਗੀ।

SikhNet (Spanish)Él es Bueno, y Aceptable es todo aquello que Él hace.

ਆਪੇ ਜਾਨੈ; ਅਪਨੇ ਜੀ ਕੀ ॥

aape jaanai; apane jee kee |

Sant Singh KhalsaHe Himself knows His Own Being.
Manmohan SinghHe alone knows what is in His mind.
Manmohan Singh (Punjabi)ਕੇਵਲ ਓਹੀ ਜਾਣਦਾ ਹੈ ਕਿ ਉਸ ਦੇ ਚਿੱਤ ਵਿੱਚ ਕੀ ਹੈ।
Fareedkot Teekaਅਪਨੇ ਰਿਦੇ ਕੀ ਵਹੁ ਆਪ ਹੀ ਜਾਨਤਾ ਹੈ॥
Prof. Sahib Singhਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ।

ਪਦ ਅਰਥ ਜੀ ਕੀ = ਦਿਲ ਦੀ।

SikhNet (Spanish)Sólo Él conoce Su Propio Ser.

ਆਪਿ ਸਾਚੁ; ਧਾਰੀ ਸਭ ਸਾਚੁ ॥

aap saach; dhaaree sabh saach |

Sant Singh KhalsaHe Himself is True, and all that He has established is True.
Manmohan SinghHe Himself is True and True is everything which He has stationed.
Manmohan Singh (Punjabi)ਉਹ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਟਿਕਾਈ ਹੋਈ ਹੈ।
Fareedkot Teekaਆਪ ਹੀ ਵਹੁ ਸਤਿ ਸਰੂਪ ਹੈ ਔਰ ਤਿਸ ਨੇ ਜੋ ਸ੍ਰਿਸਟੀ ਧਾਰੀ ਹੈ, ਸੋ ਭੀ ਸਚੁ ਹੈ॥
Prof. Sahib Singhਆਪ ਹਸਤੀ ਵਾਲਾ ਹੈ, ਸਾਰੀ ਰਚਨਾ ਜੋ ਉਸ ਦੇ ਆਸਰੇ ਹੈ,

ਪਦ ਅਰਥ ਸਾਚੁ = ਹੋਂਦ ਵਾਲਾ। ਸਭ = ਸਾਰੀ ਰਚਨਾ।

SikhNet (Spanish)Él es Verdad y Verdad es Su Creación;

ਓਤਿ ਪੋਤਿ; ਆਪਨ ਸੰਗਿ ਰਾਚੁ ॥

ot pot; aapan sang raach |

Sant Singh KhalsaThrough and through, He is blended with His creation.
Manmohan SinghLike warp and woof, He is merged into Himself.
Manmohan Singh (Punjabi)ਤਾਣੇ ਪੇਟੇ ਦੀ ਮਾਨਿੰਦ ਉਹ ਆਪਣੇ ਆਪ ਨਾਲ ਰਮਿਆ ਹੋਇਆ ਹੈ।
Fareedkot Teekaਤਾਣੇ ਪੇਟੇ ਵਤ ਹੋ ਕਰ ਅਪਨੇ ਆਪ ਸੰਗਿ ਰਚ ਰਹਿਆ ਹੈ॥
Prof. Sahib Singhਉਹ ਭੀ ਹੋਂਦ ਵਾਲੀ ਹੈ (ਭਰਮ ਨਹੀਂ), ਤਾਣੇ ਪੇਟੇ ਵਾਂਗ ਉਸ ਨੇ ਆਪਣੇ ਨਾਲ ਮਿਲਾਈ ਹੋਈ ਹੈ।

ਪਦ ਅਰਥ ਓਤਿ ਪੋਤਿ = ਤਾਣੇ ਪੇਟੇ ਵਾਂਗ।

SikhNet (Spanish)la extensión y la condición de Su Ser no pueden ser determinadas por nuestra conciencia,

ਤਾ ਕੀ ਗਤਿ ਮਿਤਿ; ਕਹੀ ਨ ਜਾਇ ॥

taa kee gat mit; kahee na jaae |

Sant Singh KhalsaHis state and extent cannot be described.
Manmohan SinghHis condition and extent cannot be told.
Manmohan Singh (Punjabi)ਉਸ ਦੀ ਦਸ਼ਾਂ ਤੇ ਵਿਸਥਾਰਂ ਆਖੇ ਨਹੀਂ ਜਾ ਸਕਦੇ।
Fareedkot Teekaਤਿਸ ਕੀ ਗਤਿ ਮਿਤਿ ਕਹੀ ਨਹੀਂ ਜਾਤੀ ਹੈ॥
Prof. Sahib Singhਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਬਿਆਨ ਨਹੀਂ ਹੋ ਸਕਦੀ,

ਪਦ ਅਰਥ ਮਿਤਿ = ਮਿਣਤੀ।

SikhNet (Spanish)Una y otra vez, el sefusiona con la naturaleza,

ਦੂਸਰ ਹੋਇ; ਤ ਸੋਝੀ ਪਾਇ ॥

doosar hoe; ta sojhee paae |

Sant Singh KhalsaIf there were another like Him, then only he could understand Him.
Manmohan SinghIf there were another like him then he could understand Him.
Manmohan Singh (Punjabi)ਜੇਕਰ ਕੋਈ ਹੋਰ ਉਸ ਵਰਗਾ ਹੁੰਦਾ, ਤਦ ਉਹ ਉਸ ਨੂੰ ਸਮਝ ਸਕਦਾ।
Fareedkot Teekaਜੇ ਕੋਈ ਦੂਸਰਾ ਹੋਵੈ ਤਬ ਸਮਝ ਪਾਵੈ, ਭਾਵ ਕੋਈ ਨਹੀਂ ਜਾਨ ਸਕਤਾ ਹੈ॥
Prof. Sahib Singhਕੋਈ ਦੂਜਾ (ਵੱਖਰਾ) ਹੋਵੇ ਤਾਂ ਸਮਝ ਸਕੇ।
SikhNet (Spanish)A donde va y hasta donde se extiende , no puede ser medido por el ser humano,

ਤਿਸ ਕਾ ਕੀਆ; ਸਭੁ ਪਰਵਾਨੁ ॥

tis kaa keea; sabh paravaan |

Sant Singh KhalsaHis actions are all approved and accepted.
Manmohan SinghAll is done by Him must be accepted,
Manmohan Singh (Punjabi)ਸਾਰਾ ਕੁਛ ਜੋ ਉਹ ਕਰਦਾ ਹੈ ਮੰਨਣਾ ਪਏਗਾ,
Fareedkot Teekaਤਿਸ ਕਾ ਕੀਆ ਹੂਆ ਸਭ ਪਰਵਾਨ ਹੈ॥
Prof. Sahib Singhਪ੍ਰਭੂ ਦਾ ਕੀਤਾ ਹੋਇਆ ਸਭ ਕੁਝ (ਜੀਵਾਂ ਨੂੰ) ਸਿਰ ਮੱਥੇ ਮੰਨਣਾ ਪੈਂਦਾ ਹੈ,
SikhNet (Spanish)pues fuera de Él nada existe.

ਗੁਰ ਪ੍ਰਸਾਦਿ; ਨਾਨਕ ਇਹੁ ਜਾਨੁ ॥੭॥

gur prasaad; naanak ihu jaan |7|

Sant Singh KhalsaBy Guru's Grace, O Nanak, this is known. ||7||
Manmohan Singhthrough Guru's grace Nanak has come to know this.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਨਾਨਕ ਨੇ ਇਹ ਜਾਣ ਲਿਆ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਬਾਤ ਜਾਣੀਤੀ ਹੈਂ॥੭॥
Prof. Sahib Singh(ਪਰ) ਹੇ ਨਾਨਕ! ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ॥੭॥
SikhNet (Spanish)Por la Gracia del Guru hazte consciente de esta Palabra. (7)
Shabad Guru Arjan Dev Ji Raag Gauree Ang 294 - 295

ਜੋ ਜਾਨੈ; ਤਿਸੁ ਸਦਾ ਸੁਖੁ ਹੋਇ ॥

jo jaanai; tis sadaa sukh hoe |

Sant Singh KhalsaOne who knows Him, obtains everlasting peace.
Manmohan SinghHe who knows Him obtains eternal peace.
Manmohan Singh (Punjabi)ਜੋ ਉਸ ਨੂੰ ਸਮਝਦਾ ਹੈ, ਉਸ ਨੂੰ ਸਦੀਵੀ ਆਰਾਮ ਹੁੰਦਾ ਹੈ।
Fareedkot Teekaਜੋ ਇਸ ਬਾਤ ਕੋ ਜਾਨਤਾ ਹੈ ਤਿਸ ਕੋ ਸਦਾ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ,
SikhNet (Spanish)Toda Paz llega a aquél que Lo conoce.

ਆਪਿ ਮਿਲਾਇ ਲਏ; ਪ੍ਰਭੁ ਸੋਇ ॥

aap milaae le; prabh soe |

Sant Singh KhalsaGod blends that one into Himself.
Manmohan SinghThe Lord blends him with Himself.
Manmohan Singh (Punjabi)ਉਹ ਸਾਹਿਬ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
Fareedkot Teekaਸੋ ਉਸ ਜਨ ਕੋ ਪ੍ਰਭ ਆਪ ਹੀ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਪ੍ਰਭੂ ਉਸ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ ਹੈ।
SikhNet (Spanish)El Señor lo une Consigo Mismo

ਓਹੁ ਧਨਵੰਤੁ; ਕੁਲਵੰਤੁ ਪਤਿਵੰਤੁ ॥

ohu dhanavant; kulavant pativant |

Sant Singh KhalsaHe is wealth and prosperous, and of noble birth.
Manmohan SinghHe is wealthy, of high-family and honourable,
Manmohan Singh (Punjabi)ਉਹ ਮਾਲਦਾਰ, ਖਾਨਦਾਨੀ ਅਤੇ ਇੱਜ਼ਤ ਵਾਲਾ ਹੈ,
Fareedkot Teekaਵੁਹੀ ਪੁਰਸ਼ ਧਨ ਵਾਰਾ ਔ ਕੁਲਵੰਤ ਪੁਨਾ ਪਤਿਸਟਾ ਵਾਰਾ ਹੈ॥
Prof. Sahib Singhਉਹ ਮਨੁੱਖ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ, ਉਹ ਧਨ ਵਾਲਾ, ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ,

ਪਦ ਅਰਥ ਕੁਲਵੰਤੁ = ਚੰਗੀ ਕੁਲ ਵਾਲਾ। ਪਤਿਵੰਤੁ = ਇੱਜ਼ਤ ਵਾਲਾ।

SikhNet (Spanish)y así es enriquecido, ennoblecido y glorificado.

ਜੀਵਨ ਮੁਕਤਿ; ਜਿਸੁ ਰਿਦੈ ਭਗਵੰਤੁ ॥

jeevan mukat; jis ridai bhagavant |

Sant Singh KhalsaHe is Jivan Mukta - liberated while yet alive; the Lord God abides in his heart.
Manmohan Singhin whose mind the illustrious Lord abides and he obtains salvation while alive.
Manmohan Singh (Punjabi)ਜਿਸ ਦੇ ਅੰਤਰ-ਆਤਮੇ ਪ੍ਰਸਿੱਧ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੀਉਂਦੇ ਜੀ ਮੁਕਤੀ ਪਾ ਲੈਦਾ ਹੈ।
Fareedkot Teekaਜੋ ਜੀਵਨ ਮੁਕਤ ਸਰੂਪ ਹੈ ਜਿਸ ਕੇ ਰਿਦੇ ਮੇਂ ਭਗਵੰਤ ਕਾ ਨਿਵਾਸ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵੱਸਦਾ ਹੈ।

ਪਦ ਅਰਥ ਜੀਵਨ ਮੁਕਤਿ = ਜਿਸ ਨੇ ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਮੁਕਤੀ ਪਾ ਲਈ ਹੈ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।

SikhNet (Spanish)Ese hombre Yivan Mukta, vive liberado en Plena Conciencia

ਧੰਨੁ ਧੰਨੁ; ਧੰਨੁ ਜਨੁ ਆਇਆ ॥

dhan dhan; dhan jan aaeaa |

Sant Singh KhalsaBlessed, blessed, blessed is the coming of that humble being;
Manmohan SinghBlessed, blessed, blessed is the advent of Lord's serf,
Manmohan Singh (Punjabi)ਮੁਬਾਰਕ! ਮੁਬਾਰਕ! ਮੁਬਾਰਕ! ਹੈ ਸਾਈਂ ਦੇ ਗੋਲੇ ਦਾ ਆਗਮਨ,
Fareedkot Teekaਸੋ ਜਨ ਮਨ ਤਨ ਬਾਣੀ ਸੇ ਵਾ ਸਰਬ ਸਮੇਂ ਮੇਂ ਧੰਨ੍ਯਤਾ ਯੋਗ ਸੰਸਾਰ ਮੇਂ ਆਇਆ ਹੈ॥
Prof. Sahib Singhਉਸ ਮਨੁੱਖ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ,

ਪਦ ਅਰਥ ਧੰਨੁ = ਮੁਬਾਰਿਕ।

SikhNet (Spanish)y conserva al Señor enaltecido en su corazón.

ਜਿਸੁ ਪ੍ਰਸਾਦਿ; ਸਭੁ ਜਗਤੁ ਤਰਾਇਆ ॥

jis prasaad; sabh jagat taraaeaa |

Sant Singh Khalsaby his grace, the whole world is saved.
Manmohan Singhby whose grace the entire world is saved.
Manmohan Singh (Punjabi)ਜਿਸ ਦੀ ਮਿਹਰ ਦੁਆਰਾ ਸਾਰਾ ਸੰਸਾਰ ਤਰ ਜਾਂਦਾ ਹੈ।
Fareedkot Teekaਜਿਸ ਕੀ ਕ੍ਰਿਪਾ ਸੇ ਵਾਹਿਗੁਰੂ ਨੇ ਜੀਵੋਂ ਕੋ ਇਸ ਜਗਤ ਸੇ ਤਰਾਇਆ ਹੈ॥
Prof. Sahib Singhਜਿਸ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ।
SikhNet (Spanish)Bendita, bendita, bendita en Verdad es su vida y

ਜਨ ਆਵਨ ਕਾ; ਇਹੈ ਸੁਆਉ ॥

jan aavan kaa; ihai suaau |

Sant Singh KhalsaThis is his purpose in life;
Manmohan SinghThe object of the advent of Lord's serf is,
Manmohan Singh (Punjabi)ਸਾਹਿਬ ਦੇ ਗੋਲੇ ਦੇ ਆਗਮਨ ਦਾ ਪ੍ਰਯੋਜਨ ਇਹ ਹੈ,
Fareedkot Teekaਤਿਸ ਸੰਤ ਜਨ ਕੇ ਆਵਣੇ ਕਾ ਇਹੀ ਲਾਭ ਵਾ ਪ੍ਰਯੋਜਨ ਹੈ॥
Prof. Sahib Singhਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ,

ਪਦ ਅਰਥ ਸੁਆਉ = ਪ੍ਰਯੋਜਨ, ਮਨੋਰਥ।

SikhNet (Spanish)Su Gracia redime a la humanidad entera.

ਜਨ ਕੈ ਸੰਗਿ; ਚਿਤਿ ਆਵੈ ਨਾਉ ॥

jan kai sang; chit aavai naau |

Sant Singh Khalsain the Company of this humble servant, the Lord's Name comes to mind.
Manmohan Singhthis that in the company of Lord's serf the name is remembered.
Manmohan Singh (Punjabi)ਕਿ ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਨਾਮ ਦਾ ਆਰਾਧਨ ਹੁੰਦਾ ਹੈ।
Fareedkot Teekaਤਿਸ ਜਨ ਕੇ ਸੰਗ ਕਰ ਚਿਤ ਮੇਂ ਨਾਮ ਕਾ ਸਿਮਰਨ ਆਵਤਾ ਹੈ॥
Prof. Sahib Singhਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ।

ਪਦ ਅਰਥ ਚਿਤਿ = ਚਿਤ ਵਿਚ।

SikhNet (Spanish)La verdadera meta de esta vida consiste en experimentar el Naam, el Nombre del Señor en Compañía de Sus Sirvientes.

ਆਪਿ ਮੁਕਤੁ; ਮੁਕਤੁ ਕਰੈ ਸੰਸਾਰੁ ॥

aap mukat; mukat karai sansaar |

Sant Singh KhalsaHe Himself is liberated, and He liberates the universe.
Manmohan SinghHe Himself is emancipated and emancipates the world.
Manmohan Singh (Punjabi)ਉਹ ਖੁਦ ਬੰਦ-ਖਲਾਸ ਹੈ ਅਤੇ ਜਗਤ ਨੂੰ ਬੰਦ-ਖਲਾਸ ਕਰਾਉਂਦਾ ਹੈ।
Fareedkot Teekaਜੋ ਸੰਤ ਜਨ ਆਪ ਮੁਕਤ ਸਰੂਪ ਹੈ ਪੁਨਾ ਔਰੋਂ ਜੀਵੋਂ ਕੋ ਸੰਸਾਰ ਮੇਂ ਮੁਕਤਿ ਕਰਤਾ ਹੈ॥
Prof. Sahib Singhਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ;
SikhNet (Spanish)Aquél que lo consigue, es liberado y abre a todos la posibilidad del Éxtasis.

ਨਾਨਕ. ਤਿਸੁ ਜਨ ਕਉ; ਸਦਾ ਨਮਸਕਾਰੁ ॥੮॥੨੩॥

naanak. tis jan kau; sadaa namasakaar |8|23|

Sant Singh KhalsaO Nanak, to that humble servant, I bow in reverence forever. ||8||23||
Manmohan SinghUnto that slave of the Lord Nanak ever makes an obeisance.
Manmohan Singh (Punjabi)ਸਾਹਿਬ ਦੇ ਉਸ ਨਫਰ ਨੂੰ ਨਾਨਕ, ਹਮੇਸ਼ਾਂ ਹੀ, ਪ੍ਰਣਾਮ ਕਰਦਾ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਤਿਸ ਸੰਤ ਜਨ ਕੋ ਹਮਾਰੀ ਸਦਾ ਨਮਸਕਾਰ ਹੈ॥੮॥੨੩॥
Prof. Sahib Singhਹੇ ਨਾਨਕ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ॥੮॥੨੩॥
SikhNet (Spanish)¡Rindamos homenaje a tal hombre! (8-23)
Shabad Guru Arjan Dev Ji Raag Gauree Ang 295

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਪੂਰਾ ਪ੍ਰਭੁ ਆਰਾਧਿਆ; ਪੂਰਾ ਜਾ ਕਾ ਨਾਉ ॥

pooraa prabh aaraadhiaa; pooraa jaa kaa naau |

Sant Singh KhalsaI worship and adore the Perfect Lord God. Perfect is His Name.
Manmohan SinghI have meditates on the Perfect Lord perfect is whose Name.
Manmohan Singh (Punjabi)ਮੈਂ ਮੁਕੰਮਲ ਮਾਲਕ ਦਾ ਸਿਮਰਨ ਕੀਤਾ ਹੈ, ਮੁਕੰਮਲ ਹੈ ਜਿਸ ਦਾ ਨਾਮ।
Fareedkot Teekaਪੂਰਨ ਪ੍ਰਭੂ ਕੋ ਹਮ ਨੇ ਅਰਾਧਿਆ ਹੈ ਜਿਸ ਕਾ ਨਾਮ ਸਰਬ ਪ੍ਰਕਾਰ ਸੇ ਪੂਰਨ ਰੂਪ ਹੈ॥
Prof. Sahib Singh(ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ,

ਪਦ ਅਰਥ ਪੂਰਾ = ਮੁਕੰਮਲ, ਸਦਾ ਕਾਇਮ ਰਹਿਣ ਵਾਲਾ। ਪੂਰਾ ਜਾ ਕਾ ਨਾਉ = ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਨਾਮ ਵਾਲਾ। ਆਰਾਧਿਆ = (ਜਿਸ ਮਨੁੱਖ ਨੇ) ਸਿਮਰਿਆ ਹੈ।

SikhNet (Spanish)Alabo y Adoro al Perfecto Dios nuestro Señor, Perfecto es Su Nombre,

ਨਾਨਕ. ਪੂਰਾ ਪਾਇਆ; ਪੂਰੇ ਕੇ ਗੁਨ ਗਾਉ ॥੧॥

naanak. pooraa paaeaa; poore ke gun gaau |1|

Sant Singh KhalsaO Nanak, I have obtained the Perfect One; I sing the Glorious Praises of the Perfect Lord. ||1||
Manmohan SinghBy singing the praises of the Perfect one Nanak has obtained the Perfect Master.
Manmohan Singh (Punjabi)ਪੂਰਨ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਮੁਕੰਮਲ ਮਾਲਕ ਨੂੰ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੂਰੇ ਪੁਰਖ ਕੇ ਗੁਣ ਗਾਇਨ ਕਰ ਹਮਨੇ ਪੂਰਾ ਪ੍ਰਭੂ ਪਾਇਆ ਹੈ, ਵਾ ਹੇ ਭਾਈ! ਤੂੰ ਭੀ ਤਿਸ ਕੇ ਗੁਣੋਂ ਕੋ ਗਾਵਨਾ ਕਰ॥੧॥
Prof. Sahib Singhਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; (ਤਾਂ ਤੇ) ਹੇ ਨਾਨਕ! ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ ॥੧॥

ਪਦ ਅਰਥ ਪੂਰਾ ਪਾਇਆ = (ਉਸ ਨੂੰ) ਪੂਰਨ ਪ੍ਰਭੂ ਮਿਲ ਪਿਆ ਹੈ। ਨਾਨਕ = ਹੇ ਨਾਨਕ! ਗਾਉ = (ਤੂੰ ਭੀ) ਗਾ ॥੧॥

SikhNet (Spanish)oh, dice Nanak, he obtenido al Uno Perfecto y así entono las Alabanzas del Perfecto Señor.(1)
Shabad Guru Arjan Dev Ji Raag Gauree Ang 295

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XXIV

ਪੂਰੇ ਗੁਰ ਕਾ; ਸੁਨਿ ਉਪਦੇਸੁ ॥

poore gur kaa; sun upades |

Sant Singh KhalsaListen to the Teachings of the Perfect Guru;
Manmohan SinghListen to the instruction of the Perfect Guru.
Manmohan Singh (Punjabi)ਤੂੰ ਪੂਰਨ ਗੁਰਾਂ ਦੀ ਸਿੱਖਿਆ ਨੂੰ ਸ੍ਰਵਣ ਕਰ।
Fareedkot Teekaਹੇ ਭਾਈ! ਪੂਰੇ ਗੁਰੋਂ ਕਾ ਉਪਦੇਸ ਸ੍ਰਵਣ ਕਰੁ॥
Prof. Sahib Singh(ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ,
SikhNet (Spanish)Escucha las Enseñanzas del Perfecto Guru

ਪਾਰਬ੍ਰਹਮੁ; ਨਿਕਟਿ ਕਰਿ ਪੇਖੁ ॥

paarabraham; nikatt kar pekh |

Sant Singh Khalsasee the Supreme Lord God near you.
Manmohan SinghSee the Supreme Lord as near thee.
Manmohan Singh (Punjabi)ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਕਰਕੇ ਵੇਖ।
Fareedkot Teekaਅਰੁ ਪਾਰਬ੍ਰਹਮ ਕੋ ਅਪਣੇ ਨਿਕਟਿ ਕਰਿ ਦੇਖੁ॥
Prof. Sahib Singhਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।

ਪਦ ਅਰਥ ਨਿਕਟਿ = ਨੇੜੇ। ਕਰਿ = ਕਰ ਕੇ। ਪੇਖੁ = ਵੇਖ।

SikhNet (Spanish)y ve al Supremo Señor cerca de ti.

ਸਾਸਿ ਸਾਸਿ; ਸਿਮਰਹੁ ਗੋਬਿੰਦ ॥

saas saas; simarahu gobind |

Sant Singh KhalsaWith each and every breath, meditate in remembrance on the Lord of the Universe,
Manmohan SinghAt every breath meditate upon the World-Lord.
Manmohan Singh (Punjabi)ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਕਰ।
Fareedkot Teekaਸ੍ਵਾਸ ਸ੍ਵਾਸ ਗੋਬਿੰਦ ਕਾ ਸਿਮਰਨ ਕਰੋ॥
Prof. Sahib Singh(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ,
SikhNet (Spanish)Con cada respiración medita en el Señor del Universo

ਮਨ ਅੰਤਰ ਕੀ; ਉਤਰੈ ਚਿੰਦ ॥

man antar kee; utarai chind |

Sant Singh Khalsaand the anxiety within your mind shall depart.
Manmohan SinghThe anxiety of thy mind and heart shall depart.
Manmohan Singh (Punjabi)ਤੇਰੇ ਚਿੱਤ ਤੇ ਦਿਲ ਦਾ iਫ਼ਕਰ ਦੂਰ ਹੋ ਜਾਵੇਗਾ।
Fareedkot Teekaਇਸ ਤੇ ਤੁਮਾਰੇ ਮਨ ਕੇ ਅੰਤਰਿ ਕੀ ਚਿੰਤਾ ਨਾਸ ਹੋ ਜਾਇਗੀ॥
Prof. Sahib Singh(ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।

ਪਦ ਅਰਥ ਮਨ ਅੰਤਰ ਕੀ = ਮਨ ਦੇ ਅੰਦਰ ਦੀ। ਚਿੰਦ = ਚਿੰਤਾ।

SikhNet (Spanish)y las ansiedades de tu mente se irán.

ਆਸ ਅਨਿਤ; ਤਿਆਗਹੁ ਤਰੰਗ ॥

aas anit; tiaagahu tarang |

Sant Singh KhalsaAbandon the waves of fleeting desire,
Manmohan SinghAbandon the waves of the transient desires,
Manmohan Singh (Punjabi)ਅਨ-ਸਥਿਰ ਖਾਹਿਸ਼ਾਂ ਦੀਆਂ ਲਹਿਰਾਂ ਨੂੰ ਛੱਡ ਦੇ,
Fareedkot Teekaਤਾਂ ਤੇ (ਅਨਿਤ) ਨਾਮ ਰੂਪ ਪਦਾਰਥ ਜੋ ਜਲ ਤਰੰਗ ਵਤ ਪ੍ਰਣਾਮੀ ਹੈ, ਤਿਸ ਕੀ ਆਸਾ ਕੋ ਤਿਆਗ ਦੇਹੋ॥
Prof. Sahib Singh(ਹੇ ਮਨ!) ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ,

ਪਦ ਅਰਥ ਅਨਿਤ = ਨਾਹ ਨਿੱਤ ਰਹਿਣ ਵਾਲੀਆਂ। ਤਰੰਗ = ਲਹਿਰਾਂ।

SikhNet (Spanish)Abandona el deseo y reza por ser el Polvo de los Pies de los Santos.

ਸੰਤ ਜਨਾ ਕੀ ਧੂਰਿ; ਮਨ ਮੰਗ ॥

sant janaa kee dhoor; man mang |

Sant Singh Khalsaand pray for the dust of the feet of the Saints.
Manmohan Singhand heartily pray for the dust of saints feet.
Manmohan Singh (Punjabi)ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਿਲੋ ਯਾਚਨਾ ਕਰ।
Fareedkot Teekaਸੰਤ ਜਨੋਂ ਕੀ ਚਰਨ ਧੂੜੀ ਕੌ ਮਨ ਮੇਂ ਮਾਂਗ॥
Prof. Sahib Singhਅਤੇ ਹੇ ਮਨ! ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।

ਪਦ ਅਰਥ ਮਨ = ਹੇ ਮਨ!

SikhNet (Spanish)Renuncia a tu orgullo, a la contienda,

ਆਪੁ ਛੋਡਿ; ਬੇਨਤੀ ਕਰਹੁ ॥

aap chhodd; benatee karahu |

Sant Singh KhalsaRenounce your selfishness and conceit and offer your prayers.
Manmohan SinghRenounce thy pride and make supplication.
Manmohan Singh (Punjabi)ਆਪਣੀ ਹੰਗਤਾ ਨੂੰ ਤਿਆਗ ਕੇ ਪ੍ਰਾਰਥਨਾ ਕਰ।
Fareedkot Teekaਆਪਾ ਭਾਵ ਕੋ ਤਿਆਗ ਕਰ ਵਾਹਿਗੁਰੂ ਕੇ ਆਗੇ ਬੇਨਤੀ ਕਰੋ॥
Prof. Sahib Singh(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ,

ਪਦ ਅਰਥ ਆਪੁ ਛੋਡਿ = ਆਪਣਾ ਆਪ ਛੱਡ ਕੇ।

SikhNet (Spanish)ofrece tus oraciones en la Saad Sangat, la Compañía de los Santos

ਸਾਧਸੰਗਿ; ਅਗਨਿ ਸਾਗਰੁ ਤਰਹੁ ॥

saadhasang; agan saagar tarahu |

Sant Singh KhalsaIn the Saadh Sangat, the Company of the Holy, cross over the ocean of fire.
Manmohan SinghIn the saints society cross the ocean of fire.
Manmohan Singh (Punjabi)ਸਤਿ ਸੰਗਤ ਰਾਹੀਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾ।
Fareedkot Teekaਸੰਤੋਂ ਕੀ ਸੰਗਤ ਕਰ ਇਸ ਸੰਸਾਰ ਅਗਨੀ ਕੇ ਸਮੁੰਦ੍ਰ ਕੋ ਤਰ ਜਾਉ॥
Prof. Sahib Singh(ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।

ਪਦ ਅਰਥ ਅਗਨਿ ਸਾਗਰੁ = (ਵਿਕਾਰਾਂ ਦੀ) ਅੱਗ ਦਾ ਸਮੁੰਦਰ।

SikhNet (Spanish)y cruza el océano de fuego.

ਹਰਿ ਧਨ ਕੇ; ਭਰਿ ਲੇਹੁ ਭੰਡਾਰ ॥

har dhan ke; bhar lehu bhanddaar |

Sant Singh KhalsaFill your stores with the wealth of the Lord.
Manmohan SinghWith Gods wealth fill thine treasures.
Manmohan Singh (Punjabi)ਵਾਹਿਗੁਰੂ ਦੀ ਦੌਲਤ ਨਾਲ ਆਪਣੇ ਖ਼ਜ਼ਾਨੇ ਭਰਪੂਰ ਕਰ ਲੈ।
Fareedkot Teekaਹਰਿ ਨਾਮ ਧਨ ਕੇ ਅੰਤਸਕਰਣ ਭੰਡਾਰ ਭਰ ਲੇਵੋ॥
Prof. Sahib Singhਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ,

ਪਦ ਅਰਥ ਭੰਡਾਰ = ਖ਼ਜ਼ਾਨੇ।

SikhNet (Spanish)Llena tus tiendas con la Riqueza del Señor.

ਨਾਨਕ; ਗੁਰ ਪੂਰੇ ਨਮਸਕਾਰ ॥੧॥

naanak; gur poore namasakaar |1|

Sant Singh KhalsaNanak bows in humility and reverence to the Perfect Guru. ||1||
Manmohan SinghNanak makes obeisance unto the perfect Guru.
Manmohan Singh (Punjabi)ਨਾਨਕ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰੇ ਸਤਿਗੁਰੋਂ ਕੋ ਨਮਸਕਾਰ ਕਰਕੇ॥੧॥
Prof. Sahib Singhਹੇ ਨਾਨਕ! ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ ॥੧॥
SikhNet (Spanish)Nanak se postra en Humildad y Reverencia ante el Guru Perfecto. (1)
Shabad Guru Arjan Dev Ji Raag Gauree Ang 295

ਖੇਮ ਕੁਸਲ; ਸਹਜ ਆਨੰਦ ॥

khem kusal; sehaj aanand |

Sant Singh KhalsaHappiness, intuitive peace, poise and bliss
Manmohan SinghThou shalt have salvation, happiness, calmness and bliss,
Manmohan Singh (Punjabi)ਮੁਕਤੀ, ਖੁਸ਼ੀ, ਸ਼ਾਤੀ ਅਤੇ ਪਰਸੰਨਤਾ ਨੂੰ ਪਰਾਪਤ ਹੋ ਜਾਵੇਗਾ,
Fareedkot Teekaਪ੍ਰਾਪਤਿ ਹੂਏ ਸੁਖ ਕੀ ਰਖ੍ਯਾ (ਖੇਮ) ਔਰ ਅਪ੍ਰਾਪਤਿ ਸੁਖ ਕੀ ਪ੍ਰਾਪਤੀ (ਕੁਸਲ) ਔ ਆਤਮ ਅਨੰਦ ਇਹ ਸਭ ਤੁਮ ਕੋ ਪ੍ਰਾਪਤਿ ਹੋਵੇਂਗੇ॥
Prof. Sahib Singh(ਹੇ ਭਾਈ!) ਤੈਨੂੰ ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ;

ਪਦ ਅਰਥ ਖੇਮ = {Skt.क्षेम} ਅਟੱਲ ਸੁਖ। ਕੁਸਲ = {Skt. कुशल} ਸੁਖਸਾਂਦ, ਸੌਖਾ ਜੀਵਨ। ਸਹਜ = ਆਤਮਕ ਅਡੋਲਤਾ।

SikhNet (Spanish)Felicidad, Paz, Intuitiva, Equilibrio y Dicha son obtenidas,

ਸਾਧਸੰਗਿ; ਭਜੁ ਪਰਮਾਨੰਦ ॥

saadhasang; bhaj paramaanand |

Sant Singh Khalsain the Company of the Holy, meditate on the Lord of supreme bliss.
Manmohan Singhby meditating on God the Supreme Joy in the company of saints.
Manmohan Singh (Punjabi)ਸਤਿ ਸੰਗਤ ਅੰਦਰ ਮਹਾਂ ਅਨੰਦ ਸਰੂਪ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ।
Fareedkot Teekaਜਬ ਸੰਤੋਂ ਕੇ ਸੰਗ ਕਰ ਪਰਮ ਅਨੰਦ ਰੂਪ ਵਾਹਿਗੁਰੂ ਕਾ ਸਿਮਰਨ ਕਰੋਗੇ॥
Prof. Sahib Singhਤੂੰ ਸਾਧ ਸੰਗਤਿ ਵਿਚ ਪਰਮ-ਸੁਖ ਪ੍ਰਭੂ ਨੂੰ ਸਿਮਰ।
SikhNet (Spanish)en la Compañía de los Santos, medita en el Señor de Dicha Suprema.

ਨਰਕ ਨਿਵਾਰਿ; ਉਧਾਰਹੁ ਜੀਉ ॥

narak nivaar; udhaarahu jeeo |

Sant Singh KhalsaYou shall be spared from hell - save your soul!
Manmohan SinghThou shalt avoid hell and save thy soul,
Manmohan Singh (Punjabi)ਦੋਜ਼ਕ ਤੋਂ ਬਚ ਜਾਵੇਗਾ ਤੇ ਤੇਰੀ ਆਤਮਾ ਪਾਰ ਉਤਰ ਜਾਏਗੀ,
Fareedkot Teekaਨਰਕੋਂ ਦੇ ਦੁਖੋਂ ਕੌ ਦੂਰ ਕਰ ਕੇ ਅਪਨੇ ਜੀਅ ਕਾ ਉਧਾਰ ਕਰੋ॥
Prof. Sahib Singhਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ-

ਪਦ ਅਰਥ ਨਿਵਾਰਿ = ਹਟਾ ਕੇ। ਉਧਾਰਹੁ = ਬਚਾ ਲੈ। ਜੀਉ = ਜਿੰਦ।

SikhNet (Spanish)Serás salvado de la oscuridad de tu conciencia y tu Alma llegará a su Destino.

ਗੁਨ ਗੋਬਿੰਦ; ਅੰਮ੍ਰਿਤ ਰਸੁ ਪੀਉ ॥

gun gobind; amrit ras peeo |

Sant Singh KhalsaDrink in the ambrosial essence of the Glorious Praises of the Lord of the Universe.
Manmohan Singhquaff the ambrosial essence of Lord's praise.
Manmohan Singh (Punjabi)ਸੁਆਮੀ ਦੇ ਜੱਸ ਦੇ ਆਬਿ-ਹਿਯਾਤੀ ਅਰਕ ਨੂੰ ਪਾਨ ਕਰ।
Fareedkot Teekaਗੋਬਿੰਦ ਕੇ ਗੁਣੋਂ ਕਾ ਅੰਮ੍ਰਿਤ ਰਸ ਪਾਨ ਕਰੋ॥
Prof. Sahib Singhਗੋਬਿੰਦ ਦੇ ਗੁਣ ਗਾ (ਨਾਮ-) ਅੰਮ੍ਰਿਤ ਦਾ ਰਸ ਪੀ।
SikhNet (Spanish)Bebe de la Esencia Ambrosial de las Gloriosas Alabanzas del Señor del Universo.

ਚਿਤਿ ਚਿਤਵਹੁ; ਨਾਰਾਇਣ ਏਕ ॥

chit chitavahu; naaraaein ek |

Sant Singh KhalsaFocus your consciousness on the One, the All-pervading Lord
Manmohan SinghIn thy mind remember the One Pervading Lord,
Manmohan Singh (Punjabi)ਆਪਣੇ ਮਨ ਅੰਦਰ ਇਕ ਵਿਆਪਕ ਸੁਆਮੀ ਦਾ ਸਿਮਰਨ ਕਰ,
Fareedkot Teekaਤਿਸ ਏਕ ਨਾਰਾਇਣ ਕੌ ਚਿਤ ਮੇਂ ਚਿਤਵਨਿ ਕਰੋ॥
Prof. Sahib Singhਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ,

ਪਦ ਅਰਥ ਚਿਤਿ = ਚਿਤ ਵਿਚ। ਚਿਤਵਹੁ = ਸੋਚੋ।

SikhNet (Spanish)Enfoca tu conciencia en el Uno, en el Todo Prevaleciente Señor.

ਏਕ ਰੂਪ; ਜਾ ਕੇ ਰੰਗ ਅਨੇਕ ॥

ek roop; jaa ke rang anek |

Sant Singh KhalsaHe has One Form, but He has many manifestations.
Manmohan Singhwho has one form and many manifestations.
Manmohan Singh (Punjabi)ਜਿਸ ਦਾ ਸਰੂਪ ਇਕ ਤੇ ਅਨੇਕਾਂ ਦ੍ਰਿਸ਼ ਹਨ।
Fareedkot Teekaਜਿਸ ਏਕ ਸਰੂਪ ਕੇ ਅਨੇਕ ਰੰਗ ਹੈਂ॥
Prof. Sahib Singhਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ।
SikhNet (Spanish)Él tiene una Forma, pero muchas Manifestaciones.

ਗੋਪਾਲ ਦਾਮੋਦਰ; ਦੀਨ ਦਇਆਲ ॥

gopaal daamodar; deen deaal |

Sant Singh KhalsaSustainer of the Universe, Lord of the world, Kind to the poor,
Manmohan SinghHe is the World-Cherisher the Holder of universe in His belly,
Manmohan Singh (Punjabi)ਉਹ ਸੰਸਾਰ ਦਾ ਪਾਲਣ-ਪੋਸਣਹਾਰ ਬ੍ਰਹਮੰਡ ਨੂੰ ਉਦਰ ਵਿੱਚ ਰਖਣਹਾਰ,
Fareedkot Teekaਹੇ ਗੁਪਾਲ! ਹੇ ਦਮੋਦਰ ਦਿਆਲੂ ਰੂਪ! ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ-
SikhNet (Spanish)Sostenedor del Universo, Señor del mundo, Bondadoso con el débil,

ਦੁਖ ਭੰਜਨ; ਪੂਰਨ ਕਿਰਪਾਲ ॥

dukh bhanjan; pooran kirapaal |

Sant Singh KhalsaDestroyer of sorrow, perfectly Merciful.
Manmohan Singhkind to the poor, Destroyer of pain and perfectly Merciful.
Manmohan Singh (Punjabi)ਗਰੀਬਾਂ ਤੇ ਮਿਹਰਬਾਨ, ਪੀੜ ਨਾਸ ਕਰਨ ਵਾਲਾ ਅਤੇ ਪੂਰਾ ਦਇਆਲੂ ਹੈ।
Fareedkot Teekaਹੇ ਦੁਖੋਂ ਕੇ ਦੂਰ ਕਰਨੇ ਹਾਰ ਸਰਬ ਮੇਂ ਵਿਆਪਕ ਕ੍ਰਿਪਾਲੂ! ॥
Prof. Sahib Singhਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ;

ਪਦ ਅਰਥ ਦੁਖ ਭੰਜਨ = ਦੁਖਾਂ ਦਾ ਨਾਸ ਕਰਨ ਵਾਲਾ।

SikhNet (Spanish)Destructor de la tristeza, Perfectamente Compasivo.

ਸਿਮਰਿ ਸਿਮਰਿ ਨਾਮੁ; ਬਾਰੰ ਬਾਰ ॥

simar simar naam; baaran baar |

Sant Singh KhalsaMeditate, meditate in remembrance on the Naam, again and again.
Manmohan SinghRemember, remember the Name over and over again.
Manmohan Singh (Punjabi)ਮੁੜ ਮੁੜ ਕੇ ਨਾਮ ਦਾ ਸਿਮਰਨ ਤੇ ਆਰਾਧਨ ਕਰ।
Fareedkot Teekaਐਸੇ ਤਿਸ ਕੇ ਨਾਮ ਕੌ ਜੋ ਵਾਰੰਵਾਰ ਸਿਮਰਨ ਕਰਨਾ ਹੈ॥
Prof. Sahib Singhਉਸ ਦਾ ਨਾਮ ਮੁੜ ਮੁੜ ਯਾਦ ਕਰ।
SikhNet (Spanish)Medita, medita en el Naam, una y otra vez,

ਨਾਨਕ. ਜੀਅ ਕਾ; ਇਹੈ ਅਧਾਰ ॥੨॥

naanak. jeea kaa; ihai adhaar |2|

Sant Singh KhalsaO Nanak, it is the Support of the soul. ||2||
Manmohan SinghNanak it is the only support of the soul.
Manmohan Singh (Punjabi)ਨਾਨਕ ਜਿੰਦੜੀ ਦਾ ਇਹੀ ਇਕੋ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਜੀ ਕਾ ਏਹੀ ਆਸਰਾ ਹੈ॥੨॥
Prof. Sahib Singhਹੇ ਨਾਨਕ! ਜਿੰਦ ਦਾ ਆਸਰਾ ਇਹ ਨਾਮ ਹੀ ਹੈ ॥੨॥

ਪਦ ਅਰਥ ਜੀਅ ਕਾ = ਜਿੰਦ ਦਾ। ਅਧਾਰ = ਆਸਰਾ ॥੨॥

SikhNet (Spanish)oh, dice Nanak, es el Soporte del Alma. (2)
Shabad Guru Arjan Dev Ji Raag Gauree Ang 295

ਉਤਮ ਸਲੋਕ; ਸਾਧ ਕੇ ਬਚਨ ॥

autam salok; saadh ke bachan |

Sant Singh KhalsaThe most sublime hymns are the Words of the Holy.
Manmohan SinghThe saints words are the sublime hymns.
Manmohan Singh (Punjabi)ਸੰਤ ਦੇ ਕਥਨ ਸਰੇਸ਼ਟ ਸ਼ਬਦ ਹਨ।
Fareedkot Teekaਸੰਤੋਂ ਕੇ ਬਚਨ (ਉਤਮ ਸਲੋਕ) ਜਸ ਰੂਪ ਹੈਂ॥
Prof. Sahib Singhਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤ-ਸਾਲਾਹ ਦੀ ਬਾਣੀ ਹਨ,

ਪਦ ਅਰਥ ਸਲੋਕ = ਸਿਫ਼ਤਿ-ਸਾਲਾਹ ਹੀ ਬਾਣੀ।

SikhNet (Spanish)Los Himnos más Sublimes son las Palabras de los Santos, son gemas y rubíes inapreciables

ਅਮੁਲੀਕ ਲਾਲ; ਏਹਿ ਰਤਨ ॥

amuleek laal; ehi ratan |

Sant Singh KhalsaThese are priceless rubies and gems.
Manmohan SinghThese are invaluable rubies and gems.
Manmohan Singh (Punjabi)ਅਮੋਲਕ ਹਨ ਇਹ ਹੀਰੇ ਤੇ ਜਵਾਹਰ।
Fareedkot Teeka(ਲਾਲ) ਹੇ ਪਿਆਰੇ! ਪੁਨਾ ਇਹ ਬਚਨ ਅਮੋਲ ਰਤਨ ਰੂਪ ਹੈਂ॥
Prof. Sahib Singhਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ।

ਪਦ ਅਰਥ ਏਹਿ = ਲਫ਼ਜ਼ 'ਏਹ' ਤੋਂ 'ਬਹੁ-ਵਚਨ' ਹੈ। ਅਮੁਲੀਕ = ਅਮੋਲਕ।

SikhNet (Spanish)y quien las escucha y actúa en ellas es salvado.

ਸੁਨਤ ਕਮਾਵਤ; ਹੋਤ ਉਧਾਰ ॥

sunat kamaavat; hot udhaar |

Sant Singh KhalsaOne who listens and acts on them is saved.
Manmohan SinghHe who hears them and acts thereon is saved.
Manmohan Singh (Punjabi)ਜੋ ਉਨ੍ਹਾਂ ਨੂੰ ਸੁਣਦਾ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ, ਉਹ ਬਚ ਜਾਂਦਾ ਹੈ।
Fareedkot Teekaਤਿਨ ਬਚਨੋਂ ਕੋ ਜੋ ਸੁਨਤੇ ਔਰ ਕਮਾਵਤੇ ਹੈਂ, ਤਿਨ ਕਾ ਉਧਾਰ ਹੋਤਾ ਹੈ॥
Prof. Sahib Singh(ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ,
SikhNet (Spanish)Él mismo nada a través y salva a otros también,

ਆਪਿ ਤਰੈ; ਲੋਕਹ ਨਿਸਤਾਰ ॥

aap tarai; lokah nisataar |

Sant Singh KhalsaHe himself swims across, and saves others as well.
Manmohan SinghHe swims himself and makes other people swim across.
Manmohan Singh (Punjabi)ਉਹ ਖੁਦ ਤਰ ਜਾਂਦਾ ਤੇ ਹੋਰਨਾਂ ਲੋਕਾਂ ਨੂੰ ਤਾਰ ਲੈਂਦਾ ਹੈ।
Fareedkot Teekaਵਹੁ ਆਪ ਤਰੇ ਹੈਂ ਪੁਨਾ ਔਰ ਲੋਕੋਂ ਕੋ ਤਾਰਤੇ ਹੈਂ॥
Prof. Sahib Singh(ਜੋ ਕਮਾਉਂਦਾ ਹੈ) ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ।

ਪਦ ਅਰਥ ਲੋਕਹ ਨਿਸਤਾਰ = ਲੋਕਾਂ ਦਾ ਨਿਸਤਾਰਾ।

SikhNet (Spanish)su vida es próspera y su compañía fructífera,

ਸਫਲ ਜੀਵਨੁ; ਸਫਲੁ ਤਾ ਕਾ ਸੰਗੁ ॥

safal jeevan; safal taa kaa sang |

Sant Singh KhalsaHis life is prosperous, and his company is fruitful;
Manmohan SinghFruitful is his life and profitable his company,
Manmohan Singh (Punjabi)ਫਲਦਾਇਕ ਹੈ ਉਸ ਦੀ ਜਿੰਦਗੀ ਅਤੇ ਲਾਭਦਾਇਕ ਉਸ ਦੀ ਸੰਗਤ,
Fareedkot Teekaਤਿਨ ਕਾ ਜੀਵਣਾ ਭੀ ਸਫਲ ਹੈ ਔ ਤਿਨ ਕੀ ਸੰਗਤਿ ਕਰਨੀ ਭੀ ਸਫਲ ਹੈ॥
Prof. Sahib Singhਉਸ ਮਨੁੱਖ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ, ਉਸ ਦੀ ਸੰਗਤਿ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ;

ਪਦ ਅਰਥ ਸਫਲ = ਪੂਰੀਆਂ ਮੁਰਾਦਾਂ ਵਾਲਾ।

SikhNet (Spanish)su mente está imbuida en el Amor del Señor.

ਜਾ ਕੈ ਮਨਿ ਲਾਗਾ; ਹਰਿ ਰੰਗੁ ॥

jaa kai man laagaa; har rang |

Sant Singh Khalsahis mind is imbued with the love of the Lord.
Manmohan Singhwhose heart is imbued with God's love.
Manmohan Singh (Punjabi)ਜਿਸ ਦਾ ਦਿਲ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀਜਿਆ ਹੈ।
Fareedkot Teekaਜਿਸ ਕੇ ਮਨ ਮੇਂ ਹਰੀ ਕਾ (ਰੰਗੁ) ਪ੍ਰੇਮ ਲਾਗਾ ਹੈ॥
Prof. Sahib Singhਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ।

ਪਦ ਅਰਥ ਹਰਿ ਰੰਗੁ = ਪ੍ਰਭੂ ਦਾ ਪਿਆਰ।

SikhNet (Spanish)Hosanna, Hosanna a él, por quien la Corriente de Sonido del Shabd vibra.

ਜੈ ਜੈ ਸਬਦੁ; ਅਨਾਹਦੁ ਵਾਜੈ ॥

jai jai sabad; anaahad vaajai |

Sant Singh KhalsaHail, hail to him, for whom the sound current of the Shabad vibrates.
Manmohan SinghHail, hail unto him for whom the celestial music plays.
Manmohan Singh (Punjabi)ਸ਼ਾਬਾਸ਼, ਸ਼ਾਬਾਸ਼ ਹੈ ਉਸ ਨੂੰ ਜਿਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਤਿਨ ਕੀ ਰਸਨਾ ਸੇ ਜੋ ਜੈ ਜੈ ਸਬਦ (ਅਨਾਹਦੁ) ਏਕ ਰਸ (ਵਾਜੈ) ਪ੍ਰਗਟਤਾ ਹੈ॥
Prof. Sahib Singh(ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ,

ਪਦ ਅਰਥ ਜੈ ਜੈ ਸਬਦੁ = ਫ਼ਤਹ ਦੀ ਆਵਾਜ਼, ਚੜ੍ਹਦੀ ਕਲਾ ਦੀ ਰੌ। ਅਨਾਹਦੁ = ਇਕ-ਰਸ, ਸਦਾ।

SikhNet (Spanish)Escuchándola una y otra vez, él logra la Dicha,

ਸੁਨਿ ਸੁਨਿ ਅਨਦ ਕਰੇ; ਪ੍ਰਭੁ ਗਾਜੈ ॥

sun sun anad kare; prabh gaajai |

Sant Singh KhalsaHearing it again and again, he is in bliss, proclaiming God's Praises.
Manmohan SinghHe continually hears it makes merry and proclaims Lord's praise.
Manmohan Singh (Punjabi)ਉਹ ਇਸ ਨੂੰ ਇਕ ਰਸ ਸ੍ਰਵਨ ਕਰਦਾ, ਮੌਜਾਂ ਮਾਣਦਾ ਅਤੇ ਸੁਆਮੀ ਦੀ ਕੀਰਤੀ ਦਾ ਹੌਕਾ ਦਿੰਦਾ ਹੈ।
Fareedkot Teekaਤਿਸ ਕੋ ਜਗ੍ਯਾਸੂ ਸੁਨ ਸੁਨ ਕਰ ਅਨੰਦ ਕਰ ਕੇ ਪ੍ਰਭੂ ਕੇ ਜਸ ਕੋ ਬੋਲਤੇ ਹੈਂ॥
Prof. Sahib Singhਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ।

ਪਦ ਅਰਥ ਗਾਜੈ = ਗੱਜਦਾ ਹੈ, ਨੂਰ ਪਰਗਟ ਕਰਦਾ ਹੈ।

SikhNet (Spanish)proclamando las Alabanzas del Señor.

ਪ੍ਰਗਟੇ ਗੁਪਾਲ; ਮਹਾਂਤ ਕੈ ਮਾਥੇ ॥

pragatte gupaal; mahaant kai maathe |

Sant Singh KhalsaThe Lord radiates from the foreheads of the Holy.
Manmohan SinghThe Lord manifests Himself on the brow of the pious persons.
Manmohan Singh (Punjabi)ਸੁਆਮੀ ਆਪਣੇ ਆਪ ਨੂੰ ਪਵਿੱਤ੍ਰ ਪੁਰਸ਼ ਦੇ ਮਸਤਕ ਉਤੇ ਜ਼ਾਹਰ ਕਰਦਾ ਹੈ।
Fareedkot Teekaਜਿਨ ਮਹਾਤਮਾਂ ਸੰਤੋਂ ਕੇ ਮਸਤਕ ਪਰ ਗੋਪਾਲ ਪ੍ਰਗਟੇ ਹੈਂ, ਭਾਵ ਜਿਨ ਕੋ ਸਾਖ੍ਯਾਤ ਹੂਆ ਹੈ॥
Prof. Sahib Singhਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ,

ਪਦ ਅਰਥ ਮਹਾਂਤ = ਉੱਚੀ ਕਰਣੀ ਵਾਲਾ ਮਨੁੱਖ।

SikhNet (Spanish)El Señor irradia desde las frentes de los Santos

ਨਾਨਕ ਉਧਰੇ; ਤਿਨ ਕੈ ਸਾਥੇ ॥੩॥

naanak udhare; tin kai saathe |3|

Sant Singh KhalsaNanak is saved in their company. ||3||
Manmohan SinghNanak is saved in their company.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਨਾਨਕ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤੋਂ ਕੇ ਸਾਥ ਲਗ ਕਰ ਅਨੇਕ ਜੀਵ ਉਧਰੇ ਹੈਂ॥੩॥
Prof. Sahib Singhਹੇ ਨਾਨਕ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ ॥੩॥
SikhNet (Spanish)y Nanak está a salvo en Su Compañía.(3)
Shabad Guru Arjan Dev Ji Raag Gauree Ang 295

ਸਰਨਿ ਜੋਗੁ ਸੁਨਿ; ਸਰਨੀ ਆਏ ॥

saran jog sun; saranee aae |

Sant Singh KhalsaHearing that He can give Sanctuary, I have come seeking His Sanctuary.
Manmohan SinghHearing that God is capable of giving shelter I have come to seek His shelter.
Manmohan Singh (Punjabi)ਇਹ ਸੁਣ ਕੇ ਕਿ ਵਾਹਿਗੁਰੂ ਪਨਾਹ-ਦੇਣ ਦੇ ਲਾਇਕ ਹੈ ਮੈਂ ਉਸ ਦੀ ਪਨਾਹ ਲਈ ਹੈ।
Fareedkot Teekaਜੋ ਵਾਹਿਗੁਰੂ ਕੌ ਸਰਨ ਆਏ ਕੀ ਰਖ੍ਯਾ ਕਰਨੇ ਯੋਗ ਸੁਨ ਕਰ ਤਿਸ ਕੀ ਸਰਨ ਮੇਂ ਆਏ ਹੈਂ॥
Prof. Sahib Singhਹੇ ਪ੍ਰਭੂ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ,

ਪਦ ਅਰਥ ਸਰਨਿ = {Skt. शरण्य = fit to protect} ਦਰ ਢੱਠੇ ਦੀ ਰਾਖੀ ਕਰਨ ਜੋਗਾ। ਜੋਗੁ = ਸਮਰੱਥ।

SikhNet (Spanish)Escuchando que Él puede dar Refugio, he venido a encontrar Su Refugio.

ਕਰਿ ਕਿਰਪਾ; ਪ੍ਰਭ ਆਪ ਮਿਲਾਏ ॥

kar kirapaa; prabh aap milaae |

Sant Singh KhalsaBestowing His Mercy, God has blended me with Himself.
Manmohan SinghShowing His mercy, the Lord has united me with Himself.
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣੇ ਨਾਲ ਇਕ-ਮਿਕ ਕਰ ਲਿਆ ਹੈ।
Fareedkot Teekaਸੋ ਜਨ ਪ੍ਰਭੂ ਨੈ ਅਪਨੀ ਕ੍ਰਿਪਾ ਕਰ ਕੇ ਅਪਨੇ ਮੇਂ ਮਿਲਾਇ ਲੀਏ ਹੈਂ॥
Prof. Sahib Singhਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Otorgando Su Misericordia, Dios me ha bendecido con Su Ser

ਮਿਟਿ ਗਏ ਬੈਰ; ਭਏ ਸਭ ਰੇਨ ॥

mitt ge bair; bhe sabh ren |

Sant Singh KhalsaHatred is gone, and I have become the dust of all.
Manmohan SinghMy enmity is gone and I have become the dust of all.
Manmohan Singh (Punjabi)ਮੇਰੀ ਦੁਸ਼ਮਨੀ ਚਲੀ ਗਈ ਹੈ ਅਤੇ ਮੈਂ ਸਾਰਿਆਂ ਦੀ ਧੂੜ ਹੋ ਗਿਆ ਹਾਂ।
Fareedkot Teekaਤਿਨੋਂ ਕੇ ਵੈਰ ਸਭ ਸੇ ਮਿਟ ਗਏ ਹੈਂ ਔਰ ਮਨ ਤਿਨ ਕਾ ਸਭ ਕੀ ਧੂੜੀ ਭਇਆ ਹੈ ਅਰਥਾਤ ਨਿਮ੍ਰੀਭੂਤ ਭਏ ਹੈਂ॥
Prof. Sahib Singh(ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ,

ਪਦ ਅਰਥ ਸਭ ਰੇਨ = ਸਭ ਦੇ ਪੈਰਾਂ ਦੀ ਖ਼ਾਕ।

SikhNet (Spanish)y el odio se ha ido de mí, volviéndome el polvo de todo.

ਅੰਮ੍ਰਿਤ ਨਾਮੁ; ਸਾਧਸੰਗਿ ਲੈਨ ॥

amrit naam; saadhasang lain |

Sant Singh KhalsaI have received the Ambrosial Naam in the Company of the Holy.
Manmohan SinghIn the saints company I have obtained the Nectareous Name.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਅੰਮ੍ਰਿਤਮਈ ਨਾਮ ਪ੍ਰਾਪਤ ਕਰ ਲਿਆ ਹੈ।
Fareedkot Teekaਸੋ ਪੁਰਸ ਸੰਤੋਂ ਕੀ ਸੰਗਤ ਮੇਂ ਮਿਲ ਕਰ ਨਾਮ ਅੰਮ੍ਰਿਤ ਕੋ ਲੇਤੇ ਹੈਂ॥
Prof. Sahib Singh(ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ।
SikhNet (Spanish)He recibido el Naam Ambrosial en la Compañía de los Santos

ਸੁਪ੍ਰਸੰਨ; ਭਏ ਗੁਰਦੇਵ ॥

suprasan; bhe guradev |

Sant Singh KhalsaThe Divine Guru is perfectly pleased;
Manmohan SinghThe Divine Guru is well-pleased with me,
Manmohan Singh (Punjabi)ਈਸ਼ਵਰੀ ਗੁਰੂ ਮੇਰੇ ਤੇ ਪਰਮ ਖੁਸ਼ ਹੋ ਗਏ ਹਨ,
Fareedkot Teekaਕਿਉਂਕਿ ਤਿਨੋਂ ਪਰ ਸਤਿਗੁਰੂ ਪ੍ਰਕਾਸ ਰੂਪ ਸੁਪ੍ਰਸੰਨ ਭਏ ਹੈ॥
Prof. Sahib Singhਗੁਰਦੇਵ ਜੀ (ਸਾਡੇ ਉਤੇ) ਤ੍ਰੁੱਠ ਪਏ ਹਨ,
SikhNet (Spanish)y el Guru Divino está perfectamente Complacido,

ਪੂਰਨ ਹੋਈ; ਸੇਵਕ ਕੀ ਸੇਵ ॥

pooran hoee; sevak kee sev |

Sant Singh Khalsathe service of His servant has been rewarded.
Manmohan Singhand the service of the servant has borne fruit.
Manmohan Singh (Punjabi)ਅਤੇ ਟਹਿਲੂਏ ਦੀ ਟਹਿਲ ਸਫਲ ਹੋ ਗਈ ਹੈ।
Fareedkot Teekaਤਿਸੀ ਤੇ ਤਿਸ ਸੇਵਕ ਕੀ ਸੇਵਾ ਪੂਰਨ ਅਰਥਾਤ ਸਫਲ ਭਈ ਹੈ॥
Prof. Sahib Singhਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ।
SikhNet (Spanish)pues el Servicio de Su Sirviente ha sido recompensado.

ਆਲ ਜੰਜਾਲ; ਬਿਕਾਰ ਤੇ ਰਹਤੇ ॥

aal janjaal; bikaar te rahate |

Sant Singh KhalsaI have been released from worldly entanglements and corruption,
Manmohan SinghI have become freed from worldly entanglements and sins,
Manmohan Singh (Punjabi)ਸੰਸਾਰੀ ਪੁਆੜਿਆਂ ਅਤੇ ਪਾਪਾਂ ਤੋਂ ਬੱਚ ਗਿਆ ਹਾਂ,
Fareedkot Teekaਜੋ ਜਨ (ਆਲ) ਘਰ ਕੇ ਜੰਜਾਲੋਂ ਸੇ ਔ ਕਾਮ ਆਦੀ ਵਿਕਾਰੋਂ ਕੇ ਸਮੁਦਾਇ ਵਾ ਬੰਧਨੋ ਸੇ ਰਹਤ ਹੂਏ ਹੈਂ॥
Prof. Sahib Singh(ਅਸੀਂ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ,

ਪਦ ਅਰਥ ਆਲ ਜੰਜਾਲ = ਘਰ ਦੇ ਧੰਧੇ। ਬਿਕਾਰ ਤੇ = ਵਿਕਾਰਾਂ ਤੋਂ। ਰਹਤੇ = ਬਚ ਗਏ ਹਾਂ।

SikhNet (Spanish)He sido liberado de la corrupción y de las amarras del mundo, al escuchar el Naam, el Nombre del Señor

ਰਾਮ ਨਾਮ; ਸੁਨਿ ਰਸਨਾ ਕਹਤੇ ॥

raam naam; sun rasanaa kahate |

Sant Singh Khalsahearing the Lord's Name and chanting it with my tongue.
Manmohan Singhby hearing Lord's Name and repeating it with my tongue.
Manmohan Singh (Punjabi)ਸਾਹਿਬ ਦਾ ਨਾਮ ਸੁਣ ਕੇ ਅਤੇ ਆਪਣੀ ਜੀਭਾ ਨਾਲ ਇਸ ਨੂੰ ਉਚਾਰਣ ਕਰਨ ਦੁਆਰਾ।
Fareedkot Teekaਕਿਉਂਕਿ ਰਾਮ ਨਾਮ ਕੋ ਹੀ ਸ੍ਰਵਨ ਕਰ ਕੇ ਪੁਨਾ ਆਪ ਰਸਨਾ ਸੇ ਉਚਾਰਨ ਕਰਤੇ ਹੈਂ॥
Prof. Sahib Singhਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ।

ਪਦ ਅਰਥ ਰਸਨਾ = ਜੀਭ ਨਾਲ।

SikhNet (Spanish)y entonándolo con mi lengua.

ਕਰਿ ਪ੍ਰਸਾਦੁ; ਦਇਆ ਪ੍ਰਭਿ ਧਾਰੀ ॥

kar prasaad; deaa prabh dhaaree |

Sant Singh KhalsaBy His Grace, God has bestowed His Mercy.
Manmohan SinghBy His grace the Lord has shown mercy unto me.
Manmohan Singh (Punjabi)ਆਪ ਦੀ ਦਇਆ ਦੁਆਰਾ ਸਾਈਂ ਨੇ ਮੇਰੇ ਉਤੇ ਮਿਹਰ ਕੀਤੀ ਹੈ।
Fareedkot Teekaਜਬ ਸ੍ਰੀ ਗੁਰੂ ਨਾਨਕ ਸਾਹਿਬੁ ਜੀ ਸੇ ਆਦਿ ਲੇ ਕਰ ਚਾਰੋਂ ਸਤਿਗੁਰੋਂ ਨੇ ਹਮਾਰੇ ਪਰ ਕ੍ਰਿਪਾ ਕਰੀ, ਵਾ ਹੇ ਭਾਈ! ਤਿਨ ਸਤਿਗੁਰ ਸੰਤ ਜਨੋਂ ਨੇ ਕ੍ਰਿਪਾ ਕਰੀ ਔ ਪ੍ਰਭੂ ਨੇ ਹਮਾਰੇ ਪਰ ਦਯਾ ਧਾਰਨ ਕਰੀ॥
Prof. Sahib Singhਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)Por Su Gracia, Dios ha otorgado Su Misericordia,

ਨਾਨਕ. ਨਿਬਹੀ; ਖੇਪ ਹਮਾਰੀ ॥੪॥

naanak. nibahee; khep hamaaree |4|

Sant Singh KhalsaO Nanak, my merchandise has arrived save and sound. ||4||
Manmohan SinghNanak, my merchandise has safely arrived.
Manmohan Singh (Punjabi)ਨਾਨਕ, ਮੇਰਾ ਵੱਖਰ ਸਹੀ-ਸਲਾਮਤ ਪੁੱਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਇਹ ਸੁਖਮਨੀ ਸਾਹਿਬ ਜੀ ਕੀ ਵਾ ਭਗਤੀ ਰੂਪੀ ਹਮਾਰੀ ਖੇਪ ਨਿਭੀ ਹੈ॥੪॥☬ਅਬ ਚਾਰ ਪਉੜੀਓਂ ਕਰ ਕੇ ਇਸ ਬਾਣੀ ਕੇ ਪਾਠ ਕਰਨੇ ਕਾ ਔਰ ਸ੍ਰਵਨ ਕਰਨੇ ਕਾ ਮਹਾਤਮ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ ॥੪॥

ਪਦ ਅਰਥ ਖੇਪ = ਲੱਦਿਆ ਹੋਇਆ ਸੌਦਾ, ਕੀਤਾ ਹੋਇਆ ਵਣਜ। ਨਿਬਹੀ = ਕਬੂਲ ਹੋ ਗਈ ਹੈ ॥੪॥

SikhNet (Spanish)oh, dice Nanak, mi mercancía ha llegado sana y salva,(4)
Shabad Guru Arjan Dev Ji Raag Gauree Ang 295

ਪ੍ਰਭ ਕੀ ਉਸਤਤਿ; ਕਰਹੁ ਸੰਤ ਮੀਤ ॥

prabh kee usatat; karahu sant meet |

Sant Singh KhalsaSing the Praises of God, O Saints, O friends,
Manmohan SinghSing the praise of the Lord, O friendly saints,
Manmohan Singh (Punjabi)ਹੇ ਮਿੱਤ੍ਰ ਸਾਧੂਓ! ਸਾਹਿਬ ਦੀ ਮਹਿਮਾ ਗਾਇਨ ਕਰੋ,
Fareedkot Teekaਹੇ ਸੰਤ ਜਨੋਂ! ਹੇ ਮਿਤ੍ਰੋ! ਇਹ ਪ੍ਰਭ ਕੀ ਉਸਤਤੀ ਰੂਪ ਬਾਣੀ ਕੋ ਉਚਾਰਨ ਕਰੋ॥
Prof. Sahib Singhਹੇ ਸੰਤ ਮਿਤ੍ਰ! ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰੋ-
SikhNet (Spanish)cantando las Alabanzas de Dios, oh Santos, oh Amigos,

ਸਾਵਧਾਨ ਏਕਾਗਰ ਚੀਤ ॥

saavadhaan ekaagar cheet |

Sant Singh Khalsawith total concentration and one-pointedness of mind.
Manmohan Singhwith alertness and single-mindedness.
Manmohan Singh (Punjabi)ਚੇਤੰਨ ਅਤੇ ਇੱਕ ਮਨ ਹੋ ਕੇ।
Fareedkot Teekaਸਾਵਧਾਨ ਹੋ ਕਰ ਇਕਾਗਰ ਚਿਤ ਸੇ॥
Prof. Sahib Singhਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ।

ਪਦ ਅਰਥ ਸਾਵਧਾਨ = ਅਵਧਾਨ ਸਹਿਤ, ਧਿਆਨ ਨਾਲ। ਏਕਾਗਰ = ਇਕ ਨਿਸ਼ਾਨੇ ਤੇ ਟਿਕਿਆ ਹੋਇਆ।

SikhNet (Spanish)con total concentración, fijando la mente en un punto.

ਸੁਖਮਨੀ ਸਹਜ; ਗੋਬਿੰਦ ਗੁਨ ਨਾਮ ॥

sukhamanee sehaj; gobind gun naam |

Sant Singh KhalsaSukhmani is the peaceful ease, the Glory of God, the Naam.
Manmohan SinghIn the Sukhmani are peace Lord's praise and Name.
Manmohan Singh (Punjabi)ਸੁਖਮਨੀ ਵਿੱਚ ਆਰਾਮ ਚੈਨ, ਸੁਆਮੀ ਦਾ ਜੱਸ ਅਤੇ ਨਾਮ ਹੈ।
Fareedkot Teekaਇਸ ਸੁਖਮਨੀ ਬਾਣੀ ਮੇਂ (ਸਹਜ) ਸੁਭਾਵ ਕਹੇ ਗੋਬਿੰਦ ਕੇ ਗੁਣ ਔਰ ਨਾਮੋਂ ਕਾ ਚਿੰਤਨ ਹੋਤਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ,

ਪਦ ਅਰਥ ਸਹਜ = ਅਡੋਲ ਅਵਸਥਾ। ਗੋਬਿੰਦ ਗੁਨ = ਪ੍ਰਭੂ ਦੇ ਗੁਣ।

SikhNet (Spanish)Sukjmani es la Paz, la Gloria de Dios, el Naam,

ਜਿਸੁ ਮਨਿ ਬਸੈ; ਸੁ ਹੋਤ ਨਿਧਾਨ ॥

jis man basai; su hot nidhaan |

Sant Singh KhalsaWhen it abides in the mind, one becomes wealthy.
Manmohan SinghHe within whose mind it abides becomes wealthy.
Manmohan Singh (Punjabi)ਜਿਸ ਦੇ ਚਿੱਤ ਵਿੱਚ ਇਹ ਵਸਦੀ ਹੈ, ਉਹ ਧਨਾਢ ਹੋ ਜਾਂਦਾ ਹੈ।
Fareedkot Teekaਜਿਸ ਕੇ ਮਨ ਮੇਂ ਇਸ ਕਾ ਪਾਠ ਬਸਤਾ ਹੈ, ਸੋ ਜਨ ਨਿਧੀਓਂ ਕਾ ਖਜ਼ਾਨਾ ਹੋ ਜਾਤਾ ਹੈ, ਭਾਵ ਸੇ ਧਰਮ, ਅਰਥ, ਕਾਮ, ਮੋਖ, ਚਾਰੋਂ ਫਲੋਂ ਕੀ ਤਿਸ ਕੋ ਪ੍ਰਾਪਤੀ ਹੋ ਜਾਤੀ ਹੈ॥
Prof. Sahib Singhਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ।

ਪਦ ਅਰਥ ਨਿਧਾਨ = (ਗੁਣਾਂ ਦਾ) ਖ਼ਜ਼ਾਨਾ।

SikhNet (Spanish)y cuando habita en la mente, uno se vuelve rico.

ਸਰਬ ਇਛਾ; ਤਾ ਕੀ ਪੂਰਨ ਹੋਇ ॥

sarab ichhaa; taa kee pooran hoe |

Sant Singh KhalsaAll desires are fulfilled.
Manmohan SinghAll his desires are fulfilled.
Manmohan Singh (Punjabi)ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਪੁਨਾ ਤਿਸ ਪਾਠਕ ਕੀਆਂ ਸਰਬ ਇਛਾ ਪੂਰਨ ਹੋ ਜਾਤੀ ਹੈਂ॥
Prof. Sahib Singhਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ,
SikhNet (Spanish)Todos los deseos son cumplidos

ਪ੍ਰਧਾਨ ਪੁਰਖੁ; ਪ੍ਰਗਟੁ ਸਭ ਲੋਇ ॥

pradhaan purakh; pragatt sabh loe |

Sant Singh KhalsaOne becomes the most respected person, famous all over the world.
Manmohan SinghHe becomes the most distinguished man and gets renowned in the entire world.
Manmohan Singh (Punjabi)ਉਹ ਮੁਖੀਆਂ ਪੁਰਸ਼ ਹੋ ਜਾਂਦਾ ਹੈ ਅਤੇ ਸਾਰੇ ਸੰਸਾਰ ਅੰਦਰ ਉੱਘਾ ਹੋ ਜਾਂਦਾ ਹੈ।
Fareedkot Teekaਵਹੁ ਪੁਰਸ ਸਰਬ ਮੇਂ ਸੇ ਮੁਖ ਹੋ ਕਰ ਲੋਕੋਂ ਮੇਂ ਪਰਗਟ ਹੋ ਜਾਤਾ ਹੈ॥
Prof. Sahib Singhਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ।

ਪਦ ਅਰਥ ਪ੍ਰਧਾਨ = ਸਭ ਤੋਂ ਵੱਡਾ, ਤੁਰਨੇ-ਸਿਰ। ਲੋਇ = ਲੋਕਿ, ਲੋਕ ਵਿਚ, ਜਗਤ ਵਿਚ। ਪ੍ਰਗਟੁ = ਪ੍ਰਸਿੱਧ, ਉੱਘਾ।

SikhNet (Spanish)y uno se vuelva el ser más respetado y famoso en el mundo entero,

ਸਭ ਤੇ ਊਚ; ਪਾਏ ਅਸਥਾਨੁ ॥

sabh te aooch; paae asathaan |

Sant Singh KhalsaHe obtains the highest place of all.
Manmohan SinghHe obtains the highest place of all.
Manmohan Singh (Punjabi)ਉਹ ਸਾਰਿਆਂ ਤੋਂ ਉੱਚਾ ਟਿਕਾਣਾ ਪਾ ਲੈਦਾ ਹੈ।
Fareedkot Teekaਪੁਨਾ ਵਹੁ ਸਰਬ ਸੇ ਊਚਾ ਅਸਥਾਨ ਪਰਮ ਪਦ ਪਾਵਤਾ ਹੈ॥
Prof. Sahib Singhਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ,
SikhNet (Spanish)al obtener el Estatus más elevado.

ਬਹੁਰਿ ਨ ਹੋਵੈ; ਆਵਨ ਜਾਨੁ ॥

bahur na hovai; aavan jaan |

Sant Singh KhalsaHe does not come and go in reincarnation any longer.
Manmohan SinghHe does not again come and go.
Manmohan Singh (Punjabi)ਉਹ ਮੁੜ ਕੇ, ਆਉਂਦਾ ਤੇ ਜਾਂਦਾ ਨਹੀਂ।
Fareedkot Teekaਜਿਸ ਸੇ ਪੁਨਾ ਤਿਸ ਕਾ ਇਸ ਸੰਸਾਰ ਮੇਂ ਆਵਣਾ ਜਾਣਾ ਅਰਥਾਤ ਜਨਮ ਮਰਨ ਨਹੀਂ ਹੋਤਾ ਹੈ॥
Prof. Sahib Singhਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ।

ਪਦ ਅਰਥ ਆਵਨ ਜਾਨੁ = ਆਉਣਾ ਜਾਣਾ, ਜੰਮਣਾ ਮਰਨਾ।

SikhNet (Spanish)Él ya no vuelve a reencarnar,

ਹਰਿ ਧਨੁ ਖਾਟਿ ਚਲੈ; ਜਨੁ ਸੋਇ ॥

har dhan khaatt chalai; jan soe |

Sant Singh KhalsaOne who departs, after earning the wealth of the Lord's Name,
Manmohan SinghHe departs after earning the wealth of God's Name,
Manmohan Singh (Punjabi)ਰੱਬ ਦੇ ਨਾਮ ਦੀ ਦੌਲਤ ਕਮਾ ਕੇ ਟੁਰਦਾ ਹੈ,
Fareedkot Teekaਸੋ ਜਨ ਹਰਿ ਨਾਮ ਧਨ ਕੋ ਖਟ ਕਰ ਪ੍ਰਲੋਕ ਮੇਂ ਚਲਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ,
SikhNet (Spanish)pues quien parte después de haber obtenido la Riqueza del Naam, el Nombre del Señor,

ਨਾਨਕ; ਜਿਸਹਿ ਪਰਾਪਤਿ ਹੋਇ ॥੫॥

naanak; jiseh paraapat hoe |5|

Sant Singh KhalsaO Nanak, realizes it. ||5||
Manmohan Singhwho obtains (the Sukhmani), O Nanak!
Manmohan Singh (Punjabi)ਨਾਨਕ, ਜੋ (ਸੁਖਮਨੀ ਨੂੰ) ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਇਹੁ ਸੁਖਮਨੀ ਬਾਣੀ ਪ੍ਰਾਪਤਿ ਹੋਵੈ॥੫॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤ ਮਿਲਦੀ ਹੈ ॥੫॥

ਪਦ ਅਰਥ ਜਿਸਹਿ = ਜਿਸ ਨੂੰ। ਪਰਾਪਤਿ ਹੋਇ = ਮਿਲਦਾ ਹੈ, ਦਾਤਿ ਹੁੰਦੀ ਹੈ ॥੫॥

SikhNet (Spanish)oh dice Nanak, toma Conciencia de esto.(5)
Shabad Guru Arjan Dev Ji Raag Gauree Ang 295 - 296

ਖੇਮ ਸਾਂਤਿ; ਰਿਧਿ ਨਵ ਨਿਧਿ ॥

khem saant; ridh nav nidh |

Sant Singh KhalsaComfort, peace and tranquility, wealth and the nine treasures;
Manmohan SinghRepose, peace, wealth, nine treasures, understanding,
Manmohan Singh (Punjabi)ਆਰਾਮ ਚੈਨ, ਸ਼ਾਂਤੀ, ਦੌਲਤ ਨੋਖ਼ਜ਼ਾਨੇ ਸੋਚ ਸਮਝ,
Fareedkot Teekaਇਸ ਕੇ ਪਾਠਕੁ ਕੋ ਸ੍ਰਬ ਪ੍ਰਕਾਰ ਸੇ (ਖੇਮ) ਰਖ੍ਯਾ ਹੋ ਕਰ ਸ਼ਾਂਤੀ, ਪੁਨਾ ਜੋ ਭੋਜਨ ਆਦੀ ਅਲਪ ਵਸਤੁ ਅਨੇਕੋਂ ਮੇਂ ਵਰਤਾਵਣੇ ਸੇ ਤੋਟ ਨਾ ਆਵਣੀ। ਸੋ ਰਿਧੀ ਔਰ ਮਹਾਂ ਪਦਮ ੧, ਪਦਮ ੨, ਕਛਪ ੩, ਮਕਰ ੪, ਮੁਕੰਦ ੫, ਨੀਲ ੬, ਅਰਬ ੭, ਖਰਬ ੮, ਕੰਦ ੯, ਇਹ ਨੌਂ ਨਿਧੀ ਆਦਿ ਸਰਬ ਸ਼ਕਤੀ ਪ੍ਰਾਪਤ ਹੋਤੀ ਹੈਂ॥
Prof. Sahib Singhਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ,

ਪਦ ਅਰਥ ਖੇਮ = ਅਟੱਲ ਸੁਖ। ਸਾਂਤਿ = ਮਨ ਦਾ ਟਿਕਾਉ। ਰਿਧਿ = ਜੋਗ ਦੀਆਂ ਤਾਕਤਾਂ। ਨਵ ਨਿਧਿ = ਨੌ ਖ਼ਜ਼ਾਨੇ, ਜਗਤ ਦੇ ਸਾਰੇ ਹੀ ਪਦਾਰਥ।

SikhNet (Spanish)Tranquilidad y Paz, Riqueza

ਬੁਧਿ ਗਿਆਨੁ; ਸਰਬ ਤਹ ਸਿਧਿ ॥

budh giaan; sarab teh sidh |

Sant Singh Khalsawisdom, knowledge, and all spiritual powers;
Manmohan Singhdivine knowledge, all the immediate occult powers,
Manmohan Singh (Punjabi)ਬ੍ਰਹਿਮ ਵੀਚਾਰ, ਸਮੂਹ ਤਤਪਰ ਕਰਾਮਾਤੀ ਸ਼ਕਤੀਆਂ,
Fareedkot Teekaਔਰ ਵਿਵਹਾਰੋਂ ਕੀ ਬੁਧੀ (ਗਿਆਨੁ) ਸਾਸਤ੍ਰ ਬੋਧ ਵਾ ਸਰੂਪ ਕਾ ਗਿਆਨ, ਪੁਨਾ ਅਣਮਾ, ਮਹਿਮਾ ਆਦਿ ਸਰਬ ਸਿਧੀਆਂ ਪ੍ਰਾਪਤ ਹੋਤੀਆਂ ਹੈਂ॥
Prof. Sahib Singhਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ (ਆ ਜਾਂਦੀਆਂ ਹਨ);

ਪਦ ਅਰਥ ਸਿਧਿ = ਕਰਾਮਾਤਾਂ। ਤਹ = ਓਥੇ, ਉਸ ਮਨੁੱਖ ਵਿਚ।

SikhNet (Spanish)y Gozo, Sabiduría y Espiritualidad,

ਬਿਦਿਆ ਤਪੁ ਜੋਗੁ; ਪ੍ਰਭ ਧਿਆਨੁ ॥

bidiaa tap jog; prabh dhiaan |

Sant Singh Khalsalearning, penance, Yoga and meditation on God;
Manmohan Singhlearning, penance, union with and meditation on the Master,
Manmohan Singh (Punjabi)ਇਲਮ, ਤਪੱਸਿਆ, ਮਾਲਕ ਦਾ ਮਿਲਾਪ ਅਤੇ ਸਿਮਰਨ,
Fareedkot Teekaਵਿਦਿਆ ਤਪ ਪ੍ਰਾਣਾਜਾਮ ਰੂਪ ਯੋਗ ਪੁਨਾ ਪ੍ਰਭ ਕਾ ਧਿਆਨੁ ॥
Prof. Sahib Singhਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ,
SikhNet (Spanish)Conocimiento, Disciplina y Yoga; toda cualidad existe cuando se recuerda a diario el Naam, el Nombre del Señor.

ਗਿਆਨੁ ਸ੍ਰੇਸਟ; ਊਤਮ ਇਸਨਾਨੁ ॥

giaan sresatt; aootam isanaan |

Sant Singh KhalsaThe most sublime wisdom and purifying baths;
Manmohan Singhthe exquisite divine insight the excellent ablutions;
Manmohan Singh (Punjabi)ਉਤਕ੍ਰਿਸ਼ਟਤ ਰੱਬੀ ਗਿਆਤ, ਸਰੇਸ਼ਟ ਨ੍ਹਾਉਣੇ ਧੋਣੇ;
Fareedkot Teekaਸਰਬ ਗਿਆਨੋਂ ਮੇਂ ਸ੍ਰੇਸ਼ਟ ਜੋ ਬ੍ਰਹਮ ਗਿਆਨ ਹੈ, ਸੋ ਭੀ ਅਰ ਉਤਮਤਾ ਪੁਨਾ ਤੀਰਥੌਂ ਕੇ ਇਸਨਾਨ ਕਾ ਫਲ੍ਹ ਤਿਸ ਕੌ ਪ੍ਰਾਪਤਿ ਹੋਤਾ ਹੈ।
Prof. Sahib Singhਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ;
SikhNet (Spanish)La Sabiduría más Sublime, Purificadora y elevada;

ਚਾਰਿ ਪਦਾਰਥ; ਕਮਲ ਪ੍ਰਗਾਸ ॥

chaar padaarath; kamal pragaas |

Sant Singh Khalsathe four cardinal blessings, the opening of the heart-lotus;
Manmohan Singhthe four cardinal boons the blossoming of the heart lotus;
Manmohan Singh (Punjabi)ਚਾਰ ਉੱਤਮ ਦਾਤਾਂ, ਦਿਲ ਕੰਵਲ ਦਾ ਖਿੜਨਾ,
Fareedkot Teekaਧਰਮ ਆਦੀ ਚਾਰੋਂ ਪਦਾਰਥ ਤਿਸ ਕੌ ਪ੍ਰਾਪਤ ਹੋਤੇ ਹੈਂ ਅਰ ਰਿਦਾ ਕਮਲ ਪ੍ਰਫੁਲਤ ਹੋਤਾ ਹੈ॥
Prof. Sahib Singh(ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ;

ਪਦ ਅਰਥ ਕਮਲ ਪ੍ਰਗਾਸ = ਹਿਰਦੇ ਰੂਪ ਕਉਲ ਫੁੱਲ ਦਾ ਖੇੜਾ।

SikhNet (Spanish)las cuatro Bendiciones Cardinales, la apertura del Loto del Corazón,

ਸਭ ਕੈ ਮਧਿ; ਸਗਲ ਤੇ ਉਦਾਸ ॥

sabh kai madh; sagal te udaas |

Sant Singh Khalsain the midst of all, and yet detached from all;
Manmohan Singhdetachment from all things though in the midst of them all;
Manmohan Singh (Punjabi)ਸਮੁਹ ਅੰਦਰ ਰਹਿੰਦਿਆਂ ਹੋਇਆ ਸਮੂਹ ਤੋਂ ਨਿਰਲੇਪਤਾ;
Fareedkot Teekaਪੁਨਾ ਸਭ ਕੇ ਬੀਚ ਹੋਤਿਆਂ ਹੀ ਸਰਬ ਪਾਦਰਥੋਂ ਸੇ ਉਦਾਸ ਰਹਿਤਾ ਹੈ, ਭਾਵ ਸੇ ਅਸੰਗ ਹੋਤਾ ਹੈ॥
Prof. Sahib Singhਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ;

ਪਦ ਅਰਥ ਸਭ ਕੈ...ਉਦਾਸ = ਸਭ ਦੇ ਵਿਚ ਰਹਿੰਦਾ ਹੋਇਆ ਸਭ ਤੋਂ ਉਪਰਾਮ।

SikhNet (Spanish)como parte de todo pero aún así desapegado de todo.

ਸੁੰਦਰੁ ਚਤੁਰੁ; ਤਤ ਕਾ ਬੇਤਾ ॥

sundar chatur; tat kaa betaa |

Sant Singh Khalsabeauty, intelligence, and the realization of reality;
Manmohan Singhbeautiful, shrewd and knower of reality;
Manmohan Singh (Punjabi)ਖੂਬਸੂਰਤ, ਪ੍ਰਬੀਨ ਤੇ ਅਸਲੀਅਤ ਦਾ ਜਾਣੂ,
Fareedkot Teekaਸਰੂਪ ਕਰ ਕੇ ਸੁੰਦਰ ਔ ਬਾਣੀ ਕਰ ਚਤਰ ਯਥਾਰਥ ਗਿਆਨ ਕੇ ਜਾਨਣੇ ਹਾਰਾ॥
Prof. Sahib Singhਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਮਹਰਮ,

ਪਦ ਅਰਥ ਤਤ ਕਾ ਬੇਤਾ = ਪ੍ਰਭੂ ਦਾ ਮਹਰਮ, (ਜਗਤ ਦੇ) ਮੂਲ ਦਾ ਜਾਣਨ ਵਾਲਾ।

SikhNet (Spanish)Belleza, inteligencia y la Conciencia de la Realidad.

ਸਮਦਰਸੀ; ਏਕ ਦ੍ਰਿਸਟੇਤਾ ॥

samadarasee; ek drisattetaa |

Sant Singh Khalsato look impartially upon all, and to see only the One
Manmohan Singhimpartial looker and the beholder of one God,
Manmohan Singh (Punjabi)ਇਕ ਸਾਰ ਵੇਖਣ ਵਾਲਾ ਅਤੇ ਇਕ ਵਾਹਿਗੁਰੂ ਨੂੰ ਦੇਖਣਹਾਰ,
Fareedkot Teekaਕੀਟੀ ਬ੍ਰਹਮਾ ਮੇਂ ਏਕ ਸਮਾਨ ਪੂਰਨ ਦੇਖਣੇ ਕੀ ਸਮ ਦ੍ਰਿਸ਼ਟੀ ਸੇ ਸਭ ਮੇਂ ਏਕ ਅਕਾਲ ਪੁਰਖ ਕੋ ਦੇਖਣੇ ਹਾਰਾ ਹੋਤਾ ਹੈਂ॥
Prof. Sahib Singhਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ;

ਪਦ ਅਰਥ ਸਮਦਰਸੀ = (ਸਭ ਨੂੰ) ਇਕੋ ਜਿਹਾ ਵੇਖਣ ਵਾਲਾ।

SikhNet (Spanish)El ver todo de forma imparcial y ver sólo al Uno.

ਇਹ ਫਲ; ਤਿਸੁ ਜਨ ਕੈ ਮੁਖਿ ਭਨੇ ॥

eih fal; tis jan kai mukh bhane |

Sant Singh Khalsa- these blessings come to one who,
Manmohan Singhthese gifts are obtained by the man,
Manmohan Singh (Punjabi)ਇਹ ਦਾਤਾਂ ਉਸ ਇਨਸਾਨ ਨੂੰ ਮਿਲਦੀਆਂ ਹਨ,
Fareedkot Teekaਤਿਸ ਕੌ ਏਹੁ ਪੂਰਬੋਕਤ ਸਰਬ ਫਲ ਪ੍ਰਾਪਤ ਹੋਤੇ ਹੈਂ ਔਰ ਹੋਏਂਗੇ॥
Prof. Sahib Singhਇਹ ਸਾਰੇ ਫਲ; ਹੇ ਨਾਨਕ! ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ;

ਪਦ ਅਰਥ ਇਹ ਫਲ = ਇਹ ਸਾਰੇ ਫਲ (ਜਿਨ੍ਹਾਂ ਦਾ ਜ਼ਿਕਰ ਉਪਰ ਕੀਤਾ ਹੈ)। ਮੁਖਿ = ਮੂੰਹ ਤੋਂ। ਭਨੇ = ਉਚਾਰਿਆਂ।

SikhNet (Spanish)Estas Bendiciones le vienen a aquél, que a través de Guru Nanak,

ਗੁਰ ਨਾਨਕ ਨਾਮ ਬਚਨ; ਮਨਿ ਸੁਨੇ ॥੬॥

gur naanak naam bachan; man sune |6|

Sant Singh Khalsathrough Guru Nanak, chants the Naam with his mouth, and hears the Word with his ears. ||6||
Manmohan Singhwho with his mouth recites (the Sukhmani) and heartily bears Guru Nanak's hymns in praise of God's Name.
Manmohan Singh (Punjabi)ਜੋ ਆਪਣੇ ਮੂੰਹ ਨਾਲ (ਸੁਖਮਨੀ ਦਾ) ਉਚਾਰਣ ਕਰਦਾ ਹੈ ਅਤੇ ਗੁਰੂ ਨਾਨਕ ਜੀ ਦੀ ਰੱਬ ਦੇ ਨਾਮ ਦੀ ਮਹਿਮਾ ਦੀ ਬਾਣੀ ਦਿਲ ਲਾ ਕੇ ਸੁਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸਾਥ ਮਿਲੇ ਹੂਏ ਜੋ ਬਚਨ ਰੂਪ ਇਹ ਸੁਖਮਨੀ ਸਾਹਿਬ ਬਾਣੀ ਹੈ। ਇਸ ਕੌ ਜੋ ਗੁਰੋਂ ਦੁਆਰੇ ਮੁਖ ਸੇ ਉਚਾਰਨ ਕਰੇ ਔ ਮਨ ਕੀ ਇਕਾਗ੍ਰਤਾ ਸੇ ਸ੍ਰਵਣ ਕਰੇ॥ ੬॥
Prof. Sahib Singhਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ ॥੬॥
SikhNet (Spanish)recita el Nombre con su boca y escucha la Palabra con sus oídos. (6)
Shabad Guru Arjan Dev Ji Raag Gauree Ang 296

ਇਹੁ ਨਿਧਾਨੁ; ਜਪੈ ਮਨਿ ਕੋਇ ॥

eihu nidhaan; japai man koe |

Sant Singh KhalsaOne who chants this treasure in his mind
Manmohan SinghLet any one meditate heartily on this Name treasure.
Manmohan Singh (Punjabi)ਕੋਈ ਜੀਵ ਇਸ ਨਾਮ ਦੇ ਖ਼ਜ਼ਾਨੇ ਦਾ ਦਿਲੋ ਸਿਮਰਨ ਕਰੇ।
Fareedkot Teekaਇਹ ਨਾਮ ਨਿਧੀ ਕਾ ਖਜਾਨਾ ਰੂਪ ਸੁਖਮਨੀ ਬਾਣੀ ਕੌ ਜੋ ਕੋਈ ਮੁਖ ਸੇ ਜਪੇ ਅਰ ਮਨਨ ਕਰੇਗਾ॥
Prof. Sahib Singhਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ,

ਪਦ ਅਰਥ ਕੋਇ = ਜੇ ਕੋਈ ਮਨੁੱਖ।

SikhNet (Spanish)Quien recita este Tesoro en su mente,

ਸਭ ਜੁਗ ਮਹਿ; ਤਾ ਕੀ ਗਤਿ ਹੋਇ ॥

sabh jug meh; taa kee gat hoe |

Sant Singh Khalsain every age, he attains salvation.
Manmohan SinghIn all the ages he shall obtain salvation.
Manmohan Singh (Punjabi)ਉਹ ਸਾਰਿਆਂ ਯੁਗਾਂ ਅੰਦਰ ਮੁਕਤੀ ਨੂੰ ਪ੍ਰਾਪਤ ਹੋਵੇਗਾ।
Fareedkot Teekaਤਿਸ ਕੀ ਸਰਬ ਜੁਗੋਂ ਮੇਂ (ਗਤਿ) ਮੋਖ ਹੋਇਗੀ॥
Prof. Sahib Singhਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ।

ਪਦ ਅਰਥ ਜੁਗ = {Skt. युग} ਜ਼ਿੰਦਗੀ ਦਾ ਸਮਾ। ਗਤਿ = ਉੱਚੀ ਅਵਸਥਾ।

SikhNet (Spanish)en cada época, logra la Liberación.

ਗੁਣ ਗੋਬਿੰਦ; ਨਾਮ ਧੁਨਿ ਬਾਣੀ ॥

gun gobind; naam dhun baanee |

Sant Singh KhalsaIn it is the Glory of God, the Naam, the chanting of Gurbani.
Manmohan SinghThis composition is the praise of the World-Lord,
Manmohan Singh (Punjabi)ਇਹ ਰਚਨਾ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਅਤੇ ਨਾਮ ਦਾ ਅਲਾਪ ਹੈ,
Fareedkot Teekaਜਿਸ ਨਾਮ ਕੀ ਮਹਿਮਾ ਚਾਰੋਂ ਬੇਦੋਂ ਔਰ ਸਤਾਈ ਸਿਮ੍ਰਤੀਓਂ, ਛੇ ਸ਼ਾਸਤ੍ਰੋਂ ਨੇ ਉਚਾਰਨ ਕਰੀ ਹੈ॥
Prof. Sahib Singhਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ,

ਪਦ ਅਰਥ ਬਾਣੀ = (ਨਾਮ ਜਪਣ ਵਾਲੇ ਦੀ) ਬਾਣੀ, ਬਚਨ। ਗੁਣ ਗੋਬਿੰਦ = ਗੋਬਿੰਦ ਦੇ ਗੁਣ। ਨਾਮ ਧੁਨਿ = ਪ੍ਰਭੂ ਦੇ ਨਾਮ ਦੀ ਧੁਨਿ, ਨਾਮ ਦੀ ਰੌ।

SikhNet (Spanish)Ahí está la Gloria de Dios, el Naam, en el entonar el Gurbani.

ਸਿਮ੍ਰਿਤਿ ਸਾਸਤ੍ਰ; ਬੇਦ ਬਖਾਣੀ ॥

simrit saasatr; bed bakhaanee |

Sant Singh KhalsaThe Simritees, the Shaastras and the Vedas speak of it.
Manmohan Singhand the recitation of the Name about which the Simirtis, Shashtras and Vedas speak.
Manmohan Singh (Punjabi)ਜਿਸ ਬਾਰੇ ਸਿਮ੍ਰਤੀਆਂ, ਸ਼ਾਸਤ੍ਰ ਅਤੇ ਵੇਦ ਜ਼ਿਕਰ ਕਰਦੇ ਹਨ।
Fareedkot Teekaਇਸ ਬਾਣੀ ਕੇ ਪਾਠ ਮੇਂ ਤਿਸ ਗੋਬਿੰਦ ਕੇ ਗੁਣੋਂ ਕੀ ਔਰ ਨਾਮ ਕੀ ਧੁਨੀ ਹੋਤੀ ਹੈ॥
Prof. Sahib Singhਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ।

ਪਦ ਅਰਥ ਬਖਾਣੀ = ਕਹੀ ਹੈ।

SikhNet (Spanish)Los Smritis, los Shastras y los Vedas hablan de ello.

ਸਗਲ ਮਤਾਂਤ; ਕੇਵਲ ਹਰਿ ਨਾਮ ॥

sagal mataant; keval har naam |

Sant Singh KhalsaThe essence of all religion is the Lord's Name alone.
Manmohan SinghThe essence of all the religions is the God's Name alone.
Manmohan Singh (Punjabi)ਸਾਰਿਆਂ ਮਜ਼ਹਬਾਂ ਦਾ ਸਾਰ-ਤੱਤ, ਸਿਰਫ ਵਾਹਿਗੁਰੂ ਦਾ ਨਾਮ ਹੀ ਹੈ।
Fareedkot Teekaਸਰਬ ਮਤੋਂ ਕਾ ਸਿਧਾਂਤ ਏਹੀ ਹੈ, ਜੋ ਕੇਵਲ ਹਰਿ ਨਾਮ ਜਾਪ ਸੇ ਹੀ ਮੋਖ ਹੋਤੀ ਹੈ॥
Prof. Sahib Singhਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ।

ਪਦ ਅਰਥ ਮਤਾਂਤ = ਮਤਾਂ ਦਾ ਅੰਤ, ਮਤਾਂ ਦਾ ਸਿੱਟਾ।

SikhNet (Spanish)La Esencia de todas la religiones es solamente el Nombre del Señor.

ਗੋਬਿੰਦ ਭਗਤ ਕੈ; ਮਨਿ ਬਿਸ੍ਰਾਮ ॥

gobind bhagat kai; man bisraam |

Sant Singh KhalsaIt abides in the minds of the devotees of God.
Manmohan SinghIt abides in the mind of Lord's devotee.
Manmohan Singh (Punjabi)ਇਹ ਸੁਆਮੀ ਦੇ ਸ਼ਰਧਾਲੂ ਦੇ ਚਿੱਤ ਵਿੱਚ ਨਿਵਾਸ ਰੱਖਦਾ ਹੈ।
Fareedkot Teekaਸੋ ਐਸੇ ਨਾਮ ਸਹਤ ਸੁਖਮਨੀ ਬਾਣੀ ਕੀ ਗੋਬਿੰਦ ਭਗਤੋਂ ਕੇ ਮਨ ਮੇਂ ਇਸਥਿਤੀ ਹੋਤੀ ਹੈ॥
Prof. Sahib Singhਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ।
SikhNet (Spanish)El Naam habita en las mentes de los Devotos de Dios.

ਕੋਟਿ ਅਪ੍ਰਾਧ; ਸਾਧਸੰਗਿ ਮਿਟੈ ॥

kott apraadh; saadhasang mittai |

Sant Singh KhalsaMillions of sins are erased, in the Company of the Holy.
Manmohan SinghMillions of sins are effaces (pardoned) in the saints guild.
Manmohan Singh (Punjabi)ਕ੍ਰੋੜਾਂ ਹੀ ਪਾਪ ਸਤਿਸੰਗਤ ਅੰਦਰ ਨਾਸ (ਮਾਫ) ਹੋ ਜਾਂਦੇ ਹਨ।
Fareedkot Teekaਜੋ ਇਸ ਬਾਣੀ ਕਾ ਪਾਠ ਕਰਤਾ ਹੈ ਤਿਸ ਸੰਤ ਕੇ ਸੰਗ ਕਰ ਇਸ ਜੀਵ ਕੇ ਕ੍ਰੋੜੋਂ (ਅਪਰਾਧ) ਉਪਦ੍ਰਵ ਮਿਟ ਜਾਤੇ ਹੈਂ॥
Prof. Sahib Singh(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ,
SikhNet (Spanish)Millones de faltas y errores son borrados, en la Compañía de los Santos.

ਸੰਤ ਕ੍ਰਿਪਾ ਤੇ; ਜਮ ਤੇ ਛੁਟੈ ॥

sant kripaa te; jam te chhuttai |

Sant Singh KhalsaBy the Grace of the Saint, one escapes the Messenger of Death.
Manmohan SinghBy saints' mercy man escapes the death's courier.
Manmohan Singh (Punjabi)ਸਾਧੂ ਦੀ ਦਇਆ ਦੁਆਰਾ ਬੰਦਾ ਮੌਤ ਦੇ ਦੂਤ ਤੋਂ ਬਚ ਜਾਂਦਾ ਹੈ।
Fareedkot Teekaਪੁਨਾ ਤਿਸ ਸੰਤ ਕੀ ਕ੍ਰਿਪਾ ਸੇ ਪੁਰਸ ਜਮ ਤੇ ਛੂਟ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ।
SikhNet (Spanish)Por la Gracia del Santo, uno se libera del mensajero de la muerte.

ਜਾ ਕੈ ਮਸਤਕਿ; ਕਰਮ ਪ੍ਰਭਿ ਪਾਏ ॥

jaa kai masatak; karam prabh paae |

Sant Singh KhalsaThose, who have such pre-ordained destiny on their foreheads,
Manmohan SinghThey, on whose brow the Lord had recorded such destiny,
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਨੇ ਐਸੇ ਭਾਗ ਲਿਖੇ ਹਨ,
Fareedkot Teekaਜਿਸ ਕੇ ਮਸਤਕ ਪਰ ਪਭੂ ਨੇ ਉਤਮ ਕਰਮ ਪਾਏ ਹੈਂ, ਭਾਵ ਜੋ ਉਤਮ ਭਾਗੋਂ ਵਾਰੇ ਹੈਂ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ,

ਪਦ ਅਰਥ ਕਰਮ = ਬਖ਼ਸ਼ਸ਼। ਪ੍ਰਭਿ = ਪ੍ਰਭੂ ਨੇ।

SikhNet (Spanish)Aquellos que llevan tal Destino inscrito en sus frentes,

ਸਾਧ ਸਰਣਿ; ਨਾਨਕ. ਤੇ ਆਏ ॥੭॥

saadh saran; naanak. te aae |7|

Sant Singh KhalsaO Nanak, enter the Sanctuary of the Saints. ||7||
Manmohan Singhhave O Nanak entered the saints sanctuary.
Manmohan Singh (Punjabi)ਉਹ ਹੇ ਨਾਨਕ! ਸਾਧੂਆਂ ਦੀ ਸ਼ਰਣਾਗਤ ਸੰਭਾਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਇਸ ਬਾਣੀ ਕੇ ਪਾਠਕ ਸੰਤ ਕੀ ਸ਼ਰਣ ਮੇਂ ਆਏ ਹੈਂ॥੭॥
Prof. Sahib Singh(ਪਰ) ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ ॥੭॥
SikhNet (Spanish)oh, dice Nanak, entran al Santuario de los Santos. (7)
Shabad Guru Arjan Dev Ji Raag Gauree Ang 296

ਜਿਸੁ ਮਨਿ ਬਸੈ; ਸੁਨੈ ਲਾਇ ਪ੍ਰੀਤਿ ॥

jis man basai; sunai laae preet |

Sant Singh KhalsaOne, within whose mind it abides, and who listens to it with love
Manmohan SinghHe within whose mind the Sukhmani abides,
Manmohan Singh (Punjabi)ਉਹ ਜਿਸ ਦੇ ਅੰਤਰ ਆਤਮੇ ਸੁਖਮਨੀ ਨਿਵਾਸ ਰੱਖਦੀ ਹੈ,
Fareedkot Teekaਜਿਸ ਕੇ ਮਨ ਮੇਂ ਇਹ ਬਾਣੀ ਨਿਵਾਸ ਕਰਤੀ ਹੈ ਔਰ ਜੋ ਇਸ ਕੋ ਪ੍ਰੀਤ ਲਗਾਇ ਕੇ ਸ੍ਰਵਨ ਕਰਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਨਾਮ) ਵੱਸਦਾ ਹੈ ਜੋ ਪ੍ਰੀਤ ਲਾ ਕੇ (ਨਾਮ) ਸੁਣਦਾ ਹੈ,
SikhNet (Spanish)Esa persona humilde que habita con su mente ahí

ਤਿਸੁ ਜਨ ਆਵੈ; ਹਰਿ ਪ੍ਰਭੁ ਚੀਤਿ ॥

tis jan aavai; har prabh cheet |

Sant Singh Khalsathat humble person consciously remembers the Lord God.
Manmohan Singhand who listens to it with love that mortal remembers the Lord Master.
Manmohan Singh (Punjabi)ਅਤੇ ਜੋ ਇਸ ਨੂੰ ਪ੍ਰੇਮ ਨਾਲ ਸ੍ਰਵਣ ਕਰਦਾ ਹੈ, ਉਹ ਪ੍ਰਾਣੀ ਸੁਆਮੀ ਮਾਲਕ ਨੂੰ ਚੇਤੇ ਕਰਦਾ ਹੈ।
Fareedkot Teekaਤਿਸ ਜਨ ਕੋ ਹਰਿ ਪ੍ਰਭੂ ਚਿਤ ਆਵਤਾ ਹੈ॥
Prof. Sahib Singhਉਸ ਨੂੰ ਪ੍ਰਭੂ ਚੇਤੇ ਆਉਦਾ ਹੈ।
SikhNet (Spanish)y que escucha el Naam con Amor en su corazón, recuerda al Señor con toda su Conciencia.

ਜਨਮ ਮਰਨ; ਤਾ ਕਾ ਦੂਖੁ ਨਿਵਾਰੈ ॥

janam maran; taa kaa dookh nivaarai |

Sant Singh KhalsaThe pains of birth and death are removed.
Manmohan SinghHis pangs of birth and death are destroyed.
Manmohan Singh (Punjabi)ਉਸ ਦੇ ਜੰਮਣ ਤੇ ਮਰਨ ਦੇ ਦੁਖੜੇ ਨਾਸ ਹੋ ਜਾਂਦੇ ਹਨ।
Fareedkot Teekaਤਿਸ ਕੇ ਜਨਮ ਮਰਨ ਰੂਪੀ ਦੁਖ ਨਿਵਿਰਤ ਕਰ ਦੇਤੀ ਹੈ॥
Prof. Sahib Singhਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ,
SikhNet (Spanish)Los dolores del nacimiento y de la muerte son removidos

ਦੁਲਭ ਦੇਹ; ਤਤਕਾਲ ਉਧਾਰੈ ॥

dulabh deh; tatakaal udhaarai |

Sant Singh KhalsaThe human body, so difficult to obtain, is instantly redeemed.
Manmohan SinghHis body (life), so difficult to obtain, is forth with exonerated
Manmohan Singh (Punjabi)ਐਨ ਔਖਾ ਹੱਥ ਲੱਗਣ ਵਾਲਾ ਉਸ ਦਾ ਸਰੀਰ (ਜੀਵਨਂ) ਤੱਤਪਰ ਸੁਰਖਰੂ ਹੋ ਜਾਂਦਾ ਹੈ।
Fareedkot Teekaਇਸ ਦੁਲਭ ਦੇਹ ਕਾ ਤਾਤਕਾਲ ਹੀ ਉਧਾਰ ਕਰ ਦੇਤੀ ਹੈ ਅਰਥਾਤ ਕਲਿਆਨ ਕਰ ਦੇਤੀ ਹੈ। ਜੈਸੇ ਦਿਲੀ ਕੇ ਪਾਤਸ਼ਾਹ ਕੇ ਉਮਰਾਵ ਵਜੀਰ ਖਾਂ ਜਲੌਧਰ ਕਾ ਰੋਗ ਇਸ ਬਾਣੀ ਕੇ ਸ੍ਰਵਨ ਕਰਨੇ ਸੇ ਹੀ ਦੂਰ ਹੂਆ ਥਾ, ਐਸੇ ਹੀ ਸਰਬ ਰੋਗ ਜਨਮ ਮਰਨ ਕੇ ਦੁਖੋਂ ਕੋ ਇਹੁ ਦੂਰ ਕਰਤੀ ਹੈ॥
Prof. Sahib Singhਉਹ ਇਸ ਦੁਰਲੱਭ ਮਨੁੱਖਾ-ਸਰੀਰ ਨੂੰ ਉਸ ਵੇਲੇ (ਵਿਕਾਰਾਂ ਵਲੋਂ) ਬਚਾ ਲੈਂਦਾ ਹੈ।

ਪਦ ਅਰਥ ਤਤਕਾਲ = {Skt. तद्-कालं तत्कालं = instantly 2. at that time} ਉਸ ਵੇਲੇ।

SikhNet (Spanish)y el cuerpo humano, tan difícil de obtener es redimido instantáneamente.

ਨਿਰਮਲ ਸੋਭਾ; ਅੰਮ੍ਰਿਤ ਤਾ ਕੀ ਬਾਨੀ ॥

niramal sobhaa; amrit taa kee baanee |

Sant Singh KhalsaSpotlessly pure is his reputation, and ambrosial is his speech.
Manmohan SinghSpotless is his repute and sweet is his speech.
Manmohan Singh (Punjabi)ਬੇਦਾਗ ਹੈ ਉਸ ਦੀ ਸੁਹਰਤ ਅਤੇ ਮਿੱਠੜੀ ਉਸ ਦੀ ਬੋਲੀ।
Fareedkot Teekaਤਿਸ ਕੀ ਸੋਭਾ ਨਿਰਮਲ ਹੋਤੀ ਹੈ ਔ ਮ੍ਰਿਤ ਸੇ ਰਹਿਤ ਕਰਨੇ ਵਾਰੀ ਅੰਮ੍ਰਿਤ ਰੂਪ ਬਾਣੀ ਹੋਤੀ ਹੈ॥
Prof. Sahib Singhਉਸ ਦੀ ਬੇ-ਦਾਗ਼ ਸੋਭਾ ਤੇ ਉਸ ਦੀ ਬਾਣੀ (ਨਾਮ-) ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ,

ਪਦ ਅਰਥ ਤਾ ਕੀ ਬਾਨੀ = ਉਸ ਮਨੁੱਖ ਦੇ ਬਚਨ।

SikhNet (Spanish)Impecablemente pura es su reputación y ambrosial es su discurso,

ਏਕੁ ਨਾਮੁ; ਮਨ ਮਾਹਿ ਸਮਾਨੀ ॥

ek naam; man maeh samaanee |

Sant Singh KhalsaThe One Name permeates his mind.
Manmohan SinghThe Name alone is contained in his mind.
Manmohan Singh (Punjabi)ਕੇਵਲ ਨਾਮ ਦੀ ਉਸ ਦੇ ਅੰਤਰ-ਆਤਮੇ ਰਮਿਆ ਹੋਇਆ ਹੈ।
Fareedkot Teekaਏਕ ਅਕਾਲ ਪੁਰਖ ਕੇ ਨਾਮ ਕੀ ਮਣੀ ਰੂਪ ਇਹ ਬਾਣੀ ਜਿਸ ਕੇ ਮਨ ਮੇਂ ਸਮਾਈ ਹੈ॥
Prof. Sahib Singh(ਕਿਉਂਕਿ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵੱਸਿਆ ਰਹਿੰਦਾ ਹੈ।
SikhNet (Spanish)el Nombre compenetra su mente

ਦੂਖ ਰੋਗ; ਬਿਨਸੇ ਭੈ ਭਰਮ ॥

dookh rog; binase bhai bharam |

Sant Singh KhalsaSorrow, sickness, fear and doubt depart.
Manmohan SinghSorrow, sickness, dread, and doubt depart from him.
Manmohan Singh (Punjabi)ਗਮ, ਬੀਮਾਰੀ, ਡਰ ਤੇ ਸੰਦੇਹ ਉਸ ਕੋਲੋ ਦੁਰ ਹੋ ਜਾਂਦੇ ਹਨ।
Fareedkot Teekaਤਿਸ ਕੇ ਦੂਖ ਔ ਰੋਗ ਭੈ ਭ੍ਰਮ ਬਿਨਸ ਗਏ ਹੈਂ॥
Prof. Sahib Singhਦੁੱਖ, ਰੋਗ, ਡਰ ਤੇ ਵਹਮ ਉਸ ਦੇ ਨਾਸ ਹੋ ਜਾਂਦੇ ਹਨ।
SikhNet (Spanish)y la tristeza, la enfermedad, el miedo y la duda desaparecen.

ਸਾਧ ਨਾਮ; ਨਿਰਮਲ ਤਾ ਕੇ ਕਰਮ ॥

saadh naam; niramal taa ke karam |

Sant Singh KhalsaHe is called a Holy person; his actions are immaculate and pure.
Manmohan SinghHe goes by the Name of a saint and His acts are pure.
Manmohan Singh (Punjabi)ਸੰਤ ਉਸ ਦਾ ਨਾਮ ਪੈ ਜਾਂਦਾ ਹੈ ਅਤੇ ਉਸ ਦੇ ਅਮਲ ਪਵਿੱਤ੍ਰ ਹੁੰਦੇ ਹਨ।
Fareedkot Teekaਪੁਨਾ ਤਿਸੀ ਪਾਠਕ ਕਾ ਨਾਮ ਸੰਤ ਹੈ ਔਰ ਤਿਸੀ ਕੇ ਕਰਮ ਸੁਧ ਹੈਂ॥
Prof. Sahib Singhਉਸ ਦਾ ਨਾਮ 'ਸਾਧ' ਪੈ ਜਾਂਦਾ ਹੈ ਤੇ ਉਸ ਦੇ ਕੰਮ (ਵਿਕਾਰਾਂ ਦੀ) ਮੈਲ ਤੋਂ ਸਾਫ਼ ਹੁੰਦੇ ਹਨ।

ਪਦ ਅਰਥ ਕਰਮ = ਕੰਮ।

SikhNet (Spanish)Ese ser es llamado Santo, sus actos son inmaculados y puros.

ਸਭ ਤੇ ਊਚ; ਤਾ ਕੀ ਸੋਭਾ ਬਨੀ ॥

sabh te aooch; taa kee sobhaa banee |

Sant Singh KhalsaHis glory becomes the highest of all.
Manmohan SinghThe highest of all becomes his glory.
Manmohan Singh (Punjabi)ਸਾਰਿਆਂ ਤੋਂ ਉੱਚੀ ਹੋ ਜਾਂਦੀ ਹੈ ਉਸ ਦੀ ਮਾਨ ਪ੍ਰਤਿਸ਼ਟਾ।
Fareedkot Teekaਇਸ ਕੇ ਪਾਠ ਕਰਨੇ ਵਾਰੇ ਸਰਧਾਲੂ ਕੀ ਸੋਭਾ ਸਭ ਸੇ ਊਚੀ ਅਰਥਾਤ ਉਤਮ ਬਨ ਰਹੀ ਹੈ॥
Prof. Sahib Singhਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ।
SikhNet (Spanish)Su Gloria se vuelve la más elevada.

ਨਾਨਕ. ਇਹ ਗੁਣਿ; ਨਾਮੁ ਸੁਖਮਨੀ ॥੮॥੨੪॥

naanak. ih gun; naam sukhamanee |8|24|

Sant Singh KhalsaO Nanak, by these Glorious Virtues, this is named Sukhmani, Peace of mind. ||8||24||
Manmohan SinghBecause of these virtues O Nanak this is called thy Hymn of peace.
Manmohan Singh (Punjabi)ਇਨ੍ਹਾਂ ਨੇਕੀਆਂ ਦੇ ਸਬੱਬ ਹੇ ਨਾਨਕ! ਇਹ ਆਰਾਮ ਚੈਨ ਦੇਣ ਵਾਲੀ ਬਾਣੀ ਆਖੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬੁ ਜੀ ਮੁਖ ਸੇ ਉਚਾਰਨ ਕਰਤੇ ਹੈਂ: ਇਹ ਪੁਰਬੋਕਤ ਗੁਣ ਤਿਸ ਮੇਂ ਹੈਂ ਜਿਸ ਬਾਣੀ ਕਾ ਨਾਮ ਸੁਖਮਨੀ ਸਾਹਿਬ ਹੈ ਅਰਥਾਤ ਸੁਖੋਂ ਕੀ ਮਣੀ ਰੂਪ ਹੈ॥੮॥੨੪॥☬ਏਕਮ ਸੇ ਲੈਕਰ ਸਰਬ ਤਿਥਾਂ ਦੁਆਰੇ ਗੁਰੂ ਜੀ ਹਰੀ ਭਜਨ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਇਸ ਗੁਣ ਦੇ ਕਾਰਣ (ਪ੍ਰਭੂ ਦਾ) ਨਾਮ ਸੁਖਾਂ ਦੀ ਮਣੀ ਹੈ (ਭਾਵ, ਸਰਬੋਤਮ ਸੁਖ ਹੈ) ॥੮॥੨੪॥

ਪਦ ਅਰਥ ਇਹ ਗੁਣਿ = ਇਸ ਗੁਣ ਦੇ ਕਾਰਣ। ਸੁਖਮਨੀ = ਸੁਖਾਂ ਦੀ ਮਣੀ। ਦੇਹ = ਸਰੀਰ ॥੮॥

SikhNet (Spanish)Oh, dice Nanak, por estas Gloriosas Virtudes, este Canto ha sido llamado Sukjmani, Paz de la mente, Laguna de Paz. (8-24)